ਤਾਜਾ ਖ਼ਬਰਾਂ


ਭਾਰਤ-ਨਿਊਜ਼ੀਲੈਂਡ ਪਹਿਲਾ ਟੀ-20 : 5 ਓਵਰਾਂ ਤੋਂ ਬਾਅਦ ਨਿਊਜ਼ੀਲੈਂਡ 52/0
. . .  6 minutes ago
ਭਾਰਤ-ਨਿਊਜ਼ੀਲੈਂਡ ਪਹਿਲਾ ਟੀ-20 : 5ਵੇਂ ਓਵਰ 'ਚ ਨਿਊਜ਼ੀਲੈਂਡ ਦੀਆਂ 50 ਦੌੜਾਂ ਪੂਰੀਆਂ
. . .  10 minutes ago
ਭਾਰਤ-ਨਿਊਜ਼ੀਲੈਂਡ ਪਹਿਲਾ ਟੀ-20 : ਨਿਊਜ਼ੀਲੈਂਡ ਦੀ ਤੇਜ ਸ਼ੁਰੂਆਤ
. . .  12 minutes ago
ਰਜਨੀਕਾਂਤ ਦੇ ਬਿਆਨ 'ਤੇ ਬਵਾਲ ਵਿਚਾਲੇ ਤਾਮਿਲਨਾਡੂ 'ਚ ਪੇਰੀਆਰ ਦੀ ਮੂਰਤੀ ਨਾਲ ਭੰਨਤੋੜ
. . .  14 minutes ago
ਚੇਨਈ, 24 ਜਨਵਰੀ- ਤਾਮਿਲਨਾਡੂ 'ਚ ਦਵ੍ਰਿੜ ਵਿਚਾਰਕ ਅਤੇ ਸਮਾਜ ਸੁਧਾਰਕ ਪੇਰੀਆਰ ਨੂੰ ਲੈ ਕੇ ਵਿਵਾਦਾਂ ਦਾ ਦੌਰ ਰੁਕਣ ਦਾ ਨਾਂ ਨਹੀਂ ਲੈ ਰਿਹਾ ਹੈ। ਤਾਜ਼ਾ ਮਾਮਲਾ ਇੱਥੋਂ ਦੇ ਚੇਂਗਲਪੱਟੂ ਜ਼ਿਲ੍ਹੇ ਦੇ ਇੱਕ ਪਿੰਡ...
ਭਾਰਤ-ਨਿਊਜ਼ੀਲੈਂਡ ਪਹਿਲਾ ਟੀ-20 : ਨਿਊਜ਼ੀਲੈਂਡ ਦੀ ਬੱਲੇਬਾਜ਼ੀ ਸ਼ੁਰੂ
. . .  31 minutes ago
ਚੀਨ 'ਚ ਕੋਰੋਨਾ ਵਾਇਰਸ ਦਾ ਕਹਿਰ : ਭਾਰਤੀ ਦੂਤਘਰ ਨੇ ਬੀਜਿੰਗ 'ਚ ਹੋਣ ਵਾਲੇ ਗਣਤੰਤਰ ਦਿਵਸ ਸਮਾਰੋਹ ਨੂੰ ਕੀਤਾ ਰੱਦ
. . .  41 minutes ago
ਬੀਜਿੰਗ, 24 ਜਨਵਰੀ- ਚੀਨ 'ਚ ਫੈਲੇ ਕੋਰੋਨਾ ਵਾਇਰਸ ਕਾਰਨ ਬੀਜਿੰਗ ਸਥਿਤ ਭਾਰਤੀ ਦੂਤਘਰ ਨੇ ਗਣਤੰਤਰ ਦਿਵਸ ਸਮਾਰੋਹ ਦੇ ਪ੍ਰੋਗਰਾਮ ਨੂੰ ਰੱਦ ਕਰ ਦਿੱਤਾ ਹੈ। ਇਸ ਬਿਮਾਰੀ ਕਾਰਨ ਚੀਨ 'ਚ ਹੁਣ ਤੱਕ 25 ਲੋਕਾਂ...
ਭਾਰਤ-ਨਿਊਜ਼ੀਲੈਂਡ ਪਹਿਲਾ ਟੀ-20 : ਟਾਸ ਜਿੱਤ ਕੇ ਭਾਰਤ ਵੱਲੋਂ ਪਹਿਲਾ ਗੇਂਦਬਾਜ਼ੀ ਦਾ ਫ਼ੈਸਲਾ
. . .  1 minute ago
ਭਾਰਤ-ਨਿਊਜ਼ੀਲੈਂਡ ਪਹਿਲਾ ਟੀ-20 : ਟਾਸ ਜਿੱਤ ਕੇ ਭਾਰਤ ਵੱਲੋਂ ਪਹਿਲਾ ਗੇਂਦਬਾਜ਼ੀ ਦਾ ਫ਼ੈਸਲਾ
ਨੇਪਾਲ ਦੇ ਵਿਦੇਸ਼ ਮੰਤਰੀ ਵੱਲੋਂ ਪ੍ਰਧਾਨ ਮੰਤਰੀ ਮੋਦੀ ਨੂੰ 'ਸਗਰਮਥਾ ਸੰਵਾਦ' ਵਿਚ ਸ਼ਾਮਲ ਹੋਣ ਦਾ ਸੱਦਾ
. . .  59 minutes ago
ਕਾਠਮੰਡੂ, 24 ਜਨਵਰੀ - ਨੇਪਾਲ ਦੇ ਵਿਦੇਸ਼ ਮੰਤਰੀ ਪ੍ਰਦੀਪ ਕੁਮਾਰ ਗਿਆਵਲੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਨੇਪਾਲ ਦੇ ਕਾਠਮੰਡੂ 'ਚ 2 ਤੋਂ 4 ਅਪ੍ਰੈਲ ਤੱਕ ਹੋਣ ਵਾਲੇ 'ਸਗਰਮਥਾ ਸੰਵਾਦ' ਵਿਚ ਸ਼ਾਮਲ...
ਹੱਤਿਆ ਤੋਂ ਬਾਅਦ ਤੇਲ ਪਾ ਕੇ ਸਾੜੀ ਨੌਜਵਾਨ ਦੀ ਲਾਸ਼
. . .  about 1 hour ago
ਵੇਰਕਾ, 24 ਜਨਵਰੀ (ਪਰਮਜੀਤ ਸਿੰਘ ਬੱਗਾ)- ਪੁਲਿਸ ਥਾਣਾ ਵੱਲਾ ਤੋਂ ਸਿਰਫ਼ 100 ਗਜ਼ ਦੀ ਦੂਰੀ 'ਤੇ ਅੱਪਰ ਦੁਆਬ ਨਹਿਰ ਦੇ ਪੁਲ ਹੇਠ ਅਣਪਛਾਤੇ ਵਿਅਕਤੀ ਵਲੋਂ ਇੱਕ 16...
ਬੰਦ ਸਕੂਲ ਦੇ ਮੋਹਰਿਓਂ ਮਿਲੀ ਨੌਜਵਾਨ ਦੀ ਲਾਸ਼
. . .  about 1 hour ago
ਗੁਰਾਇਆ, 24 ਜਨਵਰੀ (ਬਲਵਿੰਦਰ ਸਿੰਘ)- ਗੁਰਾਇਆ-ਫਗਵਾੜਾ ਹਾਈਵੇਅ 'ਤੇ ਵਿਰਕ ਮੌਲੀ ਗੇਟ ਨੇੜੇ ਬੰਦ ਪਏ ਇੱਕ ਸਕੂਲ ਦੇ ਗੇਟ ਮੋਹਰਿਓਂ ਇੱਕ ਅਣਪਛਾਤੇ ਨੌਜਵਾਨ ਦੀ ਲਾਸ਼...
ਚੀਨ 'ਚ ਜਾਨਲੇਵਾ ਕੋਰੋਨਾ ਵਾਇਰਸ ਦੇ ਕਹਿਰ ਕਾਰਨ ਹੁਣ ਤੱਕ 25 ਲੋਕਾਂ ਦੀ ਮੌਤ
. . .  about 1 hour ago
ਬੀਜਿੰਗ, 24 ਜਨਵਰੀ- ਚੀਨ ਦੇ ਵੁਹਾਨ ਸੂਬੇ 'ਚ ਤੇਜ਼ੀ ਨਾਲ ਫੈਲ ਰਹੇ ਜਾਨਲੇਵਾ ਕੋਰੋਨਾ ਵਾਇਰਸ ਨਾਲ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ 25 ਹੋ ਗਈ ਹੈ ਅਤੇ ਇਸ ਦੇ ਕਰੀਬ 830 ਮਾਮਲਿਆਂ ਦੀ...
ਜਾਮੀਆ ਹਿੰਸਾ ਦੇ ਮਾਮਲੇ 'ਚ ਐੱਸ. ਆਈ. ਟੀ. ਨੇ ਹਿਰਾਸਤ 'ਚ ਲਿਆ ਇੱਕ ਵਿਅਕਤੀ
. . .  1 minute ago
ਨਵੀਂ ਦਿੱਲੀ, 24 ਜਨਵਰੀ- ਦਿੱਲੀ ਪੁਲਿਸ ਦੀ ਕ੍ਰਾਈਮ ਬਰਾਂਚ (ਐੱਸ. ਆਈ. ਟੀ.) ਜਾਮੀਆ ਹਿੰਸਾ ਦੇ ਮਾਮਲੇ 'ਚ ਇੱਕ ਵਿਅਕਤੀ ਨੂੰ ਹਿਰਾਸਤ 'ਚ...
ਕਪਿਲ ਮਿਸ਼ਰਾ ਦੇ 'ਪਾਕਿਸਤਾਨ' ਵਾਲੇ ਬਿਆਨ 'ਤੇ ਚੋਣ ਕਮਿਸ਼ਨ ਨੇ ਦਿੱਲੀ ਦੇ ਮੁੱਖ ਚੋਣ ਅਧਿਕਾਰੀ ਤੋਂ ਮੰਗੀ ਰਿਪੋਰਟ
. . .  about 2 hours ago
ਨਵੀਂ ਦਿੱਲੀ, 24 ਜਨਵਰੀ- ਭਾਜਪਾ ਨੇਤਾ ਅਤੇ ਉਮੀਦਵਾਰ ਕਪਿਲ ਮਿਸ਼ਰਾ ਵਲੋਂ ਦਿੱਲੀ ਚੋਣਾਂ ਨੂੰ ਲੈ ਕੇ ਦਿੱਤੇ 'ਪਾਕਿਸਤਾਨ' ਵਾਲੇ ਬਿਆਨ 'ਤੇ ਚੋਣ ਕਮਿਸ਼ਨ ਨੇ ਦਿੱਲੀ ਦੇ ਮੁੱਖ ਚੋਣ ਅਧਿਕਾਰੀ...
ਗੁਰੂਹਰਸਹਾਏ ਪੁਲਿਸ ਨੇ ਤੜਕੇ ਘਰਾਂ 'ਚ ਛਾਪੇਮਾਰੀ ਕਰਕੇ ਦਬੋਚੇ ਕਈ ਨਸ਼ਾ ਤਸਕਰ
. . .  about 2 hours ago
ਗੁਰੂਹਰਸਹਾਏ, 24 ਜਨਵਰੀ (ਕਪਿਲ ਕੰਧਾਰੀ)- ਗੁਰੂਹਰਸਹਾਏ 'ਚ ਵੱਧ ਰਹੇ ਨਸ਼ੇ ਨੂੰ ਠੱਲ੍ਹ ਪਾਉਣ ਲਈ ਅੱਜ ਸਵੇਰੇ ਕਰੀਬ 5 ਵਜੇ ਹੀ ਡੀ. ਐੱਸ. ਪੀ. ਗੁਰੂਹਰਸਹਾਏ ਭੁਪਿੰਦਰ ਸਿੰਘ ਵਲੋਂ ਭਾਰੀ ਪੁਲਸ ਫੋਰਸ ਨੂੰ ਨਾਲ...
ਭਾਰਤ-ਨਿਊਜ਼ੀਲੈਂਡ ਵਿਚਾਲੇ ਟੀ-20 ਲੜੀ ਦਾ ਪਹਿਲਾ ਮੈਚ ਅੱਜ
. . .  about 4 hours ago
ਆਕਲੈਂਡ, 24 ਜਨਵਰੀ -ਭਾਰਤ ਤੇ ਨਿਊਜ਼ੀਲੈਂਡ ਵਿਚਾਲੇ 5 ਮੈਚਾਂ ਦੀ ਟੀ-20 ਲੜੀ 24 ਜਨਵਰੀ ਤੋਂ ਸ਼ੁਰੂ ਹੋਣ ਜਾ...
ਝਾਰਖੰਡ ਦੇ ਲੋਹਰਦਗਾ ਜ਼ਿਲ੍ਹੇ 'ਚ ਲਗਾਈ ਗਈ ਧਾਰਾ 144
. . .  about 4 hours ago
ਅੱਜ ਦਾ ਵਿਚਾਰ
. . .  about 4 hours ago
ਸੰਤ ਬਾਬਾ ਪਾਲਾ ਸਿੰਘ ਮਹੇਰਨਾਂ ਕਲਾਂ ਵਾਲਿਆਂ ਨੂੰ ਭਾਵ ਭਿੰਨੀਆ ਸ਼ਰਧਾਂਜਲੀਆਂ
. . .  1 day ago
ਬੇਕਾਬੂ ਟੈਂਪੂ ਪਲਟਣ ਨਾਲ ਇਕ ਔਰਤ ਦੀ ਮੌਤ, 4 ਜ਼ਖ਼ਮੀ
. . .  1 day ago
ਅਣਪਛਾਤੇ ਵਿਅਕਤੀਆਂ ਨੇ ਅੰਨ੍ਹੇਵਾਹ ਚਲਾਈਆਂ ਗੋਲੀਆਂ
. . .  1 day ago
ਚੇਨਈ ਏਅਰਪੋਰਟ ਤੋਂ 2.75 ਕਿੱਲੋ ਸੋਨਾ ਜ਼ਬਤ
. . .  1 day ago
ਸੋਨੀਆ ਤੇ ਪ੍ਰਿਅੰਕਾ ਵੱਲੋਂ ਸੜਕ ਹਾਦਸੇ 'ਚ ਮਾਰੇ ਗਏ ਲੋਕਾਂ ਦੇ ਪਰਿਵਾਰਾਂ ਨਾਲ ਮੁਲਾਕਾਤ
. . .  1 day ago
ਜੇ.ਐਨ.ਯੂ ਵਿਦਿਆਰਥੀ ਸੰਘ ਦੀ ਪਟੀਸ਼ਨ 'ਤੇ ਦਿੱਲੀ ਹਾਈਕੋਰਟ 'ਚ ਸੁਣਵਾਈ ਕੱਲ੍ਹ
. . .  1 day ago
ਦਰਦਨਾਕ ਸੜਕ ਹਾਦਸੇ 'ਚ 6 ਮੌਤਾਂ
. . .  1 day ago
ਫ਼ਿਲਮੀ ਅਦਾਕਾਰਾ ਨੰਦਿਤਾ ਦਾਸ ਵੀ ਬੋਲੀ ਨਾਗਰਿਕਤਾ ਸੋਧ ਕਾਨੂੰਨ ਦੇ ਖ਼ਿਲਾਫ਼
. . .  1 day ago
ਦੇਸ਼ ਦੇ ਮੱਥੇ 'ਤੇ ਕਲੰਕ ਹੈ ਨਾਗਰਿਕਤਾ ਸੋਧ ਕਾਨੂੰਨ - ਬਰਿੰਦਰ ਢਿੱਲੋਂ
. . .  1 day ago
10 ਸਾਲਾ ਬੱਚੀ ਦੇ ਨਸ਼ੀਲਾ ਟੀਕਾ ਲਗਾ ਕੇ ਸਰੀਰਕ ਸ਼ੋਸ਼ਣ ਕਰਨ ਵਾਲੇ ਨੂੰ 20 ਸਾਲ ਦੀ ਕੈਦ
. . .  1 day ago
ਡੀ.ਐਸ.ਪੀ. ਦਵਿੰਦਰ ਸਿੰਘ ਨੂੰ 15 ਦਿਨ ਦੇ ਐਨ.ਆਈ.ਏ. ਰਿਮਾਂਡ 'ਤੇ ਭੇਜਿਆ ਗਿਆ
. . .  1 day ago
ਵਿਰਾਸਤੀ ਮਾਰਗ 'ਤੇ ਬਣੇ ਬੁੱਤਾਂ ਬਾਰੇ ਬਣਾਈ ਗਈ ਕਮੇਟੀ ਨੇ ਕੀਤੀ ਅਹਿਮ ਮੀਟਿੰਗ
. . .  1 day ago
ਕਪਿਲ ਸ਼ਰਮਾ ਦੁਬਈ 'ਚ ਖ਼ੁਸ਼ੀ ਭਰੇ ਅੰਦਾਜ਼ 'ਚ ਆਏ ਨਜ਼ਰ
. . .  1 day ago
ਯੂਨੀਵਰਸਿਟੀ ਦੀਆਂ ਕੰਟੀਨਾਂ 'ਚ ਵੱਧ ਕੀਮਤਾਂ 'ਤੇ ਵਿਦਿਆਰਥੀਆਂ ਵਲੋਂ ਸੰਘਰਸ਼ ਜਾਰੀ
. . .  1 day ago
ਢੱਡਰੀਆਂ ਵਾਲਾ ਅਤੇ ਸਾਥੀ ਵਿਕਰਮ ਸਿੰਘ ਖ਼ਿਲਾਫ਼ ਪੁਲੀਸ ਨੂੰ ਸ਼ਿਕਾਇਤ
. . .  1 day ago
ਬਹਿਬਲ ਕਲਾਂ ਗੋਲੀਕਾਂਡ ਦੇ ਮੁੱਖ ਗਵਾਹ ਮ੍ਰਿਤਕ ਸੁਰਜੀਤ ਸਿੰਘ ਦੇ ਘਰ ਪਹੁੰਚੇ ਸੁਖਬੀਰ ਬਾਦਲ
. . .  1 day ago
ਐਸ.ਵਾਈ.ਐਲ. 'ਤੇ ਸਰਬ ਦਲ ਬੈਠਕ ਇਤਿਹਾਸਕ - ਚੰਦੂਮਾਜਰਾ
. . .  1 day ago
ਗਣਤੰਤਰ ਦਿਵਸ ਮੌਕੇ ਕਮਿਸ਼ਨਰੇਟ ਜਲੰਧਰ ਦੀ ਹੱਦ ਅੰਦਰ ਨਹੀਂ ਉਡਾਏ ਜਾ ਸਕਣਗੇ ਡਰੋਨ
. . .  1 day ago
ਪਤਨੀ 'ਤੇ ਗੋਲੀ ਚਲਾਉਣ ਦੇ ਮਾਮਲੇ ਵਿਚ ਡੀ.ਐਸ.ਪੀ ਅਤੁਲ ਸੋਨੀ ਦੀ ਜ਼ਮਾਨਤ ਦੀ ਅਰਜ਼ੀ ਖ਼ਾਰਜ
. . .  1 day ago
ਗਣਤੰਤਰ ਦਿਵਸ ਦੀ ਪਰੇਡ ਤੋਂ ਪਹਿਲਾ ਫੁੱਲ ਡਰੈੱਸ ਰੀਹਰਸਲ
. . .  1 day ago
ਪਾਕਿ ਅਦਾਲਤ ਨੇ 15 ਸਾਲਾ ਹਿੰਦੂ ਲੜਕੀ ਨੂੰ ਮਹਿਲਾ ਸੁਰੱਖਿਆ ਕੇਂਦਰ ਭੇਜਿਆ, ਜਬਰਦਸਤੀ ਨਿਕਾਹ ਲਈ ਕੀਤਾ ਗਿਆ ਸੀ ਅਗਵਾ
. . .  1 day ago
ਆਨ ਡਿਊਟੀ ਸਾਹਿਤਕ ਸਮਾਗਮਾਂ ਵਿਚ ਹਿੱਸਾ ਲੈ ਸਕਣਗੇ ਅਧਿਆਪਕ -ਕ੍ਰਿਸ਼ਨ ਕੁਮਾਰ
. . .  1 day ago
ਰਾਜਸਥਾਨ ਤੋਂ ਪਾਣੀ ਦੇ ਪੈਸੇ ਨਹੀਂ ਲਏ ਜਾ ਸਕਦੇ - ਮੁੱਖ ਮੰਤਰੀ ਕੈਪਟਨ
. . .  1 day ago
ਅਜਿਹਾ ਕਿਹੜਾ ਪਾਕਿਸਤਾਨੀ ਕ੍ਰਿਕਟਰ ਜੋ ਭਾਰਤੀ ਟੀਮ ਦੀ ਪ੍ਰਸੰਸਾ ਨਾ ਕਰਦਾ ਹੋਵੇ - ਸ਼ੋਇਬ ਅਖ਼ਤਰ
. . .  1 day ago
ਬਠਿੰਡਾ ਜੇਲ੍ਹ ਵਿਚੋਂ ਮੋਬਾਈਲ ਫ਼ੋਨ ਮਿਲਣੇ ਲਗਾਤਾਰ ਜਾਰੀ
. . .  1 day ago
ਲੁਧਿਆਣਾ 'ਚ 10 ਕਰੋੜ ਦੀ ਹੈਰੋਇਨ ਬਰਾਮਦ, 4 ਨੌਜਵਾਨ ਕਾਬੂ
. . .  about 1 hour ago
ਅਸਮ 'ਚ 644 ਅੱਤਵਾਦੀਆਂ ਵੱਲੋਂ ਆਤਮ ਸਮਰਪਣ
. . .  about 1 hour ago
ਅਕਾਲੀ ਦਲ ਸੁਤੰਤਰ 26 ਜਨਵਰੀ ਨੂੰ ਕਰੇਗਾ ਮੁੱਖ ਮੰਤਰੀ ਦੀ ਕੋਠੀ ਦਾ ਘਿਰਾਓ
. . .  6 minutes ago
ਸੁਭਾਸ਼ ਚੰਦਰ ਬੋਸ ਦਾ 124ਵਾਂ ਜਨਮ ਦਿਨ ਮਨਾਇਆ
. . .  25 minutes ago
ਰਵੀਨਾ ਟੰਡਨ ਅਤੇ ਫਰਾਹ ਖਾਨ ਨੂੰ ਹਾਈ ਕੋਰਟ ਵੱਲੋਂ ਰਾਹਤ
. . .  30 minutes ago
ਬੈਂਸ ਭਰਾਵਾਂ ਨੂੰ ਨਹੀਂ ਮਿਲਿਆ ਸਰਬ ਪਾਰਟੀ ਮੀਟਿੰਗ ਦਾ ਸੱਦਾ
. . .  18 minutes ago
ਨਿਰਭੈਆ ਦੇ ਦੋਸ਼ੀਆਂ ਤੋਂ ਜੇਲ੍ਹ ਪ੍ਰਸ਼ਾਸਨ ਨੇ ਪੁੱਛੀ ਅੰਤਿਮ ਇੱਛਾ
. . .  55 minutes ago
ਆਮ ਆਦਮੀ ਪਾਰਟੀ ਵੱਲੋਂ ਨਗਰ ਕੌਂਸਲ ਨਾਭਾ ਦੇ ਖਿਲਾਫ ਦਿੱਤਾ ਗਿਆ ਰੋਸ ਧਰਨਾ
. . .  about 1 hour ago
ਹੋਰ ਖ਼ਬਰਾਂ..
ਜਲੰਧਰ : ਸੋਮਵਾਰ 8 ਸਾਉਣ ਸੰਮਤ 550

ਹਰਿਆਣਾ / ਹਿਮਾਚਲ

ਜਨਤਕ ਜਥੇਬੰਦੀਆਂ ਵਲੋਂ ਮੁੱਖ ਮੰਤਰੀ ਮਨੋਹਰ ਲਾਲ ਦੀ ਕਿਸਾਨ ਕਲਿਆਣ ਤੇ ਧੰਨਵਾਦ ਰੈਲੀ ਦਾ ਵਿਰੋਧ

ਕੁਰੂਕਸ਼ੇਤਰ/ਸ਼ਾਹਾਬਾਦ, 22 ਜੁਲਾਈ (ਜਸਬੀਰ ਸਿੰਘ ਦੁੱਗਲ)-ਦਾਣਾ ਮੰਡੀ 'ਚ ਮੁੱਖ ਮੰਤਰੀ ਮਨੋਹਰ ਲਾਲ ਦੀ ਕਿਸਾਨ ਕਲਿਆਣ ਅਤੇ ਧੰਨਵਾਦ ਰੈਲੀ ਦਾ ਵਿਰੋਧ ਕਰਨ ਲਈ ਭਾਰਤੀ ਕਿਸਾਨ ਯੂਨੀਅਨ ਨਾਲ ਹੋਰ ਕਈ ਪਾਰਟੀਆਂ ਮੈਦਾਨ 'ਚ ਉਤਰੀਆਂ | ਹਰ ਕਿਸੇ ਨੇ ਵੱਖ-ਵੱਖ ਰੋਸ ਪ੍ਰਦਰਸ਼ਨ ਕਰਕੇ ਆਪਣਾ ਵਿਰੋਧ ਜਤਾਇਆ | ਪ੍ਰਦਰਸ਼ਨਕਾਰੀਆਂ ਦੇ ਤਿੱਖੇ ਤੇਵਰ ਨੂੰ ਦੇਖਦੇ ਹੋਏ ਪੁਲਿਸ ਨੇ ਬਾਅਦ 'ਚ ਉਨ੍ਹਾਂ ਨੂੰ ਗਿ੍ਫ਼ਤਾਰ ਤਰ ਲਿਆ | ਰੋਸ ਜਤਾਉਣ ਲਈ ਕਾਂਗਰਸ ਵਰਕਰ, ਭਾਕਿਯੂ ਅਤੇ ਹਰਿਆਣਾ ਸਕਸ਼ਮ ਯੂਨੀਅਨ ਦੇ ਵਰਕਰ ਆਪਣੀ ਮੰਗਾਂ ਨੂੰ ਲੈ ਕੇ ਸ਼ਾਹਾਬਾਦ ਦੇ ਲਾਡਵਾ ਰੋਡ ਵਿਖੇ ਲੈਂਡਮਾਰਕ ਚੌਕ 'ਤੇ ਡਟੇ ਰਹੇ ਅਤੇ ਇਥੇ ਕੁਰੂਕਸ਼ੇਤਰ ਦੇ ਡੀ.ਐਸ.ਪੀ. ਗੁਰਮੇਲ ਸਿੰਘ ਅਤੇ ਥਾਣਾ ਇੰਚਾਰਜ਼ ਇੰਸਪੈਕਟਰ ਮਲਕੀਤ ਸਿੰਘ ਦੀ ਅਗਵਾਈ 'ਚ ਭਾਰੀ ਪੁਲਿਸ ਫੌਰਸ ਤਾਇਨਾਤ ਸੀ | ਜਿਵੇਂ-ਜਿਵੇਂ ਮੁੱਖ ਮੰਤਰੀ ਦੇ ਸ਼ਾਹਾਬਾਦ ਆਮਦ ਦਾ ਸਮਾਂ ਹੁੰਦਾ ਗਿਆ, ਪ੍ਰਦਰਸ਼ਨਕਾਰੀਆਂ ਦੀ ਭੀੜ ਵੀ ਜੁੜਦੀ ਚਲੀ ਗਈ | ਪ੍ਰਦਰਸ਼ਨਕਾਰੀਆਂ ਨੂੰ ਲੈ ਕੇ ਗੁਪਤਚਰ ਏਜੰਸੀਆਂ ਵੀ ਸਰਗਰਮ ਰਹੀਆਂ ਅਤੇ ਪਲ-ਪਲ ਦੀ ਖ਼ਬਰ ਆਪਣੇ ਆਲ੍ਹਾ ਅਧਿਕਾਰੀਆਂ ਨੂੰ ਦਿੰਦੀਆਂ ਰਹੀਆਂ | ਪੁਲਿਸ ਪ੍ਰਸ਼ਾਸਨ ਨੇ ਪ੍ਰਦਰਸ਼ਨਕਾਰੀਆਂ ਨੂੰ ਰੋਡ ਤੋਂ ਦੂਰ ਰਹਿਣ ਅਤੇ ਸਮਝਾਉਣ ਦਾ ਯਤਨ ਕੀਤਾ, ਪਰ ਪ੍ਰਦਰਸ਼ਨਕਾਰੀ ਆਪਣੇ ਵਿਰੋਧ 'ਤੇ ਡਟੇ ਰਹੇ | ਪੁਲਿਸ ਪ੍ਰਸ਼ਾਸਨ ਨੇ ਹਰਿਆਣਾ ਸਕਸ਼ਮ ਯੂਨੀਅਨ ਦੇ ਪ੍ਰਧਾਨ ਮੁਕੇਸ਼ ਕਾਹਨਗੜ੍ਹ ਨਾਲ ਗੱਲਬਾਤ ਕੀਤੀ ਅਤੇ ਉਨ੍ਹਾਂ ਤੋਂ ਮੰਗ ਪੱਤਰ ਲੈ ਕੇ ਉਨ੍ਹਾਂ ਸਮਝਾ ਕੇ ਮੌਕੇ ਤੋਂ ਚਲਦਾ ਕਰ ਦਿੱਤਾ | ਦੂਜੇ ਪਾਸੇ ਨਗਰ ਪਾਲਿਕਾ ਦੇ ਮੀਤ ਪ੍ਰਧਾਨ ਅਤੇ ਕਾਂਗਰਸ ਆਗੂ ਡਾ. ਗੁਲਸ਼ਨ ਕਵਾਤਰਾ ਦੀ ਅਗਵਾਈ 'ਚ ਦੀਪਕ ਆਨੰਦ, ਰਾਜੇਸ਼ ਉੱਪਲ, ਜੈਨਾਥ ਪਾਂਡੇ, ਆਕਾਸ਼ਦੀਪ ਜੁਨੇਜਾ, ਜਗਦੀਪ, ਗਗਨ, ਰਵੀ, ਪ੍ਰਤਾਪ, ਬਿੱਲਾ ਮਦਨਪੁਰ, ਹਰਸਿਮਰਨ ਸਿੰਘ ਸਿੱਧੂ ਸਮੇਤ ਕਈ ਵਰਕਰਾਂ ਨੇ ਮੁੱਖ ਮੰਤਰੀ ਦੀ ਰੈਲੀ ਤੱਕ ਜਾਣ ਦਾ ਯਤਨ ਕੀਤਾ ਗਿਆ, ਜਿਸ 'ਤੇ ਪੁਲਿਸ ਪ੍ਰਸ਼ਾਸਨ ਨੇ ਉਨ੍ਹਾਂ ਨੂੰ ਧਾਰਾ 144 ਤੋੜਨ ਦੇ ਦੋਸ਼ 'ਚ ਗਿ੍ਫ਼ਤਾਰ ਕਰ ਲਿਆ | ਪੱਤਰਕਾਰਾਂ ਨਾਲ ਗੱਲਬਾਤ 'ਚ ਡਾ. ਗੁਲਸ਼ਨ ਕਵਾਤਰਾ ਨੇ ਕਿਹਾ ਕਿ ਹਰਿਆਣਾ 'ਚ ਕਾਨੂੰਨ ਵਿਵਸਥਾ ਚਰਮਰਾ ਗਈ ਹੈ ਅਤੇ ਜਨਤਾ ਆਪਣੇ ਕੰਮਾਂ ਲਈ ਭਟਕ ਰਹੀ ਹੈ | ਦੂਜੇ ਪਾਸੇ ਭਾਕਿਯੂ ਪ੍ਰੈੱਸ ਬੁਲਾਰੇ ਰਾਕੇਸ਼ ਬੈਂਸ ਦੀ ਅਗਵਾਈ 'ਚ ਸੈਂਕੜੇ ਕਿਸਾਨ ਲੈਂਡਮਾਰਕ ਚੌਕ 'ਤੇ ਇਕੱਠੇ ਹੋਏ ਤੇ ਸਰਕਾਰ ਵਿਰੋਧੀ ਖੂਬ ਨਾਅਰੇਬਾਜੀ ਕੀਤੀ | ਇਸ ਮੌਕੇ ਤੇਜਪਾਲ ਜੰਧੇੜੀ, ਜਸਬੀਰ ਮਾਮੂਮਾਜਰਾ, ਹਰਬੰਸ, ਹਾਕਮ, ਛੋਟੂਰਾਮ ਮਛਰੌਲੀ, ਪ੍ਰੇਮ ਸਿੰਘ, ਫਕੀਰ ਚੰਦ, ਗੁਰਚਰਨ ਸਿੰਘ, ਮਲਕੀਤ, ਜਸਵਿੰਦਰ, ਰਾਜੀਵ ਸ਼ਰਮਾ, ਰਾਮ ਸਿੰਘ, ਨਰੇਸ਼ ਕੁਮਾਰ, ਸੁਰੇਸ਼ ਕੁਮਾਰ ਸਮੇਤ ਕਈ ਕਿਸਾਨ ਹਾਜ਼ਰ ਸਨ |
ਗੁਰਨਾਮ ਸਿੰਘ ਰਹੇ ਪ੍ਰਦਰਸ਼ਨ ਤੋਂ ਦੂਰ
ਭਾਕਿਯੂ ਆਗੂ ਗੁਰਨਾਮ ਸਿੰਘ ਚਢੂਨੀ ਕੁਝ ਕਾਰਨਾਂ ਕਾਰਕੇ ਪ੍ਰਦਰਸ਼ਨ ਤੋਂ ਦੂਰ ਰਹੇ | ਗੁਪਤਚਰ ਏਜੰਸੀਆਂ ਅਤੇ ਪੁਲਿਸ ਪ੍ਰਸ਼ਾਸਨ ਨੇ ਉਨ੍ਹਾਂ 'ਤੇ ਨਜਰ ਰੱਖੇ ਹੋਈ ਸੀ ਕਿ ਕਿਤੇ ਉਹ ਅਚਾਨਕ ਰੈਲੀ 'ਚ ਨਾ ਪੁੱਜ ਜਾਣ | ਗੁਰਨਾਮ ਸਿੰਘ ਚਢੂਨੀ ਦੀ ਗ਼ੈਰਹਾਜ਼ਰੀ 'ਚ ਭਾਕਿਯੂ ਪ੍ਰੈਸ ਬੁਲਾਰੇ ਰਾਕੇਸ਼ ਬੈਂਸ ਨੇ ਮੋਰਚਾ ਸੰਭਾਲਿਆ ਅਤੇ ਪ੍ਰਦਰਸ਼ਨ ਦੀ ਅਗਵਾਈ ਕੀਤੀ | ਸਾਰੇ ਹੈਰਾਨ ਸਨ ਕਿ ਅਜਿਹਾ ਕੀ ਕਾਰਨ ਰਿਹਾ ਕਿ ਰੈਲੀ ਤੋਂ ਇਕ ਦਿਨ ਪਹਿਲਾਂ ਸਰਗਰਮ ਰਹਿਣ ਵਾਲੇ ਗੁਰਨਾਮ ਸਿੰਘ ਚਢੂਨੀ ਨੂੰ ਅਚਾਨਕ ਕੀ ਕੰਮ ਪੈ ਗਿਆ ਕਿ ਉਹ ਪ੍ਰਦਰਸ਼ਨ 'ਚ ਨਹੀਂ ਪੁੱਜੇ | ਹਾਲਾਂਕਿ ਚਢੂਨੀ ਦੇ ਪ੍ਰਦਰਸ਼ਨ 'ਚ ਨਾ ਪੁੱਜਣ ਕਾਰਨ ਗੁਪਤਚਰ ਏਜੰਸੀਆਂ ਅਤੇ ਪ੍ਰਸ਼ਾਸਨ ਨੇ ਜਰੂਰ ਰਾਹਤ ਦਾ ਸਾਹ ਲਿਆ |

ਦੇਸ਼ ਹਿੱਤ ਲਈ ਸਰਕਾਰ ਕਿਸਾਨਾਂ ਦੀ ਖੁਸ਼ਹਾਲੀ ਲਈ ਦੇਵੇਗੀ ਫਸਲਾਂ ਦੀ ਪੂਰੀ ਕੀਮਤ- ਮੁੱਖ ਮੰਤਰੀ ਮਨੋਹਰ ਲਾਲ ਖਟਰ

ਕੁਰੂਕਸ਼ੇਤਰ/ਸ਼ਾਹਾਬਾਦ, 22 ਜੁਲਾਈ (ਜਸਬੀਰ ਸਿੰਘ ਦੁੱਗਲ)-ਮੁੱਖ ਮੰਤਰੀ ਮਨੋਹਰ ਲਾਲ ਖਟਰ ਨੇ ਕਿਹਾ ਕਿ ਦੇਸ਼ ਹਿੱਤ ਲਈ ਸਰਕਾਰ ਕਿਸਾਨਾਂ ਨੂੰ ਫ਼ਸਲਾਂ ਦੀ ਪੂਰੀ ਕੀਮਤ ਦੇਵੇਗੀ, ਜਦ ਕਿਸਾਨਾਂ ਨੂੰ ਫ਼ਸਲਾਂ ਦੀ ਪੂਰੀ ਕੀਮਤ ਮਿਲੇਗੀ, ਤਾਂ ਕਿਸਾਨਾਂ 'ਚ ਖੁਸ਼ਹਾਲੀ ...

ਪੂਰੀ ਖ਼ਬਰ »

ਆਲ ਇੰਡੀਆ ਮੁਸਲਿਮ ਕਲਿਆਣ ਕਮੇਟੀ ਵਲੋਂ ਗਊ ਤਸਕਰੀ ਹੱਤਿਆ ਸਬੰਧੀ ਜਾਂਚ ਦੀ ਮੰਗ

ਹਿਸਾਰ, 22 ਜੁਲਾਈ (ਅਜੀਤ ਬਿਊਰੋ)-ਆਲ ਇੰਡੀਆ ਮੁਸਲਿਮ ਕਲਿਆਣ ਕਮੇਟੀ ਨੇ 32 ਸਾਲਾ ਨੌਜਵਾਨ ਅਕਬਰ ਖਾਨ ਜ਼ਿਲ੍ਹਾ ਅਲਵਰ (ਰਾਜਸਥਾਨ) 'ਚ ਗਊ ਰੱਖਿਅਕਾਂ ਵਲੋਂ ਗਊ ਤਸਕਰੀ ਦੇ ਸ਼ੱਕ 'ਚ ਕੁੱਟਮਾਰ ਕਰਕੇ ਮਾਰਨ ਦੀ ਸਖ਼ਤ ਸ਼ਬਦਾਂ 'ਚ ਨਿੰਦਾ ਕੀਤੀ ਹੈ | ਆਲ ਇੰਡੀਆ ਮੁਸਲਿਮ ...

ਪੂਰੀ ਖ਼ਬਰ »

ਨੈਸ਼ਨਲ ਹਾਈਵੇ 'ਤੇ ਸੜਕ ਹਾਦਸੇ ਵਿਚ ਇਕ ਦੀ ਮੌਤ, 2 ਰੈਫ਼ਰ

ਕਲਾਇਤ, 22 ਜੁਲਾਈ (ਅਜੀਤ ਬਿਊਰੋ)-ਚੰਡੀਗੜ੍ਹ-ਹਿਸਾਰ ਕੌਮੀ ਮਾਰਗ 'ਤੇ ਐਤਵਾਰ ਨੂੰ ਸੜਕ ਹਾਦਸੇ ਵਿਚ ਇਕ ਨੌਜਵਾਨ ਦੀ ਮੌਤ ਹੋ ਗਈ | ਜਦਕਿ 2 ਬੁਰੀ ਤਰ੍ਹਾਂ ਜ਼ਖ਼ਮੀ ਹੋ ਗਏ | ਜ਼ਖ਼ਮੀਆਂ ਨੂੰ ਇਲਾਜ਼ ਲਈ ਪੀ.ਜੀ.ਆਈ. ਚੰਡੀਗੜ੍ਹ ਰੈਫ਼ਰ ਕੀਤਾ ਗਿਆ | ਪਿੰਜੂਪੁਰਾ ਪਿੰਡ ਦੇ ...

ਪੂਰੀ ਖ਼ਬਰ »

ਚਚੇਰੇ ਭਰਾ ਦੀ ਕੁਹਾੜੀ ਮਾਰ ਕੇ ਹੱਤਿਆ, 5 ਿਖ਼ਲਾਫ਼ ਮਾਮਲਾ ਦਰਜ

ਜੀਂਦ, 22 ਜੁਲਾਈ (ਅਜੀਤ ਬਿਊਰੋ)-ਪਿੰਡ ਰਾਮਕਲੀ ਵਿਚ ਆਪਸੀ ਕਹਾਸੁਣੀ ਦੇ ਚਲਦਿਆਂ ਕੁਹਾੜੀ ਅਤੇ ਡਾਂਗਾਂ ਨਾਲ ਹਮਲਾ ਕਰਕੇ ਨੌਜਵਾਨ ਦੀ ਹੱਤਿਆ ਕਰ ਦਿੱਤੀ ਗਈ | ਮਿ੍ਤਕ ਦੀ ਪਛਾਣ 32 ਸਾਲਾ ਪਵਨ ਵਜੋਂ ਹੋਈ ਹੈ | ਹੱਤਿਆ ਦਾ ਦੋਸ਼ ਮਿ੍ਤਕ ਦੇ ਚਚੇਰੇ ਭਰਾ, ਚਾਚਾ ਅਤੇ ਚਾਚੀ ...

ਪੂਰੀ ਖ਼ਬਰ »

20 ਪੁੜੀਆਂ ਸਮੈਕ ਸਮੇਤ ਇਕ ਕਾਬੂ

ਜੀਂਦ, 22 ਜੁਲਾਈ (ਅਜੀਤ ਬਿਊਰੋ)-ਹਿਸਾਰ ਰੋਡ ਰੇਲਵੇ ਫਾਟਕ ਨੇੜੇ ਸ਼ਹਿਰ ਥਾਣਾ ਨਰਵਾਨਾ ਪੁਲਿਸ ਨੇ ਇਕ ਵਿਅਕਤੀ ਨੂੰ ਕਾਬੂ ਕਰਕੇ ਉਸ ਦੇ ਕਬਜ਼ੇ ਤੋਂ 20 ਪੂੜੀਆ ਸਮੈਕ ਬਰਾਮਦ ਕੀਤੀ | ਫੜੀ ਗਈ ਸਮੈਕ ਦਾ ਭਾਰ ਤਕਰੀਬਨ ਸਾਢੇ 3 ਗ੍ਰਾਮ ਸੀ | ਸ਼ਹਿਰ ਥਾਣਾ ਨਰਵਾਨਾ ਪੁਲਿਸ ਨੇ ...

ਪੂਰੀ ਖ਼ਬਰ »

ਸ਼ੂਗਰ ਮਿੱਲ 'ਚ ਕਿਸਾਨਾਂ ਦੇ ਕਰੋੜਾਂ ਰੁਪਏ ਬਕਾਇਆ ਨੂੰ ਲੈ ਕੇ ਭਾਕਿਊ ਵਲੋਂ ਪ੍ਰਦਰਸ਼ਨ ਕੱਲ੍ਹ

ਕੈਥਲ, 22 ਜੁਲਾਈ (ਅਜੀਤ ਬਿਊਰੋ)-ਭਾਰਤੀ ਕਿਸਾਨ ਯੂਨੀਅਨ ਦੀ ਜ਼ਿਲ੍ਹਾ ਪੱਧਰੀ ਬੈਠਕ ਜ਼ਿਲ੍ਹਾ ਕਾਰਜਕਾਰੀ ਪ੍ਰਧਾਨ ਓਮ ਪ੍ਰਕਾਸ਼ ਢਾਂਡਾ ਦੀ ਪ੍ਰਧਾਨਗੀ ਵਿਚ ਹੋਈ | ਬੈਠਕ ਵਿਚ ਸੂਬੇ ਦੀਆਂ ਸ਼ੂਗਰ ਮਿੱਲਾਂ 'ਚ ਕਿਸਾਨਾਂ ਦੇ ਤਕਰੀਬਨ 700 ਕਰੋੜ ਰੁਪਏ ਬਕਾਇਆ ਹਨ ਅਤੇ ...

ਪੂਰੀ ਖ਼ਬਰ »

ਨੈਸ਼ਨਲ ਹਾਈਵੇ 'ਤੇ ਸੜਕ ਹਾਦਸੇ ਵਿਚ ਇਕ ਦੀ ਮੌਤ, 2 ਰੈਫ਼ਰ

ਕਲਾਇਤ, 22 ਜੁਲਾਈ (ਅਜੀਤ ਬਿਊਰੋ)-ਚੰਡੀਗੜ੍ਹ-ਹਿਸਾਰ ਕੌਮੀ ਮਾਰਗ 'ਤੇ ਐਤਵਾਰ ਨੂੰ ਸੜਕ ਹਾਦਸੇ ਵਿਚ ਇਕ ਨੌਜਵਾਨ ਦੀ ਮੌਤ ਹੋ ਗਈ | ਜਦਕਿ 2 ਬੁਰੀ ਤਰ੍ਹਾਂ ਜ਼ਖ਼ਮੀ ਹੋ ਗਏ | ਜ਼ਖ਼ਮੀਆਂ ਨੂੰ ਇਲਾਜ਼ ਲਈ ਪੀ.ਜੀ.ਆਈ. ਚੰਡੀਗੜ੍ਹ ਰੈਫ਼ਰ ਕੀਤਾ ਗਿਆ | ਪਿੰਜੂਪੁਰਾ ਪਿੰਡ ਦੇ ...

ਪੂਰੀ ਖ਼ਬਰ »

ਪਿੰ੍ਰਸੀਪਲ ਸੰਗੀਤਾ ਸ਼ਰਮਾ ਸਮੇਤ ਕਈ ਲੋਕ ਸ਼ਾਹਾਬਾਦ ਗੌਰਵ ਸਨਮਾਨ ਨਾਲ ਸਨਮਾਨਿਤ

ਕੁਰੂਕਸ਼ੇਤਰ/ਸ਼ਾਹਾਬਾਦ, 22 ਜੁਲਾਈ (ਜਸਬੀਰ ਸਿੰਘ ਦੁੱਗਲ)-ਆਮ ਵਰਗ ਦੇ ਨਿਰਧਨ ਅਤੇ ਮੋਹਰੀ ਵਿਦਿਆਰਥੀਆਂ ਨੂੰ ਸਿੱਖਿਆ 'ਚ ਆਰਥਿਕ ਮਦਦ ਕਰਨ ਵਾਲੇ ਸ਼ਾਹਾਬਾਦ ਵਿਕਾਸ ਮੰਚ ਦੇ ਸਫਲਤਾ ਨਾਲ 4 ਸਾਲ ਪੂਰੇ ਹੋਣ 'ਤੇ ਪ੍ਰਤਿਭਾ ਸਨਮਾਨ ਪ੍ਰੋਗਰਾਮ 2018 ਕਰਵਾਇਆ ਗਿਆ | ਇਸ ...

ਪੂਰੀ ਖ਼ਬਰ »

ਆਸਰਾ ਸੰਸਥਾ ਨੇ ਕਰਵਾਇਆ 3 ਅਣਪਛਾਤੀਆਂ ਲਾਸ਼ਾਂ ਦਾ ਅੰਤਿਮ ਸਸਕਾਰ

ਹਿਸਾਰ, 22 ਜੁਲਾਈ (ਅਜੀਤ ਬਿਊਰੋ)-ਆਸਰਾ ਵੈਲਫ਼ੇਅਰ ਸੁਸਾਇਟੀ ਨੇ ਵੱਖ-ਵੱਖ ਥਾਵਾਂ ਤੋਂ ਮਿਲੇ 3 ਲਾਵਾਰਿਸ ਲਾਸ਼ਾਂ ਦਾ ਅੰਤਿਮ ਸਸਕਾਰ ਧਾਰਮਿਕ ਰੀਤੀ ਰਿਵਾਜ ਨਾਲ ਕਰਵਾਇਆ | ਜਾਣਕਾਰੀ ਦਿੰਦੇ ਹੋਏ ਆਸਰਾ ਸੰਸਥਾ ਦੇ ਪ੍ਰਧਾਨ ਡਾ. ਦੀਪਕ ਨਾਗਪਾਲ ਨੇ ਦੱਸਿਆ ਕਿ ਹਿਸਾਰ ...

ਪੂਰੀ ਖ਼ਬਰ »

ਸਾਬਕਾ ਚੇਅਰਮੈਨ ਨੇ ਠੰਡੀ ਸੜਕ 'ਤੇ ਲਗਾਏ ਛਾਂਦਾਰ ਬੂਟੇ

ਨੀਲੋਖੇੜੀ, 22 ਜੁਲਾਈ (ਆਹੂਜਾ)-ਨਿਸਵਾਰਥ ਸੋਸ਼ਲ ਟਰੰਸਟ ਵਲੋਂ ਚਲਾਈ ਜਾ ਰਹੀ ਬੂਟੇ ਲਗਾਓ ਮੁਹਿੰਮ ਤੋਂ ਪ੍ਰੇਰਿਤ ਹੋ ਕੇ ਨਗਰਪਾਲਿਕਾ ਦੇ ਸਾਬਕਾ ਚੇਅਰਮੈਨ ਰਾਜ ਕੁਮਾਰ ਧਵਨ ਨੇ ਆਪਣੇ ਪਿਤਾ ਸਵ: ਬਿਸ਼ਨ ਦਾਸ ਧਵਨ ਦੀ ਯਾਦ ਵਿਚ ਅਤੇ ਆਪਦੇ ਜਨਮ ਦਿਨ 'ਤੇ ਬੂਟੇ ਲਗਾ ਕੇ ...

ਪੂਰੀ ਖ਼ਬਰ »

ਮੁਕਾਬਲੇ 'ਚ ਕੋਮਲ, ਅੰਜਲੀ ਤੇ ਹਰਕੀਰਤ ਨੇ ਰਚਾਈ ਸਭ ਤੋਂ ਸੁੰਦਰ ਮਹਿੰਦੀ

ਨਿਸਿੰਗ, 22 ਜੁਲਾਈ (ਅਜੀਤ ਬਿਊਰੋ)-ਐਮ.ਐਸ. ਪਬਲਿਕ ਸੀਨੀਅਰ ਸੈਕੰਡਰੀ ਸਕੂਲ 'ਚ ਪਿ੍ੰਸੀਪਲ ਸੁਨੀਤਾ ਅਹਿਲਾਵਤ ਦੀ ਅਗਵਾਈ 'ਚ ਚੌਥੀ ਤੋਂ 12ਵੀਂ ਜਮਾਤ ਤੱਕ ਦੀਆਂ ਵਿਦਿਆਰਥਣਾਂ 'ਚ ਮਹਿੰਦੀ ਮੁਕਾਬਲਾ ਕਰਵਾਇਆ | ਜਿਸ 'ਚ ਹਿੱਸਾ ਲੈਣ ਵਾਲੀਆਂ ਵਿਦਿਆਰਥਣਾਂ ਨੂੰ 3 ਗਰੁੱਪਾਂ ...

ਪੂਰੀ ਖ਼ਬਰ »

ਪਿਤਾ ਦੀ ਯਾਦ 'ਚ ਨਗਰ ਪਾਲਿਕਾ ਦੇ ਸਾਬਕਾ ਵਾਈਸ ਚੇਅਰਮੈਨ ਨੇ ਲਗਾਇਆ ਭੰਡਾਰਾ

ਸਮਾਲਖਾ, 22 ਜੁਲਾਈ (ਅਜੀਤ ਬਿਊਰੋ)-ਮਾਤਾ ਪੁਲੀ ਰੋਡ ਵਿਖੇ ਸਰਕਾਰੀ ਸਕੂਲ 'ਚ ਕੰਪਲੈਕਸ 'ਚ ਐਤਵਾਰ ਨੂੰ ਨਗਰ ਪਾਲਿਕਾ ਦੇ ਸਾਬਕਾ ਵਾਈਸ ਚੇਅਰਮੈਨ ਜੈਕੰੁਵਾਰ ਬਿੱਟੂ ਪਹਿਲਵਾਨ ਵਲੋਂ ਆਪਣੇ ਸਵ: ਕਰਨ ਸਿੰਘ ਜਾਂਗੜ ਦੀ ਯਾਦ 'ਚ ਭੰਡਾਰਾ ਕੀਤਾ ਗਿਆ | ਇਸ ਦੌਰਾਨ ਵਿਧਾਇਕ ...

ਪੂਰੀ ਖ਼ਬਰ »

ਧਰਤੀ ਨੂੰ ਹਰਿਆ-ਭਰਿਆ ਬਣਾਉਣ 'ਚ ਆਮ ਲੋਕਾਂ ਦਾ ਸਹਿਯੋਗ ਜ਼ਰੂਰੀ-ਡਾ. ਅਨਾਮਿਕਾ

ਥਾਨੇਸਰ, 22 ਜੁਲਾਈ (ਅਜੀਤ ਬਿਊਰੋ)-ਡਾ. ਅਨਾਮਿਕਾ ਨੇ ਕਿਹਾ ਕਿ ਬੂਟੇ ਲਗਾਉਣਾ ਕੇਵਲ ਸਰਕਾਰ ਦੀ ਜ਼ਿੰਮੇਵਾਰੀ ਨਹੀਂ ਸਮਝਣੀ ਚਾਹੀਦੀ | ਸਰਕਾਰ ਦੀਆਂ ਸਾਰੀਆਂ ਮੁਹਿੰਮਾਂ ਲੋਕਾਂ ਦੇ ਸਹਿਯੋਗ ਤੋਂ ਬਿਨਾਂ ਅਸਫ਼ਲ ਹੋ ਜਾਂਦੀਆਂ ਹਨ | ਸਾਨੂੰ ਸਾਰਿਆਂ ਨੂੰ ਮਿਲ ਕੇ ਆਪਣੀ ...

ਪੂਰੀ ਖ਼ਬਰ »

ਸਾਈਕਲ ਵਾਲੇ ਵਿਆਕਤੀ ਤੋਂ 1.85 ਲੱਖ ਰੁਪਏ ਉਡਾਏ

ਪਲਵਲ, 22 ਜੁਲਾਈ (ਅਜੀਤ ਬਿਊਰੋ)-ਬੈਂਕ ਤੋਂ ਰੁਪਏ ਕਢਵਾ ਕੇ ਸਾਈਕਲ 'ਤੇ ਜਾ ਰਹੇ ਇਕ ਵਿਅਕਤੀ ਦੀ ਸਾਈਕਲ ਦੀ ਹਵਾ ਕੱਢ ਕੇ ਸਾਈਕਲ ਤੋਂ ਇਕ ਲੱਖ 85 ਹਜ਼ਾਰ ਰੁਪਏ ਨਾਲ ਭਰਿਆ ਬੈਗ ਗਾਇਬ ਕਰ ਦਿੱਤਾ ਗਿਆ | ਪੀੜਤ ਨੇ ਮਾਮਲੇ ਦੀ ਸ਼ਿਕਾਇਤ ਸ਼ਹਿਰ ਥਾਣਾ ਪੁਲਿਸ ਨੂੰ ਦਿੱਤੀ | ...

ਪੂਰੀ ਖ਼ਬਰ »

ਹੁੱਡਾ ਦੇ ਸੈਕਟਰ 21 ਵਿਚ ਸਹੂਲਤਾਂ ਦੀ ਤੋਟ

ਕੈਥਲ, 22 ਜੁਲਾਈ (ਅਜੀਤ ਬਿਊਰੋ)-ਹੁੱਡਾ ਦੇ ਸੈਕਟਰ 21 ਵਿਚ ਅਧਿਕਾਰੀਆਂ ਦੀ ਅਣਦੇਖੀ ਕਾਰਨ ਲੋਕ ਮੁਢਲੀਆਂ ਸਹੂਲਤਾਂ ਨੂੰ ਤਰਸ ਰਹੇ ਹਨ | ਜਦ ਸੈਕਟਰ 21 ਬਣਿਆ, ਉਸ ਸਮੇਂ ਸੈਕਟਰ ਵਿਚ ਸੜਕਾਂ, ਸੀਵਰੇਜ, ਸਟਰੀਟ ਲਾਈਟ, ਪਾਰਕ, ਪੀਣ ਦਾ ਪਾਣੀ, ਮਾਰਕੀਟ ਸਕੂਲ ਅਤੇ ਹੋਰ ਮੁਢਲੀਆਂ ...

ਪੂਰੀ ਖ਼ਬਰ »

ਨਹਿਰ 'ਚ ਨੌਜਵਾਨ ਦੀ ਲਾਸ਼ ਬਰਾਮਦ

ਪਲਵਲ, 22 ਜੁਲਾਈ (ਅਜੀਤ ਬਿਊਰੋ)-ਚਾਂਦਹਟ ਥਾਣਾ ਇਲਾਕਾ ਸਥਿਤ ਆਗਰਾ ਨਹਿਰ ਤੋਂ ਪੁਲਿਸ ਨੇ ਇਕ ਨੌਜਵਾਨ ਦੀ ਲਾਸ਼ ਬਰਾਮਦ ਕੀਤੀ ਹੈ | ਨੌਜਵਾਨ ਦੀ ਉਮਰ ਕਰੀਬ 21 ਸਾਲ ਹੈ | ਲਾਸ਼ ਦੀ ਪਛਾਣ ਨਹੀਂ ਹੋ ਸਕੀ | ਪੁਲਿਸ ਦਾ ਕਹਿਣਾ ਹੈ ਕਿ ਮਾਮਲਾ ਹੱਤਿਆ ਦਾ ਹੋ ਸਕਦਾ ਹੈ | ਲਾਸ਼ ਨੂੰ ...

ਪੂਰੀ ਖ਼ਬਰ »

ਬੈਂਕ ਆਫ਼ ਬੜੌਦਾ ਨੇ ਮਨਾਇਆ ਸਥਾਪਨਾ ਦਿਵਸ

ਕੁਰੂਕਸ਼ੇਤਰ, 22 ਜੁਲਾਈ (ਜਸਬੀਰ ਸਿੰਘ ਦੁੱਗਲ)-ਬੈਂਕ ਆਫ ਬੜੌਦਾ ਦੇ ਸਥਾਪਨਾ ਦਿਵਸ 'ਤੇ ਸੈਕਟਰ-13 ਸ਼ਾਖਾ ਵਲੋਂ ਵਾਟਰ ਕੂਲਰ ਦਾਨ ਕੀਤਾ ਗਿਆ | ਬੈਂਕ ਦੇ ਸੈਕਟਰ-13 ਦੇ ਸ਼ਾਖਾ ਪ੍ਰਬੰਧਕ ਪਰਮਿੰਦਰ ਕੁਮਾਰ ਨੇ ਕਿਹਾ ਕਿ ਗਰਮੀ ਦੇ ਮੌਸਮ 'ਚ ਲੋਕਾਂ ਨੂੰ ਠੰਡੇ ਪਾਣੀ ਦੀ ਲੋੜ ...

ਪੂਰੀ ਖ਼ਬਰ »

ਭਵਿੱਖ 'ਚ ਜ਼ਿੰਦਗੀ ਬਚਾਓ ਲਈ ਵੱਧ ਤੋਂ ਵੱਧ ਬੂਟੇ ਲਗਾਉਣਾ ਜ਼ਰੂਰੀ-ਰਾਣਾ

ਕੁਰੂਕਸ਼ੇਤਰ, 22 ਜੁਲਾਈ (ਜਸਬੀਰ ਸਿੰਘ ਦੁੱਗਲ)-ਪ੍ਰੇਰਨਾ ਸਿਮਤੀ ਹਰਿਆਣਾ ਅਤੇ ਵਸੂਧੈਵ ਕੁਟੁੰਬਕਮ ਸੰਸ਼ਕ੍ਰਿਤੀ ਸੇਵਾ ਆਯਾਮ ਵਲੋਂ ਆਕਾਸ਼ਵਾਨੀ ਕੇਂਦਰ 'ਚ ਬੂਟੇ ਲਗਾਏ ਗਏ | ਮੁਹਿੰਮ ਦੀ ਸ਼ੁਰੂਆਤ ਆਕਾਸ਼ਵਾਣੀ ਕੇਂਦਰ ਦੇ ਤਕਨੀਕੀ ਪ੍ਰਮੁੱਖ ਡੀ.ਐਸ. ਰਾਣਾ ਅਤੇ ...

ਪੂਰੀ ਖ਼ਬਰ »

ਕਿਸਾਨ ਵਿਰੋਧੀ ਫ਼ੈਸਲੇ ਲੈ ਰਹੀ ਹੈ ਭਾਜਪਾ ਸਰਕਾਰ-ਸੁਰੇਂਦਰ ਸੈਣੀ

ਕੁਰੂਕਸ਼ੇਤਰ, 22 ਜੁਲਾਈ (ਜਸਬੀਰ ਸਿੰਘ ਦੁੱਗਲ)-ਇਨੈਲੋ ਦੇ ਸਾਬਕਾ ਬਲਾਕ ਬੁਲਾਰੇ ਸੁਰੇਂਦਰ ਸੈਣੀ ਨੇ ਕਿਹਾ ਕਿ ਭਾਜਪਾ ਸਰਕਾਰ ਨੇ ਕਿਸਾਨਾਂ ਦੇ ਗੰਨੇ ਦੇ 600 ਕਰੋੜ ਰੁਪਏ ਦਾ ਭੁਗਤਾਨ ਨਾ ਕਰਕੇ ਕਿਸਾਨ ਵਿਰੋਧੀ ਹੋਣ ਦਾ ਸਬੂਤ ਦਿੱਤਾ ਹੈ | ਕਿਸਾਨ ਲੰਮੇ ਸਮੇਂ ਤੋਂ ...

ਪੂਰੀ ਖ਼ਬਰ »

ਮੀਰੀ-ਪੀਰੀ ਦਿਵਸ ਧੂਮਧਾਮ ਨਾਲ ਮਨਾਇਆ

ਗੂਹਲਾ ਚੀਕਾ, 22 ਜੁਲਾਈ (ਓ.ਪੀ. ਸੈਣੀ)-ਅੱਜ ਇਥੇ ਗੁਰਦੁਆਰਾ ਸ੍ਰੀ ਗੁਰੂ ਤੇਗ ਬਹਾਦਰ ਸ਼ਹੀਦੀ ਮਾਰਗ ਮੇਨ ਚੌਕ ਚੀਕਾ ਵਿਖੇ ਮੀਰੀ-ਪੀਰੀ ਦੇ ਮਾਲਕ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਮੀਰੀ-ਪੀਰੀ ਦਿਵਸ ਵੱਡੀ ਸ਼ਰਧਾ ਅਤੇ ਖੁਸ਼ੀ ਨਾਲ ਮਨਾਇਆ | ਇਸ ਮੌਕੇ 'ਤੇ ਬੀਬੀ ...

ਪੂਰੀ ਖ਼ਬਰ »

ਥੋੜੀ ਦੇਰ ਦੀ ਬਾਰਿਸ਼ ਨੇ ਸਫੀਦੋਂ ਵਿਖੇ ਪ੍ਰਸ਼ਾਸਨ ਅਤੇ ਨਗਰਪਾਲਿਕਾ ਦੇ ਨਿਕਾਸੀ ਪ੍ਰਬੰਧਾਂ ਦੀ ਖੋਲ੍ਹੀ ਪੋਲ

ਸਫੀਦੋਂ, 22 ਜੁਲਾਈ (ਅਜੀਤ ਬਿਊਰੋ)-ਖੇਤਰ 'ਚ ਇੰਦਰ ਦੇਵਤਾ ਕੁੱਝ ਮਿਹਰਬਾਨ ਹੋਏੇ | ਸਵੇਰੇ ਥੋੜੀ ਦੇਰ ਤੇਜ ਬਾਰਿਸ਼ ਤਾਂ ਜ਼ਰੂਰ ਹੋਈ, ਪਰ ਇਸ ਨੇ ਸਫ਼ਾਈ ਪ੍ਰਬੰਧ ਸੁਚੱਜੇ ਨਾ ਹੋਣ ਕਾਰਨ ਕੁੱਝ ਹੀ ਦੇਰ ਵਿਚ ਸਫੀਦੋਂ ਨੂੰ ਪਾਣੀ ਪਾਣੀ ਕਰ ਦਿੱਤਾ | ਹਾਲਾਂਕਿ ਇਸ ਬਾਰਿਸ਼ ...

ਪੂਰੀ ਖ਼ਬਰ »

ਸੰਘਰਸ਼ ਕਮੇਟੀ ਵਲੋਂ ਬਿਜਲੀ ਕੱਟਾਂ ਵਿਰੁੱਧ ਰੋਸ ਧਰਨਾ

ਨੂਰਪੁਰ ਬੇਦੀ, 22 ਜੁਲਾਈ (ਰਾਜੇਸ਼ ਚੌਧਰੀ)-ਇਲਾਕੇ 'ਚ ਲੱਗ ਰਹੇ ਅਣਐਲਾਨੇ ਬੇਤਹਾਸ਼ਾ ਬਿਜਲੀ ਕੱਟਾਂ ਤੇ ਨਸ਼ਿਆਂ ਵਿਰੁੱਧ ਅੱਜ ਇਲਾਕਾ ਸੰਘਰਸ਼ ਕਮੇਟੀ ਨੇ ਬੀ. ਡੀ. ਪੀ. ਓ. ਦਫ਼ਤਰ ਨੂਰਪੁਰ ਬੇਦੀ ਮੂਹਰੇ ਜ਼ੋਰਦਾਰ ਰੋਸ ਧਰਨਾ ਦਿੱਤਾ | ਇਸ ਦੌਰਾਨ ਸੰਘਰਸ਼ ਕਮੇਟੀ ਦੇ ...

ਪੂਰੀ ਖ਼ਬਰ »

ਘਰ 'ਚ ਵੜ ਔਰਤਾਂ ਦੀ ਕੁੱਟਮਾਰ ਕਰਨ ਵਾਲੇ ਚਾਰ ਗਿ੍ਫ਼ਤਾਰ

ਰੂਪਨਗਰ, 22 ਜੁਲਾਈ (ਪ.ਪ.)-ਬੀਤੇ ਦਿਨੀਂ ਪਿੰਡ ਕੋਟਲਾ ਨਿਹੰਗ ਵਿਖੇ ਤੜਕਸਾਰ ਸੁੱਤੀਆਂ ਪਈਆਂ ਤਿੰਨ ਔਰਤਾਂ ਉੱਤੇ ਡੰਡਿਆਂ ਤੇ ਬੇਸਬਾਲਾਂ ਨਾਲ ਹਮਲਾ ਕਰਨ ਦੇ ਦੋਸ਼ 'ਚ ਸਿਟੀ ਪੁਲਿਸ ਨੇ ਚਾਰ ਵਿਅਕਤੀਆਂ ਨੂੰ ਗਿ੍ਫ਼ਤਾਰ ਕੀਤਾ ਹੈ | ਲੰਘੀ 17 ਜੁਲਾਈ ਨੂੰ ਕਿਰਪਾਲ ਕੌਰ ...

ਪੂਰੀ ਖ਼ਬਰ »

ਭਾਰਤੀ ਮਜ਼ਦੂਰ ਸੰਘ ਵਲੋਂ ਨਸ਼ਾ ਵਿਰੋਧੀ ਰੈਲੀ

ਘਨੌਲੀ, 22 ਜੁਲਾਈ (ਜਸਵੀਰ ਸਿੰਘ ਸੈਣੀ)-ਭਾਰਤੀ ਮਜ਼ਦੂਰ ਸੰਘ ਜ਼ਿਲ੍ਹਾ ਰੂਪਨਗਰ ਵਲੋਂ ਨਸ਼ੇ ਵਿਰੁੱਧ ਇਲਾਕੇ ਦੇ ਵਸਨੀਕਾਂ ਨੂੰ ਜਾਗਰੂਕ ਕਰਨ ਦੇ ਮਕਸਦ ਨਾਲ ਅੰਬੂਜਾ ਕਾਲੋਨੀ ਤੋਂ ਥਰਮਲ ਨੂੰ ਹੋ ਕਾਲੋਨੀ ਮਾਰਕੀਟ ਤੱਕ ਜਾਗਰੂਕਤਾ ਰੈਲੀ ਕੱਢੀ ਗਈ | ਇਸ ਸਬੰਧੀ ਰੈਲੀ ...

ਪੂਰੀ ਖ਼ਬਰ »

ਟਰੱਕ ਆਪੇ੍ਰਟਰ ਯੂਨੀਅਨ ਮੋਰਿੰਡਾ ਵਲੋਂ ਦੂਜੇ ਦਿਨ ਵੀ ਚੱਕਾ ਜਾਮ

ਮੋਰਿੰਡਾ, 22 ਜੁਲਾਈ (ਕੰਗ)-ਆਲ ਇੰਡੀਆ ਮੋਟਰ ਟਰਾਂਸਪੋਰਟ ਦੇ ਸੱਦੇ 'ਤੇ ਅੱਜ ਦੂਜੇ ਦਿਨ ਵੀ ਟਰੱਕ ਯੂਨੀਅਨ ਮੋਰਿੰਡਾ ਦੇ ਟਰੱਕ ਆਪੇ੍ਰਟਰਾਂ ਨੇ ਮੁਕੰਮਲ ਹੜਤਾਲ ਰੱਖੀ | ਯੂਨੀਅਨ ਦੇ ਪ੍ਰਧਾਨ ਦਰਸ਼ਨ ਸਿੰਘ ਸ਼ਾਦੀਪੁਰ ਦੀ ਅਗਵਾਈ ਹੇਠ ਆਪੇ੍ਰਟਰਾਂ ਵਲੋਂ ਯੂਨੀਅਨ ਦੇ ...

ਪੂਰੀ ਖ਼ਬਰ »

ਜਵਾਹਰ ਨਵੋਦਿਆ ਵਿਦਿਆਲਿਆ ਸੰਧੂਆਂ ਦੀ 6ਵੀਂ ਜਮਾਤ ਦੀ ਦਾਖ਼ਲਾ ਪ੍ਰੀਖਿਆ ਦਾ ਨਤੀਜਾ ਐਲਾਨਿਆ

ਸ੍ਰੀ ਚਮਕੌਰ ਸਾਹਿਬ, 22 ਜੁਲਾਈ (ਜਗਮੋਹਣ ਸਿੰਘ ਨਾਰੰਗ)-ਇੱਥੋਂ ਨੇੜਲੇ ਪਿੰਡ ਸੰਧੂਆਂ ਦੇ ਜਵਾਹਰ ਨਵੋਦਿਆ ਵਿਦਿਆਲਿਆ ਵਿਚ 6ਵੀਂ ਜਮਾਤ ਦੇ ਦਾਖ਼ਲੇ ਲਈ ਨਵੋਦਿਆ ਵਿਦਿਆਲਿਆ ਸਮਿਤੀ ਵਲੋਂ 2018-19 ਦੇ ਵਿੱਦਿਅਕ ਸੈਸ਼ਨ ਲਈ ਪ੍ਰੀਖਿਆ ਦਾ ਨਤੀਜਾ ਅੱਜ ਐਲਾਨਿਆ ਗਿਆ | ਸੰਸਥਾ ...

ਪੂਰੀ ਖ਼ਬਰ »

ਖ਼ਾਲਸਾ ਕਾਲਜ ਨੂੰ ਬੀ. ਵਾਕ ਦੇ ਨਵੇਂ ਕੋਰਸ ਸ਼ੁਰੂ ਕਰਨ ਦੀ ਮਿਲੀ ਪ੍ਰਵਾਨਗੀ

ਸ੍ਰੀ ਅਨੰਦਪੁਰ ਸਾਹਿਬ, 22 ਜੁਲਾਈ (ਕਰਨੈਲ ਸਿੰਘ, ਜੇ. ਐਸ. ਨਿੱਕੂਵਾਲ)-ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਅਧੀਨ ਚੱਲ ਰਹੇ ਸਥਾਨਕ ਸ੍ਰੀ ਗੁਰੂ ਤੇਗ਼ ਬਹਾਦਰ ਖ਼ਾਲਸਾ ਕਾਲਜ ਨੂੰ ਯੂਨੀਵਰਸਿਟੀ ਗਰਾਂਟ ਕਮਿਸ਼ਨ, ਨਵੀਂ ਦਿੱਲੀ ਵਲੋਂ ਬੀ. ਵਾਕ ਦੇ ਦੋ ...

ਪੂਰੀ ਖ਼ਬਰ »

ਨੂਰਪੁਰ ਬੇਦੀ ਇਲਾਕੇ ਦੇ ਪਿੰਡਾਂ 'ਚ ਸੇਵਾ ਕੇਂਦਰ ਬੰਦ ਹੋਣ ਕਾਰਨ ਰੋਸ ਪ੍ਰਦਰਸ਼ਨ

ਨੂਰਪੁਰ ਬੇਦੀ, 22 ਜੁਲਾਈ (ਵਿੰਦਰਪਾਲ ਝਾਂਡੀਆਂ)- ਬਲਾਕ ਨੂਰਪੁਰ ਬੇਦੀ ਪਿੰਡ ਟਿੱਬਾ ਨੰਗਲ ਤੇ ਟਿੱਬਾ ਟੱਪਰੀਆਂ ਵਿਖੇ ਅਨੇਕਾਂ ਪਿੰਡਾਂ ਨੂੰ ਸਹੂਲਤਾਂ ਪ੍ਰਦਾਨ ਕਰਨ ਵਾਲੇ ਇਹ ਸੇਵਾ ਕੇਂਦਰਾਂ ਨੂੰ ਜਿੰਦਰੇ ਲੱਗਣ ਕਾਰਨ ਲੋਕਾਂ 'ਚ ਭਾਰੀ ਹਾਹਾਕਾਰ ਮੱਚ ਗਈ ਹੈ ਤੇ ...

ਪੂਰੀ ਖ਼ਬਰ »

ਗੋਪਾਲ ਗਊਸ਼ਾਲਾ ਗਊ ਸੇਵਾ ਸਮਿਤੀ ਦੀ ਮੀਟਿੰਗ

ਰੂਪਨਗਰ, 22 ਜੁਲਾਈ (ਸਤਨਾਮ ਸਿੰਘ ਸੱਤੀ)-ਗੋਪਾਲ ਗਊਸ਼ਾਲਾ ਗਊ ਸੇਵਾ ਸਮਿਤੀ (ਰਜਿ:) ਰੋਪੜ ਦੇ ਅਹੁਦੇਦਾਰਾਂ ਦੀ ਮੀਟਿੰਗ ਹੋਈ | ਜਿਸ ਦੀ ਪ੍ਰਧਾਨਗੀ ਭਾਰਤ ਭੂਸ਼ਣ ਸ਼ਰਮਾ ਨੇ ਕੀਤੀ | ਮੀਟਿੰਗ ਵਿਚ ਇੰਜ: ਭਾਰਤ ਭੂਸ਼ਣ ਸ਼ਰਮਾ ਸਮੇਤ ਇੰਜ: ਪੀ. ਐਨ. ਸ਼ਰਮਾ, ਬਲਦੇਵ ਅਰੋੜਾ, ...

ਪੂਰੀ ਖ਼ਬਰ »

ਜੇਲ੍ਹ ਜਾਣ ਦੇ ਡਰੋਂ ਅਭੈ ਸਿੰਘ ਨੇ ਕੀਤੀ ਭਾਜਪਾ ਦੀ ਹਮਾਇਤ- ਵਰਿੰਦਰ ਕੁਮਾਰ

ਸਿਰਸਾ, 22 ਜੁਲਾਈ (ਭੁਪਿੰਦਰ ਪੰਨੀਵਾਲੀਆ)-ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਵਰਿੰਦਰ ਕੁਮਾਰ ਨੇ ਕਿਹਾ ਹੈ ਕਿ ਲੋਕ ਸਭਾ 'ਚ ਬੇਭਰੋਸਗੀ ਮਤੇ ਦੌਰਾਨ ਬੀਜੇਪੀ ਦੇ ਿਖ਼ਲਾਫ਼ ਵੋਟ ਨਾ ਪਾ ਕੇ ਇਨੈਲੋ ਨੇ ਇਕ ਤਰ੍ਹਾਂ ਬੀਜੇਪੀ ਦਾ ਸਮਰਥਨ ਕੀਤਾ ਹੈ | ਇਨੈਲੋ ਨੇ ਅਜਿਹਾ ...

ਪੂਰੀ ਖ਼ਬਰ »

ਨਿਊ ਉਥਾਨ ਥੀਏਟਰ ਗਰੁੱਪ ਵਲੋਂ ਨਾਟਕ 'ਦ ਲਾਸਟ ਡਸੀਜਨ' ਦੀ ਪੇਸ਼ਕਾਰੀ

ਕੁਰੂਕਸ਼ੇਤਰ, 22 ਜੁਲਾਈ (ਜਸਬੀਰ ਸਿੰਘ ਦੁੱਗਲ)-ਪਤੀ-ਪਤਨੀ ਦੀ ਜਿੰਦਗੀ 'ਚ ਉਤਾਰ-ਚੜ੍ਹਾਅ ਆਉਂਦੇ ਰਹਿੰਦੇ ਹਨ, ਜਿਸ ਕਾਰਨ ਪਤੀ-ਪਤਨੀ ਨੂੰ ਜ਼ਿੰਦਗੀ 'ਚ ਖੁਸ਼ੀ ਨਾਲ ਜਿਊਣਾ ਮੁਸ਼ਕਲ ਲੱਗਣ ਲਗਦਾ ਹੈ | ਅਜਿਹੇ ਵਿਚ ਜਾਂ ਤਾ ਜ਼ਿਆਦਾਤਰ ਪਤੀ-ਪਤਨੀ ਆਪਣੇ ਰਸਤੇ ਵੱਖ-ਵੱਖ ...

ਪੂਰੀ ਖ਼ਬਰ »

ਮੈਂ ਪਾਰਟੀ ਦੀ ਟਿਕਟ ਅਤੇ ਕਿਸੇ ਵੀ ਕਿਸਾਨ ਦੀ ਜ਼ਮੀਨ ਵਿਕਣ ਨਹੀ ਦੇਵਾਂਗਾ-ਸਾਬਕਾ ਮੁੱਖ ਮੰਤਰੀ ਹੁੱਡਾ

ਟੋਹਾਣਾ, 22 ਜੁਲਾਈ (ਗੁਰਦੀਪ ਸਿੰਘ ਭੱਟੀ)-ਹਰਿਆਣਾ ਦੇ ਕਿਸੇ ਵੀ ਕਿਸਾਨ ਦੀ ਜ਼ਮੀਨ ਦੀ ਕਰਜ਼ੇ ਵਸੂਲੀ ਬਦਲੇ ਜਮੀਨ ਨਿਲਾਮ ਨਹੀਂ ਹੋਣ ਦਿੱਤੀ ਜਾਵੇਗੀ ਤੇ ਵਪਾਰੀਆਂ ਦਾ ਰੋਜ਼ਗਾਰ ਬਚਾਉਣ ਲਈ ਹਰਿਆਣ ਾ ਕਾਂਗਰਸ ਸੰਘਰਸ ਕਰੇਗੀ | ਇਹ ਗੱਲ ਸਾਬਕਾ ਮੁੱਖ ਮੰਤਰੀ ਚੌ: ...

ਪੂਰੀ ਖ਼ਬਰ »

ਲੈਬ ਟੈਕਨੀਸ਼ੀਅਨ ਐਸੋਸੀਏਸ਼ਨ ਵਲੋਂ ਟਾਊਨ ਪਾਰਕ 'ਚ ਸਰਕਾਰ ਿਖ਼ਲਾਫ਼ ਨਾਅਰੇਬਾਜ਼ੀ

ਸਿਰਸਾ, 22 ਜੁਲਾਈ (ਭੁਪਿੰਦਰ ਪੰਨੀਵਾਲੀਆ)-ਹਰਿਆਣਾ ਸਰਕਾਰ ਵਲੋਂ ਲੈਬੋਰਟਰੀਆਂ ਸਬੰਧੀ ਬਣਾਈ ਗਈ ਨੀਤੀ ਦੇ ਵਿਰੁੱਧ ਲੈਬ ਟੈਕਨੀਸ਼ੀਅਨ ਸਥਾਨਕ ਟਾਊਟ ਪਾਰਕ 'ਚ ਇਕੱਠੇ ਹੋਏ ਤੇ ਸਰਕਾਰ ਿਖ਼ਲਾਫ਼ ਜੋਰਦਾਰ ਨਾਅਰੇਬਾਜੀ ਕੀਤੀ | ਲੈਬ ਟੈਕਨੀਸ਼ਿਅਨਾਂ ਦੀ ਅਗਵਾਈ ਲੈਬ ...

ਪੂਰੀ ਖ਼ਬਰ »

ਰੋਟਰੀ ਕਲੱਬ ਵਲੋਂ ਏਡੋਲੈਸੈਂਟ ਹੈਲਥ ਕੇਅਰ ਪ੍ਰੋਗਰਾਮ

ਨਰਵਾਨਾ, 22 ਜੁਲਾਈ (ਅਜੀਤ ਬਿਊਰੋ)-ਰੋਟਰੀ ਕਲੱਬ ਵਲੋਂ ਗੌਰਮਿੰਟ ਗਰਲਜ਼ ਸੀ.ਸੈ. ਸਕੂਲ 'ਚ ਏਡੋਲੈਸੈਂਟ ਹੈਲਥ ਕੇਅਰ ਪ੍ਰੋਗਰਾਮ ਕੀਤਾ ਗਿਆ, ਜਿਸ 'ਚ ਡਾ. ਸੋਨੀਆ ਗਾਂਧੀ ਅਤੇ ਸੁਸ਼ਮਾ, ਏ.ਐਚ. ਕਾਊਾਸਲਰ ਬੱਚੀਆਂ ਨੂੰ ਸਰੀਰ 'ਚ ਹੋਣ ਵਾਲੇ ਬਦਲਾਓ ਬਾਰੇ ਜਾਣਕਾਰੀ ਦਿੱਤੀ ...

ਪੂਰੀ ਖ਼ਬਰ »

ਮਾਈਨਰ ਤੋਂ ਔਰਤ ਦੀ ਲਾਸ਼ ਬਰਾਮਦ

ਕਲਾਇਤ, 22 ਜੁਲਾਈ (ਅਜੀਤ ਬਿਊਰੋ)-ਪਿੰਡ ਸਿਣਦਾ ਅਤੇ ਹਰੀਪੁਰਾ ਵਿਚਾਲੇ ਹਾਂਸਡਹਿਰ ਮਾਈਨਰ ਤੋਂ ਇਕ ਔਰਤ ਦੀ ਲਾਸ਼ ਬਰਾਮਦ ਹੋਈ | ਜਾਂਚ ਅਧਿਕਾਰੀ ਸ਼ਿਵ ਕੁਮਾਰ ਅਤੇ ਕੁਲਬੀਰ ਸਿੰਘ ਨੇ ਦੱਸਿਆ ਕਿ ਸਵੇਰੇ ਕਰੀਬ 10 ਵਜੇ ਪਿੰਡ ਸਿਣਦ ਅਤੇ ਹਰੀਪੁਰਾ ਦੇ ਲੋਕਾਂ ਨੇ ਸੂਚਨਾ ...

ਪੂਰੀ ਖ਼ਬਰ »

ਕਿਸਾਨਾਂ ਨੇ ਨਹਿਰੀ ਵਿਭਾਗ 'ਤੇ ਲਗਾਏ ਲਾਪ੍ਰਵਾਹੀ ਵਰਤਣ ਦੇ ਦੋਸ਼

ਕਾਲਾਂਵਾਲੀ, 22 ਜੁਲਾਈ (ਭੁਪਿੰਦਰ ਪੰਨੀਵਾਲੀਆ)-ਨਹਿਰੀ ਵਿਭਾਗ ਵੱਲੋਂ ਚੋਰਮਾਰ ਮਾਈਨਰ 'ਤੇ ਲੱਗੇ ਮੋਘੇ ਦੇ ਟੁੱਟਣ ਕਾਰਨ ਕਾਲਾਂਵਾਲੀ ਪਿੰਡ ਦੇ ਕੁਝ ਕਿਸਾਨਾਂ 'ਤੇ ਮੁਆਵਜ਼ਾ ਪਾ ਦੇਣ ਕਰਕੇ ਕਿਸਾਨਾਂ ਨੇ ਮਾਈਨਰ 'ਤੇ ਇਕੱਠੇ ਹੋਕੇ ਵਿਭਾਗ ਦੇ ਅਧਿਕਾਰੀਆਂ ਦੇ ...

ਪੂਰੀ ਖ਼ਬਰ »

ਐਨ.ਸੀ.ਸੀ. ਕੈਡੇਟਾਂ ਨੇ ਲਗਾਏ ਬੂਟੇ

ਕੁਰੂਕਸ਼ੇਤਰ/ਸ਼ਾਹਾਬਾਦ, 22 ਜੁਲਾਈ (ਜਸਬੀਰ ਸਿੰਘ ਦੁੱਗਲ)-ਇਕ ਹਰਿਆਣਾ ਗਰਲਜ਼ ਬਟਾਲੀਅਨ ਐਨ.ਸੀ.ਸੀ. ਅੰਬਾਲਾ ਕੈਂਟ ਵਲੋਂ ਕਨੀਪਲਾ ਦੇ ਜੀ.ਆਈ.ਐਮ.ਟੀ. 'ਚ 10 ਰੋਜ਼ਾ ਕੈਂਪ ਤਹਿਤ ਸਾਲਾਨਾ ਸਿਖ਼ਲਾਈ ਕੈਂਪ ਲਗਾਇਆ ਗਿਆ | ਕੈਂਪ ਕਮਾਂਡਰ ਕਰਨਲ ਏ.ਐਸ. ਕੁੰਵਰ ਦੇ ਨਿਰਦੇਸ਼ਨ ...

ਪੂਰੀ ਖ਼ਬਰ »

ਸਾਬਕਾ ਮੰਤਰੀ ਨਾਲ ਐਡਵੋਕੇਟ ਅੰਕਿਤ ਗੁਪਤਾ ਵਲੋਂ ਮੁਲਾਕਾਤ

ਕੁਰੂਕਸ਼ੇਤਰ, 22 ਜੁਲਾਈ (ਜਸਬੀਰ ਸਿੰਘ ਦੁੱਗਲ)-ਹਲਕਾ ਥਾਨੇਸਰ ਤੋਂ ਕਾਂਗਰਸੀ ਆਗੂ ਅਤੇ ਜ਼ਿਲ੍ਹਾ ਦੁੱਖ ਨਿਵਾਰਣ ਸਮਿਤੀ ਦੇ ਮੈਂਬਰ ਐਡਵੋਕੇਟ ਅੰਕਿਤ ਗੁਪਤਾ ਨੇ ਸਾਬਕਾ ਮੰਤਰੀ ਸਾਵਿਤਰੀ ਜਿੰਦਲ ਨਾਲ ਜਿੰਦਲ ਹਾਊਸ ਕੁਰੂਕਸ਼ੇਤਰ 'ਚ ਮੁਲਾਕਾਤ ਕੀਤੀ | ਅੰਕਿਤ ਗੁਪਤਾ ...

ਪੂਰੀ ਖ਼ਬਰ »

ਰੇਲ ਗੱਡੀ ਹੇਠਾਂ ਆਉਣ ਕਾਰਨ ਨੌਜਵਾਨ ਦੀ ਮੌਤ

ਲੁਧਿਆਣਾ, 22 ਜੁਲਾਈ (ਪਰਮਿੰਦਰ ਸਿੰਘ ਆਹੂਜਾ)-ਸਥਾਨਕ ਢੋਲੇਵਾਲ ਚੌਕ ਨੇੜੇ ਜਾਂਦੀ ਰੇਲਵੇ ਲਾਈਨ 'ਤੇ ਰੇਲ ਗੱਡੀ ਹੇਠਾਂ ਆਉਣ ਕਾਰਨ ਇਕ ਨੌਜਵਾਨ ਦੀ ਮੌਤ ਹੋ ਗਈ | ਮਿ੍ਤਕ ਦੀ ਉਮਰ 25 ਸਾਲ ਦੇ ਕਰੀਬ ਹੈ ਪਰ ਦੇਰ ਸ਼ਾਮ ਤੱਕ ਉਸ ਦੀ ਸ਼ਨਾਖਤ ਨਹੀਂ ਹੋ ਸਕੀ ਸੀ | ਕੁਝ ਲੋਕਾਂ ਨੇ ...

ਪੂਰੀ ਖ਼ਬਰ »

ਸ਼ੱਕੀ ਹਾਲਤ 'ਚ ਵਿਅਕਤੀ ਨੇ ਕੀਤੀ ਖੁਦਕੁਸ਼ੀ

ਲੁਧਿਆਣਾ, 22 ਜੁਲਾਈ (ਪਰਮਿੰਦਰ ਸਿੰਘ ਆਹੂਜਾ)-ਥਾਣਾ ਡਵੀਜਨ ਨੰਬਰ-3 ਦੇ ਘੇਰੇ ਅੰਦਰ ਪੈਂਦੇ ਇਲਾਕੇ ਹਰੀ ਕਰਤਾਰ ਕਾਲੋਨੀ 'ਚ ਬੀਤੀ ਰਾਤ ਇਕ ਵਿਅਕਤੀ ਵਲੋਂ ਸ਼ੱਕੀ ਹਲਾਤ 'ਚ ਫਾਹਾ ਲਗਾ ਕੇ ਖੁਦਕੁਸ਼ੀ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ | ਮਿ੍ਤਕ ਦੀ ਸ਼ਨਾਖਤ ਸੁਨੀਲ ...

ਪੂਰੀ ਖ਼ਬਰ »

ਧਾਰਮਿਕ ਸਮਾਗਮ 'ਚ ਭਾਈ ਘਨੱਈਆ ਜੀ ਦੇ ਇਤਿਹਾਸ ਤੋਂ ਸੰਗਤ ਨੂੰ ਕਰਵਾਇਆ ਜਾਣੂੰ

ਕੁਰੂਕਸ਼ੇਤਰ, 22 ਜੁਲਾਈ (ਜਸਬੀਰ ਸਿੰਘ ਦੁੱਗਲ)-ਸੇਵਾਪੰਥੀ ਅੱਡਣਸ਼ਾਹੀ ਸਭਾ ਦੇ ਪ੍ਰਧਾਨ ਅਤੇ ਭਾਈ ਘਨੱਈਆ ਜੀ ਤ੍ਰੈਸ਼ਤਾਬਦੀ ਕਮੇਟੀ ਦੇ ਚੇਅਰਮੈਨ ਮਹੰਤ ਕਰਮਜੀਤ ਸਿੰਘ (ਸੇਵਾਪੰਥੀ) ਯਮੁਨਾਨਗਰ ਨੇ ਦੱਸਿਆ ਕਿ ਸੇਵਾਪੰਥੀ ਸੰਪਰਦਾ ਦੇ ਮੋਢੀ ਭਾਈ ਘਨੱਈਆਂ ਜੀ ਦੀ 300 ...

ਪੂਰੀ ਖ਼ਬਰ »

ਪੁਲਿਸ ਨੇ ਨਸ਼ਾ ਤਸਕਰਾਂ ਨੂੰ ਫੜ੍ਹਨ ਦੀ ਮੁਹਿੰਮ ਤਹਿਤ ਅੱਠ ਸ਼ਰਾਬ ਤਸਕਰ ਤੇ ਤਿੰਨ ਭੁੱਕੀ ਤਸਕਰ ਕੀਤੇ ਕਾਬੂ

ਸਿਰਸਾ, 22 ਜੁਲਾਈ (ਭੁਪਿੰਦਰ ਪੰਨੀਵਾਲੀਆ)-ਜ਼ਿਲ੍ਹਾ ਪੁਲਿਸ ਮੁਖੀ ਹਾਮਿਦ ਅਖ਼ਤਰ ਦੀ ਅਗਵਾਈ 'ਚ ਬੀਤੀ ਰਾਤ ਨਸ਼ਾ ਤਸਕਰਾਂ ਨੂੰ ਫੜ੍ਹਣ ਦੀ ਮੁਹਿੰਮ ਚਲਾਈ ਗਈ | ਇਸ ਮੁਹਿੰਮ ਦੌਰਾਨ ਅੱਠ ਸ਼ਰਾਬ ਤਸਕਰ ਤੇ ਤਿੰਨ ਭੁੱਕੀ ਤਸਕਰ ਕਾਬੂ ਕੀਤੇ ਗਏ | ਫੜ੍ਹੇ ਗਏ ਵਿਅਕਤੀਆਂ ...

ਪੂਰੀ ਖ਼ਬਰ »

ਸੰਕੀਰਤਨ 'ਚ ਭਜਨਾਂ 'ਤੇ ਝੂਮੇ ਸ਼ਰਧਾਲੂ

ਕੁਰੂਕਸ਼ੇਤਰ, 22 ਜੁਲਾਈ (ਜਸਬੀਰ ਸਿੰਘ ਦੁੱਗਲ)-ਸਵਾਮੀ ਗਿਆਨਾਨੰਦ ਜੀ ਮਹਾਰਾਜ ਦੇ ਪਾਵਨ ਅਸ਼ੀਰਵਾਦ ਨਾਲ ਕੰਮ ਕਰ ਰਹੀ ਗਊਸ਼ਾਲਾ ਅਤੇ ਸੇਵਾ ਸਮਿਤੀ ਵਲੋਂ ਪੁਲਿਸ ਲਾਈਨ ਦੇ ਜਨਤੱਕ ਕੇਂਦਰ 'ਚ ਵਿਨੋਦ ਸ਼ਰਮਾ ਵਲੋਂ ਸੰਕੀਰਤਨ ਅਤੇ ਭੰਡਾਰਾ ਕੀਤਾ ਗਿਆ | ਇਸ ਦੌਰਾਨ ...

ਪੂਰੀ ਖ਼ਬਰ »

ਔਰਤਾਂ ਨੂੰ ਸੁਰੱਖਿਆ ਦੇਣ 'ਚ ਫੇਲ੍ਹ ਹੋਈ ਹਰਿਆਣਾ ਸਰਕਾਰ-ਰਣਬੀਰ ਸ਼ਰਮਾ

ਅੰਬਾਲਾ, 22 ਜੁਲਾਈ (ਅਜੀਤ ਬਿਊਰੋ)-ਕੌਮੀ ਲੋਕ ਸਵਰਾਜ ਪਾਰਟੀ ਦੇ ਪ੍ਰਧਾਨ ਅਤੇ ਸਾਬਕਾ ਆਈ.ਜੀ. ਰਣਬੀਰ ਸਿੰਘ ਸ਼ਰਮਾ ਨੇ ਮੋਰਨੀ 'ਚ ਹੋਈ ਸਮੂਹਿਕ ਜਬਰ ਜਨਾਹ ਦੀ ਘਟਨਾ ਦੀ ਸਖ਼ਤ ਸ਼ਬਦਾਂ 'ਚ ਨਿੰਦਾ ਕਰਦਿਆਂ ਕਿਹਾ ਕਿ ਹਰਿਆਣਾ ਸਰਕਾਰ ਔਰਤਾਂ ਦੀ ਸੁਰੱਖਿਆ ਕਰਨ 'ਚ ਬੁਰੀ ...

ਪੂਰੀ ਖ਼ਬਰ »

ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਵਲੋਂ ਰੋਡ ਸੇਫ਼ਟੀ ਮੁਹਿੰਮ ਤਹਿਤ ਵਰਕਸ਼ਾਪ ਲਗਾਈ

ਸਿਰਸਾ, 22 ਜੁਲਾਈ (ਭੁਪਿੰਦਰ ਪੰਨੀਵਾਲੀਆ)-ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਵਲੋਂ ਸਥਾਨਕ ਏਡੀਆਰ ਭਵਨ 'ਚ ਰੋਡ ਸੇਫਟੀ ਮੁਹਿੰਮ ਸਬੰਧੀ ਵਰਕਸ਼ਾਪ ਲਾਈ ਗਈ ਜਿਸ 'ਚ ਸੜਕੀਂ ਹਾਦਸਿਆਂ ਨੂੰ ਰੋਕਣ ਲਈ ਲੋਕਾਂ ਨੂੰ ਜਾਗਰੂਕ ਕਰਨ ਉੱਤੇ ਬਲ ਦਿੱਤਾ ਗਿਆ | ਇਸ ...

ਪੂਰੀ ਖ਼ਬਰ »

ਆਪ੍ਰੇਸ਼ਨ ਕਰ ਕੇ ਕੱਢਿਆ ਬਲੇਡਨੁਮਾ ਲੋਹੇ ਦਾ ਟੁਕੜਾ

ਕੁਰੂਕਸ਼ੇਤਰ/ਸ਼ਾਹਾਬਾਦ, 22 ਜੁਲਾਈ (ਜਸਬੀਰ ਸਿੰਘ ਦੁੱਗਲ)-ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮਿ੍ਤਸਰ ਦੇ ਅਧੀਨ ਮੀਰੀ-ਪੀਰੀ ਹਸਪਤਾਲ ਵਿਚ ਤਕਰੀਬਨ ਢਾਈ ਘੰਟੇ ਚੱਲੇ ਆਪ੍ਰੇਸ਼ਨ ਵਿਚ ਇਕ ਮਰੀਜ਼ ਦੇ ਦਿਲ ਦੇ ਨੇੜੇ ਤੋਂ ਬਲੇਡਨੁਮਾ ਲੋਹੇ ਦਾ ਟੁੱਕੜਾ ...

ਪੂਰੀ ਖ਼ਬਰ »

ਡੇਰਾ-ਸਿੱਖ ਵਿਵਾਦ ਦੇ ਸ਼ਹੀਦ ਹਰਮੰਦਰ ਸਿੰਘ ਖ਼ਾਲਸਾ ਦੀ ਦਸਵੀਂ ਬਰਸੀ ਮਨਾਈ

ਡੱਬਵਾਲੀ, 22 ਜੁਲਾਈ (ਇਕਬਾਲ ਸਿੰਘ ਸ਼ਾਂਤ)-18 ਜੁਲਾਈ 2008 ਨੂੰ ਡੇਰਾ ਮੁਖੀ ਸਬੰਧੀ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਹੁਕਮਨਾਮੇ 'ਤੇ ਪਹਿਰ ਤਹਿਤ ਸ਼ਹੀਦ ਹੋਏ ਭਾਈ ਹਰਮੰਦਰ ਸਿੰਘ ਖਾਲਸਾ ਦੀ 10ਵੀਂ ਬਰਸੀ ਅੱਜ ਇੱਥੇ ਗੁਰਦੁਆਰਾ ਬਾਬਾ ਵਿਸ਼ਵਕਰਮਾ ਜੀ ਵਿਖੇ ਸ਼ਰਧਾ ਨਾਲ ...

ਪੂਰੀ ਖ਼ਬਰ »

ਭਾਕਿਯੂ ਵਰਕਰਾਂ ਨੇ ਮੁੱਖ ਮੰਤਰੀ ਅਤੇ ਸਰਕਾਰ ਿਖ਼ਲਾਫ਼ ਕੀਤੀ ਨਾਅਰੇਬਾਜ਼ੀ

ਬਾਬੈਨ, 22 ਜੁਲਾਈ (ਡਾ. ਦੀਪਕ ਦੇਵਗਨ)-ਭਾਜਪਾ ਵਲੋਂ ਸ਼ਾਹਾਬਾਦ ਵਿਚ ਕਿਸਾਨ ਕਲਿਆਣ ਰੈਲੀ ਵਿਚ ਮੁੱਖ ਮੰਤਰੀ ਨੂੰ ਕਾਲੇ ਝੰਡੇ ਵਿਖਾਉਣ ਪੁੱਜੇ ਭਾਰਤੀ ਕਿਸਾਨ ਯੂਨੀਅਨ ਦੇ ਵਰਕਰਾਂ ਨੂੰ ਗਿ੍ਫ਼ਤਾਰ ਕਰਕੇ ਬਾਬੈਨ ਥਾਣੇ ਵਿਚ ਲਿਆਂਦਾ ਗਿਅ | ਇੱਥੇ ਭਾਰਤੀ ਕਿਸਾਨ ...

ਪੂਰੀ ਖ਼ਬਰ »

ਵਿਦਿਆਰਥੀਆਂ ਦੇ ਕੈਲੀਗ੍ਰਾਫ਼ੀ ਅਤੇ ਪੋਸਟਰ ਮੇਕਿੰਗ ਮੁਕਾਬਲੇ ਕਰਵਾਏ

ਕਾਲਾਂਵਾਲੀ, 22 ਜੁਲਾਈ (ਭੁਪਿੰਦਰ ਪੰਨੀਵਾਲੀਆ)-ਪਿੰਡ ਤਿਲੋਕੇਵਾਲਾ ਵਿਖੇ ਸਥਿਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧਾਂ ਅਧੀਨ ਚੱਲ ਰਹੇ ਸੰਤ ਮੋਹਣ ਸਿੰਘ ਮਤਵਾਲਾ ਪਬਲਿਕ ਸਕੂਲ ਵਿਖੇ ਵਿਦਿਆਰਥੀਆਂ ਵਿਚਕਾਰ ਕੈਲੀਗ੍ਰਾਫੀ ਤੇ ਪੋਸਟਰ ਮੇਕਿੰਗ ...

ਪੂਰੀ ਖ਼ਬਰ »

ਸਰਕਾਰ ਸਹਿਯੋਗ ਕਰੇ ਤਾਂ ਜਨ ਸ਼ਕਤੀ ਮੰਚ ਨਸ਼ਾ ਰੋਕਣ ਲਈ ਸਫਲ ਹੋਵੇਗਾ-ਡਾ. ਬਾਂਸਲ

ਗੂਹਲਾ ਚੀਕਾ, 22 ਜੁਲਾਈ (ਓ.ਪੀ. ਸੈਣੀ)-ਭਵਾਨੀ ਮੰਦਰ ਚੀਕਾ ਵਿਖੇ ਰਾਸ਼ਟਰੀ ਜਨ ਸ਼ਕਤੀ ਮੰਚ ਦੀ ਇਕ ਬੈਠਕ ਹੋਈ | ਬੈਠਕ ਦੀ ਪ੍ਰਧਾਨਗੀ ਹਰਜਿੰਦਰ ਸਿੰਘ ਕੰਬੋਜ ਨੇ ਕੀਤੀ | ਬੈਠਕ ਵਿਖੇ ਵਧ ਰਹੇ ਨਸ਼ੇ ਨੂੰ ਰੋਕਣ ਲਈ ਵਿਚਾਰ ਕੀਤਾ ਗਿਆ | ਇਸ ਮੌਕੇ 'ਤੇ ਡਾ. ਸੁਰਿੰਦਰ ਬਾਂਸਲ ...

ਪੂਰੀ ਖ਼ਬਰ »





Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX