ਤਾਜਾ ਖ਼ਬਰਾਂ


ਪ੍ਰਕਾਸ਼ ਗੁਰਪੁਰਬ ਸਮਾਗਮਾਂ ਨੂੰ ਸਮਰਪਿਤ ਨਗਰ ਕੀਰਤਨ ਪਹੁੰਚਿਆ ਗੁਰਦੁਆਰਾ ਸ੍ਰੀ ਬੇਰ ਸਾਹਿਬ
. . .  about 1 hour ago
ਸੁਲਤਾਨਪੁਰ ਲੋਧੀ, (ਜਗਮੋਹਨ ਸਿੰਘ ਥਿੰਦ, ਨਰੇਸ਼ ਹੈਪੀ) - ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਗੁਰਪੁਰਬ ਸਮਾਗਮਾਂ ਨੂੰ ਸਮਰਪਿਤ ਗੁਰਦੁਆਰ ਨਾਨਕ ਝੀਰਾ ਸਾਹਿਬ ਬਿਦਰ...
ਪੁੱਟੇ ਟੋਏ ਵਿਚ ਡਿੱਗੇ 3 ਬੱਚਿਆਂ ਦੀ ਡੁੱਬਣ ਕਾਰਨ ਮੌਤ
. . .  about 1 hour ago
ਫ਼ਤਿਹਗੜ੍ਹ ਸਾਹਿਬ, 21 ਜੁਲਾਈ (ਅਰੁਣ ਅਹੂਜਾ)- ਜ਼ਿਲ੍ਹੇ ਦੇ ਪਿੰਡ ਖੋਜੇਮਾਜਰਾ ਵਿਖੇ ਬੀਤੇ ਦਿਨ ਪੁੱਟੇ ਗਏ ਇਕ ਟੋਏ ਵਿਚ ਇਕੋ ਪਰਿਵਾਰ ਦੇ 3 ਬੱਚਿਆਂ ਦੇ ਡੁੱਬ ਜਾਣ ਕਾਰਨ ਮੌਤ ਹੋ ਜਾਣ ਦਾ ਸਮਾਚਾਰ ਮਿਲਿਆ ਹੈ। ਇਸ ਹਾਦਸੇ ਉਪਰੰਤ ਸਮੁੱਚੇ ਪਿੰਡ ਵਿਚ ਸੋਗ ਦੀ...
ਪੈਰਾਸ਼ੂਟ ਰੈਜ਼ੀਮੈਂਟ ਬਟਾਲੀਅਨ ਨਾਲ ਟਰੇਨਿੰਗ ਕਰਨਗੇ ਧੋਨੀ
. . .  about 2 hours ago
ਨਵੀਂ ਦਿੱਲੀ, 21 ਜੁਲਾਈ - ਫ਼ੌਜ ਦੇ ਸੂਤਰਾਂ ਅਨੁਸਾਰ ਫ਼ੌਜ ਮੁਖੀ ਬਿਪਿਨ ਰਾਵਤ ਨੇ ਭਾਰਤੀ ਕ੍ਰਿਕਟਰ ਮਹਿੰਦਰ ਸਿੰਘ ਧੋਨੀ ਦੀ ਭਾਰਤੀ ਫ਼ੌਜ ਨਾਲ ਸਿਖਲਾਈ ਲੈਣ ਦੀ ਅਪੀਲ ਸਵੀਕਾਰ ਕਰ ਲਈ ਹੈ। ਧੋਨੀ ਪੈਰਾਸ਼ੂਟ ਰੈਜ਼ੀਮੈਂਟ...
ਅਣਪਛਾਤੇ ਵਿਅਕਤੀ ਸੋਨੇ ਦੀ ਚੈਨੀ ਅਤੇ ਨਕਦੀ ਝਪਟ ਕੇ ਹੋਏ ਫ਼ਰਾਰ
. . .  about 4 hours ago
ਕੋਟਕਪੂਰਾ, 21 ਜੁਲਾਈ (ਮੋਹਰ ਸਿੰਘ ਗਿੱਲ)- ਸਥਾਨਕ ਫ਼ਰੀਦਕੋਟ ਸੜਕ 'ਤੇ ਸਥਿੱਤ ਟੀਟੂ ਕਰੀਏਸ਼ਨ ਦੁਕਾਨ ਦੇ ਮਾਲਕ ਵਿਜੈ ਕੁਮਾਰ ਟੀਟੂ ਦੇ ਬੇਟੇ ਰੋਹਿਤ ਛਾਬੜਾ ਉਰਫ਼ ਟੋਨੀ 'ਤੇ ਕੁਝ ਅਣਪਛਾਤੇ ਵਿਅਕਤੀਆਂ ਨੇ ਦਿਨ ਦਿਹਾੜੇ ਹਮਲਾ ਕਰਦਿਆਂ ਉਸਦੇ ਗਲ 'ਚ ...
ਨਾਲੀਆਂ ਅਤੇ ਟਾਇਲਟ ਸਾਫ ਕਰਵਾਉਣ ਦੇ ਲਈ ਨਹੀਂ ਬਣੀ ਹਾਂ ਸੰਸਦ ਮੈਂਬਰ- ਪ੍ਰਗਿਆ ਠਾਕੁਰ
. . .  about 4 hours ago
ਨਵੀਂ ਦਿੱਲੀ, 21 ਜੁਲਾਈ- ਮੱਧ ਪ੍ਰਦੇਸ਼ ਦੇ ਭੋਪਾਲ ਤੋਂ ਭਾਜਪਾ ਸੰਸਦ ਪ੍ਰਗਿਆ ਠਾਕੁਰ ਨੇ ਸਿਹੋਰ ਜ਼ਿਲ੍ਹੇ 'ਚ ਵਰਕਰਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਅਸੀ ਨਾਲੀਆਂ ਅਤੇ ਟਾਇਟਲ ਸਾਫ ਕਰਵਾਉਣ ਦੇ ਲਈ ਸੰਸਦ ਮੈਂਬਰ ਨਹੀਂ ਬਣੇ। ਪ੍ਰਗਿਆ ਠਾਕੁਰ ਨੇ ਕਿਹਾ ਕਿ ਜਿਸ ..
ਮੱਧ ਪ੍ਰਦੇਸ਼ ਵਿੱਚ ਜ਼ਮੀਨੀ ਝਗੜੇ ਵਿੱਚ 13 ਲੋਕ ਹੋਏ ਜ਼ਖਮੀ
. . .  about 5 hours ago
ਭੋਪਾਲ, 21 ਜੁਲਾਈ- ਮੱਧ ਪ੍ਰਦੇਸ਼ ਦੇ ਰਾਜਗੜ੍ਹ ਵਿੱਚ ਦੋ ਧੜਿਆਂ ਵਿਚਾਲੇ ਜ਼ਮੀਨ ਨੂੰ ਲੈ ਕੇ ਹੋਏ ਝਗੜੇ ਵਿੱਚ 13 ਲੋਕ ਜ਼ਖਮੀ ਹੋਏ ਹਨ। ਪੁਲਿਸ ਵੱਲੋਂ ਇਸ ਮਾਮਲੇ ਵਿੱਚ ਮੁਕੱਦਮਾ ਦਰਜ ਕਰ ਲਿਆ ...
ਕਿਸਾਨਾਂ ਦੀਆਂ ਫ਼ਸਲਾਂ ਦੀ ਗਿਰਦਾਵਰੀ ਕਰਵਾ ਕੇ ਦਿੱਤਾ ਜਾਵੇਗਾ ਪੂਰਾ ਮੁਆਵਜ਼ਾ- ਸਰਕਾਰੀਆ
. . .  about 5 hours ago
ਲਹਿਰਾਗਾਗਾ, 21 ਜੁਲਾਈ (ਸੂਰਜ ਭਾਨ ਗੋਇਲ) - ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਘੱਗਰ ਦਰਿਆ ਦੇ ਹੜ੍ਹਾਂ ਦੀ ਸਥਿਤੀ ਨਾਲ ਨਜਿੱਠਣ ਲਈ ਪੁਖ਼ਤਾ ਪ੍ਰਬੰਧ ਕੀਤੇ ਹੋਏ ਹਨ ਅਤੇ ਅਧਿਕਾਰੀ ਸਮੇਂ ਸਮੇਂ 'ਤੇ ਸੰਵੇਦਨਸ਼ੀਲ ਥਾਵਾਂ ਦਾ ਜਾਇਜ਼ਾ ਲੈ ਰਹੇ ...
ਭਿਆਨਕ ਸੜਕ ਹਾਦਸੇ ਵਿੱਚ ਪਤੀ-ਪਤਨੀ ਸਮੇਤ ਬੇਟੀ ਦੀ ਮੌਤ
. . .  about 5 hours ago
ਚੰਡੀਗੜ੍ਹ, 21 ਜੁਲਾਈ- ਹਰਿਆਣਾ ਦੇ ਸੋਨੀਪਤ ਜ਼ਿਲ੍ਹੇ ਵਿੱਚ ਇੱਕ ਟਰੱਕ ਅਤੇ ਕਾਰ ਵਿਚਾਲੇ ਭਿਆਨਕ ਟੱਕਰ ਹੋਣ ਦੀ ਖ਼ਬਰ ਮਿਲੀ ਹੈ । ਇਸ ਟੱਕਰ ਇੰਨੀ ਭਿਆਨਕ ਸੀ ਕਿ ਪਤੀ-ਪਤਨੀ ਸਮੇਤ ਬੇਟੀ ਦੀ ਵੀ ਮੌਤ ਹੋ ਗਈ। ਇਸ ਹਾਦਸੇ ਵਿੱਚ ਦੋ ਲੋਕ ਜ਼ਖਮੀ ਵੀ ਹੋਏ ...
ਸੁਖ ਸਰਕਾਰੀਆ ਨੇ ਪਿੰਡ ਫੂਲਦ ਨੇੜੇ ਘੱਗਰ ਦਰਿਆ ਦਾ ਜਾਇਜ਼ਾ ਲਿਆ
. . .  about 6 hours ago
ਸੰਗਰੂਰ, 21 ਜੁਲਾਈ (ਧੀਰਜ ਪਸ਼ੋਰੀਆ)- ਪੰਜਾਬ ਦੇ ਜਲ ਸਰੋਤ ਮੰਤਰੀ ਸੁਖਬਿੰਦਰ ਸਿੰਘ ਸੁਖ ਸਰਕਾਰੀਆ ਵੱਲੋਂ ਪਿੰਡ ਫੂਲਦ ਨੇੜੇ ਘੱਗਰ ਦਰਿਆ ਦਾ ਜਾਇਜ਼ਾ ਲਿਆ...
ਲੋਕ ਸੰਘਰਸ਼ ਮੋਰਚੇ ਵੱਲੋਂ ਲਗਾਇਆ ਧਰਨਾ ਪ੍ਰਸ਼ਾਸਨ ਦੇ ਭਰੋਸੇ ਨਾਲ ਸਮਾਪਤ
. . .  about 6 hours ago
ਗੜ੍ਹਸ਼ੰਕਰ, 21 ਜੁਲਾਈ (ਧਾਲੀਵਾਲ)- ਬੰਗਾ-ਸ੍ਰੀ ਅਨੰਦਪੁਰ ਸਾਹਿਬ ਦੇ ਜ਼ਿਲ੍ਹੇ ਰੋਪੜ ਵਿੱਚ ਪੈਂਦੇ ਖਸਤਾ ਹਾਲਤ ਹਿੱਸੇ ਦੇ ਸੁਧਾਰ ਲਈ ਪਿਛਲੇ ਸਮੇਂ ਦੌਰਾਨ ਲੰਮਾ ਸਮਾਂ ਧਰਨਾ ਲਗਾ ਕੇ ਸੰਘਰਸ਼ ਕਰਨ ਵਾਲੇ 'ਲੋਕ ਸੰਘਰਸ਼ ਮੋਰਚੇ' ਵੱਲੋਂ ਸੰਘਰਸ਼ ਦੇ ਆਪਣੇ ਦੂਜੇ ਪੜਾਅ ...
ਮੀਰੀ ਪੀਰੀ ਦਿਵਸ ਨੂੰ ਸਮਰਪਿਤ ਸਜਾਇਆ ਗਿਆ 27ਵਾਂ ਵਿਸ਼ਾਲ ਮਹਾਨ ਨਗਰ ਕੀਰਤਨ
. . .  about 6 hours ago
ਛੇਹਰਟਾ, 21 ਜੁਲਾਈ (ਵਡਾਲੀ)- ਗੁਰਦੁਆਰਾ ਸ੍ਰੀ ਛੇਹਰਟਾ ਸਾਹਿਬ ਦੇ ਮੈਨੇਜਰ ਭਾਈ ਲਾਲ ਸਿੰਘ ਤੇ ਮੀਰੀ ਪੀਰੀ ਦਿਵਸ ਨਗਰ ਕੀਰਤਨ ਕਮੇਟੀ ਦੇ ਪ੍ਰਧਾਨ ਜਗਤਾਰ ਸਿੰਘ ਮਾਨ ਦੀ ਦੇਖ-ਰੇਖ ਹੇਠ ਸਮੂਹ ਸਾਧ ਸੰਗਤ ਦੇ ਸਹਿਯੋਗ ਨਾਲ ਮੀਰੀ ਪੀਰੀ ਦਿਵਸ ਨੂੰ ...
ਪਾਕਿਸਤਾਨ ਵਿੱਚ ਹੋਏ ਆਤਮਘਾਤੀ ਹਮਲੇ ਵਿੱਚ ਤਿੰਨ ਲੋਕਾਂ ਦੀ ਮੌਤ
. . .  about 7 hours ago
ਇਸਲਾਮਾਬਾਦ, 21 ਜੁਲਾਈ- ਪਾਕਿਸਤਾਨ ਦੇ ਡੇਰਾ ਇਸਮਾਈਲ ਖ਼ਾਨ ਜ਼ਿਲ੍ਹੇ ਦੇ ਇੱਕ ਸਰਕਾਰੀ ਹਸਪਤਾਲ ਦੇ ਮੁੱਖ ਪ੍ਰਵੇਸ਼ ਦੁਆਰ 'ਤੇ ਐਤਵਾਰ ਨੂੰ ਹੋਏ ਆਤਮਘਾਤੀ ਬੰਬ ਧਮਾਕੇ ਵਿੱਚ ਘੱਟੋ-ਘੱਟ ਤਿੰਨ ਲੋਕਾਂ ਦੀ ਮੌਤ ਹੋ ਗਈ ਅਤੇ ਸੱਤ ਹੋਰ ਜ਼ਖਮੀ ਹੋਏ ਹਨ। ਸਥਾਨਕ
ਸਰਕਾਰੀ ਸਨਮਾਨਾਂ ਨਾਲ ਹੋਇਆ ਸ਼ੀਲਾ ਦੀਕਸ਼ਿਤ ਦਾ ਅੰਤਿਮ ਸਸਕਾਰ
. . .  about 7 hours ago
ਨਵੀਂ ਦਿੱਲੀ, 21 ਜੁਲਾਈ-ਦਿੱਲੀ ਦੀ ਸਾਬਕਾ ਮੁੱਖ ਮੰਤਰੀ ਅਤੇ ਕਾਂਗਰਸ ਦੀ ਸੀਨੀਅਰ ਨੇਤਾ ਸ਼ੀਲਾ ਦੀਕਸ਼ਿਤ ਦਾ ਨਿਗਮ ਬੋਧ ਘਾਟ 'ਚ ਸਰਕਾਰੀ ਸਨਮਾਨਾਂ ਨਾਲ ਅੰਤਿਮ ਸਸਕਾਰ ਕੀਤਾ ਗਿਆ। ਦੱਸ ਦੇਈਏ ਕਿ ਕੱਲ੍ਹ ਦਿਲ ਦਾ ਦੌਰਾ ਪੈਣ ਕਾਰਨ ਉਨ੍ਹਾਂ...
ਸੋਨਭੱਦਰ ਹੱਤਿਆ ਕਾਂਡ ਮਾਮਲਾ : ਯੋਗੀ ਸਰਕਾਰ ਵੱਲੋਂ 18.5 ਲੱਖ ਰੁਪਏ ਦੇ ਮੁਆਵਜ਼ੇ ਦਾ ਐਲਾਨ
. . .  about 7 hours ago
ਲਖਨਊ, 21 ਜੁਲਾਈ- ਸੋਨਭੱਦਰ ਹੱਤਿਆ ਕਾਂਡ 'ਚ ਮਾਰੇ ਗਏ ਦੇ ਪਰਿਵਾਰਾਂ ਨੂੰ ਉੱਤਰ ਪ੍ਰਦੇਸ਼ ਸਰਕਾਰ ਨੇ 18.5 ਲੱਖ ਰੁਪਏ ਦਾ ਮੁਆਵਜ਼ਾ ਦੇਣ ਦਾ ਐਲਾਨ ਕੀਤਾ ਹੈ। ਮੁੱਖ ਮੰਤਰੀ ਆਦਿੱਤਿਆਨਾਥ ਯੋਗੀ ਨੇ ਐਤਵਾਰ ਨੂੰ ਕਿਹਾ ਕਿ ਐਸ.ਸੀ/ਐਸ.ਟੀ ਪ੍ਰਬੰਧਾਂ ਤਹਿਤ ਮੁੱਖ ...
ਇੰਡੋਨੇਸ਼ੀਆ ਓਪਨ : ਫਾਈਨਲ 'ਚ ਜਾਪਾਨ ਦੀ ਯਾਮਾਗੁਚੀ ਤੋਂ ਹਾਰੀ ਪੀ. ਵੀ. ਸਿੰਧੂ
. . .  about 8 hours ago
ਜਕਾਰਤਾ, 21 ਜੁਲਾਈ- ਭਾਰਤ ਦੀ ਚੋਟੀ ਦੀ ਮਹਿਲਾ ਬੈਡਮਿੰਟਨ ਖਿਡਾਰਨ ਪੀ. ਵੀ. ਸਿੰਧੂ ਨੂੰ ਇੰਡੋਨੇਸ਼ੀਆ ਬੈਡਮਿੰਟਨ ਟੂਰਨਾਮੈਂਟ ਫਾਈਨਲ 'ਚ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਰਿਓ ਓਲੰਪਿਕ 'ਚ ਚਾਂਦੀ ਦਾ ਤਮਗ਼ਾ ਜਿੱਤਣ ਵਾਲੀ ਸਿੰਧੂ ਨੂੰ ਅੱਜ ਖੇਡੇ ਗਏ ਮਹਿਲਾ...
ਭਾਜਪਾ ਨੇ ਧੋਖੇ ਨਾਲ ਜਿੱਤੀਆਂ ਲੋਕ ਸਭਾ ਚੋਣਾਂ- ਮਮਤਾ
. . .  about 8 hours ago
ਨਿਗਮ ਬੋਧ ਘਾਟ ਲਿਆਂਦੀ ਗਈ ਸ਼ੀਲਾ ਦੀਕਸ਼ਿਤ ਦੀ ਮ੍ਰਿਤਕ ਦੇਹ
. . .  about 8 hours ago
2700 ਕਰੋੜ ਰੁਪਏ ਦੀ ਹੈਰੋਇਨ ਬਰਾਮਦਗੀ ਦਾ ਮਾਮਲਾ : ਲੂਣ ਵਪਾਰੀ ਗੁਰਪਿੰਦਰ ਸਿੰਘ ਦੀ ਮੌਤ
. . .  about 8 hours ago
ਕਾਂਗਰਸ ਹੈੱਡਕੁਆਟਰ ਤੋਂ ਸ਼ੀਲਾ ਦੀਕਸ਼ਿਤ ਦੀ ਅੰਤਿਮ ਯਾਤਰਾ ਸ਼ੁਰੂ
. . .  about 9 hours ago
ਵੈਸਟਇੰਡੀਜ਼ ਦੌਰੇ ਲਈ ਭਾਰਤੀ ਟੀਮ ਦਾ ਐਲਾਨ, ਧੋਨੀ ਦੀ ਥਾਂ ਰਿਸ਼ਭ ਪੰਤ ਨੂੰ ਮਿਲਿਆ ਮੌਕਾ
. . .  about 9 hours ago
ਰੋਹਿਤ ਸ਼ਰਮਾ ਨੂੰ ਟੈਸਟ ਟੀਮ 'ਚ ਮਿਲੀ ਥਾਂ
. . .  about 9 hours ago
ਟੀ.-20 ਲਈ ਧੋਨੀ, ਹਾਰਦਿਕ ਪੰਡਯਾ ਅਤੇ ਜਸਪ੍ਰੀਤ ਬੁਮਰਾਹ ਨੂੰ ਆਰਾਮ
. . .  about 9 hours ago
ਵੈਸਟਇੰਡੀਜ਼ ਦੌਰੇ ਲਈ ਭਾਰਤੀ ਕ੍ਰਿਕਟ ਟੀਮ 'ਚ ਕਈ ਨੌਜਵਾਨ ਚਿਹਰੇ ਸ਼ਾਮਲ
. . .  about 9 hours ago
ਵੈਸਟਇੰਡੀਜ਼ ਦੌਰੇ ਲਈ ਭਾਰਤੀ ਟੀਮ ਦਾ ਐਲਾਨ
. . .  about 9 hours ago
ਕੇਂਦਰੀ ਮੰਤਰੀ ਰਾਮ ਵਿਲਾਸ ਪਾਸਵਾਨ ਦੇ ਭਰਾ ਰਾਮ ਚੰਦਰ ਪਾਸਵਾਨ ਦਾ ਦੇਹਾਂਤ
. . .  about 9 hours ago
ਮੁੰਬਈ 'ਚ ਇਮਾਰਤ ਨੂੰ ਲੱਗੀ ਭਿਆਨਕ ਅੱਗ
. . .  about 10 hours ago
ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਮਾਂਗੇ ਰਾਮ ਗਰਗ ਨੂੰ ਭੇਂਟ ਕੀਤੀ ਸ਼ਰਧਾਂਜਲੀ
. . .  about 10 hours ago
ਮੇਰੀ ਵੱਡੀ ਭੈਣ ਅਤੇ ਦੋਸਤ ਵਾਂਗ ਸੀ ਸ਼ੀਲਾ ਦੀਕਸ਼ਿਤ- ਸੋਨੀਆ ਗਾਂਧੀ
. . .  about 10 hours ago
ਬਿੱਲ ਦਾ ਭੁਗਤਾਨ ਕਰਨ ਦੇ ਬਾਵਜੂਦ ਵੀ ਬਿਜਲੀ ਮਹਿਕਮੇ ਨੇ ਕੱਟਿਆ ਕੁਨੈਕਸ਼ਨ
. . .  about 10 hours ago
ਕਾਂਗਰਸ ਹੈੱਡਕੁਆਰਟਰ 'ਚ ਲਿਆਂਦੀ ਗਈ ਸ਼ੀਲਾ ਦੀਕਸ਼ਿਤ ਦੀ ਮ੍ਰਿਤਕ ਦੇਹ, ਨੇਤਾਵਾਂ ਨੇ ਦਿੱਤੀ ਸ਼ਰਧਾਂਜਲੀ
. . .  about 10 hours ago
ਝਾਰਖੰਡ 'ਚ ਭੀੜ ਨੇ ਔਰਤ ਸਣੇ ਚਾਰ ਲੋਕਾਂ ਦੀ ਕੁੱਟ-ਕੁੱਟ ਕੇ ਕੀਤੀ ਹੱਤਿਆ
. . .  about 11 hours ago
'ਸ਼ਹੀਦ ਦਿਵਸ' ਮੌਕੇ ਮਮਤਾ ਵਲੋਂ ਧਰਮਤਲਾ 'ਚ ਕੀਤੀ ਜਾਵੇਗੀ ਰੈਲੀ
. . .  about 11 hours ago
ਪ੍ਰਧਾਨ ਮੰਤਰੀ ਮੋਦੀ ਨੇ ਗਰਗ ਦੇ ਦੇਹਾਂਤ 'ਤੇ ਪ੍ਰਗਟਾਇਆ ਦੁੱਖ
. . .  about 11 hours ago
ਅੰਤਿਮ ਦਰਸ਼ਨਾਂ ਲਈ ਕਾਂਗਰਸ ਹੈੱਡਕੁਆਰਟਰ ਲਿਜਾਈ ਜਾ ਰਹੀ ਹੈ ਸ਼ੀਲਾ ਦੀਕਸ਼ਿਤ ਦੀ ਮ੍ਰਿਤਕ ਦੇਹ
. . .  about 11 hours ago
ਮੋਗਾ ਪੁਲਿਸ ਨੇ ਹੈਰੋਇਨ ਅਤੇ ਲੱਖਾਂ ਦੀ ਨਕਦੀ ਸਣੇ ਦੋ ਵਿਅਕਤੀਆਂ ਨੂੰ ਕੀਤਾ ਕਾਬੂ
. . .  about 12 hours ago
ਅਮਰੀਕਾ 'ਚ ਪੈ ਰਹੀ ਹੈ ਭਿਆਨਕ ਗਰਮੀ, 15 ਕਰੋੜ ਲੋਕ ਲੂ ਦੀ ਲਪੇਟ 'ਚ
. . .  about 12 hours ago
ਲਾਲ ਕ੍ਰਿਸ਼ਨ ਅਡਵਾਨੀ ਨੇ ਦਿੱਤੀ ਸ਼ੀਲਾ ਦੀਕਸ਼ਿਤ ਨੂੰ ਸ਼ਰਧਾਂਜਲੀ
. . .  about 12 hours ago
ਪਾਕਿਸਤਾਨ : ਹਸਪਤਾਲ 'ਚ ਹੋਇਆ ਆਤਮਘਾਤੀ ਬੰਬ ਧਮਾਕਾ, ਤਿੰਨ ਦੀ ਮੌਤ ਅਤੇ ਕਈ ਜ਼ਖ਼ਮੀ
. . .  1 minute ago
ਬਿਹਾਰ ਦੀਆਂ ਜੇਲ੍ਹਾਂ 'ਚ ਪੁਲਿਸ ਵਲੋਂ ਛਾਪੇਮਾਰੀ
. . .  about 13 hours ago
ਨਿਊਜ਼ੀਲੈਂਡ 'ਚ ਮਹਿਸੂਸ ਕੀਤੇ ਗਏ ਭੂਚਾਲ ਦੇ ਝਟਕੇ
. . .  about 13 hours ago
ਸੁਸ਼ਮਾ ਸਵਰਾਜ ਨੇ ਭੇਂਟ ਕੀਤੀ ਸ਼ੀਲਾ ਦੀਕਸ਼ਿਤ ਨੂੰ ਸ਼ਰਧਾਂਜਲੀ
. . .  about 13 hours ago
ਜ਼ਮੀਨ 'ਤੇ ਕਬਜ਼ਾ ਕਰਨ ਦੇ ਮਾਮਲੇ 'ਚ ਸਪਾ ਨੇਤਾ ਆਜ਼ਮ ਖ਼ਾਨ ਵਿਰੁੱਧ ਤਿੰਨ ਹੋਰ ਐੱਫ. ਆਈ. ਆਰ ਦਰਜ
. . .  about 13 hours ago
ਉਮਰ ਅਬਦੁੱਲਾ ਨੇ ਭੇਂਟ ਕੀਤੀ ਸ਼ੀਲਾ ਦੀਕਸ਼ਿਤ ਨੂੰ ਸ਼ਰਧਾਂਜਲੀ
. . .  about 14 hours ago
ਦਿੱਲੀ ਭਾਜਪਾ ਦੇ ਸਾਬਕਾ ਪ੍ਰਧਾਨ ਮਾਂਗੇ ਰਾਮ ਗਰਗ ਦਾ ਦੇਹਾਂਤ
. . .  about 14 hours ago
ਵੈਸਟ ਇੰਡੀਜ਼ ਦੌਰੇ ਲਈ ਅੱਜ ਹੋਵੇਗੀ ਭਾਰਤੀ ਕ੍ਰਿਕਟ ਟੀਮ ਦੀ ਚੋਣ
. . .  about 15 hours ago
ਪਾਪੂਆ ਨਿਊ ਗਿਨੀ 'ਚ ਲੱਗੇ ਭੂਚਾਲ ਦੇ ਝਟਕੇ
. . .  about 15 hours ago
ਅੱਜ ਹੋਵੇਗਾ ਸ਼ੀਲਾ ਦੀਕਸ਼ਿਤ ਦਾ ਅੰਤਿਮ ਸਸਕਾਰ
. . .  about 15 hours ago
ਅੱਜ ਦਾ ਵਿਚਾਰ
. . .  1 minute ago
ਸ੍ਰੀ ਮੁਕਤਸਰ ਸਾਹਿਬ: ਕੈਬਨਿਟ ਮੰਤਰੀ ਸੁੱਖ ਸਰਕਾਰੀਆ ਵੱਲੋਂ ਮੀਂਹ ਤੋਂ ਪ੍ਰਭਾਵਿਤ ਖੇਤਰ ਦਾ ਦੌਰਾ
. . .  1 day ago
ਪ੍ਰਧਾਨ ਮੰਤਰੀ ਮੋਦੀ ਨੇ ਸ਼ੀਲਾ ਦੀਕਸ਼ਿਤ ਨੂੰ ਦਿੱਤੀ ਸ਼ਰਧਾਂਜਲੀ
. . .  1 day ago
ਹੋਰ ਖ਼ਬਰਾਂ..
ਜਲੰਧਰ : ਸ਼ੁੱਕਰਵਾਰ 26 ਸਾਉਣ ਸੰਮਤ 550

ਪਹਿਲਾ ਸਫ਼ਾ

ਐਨ.ਡੀ.ਏ. ਉਮੀਦਵਾਰ ਹਰਿਵੰਸ਼ ਬਣੇ ਰਾਜ ਸਭਾ ਦੇ ਉਪ ਸਭਾਪਤੀ

• ਦੂਜੀ ਵਾਰ ਇਹ ਕਮਾਨ ਗ਼ੈਰ-ਕਾਂਗਰਸੀ ਉਮੀਦਵਾਰ ਦੇ ਹੱਥ ਆਈ • ਕਾਮਯਾਬ ਰਹੀ ਸ਼ਾਹ ਦੀ ਫ਼ੋਨ ਨੀਤੀ
ਉਪਮਾ ਡਾਗਾ ਪਾਰਥ

ਨਵੀਂ ਦਿੱਲੀ, 9 ਅਗਸਤ-ਰਾਜ ਸਭਾ ਦੇ ਉੱਪ ਸਭਾਪਤੀ ਦੇ ਅਹੁਦੇ ਲਈ ਹੋਈ ਵੋਟਿੰਗ 'ਚ ਐਨ. ਡੀ. ਏ. ਦੇ ਉਮੀਦਵਾਰ ਹਰਿਵੰਸ਼ ਨਰਾਇਣ ਸਿੰਘ ਨੇ ਜਿੱਤ ਹਾਸਲ ਕਰ ਲਈ ਹੈ ਜਿਸ ਨਾਲ ਰਾਜ ਸਭਾ ਦੇ ਇਤਿਹਾਸ 'ਚ ਦੂਜੀ ਵਾਰ ਇਹ ਕਮਾਨ ਕਿਸੇ ਗ਼ੈਰ-ਕਾਂਗਰਸੀ ਉਮੀਦਵਾਰ ਦੇ ਹੱਥ ਆਈ ਹੈ | 'ਹਰੀ' ਬਨਾਮ 'ਹਰੀ' ਦਰਮਿਆਨ ਹੋਏ ਇਸ ਚੋਣ ਮੁਕਾਬਲੇ 'ਚ ਐਨ. ਡੀ. ਏ. ਦੇ ਉਮੀਦਵਾਰ ਹਰੀਵੰਸ਼ ਨਰਾਇਣ ਨੂੰ 125 ਵੋਟ ਮਿਲੇ ਜਦ ਕਿ ਵਿਰੋਧੀ ਧਿਰ ਦੇ ਉਮੀਦਵਾਰ ਹਰੀਪ੍ਰਸਾਦ ਨੂੰ 105 ਵੋਟ ਹਾਸਲ ਹੋਏ | ਐਨ. ਡੀ. ਏ. ਦੀ ਇਸ ਜਿੱਤ 'ਚ ਬਾਗੀ ਸੁਰਾਂ ਵਾਲੇ ਗਠਜੋੜ ਭਾਈਵਾਲ ਸ਼ਿਵ ਸੈਨਾ ਦਾ ਸਾਥ ਤਾਂ ਮਿਲਿਆ ਹੀ, ਪਰ ਇਸ 'ਚ ਅਹਿਮ ਭੂਮਿਕਾ ਅੱਨਾ ਡੀ. ਐਮ. ਕੇ. ਅਤੇ ਬੀਜੂ ਜਨਤਾ ਦਲ ਦੀ ਰਹੀ, ਜਿਸ ਦੀਆਂ 13 ਅਤੇ 9 ਵੋਟਾਂ ਨੇ ਐਨ. ਡੀ. ਏ. ਦੀ ਇਸ 'ਸੰਭਾਵਿਤ' ਜਿੱਤ ਨੂੰ 'ਆਸਾਨ' ਜਿੱਤ 'ਚ ਬਦਲ ਦਿੱਤਾ | ਅੱਨਾ ਡੀ. ਐਮ. ਕੇ. ਅਤੇ ਬੀਜੂ ਜਨਤਾ ਦਲ ਦੀ ਹਮਾਇਤ ਹਾਸਲ ਕਰਨ 'ਚ ਭਾਜਪਾ ਪ੍ਰਧਾਨ ਅਮਿਤ ਸ਼ਾਹ ਵਲੋਂ ਕੀਤੇ ਟੈਲੀਫ਼ੋਨ ਤੋਂ ਇਲਾਵਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਫ਼ੋਨ ਦੀ ਵੱਡੀ ਭੂਮਿਕਾ ਰਹੀ | ਦੂਜੇ ਪਾਸੇ 110 ਤੋਂ 114 ਵੋਟ ਹਾਸਲ ਕਰਨ ਦਾ ਦਾਅਵਾ ਕਰਨ ਵਾਲੀ ਯੂ. ਪੀ. ਏ. ਨੂੰ ਸੰਭਾਵਿਤ ਵੋਟਾਂ ਤੋਂ ਘੱਟ ਵੋਟ ਮਿਲਣ 'ਚ 5 ਸੰਸਦ ਮੈਂਬਰਾਂ ਦੀ ਗ਼ੈਰਹਾਜ਼ਰੀ ਡੀ. ਐਮ. ਕੇ. ਦੇ 2, ਤਿ੍ਣਮੂਲ ਕਾਂਗਰਸ (1) ਅਤੇ ਵਾਈ ਆਰ. ਐਸ. ਕਾਂਗਰਸ ਦੇ (2) (ਸੰਸਦ ਮੈਂਬਰਾਂ) ਅਤੇ ਆਮ ਆਦਮੀ ਪਾਰਟੀ ਦਾ ਵੋਟਿੰਗ 'ਚ ਸ਼ਾਮਿਲ ਨਾ ਹੋਣ ਨੇ ਆਪੋ ਆਪਣਾ ਅਸਰ ਵਿਖਾਇਆ | 244 ਮੈਂਬਰੀ ਰਾਜ ਸਭਾ 'ਚ ਜਿੱਤ ਹਾਸਲ ਕਰਨ ਲਈ 123 ਦਾ ਅੰਕੜਾ ਲੋੜੀਂਦਾ ਸੀ ਪਰ ਗ਼ੈਰਹਾਜ਼ਰੀ ਕਾਰਨ ਇਹ ਅੰਕੜਾ 119 ਪਹੁੰਚ ਗਿਆ | ਵਿਰੋਧੀ ਧਿਰ ਨੂੰ ਸਮਾਜਵਾਦੀ ਪਾਰਟੀ, ਬਹੁਜਨ ਸਮਾਜ ਪਾਰਟੀ, ਐਮ. ਸੀ. ਪੀ., ਡੀ. ਐਮ. ਕੇ., ਤਿ੍ਣਮੂਲ ਕਾਂਗਰਸ ਅਤੇ ਖੱਬੇ ਪੱਖੀ ਪਾਰਟੀਆਂ ਦਾ ਸਮਰਥਨ ਹਾਸਲ ਸੀ | ਇਸ ਤੋਂ ਇਲਾਵਾ ਹਾਲ 'ਚ ਐਨ. ਡੀ. ਏ. ਗਠਜੋੜ ਤੋਂ ਵੱਖ ਹੋਈ ਟੀ. ਡੀ. ਪੀ. ਦਾ ਸਮਰਥਨ ਵੀ ਵਿਰੋਧੀ ਧਿਰ ਨੂੰ ਹਾਸਲ ਹੋਇਆ |
ਕਾਮਯਾਬ ਰਹੀ ਸ਼ਾਹ ਦੀ ਫ਼ੋਨ ਨੀਤੀ
ਗਠਜੋੜ ਭਾਈਵਾਲਾਂ ਅਤੇ 'ਨਿਰਪੱਖ' ਪਾਰਟੀਆਂ ਨੂੰ ਐਨ. ਡੀ. ਏ. ਦੇ ਹੱਕ 'ਚ ਕਰਨ 'ਚ ਜ਼ਿੰਮਾ ਪੂਰੀ ਤਰ੍ਹਾਂ ਭਾਜਪਾ ਪ੍ਰਧਾਨ ਅਮਿਤ ਸ਼ਾਹ ਦੇ ਸਪੁਰਦ ਸੀ | ਨਾਰਾਜ਼ ਗਠਜੋੜ ਭਾਈਵਾਲਾਂ 'ਚ ਹਾਲੇ ਤੱਕ ਸਰਕਾਰ ਦੇ ਹੱਕ 'ਚ ਖੜ੍ਹੇ ਰਹਿਣ ਵਾਲੇ ਸ਼੍ਰੋਮਣੀ ਅਕਾਲੀ ਦਲ ਦਾ ਨਾਂਅ ਵੀ ਸ਼ਾਮਿਲ ਸੀ | ਜਨਤਾ ਦਲ (ਯੂ) ਦੇ ਸੰਸਦ ਮੈਂਬਰ ਹਰੀਵੰਸ਼ ਦੇ ਐਨ. ਡੀ. ਏ. ਦੇ ਉਮੀਦਵਾਰ ਵਜੋਂ ਐਲਾਨ ਤੋਂ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਦੇ ਨਰੇਸ਼ ਗੁਜਰਾਲ ਦੇ ਨਾਂਅ ਦੀ ਚਰਚਾ ਸੀ | ਹਲਕਿਆਂ ਮੁਤਾਬਿਕ ਨਰੇਸ਼ ਗੁਜਰਾਲ ਦਾ ਨਾਂਅ ਨਾ ਐਲਾਨਣ ਤੋਂ ਖ਼ਫ਼ਾ ਅਕਾਲੀ ਦਲ ਨੇ ਵੋਟਿੰਗ ਤੋਂ ਗ਼ੈਰਹਾਜ਼ਰ ਹੋਣ ਦਾ ਮਨ ਬਣਾ ਲਿਆ ਸੀ, ਪਰ ਭਾਜਪਾ ਪ੍ਰਧਾਨ ਦੇ ਫ਼ੋਨ ਤੋਂ ਬਾਅਦ ਅਕਾਲੀ ਦਲ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਨਾਰਾਜ਼ਗੀ ਦੀਆਂ ਖ਼ਬਰਾਂ ਨੂੰ ਖਾਰਿਜ ਕਰ ਦਿੱਤਾ | ਹਰੀਵੰਸ਼ ਦਾ ਨਾਂਅ ਤਜਵੀਜ਼ ਕਰਨ ਵਾਲੇ ਸੰਸਦ ਮੈਂਬਰਾਂ 'ਚ ਅਕਾਲੀ ਦਲ ਦੇ ਸੁਖਦੇਵ ਸਿੰਘ ਢੀਂਡਸਾ ਵੀ ਸ਼ਾਮਿਲ ਸਨ | ਇਸੇ ਤਰ੍ਹਾਂ ਸ਼ਿਵ ਸੈਨਾ ਨੂੰ ਵੀ ਮਨਾਉਣ 'ਚ ਸ਼ਾਹ ਦੇ ਫ਼ੋਨ ਨੇ ਉਸ ਤਰ੍ਹਾਂ ਹੀ ਅਸਰ ਵਿਖਾਇਆ ਜਿਸ ਤਰ੍ਹਾਂ ਬੇਵਸਾਹੀ ਮਤੇ ਦੇ ਿਖ਼ਲਾਫ਼ ਵੋਟਿੰਗ ਕਰਨ 'ਚ ਸ਼ਾਹ ਦੀ ਊਧਵ ਠਾਕਰੇ ਨਾਲ ਮੁਲਾਕਾਤ ਨੇ ਵਿਖਾਇਆ ਸੀ | ਜਦ ਕਿ ਦੂਜੇ ਪਾਸੇ ਕਿਸੇ ਉਮੀਦਵਾਰ ਨੂੰ ਵੋਟ ਪਾਉਣ 'ਚ ਆਪਣੇ ਮਨ ਨਾ ਬਣਾਉਣ ਦੀ ਦੁਵਿਧਾ 'ਚ ਉਲਝੀ ਬੀਜੂ ਜਨਤਾ ਦਲ ਨੂੰ ਰਜ਼ਾਮੰਦ ਕਰਵਾਉਣ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਫ਼ੋਨ ਕਾਲ ਕਾਰਗਰ ਸਾਬਿਤ ਹੋਈ | ਦੂਜੇ ਪਾਸੇ ਵਿਰੋਧੀ ਧਿਰ ਨੂੰ ਅਹਿਮ ਮੁੱ ਦਿਆਂ 'ਤੇ ਆਪਣਾ ਸਮਰਥਨ ਦੇਣ ਵਾਲੀ ਆਮ ਆਦਮੀ ਪਾਰਟੀ ਨੇ ਇਸ ਵਾਰ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਦੇ ਫ਼ੋਨ ਦੀ ਉਡੀਕ 'ਚ ਵੋਟਿੰਗ 'ਚ ਹਿੱਸਾ ਨਹੀਂ ਲਿਆ | ਆਪ ਦੇ ਰਾਜ ਸਭਾ ਦੇ ਮੈਂਬਰ ਸੰਜੈ ਸਿੰਘ ਨੇ ਇਸ 'ਤੇ ਕਿਹਾ ਸੀ ਕਿ ਜੇਕਰ ਰਾਹੁਲ ਗਾਂਧੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਜੱਫ਼ੀ ਪਾ ਸਕਦੇ ਹਨ, ਤਾਂ ਕੀ ਉਹ ਆਪਣੇ ਉਮੀਦਵਾਰ ਲਈ ਸਮਰਥਨ ਮੰਗਣ ਲਈ ਕੇਜਰੀਵਾਲ ਨੂੰ ਇਕ ਫ਼ੋਨ ਨਹੀਂ ਕਰ ਸਕਦੇ |
ਦੋ ਵਾਰ ਹੋਈ ਵੋਟਿੰਗ
ਰਾਜ ਸਭਾ ਦੇ ਉਪ ਸਭਾਪਤੀ ਦੇ ਅਹੁਦੇ ਲਈ 230 ਵੋਟਾਂ ਪਈਆਂ | ਸੰਸਦ ਦੇ ਉਪਰਲੇ ਸਦਨ ਦੇ ਸਭਾਪਤੀ ਵੈਂਕਈਆ ਨਾਇਡੂ ਨੇ ਪਹਿਲਾਂ ਜ਼ੁਬਾਨੀ ਵੋਟਾਂ ਰਾਹੀਂ ਚੋਣ ਕਰਨ ਦੀ ਕੋਸ਼ਿਸ਼ ਕਰਵਾਈ ਪਰ ਆਮ ਸਹਿਮਤੀ ਨਾ ਬਣਨ 'ਤੇ ਵੋਟਿੰਗ ਸ਼ੁਰੂ ਕਰਵਾਈ ਗਈ | ਪਹਿਲੀ ਵਾਰ ਵੋਟਿੰਗ 'ਚ ਤਕਨੀਕੀ ਗੜਬੜੀ ਹੋਣ ਕਾਰਨ ਦੂਜੀ ਵਾਰ ਵੋਟਿੰਗ ਕਰਵਾਈ ਗਈ ਜਿਸ 'ਚ ਹਰੀਵੰਸ਼ ਦੇ ਹੱਕ 'ਚ 125 ਅਤੇ ਹਰੀਪ੍ਰਸਾਦ ਦੇ ਹੱਕ 'ਚ 105 ਵੋਟ ਪਏ | ਨਤੀਜਿਆਂ ਦੇ ਐਲਾਨ ਤੋਂ ਬਾਅਦ ਸਦਨ ਦੇ ਨੇਤਾ ਅਰੁਣ ਜੇਤਲੀ ਅਤੇ ਵਿਰੋਧੀ ਧਿਰ ਦੇ ਨੇਤਾ ਗੁਲਾਮ ਨਬੀ ਆਜ਼ਾਦ ਨਵੇਂ ਚੁਣੇ ਉਪ ਸਭਾਪਤੀ ਨੂੰ ਉਨ੍ਹਾਂ ਦੀ ਨਵੀਂ ਥਾਂ 'ਤੇ ਲੈ ਕੇ ਗਏ | ਰਾਜ ਸਭਾ 'ਚ ਉਪ ਸਭਾਪਤੀ ਦੀ ਸੀਟ ਵਿਰੋਧੀ ਧਿਰ ਦੇ ਨੇਤਾ ਕੋਲ ਹੁੰਦੀ ਹੈ | ਆਜ਼ਾਦ ਭਾਰਤ 'ਚ ਦੂਜੀ ਵਾਰ ਇਹ ਕਮਾਨ ਗ਼ੈਰ ਕਾਂਗਰਸੀ ਕੋਲ ਆਈ ਹੈ | ਆਜ਼ਾਦ ਭਾਰਤ 'ਚ ਹਾਲੇ ਤੱਕ ਜ਼ਿਆਦਾਤਰ ਇਹ ਅਹੁਦਾ ਕਾਂਗਰਸ ਦੇ ਕੋਲ ਰਿਹਾ ਹੈ | ਜਦ ਕਿ 4 ਦਹਾਕਿਆਂ ਬਾਅਦ ਇਹ ਅਹੁਦਾ ਕਿਸੇ ਗ਼ੈਰ-ਕਾਂਗਰਸ ਕੋਲ ਗਿਆ ਹੈ | ਇਸ ਤੋਂ ਪਹਿਲਾਂ 1972 ਤੋਂ 1974 ਤੱਕ ਅਤੇ 1974 ਤੋਂ 1977 ਤੱਕ ਸੰਯੁਕਤ ਸੋਸ਼ਲਿਸਟ ਪਾਰਟੀ ਦੇ ਗੌੜੇ ਮੁਰਹਰੀ ਇਸ ਅਹੁਦੇ 'ਤੇ ਰਹੇ ਸਨ |
ਜਨਤਾ ਦਲ (ਯੂ) ਲਈ ਵੀ ਸੰਦੇਸ਼
ਰਾਜ ਸਭਾ ਦੇ ਉਪ ਸਭਾਪਤੀ ਵਜੋਂ ਜਨਤਾ ਦਲ (ਯੂ) ਦੇ ਸੰਸਦ ਮੈਂਬਰ ਦੀ ਚੋਣ ਨੂੰ ਵੀ 2019 ਦੀਆਂ ਲੋਕ ਸਭਾ ਚੋਣਾਂ ਦੀ ਰਣਨੀਤੀ ਨਾਲ ਜੋੜ ਕੇ ਵੇਖਿਆ ਜਾ ਰਿਹਾ ਹੈ | ਹਾਲ 'ਚ ਐਨ. ਡੀ. ਏ. ਗਠਜੋੜ ਦਾ ਮੁੜ ਹਿੱਸਾ ਬਣੀ ਜਨਤਾ ਦਲ (ਯੂ) ਦੇ ਸਬੰਧ ਬਹੁਤੇ ਸੁਖਾਵੇਂ ਨਹੀਂ ਮੰਨੇ ਜਾ ਰਹੇ ਸਨ | ਹਲਕਿਆਂ ਮੁਤਾਬਿਕ ਕੁਝ ਸਮੇਂ ਪਹਿਲਾਂ ਸ਼ਾਹ ਅਤੇ ਨਿਤਿਸ਼ ਕੁਮਾਰ ਦੀ ਹੋਈ ਮੁਲਾਕਾਤ ਦੌਰਾਨ ਇਹ ਸਹਿਮਤੀ ਬਣੀ ਸੀ ਕਿ ਉਪ ਸਭਾਪਤੀ ਦੇ ਅਹੁਦੇ ਲਈ ਜਨਤਾ ਦਲ (ਯੂ) ਦਾ ਉਮੀਦਵਾਰ ਐਲਾਨਿਆ ਜਾਏਗਾ |
ਅਸੀਂ ਕਦੇ ਜਿੱਤਦੇ ਤੇ ਕਦੇ ਹਾਰਦੇ ਹਾਂ-ਸੋਨੀਆ ਗਾਂਧੀ
ਯੂ. ਪੀ. ਏ. ਦੀ ਚੇਅਰਪਰਸਨ ਸੋਨੀਆ ਗਾਂਧੀ ਨੇ ਯੂ. ਪੀ. ਏ. ਦੇ ਉਮੀਦਵਾਰ ਦੀ ਹਾਰ 'ਤੇ ਪ੍ਰਤੀਕਰਮ ਕਰਦਿਆਂ ਕਿਹਾ ਕਿ ਅਸੀਂ ਕਦੇ ਜਿੱਤਦੇ ਹਾਂ ਤੇ ਕਦੇ ਹਾਰਦੇ ਹਾਂ |
ਆਜ਼ਾਦ ਨੇ ਵੀ ਦਿੱਤੀ ਵਧਾਈ
ਸਦਨ 'ਚ ਵਿਰੋਧੀ ਧਿਰ ਦੇ ਨੇਤਾ ਗੁਲਾਮ ਨਬੀ ਆਜ਼ਾਦ ਨੇ ਵੀ ਹਰੀਵੰਸ਼ ਨਾਰਾਇਣ ਨੂੰ ਵਧਾਈ ਦਿੱਤੀ | ਆਜ਼ਾਦ ਨੇ ਕਿਹਾ ਕਿ ਲੋਕਤੰਤਰ 'ਚ ਚੋਣ ਹੁੰਦੀ ਰਹਿੰਦੀ ਹੈ, ਪਰ ਸੰਵਿਧਾਨਿਕ ਅਹੁਦਿਆਂ 'ਤੇ ਜੋ ਲੋਕ ਚੁਣ ਕੇ ਆਉਂਦੇ ਹਨ ਉਹ ਕਿਸੇ ਪਾਰਟੀ ਦੇ ਨਹੀਂ ਸਗੋਂ ਦੇਸ਼ ਦੇ ਹੁੰਦੇ ਹਨ | ਉਨ੍ਹਾਂ ਕਿਹਾ ਕਿ ਚੁਣਨ ਤੱਕ ਉਨ੍ਹਾਂ ਨੂੰ ਕੁਝ ਦਲਾਂ ਦਾ ਸਮਰਥਨ ਹੁੰਦਾ ਹੈ, ਪਰ ਚੁਣਨ ਤੋਂ ਬਾਅਦ ਉਹ ਸਭ ਦੇ ਉਪ ਸਭਾਪਤੀ ਹਨ | ਆਜ਼ਾਦ ਨੇ ਅੱਗੇ ਇਹ ਵੀ ਕਿਹਾ ਕਿ ਸੱਤਾ ਧਿਰ ਪਹਿਲਾਂ ਤੋਂ ਹੀ ਸਮਰੱਥ ਹੋਣ ਕਾਰਨ ਉਪ ਚੇਅਰਮੈਨ ਦਾ ਧਿਆਨ ਵਧੇਰੇ ਵਿਰੋਧੀ ਧਿਰ ਵੱਲ ਹੋਣਾ ਚਾਹੀਦਾ ਹੈ |
ਜਦੋਂ ਸਦਨ 'ਚ ਗੂੰਜੇ ਠਹਾਕੇ
ਉਪ ਸਭਾਪਤੀ ਦਾ ਅਹੁਦਾ ਸੰਭਾਲਣ ਤੋਂ ਫੌਰਨ ਬਾਅਦ ਹੀ ਸਦਨ 'ਚ ਠਹਾਕਿਆਂ ਦੀ ਗੂੰਜ ਵੀ ਸੁਣਾਈ ਦਿੱਤੀ | ਵਧਾਈਆਂ ਦਾ ਦੌਰ ਖ਼ਤਮ ਹੋਣ ਤੋਂ ਬਾਅਦ ਜਦ ਸਭਾਪਤੀ ਨਾਇਡੂ ਨੇ ਹਰੀਵੰਸ਼ ਨਰਾਇਣ ਨੂੰ ਕੁਰਸੀ 'ਤੇ ਬੈਠਣ ਦਾ ਸੱਦਾ ਦਿੱਤਾ | ਉਸ ਵੇਲੇ ਦੁਪਹਿਰ ਦੇ ਇਕ ਵੱਜਣ ਕਾਰਨ ਭੋਜਨ ਦਾ ਸਮਾਂ ਹੋ ਚੁੱਕਾ ਸੀ | ਹਰੀਵੰਸ਼ ਨੇ ਕੁਰਸੀ 'ਤੇ ਬੈਠਦਿਆਂ ਹੀ ਕਿਹਾ ਕਿ ਸਭਾ ਦੀ ਕਾਰਵਾਈ ਦੋ ਵਜੇ ਤੱਕ ਮੁਲਤਵੀ ਕੀਤੀ ਜਾਂਦੀ ਹੈ, ਜਿਸ 'ਤੇ ਸਦਨ 'ਚ ਚਾਰੋ ਪਾਸੇ ਠਹਾਕੇ ਲੱਗਣ ਲੱਗੇ |

ਮੋਦੀ ਦਾ ਕਾਂਗਰਸ 'ਤੇ ਤਨਜ਼ 'ਕੋਈ ਨਹੀਂ ਵਿਕਿਆ'

ਹਰਿਵੰਸ਼ ਨਾਰਾਇਣ ਦੀ ਜਿੱਤ ਦੇ ਐਲਾਨ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਨਾ ਸਿਰਫ਼ ਉਨ੍ਹਾਂ ਨੂੰ ਵਧਾਈ ਦਿੱਤੀ ਸਗੋਂ ਉਨ੍ਹਾਂ ਦੀ ਜੰਮ ਕੇ ਤਾਰੀਫ਼ ਵੀ ਕੀਤੀ | ਪ੍ਰਧਾਨ ਮੰਤਰੀ ਨੇ ਹਲਕੇ ਅੰਦਾਜ਼ 'ਚ ਵਧਾਈ ਦਿੰ ਦਿਆਂ ਕਿਹਾ ਕਿ ਹਰੀਵੰਸ਼ ਦੇ ਸਦਨ 'ਚ ਆਉਣ ਨਾਲ ਹੁਣ ਸਦਨ ਦਾ ਮੰਤਰ ਬਣ ਜਾਏਗਾ 'ਹਰੀ ਕ੍ਰਿਪਾ' ਅਤੇ ਸਦਨ 'ਚ ਸਭ ਕੁਝ ਹਰੀ ਭਰੋਸੇ ਹੀ ਹੈ | ਪੱਤਰਕਾਰ ਰਹਿ ਚੁੱਕੇ ਹਰਿਵੰਸ਼ ਦੀ ਸ਼ਲਾਘਾ ਕਰਦਿਆਂ ਮੋਦੀ ਨੇ ਕਿਹਾ ਕਿ ਉਹ ਕਲਮ ਦੇ ਧਨੀ ਹਨ | ਹਾਲਾਂਕਿ ਸ਼ੁਰੂ ਦੇ ਕੁਝ ਸਮੇਂ ਉਹ ਬੈਂਕ ਨਾਲ ਵੀ ਜੁੜੇ ਰਹੇ ਪਰ ਬਾਅਦ 'ਚ ਅਖ਼ਬਾਰ ਦੀ
ਦੁਨੀਆ ਨਾਲ ਜੁੜ ਗਏ | ਮੋਦੀ ਨੇ ਕਿਹਾ ਕਿ ਹਰੀਵੰਸ਼ ਨਾ ਸਿਰਫ਼ ਦਸ਼ਰਥ ਸਾਂਝੀ ਦੀ ਖ਼ਬਰ ਲੱਭ ਕੇ ਲਿਆਏ ਸੀ ਸਗੋਂ ਆਪਣੀ ਜਾਂਬਾਜ਼ੀ ਕਾਰਨ ਨਕਸਲਵਾਦ ਦੇ ਗੜ੍ਹ 'ਚ ਜਾ ਕੇ ਕਿਸੇ ਅਗਵਾ ਕੀਤੇ ਰਸੂਖ਼ਦਾਰ ਵਿਅਕਤੀ ਨੂੰ ਛੁਡਾ ਕੇ ਵੀ ਲਿਆਏ ਸੀ | ਇਸ ਦੇ ਨਾਲ ਹੀ ਪ੍ਰਧਾਨ ਮੰਤਰੀ ਨੇ ਟਿੱਪਣੀ ਕਰਦਿਆਂ ਕਿਹਾ ਕਿ ਇਸ ਸਦਨ ਦਾ ਹਾਲ ਇਹ ਹੈ ਕਿ ਇਥੇ ਖਿਡਾਰੀਆਂ ਤੋਂ ਵੱਧ ਅੰਪਾਇਰ ਪ੍ਰੇਸ਼ਾਨ ਰਹਿੰਦੇ ਹਨ | ਝਾਰਖੰਡ ਦੇ ਰਾਂਚੀ ਦੇ ਅਖ਼ਬਾਰ ਦੇ ਸਾਬਕਾ ਸੰਪਾਦਕ ਰਹਿ ਚੁੱਕੇ ਹਰੀਵੰਸ਼, ਸਾਬਕਾ ਪ੍ਰਧਾਨ ਮੰਤਰੀ ਚੰਦਰ ਸ਼ੇਖਰ ਦੇ ਕਾਫ਼ਤ ਨਜ਼ਦੀਕ ਰਹੇ ਹਨ | ਪ੍ਰਧਾਨ ਮੰਤਰੀ ਨੇ ਅਹੁਦੇ ਦੀ ਗਰਿਮਾ ਰੱਖਣ ਦੇ ਮਾਮਲੇ 'ਚ ਹਰੀਵੰਸ਼ ਦੀ ਤਾਰੀਫ਼ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਪਹਿਲਾਂ ਤੋਂ ਹੀ ਚੰਦਰ ਸ਼ੇਖਰ ਦੇ ਅਸਤੀਫ਼ੇ ਦੀ ਖ਼ਬਰ ਸੀ, ਪਰ ਅਹੁਦੇ ਦੀ ਗਰਿਮਾ ਰੱਖਦਿਆਂ ਉਨ੍ਹਾਂ ਇਹ ਖ਼ਬਰ ਆਪਣੇ ਅਖ਼ਬਾਰ 'ਚ ਨਹੀਂ ਛਾਪੀ | ਪ੍ਰਧਾਨ ਮੰਤਰੀ ਨੇ ਹਰੀਵੰਸ਼ ਵਲੋਂ ਸ਼ਹੀਦ ਐਲਬਰਟ ਹੈਂਕਾਂ ਦੀ ਪਤਨੀ ਲਈ ਇਕੱਠੇ ਕੀਤੇ ਫੰਡ ਦੇ ਕਿੱਸੇ ਦਾ ਵੀ ਸਦਨ 'ਚ ਜ਼ਿਕਰ ਕੀਤਾ | ਇਸ ਤੋਂ ਪਹਿਲਾਂ ਮੋਦੀ ਨੇ ਕਾਂਗਰਸ 'ਤੇ ਤਨਜ਼ ਕਰਦਿਆਂ ਵਿਰੋਧੀ ਧਿਰ ਦੇ ਉਮੀਦਵਾਰ ਦਾ ਵੀ ਜ਼ਿਕਰ ਕੀਤਾ ਤੇ ਕਿਹਾ ਕਿ ਅੱਜ ਸਦਨ 'ਚ ਦੋਵੇਂ ਪਾਸੇ ਹਰੀ ਹੀ ਸਨ ਪਰ ਇਨ੍ਹਾਂ 'ਚੋਂ ਇਕ ਬੀ. ਕੇ. ਕੋਈ ਨਹੀਂ 'ਵਿਕੇ' ਹੈ |

ਸ਼ਹੀਦ ਵਿਕਰਮਜੀਤ ਸਿੰਘ ਦਾ ਸਰਕਾਰੀ ਸਨਮਾਨਾਂ ਨਾਲ ਅੰਤਿਮ ਸੰਸਕਾਰ

ਭੂਪਿੰਦਰ ਸਿੰਘ ਭਾਟੀਆ
ਅੰਬਾਲਾ ਸ਼ਹਿਰ, 9 ਅਗਸਤ-ਜੰਮੂ-ਕਸ਼ਮੀਰ ਦੇ ਗੁਰੇਜ ਸੈਕਟਰ 'ਚ ਬੀਤੇ ਦਿਨੀਂ ਪਾਕਿਸਤਾਨੀ ਸਮਰਥਕ ਅੱਤਵਾਦੀਆਂ ਨਾਲ ਹੋਏ ਜ਼ਬਰਦਸਤ ਮੁਕਾਬਲੇ 'ਚ ਬਹਾਦਰੀ ਨਾਲ ਲੜਦਿਆਂ ਸ਼ਹੀਦ ਹੋਣ ਵਾਲੇ ਲਾਂਸ ਨਾਇਕ ਵਿਕਰਮਜੀਤ ਸਿੰਘ ਦਾ ਪੂਰੇ ਸਰਕਾਰੀ ਅਤੇ ਫ਼ੌਜੀ ਸਨਮਾਨ ਨਾਲ ਪਿੰਡ ਤੇਪਲਾ 'ਚ ਅੰਤਿਮ ਸੰਸਕਾਰ ਕਰ ਦਿੱਤਾ ਗਿਆ | ਇਸ ਮੌਕੇ 'ਤੇ ਅੰਬਾਲਾ ਸ਼ਹਿਰ, ਕੈਂਟ ਅਤੇ ਨਾਲ ਲਗਦੇ ਇਲਾਕਿਆਂ ਤੋਂ ਵੱਡੀ ਗਿਣਤੀ 'ਚ ਪੁੱਜੇ ਲੋਕਾਂ ਨੇ ਆਪਣੇ ਬਹਾਦਰ ਸਪੂਤ ਨੂੰ ਸੇਜਲ ਅੱਖਾਂ ਨਾਲ ਸ਼ਰਧਾਂਜਲੀਆਂ ਭੇਟ ਕੀਤੀਆਂ | ਸਵੇਰੇ 9 ਵਜੇ ਦੇ ਕਰੀਬ ਫ਼ੌਜ ਦੀ ਵਿਸ਼ੇਸ਼ ਬੱਸ ਅੰਦਰ ਤਿਰੰਗੇ ਝੰਡੇ 'ਚ ਲਪੇਟੀ ਸ਼ਹੀਦ ਵਿਕਰਮਜੀਤ ਸਿੰਘ ਦੀ ਮਿ੍ਤਕ ਦੇਹ ਪਿੰਡ ਤੇਪਲਾ ਵਿਖੇ ਉਨ੍ਹਾਂ ਦੇ ਘਰ ਲਿਆਂਦੀ ਗਈ, ਜਿਥੋਂ ਫ਼ੌਜੀ ਬੈਂਡ ਅਤੇ ਫ਼ੌਜ ਦੇ ਉੱਚ ਅਧਿਕਾਰੀਆਂ ਦੀ ਅਗਵਾਈ 'ਚ ਪਿੰਡ ਦੇ ਬਾਹਰ ਬਣੀ ਅੰਤਿਮ ਸੰਸਕਾਰ ਵਾਲੀ ਥਾਂ ਲਿਜਾਇਆ ਗਿਆ | ਸ਼ਹੀਦ ਦੇ ਸਨਮਾਨ 'ਚ ਫ਼ੌਜ ਅਤੇ ਪੁਲਿਸ ਦੀ ਟੁਕੜੀ ਵਲੋਂ ਹਥਿਆਰ ਉਲਟੇ ਕਰਕੇ ਮਾਤਮੀ ਧੁੰਨ ਵਜਾ ਕੇ ਅਤੇ ਹਵਾ ਵਿਚ ਫਾਇਰ ਕਰਕੇ ਸਲਾਮੀ ਦਿੱਤੀ ਗਈ |
ਇਸ ਮੌਕੇ 'ਤੇ ਹਰਿਆਣਾ ਸਰਕਾਰ ਵਲੋਂ ਸਿਹਤ ਮੰਤਰੀ ਅਨਿਲ ਵਿਜ ਨੇ ਸ਼ਹੀਦ ਵਿਕਰਮਜੀਤ ਸਿੰਘ ਨੂੰ ਸ਼ਰਧਾਂਜਲੀ ਭੇਟ ਕੀਤੀ | ਹਰਿਆਣਾ ਸਰਕਾਰ ਨੇ ਸ਼ਹੀਦ ਵਿਕਰਮਜੀਤ ਸਿੰਘ ਦੇ ਪਰਿਵਾਰ ਨੂੰ ਅੰਤਿਮ ਸੰਸਕਾਰ ਤੋਂ ਪਹਿਲਾਂ ਹੀ 50 ਲੱਖ ਰੁਪਏ ਦੀ ਆਰਥਿਕ ਮਦਦ ਦੇਣ ਤੋਂ ਇਲਾਵਾ ਸ਼ਹੀਦ ਦੀ ਵਿਧਵਾ ਹਰਪ੍ਰੀਤ ਕੌਰ ਨੂੰ ਸਰਕਾਰੀ ਨੌਕਰੀ ਦੇਣ ਦਾ ਐਲਾਨ ਕੀਤਾ ਹੈ |

ਦਾਗ਼ੀ ਸਿਆਸਤਦਾਨਾਂ 'ਤੇ ਸ਼ਿਕੰਜਾ ਕੱਸਣ ਦੀ ਤਿਆਰੀ

ਨਵੀਂ ਦਿੱਲੀ, 9 ਅਗਸਤ (ਜਗਤਾਰ ਸਿੰਘ)-ਦਾਗ਼ੀ ਸਿਆਸਤਦਾਨਾਂ ਨੂੰ 'ਅਯੋਗ' ਕਰਾਰ ਦੇਣ ਬਾਰੇ ਦਾਇਰ ਪਟੀਸ਼ਨ 'ਤੇ ਸੁਣਵਾਈ ਦੌਰਾਨ ਸੁਪਰੀਮ ਕੋਰਟ ਨੇ ਸੰਕੇਤ ਦਿੱਤੇ ਹਨ ਕਿ ਦਾਗ਼ੀ ਸਿਆਸਤਦਾਨਾਂ ਨਾਲ ਜੁੜੇ ਮਾਮਲਿਆਂ ਦੀ ਛੇਤੀ ਸੁਣਵਾਈ ਲਈ ਸੰਵਿਧਾਨਕ ਬੈਂਚ ਦਾ ਗਠਨ ਕੀਤਾ ਜਾ ਸਕਦਾ ਹੈ | ਅਦਾਲਤ ਨੇ ਕਿਹਾ ਕਿ ਅਪਰਾਧ ਵਿਚ ਦੋਸ਼ੀ ਕਰਾਰ ਹੋਣ ਤੋਂ ਪਹਿਲਾਂ ਕਿਸੇ ਉਮੀਦਵਾਰ ਨੂੰ ਚੋਣ ਲੜਨ ਤੋਂ ਨਹੀਂ ਰੋਕਿਆ ਜਾ ਸਕਦਾ ਪਰ ਗੰਭੀਰ ਅਪਰਾਧਾਂ ਦੇ ਮਾਮਲੇ 'ਚ ਫਾਸਟ ਟਰੈਕ ਦੇ ਜ਼ਰੀਏ ਮਾਮਲੇ ਦਾ ਛੇਤੀ ਨਿਪਟਾਰਾ ਕਰਨ ਬਾਰੇ ਵਿਚਾਰ ਕੀਤਾ ਜਾ ਸਕਦਾ ਹੈ | ਹਾਲਾਂਕਿ ਅਦਾਲਤ ਨੇ ਕਿਹਾ ਕਿ ਕਾਨੂੰਨ ਬਣਾਉਣਾ ਸੰਸਦ ਦਾ ਕੰਮ ਹੈ ਅਸੀਂ ਸਿਰਫ਼ ਕਾਨੂੰਨ ਐਲਾਨ ਸਕਦੇ ਹਾਂ | ਅਦਾਲਤ ਨੇ ਕਿਹਾ ਕਿ ਦਾਗ਼ੀ ਆਗੂਆਂ ਿਖ਼ਲਾਫ਼ ਗੰਭੀਰ ਮਾਮਲਿਆਂ ਦਾ ਛੇਤੀ ਨਿਪਟਾਰਾ ਹੋਣਾ ਚਾਹੀਦਾ ਹੈ | ਜੇਕਰ ਅਦਾਲਤ ਵਲੋਂ ਸੰਵਿਧਾਨਕ ਬੈਂਚ ਦਾ ਗਠਨ ਕਰ ਦਿੱਤਾ ਜਾਂਦਾ ਹੈ ਤਾਂ ਉਸ ਸਥਿਤੀ 'ਚ ਅਜਿਹੇ ਸਿਆਸਤਦਾਨਾਂ ਸਾਹਮਣੇ ਬਹੁਤ ਵੱਡੀ ਮੁਸ਼ਕਿਲ ਖੜ੍ਹੀ ਹੋ ਜਾਵੇਗੀ ਜਿਹੜੇ ਅਪਰਾਧਿਕ ਮੁਕੱਦਮੇ ਚੱਲਣ ਦੇ ਬਾਵਜੂਦ ਸਿਆਸਤ 'ਚ ਪੂਰੀ ਤਰਾਂ ਸਰਗਰਮ ਰਹਿੰਦੇ ਹਨ |
ਪਟੀਸ਼ਨਕਰਤਾਵਾਂ ਦੀ ਮੰਗ ਸੀ ਕਿ ਗੰਭੀਰ ਅਪਰਾਧਾਂ 'ਚ ਜੇਕਰ ਦੋਸ਼ ਤੈਅ ਹੋ ਜਾਣ ਤਾਂ ਉਸ ਆਗੂ ਨੂੰ ਚੋਣ ਲੜਨ ਤੋਂ ਰੋਕ ਦੇਣਾ ਚਾਹੀਦਾ ਹੈ | ਇਸ ਲਈ ਦੋਸ਼ੀ ਦੇ ਦੋਸ਼ ਸਾਬਤ ਹੋਣ ਤੱਕ ਦਾ ਇੰਤਜ਼ਾਰ ਕਰਨ ਦੀ ਜ਼ਰੂਰਤ ਨਹੀਂ ਹੈ | ਇਸ ਮਾਮਲੇ 'ਚ ਗੰਭੀਰ ਅਪਰਾਧ ਉਸ ਨੂੰ ਮੰਨਿਆ ਜਾਵੇ ਜਿਥੇ 5 ਸਾਲ ਜਾਂ ਉਸ ਤੋਂ ਜ਼ਿਆਦਾ ਦੀ ਸਜ਼ਾ ਦੀ ਵਿਵਸਥਾ ਹੋਵੇ | ਅਦਾਲਤ ਨੇ ਕਿਹਾ ਕਿ ਦੋਸ਼ੀ ਸਾਬਤ ਹੋਣ ਤੋਂ ਪਹਿਲਾਂ ਕਿਸੇ ਨੂੰ ਵੀ ਚੋਣ ਲੜਨ ਤੋਂ ਨਹੀਂ ਰੋਕਿਆ ਜਾ ਸਕਦਾ, ਹਾਲਾਂਕਿ ਸਿਆਸੀ ਆਗੂਆਂ ਨਾਲ ਜੁੜੇ ਗੰਭੀਰ ਮਾਮਲਿਆਂ ਦਾ ਛੇਤੀ ਨਿਪਟਾਰਾ ਹੋਵੇ, ਇਸ ਦੀ ਵਿਵਸਥਾ ਕੀਤੀ ਜਾ ਸਕਦੀ ਹੈ | ਕੇਂਦਰ ਸਰਕਾਰ ਨੇ ਇਸ ਪਟੀਸ਼ਨ ਦਾ ਵਿਰੋਧ ਕਰਦੇ ਹੋਏ ਕਿਹਾ ਕਿ ਇਸ ਵਿਸ਼ੇ 'ਤੇ ਅਦਾਲਤ ਨਹੀਂ ਬਲਕਿ ਸੰਸਦ ਕਾਰਵਾਈ ਕਰ ਸਕਦੀ ਹੈ | ਕੇਂਦਰ ਨੇ ਕਿਹਾ ਕਿ ਜਦ ਤੱਕ ਕਿਸੇ ਦੋਸ਼ੀ ਨੂੰ ਅਦਾਲਤ ਵਲੋਂ ਦੋਸ਼ੀ ਕਰਾਰ ਦੇ ਕੇ ਸਜ਼ਾ ਨਹੀਂ ਦੇ ਦਿੱਤੀ ਜਾਂਦੀ, ਤਦ ਤੱਕ ਉਹ ਨਿਰਦੋਸ਼ ਹੀ ਮੰਨਿਆ ਜਾਵੇਗਾ |

ਦਿੱਲੀ ਨੂੰ ਦਹਿਲਾਉਣ ਦੀ ਕੋਸ਼ਿਸ਼ ਨਾਕਾਮ, ਗੋਲਾ ਬਾਰੂਦ ਨਾਲ 2 ਗਿ੍ਫ਼ਤਾਰ

ਨਵੀਂ ਦਿੱਲੀ, 9 ਅਗਸਤ (ਏਜੰਸੀ)-ਰਾਜਧਾਨੀ ਦਿੱਲੀ ਸਮੇਤ ਸਾਰੇ ਰਾਜਾਂ 'ਚ 15 ਅਗਸਤ (ਸੁਤੰਤਰਤਾ ਦਿਵਸ) ਦੀਆਂ ਤਿਆਰੀਆਂ ਸ਼ੁਰੂ ਹਨ | ਸੁਤੰਤਰਤਾ ਦਿਵਸ ਮੌਕੇ ਦਿੱਲੀ ਸਮੇਤ ਸਾਰੇ ਰਾਜਾਂ 'ਚ ਅਲਰਟ ਜਾਰੀ ਕਰ ਦਿੱਤਾ ਗਿਆ ਹੈ | ਚੱਪੇ-ਚੱਪੇ 'ਤੇ ਪੁਲਿਸ ਨੂੰ ਤਾਇਨਾਤ ਕੀਤਾ ਗਿਆ ਹੈ | ਇਸੇ ਦਰਮਿਆਨ ਦਿੱਲੀ ਨੂੰ ਦਹਿਲਾਉਣ ਦੀ ਕੋਸ਼ਿਸ਼ ਕਰਨ ਵਾਲੇ ਲੋਕਾਂ ਦੇ ਮਨਸੂਬਿਆਂ ਨੂੰ ਪੁਲਿਸ ਨੇ ਨਾਕਾਮ ਕਰ ਦਿੱਤਾ | ਸੁਤੰਤਰਤਾ ਦਿਵਸ ਤੋਂ ਪਹਿਲਾਂ ਪੁਲਿਸ ਨੇ ਹਥਿਆਰਾਂ ਅਤੇ ਗੋਲਾ ਬਰੂਦ ਸਮੇਤ ਦੋ ਸ਼ੱਕੀ ਹਥਿਆਰ ਸਪਲਾਈਕਰਤਾਵਾਂ ਨੂੰ ਗਿ੍ਫ਼ਤਾਰ ਕੀਤਾ ਹੈ |

ਇੰਡੋਨੇਸ਼ੀਆ ਵਿਚ ਭੁਚਾਲ ਨਾਲ ਮਰਨ ਵਾਲਿਆਂ ਦੀ ਗਿਣਤੀ 300 ਤੋਂ ਟੱਪੀ

ਮਟਾਰਮ, 9 ਅਗਸਤ (ਏਜੰਸੀ)-ਇੰਡੋਨੇਸ਼ੀਆਈ ਟਾਪੂ ਲੋਮਬੋਕ 'ਚ ਐਤਵਾਰ ਨੂੰ 6.9 ਦੀ ਤੀਬਰਤਾ ਨਾਲ ਆਏ ਜ਼ੋਰਦਾਰ ਭੁਚਾਲ ਕਾਰਨ ਮਰਨ ਵਾਲਿਆਂ ਦੀ ਗਿਣਤੀ ਅੱਜ 319 ਤੱਕ ਅੱਪੜ ਗਈ ਹੈ ਅਤੇ ਇਸ ਕੁਦਰਤੀ ਆਫਤ ਦੀ ਬੁਰੀ ਤਰ੍ਹਾਂ ਲਪੇਟ 'ਚ ਆਏ ਹਜ਼ਾਰਾਂ ਲੋਕ ਅਜੇ ਵੀ ਰਾਹਤ ਦੀ ਉਡੀਕ 'ਚ ਹਨ | ਭੁਚਾਲ ਆਉਣ ਦੇ ਚਾਰ ਦਿਨ ਬਾਅਦ ਅਜੇ ਵੀ ਰਾਹਤ ਤੇ ਬਚਾਅ ਏਜੰਸੀਆਂ ਪੂਰੀ ਤਰ੍ਹਾਂ ਪੀੜਤਾਂ ਤੱਕ ਪੁੱਜਣ 'ਚ ਨਾਕਾਮ ਰਹੀਆਂ ਹਨ, ਇਸ ਭੁਚਾਲ ਕਾਰਨ ਲੋਮਬੋਕ ਦੇ ਹਜ਼ਾਰਾਂ ਘਰਾਂ, ਮਸਜਿਦਾਂ ਤੇ ਕਾਰੋਬਾਰੀ ਸਥਾਨਾਂ ਦਾ ਵੱਡਾ ਨੁਕਸਾਨ ਹੋਇਆ ਹੈ | ਇੰਡੋਨੇਸ਼ੀਆ ਦੇ ਮੁੱਖ ਸੁਰੱਖਿਆ ਮੰਤਰੀ ਵਿਰਾਨਟੋ ਨੇ ਦੱਸਿਆ ਕਿ ਹੁਣ ਤੱਕ 319 ਲੋਕਾਂ ਦੀ ਮੌਤ ਹੋਣ ਤੇ ਕਰੀਬ 1,400 ਦੇ ਗੰਭੀਰ ਜ਼ਖ਼ਮੀ ਹੋਣ ਦੀ ਪੁਸ਼ਟੀ ਹੋਈ ਹੈ | ਉਨ੍ਹਾਂ ਦੱਸਿਆ ਕਿ 1,50,000 ਤੋਂ ਵੱਧ ਲੋਕ ਬੇਘਰ ਹੋ ਗਏ ਹਨ ਤੇ ਪ੍ਰਸ਼ਾਸਨ ਵਲੋਂ ਬਚਾਅ ਕਾਰਜ ਜਾਰੀ ਹਨ | ਇਸ ਦੌਰਾਨ ਅੱਜ 5.9 ਦੀ ਤੀਬਰਤਾ ਨਾਲ ਹਫ਼ਤੇ 'ਚ ਇਥੇ ਦੂਜੀ ਵਾਰ ਆਏ ਭੁਚਾਲ ਕਾਰਨ ਬਚਾਅ ਕਾਰਜ਼ਾਂ 'ਚ ਵੱਡਾ ਅੜਿੱਕਾ ਪਿਆ ਹੈ ਅਤੇ ਇਸ ਦੌਰਾਨ 17 ਹੋਰ ਲੋਕ ਮਾਰੇ ਗਏ ਹਨ |

ਕੈਪਟਨ ਦਾ ਸਿੰਗਾਪੁਰ ਦੌਰਾ ਮੁਲਤਵੀ

ਚੰਡੀਗੜ੍ਹ, 9 ਅਗਸਤ (ਵਿਸ਼ੇਸ਼ ਪ੍ਰਤੀਨਿਧ)-ਉੱਚ ਮਿਆਰੀ ਸਰਕਾਰੀ ਹਲਕਿਆਂ ਅਨੁਸਾਰ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਜੋ ਅੱਜਕਲ੍ਹ ਆਪਣੀ ਇਕ ਅੱਖ ਦਾ ਪੀ.ਜੀ.ਆਈ. ਵਿਚ ਮਾਮੂਲੀ ਜਿਹਾ ਆਪ੍ਰੇਸ਼ਨ ਕਰਵਾਉਣ ਬਾਅਦ ਇੱਥੇ ਸਰਕਾਰੀ ਕੋਠੀ 'ਚ ਡਾਕਟਰਾਂ ਦੀ ਸਲਾਹ 'ਤੇ ਆਰਾਮ ਕਰ ਰਹੇ ਹਨ, ਉਨ੍ਹਾਂ ਆਪਣਾ 18 ਅਗਸਤ ਤੋਂ ਸਿੰਗਾਪੁਰ ਜਾਣ ਦਾ ਦੌਰਾ ਮੁਲਤਵੀ ਕਰ ਦਿੱਤਾ ਹੈ | ਦੱਸਿਆ ਗਿਆ ਹੈ ਕਿ ਉਨ੍ਹਾਂ ਉੱਥੇ ਸਰਕਾਰੀ ਅਧਿਕਾਰੀਆਂ ਦੀ ਟੀਮ ਨਾਲ ਇਕ ਸੰਮੇਲਨ ਵਿਚ ਸ਼ਾਮਿਲ ਹੋਣਾ ਸੀ, ਹੁਣ ਸ਼ਾਇਦ ਕੈਪਟਨ ਸਾਹਿਬ ਸਤੰਬਰ ਮਹੀਨੇ ਸਿੰਗਾਪੁਰ ਜਾ ਸਕਦੇ ਹਨ |

3 ਆਈ.ਪੀ.ਐਸ. ਤੇ 34 ਪੀ.ਪੀ.ਐਸ. ਪੱਧਰ ਦੇ ਅਧਿਕਾਰੀਆਂ ਦੇ ਤਬਾਦਲੇ

ਚੰਡੀਗੜ੍ਹ, 9 ਅਗਸਤ (ਵਿਕਰਮਜੀਤ ਸਿੰਘ ਮਾਨ)- ਪੰਜਾਬ ਸਰਕਾਰ ਨੇ ਇਕ ਹੁਕਮ ਜਾਰੀ ਕਰਦਿਆਂ ਤਿੰਨ ਆਈ.ਪੀ.ਐਸ. ਅਤੇ 34 ਪੀ.ਪੀ.ਐਸ. ਪੱਧਰ ਦੇ ਅਧਿਕਾਰੀਆਂ ਦੇ ਤਬਾਦਲੇ ਕਰ ਦਿੱਤੇ ਹਨ | ਜਾਰੀ ਹੁਕਮਾਂ ਅਨੁਸਾਰ ਆਈ.ਪੀ.ਐਸ. ਅਧਿਕਾਰੀਆਂ 'ਚ ਸਰਤਾਜ ਕੇ ਸਿੰਘ ਨੂੰ ਏ. ਸੀ. ਪੀ/ਗਿੱਲ ...

ਪੂਰੀ ਖ਼ਬਰ »

ਅਮਰੀਕਾ 'ਚ ਬਜ਼ੁਰਗ ਸਿੱਖ 'ਤੇ ਹਮਲੇ 'ਚ ਪੁਲਿਸ ਮੁਖੀ ਦੇ ਬੇਟੇ ਸਮੇਤ ਦੋ ਗਿ੍ਫ਼ਤਾਰ

ਅਸੀਂ ਬੇਹੱਦ ਨਮੋਸ਼ੀ 'ਚ ਹਾਂ-ਪੁਲਿਸ ਮੁਖੀ ਨਿਊਯਾਰਕ, 9 ਅਗਸਤ (ਪੀ. ਟੀ. ਆਈ.)-ਸੋਮਵਾਰ ਨੂੰ ਇਕ 71 ਸਾਲਾ ਸਿੱਖ 'ਤੇ ਹਮਲਾ ਕਰਨ ਦੇ ਦੋਸ਼ ਵਿਚ ਕੈਲੀਫੋਰਨੀਆ ਦੇ ਇਕ ਸ਼ਹਿਰ ਯੂਨੀਅਨ ਸਿਟੀ ਦੇ ਪੁਲਿਸ ਮੁਖੀ ਦੇ ਬੇਟੇ ਸਮੇਤ ਦੋ ਹਮਲਾਵਰਾਂ ਨੂੰ ਗਿ੍ਫਤਾਰ ਕੀਤਾ ਹੈ ਅਤੇ ...

ਪੂਰੀ ਖ਼ਬਰ »

ਜਸਟਿਸ ਗਿੱਲ ਦੀ ਲੋਕਪਾਲ ਵਜੋਂ ਨਿਯੁਕਤੀ ਨੂੰ ਪ੍ਰਵਾਨਗੀ ਨਾ ਦਿੱਤੀ ਜਾਵੇ

ਸੁਖਬੀਰ ਦੀ ਅਗਵਾਈ 'ਚ ਅਕਾਲੀ-ਭਾਜਪਾ ਵਫ਼ਦ ਵਲੋਂ ਰਾਜਪਾਲ ਨਾਲ ਮੁਲਾਕਾਤ ਚੰਡੀਗੜ੍ਹ, 9 ਅਗਸਤ (ਵਿਕਰਮਜੀਤ ਸਿੰਘ ਮਾਨ)-ਅੱਜ ਅਕਾਲੀ-ਭਾਜਪਾ ਆਗੂਆਂ ਦਾ ਉੱਚ ਪੱਧਰੀ ਵਫ਼ਦ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਦੀ ਅਗਵਾਈ 'ਚ ਪੰਜਾਬ ਦੇ ਰਾਜਪਾਲ ...

ਪੂਰੀ ਖ਼ਬਰ »

ਬਾਰਾਮੁਲਾ 'ਚ ਮਿਲੀ ਇਕ ਹੋਰ ਅੱਤਵਾਦੀ ਦੀ ਲਾਸ਼

 ਸ੍ਰੀਨਗਰ, 9 ਅਗਸਤ (ਮਨਜੀਤ ਸਿੰਘ)-ਉੱਤਰੀ ਕਸ਼ਮੀਰ ਦੇ ਬਾਰਾਮੁਲਾ ਜ਼ਿਲ੍ਹੇ ਦੇ ਰਫੀਆਬਾਦ ਇਲਾਕੇ 'ਚ ਬੀਤੇ ਦਿਨ 'ਤੋਂ ਜਾਰੀ ਮੁਕਾਬਲੇ 'ਚ ਤਲਾਸ਼ੀ ਦੌਰਾਨ ਅੱਜ ਫੌਜ ਨੂੰ ਮਾਰੇ ਗਏ ਪੰਜਵੇਂ ਅਣਪਛਾਤੇ ਅੱਤਵਾਦੀ ਦੀ ਲਾਸ਼ ਮਿਲੀ ਹੈ। ਸੂਤਰਾਂ ਅਨੁਸਾਰ ਬੀਤੇ ਦਿਨ ...

ਪੂਰੀ ਖ਼ਬਰ »

ਪ੍ਰਤਾਪਗੜ੍ਹ ਦੇ ਦੋ 'ਸ਼ੈਲਟਰ ਹੋਮ' ਤੋਂ 26 ਔਰਤਾਂ ਲਾਪਤਾ

ਪ੍ਰਤਾਪਗੜ੍ਹ, 9 ਅਗਸਤ (ਏਜੰਸੀ)- ਪ੍ਰਤਾਪਗੜ੍ਹ ਜ਼ਿਲ੍ਹਾ ਪ੍ਰਸ਼ਾਸਨ ਦੇ ਅਧਿਕਾਰੀਆਂ ਵਲੋਂ ਇਥੋਂ ਦੇ ਦੋ ਸ਼ੈਲਟਰ ਹੋਮ ਦੀ ਅਚਨਚੇਤ ਕੀਤੀ ਪੜਤਾਲ (ਚੈਕਿੰਗ) ਦੌਰਾਨ 26 ਔਰਤਾਂ ਲਾਪਤਾ ਪਾਈਆਂ ਗਈਆਂ ਹਨ | ਅਧਿਕਾਰੀਆਂ ਨੇ ਦੱਸਿਆ ਕਿ ਜ਼ਿਲ੍ਹਾ ਅਧਿਕਾਰੀ ਸ਼ੰਭੂ ਕੁਮਾਰ ...

ਪੂਰੀ ਖ਼ਬਰ »

ਤਿੰਨ ਤਲਾਕ ਬਿੱਲ 'ਚ ਕੁਝ ਸੋਧਾਂ ਨੂੰ ਮੰਤਰੀ ਮੰਡਲ ਦੀ ਮਨਜ਼ੂਰੀ

ਪ੍ਰਧਾਨ ਮੰਤਰੀ ਗ੍ਰਾਮੀਣ ਸੜਕ ਯੋਜਨਾ ਨੂੰ 12ਵੀਂ ਪੰਜ ਸਾਲਾ ਯੋਜਨਾ ਤੋਂ ਅੱਗੇ ਜਾਰੀ ਰੱਖਣ ਨੂੰ ਵੀ ਪ੍ਰਵਾਨਗੀ ਨਵੀਂ ਦਿੱਲੀ, 9 ਅਗਸਤ (ਪੀ. ਟੀ. ਆਈ.)-ਪ੍ਰਸਤਾਵਤ ਕਾਨੂੰਨ ਜਿਸ ਵਿਚ ਤਿੰਨ ਤਲਾਕ ਦੀ ਪ੍ਰਥਾ ਨੂੰ ਗੈਰਕਾਨੂੰਨੀ ਬਣਾਇਆ ਗਿਆ ਹੈ ਅਤੇ ਪਤੀ ਨੂੰ ਤਿੰਨ ...

ਪੂਰੀ ਖ਼ਬਰ »

ਕਾਲਜ ਅਧਿਆਪਕਾਂ ਦੀ ਭਰਤੀ ਕਿਉਂ ਨਹੀਂ ਕੀਤੀ, ਜਵਾਬ ਦੇਵੇ ਸਰਕਾਰ-ਹਾਈਕੋਰਟ

ਚੰਡੀਗੜ੍ਹ, 9 ਅਗਸਤ (ਸੁਰਜੀਤ ਸਿੰਘ ਸੱਤੀ)- ਪਿਛਲੇ ਕਈ ਸਾਲਾਂ ਤੋਂ ਪੰਜਾਬ ਦੇ ਏਡਿਡ ਕਾਲਜਾਂ 'ਚ ਖ਼ਾਲੀ ਪਈਆਂ ਅਧਿਆਪਕਾਂ ਦੀਆਂ ਅਸਾਮੀਆਂ ਨਾ ਭਰਨ 'ਤੇ ਹਾਈਕੋਰਟ ਨੇ ਸਖ਼ਤ ਲਹਿਜ਼ਾ ਅਪਣਾਉਂਦਿਆਂ ਸਰਕਾਰ ਕੋਲੋਂ ਜਵਾਬ ਮੰਗਿਆ ਹੈ | ਸਰਕਾਰ ਨੇ ਚਾਰ ਹਫ਼ਤਿਆਂ ਵਿਚ ਇਸ ...

ਪੂਰੀ ਖ਼ਬਰ »

ਮਾਤਾ ਸਵਿੰਦਰ ਹਰਦੇਵ ਪ੍ਰਤੀ ਪ੍ਰੇਰਨਾ ਦਿਵਸ ਮਨਾਇਆ

ਨਵੀਂ ਦਿੱਲੀ, 9 ਅਗਸਤ (ਬਲਵਿੰਦਰ ਸਿੰਘ ਸੋਢੀ)-ਨਿਰੰਕਾਰੀ ਮਾਤਾ ਸਵਿੰਦਰ ਹਰਦੇਵ ਦੇ ਸਸਕਾਰ ਤੋਂ ਬਾਅਦ ਬੁਰਾੜੀ ਵਿਖੇ ਪ੍ਰੇਰਣਾ ਦਿਵਸ ਮਨਾਇਆ ਗਿਆ | ਜਿਸ ਵਿਚ ਉਨ੍ਹਾਂ ਨੂੰ ਸ਼ਰਧਾਂਜਲੀ ਭੇਟ ਕਰਦੇ ਹੋਏ ਮਾਤਾ ਦੇ ਜੀਵਨ ਤੇ ਸਿੱਖਿਆਵਾਂ ਤੋਂ ਪ੍ਰੇਰਨਾ ਲਈ ਗਈ | ਇਸ ...

ਪੂਰੀ ਖ਼ਬਰ »

ਆਪ੍ਰੇਸ਼ਨ ਤੋਂ ਬਾਅਦ ਪਹਿਲੀ ਵਾਰ ਸੰਸਦ ਪਹੁੰਚੇ ਅਰੁਣ ਜੇਤਲੀ

16 ਅਗਸਤ ਤੋਂ ਮੁੜ ਸੰਭਾਲਣਗੇ ਕੰਮਕਾਜ ਨਵੀਂ ਦਿੱਲੀ, 9 ਅਗਸਤ (ਉਪਮਾ ਡਾਗਾ ਪਾਰਥ)- ਕੇਂਦਰੀ ਮੰਤਰੀ ਅਰੁਣ ਜੇਤਲੀ ਗੁਰਦਾ ਬਦਲਣ ਲਈ ਕੀਤੇ ਆਪ੍ਰੇਸ਼ਨ ਤੋਂ ਬਾਅਦ ਤਕਰੀਬਨ 3 ਮਹੀਨਿਆਂ ਬਾਅਦ ਅੱਜ ਸੰਸਦ ਭਵਨ 'ਚ ਨਜ਼ਰ ਆਏ | ਜੇਤਲੀ ਰਾਜ ਸਭਾ 'ਚ ਸਦਨ ਦੇ ਨੇਤਾ ਵੀ ਹਨ | ...

ਪੂਰੀ ਖ਼ਬਰ »

ਪਾਕਿ 'ਚ ਵਧ ਰਹੇ ਨੇ ਕਲਾ ਦੇ ਖੇਤਰ ਨਾਲ ਜੁੜੀਆਂ ਔਰਤਾਂ ਦੇ ਕਤਲ ਦੇ ਮਾਮਲੇ

ਅੰਮਿ੍ਤਸਰ, 9 ਅਗਸਤ (ਸੁਰਿੰਦਰ ਕੋਛੜ)¸ਪਾਕਿਸਤਾਨ 'ਚ ਫ਼ਿਲਮ ਤੇ ਸਟੇਜ ਦੇ ਖੇਤਰ ਨਾਲ ਜੁੜੀਆਂ ਔਰਤਾਂ ਦੇ ਵਿਰੁੱਧ ਹਿੰਸਾ ਦੇ ਮਾਮਲਿਆਂ 'ਚ ਲਗਾਤਾਰ ਵਾਧਾ ਹੋ ਰਿਹਾ ਹੈ | ਹਿੰਸਾ ਦੇ ਇਨ੍ਹਾਂ ਮਾਮਲਿਆਂ ਦੇ ਚੱਲਦਿਆਂ ਪਿਛਲੇ ਹਫ਼ਤੇ ਪਾਕਿ ਦੇ ਸੂਬਾ ਖ਼ੈਬਰ ...

ਪੂਰੀ ਖ਼ਬਰ »

2019 ਲੋਕ ਸਭਾ ਚੋਣਾਂ ਲਈ ਨਹੀਂ ਹੋਵਾਂਗੇ ਮਹਾਂਗਠਜੋੜ 'ਚ ਸ਼ਾਮਿਲ-ਕੇਜਰੀਵਾਲ

ਪੰਜਾਬ 'ਚ 'ਆਪ' ਦੇ ਵਿਵਾਦ ਨੂੰ ਪਰਿਵਾਰਕ ਮਾਮਲਾ ਦੱਸਿਆ ਜੀਂਦ, 9 ਅਗਸਤ (ਏਜੰਸੀ)-ਦਿੱਲੀ ਦੇ ਮੁੱਖ ਮੰਤਰੀ ਤੇ 'ਆਪ' ਆਗੂ ਅਰਵਿੰਦ ਕੇਜਰੀਵਾਲ ਨੇ ਅੱਜ ਕਿਹਾ ਹੈ ਕਿ ਉਨ੍ਹਾਂ ਦੀ ਪਾਰਟੀ 2019 ਲੋਕ ਸਭਾ ਚੋਣਾਂ ਲਈ ਪ੍ਰਸਤਾਵਿਤ ਮਹਾਂਗਠਜੋੜ ਦਾ ਹਿੱਸਾ ਨਹੀਂ ਬਣੇਗੀ¢ ...

ਪੂਰੀ ਖ਼ਬਰ »

ਕੇਰਲ 'ਚ ਹੜ੍ਹ ਦੀ ਸਥਿਤੀ ਗੰਭੀਰ-26 ਮੌਤਾਂ

24 ਡੈਮਾਂ ਦੇ ਖੋਲੇ੍ਹ ਦਰਵਾਜ਼ੇ-ਕੇਂਦਰ ਕੋਲੋਂ ਮੰਗੀ ਮਦਦ ਤਿਰੂਵਨੰਤਪੁਰਮ, 9 ਅਗਸਤ (ਏਜੰਸੀ)-ਕੇਰਲ ਦੇ ਵੱਖ-ਵੱਖ ਹਿੱਸਿਆ 'ਚ ਭਾਰੀ ਮੀਂਹ ਕਾਰਨ ਹੜ੍ਹ ਦੀ ਗੰਭੀਰ ਸਥਿਤੀ ਬਣੀ ਹੋਈ ਹੈ ਜਿਸ ਕਾਰਨ ਘੱਟੋ-ਘੱਟ 24 ਡੈਮਾਂ ਦੇ ਦਰਵਾਜ਼ੇ ਖੋਲ ਦਿੱਤੇ ਗਏ ਹਨ | ਰਾਜ ਭਰ 'ਚੋਂ ...

ਪੂਰੀ ਖ਼ਬਰ »

2019 ਦੀਆਂ ਚੋਣਾਂ ਜਿੱਤਣ ਲਈ ਭਾਜਪਾ ਨੂੰ 'ਵਾਜਪਾਈ ਟੱਚ' ਦੀ ਜ਼ਰੂਰਤ-ਨਰੇਸ਼ ਗੁਜਰਾਲ

ਨਵੀਂ ਦਿੱਲੀ, 9 ਅਗਸਤ (ਏਜੰਸੀ)-ਪੰਜਾਬ ਤੋਂ ਰਾਜ ਸਭਾ ਮੈਂਬਰ ਗੁਜਰਾਲ ਨੇ ਬੀਤੇ ਬੁੱਧਵਾਰ ਇਕ ਸੰਮੇਲਨ ਨੂੰ ਸੰਬੋਧਨ ਕਰਦਿਆਂ ਕਿਹਾ ਕਿ 2019 ਦੀਆਂ ਆਉਣ ਵਾਲੀਆਂ ਰਾਜ ਸਭਾ ਚੋਣਾਂ ਜਿੱਤਣ ਲਈ ਮੌਜੂਦਾ ਭਾਜਪਾ ਸਰਕਾਰ ਨੂੰ ਪਹਿਲਾਂ ਤੋਂ ਹੀ ਗਠਜੋੜ ਬਣਾ ਕੇ ਸਾਬਕਾ ...

ਪੂਰੀ ਖ਼ਬਰ »

ਆਜ਼ਾਦੀ ਘੁਲਾਟੀਆਂ ਦਾ ਰਾਸ਼ਟਰ ਦੇ ਨਿਰਮਾਣ 'ਚ ਵੱਡਾ ਯੋਗਦਾਨ-ਮੋਦੀ

ਨਵੀਂ ਦਿੱਲੀ, 9 ਅਗਸਤ (ਏਜੰਸੀਆਂ)-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਰਾਸ਼ਟਰਪਤੀ ਭਵਨ 'ਚ 'ਐਟ ਹੋਮ' ਸਮਾਗਮ ਦੌਰਾਨ ਆਜ਼ਾਦੀ ਘੁਲਾਟੀਆਂ ਨਾਲ ਗੱਲਬਾਤ ਕੀਤੀ ਅਤੇ ਕਿਹਾ ਕਿ ਉਨ੍ਹਾਂ ਦਾ ਰਾਸ਼ਟਰ ਦੇ ਨਿਰਮਾਣ 'ਚ ਵਡਮੁੱਲਾ ਯੋਗਦਾਨ ਹੈ ਅਤੇ ਉਨ੍ਹਾਂ ਕਿਹਾ ਕਿ ...

ਪੂਰੀ ਖ਼ਬਰ »

ਯਮਨ 'ਚ ਬੱਸ 'ਤੇ ਹਵਾਈ ਹਮਲਾ 29 ਸਕੂਲੀ ਬੱਚਿਆਂ ਦੀ ਮੌਤ

ਸਨਾ, 9 ਅਗਸਤ (ਏਜੰਸੀਆਂ)-ਉੱਤਰੀ ਯਮਨ 'ਚ ਇਕ ਭੀੜ-ਭੜਕੇ ਵਾਲੇ ਬਾਜ਼ਾਰ 'ਚ ਬੱਚਿਆਂ ਨੂੰ ਲੈ ਕੇ ਜਾ ਰਹੀ ਇਕ ਬੱਸ 'ਤੇ ਹੋਏ ਹਮਲੇ 'ਚ 29 ਬੱਚਿਆਂ ਦੀ ਮੌਤ ਹੋ ਗਈ ਹੈ ਅਤੇ ਜਦਕਿ 48 ਹੋਰ ਜ਼ਖ਼ਮੀ ਹੋ ਗਏ, ਜਿਨ੍ਹਾਂ 'ਚ 30 ਬੱਚੇ ਵੀ ਸ਼ਾਮਿਲ ਹਨ | ਮਰਨ ਵਾਲਿਆਂ 'ਚ ਬਹੁਤੇ ਬੱਚਿਆਂ ਦੀ ...

ਪੂਰੀ ਖ਼ਬਰ »

ਪ੍ਰਧਾਨ ਮੰਤਰੀ ਦੀਆਂ ਨੀਤੀਆਂ 'ਚ ਦਲਿਤਾਂ ਲਈ ਥਾਂ ਨਹੀਂ-ਰਾਹੁਲ

ਨਵੀਂ ਦਿੱਲੀ, 9 ਅਗਸਤ (ਉਪਮਾ ਡਾਗਾ ਪਾਰਥ)-ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਕੇਂਦਰ ਦੀ ਮੋਦੀ ਸਰਕਾਰ ਨੂੰ ਦਲਿਤ ਵਿਰੋਧੀ ਕਰਾਰ ਦਿੰਦਿਆਂ ਕਿਹਾ ਕਿ ਜੇਕਰ ਪ੍ਰਧਾਨ ਮੰਤਰੀ ਦਲਿਤਾਂ ਦਾ ਦੁੱਖ ਸਮਝਦੇ ਹੁੰਦੇ ਤਾਂ ਉਨ੍ਹਾਂ ਦੀਆਂ ਸਰਕਾਰ ਦੀਆਂ ਨੀਤੀਆਂ ਕੁਝ ਹੋਰ ...

ਪੂਰੀ ਖ਼ਬਰ »





Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX