ਤਾਜਾ ਖ਼ਬਰਾਂ


ਸਰਕਾਰਾਂ ਲੋਕਾਂ ਨਾਲ ਕੀਤੇ ਵਾਅਦਿਆਂ ਤੋਂ ਮੁਨਕਰ ਹੋ ਚੁੱਕੀਆਂ ਹਨ- ਮਾਨ
. . .  21 minutes ago
ਮਹਿਲ ਕਲਾਂ, 24 ਮਾਰਚ (ਤਰਸੇਮ ਸਿੰਘ ਚੰਨਣਵਾਲ)- ਅਨਾਜ ਮੰਡੀ ਮਹਿਲ ਕਲਾਂ ਵਿਖੇ ਅੱਜ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਪ੍ਰਧਾਨ ਅਤੇ ਲੋਕ ਸਭਾ ਹਲਕਾ ਸੰਗਰੂਰ ਤੋਂ ਪਾਰਟੀ ਦੇ ਉਮੀਦਵਾਰ ਸਿਮਰਜੀਤ ਸਿੰਘ ਮਾਨ ਨੇ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਦੇਸ਼...
ਸ਼ੋਪੀਆਂ 'ਚ ਮਸਜਿਦ 'ਚ ਧਮਾਕੇ ਕਾਰਨ ਦੋ ਲੋਕ ਜ਼ਖ਼ਮੀ
. . .  36 minutes ago
ਸ੍ਰੀਨਗਰ, 24 ਮਾਰਚ- ਜੰਮੂ-ਕਸ਼ਮੀਰ ਦੇ ਸ਼ੋਪੀਆਂ ਜ਼ਿਲ੍ਹੇ 'ਚ ਅੱਜ ਇੱਕ ਮਸਜਿਦ ਦੇ ਅੰਦਰ ਹੋਏ ਰਹੱਸਮਈ ਧਮਾਕੇ ਕਾਰਨ ਦੋ ਲੋਕ ਜ਼ਖ਼ਮੀ ਹੋ ਗਏ। ਪੁਲਿਸ ਨੇ ਕਿਹਾ ਕਿ ਜ਼ਿਲ੍ਹੇ ਦੇ ਚੌਗਾਮ ਪਿੰਡ 'ਚ ਸਥਿਤ ਇਸ ਮਸਜਿਦ 'ਚ ਇਹ ਧਮਾਕਾ ਉਸ ਸਮੇਂ ਹੋਇਆ, ਜਦੋਂ ਇੱਥੇ...
ਨਿਊਜ਼ੀਲੈਂਡ 'ਚ ਜਹਾਜ਼ ਦੇ ਹਾਦਸਾਗ੍ਰਸਤ ਹੋਣ ਕਾਰਨ ਦੋ ਦੀ ਮੌਤ
. . .  53 minutes ago
ਵੈਲਿੰਗਟਨ, 24 ਮਾਰਚ- ਨਿਊਜ਼ੀਲੈਂਡ 'ਚ ਨਾਰਥ ਆਈਲੈਂਡ ਦੀਆਂ ਕੈਮਾਨਾਵਾ ਪਹਾੜੀਆਂ 'ਚ ਲੰਘੇ ਦਿਨ ਇੱਕ ਛੋਟੇ ਜਹਾਜ਼ ਦੇ ਹਾਦਸਾਗ੍ਰਸਤ ਹੋਣ ਕਾਰਨ ਦੋ ਲੋਕਾਂ ਦੀ ਮੌਤ ਹੋ ਗਈ। ਅਧਿਕਾਰਕ ਸੂਤਰਾਂ ਨੇ ਦੱਸਿਆ ਕਿ ਇਹ ਜਹਾਜ਼ ਲੰਘੇ ਦਿਨ ਲਾਪਤਾ ਹੋ ਗਿਆ ਸੀ...
ਨਸ਼ੇ ਦੇ ਓਵਰਡੋਜ਼ ਕਾਰਨ ਨੌਜਵਾਨ ਦੀ ਮੌਤ
. . .  about 1 hour ago
ਪੁਰਾਣਾ ਸ਼ਾਲਾ, 24 ਮਾਰਚ (ਅਸ਼ੋਕ ਸ਼ਰਮਾ)- ਗੁਰਦਾਸਪੁਰ ਦੇ ਥਾਣਾ ਪੁਰਾਣਾ ਸ਼ਾਲਾ ਅਧੀਨ ਪੈਂਦੇ ਪਿੰਡ ਨੌਸ਼ਹਿਰਾ ਦੇ ਇੱਕ ਨੌਜਵਾਨ ਦੀ ਨਸ਼ੇ ਦੀ ਵੱਧ ਮਾਤਰਾ ਲੈਣ ਕਾਰਨ ਮੌਤ ਹੋ ਗਈ। ਜਾਣਕਾਰੀ ਮੁਤਾਬਕ ਮ੍ਰਿਤਕ ਸੰਦੀਪ ਸਿੰਘ (25), ਪੁੱਤਰ ਕਾਬਲ ਸਿੰਘ ਸੈਣੀ...
ਕੱਲ੍ਹ ਹੋਵੇਗੀ ਕਾਂਗਰਸ ਵਰਕਿੰਗ ਕਮੇਟੀ ਦੀ ਬੈਠਕ
. . .  about 1 hour ago
ਨਵੀਂ ਦਿੱਲੀ, 24 ਮਾਰਚ- ਸੋਮਵਾਰ ਨੂੰ ਕਾਂਗਰਸ ਵਰਕਿੰਗ ਕਮੇਟੀ ਦੀ ਬੈਠਕ ਦਿੱਲੀ 'ਚ ਹੋਵੇਗੀ। ਇਹ ਬੈਠਕ ਸਵੇਰੇ 11 ਵਜੇ ਹੋਵੇਗੀ ਅਤੇ ਇਸ 'ਚ ਲੋਕ ਸਭਾ ਚੋਣਾਂ ਦੀਆਂ ਰਣਨੀਤੀਆਂ 'ਤੇ ਚਰਚਾ...
ਇੰਡੋਨੇਸ਼ੀਆ 'ਚ ਲੱਗੇ ਭੂਚਾਲ ਦੇ ਜ਼ਬਰਦਸਤ ਝਟਕੇ
. . .  about 1 hour ago
ਜਕਾਰਤਾ, 24 ਮਾਰਚ- ਇੰਡੋਨੇਸ਼ੀਆ ਦੇ ਮਾਲੁਕੁ ਸੂਬੇ 'ਚ ਅੱਜ 6.3 ਦੀ ਤੀਬਰਤਾ ਵਾਲੇ ਭੂਚਾਲ ਦੇ ਜ਼ਬਰਦਸਤ ਝਟਕੇ ਮਹਿਸੂਸ ਕੀਤੇ ਗਏ। ਅਮਰੀਕੀ ਭੂਚਾਲ ਵਿਗਿਆਨੀਆਂ ਨੇ ਇਹ ਜਾਣਕਾਰੀ ਦਿੱਤੀ ਹੈ। ਹਾਲਾਂਕਿ ਭੂਚਾਲ ਤੋਂ ਬਾਅਦ ਸੁਨਾਮੀ ਦੀ ਕੋਈ ਚਿਤਾਵਨੀ ਜਾਰੀ...
ਜੰਮੂ-ਕਸ਼ਮੀਰ ਦੇ ਨੌਸ਼ਹਿਰਾ ਸੈਕਟਰ 'ਚ ਪਾਕਿਸਤਾਨ ਵਲੋਂ ਜੰਗਬੰਦੀ ਦੀ ਉਲੰਘਣਾ
. . .  about 1 hour ago
ਸ੍ਰੀਨਗਰ, 24 ਮਾਰਚ- ਜੰਮੂ-ਕਸ਼ਮੀਰ ਦੇ ਰਾਜੌਰੀ ਜ਼ਿਲ੍ਹੇ 'ਚ ਪੈਂਦੇ ਨੌਸ਼ਹਿਰਾ ਸੈਕਟਰ 'ਚ ਕੰਟਰੋਲ ਰੇਖਾ 'ਤੇ ਅੱਜ ਪਾਕਿਸਤਾਨ ਵਲੋਂ ਜੰਗਬੰਦੀ ਦੀ ਉਲੰਘਣਾ ਕੀਤੀ ਗਈ। ਜਾਣਕਾਰੀ ਮੁਤਾਬਕ ਪਾਕਿਸਤਾਨ ਵਲੋਂ ਜੰਗਬੰਦੀ ਦੀ ਉਲੰਘਣਾ ਅੱਜ ਸਵੇਰੇ 11.50 ਵਜੇ ਕੀਤੀ ਗਈ...
ਹਥਿਆਰਬੰਦ ਨੌਜਵਾਨਾਂ ਨੇ ਲੋਹੇ ਦੀਆਂ ਰਾਡਾਂ ਅਤੇ ਗੋਲੀਆਂ ਮਾਰ ਕੇ ਨੌਜਵਾਨ ਨੂੰ ਕੀਤਾ ਜ਼ਖ਼ਮੀ
. . .  about 1 hour ago
ਮਜੀਠਾ, 24 ਮਾਰਚ (ਜਗਤਾਰ ਸਿੰਘ ਸਹਿਮੀ)- ਇੱਥੋਂ ਥੋੜ੍ਹੀ ਦੂਰ ਪੈਂਦੇ ਪਿੰਡ ਹਮਜਾ ਵਿਖੇ ਚਾਰ ਹਥਿਆਰਬੰਦ ਨੌਜਵਾਨਾਂ ਵਲੋਂ ਲੋਹੇ ਦੀਆਂ ਰਾਡਾਂ ਅਤੇ ਗੋਲੀਆਂ ਮਾਰ ਕੇ ਇੱਕ ਨੌਜਵਾਨ ਨੂੰ ਜ਼ਖ਼ਮੀ ਕਰਨ ਦੀ ਖ਼ਬਰ ਪ੍ਰਾਪਤ ਹੋਈ ਹੈ। ਜ਼ਖ਼ਮੀ ਨੌਜਵਾਨ ਦੀ ਪਹਿਚਾਣ ਗੁਰਜੀਤ...
ਪੁਲਿਸ ਨੇ ਸਮੈਕ ਸਣੇ ਇੱਕ ਨੌਜਵਾਨ ਨੂੰ ਕੀਤਾ ਕਾਬੂ
. . .  about 2 hours ago
ਖਮਾਣੋਂ, 24 ਮਾਰਚ (ਪਰਮਵੀਰ ਸਿੰਘ)- ਇੱਥੇ ਪੁਲਿਸ ਨੇ ਇੱਕ ਨੌਜਵਾਨ ਨੂੰ ਸਮੈਕ ਸਣੇ ਕਾਬੂ ਕਰਨ ਦਾ ਦਾਅਵਾ ਕੀਤਾ ਹੈ। ਚੌਕੀ ਇੰਚਾਰਜ ਅਵਤਾਰ ਸਿੰਘ ਨੇ ਦੱਸਿਆ ਕਿ ਗਸ਼ਤ ਦੌਰਾਨ ਪੁਲਿਸ ਨੇ ਜਦੋਂ ਇੱਕ ਨੌਜਵਾਨ ਦੀ ਤਲਾਸ਼ੀ ਲਈ ਤਾਂ ਉਸ ਦੇ ਕਬਜ਼ੇ 'ਚੋਂ 10 ਗ੍ਰਾਮ...
ਦਿਮਾਗ਼ੀ ਤੌਰ 'ਤੇ ਪਰੇਸ਼ਾਨ ਵਿਅਕਤੀ ਦੀ ਰੇਲ ਗੱਡੀ ਹੇਠਾਂ ਆਉਣ ਕਾਰਨ ਮੌਤ
. . .  about 2 hours ago
ਨਾਭਾ, 24 ਮਾਰਚ (ਕਰਮਜੀਤ ਸਿੰਘ)- ਇੱਥੋਂ ਦੇ ਕਕਰਾਲਾ ਰੇਲ ਮਾਰਗ 'ਤੇ ਅੱਜ ਇੱਕ ਦਰਦਨਾਕ ਹਾਦਸਾ ਵਾਪਰਿਆ ਹੈ। ਇੱਥੇ ਦਿਮਾਗ਼ੀ ਤੌਰ 'ਤੇ ਪਰੇਸ਼ਾਨ ਇੱਕ ਵਿਅਕਤੀ ਦੀ ਟਰੇਨ ਹੇਠਾਂ ਆਉਣ ਕਾਰਨ ਮੌਤ ਹੋ ਗਈ। ਚੌਕੀ ਜੀ. ਆਰ. ਪੀ. ਇੰਚਾਰਜ ਸਬ ਇੰਸਪੈਕਟਰ...
ਪਾਕਿਸਤਾਨ 'ਚ ਦੋ ਹਿੰਦੂ ਲੜਕੀਆਂ ਨੂੰ ਅਗਵਾ ਕਰਨ ਦੇ ਮਾਮਲੇ 'ਚ ਸੁਸ਼ਮਾ ਸਵਰਾਜ ਨੇ ਮੰਗੀ ਰਿਪੋਰਟ
. . .  about 2 hours ago
ਨਵੀਂ ਦਿੱਲੀ, 24 ਮਾਰਚ- ਪਾਕਿਸਤਾਨ ਦੇ ਸਿੰਧ ਸੂਬੇ 'ਚ ਦੋ ਹਿੰਦੂ ਲੜਕੀਆਂ ਨੂੰ ਅਗਵਾ ਕਰਕੇ ਜ਼ਬਰਦਸਤੀ ਉਨ੍ਹਾਂ ਦਾ ਧਰਮ ਪਰਿਵਰਤਨ ਕਰਨ ਦੀ ਘਟਨਾ 'ਤੇ ਵਿਦੇਸ਼ ਮੰਤਰਾਲੇ ਨੇ ਨੋਟਿਸ ਲਿਆ ਹੈ। ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਇਸ ਪੂਰੇ ਮਾਮਲੇ 'ਤੇ ਭਾਰਤੀ...
ਸਮਾਜਵਾਦੀ ਪਾਰਟੀ ਨੇ ਜਾਰੀ ਕੀਤੀ ਸਟਾਰ ਪ੍ਰਚਾਰਕਾਂ ਦੀ ਸੂਚੀ, ਮੁਲਾਇਮ ਯਾਦਵ ਦਾ ਨਾਂ ਸ਼ਾਮਲ ਨਹੀਂ
. . .  about 3 hours ago
ਨਵੀਂ ਦਿੱਲੀ, 24 ਮਾਰਚ- ਸਮਾਜਵਾਦੀ ਪਾਰਟੀ (ਐੱਸ. ਪੀ.) ਨੇ ਲੋਕ ਸਭਾ ਚੋਣਾਂ ਲਈ ਅੱਜ ਆਪਣੇ ਸਟਾਰ ਪ੍ਰਚਾਰਕਾਂ ਦੀ ਸੂਚੀ ਜਾਰੀ ਕਰ ਦਿੱਤੀ ਹੈ। ਇਸ ਸੂਚੀ 'ਚ ਪਾਰਟੀ ਪ੍ਰਧਾਨ ਅਖਿਲੇਸ਼ ਯਾਦਵ, ਰਾਮ ਗੋਪਾਲ ਯਾਦਵ, ਆਜ਼ਮ ਖ਼ਾਨ, ਡਿੰਪਲ ਯਾਦਵ ਅਤੇ ਜਯਾ ਬੱਚਨ...
ਸਿੰਗਲਾ ਵਲੋਂ ਸੰਗਰੂਰ 'ਚ ਮਲਟੀ ਸਪੈਸ਼ਲਿਟੀ ਹਸਪਤਾਲ ਦਾ ਉਦਘਾਟਨ
. . .  about 3 hours ago
ਸੰਗਰੂਰ, 24 ਮਾਰਚ (ਧੀਰਜ ਪਸ਼ੋਰੀਆ)- ਪੰਜਾਬ ਦੇ ਕੈਬਨਿਟ ਮੰਤਰੀ ਵਿਜੈ ਇੰਦਰ ਸਿੰਗਲਾ ਵਲੋਂ ਅੱਜ ਸੰਗਰੂਰ ਵਿਖੇ ਉਮੀਦ ਮਲਟੀ ਸਪੈਸ਼ਲਿਟੀ ਹਸਪਤਾਲ ਦਾ ਉਦਘਾਟਨ ਕੀਤਾ ਗਿਆ। ਇਸ ਹਸਪਤਾਲ ਦੇ ਸ਼ੁਰੂ ਹੋਣ ਨਾਲ ਸੰਗਰੂਰ ਇਲਾਕੇ ਦੇ ਲੋਕਾਂ ਨੂੰ ਬਿਹਤਰ...
ਜੰਮੂ-ਕਸ਼ਮੀਰ 'ਚ ਪਾਕਿਸਤਾਨ ਵਲੋਂ ਕੀਤੀ ਗੋਲੀਬਾਰੀ 'ਚ ਇੱਕ ਜਵਾਨ ਸ਼ਹੀਦ
. . .  about 3 hours ago
ਸ੍ਰੀਨਗਰ, 24 ਮਾਰਚ- ਜੰਮੂ-ਕਸ਼ਮੀਰ ਦੇ ਪੁੰਛ ਸੈਕਟਰ 'ਚ ਅੱਜ ਪਾਕਿਸਤਾਨ ਫੌਜ ਨੇ ਜੰਗਬੰਦੀ ਦੀ ਉਲੰਘਣਾ ਕਰਦਿਆਂ ਗੋਲੀਬਾਰੀ ਕੀਤੀ। ਹਾਲਾਂਕਿ ਭਾਰਤੀ ਫੌਜ ਵਲੋਂ ਪਾਕਿਸਤਾਨ ਨੂੰ ਗੋਲੀਬਾਰੀ ਦਾ ਮੂੰਹ-ਤੋੜ ਜਵਾਬ ਦਿੱਤਾ ਗਿਆ ਪਰ ਇਸ ਦੌਰਾਨ ਫੌਜ...
ਸ੍ਰੀਲੰਕਾ ਦੀ ਜਲ ਸੈਨਾ ਨੇ 11 ਭਾਰਤੀ ਮਛੇਰਿਆਂ ਨੂੰ ਕੀਤਾ ਗ੍ਰਿਫ਼ਤਾਰ
. . .  about 4 hours ago
ਕੋਲੰਬੋ, 24 ਮਾਰਚ- ਸ੍ਰੀਲੰਕਾ ਦੀ ਜਲ ਸੈਨਾ ਨੇ ਅੱਜ ਸਵੇਰੇ ਡੈਲਫਟ ਟਾਪੂ ਕੋਲੋਂ 11 ਭਾਰਤੀ ਮਛੇਰਿਆਂ ਨੂੰ ਗ੍ਰਿਫ਼ਤਾਰ ਕਰ ਲਿਆ। ਸਾਰੇ ਮਛੇਰਿਆਂ ਕੋਲੋਂ ਉੱਥੋਂ ਦੇ ਕਰਣਨਗਰ ਸਥਿਤ ਜਲ ਸੈਨਾ ਦੇ ਕੈਂਪ 'ਚ ਪੁੱਛਗਿੱਛ ਕੀਤੀ ਜਾ ਰਹੀ ਹੈ। ਫੜੇ ਗਏ ਮਛੇਰੇ ਤਾਮਿਲਨਾਡੂ ਦੇ...
ਲੋਕ ਸਭਾ ਚੋਣਾਂ 2019: ਆਜ਼ਮਗੜ੍ਹ ਤੋਂ ਚੋਣ ਲੜਨਗੇ ਅਖਿਲੇਸ਼ ਯਾਦਵ
. . .  about 4 hours ago
ਦੋ ਐਂਬੂਲੈਂਸਾਂ ਵਿਚਾਲੇ ਹੋਈ ਟੱਕਰ 'ਚ ਪੰਜ ਜ਼ਖ਼ਮੀ
. . .  about 4 hours ago
ਸੂਡਾਨ 'ਚ ਹੋਏ ਧਮਾਕੇ 'ਚ ਅੱਠ ਬੱਚਿਆਂ ਦੀ ਮੌਤ
. . .  about 5 hours ago
ਜੇਤੂ ਸ਼ੁਰੂਆਤ ਚਾਹੁਣਗੇ ਕੋਲਕਾਤਾ ਤੇ ਹੈਦਰਾਬਾਦ
. . .  about 5 hours ago
ਧਾਰਵਾੜ ਇਮਾਰਤ ਹਾਦਸਾ : ਮੌਤਾਂ ਦੀ ਗਿਣਤੀ 16 ਹੋਈ
. . .  about 6 hours ago
ਆਈ.ਪੀ.ਐਲ 12 : ਆਪਣੇ ਪਹਿਲੇ ਮੈਚ 'ਚ ਮੁੰਬਈ ਨਾਲ ਮੁਕਾਬਲਾ ਕਰੇਗੀ ਦਿੱਲੀ
. . .  about 5 hours ago
ਸ਼ੋਪੀਆਂ 'ਚ ਅੱਤਵਾਦੀ ਜਵਾਨਾਂ 'ਤੇ ਕਰ ਸਕਦੇ ਹਨ ਭਿਆਨਕ ਹਮਲਾ
. . .  about 6 hours ago
ਅੱਜ ਦਾ ਵਿਚਾਰ
. . .  about 7 hours ago
ਆਈ.ਪੀ.ਐਲ 2019 : ਚੇਨਈ ਸੁਪਰ ਕਿੰਗਜ਼ ਨੇ ਪਹਿਲੇ ਮੈਚ 'ਚ 7 ਵਿਕਟਾਂ ਨਾਲ ਕੀਤੀ ਜਿੱਤ ਹਾਸਿਲ
. . .  1 day ago
ਅਨੰਤਨਾਗ ਤੋਂ ਲੜਾਂਗੀ ਚੋਣ - ਮਹਿਬੂਬਾ ਮੁਫ਼ਤੀ
. . .  1 day ago
ਆਈ.ਪੀ.ਐਲ 2019 : ਰਾਇਲ ਚੈਲੇਂਜਰਜ਼ ਬੈਂਗਲੋਰ ਦੀ ਪੂਰੀ ਟੀਮ 70 ਦੌੜਾਂ ਬਣਾ ਕੇ ਆਊਟ
. . .  1 day ago
ਗੈਂਗਸਟਰ ਗੋਪੀ ਦੇ ਪਰਿਵਾਰਕ ਮੈਂਬਰਾਂ ਸਮੇਤ 5 ਵਿਅਕਤੀਆਂ ਵਿਰੁੱਧ ਮੁਕੱਦਮਾ ਦਰਜ
. . .  1 day ago
ਮੁੱਠਭੇੜ 'ਚ 2 ਅੱਤਵਾਦੀ ਢੇਰ
. . .  1 day ago
ਆਈ.ਪੀ.ਐਲ 2019 : ਟਾਸ ਜਿੱਤ ਕੇ ਚੇਨਈ ਸੁਪਰ ਕਿੰਗਜ਼ ਵੱਲੋਂ ਪਹਿਲਾ ਗੇਂਦਬਾਜ਼ੀ ਦਾ ਫ਼ੈਸਲਾ
. . .  1 day ago
ਲੜਕੇ-ਲੜਕੀ ਵੱਲੋਂ ਫਾਹਾ ਲੈ ਕੇ ਖ਼ੁਦਕੁਸ਼ੀ
. . .  1 day ago
ਸੋਮਾਲੀਆ : 2 ਧਮਾਕਿਆਂ 'ਚ 6 ਮੌਤਾਂ
. . .  1 day ago
ਅੰਡੇਮਾਨ 'ਚ ਭੂਚਾਲ ਦੇ ਝਟਕੇ ਮਹਿਸੂਸ
. . .  1 day ago
ਟਰੱਕ-ਐਕਟਿਵਾ ਦੀ ਟੱਕਰ 'ਚ ਮਾਂ ਦੀ ਮੌਤ, ਧੀ ਜ਼ਖਮੀ
. . .  1 day ago
ਪਾਕਿਸਤਾਨ ਵੱਲੋਂ ਜੰਗਬੰਦੀ ਦੀ ਉਲੰਘਣਾ
. . .  1 day ago
ਕਾਂਗਰਸ ਸਰਕਾਰ ਨੇ ਹਮੇਸ਼ਾ ਬਦਲੇ ਅਤੇ ਝੂਠ ਦੀ ਰਾਜਨੀਤੀ ਕੀਤੀ - ਪ੍ਰਕਾਸ਼ ਸਿੰਘ ਬਾਦਲ
. . .  1 day ago
ਭਾਜਪਾ 'ਚ ਸ਼ਾਮਲ ਹੋਏ ਮੇਜਰ ਸੁਰਿੰਦਰ ਪੂਨੀਆ
. . .  1 day ago
10ਵੀਂ ਜਮਾਤ ਦੇ ਗਣਿਤ ਦੇ ਪੇਪਰ 'ਚ ਅਣਛਪੇ ਪ੍ਰਸ਼ਨ ਬਦਲੇ ਵਿਦਿਆਰਥੀਆਂ ਨੂੰ ਮਿਲਣਗੇ ਗ੍ਰੇਸ ਅੰਕ
. . .  1 day ago
ਦਿੱਲੀ 'ਚ ਪੇਪਰ ਫੈਕਟਰੀ 'ਚ ਲੱਗੀ ਅੱਗ
. . .  1 day ago
ਲੋਕ ਸਭਾ ਚੋਣਾਂ : ਭਾਜਪਾ ਨੇ ਜਾਰੀ ਕੀਤੀ ਉਮੀਦਵਾਰਾਂ ਦੀ ਇੱਕ ਹੋਰ ਸੂਚੀ
. . .  1 day ago
ਅਣਪਛਾਤੇ ਵਾਹਨ ਦੀ ਲਪੇਟ 'ਚ ਆਉਣ ਕਾਰਨ ਔਰਤ ਦੀ ਮੌਤ
. . .  1 day ago
ਡੋਡਿਆਂ ਦੀ ਖੇਤੀ ਕਰਨ ਵਾਲਾ ਆਇਆ ਪੁਲਿਸ ਦੇ ਅੜਿੱਕੇ
. . .  1 day ago
ਭਗਵੰਤ ਮਾਨ ਨੇ ਹਰਸਿਮਰਤ ਬਾਦਲ ਨੂੰ ਸੰਗਰੂਰ ਤੋਂ ਲੋਕ ਸਭਾ ਚੋਣ ਲੜਨ ਦੀ ਦਿੱਤੀ ਚੁਣੌਤੀ
. . .  1 day ago
ਖਟਕੜ ਕਲਾਂ 'ਚ ਸ਼ਹੀਦ ਭਗਤ ਸਿੰਘ ਨੂੰ ਵੱਖ-ਵੱਖ ਆਗੂਆਂ ਵਲੋਂ ਸਿਜਦਾ
. . .  1 day ago
ਝਾਰਖੰਡ 'ਚ ਵਾਪਰੇ ਦਰਦਨਾਕ ਸੜਕ ਹਾਦਸੇ 'ਚ ਤਿੰਨ ਦੀ ਮੌਤ, 18 ਜ਼ਖ਼ਮੀ
. . .  about 1 hour ago
ਅੰਮ੍ਰਿਤਸਰ 'ਚ ਨੌਜਵਾਨਾਂ ਨੇ ਨਿਵੇਕਲੇ ਢੰਗ ਨਾਲ ਮਨਾਇਆ ਭਗਤ ਸਿੰਘ ਦਾ ਸ਼ਹੀਦੀ ਦਿਹਾੜਾ
. . .  16 minutes ago
ਭੋਪਾਲ ਤੋਂ ਦਿਗਵਿਜੇ ਸਿੰਘ ਹੋਣਗੇ ਕਾਂਗਰਸ ਦੇ ਉਮੀਦਵਾਰ
. . .  51 minutes ago
3 ਪਿਸਤੌਲਾਂ, ਡਰੱਗ ਮਨੀ ਤੇ ਨਸ਼ੀਲੇ ਪਾਊਡਰ ਸਮੇਤ 2 ਨੌਜਵਾਨ ਗ੍ਰਿਫ਼ਤਾਰ
. . .  46 minutes ago
ਕਰਮਬੀਰ ਸਿੰਘ ਹੋਣਗੇ ਦੇਸ਼ ਦੇ ਅਗਲੇ ਜਲ ਸੈਨਾ ਮੁਖੀ
. . .  about 1 hour ago
ਸ੍ਰੀ ਦਰਬਾਰ ਵਿਖੇ ਸ਼ੁਰੂ ਹੋਈ ਸੋਨੇ ਦੀ ਧੁਆਈ ਦੀ ਕਾਰ ਸੇਵਾ
. . .  about 1 hour ago
ਅਫ਼ਗ਼ਾਨਿਸਤਾਨ 'ਚ ਕਿਸਾਨ ਦਿਵਸ ਦੇ ਜਸ਼ਨ ਦੌਰਾਨ ਹੋਏ ਦੋ ਜ਼ਬਰਦਸਤ ਧਮਾਕੇ, 4 ਲੋਕਾਂ ਦੀ ਮੌਤ
. . .  about 1 hour ago
ਹੋਰ ਖ਼ਬਰਾਂ..
ਜਲੰਧਰ : ਸ਼ੁੱਕਰਵਾਰ 26 ਸਾਉਣ ਸੰਮਤ 550
ਿਵਚਾਰ ਪ੍ਰਵਾਹ: ਨਵੇਂ-ਨਵੇਂ ਅਰਥਾਂ ਵਿਚ ਫ਼ਿਰਕੂਪੁਣੇ ਦੀ ਵਿਆਖਿਆ ਕਰਨੀ ਹੀ ਵੱਡੀਆਂ ਸਮੱਸਿਆਵਾਂ ਦੀ ਜੜ੍ਹ ਹੈ। -ਬੁਲੇਟ ਏਰਿਕ

ਪੰਜਾਬ / ਜਨਰਲ

ਖ਼ੁਰਾਕ ਸਪਲਾਈ ਵਿਭਾਗ ਵਲੋਂ ਬੱਸਾਂ 'ਚ ਅਣਅਧਿਕਾਰਤ ਡੀਜ਼ਲ ਭਰਨ ਦਾ ਪਰਦਾਫ਼ਾਸ

ਬਠਿੰਡਾ, 9 ਅਗਸਤ (ਸੁਖਵਿੰਦਰ ਸਿੰਘ ਸੁੱਖਾ)-ਜਥੇ: ਦਿਆਲ ਸਿੰਘ ਕੋਲਿਆਂਵਾਲੀ 'ਤੇ ਵਿੱਤੀ ਵਸੀਲਿਆਂ ਤੋਂ ਜ਼ਿਆਦਾ ਜਾਇਦਾਦ ਇਕੱਠੀ ਕਰਨ ਦੇ ਮਾਮਲੇ ਵਿਚ ਪਰਚਾ ਦਰਜ ਕੀਤੇ ਜਾਣ ਅਤੇ 2 ਹੋਰ ਸਾਬਕਾ ਅਕਾਲੀ ਮੰਤਰੀਆਂ ਵਿਰੁੱਧ ਚੱਲ ਰਹੀ ਜਾਂਚ ਤੋਂ ਬਾਅਦ ਅੱਜ ਬਠਿੰਡਾ ਪੁਲਿਸ ਵਲੋਂ ਬਾਦਲ ਪਰਿਵਾਰ ਦੇ ਇਕ ਹੋਰ ਨਜ਼ਦੀਕੀ ਅਕਾਲੀ ਆਗੂ ਤੇ ਟਰਾਂਸਪੋਟਰ ਡਿੰਪੀ ਢਿੱਲੋਂ ਅਤੇ ਉਸ ਦੇ ਇਕ ਡਰਾਈਵਰ ਸਰਦਾਰੀ ਲਾਲ ਵਿਰੁੱਧ ਬਠਿੰਡਾ ਦੇ ਸਿਵਲ ਲਾਈਨ ਥਾਣੇ ਵਿਚ ਵੱਖ-ਵੱਖ ਧਰਾਵਾਂ ਅਧੀਨ ਪਰਚਾ ਦਰਜ ਕੀਤਾ ਗਿਆ ਹੈ | ਪੰਜਾਬ ਸਰਕਾਰ ਦੇ ਖ਼ੁਰਾਕ ਸਪਲਾਈ ਮੰਤਰੀ ਭਾਰਤ ਭੂਸ਼ਨ ਆਸੂ ਤੇ ਡਾਇਰੈਕਟਰ ਅਨਿਦਿਤਾ ਮਿੱਤਰਾਂ ਦੇ ਨਿਰਦੇਸ਼ਾਂ 'ਤੇ ਖ਼ੁਰਾਕ ਸਪਲਾਈ ਵਿਭਾਗ ਪੰਜਾਬ ਦੇ ਸਹਾਇਕ ਡਾਇਰੈਕਟਰ ਰਾਕੇਸ਼ ਕੁਮਾਰ ਸਿੰਗਲਾ ਦੀ ਅਗਵਾਈ ਵਾਲੀ ਟੀਮ ਜਿਸ ਵਿਚ ਜ਼ਿਲ੍ਹਾ ਖ਼ੁਰਾਕ ਸਪਲਾਈ ਕੰਟਰੋਲਰ ਅਮਨਪ੍ਰੀਤ ਸਿੰਘ ਵਿਰਕ, ਸਹਾਇਕ ਖ਼ੁਰਾਕ ਸਪਲਾਈ ਅਧਿਕਾਰੀ ਪ੍ਰਵੀਨ ਗੁਪਤਾ, ਇੰਸਪੈਕਟਰ ਹਰਭਜਨ ਸਿੰਘ ਅਤੇ ਨਾਪਤੋਲ ਤੋਂ ਇੰਸਪੈਕਟਰ ਮਨਦੀਪ ਸਿੰਘ ਨੇ ਸਥਾਨਕ ਮਾਨਸਾ ਰੋਡ ਬਠਿੰਡਾ ਸਥਿਤ ਦੀਪ ਕੰਪਨੀ ਦੀਆਂ ਬੱਸਾਂ ਖੜ੍ਹਨ ਵਾਲੇ ਥਾਂ ਅਤੇ ਗਿੱਦੜਬਾਹਾ ਵਿਖੇ ਇਕੋ ਸਮੇਂ ਛਾਪੇਮਾਰੀ ਕਰਕੇ ਬੱਸਾਂ ਵਿਚ ਇਕ ਟੈਂਕਰ ਰਾਹੀਂ ਅਣਅਧਿਕਾਰਤ ਤੌਰ 'ਤੇ ਡੀਜ਼ਲ ਭਰਨ ਦੇ ਧੰਦੇ ਦਾ ਪਰਦਾਫਾਸ਼ ਕੀਤਾ ਹੈ | ਇਸ ਸਬੰਧੀ ਛਾਪਾਮਾਰੀ ਕਰਨ ਵਾਲੀ ਟੀਮ ਦੇ ਅਧਿਕਾਰੀਆਂ ਨੇ ਦੱਸਿਆ ਕਿ ਖ਼ੁਰਾਕ ਸਪਲਾਈ ਮੰਤਰੀ ਭਾਰਤ ਭੂਸ਼ਣ ਕੋਲ ਸ਼ਿਕਾਇਤ ਪੁੱਜੀ ਸੀ ਕਿ ਸਤਪਾਲ ਟਰੇਡਜ਼ ਫਿਲਿੰਗ ਸਟੇਸ਼ਨ ਗਿੱਦੜਬਾਹਾ ਤੋਂ ਡੀਜ਼ਲ ਦੇ ਟੈਂਕ ਭਰ ਕੇ ਬਠਿੰਡਾ ਭੇਜੇ ਜਾਂਦੇ ਹਨ | ਜਿਸ ਪਿਛੋਂ ਖ਼ੁਰਾਕ ਸਪਲਾਈ ਮੰਤਰੀ ਨੇ ਇਸ ਸਬੰਧੀ ਕਾਰਵਾਈ ਕਰਨ ਦੀਆਂ ਹਦਾਇਤਾਂ ਦਿੱਤੀਆਂ ਸਨ, ਜਿਸ 'ਤੇ ਅਮਲ ਕਰਦਿਆਂ ਵਿਭਾਗ ਦੀ ਟੀਮ ਰਾਤ 1 ਵਜੇ ਤੋਂ ਅਕਾਲੀ ਆਗੂ ਦੇ ਗਿੱਦੜਬਾਹਾ ਸਥਿਤ ਪੈਟਰੋਲ ਪੰਪ ਦੇ ਬਾਹਰ ਮੋਰਚੇ ਸੰਭਾਲ ਕੇ ਬੈਠ ਗਈ ਸੀ | ਅੱਜ ਸਵੇਰੇ ਕਰੀਬ 6 ਵਜੇ ਟੈਂਕਰ ਨੰ. ਪੀ.ਬੀ.-30.ਐਲ.-3178 ਪੈਟਰੋਲ ਪੰਪ 'ਤੇ ਆਇਆ ਤੇ 90 ਮਿੰਟਾਂ ਵਿਚ ਇਸ ਵਿਚ 4 ਹਜ਼ਾਰ ਤੇਲ ਭਰਿਆ ਗਿਆ |
ਇਸੇ ਤਰ੍ਹਾਂ ਇਕ ਹੋਰ ਟੈਂਕਰ ਨੰ. ਪੀ.ਬੀ.-30.ਐਲ.-7478 ਵਿਚ ਵੀ ਇੱਥੋਂ ਤੇਲ ਭਰਿਆ ਗਿਆ | ਤੇਲ ਭਰਨ ਪਿਛੋਂ ਦੋਨੋਂ ਟੈਂਕਰ ਤੇਲ ਭਰਨ ਪਿੱਛੋਂ ਬਠਿੰਡਾ ਲਈ ਰਵਾਨਾ ਹੋ ਗਏ ਅਤੇ ਇਨ੍ਹਾਂ ਦਾ ਪਿੱਛਾ ਕਰ ਰਹੀ ਖ਼ੁਰਾਕ ਸਪਲਾਈ ਵਿਭਾਗ ਦੀ ਟੀਮ ਦੀਪ ਕੰਪਨੀ ਦੀ ਮਾਨਸਾ ਰੋਡ 'ਤੇ ਸਥਿਤ ਬੱਸ ਪਾਰਕਿੰਗ ਸ਼ੈੱਡ ਵਿਖੇ ਪੁੱਜ ਗਈ | ਟੀਮ ਨੇ ਮਾਨਸਾ ਰੋਡ ਦੀ ਬੱਸ ਦੇ ਸ਼ੈੱਡ ਵਿਚ ਖੜ੍ਹੀਆਂ ਕੰਪਨੀ ਦੀਆਂ ਬੱਸਾਂ ਵਿਚ ਅਣਅਧਿਕਾਰਤ ਤੌਰ 'ਤੇ ਡੀਜ਼ਲ ਭਰਦਿਆਂ ਕੰਪਨੀ ਦੇ ਮੁਲਾਜ਼ਮਾਂ ਨੂੰ ਰੰਗੇ ਹੱਥੀਂ ਕਾਬੂ ਕੀਤਾ | ਜ਼ਿਲ੍ਹਾ ਫੂਡ ਸਪਲਾਈ ਕੰਟਰੋਲਰ ਅਮਨਪ੍ਰੀਤ ਸਿੰਘ ਵਿਰਕ ਨੇ ਦੱਸਿਆ ਕਿ ਇਨ੍ਹਾਂ ਵਿਚੋਂ ਕੈਂਟਰ ਨੰ. ਪੀ.ਬੀ.-30.ਐਲ.3178 ਰੋਜ਼ਾਨਾ ਦੀਪ ਕੰਪਨੀ ਦੀਆਂ ਬੱਸਾਂ ਵਿਚ ਬਠਿੰਡਾ-ਮਾਨਸਾ ਰੋਡ 'ਤੇ ਸਥਿਤ ਪਾਰਕਿੰਗ ਵਿਚ ਜਾ ਕੇ ਤੇਲ ਭਰਦਾ ਸੀ, ਜਦੋਂ ਕਿ ਟੈਂਕਰ ਨੰ. ਪੀ.ਬੀ.-30.ਐਲ.-7478 ਉਕਤ ਕੰਪਨੀ ਦੀਆਂ ਵੱਖ-ਵੱਖ ਰੂਟਾਂ 'ਤੇ ਚਲਦੀਆਂ ਬੱਸਾਂ ਵਿਚ ਤੇਲ ਭਰਦਾ ਸੀ | ਉਨ੍ਹਾਂ ਕਿਹਾ ਕਿ ਸਤਪਾਲ ਟਰੇਡਜ਼ ਗਿੱਦੜਬਾਹਾ ਵਲੋਂ ਮੋਟਰ ਸਪੀਰਿਟ ਐਾਡ ਹਾਈ ਸਪੀਡ ਡੀਜ਼ਲ ਰੈਗੂਲੇਸ਼ਨ ਆਫ਼ ਸਪਲਾਈ ਐਾਡ ਡਿਸਟ੍ਰੀਬਿਊਸ਼ਨ ਐਾਡ ਪ੍ਰੀਵੈਨਸ਼ਨ ਆਫ਼ ਮਾਲ ਪ੍ਰੈਕਟਿਸਜ਼ ਆਰਡਰ 2005 ਦੀ ਉਲੰਘਣਾ ਕੀਤੀ ਗਈ ਹੈ | ਉਨ੍ਹਾਂ ਕਿਹਾ ਕਿ ਪੈਟਰੋਲੀਅਮ ਪਦਾਰਥਾਂ ਦੀ ਨਿਰਧਾਰਿਤ ਥਾਂ ਤੋਂ ਕਿਤੇ ਹੋਰ ਵਿਕਰੀ ਕਰਨਾ ਵੀ ਗੈਰ ਕਾਨੂੰਨੀ ਹੈ ਅਤੇ ਅਣਅਧਿਕਾਰਤ ਤੌਰ 'ਤੇ ਪੈਟਰੋਲੀਅਮ ਪਦਾਰਥਾਂ ਦੀ ਢੋਆ-ਢੁਆਈ ਕਰਕੇ ਜਨਤਕ ਜੀਵਨ ਨੂੰ ਪੈਟਰੋਲੀਅਮ ਐਕਟ 1934 ਅਤੇ ਪੈਟਰੋਲੀਅਮ ਰੂਲ 2002 ਤਹਿਤ ਖ਼ਤਰਾ ਪੈਦਾ ਕਰ ਰਹੇ ਸਨ | ਥਾਣਾ ਸਿਵਲ ਲਾਈਨ ਪੁਲਿਸ ਮੁਖੀ ਇੰਸਪੈਕਟਰ ਰਛਪਾਲ ਸਿੰਘ ਨੇ ਦੱਸਿਆ ਕਿ ਖ਼ੁਰਾਕ ਸਪਲਾਈ ਵਿਭਾਗ ਵਲੋਂ ਭੇਜੀ ਗਈ ਰਿਪੋਰਟ ਦੇ ਆਧਾਰ 'ਤੇ ਦੀਪ ਬੱਸ ਮਾਲਕ ਅਤੇ ਡਰਾਈਵਰ ਸਰਦਾਰੀ ਲਾਲ ਵਿਰੁੱਧ ਵੱਖ-ਵੱਖ ਧਰਾਵਾਂ ਤਹਿਤ ਪਰਚਾ ਦਰਜ ਕੀਤਾ ਹੈ |
ਸਿਆਸੀ ਰੰਜਿਸ਼ ਤਹਿਤ ਪੰਪ ਨੂੰ ਸੀਲ ਕੀਤਾ-ਡਿੰਪੀ ਢਿੱਲੋਂ
ਗਿੱਦੜਬਾਹਾ, (ਪਰਮਜੀਤ ਸਿੰਘ ਥੇੜ੍ਹੀ, ਬਲਦੇਵ ਸਿੰਘ ਘੱਟੋਂ)-ਅੱਜ ਫੂਡ ਸਪਲਾਈ ਵਿਭਾਗ, ਨਾਪਤੋਲ ਵਿਭਾਗ ਤੇ ਇੰਡੀਅਨ ਆਇਲ ਦੀ ਇਕ ਸਾਂਝੀ ਟੀਮ ਨੇ ਵੱਡੇ ਲਾਮ ਲਸ਼ਕਰ ਨਾਲ ਗਿੱਦੜਬਾਹਾ ਵਿਖੇ ਵਿਧਾਨ ਸਭਾ ਹਲਕਾ ਗਿੱਦੜਬਾਹਾ ਤੋਂ ਸ਼ੋ੍ਰਮਣੀ ਅਕਾਲੀ ਦਲ ਬਾਦਲ ਦੀ ਟਿਕਟ ਦੇ ਚੋਣ ਲੜੇ ਅਕਾਲੀ ਆਗੂ ਹਰਦੀਪ ਸਿੰਘ ਡਿੰਪੀ ਢਿੱਲੋਂ ਦੇ ਪਿਤਾ ਸ਼ਿਵਰਾਜ ਸਿੰਘ ਢਿੱਲੋਂ ਦੀ ਮਾਲਕੀ ਵਾਲੇ ਸਤਪਾਲ ਬ੍ਰਦਰਜ਼ ਪੈਟਰੋਲ ਪੰਪ 'ਤੇ ਛਾਪੇਮਾਰੀ ਕਰਕੇ ਪੰਪ ਨੂੰ ਸੀਲ ਕਰ ਦਿੱਤਾ ਹੈ | ਦੂਜੇ ਪਾਸੇ ਅਕਾਲੀ ਆਗੂ ਹਰਦੀਪ ਸਿੰਘ ਡਿੰਪੀ ਢਿੱਲੋਂ ਨੇ ਇਸ ਕਾਰਵਾਈ ਨੂੰ ਸਿਆਸਤ ਤੋਂ ਪ੍ਰੇਰਿਤ ਦੱਸਦਿਆਂ ਕਿਹਾ ਕਿ ਕਈ ਕਾਂਗਰਸੀ ਆਗੂਆਂ ਨੇ ਨਰੇਗਾ ਸਕੀਮ ਵਿਚ ਬਹੁਤ ਵੱਡਾ ਘਪਲਾ ਕੀਤਾ ਹੈ ਤੇ ਮੈਂ ਉਸ ਨੂੰ ਮੀਡੀਆ ਰਾਹੀ ਉਜਾਗਰ ਕਰਨ ਵਾਲਾ ਸੀ ਤੇ ਇਸ ਦੀ ਸੂਹ ਇਨ੍ਹਾਂ ਕਾਂਗਰਸੀ ਆਗੂਆਂ ਨੂੰ ਲੱਗ ਗਈ ਜਿਸ ਕਾਰਨ ਉਨ੍ਹਾਂ ਨੇ ਕੋਝੀਆਂ ਚਾਲਾਂ ਚੱਲਦਿਆਂ ਮੇਰੇ ਪਿਤਾ ਦੇ ਪੈਟਰੋਲ ਪੰਪ 'ਤੇ ਛਾਪੇਮਾਰੀ ਕਰਾਈ ਹੈ | ਉਨ੍ਹਾਂ ਕਿਹਾ ਕਿ ਸਾਡੀਆਂ ਸਾਰੀਆਂ ਬੱਸਾਂ ਠੇਕੇ 'ਤੇ ਹਨ ਤੇ ਸਾਡਾ ਬਠਿੰਡਾ ਗੱਡੀਆਂ ਰਾਹੀ ਡੀਜ਼ਲ ਲੈ ਕੇ ਜਾਣ ਦਾ ਸੁਆਲ ਹੀ ਪੈਦਾ ਨਹੀਂ ਹੁੰਦਾ | ਡਿੰਪੀ ਢਿੱਲੋਂ ਨੇ ਕਿਹਾ ਕਿ ਜੇਕਰ ਕੋਈ ਗੱਡੀ ਵਾਲਾ ਵੱਧ ਡੀਜ਼ਲ ਲੈ ਗਿਆ ਤਾਂ ਉਸ 'ਤੇ ਕਾਰਵਾਈ ਕੀਤੀ ਜਾਣੀ ਚਾਹੀਦਾ ਸੀ ਜਦੋਂਕਿ ਜਾਣਬੁੱਝ ਕੇ ਸਿਆਸੀ ਰੰਜਸ਼ ਤਹਿਤ ਸਾਡੇ ਪੰਪ ਨੂੰ ਸੀਲ ਕੀਤਾ ਗਿਆ ਹੈ |
ਮੈਸਰਜ਼ ਸਤਪਾਲ ਐਾਡ ਬ੍ਰਦਰਜ਼ ਪੈਟਰੋਲ ਪੰਪ ਵਿਰੁੱਧ ਮਾਮਲਾ ਦਰਜ
ਗਿੱਦੜਬਾਹਾ, (ਪਰਮਜੀਤ ਸਿੰਘ ਥੇੜ੍ਹੀ)-ਥਾਣਾ ਗਿੱਦੜਬਾਹਾ ਦੀ ਪੁਲਿਸ ਨੇ ਫੂਡ ਸਪਲਾਈ ਵਿਭਾਗ ਦੀ ਸ਼ਿਕਾਇਤ ਤੇ ਗਿੱਦੜਬਾਹਾ ਦੇ ਮੈਸਰਜ਼ ਸਤਪਾਲ ਐਾਡ ਬ੍ਰਦਰਜ਼ ਪੈਟਰੋਲ ਪੰਪ ਗਿੱਦੜਬਾਹਾ ਦੇ ਵਿਰੁੱਧ ਵੱਖ-ਵੱਖ ਧਰਾਵਾਂ ਅਧੀਨ ਮਾਮਲਾ ਦਰਜ ਕਰ ਲਿਆ ਹੈ | ਪੁਲਿਸ ਤੋਂ ਮਿਲੀ ਜਾਣਕਾਰੀ ਅਨੁਸਾਰ ਕਸ਼ਮੀਰ ਸਿੰਘ ਖ਼ੁਰਾਕ ਸਪਲਾਈ ਅਫ਼ਸਰ, ਖ਼ੁਰਾਕ, ਸਿਵਲ ਸਪਲਾਈਜ਼ ਤੇ ਖਪਤਕਾਰ ਮਾਮਲੇ ਸ੍ਰੀ ਮੁਕਤਸਰ ਸਾਹਿਬ ਸਮੇਤ ਸਟਾਫ਼ ਦੀ ਸ਼ਿਕਾਇਤ ਤੇ ਗਿੱਦੜਬਾਹਾ ਦੇ ਮੈਸਰਜ਼ ਸਤਪਾਲ ਐਾਡ ਬ੍ਰਦਰਜ਼ ਪੈਟਰੋਲ ਪੰਪ ਗਿੱਦੜਬਾਹਾ ਵਿਰੁੱਧ ਕਾਰਵਾਈ ਕਰਦਿਆਂ ਧਾਰਾ 1955 ਦੀ ਧਾਰਾ 7 ਈ ਸੀ, ਪੈਟਰੋਲੀਅਮ ਐਕਟ 1934 ਦੀ ਧਾਰਾ 23 ਏ, ਆਈ.ਪੀ.ਸੀ. 1860 ਦੀ ਧਾਰਾ 285 ਅਤੇ 336 ਅਧੀਨ ਮਾਮਲਾ ਦਰਜ ਕਰ ਲਿਆ ਹੈ |

ਪੰਜਾਬ 'ਚ ਫ਼ਿਕਰਮੰਦੀ ਤੇ ਫ਼ਰਜ਼ ਦੀ ਰਾਜਨੀਤੀ ਨਹੀਂ, ਖੜਮਸਤੀਆਂ ਦੀ ਰਾਜਨੀਤੀ ਹੋ ਰਹੀ ਹੈ-ਰਾਮੂਵਾਲੀਆ

ਚੰਡੀਗੜ੍ਹ, 9 ਅਗਸਤ (ਅਜਾਇਬ ਸਿੰਘ ਔਜਲਾ)-ਪੰਜਾਬ ਵਿਚ ਲੋਕ ਭਲਾਈ ਪਾਰਟੀ ਰਾਹੀਂ ਲੰਮੇ ਸਮੇਂ ਤੱਕ ਰਾਜਨੀਤੀ 'ਚ ਵਿਚਰਦੇ ਰਹੇ ਬਲਵੰਤ ਸਿੰਘ ਰਾਮੂਵਾਲੀਆ ਨੂੰ ਉੱਤਰ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਸ੍ਰੀ ਅਖਿਲੇਸ਼ ਯਾਦਵ ਵਲੋਂ ਪੰਜਾਬ ਅਤੇ ਚੰਡੀਗੜ੍ਹ ਦਾ ...

ਪੂਰੀ ਖ਼ਬਰ »

ਕਤਲ ਦੇ ਦੋਸ਼ਾਂ 'ਚ ਪਿਉ ਤੇ ਦੋ ਪੁੱਤਰਾਂ ਨੂੰ ਉਮਰ ਕੈਦ

ਸੰਗਰੂਰ, 9 ਅਗਸਤ (ਧੀਰਜ ਪਸ਼ੌਰੀਆ)- ਵਧੀਕ ਸੈਸ਼ਨ ਜੱਜ ਜਗਦੀਪ ਸਿੰਘ ਮਰੋਕ ਦੀ ਅਦਾਲਤ ਨੇ ਦੋ ਸਾਲ ਪਹਿਲਾਂ ਇਕ ਨੌਜਵਾਨ ਦੇ ਹੋਏ ਕਤਲ ਦੇ ਦੋਸ਼ਾਂ ਵਿਚ ਗੁਆਂਢ ਵਿਚ ਹੀ ਰਹਿੰਦੇ ਇਕ ਵਿਅਕਤੀ ਅਤੇ ਉਸ ਦੇ ਦੋ ਪੁੱਤਰਾਂ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਹੈ ਜਦਕਿ ਪਤਨੀ ਅਤੇ ...

ਪੂਰੀ ਖ਼ਬਰ »

ਕਲਯੁਗੀ ਪਿਤਾ ਵਲੋਂ ਆਪਣੀ 6 ਸਾਲਾ ਬੱਚੀ ਨਾਲ ਜਬਰ ਜਨਾਹ

ਜ਼ੀਰਕਪੁਰ, 9 ਅਗਸਤ (ਅਵਤਾਰ ਸਿੰਘ)-ਨੇੜਲੇ ਪਿੰਡ ਛੱਤ ਵਿਖੇ ਬੀਤੀ ਰਾਤ ਇਕ ਕਲਯੁਗੀ ਪਿਤਾ ਵਲੋਂ ਸ਼ਰਾਬ ਦੇ ਨਸ਼ੇ ਵਿਚ ਆਪਣੀ ਹੀ 6 ਸਾਲਾ ਮਾਸੂਮ ਲੜਕੀ ਨਾਲ ਜਬਰ ਜਨਾਹ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ | ਘਟਨਾ ਦੌਰਾਨ ਜ਼ਖ਼ਮੀ ਹੋਈ ਲੜਕੀ ਨੂੰ ਗੰਭੀਰ ਹਾਲਤ ਵਿਚ ...

ਪੂਰੀ ਖ਼ਬਰ »

5 ਦਿਨਾਂ ਤੋਂ ਲਾਪਤਾ ਵਣ ਰੇਂਜ ਅਧਿਕਾਰੀ ਦੀ ਲਾਸ਼ ਜੰਗਲ 'ਚੋਂ ਮਿਲੀ

ਹੁਸ਼ਿਆਰਪੁਰ, 9 ਅਗਸਤ (ਹਰਪ੍ਰੀਤ ਕੌਰ, ਬਲਜਿੰਦਰਪਾਲ ਸਿੰਘ)-ਐਤਵਾਰ ਤੋਂ ਲਾਪਤਾ ਹੁਸ਼ਿਆਰਪੁਰ ਦੇ ਵਣ ਰੇਂਜ ਅਫ਼ਸਰ ਵਿਜੇ ਕੁਮਾਰ ਦੀ ਲਾਸ਼ ਅੱਜ ਖੜਕਾਂ ਦੇ ਜੰਗਲ 'ਚ ਪਈ ਮਿਲੀ | ਪਿਛਲੇ ਚਾਰ ਦਿਨ ਤੋਂ ਵਿਜੇ ਕੁਮਾਰ ਦੀ ਭਾਲ ਚੱਲ ਰਹੀ ਸੀ | ਜਿਸ ਜੰਗਲ 'ਚੋਂ ਉਨ੍ਹਾਂ ਦੀ ...

ਪੂਰੀ ਖ਼ਬਰ »

ਤੇਜ਼ ਰਫ਼ਤਾਰ ਕੈਂਟਰ ਥੱਲੇ ਆਉਣ ਨਾਲ ਤਿੰਨ ਮੌਤਾਂ

ਖੂਈਆਂ ਸਰਵਰ, 9 ਅਗਸਤ (ਜਗਜੀਤ ਸਿੰਘ ਧਾਲੀਵਾਲ)-ਬੀਤੀ ਰਾਤ ਪੰਜਾਬ-ਰਾਜਸਥਾਨ ਸਰਹੱਦ 'ਤੇ ਰਾਸ਼ਟਰੀ ਰਾਜ ਮਾਰਗ 15 'ਤੇ ਗੁੰਮਜਾਲ ਦੇ ਬੱਸ ਅੱਡੇ ਕੋਲ ਆਪਣਾ ਟੈਂਪੂ ਠੀਕ ਕਰ ਰਹੇ ਹਨੇਰੇ ਵਿਚ ਖੜ੍ਹੇ ਕਈ ਵਿਅਕਤੀਆਂ ਨੂੰ ਸ੍ਰੀਗੰਗਾਨਗਰ ਵਲੋਂ ਆ ਰਹੇ ਕੈਂਟਰ ਨੇ ਦਰੜ ...

ਪੂਰੀ ਖ਼ਬਰ »

ਕੋਟਕਪੂਰਾ ਗੋਲੀਕਾਂਡ : ਅਣਪਛਾਤੇ ਪੁਲਿਸ ਅਫ਼ਸਰਾਂ ਿਖ਼ਲਾਫ਼ ਐਫ. ਆਈ. ਆਰ. ਵਿਵਾਦਾਂ 'ਚ ਘਿਰੀ

ਫ਼ਰੀਦਕੋਟ, 9 ਅਗਸਤ (ਜਸਵੰਤ ਸਿੰਘ ਪੁਰਬਾ)-ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹੋਈ ਬੇਅਦਬੀ ਅਤੇ ਕੋਟਕਪੂਰਾ ਅਤੇ ਬਹਿਬਲ ਕਲਾਂ ਵਿਚ ਵਾਪਰੇ ਗੋਲੀਕਾਂਡ ਦੀ ਜਾਂਚ ਲਈ ਬਣੇ ਜਸਟਿਸ ਰਣਜੀਤ ਸਿੰਘ ਜਾਂਚ ਕਮਿਸ਼ਨ ਦੀ ਸਿਫ਼ਾਰਸ਼ 'ਤੇ ਬਰਨਾਲਾ ਜ਼ਿਲ੍ਹੇ ਦੇ ਨੌਜਵਾਨ ਅਜੀਤ ...

ਪੂਰੀ ਖ਼ਬਰ »

ਰਾਮਪੁਰਾ ਫੂਲ 'ਚ ਜ਼ਮੀਨ 'ਤੇ ਕਬਜ਼ਾ ਦਵਾਉਣ ਤੇ ਸ਼ਰਾਰਤੀ ਤੱਤਾਂ ਨੂੰ ਟਕਰਾਓ ਤੋਂ ਟਾਲਣ ਲਈ ਤੁਰੰਤ ਦਖ਼ਲ ਦੀ ਮੰਗ

ਚੰਡੀਗੜ੍ਹ, 9 ਅਗਸਤ (ਐਨ.ਐਸ. ਪਰਵਾਨਾ)-ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਾਗੋਵਾਲ ਨੇ ਅੱਜ ਇੱਥੇ ਪੰਜਾਬ ਦੇ ਰਾਜਪਾਲ ਵੀ.ਪੀ. ਸਿੰਘ ਬਦਨੌਰ ਨਾਲ ਮੁਲਾਕਾਤ ਕੀਤੀ ਤੇ ਉਨ੍ਹਾਂ ਨੂੰ ਇਕ ਮੈਮੋਰੰਡਮ ਦਿੱਤਾ, ਜਿਸ ਵਿਚ ਮੰਗ ਕੀਤੀ ਗਈ ਹੈ ਕਿ ਕੁਝ ...

ਪੂਰੀ ਖ਼ਬਰ »

ਵਾਂਝੇ ਰਹਿ ਗਏ 159 ਪ੍ਰਾਇਮਰੀ ਅਧਿਆਪਕਾਂ ਨੂੰ ਮਾਸਟਰ ਕਾਡਰ 'ਚ ਦਿੱਤੀ ਤਰੱਕੀ

ਪੋਜੇਵਾਲ ਸਰਾਂ, 9 ਅਗਸਤ (ਨਵਾਂਗਰਾਈਾ)-ਪੰਜਾਬ ਸਿੱਖਿਆ ਵਿਭਾਗ ਵਲੋਂ 13 ਜੁਲਾਈ ਨੂੰ ਪ੍ਰਾਇਮਰੀ ਅਧਿਆਪਕਾਂ ਤੋਂ ਮਾਸਟਰ ਕਾਡਰ ਵਿਚ ਤਰੱਕੀਆਂ ਕੀਤੀਆਂ ਸਨ, ਵਿਚ ਜਿਹੜੇ 159 ਪ੍ਰਾਇਮਰੀ ਅਧਿਆਪਕ ਤਰੱਕੀ ਤੋਂ ਵਾਂਝੇ ਰਹਿ ਗਏ ਸਨ ਦੇ ਮਾਸਟਰ ਕਾਡਰ ਵਿਚ ਵੱਖ-ਵੱਖ ...

ਪੂਰੀ ਖ਼ਬਰ »

ਸਕੂਲਾਂ 'ਚ ਪ੍ਰੀ-ਪ੍ਰਾਇਮਰੀ ਤੇ ਪ੍ਰਾਇਮਰੀ ਜਮਾਤਾਂ ਲਈ ਸਿੱਖਣ-ਸਿਖਾਉਣ ਸਮੱਗਰੀ ਦੀ ਵਰਤੋਂ ਜ਼ਰੂਰੀ- ਕ੍ਰਿਸ਼ਨ ਕੁਮਾਰ

ਐੱਸ.ਏ.ਐੱਸ. ਨਗਰ, 9 ਅਗਸਤ (ਤਰਵਿੰਦਰ ਸਿੰਘ ਬੈਨੀਪਾਲ)-ਸਰਕਾਰੀ ਪ੍ਰਾਇਮਰੀ ਸਕੂਲਾਂ 'ਚ ਚਲਾਏ ਜਾ ਰਹੇ 'ਪੜ੍ਹੋ ਪੰਜਾਬ, ਪੜ੍ਹਾਓ ਪੰਜਾਬ' ਪ੍ਰਾਜੈਕਟ ਨਾਲ ਸਕੂਲਾਂ 'ਚ ਪੜ੍ਹ ਰਹੇ ਵਿਦਿਆਰਥੀਆਂ ਦੇ ਸਿੱਖਣ ਪੱਧਰ 'ਚ ਸੁਧਾਰ ਲਿਆਉਣ ਲਈ ਅਧਿਆਪਕਾਂ ਨੂੰ ਸਿਖਲਾਈ ...

ਪੂਰੀ ਖ਼ਬਰ »

ਮੰਗਾਂ ਨੂੰ ਲੈ ਕੇ ਪੰਜਾਬ ਰੋਡਵੇਜ਼/ਪਨਬੱਸ ਠੇਕਾ ਮੁਲਾਜ਼ਮਾਂ ਵਲੋਂ ਪੰਜਾਬ ਭਰ 'ਚ ਗੇਟ ਰੈਲੀਆਂ

ਲੁਧਿਆਣਾ, 9 ਅਗਸਤ (ਸਲੇਮਪੁਰੀ)-ਪੰਜਾਬ ਟਰਾਂਸਪੋਰਟ ਵਿਭਾਗ ਅਧੀਨ ਪੰਜਾਬ ਰੋਡਵੇਜ਼/ਪਨਬੱਸ ਵਿਚ ਕੰਮ ਕਰਦੇ ਬਤੌਰ ਠੇਕਾ ਮੁਲਾਜ਼ਮਾਂ ਵਲੋਂ ਮੰਗਾਂ ਨੂੰ ਲੈ ਕੇ ਲੁਧਿਆਣਾ ਸਮੇਤ ਪੂਰੇ ਪੰਜਾਬ ਵਿਚ ਬੱਸ ਡਿਪੂਆਂ ਵਿਚ ਗੇਟ ਰੈਲੀਆਂ ਕੀਤੀਆਂ ਗਈਆਂ | ਪੰਜਾਬ ...

ਪੂਰੀ ਖ਼ਬਰ »

ਚੀਨੀ ਰਾਜਦੂਤ ਅੱਜ ਆਉਣਗੇ ਲੁਧਿਆਣਾ

ਲੁਧਿਆਣਾ, 9 ਅਗਸਤ (ਸਲੇਮਪੁਰੀ)- ਦਿੱਲੀ ਸਥਿਤ ਚੀਨੀ ਦੂਤਾਵਾਸ ਵਿਚ ਬਤੌਰ ਸੰਨ ਯਿਲੀਆਂਗ ਇੰਚਾਰਜ ਪੈੱ੍ਰਸ ਡਾ. ਨੇਹਾ ਢੀਂਗਰਾ ਅਤੇ ਡਾ. ਇੰਦਰਜੀਤ ਸਿੰਘ ਢੀਂਗਰਾ ਨੇ ਦੱਸਿਆ ਹੈ ਕਿ ਚੀਨੀ ਰਾਜਦੂਤ ਲਿਊ ਝਾਓਹੂਈ ਅੱਜ ਚੰਡੀਗੜ੍ਹ ਸਥਿਤ ਰੋਕ ਗਾਰਡਨ, ਜ਼ਾਕਿਰ ਹੁਸੈਲ ...

ਪੂਰੀ ਖ਼ਬਰ »

1136 ਕਰੋੜ ਦੀ ਦੇਣਦਾਰ ਐਚ.ਬੀ.ਐਨ. ਕੰਪਨੀ ਦੀਆਂ 6 ਜਾਇਦਾਦਾਂ ਨਿਲਾਮ ਕਰਨ ਦਾ ਸੇਬੀ ਵਲੋਂ ਨੋਟਿਸ ਜਾਰੀ

ਬਠਿੰਡਾ, 9 ਅਗਸਤ (ਸੁਖਵਿੰਦਰ ਸਿੰਘ ਸੁੱਖਾ)- ਆਰਥਿਕ ਨਿਯਮਾਂ ਦੇ ਵਿਰੁੱਧ ਯੋਜਨਾਵਾਂ ਬਣਾ ਕੇ ਲੋਕਾਂ ਤੋਂ ਪੈਸੇ ਇਕੱਠੇ ਕਰਨ ਵਾਲੀ ਦਿੱਲੀ ਦੀ ਕੰਪਨੀ ਐਚ.ਬੀ.ਐਨ ਡਾਇਰੀਜ਼ ਐਾਡ ਅਲਾਇਡ ਲਿਮਟਿਡ ਜੋ ਲੋਕਾਂ ਦੇ 1136 ਕਰੋੜ ਰੁਪਏ ਦੀ ਦੇਣਦਾਰ ਹੈ ਦੀਆਂ ਬਠਿੰਡਾ ਸਥਿਤ 5 ...

ਪੂਰੀ ਖ਼ਬਰ »

ਨਫ਼ਰਤੀ ਅਪਰਾਧਾਂ ਦੀਆਂ ਵਧ ਰਹੀਆਂ ਘਟਨਾਵਾਂ ਨੂੰ ਰੋਕਣ ਲਈ ਵਿਦੇਸ਼ ਮੰਤਰਾਲੇ ਨੂੰ ਲਿਖਿਆ ਜਾਵੇਗਾ ਪੱਤਰ-ਭਾਈ ਲੌਾਗੋਵਾਲ

ਅੰਮਿ੍ਤਸਰ, 9 ਅਗਸਤ (ਜੱਸ)-ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਾਗੋਵਾਲ ਨੇ ਅਮਰੀਕਾ 'ਚ ਬਜ਼ੁਰਗ ਸਿੱਖ 'ਤੇ ਹੋਏ ਨਸਲੀ ਹਮਲੇ ਅਤੇ ਤੁਰਕੀ 'ਚ ਸਿੱਖ ਖਿਡਾਰੀ ਨੂੰ ਕੇਸਕੀ ਉਤਾਰ ਕੇ ਖੇਡਣ ਲਈ ਮਜਬੂਰ ਕਰਨ ਦੇ ਮਾਮਲਿਆਂ ਸਬੰਧੀ ...

ਪੂਰੀ ਖ਼ਬਰ »

ਸਿੱਖਿਆ ਵਿਭਾਗ ਵਲੋਂ ਗ਼ੈਰ-ਸਰਕਾਰੀ ਸੰਸਥਾਵਾਂ ਦੁਆਰਾ ਪਰੋਸਿਆ ਜਾਂਦਾ ਮਿਡ ਡੇਅ ਮੀਲ ਬੰਦ ਕਰਨ ਦੇ ਨਿਰਦੇਸ਼

ਪਟਿਆਲਾ, 9 ਅਗਸਤ (ਧਰਮਿੰਦਰ ਸਿੰਘ ਸਿੱਧੂ)-ਡਾਇਰੈਕਟਰ ਸਿੱਖਿਆ ਵਿਭਾਗ (ਸੈ.ਸਿ./ਐ.ਸਿ) ਪੰਜਾਬ ਵਲੋਂ ਬੀਤੇ ਦਿਨੀਂ ਗੈਰ-ਸਰਕਾਰੀ ਸੰਸਥਾਵਾਂ ਦੁਆਰਾ ਸਕੂਲਾਂ ਵਿਚ ਦਿੱਤੇ ਜਾ ਰਹੇ ਮਿਡ ਡੇਅ ਮੀਲ ਨੂੰ ਬੰਦ ਕਰਨ ਸਬੰਧੀ ਪੱਤਰ ਜਾਰੀ ਕੀਤਾ ਹੈ | ਸੂਬੇ ਦੇ 6 ਜ਼ਿਲਿ੍ਹਆਂ ...

ਪੂਰੀ ਖ਼ਬਰ »

ਪੁਲਿਸ ਤਸ਼ੱਦਦ ਦੇ ਸ਼ਿਕਾਰ ਸਿੱਖ ਨੌਜਵਾਨ ਦਾ ਹਾਲ ਪੁੱਛਣ ਪਟਿਆਲਾ ਪੁੱਜੇ ਜਥੇਦਾਰ ਗਿਆਨੀ ਗੁਰਬਚਨ ਸਿੰਘ

ਪਟਿਆਲਾ, 9 ਅਗਸਤ (ਧਰਮਿੰਦਰ ਸਿੰਘ ਸਿੱਧੂ)-ਪਿਛਲੇ ਦਿਨੀਂ ਸਨੌਰ ਪੁਲਿਸ ਵਲੋਂ ਸਿੱਖ ਨੌਜਵਾਨ ਦੀ ਕੀਤੀ ਗਈ ਕੁੱਟਮਾਰ ਤੋਂ ਬਾਅਦ ਰਜਿੰਦਰਾ ਹਸਪਤਾਲ ਪਟਿਆਲਾ ਵਿਖੇ ਜੇਰੇ ਇਲਾਜ ਨੌਜਵਾਨ ਅਮਨਦੀਪ ਸਿੰਘ ਦਾ ਹਾਲ ਜਾਣਨ ਲਈ ਅੱਜ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ...

ਪੂਰੀ ਖ਼ਬਰ »

ਪੁਲਿਸ ਤੇ ਨੌਜਵਾਨਾਂ ਦੀ ਬਹਿਸ ਕਰਦਿਆਂ ਦੀ ਇਕ ਹੋਰ ਵੀਡੀਓ ਹੋਈ ਵਾਇਰਲ

ਪਟਿਆਲਾ, 9 ਅਗਸਤ (ਮਨਦੀਪ ਸਿੰਘ ਖਰੌੜ)-ਸਨੌਰ ਥਾਣੇ 'ਚ ਨੌਜਵਾਨਾਂ ਦੀ ਕੁੱਟਮਾਰ ਕਰਨ ਦੇ ਮਾਮਲੇ 'ਚ ਅੱਜ ਇਕ ਨਵੀਂ ਵੀਡੀਓ ਵਾਇਰਲ ਹੋਈ, ਜਿਸ 'ਚ ਪੁਲਿਸ ਮੁਲਾਜ਼ਮਾਂ ਅਤੇ ਨੌਜਵਾਨਾਂ 'ਚ ਤਲਖ਼ੀ ਹੋ ਰਹੀ ਹੈ | ਇਸ ਵੀਡੀਓ 'ਚ ਪੁਲਿਸ ਮੁਲਾਜ਼ਮ ਅਤੇ ਨੌਜਵਾਨ ਆਪਣਾ-ਆਪਣਾ ਪੱਖ ...

ਪੂਰੀ ਖ਼ਬਰ »

ਮਿੱਥ ਕੇ ਹੱਤਿਆ ਕਰਨ ਦੇ ਮਾਮਲੇ 'ਚ 8 ਗੈਂਗਸਟਰਾਂ ਨੇ ਵੀਡੀਓ ਕਾਨਫ਼ਰੰਸ ਰਾਹੀਂ ਮੋਗਾ ਅਦਾਲਤ ਭੁਗਤੀ ਪੇਸ਼ੀ

ਮੋਗਾ, 9 ਅਗਸਤ (ਗੁਰਤੇਜ ਸਿੰਘ)-ਗੈਰ ਸਮਾਜਿਕ ਅਤੇ ਹਿੰਦੂ ਜਥੇਬੰਦੀਆਂ ਨਾਲ ਸਬੰਧਿਤ ਲੋਕਾਂ ਦੀ ਹੱਤਿਆ ਕਰਨ ਦੇ ਮਾਮਲੇ ਵਿਚ ਸ਼ਾਮਿਲ 8 ਨਾਮੀ ਗੈਂਗਸਟਰਾਂ ਨੇ ਅੱਜ ਮੋਗਾ ਅਦਾਲਤ ਜ਼ਿਲ੍ਹਾ ਵਧੀਕ ਸੈਸ਼ਨ ਜੱਜ ਸ੍ਰੀ ਚਰਨਜੀਤ ਅਰੋੜਾ ਦੀ ਅਦਾਲਤ ਵਿਚ ਵੀਡੀਓ ਕਾਨਫ਼ਰੰਸ ...

ਪੂਰੀ ਖ਼ਬਰ »

ਪਾਕਿ 'ਚ ਤੀਜਾ ਮਹਾਨ ਅਰਦਾਸ ਗੁਰਮਤਿ ਸਮਾਗਮ 25 ਤੋਂ

ਅੰਮਿ੍ਤਸਰ, 9 ਅਗਸਤ (ਸੁਰਿੰਦਰ ਕੋਛੜ)-ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਨੂੰ ਸਮਰਪਿਤ ਅਤੇ ਹਾਲ ਹੀ 'ਚ ਪਿਸ਼ਾਵਰ 'ਚ ਕਤਲ ਕੀਤੇ ਗਏ ਸਵ: ਚਰਨਜੀਤ ਸਿੰਘ ਦੀ ਯਾਦ 'ਚ ਪਿਸ਼ਾਵਰੀ ਸਿੰਘ ਸੇਵਾ ਸੁਸਾਇਟੀ ਵਲੋਂ ਪਾਕਿਸਤਾਨ ਸਿੱਖ ਗੁਰਦੁਆਰਾ ...

ਪੂਰੀ ਖ਼ਬਰ »

ਮਿਤਸੁਮੀ ਐਗਰੀ ਸਾਇੰਸ ਨੇ ਉੱਤਰੀ ਭਾਰਤ ਦੇ ਡਿਸਟਰੀਬਿਊਟਰਾਂ ਅਤੇ ਡੀਲਰਾਂ ਲਈ ਕੱਢਿਆ ਡਰਾਅ

ਬਠਿੰਡਾ, 9 ਅਗਸਤ (ਕੰਵਲਜੀਤ ਸਿੰਘ ਸਿੱਧੂ)-ਕੀਟਨਾਸ਼ਕ ਕੰਪਨੀਆਂ ਵਿਚ ਮੋਹਰੀ ਕੰਪਨੀ ਮਿਤਸੁਮੀ ਐਗਰੀ ਸਾਇੰਸ ਪ੍ਰਾਈਵੇਟ ਲਿਮਿਟਡ ਵਲੋਂ ਬਠਿੰਡਾ ਵਿਖੇ ਡਿਸਟ੍ਰੀਬਿਊਟਰਾਂ ਅਤੇ ਡੀਲਰਾਂ ਨੂੰ ਵਧੀਆ ਵਿਕਰੀ ਪ੍ਰਬੰਧਨ ਪ੍ਰਣਾਲੀ ਤਹਿਤ ਸਨਮਾਨਿਤ ਕਰਨ ਲਈ ਵਿਸ਼ੇਸ਼ ...

ਪੂਰੀ ਖ਼ਬਰ »

ਬਾਬਾ ਫ਼ਰੀਦ ਸੁਸਾਇਟੀ ਨੇ ਬਾਬਾ ਫ਼ਰੀਦ ਅਤੇ ਭਗਤ ਪੂਰਨ ਸਿੰਘ ਪੁਰਸਕਾਰਾਂ ਲਈ ਮੰਗੀਆਂ ਅਰਜ਼ੀਆਂ

ਫ਼ਰੀਦਕੋਟ, 9 ਅਗਸਤ (ਜਸਵੰਤ ਸਿੰਘ ਪੁਰਬਾ, ਸਰਬਜੀਤ ਸਿੰਘ)-ਗੁਰਦੁਆਰਾ ਗੋਦੜੀ ਸਾਹਿਬ ਬਾਬਾ ਫ਼ਰੀਦ ਸੁਸਾਇਟੀ ਅਤੇ ਟਿੱਲਾ ਬਾਬਾ ਫ਼ਰੀਦ ਰਲੀਜੀਅਸ ਅਤੇ ਚੈਰੀਟੇਬਲ ਸੁਸਾਇਟੀ ਫ਼ਰੀਦਕੋਟ ਵਲੋਂ ਇਮਾਨਦਾਰੀ ਲਈ 'ਬਾਬਾ ਫ਼ਰੀਦ ਐਵਾਰਡ ਫ਼ਾਰ ਹੋਨੈਸਟੀ' ਅਤੇ ਮਨੁੱਖਤਾ ...

ਪੂਰੀ ਖ਼ਬਰ »

ਪੰਜਾਬੀ ਫ਼ਿਲਮ 'ਮਰ ਗਏ ਓਏ ਲੋਕੋ' ਦਾ ਟ੍ਰੇਲਰ 13 ਨੂੰ ਹੋਵੇਗਾ ਰਿਲੀਜ਼

ਜਲੰਧਰ, 9 ਅਗਸਤ (ਅ.ਬ.)-ਹੰਬਲ ਮੋਸ਼ਨ ਪਿੱਚਰਜ਼ ਦੀ ਪੇਸ਼ਕਸ਼ ਹਾਸਰਸ ਪੰਜਾਬੀ ਫ਼ਿਲਮ 'ਮਰ ਗਏ ਓਏ ਲੋਕੋ' 31 ਅਗਸਤ ਨੂੰ ਵਿਸ਼ਵ ਭਰ ਦੇ ਸਿਨੇਮਾ ਘਰਾਂ ਦਾ ਸ਼ਿੰਗਾਰ ਬਣਨ ਜਾ ਰਹੀ ਹੈ | ਜਿਸ ਦਾ ਟੇਲਰ ਵਿਸ਼ਵ ਭਰ 'ਚ 13 ਅਗਸਤ ਨੂੰ ਰਿਲੀਜ਼ ਹੋਵੇਗਾ | ਇਸ ਫ਼ਿਲਮ ਦੇ ਮਿਊਜ਼ਿਕ ...

ਪੂਰੀ ਖ਼ਬਰ »

ਇੰਟਰਨੈਸ਼ਨਲ ਕਾਲਜ ਆਫ਼ ਨਰਸਿੰਗ ਦੀ ਸੁਖਪ੍ਰੀਤ, ਬਲਜੀਤ ਅਤੇ ਕਰਨਦੀਪ ਕੌਰ ਜੀ.ਐਨ.ਐਮ. ਨਤੀਜੇ 'ਚ ਪੰਜਾਬ ਭਰ 'ਚੋੋਂ ਅੱਵਲ

ਤਰਨ ਤਾਰਨ, 9 ਅਗਸਤ (ਲਾਲੀ ਕੈਰੋਂ)-ਇੰਟਰਨੈਸ਼ਨਲ ਕਾਲਜ ਆਫ਼ ਨਰਸਿੰਗ (ਪਿੱਦੀ) ਤਰਨ ਤਾਰਨ ਨੇ ਬੀ.ਐਸ.ਸੀ.ਨਰਸਿੰਗ, ਜੀ.ਐਨ.ਐਮ ਅਤੇ ਏ.ਐਨ.ਐਮ. ਦੇ ਪੰਜਾਬ ਵਿਚੋਂ ਪਹਿਲੀਆਂ ਪੁਜ਼ੀਸ਼ਨਾਂ ਪ੍ਰਾਪਤ ਕਰਨ ਤੋਂ ਬਾਅਦ ਆਪਣੀ ਸਫਲਤਾ ਦੀ ਉਚਾਈ ਨੂੰ ਬਰਕਰਾਰ ਰੱਖਦਿਆਂ ਬੀਤੇ ...

ਪੂਰੀ ਖ਼ਬਰ »

ਪਾਤਸ਼ਾਹੀ ਛੇਵੀਂ ਚਰਨ ਛੋਹ ਪ੍ਰਾਪਤ ਅਸਥਾਨ ਗੁਰਦੁਆਰਾ ਮੰਜੀ ਸਾਹਿਬ ਕੋਟਾਂ ਦਾ ਸਾਲਾਨਾ ਜੋੜ ਮੇਲਾ 12 ਤੋਂ

ਬੀਜਾ, 9 ਅਗਸਤ (ਕਸ਼ਮੀਰਾ ਸਿੰਘ ਬਗ਼ਲੀ)-ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਚਰਨਛੋਹ ਪ੍ਰਾਪਤ ਅਸਥਾਨ ਗੁਰਦੁਆਰਾ ਮੰਜੀ ਸਾਹਿਬ ਕੋਟਾਂ ਦਾ ਸਾਲਾਨਾ ਜੋੜ ਮੇਲਾ 12, 13, 14 ਅਗਸਤ ਨੂੰ ਮਨਾਇਆ ਜਾ ਰਿਹਾ ਹੈ ¢ ਜਥੇਦਾਰ ਦਵਿੰਦਰ ਸਿੰਘ ਖੱਟੜਾ ਸ਼ੋ੍ਰਮਣੀ ਕਮੇਟੀ ਮੈਂਬਰ ...

ਪੂਰੀ ਖ਼ਬਰ »

9ਵੀਂ ਤੋਂ 12ਵੀਂ ਸ਼ੇ੍ਰਣੀ ਤੱਕ ਦੀ ਰਜਿਸਟ੍ਰੇਸ਼ਨ ਤੇ ਕੰਟੀਨਿਊਏਸ਼ਨ ਦੇ ਸ਼ਡਿਊਲ 'ਚ ਵਾਧਾ

ਐੱਸ. ਏ. ਐੱਸ. ਨਗਰ, 9 ਅਗਸਤ (ਤਰਵਿੰਦਰ ਸਿੰਘ ਬੈਨੀਪਾਲ)-ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਸਿੱਖਿਆ ਬੋਰਡ ਨਾਲ ਸਬੰਧਿਤ ਸੂਬੇ ਦੇ ਸਾਰੇ ਸਕੂਲਾਂ ਲਈ ਸਾਲ/ਸੈਸ਼ਨ 2018-19 ਲਈ 9ਵੀਂ ਤੋਂ 12ਵੀਂ ਸ਼੍ਰੇਣੀ ਤੱਕ ਦੇ ਵਿਦਿਆਰਥੀਆਂ ਦੀ ਰਜਿਸਟ੍ਰੇਸ਼ਨ/ਕੰਟੀਨਿਊਏਸ਼ਨ ਸਬੰਧੀ 19 ...

ਪੂਰੀ ਖ਼ਬਰ »

ਸਿੱਖਿਆ ਤੇ ਸਿਹਤ ਦੇ ਖੇਤਰ ਦਾ ਵਿਕਾਸ ਪੰਜਾਬ ਸਰਕਾਰ ਦੀ ਪਹਿਲੀ ਤਰਜੀਹ-ਸੋਨੀ

ਫ਼ਤਹਿਗੜ੍ਹ ਸਾਹਿਬ, 9 ਅਗਸਤ (ਭੂਸ਼ਨ ਸੂਦ, ਮਨਪ੍ਰੀਤ ਸਿੰਘ)-ਪੰਜਾਬ ਸਰਕਾਰ ਵਲੋਂ ਸਿੱਖਿਆ ਅਤੇ ਸਿਹਤ ਦੇ ਖੇਤਰ ਨੂੰ ਪਹਿਲੀ ਤਰਜੀਹ ਦਿੱਤੀ ਜਾ ਰਹੀ ਹੈ ਜਿਸ ਲਈ ਫ਼ੰਡਾਂ ਦੀ ਘਾਟ ਨਹੀਂ ਆਉਣ ਦਿੱਤੀ ਜਾਵੇਗੀ, ਸਕੂਲ ਸਮੇਂ ਧਰਨੇ ਅਤੇ ਮੁਜਾਹਰੇ ਕਰਨ ਵਾਲੇ ਅਧਿਆਪਕ ਆਗੂ ...

ਪੂਰੀ ਖ਼ਬਰ »

ਪ੍ਰਾਇਮਰੀ ਸਕੂਲਾਂ 'ਚ 'ਪੜ੍ਹੋ ਪੰਜਾਬ, ਪੜ੍ਹਾਓ ਪੰਜਾਬ' ਦੀ ਮੁੱਢਲੀ ਜਾਂਚ 13 ਤੇ 14 ਨੂੰ ਕਰਨਗੇ ਅਧਿਆਪਕ

ਐੱਸ.ਏ.ਐੱਸ. ਨਗਰ, 9 ਅਗਸਤ (ਤਰਵਿੰਦਰ ਸਿੰਘ ਬੈਨੀਪਾਲ)-'ਪੜ੍ਹੋ ਪੰਜਾਬ, ਪੜ੍ਹਾਓ ਪੰਜਾਬ' ਪ੍ਰੋਜੈਕਟ ਤਹਿਤ ਸੈਸ਼ਨ 2018-19 ਦੇ ਵਿਚ ਸਰਕਾਰੀ ਪ੍ਰਾਇਮਰੀ ਸਕੂਲਾਂ 'ਚ ਪੜ੍ਹ ਰਹੇ ਵਿਦਿਆਰਥੀਆਂ ਦੇ ਸਿੱਖਣ ਪੱਧਰ ਦੀ ਮੁੱਢਲੀ ਜਾਂਚ 13 ਅਗਸਤ ਨੂੰ ਕੀਤੀ ਜਾ ਰਹੀ ਹੈ, ਜਦਕਿ ਵੱਧ ...

ਪੂਰੀ ਖ਼ਬਰ »

ਸੂਬੇ ਭਰ ਦੀਆਂ ਡਾਈਟਾਂ ਦੀ ਹੋ ਸਕਦੀ ਹੈ ਮਾਨਤਾ ਰੱਦ

ਜਲੰਧਰ, 9 ਅਗਸਤ (ਰਣਜੀਤ ਸਿੰਘ ਸੋਢੀ)-ਕੇਂਦਰ ਸਰਕਾਰ ਦੇ ਮਨੁੱਖੀ ਵਸੀਲੇ ਵਿਕਾਸ ਮੰਤਰਾਲਾ ਤੇ ਨੈਸ਼ਨਲ ਕੌਾਸਲ ਟੀਚਰ ਐਜੂਕੇਸ਼ਨ (ਐਨ.ਸੀ.ਟੀ.ਈ.) ਨੇ 1989-90 'ਚ ਦੇਸ਼ ਭਰ 'ਚ ਸਿੱਖਿਆ ਨੂੰ ਮਿਆਰੀ ਤੇ ਐਲੀਮੈਂਟਰੀ ਅਧਿਆਪਕ ਬਣਾਉਣ ਲਈ ਡਾਈਟਾਂ ਨੂੰ ਸਥਾਪਿਤ ਕੀਤਾ ਸੀ, ਜਿਸ ...

ਪੂਰੀ ਖ਼ਬਰ »

ਪੀ. ਏ. ਯੂ. ਦੇ ਸਤੰਬਰ ਮਹੀਨੇ ਦੇ ਕਿਸਾਨ ਮੇਲਿਆਂ ਦੀਆਂ ਤਰੀਕਾਂ ਐਲਾਨੀਆਂ

ਲੁਧਿਆਣਾ, 9 ਅਗਸਤ (ਪਰਮੇਸ਼ਰ ਸਿੰਘ)- ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਲੋਂ ਸਤੰਬਰ ਮਹੀਨੇ ਲਗਾਏ ਜਾਂਦੇ ਮੇਲਿਆਂ ਦੀ ਵਿਉਂਤਬੰਦੀ ਲਈ ਨਿਰਦੇਸ਼ਕ ਪਸਾਰ ਸਿੱਖਿਆ ਦੀ ਸਰਪ੍ਰਸਤੀ ਹੇਠ ਬਣਾਈਆਂ ਕਮੇਟੀਆਂ ਵਲੋਂ ਮੇਲਿਆਂ ਦੀ ਤਿਆਰੀ ਸਬੰਧੀ ਕੀਤੀ ਮੀਟਿੰਗ ਉਪਰੰਤ ...

ਪੂਰੀ ਖ਼ਬਰ »

ਪ੍ਰੈਸਟੀਜ਼ ਵਲੋਂ ਨਵੇਂ ਇਲੈਕਟ੍ਰਾਨਿਕ ਗੈਸ-ਚੁੱਲੇ ਪੇਸ਼

ਰਸੋਈ ਕਿਰਿਆ ਲੜੀ 'ਚ ਖੋਜ ਆਮ ਤੌਰ 'ਤੇ ਰਸੋਈ ਦੇ ਵਿਕਾਸ ਨਾਲ ਜੁੜੇ ਹੋਏ ਹਨ | ਟੀ.ਟੀ.ਕੇ ਨੇ ਮਾਣ ਪ੍ਰਾਪਤ ਕਰਦਿਆਂ ਹੋਇਆਂ ਈ.ਗੈਸ ਭਾਰਤ 'ਚ ਪਹਿਲਾ ਬਿਜਲੀ ਨਿਯੰਤਰਣ ਬਦਲਣਯੋਗ ਗੈਸ-ਚੁੱਲੇ ਤਿਆਰ ਕੀਤਾ ਹੈ, ਜੋ ਰਸੋਈ ਕਿਰਿਆ ਸਮੇਂ ਖਾਣੇ ਦਾ ਵਾਰ-ਵਾਰ ਧਿਆਨ ਰੱਖਣ ਤੋਂ ...

ਪੂਰੀ ਖ਼ਬਰ »

ਬੱਚੀ ਗੁਆਚਣ ਦੀ ਘਟਨਾ 'ਤੇ ਹਾਈਕੋਰਟ ਨੇ ਆਪੇ ਨੋਟਿਸ ਲਿਆ

ਚੰਡੀਗੜ੍ਹ, 9 ਅਗਸਤ (ਸੁਰਜੀਤ ਸਿੰਘ ਸੱਤੀ)- ਸੰਗਰੂਰ ਦੇ ਭਵਾਨੀਗੜ੍ਹ ਨੇੜਲੇ ਪਿੰਡ ਫੱਗੂਵਾਲਾ ਤੋਂ ਚਾਰ ਸਾਲਾ ਬੱਚੀ ਗੁਆਚਣ ਦਾ ਮਾਮਲਾ ਹਾਈਕੋਰਟ ਪੁੱਜ ਗਿਆ ਹੈ | ਇਸ ਗੰੁਮਸ਼ੁਦਗੀ ਬਾਰੇ ਹਾਈਕੋਰਟ ਨੂੰ ਮਿਲੀ ਇਕ ਜਾਣਕਾਰੀ 'ਤੇ ਚੀਫ਼ ਜਸਟਿਸ ਦੀ ਡਵੀਜ਼ਨ ਬੈਂਚ ਨੇ ...

ਪੂਰੀ ਖ਼ਬਰ »

ਸੂਬਾ ਸਰਕਾਰ ਨੇ ਮੁਫ਼ਤ ਬੱਸ ਪਾਸ ਸਹੂਲਤ ਲੈਣ ਵਾਲਿਆਂ ਦੇ 36 ਕਰੋੜ ਦਿੱਤੇ

ਪਟਿਆਲਾ, 9 ਅਗਸਤ (ਅਮਰਬੀਰ ਸਿੰਘ ਆਹਲੂਵਾਲੀਆ)-ਸੂਬਾ ਸਰਕਾਰ ਵਲੋਂ ਪੈਪਸੂ ਰੋਡ ਟਰਾਂਸਪੋਰਟ ਕਾਰਪੋਰੇਸ਼ਨ (ਪੀ. ਆਰ. ਟੀ. ਸੀ.) ਜਰੀਏ ਨਾਗਰਿਕਾਂ ਨੂੰ ਦਿੱਤੀ ਜਾਂਦੀ ਰਿਆਇਤੀ ਸਫ਼ਰ ਸਹੂਲਤ ਲਈ 36 ਕਰੋੜ ਰੁਪਏ ਵਿਭਾਗ ਨੂੰ ਅਦਾ ਕਰ ਦਿੱਤੇ ਗਏ ਹਨ | ਆਈ ਇਸ ਰਕਮ ਦੀ ਵਰਤੋਂ ...

ਪੂਰੀ ਖ਼ਬਰ »

'ਆਪ' ਨੇ ਬੂਟਾ ਸਿੰਘ ਬੈਰਾਗੀ ਨੂੰ ਮੀਡੀਆ ਪੈਨਲਿਸਟ ਸੂਚੀ 'ਚੋਂ ਹਟਾਇਆ

ਚੰਡੀਗੜ੍ਹ, 9 ਅਗਸਤ (ਅਜਾਇਬ ਸਿੰਘ ਔਜਲਾ)-ਆਮ ਆਦਮੀ ਪਾਰਟੀ (ਆਪ) ਪੰਜਾਬ ਨੇ ਅਨੁਸ਼ਾਸਨਹੀਣਤਾ ਕਾਰਨ ਬੂਟਾ ਸਿੰਘ ਬੈਰਾਗੀ ਨੂੰ 'ਆਪ' ਦੀ ਮੀਡੀਆ ਪੈਨਲਿਸਟ ਸੂਚੀ 'ਚੋਂ ਹਟਾ ਦਿੱਤਾ ਹੈ | ਪਾਰਟੀ ਦੇ ਸੂਬਾ ਸਹਿ-ਪ੍ਰਧਾਨ ਡਾ. ਬਲਬੀਰ ਸਿੰਘ ਵਲੋਂ ਇਹ ਜਾਣਕਾਰੀ ਦਿੱਤੀ ਗਈ ਹੈ ...

ਪੂਰੀ ਖ਼ਬਰ »

ਭਾਈ ਸੁਖਦੇਵ ਸਿੰਘ ਬੱਬਰ ਦਾ ਸ਼ਹੀਦੀ ਸਮਾਗਮ 12 ਨੂੰ

ਅੰਮਿ੍ਤਸਰ, 9 ਅਗਸਤ (ਸਟਾਫ ਰਿਪੋਰਟਰ)-ਮੌਜੂਦਾ ਸਿੱਖ ਸੰਘਰਸ਼ ਦੇ ਮੋਢੀ ਜਰਨੈਲਾਂ 'ਚ ਸ਼ਾਮਿਲ ਭਾਈ ਸੁਖਦੇਵ ਸਿੰਘ ਬੱਬਰ ਦਾ 26ਵਾਂ ਸ਼ਹੀਦੀ ਸਮਾਗਮ 12 ਅਗਸਤ ਨੂੰ ਉਨ੍ਹਾਂ ਦੇ ਜੱਦੀ ਪਿੰਡ ਦਾਸੂਵਾਲ ਮੰਡੀ ਵਿਖੇ ਸਿੱਖ ਸੰਗਤਾਂ ਵਲੋਂ ਮਨਾਇਆ ਜਾ ਰਿਹਾ ਹੈ | ਉਕਤ ...

ਪੂਰੀ ਖ਼ਬਰ »

ਆਰ. ਐਮ. ਪੀ. ਆਈ. ਵਲੋਂ ਸੈਮੀਨਾਰ

ਜਲੰਧਰ, 9 ਅਗਸਤ (ਮੇਜਰ ਸਿੰਘ)-ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ ਵੱਲੋਂ ਔਰਤਾਂ ਉੱਪਰ ਅੱ ਤਿਆਚਾਰਾਂ ਤੇ ਖੱਬੀ ਲਹਿਰ ਦੇ ਫ਼ਰਜ਼ਾਂ ਬਾਰੇ ਕਾਰਵਾਏ ਸਮਾਗਮ ਵਿਚ ਇਹ ਗੱਲ ਜ਼ੋਰ ਨਾਲ ਉੱਭਰੀ ਕਿ ਮੋਦੀ ਸਰਕਾਰ ਦੇ ਸੱਤਾ ਸੰਭਾਲਣ ਬਾਅਦ ਘੱਟ ਗਿਣਤੀਆਂ, ਦਲਿਤਾਂ, ...

ਪੂਰੀ ਖ਼ਬਰ »

ਜਬਰ ਜਨਾਹ ਦੇ ਮਾਮਲੇ ਦੀ ਬਿਸ਼ਪ ਜਲੰਧਰ ਤੋਂ ਅੱਜ ਪੁੱਛਗਿੱਛ ਕਰੇਗੀ ਕੇਰਲਾ ਦੀ ਪੁਲਿਸ

ਜਲੰਧਰ, 9 ਅਗਸਤ (ਮੇਜਰ ਸਿੰਘ)-ਜਲੰਧਰ ਦੇ ਬਿਸ਼ਪ ਮੁਲਾਕਲ ਫਰੈਂਕੋ ਵਿਰੁੱਧ ਕੇਰਲਾ 'ਚ ਇਕ ਨਨ ਨਾਲ ਜਬਰ ਜਨਾਹ ਕੀਤੇ ਜਾਣ ਬਾਰੇ ਦਰਜ ਮਾਮਲੇ 'ਚ ਪੁੱਛਗਿੱਛ ਲਈ ਕੇਰਲਾ ਦੀ ਪੁਲਿਸ ਟੀਮ ਜਲੰਧਰ ਪੁੱਜ ਰਹੀ ਹੈ ਤੇ ਸ਼ੁੱਕਰਵਾਰ ਨੂੰ ਇਸ ਟੀਮ ਵੱਲੋਂ ਬਿਸ਼ਪ ਫਰੈਂਕੋ ਤੋਂ ...

ਪੂਰੀ ਖ਼ਬਰ »

ਭਾਰਤ 'ਚ ਸ਼ਰਨਾਰਥੀ ਬਣ ਕੇ ਰਹਿ ਰਹੇ ਪਾਕਿਸਤਾਨੀ ਹਿੰਦੂ ਬੇਖੌਫ਼ ਹੋ ਕੇ ਵਾਪਸ ਪਰਤਣ-ਮਲਾਨੀ

ਅੰਮਿ੍ਤਸਰ, 9 ਅਗਸਤ (ਸੁਰਿੰਦਰ ਕੋਛੜ)-ਪਾਕਿਸਤਾਨ 'ਚ ਹੋਈਆਂ ਕੌਮੀ ਤੇ ਅਸੈਂਬਲੀ ਚੋਣਾਂ 'ਚ ਸੂਬਾ ਸਿੰਧ ਤੋਂ ਜਨਰਲ ਸੀਟ 'ਤੇ ਚੋਣ ਲੜਦਿਆਂ ਪਾਕਿਸਤਾਨ ਪੀਪਲਜ਼ ਪਾਰਟੀ ਦੇ ਤਿੰਨ ਹਿੰਦੂ ਉਮੀਦਵਾਰਾਂ ਡਾ: ਮਹੇਸ਼ ਕੁਮਾਰ ਮਲਾਨੀ, ਸੇਠ ਹਰੀ ਰਾਮ ਕਿਸ਼ੋਰੀ ਲਾਲ ਅਤੇ ਗਿਆਨ ...

ਪੂਰੀ ਖ਼ਬਰ »

ਗੁਰਬਖ਼ਸ ਸਿੰਘ ਧੂੜਕੋਟ ਦੀ ਕਿਸਾਨ ਸੈੱਲ ਦੇ ਜ਼ਿਲ੍ਹਾ ਪ੍ਰਧਾਨ ਵਜੋਂ ਨਿਯੁਕਤੀ ਦਾ ਭਰਵਾਂ ਸਵਾਗਤ

ਕੋਟਕਪੂਰਾ, 9 ਅਗਸਤ (ਮੋਹਰ ਸਿੰਘ ਗਿੱਲ)-ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਵਲੋਂ ਕਿਸਾਨ ਸੈੱਲ ਦੇ ਚੇਅਰਮੈਨ ਸਿਕੰਦਰ ਸਿੰਘ ਮਲੂਕਾ ਦੀ ਰਾਇ ਨਾਲ ਸਾਬਕਾ ਸਰਪੰਚ ਗੁਰਬਖ਼ਸ਼ ਸਿੰਘ ਧੂੜਕੋਟ ਨੂੰ ਕਿਸਾਨ ...

ਪੂਰੀ ਖ਼ਬਰ »

ਜਲੰਧਰ 'ਚ 13 ਨੂੰ ਹੋਵੇਗੀ ਪੰਜਾਬ ਭਾਜਪਾ ਦੀ ਮੀਟਿੰਗ

ਜਲੰਧਰ, 9 ਅਗਸਤ (ਸ਼ਿਵ)- ਭਾਜਪਾ ਪੰਜਾਬ ਪ੍ਰਦੇਸ਼ ਦੀ ਇਕ ਜ਼ਰੂਰੀ ਮੀਟਿੰਗ 13 ਅਗਸਤ ਨੂੰ ਜਲੰਧਰ ਪੰਜਾਬ ਭਾਜਪਾ ਪ੍ਰਧਾਨ ਸ਼ਵੇਤ ਮਲਿਕ ਦੀ ਪ੍ਰਧਾਨਗੀ ਵਿਚ ਹੋ ਰਹੀ ਹੈ | ਇਸ ਬਾਰੇ ਜਾਣਕਾਰੀ ਦਿੰਦੇ ਹੋਏ ਜਨਰਲ ਸਕੱਤਰ ਰਾਕੇਸ਼ ਰਾਠੌਰ ਨੇ ਦੱਸਿਆ ਕਿ ਇਸ ਮੀਟਿੰਗ ਵਿਚ ...

ਪੂਰੀ ਖ਼ਬਰ »

ਸਿੱਖਿਆ ਬੋਰਡ ਨੇ ਪੰਜਾਬੀ ਸਪੈਸ਼ਲ ਪ੍ਰੀਖਿਆ ਦਾ ਨਤੀਜਾ ਐਲਾਨਿਆ

ਐੱਸ. ਏ. ਐੱਸ. ਨਗਰ, 9 ਅਗਸਤ (ਬੈਨੀਪਾਲ)-ਪੰਜਾਬ ਸਕੂਲ ਸਿੱਖਿਆ ਬੋਰਡ ਦੇ ਬੁਲਾਰੇ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਿੱਖਿਆ ਬੋਰਡ ਵਲੋਂ 26 ਅਤੇ 27 ਜੁਲਾਈ ਨੂੰ ਲਈ ਗਈ ਪੰਜਾਬੀ ਵਾਧੂ ਵਿਸ਼ੇ ਦੀ ਸਪੈਸ਼ਲ ਪ੍ਰੀਖਿਆ ਦਾ ਨਤੀਜਾ ਐਲਾਨ ਦਿੱਤਾ ਗਿਆ ਹੈ, ਜਿਸ ਨੂੰ ਅੱਜ 10 ...

ਪੂਰੀ ਖ਼ਬਰ »

ਚੰਡੀਗੜ੍ਹ ਅੰਤਰਰਾਸ਼ਟਰੀ ਹਵਾਈ ਅੱਡੇ ਦਾ ਨਾਂਅ ਸ਼ਹੀਦ ਭਗਤ ਸਿੰਘ ਦੇ ਨਾਂਅ 'ਤੇ ਰੱਖਿਆ ਜਾਵੇ- ਚੰਦੂਮਾਜਰਾ

ਐੱਸ.ਏ.ਐੱਸ. ਨਗਰ, 9 ਅਗਸਤ (ਕੇ.ਐੱਸ. ਰਾਣਾ)-ਹਲਕਾ ਸ੍ਰੀ ਅਨੰਦਪੁਰ ਸਾਹਿਬ ਤੋਂ ਲੋਕ ਸਭਾ ਮੈਂਬਰ ਪ੍ਰੇਮ ਸਿੰਘ ਚੰਦੂਮਾਜਰਾ ਨੇ ਸੰਸਦ ਅੰਦਰ ਰੂਲ 377 ਤਹਿਤ ਆਪਣੇ ਹਲਕੇ ਨਾਲ ਸਬੰਧਿਤ ਮਹੱਤਵਪੂਰਨ ਮਸਲਿਆਂ ਨੂੰ ਉਠਾਉਂਦਿਆਂ ਕਿਹਾ ਕਿ ਚੰਡੀਗੜ੍ਹ ਅੰਤਰਰਾਸ਼ਟਰੀ ਹਵਾਈ ...

ਪੂਰੀ ਖ਼ਬਰ »

ਪ੍ਰਧਾਨ ਬਣਨ ਦੀ ਥਾਂ ਬਤੌਰ ਵਲੰਟੀਅਰ ਕਰਾਂਗਾ ਕੰਮ-ਮਾਨ

ਚੰਡੀਗੜ੍ਹ, 9 ਅਗਸਤ (ਅਜਾਇਬ ਸਿੰਘ ਔਜਲਾ)-ਆਮ ਆਦਮੀ ਪਾਰਟੀ 'ਚ ਆਪਸੀ ਖਿੱਚੋਤਾਣ ਰੁਕਣ ਦਾ ਨਾਂਅ ਨਹੀਂ ਲੈ ਰਹੀ | ਆਮ ਆਦਮੀ ਪਾਰਟੀ ਦੇ ਵਿਧਾਇਕ ਸੁਖਪਾਲ ਸਿੰਘ ਖਹਿਰਾ ਅਤੇ ਸਾਥੀ 11 ਅਗਸਤ ਦੀ ਗੜ੍ਹਸ਼ੰਕਰ ਇਕੱਤਰਤਾ ਲਈ ਜਿੱਥੇ ਉਹ ਸਰਗਰਮ ਹਨ ਉੱਥੇ ਡਾ. ਬਲਬੀਰ ਸਿੰਘ ਅਤੇ ...

ਪੂਰੀ ਖ਼ਬਰ »

ਰੇਲਵੇ ਦੀਆਂ 60 ਹਜ਼ਾਰ ਅਸਾਮੀਆਂ ਲਈ 4 ਲੱਖ ਉਮੀਦਵਾਰਾਂ ਨੇ ਦਿੱਤਾ ਟੈਸਟ

ਨਵੀਂ ਦਿੱਲੀ, 9 ਅਗਸਤ (ਏਜੰਸੀ)-ਰੇਲਵੇ 'ਚ ਅਸਿਸਟੈਂਟ ਲੋਕੋ ਪਾਇਲਟ ਤੇ ਟੈਕਨੀਸ਼ੀਅਨਾਂ ਦੀਆਂ ਕਰੀਬ 60 ਹਜ਼ਾਰ ਅਸਾਮੀਆਂ ਲਈ ਅੱਜ 4 ਲੱਖ ਉਮੀਦਵਾਰਾਂ ਨੇ ਪ੍ਰੀਖਿਆ ਦਿੱਤੀ | ਅੱਜ ਇਹ ਪ੍ਰੀਖਿਆ ਤਿੰਨ ਸ਼ਿਫਟਾਂ 'ਚ ਹੋਈ ਜਿਸ ਦੀ ਹਰੇਕ ਸ਼ਿਫਟ ਵਿਚ ਤਕਰੀਬਨ 1.60 ਲੱਖ ...

ਪੂਰੀ ਖ਼ਬਰ »

ਆਗਿਆ ਨਾ ਮਿਲਣ ਕਾਰਨ ਸ੍ਰੀ ਹੇਮਕੁੰਟ ਸਾਹਿਬ ਦੇ ਦਰਸ਼ਨਾਂ ਲਈ ਆਇਆ ਪਾਕਿ ਸ਼ਰਧਾਲੂਆਂ ਦਾ ਜਥਾ ਵਾਪਸ ਮੁੜਿਆ

ਰਿਸ਼ੀਕੇਸ਼, 9 ਅਗਸਤ (ਕਮਲ ਸ਼ਰਮਾ/ਦੀਪਕ ਨਾਰੰਗ)-ਭਾਰਤੀ ਦੂਤਘਰ ਤੋਂ ਇਜਾਜ਼ਤ ਨਾ ਮਿਲਣ 'ਤੇ ਪਾਕਿਸਤਾਨੀ ਸ਼ਰਾਧਲੂਆਂ ਦਾ ਜਥਾ ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਦੀ ਯਾਤਰਾ ਕੀਤੇ ਬਗੈਰ ਹੀ ਵਾਪਸ ਚਲਾ ਗਿਆ | ਪਾਕਿਸਤਾਨ ਤੋਂ ਆਏ ਜਥੇ ਦੇ ਵਾਪਸ ਅੰਮਿ੍ਤਸਰ ਰਵਾਨਾ ...

ਪੂਰੀ ਖ਼ਬਰ »

ਪ੍ਰਦਰਸ਼ਨਕਾਰੀਆਂ ਵਲੋਂ ਬੰਦ ਦੌਰਾਨ ਸੜਕੀ ਆਵਾਜਾਈ ਤੇ ਇੰਟਰਨੈੱਟ ਸੇਵਾਵਾਂ ਠੱਪ

ਮੁੰਬਈ, 9 ਅਗਸਤ (ਏਜੰਸੀ)-ਮਰਾਠਾ ਪ੍ਰਦਰਸ਼ਨਕਾਰੀਆਂ ਵਲੋਂ ਰਾਖਵੇਂਕਰਨ ਦੀ ਮੰਗ ਨੂੰ ਲੈ ਕੇ ਅੱਜ ਮਹਾਰਾਸ਼ਟਰ ਦੇ ਕੁਝ ਹਿੱਸਿਆਂ 'ਚ ਸੜਕੀ ਆਵਾਜਾਈ ਪੂਰੀ ਤਰ੍ਹਾਂ ਠੱਪ ਕਰ ਦਿੱਤੀ ਗਈ | ਪੁਣੇ ਜ਼ਿਲ੍ਹੇ ਦੀਆਂ ਸੱਤ ਤਹਿਸੀਲਾਂ 'ਚ ਇੰਟਰਨੈੱਟ ਸੇਵਾਵਾਂ ਨੂੰ ਮੁਕੱਮਲ ...

ਪੂਰੀ ਖ਼ਬਰ »

ਪੰਜਾਬ ਸਰਕਾਰ ਡੀ.ਜੀ.ਪੀ. ਦੀ ਨਿਯੁਕਤੀ ਸਬੰਧੀ ਸੁਪਰੀਮ ਕੋਰਟ ਦੇ ਫ਼ੈਸਲੇ ਨੂੰ ਮੁੜ ਵਿਚਾਰਨ ਦੀ ਕਰੇਗੀ ਅਪੀਲ

ਚੰਡੀਗੜ੍ਹ, 9 ਅਗਸਤ (ਅਜੀਤ ਬਿਊਰੋ)- ਸੁਪਰੀਮ ਕੋਰਟ ਵਲੋਂ ਇਸ ਸਾਲ 3 ਜੁਲਾਈ ਨੂੰ ਦਿੱਤੇ ਗਏ ਫ਼ੈਸਲੇ ਨੂੰ ਪੰਜਾਬ ਸਰਕਾਰ ਮੁੜ ਵਿਚਾਰਨ ਦੀ ਅਪੀਲ ਕਰੇਗੀ | ਉਕਤ ਫ਼ੈਸਲੇ 'ਚ ਸੁਪਰੀਮ ਕੋਰਟ ਨੇ ਸੂਬਿਆਂ ਨੂੰ ਰਾਜ ਸਰਕਾਰ ਦੇ ਪ੍ਰਸਤਾਵਾਂ ਦੇ ਆਧਾਰ 'ਤੇ ਯੂ. ਪੀ. ਐਸ. ਸੀ. ...

ਪੂਰੀ ਖ਼ਬਰ »

ਕਵਾਲਿਟੀ ਕੰਟਰੋਲ ਹੋਵੇਗਾ ਪੀ.ਡਬਲਿਊ.ਡੀ ਦੇ ਸਾਰੇ ਕਾਰਜਾਂ ਦਾ ਆਧਾਰ-ਸਿੰਗਲਾ

ਚੰਡੀਗੜ੍ਹ, 9 ਅਗਸਤ (ਅਜੀਤ ਬਿਊਰੋ)-'ਕਵਾਲਿਟੀ ਕੰਟਰੋਲ ਹੋਵੇਗਾ ਪੀ.ਡਬਲਿਊ.ਡੀ ਦੇ ਸਾਰੇ ਕਾਰਜਾਂ ਦਾ ਮੁੱਖ ਆਧਾਰ' ਇਹ ਕਹਿਣਾ ਹੈ ਸੂਬੇ ਦੇ ਪੀ.ਡਬਲਿਊ.ਡੀ. ਮੰਤਰੀ ਸ੍ਰੀ ਵਿਜੈ ਇੰਦਰ ਸਿੰਗਲਾ ਦਾ | ਉਨ੍ਹਾਂ ਕਿਹਾ ਕਿ ਸੜਕੀ ਪ੍ਰੋਜੈਕਟਾਂ ਵਿਚ ਬੇਨਿਯਮੀਆਂ ਤੇ ...

ਪੂਰੀ ਖ਼ਬਰ »

ਨਵਾਜ਼ ਸ਼ਰੀਫ਼ ਦਾ ਜਵਾਈ ਸਿਹਤ ਵਿਗੜਨ ਕਾਰਨ ਹਸਪਤਾਲ 'ਚ ਦਾਖ਼ਲ

ਇਸਲਾਮਾਬਾਦ, 9 ਅਗਸਤ (ਪੀ.ਟੀ.ਆਈ.)-ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ਼ ਦੇ ਜਵਾਈ ਕੈਪਟਨ (ਸੇਵਾਮੁਕਤ) ਮੁਹੰਮਦ ਸਫ਼ਦਰ ਦੀ ਅੱਜ ਰਾਵਲਪਿੰਡੀ ਦੀ ਅਡਿਆਲਾ ਜੇਲ੍ਹ 'ਚ ਸਿਹਤ ਖ਼ਰਾਬ ਹੋ ਜਾਣ ਕਾਰਨ ਉਨ੍ਹਾਂ ਨੂੰ ਦੇਸ਼ ਦੇ ਬਹੁਤ ਵਧੀਆ ਹਸਪਤਾਲ 'ਚ ਦਾਖਲ ...

ਪੂਰੀ ਖ਼ਬਰ »

ਕੈਪਟਨ ਵਲੋਂ 858 ਮਿ੍ਤਕ ਹੋਮਗਾਰਡਾਂ ਦੇ ਆਸ਼ਰਿਤਾਂ ਨੂੰ ਤਰਸ ਦੇ ਆਧਾਰ 'ਤੇ ਵਲੰਟੀਅਰਾਂ ਵਜੋਂ ਭਰਤੀ ਕਰਨ ਦੇ ਹੁਕਮ

ਚੰਡੀਗੜ੍ਹ, 9 ਅਗਸਤ (ਅਜੀਤ ਬਿਊਰੋ)-ਇਕ ਜਨਵਰੀ 2007 ਤੋਂ ਬਾਅਦ ਡਿਊਟੀ ਦੌਰਾਨ ਮਾਰੇ ਜਾਣ ਵਾਲੇ ਹੋਮਗਾਰਡ ਵਲੰਟੀਅਰਾਂ ਦੇ 858 ਪਰਿਵਾਰਾਂ ਨੂੰ ਵੱਡੀ ਰਾਹਤ ਦਿੰਦਿਆਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਉਨ੍ਹਾਂ ਦੇ ਆਸ਼ਰਿਤਾਂ ਨੂੰ ਵਲੰਟੀਅਰਾਂ ਵਜੋਂ ...

ਪੂਰੀ ਖ਼ਬਰ »






Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX