ਤਾਜਾ ਖ਼ਬਰਾਂ


ਅਫ਼ਗ਼ਾਨਿਸਤਾਨ 'ਚ ਚੋਣਾਂ ਦੌਰਾਨ ਹੋਏ ਧਮਾਕੇ 'ਚ ਮਾਰੇ ਗਏ 130 ਤੋਂ ਵੱਧ ਲੋਕ
. . .  3 minutes ago
ਕਾਬੂਲ, 29 ਅਕਤੂਬਰ - ਅਫ਼ਗ਼ਾਨਿਸਤਾਨ 'ਚ ਚੋਣਾਂ ਦੌਰਾਨ ਹੋਏ ਧਮਾਕੇ 'ਚ ਲਗਭਗ 130 ਲੋਕਾਂ ਦੀ ਮੌਤ ਹੋ ਗਈ । ਚੋਣ ਅਧਿਕਾਰੀਆਂ ਵੱਲੋਂ ਮਿਲੀ ਜਾਣਕਾਰੀ ਅਨੁਸਾਰ, ਸਕੂਲ 'ਚ ਪੈ ਰਹੀਆਂ ਵੋਟਾਂ ਦੌਰਾਨ ਜਦ ਧਮਾਕਾ ਹੋਇਆ ਤਾਂ ਵੋਟਰਾਂ 'ਚ ਭੱਜ-ਦੌੜ ਮੱਚ ਗਈ....
ਮਜ਼ਦੂਰਾਂ ਵੱਲੋਂ ਪ੍ਰਵਾਸੀ ਮਜ਼ਦੂਰ ਨਾਲ ਕੁੱਟ ਮਾਰ, ਮੌਤ
. . .  24 minutes ago
ਕੋਟਕਪੂਰਾ, 20 ਅਕਤੂਬਰ (ਮੋਹਰ ਗਿੱਲ)- ਕੋਟਕਪੂਰਾ ਦੀ ਨਵੀ ਦਾਣਾ ਮੰਡੀ 'ਚ ਕੁੱਝ ਪ੍ਰਵਾਸੀ ਮਜ਼ਦੂਰਾਂ ਵੱਲੋਂ ਕੁੱਟ-ਮਾਰ ਕਰ ਕੇ ਇਕ ਪ੍ਰਵਾਸੀ ਮਜ਼ਦੂਰ ਵਿਕਰਮ (16) ਚੌਰਗਾਂਓ ਜ਼ਿਲ੍ਹਾ ਮੁੰਗੇਰ (ਬਿਹਾਰ), ਜੋ ਕਿ ਇੱਥੇ ਝੁੱਗੀਆਂ ਬਣਾ ਕੇ ਰਹਿ ਰਹੇ ਹਨ, ਨੂੰ ਮੌਤ ਦੇ ਘਾਟ....
ਜੰਮੂ-ਕਸ਼ਮੀਰ 'ਚ ਸੁਰੱਖਿਆ ਬਲਾਂ ਅਤੇ ਅੱਤਵਾਦੀਆਂ ਵਿਚਾਲੇ ਮੁੱਠਭੇੜ
. . .  33 minutes ago
ਸ੍ਰੀਨਗਰ, 20 ਅਕਤੂਬਰ -ਜੰਮੂ-ਕਸ਼ਮੀਰ ਦੇ ਪੁਲਵਾਮਾ 'ਚ ਅੱਤਵਾਦੀਆਂ ਅਤੇ ਸੁਰੱਖਿਆ ਬਲਾਂ ਵਿਚਾਲੇ ਮੁੱਠਭੇੜ ਜਾਰੀ ਹੈ। ਮਿਲੀ ਜਾਣਕਾਰੀ ਦੇ ਅਨੁਸਾਰ ਜਵਾਨਾਂ ਨੇ ਪਠਾਨ ਇਲਾਕੇ 'ਚੋਂ ਤਿੰਨ ਅੱਤਵਾਦੀਆਂ ਨੂੰ ਘੇਰ ਲਿਆ ਹੈ। ਫਿਲਹਾਲ ਦੋਵਾਂ ਪਾਸੀਓ ਗੋਲਾਬਾਰੀ ਜਾਰੀ ....
ਜੰਮੂ-ਕਸ਼ਮੀਰ ਸਥਾਨਕ ਨਗਰ ਨਿਗਮ ਚੋਣ ਨਤੀਜੇ, 43 ਸੀਟਾਂ 'ਤੇ ਜਿੱਤੀ ਭਾਜਪਾ
. . .  about 1 hour ago
ਸ੍ਰੀਨਗਰ, 20 ਅਕਤੂਬਰ- ਜੰਮੂ-ਕਸ਼ਮੀਰ ਸਥਾਨਕ ਨਗਰ ਨਿਗਮ ਦੇ 75 ਵਾਰਡਾਂ 'ਚ 43 ਸੀਟਾਂ 'ਤੇ ਭਾਜਪਾ, 14 'ਤੇ ਕਾਂਗਰਸ ਅਤੇ 18 ਸੀਟਾਂ 'ਤੇ ਆਜ਼ਾਦ ਉਮੀਦਵਾਰਾਂ ਨੇ ਜਿੱਤ ਹਾਸਲ ਕੀਤੀ। ਇਸ ਦੇ ਨਾਲ ਹੀ ਮਿਊਂਸੀਪਲ ਕਮੇਟੀ ਦੇ 7 ਵਾਰਡਾਂ 'ਚੋਂ ਭਾਜਪਾ ਨੇ 2 ...
ਦੱਖਣੀ ਅਫ਼ਰੀਕਾ 'ਚ ਵਾਪਰੇ ਦਰਦਨਾਕ ਸੜਕ ਹਾਦਸੇ 'ਚ 27 ਲੋਕਾਂ ਦੀ ਮੌਤ
. . .  about 1 hour ago
ਜੋਹਨਸਬਰਗ, 20 ਅਕਤੂਬਰ- ਦੱਖਣੀ ਅਫ਼ਰੀਕਾ ਦੇ ਲਿਮਪੋਪੋ ਸੂਬੇ 'ਚ ਇੱਕ ਟਰੱਕ ਦੇ ਦੂਜੇ ਵਾਹਨਾਂ ਨਾਲ ਟਕਰਾਉਣ ਕਾਰਨ 27 ਲੋਕਾਂ ਦੀ ਮੌਤ ਹੋ ਗਈ। ਇਸ ਹਾਦਸੇ 'ਚ ਕਈ ਹੋਰ ਜ਼ਖ਼ਮੀ ਵੀ ਹੋਏ ਹਨ। ਸੂਬੇ ਦੇ ਆਵਾਜਾਈ ਮੰਤਰੀ ਮਕੋਮਾ ਮੁਖਰੂਪੇਟੇ ਨੇ ਦੱਸਿਆ ਕਿ...
ਅਸਾਮ 'ਚ ਬੱਸ ਦੇ ਤਲਾਅ 'ਚ ਡਿੱਗਣ ਕਾਰਨ 7 ਮੌਤਾਂ, 20 ਜ਼ਖਮੀ
. . .  about 1 hour ago
ਦਿਸ ਪੁਰ, 20 ਅਕਤੂਬਰ - ਅਸਮ ਰੋਡਵੇਜ਼ ਦੀ ਬੱਸ ਬੇਕਾਬੂ ਹੋ ਕੇ ਗੁਹਾਟੀ ਅਤੇ ਮੁਕਲਮੁਆ ਦੇ ਤਲਾਅ 'ਚ ਡਿਗ ਗਈ। ਇਸ ਹਾਦਸੇ 'ਚ ਲੋਕਾਂ ਦੀ ਮੌਤ ਹੋ ਗਈ ਜਦਕਿ 20 ਲੋਕ ਜ਼ਖਮੀ ਹੋ ਗਏ। ਜ਼ਖਮੀ ਲੋਕਾਂ ਨੂੰ ਨੇੜੇ ਦੇ ਨਿੱਜੀ ਹਸਪਤਾਲ 'ਚ ਦਾਖਲ ਕਰਵਾਇਆ ....
ਕੈਪਟਨ ਦਾ ਨਿਰਦੇਸ਼- ਪੰਜਾਬ 'ਚ ਧਾਰਮਿਕ-ਸਮਾਜਿਕ ਆਯੋਜਨਾਂ ਦੀ ਮਨਜ਼ੂਰੀ ਲਈ ਤਿਆਰ ਹੋਣ ਦਿਸ਼ਾ-ਨਿਰਦੇਸ਼
. . .  about 2 hours ago
ਨਵੀਂ ਦਿੱਲੀ, 20 ਅਕਤੂਬਰ- ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਗ੍ਰਹਿ ਸਕੱਤਰ ਐੱਨ. ਐੱਸ. ਕਲਸੀ ਨੂੰ ਸੂਬੇ 'ਚ ਧਾਰਮਿਕ ਅਤੇ ਸਮਾਜਿਕ ਆਯੋਜਨਾਂ ਦੀ ਮਨਜ਼ੂਰੀ ਸੰਬੰਧੀ ਵਿਸਥਾਰਪੂਰਵਕ ਦਿਸ਼ਾ-ਨਿਰਦੇਸ਼ ਬਣਾਉਣ ਦੇ ਨਿਰਦੇਸ਼ ਦਿੱਤੇ ਹਨ ਤਾਂ ਜੋ...
ਰਾਏਕੋਟ ਪੁਲਿਸ ਵੱਲੋਂ ਜਾਅਲੀ ਸਰਟੀਫਿਕੇਟ ਤਿਆਰ ਕਰਨ ਵਾਲੇ ਗਿਰੋਹ ਦਾ ਪਰਦਾਫਾਸ਼
. . .  about 2 hours ago
ਰਾਏਕੋਟ, 20 ਅਕਤੂਬਰ (ਸੁਸ਼ੀਲ) - ਸਥਾਨਕ ਥਾਣਾ ਸਦਰ ਪੁਲਿਸ ਨੇ ਜਾਅਲੀ ਸਰਟੀਫਿਕੇਟ ਤਿਆਰ ਕਰਨ ਵਾਲੇ ਇਕ ਅੰਤਰਰਾਜੀ ਗਿਰੋਹ ਦਾ ਪਰਦਾਫਾਸ਼ ਕੀਤਾ ਹੈ। ਇਸ ਸਬੰਧੀ ਥਾਣਾ ਰਾਏਕੋਟ 'ਚ ਇੱਕ ਪ੍ਰੈੱਸ ਕਾਨਫ਼ਰੰਸ ਦੌਰਾਨ ਡੀ.ਐੱਸ.ਪੀ. ਗੁਰਮੀਤ ਸਿੰਘ ਅਤੇ....
ਅੰਮ੍ਰਿਤਸਰ : ਮ੍ਰਿਤਕਾਂ ਦੀ ਆਤਮਿਕ ਸ਼ਾਂਤੀ ਲਈ ਸ੍ਰੀ ਦਰਬਾਰ ਸਾਹਿਬ 'ਚ 23 ਅਕਤੂਬਰ ਨੂੰ ਪੈਣਗੇ ਭੋਗ
. . .  about 3 hours ago
ਅੰਮ੍ਰਿਤਸਰ, 20 ਅਕਤੂਬਰ (ਜਸਵੰਤ ਸਿੰਘ ਜੱਸ)- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਐੱਸ. ਜੀ. ਪੀ. ਸੀ.) ਵਲੋਂ ਰੇਲ ਹਾਦਸੇ ਦੌਰਾਨ ਮਾਰੇ ਗਏ ਲੋਕਾਂ ਦੀ ਆਤਮਿਕ ਸ਼ਾਂਤੀ ਲਈ ਆਉਣ ਵਾਲੀ 21 ਅਕਤੂਬਰ ਨੂੰ ਸ੍ਰੀ ਅਖੰਡ ਪਾਠ ਸਾਹਿਬ ਰੱਖੇ ਜਾਣਗੇ ਅਤੇ 23..
ਰਾਮ-ਲੀਲਾ ਕਮੇਟੀ ਅਤੇ ਜ਼ਿਲ੍ਹਾ ਪ੍ਰਸ਼ਾਸਨ ਹੈ ਇਸ ਹਾਦਸੇ ਦਾ ਜ਼ਿੰਮੇਵਾਰ- ਧਰਮਵੀਰ ਗਾਂਧੀ
. . .  about 3 hours ago
ਪਟਿਆਲਾ, 20 ਅਕਤੂਬਰ (ਅਮਨਦੀਪ ਸਿੰਘ) - ਪਟਿਆਲਾ ਤੋਂ ਸਾਂਸਦ ਡਾ. ਧਰਮਵੀਰ ਗਾਂਧੀ ਨੇ ਬੀਤੀ ਦਿਨੀਂ ਹੋਏ ਅੰਮ੍ਰਿਤਸਰ ਵਿਖੇ ਹੋਏ ਦਰਦਨਾਕ ਰੇਲ ਹਾਦਸੇ 'ਤੇ ਬੋਲਦਿਆਂ ਕਿਹਾ ਇਹ ਬਹੁਤ ਦੁਖਦਾਈ ਘਟਨਾ ਹੈ। ਇਸ ਦਾ ਕਸੂਰਵਾਰ ਰਾਮ ਲੀਲਾ ਕਮੇਟੀ ਅਤੇ ...
ਨਵਜੋਤ ਸਿੱਧੂ ਨੇ ਕਿਹਾ- ਸਟੇਜ ਤੋਂ ਲੋਕਾਂ ਨੂੰ ਗਰਾਊਂਡ ਅੰਦਰ ਆਉਣ ਲਈ ਕਈ ਵਾਰ ਕੀਤੀ ਗਈ ਸੀ ਬੇਨਤੀ
. . .  about 3 hours ago
ਅੰਮ੍ਰਿਤਸਰ, 20 ਅਕਤੂਬਰ- ਅੰਮ੍ਰਿਤਸਰ 'ਚ ਬੀਤੇ ਦਿਨ ਵਾਪਰੇ ਰੇਲ ਹਾਦਸੇ 'ਤੇ ਨਵਜੋਤ ਕੌਰ ਸਿੱਧੂ ਨੇ ਕਿਹਾ ਕਿ ਧੋਬੀ ਘਾਟ ਜ਼ਮੀਨ 'ਤੇ ਸੀਟਾਂ ਖ਼ਾਲੀ ਸਨ। ਉਨ੍ਹਾਂ ਕਿਹਾ ਕਿ ਰਾਵਣ ਸੁਰੱਖਿਅਤ ਰੂਪ ਨਾਲ ਬੰਨ੍ਹਿਆ ਹੋਇਆ ਸੀ ਅਤੇ ਉਸ ਦੇ ਡਿੱਗਣ ਕਾਰਨ ਹਫੜਾ-ਦਫੜੀ...
ਰੇਲ ਹਾਦਸੇ ਵਾਲੀ ਥਾਂ 'ਤੇ ਪੁੱਜੇ ਸੁਖਬੀਰ ਸਿੰਘ ਬਾਦਲ, ਸਖ਼ਤ ਕਾਰਵਾਈ ਦੀ ਕੀਤੀ ਮੰਗ
. . .  about 3 hours ago
ਅੰਮ੍ਰਿਤਸਰ, 20 ਅਕਤੂਬਰ (ਰਾਜੇਸ਼)- ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਅੱਜ ਰੇਲ ਹਾਦਸੇ ਵਾਲੀ ਥਾਂ 'ਤੇ ਪੁੱਜੇ। ਇਸ ਦੌਰਾਨ ਉਨ੍ਹਾਂ ਨੇ ਸੰਬੰਧਿਤ ਵਿਅਕਤੀਆਂ ਖ਼ਿਲਾਫ਼ ਸਖ਼ਤ ਕਾਰਵਾਈ ਦੀ ਮੰਗੀ ਕੀਤੀ। ਜਾਣਕਾਰੀ ....
ਅੰਮ੍ਰਿਤਸਰ ਰੇਲ ਹਾਦਸੇ 'ਤੇ ਸੰਯੁਕਤ ਰਾਸ਼ਟਰ ਸਮੇਤ ਵਿਸ਼ਵ ਦੇ ਕਈ ਦੇਸ਼ਾਂ ਨੇ ਕੀਤਾ ਦੁੱਖ ਦਾ ਪ੍ਰਗਟਾਵਾ
. . .  about 3 hours ago
ਨਵੀਂ ਦਿੱਲੀ, 20 ਅਕਤੂਬਰ- ਅੰਮ੍ਰਿਤਸਰ 'ਚ ਬੀਤੇ ਦਿਨ ਦੁਸਹਿਰੇ ਮੌਕੇ ਰਾਵਣ ਨੂੰ ਸਾੜਨ ਦੌਰਾਨ ਵਾਪਰੇ ਰੂਹ ਕੰਬਾਊ ਰੇਲ ਹਾਦਸੇ 'ਤੇ ਵਿਸ਼ਵ ਦੇ ਵੱਖ-ਵੱਖ ਨੇਤਾਵਾਂ ਅਤੇ ਸੰਯੁਕਤ ਰਾਸ਼ਟਰ ਦੇ ਮੁਖੀ ਐਂਟਨੀਓ ਗੁਟਾਰੇਸ ਨੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਗੁਟਾਰੇਸ ਨੇ...
ਰੇਲ ਹਾਦਸੇ ਦੌਰਾਨ ਮਾਰੇ ਗਏ ਲੋਕਾਂ 'ਚੋਂ 36 ਦਾ ਹੋਇਆ ਅੰਤਿਮ ਸਸਕਾਰ
. . .  1 minute ago
ਅੰਮ੍ਰਿਤਸਰ, 20 ਅਕਤੂਬਰ (ਰਾਜੇਸ਼) - ਦੁਸਹਿਰੇ ਮੌਕੇ ਅੰਮ੍ਰਿਤਸਰ ਦੇ ਜੌੜਾ ਫਾਟਕ ਨੇੜੇ ਵਾਪਰੇ ਦਰਦਨਾਕ ਰੇਲ ਹਾਦਸੇ 'ਚ ਮਾਰੇ ਗਏ ਲੋਕਾਂ 'ਚੋਂ 36 ਦਾ ਅੰਤਿਮ ਸਸਕਾਰ ਕਰ ਦਿੱਤਾ ਗਿਆ ਹੈ। ਜਿਨ੍ਹਾਂ 'ਚੋਂ 29 ਮ੍ਰਿਤਕਾਂ ਦਾ ਸਸਕਾਰ ਦੁਰਗਿਆਨਾ ਮੰਦਰ, 5 ਮ੍ਰਿਤਕਾਂ ਦਾ....
ਅੰਮ੍ਰਿਤਸਰ 'ਚ ਰੇਲ ਹਾਦਸੇ ਵਾਲੀ ਥਾਂ 'ਤੇ ਪਹੁੰਚੇ ਸੁਖਪਾਲ ਖਹਿਰਾ
. . .  about 4 hours ago
ਅੰਮ੍ਰਿਤਸਰ, 20 ਅਕਤੂਬਰ (ਰਾਜੇਸ਼)- ਅੰਮ੍ਰਿਤਸਰ 'ਚ ਬੀਤੇ ਦਿਨ ਵਾਪਰੇ ਰੇਲ ਹਾਦਸੇ ਦੀ ਘਟਨਾ ਵਾਲੀ ਥਾਂ 'ਤੇ ਅੱਜ 'ਆਪ' ਨੇਤਾ ਅਤੇ ਪੰਜਾਬ ਵਿਧਾਨ ਸਭਾ 'ਚ ਵਿਰੋਧੀ ਧਿਰ ਦੇ ਸਾਬਕਾ ਆਗੂ ਸੁਖਪਾਲ ਸਿੰਘ ਖਹਿਰਾ...
ਅੰਮ੍ਰਿਤਸਰ ਰੇਲ ਹਾਦਸੇ 'ਤੇ ਰੂਸੀ ਰਾਸ਼ਟਰਪਤੀ ਨੇ ਕੀਤਾ ਦੁੱਖ ਦਾ ਪ੍ਰਗਟਾਵਾ
. . .  about 4 hours ago
ਝੋਨੇ ਦਾ ਝਾੜ ਘੱਟ ਆਉਣ ਕਾਰਨ ਨੌਜਵਾਨ ਕਿਸਾਨ ਵੱਲੋਂ ਖ਼ੁਦਕੁਸ਼ੀ
. . .  about 4 hours ago
ਰੇਲਵੇ ਬੋਰਡ ਦੇ ਚੇਅਰਮੈਨ ਅਤੇ ਉੱਤਰੀ ਰੇਲਵੇ ਦੇ ਜੀ.ਐਮ ਨੇ ਘਟਨਾ ਵਾਲੀ ਥਾਂ ਦਾ ਕੀਤਾ ਦੌਰਾ
. . .  about 4 hours ago
ਧੋਬੀ ਘਾਟ 'ਚ ਦੁਸਹਿਰਾ ਮਨਾਉਣ ਲਈ ਕਮੇਟੀ ਨੇ ਪੁਲਿਸ ਕੋਲੋਂ ਕੀਤੀ ਸੀ ਸੁਰੱਖਿਆ ਪ੍ਰਬੰਧਾਂ ਦੀ ਮੰਗ
. . .  about 4 hours ago
ਜਲੰਧਰ : ਫੜੇ ਗਏ ਕਸ਼ਮੀਰੀ ਨੌਜਵਾਨਾਂ ਨੂੰ ਅਦਾਲਤ 'ਚ ਕੀਤਾ ਗਿਆ ਪੇਸ਼
. . .  about 5 hours ago
ਰੇਲ ਹਾਦਸੇ ਦੌਰਾਨ ਮੌਕੇ 'ਤੇ ਮੌਜੂਦ ਸਨ ਨਵਜੋਤ ਕੌਰ ਸਿੱਧੂ - ਮਨਦੀਪ ਮੰਨਾ
. . .  about 5 hours ago
ਅੰਮ੍ਰਿਤਸਰ ਰੇਲ ਹਾਦਸੇ ਕਾਰਨ ਰੱਦ ਹੋਈਆਂ ਇਹ ਟਰੇਨਾਂ
. . .  about 5 hours ago
ਰੇਲ ਹਾਦਸੇ ਦੇ ਸੋਗ ਵਜੋਂ ਅੰਮ੍ਰਿਤਸਰ 'ਚ ਸੋਮਵਾਰ ਤੱਕ ਬੰਦ ਰਹਿਣਗੇ ਵਿਦਿਅਕ ਅਤੇ ਸਰਕਾਰੀ ਅਦਾਰੇ -ਕੈਪਟਨ
. . .  about 5 hours ago
ਕੈਪਟਨ ਨੇ ਕਿਹਾ- ਅੰਮ੍ਰਿਤਸਰ ਰੇਲ ਹਾਦਸੇ ਦੀ ਹੋਵੇਗੀ ਨਿਆਂਇਕ ਜਾਂਚ
. . .  about 6 hours ago
ਜੌੜਾ ਫਾਟਕ 'ਤੇ ਪਹੁੰਚੇ ਕੈਪਟਨ ਅਮਰਿੰਦਰ ਸਿੰਘ ਅਤੇ ਡੀ.ਜੀ.ਪੀ. ਸੁਰੇਸ਼ ਅਰੋੜਾ
. . .  about 6 hours ago
ਅੰਮ੍ਰਿਤਸਰ ਹਾਦਸੇ 'ਚ ਜ਼ਖਮੀ ਹੋਏ ਲੋਕਾਂ ਦਾ ਹਾਲ ਜਾਣਨ ਹਸਪਤਾਲ ਪਹੁੰਚੇ ਰਾਜਪਾਲ ਬਦਨੌਰ
. . .  about 6 hours ago
ਕੈਪਟਨ ਨੇ ਮ੍ਰਿਤਕਾਂ ਦੇ ਪਰਿਵਾਰਾਂ ਨੂੰ ਤੁਰੰਤ 3 ਕਰੋੜ ਰੁਪਏ ਦਾ ਮੁਆਵਜ਼ਾ ਦੇਣ ਦਾ ਕੀਤਾ ਐਲਾਨ
. . .  about 6 hours ago
ਅੰਮ੍ਰਿਤਸਰ ਰੇਲ ਹਾਦਸਾ : ਇਸ ਹਾਦਸੇ ਦੀ ਹੋਵੇਗੀ ਮੈਜਿਸਟਰੇਟ ਜਾਂਚ - ਕੈਪਟਨ
. . .  about 6 hours ago
ਵਧੇਰੇ ਲਾਸ਼ਾਂ ਦੀ ਪਹਿਚਾਣ ਹੋ ਗਈ ਹੈ- ਕੈਪਟਨ
. . .  about 6 hours ago
ਅੰਮ੍ਰਿਤਸਰ ਰੇਲ ਹਾਦਸਾ : 4 ਹਫ਼ਤਿਆਂ 'ਚ ਦਿੱਤੀ ਜਾਵੇ ਇਸ ਹਾਦਸੇ ਦੀ ਰਿਪੋਰਟ - ਕੈਪਟਨ
. . .  about 6 hours ago
ਮੈਂ ਕੱਲ੍ਹ ਇਜ਼ਰਾਈਲ ਜਾ ਰਿਹਾ ਸਾਂ। ਹਵਾਈ ਅੱਡੇ 'ਤੇ ਮਿਲੀ ਹਾਦਸੇ ਦੀ ਸੂਚਨਾ- ਕੈਪਟਨ
. . .  about 6 hours ago
ਅੰਮ੍ਰਿਤਸਰ ਰੇਲ ਹਾਦਸਾ : ਇਹ ਹਾਦਸਾ ਬਹੁਤ ਵੱਡਾ ਹੈ - ਕੈਪਟਨ
. . .  about 6 hours ago
ਪੂਰੇ ਹਿੰਦੁਸਤਾਨ ਦੀ ਹਮਦਰਦੀ ਪੀੜਤਾਂ ਦੇ ਨਾਲ- ਕੈਪਟਨ
. . .  about 6 hours ago
ਕੈਪਟਨ ਅਮਰਿੰਦਰ ਸਿੰਘ ਵਲੋਂ ਅੰਮ੍ਰਿਤਸਰ ਰੇਲ ਹਾਦਸੇ 'ਤੇ ਪ੍ਰੈੱਸ ਕਾਨਫ਼ਰੰਸ ਸ਼ੁਰੂ
. . .  about 6 hours ago
ਅੰਮ੍ਰਿਤਸਰ ਦੇ ਗੁਰੂ ਨਾਨਕ ਹਸਪਤਾਲ 'ਚ ਪਹੁੰਚੇ ਕੈਪਟਨ
. . .  about 6 hours ago
ਅੰਮ੍ਰਿਤਸਰ ਰੇਲ ਹਾਦਸੇ ਲਈ ਡਰਾਈਵਰ ਅਤੇ ਰੇਲਵੇ ਜ਼ਿੰਮੇਵਾਰ ਨਹੀ - ਲੁਹਾਨੀ
. . .  about 6 hours ago
ਅੰਮ੍ਰਿਤਸਰ ਦੇ ਸਿਵਲ ਹਸਪਤਾਲ 'ਚ ਪਹੁੰਚੇ ਕੈਪਟਨ
. . .  1 minute ago
ਜੌੜਾ ਫਾਟਕ 'ਤੇ ਪਹੁੰਚੇ ਏ. ਆਈ. ਜੀ. ਕ੍ਰਾਈਮ ਵਿਜੈ ਪ੍ਰਤਾਪ
. . .  about 7 hours ago
ਅੰਮ੍ਰਿਤਸਰ ਦੇ ਅਮਨਦੀਪ ਹਸਪਤਾਲ 'ਚ ਪਹੁੰਚੇ ਕੈਪਟਨ
. . .  about 7 hours ago
ਰੇਲ ਹਾਦਸੇ 'ਤੇ ਅੰਮ੍ਰਿਤਸਰ 'ਚ ਹਜ਼ਾਰਾਂ ਲੋਕਾਂ ਵਲੋਂ ਪ੍ਰਦਰਸ਼ਨ
. . .  about 7 hours ago
ਅੰਮ੍ਰਿਤਸਰ ਰੇਲ ਹਾਦਸੇ ਦੇ ਪੀੜਤਾਂ ਲਈ ਐੱਸ. ਜੀ. ਪੀ. ਸੀ. ਵਲੋਂ ਭੇਜਿਆ ਜਾ ਰਿਹਾ ਹੈ ਲੰਗਰ
. . .  about 7 hours ago
ਅੰਮ੍ਰਿਤਸਰ ਰੇਲ ਹਾਦਸਾ : ਹਿਰਾਸਤ 'ਚ ਲਿਆ ਗਿਆ ਟਰੇਨ ਚਾਲਕ
. . .  about 7 hours ago
ਅੰਮ੍ਰਿਤਸਰ ਰੇਲ ਹਾਦਸਾ : ਚਾਰ ਲੋਕਾਂ ਵਿਰੁੱਧ ਦਰਜ ਹੋਈ ਐੱਫ. ਆਈ. ਆਰ.
. . .  about 7 hours ago
ਅੰਮ੍ਰਿਤਸਰ ਪਹੁੰਚੇ ਕੈਪਟਨ ਅਮਰਿੰਦਰ ਸਿੰਘ
. . .  about 8 hours ago
ਆਲ ਇੰਡੀਆ ਕੈਮਿਸਟ ਐਸੋਸੀਏਸ਼ਨ ਦੀ ਦੋ ਦਿਨਾਂ ਕੌਮੀ ਬੈਠਕ ਅੱਜ ਤੋਂ
. . .  about 8 hours ago
ਅੰਮ੍ਰਿਤਸਰ ਪਹੁੰਚਣ ਲਈ ਏ. ਟੀ. ਐੱਸ. ਦੀ ਅਨੁਮਤੀ ਦਾ ਇੰਤਜ਼ਾਰ ਕਰ ਰਹੇ ਹਨ ਕੈਪਟਨ
. . .  about 8 hours ago
20 ਲਾਸ਼ਾਂ ਦੀ ਅਜੇ ਤੱਕ ਨਹੀਂ ਹੋਈ ਪਹਿਚਾਣ
. . .  about 10 hours ago
ਅੰਮ੍ਰਿਤਸਰ ਰੇਲ ਹਾਦਸਾ : 8 ਟਰੇਨਾਂ ਕੀਤੀਆਂ ਗਈਆਂ ਰੱਦ
. . .  about 10 hours ago
ਅੱਜ ਅੰਮ੍ਰਿਤਸਰ ਪੁੱਜਣਗੇ ਕੈਪਟਨ
. . .  about 10 hours ago
ਰੇਲਵੇ ਟਰੈਕ 'ਤੇ ਅਧਿਕਾਰੀਆਂ ਦਾ ਲਗਾਤਾਰ ਆਉਣ ਜਾਰੀ
. . .  about 11 hours ago
ਹੋਰ ਖ਼ਬਰਾਂ..
ਜਲੰਧਰ : ਸ਼ੁੱਕਰਵਾਰ 26 ਸਾਉਣ ਸੰਮਤ 550
ਿਵਚਾਰ ਪ੍ਰਵਾਹ: ਨਵੇਂ-ਨਵੇਂ ਅਰਥਾਂ ਵਿਚ ਫ਼ਿਰਕੂਪੁਣੇ ਦੀ ਵਿਆਖਿਆ ਕਰਨੀ ਹੀ ਵੱਡੀਆਂ ਸਮੱਸਿਆਵਾਂ ਦੀ ਜੜ੍ਹ ਹੈ। -ਬੁਲੇਟ ਏਰਿਕ

ਨਾਰੀ ਸੰਸਾਰ

ਕਸ਼ਮਕਸ਼ ਜ਼ਿੰਦਗੀ ਦੀ

ਜ਼ਿੰਦਗੀ ਵਿਚ ਤੁਰਦਿਆਂ-ਤੁਰਦਿਆਂ ਬਹੁਤ ਕੁਝ ਅਜਿਹਾ ਵੇਖਦੇ ਹਾਂ ਕਿ ਬਈ ਕਾਫੀ ਕੁਝ ਸਮਝ ਹੀ ਨਹੀਂ ਪੈਂਦੀ ਤੇ ਬਹੁਤ ਕੁਝ ਸਮਝ ਆ ਵੀ ਜਾਂਦਾ ਹੈ। ਦੂਜੇ ਲਫਜ਼ਾਂ ਵਿਚ ਕਹਿ ਸਕਦੇ ਹਾਂ ਕਿ ਦੁਨੀਆ ਵਿਚ ਸਭ ਕੁਝ ਕਸ਼ਮਕਸ਼ ਵਿਚ ਲਗਦਾ ਹੈ। ਦੁਨੀਆ ਦੀ ਭੀੜ ਵਿਚ ਕੋਈ ਕਿਸੇ ਪਾਸੇ ਨੂੰ ਭੱਜੀ ਜਾਂਦਾ ਹੈ ਤੇ ਕੋਈ ਕਿਸੇ ਹੋਰ ਪਾਸੇ ਨੂੰ। ਹਰ ਕੋਈ ਆਪੋ-ਆਪਣੇ ਹੀ ਵਿਚਾਰਾਂ ਨੂੰ ਸਹੀ ਕਹਿਣ ਲਈ ਜ਼ੋਰ ਲਾਈ ਜਾਂਦਾ ਹੈ ਤੇ ਦੂਜਿਆਂ ਨੂੰ ਵੀ ਧੱਕੇ ਨਾਲ ਹੀ ਆਪਣੇ ਵਿਚਾਰਾਂ ਨਾਲ ਸਹਿਮਤ ਕਰਨ ਤੋਂ ਗੁਰੇਜ਼ ਨਹੀਂ ਕਰਦਾ ਤੇ ਕਈ ਵਾਰ ਇੰਜ ਲਗਦਾ ਹੈ ਕਿ ਹਰ ਕੋਈ ਆਪਣੇ ਹੀ ਬੁਣੇ ਵਿਚਾਰਾਂ ਦੀ ਕਸ਼ਮਕਸ਼ ਦੇ ਜਾਲ ਵਿਚ ਉਲਝਿਆ ਫਿਰਦਾ ਹੈ। ਆਪਣੇ ਅੰਦਰ ਝਾਤੀ ਮਾਰਨ ਨੂੰ ਕਹਿ ਦਿਓ ਤਾਂ ਅੱਖਾਂ ਇੰਜ ਕੱਢਣੀਆਂ ਜਿਵੇਂ ਅਸਮਾਨ ਨੂੰ ਧਰਤੀ 'ਤੇ ਲਿਆਉਣ ਦੀ ਗੱਲ ਕਹਿ ਛੱਡੀ ਹੋਵੇ। ਹਰ ਕੋਈ ਆਪੋ-ਆਪਣੀ ਹੀ ਧੁਨ ਵਿਚ ਇੰਜ ਤੁਰਿਆ ਜਾਂਦਾ, ਜਿਵੇਂ ਕੋਈ ਹੋਰ ਸ਼ੈਅ ਹੈ ਹੀ ਨਹੀਂ। ਜੀ ਹਾਂ, ਮੈਂ ਗੱਲ ਕਰਦਾ ਹਾਂ ਉਨ੍ਹਾਂ ਸਭ ਪੁਰਾਣੀਆਂ ਸਧਰਾਂ ਤੇ ਉਨ੍ਹਾਂ ਕਦਰਾਂ-ਕੀਮਤਾਂ ਦੀ, ਜਿਨ੍ਹਾਂ ਉੱਤੇ ਅੱਜ ਸਵਾਲੀਆ ਚਿੰਨ੍ਹ ਲੱਗ ਗਏ ਹਨ ਕਿ ਬਈ ਇਨ੍ਹਾਂ ਦੀ ਕੋਈ ਕਦਰ ਜਾਂ ਕੋਈ ਕੀਮਤ ਹੈ ਵੀ ਜਾਂ ਨਹੀਂ।
ਸਿਆਣਿਆਂ ਨੇ ਕਿਹਾ ਹੈ ਕਿ ਮਾਹੌਲ ਕੁਝ ਬਣਿਆ ਮਿਲਦਾ ਹੈ ਤੇ ਕੁਝ ਸਿਰਜਣਾ ਪੈਂਦਾ ਹੈ। ਅੱਜ ਦੀ ਪੀੜ੍ਹੀ ਕੁਝ ਨਵਾਂ ਸਿਰਜਣ ਦੀ ਬੜੀ ਕਾਹਲ ਵਿਚ ਹੈ। ਇੰਨੀ ਕਾਹਲ ਕਿ ਪੁਰਾਣੇ ਵਕਤ ਤੇ ਸਧਰਾਂ ਤੋਂ ਕੁਝ ਸੇਧ ਲੈਣ ਦੀ ਫੁਰਸਤ ਹੀ ਨਹੀਂ ਜਾਂ ਇੰਜ ਕਹਿ ਲਵੋ ਕਿ ਕੁਝ ਨਵਾਂ ਹੀ ਲੱਭ ਗਿਆ। ਚਲੋ ਚੰਗੀ ਗੱਲ ਹੈ ਕੁਝ ਨਵਾਂ ਦੇਖਣ ਨੂੰ ਮਿਲੇਗਾ, ਪਰ ਆਹ ਕੀ? ਇਹ ਤਾਂ ਕੁਝ ਹੋਰ ਹੀ ਹੋ ਗਿਆ। ਦੁਨੀਆ ਹੋਰ ਹੀ ਪਾਸੇ ਨੂੰ ਹੋ ਤੁਰੀ। ਸਮਾਂ, ਸ਼ਰਮ ਤੇ ਰਿਸ਼ਤਿਆਂ ਨੂੰ ਤਾਂ ਜਿਵੇਂ ਖੰਭ ਹੀ ਲੱਗ ਗਏ ਹੋਣ। ਹੋਰ ਤਾਂ ਹੋਰ, ਅੱਜ ਦੀ ਪੀੜ੍ਹੀ ਵਲੋਂ ਨਵੇਂ ਰਿਵਾਜ, ਸੰਸਕਾਰ ਸਿਰਜਣ ਵਿਚ ਵੱਡੇ ਵੀ ਨਾਲ ਹੋ ਗਏ ਜਾਂ ਇੰਜ ਕਹਿ ਲਓ ਕਿ ਉਨ੍ਹਾਂ ਦੀ ਸ਼ਹਿ ਹੋ ਗਈ। ਇਕ ਘਟਨਾ ਦਾ ਨਜ਼ਾਰਾ ਇਸ ਪੱਖ ਨੂੰ ਸਾਫ਼-ਸਾਫ਼ ਬਿਆਨ ਕਰਦਾ ਹੈ ਕਿ ਇਕ ਵਿਆਹ ਸਮਾਰੋਹ ਵਿਚ ਸਟੇਜ ਉੱਤੇ ਮੁੰਡੇ ਆਰਕੈਸਟਰਾ ਵਾਲੀਆਂ ਕੁੜੀਆਂ ਨਾਲ ਨੱਚ ਰਹੇ ਹਨ ਤੇ ਸਾਹਮਣੇ ਬੈਠੇ ਮਾਪੇ ਤੇ ਵੱਡੇ ਵੀ ਇਸ ਨਜ਼ਾਰੇ ਦਾ ਪੂਰਾ ਲੁਤਫ ਲੈ ਰਹੇ ਹਨ। ਸ਼ਰਮ ਨੂੰ ਲੱਭਣ ਦੀ ਕੋਸ਼ਿਸ਼ ਵਿਚ ਸਾਂ ਕਿ ਪਿੱਛੋਂ ਸੀਟੀਆਂ ਦੀਆਂ ਆਵਾਜ਼ਾਂ ਨੇ ਧਿਆਨ ਹੀ ਭਟਕਾ ਦਿੱਤਾ।
ਮਾਪੇ ਆਪਣੀ ਔਲਾਦ ਨੂੰ ਪੜ੍ਹਾਉਣ-ਲਿਖਾਉਣ ਲਈ ਕੋਈ ਕਸਰ ਨਹੀਂ ਛੱਡ ਰਹੇ ਪਰ ਪਤਾ ਨਹੀਂ ਉਹ ਸੰਸਕਾਰ ਦੇਣ ਵਿਚ ਪਿੱਛੇ ਕਿਉਂ ਰਹਿ ਗਏ? ਇਸੇ ਲਈ ਹੀ ਮੈਂ ਸੋਚਦਾ ਹਾਂ ਕਿ ਦਿਸ਼ਾ ਵਾਲੇ ਪਾਸੇ ਜਾਂਦੇ ਲੋਕ ਐਵੇਂ ਕਿਉਂ ਭਟਕ ਜਾਂਦੇ ਹਨ। ਬੱਚਿਆਂ ਨੂੰ ਲਾਡ ਲਡਾਉਂਦੇ ਮਾਪੇ ਇਹ ਭੁੱਲ ਜਾਂਦੇ ਹਨ ਕਿ ਜ਼ਿਆਦਾ ਮਿੱਠਾ ਵੀ ਮਾੜਾ ਹੁੰਦਾ ਹੈ ਤੇ ਅੱਗੇ ਜਾ ਕੇ ਉਹ ਮਿਠਾਸ ਕਦੋਂ ਕੁੜੱਤਣ ਵਿਚ ਬਦਲ ਜਾਂਦੀ ਹੈ, ਪਤਾ ਹੀ ਨਹੀਂ ਲਗਦਾ। ਅੱਜ ਪੈਸੇ ਦੀ ਵਾਹੋ-ਵਾਹੀ ਦਿਖਾਵੇ ਦਾ ਕੰਮ ਜ਼ਿਆਦਾ ਕਰ ਰਹੀ ਹੈ ਤੇ ਉਸ ਦਿਖਾਵੇ ਦੀ ਬਦੌਲਤ ਬੱਚਿਆਂ ਦੀ ਹਰ ਜ਼ਿੱਦ ਉੱਤੇ ਫੁੱਲ ਚੜ੍ਹਾਉਂਦੇ-ਚੜ੍ਹਾਉਂਦੇ ਉਨ੍ਹਾਂ ਨੂੰ ਜ਼ਿੱਦੀ ਤੇ ਗੈਰ-ਜ਼ਿੰਮੇਵਾਰਾਨਾ ਹੀ ਤਾਂ ਅਸੀਂ ਬਣਾ ਰਹੇ ਹਾਂ। ਨਵੀਂ ਪੀੜ੍ਹੀ ਨੂੰ ਨਾ ਘਰ ਦੇ ਕੰਮਾਂ-ਕਾਰਾਂ ਦਾ ਸ਼ੌਕ ਤੇ ਨਾ ਹੀ ਜ਼ਿੰਮੇਵਾਰੀ ਦੀ ਪ੍ਰਵਾਹ। ਪਰ ਜਦੋਂ ਗੱਲ ਹੱਕ ਦੀ ਆ ਜਾਵੇ ਤਾਂ ਮੱਲ ਹੀ ਮਾਰਨ ਵਾਲੀ ਗੱਲ ਹੋ ਜਾਂਦੀ ਹੈ। ਸਿਆਣਿਆਂ ਨੇ ਕਿਹਾ ਹੈ ਕਿ ਭਾਈ ਜ਼ਿੰਮੇਵਾਰ ਬਣੋ, ਹੱਕ ਤਾਂ ਆਪਣੇ-ਆਪ ਹੀ ਝੋਲੀ ਵਿਚ ਪੈ ਜਾਣਗੇ। ਪਰ ਜ਼ਿੰਮੇਵਾਰੀ ਦੀ ਗੱਲ ਕਹਿਣ ਦਾ ਅਸਰ ਤਾਂ ਵੇਖੋ ਕਿ ਜਿਵੇਂ ਬੰਦੇ ਨੂੰ ਦੰਦੀ ਵੱਢ ਲਈ ਹੋਵੇ।
ਸ਼ਾਇਦ ਇਹ ਸਾਡੇ ਪੁਰਾਣੇ ਰਿਵਾਜਾਂ ਅਤੇ ਸੰਸਕਾਰਾਂ ਦਾ ਹੀ ਤਾਂ ਅਸਰ ਸੀ, ਜਿੱਥੇ ਵੱਡੇ ਪਰਿਵਾਰਾਂ ਵਿਚ ਵੀ ਹਰ ਕੋਈ ਵੱਡੇ ਦੀ ਕਦਰ ਕਰਦਾ ਸੀ ਤੇ ਉਸ ਦੀ ਗੱਲ 'ਤੇ ਫੁੱਲ ਚੜ੍ਹਾਉਂਦਾ ਸੀ ਤੇ ਆਪਣੇ ਦਾਇਰੇ ਵਿਚ ਰਹਿੰਦਾ ਸੀ। ਵੱਡੇ-ਛੋਟੇ ਦਾ ਲਿਹਾਜ਼ ਤਾਂ ਭਾਈ ਦੇਖੇ ਹੀ ਬਣਦਾ ਸੀ ਤੇ ਤਾਂ ਹੀ ਤਾਂ ਉਨ੍ਹਾਂ ਪਰਿਵਾਰਾਂ ਦਾ ਜੀਵਨ ਸਫਲ ਸੀ। ਪਰਿਵਾਰ ਦੀ ਖੁਸ਼ੀ ਦਾ ਰਾਜ਼ ਲਿਹਾਜ਼, ਸ਼ਰਮ ਤੇ ਸੰਸਕਾਰ ਸਨ। ਘਰ ਦੀਆਂ ਨੂੰਹਾਂ ਵੀ ਇਸੇ ਰਾਜ਼ ਦੀ ਕਦਰ ਕਰਦੀਆਂ ਸਨ ਤੇ ਵੱਡੇ-ਛੋਟੇ ਦੀ ਸ਼ਰਮ ਅੱਜ ਨਾਲੋਂ ਕਿਤੇ ਵੱਧ ਸੀ। ਅੱਜ ਬਹੁਤੀਆਂ ਆਉਂਦੀਆਂ ਪਿੱਛੋਂ ਨੇ ਤੇ ਪਹਿਲਾਂ ਹੀ ਅੱਡ। ਕੋਰਟ-ਕਚਹਿਰੀਆਂ ਵਿਚ ਜਾਣਾ ਤਾਂ ਜਿਵੇਂ ਰਿਵਾਜ ਜਿਹਾ ਹੀ ਹੋ ਗਿਆ। ਅੱਜ ਪਰਿਵਾਰ ਛੋਟੇ ਹੋ ਗਏ ਨੇ ਤੇ ਸ਼ਾਇਦ ਸਾਡੀ ਸੋਚ ਵੀ। ਪਹਿਲਾਂ ਪਰਿਵਾਰ ਸੁੱਖ ਨਾਲ ਵੱਡੇ ਸਨ ਤੇ ਸੁਭਾਅ ਵਿਚ ਖੁੱਲ੍ਹਦਿਲੀ ਵੀ ਪੂਰੇ ਜ਼ੋਰਾਂ 'ਤੇ ਸੀ।
ਕਿਹਾ ਜਾਂਦਾ ਹੈ ਕਿ ਅੱਜ ਜ਼ਮਾਨਾ ਤਰੱਕੀ ਵਾਲਾ ਹੋ ਗਿਆ, ਸਭ ਪੜ੍ਹੇ-ਲਿਖੇ ਹੋ ਗਏ ਤੇ ਪਹਿਲੇ ਅਨਪੜ੍ਹਾਂ ਨਾਲੋਂ ਤਾਂ ਅੱਜ ਦੇ ਸਿਆਣੇ ਹੋ ਗਏ ਪਰ ਸਿਆਣਪ ਦੇਖਣ ਨੂੰ ਨਾ ਮਿਲੀ। ਪਰਿਵਾਰਾਂ ਵਿਚ ਪਈਆਂ ਦਰਾੜਾਂ ਭਰੀਆਂ ਹੀ ਨਹੀਂ ਜਾ ਸਕਦੀਆਂ। ਤਲਾਕ ਦੇ ਮੁਕੱਦਮੇ ਕਚਹਿਰੀਆਂ ਵਿਚ ਇੰਜ ਚੱਲਦੇ ਹਨ ਜਿਵੇਂ ਵਿਆਹ ਤਾਂ ਬਸ ਗੁੱਡੀਆਂ-ਪਟੋਲਿਆਂ ਦਾ ਖੇਡ ਹੋ ਗਿਆ ਜਾਂ ਇੰਜ ਕਹਿ ਲਓ ਕਿ ਕੋਈ ਰੋਬੋਟ ਖਿਡੌਣਾ ਬਾਜ਼ਾਰ ਵਿਚੋਂ ਖਰੀਦਿਆ ਤੇ ਜੇ ਉਹ ਉਵੇਂ ਨਾ ਚੱਲਿਆ, ਜਿਵੇਂ ਚਾਹਿਆ ਤਾਂ ਰਿਪਲੇਸ ਕਰ ਲੈਣਾ ਇਕ ਆਮ ਜਿਹਾ ਰਿਵਾਜ ਹੋ ਗਿਆ। ਸ਼ਰਮ ਤਾਂ ਜਿਵੇਂ ਖੰਭ ਹੀ ਲਾ ਕੇ ਉੱਡ ਗਈ ਹੋਵੇ। ਰਿਸ਼ਤਿਆਂ ਵਿਚ ਪਿਆਰ ਤੇ ਲਗਾਵ ਵਾਲਾ ਨਿੱਘ ਤਾਂ ਗੱਡੀ ਵਿਚ ਲੱਗੇ ਏ.ਸੀ. ਦੀ ਹਵਾ ਵਰਗਾ ਹੋ ਗਿਆ, ਜਿਹਨੂੰ ਰਿਮੋਟ ਕੰਟਰੋਲ ਜਾਂ ਆਪਣੀ ਮਰਜ਼ੀ ਨਾਲ ਘਟਾ ਜਾਂ ਵਧਾ ਲਿਆ। ਹਰ ਗੱਲ ਪੂਰੀ ਹੋਈ ਜਾਂ ਇੰਜ ਕਹਿ ਲਓ ਕਿ ਹਰ ਗੱਲ ਵਿਚ ਹਾਂਜੀ ਹਾਂਜੀ ਹੋਵੇ ਤਾਂ ਸਭ ਕੁਝ ਠੀਕ, ਨਹੀਂ ਤਾਂ ਚਲੋ ਕੋਰਟ-ਕਚਹਿਰੀ ਤੇ ਤੂੰ ਕੌਣ ਤੇ ਮੈਂ ਕੌਣ, ਰਿਸ਼ਤਿਆਂ ਦੀ ਗੱਲ ਤਾਂ ਬਾਅਦ ਦੀ ਹੈ। ਸਮਝ ਹੀ ਨਹੀਂ ਪੈਂਦੀ ਕਿ ਰਿਸ਼ਤਿਆਂ ਦੀ ਗਰਮਾਇਸ਼ ਕਿੱਥੇ ਗਈ ਭਾਈ। ਕਸ਼ਮਕਸ਼ ਹੈ ਬਈ, ਬੜੀ ਕਸ਼ਮਕਸ਼।


-(ਕੰਪਿਊਟਰ ਫੈਕਲਟੀ)
ਸ: ਸੀ: ਸੈ: ਸਕੂਲ, ਪਾਤੜਾਂ (ਪਟਿਆਲਾ)। ਮੋਬਾ: 98889-52061

ਪੁੱਤਰਾਂ ਨੂੰ ਵੀ ਘਰ ਦਾ ਕੰਮ ਸਿਖਾਓ

ਸਾਡੇ ਪਰਿਵਾਰਾਂ ਵਿਚ ਪੁੱਤਰ ਦੀ ਇਕ ਅਹਿਮ ਭੂਮਿਕਾ ਹੁੰਦੀ ਹੈ। ਸ਼ੁਰੂ ਤੋਂ ਹੀ ਪੁੱਤ ਦੇ ਮਨ ਵਿਚ ਇਹ ਬੈਠ ਜਾਂਦਾ ਹੈ ਕਿ ਉਹ ਪਰਿਵਾਰ ਦਾ ਸਭ ਤੋਂ ਕੀਮਤੀ ਅਤੇ ਮਹੱਤਵਪੂਰਨ ਅੰਗ ਹੈ। ਆਪਣੀ ਹਰ ਲੋੜ ਅਤੇ ਜ਼ਿੱਦ ਘਰ ਦੇ ਛੋਟੇ-ਵੱਡੇ ਹਰ ਮੈਂਬਰ ਕੋਲੋਂ ਮੰਨਵਾ ਲੈਂਦਾ ਹੈ। ...

ਪੂਰੀ ਖ਼ਬਰ »

ਇੰਜ ਪਾਓ ਛੁਟਕਾਰਾ ਮੁਹਾਸਿਆਂ ਤੋਂ

* ਸਭ ਤੋਂ ਪਹਿਲਾਂ ਤਾਂ ਤੁਸੀਂ ਆਪਣੀ ਰੋਜ਼ਮਰ੍ਹਾ ਨਿਯਮਤ ਕਰਨ ਦੀ ਭਰਪੂਰ ਕੋਸ਼ਿਸ਼ ਕਰੋ। * ਸਫਾਈ ਦਾ ਵਿਸ਼ੇਸ਼ ਧਿਆਨ ਰੱਖੋ। ਦਿਨ ਵਿਚ ਕਈ ਵਾਰ ਸਾਫ਼ ਪਾਣੀ ਨਾਲ ਮੂੰਹ ਨੂੰ ਧੋ ਕੇ ਤੌਲੀਏ ਨਾਲ ਦਬਾ-ਦਬਾ ਕੇ ਪੂੰਝ ਲਓ। * ਭੁੱਲ ਕੇ ਕਦੇ ਵੀ ਮੂੰਹ 'ਤੇ ਉੱਭਰੀਆਂ ਫਿਨਸੀਆਂ ਨੂੰ ...

ਪੂਰੀ ਖ਼ਬਰ »

ਕੀ ਤੁਸੀਂ ਆਪਣੀ ਨੌਕਰੀ ਤੋਂ ਸੰਤੁਸ਼ਟ ਹੋ?

ਇਕ ਖੋਜ ਅਨੁਸਾਰ 60 ਫੀਸਦੀ ਤੋਂ ਜ਼ਿਆਦਾ ਕਰਮਚਾਰੀ ਆਪਣੀ ਮੌਜੂਦਾ ਨੌਕਰੀ ਤੋਂ ਖੁਸ਼ ਨਹੀਂ ਹੁੰਦੇ ਹਨ। ਹਾਲਾਂਕਿ ਇਹ ਵੀ ਸੱਚ ਹੈ ਕਿ ਪੁਰਸ਼ਾਂ ਦੇ ਮੁਕਾਬਲੇ ਔਰਤਾਂ ਜ਼ਿਆਦਾ ਸੰਤੁਸ਼ਟ ਹੁੰਦੀਆਂ ਹਨ। ਫਿਰ ਵੀ ਇਹ ਨਿਯਮ ਉਨ੍ਹਾਂ 'ਤੇ ਵੀ ਲਾਗੂ ਹੁੰਦਾ ਹੈ ਕਿ ਕਾਫੀ ਵੱਡੀ ...

ਪੂਰੀ ਖ਼ਬਰ »

ਗ਼ਲਤੀ ਸਵੀਕਾਰਨ ਵਿਚ ਬੁਰਾਈ ਨਹੀਂ

* ਗੱਲ ਕਰਦੇ ਹੋਏ ਹਮੇਸ਼ਾ ਇਸ ਗੱਲ ਦਾ ਧਿਆਨ ਰੱਖੋ ਕਿ ਤੁਸੀਂ ਜਿਸ ਨਾਲ ਗੱਲ ਕਰ ਰਹੇ ਹੋ, ਕਿਤੇ ਉਸ ਦੀਆਂ ਭਾਵਨਾਵਾਂ ਨੂੰ ਸੱਟ ਤਾਂ ਨਹੀਂ ਪਹੁੰਚ ਰਹੀ, ਕਿਤੇ ਤੁਸੀਂ ਉਸ ਦੀ ਇੱਜ਼ਤ ਨੂੰ ਦਰਕਿਨਾਰ ਤਾਂ ਨਹੀਂ ਕਰ ਰਹੇ। ਜੇ ਕਦੇ ਅਜਿਹਾ ਲੱਗੇ ਤਾਂ ਉਸੇ ਸਮੇਂ ਆਪਣੀ ਗ਼ਲਤੀ ...

ਪੂਰੀ ਖ਼ਬਰ »

ਰਸੋਈਘਰ ਵਿਚ ਕੰਮ ਦੀਆਂ ਗੱਲਾਂ

* ਢੋਕਲਾ ਬਣਾਉਂਦੇ ਸਮੇਂ ਥੋੜ੍ਹੀ ਜਿਹੀ ਪੀਸੀ ਕਾਲੀ ਮਿਰਚ ਪਾ ਦਿਓ। ਸਵਾਦ ਵਧ ਜਾਵੇਗਾ। * ਰਾਇਤੇ 'ਤੇ 2-3 ਭੁੰਨੇ ਲੌਂਗਾਂ ਦਾ ਚੂਰਨ ਪਾ ਦਿਓ। ਰਾਇਤਾ ਬਹੁਤ ਸਵਾਦੀ ਲੱਗੇਗਾ। * ਇਮਲੀ ਨੂੰ ਸੁਕਾ ਕੇ ਲੂਣ ਲਗਾ ਕੇ ਗੋਲੇ ਬਣਾ ਲਓ ਅਤੇ ਹਵਾਬੰਦ ਡੱਬੇ ਵਿਚ ਰੱਖੋ। ਸਾਲ ਭਰ ...

ਪੂਰੀ ਖ਼ਬਰ »





Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX