ਤਾਜਾ ਖ਼ਬਰਾਂ


ਮਨਪ੍ਰੀਤ ਬਾਦਲ ਵੱਲੋਂ ਅੰਮ੍ਰਿਤਸਰ 'ਚ ਲਹਿਰਾਇਆ ਗਿਆ ਤਿਰੰਗਾ
. . .  11 minutes ago
ਅੰਮ੍ਰਿਤਸਰ, 15 ਅਗਸਤ (ਜਸਵੰਤ ਸਿੰਘ ਜੱਸ) - ਅੱਜ ਆਜ਼ਾਦੀ ਦਿਵਸ 'ਤੇ ਗੁਰੂ ਨਾਨਕ ਸਟੇਡੀਅਮ ਅੰਮ੍ਰਿਤਸਰ ਵਿਖੇ ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਵੱਲੋਂ ਕੌਮੀ ਤਿਰੰਗਾ ਲਹਿਰਾਇਆ...
ਆਪ ਵਲੰਟੀਅਰਾਂ 'ਤੇ ਹੋਏ ਪਰਚੇ 'ਚ ਮੇਰਾ ਕੋਈ ਰੋਲ ਨਹੀਂ-ਭਗਵੰਤ ਮਾਨ
. . .  16 minutes ago
ਮਹਿਲ ਕਲਾਂ, 15 ਅਗਸਤ (ਅਵਤਾਰ ਸਿੰਘ ਅਣਖੀ)-ਬੀਤੇ ਦਿਨੀਂ ਪਿੰਡ ਪੰਡੋਰੀ 'ਚ ਭਗਵੰਤ ਮਾਨ ਨੂੰ ਘੇਰਨ ਵਾਲੇ ਪੰਜ ਆਪ ਵਲੰਟੀਅਰਾਂ 'ਤੇ ਪੁਲਿਸ ਥਾਣਾ ਮਹਿਲ ਕਲਾਂ 'ਚ ਦਰਜ ਹੋਏ ਪਰਚੇ ਸਬੰਧੀ ਪ੍ਰਤੀਕਰਮ ਦਿੰਦਿਆਂ ਸੰਸਦ ਮੈਂਬਰ ਭਗਵੰਤ ਮਾਨ ਨੇ ਕਿਹਾ ਕਿ ਇਸ ਵਿਚ ਉਨ੍ਹਾਂ...
ਲਾਲਾ ਜੀ, ਸੁਖਦੇਵ, ਸਰਾਭਾ ਤੇ ਨਾਮਧਾਰੀਆਂ ਦੀ ਯਾਦਗਾਰ ਲਈ 1-1 ਕਰੋੜ ਦੇਣ ਦਾ ਐਲਾਨ
. . .  16 minutes ago
ਮੁੱਖ ਮੰਤਰੀ ਵੱਲੋਂ ਨਸ਼ਿਆਂ ਖਿਲਾਫ਼ 'ਬੱਡੀ, ਤੂੰ ਮੇਰਾ ਦੋਸਤ' ਮੁਹਿੰਮ ਦੀ ਸ਼ੁਰੂਆਤ
. . .  25 minutes ago
ਲੁਧਿਆਣਾ, 15 ਅਗਸਤ (ਪੁਨੀਤ ਬਾਵਾ)-ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਨਸ਼ਿਆਂ ਖਿਲਾਫ਼ 'ਬੱਡੀ, ਤੂੰ ਮੇਰਾ ਦੋਸਤ' ਮੁਹਿੰਮ ਦੀ ਸ਼ੁਰੂਆਤ ਕੀਤਾ ਤੇ ਬੱਡੀ ਕਿਤਾਬਚਾ ਜਾਰੀ ਕੀਤਾ ਅਤੇ ਕਿਸਾਨਾਂ ਨੂੰ ਪਰਾਲੀ ਨੂੰ ਅੱਗ ਲਗਾਉਣ ਤੋਂ ਰੋਕਣ ਲਈ ਸਬਸਿਡੀ ਤੇ ਖੇਤੀਬਾੜੀ ਮਸ਼ੀਨਰੀ...
ਵਰ੍ਹਦੇ ਮੀਂਹ 'ਚ ਕੈਬਨਿਟ ਮੰਤਰੀ ਵਿਜੇ ਇੰਦਰ ਸਿੰਗਲਾ ਨੇ ਲਹਿਰਾਇਆ ਕੌਮੀ ਝੰਡਾ
. . .  49 minutes ago
ਫ਼ਿਰੋਜ਼ਪੁਰ, 15 ਅਗਸਤ (ਜਸਵਿੰਦਰ ਸਿੰਘ ਸੰਧੂ ) ਆਜ਼ਾਦੀ ਦਿਹਾੜੇ ਮੌਕੇ ਅੱਜ ਵਰ੍ਹਦੇ ਮੀਂਹ 'ਚ ਫ਼ਿਰੋਜ਼ਪੁਰ ਅੰਦਰ ਸ਼ਹੀਦ ਭਗਤ ਸਿੰਘ ਸਟੇਡੀਅਮ ਵਿਖੇ ਕੈਬਨਿਟ ਮੰਤਰੀ ਵਿਜੇਇੰਦਰ ਸਿੰਗਲਾ ਵੱਲੋਂ ਕੌਮੀ ਝੰਡਾ ਲਹਿਰਾਇਆ ਗਿਆ । ਕੌਮੀ ਝੰਡਾ ਲਹਿਰਾਉਣ ਉਪਰੰਤ ਉਨ੍ਹਾਂ ਨੇ ਸਲਾਮੀ...
ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ ਪਟਿਆਲਾ 'ਚ ਲਹਿਰਾਇਆ ਤਿਰੰਗਾ
. . .  about 1 hour ago
ਪਟਿਆਲਾ, 15 ਅਗਸਤ - ਦੇਸ਼ ਦੇ 72ਵੇਂ ਆਜ਼ਾਦੀ ਦਿਹਾੜੇ ਮੌਕੇ ਯਾਦਵਿੰਦਰਾ ਸਟੇਡੀਅਮ ਪਟਿਆਲਾ ਵਿਖੇ ਕਰਵਾਏ ਜਾ ਰਹੇ ਜ਼ਿਲ੍ਹਾ ਪੱਧਰੀ ਸਮਾਗਮ 'ਚ ਪੰਜਾਬ ਦੇ ਪੇਂਡੂ ਵਿਕਾਸ ਤੇ ਪੰਚਾਇਤੀ ਅਤੇ ਮਕਾਨ ਉਸਾਰੀ, ਸ਼ਹਿਰੀ ਵਿਕਾਸ ਦੇ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ...
ਲੁਧਿਆਣਾ 'ਚ ਮੁੱਖ ਮੰਤਰੀ ਨੇ ਕੌਮੀ ਝੰਡਾ ਲਹਿਰਾਇਆ
. . .  about 1 hour ago
ਲੁਧਿਆਣਾ, 15 ਅਗਸਤ (ਪੁਨੀਤ ਬਾਵਾ)- ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਲੁਧਿਆਣਾ ਦੇ ਗੁਰੂ ਨਾਨਕ ਸਟੇਡੀਅਮ ਵਿਖੇ ਰਾਜ ਪੱਧਰੀ ਸਮਾਗਮ ਦੌਰਾਨ ਕੌਮੀ ਝੰਡਾ ਲਹਿਰਾਇਆ ਅਤੇ ਪੰਜਾਬ ਵਾਸੀਆਂ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਨੂੰ ਅਗਲੇ ਸਾਲ...
ਤਪਾ 'ਚ ਭਾਰੀ ਮੀਂਹ, ਜਨਜੀਵਨ ਪ੍ਰਭਾਵਿਤ
. . .  about 1 hour ago
ਤਪਾ ਮੰਡੀ, 15 ਅਗਸਤ (ਪ੍ਰਵੀਨ ਗਰਗ) - ਸਬ ਡਵੀਜ਼ਨ ਤਪਾ ਵਿਖੇ ਅੱਜ ਸਵੇਰ ਤੋਂ ਹੋ ਰਹੀ ਬਾਰਸ਼ ਨੇ ਜਿੱਥੇ ਜਨ ਜੀਵਨ ਪ੍ਰਭਾਵਿਤ ਕਰ ਦਿੱਤਾ ਹੈ, ਉੱਥੇ ਹੀ ਸ਼ਹਿਰ ਦੇ ਕਈ ਇਲਾਕੇ ਪਾਣੀ ਨਾਲ ਭਰ ਗਏ ਹਨ। ਇਸ ਤੋਂ ਇਲਾਵਾ ਆਜ਼ਾਦੀ ਦਿਹਾੜੇ ਲਈ ਕਰਾਏ ਜਾ ਰਹੇ ਪ੍ਰੋਗਰਾਮ...
ਮੈਂ ਆਪਣੇ ਦੇਸ਼ ਨੂੰ ਅੱਗੇ ਲੈ ਜਾਣ ਲਈ ਬੇਸਬਰ ਹਾਂ - ਪ੍ਰਧਾਨ ਮੰਤਰੀ ਮੋਦੀ
. . .  about 1 hour ago
ਅਸੀਂ ਗੋਲੀ ਜਾਂ ਗਾਲੀ ਦੇ ਰਸਤੇ ਨਹੀਂ, ਬਲਕਿ ਗਲੇ ਲਗਾ ਕੇ ਕਸ਼ਮੀਰੀ ਭਰਾਵਾਂ-ਭੈਣਾਂ ਦੇ ਨਾਲ ਅੱਗੇ ਵਧਣਾ ਚਾਹੁੰਦੇ ਹਾਂ - ਮੋਦੀ
. . .  about 1 hour ago
ਮੁਸਲਿਮ ਮਹਿਲਾਵਾਂ ਨੂੰ ਇਨਸਾਫ਼ ਦਿਵਾ ਕੇ ਰਹਾਂਗਾ - ਮੋਦੀ
. . .  about 1 hour ago
ਅਜੇ ਵੀ ਕੁੱਝ ਲੋਕ ਤਿੰਨ ਤਲਾਕ ਬਿਲ ਪਾਸ ਨਹੀਂ ਕਰਨ ਦੇ ਰਹੇ - ਮੋਦੀ
. . .  about 1 hour ago
ਤਿੰਨ ਤਲਾਕ ਦੀਆਂ ਕੁਰੀਤੀਆਂ ਨੇ ਮੁਸਲਿਮ ਬੇਟੀਆਂ ਦੀ ਜ਼ਿੰਦਗੀ ਤਬਾਹ ਕੀਤੀ - ਮੋਦੀ
. . .  about 1 hour ago
ਸ਼ਾਰਟ ਸਰਵਿਸ ਕਮਿਸ਼ਨ 'ਚ ਹੁਣ ਔਰਤਾਂ ਦਾ ਦਾਖਲਾ ਹੋਵੇਗਾ - ਮੋਦੀ
. . .  about 1 hour ago
3 ਲੱਖ ਸ਼ੱਕੀ ਕੰਪਨੀਆਂ ਨੂੰ ਲਗਾਏ ਤਾਲੇ - ਮੋਦੀ
. . .  about 1 hour ago
ਦੇਸ਼ 'ਚ 2013 'ਚ ਸਿੱਧਾ ਟੈਕਸ ਦੇਣ ਵਾਲਿਆਂ ਦੀ ਗਿਣਤੀ 4 ਕਰੋੜ ਸੀ, ਅੱਜ ਇਹ ਗਿਣਤੀ ਕਰੀਬ 7 ਕਰੋੜ ਹੋ ਗਈ ਹੈ - ਮੋਦੀ
. . .  about 1 hour ago
90 ਹਜ਼ਾਰ ਕਰੋੜ ਗਲਤ ਹੱਥਾਂ 'ਚ ਜਾਣ ਤੋਂ ਬਚਾਏ ਗਏ - ਮੋਦੀ
. . .  about 1 hour ago
25 ਸਤੰਬਰ ਨੂੰ ਇਸ ਯੋਜਨਾ ਨੂੰ ਪੂਰੇ ਦੇਸ਼ 'ਚ ਲਾਗੂ ਕੀਤਾ ਜਾਵੇਗਾ ਤੇ ਛੋਟੇ ਸ਼ਹਿਰਾਂ 'ਚ ਖੁੱਲ੍ਹਣਗੇ ਹਸਪਤਾਲ - ਮੋਦੀ
. . .  about 1 hour ago
ਅਯੁਸ਼ਮਾਨ ਯੋਜਨਾ ਤਹਿਤ 10 ਕਰੋੜ ਪਰਿਵਾਰਾਂ ਨੂੰ 5 ਲੱਖ ਤੱਕ ਦਾ ਮੁਫ਼ਤ ਇਲਾਜ ਮਿਲੇਗਾ - ਮੋਦੀ
. . .  about 1 hour ago
ਦੇਸ਼ ਦੀ ਆਜ਼ਾਦੀ ਦੇ 75 ਸਾਲ ਪੂਰੇ ਹੋਣ ਤੋਂ ਪਹਿਲਾ ਕਿਸਾਨਾਂ ਦੀ ਆਮਦਨੀ ਦੁੱਗਣੀ ਕਰਨ ਦਾ ਟੀਚਾ ਰੱਖਿਆ ਹੈ - ਮੋਦੀ
. . .  about 2 hours ago
ਆਜ਼ਾਦੀ ਦੇ 75 ਸਾਲ ਹੋਣ ਤੋਂ ਪਹਿਲਾ ਭਾਰਤ ਦੀ ਸੰਤਾਨ ਨੂੰ ਪੁਲਾੜ 'ਚ ਭੇਜਿਆ ਜਾਵੇਗਾ- ਮੋਦੀ
. . .  about 2 hours ago
ਸਾਡਾ ਦੇਸ਼ ਪੁਲਾੜ ਦੀ ਦੁਨੀਆ 'ਚ ਨਵੇਂ ਕੀਰਤੀਮਾਨ ਸਥਾਪਿਤ ਕਰ ਰਿਹਾ ਹੈ - ਮੋਦੀ
. . .  about 2 hours ago
ਆਜ਼ਾਦੀ ਦਿਵਸ : ਲਾਲ ਕਿਲ੍ਹੇ ਤੋਂ ਦੇਸ਼ ਨੂੰ ਸੰਬੋਧਨ ਕਰ ਰਹੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ
. . .  about 2 hours ago
ਅੱਜ ਦਾ ਵਿਚਾਰ
. . .  about 2 hours ago
ਆਜ਼ਾਦੀ ਦਿਵਸ 'ਤੇ ਅਦਾਰਾ 'ਅਜੀਤ' ਵਲੋਂ ਸ਼ੁਭਕਾਮਨਾਵਾਂ
. . .  about 2 hours ago
15 ਅਗਸਤ ਦਾ ਦਿਨ ਹਰ ਭਾਰਤੀ ਲਈ ਪਵਿੱਤਰ ਦਿਨ - ਰਾਸ਼ਟਰਪਤੀ
. . .  1 day ago
ਛੱਤੀਸਗੜ੍ਹ 'ਚ ਡੇਂਗੂ ਦੀ ਬਿਮਾਰੀ ਮਹਾਂਮਾਰੀ ਘੋਸ਼ਿਤ ,ਸਰਕਾਰ ਕਰੇਗੀ ਮੁਫ਼ਤ ਇਲਾਜ
. . .  1 day ago
ਨਸ਼ੇ'ਚ ਗੁੱਟ ਕਾਰ ਚਾਲਕ ਨੇ 2 ਬੱਚਿਆਂ ਸਮੇਤ 8 ਬੁਰੀ ਤਰਾਂ ਦਰੜੇ
. . .  1 day ago
15 ਅਗਸਤ ਦਾ ਦਿਨ ਹਰ ਭਾਰਤੀ ਲਈ ਪਵਿੱਤਰ ਦਿਨ - ਰਾਸ਼ਟਰਪਤੀ
. . .  1 day ago
7 ਗੈਂਗਸਟਰਾਂ ਨੂੰ ਮਾਰ ਮੁਕਾਇਆ ਕੈਪਟਨ ਸਰਕਾਰ ਨੇ - ਕੇਵਲ ਢਿੱਲੋਂ
. . .  1 day ago
ਕੈਪਟਨ ਵੱਲੋਂ ਲੁਧਿਆਣੇ ਦੇ ਸਨਅਤਕਾਰਾਂ ਤੇ ਆਗੂਆਂ ਨਾਲ ਵਿਚਾਰ ਚਰਚਾ
. . .  1 day ago
ਬਲੋਚਿਸਤਾਨ 'ਚ ਹੋਏ ਗ੍ਰਨੇਡ ਹਮਲੇ 'ਚ 11 ਲੋਕ ਜ਼ਖਮੀ
. . .  1 day ago
ਨਾਬਾਲਗ ਲੜਕੀ ਨਾਲ ਜਬਰ ਜਨਾਹ
. . .  1 day ago
ਕੈਪਟਨ ਵੱਲੋਂ ਪੰਜਾਬ ਦੇ ਪਹਿਲੇ ਸਰਕਾਰੀ ਸਮਾਰਟ ਸਕੂਲ ਦੀ ਸ਼ੁਰੂਆਤ
. . .  1 day ago
ਅਫ਼ਗਾਨਿਸਤਾਨ 'ਚ ਹੋਏ ਅੱਤਵਾਦੀ ਹਮਲੇ 'ਚ 7 ਪੁਲਿਸ ਕਰਮਚਾਰੀਆਂ ਦੀ ਮੌਤ
. . .  1 day ago
ਹੋਰ ਖ਼ਬਰਾਂ..
ਜਲੰਧਰ : ਸ਼ੁੱਕਰਵਾਰ 26 ਸਾਉਣ ਸੰਮਤ 550
ਿਵਚਾਰ ਪ੍ਰਵਾਹ: ਨਵੇਂ-ਨਵੇਂ ਅਰਥਾਂ ਵਿਚ ਫ਼ਿਰਕੂਪੁਣੇ ਦੀ ਵਿਆਖਿਆ ਕਰਨੀ ਹੀ ਵੱਡੀਆਂ ਸਮੱਸਿਆਵਾਂ ਦੀ ਜੜ੍ਹ ਹੈ। -ਬੁਲੇਟ ਏਰਿਕ
  •     Confirm Target Language  

ਸੰਪਾਦਕੀ

ਚਿੰਤਾਜਨਕ ਹਾਲਾਤ

ਇਕ ਪਾਸੇ ਪੰਜਾਬ 'ਚੋਂ ਨੌਜਵਾਨਾਂ ਦਾ ਕਿਸੇ ਨਾ ਕਿਸੇ ਤਰ੍ਹਾਂ ਵਿਦੇਸ਼ਾਂ ਵਿਚ ਜਾਣਾ ਜਾਰੀ ਹੈ। ਇਥੇ ਆਪਣੇ ਧੁੰਦਲੇ ਭਵਿੱਖ ਬਾਰੇ ਕਿਆਸ ਕਰਦੇ ਹੋਏ ਇਹ ਨੌਜਵਾਨ ਵਿਦੇਸ਼ਾਂ ਨੂੰ ਜਾਣ ਨੂੰ ਤਰਜੀਹ ਦੇ ਰਹੇ ਹਨ ਤਾਂ ਜੋ ਉਹ ਆਪਣੇ ਭਵਿੱਖ ਨੂੰ ਕੁਝ ਵਧੀਆ ਅਤੇ ਸੁਰੱਖਿਅਤ ਬਣਾ ਸਕਣ। ਇਸੇ ਲਈ ਇੰਗਲੈਂਡ ਅਤੇ ਯੂਰਪ ਦੇ ਕੁਝ ਹੋਰ ਦੇਸ਼ਾਂ ਤੋਂ ਇਲਾਵਾ ਅਮਰੀਕਾ ਅਤੇ ਕੈਨੇਡਾ ਵਿਚ ਪੰਜਾਬੀ ਮੂਲ ਦੇ ਪੰਜਾਬੀ ਕਾਫੀ ਗਿਣਤੀ ਵਿਚ ਜਾ ਵਸੇ ਹਨ। ਇਨ੍ਹਾਂ ਵਿਚ ਸਿੱਖ ਭਾਈਚਾਰੇ ਦੀ ਗਿਣਤੀ ਵੀ ਕਾਫੀ ਵੱਡੀ ਹੈ।
ਪਿਛਲੇ ਕੁਝ ਸਮੇਂ ਤੋਂ ਪੰਜਾਬੀਆਂ ਨੇ ਕੈਨੇਡਾ ਅਤੇ ਆਸਟ੍ਰੇਲੀਆ ਵੱਲ ਤਾਂ ਜਿਵੇਂ ਵਹੀਰਾਂ ਹੀ ਘੱਤ ਦਿੱਤੀਆਂ ਹੋਣ, ਪਰ ਇਸ ਦੇ ਨਾਲ-ਨਾਲ ਕਈ ਦੇਸ਼ਾਂ ਵਿਚੋਂ ਸਿੱਖ ਭਾਈਚਾਰੇ ਨਾਲ ਨਸਲੀ ਵਿਤਕਰਾ ਹੋਣ ਦੀਆਂ ਆ ਰਹੀਆਂ ਖ਼ਬਰਾਂ ਨੇ ਵੀ ਪ੍ਰੇਸ਼ਾਨੀ ਪੈਦਾ ਕੀਤੀ ਹੈ, ਖ਼ਾਸ ਤੌਰ 'ਤੇ ਸਾਲ 2001 ਵਿਚ ਅਲ-ਕਾਇਦਾ ਮੁਖੀ ਓਸਾਮਾ ਬਿਨ-ਲਾਦੇਨ ਵਲੋਂ ਅਮਰੀਕਾ ਦੇ ਨਿਊਯਾਰਕ ਸ਼ਹਿਰ ਵਿਚ ਬਹੁਤ ਵੱਡੀਆਂ ਹਿੰਸਕ ਵਾਰਦਾਤਾਂ ਕਰਵਾਏ ਜਾਣ ਤੋਂ ਬਾਅਦ ਤਾਂ ਅਜਿਹਾ ਨਸਲੀ ਵਿਤਕਰਾ ਹੋਰ ਵੀ ਵਧਿਆ ਲਗਦਾ ਹੈ। ਓਸਾਮਾ ਬਿਨ-ਲਾਦੇਨ ਅਤੇ ਉਸ ਦੇ ਸਾਥੀ ਪੱਗ ਬੰਨ੍ਹਦੇ ਸਨ ਅਤੇ ਦਾੜ੍ਹੀ ਰੱਖਦੇ ਸਨ। ਉਸ ਸਮੇਂ ਉਨ੍ਹਾਂ ਦੀਆਂ ਇਹ ਤਸਵੀਰਾਂ ਦੁਨੀਆ ਭਰ ਵਿਚ ਬੇਹੱਦ ਪ੍ਰਚੱਲਿਤ ਹੋਈਆਂ ਸਨ। ਦਸਤਾਰ ਤੇ ਦਾੜ੍ਹੀ ਸਿੱਖੀ ਦੀ ਵੀ ਪਛਾਣ ਹੈ। ਇਸ ਲਈ ਹਾਲੇ ਤੱਕ ਵੀ ਬਹੁਤ ਸਾਰੇ ਯੂਰਪੀ ਦੇਸ਼ਾਂ ਅਤੇ ਅਮਰੀਕਾ ਵਿਚ ਸਿੱਖ ਪਛਾਣ ਨੂੰ ਓਸਾਮਾ ਬਿਨ-ਲਾਦੇਨ ਅਤੇ ਉਸ ਦੇ ਸਾਥੀਆਂ ਦੀ ਪਛਾਣ ਨਾਲ ਜੋੜਿਆ ਜਾਂਦਾ ਹੈ। ਅਮਰੀਕਾ ਵਿਚ ਸਿੱਖ ਭਾਈਚਾਰੇ ਦੇ ਲੋਕ 19ਵੀਂ ਸਦੀ ਦੇ ਅਖੀਰ ਅਤੇ 20ਵੀਂ ਸਦੀ ਦੇ ਸ਼ੁਰੂ ਵਿਚ ਜਾ ਵਸੇ ਸਨ। ਉਸ ਸਮੇਂ ਉਨ੍ਹਾਂ ਦੀ ਕੈਨੇਡਾ ਵਿਚ ਕਾਫੀ ਗਿਣਤੀ ਹੋ ਗਈ ਸੀ। ਭਾਰਤ ਦੇ ਆਜ਼ਾਦੀ ਦੇ ਸੰਘਰਸ਼ ਵਿਚ ਗ਼ਦਰ ਲਹਿਰ ਵਿਚ ਕੈਨੇਡਾ ਅਤੇ ਅਮਰੀਕਾ ਵਿਚ ਰਹਿੰਦੇ ਸਿੱਖ ਭਾਈਚਾਰੇ ਵਲੋਂ ਅਹਿਮ ਯੋਗਦਾਨ ਪਾਇਆ ਗਿਆ ਸੀ। ਹੁਣ ਹਾਲਾਤ ਬਹੁਤ ਬਦਲ ਗਏ ਹਨ। ਸਿੱਖ ਭਾਈਚਾਰੇ ਦੇ ਦਰਜਨਾਂ ਹੀ ਲੋਕ ਯੂਰਪੀਨ ਦੇਸ਼ਾਂ ਅਤੇ ਅਮਰੀਕੀ ਉਪ ਮਹਾਂਦੀਪ ਵਿਚ ਵੀ ਵਸ ਚੁੱਕੇ ਹਨ। ਪਰ ਇਸ ਦੇ ਨਾਲ ਹੀ ਇਕ ਵੱਡੀ ਚਿੰਤਾ ਦਾ ਵਿਸ਼ਾ ਇਹ ਵੀ ਬਣ ਗਿਆ ਹੈ ਕਿ ਕਈ ਥਾਵਾਂ 'ਤੇ ਇਸ ਭਾਈਚਾਰੇ ਦੇ ਲੋਕਾਂ ਨਾਲ ਨਸਲੀ ਭੇਦਭਾਵ ਕੀਤੇ ਜਾਣ ਦੀਆਂ ਖ਼ਬਰਾਂ ਵਧੇਰੇ ਆਉਣ ਲੱਗੀਆਂ ਹਨ। ਪਿਛਲੇ ਕੁਝ ਮਹੀਨਿਆਂ ਵਿਚ ਵੱਖ-ਵੱਖ ਥਾਵਾਂ ਤੋਂ ਆਈਆਂ ਅਜਿਹੀਆਂ ਖ਼ਬਰਾਂ ਦੀ ਭਰਮਾਰ ਹੋਣੀ ਸ਼ੁਰੂ ਹੋ ਗਈ ਹੈ। ਉਦਾਹਰਣ ਦੇ ਲਈ ਫਰਵਰੀ ਦੇ ਮਹੀਨੇ ਵਿਚ ਅਮਰੀਕਾ ਵਿਚ ਕੈਲੀਫੋਰਨੀਆ ਦੇ ਕੇਂਟਕੀ ਸ਼ਹਿਰ ਵਿਚ ਗੈਰੀ ਸਿੰਘ ਨਾਂਅ ਦੇ ਇਕ ਸਿੱਖ ਦੇ ਗੈਸ ਸਟੇਸ਼ਨ 'ਤੇ ਕੁਝ ਲੋਕਾਂ ਵਲੋਂ ਨਸਲੀ ਟਿੱਪਣੀਆਂ ਕੀਤੀਆਂ ਗਈਆਂ ਅਤੇ ਭੰਨ-ਤੋੜ ਕੀਤੀ ਗਈ। ਗੈਰੀ ਸਿੰਘ ਨੇ ਕਿਹਾ ਕਿ ਉਹ 1990 ਵਿਚ ਅਮਰੀਕਾ ਆਇਆ ਸੀ। ਉਸ ਨਾਲ ਅਜਿਹੀ ਘਟਨਾ ਪਹਿਲੀ ਵਾਰ ਵਾਪਰੀ ਹੈ। ਫਰਵਰੀ ਦੇ ਮਹੀਨੇ ਵਿਚ ਹੀ ਅਮਰੀਕਾ ਦੀ ਸਟੇਟ ਇਲੀਨੋਇਸ ਵਿਚ ਇਕ ਟੈਕਸੀ ਡਰਾਈਵਰ ਗੁਰਜੀਤ ਸਿੰਘ ਨਾਲ ਗੋਰੇ ਤੇ ਗੋਰੀ ਵਲੋਂ ਦੁਰਵਿਹਾਰ ਕੀਤਾ ਗਿਆ ਅਤੇ ਉਸ ਉੱਪਰ ਪਿਸਤੌਲ ਤਾਣ ਕੇ ਉਸ ਦੀ ਦਿੱਖ ਬਾਰੇ ਨਸਲੀ ਟਿੱਪਣੀਆਂ ਕੀਤੀਆਂ ਗਈਆਂ। ਇਸੇ ਤਰ੍ਹਾਂ ਨਿਊਜਰਸੀ ਵਿਚ ਮੇਅਰ ਰਵਿੰਦਰ ਸਿੰਘ ਭੱਲਾ ਜੋ ਪਿਛਲੇ 17 ਸਾਲ ਤੋਂ ਇਥੇ ਰਹਿ ਰਿਹਾ ਹੈ ਅਤੇ ਸਿਟੀ ਕੌਂਸਲ ਲਈ ਦੋ ਵਾਰ ਮੇਅਰ ਵੀ ਚੁਣਿਆ ਜਾ ਚੁੱਕਾ ਹੈ, ਨੂੰ ਵੀ ਨਸਲੀ ਵਿਤਕਰੇ ਕਾਰਨ ਮਾਰਨ ਦੀਆਂ ਧਮਕੀਆਂ ਦਿੱਤੀਆਂ ਗਈਆਂ।
ਪਿਛਲੇ ਇਕ ਹਫ਼ਤੇ ਤੋਂ ਅਮਰੀਕਾ ਵਿਚ ਸਿੱਖ ਵਿਅਕਤੀਆਂ ਨਾਲ ਕੁੱਟਮਾਰ ਦੀਆਂ ਦੋ ਘਟਨਾਵਾਂ ਵਾਪਰੀਆਂ ਹਨ। ਕੈਲੀਫੋਰਨੀਆ ਦੇ ਸੁਰਜੀਤ ਸਿੰਘ ਮੱਲ੍ਹੀ ਦੀ ਕੁਝ ਗੋਰੇ ਲੋਕਾਂ ਵਲੋਂ ਨਸਲੀ ਟਿੱਪਣੀਆਂ ਕਰਕੇ ਸਖ਼ਤ ਕੁੱਟਮਾਰ ਕੀਤੀ ਗਈ ਅਤੇ ਕਿਹਾ ਗਿਆ ਕਿ ਇਥੇ ਤੁਹਾਡੀ ਲੋੜ ਨਹੀਂ ਹੈ। ਤੁਸੀਂ ਆਪਣੇ ਦੇਸ਼ ਵਾਪਸ ਚਲੇ ਜਾਓ। ਮੱਲ੍ਹੀ ਮੁਤਾਬਿਕ ਕੁੱਟਮਾਰ ਕਰਦਿਆਂ ਹਮਲਾਵਰਾਂ ਨੇ ਉਸ ਨੂੰ ਅੱਤਵਾਦੀ ਕਹਿੰਦੇ ਹੋਏ ਓਸਾਮਾ ਬਿਨ ਲਾਦੇਨ ਦਾ ਨਾਂਅ ਲਿਆ ਅਤੇ ਪਿਛਲੇ ਦਿਨੀਂ ਕੈਲੀਫੋਰਨੀਆ ਦੇ ਮੋਂਟੇਕਾ ਵਿਚ ਹੀ ਇਕ 70 ਸਾਲਾ ਸਿੱਖ ਵਿਅਕਤੀ ਸਾਹਿਬ ਸਿੰਘ ਨੱਤ ਦੀ ਵੀ ਦੋ ਨੌਜਵਾਨਾਂ ਵਲੋਂ ਨਸਲੀ ਟਿੱਪਣੀਆਂ ਕਰਦੇ ਹੋਏ ਸਖ਼ਤ ਕੁੱਟਮਾਰ ਕੀਤੀ ਗਈ। ਅਜਿਹੀਆਂ ਹੀ ਖ਼ਬਰਾਂ ਆਸਟ੍ਰੇਲੀਆ ਅਤੇ ਕਈ ਹੋਰ ਯੂਰਪੀਨ ਮੁਲਕਾਂ 'ਚੋਂ ਵੀ ਆ ਰਹੀਆਂ ਹਨ, ਜਿਨ੍ਹਾਂ ਨਾਲ ਸਿੱਖ ਸਮਾਜ ਵਿਚ ਵੱਡੀ ਚਿੰਤਾ ਪੈਦਾ ਹੋਈ ਹੈ। ਅਜਿਹੀ ਸਥਿਤੀ ਵਿਚ ਭਾਰਤ ਸਰਕਾਰ ਨੂੰ ਵੀ ਆਪਣੇ ਇਸ ਮਾਣ-ਮੱਤੇ ਭਾਈਚਾਰੇ ਨਾਲ ਖੜ੍ਹੇ ਹੋ ਕੇ ਇਸ ਸਬੰਧੀ ਦੂਸਰੇ ਦੇਸ਼ਾਂ ਨੂੰ ਸੁਚੇਤ ਕਰਨਾ ਚਾਹੀਦਾ ਹੈ। ਇਸ ਤੋਂ ਇਲਾਵਾ ਵੀ ਕੌਮਾਂਤਰੀ ਪੱਧਰ 'ਤੇ ਕੋਈ ਅਜਿਹੀ ਯੋਜਨਾ ਉਲੀਕੀ ਜਾਣੀ ਜ਼ਰੂਰੀ ਹੈ, ਜੋ ਦੁਨੀਆ ਭਰ ਵਿਚ ਵਸੇ ਸਿੱਖ ਭਾਈਚਾਰੇ ਦੀ ਪਹਿਚਾਣ ਸਬੰਧੀ ਚੇਤਨਾ ਪੈਦਾ ਕਰ ਸਕੇ ਅਤੇ ਉਨ੍ਹਾਂ ਦੀ ਸੁਰੱਖਿਆ ਨੂੰ ਵੀ ਯਕੀਨੀ ਬਣਾ ਸਕੇ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਮੇਤ ਵੱਡੀਆਂ ਸਿੱਖ ਸੰਸਥਾਵਾਂ ਨੂੰ ਵੀ ਪੈਦਾ ਹੋਈ ਇਸ ਸਥਿਤੀ ਸਬੰਧੀ ਗੰਭੀਰ ਹੋ ਕੇ ਸੋਚਣ ਅਤੇ ਕਿਸੇ ਤਰ੍ਹਾਂ ਦੀ ਪੁਖਤਾ ਯੋਜਨਾਬੰਦੀ ਕਰਨ ਦੀ ਜ਼ਰੂਰਤ ਹੋਵੇਗੀ।


-ਬਰਜਿੰਦਰ ਸਿੰਘ ਹਮਦਰਦ

ਕਿਸ ਕਰਵਟ ਬੈਠੇਗੀ ਆਮ ਆਦਮੀ ਪਾਰਟੀ ਦੀ ਲੜਾਈ ?

ਇਸ ਵੇਲੇ ਪੰਜਾਬ ਦੀ ਰਾਜਨੀਤੀ ਵਿਚ ਸਭ ਤੋਂ ਵੱਧ ਚਰਚਾ ਦਾ ਵਿਸ਼ਾ ਆਮ ਆਦਮੀ ਪਾਰਟੀ ਦੀ ਰਾਜਨੀਤੀ ਹੈ। ਇਹ ਸਵਾਲ ਸਭ ਤੋਂ ਵੱਧ ਪੁੱਛਿਆ ਜਾ ਰਿਹਾ ਹੈ ਕਿ ਪੰਜਾਬ ਵਿਚ 'ਆਪ' ਦਾ ਕੇਜਰੀਵਾਲ ਧੜਾ ਕਾਮਯਾਬ ਹੋਵੇਗਾ ਜਾਂ ਸੁਖਪਾਲ ਖਹਿਰਾ ਗੁੱਟ? ਜਾਂ ਕੀ ਸੁਖਪਾਲ ਖਹਿਰਾ, ਬੈਂਸ ...

ਪੂਰੀ ਖ਼ਬਰ »

ਠੰਢਾ ਯੂਰਪ ਵੀ ਆਇਆ ਸਖ਼ਤ ਗਰਮੀ ਦੀ ਮਾਰ ਹੇਠ

ਯੂਰਪ ਦੇ ਵਾਸੀ ਗਰਮ ਰੁੱਤ ਦੀ ਉਡੀਕ ਠੀਕ ਉਸੇ ਸ਼ਿੱਦਤ ਨਾਲ ਕਰਦੇ ਹਨ, ਜਿਸ ਤਰ੍ਹਾਂ ਭਾਰਤ ਦੇ ਮੈਦਾਨੀ ਇਲਾਕਿਆਂ ਵਿਚ ਸਰਦ ਰੁੱਤ ਦਾ ਰਾਹ ਵੇਖਿਆ ਜਾਂਦਾ ਹੈ, ਪਰ ਗੁਜ਼ਰ ਰਹੇ ਗਰਮੀ ਦੇ ਮੌਸਮ ਵਿਚ ਯੂਰਪ ਦੀ ਧਰਤੀ ਨਿੱਘੀ ਅਤੇ ਮਿੱਠੀ ਧੁੱਪ ਨੂੰ ਮਾਣਨ ਦੀ ਬਜਾਇ ਸਖ਼ਤ ਤਪਸ਼ ...

ਪੂਰੀ ਖ਼ਬਰ »

ਆਵਾਸ ਤੇ ਪ੍ਰਵਾਸ ਦੀ ਵਿਕਰਾਲ ਸਮੱਸਿਆ ਦਾ ਸਾਹਮਣਾ ਕਰ ਰਿਹੈ ਭਾਰਤ

1985 ਈ: ਵਿਚ ਉਸ ਸਮੇਂ ਦੇ ਭਾਰਤ ਦੇ ਪ੍ਰਧਾਨ ਮੰਤਰੀ ਸ੍ਰੀ ਰਾਜੀਵ ਗਾਂਧੀ ਨੇ ਦੋ ਸਮਝੌਤੇ ਕੀਤੇ ਸਨ-'ਪੰਜਾਬ ਸਮਝੌਤਾ' ਅਤੇ 'ਆਸਾਮ ਸਮਝੌਤਾ'। ਪੰਜਾਬ ਸਮਝੌਤਾ ਸੰਤ ਹਰਚੰਦ ਸਿੰਘ ਲੌਂਗੋਵਾਲ ਨਾਲ ਕੀਤਾ ਗਿਆ ਸੀ। ਉਹ ਪੰਜਾਬ ਦੇ ਸਾਕਾ ਨੀਲਾ ਤਾਰਾ (ਜੂਨ 1984) ਸਮੇਂ ਗ੍ਰਿਫ਼ਤਾਰ ...

ਪੂਰੀ ਖ਼ਬਰ »






Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX