ਤਾਜਾ ਖ਼ਬਰਾਂ


ਝਾਰਖੰਡ 'ਚ ਨਕਸਲੀ ਹਮਲਾ , 9 ਟਰੱਕਾਂ ਨੂੰ ਲਾਈ ਅੱਗ
. . .  about 1 hour ago
ਪ੍ਰਧਾਨ ਮੰਤਰੀ ਮੋਦੀ ਨੇ 2018 ਪੈਰਾ ਏਸ਼ੀਆਈ ਖੇਡਾਂ ਦੇ ਤਮਗ਼ਾ ਜੇਤੂ ਖਿਡਾਰੀਆਂ ਨਾਲ ਕੀਤੀ ਮੁਲਾਕਾਤ
. . .  about 3 hours ago
ਨਵੀਂ ਦਿੱਲੀ, 16 ਅਕਤੂਬਰ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ 2018 ਪੈਰਾ ਏਸ਼ੀਆਈ ਖੇਡਾਂ ਦੇ ਤਮਗ਼ਾ ਜੇਤੂ ਖਿਡਾਰੀਆਂ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਨੂੰ ਸਨਮਾਨਿਤ ਕੀਤਾ। ਇਸ ਮੌਕੇ ਪ੍ਰਧਾਨ ਮੰਤਰੀ ਮੋਦੀ ਨੇ ਤਮਗ਼ਾ ਜੇਤੂ ਖਿਡਾਰੀਆਂ ਦੇ ਕੋਚਾਂ ਦੀ ਵੀ ਪ੍ਰਸ਼ੰਸਾ....
ਅਲੀਗੜ੍ਹ ਮੁਸਲਿਮ ਯੂਨੀਵਰਸਿਟੀ ਨੇ ਦੋ ਕਸ਼ਮੀਰੀ ਵਿਦਿਆਰਥੀਆਂ ਦੀ ਮੁਅੱਤਲੀ ਕੀਤੀ ਰੱਦ
. . .  about 3 hours ago
ਅਲੀਗੜ੍ਹ, 16 ਅਕਤੂਬਰ - ਅਲੀਗੜ੍ਹ ਮੁਸਲਿਮ ਯੂਨੀਵਰਸਿਟੀ (ਏ.ਐਮ.ਯੂ) ਨੇ ਤਿੰਨ 'ਚੋਂ ਦੋ ਕਸ਼ਮੀਰੀ ਵਿਦਿਆਰਥੀਆਂ ਦੀ ਮੁਅੱਤਲੀ ਰੱਦ ਕਰ ਦਿੱਤੀ ਗਈ ਹੈ। ਏ.ਐਮ.ਯੂ ਨੇ ਵਧੀਕ ਕਮੇਟੀ ਦੀ ਰਿਪੋਰਟ ਦੇ ਬਾਅਦ ਇਹ ਫ਼ੈਸਲਾ ਲਿਆ ਹੈ। ਜਾਣਕਾਰੀ ਲਈ ਦੱਸ ਦੇਈਏ ...
ਭਾਜਪਾ 'ਚ ਸ਼ਾਮਲ ਹੋਏ ਗੋਆ ਦੇ ਦੋ ਕਾਂਗਰਸ ਵਿਧਾਇਕ
. . .  about 3 hours ago
ਪਣਜੀ, 16 ਅਕਤੂਬਰ- ਗੋਆ ਵਿਧਾਨ ਸਭਾ 'ਚ ਕਾਂਗਰਸ ਦੇ ਦੋ ਵਿਧਾਇਕ ਦਯਾਨੰਦ ਸੋਪਤੇ ਅਤੇ ਸੁਭਾਸ਼ ਸ਼ਿਰੋਦਕਰ ਅੱਜ ਭਾਰਤੀ ਜਨਤਾ ਪਾਰਟੀ (ਭਾਜਪਾ) 'ਚ ਸ਼ਾਮਲ ਹੋ ਗਏ ਹਨ। ਜਾਣਕਾਰੀ ਲਈ ਦੱਸ ਦੇਈਏ ਕਿ ਇਨ੍ਹਾਂ ਦੋਨਾਂ ਵਿਧਾਇਕਾਂ ਨੇ ਕਾਂਗਰਸ ਨੂੰ ਅਸਤੀਫ਼ਾ ਦੇ...
ਭਗੌੜੇ ਉਦਯੋਗਪਤੀ ਵਿਨੈ ਮਿੱਤਲ ਨੂੰ ਇੰਡੋਨੇਸ਼ੀਆ ਨੇ ਕੀਤਾ ਭਾਰਤ ਦੇ ਹਵਾਲੇ
. . .  about 4 hours ago
ਨਵੀਂ ਦਿੱਲੀ, 16 ਅਕਤੂਬਰ- ਕਰੀਬ 40 ਕਰੋੜ ਰੁਪਏ ਦੀ ਬੈਂਕ ਘਪਲੇ ਮਾਮਲਿਆਂ 'ਚ ਲੋੜੀਂਦੇ ਭਗੌੜੇ ਉਦਯੋਗਪਤੀ ਵਿਨੈ ਮਿੱਤਲ ਨੂੰ ਸੀ. ਬੀ. ਆਈ. ਦੀ ਬੇਨਤੀ 'ਤੇ ਇੰਡੋਨੇਸ਼ੀਆ ਨੇ ਭਾਰਤ ਦੇ ਹਵਾਲੇ ਕਰ ਦਿੱਤਾ ਹੈ। ਦੱਸ ਦੇਈਏ ਕਿ ਇਸ ਤੋਂ ਪਹਿਲਾਂ ਇੰਟਰਪੋਲ ਨੇ ਸੀ. ਬੀ. ਆਈ. ਦੀ....
ਸਕੱਤਰ ਸਕੂਲ ਸਿੱਖਿਆ ਵੱਲੋਂ ਰਮਸਾ ਅਧਿਆਪਕਾਂ ਦਾ ਡਾਟਾ ਦੇਣ ਤੋਂ ਇਨਕਾਰ
. . .  about 4 hours ago
ਐੱਸ. ਏ. ਐੱਸ. ਨਗਰ, 16 ਅਕਤੂਬਰ (ਤਰਵਿੰਦਰ ਸਿੰਘ ਬੈਨੀਪਾਲ)-ਲੋਕ ਇਨਸਾਫ਼ ਪਾਰਟੀ ਆਗੂ ਵਿਧਾਇਕ ਸਿਮਰਜੀਤ ਸਿੰਘ ਬੈਂਸ ਨੇ ਅੱਜ ਵਿੱਦਿਆ ਭਵਨ ਜਾ ਕੇ ਸਕੱਤਰ ਸਕੂਲ ਸਿੱਖਿਆਂ ਕ੍ਰਿਸ਼ਨ ਕੁਮਾਰ ਤੋਂ ਰਮਸਾ ਅਧਿਆਪਕਾਂ ਨੂੰ ਰੈਗੂਲਰ ਕਰਨ ਦੇ ਨਾਂਅ 'ਤੇ ..
ਮੁਰਾਦਾਬਾਦ 'ਚ ਕੰਧ ਡਿੱਗਣ ਕਾਰਣ ਦੋ ਔਰਤਾਂ ਦੀ ਮੌਤ
. . .  about 4 hours ago
ਮੁਰਾਦਾਬਾਦ, 16 ਅਕਤੂਬਰ - ਉਤਰ ਪ੍ਰਦੇਸ਼ 'ਚ ਮੁਰਾਦਾਬਾਦ ਦੇ ਕੁਡੰਕੀ ਇਲਾਕੇ 'ਚ ਇਕ ਕੰਧ ਡਿੱਗਣ ਕਾਰਨ ਦੋ ਔਰਤਾਂ ਦੀ ਮੌਤ ਹੋ ਗਈ ਜਦਕਿ ਇਕ ਬੱਚਾ ਗੰਭੀਰ ਰੂਪ 'ਚ ਜ਼ਖਮੀ ਹੋਇਆ ਹੈ ਜਿਸ ਨੂੰ ਨੇੜੇ ਦੇ ਹਸਪਤਾਲ 'ਚ ਇਲਾਜ ਲਈ ਦਾਖਲ ਕਰਵਾਇਆ ਗਿਆ...
ਮਾਂ ਨੇ ਪੰਜ ਬੱਚਿਆਂ ਸਮੇਤ ਖੂਹ 'ਚ ਮਾਰੀ ਛਾਲ, ਚਾਰ ਦੀ ਮੌਤ
. . .  about 5 hours ago
ਗਾਂਧੀਨਗਰ, 16 ਅਕਤੂਬਰ- ਗੁਜਰਾਤ ਦੇ ਭਾਵਨਗਰ ਜ਼ਿਲ੍ਹੇ ਦੇ ਅਲੰਗ ਥਾਣਾ ਖੇਤਰ ਅਧੀਨ ਪੈਂਦੇ ਪਾਂਚ ਪੀਪਲਾ ਪਿੰਡ 'ਚ ਇੱਕ ਔਰਤ ਨੇ ਆਪਣੇ ਪੰਜ ਬੱਚਿਆਂ ਸਮੇਤ ਖੂਹ 'ਚ ਛਾਲ ਮਾਰ ਦਿੱਤੀ। ਇਸ ਹਾਦਸੇ 'ਚ ਚਾਰ ਬੱਚਿਆਂ ਦੀ ਮੌਤ ਹੋ ਗਈ, ਜਦਕਿ ਔਰਤ ਅਤੇ ਉਸ...
ਦੁਸਹਿਰੇ ਮੌਕੇ ਪੂਰੇ ਪੰਜਾਬ 'ਚ ਅਧਿਆਪਕ ਜਲਾਉਣਗੇ ਮੁੱਖ ਮੰਤਰੀ, ਵਿੱਤ ਮੰਤਰੀ, ਸਿੱਖਿਆ ਮੰਤਰੀ ਅਤੇ ਸਿੱਖਿਆ ਸਕੱਤਰ ਦੇ ਪੁਤਲੇ
. . .  about 5 hours ago
ਸੰਗਰੂਰ, 16 ਅਕਤੂਬਰ (ਧੀਰਜ ਪਸ਼ੋਰੀਆ)- ਐਸ.ਐਸ.ਏ./ਅਸਾ ਅਧਿਆਪਕਾਂ ਦੀਆਂ ਤਨਖ਼ਾਹਾਂ 'ਚ ਕੀਤੀ ਕਟੌਤੀ ਤੋਂ ਬਾਅਦ ਅਧਿਆਪਕਾਂ ਦਾ ਸਰਕਾਰ ਪ੍ਰਤੀ ਗ਼ੁੱਸਾ ਲਗਾਤਾਰ ਵੱਧ ਰਿਹਾ ਹੈ। ਸਾਂਝਾ ਅਧਿਆਪਕ ਮੋਰਚਾ ਦੇ ਆਗੂ ਬਲਬੀਰ ਚੰਦ ਲੌਂਗੋਵਾਲ ਨੇ ਦੱਸਿਆ ...
ਕੈਪਟਨ ਨੇ ਬਾਦਲਾਂ ਨੂੰ ਪੂਰੀ ਸੁਰੱਖਿਆ ਮੁਹੱਈਆ ਕਰਾਉਣ ਦਾ ਦਿੱਤਾ ਭਰੋਸਾ
. . .  about 6 hours ago
ਮੋਹਾਲੀ, 16 ਅਕਤੂਬਰ- ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅੱਜ ਭਰੋਸਾ ਦਿੱਤਾ ਕਿ ਖ਼ਤਰਾ ਵਧਣ ਕਾਰਨ ਸੂਬਾ ਸਰਕਾਰ ਵਲੋਂ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਪੂਰੀ ਸੁਰੱਖਿਆ...
ਕੇਰਲ : ਸਬਰੀਮਾਲਾ 'ਚ ਮੰਦਰ 'ਚ ਜਾਣ ਤੋਂ ਰੋਕੀਆਂ ਗਈਆਂ ਔਰਤਾਂ
. . .  about 6 hours ago
ਤਿਰੂਵਨੰਤਪੁਰਮ, 16 ਅਕਤੂਬਰ- ਕੇਰਲ ਦੇ ਨਿਲਾਕਲ 'ਚ ਅੱਜ ਉਸ ਵੇਲੇ ਤਣਾਅ ਪੈਦਾ ਹੋ ਗਿਆ, ਜਦੋਂ ਔਰਤਾਂ ਦਾ ਇੱਕ ਸਮੂਹ ਸਰਕਾਰੀ ਕੇ. ਐੱਸ. ਆਰ. ਟੀ. ਸੀ. ਬੱਸ 'ਚ ਸਵਾਰ ਹੋ ਕੇ ਵਿਸ਼ਵ ਪ੍ਰਸਿੱਧ ਅਯੱਪਾ ਮੰਦਰ ਦੀ ਸਭ ਤੋਂ ਨਜ਼ਦੀਕੀ ਸੜਕ ਕੇਂਦਰ ਦੇ ਕੋਲ ਮੌਜੂਦ...
ਗੋਆ ਦੇ ਦੋ ਕਾਂਗਰਸ ਵਿਧਾਇਕਾਂ ਨੇ ਭਾਜਪਾ 'ਚ ਸ਼ਾਮਲ ਹੋਣ ਦਾ ਕੀਤਾ ਐਲਾਨ
. . .  about 6 hours ago
ਪਣਜੀ, 16 ਅਕਤੂਬਰ- ਗੋਆ ਵਿਧਾਨ ਸਭਾ 'ਚ ਕਾਂਗਰਸ ਦੇ ਦੋ ਵਿਧਾਇਕ ਦਯਾਨੰਦ ਸੋਪਤੇ ਅਤੇ ਸੁਭਾਸ਼ ਸ਼ਿਰੋਦਕਰ ਨੇ ਕਿਹਾ ਕਿ ਉਹ ਮੰਗਲਵਾਰ ਨੂੰ ਭਾਜਪਾ 'ਚ ਸ਼ਾਮਲ ਹੋਣਗੇ। ਇਨ੍ਹਾਂ ਦੋਨਾਂ ਵਿਧਾਇਕਾਂ ਨੂੰ ਭਾਜਪਾ 'ਚ ਸ਼ਾਮਲ ਹੋਣ ਤੋਂ ਕਾਂਗਰਸ ਵੱਲੋਂ ਭਾਜਪਾ ਸਰਕਾਰ...
ਦੋ ਭੈਣਾਂ ਦੇ ਇਕਲੌਤੇ ਭਰਾ ਦੀ ਭੇਦਭਰੀ ਹਾਲਤ 'ਚ ਮੌਤ
. . .  about 7 hours ago
ਰਾਮ ਤੀਰਥ, 16 ਅਕਤੂਬਰ (ਧਰਮਵੀਰ ਸਿੰਘ ਔਲਖ) - ਪੁਲਿਸ ਚੌਂਕੀ ਰਾਮ ਤੀਰਥ ਅਧੀਨ ਆਉਂਦੇ ਪਿੰਡ ਬੋਪਾਰਾਏ ਖ਼ੁਰਦ ਦੇ 2 ਭੈਣਾਂ ਦੇ ਇਕਲੌਤੇ ਅੰਮ੍ਰਿਤਧਾਰੀ ਨੌਜਵਾਨ ਵੀਰ ਜਗਰੂਪ ਸਿੰਘ (22) ਪੁੱਤਰ ਪ੍ਰਗਟ ਸਿੰਘ ਦੀ ਮੋਗਾ ਨੇੜੇ ਭੇਦ ਭਰੀ ਹਾਲਤ 'ਚ ਮੌਤ ਹੋਣ ਦੀ...
ਉੜੀਸਾ 'ਚ 'ਤਿਤਲੀ' ਤੂਫ਼ਾਨ ਕਾਰਨ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ ਹੋਈ 26
. . .  about 7 hours ago
ਭੁਵਨੇਸ਼ਵਰ, 16 ਅਕਤੂਬਰ- ਉੜੀਸਾ 'ਚ 'ਤਿਤਲੀ' ਤੂਫ਼ਾਨ ਅਤੇ ਉਸ ਤੋਂ ਬਾਅਦ ਆਏ ਹੜ੍ਹਾਂ ਕਾਰਨ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ 26 ਹੋ ਗਈ ਹੈ। ਇਸ ਕਾਰਨ ਸੂਬੇ ਦੇ 16 ਜ਼ਿਲ੍ਹਿਆਂ ਦੇ 7402 ਪਿੰਡਾਂ ਦੇ 57.08 ਲੱਖ ਲੋਕ ਪ੍ਰਭਾਵਿਤ ਹੋਏ ਹਨ। ਚੱਕਰਵਾਤੀ ਤੂਫ਼ਾਨ...
ਪੰਜ ਸਿਤਾਰਾ ਹੋਟਲ ਦੇ ਬਾਹਰ ਸਾਬਕਾ ਸੰਸਦ ਮੈਂਬਰ ਦੇ ਬੇਟੇ ਦੀ ਗੁੰਡਾਗਰਦੀ, ਪਿਸਤੌਲ ਦਿਖਾ ਕੇ ਕੀਤਾ ਹੰਗਾਮਾ
. . .  about 7 hours ago
ਨਵੀਂ ਦਿੱਲੀ, 16 ਅਕਤੂਬਰ- ਬਹੁਜਨ ਸਮਾਜ ਪਾਰਟੀ ਦੇ ਸਾਬਕਾ ਸੰਸਦ ਮੈਂਬਰ ਰਾਕੇਸ਼ ਪਾਂਡੇ ਦੇ ਬੇਟੇ ਆਸ਼ੀਸ਼ ਪਾਂਡੇ ਬੇਟੇ ਦੀ ਇੱਕ ਵੀਡੀਓ ਵਾਇਰਲ ਹੋ ਰਹੀ ਹੈ, ਜਿਸ 'ਚ ਉਹ ਦਿੱਲੀ ਦੇ ਇੱਕ ਪੰਜ ਸਿਤਾਰਾ ਹੋਟਲ ਦੇ ਬਾਹਰ ਇੱਕ ਜੋੜੇ ਨੂੰ ਪਿਸਤੌਲ ਨਾਲ ਧਮਕਾਉਂਦਾ ਨਜ਼ਰ...
ਚੀਨ : ਕੋਲੇ ਦੀ ਖਾਨ 'ਚ ਹੋਏ ਧਮਾਕੇ 'ਚ ਪੰਜ ਲੋਕਾਂ ਦੀ ਮੌਤ
. . .  about 8 hours ago
ਛੱਤੀਸਗੜ੍ਹ 'ਚ ਹੋਏ ਆਈ. ਈ. ਡੀ ਧਮਾਕੇ 'ਚ ਤਿੰਨ ਜਵਾਨ ਜ਼ਖ਼ਮੀ
. . .  about 8 hours ago
ਪੁਲਿਸ ਨਾਲ ਹੋਈ ਮੁੱਠਭੇੜ 'ਚ ਇਕ ਨਕਸਲੀ ਢੇਰ
. . .  about 8 hours ago
ਬੁੱਢੇ ਨਾਲੇ ਦੀ ਸਫ਼ਾਈ ਲਈ ਕੈਪਟਨ ਵੱਲੋਂ ਵਿਸ਼ੇਸ਼ ਟਾਸਕ ਫੋਰਸ ਦੇ ਗਠਨ ਦਾ ਹੁਕਮ ਜਾਰੀ
. . .  about 8 hours ago
ਐੱਨ. ਐੱਸ. ਯੂ. ਆਈ. ਦੇ ਕੌਮੀ ਪ੍ਰਧਾਨ ਫਿਰੋਜ਼ ਖ਼ਾਨ ਵਲੋਂ ਅਸਤੀਫ਼ਾ
. . .  about 8 hours ago
ਸਕੂਲ ਤੋਂ ਘਰ ਜਾ ਰਹੀਆਂ ਸਕੀਆਂ ਭੈਣਾਂ ਨੂੰ ਟਰੈਕਟਰ- ਟਰਾਲੀ ਨੇ ਕੁਚਲਿਆ
. . .  about 9 hours ago
ਜੰਮੂ-ਕਸ਼ਮੀਰ 'ਚ ਫੌਜ ਦੇ ਜਵਾਨ ਨੇ ਕੀਤੀ ਖ਼ੁਦਕੁਸ਼ੀ
. . .  about 9 hours ago
ਹਰਿਆਣਾ : ਕੱਪੜਾ ਗੋਦਾਮ 'ਚ ਲੱਗੀ ਭਿਆਨਕ ਅੱਗ
. . .  about 9 hours ago
ਜਨਤਾ ਦਲ (ਯੂ.) ਦੇ ਕੌਮੀ ਉਪ ਪ੍ਰਧਾਨ ਬਣੇ ਪ੍ਰਸ਼ਾਂਤ ਕਿਸ਼ੋਰ
. . .  about 9 hours ago
ਜਲੰਧਰ : ਸਿਹਤ ਵਿਗੜਨ ਕਾਰਨ ਹਸਪਤਾਲ 'ਚ ਦਾਖ਼ਲ ਕਰਾਇਆ ਗਿਆ ਗ੍ਰਿਫ਼ਤਾਰ ਕਸ਼ਮੀਰੀ ਵਿਦਿਆਰਥੀ
. . .  about 10 hours ago
ਹੱਤਿਆ ਦੇ ਮਾਮਲਿਆਂ 'ਚ ਹਿਸਾਰ ਅਦਾਲਤ ਨੇ ਰਾਮਪਾਲ ਨੂੰ ਸੁਣਾਈ ਉਮਰ ਕੈਦ ਦੀ ਸਜ਼ਾ
. . .  about 9 hours ago
ਰਾਏਕੋਟ ਪੁਲਿਸ ਵੱਲੋਂ ਵੱਡੀ ਮਾਤਰਾ 'ਚ ਬਰਾਮਦ ਨਜਾਇਜ਼ ਸ਼ਰਾਬ
. . .  about 10 hours ago
ਦਿੱਲੀ ਹਾਈਕੋਰਟ ਦੇ ਫ਼ੈਸਲੇ ਨੂੰ ਸੁਪਰੀਮ ਕੋਰਟ 'ਚ ਚੁਣੌਤੀ ਦੇਣਗੇ ਦਾਤੀ ਮਹਾਰਾਜ
. . .  about 10 hours ago
ਅੱਜ ਤੋਂ 'ਪ੍ਰਯਾਗਰਾਜ' ਦੇ ਨਾਂਅ ਨਾਲ ਜਾਣਿਆ ਜਾਵੇਗਾ ਇਲਾਹਾਬਾਦ
. . .  about 10 hours ago
ਯਾਤਰੀਆਂ ਨਾਲ ਭਰੀ ਬੱਸ ਨਹਿਰ 'ਚ ਡਿੱਗੀ, ਪੰਜ ਦੀ ਮੌਤ
. . .  about 10 hours ago
ਮੱਧ ਪ੍ਰਦੇਸ਼ 'ਚ ਗੁਰਦੁਆਰਾ ਦਾਤਾ ਬੰਦੀ ਛੋੜ ਸਾਹਿਬ ਵਿਖੇ ਨਤਮਸਤਕ ਹੋਏ ਰਾਹੁਲ ਗਾਂਧੀ
. . .  about 10 hours ago
ਜੰਮੂ-ਕਸ਼ਮੀਰ 'ਚ ਹੋਏ ਅੱਤਵਾਦੀ ਹਮਲੇ 'ਚ ਦੋ ਜਵਾਨ ਜ਼ਖ਼ਮੀ
. . .  about 11 hours ago
ਐਮ. ਜੇ. ਅਕਬਰ ਵਲੋਂ ਦਾਇਰ ਮਾਣਹਾਨੀ ਦੇ ਮਾਮਲੇ ਦੀ 18 ਅਕਤੂਬਰ ਨੂੰ ਹੋਵੇਗੀ ਸੁਣਵਾਈ
. . .  about 11 hours ago
ਹੱਤਿਆ ਮਾਮਲੇ 'ਚ ਰਾਮਪਾਲ ਨੂੰ ਅੱਜ ਸੁਣਾਈ ਜਾਵੇਗੀ ਸਜ਼ਾ, ਹਿਸਾਰ 'ਚ ਵਧੀ ਸੁਰੱਖਿਆ
. . .  about 11 hours ago
ਰੇਲਵੇ ਫਾਟਕ ਪਾਰ ਕਰਦੇ ਸਮੇਂ ਟਰੇਨ ਦੀ ਲਪੇਟ 'ਚ ਆਉਣ ਕਾਰਨ ਇੱਕ ਵਿਅਕਤੀ ਦੀ ਮੌਤ, ਚਾਰ ਜ਼ਖ਼ਮੀ
. . .  about 11 hours ago
ਜੰਮੂ ਕਸ਼ਮੀਰ 'ਚ ਆਖ਼ਰੀ ਪੜਾਅ ਤਹਿਤ ਨਿਗਮ ਚੋਣਾਂ ਲਈ ਵੋਟਿੰਗ ਜਾਰੀ
. . .  about 13 hours ago
ਉਤਰ ਪ੍ਰਦੇਸ਼ 'ਚ ਪੰਜ ਦਿਨਾਂ ਦੇ ਅੰਦਰ 3 ਬਸਪਾ ਨੇਤਾਵਾਂ ਦੇ ਹੋਏ ਕਤਲ
. . .  about 13 hours ago
ਮਾਈਕ੍ਰੋਸਾਫਟ ਦੇ ਸਹਿ ਸੰਸਥਾਪਕ ਦਾ ਹੋਇਆ ਦਿਹਾਂਤ
. . .  about 14 hours ago
ਮਾਓਵਾਦੀਆਂ ਨੇ ਰੇਲ ਪਟੜੀ ਉਡਾਈ
. . .  about 14 hours ago
ਉੱਤਰਾਖੰਡ 'ਚ ਭੁਚਾਲ ਦੇ ਝਟਕੇ
. . .  about 14 hours ago
ਅੱਜ ਦਾ ਵਿਚਾਰ
. . .  1 minute ago
ਯਮੁਨਾ 'ਚ 2 ਵਿਦਿਆਰਥੀਆਂ ਦੇ ਡੁੱਬਣ ਨਾਲ ਮੌਤ
. . .  10 minutes ago
ਪੁਲਵਾਮਾ 'ਚ ਸੀ ਆਰ ਪੀ ਐਫ ਕੈਂਪ 'ਤੇ ਅੱਤਵਾਦੀਆਂ ਦਾ ਹਮਲਾ
. . .  11 minutes ago
ਇੰਡੋ-ਨੇਪਾਲ ਬਾਰਡਰ ਤੋਂ 50 ਲੱਖ ਦੀ ਹੈਰੋਇਨ ਨਾਲ 2 ਤਸਕਰ ਕਾਬੂ
. . .  about 1 hour ago
ਅਫ਼ਗ਼ਾਨਿਸਤਾਨ: ਗੱਠਜੋੜ ਸੈਨਾ ਦੇ ਹਵਾਈ ਹਮਲੇ 'ਚ ਮਾਰੇ ਗਏ 13 ਅੱਤਵਾਦੀ
. . .  1 day ago
10 ਕਿੱਲੋ ਅਫ਼ੀਮ ਸਮੇਤ ਦੋ ਕਾਬੂ
. . .  1 day ago
ਰੂਸ 'ਚ ਮਹਿਸੂਸ ਕੀਤੇ ਗਏ ਭੂਚਾਲ ਦੇ ਝਟਕੇ
. . .  1 minute ago
ਕੋਲਕਾਤਾ 'ਚ ਕੈਮੀਕਲ ਫ਼ੈਕਟਰੀ ਨੂੰ ਲੱਗੀ ਭਿਆਨਕ ਅੱਗ
. . .  1 day ago
ਉਤਰਾਖੰਡ : ਨਗਰ ਨਿਗਮ ਚੋਣਾਂ ਦਾ ਐਲਾਨ
. . .  1 day ago
ਮੰਤਰੀ ਸਿੰਗਲਾ ਨੇ ਹਲਕਾ ਰਾਏਕੋਟ ਦੀਆਂ ਦੋ ਸੜਕਾਂ ਦੀ ਮੁਰੰਮਤ ਦੇ ਕੰਮਾਂ ਦਾ ਰੱਖਿਆ ਨੀਂਹ ਪੱਥਰ
. . .  1 day ago
ਹੋਰ ਖ਼ਬਰਾਂ..
ਜਲੰਧਰ : ਮੰਗਲਵਾਰ 30 ਸਾਉਣ ਸੰਮਤ 550
ਿਵਚਾਰ ਪ੍ਰਵਾਹ: ਸਾਰੇ ਸੰਗਠਨਾਂ ਵਿਚ ਵਿਗਾੜ ਦੀ ਪ੍ਰਵਿਰਤੀ ਲਾਜ਼ਮੀ ਤੌਰ 'ਤੇ ਹੁੰਦੀ ਹੈ। ਇਸ ਤੋਂ ਬਚਣ ਲਈ ਲਗਾਤਾਰ ਯਤਨ ਕਰਨੇ ਜ਼ਰੂਰੀ ਹਨ। -ਗੌਤਮ ਬੁੱਧ

ਫਰੀਦਕੋਟ / ਮੁਕਤਸਰ

ਕਮਿਸ਼ਨਰ ਹਰਜੀਤ ਸਿੰਘ ਆਜ਼ਾਦੀ ਦਿਵਸ ਮੌਕੇ ਫ਼ਰੀਦਕੋਟ ਵਿਖੇ ਲਹਿਰਾਉਣਗੇ ਕੌਮੀ ਝੰਡਾ-ਡੀ.ਸੀ.

ਫ਼ਰੀਦਕੋਟ, 13 ਅਗਸਤ (ਜਸਵੰਤ ਸਿੰਘ ਪੁਰਬਾ)-ਭਾਰਤ ਦੇ ਆਜ਼ਾਦੀ ਦਿਵਸ ਨੂੰ ਮਨਾਉਣ ਲਈ ਸਥਾਨਕ ਨਹਿਰੂ ਸਟੇਡੀਅਮ ਵਿਖੇ 15 ਅਗਸਤ ਨੂੰ ਹੋਣ ਵਾਲੇ ਜ਼ਿਲ੍ਹਾ ਪੱਧਰੀ ਸਮਾਗਮ ਦੌਰਾਨ ਕਮਿਸ਼ਨਰ ਫ਼ਰੀਦਕੋਟ ਮੰਡਲ ਹਰਜੀਤ ਸਿੰਘ ਕੌਮੀ ਝੰਡਾ ਲਹਿਰਾਉਣਗੇ | ਉਨ੍ਹਾਂ ਵਲੋਂ ਆਜ਼ਾਦੀ ਦਿਵਸ ਮੌਕੇ ਜ਼ਿਲ੍ਹਾ ਨਿਵਾਸੀਆਂ ਦੇ ਨਾਂਅ ਸੰਦੇਸ਼ ਵੀ ਦਿੱਤਾ ਜਾਵੇਗਾ | ਇਹ ਜਾਣਕਾਰੀ ਡਿਪਟੀ ਕਮਿਸ਼ਨਰ ਰਾਜੀਵ ਪਰਾਸ਼ਰ ਵਲੋਂ ਫੁੱਲ ਡਰੈਸ ਰਿਹਰਸਲ ਦਾ ਜਾਇਜ਼ਾ ਲੈਣ ਉਪਰੰਤ ਦਿੱਤੀ ਗਈ | ਡਿਪਟੀ ਕਮਿਸ਼ਨਰ ਰਾਜੀਵ ਪਰਾਸ਼ਰ ਨੇ ਸਮਾਗਮ ਦਾ ਪ੍ਰਬੰਧਾਂ ਦਾ ਜਾਇਜ਼ਾ ਲੈਣ ਉਪਰੰਤ ਦੱਸਿਆ ਕਿ ਆਜ਼ਾਦੀ ਦਿਵਸ ਸਮਾਰੋਹ ਮੌਕੇ ਬੀ.ਐੱਸ.ਐਫ, ਪੰਜਾਬ ਪੁਲਿਸ, ਪੰਜਾਬ ਹੋਮ ਗਾਰਡਜ਼, ਪੰਜਾਬ ਪੁਲਿਸ ਮਹਿਲਾ ਵਿੰਗ, ਐਨ.ਸੀ.ਸੀ. ਆਦਿ ਦੀ ਪਰੇਡ ਤੋਂ ਇਲਾਵਾ ਦੇਸ਼ ਭਗਤੀ ਦੇ ਗੀਤ ਤੇ ਸੱਭਿਆਚਾਰਕ ਪ੍ਰੋਗਰਾਮ ਵਿਸ਼ੇਸ਼ ਖਿੱਚ ਦਾ ਕੇਂਦਰ ਹੋਣਗੇ | ਸੱਭਿਆਚਾਰਕ ਪੋ੍ਰਗਰਾਮ 'ਚ ਸੈਂਟ ਮੈਰੀਜ਼ ਕਾਨਵੈਂਟ ਸਕੂਲ, ਬਾਬਾ ਫ਼ਰੀਦ ਪਬਲਿਕ ਸਕੂਲ, ਦਿੱਲੀ ਇੰਟਰਨੈਸ਼ਨਲ ਸਕੂਲ, ਮਾਊਾਟ ਲਿਟਰਾ ਜੀ ਸਕੂਲ, ਗੁਰੂ ਤੇਗ ਬਹਾਦਰ ਮਿਸ਼ਨ ਸੀਨੀਅਰ ਸੈਕੰਡਰੀ ਸਕੂਲ, ਸਰਕਾਰੀ ਬਲਬੀਰ ਸੀਨੀਅਰ ਸੈਕੰਡਰੀ ਸਕੂਲ ਫ਼ਰੀਦਕੋਟ, ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਫ਼ਰੀਦਕੋਟ, ਐੱਸ.ਬੀ.ਆਰ.ਐੱਸ. ਘੁੱਦੂਵਾਲਾ ਸਕੂਲਾਂ ਦੇ ਵਿਦਿਆਰਥੀਆਂ ਵਲੋਂ ਦੇਸ਼ ਭਗਤੀ ਅਤੇ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕੀਤੇ ਜਾਣਗੇ | 15 ਅਗਸਤ ਵਾਲੇ ਦਿਨ 100 ਸਕੂਲੀ ਵਿਦਿਆਰਥੀਆਂ ਜਿਨ੍ਹਾਂ ਨੂੰ ਬੱਡੀਜ਼ ਲਈ ਚੁਣਿਆ ਗਿਆ ਹੈ, ਨੂੰ ਬੈਜ ਵੰਡੇ ਜਾਣਗੇ | ਇਹ ਬੱਡੀਜ (ਦੋਸਤ ਗਰੁੱਪ) ਨਸ਼ਿਆਂ ਿਖ਼ਲਾਫ਼ ਜਾਗਰੂਕ ਕਰਨਗੇ | ਸੇਂਟ ਮੈਰੀ ਕਾਨਵੈਂਟ ਸਕੂਲ ਫ਼ਰੀਦਕੋਟ ਵਲੋਂ ਰਾਸ਼ਟਰੀ ਗਾਣ ਕੀਤਾ ਗਿਆ | ਇਸੇ ਦੌਰਾਨ ਅੱਜ ਆਜ਼ਾਦੀ ਦਿਵਸ ਸਮਾਗਮ 'ਚ ਵਧੀਕ ਡਿਪਟੀ ਕਮਿਸ਼ਨਰ (ਜ) ਗੁਰਜੀਤ ਸਿੰਘ ਅਤੇ ਸੀਨੀਅਰ ਪੁਲਿਸ ਕਪਤਾਨ ਰਾਜ ਬਚਨ ਸਿੰਘ ਸੰਧੂ ਵਲੋਂ ਪਰੇਡ ਦਾ ਨਿਰੀਖਣ ਕੀਤਾ ਗਿਆ | ਉਪਰੰਤ ਡੀ. ਐਸ.ਪੀ ਜਸਪਾਲ ਸਿੰਘ ਢਿੱਲੋਂ ਦੀ ਅਗਵਾਈ ਵਿਚ ਬੀ.ਐੱਸ.ਐਫ, ਪੰਜਾਬ ਪੁਲਿਸ, ਪੰਜਾਬ ਮਹਿਲਾ ਪੁਲਿਸ ਤੋਂ ਇਲਾਵਾ ਐਨ.ਸੀ.ਸੀ ਅਤੇ ਵੱਖ-ਵੱਖ ਸਕੂਲਾਂ ਦੀਆਂ ਟੁਕੜੀਆਂ ਵਲੋਂ ਮਾਰਚ ਪਾਸਟ ਕੀਤਾ ਗਿਆ | ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਪਰਮਜੀਤ ਕੌਰ, ਸਹਾਇਕ ਕਮਿਸ਼ਨਰ (ਜਨਰਲ) ਬਬਨਜੀਤ ਸਿੰਘ, ਐੱਸ. ਪੀ. (ਹੈਡ:) ਗੁਰਮੀਤ ਕੌਰ, ਐੱਸ.ਪੀ (ਇਨਵੈਸਟੀਗੇਸ਼ਨ) ਸੇਵਾ ਸਿੰਘ ਮੱਲੀ, ਸੀਨੀਅਰ ਕਾਂਗਰਸ ਆਗੂ ਸੁਰਿੰਦਰ ਗੁਪਤਾ, ਤਹਿਸੀਲਦਾਰ ਰਮੇਸ਼ ਕੁਮਾਰ ਜੈਨ, ਜ਼ਿਲ੍ਹਾ ਸਿੱਖਿਆ ਅਫਸਰ (ਸੈ:) ਅਤੇ ਐਲੀਮੈਂਟਰੀ ਕ੍ਰਮਵਾਰ ਬਲਜੀਤ ਕੌਰ, ਇੰਦਰਜੀਤ ਕੌਰ, ਜ਼ਿਲ੍ਹਾ ਗਾਈਡੈਂਸ ਕਾਊਾਸਲਰ ਜਸਬੀਰ ਜੱਸੀ ਤੇ ਹੋਰ ਹਾਜ਼ਰ ਸਨ |

ਪੰਜਾਬ ਦੀ ਕਾਂਗਰਸ ਸਰਕਾਰ ਤੇ ਮੁੱਖ ਮੰਤਰੀ ਕੋਲ ਅਜੇ ਵੀ ਇਤਿਹਾਸ ਬਦਲਣ ਦਾ ਸੁਨਹਿਰੀ ਮੌਕਾ-ਦਾਦੂਵਾਲ

r ਅੱਧਾ-ਅਧੂਰਾ ਨਹੀਂ ਸਿੱਖ ਕੌਮ ਨੂੰ ਪੂਰਾ ਇਨਸਾਫ ਚਾਹੀਦਾ- ਜਸਕਰਨ ਸਿੰਘ ਕਾਹਨ ਸਿੰਘ ਵਾਲਾ ਬਰਗਾੜੀ, 13 ਅਗਸਤ (ਸੁਖਰਾਜ ਸਿੰਘ ਗੋਂਦਾਰਾ, ਲਖਵਿੰਦਰ ਸ਼ਰਮਾ)-ਅਨਾਜ ਮੰਡੀ ਬਰਗਾੜੀ ਵਿਖੇ ਚੱਲ ਰਿਹਾ ਇਨਸਾਫ ਮੋਰਚਾ ਅੱਜ 74ਵੇਂ ਦਿਨ ਵੀ ਜਾਰੀ ਰਿਹਾ | ਇਸ ਮੋਰਚੇ 'ਚ ...

ਪੂਰੀ ਖ਼ਬਰ »

ਖੇਤ ਮਜ਼ਦੂਰਾਂ ਨੇ ਮੰਗਾਂ ਨੂੰ ਲੈ ਕੇ ਜੈਤੋ-ਬਠਿੰਡਾ ਰੋਡ 'ਤੇ 2 ਘੰਟੇ ਲਗਾਇਆ ਜਾਮ

ਜੈਤੋ, 13 ਅਗਸਤ (ਗੁਰਚਰਨ ਸਿੰਘ ਗਾਬੜੀਆ)- ਬਲਾਕ ਜੈਤੋ ਦੇ ਖੇਤ ਮਜ਼ਦੂਰਾਂ ਵਲੋਂ ਮੰਗਾਂ ਨੂੰ ਲੈ ਕੇ ਜੈਤੋ-ਬਠਿੰਡਾ ਰੋਡ 'ਤੇ ਸਥਿਤ ਬੀ. ਡੀ. ਪੀ. ਓ. ਜੈਤੋ ਦੇ ਦਫ਼ਤਰ ਅੱਗੇ ਕਰੀਬ 2 ਘੰਟੇ ਆਵਜਾਈ ਠੱਪ ਕਰਕੇ ਪੰਜਾਬ ਸਰਕਾਰ ਵਿਰੁੱਧ ਨਾਅਰੇਬਾਜ਼ੀ ਕੀਤੀ ਗਈ | ਰੋਸ ਧਰਨੇ ਦੀ ...

ਪੂਰੀ ਖ਼ਬਰ »

'ਆਪ' ਪਾਰਟੀ ਵਲੋਂ ਰਾਮੇਆਣਾ ਦੀ ਅਗਵਾਈ 'ਚ ਮੋਮਬੱਤੀ ਮਾਰਚ

ਜੈਤੋ, 13 ਅਗਸਤ (ਭੋਲਾ ਸ਼ਰਮਾ)-ਪਿਛਲੇ ਦਿਨੀਂ ਥਾਣਾ ਧਾਰੀਵਾਲ ਅਧੀਨ ਪੈਂਦੇ ਪਿੰਡ ਜੋਗੋਵਾਲ ਜੱਟਾਂ ਵਿਖੇ ਗ਼ਰੀਬ ਪਰਿਵਾਰ ਨਾਲ ਸਬੰਧਿਤ 8 ਸਾਲ ਦੀ ਬੱਚੀ ਨਾਲ ਜਬਰ ਜਨਾਹ ਦੀ ਕੋਸ਼ਿਸ਼ ਕਰਨ ਤੋਂ ਬਾਅਦ ਬੇਰਹਿਮੀ ਨਾਲ ਹੱਤਿਆ ਕਰਨ ਦੇ ਰੋਸ ਵਜੋਂ ਬੀਤੀ ਸ਼ਾਮ ਆਮ ਆਦਮੀ ...

ਪੂਰੀ ਖ਼ਬਰ »

ਵਿਦਿਆਰਥਣ ਨੂੰ ਖੁਦਕੁਸ਼ੀ ਲਈ ਮਜਬੂਰ ਕਰਨ ਦੇ ਦੋਸ਼ਾਂ ਤਹਿਤ ਮਾਮਲਾ ਦਰਜ

ਫ਼ਰੀਦਕੋਟ, 13 ਅਗਸਤ (ਸਰਬਜੀਤ ਸਿੰਘ)-ਸਥਾਨਕ ਮੁਹੱਲਾ ਜਾਨੀਆਂ ਦੀ 21 ਸਾਲਾ ਇਕ ਵਿਦਿਆਰਥਣ ਨੂੰ ਖੁਦਕੁਸ਼ੀ ਲਈ ਮਜਬੂਰ ਕਰਨ ਦੇ ਦੋਸ਼ਾਂ ਤਹਿਤ ਲੜਕੀ ਦੀ ਸਹੇਲੀ ਅਤੇ ਉਸ ਦੇ ਚਾਚੇ ਵਿਰੁੱਧ ਮਾਮਲਾ ਦਰਜ ਕੀਤਾ ਗਿਆ ਹੈ | ਜਾਣਕਾਰੀ ਅਨੁਸਾਰ ਕੰਨਵਰ ਪਾਲ ਸਿੰਘ ਪੁੱਤਰ ...

ਪੂਰੀ ਖ਼ਬਰ »

ਕਲਾਸ ਫੋਰਥ ਗੌਰਮਿੰਟ ਇੰਪਲਾਈਜ਼ ਯੂੁਨੀਅਨ ਜ਼ਿਲ੍ਹਾ ਫ਼ਰੀਦਕੋਟ ਦਾ ਹੋਇਆ ਚੋਣ ਇਜਲਾਸ

ਫ਼ਰੀਦਕੋਟ, 13 ਅਗਸਤ (ਸਰਬਜੀਤ ਸਿੰਘ)-ਕਲਾਸ ਫੋਰਥ ਗੌਰਮਿੰਟ ਇੰਪਲਾਈਜ਼ ਯੂੁੁੁਨੀਅਨ ਜ਼ਿਲ੍ਹਾ ਫ਼ਰੀਦਕੋਟ ਵਲੋਂ ਅੱਜ ਇੱਥੇ ਬਰਜਿੰਦਰ ਕਾਲਜ ਦੇ ਮੁੱਖ ਹਾਲ ਵਿਚ ਮੁਲਾਜ਼ਮਾਂ ਦੇ ਪ੍ਰਮੁੱਖ ਆਗੂ ਸੱਜਣ ਸਿੰਘ, ਰਣਜੀਤ ਸਿੰਘ ਰਾਣਵਾਂ, ਹਰਭਗਵਾਨ ਸ੍ਰੀ ਮੁਕਤਸਰ ਸਾਹਿਬ, ...

ਪੂਰੀ ਖ਼ਬਰ »

ਦੜਾ ਸੱਟਾ ਲਾਉਂਦਾ ਇਕ ਕਾਬੂ

ਕੋਟਕਪੂਰਾ, 13 ਅਗਸਤ (ਮੇਘਰਾਜ)-ਥਾਣਾ ਸਿਟੀ ਕੋਟਕਪੂਰਾ ਪੁਲਿਸ ਵਲੋਂ ਇਕ ਵਿਅਕਤੀ ਨੂੰ ਸ਼ਰੇ੍ਹਆਮ ਦੜਾ ਸੱਟਾ ਲਾਉਂਦੇ ਨੂੰ ਨਕਦੀ ਸਮੇਤ ਕਾਬੂ ਕਰਨ ਵਿਚ ਸਫਲਤਾ ਹਾਸਲ ਕੀਤੀ ਹੈ | ਪ੍ਰਾਪਤ ਜਾਣਕਾਰੀ ਅਨੁਸਾਰ ਹੌਲਦਾਰ ਸੂਬਾ ਸਿੰਘ ਨੇ ਦੱਸਿਆ ਕਿ ਉਹ ਅੱਜ ਸਾਥੀ ...

ਪੂਰੀ ਖ਼ਬਰ »

45 ਕਿੱਲੋ ਲਾਹਣ ਸਮੇਤ ਇਕ ਕਾਬੂ

ਫ਼ਰੀਦਕੋਟ, 13 ਅਗਸਤ (ਸਰਬਜੀਤ ਸਿੰਘ)-ਥਾਣਾ ਸਦਰ ਫ਼ਰੀਦਕੋਟ ਵਲੋਂ 45 ਕਿੱਲੋ ਲਾਹਣ ਸਮੇਤ ਇਕ ਵਿਅਕਤੀ ਨੂੰ ਕਾਬੂ ਕਰਨ ਦਾ ਦਾਅਵਾ ਕੀਤਾ ਗਿਆ ਹੈ | ਜਾਣਕਾਰੀ ਅਨੁਸਾਰ ਹੌਲਦਾਰ ਨਰਿੰਦਰ ਪਾਲ ਕੌਰ ਚੌਕੀ ਗੋਲੇਵਾਲਾ ਵਲੋਂ ਗੁਪਤ ਸੂਚਨਾ ਦੇ ਆਧਾਰ 'ਤੇ ਪਿੰਡ ਸਾਧਾਂਵਾਲਾ ...

ਪੂਰੀ ਖ਼ਬਰ »

ਪੀ.ਐੱਸ.ਯੂ. ਦੇ ਸੂਬਾ ਪ੍ਰਧਾਨ 'ਤੇ ਡੀ.ਸੀ. ਦੀ ਗੱਡੀ ਰੋਕਣ ਦੇ ਦੋਸ਼ਾਂ ਤਹਿਤ ਪਰਚਾ ਦਰਜ

ਫ਼ਰੀਦਕੋਟ, 13 ਅਗਸਤ (ਸਰਬਜੀਤ ਸਿੰਘ)-ਸਿਟੀ ਪੁਲਿਸ ਫ਼ਰੀਦਕੋਟ ਵਲੋਂ ਡਿਪਟੀ ਕਮਿਸ਼ਨਰ ਫ਼ਰੀਦਕੋਟ ਦੀ ਸ਼ਿਕਾਇਤ ਦੇ ਆਧਾਰ 'ਤੇ ਪੰਜਾਬ ਸਟੂਡੈਂਟਸ ਯੂਨੀਅਨ ਦੇ ਸੂਬਾ ਪ੍ਰਧਾਨ ਰਜਿੰਦਰ ਸਿੰਘ ਿਖ਼ਲਾਫ਼ ਡਿਪਟੀ ਕਮਿਸ਼ਨਰ ਦੀ ਗੱਡੀ ਘੇਰਨ ਅਤੇ ਉਸ ਦੇ ਬੋਨਟ ਉੱਪਰ ਚੜਣ ...

ਪੂਰੀ ਖ਼ਬਰ »

ਜ਼ਿਲ੍ਹਾ ਗਤਕਾ ਐਸੋਸੀਏਸ਼ਨ ਦੀ ਮੀਟਿੰਗ

ਫ਼ਰੀਦਕੋਟ, 13 ਅਗਸਤ (ਚਰਨਜੀਤ ਸਿੰਘ ਗੋਂਦਾਰਾ)-ਜ਼ਿਲ੍ਹਾ ਗਤਕਾ ਐਸੋਸੀਏਸ਼ਨ ਫ਼ਰੀਦਕੋਟ ਦੀ ਮੀਟਿੰਗ ਕੁਲਤਾਰ ਸਿੰਘ ਬਰਾੜ ਦੀ ਪ੍ਰਧਾਨਗੀ ਹੇਠ ਬਾਬਾ ਫਰੀਦ ਲਾਅ ਕਾਲਜ ਫ਼ਰੀਦਕੋਟ 'ਚ ਹੋਈ | ਇਸ ਮੀਟਿੰਗ 'ਚ ਬਾਬਾ ਫਰੀਦ ਜੀ ਦੇ ਆਗਮਨ ਪੁਰਬ ਨੂੰ ਸਮਰਪਿਤ ਪਿਛਲੇ ਸਾਲ ...

ਪੂਰੀ ਖ਼ਬਰ »

ਕਮੇਟੀ ਵਲੋਂ ਸਰਕਾਰੀ ਸਕੂਲ ਵਿੱਤੀ ਸਹਾਇਤਾ

ਕੋਟਕਪੂਰਾ, 13 ਅਗਸਤ (ਮੋਹਰ ਸਿੰਘ ਗਿੱਲ, ਮੇਘਰਾਜ)-ਗੁਰਦੁਆਰਾ ਸਾਹਿਬ ਬਾਬਾ ਭਾਈ ਸਾਈਾ ਦੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਹਰੀ ਨੌ ਦੇ ਪਿੰ੍ਰਸੀਪਲ ਨਵਦੀਪ ਸ਼ਰਮਾ ਨੂੰ ਦਸ ਹਜ਼ਾਰ ਦੀ ਨਕਦ ਰਾਸ਼ੀ ਸਕੂਲ ਦੇ ਵਿਕਾਸ ਕੰਮਾਂ ਲਈ ...

ਪੂਰੀ ਖ਼ਬਰ »

ਪੀ.ਟੀ.ਆਈ. ਅਧਿਆਪਕ ਵਲੋਂ ਆਪਣੇ ਤਜਰਬੇ ਵਿਦਿਆਰਥੀਆਂ ਨਾਲ ਸਾਂਝੇ

ਸ੍ਰੀ ਮੁਕਤਸਰ ਸਾਹਿਬ, 13 ਅਗਸਤ (ਰਣਜੀਤ ਸਿੰਘ ਢਿੱਲੋਂ)-ਸਰਕਾਰੀ ਹਾਈ ਸਕੂਲ ਬੂੜਾ ਗੁੱਜਰ ਵਿਖੇ ਸਕੂਲ ਵਿਚੋਂ ਬਦਲੀ ਕਰਵਾ ਕੇ ਗਏ ਪੀ.ਟੀ.ਆਈ. ਅਧਿਆਪਕ ਸੁਖਵਿੰਦਰਜੀਤ ਸਿੰਘ ਜੋ ਕਿ ਸ: ਮਿਡਲ ਸਕੂਲ ਕੋਟਲੀ ਸੰਘਰ ਵਿਖੇ ਸੇਵਾ ਨਿਭਾ ਰਹੇ ਹਨ, ਵਲੋਂ ਵਿਦਿਆਰਥੀਆਂ ਅਤੇ ...

ਪੂਰੀ ਖ਼ਬਰ »

ਅਲਾਇੰਸ ਇੰਟਰਨੈਸ਼ਨਲ ਸਕੂਲ ਜੈਤੋ ਵਿਖੇ ਬੱਚਿਆਂ ਨੇ ਮਾਣਿਆ ਫ਼ਨ ਪਾਰਟੀ ਦਾ ਆਨੰਦ

ਜੈਤੋ, 13 ਅਗਸਤ (ਭੋਲਾ ਸ਼ਰਮਾ)-ਅਲਾਇੰਸ ਇੰਟਰਨੈਸ਼ਨਲ ਸਕੂਲ ਜੈਤੋ ਵਿਖੇ ਬੱਚਿਆਂ ਨੇ ਫ਼ਨ-ਪਾਰਟੀ ਦਾ ਆਨੰਦ ਮਾਣਿਆ | ਇਸ ਪਾਰਟੀ ਵਿਚ ਬੱਚਿਆਂ ਨੇ ਰਲ-ਮਿਲ ਕੇ ਖਾਣ-ਪੀਣ ਦਾ ਆਨੰਦ ਲਿਆ, ਇਸ ਦੇ ਨਾਲ-ਨਾਲ ਇਨ੍ਹਾਂ ਨੰਨ੍ਹੇ ਮੁੰਨ੍ਹੇ ਬੱਚਿਆਂ ਨੇ ਆਪਣੀ ਕਲਾ ਦਾ ਪ੍ਰਦਰਸ਼ਨ ...

ਪੂਰੀ ਖ਼ਬਰ »

ਪੁਲਿਸ ਦੇ ਨੱਕ ਥੱਲੇ ਚੋਰਾਂ ਨੇ ਤੋੜਿਆ ਦੁਕਾਨ ਦਾ ਸ਼ਟਰ

ਲੱਖ ਰੁਪਏ ਦੀਆਂ ਪਾਨ, ਬੀੜੀਆਂ ਤੇ ਸਿਗਰਟਾਂ ਕੀਤੀਆਂ ਚੋਰੀ ਫ਼ਰੀਦਕੋਟ, 13 ਅਗਸਤ (ਸਰਬਜੀਤ ਸਿੰਘ)- ਸਥਾਨਕ ਘਨੱਈਆ ਚੌਕ ਵਿਖੇ ਸਥਿਤ ਇਕ ਪਾਨ ਵਾਲੀ ਦੁਕਾਨ ਦਾ ਰਾਤ ਬਰਾਤੇ ਅਣਪਛਾਤੇ ਵਿਅਕਤੀਆਂ ਵਲੋਂ ਸ਼ਟਰ ਤੋੜ ਕੇ ਲਗਪਗ ਲੱਖ ਰੁਪਏ ਦੇ ਪਾਨ, ਬੀੜੀਆਂ, ਸਿਗਰਟਾਂ ਅਤੇ ...

ਪੂਰੀ ਖ਼ਬਰ »

ਮੈਡੀਕਲ ਜਾਂਚ ਕੈਂਪ ਦੌਰਾਨ 310 ਮਰੀਜ਼ਾਂ ਦਾ ਕੀਤਾ ਚੈਕਅੱਪ

ਸ੍ਰੀ ਮੁਕਤਸਰ ਸਾਹਿਬ, 13 ਅਗਸਤ (ਰਣਜੀਤ ਸਿੰਘ ਢਿੱਲੋਂ)-ਸਮਾਜਸੇਵੀ ਸੰਸਥਾ ਮੁਕਤੀਸਰ ਵੈੱਲਫ਼ੇਅਰ ਕਲੱਬ ਅਤੇ ਫੋਰਟਿਸ ਹਸਪਤਾਲ ਮੋਹਾਲੀ ਦੇ ਸਹਿਯੋਗ ਨਾਲ ਸਥਾਨਕ ਭਾਈ ਮਹਾਂ ਸਿੰਘ ਦੀਵਾਨ ਹਾਲ ਵਿਖੇ ਮੁਫ਼ਤ ਮੈਡੀਕਲ ਜਾਂਚ ਲਾਇਆ ਗਿਆ, ਜਿਸ ਵਿਚ ਦਿਲ ਦੀਆਂ ...

ਪੂਰੀ ਖ਼ਬਰ »

ਕਾਂਗਰਸ ਦੇ ਰਾਜ 'ਚ ਆਮ ਵਿਅਕਤੀ ਸੁਰੱਖਿਆ ਪੱਖੋਂ ਮਹਿਫ਼ੂਜ ਨਹੀਂ-ਬਰਕੰਦੀ, ਕੋਟਭਾਈ

ਪੰਨੀਵਾਲਾ ਫੱਤਾ, 13 ਅਗਸਤ (ਰੁਪਿੰਦਰ ਸਿੰਘ ਸੇਖੋਂ)-ਨਿੱਤ ਦਿਨ ਗੁੰਡਾਗਰਦੀ, ਕਤਲੋਗਰਦ, ਗੈਂਗਸਟਰ ਘਟਨਾਵਾਂ ਅਤੇ ਧੱਕੇਸ਼ਾਹੀਆਂ ਵਰਗੇ ਮਾਹੌਲ ਕਰਕੇ ਰਾਜ ਅੰਦਰ ਅਮਨ-ਕਾਨੂੰਨ ਨਾਂਅ ਦੀ ਕੋਈ ਚੀਜ ਨਹੀਂ, ਹਰ ਵਿਅਕਤੀ ਘਰੋਂ ਬਾਹਰ ਨਿਕਲ ਕੇ ਆਪਣੇ-ਆਪ ਨੂੰ ਸੁਰੱਖਿਅਤ ...

ਪੂਰੀ ਖ਼ਬਰ »

ਮੁਹੰਮਦ ਸਦੀਕ ਵਲੋਂ ਕੋਠੇ ਹਵਾਨਾ 'ਚ ਨਵੇਂ ਪਾਰਕ ਦਾ ਉਦਘਾਟਨ

ਜੈਤੋ, 13 ਅਗਸਤ (ਭੋਲਾ ਸ਼ਰਮਾ)-ਪੰਜਾਬ ਦੀ ਕੈਪਟਨ ਸਰਕਾਰ ਵਿਕਾਸ ਦੇ ਖੇਤਰ ਵਿਚ ਮੀਲ ਪੱਥਰ ਸਥਾਪਿਤ ਕਰ ਰਹੀ ਹੈ ਅਤੇ ਸਰਕਾਰ ਵਲੋਂ ਪੰਜਾਬ ਦੇ ਪਿੰਡਾਂ ਦਾ ਵਿਕਾਸ ਜੰਗੀ ਪੱਧਰ 'ਤੇ ਕੀਤਾ ਜਾ ਰਿਹਾ ਹੈ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਕਾਂਗਰਸ ਪਾਰਟੀ ਵਿਧਾਨ ਸਭਾ ...

ਪੂਰੀ ਖ਼ਬਰ »

ਸੰੂਮੀ ਸਮਰੀਆ ਪੰਜਾਬ ਸਾਹਿਤ ਅਕਾਦਮੀ ਦੇ ਐਸੋਸੀਏਟ ਮੈਂਬਰ ਬਣੇ

ਸ੍ਰੀ ਮੁਕਤਸਰ ਸਾਹਿਬ, 13 ਅਗਸਤ (ਰਣਜੀਤ ਸਿੰਘ ਢਿੱਲੋਂ)-ਸ੍ਰੀਮਤੀ ਸੂੰਮੀ ਸਮਰੀਆ ਨੂੰ ਪੰਜਾਬ ਸਾਹਿਤ ਅਕਾਦਮੀ ਵਲੋਂ ਐਸੋਸੀਏਟ ਮੈਂਬਰ ਵਜੋਂ ਸ਼ਾਮਿਲ ਕੀਤਾ ਗਿਆ ਹੈ | ਅਕਾਦਮੀ ਪ੍ਰਧਾਨ ਡਾ: ਸਰਬਜੀਤ ਕੌਰ ਸੋਹਲ ਤੇ ਸਕੱਤਰ ਡਾ: ਸਤੀਸ਼ ਕੁਮਾਰ ਵਰਮਾ ਨੇ ਨਿਯੁਕਤੀ ...

ਪੂਰੀ ਖ਼ਬਰ »

ਸਾਰੀਆਂ ਸਿਆਸੀ ਪਾਰਟੀਆਂ ਰਲ ਕੇ ਸਿੱਖਾਂ ਨਾਲ ਖੇਡਾਂ ਖੇਡ ਰਹੀਆਂ ਹਨ- ਕਾਹਨ ਸਿੰਘ ਵਾਲਾ

ਬਾਜਾਖਾਨਾ, 13 ਅਗਸਤ (ਜਗਦੀਪ ਸਿੰਘ ਗਿੱਲ)-ਸਿੱਖ ਪੰਥ ਦੀਆਂ ਮੁੱਖ ਤਿੰਨ ਮੰਗਾਂ 'ਤੇ ਪ੍ਰਕਾਸ਼ ਸਿੰਘ ਬਾਦਲ, ਭਾਜਪਾ, ਆਰ.ਐਸ.ਐਸ. ਅਤੇ ਕੈਪਟਨ ਅਮਰਿੰਦਰ ਸਿੰਘ ਰਲੇ ਹੋਏ ਹਨ | ਇਹ ਸਾਰੀਆਂ ਸਿਆਸੀ ਪਾਰਟੀਆਂ ਰਲ ਕੇ ਸਿੱਖਾਂ ਨਾਲ ਖੇਡਾਂ ਖੇਡ ਰਹੀਆਂ ਹਨ ਤੇ ਸਿੱਖ ਕੌਮ ਨੂੰ ...

ਪੂਰੀ ਖ਼ਬਰ »

ਸਿੱਖ ਬੁੱਧੀਜੀਵੀਆਂ ਨੇ ਬਰਗਾੜੀ ਮੋਰਚੇ ਦੀ ਕੀਤੀ ਹਮਾਇਤ

ਬਰਗਾੜੀ, 13 ਅਗਸਤ (ਲਖਵਿੰਦਰ ਸ਼ਰਮਾ, ਸੁਖਰਾਜ ਗੋਂਦਾਰਾ)-ਸਿੱਖ ਬੁੱਧੀਜੀਵੀਆਂ ਦੇ ਇਕ ਵਫ਼ਦ ਨੇ ਸਰਬਜੀਤ ਸਿੰਘ ਖ਼ਾਲਸਾ, ਮਾ: ਸਵਰਨ ਸਿੰਘ ਮਾਛੀਵਾੜਾ, ਸੁੱਚਾ ਸਿੰਘ ਧਨੋਆ ਦੀ ਅਗਵਾਈ ਹੇਠ ਬਰਗਾੜੀ ਪਹੁੰਚ ਕੇ ਬਰਗਾੜੀ ਇਨਸਾਫ ਮੋਰਚੇ ਦੀ ਹਮਾਇਤ ਕੀਤੀ | ਉਨ੍ਹਾਂ ...

ਪੂਰੀ ਖ਼ਬਰ »

ਪਿੰਡ ਮੱਲ੍ਹਾਂ ਵਿਖੇ ਤੀਆਂ ਦਾ ਤਿਉਹਾਰ ਮਨਾਇਆ

ਬਾਜਾਖਾਨਾ, 13 ਅਗਸਤ (ਜਗਦੀਪ ਸਿੰਘ ਗਿੱਲ)- ਪਿੰਡ ਮੱਲ੍ਹਾਂ ਵਿਖੇ ਪਿੰਡ ਦੀਆਂ ਔਰਤਾਂ, ਲੜਕੀਆਂ ਅਤੇ ਬੱਚਿਆਂ ਵਲੋਂ ਤੀਆਂ ਦਾ ਤਿਉਹਾਰ ਸਰਪੰਚ ਜਸਵਿੰਦਰ ਕੌਰ ਦੀ ਅਗਵਾਈ ਹੇਠ ਮਨਾਇਆ ਗਿਆ | ਇਸ ਮੌਕੇ ਲੜਕੀਆਂ ਵਲੋਂ ਪੀਂਘਾਂ ਝੂਟੀਆਂ ਗਈਆਂ ਅਤੇ ਗਿੱਧਾ ਪਾ ਕੇ ...

ਪੂਰੀ ਖ਼ਬਰ »

ਗੋਬਿੰਦਗੜ੍ਹ ਦੇ ਨੌਜਵਾਨਾਂ ਨੇ ਜਿੰਮ ਬਣਾਇਆ

ਬਾਜਾਖਾਨਾ, 13 ਅਗਸਤ (ਜੀਵਨ ਗਰਗ)- ਪਿੰਡ ਗੋਬਿੰਦਗੜ੍ਹ (ਦਬੜ੍ਹੀਖਾਨਾ) ਵਿਖੇ ਪੰਜ ਸਾਲ ਪਹਿਲਾਂ ਸ਼ਹੀਦ ਭਗਤ ਸਿੰਘ ਲਾਇਬ੍ਰੇਰੀ ਬਣਾ ਕੇ ਪੰਚ ਮਹਿੰਦਰ ਸਿੰਘ ਢਿੱੱਲੋਂ ਦੀ ਪ੍ਰੇਰਨਾ ਸਦਕਾ ਇਕ ਨਵੀਂ ਸ਼ੁਰੂਆਤ ਕੀਤੀ ਗਈ ਸੀ | ਫਿਰ ਹਰਦੀਪਕ ਢਿੱਲੋਂ, ਨੰਬਰਦਾਰ (ਮਰਹੂਮ) ...

ਪੂਰੀ ਖ਼ਬਰ »

ਨਸ਼ਿਆਂ ਦੀ ਬਿਮਾਰੀ 'ਚ ਫਸੇ ਨੌਜਵਾਨਾਂ ਦਾ ਸਰਕਾਰ ਮੁਫ਼ਤ ਇਲਾਜ ਕਰਦੀ ਹੈ- ਵਿਧਾਇਕ

ਸਾਦਿਕ , 13 ਅਗਸਤ (ਆਰ.ਐਸ. ਧੁੰਨਾ)-ਪੰਜਾਬ ਦੀ ਨੌਜਵਾਨੀ ਨੂੰ ਨਸ਼ਿਆਂ ਦੀ ਗਿ੍ਫਤ 'ਚੋਂ ਬਾਹਰ ਕੱਢਣ ਲਈ ਸਾਨੂੰ ਸਭ ਨੂੰ ਮਿਲ ਕੇ ਉਪਰਾਲੇ ਕਰਨੇ ਚਾਹੀਦੇ ਹਨ ਅਤੇ ਆਪਣੇ ਪਿੰਡ ਵਿਚ ਆਉਣ ਵਾਲੇ ਕਿਸੇ ਵੀ ਅਣਜਾਣ ਵਿਅਕਤੀ 'ਤੇ ਨਜ਼ਰ ਰੱਖਣੀ ਚਾਹੀਦੀ ਹੈ | ਨਸ਼ੇ ਦੀ ਬਿਮਾਰੀ ...

ਪੂਰੀ ਖ਼ਬਰ »

ਮਿਸਤਰੀ/ਮਜ਼ਦੂਰਾਂ ਨੂੰ ਆ ਰਹੀਆ ਮੁਸ਼ਕਿਲਾਂ 'ਤੇ ਵਿਚਾਰ ਵਟਾਂਦਰਾ ਕੀਤਾ

ਜੈਤੋ, 13 ਅਗਸਤ (ਗੁਰਚਰਨ ਸਿੰਘ ਗਾਬੜੀਆ)-ਮਿਸਤਰੀ ਮਜ਼ਦੂਰ ਯੂਨੀਅਨ ਇਫਟੂ ਦੇ ਜਰਨਲ ਸਕੱਤਰ ਹਾਕਮ ਸਿੰਘ ਤੇ ਮੀਤ ਪ੍ਰਧਾਨ ਸੁਰਜੀਤ ਸਿੰਘ ਦੀ ਅਗਵਾਈ 'ਚ ਮੀਟਿੰਗ ਹੋਈ, ਜਿਸ ਵਿਚ ਮਿਸਤਰੀ ਤੇ ਮਜ਼ਦੂਰਾਂ ਨੂੰ ਆ ਰਹੀਆਂ ਮੁਸ਼ਕਿਲਾਂ 'ਤੇ ਵਿਚਾਰ ਵਟਾਂਦਰਾ ਕੀਤਾ ਗਿਆ | ...

ਪੂਰੀ ਖ਼ਬਰ »

ਕੈਮਿਸਟ ਐਸੋਸੀਏਸ਼ਨ ਦੇ ਮੈਂਬਰਾਂ ਨਾਲ ਡਰੱਗ ਇੰਸਪੈਕਟਰ ਦੀ ਮੀਟਿੰਗ

ਬਾਜਾਖਾਨਾ, 13 ਅਗਸਤ (ਜੀਵਨ ਗਰਗ)-ਮਿਸ਼ਨ ਤੰਦਰੁਸਤ ਪੰਜਾਬ ਤਹਿਤ ਕਸਬਾ ਬਾਜਾਖਾਨਾ, ਕਸਬਾ ਬਰਗਾੜੀ ਅਤੇ ਨਾਲ ਲੱਗਦੇ ਪਿੰਡਾਂ ਦੇ ਕੈਮਿਸਟ ਐਸੋਸੀਏਸ਼ਨ ਦੇ ਮੈਂਬਰਾਂ ਨਾਲ ਜ਼ਿਲ੍ਹਾ ਡਰੱਗ ਇੰਸਪੈਕਟਰ ਫ਼ਰੀਦਕੋਟ ਹਰਜਿੰਦਰ ਸਿੰਘ ਵਲੋਂ ਬਾਜਾਖਾਨਾ ਵਿਖੇ ਮੀਟਿੰਗ ...

ਪੂਰੀ ਖ਼ਬਰ »

ਸ਼ਿਵਾਲਿਕ ਸਕੂਲ ਜੈਤੋ ਦੀਆਂ ਅਧਿਆਪਕਾਵਾਂ ਨੇ ਮਨਾਇਆ 'ਤੀਆਂ ਦਾ ਤਿਉਹਾਰ'

ਜੈਤੋ, 13 ਅਗਸਤ (ਭੋਲਾ ਸ਼ਰਮਾ)-ਸ਼ਿਵਾਲਿਕ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਜੈਤੋ ਦੀਆਂ ਅਧਿਆਪਕਾਵਾਂ ਨੇ 'ਤੀਆਂ ਦਾ ਤਿਉਹਾਰ' ਧੂਮ-ਧਾਮ ਨਾਲ ਮਨਾਇਆ | ਇਸ ਮੌਕੇ ਅਧਿਆਪਕਾਵਾਂ ਵਲੋਂ ਸੱਭਿਆਚਾਰਕ ਪ੍ਰੋਗਰਾਮ ਵੀ ਪੇਸ਼ ਕੀਤਾ ਗਿਆ | ਅਧਿਆਪਕਾਵਾਂ ਨੇ ਪੰਜਾਬੀ ਪੇਂਡੂ ...

ਪੂਰੀ ਖ਼ਬਰ »

ਮਾਊਾਟ ਲਿਟਰਾ ਜੀ ਸਕੂਲ ਦੇ ਬੱਚਿਆਂ ਵਲੋਂ ਜਨਰਲ ਸਟੋਰ ਦੀ ਸੈਰ

ਫ਼ਰੀਦਕੋਟ, 13 ਅਗਸਤ (ਜਸਵੰਤ ਸਿੰਘ ਪੁਰਬਾ)-ਮਾਊਾਟ ਲਿਟਰਾ ਜੀ ਸਕੂਲ ਵਿਚ ਪੜ੍ਹਾਈ 'ਚ ਦਿਲਚਸਪੀ ਵਧਾਉਣ ਲਈ ਅਤੇ ਉਨ੍ਹਾਂ ਨੂੰ ਉਦਯੋਗਿਕ ਗਿਆਨ ਦੇਣ ਲਈ ਜਨਰਲ ਸਟੋਰ ਦੀ ਸੈਰ ਕਰਵਾਈ | ਇਸ ਉਦੇਸ਼ ਲਈ ਬੱਚਿਆਂ ਨੂੰ ਅੱਜ ਫ਼ਰੀਦਕੋਟ ਦੇ ਜਨਰਲ ਸਟੋਰ ਲੈ ਜਾਣ ਤੋਂ ਪਹਿਲਾਂ ...

ਪੂਰੀ ਖ਼ਬਰ »

ਭਾਰਤੀ ਕਿਸਾਨ ਯੂਨੀਅਨ (ਰਾਜੇਵਾਲ) ਵਲੋਂ ਪਿੰਡ ਇਕਾਈ ਦੀ ਚੋਣ

ਸਾਦਿਕ, 13 ਅਗਸਤ (ਗੁਰਭੇਜ ਸਿੰਘ ਚੌਹਾਨ)-ਭਾਰਤੀ ਕਿਸਾਨ ਯੂਨੀਅਨ (ਰਾਜੇਵਾਲ) ਵਲੋਂ ਹਰੀਏਵਾਲਾ ਪਿੰਡ ਇਕਾਈ ਦੀ ਚੋਣ ਫ਼ਰੀਦਕੋਟ ਦੀ ਜ਼ਿਲ੍ਹਾ ਟੀਮ ਦੀ ਅਗਵਾਈ ਹੇਠ ਕੀਤੀ ਗਈ, ਜਿਸ ਵਿਚ ਜਸਪ੍ਰੀਤ ਸਿੰਘ ਪ੍ਰਧਾਨ, ਸ਼ਿਵਰਜੰਟ ਸਿੰਘ ਮੀਤ ਪ੍ਰਧਾਨ, ਸੁਖਜਿੰਦਰ ਸਿੰਘ ਮੀਤ ...

ਪੂਰੀ ਖ਼ਬਰ »

ਮੁਫ਼ਤ ਹੋਮਿਓਪੈਥਿਕ ਕੈਂਪ ਲਗਾਇਆ

ਜੈਤੋ, 13 ਅਗਸਤ (ਭੋਲਾ ਸ਼ਰਮਾ)-ਸਿੱਧੂ ਹੋਮਿਓਪੈਥਿਕ ਕਲੀਨਿਕ ਜੈਤੋ (ਨੇੜੇ ਸਥਾਨਕ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ) ਵਲੋਂ ਗੁਰਦੁਆਰਾ ਪਾਤਸ਼ਾਹੀ ਦਸਵੀਂ ਸ੍ਰੀ ਗੰਗਸਰ ਸਾਹਿਬ ਜੈਤੋ ਵਿਖੇ ਲੋਕਲ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਮੁਫ਼ਤ ...

ਪੂਰੀ ਖ਼ਬਰ »

ਬਾਬਾ ਫ਼ਰੀਦ ਸਕੂਲ ਜੈਤੋ ਦੀਆਂ ਅਧਿਆਪਕਾਵਾਂ ਤੇ ਵਿਦਿਆਰਥਣਾਂ ਨੇ ਮਨਾਇਆ 'ਤੀਆਂ ਦਾ ਤਿਉਹਾਰ'

ਜੈਤੋ, 13 ਅਗਸਤ (ਭੋਲਾ ਸ਼ਰਮਾ)-ਬਾਬਾ ਫ਼ਰੀਦ ਪਬਲਿਕ ਹਾਈ ਸਕੂਲ ਜੈਤੋ ਦੀਆਂ ਅਧਿਆਪਕਾਵਾਂ ਤੇ ਵਿਦਿਆਰਥਣਾਂ ਨੇ 'ਤੀਆਂ ਦਾ ਤਿਉਹਾਰ' ਧੂਮ-ਧਾਮ ਨਾਲ ਮਨਾਇਆ | ਇਸ ਮੌਕੇ ਅਧਿਆਪਕਾਵਾਂ ਤੇ ਵਿਦਿਆਰਥਣਾਂ ਵਲੋਂ ਸੱਭਿਆਚਾਰਕ ਪ੍ਰੋਗਰਾਮ ਵੀ ਪੇਸ਼ ਕੀਤਾ ਗਿਆ | ...

ਪੂਰੀ ਖ਼ਬਰ »

ਭੂੰਡ ਆਸ਼ਕਾਂ ਨੂੰ ਨੱਥ ਪਾਉਣ ਲਈ ਪਿੰਡ ਵਾਸੀ ਹੋਏ ਲਾਮਬੱਧ

ਪੰਜਗਰਾੲੀਂ ਕਲਾਂ, 13 ਅਗਸਤ (ਸੁਖਮੰਦਰ ਸਿੰਘ ਬਰਾੜ)-ਸਥਾਨਕ ਸਰਕਾਰੀ ਸਕੂਲ 'ਚ ਪੜ੍ਹਦੀਆਂ ਲੜਕੀਆਂ ਨੂੰ ਸਕੂਲ ਜਾਣ ਤੇ ਆੳਣ ਦੇ ਸਮੇਂ ਤੰਗ ਕਰਨ ਵਾਲੇ ਭੂੰਡ ਆਸ਼ਕਾਂ ਤੋਂ ਸਤੇ ਲੋਕਾਂ ਨੇ ਦੋ ਭੂੰਡ ਆਸ਼ਕਾਂ ਦੀ ਛਿੱਤਰ-ਪਰੇਡ ਕਰਨ ਉਪਰੰਤ ਲਾਮਬੱਧ ਹੁੰਦਿਆਂ ਅਜਿਹੇ ...

ਪੂਰੀ ਖ਼ਬਰ »

ਉਸਾਰੂ ਰਾਜਨੀਤੀ ਲਈ ਔਰਤਾਂ ਦੀ ਭੂਮਿਕਾ ਅਹਿਮ - ਭੋਲੂਵਾਲਾ

ਗੋਲੇਵਾਲਾ, 13 ਅਗਸਤ (ਅਮਰਜੀਤ ਸਿੰਘ ਬਰਾੜ)-ਦੇਸ਼ ਦੀ ਰਾਜਨੀਤੀ ਨੰੂ ਉਸਾਰੂ ਅਤੇ ਇਕ ਨਵੀ ਦਿਸ਼ਾ ਦੇਣ ਲਈ ਔਰਤਾਂ ਦੀ ਸ਼ਮੂਲੀਅਤ ਬਹੁਤ ਜ਼ਰੂਰੀ ਹੈ ਅਤੇ ਇਕ ਪੜ੍ਹੀ ਲਿਖੀ ਔਰਤ ਇਸ ਖੇਤਰ ਵਿਚ ਅਹਿਮ ਭੂਮਿਕਾ ਨਿਭਾਅ ਸਕਦੀ ਹੈ | ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਬੀਬੀ ...

ਪੂਰੀ ਖ਼ਬਰ »

ਡੀ.ਵੀ.ਐਮ. ਸਕੂਲ 'ਚ ਸਾਇੰਸ ਪ੍ਰਦਰਸ਼ਨੀ

ਸਾਦਿਕ, 13 ਅਗਸਤ (ਗੁਰਭੇਜ ਸਿੰਘ ਚੌਹਾਨ, ਆਰ.ਐੱਸ.ਧੁੰਨਾ)-ਸਥਾਨਕ ਡੀ.ਵੀ.ਐਮ. ਸਕੂਲ ਸਾਦਿਕ ਵਿਖੇ ਸਾਇੰਸ ਪ੍ਰਦਰਸ਼ਨੀ ਲਗਾਈ ਗਈ | ਜਿਸ ਵਿਚ ਬੱਚਿਆਂ ਵਲੋਂ ਵੱਖ-ਵੱਖ ਵਿਸ਼ਿਆਂ 'ਤੇ ਮਾਡਲ ਤਿਆਰ ਕੀਤੇ ਗਏ | ਦਸਵੀਂ ਜਮਾਤ ਦੀਆਂ ਵਿਦਿਆਰਥਣਾਂ ਸੁਖਮੀਨ ਕੌਰ ਤੇ ਪਵਨਪ੍ਰੀਤ ...

ਪੂਰੀ ਖ਼ਬਰ »

ਜ਼ੋਨਲ ਮੁਕਾਬਲਿਆਂ 'ਚ ਰਿਸ਼ੀ ਸਕੂਲ ਦੀ ਝੰਡੀ

ਪੰਜਗਰਾੲੀਂ ਕਲਾਂ, 13 ਅਗਸਤ (ਸੁਖਮੰਦਰ ਸਿੰਘ ਬਰਾੜ)-ਪੰਜਗਰਾੲੀਂ ਕਲਾਂ ਦੇ ਜ਼ੋਨ ਪ੍ਰਧਾਨ ਪਿ੍ੰਸੀਪਲ ਭੁਪਿੰਦਰ ਸਿੰਘ ਬਰਾੜ ਅਤੇ ਜ਼ੋਨ ਸਕੱਤਰ ਮੇਜਰ ਸਿੰਘ ਦੀ ਅਗਵਾਈ ਹੇਠ ਪੰਜਗਰਾੲੀਂ ਕਲਾਂ ਖੇਤਰ ਦੇ ਵੱਖ-ਵੱਖ ਸਕੂਲਾਂ 'ਚ ਕਰਵਾਏ ਗਏ ਖੇਡ ਮੁਕਾਬਲਿਆਂ 'ਚ ਰਿਸ਼ੀ ...

ਪੂਰੀ ਖ਼ਬਰ »

ਆਵਾਜਾਈ ਤੇ ਸਫ਼ਾਈ ਲਈ ਵਪਾਰਕ ਸੰਗਠਨਾਂ ਨੇ ਵਿਸ਼ੇਸ਼ ਮੁਹਿੰਮ ਵਿੱਢੀ

ਕੋਟਕਪੂਰਾ, 13 ਅਗਸਤ (ਮੋਹਰ ਸਿੰਘ ਗਿੱਲ)- ਜਨਤਕ ਹਿਤ 'ਚ ਆਵਾਜਾਈ ਅਤੇ ਸਫ਼ਾਈ ਦੀ ਸਮੱਸਿਆ ਸਬੰਧੀ ਚੈਂਬਰ ਆਫ਼ ਕਾਮਰਸ ਐਾਡ ਇੰਡਸਟਰੀਜ਼ ਨੇ ਪ੍ਰਧਾਨ ਓਮਕਾਰ ਗੋਇਲ ਦੀ ਅਗਵਾਈ ਹੇਠ ਵਿਸ਼ੇਸ਼ ਮੁਹਿੰਮ ਸ਼ੁਰੂ ਕੀਤੀ ਹੈ | ਇਸ ਸਬੰਧੀ ਵੱਡੀ ਗਿਣਤੀ ਵਿਚ ਸ਼ਹਿਰ ਦੀਆਂ ...

ਪੂਰੀ ਖ਼ਬਰ »

ਡੀ.ਸੀ.ਐਮ. ਇੰਟਰਨੈਸ਼ਨਲ ਸਕੂਲ 'ਚ ਲੱਗੀਆਂ ਤੀਆਂ ਮੇਲੇ ਦੀਆਂ ਰੌਣਕਾਂ

ਕੋਟਕਪੂਰਾ, 13 ਅਗਸਤ (ਮੋਹਰ ਸਿੰਘ ਗਿੱਲ)-ਸਥਾਨਕ ਬਾਹਮਣ ਵਾਲਾ ਸੜਕ 'ਤੇ ਸਥਿਤ ਨਾਮਵਰ ਸਿੱਖਿਆ ਸੰਸਥਾ ਡੀ.ਸੀ.ਐਮ ਇੰਟਰਨੈਸ਼ਨਲ ਸਕੂਲ 'ਚ ਧੀਆਂ ਦੇ ਤਿਉਹਾਰ ਤੀਆਂ ਮੌਕੇ ਖ਼ੂਬ ਰੌਣਕਾਂ ਲੱਗੀਆਂ | ਪਿ੍ੰਸੀਪਲ ਸ਼ਵਿੰਦਰ ਸੇਠੀ ਦੀ ਰਹਿਨੁਮਾਈ ਹੇਠ ਵਿਦਿਆਰਥਣਾਂ ਨੇ ਇਸ ...

ਪੂਰੀ ਖ਼ਬਰ »

ਯੂਥ ਕਾਂਗਰਸ ਦੇ ਪੰਜਾਬ ਇੰਚਾਰਜ ਹੇਮੰਤ ਔਗਲੇ ਦੀ ਯੂਥ ਆਗੂਆਂ ਨਾਲ ਵਿਸ਼ੇਸ਼ ਮੀਟਿੰਗ

ਫ਼ਰੀਦਕੋਟ, 13 ਅਗਸਤ (ਸਰਬਜੀਤ ਸਿੰਘ)-ਯੂਥ ਕਾਂਗਰਸ ਲੋਕ ਸਭਾ ਹਲਕਾ ਫ਼ਰੀਦਕੋਟ ਦੀ ਵਿਸ਼ੇਸ਼ ਮੀਟਿੰਗ ਫ਼ਰੀਦਕੋਟ ਦੇ ਪ੍ਰਧਾਨ ਗੁਰਲਾਲ ਭਲਵਾਨ ਦੀ ਪ੍ਰਧਾਨਗੀ ਹੇਠ ਸਥਾਨਕ ਨਗਰ ਕੌਾਸਲ ਹਾਲ ਵਿਖੇ ਹੋਈ | ਮੀਟਿੰਗ ਵਿਚ ਵਿਸ਼ੇਸ਼ ਤੌਰ 'ਤੇ ਪੰਜਾਬ ਯੂਥ ਕਾਂਗਰਸ ਦੇ ...

ਪੂਰੀ ਖ਼ਬਰ »





Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX