ਤਾਜਾ ਖ਼ਬਰਾਂ


ਸੀ.ਬੀ.ਆਈ. ਨੂੰ ਆਪਣੇ ਸੂਬਿਆਂ 'ਚ ਆਉਣ ਤੋਂ ਰੋਕਣ ਵਾਲਿਆਂ 'ਤੇ ਜੇਤਲੀ ਨੇ ਸਾਧਿਆ ਨਿਸ਼ਾਨਾ
. . .  12 minutes ago
ਨਵੀਂ ਦਿੱਲੀ, 17 ਨਵੰਬਰ- ਵਿੱਤ ਮੰਤਰੀ ਅਰੁਣ ਜੇਤਲੀ ਨੇ ਕਿਹਾ ਕਿ ਸਿਰਫ਼ ਉਹੀ ਲੋਕ ਸੀ.ਬੀ.ਆਈ .ਨੂੰ ਆਪਣੇ ਸੂਬਿਆਂ 'ਚ ਆਉਣ ਤੋਂ ਰੋਕ ਸਕਦੇ ਹਨ ਜਿਨ੍ਹਾਂ ਤੋਂ ਲੁਕਾਉਣ ਲਈ ਬਹੁਤ ਕੁੱਝ...
5 ਕਰੋੜ ਦੀ ਹੈਰੋਇਨ ਸਮੇਤ ਤਿੰਨ ਕਾਬੂ
. . .  38 minutes ago
ਲੁਧਿਆਣਾ, 17 ਨਵੰਬਰ (ਰੁਪੇਸ਼) -ਲੁਧਿਆਣਾ ਪੁਲਿਸ ਦੀ ਐਸ.ਟੀ.ਐਫ. ਟੀਮ ਨੇ ਗੁਪਤ ਸੂਚਨਾ ਦੇ ਆਧਾਰ 'ਤੇ ਤਿੰਨ ਵਿਅਕਤੀਆਂ ਨੂੰ ਇਕ ਕਿੱਲੋ ਹੈਰੋਇਨ ਸਮੇਤ ਗ੍ਰਿਫ਼ਤਾਰ ਕੀਤਾ ਹੈ। ਕੌਮਾਂਤਰੀ ਬਾਜ਼ਾਰ ਵਿਚ ਇਸ ਹੈਰੋਇਨ ਦੀ ਕੀਮਤ ਲਗਭਗ 5 ਕਰੋੜ ਰੁਪਏ ....
ਮਾਲਦੀਵ ਦੇ ਦੌਰੇ ਲਈ ਰਵਾਨਾ ਹੋਏ ਪ੍ਰਧਾਨ ਮੰਤਰੀ ਮੋਦੀ
. . .  46 minutes ago
ਨਵੀਂ ਦਿੱਲੀ, 17 ਨਵੰਬਰ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਮਾਲਦੀਵ ਦੇ ਦੌਰੇ ਲਈ ਰਵਾਨਾ ਹੋਏ ਹਨ। ਇਸ ਦੌਰੇ ਦੌਰਾਨ ਪ੍ਰਧਾਨ ਮੰਤਰੀ ਮੋਦੀ ਮਾਲਦੀਵ ਦੇ ਨਵੇਂ ਰਾਸ਼ਟਰਪਤੀ ਮੁਹੰਮਦ ਸੋਲਿਹ ਦੇ ਅੱਜ ਹੋਣ ਵਾਲੇ ਸਹੁੰ ਚੁੱਕ ਸਮਾਰੋਹ 'ਚ ਹਿੱਸਾ ਲੈਣਗੇ...
ਕਿਸਾਨਾਂ ਵਲੋਂ ਹੁਸ਼ਿਆਰਪੁਰ ਤੇ ਦਸੂਆ ਮਾਰਗ ਬਲਾਕ
. . .  about 1 hour ago
ਦਸੂਆ, 17 ਨਵੰਬਰ - ਆਪਣੀਆਂ ਮੰਗਾਂ ਨੂੰ ਲੈ ਕੇ ਭਾਰਤੀ ਕਿਸਾਨ ਯੂਨੀਅਨ ਵਲੋਂ ਹੁਸ਼ਿਆਰਪੁਰ ਤੇ ਦਸੂਆ 'ਚ ਕੌਮੀ ਹਾਈਵੇ ਜਾਮ ਕਰ ਦਿੱਤਾ ਹੈ ਤੇ ਦੋਵਾਂ ਪਾਸਿਆਂ ਤੋਂ ਟ੍ਰੈਫਿਕ ਰੋਕਿਆ ਗਿਆ ਹੈ। ਕੁਝ ਦੇਰ ਮਗਰੋਂ ਕਿਸਾਨ ਰੇਲ ਟਰੈਕ ਰੋਕਣ ਜਾ ਰਹੇ...
ਬ੍ਰਿਗੇਡੀਅਰ ਕੁਲਦੀਪ ਸਿੰਘ ਚਾਂਦਪੁਰੀ ਦਾ ਹੋਇਆ ਦਿਹਾਂਤ
. . .  about 1 hour ago
ਚੰਡੀਗੜ੍ਹ, 17 ਨਵੰਬਰ - ਲੌਂਗੋਵਾਲਾ ਦੀ ਇਤਿਹਾਸਕ ਜੰਗ ਦੇ ਨਾਇਕ ਮਹਾਂਵੀਰ ਚੱਕਰ ਜੇਤੂ ਬ੍ਰਿਗੇਡੀਅਰ ਕੁਲਦੀਪ ਸਿੰਘ ਚਾਂਦਪੁਰੀ ਦਾ ਅੱਜ ਮੁਹਾਲੀ ਦੇ ਇਕ ਹਸਪਤਾਲ ਵਿਚ ਦਿਹਾਂਤ ਹੋ ਗਿਆ। ਉਹ 78 ਸਾਲ ਦੇ ਸਨ ਤੇ ਕੈਂਸਰ ਤੋਂ ਪੀੜਤ...
ਇਕ ਪਰਿਵਾਰ ਦੇ 4 ਜੀਆਂ ਦਾ ਕਤਲ
. . .  about 2 hours ago
ਪੰਚਕੂਲਾ, 17 ਨਵੰਬਰ - ਹਰਿਆਣਾ ਦੇ ਪੰਚਕੂਲਾ ਸਥਿਤ ਖਾਟੌਲੀ ਪਿੰਡ ਵਿਚ ਲੰਘੀ ਰਾਤ ਇਕ ਪਰਿਵਾਰ ਦੇ ਚਾਰ ਜੀਆਂ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ। ਫੋਰੈਂਸਿਕ ਤੇ ਪੁਲਿਸ ਟੀਮ ਮੌਕੇ 'ਤੇ ਪਹੁੰਚ ਗਈ ਹੈ ਤੇ ਮਾਮਲੇ ਜਾਂਚ ਜਾਰੀ...
ਅੰਤਰਰਾਸ਼ਟਰੀ ਕਬੱਡੀ ਖਿਡਾਰੀ ਦੀ ਦਿਲ ਦਾ ਦੌਰਾ ਪੈਣ ਨਾਲ ਮੌਤ
. . .  about 2 hours ago
ਚੋਹਲਾ ਸਾਹਿਬ, 17 ਨਵੰਬਰ (ਬਲਵਿੰਦਰ ਸਿੰਘ ਚੋਹਲਾ) - ਅੰਤਰਰਾਸ਼ਟਰੀ ਕਬੱਡੀ ਖਿਡਾਰੀ ਸੁਖਮਨ ਚੋਹਲਾ (27) ਦੀ ਬੀਤੀ ਰਾਤ ਅੰਮ੍ਰਿਤਸਰ ਵਿਖੇ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਗਈ। ਪਰਿਵਾਰ ਮੁਤਾਬਿਕ ਬੀਤੀ ਸ਼ਾਮ ਸੁਖਮਨ ਆਪਣੇ ਕਿਸੇ ਕੰਮ ਲਈ ਘਰੋਂ ਅੰਮ੍ਰਿਤਸਰ...
ਕੈਪਟਨ ਦੇ ਸਿਆਸੀ ਸਲਾਹਕਾਰ ਦੀ ਦਿਲ ਦਾ ਦੌਰਾ ਪੈਣ ਨਾਲ ਹੋਈ ਮੌਤ
. . .  about 2 hours ago
ਚੰਡੀਗੜ੍ਹ, 17 ਨਵੰਬਰ - ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਸਿਆਸੀ ਸਲਾਹਕਾਰ ਕਰਨ ਪਾਲ ਸਿੰਘ ਸੇਖੋਂ ਦੀ ਬੀਤੀ ਲੰਘੀ ਰਾਤ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। ਉਹ ਆਪਣੇ ਪਰਿਵਾਰ ਦੇ ਨਾਲ ਮਿਸਰ ਵਿਚ ਛੁੱਟੀਆਂ ਬਿਤਾਉਣ ਲਈ ਗਏ ਹੋਏ ਸਨ। ਉਹ...
ਕਰਨਾਟਕਾ 'ਚ ਸੜਕ ਹਾਦਸੇ 'ਚ 6 ਲੋਕਾਂ ਦੀ ਮੌਤ
. . .  about 3 hours ago
ਹੁਬਲੀ, 17 ਨਵੰਬਰ - ਕਰਨਾਟਕਾ 'ਚ ਹੁਬਲੀ ਨੇੜੇ ਕੌਮੀ ਹਾਈਵੇ 63 'ਤੇ ਵਾਪਰੇ ਭਿਆਨਕ ਸੜਕ ਹਾਦਸੇ 'ਚ 6 ਲੋਕਾਂ ਦੀ ਮੌਤ ਹੋ ਗਈ ਹੈ ਤੇ 10 ਲੋਕ ਜ਼ਖਮੀ ਹੋਏ ਹਨ। ਇਹ ਹਾਦਸਾ ਟਰੱਕ ਤੇ ਬੱਸ ਵਿਚਕਾਰ ਹੋਈ ਟਕਰ ਦੌਰਾਨ...
ਨੋਇਡਾ 'ਚ ਸਕੂਲੀ ਬੱਸ ਨਾਲ ਹਾਦਸਾ, 12 ਵਿਦਿਆਰਥੀ ਜ਼ਖਮੀ
. . .  about 3 hours ago
ਨਵੀਂ ਦਿੱਲੀ, 17 ਨਵੰਬਰ - ਨੋਇਡਾ 'ਚ ਸਕੂਲੀ ਬੱਸ ਹਾਦਸਾਗ੍ਰਸਤ ਹੋਣ ਕਾਰਨ 12 ਵਿਦਿਆਰਥੀ ਜ਼ਖਮੀ ਹੋ ਗਏ ਹਨ। ਜਦਕਿ ਬੱਸ ਚਾਲਕ ਤੇ ਸਹਾਇਕ ਗੰਭੀਰ ਹਾਲਤ 'ਚ ਦੱਸੇ ਜਾਂਦੇ ਹਨ। ਇਸ ਬੱਸ ਵਿਚ 30 ਤੋਂ ਵਧੇਰੇ ਵਿਦਿਆਥੀ ਬੈਠੇ ਹੋਏ ਸਨ। ਇਹ ਸਕੂਲੀ ਬੱਸ ਨੋਇਡਾ...
ਕਰਾਚੀ 'ਚ ਜ਼ੋਰਦਾਰ ਬੰਬ ਧਮਾਕਾ
. . .  about 3 hours ago
ਕਰਾਚੀ, 17 ਨਵੰਬਰ - ਪਾਕਿਸਤਾਨ ਦੀ ਵਪਾਰਿਕ ਰਾਜਧਾਨੀ ਕਰਾਚੀ 'ਚ ਬੀਤੇ ਕੱਲ੍ਹ ਹੋਏ ਬੰਬ ਧਮਾਕੇ 'ਚ ਘੱਟੋ ਘੱਟ ਦੋ ਲੋਕਾਂ ਦੀ ਮੌਤ ਹੋ ਗਈ, ਜਦਕਿ 8 ਲੋਕ ਹੋਰ ਜ਼ਖਮੀ ਹੋਏ ਹਨ। ਪੁਲਿਸ ਤੇ ਹਸਪਤਾਲ ਦੇ ਅਧਿਕਾਰੀਆਂ ਨੇ ਇਹ ਸੂਚਨਾ ਦਿੱਤੀ ਹੈ। ਮਲਿਰ ਜ਼ਿਲ੍ਹੇ 'ਚ ਹੋਏ...
ਜੰਮੂ ਕਸ਼ਮੀਰ 'ਚ ਪੰਚਾਇਤੀ ਚੋਣਾਂ ਲਈ ਵੋਟਿੰਗ ਅੱਜ
. . .  about 4 hours ago
ਸ੍ਰੀਨਗਰ, 17 ਨਵੰਬਰ - ਜੰਮੂ ਕਸ਼ਮੀਰ 'ਚ ਅੱਜ ਪਹਿਲੇ ਪੜਾਅ ਦੀਆਂ ਪੰਚਾਇਤੀ ਚੋਣਾਂ ਸ਼ੁਰੂ ਹੋ ਗਈਆਂ ਹਨ। ਇਹ ਚੋਣਾਂ ਸੂਬੇ ਵਿਚ 9 ਗੇੜਾਂ ਤਹਿਤ ਹੋਣਗੀਆਂ। ਸਥਾਨਕ ਅਧਿਕਾਰੀਆਂ ਦਾ ਕਹਿਣਾ ਹੈ ਕਿ ਪੰਚਾਇਤੀ ਚੋਣਾਂ ਲਈ ਤਿਆਰੀਆਂ ਮੁਕੰਮਲ ਹਨ, ਲੋਕਾਂ ਵਿਚ ਵੋਟਿੰਗ...
ਅੱਜ ਮਾਲਦੀਵ ਦੇ ਦੌਰੇ 'ਤੇ ਜਾਣਗੇ ਮੋਦੀ
. . .  about 4 hours ago
ਨਵੀਂ ਦਿੱਲੀ, 17 ਨਵੰਬਰ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਪਹਿਲੀ ਵਾਰ ਮਾਲਦੀਵ ਦੇ ਦੌਰੇ 'ਤੇ ਜਾ ਰਹੇ ਹਨ। ਪ੍ਰਧਾਨ ਮੰਤਰੀ ਮੋਦੀ ਮਾਲਦੀਵ ਦੇ ਨਵੇਂ ਰਾਸ਼ਟਰਪਤੀ ਮੁਹੰਮਦ ਸੋਲਿਹ ਦੇ ਅੱਜ ਹੋਣ ਵਾਲੇ ਸਹੁੰ ਚੁੱਕ ਸਮਾਰੋਹ 'ਚ ਹਿੱਸਾ ਲੈਣਗੇ। ਸਾਲ 2011 ਤੋਂ ਬਾਅਦ ਪਹਿਲੀ...
ਅੱਜ ਦਾ ਵਿਚਾਰ
. . .  about 4 hours ago
ਬਲਟਾਣਾ 'ਚ ਸ਼ਰਾਬ ਦੇ ਅਹਾਤੇ 'ਚ ਚੱਲੀ ਗੋਲੀ, 2 ਜ਼ਖ਼ਮੀ
. . .  1 day ago
ਜ਼ੀਰਕਪੁਰ, 16 ਨਵੰਬਰ {ਹੈਪੀ ਪੰਡਵਾਲਾ} - ਬਲਟਾਣਾ ਖੇਤਰ 'ਚ ਇਕ ਅਹਾਤੇ 'ਤੇ ਸ਼ਰਾਬ ਪੀਂਦੇ ਨੌਜਵਾਨਾਂ ਦੀ ਹੋਈ ਤਕਰਾਰ 'ਚ ਇਕ ਧਿਰ ਵੱਲੋਂ ਗੋਲੀ ਚਲਾ ਦਿੱਤੀ ਗਈ ਜਿਸ ਵਿਚ ਦੋਵੇਂ ਧਿਰਾਂ ਦੇ ਦੋ ਜਣੇ ...
ਮੈਨੂੰ ਮਿਲ ਰਹੀਆਂ ਹਨ ਜਾਨੋਂ ਮਾਰਨ ਦੀਆਂ ਧਮਕੀਆਂ - ਬੋਨੀ
. . .  1 day ago
ਵੱਖ-ਵੱਖ ਦੇਸ਼ਾਂ ਦੀ ਮੁਦਰਾ ਸਮੇਤ ਇਕ ਕਾਬੂ
. . .  1 day ago
ਪ੍ਰਧਾਨ ਮੰਤਰੀ ਮੋਦੀ ਅਤੇ ਸ਼ਾਹ ਰਾਜਸਥਾਨ 'ਚ ਕਰਨਗੇ ਚੋਣ ਰੈਲੀ
. . .  1 day ago
ਅਪ੍ਰੈਲ 'ਚ ਹੋਵੇਗੀ ਧਾਰਾ 370 ਦੀ ਸੰਵਿਧਾਨਿਕ ਵੈਦਤਾ ਨੂੰ ਚੁਨੌਤੀ ਦੇਣ ਵਾਲੀ ਪਟੀਸ਼ਨ 'ਤੇ ਸੁਣਵਾਈ
. . .  1 day ago
ਆਂਧਰਾ ਪ੍ਰਦੇਸ਼ 'ਚ ਪਾਬੰਦੀ ਦੀ ਨਹੀ ਮਿਲੀ ਜਾਣਕਾਰੀ - ਸੀ.ਬੀ.ਆਈ
. . .  1 day ago
ਟੀ-20 ਮਹਿਲਾ ਵਿਸ਼ਵ ਕੱਪ : ਭਾਰਤ ਅਤੇ ਆਸਟ੍ਰੇਲੀਆ ਵਿਚਕਾਰ ਮੁਕਾਬਲਾ ਕੱਲ੍ਹ
. . .  1 day ago
ਝੂਠ ਅਤੇ ਸਚਾਈ ਤੋਂ ਕੋਸਾਂ ਦੂਰ ਹਨ ਨਾਨਾ ਪਾਟੇਕਰ 'ਤੇ ਲਗਾਏ ਦੋਸ਼ -ਵਕੀਲ
. . .  1 day ago
ਟਰਾਂਸਪੋਰਟ ਮੰਤਰੀ ਪੰਜਾਬ ਅਰੁਣਾ ਚੌਧਰੀ ਸ੍ਰੀ ਹਰਿਮੰਦਰ ਸਾਹਿਬ ਹੋਏ ਨਤਮਸਤਕ
. . .  1 day ago
ਦੋ ਮਹੀਨਿਆਂ ਦੇ ਲਈ ਖੋਲ੍ਹਿਆ ਗਿਆ ਸਬਰੀਮਾਲਾ ਮੰਦਰ
. . .  1 day ago
ਟਰੈਕਟਰ ਟਰਾਲੀ ਦੇ ਪਲਟਣ ਕਾਰਨ 20 ਲੋਕ ਜ਼ਖਮੀ
. . .  1 day ago
ਸ੍ਰੀ ਹਰਿਮੰਦਰ ਸਾਹਿਬ ਦੇ ਹਜ਼ੂਰੀ ਰਾਗੀ ਜਥੇ ਨੇ ਕੀਤਾ ਰਣਵੀਰ-ਦੀਪਿਕਾ ਦੇ ਅਨੰਦ ਕਾਰਜ ਮੌਕੇ ਲਾਵਾਂ ਦਾ ਕੀਰਤਨ
. . .  1 day ago
ਯੋਗੀ ਨੇ ਕਾਨਪੁਰ 'ਚ ਡਿਫੈਂਸ ਐਕਸਪੋ-2018 ਦਾ ਕੀਤਾ ਉਦਘਾਟਨ
. . .  1 day ago
ਰਾਜਸਥਾਨ ਸਮੇਤ 20 ਰਾਜ ਭਾਜਪਾ ਦੇ ਨਾਲ ਹਨ - ਰਾਜ ਵਰਧਨ ਸਿੰਘ
. . .  1 day ago
ਕੈਪਟਨ ਵੱਲੋਂ ਮੇਰੀ ਪਤਨੀ ਨੂੰ ਵੀ ਕਰਵਾਇਆ ਗਿਆ ਸੀ ਤੰਗ ਪਰੇਸ਼ਾਨ -ਬਾਦਲ
. . .  1 day ago
ਤ੍ਰਿਪਤੀ ਦੇਸਾਈ ਨੂੰ ਵਾਪਸ ਚਲੇ ਜਾਣਾ ਚਾਹੀਦੈ - ਰਾਹੁਲ ਈਸ਼ਵਰ
. . .  1 day ago
ਪੁਲਿਸ ਨੇ ਮੌਕੇ 'ਤੇ ਦਬੋਚਿਆ ਅਦਾਲਤ 'ਚੋਂ ਭੱਜਣ ਦੀ ਕੋਸ਼ਿਸ਼ ਰਿਹਾ ਮੁਲਜ਼ਮ
. . .  1 day ago
ਐੱਸ.ਆਈ.ਟੀ ਵੱਲੋਂ ਪ੍ਰਕਾਸ਼ ਸਿੰਘ ਬਾਦਲ ਤੋਂ ਅੱਧਾ ਘੰਟਾ ਪੁੱਛਗਿੱਛ
. . .  1 day ago
ਅਧਿਕਾਰੀਆਂ ਨੇ ਯਾਤਰੀ ਤੋਂ ਬਰਾਮਦ ਕੀਤਾ ਸੋਨੇ ਦਾ ਪਾਊਡਰ
. . .  1 day ago
ਕਰਨਾਟਕ : ਆਵਾਰਾ ਕੁੱਤਿਆ ਨੂੰ ਮਾਰਨ 'ਤੇ ਸੁਪਰੀਮ ਕੋਰਟ ਵੱਲੋਂ ਸਕਲੇਸ਼ਪੁਰ ਨਿਗਮ ਨੂੰ ਨੋਟਿਸ
. . .  1 day ago
ਕੱਲ੍ਹ ਹੋਵੇਗਾ ਭਾਰਤ ਦੀ ਪਹਿਲੀ ਇੰਜਨ ਰਹਿਤ ਟਰੇਨ ਦਾ ਟਰਾਇਲ ਰਨ
. . .  1 day ago
ਹਿਮਾਚਲ ਲੋਕ ਸੇਵਾ ਕਮਿਸ਼ਨ ਦੇ ਸਾਬਕਾ ਚੇਅਰਮੈਨ ਚੰਦਰ ਮੋਹਨ ਸ਼ਰਮਾ ਵੱਲੋਂ ਖ਼ੁਦਕੁਸ਼ੀ
. . .  1 day ago
ਭਾਜਪਾ ਨਾਮ ਅਤੇ ਨੋਟ ਬਦਲ ਸਕਦੀ ਹੈ ਗੇਮ ਨਹੀਂ - ਮਮਤਾ ਬੈਨਰਜੀ
. . .  1 day ago
ਰਾਜਸਥਾਨ ਚੋਣਾਂ : ਟਿਕਟ ਵੰਡ ਤੋਂ ਨਾਰਾਜ਼ ਜੈਪੁਰ ਦੀ ਸਾਬਕਾ ਮੇਅਰ ਜੋਤੀ ਨੇ ਛੱਡੀ ਕਾਂਗਰਸ
. . .  about 1 hour ago
ਚੱਕਰਵਰਤੀ ਤੂਫ਼ਾਨ : ਮ੍ਰਿਤਕਾਂ ਦੇ ਪਰਿਵਾਰਾਂ ਨੂੰ ਦਿੱਤਾ ਜਾਵੇਗਾ 10 ਲੱਖ ਦਾ ਮੁਆਵਜ਼ਾ -ਪਲਾਨੀਸਵਾਮੀ
. . .  1 day ago
ਕਿਸੇ ਦੇ ਕੁੱਝ ਕਹਿਣ ਨਾਲ ਨਿਤੀਸ਼ ਕੁਮਾਰ ਜਾਂ ਜੇ.ਡੀ.ਯੂ ਨੂੰ ਕੋਈ ਫ਼ਰਕ ਨਹੀ - ਜੇ.ਡੀ.ਯੂ
. . .  about 1 hour ago
1984 ਸਿੱਖ ਕਤਲੇਆਮ : ਅਦਾਲਤ 'ਚ ਗਵਾਹ ਨੇ ਕੀਤੀ ਸੱਜਣ ਕੁਮਾਰ ਦੀ ਪਹਿਚਾਣ
. . .  about 1 hour ago
ਇੱਕ ਹੀ ਪਰਿਵਾਰ ਦਾ ਗੀਤ ਗਾਉਂਦੇ ਹਨ ਰਾਜ ਦਰਬਾਰੀ- ਮੋਦੀ
. . .  about 1 hour ago
ਔਰਤ ਦਾ ਬੇਰਹਿਮੀ ਨਾਲ ਕਤਲ
. . .  about 1 hour ago
ਸਬਰੀਮਾਲਾ ਮੰਦਿਰ ਵਿਵਾਦ : ਰਿਹਾਨਾ ਫਾਤਿਮਾ ਦੀ ਅਗਾਊਂ ਜ਼ਮਾਨਤ ਅਰਜ਼ੀ ਖ਼ਾਰਜ
. . .  20 minutes ago
ਮਰਨ ਵਰਤ 'ਤੇ ਬੈਠੇ ਕਿਸਾਨਾਂ ਨੇ ਮਿੰਨੀ ਸਕੱਤਰੇਤ ਦੇ ਸਾਹਮਣੇ ਲਗਾਇਆ ਧਰਨਾ
. . .  31 minutes ago
ਕਰਜ਼ੇ ਤੋਂ ਪ੍ਰੇਸ਼ਾਨ ਕਿਸਾਨ ਨੇ ਕੀਤੀ ਖ਼ੁਦਕੁਸ਼ੀ
. . .  40 minutes ago
ਭੀਮਾ ਕੋਰੇਗਾਂਵ ਕੇਸ ਦੀ ਸੁਣਵਾਈ 3 ਦਸੰਬਰ ਤੱਕ ਮੁਲਤਵੀ
. . .  52 minutes ago
ਅਲੋਕ ਵਰਮਾ 'ਤੇ ਹੋਰ ਜਾਂਚ ਦੀ ਲੋੜ - ਸੁਪਰੀਮ ਕੋਰਟ
. . .  about 1 hour ago
ਸ਼੍ਰੋਮਣੀ ਕਮੇਟੀ ਨੇ ਮਨਾਇਆ ਸਥਾਪਨਾ ਦਿਵਸ
. . .  about 1 hour ago
ਅਲੋਕ ਵਰਮਾ ਦੀ ਪਟੀਸ਼ਨ 'ਤੇ ਸੁਪਰੀਮ ਕੋਰਟ 'ਚ ਸੁਣਵਾਈ ਅੱਜ
. . .  about 1 hour ago
ਹੋਰ ਖ਼ਬਰਾਂ..
ਜਲੰਧਰ : ਮੰਗਲਵਾਰ 30 ਸਾਉਣ ਸੰਮਤ 550
ਿਵਚਾਰ ਪ੍ਰਵਾਹ: ਸਾਰੇ ਸੰਗਠਨਾਂ ਵਿਚ ਵਿਗਾੜ ਦੀ ਪ੍ਰਵਿਰਤੀ ਲਾਜ਼ਮੀ ਤੌਰ 'ਤੇ ਹੁੰਦੀ ਹੈ। ਇਸ ਤੋਂ ਬਚਣ ਲਈ ਲਗਾਤਾਰ ਯਤਨ ਕਰਨੇ ਜ਼ਰੂਰੀ ਹਨ। -ਗੌਤਮ ਬੁੱਧ

ਖੰਨਾ / ਸਮਰਾਲਾ

ਸਤਲੁਜ ਦਰਿ ਆ 'ਚ ਪਾਣੀ ਆਉਣ ਕਾਰਨ ਧੁੱਲੇਵਾਲ, ਸੈਸੋਂਵਾਲ ਤੇ ਸ਼ੇਰਗੜ੍ਹ ਮੰਡ 'ਚ ਹੜ੍ਹਾਂ ਵਰਗੀ ਸਥਿਤੀ ਬਣੀ

ਮਾਛੀਵਾੜਾ ਸਾਹਿਬ, 13 ਅਗਸਤ (ਸੁਖਵੰਤ ਸਿੰਘ ਗਿੱਲ)- ਪਿਛਲੇ 2 ਦਿਨਾਂ ਤੋਂ ਪੰਜਾਬ ਅਤੇ ਹਿਮਾਚਲ ਪ੍ਰਦੇਸ਼ 'ਚ ਪਈਆਂ ਭਾਰੀ ਬਾਰਿਸ਼ਾਂ ਕਾਰਨ ਜਿੱਥੇ ਨਦੀ-ਨਾਲਿਆਂ ਦਾ ਪਾਣੀ ਆਉਣ 'ਤੇ ਸਤਲੁਜ ਦਰਿਆ 'ਚ ਪਾਣੀ ਦਾ ਪੱਧਰ ਵਧਿਆ ਹੋਇਆ ਸੀ, ਉੱਥੇ ਰੋਪੜ ਹੈੱਡ ਵਰਕਸ ਵਿਚ ਪਾਣੀ ਦਾ ਪੱਧਰ ਵੱਧ ਜਾਣ ਕਾਰਨ 70 ਹਜ਼ਾਰ ਕਿਊਸਿਕ ਪਾਣੀ ਸਤਲੁਜ ਦਰਿਆ ਵਿਚ ਛੱਡ ਦਿੱਤਾ ਗਿਆ ਅਤੇ ਨਾਲ ਹੀ ਹੜ੍ਹਾਂ ਦੇ ਖ਼ਤਰੇ ਨੂੰ ਦੇਖਦਿਆਂ ਹੋਇਆ ਰੈੱਡ ਅਲਰਟ ਵੀ ਜਾਰੀ ਕੀਤਾ ਪਰ ਜੇਕਰ ਹਿਮਾਚਲ ਜਾਂ ਪੰਜਾਬ ਵਿਚ ਆਉਣ ਵਾਲੇ ਦਿਨਾਂ ਵਿਚ ਹੋਰ ਮੀਂਹ ਪਿਆ ਤਾਂ ਸਤਲੁਜ ਦਰਿਆ 'ਚ ਹੜ੍ਹਾਂ ਵਾਲੀ ਸਥਿਤੀ ਦਾ ਸਾਹਮਣਾ ਵੀ ਕਰਨਾ ਪੈ ਸਕਦਾ ਹੈ | ਸਤਲੁਜ ਦਰਿਆ 'ਚ ਪਾਣੀ ਦਾ ਪੱਧਰ ਵਧਣ ਦੀ ਸੂਚਨਾ ਮਿਲਣ 'ਤੇ ਪੱਤਰਕਾਰਾਂ ਵਲੋਂ ਜਦੋਂ ਸਤਲੁਜ ਦਰਿਆ ਦੇ ਧੁੱਸੀ ਬੰਨ੍ਹ ਦਾ ਦੌਰਾ ਕੀਤਾ ਗਿਆ ਤਾਂ ਪਿੰਡ ਧੁੱਲੇਵਾਲ ਸਭ ਤੋਂ ਨਾਜ਼ੁਕ ਸਥਿਤੀ 'ਚ ਦੱਸਿਆ ਜਾ ਰਿਹਾ ਸੀ ਕਿਉਂਕਿ ਦਰਿਆ 'ਚ ਵਧੇ ਪਾਣੀ ਦੇ ਪੱਧਰ ਨੇ ਜਿੱਥੇ ਕਿਸਾਨਾਂ ਦੀਆਂ ਫ਼ਸਲਾਂ ਨੂੰ ਆਪਣੀ ਲਪੇਟ ਵਿਚ ਲਿਆ, ਉੱਥੇ ਪਾਣੀ ਦਾ ਤੇਜ਼ ਵਹਾਅ ਕਿਸਾਨਾਂ ਦੀਆਂ ਜ਼ਮੀਨਾਂ ਅਤੇ ਡਰੇਨਜ਼ ਵਿਭਾਗ ਵਲੋਂ ਬਣਾਈਆਂ ਠੋਕਰਾਂ ਨੂੰ ਢਾਹ ਲਗਾਉਂਦਾ ਹੋਇਆ ਬੰਨ੍ਹ ਵੱਲ ਵਧਦਾ ਆ ਰਿਹਾ ਹੈ | ਇਸ ਤੋਂ ਇਲਾਵਾ ਸੈਸੋਂਵਾਲ ਖ਼ੁਰਦ, ਸ਼ੇਰਗੜ੍ਹ ਮੰਡ ਵੀ ਡਰੇਨਜ਼ ਵਿਭਾਗ ਵਲੋਂ ਨਾਜ਼ੁਕ ਸਥਾਨ ਐਲਾਨੇ ਗਏ ਹਨ ਅਤੇ ਇੱਥੇ ਵੀ ਸਤਲੁਜ ਦਰਿਆ 'ਚ ਵਹਿ ਰਿਹਾ ਤੇਜ਼ ਵਹਾਅ ਦਾ ਪਾਣੀ ਜ਼ਮੀਨਾਂ ਨੂੰ ਢਾਹ ਲਾ ਧੁੱਸੀ ਬੰਨ੍ਹ ਤੱਕ ਪੁੱਜ ਸਕਦਾ ਹੈ | ਸਤਲੁਜ ਦਰਿਆ ਦੇ ਧੁੱਸੀ ਬੰਨ੍ਹ ਦੀ ਨਿਗਰਾਨੀ ਕਰ ਰਹੇ ਡਰੇਨਜ਼ ਵਿਭਾਗ ਦੇ ਐੱਸ. ਡੀ. ਓ. ਕੁਲਜਿੰਦਰ ਸਿੰਘ ਨੇ ਦੱਸਿਆ ਕਿ ਸਵੇਰੇ 11 ਵਜੇ ਤੋਂ ਦਰਿਆ ਵਿਚ ਕਰੀਬ 52 ਹਜ਼ਾਰ ਕਿਊਸਿਕ ਪਾਣੀ ਚੱਲ ਰਿਹਾ ਸੀ ਅਤੇ ਹੁਣ 20 ਹਜ਼ਾਰ ਕਿਊਸਿਕ ਪਾਣੀ ਹੋਰ ਛੱਡਿਆ ਗਿਆ ਹੈ ਤੇ ਸ਼ਾਮ ਤੱਕ ਦਰਿਆ 'ਚ 70 ਹਜ਼ਾਰ ਕਿਊਸਿਕ ਪਾਣੀ ਦਾ ਵਹਾਅ ਚੱਲੇਗਾ | ਉਨ੍ਹਾਂ ਦੱਸਿਆ ਕਿ ਹਿਮਾਚਲ ਦੀਆਂ ਪਹਾੜੀਆਂ ਵਿਚ ਮੀਂਹ ਪੈਣ ਦਾ ਸਿਲਸਿਲਾ ਜਾਰੀ ਰਿਹਾ ਤਾਂ ਸਤਲੁਜ ਦਰਿਆ ਵਿਚ ਪਾਣੀ ਦਾ ਵਹਾਅ 1 ਲੱਖ ਕਿਊਸਿਕ ਤੱਕ ਪਹੁੰਚ ਜਾਵੇਗਾ ਜੋ ਕਿ ਖ਼ਤਰੇ ਵਾਲੀ ਗੱਲ ਹੈ | ਉਨ੍ਹਾਂ ਦੱਸਿਆ ਕਿ ਸਤਲੁਜ ਦਰਿਆ ਦੀ ਸਥਿਤੀ ਬਾਰੇ ਉਨ੍ਹਾਂ ਵਲੋਂ ਉੱਚ ਅਧਿਕਾਰੀਆਂ ਨੂੰ ਰਿਪੋਰਟਾਂ ਦਿੱਤੀਆਂ ਜਾ ਰਹੀਆਂ ਹਨ | ਫ਼ਿਲਹਾਲ ਤਾਂ ਸਥਿਤੀ ਕੰਟਰੋਲ ਵਿਚ ਹੈ ਪਰ ਖ਼ਤਰੇ ਨੂੰ ਦੇਖਦੇ ਹੋਏ ਅਲਰਟ ਵੀ ਜਾਰੀ ਕੀਤਾ ਗਿਆ ਹੈ ਅਤੇ ਦਰਿਆ 'ਤੇ ਡਰੇਨਜ਼ ਵਿਭਾਗ ਦੇ ਕਰਮਚਾਰੀ 24 ਘੰਟੇ ਨਜ਼ਰ ਰੱਖ ਰਹੇ ਹਨ |
ਹੜ੍ਹਾਂ ਨਾਲ ਨਜਿੱਠਣ ਲਈ ਪ੍ਰਸ਼ਾਸਨ ਦੇ ਪ੍ਰਬੰਧ ਨਾਕਾਫ਼ੀ
ਸਤਲੁਜ ਦਰਿਆ ਵਿਚ ਪਾਣੀ ਦਾ ਪੱਧਰ ਵਧਣ ਤੋਂ ਬਾਅਦ ਹੜ੍ਹਾਂ ਨਾਲ ਨਜਿੱਠਣ ਲਈ ਪ੍ਰਸ਼ਾਸਨ ਵਲੋਂ ਕੋਈ ਵੀ ਪ੍ਰਬੰਧ ਦਿਖਾਈ ਨਾ ਦਿੱਤੇ। ਹੜ੍ਹਾਂ ਨਾਲ ਨਜਿੱਠਣ ਲਈ ਹਰੇਕ ਸਾਲ ਧੁੱਲੇਵਾਲ ਨੇੜੇ ਕੰਟਰੋਲ ਰੂਮ ਸਥਾਪਿਤ ਕੀਤਾ ਜਾਂਦਾ ਹੈ ਜਿੱਥੇ ਪੁਲਿਸ, ਮਾਲ ਵਿਭਾਗ ਤੇ ਡਰੇਨਜ਼ ਵਿਭਾਗ ਦੇ ਕਰਮਚਾਰੀ ਤਾਇਨਾਤ ਰਹਿੰਦੇ ਹਨ ਪਰ ਅਜਿਹਾ ਕੋਈ ਪ੍ਰਬੰਧ ਨਾ ਦਿਖਿਆ। ਲੋਕਾਂ ਦੇ ਬਚਾਅ ਲਈ ਸਤਲੁਜ ਦਰਿਆ ਕਿਨਾਰੇ ਪਈ ਕਿਸ਼ਤੀ ਬੇਹੱਦ ਖਸਤਾ ਹਾਲਤ ਹੈ ਜੋ ਕਿ ਲੋਕਾਂ ਨੂੰ ਬਚਾਉਣ ਦੀ ਬਜਾਏ ਡੁੱਬੋ ਜ਼ਰੂਰ ਸਕਦੀ ਹੈ। ਜਦੋਂ ਇਸ ਸਬੰਧੀ ਐੱਸ. ਡੀ. ਐੱਮ. ਸਮਰਾਲਾ ਗੀਤਿਕਾ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਸਤਲੁਜ ਦਰਿਆ ਵਿਚ ਪਾਣੀ ਵਧਣ ਦਾ ਮਾਮਲਾ ਉਨ੍ਹਾਂ ਦੇ ਧਿਆਨ ਵਿਚ ਹੈ ਅਤੇ ਹੜ੍ਹਾਂ ਦੀ ਸਥਿਤੀ ਨਾਲ ਨਜਿੱਠਣ ਲਈ ਫ਼ਿਲਹਾਲ ਦਫ਼ਤਰ ਵਿਚ ਹੀ ਕੰਟਰੋਲ ਰੂਮ ਸਥਾਪਿਤ ਕੀਤਾ ਹੋਇਆ ਹੈ।

 

ਸਕੂਲ ਦੀ ਪਾਰਕ 'ਚ ਨਗਰ ਕੌਾਸਲ ਨੇ ਬੱਸਾਂ ਖੜ੍ਹਨ ਤੋਂ ਹਟਾਉਣ ਲਈ ਦਿੱਤਾ ਨੋਟਿਸ

ਸਮਰਾਲਾ, 13 ਅਗਸਤ (ਸੁਰਜੀਤ)- ਨਗਰ ਕੌਾਸਲ ਵਲੋਂ ਨਨਕਾਣਾ ਸਾਹਿਬ ਪਬਲਿਕ ਸਕੂਲ ਦੇ ਗਰਾਊਾਡ ਵਾਲੀ ਜਗ੍ਹਾ ਵਿਚ ਪਾਰਕਿੰਗ ਬਣਾਉਣ ਦਾ ਕੰਮ ਸ਼ੁਰੂ ਕਰ ਦਿੱਤਾ ਹੈ, ਇੱਥੇ ਸਕੂਲ ਵਲੋਂ ਖੜ੍ਹਾਈਆਂ ਜਾਂਦੀਆਂ ਬੱਸਾਂ ਨੂੰ ਖੜ੍ਹਨ ਤੋਂ ਹਟਾਉਣ ਲਈ ਕੌਾਸਲ ਨੇ ਸਕੂਲ ...

ਪੂਰੀ ਖ਼ਬਰ »

ਗੰਨੇ ਦਾ ਬਕਾਇਆ ਲੈਣ ਲਈ ਭਾਕਿਯੂ ਏਕਤਾ (ਸਿੱਧੂਪੁਰ) ਵਲੋਂ ਸਹਿਕਾਰੀ ਖੰਡ ਮਿੱਲ ਬੁੱਢੇਵਾਲ ਮੂਹਰੇ ਰੋਸ ਧਰਨਾ

ਕੁਹਾੜਾ, 13 ਅਗਸਤ (ਤੇਲੂ ਰਾਮ ਕੁਹਾੜਾ)- ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਵਲੋਂ ਮੇਹਰ ਸਿੰਘ ਥੇੜੀ ਮੀਤ ਪ੍ਰਧਾਨ ਪੰਜਾਬ ਦੀ ਅਗਵਾਈ ਵਿਚ ਸਹਿਕਾਰੀ ਖੰਡ ਮਿੱਲ ਬੁੱਢੇਵਾਲ (ਲੁਧਿਆਣਾ) ਅੱਗੇ ਗੰਨਾ ਉਤਪਾਦਕਾਂ ਨੂੰ ਗੰਨੇ ਦੀ ਅਦਾਇਗੀ ਨਾ ਕੀਤੇ ਜਾਣ ਦੇ ਰੋਸ ...

ਪੂਰੀ ਖ਼ਬਰ »

ਲਾਈਨੋਂ ਪਾਰ ਸੀਵਰੇਜ ਦੇ ਟੈਂਡਰ ਰੱਦ, ਕੈਬਨਿਟ ਮੰਤਰੀ ਸਿੱਧੂ ਨੇ ਟੈਂਡਰ ਦੁਬਾਰਾ ਮੰਗਣ ਲਈ ਕਿਹਾ

ਖੰਨਾ, 13 ਅਗਸਤ (ਹਰਜਿੰਦਰ ਸਿੰਘ ਲਾਲ)- ਖੰਨਾ ਦੇ ਲਾਈਨੋਂ ਪਾਰ ਇਲਾਕੇ 'ਚ ਸੀਵਰੇਜ ਦੇ ਟੈਂਡਰਾਂ ਨੂੰ ਸਥਾਨਕ ਸਰਕਾਰਾਂ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਰੱਦ ਕਰ ਦਿੱਤਾ ਹੈ | ਇਸ ਗੱਲ ਦੀ ਪੁਸ਼ਟੀ ਸੀਵਰੇਜ ਵਿਭਾਗ ਦੇ ਚੀਫ਼ ਇੰਜੀਨੀਅਰ ਦਲਜੀਤ ਸਿੰਘ ਨੇ ਕੀਤੀ ਹੈ | ...

ਪੂਰੀ ਖ਼ਬਰ »

ਜ਼ਹਿਰੀਲਾ ਪਦਾਰਥ ਨਿਗਲਣ ਕਾਰਨ ਨੌਜਵਾਨ ਦੀ ਮੌਤ

ਖੰਨਾ, 13 ਅਗਸਤ (ਅਮਰਜੀਤ ਸਿੰਘ)- ਜ਼ਹਿਰੀਲਾ ਪਦਾਰਥ ਨਿਗਲਣ ਨਾਲ ਇਕ ਨੌਜਵਾਨ ਦੀ ਮੌਤ ਹੋ ਜਾਣ ਦੀ ਖ਼ਬਰ ਮਿਲੀ ਹੈ | ਥਾਣਾ ਸ਼ਹਿਰੀ-2 ਦੇ ਏ. ਐੱਸ. ਆਈ. ਜਗਤਾਰ ਸਿੰਘ ਨੇ ਦੱਸਿਆ ਕਿ ਗੁਰਮੁਖ ਸਿੰਘ ਪੁੱਤਰ ਗੁਰਮੀਤ ਸਿੰਘ ਵਾਸੀ ਕਰਤਾਰ ਨਗਰ ਦੇ ਰਾਤੀ ਅਚਾਨਕ ਸਿਰ ਵਿਚ ਦਰਦ ...

ਪੂਰੀ ਖ਼ਬਰ »

ਨਾਜਾਇਜ਼ ਸ਼ਰਾਬ ਸਣੇ ਵਿਅਕਤੀ ਕਾਬੂ

ਖੰਨਾ, 13 ਅਗਸਤ (ਮਨਜੀਤ ਸਿੰਘ ਧੀਮਾਨ)- ਖੰਨਾ ਦੇ ਥਾਣਾ ਸ਼ਹਿਰੀ-2 ਦੀ ਪੁਲਿਸ ਨੇ ਇਕ ਵਿਅਕਤੀ ਕੋਲੋਂ 13 ਨਾਜਾਇਜ਼ ਸ਼ਰਾਬ ਦੀਆਂ ਬੋਤਲਾਂ ਬਰਾਮਦ ਕੀਤੀਆਂ | ਇਸ ਸਬੰਧੀ ਥਾਣਾ ਸਿਟੀ-2 ਖੰਨਾ ਦੇ ਸਹਾਇਕ ਥਾਣੇਦਾਰ ਸੁਖਵਿੰਦਰ ਸਿੰਘ ਪੁਲਿਸ ਪਾਰਟੀ ਸਮੇਤ ਦੇਵੀ ਦਿਵਾਲਾ ...

ਪੂਰੀ ਖ਼ਬਰ »

ਈਸੜੂ ਦੀ ਸ਼ਹੀਦੀ ਕਾਨਫ਼ਰੰਸ ਐੱਸ. ਐੱਸ. ਪੀ. ਦਹੀਆ ਨੇ ਭੀਖੀ, ਜਸਵੀਰ ਤੇ ਰਾਏ ਦੀ ਅਗਵਾਈ 'ਚ ਬਣਾਏ ਬਦਲਵੇਂ ਰਸਤੇ

ਖੰਨਾ, 13 ਅਗਸਤ (ਹਰਜਿੰਦਰ ਸਿੰਘ ਲਾਲ)- ਖੰਨਾ ਦੇ ਐੱਸ. ਐੱਸ. ਪੀ. ਧਰੁਵ ਦਹੀਆ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਐੱਸ. ਪੀ. ਸਥਾਨਕ ਬਲਵਿੰਦਰ ਸਿੰਘ, ਐੱਸ. ਪੀ. ਜਾਂਚ ਜਸਵੀਰ ਸਿੰਘ ਅਤੇ ਡੀ. ਐੱਸ. ਪੀ. ਦੀਪਕ ਰਾਏ ਦੀ ਅਗਵਾਈ ਹੇਠ 15 ਅਗਸਤ ਨੂੰ ਗੋਆ ਦੇ ਮਹਾਨ ਸ਼ਹੀਦ ਕਰਨੈਲ ...

ਪੂਰੀ ਖ਼ਬਰ »

40 ਪੇਟੀਆਂ ਨਾਜਾਇਜ਼ ਸ਼ਰਾਬ ਦੀ ਭਰੀ ਗੱਡੀ ਸਣੇ 2 ਕਾਬੂ

ਸਾਹਨੇਵਾਲ, 13 ਅਗਸਤ (ਅਮਰਜੀਤ ਸਿੰਘ ਮੰਗਲੀ)- ਪੁਲਿਸ ਕਮਿਸ਼ਨਰ ਲੁਧਿਆਣਾ ਵਲੋਂ ਨਸ਼ਾ ਤਸਕਰਾ ਿਖ਼ਲਾਫ਼ ਛੇੜੀ ਮੁਹਿੰਮ ਨੂੰ ਉਸ ਸਮੇਂ ਭਾਰੀ ਸਫਲਤਾ ਹਾਸਿਲ ਹੋਈ, ਜਦੋਂ ਸਾਹਨੇਵਾਲ ਥਾਣੇ ਦੀ ਪੁਲਿਸ ਅਤੇ ਸਪੈਸ਼ਲ ਬਰਾਂਚ ਦੀ ਪੁਲਿਸ ਵਲੋਂ ਸਖ਼ਤੀ ਵਰਤਦਿਆਂ 40 ...

ਪੂਰੀ ਖ਼ਬਰ »

ਐੱਸ. ਡੀ. ਐੱਮ. ਸਵਾਤੀ ਟਿਵਾਣਾ ਦਾ ਸਨਮਾਨ ਅੱਜ

ਪਾਇਲ, 13 ਅਗਸਤ (ਰਜਿੰਦਰ ਸਿੰਘ, ਨਿਜ਼ਾਮਪੁਰ)- ਪੰਜਾਬ ਸਰਕਾਰ ਵਲੋਂ ਸ਼ੁਰੂ ਕੀਤੇ ਗਏ ਡੈਪੋ ਪ੍ਰੋਗਰਾਮ ਦੀ ਸਫ਼ਲਤਾ ਲਈ ਸੁਹਿਰਦ ਯਤਨ ਕਰਨ ਬਦਲੇ ਐੱਸ. ਡੀ. ਐ ੱਮ. ਪਾਇਲ ਸਵਾਤੀ ਟਿਵਾਣਾ ਦੀ ਅਗਵਾਈ ਵਾਲੀ ਸਬ ਡਵੀਜ਼ਨਲ ਮਿਸ਼ਨ ਟੀਮ ਸਮੇਤ ਪੰਜਾਬ ਦੇ ਮੁੱਖ ਮੰਤਰੀ ਕੈਪਟਨ ...

ਪੂਰੀ ਖ਼ਬਰ »

ਈਸੜੂ ਆ ਰਹੇ ਕੈਪਟਨ ਤੇ ਸਿੱਧੂ ਇਕ ਵਾਰ ਖੰਨਾ ਦੇ ਲਾਈਨੋਂ ਪਾਰ ਦੇ ਲੋਕਾਂ ਦਾ ਹਾਲ ਤਾਂ ਦੇਖਣ-ਸਮਾਜਿਕ ਸੰਸਥਾਵਾਂ

ਖੰਨਾ, 13 ਅਗਸਤ (ਹਰਜਿੰਦਰ ਸਿੰਘ ਲਾਲ)- ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ 15 ਅਗਸਤ ਆਜ਼ਾਦੀ ਦਿਵਸ 'ਤੇ ਰਾਜ ਪੱਧਰੀ ਸਮਾਗਮ 'ਚ ਈਸੜੂ ਆ ਰਹੇ ਹਨ | ਸਮਾਜਿਕ ਸੰਸਥਾਵਾਂ ਲੋਕ ਆਵਾਜ਼ ਮੰਚ ਪੰਜਾਬ ਅਤੇ ਸੀਵਰੇਜ ਪਾਓ ਸੰਘਰਸ਼ ਤੇ ਵਿਕਾਸ ਕਮੇਟੀ ਵਲੋਂ ਬੇਨਤੀ ਹੈ ਕੀਤੀ ਗਈ ...

ਪੂਰੀ ਖ਼ਬਰ »

ਜੰਡਿਆਲੀ 'ਚ ਇਕ ਹਫ਼ਤੇ ਦੌਰਾਨ ਦੂਜੀ ਖ਼ੁਦਕੁਸ਼ੀ

ਕੁਹਾੜਾ, 13 ਅਗਸਤ (ਤੇਲੂ ਰਾਮ ਕੁਹਾੜਾ)- ਪਿੰਡ ਜੰਡਿਆਲੀ ਵਿਚ ਇਕ ਹਫ਼ਤੇ ਦੌਰਾਨ ਖ਼ੁਦਕੁਸ਼ੀ ਕਾਰਨ ਦੂਜੀ ਮੌਤ ਹੋਣ ਦੀ ਖ਼ਬਰ ਹੈ ¢ ਇਸ ਤੋਂ ਪਹਿਲਾਂ ਬੀਤੇ ਸ਼ੁੱਕਰਵਾਰ ਨੰੂ ਇਕ ਨੌਜਵਾਨ ਨੇ ਖ਼ੁਦਕੁਸ਼ੀ ਕੀਤੀ ਸੀ ਜਦਕਿ ਬੀਤੀ ਦੇਰ ਸ਼ਾਮ ਨੂੰ ਇਕ ਹੋਰ ਵਿਅਕਤੀ ਵਲੋਂ ...

ਪੂਰੀ ਖ਼ਬਰ »

ਜਲ ਸਪਲਾਈ ਸੈਨੀਟੇਸ਼ਨ ਕੰਟਰੈਕਟ ਵਰਕਰ ਯੂਨੀਅਨ ਦੀ ਮੀਟਿੰਗ

ਸਮਰਾਲਾ, 13 ਅਗਸਤ (ਸੁਰਜੀਤ)- ਜਲ ਸਪਲਾਈ ਸੈਨੀਟੇਸ਼ਨ ਕੰਟਰੈਕਟ ਵਰਕਰ ਯੂਨੀਅਨ ਦੀ ਮੀਟਿੰਗ ਜ਼ਿਲ੍ਹਾ ਪ੍ਰਧਾਨ ਭੁਪਿੰਦਰ ਸਿੰਘ ਕੁਤਬੇਵਾਲ ਦੀ ਪ੍ਰਧਾਨਗੀ ਹੇਠ ਹੋਈ, ਜਿਸ 'ਚ ਤਹਿਸੀਲ ਪੱਧਰ ਦੀਆਂ ਇਕਾਈਆਂ ਨੇ ਸ਼ਮੂਲੀਅਤ ਕਰਕੇ ਲਟਕ ਆ ਰਹੀਆਂ ਮੰਗਾਂ ਦੀ ਬਹਾਲੀ ਲਈ ...

ਪੂਰੀ ਖ਼ਬਰ »

ਗੁਰਦੁਆਰਾ ਮੰਜੀ ਸਾਹਿਬ ਕੋਟਾਂ ਦੇ ਸਾਲਾਨਾ ਜੋੜ ਮੇਲੇ ਦੇ ਦੂਜੇ ਦਿਨ ਹਜ਼ਾਰਾਂ ਸੰਗਤਾਂ ਨੇ ਮੱਥਾ ਟੇਕਿਆ

ਬੀਜਾ, 13 ਅਗਸਤ (ਰਣਧੀਰ ਸਿੰਘ ਧੀਰਾ, ਕਸ਼ਮੀਰਾ ਸਿੰਘ ਬਗਲੀ)-ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਚਰਨਛੋਹ ਪ੍ਰਾਪਤ ਗੁਰਦੁਆਰਾ ਮੰਜੀ ਸਾਹਿਬ ਕੋਟਾਂ ਦੇ ਸਾਲਾਨਾ ਜੋੜ ਮੇਲੇ ਦੇ ਦੂਜੇ ਦਿਨ ਹਜ਼ਾਰਾਂ ਸੰਗਤਾਂ ਨੇ ਦਰਬਾਰ ਸਾਹਿਬ ਅਤੇ ਭੋਰਾ ਸਾਹਿਬ ਵਿਖੇ ਮੱਥਾ ...

ਪੂਰੀ ਖ਼ਬਰ »

ਪ੍ਰਸਿੱਧ ਵਪਾਰੀ ਕੋਹਲੀ ਦੀ ਅੰਤਿਮ ਅਰਦਾਸ 'ਚ ਸੈਂਕੜੇ ਲੋਕ ਹੋਏ ਸ਼ਾਮਿਲ

ਖੰਨਾ, 13 ਅਗਸਤ (ਹਰਜਿੰਦਰ ਸਿੰਘ ਲਾਲ) - ਖੰਨਾ ਦੇ ਪ੍ਰਸਿੱਧ ਵਪਾਰੀ ਪ੍ਰਭਜੀਤ ਸਿੰਘ ਕੋਹਲੀ ਦੀ ਅੰਤਿਮ ਅਰਦਾਸ ਵਿਚ ਸੈਂਕੜੇ ਲੋਕ ਪੁੱਜੇ | ਇਸ ਮੌਕੇ ਵੱਖ-ਵੱਖ ਧਾਰਮਿਕ, ਰਾਜਨੀਤਕ, ਸਮਾਜਿਕ, ਵਿੱਦਿਅਕ ਅਤੇ ਵਪਾਰਕ ਸੰਸਥਾਵਾਂ ਪ੍ਰਤੀਨਿਧਾਂ ਨੇ ਸ. ਕੋਹਲੀ ਨੂੰ ਅੰਤਿਮ ...

ਪੂਰੀ ਖ਼ਬਰ »

ਸ਼੍ਰੋਮਣੀ ਅਕਾਲੀ ਦਲ ਪੁਲਿਸ ਜ਼ਿਲ੍ਹਾ ਖੰਨਾ ਦੇ ਐੱਸ. ਸੀ. ਵਿੰਗ ਦੇ ਸਰਕਲ ਪ੍ਰਧਾਨਾਂ ਦੀ ਸੂਚੀ ਜਾਰੀ

ਖੰਨਾ, 13 ਅਗਸਤ (ਹਰਜਿੰਦਰ ਸਿੰਘ ਲਾਲ)- ਅੱਜ ਖੰਨਾ 'ਚ ਪ੍ਰਧਾਨ ਗੁਰਮੀਤ ਸਿੰਘ ਭੌਰਲਾ ਪੁਲਿਸ ਜ਼ਿਲ੍ਹਾ ਖੰਨਾ ਐੱਸ. ਸੀ. ਵਿੰਗ ਨੇ ਪੁਲਿਸ ਜ਼ਿਲੇ੍ਹ ਅਧੀਨ ਆਉਂਦੇ 3 ਹਲਕਿਆਂ ਦੇ ਕੋਆਰਡੀਨੇਟਰ, ਸਰਪ੍ਰਸਤਾਂ ਅਤੇ ਸਰਕਲ ਪ੍ਰਧਾਨਾਂ ਦੀ ਸੂਚੀ ਰਣਜੀਤ ਸਿੰਘ ਤਲਵੰਡੀ ਅਤੇ ...

ਪੂਰੀ ਖ਼ਬਰ »

ਬੰਦ ਪਈ ਮਿੱਲ ਨੂੰ ਲੱਗੀ ਅੱਗ

ਖੰਨਾ, 13 ਅਗਸਤ (ਹਰਜਿੰਦਰ ਸਿੰਘ ਲਾਲ)- ਅੱਜ ਖੰਨਾ ਨੇੜਲੇ ਪਿੰਡ ਬਘੌਰ ਦੀ ਬੰਦ ਪਈ ਮਿੱਲ ਰਿਤਿਜ ਐਗਰੋ ਦੀ ਮੁਰੰਮਤ ਕਰਦੇ ਸਮੇਂ ਅੱਗ ਲੱਗ ਗਈ | ਖੰਨਾ ਦੇ ਫਾਇਰ ਬਿ੍ਗੇਡ ਦੇ ਯਸ਼ਪਾਲ ਗੋਮੀ ਦੀ ਅਗਵਾਈ 'ਚ ਅੱਗ 'ਤੇ ਕਾਬੂ ਪਾਇਆ ਗਿਆ | ਫਾਇਰ ਬਿ੍ਗੇਡ ਦੀ ਸਮੇਂ ਸਿਰ ਕੀਤੀ ...

ਪੂਰੀ ਖ਼ਬਰ »

ਮਾਤਾ ਸਾਹਿਬ ਕੌਰ ਦੇ 113ਵੇਂ ਜਨਮ ਦਿਹਾੜੇ ਸਬੰਧੀ ਸਮਾਗਮ ਸ਼ੁਰੂ

ਡੇਹਲੋਂ, 13 ਅਗਸਤ (ਅੰਮਿ੍ਤਪਾਲ ਸਿੰਘ ਕੈਲੇ)- ਸੱਚਖੰਡ ਵਾਸੀ ਮਾਤਾ ਸਾਹਿਬ ਕੌਰ ਜੀ ਦੇ 113ਵੇਂ ਜਨਮ ਦਿਹਾੜੇ ਨੂੰ ਸਮਰਪਿਤ ਸਮਾਗਮਾਂ ਦੀ ਆਰੰਭਤਾ ਗੁਰਦੁਆਰਾ ਮੰਜੀ ਸਾਹਿਬ ਜਰਖੜ ਵਿਖੇ ਗੁਰਦੁਆਰਾ ਪ੍ਰਬੰਧਕ ਕਮੇਟੀ ਸਰਪ੍ਰਸਤ ਹਰਪਾਲ ਸਿੰਘ ਲਹਿਲ ਅਤੇ ਪ੍ਰਧਾਨ ...

ਪੂਰੀ ਖ਼ਬਰ »

ਈਸੜੂ ਦੀ ਸ਼ਹੀਦੀ ਕਾਨਫ਼ਰੰਸ 'ਚ ਅਕਾਲੀ ਵਰਕਰਾਂ ਦਾ ਹੋਵੇਗਾ ਭਾਰੀ ਇਕੱਠ

ਮਾਛੀਵਾੜਾ ਸਾਹਿਬ, 13 ਅਗਸਤ (ਮਨੋਜ ਕੁਮਾਰ)- 15 ਅਗਸਤ ਨੂੰ ਈਸੜੂ ਵਿਖੇ ਸ਼ਹੀਦ ਕਰਨੈਲ ਸਿੰਘ ਦੇ ਸ਼ਹੀਦੀ ਸਮਾਗਮ ਵਿਚ ਸਮਰਾਲਾ ਤੇ ਮਾਛੀਵਾੜਾ ਤੋਂ ਅਕਾਲੀ ਵਰਕਰਾਂ ਦਾ ਭਾਰੀ ਇਕੱਠ ਜੁੱਟੇਗਾ | ਇਸ ਸਬੰਧੀ ਵਿਸਥਾਰ ਨਾਲ ਜਾਣਕਾਰੀ ਦਿੰਦਿਆਂ ਸਰਕਲ ਮਾਛੀਵਾੜਾ ਦੇ ...

ਪੂਰੀ ਖ਼ਬਰ »

ਮੁੱਖ ਮੰਤਰੀ ਦੀ ਆਮਦ ਨੂੰ ਲੈ ਕੇ ਅਧਿਕਾਰੀਆਂ ਵਲੋਂ ਸੁਰੱਖਿਆ ਪ੍ਰਬੰਧਾਂ ਦਾ ਜਾਇਜ਼ਾ

ਈਸੜੂ, 13 ਅਗਸਤ (ਬਲਵਿੰਦਰ ਸਿੰਘ)- ਭਲਕੇ ਗੋਆ ਦੇ ਮਹਾਨ ਸ਼ਹੀਦ ਕਰਨੈਲ ਸਿੰਘ ਨੂੰ ਸ਼ਰਧਾਂਜਲੀਆਂ ਭੇਟ ਕਰਨ ਲਈ ਈਸੜੂ ਵਿਖੇ ਕਾਂਗਰਸ ਵਲੋਂ ਕਰਵਾਏ ਜਾ ਰਹੇ ਰਾਜ ਪੱਧਰੀ ਸਮਾਗਮ ਜਿਸ 'ਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੋਂ ਇਲਾਵਾ ਹੋਰ ਸੀਨੀਅਰ ਆਗੂ ਸ਼ਹੀਦ ਨੂੰ ...

ਪੂਰੀ ਖ਼ਬਰ »

ਸਰਕਾਰੀ ਸਕੂਲ ਬੇਗੋਵਾਲ 'ਚ ਸਾਇੰਸ ਮੇਲਾ ਕਰਵਾਇਆ

ਦੋਰਾਹਾ, 13 ਅਗਸਤ (ਮਨਜੀਤ ਸਿੰਘ ਗਿੱਲ)- 'ਪੜ੍ਹੋ ਪੰਜਾਬ-ਪੜ੍ਹਾਓ ਪੰਜਾਬ' ਮੁਹਿੰਮ ਤਹਿਤ ਸਰਕਾਰੀ ਹਾਈ ਸਕੂਲ ਬੇਗੋਵਾਲ ਵਿਖੇ ਸਕੂਲ ਇੰਚਾਰਜ ਸੁਖਵੰਤ ਸਿੰਘ ਦੀ ਅਗਵਾਈ ਅਤੇ ਸਾਇੰਸ ਅਧਿਆਪਕ ਤਲਵਿੰਦਰ ਸਿੰਘ ਦੀ ਦੇਖ-ਰੇਖ ਹੇਠ ਕਿਰਿਆਤਮਿਕ ਸਾਇੰਸ ਮੇਲਾ ਕਰਵਾਇਆ ...

ਪੂਰੀ ਖ਼ਬਰ »

ਵਿਸ਼ਾਲ ਦੰਗਲ ਕਮੇਟੀ ਦੀ ਮੀਟਿੰਗ

ਸਮਰਾਲਾ, 13 ਅਗਸਤ (ਪ. ਪ.)- ਵਿਸ਼ਾਲ ਦੰਗਲ ਕਮੇਟੀ ਸਮਰਾਲਾ ਦੀ ਅਹਿਮ ਮੀਟਿੰਗ ਪ੍ਰਧਾਨ ਤਰਲੋਚਨ ਸਿੰਘ ਕੰਗ ਦੀ ਅਗਵਾਈ ਵਿਚ ਹੋਈ, ਜਿਸ 'ਚ ਕਮੇਟੀ ਦੇ ਸਮੂਹ ਅਹੁਦੇਦਾਰਾਂ ਨੇ ਸ਼ਮੂਲੀਅਤ ਕੀਤੀ | ਮੀਟਿੰਗ ਦੌਰਾਨ ਹਰਪ੍ਰੀਤ ਸਿੰਘ ਹੈਪੀ ਤੇ ਵਿੱਕੀ ਢਿੱਲੋਂ ਨੇ ਦੱਸਿਆ ਕਿ ...

ਪੂਰੀ ਖ਼ਬਰ »

ਕਾਂਗਰਸ ਦਾ ਕਾਨਫ਼ਰੰਸ 'ਚ ਰਿਕਾਰਡ ਤੋੜ ਇਕੱਠ ਹੋਵੇਗਾ- ਵਿਧਾਇਕ ਕੋਟਲੀ

ਖੰਨਾ, 13 ਅਗਸਤ (ਹਰਜਿੰਦਰ ਸਿੰਘ ਲਾਲ)- ਖੰਨਾ ਦੇ ਕਾਂਗਰਸੀ ਵਿਧਾਇਕ ਗੁਰਕੀਰਤ ਸਿੰਘ ਕੋਟਲੀ ਨੇ ਅੱਜ ਏਥੇ ਖੰਨਾ ਹਲਕੇ ਦੇ ਕਰੀਬ 5 ਦਰਜਨਾਂ ਪਿੰਡਾਂ ਦਾ ਦੌਰਾ ਕਰਨ ਉਪਰੰਤ ਇਹ ਦਾਅਵਾ ਕੀਤਾ ਕਿਹਾ 15 ਅਗਸਤ ਦੀ ਈਸੜੂ ਵਿਖੇ ਸ਼ਹੀਦ ਕਰਨੈਲ ਸਿੰਘ ਈਸੜੂ ਦੀ ਯਾਦ ਵਿਚ ਹੋਣ ...

ਪੂਰੀ ਖ਼ਬਰ »

ਬਲਵੀਰ ਰਾਏ ਤੇ ਸ਼ਬਨਮ ਰਾਏ ਵਤਨ ਪਰਤੇ

ਜੌੜੇਪੁਲ ਜਰਗ, 13 ਅਗਸਤ (ਪਾਲਾ ਰਾਜੇਵਾਲੀਆ)- ਉੱਘੀ ਦੋਗਾਣਾ ਜੋੜੀ ਬਲਵੀਰ ਰਾਏ ਅਤੇ ਸ਼ਬਨਮ ਰਾਏ ਦੋਗਾਣਾ ਗੀਤਾਂ ਰਾਹੀਂ ਕੈਨੇਡਾ ਵੱਸਦੇ ਪੰਜਾਬੀਆਂ ਦਾ ਮਨੋਰੰਜਨ ਕਰਕੇ ਵਾਪਿਸ ਵਤਨ ਪਰਤੇ ਹਨ | ਉਨ੍ਹਾਂ ਦੱਸਿਆ ਕਿ ਕੈਨੇਡਾ ਰਹਿੰਦੇ ਪੰਜਾਬੀਆਂ ਨੇ ਉਨ੍ਹਾਂ ਨੂੰ ...

ਪੂਰੀ ਖ਼ਬਰ »

ਸਮਾਜ ਅਧਿਕਾਰੀ ਕਲਿਆਣ ਪਾਰਟੀ ਦੀ ਇਕੱਤਰਤਾ

ਖੰਨਾ, 13 ਅਗਸਤ (ਜੋਗਿੰਦਰ ਸਿੰਘ ਓਬਰਾਏ)- ਅੱਜ ਇੱਥੇ ਸਮਾਜ ਅਧਿਕਾਰੀ ਕਲਿਆਣ ਪਾਰਟੀ ਦੀ ਲੋਕ ਸਭਾ ਹਲਕਾ ਫ਼ਤਿਹਗੜ੍ਹ ਸਾਹਿਬ ਦੇ ਅਹੁਦੇਦਾਰਾਂ ਦੀ ਇਕੱਤਰਤਾ ਦਵਿੰਦਰ ਸਿੰਘ ਰਾਮਗੜ੍ਹੀਆਂ ਦੀ ਪ੍ਰਧਾਨਗੀ ਹੇਠ ਹੋਈ | ਪਾਰਟੀ ਦੇ ਸੂਬਾ ਮੀਤ ਪ੍ਰਧਾਨ ਤਿਰਲੋਚਨ ਸਿੰਘ, ...

ਪੂਰੀ ਖ਼ਬਰ »

ਸੰਦੀਪ ਘਈ ਦੀ ਸ਼ਿਕਾਇਤ 'ਤੇ ਪ੍ਰਧਾਨ ਮਹਿਤਾ ਨੇ ਕਰਵਾਈ ਪਾਣੀ ਦੀ ਨਿਕਾਸੀ

ਖੰਨਾ, 13 ਅਗਸਤ (ਹਰਜਿੰਦਰ ਸਿੰਘ ਲਾਲ/ਮਨਜੀਤ ਸਿੰਘ ਧੀਮਾਨ)- ਅੱਜ ਖੰਨਾ ਦੇ ਵਾਰਡ ਨੰਬਰ-13 ਅਤੇ 14 ਦੇ ਸਮੂਹ ਮੁਹੱਲਾ ਵਾਸੀ ਵਾਰਡ ਦੇ ਕਾਂਗਰਸੀ ਪ੍ਰਧਾਨ ਸੰਦੀਪ ਘਈ ਦੀ ਅਗਵਾਈ 'ਚ ਮੁਹੱਲੇ ਵਿਚ ਸਫ਼ਾਈ ਪ੍ਰਬੰਧ ਨਾ ਹੋਣ ਦੇ ਿਖ਼ਲਾਫ਼ ਨਗਰ ਕੌਾਸਲ ਪ੍ਰਧਾਨ ਵਿਕਾਸ ਮਹਿਤਾ ...

ਪੂਰੀ ਖ਼ਬਰ »

ਆਜ਼ਾਦੀ ਦਿਵਸ ਨੂੰ ਸਮਰਪਿਤ ਬਿਜਲੀ ਦੀ ਬੱਚਤ ਸਬੰਧੀ ਕੀਤਾ ਜਾਗਰੂਕ

ਮਲੌਦ, 13 ਅਗਸਤ (ਕੁਲਵਿੰਦਰ ਸਿੰਘ ਨਿਜ਼ਾਮਪੁਰ)- ਆਜ਼ਾਦੀ ਦਿਵਸ ਨੂੰ ਸਮਰਪਿਤ ਦੇਸ਼ ਦੇ ਵਿਕਾਸ ਵਿਚ ਯੋਗਦਾਨ ਪਾਉਣ ਲਈ ਪੰਜਾਬ ਰਾਜ ਊਰਜਾ ਨਿਗਮ ਵਲੋਂ ਬਿਜਲੀ ਦੀ ਬੱਚਤ ਕਿਉਂ ਤੇ ਕਿਵੇਂ ਵਿਸ਼ੇ 'ਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸਿਹੌੜਾ ਵਿਖੇ ਵਿਦਿਆਰਥੀਆਂ ਦੇ ...

ਪੂਰੀ ਖ਼ਬਰ »

ਸਾਹਨੇਵਾਲ ਗੈਸ ਕੰਪਨੀ ਵਲੋਂ ਗੈਸ ਸੁਰੱਖਿਆ ਸਬੰਧੀ ਕੈਂਪ

ਸਾਹਨੇਵਾਲ, 13 ਅਗਸਤ (ਹਰਜੀਤ ਸਿੰਘ ਢਿੱਲੋਂ)- ਹਿੰਦੋਸਤਾਨ ਪੈਟਰੋਲੀਅਮ ਗੈਸ ਕੰਪਨੀ ਵਲੋਂ ਆਪਣੇ ਗਾਹਕਾਂ ਨੂੰ ਗੈਸ ਦੀ ਵਰਤੋਂ ਸਮੇਂ ਵਰਤੀਆਂ ਜਾਣ ਵਾਲੀਆਂ ਸਾਵਧਾਨੀਆਂ ਪ੍ਰਤੀ ਜਾਗਰੂਕ ਕਰਨ ਹਿਤ ਸਾਹਨੇਵਾਲ ਗੈਸ ਕੰਪਨੀ ਵਿਖੇ ਲਗਾਏ ਗਏ ਕੈਂਪ ਵਿਚ ਪਹੰੁਚੇ ਵੱਡੀ ...

ਪੂਰੀ ਖ਼ਬਰ »

ਕਰਮਸਰ ਕਾਲਜ 'ਚ ਸੜਕ ਸੁਰੱਖਿਆ ਤੇ ਨਸ਼ਿਆਂ ਦੀ ਰੋਕਥਾਮ ਸਬੰਧੀ ਸਮਾਗਮ

ਰਾੜਾ ਸਾਹਿਬ, 13 ਅਗਸਤ (ਸਰਬਜੀਤ ਸਿੰਘ ਬੋਪਾਰਾਏ)- ਸੜਕ ਸੁਰੱਖਿਆ ਜਾਗਰੂਕਤਾ ਮੁਹਿੰਮ ਅਤੇ ਨਸ਼ਿਆਂ ਦੀ ਰੋਕਥਾਮ ਤਹਿਤ ਸਰਕਾਰੀ ਕਾਲਜ ਕਰਮਸਰ (ਰਾੜਾ ਸਾਹਿਬ) 'ਚ ਸਮਾਗਮ ਕਰਵਾਇਆ ਗਿਆ, ਜਿਸ 'ਚ ਕਾਲਜ ਦੀ ਪੁਰਾਣੀ ਵਿਦਿਆਰਥਣ ਅਤੇ ਸਹਾਇਕ ਐੱਸ. ਐੱਚ. ਓ. ਮੈਡਮ ਅਮਰਪਾਲ ...

ਪੂਰੀ ਖ਼ਬਰ »

ਦੌਲਤਪੁਰ 'ਚ ਲਾਭਪਾਤਰੀਆਂ ਨੂੰ ਕਣਕ ਵੰਡੀ

ਮਲੌਦ, 13 ਅਗਸਤ (ਕੁਲਵਿੰਦਰ ਸਿੰਘ ਨਿਜ਼ਾਮਪੁਰ)- ਪਿੰਡ ਦੌਲਤਪੁਰ ਵਿਖੇ ਪੰਜਾਬ ਸਰਕਾਰ ਦੀ ਆਟਾ-ਦਾਲ ਯੋਜਨਾ ਤਹਿਤ 160 ਕੁਇੰਟਲ ਕਣਕ ਦੀ ਵੰਡ 120 ਲੋੜਵੰਦ ਲਾਭਪਾਤਰੀਆਾ ਨੂੰ ਕਾਾਗਰਸ ਦੇ ਜ਼ਿਲ੍ਹਾ ਮੀਤ ਪ੍ਰਧਾਨ ਸੁਖਵੀਰ ਸਿੰਘ ਦੌਲਪੁਤਪੁਰ ਨੇ ਕੀਤੀ ¢ ਇਸ ਮੌਕੇ ਹੋਰਨਾਾ ...

ਪੂਰੀ ਖ਼ਬਰ »

ਮਾਤਾ ਸੁਰਜੀਤ ਕੌਰ ਨਮਿਤ ਸ਼ਰਧਾਂਜਲੀ ਸਮਾਗਮ ਕਰਵਾਇਆ

ਗੁਰੂਸਰ ਸੁਧਾਰ/ਮੁੱਲਾਂਪੁਰ-ਦਾਖਾ, 13 ਅਗਸਤ (ਜਸਵਿੰਦਰ ਸਿੰਘ ਗਰੇਵਾਲ/ਬਲਵਿੰਦਰ ਸਿੰਘ ਧਾਲੀਵਾਲ)- ਮੁੱਲਾਂਪੁਰ-ਦਾਖਾ ਤੋਂ 'ਅਜੀਤ' ਦੇ ਪੱਤਰਕਾਰ ਨਿਰਮਲ ਸਿੰਘ ਧਾਲੀਵਾਲ, ਅਵਤਾਰ ਸਿੰਘ ਕੈਨੇਡਾ, ਦਰਸ਼ਨ ਸਿੰਘ ਕੈਨੇਡਾ, ਹਰਪਾਲ ਕੌਰ, ਅਜੀਤ ਕੌਰ, ਚਰਨਜੀਤ ਕੌਰ ਅਤੇ ...

ਪੂਰੀ ਖ਼ਬਰ »

ਕਲਗ਼ੀਧਰ ਇਨਕਲੇਵ 'ਚ ਬੂਟੇ ਲਗਾਏ

ਮਾਛੀਵਾੜਾ ਸਾਹਿਬ, 13 ਅਗਸਤ (ਸੁਖਵੰਤ ਸਿੰਘ ਗਿੱਲ)- ਵਾਰਡ ਨੰਬਰ-8 ਵਿਚ ਸਥਿਤ ਕਲਗ਼ੀਧਰ ਇੰਨਕਲੇਵ 'ਚ ਅੱਜ ਨਗਰ ਕੌਾਸਲ ਵਲੋਂ ਵਣ ਮਹਾਂਉਤਸਵ ਮਨਾਇਆ ਗਿਆ, ਜਿਸ 'ਚ ਵੱਖ-ਵੱਖ ਤਰ੍ਹਾਂ ਦੇ ਬੂਟੇ ਲਗਾਏ ਗਏ ਜਿਨ੍ਹਾਂ ਨੂੰ ਲਗਾਉਣ ਦੀ ਰਸਮ ਨਗਰ ਕੌਾਸਲ ਪ੍ਰਧਾਨ ਸੁਰਿੰਦਰ ...

ਪੂਰੀ ਖ਼ਬਰ »

ਸੜਕ ਹਾਦਸੇ 'ਚ ਵਿਅਕਤੀ ਦੀ ਮੌਤ

ਖੰਨਾ, 13 ਅਗਸਤ (ਹਰਜਿੰਦਰ ਸਿੰਘ ਲਾਲ/ਮਨਜੀਤ ਸਿੰਘ ਧੀਮਾਨ)- ਬੀਤੀ ਰਾਤ ਇਕ ਸੜਕ ਹਾਦਸੇ 'ਚ ਐਕਵਿਟਾ ਅਤੇ ਕਾਰ ਦੀ ਟੱਕਰ ਵਿਚ ਇਕ ਵਿਅਕਤੀ ਦੀ ਮੌਤ ਹੋ ਗਈ | ਪ੍ਰਾਪਤ ਜਾਣਕਾਰੀ ਅਨੁਸਾਰ ਸੋਹਣ ਲਾਲ ਵਾਸੀ ਅਲੌੜ ਆਪਣੇ ਕੰਮ ਤੋਂ ਵਾਪਸ ਘਰ ਜਾ ਰਿਹਾ ਸੀ ਅਤੇ ਜਦੋਂ ਉਹ ...

ਪੂਰੀ ਖ਼ਬਰ »

ਸੰਤ ਈਸ਼ਰ ਸਿੰਘ ਰਾੜਾ ਸਾਹਿਬ ਵਾਲਿਆਂ ਦੀ ਬਰਸੀ ਸਬੰਧੀ ਇਕੱਤਰਤਾ

ਰਾੜਾ ਸਾਹਿਬ, 13 ਅਗਸਤ (ਸਰਬਜੀਤ ਸਿੰਘ ਬੋਪਾਰਾਏ)- ਰੂਹਾਨੀਅਤ ਦੇ ਕੇਂਦਰ ਗੁਰਦੁਆਰਾ ਕਰਮਸਰ ਰਾੜਾ ਸਾਹਿਬ ਦੇ ਬਾਨੀ ਸੰਤ ਬਾਬਾ ਈਸ਼ਰ ਸਿੰਘ ਰਾੜਾ ਸਾਹਿਬ ਵਾਲਿਆਂ ਦੀ 43ਵੀਂ ਬਰਸੀ ਸਬੰਧੀ ਟਰੱਸਟ ਦੇ ਸਮੂਹ ਮੈਂਬਰ, ਸੰਤ ਮਹਾਂਪੁਰਸ਼ਾਂ ਅਤੇ ਇਲਾਕੇ ਦੇ ਸੇਵਾਦਾਰਾਂ ...

ਪੂਰੀ ਖ਼ਬਰ »

ਗੁਰੂ ਨਾਨਕ ਮਾਡਲ ਸਕੂਲ ਵਿਖੇ ਆਜ਼ਾਦੀ ਦਿਵਸ ਮਨਾਇਆ

ਦੋਰਾਹਾ, 13 ਅਗਸਤ (ਜਸਵੀਰ ਝੱਜ/ ਜੋਗਿੰਦਰ ਸਿੰਘ ਓਬਰਾਏ)- ਗੁਰੂ ਨਾਨਕ ਮਾਡਲ ਸੀਨੀਅਰ ਸੈਕੰਡਰੀ ਸਕੂਲ ਦੋਰਾਹਾ ਵਿਖੇ ਆਜ਼ਾਦੀ ਦਿਵਸ ਬੜੇ ਉਤਸ਼ਾਹ ਨਾਲ ਮਨਾਇਆ ਗਿਆ | ਸਵੇਰ ਦੀ ਪ੍ਰਾਰਥਨਾ ਸਭਾ 'ਚ ਜੁਪੀਟਰ ਹਾਊਸ ਦੀ ਵਿਦਿਆਰਥਣ ਮਹਿਕਪ੍ਰੀਤ ਕੌਰ ਜਮਾਤ 12ਵੀਂ (ਕਾਮਰਸ) ...

ਪੂਰੀ ਖ਼ਬਰ »

ਬਾਬਾ ਅੱਬੂ ਸ਼ਾਹ ਦਾ ਸਾਲਾਨਾ ਉਰਸ ਮੁਬਾਰਕ ਮਨਾਇਆ

ਮਾਛੀਵਾੜਾ ਸਾਹਿਬ, 13 ਅਗਸਤ (ਸੁਖਵੰਤ ਸਿੰਘ ਗਿੱਲ)- ਸਥਾਨਕ ਮੀਆਂ ਮੁਹੱਲਾ ਵਿਚ ਮੀਆਂ ਮੁਹੱਲਾ ਵੈੱਲਫੇਅਰ ਸੁਸਾਇਟੀ ਵਲੋਂ ਸਮੂਹ ਇਲਾਕਾ ਨਿਵਾਸੀਆਂ ਦੇ ਸਹਿਯੋਗ ਨਾਲ ਪੀਰ ਬਾਬਾ ਅੱਬੂ ਸ਼ਾਹ ਜੀ ਦਾ ਸਾਲਾਨਾ ਉਰਸ ਮੁਬਾਰਕ ਮਨਾਇਆ ਗਿਆ, ਜਿਸ 'ਚ ਵੱਡੇ ਪੱਧਰ 'ਤੇ ਸ਼ਹਿਰ ...

ਪੂਰੀ ਖ਼ਬਰ »

ਕਾਮਰੇਡ ਲਖਵਿੰਦਰ ਸਿੰਘ ਬੁਆਣੀ ਐੱਮ. ਸੀ. ਪੀ. ਆਈ. ਯੂ. ਦੇ ਮੁੜ ਜ਼ਿਲ੍ਹਾ ਲੁਧਿਆਣਾ ਸਕੱਤਰ ਚੁਣੇ

ਦੋਰਾਹਾ, 13 ਅਗਸਤ (ਮਨਜੀਤ ਸਿੰਘ ਗਿੱਲ/ਜੋਗਿੰਦਰ ਸਿੰਘ ਓਬਰਾਏ)- ਮਾਰਕਸਵਾਦੀ ਕਮਿਊਨਿਸਟ ਪਾਰਟੀ ਆਫ਼ ਇੰਡੀਆ (ਯੂਨਾਈਟਿਡ) ਦਾ ਜ਼ਿਲ੍ਹਾ ਡੈਲੀਗੇਟ ਇਜਲਾਸ ਸੁਖਦੇਵ ਸਿੰਘ, ਬਾਲਕਿ੍ਸ਼ਨ, ਪਰਮਜੀਤ ਸਿੰਘ ਅਤੇ ਸੁਰਿੰਦਰ ਸ਼ਹਿਜ਼ਾਦ 'ਤੇ ਆਧਾਰਿਤ ਪ੍ਰਧਾਨਗੀ ਮੰਡਲ ਹੇਠ ...

ਪੂਰੀ ਖ਼ਬਰ »

ਗੁਰੂ ਨਾਨਕ ਨੈਸ਼ਨਲ ਕਾਲਜ ਦੇ ਵਿਦਿਆਰਥੀਆਂ ਨੇ ਰਾਜ ਪੱਧਰੀ ਅੰਗਦਾਨ ਦਿਵਸ 'ਚ ਲਿਆ ਹਿੱਸਾ

ਦੋਰਾਹਾ, 13 ਅਗਸਤ (ਜਸਵੀਰ ਝੱਜ/ਜੋਗਿੰਦਰ ਸਿੰਘ ਓਬਰਾਏ)- ਗੁਰੂ ਨਾਨਕ ਨੈਸ਼ਨਲ ਕਾਲਜ ਦੋਰਾਹਾ ਦੇ ਵਿਦਿਆਰਥੀਆਂ ਨੇ ਅਕਾਈ ਹਸਪਤਾਲ ਅਤੇ ਗਲੋਡਸ ਐੱਨ. ਜੀ. ਓ. ਵਲੋਂ ਕਰਵਾਏ ਰਾਜ ਪੱਧਰੀ ਅੰਗਦਾਨ ਦਿਵਸ ਵਿਚ ਕਾਲਜ ਪਿ੍ੰਸੀਪਲ ਡਾ. ਨਰਿੰਦਰ ਸਿੰਘ ਸਿੱਧੂ ਦੀ ਸੁਯੋਗ ...

ਪੂਰੀ ਖ਼ਬਰ »

ਮੱਲ ਸਿੰਘ ਰਾਮਪੁਰੀ ਦੀ ਕਿਤਾਬ 'ਟੁਕੜੇ ਟੁਕੜੇ ਸੱਚ' ਲੋਕ ਅਰਪਣ

ਖੰਨਾ, 13 ਅਗਸਤ (ਮਨਜੀਤ ਸਿੰਘ ਧੀਮਾਨ/ਦਵਿੰਦਰ ਸਿੰਘ ਗੋਗੀ)- ਪੰਜਾਬੀ ਸਾਹਿਤਿਕ ਸਭਾ ਖੰਨਾ ਦੀ ਇਕੱਤਰਤਾ ਅਵਤਾਰ ਸਿੰਘ ਧਮੋਟ ਦੀ ਪ੍ਰਧਾਨਗੀ ਹੇਠ ਹੋਈ, ਜਿਸ 'ਚ ਨਾਮੀ ਲੇਖਕਾਂ ਨੇ ਭਾਗ ਲਿਆ | ਇਸ ਮੌਕੇ ਮੁੱਖ ਮਹਿਮਾਨ ਵਜੋਂ ਹਾਜ਼ਰ ਉੱਘੇ ਗ਼ਜ਼ਲਗੋ ਅਤੇ ਸ਼੍ਰੋਮਣੀ ...

ਪੂਰੀ ਖ਼ਬਰ »

ਤੀਆਂ ਦਾ ਤਿਉਹਾਰ ਮਨਾਇਆ

ਮਲੌਦ, 13 ਅਗਸਤ (ਦਿਲਬਾਗ ਸਿੰਘ ਚਾਪੜਾ)- ਕਸਬਾ ਮਲੌਦ ਦੇ ਵਾਰਡ ਨੰ. 1 ਅਤੇ 2 ਦੀਆਂ ਔਰਤਾਂ ਵਲੋਂ ਮਿਲ ਕੇ ਦਾਣਾ ਮੰਡੀ ਮਲੌਦ ਵਿਖੇ ਤੀਆਂ ਦਾ ਤਿਉਹਾਰ ਮਨਾਇਆ ਗਿਆ | ਇਸ ਮੌਕੇ ਰਵਾਇਤੀ ਕੱਪੜਿਆਂ ਅਤੇ ਗਹਿਣਿਆਂ ਵਿਚ ਸਜੀਆਂ ਔਰਤਾਂ ਤੇ ਲੜਕੀਆਂ ਵਲੋਂ ਪੀਂਘ ਝੂਟਣ ਦਾ ਆਨੰਦ ...

ਪੂਰੀ ਖ਼ਬਰ »

ਪੰਜਾਬ ਇਸਤਰੀ ਸਭਾ ਨੇ ਤੀਆਂ ਦਾ ਤਿਉਹਾਰ ਮਨਾਇਆ

ਮਾਛੀਵਾੜਾ ਸਾਹਿਬ, 13 ਅਗਸਤ (ਸੁਖਵੰਤ ਸਿੰਘ ਗਿੱਲ)- ਪੰਜਾਬ ਇਸਤਰੀ ਸਭਾ ਬਲਾਕ ਮਾਛੀਵਾੜਾ ਸਾਹਿਬ ਵਲੋਂ ਤੀਆਂ ਦਾ ਤਿਉਹਾਰ ਮਨਾਇਆ ਗਿਆ, ਜਿਸ 'ਚ ਸਭਾ ਦੀ ਚੇਅਰਮੈਨ ਸਰਬਜੀਤ ਕੌਰ ਗਿੱਲ, ਪ੍ਰਧਾਨ ਸਾਧਵੀ ਰਾਣੀ ਅਤੇ ਜਰਨਲ ਸਕੱਤਰ ਰਵੀਕਾਂਤਾ ਸਮਸ਼ਪੁਰ ਨੇ ਸ਼ਿਰਕਤ ...

ਪੂਰੀ ਖ਼ਬਰ »

ਈਸੜੂ ਕਾਨਫ਼ਰੰਸ ਸਬੰਧੀ ਤਿਆਰੀ ਮੀਟਿੰਗ

ਦੋਰਾਹਾ, 13 ਅਗਸਤ (ਜਸਵੀਰ ਝੱਜ)- ਸ਼੍ਰੋਮਣੀ ਅਕਾਲੀ ਦਲ ਸ਼ਹਿਰੀ ਦੋਰਾਹਾ ਦੀ ਇਕ ਤਤਕਾਲੀ ਮੀਟਿੰਗ ਸ਼ਹਿਰੀ ਪ੍ਰਧਾਨ ਪਰਮਿੰਦਰ ਸਿੰਘ ਪਿੰਦਾ ਦੀ ਪ੍ਰਧਾਨਗੀ ਹੇਠ ਕੀਤੀ ਗਈ, ਜਿਸ 'ਚ 15 ਅਗਸਤ ਨੂੰ ਈਸੜੂ ਵਿਖੇ ਹੋਣ ਵਾਲ਼ੀ ਕਾਨਫ਼ਰੰਸ ਵਿਚ ਵੱਧ ਤੋਂ ਵੱਧ ਇਕੱਠ ਕਰਕੇ ...

ਪੂਰੀ ਖ਼ਬਰ »

ਗੁਰੂ ਨਾਨਕ ਨੈਸ਼ਨਲ ਕਾਲਜ ਦੇ ਵਿਦਿਆਰਥੀ ਦੇ ਗੀਤ ਦਾ ਪੋਸਟਰ ਜਾਰੀ

ਦੋਰਾਹਾ, 13 ਅਗਸਤ (ਜਸਵੀਰ ਝੱਜ)- ਸਥਾਨਕ ਗੁਰੂ ਨਾਨਕ ਨੈਸ਼ਨਲ ਕਾਲਜ ਦੋਰਾਹਾ ਦੇ ਵਿਦਿਆਰਥੀ ਬੀਨੂ ਮਾਨ ਦਾ 'ਕੀ ਹੋਇਆ' ਦਾ ਪੋਸਟਰ ਕਾਲਜ ਦੇ ਵਿਹੜੇ ਜਾਰੀ ਕੀਤਾ ਗਿਆ | ਕਾਲਜ ਪਿ੍ੰਸੀਪਲ ਡਾ. ਨਰਿੰਦਰ ਸਿੰਘ ਸਿੱਧੂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕਾਲਜ ਦੇ ਸੰਗੀਤ ...

ਪੂਰੀ ਖ਼ਬਰ »

ਤਲਵੰਡੀ, ਚੀਮਾ, ਯਾਦੂ ਆਦਿ ਵਲੋਂ ਸ਼ਹੀਦੀ ਕਾਨਫ਼ਰੰਸ ਦੀਆਂ ਤਿਆਰੀਆਂ ਦਾ ਜਾਇਜ਼ਾ

ਈਸੜੂ, 13 ਅਗਸਤ (ਬਲਵਿੰਦਰ ਸਿੰਘ)- ਸ਼੍ਰੋਮਣੀ ਅਕਾਲੀ ਦਲ ਵਲੋਂ 15 ਅਗਸਤ ਨੂੰ ਸ਼ਹੀਦ ਕਰਨੈਲ ਸਿੰਘ ਨੂੰ ਸ਼ਰਧਾਂਜਲੀਆਂ ਭੇਟ ਕਰਨ ਲਈ ਨਨਕਾਣਾ ਸਾਹਿਬ ਸਕੂਲ ਈਸੜੂ ਵਿਖੇ ਕਰਵਾਈ ਜਾ ਰਹੀ ਸ਼ਹੀਦੀ ਕਾਨਫ਼ਰੰਸ ਸਬੰਧੀ ਹਲਕਾ ਇੰਚਾਰਜ ਰਣਜੀਤ ਸਿੰਘ ਤਲਵੰਡੀ, ਭੁਪਿੰਦਰ ...

ਪੂਰੀ ਖ਼ਬਰ »

ਹੈਬੀ ਸਰਾਂ ਦੀ ਕਿਤਾਬ 'ਰੂਹਦਾਰੀਆਂ' ਜਾਰੀ

ਖੰਨਾ, 13 ਅਗਸਤ (ਦਵਿੰਦਰ ਸਿੰਘ ਗੋਗੀ/ ਮਨਜੀਤ ਸਿੰਘ ਧੀਮਾਨ)- ਉੱਭਰਦੇ ਸ਼ਹਿਰ ਹੈਬੀ ਸਰਾਂ ਕੈਨੇਡਾ ਦੀਆਂ ਰਚਨਾਵਾਂ ਦੀ ਪਲੇਠੀ ਪੁਸਤਕ 'ਰੂਹਦਾਰੀਆਂ ਅੱਜ ਉੱਘੇ ਗ਼ਜ਼ਲਗੋ ਹਰਵਿੰਦਰ ਸਿੰਘ ਲਾਲ ਨੇ ਜਾਰੀ ਕੀਤੀ | ਉਨ੍ਹਾਂ ਕਿਹਾ ਕਿ ਨੌਜਵਾਨਾਂ ਵਿਚ ਲਿਖਣ ਕਲਾਂ ਇਕ ...

ਪੂਰੀ ਖ਼ਬਰ »

ਪੰਜਾਬ ਸਰਕਾਰ ਪਿੰਡਾਂ ਦਾ ਵਿਕਾਸ ਕਰਵਾਉਣ ਲਈ ਹਮੇਸ਼ਾ ਵਚਨਵੱਧ-ਵਿਧਾਇਕ ਲੱਖਾ

ਰਾੜਾ ਸਾਹਿਬ, 13 ਅਗਸਤ (ਸਰਬਜੀਤ ਸਿੰਘ ਬੋਪਾਰਾਏ)- ਪੰਜਾਬ ਕਾਂਗਰਸ ਸਰਕਾਰ ਸੂਬੇ ਦੀ ਤਰੱਕੀ ਤੇ ਖ਼ੁਸ਼ਹਾਲੀ ਲਈ ਪਿੰਡਾਂ ਨੂੰ ਸ਼ਹਿਰਾਂ ਵਾਲੀਆ ਸਹੂਲਤਾਂ ਦੇਣ ਲਈ ਹਮੇਸ਼ਾ ਵਚਨਬੱਧ ਹੈ | ਇਹ ਪ੍ਰਗਟਾਵਾ ਪਿੰਡ ਕੁਲਾਹੜ੍ਹ ਵਿਖੇ ਵਿਧਾਇਕ ਲਖਵੀਰ ਸਿੰਘ ਲੱਖਾ ਨੇ ...

ਪੂਰੀ ਖ਼ਬਰ »

ਘੁੰਗਰਾਲੀ ਸਿੱਖਾਂ ਵਿਖੇ ਤੀਆਂ ਦਾ ਤਿਉਹਾਰ ਮਨਾਇਆ

ਸਮਰਾਲਾ, 13 ਅਗਸਤ (ਬਲਜੀਤ ਸਿੰਘ ਬਘੌਰ)- ਪਿੰਡ ਘੁੰਗਰਾਲੀ ਸਿੱਖਾਂ ਵਿਖੇ ਸਮੂਹ ਨਗਰ ਵਲੋਂ ਗਰਾਮ ਪੰਚਾਇਤ ਦੇ ਸਹਿਯੋਗ ਨਾਲ ਤੀਆਂ ਦਾ ਤਿਉਹਾਰ ਚਾਵਾਂ ਨਾਲ ਮਨਾਇਆ ਗਿਆ | ਪਿੰਡ ਦੀ ਸਾਂਝੀ ਥਾਂ ਵਿਖੇ ਕਰਵਾਏ ਸਮਾਗਮ ਦੌਰਾਨ ਸੁਹਾਣੀਆ ਵਲੋਂ ਗਿੱਧਾ, ਲੋਕ ਨਾਚ, ਮਹਿੰਦੀ ...

ਪੂਰੀ ਖ਼ਬਰ »





Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX