ਤਾਜਾ ਖ਼ਬਰਾਂ


ਕੇਂਦਰ ਨੇ ਪੰਜਾਬ ਸਰਕਾਰ ਦੀ ਬੇਨਤੀ ਨੂੰ ਸਵੀਕਾਰਿਆ, ਐਨਆਈਏ ਤਰਨਤਾਰਨ ਧਮਾਕੇ ਦੀ ਕਰੇਗੀ ਜਾਂਚ
. . .  1 day ago
ਆਰਥਿਕ ਮੰਦੀ ਨਾਲ ਨਜਿੱਠਣ ਲਈ ਕੇਂਦਰ ਸਰਕਾਰ ਦੇ ਵੱਡੇ ਐਲਾਨ
. . .  1 day ago
ਨਵੀਂ ਦਿੱਲੀ, 20 ਸਤੰਬਰ- ਦੇਸ਼ ‘ਚ ਆਰਥਿਕ ਮੰਦੀ ਨਾਲ ਨਜਿੱਠਣ ਲਈ ਵਿੱਤ ਮੰਤਰਾਲੇ ਵੱਲੋਂ ਕਈ ਐਲਾਨ ਕੀਤੇ ਗਏ ਹਨ। ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਕਾਰਪੋਰੇਟ ਟੈਕਸ ‘ਚ ਕਮੀ ਦਾ ਐਲਾਨ ਕੀਤਾ ਹੈ...
ਕਰੰਟ ਲੱਗਣ ਨਾਲ 4 ਮੱਝਾਂ ਦੀ ਮੌਤ
. . .  1 day ago
ਮਲੌਦ, 20 ਸਤੰਬਰ (ਕੁਲਵਿੰਦਰ ਸਿੰਘ ਨਿਜ਼ਾਮਪੁਰ)- ਪਿੰਡ ਲਸਾੜਾ ਲੱਖੋਵਾਸ ਦੇ ਵਸਨੀਕ ਕਿਸਾਨ ਕੁਸ਼ਲਦੀਪ ਸਿੰਘ ਪੁੱਤਰ ਸੇਵਕ ਸਿੰਘ ਦੀਆਂ ਪਸ਼ੂਆਂ ਵਾਲੇ ਵਰਾਂਡੇ ਵਿਚ ਲੱਗੇ ਛੱਤ ਵਾਲੇ ਪੱਖੇ ਦੀ ਤਾਰ ਨਾਲ ਸ਼ਾਟ ਸਰਕਟ ਹੋਣ ਕਰਕੇ...
ਪੰਜਾਬ ਸਰਕਾਰ ਨੇ ਸਪੈਸ਼ਲਿਸਟ ਡਾਕਟਰਾਂ ਦੀ ਉਮਰ ਹੱਦ 60 ਸਾਲ ਤੋਂ ਵਧਾ ਕੇ ਕੀਤੀ 65 ਸਾਲ
. . .  1 day ago
ਚੰਡੀਗੜ੍ਹ, 20 ਸਤੰਬਰ- ਪੰਜਾਬ ਸਰਕਾਰ ਨੇ ਅੱਜ ਸਪੈਸ਼ਲਿਸਟ ਡਾਕਟਰਾਂ ਦੇ ਸੇਵਾਕਾਲ ਦੀ ਉਮਰ ਹੱਦ 60 ਸਾਲ ਤੋਂ ਵਧਾ ਕੇ 65 ਸਾਲ ਕਰ...
ਇੱਕ ਵਿਅਕਤੀ ਨੇ ਆਪਣੇ ਹੀ ਗੁਆਂਢੀ 'ਤੇ ਸੁੱਟਿਆ ਤੇਜ਼ਾਬ
. . .  1 day ago
ਬਠਿੰਡਾ, 20 ਸਤੰਬਰ (ਨਾਇਬ ਸਿੱਧੂ)- ਬਠਿੰਡਾ ਦੇ ਮੌੜ ਕਲਾਂ ਪਿੰਡ ਵਿਚ ਇੱਕ ਵਿਅਕਤੀ ਦੁਆਰਾ ਆਪਣੇ ਹੀ ਗੁਆਂਢੀ 'ਤੇ ਤੇਜ਼ਾਬ ਪਾ ਕੇ ਜ਼ਖਮੀ ਕਰਨ ਦਾ ਮਾਮਲਾ ਸਾਹਮਣੇ ...
ਮਗਨਰੇਗਾ ਕਰਮਚਾਰੀਆਂ ਦੀਆਂ ਮੰਗਾਂ ਸਬੰਧੀ ਕਮੇਟੀ ਗਠਨ
. . .  1 day ago
ਹੰਡਿਆਇਆ(ਬਰਨਾਲਾ), 20 ਸਤੰਬਰ (ਗੁਰਜੀਤ ਸਿੰਘ ਖੁੱਡੀ)- ਮਗਨਰੇਗਾ ਕਰਮਚਾਰੀ ਯੂਨੀਅਨ (ਪੰਜਾਬ) ਵੱਲੋਂ ਸੂਬਾ ਪ੍ਰਧਾਨ ਵਰਿੰਦਰ ਸਿੰਘ ਦੀ ਅਗਵਾਈ ਹੇਠ 16 ਸਤੰਬਰ ਤੋਂ 19 ਸਤੰਬਰ ਤੱਕ ਸੂਬੇ ਭਰ ...
ਵਿਸ਼ਵ ਕੁਸ਼ਤੀ ਚੈਂਪੀਅਨਸ਼ਿਪ 'ਚ ਬਜਰੰਗ ਪੁਨੀਆ ਨੇ ਜਿਤਿਆ ਕਾਂਸੀ ਦਾ ਤਗਮਾ
. . .  1 day ago
ਵਿਸ਼ਵ ਕੁਸ਼ਤੀ ਚੈਂਪੀਅਨਸ਼ਿਪ 'ਚ ਬਜਰੰਗ ਪੁਨੀਆ ਨੇ ਜਿਤਿਆ ਕਾਂਸੀ ਦਾ ਤਗਮਾ...
ਅਣਪਛਾਤੇ ਮੋਟਰਸਾਈਕਲ ਸਵਾਰ ਫਾਈਨਾਂਸ ਕੰਪਨੀ ਦੇ ਏਜੰਟ ਕੋਲੋਂ ਨਗਦੀ ਖੋਹ ਕੇ ਹੋਏ ਫ਼ਰਾਰ
. . .  1 day ago
ਬੁਢਲਾਡਾ 20 ਸਤੰਬਰ (ਸਵਰਨ ਸਿੰਘ ਰਾਹੀ)- ਅੱਜ ਬਾਅਦ ਦੁਪਹਿਰ ਬੁਢਲਾਡਾ ਤੋਂ ਮਾਨਸਾ ਜਾ ਰਹੇ ਇੱਕ ਪ੍ਰਾਈਵੇਟ ਫਾਈਨਾਂਸ ਕੰਪਨੀ ਦੇ ਏਜੰਟ ਪਾਸੋਂ ਅਣਪਛਾਤੇ ...
ਬੀ.ਐਲ.ਓ ਦੀਆਂ ਜ਼ਿੰਮੇਵਾਰੀਆਂ ਨਾਨ-ਟੀਚਿੰਗ ਸਟਾਫ਼ ਨੂੰ ਦੇ ਕੇ ਵਿਦਿਆਰਥੀਆਂ ਦੀ ਪੜ੍ਹਾਈ ਦਾ ਰੱਖਿਆ ਗਿਆ ਧਿਆਨ- ਐੱਸ.ਡੀ.ਐਮ
. . .  1 day ago
ਮਲੌਦ, 20 ਸਤੰਬਰ (ਕੁਲਵਿੰਦਰ ਸਿੰਘ ਨਿਜ਼ਾਮਪੁਰ)- ਪਿੰਡਾਂ-ਸ਼ਹਿਰਾਂ ਅੰਦਰ ਨਵੀਆਂ ਵੋਟਾਂ ਬਣਾਉਣੀਆਂ ਜਾਂ ਸੁਧਾਈ ਦੇ ਕੰਮ ਕਰਨ ਲਈ ਵਿਧਾਨ ਸਭਾ ਹਲਕਾ ਪਾਇਲ-067 ਦੇ ਸਾਰੇ ਪੋਲਿੰਗ ਬੂਥਾਂ ...
10 ਦਿਨਾਂ ਬਾਬਾ ਫ਼ਰੀਦ ਮੇਲੇ ਦੇ ਤੀਜੇ ਦਿਨ ਦੀਆਂ ਝਲਕੀਆਂ
. . .  1 day ago
ਫ਼ਰੀਦਕੋਟ 20 ਸਤੰਬਰ (ਜਸਵੰਤ ਪੁਰਬਾ, ਸਰਬਜੀਤ ਸਿੰਘ)- ਬਾਬਾ ਸ਼ੇਖ਼ ਫ਼ਰੀਦ ਆਗਮਨ ਪੁਰਬ ਮੌਕੇ ਇੱਥੇ ਚਲ ਰਹੇ 10 ਦਿਨਾਂ ਮੇਲੇ ਦੇ ਤੀਜੇ ਦਿਨ 18 ਸੂਬਿਆਂ ਦੇ ਕਲਾਕਾਰਾਂ ...
ਮਾਂ ਦੇ ਦਿਹਾਂਤ 'ਤੇ ਸਦਮੇ 'ਚ ਬੈਠਾ ਗੈਰੀ ਸੰਧੂ
. . .  1 day ago
ਮਾਂ ਦੇ ਦਿਹਾਂਤ 'ਤੇ ਸਦਮੇ 'ਚ ਬੈਠਾ ਗੈਰੀ ਸੰਧੂ ...
ਕਈ ਕੇਸਾਂ ਵਿਚ ਲੋੜੀਂਦਾ ਗੈਂਗਸਟਰ ਦਿਨੇਸ਼ ਘੋਨਾ ਅਲਾਵਲਪੁਰ ਗ੍ਰਿਫ਼ਤਾਰ
. . .  1 day ago
ਆਦਮਪੁਰ, 20 ਸਤੰਬਰ (ਹਰਪ੍ਰੀਤ ਸਿੰਘ) - ਪਿਛਲੇ ਕਾਫੀ ਸਮੇਂ ਤੋਂ ਪੁਲਿਸ ਦੀ ਸਿਰਦਰਦੀ ਬਣੇ ਨਾਮੀ ਗੈਂਗਸਟਰ ਦਿਨੇਸ਼ ਘੋਨਾ ਅਲਾਵਲਪੁਰ ਨੂੰ ਪੁਲਿਸ ਨੇ ਉਸ ਦੇ ਘਰ ਤੋਂ ਗ੍ਰਿਫ਼ਤਾਰ...
28ਵੇਂ ਆਲ ਇੰਡੀਆ ਬਾਬਾ ਫ਼ਰੀਦ ਹਾਕੀ ਗੋਲਡ ਕੱਪ ਦੇ ਦੂਜੇ ਦਿਨ ਹੋਏ ਤਿੰਨ ਮੈਚ
. . .  1 day ago
ਫ਼ਰੀਦਕੋਟ 20 ਸਤੰਬਰ (ਜਸਵੰਤ ਪੁਰਬਾ, ਸਰਬਜੀਤ ਸਿੰਘ) - ਬਾਬਾ ਫ਼ਰੀਦ ਆਗਮਨ ਪੁਰਬ ਸੰਬੰਧੀ ਬਾਬਾ ਫ਼ਰੀਦ ਹਾਕੀ ਕਲੱਬ ਵੱਲੋਂ ਇੱਥੇ ਕਰਵਾਏ ਜਾ ਰਹੇ 28ਵੇਂ ਆਲ...
29ਵੀਂ ਉੱਤਰੀ ਜ਼ੋਨਲ ਕੌਂਸਲ ਮੀਟਿੰਗ 'ਚ ਕੈਪਟਨ ਨੇ ਨਸ਼ਿਆਂ ਅਤੇ ਪਾਣੀ ਦੀ ਸਮੱਸਿਆ ਦੇ ਉਠਾਏ ਮੁੱਦੇ
. . .  1 day ago
ਚੰਡੀਗੜ੍ਹ, 20 ਸਤੰਬਰ - ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਚੰਡੀਗੜ੍ਹ 'ਚ 29ਵੀਂ ਉੱਤਰੀ ਜ਼ੋਨਲ ਕੌਂਸਲ ਦੀ ਬੈਠਕ ਦੀ ਪ੍ਰਧਾਨਗੀ ਕੀਤੀ...
3 ਦਿਨ ਦੇ ਪੁਲਿਸ ਰਿਮਾਂਡ 'ਤੇ ਹੈਰੋਇਨ ਅਤੇ ਅਸਲੇ ਸਮੇਤ ਕਾਬੂ ਨਸ਼ਾ ਤਸਕਰ
. . .  1 day ago
ਅਜਨਾਲਾ, 20 ਸਤੰਬਰ (ਗੁਰਪ੍ਰੀਤ ਸਿੰਘ ਢਿੱਲੋਂ)- ਪੁਲਸ ਜ਼ਿਲ੍ਹਾ ਅੰਮ੍ਰਿਤਸਰ ਦੇਹਾਤੀ ਦੇ ਐੱਸ.ਐੱਸ.ਪੀ ਵਿਕਰਮਜੀਤ ਦੁੱਗਲ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਡੀ.ਐੱਸ.ਪੀ ਅਜਨਾਲਾ ਸੋਹਨ ਸਿੰਘ ਦੀ ਅਗਵਾਈ ...
550 ਸਾਲਾ ਪ੍ਰਕਾਸ਼ ਪੁਰਬ ਮੌਕੇ ਮੁੱਖ ਸਮਾਗਮ 'ਚ ਸ਼ਿਰਕਤ ਕਰਨਗੇ ਦੇਸ਼ ਦੇ ਰਾਸ਼ਟਰਪਤੀ ਰਾਮਨਾਥ ਕੋਵਿੰਦ
. . .  1 day ago
ਟਵਿਟਰ ਨੇ ਹਜ਼ਾਰਾਂ ਲੋਕਾਂ ਦੇ ਫ਼ਰਜ਼ੀ ਖਾਤੇ ਕੀਤੇ ਬੰਦ
. . .  1 day ago
ਤੇਜ਼ ਰਫ਼ਤਾਰ ਬੱਸ ਨੇ ਦੋ ਛੋਟੇ ਬੱਚਿਆਂ ਸਮੇਤ ਪੰਜ ਲੋਕਾਂ ਨੂੰ ਕੁਚਲਿਆ, ਹਾਲਤ ਗੰਭੀਰ
. . .  1 day ago
23 ਸਤੰਬਰ ਨੂੰ ਫ਼ਰੀਦਕੋਟ ਦੇ ਸਰਕਾਰੀ ਦਫ਼ਤਰਾਂ ਤੇ ਸਿੱਖਿਆ ਸੰਸਥਾਵਾਂ 'ਚ ਡੀ.ਸੀ. ਵੱਲੋਂ ਛੁੱਟੀ ਦਾ ਐਲਾਨ
. . .  1 day ago
ਗਾਇਕ ਗੈਰੀ ਸੰਧੂ ਦੀ ਮਾਤਾ ਅਵਤਾਰ ਕੌਰ ਦਾ ਹੋਇਆ ਅੰਤਿਮ ਸਸਕਾਰ
. . .  1 day ago
ਵੀ.ਨਿਰਜਾ ਆਈ.ਜੀ. ਕਮਿਊਨਿਟੀ ਪੋਲਿਸਿੰਗ ਨੂੰ ਮਿਲਿਆ ਏ.ਡੀ.ਜੀ.ਪੀ ਜੇਲ੍ਹਾਂ ਦਾ ਵਾਧੂ ਚਾਰਜ
. . .  1 day ago
ਪੰਜਾਬੀ ਗਾਇਕ ਸਿੱਧੂ ਮੂਸੇ ਵਾਲਾ ਦੇ ਖ਼ਿਲਾਫ਼ ਦਲ ਖ਼ਾਲਸਾ ਨੇ ਐੱਸ.ਐੱਸ.ਪੀ ਨੂੰ ਕੀਤੀ ਸ਼ਿਕਾਇਤ
. . .  1 day ago
ਅਗਸਤਾ ਵੈਸਟਲੈਂਡ : ਕੋਰਟ ਨੇ ਸੀ.ਬੀ.ਆਈ ਨੂੰ ਕ੍ਰਿਸਚੀਅਨ ਮਿਸ਼ੇਲ ਤੋਂ ਪੁੱਛਗਿੱਛ ਕਰਨ ਦੀ ਦਿੱਤੀ ਇਜਾਜ਼ਤ
. . .  1 day ago
ਅਣਪਛਾਤੇ ਵਾਹਨ ਦੀ ਫੇਟ ਵੱਜਣ ਕਾਰਨ ਮੋਟਰਸਾਈਕਲ ਚਾਲਕ ਦੀ ਮੌਤ
. . .  1 day ago
ਪਿੰਡ ਸੁਖਾਨੰਦ ਦੀ ਹੱਡਾ ਰੋੜੀ ਦਾ ਭਖਿਆ ਮਾਮਲਾ, ਐੱਸ.ਸੀ ਅਤੇ ਜਨਰਲ ਵਰਗ ਹੋਏ ਆਹਮੋ ਸਾਹਮਣੇ
. . .  1 day ago
ਆਈ.ਏ.ਐੱਸ ਤੇ ਪੀ.ਸੀ.ਐੱਸ ਦੇ 6 ਅਫ਼ਸਰਾਂ ਦੇ ਤਬਾਦਲੇ
. . .  1 day ago
ਅੱਜ ਸ੍ਰੀਨਗਰ ਦੌਰੇ 'ਤੇ ਜਾਣਗੇ ਕਾਂਗਰਸੀ ਨੇਤਾ ਗ਼ੁਲਾਮ ਨਬੀ ਆਜ਼ਾਦ
. . .  1 day ago
30 ਕਰੋੜ ਦੀ ਹੈਰੋਇਨ ਸਮੇਤ 2 ਵਿਅਕਤੀ ਗ੍ਰਿਫ਼ਤਾਰ
. . .  1 day ago
ਵੱਖ-ਵੱਖ ਜਥੇਬੰਦੀਆਂ ਦੇ ਕਾਰਕੁਨਾਂ ਨੇ ਪਟਿਆਲਾ-ਸੰਗਰੂਰ ਮਾਰਗ 'ਤੇ ਆਵਾਜਾਈ ਕੀਤੀ ਬੰਦ
. . .  1 day ago
ਪਾਕਿ ਨਾਲ ਮੋਬਾਈਲ ਫ਼ੋਨ ਰਾਹੀਂ ਤਾਰਾਂ ਜੋੜੀ ਬੈਠੇ ਸ਼ੱਕੀ ਜਾਸੂਸ ਨੂੰ ਮਾਣਯੋਗ ਅਦਾਲਤ 'ਚ ਕੀਤਾ ਪੇਸ਼
. . .  1 day ago
ਆਪਣੀਆਂ ਮੰਗਾਂ ਨੂੰ ਲੈ ਕੇ ਕਿਸਾਨਾਂ ਯੂਨੀਅਨ ਵੱਲੋਂ ਸੰਗਰੂਰ-ਪਟਿਆਲਾ ਰੋਡ ਜਾਮ
. . .  1 day ago
ਪਟਾਕਾ ਫ਼ੈਕਟਰੀ ਧਮਾਕੇ 'ਚ ਪੀੜਤਾਂ ਨੂੰ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ ਦਿੱਤੇ 2-2 ਲੱਖ ਦੇ ਚੈੱਕ
. . .  1 day ago
ਵਿਧਾਇਕ ਸਿਮਰਜੀਤ ਸਿੰਘ ਬੈਂਸ ਅਤੇ ਬਲਜਿੰਦਰ ਸਿੰਘ ਬੈਂਸ ਵੱਲੋਂ ਹਜ਼ਾਰਾਂ ਸਮਰਥਕਾਂ ਸਮੇਤ ਧਰਨਾ
. . .  1 day ago
ਮੰਗੋਲੀਆ ਦੇ ਰਾਸ਼ਟਰਪਤੀ ਨੇ ਉਪ ਰਾਸ਼ਟਰਪਤੀ ਵੈਂਕਈਆ ਨਾਇਡੂ ਨਾਲ ਕੀਤੀ ਮੁਲਾਕਾਤ
. . .  1 day ago
ਮੁੰਬਈ 'ਚ ਢਹਿ ਢੇਰੀ ਹੋਇਆ ਚਾਰ ਮੰਜ਼ਿਲਾਂ ਇਮਾਰਤ ਦਾ ਇਕ ਹਿੱਸਾ
. . .  1 day ago
ਗੋਆ 'ਚ ਜੀ.ਐੱਸ.ਟੀ. ਕੌਂਸਲ ਦੀ ਬੈਠਕ ਸ਼ੁਰੂ
. . .  1 day ago
ਸੁਨਾਮ 'ਚ ਆਵਾਰਾ ਪਸ਼ੂਆਂ ਦਾ ਕਹਿਰ ਜਾਰੀ, ਇੱਕ ਹੋਰ ਵਿਅਕਤੀ ਕੀਤਾ ਗੰਭੀਰ ਜ਼ਖਮੀ
. . .  1 day ago
ਕਾਰ ਅਤੇ ਮੋਟਰਸਾਈਕਲ ਵਿਚਾਲੇ ਹੋਈ ਭਿਆਨਕ ਟੱਕਰ 'ਚ ਤਿੰਨ ਨੌਜਵਾਨ ਗੰਭੀਰ ਜ਼ਖਮੀ
. . .  1 day ago
ਉਤਰੀ ਖੇਤਰੀ ਪ੍ਰੀਸ਼ਦ ਦੀ 29ਵੀਂ ਬੈਠਕ ਦੀ ਗ੍ਰਹਿ ਮੰਤਰੀ ਕਰ ਰਹੇ ਹਨ ਪ੍ਰਧਾਨਗੀ
. . .  1 day ago
ਵਿੱਤ ਮੰਤਰੀ ਦੇ ਐਲਾਨ ਮਗਰੋਂ ਸ਼ੇਅਰ ਬਾਜ਼ਾਰ 'ਚ ਤੇਜੀ
. . .  1 day ago
ਭਾਈ ਘਨੱਈਆ ਜੀ ਮਾਨਵ ਸੇਵਾ ਦਿਵਸ ਨੂੰ ਸਮਰਪਿਤ ਰਾਜ ਪੱਧਰੀ ਸਮਾਗਮ ਨਾਭਾ ਵਿਖੇ ਕਰਵਾਇਆ ਗਿਆ
. . .  1 day ago
ਨਸ਼ੇੜੀ ਪੁੱਤ ਨੇ ਮਾਂ ਦਾ ਕੀਤਾ ਕਤਲ
. . .  1 day ago
ਘਰੇਲੂ ਕੰਪਨੀਆਂ ਲਈ ਕਾਰਪੋਰੇਟ ਕਰ ਦਰਾਂ ਨੂੰ ਘੱਟ ਕਰਨ ਦਾ ਲਿਆਂਦਾ ਗਿਆ ਪ੍ਰਸਤਾਵ - ਵਿੱਤ ਮੰਤਰੀ
. . .  1 day ago
ਆਪਣੀਆਂ ਮੰਗਾਂ ਨੂੰ ਲੈ ਕੇ ਵਾਟਰ ਵਰਕਸ ਦੇ 6 ਕਰਮਚਾਰੀ ਟੈਂਕੀ 'ਤੇ ਚੜ੍ਹੇ
. . .  1 day ago
ਪੱਕੇ ਮੋਰਚੇ ਦੇ ਮੱਦੇਨਜ਼ਰ ਪਟਿਆਲਾ 'ਚ ਸਖ਼ਤ ਪ੍ਰਬੰਧ
. . .  1 day ago
ਜਬਰ ਜਨਾਹ ਮਾਮਲੇ ਵਿਚ ਭਾਜਪਾ ਦਾ ਸਾਬਕਾ ਮੰਤਰੀ ਸਵਾਮੀ ਚਿਨਮਿਆਨੰਦ ਗ੍ਰਿਫਤਾਰ
. . .  1 day ago
ਵਾਈਟ ਹਾਊਸ ਨੇੜੇ ਚਲੀਆਂ ਗੋਲੀਆਂ 1 ਇਕ ਮੌਤ, ਕਈ ਜ਼ਖਮੀ
. . .  1 day ago
ਸੁਲਤਾਨਪੁਰ ਲੋਧੀ 'ਚ ਰੰਗ ਦੀ ਸੇਵਾ ਲਈ ਅਕਾਲੀ ਦਲ ਦਾ ਜੱਥਾ ਬਾਘਾ ਪੁਰਾਣਾ ਤੋਂ ਹੋਇਆ ਰਵਾਨਾ
. . .  1 day ago
ਕਸ਼ਮੀਰ ਮਸਲੇ 'ਤੇ ਦੁਨੀਆ 'ਚ ਅਲੱਗ ਥਲੱਗ ਪਿਆ ਪਾਕਿਸਤਾਨ, ਕੋਈ ਨਹੀਂ ਦੇ ਰਿਹਾ ਸਾਥ
. . .  1 day ago
ਅਜਨਾਲਾ ਪੁਲਿਸ ਵੱਲੋਂ 6 ਕਰੋੜ 37.50 ਲੱਖ ਰੁਪਏ ਦੀ ਹੈਰੋਇਨ ਸਮੇਤ ਦੋ ਮੋਟਰਸਾਈਕਲ ਸਵਾਰ ਨਸ਼ਾ ਤਸਕਰਾਂ ਨੂੰ ਕੀਤਾ ਗਿਆ ਕਾਬੂ
. . .  1 day ago
ਹੋਰ ਖ਼ਬਰਾਂ..
ਜਲੰਧਰ : ਮੰਗਲਵਾਰ 30 ਸਾਉਣ ਸੰਮਤ 550

ਸੰਪਾਦਕੀ

ਵੱਡੀਆਂ ਤਾਕਤਾਂ ਦਾ ਫ਼ੌਜੀ ਯੁੱਧਾਂ ਤੋਂ ਵਪਾਰਿਕ ਯੁੱਧਾਂ ਵੱਲ ਵਧਦਾ ਰੁਝਾਨ

ਪਿੱਛੇ ਜਿਹੇ ਹੈਲਸਿੰਕੀ (ਫਿਨਲੈਂਡ) ਵਿਚ ਰੂਸ ਦੇ ਰਾਸ਼ਟਰਪਤੀ ਵਲਾਦਮਿਰ ਪੁਤਿਨ ਅਤੇ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਦਾ ਸਿਖ਼ਰ ਸੰਮੇਲਨ ਹੋਇਆ ਤੇ ਜੋ ਸਭ ਤੋਂ ਵੱਧ ਮਹੱਤਵਪੂਰਨ ਤੱਥ ਸਾਹਮਣੇ ਆਇਆ ਹੈ, ਉਹ ਇਹ ਹੈ ਕਿ ਹੁਣ ਸੰਸਾਰ ਫ਼ੌਜੀ ਯੁੱਧਾਂ ਤੋਂ ਵਪਾਰਕ ਯੁੱਧ ਵੱਲ ਵਧ ਰਿਹਾ ਹੈ ਅਤੇ ਪੁਰਾਣੇ ਗੱਠਜੋੜਾਂ ਵਿਚ ਭੰਨ-ਤੋੜ ਹੋ ਸਕਦੀ ਹੈ ਅਤੇ ਨਵੇਂ ਗੱਠਜੋੜ ਹੋਂਦ ਵਿਚ ਆ ਸਕਦੇ ਹਨ। ਬਹੁਤ ਸਾਰੇ ਲੋਕ ਟਰੰਪ ਨੂੰ ਸੰਸਾਰ ਨੂੰ ਵਪਾਰਕ ਯੁੱਧਾਂ ਵੱਲ ਧੱਕਣ ਲਈ ਦੋਸ਼ੀ ਠਹਿਰਾ ਰਹੇ ਹਨ ਪਰ ਬਹੁਤ ਘੱਟ ਲੋਕ ਇਹ ਸਮਝ ਰਹੇ ਹਨ ਕਿ ਅਸਲ ਵਿਚ ਟਰੰਪ ਫ਼ੌਜੀ ਯੁੱਧ ਨੂੰ ਟਾਲ ਰਹੇ ਹਨ ਅਤੇ ਉਸ ਨੂੰ ਵਪਾਰਕ ਯੁੱਧ ਵਿਚ ਬਦਲ ਰਹੇ ਹਨ ਜੋ ਕਿ ਫ਼ੌਜੀ ਯੁੱਧ ਨਾਲੋਂ ਘੱਟ ਖ਼ਤਰਨਾਕ ਹੈ। ਜਦੋਂ ਡੋਨਾਲਡ ਟਰੰਪ ਅਤੇ ਹਿਲੇਰੀ ਕਲਿੰਟਨ ਅਮਰੀਕਾ ਦੇ ਰਾਸ਼ਟਰਪਤੀ ਦੀ ਚੋਣ ਲੜ ਰਹੇ ਸਨ ਤਾਂ ਮੇਰਾ ਇਹ ਮੰਨਣਾ ਸੀ ਕਿ ਹਿਲੇਰੀ ਕਲਿੰਟਨ ਅਮਰੀਕਾ ਅਤੇ ਸੰਸਾਰ ਲਈ ਟਰੰਪ ਨਾਲੋਂ ਜ਼ਿਆਦਾ ਖ਼ਤਰਨਾਕ ਸਾਬਤ ਹੋ ਸਕਦੀ ਹੈ ਕਿਉਂਕਿ ਉਸ ਦੇ ਜਿੱਤਣ ਨਾਲ ਅਮਰੀਕਾ ਦਾ ਰੂਸ ਨਾਲ ਫ਼ੌਜੀ ਯੁੱਧ ਲਗਪਗ ਨਿਸਚਿਤ ਸੀ। ਬਹੁਤ ਘੱਟ ਅਮਰੀਕੀ ਇਸ ਸਚਾਈ ਨੂੰ ਸਵੀਕਾਰ ਕਰਨ ਲਈ ਤਿਆਰ ਸਨ ਕਿ ਹਥਿਆਰਾਂ ਦੀ ਦੌੜ ਵਿਚ ਖ਼ਾਸ ਕਰਕੇ ਪ੍ਰਮਾਣੂ ਹਥਿਆਰਾਂ ਦੀ ਦੌੜ ਵਿਚ ਰੂਸ ਅਮਰੀਕਾ ਨਾਲੋਂ ਅੱਗੇ ਲੰਘ ਚੁੱਕਾ ਹੈ। ਸੁਣਨ ਵਿਚ ਆਇਆ ਹੈ ਕਿ ਪੁਤਿਨ ਨੇ ਰੂਸ ਦੇ ਵਿਗਿਆਨੀਆਂ ਅਤੇ ਫ਼ੌਜੀ ਮਾਹਿਰਾਂ ਨੂੰ ਕੁਝ ਸਾਲ ਪਹਿਲਾਂ ਇਹ ਕਿਹਾ ਸੀ ਕਿ ਰੂਸ ਤਾਂ ਹੀ ਬਚ ਸਕਦਾ ਹੈ ਜੇ ਅਸੀਂ ਹਥਿਆਰਾਂ ਅਤੇ ਖ਼ਾਸ ਕਰਕੇ ਪ੍ਰਮਾਣੂ ਹਥਿਆਰਾਂ ਦੀ ਦੌੜ ਜਿੱਤ ਜਾਈਏ ਨਹੀਂ ਤਾਂ ਅਮਰੀਕਾ ਅਤੇ ਪੱਛਮੀ ਦੇਸ਼ ਸਾਨੂੰ ਖ਼ਤਮ ਕਰ ਦੇਣਗੇ। ਰੂਸ ਦੀ ਸਰਕਾਰ, ਵਿਗਿਆਨੀਆਂ ਅਤੇ ਫ਼ੌਜੀ ਮਾਹਿਰਾਂ ਦੀ ਸਭ ਤੋਂ ਵੱਡੀ ਪਹਿਲ ਇਹ ਹੀ ਬਣ ਗਈ ਸੀ ਕਿ ਅਸੀਂ ਹਥਿਆਰਾਂ ਦੀ ਦੌੜ ਜਿੱਤਣੀ ਹੈ। ਦੇਸ਼ ਦੇ ਸਾਰੇ ਵਸੀਲੇ ਇਸੇ ਕੰਮ ਲਈ ਲਾ ਦਿੱਤੇ ਗਏ। ਇਥੇ ਇਹ ਵੀ ਦੱਸਣਾ ਬਣਦਾ ਹੈ ਕਿ ਰੂਸ ਰਵਾਇਤੀ ਤੌਰ 'ਤੇ ਵੀ ਵਧੀਆ ਹਥਿਆਰ ਬਣਾਉਣ ਵਿਚ ਅੱਗੇ ਚੱਲਿਆ ਆ ਰਿਹਾ ਸੀ। ਟਰੰਪ ਤਾਂ ਇਹ ਸਚਾਈ ਸਵੀਕਾਰ ਕਰ ਚੁੱਕਾ ਸੀ ਪਰ ਹਿਲੇਰੀ ਕਲਿੰਟਨ ਇਹ ਮੰਨਣ ਨੂੰ ਤਿਆਰ ਨਹੀਂ ਸੀ ਕਿ ਰੂਸ ਨਾਲ ਸਿੱਧੇ ਫ਼ੌਜੀ ਟਕਰਾਅ ਵਿਚ ਅਮਰੀਕਾ ਦੀ ਹਾਰ ਨਿਸਚਿਤ ਸੀ, ਇਸ ਲਈ ਜੇ ਹਿਲੇਰੀ ਕਲਿੰਟਨ ਅਮਰੀਕਾ ਦੀ ਰਾਸ਼ਟਰਪਤੀ ਬਣ ਜਾਂਦੀ ਤਾਂ ਰੂਸ ਨਾਲ ਫ਼ੌਜੀ ਟਕਰਾਅ ਲਗਪਗ ਨਿਸਚਿਤ ਸੀ ਅਤੇ ਅਮਰੀਕਾ ਦੀ ਮੁਕੰਮਲ ਤਬਾਹੀ ਦੀ ਸੰਭਾਵਨਾ ਬਣ ਸਕਦੀ ਸੀ।
ਟਰੰਪ ਦੀ ਨੀਤੀ ਇਸ ਬੁਨਿਆਦੀ ਸਿਧਾਂਤ 'ਤੇ ਆਧਾਰਿਤ ਹੈ ਕਿ ਹਰ ਹਾਲਤ ਵਿਚ ਰੂਸ ਨਾਲ ਸਿੱਧੇ ਫ਼ੌਜੀ ਟਕਰਾਅ ਤੋਂ ਬਚਿਆ ਜਾਏ। ਜ਼ਾਹਰ ਹੈ ਕਿ ਪੁਤਿਨ ਵੀ ਇਹ ਹੀ ਚਾਹੁੰਦਾ ਸੀ ਕਿ ਟਰੰਪ ਚੋਣ ਜਿੱਤੇ। ਬਹੁਤ ਸਾਰੇ ਅਮਰੀਕੀ ਪੁਤਿਨ 'ਤੇ ਇਹ ਦੋਸ਼ ਲਾਉਂਦੇ ਹਨ ਕਿ ਉਸ ਨੇ ਅਮਰੀਕੀ ਰਾਸ਼ਟਰਪਤੀ ਦੀ ਚੋਣ ਵਿਚ ਦਖ਼ਲ ਦੇ ਕੇ ਟਰੰਪ ਨੂੰ ਜਿਤਾਇਆ ਹੈ। ਇਸ ਸਿਖ਼ਰ ਸੰਮੇਲਨ ਤੋਂ ਬਾਅਦ ਤਾਂ ਅਮਰੀਕੀ ਮੀਡੀਏ ਅਤੇ ਬਹੁਤ ਸਾਰੇ ਅਮਰੀਕੀ ਨੇਤਾਵਾਂ ਨੇ ਟਰੰਪ 'ਤੇ ਇਹ ਦੋਸ਼ ਲਾਇਆ ਹੈ ਕਿ ਉਸ ਨੇ ਪੁਤਿਨ ਅੱਗੇ ਹਥਿਆਰ ਸੁੱਟ ਦਿੱਤੇ ਅਤੇ ਅਮਰੀਕੀ ਹਿਤਾਂ ਅਤੇ ਅਮਰੀਕੀ ਵੱਕਾਰ ਦੀ ਬਲੀ ਚੜ੍ਹਾ ਦਿੱਤੀ। ਆਰਨੌਲਡ ਸ਼ਵਾਜਨੈਗਰ ਜੋ ਕਿ ਕੈਲੀਫੋਰਨੀਆ ਦਾ ਗਵਰਨਰ ਰਿਹਾ ਹੈ, ਨੇ ਕਿਹਾ ਕਿ ਟਰੰਪ ਪੁਤਿਨ ਸਾਹਮਣੇ ਇਸ ਤਰ੍ਹਾਂ ਲੱਗ ਰਿਹਾ ਹੈ ਜਿਵੇਂ ਬੱਚੇ ਕਿਸੇ ਵੱਡੀ ਤੇ ਜਾਣੀ-ਪਛਾਣੀ ਸ਼ਖ਼ਸੀਅਤ ਤੋਂ ਆਪਣੀ ਕਾਪੀ ਵਿਚ ਯਾਦਗਾਰੀ ਦਸਤਖ਼ਤ ਕਰਵਾ ਰਹੇ ਹੋਣ। ਫੌਕਸ ਟੀ.ਵੀ., ਜਿਸ ਨੂੰ ਟਰੰਪ ਦਾ ਸਮਰਥਕ ਸਮਝਿਆ ਜਾਂਦਾ ਹੈ, ਨੇ ਵੀ ਟਰੰਪ 'ਤੇ ਅਜਿਹੇ ਹੀ ਇਲਜ਼ਾਮ ਲਾਏ ਹਨ। ਸਵਾਲ ਇਹ ਹੈ ਕਿ ਕੀ ਟਰੰਪ ਦੀ ਨੀਤੀ ਸਹੀ ਹੈ ਜਾਂ ਅਮਰੀਕੀ ਮੀਡੀਆ ਅਤੇ ਉਹ ਰਾਜਨੀਤਕ ਨੇਤਾ ਠੀਕ ਹਨ ਜੋ ਟਰੰਪ 'ਤੇ ਰੂਸ ਅੱਗੇ ਹਥਿਆਰ ਸੁੱਟਣ ਦਾ ਇਲਜ਼ਾਮ ਲਾ ਰਹੇ ਹਨ? ਜ਼ਾਹਰ ਹੈ ਕਿ ਤੁਲਨਾਤਮਿਕ ਤੌਰ 'ਤੇ ਟਰੰਪ ਇਨ੍ਹਾਂ ਨਾਲੋਂ ਸੱਚ ਦੇ ਜ਼ਿਆਦਾ ਨੇੜੇ ਹੈ ਕਿ ਰੂਸ ਅਮਰੀਕਾ ਨੂੰ ਫ਼ੌਜੀ ਤੌਰ 'ਤੇ ਪਛਾੜ ਚੁੱਕਾ ਹੈ। ਇਹ ਮੀਡੀਆ ਤੇ ਨੇਤਾ ਅਸਲ ਵਿਚ ਅਮਰੀਕੀ ਹੰਕਾਰ ਅਤੇ ਚੌਧਰ ਤੋਂ ਪ੍ਰਭਾਵਿਤ ਹਨ, ਜੋ ਇਨ੍ਹਾਂ ਨੂੰ ਸੱਚ ਸਵੀਕਾਰਨ ਨਹੀਂ ਦਿੰਦਾ। ਪਿਛਲੀਆਂ ਦੋ ਸਦੀਆਂ ਵਿਚ ਪੱਛਮ ਨੇ ਸੰਸਾਰ 'ਤੇ ਆਪਣੀ ਚੌਧਰ ਬਣਾਈ ਰੱਖਣ ਲਈ ਫ਼ੌਜੀ ਅਤੇ ਆਰਥਿਕ ਸ਼ਕਤੀ ਦਾ ਇਸਤੇਮਾਲ ਕੀਤਾ ਹੈ। ਇਸ ਨੀਤੀ ਨੂੰ ਗੰਨ ਬੋਟ ਡਿਪਲੋਮੇਸੀ ਕਿਹਾ ਜਾਂਦਾ ਹੈ, ਜਿਸ ਦਾ ਅਰਥ ਹੈ ਜਹਾਜ਼ਾਂ 'ਤੇ ਬੀੜੀਆਂ ਤੋਪਾਂ ਦੀ ਨੀਤੀ। ਪਹਿਲਾਂ ਇਹ ਦੇਸ਼ ਦੂਜੇ ਦੇਸ਼ਾਂ ਨੂੰ ਗੁਲਾਮ ਬਣਾਉਣ ਲਈ ਆਪਣੇ ਸਮੁੰਦਰੀ ਜਹਾਜ਼ ਅਤੇ ਤੋਪਾਂ ਵਰਤਦੇ ਸਨ ਅਤੇ ਫਿਰ ਆਪਣਾ ਕਬਜ਼ਾ ਅਤੇ ਚੌਧਰ ਕਾਇਮ ਰੱਖਣ ਲਈ ਆਰਥਿਕ ਸ਼ਕਤੀ ਦਾ ਇਸਤੇਮਾਲ ਕਰਦੇ ਰਹੇ ਸਨ। 21ਵੀਂ ਸਦੀ ਵਿਚ ਵੀ ਪੱਛਮੀ ਦੇਸ਼ਾਂ ਨੇ ਇਹ ਨੀਤੀ ਜਾਰੀ ਰੱਖੀ ਹੈ ਅਤੇ ਇਰਾਕ, ਅਫ਼ਗਾਨਿਸਤਾਨ, ਸਰਬੀਆ, ਲੀਬੀਆ ਅਤੇ ਸੀਰੀਆ ਵਿਚ ਫ਼ੌਜੀ ਸ਼ਕਤੀ ਨਾਲ ਜਿੱਤ ਹਾਸਲ ਕਰਨ ਦਾ ਯਤਨ ਕੀਤਾ ਹੈ ਪਰ ਹੁਣ ਸੰਸਾਰ ਦੇ ਹਾਲਾਤ ਅਤੇ ਸ਼ਕਤੀ ਦੇ ਸਮੀਕਰਨ ਬਦਲ ਚੁੱਕੇ ਹਨ। ਪੱਛਮੀ ਦੇਸ਼ ਤੁਲਨਾਤਮਿਕ ਤੌਰ 'ਤੇ ਕਮਜ਼ੋਰ ਹੋ ਚੁੱਕੇ ਹਨ। ਫ਼ੌਜੀ ਖੇਤਰ ਵਿਚ ਰੂਸ ਨੇ ਉਨ੍ਹਾਂ ਨੂੰ ਪਛਾੜ ਦਿੱਤਾ ਹੈ ਅਤੇ ਆਰਥਿਕ ਖੇਤਰ ਵਿਚ ਚੀਨ ਨੇ ਉਨ੍ਹਾਂ ਨੂੰ ਪਛਾੜ ਦਿੱਤਾ ਹੈ।
ਪਿਛਲੀਆਂ ਦੋ ਸਦੀਆਂ ਵਿਚ ਅਮਰੀਕਾ ਤੇ ਪੱਛਮੀ ਦੇਸ਼ਾਂ ਨੂੰ ਇਹ ਗ਼ਲਤਫਹਿਮੀ ਹੋ ਗਈ ਸੀ ਕਿ ਪੱਛਮ ਪੂਰਬ ਨਾਲੋਂ ਉੱਪਰ ਹੈ ਪਰ ਇਤਿਹਾਸਕ ਤੱਥ ਇਸ ਸੰਕਲਪ ਦੀ ਪੁਸ਼ਟੀ ਨਹੀਂ ਕਰਦੇ। ਜੇ ਅਸੀਂ ਪਿਛਲੇ ਦੋ ਹਜ਼ਾਰ ਸਾਲ ਦੇ ਇਤਿਹਾਸ 'ਤੇ ਨਜ਼ਰ ਮਾਰੀਏ ਤਾਂ ਇਹ ਤੱਥ ਸਪੱਸ਼ਟ ਹੋ ਜਾਂਦਾ ਹੈ ਕਿ ਪਿਛਲੀਆਂ ਦੋ ਸਦੀਆਂ (19ਵੀਂ ਤੇ 20ਵੀਂ) ਨੂੰ ਛੱਡ ਕੇ ਹਮੇਸ਼ਾ ਸੰਸਾਰ ਵਿਚ ਸਮੁੱਚੇ ਤੌਰ 'ਤੇ ਪੂਰਬ ਪੱਛਮ ਨਾਲੋਂ ਅੱਗੇ ਰਿਹਾ ਹੈ। 21ਵੀਂ ਸਦੀ ਵਿਚ ਇਹ ਸੱਚ ਦੁਬਾਰਾ ਸਾਹਮਣੇ ਆ ਰਿਹਾ ਹੈ। ਹੁਣ ਸਮੁੱਚੇ ਤੌਰ 'ਤੇ ਪੂਰਬ ਦੀ ਸ਼ਕਤੀ ਪੱਛਮ ਨਾਲੋਂ ਅੱਗੇ ਨਿਕਲ ਚੁੱਕੀ ਹੈ। ਟਰੰਪ ਨੇ ਵੀ ਸਿਰਫ ਅੱਧਾ ਸੱਚ ਹੀ ਸਵੀਕਾਰ ਕੀਤਾ ਹੈ। ਉਹ ਇਹ ਤਾਂ ਮੰਨ ਗਿਆ ਹੈ ਕਿ ਰੂਸ ਫ਼ੌਜੀ ਸ਼ਕਤੀ ਦੇ ਖੇਤਰ ਵਿਚ ਅਮਰੀਕਾ ਤੋਂ ਅੱਗੇ ਨਿਕਲ ਗਿਆ ਹੈ ਪਰ ਉਹ ਇਹ ਮੰਨਣ ਨੂੰ ਤਿਆਰ ਨਹੀਂ ਹੈ ਕਿ ਚੀਨ ਆਰਥਿਕ ਤੌਰ 'ਤੇ ਅਮਰੀਕਾ ਤੋਂ ਅੱਗੇ ਨਿਕਲ ਚੁੱਕਾ ਹੈ। ਇਸ ਲਈ ਉਹ ਰੂਸ ਨਾਲ ਫ਼ੌਜੀ ਯੁੱਧ ਨੂੰ ਚੀਨ ਨਾਲ ਵਪਾਰਕ ਯੁੱਧ ਵਿਚ ਬਦਲ ਰਹੇ ਹਨ। ਪਰ ਇਹ ਵੀ ਕੌੜਾ ਸੱਚ ਹੈ ਕਿ ਅਮਰੀਕਾ ਚੀਨ ਨਾਲ ਵਪਾਰਕ ਯੁੱਧ ਜਿੱਤ ਨਹੀਂ ਸਕਦਾ ਅਤੇ ਉਸ ਦੀ ਹਾਰ ਯਕੀਨੀ ਹੈ। ਭਾਵੇਂ ਇਹ ਗੱਲ ਠੀਕ ਹੈ ਕਿ ਫ਼ੌਜੀ ਯੁੱਧ ਵਪਾਰਕ ਯੁੱਧ ਨਾਲੋਂ ਜ਼ਿਆਦਾ ਖ਼ਤਰਨਾਕ ਹੈ ਪਰ ਜੇ ਅਸੀਂ ਸੰਸਾਰ ਵਿਚ ਅਮਨ, ਸ਼ਾਂਤੀ ਤੇ ਖੁਸ਼ਹਾਲੀ ਚਾਹੁੰਦੇ ਹਾਂ ਤਾਂ ਸਾਨੂੰ ਵਪਾਰਕ ਯੁੱਧਾਂ ਤੋਂ ਵੀ ਬਚਣਾ ਪਵੇਗਾ, ਜੇ ਟਰੰਪ ਨੇ ਚੀਨ ਨਾਲ ਵਪਾਰਕ ਯੁੱਧ ਸ਼ੁਰੂ ਕਰ ਦਿੱਤਾ ਤਾਂ ਪੱਛਮੀ ਗੱਠਜੋੜ ਟੁੱਟ ਸਕਦਾ ਹੈ ਅਤੇ ਨਵੇਂ ਗੱਠਜੋੜ ਹੋਂਦ ਵਿਚ ਆ ਸਕਦੇ ਹਨ। ਚੀਨ ਨਾਲ ਇਕ ਵੱਡਾ ਵਪਾਰਕ ਯੁੱਧ ਹੋਣ ਨਾਲ ਅਮਰੀਕਾ ਦੇ ਯੂਰਪੀ ਸਾਥੀ ਉਸ ਦਾ ਸਾਥ ਛੱਡ ਸਕਦੇ ਹਨ ਅਤੇ ਚੀਨ ਨਾਲ ਸਮਝੌਤਾ ਕਰ ਸਕਦੇ ਹਨ। ਇਸ ਤਰ੍ਹਾਂ ਅਮਰੀਕਾ ਬਾਕੀ ਸੰਸਾਰ ਨਾਲੋਂ ਅਲੱਗ-ਥਲੱਗ ਹੋ ਸਕਦਾ ਹੈ। ਇਕ ਹੋਰ ਵੀ ਖ਼ਤਰਾ ਅਮਰੀਕਾ ਲਈ ਪੈਦਾ ਹੋ ਸਕਦਾ ਹੈ। ਹੁਣੇ-ਹੁਣੇ ਚੀਨ ਨੇ ਆਪਣੀ ਨੀਤੀ ਵਿਚ ਬੁਨਿਆਦੀ ਤਬਦੀਲੀ ਲਿਆਉਣ ਦੇ ਸੰਕੇਤ ਦਿੱਤੇ ਹਨ। ਚੀਨ ਨੇ ਆਪਣੇ ਵਿਗਿਆਨੀਆਂ ਅਤੇ ਫ਼ੌਜੀ ਮਾਹਿਰਾਂ ਨੂੰ ਹਦਾਇਤਾਂ ਦਿੱਤੀਆਂ ਹਨ ਕਿ ਉਹ ਹਰ ਹਾਲਤ ਵਿਚ ਅਮਰੀਕਾ ਨੂੰ ਪ੍ਰਮਾਣੂ ਹਥਿਆਰਾਂ ਦੇ ਖੇਤਰ ਵਿਚ ਪਛਾੜਨ ਨਹੀਂ ਤਾਂ ਚੀਨ ਦੀ ਹੋਂਦ ਨੂੰ ਅਮਰੀਕਾ ਤੋਂ ਖ਼ਤਰਾ ਹੈ। ਇਹ ਗੱਲ ਇਸ ਤੱਥ ਦੀ ਪੁਸ਼ਟੀ ਕਰਦੀ ਹੈ ਕਿ ਜੇ ਅਸੀਂ ਸੰਸਾਰ ਵਿਚ ਅਮਨ ਸ਼ਾਂਤੀ ਕਾਇਮ ਰੱਖਣਾ ਚਾਹੁੰਦੇ ਹਾਂ ਤਾਂ ਸਾਨੂੰ ਫ਼ੌਜੀ ਯੁੱਧਾਂ ਤੇ ਵਪਾਰਕ ਯੁੱਧਾਂ ਤੋਂ ਬਚਣਾ ਪਏਗਾ ਅਤੇ ਸ਼ਾਂਤੀਪੂਰਵਕ ਸਹਿਹੋਂਦ ਦੇ ਸਿਧਾਂਤ ਨੂੰ ਅਪਣਾਉਣਾ ਪਵੇਗਾ। ਇਹ ਨਵੀਂ ਸੰਸਾਰਿਕ ਵਿਵਸਥਾ ਬਹੁਧਰੁਵੀ ਸੰਸਾਰ ਵਿਚ ਜੋ ਕਿ ਬਰਾਬਰਤਾ, ਆਪਸੀ ਸਤਿਕਾਰ ਅਤੇ ਸ਼ਾਂਤੀਪੂਰਵਕ ਸਹਿਹੋਂਦ ਦੇ ਸਿਧਾਂਤਾਂ 'ਤੇ ਆਧਾਰਿਤ ਹੋਵੇ, ਵਿਚ ਹੀ ਸੰਭਵ ਹੈ।

ਬੈਂਕਾਂ ਤੋਂ ਲਿਆ ਕਰਜ਼ਾ ਤਾਂ ਮੋੜਨਾ ਹੀ ਪਵੇਗਾ

ਕੁਝ ਸਮੇਂ ਤੋਂ ਇਹ ਗੱਲ ਚਰਚਾ ਵਿਚ ਹੈ ਕਿ ਕਿਸਾਨਾਂ ਨੂੰ ਪੰਜਾਬ ਸਟੇਟ ਕੋਆਪ੍ਰੇਟਿਵ ਐਗਰੀਕਲਚਰ ਡਿਵੈਲਪਮੈਂਟ ਬੈਂਕ ਵਲੋਂ ਦਿੱਤਾ ਗਿਆ ਕਰਜ਼ਾ ਵਾਪਸ ਲੈਣ ਲਈ ਬੈਂਕ ਵਲੋਂ ਭਰਸਕ ਯਤਨ, ਬੈਂਕ ਦੇ ਅਸੂਲਾਂ ਅਤੇ ਨਿਯਮਾਂ ਅਧੀਨ ਸ਼ੁਰੂ ਹੋ ਚੁੱਕੇ ਹਨ। ਇਹ ਵੀ ਲਿਖਿਆ ਗਿਆ ...

ਪੂਰੀ ਖ਼ਬਰ »

ਆਰਥਿਕ ਤੇ ਸਮਾਜਿਕ ਸੁਰੱਖਿਆ ਲਈ ਮੌਜੂਦਾ ਵਿਵਸਥਾ ਵਿਚ ਬਦਲਾਅ ਜ਼ਰੂਰੀ

ਭਾਰਤ ਅੰਦਰ ਦਲਿਤ ਸਮਾਜ ਨੂੰ ਚੁੰਬੜਿਆ ਇਹ ਰੋਗ ਦੁਨੀਆ ਭਰ ਤੋਂ ਨਿਵੇਕਲਾ ਹੈ। ਕੇਂਦਰ ਤੇ ਅਨੇਕਾਂ ਰਾਜਾਂ ਅੰਦਰ ਭਾਜਪਾ ਸਰਕਾਰਾਂ ਬਣਨ ਨਾਲ ਦਲਿਤਾਂ ਉੱਪਰ ਹੋ ਰਿਹਾ ਸਮਾਜਿਕ ਜਬਰ ਕਈ ਗੁਣਾ ਹੋਰ ਵਧ ਗਿਆ ਹੈ। ਪਿਛਲੇ ਦਿਨੀਂ ਸੰਯੁਕਤ ਰਾਸ਼ਟਰ ਵਿਚ ਇਸ ਮੁੱਦੇ ਬਾਰੇ ...

ਪੂਰੀ ਖ਼ਬਰ »

ਭਾਜਪਾ ਵਿਰੋਧੀ ਗੱਠਜੋੜ ਦੀਆਂ ਸੰਭਾਵਨਾਵਾਂ ਅਜੇ ਵੀ ਕਾਇਮ

ਭਾਰਤੀ ਜਨਤਾ ਪਾਰਟੀ ਲਈ ਪ੍ਰਚਾਰਕਾਂ ਨੂੰ ਅਚਾਨਕ ਅਜਿਹਾ ਮਹਿਸੂਸ ਹੋਣ ਲੱਗਾ ਹੈ ਕਿ ਉਨ੍ਹਾਂ ਨੂੰ ਵਿਰੋਧੀ ਧਿਰ ਦੀ ਏਕਤਾ ਨੂੰ ਤੋੜਨ ਦਾ ਫਾਰਮੂਲਾ ਮਿਲ ਗਿਆ ਹੈ। ਇਸੇ ਫਾਰਮੂਲੇ ਅਨੁਸਾਰ ਉਹ ਬੜੀ ਤੇਜ਼ੀ ਨਾਲ ਖੇਤਰੀ ਪਾਰਟੀਆਂ ਨੂੰ ਆਪਣੇ ਵੱਲ ਖਿੱਚਣ ਦੀ ਕੋਸ਼ਿਸ਼ ਕਰਨ ...

ਪੂਰੀ ਖ਼ਬਰ »

ਫ਼ਜ਼ੂਲ ਦੀ ਕਵਾਇਦ

ਪਿਛਲੇ ਕਾਫ਼ੀ ਲੰਮੇ ਸਮੇਂ ਤੋਂ ਅਮਰੀਕਾ ਦੇ ਨਿਊਯਾਰਕ ਵਿਚ ਸਥਿਤ 'ਸਿੱਖਜ਼ ਫਾਰ ਜਸਟਿਸ' ਨਾਂਅ ਦੀ ਜਥੇਬੰਦੀ, ਜਿਸ ਦੇ ਕਾਨੂੰਨੀ ਸਲਾਹਕਾਰ ਅਤੇ ਆਗੂ ਗੁਰਪਤਵੰਤ ਸਿੰਘ ਪੰਨੂ ਵਲੋਂ ਭਾਰਤ ਵਿਚ ਵੱਖਰੇ ਸਿੱਖ ਰਾਜ ਦੀ ਮੰਗ ਵਜੋਂ ਨਵੰਬਰ 2020 ਨੂੰ ਦੁਨੀਆ ਭਰ ਵਿਚ ਵਸਦੇ ...

ਪੂਰੀ ਖ਼ਬਰ »

Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX