ਤਾਜਾ ਖ਼ਬਰਾਂ


ਭਾਖੜਾ 'ਚ ਰੁੜ੍ਹੇ ਪਾਤੜਾਂ ਦੇ ਦੋ ਨੌਜਵਾਨ, ਇਕ ਦੀ ਮਿਲੀ ਲਾਸ਼
. . .  23 minutes ago
ਪਾਤੜਾਂ, 21 ਸਤੰਬਰ (ਗੁਰਵਿੰਦਰ ਸਿੰਘ ਬੱਤਰਾ) - ਹਰਿਆਣਾ ਦੇ ਜ਼ਿਲ੍ਹਾ ਕੈਥਲ 'ਚ ਪਾਤੜਾਂ ਦੇ ਦੋ ਨੌਜਵਾਨਾਂ ਦੇ ਭਾਖੜਾ ਨਹਿਰ 'ਚ ਡੁੱਬਣ ਦਾ ਸਮਾਚਾਰ ਹੈ। ਭਾਖੜਾ ਨਹਿਰ 'ਚ ਡੁੱਬੇ ਇਨ੍ਹਾਂ ਦੋ ਨੌਜਵਾਨਾਂ 'ਚੋਂ ਪ੍ਰਦੀਪ ਕੁਮਾਰ ਦੀ ਲਾਸ਼ ਮਿਲ ਗਈ ਹੈ ਜਦਕਿ ਦੂਸਰਾ ਨੌਜਵਾਨ ....
ਏਸ਼ੀਆ ਕੱਪ 2018 : ਬੰਗਲਾਦੇਸ਼ ਨੂੰ ਲੱਗਿਆ ਸੱਤਵਾਂ ਝਟਕਾ
. . .  41 minutes ago
ਏਸ਼ੀਆ ਕੱਪ 2018 : ਬੰਗਲਾਦੇਸ਼ ਨੂੰ ਲੱਗਿਆ ਛੇਵਾਂ ਝਟਕਾ
. . .  46 minutes ago
ਬਾਂਦੀਪੋਰਾ 'ਚ ਸੁਰੱਖਿਆ ਬਲਾਂ ਦੇ ਨਾਲ ਮੁੱਠਭੇੜ 'ਚ 3 ਅੱਤਵਾਦੀ ਢੇਰ
. . .  43 minutes ago
ਸ੍ਰੀਨਗਰ, 21 ਸਤੰਬਰ- ਜੰਮੂ ਕਸ਼ਮੀਰ ਦੇ ਬਾਂਦੀਪੋਰਾ 'ਚ ਸੁਰੱਖਿਆ ਬਲਾਂ ਅਤੇ ਅੱਤਵਾਦੀਆਂ ਵਿਚਾਲੇ ਹੋਈ ਮੁੱਠਭੇੜ 'ਚ ਤਿੰਨ ਹੋਰ ਅੱਤਵਾਦੀ ਢੇਰ ਹੋ ਗਏ...
ਵੋਟਾਂ ਦੀ ਗਿਣਤੀ ਲਈ ਸਾਰੇ ਪ੍ਰਬੰਧ ਹੋਏ ਮੁਕੰਮਲ- ਰਿਟਰਨਿੰਗ ਅਫ਼ਸਰ
. . .  57 minutes ago
ਤਪਾ ਮੰਡੀ, 21 ਸਤੰਬਰ (ਵਿਜੇ ਸ਼ਰਮਾ) - 19 ਸਤੰਬਰ ਨੂੰ ਹੋਈਆ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀਆਂ ਦੀਆਂ ਚੋਣਾਂ ਲਈ ਵੱਖੋ-ਵੱਖ ਪਾਰਟੀਆਂ ਦੇ ਉਮੀਦਵਾਰਾਂ ਦੀ ਕਿਸਮਤ ਵੋਟ ਬਕਸਿਆਂ 'ਚ ਸਬ-ਡਵੀਜ਼ਨ ਤਪਾ ਦੇ ਐਸ.ਡੀ.ਐਮ. ਦਫ਼ਤਰ 'ਚ ਬੰਦ ਹੈ, ਜਿਨ੍ਹਾਂ ਦੀ...
ਅਗਲੇ ਦੋ ਦਿਨਾਂ 'ਚ ਪੰਜਾਬ 'ਚ ਪਵੇਗਾ ਭਾਰੀ ਮੀਂਹ, ਅਲਰਟ ਜਾਰੀ
. . .  about 1 hour ago
ਚੰਡੀਗੜ੍ਹ, 21 ਸਤੰਬਰ - ਆਗਾਮੀ ਦਿਨਾਂ ਦੌਰਾਨ ਪੰਜਾਬ ਦੇ ਵੱਖ ਵੱਖ ਹਿੱਸਿਆ 'ਚ ਭਾਰੀ ਮੀਂਹ ਪੈਣ ਸੰਬੰਧੀ ਅਲਰਟ ਜਾਰੀ ਕੀਤਾ ਗਿਆ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਪੰਜਾਬ ਸਰਕਾਰ ਦੇ ਬੁਲਾਰੇ ਨੇ ਦੱਸਿਆ ਕਿ ਭਾਰਤੀ ਮੌਸਮ ਵਿਭਾਗ ਦੇ ਚੰਡੀਗੜ੍ਹ ਸਥਿਤ ਕੇਂਦਰ ....
ਪਿੰਡ ਦਬੜੀਖਾਨਾ ਦੇ ਬੂਥ ਨੰਬਰ-34 'ਤੇ ਵੋਟਾਂ ਪਾਉਣ ਦਾ ਕੰਮ ਅਮਨ ਸ਼ਾਂਤੀ ਨਾਲ ਨੇਪਰੇ ਚੜ੍ਹਿਆ
. . .  about 1 hour ago
ਜੈਤੋ, 21 ਸਤੰਬਰ (ਗੁਰਚਰਨ ਸਿੰਘ ਗਾਬੜੀਆ, ਨਿੱਜੀ ਪੱਤਰ ਪ੍ਰੇਰਕ)- ਜੈਤੋ ਹਲਕੇ ਦੇ ਪਿੰਡ ਦਬੜੀਖਾਨਾ (ਗੋਬਿੰਦਗੜ੍ਹ) ਦੇ ਬੂਥ ਨੰਬਰ-34 ਵਿਖੇ ਅੱਜ ਪੁਲਿਸ ਦੇ ਸਖ਼ਤ ਸੁਰੱਖਿਆ ਪ੍ਰਬੰਧਾਂ ਹੇਠਾਂ ਜ਼ਿਲ੍ਹਾ ਪ੍ਰੀਸ਼ਦ ਅਤੇ ਪੰਚਾਇਤ ਸੰਮਤੀ ਦੀਆਂ ਦੁਬਾਰਾ ਵੋਟਾਂ ਪਾਉਣ ਦਾ ਕੰਮ....
ਏਸ਼ੀਆ ਕੱਪ 2018 : ਬੰਗਲਾਦੇਸ਼ ਨੂੰ ਲੱਗਿਆ ਪੰਜਵਾਂ ਝਟਕਾ
. . .  about 1 hour ago
ਚੀਫ਼ ਖ਼ਾਲਸਾ ਦੀਵਾਨ ਦੇ ਪ੍ਰਧਾਨ ਨੂੰ 420 ਦੇ ਮਾਮਲੇ 'ਚ ਹੋਈ ਜੇਲ੍ਹ
. . .  about 1 hour ago
ਅੰਮ੍ਰਿਤਸਰ, 21 ਸਤੰਬਰ (ਰਾਜੇਸ਼ ਕੁਮਾਰ) - ਚੀਫ਼ ਖ਼ਾਲਸਾ ਦੀਵਾਨ ਦੇ ਪ੍ਰਧਾਨ ਡਾ. ਸੰਤੋਖ ਸਿੰਘ ਨੂੰ 420 ਦੇ ਇਕ ਕੇਸ 'ਚ ਅੱਜ ਮਾਨਯੋਗ ਅਦਾਲਤ ਵੱਲੋਂ ਸਜਾ ਸੁਣਾਈ ਗਈ ਹੈ। ਅਦਾਲਤ ਦੇ ਫ਼ੈਸਲੇ ਤੋਂ ਬਾਅਦ ਉਨ੍ਹਾਂ ਨੂੰ ਜੇਲ੍ਹ ਭੇਜ ਦਿੱਤਾ ਗਿਆ....
ਏਸ਼ੀਆ ਕੱਪ 2018 : ਬੰਗਲਾਦੇਸ਼ ਨੂੰ ਲੱਗਿਆ ਚੌਥਾ ਝਟਕਾ
. . .  about 1 hour ago
ਨਨ ਜਬਰ ਜਨਾਹ ਮਾਮਲੇ 'ਚ ਬਿਸ਼ਪ ਫਰੈਂਕੋ ਮੁਲੱਕਲ ਗ੍ਰਿਫ਼ਤਾਰ
. . .  about 1 hour ago
ਤਿਰੂਵਨੰਤਪੁਰਮ, 21 ਸਤੰਬਰ- ਕੇਰਲ 'ਚ ਨਨ ਜਬਰ ਜਨਾਹ ਮਾਮਲੇ ਦੇ ਕਥਿਤ ਦੋਸ਼ੀ ਜਲੰਧਰ ਦੇ ਬਿਸ਼ਪ ਫਰੈਂਕੋ ਮੁਲੱਕਲ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ...
ਅਕਾਲੀ ਦਲ ਵੱਲੋਂ ਚੋਣਾਂ ਰੱਦ ਕਰਕੇ ਕੇਂਦਰੀ ਸੁਰੱਖਿਆ ਬਲਾਂ ਦੀ ਹਾਜ਼ਰੀ 'ਚ ਕਰਵਾਉਣ ਦੀ ਮੰਗ
. . .  about 2 hours ago
ਲੁਧਿਆਣਾ, 21 ਸਤੰਬਰ (ਪੁਨੀਤ ਬਾਵਾ)- ਸ਼੍ਰੋਮਣੀ ਅਕਾਲੀ ਦਲ ਦੀ ਸੀਨੀਅਰ ਲੀਡਰਸ਼ਿਪ ਨੇ ਪਾਰਟੀ ਦੇ ਕੌਮੀ ਸੀਨੀਅਰ ਮੀਤ ਪ੍ਰਧਾਨ ਤੇ ਬੁਲਾਰੇ ਮਹਸ਼ਇੰਦਰ ਸਿੰਘ ਗਰੇਵਾਲ ਦੀ ਅਗਵਾਈ 'ਚ ਹੋਈ ਉੱਚ ਪੱਧਰੀ ਮੀਟਿੰਗ ਦੌਰਾਨ ਪੰਜਾਬ ਅੰਦਰ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ....
ਏਸ਼ੀਆ ਕੱਪ 2018 : 10 ਓਵਰਾਂ ਤੋਂ ਬਾਅਦ ਬੰਗਲਾਦੇਸ਼ 44/2
. . .  about 2 hours ago
ਏਸ਼ੀਆ ਕੱਪ 2018 : ਬੰਗਲਾਦੇਸ਼ ਨੂੰ ਲੱਗਿਆ ਤੀਜਾ ਝਟਕਾ
. . .  about 2 hours ago
ਹਠੂਰ ਪੁਲਿਸ ਵੱਲੋਂ ਮੋਟਰਸਾਈਕਲ ਖੋਹਣ ਦੇ ਦੋਸ਼ਾਂ ਹੇਠ ਤਿੰਨ ਕਾਬੂ
. . .  about 2 hours ago
ਰਾਏਕੋਟ, 21 ਸਤੰਬਰ (ਸੁਸ਼ੀਲ) - ਥਾਣਾ ਹਠੂਰ ਦੀ ਪੁਲਿਸ ਵੱਲੋਂ ਲੁੱਟਾਂ ਖੋਹਾਂ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਤਿੰਨ ਕਥਿਤ ਦੋਸ਼ੀਆਂ ਨੂੰ ਕਾਬੂ ਕੀਤਾ ਗਿਆ ਹੈ। ਇਸ ਸਬੰਧੀ ਡੀ.ਐੱਸ.ਪੀ. ਰਾਏਕੋਟ ਗੁਰਮੀਤ ਸਿੰਘ ਅਤੇ ਥਾਣਾ ਮੁਖੀ ਹਠੂਰ ਜਸਬੀਰ ਸਿੰਘ ਨੇ ਇੱਕ...
ਨਹੀਂ ਹੋਵੇਗੀ ਸੁਸ਼ਮਾ-ਕੁਰੈਸ਼ੀ ਵਿਚਾਲੇ ਮੁਲਾਕਾਤ, ਭਾਰਤ ਨੇ ਠੁਕਰਾਇਆ ਪ੍ਰਸਤਾਵ
. . .  about 2 hours ago
ਸ੍ਰੀ ਮੁਕਤਸਰ ਸਾਹਿਬ 'ਚ 36 ਵੋਟਿੰਗ ਬੂਥਾਂ 'ਤੇ ਹੋਇਆ 64.26 ਫ਼ੀਸਦੀ ਮਤਦਾਨ
. . .  about 2 hours ago
ਏਸ਼ੀਆ ਕੱਪ 2018 : ਬੰਗਲਾਦੇਸ਼ ਨੂੰ ਲੱਗਾ ਪਹਿਲਾ ਝਟਕਾ, ਲਿਟਨ ਦਾਸ 7 ਦੌੜਾਂ ਬਣਾ ਕੇ ਆਊਟ
. . .  about 2 hours ago
ਜੰਮੂ-ਕਸ਼ਮੀਰ 'ਚ ਕਿਸੇ ਐੱਸ. ਪੀ. ਓ. ਨੇ ਨਹੀਂ ਦਿੱਤਾ ਅਸਤੀਫ਼ਾ- ਗ੍ਰਹਿ ਮੰਤਰਾਲੇ
. . .  about 2 hours ago
ਜਲਾਲਾਬਾਦ : ਲੱਦੂਵਾਲਾ ਉਤਾੜ ਦੇ ਜ਼ੋਨ ਨੰ. 3 'ਤੇ ਕੁੱਲ 79.88 ਫ਼ੀਸਦੀ ਮਤਦਾਨ
. . .  about 3 hours ago
ਲੁਧਿਆਣਾ-2 ਬਲਾਕ ਦੇ 2 ਬੂਥਾਂ ਤੇ 70.43 ਫ਼ੀਸਦੀ ਮਤਦਾਨ
. . .  about 3 hours ago
ਉੱਤਰ ਪ੍ਰਦੇਸ਼ 'ਚ ਵਾਪਰੇ ਦਰਦਨਾਕ ਸੜਕ ਹਾਦਸੇ 'ਚ ਪੰਜ ਲੋਕਾਂ ਦੀ ਮੌਤ
. . .  about 3 hours ago
ਏਸ਼ੀਆ ਕੱਪ 2018 : ਭਾਰਤ ਨੇ ਟਾਸ ਜਿੱਤ ਕੇ ਬੰਗਲਾਦੇਸ਼ ਨੂੰ ਦਿੱਤਾ ਬੱਲੇਬਾਜ਼ੀ ਦਾ ਸੱਦਾ
. . .  about 3 hours ago
ਅਜਨਾਲਾ : ਗੱਗੋਮਾਹਲ ਦੇ ਬੂਥ ਨੰਬਰ 42 'ਤੇ 4 ਵਜੇ ਤੱਕ ਹੋਇਆ 49 ਫ਼ੀਸਦੀ ਮਤਦਾਨ
. . .  about 3 hours ago
ਸਰਜੀਕਲ ਸਟ੍ਰਾਈਕ : ਯੂ. ਜੀ. ਸੀ. ਦੇ ਫ਼ਰਮਾਨ 'ਤੇ ਜਾਵੜੇਕਰ ਦਾ ਬਿਆਨ- ਇਹ ਸਿਰਫ਼ ਸੁਝਾਅ ਹੈ
. . .  about 4 hours ago
ਅਜਨਾਲਾ : ਗੱਗੋਮਾਹਲ ਦੇ ਬੂਥ ਨੰਬਰ 42 'ਤੇ 3 ਵਜੇ ਤੱਕ 43 ਫ਼ੀਸਦੀ ਵੋਟਿੰਗ
. . .  about 4 hours ago
ਪਿੰਡ ਖੁੱਡਾ ਵਿਖੇ 12 ਵਜੇ ਤੱਕ 48 ਫ਼ੀਸਦੀ ਹੋਇਆ ਮਤਦਾਨ
. . .  about 4 hours ago
ਜਲਾਲਾਬਾਦ : ਲੱਦੂਵਾਲਾ ਉਤਾੜ ਦੇ ਜ਼ੋਨ ਨੰ. 3 'ਤੇ ਦੁਪਹਿਰ 2 ਵਜੇ ਤੱਕ 71.89 ਫ਼ੀਸਦੀ ਮਤਦਾਨ
. . .  about 5 hours ago
ਅੰਮ੍ਰਿਤਸਰ 'ਚ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਚੋਣਾਂ ਲਈ ਦੁਪਹਿਰ 2 ਵਜੇ ਤੱਕ 38 ਫ਼ੀਸਦੀ ਮਤਦਾਨ
. . .  about 5 hours ago
ਸ੍ਰੀ ਮੁਕਤਸਰ ਸਾਹਿਬ : ਗਿਲਜੇਵਾਲਾ ਤੋਂ ਅਕਾਲੀ ਦਲ ਵਲੋਂ ਚੋਣਾਂ ਦਾ ਬਾਈਕਾਟ
. . .  about 5 hours ago
ਲੁਧਿਆਣਾ-2 ਦੇ 2 ਬੂਥਾਂ 'ਤੇ ਹੁਣ ਤੱਕ 61 ਫ਼ੀਸਦੀ ਮਤਦਾਨ
. . .  about 5 hours ago
ਰੇਵਾੜੀ ਜਬਰ ਜਨਾਹ ਮਾਮਲਾ : ਚਾਰ ਦਿਨਾਂ ਰਿਮਾਂਡ 'ਤੇ ਭੇਜਿਆ ਗਿਆ ਮੁੱਖ ਦੋਸ਼ੀ ਨਿਸ਼ੂ
. . .  about 5 hours ago
ਤਨਜ਼ਾਨੀਆ 'ਚ ਕਿਸ਼ਤੀ ਪਲਟਣ ਕਾਰਨ 79 ਲੋਕਾਂ ਦੀ ਮੌਤ
. . .  about 5 hours ago
ਬੀ. ਐੱਸ. ਐੱਫ. ਦੇ ਕਾਂਸਟੇਬਲ ਨੂੰ ਨਮ ਅੱਖਾਂ ਨਾਲ ਦਿੱਤੀ ਗਈ ਅੰਤਿਮ ਵਿਦਾਈ
. . .  about 6 hours ago
ਅਜਨਾਲਾ : ਗੱਗੋਮਾਹਲ ਦੇ ਬੂਥ ਨੰਬਰ 42 'ਤੇ 2 ਵਜੇ ਤੱਕ 36 ਫ਼ੀਸਦੀ ਵੋਟਿੰਗ
. . .  about 6 hours ago
ਹੋਰ ਖ਼ਬਰਾਂ..
ਜਲੰਧਰ : ਮੰਗਲਵਾਰ 30 ਸਾਉਣ ਸੰਮਤ 550
ਿਵਚਾਰ ਪ੍ਰਵਾਹ: ਸਾਰੇ ਸੰਗਠਨਾਂ ਵਿਚ ਵਿਗਾੜ ਦੀ ਪ੍ਰਵਿਰਤੀ ਲਾਜ਼ਮੀ ਤੌਰ 'ਤੇ ਹੁੰਦੀ ਹੈ। ਇਸ ਤੋਂ ਬਚਣ ਲਈ ਲਗਾਤਾਰ ਯਤਨ ਕਰਨੇ ਜ਼ਰੂਰੀ ਹਨ। -ਗੌਤਮ ਬੁੱਧ

ਖੇਡ ਸੰਸਾਰ

ਭਾਰਤ ਨੂੰ ਏਸ਼ੀਅਨ ਖੇਡਾਂ ਤੋਂ ਕਾਫੀ ਉਮੀਦਾਂ

ਨਵੀਂ ਦਿੱਲੀ, 13 ਅਗਸਤ (ਇੰਟਰਨੈੱਟ)-ਇੰਡੋਨੇਸ਼ੀਆ ਦੀ ਰਾਜਧਾਨੀ ਜਕਾਰਤਾ ਅਤੇ ਪੇਲੇਮਬੈਂਗ ਵਿਚ 18 ਅਗਸਤ ਤੋਂ 2 ਸਤੰਬਰ ਤੱਕ ਏਸ਼ੀਅਨ ਖੇਡਾਂ ਹੋਣ ਜਾ ਰਹੀਆਂ ਹਨ¢ ਇਹ 18ਵੀਆਂ ਏਸ਼ੀਆਈ ਖੇਡਾਂ ਹਨ ਅਤੇ ਇੰਡੋਨੇਸ਼ੀਆ ਦੂਸਰੀ ਵਾਰ ਇਨ੍ਹਾਂ ਖੇਡਾਂ ਦੀ ਮੇਜ਼ਬਾਨੀ ਕਰਨ ਜਾ ਰਿਹਾ ਹੈ¢ ਪਹਿਲੀ ਵਾਰ ਉਸ ਨੇ ਇਸ ਦੀ ਮੇਜ਼ਬਾਨੀ ਸਾਲ 1962 ਵਿਚ ਕੀਤੀ ਸੀ¢ ਇਸ ਵਾਰ ਭਾਰਤ ਨੂੰ ਇਨ੍ਹਾਂ ਏਸ਼ੀਆਈ ਖੇਡਾਂ ਤੋਂ ਕਾਫੀ ਉਮੀਦਾਂ ਹਨ |
ਏਸ਼ੀਅਨ ਖੇਡਾਂ ਦਾ ਇਤਿਹਾਸ
ਏਸ਼ੀਆਈ ਖੇਡਾਂ ਪਹਿਲੀ ਵਾਰ ਸਾਲ 1951 ਵਿਚ ਭਾਰਤ ਦੀ ਰਾਜਧਾਨੀ ਦਿੱਲੀ ਵਿਚ ਹੋਈਆਂ ਸਨ, ਜਿਸ ਵਿਚ 11 ਦੇਸ਼ਾਂ ਨੇ ਹਿੱਸਾ ਲਿਆ ਸੀ¢ ਭਾਰਤ ਨੂੰ ਉਸ ਸਮੇਂ ਮੇਜ਼ਬਾਨ ਹੋਣ ਦਾ ਫਾਇਦਾ ਮਿਲਿਆ ਅਤੇ ਉਹ ਤਗਮਿਆਂ ਦੀ ਸੂਚੀ ਵਿਚ ਓਵਰਆਲ ਦੂਸਰੇ ਸਥਾਨ 'ਤੇ ਰਿਹਾ ਸੀ¢ ਸਾਲ 1982 ਵਿਚ ਭਾਰਤ ਨੇ ਦੂਸਰੀ ਵਾਰ ਏਸ਼ੀਆਈ ਖੇਡਾਂ ਦੀ ਮੇਜ਼ਬਾਨੀ ਕੀਤੀ¢ ਹੁਣ ਤੱਕ ਕੁੱਲ 9 ਦੇਸ਼ਾਂ ਨੇ ਇਨ੍ਹਾਂ ਖੇਡਾਂ ਦੀ ਮੇਜ਼ਬਾਨੀ ਕੀਤੀ ਹੈ ਅਤੇ ਇਸ ਵਿਚ 46 ਦੇਸ਼ਾਂ ਨੇ ਭਾਗ ਲਿਆ ਹੈ¢ ਜਦੋਂ ਕਿ ਇਸ ਵਾਰ ਇਸ ਵਿਚ 45 ਦੇਸ਼ ਭਾਗ ਲੈ ਰਹੇ ਹਨ¢ 1951 ਵਿਚ ਪਹਿਲੀ ਏਸ਼ੀਆਈ ਖੇਡਾਂ ਤੋਂ ਲੈ ਕੇ 1978 ਤੱਕ ਇਨ੍ਹਾਂ ਨੂੰ 'ਏਸ਼ੀਅਨ ਗੇਮਸ ਫੈਡਰੇਸ਼ਨ' ਕਰਵਾਉਂਦਾ ਸੀ¢ 1982 ਤੋਂ ਬਾਅਦ ਹਰੇਕ ਏਸ਼ੀਅਨ ਖੇਡਾਂ ਉਲੰਪਿਕ ਕਾਊਾਸਲ ਆਫ਼ ਕਰਵਾਉਂਦਾ ਹੈ¢ ਥਾਈਲੈਂਡ ਨੇ ਸਭ ਤੋਂ ਜ਼ਿਆਦਾ ਚਾਰ ਵਾਰ ਇਨ੍ਹਾਂ ਖੇਡਾਂ ਦੀ ਮੇਜ਼ਬਾਨੀ ਕੀਤੀ ਹੈ¢ ਦੱਖਣੀ ਕੋਰੀਆ ਨੇ 3 ਵਾਰ ਅਤੇ ਭਾਰਤ ਨੇ ਦੋ ਵਾਰ ਇਸ ਦੀ ਮੇਜ਼ਬਾਨੀ ਕੀਤੀ ਹੈ¢ ਪਾਕਿਸਤਾਨ ਨੂੰ 1975 ਵਿਚ ਏਸ਼ੀਅਨ ਖੇਡਾਂ ਦੀ ਮੇਜ਼ਬਾਨੀ ਦਾ ਮੌਕਾ ਮਿਲਿਆ ਸੀ ਪਰ ਵਿੱਤੀ ਸੰਕਟ ਅਤੇ ਰਾਜਨੀਤਕ ਕਾਰਨਾਂ ਕਰਕੇ ਉਹ ਮੇਜ਼ਬਾਨੀ ਨਹੀਂ ਕਰ ਸਕਿਆ¢ ਹੁਣ ਤੱਕ ਪਾਕਿਸਤਾਨ ਨੇ ਕਿਸੇ ਵੀ ਏਸ਼ੀਅਨ ਖੇਡਾਂ ਦੀ ਮੇਜ਼ਬਾਨੀ ਨਹੀਂ ਕੀਤੀ |
ਚੀਨ ਨੇ ਹੁਣ ਤੱਕ ਜਿੱਤੇ ਸਭ ਤੋਂ ਜ਼ਿਆਦਾ ਤਗਮੇ
ਹੁਣ ਤੱਕ ਚੀਨ ਨੇ ਸਭ ਤੋਂ ਜ਼ਿਆਦਾ 1,342 ਸੋਨ ਤਗਮੇ ਜਿੱਤੇ ਹਨ¢ ਉਸ ਦੇ ਖਾਤੇ ਵਿਚ 900 ਚਾਂਦੀ ਦੇ ਅਤੇ 653 ਕਾਂਸੀ ਦੇ ਤਗਮਿਆਂ ਸਮੇਤ ਕੁੱਲ 1895 ਤਗਮੇ ਹਨ¢ 957 ਸੋਨ, 980 ਚਾਂਦੀ ਅਤੇ 913 ਕਾਂਸੀ ਨਾਲ ਕੁੱਲ 2,850 ਤਗਮਿਆਂ ਨਾਲ ਜਾਪਾਨ ਦੂਸਰੇ ਸਥਾਨ 'ਤੇ ਹੈ¢ ਇਸ ਮਾਮਲੇ ਵਿਚ ਭਾਰਤ ਦੇ 6ਵਾਂ ਸਥਾਨ ਹੈ¢ ਭਾਰਤ ਨੇ ਹੁਣ ਤੱਕ 139 ਸੋਨ, 178 ਚਾਂਦੀ ਅਤੇ 299 ਕਾਂਸੀ ਸਮੇਤ ਕੁੱਲ 616 ਤਗਮੇ ਜਿੱਤੇ ਹਨ | 2010 ਦੀਆਂ ਗਵਾਂਗਝੂ ਏਸ਼ੀਅਨ ਖੇਡਾਂ 'ਚ ਭਾਰਤ ਨੇ ਹੁਣ ਤੱਕ ਦਾ ਸਰਬੋਤਮ ਪ੍ਰਦਰਸ਼ਨ ਕੀਤਾ ਸੀ¢ ਉਸ ਸਮੇਂ ਭਾਰਤ ਨੇ 14 ਸੋਨ, 17 ਚਾਂਦੀ ਅਤੇ 34 ਕਾਂਸੀ ਸਮੇਤ ਕੁੱਲ 65 ਤਗਮੇ ਜਿੱਤੇ ਸਨ¢ ਪਰ ਉਸ ਦਾ ਸਥਾਨ 6ਵਾਂ ਹੀ ਸੀ¢ 1951 ਦੀਆਂ ਪਹਿਲੀਆਂ ਏਸ਼ੀਅਨ ਖੇਡਾਂ ਵਿਚ ਭਾਰਤ ਨੇ 15 ਸੋਨ, 16 ਚਾਂਦੀ ਅਤੇ 20 ਕਾਂਸੀ ਸਮੇਤ ਕੁੱਲ 51 ਤਗਮੇ ਜਿੱਤੇ ਸਨ ਅਤੇ ਭਾਰਤ ਦੂਸਰੇ ਸਥਾਨ 'ਤੇ ਰਿਹਾ ਸੀ¢ ਦੂਜੇ ਪਾਸੇ ਭੂਟਾਨ, ਮਾਲਦੀਪ ਅਤੇ ਟਿਮੋਰ-ਲੇਸਟੇ ਵਰਗੇ ਦੇਸ਼ਾਂ ਨੇ ਹੁਣ ਤੱਕ ਏਸ਼ੀਅਨ ਖੇਡਾਂ ਵਿਚ ਇਕ ਵੀ ਤਗਮਾ ਨਹੀਂ ਜਿੱਤਿਆ |
ਭਾਰਤ ਦੇ ਕਈ ਖਿਡਾਰੀਆਂ ਕੋਲੋਂ ਤਗਮਿਆਂ ਦੀ ਆਸ
ਏਸ਼ੀਅਨ ਖੇਡਾਂ ਵਿਚ ਇਸ ਵਾਰ ਭਾਰਤ ਵਲੋਂ ਵੱਖ-ਵੱਖ ਖੇਡਾਂ ਵਿਚ 572 ਖਿਡਾਰੀ ਭਾਗ ਲੈ ਰਹੇ ਹਨ¢ ਗੱਲ ਜੇਕਰ ਤਗਮੇ ਦੀ ਕੀਤੀ ਜਾਵੇ ਤਾਂ ਫ੍ਰੀਸਟਾਇਲ ਰੈਸਲਿੰਗ ਵਿਚ ਸੁਸ਼ੀਲ ਕੁਮਾਰ ਅਤੇ ਵੀਨੇਸ਼ ਫੋਗਾਟ ਵਰਗੇ ਦਿੱਗਜ਼ਾਂ ਤੋਂ ਇਸ ਵਾਰ ਤਗਮੇ ਦੀ ਆਸ ਰੱਖੀ ਜਾ ਰਹੀ ਹੈ¢ ਦੂਜੇ ਪਾਸੇ ਸ਼ੂਟਿੰਗ ਵਿਚ ਹਿਨਾ ਸਿੱਧੂ, ਮਨੂ ਭਾਕਰ ਅਤੇ ਟਰੈਪ ਸ਼ੂਟਿੰਗ ਵਿਚ ਮਾਨਵਜੀਤ ਸਿੰਘ ਸੰਧੂ ਤੋਂ ਤਗਮੇ ਦੀ ਉਮੀਦ ਹੈ¢ ਭਾਰਤ ਦੀ ਵਿਸ਼ਵ ਚੈਂਪੀਅਨ ਸਪਰਿੰਟਰ ਹਿਮਾ ਦਾਸ ਤੋਂ ਵੀ ਸੋਨ ਤਗਮੇ ਦੀ ਆਸ ਹੈ¢ ਬੈਡਮਿੰਟਨ ਵਿਚ ਭਾਰਤ ਦੀ ਸਟਾਰ ਖਿਡਾਰੀ ਪੀ. ਵੀ. ਸਿੰਧੂ ਇਸ ਵਾਰ ਏਸ਼ੀਅਨ ਖੇਡਾਂ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਨ ਲਈ ਤਿਆਰ ਹੈ ਅਤੇ ਤਗਮੇ ਦਾ ਰੰਗ ਬਦਲਣਾ ਚਾਹੇਗੀ¢ ਤੀਰਅੰਦਾਜ਼ੀ ਵਿਚ ਦੀਪਿਕਾ ਕੁਮਾਰੀ ਅਤੇ ਜਿਮਨਾਸਟਿਕ ਵਿਚ ਦੀਪਾ ਕਰਮਾਕਰ ਤੋਂ ਵੀ ਤਗਮੇ ਦੀ ਉਮੀਦ ਕੀਤੀ ਜਾ ਰਹੀ ਹੈ |
ਹਾਕੀ 'ਤੇ ਹੋਣਗੀਆਂ ਸਾਰਿਆਂ ਦੀਆਂ ਨਜ਼ਰਾਂ
ਇਸ ਵਾਰ ਭਾਰਤੀ ਪੁਰਸ਼ ਹਾਕੀ ਟੀਮ ਦਾ ਟੀਚਾ ਏਸ਼ੀਅਨ ਖੇਡਾਂ ਵਿਚ ਸੋਨ ਤਗਮਾ ਜਿੱਤ ਕੇ ਉਲੰਪਿਕ ਕੋਟਾ ਹਾਸਲ ਕਰਨਾ ਹੋਵੇਗਾ¢ ਇਸ ਦੇ ਨਾਲ ਹੀ ਟੀਮ ਸਾਲ ਦੇ ਆਖ਼ਰ ਵਿਚ ਹੋਣ ਵਾਲੇ ਵਿਸ਼ਵ ਕੱਪ ਲਈ ਆਪਣੀ ਦਾਅਵੇਦਾਰੀ ਮਜਬੂਤ ਕਰੇਗੀ¢ ਜੇਕਰ ਭਾਰਤੀ ਮਹਿਲਾ ਹਾਕੀ ਦੀ ਗੱਲ ਕੀਤੀ ਜਾਵੇ ਤਾਂ ਮਹਿਲਾ ਹਾਕੀ ਵਿਸ਼ਵ ਕੱਪ ਵਿਚ ਟੀਮ ਦੇ ਪ੍ਰਦਰਸ਼ਨ ਨੇ ਭਾਵੇਂ ਕਿ ਪ੍ਰਸੰਸਕਾਂ ਨੂੰ ਜ਼ਿਆਦਾ ਪ੍ਰਭਾਵਿਤ ਨਾ ਕੀਤਾ ਹੋਵੇ ਪਰ 1978 ਤੋਂ ਬਾਅਦ ਇਹ ਟੀਮ ਦੇ ਬਿਹਤਰੀਨ ਪ੍ਰਦਰਸ਼ਨ ਸੀ |
ਮੁੱਕੇਬਾਜ਼ਾਂ ਤੋਂ ਵੀ ਉਮੀਦ
ਏਸ਼ੀਆਈ ਖੇਡਾਂ ਵਿਚ ਇਸ ਵਾਰ ਮੁਕੇਬਾਜ਼ੀ ਵਿਚ ਭਾਰਤ ਵਲੋਂ ਪੁਰਸ਼ ਟੀਮ ਵਿਚ ਅਮਿਤ ਪਾਂਘਲ, ਗੌਰਵ ਸੋਲੰਕੀ, ਮੁਹੰਮਦ ਹੁਸਮੁਦੀਨ, ਸ਼ਿਵ ਥਾਪਾ, ਮਨੋਜ ਕੁਮਾਰ, ਵਿਕਾਸ ਕਿ੍ਸ਼ਨ ਯਾਦਵ ਅਤੇ ਧੀਰਜ ਰਾਂਗੀ ਸ਼ਾਮਿਲ ਹਨ¢ ਇਸ ਤੋਂ ਇਲਾਵਾ ਮਹਿਲਾ ਟੀਮ ਵਿਚ ਕੇਵਲ ਤਿੰਨ ਖਿਡਾਰੀ ਸ਼ਾਮਿਲ ਹਨ, ਜਿਸ ਵਿਚ ਸ਼ਰਜੁਬਾਲਾ ਦੇਵੀ, ਸੋਨੀਆ ਲਾਥਰ ਅਤੇ ਪਵਿਤਰਾ ਹਨ¢ ਇਸ ਵਾਰ ਮੈਰੀ ਕਾਮ ਦੀ ਗ਼ੈਰ-ਮੌਦੂਜਗੀ ਵਿਚ ਸੋਨੀਆ ਲਾਥਰ ਤਗਮੇ ਦੀ ਦੌੜ ਵਿਚ ਸਭ ਤੋਂ ਅੱਗੇ ਮੰਨੀ ਜਾ ਰਹੀ ਹੈ |

ਨਡਾਲ ਨੇ ਜਿੱਤਿਆ ਰੋਜਰਸ ਿਖ਼ਤਾਬ

 ਹਾਲੇਪ ਨੇ ਮਹਿਲਾ ਵਰਗ 'ਚ ਮਾਰੀ ਬਾਜ਼ੀ ਟੋਰਾਂਟੋ, 13 ਅਗਸਤ (ਏਜੰਸੀ)-ਵਿਸ਼ਵ ਦੇ ਨੰਬਰ ਇਕ ਖਿਡਾਰੀ ਰਾਫੇਲ ਨਡਾਲ ਨੇ ਗ੍ਰੀਸ ਦੇ ਸਟੇਫਾਨੋਸ ਸਿਟਸਿਪਾਸ ਨੂੰ ਮਾਤ ਦੇ ਕੇ ਰੋਜਰਸ ਕੱਪ ਦਾ ਿਖ਼ਤਾਬ ਆਪਣੇ ਨਾਂਅ ਕੀਤਾ¢ ਨਡਾਲ ਨੇ ਚੌਥੀ ਵਾਰ ਇਹ ਿਖ਼ਤਾਬ ਆਪਣੇ ਨਾਂਅ ...

ਪੂਰੀ ਖ਼ਬਰ »

ਏਸ਼ੀਅਨ ਖੇਡਾਂ 'ਚੋਂ ਸੋਨ ਤਗਮੇ ਦਾ ਦਾਅਵੇਦਾਰ ਹੈ ਪੰਜਾਬੀ ਗੋਲਾ ਸੁਟਾਵਾ ਤੇਜਿੰਦਰਪਾਲ ਸਿੰਘ ਤੂਰ

ਪਟਿਆਲਾ, 13 ਅਗਸਤ (ਚਹਿਲ)-18 ਅਗਸਤ ਤੋਂ ਇੰਡੋਨੇਸ਼ੀਆ ਦੇ ਸ਼ਹਿਰ ਜਕਾਰਤਾ 'ਚ ਹੋਣ ਵਾਲੀਆਂ 18ਵੀਆਂ ਏਸ਼ੀਅਨ ਖੇਡਾਂ 'ਚ ਹਿੱਸਾ ਲੈਣ ਵਾਲੇ ਭਾਰਤੀ ਅਥਲੈਟਿਕਸ ਦਲ 'ਚ ਸ਼ਾਮਲ ਪੰਜਾਬੀ ਪੁੱਤਰ ਤੇਜਿੰਦਰਪਾਲ ਸਿੰਘ ਤੂਰ ਗੋਲਾ ਸੁੱਟਣ ਮੁਕਾਬਲੇ 'ਚ ਸੋਨ ਤਗਮੇ ਦਾ ਪ੍ਰਮੁੱਖ ...

ਪੂਰੀ ਖ਼ਬਰ »

ਰਵੀ ਸ਼ਾਸਤਰੀ ਅਤੇ ਵਿਰਾਟ ਕੋਹਲੀ ਨੂੰ ਕਰਨਾ ਪੈ ਸਕਦਾ ਹੈ ਬੀ.ਸੀ.ਸੀ.ਆਈ. ਦੇ ਸਵਾਲਾਂ ਦਾ ਸਾਹਮਣਾ

ਨਵੀਂ ਦਿੱਲੀ, 13 ਅਗਸਤ (ਏਜੰਸੀ)-ਇੰਗਲੈਂਡ ਿਖ਼ਲਾਫ਼ ਪਹਿਲੇ ਦੋ ਟੈਸਟ ਵਿਚ ਸ਼ਰਮਨਾਕ ਹਾਰ ਤੋਂ ਬਾਅਦ ਤੀਸਰੇ ਟੈਸਟ ਵਿਚ ਪ੍ਰਦਰਸ਼ਨ ਦੇ ਆਧਾਰ 'ਤੇ ਕੋਚ ਰਵੀ ਸ਼ਾਸ਼ਤਰੀ ਅਤੇ ਕਪਤਾਨ ਵਿਰਾਟ ਕੋਹਲੀ ਨੂੰ ਬੀ.ਸੀ.ਸੀ.ਆਈ. ਦੇ ਸਵਾਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ¢ ...

ਪੂਰੀ ਖ਼ਬਰ »

ਭਾਰਤੀ ਬੱਲੇਬਾਜ਼ਾਂ ਦੀ ਸਮੱਸਿਆ ਮਾਨਸਿਕ, ਤਕਨੀਕ ਨਹੀਂ-ਕੋਹਲੀ

ਲੰਡਨ, 13 ਅਗਸਤ (ਏਜੰਸੀ)-ਭਾਰਤੀ ਕਪਤਾਨ ਵਿਰਾਟ ਕੋਹਲੀ ਦਾ ਮੰਨਣਾ ਹੈ ਕਿ ਉਸ ਦੀ ਟੀਮ ਦੀ ਬੱਲੇਬਾਜ਼ੀ ਨੂੰ ਲੈ ਕੇ ਵਧ ਰਹੀ ਸਮੱਸਿਆ ਤਕਨੀਕ ਨਹੀਂ ਸਗੋ ਮਾਨਸਿਕ ਹੈ ਅਤੇ ਉਸ ਨੇ ਸਾਥੀ ਬੱਲੇਬਾਜ਼ਾਂ ਨੂੰ ਅਪੀਲ ਕੀਤੀ ਹੈ ਕਿ ਉਹ ਇੰਗਲੈਂਡ ਿਖ਼ਲਾਫ਼ ਮੌਜੂਦਾ ਟੈਸਟ ਲੜੀ ...

ਪੂਰੀ ਖ਼ਬਰ »

ਏਸ਼ੀਆਈ ਖੇਡਾਂ ਲਈ ਭਾਰਤੀ ਰੋਇੰਗ ਟੀਮ ਚ ਪੰਜਾਬ ਦੇ 9 ਖਿਡਾਰੀ

ਚੰਡੀਗੜ੍ਹ, 13 ਅਗਸਤ (ਅਜੀਤ ਬਿਊਰੋ)-ਜਕਾਰਤਾ ਵਿਖੇ ਏਸ਼ੀਆਈ ਖੇਡਾਂ 'ਚ ਹਿੱਸਾ ਲੈਣ ਜਾ ਰਹੇ ਭਾਰਤੀ ਖੇਡ ਦਲ ਵਿਚ ਪੰਜਾਬੀ ਖਿਡਾਰੀਆਂ ਦੀ ਵੱਡੀ ਗਿਣਤੀ ਹੈ | ਹਾਕੀ ਤੋਂ ਬਾਅਦ ਰੋਇੰਗ ਟੀਮ 'ਚ ਪੰਜਾਬ ਦੇ ਖਿਡਾਰੀਆਂ ਦੀ ਚੋਖੀ ਗਿਣਤੀ ਹੈ | ਰੋਇੰਗ ਦੀ ਪੁਰਸ਼ ਟੀਮ ਵਿਚ ...

ਪੂਰੀ ਖ਼ਬਰ »

ਕੋਹਲੀ ਫਿਸਲ ਕੇ ਦੂਸਰੇ ਸਥਾਨ 'ਤੇ, ਸਮਿਥ ਫਿਰ ਪਹਿਲੇ 'ਤੇ

ਦੁਬਈ, 13 ਅਗਸਤ (ਏਜੰਸੀ)-ਇੰਗਲੈਂਡ ਿਖ਼ਲਾਫ਼ ਪਹਿਲੇ ਟੈਸਟ ਵਿਚ 200 ਦੌੜਾਂ ਬਣਾਉਣ ਵਾਲੇ ਵਿਰਾਟ ਕੋਹਲੀ ਇਕ ਹਫ਼ਤੇ ਬਾਅਦ ਹੀ ਟੈਸਟ ਬੱਲੇਬਾਜ਼ਾਂ ਦੀ ਤਾਜ਼ਾ ਦਰਜਾਬੰਦੀ ਵਿਚ ਦੂਸਰੇ ਸਥਾਨ 'ਤੇ ਫਿਸਲ ਗਏ¢ ਅੰਦਰਰਾਸ਼ਟਰੀ ਕਿ੍ਕਟ ਪਰਿਸ਼ਦ ਵਲੋਂ ਸੋਮਵਾਰ ਨੂੰ ਜਾਰੀ ...

ਪੂਰੀ ਖ਼ਬਰ »


Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX