ਜਲੰਧਰ, 13 ਅਗਸਤ (ਸ਼ਿਵ)- ਸਮਾਰਟ ਸਿਟੀ ਤਹਿਤ ਸ਼ਹਿਰ ਦੀਆਂ ਸਰਗਰਮੀਆਂ 'ਤੇ ਨਜ਼ਰਾਂ ਰੱਖਣ ਲਈ 100 ਕਰੋੜ ਦੇ ਇੰਟੀਗ੍ਰੇਟਿਡ ਕਮਾਂਡ ਐਾਡ ਕੰਟਰੋਲ ਪ੍ਰਾਜੈਕਟ ਨੂੰ ਲਾਗੂ ਕਰਨ ਦੇ ਮਾਮਲੇ'ਚ ਬਰੇਕਾਂ ਲੱਗ ਗਈਆਂ ਦੱਸੀਆਂ ਜਾ ਰਹੀਆਂ ਹਨ ਕਿਉਂਕਿ ਇਸ ਦੇ ਤਹਿਤ 1200 ਕੈਮਰੇ ਸ਼ਹਿਰ ਭਰ 'ਚ ਲਗਾਏ ਜਾਣੇ ਹਨ ਤੇ ਸਰਕਾਰ ਇਸ ਤਿਆਰੀ'ਚ ਹੈ ਕਿ ਇਸ ਪ੍ਰਾਜੈਕਟਾਂ ਦੇ ਤਹਿਤ ਕੈਮਰੇ ਲਗਾਉਣ ਲਈ ਟੈਂਡਰ ਲਗਾਉਣ ਦਾ ਕੰਮ ਲੁਧਿਆਣਾ, ਅੰਮਿ੍ਤਸਰ ਦੇ ਨਾਲ ਹੀ ਕੀਤਾ ਜਾਵੇ | ਇਕ ਜਾਣਕਾਰੀ ਮੁਤਾਬਿਕ ਸਮਾਰਟ ਸਿਟੀ ਦੇ ਪ੍ਰਾਜੈਕਟਾਂ ਬਾਰੇ ਬਣੀ ਟੀਮ ਨੇ ਤਾਂ ਇਨ੍ਹਾਂ ਦੀ ਮਨਜ਼ੂਰੀ ਲਈ ਆਰ. ਐਫ. ਪੀ. ਬਣਾ ਕੇ ਇਕ ਮਹੀਨਾ ਪਹਿਲਾਂ ਹੀ ਮਨਜ਼ੂਰੀ ਲਈ ਚੰਡੀਗੜ੍ਹ ਭੇਜ ਦਿੱਤੀ ਸੀ | ਉਧਰ ਸੂਤਰਾਂ ਦੀ ਮੰਨੀਏ ਤਾਂ ਸੀ. ਈ. ਓ. ਨੇ ਤਾਂ ਇਸ ਮਾਮਲੇ 'ਚ ਆਪਣੀ ਆਰ. ਐਫ. ਪੀ. ਤਾਂ ਬਣਾ ਕੇ ਚੰਡੀਗੜ੍ਹ ਭੇਜ ਦਿੱਤੀ ਸੀ ਪਰ ਇਸ ਮਾਮਲੇ 'ਚ ਤਾਂ ਸਮਾਰਟ ਸਿਟੀ ਦੇ ਇਸ ਅਹਿਮ ਪ੍ਰਾਜੈਕਟ ਦੇ ਕੰਮ ਦੇ ਅਜੇ ਸ਼ੁਰੂ ਨਾ ਹੋਣ ਦਾ ਇਕ ਕਾਰਨ ਤਾਂ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਰਾਜ ਸਰਕਾਰ ਨੇ ਇਨ੍ਹਾਂ ਪ੍ਰਾਜੈਕਟਾਂ ਵਿਚ ਆਪਣੇ ਹਿੱਸਾ ਪਾਉਣਾ ਹੈ ਤੇ ਇਸ ਹਿੱਸੇ ਵਾਲੀ ਰਕਮ ਦੇ ਨਾ ਪਾਉਣ ਕਰਕੇ ਪ੍ਰਾਜੈਕਟ ਨੂੰ ਬਰੇਕਾਂ ਲੱਗ ਰਹੀਆਂ ਹਨ | ਜਦੋਂ ਵੀ ਰਾਜ ਸਰਕਾਰ ਆਪਣਾ ਹਿੱਸਾ ਦੇਵੇਗੀ ਤਾਂ ਪ੍ਰਾਜੈਕਟ 'ਤੇ ਕੰਮ ਸ਼ੁਰੂ ਹੋ ਸਕੇਗਾ | ਇਸ ਪ੍ਰਾਜੈਕਟਾਂ ਦੇ ਲਟਕਣ ਦੇ ਕਈ ਕਾਰਨ ਦੱਸੇ ਜਾ ਰਹੇ ਹਨ ਜਿਨ੍ਹਾਂ ਵਿਚ ਤਾਂ ਇਹ ਵੀ ਇਕ ਕਾਰਨ ਦੱਸਿਆ ਜਾ ਰਿਹਾ ਹੈ ਕਿ ਸਰਕਾਰ ਈ-ਟੈਂਡਰਿੰਗ ਨਾਲ ਕੰਮ ਕਰਵਾਉਣਾ ਚਾਹੁੰਦੀ ਹੈ ਜਦਕਿ ਇਸ ਪ੍ਰਾਜੈਕਟ ਲਈ ਚੰਗੀ ਕੰਪਨੀ ਨੂੰ ਕੰਮ ਦੇਣ ਲਈ ਕਮੇਟੀ ਸਿਫ਼ਾਰਸ਼ ਕਰ ਰਹੀ ਹੈ |
ਲੁਟੇਰਿਆਂ ਦੀ ਸ਼ਕਲ ਵੀ ਪਛਾਣ ਸਕਦੇ ਨੇ ਕੈਮਰੇ
ਇਸ ਪ੍ਰਾਜੈਕਟ ਤਹਿਤ ਸ਼ਹਿਰ 'ਚ ਜਿਹੜੇ 1200 ਕੈਮਰੇ ਲੱਗਣੇ ਹਨ , ਉਹ ਆਧੁਨਿਕ ਕਿਸਮ ਦੇ ਕੈਮਰੇ ਲੱਗਣੇ ਸੀ ਜਿਹੜੇ ਕਿ ਕੱਪੜੇ ਨਾਲ ਮੰੂਹ ਛੁਪਾਉਣ ਵਾਲੇ ਲੁਟੇਰਿਆਂ ਦੀ ਸ਼ਕਲ ਵੀ ਕੈਮਰਿਆਂ ਵਿਚ ਰਿਕਾਰਡ ਹੋ ਜਾਣੀ ਸੀ | ਪੁਲਿਸ ਨੇ ਇਸ ਮਾਮਲੇ 'ਚ ਟ੍ਰੈਫਿਕ ਲਾਈਟਾਂ ਦਾ ਵੀ ਸਰਵੇਖਣ ਕੀਤਾ ਸੀ | ਇਨ੍ਹਾਂ ਕੈਮਰਿਆਂ ਦਾ ਕੰਟਰੋਲ ਪੁਲਿਸ ਲਾਈਨ 'ਚ ਬਣਾਇਆ ਜਾਣਾ ਸੀ ਜਿੱਥੇ ਕਿ ਸ਼ਹਿਰ ਦੀ ਹਰ ਸਰਗਰਮੀ ਕੈਮਰੇ 'ਚ ਰਿਕਾਰਡ ਹੋ ਜਾਣੀ ਸੀ |
ਜਲੰਧਰ, 13 ਅਗਸਤ (ਐੱਮ.ਐੱਸ. ਲੋਹੀਆ) - ਗੁਰੂ ਗੋਬਿੰਦ ਸਿੰਘ ਸਟੇਡੀਅਮ ਜਲੰਧਰ ਵਿਖੇ ਆਜ਼ਾਦੀ ਦਿਵਸ ਦੇ ਸਮਾਗਮ ਨੂੰ ਪੂਰੀ ਤਰ੍ਹਾਂ ਸੁਰੱਖਿਅਤ ਕਰਨ ਲਈ ਕਮਿਸ਼ਨਰੇਟ ਪੁਲਿਸ ਨੇ ਪੁਖਤਾ ਪ੍ਰਬੰਧ ਕੀਤੇ ਹਨ | ਡਿਪਟੀ ਕਮਿਸ਼ਨਰ ਪੁਲਿਸ ਗੁਰਮੀਤ ਸਿੰਘ ਅਤੇ ਪੀ.ਬੀ.ਐੱਸ ...
aਜਲੰਧਰ, 13 ਅਗਸਤ (ਸ਼ਿਵ)-ਇਸ ਵੇਲੇ ਮੁਲਾਜ਼ਮਾਂ ਦੀਆਂ ਤਨਖ਼ਾਹਾਂ ਦੇਣ ਲਈ ਚਾਹੇ ਨਗਰ ਨਿਗਮ ਪ੍ਰਸ਼ਾਸਨ ਨੰੂ ਕਾਫ਼ੀ ਔਕੜਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਤੇ ਕਈ ਪ੍ਰਾਜੈਕਟ ਵੀ ਫ਼ੰਡ ਨਾ ਹੋਣ ਕਰਕੇ ਬੰਦ ਹੋ ਰਹੇ ਹਨ ਪਰ ਬਾਵਾ ਹੈਨਰੀ ਵਿਧਾਇਕ ਦੀ ਪਹਿਲ 'ਤੇ ਨਿਗਮ ...
ਡਰੋਲੀ ਕਲਾਂ, 13 ਅਗਸਤ (ਸੰਤੋਖ ਸਿੰਘ) -ਡੇਰਾ ਸੰਤਪੁਰਾ ਜੱਬੜ ਨਜ਼ਦੀਕ ਪ੍ਰਵਾਸੀ ਮਜ਼ਦੂਰ ਦੇ 10 ਸਾਲ ਦੇ ਬੱਚੇ ਨੂੰ ਖੇਡਦਿਆਂ ਅਵਾਰਾਂਾ ਕੁੱਤੇ ਨੇ ਨੋਚਿਆ | ਜਾਣਕਾਰੀ ਦਿੰਦਿਆਂ ਬੱਚੇ ਦੀ ਮਾਤਾ ਕੰਨਿਆਂਵਤੀ ਪਤਨੀ ਧਰਮਪਾਲ ਨੇ ਦੱਸਿਆ ਕਿ ਬੇਟਾ ਰਜਤ ਪੁਲ ਨਜ਼ਦੀਕ ...
ਨਕੋਦਰ, 13 ਅਗਸਤ (ਗੁਰਵਿੰਦਰ ਸਿੰਘ)-ਭਾਵੇਂ 15 ਅਗਸਤ ਮਨਾਉਣ ਦੇ ਮੌਕੇ ਸਰਕਾਰ ਵਲੋਂ ਪੁਲਿਸ ਦੇ ਪੁਖਤਾ ਪ੍ਰਬੰਧ ਕੀਤੇ ਗਏ ਹਨ ਪਰ ਅਸਮਾਜਿਕ ਤੱਤ ਚੋਰ ਗਰੋਹ ਨਕੋਦਰ 'ਚ ਪੂਰੀ ਤਰ੍ਹਾਂ ਸਰਗਰਮ ਹੈ ਅਤੇ ਆਏ ਦਿਨ ਮੋਟਰਸਾਈਕਲ ਚੋਰੀ ਕਰਕੇ ਚੋਰੀ ਦੀਆਂ ਘਟਨਾਵਾਂ ਨੂੰ ...
ਅੱਪਰਾ, 13 ਅਗਸਤ (ਮਨਜਿੰਦਰ ਅਰੋੜਾ)-ਬੀਤੀ ਰਾਤ ਲਗਪਗ 10 ਵਜੇ ਕਸਬਾ ਅੱਪਰਾ ਤੋਂ ਗੜ੍ਹੀ ਮਹਾਂ ਸਿੰਘ ਰੋਡ 'ਤੇ ਛੱਪੜ ਦੇ ਨਜ਼ਦੀਕ ਇਕ ਮੋਟਰਸਾਈਕਲ ਸਵਾਰ 'ਤੇ ਲੁੱਟ ਦੀ ਨੀਅਤ ਨਾਲ ਅਣਪਛਾਤੇ ਲੁਟੇਰੇ ਨੇ ਹਮਲਾ ਕੀਤਾ ਪਰ ਮੋਟਰਸਾਈਕਲ ਸਵਾਰ ਸਰਬਜੀਤ ਵਲੋਂ ਦਲੇਰੀ ਨਾਲ ...
ਮਕਸੂਦਾਂ, 13 ਅਗਸਤ (ਲਖਵਿੰਦਰ ਕੁਮਾਰ)-ਪਰਸ਼ੁਰਾਮ ਨਗਰ 'ਚ ਇਕ ਨਵੇ ਬਣ ਰਹੇ ਮਕਾਨ 'ਚ ਸੈਨੇਟਰੀ ਦਾ ਕੰਮ ਕਰ ਰਿਹਾ ਮਜ਼ਦੂਰ ਹਾਈ ਵੋਲਟੇਜ ਦੀਆਂ ਤਾਰਾਂ ਦੀ ਲਪੇਟ 'ਚ ਆਉਣ ਕਾਰਨ ਬੁਰੀ ਤਰ੍ਹਾਂ ਝੁਲਸ ਗਿਆ ਜਿਸ ਨੂੰ ਇਲਾਜ ਲਈ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ | ਜਾਣਕਾਰੀ ...
ਮਕਸੂਦਾਂ, 13 ਅਗਸਤ (ਲਖਵਿੰਦਰ ਪਾਠਕ)-ਥਾਣਾ 1 ਅਧੀਨ ਆਉਂਦੀ ਭਗਤ ਸਿੰਘ ਕਾਲੋਨੀ 'ਚ ਇਕ 25 ਸਾਲਾ ਆਰਕੈਸਟਰਾ ਦਾ ਕੰਮ ਕਰਦੀ ਲੜਕੀ ਨੇ ਦੇਰ ਸ਼ਾਮ ਫਾਹਾ ਲੈ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ | ਮਿ੍ਤਕਾ ਦੀ ਪਛਾਣ ਆਰਤੀ ਪੁੱਤਰੀ ਮਦਨ ਲਾਲ ਵਾਸੀ ਭਗਤ ਸਿੰਘ ਕਾਲੋਨੀ ਦੇ ਤੌਰ ...
ਜਲੰਧਰ, 13 ਅਗਸਤ (ਹਰਵਿੰਦਰ ਸਿੰਘ ਫੁੱਲ)-ਲਾਇਨਜ ਕਲੱਬ ਜਲੰਧਰ ਨੇ ਆਪਣੀ ਸੇਵਾ ਦੀ ਪ੍ਰਪੰਰਾ ਨੂੰ ਜਾਰੀ ਰੱਖਦੇ ਹੋਏ ਪ੍ਰਧਾਨ ਦਿਨੇਸ਼ ਕੁਮਾਰ ਦੀ ਅਗਵਾਈ ਹੇਠ ਕੇ.ਐਲ.ਸਾਹਨੀ ਨਾਲ ਮਿਲ ਕੇ ਇਕ ਲੜਕੀ ਨੂੰ ਉਸ ਦੀ ਸ਼ਾਦੀ 'ਤੇ ਘਰੇਲੂ ਵਰਤੋਂ 'ਚ ਆਉਣ ਵਾਲਾ ਸਾਮਾਨ ਤੋਹਫੇ ...
ਜਲੰਧਰ, 13 ਅਗਸਤ (ਹਰਵਿੰਦਰ ਸਿੰਘ ਫੁੱਲ)-ਭਾਈ ਘਨੱਈਆ ਜੀ ਸੇਵਕ ਦਲ ਜਲੰਧਰ ਦੀ ਮੀਟਿੰਗ ਗੁਰਦੁਆਰਾ ਗੁਰੂ ਹਰਕਿ੍ਸ਼ਨ ਸਾਹਿਬ ਕ੍ਰਿਸ਼ਨਾ ਨਗਰ ਵਿਖੇ ਸਭਾ ਦੇ ਮੁੱਖ ਸਰਪ੍ਰਸਤ ਸਤਪਾਲ ਸਿੰਘ ਸਿਦਕੀ ਦੀ ਪ੍ਰਧਾਨਗੀ ਹੇਠ ਹੋਈ | ਜਿਸ ਵਿਚ ਭਾਈ ਘਨੱਈਆ ਦੀਆਂ ਸੇਵਾਵਾਂ ਨੂੰ ...
ਜਲੰਧਰ ਛਾਉਣੀ, 13 ਅਗਸਤ (ਪਵਨ ਖਰਬੰਦਾ)-ਸਥਾਨਕ ਰੇਲਵੇ ਸਟੇਸ਼ਨ 'ਤੇ ਬਣੇ ਹੋਏ ਵੇਟਿੰਗ ਹਾਲ 'ਚ ਬੀਤੀ 11 ਅਗਸਤ ਨੂੰ ਮਿਲੀ ਇਕ ਅਣਪਛਾਤੇ ਵਿਅਕਤੀ ਦੀ ਲਾਸ਼ ਦੀ ਕੋਈ ਵੀ ਪਛਾਣ ਨਹੀਂ ਹੋ ਸਕੀ ਹੈ ਤੇ ਪੁਲਿਸ ਵਲੋਂ ਇਸ ਸਬੰਧੀ ਕਾਨੂੰਨੀ ਕਾਰਵਾਈ ਆਰੰਭ ਦਿੱਤੀ ਗਈ ਹੈ | ...
ਜਲੰਧਰ, 13 ਅਗਸਤ (ਚੰਦੀਪ ਭੱਲਾ)-ਖੇਤੀਬਾੜੀ ਵਿਭਾਗ ਵਲੋਂ ਕਿਸਾਨਾਂ ਨੂੰ ਜਾਰੀ ਕੀਤੇ ਗਏ ਸੋਇਲ ਹੈਲਥ ਕਾਰਡ ਕਿਸਾਨਾਂ ਲਈ ਕਾਫੀ ਲਾਹੇਵੰਦ ਸਿੱਧ ਹੋ ਰਹੇ ਹਨ ਕਿੳਾੁਕਿ ਇਹ ਉਨ੍ਹਾਂ ਲਈ ਲਾਗਤ ਖਰਚੇ ਘੱਟ ਕਰਨ ਦੇ ਨਾਲ ਨਾਲ ਮੁਨਾਫਾ ਵੀ ਵਧਾ ਰਹੇ ਹਨ | ਜਾਣਕਾਰੀ ਦਿੰਦਿਆ ...
ਜਲੰਧਰ ਛਾਉਣੀ, 13 ਅਗਸਤ (ਪਵਨ ਖਰਬੰਦਾ)-ਨਗਰ ਨਿਗਮ ਅਧੀਨ ਆਉਂਦੇ ਖੇਤਰਾਂ 'ਚ ਰਹਿਣ ਵਾਲੇ ਲੋਕਾਂ ਨੂੰ ਵੱਖ-ਵੱਖ ਤਰ੍ਹਾਂ ਦੇ ਬਿਲ ਤੇ ਟੈਕਸਾਂ ਸਬੰਧੀ ਨੋਟਿਸ ਦੇਣ ਆਏ ਤੇ ਸਰਵੇ ਕਰਨ ਆਏ ਨਗਰ ਨਿਗਮ ਦੇ ਅਧਿਕਾਰੀਆਂ ਦਾ ਅੱਜ ਸੱਤਾਧਾਰੀ ਪਾਰਟੀ ਦੇ ਹੀ ਕੌਾਸਲਰਾਂ ...
ਜਲੰਧਰ, 13 ਅਗਸਤ (ਸ਼ਿਵ)-ਨਿਗਰਾਨ ਕਮੇਟੀ 'ਚ ਦਰਿਆਵਾਂ ਦੇ ਪ੍ਰਦੂਸ਼ਿਤ ਹੋਣ ਦੀ ਰਿਪੋਰਟ ਪੇਸ਼ ਕਰਨ ਤੋਂ ਪਹਿਲਾਂ ਮੈਂਬਰ ਸੰਤ ਸੀਚੇਵਾਲ ਨੇ ਸ਼ਹਿਰ ਦੇ ਕਈ ਟਰੀਟਮੈਂਟ ਪਲਾਂਟਾਂ ਦਾ ਮੌਕਾ ਦੇਖ ਕੇ ਉਨ੍ਹਾਂ ਦੀ ਕਾਰਜਪ੍ਰਣਾਲੀ ਬਾਰੇ ਜਾਣਕਾਰੀ ਲਈ ਹੈ | ਸ. ਸੀਚੇਵਾਲ ਨੇ ...
ਲੰਧਰ 13 ਅਗਸਤ (ਸ਼ਿਵ)- ਪਿਛਲੇ ਲੰਮੇ ਸਮੇਂ ਤੋਂ ਲਗਾਤਾਰ ਸੰਘਰਸ਼ ਕਰਦੇ ਆ ਰਹੇ ਬਿਜਲੀ ਕਾਮਿਆਂ ਦੇ ਸਾਂਝੇ ਮੋਰਚੇ ਪੀ.ਐੱਸ.ਈ.ਬੀ. ਇੰਪਲਾਈਜ਼ ਜੁਆਇੰਟ ਫੋਰਮ ਪੰਜਾਬ ਦੀ ਅੱਜ ਪਾਵਰ ਮੈਨੇਜਮੈਂਟ ਦੇ ਨਾਲ ਹੈੱਡ ਆਫ਼ਿਸ ਪਟਿਆਲਾ ਵਿਖੇ ਹੋਈ ਮੀਟਿੰਗ ਬੇਸਿੱਟਾ ਰਹੀ | ਇਹ ...
ਜਲੰਧਰ, 13 ਅਗਸਤ (ਸ਼ਿਵ)- ਨਗਰ ਨਿਗਮ ਵਿਚ ਦੋ ਨਵੇਂ ਨਿਯੁਕਤ ਕੀਤੇ ਗਏ ਸੰਯੁਕਤ ਕਮਿਸ਼ਨਰਾਂ ਨੇ ਆਪਣਾ ਕਾਰਜ ਭਾਰ ਸੰਭਾਲ ਲਿਆ | ਇਨ੍ਹਾਂ 'ਚ ਆਈ. ਏ. ਐੱਸ. ਆਸ਼ਿਕਾ ਜੈਨ ਤੇ ਰਾਜੀਵ ਵਰਮਾ ਸ਼ਾਮਿਲ ਹਨ | ਰਾਜੀਵ ਵਰਮਾ ਨੇ ਆਪਣਾ ਕਾਰਜ ਭਾਰ ਸਾਬਕਾ ਸੰਯੁਕਤ ਕਮਿਸ਼ਨਰ ਸ਼ਿਖਾ ...
ਮਕਸੂਦਾਂ, 13 ਅਗਸਤ (ਲਖਵਿੰਦਰ ਪਾਠਕ)-ਸ਼ਿਵ ਮੰਦਿਰ ਪਿ੍ਥਵੀ ਨਗਰ 'ਚ ਦੁਖ ਨਿਵਾਰਣ ਮਹਾ ਯੱਗ ਕੀਤਾ ਗਿਆ | ਜਿਸ 'ਚ ਕਈ ਤਰ੍ਹਾਂ ਦੇ ਕਸ਼ਟਾਂ ਦੇ ਉਪਾਅ ਅਤੇ ਗ੍ਰਹਿ ਦੋਸ਼ ਨਿਵਾਰਣ ਦੇ ਉਪਾਅ ਕਰਵਾਏ ਗਏ | ਆਚਾਰੀਏ ਇੰਦਰ ਦੇਵ ਬੱਬਲੂ ਪੰਡਿਤ ਦੀ ਅਗਵਾਈ 'ਚ ਸੈਂਕੜਾਂ ਲੋਕਾਂ ...
ਜਲੰਧਰ, 13 ਅਗਸਤ (ਹਰਵਿੰਦਰ ਸਿੰਘ ਫੁੱਲ)-ਪਿਛਲੇ ਕੁਝ ਸਮੇਂ ਤੋਂ ਸ਼ਹਿਰ 'ਚ ਅਵਾਰਾ ਪਸ਼ੂਆਂ ਦੀ ਸਮੱਸਿਆ ਵਿਕਰਾਲ ਰੂਪ ਧਾਰਨ ਕਰ ਗਈ ਹੈ | ਜਿਸ ਕਾਰਨ ਆਏ ਦਿਨ ਸੜਕ ਹਾਦਸੇ ਹੋ ਰਹੇ ਹਨ ਤੇ ਲੋਕ ਆਪਣੀਆਂ ਜਾਨਾਂ ਗੁਆ ਰਹੇ ਹਨ | ਇਸ ਮੁੱਦੇ ਨੂੰ ਲੈ ਕੇ ਸ਼ਹਿਰ ਦੀ ਸਮਾਜ ਸੇਵੀ ...
ਜਲੰਧਰ, 13 ਅਗਸਤ (ਜਤਿੰਦਰ ਸਾਬੀ) ਪੰਜਾਬ ਖੇਡ ਵਿਭਾਗ ਵਲੋਂ ਜਲੰਧਰ ਵਿਖੇ ਚਲਾਏ ਜਾ ਰਹੇ ਖੇਡ ਵਿੰਗਾਂ ਨੂੰ ਖੇਡਾਂ ਦਾ ਸਾਮਾਨ ਦਿੱਤਾ ਗਿਆ | ਇਹ ਜਾਣਕਾਰੀ ਜ਼ਿਲ੍ਹਾ ਖੇਡ ਅਫਸਰ ਜਲੰਧਰ ਵਲੋਂ ਦਿੱਤੀ ਗਈ | ਉਨ੍ਹਾਂ ਦੱਸਿਆ ਕਿ ਬਾਕਸਿੰਗ, ਬਾਸਕਟਬਾਲ, ਅਥਲੈਟਿਕਸ, ...
ਜਲੰਧਰ, 13 ਅਗਸਤ (ਸ਼ਿਵ)-ਫਾਈਨਾਂਸ ਕੰਪਨੀਆਂ ਨਾਲ ਵਿਵਾਦਾਂ ਨੂੰ ਹੱਲ ਕਰਨ ਲਈ ਆਰ. ਬੀ. ਆਈ. ਵੱਲੋਂ ਵਿਸ਼ੇਸ਼ ਤੌਰ 'ਤੇ ਗਾਹਕਾਂ ਲਈ ਇਕ ਜਾਗਰੂਕਤਾ ਕਾਨਫ਼ਰੰਸ ਕੀਤੀ ਗਈ ਜਿਸ 'ਚ ਲੋਕਾਂ ਨੂੰ ਫਾਈਨਾਂਸ ਕੰਪਨੀਆਂ ਬਾਰੇ ਸ਼ਿਕਾਇਤਾਂ ਕਰਨ ਤੇ ਉਨਾਂ ਨੂੰ ਹੱਲ ਕਰਾਉਣ ...
ਜਲੰਧਰ, 13 ਅਗਸਤ (ਹਰਵਿੰਦਰ ਸਿੰਘ ਫੁੱਲ)-ਗੁਰਦੁਆਰਾ ਸ੍ਰੀ ਗੁਰੂ ਹਰਕਿ੍੍ਰਨ ਸਾਹਿਬ ਤਿਲਕ ਨਗਰ ਨਕੋਦਰ ਰੋਡ ਵਿਖੇ ਵਿਸ਼ੇਸ਼ ਗੁਰਮਤਿ ਸਮਾਗਮ 17 ਅਗਸਤ ਨੂੰ ਸ਼ਾਮ 7 ਵਜੇ ਤੋਂ 10.30 ਵਜੇ ਤੱਕ ਬੜੀ ਸ਼ਰਧਾ ਅਤੇ ਸਤਿਕਾਰ ਨਾਲ ਕਰਵਾਇਆ ਜਾ ਰਿਹਾ ਹੈ | ਜਾਣਕਾਰੀ ਦਿੰਦੇ ਹੋਏ ...
ਜਲੰਧਰ, 13 ਅਗਸਤ (ਚੰਦੀਪ ਭੱਲਾ)-ਵਧੀਕ ਜ਼ਿਲ੍ਹਾ ਅਤੇ ਸੈਸ਼ਨ ਜੱਜ ਕਰਨੇਸ਼ ਕੁਮਾਰ ਦੀ ਅਦਾਲਤ ਨੇ ਨਸ਼ੀਲੇ ਪਾਊਡਰ ਦੇ ਮਾਮਲੇ 'ਚ ਦੋਸ਼ੀ ਕਰਾਰ ਦਿੰਦੇ ਹੋਏ ਮਹਿਲਾ ਤਸਕਰ ਪਰਮਜੀਤ ਕੌਰ ਉਰਫ ਪੰਮੀ ਪੁੱਤਰੀ ਪੂਰਨ ਸਿੰਘ ਵਾਸੀ ਭੋਏਪੁਰ ਨੂੰ 10 ਸਾਲ ਦੀ ਕੈਦ ਤੇ ਇਕ ਲੱਖ ...
ਜਲੰਧਰ, 13 ਅਗਸਤ (ਚੰਦੀਪ ਭੱਲਾ)-ਵਧੀਕ ਜ਼ਿਲ੍ਹਾ ਅਤੇ ਸੈਸ਼ਨ ਜੱਜ ਕਰਨੇਸ਼ ਕੁਮਾਰ ਦੀ ਅਦਾਲਤ ਨੇ ਨਸ਼ੀਲੇ ਪਾਊਡਰ ਦੇ ਮਾਮਲੇ 'ਚ ਦੋਸ਼ੀ ਕਰਾਰ ਦਿੰਦੇ ਹੋਏ ਮਹਿਲਾ ਤਸਕਰ ਪਰਮਜੀਤ ਕੌਰ ਉਰਫ ਪੰਮੀ ਪੁੱਤਰੀ ਪੂਰਨ ਸਿੰਘ ਵਾਸੀ ਭੋਏਪੁਰ ਨੂੰ 10 ਸਾਲ ਦੀ ਕੈਦ ਤੇ ਇਕ ਲੱਖ ...
ਜਲੰਧਰ, 13 ਅਗਸਤ (ਚੰਦੀਪ ਭੱਲਾ, ਹਰਵਿੰਦਰ ਸਿੰਘ ਫੁੱਲ )-ਜਲੰਧਰ ਦੇ ਡਿਪਟੀ ਕਮਿਸ਼ਨਰ ਵਰਿੰਦਰ ਕੁਮਾਰ ਸ਼ਰਮਾ ਨੇ ਕਿਹਾ ਕਿ ਆਜ਼ਾਦੀ ਦਿਵਸ ਮੌਕੇ ਦੇਸ਼ ਭਗਤੀ ਤੇ ਵੱਖ-ਵੱਖ ਸਭਿਆਚਾਰਕ ਵੰਨਗੀਆਂ ਤੋਂ ਇਲਾਵਾ ਡੈਪੋ, ਬਡੀ ਤੇ ਤੰਦੁਰਸਤ ਪੰਜਾਬ ਮਿਸ਼ਨ ਦੇ ਪ੍ਰਮੁੱਖ ...
ਜਲੰਧਰ, 13 ਅਗਸਤ (ਐੱਮ.ਐੱਸ. ਲੋਹੀਆ) ਡਿਪਟੀ ਕਮਿਸ਼ਨਰ ਪੁਲਿਸ ਗੁਰਮੀਤ ਸਿੰਘ ਨੇ ਅਮਨ ਕਾਨੂੰਨ ਦੀ ਸਥਿਤੀ ਨੂੰ ਬਹਾਲ ਰੱਖਣ, ਲੋਕ ਹਿੱਤ 'ਚ ਸਾਂਤੀ ਕਾਇਮ ਰੱਖਣ ਤੇ ਕੋਈ ਅਣਸੁਖਾਵੀਂ ਘਟਨਾ ਜਾਂ ਵਾਰਦਾਤ ਨੂੰ ਰੋਕਣ ਲਈ ਜਲੰਧਰ ਦੀ ਹੱਦ ਅੰਦਰ ਮੂੰਹ ਢੱਕ ਕੇ ਵਾਹਨ ...
ਜਲੰਧਰ, 13 ਅਗਸਤ (ਐੱਮ.ਐੱਸ. ਲੋਹੀਆ)-ਅਪਰਾਧੀਆਂ ਦੀਆਂ ਹਰਕੱਤਾਂ 'ਤੇ ਨਜ਼ਰ ਰੱਖਣ ਲਈ ਅਕਸਰ ਦੁਕਾਨਦਾਰਾਂ ਨੇ ਸੀ.ਸੀ.ਟੀ.ਵੀ. ਕੈਮਰੇ ਲਗਾਏ ਹੁੰਦੇ ਹਨ, ਪਰ ਉਸ ਵਕਤ ਕੋਈ ਕੀ ਕਰੇ, ਜਦੋਂ ਅਪਰਾਧੀ ਵਿਅਕਤੀ ਸੀ.ਸੀ.ਟੀ.ਵੀ. ਕੈਮਰਿਆਂ ਦੀ ਰਿਕਾਰਡਿੰਗ ਕਰਨ ਵਾਲੇ ਡੀ.ਵੀ.ਆਰ. ਹੀ ...
ਮਕਸੂਦਾਂ, 13 ਅਗਸਤ (ਲਖਵਿੰਦਰ ਪਾਠਕ)-ਵਿਸ਼ਵਕਰਮਾ ਮੰਦਰ ਮੈਨੇਜਮੈਂਟ ਕਮੇਟੀ ਫੋਕਲ ਪੁਆਇੰਟ ਵੱਲੋਂ ਵਣ ਮਹਾਂਉਤਸਵ ਮਨਾਇਆ ਗਿਆ | ਮੇਅਰ ਜਗਦੀਸ਼ ਰਾਜ ਰਾਜਾ ਨੇ ਮੁੱਖ ਮਹਿਮਾਨ ਦੇ ਤੌਰ 'ਤੇ ਸ਼ਾਮਿਲ ਹੁੰਦੇ ਹੋਏ ਪਹਿਲਾਂ ਵਿਸ਼ਵਕਰਮਾ ਮੰਦਰ ਵਿਖੇ ਮੱਥਾ ਟੇਕ ਕੇ ...
ਜਮਸ਼ੇਰ ਖ਼ਾਸ, 13 ਅਗਸਤ (ਜਸਬੀਰ ਸਿੰਘ ਸੰਧੂ)-ਮੈਂਬਰ ਪੰਚਾਇਤ ਸੂਬੇਦਾਰ ਅਮਰੀਕ ਸਿੰਘ, ਭਜਨ ਸਿੰਘ, ਮੱਖਣ, ਬਲਵੀਰ, ਪਿਆਰਾ, ਵਿਜੇ, ਸੁਰਿੰਦਰ ਕੁਮਾਰ, ਸੁਖਦੇਵ ਸਿੰਘ, ਹਰਮੇਸ਼ ਲਾਲ, ਬਲਜਿੰਦਰ ਤੇ ਹੋਰ ਟਿੱਬਾ ਮੁਹੱਲਾ ਵਾਸੀਆਂ ਦੀ ਜਮਸ਼ੇਰ ਪਾਵਰਕਾਮ, ਜਲੰਧਰ ਕੈਂਟ ਤੋਂ ...
ਜਲੰਧਰ, 13 ਅਗਸਤ (ਸ਼ਿਵ)- ਵਾਰਡ ਨੰਬਰ 51 'ਚ ਅਵਤਾਰ ਨਗਰ ਦੇ ਲੋਕਾਂ ਨੇ ਸੰਯੁਕਤ ਕਮਿਸ਼ਨਰ ਗੁਰਵਿੰਦਰ ਕੌਰ ਰੰਧਾਵਾ ਨੂੰ ਇਕ ਮੰਗ ਪੱਤਰ ਦੇ ਕੇ ਮੰਗ ਕੀਤੀ ਹੈ ਕਿ ਅਵਤਾਰ ਨਗਰ 'ਚ ਲੋਕ ਕੂੜੇ ਦੇ ਡੰਪ ਤੋਂ ਪੇ੍ਰਸ਼ਾਨ ਹਨ | ਇਸ ਜਗ੍ਹਾ 'ਤੇ ਇਕ ਸਰਕਾਰੀ ਸਕੂਲ ਹੈ | ਬਿਜਲੀ ਦਾ ...
ਜਲੰਧਰ, 13 ਅਗਸਤ (ਜਤਿੰਦਰ ਸਾਬੀ)-32ਵੀਂ ਜੇ.ਸੀ.ਟੀ ਪੰਜਾਬ ਸਟੇਟ ਸੁਪਰ ਫੁੱਟਬਾਲ ਲੀਗ ਦੇ ਲੀਗ ਰਾਊਾ ਡ ਦੇ ਮੁਕਾਬਲੇ ਦਾ ਮੈਚ ਡੀ.ਏ.ਵੀ ਕਾਲਜ ਜਲੰਧਰ ਦੇ ਖੇਡ ਮੈਦਾਨ 'ਚ ਕੇਹਰ ਸਪੋਰਟਿੰਗ ਕਲੱਬ ਤੇ ਦੋਆਬਾ ਸਪੋਰਟਿੰਗ ਕਲੱਬ ਦਰਮਿਆਨ ਖੇਡਿਆ ਗਿਆ ਤੇ ਇਸ'ਚੋਂ ਕੇਹਰ ...
ਜਲੰਧਰ, 13 ਅਗਸਤ (ਮੇਜਰ ਸਿੰਘ)-ਸ਼੍ਰੋਮਣੀ ਅਕਾਲੀ ਦਲ ਦੇ ਵਿਧਾਇਕ ਸ੍ਰੀ ਪਵਨ ਕੁਮਾਰ ਟੀਨੂੰ, ਬਲਦੇਵ ਸਿੰਘ ਖਹਿਰਾ ਅਤੇ ਡਾ: ਸੁਖਵਿੰਦਰ ਸੁੱਖੀ ਨੇ ਕਿਹਾ ਕਿ ਕੈਪਟਨ ਸਰਕਾਰ ਵਲੋਂ ਪਿਛਲੇ 17 ਮਹੀਨਿਆਂ ਤੋਂ ਦਲਿਤ ਵਿਦਿਆਰਥੀਆਂ ਨੂੰ ਦਸਵੀਂ ਤੋਂ ਬਾਅਦ ਦੀ ਪੜ੍ਹਾਈ ...
ਜਲੰਧਰ, 13 ਅਗਸਤ (ਹਰਵਿੰਦਰ ਸਿੰਘ ਫੁੱਲ)-ਗੁਰਦੁਆਰਾ ਸ੍ਰੀ ਗੁਰੂ ਹਰਕਿ੍੍ਰਨ ਸਾਹਿਬ ਤਿਲਕ ਨਗਰ ਨਕੋਦਰ ਰੋਡ ਵਿਖੇ ਵਿਸ਼ੇਸ਼ ਗੁਰਮਤਿ ਸਮਾਗਮ 17 ਅਗਸਤ ਨੂੰ ਸ਼ਾਮ 7 ਵਜੇ ਤੋਂ 10.30 ਵਜੇ ਤੱਕ ਬੜੀ ਸ਼ਰਧਾ ਅਤੇ ਸਤਿਕਾਰ ਨਾਲ ਕਰਵਾਇਆ ਜਾ ਰਿਹਾ ਹੈ | ਜਾਣਕਾਰੀ ਦਿੰਦੇ ਹੋਏ ...
ਮਕਸੂਦਾਂ, 13 ਅਗਸਤ (ਲਖਵਿੰਦਰ ਪਾਠਕ)-ਚੋਰੀ ਦੀ ਆਦਤ ਤੋਂ ਬਾਜ਼ ਨਾ ਆਉਂਦਾ ਸੁਬੋਧ ਕੁਮਾਰ ਉਰਫ਼ ਮੁੱਛੜਚੋਰੀ ਦੇ ਮੋਬਾਈਲਾਂ ਦੇ ਨਾਲ ਪੁਲਿਸ ਦੇ ਹੱਥੀਂ ਚੜ੍ਹ ਗਿਆ ਹੈ | ਜਾਣਕਾਰੀ ਦਿੰਦੇ ਹੋਏ ਫੋਕਲ ਪੁਆਇੰਟ ਚੌਾਕੀ ਦੇ ਇੰਚਾਰਜ ਸੰਜੀਵ ਕੁਮਾਰ ਨੇ ਦੱਸਿਆ ਕਿ ਹੈੱਡ ...
ਜਲੰਧਰ, 13 ਅਗਸਤ (ਜਤਿੰਦਰ ਸਾਬੀ) ਪੰਜਾਬ ਸਬ ਜੂਨੀਅਰ ਜੂਡੋ ਚੈਂਪੀਅਨਸ਼ਿਪ ਜੋ ਲੁਧਿਆਣਾ ਵਿਖੇ ਕਰਵਾਈ ਜਾ ਰਹੀ ਹੈ | ਇਸ ਚੈਂਪੀਅਨਸ਼ਿਪ 'ਚ ਹਿੱਸਾ ਲੈਣ ਵਾਲੀ ਜਲੰਧਰ ਦੀ ਜੂਡੋ ਟੀਮ ਦਾ ਕੋਚਿੰਗ ਕੈਂਪ ਸਰਕਾਰੀ ਮਾਡਲ ਸੀਨੀਅਰ ਸੈਕੰਡਰੀ ਸਕੂਲ ਲਾਡੋਵਾਲੀ ਰੋਡ ਜਲੰਧਰ ...
ਜਲੰਧਰ, 13 ਅਗਸਤ (ਮੋਨਿਕਾ ਵਰਮਾ)-ਉਦਯੋਗ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਦੇ ਹੋਏ ਲਵਲੀ ਪ੍ਰੋਫ਼ੈਸ਼ਨਲ ਯੂਨੀਵਰਸਿਟੀ ਗਲੋਬਲ ਲੀਡਰ ਕੈਪਜੇਮਿਨੀ ਦੁਆਰਾ 16 ਅਗਸਤ ਨੂੰ ਆਪਣੇ ਪਰਿਸਰ ਵਿਚ ਸੰਯੁਕਤ ਕੈਂਪਸ ਪਲੇਸਮੈਂਟ ਡਰਾਈਵ ਕਰਵਾਈ ਜਾ ਰਹੀ ਹੈ | ਇਹ ਡਰਾਈਵ ਨਾ ਕੇਵਲ ...
ਚੁਗਿੱਟੀ/ਜੰਡੂਸਿੰਘਾ, 13 ਅਗਸਤ (ਨਰਿੰਦਰ ਲਾਗੂ)-ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਚੁਗਿੱਟੀ ਵਿਖੇ ਅੱਜ 'ਪੜ੍ਹੋ ਪੰਜਾਬ ਪੜ੍ਹਾਓ ਪੰਜਾਬ' ਤਹਿਤ ਵਿਗਿਆਨ ਮੇਲਾ ਕਰਵਾਇਆ ਗਿਆ | ਜਿਸ ਵਿਚ ਛੇਵੀਂ ਤੋਂ 10ਵੀਂ ਜਮਾਤ ਦੇ ਵਿਗਿਆਨ ਵਿਸ਼ੇ 'ਚ ਰੁਚੀ ਰੱਖਣ ਵਾਲੇ ...
ਚੁਗਿੱਟੀ/ਜੰਡੂਸਿੰਘਾ, 13 ਅਗਸਤ (ਨਰਿੰਦਰ ਲਾਗੂ)-ਸਥਾਨਕ ਸੁੱਚੀ ਪਿੰਡ 'ਚ ਸਥਿਤ ਬਿਰਦੀ ਜਠੇਰਿਆਂ ਦੇ ਅਸਥਾਨ ਵਿਖੇ ਕਰਵਾਏ ਜਾਣ ਵਾਲੇ ਸਾਲਾਨਾ ਜੋੜ ਮੇਲੇ ਸਬੰਧੀ ਪ੍ਰਬੰਧਕਾਂ ਵਲੋਂ ਮੀਟਿੰਗ ਕੀਤੀ ਗਈ | ਪ੍ਰੈੱਸ ਸਕੱਤਰ ਦਯਾ ਰਾਮ ਬਿਰਦੀ ਨੇ ਜਾਣਕਾਰੀ ਦਿੰਦਿਆਂ ...
ਚੁਗਿੱਟੀ/ਜੰਡੂਸਿੰਘਾ, 13 ਅਗਸਤ (ਨਰਿੰਦਰ ਲਾਗੂ)-15 ਅਗਸਤ ਨੂੰ ਮਨਾਏ ਜਾ ਰਹੇ ਆਜ਼ਾਦੀ ਦਿਹਾੜੇ ਮੌਕੇ ਸੁਰੱਖਿਆ ਨੂੰ ਬਹਾਲ ਰੱਖਣ ਦੇ ਮਕਸਦ ਨਾਲ ਸੋਮਵਾਰ ਨੂੰ ਥਾਣਾ ਰਾਮਾਮੰਡੀ ਦੀ ਪੁਲਿਸ ਵਲੋਂ ਸਥਾਨਕ ਚੁਗਿੱਟੀ ਚੌਕ 'ਚ ਉਚੇਚੇ ਤੌਰ 'ਤੇ ਨਕਾਬੰਦੀ ਕਰਦੇ ਹੋਏ ਸ਼ੱਕ ...
ਕਾਲਾ ਸੰਘਿਆਂ, 13 ਅਗਸਤ (ਸੰਘਾ)- ਪਿੰਡ ਸਿਆਵਲ ਨੇੜੇ ਅਠੋਲਾ ਵਿਖੇ ਗੁਰਦੁਆਰਾ ਸ਼ਹੀਦ ਬਾਬਾ ਦੀਪ ਸਿੰਘ ਦਾ ਨੀਂਹ ਪੱਥਰ ਅਰਦਾਸ ਉਪਰੰਤ ਪੰਜ ਪਿਆਰਿਆਂ ਵਲੋਂ ਰੱਖਿਆ ਗਿਆ | ਇਸ ਤੋਂ ਪਹਿਲਾਂ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਦੇ ਭੋਗ ਗਏ | ਇਸ ਮੌਕੇ ਸ਼ੋ੍ਰਮਣੀ ਗੁਰਦੁਆਰਾ ...
ਫਿਲੌਰ, 13 ਅਗਸਤ ( ਸੁਰਜੀਤ ਸਿੰਘ ਬਰਨਾਲਾ, ਕੈਨੇਡੀ, ਇੰਦਰਜੀਤ ਚੰਦੜ੍ਹ )-ਆਮ ਆਦਮੀ ਪਾਰਟੀ ਦੇ ਸਰਗਰਮ ਵਲੰਟੀਅਰਾਂ ਸੁੱਖਾ ਸਗਨੇਵਾਲ ਅਤੇ ਬੀ ਕੇ ਸ਼ਰਮਾ ਸਰਪੰਚ ਆਪਣੇ ਸਾਥੀਆ ਸੁਖਵਿੰਦਰ ਸਿੰਘ ਬ੍ਰਹਮਪੁਰੀ, ਰਜਿੰਦਰ ਸਿੰਘ ਬਾਜਵਾ, ਪ੍ਰੇਮ ਲਾਲ ਲੰਬੜਦਾਰ, ਹਰਭਜ ...
ਲੋਹੀਆਂ ਖਾਸ, 13 ਅਗਸਤ (ਗੁਰਪਾਲ ਸਿੰਘ ਸ਼ਤਾਬਗੜ੍ਹ)-ਕਰਮਚਾਰੀ ਜਥੇਬੰਦੀ ਸਰਕਾਰ ਨੂੰ ਲੰਬੇ ਸਮੇਂ ਤੋਂ ਲਟਕਦੀਆਂ ਮੰਗਾਂ ਨੂੰ ਮਨਵਾਉਣ ਲਈ ਪੰਚਾਇਤੀ ਚੋਣਾਂ ਦਾ ਬਾਈਕਾਟ ਕਰਕੇ ਮਜ਼ਬੂਰ ਕਰ ਦੇਵੇਗੀ, ਇਹ ਪ੍ਰਗਟਾਵਾ ਸੂਬਾ ਕਮੇਟੀ ਦੇ ਸੱਦੇ 'ਤੇ ਆਪਣੀਆਂ ਹੱਕੀ ...
ਫਿਲੌਰ, 13 ਅਗਸਤ (ਇੰਦਰਜੀਤ ਚੰਦੜ੍ਹ) - ਬੀਤੇ ਦਿਨ ਦੇਸ਼ ਦੀ ਰਾਜਧਾਨੀ ਅੰਦਰ ਪੁਲਿਸ ਦੀ ਹਾਜਰੀ 'ਚ ਕੁਝ ਸ਼ਰਾਰਤੀ ਅਨਸਰਾਂ ਵਲੋਂ ਭਾਰਤੀ ਸੰਵਿਧਾਨ ਦੀਆ ਕਾਪੀਆਂ ਸਾੜਨ ਦੇ ਮਾਮਲੇ ਦੇ ਵਿਰੋਧ 'ਚ ਦੇਸ਼ ਭਰ ਅੰਦਰ ਦਲਿਤ ਭਾਈਚਾਰੇ ਵਲੋਂ ਜਗ੍ਹਾ ਜਗ੍ਹਾ ਰੋਸ ਪ੍ਰਦਰਸ਼ਨ ...
ਆਦਮਪੁਰ, 13 ਅਗਸਤ (ਹਰਪ੍ਰੀਤ ਸਿੰਘ)- ਦਿੱਲੀ ਦੇ ਜੰਤਰ- ਮੰਤਰ ਵਿਖੇ ਭਾਰਤੀ ਸੰਵਿਧਾਨ ਦੀਆਂ ਕਾਪੀਆਂ ਸਾੜਨ ਵਾਲੇ ਸ਼ਰਾਰਤੀ ਵਿਅਕਤੀਆਂ ਖਿਲਾਫ ਪਰਚਾ ਦਰਜ ਕਰਵਾਉਣ ਸਬੰਧੀ ਗੁਰੂ ਰਵਿਦਾਸ ਟਾਈਗਰ ਫੋਰਸ ਯੂਨਿਟ ਆਦਮਪੁਰ ਵੱਲੋਂ ਨਾਇਬ ਤਹਿਸੀਲਦਾਰ ਪ੍ਰਦੀਪ ਕੁਮਾਰ ...
ਗੁਰਾਇਆ, 13 ਅਗਸਤ (ਬਲਵਿੰਦਰ ਸਿੰਘ) -ਨਜ਼ਦੀਕੀ ਪਿੰਡ ਅੱਟਾ ਵਿਖੇ ਧੰਨ ਧੰਨ ਬਾਬਾ ਅਮਰ ਸ਼ਹੀਦ ਮੋਤੀ ਰਾਮ ਮਹਿਰਾ ਜੀ ਧਰਮਸ਼ਾਲਾ ਦਾ ਉਦਘਾਟਨ ਚੌਧਰੀ ਸੰਤੋਖ ਸਿੰਘ ਮੈਂਬਰ ਪਾਰਲੀਮੈਂਟ ਨੇ ਕੀਤਾ ਤੇ ਉਨ੍ਹਾਂ ਨਾਲ ਵਿਕਰਮਜੀਤ ਸਿੰਘ ਚੌਧਰੀ ਜਨਰਲ ਸੈਕਟਰੀ ਪੰਜਾਬ ...
ਜਲੰਧਰ, 13 ਅਗਸਤ (ਐੱਮ.ਐੱਸ. ਲੋਹੀਆ)- ਅਜ਼ਾਦੀ ਦਿਵਸ ਸਬੰਧੀ ਸ਼ਹਿਰ 'ਚ ਕਮਿਸ਼ਨਰੇਟ ਪੁਲਿਸ ਦੇ ਜਾਵਾਨਾਂ ਤੋਂ ਇਲਾਵਾ ਪੀ.ਏ.ਪੀ. ਦੇ ਮੁਲਾਜ਼ਮ ਤੇ ਅਰਧ ਸੈਨਿਕ ਬੱਲਾਂ ਦੇ ਵਿਸ਼ੇਸ਼ ਸੁਰੱਖਿਆ ਮੁਲਾਜ਼ਮਾਂ ਦੀ ਤਾਇਨਾਤੀ ਕੀਤੀ ਗਈ ਹੈ | ਇਸ ਤੋਂ ਇਲਾਵਾ ਸ਼ਹਿਰ ਦੇ ਅੰਦਰ ...
ਫਗਵਾੜਾ, 13 ਅਗਸਤ (ਅਸ਼ੋਕ ਕੁਮਾਰ ਵਾਲੀਆ)-ਦੁਆਬਾ ਕਿਸਾਨ ਸੰਘਰਸ਼ ਕਮੇਟੀ ਪੰਜਾਬ ਵਲੋਂ ਖੰਡ ਮਿੱਲ ਫਗਵਾੜਾ ਦੇ ਗੇਟ ਅੱਗੇ ਗੰਨਾ ਕਿਸਾਨਾਂ ਦੀ ਸੀਜ਼ਨ 2017-18 ਦੀ ਬਕਾਇਆ ਰਾਸ਼ੀ ਲਗਪਗ 114 ਕਰੋੜ ਦੀ ਅਦਾਇਗੀ ਨਾ ਹੋਣ ਕਾਰਨ ਹਜ਼ਾਰਾਂ ਕਿਸਾਨਾਂ ਸਮੇਤ ਵਿਸਾਲ ਧਰਨਾ ਅਤੇ ...
ਜਲੰਧਰ, 13 ਅਗਸਤ (ਮੋਨਿਕਾ ਵਰਮਾ)-ਇਨੋਸੈਂਟ ਹਾਰਟਸ ਦੇ ਇਨੋਕਿਡਸ (ਗ੍ਰੀਨ ਮਾਡਲ ਟਾਊਨ, ਲੋਹਾਰਾਂ, ਸੀ.ਜੇ.ਆਰ. ਅਤੇ ਰਾਇਲ ਵਰਲਡ) ਵਿਖੇ 'ਮਾਟੀ ਕੇ ਗੀਤ' ਮੁਕਾਬਲਾ ਕੀਤਾ ਗਿਆ | ਇਸ ਵਿੱਚ ਬੱਚਿਆਂ ਨੇ ਸੁਰ ਅਤੇ ਲੈਅ ਵਿਚ ਕਵਿਤਾ ਪਾਠ ਕੀਤਾ | ਕਵਿਤਾ-ਪਾਠ ਕਰਦੇ ਸਮੇਂ ...
ਜਲੰਧਰ, 13 ਅਗਸਤ (ਮੋਨਿਕਾ ਵਰਮਾ)-ਕੰਨਿਆ ਮਹਾਂਵਿਦਿਆਲਾ, ਆਟੋਨਾਮਸ ਕਾਲਜ, ਜਲੰਧਰ ਵਲੋਂ ਪੰਜਾਬ ਨੂੰ ਨਸ਼ਾ ਮੁਕਤ ਬਣਾਉਣ ਲਈ ਪੰਜਾਬ ਸਰਕਾਰ ਵਲੋਂ ਸ਼ੁਰੂ ਕੀਤੇ ਗਏ ਪ੍ਰੋਗਰਾਮ ਬਡੀ ਪ੍ਰੋਜੈਕਟ ਵਿਚ ਭਾਗ ਲਿਆ ਗਿਆ | ਪੰਜਾਬ ਨੂੰ ਨਸ਼ਿਆਂ ਦੀ ਗਿ੍ਫਤ ਤੋਂ ਮੁਕਤ ...
ਲਾਂਬੜਾ, 13 ਅਗਸਤ (ਸੰਧੂ)-ਗਾਇਕ ਜਸ ਨਿੱਝਰ ਦੀ ਆਵਾਜ਼ 'ਚ ਸਿੰਗਲ ਟਰੈਕ 'ਖਾੜਕੂ' 15 ਅਗਸਤ ਨੂੰ ਰਿਲੀਜ਼ ਕੀਤਾ ਜਾ ਰਿਹਾ ਹੈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਪ੍ਰਭਦੀਪ ਸਿੰਘ ਟਾਈਗਰ ਯੂ.ਕੇ. ਨੇ ਕਿਹਾ ਕਿ ਇਹ ਗੀਤ ਪ੍ਰਸਿੱਧ ਗੀਤਕਾਰ ਜੌਹਲ ਬਿਧੀਪੁਰ ਵਾਲਾ ਦੀ ਕਲਮ ਤੋਂ ...
ਜਲੰਧਰ, 13 ਅਗਸਤ (ਸ਼ਿਵ ਸ਼ਰਮਾ)-ਵਿਧਾਇਕਾਂ ਦੇ ਦਖ਼ਲ ਤੋਂ ਬਾਅਦ ਨਿਗਮ ਪ੍ਰਸ਼ਾਸਨ ਨੇ ਸ਼ਹਿਰ ਨੂੰ ਚਾਰ ਜ਼ੋਨਾਂ 'ਚ ਵੰਡਣ ਦੀ ਯੋਜਨਾ 'ਤੇ ਕੰਮ ਸ਼ੁਰੂ ਕਰ ਦਿੱਤਾ ਹੈ ਜਿਸ ਦੇ ਤਹਿਤ ਹੁਣ ਲੋਕਾਂ ਨੂੰ ਆਪਣੇ ਕੰਮ ਕਰਵਾਉਣ ਲਈ ਮੁੱਖ ਦਫ਼ਤਰ ਨਿਗਮ ਕੰਪਲੈਕਸ ਵਿਚ ਆਉਣ ਦੀ ...
ਫਗਵਾੜਾ, 13 ਅਗਸਤ (ਅਸ਼ੋਕ ਕੁਮਾਰ ਵਾਲੀਆ)-ਦੁਆਬਾ ਕਿਸਾਨ ਸੰਘਰਸ਼ ਕਮੇਟੀ ਪੰਜਾਬ ਵਲੋਂ ਖੰਡ ਮਿੱਲ ਫਗਵਾੜਾ ਦੇ ਗੇਟ ਅੱਗੇ ਗੰਨਾ ਕਿਸਾਨਾਂ ਦੀ ਸੀਜ਼ਨ 2017-18 ਦੀ ਬਕਾਇਆ ਰਾਸ਼ੀ ਲਗਪਗ 114 ਕਰੋੜ ਦੀ ਅਦਾਇਗੀ ਨਾ ਹੋਣ ਕਾਰਨ ਹਜ਼ਾਰਾਂ ਕਿਸਾਨਾਂ ਸਮੇਤ ਵਿਸਾਲ ਧਰਨਾ ਅਤੇ ...
ਜਲੰਧਰ, 13 ਅਗਸਤ (ਐੱਮ.ਐੱਸ. ਲੋਹੀਆ) - ਤਿੰਨ ਦਿਨਾਂ 'ਚ ਪੱਕੇ ਦੰਦ ਲਗਾਉਣ ਦੀ ਨਵੀਂ ਵਿਧੀ 'ਕੌਰਟੀਕਲ ਇੰਪਲਾਂਟ' ਹੁਣ ਪੂਰੇ ਭਾਰਤ 'ਚ ਮਸ਼ਹੂਰ ਹੋ ਰਹੀ ਹੈ | ਬੀਤੇ ਦਿਨੀਂ ਇਸ ਸਬੰਧ 'ਚ ਕਿੰਗ ਜੌਰਜ ਮੈਡੀਕਲ ਕਾਲੇਜ ਲਖਨਊ (ਕੇ.ਜੀ.ਐੱਮ.ਸੀ.) 'ਚ ਅੰਤਰਰਾਸ਼ਟਰੀ ਕਾਨਫਰੰਸ ...
Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX