ਤਾਜਾ ਖ਼ਬਰਾਂ


ਟੀ-20 ਮਹਿਲਾ ਵਿਸ਼ਵ ਕੱਪ : ਭਾਰਤ ਨੇ ਦਿੱਤਾ ਆਇਰਲੈਂਡ ਨੂੰ 146 ਦੌੜਾਂ ਦਾ ਟੀਚਾ
. . .  about 1 hour ago
ਵਿਆਹ ਤੋਂ ਬਾਅਦ ਰਣਵੀਰ-ਦੀਪਿਕਾ ਨੇ ਪਹਿਲੀ ਤਸਵੀਰ ਕੀਤੀ ਸਾਂਝੀ
. . .  about 2 hours ago
ਮੁੰਬਈ, 15 ਨਵੰਬਰ - ਬਾਲੀਵੁੱਡ ਦੀ ਸਭ ਤੋਂ ਚਰਚਿਤ ਜੋੜੀ ਅਦਾਕਾਰਾ ਦੀਪਿਕਾ ਪਾਦੂਕੋਣ ਅਤੇ ਅਦਾਕਾਰ ਰਣਵੀਰ ਸਿੰਘ ਬੀਤੇ ਦਿਨ ਇਟਲੀ ਵਿਖੇ ਵਿਆਹ ਦੇ ਬੰਧਨ 'ਚ ਬੱਝ ਗਏ। ਵਿਆਹ ਤੋਂ ਬਾਅਦ...
ਟੀ-20 ਮਹਿਲਾ ਵਿਸ਼ਵ ਕੱਪ : ਭਾਰਤ ਖ਼ਿਲਾਫ਼ ਟਾਸ ਜਿੱਤ ਕੇ ਆਇਰਲੈਂਡ ਵੱਲੋਂ ਪਹਿਲਾ ਗੇਂਦਬਾਜ਼ੀ ਦਾ ਫ਼ੈਸਲਾ
. . .  about 2 hours ago
ਐੱਸ.ਟੀ.ਐੱਫ ਦਾ ਹੌਲਦਾਰ 30 ਹਜ਼ਾਰ ਰੁਪਏ ਰਿਸ਼ਵਤ ਲੈਂਦਿਆਂ ਰੰਗੇ ਹੱਥੀ ਕਾਬੂ
. . .  about 3 hours ago
ਫ਼ਿਰੋਜ਼ਪੁਰ, 15 ਨਵੰਬਰ (ਤਪਿੰਦਰ ਸਿੰਘ) - ਵਿਜੀਲੈਂਸ ਬਿਉਰੋ ਨੇ ਪੰਜਾਬ ਪੁਲਿਸ ਦੀ ਐੱਸ.ਟੀ.ਐੱਫ 'ਚ ਤਾਇਨਾਤ ਹੌਲਦਾਰ ਨੂੰ 30 ਹਜ਼ਾਰ ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀ ਗ੍ਰਿਫ਼ਤਾਰ...
ਪਿਸਤੌਲ ਦੀ ਨੋਕ 'ਤੇ ਦੁਕਾਨਦਾਰ ਤੋਂ 5.50 ਲੱਖ ਦੀ ਲੁੱਟ
. . .  about 3 hours ago
ਫ਼ਿਰੋਜ਼ਪੁਰ, 15 ਨਵੰਬਰ (ਤਪਿੰਦਰ ਸਿੰਘ) - ਫ਼ਿਰੋਜ਼ਪੁਰ ਵਿਖੇ ਮੋਟਰਸਾਈਕਲ ਸਵਾਰ 2 ਨਕਾਬਪੋਸ਼ ਲੁਟੇਰੇ ਇੱਕ ਦੁਕਾਨਦਾਰ ਤੋਂ ਪਿਸਤੌਲ ਦੀ ਨੋਕ 'ਤੇ 5.50 ਲੱਖ ਰੁਪਏ ਲੁੱਟ ਕੇ ਫ਼ਰਾਰ ਹੋ ਗਏ। ਜਿਸ...
ਜੈਸ਼-ਏ-ਮੁਹੰਮਦ ਦੇ 7 ਅੱਤਵਾਦੀ ਫ਼ਿਰੋਜ਼ਪੁਰ 'ਚ ਹੋਣ ਦਾ ਸ਼ੱਕ
. . .  about 4 hours ago
ਫ਼ਿਰੋਜ਼ਪੁਰ, 15 ਨਵੰਬਰ (ਤਪਿੰਦਰ ਸਿੰਘ) - ਪਾਕਿਸਤਾਨ ਨਾਲ ਜੁੜੇ ਅੱਤਵਾਦੀ ਸੰਗਠਨ ਜੈਸ਼-ਏ-ਮੁਹੰਮਦ ਨਾਲ ਜੁੜੇ 7 ਅੱਤਵਾਦੀਆਂ ਦੇ ਫ਼ਿਰੋਜ਼ਪੁਰ ਖੇਤਰ 'ਚ ਹੋਣ ਦਾ ਸ਼ੱਕ ਜਤਾਇਆ ਜਾ ਰਿਹਾ ਹੈ। ਖ਼ੁਫ਼ੀਆ ਏਜੰਸੀਆਂ...
ਮੁਜ਼ੱਫਰਪੁਰ ਸ਼ੈਲਟਰ ਹੋਮ ਮਾਮਲਾ : ਸਾਬਕਾ ਮੰਤਰੀ ਮੰਜੂ ਵਰਮਾ ਜੇ.ਡੀ.ਯੂ 'ਚੋਂ ਮੁਅੱਤਲ
. . .  about 4 hours ago
ਪਟਨਾ, 15 ਨਵੰਬਰ - ਮੁਜ਼ੱਫਰਪੁਰ ਸ਼ੈਲਟਰ ਹੋਮ ਮਾਮਲੇ 'ਚ ਬਿਹਾਰ ਦੀ ਸਾਬਕਾ ਮੰਤਰੀ ਮੰਜੂ ਵਰਮਾ ਨੂੰ ਜਨਤਾ ਦਲ ਯੁਨਾਇਟਡ 'ਚੋਂ ਮੁਅੱਤਲ ਕਰ ਦਿੱਤਾ ਗਿਆ...
ਨਾਭਾ ਬੈਂਕ ਡਕੈਤੀ : ਐੱਸ.ਐੱਚ.ਓ ਥਾਣਾ ਕੋਤਵਾਲੀ ਲਾਈਨ ਹਾਜ਼ਰ
. . .  about 4 hours ago
ਨਾਭਾ, 15 ਨਵੰਬਰ (ਕਰਮਜੀਤ ਸਿੰਘ) - ਨਾਭਾ ਬੈਂਕ ਡਕੈਤੀ ਮਾਮਲੇ 'ਚ ਫੜੇ ਗਏ ਲੁਟੇਰਿਆ ਤੋਂ ਪੁਲਿਸ ਨੂੰ ਕਈ ਵੱਡੇ ਹਥਿਆਰ ਬਰਾਮਦ ਹੋਏ, ਜਿਨ੍ਹਾਂ ਦਾ ਕਈ ਵੱਡੀਆਂ ਵਾਰਦਾਤਾਂ ਨਾਲ ਸਬੰਧ ਹੋ ਸਕਦਾ...
ਭੀਮਾ ਕੋਰੇਗਾਂਵ ਹਿੰਸਾ ਮਾਮਲਾ : ਪੁਲਿਸ ਵੱਲੋਂ 5 ਮੁਲਜ਼ਮਾਂ ਖ਼ਿਲਾਫ਼ ਦੋਸ਼ ਪੱਤਰ ਦਾਖਲ
. . .  about 4 hours ago
ਮੁੰਬਈ, 15 ਨਵੰਬਰ - ਭੀਮਾ ਕੋਰੇਗਾਂਵ ਹਿੰਸਾ ਮਾਮਲੇ 'ਚ ਪੁਲਿਸ ਨੇ 5 ਮੁਲਜ਼ਮਾਂ ਖ਼ਿਲਾਫ਼ ਪੁਣੇ ਸੈਸ਼ਨ ਕੋਰਟ ਵਿਚ ਦੋਸ਼ ਪੱਤਰ ਦਾਖਲ ਕਰਵਾ ਦਿੱਤੇ...
ਸੰਗਰੂਰ 'ਚ ਡੇਂਗੂ ਦਾ ਕਹਿਰ ਜਾਰੀ, 1457 'ਤੇ ਪਹੁੰਚਿਆ ਪੀੜਤਾਂ ਦਾ ਆਂਕੜਾ
. . .  about 5 hours ago
ਸੰਗਰੂਰ, 15 ਨਵੰਬਰ (ਧੀਰਜ ਪਸ਼ੋਰੀਆ) - ਜ਼ਿਲ੍ਹਾ ਸੰਗਰੂਰ 'ਚ ਡੇਂਗੂ ਦਾ ਕਹਿਰ ਲਗਾਤਾਰ ਜਾਰੀ ਹੈ। ਜ਼ਿਲ੍ਹਾ ਨੋਡਲ ਅਫ਼ਸਰ ਡਾ. ਉਪਾਸਨਾ ਬਿੰਦਰਾ ਨੇ ਦੱਸਿਆ ਕਿ ਜ਼ਿਲ੍ਹੇ 'ਚ ਡੇਂਗੂ ਪੀੜਤਾਂ ਦਾ ਆਂਕੜਾ 1457 ਤੱਕ ਪੁੱਜ ਚੁੱਕਾ ਹੈ ਜਦਕਿ ਪਿਛਲੇ ਸਾਲ ਪੂਰੇ ਸੀਜ਼ਨ ਦੌਰਾਨ 627 ਮਰੀਜ਼ ਸਾਹਮਣੇ ਆਏ ....
ਦੁਨੀਆਂ ਦੇ ਸਭ ਤੋਂ ਵਧੀਆ ਕੋਚਾਂ 'ਚੋਂ ਇਕ ਹਨ ਰਵੀ ਸ਼ਾਸਤਰੀ- ਵਿਰਾਟ ਕੋਹਲੀ
. . .  about 5 hours ago
ਨਵੀਂ ਦਿੱਲੀ, 15 ਨਵੰਬਰ - ਆਸਟ੍ਰੇਲੀਆ ਦੌਰੇ 'ਤੇ ਰਵਾਨਾ ਹੋਣ ਤੋਂ ਪਹਿਲਾਂ ਵਿਰਾਟ ਕੋਹਲੀ ਅਤੇ ਰਵੀ ਸ਼ਾਸਤਰੀ ਨੇ ਪ੍ਰੈੱਸ ਕਾਨਫ਼ਰੰਸ ਦੌਰਾਨ ਕਿਹਾ ਕਿ ਅਸੀਂ ਇੰਗਲੈਂਡ ਦੌਰੇ ਤੋਂ ਕਾਫੀ ਕੁੱਝ ਸਿੱਖਿਆ ਹੈ। ਇਸ ਕਾਨਫ਼ਰੰਸ 'ਚ ਕੋਹਲੀ ਨੇ ਰਵੀ ਸ਼ਾਸਤਰੀ ਦੀ ਤਾਰੀਫ਼ ਕਰਦਿਆਂ ਕਿਹਾ ਕਿ ਉਨ੍ਹਾਂ ਦੀ ਮੈਨੇਜਮੈਂਟ....
ਕੋਰਟ 'ਚ ਸਿਰਸਾ ਵੱਲੋਂ ਦੋਸ਼ੀ ਯਸ਼ਪਾਲ 'ਤੇ ਹਮਲਾ
. . .  about 5 hours ago
ਨਵੀਂ ਦਿੱਲੀ, 15 ਨਵੰਬਰ (ਜਗਤਾਰ ਸਿੰਘ) - 1984 ਸਿੱਖ ਕਤਲੇਆਮ ਨਾਲ ਸਬੰਧਿਤ ਇੱਕ ਮਾਮਲੇ 'ਚ ਦੋਸ਼ੀ ਕਰਾਰ ਦਿੱਤੇ ਗਏ ਯਸ਼ਪਾਲ ਸਿੰਘ 'ਤੇ ਕੋਰਟ ਰੂਮ ਦੇ ਬਾਹਰ ਦਿੱਲੀ ਗੁਰਦੁਆਰਾ ਕਮੇਟੀ ਦੇ ਜਨਰਲ ਸਕੱਤਰ ਮਨਜਿੰਦਰ ਸਿੰਘ ਸਿਰਸਾ ਵੱਲੋਂ ਹਮਲਾ ਕੀਤਾ ਗਿਆ। ਇਸ ਤੋਂ ਬਾਅਦ ਥੋੜੀ ਦੇਰ ....
1984 ਸਿੱਖ ਕਤਲੇਆਮ ਮਾਮਲਾ: ਦੋਸ਼ੀਆਂ ਨੂੰ ਸਜ਼ਾ ਸੁਣਾਉਣ ਦਾ ਹੁਕਮ 20 ਨਵੰਬਰ ਤੱਕ ਸੁਰੱਖਿਅਤ
. . .  about 6 hours ago
ਨਵੀਂ ਦਿੱਲੀ, 15 ਨਵੰਬਰ (ਜਗਤਾਰ ਸਿੰਘ) - 1984 ਸਿੱਖ ਕਤਲੇਆਮ ਨਾਲ ਸਬੰਧਿਤ ਮਾਮਲੇ 'ਚ ਦੋਸ਼ੀ ਕਰਾਰ ਦਿੱਤੇ ਗਏ ਨਰੇਸ਼ ਸਹਿਰਾਵਤ ਤੇ ਯਸ਼ਪਾਲ ਸਿੰਘ ਨੂੰ ਪਟਿਆਲਾ ਹਾਊਸ ਕੋਰਟ ਨੇ ਸਜ਼ਾ ਸੁਣਾਉਣ ਦਾ ਹੁਕਮ 20 ਨਵੰਬਰ ਤੱਕ ਸੁਰੱਖਿਅਤ ਰੱਖ ਲਿਆ ਹੈ। ਇਨ੍ਹਾਂ ਦੋਵਾਂ ਦੋਸ਼ੀਆਂ ਨੂੰ ਅੱਜ ....
ਨਕਸਲੀਆਂ ਨੇ ਠੇਕੇਦਾਰ ਦਾ ਕਤਲ ਕਰ ਕੇ ਉਸ ਦੇ ਵਾਹਨਾਂ ਨੂੰ ਲਗਾਈ ਅੱਗ
. . .  about 6 hours ago
ਰਾਏਪੁਰ, 15 ਨਵੰਬਰ - ਛੱਤੀਸਗੜ੍ਹ ਦੇ ਦੋਰਨਾਪਾਲ 'ਚ ਅੱਜ ਨਕਸਲੀਆਂ ਨੇ ਪ੍ਰਧਾਨ ਮੰਤਰੀ ਸੜਕ ਰੋਜ਼ਗਾਰ ਯੋਜਨਾ ਤਹਿਤ ਕੰਮ ਕਰ ਰਹੇ ਠੇਕੇਦਾਰ ਦਾ ਕਤਲ ਕਰ ਦਿੱਤਾ ਅਤੇ ਇਸ ਤੋਂ ਬਾਅਦ ਨਕਸਲੀਆਂ ਨੇ ਸੜਕ ਨਿਰਮਾਣ 'ਚ ਇਸਤੇਮਾਲ ਕੀਤੇ ਜਾਣ ਵਾਲੇ ਉਸ ਦੇ ਸੱਤ ਵਾਹਨਾਂ ਨੂੰ ਵੀ ਅੱਗ .....
1 ਦਸੰਬਰ ਨੂੰ ਮਰਾਠਾ ਰਾਖਵਾਂਕਰਨ ਦਾ ਐਲਾਨ ਕਰ ਸਕਦੀ ਹੈ ਸਰਕਾਰ
. . .  about 6 hours ago
ਮੁੰਬਈ, 15 ਨਵੰਬਰ- ਅਹਿਮਦਾਬਾਦ 'ਚ ਇਕ ਰੈਲੀ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਨੇ ਕਿਹਾ ਕਿ ਘੱਟ ਗਿਣਤੀ ਕਮਿਸ਼ਨ ਤੋਂ ਉਨ੍ਹਾਂ ਨੂੰ ਮਰਾਠਾ ਰਾਖਵਾਂਕਰਨ 'ਤੇ ਰਿਪੋਰਟ ਮਿਲ ਗਈ ਹੈ। ਇਸ ਰਿਪੋਰਟ ਤੋਂ ਬਾਅਦ ਮਰਾਠਿਆਂ ਨੂੰ ਰਾਖਵਾਂਕਰਨ ਮਿਲਣ ਦਾ ਰਸਤਾ ਸਾਫ਼ ਹੋ....
ਪੰਜਾਬ ਜਲ ਸਪਲਾਈ ਵਰਕਰਾਂ ਤੇ ਭਰਾਤਰੀ ਜਥੇਬੰਦੀਆਂ ਵੱਲੋਂ ਮਲੇਰਕੋਟਲਾ ਵਿਖੇ ਧਰਨਾ
. . .  about 7 hours ago
ਨਾਭਾ ਵਿਖੇ ਬੈਂਕ ਲੁੱਟਣ ਵਾਲੇ ਦੋਸ਼ੀਆਂ ਬਾਰੇ ਪੁਲਿਸ ਨੇ ਕੀਤੇ ਕਈ ਵੱਡੇ ਖ਼ੁਲਾਸੇ
. . .  about 7 hours ago
ਵਿਆਪਮ ਘੋਟਾਲੇ ਦਾ ਦੋਸ਼ੀ ਰਾਕੇਸ਼ ਨਰਗਾਵੇ ਗ੍ਰਿਫ਼ਤਾਰ
. . .  about 8 hours ago
ਸਹਿਕਾਰੀ ਸਭਾਵਾਂ ਗੁਰਦਾਸਪੁਰ ਦਾ ਉਪ ਰਜਿਸਟਰਾਰ ਤੇ ਇੰਸਪੈਕਟਰ ਮੁਅੱਤਲ - ਰੰਧਾਵਾ
. . .  about 8 hours ago
ਸਬਰੀਮਾਲਾ ਮੰਦਰ ਮਾਮਲਾ : ਸੁਪਰੀਮ ਕੋਰਟ ਦੇ ਫ਼ੈਸਲੇ ਖ਼ਿਲਾਫ਼ ਨਹੀਂ ਜਾ ਸਕਦੀ ਸਰਕਾਰ - ਪਿਨਾਰਾਈ
. . .  about 7 hours ago
ਰਾਜਨਾਥ ਸਿੰਘ ਨੇ ਨਕਸਲੀਆਂ ਨੂੰ ਆਤਮ ਸਮਰਪਣ ਕਰਨ ਦੀ ਕੀਤੀ ਅਪੀਲ
. . .  about 9 hours ago
ਤਾਜ਼ਾ ਹਮਲਿਆਂ 'ਚ 35 ਅਫ਼ਗ਼ਾਨ ਸੁਰੱਖਿਆ ਬਲਾਂ ਦੀ ਮੌਤ - ਅਫ਼ਗ਼ਾਨ ਮੀਡੀਆ
. . .  about 9 hours ago
ਅਣਪਛਾਤੇ ਵਿਅਕਤੀਆਂ ਵੱਲੋਂ ਮੋਟਰਸਾਈਕਲ ਸਵਾਰ ਤੋਂ 98 ਹਜ਼ਾਰ ਰੁਪਏ ਦੀ ਲੁੱਟ
. . .  about 9 hours ago
ਨੈਸ਼ਨਲ ਹੈਰਾਲਡ ਕੇਸ ਦੀ ਸੁਣਵਾਈ 22 ਨਵੰਬਰ ਤੱਕ ਮੁਲਤਵੀ
. . .  about 9 hours ago
ਮਨਿਸਟਰੀਅਲ ਸਟਾਫ਼ ਦੇ ਕਾਮਿਆਂ ਵੱਲੋਂ ਬਠਿੰਡਾ 'ਚ ਰੋਸ ਪ੍ਰਦਰਸ਼ਨ
. . .  about 9 hours ago
'84 ਸਿੱਖ ਕਤਲੇਆਮ : ਦੋਸ਼ੀਆਂ ਨੂੰ ਮਿਲਣੀ ਚਾਹੀਦੀ ਹੈ ਫਾਂਸੀ ਦੀ ਸਜ਼ਾ- ਪੀੜਤ
. . .  about 10 hours ago
ਸਾਨੂੰ ਜੱਜਾਂ ਦੀ ਹੈ ਜ਼ਰੂਰਤ - ਰੰਜਨ ਗੋਗੋਈ
. . .  about 10 hours ago
ਕੇਰਲ ਦੇ ਮੁੱਖ ਮੰਤਰੀ ਵੱਲੋਂ ਸਬਰੀਮਾਲਾ ਮੰਦਰ ਦੇ ਮੁੱਦੇ 'ਤੇ ਬੁਲਾਈ ਗਈ ਬੈਠਕ
. . .  1 minute ago
ਸੰਸਦ ਦੇ ਸਰਦ ਰੁੱਤ ਸੈਸ਼ਨ 'ਚ ਰਾਫੇਲ ਡੀਲ ਦੇ ਮੁੱਦੇ ਨੂੰ ਉਠਾਏਗੀ ਕਾਂਗਰਸ - ਖੜਗੇ
. . .  about 11 hours ago
ਸ਼ਾਹਿਦ ਅਫਰੀਦੀ ਦੇ ਬਿਆਨ 'ਤੇ ਬੋਲੇ ਰਾਜਨਾਥ ਸਿੰਘ- ਕਸ਼ਮੀਰ ਭਾਰਤ ਦਾ ਹਿੱਸਾ ਸੀ ਅਤੇ ਰਹੇਗਾ
. . .  about 11 hours ago
ਕਾਰੋਬਾਰੀ 'ਤੇ ਹਮਲਾ ਕਰ ਕੇ ਲੁਟੇਰਿਆਂ ਨੇ ਲੁੱਟ ਦੀ ਵਾਰਦਾਤ ਨੂੰ ਦਿੱਤਾ ਅੰਜਾਮ
. . .  about 11 hours ago
ਲੁੱਟ ਦੇ ਮਕਸਦ ਨਾਲ ਹੋਇਆ ਫ਼ੈਸ਼ਨ ਡਿਜ਼ਾਈਨਰ ਦਾ ਕਤਲ- ਜੁਆਇੰਟ ਕਮਿਸ਼ਨਰ
. . .  about 12 hours ago
ਸ਼ਹਿਰਾਂ ਦੇ ਨਾਂਅ ਬਦਲਣ ਅਤੇ ਮੂਰਤੀਆਂ ਬਣਾਉਣ 'ਚ ਲੱਗੀ ਹੈ ਭਾਜਪਾ- ਹਾਰਦਿਕ ਪਟੇਲ
. . .  about 12 hours ago
ਪ੍ਰਧਾਨ ਮੰਤਰੀ ਮੋਦੀ ਨੇ ਐਨ.ਸੀ.ਸੀ ਕੈਡਟਾਂ ਨਾਲ ਕੀਤੀ ਮੁਲਾਕਾਤ
. . .  about 12 hours ago
ਸੜਕ ਹਾਦਸੇ 'ਚ ਸਰਪੰਚ ਦੀ ਮੌਤ, ਇਕ ਗੰਭੀਰ ਜ਼ਖਮੀ
. . .  about 13 hours ago
ਤਾਜ਼ਾ ਬਰਫ਼ਬਾਰੀ ਨਾਲ ਹਿਮਾਚਲ ਦੀ ਵਧੀ ਖ਼ੂਬਸੂਰਤੀ
. . .  about 13 hours ago
ਤਾਮਿਲਨਾਡੂ 'ਚ ਅੱਜ ਦਸਤਕ ਦੇਵੇਗਾ ਤੁਫ਼ਾਨ ਗਾਜਾ
. . .  1 minute ago
ਦਿੱਲੀ ਵਿਚ ਕਾਰ ਸਵਾਰ ਨੇ 9 ਲੋਕਾਂ ਨੂੰ ਕੁਚਲਿਆ, ਇਕ ਮੌਤ
. . .  about 14 hours ago
ਦਿੱਲੀ 'ਚ ਫ਼ੈਸ਼ਨ ਡਿਜ਼ਾਈਨਰ ਤੇ ਉਸ ਦੇ ਨੌਕਰ ਦਾ ਕਤਲ
. . .  about 14 hours ago
ਅੱਜ ਦਾ ਵਿਚਾਰ
. . .  about 15 hours ago
ਰਾਜਸਥਾਨ : ਭਾਜਪਾ ਦੇ 31 ਉਮੀਦਵਾਰਾਂ ਦੀ ਦੂਜੀ ਸੂਚੀ ਜਾਰੀ
. . .  57 minutes ago
ਸੰਗਰੂਰ ਦੀ ਪਾਸ਼ ਮਾਰਕੀਟ 'ਚ ਚੱਲੀਆਂ ਸ਼ਰੇਆਮ ਗੋਲੀਆਂ
. . .  1 day ago
ਗੁਲਮਰਗ 'ਚ ਹੋਈ ਤਾਜ਼ਾ ਬਰਫ਼ਬਾਰੀ
. . .  1 day ago
ਰਾਜਸਥਾਨ : ਭਾਜਪਾ ਵਿਧਾਇਕ ਹਬੀਬੁਰ ਰਹਿਮਾਨ ਕਾਂਗਰਸ 'ਚ ਸ਼ਾਮਲ
. . .  1 day ago
11 ਦਸੰਬਰ ਤੋਂ 8 ਜਨਵਰੀ ਤੱਕ ਚੱਲੇਗਾ ਸੰਸਦ ਦਾ ਸਰਦ ਰੁੱਤ ਸੈਸ਼ਨ
. . .  1 day ago
ਡੀ.ਜੀ.ਪੀ ਦੁਆਰਾ ਦਿੱਤਾ ਇਨਾਮ ਮ੍ਰਿਤਕ ਗੰਨਮੈਨ ਦੇ ਪਰਿਵਾਰ ਨੂੰ ਦੇਵੇਗੀ ਪੁਲਿਸ
. . .  1 day ago
20 ਕਰੋੜ ਦੀ ਹੈਰੋਇਨ ਸਮੇਤ ਮਹਿਲਾ ਸਣੇ 2 ਗ੍ਰਿਫ਼ਤਾਰ
. . .  1 day ago
ਨਾਭਾ ਬੈਂਕ ਡਕੈਤੀ : ਲੁੱਟੀ ਹੋਈ ਰਕਮ ਸਮੇਤ 2 ਗ੍ਰਿਫ਼ਤਾਰ
. . .  1 day ago
10 ਹਜ਼ਾਰ ਰੁਪਏ ਰਿਸ਼ਵਤ ਲੈਂਦਾ ਬੀ.ਡੀ.ਪੀ.ਓ ਰੰਗੇ ਹੱਥੀ ਕਾਬੂ
. . .  1 day ago
ਰਣਵੀਰ-ਦੀਪਿਕਾ ਦੇ ਵਿਆਹ ਸਮਾਰੋਹ ਦੀ ਸਜਾਵਟ ਦਾ ਦਿਲਕਸ਼ ਨਜ਼ਾਰਾ
. . .  1 day ago
ਹੋਰ ਖ਼ਬਰਾਂ..
ਜਲੰਧਰ : ਮੰਗਲਵਾਰ 30 ਸਾਉਣ ਸੰਮਤ 550
ਿਵਚਾਰ ਪ੍ਰਵਾਹ: ਸਾਰੇ ਸੰਗਠਨਾਂ ਵਿਚ ਵਿਗਾੜ ਦੀ ਪ੍ਰਵਿਰਤੀ ਲਾਜ਼ਮੀ ਤੌਰ 'ਤੇ ਹੁੰਦੀ ਹੈ। ਇਸ ਤੋਂ ਬਚਣ ਲਈ ਲਗਾਤਾਰ ਯਤਨ ਕਰਨੇ ਜ਼ਰੂਰੀ ਹਨ। -ਗੌਤਮ ਬੁੱਧ

ਕਪੂਰਥਲਾ / ਫਗਵਾੜਾ

ਪੀ.ਐਨ.ਬੀ. ਦੇ ਅਧਿਕਾਰੀਆਂ ਤੇ ਕਰਮਚਾਰੀਆਂ ਵਲੋਂ ਮੰਗਾਂ ਨੂੰ ਲੈ ਕੇ ਰੋਸ ਵਿਖਾਵਾ

ਕਪੂਰਥਲਾ, 13 ਅਗਸਤ (ਵਿ.ਪ੍ਰ.)-ਏ.ਆਈ.ਪੀ.ਐਨ.ਬੀ.ਓ.ਏ. ਤੇ ਏ.ਆਈ.ਪੀ.ਐਨ.ਬੀ.ਈ.ਐਫ. ਦੀ ਅਗਵਾਈ ਵਿਚ ਪੰਜਾਬ ਨੈਸ਼ਨਲ ਬੈਂਕ ਦੇ ਅਧਿਕਾਰੀਆਂ ਤੇ ਵਰਕਮੈਨ ਯੂਨੀਅਨ ਵਲੋਂ ਅੱਜ ਪੰਜਾਬ ਨੈਸ਼ਨਲ ਬੈਂਕ ਦੇ ਸਰਕਲ ਦਫ਼ਤਰ ਮੂਹਰੇ ਰੋਸ ਵਿਖਾਵਾ ਕੀਤਾ ਗਿਆ | ਵਿਖਾਵਾਕਾਰੀ ਮੰਗ ਕਰ ਰਹੇ ਸਨ ਕਿ ਬੈਂਕ ਦੀ ਮੈਨੇਜਮੈਂਟ ਵਲੋਂ ਇੱਕਤਰਫ਼ਾ ਲਏ ਫ਼ੈਸਲੇ ਰੱਦ ਕੀਤੇ ਜਾਣ, ਬੈਂਕ ਵਿਚ ਮੁਲਾਜ਼ਮਾਂ ਦੀ ਹੋ ਰਹੀ ਸੇਵਾ-ਮੁਕਤੀ ਦੇ ਮੱਦੇਨਜ਼ਰ ਰੱਖਦੇ ਨਵੀਂ ਭਰਤੀ ਕੀਤੀ ਜਾਵੇ, ਬੈਂਕ ਦੇ ਸਟਾਫ਼ ਦੀ ਹੋਰ ਕੰਮਾਂ ਲਈ ਡਿਊਟੀ ਲਗਾਉਣੀ ਬੰਦ ਕੀਤੀ ਜਾਵੇ, ਤਰਸ ਦੇ ਆਧਾਰ 'ਤੇ ਨੌਕਰੀਆਂ ਦਿੱਤੀਆਂ ਜਾਣ, ਬੈਂਕ ਅਧਿਕਾਰੀਆਂ ਦੀਆਂ ਨਿਯਮਾਂ ਤੋਂ ਬਾਹਰ ਜਾ ਕੇ ਕੀਤੀਆਂ ਬਦਲੀਆਂ ਰੱਦ ਕੀਤੀਆਂ ਜਾਣ | ਇਸ ਮੌਕੇ ਆਰ.ਕੇ. ਕੌਸ਼ਲ, ਸੁਦੇਸ਼ ਸ਼ਰਮਾ, ਅਸ਼ੋਕ ਮਲਹੋਤਰਾ, ਗੁਲਸ਼ਨ ਸ਼ਰਮਾ, ਪ੍ਰਤੀਕ ਚੌਧਰੀ, ਚਮਨ ਲਾਲ, ਸਤੀਸ਼ ਕੁਮਾਰ, ਰੋਹਿਤ ਸਹੋਤਾ, ਉਮੇਸ਼ ਸ਼ਰਮਾ, ਪ੍ਰਸ਼ੋਤਮ ਦੇਵ, ਸੁਰਿੰਦਰ ਭਾਟੀਆ ਆਦਿ ਹਾਜ਼ਰ ਸਨ |

ਪੰਜਾਬ 'ਚ ਰੈਫਰੈਂਡਮ 2020 ਦਾ ਕੋਈ ਹਮਾਇਤੀ ਨਹੀਂ-ਜੇਲ੍ਹ ਮੰਤਰੀ ਰੰਧਾਵਾ

ਫਗਵਾੜਾ, 13 ਅਗਸਤ (ਹਰੀਪਾਲ ਸਿੰਘ)-ਪੰਜਾਬ ਦੇ ਸਹਿਕਾਰਤਾ ਅਤੇ ਜੇਲ੍ਹ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ ਕਿ ਪੰਜਾਬ ਦੇ ਵਿੱਚ ਰੈਫਰੈਂਡਮ 2020 ਦਾ ਕੋਈ ਹਮਾਇਤੀ ਨਹੀਂ ਹੈ | ਇੱਥੇ 'ਅਜੀਤ' ਦੇ ਨਾਲ ਗੱਲਬਾਤ ਕਰਦੇ ਹੋਏ ਸ. ਰੰਧਾਵਾ ਨੇ ਕਿਹਾ ਕਿ ਵਿਦੇਸ਼ਾਂ ਵਿੱਚ ...

ਪੂਰੀ ਖ਼ਬਰ »

ਮਾਤਾ ਚਿੰਤਪੁਰਨੀ ਦੇ ਦਰਸ਼ਨਾਂ ਨੂੰ ਆਏ ਸ਼ਰਧਾਲੂਆਂ ਦੀ ਕਾਰ ਡੂੰਘੀ ਖਾਈ 'ਚ ਡਿੱਗੀ

ਸੰਤੋਖਗੜ੍ਹ, 13 ਅਗਸਤ (ਮਲਕੀਅਤ ਸਿੰਘ)-ਅੱਜ ਤੜਕੇ ਮਾਤਾ ਚਿੰਤਪੁਰਨੀ ਦੇ ਦਰਸ਼ਨ ਕਰਕੇ ਵਾਪਸ ਜਾ ਰਹੇ ਪੰਜਾਬ ਦੇ ਕਪੂਰਥਲਾ ਤੋਂ ਆਏ ਪਰਿਵਾਰ ਨਾਲ ਸੜਕ ਦੁਰਘਟਨਾ ਵਿਚ ਦਰਦਨਾਕ ਹਾਦਸਾ ਵਾਪਰਿਆ | ਊਨਾ ਜ਼ਿਲ੍ਹੇ ਦੇ ਐੱਸ. ਪੀ. ਦਿਵਾਕਰ ਸ਼ਰਮਾ ਨੇ ਦੱਸਿਆ ਕਿ ਇਹ ਪਰਿਵਾਰ ...

ਪੂਰੀ ਖ਼ਬਰ »

72ਵੇਂ ਆਜ਼ਾਦੀ ਦਿਵਸ ਸਮਾਗਮ ਦੀ ਹੋਈ ਫੁਲ ਡਰੈੱਸ ਰਿਹਰਸਲ

ਕਪੂਰਥਲਾ, 13 ਅਗਸਤ (ਅਮਰਜੀਤ ਕੋਮਲ)-72ਵੇਂ ਆਜ਼ਾਦੀ ਦਿਵਸ ਸਬੰਧੀ ਜ਼ਿਲ੍ਹਾ ਪੱਧਰੀ ਸਮਾਗਮ 15 ਅਗਸਤ ਨੂੰ ਗੁਰੂ ਨਾਨਕ ਸਟੇਡੀਅਮ ਕਪੂਰਥਲਾ ਵਿਚ ਕਰਵਾਇਆ ਜਾ ਰਿਹਾ ਹੈ | ਇਸ ਸਬੰਧੀ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ | ਇਹ ...

ਪੂਰੀ ਖ਼ਬਰ »

ਚੂਰਾ ਪੋਸਤ ਸਮੇਤ ਇਕ ਔਰਤ ਗਿ੍ਫ਼ਤਾਰ

ਫਗਵਾੜਾ 13 ਅਗਸਤ (ਵਿਸ਼ੇਸ਼ ਪ੍ਰਤੀਨਿਧ)-ਥਾਣਾ ਰਾਵਲਪਿੰਡੀ ਪੁਲਿਸ ਨੇ ਪਾਂਸ਼ਟਾ ਨੇੜੇ ਇਕ ਔਰਤ ਨੂੰ ਕਾਬੂ ਕਰਕੇ ਉਸਦੇ ਪਾਸੋਂ 1 ਕਿੱਲੋ ਡੋਡੇ ਚੂਰਾ ਪੋਸਤ ਬਰਾਮਦ ਕੀਤੇ ਹਨ | ਪੁਲਿਸ ਦੇ ਅਨੁਸਾਰ ਔਰਤ ਸੁਰਜੀਤ ਕੌਰ ਪਤਨੀ ਸੁਰਿੰਦਰਪਾਲ ਵਾਸੀ ਸਰਹਾਲ ਕਲਾਂ, ...

ਪੂਰੀ ਖ਼ਬਰ »

ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਨੇ ਨਸ਼ਿਆਂ ਦੀ ਰੋਕਥਾਮ ਬਾਰੇ ਕਰਵਾਇਆ ਸੈਮੀਨਾਰ

ਫਗਵਾੜਾ, 13 ਅਗਸਤ (ਤਰਨਜੀਤ ਸਿੰਘ ਕਿੰਨੜਾ)-ਮੈਡੀਕਲ ਪੈ੍ਰਕਟੀਸ਼ਨਰਜ਼ ਐਸੋਸੀਏਸ਼ਨ ਫਗਵਾੜਾ ਇਕਾਈ ਵਲੋਂ ਪੰਜਾਬ ਅੰਦਰ ਨਸ਼ਿਆਂ ਨੂੰ ਠੱਲ੍ਹ ਪਾਉਣ ਦੇ ਮਕਸਦ ਨਾਲ ਸੂਬਾ ਸਰਕਾਰ ਵਲੋਂ ਚਲਾਈ ਮੁਹਿਮ 'ਤੰਦਰੁਸਤ ਪੰਜਾਬ' ਤਹਿਤ ਹੋਟਲ ਹੇਅਰ ਪੈਲੇਸ ਵਿਖੇ ਇਕ ਸਮਾਗਮ ...

ਪੂਰੀ ਖ਼ਬਰ »

ਹੱਕੀ ਮੰਗਾਂ ਨੂੰ ਲੈ ਕੇ ਦਰਜਾ ਚਾਰ ਕਰਮਚਾਰੀਆਂ ਨੇ ਸ਼ੁਰੂ ਕੀਤੀ ਭੁੱਖ ਹੜਤਾਲ

ਕਪੂਰਥਲਾ, 13 ਅਗਸਤ (ਸਡਾਨਾ)-ਦੀ ਕਲਾਸ ਫੌਰ ਗੌਰਮਿੰਟ ਇੰਪਲਾਈਜ਼ ਯੂਨੀਅਨ ਵਲੋਂ ਸੂਬਾ ਕਮੇਟੀ ਦੇ ਸੱਦੇ 'ਤੇ ਆਪਣੀਆਂ ਮੰਗਾਂ ਨੂੰ ਲੈ ਕੇ 24 ਘੰਟੇ ਲਈ ਭੁੱਖ ਹੜਤਾਲ ਆਰੰਭ ਕਰ ਦਿੱਤੀ ਹੈ | ਪੰਜਾਬ ਇਕਾਈ ਦੇ ਸੀਨੀਅਰ ਮੀਤ ਪ੍ਰਧਾਨ ਜਸਵਿੰਦਰਪਾਲ ਉੱਘੀ ਨੇ ਸਾਥੀ ...

ਪੂਰੀ ਖ਼ਬਰ »

ਫਗਵਾੜਾ ਖੰਡ ਮਿੱਲ ਅੱਗੇ ਦੁਆਬਾ ਕਿਸਾਨ ਸੰਘਰਸ਼ ਕਮੇਟੀ ਨੇ ਲਗਾਇਆ ਧਰਨਾ

ਫਗਵਾੜਾ, 13 ਅਗਸਤ (ਅਸ਼ੋਕ ਕੁਮਾਰ ਵਾਲੀਆ)-ਦੁਆਬਾ ਕਿਸਾਨ ਸੰਘਰਸ਼ ਕਮੇਟੀ ਪੰਜਾਬ ਵਲੋਂ ਖੰਡ ਮਿੱਲ ਫਗਵਾੜਾ ਦੇ ਗੇਟ ਅੱਗੇ ਗੰਨਾ ਕਿਸਾਨਾਂ ਦੀ ਸੀਜ਼ਨ 2017-18 ਦੀ ਬਕਾਇਆ ਰਾਸ਼ੀ ਲਗਪਗ 114 ਕਰੋੜ ਦੀ ਅਦਾਇਗੀ ਨਾ ਹੋਣ ਕਾਰਨ ਹਜ਼ਾਰਾਂ ਕਿਸਾਨਾਂ ਸਮੇਤ ਵਿਸਾਲ ਧਰਨਾ ਅਤੇ ਰੋਸ ...

ਪੂਰੀ ਖ਼ਬਰ »

ਭਾਰਤੀ ਕਿਸਾਨ ਯੂਨੀਅਨ ਐਸ.ਵਾਈ. ਐਲ. ਨਹਿਰ ਨਹੀਂ ਬਣਨ ਦੇਵੇਗੀ-ਨਾਨਕਪੁਰ

ਨਡਾਲਾ, 13 ਅਗਸਤ (ਮਨਜਿੰਦਰ ਸਿੰਘ ਮਾਨ)-ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੀ ਮਹੀਨਾਵਾਰ ਮੀਟਿੰਗ ਗੁਰਦੁਆਰਾ ਬਾਉਲੀ ਸਾਹਿਬ ਵਿਖੇ ਜ਼ਿਲ੍ਹਾ ਕਾਰਜਕਾਰੀ ਪ੍ਰਧਾਨ ਦਲਬੀਰ ਸਿੰਘ ਨਾਨਕਪੁਰ ਤੇ ਬਲਾਕ ਪ੍ਰਧਾਨ ਜਸਵਿੰਦਰ ਸਿੰਘ ਮਾਨਾ ਤਲਵੰਡੀ ਦੀ ਪ੍ਰਧਾਨਗੀ ਹੇਠ ਹੋਈ | ...

ਪੂਰੀ ਖ਼ਬਰ »

ਗੁਰੂ ਅਮਰਦਾਸ ਸਕੂਲ ਉੱਚਾ ਬੇਟ ਵਿਖੇ ਤੀਆਂ ਦਾ ਤਿਉਹਾਰ ਮਨਾਇਆ

ਕਪੂਰਥਲਾ, 13 ਅਗਸਤ (ਵਿ.ਪ੍ਰ.)-ਸ੍ਰੀ ਗੁਰੂ ਅਮਰਦਾਸ ਸਕੂਲ ਉੱਚਾ ਬੇਟ ਵਿਖੇ ਪਿ੍ੰਸੀਪਲ ਰਜਿੰਦਰ ਕੌਰ ਦੀ ਅਗਵਾਈ ਹੇਠ ਤੀਆਂ ਦਾ ਤਿਉਹਾਰ ਮਨਾਇਆ ਗਿਆ | ਇਸ ਮੌਕੇ ਸਕੂਲ ਦੇ ਵੱਖ-ਵੱਖ ਹਾਊਸਾਂ ਨੇ ਪੰਜਾਬੀ ਸੱਭਿਆਚਾਰ ਨਾਲ ਸਬੰਧਿਤ ਪ੍ਰਦਰਸ਼ਨੀਆਂ ਲਗਾਈਆਂ ਜਿਸ ਵਿਚ ...

ਪੂਰੀ ਖ਼ਬਰ »

ਲਾਇਨਜ਼ ਕਲੱਬ ਭੁਲੱਥ ਵਿਸ਼ਵਾਸ ਨੇ ਸਰਕਾਰੀ ਤਕਨੀਕੀ ਕਾਲਜ ਬੇਗੋਵਾਲ 'ਚ ਬੂਟੇ ਲਗਾਏ

ਬੇਗੋਵਾਲ, 13 ਅਗਸਤ (ਸੁਖਜਿੰਦਰ ਸਿੰਘ)-ਲਾਇਨਜ਼ ਕਲੱਬ ਭੁਲੱਥ ਵਿਸ਼ਵਾਸ ਨੇ ਆਪਣੇ ਸਮਾਜ ਸੇਵੀ ਕੰਮਾਂ ਵਿਚ ਵਾਧਾ ਕਰਦਿਆਂ ਕਲੱਬ ਦੇ ਪ੍ਰਧਾਨ ਮੈਨੇਜਰ ਗੁਰਦੀਪ ਸਿੰਘ ਨੂਰਪੁਰੀ ਦੀ ਅਗਵਾਈ ਹੇਠ ਅੱਜ ਸਰਕਾਰੀ ਸੰਤ ਪ੍ਰੇਮ ਸਿੰਘ ਮੈਮੋਰੀਅਲ ਤਕਨੀਕੀ ਕਾਲਜ ਬੇਗੋਵਾਲ ...

ਪੂਰੀ ਖ਼ਬਰ »

ਪੰਚਾਇਤੀ ਚੋਣਾਂ ਸਬੰਧੀ ਯੂਥ ਕਾਂਗਰਸ ਦੀ ਪਿੰਡ ਪਲਾਹੀ ਵਿਖੇ ਹੋਈ ਅਹਿਮ ਮੀਟਿੰਗ

ਫਗਵਾੜਾ, 13 ਅਗਸਤ (ਅਸ਼ੋਕ ਕੁਮਾਰ ਵਾਲੀਆ, ਤਰਨਜੀਤ ਸਿੰਘ ਕਿੰਨੜਾ)-ਯੂਥ ਕਾਂਗਰਸ ਜ਼ਿਲ੍ਹਾ ਕਪੂਰਥਲਾ ਦੀ ਇਕ ਅਹਿਮ ਮੀਟਿੰਗ ਹਲਕੇ ਦੇ ਪਿੰਡ ਪਲਾਹੀ ਵਿਖੇ ਯੂਥ ਆਗੂ ਜਗਵੀਰ ਸਿੰਘ ਜੱਗੀ ਦੀ ਅਗਵਾਈ ਹੇਠ ਹੋਈ | ਮੀਟਿੰਗ ਵਿਚ ਜ਼ਿਲ੍ਹਾ ਕਪੂਰਥਲਾ ਕਾਂਗਰਸ ਕਮੇਟੀ ਦੇ ...

ਪੂਰੀ ਖ਼ਬਰ »

ਪੰਚਾਇਤੀ ਰਾਜ ਮੁਲਾਜ਼ਮ ਐਸੋਸੀਏਸ਼ਨ ਦੀ ਧਰਨਾ ਸੂਬਾ ਪੱਧਰੀ ਭੁੱਖ ਹੜਤਾਲ 'ਚ ਤਬਦੀਲ

ਕਪੂਰਥਲਾ, 13 ਅਗਸਤ (ਸਡਾਨਾ)-ਪੰਜਾਬ ਸਰਕਾਰ ਦੀਆਂ ਮੁਲਾਜ਼ਮ ਮਾਰੂ ਨੀਤੀਆਂ ਵਿਰੁੱਧ ਪੰਚਾਇਤੀ ਰਾਜ ਮੁਲਾਜ਼ਮ ਐਸੋਸੀਏਸ਼ਨ ਵਲੋਂ ਰੱਖੀ ਗਈ ਕਲਮ ਛੋੜ ਹੜਤਾਲ ਤੇ ਚੱਲ ਰਿਹਾ ਧਰਨਾ ਅੱਜ ਤੋਂ ਭੁੱਖ ਹੜਤਾਲ ਦੇ ਰੂਪ ਵਿਚ ਬਦਲ ਦਿੱਤਾ ਗਿਆ ਹੈ | ਜਿਸ ਤਹਿਤ ਅੱਜ ਸੂਬਾ ਹੈੱਡ ...

ਪੂਰੀ ਖ਼ਬਰ »

ਗੁਰਮੇਲ ਸਿੰਘ ਅਮਰੋਕਟ ਨੂੰ ਵੱਖ-ਵੱਖ ਸ਼ਖ਼ਸੀਅਤਾਂ ਵਲੋਂ ਸ਼ਰਧਾਂਜਲੀਆਂ

ਤਲਵੰਡੀ ਚੌਧਰੀਆਂ, 13 ਅਗਸਤ (ਪਰਸਨ ਲਾਲਾ ਭੋਲਾ, ਥਿੰਦ)-ਗੁਰਮੇਲ ਸਿੰਘ ਜਿਨ੍ਹਾਂ ਦਾ ਬੀਤੇ ਦਿਨੀਂ ਅਚਨਚੇਤ ਦਿਹਾਂਤ ਹੋ ਗਿਆ ਸੀ ਉਹ ਅਜੀਤ ਦੇ ਪੱਤਰਕਾਰ ਨਰਿੰਦਰ ਸਿੰਘ ਸੋਨੀਆ ਸਰਪ੍ਰਸਤ ਪੈੱ੍ਰਸ ਕਲੱਬ ਸੁਲਤਾਨਪੁਰ ਲੋਧੀ ਦੇ ਵੱਡੇ ਭਰਾ ਅਤੇ ਰਾਜਬੀਰ ਸਿੰਘ ਰਾਜੂ ...

ਪੂਰੀ ਖ਼ਬਰ »

ਜੰਤਰ ਮੰਤਰ ਦੀ ਘਟਨਾ ਨੂੰ ਲੈ ਕੇ ਰਾਵਣ ਸੈਨਾ ਨੇ ਦਿੱਤਾ ਡੀ.ਸੀ. ਨੂੰ ਮੰਗ-ਪੱਤਰ

ਕਪੂਰਥਲਾ, 13 ਅਗਸਤ (ਸਡਾਨਾ)-ਬੀਤੇ ਦਿਨੀਂ ਦਿੱਲੀ ਦੇ ਜੰਤਰ ਮੰਤਰ ਵਿਖੇ ਸੰਵਿਧਾਨ ਦੀਆਂ ਕਾਪੀਆਂ ਸਾੜਣ 'ਤੇ ਡਾ: ਅੰਬੇਡਕਰ ਦੇ ਿਖ਼ਲਾਫ਼ ਨਾਅਰੇਬਾਜ਼ੀ ਕਰਨ ਵਾਲਿਆਂ ਵਿਰੁੱਧ ਕੇਸ ਦਰਜ ਕਰਨ ਦੀ ਮੰਗ ਨੂੰ ਲੈ ਕੇ ਰਾਵਣ ਸੈਨਾ ਵਲੋਂ ਡਿਪਟੀ ਕਮਿਸ਼ਨਰ ਮੁਹੰਮਦ ਤਇਅਬ ...

ਪੂਰੀ ਖ਼ਬਰ »

ਤਿੰਨ ਰੋਜ਼ਾ ਗੁਰਮਤਿ ਸਮਾਗਮ ਦੀਆਂ ਤਿਆਰੀਆਂ ਨੂੰ ਲੈ ਕੇ ਧਾਰਮਿਕ ਜਥੇਬੰਦੀਆਂ ਦੀ ਮੀਟਿੰਗ

ਕਪੂਰਥਲਾ, 13 ਅਗਸਤ (ਸਡਾਨਾ)-ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਗੁਰਦੁਆਰਾ ਗੁਰੂ ਨਾਨਕ ਧਰਮਸ਼ਾਲਾ ਵਿਖੇ ਤਿੰਨ ਰੋਜ਼ਾ ਧਾਰਮਿਕ ਸਮਾਗਮ ਕਰਵਾਉਣ ਸਬੰਧੀ ਧਾਰਮਿਕ ਜਥੇਬੰਦੀਆਂ ਦੀ ਮੀਟਿੰਗ ਜਥੇਦਾਰ ਜਸਵਿੰਦਰ ਸਿੰਘ ਬਤਰਾ ...

ਪੂਰੀ ਖ਼ਬਰ »

ਕਮਲਜੀਤ ਕੌਰ ਮਹਿਲਾ ਕਾਂਗਰਸ ਦੀ ਬਲਾਕ ਪ੍ਰਧਾਨ ਨਿਯੁਕਤ

ਕਪੂਰਥਲਾ, 13 ਅਗਸਤ (ਸਡਾਨਾ)-ਪ੍ਰਕਾਸ਼ ਐਵੀਨਿਊ ਵਿਖੇ ਮਹਿਲਾ ਕਾਂਗਰਸ ਕਮੇਟੀ ਵਲੋਂ ਸਮਾਗਮ ਕਰਵਾਇਆ ਗਿਆ | ਜਿਸ ਵਿਚ ਹਲਕਾ ਵਿਧਾਇਕ ਰਾਣਾ ਗੁਰਜੀਤ ਸਿੰਘ ਤੇ ਮਹਿਲਾ ਕਾਂਗਰਸ ਦੀ ਜ਼ਿਲ੍ਹਾ ਪ੍ਰਧਾਨ ਸਰਜੀਵਨਲਤਾ ਵਿਸ਼ੇਸ਼ ਤੌਰ 'ਤੇ ਸ਼ਾਮਿਲ ਹੋਏ | ਇਸ ਮੌਕੇ ...

ਪੂਰੀ ਖ਼ਬਰ »

ਢਿਲਵਾਂ ਪੁਲਿਸ ਨੇ ਕੀਤੇ ਸਖ਼ਤ ਸੁਰੱਖਿਆ ਪ੍ਰਬੰਧ

ਢਿਲਵਾਂ, 13 ਅਗਸਤ (ਸੁਖੀਜਾ, ਪ੍ਰਵੀਨ, ਪਲਵਿੰਦਰ)-15 ਅਗਸਤ ਦੇ ਆਜ਼ਾਦੀ ਦਿਹਾੜੇ ਨੂੰ ਮੁੱਖ ਰੱਖਦਿਆਂ ਥਾਣਾ ਢਿਲਵਾਂ ਦੇ ਮੁਖੀ ਭੂਸ਼ਨ ਸੇਖੜੀ, ਏ.ਐਸ.ਆਈ. ਗੁਰਜਸਵੰਤ ਸਿੰਘ , ਮੁੱਖ ਮੁਨਸ਼ੀ ਸੁਖਵਿੰਦਰ ਸਿੰਘ ਦੀ ਅਗਵਾਈ ਹੇਠ ਇਲਾਕੇ ਵਿੱਚ ਮਾੜੇ ਅਨਸਰਾਂ ਨੂੰ ਨੱਥ ਪਾਉਣ ...

ਪੂਰੀ ਖ਼ਬਰ »

ਨਾਮਵਰ ਕਵੀ ਕਰਤਾਰ ਸਿੰਘ ਸਾਥੀ ਨਮਿਤ ਭੋਗ ਤੇ ਅੰਤਿਮ ਅਰਦਾਸ ਕੱਲ੍ਹ

ਨਡਾਲਾ, 13 ਅਗਸਤ (ਮਾਨ)-ਨਾਮਵਰ ਕਵੀ ਕਰਤਾਰ ਸਿੰਘ ਸਾਥੀ (92) ਜਿਨ੍ਹਾਂ ਦਾ ਲੰਘੇ ਦਿਨੀਂ ਦਿਹਾਂਤ ਹੋ ਗਿਆ, ਦੇ ਨਮਿਤ ਸ੍ਰੀ ਅਖੰਡ ਪਾਠ ਸਾਹਿਬ ਦਾ ਭੋਗ 15 ਅਗਸਤ ਨੂੰ ਪਵੇਗਾ | ਕੀਰਤਨ ਉਪਰੰਤ ਅੰਤਿਮ ਅਰਦਾਸ 12 ਤੋਂ ਦੁਪਹਿਰ 2 ਵਜੇ ਤੱਕ ਗੁਰਦੁਆਰਾ ਬਾਉਲੀ ਸਾਹਿਬ ਨਡਾਲਾ ਵਿਖੇ ...

ਪੂਰੀ ਖ਼ਬਰ »

ਐਸ. ਡੀ.ਐਮ. ਵਲੋਂ ਆਜ਼ਾਦੀ ਦਿਹਾੜੇ ਸਬੰਧੀ ਕਰਵਾਏ ਜਾ ਰਹੇ ਸਮਾਗਮ ਦੀਆਂ ਤਿਆਰੀਆਂ ਦਾ ਨਿਰੀਖਣ

ਸੁਲਤਾਨਪੁਰ ਲੋਧੀ, 13 ਅਗਸਤ (ਹੈਪੀ, ਥਿੰਦ)-ਆਜ਼ਾਦੀ ਦਿਵਸ ਦੀ ਵਰੇ੍ਹਗੰਢ ਨੂੰ ਲੈ ਕੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸੁਲਤਾਨਪੁਰ ਲੋਧੀ ਵਿਖੇ ਕਰਵਾਏ ਜਾ ਰਹੇ ਸਮਾਗਮ ਦੇ ਮੱਦੇਨਜ਼ਰ ਅੱਜ ਸਥਾਨਕ ਐਸ.ਡੀ.ਐਮ. ਡਾ. ਚਾਰੂਮਿਤਾ ਵਲੋਂ ਗਰਾਊਾਡ ਦਾ ਅਚਨਚੇਤ ਨਿਰੀਖਣ ...

ਪੂਰੀ ਖ਼ਬਰ »

ਰਸਤੇ 'ਚ ਗੇਟ ਲਗਾਉਣ ਨੂੰ ਲੈ ਕੇ ਦੋ ਧੜਿਆਂ 'ਚ ਹੋਈ ਲੜਾਈ ਦੌਰਾਨ 7,8 ਵਿਅਕਤੀ ਜ਼ਖਮੀ

ਸੁਲਤਾਨਪੁਰ ਲੋਧੀ, 13 ਅਗਸਤ (ਨਰੇਸ਼ ਹੈਪੀ, ਥਿੰਦ)-ਪਿੰਡ ਹੁਸੈਨਪੁਰ ਵਿਖੇ ਦੋ ਧੜਿਆਂ ਵਿਚ ਰਸਤੇ ਵਿਚ ਗੇਟ ਲਗਾਉਣ ਨੂੰ ਲੈ ਕੇ ਹੋਈ ਲੜਾਈ 7-8 ਵਿਅਕਤੀਆਂ ਦੇ ਜ਼ਖ਼ਮੀ ਹੋਣ ਦੀ ਖ਼ਬਰ ਮਿਲੀ ਹੈ | ਸਿਵਲ ਹਸਪਤਾਲਾਂ 'ਚ ਜੇਰੇ ਇਲਾਜ ਕੇਵਲ ਸਿੰਘ ਪੁੱਤਰ ਅਮਰ ਸਿੰਘ, ਕਰਮਜੀਤ ...

ਪੂਰੀ ਖ਼ਬਰ »

ਫਗਵਾੜਾ ਵਿਖੇ ਆਜ਼ਾਦੀ ਦਿਵਸ ਮੌਕੇ ਰਿਹਰਸਲ ਦਾ ਐਸ. ਡੀ. ਐਮ. ਵਲੋਂ ਲਿਆ ਜਾਇਜ਼ਾ

ਫਗਵਾੜਾ, 13 ਅਗਸਤ (ਅਸ਼ੋਕ ਕੁਮਾਰ ਵਾਲੀਆ)-ਆਜ਼ਾਦੀ ਦੀ 71 ਵੀਂ ਵਰੇ੍ਹਗੰਢ ਦੇ ਮੌਕੇ ਕਰਵਾਏ ਜਾਣ ਵਾਲੇ ਫਗਵਾੜਾ ਵਿਖੇ ਆਜ਼ਾਦੀ ਦਿਵਸ ਸਮਾਗਮ ਦੀ ਰਿਹਰਸਲ ਅੱਜ ਖੇਡ ਸਟੇਡੀਅਮ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੇ ਵਿਖੇ ਕੀਤੀ ਗਈ | ਐਸ. ਡੀ. ਐਮ. ਮੇਜਰ ਡਾ: ਸੁਮਿਤ ...

ਪੂਰੀ ਖ਼ਬਰ »

ਬੋਹਾਨੀ ਵਿਖੇ ਤੀਆਂ ਦਾ ਤਿਉਹਾਰ ਮਨਾਇਆ

ਫਗਵਾੜਾ, 13 ਅਗਸਤ (ਅਸ਼ੋਕ ਕੁਮਾਰ ਵਾਲੀਆ)-ਨਜ਼ਦੀਕੀ ਪਿੰਡ ਬੋਹਾਨੀ ਵਿਖੇ ਤੀਆਂ ਦਾ ਤਿਉਹਾਰ ਬੀਬੀ ਪਰਮਜੀਤ ਕੌਰ ਦੀ ਅਗਵਾਈ ਹੇਠ ਗ੍ਰਾਮ ਪੰਚਾਇਤ ਅਤੇ ਪਿੰਡ ਵਾਸੀਆਂ ਦੇ ਵਿਸ਼ੇਸ਼ ਸਹਿਯੋਗ ਨਾਲ ਬਹੁਤ ਹੀ ਉਤਸ਼ਾਹ ਨਾਲ ਮਨਾਇਆ ਗਿਆ | ਸਮਾਗਮ ਦਾ ਉਦਘਾਟਨ ਪ੍ਰੀਤਮ ...

ਪੂਰੀ ਖ਼ਬਰ »

ਡੈਮੋਕਰੈਟਿਕ ਮੁਲਾਜ਼ਮ ਫੈਡਰੇਸ਼ਨ ਪੰਜਾਬ ਵਲੋਂ ਸਿੱਖਿਆ ਮੰਤਰੀ ਵਿਰੁੱਧ ਅਰਥੀ ਫ਼ੂਕ ਮੁਜ਼ਾਹਰਾ ਭਲਕੇ

ਕਪੂਰਥਲਾ, 13 ਅਗਸਤ (ਸਡਾਨਾ)-ਡੈਮੋਕਰੈਟਿਕ ਮੁਲਾਜ਼ਮ ਫੈਡਰੇਸ਼ਨ ਪੰਜਾਬ ਇਕਾਈ ਕਪੂਰਥਲਾ ਦੀ ਹੰਗਾਮੀ ਮੀਟਿੰਗ ਜਥੇਬੰਦੀ ਦੇ ਕਨਵੀਨਰ ਕਰਮ ਸਿੰਘ ਦੀ ਅਗਵਾਈ ਹੇਠ ਹੋਈ | ਮੀਟਿੰਗ ਦੌਰਾਨ ਮਿਡ-ਡੇ-ਮੀਲ ਵਰਕਰਾਂ ਨੂੰ ਸਿੱਖਿਆ ਮੰਤਰੀ ਪੰਜਾਬ ਵਲੋਂ ਸਮਾਂ ਦੇ ਕੇ ਨਾ ...

ਪੂਰੀ ਖ਼ਬਰ »

ਫੂਡ ਸੇਫਟੀ ਟੀਮ ਨੇ ਅਚਨਚੇਤ ਚੈਕਿੰਗ ਦੌਰਾਨ ਦੁੱਧ ਪਦਾਰਥਾਂ ਦੇ 4 ਸੈਂਪਲ ਭਰੇ

ਕਪੂਰਥਲਾ, 13 ਅਗਸਤ (ਵਿ.ਪ੍ਰ.)-ਮਿਸ਼ਨ 'ਤੰਦਰੁਸਤ ਪੰਜਾਬ' ਡਾਇਰੈਕਟਰ ਅਤੇ ਕਮਿਸ਼ਨਰ ਫੂਡ ਪੰਜਾਬ ਸ. ਕਾਹਨ ਸਿੰਘ ਪੰਨੂੰ ਦੇ ਦਿਸ਼ਾ-ਨਿਰਦੇਸ਼ਾਂ 'ਤੇ ਸਿਹਤ ਵਿਭਾਗ ਦੀ ਫੂਡ ਸੇਫਟੀ ਟੀਮ ਵੱਲੋਂ ਦੁੱਧ ਅਤੇ ਦੁੱਧ ਪਦਾਰਥਾਂ ਦੀ ਲਗਾਤਾਰ ਚੈਕਿੰਗ ਕੀਤੀ ਜਾ ਰਹੀ ਹੈ | ਇਸੇ ...

ਪੂਰੀ ਖ਼ਬਰ »

ਗੁਰਦੁਆਰਾ ਗੁਰੂ ਕਾ ਬਾਗ ਤੋਂ ਵੱਖ-ਵੱਖ ਗੁਰਧਾਮਾਂ ਦੇ ਦਰਸ਼ਨਾਂ ਨੂੰ ਸੰਗਤਾਂ ਦਾ ਜਥਾ ਰਵਾਨਾ

ਸੁਲਤਾਨਪੁਰ ਲੋਧੀ, 13 ਅਗਸਤ (ਹੈਪੀ, ਥਿੰਦ)-ਸਥਾਨਕ ਇਤਿਹਾਸਕ ਗੁਰਦੁਆਰਾ ਗੁਰੂ ਕਾ ਬਾਗ ਤੋਂ ਵੱਡੀ ਗਿਣਤੀ 'ਚ ਸ਼ਰਧਾਲੂ ਸੰਗਤਾਂ ਦਾ ਜਥਾ ਵੱਖ-ਵੱਖ ਗੁਰਧਾਮਾਂ ਦੀ ਯਾਤਰਾ ਲਈ ਅੱਜ ਜਥੇਦਾਰ ਅਵਤਾਰ ਸਿੰਘ ਫ਼ੌਜੀ ਸਾਬਕਾ ਪ੍ਰਧਾਨ ਦੀ ਦੇਖਰੇਖ ਹੇਠ ਰਵਾਨਾ ਹੋਇਆ | ਇਸ ...

ਪੂਰੀ ਖ਼ਬਰ »

ਰੋਟਰੀ ਕਲੱਬ ਫਗਵਾੜਾ ਨਾਰਥ ਵਲੋਂ ਵੈਟਰਨਰੀ ਹਸਪਤਾਲ ਵਿਖੇ ਮਨਾਇਆ ਵਾਤਾਵਰਨ ਦਿਵਸ

ਫਗਵਾੜਾ, 13 ਅਗਸਤ (ਤਰਨਜੀਤ ਸਿੰਘ ਕਿੰਨੜਾ)-ਰੋਟਰੀ ਕਲੱਬ ਫਗਵਾੜਾ ਨਾਰਥ ਵਲੋਂ ਕਲੱਬ ਪ੍ਰਧਾਨ ਰੋਟੇਰੀਅਨ ਰਜਿੰਦਰ ਸਿੰਘ ਵਿਰਦੀ ਦੀ ਅਗਵਾਈ ਹੇਠ ਵੈਟਰਨਰੀ ਹਸਪਤਾਲ ਹੁਸ਼ਿਆਰਪੁਰ ਰੋਡ ਫਗਵਾੜਾ ਵਿਖੇ ਵਾਤਾਵਰਣ ਦਿਵਸ ਮਨਾਇਆ ਗਿਆ | ਇਸ ਮੌਕੇ 60 ਤੋਂ ਵੱਧ ਬੂਟੇ ਲਗਾਏ ...

ਪੂਰੀ ਖ਼ਬਰ »

ਵਾਤਾਵਰਨ ਸੁਰੱਖਿਆ ਲਈ ਅਜਿਹੇ ਉਪਰਾਲੇ ਸ਼ਲਾਘਾ ਯੋਗ-ਐਚ.ਐਸ. ਕਾਹਲੋਂ
ਰੋਟਰੀ ਕਲੱਬ ਫਗਵਾੜਾ ਨਾਰਥ ਵਲੋਂ ਵੈਟਰਨਰੀ ਹਸਪਤਾਲ ਵਿਖੇ ਮਨਾਇਆ ਵਾਤਾਵਰਨ ਦਿਵਸ

ਫਗਵਾੜਾ, 13 ਅਗਸਤ (ਤਰਨਜੀਤ ਸਿੰਘ ਕਿੰਨੜਾ)-ਰੋਟਰੀ ਕਲੱਬ ਫਗਵਾੜਾ ਨਾਰਥ ਵਲੋਂ ਕਲੱਬ ਪ੍ਰਧਾਨ ਰੋਟੇਰੀਅਨ ਰਜਿੰਦਰ ਸਿੰਘ ਵਿਰਦੀ ਦੀ ਅਗਵਾਈ ਹੇਠ ਵੈਟਰਨਰੀ ਹਸਪਤਾਲ ਹੁਸ਼ਿਆਰਪੁਰ ਰੋਡ ਫਗਵਾੜਾ ਵਿਖੇ ਵਾਤਾਵਰਣ ਦਿਵਸ ਮਨਾਇਆ ਗਿਆ | ਇਸ ਮੌਕੇ 60 ਤੋਂ ਵੱਧ ਬੂਟੇ ਲਗਾਏ ...

ਪੂਰੀ ਖ਼ਬਰ »

ਜਰਨੈਲ ਸਿੰਘ ਬਾਜਵਾ ਪੰਜਾਬ ਨੰਬਰਦਾਰ ਯੂਨੀਅਨ ਦੇ ਜ਼ਿਲ੍ਹਾ ਕਾਰਜਕਾਰੀ ਪ੍ਰਧਾਨ ਬਣੇ

ਕਪੂਰਥਲਾ, 13 ਅਗਸਤ (ਸਡਾਨਾ)-ਪੰਜਾਬ ਨੰਬਰਦਾਰ ਯੂਨੀਅਨ ਦੀ ਮੀਟਿੰਗ ਬਲਵੰਤ ਸਿੰਘ ਜਨਰਲ ਸਕੱਤਰ ਦੀ ਅਗਵਾਈ ਹੇਠ ਹੋਈ | ਇਸ ਮੌਕੇ ਦਫ਼ਤਰ ਕਾਨੂੰਗੋ ਕਮਲਜੀਤ ਸਿੰਘ ਵੀ ਹਾਜ਼ਰ ਸਨ | ਵੱਖ-ਵੱਖ ਬੁਲਾਰਿਆਂ ਨੇ ਨੰਬਰਦਾਰਾਂ ਦੀਆਂ ਸਮੱਸਿਆਵਾਂ ਤੇ ਮੰਗਾਂ ਸਬੰਧੀ ਹਾਜ਼ਰਾਂ ...

ਪੂਰੀ ਖ਼ਬਰ »

ਭੁਲਾਣਾ ਦੇ ਕਬੱਡੀ ਮਹਾਂਕੁੰਭ 'ਚ ਸਾਬਕਾ ਖਿਡਾਰੀਆਂ ਦਾ ਹੋਵੇਗਾ ਵਿਸ਼ੇਸ਼ ਸਨਮਾਨ-ਜੱਗਾ ਮੱਲ੍ਹੀ

ਹੁਸੈਨਪੁਰ, 13 ਅਗਸਤ (ਸੋਢੀ)-ਨਸ਼ਿਆਂ ਦੀ ਦਲਦਲ ਵਿਚ ਧੱਸਦੀ ਜਾ ਰਹੀ ਨੌਜਵਾਨ ਪੀੜੀ ਤੋਂ ਚਿੰਤਤ ਅਤੇ ਰਾਹੋ ਕੁਰਾਹੇ ਪਏ ਨੌਜਵਾਨਾਂ ਨੂੰ ਖੇਡਾਂ ਪ੍ਰਤੀ ਪ੍ਰੇਰਿਤ ਕਰਨ ਦੇ ਮਨੋਰਥ ਨਾਲ ਕਲਗੀਧਰ ਸਪੋਰਟਸ ਕਲੱਬ ਭੁਲਾਣਾ ਵਲੋਂ 50 ਪਿੰਡਾਂ ਦੇ ਵਿਸ਼ੇਸ਼ ਸਹਿਯੋਗ ਨਾਲ ...

ਪੂਰੀ ਖ਼ਬਰ »

ਗੁਰਦੁਆਰਾ ਸਿੰਘ ਸਭਾ ਵਿਖੇ ਸਾਲਾਨਾ ਧਾਰਮਿਕ ਦੀਵਾਨ 19 ਤੋਂ

ਕਾਲਾ ਸੰਘਿਆਂ, 13 ਅਗਸਤ (ਸੰਘਾ)-ਨਜ਼ਦੀਕੀ ਪਿੰਡ ਆਧੀ ਦੇ ਗੁਰਦੁਆਰਾ ਸਿੰਘ ਸਭਾ ਵਿਖੇ ਸਾਲਾਨਾ ਧਾਰਮਿਕ ਦੀਵਾਨ 19 ਤੋਂ 21 ਅਗਸਤ ਤੱਕ ਕਰਵਾਏ ਜਾ ਰਹੇ ਹਨ | 19 ਅਗਸਤ ਨੂੰ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਆਰੰਭ ਕੀਤੇ ਜਾਣਗੇ | 20 ਅਗਸਤ ਨੂੰ ਵਿਸ਼ਾਲ ਨਗਰ ਕੀਰਤਨ ਸਜਾਇਆ ...

ਪੂਰੀ ਖ਼ਬਰ »

ਭੁਲੱਥ ਵਿਖੇ ਮਨਾਏ ਜਾਣ ਵਾਲੇ ਆਜ਼ਾਦੀ ਦਿਵਸ ਦੀ ਤਿਆਰੀ ਮੁਕੰਮਲ-ਐਸ.ਡੀ.ਐਮ. ਭੁਲੱਥ

ਭੁਲੱਥ, 13 ਅਗਸਤ (ਮਨਜੀਤ ਸਿੰਘ ਰਤਨ)-ਸਬ ਡਵੀਜ਼ਨ ਭੁਲੱਥ ਵਿਖੇ ਮਨਾਏ ਜਾਣ ਵਾਲੇ ਸਵਤੰਤਰਤਾ ਦਿਵਸ ਦੀ ਤਿਆਰੀ ਮੁਕੰਮਲ ਕਰ ਲਈ ਗਈ ਹੈ | ਇਨ੍ਹਾਂ ਗਲਾਂ ਦਾ ਪ੍ਰਗਟਾਵਾ ਐਸ.ਡੀ.ਐਮ. ਭੁਲੱਥ ਗੁਰਸਿਮਰਨ ਸਿੰਘ ਢਿੱਲੋਂ ਨੇ ਕੀਤਾ | ਉਹ ਸਰਕਾਰੀ ਕਾਲਜ ਭੁਲੱਥ ਦੀ ਗਰਾਉਂਡ ਵਿਚ ...

ਪੂਰੀ ਖ਼ਬਰ »

ਖੇਤੀਬਾੜੀ ਵਿਭਾਗ ਵਲੋਂ ਖਾਦ ਅਤੇ ਦਵਾਈ ਡੀਲਰਾਂ ਦੀ ਅਚਨਚੇਤ ਚੈਕਿੰਗ

ਸੁਲਤਾਨਪੁਰ ਲੋਧੀ 13 ਅਗਸਤ (ਥਿੰਦ, ਹੈਪੀ)-ਖੇਤੀਬਾੜੀ ਵਿਭਾਗ ਦੇ ਚੀਫ਼ ਸੈਕਟਰੀ ਕਾਹਨ ਸਿੰਘ ਪਨੂੰ ਵਲੋਂ ਜਾਰੀ ਨਿਰਦੇਸ਼ਾਂ ਰਹਿਤ ਮੁੱਖ ਖੇਤੀਬਾੜੀ ਅਫ਼ਸਰ ਬਲਵਿੰਦਰ ਸਿੰਘ ਛੀਨਾ ਦੀ ਅਗਵਾਈ ਹੇਠ ਅੱਜ ਬਲਾਕ ਖੇਤੀਬਾੜੀ ਅਫ਼ਸਰ ਜਸਬੀਰ ਸਿੰਘ ਖਿੰਡਾ, ਏ.ਡੀ.ਓ ਡਾ. ...

ਪੂਰੀ ਖ਼ਬਰ »

ਐਸ.ਡੀ. ਕਾਲਜ ਸੁਲਤਾਨਪੁਰ ਲੋਧੀ 'ਚ ਤੀਆਂ ਦਾ ਤਿਉਹਾਰ ਮਨਾਇਆ

ਸੁਲਤਾਨਪੁਰ ਲੋਧੀ, 13 ਅਗਸਤ (ਥਿੰਦ, ਹੈਪੀ)-ਐਸ.ਡੀ. ਕਾਲਜ ਫ਼ਾਰ ਵੁਮੈਨ ਸੁਲਤਾਨਪੁਰ ਲੋਧੀ ਵਿਖੇ ਸਟਾਫ਼ ਮੈਂਬਰਾਂ ਅਤੇ ਵਿਦਿਆਰਥਣਾਂ ਵਲੋਂ ਤੀਆਂ ਦਾ ਤਿਉਹਾਰ ਬਹੁਤ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ | ਇਸ ਮੌਕੇ ਕਰਵਾਏ ਸਮਾਗਮ ਦੌਰਾਨ ਪਿ੍ੰਸੀਪਲ ਡਾ: ਵੰਦਨਾ ...

ਪੂਰੀ ਖ਼ਬਰ »

ਜੰਤਾ ਮਾਡਲ ਸਕੂਲ ਵਿਖੇ ਨਸ਼ਿਆਂ ਵਿਰੁੱਧ ਸੈਮੀਨਾਰ ਕਰਵਾਇਆ

ਫਗਵਾੜਾ, 13 ਅਗਸਤ (ਅਸ਼ੋਕ ਕੁਮਾਰ ਵਾਲੀਆ)-ਜੰਤਾ ਮਾਡਲ ਹਾਈ ਸਕੂਲ ਪ੍ਰੀਤ ਨਗਰ ਵਿਖੇ ਪਿ੍ੰਸੀਪਲ ਅਨੀਤਾ ਸ਼ਰਮਾ ਦੀ ਅਗਵਾਈ ਹੇਠ ਨਸ਼ਿਆਂ ਵਿਰੁੱਧ ਸੈਮੀਨਾਰ ਕਰਵਾਇਆ ਗਿਆ | ਸੈਮੀਨਾਰ ਦੀ ਪ੍ਰਧਾਨਗੀ ਕੌਾਸਲਰ ਪਰਮਜੀਤ ਕੌਰ ਕੰਬੋਜ ਵਲੋਂ ਕੀਤੀ ਗਈ ਅਤੇ ਵਿਸ਼ੇਸ਼ ਤੌਰ ...

ਪੂਰੀ ਖ਼ਬਰ »

ਸ਼ਹੀਦ ਬਾਬਾ ਦੀਪ ਸਿੰਘ ਵੈੱਲਫੇਅਰ ਸੁਸਾਇਟੀ ਨੇ ਵੱਖ-ਵੱਖ ਥਾਵਾਂ 'ਤੇ 250 ਫ਼ਲਾਂ ਦੇ ਬੂਟੇ ਲਗਾਏ

ਕਪੂਰਥਲਾ, 13 ਅਗਸਤ (ਵਿ.ਪ੍ਰ)-ਸ਼ਹੀਦ ਬਾਬਾ ਦੀਪ ਸਿੰਘ ਵੈੱਲਫੇਅਰ ਸੁਸਾਇਟੀ ਵਲੋਂ ਸੁਸਾਇਟੀ ਦੇ ਪ੍ਰਧਾਨ ਮਲਕੀਤ ਸਿੰਘ ਦੀ ਅਗਵਾਈ ਵਿਚ ਵੱਖ-ਵੱਖ ਥਾਵਾਂ 'ਤੇ 250 ਫਲਾਂ ਦੇ ਬੂਟੇ ਲਗਾਏ ਗਏ | ਇਸ ਮੌਕੇ ਸੁਸਾਇਟੀ ਦੇ ਪ੍ਰਧਾਨ ਤੋਂ ਇਲਾਵਾ ਮੀਤ ਪ੍ਰਧਾਨ ਗੁਰਚਰਨ ਸਿੰਘ ...

ਪੂਰੀ ਖ਼ਬਰ »

ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੇ ਆਗਮਨ ਪੁਰਬ ਨੂੰ ਸਮਰਪਿਤ ਕੀਰਤਨ ਦਰਬਾਰ ਕਰਵਾਇਆ

ਫਗਵਾੜਾ, 13 ਅਗਸਤ (ਅਸ਼ੋਕ ਕੁਮਾਰ ਵਾਲੀਆ, ਤਰਨਜੀਤ ਸਿੰਘ ਕਿੰਨੜਾ)-ਮੀਰੀ ਪੀਰੀ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੇਵਾ ਸੁਸਾਇਟੀ ਵਲੋਂ ਸਮੂਹ ਸੰਗਤ ਦੇ ਸਹਿਯੋਗ ਨਾਲ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੇ ਆਗਮਨ ਦਿਵਸ ਦੇ ਸਬੰਧ ਵਿਚ ਮਹਾਨ ਕੀਰਤਨ ਦਰਬਾਰ ...

ਪੂਰੀ ਖ਼ਬਰ »

ਸਰਕਾਰੀ ਮਿਡਲ ਸਕੂਲ ਭੇਟ 'ਚ ਵਿਗਿਆਨ ਮੇਲਾ ਕਰਵਾਇਆ

ਕਪੂਰਥਲਾ, 13 ਅਗਸਤ (ਵਿ.ਪ੍ਰ.)-ਸਰਕਾਰੀ ਮਿਡਲ ਸਕੂਲ ਭੇਟ ਵਿਖੇ ਵਿਗਿਆਨ ਮੇਲਾ ਕਰਵਾਇਆ ਗਿਆ, ਜਿਸ ਵਿਚ 6ਵੀਂ ਤੋਂ 8ਵੀਂ ਜਮਾਤ ਦੇ ਵਿਦਿਆਰਥੀਆਂ ਨੇ ਵਿਗਿਆਨ ਵਿਸ਼ੇ 'ਤੇ ਆਧਾਰਿਤ 40 ਦੇ ਕਰੀਬ ਵੱਖ-ਵੱਖ ਕਿਰਿਆਵਾਂ ਵਿਚ ਬਹੁਤ ਹੀ ਉਤਸ਼ਾਹ ਦੇ ਨਾਲ ਭਾਗ ਲਿਆ | ਇਸ ਮੌਕੇ 'ਤੇ ...

ਪੂਰੀ ਖ਼ਬਰ »

ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੇ ਪ੍ਰਕਾਸ਼ ਦਿਹਾੜੇ ਸਬੰਧੀ ਕੀਰਤਨ ਦਰਬਾਰ ਕਰਵਾਇਆ

ਕਪੂਰਥਲਾ, 13 ਅਗਸਤ (ਸਡਾਨਾ)-ਸ੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਗੁਰਦੁਆਰਾ ਸਾਹਿਬ ਅੰਮਿ੍ਤ ਬਾਜ਼ਾਰ ਵਿਖੇ ਸ਼ਹਿਰ ਨਿਵਾਸੀ ਸੰਗਤਾਂ ਦੇ ਸਹਿਯੋਗ ਨਾਲ ਕੀਰਤਨ ਦਰਬਾਰ ਕਰਵਾਇਆ ਗਿਆ | ਇਸ ਮੌਕੇ ਸਚਖੰਡ ਵਾਸੀ ਸ੍ਰੀ ਦਰਬਾਰ ਸਾਹਿਬ ...

ਪੂਰੀ ਖ਼ਬਰ »

ਡਾ. ਬੀ.ਆਰ. ਅੰਬੇਡਕਰ ਬੱਸ ਟਰਮਿਨਲ ਦੀ ਮਾੜੀ ਹਾਲਤ ਨਾ ਸੁਧਾਰੀ ਤਾਂ ਕਰਾਂਗੇ ਤਿੱਖਾ ਸੰਘਰਸ਼-ਬਸਪਾ

ਫਗਵਾੜਾ, 13 ਅਗਸਤ (ਤਰਨਜੀਤ ਸਿੰਘ ਕਿੰਨੜਾ)-ਭਾਰਤੀ ਸੰਵਿਧਾਨ ਨਿਰਮਾਤਾ ਅਤੇ ਭਾਰਤ ਰਤਨ ਬਾਬਾ ਸਾਹਿਬ ਡਾ. ਬੀ.ਆਰ. ਅੰਬੇਡਕਰ ਦੇ ਨਾਂਅ 'ਤੇ ਬਣੇ ਫਗਵਾੜਾ ਦੇ ਬੱਸ ਸਟੈਂਡ ਦੇ ਹਾਲਾਤ ਅਤੇ ਸਵਾਰੀਆਂ ਲਈ ਉਪਲਬਧ ਸਹੂਲਤਾਂ ਦਾ ਜਾਇਜ਼ਾ ਲੈਣ ਲਈ ਅੱਜ ਬਹੁਜਨ ਸਮਾਜ ਪਾਰਟੀ ...

ਪੂਰੀ ਖ਼ਬਰ »

ਕ੍ਰਿਸ਼ਨ ਕੁਮਾਰ ਟੰਡਨ ਅਕਾਲੀ ਦਲ ਦੇ ਜ਼ਿਲ੍ਹੇ ਦੇ ਮੀਡੀਆ ਸਲਾਹਕਾਰ ਨਿਯੁਕਤ

ਕਪੂਰਥਲਾ, 13 ਅਗਸਤ (ਵਿ.ਪ੍ਰ.)-ਸ਼ੋ੍ਰਮਣੀ ਅਕਾਲੀ ਦਲ ਦੇ ਜ਼ਿਲ੍ਹਾ ਕਪੂਰਥਲਾ ਦੇ ਪ੍ਰਧਾਨ ਜਥੇਦਾਰ ਜਗੀਰ ਸਿੰਘ ਵਡਾਲਾ ਨੇ ਕ੍ਰਿਸ਼ਨ ਕੁਮਾਰ ਟੰਡਨ ਨੂੰ ਸ਼ੋ੍ਰਮਣੀ ਅਕਾਲੀ ਦਲ ਦਾ ਜ਼ਿਲ੍ਹਾ ਕਪੂਰਥਲਾ ਦਾ ਮੀਡੀਆ ਸਲਾਹਕਾਰ ਨਿਯੁਕਤ ਕੀਤਾ ਹੈ | ਇੱਥੇ ਵਰਨਣਯੋਗ ਹੈ ਕਿ ...

ਪੂਰੀ ਖ਼ਬਰ »

ਸਾਉਣ ਮਹੀਨੇ 'ਚ ਜੈ ਮਾਂ ਚਿੰਤਪੁਰਨੀ ਧਾਰਮਿਕ ਸੇਵਕ ਸਭਾ ਸਤਨਾਮਪੁਰਾ ਵਲੋਂ ਲੰਗਰ ਲਗਾਇਆ

ਫਗਵਾੜਾ, 13 ਅਗਸਤ (ਅਸ਼ੋਕ ਕੁਮਾਰ ਵਾਲੀਆ)-ਜੈ ਮਾਂ ਚਿੰਤਪੁਰਨੀ ਧਾਰਮਿਕ ਸੇਵਕ ਸਭਾ ਰਜਿ: ਸਤਨਾਮਪੁਰਾ ਵਲੋਂ ਹਰ ਸਾਲ ਦੀ ਤਰ੍ਹਾਂ ਸਾਉਣ ਮਹੀਨੇ ਦੇ ਸਬੰਧ ਵਿਚ ਪ੍ਰਧਾਨ ਰਤਨ ਲਾਲ ਬੱਬੀ ਦੀ ਰਹਿਨੁਮਾਈ ਹੇਠ ਲੰਗਰ ਲਗਾਇਆ ਗਿਆ | ਇਸ ਮੌਕੇ 'ਤੇ ਵਿਸ਼ੇਸ਼ ਤੌਰ 'ਤੇ ਪਹੁੰਚੇ ...

ਪੂਰੀ ਖ਼ਬਰ »

ਨਸ਼ੀਲੇ ਟੀਕਿਆਂ ਸਮੇਤ ਇਕ ਗਿ੍ਫ਼ਤਾਰ

ਫਗਵਾੜਾ, 13 ਅਗਸਤ (ਵਿਸ਼ੇਸ਼ ਪ੍ਰਤੀਨਿਧ)-ਥਾਣਾ ਸਿਟੀ ਪੁਲਿਸ ਅਤੇ ਸੀ.ਆਈ.ਏ ਸਟਾਫ਼ ਨੇ ਸਾਂਝੇ ਤੌਰ 'ਤੇ ਖੋਥੜਾ ਰੋਡ ਤੋਂ ਇਕ ਨੌਜਵਾਨ ਨੂੰ 20 ਨਸ਼ੀਲੇ ਟੀਕਿਆਂ ਦੇ ਨਾਲ ਗਿ੍ਫ਼ਤਾਰ ਕੀਤਾ ਹੈ | ਥਾਣਾ ਸਿਟੀ ਦੇ ਐਸ.ਐਚ.ਓ ਜਤਿੰਦਰਜੀਤ ਸਿੰਘ ਨੇ ਦੱਸਿਆ ਕਿ ਐਸ.ਆਈ ਬਲਜਿੰਦਰ ...

ਪੂਰੀ ਖ਼ਬਰ »

ਸਰਕਾਰੀ ਹਾਈ ਸਕੂਲ ਮਕਸੂਦਪੁਰ ਵਿਖੇ ਬੂਟੇ ਲਗਾਏ

ਭੁਲੱਥ, 13 ਅਗਸਤ (ਮਨਜੀਤ ਸਿੰਘ ਰਤਨ)-ਜ਼ਿਲ੍ਹਾ ਸਾਇੰਸ ਸੁਪਰਵਾਈਜ਼ਰ ਗੁਰਸ਼ਰਨ ਸਿੰਘ ਅਤੇ ਮੁੱਖ ਅਧਿਆਪਕ ਨਿਸ਼ਾਨ ਸਿੰਘ ਦੀ ਅਗਵਾਈ ਹੇਠ ਸਰਕਾਰੀ ਹਾਈ ਸਕੂਲ ਮਕਸੂਦਪੁਰ ਵਿਖੇ ਬੂਟੇ ਲਗਾਏ ਗਏ | ਇਸ ਸਮੇਂ ਜ਼ਿਲ੍ਹਾ ਸਾਇੰਸ ਸੁਪਰਵਾਈਜ਼ਰ ਨੇ ਕਿਹਾ ਕਿ ਵਾਤਾਵਰਣ ਨੂੰ ...

ਪੂਰੀ ਖ਼ਬਰ »

21 ਦੇ ਜ਼ਿਲ੍ਹਾ ਪੱਧਰੀ ਧਰਨੇ ਤਹਿਤ ਕਿਸਾਨ ਸੰਘਰਸ਼ ਕਮੇਟੀ ਵਲੋਂ ਵੱਖ-ਵੱਖ ਪਿੰਡਾਂ 'ਚ ਮੀਟਿੰਗ

ਸੁਲਤਾਨਪੁਰ ਲੋਧੀ, 13 ਅਗਸਤ (ਥਿੰਦ, ਹੈਪੀ)-ਸਮੁੱਚੇ ਕਿਸਾਨੀ ਕਰਜ਼ੇ ਨੂੰ ਮੁਆਫ਼ ਕਰਵਾਉਣ ਆਬਾਦਕਾਰ ਕਿਸਾਨਾਂ ਨੂੰ ਮਾਲਕੀ ਦਿਵਾਉਣ ਅਤੇ ਸਵਾਮੀਨਾਥਨ ਕਮਿਸ਼ਨ ਦੀਆਂ ਸਿਫ਼ਾਰਸ਼ਾਂ ਨੂੰ ਲਾਗੂ ਕਰਵਾਉਣ ਦੀ ਮੰਗ ਨੂੰ ਲੈ ਕਿ ਕਿਸਾਨ ਸੰਘਰਸ਼ ਕਮੇਟੀ ਵਲੋਂ 21 ਅਗਸਤ ...

ਪੂਰੀ ਖ਼ਬਰ »

ਬਲਵੀਰ ਰਾਣੀ ਸੋਢੀ ਨੇ ਕੀਤੀ ਕੈਪਟਨ ਅਮਰਿੰਦਰ ਸਿੰਘ ਦੇ ਓ.ਐਸ.ਡੀ. ਨਾਲ ਮੁਲਾਕਾਤ

ਫਗਵਾੜਾ, 13 ਅਗਸਤ (ਤਰਨਜੀਤ ਸਿੰਘ ਕਿੰਨੜਾ)-ਮਹਿਲਾ ਕਾਂਗਰਸ ਪੰਜਾਬ ਦੀ ਸੂਬਾ ਮੀਤ ਪ੍ਰਧਾਨ ਅਤੇ ਆਲ ਇੰਡੀਆ ਕਾਂਗਰਸ ਕਮੇਟੀ ਦੀ ਮੈਂਬਰ ਬਲਵੀਰ ਰਾਣੀ ਸੋਢੀ ਨੇ ਅੱਜ ਚੰਡੀਗੜ੍ਹ ਵਿਖੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਓ.ਐਸ.ਡੀ. ਅਤੇ ਸਿਆਸੀ ਸਕੱਤਰ ਸੰਦੀਪ ...

ਪੂਰੀ ਖ਼ਬਰ »

ਪ੍ਰਾਈਵੇਟ ਸਕੂਲਜ਼ ਆਰਗਨਾਈਜ਼ੇਸ਼ਨ ਦਾ ਮੁੱਖ ਮੰਤਰੀ ਦੇ ਨਾਂਅ ਮੰਗ-ਪੱਤਰ ਕੀਤਾ ਸਪੁਰਦ
ਬਲਵੀਰ ਰਾਣੀ ਸੋਢੀ ਨੇ ਕੀਤੀ ਕੈਪਟਨ ਅਮਰਿੰਦਰ ਸਿੰਘ ਦੇ ਓ.ਐਸ.ਡੀ. ਨਾਲ ਮੁਲਾਕਾਤ

ਫਗਵਾੜਾ, 13 ਅਗਸਤ (ਤਰਨਜੀਤ ਸਿੰਘ ਕਿੰਨੜਾ)-ਮਹਿਲਾ ਕਾਂਗਰਸ ਪੰਜਾਬ ਦੀ ਸੂਬਾ ਮੀਤ ਪ੍ਰਧਾਨ ਅਤੇ ਆਲ ਇੰਡੀਆ ਕਾਂਗਰਸ ਕਮੇਟੀ ਦੀ ਮੈਂਬਰ ਬਲਵੀਰ ਰਾਣੀ ਸੋਢੀ ਨੇ ਅੱਜ ਚੰਡੀਗੜ੍ਹ ਵਿਖੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਓ.ਐਸ.ਡੀ. ਅਤੇ ਸਿਆਸੀ ਸਕੱਤਰ ਸੰਦੀਪ ...

ਪੂਰੀ ਖ਼ਬਰ »

ਮੁਹੱਲਾ ਅਜੀਤ ਨਗਰ ਵਿਖੇ ਤੀਆਂ ਦਾ ਤਿਉਹਾਰ ਮਨਾਇਆ

ਕਪੂਰਥਲਾ, 13 ਅਗਸਤ (ਸਡਾਨਾ)-ਵਾਰਡ ਨੰਬਰ 6 ਦੇ ਮੁਹੱਲਾ ਅਜੀਤ ਨਗਰ ਵਿਖੇ ਇਲਾਕੇ ਦੀਆਂ ਔਰਤਾਂ ਵਲੋਂ ਤੀਆਂ ਦਾ ਤਿਉਹਾਰ ਮਨਾਇਆ ਗਿਆ | ਇਸ ਮੌਕੇ ਵਾਰਡ ਕੌਾਸਲਰ ਬਲਜਿੰਦਰ ਕੌਰ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ ਤੇ ਉਨ੍ਹਾਂ ਸਮਾਗਮ ਦੀ ਰਸਮੀ ਆਰੰਭਤਾ ਕੀਤੀ | ਇਸ ਮੌਕੇ ...

ਪੂਰੀ ਖ਼ਬਰ »

ਰਾਜ ਕੁਮਾਰ ਚੱਬੇਵਾਲ ਦਾ ਹਲਕਾ ਭੁਲੱਥ ਦਾ ਤੁਫ਼ਾਨੀ ਦੌਰਾ

ਭੁਲੱਥ, 13 ਅਗਸਤ (ਮਨਜੀਤ ਸਿੰਘ ਰਤਨ)-ਪੰਜਾਬ ਕਾਂਗਰਸ ਐਸ.ਸੀ. ਸੈੱਲ ਦੇ ਚੇਅਰਮੈਨ ਐਮ.ਐਲ.ਏ. ਡਾ. ਰਾਜ ਕੁਮਾਰ ਚੱਬੇਵਾਲ ਨੇ ਹਲਕਾ ਭੁਲੱਥ ਦਾ ਤੁਫ਼ਾਨੀ ਦੌਰਾ ਕਰਕੇ ਕਾਂਗਰਸੀ ਆਗੂਆਂ ਅਤੇ ਵਰਕਰਾਂ ਨਾਲ ਮੁਲਾਕਾਤ ਕੀਤੀ | ਇਸ ਮੌਕੇ ਉਨ੍ਹਾਂ ਨੇ ਦੱਸਿਆ ਕਿ ਭੁਲੱਥ ਹਲਕੇ ...

ਪੂਰੀ ਖ਼ਬਰ »

ਥਾਣਾ ਮੁਖੀ ਭੁਲੱਥ ਵਲੋਂ ਸਵਤੰਤਰਤਾ ਦਿਵਸ ਦੀ ਸੁਰੱਖਿਆ ਦੇ ਮੱਦੇ ਨਜ਼ਰ ਕੀਤੀ ਚੈਕਿੰਗ

ਭੁਲੱਥ, 13 ਅਗਸਤ (ਮਨਜੀਤ ਸਿੰਘ ਰਤਨ)-ਐਸ.ਐਚ.ਓ. ਭੁਲੱਥ ਅਮਰਨਾਥ ਦੀ ਅਗਵਾਈ ਹੇਠ ਟੀਮ ਨੇ ਸਵਤੰਤਰਤਾ ਦਿਵਸ ਦੇ ਮੱਦੇ ਨਜ਼ਰ ਭੁਲੱਥ ਵਿਖੇ ਚੈਕਿੰਗ ਕੀਤੀ | ਉਨ੍ਹਾਂ ਨੇ ਬੱਸ ਸਟੈਂਡ, ਮੇਨ ਬਾਜ਼ਾਰ ਅਤੇ ਹੋਰ ਭੀੜ ਭੜੱਕੇ ਵਾਲੀਆਂ ਥਾਵਾਂ ਦਾ ਮੁਆਇਨਾ ਕੀਤਾ ਅਤੇ ਸ਼ੱਕੀ ...

ਪੂਰੀ ਖ਼ਬਰ »

ਪੁਲਿਸ ਵਲੋਂ ਆਜ਼ਾਦੀ ਦਿਹਾੜੇ ਤਹਿਤ ਸੁਰੱਖਿਆ ਪ੍ਰਬੰਧਾਂ ਦੀ ਜਾਂਚ

ਕਪੂਰਥਲਾ, 13 ਅਗਸਤ (ਸਡਾਨਾ)-ਆਜ਼ਾਦੀ ਦਿਹਾੜੇ ਦੇ ਮੱਦੇਨਜ਼ਰ ਜਾਰੀ ਕੀਤੇ ਅਲਰਟ ਨੂੰ ਲੈ ਕੇ ਪੁਲਿਸ ਵਿਭਾਗ ਨੇ ਵੀ ਚੌਕਸੀ ਵਧਾਈ ਹੈ | ਐਸ.ਐਸ.ਪੀ. ਸਤਿੰਦਰ ਸਿੰਘ ਦੀਆਂ ਹਦਾਇਤਾਂ 'ਤੇ ਅੱਜ ਪੀ.ਸੀ.ਆਰ. ਇੰਚਾਰਜ ਸਬ ਇੰਸਪੈਕਟਰ ਭੁਪਿੰਦਰ ਸਿੰਘ ਨੇ ਬੱਸ ਸਟੈਂਡ, ਰੇਲਵੇ ...

ਪੂਰੀ ਖ਼ਬਰ »

ਸਰਕਾਰੀ ਸਕੂਲ ਭੁਲੱਥ ਵਿਖੇ ਲਗਾਇਆ ਗਿਆ ਸਾਇੰਸ ਮੇਲਾ

ਭੁਲੱਥ, 13 ਅਗਸਤ (ਮਨਜੀਤ ਸਿੰਘ ਰਤਨ)-ਪਿ੍ੰਸੀਪਲ ਹਰਜਿੰਦਰ ਸਿੰਘ ਦੀ ਗਵਾਈ ਹੇਠ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਭੁਲੱਥ ਵਿਖੇ ਸਾਇੰਸ ਮੇਲਾ ਲਗਾਇਆ ਗਿਆ | ਪਰਮਜੀਤ ਕੌਰ, ਨਵੀਨਤਾ ਅਤੇ ਨੀਲਮ ਰਾਣੀ ਸਮੂਹ ਅਧਿਆਪਕਾਂ ਨੇ ਇਸ ਮੇਲੇ ਨੰੂ ਕਾਮਯਾਬ ਬਣਾਉਣ ਵਾਸਤੇ ਸਖ਼ਤ ...

ਪੂਰੀ ਖ਼ਬਰ »

ਭੇਟਾਂ ਵਿਖੇ ਸਾਲਾਨਾ ਟੂਰਨਾਮੈਂਟ 17 ਤੋਂ

ਕਾਲਾ ਸੰਘਿਆਂ, 13 ਅਗਸਤ (ਸੰਘਾ)-ਬਾਬਾ ਪੁਰਾਣੀ ਬੇਰੀ ਸਪੋਰਟਸ ਕਲੱਬ ਪਿੰਡ ਭੇਟਾਂ ਵਲੋਂ 33ਵਾਂ ਸਾਲਾਨਾ ਕਬੱਡੀ ਟੂਰਨਾਮੈਂਟ 17 ਤੋਂ 20 ਅਗਸਤ ਨੂੰ ਕਰਵਾਇਆ ਜਾ ਰਿਹਾ ਹੈ | ਇਸ ਟੂਰਨਾਮੈਂਟ ਦਾ ਉਦਘਾਟਨ ਸੰਤ ਬਾਬਾ ਦਇਆ ਸਿੰਘ ਮੁੱਖ ਸੇਵਾਦਾਰ ਗੁਰਦੁਆਰਾ ਟਾਹਲੀ ਸਾਹਿਬ ...

ਪੂਰੀ ਖ਼ਬਰ »

ਰਾਣੀਪੁਰ ਵਿਖੇ ਮਦਨ ਲਾਲ ਸ਼ਰਮਾ ਦਾ ਕੀਤਾ ਅੰਤਿਮ ਸੰਸਕਾਰ

ਫਗਵਾੜਾ, 13 ਅਗਸਤ (ਅਸ਼ੋਕ ਕੁਮਾਰ ਵਾਲੀਆ)-ਰਾਮਗੜ੍ਹੀਆ ਆਰਟਸ ਕਾਲਜ ਦੇ ਰਿਟਾਇਰਡ ਆਫ਼ਿਸ ਸੁਪਰਡੈਂਟ ਮਦਨ ਲਾਲ ਸ਼ਰਮਾ ਰਾਣੀਪੁਰ ਦਾ ਸੰਖੇਪ ਬਿਮਾਰੀ ਕਾਰਨ ਦਿਹਾਂਤ ਹੋ ਗਿਆ ਸੀ ਦਾ ਅੰਤਿਮ ਸਸਕਾਰ ਪਿੰਡ ਰਾਣੀਪੁਰ ਕੰਬੋਆਂ ਦੇ ਸ਼ਮਸ਼ਾਨਘਾਟ ਵਿਖੇ ਕੀਤਾ ਗਿਆ | ਇਸ ...

ਪੂਰੀ ਖ਼ਬਰ »

ਬਰਸਾਤ ਦੇ ਮੌਸਮ ਵਿਚ ਚਮੜੀ ਦਾ ਖ਼ਾਸ ਿਖ਼ਆਲ ਰੱਖੋ-ਡਾ. ਅਨੂਪ੍ਰੀਤ ਕੌਰ

ਭੁਲੱਥ, 13 ਅਗਸਤ (ਮੁਲਤਾਨੀ)-ਚਮੜੀ ਤੇ ਰੋਗਾਂ ਦੇ ਮਾਹਿਰ ਡਾਕਟਰ ਅਨੂਪ੍ਰੀਤ ਕੌਰ ਗੋਲਡ ਮੈਡਲਿਸਟ ਨੇ ਗੱਲਬਾਤ ਕਰਦੇ ਹੋਏ ਸਬ ਡਵੀਜ਼ਨ ਭੁਲੱਥ ਦੇ ਸਮੂਹ ਲੋਕਾਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਬਰਸਾਤਾਂ ਦੇ ਦਿਨਾਂ ਵਿਚ ਚਮੜੀ ਦਾ ਖ਼ਾਸ ਧਿਆਨ ਰੱਖਣਾ ਚਾਹੀਦਾ ਹੈ | ...

ਪੂਰੀ ਖ਼ਬਰ »

ਦਕਸ਼ਨ ਢੱਲ ਸਰਬਸੰਮਤੀ ਨਾਲ ਪ੍ਰਧਾਨ ਬਣੇ

ਭੁਲੱਥ, 13 ਅਗਸਤ (ਮਨਜੀਤ ਸਿੰਘ ਰਤਨ)-ਸ੍ਰੀ ਰਾਮਾ ਕਿ੍ਸ਼ਨਾ ਡਰਾਮਾਟਿਕ ਕਲੱਬ ਦੀ ਮੀਟਿੰਗ ਰਾਧੇ ਸ਼ਾਮ ਮੰਦਰ ਵਿਚ ਰਮੇਸ਼ ਚੰਦਰ ਸ਼ਰਮਾ ਅਤੇ ਸ਼ਿਵ ਕੁਮਾਰ ਡੰਗ ਦੀ ਅਗਵਾਈ ਹੇਠ ਹੋਈ | ਮੀਟਿੰਗ ਵਿਚ ਸਰਬਸੰਮਤੀ ਨਾਲ ਦਕਸ਼ਨ ਢੱਲ ਨੂੰ ਪ੍ਰਧਾਨ, ਸ਼ਾਮ ਲਾਲ ਡੰਗ ਨੂੰ ਉਪ ...

ਪੂਰੀ ਖ਼ਬਰ »

ਸ.ਸੀ.ਸੈ. ਸਕੂਲ ਚੁਗਿੱਟੀ ਵਿਖੇ ਲਗਾਇਆ ਵਿਗਿਆਨ ਮੇਲਾ

ਚੁਗਿੱਟੀ/ਜੰਡੂਸਿੰਘਾ, 13 ਅਗਸਤ (ਨਰਿੰਦਰ ਲਾਗੂ)-ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਚੁਗਿੱਟੀ ਵਿਖੇ ਅੱਜ 'ਪੜ੍ਹੋ ਪੰਜਾਬ ਪੜ੍ਹਾਓ ਪੰਜਾਬ' ਤਹਿਤ ਵਿਗਿਆਨ ਮੇਲਾ ਕਰਵਾਇਆ ਗਿਆ | ਜਿਸ ਵਿਚ ਛੇਵੀਂ ਤੋਂ 10ਵੀਂ ਜਮਾਤ ਦੇ ਵਿਗਿਆਨ ਵਿਸ਼ੇ 'ਚ ਰੁਚੀ ਰੱਖਣ ਵਾਲੇ ...

ਪੂਰੀ ਖ਼ਬਰ »

ਨਕੋਦਰ 'ਚ ਇਕੋ ਦਿਨ 3 ਮੋਟਰਸਾਈਕਲ ਚੋਰੀ

ਨਕੋਦਰ, 13 ਅਗਸਤ (ਗੁਰਵਿੰਦਰ ਸਿੰਘ)-ਭਾਵੇਂ 15 ਅਗਸਤ ਮਨਾਉਣ ਦੇ ਮੌਕੇ ਸਰਕਾਰ ਵਲੋਂ ਪੁਲਿਸ ਦੇ ਪੁਖਤਾ ਪ੍ਰਬੰਧ ਕੀਤੇ ਗਏ ਹਨ ਪਰ ਅਸਮਾਜਿਕ ਤੱਤ ਚੋਰ ਗਰੋਹ ਨਕੋਦਰ 'ਚ ਪੂਰੀ ਤਰ੍ਹਾਂ ਸਰਗਰਮ ਹੈ ਅਤੇ ਆਏ ਦਿਨ ਮੋਟਰਸਾਈਕਲ ਚੋਰੀ ਕਰਕੇ ਚੋਰੀ ਦੀਆਂ ਘਟਨਾਵਾਂ ਨੂੰ ...

ਪੂਰੀ ਖ਼ਬਰ »

ਅਵਾਰਾ ਕੱੁਤੇ ਨੇ ਬੱਚੇ ਨੂੰ ਨੋਚਿਆ

ਡਰੋਲੀ ਕਲਾਂ, 13 ਅਗਸਤ ( ਸੰਤੋਖ ਸਿੰਘ) -ਡੇਰਾ ਸੰਤਪੁਰਾ ਜੱਬੜ ਨਜ਼ਦੀਕ ਪ੍ਰਵਾਸੀ ਮਜ਼ਦੂਰ ਦੇ 10 ਸਾਲ ਦੇ ਬੱਚੇ ਨੂੰ ਖੇਡਦਿਆਂ ਅਵਾਰਾਂਾ ਕੁੱਤੇ ਨੇ ਨੋਚਿਆ | ਜਾਣਕਾਰੀ ਦਿੰਦਿਆਂ ਬੱਚੇ ਦੀ ਮਾਤਾ ਕੰਨਿਆਂਵਤੀ ਪਤਨੀ ਧਰਮਪਾਲ ਨੇ ਦੱਸਿਆ ਕਿ ਬੇਟਾ ਰਜਤ ਪੁਲ ਨਜ਼ਦੀਕ ...

ਪੂਰੀ ਖ਼ਬਰ »

ਜਮਸ਼ੇਰ ਦੇ ਟਿੱਬਾ ਮੁਹੱਲਾ ਵਾਸੀ ਬਿਜਲੀ ਦੀਆਂ ਕਈ ਖ਼ਾਮੀਆਂ ਤੋਂ ਹਨ ਪ੍ਰੇਸ਼ਾਨ

ਜਮਸ਼ੇਰ ਖ਼ਾਸ, 13 ਅਗਸਤ (ਜਸਬੀਰ ਸਿੰਘ ਸੰਧੂ)-ਮੈਂਬਰ ਪੰਚਾਇਤ ਸੂਬੇਦਾਰ ਅਮਰੀਕ ਸਿੰਘ, ਭਜਨ ਸਿੰਘ, ਮੱਖਣ, ਬਲਵੀਰ, ਪਿਆਰਾ, ਵਿਜੇ, ਸੁਰਿੰਦਰ ਕੁਮਾਰ, ਸੁਖਦੇਵ ਸਿੰਘ, ਹਰਮੇਸ਼ ਲਾਲ, ਬਲਜਿੰਦਰ ਤੇ ਹੋਰ ਟਿੱਬਾ ਮੁਹੱਲਾ ਵਾਸੀਆਂ ਦੀ ਜਮਸ਼ੇਰ ਪਾਵਰਕਾਮ, ਜਲੰਧਰ ਕੈਂਟ ਤੋਂ ...

ਪੂਰੀ ਖ਼ਬਰ »





Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX