ਤਾਜਾ ਖ਼ਬਰਾਂ


ਫਰੀਦਕੋਟ ਜਿਲ੍ਹਾ ਪ੍ਰੀਸ਼ਦ ਦੀਆਂ 10 ਸੀਟਾਂ ਲਈ ਵੋਟਾਂ ਦੀ ਗਿਣਤੀ ਜਾਰੀ
. . .  38 minutes ago
ਫਰੀਦਕੋਟ 22 ਸਤੰਬਰ (ਜਸਵੰਤ ਪੁਰਬਾ, ਸਰਬਜੀਤ ਸਿੰਘ) ਫਰੀਦਕੋਟ ਜਿਲ੍ਹਾ ਪ੍ਰੀਸ਼ਦ ਦੀਆਂ 10 ਸੀਟਾਂ ਲਈ ਪਈਆਂ ਵੋਟਾਂ ਦੀ ਗਿਣਤੀ ਅਜੇ ਵੀ ਜਾਰੀ ਹੈ।
ਨਾਭਾ - ਮਲੇਵਾਲ ਜ਼ੋਨ ਤੋਂ ਕਾਂਗਰਸ ਦੀ ਰਾਜ ਕੌਰ 4743 ਵੋਟਾਂ ਨਾਲ ਜੇਤੂ
. . .  41 minutes ago
ਨਾਭਾ - ਦੁਲਦੀ ਜ਼ੋਨ ਤੋਂ ਕਾਂਗਰਸ ਦੀ ਮਨਜੀਤ ਕੌਰ 2949 ਵੋਟਾਂ ਨਾਲ ਜੇਤੂ
. . .  42 minutes ago
ਨਾਭਾ - ਟੌਹੜਾ ਜ਼ੋਨ ਤੋਂ ਕਾਂਗਰਸ ਦੇ ਤੇਜਪਾਲ ਸਿੰਘ 4841 ਵੋਟਾਂ ਨਾਲ ਜੇਤੂ
. . .  42 minutes ago
ਜ਼ਿਲ੍ਹਾ ਪ੍ਰੀਸ਼ਦ ਦੀਆਂ 4 ਸੀਟਾਂ ਤੋਂ ਕਾਂਗਰਸ ਨੇ ਤਿੰਨ ਜਿੱਤੀਆਂ
. . .  49 minutes ago
ਫ਼ਿਰੋਜ਼ਪੁਰ, 22 ਸਤੰਬਰ (ਜਸਵਿੰਦਰ ਸਿੰਘ ਸੰਧੂ, ਤਪਿੰਦਰ ਸਿੰਘ)- ਫ਼ਿਰੋਜ਼ਪੁਰ ਜ਼ਿਲ੍ਹਾ ਪ੍ਰੀਸ਼ਦ ਦੀਆਂ 14 ਸੀਟਾਂ ਵਿਚੋਂ ਕਾਂਗਰਸ ਪਹਿਲਾਂ ਹੀ 10 ਸੀਟਾਂ ਜਿੱਤ ਚੁੱਕੀ ਹੈ, ਜਦਕਿ ਹੋਏ ਚਾਰ ਜ਼ੋਨਾਂ ਦੇ ਮੁਕਾਬਲਿਆਂ 'ਚ ਤਿੰਨ ਸੀਟਾਂ ਹੋਰ ਜਿੱਤ ...
ਅਕਾਲੀ ਉਮੀਦਵਾਰ ਸ਼ਲਿੰਦਰ ਸਿੰਘ ਨੂੰ ਜ਼ਿਲ੍ਹਾ ਪ੍ਰੀਸ਼ਦ ਜ਼ੋਨ ਜੋਧਪੁਰ ਤੋਂ ਜੇਤੂ ਸਰਟੀਫਿਕੇਟ
. . .  51 minutes ago
ਫ਼ਿਰੋਜ਼ਪੁਰ, 22 ਸਤੰਬਰ (ਜਸਵਿੰਦਰ ਸਿੰਘ ਸੰਧੂ, ਤਪਿੰਦਰ ਸਿੰਘ)- 413 ਵੋਟਾਂ ਦੇ ਫ਼ਰਕ ਨਾਲ ਚੋਣ ਜਿੱਤਣ ਦੇ ਬਾਵਜੂਦ ਵੀ ਜੇਤੂ ਸਰਟੀਫਿਕੇਟ ਨਾ ਮਿਲਣ 'ਤੇ ਜ਼ਿਲ੍ਹਾ ਪ੍ਰੀਸ਼ਦ ਜ਼ੋਨ ਹਲਕਾ ਜੋਧਪੁਰ ਤੋਂ ...
ਦਸੂਹਾ ਦੇ 20 ਜ਼ੋਨਾਂ 'ਚ 15 'ਤੇ ਕਾਂਗਰਸ ਜੇਤੂ
. . .  58 minutes ago
ਦਸੂਹਾ ,22 ਸਤੰਬਰ [ਚੰਦਨ ਕੌਸ਼ਲ] - ਬਲਾਕ ਸੰਮਤੀ ਚੋਣਾਂ 'ਚ 20 ਜ਼ੋਨਾਂ 'ਚੋਂ ਕਾਂਗਰਸ ਨੇ 15 ਸੀਟਾਂ ,3 'ਤੇ ਅਕਾਲੀ ਦਲ ,1 'ਤੇ ਭਾਜਪਾ ਅਤੇ 1 ਆਜ਼ਾਦ ਉਮੀਦਵਾਰ ਜੇਤੂ ਰਹੇ ।
ਬਲਾਕ ਸੰਮਤੀ ਟਾਂਡਾ ਦੀਆ 19 ਸੀਟਾਂ ਤੋ ਕਾਂਗਰਸ 13 ਤੇ ਅਕਾਲੀ ਦਲ 6 ਤੇ ਜਿੱਤੇ
. . .  about 1 hour ago
ਟਾਂਡਾ , 22ਸਤੰਬਰ (ਦੀਪਕ ਬਹਿਲ) - ਬਲਾਕ ਸੰਮਤੀ ਟਾਂਡਾ ਦੇ ਕੁਲ 19 ਜ਼ੋਨਾਂ ਚੋ ਸਾਰੀਆਂ ਸੀਟਾਂ ਦੇ ਨਤੀਜੇ ਐਲਾਨ ਦਿੱਤੇ ਗਏ ਹਨ ਜਿਨਾ ਚੋ ਕਾਂਗਰਸ ਨੇ 13ਸੀਟਾਂ ਤੇ ਜਿੱਤ ਦਰਜ ਕਰ ਕੇ ਬਲਾਕ ਸੰਮਤੀ ਟਾਂਡਾ ਤੇ ਕਬਜ਼ਾ ਕੀਤਾ ਹੈ...
ਦੇਰ ਨਾਲ ਆਏ ਨਤੀਜੇ ਚ ਹਲਕਾ ਰਾਜਾਸਾਂਸੀ ਦੇ ਬਲਾਕ ਸੰਮਤੀ ਜ਼ੋਨ ਭਿੰਡੀ ਔਲਖ ਤੋਂ ਕਾਂਗਰਸ ਦੇ ਉਮੀਦਵਾਰ ਜਸਬੀਰ ਸਿੰਘ 700 ਵੋਟਾਂ ਦੇ ਫਰਕ ਨਾਲ ਜੇਤੂ ਰਹੇ
. . .  about 1 hour ago
ਜਿਲ੍ਹਾ ਪ੍ਰੀਸ਼ਦ ਜ਼ੋਨ ਬਾਹੜੋਵਾਲ ਤੋਂ ਕਾਂਗਰਸ ਦੀ ਕਮਲਜੀਤ ਚੇਤਾ 967 ਵੋਟਾ ਨਾਲ ਜੇਤ੍‍ੂ
. . .  about 1 hour ago
ਪੰਚਾਇਤ ਸੰਮਤੀ ਗੜ੍ਹਸ਼ੰਕਰ ਦੇ ਚੋਣ ਨਤੀਜਿਆਂ 'ਚ ਕਾਂਗਰਸ ਦੀ ਚੜ੍ਹਤ
. . .  about 1 hour ago
ਗੜ੍ਹਸ਼ੰਕਰ, 22 ਸਤੰਬਰ (ਧਾਲੀਵਾਲ)- ਬਲਾਕ ਗੜ੍ਹਸ਼ੰਕਰ ਦੀ ਪੰਚਾਇਤ ਸੰਮਤੀ ਦੇ ਚੋਣ ਨਤੀਜਿਆਂ 'ਚ ਕਾਂਗਰਸ ਦੀ ਚੜ੍ਹਤ ਸਾਹਮਣੇ ਆਈ ਹੈ। 24 ਜ਼ੋਨਾਂ ਦੇ ਚੋਣ ਨਤੀਜਿਆਂ 'ਚ 17 ਜ਼ੋਨਾਂ 'ਤੇ ਕਾਂਗਰਸ ਜੇਤੂ ਰਹੀ ਹੈ ...
ਜੰਮੂ-ਕਸ਼ਮੀਰ ਦੇ ਡੋਡਾ 'ਚ ਸੜਕ ਹਾਦਸੇ 'ਚ 5 ਦੀ ਮੌਤ , 8 ਜ਼ਖ਼ਮੀ
. . .  about 1 hour ago
ਸ੍ਰੀ ਅਨੰਦਪੁਰ 'ਚ ਕਾਂਗਰਸ 23 ਅਤੇ ਭਾਜਪਾ 1 'ਤੇ ਜੇਤੂ
. . .  about 1 hour ago
ਫਰੀਦਕੋਟ ਬਲਾਕ ਸੰਮਤੀ ਚੌਣਾਂ ਚ ਕਾਂਗਰਸ ਦੀ ਹੂੰਝਾ ਫੇਰ ਜਿੱਤ
. . .  about 1 hour ago
ਫਰੀਦਕੋਟ 22 ਸਤੰਬਰ (ਜਸਵੰਤ ਪੁਰਬਾ, ਸਰਬਜੀਤ ਸਿੰਘ) ਬਲਾਕ ਸੰਮਤੀ ਬਲਾਕ ਫਰੀਦਕੋਟ ਦੀਆਂ 17 ਸੀਟਾਂ ਚੋਂ 16 ਤੇ ਕਾਂਗਰਸ ਤੇ 1 ਸ਼੍ਰੋਮਣੀ ਅਕਾਲੀ ਦਲ, ਕੋਟਕਪੂਰਾ ਬਲਾਕ ਦੀਆਂ 16 ਸੀਟਾਂ ਚੋਂ 14 ...
ਬਲਾਕ ਸੰਮਤੀ ਟਾਂਡਾ ਦੀ ਮਿਆਨੀ ਸੀਟ ਤੇ ਅਕਾਲੀ ਦਲ ਦਾ ਕਬਜ਼ਾ
. . .  about 1 hour ago
ਟਾਂਡਾ ,22ਸਤੰਬਰ (ਦੀਪਕ ਬਹਿਲ) - ਬਲਾਕ ਸੰਮਤੀ ਟਾਂਡਾ ਦੀ ਵਕਾਰੀ ਮੰਨੀ ਜਾਨ ਵਾਲੀ ਮਿਆਨੀ ਸੀਟ ਦੇ ਐਲਾਨੇ ਗਏ ਨਤੀਜੇ ਦੋਰਾਨ ਅਕਾਲੀ ਦਲ ਦੇ ਓਮੀਦਵਾਰ ਰਨਵੀਰ ਸਿੰਘ ਬਿੱਲਾ ਨੇ 709 ਵੋਟਾਂ ਨਾਲ ਜਿੱਤ ਦਰਜ ...
ਮਾਹਿਲਪੁਰ ਦੀਆਂ ਸਾਰੀਆਂ ਜਿਲਾ ਪਰਿਸ਼ਦ ਸੀਟਾਂ ਤੇ ਕਾਂਗਰਸ ਦਾ ਕਬਜਾ
. . .  about 1 hour ago
ਮਾਹਿਲਪੁਰ ਚ ਕਾਂਗਰਸ ਵਲੋਂ 20 ਬਲਾਕ ਸੰਮਤੀ ਜ਼ੋਨਾਂ ਵਿਚੋਂ 17 ਤੇ ਜਿੱਤ ਪ੍ਰਾਪਤ ,ਬਸਪਾ ਦਾ ਵੀ ਖਾਤਾ ਖੁੱਲਾ
. . .  about 1 hour ago
ਬਲਾਕ ਸੰਮਤੀ ਮਨਸੂਰਪੁਰ ,ਘਮਰੌਦਾ ਅਤੇ ਅਗੇਤਾ 'ਚੋਂ ਕਾਂਗਰਸ ਜੇਤੂ
. . .  about 1 hour ago
ਅਕਾਲੀ ਦਲ ਨੇ 1 ਤੇ ਕਾਂਗਰਸ ਨੇ 2 ਜ਼ਿਲ੍ਹਾ ਪ੍ਰੀਸ਼ਦ ਸੀਟਾਂ ਜਿੱਤੀਆਂ
. . .  about 1 hour ago
25 ਸੀਟਾਂ ਵਿਚੋਂ ਸ਼੍ਰੋਮਣੀ ਅਕਾਲੀ ਦਲ 11 , ਕਾਂਗਰਸ 13 ਅਤੇ ਆਜ਼ਾਦ 1 ਸੀਟ 'ਤੇ ਕਾਬਜ਼
. . .  about 2 hours ago
ਮੌਲੀ ਬੈਦਵਾਨ ਬਲਾਕ ਸੰਮਤੀ ਅਤੇ ਤੀੜਾ ਜ਼ੋਨ ਜ਼ਿਲ੍ਹਾ ਪ੍ਰੀਸ਼ਦ ਦੀ ਦੁਬਾਰਾ ਕਾਊਂਟਿੰਗ ਸ਼ੁਰੂ
. . .  about 2 hours ago
ਬਲਾਕ ਸੰਮਤੀ ਜ਼ੋਨ ਖ਼ੁਰਦ (ਮਾਲੇਰਕੋਟਲਾ) ਤੋਂ ਕਾਂਗਰਸੀ ਉਮੀਦਵਾਰ ਸੁਖਵਿੰਦਰ ਿਸੰਘ ਖ਼ੁਰਦ ਨੇ ਇਕ ਵੋਟ ਤੇ ਜਿੱਤ ਕੀਤੀ ਹਾਸਲ
. . .  about 2 hours ago
ਧਾਰੀਵਾਲ ਬਲਾਕ ਸੰਮਤੀ ਵਿਚ ਨਨਾਣ ਭਰਜਾਈ ਜੇਤੂ ਰਹੀਆਂ
. . .  about 2 hours ago
ਜੈਤੋ ਬਲਾਕ ਸੰਮਤੀ 'ਚ 15 ਸੀਟਾਂ 'ਚੋਂ 13 ਤੇ ਕਾਂਗਰਸ ਅਤੇ 2 ਤੇ ਆਜ਼ਾਦ ਉਮੀਦਵਾਰ ਜੇਤੂ
. . .  about 2 hours ago
ਰਾਏਕੋਟ - ਲਗਾਤਾਰ ਹੋ ਰਹੀ ਬਾਰਿਸ਼ ਨੇ ਜੇਤੂ ਉਮੀਦਵਾਰਾਂ ਦੀ ਜਿੱਤ ਦਾ ਜਸ਼ਨ ਫਿੱਕਾ ਕੀਤਾ
. . .  about 2 hours ago
ਨਾਭਾ : ਬਲਾਕ ਸੰਮਤੀ ਥੂਹੀ ਤੋਂ ਕਾਂਗਰਸ ਦੇ ਉਮੀਦਵਾਰ ਗੁਰਮੀਤ ਸਿੰਘ 522 ਨਾਲ ਜੇਤੂ
. . .  about 2 hours ago
ਫ਼ਾਜ਼ਿਲਕਾ ਅਤੇ ਅਰਨੀਵਾਲਾ 'ਚ ਕਾਂਗਰਸ ਦੀ ਜਿੱਤ
. . .  about 2 hours ago
ਜ਼ਿਲ੍ਹਾ ਪ੍ਰੀਸ਼ਦ ਜ਼ੋਨ ਮਹੋਲੀ ਕਲਾਂ ਤੋਂ ਕਾਂਗਰਸ ਦੇ ਜਗਰੂਪ ਸੰਘ ਸੰਦੌੜ 6371 ਵੋਟਾਂ 'ਤੇ ਜੇਤੂ
. . .  about 2 hours ago
ਪੰਚਾਇਤ ਸੰਮਤੀ ਮਲੌਦ 'ਚ 13 ਕਾਂਗਰਸੀ, 1 ਅਕਾਲੀ ਅਤੇ 1 ਆਜ਼ਾਦ ਉਮੀਦਵਾਰ ਦੀ ਜਿੱਤ
. . .  about 2 hours ago
ਗਿੱਦੜਬਾਹਾ ਬਲਾਕ ਸੰਮਤੀ ਦੇ 9 ਨਤੀਜੇ ਐਲਾਨੇ
. . .  about 3 hours ago
ਪੰਚਾਇਤ ਸੰਮਤੀ ਲੰਬੀ ਦੀਆਂ 25 ਸੀਟਾਂ ਵਿਚੋਂ 10 ਦਾ ਨਤੀਜਾ ਐਲਾਨਿਆ
. . .  about 3 hours ago
ਜ਼ਿਲ੍ਹਾ ਪ੍ਰੀਸ਼ਦ ਅਤੇ ਲੋਹੀਆਂ ਬਲਾਕ ਸੰਮਤੀਆਂ ਦੀਆਂ ਸਾਰੀਆਂ 15 ਸੀਟਾਂ 'ਤੇ ਕਾਂਗਰਸ ਦੀ ਹੂੰਝਾ ਫੇਰ ਜਿੱਤ
. . .  about 3 hours ago
ਮਲੋਟ ਪੰਚਾਇਤ ਸੰਮਤੀ ਦੀਆਂ 23 ਸੀਟਾਂ ਵਿਚੋਂ ਅਕਾਲੀ ਦਲ ਨੇ 13 ਸੀਟਾਂ ਤੇ ਜਿੱਤ ਹਾਸਿਲ ਕੀਤੀ
. . .  about 3 hours ago
ਭਵਾਨੀਗੜ੍ਹ ਸਬੰਧੀ ਡਵੀਜਨ ਵਿਖੇ ਬਲਾਕ ਸੰਮਤੀ ਚੋਣਾਂ ਵਿੱਚ ਕਾਂਗਰਸ 14 ਜੋਨਾਂ ਤੇ ਜੇਤੂ, ਸ਼੍ਰੋਮਣੀ ਅਕਾਲੀ ਦਲ , ਆਮ ਆਦਮੀ ਪਾਰਟੀ ਅਤੇ ਅਜਾਦ ਨੂੰ ਮਿਲੀ ਇਕ - ਇਕ ਜੋਨ ਤੇ ਜਿੱਤ
. . .  about 3 hours ago
ਨਾਭਾ : ਬਲਾਕ ਸੰਮਤੀ ਕਕਰਾਲਾ 'ਚ ਕਾਂਗਰਸੀ ਉਮੀਦਵਾਰ ਚਮਕੌਰ ਸਿੰਘ 177 ਵੋਟਾਂ ਨਾਲ ਜੇਤੂ
. . .  about 3 hours ago
ਬਲਾਕ ਸੰਮਤੀ ਟਾਂਡਾ ਤੇ ਕਾਂਗਰਸ ਦਾ ਕਬਜ਼ਾ
. . .  about 3 hours ago
ਮਲੇਰਕੋਟਲਾ ਬਲਾਕ 2 'ਚ ਕਾਂਗਰਸ ਪਾਰਟੀ ਦੀ ਹੂੰਝਾਫੇਰ ਜਿੱਤ
. . .  about 3 hours ago
ਜ਼ਿਲ੍ਹਾ ਪਰਿਸ਼ਦ ਕਪੂਰਥਲਾ ਦੇ 10 ਜ਼ੋਨਾਂ ਤੋਂ 9 'ਚ ਕਾਂਗਰਸ ਜੇਤੂ
. . .  about 3 hours ago
ਨਾਭਾ ਦੇ ਬਲਾਕ ਸੰਮਤੀ ਦੁਲਦੀ ਜ਼ੋਨ ਤੋਂ ਕਾਂਗਰਸ ਦੀ ਜਸਵਿੰਦਰ ਕੌਰ 189 ਵੋਟਾਂ ਨਾਲ ਜੇਤੂ
. . .  about 3 hours ago
ਬਲਾਕ ਮਲੌਦ ਦੇ ਸੀਹਾਂ ਦੌਦ ਜ਼ੋਨ ਤੋਂ ਅਕਾਲੀ ਦਲ ਦੇ ਇਕਲੌਤੇ ਮੈਂਬਰ ਬਣੇ ਭਿੰਦਰ ਸਿੰਘ
. . .  about 3 hours ago
ਬਲਾਕ ਸੰਮਤੀ ਖਮਾਣੋਂ ਦੀਆਂ 8 ਸੀਟਾਂ 'ਤੇ ਕਾਂਗਰਸ, 6 'ਤੇ ਅਕਾਲੀ ਅਤੇ ਇੱਕ ਆਜ਼ਾਦ ਉਮੀਦਵਾਰ ਜੇਤੂ
. . .  about 3 hours ago
ਬਲਾਕ ਸੰਮਤੀ ਖਰੜ ਜ਼ੋਨ 3 ਰਡਿਆਲਾ ਤੋਂ ਅਕਾਲੀ ਉਮੀਦਵਾਰ ਦਲਜੀਤ ਕੌਰ 1368 ਵੋਟਾਂ ਲੈ ਕੇ ਜੇਤੂ
. . .  about 3 hours ago
ਜ਼ੋਨ 11 ਬਹਿਲੋਲਪੁਰ ਤੋਂ ਅਕਾਲੀ ਦਲ ਦੇ ਉਮੀਦਵਾਰ ਸੁਖਵਿੰਦਰ ਸਿੰਘ 2087 ਲੈ ਕੇ ਜੇਤੂ
. . .  about 3 hours ago
ਬਲਾਕ ਸੰਮਤੀ ਮਾਜਰੀ ਜ਼ੋਨ 13 ਤੀੜਾ ਤੋਂ ਕਾਂਗਰਸ ਉਮੀਦਵਾਰ ਰੋਹਿਤ ਮਿੱਤਲ 1947 ਲੈ ਕੇ ਜੇਤੂ
. . .  about 3 hours ago
ਜ਼ਿਲ੍ਹਾ ਪ੍ਰੀਸ਼ਦ ਬੰਗਾ ਜ਼ੋਨ ਦੇ ਕਾਂਗਰਸ ਦੇ ਕਮਲਜੀਤ ਬੰਗਾ 2798 ਵੋਟਾਂ ਨਾਲ ਜੇਤੂ
. . .  about 3 hours ago
ਗੁਰਦਾਸਪੁਰ : ਜ਼ਿਲਾ ਪ੍ਰੀਸ਼ਦ ਤੇ ਪੰਚਾਇਤ ਸੰਮਤੀ ਚੋਣਾਂ ਵਿਚ ਕਾਂਗਰਸ ਦੀ ਹੂੰਝਾ ਫੇਰ ਜਿੱਤ
. . .  about 3 hours ago
ਨਰੋਟ ਜੈਮਲ ਸਿੰਘ ਦੇ 15 ਜ਼ੋਨਾਂ ਵਿੱਚੋਂ 12 ਤੇ ਕਾਂਗਰਸ ਦੇ ਉਮੀਦਵਾਰ ਜੇਤੂ
. . .  about 3 hours ago
ਜ਼ਿਲ੍ਹਾ ਤਰਨਤਾਰਨ ਦੀਆਂ ਸਾਰੀਆਂ ਬਲਾਕ ਸੰਮਤੀਆਂ ਉੱਪਰ ਕਾਂਗਰਸ ਦੀ ਹੂੰਝਾ ਫੇਰ ਜਿੱਤ
. . .  about 3 hours ago
ਰਾਏਕੋਟ : ਤਿੰਨ ਜ਼ਿਲਾ ਪ੍ਰੀਸ਼ਦ ਜ਼ੋਨਾਂ ਤੋਂ ਕਾਂਗਰਸੀ ਉਮੀਦਵਾਰ ਜੇਤੂ
. . .  about 4 hours ago
ਬਲਾਕ ਸੰਮਤੀ ਜ਼ੋਨ ਢਿੱਲਵਾਂ ਤੋਂ ਅਕਾਲੀ ਦਲ ਦੀ ਸੁਖਵਿੰਦਰ ਕੌਰ ਜੇਤੂ
. . .  about 4 hours ago
ਹੋਰ ਖ਼ਬਰਾਂ..
ਜਲੰਧਰ : ਬੁਧਵਾਰ 31 ਸਾਉਣ ਸੰਮਤ 550
ਿਵਚਾਰ ਪ੍ਰਵਾਹ: ਉਹ ਦੇਸ਼ ਸਚਮੁੱਚ ਸਵਰਗ ਹੁੰਦੇ ਹਨ, ਜਿਥੇ ਆਪਸੀ ਸਬੰਧਾਂ ਜਾਂ ਰਿਸ਼ਤਿਆਂ ਦੀ ਇੱਜ਼ਤ ਕੀਤੀ ਜਾਂਦੀ ਹੈ। -ਮਹਾਤਮਾ ਗਾਂਧੀ

ਸ਼ਹੀਦ ਭਗਤ ਸਿੰਘ ਨਗਰ / ਬੰਗਾ

ਦੇਸ਼ ਦੀ ਆਜ਼ਾਦੀ ਦੇ 71 ਸਾਲ ਬਾਅਦ ਵੀ ਆਪਣੇ-ਆਪ ਨੂੰ ਅਸੁਰੱਖਿਅਤ ਮਹਿਸੂਸ ਕਰ ਰਹੀਆਂ ਨੇ ਔਰਤਾਂ

ਨਵਾਂਸ਼ਹਿਰ, 14 ਅਗਸਤ (ਗੁਰਬਖਸ਼ ਸਿੰਘ ਮਹੇ)- ਆਜ਼ਾਦੀ ਦੇ 71 ਸਾਲ ਬਾਅਦ ਵੀ ਔਰਤਾਂ ਆਪਣੇ ਆਪ ਨੂੰ ਅਸੁਰੱਖਿਅਤ ਮਹਿਸੂਸ ਕਰ ਰਹੀਆਂ ਹਨ | ਔਰਤ ਦੀ ਅਸੁਰੱਖਿਆ ਔਰਤ ਲਈ ਹੀ ਬੁਝਾਰਤ ਬਣੀ ਹੋਈ ਹੈ | ਘਰ, ਦਫ਼ਤਰ, ਕੰਮ ਸਥਾਨ ਅਤੇ ਜਨਤਕ ਥਾਵਾਂ ਆਦਿ 'ਤੇ ਔਰਤਾਂ ਸੁਰੱਖਿਅਤ ਨਹੀਂ ਹਨ | ਮਾਸੂਮ ਬੱਚੀਆਂ ਤੋਂ ਲੈ ਕੇ ਵਧੇਰੀ ਉਮਰ ਦੀਆਂ ਔਰਤਾਂ ਨਾਲ ਜਬਰ ਜਿਨਾਹ ਹੋ ਰਹੇ ਹਨ, ਛੇੜਛਾੜ ਦੀਆਂ ਘਟਨਾਵਾਂ ਤਾਂ ਆਮ ਹੋ ਗਈਆਂ ਹਨ | ਸਮਾਜ ਨੂੰ ਚੰਬੜੀ ਹੋਈ ਪੁਰਾਤਨ ਬਿਮਾਰੀ ਦਾਜ ਨਿੱਤ ਨਵ-ਵਿਆਹੁਤਾ ਲੜਕੀਆਂ ਦੀ ਜਾਨ ਲੈ ਰਹੀ ਹੈ | ਔਰਤ ਨੂੰ ਮਰਦ ਦੇ ਬਰਾਬਰ ਕੰਮ ਦੀ ਮਰਦ ਦੇ ਬਰਾਬਰ ਉਜਰਤ ਨਹੀਂ ਮਿਲ ਰਹੀ | ਔਰਤਾਂ ਦਾ ਵੱਡਾ ਹਿੱਸਾ ਘਰਾਂ ਦੇ ਕੰਮ ਕਾਜ ਅਤੇ ਬੱਚਿਆਂ ਦੇ ਪਾਲਣ ਪੋਸ਼ਣ ਤੱਕ ਸੀਮਤ ਹਨ | ਕੰਮਕਾਜੀ ਔਰਤਾਂ ਦੀਆਂ ਜਥੇਬੰਦੀਆਂ ਮਜ਼ਬੂਤ ਨਹੀਂ ਹਨ | ਭਾਵੇਂ ਅੱਜ ਔਰਤਾਂ ਪਾਇਲਟ ਹਨ, ਪੁਲਿਸ ਪ੍ਰਸ਼ਾਸਨਿਕ ਅਧਿਕਾਰੀ ਹਨ, ਰਾਜਨੀਤੀ ਦੇ ਖੇਤਰ ਵਿਚ, ਅਧਿਆਪਨ ਦੇ ਖੇਤਰ ਵਿਚ ਮੱਲ੍ਹਾਂ ਮਾਰ ਕੇ ਕਾਮਯਾਬੀਆਂ ਦੀਆਂ ਬੁਲੰਦੀਆਂ ਉੱਤੇ ਪਹੰੁਚੀਆਂ ਹਨ ਪਰ ਸਮਾਜ ਦਾ ਵੱਡਾ ਹਿੱਸਾ ਇਨ੍ਹਾਂ ਖੇਤਰਾਂ ਤੋਂ ਅਣਭਿੱਜ ਹਨ | ਅੱਜ ਸਾਡੇ ਸਮਾਜ ਦੀ ਔਰਤ ਦੋਹਰੀ ਮਾਨਸਿਕਤਾ ਵਿਚ ਲੰਘ ਰਹੀ ਹੈ, ਸਮਾਜ ਦਾ ਖੁੱਲ੍ਹਾਪਣ ਉਸ ਨੂੰ ਅੱਗੇ ਵਧਣ ਲਈ ਪ੍ਰੇਰਦਾ ਹੈ ਪਰ ਦੂਜੇ ਪਾਸੇ ਜਾਗੀਰੂ ਪ੍ਰਬੰਧ ਦੀਆਂ ਜ਼ੰਜੀਰਾਂ ਉਸ ਦੇ ਪੈਰਾਂ ਨੂੰ ਜਕੜੀ ਬੈਠੀਆਂ ਹਨ | ਇੱਥੇ ਇਹ ਜ਼ਿਕਰਯੋਗ ਹੈ ਕਿ ਪੁਲਿਸ ਵੀ ਛੇੜਛਾੜ ਤੇ ਜਬਰ ਜ਼ਿਨਾਹ ਦੇ ਬਹੁਤੇ ਮਾਮਲਿਆਂ 'ਚ ਰਾਜਨੀਤਿਕ ਦਬਾਅ ਹੇਠ ਕੰਮ ਕਰਦੀ ਹੈ | ਗ਼ਰੀਬ ਤੇ ਅਮੀਰ ਲੋਕਾਂ ਲਈ ਪੁਲਿਸ ਦੇ ਵੱਖਰੇ ਨਿਯਮ ਹਨ, ਕਈ ਮਾਮਲਿਆਂ 'ਚ ਪੁਲਿਸ ਕਾਨੂੰਨ ਮੁਤਾਬਿਕ ਘੱਟ ਤੇ ਮੂਡ ਮੁਤਾਬਿਕ ਵੱਧ ਕੰਮ ਕਰਦੀ ਹੈ ਜਦ ਕਿ ਭਾਰਤ ਦੀ ਸਰਬ ਉੱਚ ਅਦਾਲਤ ਵਲੋਂ 12 ਨਵੰਬਰ 2013 ਨੂੰ (ਰਿੱਟ ਪਟੀਸ਼ਨ ਨੰਬਰ 68 ਆਫ਼ 2008 ਵਿਚ) ਐਫ.ਆਈ.ਆਰ.ਦਰਜ ਕਰਨ ਸਬੰਧੀ ਜੋ ਹਦਾਇਤਾਂ ਜਾਰੀ ਕੀਤੀਆਂ ਸਨ ਉਸ 'ਚ ਪੰਜ ਜੱਜ ਸਾਹਿਬਾਨਾਂ ਵਲੋਂ ਹੁਕਮ ਜਾਰੀ ਕੀਤੇ ਸਨ ਕਿ ਆਈ.ਪੀ.ਸੀ. ਦੀ ਧਾਰਾ 154 ਮੁਤਾਬਿਕ ਐੱਫ.ਆਈ.ਆਰ. ਦਰਜ ਕਰਨਾ ਜ਼ਰੂਰੀ ਹੈ ਜਿਸ ਵਿਚ ਵਿਸ਼ੇਸ਼ ਜ਼ਿਕਰ ਕੀਤਾ ਗਿਆ ਹੈ ਕਿ ਪੁਲਿਸ ਦੁਆਰਾ ਹੱਥ ਪਾਉਣ ਯੋਗ ਅਪਰਾਧ ਹੋਣ 'ਤੇ ਮੁੱਢਲੀ ਇਨਕੁਆਰੀ ਨਹੀਂ ਕੀਤੀ ਜਾ ਸਕਦੀ ਪਰ ਲੱਗਦੇ ਕਿ ਜ਼ਿਲ੍ਹੇ ਦੀ ਪੁਲਿਸ ਮਾਣਯੋਗ ਸੁਪਰੀਮ ਕੋਰਟ ਦੀਆਂ ਹਦਾਇਤਾਂ ਨੂੰ ਵੀ ਨਹੀਂ ਮੰਨਦੀ | ਪਿਛਲੇ ਦਿਨੀਂ ਪਿੰਡ ਛੂਛੇਵਾਲ 'ਚ ਇਕ ਗ਼ਰੀਬ ਪਰਿਵਾਰ ਦੀ ਲੜਕੀ ਨਾਲ ਹੋਏ ਜਬਰ ਜ਼ਨਾਹ ਸਬੰਧੀ ਥਾਣਾ ਪੋਜੇਵਾਲ ਵਿਖੇ ਮੁਕੱਦਮਾ ਨੰਬਰ 33 ਦਰਜ ਕੀਤਾ ਗਿਆ ਜਿਸ ਵਿਚ ਅੱਜ ਤੱਕ ਕਥਿਤ ਦੋਸ਼ੀ ਗਿ੍ਫ਼ਤਾਰ ਨਹੀਂ ਕੀਤਾ ਗਿਆ | ਉਸ ਮਾਮਲੇ ਦੀ ਜਾਂਚ ਐੱਸ.ਐੱਸ.ਪੀ. ਵਲੋਂ ਐੱਸ.ਪੀ. (ਡੀ) ਨੂੰ ਸੌਾਪੀ ਗਈ ਹੈ | ਪੀੜਤ ਪਰਿਵਾਰ ਨੂੰ ਲਗਾਤਾਰ ਪੁਲਿਸ ਵਲੋਂ ਬੁਲਾ ਕੇ ਜ਼ਲੀਲ ਕੀਤਾ ਜਾ ਰਿਹਾ ਹੈ | ਥਾਣਾ ਸਿਟੀ ਨਵਾਂਸ਼ਹਿਰ ਵਿਖੇ ਜਬਰ ਜ਼ਿਨਾਹ ਦੇ ਦਰਜ 115 ਨੰਬਰ ਮਾਮਲੇ 'ਚ ਵੀ ਪੁਲਿਸ ਨੇ ਕਥਿਤ ਦੋਸ਼ੀ ਨੂੰ ਹਾਲੇ ਤੱਕ ਗਿ੍ਫ਼ਤਾਰ ਨਹੀਂ ਕੀਤਾ ਸਗੋਂ ਕਾਗਜ਼ੀ-ਪੱਤਰੀ ਖਾਨਾਪੂਰਤੀ ਕੀਤੀ ਜਾ ਰਹੀ ਹੈ | ਇਸ ਮਾਮਲੇ ਲੋੜੀਂਦੇ ਕਥਿਤ ਦੋਸ਼ੀ ਮਨਪ੍ਰੀਤ ਸਿੰਘ ਉਰਫ਼ ਮਨੀ ਵਾਸੀ ਸਿਰਸਾ ਕਾਲੋਨੀ ਨਵਾਂਸ਼ਹਿਰ ਬਾਰੇ ਸ਼ਿਕਾਇਤ ਕਰਤਾ ਕਈ ਵਾਰ ਸੂਚਨਾ ਦੇ ਚੁੱਕੇ ਹਨ ਪਰ ਪੁਲਿਸ ਇਸ ਮਾਮਲੇ 'ਚ ਕਿਹੜੇ ਦਬਾਅ ਹੇਠ ਕੰਮ ਕਰ ਰਹੀ ਹੈ ਇਸ ਬਾਰੇ ਉਹੀ ਜਾਣਦੀ ਹੋਵੇਗੀ | ਦੂਸਰੇ ਪਾਸੇ ਨਵਾਂਸ਼ਹਿਰ ਦੇ ਹੀ ਇਕ ਗ਼ਰੀਬ ਪਰਿਵਾਰ ਦੇ ਲੜਕੇ ਨੇ ਇਕ ਲੜਕੀ ਜੋ ਕਿ ਦੋਨੋਂ ਬਾਲਗ ਹਨ ਅਤੇ ਉਨ੍ਹਾਂ ਆਪਣੀ ਮਰਜ਼ੀ ਨਾਲ ਸ਼ਾਦੀ ਕੀਤੀ ਹੈ, ਲੜਕੇ ਦੇ ਪਰਿਵਾਰ ਨੂੰ ਗ਼ਰੀਬ ਹੋਣ ਕਾਰਕੇ ਲਗਾਤਾਰ ਥਾਣਾ ਸਿਟੀ ਬੁਲਾ ਕੇ ਖੱਜਲ ਕੀਤਾ ਜਾ ਰਿਹਾ ਹੈ | ਥਾਣਾ ਬਲਾਚੌਰ ਵਿਖੇ ਇਸੇ ਸਾਲ ਦਰਜ ਕੀਤੇ ਗਏ ਧਾਰਾ 376 ਅਧੀਨ 62 ਨੰਬਰ ਮੁਕੱਦਮੇ 'ਚ ਪੀੜਤ ਨੇ ਸ਼ਿਕਾਇਤ ਕਰਕੇ ਤਫ਼ਤੀਸ਼ੀ ਅਫ਼ਸਰ ਦੀ ਕਥਿਤ ਦੋਸ਼ੀ ਨਾਲ ਮਿਲੀ ਭੁਗਤ ਕਰਕੇ ਉਸ ਨੂੰ ਬਦਲਣ ਦੀ ਮੰਗ ਕੀਤੀ ਸੀ ਜੋ ਹਾਲੇ ਤੱਕ ਨਹੀਂ ਬਦਲਿਆ ਗਿਆ | ਪੀੜਤ ਲੜਕੀ ਨੇ ਦੋਸ਼ ਲਾਇਆ ਕਿ ਤਫ਼ਤੀਸ਼ੀ ਕਥਿਤ ਦੋਸ਼ੀ ਦੀ ਖੁੱਲ੍ਹ ਕੇ ਮਦਦ ਕਰ ਰਿਹਾ ਹੈ | ਔਰਤਾਂ ਦੇ ਹੱਕਾਂ ਲਈ ਲਗਾਤਾਰ ਸੰਘਰਸ਼ਸ਼ੀਲ ਜਥੇਬੰਦੀ ਇਸਤਰੀ ਜਾਗਿ੍ਤੀ ਮੰਚ ਪੰਜਾਬ ਦੇ ਪ੍ਰਧਾਨ ਬੀਬੀ ਗੁਰਬਖਸ਼ ਕੌਰ ਸੰਘਾ, ਰੁਪਿੰਦਰ ਕੌਰ ਦੁਰਗਾਪੁਰ, ਸੁਦੇਸ਼ ਕੁਮਾਰੀ ਮਾਹਿਲ ਗਾਹਿਲਾਂ, ਸੁਖਜਿੰਦਰ ਕੌਰ ਮਾਹਿਲ ਗਹਿਲਾਂ, ਬਲਵੀਰ ਕੌਰ ਸੰਘਾ, ਜੈਸਮੀਨ, ਬਲਵਿੰਦਰ ਕੌਰ ਬੈਂਸ, ਸੱਤਿਆ ਦੇਵੀ, ਸੰਤੋਸ਼ ਦੁਰਗਾਪੁਰ ਵਲੋਂ ਉਪਰੋਕਤ ਮਾਮਲਿਆਂ ਨੂੰ ਲੈ ਕੇ ਤੇ ਔਰਤਾਂ ਦੀ ਸੁਰੱਖਿਆ ਨੂੰ ਲੈ ਕੇ ਅੱਜ ਪੁਲਿਸ ਿਖ਼ਲਾਫ਼ ਰੋਸ ਮੁਜ਼ਾਹਰਾ ਕੀਤਾ ਗਿਆ | ਇਸ ਮੌਕੇ ਬੀਬੀ ਗੁਰਬਖਸ਼ ਕੌਰ ਸੰਘਾ ਨੇ ਕਿਹਾ ਕਿ ਬੱਚੀਆਂ ਨਾਲ ਜਬਰ ਜ਼ਿਨਾਹ ਦੇ ਮਾਮਲਿਆਂ 'ਚ ਫਾਂਸੀ ਦੀ ਸਜ਼ਾ ਦੀ ਮੰਗ ਉੱਠ ਰਹੀ ਹੈ ਪਰ ਇਸ ਨਾਲ ਮਾਮਲਾ ਹੱਲ ਨਹੀਂ ਹੋਣ ਵਾਲਾ ਕਿਉਂਕਿ ਨੈਤਿਕ ਕਦਰਾਂ ਕੀਮਤਾਂ ਖ਼ਤਮ ਹੋ ਗਈਆਂ ਹਨ | ਵੱਡੇ-ਵੱਡੇ ਘਰਾਣੇ ਅੱਧ ਨੰਗੀਆਂ ਲੜਕੀਆਂ ਦੀਆਂ ਤਸਵੀਰਾਂ ਲਾ ਕੇ ਆਪਣੇ ਪ੍ਰੋਡਕਟ ਵੇਚਦੇ ਹਨ, ਨਸ਼ੀਲੇ ਪਦਾਰਥਾਂ ਦੀ ਤਸਕਰੀ ਅਤੇ ਗੰਦੀ ਗਾਇਕੀ ਦਾ ਬੱਚਿਆਂ ਤੇ ਬੁਰਾ ਅਸਰ ਪੈ ਰਿਹਾ ਹੈ, ਬੱਚੀਆਂ ਬੁਰੇ ਹਾਲਾਤਾਂ 'ਚੋ ਲੰਘ ਰਹੀਆਂ ਹਨ | ਪਹਿਲੇ ਕੰਨਿ੍ਹਆਂ ਭਰੂਣ ਹੱਤਿਆ ਅਤੇ ਹੁਣ ਛੋਟੀਆਂ-ਛੋਟੀਆਂ ਬੱਚੀਆਂ ਨਾਲ ਹੋ ਰਹੇ ਜਬਰ ਜ਼ਿਨਾਹ ਦੇ ਮਾਮਲਿਆਂ ਨੇ ਸਮਾਜ ਨੂੰ ਸ਼ਰਮਸਾਰ ਕਰਕੇ ਰੱਖ ਦਿੱਤਾ ਹੈ | ਉਨ੍ਹਾਂ ਆਖਿਆ ਕਿ ਅੱਜ ਸਖ਼ਤ ਲੋੜ ਹੈ ਪੁਲਿਸ ਪ੍ਰਬੰਧਾਂ ਦੇ ਸੁਧਾਰ ਦੀ ਅਤੇ ਔਰਤਾਂ ਵਿਰੁੱਧ ਹੋ ਰਹੇ ਅੱਤਿਆਚਾਰਾਂ ਨੂੰ ਸਖ਼ਤੀ ਨਾਲ ਨੱਥ ਪਾਉਣ ਦੀ |

ਸੰਵਿਧਾਨ ਦੀਆਂ ਕਾਪੀਆਂ ਸਾੜਨ ਵਾਲਿਆਂ ਵਿਰੁੱਧ ਦੇਸ਼ ਧਰੋਹ ਦਾ ਮੁਕੱਦਮਾ ਦਰਜ ਕਰਨ ਦੀ ਮੰਗ

ਨਵਾਂਸ਼ਹਿਰ, 14 ਅਗਸਤ (ਗੁਰਬਖਸ਼ ਸਿੰਘ ਮਹੇ)- ਐੱਸ. ਸੀ./ ਬੀ. ਸੀ. ਅਧਿਆਪਕ ਯੂਨੀਅਨ ਅਤੇ ਲੋਕ ਚੇਤਨਾ ਫ਼ਰੰਟ ਵਲੋਂ ਮਾਣਯੋਗ ਰਾਸ਼ਟਰਪਤੀ ਭਾਰਤ ਦੇ ਨਾਂ ਇਕ ਮੰਗ ਪੱਤਰ ਡਿਪਟੀ ਕਮਿਸ਼ਨਰ ਰਾਹੀਂ ਭੇਜਿਆ ਗਿਆ | ਇਸ ਵਿਚ ਬਾਬਾ ਸਾਹਿਬ ਡਾ: ਬੀ. ਆਰ ਅੰਬੇਡਕਰ ਦਾ ਅਪਮਾਨ ਕਰਨ ...

ਪੂਰੀ ਖ਼ਬਰ »

ਦਰਜਾ ਚਾਰ ਗੌਰਮਿੰਟ ਇੰਪਲਾਈਜ਼ ਯੂਨੀਅਨ ਵਲੋਂ ਡੀ. ਸੀ. ਨੂੰ ਮੰਗ ਪੱਤਰ

ਨਵਾਂਸ਼ਹਿਰ, 14 ਅਗਸਤ (ਹਰਵਿੰਦਰ ਸਿੰਘ)- ਦਰਜਾ ਚਾਰ ਗੌਰਮਿੰਟ ਇੰਪਲਾਈਜ਼ ਯੂਨੀਅਨ ਪੰਜਾਬ ਦੇ ਫ਼ੈਸਲੇ ਤੇ 24 ਘੰਟੇ ਦੀ ਭੁੱਖ ਹੜਤਾਲ ਦੀ ਸਮਾਪਤੀ ਤੋਂ ਬਾਅਦ ਵਿਨੈ ਬਬਲਾਨੀ ਡਿਪਟੀ ਕਮਿਸ਼ਨਰ ਸ਼ਹੀਦ ਭਗਤ ਸਿੰਘ ਨਗਰ ਨੂੰ ਆਪਣੀਆਂ ਮੰਗਾਂ ਸਬੰਧੀ ਮੰਗ ਪੱਤਰ ਦਿੱਤਾ ...

ਪੂਰੀ ਖ਼ਬਰ »

ਅਮਰਦੀਪ ਸਕੂਲ ਵਿਖੇ ਸਿਹਤ ਸੇਵਾਵਾਂ ਸਬੰਧੀ ਜਾਗਰੂਕਤਾ ਸੈਮੀਨਾਰ

ਮੁਕੰਦਪੁਰ, 14 ਅਗਸਤ (ਦੇਸ ਰਾਜ ਬੰਗਾ, ਅਮਰੀਕ ਸਿੰਘ ਢੀਂਡਸਾ)- ਅਮਰਦੀਪ ਸੈਕੰਡਰੀ ਸਕੂਲ ਮੁਕੰਦਪੁਰ ਵਿਚ ਵਿਦਿਆਰਥੀਆਂ ਨੂੰ ਡਾੇਗੂ, ਮਲੇਰੀਆਂ, ਚਿਕਨ ਗੁਨੀਆਂ ਤੇ ਹੈਪਾਟਾਈਟਸ ਬਿਮਾਰੀਆਂ, ਸੰਤੁਲਿਤ ਭੋਜਨ ਅਤੇ ਨਸ਼ਿਆਂ ਬਾਰੇ ਜਾਗਰੂਕ ਕਰਨ ਲਈ ਸਰਕਾਰੀ ਹਸਪਤਾਲ ...

ਪੂਰੀ ਖ਼ਬਰ »

ਖੰਡ ਮਿੱਲ ਫਗਵਾੜਾ ਨੇ ਜੇ ਬਕਾਇਆ ਰਾਸ਼ੀ ਨਾ ਦਿੱਤੀ ਤਾਂ ਹਾਈਵੇ ਜਾਮ ਕਰਾਂਗੇ- ਕਿਸਾਨ ਆਗੂ

ਬਹਿਰਾਮ, 14 ਅਗਸਤ (ਨਛੱਤਰ ਸਿੰਘ ਬਹਿਰਾਮ)- ਗੰਨਾ ਕਿਸਾਨਾਂ ਦੀ 2017-18 ਦੀ ਬਕਾਇਆ ਰਾਸ਼ੀ ਜੋ ਖੰਡ ਮਿੱਲ ਫਗਵਾੜਾ ਵੱਲ ਖੜ੍ਹੀ ਹੈ, ਜੇ ਥੋੜੇ ਦਿਨਾਂ ਵਿਚ ਨਾ ਮਿਲੀ ਤਾਂ ਹਾਈਵੇ ਜਾਮ ਕੀਤਾ ਜਾਵੇਗਾ | ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਕਿਸਾਨ ਆਗੂ ਸੰਦੀਪ ਸਿੰਘ ਲਾਲੀ ...

ਪੂਰੀ ਖ਼ਬਰ »

ਗੰਨਾ ਸੰਘਰਸ਼ ਕਮੇਟੀ ਵਲੋਂ ਰੋਸ ਧਰਨਾ 17 ਨੂੰ

ਨਵਾਂਸ਼ਹਿਰ, 14 ਅਗਸਤ (ਹਰਵਿੰਦਰ ਸਿੰਘ)- ਗੰਨਾ ਸੰਘਰਸ਼ ਕਮੇਟੀ ਨਵਾਂਸ਼ਹਿਰ ਵਲੋਂ ਗੰਨੇ ਦੀ ਫਸਲ ਦਾ 2017 ਤੋਂ ਬਕਾਇਆ ਨਾ ਦਿੱਤੇ ਜਾਣ ਦੇ ਵਿਰੋਧ ਵਿਚ 17 ਅਗਸਤ ਨੂੰ ਸਵੇਰੇ 10 ਵਜੇ ਵੱਖ ਵੱਖ ਕਿਸਾਨ ਜਥੇਬੰਦੀਆਂ ਦੇ ਸਹਿਯੋਗ ਨਾਲ ਸ਼ੂਗਰ ਮਿਲ ਨਵਾਂਸ਼ਹਿਰ ਦੇ ਸਾਹਮਣੇ ...

ਪੂਰੀ ਖ਼ਬਰ »

ਰਾਹੋਂ ਕੌਾਸਲ ਦੇ ਪ੍ਰਧਾਨ ਅੱਜ ਲਹਿਰਾਉਣਗੇ ਰਾਸ਼ਟਰੀ ਝੰਡਾ

ਰਾਹੋਂ, 14 ਅਗਸਤ (ਭਾਗੜਾ)- ਰਾਹੋਂ ਨਗਰ ਕੌਾਸਲ ਵੱਲੋਂ ਸਵਤੰਤਰਤਾ ਦਿਵਸ 15 ਅਗਸਤ ਨੂੰ ਕੌਾਸਲ ਦਫ਼ਤਰ ਵਿਖੇ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ | ਇਸ ਮੌਕੇ ਰਾਹੋਂ ਕੌਾਸਲ ਦੇ ਪ੍ਰਧਾਨ ਹੇਮੰਤ ਕੁਮਾਰ ਰਨਦੇਵ ਰਾਸ਼ਟਰੀ ਝੰਡਾ ਲਹਿਰਾਉਣਗੇ | ਇਸ ਮੌਕੇ ਰਾਸ਼ਟਰੀ ਗੀਤ ਦੇ ...

ਪੂਰੀ ਖ਼ਬਰ »

ਡੀ. ਸੀ. ਤੇ ਐੱਸ. ਐੱਸ. ਪੀ. ਵਲੋਂ ਆਜ਼ਾਦੀ ਦਿਵਸ ਤਿਆਰੀਆਂ ਦਾ ਜਾਇਜ਼ਾ

ਨਵਾਂਸ਼ਹਿਰ, 14 ਅਗਸਤ (ਗੁਰਬਖਸ਼ ਸਿੰਘ ਮਹੇ)- ਦੇਸ਼ ਦੇ 72ਵੇਂ ਅਜ਼ਾਦੀ ਦਿਵਸ ਨੂੰ ਜ਼ਿਲ੍ਹਾ ਪੱਧਰ 'ਤੇ ਮਨਾਉਣ ਲਈ ਆਈ. ਟੀ. ਆਈ. ਸਟੇਡੀਅਮ ਨਵਾਂਸ਼ਹਿਰ ਵਿਖੇ ਸਮੁੱਚੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ | ਰਾਜ ਦੇ ਉਦਯੋਗ ਤੇ ਵਣਜ ਮੰਤਰੀ ਸ੍ਰੀ ਸੁੰਦਰ ਸ਼ਾਮ ਅਰੋੜਾ 15 ਅਗਸਤ ...

ਪੂਰੀ ਖ਼ਬਰ »

ਸਰਕਾਰੀ ਕੰਨਿਆ ਹਾਈ ਸਕੂਲ ਮੇਹਲੀ ਨੂੰ ਅੱਪਗ੍ਰੇਡ ਕਰਨ ਦੀ ਕਾਰਵਾਈ ਨੀਂਹ ਪੱਥਰ ਤੱਕ ਹੀ ਸੀਮਤ

ਮੇਹਲੀ, 14 ਅਗਸਤ (ਸੰਦੀਪ ਸਿੰਘ)- ਸਰਕਾਰੀ ਕੰਨਿਆ ਹਾਈ ਸਕੂਲ ਪਿੰਡ ਮੇਹਲੀ ਨੂੰ 10+2 ਤੱਕ ਕਰਨ ਤੇ ਨਵੀਂ ਉਸਾਰੀ ਜਾਣ ਵਾਲੀ ਇਮਾਰਤ ਦਾ ਨੀਂਹ ਪੱਥਰ ਰੱਖੇ ਜਾਣ ਦੇ 10 ਸਾਲ ਬੀਤ ਜਾਣ ਮਗਰੋਂ ਵੀ ਸਕੂਲ 10+2 ਤੱਕ ਨਹੀਂ ਹੋ ਸਕਿਆ, ਜਿਸ ਕਾਰਨ ਪਿੰਡ ਮੇਹਲੀ ਵਾਸੀਆਂ ਤੇ ਇਲਾਕਾ ...

ਪੂਰੀ ਖ਼ਬਰ »

ਵਿਦਿਆਰਥੀਆਂ 'ਚ ਵਿਗਿਆਨਿਕ ਚੇਤਨਤਾ ਪੈਦਾ ਕਰਨ ਹਿਤ ਸਾਇੰਸ ਮੇਲੇ ਲਗਾਉਣਾ ਇਕ ਸ਼ਲਾਘਾਯੋਗ ਉਪਰਾਲਾ-ਡਾ: ਦੇਵ ਰਾਜ ਭੰੂਬਲਾ

ਨਵਾਂਸ਼ਹਿਰ 14 ਅਗਸਤ (ਗੁਰਬਖਸ਼ ਸਿੰਘ ਮਹੇ)- ਵਿਦਿਆਰਥੀਆਂ 'ਚ ਵਿਗਿਆਨਿਕ ਚੇਤਨਤਾ ਪੈਦਾ ਕਰਨ ਹਿਤ ਸਿੱਖਿਆ ਸਕੱਤਰ ਕਿ੍ਸ਼ਨ ਕੁਮਾਰ ਵਲੋਂ ਪੜੋ੍ਹ ਪੰਜਾਬ-ਪੜਾਓ ਪੰਜਾਬ ਤਹਿਤ ਸਕੂਲਾਂ ਵਿਚ ਸਾਇੰਸ ਮੇਲੇ ਲਗਾਉਣਾ ਇਕ ਸ਼ਲਾਘਾ ਯੋਗ ਉਪਰਾਲਾ ਹੈ | ਇਨ੍ਹਾਂ ਵਿਚਾਰਾ ਦਾ ...

ਪੂਰੀ ਖ਼ਬਰ »

ਸਕੌਲਰ ਸਕੂਲ ਲਧਾਣਾ ਉੱਚਾ 'ਚ ਆਜ਼ਾਦੀ ਦਿਵਸ ਮਨਾਇਆ

ਬੰਗਾ, 14 ਅਗਸਤ (ਕਰਮ ਲਧਾਣਾ)- ਸਕੌਲਰ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਲਧਾਣਾ ਉੱਚਾ ਵਿਖੇ ਅਧਿਆਪਕਾਂ ਅਤੇ ਵਿਦਿਆਰਥੀਆਂ ਨੇ ਭਾਰਤ ਦੀ ਅਜ਼ਾਦੀ ਅਜ਼ਾਦੀ ਦਿਵਸ ਮਨਾਇਆ | ਸਮਾਗਮ ਦੀ ਸ਼ੁਰੂਆਤ ਵਿਚ ਸਕੂਲ ਦੇ ਮੈਨੇਜਿੰਗ ਡਾਇਰੈਕਟਰ ਕੁਲਵਿੰਦਰ ਸਿੰਘ ਵਲੋਂ ਤਿਰੰਗਾ ...

ਪੂਰੀ ਖ਼ਬਰ »

ਕੇ. ਸੀ. ਐੱਸ. ਐੱਮ. ਸੀ. ਏ. ਕਾਲਜ ਵਿਖੇ ਆਜ਼ਾਦੀ ਦਿਹਾੜਾ ਮਨਾਇਆ

ਨਵਾਂਸ਼ਹਿਰ, 14 ਅਗਸਤ (ਗੁਰਬਖਸ਼ ਸਿੰਘ ਮਹੇ)- ਕੇ. ਸੀ. ਕਾਲਜ ਆਫ਼ ਮੈਨੇਜਮੈਂਟ ਵਿਖੇ ਕਾਰਜਕਾਰੀ ਪਿ੍ੰ. ਪਰਮਿੰਦਰ ਸਿੰਘ ਦੀ ਅਗਵਾਈ ਹੇਠ ਆਜ਼ਾਦੀ ਦਿਹਾੜਾ ਮਨਾਇਆ ਗਿਆ | ਇਸ ਮੌਕੇ ਪੋ੍ਰ. ਮਨਜੀਤ ਕੌਰ, ਅਮਿਤਾ, ਮਨਜੀਤ ਕੌਰ, ਅਸ਼ੋਕ ਕੁਮਾਰ, ਹਰਦੀਪ ਕੌਰ ਨੇ ਵਿਦਿਆਰਥੀਆਂ ...

ਪੂਰੀ ਖ਼ਬਰ »

ਸੰਤ ਨਿਰੰਜਣ ਦਾਸ ਡੇਰਾ ਪ੍ਰੇਮਪੁਰਾ ਜਗਤਪੁਰ ਸ਼ਰਧਾਂਜਲੀ ਦੇਣ ਪਹੁੰਚੇ

ਮੁਕੰਦਪੁਰ, 14 ਅਗਸਤ (ਦੇਸ ਰਾਜ ਬੰਗਾ)-ਡੇਰਾ ਪ੍ਰੇਮਪੁਰਾ ਜਗਤਪੁਰ ਦੇ ਗੱਦੀਨਸ਼ੀਨ ਸੰਤ ਪ੍ਰਗਣ ਦਾਸ ਪਿਛਲੇ ਦਿਨੀਂ ਅਕਾਲ ਚਲਾਣਾ ਕਰ ਗਏ ਸਨ | ਉਨ੍ਹਾਂ ਨਮਿਤ ਸ਼ਰਧਾਂਜਲੀ ਸਮਾਗਮ 15 ਅਗਸਤ ਨੂੰ ਕਰਵਾਇਆ ਜਾ ਰਿਹਾ ਹੈ, ਪ੍ਰੰਤੂ ਅੱਜ ਸੰਤ ਨਿਰੰਜਣ ਦਾਸ ਗੱਦੀਨਸ਼ੀਨ ...

ਪੂਰੀ ਖ਼ਬਰ »

ਆਜ਼ਾਦੀ ਸੰਘਰਸ਼ 'ਚ ਬਲਾਚੌਰ ਬਲਾਕ ਦੇ 15 ਦੇਸ਼ ਭਗਤਾਂ ਨੇ ਪਾਇਆ ਯੋਗਦਾਨ

ਬਲਾਚੌਰ, 14 ਅਗਸਤ (ਦੀਦਾਰ ਸਿੰਘ ਬਲਾਚੌਰੀਆ)- ਭਾਰਤ ਨੂੰ ਆਜ਼ਾਦੀ ਦਿਵਾਉਣ ਵਿਚ ਸ਼ਹੀਦ ਭਗਤ ਸਿੰਘ ਨਗਰ (ਪਹਿਲਾਂ ਹੁਸ਼ਿਆਰਪੁਰ) ਜ਼ਿਲੇ੍ਹ ਦੇ ਬਲਾਕ ਬਲਾਚੌਰ ਦਾ ਵਿਸ਼ੇਸ਼ ਯੋਗਦਾਨ ਰਿਹਾ ਹੈ, ਇਸ ਬਲਾਕ ਨਾਲ ਸਬੰਧਿਤ 15 ਆਜ਼ਾਦੀ ਘੁਲਾਟੀਏ ਹੋਏ, ਜਿਨ੍ਹਾਂ ਵਿਚ ਸ੍ਰੀ ...

ਪੂਰੀ ਖ਼ਬਰ »

ਸਕੂਲ ਵਿਦਿਆਰਥੀ ਸ਼ਰੇਆਮ ਉਡਾਉਂਦੇ ਹਨ ਟਰੈਫ਼ਿਕ ਨਿਯਮਾਂ ਦੀਆਂ ਧੱਜੀਆਂ

ਨਵਾਂਸ਼ਹਿਰ, 14 ਅਗਸਤ (ਹਰਮਿੰਦਰ ਸਿੰਘ ਪਿੰਟੂ)- ਨਵਾਂਸ਼ਹਿਰ ਦੇ ਨਿੱਜੀ ਤੇ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਵਲੋਂ ਸ਼ਰੇਆਮ ਟਰੈਫ਼ਿਕ ਨਿਯਮਾਂ ਦੀਆਂ ਧੱਜੀਆਂ ਉਡਾਈਆਂ ਜਾ ਰਹੀਆਂ ਹਨ | ਜਦੋਂ ਕਿ ਟਰੈਫ਼ਿਕ ਪੁਲਿਸ ਮੂਕ ਦਰਸ਼ਕ ਬਣ ਕੇ ਰਹਿ ਗਈ ਹੈ | ਸਥਾਨਕ ਰਾਹੋਂ ...

ਪੂਰੀ ਖ਼ਬਰ »

ਅੱਜ ਆਜ਼ਾਦੀ ਦਿਹਾੜੇ 'ਤੇ ਵਿਸ਼ੇਸ਼

ਅਣਗਿਣਤ ਕੁਰਬਾਨੀਆਂ ਕਰਕੇ ਹਾਸਲ ਕੀਤੀ ਆਜ਼ਾਦੀ ਨੂੰ ਬਰਕਰਾਰ ਰੱਖਣਾ ਵੱਡੀ ਚੁਣੌਤੀ

ਜਸਪਾਲ ਸਿੰਘ ਜਲੰਧਰ-ਦੇਸ਼ ਨੂੰ ਆਜ਼ਾਦ ਹੋਇਆਂ 7 ਦਹਾਕਿਆਂ ਤੋਂ ਵੀ ਵੱਧ ਦਾ ਸਮਾਂ ਹੋ ਚੁੱਕਾ ਹੈ ਪਰ ਅਜੇ ਵੀ ਸ਼ਹੀਦਾਂ ਦੇ ਸੁਪਨਿਆਂ ਦਾ ਭਾਰਤ ਨਹੀਂ ਸਿਰਜਿਆ ਜਾ ਸਕਿਆ | ਆਜ਼ਾਦੀ ਦਾ ਨਿੱਘ ਬਹੁਤੇ ਲੋਕਾਂ ਦੀਆਂ ਬਰੂਹਾਂ ਤੱਕ ਨਹੀਂ ਪਹੁੰਚ ਸਕਿਆ | ਦੇਸ਼ ਦੀ ...

ਪੂਰੀ ਖ਼ਬਰ »

ਪ੍ਰਾਇਮਰੀ ਸਕੂਲ ਮਾਹੀਪੁਰ ਦੇ ਵਿਦਿਆਰਥੀ ਦੀ ਨਵੋਦਿਆ ਦਾਖਲੇ ਲਈ ਚੋਣ

ਪੋਜੇਵਾਲ ਸਰਾਂ/ਚੰਦਿਆਣੀ, 14 ਅਗਸਤ (ਰਮਨ ਭਾਟੀਆ)-ਸਰਕਾਰੀ ਪ੍ਰਾਇਮਰੀ ਸਕੂਲ ਮਾਹੀਪੁਰ ਦੇ ਵਿਦਿਆਰਥੀ ਅਭਿਸ਼ੇਕ ਚੌਧਰੀ ਪੁੱਤਰ ਵਿਜੇ ਕੁਮਾਰ ਪਿੰਡ ਮਾਹੀਪੁਰ ਦੇ ਜਵਾਹਰ ਨਵੋਦਿਆ ਵਿਦਿਆਲਿਆ ਵਿਖੇ ਪੰਜਵੀਂ ਜਮਾਤ ਲਈ ਚੋਣ ਹੋਣ ਕਾਰਨ ਸਕੂਲ ਸਟਾਫ਼ ਤੇ ਮੈਨੇਜਮੈਂਟ ...

ਪੂਰੀ ਖ਼ਬਰ »

ਬੱਬਰ ਕਰਮ ਸਿੰਘ ਮੈਮੋਰੀਅਲ ਸਕੂਲ ਵਿਖੇ ਆਜ਼ਾਦੀ ਦਿਹਾੜਾ ਮਨਾਇਆ

ਜਾਡਲਾ, 14 ਅਗਸਤ (ਬੱਲੀ)- ਬੱਬਰ ਕਰਮ ਸਿੰਘ ਮੈਮੋਰੀਅਲ ਟਰੱਸਟ ਅਤੇ ਸਕੂਲ ਦੌਲਤਪੁਰ ਵਿਖੇ ਆਜ਼ਾਦੀ ਦਿਵਸ ਮਨਾਇਆ ਗਿਆ | ਝੰਡਾ ਲਹਿਰਾਉਣ ਦੀ ਰਸਮ ਟਰੱਸਟ ਦੇ ਪ੍ਰਧਾਨ ਕੇਹਰ ਸਿੰਘ ਥਾਂਦੀ ਨੇ ਅਦਾ ਕੀਤੀ | ਇਸ ਮੌਕੇ ਹੋਏ ਦੇਸ਼ ਭਗਤੀ ਦੇ ਸਭਿਆਚਾਰਕ ਪ੍ਰੋਗਰਾਮ ਵਿਚ ...

ਪੂਰੀ ਖ਼ਬਰ »

ਮਾਤਾ ਧੰਨੋ ਦੇਵੀ ਦੇ ਪਰਿਵਾਰ ਨਾਲ ਵੱਖ-ਵੱਖ ਆਗੂਆਂ ਦੁੱਖ ਸਾਂਝਾ ਕੀਤਾ

ਪੋਜੇਵਾਲ ਸਰਾਂ, 14 ਅਗਸਤ (ਰਮਨ ਭਾਟੀਆ)-ਪਿੰਡ ਕਰੀਮਪੁਰ ਚਾਹਵਾਲਾ ਦੇ ਸਾਬਕਾ ਸਰਪੰਚ ਚੌਧਰੀ ਜਗਤ ਰਾਮ ਦੇ ਧਰਮ ਪਤਨੀ ਤੇ ਸਾਬਕਾ ਮੁੱਖ ਸੰਸਦੀ ਸਕੱਤਰ ਚੌਧਰੀ ਨੰਦ ਲਾਲ ਦੇ ਪੀ.ਐਸ.ਓ. ਜਸਪਾਲ ਸਿੰਘ ਜੱਸੀ ਦੇ ਮਾਤਾ ਧੰਨੋ ਦੇਵੀ ਦੀ ਮੌਤ ਤੇ ਵੱਖ-ਵੱਖ ਆਗੂਆਂ ਵਲੋਂ ਦੁੱਖ ...

ਪੂਰੀ ਖ਼ਬਰ »

ਖੇਡ ਮੈਦਾਨ ਉਸਾਰਨ ਵਾਲੇ ਪਿੰਡਾਂ ਦੇ ਨੌਜਵਾਨਾਂ ਦਾ ਪੂਰਾ ਸਹਿਯੋਗ ਕਰਾਂਗੇ-ਅਜੇ ਮੰਗੂਪੁਰ

ਪੋਜਾਵਾਲ ਸਰਾਂ, 14 ਅਗਸਤ (ਰਮਨ ਭਾਟੀਆ)-ਪਿੰਡ ਚੰਦਿਆਣੀ ਖੁਰਦ ਦੇ ਨੌਜਵਾਨਾਂ ਵਲੋਂ ਪਿੰਡ ਦੀ ਸਿਆਸਤ ਤੋਂ ਉੱਪਰ ਉੱਠ ਕੇ ਨੌਜਵਾਨ ਆਗੂ ਚਰਨਜੀਤ ਕੁੱਕੂ ਦੇ ਉਪਰਾਲੇ ਸਦਕਾ ਪਿੰਡ ਵਿਖੇ 3 ਏਕੜ 'ਤੇ ਤਿਆਰ ਕੀਤਾ ਜਾ ਰਹੇ ਖੇਡ ਮੈਦਾਨ ਵਿਖੇ ਹਲਕਾ ਵਿਧਾਇਕ ਚੌਧਰੀ ਦਰਸ਼ਨ ...

ਪੂਰੀ ਖ਼ਬਰ »






Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX