ਤਾਜਾ ਖ਼ਬਰਾਂ


ਸੰਗਰੂਰ 'ਚ ਡੇਂਗੂ ਕਹਿਰ ਲਗਾਤਾਰ ਜਾਰੀ, 243 ਮਾਮਲੇ ਆਏ ਸਾਹਮਣੇ
. . .  9 minutes ago
ਸੰਗਰੂਰ, 24 ਸਤੰਬਰ (ਧੀਰਜ ਪਸ਼ੌਰੀਆ)- ਸੰਗਰੂਰ 'ਚ ਡੇਂਗੂ ਦਾ ਕਹਿਰ ਲਗਾਤਾਰ ਜਾਰੀ ਹੈ ਅਤੇ ਹੁਣ ਤੱਕ 243 ਵਿਅਕਤੀ ਇਸ ਦੀ ਲਪੇਟ 'ਚ ਆ ਚੁੱਕੇ ਹਨ। ਜ਼ਿਲ੍ਹਾ ਨੋਡਲ ਅਫ਼ਸਰ ਡਾ. ਉਪਾਸਨਾ ਬਿੰਦਰਾ ਨੇ ਦੱਸਿਆ ਕਿ ਪਿਛਲੇ ਸਾਲ 23 ਸਤੰਬਰ ਤੱਕ ਜ਼ਿਲ੍ਹੇ 'ਚ...
ਸ੍ਰੀ ਮੁਕਤਸਰ ਸਾਹਿਬ: ਭਾਰੀ ਮੀਂਹ ਕਾਰਨ ਝੋਨੇ ਤੇ ਨਰਮੇ ਦੀ ਪੱਕੀ ਫ਼ਸਲ ਹੋਈ ਖਰਾਬ
. . .  16 minutes ago
ਸ੍ਰੀ ਮੁਕਤਸਰ ਸਾਹਿਬ, 24 ਸਤੰਬਰ (ਰਣਜੀਤ ਸਿੰਘ ਢਿੱਲੋਂ) - ਬੇਮੌਸਮੀ ਵਰਖਾ ਨੇ ਮਾਲਵਾ ਖੇਤਰ ਦੇ ਜ਼ਿਲ੍ਹਿਆਂ 'ਚ ਝੋਨੇ ਅਤੇ ਨਰਮੇ ਦੀ ਪੱਕੀ ਫ਼ਸਲ ਦਾ ਭਾਰੀ ਨੁਕਸਾਨ ਕੀਤਾ ਹੈ। ਅੱਜ ਦੂਜੇ ਦਿਨ ਵੀ ਇਸ ਇਲਾਕੇ 'ਚ ਭਾਰੀ ਮੀਂਹ ਪਿਆ, ਜਿਸ ਨਾਲ ਝੋਨੇ ਦੀ ਪੱਕੀ ਫ਼ਸਲ....
ਭਾਰੀ ਮੀਂਹ ਦੇ ਚੱਲਦਿਆਂ ਪੰਜਾਬ ਦੇ ਮੁੱਖ ਮੰਤਰੀ ਨੇ ਲੋਕਾਂ ਨੂੰ ਘਰਾਂ 'ਚ ਰਹਿਣ ਦੀ ਕੀਤੀ ਅਪੀਲ
. . .  59 minutes ago
ਚੰਡੀਗੜ੍ਹ, 24 ਸਤੰਬਰ (ਵਿਕਰਮਜੀਤ ਸਿੰਘ ਮਾਨ)- ਪੰਜਾਬ ਅੰਦਰ ਲਗਾਤਾਰ ਪੈ ਰਹੇ ਭਾਰੀ ਮੀਂਹ ਕਾਰਨ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੂਬੇ ਦੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਅਜਿਹੇ ਹਾਲਾਤਾਂ 'ਚ ਸੰਜਮ ਬਣਾਈ ਰੱਖਣ। ਉਨ੍ਹਾਂ ਨੇ ਲੋਕਾਂ ਨੂੰ ਇਹ ਵੀ...
ਪੰਜਾਬ ਅਤੇ ਹਰਿਆਣਾ 'ਚ ਆਉਣ ਵਾਲੇ ਕੁਝ ਘੰਟਿਆ ਦੌਰਾਨ ਮੀਂਹ ਪੈਣ ਦੀ ਸੰਭਾਵਨਾ
. . .  50 minutes ago
ਚੰਡੀਗੜ੍ਹ, 24 ਸਤੰਬਰ - ਆਉਣ ਵਾਲੇ ਕੁਝ ਘੰਟਿਆਂ ਦੌਰਾਨ ਪੰਜਾਬ ਅਤੇ ਹਰਿਆਣਾ ਦੇ ਜ਼ਿਲ੍ਹਿਆਂ ਹੁਸ਼ਿਆਰਪੁਰ, ਨਵਾਂਸ਼ਹਿਰ, ਰੂਪਨਗਰ, ਐਸ.ਏ.ਐਸ. ਨਗਰ, ਜਲੰਧਰ, ਕਪੂਰਥਲਾ, ਪਟਿਆਲਾ, ਫਤਿਹਗੜ੍ਹ ਸਾਹਿਬ, ਲੁਧਿਆਣਾ, ਬਰਨਾਲਾ, ਸੰਗਰੂਰ...
ਭਾਰੀ ਮੀਂਹ ਦੇ ਚੱਲਦਿਆਂ ਮਹਿੰਗਰੋਵਾਲ ਚੋਅ 'ਚ ਆਇਆ ਪਾਣੀ
. . .  58 minutes ago
ਭੋਗਪੁਰ, 24 ਸਤੰਬਰ (ਕਮਲਜੀਤ ਸਿੰਘ ਡੱਲੀ)- ਭਾਰੀ ਮੀਂਹ ਦੇ ਕਾਰਨ ਭੋਗਪੁਰ-ਲੜੋਆ ਨਜ਼ਦੀਕ ਪੈਂਦੇ ਮਹਿੰਗਰੋਵਾਲ ਚੋਅ 'ਚ ਪਾਣੀ ਆ ਗਿਆ ਹੈ। ਮੀਂਹ ਕਾਰਨ ਇਸ ਚੋਅ 'ਚ ਪੈਂਦੇ ਗੁੱਜਰਾਂ ਦੇ ਡੇਰਿਆਂ 'ਚ ਪਾਣੀ ਭਰ ਗਿਆ ਹੈ। ਉੱਥੇ ਹੀ ਨਾਇਬ ਤਹਿਸੀਲਦਾਲ...
ਪਟਿਆਲਾ 'ਚ ਬਰਸਾਤ ਨੇ ਕੀਤਾ ਜਲ ਥਲ, ਕਈ ਮਕਾਨ ਦੀਆਂ ਡਿੱਗੀਆਂ ਛੱਤਾਂ ਅਤੇ ਕੰਧਾਂ
. . .  about 1 hour ago
ਪਟਿਆਲਾ, 24 ਸਤੰਬਰ (ਜ.ਸ. ਢਿੱਲੋਂ)- ਬੀਤੀ ਦੇਰ ਰਾਤ ਹੋ ਰਹੀ ਬਰਸਾਤ ਨੇ ਪਟਿਆਲ਼ਾ ਨੂੰ ਜਲ ਥਲ ਕਰ ਦਿੱਤਾ ਹੈ। ਹਰ ਖੇਤਰ 'ਚ 4-5 ਫੁਟ ਪਾਣੀ ਚੱਲ ਰਿਹਾ ਹੈ। ਕਈ ਮਕਾਨਾਂ ਦੀਆਂ ਛੱਤਾਂ ਅਤੇ ਕੰਧਾਂ ਡਿਗ ਪਈਆਂ ਹਨ। ਇਸ ਸਬੰਧ 'ਚ ਕੁਮਾਰ ਅਮਿਤ ਡਿਪਟੀ...
ਨਸ਼ੇੜੀ ਪਿਤਾ ਨੇ ਪੁੱਤਰ ਦਾ ਕਤਲ ਕਰਨ ਤੋਂ ਬਾਅਦ ਕੀਤੀ ਖ਼ੁਦਕੁਸ਼ੀ
. . .  about 1 hour ago
ਮੌੜ ਮੰਡੀ, 24 ਸਤੰਬਰ (ਗੁਰਜੀਤ ਸਿੰਘ ਕਮਾਲੂ)- ਪਿੰਡ ਘੁੰਮਣ ਕਲਾਂ ਵਿਖੇ ਬੀਤੀ ਰਾਤ ਨਸ਼ੇ ਦੀ ਹਾਲਤ 'ਚ ਇੱਕ ਪਿਤਾ ਵਲੋਂ ਆਪਣੇ ਨੌਜਵਾਨ ਪੁੱਤਰ ਦਾ ਗਲ ਘੁੱਟ ਕੇ ਕਤਲ ਕਰ ਦਿੱਤਾ ਗਿਆ। ਇਸ ਮਗਰੋਂ ਦੋਸ਼ੀ ਪਿਓ ਨੇ ਦਿੱਲੀ-ਬਠਿੰਡਾ ਰੇਲ ਮਾਰਗ 'ਤੇ ਰੇਲ ਅੱਗੇ ਆ...
ਦਰਖ਼ਤ ਟੁੱਟਣ ਨਾਲ ਨਵਾਂਸ਼ਹਿਰ ਦਾ ਟੁੱਟਿਆ ਰਾਹੋਂ ਨਾਲੋਂ ਲਿੰਕ
. . .  about 1 hour ago
ਨਵਾਂਸ਼ਹਿਰ, 24 ਸਤੰਬਰ (ਗੁਰਬਖਸ਼ ਸਿੰਘ ਮਹੇ)- ਇੱਥੋਂ 4 ਕਿਲੋਮੀਟਰ ਦੂਰ ਪਿੰਡ ਬੈਰਸੀਆਂ ਲਾਗੇ ਮੁੱਖ ਮਾਰਗ ਤੇ ਦਰਖ਼ਤ ਟੁੱਟਣ ਕਾਰਣ ਨਵਾਂਸ਼ਹਿਰ ਨਾਲੋਂ ਰਾਹੋਂ ਦਾ ਬੀਤੀ ਰਾਤ ਤੋਂ ਲਿੰਕ ਟੁੱਟਿਆ ਹੋਇਆ ਹੈ। ਇਸ ਮਾਮਲੇ ਨੂੰ ਲੈਕੇ ਲੋਕਾਂ ਵੱਲੋਂ ਰਾਹਗੀਰਾਂ ਦੀ ਮਦਦ ਲਈ....
ਸੁਖਨਾ ਝੀਲ ਦੇ ਗੇਟ ਖੁੱਲਣ ਕਾਰਨ ਘੱਗਰ ਕਿਨਾਰੇ ਵਸੇ ਪਿੰਡਾਂ ਨੂੰ ਜਾਰੀ ਕੀਤਾ ਗਿਆ ਅਲਰਟ
. . .  about 1 hour ago
ਪਟਿਆਲਾ, 24 ਸਤੰਬਰ ( ਅਮਰਬੀਰ ਸਿੰਘ ਆਹਲੂਵਾਲੀਆ) - ਬੀਤੇ 36 ਘੰਟਿਆਂ ਤੋਂ ਪੈ ਰਹੇ ਲਗਾਤਾਰ ਮੀਂਹ ਕਾਰਣ ਪਟਿਆਲਾ ਜ਼ਿਲ੍ਹੇ ਦੇ ਸਾਰੇ ਬਰਸਾਤੀ ਨਦੀ ਨਾਲਿਆਂ 'ਚ ਹਾਲ ਦੀ ਘੜੀ ਪਾਣੀ ਦਾ ਵਹਾਅ ਕੰਟਰੋਲ ਹੇਠ ਹੈ। ਇਸ ਬਾਰੇ ਜਾਣਕਾਰੀ ਦਿੰਦਿਆ...
ਦਹਾਕਿਆਂ ਬਾਅਦ ਖੋਲ੍ਹੇ ਗਏ ਸੁਖਨਾ ਝੀਲ ਦੇ ਗੇਟ
. . .  about 1 hour ago
ਜ਼ੀਰਕਪੁਰ, 24 ਸਤੰਬਰ (ਹੈਪੀ)- ਭਾਰੀ ਮੀਂਹ ਦੇ ਚੱਲਦਿਆਂ ਚੰਡੀਗੜ੍ਹ ਦੀ ਪ੍ਰਸਿੱਧ ਪ੍ਰਸਿੱਧ ਸੁਖਨਾ ਝੀਲ 'ਚ ਪਾਣੀ ਦਾ ਪੱਧਰ ਖ਼ਤਰੇ ਦੇ ਨਿਸ਼ਾਨ ਤੋਂ ਉੱਪਰ ਪਹੁੰਚ ਗਿਆ ਹੈ। ਇਸ ਕਾਰਨ ਪ੍ਰਸ਼ਾਸਨ ਵਲੋਂ ਅੱਜ ਦਹਾਕਿਆਂ ਤੋਂ ਬੰਦ ਇਸ ਝੀਲ ਦੇ ਗੇਟ ਖੋਲ੍ਹ ਦਿੱਤੇ...
ਬਮਿਆਲ 'ਚ ਉਝ ਦਰਿਆ ਦਾ ਪਾਣੀ ਹੋਇਆ ਬੇਕਾਬੂ, ਸੀਮਾ ਸੁਰੱਖਿਆ ਬਲ ਦੀਆਂ ਡੁੱਬੀਆਂ ਪੰਜ ਚੌਕੀਆਂ
. . .  about 1 hour ago
ਬਮਿਆਲ, 24 ਸਤੰਬਰ (ਰਾਕੇਸ਼ ਸ਼ਰਮਾ)- ਸਰਹੱਦੀ ਕਸਬਾ ਬਮਿਆਲ 'ਚ ਵਹਿਣ ਵਾਲੇ ਉਝ ਦਰਿਆ 'ਚ 160000 ਕਿਊਸਿਕ ਪਾਣੀ ਆਉਣ ਕਰਕੇ ਬਮਿਆਲ ਦੇ ਇਲਾਕੇ 'ਚ ਪੂਰੀ ਰਾਤ ਹੜ੍ਹ ਦੇ ਹਾਲਾਤ ਬਣ ਹਨ। ਇਸ ਦੌਰਾਨ ਭਾਰਤ ਪਾਕਿਸਤਾਨ ਸਰਹੱਦ 'ਤੇ...
ਭਾਰੀ ਮੀਂਹ ਕਾਰਨ ਸੁਖਨਾ ਝੀਲ 'ਚ ਵਧਿਆ ਪਾਣੀ ਦਾ ਪੱਧਰ, ਖੋਲ੍ਹੇ ਜਾ ਸਕਦੇ ਹਨ ਗੇਟ
. . .  1 minute ago
ਚੰਡੀਗੜ੍ਹ, 24 ਸਤੰਬਰ (ਵਿਕਰਮਜੀਤ ਸਿੰਘ ਮਾਨ)- ਭਾਰੀ ਮੀਂਹ ਦੇ ਚੱਲਦਿਆਂ ਚੰਡੀਗੜ੍ਹ ਦੀ ਸੁਖਨਾ ਝੀਲ 'ਚ ਪਾਣੀ ਪੱਧਰ 'ਚ ਖ਼ਤਰੇ ਦੇ ਨਿਸ਼ਾਨ ਤੋਂ ਉੱਪਰ ਪਹੁੰਚ ਗਿਆ ਹੈ। ਇਸ ਕਾਰਨ ਚੰਡੀਗੜ੍ਹ ਪ੍ਰਸ਼ਾਸਨ ਵਲੋਂ ਦਹਾਕਿਆਂ ਤੋਂ ਬੰਦ ਸੁਖਨਾ ਝੀਲ ਦੇ ਗੇਟ ਖੋਲ੍ਹਣ 'ਤੇ...
ਭਾਰੀ ਬਰਸਾਤ ਦੇ ਚੱਲਦਿਆਂ ਰਾਵੀ ਦਰਿਆ 'ਚ ਹੜ੍ਹ
. . .  about 1 hour ago
ਬਹਿਰਾਮਪੁਰ, 24 ਸਤੰਬਰ (ਬਲਬੀਰ ਸਿੰਘ ਕੋਲਾ)- ਬੀਤੇ 36 ਘੰਟਿਆਂ ਤੋਂ ਲਗਾਤਾਰ ਹੋ ਰਹੀ ਬਰਸਾਤ ਨਾਲ ਰਾਵੀ ਦਰਿਆ 'ਚ ਹੜ੍ਹ ਆ ਜਾਣ 'ਤੇ ਨਾਲ ਲੱਗਦੇ ਇਲਾਕੇ 'ਚ ਪਾਣੀ ਭਰ ਗਿਆ। ਪੁਲਿਸ ਪ੍ਰਸ਼ਾਸਨ ਵੱਲੋਂ ਰਾਵੀ ਦਰਿਆ ਦੇ ਕੰਢੇ 'ਤੇ ਬੈਠੇ ਗੁੱਜਰਾਂ ਨੂੰ ਡੇਰਿਆਂ ਤੋਂ...
7 ਅਕਤੂਬਰ ਦੀ ਪਟਿਆਲਾ ਰੈਲੀ 'ਚ ਲੋਕਤੰਤਰ ਦੇ ਘਾਣ ਦੀਆਂ ਸਾਜ਼ਿਸ਼ਾਂ ਹੋਵੇਗਾ ਪਰਦਾਫਾਸ਼- ਚੀਮਾ
. . .  about 2 hours ago
ਚੰਡੀਗੜ੍ਹ, 24 ਅਕਤੂਬਰ (ਵਿਕਰਮਜੀਤ ਸਿੰਘ ਮਾਨ)- ਅਕਾਲੀ ਆਗੂ ਅਤੇ ਪੰਜਾਬ ਦੇ ਸਾਬਕਾ ਸਿੱਖਿਆ ਮੰਤਰੀ ਡਾ. ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਨੇ ਧਾਂਦਲੀਆਂ, ਜ਼ਿਆਦਤੀਆਂ ਅਤੇ ਦਰਜ ਝੂਠੇ ਕੇਸਾਂ ਦੇ ਵੇਰਵੇ ਇਕੱਠੇ ਕਰਨੇ ਸ਼ੁਰੂ ਕਰ ਦਿੱਤੇ...
ਮੋਹਾਲੀ ਦੇ ਸਾਰੇ ਵਿੱਦਿਅਕ ਅਦਾਰਿਆਂ 'ਚ ਦੋ ਦਿਨਾਂ ਦੀ ਛੁੱਟੀ ਦਾ ਐਲਾਨ
. . .  about 2 hours ago
ਚੰਡੀਗੜ੍ਹ, 24 ਸਤੰਬਰ (ਵਿਕਰਮਜੀਤ ਸਿੰਘ ਮਾਨ)- ਲਗਾਤਾਰ ਪੈ ਰਹੇ ਭਾਰੀ ਮੀਂਹ ਕਾਰਨ ਮੋਹਾਲੀ ਦੇ ਡੀ. ਸੀ. ਗੁਰਪ੍ਰੀਤ ਕੌਰ ਸਪਰਾ ਨੇ ਜ਼ਿਲ੍ਹੇ ਅੰਦਰ ਪੈਂਦੇ ਸਾਰੇ ਵਿੱਦਿਅਕ ਅਦਾਰਿਆਂ (ਸਰਕਾਰੀ ਅਤੇ ਪ੍ਰਾਈਵੇਟ) ਨੂੰ ਅੱਜ ਅਤੇ ਕੱਲ੍ਹ ਭਾਵ ਮੰਗਲਵਾਰ ਤੱਕ ਬੰਦ ਰੱਖਣ ਦੇ...
ਘਰਿੰਡਾ 'ਚ ਆਕਾਸ਼ਵਾਣੀ ਦੇ 20 ਕਿਲੋਵਾਟ ਟਰਾਂਸਮੀਟਰ ਦਾ ਉਦਘਾਟਨ
. . .  about 2 hours ago
ਮਿੰਨੀ ਬੱਸ ਦੇ ਪਲਟਣ ਕਾਰਨ 18 ਜ਼ਖ਼ਮੀ
. . .  about 2 hours ago
ਕਪੂਰਥਲਾ 'ਚ ਡਿੱਗੀਆਂ 'ਚ ਦੋ ਮਕਾਨਾਂ ਦੀਆਂ ਛੱਤਾਂ, ਦੋ ਦੀ ਮੌਤ ਅਤੇ ਸੱਤ ਜ਼ਖ਼ਮੀ
. . .  about 2 hours ago
ਪਿੰਡ ਲਾਂਡਰਾ 'ਚ ਮੀਂਹ ਕਾਰਨ ਵਿਗੜੇ ਹਾਲਾਤ, ਲੋਕ ਪਰੇਸ਼ਾਨ
. . .  about 3 hours ago
ਸੋਡਲ ਦੇ ਮੇਲੇ 'ਚ ਵਾਪਰਿਆ ਹਾਦਸਾ, ਮੀਂਹ ਕਾਰਨ ਇਕੱਠੇ ਹੋਏ ਪਾਣੀ 'ਚ ਡੁੱਬਣ ਕਾਰਨ ਬੱਚੀ ਦੀ ਮੌਤ
. . .  about 3 hours ago
ਮੀਂਹ ਦੇ ਚੱਲਦਿਆਂ ਪਟਿਆਲਾ 'ਚ ਅੱਜ ਬੰਦ ਰਹਿਣਗੇ ਸਾਰੇ ਸਕੂਲ
. . .  about 3 hours ago
ਘਰ ਦੀ ਛੱਤ ਡਿੱਗਣ ਕਾਰਨ ਇੱਕ ਦੀ ਮੌਤ, ਦੋ ਜ਼ਖ਼ਮੀ
. . .  1 minute ago
ਭਾਰੀ ਮੀਂਹ ਕਾਰਨ ਪਟਿਆਲਾ 'ਚ ਪੁਲ ਦੀ ਡਿੱਗੀ ਕੰਧ
. . .  about 4 hours ago
ਬੱਸ ਪਲਟਣ ਕਾਰਨ ਇੱਕ ਦੀ ਮੌਤ, 6 ਜ਼ਖ਼ਮੀ
. . .  about 4 hours ago
ਭਾਰੀ ਮੀਂਹ ਕਾਰਨ ਮਕਾਨ ਦੀ ਡਿੱਗੀ ਛੱਤ, ਚਾਰ ਜ਼ਖ਼ਮੀ
. . .  about 4 hours ago
ਭਾਰੀ ਮੀਂਹ ਦੇ ਚੱਲਦਿਆਂ ਚੰਡੀਗੜ੍ਹ ਪ੍ਰਸ਼ਾਸਨ ਨੇ ਬੱਚਿਆਂ ਨੂੰ ਸਕੂਲ ਨਾ ਭੇਜਣ ਦੀ ਦਿੱਤੀ ਸਲਾਹ
. . .  about 4 hours ago
ਰਾਵੀ ਦਰਿਆ 'ਚ ਪਾਣੀ ਵਧਣ ਦਾ ਅਲਰਟ ਜਾਰੀ ਕਰਨ ਤੋਂ ਬਾਅਦ ਲੋਕਾਂ 'ਚ ਸਹਿਮ ਦਾ ਮਾਹੌਲ
. . .  about 4 hours ago
ਡਾ. ਕਫੀਲ ਖਾਨ ਫਿਰ ਗ੍ਰਿਫ਼ਤਾਰ
. . .  about 4 hours ago
ਭਾਰੀ ਮੀਂਹ ਦੇ ਚੱਲਦਿਆਂ ਪੰਜਾਬ 'ਚ ਜਾਰੀ ਕੀਤਾ ਗਿਆ 'ਰੈੱਡ ਅਲਰਟ'
. . .  about 4 hours ago
ਭੀਮਾ ਕੋਰੇਗਾਂਵ ਹਿੰਸਾ 'ਚ ਗ੍ਰਿਫ਼ਤਾਰ ਵਿਅਕਤੀਆਂ 'ਤੇ ਸੁਪਰੀਮ ਕੋਰਟ 'ਚ ਸੁਣਵਾਈ ਅੱਜ
. . .  about 5 hours ago
ਰਾਹੁਲ ਗਾਂਧੀ ਅੱਜ ਤੋਂ ਦੋ ਦਿਨਾਂ ਅਮੇਠੀ ਦੌਰੇ 'ਤੇ
. . .  about 5 hours ago
ਰਣਜੀਤ ਸਾਗਰ ਡੈਮ ਦਾ ਪਾਣੀ ਦਾ ਪੱਧਰ ਪਹੁੰਚਿਆ 525 ਮੀਟਰ 'ਤੇ
. . .  about 6 hours ago
ਬਰਸਾਤੀ ਪਾਣੀ 'ਚ ਗੁੱਜਰਾਂ ਦੇ ਕੁੱਲ ਤੇ ਫ਼ਸਲਾਂ ਡੁੱਬੀਆਂ
. . .  about 6 hours ago
ਤਿੰਨ ਮਕਾਨਾਂ ਦੀਆਂ ਛੱਤਾਂ ਡਿਗਣ ਕਾਰਣ ਪਰਿਵਾਰ ਦੇ ਤਿੰਨ ਜੀਅ ਫੱਟੜ
. . .  about 6 hours ago
ਕੇਰਲ ਦੇ ਕਈ ਜ਼ਿਲ੍ਹਿਆਂ 'ਚ ਭਾਰੀ ਮੀਂਹ ਦਾ ਯੈਲੋ ਅਲਰਟ ਜਾਰੀ
. . .  about 6 hours ago
ਸੰਯੁਕਤ ਰਾਸ਼ਟਰ ਜਨਰਲ ਅਸੈਂਬਲੀ ਦੀ ਮੀਟਿੰਗ ਅੱਜ
. . .  about 7 hours ago
ਕੁੱਲੂ-ਮਨਾਲੀ 'ਚ ਭਾਰੀ ਬਰਸਾਤ ਤੋਂ ਬਾਅਦ ਹੜ੍ਹਾਂ ਕਾਰਨ ਭਾਰੀ ਤਬਾਹੀ
. . .  about 7 hours ago
ਅੱਜ ਫਿਰ ਵਧੀਆਂ ਪੈਟਰੋਲ-ਡੀਜ਼ਲ ਦੀਆਂ ਕੀਮਤਾਂ
. . .  about 7 hours ago
ਇਲੈਕਟ੍ਰਾਨਿਕਸ ਦੀ ਦੁਕਾਨ ਨੂੰ ਲੱਗੀ ਭਿਆਨਕ ਅੱਗ
. . .  about 8 hours ago
ਅੱਜ ਦਾ ਵਿਚਾਰ
. . .  about 8 hours ago
ਠੇਕੇ ਦੇ ਕਰਿੰਦੇ ਨੂੰ ਗੋਲੀਆਂ ਮਾਰ ਕੇ 21.32 ਲੱਖ ਦੀ ਲੁੱਟ
. . .  about 15 hours ago
ਏਸ਼ੀਆ ਕੱਪ 2018 : ਭਾਰਤ ਨੇ ਪਾਕਿਸਤਾਨ ਨੂੰ 9 ਵਿਕਟਾਂ ਨਾਲ ਚਟਾਈ ਧੂੜ
. . .  1 day ago
ਏਸ਼ੀਆ ਕੱਪ 2018 : ਕਪਤਾਨ ਰੋਹਿਤ ਸ਼ਰਮਾ ਦੀਆਂ ਵੀ 100 ਦੌੜਾਂ ਪੂਰੀਆਂ, ਭਾਰਤ 220/1
. . .  1 day ago
ਏਸ਼ੀਆ ਕੱਪ 2018 : ਭਾਰਤ ਨੂੰ ਪਹਿਲਾ ਝਟਕਾ, ਸ਼ਿਖਰ ਧਵਨ 114 ਦੌੜਾਂ ਬਣਾ ਕੇ ਆਊਟ
. . .  1 day ago
ਰਿਹਾਇਸ਼ੀ ਇਲਾਕੇ 'ਚ ਵੜਿਆ ਉੱਝ ਦਰਿਆ ਦਾ ਪਾਣੀ
. . .  1 day ago
ਏਸ਼ੀਆ ਕੱਪ 2018 : ਸ਼ਿਖਰ ਧਵਨ ਦੀਆਂ 100 ਦੌੜਾਂ ਪੂਰੀਆਂ, ਭਾਰਤ 198/0
. . .  1 day ago
ਏਸ਼ੀਆ ਕੱਪ 2018 : ਕਪਤਾਨ ਰੋਹਿਤ ਸ਼ਰਮਾ ਦੀਆਂ ਵੀ 50 ਦੌੜਾਂ ਪੂਰੀਆਂ, ਭਾਰਤ 119/0
. . .  1 day ago
ਏਸ਼ੀਆ ਕੱਪ 2018 : ਸ਼ਿਖਰ ਧਵਨ ਦੀਆਂ 50 ਦੌੜਾਂ ਪੂਰੀਆਂ, ਭਾਰਤ 96/0
. . .  1 day ago
ਏਸ਼ੀਆ ਕੱਪ 2018 : 10 ਓਵਰਾਂ ਤੋਂ ਬਾਅਦ ਭਾਰਤ 53/0
. . .  1 day ago
ਜਲਾਲਾਬਾਦ 'ਚ ਨਹੀ ਰੁਕ ਰਿਹਾ ਮੀਂਹ
. . .  1 day ago
ਹੋਰ ਖ਼ਬਰਾਂ..
ਜਲੰਧਰ : ਬੁਧਵਾਰ 31 ਸਾਉਣ ਸੰਮਤ 550
ਿਵਚਾਰ ਪ੍ਰਵਾਹ: ਉਹ ਦੇਸ਼ ਸਚਮੁੱਚ ਸਵਰਗ ਹੁੰਦੇ ਹਨ, ਜਿਥੇ ਆਪਸੀ ਸਬੰਧਾਂ ਜਾਂ ਰਿਸ਼ਤਿਆਂ ਦੀ ਇੱਜ਼ਤ ਕੀਤੀ ਜਾਂਦੀ ਹੈ। -ਮਹਾਤਮਾ ਗਾਂਧੀ

ਆਜ਼ਾਦੀ ਦਿਵਸ ਵਿਸ਼ੇਸ਼ ਅੰਕ

ਭਾਰਤ ਦੀ ਆਜ਼ਾਦੀ ਲਹਿਰ 'ਚ ਪੰਜਾਬ ਦਾ ਲਾਸਾਨੀ ਯੋਗਦਾਨ

ਜੇਕਰ ਇਹ ਆਖਿਆ ਜਾਵੇ ਕਿ ਲਗਪਗ 1200 ਸਾਲ ਵੱਖ-ਵੱਖ ਵਿਦੇਸ਼ੀ ਹਾਕਮਾਂ ਦਾ ਗ਼ੁਲਾਮ ਬਣੇ ਰਹੇ ਭਾਰਤ-ਵਰਸ਼ ਦੀ ਆਜ਼ਾਦੀ ਦੀ 'ਸਦ' ਪੰਜਾਬ ਦੀ ਧਰਤੀ ਤੋਂ ਹੀ ਉੱਠੀ ਸੀ ਤਾਂ ਇਸ ਵਿਚ ਕੋਈ ਅਤਿਕਥਨੀ ਨਹੀਂ ਹੋਵੇਗੀ। ਪੰਦਰ੍ਹਵੀਂ ਸਦੀ 'ਚ ਸ੍ਰੀ ਗੁਰੂ ਨਾਨਕ ਦੇਵ ਜੀ ਵਲੋਂ ਲੋਧੀ ਹਾਕਮਾਂ ਨੂੰ 'ਰਾਜੇ ਸੀਹ ਮੁਕਦਮ ਕੁਤੇ॥ ਜਾਇ ਜਗਾਇਨ੍ਰਿ ਬੈਠੇ ਸੁਤੇ॥' ਆਖ ਕੇ ਅਤੇ ਬਾਬਰ ਅਤੇ ਉਸ ਦੀਆਂ ਫ਼ੌਜਾਂ ਨੂੰ 'ਪਾਪ ਕੀ ਜੰਞ' ਕਹਿ ਕੇ ਫ਼ਿਟਕਾਰਨਾ ਉਸ ਘੋਰ ਹਨੇਰਗਰਦੀ ਦੇ ਯੁੱਗ 'ਚ ਇਕ ਬਗ਼ਾਵਤ ਦਾ ਹੋਕਾ ਸੀ। ਪ੍ਰਸਿੱਧ ਸ਼ਾਇਰ ਇਕਬਾਲ ਨੇ ਇਸ ਹਕੀਕੀ ਸੱਚ ਨੂੰ ਬੜੇ ਭਾਵਪੂਰਤ ਸ਼ਬਦਾਂ ਵਿਚ ਬਿਆਨ ਕੀਤਾ ਹੈ:
ਫ਼ਿਰ ਉਠੀ ਆਖਿਰ ਸਦਾਅ, ਤੌਹੀਦ ਕੀ ਪੰਜਾਬ ਸੇ।
ਹਿੰਦ ਕੋ ਇਕ ਮਰਦ-ਏ-ਕਾਮਿਲ ਨੇ ਜਗਾਯਾ ਖ਼ਾਬ ਸੇ।
ਮੁਗ਼ਲਾਂ ਮਗਰੋਂ ਭਾਰਤ ਦੀ ਆਜ਼ਾਦੀ ਖੋਹਣ ਵਾਲੇ ਦੁਨੀਆ ਦੇ ਸਭ ਤੋਂ ਵੱਧ ਸ਼ਾਤਰ 'ਅੰਗਰੇਜ਼' ਸਨ। ਦੇਸ਼ ਦੀ ਆਬਾਦੀ ਦਾ ਮਹਿਜ਼ ਡੇਢ ਫ਼ੀਸਦੀ ਹਿੱਸਾ ਹੋਣ ਦੇ ਬਾਵਜੂਦ ਸਿੱਖਾਂ ਵਲੋਂ ਅੰਗਰੇਜ਼ਾਂ ਵਿਰੁੱਧ ਆਜ਼ਾਦੀ ਦੇ ਸੰਘਰਸ਼ ਵਿਚ 80 ਫ਼ੀਸਦੀ ਤੋਂ ਵੱਧ ਕੁਰਬਾਨੀਆਂ ਦਾ ਬੇਮਿਸਾਲ ਇਤਿਹਾਸ ਰਚਿਆ ਗਿਆ। ਅੰਗਰੇਜ਼ ਸਰਕਾਰ ਦੇ ਖ਼ੁਫ਼ੀਆ ਰਿਕਾਰਡ ਅਨੁਸਾਰ ਹੀ 1907 ਤੋਂ 1917 ਤੱਕ ਹਿੰਦੁਸਤਾਨ ਵਿਚ ਫ਼ਾਂਸੀ 'ਤੇ ਚਾੜ੍ਹੇ ਗਏ ਕੁੱਲ 47 ਸ਼ਹੀਦਾਂ ਵਿਚੋਂ 38 ਸਿੱਖ ਸਨ। ਉਮਰ ਕੈਦ ਵਾਲੇ 30 ਘੁਲਾਟੀਆਂ ਵਿਚੋਂ 27 ਸਿੱਖ ਸਨ। ਉਮਰ ਕੈਦ ਤੇ ਜਾਇਦਾਦ ਜ਼ਬਤ ਕਰਨ ਦੀਆਂ ਸਜ਼ਾਵਾਂ ਦਾ ਸਾਹਮਣਾ ਕਰਨ ਵਾਲੇ ਕੁੱਲ 38 ਵਿਚੋਂ 31 ਸਿੱਖ ਸਨ। ਕਾਲੇ ਪਾਣੀ ਕੁੱਲ 29 ਸੂਰਮਿਆਂ ਨੂੰ ਭੇਜਿਆ ਗਿਆ, ਉਨ੍ਹਾਂ ਵਿਚੋਂ 26 ਸਿੱਖ ਸਨ। ਸਖ਼ਤ ਸਜ਼ਾਵਾਂ ਕੁੱਲ 47 ਨੂੰ ਹੋਈਆਂ ਤੇ ਉਨ੍ਹਾਂ ਵਿਚੋਂ ਵੀ 38 ਸਿੱਖ ਸਨ।
ਵਿਸਥਾਰਿਤ ਅੰਕੜੇ ਦੇਖੇ ਜਾਣ ਤਾਂ ਦੇਸ਼ ਦੇ ਆਜ਼ਾਦ ਹੋਣ ਤੱਕ ਅੰਗਰੇਜ਼ ਹਕੂਮਤ ਵਿਰੁੱਧ ਜੰਗ ਦੌਰਾਨ ਕੁੱਲ 121 ਸ਼ਹੀਦਾਂ ਨੇ ਫ਼ਾਂਸੀ ਦੇ ਰੱਸੇ ਚੁੰਮੇ, ਜਿਨ੍ਹਾਂ ਵਿਚੋਂ 93 ਸਿੱਖ ਸਨ। ਉਮਰ ਕੈਦ ਕੱਟਣ ਵਾਲੇ 2646 ਘੁਲਾਟੀਆਂ ਵਿਚੋਂ 2147 ਸਿੱਖ ਸਨ। ਜਲ੍ਹਿਆਂਵਾਲੇ ਬਾਗ਼ ਦੇ ਸਾਕੇ ਦੇ 1300 ਸ਼ਹੀਦਾਂ ਵਿਚੋਂ 799 ਸਿੱਖ ਸਨ। ਬਜਬਜ-ਘਾਟ ਦੇ ਸਾਕੇ ਵਿਚ ਸ਼ਹੀਦ ਹੋਣ ਵਾਲੇ 113 ਵਿਚੋਂ 67 ਸਿੱਖ, ਕੂਕਾ ਲਹਿਰ ਦੌਰਾਨ 91 ਦੇ 91 ਅਤੇ ਅਕਾਲੀ ਲਹਿਰ ਦੌਰਾਨ ਸ਼ਹੀਦ ਹੋਣ ਵਾਲੇ 500 ਸਿੱਖ ਹੀ ਸਨ। ਇਨ੍ਹਾਂ ਅੰਕੜਿਆਂ ਦੀ ਪੁਸ਼ਟੀ ਮੌਲਾਨਾ ਆਜ਼ਾਦ ਨੇ ਵੀ ਕੀਤੀ ਸੀ। ਜੇਕਰ ਭਾਰਤ ਦੀ ਆਜ਼ਾਦੀ ਵਿਚ ਸਮੂਹ ਪੰਜਾਬੀਆਂ ਦੀ ਦੇਣ ਦਾ ਮੁਲਾਂਕਣ ਕੀਤਾ ਜਾਵੇ ਤਾਂ ਇਹ 90 ਫ਼ੀਸਦੀ ਦੇ ਲਗਪਗ ਬਣ ਜਾਂਦਾ ਹੈ।
ਜਦੋਂ ਅੰਗਰੇਜ਼ਾਂ ਨੇ ਹਾਲੇ ਪੰਜਾਬ ਵਿਚ ਆਪਣੇ ਪੈਰ ਵੀ ਪੂਰੀ ਤਰ੍ਹਾਂ ਨਹੀਂ ਜਮਾਏ ਸਨ ਕਿ ਨੌਰੰਗਾਬਾਦ ਦੇ ਬਾਬਾ ਮਹਾਰਾਜ ਸਿੰਘ ਨੇ 1847 ਵਿਚ ਵਿਦਰੋਹ ਦਾ ਝੰਡਾ ਬੁਲੰਦ ਕਰ ਦਿੱਤਾ। ਹਕੂਮਤ ਨੇ ਉਨ੍ਹਾਂ ਨੂੰ ਫੜ ਕੇ ਸਿੰਘਾਪੁਰ ਜੇਲ੍ਹ ਭੇਜ ਦਿੱਤਾ, ਜਿਥੇ ਉਨ੍ਹਾਂ ਦੀ ਮੌਤ ਹੋ ਗਈ। ਸਰਦਾਰ ਅਤਰ ਸਿੰਘ ਅਟਾਰੀ ਵਾਲੇ ਨੇ ਆਜ਼ਾਦੀ ਦਾ ਬਿਗ਼ਲ ਵਜਾਇਆ ਪਰ ਕੋਈ ਵਾਹ ਨਾ ਚੱਲੀ। ਅੰਤ 1849 ਨੂੰ ਅੰਗਰੇਜ਼ਾਂ ਨੇ ਪੰਜਾਬ ਸਮੇਤ ਪੂਰੇ ਭਾਰਤ ਨੂੰ ਆਪਣੇ ਰਾਜ-ਭਾਗ 'ਚ ਮਿਲਾ ਲਿਆ।
ਬਰਤਾਨਵੀ ਸਾਮਰਾਜ ਵਿਰੁੱਧ ਸਭ ਤੋਂ ਪਹਿਲਾਂ ਸ਼ਾਂਤਮਈ ਅੰਦੋਲਨ ਪੰਜਾਬ ਤੋਂ ਹੀ 1869 ਵਿਚ ਬਾਬਾ ਰਾਮ ਸਿੰਘ ਨਾਮਧਾਰੀ ਨੇ ਆਰੰਭ ਕੀਤਾ। ਬਾਬਾ ਰਾਮ ਸਿੰਘ ਹੀ ਸਨ, ਜਿਨ੍ਹਾਂ ਨੇ ਮਹਾਤਮਾ ਗਾਂਧੀ ਦੀ 'ਨਾ-ਮਿਲਵਰਤਨ' ਲਹਿਰ ਤੋਂ ਅੱਧੀ ਸਦੀ ਪਹਿਲਾਂ ਹੀ ਅੰਗਰੇਜ਼ੀ ਜ਼ਬਾਨ, ਅੰਗਰੇਜ਼ੀ ਲਿਬਾਸ, ਫ਼ਿਰੰਗੀ ਹਕੂਮਤ ਦੀਆਂ ਨੌਕਰੀਆਂ, ਅਦਾਲਤਾਂ, ਡਾਕਖਾਨੇ ਅਤੇ ਰੇਲ ਗੱਡੀਆਂ ਦੇ ਬਾਈਕਾਟ ਦਾ ਸੱਦਾ ਦੇ ਦਿੱਤਾ। ਅੰਗਰੇਜ਼ਾਂ ਵਲੋਂ ਜਨਵਰੀ, 1872 ਵਿਚ 66 ਨਾਮਧਾਰੀ ਸੂਰਬੀਰਾਂ ਨੂੰ ਮਲੇਰਕੋਟਲੇ ਵਿਚ ਤੋਪਾਂ ਨਾਲ ਉਡਾਅ ਦਿੱਤਾ ਗਿਆ। ਹਕੂਮਤ ਨੇ ਬਾਬਾ ਰਾਮ ਸਿੰਘ ਤੇ ਉਨ੍ਹਾਂ ਦੇ 12 ਸਾਥੀਆਂ ਨੂੰ ਦੇਸ਼ ਨਿਕਾਲਾ ਦਿੰਦਿਆਂ ਬਰਮਾ ਭੇਜ ਦਿੱਤਾ।
ਸੰਨ 1907 ਵਿਚ ਸ਼ਹੀਦ ਭਗਤ ਸਿੰਘ ਦੇ ਚਾਚਾ ਜੀ ਸਰਦਾਰ ਅਜੀਤ ਸਿੰਘ ਨੇ 'ਪਗੜੀ ਸੰਭਾਲ ਜੱਟਾ' ਦਾ ਹੋਕਾ ਦੇ ਕੇ ਆਜ਼ਾਦੀ ਦੇ ਆਸ਼ਕਾਂ ਨੂੰ ਹਲੂਣਿਆ। ਪੰਜਾਬੀ ਨੌਜਵਾਨ ਮਦਨ ਲਾਲ ਢੀਂਗਰਾ ਨੇ ਬਰਤਾਨਵੀ ਰਾਜ ਪ੍ਰਤੀ ਵਿਰੋਧ ਜ਼ਾਹਰ ਕਰਦਿਆਂ ਅੰਗਰੇਜ਼ ਅਫ਼ਸਰ ਵਿਲੀਅਮ ਕਰਜ਼ਨ ਵਾਇਲੀ ਨੂੰ ਗੋਲੀ ਨਾਲ ਉਡਾਉਣ ਤੋਂ ਬਾਅਦ 16 ਅਗਸਤ, 1909 ਨੂੰ ਸ਼ਹੀਦੀ ਪਾਈ। 1913 'ਚ ਉੱਤਰੀ ਅਮਰੀਕਾ ਦੇ ਪੱਛਮੀ ਤੱਟ 'ਤੇ ਰਹਿਣ ਵਾਲੇ ਕੁਝ ਸਿੱਖਾਂ ਨੇ ਲਾਲਾ ਹਰਦਿਆਲ ਅਤੇ ਭਾਈ ਪਰਮਾਨੰਦ ਦੇ ਸਹਿਯੋਗ ਨਾਲ 'ਗ਼ਦਰ ਪਾਰਟੀ' ਦਾ ਗਠਨ ਕੀਤਾ, ਜਿਸ ਦੇ ਪ੍ਰਧਾਨ ਬਾਬਾ ਸੋਹਨ ਸਿੰਘ ਭਕਨਾ ਨੂੰ ਬਣਾਇਆ ਗਿਆ।
ਕਾਮਾਗਾਟਾਮਾਰੂ ਜਹਾਜ਼ ਦੇ ਕੁੱਲ 376 ਯਾਤਰੂਆਂ ਵਿਚੋਂ 340 ਸਿੱਖ ਸਨ ਅਤੇ ਸ਼ਹੀਦ ਹੋਣ ਵਾਲੇ ਸਾਰੇ ਹੀ ਸਿੱਖ ਸਨ। ਇਸ ਘਟਨਾ ਨੇ ਹੋਰ ਦੇਸ਼ਾਂ ਵਿਚਲੇ ਭਾਰਤੀਆਂ ਅੰਦਰ ਵੀ ਫ਼ਿਰੰਗੀ ਹਕੂਮਤ ਵਿਰੁੱਧ ਬਗ਼ਾਵਤ ਦੀ ਚਿੰਗਾਰੀ ਬਾਲ ਦਿੱਤੀ।
ਅਮਰੀਕਾ ਵਿਚ 'ਗ਼ਦਰ ਲਹਿਰ' ਨੂੰ ਪ੍ਰਚੰਡ ਕਰਨ ਤੋਂ ਬਾਅਦ ਕਰਤਾਰ ਸਿੰਘ ਸਰਾਭਾ ਨੇ ਭਾਰਤ ਆ ਕੇ ਭਾਰਤੀ ਫ਼ੌਜੀਆਂ ਦੇ ਦਿਲਾਂ 'ਚ ਵੀ ਆਜ਼ਾਦੀ ਦੀ ਚਿਣਗ਼ ਲਾਉਣ ਲਈ ਯਤਨ ਆਰੰਭੇ। ਆਜ਼ਾਦੀ ਦੇ ਪਰਵਾਨਿਆਂ ਨੇ ਮਿਲ ਕੇ 19 ਫ਼ਰਵਰੀ, 1915 ਨੂੰ ਅੱਡ-ਅੱਡ ਛਾਉਣੀਆਂ ਵਿਚ ਹਿੰਦੁਸਤਾਨੀ ਫ਼ੌਜਾਂ ਤੋਂ ਬਗ਼ਾਵਤ ਕਰਵਾ ਕੇ ਰਾਜ ਪਲਟਾ ਕਰਨ ਦੀ ਵਿਉਂਤ ਬਣਾਈ ਪਰ ਸਰਕਾਰ ਕੋਲ ਕਿਸੇ ਮੁਖ਼ਬਰ ਨੇ ਪਹਿਲਾਂ ਹੀ ਖ਼ਬਰ ਦੇ ਦਿੱਤੀ ਤੇ ਇਹ ਵਿਉਂਤ ਸਿਰੇ ਨਾ ਚੜ੍ਹ ਸਕੀ।
16 ਨਵੰਬਰ, 1915 ਨੂੰ ਸਰਦਾਰ ਸਰਾਭੇ ਨੂੰ ਛੇ ਹੋਰ ਸਿੱਖ ਸਾਥੀਆਂ ਸਮੇਤ ਫ਼ਾਂਸੀ ਦੇ ਤਖ਼ਤੇ 'ਤੇ ਲਟਕਾ ਦਿੱਤਾ ਗਿਆ। ਫ਼ਿਰੋਜ਼ਪੁਰ ਛਾਉਣੀ 'ਤੇ ਕਬਜ਼ਾ ਕਰਨ ਦੀਆਂ ਕੋਸ਼ਿਸ਼ਾਂ ਦੇ ਦੋਸ਼ 'ਚ ਭਾਈ ਰਣਧੀਰ ਸਿੰਘ ਨੂੰ ਵੀ ਗ੍ਰਿਫ਼ਤਾਰ ਕਰਕੇ ਉਮਰ ਕੈਦ ਸੁਣਾਈ ਗਈ ਅਤੇ ਸਾਰੀ ਜਾਇਦਾਦ ਜ਼ਬਤ ਕਰਨ ਦੇ ਹੁਕਮ ਕੀਤੇ ਗਏ।
ਸੰਨ 1918 'ਚ ਦੇਸ਼ ਨੂੰ ਆਜ਼ਾਦ ਕਰਵਾਉਣ ਲਈ ਮਹਾਤਮਾ ਗਾਂਧੀ ਦੇ ਸ਼ਾਂਤਮਈ ਅੰਦੋਲਨ ਦਾ ਆਰੰਭ ਵੀ 1919 ਦੀ ਵਿਸਾਖੀ 'ਤੇ ਜਲ੍ਹਿਆਂਵਾਲੇ ਬਾਗ਼ ਵਿਖੇ ਤੇ ਫ਼ਿਰ 8 ਅਗਸਤ, 1922 ਨੂੰ ਨਿਰੋਲ ਅਕਾਲੀ ਝੰਡੇ ਹੇਠਾਂ 'ਗੁਰੂ ਕੇ ਬਾਗ਼' ਦੇ ਮੋਰਚੇ ਵਿਚ ਸਿੱਖਾਂ ਨੇ ਹੀ ਕੀਤਾ। ਗੁਰੂ ਕੇ ਬਾਗ਼ ਦੇ ਮੋਰਚੇ ਬਾਰੇ ਪੰਡਤ ਮਦਨ ਮੋਹਨ ਮਾਲਵੀਆ ਨੇ ਆਖਿਆ ਸੀ, 'ਗੁਰੂ ਕੇ ਬਾਗ ਵਿਚੋਂ ਹੀ ਦੇਸ਼ ਦੀ ਆਜ਼ਾਦੀ ਦੀ ਲਹਿਰ ਉੱਠੀ ਹੈ ਅਤੇ ਹੁਣ ਇਸੇ ਨੇ ਹੀ ਦੇਸ਼ ਨੂੰ ਆਜ਼ਾਦ ਕਰਵਾਉਣਾ ਹੈ।'
ਮਹਾਤਮਾ ਗਾਂਧੀ ਦੀ 'ਨਾ-ਮਿਲਵਰਤਨ' ਲਹਿਰ ਦੌਰਾਨ ਹੁਸ਼ਿਆਰਪੁਰ ਜ਼ਿਲ੍ਹੇ ਦਾ ਰੁੜਕੀ ਪਿੰਡ ਹੀ ਦੇਸ਼ ਦਾ ਇਕੋ-ਇਕ ਅਜਿਹਾ ਪਿੰਡ ਸੀ, ਜਿਥੇ ਲੋਕਾਂ ਨੇ ਤਾਂ ਨੰਬਰਦਾਰੀਆਂ ਤੱਕ ਤਿਆਗ਼ ਦਿੱਤੀਆਂ। 14 ਦਸੰਬਰ, 1920 ਨੂੰ ਸ਼੍ਰੋਮਣੀ ਅਕਾਲੀ ਦਲ ਦਾ ਗਠਨ ਕਰਕੇ ਭਾਵੇਂ ਸਿੱਖਾਂ ਨੇ 'ਗੁਰਦੁਆਰਾ ਸੁਧਾਰ ਲਹਿਰ' ਰਾਹੀਂ ਅੰਗਰੇਜ਼ਾਂ ਦੇ ਪਿੱਠੂ ਭ੍ਰਿਸ਼ਟ ਮਹੰਤਾਂ ਤੋਂ ਗੁਰਦੁਆਰੇ ਆਜ਼ਾਦ ਕਰਵਾਉਣ ਦਾ ਬੀੜਾ ਚੁੱਕਿਆ ਪਰ ਇਸ ਸੰਘਰਸ਼ ਦੀ ਅੰਤਰ-ਭਾਵਨਾ ਵੀ ਦੇਸ਼ ਦੀ ਆਜ਼ਾਦੀ ਨਾਲ ਜੁੜੀ ਹੋਈ ਸੀ। 'ਚਾਬੀਆਂ ਦੇ ਮੋਰਚੇ' ਦੀ ਜਿੱਤ ਨੂੰ ਜਨਵਰੀ 1922 ਵਿਚ ਮਹਾਤਮਾ ਗਾਂਧੀ ਨੇ 'ਆਜ਼ਾਦੀ ਦੀ ਲੜਾਈ ਦੀ ਪਹਿਲੀ ਜਿੱਤ' ਕਰਾਰ ਦਿੱਤਾ ਸੀ।
20 ਫਰਵਰੀ, 1921 ਨੂੰ ਨਨਕਾਣਾ ਸਾਹਿਬ ਸਾਕੇ ਦੇ ਸ਼ਹੀਦਾਂ ਨੇ ਤਾਂ ਦੇਸ਼ ਭਰ ਨੂੰ ਜਗਾ ਦਿੱਤਾ। ਜੈਤੋ ਦੇ ਮੋਰਚੇ ਦੌਰਾਨ ਸਿੱਖਾਂ ਵਿਚ ਕੁਰਬਾਨ ਹੋਣ ਦੀ ਭਾਵਨਾ ਨੂੰ ਦੇਖ ਕੇ ਜਵਾਹਰ ਲਾਲ ਨਹਿਰੂ ਨੇ ਆ ਕੇ ਖੁਦ ਗ੍ਰਿਫ਼ਤਾਰੀ ਦਿੱਤੀ। ਗੁਰਦੁਆਰਾ ਸੁਧਾਰ ਲਹਿਰ ਦੌਰਾਨ 500 ਸਿੱਖ ਸ਼ਹੀਦ ਹੋਏ ਅਤੇ 30 ਹਜ਼ਾਰ ਜੇਲ੍ਹਾਂ ਵਿਚ ਡੱਕੇ ਗਏ। ਇਸ ਦੌਰਾਨ 10 ਲੱਖ ਰੁਪਏ ਸਿੱਖਾਂ ਨੇ ਜੁਰਮਾਨਾ ਭਰਿਆ।
1922 ਵਿਚ 'ਬੱਬਰ ਅਕਾਲੀ ਲਹਿਰ' ਦਾ ਮੁੱਢ ਬੰਨ੍ਹ ਕੇ ਬੱਬਰਾਂ ਨੇ ਬਰਤਾਨਵੀ ਸਾਮਰਾਜ ਨੂੰ ਕਾਂਬਾ ਛੇੜ ਦਿੱਤਾ। ਕਾਲੋਨੀ ਐਕਟ ਵਿਰੁੱਧ ਬਾਰ ਤਹਿਰੀਕ ਵਿਚ ਸ਼ਹੀਦ ਹੋਣ ਵਾਲੇ, ਉਮਰ ਕੈਦ ਦੀਆਂ ਸਜ਼ਾਵਾਂ ਭੋਗਣ ਵਾਲੇ ਤੇ ਅੰਗਰੇਜ਼ ਸਰਕਾਰ ਦੀਆਂ ਜੇਲ੍ਹਾਂ ਵਿਚ ਕਸ਼ਟ ਭੋਗਣ ਵਾਲੇ ਸਾਰੇ ਹੀ ਸਿੱਖ ਸਨ।
'ਸਾਈਮਨ ਕਮਿਸ਼ਨ' ਦੀ ਆਮਦ ਦੇ ਵਿਰੋਧ 'ਚ 30 ਅਕਤੂਬਰ, 1928 ਦੇ ਦਿਨ, ਲਾਹੌਰ ਰੇਲਵੇ ਸਟੇਸ਼ਨ 'ਤੇ ਤਕਰੀਬਨ 7000 ਦੇ ਹਜ਼ੂਮ ਨੇ 'ਸਾਈਮਨ ਕਮਿਸ਼ਨ ਗੋਅ ਬੈਕ' ਦੇ ਨਾਅਰਿਆਂ ਨਾਲ ਅਸਮਾਨ ਗੂੰਜਾ ਦਿੱਤਾ। ਮੁਜ਼ਾਹਰਾਕਾਰੀਆਂ ਵਿਚ ਬਹੁਤਾਤ ਪੰਜਾਬੀਆਂ ਦੀ ਸੀ। ਅੰਗਰੇਜ਼ ਸਰਕਾਰ ਵਲੋਂ ਕੀਤੇ ਅੰਨ੍ਹੇ ਲਾਠੀਚਾਰਜ ਦੌਰਾਨ ਲਾਲਾ ਲਾਜਪਤ ਰਾਏ ਜ਼ਖ਼ਮੀ ਹੋਣ ਤੋਂ ਬਾਅਦ 17 ਨਵੰਬਰ, 1928 ਨੂੰ ਅਕਾਲ ਚਲਾਣਾ ਕਰ ਗਏ। ਦੇਸ਼ ਨੂੰ ਆਜ਼ਾਦ ਕਰਵਾਉਣ ਲਈ ਪੰਜਾਬ 'ਚ ਚੰਦਰ ਸ਼ੇਖਰ ਆਜ਼ਾਦ ਦੀ ਅਗਵਾਈ 'ਚ 'ਹਿੰਦੁਸਤਾਨ ਸਮਾਜਵਾਦੀ ਗਣਤੰਤਰ ਸੈਨਾ' ਕਾਇਮ ਕੀਤੀ ਗਈ। ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਦੀ ਆਜ਼ਾਦੀ ਖ਼ਾਤਰ ਹੋਈ ਸ਼ਹਾਦਤ ਨੇ ਦੇਸ਼ ਵਿਚ ਆਜ਼ਾਦੀ ਦੀ ਲਹਿਰ ਹੋਰ ਪ੍ਰਚੰਡ ਕਰ ਦਿੱਤੀ।
ਆਜ਼ਾਦ ਹਿੰਦ ਫ਼ੌਜ ਨੂੰ ਕਾਇਮ ਕਰਨ ਵਾਲਾ ਜਨਰਲ ਮੋਹਨ ਸਿੰਘ ਸੀ ਅਤੇ ਇਸ ਫ਼ੌਜ ਵਿਚ ਸ਼ਾਮਿਲ 42 ਹਜ਼ਾਰ ਫ਼ੌਜੀਆਂ ਵਿਚੋਂ 28 ਹਜ਼ਾਰ ਸਿੱਖ ਸਨ। ਜਲ੍ਹਿਆਂਵਾਲੇ ਬਾਗ਼ ਦੇ ਸਾਕੇ ਦਾ ਬਦਲਾ ਸਰਦਾਰ ਊਧਮ ਸਿੰਘ ਨੇ ਪੂਰੇ 21 ਸਾਲ ਬਾਅਦ ਲੰਡਨ ਵਿਚ ਜਾ ਕੇ ਜਨਰਲ ਓਡਵਾਇਰ ਨੂੰ ਸੋਧਾ ਲਗਾ ਕੇ ਲਿਆ। ਸੰਨ 1942 ਵਿਚ ਕਾਂਗਰਸ ਦੇ ਸੱਦੇ 'ਤੇ 'ਭਾਰਤ ਛੱਡੋ ਅੰਦੋਲਨ' ਦੌਰਾਨ ਸਰਕਾਰ ਵਲੋਂ ਗ੍ਰਿਫ਼ਤਾਰ ਕੀਤੇ ਜਾਣ ਵਾਲਿਆਂ ਵਿਚ ਤਿੰਨ-ਚੌਥਾਈ ਗਿਣਤੀ ਸਿੱਖਾਂ ਦੀ ਸੀ।
ਭਾਰਤ ਦੀ ਆਜ਼ਾਦੀ ਦਾ ਕੋਈ ਵੀ ਅਜਿਹਾ ਮੁਹਾਜ ਨਹੀਂ ਸੀ, ਜਿਸ 'ਤੇ ਪੰਜਾਬ, ਖ਼ਾਸ ਕਰ ਸਿੱਖ ਕੌਮ ਨੇ ਆਬਾਦੀ ਦੇ ਅਨੁਪਾਤ ਨਾਲ ਦੇਸ਼ ਦੀਆਂ ਬਾਕੀ ਕੌਮਾਂ ਨਾਲੋਂ ਸਭ ਤੋਂ ਅੱਗੇ ਹੋ ਕੇ ਹਿੱਸਾ ਨਾ ਪਾਇਆ ਹੋਵੇ। ਆਜ਼ਾਦ ਹੋਣ 'ਤੇ ਭਾਰਤ-ਪਾਕਿ ਵੰਡ ਦਾ ਸਭ ਤੋਂ ਵੱਧ ਸੰਤਾਪ ਵੀ ਪੰਜਾਬ ਤੇ ਸਿੱਖਾਂ ਨੂੰ ਹੀ ਭੋਗਣਾ ਪਿਆ। ਸਮਕਾਲੀ ਪ੍ਰਸਿੱਧ ਅਖ਼ਬਾਰ 'ਸਟੇਟਸਮੈਨ' ਦੇ 3 ਜਨਵਰੀ, 1948 ਦੇ ਅੰਕ ਵਿਚ ਉਸ ਦਾ ਸੰਪਾਦਕ ਲਿਖਦਾ ਹੈ, 'ਸੁਤੰਤਰਤਾ ਸੰਗਰਾਮ ਦੌਰਾਨ ਇਸ ਮਹਾਂਦੀਪ ਵਿਚ ਸਭ ਤੋਂ ਵੱਧ ਮੁਸੀਬਤਾਂ ਦਾ ਸ਼ਿਕਾਰ ਸਿੱਖ ਕੌਮ ਨੂੰ ਹੋਣਾ ਪਿਆ। ਇਸ ਨੂੰ ਆਪਣੀਆਂ ਲਹਿਰਾਉਂਦੀਆਂ ਅਤੇ ਉਪਜਾਊ ਖੇਤੀਆਂ ਨੂੰ ਛੱਡ ਕੇ ਬੰਜਰ ਜ਼ਮੀਨਾਂ 'ਤੇ ਆਉਣਾ ਪਿਆ। ਜੋ ਹਰੀਆਂ-ਭਰੀਆਂ ਬਾਰ੍ਹਾਂ ਸਿੱਖ ਕਿਸਾਨਾਂ ਨੇ ਆਪਣੇ ਲਹੂ-ਪਸੀਨੇ ਨਾਲ ਵਸਾਈਆਂ ਸਨ, ਉਨ੍ਹਾਂ ਨੂੰ ਛੱਡ ਕੇ ਆਉਣ ਤੋਂ ਇਲਾਵਾ ਦਿਹਾਤੀ ਅਤੇ ਸ਼ਹਿਰੀ ਇਲਾਕੇ ਵਿਚ ਵੀ ਆਪਣੇ ਕੀਮਤੀ ਸਰਮਾਏ ਦੀ ਆਹੂਤੀ ਦੇਣੀ ਪਈ। ਇਸ ਤੋਂ ਇਲਾਵਾ ਕਈ ਪਰਮ-ਪਵਿੱਤਰ ਗੁਰਧਾਮ ਵੀ ਸੀਮਾ ਦੇ ਉਸ ਪਾਰ ਰਹਿ ਗਏ।'


-ਸ਼ਹੀਦ ਬਾਬਾ ਦੀਪ ਸਿੰਘ ਜੀ ਕਾਲੋਨੀ, ਸ੍ਰੀ ਦਸਮੇਸ਼ ਅਕੈਡਮੀ ਰੋਡ, ਸ੍ਰੀ ਅਨੰਦਪੁਰ ਸਾਹਿਬ। ਫ਼ੋਨ : 98780-70008
e-mail : ts1984buttar@yahoo.com

ਕਦੋਂ ਬਦਲੇਗੀ ਆਮ ਆਦਮੀ ਦੀ ਹੋਣੀ?

ਪੰਜਾਬੀ ਦੇ ਪ੍ਰਸਿੱਧ ਨਾਵਲਕਾਰ ਤੇ ਸ਼੍ਰੋਮਣੀ ਢਾਡੀ ਸੋਹਣ ਸਿੰਘ ਸੀਤਲ ਨੇ ਆਪਣੀ ਇਕ ਕਵਿਤਾ ਵਿਚ ਆਜ਼ਾਦੀ ਤੇ ਗੁਲਾਮੀ ਦੇ ਅਹਿਸਾਸ ਸਬੰਧੀ ਲਿਖਦਿਆਂ ਬਿਆਨ ਕੀਤਾ ਹੈ-ਜਿੰਨਾ ਸਰੇ ਸ਼ੇਰਾ ਹੀਲਾ ਕਰਨ ਚੰਗਾ, ਸੀਤਲ ਏਸ ਗੁਲਾਮੀ ਦੇ ਜਿਊਣ ਨਾਲੋਂ, ਲੱਖਾਂ ਹਿੱਸੇ ਆਜ਼ਾਦੀ ਦਾ ...

ਪੂਰੀ ਖ਼ਬਰ »

'ਕੋਈ ਸੂਰਤ ਨਜ਼ਰ ਨਹੀਂ ਆਤੀ'

ਅੱਜ ਦੇ ਦਿਨ, 15 ਅਗਸਤ, 1947 ਨੂੰ, ਵਿਦੇਸ਼ੀ ਗੁਲਾਮੀ ਤੋਂ ਛੁਟਕਾਰਾ ਪਾਉਣ ਦੀ ਦੇਸ਼ ਵਾਸੀਆਂ ਨੂੰ ਹਾਰਦਿਕ ਵਧਾਈ ਦਿੰਦਾ ਹੋਇਆ ਕੁਝ ਤੌਖਲੇ ਜ਼ਰੂਰ ਸਾਂਝੇ ਕਰਨਾ ਚਾਹੁੰਦਾ ਹਾਂ। ਆਸ ਹੈ ਕਿ ਇਨ੍ਹਾਂ ਤੌਖਲਿਆਂ 'ਤੇ ਮੇਰੇ ਦੇਸ਼ਵਾਸੀ, ਖਾਸ ਕਰਕੇ ਨੌਜਵਾਨ ਪੀੜ੍ਹੀ ਜ਼ਰੂਰ ਧਿਆਨ ...

ਪੂਰੀ ਖ਼ਬਰ »

ਕੀ ਅੱਜ ਆਮ ਲੋਕ ਵੀ ਆਜ਼ਾਦੀ ਦੇ ਜਸ਼ਨ ਮਨਾ ਰਹੇ ਹਨ?

15 ਅਗਸਤ ਭਾਰਤ ਦਾ ਆਜ਼ਾਦੀ ਦਿਹਾੜਾ ਹੈ। ਦੇਸ਼ ਦੇ ਹਰ ਰਾਜ ਵਿਚ ਸਰਕਾਰਾਂ ਇਸ ਦਿਨ ਨੂੰ ਧੂਮਧਾਮ ਨਾਲ ਮਨਾਉਂਦੀਆਂ ਹਨ। ਪ੍ਰਧਾਨ ਮੰਤਰੀ ਲਾਲ ਕਿਲ੍ਹੇ ਤੋਂ ਦੇਸ਼ ਵਾਸੀਆਂ ਨੂੰ ਸੰਬੋਧਨ ਕਰਦੇ ਹਨ। ਹਰ ਦੇਸ਼ ਆਪਣਾ ਆਜ਼ਾਦੀ ਦਿਹਾੜਾ ਪੂਰੇ ਢੋਲ-ਢਮੱਕੇ ਨਾਲ ਮਨਾਉਂਦਾ ਹੈ। ...

ਪੂਰੀ ਖ਼ਬਰ »

ਆਜ਼ਾਦੀ ਜੰਗ ਲੜੀ ਇੰਜ

* ਸਰਦਾਰ ਪੰਛੀ *

ਆਜ਼ਾਦੀ ਜੰਗ ਲੜੀ ਇੰਜ ਅਣਖ ਦੇ ਪਹਿਰੇਦਾਰਾਂ ਨੇ। ਤੋਪਾਂ ਦੇ ਮੂੰਹ ਬੰਦ ਕਰ ਦਿੱਤੇ ਸਿਰ ਦੇ ਕੇ ਸਰਦਾਰਾਂ ਨੇ। ਜਜ਼ਬੇ ਨੇ ਉਹ ਰੰਗ ਵਿਖਾਇਆ, ਸੁੱਤੀ ਕੌਮ ਨੂੰ ਝੂਣ ਜਗਾਇਆ। ਜਿਸ 'ਤੇ ਪਿਆ ਏਸ ਦਾ ਸਾਇਆ, ਉਹ ਲੜਿਆ ਹੋ ਦੂਣ ਸਵਾਇਆ। ਸ਼ਰਮ ਨਾਲ ਸਿਰ ਨੀਵੇਂ ਕਰ ਲਏ, ਜ਼ੁਲਮ ...

ਪੂਰੀ ਖ਼ਬਰ »

ਆਰਥਿਕ ਸੰਕਟ ਦਾ ਬੋਝ ਅਤੇ ਆਜ਼ਾਦੀ

ਸਾਡੇ ਸ਼ਹੀਦਾਂ ਨੇ ਬਹੁਤ ਕੁਰਬਾਨੀਆਂ ਦੇ ਕੇ ਆਜ਼ਾਦੀ ਨੂੰ ਪ੍ਰਾਪਤ ਕੀਤਾ ਹੈ। 15 ਅਗਸਤ, 1947 ਨੂੰ ਦੇਸ਼ ਅੰਗਰੇਜ਼ੀ ਸਾਮਰਾਜ ਤੋਂ ਆਜ਼ਾਦ ਹੋਇਆ। ਇਸ ਦਿਨ ਤੋਂ ਇਹ ਪ੍ਰੰਪਰਾ ਬਣ ਗਈ ਕਿ ਪ੍ਰਧਾਨ ਮੰਤਰੀ ਲਾਲ ਕਿਲ੍ਹੇ ਤੋਂ ਦੇਸ਼ ਦਾ ਤਿਰੰਗਾ ਝੰਡਾ ਲਹਿਰਾਉਣਗੇ ਤੇ ਦੇਸ਼ ਦੀਆਂ ...

ਪੂਰੀ ਖ਼ਬਰ »

ਸਾਧਨਾਂ ਦੀ ਘਾਟ ਨਾਲ ਜੂਝ ਰਿਹਾ ਪੰਜਾਬ

ਅੱਜ 15 ਅਗਸਤ, 2018 ਨੂੰ 15 ਅਗਸਤ, 1947 ਯਾਦ ਆਉਂਦਾ ਹੈ। ਉਸ 15 ਅਗਸਤ, 1947 ਨੂੰ ਜਿਹੜੇ ਪੰਜਾਬੀ ਲੋਕ 15-20 ਸਾਲ ਦੀ ਉਮਰ ਦੇ ਸਨ, ਉਹ ਹੁਣ ਬਜ਼ੁਰਗ ਹੋ ਗਏ ਹਨ। 1947 ਦੇ ਅਗਸਤ ਨੂੰ ਭਾਰਤ ਆਜ਼ਾਦ ਹੋਇਆ ਸੀ। ਇਸ ਭਾਰਤ ਦਾ ਹਿੱਸਾ ਬਣ ਰਿਹਾ ਪੰਜਾਬ ਬੁਰੀ ਤਰ੍ਹਾਂ ਵੱਢਿਆ-ਟੁੱਕਿਆ ਸੀ। ਪੰਜਾਬ ...

ਪੂਰੀ ਖ਼ਬਰ »






Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX