ਤਾਜਾ ਖ਼ਬਰਾਂ


ਕਿਸਾਨਾਂ ਦਾ ਧਰਨਾ ਖ਼ਤਮ
. . .  40 minutes ago
ਟਾਂਡਾ ਉੜਮੁੜ, 18 ਨਵੰਬਰ (ਦੀਪਕ ਬਹਿਲ) - ਅੰਮ੍ਰਿਤਸਰ ਦੇ ਰਾਜਾਸਾਂਸੀ ਵਿਖੇ ਬਣੇ ਨਿਰੰਕਾਰੀ ਭਵਨ ਵਿਖੇ ਹੋਏ ਧਮਾਕੇ ਦੇ ਚੱਲਦਿਆਂ ਸਰਕਾਰ ਝੁਕ ਗਈ ਹੈ। ਪ੍ਰਸ਼ਾਸਨ ਨੇ ਧਰਨੇ 'ਤੇ ਬੈਠੇ ਕਿਸਾਨਾਂ...
ਉੱਤਰਾਖੰਡ ਬੱਸ ਹਾਦਸੇ 'ਚ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ ਹੋਈ 14
. . .  52 minutes ago
ਦੇਹਰਾਦੂਨ, 18 ਨਵੰਬਰ- ਉੱਤਰਾਖੰਡ ਦੇ ਉਤਰਕਾਸ਼ੀ ਜ਼ਿਲ੍ਹੇ 'ਚ ਬੱਸ ਦੇ 150 ਮੀਟਰ ਡੂੰਘੀ ਖੱਡ 'ਚ ਡਿੱਗਣ ਕਾਰਨ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ 14 ਹੋ ਗਈ ਹੈ ਜਦਕਿ 13 ਲੋਕ ਜ਼ਖਮੀ ਹੋਏ....
ਮਰਾਠਾ ਰਾਖਵਾਂਕਰਨ ਦਾ ਰਸਤਾ ਸਾਫ਼, ਮਹਾਰਾਸ਼ਟਰ ਸਰਕਾਰ ਨੇ ਬਿਲ ਨੂੰ ਦਿੱਤੀ ਮਨਜ਼ੂਰੀ
. . .  53 minutes ago
ਮੁੰਬਈ, 18 ਨਵੰਬਰ- ਮਹਾਰਾਸ਼ਟਰ 'ਚ ਮਰਾਠਾ ਰਾਖਵਾਂਕਰਨ ਨੂੰ ਲੈ ਕੇ ਸੂਬੇ ਦੀ ਦਵੇਂਦਰ ਫੜਨਵੀਸ ਸਰਕਾਰ ਨੇ ਬਿੱਲ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਸ ਦੇ ਨਾਲ ਹੀ ਸੂਬੇ 'ਚ ਮਰਾਠਾ ਰਾਖਵਾਂਕਰਨ ਦਾ ਰਸਤਾ ਸਾਫ਼ ਹੋ ਗਿਆ ਹੈ। ਇਸ ਤੋਂ ਪਹਿਲਾਂ ਮੁੱਖ ਮੰਤਰੀ ਫੜਨਵੀਸ ਨੇ .....
ਆਈ.ਐੱਸ.ਆਈ. ਸਮਰਥਨ ਪ੍ਰਾਪਤ ਖ਼ਾਲਿਸਤਾਨ ਅਤੇ ਕਸ਼ਮੀਰੀ ਦਹਿਸ਼ਤਗਰਦਾਂ ਦਾ ਧਮਾਕੇ 'ਚ ਹੋ ਸਕਦਾ ਹੈ ਹੱਥ - ਕੈਪਟਨ
. . .  about 1 hour ago
ਚੰਡੀਗੜ੍ਹ, 18 ਨਵੰਬਰ- ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਆਈ.ਐੱਸ.ਆਈ. ਸਮਰਥਨ ਪ੍ਰਾਪਤ ਖ਼ਾਲਿਸਤਾਨ ਅਤੇ ਕਸ਼ਮੀਰੀ ਦਹਿਸ਼ਤਗਰਦਾਂ ਦਾ ਰਾਜਾਸਾਂਸੀ ਨੇੜਲੇ ਪਿੰਡ ਅਦਲੀਵਾਲ ਵਿਖੇ ਸਥਿਤ ਨਿਰੰਕਾਰੀ ਭਵਨ ਵਿਖੇ ਹੋਏ ਬੰਬ ਧਮਾਕੇ .....
ਤਿੰਨ ਕਰੋੜ ਦੇ ਸੋਨੇ ਸਮੇਤ ਇਕ ਯਾਤਰੀ ਕਾਬੂ
. . .  about 1 hour ago
ਕੋਲਕਾਤਾ, 18 ਨਵੰਬਰ - ਮਾਲ ਖੂਫੀਆਂ ਡਾਇਰੈਕਟੋਰੇਟ (ਡੀ.ਆਰ.ਆਈ) ਨੇ ਸਿਲੀਗੁੜੀ ਖੇਤਰੀ ਇਕਾਈ ਵੱਲੋਂ ਨਿਊ ਜਲਪਾਈਗੁੜੀ ਰੇਲਵੇ ਸਟੇਸ਼ਨ ਤੋਂ ਇਕ ਯਾਤਰੀ ਨੂੰ 9.296 ਕਿੱਲੋਗਰਾਮ ਸੋਨੇ ਦੇ ਬਿਸਕੁਟ ਨਾਲ ਗ੍ਰਿਫ਼ਤਾਰ ਕੀਤਾ ਹੈ। ਇਸ ਯਾਤਰੀ ਕੋਲੋਂ ਬਰਾਮਦ ....
ਰਾਜਾਸਾਂਸੀ ਬੰਬ ਧਮਾਕੇ ਤੋਂ ਬਾਅਦ ਨਿਰੰਕਾਰੀ ਭਵਨਾਂ ਦੀ ਵਧਾਈ ਗਈ ਸੁਰੱਖਿਆ
. . .  about 2 hours ago
ਪਠਾਨਕੋਟ, 18 ਨਵੰਬਰ(ਚੌਹਾਨ)- ਨਿਰੰਕਾਰੀ ਭਵਨ ਅੰਮ੍ਰਿਤਸਰ ਵਿਖੇ ਹੋਏ ਬੰਬ ਧਮਾਕੇ ਤੋਂ ਬਾਅਦ ਪਠਾਨਕੋਟ ਦੇ ਮੁੱਖ ਨਿਰੰਕਾਰੀ ਭਵਨ ਸਿਆਲ਼ੀ ਕੁਲੀਆਂ ਵਿਖੇ ਸੁਰੱਖਿਆ ਵਧਾ ਦਿੱਤੀ ਗਈ ਹੈ। ਬੰਬ ਧਮਾਕੇ ਦੀ ਖ਼ਬਰ ਮਿਲਦਿਆਂ ਹੀ ਨਿਰੰਕਾਰੀ ਭਵਨ 'ਚ ਚਲ ਰਹੇ ....
ਨਿਰੰਕਾਰੀ ਭਵਨ 'ਚ ਹੋਏ ਹਮਲੇ ਤੋਂ ਬਾਅਦ ਤਪਾ ਪੁਲਿਸ ਹੋਈ ਅਲਰਟ
. . .  about 2 hours ago
ਤਪਾ ਮੰਡੀ,18 ਨਵੰਬਰ (ਪ੍ਰਵੀਨ ਗਰਗ)- ਅੱਜ ਰਾਜਾਸਾਂਸੀ ਨੇੜਲੇ ਪਿੰਡ ਅਦਲੀਵਾਲਾ ਦੇ ਨਿਰੰਕਾਰੀ ਭਵਨ ਵਿਖੇ ਹੋਏ ਹਮਲੇ ਤੋਂ ਬਾਅਦ ਤਪਾ ਪੁਲਿਸ ਹਰਕਤ 'ਚ ਆ ਗਈ ਹੈ, ਜਿਸ ਤਹਿਤ ਸੁਰੱਖਿਆ ਦੇ ਮੱਦੇਨਜ਼ਰ ਆਉਣ ਜਾਣ ਵਾਲੇ ਵਾਹਨਾਂ ਦੀ ਬਰੀਕੀ ਨਾਲ ਜਾਂਚ...
ਰਾਜਾਸਾਂਸੀ ਬੰਬ ਧਮਾਕੇ 'ਚ ਮਾਰੇ ਗਏ ਲੋਕਾਂ ਦੀ ਹੋਈ ਸ਼ਨਾਖ਼ਤ
. . .  about 2 hours ago
ਰਾਜਾਸਾਂਸੀ, 18 ਨਵੰਬਰ (ਹੇਰ, ਖੀਵਾ) - ਰਾਜਾਸਾਂਸੀ ਨੇੜਲੇ ਪਿੰਡ ਅਦਲੀਵਾਲ ਵਿਖੇ ਸਥਿਤ ਨਿਰੰਕਾਰੀ ਭਵਨ 'ਚ ਹੋਏ ਧਮਾਕੇ 'ਚ ਮਾਰੇ ਗਏ ਲੋਕਾਂ 'ਚ ਦੀ ਸ਼ਨਾਖ਼ਤ ਸੁਖਦੇਵ ਸਿੰਘ ਚੌਕ ਮੀਰਾ ਕੋਟ, ਕੁਲਦੀਪ ਸਿੰਘ ਵਾਸੀ ਬੱਗਾ ਕਲਾਂ ਅਤੇ ਸੰਦੀਪ ਸਿੰਘ(13) ਵਾਸੀ .....
ਉੱਤਰਾਖੰਡ ਬੱਸ ਹਾਦਸੇ 'ਚ 12 ਲੋਕਾਂ ਦੀ ਮੌਤ, 13 ਜ਼ਖਮੀ
. . .  about 2 hours ago
ਦੇਹਰਾਦੂਨ, 18 ਨਵੰਬਰ- ਉੱਤਰਾਖੰਡ ਦੇ ਉਤਰਾ ਕਾਸ਼ੀ ਜ਼ਿਲ੍ਹੇ 'ਚ ਬੰਸ ਦੇ 150 ਮੀਟਰ ਡੂੰਘੀ ਖੱਡ 'ਚ ਡਿੱਗਣ ਕਾਰਨ 12 ਵਿਅਕਤੀਆਂ ਦੀ ਮੌਤ ਹੋ ਗਈ ਜਦਕਿ 13 ਲੋਕ ਜ਼ਖਮੀ ਹੋਏ ਹਨ। ਇਸ ਹਾਦਸੇ ਬਾਰੇ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਮੈਜਿਸਟਰੇਟ ਅਸ਼ੀਸ਼ ਚੌਹਾਨ ਨੇ....
ਰਾਜਾਸਾਂਸੀ ਬੰਬ ਧਮਾਕਾ : ਦੋਸ਼ੀਆਂ ਦੇ ਜਲਦ ਫੜੇ ਜਾਣ ਦੀ ਸੰਭਾਵਨਾ - ਡੀ.ਜੀ.ਪੀ
. . .  about 3 hours ago
ਰਾਜਾਸਾਂਸੀ, 18 ਨਵੰਬਰ (ਹੇਰ)- ਡੀ.ਜੀ.ਪੀ. ਪੰਜਾਬ ਸੁਰੇਸ਼ ਅਰੋੜਾ ਨੇ ਰਾਜਾਸਾਂਸੀ ਨੇੜਲੇ ਪਿੰਡ ਅਦਲੀਵਾਲ ਵਿਖੇ ਸਥਿਤ ਨਿਰੰਕਾਰੀ ਭਵਨ 'ਚ ਹੋਏ ਧਮਾਕੇ ਸੰਬੰਧੀ ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਕਿਹਾ ਕਿ ਪੁਲਿਸ ਅਜੇ ਕਿਸੇ ਨਤੀਜੇ 'ਤੇ ਨਹੀਂ ਪਹੁੰਚੀ ਹੈ। ਉਨ੍ਹਾਂ.....
ਜ਼ਮੀਨ ਦੇ ਝਗੜੇ ਨੂੰ ਲੈ ਕੇ ਸਹੁਰੇ ਨੇ ਨੂੰਹ ਨੂੰ ਮਾਰੀ ਗੋਲੀ, ਹਾਲਤ ਗੰਭੀਰ
. . .  about 3 hours ago
ਫ਼ਰੀਦਕੋਟ, 18 ਨਵੰਬਰ (ਗਗਨਦੀਪ)- ਫ਼ਰੀਦਕੋਟ ਜ਼ਿਲ੍ਹੇ ਦੇ ਪਿੰਡ ਬੱਗੇਆਣਾ 'ਚ ਸਹੁਰੇ ਵੱਲੋਂ ਵਿਧਵਾ ਨੂੰਹ ਨੂੰ ਗੋਲੀ ਮਾਰਨ ਦਾ ਮਾਮਲਾ ਸਾਹਮਣੇ ਆਇਆ। ਦੱਸ ਦੇਈਏ ਕਿ ਸਾਂਝੀ ਜ਼ਮੀਨ 'ਚੋਂ ਧੱਕੇ ਨਾਲ ਝੋਨਾ ਵੱਢਣ 'ਤੇ ਹੋਏ ਝਗੜੇ ਨੂੰ ਲੈ ਕੇ ਸਹੁਰੇ ਨੇ ਵਿਧਵਾ ਨੂੰਹ ਨੂੰ....
ਤੇਲੰਗਾਨਾ ਵਿਧਾਨ ਸਭਾ ਚੋਣਾਂ : ਭਾਜਪਾ ਨੇ ਉਮੀਦਵਾਰਾਂ ਦੀ ਪੰਜਵੀ ਸੂਚੀ ਕੀਤੀ ਜਾਰੀ
. . .  about 3 hours ago
ਹੈਦਰਾਬਾਦ, 18 ਨਵੰਬਰ- ਤੇਲੰਗਾਨਾ ਵਿਧਾਨ ਸਭਾ ਚੋਣਾਂ ਦੇ ਲਈ ਭਾਜਪਾ ਵੱਲੋਂ ਪੰਜਵੀ ਸੂਚੀ ਜਾਰੀ ਕਰ ਦਿੱਤੀ ਗਈ ਹੈ। ਇਸ ਸੂਚੀ 'ਚ 19 ਉਮੀਦਵਾਰਾਂ ਦੇ ਨਾਂਅ ਸ਼ਾਮਲ ....
ਰਾਜਾਸਾਂਸੀ ਬੰਬ ਧਮਾਕੇ 'ਚ ਜ਼ਖਮੀ ਹੋਏ ਲੋਕਾਂ ਦਾ ਹਾਲ ਜਾਣਨ ਹਸਪਤਾਲ ਪਹੁੰਚੇ ਸੁੱਖ ਸਰਕਾਰੀਆ
. . .  about 3 hours ago
ਰਾਜਾਸਾਂਸੀ, 18 ਨਵੰਬਰ (ਹੇਰ,ਖੀਵਾ, ਹਰਮਿੰਦਰ, ਢਿੱਲੋਂ) - ਅੱਜ ਅੰਮ੍ਰਿਤਸਰ ਦੇ ਰਾਜਾਸਾਂਸੀ ਨੇੜਲੇ ਨਿਰੰਕਾਰੀ ਭਵਨ ਵਿਖੇ ਹੋਏ ਬੰਬ ਧਮਾਕੇ 'ਚ ਜ਼ਖਮੀ ਹੋਏ ਲੋਕਾਂ ਦਾ ਹਾਲ-ਚਾਲ ਜਾਣਨ ਪੰਜਾਬ ਦੇ ਮਾਲ ਮਾਲ ਮੰਤਰੀ ਸੁਖ ਸਰਕਾਰੀਆ ਨੇ ਹਸਪਤਾਲ ਪਹੁੰਚੇ ਹਨ...
ਪੈਸੇ ਦੇ ਲੈਣ ਦੇਣ ਨੂੰ ਲੈ ਕੇ ਵਿਅਕਤੀ ਦਾ ਕਤਲ
. . .  about 4 hours ago
ਫ਼ਰੀਦਕੋਟ, 18 ਨਵੰਬਰ (ਗਗਨਦੀਪ)- ਫ਼ਰੀਦਕੋਟ ਕਸਬਾ ਬਾਜਾਖਾਨਾ 'ਚ ਇਕ ਵਿਅਕਤੀ ਦਾ ਕਤਲ ਕੀਤੇ ਜਾਣ ਦੀ ਖ਼ਬਰ ਹੈ। ਜਾਣਕਾਰੀ ਅਨੁਸਾਰ, ਪੈਸੇ ਦੇ ਲੈਣ ਦੇਣ ਨੂੰ ਲੈ ਕੇ ਵਿਅਕਤੀ ਦੇ ਸਿਰ 'ਚ ਲੋਹੇ ਦੀਆਂ ਰਾੜਾਂ ਮਾਰ ਕੇ ਉਸ ਦਾ ਕਤਲ ਕੀਤਾ ਗਿਆ। ਮ੍ਰਿਤਕ ....
ਨਕਸਲੀਆਂ ਵੱਲੋਂ ਕੀਤੇ ਆਈ.ਡੀ. ਧਮਾਕੇ 'ਚ 3 ਜਵਾਨ ਜ਼ਖਮੀ
. . .  about 4 hours ago
ਰਾਏਪੁਰ, 18 ਨਵੰਬਰ- ਛੱਤੀਸਗੜ੍ਹ ਦੇ ਸੁਕਮਾ 'ਚ ਨਕਸਲੀਆਂ ਵੱਲੋਂ ਆਈ.ਡੀ. ਧਮਾਕਾ ਕੀਤੇ ਜਾਣ ਦੀ ਖ਼ਬਰ ਹੈ। ਜਾਣਕਾਰੀ ਅਨੁਸਾਰ, ਇਸ ਧਮਾਕੇ 'ਚ ਤਿੰਨ ਜਵਾਨ ਜ਼ਖਮੀ ਹੋਏ ਹਨ ਜਿਨ੍ਹਾਂ 'ਚੋਂ ਇਕ ਜਵਾਨ ਦੀ ਹਾਲਤ ਗੰਭੀਰ ਦੱਸੀ ਜਾ ਰਹੀ ....
ਨਿਰੰਕਾਰੀ ਭਵਨ 'ਚ ਹੋਏ ਹਮਲੇ ਤੋਂ ਬਾਅਦ ਪੁਲਿਸ ਵੱਲੋਂ ਵਾਹਨਾਂ ਦੀ ਕੀਤੀ ਜਾ ਰਹੀ ਹੈ ਜਾਂਚ
. . .  about 4 hours ago
ਅੰਮ੍ਰਿਤਸਰ ਬੰਬ ਧਮਾਕਾ : ਮਰਨ ਵਾਲਿਆਂ ਦੀ ਗਿਣਤੀ ਵੱਧ ਕੇ ਹੋਈ ਚਾਰ
. . .  about 5 hours ago
ਖਾੜਕੂ ਜਥੇਬੰਦੀ ਦੇ ਲੈਟਰਪੈਡ 'ਤੇ ਫ਼ਿਰੌਤੀ ਮੰਗਣ ਵਾਲੇ ਗਿਰੋਹ ਦੇ ਚਾਰ ਮੈਂਬਰ ਕਾਬੂ
. . .  about 5 hours ago
ਰਾਜਾਸਾਂਸੀ ਬੰਬ ਧਮਾਕਾ : ਡੀ.ਜੀ.ਪੀ. ਪੰਜਾਬ ਜਲਦ ਕਰਨਗੇ ਘਟਨਾ ਸਥਾਨ ਦਾ ਦੌਰਾ
. . .  about 5 hours ago
ਕਾਂਗਰਸ ਵੱਲੋਂ ਉਮੀਦਵਾਰਾਂ ਦੀ ਤੀਜੀ ਸੂਚੀ ਜਾਰੀ
. . .  about 5 hours ago
ਰਾਜਾਸਾਂਸੀ ਬੰਬ ਧਮਾਕਾ : ਜ਼ਿਲ੍ਹਾ ਡਿਪਟੀ ਕਮਿਸ਼ਨਰ ਵੱਲੋਂ ਘਟਨਾ ਸਥਾਨ ਦਾ ਜਾਇਜ਼ਾ
. . .  about 5 hours ago
550 ਸਾਲਾ ਸ਼ਤਾਬਦੀ ਸਬੰਧੀ ਸੁਲਤਾਨਪੁਰ ਲੋਧੀ ਵਿਖੇ ਹੋਣ ਵਾਲੇ ਸਮਾਗਮ 'ਚ ਸ਼ਾਮਲ ਹੋਣਗੇ ਬਦਨੌਰ
. . .  about 6 hours ago
ਰਾਜਾਸਾਂਸੀ ਬੰਬ ਧਮਾਕੇ 'ਚ ਮਾਰੇ ਗਏ ਲੋਕਾਂ ਨੂੰ ਕੈਪਟਨ ਵੱਲੋਂ ਮੁਆਵਜ਼ਾ ਦੇਣ ਦਾ ਐਲਾਨ
. . .  about 6 hours ago
ਰਾਜਾਸਾਂਸੀ ਬੰਬ ਧਮਾਕਾ : ਪੰਜਾਬ 'ਚ ਸ਼ਾਂਤੀ ਨੂੰ ਭੰਗ ਕਰਨ ਦੀ ਕੀਤੀ ਜਾ ਰਹੀ ਹੈ ਕੋਸ਼ਿਸ਼ - ਜਾਖੜ
. . .  about 6 hours ago
ਨਿਰੰਕਾਰੀ ਭਵਨ ਵਿਖੇ ਹੋਏ ਬੰਬ ਧਮਾਕੇ ਤੋਂ ਬਾਅਦ ਸਰਹੱਦੀ ਖੇਤਰਾਂ 'ਚ ਵਧਾਈ ਗਈ ਚੌਕਸੀ
. . .  about 6 hours ago
ਅੰਮ੍ਰਿਤਸਰ 'ਚ ਧਾਰਮਿਕ ਸਥਾਨਾਂ ਅਤੇ ਜਨਤਕ ਥਾਵਾਂ ਦੀ ਸੁਰੱਖਿਆ ਵਧਾਉਣ ਦੇ ਆਦੇਸ਼ ਜਾਰੀ - ਡਾ.ਵੇਰਕਾ
. . .  about 6 hours ago
ਉੱਤਰਾਖੰਡ : ਡੂੰਘੀ ਖੱਡ 'ਚ ਡਿੱਗੀ ਬੱਸ
. . .  about 6 hours ago
ਰਾਜਾਸਾਂਸੀ ਵਿਖੇ ਹੋਏ ਬੰਬ ਧਮਾਕੇ 'ਚ ਤਿੰਨ ਦੀ ਮੌਤ, ਕਈ ਜ਼ਖਮੀ
. . .  about 7 hours ago
ਹੈਰੋਇਨ ਸਮੇਤ ਇਕ ਮਹਿਲਾ ਕਾਬੂ
. . .  about 7 hours ago
ਰਾਜਾਸਾਂਸੀ ਬੰਬ ਧਮਾਕਾ : ਹਵਾਈ ਅੱਡੇ ਸਮੇਤ ਨੇੜਲਿਆਂ ਇਲਾਕਿਆਂ 'ਚ ਹਾਈ ਅਲਰਟ
. . .  about 7 hours ago
ਰਾਜਾਸਾਂਸੀ : ਨਿਰੰਕਾਰੀ ਭਵਨ ਵਿਖੇ ਹੋਇਆ ਧਮਾਕਾ
. . .  about 8 hours ago
ਡੇਰਾ ਪ੍ਰੇਮੀਆਂ ਦੇ ਮੁਕੰਮਲ ਬਾਈਕਾਟ ਸਬੰਧੀ ਸਮਾਗਮ ਅੱਜ
. . .  about 8 hours ago
ਟਰੰਪ ਦੀ ਚੇਤਾਵਨੀ - ਖਸ਼ੋਗੀ ਦੀ ਹੱਤਿਆ 'ਤੇ ਜਲਦ ਵੱਡਾ ਫੈਸਲਾ, ਮੁਸ਼ਕਿਲ 'ਚ ਸਾਊਦੀ ਅਰਬ
. . .  about 8 hours ago
ਦਿੱਲੀ 'ਚ ਬਜ਼ੁਰਗ ਮਹਿਲਾ ਦਾ ਗਲਾ ਵੱਢ ਕੇ ਹੱਤਿਆ
. . .  about 9 hours ago
ਸ਼ੋਪੀਆਂ ਤੋਂ ਨੌਜਵਾਨਾਂ ਦਾ ਅਗਵਾ ਹੋਣਾ ਜਾਰੀ
. . .  about 9 hours ago
ਇਟਲੀ 'ਚ ਵਿਆਹ ਕਰਵਾ ਕੇ ਮੁੰਬਈ ਪਰਤੇ ਦੀਪਵੀਰ
. . .  about 10 hours ago
ਪੈਟਰੋਲ 20 ਪੈਸੇ ਤੇ ਡੀਜ਼ਲ 18 ਪੈਸੇ ਹੋਇਆ ਸਸਤਾ
. . .  about 11 hours ago
ਰਾਸ਼ਟਰਪਤੀ ਵੀਅਤਨਾਮ ਤੇ ਆਸਟ੍ਰੇਲੀਆ ਦੇ ਦੌਰੇ ਲਈ ਰਵਾਨਾ
. . .  about 11 hours ago
ਸ਼ੋਪੀਆਂ 'ਚ ਮੁੱਠਭੇੜ 'ਚ ਮਾਰੇ ਗਏ ਦੋ ਅੱਤਵਾਦੀ
. . .  about 11 hours ago
ਅਮਰੀਕਾ 'ਚ 16 ਸਾਲਾ ਲੜਕੇ ਨੇ 61 ਸਾਲਾ ਭਾਰਤੀ ਦਾ ਕੀਤਾ ਕਤਲ
. . .  about 12 hours ago
ਅੱਜ ਦਾ ਵਿਚਾਰ
. . .  about 12 hours ago
ਮਹਿਲਾ 20 ਵਿਸ਼ਵ ਕ੍ਰਿਕਟ 'ਚ ਭਾਰਤ 48 ਦੌੜਾਂ ਨਾਲ ਜੇਤੂ
. . .  1 day ago
ਭਾਰਤੀ ਮਹਿਲਾ ਕ੍ਰਿਕਟ ਟੀਮ ਨੇ ਆਸਟ੍ਰੇਲੀਆ ਨੂੰ ਦਿੱਤਾ 168 ਦੌੜਾਂ ਦਾ ਟੀਚਾ
. . .  1 day ago
ਮਹਿਲਾ 20 ਸੈਮੀ ਫਾਈਨਲ 'ਚ ਭਾਰਤ ਦੀ ਵਧੀਆ ਸ਼ੁਰੂਆਤ , 118 'ਤੇ 3 ਆਊਟ
. . .  about 1 hour ago
ਮਾਣਹਾਨੀ ਮਾਮਲੇ 'ਚ ਕੇਜਰੀਵਾਲ ਬਰੀ
. . .  53 minutes ago
ਪ੍ਰਧਾਨ ਮੰਤਰੀ ਮੋਦੀ ਨੇ ਰਾਸ਼ਟਰਪਤੀ ਮੁਹੰਮਦ ਸੋਲਿਹ ਨਾਲ ਕੀਤੀ ਮੁਲਾਕਾਤ
. . .  about 1 hour ago
ਇਬਰਾਹੀਮ ਮੁਹੰਮਦ ਸੋਲਿਹ ਨੇ ਮਾਲਦੀਵ ਦੇ ਰਾਸ਼ਟਰਪਤੀ ਵਜੋਂ ਚੁੱਕਿਆ ਹਲਫ਼
. . .  about 1 hour ago
ਪਿੰਡ ਨੰਗਲਾ 'ਚ ਪਾਣੀ ਦੀਆਂ ਪਾਈਪਾਂ ਨੂੰ ਲੱਗੀ ਭਿਆਨਕ ਅੱਗ
. . .  about 1 hour ago
ਟਾਂਡਾ 'ਚ ਟੁੱਟਿਆ ਰੇਲਵੇ ਟਰੈਕ, ਟਲਿਆ ਵੱਡਾ ਹਾਦਸਾ
. . .  about 1 hour ago
ਚੰਡੀਗੜ੍ਹ 'ਚ ਪੁੱਛਗਿੱਛ ਕਰਨ ਸੰਬੰਧੀ ਸੁਖਬੀਰ ਬਾਦਲ ਵੱਲੋਂ 'ਸਿੱਟ' ਨੂੰ ਲਿਖਤੀ ਅਪੀਲ- ਆਈ.ਜੀ.
. . .  1 day ago
ਹੋਰ ਖ਼ਬਰਾਂ..
ਜਲੰਧਰ : ਬੁਧਵਾਰ 31 ਸਾਉਣ ਸੰਮਤ 550
ਿਵਚਾਰ ਪ੍ਰਵਾਹ: ਉਹ ਦੇਸ਼ ਸਚਮੁੱਚ ਸਵਰਗ ਹੁੰਦੇ ਹਨ, ਜਿਥੇ ਆਪਸੀ ਸਬੰਧਾਂ ਜਾਂ ਰਿਸ਼ਤਿਆਂ ਦੀ ਇੱਜ਼ਤ ਕੀਤੀ ਜਾਂਦੀ ਹੈ। -ਮਹਾਤਮਾ ਗਾਂਧੀ

ਚੰਡੀਗੜ੍ਹ / ਸਾਹਿਬਜ਼ਾਦਾ ਅਜੀਤ ਸਿੰਘ ਨਗਰ

ਚੰਡੀਗੜ੍ਹ 'ਚ ਮਾਂ-ਬੋਲੀ ਪੰਜਾਬੀ ਨੂੰ ਆਜ਼ਾਦ ਕਰਾਉਣ ਲਈ ਮੋਮਬੱਤੀਆਂ ਜਗਾ ਪੰਜਾਬੀ ਦਰਦੀਆਂ ਜਗਾਈ ਅਲਖ

ਚੰਡੀਗੜ੍ਹ, 14 ਅਗਸਤ (ਅਜਾਇਬ ਸਿੰਘ ਔਜਲਾ)- ਚੰਡੀਗੜ੍ਹ ਵਿਚ ਪੰਜਾਬੀ ਨੂੰ ਪਹਿਲੀ ਭਾਸ਼ਾ ਅਤੇ ਸਰਕਾਰੀ ਭਾਸ਼ਾ ਦਾ ਦਰਜਾ ਦਿਵਾਉਣ ਖਾਤਰ ਪੰਜਾਬੀ ਦਰਦੀਆਂ ਨੇ ਪਿਕਾਡਲੀ ਚੌਕ ਵਿਚ 'ਮਾਂ ਬੋਲੀ ਪੰਜਾਬੀ ਆਜ਼ਾਦ ਕਰੋ' ਦਾ ਨਾਅਰਾ ਬੁਲੰਦ ਕੀਤਾ | ਸੈਂਕੜਿਆਂ ਦੀ ਗਿਣਤੀ ਵਿਚ 'ਚੰਡੀਗੜ੍ਹ ਪੰਜਾਬੀ ਮੰਚ' ਦੇ ਬੈਨਰ ਹੇਠ ਇਕੱਠੇ ਹੋਏ ਪੰਜਾਬੀ ਦਰਦੀਆਂ ਨੇ ਆਜ਼ਾਦੀ ਦਿਹਾੜੇ ਤੋਂ ਇਕ ਸ਼ਾਮ ਪਹਿਲਾਂ ਚੰਡੀਗੜ੍ਹ ਵਿਚ ਹੱਥਾਂ 'ਚ ਬੈਨਰ ਫੜ੍ਹ ਤੇ ਗਲ਼ਾਂ 'ਚ ਤਖ਼ਤੀਆਂ ਪਾ ਕੇ ਮਾਂ ਬੋਲੀ ਪੰਜਾਬ ਨੂੰ ਆਜ਼ਾਦ ਕਰਵਾਉਣ ਦਾ ਹੋਕਾ ਦਿੱਤਾ | ਇਸ ਉਪਰੰਤ ਸ਼ਾਮੀਂ ਕਰੀਬ ਪੰਜ ਵਜੇ ਮੋਮਬੱਤੀਆਂ ਬਾਲ਼ ਕੇ ਪੰਜਾਬ ਦੇ ਰਾਜਪਾਲ ਤੇ ਚੰਡੀਗੜ੍ਹ ਦੇ ਪ੍ਰਸ਼ਾਸਕ, ਚੰਡੀਗੜ੍ਹ ਦੇ ਪ੍ਰਸ਼ਾਸਨ ਅਤੇ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਕਿ ਉਹ ਹਨ੍ਹੇਰ ਗਰਦੀ 'ਚੋਂ ਜਾਗਣ ਤੇ ਚਾਨਣ ਵਿਚ ਆ ਕੇ ਦੇਖਣ ਕਿ ਚੰਡੀਗੜ੍ਹ ਪੰਜਾਬੀ ਪਿੰਡਾਂ ਨੂੰ ਉਜਾੜ ਕੇ ਵਸਾਇਆ ਹੈ | ਇਸ ਲਈ ਚੰਡੀਗੜ੍ਹ ਦੇ ਗਲ਼ੋਂ ਅੰਗਰੇਜ਼ੀ ਦਾ ਗ਼ਲਬਾ ਲਾਹ ਕੇ ਪੰਜਾਬੀ ਭਾਸ਼ਾ ਨੂੰ ਬਹਾਲ ਕੀਤਾ ਜਾਵੇ | ਪੰਜਾਬੀ ਹਿਤੈਸ਼ੀਆਂ ਨੇ ਰਲ ਕੇ ਇਹ ਸੁਨੇਹਾ ਦਿੱਤਾ | ਚੰਡੀਗੜ੍ਹ ਪੰਜਾਬੀ ਮੰਚ ਦੇ ਨਾਲ ਪੇਂਡੂ ਸੰਘਰਸ਼ ਕਮੇਟੀ, ਸਮੂਹ ਗੁਰਦੁਆਰਾ ਪ੍ਰਬੰਧਕ ਸੰਗਠਨ, ਕੇਂਦਰੀ ਪੰਜਾਬੀ ਲੇਖਕ ਸਭਾ, ਚੰਡੀਗੜ੍ਹ ਪੰਜਾਬੀ ਲੇਖਕ ਸਭਾ, ਟਰੇਡ ਯੂਨੀਅਨਾਂ ਤੇ ਵਿਦਿਆਰਥੀ ਸੰਗਠਨਾਂ ਦੇ ਨੁਮਾਇੰਦੇ ਜਿੱਥੇ ਵੱਡੀ ਗਿਣਤੀ ਵਿਚ ਹਾਜ਼ਰ ਸਨ, ਉੱਥੇ ਸ਼੍ਰੋਮਣੀ ਅਕਾਲੀ ਦਲ ਦਾ ਵਫ਼ਦ ਚੰਡੀਗੜ੍ਹ ਦੇ ਪ੍ਰਧਾਨ ਹਰਦੀਪ ਸਿੰਘ ਦੀ ਅਗਵਾਈ ਹੇਠ ਸ਼ਾਮਲ ਹੋਇਆ | ਇਸੇ ਤਰ੍ਹਾਂ ਗੁਰਪ੍ਰੀਤ ਹੈਪੀ ਨਾਲ ਵੀ ਵੱਡਾ ਵਫ਼ਦ ਅਤੇ ਕਾਂਗਰਸੀ ਆਗੂ ਰਿੰਪਲ ਮਿੱਢਾ ਵੀ ਆਪਣੇ ਸਾਥੀਆਂ ਨਾਲ ਇਸ ਸੰਘਰਸ਼ ਵਿਚ ਸ਼ਾਮਲ ਹੋਏ | ਮਾਂ ਬੋਲੀ ਪੰਜਾਬੀ ਦੀ ਆਜ਼ਾਦੀ ਦਾ ਨਾਅਰਾ ਬੁਲੰਦ ਕਰਨ ਵਾਲਿਆਂ ਵਿਚ ਸੀ.ਪੀ.ਆਈ, ਸੀ.ਪੀ.ਐਮ ਦੇ ਆਗੂ ਵੀ ਮੌਜੂਦ ਸਨ | ਚੰਡੀਗੜ੍ਹ ਵਿਚ ਆਪਣੀ ਹੋਂਦ ਬਚਾਉਣ ਦੀ ਲੜਾਈ ਲੜ ਰਹੇ ਪਿੰਡਾਂ ਦੇ ਵਸਨੀਕ ਪੇਂਡੂ ਸੰਘਰਸ਼ ਕਮੇਟੀ ਦੇ ਬੈਨਰ ਹੇਠ ਪ੍ਰਧਾਨ ਦਲਜੀਤ ਸਿੰਘ ਪਲਸੌਰਾ ਅਤੇ ਜਨਰਲ ਸਕੱਤਰ ਗੁਰਪ੍ਰੀਤ ਸੋਮਲ ਦੀ ਅਗਵਾਈ ਵਿਚ ਇਸ ਰੋਸ ਮੁਜ਼ਾਹਰੇ ਵਿਚ ਸ਼ਾਮਲ ਹੋਏ | ਚੰਡੀਗੜ੍ਹ ਦੇ ਪਿਕਾਡਲੀ ਚੌਕ 'ਤੇ ਇਕੱਤਰ ਹੋਏ ਪੰਜਾਬੀ ਦਰਦੀਆਂ ਨੂੰ ਸੰਬੋਧਨ ਕਰਦਿਆਂ ਚੰਡੀਗੜ੍ਹ ਪੰਜਾਬੀ ਮੰਚ ਦੇ ਪ੍ਰਧਾਨ ਸੁਖਦੇਵ ਸਿੰਘ ਸਿਰਸਾ, ਜਨਰਲ ਸਕੱਤਰ ਦੇਵੀ ਦਿਆਲ ਸ਼ਰਮਾ, ਤਰਲੋਚਨ ਸਿੰਘ, ਬਾਬਾ ਸਾਧੂ ਸਿੰਘ ਸਾਰੰਗਪੁਰ, ਬਾਬਾ ਗੁਰਦਿਆਲ ਸਿੰਘ, ਅਕਾਲੀ ਦਲ ਚੰਡੀਗੜ੍ਹ ਦੇ ਪ੍ਰਧਾਨ ਹਰਦੀਪ ਸਿੰਘ, ਰਘਵੀਰ ਸਿੰਘ, ਗੁਰਨਾਮ ਸਿੰਘ ਸਿੱਧੂ, ਸੁਖਜੀਤ ਸਿੰਘ ਸੁੱਖਾ, ਗੁਰਪ੍ਰੀਤ ਸਿੰਘ ਸੋਮਲ, ਜੋਗਿੰਦਰ ਸਿੰਘ ਬੁੜੈਲ ਅਤੇ ਦੀਪਕ ਸ਼ਰਮਾ ਚਨਾਰਥਲ ਨੇ ਸੰਬੋਧਨ ਕਰਦਿਆਂ ਆਖਿਆ ਕਿ ਜਿਸ ਦਿਨ ਤੱਕ ਚੰਡੀਗੜ੍ਹ ਵਿਚ ਪੰਜਾਬੀ ਨੂੰ ਪਹਿਲੀ ਭਾਸ਼ਾ ਅਤੇ ਸਰਕਾਰੀ ਭਾਸ਼ਾ ਦਾ ਰੁਤਬਾ ਨਹੀਂ ਮਿਲਦਾ, ਤਦ ਤੱਕ ਇਹ ਸੰਘਰਸ਼ ਜਾਰੀ ਰਹੇਗਾ | ਮਾਂ ਬੋਲੀ ਪੰਜਾਬੀ ਨੂੰ ਆਜ਼ਾਦ ਕਰਵਾਉਣ ਲਈ ਕੀਤੇ ਗਏ ਰੋਸ ਮੁਜ਼ਾਹਰੇ 'ਚ ਸਿਰੀਰਾਮ ਅਰਸ਼, ਡਾ.ਸਰਬਜੀਤ ਸਿੰਘ, ਬਲਕਾਰ ਸਿੱਧੂ, ਗਾਇਕਾ ਸੁੱਖੀ ਬਰਾੜ, ਜੋਗਿੰਦਰ ਸਿੰਘ ਬੁੜੈਲ, ਰਘਵੀਰ ਸਿੰਘ, ਸੁਰਿੰਦਰ ਸਿੰਘ ਕਿਸ਼ਨਪੁਰਾ, ਗੁਰਨਾਮ ਸਿੰਘ, ਜਵਾਲਾ ਸਿੰਘ, ਸੁਖਜੀਤ ਸਿੰਘ ਸੁੱਖਾ ਤੋਂ ਇਲਾਵਾ ਭੁਪਿੰਦਰ ਸਿੰਘ ਬਡਹੇੜੀ, ਦੇਵ ਰਾਜ, ਸੁੱਖਾ ਅਟਾਵਾ, ਅਮਰੀਕ ਸਿੰਘ, ਮਨਜੀਤ ਕੌਰ ਮੀਤ, ਪਾਲ ਅਜਨਬੀ, ਮਲਕੀਅਤ ਬਸਰਾ, ਜਗਦੀਪ ਨੂਰਾਨੀ, ਦੀਪਕ ਚਨਾਰਥਲ, ਭੁਪਿੰਦਰ ਮਲਿਕ, ਪ੍ਰੀਤਮ ਰੁਪਾਲ, ਪਰਮ ਬੈਦਵਾਣ, ਨਰਿੰਦਰਪਾਲ ਨੀਨਾ, ਕਰਮਜੀਤ ਸਿੰਘ ਬੱਗਾ, ਗਾਇਕ ਸੰਮੀ, ਮਨਜੀਤ ਕੌਰ ਮੋਹਾਲੀ ਸਮੇਤ ਵੱਡੀ ਗਿਣਤੀ ਵਿਚ ਬੀਬੀਆਂ, ਬਜ਼ੁਰਗ, ਨੌਜਵਾਨ, ਲੇਖਕ, ਬੁੱਧੀਜੀਵੀ, ਕਵੀ ਤੇ ਪੰਜਾਬੀ ਦਰਦੀ ਹਾਜ਼ਰ ਸਨ | ਚੰਡੀਗੜ੍ਹ ਪੰਜਾਬੀ ਮੰਚ ਨੇ ਐਲਾਨ ਕੀਤਾ ਕਿ ਆਉਂਦੀ 1 ਨਵੰਬਰ ਨੂੰ ਜਿਸ ਦਿਨ ਚੰਡੀਗੜ੍ਹ ਪ੍ਰਸ਼ਾਸਨ ਆਪਣਾ ਸਥਾਪਨਾ ਦਿਵਸ ਮਨਾਏਗਾ | ਉਸ ਦਿਨ 1 ਨਵੰਬਰ ਨੂੰ ਪੰਜਾਬੀ ਦਰਦੀ ਕਾਲੇ ਦਿਵਸ ਵਜੋਂ ਮਨਾਉਣਗੇ ਕਿਉਂਕਿ 1 ਨਵੰਬਰ 1966 ਨੂੰ ਹੀ ਚੰਡੀਗੜ੍ਹ ਵਾਸੀਆਂ ਤੋਂ ਉਨ੍ਹਾਂ ਦੀ ਮਾਂ ਬੋਲੀ ਪੰਜਾਬੀ ਖੋਹ ਕੇ ਅੰਗਰੇਜ਼ੀ ਨੂੰ ਕਬਜ਼ਾ ਦਿੱਤਾ ਗਿਆ ਸੀ |

ਲੜਕੀ ਨਾਲ ਛੇੜਛਾੜ ਕਰਨ ਵਾਲਾ ਗਿ੍ਫ਼ਤਾਰ

ਚੰਡੀਗੜ੍ਹ, 14 ਅਗਸਤ (ਗੁਰਪ੍ਰੀਤ ਸਿੰਘ ਜਾਗੋਵਾਲ)- ਚੰਡੀਗੜ੍ਹ ਦੀ ਰਹਿਣ ਵਾਲੀ ਇਕ ਲੜਕੀ ਦੀ ਸ਼ਿਕਾਇਤ 'ਤੇ ਪੁਲਿਸ ਨੇ ਜਲੰਧਰ ਦੇ ਰਹਿਣ ਵਾਲੇ ਇਕ ਵਿਅਕਤੀ ਿਖ਼ਲਾਫ਼ ਛੇੜਛਾੜ ਦਾ ਮਾਮਲਾ ਦਰਜ ਕੀਤਾ ਹੈ | ਮਿਲੀ ਜਾਣਕਾਰੀ ਅਨੁਸਾਰ ਮਾਮਲੇ 'ਚ ਸ਼ਿਕਾਇਤ ਕਰਤਾ ਨੇ ਦੱਸਿਆ ...

ਪੂਰੀ ਖ਼ਬਰ »

ਪੰਜਾਬ ਦੇ ਰਾਜਪਾਲ ਵਲੋਂ ਸ੍ਰੀ ਬਲਰਾਮਜੀ ਦਾਸ ਟੰਡਨ ਦੀ ਮੌਤ 'ਤੇ ਡੂੰਘੇ ਦੁੱਖ ਦਾ ਪ੍ਰਗਟਾਵਾ

ਚੰਡੀਗੜ੍ਹ, 14 ਅਗਸਤ (ਅਜੀਤ ਬਿਊਰੋ)-ਪੰਜਾਬ ਦੇ ਰਾਜਪਾਲ ਅਤੇ ਚੰਡੀਗੜ੍ਹ ਦੇ ਪ੍ਰਸ਼ਾਸਕ ਵੀ.ਪੀ. ਸਿੰਘ ਬਦਨੌਰ ਨੇ ਰਾਜਪਾਲ ਛੱਤੀਸਗੜ੍ਹ ਬਲਰਾਮਜੀ ਦਾਸ ਟੰਡਨ ਦੀ ਮੌਤ 'ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ | ਉਨ੍ਹਾਂ ਕਿਹਾ ਕਿ ਇਸ ਮਹਾਨ ਆਗੂ ਨੂੰ ਗ਼ਰੀਬਾਂ ਅਤੇ ...

ਪੂਰੀ ਖ਼ਬਰ »

ਪੀ.ਜੀ.ਆਈ. 'ਚ ਅੱਜ ਓ.ਪੀ.ਡੀ. ਬੰਦ ਰਹੇਗੀ

ਚੰਡੀਗੜ੍ਹ, 14 ਅਗਸਤ (ਮਨਜੋਤ ਸਿੰਘ ਜੋਤ)-ਆਜ਼ਾਦੀ ਦਿਹਾੜੇ ਮੌਕੇ ਅੱਜ ਪੀ.ਜੀ.ਆਈ. ਵਿਚ ਸਾਰੀਆਂ ਓ.ਪੀ.ਡੀ. ਬੰਦ ਰਹਿਣਗੀਆਂ, ਜਦ ਕਿ ਐਮਰਜੈਂਸੀ ਸੇਵਾਵਾਂ ਆਮ ਦੀ ਤਰ੍ਹਾਂ ਚਲਦੀਆਂ ਰਹਿਣਗੀਆਂ | ...

ਪੂਰੀ ਖ਼ਬਰ »

ਨਿਗਮ ਨੇ 51 ਵਾਹਨ ਜ਼ਬਤ ਕਰਕੇ ਕੀਤੇ ਜੁਰਮਾਨੇ

ਚੰਡੀਗੜ੍ਹ, 14 ਅਗਸਤ (ਆਰ. ਐਸ . ਲਿਬਰੇਟ)-ਅੱਜ ਨਗਰ ਨਿਗਮ ਚੰਡੀਗੜ੍ਹ ਦੇਿ ੲਨਫੋਰਸਮੈਂਟ ਦਲ ਨੇ ਪਿੰਡ ਅਟਾਵਾ ਤੇ ਪੀ.ਜੀ.ਆਈ ਦੇ ਨੇੜਲੇ ਪੈਦਲ ਰਸਤਿਆਂ ਅਤੇ ਮੈਦਾਨਾਂ ਵਿਚ ਅਣਅਧਿਕਾਰਤ ਲਗਾਏ ਵਾਹਨ ਜ਼ਬਤ ਕਰੇ ਤੇ ਜੁਰਮਾਨੇ ਕੀਤੇ | ਨਿਗਮ ਨੇ ਅਣਅਧਿਕਾਰਤ ਸਥਾਨਾਂ ਤੋਂ ...

ਪੂਰੀ ਖ਼ਬਰ »

ਪੀ.ਜੀ.ਆਈ ਦੇ ਸਵੀਪਰ ਤੋਂ ਮਿਲਿਆ 32 ਬੋਰ ਪਿਸਟਲ ਅਤੇ 5 ਜ਼ਿੰਦਾ ਕਾਰਤੂਸ

ਚੰਡੀਗੜ੍ਹ, 14 ਅਗਸਤ (ਗੁਰਪ੍ਰੀਤ ਸਿੰਘ ਜਾਗੋਵਾਲ)- ਆਜ਼ਾਦੀ ਦਿਹਾੜੇ ਦੀ ਸੁਰੱਖਿਆ ਦੇ ਮੱਦੇਨਜ਼ਰ ਚੰਡੀਗੜ੍ਹ ਪੁਲਿਸ ਵਲੋਂ ਵਿਸ਼ੇਸ਼ ਜਾਂਚ ਕੀਤੀ ਜਾ ਰਹੀ ਹੈ | ਸ਼ਹਿਰ ਦੇ ਵੱਖ-ਵੱਖ ਹਿੱਸਿਆਂ 'ਚ ਪੁਲਿਸ ਦੀ ਨਾਕੇਬੰਦੀ ਹੈ | ਇਸ ਜਾਂਚ ਦੌਰਾਨ ਪੁਲਿਸ ਸਟੇਸ਼ਨ ਸੈਕਟਰ 39 ...

ਪੂਰੀ ਖ਼ਬਰ »

ਬਲਰਾਮ ਜੀ ਦਾਸ ਟੰਡਨ ਦੀ ਮੌਤ 'ਤੇ ਖੱਟਰ ਤੇ ਸੋਲੰਕੀ ਨੇ ਦੁੱਖ ਪ੍ਰਗਟਾਇਆ

ਚੰਡੀਗੜ੍ਹ, 14 ਅਗਸਤ (ਵਿਸ਼ੇਸ਼ ਪ੍ਰਤੀਨਿਧ)-ਹਰਿਆਣਾ ਦੇ ਰਾਜਪਾਲ ਪ੍ਰੋ. ਕਪਤਾਨ ਸਿੰਘ ਸੋਲੰਕੀ ਤੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਛੱਤੀਸਗੜ੍ਹ ਦੇ ਰਾਜਪਾਲ ਬਲਰਾਮ ਜੀ ਦਾਸ ਟੰਡਨ ਦੇ ਦਿਹਾਂਤ 'ਤੇ ਡੂੰਘਾ ਸ਼ੋਕ ਪ੍ਰਗਟਾਇਆ ਹੈ | ਸ੍ਰੀ ਟੰਡਨ ਦਾ ਅੱਜ ਰਾਏਪੁਰ ਵਿਚ ...

ਪੂਰੀ ਖ਼ਬਰ »

ਆਮਦਨ ਕਰ ਰਿਕਵਰੀ ਅਧਿਕਾਰੀ ਦੀ ਡਿਊਟੀ ਵਿਚ ਵਿਘਨ ਪਾਉਣ 'ਤੇ ਮਾਮਲਾ ਦਰਜ

ਚੰਡੀਗੜ੍ਹ, 14 ਅਗਸਤ (ਗੁਰਪ੍ਰੀਤ ਸਿੰਘ ਜਾਗੋਵਾਲ)- ਆਮਦਨ ਕਰ ਰਿਕਵਰੀ ਅਧਿਕਾਰੀ ਦੇ ਕੰਮ ਵਿਚ ਵਿਘਨ ਪਾਉਣ 'ਤੇ ਪੁਲਿਸ ਸਟੇਸ਼ਨ ਸੈਕਟਰ 17 ਨੇ ਮੁਹਾਲੀ ਦੇ ਰਹਿਣ ਵਾਲੇ ਕੁਝ ਲੋਕਾਂ ਿਖ਼ਲਾਫ਼ ਮਾਮਲਾ ਦਰਜ ਕੀਤਾ ਹੈ | ਮਿਲੀ ਜਾਣਕਾਰੀ ਅਨੁਸਾਰ ਸਬੰਧਤ ਮਾਮਲੇ ਦੀ ...

ਪੂਰੀ ਖ਼ਬਰ »

ਨਦੀ 'ਚ ਡੁੱਬੇ ਬੱਚਿਆਂ ਦੇ ਪਰਿਵਾਰਾਂ ਨੂੰ 2-2 ਲੱਖ ਰੁ. ਦੀ ਮਾਲੀ ਮਦਦ

ਚੰਡੀਗੜ੍ਹ, 14 ਅਗਸਤ (ਵਿਸ਼ੇਸ਼ ਪ੍ਰਤੀਨਿਧ)-ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਯਮੁਨਾ ਨਦੀ ਵਿਚ ਡੁੱਬੇ ਬੱਚਿਆਂ ਦੇ ਸਾਰੇ ਪਰਿਵਾਰਾਂ ਨੂੰ 2-2 ਲੱਖ ਰੁਪਏ ਦੀ ਆਰਥਿਕ ਮਦਦ ਰਕਮ ਦੇਣ ਦਾ ਐਲਾਨ ਕੀਤਾ ਹੈ | ਰਾਜ ਖੇਤੀਬਾੜੀ ਮਾਰਕੀਟਿੰਗ ਬੋਰਡ ਦੀ ਚੇਅਰਮੈਨ ...

ਪੂਰੀ ਖ਼ਬਰ »

ਸੈਕਟਰ 22 'ਚ ਕੱਪੜਿਆਂ ਦੀ ਦੁਕਾਨ ਅੰਦਰ ਲੱਗੀ ਅੱਗ

ਚੰਡੀਗੜ੍ਹ, 14 ਅਗਸਤ (ਗੁਰਪ੍ਰੀਤ ਸਿੰਘ ਜਾਗੋਵਾਲ)- ਸੋਮਵਾਰ ਦੇਰ ਰਾਤ ਸੈਕਟਰ 22 'ਚ ਪੈਂਦੀ ਇਕ ਕੱਪੜਿਆਂ ਦੀ ਦੁਕਾਨ ਵਿਚ ਅਚਾਨਕ ਅੱਗ ਲੱਗ ਗਈ | ਅੱਗ ਪੌੜੀਆਂ ਨੇੜੇ ਰੱਖੇ ਕੱਪੜਿਆਂ ਦੇ ਸਟਾਕ ਵਿਚ ਲੱਗੀ ਜਿਸ ਕਾਰਨ ਕਾਫ਼ੀ ਨੁਕਸਾਨ ਹੋਇਆ ਹੈ | ਫਾਇਰ ਬ੍ਰੀਗੇਡ ਤੋਂ ਮਿਲੀ ...

ਪੂਰੀ ਖ਼ਬਰ »

ਬਲਰਾਮਜੀ ਦਾਸ ਟੰਡਨ ਭਾਜਪਾ ਕਰਮਚਾਰੀਆਂ ਦੇ ਮਸੀਹੇ ਸਨ-ਤਰੁਣ ਚੁਗ

ਚੰਡੀਗੜ੍ਹ, 14 ਅਗਸਤ (ਅਜੀਤ ਬਿਊਰੋ)-ਭਾਰਤੀ ਜਨਤਾ ਪਾਰਟੀ ਦੇ ਕੌਮੀ ਸਕੱਤਰ ਸ਼੍ਰੀ ਤਰੂਣ ਚੁਗ ਨੇ ਤਤਕਾਲੀਨ ਭਾਰਤੀ ਜਨਸੰਘ ਦੇ ਸੰਸਥਾਪਕ ਮੈਂਬਰ, ਪੰਜਾਬ ਦੇ ਸਾਬਕਾ ਕੈਬਿਨੇਟ ਮੰਤਰੀ, ਛੱਤੀਸਗੜ੍ਹ ਦੇ ਰਾਜਪਾਲ ਸ਼੍ਰੀ ਬਲਰਾਮ ਜੀ ਦਾਸ ਟੰਡਨ ਦੀ ਮੌਤ 'ਤੇ ਗਹਿਰਾ ਸੋਗ ...

ਪੂਰੀ ਖ਼ਬਰ »

ਮਾਮਲਾ ਗਾਇਕ ਪਰਮੀਸ਼ ਵਰਮਾ ਤੇ ਉਸ ਦੇ ਦੋਸਤ ਚਾਹਲ 'ਤੇ ਗੋਲੀ ਚਲਾਉਣ ਦਾ ਪੁਲਿਸ ਨੇ ਦਿਲਪ੍ਰੀਤ ਦੀ ਪੁੱਛਗਿੱਛ ਤੋਂ ਬਾਅਦ ਗੈਂਗਸਟਰ ਗੁਗਨੀ ਨੂੰ ਲਿਆਂਦਾ ਪ੍ਰੋਡਕਸ਼ਨ ਵਾਰੰਟ 'ਤੇ

ਐੱਸ. ਏ. ਐੱਸ. ਨਗਰ, 14 ਅਗਸਤ (ਜਸਬੀਰ ਸਿੰਘ ਜੱਸੀ)-ਪੰਜਾਬੀ ਗਾਇਕ ਅਤੇ ਫ਼ਿਲਮੀ ਕਲਾਕਾਰ ਪਰਮੀਸ਼ ਵਰਮਾ ਅਤੇ ਉਸ ਦੇ ਦੋਸਤ ਕੁਲਵੰਤ ਚਾਹਲ 'ਤੇ ਗੋਲੀ ਚਲਾਉਣ ਦੇ ਮਾਮਲੇ 'ਚ ਮੁਹਾਲੀ ਪੁਲਿਸ ਨੇ ਦਿਲਪ੍ਰੀਤ ਸਿੰਘ ਬਾਬੇ ਦੀ ਪੁੱਛਗਿੱਛ ਤੋਂ ਬਾਅਦ ਗੈਂਗਸਟਰ ਧਰਮਿੰਦਰ ਸਿੰਘ ...

ਪੂਰੀ ਖ਼ਬਰ »

ਅਦਾਲਤ ਨੇ ਭੇਜਿਆ 3 ਦਿਨਾਂ ਦੇ ਪੁਲਿਸ ਰਿਮਾਂਡ 'ਤੇ ਮਾਮਲਾ ਗਾਇਕ ਪਰਮੀਸ਼ ਵਰਮਾ ਤੇ ਉਸ ਦੇ ਦੋਸਤ ਚਾਹਲ 'ਤੇ ਗੋਲੀ ਚਲਾਉਣ ਦਾ ਪੁਲਿਸ ਨੇ ਦਿਲਪ੍ਰੀਤ ਦੀ ਪੁੱਛਗਿੱਛ ਤੋਂ ਬਾਅਦ ਗੈਂਗਸਟਰ ਗੁਗਨੀ ਨੂੰ ਲਿਆਂਦਾ ਪ੍ਰੋਡਕਸ਼ਨ ਵਾਰੰਟ 'ਤੇ

ਐੱਸ. ਏ. ਐੱਸ. ਨਗਰ, 14 ਅਗਸਤ (ਜਸਬੀਰ ਸਿੰਘ ਜੱਸੀ)-ਪੰਜਾਬੀ ਗਾਇਕ ਅਤੇ ਫ਼ਿਲਮੀ ਕਲਾਕਾਰ ਪਰਮੀਸ਼ ਵਰਮਾ ਅਤੇ ਉਸ ਦੇ ਦੋਸਤ ਕੁਲਵੰਤ ਚਾਹਲ 'ਤੇ ਗੋਲੀ ਚਲਾਉਣ ਦੇ ਮਾਮਲੇ 'ਚ ਮੁਹਾਲੀ ਪੁਲਿਸ ਨੇ ਦਿਲਪ੍ਰੀਤ ਸਿੰਘ ਬਾਬੇ ਦੀ ਪੁੱਛਗਿੱਛ ਤੋਂ ਬਾਅਦ ਗੈਂਗਸਟਰ ਧਰਮਿੰਦਰ ਸਿੰਘ ...

ਪੂਰੀ ਖ਼ਬਰ »

ਅਣਗਿਣਤ ਕੁਰਬਾਨੀਆਂ ਕਰ ਕੇ ਹਾਸਲ ਕੀਤੀ ਆਜ਼ਾਦੀ ਨੂੰ ਬਰਕਰਾਰ ਰੱਖਣਾ ਵੱਡੀ ਚੁਣੌਤੀ

ਅੱਜ ਆਜ਼ਾਦੀ ਦਿਹਾੜੇ 'ਤੇ ਵਿਸ਼ੇਸ਼ ਜਸਪਾਲ ਸਿੰਘ ਜਲੰਧਰ-ਦੇਸ਼ ਨੂੰ ਆਜ਼ਾਦ ਹੋਇਆਂ 7 ਦਹਾਕਿਆਂ ਤੋਂ ਵੀ ਵੱਧ ਦਾ ਸਮਾਂ ਹੋ ਚੁੱਕਾ ਹੈ ਪਰ ਅਜੇ ਵੀ ਸ਼ਹੀਦਾਂ ਦੇ ਸੁਪਨਿਆਂ ਦਾ ਭਾਰਤ ਨਹੀਂ ਸਿਰਜਿਆ ਜਾ ਸਕਿਆ | ਆਜ਼ਾਦੀ ਦਾ ਨਿੱਘ ਬਹੁਤੇ ਲੋਕਾਂ ਦੀਆਂ ਬਰੂਹਾਂ ਤੱਕ ...

ਪੂਰੀ ਖ਼ਬਰ »

9ਵੀਂ 'ਚ ਪੜ੍ਹਦੀ ਲੜਕੀ ਨੂੰ ਵਰਗਲਾ ਕੇ ਲਿਜਾਣ ਦੇ ਮਾਮਲੇ 'ਚ ਦੋਸ਼ੀ ਨੂੰ 4 ਸਾਲ ਦੀ ਕੈਦ

ਐੱਸ. ਏ. ਐੱਸ. ਨਗਰ, 14 ਅਗਸਤ (ਜਸਬੀਰ ਸਿੰਘ ਜੱਸੀ)-ਮੁਹਾਲੀ ਦੀ ਇਕ ਅਦਾਲਤ ਨੇ ਥਾਣਾ ਫੇਜ਼-1 ਵਿਖੇ ਨਾਬਾਲਗ ਲੜਕੀ ਨੂੰ ਵਰਗਲਾ ਕੇ ਲਿਜਾਉਣ ਦੇ ਦੋਸ਼ ਹੇਠ ਦਰਜ ਮਾਮਲੇ 'ਚ ਦੋਸ਼ੀ ਨੂੰ 4 ਸਾਲਾਂ ਦੀ ਕੈਦ ਦੀ ਸਜ਼ਾ ਸੁਣਾਈ ਹੈ | ਮੁਹਾਲੀ ਦੇ ਜ਼ਿਲ੍ਹਾ ਸੈਸ਼ਨ ਜੱਜ ਅਰਚਨਾ ...

ਪੂਰੀ ਖ਼ਬਰ »

ਮਾਮਲਾ ਨੌਜਵਾਨ ਨੂੰ ਅਗਵਾ ਕਰ ਕੇ ਕੁੱਟਮਾਰ ਕਰਨ ਦਾ ਲੋਕਾਂ ਨੇ ਦੋਸ਼ੀਆਂ ਦੀ ਗਿ੍ਫ਼ਤਾਰੀ ਦੀ ਮੰਗ ਨੂੰ ਲੈ ਕੇ ਕੌਮੀ ਮਾਰਗ ਕੀਤਾ ਜਾਮ

ਕੁਰਾਲੀ, 14 ਅਗਸਤ (ਹਰਪ੍ਰੀਤ ਸਿੰਘ)-ਸਥਾਨਕ ਸਰਕਾਰੀ ਹਸਪਤਾਲ ਵਿਚੋਂ ਬੀਤੀ ਰਾਤ ਜ਼ੇਰੇ ਇਲਾਜ ਇਕ ਨੌਜਵਾਨ ਦੀ ਦੇਖ-ਰੇਖ ਕਰਨ ਵਾਲੇ ਦੂਜੇ ਨੌਜਵਾਨ ਨੂੰ ਅਗਵਾ ਕਰਨ ਦੇ ਮਾਮਲੇ ਨੂੰ ਲੈ ਕੇ ਰੋਹ ਵਿਚ ਆਏ ਲੋਕਾਂ ਨੇ ਦੋਸ਼ੀਆਂ ਦੀ ਗਿ੍ਫ਼ਤਾਰੀ ਦੀ ਮੰਗ ਨੂੰ ਲੈ ਕੇ ...

ਪੂਰੀ ਖ਼ਬਰ »

ਕੁਝ ਵਿਅਕਤੀਆਂ ਨੇ ਸੁੱਤੇ ਪਏ ਵਿਅਕਤੀ 'ਤੇ ਹਮਲਾ ਕਰ ਕੇ ਕੀਤਾ ਗੰਭੀਰ ਜ਼ਖ਼ਮੀ

ਕੁਰਾਲੀ, 14 ਅਗਸਤ (ਹਰਪ੍ਰੀਤ ਸਿੰਘ)-ਪਿੰਡ ਪਡਿਆਲਾ ਵਿਖੇ ਕੁਝ ਵਿਅਕਤੀਆਂ ਨੇ ਸੁੱਤੇ ਪਏ ਵਿਅਕਤੀ 'ਤੇ ਹਮਲਾ ਕਰਕੇ ਉਸ ਨੂੰ ਗੰਭੀਰ ਰੂਪ ਵਿਚ ਜ਼ਖ਼ਮੀ ਕਰ ਦਿੱਤਾ | ਇਸ ਘਟਨਾ ਸਬੰਧੀ ਜਾਣਕਾਰੀ ਦਿੰਦੇ ਹੋਏ ਜ਼ਖ਼ਮੀ ਦਰਸ਼ਨ ਸਿੰਘ ਦੇ ਪਿਤਾ ਮੋਹਨ ਸਿੰਘ ਅਤੇ ਹੋਰਨਾਂ ...

ਪੂਰੀ ਖ਼ਬਰ »

ਡੇਰਾਬੱਸੀ ਨਗਰ ਕੌਾਸਲ ਦੀ ਸਾਬਕਾ ਪ੍ਰਧਾਨ ਦੇ ਪਤੀ ਤੇ ਪੁੱਤਰ ਿਖ਼ਲਾਫ਼ ਮਾਮਲਾ ਦਰਜ

ਡੇਰਾਬੱਸੀ, 14 ਅਗਸਤ (ਗੁਰਮੀਤ ਸਿੰਘ)-ਪੁਲਿਸ ਨੇ ਇਕ ਨੌਜਵਾਨ ਨਾਲ ਕੁੱਟਮਾਰ ਕਰ ਉਸ ਨੂੰ ਜ਼ਖ਼ਮੀ ਕਰਨ ਦੇ ਦੋਸ਼ ਹੇਠ ਨਗਰ ਕੌਾਸਲ ਡੇਰਾਬੱਸੀ ਦੀ ਸਾਬਕਾ ਪ੍ਰਧਾਨ ਬਲਜਿੰਦਰ ਕੌਰ ਦੇ ਪਤੀ, ਪੁੱਤਰ ਸਮੇਤ 4-5 ਅਣਪਛਾਤੇ ਵਿਅਕਤੀਆਂ ਿਖ਼ਲਾਫ਼ ਧਾਰਾ 341, 323, 506 ਅਤੇ 34 ਆਈ. ਪੀ. ...

ਪੂਰੀ ਖ਼ਬਰ »

ਖਰੜ 'ਚ ਐਸ. ਡੀ. ਐਮ. ਲਹਿਰਾਉਣਗੇ ਕੌਮੀ ਤਿਰੰਗਾ

ਖਰੜ, 14 ਅਗਸਤ (ਮਾਨ)-ਉਪ ਮੰਡਲ ਪ੍ਰਸ਼ਾਸਨ ਖਰੜ ਵਲੋਂ ਅਨਾਜ ਮੰਡੀ ਖਰੜ ਵਿਖੇ ਸਬ ਡਵੀਜ਼ਨ ਪੱਧਰ ਦਾ ਸੁਤੰਤਰਤਾ ਦਿਵਸ ਮਨਾਇਆ ਜਾਵੇਗਾ, ਜਿੱਥੇ ਉਪ ਮੰਡਲ ਮੈਜਿਸਟੇ੍ਰਟ ਖਰੜ ਵਿਨੋਦ ਕੁਮਾਰ ਬਾਂਸਲ ਕੌਮੀ ਤਿਰੰਗਾ ਲਹਿਰਾਉਣ ਦੀ ਰਸਮ ਅਦਾ ਕਰਨਗੇ | ਉਪਰੰਤ ਪੁਲਿਸ, ਐਨ. ਸੀ. ...

ਪੂਰੀ ਖ਼ਬਰ »

ਅਣਪਛਾਤਿਆਂ ਵਲੋਂ ਮੋਟਰਸਾਈਕਲ ਸਵਾਰ ਨੌਜਵਾਨਾਂ ਦੀ ਕੁੱਟਮਾਰ, ਮਾਮਲਾ ਦਰਜ

ਕੁਰਾਲੀ, 14 ਅਗਸਤ (ਹਰਪ੍ਰੀਤ ਸਿੰਘ)-ਪਿੰਡ ਪਡਿਆਲਾ ਦੇ ਅਮਨ ਰੈਸਟੋਰੈਂਟ ਨੇੜੇ ਬਣੇ ਫਲਾਈਓਵਰ ਦੇ ਨੇੜੇ ਕੁਝ ਵਿਅਕਤੀਆਂ ਨੇ ਮੋਟਰਸਾਈਕਲ ਸਵਾਰਾਂ ਨੂੰ ਘੇਰ ਕੇ ਕੁੱਟਮਾਰ ਕਰ ਦਿੱਤੀ | ਇਸ ਸਬੰਧੀ ਜ਼ਖ਼ਮੀ ਇਕਬਾਲ ਸਿੰਘ ਲਖਨੌਰ ਨੇ ਪੁਲਿਸ ਨੂੰ ਦਿੱਤੇ ਬਿਆਨਾਂ ਵਿਚ ...

ਪੂਰੀ ਖ਼ਬਰ »

ਨਵਾਂਗਰਾਉਂ ਵਿਖੇ ਕਵਾਲ ਮਹਿਫ਼ਲ ਕੱਲ੍ਹ

ਮੁੱਲਾਂਪੁਰ ਗਰੀਬਦਾਸ, 14 ਅਗਸਤ (ਖੈਰਪੁਰ)-ਕਸਬਾ ਨਵਾਂਗਰਾਉਂ ਵਿਖੇ 16 ਅਗਸਤ ਨੂੰ ਪ੍ਰਸਿੱਧ ਸੂਫੀ ਕਵਾਲ ਨੁਸਰਤ ਫ਼ਤਿਹ ਅਲੀ ਖ਼ਾਨ ਦੀ ਬਰਸੀ ਨੂੰ ਸਮਰਪਿਤ ਇਕ ਪ੍ਰੋਗਰਾਮ ਕਰਵਾਇਆ ਜਾ ਰਿਹਾ ਹੈ, ਜਿਸ ਦੌਰਾਨ ਪੀਰ ਰੋਡੇ ਸ਼ਾਹ ਦੇ ਦਰਬਾਰ ਵਿਖੇ ਨੁਸਰਤ ਯਾਦਗਾਰੀ ਮੰਚ ...

ਪੂਰੀ ਖ਼ਬਰ »

ਭੁੱਕੀ ਸਮੇਤ ਟੈਕਸੀ ਡਰਾਈਵਰ ਕਾਬੂ

ਐੱਸ. ਏ. ਐੱਸ. ਨਗਰ, 14 ਅਗਸਤ (ਜਸਬੀਰ ਸਿੰਘ ਜੱਸੀ)-ਨਸ਼ਿਆਂ ਿਖ਼ਲਾਫ਼ ਵਿੱਢੀ ਗਈ ਮੁਹਿੰਮ ਦੇ ਤਹਿਤ ਸੋਹਾਣਾ ਪੁਲਿਸ ਵਲੋਂ 3 ਕਿੱਲੋ ਭੁੱਕੀ ਸਮੇਤ ਟੈਕਸੀ ਡਰਾਈਵਰ ਨੂੰ ਗਿ੍ਫ਼ਤਾਰ ਕੀਤਾ ਗਿਆ ਹੈ, ਜਿਸ ਦੀ ਪਛਾਣ ਕੁਲਵਿੰਦਰ ਸਿੰਘ ਵਾਸੀ ਪਿੰਡ ਦੁਸਾਰਨਾ (ਕੁਰਾਲੀ) ਵਜੋਂ ...

ਪੂਰੀ ਖ਼ਬਰ »

ਸਕੇਤੜੀ ਦੇ ਚੋਅ 'ਚ ਡੁੱਬੇ ਬੱਚੇ ਦੀ ਲਾਸ਼ ਮਿਲੀ

ਪੰਚਕੂਲਾ, 14 ਅਗਸਤ (ਕਪਿਲ) -ਬੀਤੇ ਦਿਨ ਸਕੇਤੜੀ ਦੇ ਨਾਲੇ ਵਿਚ ਡੁੱਬੇ ਬੱਚੇ ਰਣਜੀਤ ਦੀ ਲਾਸ਼ ਐਮ. ਡੀ. ਸੀ. ਦੀ ਗਊਸ਼ਾਲਾ ਦੇ ਨਾਲ ਲੱਗਦੇ ਪਾਰਕ ਕੋਲੋਂ ਸੁਖਨਾ ਚੋਅ ਦੇ ਮੋੜ ਤੋਂ ਬਰਾਮਦ ਹੋਈ | ਅੱਜ ਇਸ ਬੱਚੇ ਦਾ ਪੰਚਕੂਲਾ ਦੇ ਸਰਕਾਰੀ ਜਨਰਲ ਹਸਪਤਾਲ 'ਚੋਂ ਪੋਸਟਮਾਰਟਮ ...

ਪੂਰੀ ਖ਼ਬਰ »

ਕਾਰਡ ਕਲੋਨਿੰਗ ਮਾਮਲੇ 'ਚ ਸਾਈਬਰ ਕਰਾਈਮ ਪੁਲਿਸ ਮੁੱਖ ਮੁਲਜ਼ਮ ਤੱਕ ਲਖਨਊ ਪਹੁੰਚੀ

ਐੱਸ. ਏ. ਐੱਸ. ਨਗਰ, 14 ਅਗਸਤ (ਜਸਬੀਰ ਸਿੰਘ ਜੱਸੀ)-ਫੇਜ਼-5 ਸਥਿਤ ਐਚ. ਡੀ. ਐਫ. ਸੀ. ਬੈਂਕ ਦੇ ਏ. ਟੀ. ਐਮ. ਤੋਂ ਲੋਕਾਂ ਦਾ ਕਾਰਡ ਕਲੋਨ ਕਰ ਉਨ੍ਹਾਂ ਨੂੰ ਲੱਖਾਂ ਰੁਪਏ ਦਾ ਚੂਨਾ ਲਗਾਉਣ ਦੇ ਮਾਮਲੇ 'ਚ ਸਾਈਬਰ ਕਰਾਇਮ ਦੀ ਪੁਲਿਸ ਇਸ ਕੇਸ ਦੇ ਮੱੁਖ ਮੁਲਜ਼ਮ ਤੱਕ ਲਖਨਊ ਪਹੁੰਚ ਗਈ ...

ਪੂਰੀ ਖ਼ਬਰ »

ਵਾਰਾਨਸੀ ਤੋਂ ਗਿ੍ਫ਼ਤਾਰ ਸਾਹਿਲ 5 ਦਿਨ ਦੇ ਪੁਲਿਸ ਰਿਮਾਂਡ 'ਤੇ ਕਾਰਡ ਕਲੋਨਿੰਗ ਮਾਮਲੇ 'ਚ ਸਾਈਬਰ ਕਰਾਈਮ ਪੁਲਿਸ ਮੁੱਖ ਮੁਲਜ਼ਮ ਤੱਕ ਲਖਨਊ ਪਹੁੰਚੀ

ਐੱਸ. ਏ. ਐੱਸ. ਨਗਰ, 14 ਅਗਸਤ (ਜਸਬੀਰ ਸਿੰਘ ਜੱਸੀ)-ਫੇਜ਼-5 ਸਥਿਤ ਐਚ. ਡੀ. ਐਫ. ਸੀ. ਬੈਂਕ ਦੇ ਏ. ਟੀ. ਐਮ. ਤੋਂ ਲੋਕਾਂ ਦਾ ਕਾਰਡ ਕਲੋਨ ਕਰ ਉਨ੍ਹਾਂ ਨੂੰ ਲੱਖਾਂ ਰੁਪਏ ਦਾ ਚੂਨਾ ਲਗਾਉਣ ਦੇ ਮਾਮਲੇ 'ਚ ਸਾਈਬਰ ਕਰਾਇਮ ਦੀ ਪੁਲਿਸ ਇਸ ਕੇਸ ਦੇ ਮੱੁਖ ਮੁਲਜ਼ਮ ਤੱਕ ਲਖਨਊ ਪਹੁੰਚ ਗਈ ...

ਪੂਰੀ ਖ਼ਬਰ »

ਮੰਗਾਂ ਨੂੰ ਲੈ ਕੇ ਸਫ਼ਾਈ ਕਰਮਚਾਰੀਆਂ ਵਲੋਂ ਰੋਸ ਰੈਲੀ

ਐੱਸ. ਏ. ਐੱਸ. ਨਗਰ, 14 ਅਗਸਤ (ਤਰਵਿੰਦਰ ਸਿੰਘ ਬੈਨੀਪਾਲ)-ਸਥਾਨਕ ਫੇਜ਼-6 ਵਿਖੇ ਅੱਜ ਸਫ਼ਾਈ ਕਰਮਚਾਰੀਆਂ ਵਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਵੱਖ-ਵੱਖ ਮੁਲਾਜ਼ਮ ਜਥੇਬੰਦੀਆਂ ਦੀ ਅਗਵਾਈ ਵਿਚ ਰੋਸ ਰੈਲੀ ਕੀਤੀ ਗਈ ਅਤੇ ਪੰਜਾਬ ਸਰਕਾਰ ਿਖ਼ਲਾਫ਼ ਜ਼ੋਰਦਾਰ ਨਾਅਰੇਬਾਜ਼ੀ ...

ਪੂਰੀ ਖ਼ਬਰ »

ਸੜਕ ਹਾਦਸੇ 'ਚ ਦੋ ਜ਼ਖ਼ਮੀ

ਕੁਰਾਲੀ, 14 ਅਗਸਤ (ਹਰਪ੍ਰੀਤ ਸਿੰਘ)-ਸ਼ਹਿਰ ਦੇ ਸੀਸਵਾਂ ਮਾਰਗ 'ਤੇ ਵਾਪਰੇ ਇਕ ਸੜਕ ਹਾਦਸੇ ਦੌਰਾਨ ਦੋ ਵਿਅਕਤੀ ਜ਼ਖ਼ਮੀ ਹੋ ਗਏ, ਜਿਨ੍ਹਾਂ ਨੂੰ ਇਲਾਜ ਲਈ ਸਥਾਨਕ ਸਿਵਲ ਹਸਪਤਾਲ ਵਿਖੇ ਦਾਖ਼ਲ ਕਰਵਾਇਆ ਗਿਆ ਹੈ | ਪ੍ਰਾਪਤ ਜਾਣਕਾਰੀ ਅਨੁਸਾਰ ਇਹ ਹਾਦਸਾ ਬੀਤੀ ਰਾਤ ...

ਪੂਰੀ ਖ਼ਬਰ »

ਮਾਮਲਾ 25 ਅਗਸਤ ਨੂੰ ਹੋਈ ਹਿੰਸਾ ਦਾ ਐਫ. ਆਈ. ਆਰ. ਨੰਬਰ 345 'ਚ 3 ਮੁਲਜ਼ਮਾਂ ਦਾ ਚਲਾਨ ਪੇਸ਼

ਪੰਚਕੂਲਾ, 14 ਅਗਸਤ (ਕਪਿਲ)-25 ਅਗਸਤ ਨੂੰ ਹੋਈ ਹਿੰਸਾ ਦੇ ਮਾਮਲੇ ਵਿਚ ਦਰਜ ਐਫ. ਆਈ. ਆਰ. ਨੰਬਰ 345 ਵਿਚ 3 ਮੁਲਜ਼ਮਾਂ ਦਾ ਅੱਜ ਪੰਚਕੂਲਾ ਅਦਾਲਤ ਵਿਚ ਚਲਾਨ ਪੇਸ਼ ਕੀਤਾ ਗਿਆ | ਇਸ ਸਬੰਧੀ ਸੀ. ਜੇ. ਐਮ. ਰੋਹਿਤ ਵਤਸ ਦੀ ਅਦਾਲਤ ਵਿਚ ਅੱਜ ਸੁਣਵਾਈ ਹੋਈ | ਸੁਣਵਾਈ ਦੌਰਾਨ ਬਚਾਅ ਪੱਖ ...

ਪੂਰੀ ਖ਼ਬਰ »

ਕੈਨੇਡਾ ਸਟੱਡੀ ਵੀਜ਼ਾ, ਸਕੂਲਿੰਗ ਵੀਜ਼ਾ ਅਤੇ ਮਲਟੀਪਲ ਸੁਪਰ ਵੀਜ਼ਾ ਲਈ ਸੈਮੀਨਾਰ 18 ਅਗਸਤ ਨੂੰ ਮੋਹਾਲੀ ਵਿਖੇ-ਐਕਸਪਰਟ ਕੈਰੀਅਰ ਕੰਸਲਟੈਂਟ

ਮੋਹਾਲੀ, 14 ਅਗਸਤ (ਅ.ਬ)-ਪੰਜਾਬ ਦੀ ਭਰੋਸੇਮੰਦ ਅਤੇ ਪੰਜਾਬ ਸਰਕਾਰ ਤੋਂ ਲਾਈਸੈਂਸ ਪ੍ਰਾਪਤ ਐਕਸਪਰਟ ਕੈਰੀਅਰ ਕੰਸਲਟੈਂਟ (ਈ.ਸੀ.ਸੀ.) ਮੋਹਾਲੀ ਵੱਲੋਂ ਸਟੱਡੀ ਵੀਜ਼ਾ (6/5.5 ਬੈਂਡ), ਸਕੂਲਿੰਗ ਵੀਜ਼ਾ (3 ਤੋਂ 18 ਸਾਲ) ਅਤੇ ਮਲਟੀਪਲ ਸੁਪਰ ਵੀਜ਼ਾ (18 ਤੋਂ 75 ਸਾਲ) ਤੱਕ ਲਈ ਫ੍ਰੀ ...

ਪੂਰੀ ਖ਼ਬਰ »

ਇਲਾਕੇ ਦੇ ਆਜ਼ਾਦੀ ਘੁਲਾਟੀਆਂ ਦੇ ਪਰਿਵਾਰਾਂ ਨੂੰ ਜ਼ਿਲ੍ਹਾ ਪ੍ਰਸ਼ਾਸਨ ਨੇ ਵਿਸਾਰਿਆ

ਮੁੱਲਾਂਪੁਰ ਗਰੀਬਦਾਸ, 14 ਅਗਸਤ (ਦਿਲਬਰ ਸਿੰਘ ਖੈਰਪੁਰ)-ਖੇਤਰ ਦੇ ਆਜ਼ਾਦੀ ਘੁਲਾਟੀਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਜ਼ਿਲ੍ਹਾ ਪ੍ਰਸ਼ਾਸਨ ਨੇ ਅੱਜ 15 ਅਗਸਤ ਨੂੰ ਹੋਣ ਜਾ ਰਹੇ ਆਜ਼ਾਦੀ ਦਿਵਸ ਸਮਾਰੋਹ ਲਈ ਸੱਦਾ ਪੱਤਰ ਹੀ ਨਹੀਂ ਭੇਜਿਆ, ਜਦਕਿ ਹਰ ਸਾਲ 26 ਜਨਵਰੀ ਅਤੇ ...

ਪੂਰੀ ਖ਼ਬਰ »

ਅੱਜ ਤੋਂ ਰੇਲ ਗੱਡੀਆਂ ਦੀ ਸਮਾਂ ਸਾਰਣੀ 'ਚ ਹੋਵੇਗਾ ਬਦਲਾਅ, ਨਵਾਂ ਟਾਈਮ ਟੇਬਲ ਲਾਗੂ

ਅੰਮਿ੍ਤਸਰ, 14 ਅਗਸਤ (ਹਰਜਿੰਦਰ ਸਿੰਘ ਸ਼ੈਲੀ)-ਉੱਤਰੀ ਰੇਲਵੇ ਵਲੋਂ ਰੇਲਗੱਡੀਆਂ ਦੀ ਸਮਾਂ ਸਾਰਨੀ 'ਚ ਬਦਲਾਅ ਕਰਦਿਆਂ ਉਨ੍ਹਾਂ ਨੂੰ ਹੁਣ ਬਦਲੇ ਸਮੇਂ ਨਾਲ ਚਲਾਇਆ ਜਾਵੇਗਾ | ਉੱਤਰੀ ਰੇਲਵੇ ਵਲੋਂ ਜਾਰੀ ਕੀਤੀ ਨਵੀਂ ਸਮਾਂ ਸਾਰਨੀ ਤਹਿਤ 102 ਰੇਲਗੱਡੀਆਂ ਨੂੰ ਸਮੇਂ ਤੋਂ ...

ਪੂਰੀ ਖ਼ਬਰ »





Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX