ਤਾਜਾ ਖ਼ਬਰਾਂ


ਅੰਮ੍ਰਿਤਸਰ ਤੋਂ ਘਰੇਲੂ ਵਿਸ਼ੇਸ ਉਡਾਣ ਰਾਹੀਂ ਭਾਰਤ 'ਚ ਫਸੇ ਅਮਰੀਕਾ ਵਾਸੀ 96 ਯਾਤਰੀ ਰਵਾਨਾ
. . .  about 1 hour ago
ਰਾਜਾਸਾਂਸੀ, 7 ਅਪ੍ਰੈਲ (ਹੇਰ/ਖੀਵਾ) ਵਿਸ਼ਵ ਭਰ ਵਿਚ ਕਰੋਨਾ ਵਾਇਰਸ ਕਰ ਕੇ ਫੈਲੀ ਮਹਾਂਮਾਰੀ ਕਾਰਨ ਠੱਪ ਹੋਈਆਂ ਹਵਾਈ ਸੇਵਾਵਾਂ ਕਰ ਕੇ ਵਿਦੇਸ਼ਾਂ ਤੋਂ ਆਏ ਭਾਰਤੀ ਮੂਲ ਪਰ ਅਮਰੀਕਾ ਦੇ ਪੱਕੇ ਵਸਨੀਕ ਹਨ, ਨੂੰ ਵਾਪਸ ਅਮਰੀਕਾ ਲੈ ਕੇ ਜਾਣ ਲਈ ਸਰਕਾਰ ਵੱਲੋਂ ਵਿਸ਼ੇਸ਼ ਉਡਾਣਾਂ...
ਲੁਧਿਆਣਾ ਚ ਬੀਤੇ 48 ਘੰਟੇ ਤੋਂ ਕੋਰੋਨਾ ਦਾ ਕੋਈ ਪਾਜ਼ੀਟਿਵ ਮਰੀਜ਼ ਨਹੀਂ - ਡੀ.ਸੀ
. . .  about 1 hour ago
ਲੁਧਿਆਣਾ, 7 ਅਪ੍ਰੈਲ (ਰੁਪੇਸ਼ ਕੁਮਾਰ) - ਜ਼ਿਲ੍ਹਾ ਲੁਧਿਆਣਾ ਚ ਹੁਣ ਤੱਕ 410 ਕੋਰੋਨਾ ਵਾਇਰਸ ਦੇ ਨਮੂਨੇ ਲਏ ਜਾ ਚੁੱਕੇ ਨੇ ਜਿਨ੍ਹਾਂ ਚੋਂ 329 ਨਮੂਨਿਆਂ ਦੀ ਰਿਪੋਰਟ ਆ ਚੁੱਕੀ ਹੈ ਅਤੇ 320 ਨਮੂਨੇ ਇਨ੍ਹਾਂ...
ਕੋਰੋਨਾ ਵਾਇਰਸ : 24 ਘੰਟਿਆਂ ਦੌਰਾਨ ਯੂ.ਕੇ 'ਚ ਹੋਈਆਂ 854 ਮੌਤਾਂ, ਕੁੱਲ ਗਿਣਤੀ 6236
. . .  about 1 hour ago
ਲੰਡਨ, (ਮਨਪ੍ਰੀਤ ਸਿੰਘ ਬੱਧਨੀ ਕਲਾਂ) - ਯੂ.ਕੇ ਵਿਚ ਕੋਰੋਨਾਵਾਇਰਸ ਨਾਲ ਪ੍ਰਭਾਵਿਤ ਮਰੀਜ਼ਾਂ ਦੀ ਗਿਣਤੀ ਵਿਚ ਦਿਨੋ ਦਿਨ ਭਾਰੀ ਵਾਧਾ ਹੋ ਰਿਹਾ ਹੈ ਅਤੇ ਮੌਤਾਂ ਦੀ ਗਿਣਤੀ 6000 ਤੋਂ ਟੱਪ ਗਈ ਹੈ। ਬੀਤੇ ਕੁੱਝ ਦਿਨਾਂ ਤੋਂ ਵੱਧ ਰਹੀ ਮੌਤ ਦਰ ਨੂੰ ਲੈ ਕੇ ਯੂ.ਕੇ ਸਰਕਾਰ ਫ਼ਿਕਰਮੰਦ ਹੈ। ਬੀਤੇ 24 ਘੰਟਿਆਂ ਦੌਰਾਨ ਯੂ.ਕੇ ਵਿਚ 854 ਮੌਤਾਂ ਹੋਈਆਂ ਹਨ ਅਤੇ ਮਰਨ ਵਾਲਿਆਂ ਦੀ ਉਮਰ 23 ਤੋਂ 102 ਸਾਲ ਦਰਮਿਆਨ...
ਪਿੰਡ ਰਾਣੀਪੁਰ ਛੋਟਾ ਦੇ ਇੱਕ ਪਰਿਵਾਰ ਨੂੰ ਕੀਤਾ ਹੋਮ ਕੁਆਰੰਟਾਇਨ
. . .  about 1 hour ago
ਮਾਧੋਪੁਰ, 7 ਅਪ੍ਰੈਲ (ਨਰੇਸ਼ ਮਹਿਰਾ) - ਪਿੰਡ ਰਾਣੀਪੁਰ ਛੋਟਾ ਦੇ ਇੱਕ ਪਰਿਵਾਰ ਨੂੰ ਹੋਮ ਕੁਆਰੰਟਾਇਨ ਕੀਤਾ ਗਿਆ ਹੈ।ੀ ਮਿਲੀ ਜਾਣਕਾਰੀ ਅਨੁਸਾਰ ਪਿੰਡ ਦਾ ਇੱਕ ਨੌਜਵਾਨ ਜੋ ਕਿ ਡਰਾਈਵਰੀ ਦਾ ਕੰਮ ਕਰਦਾ ਹੈ ਅਤੇ 19 ਮਾਰਚ ਨੂੰ ਦਿੱਲੀ ਨਿਜ਼ਾਮੁਦੀਨ ਤੋਂ ਆਏ ਹੋਏ ਤਬਲੀਗੀ ਜਮਾਤ...
ਬੰਗਾ ਲਾਗੇ ਇਟਲੀ ਤੋਂ ਆਈ ਔਰਤ ਦੀ ਮੌਤ
. . .  about 2 hours ago
ਬੰਗਾ, 7 ਅਪ੍ਰੈਲ (ਜਸਬੀਰ ਸਿੰਘ ਨੂਰਪੁਰ ) - ਬੰਗਾ ਲਾਗੇ ਪਿੰਡ ਗੋਸਲਾਂ ਦੀ ਇਟਲੀ ਤੋਂ ਆਈ ਔਰਤ ਦੀ ਕਈ ਦਿਨ ਬਿਮਾਰ ਰਹਿਣ ਪਿੱਛੋਂ ਪੀ.ਜੀ.ਆਈ ਚੰਡੀਗੜ੍ਹ ਵਿੱਚ ਮੌਤ ਹੋ ਗਈ।ਮ੍ਰਿਤਕ ਔਰਤ ਗੁਰਬਖਸ਼ ਕੌਰ ਪਤਨੀ ਬਲਵੀਰ ਚੰਦ ਜੋ 10 ਮਾਰਚ ਨੂੰ ਇਟਲੀ ਤੋਂ ਆਈ ਸੀ ।ਇਟਲੀ...
ਕੋਰੋਨਾ ਵਾਇਰਸ : ਪਾਜ਼ੀਟਿਵ ਮਰੀਜ ਦੇ ਸੰਪਰਕ ਵਿਚ ਆਉਣ ਵਾਲੇ ਦੋ ਵਿਅਕਤੀਆਂ ਸਬੰਧੀ ਪੜਤਾਲ ਸ਼ੁਰੂ
. . .  about 2 hours ago
ਸ੍ਰੀ ਮੁਕਤਸਰ ਸਾਹਿਬ, 7 ਅਪ੍ਰੈਲ (ਰਣਜੀਤ ਸਿੰਘ ਢਿੱਲੋਂ) - ਫ਼ਰੀਦਕੋਟ ਦੇ ਡਿਪਟੀ ਕਮਿਸ਼ਨਰ ਵੱਲੋਂ ਸ੍ਰੀ ਮੁਕਤਸਰ ਸਾਹਿਬ ਦੇ ਜ਼ਿਲ੍ਹਾ ਮੈਜਿਸਟ੍ਰੇਟ ਨੂੰ ਪੱਤਰ ਲਿਖ ਕੇ ਦੱਸਿਆ ਗਿਆ ਕਿ ਸ੍ਰੀ ਮੁਕਤਸਰ ਸਾਹਿਬ ਦੇ ਦੋ ਵਿਅਕਤੀ ਫ਼ਰੀਦਕੋਟ ਪਾਜ਼ੀਟਿਵ ਮਰੀਜ਼ ਦੇ ਸੰਪਰਕ ਵਿਚ ਰਹੇ ਹਨ, ਜਿਸ ਮਗਰੋਂ ਸਿਹਤ ਵਿਭਾਗ ਦੀ ਟੀਮ ਸੁਰਿੰਦਰ ਕੁਮਾਰ ਪੁੱਤਰ ਬਿਸ਼ਨ ਦਾਸ ਵਾਸੀ ਸ੍ਰੀ ਮੁਕਤਸਰ ਸਾਹਿਬ ਦੇ ਘਰ...
ਆਪਣੇ ਪੰਜਾਬੀ ਮੂਲ ਦੇ ਨਾਗਰਿਕਾਂ ਲਈ ਕੈਨੇਡਾ ਅਤੇ ਅਮਰੀਕਾ ਦੀ ਅੰਬੈਸੀ ਨੇ ਕੀਤਾ 2 ਫਲਾਈਟਾ ਦਾ ਪ੍ਰਬੰਧ
. . .  about 2 hours ago
ਅੰਮ੍ਰਿਤਸਰ, 7 ਅਪ੍ਰੈਲ (ਰਾਜੇਸ਼ ਕੁਮਾਰ ਸੰਧੂ) ਕੈਨੇਡਾ ਅਤੇ ਅਮਰੀਕਾ ਦੀ ਅੰਬੈਸੀ ਵੱਲੋਂ ਅਮ੍ਰਿਤਸਰ ਵਿਚ ਫਸੇ ਆਪਣੇ ਦੇਸ਼ ਦੇ ਪੰਜਾਬੀ ਮੂਲ ਦੇ ਨਾਗਰਿਕਾਂ ਲਈ 2 ਫਲਾਈਟਾ ਦਾ ਪ੍ਰਬੰਧ ਕੀਤਾ ਗਿਆ ਹੈ। 300 ਦੇ ਕਰੀਬ ਯਾਤਰੂ ਜੋ ਕਿ ਆਪਣੇ ਰਿਸ਼ਤੇਦਾਰਾਂ ਨੂੰ ਮਿਲਣ ਅਤੇ ਸੱਚਖੰਡ...
ਪੰਜਾਬ ਸਰਕਾਰ ਵੱਲੋਂ 8 ਅਪ੍ਰੈਲ ਨੂੰ ਗਜ਼ਟਿਡ ਛੁੱਟੀ ਦਾ ਐਲਾਨ
. . .  about 2 hours ago
ਚੰਡੀਗੜ੍ਹ, 7 ਅਪ੍ਰੈਲ - ਪੰਜਾਬ ਸਰਕਾਰ ਨੇ ਸ੍ਰੀ ਗੁਰੂ ਨਾਭਾ ਦਾਸ ਜੀ ਦੇ ਜਨਮ ਦਿਵਸ 8 ਅਪ੍ਰੈਲ, 2020 ਦਿਨ ਬੁੱਧਵਾਰ ਨੂੰ ਗਜ਼ਟਿਡ ਛੁੱਟੀ ਦਾ ਐਲਾਨ ਕੀਤਾ ਹੈ।ਪੰਜਾਬ ਸਰਕਾਰ ਦੇ ਇੱਕ ਬੁਲਾਰੇ ਨੇ ਇਹ ਜਾਣਕਾਰੀ ਦਿੰਦਿਆਂ ਦੱਸਿਆ ਕਿ ਪ੍ਰਸੋਨਲ ਵਿਭਾਗ ਵੱਲੋਂ ਜਾਰੀ ਅਧਿਸੂਚਨਾ ਅਨੁਸਾਰ ਸ੍ਰੀ ਗੁਰੂ ਨਾਭਾ ਦਾਸ ਜੀ ਦੇ ਜਨਮ ਦਿਵਸ 8 ਅਪ੍ਰੈਲ, 2020 ਦਿਨ ਬੁੱਧਵਾਰ...
ਹੱਦ 'ਤੇ ਵਸੇ ਪਿੰਡਾਂ ਵਾਲਿਆਂ ਵੀ ਨਾਕੇ ਲਾ ਕੇ ਹਰਿਆਣੇ ਨਾਲੋਂ ਤੋੜਿਆ ਨਾਤਾ
. . .  about 3 hours ago
ਸ਼ੁਤਰਾਣਾ, 7 ਅਪ੍ਰੈਲ (ਬਲਦੇਵ ਸਿੰਘ ਮਹਿਰੋਕ) - ਕੋਰੋਨਾ ਵਾਇਰਸ ਦੀ ਮਹਾਂਮਾਰੀ ਨੂੰ ਰੋਕਣ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਲਾਏ ਕਰਫ਼ਿਊ ਦੇ ਬਾਵਜੂਦ ਪੰਜਾਬ ਵਿਚ ਕੋਰੋਨਾ ਵਾਇਰਸ ਦੇ ਮਰੀਜ਼ਾਂ ਦੀ ਗਿਣਤੀ ਲਗਾਤਾਰ ਵਧਣ ਕਾਰਨ ਪੁਲਿਸ ਪ੍ਰਸ਼ਾਸਨ...
ਸੰਤ ਗੁਰਬਚਨ ਸਿੰਘ ਪਠਲਾਵਾ ਵਾਲਿਆਂ ਨੂੰ ਹਸਪਤਾਲ ਤੋਂ ਛੁੱਟੀ ਮਿਲੀ
. . .  about 4 hours ago
ਬੰਗਾ, 7 ਅਪ੍ਰੈਲ(ਜਸਬੀਰ ਸਿੰਘ ਨੂਰਪੁਰ)- ਕੋਰੋਨਾ ਵਾਇਰਸ ਦੇ ਸੈਂਪਲ ਪਾਜ਼ਿਟਿਵ ਆਉਣ ਕਾਰਨ ਪਿੰਡ ਪਠਲਾਵਾ ਦੇ ਗੁਰਦੁਆਰਾ ਸੰਤ ਘਨੱਈਆ ...
ਮੋਗਾ ਜ਼ਿਲ੍ਹੇ ਦਾ ਪਿੰਡ ਚੀਦਾ ਅਤੇ ਸੁਖਾਨੰਦ ਪ੍ਰਸ਼ਾਸਨ ਵੱਲੋਂ ਮੁਕੰਮਲ ਸੀਲ, ਸੱਤ ਦਿਨ ਬੈਂਕ ਵੀ ਬੰਦ ਰੱਖਣ ਦੇ ਆਦੇਸ਼
. . .  about 4 hours ago
ਠੱਠੀ ਭਾਈ, 7 ਅਪ੍ਰੈਲ (ਜਗਰੂਪ ਸਿੰਘ ਮਠਾੜੂ) - ਧਰਮ ਪ੍ਰਚਾਰ ਲਈ ਮੁੰਬਈ ਤੋ ਵੱਖ-ਵੱਖ ਥਾਂਈ ਹੁੰਦੇ ਹੋਏ ਮੋਗਾ ਜ਼ਿਲ੍ਹੇ ਦੇ ਪਿੰਡ ਚੀਦਾ ਦੀ ਮਸੀਤ ਵਿਚ ਠਹਿਰੇ 13 ਮੁਸਲਿਮ ...
ਕੋਰੋਨਾ ਦੀ ਚਪੇਟ 'ਚ ਆਈ ਮ੍ਰਿਤਕ ਮਹਿਲਾ ਦੇ 6 ਪਰਿਵਾਰਕ ਮੈਂਬਰਾਂ ਦੀ ਵੀ ਰਿਪੋਰਟ ਆਈ ਪਾਜ਼ੀਟਿਵ
. . .  about 4 hours ago
ਪਠਾਨਕੋਟ, 7 ਅਪ੍ਰੈਲ (ਸੰਧੂ) -ਜ਼ਿਲ੍ਹਾ ਪਠਾਨਕੋਟ ਦੇ ਕਸਬਾ ਸੁਜਾਨਪੁਰ ਦੀ ਮਹਿਲਾ ਰਾਜਰਾਨੀ ਦੀ ਕੋਰੋਨਾ ਵਾਇਰਸ ਦੀ ਚਪੇਟ 'ਚ ਆਉਣ ...
ਵਿਸਾਖੀ ਨੂੰ ਸਮਰਪਿਤ ਆਨਲਾਈਨ ਧਾਰਮਿਕ ਪ੍ਰਤੀਯੋਗਤਾ ਕਰਵਾਉਣ ਦਾ ਜਥੇਦਾਰ ਅਕਾਲ ਤਖਤ ਵੱਲੋਂ ਐਲਾਨ
. . .  about 4 hours ago
ਤਲਵੰਡੀ ਸਾਬੋ, 7 ਅਪ੍ਰੈਲ (ਰਣਜੀਤ ਸਿੰਘ ਰਾਜੂ) - ਜਿੱਥੇ ਇੱਕ ਪਾਸੇ ਕੋਰੋਨਾ ਵਾਇਰਸ ਨੂੰ ਦੇਖਦਿਆਂ ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ...
ਕੈਪਟਨ ਵੱਲੋਂ ਮਾਲ ਮਹਿਕਮੇ ਦੇ ਕਰਮਚਾਰੀਆਂ ਅਤੇ ਅਧਿਕਾਰੀਆਂ ਵੱਲੋਂ ਕੀਤੇ ਜਾ ਰਹੇ ਕੰਮਾਂ ਦੀ ਸ਼ਲਾਘਾ: ਗੁਰਪ੍ਰੀਤ ਕਾਂਗੜ
. . .  about 4 hours ago
ਚੰਡੀਗੜ੍ਹ, 7 ਅਪ੍ਰੈਲ (ਸੁਰਿੰਦਰਪਾਲ)- ਕੋਵਿਡ 19 ਕਾਰਨ ਪੈਦਾ ਹੋਈ ਸੰਕਟ ਦੀ ਇਸ ਘੜੀ ਵਿਚ ਮਾਲ ਵਿਭਾਗ ਦੇ ਮੁਲਾਜ਼ਮਾਂ ਤੇ ਅਧਿਕਾਰੀਆਂ ਨੇ ਸੇਵਾ ਦੀ ਨਵੀਂ ਮਿਸਾਲ...
ਵਿਸ਼ੇਸ਼ ਹਵਾਈ ਉਡਾਣਾਂ ਰਾਹੀਂ ਭਾਰਤ 'ਚ ਫਸੇ ਅਮਰੀਕਾ ਜਾਣ ਵਾਲੇ ਹਵਾਈ ਅੱਡਾ ਵਿਖੇ ਪੁੱਜਣੇ ਸ਼ੁਰੂ
. . .  1 minute ago
ਰਾਜਾਸਾਂਸੀ, 7 ਅਪ੍ਰੈਲ (ਹੇਰ/ਖੀਵਾ)- ਵਿਸ਼ਵ ਭਰ 'ਚ ਕੋਰੋਨਾ ਵਾਇਰਸ ਕਰਕੇ ਫੈਲੀ ਮਹਾਂਮਾਰੀ ਕਾਰਨ ਠੱਪ ਹੋਈਆਂ ਹਵਾਈ ਸੇਵਾਵਾਂ ਕਰਕੇ ਵਿਦੇਸ਼ਾਂ...
ਜਲੰਧਰ ਦੇ ਡਿਪਟੀ ਕਮਿਸ਼ਨਰ ਵੱਲੋਂ ਕੈਮਿਸਟ ਦੁਕਾਨਾਂ ਰੋਜ਼ਾਨਾ ਸਵੇਰੇ 10 ਵਜੇ ਤੋਂ ਸ਼ਾਮ 5 ਵਜੇ ਤੱਕ ਖੋਲ੍ਹਣ ਦਾ ਐਲਾਨ
. . .  about 5 hours ago
ਅੰਮ੍ਰਿਤਸਰ ਦੇ ਡੀ.ਸੀ ਵੱਲੋਂ ਅਮਰੀਕਾ ਅਤੇ ਕੈਨੇਡਾ ਨੂੰ ਜਾਣ ਵਾਲੀਆਂ ਉਡਾਣਾਂ ਦਾ ਲਿਆ ਜਾਵੇਗਾ ਜਾਇਜ਼ਾ
. . .  1 minute ago
ਗੁਰਦੁਆਰਾ ਮਜਨੂੰ ਕਾ ਟਿੱਲਾ ਵਿਰੁੱਧ ਪਰਚਾ ਕੇਜਰੀਵਾਲ ਦੀ ਸਿੱਖ ਵਿਰੋਧੀ ਸੋਚ ਦਾ ਪ੍ਰਮਾਣ : ਭਾਈ ਲੌਂਗੋਵਾਲ
. . .  about 5 hours ago
ਮੋਗਾ 'ਚ ਤਬਲੀਗ਼ੀ ਜਮਾਤ ਨਾਲ ਸੰਬੰਧਿਤ 3 ਹੋਰ ਵਿਅਕਤੀ ਪਾਏ ਗਏ ਪਾਜ਼ੀਟਿਵ
. . .  about 5 hours ago
ਕੋਰੋਨਾ ਪੀੜਤ ਵਿਅਕਤੀ ਦੀ ਮੌਤ ਸੰਸਕਾਰ ਕਰਨ ਲਈ ਪਟਵਾਰੀ ਪੋਲੀ ਨੇ ਅੱਗੇ ਆਉਣ ਦਾ ਕੀਤਾ ਨਿਧੜਕ ਉਪਰਾਲਾ
. . .  about 5 hours ago
ਗੁਰੂਹਰਸਹਾਏ ਵਿਖੇ ਸਫ਼ਾਈ ਕਰਮਚਾਰੀ ਨੂੰ ਇਕ ਵਿਅਕਤੀ ਨੇ ਪਿਸਤੌਲ ਦਿਖਾ ਦਿੱਤੀ ਜਾਨੋ ਮਾਰਨ ਦੀ ਧਮਕੀ
. . .  about 6 hours ago
ਪੰਜਾਬ ਦੀਆਂ ਸਹਿਕਾਰੀ ਸਭਾਵਾਂ ਦੇ ਮੈਂਬਰਾਂ ਨੂੰ ਪਿਛਲੇ ਵਿੱਤੀ ਸਾਲ ਵਾਂਗ ਹੀ ਮਿਲੇਗਾ ਹੱਦ ਕਰਜ਼ਾ : ਰੰਧਾਵਾ
. . .  about 6 hours ago
ਹੁਣ 20 ਅਪ੍ਰੈਲ ਤੱਕ ਬਿਜਲੀ ਦਾ ਬਿੱਲ ਭਰ ਸਕਣਗੇ ਗਾਹਕ
. . .  about 6 hours ago
ਬੇਮੌਸਮੀ ਬਰਸਾਤ ਕਾਰਨ ਫ਼ਸਲਾਂ ਦਾ ਨੁਕਸਾਨ ਕਿਸਾਨ ਪ੍ਰੇਸ਼ਾਨ
. . .  about 6 hours ago
ਸੁਖਬੀਰ ਬਾਦਲ ਨੇ ਸਿਵਲ ਹਸਪਤਾਲ ਜਲਾਲਾਬਾਦ ਵਿਖੇ ਵੈਂਟੀਲੇਟਰ ਵਾਲੀ ਐਂਬੂਲੈਂਸ ਵੈਨ ਨੂੰ ਹਰੀ ਝੰਡੀ ਦੇ ਕੇ ਕੀਤਾ ਰਵਾਨਾ
. . .  about 7 hours ago
ਝੋਕ ਹਰੀ ਹਰ ਵਿਖੇ ਅਸਮਾਨੀ ਬਿਜਲੀ ਡਿੱਗਣ ਕਾਰਨ ਮਕਾਨਾਂ ਨੂੰ ਪਹੁੰਚਿਆ ਨੁਕਸਾਨ
. . .  about 7 hours ago
ਜਾਪਾਨ ਦੇ ਪ੍ਰਧਾਨ ਮੰਤਰੀ ਨੇ ਟੋਕਿਓ ਅਤੇ ਓਸਾਕਾ ਸਮੇਤ 5 ਰਾਜਾਂ 'ਚ ਐਮਰਜੈਂਸੀ ਦਾ ਕੀਤਾ ਐਲਾਨ
. . .  about 6 hours ago
ਵਟਸਐੱਪ 'ਤੇ ਹੁਣ ਸਿਰਫ਼ ਇਕ ਯੂਜ਼ਰ ਨੂੰ ਹੀ ਭੇਜਿਆ ਜਾ ਸਕੇਗਾ ਫਾਰਵਰਡ ਮੈਸੇਜ
. . .  about 7 hours ago
ਕੋਰੋਨਾ ਦੇ ਨਵੇਂ ਪਾਜ਼ੀਟਿਵ ਕੇਸਾਂ ਚ ਪਿੰਡ ਦੀ ਸਰਪੰਚ ਅਤੇ ਉਸ ਦਾ ਬਲਾਕ ਸੰਮਤੀ ਮੈਂਬਰ ਪਤੀ ਵੀ ਸ਼ਾਮਿਲ
. . .  about 7 hours ago
ਸਰਬ ਪਾਰਟੀ ਮੀਟਿੰਗ ਸੱਦਣ ਲਈ ਨਾ ਤਾਂ ਸਮਾਂ ਤੇ ਨਾ ਲੋੜ- ਕੈਪਟਨ ਨੇ ਸੁਖਬੀਰ ਬਾਦਲ ਦੇ ਪੱਤਰ ਦਾ ਦਿੱਤਾ ਜਵਾਬ
. . .  about 8 hours ago
ਅਧਿਆਪਕ ਵੈੱਲਫੇਅਰ ਸੁਸਾਇਟੀ ਵੱਲੋਂ 752 ਦੇ ਕਰੀਬ ਗ਼ਰੀਬ ਲੋੜਵੰਦ ਪਰਿਵਾਰਾਂ ਨੂੰ ਵੰਡਿਆ ਗਿਆ ਰਾਸ਼ਨ
. . .  about 8 hours ago
ਦਿੱਲੀ ਦੇ ਮੁੱਖ ਮੰਤਰੀ ਕੋਰੋਨਾ ਵਾਇਰਸ 'ਤੇ ਕਰ ਰਹੇ ਹਨ ਸੰਬੋਧਨ
. . .  about 8 hours ago
ਨਵਾਂਸ਼ਹਿਰ ਦੇ 18 'ਚੋਂ 10 ਕੋਰੋਨਾ ਪੀੜਤਾਂ ਦੀ ਰਿਪੋਰਟ ਆਈ ਨੈਗੇਟਿਵ
. . .  about 8 hours ago
ਸਾਬਕਾ ਨਿਗਰਾਨ ਇੰਜੀਨੀਅਰ ਜਸਵਿੰਦਰ ਸਿੰਘ ਦੀ ਮ੍ਰਿਤਕ ਦੇਹ ਲੈਣ ਤੋਂ ਪਰਿਵਾਰ ਵੱਲੋਂ ਇਨਕਾਰ
. . .  about 8 hours ago
ਪਿੰਡ ਮਨੌਲੀ ਵਿਖੇ ਇਕ ਔਰਤ ਦੀ ਸ਼ੱਕੀ ਹਾਲਤਾਂ 'ਚ ਹੋਈ ਮੌਤ
. . .  about 9 hours ago
ਕਰਫਿਊ ਦੌਰਾਨ ਨਾਭਾ ਪੁਲਿਸ ਨੇ ਇੱਕ ਜਾਅਲੀ ਪੱਤਰਕਾਰ ਕੀਤਾ ਗ੍ਰਿਫ਼ਤਾਰ
. . .  about 9 hours ago
13 ਸਾਲਾ ਮਾਸੂਮ ਬੱਚੇ ਦੀ ਦੌਰਾ ਪੈਣ ਕਰਨ ਹੋਈ ਮੌਤ
. . .  about 9 hours ago
ਤਨਖ਼ਾਹਾਂ 'ਚ ਕਟੌਤੀ ਨੂੰ ਲੈ ਕੇ ਢਿਲਵਾਂ ਦੇ ਬਿਜਲੀ ਕਾਮਿਆਂ ਵੱਲੋਂ ਰੋਸ ਵਿਖਾਵਾ
. . .  about 9 hours ago
ਜਾਅਲੀ ਖ਼ਬਰਾਂ ਫੈਲਾਉਣ ਵਾਲਿਆਂ ਦੀ ਖੈਰ ਨਹੀਂ : ਡੀ.ਜੀ.ਪੀ. ਦਿਨਕਰ ਗੁਪਤਾ
. . .  about 9 hours ago
ਡੀ.ਜੀ.ਪੀ. ਦਿਨਕਰ ਗੁਪਤਾ ਕੋਵਿਡ ਕਰਫ਼ਿਊ ਦੌਰਾਨ ਪੰਜਾਬ ਪੁਲਿਸ ਦੀਆਂ ਪਹਿਲਕਦਮੀਆਂ ਬਾਰੇ ਪੰਜਾਬ ਵਾਸੀਆਂ ਦੇ ਹੋ ਰਹੇ ਹਨ ਰੂ-ਬ-ਰੂ
. . .  about 9 hours ago
ਨਿਊਯਾਰਕ 'ਚ ਪਹਿਲੇ ਸਿੱਖ ਦੀ ਕੋਰੋਨਾ ਵਾਇਰਸ ਕਾਰਨ ਹੋਈ ਮੌਤ
. . .  about 9 hours ago
ਬਾਹਰਲਿਆਂ ਦੇ ਦਾਖ਼ਲੇ ਰੋਕਣ ਲਈ ਕਈ ਪੰਚਾਇਤਾਂ ਨਿਭਾ ਰਹੀਆਂ ਹਨ ਚੌਕੀਦਾਰਾਂ ਵਾਲੇ ਫ਼ਰਜ਼
. . .  about 10 hours ago
ਪੁਲਿਸ ਛਾਉਣੀ 'ਚ ਤਬਦੀਲ ਹੋਇਆ ਪਿੰਡ ਚੀਦਾ
. . .  about 10 hours ago
ਸਿਵਲ ਹਸਪਤਾਲ ਖਰੜ 'ਚ ਕੋਰੋਨਾ ਵਾਇਰਸ ਦਾ ਸ਼ੱਕੀ ਮਰੀਜ਼ ਦਾਖਲ
. . .  about 10 hours ago
ਆੜ੍ਹਤੀਆਂ ਐਸੋਸੀਏਸ਼ਨ ਜੰਡਿਆਲਾ ਗੁਰੂ ਵੱਲੋਂ 'ਮੁੱਖ ਮੰਤਰੀ-ਪੰਜਾਬ ਕੋਵਿਡ-19 ਰਿਲੀਫ ਫ਼ੰਡ' 'ਚ ਇਕ ਲੱਖ ਰੁਪਏ ਦੀ ਰਾਸ਼ੀ ਦਾ ਯੋਗਦਾਨ
. . .  about 10 hours ago
ਵਿਸ਼ੇਸ਼ ਹਵਾਈ ਉਡਾਣਾਂ ਰਾਹੀਂ ਭਾਰਤ 'ਚ ਫਸੇ ਅਮਰੀਕਾ ਵਾਸੀ ਪਰਤਣਗੇ ਵਾਪਸ
. . .  about 10 hours ago
2 ਹੋਰ ਔਰਤਾਂ ਦੇ ਨਮੂਨੇ ਪਾਜ਼ੀਟਿਵ ਆਉਣ ਨਾਲ ਜ਼ਿਲ੍ਹਾ ਮਾਨਸਾ 'ਚ ਪ੍ਰਭਾਵਿਤ ਮਰਕਜ਼ ਜਮਾਤੀਆਂ ਦੀ ਗਿਣਤੀ ਹੋਈ 5
. . .  about 10 hours ago
ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ ਵੱਲੋਂ ਵੱਖ ਵੱਖ ਪਿੰਡਾਂ ਦਾ ਤੂਫ਼ਾਨੀ ਦੌਰਾ
. . .  about 10 hours ago
ਪਠਾਨਕੋਟ 'ਚ ਹੁਣ ਮ੍ਰਿਤਕ ਔਰਤ ਦਾ ਪਤੀ ਵੀ ਪਾਇਆ ਗਿਆ ਕੋਰੋਨਾ ਪਾਜ਼ੀਟਿਵ
. . .  about 10 hours ago
ਫ਼ਰੀਦਕੋਟ 'ਚ ਕੋਰੋਨਾ ਨਾਲ ਸਬੰਧਿਤ 41 'ਚੋ 38 ਵਿਅਕਤੀਆਂ ਦੇ ਸੈਂਪਲ ਆਏ ਨੈਗੇਟਿਵ
. . .  1 minute ago
ਹੋਰ ਖ਼ਬਰਾਂ..
ਜਲੰਧਰ : ਬੁਧਵਾਰ 31 ਸਾਉਣ ਸੰਮਤ 550

ਪੰਜਾਬ / ਜਨਰਲ

ਪੰਚਾਇਤੀ ਤੇ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਨੂੰ ਲੈ ਕੇ ਕਾਂਗਰਸ ਪ੍ਰਧਾਨ ਵਲੋਂ ਮੀਟਿੰਗਾਂ

ਚੰਡੀਗੜ੍ਹ, 14 ਅਗਸਤ (ਹਰਕਵਲਜੀਤ ਸਿੰਘ)-ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਸ੍ਰੀ ਸੁਨੀਲ ਜਾਖੜ ਵਲੋਂ ਕਾਂਗਰਸ ਦੇ ਮੰਤਰੀਆਂ, ਵਿਧਾਨਕਾਰਾਂ ਅਤੇ ਜ਼ਿਲ੍ਹਾ ਪ੍ਰਧਾਨਾਂ ਦੀਆਂ ਬੁਲਾਈਆਂ ਗਈਆਂ ਵੱਖੋ-ਵੱਖ ਮੀਟਿੰਗਾਂ 'ਚ ਜ਼ਿਲ੍ਹਾ ਪ੍ਰੀਸ਼ਦ ਅਤੇ ਪੰਚਾਇਤੀ ਚੋਣਾਂ 'ਤੇ ਵਿਚਾਰ ਕੀਤਾ ਗਿਆ, ਇਸ ਦੌਰਾਨ ਬਹੁਤ ਸਾਰੇ ਪਾਰਟੀ ਵਿਧਇਕਾਂ ਨੇ ਪੰਚਾਇਤੀ ਚੋਣਾਂ ਅੱਗੇ ਪਾਉਣ ਦਾ ਮੁੱਦਾ ਉਠਾਉਂਦਿਆ ਸ਼ੰਕਾ ਜ਼ਾਹਿਰ ਕੀਤੀ ਹੈ ਕਿ ਮੋਦੀ ਸਰਕਾਰ ਦੇਸ਼ ਵਿਚ ਸੰਸਦੀ ਚੋਣਾਂ ਸਮੇਂ ਤੋਂ ਪਹਿਲਾਂ ਕਰਵਾ ਸਕਦੀ ਹੈ ਅਤੇ ਸੰਭਵ ਹੈ ਕਿ ਆਮ ਚੋਣਾਂ ਦਾ ਐਲਾਨ ਇਸੇ ਸਾਲ ਦਸੰਬਰ ਮਹੀਨੇ ਵਿਚ ਕੀਤਾ ਜਾਵੇ | ਉਨ੍ਹਾਂ ਕਿਹਾ ਕਿ ਜੇਕਰ ਸੰਸਦੀ ਚੋਣਾਂ ਤੋਂ ਤੁਰੰਤ ਪਹਿਲਾਂ ਸਰਕਾਰ ਵਲੋਂ ਪੰਚਾਇਤੀ, ਪੰਚਾਇਤ ਸੰਮਤੀਆਂ ਅਤੇ ਜ਼ਿਲ੍ਹਾ ਪ੍ਰੀਸ਼ਦਾਂ ਦੀਆਂ ਚੋਣਾਂ ਕਰਵਾਈਆਂ ਜਾਂਦੀਆਂ ਹਨ ਤਾਂ ਉਸ ਦਾ ਪਾਰਟੀ ਨੂੰ ਨੁਕਸਾਨ ਵੀ ਹੋ ਸਕਦਾ ਹੈ | ਪਾਰਟੀ ਦੇ ਕੁਝ ਇੱਕ ਵਿਧਾਇਕਾਂ ਵਲੋਂ ਪਿੰਡਾਂ ਅਤੇ ਦਿਹਾਤੀ ਖੇਤਰਾਂ ਵਿਚ ਵਿਕਾਸ ਦੇ ਰੁਕੇ ਕੰਮਾਂ ਨੂੰ ਵੀ ਸ਼ੁਰੂ ਕਰਨ ਦਾ ਮੁੱਦਾ ਉਠਾਇਆ ਗਿਆ, ਜਿਨ੍ਹਾਂ ਨੂੰ ਫ਼ੰਡਾਂ ਦੀ ਘਾਟ ਕਾਰਨ ਬੰਦ ਕਰ ਦਿੱਤਾ ਗਿਆ ਸੀ | ਇਨ੍ਹਾਂ ਵਿਧਾਇਕਾਂ ਦਾ ਕਹਿਣਾ ਸੀ ਕਿ ਆਮ ਲੋਕਾਂ ਵਿਚ ਵਿਕਾਸ ਦੇ ਇਨ੍ਹਾਂ ਕੰਮਾਂ ਦੇ ਰੁਕਣ ਕਾਰਨ ਨਾਖ਼ੁਸ਼ੀ ਪਾਈ ਜਾ ਰਹੀ ਹੈ | ਕੁਝ ਵਿਧਾਇਕਾਂ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਗਾਰਡੀਅਨ ਆਫ਼ ਗਵਰਨੈਂਸ ਦੀ ਸ਼ੁਰੂ ਕੀਤੀ ਨਵੀਂ ਪ੍ਰਣਾਲੀ ਦੀ ਵੀ ਨੁਕਤਾਚੀਨੀ ਕੀਤੀ ਹੈ, ਉਨ੍ਹਾਂ ਦਾ ਕਹਿਣਾ ਸੀ ਕਿ ਸਥਾਪਤ ਕੀਤਾ ਗਿਆ ਇਹ ਵਿੰਗ ਅਸਲ ਕੰਮ ਕਰਨ ਦੀ ਥਾਂ ਕਾਂਗਰਸ ਦੇ ਹੇਠਲੇ ਪੱਧਰ ਦੇ ਵਰਕਰਾਂ ਤੇ ਆਗੂਆਂ ਨੂੰ ਵੀ ਧਮਕਾ ਤੇ ਪ੍ਰੇਸ਼ਾਨ ਕਰ ਰਿਹਾ ਹੈ | ਮੀਟਿੰਗਾਂ ਵਿਚ ਸ਼ਾਮਿਲ ਮੰਤਰੀਆਂ ਅਤੇ ਵਿਧਾਇਕਾਂ ਦੀ ਆਮ ਰਾਏ ਸੀ ਕਿ ਪੰਚਾਇਤੀ ਚੋਣਾਂ ਪਹਿਲਾਂ ਵਾਂਗ ਬਿਨਾਂ ਚੋਣ ਨਿਸ਼ਾਨ 'ਤੇ ਲੜੀਆਂ ਜਾਣ, ਜਦੋਂਕਿ ਜ਼ਿਲ੍ਹਾ ਪ੍ਰੀਸ਼ਦ ਦੀਆਂ ਚੋਣਾਂ ਪਾਰਟੀ ਕਾਂਗਰਸ ਦੇ ਚੋਣ ਨਿਸ਼ਾਨ 'ਤੇ ਲੜੇ | ਬਹੁਤੇ ਆਗੂਆਂ ਦਾ ਕਹਿਣਾ ਸੀ ਕਿ ਜੋ ਪਾਰਟੀ ਵਰਕਰ ਮਗਰਲੇ 10 ਸਾਲ ਦੇ ਅਕਾਲੀ-ਭਾਜਪਾ ਦੇ ਕਾਰਜਕਾਲ ਦੌਰਾਨ ਪਾਰਟੀ ਨਾਲ ਖੜ੍ਹੇ ਰਹੇ ਅਤੇ ਤਸ਼ੱਦਦ ਦਾ ਵੀ ਸ਼ਿਕਾਰ ਹੋਏ ਹਨ, ਉਨ੍ਹਾਂ ਨੂੰ ਇਨ੍ਹਾਂ ਚੋਣਾਂ ਵਿਚ ਬਣਦਾ ਮਾਣ ਸਤਿਕਾਰ ਜ਼ਰੂਰ ਮਿਲਣਾ ਚਾਹੀਦਾ ਹੈ | ਸੂਚਨਾ ਅਨੁਸਾਰ ਪ੍ਰਦੇਸ਼ ਕਾਂਗਰਸ ਪ੍ਰਧਾਨ ਸ੍ਰੀ ਸੁਨੀਲ ਜਾਖੜ ਨੇ ਮੀਟਿੰਗ ਵਿਚ ਦੱਸਿਆ ਕਿ ਪਾਰਟੀ ਕੌਮੀ ਪ੍ਰਧਾਨ ਦੇ ਹੁਕਮਾਂ ਅਨੁਸਾਰ ਨੌਜਵਾਨਾਂ ਅਤੇ ਮਗਰਲੇ 10 ਸਾਲ ਦੌਰਾਨ ਪਾਰਟੀ ਨਾਲ ਖੜ੍ਹੇ ਰਹਿਣ ਵਾਲੇ ਵਰਕਰਾਂ ਨੂੰ ਪੂਰੀ ਤਰਜੀਹ ਮਿਲੇਗੀ | ਉਨ੍ਹਾਂ ਕਿਹਾ ਕਿ 'ਆਪ' ਬਿਖਰ ਗਈ ਹੈ ਅਤੇ ਅਕਾਲੀਆਂ ਪ੍ਰਤੀ ਲੋਕਾਂ ਦੀ ਨਾਰਾਜ਼ਗੀ ਅੱਜ ਵੀ ਕਾਇਮ ਹੈ ਜਿਸ ਕਾਰਨ ਆਉਂਦੀਆਂ ਚੋਣਾਂ ਵਿਚ ਕਾਂਗਰਸ ਨੂੰ ਵੱਡਾ ਸਮਰਥਨ ਮਿਲੇਗਾ | ਇਸੇ ਦੌਰਾਨ ਸਰਕਾਰ ਦੇ ਇੱਕ ਬੁਲਾਰੇ ਨੇ ਦੱਸਿਆ ਕਿ ਸਰਕਾਰ ਵਲੋਂ ਪੰਚਾਇਤੀ ਚੋਣਾਂ ਦਾ ਐਲਾਨ ਜਾਂ ਤਾਂ ਤੁਰੰਤ ਕੀਤਾ ਜਾ ਸਕਦਾ ਹੈ ਅਤੇ ਜਾਂ ਫਿਰ ਇਸ ਪ੍ਰਕਿਰਿਆ ਨੂੰ ਵਿਧਾਨ ਸਭਾ ਸਮਾਗਮ ਤੋਂ ਬਾਅਦ ਕੀਤਾ ਜਾ ਸਕੇਗਾ | ਉਨ੍ਹਾਂ ਕਿਹਾ ਕਿ ਇਸ ਸਬੰਧੀ ਫ਼ੈਸਲਾ ਮੁੱਖ ਮੰਤਰੀ ਵਲੋਂ ਇੱਕ-ਦੋ ਦਿਨਾਂ ਦੌਰਾਨ ਲੈ ਲਿਆ ਜਾਵੇਗਾ ਅਤੇ ਸੰਭਵ ਹੈ ਕਿ ਚੋਣਾਂ ਲਈ ਨੋਟੀਫ਼ਿਕੇਸ਼ਨ ਆਜ਼ਾਦੀ ਦਿਵਸ ਤੋਂ ਤੁਰੰਤ ਬਾਅਦ 16 ਅਗਸਤ ਨੂੰ ਹੀ ਜਾਰੀ ਕਰ ਦਿੱਤਾ ਜਾਵੇ | ਬੁਲਾਰੇ ਨੇ ਦੱਸਿਆ ਕਿ ਪੰਚਾਇਤੀ ਚੋਣਾਂ ਦੀ ਪ੍ਰਕਿਰਿਆ ਦੇ ਪਹਿਲੇ ਪੜਾਅ 'ਚ ਪੰਚਾਇਤਾਂ ਅਤੇ ਪੰਚਾਇਤ ਸੰਮਤੀਆਂ ਤੇ ਜ਼ਿਲ੍ਹਾ ਪ੍ਰੀਸ਼ਦ ਦੀਆਂ ਚੋਣਾਂ ਦੂਜੇ ਪੜਾਅ ਵਿਚ ਕਰਵਾਈ ਜਾਵੇਗੀ | ਵਰਨਣਯੋਗ ਹੈ ਕਿ ਅੱਜ ਦੀਆਂ ਇਨ੍ਹਾਂ ਮੀਟਿੰਗਾਂ ਵਿਚ ਪਾਰਟੀ ਦੇ ਵੱਡੀ ਗਿਣਤੀ ਵਿਚ ਵਿਧਾਨਕਾਰ, ਜ਼ਿਲ੍ਹਾ ਪ੍ਰਧਾਨ ਅਤੇ ਬਹੁਤੇ ਮੰਤਰੀ ਹਾਜ਼ਰ ਹੋਏ |

ਪੁਣੇ 'ਚ ਬੈਂਕ ਦਾ ਸਰਵਰ ਹੈਕ ਕਰ ਕੇ 94 ਕਰੋੜ ਦੀ ਚੋਰੀ

ਨਵੀਂ ਦਿੱਲੀ, 14 ਅਗਸਤ(ਏਜੰਸੀ)- ਪੁਣੇ ਦੇ ਕਾਸਮਾਸ ਬੈਂਕ ਹੈੱਡਕੁਆਰਟਰ ਦਾ ਡਾਟਾ ਹੈਕ ਕਰਕੇ 94 ਕਰੋੜ 42 ਲੱਖ ਦੀ ਚੋਰੀ ਦਾ ਮਾਮਲਾ ਸਾਹਮਣੇ ਆਇਆ ਹੈ | ਇਸ ਮਾਮਲੇ 'ਚ ਹ ਾਂਗਕਾਂਗ ਦੀ ਏ.ਐਲ.ਐਮ. ਟ੍ਰੈਡਿੰਗ ਲਿਮਟਿਡ ਕੰਪਨੀ ਨੂੰ ਦੋਸ਼ੀ ਬਣਾਇਆ ਗਿਆ ਹੈ | ਪੁਲਿਸ ਥਾਣੇ 'ਚ ਦਰਜ ...

ਪੂਰੀ ਖ਼ਬਰ »

ਅਟਾਰੀ ਵਾਹਗਾ ਸਰਹੱਦ 'ਤੇ ਜਗਾਈਆਂ ਮੋਮਬੱਤੀਆਂ

'ਭਾਰਤ-ਪਾਕਿ ਸੰਬੰਧਾਂ, ਸਮੱਸਿਆਵਾਂ ਤੇ ਸੰਦਭਾਵਨਾ' ਵਿਸ਼ੇ 'ਤੇ ਕਰਵਾਇਆ ਸੈਮੀਨਾਰ

ਅੰਮਿ੍ਤਸਰ, 14 ਅਗਸਤ (ਜਸਵੰਤ ਸਿੰਘ ਜੱਸ, ਹਰਮਿੰਦਰ ਸਿੰਘ)-ਹਿੰਦ-ਪਾਕਿ ਦੋਸਤੀ ਲਈ ਯਤਨਸ਼ੀਲ ਸੰਸਥਾਵਾਂ ਹਿੰਦ-ਪਾਕਿ ਦੋਸਤੀ ਮੰਚ, ਫੋਕਲੋਰ ਰਿਸਰਚ ਅਕਾਦਮੀ ਅੰਮਿ੍ਤਸਰ, ਪੰਜਾਬ ਜਾਗਿ੍ਤੀ ਮੰਚ, ਪਾਕਿਸਤਾਨ-ਇੰਡੀਆ ਪੀਪਲਜ਼ ਫ਼ੋਰਮ ਫ਼ਾਰ ਪੀਸ ਐਾਡ ਡੈਮੋਕਰੇਸੀ, ...

ਪੂਰੀ ਖ਼ਬਰ »

ਅੱਜ ਸੁਤੰਤਰਤਾ ਦਿਵਸ 'ਤੇ 17 ਵਿਅਕਤੀ ਸਨਮਾਨੇ ਜਾਣਗੇ

ਚੰਡੀਗੜ੍ਹ, 14 ਅਗਸਤ (ਐਨ. ਐਸ. ਪਰਵਾਨਾ) -ਸਮਾਜ ਦੇ ਭਿੰਨ-ਭਿੰਨ ਵਰਗਾਂ ਨਾਲ ਸਬੰਧਿਤ 17 ਵਿਅਕਤੀਆਂ ਨੂੰ ਆਪੋ-ਆਪਣੇ ਖੇਤਰ ਵਿਚ ਸ਼ਾਨਦਾਰ ਤੇ ਵਧੀਆ ਕਾਰਗੁਜ਼ਾਰੀ ਦਿਖਾਉਣ ਲਈ ਪੰਜਾਬ ਸਰਕਾਰ ਨੇ ਸਨਮਾਨਿਤ ਕਰਨ ਵਾਲਿਆਂ ਦੀ ਸੂਚੀ ਆਖ਼ਰ ਜਾਰੀ ਕਰ ਹੀ ਦਿੱਤੀ | ਇਹ ਮਾਮਲਾ ...

ਪੂਰੀ ਖ਼ਬਰ »

ਨਸ਼ਿਆਂ ਦੇ ਖਾਤਮੇ 'ਚ ਅਹਿਮ ਯੋਗਦਾਨ ਪਾਉਣ ਵਾਲੇ ਚਾਰ ਜ਼ਿਲਿ੍ਹਆਂ ਦੇ ਐਸ.ਡੀ.ਐਮ. ਅਤੇ ਡੀ.ਐਸ.ਪੀ. ਨੂੰ ਮੁੱਖ ਮੰਤਰੀ ਨੇ ਕੀਤਾ ਸਨਮਾਨਿਤ

ਲੁਧਿਆਣਾ, 14 ਅਗਸਤ (ਪਰਮਿੰਦਰ ਸਿੰਘ ਆਹੂਜਾ)-ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੂਬੇ ਵਿਚੋਂ ਨਸ਼ਿਆਂ ਦੇ ਖਾਤਮੇ ਲਈ ਸਰਕਾਰ ਵਲੋਂ ਸ਼ੁਰੂ ਕੀਤੀ ਗਈ ਮੁਹਿੰਮ ਵਿਚ ਸ਼ਾਨਦਾਰ ਯੋਗਦਾਨ ਪਾਉਣ ਵਾਲੀਆਂ ਚਾਰ ਸਬ-ਡਿਵੀਜ਼ਨਲ ਮਿਸ਼ਨ ਟੀਮਾਂ ਨੂੰ ...

ਪੂਰੀ ਖ਼ਬਰ »

ਆਮ ਆਦਮੀ ਪਾਰਟੀ ਨੇ ਅੰਤਿਮ ਸਮੇਂ ਈਸੜੂ ਸ਼ਹੀਦੀ ਕਾਨਫ਼ਰੰਸ ਕੀਤੀ ਰੱਦ

ਖੰਨਾ, 14 ਅਗਸਤ (ਹਰਜਿੰਦਰ ਸਿੰਘ ਲਾਲ)- ਆਮ ਆਦਮੀ ਪਾਰਟੀ ਨੇ ਪਹਿਲਾਂ 15 ਅਗਸਤ ਨੂੰ ਆਜ਼ਾਦੀ ਦਿਹਾੜੇ ਤੇ ਸ਼ਹੀਦ ਕਰਨੈਲ ਸਿੰਘ ਈਸੜੂ ਯਾਦ ਵਿਚ ਸ਼ਹੀਦੀ ਕਾਨਫ਼ਰੰਸ ਕਰਨ ਦਾ ਐਲਾਨ ਕੀਤਾ ਸੀ ਅਤੇ ਇਸ ਮੰਤਵ ਲਈ ਜਗ੍ਹਾ ਆਦਿ ਦਾ ਇੰਤਜ਼ਾਮ ਵੀ ਕਰ ਲਿਆ ਸੀ | ਪਰ ਹੁਣ ਜਦੋਂ ਵਿਚ ...

ਪੂਰੀ ਖ਼ਬਰ »

ਆਜ਼ਾਦੀ ਦਿਵਸ ਮੌਕੇ ਪਾਕਿ ਰੇਂਜਰਜ਼ ਅਧਿਕਾਰੀ ਵਲੋਂ ਬੀ.ਐਸ.ਐਫ. ਦੇ ਅਧਿਕਾਰੀ ਨੂੰ ਮਠਿਆਈ ਦੇ ਡੱਬੇ ਭੇਟ

ਅਟਾਰੀ, 14 ਅਗਸਤ (ਰੁਪਿੰਦਰਜੀਤ ਸਿੰਘ ਭਕਨਾ)-ਭਾਰਤ-ਪਾਕਿਸਤਾਨ ਦੀ ਸਾਂਝੀ ਜਾਂਚ ਚੌਕੀ ਅਟਾਰੀ-ਵਾਹਗਾ ਸਰਹੱਦ ਵਿਖੇ ਅੱਜ ਪਾਕਿਸਤਾਨ ਦੇ 71ਵੇਂ ਆਜ਼ਾਦੀ ਦਿਹਾੜੇ ਮੌਕੇ ਪਾਕਿਸਤਾਨ ਰੇਂਜਰਜ਼ ਦੇ ਡਿਪਟੀ ਸੁਪਰਡੈਂਟ ਮੁਹੰਮਦ ਬਲਾਲ ਵਲੋਂ ਸੀਮਾ ਸੁਰੱਖਿਆ ਬਲ ਦੇ ...

ਪੂਰੀ ਖ਼ਬਰ »

ਅਟਾਰੀ ਵਾਹਗਾ ਸਰਹੱਦ 'ਤੇ ਜਗਾਈਆਂ ਮੋਮਬੱਤੀਆਂ

ਅੰਮਿ੍ਤਸਰ, 14 ਅਗਸਤ (ਜਸਵੰਤ ਸਿੰਘ ਜੱਸ, ਹਰਮਿੰਦਰ ਸਿੰਘ)-ਹਿੰਦ-ਪਾਕਿ ਦੋਸਤੀ ਲਈ ਯਤਨਸ਼ੀਲ ਸੰਸਥਾਵਾਂ ਹਿੰਦ-ਪਾਕਿ ਦੋਸਤੀ ਮੰਚ, ਫੋਕਲੋਰ ਰਿਸਰਚ ਅਕਾਦਮੀ ਅੰਮਿ੍ਤਸਰ, ਪੰਜਾਬ ਜਾਗਿ੍ਤੀ ਮੰਚ, ਪਾਕਿਸਤਾਨ-ਇੰਡੀਆ ਪੀਪਲਜ਼ ਫ਼ੋਰਮ ਫ਼ਾਰ ਪੀਸ ਐਾਡ ਡੈਮੋਕਰੇਸੀ, ...

ਪੂਰੀ ਖ਼ਬਰ »

ਰਾਧੇ ਮਾਂ ਦੀ ਸੀ.ਡੀ. ਕਿਉਂ ਨਹੀਂ ਜਾਂਚੀ-ਹਾਈਕੋਰਟ

ਚੰਡੀਗੜ੍ਹ, 14 ਅਗਸਤ (ਸੁਰਜੀਤ ਸਿੰਘ ਸੱਤੀ)- ਰਾਧੇ ਮਾਂ ਵਿਰੁੱਧ ਕਪੂਰਥਲਾ ਪੁਲਿਸ ਨੂੰ ਸ਼ਿਕਾਇਤ ਦਿੱਤੇ ਜਾਣ ਦੇ ਬਾਵਜੂਦ ਕਾਰਵਾਈ ਨਾ ਕੀਤੇ ਜਾਣ ਕਾਰਨ ਹਾਈਕੋਰਟ ਵਿਚ ਚੱਲ ਰਹੀ ਪਟੀਸ਼ਨ ਦੀ ਸੁਣਵਾਈ ਦੌਰਾਨ ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਪੁੱਛਿਆ ਹੈ ਕਿ ...

ਪੂਰੀ ਖ਼ਬਰ »

ਇਤਿਹਾਸ ਦੀ ਕਿਤਾਬ ਬਾਰੇ ਨਵਾਂ ਚੰਨ ਚਾੜਿ੍ਹਆ ਅੰਗਰੇਜ਼ੀ ਤੇ ਪੰਜਾਬੀ ਦੇ ਚੈਪਟਰ ਆਪਸ 'ਚ ਹੀ ਨਹੀਂ ਮਿਲਦੇ

ਜਲੰਧਰ, 14 ਅਗਸਤ (ਮੇਜਰ ਸਿੰਘ)-ਸਾਢੇ ਚਾਰ ਮਹੀਨੇ ਦੀ ਉਡੀਕ ਬਾਅਦ 11ਵੀਂ ਜਮਾਤ ਦੇ ਇਤਿਹਾਸ ਦੇ ਪਾਠਕ੍ਰਮ ਦਾ ਪਹਿਲਾ ਪੰਜਾਬੀ ਚੈਪਟਰ ਪੰਜਾਬ ਸਕੂਲ ਸਿੱਖਿਆ ਬੋਰਡ ਨੇ ਅੱਜ ਜਾਰੀ ਕੀਤਾ ਹੈ, ਪਰ ਇਹ ਚੈਪਟਰ ਪਹਿਲਾਂ ਅੰਗਰੇਜ਼ੀ 'ਚ ਜਾਰੀ ਕੀਤੇ ਚੈਪਟਰ ਤੋਂ ਕਾਫ਼ੀ ਭਿੰਨ ...

ਪੂਰੀ ਖ਼ਬਰ »

ਖੰਨਾ ਪੁਲਿਸ ਵਲੋਂ 52 ਲੱਖ ਦੀਆਂ ਵੱਖ-ਵੱਖ ਕਰੰਸੀਆਂ ਨਾਲ 1 ਕਾਬੂ

ਖੰਨਾ, 14 ਅਗਸਤ (ਹਰਜਿੰਦਰ ਸਿੰਘ ਲਾਲ)-ਅੱਜ ਦੇਰ ਸ਼ਾਮ ਖੰਨਾ ਦੇ ਐੱਸ.ਐੱਸ.ਪੀ. ਧਰੁਵ ਦਾਹੀਆ ਦੇ ਦਿਸ਼ਾ ਨਿਰਦੇਸ਼ਾਂ ਅਤੇ ਐੱਸ.ਪੀ. ਜਾਂਚ ਜਸਵੀਰ ਸਿੰਘ ਦੀ ਅਗਵਾਈ ਵਿਚ ਅਤੇ ਸੀ.ਆਈ.ਏ. ਸਟਾਫ਼ ਇੰਚਾਰਜ ਇੰਸ. ਬਲਜਿੰਦਰ ਸਿੰਘ ਦੀ ਦੇਖ-ਰੇਖ ਵਿਚ ਐੱਸ.ਐੱਚ.ਓ. ਮਲੌਦ ਮਨਜੀਤ ...

ਪੂਰੀ ਖ਼ਬਰ »

ਬਾਬਾ ਗੁਰਦਿੱਤਾ ਦੇ ਸਾਲਾਨਾ ਜੋੜ ਮੇਲੇ 'ਤੇ ਮਹਾਨ ਸੰਤ ਸਮਾਗਮ ਚਾਂਦਪੁਰ ਰੁੜਕੀ ਦੀਆਂ ਤਿਆਰੀਆਂ ਮੁਕੰਮਲ

ਪੋਜੇਵਾਲ ਸਰਾਂ, 14 ਅਗਸਤ (ਰਮਨ ਭਾਟੀਆ)-ਛੇਵੀਂ ਪਾਤਸ਼ਾਹੀ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਵੱਡੇ ਸਪੁੱਤਰ ਬਾਬਾ ਗੁਰਦਿੱਤਾ ਜੀ ਦੇ ਪਿੰਡ ਚਾਂਦਪੁਰ ਰੁੜਕੀ ਵਿਖੇ ਸਥਿਤ ਇਤਿਹਾਸਕ ਗੁਰਦੁਆਰਾ ਸਾਹਿਬ ਵਿਖੇ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਗ੍ਰਾਮ ...

ਪੂਰੀ ਖ਼ਬਰ »

ਲਹਿੰਦੇ ਪੰਜਾਬ ਦੇ ਮੁੱਖ ਮੰਤਰੀ ਲਈ ਹਮਜ਼ਾ ਸ਼ਾਹਬਾਜ਼ ਸ਼ਰੀਫ਼ ਨੂੰ ਕੀਤਾ ਨਾਮਜ਼ਦ

ਅੰਮਿ੍ਤਸਰ, 14 ਅਗਸਤ (ਸੁਰਿੰਦਰ ਕੋਛੜ)-ਪਾਕਿਸਤਾਨ ਮੁਸਲਿਮ ਲੀਗ-ਨਵਾਜ਼ (ਪੀ. ਐਮ. ਐਲ. -ਐਨ.) ਨੇ ਅੱਜ ਲਹਿੰਦੇ ਪੰਜਾਬ ਦੇ ਮੁੱਖ ਮੰਤਰੀ ਦੇ ਅਹੁਦੇ ਲਈ ਹਮਜ਼ਾ ਸ਼ਾਹਬਾਜ਼ ਸ਼ਰੀਫ਼ ਨੂੰ ਨਾਮਜ਼ਦ ਕੀਤਾ | 44 ਵਰਿ੍ਹਆਂ ਦੇ ਹਮਜ਼ਾ ਪਾਕਿਸਤਾਨ ਮੁਸਲਿਮ ਲੀਗ-ਨਵਾਜ਼ ਦੇ ...

ਪੂਰੀ ਖ਼ਬਰ »

ਖਹਿਰਾ ਜੋ ਵੀ ਅਹੁਦਾ ਮੰਗਣ, ਪਾਰਟੀ ਦੇਣ ਲਈ ਤਿਆਰ-ਚੀਮਾ

ਸੰਗਰੂਰ, 14 ਅਗਸਤ (ਸੁਖਵਿੰਦਰ ਸਿੰਘ ਫੁੱਲ)- ਪੰਜਾਬ ਵਿਧਾਨ ਸਭਾ ਵਿਚ ਵਿਰੋਧੀ ਧਿਰ ਦੇ ਨੇਤਾ ਅਤੇ ਆਮ ਆਦਮੀ ਪਾਰਟੀ ਦੇ ਆਗੂ ਸ੍ਰੀ ਹਰਪਾਲ ਸਿੰਘ ਚੀਮਾ ਐਡਵੋਕੇਟ ਨੇ ਸੁਖਪਾਲ ਸਿੰਘ ਖਹਿਰਾ ਅਤੇ ਉਨ੍ਹਾਂ ਦੇ ਸਾਥੀਆਂ ਨੰੂ ਪਾਰਟੀ ਦੇ ਇੱਕਸੁਰਤਾ ਵਿਚ ਪਰਤਣ ਦਾ ਸੱਦਾ ...

ਪੂਰੀ ਖ਼ਬਰ »

ਸਿੱਖਿਆ ਵਿਭਾਗ ਨੇ ਸਰਪਲੱਸ ਪੋਸਟਾਂ 'ਤੇ ਵੀ ਕੀਤੀਆਂ ਬਦਲੀਆਂ

ਫ਼ਾਜ਼ਿਲਕਾ, 14 ਅਗਸਤ (ਅਮਰਜੀਤ ਸ਼ਰਮਾ)-ਸਿੱਖਿਆ ਵਿਭਾਗ ਵਿਚ ਬਦਲੀਆਂ ਬੰਦ ਹਨ, ਪਰ ਮਿਤੀ 13-8-2018 ਨੂੰ ਇਕ ਵਾਰ ਫਿਰ ਬਦਲੀਆਂ ਦੀ ਹਨੇਰੀ ਚਲੀ ਅਤੇ ਇਸ ਹਨੇਰੀ ਵਿਚ ਸਰਪਲੱਸ ਕੀਤੀਆਂ ਗਈਆਂ ਪੋਸਟਾਂ 'ਤੇ ਵੀ ਕਈ ਬਦਲੀਆਂ ਹੋਣ ਦੀ ਚਰਚਾ ਜ਼ੋਰਾਂ 'ਤੇ ਹੈ | ਕੱਲ੍ਹ ਜਾਰੀ ਹੋਈਆਂ ...

ਪੂਰੀ ਖ਼ਬਰ »

ਆਪਣਿਆਂ ਨਾਲ ਮਿਲਣ ਦੀ ਹਸਰਤ ਦਿਲ 'ਚ ਦਬਾ ਕੇ ਵਾਪਸ ਮੁੜੇ ਦੇਸ਼ ਦੀ ਵੰਡ ਸਮੇਂ ਵਿੱਛੜੇ ਪਰਿਵਾਰ

ਫ਼ਾਜ਼ਿਲਕਾ, 14 ਅਗਸਤ (ਦਵਿੰਦਰ ਪਾਲ ਸਿੰਘ)-ਦੇਸ਼ ਦੀ ਵੰਡ ਸਮੇਂ ਆਪਣਿਆਂ ਤੋਂ ਵਿੱਛੜਿਆਂ ਦੇ ਦੀਦਾਰ ਦੀ ਹਸਰਤ ਦਿਲ ਵਿਚ ਲੈ ਕੇ ਆਏ ਵੰਡ ਪੀੜਤਾਂ ਦੀਆਂ ਆਸਾਂ ਨੂੰ ਦੋਵਾਂ ਦੇਸ਼ਾਂ ਵਿਚਾਲੇ ਸਬੰਧ ਸੁਖਾਵੇਂ ਨਾ ਹੋਣ ਕਾਰਨ ਤਾਰਿਆਂ ਦੀ ਛਾਵੇਂ ਬਿਨਾਂ ਮਿਲਾਪ ਦੇ ...

ਪੂਰੀ ਖ਼ਬਰ »

ਨਸ਼ੇ ਕਾਰਨ ਨੌਜਵਾਨ ਦੀ ਮੌਤ

ਮਮਦੋਟ, 14 ਅਗਸਤ (ਜਸਬੀਰ ਸਿੰਘ ਕੰਬੋਜ, ਸੁਖਦੇਵ ਸਿੰਘ ਸੰਗਮ)- ਅੱਜ ਕਸਬਾ ਮਮਦੋਟ ਦੇ ਨਜ਼ਦੀਕੀ ਪਿੰਡ ਕੜਮਾਂ ਦੇ ਰਹਿਣ ਵਾਲੇ ਇਕ 24 ਸਾਲਾਂ ਨੌਜਵਾਨ ਅਵਤਾਰ ਸਿੰਘ ਉਰਫ਼ ਬਾਊ ਪੁੱਤਰ ਕਸ਼ਮੀਰ ਸਿੰਘ ਦੀ ਨਸ਼ੇ ਨਾਲ ਮੌਤ ਹੋਣ ਦਾ ਸਮਾਚਾਰ ਮਿਲਿਆ ਹੈ | ਮਿ੍ਤਕ ਦੇ ਪਿਤਾ ...

ਪੂਰੀ ਖ਼ਬਰ »

ਫ਼ਾਜ਼ਿਲਕਾ ਸੈਕਟਰ ਦੀ ਕੌਮਾਂਤਰੀ ਸਰਹੱਦ 'ਤੇ ਪਾਕਿ ਰੇਂਜਰਾਂ ਨੇ ਆਪਣੇ ਆਜ਼ਾਦੀ ਦਿਹਾੜੇ ਮੌਕੇ ਬੀ.ਐਸ.ਐਫ਼ ਨੂੰ ਦਿੱਤੀਆਂ ਮਠਿਆਈਆਂ

ਫ਼ਾਜ਼ਿਲਕਾ, 14 ਅਗਸਤ (ਦਵਿੰਦਰ ਪਾਲ ਸਿੰਘ)-ਪਾਕਿਸਤਾਨ ਦੇ ਆਜ਼ਾਦੀ ਦਿਹਾੜੇ ਮੌਕੇ ਪਾਕਿਸਤਾਨ ਰੇਂਜਰ ਅਧਿਕਾਰੀਆਂ ਵਲੋਂ ਬੀ. ਐਸ. ਐਫ਼ ਦੇ ਅਧਿਕਾਰੀਆਂ ਅਤੇ ਜਵਾਨਾਂ ਨੂੰ ਮਠਿਆਈਆਂ ਭੇਟ ਕੀਤੀਆਂ ਗਈਆਂ | ਇਸ ਭਾਰਤੀ ਅਧਿਕਾਰੀਆਂ ਅਤੇ ਜਵਾਨਾਂ ਨੇ ਪਾਕਿ ਰੇਂਜਰਾਂ ...

ਪੂਰੀ ਖ਼ਬਰ »

ਕੇਂਦਰੀ ਜੇਲ੍ਹ ਬਠਿੰਡਾ 'ਚ ਹਵਾਲਾਤੀ ਦੀ ਭੇਦਭਰੀ ਹਾਲਤ 'ਚ ਮੌਤ

ਬਠਿੰਡਾ, 14 ਅਗਸਤ (ਸੁਖਵਿੰਦਰ ਸਿੰਘ ਸੁੱਖਾ)- ਕੇਂਦਰੀ ਜੇਲ੍ਹ ਬਠਿੰਡਾ ਵਿਚ ਅੱਜ ਚਮਕੌਰ ਸਿੰਘ (40) ਨਾਂਅ ਦੇ ਹਵਾਲਾਤੀ ਦੀ ਭੇਦਭਰੀ ਹਾਲਤ 'ਚ ਮੌਤ ਹੋ ਗਈ | ਜੇਲ੍ਹ ਪ੍ਰਸ਼ਾਸਨ ਮੁਤਾਬਿਕ ਚਮਕੌਰ ਸਿੰਘ ਪੁੱਤਰ ਦਰਸ਼ਨ ਸਿੰਘ ਵਾਸੀ ਪਿੰਡ ਜੋਧਪੁਰ ਪਾਖਰ ਦੀ ਜੇਲ੍ਹ ਵਿਚ ...

ਪੂਰੀ ਖ਼ਬਰ »

ਕੈਨੇਡੀਅਨ ਅਕੈਡਮੀ ਨੇ ਲਗਵਾਇਆ ਆਸਟ੍ਰੇਲੀਆ ਦਾ ਸਟੱਡੀ ਵੀਜ਼ਾ

ਫ਼ਰੀਦਕੋਟ, 14 ਅਗਸਤ (ਜਸਵੰਤ ਸਿੰਘ ਪੁਰਬਾ)-ਕੈਨੇਡੀਅਨ ਅਕੈਡਮੀ ਜੋ ਕਿ ਪਿਛਲੇ ਕਈ ਸਾਲਾਂ ਤੋਂ ਹਜ਼ਾਰਾਂ ਵਿਦਿਆਰਥੀਆਂ ਦਾ ਆਸਟ੍ਰੇਲੀਆ ਜਾਣ ਦਾ ਸੁਪਨਾ ਸਾਕਾਰ ਕਰ ਚੁੱਕੀ ਹੈ ਅਤੇ ਸਫਲਤਾ ਪੂਰਵਕ ਸੇਵਾਵਾਂ ਦੇ ਰਹੀ ਹੈ ਨੇ ਅੱਜ ਇਕ ਹੋਰ ਸਫਲਤਾ ਪ੍ਰਾਪਤ ਕਰਦੇ ਹੋਏ ...

ਪੂਰੀ ਖ਼ਬਰ »

ਜਗਤਜੀਤ ਹੈਪੀ ਸੀਡਰ ਬਣਾ ਕੇ ਜਗਤਜੀਤ ਇੰਡਸਟਰੀ ਨੇ ਕਿਸਾਨਾਂ ਨੂੰ ਦਿੱਤਾ ਤੋਹਫ਼ਾ

ਚੀਮਾ ਮੰਡੀ, 14 ਅਗਸਤ (ਜਗਰਾਜ ਮਾਨ)-ਮਸ਼ੀਨਰੀ ਦੀ ਉੱਚ ਤਕਨੀਕ ਅਤੇ ਗੁਣਵੱਤਾ ਸਦਕਾ ਹੀ ਦੁਨੀਆ ਭਰ ਦੀ ਮੰਡੀ ਵਿਚ ਜਗਤਜੀਤ ਦੀ ਮਸ਼ੀਨਰੀ ਨੂੰ ਪਸੰਦ ਕੀਤਾ ਜਾਂਦਾ ਹੈ | ਪਾਕਿਸਤਾਨ ਵਿਚ ਜਗਤਜੀਤ ਦਾ ਬਣਿਆ ਸਟਰਾਅ ਰੀਪਰ ਕਿਸਾਨਾਂ ਦੀ ਪਹਿਲੀ ਪਸੰਦ ਸਾਬਤ ਹੋ ਰਿਹਾ ਹੈ | ...

ਪੂਰੀ ਖ਼ਬਰ »

ਕੰਪੀਟੀਸ਼ਨ ਪ੍ਰੀਖਿਆ 'ਚ ਸਿੱਖਾਂ ਨੂੰ ਹੁਣ ਨਹੀਂ ਉਤਾਰਨੇ ਪੈਣਗੇ ਆਪਣੇ ਕਕਾਰ

ਸ੍ਰੀਗੰਗਾਨਗਰ, 14 ਅਗਸਤ (ਦਵਿੰਦਰਜੀਤ ਸਿੰਘ)-ਰਾਜਸਥਾਨ 'ਚ ਹੋਣ ਵਾਲੀਆਂ ਕੰਪੀਟੀਸ਼ਨ ਪ੍ਰੀਖਿਆ 'ਚ ਪ੍ਰੀਖਿਆਰਥੀਆਂ ਨੂੰ ਆਪਣੇ ਧਾਰਮਿਕ ਚਿੰਨ੍ਹ ਨਹੀਂ ਉਤਾਰਨੇ ਪੈਣਗੇ | ਹੁਣ ਉਹ ਆਪਣੇ ਕਕਾਰਾਂ ਨਾਲ ਪ੍ਰੀਖਿਆ ਦੇ ਸਕਣਗੇ ਇਸ ਦੇ ਲਈ ਰਾਜਸਥਾਨ ਸਿੱਖ ਐਡਵਾਈਜ਼ਰੀ ...

ਪੂਰੀ ਖ਼ਬਰ »

ਅੱਤਵਾਦੀ ਹਮਲੇ 'ਚ ਵਾਲ-ਵਾਲ ਬਚੇ ਪੀ. ਡੀ. ਪੀ. ਦੀ ਯੂਥ ਇਕਾਈ ਦੇ ਪ੍ਰਧਾਨ ਪਾਰਾ

ਸ੍ਰੀਨਗਰ, 14 ਅਗਸਤ (ਮਨਜੀਤ ਸਿੰਘ)-ਪੀ. ਡੀ. ਪੀ. ਦੀ ਯੂਥ ਇਕਾਈ ਦੇ ਪ੍ਰਧਾਨ ਵਹੀਦ ਪਾਰਾ ਨੇ ਅੱਜ ਦਾਅਵਾ ਕੀਤਾ ਕਿ ਬਡਗਾਮ ਜ਼ਿਲ੍ਹੇ 'ਚ ਸ਼ੱਕੀ ਅੱਤਵਾਦੀਆਂ ਨੇ ਉਸ 'ਤੇ ਹਮਲਾ ਕੀਤਾ | ਉਨ੍ਹਾਂ ਕਿਹਾ ਕਿ ਜਦੋਂ ਕੱਲ੍ਹ ਉਹ ਬਡਗਾਮ 'ਚ ਇਕ ਸ਼ੋਕ ਸਭਾ ਤੋਂ ਆਪਣੇ ਘਰ ਆ ਰਹੇ ਸਨ ...

ਪੂਰੀ ਖ਼ਬਰ »

ਹਜੂਮੀ ਹਿੰਸਾ ਦੌਰਾਨ ਬੇਰਹਿਮੀ ਨਾਲ ਹੱਤਿਆਵਾਂ ਦੀਆਂ ਘਟਨਾਵਾਂ ਨੂੰ ਰੋਕਣ ਲਈ ਐਸ.ਪੀ.ਰੈਂਕ ਦੇ ਅਫ਼ਸਰ ਨੋਡਲ ਅਫ਼ਸਰਾਂ ਵਜੋਂ ਨਾਮਜ਼ਦ

ਚੰਡੀਗੜ੍ਹ, 14 ਅਗਸਤ (ਅਜੀਤ ਬਿਊਰੋ)-ਪੰਜਾਬ ਸਰਕਾਰ ਨੇ ਸੁਪਰੀਮ ਕੋਰਟ ਆਫ਼ ਇੰਡੀਆ ਦੀਆਂ ਹਦਾਇਤਾਂ ਅਨੁਸਾਰ, ਹਜੂਮੀ ਹਿੰਸਾ ਦੌਰਾਨ ਬੇਰਹਿਮੀ ਨਾਲ ਹੱਤਿਆਵਾਂ ਦੀਆਂ ਘਟਨਾਵਾਂ ਨੂੰ ਰੋਕਣ ਲਈ ਉਪਰਾਲੇ ਕਰਨ ਵਾਸਤੇ ਐਸ.ਪੀ. ਰੈਂਕ ਦੇ ਅਫ਼ਸਰਾਂ ਨੂੰ ਨੋਡਲ ਅਫ਼ਸਰਾਂ ...

ਪੂਰੀ ਖ਼ਬਰ »

ਸਿੱਖਿਆ ਵਿਭਾਗ ਨੇ ਮਿਡ-ਡੇ-ਮੀਲ ਸਬੰਧੀ ਮੁੜ ਫ਼ੈਸਲਾ ਲਿਆ ਵਾਪਸ

ਅੰਮਿ੍ਤਸਰ, 14 ਅਗਸਤ (ਸੁਰਿੰਦਰਪਾਲ ਸਿੰਘ ਵਰਪਾਲ)-ਸਿੱਖਿਆ ਵਿਭਾਗ ਵਲੋਂ ਪੰਜਾਬ ਦੇ ਵੱਖ-ਵੱਖ ਜ਼ਿਲਿ੍ਹਆਂ ਦੇ ਸ਼ਹਿਰੀ ਖੇਤਰ 'ਚ ਪੈਂਦੇ ਸਰਕਾਰੀ ਸਕੂਲਾਂ 'ਚ ਵਿੱਦਿਆ ਹਾਸਲ ਕਰ ਰਹੇ ਵਿਦਿਆਰਥੀਆਂ ਨੂੰ ਐਨ.ਜੀ.ਓ ਵਲੋਂ ਦਿੱਤਾ ਜਾਣ ਵਾਲਾ ਦੁਪਹਿਰ ਦਾ ਖਾਣਾ ਬੰਦ ਕਰਨ ...

ਪੂਰੀ ਖ਼ਬਰ »

ਦੇਸ਼ ਦੀ ਵੰਡ ਦੇ ਦੰਗਿਆਂ 'ਚ ਅੰਮਿ੍ਤਸਰ ਦੇ 19 ਹਜ਼ਾਰ ਘਰ ਸੜ ਕੇ ਹੋਏ ਸੁਆਹ

ਅੰਮਿ੍ਤਸਰ, 14 ਅਗਸਤ (ਸੁਰਿੰਦਰ ਕੋਛੜ)-ਮਾਰਚ 1947 'ਚ ਅੰਮਿ੍ਤਸਰ ਪੂਰੀ ਤਰ੍ਹਾਂ ਯੁੱਧ ਭੂਮੀ ਬਣਿਆ ਹੋਇਆ ਸੀ | ਹਰ ਪਾਸੇ ਲੁੱਟ-ਮਾਰ ਅਤੇ ਕਤਲੇਆਮ ਦੀਆਂ ਘਟਨਾਵਾਂ ਦੇ ਚੱਲਦਿਆਂ ਕਈ ਇਲਾਕੇ ਸੜ ਕੇ ਸਵਾਹ ਦਾ ਢੇਰ ਬਣ ਚੁੱਕੇ ਸਨ ਅਤੇ ਜਗ੍ਹਾ-ਜਗ੍ਹਾ ਮਲਬੇ ਦੇ ਢੇਰ ਲੱਗੇ ਹੋਏ ...

ਪੂਰੀ ਖ਼ਬਰ »

ਜਬਰ ਜਨਾਹ, ਨਸ਼ਾ ਤਸਕਰੀ ਮਾਮਲੇ 'ਚ ਪੁਲਿਸ ਨੇ ਅਸ਼ੋਕ ਕੁਮਾਰ ਦੇ ਵਾਰੰਟ ਕੀਤੇ ਹਾਸਲ

ਐੱਸ.ਏ.ਐੱਸ. ਨਗਰ, 14 ਅਗਸਤ (ਜਸਬੀਰ ਸਿੰਘ ਜੱਸੀ)-ਪੰਜਾਬ ਸਰਕਾਰ ਵਲੋਂ ਔਰਤ ਨਾਲ ਜਬਰ ਜਨਾਹ ਕਰਨ ਅਤੇ ਨਸ਼ਾ ਤਸਕਰੀ ਦੇ ਦੋਸ਼ਾਂ ਦੇ ਤਹਿਤ ਬਰਖਾਸਤ ਕੀਤੇ ਡੀ.ਐਸ.ਪੀ. ਦਲਜੀਤ ਸਿੰਘ ਢਿੱਲੋਂ ਮਾਮਲੇ 'ਚ ਸਟੇਟ ਕਰਾਇਮ ਬ੍ਰਾਂਚ ਦੀ ਪੁਲਿਸ ਵਲੋਂ ਇਸ ਮਾਮਲੇ 'ਚ ਨਾਮਜ਼ਦ ਅਸ਼ੋਕ ...

ਪੂਰੀ ਖ਼ਬਰ »

ਭਾਈ ਰਾਜੋਆਣਾ ਨੂੰ ਸਖ਼ਤ ਸੁਰੱਖਿਆ ਹੇਠ ਸਿਹਤ ਨਿਰੀਖਣ ਲਈ ਰਜਿੰਦਰਾ ਹਸਪਤਾਲ 'ਚ ਲਿਆਂਦਾ

ਪਟਿਆਲਾ, 14 ਅਗਸਤ (ਮਨਦੀਪ ਸਿੰਘ ਖਰੋੜ)-ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੇ ਕਤਲ ਕੇਸ 'ਚ ਕੇਂਦਰੀ ਜੇਲ੍ਹ ਪਟਿਆਲਾ 'ਚ ਸਜ਼ਾ ਯਾਫ਼ਤਾ ਭਾਈ ਬਲਵੰਤ ਸਿੰਘ ਰਾਜੋਆਣਾ ਨੂੰ ਅੱਜ ਪੁਲਿਸ ਵਲੋਂ ਸਖ਼ਤ ਸੁਰੱਖਿਆ ਪ੍ਰਬੰਧ ਹੇਠ ਰਜਿੰਦਰਾ ਹਸਪਤਾਲ ਵਿਖੇ ਈ.ਐਨ.ਟੀ. ਵਿਭਾਗ 'ਚ ...

ਪੂਰੀ ਖ਼ਬਰ »

ਵਿਧਾਨ ਸਭਾ ਸੈਸ਼ਨ 'ਚ ਅਕਾਲੀ ਦਲ ਦਾ ਅਸਲ ਰੂਪ ਸਾਹਮਣੇ ਆਵੇਗਾ-ਬਾਜਵਾ

ਬਟਾਲਾ, 14 ਅਗਸਤ (ਕਾਹਲੋਂ)-ਪੰਜਾਬ ਦੇ ਲੋਕਾਂ ਅਤੇ ਸਿੱਖਾਂ ਦੇ ਹਮਾਇਤੀ ਕਹਾਉਣ ਵਾਲੇ ਸ਼ੋ੍ਰਮਣੀ ਅਕਾਲੀ ਦਲ (ਬ) ਦਾ ਵਿਧਾਨ ਸਭਾ ਸੈਸ਼ਨ 'ਚ ਅਸਲੀ ਰੂਪ ਸਾਹਮਣੇ ਆਵੇਗਾ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਵਿਧਾਨ ਸਭਾ ਹਲਕਾ ਕਾਦੀਆਂ ਤੋਂ ਵਿਧਾਇਕ ਸ: ਫਤਹਿਜੰਗ ਸਿੰਘ ...

ਪੂਰੀ ਖ਼ਬਰ »

ਕੇਜਰੀਵਾਲ ਦੇ ਕਰੀਬੀ ਬਣੇ ਸਰਕਾਰੀ ਗਵਾਹ-ਪੁਲਿਸ ਦਾ ਦਾਅਵਾ

ਨਵੀਂ ਦਿੱਲੀ, 14 ਅਗਸਤ (ਜਗਤਾਰ ਸਿੰਘ)-ਦਿੱਲੀ ਦੇ ਮੁੱਖ ਸਕੱਤਰ ਅੰਸ਼ੂ ਪ੍ਰਕਾਸ਼ ਨਾਲ ਕੁੱਟਮਾਰ ਦੇ ਮਾਮਲੇ 'ਚ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਕਰੀਬੀ ਹੀ ਉਨ੍ਹਾਂ ਲਈ ਪ੍ਰੇਸ਼ਾਨੀ ਦਾ ਸਬੱਬ ਬਣਦੇ ਨਜ਼ਰ ਆ ਰਹੇ ਹਨ | ਦਿੱਲੀ ਪੁਲਿਸ ਨੇ ਬੀਤੇ ਕੱਲ੍ਹ ਇਸ ਮਾਮਲੇ 'ਚ ...

ਪੂਰੀ ਖ਼ਬਰ »

ਸਿੱਧੂ ਵਲੋਂ ਅੱਧੇ-ਅਧੂਰੇ ਸੀਵਰੇਜ ਦਾ ਕੰਮ ਕਰ ਰਹੀਆਂ ਕੰਪਨੀਆਂ ਨੂੰ ਸਖ਼ਤ ਤਾੜਨਾ

ਚੰਡੀਗੜ੍ਹ, 14 ਅਗਸਤ (ਅਜੀਤ ਬਿਊਰੋ)-ਸ਼ਹਿਰਾਂ ਵਿਚ ਅੱਧੇ-ਅਧੂਰੇ ਸੀਵਰੇਜ ਦੇ ਕੰਮ ਕਰਨ ਵਾਲੀਆਂ ਕੰਪਨੀਆਂ ਨੂੰ ਸਖ਼ਤ ਹਦਾਇਤਾਂ ਜਾਰੀ ਕਰਦਿਆਂ ਸਥਾਨਕ ਸਰਕਾਰਾਂ ਬਾਰੇ ਮੰਤਰੀ ਸ. ਨਵਜੋਤ ਸਿੰਘ ਸਿੱਧੂ ਨੇ ਹਦਾਇਤ ਕੀਤੀ ਕਿ ਉਹ ਇਕ ਮਹੀਨੇ ਦੇ ਅੰਦਰ ਆਪਣੇ ਕੰਮ ਨੂੰ ...

ਪੂਰੀ ਖ਼ਬਰ »

ਪੰਜਾਬ 'ਚ ਮਿੱਥ ਕੇ ਹੋਈਆਂ ਹੱਤਿਆਵਾਂ ਸਮੇਤ ਦਰਜ 7 ਮਾਮਲੇ ਸੀ.ਬੀ.ਆਈ. ਅਦਾਲਤ 'ਚ ਤਬਦੀਲ

ਐੱਸ.ਏ.ਐੱਸ. ਨਗਰ, 14 ਅਗਸਤ (ਜਸਬੀਰ ਸਿੰਘ ਜੱਸੀ)-ਪੰਜਾਬ 'ਚ ਮਿੱਥ ਕੇ ਹੋਈਆਂ ਹੱਤਿਆਵਾਂ ਸਮੇਤ ਦਰਜ 7 ਮਾਮਲੇ ਜਿਨ੍ਹਾਂ ਦੀ ਜਾਂਚ ਕੌਮੀ ਜਾਂਚ ਏਜੰਸੀ ਐਨ.ਆਈ.ਏ. ਕਰ ਰਹੀ ਹੈ ਵਾਲੇ ਸਾਰੇ ਕੇਸ ਸੀ.ਬੀ.ਆਈ. ਅਦਾਲਤ 'ਚ ਤਬਦੀਲ ਹੋ ਗਏ ਹਨ | ਉਕਤ ਕੇਸਾਂ 'ਚ ਐਨ.ਆਈ.ਏ. ਵਲੋਂ ...

ਪੂਰੀ ਖ਼ਬਰ »

ਡਾ: ਸਰੂਪ ਸਿੰਘ ਅਲੱਗ ਦਾ ਸ੍ਰੀ ਅਕਾਲ ਤਖ਼ਤ ਸਾਹਿਬ ਵਲੋਂ ਵਿਸ਼ੇਸ਼ ਸਨਮਾਨ 24 ਨੂੰ

ਜਲੰਧਰ, 14 ਅਗਸਤ (ਅਜੀਤ ਬਿਊਰੋ)-ਸ੍ਰੀ ਅਕਾਲ ਤਖ਼ਤ ਸਾਹਿਬ ਵਲੋਂ ਪੰਜ ਸਿੰਘ ਸਾਹਿਬਾਨ ਦੀ 23 ਜੁਲਾਈ, 2018 ਨੂੰ ਹੋਈ ਇਕੱਤਰਤਾ ਵਿਚ ਸਰਬਸੰਮਤੀ ਨਾਲ ਲਏ ਗਏ ਫ਼ੈਸਲੇ ਦੇ ਆਧਾਰ 'ਤੇ ਪੰਥਕ ਸੇਵਕ ਤੇ ਉੱਘੇ ਲੇਖ਼ਕ ਡਾ: ਸਰੂਪ ਸਿੰਘ ਅਲੱਗ ਚੇਅਰਮੈਨ ਅਲੱਗ ਸ਼ਬਦ ਯੱਗ ...

ਪੂਰੀ ਖ਼ਬਰ »

ਬੀ.ਐਸ.ਐਨ.ਐਲ. ਵਲੋਂ ਆਜ਼ਾਦੀ ਦਿਹਾੜੇ ਦੀ ਵਧਾਈ

ਜਲੰਧਰ, 14 ਅਗਸਤ (ਅ. ਬ.)-ਬੀ.ਐਸ.ਐਨ.ਐਲ. ਪੰਜਾਬ ਸਰਕਲ ਨੇ ਆਪਣੇ ਮਹੱਤਵਪੂਰਨ ਗਾਹਕਾਂ ਨੂੰ ਖੁਸ਼ੀ ਭਰੇ ਅਤੇ ਭਾਗਸ਼ਾਲੀ ਢੰਗ ਨਾਲ ਆਜ਼ਾਦੀ ਦਿਹਾੜੇ ਦੀ ਵਧਾਈ ਦਿੱਤੀ ਗਈ ਹੈ | ਇਸ ਮੌਕੇ ਸ੍ਰੀ ਐਸ.ਕੇ. ਗੁਪਤਾ, ਸੀ. ਜੀ. ਐਮ. ਟੀ. ਪੰਜਾਬ ਸਰਕਲ ਨੇ ਦੱਸਿਆ ਕਿ ਬੀ. ਐਸ. ਐਨ. ਐਲ. ...

ਪੂਰੀ ਖ਼ਬਰ »

ਪੰਜਾਬੀ ਫ਼ਿਲਮ 'ਮਰ ਗਏ ਓਏ ਲੋਕੋ' ਦੇ ਟ੍ਰੇਲਰ ਨੇ ਯੂ-ਟਿਊਬ 'ਤੇ ਪਾਈਆਂ ਧੰੁਮਾਂ

ਜਲੰਧਰ, 14 ਅਗਸਤ (ਅ.ਬ.)- ਹੰਬਲ ਮੋਸ਼ਨ ਪਿਕਚਰਜ਼ ਦੀ ਪੇਸ਼ਕਸ਼ ਹਾਸਰਸ ਪੰਜਾਬੀ ਫ਼ਿਲਮ 'ਮਰ ਗਏ ਓਏ ਲੋਕੋ' 31 ਅਗਸਤ ਨੂੰ ਵਿਸ਼ਵ ਭਰ ਦੇ ਸਿਨੇਮਾ ਘਰਾਂ ਦਾ ਸ਼ਿੰਗਾਰ ਬਣਨ ਜਾ ਰਹੀ ਹੈ | ਜਿਸ ਦਾ ਟ੍ਰੇਲਰ ਵਿਸ਼ਵ ਭਰ 'ਚ 13 ਅਗਸਤ ਨੂੰ ਰਿਲੀਜ਼ ਹੋਣ ਤੋਂ ਬਾਅਦ ਦਰਸ਼ਕਾਂ ਦੇ ...

ਪੂਰੀ ਖ਼ਬਰ »

ਅਦਾਲਤ ਵਲੋਂ ਕੋਲਾ ਘੁਟਾਲਾ ਮਾਮਲੇ 'ਚ ਨਵੀਨ ਜਿੰਦਲ ਤੇ ਹੋਰਾਂ ਨੂੰ ਸੰਮਨ

ਨਵੀਂ ਦਿੱਲੀ, 14 ਅਗਸਤ (ਏਜੰਸੀ)- ਦਿੱਲੀ ਦੀ ਇਕ ਅਦਾਲਤ ਨੇ ਅੱਜ ਉਦਯੋਗਪਤੀ ਤੇ ਕਾਂਗਰਸ ਨੇਤਾ ਨਵੀਨ ਜਿੰਦਲ ਤੇ 14 ਹੋਰਾਂ ਨੂੰ ਝਾਰਖੰਡ ਦੀ ਅਮਰਕੋਂਡਾ ਮੁਰਗਾਦੰਗਲ ਕੋਲਾ ਖਾਨ ਘੁਟਾਲਾ 'ਚ ਕਥਿਤ ਮਨੀ ਲਾਂਡਰਿੰਗ ਮਾਮਲੇ 'ਚ ਸੰਮਨ ਜਾਰੀ ਕੀਤੇ ਹਨ | ਵਿਸ਼ੇਸ਼ ਜੱਜ ਭਾਰਤ ...

ਪੂਰੀ ਖ਼ਬਰ »

ਫ਼ੌਜ ਦੇ 300 ਤੋਂ ਵੱਧ ਜਵਾਨਾਂ ਦੀ ਅਪੀਲ 'ਤੇ ਸੁਣਵਾਈ ਕਰੇਗਾ ਸੁਪਰੀਮ ਕੋਰਟ

ਨਵੀਂ ਦਿੱਲੀ, 14 ਅਗਸਤ (ਏਜੰਸੀ)-ਸੁਪਰੀਮ ਕੋਰਟ ਉਸ ਅਰਜ਼ੀ 'ਤੇ ਸੁਣਵਾਈ ਕਰਨ ਲਈ ਰਾਜ਼ੀ ਹੋ ਗਿਆ ਹੈ ਜਿਸ ਤਹਿਤ ਜਵਾਨਾਂ 'ਤੇ 'ਆਰਮਡ ਫੋਰਸ ਸਪੈਸ਼ਲ ਪਾਵਰ ਐਕਟ ਅਫਸਪਾ (ਏ.ਐਫ.ਐਸ.ਪੀ.ਏ.) ਦੌਰਾਨ ਮੁਹਿੰਮ ਚਲਾਉਣ ਦੇ ਚਲਦੇ ਐਫ਼.ਆਈ.ਆਰ. ਦਰਜ ਕੀਤੀ ਗਈ ਸੀ¢ ਫ਼ੌਜ ਦੇ 300 ਤੋਂ ਵੱਧ ...

ਪੂਰੀ ਖ਼ਬਰ »

ਕਾਂਗਰਸ ਨੇ ਮੋਦੀ ਨੂੰ ਲੋਕ ਸਭਾ ਭੰਗ ਕਰਕੇ ਇਕੋ ਸਮੇਂ ਚੋਣਾਂ ਕਰਵਾਉਣ ਦੀ ਦਿੱਤੀ ਚੁਣੌਤੀ

ਨਵੀਂ ਦਿੱਲੀ, 14 ਅਗਸਤ (ਉਪਮਾ ਡਾਗਾ ਪਾਰਥ)-ਕਾਂਗਰਸ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਇਕੱਠੀਆਂ ਚੋਣਾਂ ਕਰਵਾਉਣ ਦੇ ਵਿਚਾਰ 'ਤੇ ਉਨ੍ਹਾਂ ਨੂੰ ਸਿੱਧੀ ਚੁਣੌਤੀ ਦਿੰਦਿਆਂ ਕਿਹਾ ਕਿ ਜੇਕਰ ਉਨ੍ਹਾਂ 'ਚ ਹਿੰਮਤ ਹੈ ਤਾਂ ਲੋਕ ਸਭਾ ਭੰਗ ਕਰਵਾ ਕੇ ਉਨ੍ਹਾਂ 4 ਰਾਜਾਂ ਦੇ ...

ਪੂਰੀ ਖ਼ਬਰ »

ਕਾਨੂੰਨ 'ਚ ਤਰਮੀਮ ਤੋਂ ਬਿਨਾਂ ਸੰਭਵ ਨਹੀਂ ਹਨ ਇਕੱਠੀਆਂ ਚੋਣਾਂ ਕਰਵਾਉਣੀਆਂ-ਓ.ਪੀ.ਰਾਵਤ

ਨਵੀਂ ਦਿੱਲੀ, 14 ਅਗਸਤ (ਉਪਮਾ ਡਾਗਾ ਪਾਰਥ)-ਭਾਜਪਾ ਵਲੋਂ ਭਾਵੇਂ ਦੇਸ਼ 'ਚ ਇਕੱਠੇ ਚੋਣ ਕਰਵਾਉਣ ਦੀ ਪੁਰਜ਼ੋਰ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰ ਚੋਣ ਕਮਿਸ਼ਨਰ ਓਮ ਪ੍ਰਕਾਸ਼ ਰਾਵਤ ਨੇ ਸਪੱਸ਼ਟ ਕਰਦਿਆਂ ਕਿਹਾ ਕਿ ਫ਼ਿਲਹਾਲ ਦੇਸ਼ 'ਚ ਇਕੱਠੀਆਂ ਚੋਣਾਂ ਕਰਵਾਉਣਾ ਸੰਭਵ ...

ਪੂਰੀ ਖ਼ਬਰ »



Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX