ਤਾਜਾ ਖ਼ਬਰਾਂ


ਉੱਤਰ ਪ੍ਰਦੇਸ਼ : ਚਿੱਤਰਕੂਟ ਨਦੀ 'ਚ ਨਹਾਉਣ ਗਏ 5 ਬੱਚਿਆਂ 'ਚੋਂ 3 ਦੀ ਮੌਤ
. . .  1 day ago
ਏਸ਼ੀਆ ਕੱਪ 2018 : ਬੰਗਲਾਦੇਸ਼ ਨੇ ਭਾਰਤ ਨੂੰ ਦਿੱਤਾ 174 ਦੌੜਾਂ ਦਾ ਟੀਚਾ
. . .  1 day ago
ਭਾਖੜਾ 'ਚ ਰੁੜ੍ਹੇ ਪਾਤੜਾਂ ਦੇ ਦੋ ਨੌਜਵਾਨ, ਇਕ ਦੀ ਮਿਲੀ ਲਾਸ਼
. . .  1 day ago
ਪਾਤੜਾਂ, 21 ਸਤੰਬਰ (ਗੁਰਵਿੰਦਰ ਸਿੰਘ ਬੱਤਰਾ) - ਹਰਿਆਣਾ ਦੇ ਜ਼ਿਲ੍ਹਾ ਕੈਥਲ 'ਚ ਪਾਤੜਾਂ ਦੇ ਦੋ ਨੌਜਵਾਨਾਂ ਦੇ ਭਾਖੜਾ ਨਹਿਰ 'ਚ ਡੁੱਬਣ ਦਾ ਸਮਾਚਾਰ ਹੈ। ਭਾਖੜਾ ਨਹਿਰ 'ਚ ਡੁੱਬੇ ਇਨ੍ਹਾਂ ਦੋ ਨੌਜਵਾਨਾਂ 'ਚੋਂ ਪ੍ਰਦੀਪ ਕੁਮਾਰ ਦੀ ਲਾਸ਼ ਮਿਲ ਗਈ ਹੈ ਜਦਕਿ ਦੂਸਰਾ ਨੌਜਵਾਨ ....
ਏਸ਼ੀਆ ਕੱਪ 2018 : ਬੰਗਲਾਦੇਸ਼ ਨੂੰ ਲੱਗਿਆ ਸੱਤਵਾਂ ਝਟਕਾ
. . .  1 day ago
ਏਸ਼ੀਆ ਕੱਪ 2018 : ਬੰਗਲਾਦੇਸ਼ ਨੂੰ ਲੱਗਿਆ ਛੇਵਾਂ ਝਟਕਾ
. . .  1 day ago
ਬਾਂਦੀਪੋਰਾ 'ਚ ਸੁਰੱਖਿਆ ਬਲਾਂ ਦੇ ਨਾਲ ਮੁੱਠਭੇੜ 'ਚ 3 ਅੱਤਵਾਦੀ ਢੇਰ
. . .  1 day ago
ਸ੍ਰੀਨਗਰ, 21 ਸਤੰਬਰ- ਜੰਮੂ ਕਸ਼ਮੀਰ ਦੇ ਬਾਂਦੀਪੋਰਾ 'ਚ ਸੁਰੱਖਿਆ ਬਲਾਂ ਅਤੇ ਅੱਤਵਾਦੀਆਂ ਵਿਚਾਲੇ ਹੋਈ ਮੁੱਠਭੇੜ 'ਚ ਤਿੰਨ ਹੋਰ ਅੱਤਵਾਦੀ ਢੇਰ ਹੋ ਗਏ...
ਵੋਟਾਂ ਦੀ ਗਿਣਤੀ ਲਈ ਸਾਰੇ ਪ੍ਰਬੰਧ ਹੋਏ ਮੁਕੰਮਲ- ਰਿਟਰਨਿੰਗ ਅਫ਼ਸਰ
. . .  1 day ago
ਤਪਾ ਮੰਡੀ, 21 ਸਤੰਬਰ (ਵਿਜੇ ਸ਼ਰਮਾ) - 19 ਸਤੰਬਰ ਨੂੰ ਹੋਈਆ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀਆਂ ਦੀਆਂ ਚੋਣਾਂ ਲਈ ਵੱਖੋ-ਵੱਖ ਪਾਰਟੀਆਂ ਦੇ ਉਮੀਦਵਾਰਾਂ ਦੀ ਕਿਸਮਤ ਵੋਟ ਬਕਸਿਆਂ 'ਚ ਸਬ-ਡਵੀਜ਼ਨ ਤਪਾ ਦੇ ਐਸ.ਡੀ.ਐਮ. ਦਫ਼ਤਰ 'ਚ ਬੰਦ ਹੈ, ਜਿਨ੍ਹਾਂ ਦੀ...
ਅਗਲੇ ਦੋ ਦਿਨਾਂ 'ਚ ਪੰਜਾਬ 'ਚ ਪਵੇਗਾ ਭਾਰੀ ਮੀਂਹ, ਅਲਰਟ ਜਾਰੀ
. . .  1 day ago
ਚੰਡੀਗੜ੍ਹ, 21 ਸਤੰਬਰ - ਆਗਾਮੀ ਦਿਨਾਂ ਦੌਰਾਨ ਪੰਜਾਬ ਦੇ ਵੱਖ ਵੱਖ ਹਿੱਸਿਆ 'ਚ ਭਾਰੀ ਮੀਂਹ ਪੈਣ ਸੰਬੰਧੀ ਅਲਰਟ ਜਾਰੀ ਕੀਤਾ ਗਿਆ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਪੰਜਾਬ ਸਰਕਾਰ ਦੇ ਬੁਲਾਰੇ ਨੇ ਦੱਸਿਆ ਕਿ ਭਾਰਤੀ ਮੌਸਮ ਵਿਭਾਗ ਦੇ ਚੰਡੀਗੜ੍ਹ ਸਥਿਤ ਕੇਂਦਰ ....
ਪਿੰਡ ਦਬੜੀਖਾਨਾ ਦੇ ਬੂਥ ਨੰਬਰ-34 'ਤੇ ਵੋਟਾਂ ਪਾਉਣ ਦਾ ਕੰਮ ਅਮਨ ਸ਼ਾਂਤੀ ਨਾਲ ਨੇਪਰੇ ਚੜ੍ਹਿਆ
. . .  1 day ago
ਜੈਤੋ, 21 ਸਤੰਬਰ (ਗੁਰਚਰਨ ਸਿੰਘ ਗਾਬੜੀਆ, ਨਿੱਜੀ ਪੱਤਰ ਪ੍ਰੇਰਕ)- ਜੈਤੋ ਹਲਕੇ ਦੇ ਪਿੰਡ ਦਬੜੀਖਾਨਾ (ਗੋਬਿੰਦਗੜ੍ਹ) ਦੇ ਬੂਥ ਨੰਬਰ-34 ਵਿਖੇ ਅੱਜ ਪੁਲਿਸ ਦੇ ਸਖ਼ਤ ਸੁਰੱਖਿਆ ਪ੍ਰਬੰਧਾਂ ਹੇਠਾਂ ਜ਼ਿਲ੍ਹਾ ਪ੍ਰੀਸ਼ਦ ਅਤੇ ਪੰਚਾਇਤ ਸੰਮਤੀ ਦੀਆਂ ਦੁਬਾਰਾ ਵੋਟਾਂ ਪਾਉਣ ਦਾ ਕੰਮ....
ਏਸ਼ੀਆ ਕੱਪ 2018 : ਬੰਗਲਾਦੇਸ਼ ਨੂੰ ਲੱਗਿਆ ਪੰਜਵਾਂ ਝਟਕਾ
. . .  1 day ago
ਚੀਫ਼ ਖ਼ਾਲਸਾ ਦੀਵਾਨ ਦੇ ਪ੍ਰਧਾਨ ਨੂੰ 420 ਦੇ ਮਾਮਲੇ 'ਚ ਹੋਈ ਜੇਲ੍ਹ
. . .  1 day ago
ਅੰਮ੍ਰਿਤਸਰ, 21 ਸਤੰਬਰ (ਰਾਜੇਸ਼ ਕੁਮਾਰ) - ਚੀਫ਼ ਖ਼ਾਲਸਾ ਦੀਵਾਨ ਦੇ ਪ੍ਰਧਾਨ ਡਾ. ਸੰਤੋਖ ਸਿੰਘ ਨੂੰ 420 ਦੇ ਇਕ ਕੇਸ 'ਚ ਅੱਜ ਮਾਨਯੋਗ ਅਦਾਲਤ ਵੱਲੋਂ ਸਜਾ ਸੁਣਾਈ ਗਈ ਹੈ। ਅਦਾਲਤ ਦੇ ਫ਼ੈਸਲੇ ਤੋਂ ਬਾਅਦ ਉਨ੍ਹਾਂ ਨੂੰ ਜੇਲ੍ਹ ਭੇਜ ਦਿੱਤਾ ਗਿਆ....
ਏਸ਼ੀਆ ਕੱਪ 2018 : ਬੰਗਲਾਦੇਸ਼ ਨੂੰ ਲੱਗਿਆ ਚੌਥਾ ਝਟਕਾ
. . .  1 day ago
ਨਨ ਜਬਰ ਜਨਾਹ ਮਾਮਲੇ 'ਚ ਬਿਸ਼ਪ ਫਰੈਂਕੋ ਮੁਲੱਕਲ ਗ੍ਰਿਫ਼ਤਾਰ
. . .  1 day ago
ਤਿਰੂਵਨੰਤਪੁਰਮ, 21 ਸਤੰਬਰ- ਕੇਰਲ 'ਚ ਨਨ ਜਬਰ ਜਨਾਹ ਮਾਮਲੇ ਦੇ ਕਥਿਤ ਦੋਸ਼ੀ ਜਲੰਧਰ ਦੇ ਬਿਸ਼ਪ ਫਰੈਂਕੋ ਮੁਲੱਕਲ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ...
ਅਕਾਲੀ ਦਲ ਵੱਲੋਂ ਚੋਣਾਂ ਰੱਦ ਕਰਕੇ ਕੇਂਦਰੀ ਸੁਰੱਖਿਆ ਬਲਾਂ ਦੀ ਹਾਜ਼ਰੀ 'ਚ ਕਰਵਾਉਣ ਦੀ ਮੰਗ
. . .  1 day ago
ਲੁਧਿਆਣਾ, 21 ਸਤੰਬਰ (ਪੁਨੀਤ ਬਾਵਾ)- ਸ਼੍ਰੋਮਣੀ ਅਕਾਲੀ ਦਲ ਦੀ ਸੀਨੀਅਰ ਲੀਡਰਸ਼ਿਪ ਨੇ ਪਾਰਟੀ ਦੇ ਕੌਮੀ ਸੀਨੀਅਰ ਮੀਤ ਪ੍ਰਧਾਨ ਤੇ ਬੁਲਾਰੇ ਮਹਸ਼ਇੰਦਰ ਸਿੰਘ ਗਰੇਵਾਲ ਦੀ ਅਗਵਾਈ 'ਚ ਹੋਈ ਉੱਚ ਪੱਧਰੀ ਮੀਟਿੰਗ ਦੌਰਾਨ ਪੰਜਾਬ ਅੰਦਰ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ....
ਏਸ਼ੀਆ ਕੱਪ 2018 : 10 ਓਵਰਾਂ ਤੋਂ ਬਾਅਦ ਬੰਗਲਾਦੇਸ਼ 44/2
. . .  1 day ago
ਏਸ਼ੀਆ ਕੱਪ 2018 : ਬੰਗਲਾਦੇਸ਼ ਨੂੰ ਲੱਗਿਆ ਤੀਜਾ ਝਟਕਾ
. . .  1 day ago
ਹਠੂਰ ਪੁਲਿਸ ਵੱਲੋਂ ਮੋਟਰਸਾਈਕਲ ਖੋਹਣ ਦੇ ਦੋਸ਼ਾਂ ਹੇਠ ਤਿੰਨ ਕਾਬੂ
. . .  1 day ago
ਨਹੀਂ ਹੋਵੇਗੀ ਸੁਸ਼ਮਾ-ਕੁਰੈਸ਼ੀ ਵਿਚਾਲੇ ਮੁਲਾਕਾਤ, ਭਾਰਤ ਨੇ ਠੁਕਰਾਇਆ ਪ੍ਰਸਤਾਵ
. . .  1 day ago
ਸ੍ਰੀ ਮੁਕਤਸਰ ਸਾਹਿਬ 'ਚ 36 ਵੋਟਿੰਗ ਬੂਥਾਂ 'ਤੇ ਹੋਇਆ 64.26 ਫ਼ੀਸਦੀ ਮਤਦਾਨ
. . .  1 day ago
ਏਸ਼ੀਆ ਕੱਪ 2018 : ਬੰਗਲਾਦੇਸ਼ ਨੂੰ ਲੱਗਾ ਪਹਿਲਾ ਝਟਕਾ, ਲਿਟਨ ਦਾਸ 7 ਦੌੜਾਂ ਬਣਾ ਕੇ ਆਊਟ
. . .  1 day ago
ਜੰਮੂ-ਕਸ਼ਮੀਰ 'ਚ ਕਿਸੇ ਐੱਸ. ਪੀ. ਓ. ਨੇ ਨਹੀਂ ਦਿੱਤਾ ਅਸਤੀਫ਼ਾ- ਗ੍ਰਹਿ ਮੰਤਰਾਲੇ
. . .  1 day ago
ਜਲਾਲਾਬਾਦ : ਲੱਦੂਵਾਲਾ ਉਤਾੜ ਦੇ ਜ਼ੋਨ ਨੰ. 3 'ਤੇ ਕੁੱਲ 79.88 ਫ਼ੀਸਦੀ ਮਤਦਾਨ
. . .  1 day ago
ਲੁਧਿਆਣਾ-2 ਬਲਾਕ ਦੇ 2 ਬੂਥਾਂ ਤੇ 70.43 ਫ਼ੀਸਦੀ ਮਤਦਾਨ
. . .  1 day ago
ਉੱਤਰ ਪ੍ਰਦੇਸ਼ 'ਚ ਵਾਪਰੇ ਦਰਦਨਾਕ ਸੜਕ ਹਾਦਸੇ 'ਚ ਪੰਜ ਲੋਕਾਂ ਦੀ ਮੌਤ
. . .  1 day ago
ਏਸ਼ੀਆ ਕੱਪ 2018 : ਭਾਰਤ ਨੇ ਟਾਸ ਜਿੱਤ ਕੇ ਬੰਗਲਾਦੇਸ਼ ਨੂੰ ਦਿੱਤਾ ਬੱਲੇਬਾਜ਼ੀ ਦਾ ਸੱਦਾ
. . .  1 day ago
ਅਜਨਾਲਾ : ਗੱਗੋਮਾਹਲ ਦੇ ਬੂਥ ਨੰਬਰ 42 'ਤੇ 4 ਵਜੇ ਤੱਕ ਹੋਇਆ 49 ਫ਼ੀਸਦੀ ਮਤਦਾਨ
. . .  1 day ago
ਸਰਜੀਕਲ ਸਟ੍ਰਾਈਕ : ਯੂ. ਜੀ. ਸੀ. ਦੇ ਫ਼ਰਮਾਨ 'ਤੇ ਜਾਵੜੇਕਰ ਦਾ ਬਿਆਨ- ਇਹ ਸਿਰਫ਼ ਸੁਝਾਅ ਹੈ
. . .  1 day ago
ਅਜਨਾਲਾ : ਗੱਗੋਮਾਹਲ ਦੇ ਬੂਥ ਨੰਬਰ 42 'ਤੇ 3 ਵਜੇ ਤੱਕ 43 ਫ਼ੀਸਦੀ ਵੋਟਿੰਗ
. . .  1 day ago
ਪਿੰਡ ਖੁੱਡਾ ਵਿਖੇ 12 ਵਜੇ ਤੱਕ 48 ਫ਼ੀਸਦੀ ਹੋਇਆ ਮਤਦਾਨ
. . .  1 day ago
ਜਲਾਲਾਬਾਦ : ਲੱਦੂਵਾਲਾ ਉਤਾੜ ਦੇ ਜ਼ੋਨ ਨੰ. 3 'ਤੇ ਦੁਪਹਿਰ 2 ਵਜੇ ਤੱਕ 71.89 ਫ਼ੀਸਦੀ ਮਤਦਾਨ
. . .  1 day ago
ਅੰਮ੍ਰਿਤਸਰ 'ਚ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਚੋਣਾਂ ਲਈ ਦੁਪਹਿਰ 2 ਵਜੇ ਤੱਕ 38 ਫ਼ੀਸਦੀ ਮਤਦਾਨ
. . .  1 day ago
ਸ੍ਰੀ ਮੁਕਤਸਰ ਸਾਹਿਬ : ਗਿਲਜੇਵਾਲਾ ਤੋਂ ਅਕਾਲੀ ਦਲ ਵਲੋਂ ਚੋਣਾਂ ਦਾ ਬਾਈਕਾਟ
. . .  1 day ago
ਲੁਧਿਆਣਾ-2 ਦੇ 2 ਬੂਥਾਂ 'ਤੇ ਹੁਣ ਤੱਕ 61 ਫ਼ੀਸਦੀ ਮਤਦਾਨ
. . .  1 day ago
ਰੇਵਾੜੀ ਜਬਰ ਜਨਾਹ ਮਾਮਲਾ : ਚਾਰ ਦਿਨਾਂ ਰਿਮਾਂਡ 'ਤੇ ਭੇਜਿਆ ਗਿਆ ਮੁੱਖ ਦੋਸ਼ੀ ਨਿਸ਼ੂ
. . .  1 day ago
ਤਨਜ਼ਾਨੀਆ 'ਚ ਕਿਸ਼ਤੀ ਪਲਟਣ ਕਾਰਨ 79 ਲੋਕਾਂ ਦੀ ਮੌਤ
. . .  1 day ago
ਹੋਰ ਖ਼ਬਰਾਂ..
ਜਲੰਧਰ : ਬੁਧਵਾਰ 31 ਸਾਉਣ ਸੰਮਤ 550
ਿਵਚਾਰ ਪ੍ਰਵਾਹ: ਉਹ ਦੇਸ਼ ਸਚਮੁੱਚ ਸਵਰਗ ਹੁੰਦੇ ਹਨ, ਜਿਥੇ ਆਪਸੀ ਸਬੰਧਾਂ ਜਾਂ ਰਿਸ਼ਤਿਆਂ ਦੀ ਇੱਜ਼ਤ ਕੀਤੀ ਜਾਂਦੀ ਹੈ। -ਮਹਾਤਮਾ ਗਾਂਧੀ

ਧਰਮ ਤੇ ਵਿਰਸਾ

ਇਸਲਾਮ ਦੇ ਪੰਜ ਥੰਮ੍ਹ ਤੇ ਹੱਜ ਦੀ ਵਿਸ਼ੇਸ਼ਤਾ

ਹੱਜ 'ਤੇ ਵਿਸ਼ੇਸ਼
ਇਸਲਾਮ ਅਰਬੀ ਭਾਸ਼ਾ ਦਾ ਸ਼ਬਦ ਹੈ, ਜਿਸ ਦਾ ਅਰਥ ਆਗਿਆਕਾਰੀ, ਰੱਬ ਦੀ ਰਜ਼ਾ ਵਿਚ ਰਹਿਣਾ ਹੈ ਅਤੇ ਬੁਰਾਈ ਨੂੰ ਛੱਡ ਕੇ ਅੱਛਾਈ 'ਤੇ ਚੱਲਣ ਦਾ ਨਾਂਅ ਇਸਲਾਮ ਹੈ। ਇਸਲਾਮ ਧਰਮ ਹਜ਼ਰਤ ਆਦਮ (ਅਲੈ.) ਅਤੇ ਅੰਮਾਂ ਹੱਵਾ ਦੇ ਧਰਤੀ 'ਤੇ ਆਉਣ ਨਾਲ ਹੋਂਦ ਵਿਚ ਆਇਆ। ਹਜ਼ਰਤ ਆਦਮ (ਅਲੈ.) ਇਸਲਾਮ ਦੇ ਪਹਿਲੇ ਅਤੇ ਹਜ਼ਰਤ ਮੁਹੰਮਦ (ਸ.) ਆਖ਼ਰੀ ਪੈਗ਼ੰਬਰ ਕਹਿਲਾਏ।
ਜਿਵੇਂ ਕਿ ਹਰੇਕ ਧਰਮ ਦੇ ਕੁਝ ਬੁਨਿਆਦੀ ਸਿਧਾਂਤ/ਨਿਯਮ ਹੁੰਦੇ ਹਨ, ਉਸੇ ਤਰ੍ਹਾਂ ਹੀ ਇਸਲਾਮ ਧਰਮ ਦੀ ਇਮਾਰਤ ਵੀ ਪੰਜ ਥੰਮ੍ਹਾਂ 'ਤੇ ਸਥਿਤ ਹੈ। ਹਰੇਕ ਥੰਮ੍ਹ ਦੀ ਆਪਣੀ ਥਾਂ ਹੈ। ਇਹ ਸਿਧਾਂਤ/ਨਿਯਮ ਰੂਹਾਨੀਅਤ ਦੇ ਸਫ਼ਰ ਨੂੰ ਸਾਰਥਿਕ ਅਤੇ ਸੁਖਾਲਾ ਬਣਾ ਕੇ ਰਾਹ ਦਸੇਰੇ ਦਾ ਕੰਮ ਕਰਦੇ ਹਨ। ਜੇਕਰ ਪੰਜਾਂ ਵਿਚੋਂ ਕਿਸੇ ਵੀ ਥੰਮ੍ਹ ਵਿਚ ਕਮਜ਼ੋਰੀ ਆ ਜਾਵੇ ਤਾਂ ਉਹੀ ਥੰਮ੍ਹ ਖ਼ਤਰੇ ਦਾ ਕਾਰਨ ਬਣ ਸਕਦਾ ਹੈ। ਹਰੇਕ ਸੱਚੇ-ਸੁੱਚੇ ਮੁਸਲਮਾਨ ਦੀ ਜ਼ਿੰਦਗੀ ਦਾ ਅਨਿੱਖੜਵਾਂ ਅੰਗ ਬਣੇ ਰਹਿਣ ਵਾਲੇ ਇਹ ਥੰਮ੍ਹ, ਅਸੂਲ ਜਾਂ ਸਿਧਾਂਤ ਇਹ ਹਨ।
ਤੌਹੀਦ/ਈਮਾਨ : ਤੌਹੀਦ ਇਸਲਾਮ ਦੀ ਬੁਨਿਆਦ ਅਤੇ ਦਰਵਾਜ਼ਾ ਹੈ। ਤੌਹੀਦ ਦਾ ਅਰਥ ਹੈ ਕਿ ਅੱਲ੍ਹਾ ਇਕ ਹੈ ਅਤੇ ਉਸ ਦੇ ਬਰਾਬਰ ਦਾ ਹੋਰ ਕੋਈ ਨਹੀਂ ਹੈ। ਹਜ਼ਰਤ ਮੁਹੰਮਦ ਸਾਹਿਬ ਅੱਲ੍ਹਾ ਦੇ ਰਸੂਲ ਹਨ। ਇਸ ਦੇ ਨਾਲ ਹੀ ਹਰੇਕ ਮੁਸਲਮਾਨ ਲਈ ਅੱਲ੍ਹਾ, ਫ਼ਰਿਸ਼ਤਿਆਂ, ਰਸੂਲ ਅਤੇ ਕੁਰਾਨ ਉੱਪਰ ਈਮਾਨ ਲਿਆਉਣਾ ਲਾਜ਼ਮੀ ਹੈ।
ਨਮਾਜ਼ : ਨਮਾਜ਼ ਨੂੰ ਅਰਬੀ ਜ਼ਬਾਨ ਵਿਚ ਸਲਾਤ ਕਿਹਾ ਜਾਂਦਾ ਹੈ। ਸਲਾਤ ਤੋਂ ਭਾਵ ਹੈ 'ਝੁਕਣਾ'। ਨਮਾਜ਼ ਇਕ ਖ਼ਾਸ ਇਬਾਦਤ ਹੈ। ਇਸ ਲਈ ਨਮਾਜ਼ ਦਾ ਇਸਲਾਮ ਵਿਚ ਇੰਨਾ ਵੱਡਾ ਦਰਜਾ ਹੈ ਕਿ ਜਿਵੇਂ ਸਰੀਰ ਵਿਚ ਸਿਰ ਦਾ। ਹਰੇਕ ਮੁਸਲਮਾਨ ਲਈ ਦਿਨ ਵਿਚ ਨਿਰਧਾਰਤ ਕੀਤੇ ਗਏ ਵੱਖ-ਵੱਖ ਸਮਿਆਂ 'ਤੇ ਪੰਜ ਨਮਾਜ਼ਾਂ ਫ਼ਜ਼ਰ, ਜ਼ੁਹਰ, ਅਸਰ, ਮਗ਼ਰਿਬ ਤੇ ਇਸ਼ਾ ਕਾਅਬੇ ਵੱਲ ਮੂੰਹ ਕਰਕੇ ਪੜ੍ਹਨੀਆਂ ਜ਼ਰੂਰੀ ਹਨ। ਕੁਰਆਨ ਸ਼ਰੀਫ਼ ਵਿਚ ਵੀ ਸਭ ਤੋਂ ਜ਼ਿਆਦਾ ਨਮਾਜ਼ ਬਾਰੇ ਹੁਕਮ ਆਇਆ ਹੈ।
ਰੋਜ਼ਾ : ਇਸਲਾਮ ਵਿਚ ਤੌਹੀਦ ਅਤੇ ਨਮਾਜ਼ ਤੋਂ ਬਾਅਦ ਰੋਜ਼ੇ ਦਾ ਰੁਤਬਾ ਹੈ। 12 ਮਹੀਨਿਆਂ ਵਿਚੋਂ ਰਮਜ਼ਾਨ ਦੇ ਮਹੀਨੇ ਨੂੰ ਪਵਿੱਤਰ ਮਹੀਨਾ ਸਵੀਕਾਰਿਆ ਜਾਂਦਾ ਹੈ। ਇਸ ਮਹੀਨੇ ਪਹੁ ਫੁਟਾਲੇ ਤੋਂ ਲੈ ਕੇ ਸੂਰਜ ਛਿਪਣ ਤੱਕ ਕੁਝ ਵੀ ਨਾ ਖਾਣ-ਪੀਣ ਅਤੇ ਅਸ਼ਲੀਲ ਹਰਕਤਾਂ ਤੋਂ ਬਚਣ ਦਾ ਨਾਂਅ ਰੋਜ਼ਾ ਹੈ। ਰੋਜ਼ਾ ਵੀ ਨਮਾਜ਼ ਦੀ ਤਰ੍ਹਾਂ ਹਰੇਕ ਬਾਲਿਗ਼ ਮੁਸਲਮਾਨ ਮਰਦ/ਔਰਤ ਲਈ ਜ਼ਰੂਰੀ ਹੈ। ਰੋਜ਼ਾ ਸਿਰਫ਼ ਭੁੱਖੇ ਰਹਿ ਕੇ ਸਰੀਰ ਨੂੰ ਕਸ਼ਟ ਦੇਣਾ ਹੀ ਨਹੀਂ, ਸਗੋਂ ਮਨ ਦੀ ਸ਼ੁੱਧਤਾ ਵੀ ਹੈ, ਜਿਵੇਂ ਅੱਖਾਂ ਦਾ ਰੋਜ਼ਾ ਕਿਸੇ ਨੂੰ ਗ਼ਲਤ ਨਿਗਾਹ ਨਾਲ ਨਹੀਂ ਦੇਖਣਾ, ਕੰਨਾਂ ਦਾ ਰੋਜ਼ਾ ਕਿਸੇ ਦੀ ਚੁਗਲੀ ਨਹੀਂ ਸੁਣਨੀ, ਜ਼ਬਾਨ ਦਾ ਰੋਜ਼ਾ ਕਿਸੇ ਦੀ ਬੁਰਾਈ ਨਹੀਂ ਕਰਨੀ, ਹੱਥਾਂ ਦਾ ਰੋਜ਼ਾ ਨਾਪ-ਤੋਲ ਪੂਰਾ ਕਰਨਾ ਆਦਿ।
ਜ਼ਕਾਤ : ਜ਼ਕਾਤ ਦੇ ਅਰਥ ਹਨ ਦਾਨ ਦੇਣਾ ਭਾਵ ਜ਼ਰੂਰਤਮੰਦਾਂ ਦੀ ਸੇਵਾ ਕਰਨਾ ਹੈ। ਜ਼ਕਾਤ ਇਸਲਾਮ ਦਾ ਉਹ ਵਿਸ਼ੇਸ਼ ਨਿਯਮ/ਸਿਧਾਂਤ ਹੈ, ਜਿਸ ਨਾਲ ਮਾਇਆ ਨਾਲੋਂ ਮੋਹ ਘਟਦਾ ਹੈ ਅਤੇ ਦੂਜਿਆਂ ਪ੍ਰਤੀ ਹਮਦਰਦੀ ਦੀ ਭਾਵਨਾ ਪੈਦਾ ਹੁੰਦੀ ਹੈ। ਜ਼ਕਾਤ ਦਾ ਮਤਲਬ ਇਹ ਹੈ ਕਿ ਜਿਸ ਮੁਸਲਮਾਨ ਕੋਲ ਸਾਢੇ ਸੱਤ ਤੋਲੇ ਸੋਨਾ ਜਾਂ ਸਾਢੇ ਬਵੰਜਾ ਤੋਲੇ ਚਾਂਦੀ ਜਾਂ ਇਸ ਦੇ ਬਰਾਬਰ ਕੀਮਤ ਦਾ ਕਾਰੋਬਾਰ ਦਾ ਮਾਲ ਹੋਵੇ, ਉਸ ਲਈ ਜ਼ਰੂਰੀ ਹੈ ਕਿ ਉਸ ਦੀ ਪ੍ਰਚੱਲਤ ਕੀਮਤ 'ਤੇ ਢਾਈ ਫੀਸਦੀ ਹਿੱਸਾ ਗ਼ਰੀਬਾਂ, ਮਸਕੀਨਾਂ ਅਤੇ ਅਨਾਥਾਂ ਨੂੰ ਜ਼ਕਾਤ ਦੇਵੇ। ਕੁਰਆਨ ਮਜ਼ੀਦ ਵਿਚ ਵੀ ਥਾਂ-ਥਾਂ 'ਅਕੀ ਮੁੱਸਲਾਤ ਵ ਅਤਾ ਅੱਜ਼ਕਾਤ' ਭਾਵ 'ਨਮਾਜ਼ ਕਾਇਮ ਕਰੋ ਅਤੇ ਜ਼ਕਾਤ ਅਦਾ ਕਰੋ' ਦਾ ਜ਼ਿਕਰ ਆਉਂਦਾ ਹੈ।
ਹੱਜ : ਇਸਲਾਮ ਦਾ ਪੰਜਵਾਂ ਤੇ ਆਖ਼ਰੀ ਥੰਮ੍ਹ ਹੱਜ ਹੈ। ਹੱਜ ਅਰਬੀ ਭਾਸ਼ਾ ਦਾ ਸ਼ਬਦ ਹੈ, ਜਿਸ ਤੋਂ ਭਾਵ ਨਿਸਚਿਤ ਦਿਨਾਂ 'ਚ ਨਿਰਧਾਰਤ ਨਿਯਮਾਂ ਅਨੁਸਾਰ ਆਪਣੇ ਮਾਲਕ-ਏ-ਹਕੀਕੀ ਦੇ ਦਰਬਾਰ ਮੱਕਾ ਅਤੇ ਮਦੀਨਾ 'ਚ ਹਾਜ਼ਰ ਹੋ ਕੇ ਕੁਝ ਇਬਾਦਤਾਂ, ਦੁਆਵਾਂ ਅਤੇ ਕਾਅਬੇ ਦਾ ਤਵਾਫ਼ (ਪਰਿਕਰਮਾ) ਕਰਨ ਦਾ ਨਾਂਅ ਹੱਜ ਹੈ।
ਹੱਜ ਰੱਬੀ ਇਸ਼ਕ ਅਤੇ ਸੱਚੀ ਮੁਹੱਬਤ ਦੀ ਨਿਸ਼ਾਨੀ ਹੈ। ਫ਼ਰਿਸ਼ਤਿਆਂ ਨੂੰ ਹੁਕਮ ਹੋਇਆ ਕਿ 'ਬੈਤ-ਉਲ-ਮਾਮੂਰ' ਦੇ ਹੇਠਾਂ ਇਬਾਦਤ ਦੇ ਲਈ ਇਕ ਘਰ ਤਿਆਰ ਕਰੋ, ਤਾਂ ਕਿ ਜ਼ਮੀਨੀ ਮਖ਼ਲੂਕ ਵੀ ਤਵਾਫ਼ ਕਰੇ। ਇਸ ਤਰ੍ਹਾਂ ਖ਼ਾਨਾ-ਕਾਅਬਾ ਦੀ ਤਾਮੀਰ ਹੋਈ। ਕਾਅਬਾ ਭਾਵ ਚੌਰਸ ਘਰ ਅਰਥਾਤ ਅੱਲਾਹ ਦਾ ਉਹ ਚੌਰਸ ਘਰ, ਜਿਸ ਦੇ ਸ਼ਬਦੀ ਅਰਥ ਬੁਲੰਦ ਅਤੇ ਉੱਚੇ ਦੇ ਹਨ। ਖ਼ਾਨਾ-ਕਾਅਬਾ ਦੇ ਚਾਰੋ ਕੋਨਿਆ ਦੇ ਨਾਂਅ ਹਨ : ਰੁਕਨ-ਏ-ਯਮਾਨੀ ਜੋ ਯਮਨ ਵੱਲ ਹੈ, ਰੁਕਨ-ਏ-ਸ਼ਾਮੀ ਜੋ ਸੀਰੀਆ ਵੱਲ ਹੈ, ਰੁਕਨ-ਏ-ਇਰਾਕੀ ਜੋ ਇਰਾਕ ਵੱਲ ਹੈ, ਮੀਜ਼ਬ-ਏ-ਰਹਿਮਤ ਜਿਧਰ ਖ਼ਾਨਾ-ਕਾਅਬਾ ਦਾ ਪਰਨਾਲਾ ਹੈ। ਡਾ: ਮੁਹੰਮਦ ਇਕਬਾਲ ਖ਼ਾਨਾ-ਕਾਅਬਾ ਦਾ ਜ਼ਿਕਰ ਕਰਦਿਆਂ ਲਿਖਦੇ ਹਨ :
'ਦੁਨੀਆ ਕੇ ਬੁਤਕਦੇ ਮੇਂ ਪਹਿਲਾ ਵੋਹ ਘਰ ਖ਼ੁਦਾ ਕਾ'
ਹੱਜ ਦਾ ਰੁਕਨ ਸਿਰਫ਼ ਸਮਰੱਥ ਮੁਸਲਮਾਨਾਂ (ਜੋ ਹੱਜ ਦੇ ਸਫ਼ਰ ਦਾ ਖ਼ਰਚ ਅਤੇ ਘਰ ਵਾਲਿਆਂ ਲਈ ਪ੍ਰਬੰਧ ਕਰ ਸਕਣ) ਲਈ ਜੀਵਨ 'ਚ ਇਕ ਵਾਰੀ ਅਦਾ ਕਰਨਾ ਲਾਜ਼ਮੀ ਹੈ। ਜੇਕਰ ਕੋਈ ਵਿਅਕਤੀ ਜਿਸਮਾਨੀ ਤੌਰ 'ਤੇ ਹੱਜ ਕਰਨ ਤੋਂ ਅਸਮਰੱਥ ਹੈ ਪਰ ਉਸ ਦੇ ਕੋਲ ਲੋੜੀਂਦਾ ਧਨ ਹੈ ਤਾਂ ਉਹ ਉਸ ਧਨ ਨਾਲ ਕਿਸੇ ਗ਼ਰੀਬ ਦਾ ਹੱਜ ਕਰਵਾ ਸਕਦਾ ਹੈ। ਇਕੱਲੀਆਂ ਔਰਤਾਂ ਲਈ ਆਪਣੇ ਮਹਿਰਮ (ਨਜ਼ਦੀਕੀ ਰਿਸ਼ਤੇਦਾਰ, ਜਿਸ ਨਾਲ ਨਿਕਾਹ ਕਰਨਾ ਹਰਾਮ ਹੋਵੇ) ਨੂੰ ਨਾਲ ਲੈ ਕੇ ਜਾਣਾ ਜ਼ਰੂਰੀ ਹੈ।
ਹੱਜ ਵਿਭਿੰਨ ਦੇਸ਼ਾਂ ਦੇ ਮੁਸਲਮਾਨਾਂ ਵਿਚਕਾਰ ਆਪਸੀ ਸਾਂਝ ਦਾ ਪ੍ਰਭਾਵਸ਼ਾਲੀ ਵਸੀਲਾ ਹੈ। ਇਸਲਾਮ ਅਨੁਸਾਰ ਹੱਜ ਨੌ ਹਿਜਰੀ ਨੂੰ ਫ਼ਰਜ਼ ਹੋਇਆ। ਮੁਸਲਮਾਨ ਜ਼ਿਲਹਿੱਜਾ (ਅਰਬੀ ਕੈਲੰਡਰ ਦੇ ਬਾਰ੍ਹਵੇਂ ਮਹੀਨੇ) ਨੂੰ ਮੱਕੇ ਸ਼ਹਿਰ ਵਿਖੇ ਜਾ ਕੇ ਹੱਜ ਦਾ ਫ਼ਰਜ਼ ਅਦਾ ਕਰਦੇ ਹਨ। ਛੋਟੇ ਹੱਜ ਨੂੰ ਉਮਰਾ ਕਿਹਾ ਜਾਂਦਾ ਹੈ। ਉਮਰਾ ਸਾਲ ਵਿਚ ਕਿਸੇ ਵੀ ਮਹੀਨੇ ਅਦਾ ਕੀਤਾ ਜਾ ਸਕਦਾ ਹੈ। ਪਰ ਇਹ ਅਸਲ ਹੱਜ ਦਾ ਬਦਲ ਨਹੀਂ ਹੈ। ਹੱਜ ਬਾਰੇ ਕੁਰਆਨ ਸ਼ਰੀਫ਼ ਵਿਚ ਅੱਲਾਹ ਦਾ ਇਰਸ਼ਾਦ ਹੈ :
'ਬੇਸ਼ੱਕ ਸਭ ਤੋਂ ਪਹਿਲੀ ਇਬਾਦਤਗਾਹ ਜੋ ਮਾਨਵਜਾਤੀ ਲਈ ਬਣਾਈ ਗਈ ਹੈ, ਉਹ ਉਹੀ ਹੈ ਜੋ ਮੱਕਾ ਵਿਖੇ ਹੈ। ਇਸ ਨੂੰ ਭਲਾਈ ਅਤੇ ਬਰਕਤ ਪ੍ਰਦਾਨ ਕੀਤੀ ਗਈ ਹੈ ਅਤੇ ਸਮੂਹ ਸੰਸਾਰ ਵਾਸੀਆਂ ਲਈ ਇਸ ਨੂੰ ਹਦਾਇਤ ਦਾ ਕੇਂਦਰ ਬਣਾਇਆ ਗਿਆ ਹੈ। ਲੋਕਾਂ ਉਪਰ ਖ਼ੁਦਾ ਦਾ ਹੱਕ ਹੈ ਕਿ ਜੋ ਇਸ ਘਰ (ਖ਼ਾਨਾ-ਕਾਅਬਾ) ਤੱਕ ਪਹੁੰਚਣ ਦੀ ਸਮਰੱਥਾ ਰੱਖਦਾ ਹੋਵੇ, ਉਹ ਇਸ ਦਾ ਹੱਜ ਕਰੇ, ਜੇਕਰ ਲੋਕ ਅਜਿਹਾ ਨਾ ਕਰਨ ਤਾਂ ਅੱਲਾਹ ਲੋਕਾਂ ਤੋਂ ਬੇਨਿਆਜ਼ ਹੈ।' (ਸੂਰਤ ਆਲ-ਏ-ਇਮਰਾਨ: 96-97)
ਹੱਜ/ਉਮਰਾ ਦੀ ਨੀਯਤ ਇਸ ਤਰ੍ਹਾਂ ਕੀਤੀ ਜਾਂਦੀ ਹੈ : 'ਅੱਲਾ-ਹੁੰਮਾ ਇੰਨੀ ਉਰੀਦੁਲ ਹੱਜ/ਉਮਰਾਤਾ ਫ਼ਾ ਯੱਸਿਰ ਹੂ ਲੀ ਵ ਤਾ ਕੱਬਾਲਾਹੁ ਮਿੰਨੀ' (ਅਰਥਾਤ ਐ ਅੱਲਾਹ! ਮੈਂ ਹੱਜ/ਉਮਰੇ ਦਾ ਇਰਾਦਾ ਕਰਦਾ ਹਾਂ, ਇਸ ਨੂੰ ਮੇਰੇ ਲਈ ਅਸਾਨ ਫ਼ਰਮਾਉਣਾ ਅਤੇ ਕਬੂਲ ਫ਼ਰਮਾਉਣਾ)।
ਹੱਜ ਕਰਨ ਸਮੇਂ ਹਾਜੀ ਆਪਣੇ ਜਿਸਮ ਦੇ ਉੱਪਰਲੇ ਅਤੇ ਹੇਠਲੇ ਭਾਗ ਨੂੰ ਢਕਣ ਲਈ ਅਹਿਰਾਮ ਦੀਆਂ ਦੋ ਚਾਦਰਾਂ ਦੀ ਵਰਤੋਂ ਕਰਦੇ ਹਨ। ਇਕ ਧੋਤੀ ਵਾਂਗ ਗੱਠ ਦਿੱਤੇ ਬਗ਼ੈਰ ਪਹਿਨੀ ਜਾਂਦੀ ਹੈ ਅਤੇ ਦੂਜੀ ਚਾਦਰ ਨੂੰ ਸਿਰ ਸਮੇਤ ਉਪਰ ਲੈ ਲਿਆ ਜਾਂਦਾ ਹੈ। ਅਹਿਰਾਮ ਦੀ ਹਾਲਤ 'ਚ ਨੀਯਤ ਕਰਨ ਤੋਂ ਬਾਅਦ ਹੇਠ ਲਿਖੀਆਂ ਗੱਲਾਂ ਦੀ ਮਨਾਹੀ ਹੈ। (ੳ) ਸਿਲਿਆ ਹੋਇਆ ਕੱਪੜਾ-ਸਿਰਫ਼ ਮਰਦਾਂ ਲਈ। (ਅ) ਸਿਰ ਅਤੇ ਚਿਹਰੇ ਦਾ ਨਾ ਢਕਣਾ-ਔਰਤਾਂ ਸਿਰਫ਼ ਮੂੰਹ ਨੰਗਾ ਰੱਖ ਸਕਦੀਆਂ ਹਨ। (ੲ) ਖ਼ੁਸ਼ਬੂ ਦਾ ਇਸਤੇਮਾਲ ਕਰਨਾ। (ਸ) ਖ਼ੁਸ਼ਕੀ ਵਾਲੇ ਜਾਨਵਰਾਂ ਦਾ ਸ਼ਿਕਾਰ ਕਰਨਾ। (ਖ) ਪਤੀ-ਪਤਨੀ ਵਾਲੇ ਸਬੰਧ।
ਅਹਿਰਾਮ ਪਹਿਨਣ ਤੋਂ ਬਾਅਦ ਮਰਦ ਉੱਚੀ ਅਤੇ ਔਰਤਾਂ ਧੀਮੀ ਆਵਾਜ਼ ਵਿਚ ਤਲਬੀਆ (ਇਕ ਵਿਸ਼ੇਸ਼ ਜ਼ਿਕਰ) ਪੜ੍ਹਦੇ ਹਨ : 'ਲੱਬੈਕ ਅੱਲਾ-ਹੁੰਮਾ ਲੱਬੈਕ, ਲੱਬੈਕਾ ਲਾ ਸ਼ਰੀਕਾ ਲਾਕਾ ਲੱਬੈਕ, ਇੰਨਲ ਹਮਦਾ ਵੰਨਿਅਮਤਾ ਲਾਕਾ ਵਲ ਮੁਲਕ, ਲਾ ਸ਼ਰੀਕਾ ਲਕ' (ਅਰਥਾਤ ਮੈਂ ਹਾਜ਼ਰ ਹਾਂ, ਐ ਅੱਲਾਹ! ਮੈਂ ਹਾਜ਼ਰ ਹਾਂ, ਤੇਰਾ ਕੋਈ ਸ਼ਰੀਕ ਨਹੀਂ, ਬੇਸ਼ੱਕ ਸਾਰੀਆਂ ਤਾਰੀਫ਼ਾਂ ਅਤੇ ਨਿਅਮਤਾਂ ਤੇਰੇ ਲਈ ਹੀ ਹਨ ਅਤੇ ਸਾਰੀ ਬਾਦਸ਼ਾਹੀ ਵੀ, ਤੇਰਾ ਕੋਈ ਸ਼ਰੀਕ ਨਹੀਂ)।
ਇਸੇ ਹਾਲਤ ਵਿਚ ਉਪਰੋਕਤ ਜ਼ਿਕਰ ਕਰਦਿਆਂ ਮੱਕਾ ਸ਼ਰੀਫ਼ ਜਾਇਆ ਜਾਂਦਾ ਹੈ। ਮੱਕਾ ਸ਼ਰੀਫ਼ ਪਹੁੰਚ ਕੇ ਖ਼ਾਨਾ-ਕਾਅਬਾ 'ਤੇ ਪਹਿਲੀ ਨਜ਼ਰ ਪੈਂਦਿਆ ਹੀ ਰੋ-ਰੋ ਕੇ ਦੁਆਵਾਂ ਕੀਤੀਆ ਜਾਂਦੀਆਂ ਹਨ। ਦੁਆ ਤੋਂ ਬਾਅਦ ਅੱਗੇ ਵਧ ਕੇ ਮੁਤਾਫ਼ (ਜਿੱਥੇ ਤਵਾਫ਼ ਕੀਤਾ ਜਾਂਦਾ ਹੈ) 'ਚ ਦਾਖ਼ਲ ਹੋਇਆ ਜਾਂਦਾ ਹੈ। ਪਵਿੱਤਰ ਖ਼ਾਨਾ-ਕਾਅਬਾ ਦੀ ਇਕ ਦੀਵਾਰ ਵਿਚ ਇਕ ਪੱਥਰ ਸਥਾਪਿਤ ਕੀਤਾ ਗਿਆ ਹੈ, ਜਿਸ ਨੂੰ ਸੰਗ-ਏ-ਅਸਵਦ ਕਿਹਾ ਜਾਂਦਾ ਹੈ ਅਤੇ ਪੂਰਬ ਵੱਲ ਸੰਗ-ਏ-ਅਸਵਦ ਦੀ ਸੇਧ 'ਚ ਇਕ ਪੱਟੀ ਫ਼ਰਸ਼ 'ਤੇ ਬਣੀ ਹੋਈ ਹੈ। ਹਾਜੀਆਂ ਵਲੋਂ ਇਸ ਪੱਟੀ 'ਤੇ ਖੜ੍ਹ ਕੇ ਖ਼ਾਨਾ-ਕਾਅਬਾ ਦੇ ਸੱਤ ਚੱਕਰਾਂ ਦੀ ਨੀਯਤ ਕੀਤੀ ਜਾਂਦੀ ਹੈ।
'ਐ ਅੱਲਾਹ! ਮੈਂ ਤੇਰੇ ਘਰ ਦੇ ਤਵਾਫ਼ ਦੇ ਸੱਤ ਚੱਕਰਾਂ ਦੀ ਨੀਯਤ ਕਰਦਾ ਹਾਂ, ਮੇਰੇ ਲਈ ਅਸਾਨ ਫ਼ਰਮਾ ਅਤੇ ਕਬੂਲ ਫ਼ਰਮਾ।' ਇਸ ਪਿੱਛੋਂ ਬਿਸਮਿੱਲਾਹੀ ਅੱਲਾਹੂ ਅਕਬਰ' (ਸ਼ੁਰੂ ਅੱਲਾਹ ਦੇ ਨਾਂਅ ਨਾਲ ਜੋ ਸਭ ਤੋਂ ਵੱਡਾ ਹੈ) ਕਹਿ ਕੇ ਸਿੱਧੇ ਹੱਥ ਪੱਥਰ ਭਾਵ ਹਜਰ-ਏ-ਅਸਵਦ ਵੱਲ ਚੁੱਕ ਕੇ ਚੁੰਮ ਲਏ ਜਾਂਦੇ ਹਨ ਅਤੇ ਤੀਸਰਾ ਕਲਮਾ ਪੜ੍ਹ ਕੇ ਤਵਾਫ਼ ਸ਼ੁਰੂ ਕਰ ਦਿੱਤਾ ਜਾਂਦਾ ਹੈ। ਭਾਵੇਂ ਤਵਾਫ਼ ਸਾਰੇ ਧਰਮਾਂ ਵਿਚ ਕਿਸੇ ਨਾ ਕਿਸੇ ਰੂਪ ਵਿਚ ਕੀਤਾ ਜਾਂਦਾ ਹੈ ਪਰ ਇੱਥੇ ਇਹ (ਪਰਿਕਰਮਾ) ਤਵਾਫ਼ ਕਰਦਿਆਂ ਦਿਲ ਵਾਲੀ ਸਾਈਡ ਅਰਥਾਤ ਖੱਬਾ ਪਾਸਾ, ਖ਼ਾਨਾ-ਕਾਅਬਾ ਵੱਲ ਰਹਿਣਾ ਜ਼ਰੂਰੀ ਹੈ। ਰੁਕਨ-ਏ-ਯਮਾਨੀ ਕੋਲ ਜਾ ਕੇ ਇਹ ਦੁਆ ਪੜ੍ਹੀ ਜਾਂਦੀ ਹੈ : 'ਰੱਬਾ-ਨਾ-ਆਤਿ-ਨਾ ਫ਼ਿੱਦੁਨੀਆ ਹਾਸਾ-ਨਾ ਤੰਵ ਵ ਫ਼ਿਲ ਆਖ਼ਿਰਾਤੀ-ਹਾਸਾਨਾਤੰਵ ਵਕਿਨਾ ਅਜ਼ਾਬੰਨਾਰ, ਯਾ ਅਜ਼ੀਜ਼ੋ ਯਾ ਗ਼ੱਫ਼ਾਰ ਯਾ ਰੱਬ-ਇਲ ਆਲਾਮੀਨ। ਆਦਮੀਆਂ ਨੂੰ ਪਹਿਲੇ ਤਿੰਨ ਚੱਕਰ ਕੁਝ ਤੇਜ਼ੀ ਨਾਲ ਚੱਲ ਕੇ ਲਾਉਣੇ ਪੈਂਦੇ ਹਨ, ਜਿਸ ਨੂੰ ਰਮਲ ਆਖਦੇ ਹਨ।
ਹੱਜ ਦੇ ਫ਼ਰਜ਼ ਇਸ ਪ੍ਰਕਾਰ ਹਨ : ਦਿਲੋਂ ਨੀਯਤ ਕਰਕੇ ਤਲਬੀਆ (ਲੱਬੈਕ) ਅੰਤ ਤੱਕ ਪੜ੍ਹਨਾ, ਅਹਿਰਾਮ ਪਹਿਨਣਾ, ਨੌਂ ਜ਼ਿਲਹਿੱਜਾ ਨੂੰ ਸੂਰਜ ਢਲਣ (ਦੁਪਹਿਰ ਤੋਂ ਬਾਅਦ) ਅਰਫ਼ਾਤ 'ਚ ਠਹਿਰਨਾ, ਤਵਾਫ਼-ਏ-ਜ਼ਿਆਰਤ, ਮੁਜ਼ਦਲਿਫ਼ਾ ਵਿਖੇ ਠਹਿਰਨਾ, ਸਫ਼ਾ ਮਰਵ੍ਹਾ ਦਰਮਿਆਨ ਸਈ ਕਰਨਾ, ਕੰਕਰੀਆਂ ਮਾਰਨੀਆਂ, ਕੁਰਬਾਨੀ ਕਰਨਾ, ਸਿਰ ਦੇ ਵਾਲ ਕਟਵਾਉਣਾ ਜਾਂ ਮੁੰਨਵਾਉਣਾ, ਤਵਾਫ਼-ਏ-ਵਿਦਾ ਕਰਨਾ।
ਤਵਾਫ਼ ਤੋਂ ਬਾਅਦ ਸਈ (ਭਾਵ ਸਫ਼ਾ ਮਰਵ੍ਹਾ ਪਹਾੜੀਆਂ ਵਿਚਕਾਰ ਸੱਤ ਚੱਕਰ ਲਾਉਣਾ) ਕੀਤੀ ਜਾਂਦੀ ਹੈ, ਜਿਸ ਦੀ ਨੀਯਤ ਇਸ ਤਰ੍ਹਾਂ ਕੀਤੀ ਜਾਂਦੀ ਹੈ : ਐ ਅੱਲਾਹ! ਮੈਂ ਆਪ ਦੀ ਖ਼ੁਸ਼ੀ ਦੇ ਲਈ ਸਫ਼ਾ ਮਰਵ੍ਹਾ ਦੇ ਵਿਚਕਾਰ ਸਈ ਦੇ ਸੱਤ ਚੱਕਰਾਂ ਦੀ ਨੀਯਤ ਕਰਦਾ ਹਾਂ, ਇਸ ਨੂੰ ਮੇਰੇ ਲਈ ਆਸਾਨ ਫ਼ਰਮਾਉਣਾ ਅਤੇ ਕਬੂਲ ਫ਼ਰਮਾਉਣਾ। ਸਫ਼ਾ ਪਹਾੜੀ 'ਤੇ ਚੜ੍ਹ ਕੇ ਖ਼ਾਨਾ-ਕਾਅਬਾ ਵੱਲ ਨੂੰ ਮੂੰਹ ਕਰਕੇ ਉਪਰੋਕਤ ਨੀਯਤ ਕੀਤੀ ਜਾਂਦੀ ਹੈ। ਦਰੂਦ ਸ਼ਰੀਫ਼ ਪੜ੍ਹ ਕੇ ਖੜ੍ਹੇ-ਖੜ੍ਹੇ ਹੀ ਦੁਆ ਕੀਤੀ ਜਾਂਦੀ ਹੈ। ਸਫ਼ਾ ਤੋਂ ਮਰਵ੍ਹਾ ਰੱਬ ਦਾ ਜ਼ਿਕਰ ਕਰਦਿਆਂ ਚਲਿਆ ਜਾਂਦਾ ਹੈ। ਜਦੋਂ ਹਰੀਆਂ ਲਾਈਟਾਂ ਵਾਲੇ ਥਮਲੇ ਆ ਜਾਂਦੇ ਹਨ ਤਾਂ ਆਦਮੀ ਇਨ੍ਹਾਂ ਵਿਚਕਾਰ ਕੁਝ ਤੇਜ਼ੀ ਨਾਲ ਦੌੜਦੇ ਹੋਏ ਗੁਜ਼ਰਦੇ ਹਨ। ਇਨ੍ਹਾਂ ਥਮਲਿਆਂ ਵਿਚਕਾਰ ਇਹ ਦੁਆ ਪੜ੍ਹੀ ਜਾਂਦੀ ਹੈ : ਐ ਅੱਲਾਹ! ਮੇਰੇ ਗੁਨਾਹਾਂ ਨੂੰ ਮੁਆਫ਼ ਫ਼ਰਮਾ, ਰਹਿਮ ਫ਼ਰਮਾ, ਤੂੰ ਬਹੁਤ ਹੀ ਇੱਜ਼ਤ ਵਾਲਾ ਤੇ ਕਰਮ ਫ਼ਰਮਾਉਣ ਵਾਲਾ ਹੈ।
ਜ਼ਿਕਰ ਕਰਦਿਆਂ ਮਰਵ੍ਹਾ ਪਹਾੜੀ 'ਤੇ ਪਹੁੰਚ ਕੇ ਤਿੰਨ ਵਾਰੀ ਅੱਲਾਹੁ ਅਕਬਰ (ਐ ਅੱਲਾਹ! ਤੂੰ ਸਭ ਤੋਂ ਵੱਡਾ ਹੈ) ਪੜ੍ਹਿਆ ਜਾਂਦਾ ਹੈ। ਚੌਥਾ ਕਲਮਾ ਅਤੇ ਦਰੂਦ ਸ਼ਰੀਫ਼ ਪੜ੍ਹ ਕੇ ਦੁਆ ਮੰਗੀ ਜਾਂਦੀ ਹੈ। ਇਸ ਤਰ੍ਹਾਂ ਮਰਵ੍ਹਾ ਤੋਂ ਸਫ਼ਾ ਵੱਲ ਚਲਿਆ ਜਾਂਦਾ ਹੈ। ਇੰਜ ਕਰਦਿਆਂ ਸੱਤਵਾਂ ਚੱਕਰ ਮਰਵ੍ਹਾ 'ਤੇ ਆ ਕੇ ਪੂਰਾ ਹੋ ਜਾਂਦਾ ਹੈ। ਦੁਆ ਮੰਗਣ ਤੋਂ ਬਾਅਦ ਸਈ ਮੁਕੰਮਲ ਹੋ ਜਾਂਦੀ ਹੈ। ਸਈ ਪਿੱਛੋਂ ਅੱਠ ਜ਼ਿਲਹਿੱਜਾ ਨੂੰ ਸਾਰੇ ਹਾਜੀ ਮਿਨਾ ਦੇ ਖੁੱਲ੍ਹੇ-ਡੁੱਲ੍ਹੇ ਟੈਂਟਾਂ ਦੇ ਮੈਦਾਨ 'ਚ ਚਲੇ ਜਾਂਦੇ ਹਨ। ਨੌ ਜ਼ਿਲਹਿੱਜਾ ਨੂੰ ਸਾਰੇ ਹਾਜੀ ਵਕੂਫ਼-ਏ-ਅਰਫ਼ਾਤ ਲਈ ਅਰਫ਼ਾਤ ਦੇ ਮੈਦਾਨ ਵੱਲ ਨੂੰ ਚੱਲ ਪੈਂਦੇ ਹਨ। ਫ਼ਜਰ ਦੀ ਨਮਾਜ਼ ਪੜ੍ਹ ਕੇ ਲੋਕ ਦੁਆ ਇਸਤਗ਼ਫ਼ਾਰ 'ਚ ਮਸ਼ਰੂਫ਼ ਰਹਿੰਦੇ ਹਨ। ਇਹ ਹੱਜ ਦਾ ਖ਼ਾਸ ਦਿਨ ਹੁੰਦਾ ਹੈ।
ਦਸ ਜ਼ਿਲਹਿੱਜਾ ਨੂੰ ਮਿਨਾ ਪਹੁੰਚ ਕੇ ਪਹਿਲਾਂ ਵੱਡੇ ਸ਼ੈਤਾਨ ਦੇ ਕੰਕਰੀਆਂ ਮਾਰੀਆਂ ਜਾਂਦੀਆਂ ਹਨ। ਇਸ ਪਿੱਛੋਂ ਕੁਰਬਾਨੀ ਕੀਤੀ ਜਾਂਦੀ ਹੈ। ਵਾਲ ਕਟਵਾ ਜਾਂ ਮੁੰਨਵਾ ਲਏ ਜਾਂਦੇ ਹਨ। ਔਰਤਾਂ (ਸਿਰਫ਼ ਇਕ ਉਂਗਲੀ ਦੀ ਮੋਟਾਈ ਬਰਾਬਰ) ਸਿਰ ਦੇ ਕਿਸੇ ਹਿੱਸੇ 'ਚੋਂ ਆਪ ਜਾਂ ਕਿਸੇ ਹੋਰ ਔਰਤ ਤੋਂ ਵਾਲ ਕਟਵਾ ਲੈਂਦੀਆਂ ਹਨ। ਇਸ ਉਪਰੰਤ ਨਹਾ ਕੇ ਆਪਣੇ ਸੀਤੇ ਹੋਏ ਕੱਪੜੇ ਪਹਿਨ ਲਏ ਜਾਂਦੇ ਹਨ।
ਇਸੇ ਸ਼ਾਮ ਮੱਕਾ ਸ਼ਰੀਫ਼ ਪਹੁੰਚ ਕੇ ਤਵਾਫ਼-ਏ-ਜ਼ਿਆਰਤ ਕੀਤਾ ਜਾਂਦਾ ਹੈ। ਇਸ ਦਿਨ ਸਮਾਂ ਨਾ ਮਿਲੇ ਤਾਂ ਅਗਲੀ ਸਵੇਰ ਭਾਵ ਗਿਆਰਾਂ ਜ਼ਿਲਹਿੱਜਾ ਨੂੰ ਜਾਇਆ ਜਾ ਸਕਦਾ ਹੈ। ਤਵਾਫ਼ ਅਤੇ ਸਈ ਕਰਕੇ ਫ਼ਿਰ ਮਿਨਾ 'ਚ ਆ ਕੇ ਦੁਪਹਿਰ ਤੋਂ ਬਾਅਦ ਤਿੰਨ ਛੋਟੇ, ਮੰਝਲੇ ਅਤੇ ਵੱਡੇ ਸ਼ੈਤਾਨਾਂ ਦੇ ਕੰਕਰੀਆਂ ਮਾਰੀਆਂ ਜਾਂਦੀਆਂ ਹਨ ਤੇ ਫ਼ਿਰ ਰਾਤ ਇਥੇ ਮਿਨਾ 'ਚ ਹੀ ਗੁਜ਼ਾਰੀ ਜਾਂਦੀ ਹੈ। ਬਾਰ੍ਹਾਂ ਜ਼ਿਲਹਿੱਜਾ ਨੂੰ ਦੁਪਹਿਰ ਤੋਂ ਬਾਅਦ ਤਿੰਨੇ ਸ਼ੈਤਾਨਾਂ ਦੇ ਪਹਿਲੇ ਦਿਨ ਵਾਂਗ ਤਰਤੀਬਵਾਰ ਸੱਤ-ਸੱਤ ਕੰਕਰੀਆਂ ਮਾਰ ਕੇ ਮੱਕਾ ਸ਼ਰੀਫ਼ ਵੱਲ ਨੂੰ ਮੋੜਾ ਪਾ ਲਿਆ ਜਾਂਦਾ ਹੈ। ਇਸ ਰਸਮ ਉਪਰੰਤ ਹੱਜ ਦਾ ਫ਼ਰਜ਼ ਪੂਰਾ ਹੋ ਜਾਂਦਾ ਹੈ।
ਮਦੀਨਾ ਸ਼ਰੀਫ਼ ਜਾਣ ਤੋਂ ਪਹਿਲਾਂ ਤਵਾਫ਼-ਏ-ਵਿਦਾ ਕੀਤਾ ਜਾਂਦਾ ਹੈ। ਬਸ ਇਹ ਖ਼ਾਨਾ-ਕਾਅਬਾ 'ਚ ਇਸ ਸਫ਼ਰ ਦੀਆਂ ਆਖ਼ਰੀ ਪੈੜਾਂ ਹੁੰਦੀਆਂ ਹਨ, ਆਖਰੀ ਦੀਦਾਰ ਹੁੰਦਾ ਹੈ। ਇਸ ਪਿੱਛੋਂ ਹਾਜੀਆਂ ਨੂੰ ਮਦੀਨਾ ਸ਼ਰੀਫ਼ ਪਹੁੰਚਾ ਦਿੱਤਾ ਜਾਂਦਾ ਹੈ। ਮਦੀਨਾ ਪਹੁੰਚਦਿਆਂ ਰਸਤੇ 'ਚ ਥਾਂ-ਥਾਂ ਹਾਜੀਆਂ ਨੂੰ ਤੋਹਫ਼ੇ-ਸੌਗ਼ਾਤਾਂ ਦੇ ਕੇ ਨਿੱਘਾ ਸਵਾਗਤ ਕੀਤਾ ਜਾਂਦਾ ਹੈ। ਮਦੀਨੇ ਪਹੁੰਚ ਕੇ ਸਭ ਤੋਂ ਪਹਿਲਾਂ ਮਸਜਿਦ-ਏ-ਨਬਵੀ ਵਿਖੇ ਜਾਇਆ ਜਾਂਦਾ ਹੈ। ਨਮਾਜ਼ ਦਾ ਸਮਾਂ ਹੋਵੇ ਤਾਂ ਨਮਾਜ਼ ਪੜ੍ਹ ਲਈ ਜਾਂਦੀ ਹੈ ਵਰਨਾ ਸ਼ੁਕਰਾਨੇ ਵਜੋਂ ਦੋ ਨਫ਼ਲ ਪੜ੍ਹ ਲਏ ਜਾਂਦੇ ਹਨ। ਇਸ ਪਿੱਛੋਂ ਹਜ਼ਰਤ ਮੁਹੰਮਦ (ਸ.) ਦੇ ਰੋਜ਼ੇ 'ਤੇ ਜਾ ਕੇ ਦੁਆ ਅਤੇ ਸਲਾਮ ਆਖਿਆ ਜਾਂਦਾ ਹੈ, ਜੋ ਇਸ ਪ੍ਰਕਾਰ ਹੈ :
ਅੱਸਲਾਤੂ ਵੱਸਲਾਮੁ ਅਲੈਕਾ ਯਾ ਰਸੂਲ ਅੱਲਾਹ
ਅੱਸਲਾਤੂ ਵੱਸਲਾਮੁ ਅਲੈਕਾ ਯਾ ਨਬੀ ਅੱਲਾਹ।
ਅੱਸਲਾਤੂ ਵੱਸਲਾਮੁ ਅਲੈਕਾ ਯਾ ਹਬੀਬ ਅੱਲਾਹ
(ਅਰਥਾਤ ਸਲਾਮ ਅਤੇ ਦਰੂਦ ਹੋਵੇ ਅੱਲਾਹ ਦੇ ਰਸੂਲ 'ਤੇ, ਸਲਾਮ ਅਤੇ ਦਰੂਦ ਹੋਵੇ ਅੱਲਾਹ ਦੇ ਨਬੀ 'ਤੇ, ਸਲਾਮ ਅਤੇ ਦਰੂਦ ਹੋਵੇ ਅੱਲਾਹ ਦੇ ਪਿਆਰੇ ਦੋਸਤ 'ਤੇ)
ਅੰਤ ਵਿਚ ਇਹੀ ਕਿਹਾ ਜਾ ਸਕਦਾ ਹੈ ਕਿ ਹੱਜ ਮੱਕਾ ਵਿਖੇ ਹੋਣ ਵਾਲਾ ਦੁਨੀਆ ਦਾ ਸਭ ਤੋਂ ਵੱਡਾ ਧਾਰਮਿਕ ਇਕੱਠ ਹੁੰਦਾ ਹੈ। ਦੁਨੀਆ ਭਰ ਦੇ ਇਸ ਵਿਸ਼ਾਲ ਇਕੱਠ 'ਚ ਵੱਖ-ਵੱਖ ਦੇਸ਼ਾਂ ਨਾਲ ਸਬੰਧਤ ਲੋਕ ਹੁੰਦੇ ਹਨ। ਇਨ੍ਹਾਂ ਹਾਜੀਆਂ ਦੀਆਂ ਬੋਲੀਆਂ ਵੱਖਰੀਆਂ, ਅੰਦਾਜ਼ ਵੱਖਰੇ, ਮਿਜਾਜ਼ ਵੱਖਰੇ, ਲਿਬਾਸ ਵੱਖਰੇ, ਚਿਹਰੇ ਵੱਖਰੇ-ਵੱਖਰੇ ਹੋਣ ਦੇ ਬਾਵਜੂਦ ਕੋਈ ਭੇਦ-ਭਾਵ ਮਹਿਸੂਸ ਨਹੀਂ ਹੁੰਦਾ ਅਤੇ ਹਰ ਵਰਗ ਤੇ ਹਰ ਨਸਲ ਦੇ ਬੰਦੇ ਇਕ-ਦੂਜੇ ਨੂੰ ਮਿਲ ਕੇ ਆਪਸੀ ਪਿਆਰ-ਮੁਹੱਬਤ ਦੀਆਂ ਤੰਦਾਂ ਨੂੰ ਹੋਰ ਮਜ਼ਬੂਤ ਕਰਦੇ ਹਨ।


-ਫ਼ਾਰਸੀ, ਉਰਦੂ ਅਤੇ ਅਰਬੀ ਵਿਭਾਗ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਮੋਬਾ: 98149-60259

ਪੰਜਾਬੀ ਸੱਭਿਆਚਾਰ ਦਾ ਹਿੱਸਾ ਗੋਰਖ ਨਾਥ ਅਤੇ ਟਿੱਲਾ ਜੋਗੀਆਂ

ਗੋਰਖ ਨਾਥ ਦਾ ਨਾਂਅ ਪੰਜਾਬ ਦੀਆਂ ਲੋਕ ਕਥਾਵਾਂ ਵਿਚ ਵਾਰ-ਵਾਰ ਆਉਂਦਾ ਹੈ। ਉਸ ਨੂੰ ਅਲੌਕਿਕ ਸ਼ਕਤੀਆਂ ਵਾਲਾ ਤੇ ਰਿੱਧੀਆਂ-ਸਿੱਧੀਆਂ ਦਾ ਮਾਲਕ ਦਰਸਾਇਆ ਗਿਆ ਹੈ। ਉਸ ਦਾ ਵੇਰਵਾ ਹੀਰ-ਰਾਂਝਾ ਅਤੇ ਪੂਰਨ ਭਗਤ ਦੇ ਕਿੱਸਿਆਂ ਵਿਚ ਵੀ ਆਉਂਦਾ ਹੈ। ਪਰ ਇਹ ਸੰਭਵ ਨਹੀਂ, ...

ਪੂਰੀ ਖ਼ਬਰ »

ਬਰਸੀ 'ਤੇ ਵਿਸ਼ੇਸ਼

ਸਿੱਖ ਪੰਥ ਦੇ ਅਨਮੋਲ ਹੀਰੇ ਸਿੰਘ ਸਾਹਿਬ ਗਿਆਨੀ ਮੱਲ ਸਿੰਘ

ਇਕ ਧਾਰਮਿਕ ਸ਼ਖ਼ਸੀਅਤ ਦਾ ਕਿਸੇ ਸੰਸਥਾ ਵਿਚ ਆਪਣਾ ਵਿਸ਼ੇਸ਼ ਪ੍ਰਭਾਵ ਹੁੰਦਾ ਹੈ, ਜੋ ਕਿ ਉਨ੍ਹਾਂ ਸੇਵਾ ਸਿਮਰਨ, ਤਿਆਗ, ਪਰਉਪਕਾਰ ਅਤੇ ਨਿਰਵਿਵਾਦ ਰਹਿ ਕੇ ਆਪਣੇ ਜੀਵਨ ਕਾਲ ਵਿਚ ਕਮਾਇਆ ਹੁੰਦਾ ਹੈ। ਅਜਿਹੀ ਜੀਵਨ ਸ਼ੈਲੀ ਦੇ ਮਾਲਕ ਸਨ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਸ੍ਰੀ ...

ਪੂਰੀ ਖ਼ਬਰ »

ਪੰਜਾਬ 'ਤੇ ਮੁਸਲਿਮ ਹਕੂਮਤ ਨਹੀਂ ਚਾਹੁੰਦੇ ਸਨ ਅੰਗਰੇਜ਼

ਦੱਖਣ ਦੀ ਸਰਹੱਦ ਵੱਲ ਹੋਇਆ ਇਕ ਹੋਰ ਵਾਕਿਆ ਦਰਬਾਰ ਦੇ ਸਾਹਮਣੇ ਅੰਗਰੇਜ਼ਾਂ ਦੀ ਨੀਤੀ ਬਾਰੇ ਸ਼ੰਕੇ ਪੈਦਾ ਕਰਦਾ ਸੀ। ਦਰਬਾਰ ਦੇ ਘੋੜਸਵਾਰਾਂ ਦਾ ਇਕ ਗਰੁੱਪ ਸਿੰਧ ਦੇ ਇਲਾਕੇ ਵਿਚ ਕੁਝ ਹਮਲਾਵਰਾਂ ਦਾ ਪਿੱਛਾ ਕਰਦਾ ਸਿੰਧ ਤੇ ਪੰਜਾਬ ਦੇ ਵਿਚਕਾਰ ਦੇ ਇਕ ਇਲਾਕੇ ਵਿਚ ...

ਪੂਰੀ ਖ਼ਬਰ »

ਮੁਗ਼ਲੀਆ ਦੌਰ 'ਚ ਸ਼ੁਰੂ ਹੋਈ ਮੁਰਗਾ ਬਣਾਉਣ ਦੀ ਸਜ਼ਾ

(ਲੜੀ ਜੋੜਨ ਲਈ ਪਿਛਲੇ ਮੰਗਲਵਾਰ ਦਾ ਧਰਮ ਤੇ ਵਿਰਸਾ ਅੰਕ ਦੇਖੋ) ਪਰ ਹੁਣ ਆਪਣੇ ਹੱਕਾਂ ਨੂੰ ਲੈ ਕੇ ਲੋਕਾਂ ਵਿਚ ਆਈ ਜਾਗ੍ਰਿਤੀ ਨੂੰ ਵੇਖਦਿਆਂ ਤੇ ਸਮਝਦਿਆਂ ਪੁਲਿਸ ਨੇ ਜਨਤਕ ਤੌਰ 'ਤੇ 'ਮੁਰਗਾ ਬਣਾਉਣ' ਦੀਆਂ ਕਾਰਵਾਈਆਂ ਬੰਦ ਕਰ ਦਿੱਤੀਆਂ ਹਨ। ਹਾਲਾਂਕਿ ਇਸ ਦੇ ...

ਪੂਰੀ ਖ਼ਬਰ »

ਸੁਤੰਤਰਤਾ ਸੰਗਰਾਮ ਦਾ ਅਣਗੌਲਿਆ ਨਾਇਕ

ਜ਼ੈਲਦਾਰ ਰਣਜੋਧ ਸਿੰਘ ਰੰਗੜ ਨੰਗਲ

ਬ੍ਰਿਟਿਸ਼ ਸਾਮਰਾਜ ਦੀ ਦੋ ਸੌ ਸਾਲਾਂ ਦੀ ਗੁਲਾਮੀ ਤੋਂ ਭਾਰਤ ਮਾਤਾ ਨੂੰ ਆਜ਼ਾਦ ਕਰਵਾਉਣ ਲਈ ਪੰਜਾਬੀਆਂ ਦੀਆਂ ਕੁਰਬਾਨੀਆਂ ਕਾਬਲ-ਏ ਤਾਰੀਫ਼ ਹਨ। ਉਨ੍ਹਾਂ ਆਜ਼ਾਦੀ ਘੁਲਾਟੀਆਂ ਅਤੇ ਸਤੁੰਤਰਤਾ ਸੰਗਰਾਮੀਆਂ ਦੀਆਂ ਕੁਰਬਾਨੀਆਂ ਅਤੇ ਕਾਰਨਾਮਿਆਂ ਦੇ ਸੋਹਲੇ ਅੱਜ ਵੀ ਗਾਏ ...

ਪੂਰੀ ਖ਼ਬਰ »

'ਪੰਜਾਬ ਮੇਂ ਉਰਦੂ' ਤੇ ਸੂਫ਼ੀ ਪ੍ਰਸੰਗ

(ਲੜੀ ਜੋੜਨ ਲਈ ਪਿਛਲੇ ਮੰਗਲਵਾਰ ਦਾ ਧਰਮ ਤੇ ਵਿਰਸਾ ਅੰਕ ਦੇਖੋ) ਸਾਡੀ ਅੱਜ ਦੀ ਚਰਚਾ ਵਿਚ 'ਪੰਜਾਬ ਮੇਂ ਉਰਦੂ' ਇਸ ਲਈ ਮਹੱਤਵਪੂਰਨ ਹੈ ਕਿ ਆਪਣੇ ਵਲੋਂ ਤਾਂ ਸ਼ੀਰਾਨੀ ਨੇ ਪੰਜਾਬ ਦੇ ਉਰਦੂ ਸ਼ਾਇਰਾਂ ਦਾ ਇਸ ਵਿਚ ਤਜ਼ਕਰਾ ਪੇਸ਼ ਕੀਤਾ ਹੈ, ਪਰ ਇਤਫਾਕ ਦੀ ਗੱਲ ਇਹ ਹੈ ਕਿ ਚਰਚਿਤ ...

ਪੂਰੀ ਖ਼ਬਰ »

ਸ਼ਬਦ ਵਿਚਾਰ

ਸੁਣਿ ਮਨ ਭੂਲੇ ਬਾਵਰੇ ਗੁਰ ਕੀ ਚਰਣੀ ਲਾਗੁ॥

ਸਿਰੀਰਾਗੁ ਮਹਲਾ ੧ ਸੁਣਿ ਮਨ ਭੂਲੇ ਬਾਵਰੇ ਗੁਰ ਕੀ ਚਰਣੀ ਲਾਗੁ॥ ਹਰਿ ਜਪਿ ਨਾਮੁ ਧਿਆਇ ਤੂ ਜਮੁ ਡਰਪੈ ਦੁਖ ਭਾਗੁ॥ ਦੂਖੁ ਘਣੋ ਦੋਹਾਗਣੀ ਕਿਉ ਥਿਰੁ ਰਹੈ ਸੁਹਾਗੁ॥ ੧॥ ਭਾਈ ਰੇ ਅਵਰੁ ਨਾਹੀ ਮੈ ਥਾਉ॥ ਮੈ ਧਨੁ ਨਾਮੁ ਨਿਧਾਨੁ ਹੈ ਗੁਰਿ ਦੀਆ ਬਲਿ ਜਾਉ॥ ੧॥ ...

ਪੂਰੀ ਖ਼ਬਰ »

ਪ੍ਰੇਰਨਾ-ਸਰੋਤ

ਕਿਸਮਤ ਤੇ ਜੋਤਿਸ਼ ਮੂਰਖਾਂ ਦਾ ਵਿਸ਼ਵਾਸ ਹੈ

ਸਵਾਮੀ ਵਿਵੇਕਾਨੰਦ ਇਕ ਸੰਸਕ੍ਰਿਤ ਦੀ ਅਖਾਣ ਦਾ ਹਵਾਲਾ ਦਿੰਦੇ ਹੋਏ ਕਹਿੰਦੇ ਹਨ ਕਿ ਜੋ ਕਹਿੰਦਾ ਹੈ ਇਹ ਸਭ ਕਿਸਮਤ ਹੈ, ਉਹ ਡਰਪੋਕ ਅਤੇ ਮੂਰਖ ਹੈ। ਜੋ ਕਿਸਮਤ ਦੀ ਗੱਲ ਕਰਦਾ ਹੈ, ਉਹ ਸਮਝੋ ਬੁੱਢਾ ਹੋ ਰਿਹਾ ਹੈ। ਨੌਜਵਾਨ ਨਾ ਤਾਂ ਕਿਸਮਤ ਤੇ ਨਾ ਹੀ ਜੋਤਿਸ਼ ਵਿਚ ਵਿਸ਼ਵਾਸ ...

ਪੂਰੀ ਖ਼ਬਰ »

ਸ਼ਿਵ ਜੀ ਦਾ ਪੁਰਾਤਨ ਮੰਦਰ ਕਸੇਲ (ਤਰਨ ਤਾਰਨ)

ਪੂਰੇ ਦੇਸ਼ ਵਿਚ ਸ਼ਿਵ ਜੀ ਦੇ ਚਾਰ ਮੰਦਰ ਆਪਣੇ-ਆਪ ਵਿਚ ਸ਼ਰਧਾ ਦਾ ਪ੍ਰਤੀਕ ਹਨ। ਕਾਂਸ਼ੀ, ਕਾਬਾ, ਕਲਾਨੌਰ ਤੋਂ ਇਲਾਵਾ ਪਿੰਡ ਕਸੇਲ ਵਿਚ ਇਹ ਮੰਦਰ ਮੌਜੂਦ ਹੈ, ਜੋ ਕਸਬਾ ਝਬਾਲ (ਤਰਨ ਤਾਰਨ) ਤੋਂ 9-10 ਕਿਲੋਮੀਟਰ 'ਤੇ ਸਥਿਤ ਹੈ। ਕਰੀਬ 2 ਹਜ਼ਾਰ 50 ਸਾਲ ਪਹਿਲਾਂ ਮਹਾਰਾਜਾ ...

ਪੂਰੀ ਖ਼ਬਰ »

ਬਰਸੀ 'ਤੇ ਵਿਸ਼ੇਸ਼

ਢਾਡੀ ਜਗਤ ਦਾ ਥੰਮ੍ਹ ਸੀ ਢਾਡੀ ਅਮਰ ਸਿੰਘ ਸ਼ੌਂਕੀ

ਜੇਕਰ ਢਾਡੀ ਜਗਤ ਦੀ ਗੱਲ ਕੀਤੀ ਜਾਵੇ ਤਾਂ ਕੁਝ ਨਾਂਅ ਬੜੇ ਅਦਬ ਅਤੇ ਸਤਿਕਾਰਤ ਹਨ। ਉਨ੍ਹਾਂ ਵਿਚੋਂ ਇਕ ਨਾਂਅ ਅਜਿਹਾ ਹੈ, ਜਿਸ ਨੇ ਆਪਣੀ ਕਲਾ ਦਾ ਲੋਹਾ ਪੂਰੀ ਦੁਨੀਆ ਵਿਚ ਮੰਨਵਾਇਆ। ਉਹ ਨਾਂਅ ਹੈ ਢਾਡੀ ਸਵਰਗੀ ਅਮਰ ਸਿੰਘ ਸ਼ੌਂਕੀ, ਜਿਸ ਨੂੰ ਢਾਡੀ ਜਗਤ ਦਾ ਬਾਦਸ਼ਾਹ ਵੀ ...

ਪੂਰੀ ਖ਼ਬਰ »

ਧਾਰਮਿਕ ਸਾਹਿਤ

ਦਰਸ਼ਨ-ਦੀਦਾਰੇ (ਇਤਿਹਾਸਕ ਗੁਰਦੁਆਰਿਆਂ ਬਾਰੇ ਜਾਣਕਾਰੀ) ਲੇਖਕ : ਪ੍ਰਿੰਸੀਪਲ ਬਹਾਦਰ ਸਿੰਘ ਗੋਸਲ ਪ੍ਰਕਾਸ਼ਕ : ਤਰਲੋਚਨ ਪਬਲਿਸ਼ਰਜ਼, ਚੰਡੀਗੜ੍ਹ। ਕੀਮਤ : 200 ਰੁਪਏ, ਸਫ਼ੇ : 99 ਸੰਪਰਕ : 98764-52223 ਇਹ ਪੁਸਤਕ ਵੱਖ-ਵੱਖ ਗੁਰਦੁਆਰਾ ਸਾਹਿਬਾਨ ਦੇ ਇਤਿਹਾਸ ਨੂੰ ਪਾਠਕਾਂ ਦੇ ...

ਪੂਰੀ ਖ਼ਬਰ »






Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX