ਤਾਜਾ ਖ਼ਬਰਾਂ


ਸਰੀਆ : ਬਾਗ਼ੀਆਂ ਦੇ ਜਵਾਬੀ ਹਮਲੇ 'ਚ ਦਰਜਨਾਂ ਮੌਤਾਂ
. . .  29 minutes ago
ਨਵੀਂ ਦਿੱਲੀ, 22 ਮਈ - ਸੀਰੀਆ 'ਚ ਬਾਗ਼ੀਆਂ ਵੱਲੋਂ ਕੀਤੇ ਗਏ ਜਵਾਬੀ ਹਮਲੇ 'ਚ ਦਰਜਨਾਂ ਲੋਕਾਂ ਦੀ ਮੌਤ ਹੋਣ ਦੀ ਖ਼ਬਰ...
ਸੁਰੱਖਿਆ ਬਲਾਂ ਨੇ 2 ਅੱਤਵਾਦੀ ਕੀਤੇ ਢੇਰ
. . .  31 minutes ago
ਸ੍ਰੀਨਗਰ, 22 ਮਈ - ਜੰਮੂ ਕਸ਼ਮੀਰ ਦੇ ਕੁਲਗਾਮ 'ਚ ਪੈਂਦੇ ਗੋਪਾਲਪੁਰਾ ਵਿਖੇ ਸੁਰੱਖਿਆ ਬਲਾਂ ਨੇ ਮੁੱਠਭੇੜ ਦੌਰਾਨ 2 ਅੱਤਵਾਦੀਆਂ ਨੂੰ ਢੇਰ ਕਰ...
ਨਿਕੋਬਾਰ 'ਚ ਭੂਚਾਲ ਦੇ ਝਟਕੇ ਮਹਿਸੂਸ
. . .  1 minute ago
ਨਵੀਂ ਦਿੱਲੀ, 22 ਮਈ - ਨਿਕੋਬਾਰ ਟਾਪੂ 'ਚ ਬੀਤੀ ਦੇਰ ਰਾਤ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਰਿਕਟਰ ਪੈਮਾਨੇ 'ਤੇ ਭੂਚਾਲ ਦੀ ਤੀਬਰਤਾ...
ਇਸਰੋ ਵੱਲੋਂ ਭਾਰਤੀ ਪ੍ਰਿਥਵੀ ਨਿਗਰਾਨੀ ਉਪਗ੍ਰਹਿ ਸਫਲਤਾਪੂਰਵਕ ਲਾਂਚ
. . .  about 1 hour ago
ਸ੍ਰੀਹਰੀਕੋਟਾ, 22 ਮਈ - ਇਸਰੋ ਵੱਲੋਂ ਅੱਜ ਸਤੀਸ਼ ਧਵਨ ਸਪੇਸ ਸੈਂਟਰ ਸ੍ਰੀਹਰੀਕੋਟਾ ਤੋਂ ਭਾਰਤੀ ਪ੍ਰਿਥਵੀ ਨਿਗਰਾਨੀ ਉਪਗ੍ਰਹਿ ਆਰ.ਆਈ ਸੈੱਟ 2-ਬੀ ਸਫਲਤਾਪੂਰਵਕ ਲਾਂਚ ਕੀਤਾ...
ਪਿੰਡ ਸ਼ਹੂਰਾਂ 'ਚ ਵੋਟਾਂ ਪਾਉਣ ਦਾ ਕੰਮ ਸ਼ੁਰੂ
. . .  about 1 hour ago
ਬੱਚੀਵਿੰਡ, 22 ਮਈ (ਬਲਦੇਵ ਸਿੰਘ ਕੰਬੋ) - ਪਿੰਡ ਸ਼ਹੂਰਾ ਵਿਖੇ 19 ਮਈ ਨੂੰ ਲੋਕ ਸਭਾ ਚੋਣ ਰੱਦ ਹੋਣ ਤੋਂ ਬਾਅਦ ਅੱਜ ਭਾਰੀ ਸੁਰੱਖਿਆ ਪ੍ਰਬੰਧਾਂ ਹੇਠ ਵੋਟਾਂ ਪਾਉਣ ਦਾ ਕੰਮ ਸਵੇਰੇ 7 ਵਜੇ...
ਮੁੰਬਈ : ਪੱਛਮੀ ਰੇਲਵੇ ਲਾਈਨ 'ਤੇ ਸਿਗਨਲ ਫ਼ੇਲ੍ਹ
. . .  about 1 hour ago
ਮੁੰਬਈ, 22 ਮਈ - ਗੋਰੇਗਾਂਵ-ਜੋਗੇਸ਼ਵਰੀ ਸਟੇਸ਼ਨ ਵਿਚਕਾਰ ਸਿਗਨਲ ਫ਼ੇਲ੍ਹ ਹੋਣ ਕਾਰਨ ਲੋਕਲ ਟਰੇਨ ਕਾਫੀ ਦੇਰ ਰੁਕੀ ਰਹੀ, ਜਿਸ ਕਾਰਨ ਟਰੇਨਾਂ ਦੀ ਆਵਾਜਾਈ ਬੁਰੀ ਤਰਾਂ...
ਅੱਜ ਦਾ ਵਿਚਾਰ
. . .  about 1 hour ago
ਦਰਿਆ ਰਾਵੀ 'ਚ ਨਹਾਉਣ ਗਏ 3 ਨੌਜਵਾਨਾਂ 'ਚੋਂ ਇਕ ਰੁੜ੍ਹਿਆ 2 ਨੂੰ ਪਿੰਡ ਵਾਸੀਆਂ ਬਚਾਇਆ
. . .  1 day ago
ਗੱਗੋਮਾਹਲ/ਰਮਦਾਸ, 21 ਮਈ (ਬਲਵਿੰਦਰ ਸਿੰਘ ਸੰਧੂ/ਜਸਵੰਤ ਸਿੰਘ ਵਾਹਲਾ)-ਸਰਹੱਦੀ ਪਿੰਡ ਦਰੀਆ ਮੂਸਾ ਨਜ਼ਦੀਕ ਦਰਿਆ ਰਾਵੀ 'ਚ ਨਹਾਉਣ ਸਮੇਂ ਇਕ ਨੌਜਵਾਨ ਸੁਖਵਿੰਦਰ ਸਿੰਘ ਪੁੱਤਰ ਕੁਲਦੀਪ...
ਬੱਚੀ ਵਿੰਡ, ਪਿੰਡ ਸ਼ਹੂਰਾ ਵਿਖੇ ਚੋਣ ਰੱਦ ਹੋਣ ਕਰਕੇ ਰਾਜਨੀਤਿਕ ਪਾਰਾ ਮੁੜ ਗਰਮਾਇਆ , ਵੋਟਾਂ ਕੱਲ੍ਹ
. . .  1 day ago
ਦਰਸ਼ਨ ਕਰੋ ਜੀ , ਸ੍ਰੀ ਕਰਤਾਰਪੁਰ ਸਾਹਿਬ ਨਾਰੋਵਾਲ ਪਾਕਿਸਤਾਨ ਤੋ ਭਾਰਤ ਵੱਲ ਬਣਾਏ ਜਾ ਰਹੇ ਲਾਂਘੇ ਦੀਆਂ ਤਾਜ਼ਾ ਤਸਵੀਰਾਂ ਰਾਹੀਂ
. . .  1 day ago
ਦੁਬਈ ਤੋਂ ਪੁੱਜੇ ਦੋ ਸਕੇ ਭਰਾ ਯਾਤਰੀਆਂ ਕੋਲੋਂ ਕਰੀਬ ਸਾਢੇ 11ਲੱਖ ਦਾ ਸੋਨਾ ਬਰਾਮਦ
. . .  1 day ago
ਰਾਜਾਸਾਂਸੀ, 21,(ਹੇਰ/ਹਰਦੀਪ ਸਿੰਘ ਖੀਵਾ) ਅੰਮ੍ਰਿਤਸਰ ਦੇ ਸ੍ਰੀ ਗੁਰੂ ਰਾਮਦਾਸ ਕੌਮਾਂਤਰੀ ਹਵਾਈ ਅੱਡਾ ਰਾਜਾਸਾਂਸੀ ਵਿਖੇ ਅੱਜ ਦੁਬਈ ਤੋਂ ਪੁੱਜੇ ਦੋ ਯਾਤਰੀ (ਸਕੇ ਭਰਾਵਾਂ) ਕੋਲੋਂ ਕਸਟਮ ਅਧਿਕਾਰੀਆਂ ਵੱਲੋਂ ਤਲਾਸ਼ੀ ਦੌਰਾਨ 349 ਗ੍ਰਾਮ ਸੋਨਾ ਬਰਾਮਦ ...
ਦਿਲਜੀਤ ਦੁਸਾਂਝ ਤੇ ਨੀਰੂ ਬਾਜਵਾ ਦੀ ਫ਼ਿਲਮ 'ਛੜਾ' ਦਾ ਟਰੇਲਰ ਰਿਲੀਜ਼
. . .  1 day ago
ਲੁਧਿਆਣਾ, 21 ਮਈ ( ਪੁਨੀਤ ਬਾਵਾ)-ਬਾਲੀਵੁੱਡ ਸਟਾਰ ਤੇ ਗਾਇਕ ਦਿਲਜੀਤ ਦੁਸਾਂਝ ਅਤੇ ਅਦਾਕਾਰਾ ਨੀਰੂ ਬਾਜਵਾ ਦੀ 21 ਜੂਨ ਨੂੰ ਰਿਲੀਜ਼ ਹੋਣ ਵਾਲੀ ਪੰਜਾਬੀ ਫ਼ਿਲਮ ਛੜਾ ਦਾ ਅੱਜ ਟਰੇਲਰ ਰਿਲੀਜ਼ ਕੀਤਾ ਗਿਆ ...
ਦਿੱਲੀ 'ਚ ਕੇਂਦਰੀ ਕੈਬਨਿਟ ਦੀ ਬੈਠਕ ਜਾਰੀ
. . .  1 day ago
ਨਵੀਂ ਦਿੱਲੀ, 21 ਮਈ- ਦਿੱਲੀ 'ਚ ਭਾਜਪਾ ਦੇ ਦਫ਼ਤਰ 'ਚ ਕੇਂਦਰੀ ਕੈਬਨਿਟ ਦੀ ਬੈਠਕ ਚੱਲ ਰਹੀ ਹੈ। ਇਸ ਬੈਠਕ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ...
ਬਾਘਾਪੁਰਾਣਾ : ਪੇਂਡੂ ਮਜ਼ਦੂਰ ਯੂਨੀਅਨ ਅਤੇ ਨੌਜਵਾਨ ਭਾਰਤ ਸਭਾ ਵਲੋਂ ਡੀ. ਐੱਸ. ਪੀ. ਦਫ਼ਤਰ ਦਾ ਘਿਰਾਓ ਜਾਰੀ
. . .  1 day ago
ਬਾਘਾਪੁਰਾਣਾ, 21 ਮਈ (ਬਲਰਾਜ ਸਿੰਗਲਾ)- ਅੱਜ ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਅਤੇ ਨੌਜਵਾਨ ਭਾਰਤ ਸਭਾ ਨੇ ਡੀ. ਐੱਸ. ਪੀ. ਦਫ਼ਤਰ ਬਾਘਾਪੁਰਾਣਾ ਦੇ ਘਿਰਾਓ ਕਰੀਬ ਸਵੇਰੇ 11 ਵਜੇ ਤੋਂ ਸ਼ੁਰੂ ਕੀਤਾ ਹੋਇਆ ਹੈ। ਇਸ ਦੀ ਅਗਵਾਈ ਮੰਗਾ ਸਿੰਘ ਵੈਰਕੋ ਅਤੇ...
ਹਾਈਕੋਰਟ ਦੀ ਧਮਕੀ ਦੇ ਕੇ ਕਿਸਾਨਾਂ 'ਤੇ ਬਿੱਲ ਥੋਪਣਾ ਚਾਹੁੰਦਾ ਹੈ ਬਿਜਲੀ ਵਿਭਾਗ- ਅਜਮੇਰ ਲੱਖੋਵਾਲ
. . .  1 day ago
ਪਟਿਆਲਾ, 21 ਮਈ (ਅਮਨਦੀਪ ਸਿੰਘ)- ਭਾਰਤੀ ਕਿਸਾਨ ਯੂਨੀਅਨ (ਲੱਖੋਵਾਲ) ਦੇ ਪ੍ਰਧਾਨ ਅਜਮੇਰ ਸਿੰਘ ਲੱਖੋਵਾਲ ਨੇ ਅੱਜ ਪ੍ਰੈੱਸ ਕਾਨਫ਼ਰੰਸ ਦੌਰਾਨ ਕਿਹਾ ਕਿ ਬਿਜਲੀ ਵਿਭਾਗ ਕਿਸਾਨਾਂ ਨੂੰ ਬਿਜਲੀ ਦੇ ਬਿੱਲ ਭਰਨ ਲਈ ਆਖਦਾ ਹੈ, ਜਿਸ ਦਾ ਅਸੀਂ ਕਿਸਾਨ ਵਿਰੋਧ...
ਕੇਂਦਰੀ ਕੈਬਨਿਟ ਦੀ ਬੈਠਕ 'ਚ ਸ਼ਾਮਲ ਹੋਣ ਲਈ ਭਾਜਪਾ ਦਫ਼ਤਰ ਪਹੁੰਚੇ ਕਈ ਕੇਂਦਰੀ ਮੰਤਰੀ
. . .  1 day ago
ਈ. ਵੀ. ਐੱਮ. ਨਾਲ ਛੇੜਛਾੜ ਦੀਆਂ ਖ਼ਬਰਾਂ ਨਾਲ ਮੈਂ ਚਿੰਤਾ 'ਚ ਹਾਂ- ਪ੍ਰਣਬ ਮੁਖਰਜੀ
. . .  1 day ago
ਵੀ. ਵੀ. ਪੈਟ ਦੇ ਮੁੱਦੇ 'ਤੇ ਚੋਣ ਕਮਿਸ਼ਨ ਨਾਲ ਮੁਲਾਕਾਤ ਕਰਨ ਪਹੁੰਚੇ ਵਿਰੋਧੀ ਧਿਰ ਦੇ ਨੇਤਾ
. . .  1 day ago
ਸ਼ੋਪੀਆਂ ਦੇ ਜੰਗਲ 'ਚ ਸੁਰੱਖਿਆ ਬਲਾਂ ਅਤੇ ਅੱਤਵਾਦੀਆਂ ਵਿਚਾਲੇ ਮੁਠਭੇੜ
. . .  1 day ago
ਬਾਘਾਪੁਰਾਣਾ ਨੇੜਿਓਂ ਲੁਟੇਰਿਆਂ ਨੇ ਪਿਸਤੌਲ ਦੀ ਨੋਕ 'ਤੇ ਖੋਹੀ ਗੱਡੀ
. . .  1 day ago
ਪੂਰੀ ਤਰ੍ਹਾਂ ਨਾਲ ਸੁਰੱਖਿਅਤ ਹਨ ਈ. ਵੀ. ਐੱਮ.- ਚੋਣ ਕਮਿਸ਼ਨ
. . .  1 day ago
ਪੱਲੇਦਾਰਾਂ ਦੇ ਦੋ ਧੜਿਆਂ 'ਚ ਹੋਈ ਲੜਾਈ, ਕਈ ਜ਼ਖ਼ਮੀ
. . .  1 day ago
ਦਿੱਲੀ 'ਚ ਵਿਰੋਧੀ ਧਿਰ ਦੇ ਨੇਤਾਵਾਂ ਦੀ ਬੈਠਕ ਸ਼ੁਰੂ
. . .  1 day ago
ਅੱਗ ਲੱਗਣ ਕਾਰਨ ਪ੍ਰਵਾਸੀ ਮਜ਼ਦੂਰਾਂ ਦੀ ਝੁੱਗੀਆਂ ਸੜ ਕੇ ਹੋਈਆਂ ਸੁਆਹ, ਦੋ ਮਾਸੂਮ ਬੱਚੀਆਂ ਦੀ ਮੌਤ
. . .  1 day ago
ਜੇਕਰ ਸਿੱਧੂ ਨੂੰ ਕਿਸੇ ਤਰ੍ਹਾਂ ਦੀ ਨਾਰਾਜ਼ਗੀ ਸੀ ਤਾਂ ਉਹ ਹਾਈਕਮਾਂਡ ਨਾਲ ਗੱਲਬਾਤ ਕਰ ਸਕਦੇ ਸਨ- ਪ੍ਰਨੀਤ ਕੌਰ
. . .  1 day ago
ਸੰਜੇ ਸਿੰਘ ਨੇ ਅਖਿਲੇਸ਼ ਯਾਦਵ ਨਾਲ ਕੀਤੀ ਮੁਲਾਕਾਤ, ਕਿਹਾ- ਦੇਸ਼ ਭਰ 'ਚੋਂ ਹੋਵੇਗਾ ਭਾਜਪਾ ਦਾ ਸਫ਼ਾਇਆ
. . .  1 day ago
ਅਫ਼ਗ਼ਾਨਿਸਤਾਨ 'ਚ 9 ਤਾਲਿਬਾਨੀ ਅੱਤਵਾਦੀ ਢੇਰ
. . .  1 day ago
ਐਗਜ਼ਿਟ ਪੋਲ ਵਿਰੋਧੀ ਧਿਰ ਦਾ ਹੌਂਸਲਾ ਤੋੜਨ ਦਾ ਹਥਿਆਰ- ਪ੍ਰਿਅੰਕਾ ਗਾਂਧੀ
. . .  1 day ago
ਸਾਰੀਆਂ ਵੀ. ਵੀ. ਪੈਟ ਪਰਚੀਆਂ ਦੀ ਜਾਂਚ ਸੰਬੰਧੀ ਪਟੀਸ਼ਨ ਨੂੰ ਸੁਪਰੀਮ ਕੋਰਟ ਨੇ ਕੀਤਾ ਖ਼ਾਰਜ
. . .  1 day ago
ਪੱਛਮੀ ਬੰਗਾਲ 'ਚ ਭਾਜਪਾ ਦੇ ਪੰਜ ਵਰਕਰ ਜ਼ਖ਼ਮੀ, ਟੀ. ਐੱਮ. ਸੀ. 'ਤੇ ਹਮਲੇ ਦਾ ਦੋਸ਼
. . .  1 day ago
ਮੈਕਸੀਕੋ 'ਚ ਗੋਲੀਬਾਰੀ, 10 ਲੋਕਾਂ ਦੀ ਮੌਤ
. . .  1 day ago
ਕਰਜ਼ੇ ਦੇ ਬੋਝ ਹੇਠਾਂ ਦੱਬੇ ਕਿਸਾਨ ਨੇ ਭਾਖੜਾ ਨਹਿਰ 'ਚ ਛਾਲ ਮਾਰ ਕੇ ਕੀਤੀ ਖ਼ੁਦਕੁਸ਼ੀ
. . .  1 day ago
ਕੋਲਕਾਤਾ ਉੱਤਰੀ ਸੰਸਦੀ ਹਲਕੇ ਦੇ ਬੂਥ ਨੰ. 200 'ਤੇ ਵੋਟਿੰਗ ਰੱਦ
. . .  1 day ago
ਮੁਲਾਇਮ ਅਤੇ ਅਖਿਲੇਸ਼ ਯਾਦਵ ਵਿਰੁੱਧ ਸੀ. ਬੀ. ਆਈ. ਨੇ ਸੁਪਰੀਮ ਕੋਰਟ 'ਚ ਦਾਖ਼ਲ ਕੀਤਾ ਹਲਫ਼ਨਾਮਾ
. . .  1 day ago
ਕਿਰਗਿਸਤਾਨ ਰਵਾਨਾ ਹੋਏ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ
. . .  1 day ago
ਅੱਜ ਚੋਣ ਕਮਿਸ਼ਨ ਨੂੰ ਮਿਲਣਗੀਆਂ ਵਿਰੋਧੀ ਪਾਰਟੀਆਂ
. . .  about 1 hour ago
ਸੋਨੀਆ, ਰਾਹੁਲ, ਮਨਮੋਹਨ ਸਿੰਘ ਨੇ ਰਾਜੀਵ ਗਾਂਧੀ ਨੂੰ ਦਿੱਤੀ ਸ਼ਰਧਾਂਜਲੀ
. . .  about 1 hour ago
ਜੋਕੋ ਵਿਡੋਡੋ ਦੂਸਰੀ ਵਾਰ ਬਣੇ ਇੰਡੋਨੇਸ਼ੀਆ ਦੇ ਰਾਸ਼ਟਰਪਤੀ
. . .  about 1 hour ago
ਆਈ.ਈ.ਡੀ ਧਮਾਕੇ 'ਚ 2 ਜਵਾਨ ਜ਼ਖਮੀ
. . .  33 minutes ago
ਮੁਇਨੁਲ ਹੱਕ ਭਾਰਤ 'ਚ ਪਾਕਿਸਤਾਨ ਦੇ ਨਵੇਂ ਹਾਈ ਕਮਿਸ਼ਨਰ ਨਿਯੁਕਤ
. . .  1 day ago
ਅਮਿਤ ਸ਼ਾਹ ਅੱਜ ਕਰਨਗੇ ਐਨ.ਡੀ.ਏ ਆਗੂਆਂ ਨਾਲ ਮੁਲਾਕਾਤ
. . .  56 minutes ago
ਬੋਰਵੈਲ 'ਚ ਡਿੱਗੀ ਬੱਚੀ ਦੀ ਮੌਤ
. . .  58 minutes ago
ਨਿਕੋਬਾਰ 'ਚ ਭੂਚਾਲ ਦੇ ਝਟਕੇ ਮਹਿਸੂਸ
. . .  52 minutes ago
ਸਾਬਕਾ ਐੱਫ-1 ਚੈਂਪੀਅਨ ਨਿਕੀ ਲਉਡਾ ਦਾ ਦੇਹਾਂਤ
. . .  about 1 hour ago
ਅੱਜ ਦਾ ਵਿਚਾਰ
. . .  about 1 hour ago
ਪਿੰਡ ਵਲੀਪੁਰ ਵਿਖੇ ਆਰ.ਐੱਮ.ਪੀ. ਡਾਕਟਰ ਨੂੰ ਗੋਲੀਆਂ ਮਾਰ ਕੇ ਕੀਤਾ ਜ਼ਖ਼ਮੀ
. . .  2 days ago
ਦਿੱਲੀ ਦੇ ਸੰਗਮ ਬਿਹਾਰ 'ਚ ਵਿਅਕਤੀ ਦਾ ਚਾਕੂ ਮਾਰ ਕੇ ਕਤਲ
. . .  2 days ago
ਅੰਮ੍ਰਿਤਸਰ ਦੇ ਵਿਧਾਨ ਸਭਾ ਹਲਕਾ ਰਾਜਾਸਾਂਸੀ 'ਚ 22 ਮਈ ਨੂੰ ਮੁੜ ਪੈਣਗੀਆਂ ਵੋਟਾਂ
. . .  2 days ago
ਨਸ਼ੇ ਦੀ ਓਵਰ ਡੋਜ਼ ਲੈਣ ਕਾਰਨ ਨੌਜਵਾਨ ਦੀ ਮੌਤ
. . .  2 days ago
ਮਹਾਰਾਸ਼ਟਰ ਮਹਿਲਾ ਕਮਿਸ਼ਨ ਨੇ ਵਿਵੇਕ ਓਬਰਾਏ ਨੂੰ ਨੋਟਿਸ ਕੀਤਾ ਜਾਰੀ
. . .  2 days ago
ਹੋਰ ਖ਼ਬਰਾਂ..
ਜਲੰਧਰ : ਬੁਧਵਾਰ 31 ਸਾਉਣ ਸੰਮਤ 550

ਸੰਪਾਦਕੀ

ਕੌਮਾਂਤਰੀ ਵਪਾਰ ਨਾਲ ਵਧ ਰਹੀ ਹੈ ਬੇਰੁਜ਼ਗਾਰੀ

ਦੇਸ਼ ਭਰ ਦੇ ਵੱਡੇ ਅਤੇ ਛੋਟੇ ਸ਼ਹਿਰਾਂ ਦੇ ਚੌਕਾਂ ਵਿਚ ਸਵੇਰ ਵੇਲੇ ਕਿਰਤੀਆਂ ਦਾ ਇਕੱਠਾ ਹੋਣਾ, ਜਿਥੇ ਉਹ ਆ ਕੇ ਇਸ ਕਰਕੇ ਖੜ੍ਹੇ ਹੋ ਜਾਂਦੇ ਹਨ ਕਿ ਉਨ੍ਹਾਂ ਦੀ ਕਿਰਤ ਦਾ ਕੋਈ ਗਾਹਕ ਉਨ੍ਹਾਂ ਨੂੰ ਆ ਕੇ ਲੈ ਜਾਵੇ, ਜਿਸ 'ਤੇ ਉਨ੍ਹਾਂ ਦੀ ਉਪਜੀਵਕਾ ਨਿਰਭਰ ਕਰਦੀ ਹੈ। ਇਸ ਤਰ੍ਹਾਂ ਦੀਆਂ ਕਿਰਤ ਮੰਡੀਆਂ ਲਗਾਤਾਰ ਘਟਣ ਦੀ ਬਜਾਏ ਵਧ ਰਹੀਆਂ ਹਨ। ਉਹ ਕਿਰਤੀ ਆਪਣੀ ਸਰੀਰਕ ਕਿਰਤ ਦੀ ਕਮਾਈ 'ਤੇ ਨਿਰਭਰ ਕਰਦੇ ਹਨ ਪਰ ਜਦੋਂ ਦੁਪਹਿਰ ਤੱਕ ਉਥੇ ਖੜ੍ਹੇ ਰਹਿਣ ਤੋਂ ਬਾਅਦ ਵੀ ਉਨ੍ਹਾਂ ਦਾ ਕੋਈ ਗਾਹਕ ਨਹੀਂ ਆਉਂਦਾ ਅਤੇ ਮਾਯੂਸੀ ਵੱਸ ਕੱਪੜੇ ਵਿਚ ਲਪੇਟੀ ਰੋਟੀ ਲੈ ਕੇ ਉਹ ਆਪਣੇ ਘਰ ਵਾਪਸ ਮੁੜਦੇ ਹਨ ਤਾਂ ਉਨ੍ਹਾਂ ਨੂੰ ਵੇਖ ਕੇ ਉਨ੍ਹਾਂ ਦੇ ਪਰਿਵਾਰਕ ਮੈਂਬਰ ਵੀ ਉਦਾਸ ਹੋ ਜਾਂਦੇ ਹਨ, ਕਿਉਂਕਿ ਜੋ ਉਨ੍ਹਾਂ ਦੀ ਉਪਜੀਵਕਾ ਅਤੇ ਦਵਾਈਆਂ ਆਦਿ ਵੀ ਉਸ ਦੀ ਕਮਾਈ 'ਤੇ ਨਿਰਭਰ ਕਰਦੀਆਂ ਹਨ। ਉਨ੍ਹਾਂ ਕਿਰਤੀਆਂ ਵਿਚੋਂ ਚੋਣ ਕਰਨ ਵੇਲੇ ਉਨ੍ਹਾਂ ਦੀ ਸਰੀਰਕ ਸਿਹਤ ਅਤੇ ਉਮਰ ਵੱਲ ਧਿਆਨ ਕੀਤਾ ਜਾਂਦਾ ਹੈ ਅਤੇ ਉਨ੍ਹਾਂ ਦੀ ਉਮਰ ਦੇ ਵਧਣ ਨਾਲ ਉਨ੍ਹਾਂ ਦੀ ਮੰਡੀਕਰਨ ਦੀਆਂ ਸੰਭਾਵਨਾਵਾਂ ਘਟਦੀਆਂ ਜਾਂਦੀਆਂ ਹਨ। ਪਰ ਕੀ ਇਹ ਕਿਰਤ ਮੰਡੀਆਂ ਦਾ ਕੋਈ ਬਦਲ ਨਹੀਂ? ਇਹ ਇਕ ਉਹ ਸਵਾਲ ਹੈ, ਜੋ ਕਿਸੇ ਕਲਿਆਣਕਾਰੀ ਦੇਸ਼ ਵਿਚ ਸੰਵੇਦਨਸ਼ੀਲ ਵਿਅਕਤੀ ਦੇ ਦਿਮਾਗ ਵਿਚ ਆਉਣਾ ਜ਼ਰੂਰੀ ਹੈ।
ਭਾਵੇਂ ਕਿ ਇਸ ਵਕਤ ਭਾਰਤ ਵਿਚ 15 ਕਰੋੜ ਕਿਰਤੀ ਪ੍ਰਤੱਖ ਰੂਪ ਵਿਚ ਬੇਰੁਜ਼ਗਾਰ ਹਨ ਪਰ ਇਸ ਤੋਂ ਵੀ ਵੱਧ ਗਿਣਤੀ ਵਿਚ ਅਰਧ-ਬੇਰੁਜ਼ਗਾਰੀ ਦੀ ਸਮੱਸਿਆ ਦਾ ਸਾਹਮਣਾ ਕਰ ਰਹੇ ਹਨ, ਕਿਉਂਕਿ ਜੋ ਭਾਰਤ ਦੀ 60 ਫ਼ੀਸਦੀ ਵਸੋਂ ਖੇਤੀ 'ਤੇ ਨਿਰਭਰ ਕਰਦੀ ਹੈ ਅਤੇ ਖੇਤੀ ਵਿਚ ਵੱਡੀ ਅਰਧ-ਬੇਰੁਜ਼ਗਾਰੀ ਅਤੇ ਲੁਕੀ-ਛਿਪੀ ਬੇਰੁਜ਼ਗਾਰੀ ਹੈ। ਇਹ ਦੇਸ਼ ਦੇ ਮਨੁੱਖੀ ਸਾਧਨਾਂ ਦਾ ਬਹੁਤ ਵੱਡਾ ਨੁਕਸਾਨ ਹੈ, ਕਿਉਂਕਿ ਜੋ ਹਰ ਵਿਅਕਤੀ ਨੇ ਆਪਣੀਆਂ ਉਪਭੋਗ ਲੋੜਾਂ ਤਾਂ ਹਰ ਰੋਜ਼ ਪੂਰੀਆਂ ਕਰਨੀਆਂ ਹਨ, ਜਿਸ ਵਿਚ ਰੋਟੀ, ਕੱਪੜਾ ਅਤੇ ਮਕਾਨ ਤੋਂ ਇਲਾਵਾ ਹਰ ਵਿਅਕਤੀ ਦੀਆਂ ਹੋਰ ਜ਼ਰੂਰਤਾਂ ਵੀ ਹਨ ਪਰ ਉਸ ਦੀ ਉਪਜ ਕੋਈ ਵੀ ਨਹੀਂ। ਸੋ, ਇਹ ਇਕ ਵੱਡੇ ਨੁਕਸਾਨ ਦੇ ਰੂਪ ਵਿਚ ਉਸ ਦੇਸ਼ ਦੀ ਆਰਥਿਕਤਾ 'ਤੇ ਇਕ ਵੱਡਾ ਭਾਰ ਹੈ। 1917 ਵਿਚ ਰੂਸ ਵਿਚ ਕਿਰਤੀਆਂ ਅਤੇ ਕਿਸਾਨਾਂ ਵਲੋਂ ਇਨਕਲਾਬ ਨਾਲ ਜਦੋਂ ਉਥੋਂ ਦੇ ਜਾਰ ਦੀ ਹਕੂਮਤ ਖ਼ਤਮ ਕਰਕੇ ਕਿਰਤੀਆਂ ਅਤੇ ਕਿਸਾਨਾਂ ਦੀ ਹਕੂਮਤ ਸਥਾਪਿਤ ਕੀਤੀ ਗਈ ਸੀ ਤਾਂ ਉਸ ਸਮਾਜਵਾਦੀ ਪ੍ਰਣਾਲੀ ਵਿਚ ਸਰਕਾਰ ਵਲੋਂ ਹਰ ਵਿਅਕਤੀ ਨੂੰ ਰੁਜ਼ਗਾਰ ਦਾ ਅਧਿਕਾਰ ਇਕ ਮੁਢਲੇ ਅਧਿਕਾਰ ਦੇ ਤੌਰ 'ਤੇ ਦਿੱਤਾ ਗਿਆ ਸੀ, ਜਿਸ ਦਾ ਅਰਥ ਸੀ ਕਿ ਜੇ ਕਿਸੇ ਨੂੰ ਰੁਜ਼ਗਾਰ ਨਹੀਂ ਮਿਲਦਾ ਤਾਂ ਉਹ ਸਰਕਾਰ ਦੇ ਖ਼ਿਲਾਫ਼ ਮੁਕੱਦਮਾ ਕਰ ਸਕਦਾ ਹੈ।ਭਾਰਤ ਦੀ ਆਰਥਿਕਤਾ ਵਿਚ ਬੇਰੁਜ਼ਗਾਰੀ ਦਾ ਬੁਰਾ ਚੱਕਰ ਇਸ ਦੇਸ਼ ਵਿਚ ਬੇਰੁਜ਼ਗਾਰੀ ਤੋਂ ਹੀ ਸ਼ੁਰੂ ਹੁੰਦਾ ਹੈ ਅਤੇ ਬੇਰੁਜ਼ਗਾਰੀ 'ਤੇ ਹੀ ਖ਼ਤਮ ਹੁੰਦਾ ਹੈ ਅਤੇ ਜਿੰਨਾ ਚਿਰ ਬੇਰੁਜ਼ਗਾਰੀ ਦਾ ਇਹ ਬੁਰਾ ਚੱਕਰ ਤੋੜਿਆ ਨਹੀਂ ਜਾਂਦਾ, ਓਨਾ ਚਿਰ ਇਥੇ ਖੁਸ਼ਹਾਲੀ ਸੰਭਵ ਨਹੀਂ। ਇਸ ਲਈ ਇਸ ਬੁਰੇ ਚੱਕਰ ਨੂੰ ਤੋੜਨ ਲਈ ਹਰ ਉਹ ਕੋਸ਼ਿਸ਼ ਕਰਨੀ ਚਾਹੀਦੀ ਹੈ, ਜਿਹੜੀ ਇਸ ਬੇਰੁਜ਼ਗਾਰੀ ਦੇ ਉਲਟ ਰੁਜ਼ਗਾਰ ਪੈਦਾ ਕਰ ਸਕੇ। ਜੇ ਬੇਰੁਜ਼ਗਾਰੀ ਹੈ ਤਾਂ ਲੋਕਾਂ ਦੀ ਆਮਦਨ ਘੱਟ ਹੈ, ਆਮਦਨ ਘੱਟ ਹੋਣ ਕਰਕੇ ਵਸਤੂਆਂ ਵਿਕਦੀਆਂ ਨਹੀਂ, ਘੱਟ ਵਿਕਰੀ ਕਰਕੇ ਨਵਾਂ ਨਿਵੇਸ਼ ਉਤਸ਼ਾਹਿਤ ਨਹੀਂ ਹੁੰਦਾ ਅਤੇ ਨਵਾਂ ਨਿਵੇਸ਼ ਨਾ ਹੋਣ ਕਰਕੇ ਰੁਜ਼ਗਾਰ ਨਹੀਂ ਵਧਦਾ ਅਤੇ ਇਸ ਤਰ੍ਹਾਂ ਇਹ ਚੱਕਰ ਪਿਛਲੇ 70 ਸਾਲਾਂ ਤੋਂ ਚੱਲ ਰਿਹਾ ਹੈ। ਇਸ ਚੱਕਰ ਨਾਲ ਸਬੰਧਿਤ ਕੁਝ ਕਾਰਨ ਦੇਸ਼ ਦੀ ਆਰਥਿਕਤਾ ਨਾਲ ਅਤੇ ਕੁਝ ਕੌਮਾਂਤਰੀ ਆਰਥਿਕਤਾ ਨਾਲ ਜੁੜੇ ਹੋਏ ਹਨ। ਇਥੇ ਇਹ ਗੱਲ ਵਰਨਣਯੋਗ ਹੈ ਕਿ ਵਸਤੂਆਂ ਦੀ ਲਗਾਤਾਰ ਵਿਕਰੀ ਹੋਣਾ ਰੁਜ਼ਗਾਰ ਨੂੰ ਵਧਾਉਂਦਾ ਹੈ ਅਤੇ ਵਿਕਰੀ ਦਾ ਘਟਣਾ ਰੁਜ਼ਗਾਰ ਘਟਾਉਂਦਾ ਹੈ। ਇਥੇ 1924 ਵਿਚ ਦੁਨੀਆ ਭਰ ਵਿਚ ਫੈਲੀ ਮੰਦੀ ਅਤੇ ਉਸ ਦੇ ਪ੍ਰਭਾਵ ਨਾਲ ਫੈਲੀ ਬੇਰੁਜ਼ਗਾਰੀ ਦਾ ਜ਼ਿਕਰ ਕਰਨਾ ਯੋਗ ਹੋਵੇਗਾ। ਉਸ ਵਕਤ ਇੰਗਲੈਂਡ ਦੁਨੀਆ ਦਾ ਉਦਯੋਗਿਕ ਤੌਰ 'ਤੇ ਸਭ ਤੋਂ ਵਿਕਸਤ ਦੇਸ਼ ਸੀ। ਉਸ ਦੇਸ਼ ਦੀਆਂ ਉਦਯੋਗਿਕ ਵਸਤੂਆਂ ਦੀ ਵਿਕਰੀ ਘਟ ਗਈ, ਜਿਸ ਕਰਕੇ ਉਥੋਂ ਦੇ ਕਾਰਖਾਨੇ ਬੰਦ ਹੋ ਗਏ। ਉਸ ਤੋਂ ਬਾਅਦ ਹੋਰ ਦੇਸ਼ਾਂ ਦੇ ਉਦਯੋਗਾਂ ਦੀਆਂ ਵਸਤੂਆਂ ਦੀ ਵਿਕਰੀ ਘਟ ਹੋ ਗਈ ਅਤੇ ਉਥੋਂ ਦੇ ਕਾਰਖਾਨੇ ਵੀ ਬੰਦ ਹੋਣੇ ਸ਼ੁਰੂ ਹੋ ਗਏ। ਕਿਰਤੀਆਂ ਦੀ ਛੁੱਟੀ ਹੋ ਗਈ। ਕਿਰਤੀਆਂ ਦੀ ਆਮਦਨ ਘਟਣ ਕਰਕੇ ਖੇਤੀ ਵਸਤੂਆਂ ਦੀ ਵਿਕਰੀ ਵੀ ਘਟਣ ਲੱਗ ਪਈ। ਇਸ ਨਾਲ ਖੇਤੀ ਉਪਜ ਵੀ ਘਟੀ ਅਤੇ ਖੇਤੀ ਉਤਪਾਦਨ ਦੇ ਨਾਲ-ਨਾਲ ਖੇਤੀ 'ਤੇ ਨਿਰਭਰ ਰੁਜ਼ਗਾਰ ਵੀ ਘਟਿਆ। ਸਾਰੀ ਦੁਨੀਆ ਵਿਚ ਬੇਰੁਜ਼ਗਾਰੀ ਫੈਲ ਗਈ ਅਤੇ ਇਸ ਦਾ ਹੱਲ ਪ੍ਰਸਿੱਧ ਅਰਥ-ਸ਼ਾਸਤਰੀ ਕੇਨਜ ਨੇ ਇਹ ਕੱਢਿਆ ਕਿ ਇਹ ਖਰੀਦ ਸ਼ਕਤੀ ਦੀ ਕਮੀ ਕਰਕੇ ਵਸਤੂਆਂ ਦੀ ਵਿਕਰੀ ਘਟੀ ਹੈ, ਜਿਸ ਕਰਕੇ ਕਾਰੋਬਾਰ ਘਟੇ ਹਨ ਅਤੇ ਇਸ ਲਈ ਉਸ ਦੀ ਖਰੀਦ ਸ਼ਕਤੀ ਵਧਾਉਣ ਨੂੰ ਇਸ ਦਾ ਸਭ ਤੋਂ ਵੱਡਾ ਹੱਲ ਦੱਸਿਆ ਅਤੇ ਕੀਤਾ ਵੀ। ਪਰ ਭਾਰਤ ਜਿਥੋਂ ਦੀ 72 ਫ਼ੀਸਦੀ ਵਸੋਂ ਪਿੰਡਾਂ ਵਿਚ ਰਹਿੰਦੀ ਹੈ ਅਤੇ ਜਿਸ ਕੋਲ ਖ਼ਰੀਦ ਸ਼ਕਤੀ ਘੱਟ ਹੈ ਅਤੇ ਇਹ ਖ਼ਰੀਦ ਸ਼ਕਤੀ ਘੱਟ ਹੋਣ ਦਾ ਕਾਰਨ ਉਨ੍ਹਾਂ ਦੀ ਬੇਰੁਜ਼ਗਾਰੀ ਹੈ, ਜਿਹੜੀ ਅੱਗੋਂ ਖ਼ਰੀਦ ਸ਼ਕਤੀ ਨੂੰ ਹੋਰ ਘੱਟ ਕਰਦੀ ਹੈ। ਉਪਰਲੀ ਉਦਾਹਰਨ ਦਾ ਜ਼ਿਕਰ ਕਰਨਾ ਇਸ ਕਰਕੇ ਜ਼ਰੂਰੀ ਸੀ ਕਿ ਅੱਜਕਲ੍ਹ ਭਾਰਤ ਵਿਚ ਬਹੁਤ ਸਾਰੀਆਂ ਘਰੇਲੂ ਵਰਤੋਂ ਦੀਆਂ ਵਸਤੂਆਂ ਵਿਦੇਸ਼ਾਂ ਤੋਂ ਆ ਕੇ ਵਿਕ ਰਹੀਆਂ ਹਨ। ਉਹ ਉਨ੍ਹਾਂ ਵਸਤੂਆਂ ਦੀ ਜਗ੍ਹਾ 'ਤੇ ਵਿਕ ਰਹੀਆਂ ਹਨ, ਜਿਹੜੀਆਂ ਪਹਿਲਾਂ ਭਾਰਤ ਦੇ ਕਾਰਖਾਨਿਆਂ ਵਿਚ ਬਣਦੀਆਂ ਸਨ। ਇਥੇ ਇਕ ਹੀ ਮਿਸਾਲ ਦੇਣੀ ਕਾਫੀ ਹੈ ਕਿ ਅੱਜਕਲ੍ਹ ਚੀਨ ਤੋਂ ਬਹੁਤ ਜ਼ਿਆਦਾ ਉਹ ਵਸਤੂਆਂ ਆ ਕੇ ਵਿਕ ਰਹੀਆਂ ਹਨ, ਜਿਨ੍ਹਾਂ ਨੇ ਭਾਰਤ ਦੀਆਂ ਉਦਯੋਗਿਕ ਵਸਤੂਆਂ ਦੀ ਜਗ੍ਹਾ ਲੈ ਲਈ ਹੈ। ਇਸ ਨਾਲ ਭਾਰਤ ਦੇ ਉਹ ਕਾਰਖਾਨੇ ਬੰਦ ਹੋ ਗਏ ਹਨ, ਜਿਨ੍ਹਾਂ ਵਿਚ ਉਹ ਵਸਤੂਆਂ ਬਣਦੀਆਂ ਸਨ ਅਤੇ ਉਹ ਕਿਰਤੀ ਬੇਰੁਜ਼ਗਾਰ ਹੋ ਗਏ ਹਨ। ਅੱਜਕਲ੍ਹ ਹਰ ਸਾਲ ਚੀਨ ਤੋਂ ਕੋਈ 50 ਅਰਬ ਰੁਪਏ ਦੀਆਂ ਵਸਤੂਆਂ ਭਾਰਤ ਆਉਂਦੀਆਂ ਹਨ। ਫਿਰ ਵੀ ਇਨ੍ਹਾਂ ਚੀਨ ਵਿਚ ਬਣੀਆਂ ਵਸਤੂਆਂ ਦੀ ਮਾਤਰਾ ਘਟ ਨਹੀਂ ਰਹੀ, ਸਗੋਂ ਵਧ ਰਹੀ ਹੈ ਜਿਸ ਨਾਲ ਭਾਰਤ ਦਾ ਰੁਜ਼ਗਾਰ ਬਹੁਤ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ ਹੈ। ਇਥੋਂ ਤੱਕ ਕਿ ਅਮਰੀਕਾ ਵਰਗੇ ਦੇਸ਼ ਨੂੰ ਵਿਦੇਸ਼ਾਂ ਤੋਂ ਆਉਣ ਵਾਲੀਆਂ ਵਸਤੂਆਂ 'ਤੇ ਦਰਾਮਦ ਕਰ ਵਧਾਉਣਾ ਪਿਆ ਹੈ। ਭਾਵੇਂ ਕਿ ਉਹ ਵਸਤੂਆਂ ਜਿਹੜੀਆਂ ਚੀਨ ਤੋਂ ਆਉਂਦੀਆਂ ਹਨ, ਉਹ ਭਾਰਤ ਦੀਆਂ ਵਸਤੂਆਂ ਤੋਂ ਸਸਤੀਆਂ ਹਨ ਪਰ ਜੇ ਭਾਰਤ ਵਿਚ ਬੇਰੁਜ਼ਗਾਰੀ ਨਾਲ ਲੋਕਾਂ ਦੀ ਖਰੀਦ ਸ਼ਕਤੀ ਘਟਦੀ ਗਈ ਤਾਂ ਇਸ ਨਾਲ ਭਾਰਤ ਦੀ ਵਸੋਂ ਉਹ ਸਸਤੀਆਂ ਵਸਤੂਆਂ ਦੇ ਖਰੀਦਣ ਦੇ ਯੋਗ ਵੀ ਨਹੀਂ ਰਹੇਗੀ, ਇਸ ਲਈ ਰੁਜ਼ਗਾਰ ਨੂੰ ਵਧਾਉਣ ਦਾ ਉਦੇਸ਼ ਸਾਹਮਣੇ ਰੱਖਦੇ ਹੋਏ ਬਰਾਮਦ ਦੀ ਮਾਤਰਾ ਵਿਚ ਵਾਧਾ ਅਤੇ ਦਰਾਮਦ ਦੀ ਮਾਤਰਾ ਵਿਚ ਕਮੀ ਕਰਨੀ ਰੁਜ਼ਗਾਰ ਵਾਧੇ ਲਈ ਸਹਾਇਕ ਹੋ ਸਕਦਾ ਹੈ।
ਨਿਵੇਸ਼ ਦੇ ਵਧਾਉਣ ਤੋਂ ਬਗੈਰ ਰੁਜ਼ਗਾਰ ਨਹੀਂ ਵਧ ਸਕਦਾ। ਨਿਵੇਸ਼ ਨੂੰ ਬਾਹਰਲੇ ਦੇਸ਼ਾਂ ਤੋਂ ਮੰਗਵਾਉਣ ਲਈ ਵੱਡੀਆਂ ਕੋਸ਼ਿਸ਼ਾਂ ਕੀਤੀਆਂ ਗਈਆਂ ਹਨ ਅਤੇ ਵਿਦੇਸ਼ੀ ਨਿਵੇਸ਼ਕਾਰਾਂ ਲਈ ਕਈ ਰਿਆਇਤਾਂ ਦਿੱਤੀਆਂ ਗਈਆਂ ਹਨ ਪਰ ਉਸ ਨਿਵੇਸ਼ ਵਿਚ ਵਾਧਾ ਨਹੀਂ ਹੋ ਰਿਹਾ। ਦੇਸ਼ ਦੇ ਨਿਵੇਸ਼ਕਾਰਾਂ ਵਲੋਂ ਵਪਾਰਕ ਕੰਮਾਂ, (ਵਸਤੂਆਂ ਦੇ ਵਟਾਂਦਰੇ ਨਾਲ ਕਮਾਈ) ਨੂੰ ਤਰਜੀਹ ਦਿੱਤੀ ਜਾ ਰਹੀ ਪਰ ਵਪਾਰਕ ਕੰਮਾਂ ਨਾਲ ਰੁਜ਼ਗਾਰ ਨਹੀਂ ਵਧ ਸਕਦਾ। ਦੇਸ਼ ਦੇ ਅੰਦਰੂਨੀ ਨਿਵੇਸ਼ਕਾਰਾਂ ਨੂੰ ਉਤਸ਼ਾਹਿਤ ਕਰਦੇ ਸਮੇਂ ਉਨ੍ਹਾਂ ਵਸਤੂਆਂ ਦੇ ਉਤਪਾਦਨ 'ਤੇ ਧਿਆਨ ਕੇਂਦਰਿਤ ਕਰਨਾ ਚਾਹੀਦਾ ਹੈ, ਜਿਹੜੀਆਂ ਵਸਤੂਆਂ ਵਿਦੇਸ਼ਾਂ ਤੋਂ ਆਉਣ ਵਾਲੀ ਦਰਾਮਦ ਦਾ ਬਦਲ ਬਣ ਸਕਦੀਆਂ ਹਨ ਪਰ ਇਸ ਦੇ ਨਾਲ-ਨਾਲ ਉਨ੍ਹਾਂ ਵਸਤੂਆਂ ਦੀ ਪਛਾਣ ਵੀ ਕਰਨੀ ਚਾਹੀਦੀ ਹੈ, ਜਿਹੜੀਆਂ ਵਿਦੇਸ਼ਾਂ ਵਿਚ ਜਾ ਕੇ ਕੌਮਾਂਤਰੀ ਮੰਡੀ ਵਿਚ ਮੁਕਾਬਲਾ ਕਰਨ ਯੋਗ ਹੋਣ ਅਤੇ ਵਿਕ ਸਕਣ। ਇਸ ਲਈ ਜਿਥੇ ਵਿਦੇਸ਼ੀ ਨਿਵੇਸ਼ਕਾਰਾਂ ਨੂੰ ਸਹੂਲਤਾਂ ਦਿੱਤੀਆਂ ਜਾਂਦੀਆਂ ਹਨ, ਉਸ ਤੋਂ ਵੀ ਵੱਧ ਦੇਸ਼ ਦੇ ਨਿਵੇਸ਼ਕਾਰਾਂ ਨੂੰ ਪ੍ਰੇਰਿਤ ਕਰਨਾ ਜ਼ਿਆਦਾ ਲਾਭਕਾਰੀ ਹੋ ਸਕਦਾ ਹੈ।

ਆਮਦਨ ਕਰ ਅਧੀਨ 'ਹੋਰ ਸਰੋਤ' ਕਿਹੜੇ ਹਨ?

8 ਅਗਸਤ ਨੂੰ ਸੰਪਾਦਕੀ ਸਫ਼ੇ 'ਤੇ ਮੇਰਾ ਲੇਖ 'ਆਮਦਨ ਕਰ ਰਿਟਰਨ ਭਰਨ ਲਈ ਕੁਝ ਅਹਿਮ ਨੁਕਤੇ' ਛਪਿਆ ਸੀ। ਲੇਖ ਪੜ੍ਹ ਕੇ ਪਾਠਕਾਂ ਦੇ ਅਨੇਕਾਂ ਫੋਨ ਆਏ। ਬਹੁਤ ਸਾਰੇ ਪਾਠਕਾਂ ਨੇ ਆਮਦਨ ਦੇ ਹੋਰ ਸਰੋਤਾਂ (®ther Sources of 9ncome) ਬਾਰੇ ਕਈ ਤਰ੍ਹਾਂ ਦੇ ਸਵਾਲ ਪੁੱਛੇ ਤੇ ਇਸ ਨੂੰ ਵਿਸਥਾਰ ...

ਪੂਰੀ ਖ਼ਬਰ »

71 ਸਾਲਾਂ ਬਾਅਦ ਵੀ ਮੌਜੂਦ ਹੈ ਹਿੰਦ-ਪਾਕਿ ਸਬੰਧਾਂ 'ਚ ਕੁੜੱਤਣ

ਦੋਵਾਂ ਮੁਲਕਾਂ ਨੂੰ ਨਰਮ ਰਵੱਈਆ ਅਪਣਾਉਣ ਦੀ ਲੋੜ

ਇਹ 12 ਅਗਸਤ, 1947, ਭਾਵ ਆਜ਼ਾਦੀ ਤੋਂ ਤਿੰਨ ਦਿਨ ਪਹਿਲਾਂ ਦੀ ਗੱਲ ਹੈ। ਮੇਰੇ ਪਿਤਾ, ਜੋ ਡਾਕਟਰ ਵਜੋਂ ਅਭਿਆਸ ਕਰ ਰਹੇ ਸਨ, ਨੇ ਸਾਨੂੰ ਤਿੰਨਾਂ ਭਰਾਵਾਂ ਨੂੰ ਬੁਲਾਇਆ ਅਤੇ ਪੁੱਛਿਆ ਕਿ ਸਾਡਾ ਪ੍ਰੋਗਰਾਮ ਕੀ ਹੈ? ਮੈਂ ਉਨ੍ਹਾਂ ਨੂੰ ਕਿਹਾ ਕਿ ਮੈਂ ਭਾਰਤ ਵਿਚ ਰੁਕੇ ਹੋਏ ...

ਪੂਰੀ ਖ਼ਬਰ »

ਆਦਾਨ-ਪ੍ਰਦਾਨ ਦੀ ਭਾਵਨਾ

ਅੰਗਰੇਜ਼ਾਂ ਦੀ ਲੰਮੀ ਗੁਲਾਮੀ ਤੋਂ ਬਾਅਦ 15 ਅਗਸਤ, 1947 ਨੂੰ ਭਾਰਤ ਨੂੰ ਮਿਲੀ ਆਜ਼ਾਦੀ ਦਾ ਦਿਨ ਬੜੇ ਉਤਸ਼ਾਹ ਨਾਲ ਦੇਸ਼-ਵਿਦੇਸ਼ ਵਿਚ ਮਨਾਇਆ ਜਾਂਦਾ ਹੈ। 200 ਸਾਲ ਤੱਕ ਵਿਦੇਸ਼ੀਆਂ ਵਲੋਂ ਜਕੜੇ ਮੁਲਕ ਨੂੰ ਇਸ ਦਿਨ ਵੱਡੀ ਰਾਹਤ ਮਿਲੀ ਸੀ। ਪਰ ਇਸ ਦੇ ਨਾਲ ਹੀ ਅੰਗਰੇਜ਼ਾਂ ਦੀਆਂ ...

ਪੂਰੀ ਖ਼ਬਰ »






Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX