ਤਾਜਾ ਖ਼ਬਰਾਂ


ਤਪਾ ਦੇ ਇਕ ਸ਼ਰਾਬ ਠੇਕੇ ਨੂੰ ਸਿਵਲ ਪ੍ਰਸ਼ਾਸਨ ਨੇ ਲਗਾਇਆ ਤਾਲਾ
. . .  11 minutes ago
ਤਪਾ ਮੰਡੀ, 31 ਮਾਰਚ (ਕੁਲਤਾਰ ਸਿੰਘ ਤਪਾ/ਪ੍ਰਵੀਨ ਗਰਗ) - ਕੋਰੋਨਾਵਾਇਰਸ ਤੋਂ ਬਚਾਅ ਸਬੰਧੀ ਲੱਗੇ ਕਰਫ਼ਿਊ ਦੌਰਾਨ ਸ਼ਹਿਰ ਚ ਸ਼ਰੇਆਮ ਵਿਕਦੀ ਸ਼ਰਾਬ ਦੀਆਂ ਪ੍ਰਕਾਸ਼ਿਤ ਖ਼ਬਰਾਂ ਤੋਂ ਬਾਅਦ ਬਾਅਦ ਸਿਵਲ ਪ੍ਰਸ਼ਾਸਨ ਹਰਕਤ ‘ਚ ਆ ਗਿਆ ਹੈ ,ਜਿਸ ਉਪਰੰਤ ਡਿਪਟੀ...
ਪਾਕਿਸਤਾਨ ’ਚ ਡਾਕਟਰਾਂ ਵੱਲੋਂ ਲਿਫ਼ਾਫ਼ਿਆਂ ਵਾਲੀ ਕਿੱਟ ਪਾ ਕੇ ਨਿਭਾਈ ਜਾ ਰਹੀ ਹੈ ਡਿਊਟੀ
. . .  23 minutes ago
ਅੰਮ੍ਰਿਤਸਰ, 31 ਮਾਰਚ (ਸੁਰਿੰਦਰ ਕੋਛੜ) - ਪਾਕਿਸਤਾਨ ਦੀ ਰਾਜਧਾਨੀ ਇਸਲਾਮਾਬਾਦ ਵਿਚ ਸਥਿਤ ਵੱਡੇ ਹਸਪਤਾਲ ਪਿਮਸ ਵਿਚ ਡਾਕਟਰਾਂ ਵੱਲੋਂ ਪਲਾਸਟਿਕ ਦੇ ਲਿਫ਼ਾਫ਼ਿਆਂ ਵਾਲੀ ਕਿੱਟ (ਛਾਪਰ) ਪਾ ਕੇ ਡਿਊਟੀ ਨਿਭਾਈ ਜਾ...
ਓਟ ਕਲੀਨਿਕਾਂ ’ਤੇ ਨਸ਼ਾ ਛੁਡਾਊ ਕੇਂਦਰਾਂ ਵਿਚ ਰਜਿਸਟਰਡ ਮਰੀਜ਼ਾਂ ਨੂੰ ਦੋ ਹਫ਼ਤਿਆਂ ਦੀ ਦਵਾਈ ਘਰ ਲਿਜਾਉਣ ਦੀ ਹੋਵੇਗੀ ਇਜਾਜ਼ਤ
. . .  33 minutes ago
ਬੈਂਕਾਂ ਖੁੱਲ੍ਹਣ 'ਤੇ ਲੋਕ ਦੂਰੀ ਬਣਾ ਕੇ ਕਤਾਰਾਂ ਵਿੱਚ ਲੱਗੇ
. . .  44 minutes ago
ਹਰੀਕੇ ਪੱਤਣ,31 ਮਾਰਚ (ਸੰਜੀਵ ਕੁੰਦਰਾ)ਕੋਰੋਨਾ ਵਾਇਰਸ ਦੇ ਚੱਲਦਿਆਂ ਲਗਾਏ ਗਏ ਕਰਫਿਊ ਵਿਚ ਢਿੱਲ ਦੌਰਾਨ 2 ਦਿਨ 30 ਅਤੇ 31 ਮਾਰਚ ਨੂੰ ਬੈਂਕਾਂ ਖੋਲ੍ਹੀਆਂ ਗਈਆਂ। ਬੇਸ਼ੱਕ ਬੈਂਕਾਂ ਖੁੱਲ੍ਹਣ ਨਾਲ ਲੋਕਾਂ ਨੂੰ ਨਕਦੀ ਕਢਵਾਉਣ ਦੀ ਰਾਹਤ ਮਿਲੀ। ਪਰੰਤੂ...
108 ਐਂਬੂਲੈਂਸ ’ਚ ਔਰਤ ਨੇ ਦਿੱਤਾ ਬੱਚੇ ਨੂੰ ਜਨਮ
. . .  46 minutes ago
ਕਲਾਨੌਰ, 31 ਮਾਰਚ(ਪੁਰੇਵਾਲ)-ਲੋਕਾਂ ਨੂੰ ਮੁਫ਼ਤ ਸਿਹਤ ਸੇਵਾਵਾਂ ਮੁਹੱਈਆ ਕਰਵਾ ਰਹੀ 108 ਐਂਬੂਲੈਸ 'ਚ ਹੀ ਬੀਤੀ ਰਾਤ ਇੱਕ ਨਵਜੰਮੇਂ ਬਾਲੜੇ ਦੀ ਕਿਲਕਾਰੀ ਸੁਣਕੇ ਉਸ ਦੀ ਮਾਂ ਭਾਵੁਕ ਹੋ ਗਈ। ਇਸ ਸਬੰਧ 'ਚ ਕਲਾਨੌਰ 108 ਐਂਬੂਲੈਂਸ ਦੇ ਈ.ਐਮ.ਈ. ਹਰਕੰਵਲ ਸਿੰਘ ਰੰਧਾਵਾ, ਈ.ਐਮ.ਟੀ...
ਤਹਿਸੀਲਦਾਰ ਤੋਂ ਜਾਰੀ ਪਾਸ ਵਾਲਾ ਵਿਅਕਤੀ ਹੀ ਬੈਂਕ ਜਾ ਸਕਦੈ
. . .  52 minutes ago
ਗੁਰੂ ਹਰ ਸਹਾਏ, 31 ਮਾਰਚ (ਹਰਚਰਨ ਸਿੰਘ ਸੰਧੂ) - ਗੁਰੂ ਹਰ ਸਹਾਏ ਵਿਖੇ ਖੁੱਲ੍ਹੀਆਂ ਬੈਂਕਾਂ ’ਚ ਭਾਵੇਂ ਕੱਲ੍ਹ ਤੋਂ ਲੋਕਾਂ ਦੀਆਂ ਲੰਬੀਆਂ ਕਤਾਰਾਂ ਲੱਗ ਗਈਆਂ ਪਰ ਦੂਸਰੇ ਦਿਨ ਵੀ ਬੈਂਕਾਂ ਅੱਗੇ ਲੰਬੀਆਂ ਲਾਈਨਾਂ ਲੱਗੀਆਂ ਰਹੀਆਂ। ਉਧਰ, ਬੈਂਕਾਂ ਵਾਲਿਆਂ ਵੱਲੋਂ ਤਹਿਸੀਲਦਾਰ...
ਕਰਫ਼ਿਊ ਦੇ ਬਾਵਜੂਦ ਚੋਰਾਂ ਦੇ ਹੌਸਲੇ ਬੁਲੰਦ
. . .  about 1 hour ago
ਜੈਤੋ, 31 ਮਾਰਚ (ਗੁਰਚਰਨ ਸਿੰਘ ਗਾਬੜੀਆ, ਨਿੱਜੀ ਪੱਤਰ ਪ੍ਰੇਰਕ)- ਕੋਰੋਨਾਵਾਇਰਸ ਦੇ ਚਲਦਿਆ ਲਗਾਏ ਗਏ ਕਰਫ਼ਿਊ ਵਿਚ ਪੁਲਿਸ ਪ੍ਰਸ਼ਾਸਨ ਵੱਲੋਂ ਆਮ ਜਨਤਾ ਨੂੰ ਘਰਾਂ ‘ਚੋਂ ਬਹਾਰ ਨਹੀਂ ਨਿਕਲਣ ਦੇ ਰਹੀ ਜਦ ਕਿ ਚੋਰ ਦੇ ਹੌਸਲੇ ਇਨ੍ਹਾਂ ਬੁਲੰਦ ਹਨ ਕਿ ਪੁਲਿਸ ਪ੍ਰਸ਼ਾਸਨ...
ਮਾਸਕ ਤੇ ਸੈਨੇਟਾਈਜ਼ਰ ਵੱਧ ਕੀਮਤ ਉਤੇ ਵੇਚਣ ਵਾਲੇ ਨੂੰ ਹੋ ਸਕਦੀ ਹੈ 7 ਸਾਲ ਤੱਕ ਦੀ ਕੈਦ
. . .  about 1 hour ago
ਅੰਮ੍ਰਿਤਸਰ, 31 ਮਾਰਚ ( ਸੁਰਿੰਦਰਪਾਲ ਸਿੰਘ ਵਰਪਾਲ )-ਕੋਰੋਨਾ ਦੇ ਫੈਲਾਅ ਨੂੰ ਰੋਕਣ ਲਈ ਜ਼ਰੂਰੀ ਵਸਤਾਂ, ਜਿਸ ਵਿਚ ਮਾਸਕ ਤੇ ਸੈਨੇਟਾਈਜ਼ਰ ਸ਼ਾਮਿਲ ਹਨ, ਦੀ ਕਾਲਾਬਾਜ਼ਾਰੀ ਵਿਰੁੱਧ ਭਾਰਤ ਸਰਕਾਰ ਨੇ ਸਖਤ ਫੈਸਲੇ ਲਏ ਹਨ। ਹੁਣ ਜੇਕਰ ਕੋਈ ਇੰਨਾਂ ਉਤਪਾਦਾਂ ਦੀ ਵੱਧ...
ਕੋਰੋਨਾਵਾਇਰਸ : ਕੇਂਦਰੀ ਮੰਤਰੀਆਂ ਦੇ ਸਮੂਹ ਤੇ ਕੇਜਰੀਵਾਲ ਵੱਲੋਂ ਆਪਣੀ ਆਪਣੀ ਮੀਟਿੰਗ
. . .  about 1 hour ago
ਨਵੀਂ ਦਿੱਲੀ, 31 ਮਾਰਚ - ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਰਿਹਾਇਸ਼ ਵਿਖੇ ਮਰਕਜ਼ ਬਿਲਡਿੰਗ ਨਿਜ਼ਾਮੂਦੀਨ ਤੇ ਕੋਰੋਨਾਵਾਇਰਸ ਨੂੰ ਲੈ ਕੇ ਹਾਈ ਲੇਵਲ ਮੀਟਿੰਗ ਹੋਈ। ਇਸ ਮੀਟਿੰਗ ਵਿਚ ਡਿਪਟੀ ਸੀ.ਐਮ. ਮਨੀਸ਼ ਸਿਸੋਦੀਆ, ਸਿਹਤ ਮੰਤਰੀ ਸਤੇਂਦਰ ਜੈਨ...
30 ਅਪ੍ਰੈਲ ਤੱਕ ਸਾਰੀਆਂ ਭਰਤੀਆਂ ਮੁਲਤਵੀ ਕੀਤੀਆਂ ਜਾਣ - ਮੁੱਖ ਸਕੱਤਰ
. . .  about 1 hour ago
ਚੰਡੀਗੜ੍ਹ, 31 ਮਾਰਚ (ਵਿਕਰਮਜੀਤ ਸਿੰਘ ਮਾਨ) - ਪੰਜਾਬ ਦੇ ਮੁੱਖ ਸਕੱਤਰ ਵੱਲੋਂ ਸਾਰੇ ਵਿਭਾਗਾਂ, ਪੀ.ਐਸ.ਯੂ ਦੀਆਂ ਸੰਸਥਾਵਾਂ, ਯੂਨੀਵਰਸਿਟੀਆਂ, ਪੀ.ਪੀ.ਐਸ.ਸੀ, ਐਸ.ਐਸ.ਐਸ.ਬੀ. ਸਮੇਤ ਹੋਰ ਅਦਾਰੇ ਜੋ ਸਰਕਾਰ ਅਧੀਨ ਹਨ ਨੂੰ ਨਿਰਦੇਸ਼ ਜਾਰੀ ਕੀਤੇ ਹਨ ਕਿ ਸਾਰੀਆਂ...
ਪਾਕਿਸਤਾਨੀ ਪੰਜਾਬ ’ਚ ਕੋਰੋਨਾਵਾਇਰਸ ਦੇ 651 ਕੇਸ
. . .  about 1 hour ago
ਇਸਲਾਮਾਬਾਦ, 31 ਮਾਰਚ - ਪਾਕਿਸਤਾਨ ਵਿਚ ਕੋਰੋਨਾਵਾਇਰਸ ਦੇ 1836 ਕੇਸ ਪਾਏ ਗਏ ਹਨ। 23 ਮੌਤਾਂ ਹੋ ਗਈਆਂ ਹਨ। 57 ਲੋਕ ਠੀਕ ਵੀ ਹੋਏ ਹਨ। ਜ਼ਿਕਰਯੋਗ ਹੈ ਕਿ ਪਾਕਿਸਤਾਨ ਪੰਜਾਬ ਵਿਚ 651 ਕੋਰੋਨਾਵਾਇਰਸ ਦੇ ਕੇਸ...
ਮਰਕਜ਼ ਬਿਲਡਿੰਗ ’ਚ ਰਹੇ 24 ਲੋਕਾਂ ਨੂੰ ਕੋਰੋਨਾਵਾਇਰਸ
. . .  about 2 hours ago
ਨਵੀਂ ਦਿੱਲੀ, 31 ਮਾਰਚ - ਦਿੱਲੀ ਦੇ ਸਿਹਤ ਮੰਤਰੀ ਸਤੇਂਦਰ ਜੈਨ ਨੇ ਕਿਹਾ ਹੈ ਕਿ ਨਿਜ਼ਾਮੁਦੀਨ ਮਰਕਜ਼ ਬਿਲਡਿੰਗ ਵਿਚ ਮੌਜੂਦ ਰਹੇ ਲੋਕਾਂ ਵਿਚੋਂ 24 ਲੋਕਾਂ ’ਚ ਕੋਰੋਨਾਵਾਇਰਸ ਪਾਜ਼ੀਟਿਵ ਪਾਇਆ ਗਿਆ...
ਕਰਫਿਊ ਦੌਰਾਨ ਤੇਜ਼ ਰਫਤਾਰ ਗੱਡੀ ਵੱਲੋਂ ਸਕੂਟਰੀ ਸਵਾਰ ਬਜ਼ੁਰਗ ਨੂੰ ਦਰੜਿਆ
. . .  about 2 hours ago
ਅਜਨਾਲਾ, 31 ਮਾਰਚ (ਗੁਰਪ੍ਰੀਤ ਸਿੰਘ ਢਿੱਲੋਂ) - ਭਾਵੇਂ ਕਿ ਸਰਕਾਰ ਵੱਲੋਂ ਕੋਰੋਨਾਵਾਇਰਸ ਦੀ ਰੋਕਥਾਮ ਅਤੇ ਇਸ ਨੂੰ ਅੱਗੇ ਫੈਲਣ ਤੋਂ ਰੋਕਣ ਲਈ ਕਰਫ਼ਿਊ ਲਗਾ ਕੇ ਆਮ ਲੋਕਾਂ ਦੇ ਘਰਾਂ ਵਿਚੋਂ ਬਾਹਰ ਨਿਕਲਣ ਤੇ ਪਾਬੰਦੀ ਲਗਾਈ ਹੋਈ ਹੈ ਪਰ ਇਸ ਦੇ ਬਾਵਜੂਦ ਵੀ ਸਰਹੱਦੀ...
ਸਰਹੱਦੀ ਖੇਤਰ ’ਚ ਹਾਕਰਾਂ ਵੱਲੋਂ ਆਮ ਦਿਨਾਂ ਵਾਂਗ ਅਖ਼ਬਾਰਾਂ ਵੰਡੀਆਂ ਗਈਆਂ
. . .  about 2 hours ago
ਅਜਨਾਲਾ, 31 ਮਾਰਚ (ਗੁਰਪ੍ਰੀਤ ਸਿੰਘ ਢਿੱਲੋਂ) - ਸਰਹੱਦੀ ਖੇਤਰ ’ਚ ਹਾਕਰਾਂ ਵਲੋਂ ਆਮ ਦਿਨਾਂ ਵਾਂਗ ਅਖ਼ਬਾਰਾਂ ਵੰਡੀਆਂ ਜਾ ਰਹੀਆਂ...
ਈਰਾਨ ਤੋਂ ਲਿਆਂਦੇ 7 ਲੋਕਾਂ ਨੂੰ ਕੋਰੋਨਾ
. . .  about 2 hours ago
ਜਲੰਧਰ ਜ਼ਿਲ੍ਹੇ 'ਚ ਅੱਜ ਦੀ ਸਬਜ਼ੀਆਂ ਤੇ ਫਲਾਂ ਦੀ ਰੇਟ ਲਿਸਟ
. . .  about 3 hours ago
ਅਲਬਰਟਾ ਵਿੱਚ 5 ਹੋਰ ਮੌਤ ਹੋਣ ਨਾਲ ਮੌਤਾਂ ਦੀ ਗਿਣਤੀ 8 ਹੋਈ ਕੁੱਲ ਕੇਸ 690 ਹੋਏ
. . .  about 3 hours ago
ਕੇਰਲਾ 'ਚ ਕੋਰੋਨਾ ਕਾਰਨ 68 ਸਾਲਾ ਵਿਅਕਤੀ ਦੀ ਮੌਤ
. . .  about 3 hours ago
12 ਹਜ਼ਾਰ ਨਕਲੀ ਐਨ95 ਮਾਸਕ ਬਰਾਮਦ
. . .  about 4 hours ago
ਅੱਜ ਦਾ ਵਿਚਾਰ
. . .  about 4 hours ago
ਸਿਖਿਆ ਮੰਤਰੀ ਵੱਲੋਂ ਪ੍ਰਵਾਸੀ ਮਜ਼ਦੂਰਾਂ ਲਈ ਸਕੂਲ ਖੋਲ੍ਹਣ ਦੇ ਆਦੇਸ਼
. . .  1 day ago
ਅੱਜ ਦਿੱਲੀ ਵਿਚ ਕੋਰੋਨਾ ਵਾਇਰਸ ਦੇ 25 ਨਵੇਂ ਕੇਸ, 97 ਕੇਸਾਂ ਦੀ ਪੁਸ਼ਟੀ
. . .  1 day ago
ਸ਼ੱਕੀ ਮਿ੍ਤਕ ਮਰੀਜ਼ ਦੇ ਅੰਤਿਮ ਸੰਸਕਾਰ ਨੂੰ ਲੈ ਕੇ ਪਿਆ ਰੋਲਾ
. . .  1 day ago
ਪਿੰਡ ਭੂਨੋ ਦੇ 10 ਸ਼ੱਕੀ ਮਰੀਜ਼ਾਂ ਦੀ ਰਿਪੋਰਟ ਨਾਂਹ ਪੱਖੀ
. . .  1 day ago
ਡਿਪਟੀ ਕਮਿਸ਼ਨਰ ਦੀ ਅਪੀਲ ਨੂੰ ਜਲੰਧਰ ਵਾਸੀਆਂ ਵਲੋਂ ਭਰਵਾਂ ਹੁੰਗਾਰਾ ,ਇਕੱਤਰ ਹੋਏ 21.10 ਲੱਖ ਰੁਪਏ
. . .  1 day ago
ਕੋਰੋਨਾ ਵਾਇਰਸ ਨਾਲ ਪੰਜਾਬ 'ਚ ਤੀਜੀ ਮੌਤ
. . .  1 day ago
ਜਲੰਧਰ : ਕੋਰੋਨਾ ਵਾਇਰਸ 'ਤੇ ਬੰਦ 13 ਅਪ੍ਰੈਲ ਤੱਕ
. . .  1 day ago
ਉਪ ਪੁਲਿਸ ਕਪਤਾਨ ਪਾਤੜਾਂ ਵੱਲੋਂ ਹਰਿਆਣਾ ਰਾਜ ਨਾਲ ਲੱਗਦੀਆਂ ਸਰਹੱਦਾਂ ‘ਤੇ ਚੌਕਸੀ ਵਧਾਈ
. . .  1 day ago
ਡਿਪਟੀ ਕਮਿਸ਼ਨਰ ਵੱਲੋਂ ਪ੍ਰਵਾਸੀ ਮਜ਼ਦੂਰਾਂ ਨੂੰ ਡਰ ਕੇ ਜ਼ਿਲ੍ਹਾ ਨਾ ਛੱਡਣ ਦੀ ਅਪੀਲ
. . .  1 day ago
ਐੱਸ.ਡੀ.ਐੱਮ. ਸ਼ਾਹਕੋਟ ਵੱਲੋਂ ਰਾਸ਼ਨ ਦੀ ਵੰਡ ਸਬੰਧੀ ਨੋਡਲ ਅਫ਼ਸਰ ਨਿਯੁਕਤ
. . .  1 day ago
ਮਹਾਂਮਾਰੀ ਦੇ ਪ੍ਰਕੋਪ ਕਾਰਨ ਅੰਮ੍ਰਿਤਸਰ ਜੇਲ੍ਹ 'ਚੋਂ ਛੱਡੇ ਗਏ 289 ਕੈਦੀ
. . .  1 day ago
ਕੋਰੋਨਾ ਵਾਇਰਸ ਤੋਂ ਪੀੜਤ ਹਰਭਜਨ ਸਿੰਘ ਦਾ ਪਿੰਡ ਮੋਰਾਂਵਾਲੀ 'ਚ ਕੀਤਾ ਗਿਆ ਅੰਤਿਮ ਸਸਕਾਰ
. . .  1 day ago
ਦਿਲਜੀਤ ਦੁਸਾਂਝ ਵੱਲੋਂ ਪੀ.ਐਮ ਕੇਅਰਜ਼ ਫ਼ੰਡ ਦੇ ਲਈ 20 ਲੱਖ ਰੁਪਏ ਦੇਣ ਦਾ ਐਲਾਨ
. . .  1 day ago
ਕੋਰੋਨਾ ਵਾਇਰਸ ਦੇ ਦੋ ਸ਼ੱਕੀ ਮਰੀਜ਼ਾਂ 'ਚੋਂ ਇਕ ਦੀ ਮੌਤ
. . .  1 day ago
ਚੰਡੀਗੜ੍ਹ 'ਚ ਕੋਰੋਨਾ ਵਾਇਰਸ ਦੇ 5 ਹੋਰ ਮਾਮਲੇ ਆਏ ਸਾਹਮਣੇ
. . .  1 day ago
ਦਿੱਲੀ ਏਅਰਪੋਰਟ ਪਹੁੰਚਿਆ ਅਫ਼ਗ਼ਾਨਿਸਤਾਨ ਦੇ ਕਾਬੁਲ ਤੋਂ 35 ਭਾਰਤੀਆਂ ਦਾ ਜਥਾ
. . .  1 day ago
ਸ਼ਾਹਕੋਟ ਵਿਖੇ ਕਰਫ਼ਿਊ ਦੀ ਉਲੰਘਣਾ ਕਰਨ ਵਾਲਿਆ ਨੂੰ ਅਧਿਕਾਰੀਆਂ ਨੇ ਦਿੱਤੀ ਸਖ਼ਤ ਚੇਤਾਵਨੀ
. . .  1 day ago
ਕਰਫਿਊ ਦੌਰਾਨ ਅਬੋਹਰ ਦੇ ਐਸ.ਡੀ.ਐਮ ਵਿਨੋਦ ਬਾਂਸਲ ਦੀ ਹੋਈ ਬਦਲੀ
. . .  1 day ago
ਕੂਹਲੀ ਕਲਾਂ ਵਾਸੀਆਂ ਨੇ ਆਪਣੇ ਪੱਧਰ 'ਤੇ ਪਿੰਡ ਕੀਤਾ ਸੀਲ
. . .  1 day ago
ਕੋਰੋਨਾ ਵਾਇਰਸ ਦੇ ਚੱਲਦਿਆਂ ਕਰਫਿਊ ਦੌਰਾਨ ਕਿਸਾਨਾਂ ਨੇ ਕਣਕ ਦੀ ਵਾਢੀ ਸ਼ੁਰੂ
. . .  1 day ago
ਕੋਰੋਨਾ ਵਾਇਰਸ ਦੇ ਚੱਲਦਿਆਂ ਅੱਜ ਮੋਰਾਂਵਾਲੀ ਤੋਂ 21 ਸੈਂਪਲ ਹੋਰ ਲਏ-ਡਾ: ਜਸਬੀਰ ਸਿੰਘ
. . .  1 day ago
ਅਫ਼ਵਾਹਾਂ ਫੈਲਾਉਣ ਤੋਂ ਬਾਜ ਨਾ ਆਉਣ ਵਾਲਿਆਂ ਖ਼ਿਲਾਫ਼ ਹੋਵੇਗੀ ਸਖ਼ਤ ਕਾਰਵਾਈ - ਡੀ.ਐੱਸ. ਪੀ. ਸਿੱਧੂ
. . .  1 day ago
ਸੜਕ ਹਾਦਸੇ 'ਚ ਪਿਤਾ-ਪੁੱਤਰ ਦੀ ਮੌਤ, ਚਾਰ ਗੰਭੀਰ ਜ਼ਖ਼ਮੀ
. . .  1 day ago
ਕਰਫਿਊ ਦੌਰਾਨ ਪਾਸ ਬਣਾਉਣ ਲਈ ਆ ਰਹੀਆਂ ਦਿੱਕਤਾਂ ਸਬੰਧੀ ਉਪ ਮੰਡਲ ਮੈਜਿਸਟ੍ਰੇਟ ਪਾਤੜਾਂ ਵੱਲੋਂ ਜਾਰੀ ਵਿਸ਼ੇਸ਼ ਹਦਾਇਤਾਂ
. . .  1 day ago
ਦੋ ਸ਼ੱਕੀ ਮਰੀਜ਼ਾਂ ਨੂੰ ਸਿਹਤ ਵਿਭਾਗ ਨੇ ਇਲਾਜ ਲਈ ਭੇਜਿਆ ਫ਼ਰੀਦਕੋਟ
. . .  1 day ago
ਵਿਧਾਇਕ ਸ਼ੇਰੋਵਾਲੀਆਂ ਵੱਲੋਂ ਦਾਨੀ ਸੱਜਣਾਂ ਨੂੰ ਲੋੜਵੰਦ ਲੋਕਾਂ ਦੀ ਸਹਾਇਤਾ ਲਈ ਅੱਗੇ ਆਉਣ ਦੀ ਅਪੀਲ
. . .  1 day ago
ਕਾਲਾਬਾਜ਼ਾਰੀ ਕਰਨ ਵਾਲੇ 'ਤੇ ਤੁਰੰਤ ਐਫ.ਆਈ.ਆਰ. ਦਰਜ ਕੀਤੀ ਜਾਵੇ : ਡਿਪਟੀ ਕਮਿਸ਼ਨਰ
. . .  1 day ago
ਦੇਸ਼ 'ਚ 24 ਘੰਟਿਆਂ ਦੇ ਅੰਦਰ ਕੋਰੋਨਾ ਦੇ 92 ਮਾਮਲੇ ਆਏ ਸਾਹਮਣੇ, 4 ਲੋਕਾਂ ਦੀ ਹੋਈ ਮੌਤ
. . .  1 day ago
ਅਬੋਹਰ ਤੋਂ ਵੀ ਪ੍ਰਵਾਸੀ ਮਜ਼ਦੂਰਾਂ ਨੇ ਆਪਣੇ ਘਰਾਂ ਨੂੰ ਵਾਪਸੀ ਕੀਤੀ
. . .  1 day ago
ਮਰੀਜ਼ਾਂ ਦੀ ਬਾਇਓਮੈਟ੍ਰਿਕ ਤਸਦੀਕ ਦੀ ਪ੍ਰਕਿਰਿਆ 'ਚ ਛੋਟ -ਡਾ: ਜਸਬੀਰ ਸਿੰਘ
. . .  1 day ago
ਹੋਰ ਖ਼ਬਰਾਂ..
ਜਲੰਧਰ : ਬੁਧਵਾਰ 31 ਸਾਉਣ ਸੰਮਤ 550

ਹਰਿਆਣਾ / ਹਿਮਾਚਲ

ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਦਰ ਆਪਸੀ ਖਿੱਚੋਤਾਣ

ਵੱਖਰੀ ਕਮੇਟੀ ਵਿਚ ਵੱਡਾ ਧਮਾਕਾ ਹੋਣ ਦਾ ਬਣਿਆ ਖ਼ਤਰਾ

ਕਰਨਾਲ, 14 ਅਗਸਤ (ਗੁਰਮੀਤ ਸਿੰਘ ਸੱਗੂ)-ਸ਼੍ਰੋਮਣੀ ਅਕਾਲੀ ਦਲ ਬਾਦਲ ਵਲੋਂ ਹਰਿਆਣਾ ਅੰਦਰ ਆਉਂਦੀਆਂ ਚੋਣਾਂ ਦੌਰਾਨ ਆਪਣੇ ਬਲਬੂਤੇ 'ਤੇ ਇਕਲੇ ਹੀ ਹਰਿਆਣਾ ਅੰਦਰ ਚੋਣ ਲੜਨ ਦੇ ਕੀਤੇ ਗਏ ਐਲਾਨ ਤੋਂ ਬਾਅਦ ਅਗਲੀ 19 ਅਗਸਤ ਨੂੰ ਕੁਰੂਕਸ਼ਤੇਰ ਦੇ ਪਿੱਪਲੀ ਵਿਖੇ ਕੀਤੀ ਜਾ ਰਹੀ ਜਨ ਚੇਤਨਾ ਰੈਲੀ ਦੇ ਬਰਾਬਰ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਵੀ ਇਸੇ ਦਿਨ 19 ਅਗਸਤ ਨੂੰ ਪਿੱਪਲੀ ਵਿਖੇ ਹੀ ਕੀਤੇ ਜਾ ਰਹੇ ਜਾਗੋ ਹਰਿਆਣਾ ਮਹਾ ਸੰਮੇਲਨ ਨਾਲ ਜਿੱਥੇ ਵੱਖਰੀ ਕਮੇਟੀ ਹਰਿਆਣਾ ਅੰਦਰ ਸਿੱਖਾਂ ਨੂੰ ਅਕਾਲੀ ਦਲ ਬਾਦਲ ਿਖ਼ਲਾਫ਼ ਜਗਾਉਣ ਦਾ ਦਮ ਭਰ ਰਹੀ ਹੈ, ਉਥੇ ਨਾਲ ਹੀ ਇਸ ਕਮੇਟੀ ਦੇ ਅੰਦਰ ਹੀ ਆਪਸੀ ਖਿੱਚੋਤਾਨ ਸ਼ਿਖਰਾਂ 'ਤੇ ਚਲ ਰਹੀ ਹੈ | ਉਕਤ ਪ੍ਰੋਗਰਾਮ ਤੋਂ ਪਹਿਲਾਂ ਹੀ ਵੱਖਰੀ ਕਮੇਟੀ 'ਚ ਕੋਈ ਵੱਡਾ ਧਮਾਕਾ ਹੋਣ ਦਾ ਖਤਰਾ ਵੀ ਬਣ ਗਿਆ ਹੈ, ਜਿਸ 'ਤੇ ਸਿੱਖ ਸਿਆਸਤ ਵਿਚ ਰੁਚੀ ਰੱਖਣ ਵਾਲੇ ਆਪਣੀ ਟਿਕਟਿਕੀ ਲਗਾਈ ਬੈਠੇ ਹਨ | ਇਥੇ ਇਹ ਦੱਸਣਯੋਗ ਹੈ ਕਿ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ 'ਚ ਵੀ ਇਸ ਦੇ ਪ੍ਰਧਾਨ ਜਗਦੀਸ਼ ਸਿੰਘ ਝੀਂਡਾ ਅਤੇ ਸੀਨੀਅਰ ਮੀਤ ਪ੍ਰਧਾਨ ਦੀਦਾਰ ਸਿੰਘ ਨਲਵੀ ਦਰਮਿਆਨ ਪਿਛਲੇ ਲੰਮੇਂ ਸਮੇਂ ਤੋਂ ਸਿਆਸੀ ਤਲਵਾਰਾਂ ਖਿੱਚੀਆਂ ਹੋਈਆਂ ਸਨ, ਪਰ ਨਵਾਂ ਮਾਮਲਾ ਉਸ ਸਮੇਂ ਸਾਹਮਣੇ ਆਇਆ, ਜਦ ਵੱਖਰੀ ਕਮੇਟੀ ਪ੍ਰਧਾਨ ਸ. ਝੀਂਡਾ ਦੀ ਅਗਵਾਈ ਹੇਠ 19 ਅਗਸਤ ਨੂੰ ਕੀਤੇ ਜਾਣ ਵਾਲੇ ਸੰਮੇਲਨ ਦੀਆਂ ਤਿਆਰੀਆਂ ਸ਼ੁਰੂ ਕੀਤੀਆਂ ਗਈਆਂ | ਇਸ ਦੌਰਾਨ ਝੀਂਡਾ ਧੜੇ ਵਲੋਂ ਜਾਰੀ ਕੀਤਾ ਗਿਆ ਇਸ਼ਤਿਹਾਰ ਸ਼ੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋਣਾ ਸ਼ੁਰੂ ਹੋਇਆ, ਤਾਂ ਉਸ ਵਿਚ ਕਮੇਟੀ ਦੀ ਯੂਥ ਇਕਾਈ ਦੇ ਪ੍ਰਧਾਨ ਸਮੇਤ ਹੋਰਨਾਂ ਕਈ ਜ਼ਿਲ੍ਹਾ ਪੱਧਰੀ ਜਾਂ ਸਿਰਫ ਮੈਂਬਰਾਂ ਦੀਆਂ ਤਸਵੀਰਾਂ ਤਾਂ ਲਾਈਆਂ ਗਈਆਂ, ਪਰ ਇਸ ਵਿਚ ਯੂਥ ਇਕਾਈ ਨਾਲ ਜੁੜੇ 2 ਸੀਨੀਅਰ ਆਗੂਆਂ ਨੂੰ ਪੂਰੀ ਤਰ੍ਹਾਂ ਨਾਲ ਨਜਰ ਅੰਦਾਜ ਕੀਤਾ ਗਿਆ | ਦੱਸਿਆ ਤਾਂ ਇਹ ਵੀ ਜਾ ਰਿਹਾ ਹੈ ਕਿ ਯੂਥ ਇਕਾਈ ਵਿਚ ਇਨ੍ਹਾਂ ਆਗੂਆਂ ਨੂੰ ਇਸ ਲਈ ਨਜ਼ਰਅੰਦਾਜ ਕੀਤਾ ਜਾਣ ਲੱਗਾ, ਕਿਉਂਕਿ ਉਨ੍ਹਾਂ ਦਾ ਯੂਥ ਪ੍ਰਧਾਨ ਸ. ਹਰਪ੍ਰੀਤ ਸਿੰਘ ਨਰੂਲਾ ਨਾਲ ਮਤਭੇਦ ਚਲ ਰਿਹਾ ਸੀ, ਜਿਸ ਤੋਂ ਬਾਅਦ ਇਨ੍ਹਾਂ ਦਾ ਆਪਸ ਵਿਚ ਸਮਝੌਤਾ ਵੀ ਕਰਵਾ ਦਿੱਤਾ ਗਿਆ, ਪਰ ਨਜਰ ਅੰਦਾਜ ਕੀਤੇ ਜਾ ਰਹੇ ਯੂਥ ਆਗੂਆਂ ਨੇ ਵੀ ਇਸ ਮਾਮਲੇ ਨੂੰ ਗੰਭੀਰਤਾ ਨਾਲ ਲਿਆ ਅਤੇ ਦੂਜੇ ਪਾਸੇ ਜਦ ਵੱਖਰੀ ਕਮੇਟੀ ਦੇ ਅੰਦਰ ਪੈਦਾ ਹੋਏ ਨਵੇਂ ਵਿਵਾਦ ਨੇ ਤੂਲ ਫੜਣਾ ਸ਼ੁਰੂ ਕਰ ਦਿੱਤਾ, ਤਾਂ ਇਨ੍ਹਾਂ ਆਗੂਆਂ ਨਾਲ ਦੂਜੇ ਦਲਾਂ ਵਲੋਂ ਵੀ ਰਾਬਤਾ ਕਾਇਮ ਕਰਨਾ ਸ਼ੁਰੂ ਕਰ ਦਿੱਤਾ ਗਿਆ ਹੈ | ਇਥੇ ਇਹ ਵੀ ਦੱਸਣਯੋਗ ਹੈ ਕਿ ਇਹ ਗੱਲ ਨਹੀਂ ਕਿ ਨਜਰ ਅੰਦਾਜ ਕੀਤੇ ਜਾ ਰਹੇ ਆਗੂਆਂ ਦੀਆਂ ਕਾਰਗੁਜਾਰੀਆਂ ਦਾ ਵੱਖਰੀ ਕਮੇਟੀ ਪ੍ਰਧਾਨ ਸ. ਝੀਂਡਾ ਨੂੰ ਜਾਣਕਾਰੀ ਨਹੀਂ ਹੈ | ਜਦ ਮਾਮਲੇ ਨੂੰ ਲੈ ਕੇ ਜਗਦੀਸ਼ ਸਿੰਘ ਝੀਂਡਾ ਨਾਲ ਗੱਲਬਾਤ ਕੀਤੀ ਗਈ, ਤਾਂ ਉਨ੍ਹਾਂ ਕਿਹਾ ਕਿ ਜੇਕਰ ਕੋਈ ਕਮੇਟੀ ਜਾਂ ਪਾਰਟੀ ਤੋਂ ਉੱਪਰ ਹੋ ਕੇ ਹਵਾ ਲੈਂਦਾ ਹੈ, ਤਾਂ ਉਸ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਪਾਰਟੀ ਹੀ ਸਰਵਉੱਚ ਹੈ, ਨਾ ਕਿ ਕੋਈ ਵਿਅਕਤੀ ਵਿਸ਼ੇਸ਼ | ਜਦ 'ਅਜੀਤ' ਵਲੋਂ ਵੱਖਰੀ ਕਮੇਟੀ ਵਲੋਂ ਨਜਰ ਅੰਦਾਜ ਕੀਤੇ ਜਾ ਰਹੇ ਯੂਥ ਇਕਾਈ ਦੇ ਸੂਬਾਈ ਜਨਰਲ ਸਕੱਤਰ ਐਡਵੋਕੇਟ ਅੰਗਰੇਜ ਸਿੰਘ ਪਨੂੰ ਨਾਲ ਸੰਪਰਕ ਕੀਤਾ ਗਿਆ, ਤਾਂ ਉਨ੍ਹਾਂ ਸਪਸ਼ਟ ਕਿਹਾ ਕਿ ਉਹ ਪਿਛਲੇ ਕਰੀਬ 17 ਸਾਲ ਤੋਂ ਨਿਰਸਵਾਰਥ ਭਾਵਨਾ ਨਾਲ ਵੱਖਰੀ ਕਮੇਟੀ ਨਾਲ ਜੁੜੇ ਸਨ ਅਤੇ ਉਨ੍ਹਾਂ ਨੇ ਪੂਰੀ ਲਗਨ ਨਾਲ ਹੀ ਵੱਖਰੀ ਕਮੇਟੀ ਦੇ ਸਮਰਥਨ ਵਿਚ ਆਪਣਾ ਦਿਨ-ਰਾਤ ਇਕ ਕਰ ਦਿੱਤਾ ਸੀ | ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਲਗਾਤਾਰ ਨਜਰ ਅੰਦਾਜ ਕੀਤਾ ਜਾ ਰਿਹਾ ਸੀ, ਪਰ ਉੱਕਤ ਪ੍ਰੋਗਰਾਮਾਂ ਦੌਰਾਨ ਉਨ੍ਹਾਂ ਨੂੰ ਜਿਸ ਤਰ੍ਹਾਂ ਨਾਲ ਨਜਰ ਅੰਦਾਜ ਕੀਤਾ ਗਿਆ, ਉਹ ਮਾਮਲਾ ਪੂਰੀ ਤਰ੍ਹਾਂ ਨਾਲ ਸ਼ੋਸ਼ਲ ਮੀਡੀਆ ਵਿਚ ਵੀ ਚਰਚਾ ਦਾ ਵਿਸ਼ਾ ਬਣਿਆ ਰਿਹਾ | ਉਨ੍ਹਾਂ ਦੱਸਿਆ ਕਿ ਉਨ੍ਹਾਂ ਨਾਲ ਹੋਰ ਪਾਰਟੀਆਂ ਵੀ ਸੰਪਰਕ ਕਰ ਰਹੀਆਂ ਹਨ ਅਤੇ ਜੇਕਰ ਉਨ੍ਹਾਂ ਨੂੰ ਮਾਨ-ਸਨਮਾਨ ਨਾ ਦਿੱਤਾ ਗਿਆ, ਤਾ ਉਹ ਕੋਈ ਵੱਡਾ ਫੈਸਲਾ ਵੀ ਲੈ ਸਕਦੇ ਹਨ |

ਏ ਸਮਾਰਟ ਸਕੂਲ ਵਿਚ ਆਜ਼ਾਦੀ ਦਿਵਸ 'ਤੇ ਪ੍ਰੋਗਰਾਮ ਕਰਵਾਇਆ

ਕੁਰੂਕਸ਼ੇਤਰ/ਸ਼ਾਹਾਬਾਦ, 14 ਅਗਸਤ (ਜਸਬੀਰ ਸਿੰਘ ਦੁੱਗਲ)-ਏ ਸਮਾਰਟ ਸਕੂਲ 'ਚ ਆਜ਼ਾਦੀ ਦਿਵਸ ਸਮਾਰੋਹ ਧੂਮਧਾਮ ਨਾਲ ਮਨਾਇਆ ਗਿਆ | ਸਵੇਰ ਤੋਂ ਹੀ ਸਕੂਲ ਦੇ ਬੱਚੇ ਫੌਜੀਆਂ ਦੇ ਪਹਿਰਾਵੇ 'ਚ ਸਕੂਲ ਪੁੱਜੇ | ਪ੍ਰੋਗਰਾਮ ਕਰਨ ਤੋਂ ਪਹਿਲਾਂ ਸਕੂਲ ਕੰਪਲੈਕਸ 'ਚ ਬੂਟੇ ਲਗਾਏ ਗਏ ...

ਪੂਰੀ ਖ਼ਬਰ »

ਪ੍ਰਧਾਨ ਮੰਤਰੀ ਉਜਵਲਾ ਯੋਜਨਾ ਦੇ ਤਹਿਤ 44 ਹਜ਼ਾਰ ਤੋਂ ਵੱਧ ਗੈਸ ਕੁਨੈਕਸ਼ਨ ਬੀ.ਪੀ.ਐਲ. ਪਰਿਵਾਰਾਂ ਨੂੰ ਦਿੱਤੇ

ਸਿਰਸਾ, 14 ਅਗਸਤ (ਭੁਪਿੰਦਰ ਪੰਨੀਵਾਲੀਆ)-ਪ੍ਰਧਾਨ ਮੰਤਰੀ ਉਜਵਲਾ ਯੋਜਨਾ ਦੇ ਤਹਿਤ ਜ਼ਿਲ੍ਹੇ 'ਚ 44 ਹਜ਼ਾਰ ਤੋਂ ਵੱਧ ਗੈਸ ਕੁਨੈਕਸ਼ਨ ਬੀ.ਪੀ.ਐਲ. ਪਰਿਵਾਰਾਂ ਨੂੰ ਦਿੱਤੇ ਗਏ ਹਨ | ਡਿਪਟੀ ਕਮਿਸ਼ਨਰ ਪ੍ਰਭਜੋਤ ਸਿੰਘ ਨੇ ਦੱਸਿਆ ਹੈ ਕਿ ਜ਼ਿਲ੍ਹੇ 'ਚ ਕੁੱਲ 50 ਹਜ਼ਾਰ 456 ...

ਪੂਰੀ ਖ਼ਬਰ »

250 ਪਿੰਡ ਵਾਸੀ ਲੋਕਤੰਤਰ ਸੁਰੱਖਿਆ ਪਾਰਟੀ 'ਚ ਸ਼ਾਮਿਲ

ਕੁਰੂਕਸ਼ੇਤਰ/ਸ਼ਾਹਾਬਾਦ, 14 ਅਗਸਤ (ਜਸਬੀਰ ਸਿੰਘ ਦੁੱਗਲ)-ਨਵਸਿਰਜਿਤ ਲੋਕਤੰਤਰ ਸੁਰੱਖਿਆ ਪਾਰਟੀ ਦਾ ਉਦੈ 2 ਸਤੰਬਰ ਨੂੰ ਪਾਣੀਪਤ 'ਚ ਹੋਵੇਗਾ | ਪਰ ਲੋਕ ਇਸ 'ਚ ਸ਼ਾਮਿਲ ਹੋਣੇ ਸ਼ੁਰੂ ਹੋ ਗਏ ਹਨ | ਬੀਤੀ ਰਾਤ ਇੱਥੇ ਰੈਸਟ ਹਾਊਸ 'ਚ ਲੋਕਤੰਤਰ ਸੁਰੱਖਿਆ ਪਾਰਟੀ ਸੁਪਰੀਮੋ ...

ਪੂਰੀ ਖ਼ਬਰ »

ਪਿੱਪਲੀ ਲਘੂ ਚਿੜੀਆ ਘਰ 'ਚ ਬੱਬਰ ਸ਼ੇਰਨੀ ਦੇ 3 ਬੱਚੇ ਬਣਨਗੇ ਮੁਸਾਫ਼ਰਾਂ ਦੀ ਖਿੱਚ ਦਾ ਕੇਂਦਰ-ਨਰਬੀਰ

ਕੁਰੂਕਸ਼ੇਤਰ, 14 ਅਗਸਤ (ਜਸਬੀਰ ਸਿੰਘ ਦੁੱਗਲ)-ਹਰਿਆਣਾ ਦੇ ਜੰਗਲਾਤ ਅਤੇ ਜੰਗਲੀ ਜੀਵ ਮੰਤਰੀ ਰਾਵ ਨਰਬੀਰ ਸਿੰਘ ਨੇ ਕਿਹਾ ਕਿ ਕੁਰੂਕਸ਼ੇਤਰ ਦੇ ਪਿੱਪਲੀ ਲਘੁ ਚਿੜੀਆ ਘਰ 'ਚ ਬੱਬਰ ਸ਼ੇਰਨੀ ਦੇ 3 ਬੱਚਿਆਂ ਨੂੰ ਦਿਨ-ਰਾਤ ਇਕ ਕਰਕੇ ਨਾ ਕੇਵਲ ਬਚਾਇਆ ਗਿਆ, ਸਗੋਂ ਪੂੀਰ ...

ਪੂਰੀ ਖ਼ਬਰ »

ਮਧੂਬਨ ਤੋਂ ਕੋਰਸ ਕਰਕੇ ਪਰਤ ਰਹੇ ਸੜਕ ਹਾਦਸੇ 'ਚ 2 ਪੁਲਿਸ ਅਧਿਕਾਰੀਆਂ ਦੀ ਮੌਤ

ਪਲਵਲ, 14 ਅਗਸਤ (ਅਜੀਤ ਬਿਊਰੋ)-ਮਧੂਬਨ ਤੋਂ ਕੋਰਸ ਕਰਕੇ ਪਰਤ ਰਹੇ ਜੀ.ਆਰ.ਪੀ. ਦੇ 2 ਏ.ਐਸ.ਆਈ. ਦੀ ਕੇ.ਜੀ.ਪੀ. 'ਤੇ ਡਾਸਨਾ (ਯੂ.ਪੀ.) 'ਚ ਹੋਏ ਸੜਕ ਹਾਦਸੇ 'ਚ ਮੌਤ ਹੋ ਗਈ | ਜਾਣਕਾਰੀ ਮੁਤਾਬਿਕ ਜੀ.ਆਰ.ਪੀ. 'ਚ ਕਾਰਜਰਤ ਏ.ਐਸ.ਆਈ. ਰਾਜੇਂਦਰ ਡਾਗਰ ਅਤੇ ਵਿਰੇਂਦਰ ਤੇਵਤੀਆ ਪਲਵਲ ...

ਪੂਰੀ ਖ਼ਬਰ »

ਘਰੇਲੂ ਕਲੇਸ਼ ਦੇ ਚਲਦਿਆਂ ਪਤੀ ਵਲੋਂ ਪਤਨੀ ਦਾ ਕਤਲ ਕਰਕੇ 12 ਫੁੱਟ ਹੇਠਾਂ ਦੱਬੀ ਲਾਸ਼ ਬਰਾਮਦ

ਪਲਵਲ, 14 ਅਗਸਤ (ਅਜੀਤ ਬਿਊਰੋ)-ਪਤਨੀ ਦੀ ਹੱਤਿਆ ਕਰਕੇ 12 ਫੁੱਟ ਹੇਠਾਂ ਦਫ਼ਨਾਈ ਗਈ ਲਾਸ਼ ਨੂੰ ਪੁਲਿਸ ਨੇ ਕੱਢ ਕੇ ਜ਼ਿਲ੍ਹਾ ਹਸਪਤਾਲ 'ਚ ਪੋਸਟਮਾਰਟਮ ਨਾ ਹੋਣ 'ਤੇ ਡਾਕਟਰਾਂ ਨੇ ਲਾਸ਼ ਨੂੰ ਨੂੰਹ ਦੇ ਨੱਲੜ ਮੈਡੀਕਲ ਕਾਲਜ ਲਈ ਰੈਫ਼ਰ ਕਰ ਦਿੱਤਾ | ਡਾਕਟਰਾਂ ਦਾ ਕਹਿਣਾ ਹੈ ...

ਪੂਰੀ ਖ਼ਬਰ »

ਅਪਾਹਜ ਬੱਚਿਆਂ ਨੂੰ ਮਾਰਗਦਰਸ਼ਨ ਅਤੇ ਸਹਿਯੋਗ ਦੀ ਲੋੜ

ਨੀਲੋਖੇੜੀ, 14 ਅਗਸਤ (ਆਹੂਜਾ)-ਆਜ਼ਾਦੀ ਦਿਵਸ ਦੇ ਸਬੰਧ 'ਚ ਤਪਨ ਰਿਹੇਬੇਲਿਟੇਸ਼ਨ ਸੁਸਾਇਟੀ ਵਲੋਂ ਪ੍ਰੋਗਰਾਮ ਕਰਵਾਇਆ ਗਿਆ | ਪ੍ਰੋਗਰਾਮ ਦੀ ਪ੍ਰਧਾਨਗੀ ਤਪਨ ਸੁਸਾਇਟੀ ਦੀ ਨਿਰਦੇਸ਼ਕ ਡਾ. ਸੁਜਾਤਾ ਸ਼ਰਮਾ ਨੇ ਕੀਤੀ | ਮੁੱਖ ਮਹਿਮਾਨ ਵਜੋਂ ਐਨ.ਡੀ.ਆਰ.ਆਈ. ਦੇ ਸੀਨੀਅਰ ...

ਪੂਰੀ ਖ਼ਬਰ »

ਰੈਲੀ ਦਾ ਸੱਦਾ ਦੇਣ ਪੁੱਜੇ ਸੂਬਾਈ ਪ੍ਰਧਾਨ ਦਾ ਭਰਵਾਂ ਸਵਾਗਤ

ਕੁਰੂਕਸ਼ੇਤਰ/ਸ਼ਾਹਾਬਾਦ, 14 ਅਗਸਤ (ਜਸਬੀਰ ਸਿੰਘ ਦੁੱਗਲ)-ਸ਼ੋ੍ਰਮਣੀ ਅਕਾਲੀ ਦਲ ਹਰਿਆਣਾ ਦੇ ਸੂਬਾਈ ਪ੍ਰਧਾਨ ਸ਼ਰਨਜੀਤ ਸਿੰਘ ਸੌਥਾ ਨੇ ਕਿਹਾ ਕਿ ਵੱਖਰੀ ਕਮੇਟੀ ਦੇ ਨਾਂਅ 'ਤੇ ਸੰਗਤ ਨੂੰ ਗੁਮਰਾਹ ਕਰਨ ਵਾਲੇ ਜਗਦੀਸ਼ ਸਿੰਘ ਝੀਂਡਾ ਸਿੱਖਾਂ ਨੂੰ ਦੋਫਾੜ ਕਰਨ ਦਾ ...

ਪੂਰੀ ਖ਼ਬਰ »

ਬੜਾ ਗਾਂਵ ਵਾਸੀ ਅਧਿਆਪਕ ਸੈਸ਼ਨ ਜੱਜ ਦੀ ਹੱਤਿਆ ਦਾ ਦੋਸ਼ੀ ਸਾਹਿਲ ਗਿ੍ਫਤਾਰ

ਨਰਾਇਣਗੜ੍ਹ, 14 ਅਗਸਤ (ਪੀ. ਸਿੰਘ)-ਨਰਾਇਣਗੜ੍ਹ ਦੇ ਡੀ.ਐਸ.ਪੀ. ਅਮਿਤ ਭਾਟੀਆ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਪੁਲਿਸ ਨੇ ਅਧਿਆਪਕ ਸੈਸ਼ਨ ਜੱਜ ਹੱਤਿਆਕਾਂਡ ਮਾਮਲੇ 'ਚ ਵੱਡੀ ਸਫਲਤਾ ਪ੍ਰਾਪਤ ਕਰਦਿਆਂ ਸਾਹਿਲ ਰਾਣਾ ਨੂੰ ਗਿ੍ਫ਼ਤਾਰ ਕੀਤਾ ਹੈ | ਉਨ੍ਹਾਂ ...

ਪੂਰੀ ਖ਼ਬਰ »

ਆਜ਼ਾਦੀ ਦਿਵਸ ਸਮਾਰੋਹ ਨੂੰ ਲੈ ਕੇ ਪ੍ਰਸ਼ਾਸਨ ਦੀਆਂ ਤਿਆਰੀਆਂ ਮੁਕੰਮਲ

ਕੁਰੂਕਸ਼ੇਤਰ, 14 ਅਗਸਤ (ਜਸਬੀਰ ਸਿੰਘ ਦੁੱਗਲ)-ਡਿਪਟੀ ਕਮਿਸ਼ਨਰ ਡਾ. ਐਸ.ਐਸ. ਫੁਲੀਆ ਨੇ ਕਿਹਾ ਕਿ 72ਵੇਂ ਆਜ਼ਾਦੀ ਦਿਵਸ ਸਮਾਰੋਹ ਨੂੰ ਮਨਾਉਣ ਲਈ ਪ੍ਰਸ਼ਾਸਨ ਨੇ ਸਾਰੀਆਂ ਤਿਆਰੀਆਂ ਕਰ ਲਈਆਂ ਹਨ | ਪ੍ਰੋਗਰਾਮ ਵਾਲੀ ਥਾਂ ਦ੍ਰੋਣਾਚਾਰੀਆ ਸਟੇਡੀਅਮ ਦੇ ਆਲੇ-ਦੁਆਲੇ ...

ਪੂਰੀ ਖ਼ਬਰ »

ਮਹਾਂਸੰਮੇਲਨ ਦੀ ਮਨਜ਼ੂਰੀ ਨਾ ਦੇਣ ਵਿਰੁੱਧ ਐਚ.ਐਸ.ਜੀ.ਐਮ.ਸੀ. ਵਲੋਂ ਮਿੰਨੀ ਸਕੱਤਰੇਤ ਦੇ ਸਾਹਮਣੇ ਧਰਨਾ

ਕੁਰੂਕਸ਼ੇਤਰ, 14 ਅਗਸਤ (ਜਸਬੀਰ ਸਿੰਘ ਦੁੱਗਲ)-ਸ਼ੋ੍ਰਮਣੀ ਅਕਾਲੀ ਦਲ ਹਰਿਆਣਾ ਵਲੋਂ ਪਿਪਲੀ ਅਨਾਜ਼ ਮੰਡੀ 'ਚ 19 ਅਗਸਤ ਨੂੰ ਹੋਣ ਵਾਲੀ ਜਨ ਚੇਤਨਾ ਰੈਲੀ ਦੇ ਬਰਾਬਰ ਮਹਾਂਸੰਮੇਲਨ ਕਰਨ ਲਈ ਐਚ.ਐਸ.ਜੀ.ਐਮ.ਸੀ. ਨੂੰ ਮਨਜ਼ੂਰੀ ਨਾ ਦੇਣ 'ਤੇ ਹਰਿਆਣਾ ਸਿੱਖ ਗੁਰਦੁਆਰਾ ...

ਪੂਰੀ ਖ਼ਬਰ »

ਨੌਜਵਾਨ ਨੇ ਮਾਲ ਗੱਡੀ ਅੱਗੇ ਛਾਲ ਮਾਰ ਕੇ ਕੀਤੀ ਖ਼ੁਦਕੁਸ਼ੀ

ਏਲਨਾਬਾਦ, 14 ਅਗਸਤ (ਜਗਤਾਰ ਸਮਾਲਸਰ)-ਬਲਾਕ ਦੇ ਪਿੰਡ ਤਲਵਾੜਾ ਖੁਰਦ ਵਿਖੇ ਬੀਤੀ ਰਾਤ ਮਾਨਸਿਕ ਤੌਰ 'ਤੇ ਪ੍ਰੇਸ਼ਾਨ ਇਕ ਨੌਜਵਾਨ ਨੇ ਮਾਲ ਗੱਡੀ ਹੇਠਾਂ ਆ ਕੇ ਖ਼ੁਦਕੁਸ਼ੀ ਕਰ ਲਈ | ਮਿ੍ਤਕ ਦੀ ਸ਼ਨਾਖ਼ਤ ਇੰਦਰਜੀਤ ਪੁੱਤਰ ਵੀਰਭਾਨ ਵਜੋਂ ਹੋਈ ਹੈ | ਪੁਲਿਸ ਨੂੰ ਦਿੱਤੇ ...

ਪੂਰੀ ਖ਼ਬਰ »

ਡਾ. ਭੀਮ ਰਾਓ ਅੰਬੇਡਕਰ ਕਲਿਆਣ ਸਭਾ ਵਲੋਂ ਮੋਹਰੀ ਵਿਦਿਆਰਥੀਆਂ ਨੂੰ ਕੀਤਾ ਸਨਮਾਨਿਤ

ਕੁਰੂਕਸ਼ੇਤਰ/ਸ਼ਾਹਾਬਾਦ, 14 ਅਗਸਤ (ਜਸਬੀਰ ਸਿੰਘ ਦੁੱਗਲ)-ਡਾ. ਭੀਮਰਾਓ ਅੰਬੇਡਕਰ ਕਲਿਆਣ ਸਭਾ ਵਲੋਂ ਪਿੰਡ ਰਤਨਗੜ੍ਹ 'ਚ ਅੰਬੇਡਕਰ ਭਵਨ ਦੇ 6ਵੇਂ ਸਥਾਪਨਾ ਦਿਵਸ 'ਤੇ ਪ੍ਰੋਗਰਾਮ ਕੀਤਾ ਗਿਆ | ਇਸ ਪ੍ਰੋਗਰਾਮ 'ਚ ਸਮਾਜ ਦੇ ਮੋਹਰੀ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ ...

ਪੂਰੀ ਖ਼ਬਰ »

ਅਬੁੱਬਸ਼ਹਿਰ ਪੰਚਾਇਤ ਵਲੋਂ ਨਸ਼ਾ ਵੇਚਣ ਵਾਲੇ ਵਿਅਕਤੀ ਦੀ ਜ਼ਮਾਨਤ ਨਾ ਦੇਣ ਦਾ ਐਲਾਨ

ਡੱਬਵਾਲੀ, 14 ਅਗਸਤ (ਇਕਬਾਲ ਸਿੰਘ ਸ਼ਾਂਤ)-ਪਿੰਡ ਅਬੁੱਬਸ਼ਹਿਰ ਦੀ ਪੰਚਾਇਤ ਨੇ ਨਸ਼ਿਆਂ ਿਖ਼ਲਾਫ਼ ਸਖ਼ਤ ਫੈਸਲਾ ਪਹਿਲਕਦਮੀ ਕਰਦਿਆਂ ਨਸ਼ਾ ਵੇਚਣ ਵਾਲੇ ਵਿਅਕਤੀ ਦੀ ਪਿੰਡ ਵਿਚੋਂ ਕਿਸੇ ਵੱਲੋਂ ਜਮਾਨਤ ਨਾ ਦੇਣ ਫੁਰਮਾਨ ਜਾਰੀ ਕੀਤਾ ਹੈ | ਪੰਚਾਇਤ ਨਸ਼ਾ ਵੇਚਣ ਵਾਲੇ ...

ਪੂਰੀ ਖ਼ਬਰ »

ਕੇ. ਯੂ. ਨੇ ਐਲਾਨੇ ਪ੍ਰੀਖਿਆ ਨਤੀਜੇ

ਥਾਨੇਸਰ, 14 ਅਗਸਤ (ਅਜੀਤ ਬਿਊਰੋ)-ਕੁਰੂਕਸ਼ੇਤਰ ਯੂਨੀਵਰਸਿਟੀ ਦੀ ਪ੍ਰੀਖਿਆ ਸ਼ਾਖਾ ਨੇ 6 ਪ੍ਰੀਖਿਆਵਾਂ ਨੇ ਨਤੀਜੇ ਐਲਾਨ ਕਰ ਦਿੱਤੇ ਹਨ | ਪ੍ਰੀਖਿਆ ਕੰਟਰੋਲਰ ਡਾ. ਹੁਕਮ ਸਿੰਘ ਨੇ ਦੱਸਿਆ ਕਿ ਮਈ 2018 'ਚ ਹੋਏ ਐਮ.ਐਸ.ਸੀ. ਹੋਮ ਸਾੲੀਂਸ ਦੂਜੇ ਅਤੇ ਚੌਥੇ ਸਮੇਸਟਰ ...

ਪੂਰੀ ਖ਼ਬਰ »

ਲਾਲਾ ਪਤਰਾਮ ਸਕੂਲ ਵਿਚ ਧੂਮਧਾਮ ਨਾਲ ਮਨਾਇਆ ਆਜ਼ਾਦੀ ਦਿਹਾੜਾ

ਨਰਵਾਨਾ, 14 ਅਗਸਤ (ਅਜੀਤ ਬਿਊਰੋ)-ਲਾਲਾ ਪਤਰਾਮ ਸਕੂਲ ਵਿਚ ਆਜ਼ਾਦੀ ਦਿਵਸ ਦੇ ਸਬੰਧ ਵਿਚ ਸ਼ਹੀਦਾਂ ਨੂੰ ਯਾਦ ਕਰਦੇ ਹੋਏ ਸ਼ਰਧਾਂਜਲੀ ਦਿੱਤੀ ਗਈ ਅਤੇ ਸੱਭਿਆਚਾਰਕ ਤੇ ਰੰਗਾਰੰਗ ਪ੍ਰੋਗਰਾਮ ਕਰਵਾਇਆ ਗਿਆ | ਪ੍ਰੋਗਰਾਮ ਦੀ ਸ਼ੁਰੂਆਤ ਮੁੱਖ ਮਹਿਮਾਨ ਯੋਗੇਂਦਰ ਪਾਲ ...

ਪੂਰੀ ਖ਼ਬਰ »

ਕਿਡਜ਼ ਸਕੂਲ 'ਚ ਖੁਸ਼ੀਆਂ ਨਾਲ ਮਨਾਇਆ ਆਜ਼ਾਦੀ ਦਿਹਾੜਾ

ਕੁਰੂਕਸ਼ੇਤਰ, 14 ਅਗਸਤ (ਜਸਬੀਰ ਸਿੰਘ ਦੁੱਗਲ)-ਕਿਡਜ਼ ਪਲੇਨੇਟ ਪ੍ਰੇਮ ਪਬਿਲਕ ਸਕੂਲ ਅਤੇ ਕਿਡਜ਼ੀ ਸਕੂਲ ਸੈਕਟਰ-3 'ਚ ਆਜ਼ਾਦੀ ਦਿਹਾੜਾ ਖ਼ੁਸ਼ੀਆ ਨਾਲ ਮਨਾਇਆ ਗਿਆ | ਕਿਡਜ਼ੀ ਸਕੂਲ ਦੇ ਜਮਾਤ ਨਰਸਰੀ ਤੋਂ ਸੀਨੀਅਰ ਕੇ.ਜੀ. ਤੱਕ ਦੇ ਬੱਚਿਆਂ ਨੇ ਅਤੇ ਕਿਡਜ਼ ਪਲੇਨਟ ਦੇ ...

ਪੂਰੀ ਖ਼ਬਰ »

ਇਨੈਲੋ ਵਲੋਂ 18 ਅਗਸਤ ਨੂੰ ਹਰਿਆਣਾ ਬੰਦ ਲਈ ਸਹਿਯੋਗ ਦੀ ਅਪੀਲ

ਟੋਹਾਣਾ, 14 ਅਗਸਤ (ਗੁਰਦੀਪ ਸਿੰਘ ਭੱਟੀ)-ਐਸ.ਵਾਈ.ਐਲ. ਨਹਿਰ ਤੇ ਆਏ ਸੁਪਰੀਮ ਕੋਰਟ ਦੇ ਫੈਸਲੇ ਨੂੰ ਲਾਗੂ ਕਰਵਾਉਣ ਲਈ ਭਾਜਪਾ ਸਰਕਾਰ 'ਤੇ ਦਬਾਅ ਬਣਾਉਣ ਲਈ ਇਨੈਲੋ ਤੇ ਬਸਪਾ ਵਲੋਂ 18 ਅਗਸਤ ਨੂੰ ਹਰਿਆਣਾ ਬੰਦ ਦੇ ਪ੍ਰਸਤਾਵਿਤ ਐਲਾਨਨਾਮੇ ਨੂੰ ਸਫ਼ਲ ਬਣਾਉਣ ਲਈ ਇਨੈਲੋ ...

ਪੂਰੀ ਖ਼ਬਰ »

ਚਿੱਤਰਕਲਾ 'ਚ ਅੰਜਲੀ ਤੇ ਪੋਸਟਰ ਮੇਕਿੰਗ 'ਚ ਸੁਯਸ਼ ਰਹੇ ਅੱਵਲ

ਥਾਨੇਸਰ, 14 ਅਗਸਤ (ਅਜੀਤ ਬਿਊਰੋ)-ਕੁਰੂਕਸ਼ੇਤਰ ਯੂਨੀਵਰਸਿਟੀ ਦੇ ਲਲਿਤ ਕਲਾ ਵਿਭਾਗ ਵਿਚ ਚਿੱਤਰਕਲਾ ਅਤੇ ਪੋਸਟਰ ਮੁਕਾਬਲਾ ਕਰਵਾਇਆ ਗਿਆ | ਮੁਕਾਬਲਾ ਹਰਿਆਣਾ ਸੂਬਾਈ ਏਡਜ਼ ਕੰਟਰੋਲ ਸੁਸਾਇਟੀ, ਪੰਚਕੂਲਾ ਤੇ ਕੁਰੂਕਸ਼ੇਤਰ ਯੂਨੀਵਰਸਿਟੀ ਵਲੋਂ ਕਰਵਾਇਆ ਗਿਆ | ਇਸ 'ਚ ...

ਪੂਰੀ ਖ਼ਬਰ »

ਦੇਸ਼ ਤੇ ਸੂਬੇ ਦੀ ਜਨਤਾ ਕਾਂਗਰਸ ਨੂੰ ਸੱਤਾ ਵਿਚ ਦੇਖਣਾ ਚਾਹੁੰਦੀ ਹੈ-ਡਾ. ਅਸ਼ੋਕ ਤੰਵਰ

ਫਤਿਹਾਬਾਦ, 14 ਅਗਸਤ (ਹਰਬੰਸ ਮੰਡੇਰ)-ਜਿਹੜੇ ਲੋਕਾਂ ਦੀ ਛਤਰ ਛਾਇਆ ਹੇਠ ਸੰਵਿਧਾਨ ਦੇ ਪੰਨੇ ਪਾੜੇ ਜਾ ਰਹੇ ਹਨ, ਉਨ੍ਹਾਂ ਤੋਂ ਦਲਿਤ ਅਤੇ ਪਛੜੇ ਵਰਗਾਂ ਦੇ ਹਿੱਤਾਂ ਦੀ ਉਮੀਦ ਕਿਵੇਂ ਕੀਤੀ ਜਾ ਸਕਦੀ ਹੈ | ਭਾਜਪਾ ਤੋਂ ਨਾਰਾਜ਼ ਹੋਏ ਦਲਿਤ ਅਤੇ ਪਛੜੇ ਵਰਗਾਂ ਦੇ ਲੋਕਾਂ ...

ਪੂਰੀ ਖ਼ਬਰ »

ਮਹਿੰਦੀ ਮੁਕਾਬਲੇ ਵਿਚ ਮਨਦੀਪ ਰਹੀ ਅੱਵਲ

ਥਾਨੇਸਰ, 14 ਅਗਸਤ (ਅਜੀਤ ਬਿਊਰੋ)-ਭਾਰਤੀ ਸੰਸ਼ਕ੍ਰਿਤੀ ਨੂੰ ਪ੍ਰੋਤਸਾਹਿਤ ਕਰਨ ਲਈ ਜੈਰਾਮ ਸਿੱਖਿਆ ਸੰਸਥਾਨ ਦੇ ਗਰਲਜ਼ ਹੋਸਟਲ 'ਚ ਤੀਜ ਮਹੋਤਸਵ ਧੂਮਧਾਮ ਨਾਲ ਮਨਾਇਆ ਗਿਆ | ਜੈਰਾਮ ਸੰਸਥਾਵਾਂ ਦੇ ਮੀਡੀਆ ਇੰਚਾਰਜ਼ ਰਾਜੇਸ਼ ਸਿੰਗਲਾ ਨੇ ਦੱਸਿਆ ਕਿ ਤੀਜ ਮਹੋਤਸਵ ਦੇ ...

ਪੂਰੀ ਖ਼ਬਰ »

ਸ਼ਾਹਾਬਾਦ 'ਚ ਐਸ. ਡੀ. ਐਮ. ਲਹਿਰਾਉਣਗੇ ਤਿਰੰਗਾ

ਕੁਰੂਕਸ਼ੇਤਰ/ਸ਼ਾਹਾਬਾਦ, 14 ਅਗਸਤ (ਜਸਬੀਰ ਸਿੰਘ ਦੁੱਗਲ)-ਉਪਮੰਡਲ ਪ੍ਰਸ਼ਾਸਲ ਵਲੋਂ ਆਜ਼ਾਦੀ ਦਿਹਾੜਾ ਨਵੀਂ ਅਨਾਜ਼ ਮੰਡੀ ਸ਼ਾਹਾਬਾਦ ਮਾਰਕੰਡਾ 'ਚ ਮਨਾਇਆ ਜਾਵੇਗਾ | ਇਸ ਕੌਮੀ ਦਿਹਾੜੇ 'ਤੇ ਐਸ. ਡੀ. ਐਮ. ਸਤਬੀਰ ਸਿੰਘ ਕੁੰਡੂ ਤਿਰੰਗਾ ਲਹਿਰਾਉਣਗੇ | ਤਹਿਸੀਲਦਾਰ ...

ਪੂਰੀ ਖ਼ਬਰ »

ਤਿਰੰਗਾ ਲਹਿਰਾ ਕੇ ਵਿਦਿਆਰਥੀਆਂ ਨੇ ਕੱਢੀ ਤਿਰੰਗਾ ਯਾਤਰਾ

ਕੁਰੂਕਸ਼ੇਤਰ, 14 ਅਗਸਤ (ਜਸਬੀਰ ਸਿੰਘ ਦੁੱਗਲ)-ਛਤਰਪਤੀ ਸ਼ਿਵਾਜੀ ਵਿਦਿਆਰਥੀ ਪ੍ਰੀਸ਼ਦ ਵਲੋਂ ਕੁਰੂਕਸ਼ੇਤਰ ਯੂਨੀਵਰਸਿਟੀ 'ਚ ਝੰਡਾ ਲਹਿਰਾ ਕੇ ਤਿਰੰਗਾ ਯਾਤਰਾ ਕੱਢੀ ਗਈ | ਇਸ ਦੌਰਾਨ ਛੱਤਰਪਤੀ ਸ਼ਿਵਾਜੀ ਵਿਸ਼ਵ ਪ੍ਰੀਸ਼ਦ ਪ੍ਰਧਾਨ ਗੌਰਵ ਮਰਾਠਾ ਨੇ ਮੁੱਖ ਮਹਿਮਾਨ ...

ਪੂਰੀ ਖ਼ਬਰ »

ਕਰਤਾਰਿਆ ਆਜ਼ਾਦੀ ਨਹੀਂ ਦੇਖੀ, ਨਾ ਭਾਈ ਨਾ ਖਾਦੀ ਨਾ ਪੀਤੀ ਆਜ਼ਾਦੀ ਦੇ 70 ਸਾਲ ਬਾਅਦ ਵੀ ਨਰਕ ਭਰੀ ਜ਼ਿੰਦਗੀ ਜਿਉਣ ਲਈ ਮਜ਼ਬੂਰ ਹਨ ਝੁੱਗੀਆਂ 'ਚ ਰਹਿਣ ਵਾਲੇ ਲੋਕ

ਏਲਨਾਬਾਦ, 14 ਅਗਸਤ (ਜਗਤਾਰ ਸਮਾਲਸਰ)-ਅੱਜ ਜਦੋਂ ਅਸੀ ਆਜ਼ਾਦੀ ਦੇ 72ਵੇਂ ਦਿਹਾੜੇ ਨੂੰ ਪੂਰੀਆਂ ਖੁਸ਼ੀਆਂ ਨਾਲ ਮਨਾ ਰਹੇ ਹਾਂ, ਪਰ ਅਫ਼ਸੋਸ ਕਿ ਅੱਜ ਵੀ ਦੇਸ਼ ਦੇ ਬਹੁਤੇ ਕੋਨਿਆਂ 'ਚ ਅਜਿਹੇ ਲੋਕ ਬਸੇਰਾ ਕਰ ਰਹੇ ਹਨ, ਜੋ ਆਜ਼ਾਦੀ ਦੀ ਪੌਣੀ ਸਦੀ ਬੀਤ ਜਾਣ ਤੋਂ ਬਾਅਦ ਵੀ ...

ਪੂਰੀ ਖ਼ਬਰ »

ਸੱਚ ਦੀ ਦੀਵਾਰ 'ਤੇ ਸਿੱਖ ਸ਼ਹੀਦਾਂ ਦੇ ਨਾਂਅ ਨਾ ਲਿਖਣ ਿਖ਼ਲਾਫ਼ ਲੱਗੇਗਾ ਧਰਨਾ- ਗਿਆਸਪੁਰਾ

ਹਿਸਾਰ, 14 ਅਗਸਤ (ਰਾਜ ਪਰਾਸ਼ਰ)-ਹੋਦ ਚਿੱਲੜ ਤਾਲਮੇਲ ਕਮੇਟੀ ਵਲੋਂ ਦਿੱਲੀ ਕਮੇਟੀ ਨੂੰ ਸੱਚ ਦੀ ਦੀਵਾਰ ਤੇ ਹੋਦ ਚਿੱਲੜ ਦੇ ਸ਼ਹੀਦਾਂ ਦੇ ਨਾਮ ਲਿਖਣ ਲਈ ਇਕ ਮਹੀਨੇ ਦਾ ਸਮਾਂ ਦਿੱਤਾ ਗਿਆ ਹੈ, ਅਗਰ ਇਕ ਮਹੀਨੇ 'ਚ ਨਵੰਬਰ 1984 ਨੂੰ ਹਰਿਆਣਾ 'ਚ ਜ਼ਿੰਦਾ ਸਾੜੇ 32 ਸਿੱਖਾਂ ਦੇ ...

ਪੂਰੀ ਖ਼ਬਰ »

ਆਲ ਹਰਿਆਣਾ ਪਾਵਰ ਕਾਰਪੋਰੇਸ਼ਨ ਵਰਕਰ ਯੂਨੀਅਨ ਵਲੋਂ ਕਾਲੇ ਬਿੱਲੇ ਲਗਾ ਕੇ ਪ੍ਰਦਰਸ਼ਨ

ਕੈਥਲ, 14 ਅਗਸਤ (ਅਜੀਤ ਬਿਊਰੋ)-ਆਲ ਹਰਿਆਣਾ ਪਾਵਰ ਕਾਰਪੋਰੇਸ਼ਨ ਵਰਕਰ ਯੂਨੀਅਨ ਸਬੰਧਿਤ ਕਰਮਚਾਰੀ ਸੰਘ ਹਰਿਆਣਾ ਦੇ ਯੂਨਿਟ ਕੈਥਲ ਦੇ ਕਰਮਚਾਰੀਆਂ ਨੇ ਬਿਜਲੀ ਸਦਨ ਪਿਹੋਵਾ ਚੌਕ 'ਤੇ ਕਾਲੇ ਬਿੱਲੇ ਲਗਾ ਕੇ ਸਵੇਰੇ 9 ਵਜੇ ਤੋਂ ਲੈ ਕੇ 11 ਵਜੇ ਤੱਕ ਜ਼ੋਰਦਾਰ ਪ੍ਰਦਰਸ਼ਨ ...

ਪੂਰੀ ਖ਼ਬਰ »

ਐਸ.ਡੀ. ਸਕੂਲ ਦੇ ਵਿਦਿਆਰਥੀਆਂ ਨੇ ਜਿੱਤਿਆ ਗੋਲਡ

ਨਰਵਾਨਾ, 14 ਅਗਸਤ (ਅਜੀਤ ਬਿਊਰੋ)-ਸਨਾਤਨ ਧਰਮ ਸੀ.ਸੈ. ਸਕੂਲ ਦੇ 2 ਖਿਡਾਰੀਆਂ ਨੇ ਸੂਬਾਈ ਪੱਧਰੀ ਬੋਕਸਿੰਗ ਚੈਂਪੀਅਨਸ਼ਿਪ ਵਿਚ ਸ਼ਾਨਦਾਰ ਪ੍ਰਦਰਸ਼ਨ ਕੀਤਾ | ਪਿੰ੍ਰਸੀਪਲ ਅਨਿਲ ਕੁਮਾਰ ਨੇ ਦੱਸਿਆ ਕਿ ਇਹ ਮੁਕਾਬਲਾ ਗੁਰੂਗ੍ਰਾਮ 'ਚ ਹੋਇਆ ਸੀ, ਜਿਸ 'ਚ ਸਕੂਲ ਦੇ ...

ਪੂਰੀ ਖ਼ਬਰ »

ਆਜ਼ਾਦੀ ਦਿਵਸ 'ਤੇ ਸੰਸਥਾਵਾਂ ਕੱਢਣਗੀਆਂ ਮੋਟਰਸਾਈਕਲ ਰੈਲੀ

ਨੀਲੋਖੇੜੀ, 14 ਅਗਸਤ (ਆਹੂਜਾ)-ਆਜ਼ਾਦੀ ਦਿਵਸ ਦੇ ਸਬੰਧ ਵਿਚ 15 ਅਗਸਤ ਨੂੰ ਨਿਸ਼ਵਾਰਥ ਸੋਸ਼ਲ ਟਰੱਸਟ ਅਤੇ ਹੋਰ ਸਮਾਜਿਕ ਤੇ ਧਾਰਮਿਕ ਸੰਸਥਾਵਾਂ ਵਲੋਂ ਵਿਸ਼ਾਲ ਮੋਟਰ ਸਾਈਕਲ ਰੈਲੀ ਕੱਢੀ ਜਾਵੇਗੀ | ਜਿਸ 'ਚ ਮੋਟਰ ਸਾਈਕਲ ਸਵਾਰ ਅਤੇ ਹੋਰ ਨੌਜਵਾਨ ਤਿਰੰਗਾ ਝੰਡਾ ਲੈ ਕੇ ...

ਪੂਰੀ ਖ਼ਬਰ »

ਡੀ. ਸੀ. ਵਲੋਂ ਸਰਕਾਰੀ ਸਕੂਲ 'ਚ ਸਿੱਖਿਆ ਦੇ ਪੱਧਰ ਦਾ ਨਿਰੀਖਣ

ਕੁਰੂਕਸ਼ੇਤਰ, 14 ਅਗਸਤ (ਜਸਬੀਰ ਸਿੰਘ ਦੁੱਗਲ)-ਡੀ. ਸੀ. ਡਾ. ਐਸ. ਐਸ. ਫੁਲੀਆ ਨੇ ਜੋਤੀਸਰ 'ਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਅਤੇ ਪ੍ਰਾਇਮਰੀ ਸਕੂਲ 'ਚ ਤੀਜੀ, 5ਵੀਂ ਅਤੇ 7ਵੀਂ ਜਮਾਤ ਦੇ ਬੱਚਿਆਂ ਨੂੰ ਉਨ੍ਹਾਂ ਦੀ ਜਮਾਤ ਮੁਤਾਬਕ ਸਕਸ਼ਮ ਬਣਾਉਣ ਲਈ ਸਮੀਖਿਆ ਦੌਰਾਨ ...

ਪੂਰੀ ਖ਼ਬਰ »

ਅਧਿਆਪਕ ਸੰਘ ਨੇ ਸਕੂਲਾਂ 'ਚ ਬਾਹਰੀ ਅਨਸਰਾਂ ਦੇ ਦਾਖਲੇ ਸਬੰਧੀ ਮੁੱਖ ਮੰਤਰੀ ਦੇ ਨਾਂਅ ਦਿੱਤਾ ਮੰਗ ਪੱਤਰ

ਕਾਲਾਂਵਾਲੀ, 14 ਅਗਸਤ (ਭੁਪਿੰਦਰ ਪੰਨੀਵਾਲੀਆ)-ਹਰਿਆਣਾ ਸਕੂਲ ਅਧਿਅਪਕ ਸੰਘ ਦੇ ਅਹੁਦੇਦਾਰਾਂ ਨੇ ਹਰਿਆਣਾ ਦੇ ਸਕੂਲਾਂ 'ਚ ਸ਼ਰਾਰਤੀ ਅਨਸਰਾਂ ਦੀ ਦਖਲਅੰਦਾਜ਼ੀ 'ਤੇ ਸਖ਼ਤੀ ...

ਪੂਰੀ ਖ਼ਬਰ »

ਸੁਨੀਲ ਕਟਾਰੀਆ ਬਣੇ ਸੀਨੀਅਰ ਮੀਤ ਪ੍ਰਧਾਨ

ਨੀਲੋਖੇੜੀ, 14 ਅਗਸਤ (ਆਹੂਜਾ)-ਰੋਹਤਕ 'ਚ ਡਿਪਲੋਮਾ ਇੰਜੀਨੀਅਰ ਐਸੋਸੀਏਸ਼ਨ ਦੇ ਸੂਬਾ ਪੱਧਰ ਦੀਆਂ ਹੋਈਆਂ ਚੋਣਾਂ ਵਿਚ ਜਨ ਸਿਹਤ ਵਿਭਾਗ ਦੇ ਜੂਨੀਅਰ ਅਧਿਕਾਰੀ ਸੁਨੀਲ ਕਟਾਰੀਆ ਨੂੰ ਸੂਬੇ ਦਾ ਸੀਨੀਅਰ ਮੀਤ ਪ੍ਰਧਾਨ ਚੁਣੇ ਜਾਣ 'ਤੇ ਸ਼ਹਿਰ ਦੀਆਂ ਮੁੱਖ ਸਮਾਜ ਸੇਵੀ, ...

ਪੂਰੀ ਖ਼ਬਰ »

ਤ੍ਰੈਸ਼ਤਾਬਦੀ ਸਮਾਗਮ ਨੂੰ ਸਮਰਪਿਤ ਗੁਰਦੁਆਰਾ ਗੁਰੂ ਅਰਜੁਨ ਨਗਰ ਵਿਖੇ ਕੀਰਤਨ ਦਰਬਾਰ ਸਜਾਇਆ

ਜਗਾਧਰੀ, 14 ਅਗਸਤ (ਜਗਜੀਤ ਸਿੰਘ)-ਗੁਰੂ ਤੇਗ ਬਹਾਦਰ ਜੀ ਤੇ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪਿਆਰੇ ਸਿੱਖ ਅਤੇ ਪੰਥ ਦੀ ਉੱਘੀ ਸਖਸ਼ੀਅਤ ਭਾਈ ਘਨੱਈਆ ਸਾਹਿਬ ਜੀ ਦੇ ਜੋਤੀ-ਜੋਤਿ ਤ੍ਰੈਸ਼ਤਾਬਦੀ ਸਮਾਗਮ ਨੂੰ ਸਮਰਪਤ ਸੇਵਾ ਪੰਥੀ ਅੱਡਣਸ਼ਾਹੀ ਸਭਾ ਦੇ ਪ੍ਰਧਾਨ ...

ਪੂਰੀ ਖ਼ਬਰ »

ਕਿ੍ਸ਼ਨ ਜਿੰਦਲ ਬਣੇ ਮਨੁੱਖੀ ਅਧਿਕਾਰ ਮਿਸ਼ਨ ਦੇ ਜ਼ਿਲ੍ਹਾ ਪ੍ਰਧਾਨ

ਕਾਲਾਂਵਾਲੀ, 14 ਅਗਸਤ (ਭੁਪਿੰਦਰ ਪੰਨੀਵਾਲੀਆ)-ਮਨੁੱਖੀ ਅਧਿਕਾਰ ਮਿਸ਼ਨ ਦੇ ਜ਼ਿਲ੍ਹਾ ਜਨਰਲ ਸਕੱਤਰ ਕਿ੍ਸ਼ਨ ਜਿੰਦਲ ਨੂੰ ਮਿਸ਼ਨ ਦੇ ਰਾਸ਼ਟਰੀ ਚੇਅਰਮੈਨ ਮਹਿੰਦਰ ਸ਼ਰਮਾ ਵਲੋਂ ਜ਼ਿਲ੍ਹਾ ਪ੍ਰਧਾਨ ਨਿਯੁੱਕਤੀ ਕਰਨ 'ਤੇ ਨਿਰਮਲ ਸਿੰਘ ਮਲੜ੍ਹੀ, ਨਗਰ ਕੌਾਸਲਰ ਸੰਦੀਪ ...

ਪੂਰੀ ਖ਼ਬਰ »

ਜਨਤਾ ਗਰਲਜ਼ ਪੀ. ਜੀ. ਕਾਲਜ 'ਚ ਤੀਜ ਦਾ ਤਿਉਹਾਰ ਮਨਾਇਆ

ਏਲਨਾਬਾਦ, 14 ਅਗਸਤ (ਜਗਤਾਰ ਸਮਾਲਸਰ)-ਸ਼ਹਿਰ ਦੇ ਜਨਤਾ ਗਰਲਜ ਪੀ.ਜੀ. ਕਾਲਜ ਵਿਖੇ ਤੀਜ਼ ਦਾ ਤਿਉਹਾਰ ਪੂਰੀ ਧੂਮਧਾਮ ਨਾਲ ਮਨਾਇਆ ਗਿਆ | ਇਸ ਦੌਰਾਨ ਬੰਧਨਵਾਰ, ਸੇਵੀਆ ਅਤੇ ਮਿਸ ਤੀਜ਼ ਮੁਕਾਬਲੇ ਕਰਵਾਏ ਗਏ | ਪ੍ਰੋਗਰਾਮ ਦੀ ਪ੍ਰਧਾਨਗੀ ਮੇਜਰ ਸੂਬੇ ਸਿੰਘ ਨੇ ਕੀਤੀ | ਇਸ ...

ਪੂਰੀ ਖ਼ਬਰ »

ਕਾਂਗਰਸੀ ਨਾਲ ਜੁੜੇ ਸੰਗਠਨਾਂ ਵਲੋਂ ਪਾਰਟੀ ਨੀਤੀਆਂ ਦਾ ਪ੍ਰਚਾਰ ਸ਼ੁਰੂ

ਡੱਬਵਾਲੀ, 14 ਅਗਸਤ (ਇਕਬਾਲ ਸਿੰਘ ਸ਼ਾਂਤ)-ਦੇਸ਼ 'ਚ ਆਮ ਅਤੇ ਸੂਬਾਈ ਚੋਣਾਂ ਲਈ ਕਾਂਗਰਸ ਪਾਰਟੀ ਦੀ ਵਿਚਾਰਧਾਰਾ ਨਾਲ ਜੁੜੇ ਰਾਸ਼ਟਰੀ ਰਾਹੁਲ ਗਾਂਧੀ ਸੰਗਠਨ, ਕੰਮਗਾਰ ਸੰਗਠਨ ਅਤੇ ਕਾਂਗਰਸ ਸੇਵਾਦਲ ਦੇ ਅਹੁਦੇਦਾਰਾਂ ਨੇ ਜ਼ਮੀਨੀ ਪੱਧਰ 'ਤੇ ਕਾਂਗਰਸ ਦੀਆਂ ਨੀਤੀਆਂ ...

ਪੂਰੀ ਖ਼ਬਰ »

ਵੱਖ-ਵੱਖ ਥਾਈਾ ਧੂਮਧਾਮ ਨਾਲ ਔਰਤਾਂ ਨੇ ਮਨਾਇਆ ਤੀਆਂ ਦਾ ਤਿਉਹਾਰ

ਸਿਰਸਾ, 14 ਅਗਸਤ (ਭੁਪਿੰਦਰ ਪੰਨੀਵਾਲੀਆ)-ਜ਼ਿਲ੍ਹੇ 'ਚ ਵੱਖ-ਵੱਖ ਥਾਈਾ ਔਰਤਾਂ ਨੇ ਧੂਮਧਾਮ ਨਾਲ ਤੀਆਂ ਦਾ ਤਿਉਹਰ ਮਨਾਇਆ | ਪਿੰਡ ਮੌਜਦੀਨ 'ਚ ਯੁਵਰਾਜ ਫਾਰਮ 'ਤੇ ਮਨਾਏ ਗਏ ਤੀਆਂ ਦੇ ਤਿਉਹਾਰ ਮੌਕੇ ਪੰਜਾਬੀ ਸੱਭਿਆਜਾਰ ਅਤੇ ਪੰਜਾਬੀ ਵਿਰਸੇ ਨਾਲ ਜੁੜੀਆਂ ਚੀਜ਼ਾਂ ਦੀ ...

ਪੂਰੀ ਖ਼ਬਰ »

ਆਰ.ਟੀ.ਆਈ. ਦੇ ਜਵਾਬ 'ਚ ਹੈਫਡ ਵਿਭਾਗ ਨੇ 32017 ਪੇਜ ਦੀ ਜਾਣਕਾਰੀ ਦੇਣ ਲਈ ਵਸੂਲੇ 68, 834 ਰੁਪਏ

ਸਿਰਸਾ, 14 ਅਗਸਤ (ਭੁਪਿੰਦਰ ਪੰਨੀਵਾਲੀਆ)-ਕਣਕ ਅਤੇ ਸਰ੍ਹੋਂ ਦੀ ਖ਼ਰੀਦ ਨਾਲ ਜੁੜੀ ਜਾਣਕਾਰੀਆਂ ਅਤੇ ਕਿਸਾਨਾਂ ਨੂੰ ਕੀਤੇ ਗਏ ਭੁਗਤਾਨ ਦੇ ਸਬੰਧ 'ਚ ਮੰਗੀ ਗਈ ਆਰ.ਟੀ.ਆਈ. ਦੇ ਬਦਲੇ ਸਿਰਸਾ ਦੇ ਹੈਫਡ ਵਿਭਾਗ ਨੇ 68,834 ਰੁਪਏ ਸੂਚਨਾ ਦੇਣ ਲਈ ਵਸੂਲੇ ਹਨ | ਸੂਚਨਾ ਦੇ 32017 ਪੇਜ ...

ਪੂਰੀ ਖ਼ਬਰ »

ਨੌਜਵਾਨ ਨੇ ਫਾਂਸੀ ਲਗਾ ਕੇ ਕੀਤੀ ਖ਼ੁਦਕੁਸ਼ੀ

ਇੰਦਰੀ, 14 ਅਗਸਤ (ਅਜੀਤ ਬਿਊਰੋ)-ਪਿੰਡ ਰੰਦੌਲੀ 'ਚ ਨੌਜਵਾਨ ਨੇ ਸ਼ੱਕੀ ਹਾਲਾਤਾਂ 'ਚ ਫਾਂਸੀ ਲਗਾ ਕੇ ਖ਼ੁਦਕੁਸ਼ੀ ਕਰ ਲਈ | ਘਟਨਾ ਨੂੰ ਲੈ ਕੇ ਪਿੰਡ 'ਚ ਦਹਿਸ਼ਤ ਦਾ ਮਹੌਲਲ ਹੈ | ਨੌਜਵਾਨ ਦੀ ਮੌਤ ਚਰਚਾ ਦਾ ਵਿਸ਼ਾ ਬਣੀ ਹੋਈ ਹੈ | ਪੁਲਿਸ ਨੇ ਮੌਕੇ 'ਤੇ ਪੁੱਜ ਕੇੇ ਲਾਸ਼ ਕਬਜੇ ...

ਪੂਰੀ ਖ਼ਬਰ »

ਦੇਸੂਜੋਧਾ 'ਚ ਕਈ ਪਰਿਵਾਰ ਕਾਂਗਰਸ ਨੂੰ ਛੱਡ ਕੇ ਇਨੈਲੋ 'ਚ ਸ਼ਾਮਿਲ

ਡੱਬਵਾਲੀ, 14 ਅਗਸਤ (ਇਕਬਾਲ ਸਿੰਘ ਸ਼ਾਂਤ)-ਹਲਕੇ ਦੇ ਪਿੰਡ ਦੇਸੂਜੋਧਾ ਵਿਚ ਕਈ ਪਰਿਵਾਰ ਕਾਂਗਰਸ ਨੂੰ ਤਿਆਗ ਕੇ ਇਨੈਲੋ ਵਿਚ ਸ਼ਾਮਿਲ ਹੋ ਗਏ | ਇਨਸੋ ਦੇ ਰਾਸ਼ਟਰੀ ਪ੍ਰਧਾਨ ਦਿਗਵਿਜੈ ਚੌਟਾਲਾ ਦੀ ਅਗਵਾਈ ਹੇਠ ਇਨੈਲੋ ਦੀਆਂ ਨੀਤੀਆਂ ਵਿਚ ਆਸਥਾ ਪ੍ਰਗਟਾਈ | ਇਨਸੋ ਦੇ ...

ਪੂਰੀ ਖ਼ਬਰ »

ਆਜ਼ਾਦੀ ਘੁਲਾਟੀਆਂ ਦੀ ਯਾਦ 'ਚ ਲਗਾਏ ਬੂਟੇ

ਕੁਰੂਕਸ਼ੇਤਰ, 14 ਅਗਸਤ (ਜਸਬੀਰ ਸਿੰਘ ਦੁੱਗਲ)-ਆਪਣੇ ਪ੍ਰਾਣਾਂ ਦੀ ਆਹੂਤੀ ਦੇ ਕੇ ਭਾਰਤ ਨੂੰ ਆਜ਼ਾਦ ਕਰਵਾਉਣ ਵਾਲੇ ਜਾਣੇ-ਅਣਜਾਣੇ ਆਜ਼ਾਦੀ ਘੁਲਾਟੀਆਂ ਨੂੰ ਸਮਰਪਿਤ ਬੂਟਾ ਲਾਓ ਪ੍ਰੋਗਰਾਮ ਕੀਤਾ ਗਿਆ | ਸੀਨੀਅਰ ਸਮਾਜ ਸੇਵੀ ਬਿਮਲ ਵਿਨੋਦ ਵਸ਼ਿਸ਼ਠ, ਨਰ ਸਿੰਘ ਦਾਸ ...

ਪੂਰੀ ਖ਼ਬਰ »

ਪਿਹੋਵਾ 'ਚ ਐਸ. ਡੀ. ਐਮ. ਲਹਿਰਾਉਣਗੇ ਤਿਰੰਗਾ

ਪਿਹੋਵਾ, 14 ਅਗਸਤ (ਅਜੀਤ ਬਿਊਰੋ)-ਤਹਿਸੀਲਦਾਰ ਚੇਤਨਾ ਚੌਧਰੀ ਨੇ ਦੱਸਿਆ ਕਿ ਆਜ਼ਾਦੀ ਦਿਵਸ ਸਮਾਰੋਹ ਨੂੰ ਧੂਮਧਾਮ ਨਾਲ ਮਨਾਉਣ ਲਈ ਉਪਮੰਡਲ ਪ੍ਰਸ਼ਾਸਨ ਨੇ ਸੁਰੱਖਿਆ ਪ੍ਰਬੰਧਾਂ ਦੇ ਪ੍ਰਬੰਧ ਕਰ ਲਏ ਗਏ ਹਨ | ਅਨਾਜ਼ ਮੰਡੀ ਦੇ ਕੰਪਲੈਕਸ ਵਿਚ ਆਜ਼ਾਦੀ ਦਿਵਸ ਸਮਾਰੋਹ ...

ਪੂਰੀ ਖ਼ਬਰ »

ਕਾਰਵਾਈ ਨਾ ਹੋਣ 'ਤੇ 17 ਨੂੰ ਜਾਟ ਸਮਾਜ ਦੇ ਹਜ਼ਾਰਾਂ ਲੋਕ ਹੋਣਗੇ ਇੱਕਠੇ-ਅੰਗਰੇਜ ਸਿੰਘ

ਕੁਰੂਕਸ਼ੇਤਰ, 14 ਅਗਸਤ (ਜਸਬੀਰ ਸਿੰਘ ਦੁੱਗਲ)-ਜਾਟ ਧਰਮਸ਼ਾਲਾ ਕੁਰੂਕਸ਼ੇਤਰ 'ਚ ਚੱਲ ਰਹੇ ਕਮੇਟੀ ਵਿਵਾਦ ਨੂੰ ਲੈ ਕੇ 17 ਅਗਸਤ ਨੂੰ ਧਰਮਸ਼ਾਲਾ ਵਿਚ ਹਜ਼ਾਰਾਂ ਦੀ ਗਿਣਤੀ ਵਿਚ ਜਾਟ ਸਮਾਜ ਦੇ ਲੋਕ ਇੱਕਠੇ ਹੋਣਗੇ | ਧਰਮਸ਼ਾਲਾ ਦੇ ਸਾਬਕਾ ਪ੍ਰਧਾਨ ਅੰਗਰੇਜ ਸਿੰਘ ਨੇ ...

ਪੂਰੀ ਖ਼ਬਰ »

ਸੈਮੀਨਾਰ 'ਚ ਵਿਅਕਤੀਗਤ ਛਵੀ ਦੇ ਦਿੱਤੇ ਅਹਿਮ ਟਿਪਸ

ਕੁਰੂਕਸ਼ੇਤਰ, 14 ਅਗਸਤ (ਜਸਬੀਰ ਸਿੰਘ ਦੁੱਗਲ)-ਫੀਨਿਕਸ ਕਲੱਬ ਦੀ ਮਹਿਲਾ ਇਕਾਈ ਵੀਨਿਕਸ ਵਲੋਂ ਨਿੱਜੀ ਹੋਟਲ 'ਚ ਇਕ ਸੈਮੀਨਾਰ ਕੀਤਾ ਗਿਆ | ਇਸ ਸੈਮੀਨਾਰ ਦਾ ਵਿਸ਼ਾ ਵਿਅਕਤੀਗਤ ਛਵੀ ਨਿਰਮਾਣ ਰਿਹਾ | ਸੈਮੀਨਾਰ 'ਚ ਸਿਖਲਾਈ ਦੇਣ ਲਈ ਉੱਘੇ ਛਵੀ ਸਲਾਹਕਾਰ ਮੀਨਲ ਨਰੂਲਾ ...

ਪੂਰੀ ਖ਼ਬਰ »

ਸੂਰਜੀ ਊਰਜਾ ਖੇਤਰ 'ਚ ਰੋਜ਼ਗਾਰ ਦੀਆਂ ਹਨ ਜ਼ਿਆਦਾ ਸੰਭਾਵਨਾਵਾਂ-ਤਸਨੀਮ ਖੈਰਕਾਂ ਸਥਿਤ ਡੀ.ਆਰ.ਐਮ. 'ਚ ਸੂਰਜੀ ਊਰਜਾ ਸਿਖਲਾਈ ਸ਼ੁਰੂ

ਸਿਰਸਾ, 14 ਅਗਸਤ (ਭੁਪਿੰਦਰ ਪੰਨੀਵਾਲੀਆ)-ਵਧੀਕ ਡਿਪਟੀ ਕਮਿਸ਼ਨਰ ਆਮਨਾ ਤਸਨੀਮ ਨੇ ਕਿਹਾ ਹੈ ਕਿ ਸੂਰਜੀ ਊਰਜਾ ਖੇਤਰ 'ਚ ਰੁਜ਼ਗਾਰ ਦੀਆਂ ਬਹੁਤ ਜਿਆਦਾ ਸੰਭਾਵਨਾਵਾਂ ਹਨ | ਸੂਰਜੀ ਊਰਜਾ ਬਾਰੇ ਲੋਕਾਂ ਨੂੰ ਜ਼ਿਆਦਾ ਜਾਗਰੂਕ ਕਰਨ ਦੀ ਲੋੜ ਹੈ | ਉਹ ਅੱਜ ਖੈਰੇਕਾਂ ਪਿੰਡ ...

ਪੂਰੀ ਖ਼ਬਰ »

ਅਖਿਲ ਭਾਰਤੀ ਵਿੱਦਿਆ ਮੰਦਿਰ 'ਚ ਆਜ਼ਾਦੀ ਦਿਹਾੜੇ ਦੇ ਸਬੰਧ ਵਿਚ ਸੱਭਿਆਚਾਰਕ ਪ੍ਰੋਗਰਾਮ ਕਰਵਾਇਆ

ਕੁਰੂਕਸ਼ੇਤਰ, 14 ਅਗਸਤ (ਜਸਬੀਰ ਸਿੰਘ ਦੁੱਗਲ)-ਅਖਿਲ ਭਾਰਤੀ ਵਿੱਦਿਆ ਮੰਦਿਰ 'ਚ ਆਜ਼ਾਦੀ ਦਿਹਾੜੇ ਦੇ ਸਬੰਧ ਵਿਚ ਸੱਭਿਆਚਾਰਕ ਪ੍ਰੋਗਰਾਮ ਕਰਵਾਇਆ ਗਿਆ | ਪ੍ਰੋਗਰਾਮ 'ਚ ਬੱਚਿਆਂ ਨੇ ਦੇਸ਼ ਭਗਤੀ ਨਾਲ ਭਰਪੂਰ ਪੇਸ਼ਕਾਰੀਆਂ ਦੇ ਕੇ ਦਰਸ਼ਕਾਂ ਦਾ ਮਨ ਮੋਹ ਲਿਆ | ਬੱਚਿਆਂ ...

ਪੂਰੀ ਖ਼ਬਰ »

ਸਾਨੂੰ ਰੋਜ਼ਾਨਾ ਸ਼ਹੀਦਾਂ ਲਈ ਰੱਖਣਾ ਚਾਹੀਦਾ 2 ਮਿੰਟ ਦਾ ਮੋਨ-ਦੇਵਗਨ

ਬਾਬੈਨ, 14 ਅਗਸਤ (ਅਜੀਤ ਬਿਊਰੋ)-ਡਾ. ਦੇਵਗਨ ਲਿਟਲ ਚੈਂਪਸ ਸਕੂਲ ਵਿਚ ਆਜ਼ਾਦੀ ਦਿਹਾੜਾ ਮਨਾਇਆ ਗਿਆ | ਸਮਾਰੋਹ 'ਚ ਬੱਚਿਆਂ ਨੂੰ ਆਜ਼ਾਦੀ ਦਿਵਸ ਅਤੇ ਤਿਰੰਗੇ ਦੇ ਮਹੱਤਵ ਦੀ ਜਾਣਕਾਰੀ ਦਿੱਤੀ ਗਈ | ਇਸ ਮੌਕੇ 'ਤੇ ਬੱਚਿਆਂ ਨੇ ਦੇਸ਼ ਭਗਤੀ ਗੀਤ ਪੇਸ਼ ਕੀਤੇ ਅਤੇ ...

ਪੂਰੀ ਖ਼ਬਰ »

ਦੀਪਸ਼ਿਖਾ ਨੇ ਸਕੂਲ ਅਤੇ ਮਾਪਿਆਂ ਦਾ ਨਾਂਅ ਕੀਤਾ ਰੌਸ਼ਨ

ਕੁਰੂਕਸ਼ੇਤਰ/ਸ਼ਾਹਾਬਾਦ, 14 ਅਗਸਤ (ਜਸਬੀਰ ਸਿੰਘ ਦੁੱਗਲ)-ਗੁਰਦੁਆਰਾ ਸ੍ਰੀ ਗੁਰੂ ਨਾਨਕ ਦਰਬਾਰ 'ਚ ਸੰਪਨ ਹੋਈ ਕੌਣ ਬਣੇਗਾ ਪਿਆਰੇ ਦਾ ਪਿਆਰਾ ਮੁਕਾਬਲੇ ਵਿਚ ਸ੍ਰੀ ਗੁਰੂ ਨਾਨਕ ਪ੍ਰੀਤਮ ਗਰਲਜ਼ ਸੀ.ਸੈ. ਸਕੂਲ ਦੀ ਵਿਦਿਆਰਥਣ ਦੀਪਸ਼ਿਖਾ ਪੁੱਤਰੀ ਹੰਸਰਾਜ ਨੇ ਬਾਜੀ ...

ਪੂਰੀ ਖ਼ਬਰ »

ਬਿਜਲੀ ਮੁਲਾਜ਼ਮਾਂ ਨੇ ਕੀਤੀ ਗੇਟ ਮੀਟਿੰਗ

ਗੂਹਲਾ ਚੀਕਾ, 14 ਅਗਸਤ (ਓ.ਪੀ. ਸੈਣੀ)-ਆਪਣੀਆਂ ਮੰਗਾਂ ਨੂੰ ਲੈ ਕੇ ਅੱਜ ਇਥੇ ਬਿਜਲੀ ਕਰਮਚਾਰੀਆਂ ਨੇ ਗਟੇ ਮੀਟਿੰਗ ਕੀਤੀ | ਆਲ ਹਰਿਆਣਾ ਪਾਵਰ ਕਾਰਪੋਰੇਸ਼ਨ ਵਰਕਰ ਯੂਨੀਅਨ ਨਾਲ ਸਬੰਧਿਤ ਸੰਘ ਹਰਿਆਣਾ ਸਬ ਯੂਨਿਟ ਚੀਕਾ ਦੀ ਇਕ ਗੇਟ ਮੀਟਿੰਗ 33 ਕੇ.ਵੀ. ਚੀਕਾ ਦੇ ਮੁੱਖ ਗੇਟ ...

ਪੂਰੀ ਖ਼ਬਰ »

ਖੇਤੀਬਾੜੀ ਵਿਭਾਗ ਨੇ ਫ਼ਸਲਾਂ ਦੀ ਰਹਿੰਦ-ਖੁੰਹਦ ਪ੍ਰਬੰਧ ਬਾਰੇ ਸੈਮੀਨਾਰ ਕਰਵਾਇਆ

ਡੱਬਵਾਲੀ, 14 ਅਗਸਤ (ਇਕਬਾਲ ਸਿੰਘ ਸ਼ਾਂਤ)-ਖੇਤੀਬਾੜੀ ਵਿਭਾਗ ਵਲੋਂ ਸਥਾਨਕ ਦਾਣਾ ਮੰਡੀ ਵਿਖੇ ਕਿਸਾਨ ਭਵਨ 'ਚ ਫਸਲਾਂ ਦੀ ਰਹਿੰਦ-ਖੁੰਹਦ ਪ੍ਰਬੰਧ ਬਾਰੇ ਸੈਮੀਨਾਰ ਕਰਵਾਇਆ | ਸੈਮੀਨਾਰ 'ਚ ਮੁੱਖ ਮਹਿਮਾਨ ਉਪ ਖੇਤੀਬਾੜੀ ਨਿਦੇਸ਼ਕ ਡਾ. ਬਾਬੂ ਲਾਲ ਉਚੇਚੇ ਤੌਰ 'ਤੇ ਸ਼ਾਮਲ ...

ਪੂਰੀ ਖ਼ਬਰ »



Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX