ਤਾਜਾ ਖ਼ਬਰਾਂ


ਕਰੰਟ ਲੱਗਣ ਨਾਲ ਇਕ ਵਿਅਕਤੀ ਦੀ ਮੌਤ
. . .  about 3 hours ago
ਢਿਲਵਾਂ, 20 ਫਰਵਰੀ (ਸੁਖੀਜਾ,ਪ੍ਰਵੀਨ,ਪਲਵਿੰਦਰ)-ਸਥਾਨਕ ਕਸਬੇ 'ਚ ਅੱਜ ਬਿਜਲੀ ਦਾ ਕਰੰਟ ਲੱਗਣ ਨਾਲ ਇਕ ਵਿਅਕਤੀ ਦੀ ਮੌਤ ਹੋਣ ਦੀ ਖ਼ਬਰ ਮਿਲੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਅਮਰਜੀਤ ਸਿੰਘ ...
ਹੋਲੇ ਮਹੱਲੇ ਦੇ ਸੁਚਾਰੂ ਪ੍ਰਬੰਧਾਂ ਲਈ ਡੀ ਸੀ ਨੇ ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਨਾਲ ਕੀਤੀ ਮੀਟਿੰਗ
. . .  about 3 hours ago
ਸ੍ਰੀ ਅਨੰਦਪੁਰ ਸਾਹਿਬ ,20 ਫਰਵਰੀ { ਨਿੱਕੂਵਾਲ }-ਡਿਪਟੀ ਕਮਿਸ਼ਨਰ ਰੂਪਨਗਰ ਵਿਨੇ ਬਬਲਾਨੀ ਅੱਜ ਤਖਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਨਤਮਸਤਕ ਹੋਏ। ਇਸ ਮੌਕੇ ਜਥੇਦਾਰ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਨੇ ...
15 ਕਰੋੜ 100 ਕਰੋੜ 'ਤੇ ਭਾਰੀ - ਓਵੈਸੀ ਦੀ ਪਾਰਟੀ ਦੇ ਨੇਤਾ ਦਾ ਵਿਵਾਦਗ੍ਰਸਤ ਬਿਆਨ
. . .  about 4 hours ago
ਨਵੀਂ ਦਿੱਲੀ, 20 ਫਰਵਰੀ - ਨਾਗਰਿਕਤਾ ਸੋਧ ਕਾਨੂੰਨ ਖਿਲਾਫ ਦਿੱਲੀ ਦੇ ਸ਼ਾਹੀਨ ਬਾਗ ਤੋਂ ਨਿਕਲੀ ਚਿੰਗਾਰੀ 'ਤੇ ਵਿਰੋਧ ਦੀ ਸਿਆਸਤ ਤੇਜ ਹੋ ਗਈ ਹੈ। ਸੀ.ਏ.ਏ. ਖਿਲਾਫ ਪ੍ਰਦਰਸ਼ਨ ਨੂੰ ਲੈ ਕੇ ਆਲ ਇੰਡੀਆ ਮਜਲਿਸ ਏ ਇਤੇਹਾਦੁਲ ਮੁਸਲਮੀਨ ਦੇ ਨੇਤਾ ਵਾਰਿਸ ਪਠਾਨ ਨੇ ਬੇਹੱਦ...
ਭਾਜਪਾ ਪ੍ਰਧਾਨ ਜੇ.ਪੀ ਨੱਢਾ ਨੇ ਸ੍ਰੀ ਹਰਿਮੰਦਰ ਸਾਹਿਬ ਟੇਕਿਆ ਮੱਥਾ
. . .  about 4 hours ago
ਅੰਮ੍ਰਿਤਸਰ, 20 ਫਰਵਰੀ (ਹਰਮਿੰਦਰ ਸਿੰਘ) - ਭਾਜਪਾ ਦੇ ਕੌਮੀ ਪ੍ਰਧਾਨ ਜੇ.ਪੀ. ਨੱਢਾ ਨੇ ਅੱਜ ਦੇਰ ਸ਼ਾਮ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਮੱਥਾ ਟੇਕਿਆ। ਇਸ ਦੌਰਾਨ ਸ਼੍ਰੋਮਣੀ ਕਮੇਟੀ ਵੱਲੋਂ ਸੂਚਨਾ ਕੇਂਦਰ ਵਿਖੇ ਸਨਮਾਨਿਤ ਕੀਤਾ ਗਿਆ। ਇਸ ਮੌਕੇ 'ਤੇ ਉਨ੍ਹਾਂ ਨਾਲ ਭਾਜਪਾ...
ਹਵਾਈ ਅੱਡੇ ਨੇੜੇ 100 ਮੀਟਰ ਦਾਇਰੇ 'ਚ ਬਣੀਆਂ ਨਾਜਾਇਜ਼ ਇਮਾਰਤਾਂ ਢਾਈਆਂ
. . .  about 5 hours ago
ਜ਼ੀਰਕਪੁਰ, 20 ਫਰਵਰੀ (ਹਰਦੀਪ ਹੈਪੀ ਪੰਡਵਾਲਾ) - ਅੱਜ ਹਾਈ ਕੋਰਟ ਦੇ ਹੁਕਮਾਂ 'ਤੇ ਅੰਤਰਰਾਸ਼ਟਰੀ ਹਵਾਈ ਅੱਡੇ ਨੇੜੇ 100 ਮੀਟਰ ਘੇਰੇ 'ਚ ਹੋਈਆਂ ਨਾਜਾਇਜ਼ ਉਸਾਰੀਆਂ 'ਤੇ ਕਾਰਵਾਈ ਨੂੰ ਅੰਜਾਮ ਦਿੰਦਿਆਂ ਦਰਜਨ ਦੇ ਕਰੀਬ ਗੋਦਾਮ ਢਾਹ ਦਿੱਤੇ ਗਏ। ਇਸ ਮੌਕੇ ਪ੍ਰਸ਼ਾਸਨਿਕ...
ਨਾਬਾਲਗ ਵਿਦਿਆਰਥਣ ਦਾ ਸਰੀਰਕ ਸ਼ੋਸ਼ਣ ਕਰਨ ਵਾਲੇ ਦੋਸ਼ੀ ਨੂੰ 20 ਸਾਲ ਦੀ ਕੈਦ
. . .  about 5 hours ago
ਹੁਸ਼ਿਆਰਪੁਰ, 20 ਫਰਵਰੀ (ਬਲਜਿੰਦਰਪਾਲ ਸਿੰਘ) - ਵਧੀਕ ਜ਼ਿਲ੍ਹਾ ਤੇ ਸੈਸ਼ਨ ਜੱਜ ਨੀਲਮ ਅਰੋੜਾ ਦੀ ਅਦਾਲਤ ਨੇ ਧਾਰਮਿਕ ਸਥਾਨ 'ਤੇ ਮੱਥਾ ਟੇਕਣ ਗਈ ਨਾਬਾਲਗ ਵਿਦਿਆਰਥਣ ਦਾ ਸਰੀਰਕ ਸ਼ੋਸ਼ਣ ਕਰਨ ਵਾਲੇ ਮਾਮਲੇ ਦੀ ਸੁਣਵਾਈ ਤੋਂ ਬਾਅਦ ਪਾਏ...
23 ਦੀ ਸੰਗਰੂਰ ਰੈਲੀ ਐਸ.ਜੀ.ਪੀ.ਸੀ ਦਾ ਮੁੱਢ ਬੱਨੇਗੀ- ਢੀਂਡਸਾ
. . .  about 5 hours ago
ਸੰਦੌੜ, 20 ਫਰਵਰੀ (ਜਸਵੀਰ ਸਿੰਘ ਜੱਸੀ) - ਸੰਗਰੂਰ ਵਿਖੇ ਰਾਜ ਸਭਾ ਮੈਂਬਰ ਸੁਖਦੇਵ ਸਿੰਘ ਢੀਂਡਸਾ ਅਤੇ ਸਾਬਕਾ ਵਿੱਤ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਵੱਲੋਂ ਬਾਦਲ ਪਰਿਵਾਰ ਤੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਆਜ਼ਾਦ ਕਰਵਾਉਣ ਲਈ 23 ਫਰਵਰੀ ਨੂੰ ਸੰਗਰੂਰ...
ਸ਼ਾਹੀਨ ਬਾਗ ਦੇ ਪ੍ਰਦਰਸ਼ਨਕਾਰੀਆਂ ਨਾਲ ਨਾਰਾਜ਼ ਹੋਈ ਵਾਰਤਾਕਾਰ ਸਾਧਨਾ ਰਾਮਚੰਦਰਨ
. . .  about 6 hours ago
ਨਵੀਂ ਦਿੱਲੀ, 20 ਫਰਵਰੀ - ਸੁਪਰੀਮ ਕੋਰਟ ਵੱਲੋਂ ਵਿਚੋਲਗੀ ਲਈ ਨਿਯੁਕਤ ਕੀਤੇ ਵਾਰਤਾਕਾਰ ਸੰਜੈ ਹੇਗੜੇ ਤੇ ਸਾਧਨਾ ਰਾਮਚੰਦਰਨ ਸ਼ਾਹੀਨ ਬਾਗ ਪਹੁੰਚ ਗਏ। ਉਹ ਸੀ.ਏ.ਏ. ਦੇ ਵਿਰੋਧ ਵਿਚ ਚੱਲ ਰਹੇ ਪ੍ਰਦਰਸ਼ਨ ਦੇ ਦੂਸਰੇ ਦਿਨ ਵੀ ਪ੍ਰਦਰਸ਼ਨਕਾਰੀਆਂ...
ਸ਼ਾਹੀਨ ਬਾਗ ਫਿਰ ਪਹੁੰਚੇ ਵਾਰਤਾਕਾਰ, ਮੀਡੀਆ ਦੀ ਮੌਜੂਦਗੀ 'ਤੇ ਜਤਾਇਆ ਇਤਰਾਜ਼
. . .  about 6 hours ago
ਨਵੀਂ ਦਿੱਲੀ, 20 ਫਰਵਰੀ - ਸੁਪਰੀਮ ਕੋਰਟ ਵੱਲੋਂ ਵਿਚੋਲਗੀ ਲਈ ਨਿਯੁਕਤ ਕੀਤੇ ਵਾਰਤਾਕਾਰ ਸੰਜੈ ਹੇਗੜੇ ਤੇ ਸਾਧਨਾ ਰਾਮਚੰਦਰਨ ਸ਼ਾਹੀਨ ਬਾਗ ਪਹੁੰਚ ਗਏ। ਉਹ ਸੀ.ਏ.ਏ. ਦੇ ਵਿਰੋਧ ਵਿਚ ਚੱਲ ਰਹੇ ਪ੍ਰਦਰਸ਼ਨ ਦੇ ਦੂਸਰੇ ਦਿਨ ਵੀ ਪ੍ਰਦਰਸ਼ਨਕਾਰੀਆਂ ਦੇ ਨਾਲ ਗੱਲਬਾਤ...
ਖਿਡਾਰੀ ਨੇ ਪਤਨੀ ਤੇ ਤਿੰਨ ਬੱਚਿਆਂ ਨੂੰ ਕਾਰ 'ਚ ਬੰਦ ਕਰ ਜਿੰਦਾ ਸਾੜਿਆ, ਫਿਰ ਕੀਤੀ ਖ਼ੁਦਕੁਸ਼ੀ
. . .  about 6 hours ago
ਬ੍ਰਿਸਬੇਨ, 20 ਫਰਵਰੀ - ਆਸਟ੍ਰੇਲੀਆ ਦੇ ਇਕ ਖਿਡਾਰੀ ਨੇ ਮੁਸ਼ਕਲਾਂ ਤੋਂ ਹਾਰ ਕੇ ਕੁੱਝ ਅਜਿਹਾ ਕਰ ਲਿਆ। ਜਿਸ ਨਾਲ ਪੂਰਾ ਖੇਡ ਜਗਤ ਹੈਰਾਨ ਪ੍ਰੇਸ਼ਾਨ ਹੈ। ਆਸਟ੍ਰੇਲੀਆ ਦੇ ਰਗਬੀ ਖਿਡਾਰੀ ਰੋਵਨ ਬੈਕਸਟਰ ਨੇ ਬੁੱਧਵਾਰ ਨੂੰ ਪਤਨੀ ਹੈਨਾ ਤੇ ਤਿੰਨ ਬੱਚਿਆਂ ਨੂੰ ਕਾਰ ਵਿਚ ਬੰਦ ਕਰ ਦਿੱਤਾ...
ਪੰਜਾਬ ਵਿਧਾਨ ਸਭਾ ਦਾ ਬਜਟ ਇਜਲਾਸ ਸੋਮਵਾਰ ਤੱਕ ਲਈ ਮੁਲਤਵੀ
. . .  about 7 hours ago
ਰਾਜਸਥਾਨ 'ਚ ਚੋਰੀ ਦੇ ਦੋਸ਼ 'ਚ ਦੋ ਭਰਾਵਾਂ ਦੀ ਵਹਿਸ਼ੀ ਢੰਗ ਨਾਲ ਕੁੱਟਮਾਰ - ਰਾਹੁਲ ਗਾਂਧੀ ਨੇ ਗਹਿਲੋਤ ਸਰਕਾਰ ਤੋਂ ਜਲਦ ਕਾਰਵਾਈ ਦੀ ਕੀਤੀ ਮੰਗ
. . .  about 7 hours ago
ਨਵੀਂ ਦਿੱਲੀ, 20 ਫਰਵਰੀ - ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਰਾਜਸਥਾਨ ਦੇ ਨਾਗੌਰ ਵਿਚ ਦੋ ਨੌਜਵਾਨਾਂ ਦੇ ਨਾਲ ਕਥਿਤ ਤੌਰ 'ਤੇ ਹੋਈ ਜਾਲਮਾਨਾ ਢੰਗ ਨਾਲ ਕੁੱਟਮਾਰ ਦੀ ਸਖਤ ਆਲੋਚਨਾ ਕਰਦੇ ਹੋਏ ਰਾਹੁਲ ਗਾਂਧੀ ਨੇ ਇਸ ਮਾਮਲੇ ਵਿਚ ਅਸ਼ੋਕ ਗਹਿਲੋਤ ਸਰਕਾਰ...
ਪ੍ਰਦਰਸ਼ਨਕਾਰੀਆਂ ਨਾਲ ਗੱਲਬਾਤ ਕਰਨ ਫਿਰ ਸ਼ਾਹੀਨ ਬਾਗ ਪਹੁੰਚੇ ਵਾਰਤਾਕਾਰ
. . .  about 7 hours ago
ਨਵੀਂ ਦਿੱਲੀ, 20 ਫਰਵਰੀ- ਸ਼ਾਹੀਨ ਬਾਗ 'ਚ ਪ੍ਰਦਰਸ਼ਨਕਾਰੀਆਂ ਨਾਲ ਗੱਲਬਾਤ ਕਰਨ ਦੇ ਲਈ ਇਕ ਵਾਰ ਫਿਰ ਤੋਂ ਵਾਰਤਾਕਾਰ ਸੰਜੇ ਹੇਗੜੇ ...
ਲੌਂਗੋਵਾਲ ਵੈਨ ਹਾਦਸਾ : ਸਿੱਖਿਆ ਮੰਤਰੀ ਨੂੰ ਨੈਤਿਕਤਾ ਕਬੂਲਦੇ ਹੋਏ ਤੁਰੰਤ ਦੇਣਾ ਚਾਹੀਦਾ ਅਸਤੀਫ਼ਾ - ਬੈਂਸ
. . .  about 7 hours ago
ਲੌਂਗੋਵਾਲ, 20 ਫਰਵਰੀ (ਸ.ਸ.ਖੰਨਾ,ਵਿਨੋਦ) - ਲੌਂਗੋਵਾਲ ਵਿਖੇ ਵਾਪਰੇ ਦੁਖਾਂਤ ਤੋਂ ਬਾਅਦ ਲੋਕ ਇਨਸਾਫ਼ ਪਾਰਟੀ ਦੇ ਪ੍ਰਧਾਨ ਸਿਮਰਜੀਤ ਸਿੰਘ ਬੈਂਸ ਪੀੜਤ ਪਰਿਵਾਰਾਂ ਨਾਲ ਦੁੱਖ ਸਾਂਝਾ...
ਮੀਂਹ ਕਾਰਨ ਮੌਸਮ ਦਾ ਬਦਲਿਆ ਮਿਜ਼ਾਜ
. . .  about 7 hours ago
ਓਠੀਆਂ, 20 ਫਰਵਰੀ (ਗੁਰਵਿੰਦਰ ਸਿੰਘ ਸ਼ੀਨਾ)- ਜ਼ਿਲ੍ਹਾ ਅੰਮ੍ਰਿਤਸਰ 'ਚ ਮੀਂਹ ਸ਼ੁਰੂ ਹੋਣ ਕਾਰਨ ਜਿੱਥੇ ਮੌਸਮ ਸੁਹਾਵਣਾ ਹੋਇਆ ਹੈ ਉੱਥੇ ਹੀ ਠੰਢ ਵਧਣ ਕਾਰਨ...
ਨਿਰਭੈਆ ਦੇ ਦੋਸ਼ੀ ਨੇ ਆਪਣੇ ਆਪ ਨੂੰ ਮਾਨਸਿਕ ਤੌਰ 'ਤੇ ਦੱਸਿਆ ਬਿਮਾਰ
. . .  about 8 hours ago
ਭੋਪਾਲ ਵਿਚ ਪਲਟੀ ਕਿਸ਼ਤੀ, ਡੀ.ਜੀ.ਪੀ. ਦੀ ਪਤਨੀ ਸਮੇਤ ਸਵਾਰ ਸਨ ਕਈ ਅਧਿਕਾਰੀ, ਬਚਾਅ
. . .  about 8 hours ago
ਨਿਰਭੈਆ ਦੇ ਦੋਸ਼ੀ ਫਾਂਸੀ ਤੋਂ ਬਚਣ ਲਈ ਆਪਣਾ ਰਹੇ ਹਨ ਹਰ ਹੱਥਕੰਡੇ, ਹੁਣ ਪੁੱਜੇ ਚੋਣ ਕਮਿਸ਼ਨ
. . .  about 9 hours ago
ਸ੍ਰੀ ਮੁਕਤਸਰ ਸਾਹਿਬ: ਬਾਦਲ ਨਾਲ ਮੇਰੇ ਗੂੜ੍ਹੇ ਸਬੰਧ-ਨੱਢਾ
. . .  about 9 hours ago
ਵੈਨ ਹਾਦਸੇ 'ਚ ਅਮਨਦੀਪ ਕੌਰ ਦੀ ਬਹਾਦਰੀ 'ਤੇ ਉੱਠੇ ਸਵਾਲ
. . .  about 9 hours ago
ਦੇਸ਼ ਦੇ ਸਾਰੇ ਬੈਂਕ ਰਹਿਣਗੇ 3 ਦਿਨ ਬੰਦ
. . .  about 10 hours ago
ਸਰਕਾਰ ਨੇ 1300 ਸਰਕਾਰੀ ਸਕੂਲ ਕੀਤੇ ਬੰਦ, ਸਿੱਖਿਆ ਮੰਤਰੀ ਨੇ ਕਿਹਾ ਨਹੀਂ
. . .  about 10 hours ago
ਬੇਅਦਬੀ ਮਾਮਲੇ ਵਿਚ ਸੁਪਰੀਮ ਕੋਰਟ ਤੋਂ ਸੀ.ਬੀ.ਆਈ. ਨੂੰ ਝਟਕਾ
. . .  about 10 hours ago
ਪੰਜਾਬ ਵਿਧਾਨ ਸਭਾ ਵਿਚ ਹੁਣ 28 ਫਰਵਰੀ ਨੂੰ ਪੇਸ਼ ਹੋਵੇਗਾ ਬਜਟ
. . .  about 10 hours ago
ਬੇਅਦਬੀ ਮਾਮਲੇ ਵਿਚ ਸੁਪਰੀਮ ਕੋਰਟ ਨੇ ਵਿਧਾਨ ਸਭਾ ਦੇ ਫ਼ੈਸਲੇ 'ਤੇ ਲਾਈ ਮੋਹਰ - ਕੈਪਟਨ
. . .  about 10 hours ago
ਸ੍ਰੀ ਮੁਕਤਸਰ ਸਾਹਿਬ: ਜੇ.ਪੀ. ਨੱਢਾ ਬਾਦਲ ਪਿੰਡ ਪਹੁੰਚੇ
. . .  about 10 hours ago
ਬਾਦਲ, ਸਿੱਧੂ ਤੇ ਢੀਂਡਸਾ ਸਦਨ ਦੀ ਕਾਰਵਾਈ ਵਿਚੋਂ ਰਹੇ ਗੈਰ ਹਾਜ਼ਰ
. . .  about 10 hours ago
ਬਠਿੰਡਾ ਦਿਹਾਤੀ ਵਿਚ ਕਿਸੇ ਵੀ ਸਰਕਾਰੀ ਸਕੂਲ ਦੀ ਇਮਾਰਤ ਅਸੁਰੱਖਿਅਤ ਨਹੀਂ - ਵਿਜੈ ਇੰਦਰ ਸਿੰਗਲਾ
. . .  about 10 hours ago
ਹਿੰਦੂ ਕੋਆਪਰੇਟਿਵ ਬੈਂਕ ਨੂੰ ਮੁੜ ਸੁਰਜੀਤ ਕੀਤਾ ਜਾ ਰਿਹੈ - ਰੰਧਾਵਾ
. . .  about 10 hours ago
ਦੋਰਾਹਾ ਵਿਚ ਨਵੇਂ ਹਸਪਤਾਲ ਦਾ ਕੰਮ 15 ਮਹੀਨੇ ਵਿਚ ਹੋਵੇਗਾ ਮੁਕੰਮਲ - ਬਲਬੀਰ ਸਿੰਘ ਸਿੱਧੂ
. . .  1 minute ago
ਆਵਾਰਾ ਪਸ਼ੂਆਂ ਕਾਰਨ ਸੜਕ ਹਾਦਸਿਆਂ 'ਚ ਵਾਧਾ - ਮਜੀਠੀਆ
. . .  about 11 hours ago
ਸ੍ਰੀ ਮੁਕਤਸਰ ਸਾਹਿਬ: ਬਾਦਲ ਪਿੰਡ ’ਚ ਭਾਜਪਾ ਦੇ ਝੰਡਿਆਂ ਦੀ ਭਰਮਾਰ
. . .  about 10 hours ago
ਪਿੰਡ ਕੈਰੋਂ ਵਿਖੇ ਨਰਸਿੰਗ ਕਾਲਜ ਖੋਲ੍ਹਣ ਦੀ ਕੋਈ ਤਜਵੀਜ਼ ਨਹੀਂ - ਓ.ਪੀ ਸੋਨੀ
. . .  about 11 hours ago
ਬਜਟ ਇਜਲਾਸ : ਪੰਜਾਬ ਵਿਧਾਨ ਸਭਾ ਦੀ ਕਾਰਵਾਈ ਪ੍ਰਸ਼ਨਕਾਲ ਨਾਲ ਦੁਬਾਰਾ ਹੋਈ ਸ਼ੁਰੂ
. . .  about 11 hours ago
ਪੀ.ਸੀ.ਬੀ ਨੇ ਉਮਰ ਅਕਮਲ ਨੂੰ ਤੁਰੰਤ ਪ੍ਰਭਾਵ ਨਾਲ ਕੀਤਾ ਮੁਅੱਤਲ
. . .  about 11 hours ago
ਪੈਸਿਆਂ ਦੇ ਲੈਣ ਦੇਣ ਨੂੰ ਲੈ ਕੇ ਵਿਅਕਤੀ ਦਾ ਸਿਲੰਡਰ ਮਾਰ ਕੇ ਕਤਲ
. . .  about 11 hours ago
ਪਰਿਵਾਰ ਸਮੇਤ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨ ਕਰਨ ਪੁੱਜੇ ਨੇਪਾਲ ਦੇ ਰਾਜਾ ਗਿਆਨੇਂਦਰ ਬੀਰ ਬਿਕਰਮ ਸ਼ਾਹ ਦੇਵ
. . .  about 12 hours ago
ਜਗਦੇਵ ਕਲਾਂ ਤੋਂ ਲਾਪਤਾ ਤਿੰਨ ਸਕੀਆਂ ਭੈਣਾਂ ਪੁਲਿਸ ਵੱਲੋਂ ਕੁੱਝ ਹੀ ਘੰਟਿਆਂ 'ਚ ਬਰਾਮਦ
. . .  about 12 hours ago
ਬਜਟ ਇਜਲਾਸ : ਸਦਨ 'ਚ ਵਿੱਛੜੀਆਂ ਰੂਹਾਂ ਨੂੰ ਦਿੱਤੀ ਗਈ ਸ਼ਰਧਾਂਜਲੀ
. . .  about 12 hours ago
ਪੰਜਾਬ ਵਿਧਾਨ ਸਭਾ ਦਾ ਬਜਟ ਇਜਲਾਸ : ਸਪੀਕਰ ਵੱਲੋਂ ਪੜ੍ਹੇ ਜਾ ਰਹੇ ਹਨ ਸ਼ੋਕ ਮਤੇ
. . .  about 12 hours ago
ਪੰਜਾਬ ਵਿਧਾਨ ਸਭਾ ਦਾ ਬਜਟ ਇਜਲਾਸ ਹੋਇਆ ਸ਼ੁਰੂ
. . .  about 12 hours ago
ਟਰੱਕ ਡਰਾਈਵਰ ਨੂੰ ਗੋਲੀ ਮਾਰ ਕੇ ਨਗਦੀ ਅਤੇ ਮੋਬਾਈਲ ਖੋਹ ਕੇ ਫ਼ਰਾਰ ਹੋਏ ਲੁਟੇਰੇ
. . .  about 12 hours ago
ਜੰਮੂ-ਪਠਾਨਕੋਟ ਹਾਈਵੇ 'ਤੇ ਟਰੱਕ ਅਤੇ ਕਾਰ ਵਿਚਾਲੇ ਹੋਈ ਟੱਕਰ 'ਚ ਇਕੋ ਪਰਿਵਾਰ ਦੇ 5 ਮੈਂਬਰਾਂ ਦੀ ਮੌਤ
. . .  about 12 hours ago
'ਰਾਖਵਾਂਕਰਨ ਖ਼ਤਮ ਨਹੀਂ ਹੋਣ ਦੇਵਾਂਗੇ' ਵਾਲੇ ਪਟਨਾ 'ਚ ਰਾਹੁਲ ਗਾਂਧੀ ਦੇ ਲੱਗੇ ਪੋਸਟਰ
. . .  about 12 hours ago
ਉਪਹਾਰ ਸਿਨੇਮਾ ਅਗਨੀਕਾਂਡ : ਪੀੜਤਾਂ ਦੀ ਕਿਊਰੇਟਿਵ ਪਟੀਸ਼ਨ ਸੁਪਰੀਮ ਕੋਰਟ ਨੇ ਕੀਤੀ ਖ਼ਾਰਜ
. . .  about 13 hours ago
ਤਿਹਾੜ ਜੇਲ੍ਹ 'ਚ ਬੰਦ ਨਿਰਭੈਆ ਦੇ ਦੋਸ਼ੀ ਵਿਨੈ ਨੇ ਕੰਧ 'ਚ ਮਾਰਿਆ ਸਿਰ, ਹੋਇਆ ਜ਼ਖਮੀ
. . .  about 13 hours ago
ਕਾਰ ਤੇ ਟਰੱਕ ਦੀ ਟੱਕਰ 'ਚ 6 ਮੌਤਾਂ, 6 ਜ਼ਖਮੀ
. . .  about 13 hours ago
ਫ਼ਿਲਮ ਦੀ ਸ਼ੂਟਿੰਗ ਦੌਰਾਨ ਹੋਏ ਹਾਦਸੇ 'ਚ 3 ਮੌਤਾਂ, 10 ਜ਼ਖਮੀ
. . .  about 13 hours ago
ਸਰਕਾਰੀ ਬੱਸ ਅਤੇ ਟਰੱਕ ਦੀ ਟੱਕਰ 'ਚ 19 ਮੌਤਾਂ
. . .  about 14 hours ago
ਕਾਂਗਰਸ ਵਿਧਾਇਕ ਦਲ ਦੀ ਮੀਟਿੰਗ ਅੱਜ
. . .  about 14 hours ago
ਹੋਰ ਖ਼ਬਰਾਂ..
ਜਲੰਧਰ : ਸ਼ੁੱਕਰਵਾਰ 1 ਭਾਦੋ ਸੰਮਤ 550

ਸ਼ਹੀਦ ਭਗਤ ਸਿੰਘ ਨਗਰ / ਬੰਗਾ

72ਵਾਂ ਆਜ਼ਾਦੀ ਦਿਵਸ ਧੂਮ-ਧਾਮ ਨਾਲ ਮਨਾਇਆ

ਨਵਾਂਸ਼ਹਿਰ, 16 ਅਗਸਤ (ਗੁਰਬਖਸ਼ ਸਿੰਘ ਮਹੇ)- ਉਦਯੋਗ ਅਤੇ ਵਣਜ ਮੰਤਰੀ ਪੰਜਾਬ ਸ੍ਰੀ ਸੁੰਦਰ ਸ਼ਾਮ ਅਰੋੜਾ ਨੇ ਅੱਜ ਨਵਾਂਸ਼ਹਿਰ ਵਿਖੇ ਦੇਸ਼ ਦੇ 72ਵੇਂ ਆਜ਼ਾਦੀ ਦਿਵਸ ਮੌਕੇ ਜ਼ਿਲ੍ਹਾ ਪੱਧਰੀ ਸਮਾਗਮ 'ਚ ਕੌਮੀ ਝੰਡਾ ਲਹਿਰਾਉਂਦਿਆਂ ਕਿਹਾ ਕਿ ਅੱਜ ਸਾਨੂੰ ਮਜ਼ਹਬੀ ਅਧਾਰ 'ਤੇ ਵੰਡੀਆਂ ਪਾਉਣ ਵਾਲਿਆਂ ਤੋਂ ਸੁਚੇਤ ਰਹਿਣ ਦੀ ਲੋੜ ਹੈ | ਉਨ੍ਹਾਂ ਕਿਹਾ ਕਿ ਭਾਰਤ ਬਹੁਕੌਮਾਂ ਅਤੇ ਵਿਭਿੰਨਤਾਵਾਂ ਭਰਪੂਰ ਦੇਸ਼ ਹੈ ਤੇ ਸਾਨੂੰ ਇਸ ਦੀ ਆਨ ਅਤੇ ਸ਼ਾਨ ਨੂੰ ਬਰਕਰਾਰ ਰੱਖਣ ਲਈ ਜਾਤ-ਪਾਤ, ਰੰਗ-ਭੇਦ ਤੋਂ ਉੱਪਰ ਉੱਠ ਕੇ ਕੰਮ ਕਰਨ ਦੀ ਲੋੜ ਹੈ | ਉਨ੍ਹਾਂ ਇਸ ਮੌਕੇ ਨਸ਼ਾ ਰਹਿਤ ਪੰਜਾਬ ਸਿਰਜਣ ਦਾ ਸੱਦਾ ਦਿੰਦਿਆਂ ਕਿਹਾ ਕਿ ਪੰਜਾਬ ਨੂੰ ਮੁੜ ਤੋਂ ਤਰੱਕੀ ਅਤੇ ਖ਼ੁਸ਼ਹਾਲੀ ਦੇ ਰਾਹ 'ਤੇ ਲਿਆਉਣ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਮਿਸ਼ਨ ਤੰਦਰੁਸਤ ਪੰਜਾਬ, ਘਰ-ਘਰ ਹਰਿਆਲੀ ਮਿਸ਼ਨ ਸਮੇਤ ਬਹੁਤ ਸਾਰੇ ਸਮਾਜ ਸੁਧਾਰਕ ਮਿਸ਼ਨ ਸ਼ੁਰੂ ਕੀਤੇ ਗਏ ਹਨ | ਉਨ੍ਹਾਂ ਕਿਹਾ ਕਿ ਨਸ਼ਿਆਂ ਿਖ਼ਲਾਫ਼ ਮੁਹਿੰਮ ਨੂੰ ਮੰਜ਼ਿਲ 'ਤੇ ਪਹੁੰਚਾਉਣ ਲਈ ਅੱਜ ਤੋਂ ਸਕੂਲਾਂ (6ਵੀਂ ਤੇ 6ਵੀਂ ਤੋਂ ਉੱਪਰ) ਤੇ ਕਾਲਜਾਂ 'ਚ ਹਰੇਕ ਕਲਾਸ ਦੇ 5-5 ਵਿਦਿਆਰਥੀਆਂ 'ਤੇ ਆਧਾਰਿਤ ਬਡੀ ਗਰੁੱਪ ਦੀ ਸ਼ੁਰੂਆਤ ਕੀਤੀ ਗਈ ਹੈ | ਸਰਕਾਰ ਵਲੋਂ ਐਲਾਨੀ ਕਰਜ਼ਾ ਮੁਆਫ਼ੀ ਸਕੀਮ ਤਹਿਤ ਹੁਣ ਤੱਕ ਢਾਈ ਏਕੜ ਤੱਕ ਦੇ 3 ਲੱਖ ਤੋਂ ਵਧੇਰੇ ਕਿਸਾਨਾਂ ਦੇ ਸਹਿਕਾਰੀ ਬੈਂਕਾਂ ਤੋਂ ਲਏ 1700 ਕਰੋੜ ਦੇ ਕਰਜ਼ ਮੁਆਫ਼ ਕਰਨ ਤੋਂ ਬਾਅਦ, ਅੱਜ ਤੋਂ ਵਪਾਰਕ ਬੈਂਕਾਂ ਪਾਸੋਂ ਲਏ ਕਰਜ਼ ਮੁਆਫ਼ ਕਰਨ ਦੀ ਸ਼ੁਰੂਆਤ ਕਰਜ਼ਾ ਰਾਹਤ ਪ੍ਰਮਾਣ ਪੱਤਰ ਵੰਡ ਕੇ ਕੀਤੀ ਗਈ ਹੈ | ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹੇ 'ਚ ਸਨਅਤੀਕਰਨ ਨੂੰ ਹੁਲਾਰਾ ਦੇਣ ਲਈ ਉਨ੍ਹਾਂ ਜਲਦੀ ਹੀ ਇੱਥੇ ਤਿੰਨ-ਚਾਰ ਵੱਡੇ ਸਨਅਤੀ ਯੂਨਿਟ ਸਥਾਪਿਤ ਕਰਨ ਦਾ ਭਰੋਸਾ ਦਿੱਤਾ | ਸ੍ਰੀ ਅਰੋੜਾ ਨੇ ਇਸ ਮੌਕੇ ਐਲਾਨ ਕੀਤਾ ਕਿ ਜ਼ਿਲ੍ਹੇ ਦੇ ਪ੍ਰਸ਼ਾਸਕੀ ਕੰਪਲੈਕਸ ਨੂੰ ਜਲਦ ਪੂਰਾ ਕਰਨ ਲਈ ਬਕਾਇਆ ਰਹਿੰਦੀ 5 ਕਰੋੜ ਦੀ ਆਖ਼ਰੀ ਕਿਸ਼ਤ ਅਗਲੇ ਦਿਨਾਂ ਵਿਚ ਜਾਰੀ ਕਰ ਦਿੱਤੀ ਜਾਵੇਗੀ | ਇਸ ਮੌਕੇ ਵੱਖ-ਵੱਖ ਵਿਭਾਗਾਂ ਵਲੋਂ ਮਿਸ਼ਨ ਤੰਦਰੁਸਤ ਪੰਜਾਬ, ਨਸ਼ਿਆਂ ਿਖ਼ਲਾਫ਼, ਪਰਾਲੀ ਨਾ ਸਾੜਨ, ਖੇਡਾਂ ਨੂੰ ਉਤਸ਼ਾਹਿਤ ਕਰਨ ਨਾਲ ਸਬੰਧਤ ਝਾਕੀਆਂ ਵੀ ਪੇਸ਼ ਕੀਤੀਆਂ ਗਈਆਂ | ਉਨ੍ਹਾਂ ਵੱਲੋਂ ਇਸ ਮੌਕੇ ਵੱਖ-ਵੱਖ ਖੇਤਰਾਂ ਵਿਚ ਪ੍ਰਾਪਤੀਆਂ ਲਈ ਪਰੇਡ ਕਮਾਂਡਰ ਤੇ ਭਾਰਤੀ ਹਾਕੀ ਟੀਮ ਦੇ ਸਾਬਕਾ ਕਪਤਾਨ ਡੀ. ਐੱਸ. ਪੀ. ਰਾਜਪਾਲ ਸਿੰਘ ਸਮੇਤ 34 ਵਿਅਕਤੀਆਂ ਤੇ ਸੰਸਥਾਵਾਂ ਨੰੂ ਪ੍ਰਸ਼ੰਸਾ ਪੱਤਰ ਵੀ ਦਿੱਤੇ ਗਏ | ਉਨ੍ਹਾਂ ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ ਦੀ ਤਰਫ਼ੋਂ 20 ਲੋੜਵੰਦ ਮਹਿਲਾਵਾਂ ਨੂੰ ਸਿਲਾਈ ਮਸ਼ੀਨਾਂ, 15 ਲੋੜਵੰਦਾਂ ਨੂੰ ਟਰਾਈ ਸਾਈਕਲਾਂ ਅਤੇ ਇਕ ਵ੍ਹੀਲ ਚੇਅਰ ਦੀ ਵੰਡ ਵੀ ਕੀਤੀ | ਇਸ ਮੌਕੇ ਡਿਪਟੀ ਕਮਿਸ਼ਨਰ ਵਿਨੈ ਬਬਲਾਨੀ, ਐੱਸ. ਐੱਸ. ਪੀ. ਦੀਪਕ ਹਿਲੌਰੀ, ਜ਼ਿਲ੍ਹਾ ਤੇ ਸੈਸ਼ਨਜ਼ ਜੱਜ ਏ.ਐੱਸ. ਗਰੇਵਾਲ ਤੋਂ ਇਲਾਵਾ ਨਵਾਂਸ਼ਹਿਰ ਤੋਂ ਵਿਧਾਇਕ ਅੰਗਦ ਸਿੰਘ, ਬਲਾਚੌਰ ਤੋਂ ਵਿਧਾਇਕ ਚੌ. ਦਰਸ਼ਨ ਲਾਲ ਮੰਗੂਪੁਰ, ਸਾਬਕਾ ਵਿਧਾਇਕਾ ਗੁਰਇਕਬਾਲ ਕੌਰ ਅਤੇ ਵੱਡੀ ਗਿਣਤੀ 'ਚ ਅਧਿਕਾਰੀ ਤੇ ਪਤਵੰਤੇ ਮੌਜੂਦ ਸਨ | ਇਸ ਮੌਕੇ ਉਨ੍ਹਾਂ ਕੁਸ਼ਟ ਆਸ਼ਰਮ ਵਾਸਤੇ ਆਪਣੇ ਅਖ਼ਤਿਆਰੀ ਕੋਟੇ 'ਚੋਂ ਇਕ ਲੱਖ ਰੁਪਏ ਦੀ ਗਰਾਂਟ ਦੇਣ ਦਾ ਐਲਾਨ ਵੀ ਕੀਤਾ |
ਡੀ. ਸੀ. ਨੇ ਕੈਂਪ ਆਫ਼ਿਸ ਤੇ ਏ. ਡੀ. ਸੀ. ਨੇ ਡੀ. ਸੀ. ਕੰਪਲੈਕਸ ਵਿਖੇ ਲਹਿਰਾਇਆ ਤਿਰੰਗਾ
ਦੇਸ਼ ਦੇ 72ਵੇਂ ਆਜ਼ਾਦੀ ਦਿਵਸ ਜਸ਼ਨਾਂ ਮੌਕੇ ਡੀ. ਸੀ. ਕੰਪਲੈਕਸ ਅਤੇ ਸਥਾਨਕ ਪੰਚਾਇਤ ਸਮਿਤੀ ਰੈਸਟ ਹਾਊਸ 'ਚ ਬਣਾਏ ਹੋਏ ਆਰਜ਼ੀ ਡੀ. ਸੀ. ਰਿਹਾਇਸ਼ ਕਮ ਕੈਂਪ ਆਫ਼ਿਸ ਵਿਖੇ ਵੀ ਕੌਮੀ ਝੰਡਾ ਲਹਿਰਾਇਆ ਗਿਆ | ਡਿਪਟੀ ਕਮਿਸ਼ਨਰ ਵਿਨੈ ਬਬਲਾਨੀ ਨੇ ਡੀ. ਸੀ. ਕੈਂਪ ਆਫ਼ਿਸ ਵਿਖੇ ਕੌਮੀ ਝੰਡਾ ਲਹਿਰਾ ਕੇ ਤਿਰੰਗੇ ਨੂੰ ਸਲਾਮੀ ਦਿੱਤੀ ਜਦ ਕਿ ਡੀ. ਸੀ. ਕੰਪਲੈਕਸ ਵਿਖੇ ਵਧੀਕ ਡਿਪਟੀ ਕਮਿਸ਼ਨਰ (ਜ) ਸ੍ਰੀਮਤੀ ਅੰਮਿ੍ਤ ਸਿੰਘ ਨੇ ਕੌਮੀ ਝੰਡਾ ਲਹਿਰਾਇਆ | ਇਸ ਮੌਕੇ ਜ਼ਿਲ੍ਹਾ ਪੁਲੀਸ ਦੀਆਂ ਟੁਕੜੀਆਂ ਵੱਲੋਂ ਸਲਾਮੀ ਦਿੱਤੀ ਗਈ ਅਤੇ ਗੁਰੂ ਰਾਮਦਾਸ ਇੰਟਰਨੈਸ਼ਨਲ ਪਬਲਿਕ ਸਕੂਲ ਦੇ ਵਿਦਿਆਰਥੀਆਂ ਨੇ ਰਾਸ਼ਟਰੀ ਗਾਇਨ ਦਾ ਉਚਾਰਨ ਕੀਤਾ | ਡਿਪਟੀ ਕਮਿਸ਼ਨਰ ਅਤੇ ਵਧੀਕ ਡਿਪਟੀ ਕਮਿਸ਼ਨਰ ਨੇ ਇਸ ਮੌਕੇ ਦਫ਼ਤਰੀ ਸਟਾਫ਼ ਨੂੰ ਸੁਤੰਤਰਤਾ ਦਿਵਸ ਦੀ ਵਧਾਈ ਦਿੱਤੀ ਅਤੇ ਆਖਿਆ ਕਿ ਸਾਨੂੰ ਆਪਣੇ ਆਜ਼ਾਦੀ ਸੰਗਰਾਮ ਅਤੇ ਆਜ਼ਾਦੀ ਦਿਵਾਉਣ ਵਾਲੇ ਸੂਰਬੀਰ ਯੋਧਿਆਂ ਦੀ ਕੁਰਬਾਨੀ ਨੂੰ ਹਮੇਸ਼ਾ ਯਾਦ ਰੱਖਣਾ ਚਾਹੀਦਾ ਹੈ ਅਤੇ ਆਪਣੀ ਡਿਊਟੀ ਪ੍ਰਤੀ ਰਹਿ ਕੇ ਲੋਕਾਂ ਦੀ ਸੇਵਾ ਕਰਨੀ ਚਾਹੀਦੀ ਹੈ | ਇਸ ਮੌਕੇ ਡਿਪਟੀ ਕਮਿਸ਼ਨਰ ਦਫ਼ਤਰ ਦਾ ਸਟਾਫ਼ ਵੀ ਮੌਜੂਦ ਸੀ |
ਬਲਾਚੌਰ ਵਿਖੇ ਧੂਮ-ਧਾਮ ਨਾਲ ਮਨਾਇਆ ਆਜ਼ਾਦੀ ਦਿਵਸ
ਬਲਾਚੌਰ, (ਦੀਦਾਰ ਸਿੰਘ ਬਲਾਚੌਰੀਆ)- ਆਜ਼ਾਦੀ ਦਿਵਸ ਸਬੰਧੀ ਦਾਣਾ ਮੰਡੀ ਬਲਾਚੌਰ ਵਿਖੇ ਉਪ ਮੰਡਲ ਪੱਧਰੀ ਸਮਾਗਮ ਸ਼ਾਨੋ ਸ਼ੌਕਤ ਨਾਲ ਮਨਾਇਆ ਗਿਆ | ਬਲਾਚੌਰ ਦੇ ਐੱਸ.ਡੀ.ਐੱਮ. ਜਗਜੀਤ ਸਿੰਘ ਪੀ.ਸੀ.ਐੱਸ. ਬਤੌਰ ਮੁੱਖ ਮਹਿਮਾਨ ਸ਼ਾਮਿਲ ਹੋਏ ਅਤੇ ਰਾਸ਼ਟਰੀ ਝੰਡਾ ਲਹਿਰਾਉਣ ਦੀ ਰਸਮ ਅਦਾ ਕੀਤੀ | ਇਸ ਮੌਕੇ ਉਨ੍ਹਾਂ ਏ. ਐੱਸ. ਆਈ. ਰਾਮਪਾਲ ਪਰੇਡ ਕਮਾਂਡਰ ਦੀ ਅਗਵਾਈ ਹੇਠ ਕੀਤੀ ਗਈ ਪਰੇਡ ਦਾ ਨਿਰੀਖਣ ਕਰਨ ਉਪਰੰਤ ਆਪਣੇ ਭਾਸ਼ਣ ਵਿਚ ਸਭ ਤੋਂ ਪਹਿਲਾਂ ਉਨ੍ਹਾਂ ਨੇ ਉਨ੍ਹਾਂ ਦੇਸ਼ ਭਗਤਾਂ ਨੂੰ ਯਾਦ ਕੀਤਾ, ਜਿਨ੍ਹਾਂ ਦੀ ਬਦੌਲਤ ਦੇਸ਼ ਨੂੰ ਆਜ਼ਾਦੀ ਮਿਲੀ | ਇਸ ਮੌਕੇ ਉਨ੍ਹਾਂ ਸਰਕਾਰ ਵੱਲੋਂ ਚਲਾਈਆਂ ਜਾ ਰਹੀਆਂ ਸਕੀਮਾਂ ਸੰਬੰਧੀ ਜਾਣਕਾਰੀ ਦਿੱਤੀ ਅਤੇ ਇਸ ਦੇ ਨਾਲ ਹੀ ਨਸ਼ਿਆਂ ਿਖ਼ਲਾਫ਼ ਵਿੱਢੀ ਮੁਹਿੰਮ ਦੇ ਨਿਕਲ ਰਹੇ ਸਾਰਥਿਕ ਨਤੀਜਿਆਂ ਬਾਰੇ ਦੱਸਿਆ | ਇਸ ਮੌਕੇ ਪੰਜਾਬ ਪੁਲਿਸ, ਪੰਜਾਬ ਹੋਮਗਾਰਡ, ਐੱਨ.ਸੀ.ਸੀ. ਅਤੇ ਐੱਨ.ਐੱਸ.ਐੱਸ. ਦੀ ਟੁਕੜੀ ਨੇ ਮਾਰਚ ਪਾਸਟ ਕੀਤਾ | ਇਸ ਮੌਕੇ ਯੂਥ ਆਗੂ ਅਜੇ ਚੌਧਰੀ ਮੰਗੂਪੁਰ ਨੇ ਆਜ਼ਾਦੀ ਦਿਵਸ ਤੇ ਸਮਾਜਿਕ ਬੁਰਾਈਆਂ ਦੇ ਖ਼ਾਤਮੇ ਤੇ ਤੰਦਰੁਸਤ ਪੰਜਾਬ ਦੀ ਸਿਰਜਣਾ ਕਰਨ ਤੇ ਜ਼ੋਰ ਦਿੱਤਾ | ਨਵਜੋਤ ਪਬਲਿਕ ਹਾਈ ਸਕੂਲ ਬਲਾਚੌਰ, ਲੈਫਟੀਨੇਟ ਜਨਰਲ ਬਿਕਰਮ ਸਿੰਘ ਸੀਨੀਅਰ ਸਕੈਂਡਰੀ ਸਕੂਲ ਮਹਿੰਦੀਪੁਰ, ਐੱਮ. ਆਰ. ਸਿਟੀ ਸੀਨੀਅਰ ਸੈਂਕਡਰੀ ਸਕੂਲ, ਸਰਕਾਰੀ ਸੀ. ਸੈ. ਸਕੂਲ ਕੰਨਿਆ ਬਲਾਚੌਰ, ਲਿਟਲ ਸਟਾਰ ਮਾਡੀ ਹਾਈ ਸਕੂਲ ਨਾਨੋਵਾਲ ਬੇਟ, ਸਰਸਵਤੀ ਪਬਲਿਕ ਸਕੂਲ, ਸਹਿਤ ਅਨੇਕਾਂ ਸਕੂਲਾਂ ਦੇ ਵਿਦਿਆਰਥੀਆਂ ਨੇ ਸ਼ਾਨਦਾਰ ਸਭਿਆਚਾਰਕ ਤੇ ਦੇਸ਼ ਭਗਤੀ ਨੂੰ ਦਰਸਾਉਂਦੇ ਪ੍ਰੋਗਰਾਮ ਦੀ ਪੇਸ਼ਕਾਰੀ ਬਾਖ਼ੂਬੀ ਕੀਤੀ | ਸਮਾਗਮ ਵਿਚ ਡੀ.ਐੱਸ.ਪੀ. ਕੈਲਾਸ਼ ਚੰਦਰ, ਮਾਨਯੋਗ ਸਿਵਲ ਜੱਜ ਸੀਨੀਅਰ ਡਵੀਜ਼ਨ ਬਲਾਚੌਰ ਰੁਪਿੰਦਰ ਸਿੰਘ, ਸਿਮਰਨਜੀਤ ਕੌਰ, ਤਹਿਸੀਲਦਾਰ ਅਮਨਦੀਪ ਸਿੰਘ ਚਾਵਲਾ, ਕਾਰਜ ਸਾਧਕ ਅਧਿਕਾਰੀ ਜੀ ਬੀ ਸ਼ਰਮਾ, ਧਰਮਪਾਲ, ਅਮਰਦੀਪ ਸਿੰਘ ਬੀ.ਡੀ.ਪੀ.ੳ., ਸਿਵਲ ਜੱਜ ਸੀਨੀਅਰ ਡਵੀਜ਼ਨ ਰੁਪਿੰਦਰ ਸਿੰਘ, ਥਾਣਾ ਮੁਖੀ ਅਜੇ ਕੁਮਾਰ, ਥਾਣਾ ਮੁਖੀ ਕਾਠਗੜ੍ਹ ਇੰਸਪੈਕਟਰ ਸਵਿੰਦਰਪਾਲ, ਸ਼ਾਮ ਲਾਲ, ਸੁਪਰਡੈਂਟ ਬਲਦੇਵ ਸਿੰਘ, ਮੰਚ ਸੰਚਾਲਕ ਮਾਸਟਰ ਜੈ ਦੇਵ ਮਹਾਨ, ਸੀ.ਡੀ.ਪੀ.ਓ. ਨਰੇਸ਼ ਕੌਰ, ਐੱਸ ਐਮ.ਓ. ਡਾ ਰਵਿੰਦਰ ਸਿੰਘ ਠਾਕੁਰ, ਖੇਤੀਬਾੜੀ ਅਧਿਕਾਰੀ ਡਾ: ਰਾਜ ਕੁਮਾਰ, ਕਾਰਜ ਕਾਰੀ ਐੱਸ. ਡੀ. ਓ. ਇੰਜ ਲਾਜਪਤ ਰਾਏ, ਏ. ਏ. ਈ. ਵਿਜੇ ਸ਼ਰਮਾ, ਚੌਧਰੀ ਰਾਮ ਪ੍ਰਕਾਸ਼, ਚੌਧਰੀ ਸੰਦੀਪ ਭਾਟੀਆ, ਜਥੇ. ਸੁਰਿੰਦਰ ਸਿੰਘ ਫ਼ਤਿਹਪੁਰ ਸਮੇਤ ਸਮੂਹ ਕੌਾਸਲਰ ਆਦਿ ਹਾਜ਼ਰ ਸਨ |
ਬੰਗਾ ਵਿਖੇ ਅਨਮਜੋਤ ਕੌਰ ਐੱਸ. ਡੀ. ਐੱਮ ਨੇ ਲਹਿਰਾਇਆ ਤਿਰੰਗਾ
ਬੰਗਾ, (ਜਸਬੀਰ ਸਿੰਘ ਨੂਰਪੁਰ, ਲਾਲੀ ਬੰਗਾ)- ਦੇਸ਼ ਦੇ 72ਵੇਂ ਅਜ਼ਾਦੀ ਦਿਵਸ ਮੌਕੇ ਦਾਣਾ ਮੰਡੀ ਬੰਗਾ ਵਿਖੇ ਵਿਸ਼ੇਸ਼ ਸਮਾਗਮ ਕਰਾਇਆ ਗਿਆ | ਸਮਾਗਮ ਦੌਰਾਨ ਤਿਰੰਗਾ ਲਹਿਰਾਉਣ ਦੀ ਰਸਮ ਅਨਮਜੋਤ ਕੌਰ ਐੱਸ. ਡੀ. ਐੱਮ ਬੰਗਾ ਵਲੋਂ ਨਿਭਾਈ ਗਈ | ਤਿਰੰਗਾ ਲਹਿਰਾਉਣ ਉਪਰੰਤ ਅਨਮਜੋਤ ਕੌਰ ਵਲੋਂ ਪਰੇਡ ਦਾ ਮੁਆਇਨਾ ਕੀਤਾ ਗਿਆ ਤੇ ਸਲਾਮੀ ਲਈ ਗਈ | ਸਮਾਗਮ ਨੂੰ ਸੰਬੋਧਨ ਕਰਦੇ ਹੋਏ ਉਨ੍ਹਾਂ ਕਿਹਾ ਕਿ ਭਾਰਤ ਨੂੰ ਅਜ਼ਾਦੀ ਲੰਮੇ ਸੰਘਰਸ਼ ਤੇ ਲੱਖਾਂ ਕੁਰਬਾਨੀਆਂ ਕਰਨ ਉਪਰੰਤ ਮਿਲੀ ਹੈ ਸਾਨੂੰ ਸ਼ਹੀਦਾਂ ਦੇ ਸੁਪਨਿਆਂ ਨੂੰ ਸਾਕਾਰ ਕਰਨ ਲਈ ਹਰ ਉਪਰਾਲਾ ਕਰਨਾ ਚਾਹੀਦਾ ਹੈ | ਸਮਾਗਮ ਦੌਰਾਨ ਸਕੂਲ ਵਿਦਿਆਰਥੀਆਂ ਵਲੋਂ ਦੇਸ਼ ਭਗਤੀ ਤੇ ਸੱਭਿਆਚਾਰਕ ਆਈਟਮਾਂ ਪੇਸ਼ ਕੀਤੀਆਂ ਗਈਆਂ | ਉਪਰੰਤ ਸਿੱਖਿਆ, ਸਮਾਜ ਸੇਵਾ, ਸਾਬਕਾ ਸੈਨਿਕਾਂ ਤੇ ਅਜ਼ਾਦੀ ਘੁਲਾਟੀਆਂ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ | ਇਸ ਮੌਕੇ 'ਤੇ ਸਤਵੀਰ ਸਿੰਘ ਪੱਲੀ ਝਿੱਕੀ, ਹਰਪ੍ਰੀਤ ਸਿੰਘ ਕੈਂਥ, ਪ੍ਰਵੀਨ ਛਿੱਬੜ ਤਹਿਸੀਲਦਾਰ, ਡਾ: ਬਖਸ਼ੀਸ਼ ਸਿੰਘ, ਰਘਵੀਰ ਸਿੰਘ ਬਿੱਲਾ, ਦਰਬਜੀਤ ਸਿੰਘ ਪੂੰਨੀਆ, ਡਾ: ਅਮਰੀਕ ਸਿੰਘ ਸੋਢੀ, ਨਿਰਮਲਜੀਤ ਸਿੰਘ ਸੋਨੂੰ ਝਿੱਕਾ, ਸੁਖਜਿੰਦਰ ਸਿੰਘ ਨੌਰਾ, ਲੈਕ: ਅੰਮਿ੍ਤਪਾਲ ਸਿੰਘ, ਜਤਿੰਦਰਪਾਲ ਸਿੰਘ ਸੁਪਰਡੰਟ, ਸੋਢੀ ਰਾਮ ਨੂਰਪੁਰ, ਪਿ੍ੰ: ਅਮਰਜੀਤ ਖਟਕੜ, ਅਸ਼ੋਕ ਕੁਮਾਰ, ਮਨੋਹਰ ਲਾਲ, ਹਰਪ੍ਰੀਤ ਕੌਰ, ਪਿ੍ੰ: ਜਤਿੰਦਰ ਮੋਹਨ, ਸੋਨੀ ਭਾਟੀਆ, ਡਾ: ਨਿਰੰਜਣ ਪਾਲ, ਮਨਜਿੰਦਰ ਮੋਹਨ ਬੌਬੀ, ਜਤਿੰਦਰ ਕੌਰ ਮੂੰਗਾ, ਡੀ. ਐੱਸ. ਪੀ. ਦੀਪਿਕਾ ਸਿੰਘ, ਗੋਪਾਲ ਕ੍ਰਿਸ਼ਨ ਐੱਸ. ਐੱਚ. ਓ, ਪਿ੍ੰ: ਨਰਿੰਦਰਪਾਲ ਸਿੰਘ, ਪ੍ਰੇਮ ਪਾਲ ਸਿੰਘ, ਜਤਿੰਦਰ ਸਿੰਘ ਪਾਬਲਾ ਆਦਿ ਹਾਜ਼ਰ ਸਨ |
ਨਗਰ ਕੌਾਸਲ ਰਾਹੋਂ ਵਿਖੇ ਸੁਤੰਤਰਤਾ ਦਿਵਸ ਮਨਾਇਆ
ਰਾਹੋਂ, (ਭਾਗੜਾ)- ਨਗਰ ਕੌਾਸਲ ਰਾਹੋਂ ਵਿਖੇ ਭਾਰਤ ਦਾ 72ਵਾਂ ਸੁਤੰਤਰਤਾ ਦਿਵਸ ਮਨਾਇਆ ਗਿਆ | ਇਸ ਮੌਕੇ ਪ੍ਰਧਾਨ ਹੇਮੰਤ ਕੁਮਾਰ ਰਨਦੇਵ ਨੇ ਰਾਸ਼ਟਰੀ ਝੰਡਾ ਲਹਿਰਾਇਆ ਗਿਆ | ਪੁਲਿਸ ਦੀ ਇੱਕ ਟੁਕੜੀ ਨੇ ਰਾਸ਼ਟਰੀ ਝੰਡੇ ਨੂੰ ਸਲਾਮੀ ਦਿੱਤੀ | ਰਾਸ਼ਟਰੀ ਗੀਤ ਤੋਂ ਬਾਅਦ ਬੱਚਿਆਂ ਨੇ ਰੰਗਾਰੰਗ ਪ੍ਰੋਗਰਾਮ ਪੇਸ਼ ਕੀਤਾ | ਇਸ ਮੌਕੇ ਉਪ ਪ੍ਰਧਾਨ ਮੋਹਨ ਲਾਲ ਜਾਂਗੜਾ, ਮਹਿੰਦਰ ਸਿੰਘ ਸੰਧੂ, ਬਲਦੇਵ ਭਾਰਤੀ, ਗੁਰਮੇਲ ਰਾਮ, ਸੁਰਿੰਦਰ ਕੁਮਾਰ, ਬਹਾਦਰ ਸਿੰਘ, ਪ੍ਰਭਜੋਤ ਸਿੰਘ, ਮੰਗਤ ਰਾਮ ਚੋਪੜਾ, ਅਕਸ਼ੇ ਕੁਮਾਰ ਤੇ ਸ਼ਹਿਰ ਵਾਸੀ ਹਾਜ਼ਰ ਸਨ |
ਖਟਕੜ ਕਲਾਂ 'ਚ ਕੈਬਨਿਟ ਮੰਤਰੀ ਸੁੰਦਰ ਸ਼ਾਮ ਅਰੋੜਾ ਵਲੋਂ ਸ਼ਹੀਦਾਂ ਨੂੰ ਸਿਜਦਾ
ਬੰਗਾ, (ਜਸਬੀਰ ਸਿੰਘ ਨੂਰਪੁਰ)- ਖਟਕੜ ਕਲਾਂ ਵਿਖੇ ਸ਼ਹੀਦਾਂ ਨੂੰ ਸਿਜਦਾ ਕਰਨ ਉਪਰੰਤ ਉਦਯੋਗ ਤੇ ਵਣਜ ਮੰਤਰੀ ਪੰਜਾਬ ਸੁੰਦਰ ਸ਼ਾਮ ਅਰੋੜਾ ਨੇ ਕਿਹਾ ਕਿ ਸ਼ਹੀਦ-ਏ-ਆਜ਼ਮ ਸ. ਭਗਤ ਸਿੰਘ ਅੱਜ ਵੀ ਸਾਡੇ ਪ੍ਰੇਰਣਾ ਸ੍ਰੋਤ ਹਨ ਤੇ ਦੋਆਬੇ ਨੂੰ ਇਸ ਗੱਲ ਦਾ ਹਮੇਸ਼ਾਂ ਮਾਣ ਰਿਹਾ ਹੈ ਕਿ ਦੇਸ਼ ਦੀ ਅਜ਼ਾਦੀ ਦੀ ਲੜਾਈ ਵਿਚ ਸੰਘਰਸ਼ਸ਼ੀਲ ਰਹੀਆਂ ਲਹਿਰਾਂ ਦਾ ਕਿਸੇ ਨਾ ਕਿਸੇ ਤਰ੍ਹਾਂ ਦੋਆਬੇ ਨਾਲ ਸਬੰਧ ਰਿਹਾ ਹੈ | ਸ਼ਹੀਦ-ਏ-ਆਜ਼ਮ ਸ: ਭਗਤ ਸਿੰਘ ਯਾਦਗਾਰ ਅਤੇ ਮਿਊਜ਼ੀਅਮ ਦਾ ਦੌਰਾ ਕਰਨ ਮੌਕੇ ਅਰੋੜਾ ਨੇ ਆਖਿਆ ਕਿ ਗਦਰ ਲਹਿਰ, ਬੱਬਰ ਅਕਾਲੀ ਲਹਿਰ, ਪੱਗੜੀ ਸੰਭਾਲ ਲਹਿਰ ਦਾ ਸਬੰਧ ਦੋਆਬੇ ਦੀ ਧਰਤੀ ਨਾਲ ਰਿਹਾ ਹੈ | ਉਨ੍ਹਾਂ ਕਿਹਾ ਕਿ ਸਾਨੂੰ ਮਾਣ ਹੈ ਕਿ ਦੇਸ਼ ਦੇ ਅਜ਼ਾਦੀ ਸੰਘਰਸ਼ ਦੌਰਾਨ ਪੰਜਾਬੀਆਂ ਦੀਆਂ ਕੁਰਬਾਨੀਆਂ ਸਭ ਤੋਂ ਜ਼ਿਆਦਾ ਰਹੀਆਂ ਅਤੇ ਦੇਸ਼ ਨੂੰ ਅਜ਼ਾਦ ਕਰਵਾਉਣ ਲਈ ਸ਼ਹੀਦ ਹੋਏ ਕੁੱਲ ਅਜ਼ਾਦੀ ਘੁਲਾਟੀਆਂ ਵਿਚ 80 ਫੀਸਦੀ ਦੇ ਕਰੀਬ ਯੋਗਦਾਨ ਪੰਜਾਬੀਆਂ ਦਾ ਰਿਹਾ | ਉਨ੍ਹਾਂ ਕਿਹਾ ਕਿ ਸਰਦਾਰ ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ, ਸਰਦਾਰ ਕਰਤਾਰ ਸਿੰਘ ਸਰਾਭਾ, ਸ਼ਹੀਦ ਮਦਨ ਲਾਲ ਢੀਂਗਰਾ, ਲਾਲਾ ਲਾਜਪਤ ਰਾਏ, ਦੀਵਾਨ ਸਿੰਘ ਕਾਲੇਪਾਣੀ, ਸ਼ਹੀਦ ਊਧਮ ਸਿੰਘ ਅਤੇ ਹੋਰ ਆਜ਼ਾਦੀ ਦੇ ਪਰਵਾਨਿਆਂ ਵੱਲੋਂ ਸਮੇਂ-ਸਮੇਂ 'ਤੇ ਆਰੰਭੇ ਗਏ ਆਜ਼ਾਦੀ ਸੰਘਰਸ਼ਾਂ ਕਾਰਨ ਹੀ ਅਸੀਂ ਅੱਜ ਆਜ਼ਾਦ ਫਿਜ਼ਾ ਵਿਚ ਸਾਹ ਲੈ ਰਹੇ ਹਾਂ | ਬਾਅਦ ਵਿੱਚ ਉਨ੍ਹਾਂ ਸ਼ਹੀਦ-ਏ-ਆਜ਼ਮ ਦੀਆਂ ਯਾਦਾਂ ਨਾਲ ਸਬੰਧਤ ਮਿਊਜ਼ੀਅਮ ਵੀ ਦੇਖਿਆ ਤੇ ਅਜ਼ਾਦੀ ਸੰਗਰਾਮ ਨਾਲ ਜੁੜੀਆਂ ਘਟਨਾਵਾਂ ਦੇ ਦਰਸ਼ਨ ਵੀ ਕੀਤੇ | ਇਸ ਮੌਕੇ ਇਸ ਮੌਕੇ ਡਿਪਟੀ ਕਮਿਸ਼ਨਰ ਵਿਨੈ ਬਬਲਾਨੀ, ਐੱਸ. ਐੱਸ. ਪੀ. ਦੀਪਕ ਹਿਲੌਰੀ, ਐਸ.ਡੀ.ਐਮ. ਬੰਗਾ ਅਨਮਜੋਤ ਕੌਰ, ਵਿਧਾਇਕ ਅੰਗਦ ਸਿੰਘ, ਵਿਧਾਇਕ ਚੌ: ਦਰਸ਼ਨ ਲਾਲ ਮੰਗੂਪੁਰ, ਸਤਵੀਰ ਸਿੰਘ ਪੱਲੀ ਝਿੱਕੀ, ਰਘਵੀਰ ਸਿੰਘ ਬਿੱਲਾ, ਦਰਬਜੀਤ ਸਿੰਘ ਪੂੰਨੀਆ, ਡਾ: ਹਰਪ੍ਰੀਤ ਸਿੰਘ ਕੈਂਥ, ਜਤਿੰਦਰ ਕੌਰ ਮੂੰਗਾ, ਡਾ: ਬਖਸ਼ੀਸ਼ ਸਿੰਘ, ਹਰਭਜਨ ਸਿੰਘ ਭਰੋਲੀ, ਤੀਰਥ ਸਿੰਘ ਚਾਹਲ, ਚਰਨਜੀਤ ਸਿੰਘ ਝੱਜ, ਸੋਨੂੰ ਝਿੱਕਾ ਆਦਿ ਹਾਜ਼ਰ ਸਨ |
ਨਗਰ ਕੌਾਸਲ ਬੰਗਾ ਵਿਖੇ ਪ੍ਰਧਾਨ ਗੋਇਲ ਨੇ ਲਹਿਰਾਇਆ ਤਿਰੰਗਾ
ਬੰਗਾ, (ਲਾਲੀ ਬੰਗਾ)- ਨਗਰ ਕੌਾਸਲ ਬੰਗਾ ਵਲੋਂ ਦੇਸ਼ ਦੇ 72ਵੇਂ ਅਜ਼ਾਦੀ ਦਿਹਾੜੇ ਮੌਕੇ ਪਾਲਿਕਾ ਕੰਪਲੈਕਸ ਬੰਗਾ ਵਿਖੇ ਵਿਸ਼ੇਸ਼ ਸਮਾਗਮ ਕਰਾਇਆ ਗਿਆ | ਸਮਾਗਮ ਦੌਰਾਨ ਤਿਰੰਗਾ ਲਹਿਰਾਉਣ ਦੀ ਰਸਮ ਨਗਰ ਕੌਾਸਲ ਬੰਗਾ ਦੇ ਪ੍ਰਧਾਨ ਰਵੀ ਭੂਸ਼ਣ ਗੋਇਲ ਵਲੋਂ ਨਿਭਾਈ ਗਈ | ਪੰਜਾਬ ਪੁਲਿਸ ਦੀ ਟੁਕੜੀ ਵਲੋਂ ਇਸ ਮੌਕੇ ਸਲਾਮੀ ਦਿੱਤੀ ਗਈ | ਸਮਾਗਮ ਦੌਰਾਨ ਵੱਖ-ਵੱਖ ਸਕੂਲਾਂ ਦੇ ਬੱਚਿਆਂ ਨੇ ਰੰਗਾ-ਰੰਗ ਪ੍ਰੋਗਰਾਮ ਪੇਸ਼ ਕੀਤਾ | ਇਸ ਮੌਕੇ ਪ੍ਰਧਾਨ ਰਵੀ ਭੂਸ਼ਣ ਗੋਇਲ ਨੇ ਕਿਹਾ ਕਿ ਸਾਨੂੰ ਅਜ਼ਾਦੀ ਲੰਬੇ ਸ਼ੰਘਰਸ਼ ਬਾਅਦ ਮਿਲੀ ਹੈ ਸਾਨੂੰ ਦੇਸ਼ ਨਾਲ ਪਿਆਰ ਕਰਕੇ ਇਸ ਨੂੰ ਉਨਤੀ ਵੱਲ ਲਿਜਾਣਾ ਚਾਹੀਦਾ ਹੈ | ਇਸ ਮੌਕੇ ਸੰਜੀਵ ਭਾਰਦਵਾਜ ਜ਼ਿਲ੍ਹਾ ਪ੍ਰਧਾਨ ਭਾਜਪਾ, ਜਸਵਿੰਦਰ ਸਿੰਘ ਮਾਨ ਉਪ ਪ੍ਰਧਾਨ, ਹਿੰਮਤ ਤੇਜਪਾਲ, ਹੇਮੰਤ ਚੋਪੜਾ, ਬਹਾਦਰ ਸਿੰਘ ਭੋਗਲ, ਜੀਤ ਸਿੰਘ ਭਾਟੀਆ, ਵਾਸਦੇਵ ਹੀਰ, ਡਾ: ਨਰੇਸ਼ ਰਾਵਲ, ਜਤਿੰਦਰ ਸਿੰਘ ਮਾਨ, ਕੀਮਤੀ ਸੱਦੀ, ਹਰਜੀਤ ਕੌਰ, ਪ੍ਰਵੀਨ ਗੋਗੀ, ਪਿ੍ਤਪਾਲ ਬਜਾਜ, ਰਾਮ ਪ੍ਰਕਾਸ਼ ਈ. ਓ, ਯਸ਼ਪਾਲ ਆਦਿ ਹਾਜ਼ਰ ਸਨ |

ਕੈਮਿਸਟ ਐਸੋਸੀਏਸ਼ਨ ਵਲੋਂ ਨਸ਼ਿਆਂ ਿਖ਼ਲਾਫ਼ ਮੋਮਬੱਤੀ ਮਾਰਚ

ਬਲਾਚੌਰ, 16 ਅਗਸਤ (ਦੀਦਾਰ ਸਿੰਘ ਬਲਾਚੌਰੀਆ)- ਨਸ਼ਾ ਮੁਕਤ ਸਮਾਜ ਦੀ ਸਿਰਜਣਾ ਕਰਨ ਹਿਤ ਕੈਮਿਸਟ ਐਸੋਸੀਏਸ਼ਨ ਤਹਿਸੀਲ ਬਲਾਚੌਰ ਵਲੋਂ ਪ੍ਰਧਾਨ ਸਤਨਾਮ ਕੁਮਾਰ ਪਨੇਸਰ ਦੀ ਅਗਵਾਈ ਹੇਠ ਮੋਮਬੱਤੀ ਮਾਰਚ ਕੱਢਿਆ ਗਿਆ, ਜਿਹੜਾ ਗਹੂੰਣ ਰੋਡ, ਭੱਦੀ ਰੋਡ ਤੋਂ ਹੰੁਦਾ ਹੋਇਆ ...

ਪੂਰੀ ਖ਼ਬਰ »

ਡਰੱਗ ਕੰਟਰੋਲ ਅਫ਼ਸਰ ਵਲੋਂ ਮੈਡੀਕਲ ਸਟੋਰਾਂ ਦੀ ਚੈਕਿੰਗ

ਨਵਾਂਸ਼ਹਿਰ, 16 ਅਗਸਤ (ਗੁਰਬਖਸ਼ ਸਿੰਘ ਮਹੇ)- ਪੰਜਾਬ ਸਰਕਾਰ ਦੇ ਮਿਸ਼ਨ ਤੰਦਰੁਸਤ ਪੰਜਾਬ ਤਹਿਤ ਗ਼ੈਰ-ਮਿਆਰੀ ਦਵਾਈਆਂ ਦੀ ਵਿੱਕਰੀ ਰੋਕਣ, ਸ਼ਡਿਊਲ ਐੱਚ-1 ਦਵਾਈਆਂ ਕੇਵਲ ਡਾਕਟਰ ਦੀ ਪਰਚੀ 'ਤੇ ਹੀ ਦੇਣ ਤੇ ਇਸ ਸਬੰਧੀ ਰਿਕਾਰਡ ਰੱਖਣ ਤੇ ਮੈਡੀਕਲ ਸਟੋਰ 'ਤੇ ਫਾਰਮਾਸਿਸਟ ...

ਪੂਰੀ ਖ਼ਬਰ »

ਨਵਾਾਸ਼ਹਿਰ ਮਿੱਲ ਨੂੰ ਗੰਨੇ ਦੀ ਬਕਾਇਆ ਅਦਾਇਗੀ ਲਈ 4.96 ਕਰੋੜ ਰੁਪਏ ਜਾਰੀ- ਵਿਧਾਇਕ ਅੰਗਦ ਸਿੰਘ

ਨਵਾਾਸ਼ਹਿਰ, 16 ਨਵਾਂਸ਼ਹਿਰ (ਗੁਰਬਖਸ਼ ਸਿੰਘ ਮਹੇ)- ਪੰਜਾਬ ਸਰਕਾਰ ਵਲੋਂ ਗੰਨਾ ਕਾਸ਼ਤਕਾਰਾਾ ਦੇ ਸੀਜ਼ਨ 2017-18 ਦੇ ਗੰਨੇ ਦੇ ਬਕਾਏ ਲਈ 35 ਕਰੋੜ ਰੁਪਏ ਦੀ ਰਾਸ਼ੀ ਜਾਰੀ ਕੀਤੀ ਗਈ, ਜਿਸ ਵਿਚੋਂ ਨਵਾਾਸ਼ਹਿਰ ਮਿੱਲ ਨੂੰ 4.96 ਕਰੋੜ ਰੁਪਏ ਦੀ ਰਾਸ਼ੀ ਪ੍ਰਾਪਤ ਹੋਈ ਹੈ ਮਿੱਲ ...

ਪੂਰੀ ਖ਼ਬਰ »

ਕਿਸਾਨਾਂ ਵਲੋਂ ਗੰਨਾ ਮਿੱਲ ਮੂਹਰੇ ਰੋਸ ਧਰਨਾ ਅੱਜ

ਉੜਾਪੜ/ਲਸਾੜਾ, 16 ਅਗਸਤ (ਲਖਵੀਰ ਸਿੰਘ ਖੁਰਦ)- ਖੰਡ ਮਿੱਲ੍ਹਾਂ ਵੱਲ ਕਿਸਾਨਾਂ ਦੀ ਗੰਨੇ ਦੀ ਬਕਾਇਆ ਪਈ ਰਾਸ਼ੀ ਨਾ ਮਿਲਣ ਕਾਰਨ ਕਿਸਾਨਾਂ ਵਲੋਂ ਸਵੇਰੇ 10 ਵਜੇ ਖੰਡ ਮਿੱਲ੍ਹ ਨਵਾਂਸ਼ਹਿਰ ਵਿਖੇ ਰੋਸ ਧਰਨਾ ਦਿੱਤਾ ਜਾ ਰਿਹਾ ਹੈ | ਜਾਣਕਾਰੀ ਦਿੰਦਿਆਂ ਕਿਸਾਨ ਸ਼ੰਘਰਸ਼ ...

ਪੂਰੀ ਖ਼ਬਰ »

ਫੂਡ ਸੇਫ਼ਟੀ ਟੀਮ ਤੇ ਡੇਅਰੀ ਵਿਭਾਗ ਵਲੋਂ ਡੇਅਰੀਆਂ ਤੇ ਦੁਕਾਨਾਂ ਦੀ ਚੈਕਿੰਗ

ਨਵਾਂਸ਼ਹਿਰ, 16 ਅਗਸਤ (ਗੁਰਬਖਸ਼ ਸਿੰਘ ਮਹੇ)- ਮਿਸ਼ਨ ਤੰਦਰੁਸਤ ਪੰਜਾਬ ਤਹਿਤ ਦੁੱਧ ਤੇ ਦੁੱਧ ਤੋਂ ਬਣੇ ਪਦਾਰਥਾਂ ਤੇ ਹੋਰ ਖਾਣ-ਪੀਣ ਵਾਲੀਆਂ ਵਸਤਾਂ 'ਚ ਮਿਲਾਵਟ ਦੀ ਰੋਕਥਾਮ ਲਈ ਅੱਜ ਫੂਡ ਸੇਫ਼ਟੀ ਟੀਮ ਤੇ ਡੇਅਰੀ ਵਿਭਾਗ ਵਲੋਂ ਸਾਂਝੇ ਤੌਰ 'ਤੇ ਸ਼ਹਿਬਾਜ਼ਪੁਰ, ...

ਪੂਰੀ ਖ਼ਬਰ »

ਸ਼੍ਰੋ. ਅ. ਦ. ਬਾਦਲ ਇਸਤਰੀ ਵਿੰਗ ਵਲੋਂ ਸਰਕਲ ਪ੍ਰਧਾਨਾਂ ਤੇ ਹੋਰਨਾਂ ਅਹੁਦੇਦਾਰਾਂ ਦਾ ਐਲਾਨ

ਨਵਾਂਸ਼ਹਿਰ, 16 ਅਗਸਤ (ਗੁਰਬਖਸ਼ ਸਿੰਘ ਮਹੇ)- ਆਗਾਮੀ ਲੋਕ ਸਭਾ ਚੋਣਾਂ ਨੂੰ ਮੁੱਖ ਰੱਖਦਿਆਂ ਸ਼੍ਰੋਮਣੀ ਅਕਾਲੀ ਦਲ ਬਾਦਲ ਨੂੰ ਮਜ਼ਬੂਤ ਕਰਨ ਦੇ ਉਦੇਸ਼ ਨਾਲ ਸ਼੍ਰੋਮਣੀ ਅਕਾਲੀ ਦਲ ਇਸਤਰੀ ਵਿੰਗ (ਦਿਹਾਤੀ) ਸ਼ਹੀਦ ਭਗਤ ਸਿੰਘ ਨਗਰ ਦੀ ਜ਼ਿਲ੍ਹਾ ਜਥੇਬੰਦੀ ਦਾ ਐਲਾਨ ...

ਪੂਰੀ ਖ਼ਬਰ »

ਬਲੱਡ ਬੈਂਕ ਨਵਾਂਸ਼ਹਿਰ ਦੀਆਂ ਸੇਵਾਵਾਂ ਮਾਨਵਤਾ ਦੀ ਭਲਾਈ 'ਚ ਵੱਡਾ ਸਹਿਯੋਗ-ਕੈਬਿਨਟ ਮੰਤਰੀ ਸੁੰਦਰ ਸ਼ਾਮ ਅਰੋੜਾ

ਨਵਾਂਸ਼ਹਿਰ, 16 ਅਗਸਤ (ਹਰਮਿੰਦਰ ਸਿੰਘ ਪਿੰਟੂ)- ਉਦਯੋਗ ਤੇ ਵਣਜ ਮੰਤਰੀ ਪੰਜਾਬ ਸ਼ਾਮ ਸੁੰਦਰ ਅਰੋੜਾ ਵਲੋਂ ਕੱਲ੍ਹ ਆਜ਼ਾਦੀ ਦਿਵਸ ਮੌਕੇ ਬਲੱਡ ਡੋਨਰਜ਼ ਕੌਾਸਲ ਨਵਾਂਸ਼ਹਿਰ ਵਲੋਂ ਚਲਾਏ ਜਾ ਰਹੇ ਬਲੱਡ ਬੈਂਕ ਦਾ ਦੌਰਾ ਕੀਤਾ | ਉਨ੍ਹਾਂ ਇਸ ਮੌਕੇ ਆਖਿਆ ਕਿ ਬਲੱਡ ਬੈਂਕ ...

ਪੂਰੀ ਖ਼ਬਰ »

ਕਿਸਾਨਾਂ ਦੀ ਸਹੂਲਤ ਲਈ ਸਹਿਕਾਰੀ ਸਭਾ ਨੇ ਟਰੈਕਟਰ ਖ਼ਰੀਦਿਆ

ਮਜਾਰੀ/ਸਾਹਿਬਾ, 16 ਅਗਸਤ (ਨਿਰਮਲਜੀਤ ਸਿੰਘ ਚਾਹਲ)- ਕਰਾਵਰ, ਮਜਾਰੀ ਤੇ ਸਜਾਵਲਪੁਰ ਦੇ ਪਿੰਡਾਂ ਦੀ ਸਾਂਝੀ ਅਤੇ ਇਨ੍ਹਾਂ ਪਿੰਡਾਂ ਦੇ ਕਿਸਾਨਾਂ ਨੂੰ ਸਹੂਲਤਾਂ ਦੇ ਰਹੀ ਬਹੁ-ਮੰਤਵੀ ਸਹਿਕਾਰੀ ਸਭਾ ਕਰਾਵਰ ਦੇ ਪ੍ਰਬੰਧਕਾਂ ਵੱਲੋਂ ਖੇਤੀਬਾੜੀ ਲਈ ਛੋਟੇ ਕਿਸਾਨਾਂ ਨੂੰ ...

ਪੂਰੀ ਖ਼ਬਰ »

ਮੁਫ਼ਤ ਮੈਡੀਕਲ ਜਾਂਚ ਕੈਂਪ ਅੱਜ

ਬਹਿਰਾਮ, 16 ਅਗਸਤ (ਸਰਬਜੀਤ ਸਿੰਘ ਚੱਕਰਾਮੰੂ)- ਹਰਦੇਵ ਸਿੰਘ ਕਾਹਮਾ ਪ੍ਰਧਾਨ ਤੇ ਸਮੂਹ ਟਰੱਸਟ ਮੈਂਬਰ ਗੁਰੂ ਨਾਨਕ ਮਿਸ਼ਨ ਮੈਡੀਕਲ ਐਾਡ ਐਜੂਕੇਸ਼ਨਲ ਟਰੱਸਟ ਢਾਹਾਂ-ਕਲੇਰਾਂ ਦੀ ਅਗਵਾਈ 'ਚ ਸਮਾਜ ਸੇਵੀ ਸੰਸਥਾ 'ਸਵੇਰਾ' ਤੇ ਪ੍ਰਧਾਨ ਤੇ ਸਮੂਹ ਪ੍ਰਬੰਧਕ ਕਮੇਟੀ ਗੁ: ...

ਪੂਰੀ ਖ਼ਬਰ »

ਡੇਰਾ ਪ੍ਰੇਮਪੁਰਾ ਦੇ ਸੰਤ ਅਮਰੀਕ ਦਾਸ ਨਵੇਂ ਸੰਚਾਲਕ ਨਿਯੁਕਤ

ਮੁਕੰਦਪੁਰ, 16 ਅਗਸਤ (ਦੇਸ ਰਾਜ ਬੰਗਾ)- ਡੇਰਾ ਪ੍ਰੇਮਪੁਰਾ ਜਗਤਪੁਰ ਦੇ ਸੰਤ ਪ੍ਰਗਣ ਦਾਸ ਦੇ ਅਕਾਲ ਚਲਾਣੇ ਉਪਰੰਤ ਡੇਰੇ ਵਿਚ ਲੰਮੇ ਸਮੇਂ ਤੋਂ ਸੇਵਾ ਨਿਭਾ ਰਹੇ ਸੰਤ ਅਮਰੀਕ ਦਾਸ ਨੂੰ ਵੱਖ-ਵੱਖ ਸੰਪ੍ਰਦਾਵਾਂ ਦੇ ਸੰਤ ਮਹਾਂਪੁਰਸ਼ਾਂ ਨੇ ਅਨੇਕਾਂ ਰਸਮਾਂ ਨਿਭਾਉਦੇ ...

ਪੂਰੀ ਖ਼ਬਰ »

ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ ਵਲੋਂ ਲੋੜਵੰਦ ਲੋਕਾਂ ਨੂੰ 20 ਸਿਲਾਈ ਮਸ਼ੀਨਾਂ, 10 ਟਰਾਈ ਸਾਈਕਲਾਂ ਤੇ ਇਕ ਵ੍ਹੀਲ ਚੇਅਰ ਦੀ ਵੰਡ

ਨਵਾਂਸ਼ਹਿਰ, 16 ਅਗਸਤ (ਗੁਰਬਖਸ਼ ਸਿੰਘ ਮਹੇ)- ਡਿਪਟੀ ਕਮਿਸ਼ਨਰ ਵਿਨੈ ਬਬਲਾਨੀ ਦੀ ਸਰਪ੍ਰਸਤੀ ਹੇਠ ਚੱਲ ਰਹੀ ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ ਸ਼ਹੀਦ ਭਗਤ ਸਿੰਘ ਨਗਰ ਵਲੋਂ ਆਜ਼ਾਦੀ ਦਿਵਸ ਮੌਕੇ ਮੁੱਖ ਮਹਿਮਾਨ ਉਦਯੋਗ ਤੇ ਵਣਜ ਮੰਤਰੀ ਪੰਜਾਬ ਸੁੰਦਰ ਸ਼ਾਮ ਅਰੋੜਾ ...

ਪੂਰੀ ਖ਼ਬਰ »

ਰੇਤ ਮਾਫ਼ੀਆ ਨਾਲ ਮਿਲੀ ਭੁਗਤ ਹੋਣ ਕਰ ਕੇ ਪੁਲਿਸ ਨੇ ਕੀਤਾ ਮੇਰੇ 'ਤੇ ਝੂਠਾ ਪਰਚਾ-ਮੱਖਣ ਸਿੰਘ ਹੰਸਰੋਂ

ਨਵਾਂਸ਼ਹਿਰ, 16 ਅਗਸਤ (ਹਰਵਿੰਦਰ ਸਿੰਘ)- ਰੇਤ ਮਾਫ਼ੀਆ ਨਾਲ ਮਿਲੀ ਭੁਗਤ ਹੋਣ ਕਰਕੇ ਸ਼ੇਖ਼ਾਂ ਮਾਜਰਾ ਪੁਲਿਸ ਨੇ ਮੇਰੇ 'ਤੇ ਝੂਠਾ ਮੁਕੱਦਮਾ ਦਰਜ ਕਰਕੇ ਸ਼ਰੇਆਮ ਧੱਕੇਸ਼ਾਹੀ ਕੀਤੀ ਹੈ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਡਿਪਟੀ ਕਮਿਸ਼ਨਰ ਨਵਾਂਸ਼ਹਿਰ ਨੂੰ ਮੰਗ ...

ਪੂਰੀ ਖ਼ਬਰ »

ਖ਼ੂਨਦਾਨ ਤੇ ਮੈਡੀਕਲ ਜਾਂਚ ਕੈਂਪ ਲਗਾਇਆ

ਮੁਕੰਦਪੁਰ, 16 ਅਗਸਤ (ਦੇਸ ਰਾਜ ਬੰਗਾ)- ਡੇਰਾ ਪ੍ਰੇਮਪੁਰਾ ਜਗਤਪੁਰ ਦੇ ਗੱਦੀ ਨਸ਼ੀਨ ਸੰਤ ਪ੍ਰਗਣ ਦਾਸ ਦੇ ਸ਼ਰਧਾਂਜਲੀ ਸਮਾਗਮ ਮੌਕੇ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਦੀ ਬਲੱਡ ਬੈਂਕ ਦੇ ਸਹਿਯੋਗ ਨਾਲ ਪੰਜਾਬ ਸ਼ੋਸਲ਼ ਵੈਲਫੇਅਰ ਐਸੋਸੀਏਸ਼ਨ ਬੰਗਾ ਰਜਿ: ...

ਪੂਰੀ ਖ਼ਬਰ »

ਸਾਬਕਾ ਪ੍ਰਧਾਨ ਮੰਤਰੀ ਸ੍ਰੀ ਅਟਲ ਬਿਹਾਰੀ ਵਾਜਪਾਈ ਦੇ ਦਿਹਾਾਤ ਨਾਲ ਇਕ ਯੁੱਗ ਦਾ ਅੰਤ ਹੋਇਆ- ਚੰਦੂਮਾਜਰਾ

ਨਵਾਂਸ਼ਹਿਰ, 16 ਅਗਸਤ (ਗੁਰਬਖਸ਼ ਸਿੰਘ ਮਹੇ)- ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ ਤੇ ਮੈਂਬਰ ਪਾਰਲੀਮੈਂਟ ਪ੍ਰੋ: ਪ੍ਰੇਮ ਸਿੰਘ ਚੰਦੂਮਾਜਰਾ ਨੇ ਸਾਬਕਾ ਪ੍ਰਧਾਨ ਸ੍ਰੀ ਅਟਲ ਬਿਹਾਰੀ ਵਾਜਪਾਈ ਦੇ ਦਿਹਾਂਤ 'ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਕਿਹਾ ...

ਪੂਰੀ ਖ਼ਬਰ »

ਅਗਾਮੀ ਚੋਣਾਂ ਜਿੱਤ ਕੇ ਕੇਂਦਰ 'ਚ ਬਹੁਮਤ ਨਾਲ ਸਰਕਾਰ ਬਣਾਵਾਂਗੇ-ਅਸ਼ੋਕ ਤੰਵਰ

ਬੰਗਾ, 16 ਅਗਸਤ (ਲਾਲੀ ਬੰਗਾ)- ਅਗਲੇ ਸਾਲ ਹੋਣ ਵਾਲੀਆਂ ਲੋਕ ਸਭਾ ਚੋਣਾਂ 'ਚ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਦੀ ਅਗਵਾਈ ਹੇਠ ਪੂਰਨ ਬਹੁਮਤ ਨਾਲ ਸ਼ਾਨਦਾਰ ਜਿੱਤ ਪ੍ਰਾਪਤ ਕਰਕੇ ਕੇਂਦਰ ਵਿਚ ਕਾਂਗਰਸ ਸਰਕਾਰ ਬਣਾਈ ਜਾਵੇਗੀ | ਇਹ ਸ਼ਬਦ ਹਰਿਆਣਾ ਕਾਂਗਰਸ ਦੇ ਪ੍ਰਧਾਨ ...

ਪੂਰੀ ਖ਼ਬਰ »

ਸਾਬਕਾ ਪ੍ਰਧਾਨ ਮੰਤਰੀ ਸ੍ਰੀ ਅਟਲ ਬਿਹਾਰੀ ਵਾਜਪਾਈ ਦੇ ਦਿਹਾਾਤ ਨਾਲ ਇਕ ਯੁੱਗ ਦਾ ਅੰਤ ਹੋਇਆ- ਚੰਦੂਮਾਜਰਾ

ਨਵਾਂਸ਼ਹਿਰ, 16 ਅਗਸਤ (ਗੁਰਬਖਸ਼ ਸਿੰਘ ਮਹੇ)- ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ ਤੇ ਮੈਂਬਰ ਪਾਰਲੀਮੈਂਟ ਪ੍ਰੋ: ਪ੍ਰੇਮ ਸਿੰਘ ਚੰਦੂਮਾਜਰਾ ਨੇ ਸਾਬਕਾ ਪ੍ਰਧਾਨ ਸ੍ਰੀ ਅਟਲ ਬਿਹਾਰੀ ਵਾਜਪਾਈ ਦੇ ਦਿਹਾਂਤ 'ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਕਿਹਾ ...

ਪੂਰੀ ਖ਼ਬਰ »

ਸਮੁੰਦੜਾ ਛਿੰਝ ਕਮੇਟੀ ਦੀ ਮੀਟਿੰਗ ਹੋਈ

ਸਮੁੰਦੜਾ, 16 ਅਗਸਤ (ਤੀਰਥ ਸਿੰਘ ਰੱਕੜ)- ਪਿੰਡ ਸਹੂੰਗੜਾ ਵਿਖੇ ਗੁੱਗਾ ਜਾਹਰ ਪੀਰ ਛਿੰਝ ਕਮੇਟੀ, ਪੰਚਾਇਤ ਮੈਂਬਰਾਂ ਤੇ ਪਿੰਡ ਦੇ ਮੋਹਤਵਰ ਵਿਅਕਤੀਆਂ ਵਲੋਂ ਛਿੰਝ ਮੇਲਾ ਕਰਵਾਉਣ ਸਬੰਧੀ ਮੀਟਿੰਗ ਕੀਤੀ ਗਈ | ਇਸ ਮੌਕੇ ਛਿੰਝ ਮੇਲਾ ਕਰਵਾਉਣ ਲਈ 4 ਸਤੰਬਰ ਦਾ ਦਿਨ ਮਿਥਿਆ ...

ਪੂਰੀ ਖ਼ਬਰ »

ਵੱਖ-ਵੱਖ ਖੇਤਰਾਂ 'ਚ ਵਧੀਆ ਕਾਰਗੁਜ਼ਾਰੀ ਦਿਖਾਉਣ ਵਾਲੇ ਅਧਿਕਾਰੀਆਂ ਤੇ ਸੰਸਥਾਵਾਂ ਨੂੰ ਜ਼ਿਲ੍ਹਾ ਪ੍ਰਸ਼ਾਸਨ ਨੇ ਪ੍ਰਸੰਸਾ ਪੱਤਰ ਦਿੱਤੇ

ਨਵਾਂਸ਼ਹਿਰ, 16 ਅਗਸਤ (ਗੁਰਬਖਸ਼ ਸਿੰਘ ਮਹੇ)- ਜ਼ਿਲ੍ਹਾ ਪੱਧਰੀ ਆਜ਼ਾਦੀ ਦਿਵਸ ਮੌਕੇ ਵੱਖ-ਵੱਖ ਖੇਤਰਾਂ 'ਚ ਵਧੀਆ ਕਾਰਗੁਜ਼ਾਰੀ ਦਿਖਾਉਣ ਵਾਲੇ ਅਧਿਕਾਰੀਆਂ ਤੇ ਸੰਸਥਾਵਾਂ ਨੰੂ ਜ਼ਿਲ੍ਹਾ ਪ੍ਰਸ਼ਾਸਨ ਸ਼ਹੀਦ ਭਗਤ ਸਿੰਘ ਨਗਰ ਵਲੋਂ ਪ੍ਰਸ਼ੰਸਾ ਪੱਤਰ ਦੇ ਕੇ ਸਨਮਾਨਿਆ ...

ਪੂਰੀ ਖ਼ਬਰ »

ਨੌਜਵਾਨ ਦਾ ਬੇਰਹਿਮੀ ਨਾਲ ਕਤਲ ਕਰਕੇ ਲਾਸ਼ ਦਰਿਆ 'ਚ ਸੁੱਟੀ

ਕਾਠਗੜ•,16 ਅਗਸਤ ( ਬਲਦੇਵ ਸਿੰਘ ਪਨੇਸਰ )- ਇਸ ਇਲਾਕੇ ਦੇ ਪਿੰਡ ਬੱਛੂਆਂ ਦਾ ਇਕ ਨੌਜਵਾਨ ਜੋ ਪਿਛਲੇ ਕਈ ਦਿਨਾ ਤੋਂ ਗੁੰਮ ਸੀ | ਉਸ ਬਾਰੇ ਥਾਣਾ ਕਾਠਗੜ• ਦੀ ਪੁਲਿਸ ਨੇ ਸੁਰਾਗ ਲਗਾ ਕੇ ਉਸ ਦੀ ਲਾਸ਼ ਬਰਾਮਦ ਕਰ ਲਈ ਹੈ | ਕਸ਼ਮੀਰੀ ਲਾਲ ਪੁੱਤਰ ਪ੍ਰਕਾਸ਼ ਰਾਮ ਵਾਸੀ ਬੱਛੂਆਂ ...

ਪੂਰੀ ਖ਼ਬਰ »

ਧਾਰਮਿਕ ਘੱਟ ਗਿਣਤੀਆਂ ਅਤੇ ਪਛੜਾ ਸਮਾਜ ਚੁੱਪ ਬੈਠ ਕੇ ਸੰਵਿਧਾਨ ਸੜਦਾ ਨਾ ਦੇਖਣ-ਜੇਠੂਮਜਾਰਾ

ਜਲੰਧਰ, 16 ਅਗਸਤ (ਅ.ਬ.)-ਦਲਿਤ ਨੇਤਾ ਦਰਸ਼ਨ ਲਾਲ ਜੇਠੂਮਜਾਰਾ ਨੇ ਦੇਸ਼ ਦੀਆਂ ਧਾਰਮਿਕ ਘੱਟ ਗਿਣਤੀਆਂ ਅਤੇ ਪਛੜੇ ਸਮਾਜ ਨੂੰ ਸੁਚੇਤ ਕਰਦੇ ਹੋਏ ਆਗਾਹ ਕੀਤਾ ਕਿ ਜੇਕਰ ਮਨੂੰਵਾਦੀ ਤਾਕਤਾਂ ਭਾਰਤੀ ਸੰਵਿਧਾਨ ਨੂੰ ਅੱਗ ਲਗਾ ਕੇ ਜਲਾ ਰਹੀਆਂ ਹਨ ਅਤੇ ਸਮੁੱਚਾ ਦਲਿਤ ਸਮਾਜ ...

ਪੂਰੀ ਖ਼ਬਰ »

ਸਿੱਖ ਮਿਸ਼ਨਰੀ ਕਾਲਜ ਸਰਕਲ ਨਵਾਂਸ਼ਹਿਰ ਦੀ ਕਾਰਜਕਾਰਨੀ ਦੀ ਚੋਣ ਹੋਈ

ਨਵਾਂਸ਼ਹਿਰ, 16 ਅਗਸਤ (ਗੁਰਬਖਸ਼ ਸਿੰਘ ਮਹੇੇ)- ਸਿੱਖ ਮਿਸ਼ਨਰੀ ਕਾਲਜ ਲੁਧਿਆਣਾ ਵਲੋਂ ਧਰਮ ਪ੍ਰਚਾਰ ਕਾਰਜਾਂ ਨੂੰ ਸੁਚਾਰੂ ਢੰਗ ਨਾਲ ਚਲਾਉਣ ਦੇ ਉਦੇਸ਼ ਨਾਲ ਸ਼ਹੀਦ ਭਗਤ ਸਿੰਘ ਨਗਰ ਜ਼ੋਨ ਦੇ ਸਰਕਲ ਨਵਾਂਸ਼ਹਿਰ ਦੀ ਅਹਿਮ ਸਰਕਲ ਰੀਵਿਊ ਮੀਟਿੰਗ ਜ਼ੋਨਲ ਇੰਚਾਰਜ ...

ਪੂਰੀ ਖ਼ਬਰ »





Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX