ਤਾਜਾ ਖ਼ਬਰਾਂ


ਕੋਲਕਾਤਾ ਪੁਲਿਸ ਦੇ ਸਾਬਕਾ ਕਮਿਸ਼ਨਰ ਨੂੰ ਨੋਟਿਸ
. . .  1 day ago
ਨਵੀਂ ਦਿੱਲੀ, 23 ਮਈ - ਸ਼ਾਰਦਾ ਚਿੱਟ ਫ਼ੰਡ ਮਾਮਲੇ 'ਚ ਕੋਲਕਾਤਾ ਪੁਲਿਸ ਦੇ ਸਾਬਕਾ ਕਮਿਸ਼ਨਰ ਰਾਜੀਵ ਕੁਮਾਰ ਨੂੰ ਸੀ.ਬੀ.ਆਈ ਸਾਹਮਣੇ 27 ਮਈ ਨੂੰ ਪੇਸ਼ ਹੋਣ ਦਾ ਨੋਟਿਸ ਜਾਰੀ ਕੀਤਾ...
ਸੜਕ ਹਾਦਸੇ ਦੌਰਾਨ ਮੋਟਰ ਸਾਈਕਲ ਸਵਾਰ ਨੌਜ਼ਵਾਨ ਦੀ ਮੌਤ
. . .  1 day ago
ਬੰਗਾ, 26 ਮਈ (ਗੁਰਜਿੰਦਰ ਸਿੰਘ ਗੁਰੂ) - ਬੰਗਾ-ਮੁਕੰਦਪੁਰ ਸੜਕ ਤੇ ਪੈਂਦੇ ਪਿੰਡ ਗੁਣਾਚੋਰ ਵਿਖੇ ਸੜਕ ਹਾਦਸੇ ਦੌਰਾਨ ਮੋਟਰ ਸਾਈਕਲ ਸਵਾਰ ਨੌਜਵਾਨ ਦੀ ਮੋਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਸਰਬਜੀਤ ਸਿੰਘ ਪੁੱਤਰ ਸੋਹਣ ਲਾਲ ਵਾਸੀ...
ਤਿੰਨ ਸਾਲਾਂ ਬਾਲੜੀ ਨਾਲ ਜਬਰ ਜਨਾਹ
. . .  1 day ago
ਜੰਡਿਆਲਾ ਮੰਜਕੀ, 26 ਮਈ (ਸੁਰਜੀਤ ਸਿੰਘ ਜੰਡਿਆਲਾ)- ਨਜ਼ਦੀਕੀ ਪਿੰਡ ਸਰਹਾਲੀ 'ਚ ਪਰਵਾਸੀ ਮਜ਼ਦੂਰ ਦੀ ਇੱਕ ਤਿੰਨ ਸਾਲਾਂ ਬਾਲੜੀ ਨਾਲ ਜਬਰ ਜਨਾਹ ਦਾ ਦੁਖਦਾਈ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਅਨੁਸਾਰ, ਕਿਸੇ ਕਿਸਾਨ ਦੇ ਖੇਤਾਂ 'ਚ ਕੰਮ ਕਰਦੇ ....
ਸੀ.ਬੀ.ਆਈ. ਵੱਲੋਂ ਸਾਬਕਾ ਪੁਲਿਸ ਕਮਿਸ਼ਨਰ ਰਾਜੀਵ ਕੁਮਾਰ ਦੇ ਖ਼ਿਲਾਫ਼ ਲੁੱਕ ਆਊਟ ਨੋਟਿਸ ਜਾਰੀ
. . .  1 day ago
ਨਵੀਂ ਦਿੱਲੀ, 26 ਮਈ- ਆਈ.ਪੀ.ਐੱਸ.ਅਧਿਕਾਰੀ ਅਤੇ ਕੋਲਕਾਤਾ ਦੇ ਸਾਬਕਾ ਪੁਲਿਸ ਕਮਿਸ਼ਨਰ ਰਾਜੀਵ ਕੁਮਾਰ ਦੇ ਖ਼ਿਲਾਫ਼ ਸੀ.ਬੀ.ਆਈ ਨੇ ਲੁੱਕ ਆਊਟ ਨੋਟਿਸ ਜਾਰੀ ਕੀਤਾ ਹੈ। ਇਸ ਤੋਂ ਬਾਅਦ, ਰਾਜੀਵ ਕੁਮਾਰ ਦੇ ਵਿਦੇਸ਼ ਜਾਣ ਤੋਂ ਪਹਿਲਾਂ ਸਾਰੀਆਂ ਏਅਰਪੋਰਟ ....
ਪ੍ਰਧਾਨ ਮੰਤਰੀ ਮੋਦੀ ਨੇ ਸੂਰਤ ਅਗਨੀਕਾਂਡ 'ਤੇ ਦੁੱਖ ਦਾ ਕੀਤਾ ਪ੍ਰਗਟਾਵਾ
. . .  1 day ago
ਪ੍ਰਧਾਨ ਮੰਤਰੀ ਮੋਦੀ ਨੇ ਸੰਬੋਧਨ ਕੀਤਾ ਸ਼ੁਰੂ
. . .  1 day ago
ਭਾਜਪਾ ਵਿਧਾਇਕ ਦੀ ਹੱਤਿਆ ਦਾ ਦੋਸ਼ੀ ਨਕਸਲੀ ਮੁੱਠਭੇੜ 'ਚ ਢੇਰ
. . .  1 day ago
ਨਵੀਂ ਦਿੱਲੀ, 26 ਮਈ- ਛੱਤੀਸਗੜ੍ਹ ਦੇ ਬਸਤਰ 'ਚ ਸੁਰੱਖਿਆ ਬਲਾਂ ਨਾਲ ਹੋਈ ਮੁਠਭੇੜ 'ਚ ਇਕ ਨਕਸਲੀ ਦੇ ਮਾਰੇ ਜਾਣ ਦੀ ਖ਼ਬਰ ਮਿਲੀ ਹੈ। ਮਾਰੇ ਗਏ ਨਕਸਲੀ ਨੂੰ ਭਾਜਪਾ ਵਿਧਾਇਕ ਭੀਮਾ ਮੰਡਵੀ ਦੀ ਹੱਤਿਆ 'ਚ ਵੀ ਦੋਸ਼ੀ ਦੱਸਿਆ ਜਾ ਰਿਹਾ ਹੈ। ਇਸ ਸੰਬੰਧੀ ...
ਵਿਸ਼ਵ ਫੁੱਟਬਾਲ ਚੈਂਪੀਅਨਸ਼ਿਪ 'ਚ ਭਾਰਤੀ ਟੀਮ ਵੱਲੋਂ ਖੇਡੇਗਾ ਦਾਤੇਵਾਸ ਦਾ ਨੌਜਵਾਨ
. . .  1 day ago
ਬੁਢਲਾਡਾ, 26 ਮਈ (ਸਵਰਨ ਸਿੰਘ ਰਾਹੀ)- ਪਿੰਡ ਦਾਤੇਵਾਸ ਦਾ ਗੁਰਸਿੱਖ ਨੌਜਵਾਨ ਭਾਰਤੀ ਫੁੱਟਬਾਲ ਟੀਮ ਵੱਲੋਂ ਸਪੇਨ ਵਿਖੇ ਹੋਣ 'ਵਿਸ਼ਵ ਫੁੱਟਬਾਲ ਚੈਂਪੀਅਨਸ਼ਿਪ' ਚ ਭਾਗ ਲਵੇਗਾ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਖਿਡਾਰੀ ਦੇ ਨਜ਼ਦੀਕੀ ਰਿਸ਼ਤੇਦਾਰ ਡਾ. ਦਰਸ਼ਨ ....
ਪੁਲਿਸ ਨੇ ਚੋਰੀ ਦੇ ਮੋਬਾਈਲਾਂ ਸਮੇਤ ਦੋ ਵਿਅਕਤੀਆਂ ਨੂੰ ਕੀਤਾ ਕਾਬੂ
. . .  1 day ago
ਖਮਾਣੋਂ, 26 ਮਈ (ਮਨਮੋਹਣ ਸਿੰਘ ਕਲੇਰ) - ਸਥਾਨਕ ਪੁਲਸ ਵੱਲੋਂ ਦੋ ਚੋਰਾਂ ਨੂੰ ਕਾਬੂ ਕਰਨ ਦਾ ਦਾਅਵਾ ਕੀਤਾ ਹੈ। ਜਾਣਕਾਰੀ ਅਨੁਸਾਰ ਸਹਾਇਕ ਥਾਣੇਦਾਰ ਨੇ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਬਿਲਾਸਪੁਰ ਰੋਡ 'ਤੇ ਨਾਕੇਬੰਦੀ ਦੌਰਾਨ ਕੁਲਵਿੰਦਰ ਸਿੰਘ ਪੁੱਤਰ ਸੋਹਣ ...
ਗੁਜਰਾਤ ਪਹੁੰਚੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ
. . .  1 day ago
ਗਾਂਧੀ ਨਗਰ, 26 ਮਈ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਹਿਮਦਾਬਾਦ ਹਵਾਈ ਅੱਡੇ 'ਤੇ ਪਹੁੰਚੇ ਜਿੱਥੇ ਨੇਤਾਵਾਂ ਵੱਲੋਂ ਜ਼ੋਰਦਾਰ ਸਵਾਗਤ ਕੀਤਾ ਗਿਆ। ਇਸ ਮੌਕੇ ਮੁੱਖ ਮੰਤਰੀ ਵਿਜੈ ਰੁਪਾਨੀ, ਭਾਜਪਾ ਦੇ ਕੌਮੀ ਪ੍ਰਧਾਨ ਅਮਿਤ ਸ਼ਾਹ ਅਤੇ ਪੂਰੀ ਗੁਜਰਾਤ ਕੈਬਨਿਟ ਨੇ ਉਨ੍ਹਾਂ ਦਾ ....
ਪਿੰਡ ਨੌਸ਼ਹਿਰਾ ਢਾਲਾ ਨਜ਼ਦੀਕ ਭਾਰਤ-ਪਾਕਿ ਬਾਰਡਰ ਤੋਂ ਡੇਢ ਕਿੱਲੋ ਹੈਰੋਇਨ ਬਰਾਮਦ
. . .  1 day ago
ਸਰਾਏਂ ਅਮਾਨਤ ਖਾਂ, 26 ਮਈ (ਨਰਿੰਦਰ ਸਿੰਘ ਦੋਦੇ)- ਸਰਹੱਦੀ ਪਿੰਡ ਨੌਸ਼ਹਿਰਾ ਢਾਲਾ ਵਿਖੇ ਮਹਿੰਦਰਾ ਚੌਂਕੀ ਵਿਖੇ ਬੀ.ਐੱਸ.ਐੱਫ. ਦੇ ਜਵਾਨਾਂ ਵਲੋਂ ਗਸ਼ਤ ਦੌਰਾਨ ਤਕਰੀਬਨ ਡੇਢ ਕਿੱਲੋ ਹੈਰੋਇਨ ਬਰਾਮਦ ਕੀਤੀ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਅੱਜ ਸਵੇਰੇ .....
ਉੱਤਰ ਪ੍ਰਦੇਸ਼: ਤਿੰਨ ਬੱਚਿਆਂ ਦੀ ਹੱਤਿਆ ਦੇ ਮਾਮਲੇ 'ਚ 2 ਗ੍ਰਿਫ਼ਤਾਰ
. . .  1 day ago
ਲਖਨਊ, 26 ਮਈ- ਉੱਤਰ ਪ੍ਰਦੇਸ਼ ਦੇ ਬੁਲੰਦਸ਼ਹਿਰ 'ਚ ਇਕ ਪਰਿਵਾਰ ਦੇ ਤਿੰਨ ਬੱਚਿਆਂ ਦੀ ਹੱਤਿਆ ਦੇ ਮਾਮਲੇ 'ਚ ਪੁਲਿਸ ਨੇ ਦੋ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਜਾਣਕਾਰੀ ਦੇ ਅਨੁਸਾਰ, ਇਨ੍ਹਾਂ ਬੱਚਿਆਂ ਨੂੰ ਗੋਲੀਆਂ ਮਾਰ ਦਿੱਤੀਆਂ...
30 ਮਈ ਨੂੰ ਨਰਿੰਦਰ ਮੋਦੀ ਦੇਸ਼ ਦੇ ਪ੍ਰਧਾਨ ਮੰਤਰੀ ਵਜੋਂ ਲੈਣਗੇ ਹਲਫ਼
. . .  1 day ago
ਨਵੀਂ ਦਿੱਲੀ, 26 ਮਈ- 30 ਮਈ ਨੂੰ ਨਰਿੰਦਰ ਮੋਦੀ ਰਾਸ਼ਟਰਪਤੀ ਭਵਨ 'ਚ ਪ੍ਰਧਾਨ ਮੰਤਰੀ ਵਜੋਂ ਸਹੁੰ ਚੁੱਕਣਗੇ। ਇਸ ਦੇ ਨਾਲ ਹੀ ਦੱਸ ਦੇਈਏ ਕਿ ਇਸੇ ਦਿਨ ਕੇਂਦਰੀ ਮੰਤਰੀ ਮੰਡਲ ਦੇ ਹੋਰ ਮੈਂਬਰ ਵੀ .....
ਇਮਰਾਨ ਖ਼ਾਨ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਫੋਨ ਕਰਕੇ ਦਿੱਤੀ ਜਿੱਤ ਦੀ ਵਧਾਈ
. . .  1 day ago
ਨਵੀਂ ਦਿੱਲੀ, 26 ਮਈ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਅੱਜ ਫੋਨ ਕੀਤਾ ਅਤੇ ਲੋਕ ਸਭਾ ਚੋਣਾਂ 'ਚ ਜਿੱਤ ਦੀ ਵਧਾਈ ਵੀ ਦਿੱਤੀ। ਭਾਰਤ ਦੇ ਵਿਦੇਸ਼ ਮੰਤਰਾਲੇ ਵਲੋਂ ਜਾਰੀ ਕੀਤੇ ਗਏ ਬਿਆਨ 'ਚ ਕਿਹਾ ਗਿਆ ਹੈ ਕਿ...
ਆਈ.ਐਸ ਦੇ ਖ਼ਿਲਾਫ਼ ਸਖ਼ਤ ਕਦਮ ਚੁੱਕੇਗੀ ਸ੍ਰੀਲੰਕਾ ਸਰਕਾਰ
. . .  1 day ago
ਕੋਲੰਬੋ, 26 ਮਈ- ਸ੍ਰੀਲੰਕਾ ਸਰਕਾਰ ਨੇ ਅੱਤਵਾਦੀ ਸੰਗਠਨ ਇਸਲਾਮਿਕ ਸਟੇਟ (ਆਈ.ਐਸ) ਦੇ ਖ਼ਿਲਾਫ਼ ਸਖ਼ਤ ਕਦਮ ਚੁੱਕਣ ਦਾ ਫ਼ੈਸਲਾ ਲਿਆ ਹੈ। ਸ੍ਰੀਲੰਕਾ ਦੀ ਸਰਕਾਰ ਨੇ ਦੇਸ਼ ਦੀ ਸੁਰੱਖਿਆ ਦੇ ਲਈ ਕਾਨੂੰਨ ਅਤੇ ਵਿਵਸਥਾ ਨੂੰ ਮਜ਼ਬੂਤ ਕਰਨ ਨੂੰ ਲੈ ਕੇ ਆਪਣੀ ....
ਸੰਗਰੂਰ ਤੋਂ ਭਾਜਪਾ ਦੇ ਵਫ਼ਦ ਨੇ ਰਾਜਨਾਥ ਸਿੰਘ ਨਾਲ ਕੀਤੀ ਮੁਲਾਕਾਤ
. . .  1 day ago
ਇਕ ਜੂਨ ਤੋਂ ਖੁੱਲ੍ਹਣਗੇ ਸ੍ਰੀ ਹੇਮਕੁੰਟ ਸਾਹਿਬ ਜੀ ਦੇ ਕਿਵਾੜ, ਤਿਆਰੀਆਂ ਜਾਰੀ
. . .  1 day ago
ਜਿੱਤ ਦਾ ਜਸ਼ਨ ਮਨਾਉਣ ਅੱਜ ਗੁਜਰਾਤ ਪਹੁੰਚਣਗੇ ਪ੍ਰਧਾਨ ਮੰਤਰੀ ਮੋਦੀ ਅਤੇ ਅਮਿਤ ਸ਼ਾਹ
. . .  1 day ago
ਓਡੀਸ਼ਾ : ਰਾਜਪਾਲ ਨੇ ਨਵੀਨ ਪਟਨਾਇਕ ਨੂੰ ਸਰਕਾਰ ਬਣਾਉਣ ਦਾ ਦਿੱਤਾ ਸੱਦਾ
. . .  1 day ago
ਕਿਸ਼ਤੀਆਂ 'ਚ ਦਿਖਾਈ ਦਿੱਤੇ ਆਈ. ਐੱਸ. ਦੇ 15 ਅੱਤਵਾਦੀ, ਹਾਈ ਅਲਰਟ 'ਤੇ ਕੇਰਲ ਤੱਟ
. . .  1 day ago
ਪਿਉ ਨੇ ਗਲਾ ਵੱਢ ਕੇ ਮੌਤ ਦੇ ਘਾਟ ਉਤਾਰੇ ਆਪਣੇ ਪੁੱਤਰ, ਫਿਰ ਲਿਆ ਫਾਹਾ
. . .  1 day ago
ਬਠਿੰਡਾ 'ਚ ਵਾਪਰੇ ਭਿਆਨਕ ਸੜਕ ਹਾਦਸੇ 'ਚ ਦੋ ਦੀ ਮੌਤ, ਇੱਕ ਗੰਭੀਰ ਜ਼ਖ਼ਮੀ
. . .  1 day ago
ਅਫ਼ਗ਼ਾਨਿਸਤਾਨ 'ਚ 30 ਤਾਲਿਬਾਨੀ ਅੱਤਵਾਦੀ ਢੇਰ
. . .  1 day ago
ਨਸ਼ੇ ਦੀ ਵੱਧ ਮਾਤਰਾ ਲੈਣ ਕਾਰਨ 19 ਸਾਲਾ ਨੌਜਵਾਨ ਦੀ ਮੌਤ
. . .  1 day ago
8 ਦੀ ਤੀਬਰਤਾ ਵਾਲੇ ਭੂਚਾਲ ਦੇ ਜ਼ਬਰਦਸਤ ਝਟਕਿਆਂ ਨਾਲ ਹਿੱਲੀ ਪੇਰੂ ਦੀ ਧਰਤੀ
. . .  1 day ago
ਕਰਨਾਟਕ : ਭਾਜਪਾ ਆਗੂ ਆਰ.ਅਸ਼ੋਕ ਨੂੰ ਮਿਲੇ ਕਾਂਗਰਸੀ ਆਗੂ ਰਮੇਸ਼ ਜਰਕੀਹੋਲੀ ਅਤੇ ਡਾ. ਸੁਧਾਕਰ
. . .  1 day ago
ਅਫ਼ਗ਼ਾਨਿਸਤਾਨ 'ਚ ਸੱਤ ਅੱਤਵਾਦੀ ਢੇਰ, ਤਿੰਨ ਪੁਲਿਸ ਕਰਮਚਾਰੀ ਵੀ ਹਲਾਕ
. . .  1 day ago
ਪਾਕਿਸਤਾਨ ਦੇ ਵਿਦੇਸ਼ ਮੰਤਰੀ ਕੁਰੈਸ਼ੀ ਨੇ ਕਿਹਾ- ਭਾਰਤ ਦੀ ਨਵੀਂ ਸਰਕਾਰ ਨਾਲ ਗੱਲਬਾਤ ਲਈ ਹਾਂ ਤਿਆਰ
. . .  1 day ago
ਸ਼ੁਕਰਾਨੇ ਵਜੋਂ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਏ ਚੌਧਰੀ ਸੰਤੋਖ ਸਿੰਘ
. . .  1 day ago
ਟਰੈਕਟਰ ਨੇ ਮੋਟਰਸਾਈਕਲ ਸਵਾਰ ਨੂੰ ਕੁਚਲਿਆ, ਮੌਤ
. . .  1 day ago
ਫਾਰਚੂਨਰ ਦੀ ਲਪੇਟ 'ਚ ਆਉਣ ਕਾਰਨ ਮੋਟਰਸਾਈਕਲ ਸਵਾਰ ਦੋ ਨੌਜਵਾਨਾਂ ਦੀ ਮੌਤ
. . .  1 day ago
ਜਗਨਮੋਹਨ ਰੈੱਡੀ ਨੇ ਪ੍ਰਧਾਨ ਮੰਤਰੀ ਮੋਦੀ ਨਾਲ ਕੀਤੀ ਮੁਲਾਕਾਤ
. . .  1 day ago
ਪੱਛਮੀ ਬੰਗਾਲ 'ਚ ਲੱਗੇ ਭੂਚਾਲ ਦੇ ਝਟਕੇ
. . .  1 day ago
ਸਾਊਦੀ ਅਰਬ ਦੇ ਕ੍ਰਾਊਨ ਪ੍ਰਿੰਸ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਦਿੱਤੀ ਜਿੱਤ ਦੀ ਵਧਾਈ
. . .  1 day ago
ਪ੍ਰਧਾਨ ਮੰਤਰੀ ਮੋਦੀ ਨੇ ਉਪ ਰਾਸ਼ਟਰਪਤੀ ਵੈਂਕਈਆ ਨਾਇਡੂ ਨਾਲ ਕੀਤੀ ਮੁਲਾਕਾਤ
. . .  1 day ago
ਜੰਮੂ-ਕਸ਼ਮੀਰ 'ਚ ਪਾਕਿਸਤਾਨ ਨੇ ਕੀਤੀ ਗੋਲੀਬਾਰੀ, ਇੱਕ ਨਾਗਰਿਕ ਜ਼ਖ਼ਮੀ
. . .  1 day ago
ਨਿਕੋਬਾਰ ਦੀਪ ਸਮੂਹ 'ਚ ਲੱਗੇ ਭੂਚਾਲ ਦੇ ਝਟਕੇ
. . .  1 day ago
ਨਾਈਜੀਰੀਆ 'ਚ ਅੱਤਵਾਦੀ ਹਮਲੇ 'ਚ 25 ਫੌਜੀਆਂ ਦੀ ਮੌਤ
. . .  1 day ago
ਕਮਲਨਾਥ, ਗਹਿਲੋਤ ਤੇ ਚਿਦੰਬਰਮ ਨੇ ਆਪਣੇ ਨਿੱਜੀ ਹਿੱਤ ਪਾਰਟੀ ਤੋਂ ਰੱਖੇ ਉੱਪਰ - ਰਾਹੁਲ ਗਾਂਧੀ
. . .  1 day ago
18 ਕਰੋੜ ਦੀ ਹੈਰੋਇਨ ਸਮੇਤ ਦੋ ਕਾਬੂ
. . .  1 day ago
ਤ੍ਰਿਪੁਰਾ 'ਚ ਆਇਆ ਹੜ੍ਹ, ਕਈ ਪਰਿਵਾਰ ਹੋਏ ਬੇਘਰ
. . .  1 day ago
ਸਮ੍ਰਿਤੀ ਈਰਾਨੀ ਦੇ ਕਰੀਬੀ ਆਗੂ ਦੀ ਗੋਲੀ ਮਾਰ ਹੱਤਿਆ
. . .  1 day ago
ਅੱਜ ਦਾ ਵਿਚਾਰ
. . .  1 day ago
ਜਲੰਧਰ : ਅਬਾਦਪੁਰਾ 'ਚ ਘਰ ਦੇ ਬਾਹਰ ਖੜ੍ਹੇ ਨੌਜਵਾਨ 'ਤੇ ਚੱਲੀ ਗੋਲੀ
. . .  2 days ago
ਦੁਬਈ ਤੋਂ ਪੁੱਜੇ ਯਾਤਰੀ ਕੋਲੋਂ 240 ਗ੍ਰਾਮ ਸੋਨਾ ਬਰਾਮਦ
. . .  2 days ago
ਕਾਰ ਅਚਾਨਕ ਟਰੱਕ ਨਾਲ ਜਾ ਟਕਰਾਈ,ਪੁੱਤਰ ਦੀ ਮੌਤ-ਮਾਪੇ ਗੰਭੀਰ ਜ਼ਖਮੀ
. . .  2 days ago
ਛੱਪੜ ਦੀ ਖ਼ੁਦਾਈ ਦੌਰਾਨ ਮਿਲੇ ਤਕਰੀਬਨ 500 ਚੱਲੇ ਅਤੇ ਕੁੱਝ ਅਣ ਚੱਲੇ ਕਾਰਤੂਸ
. . .  2 days ago
ਔਰਤ ਵੱਲੋਂ ਖ਼ੁਦ ਨੂੰ ਅੱਗ ਲਾ ਕੇ ਖ਼ੁਦਕੁਸ਼ੀ ਕਰਨ ਦੀ ਕੀਤੀ ਗਈ ਕੋਸ਼ਿਸ਼, ਹਾਲਤ ਨਾਜ਼ੁਕ
. . .  2 days ago
ਜੈੱਟ ਏਅਰਵੇਜ਼ ਦੇ ਸਾਬਕਾ ਚੇਅਰਮੈਨ ਨਰੇਸ਼ ਗੋਇਲ ਨੂੰ ਮੁੰਬਈ ਹਵਾਈ ਅੱਡੇ 'ਤੇ ਰੋਕਿਆ ਗਿਆ
. . .  2 days ago
ਦੇਸ਼ ਦੀ ਜਨਤਾ ਨੂੰ ਹੀ ਨਹੀਂ, ਸਗੋਂ ਦੁਨੀਆ ਨੂੰ ਵੀ ਭਾਰਤ ਤੋਂ ਹਨ ਬਹੁਤ ਉਮੀਦਾਂ- ਮੋਦੀ
. . .  2 days ago
ਹੋਰ ਖ਼ਬਰਾਂ..
ਜਲੰਧਰ : ਸ਼ੁੱਕਰਵਾਰ 1 ਭਾਦੋ ਸੰਮਤ 550

ਗੁਰਦਾਸਪੁਰ / ਬਟਾਲਾ / ਪਠਾਨਕੋਟ

ਬਟਾਲਾ ਤੇ ਆਸ-ਪਾਸ ਉਤਸ਼ਾਹ ਨਾਲ ਮਨਾਇਆ ਆਜ਼ਾਦੀ ਦਿਵਸ

 ਬਟਾਲਾ, 16 ਅਗਸਤ (ਕਾਹਲੋਂ)-ਦੇਸ਼ ਦੀ ਆਜ਼ਾਦੀ ਦਾ 72ਵਾਂ ਅਜ਼ਾਦੀ ਦਿਵਸ ਬਟਾਲਾ ਵਿਖੇ ਪੂਰੇ ਉਤਸ਼ਾਹ ਤੇ ਚਾਵਾਂ ਨਾਲ ਮਨਾਇਆ ਗਿਆ। ਸਰਕਾਰੀ ਬਹੁ-ਤਕਨੀਕੀ ਕਾਲਜ ਦੇ ਰਾਜੀਵ ਗਾਂਧੀ ਸਟੇਡੀਅਮ ਵਿਖੇ ਕਰਵਾਏ ਗਏ ਤਹਿਸੀਲ ਪੱਧਰੀ ਆਜ਼ਾਦੀ ਸਮਾਗਮ ਦੌਰਾਨ ਰਾਸ਼ਟਰੀ ਝੰਡਾ ਲਹਿਰਾਉਣ ਦੀ ਰਸਮ ਐਸ.ਡੀ.ਐਮ. ਬਟਾਲਾ ਰੋਹਿਤ ਗੁਪਤਾ ਨੇ ਨਿਭਾਈ। ਬਟਾਲਾ ਦੀ ਇਤਿਹਾਸਕ ਤੇ ਧਾਰਮਿਕ ਧਰਤੀ 'ਤੇ ਸਬ-ਡਵੀਜ਼ਨ ਵਾਸੀਆਂ ਨਾਲ ਆਜ਼ਾਦੀ ਦਿਵਸ ਦੀਆਂ ਖੁਸ਼ੀਆਂ ਸਾਂਝੀਆਂ ਕਰਦਿਆਂ ਰੋਹਿਤ ਗੁਪਤਾ ਨੇ ਕਿਹਾ ਕਿ ਆਜ਼ਾਦੀ ਦੀ ਲਹਿਰ 'ਚ ਅਣਗਿਣਤ ਯੋਧਿਆਂ ਨੇ ਕੁਰਬਾਨੀਆਂ ਕਰਕੇ ਦੇਸ਼ ਨੂੰ ਅੰਗਰੇਜ਼ ਹਕੂਮਤ ਤੋਂ ਆਜ਼ਾਦ ਕਰਾਇਆ ਸੀ। ਉਨ੍ਹਾਂ ਕਿਹਾ ਕਿ ਆਜ਼ਾਦੀ ਦੀ ਪ੍ਰਾਪਤੀ ਲਈ ਪੰਜਾਬੀਆਂ ਨੇ 80 ਫੀਸਦੀ ਤੋਂ ਵੱਧ ਕੁਰਬਾਨੀਆਂ ਦਿੱਤੀਆਂ ਤੇ ਮਹਾਨ ਆਜ਼ਾਦੀ ਘੁਲਾਟੀਆਂ ਸ਼ਹੀਦ-ਏ-ਆਜ਼ਮ ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ, ਸ਼ਹੀਦ ਕਰਤਾਰ ਸਿੰਘ ਸਰਾਭਾ, ਸ਼ਹੀਦ ਮਦਨ ਲਾਲ ਢੀਂਗਰਾ, ਲਾਲਾ ਲਾਜਪਤ ਰਾਏ ਦੀਆਂ ਕੁਰਬਾਨੀਆਂ ਕਰਕੇ ਹੀ ਅਸੀਂ ਆਜ਼ਾਦ ਫਿਜ਼ਾ ਵਿਚ ਸਾਹ ਲੈ ਰਹੇ ਹਾਂ। ਇਸ ਤੋਂ ਪਹਿਲਾਂ ਐਸ.ਡੀ.ਐਮ. ਬਟਾਲਾ ਨੇ ਮਾਰਚ ਪਾਸਟ ਦਾ ਨਿਰੀਖਣ ਕੀਤਾ। ਇਸ ਉਪਰੰਤ ਪਰੇਡ ਕਮਾਂਡਰ ਐੱਸ.ਆਈ. ਗਗਨਦੀਪ ਸਿੰਘ ਦੀ ਅਗਵਾਈ ਹੇਠ ਪੰਜਾਬ ਪੁਲਿਸ ਦੇ ਜਵਾਨਾਂ, ਮਹਿਲਾ ਪਲਟੂਨ, ਪੰਜਾਬ ਹੋਮਗਾਰਡ, ਸਿਵਲ ਡਿਫੈਂਸ ਤੇ ਐਨ.ਸੀ.ਸੀ. ਤੇ ਸਕੂਲੀ ਬੈਂਡ ਦੀਆਂ ਟੁਕੜੀਆਂ ਵਲੋਂ ਸ਼ਾਨਦਾਰ ਮਾਰਚ ਪਾਸਟ ਕੀਤਾ ਗਿਆ। ਇਸ ਮੌਕੇ ਵੱਖ-ਵੱਖ ਸਕੂਲੀ ਵਿਦਿਆਰਥੀਆਂ ਵਲੋਂ ਸ਼ਾਨਦਾਰ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ ਗਿਆ। ਇਸ ਮੌਕੇ ਐੱਸ.ਪੀ. ਓਪਰੇਸ਼ਨ ਬਲਜੀਤ ਸਿੰਘ ਢਿਲੋਂ, ਡੀ.ਐੱਸ.ਪੀ. ਪ੍ਰਲਾਦ ਸਿੰਘ, ਡੀ.ਐੱਸ.ਪੀ. ਪਰਵਿੰਦਰ ਕੌਰ, ਐਕਸੀਅਨ ਰਮੇਸ਼ ਸਰੰਗਲ, ਨਾਇਬ ਤਹਿਸੀਲਦਾਰ ਅਮਰਜੀਤ ਸਿੰਘ, ਨਾਇਬ ਤਹਿਸੀਲਦਾਰ ਵਰਿਆਮ ਸਿੰਘ, ਮਾਸਟਰ ਕੁਲਦੀਪ ਸ਼ਰਮਾਂ, ਸ਼ਹਿਰੀ ਕਾਂਗਰਸ ਪ੍ਰਧਾਨ ਸਵਰਨ ਮੁੱਢ, ਸਮਾਜ ਸੇਵੀ ਹਰਮਨ ਗੁਰਾਇਆ, ਮਾਸਟਰ ਜੋਗਿੰਦਰ ਸਿੰਘ ਅੱਚਲੀ ਗੇਟ ਆਦਿ ਹਾਜ਼ਰ ਸਨ।
ਵਿਧਾਇਕ ਲਾਡੀ ਨੇ ਕਾਂਗਰਸ ਭਵਨ 'ਚ ਤਿੰਰਗਾ ਲਹਿਰਾਇਆ
ਸ੍ਰੀ ਹਰਿਗੋਬਿੰਦਪੁਰ, (ਕੰਵਲਜੀਤ ਸਿੰਘ ਚੀਮਾ, ਐੱਮ. ਐੱਸ. ਘੁੰਮਣ)-ਸ੍ਰੀ ਹਰਿਗੋਬਿੰਦਪੁਰ ਕਾਂਗਰਸ ਭਵਨ 'ਚ ਸਾਬਕਾ ਪ੍ਰਧਾਨ ਸਵਾਮੀਪਾਲ ਖੋਸਲਾ, ਸਾਬਕਾ ਚੇਅਰਮੈਨ ਬਲਵਿੰਦਰ ਸਿੰਘ ਨਾਭਾ ਵਲੋਂ 72ਵੇਂ ਆਜ਼ਾਦੀ ਦਿਵਸ 'ਤੇ ਸਮਾਗਮ ਕਰਵਾਇਆ ਤੇ ਵਿਧਾਇਕ ਬਲਵਿੰਦਰ ਸਿੰਘ ਲਾਡੀ ਨੇ ਤਿਰੰਗਾ ਝੰਡਾ ਲਹਿਰਾਇਆ ਤੇ ਪੁਲਿਸ ਜਵਾਨਾਂ ਵਲੋਂ ਸਲਾਮੀ ਦਿੱਤੀ ਗਈ। ਇਸ ਮੌਕੇ ਦੀਪੂ ਖੋਸਲਾ, ਕਰਨਜੀਤ ਸਿੰਘ ਮਚਰਾਏ, ਅੰਗਰੇਜ਼ ਸਿੰਘ ਵਿੱਠਵਾਂ, ਬੱਬੂ ਕੰਡੀਲਾ, ਸੁਖਵਿੰਦਰ ਸਿੰਘ ਧੀਰੋਵਾਲ, ਕਸ਼ਮੀਰ ਸਿੰਘ ਭਰਥ, ਕਰਨੈਲ ਸਿੰਘ ਖੋਖਰਵਾਲ, ਸਾਬਕਾ ਡੀ. ਐੱਸ. ਪੀ. ਹਰਦੀਪ ਸਿੰਘ ਨੂਰਪੁਰ, ਮਾ: ਅਜਮੇਰ ਸਿੰਘ ਚਾਹਲ, ਮਨਜੀਤ ਸਿੰਘ ਚੀਮਾ, ਹਰਵਿੰਦਰ ਸਿੰਘ ਹੈਰੀ, ਪੀ. ਏ. ਗੁਰਦੀਪ ਸਿੰਘ ਅਤੇ ਗਗਨ, ਗੁਰਮੰਗਤ ਸਿੰਘ ਮੱਲੀ, ਮੰਗਲ ਸਿੰਘ ਖੁਜਾਲਾ, ਡਾ: ਮਿੰਟਾ ਢਪੱਈ, ਸਤਨਾਮ ਸਿੰਘ ਘੁੰਮਣ, ਹਰਦੀਪ ਸਿੰਘ ਨੂਰਪੁਰ, ਜਗਦੀਸ਼ ਰਾਜ, ਸੰਤੋਖ ਸਿੰਘ ਪੰਨੂ, ਅਵਤਾਰ ਸਿੰਘ ਸੈਣੀ, ਕੌਸ਼ਲ ਪੁਰੀ, ਕਮਲ ਭੱਲਾ, ਹਰਜੀਤ ਸਿੰਘ ਹਰਾ, ਜਗਰਾਜ ਸਿੰਘ ਚੀਮਾ ਖੁੱਡੀ, ਲਖਬੀਰ ਸਿੰਘ ਲਾਟਾ, ਮਹਿੰਦਰ ਸਿੰਘ ਚੀਮਾ ਖੁੱਡੀ, ਜਸਵੰਤ ਸਿੰਘ ਭੁੱਲਰ, ਬਲਦੇਵ ਰਾਜ ਝਾਂਗੀ, ਗੁਰਨਾਮ ਸਿੰਘ ਸੰਗਰ ਗਾਲੋਵਾਲ, ਸ਼ੌਕੀਨ ਸਿੰਘ ਮਾੜੀ ਬੁੱਚਿਆਂ, ਜਸਵਿੰਦਰ ਸਿੰਘ ਭਗਤ, ਦਿਲਬਾਗ ਸਿੰਘ ਸੈਣੀ, ਤਜਿੰਦਰ ਸਿੰਘ ਪੰਨੂ, ਕਸ਼ਮੀਰ ਸਿੰਘ ਪੱਪੂ, ਗੋਪੀ ਨੰਬਰਦਾਰ ਧੀਰੋਵਾਲ, ਧਰਮ ਸਿੰਘ ਸ੍ਰੀ ਹਰਿਗੋਬਿੰਦਪੁਰ ਆਦਿ ਹਾਜ਼ਰ ਸਨ।
ਸਰਸਵਤੀ ਵਿੱਦਿਆ ਮੰਦਰ ਫਤਹਿਗੜ੍ਹ ਚੂੜੀਆਂ ਵਿਖੇ ਆਜ਼ਾਦੀ ਦਿਵਸ ਮਨਾਇਆ
ਫਤਹਿਗੜ੍ਹ ਚੂੜੀਆਂ (ਐਮ.ਐਸ. ਫੁੱਲ)-ਸਰਸਵਤੀ ਵਿੱਦਿਆ ਮੰਦਰ ਰੇਲਵੇ ਰੋਡ ਫਤਹਿਗੜ੍ਹ ਚੂੜੀਆਂ ਵਿਖੇ ਆਜ਼ਾਦੀ ਦਿਵਸ ਮਨਾਇਆ ਗਿਆ, ਜਿਸ 'ਚ ਸਕੂਲ ਦੇ ਸਮੂਹ ਵਿਦਿਆਰਥੀਆਂ ਤੇ ਅਧਿਆਪਕਾਂ ਨੇ ਹਿੱਸਾ ਲਿਆ। ਪ੍ਰਿੰ: ਕਰਨ ਸ਼ਰਮਾ ਨੇ ਰਾਸ਼ਟਰੀ ਝੰਡਾ ਲਹਿਰਾਇਆ ਤੇ ਬੱਚਿਆਂ ਨੂੰ ਆਜ਼ਾਦੀ ਦੀ ਮਹੱਤਤਾ ਬਾਰੇ ਜਾਣਕਾਰੀ ਦਿੱਤੀ। ਇਸ ਮੌਕੇ ਵਿਦਿਆਰਥੀਆਂ ਵਲੋਂ ਦੇਸ਼ ਭਗਤੀ ਸਮੂਹ ਗਾਣ ਪੇਸ਼ ਕੀਤੇ ਗਏ। ਡਾਇਰੈਕਟਰ ਮੈਡਮ ਰੀਤੂ ਸ਼ਰਮਾ, ਰਵਿੰਦਰ ਕੌਰ, ਹਰਮੀਤ ਕੌਰ, ਰਜਵਿੰਦਰ ਕੌਰ, ਆਸ਼ੂ ਨੰਦਾ, ਆਰਤੀ ਸ਼ਰਮਾ, ਸੋਨੀਆ, ਮਮਤਾ ਸ਼ਰਮਾ, ਪੂਨਮ ਸ਼ਰਮਾ, ਅਮਨਦੀਪ ਕੌਰ, ਅਮਨਦੀਪ ਕੌਰ, ਕਿਰਨਪ੍ਰੀਤ ਕੌਰ, ਪ੍ਰਿਆ, ਮਨਦੀਪ ਕੌਰ, ਬਿੰਦੂ ਡੋਗਰਾ, ਅਮਰਿਤਾ ਸ਼ਰਮਾ, ਰਾਜਬੀਰ ਕੌਰ, ਲਖਵਿੰਦਰ ਕੌਰ, ਸਵਿਤਾ ਜੋਸ਼ੀ, ਤਜਿੰਦਰ ਸਿੰਘ, ਸੰਦੀਪ ਮਸੀਹ, ਸੁਨੀਤਾ ਭੱਟੀ, ਜਸਬੀਰ ਚੌਹਾਨ, ਕਾਂਤਾ ਰਾਣੀ, ਹਾਜ਼ਰ ਸਨ। ਸਟੇਜ ਸਕੱਤਰ ਦੀ ਭੂਮਿਕਾ ਮੈਡਮ ਸਨੀਆਂ ਨੇ ਨਿਭਾਈ।
ਮੀਰੀ-ਪੀਰੀ ਸਕੂਲ ਡੇਅਰੀਵਾਲ ਦਰੋਗਾ 'ਚ ਆਜ਼ਾਦੀ ਦਿਵਸ ਮਨਾਇਆ
ਬਟਾਲਾ (ਕਾਹਲੋਂ)-ਮੀਰੀ-ਪੀਰੀ ਸੀਨੀਅਰ ਸੈਕੰ: ਸਕੂਲ ਵਿਚ ਆਜ਼ਾਦੀ ਦਿਵਸ ਤੇ ਤੀਆਂ ਦਾ ਤਿਉਹਾਰ ਸਕੂਲੀ ਬੱਚਿਆਂ ਤੇ ਸਟਾਫ਼ ਵਲੋਂ ਮਨਾਇਆ ਗਿਆ, ਜਿਸ ਦੀ ਅਗਵਾਈ ਪ੍ਰਿੰ: ਗੁਰਮੀਤ ਸਿੰਘ ਨੇ ਕੀਤੀ। ਸਕੂਲ 'ਚ ਸਭ ਤੋਂ ਪਹਿਲਾਂ ਰਾਸ਼ਟਰੀ ਝੰਡਾ ਲਹਿਰਾਉਣ ਦੀ ਰਸਮ ਸਕੂਲ ਦੇ ਡਾਇਰੈਕਟਰ ਸੁਰਿੰਦਰ ਸਿੰਘ ਕੋਹਾੜ, ਪ੍ਰਿੰ: ਗੁਰਮੀਤ ਸਿੰਘ, ਸਮੂਹ ਸਟਾਫ਼ ਵਲੋਂ ਕੀਤੀ ਗਈ। ਰੰਗਾ-ਰੰਗ ਪ੍ਰੋਗਰਾਮ ਦੀ ਸ਼ੁਰੂਆਤ ਜਸ਼ਨਦੀਪ ਸਿੰਘ ਦੇ ਸਾਥੀਆਂ ਨੇ ਕਵੀਸ਼ਰੀ ਗਾ ਕੇ ਕੀਤੀ। ਇਸ ਤੋਂ ਉਪਰੰਤ ਸਕੂਲ ਦੇ ਬੱਚਿਆਂ ਵਲੋਂ ਦੇਸ਼ ਭਗਤੀ ਦੇ ਗੀਤ, ਕੋਰੀਓਗਰਾਫ਼ੀ ਤੇ ਹਾਸ-ਰਸ ਸਕਿੱਟਾਂ ਪੇਸ਼ ਕਰਕੇ ਖੂਬ ਮਨੋਰੰਜਨ ਕੀਤਾ। ਕੁੜੀਆਂ ਨੇ ਗਿੱਧਾ ਪਾ ਕੇ ਤੀਆਂ ਦੇ ਤਿਉਹਾਰ ਦਾ ਖੂਬ ਆਨੰਦ ਮਾਣਿਆ। ਸਾਰੇ ਪ੍ਰੋਗਰਾਮ ਦੀ ਸਟੇਜ ਦੀ ਸੇਵਾ ਗੁਰਮੀਤ ਸਿੰਘ ਨੇ ਨਿਭਾਈ। ਅਖੀਰ 'ਚ ਬੱਚਿਆਂ ਨੂੰ ਲੱਡੂ ਤੇ ਟਾਫ਼ੀਆਂ ਵੰਡੀਆਂ ਗਈਆਂ। ਇਸ ਮੌਕੇ ਜਸਪ੍ਰੀਤ ਸਿੰਘ ਕੋਹਾੜ, ਅਮਰਜੀਤ ਕੌਰ, ਸੁਖਵੰਤ ਸਿੰਘ, ਲਵਪ੍ਰੀਤ ਸਿੰਘ, ਰਾਜਵਿੰਦਰ ਕੌਰ, ਜਸਦੀਪ ਕੌਰ, ਕੁਲਜੀਤ ਕੌਰ, ਜਤਿੰਦਰ ਕੌਰ, ਸੁਖਵਿੰਦਰ ਰਮਾ ਸ਼ਰਮਾ, ਮਨਪ੍ਰੀਤ ਕੌਰ, ਪੂਜਾ ਆਦਿ ਹਾਜ਼ਰ ਸਨ।
ਸ੍ਰੀ ਗੁਰੂ ਅਰਜਨ ਦੇਵ ਸੀਨੀਅਰ ਸੈਕੰਡਰੀ ਸਕੂਲ ਰਾਏਚੱਕ 'ਚ ਆਜ਼ਾਦੀ ਦਿਵਸ ਮਨਾਇਆ
ਕੋਟਲੀ ਸੂਰਤ ਮੱਲ੍ਹੀ (ਕੁਲਦੀਪ ਸਿੰਘ ਨਾਗਰਾ)-ਸ੍ਰੀ ਗੁਰੂ ਅਰਜਨ ਦੇਵ ਸੀਨੀਅਰ ਸੈਕੰਡਰੀ ਸਕੂਲ ਰਾਏਚੱਕ 'ਚ ਆਜ਼ਾਦੀ ਦਿਵਸ ਪੂਰੀ ਧੂਮ-ਧਾਮ ਨਾਲ ਮਨਾਇਆ ਗਿਆ। ਇਸ ਮੌਕੇ ਸੰਸਥਾ ਦੇ ਵਿਦਿਆਰਥੀਆਂ ਵਲੋਂ ਸ਼ਾਨਦਾਰ ਪ੍ਰੋਗਰਾਮ ਪੇਸ਼ ਕਰਦਿਆਂ ਦੇਸ਼ ਭਗਤੀ ਦੇ ਗੀਤ ਗਾਏ। ਸਮਾਗਮ ਦੀ ਸ਼ੁਰੂਆਤ ਸੰਸਥਾ ਦੇ ਚੇਅਰਮੈਨ ਹਰਭਜਨ ਸਿੰਘ ਤੇ ਪ੍ਰਿੰਸੀਪਲ ਕੁਲਜੀਤ ਕੌਰ ਵਲੋਂ ਦੇਸ਼ ਲਈ ਕੁਰਬਾਨੀਆਂ ਕਰਨ ਵਾਲੇ ਮਹਾਨ ਸੂਰਬੀਰ ਯੋਧਿਆਂ ਨੂੰ ਯਾਦ ਕਰਦਿਆਂ ਕੀਤੀ ਤੇ ਆਜ਼ਾਦੀ ਦੀ ਮਹੱਤਤਾ ਸਬੰਧੀ ਬੱਚਿਆਂ ਨੂੰ ਜਾਗਰੂਕ ਕਰਦਿਆਂ ਦੇਸ਼ ਲਈ ਸ਼ਹੀਦੀਆਂ ਪ੍ਰਾਪਤ ਕਰਨ ਵਾਲੇ ਮਹਾਨ ਯੋਧਿਆਂ ਨੂੰ ਹਮੇਸ਼ਾ ਯਾਦ ਰੱਖਣ ਲਈ ਪ੍ਰੇਰਿਆ। ਇਸ ਮੌਕੇ ਸੰਸਥਾ ਦੇ ਬੱਚਿਆਂ ਵਲੋਂ ਦੇਸ਼ ਭਗਤੀ ਦੇ ਗੀਤ, ਭਾਸ਼ਣ ਤੇ ਕਵਿਤਾ ਪੇਸ਼ ਕੀਤੀਆਂ।
ਆਜ਼ਾਦੀ ਦਿਵਸ ਮੌਕੇ ਕਾਂਗਰਸ ਦੇ ਬਲਾਕ ਪ੍ਰਧਾਨ ਤੇ ਐਸ.ਐਚ.ਓ. ਨੇ ਝੰਡਾ ਲਹਿਰਾਇਆ
ਫਤਹਿਗੜ੍ਹ ਚੂੜੀਆਂ (ਧਰਮਿੰਦਰ ਸਿਘ ਬਾਠ)-ਸਥਾਨਕ ਕਸਬੇ ਦੇ ਨਾਲ ਲੱਗਦੇ ਪਿੰਡ ਭਾਲੋਵਾਲੀ ਦੇ ਮੇਨ ਚੌਕ ਵਿਖੇ ਕਾਂਗਰਸ ਦੇ ਬਲਾਕ ਪ੍ਰਧਾਨ ਬਲਵਿੰਦਰ ਸਿੰਘ ਭਾਲੋਵਾਲੀ ਤੇ ਫਤਹਿਗੜ੍ਹ ਚੂੜੀਆਂ ਦੇ ਐਸ.ਐਚ.ਓ. ਹਰਜੀਤ ਸਿੰਘ ਵਲੋਂ ਝੰਡਾ ਲਹਿਰਾਇਆ ਗਿਆ। ਇਸ ਮੌਕੇ ਬਲਵਿੰਦਰ ਸਿੰਘ ਭਾਲੋਵਾਲੀ ਤੇ ਐਸ.ਐਚ.ਓ. ਹਰਜੀਤ ਸਿੰਘ ਨੇ ਇਲਾਕੇ ਦੇ ਲੋਕਾਂ ਨੂੰ ਸ਼ੁਭਕਾਮਨਾਵਾਂ ਦਿੰਦੇ ਹੋਏ ਦੇਸ਼ ਲਈ ਕੁਰਬਾਨੀਆਂ ਦੇਣ ਵਾਲਿਆਂ ਨੂੰ ਯਾਦ ਕੀਤਾ ਤੇ ਉਨ੍ਹਾਂ ਨੂੰ ਸ਼ਰਧਾਂਜਲੀਆਂ ਭੇਟ ਕੀਤੀਆਂ ਗਈਆਂ।
ਡੇਰਾ ਬਾਬਾ ਨਾਨਕ ਵਿਖੇ ਧੂਮ-ਧਾਮ ਨਾਲ ਮਨਾਇਆ ਆਜ਼ਾਦੀ ਦਿਵਸ
ਡੇਰਾ ਬਾਬਾ ਨਾਨਕ (ਵਤਨ, ਮਾਂਗਟ, ਸ਼ਰਮਾ)-ਦੇਸ਼ ਦੇ 72ਵੇਂ ਆਜ਼ਾਦੀ ਦਿਵਸ ਮੌਕੇ ਕਸਬਾ ਡੇਰਾ ਬਾਬਾ ਨਾਨਕ ਦੀ ਅਨਾਜ ਮੰਡੀ 'ਚ ਪ੍ਰਸਾਸ਼ਨ ਵਲੋਂ ਆਜ਼ਾਦੀ ਦਿਵਸ ਬੜੀ ਧੂਮ-ਧਾਮ ਨਾਲ ਮਨਾਇਆ ਗਿਆ। ਇਸ ਮੌਕੇ ਕੌਮੀ ਝੰਡਾ ਚੜਾਉਣ ਦੀ ਰਸਮ ਅਸ਼ੋਕ ਕੁਮਾਰ ਐਸ.ਡੀ.ਐਮ. ਡੇਰਾ ਬਾਬਾ ਨਾਨਕ ਨੇ ਨਿਭਾਈ, ਉਪਰੰਤ ਸ਼ਾਨਦਾਰ ਮਾਰਚ ਪਾਸਟ ਤੋਂ ਸਲਾਮੀ ਲਈ। ਇਸ ਤੋਂ ਇਲਾਵਾ ਵੱਖ-ਵੱਖ ਸਕੂਲਾਂ ਦੇ ਬੱਚਿਆਂ ਨੇ ਵੀ ਮਾਰਚ ਪਾਸਟ 'ਚ ਹਿੱਸਾ ਲਿਆ। ਝੰਡਾ ਚੜਾਉਣ ਤੋਂ ਬਾਅਦ ਐਸ.ਡੀ.ਐਮ. ਨੇ ਸਮੁੱਚੇ ਲੋਕਾਂ ਨੂੰ ਆਜ਼ਾਦੀ ਦਿਵਸ ਦੀ ਵਧਾਈ ਦਿੱਤੀ। ਸਕੂਲਾਂ ਦੇ ਬੱਚਿਆਂ ਨੇ ਦੇਸ਼ ਭਗਤੀ ਦੇ ਗੀਤ ਗਾਏ, ਕੋਰਿਓਗ੍ਰਾਫੀ ਕੀਤੀ, ਗਿੱਧਾ ਭੰਗੜਾ ਤੋਂ ਇਲਾਵਾ ਸਮਾਜਿਕ ਕੁਰੀਤੀਆਂ ਦੇ ਖ਼ਿਲਾਫ਼ ਜਾਗਰੂਕ ਹੋਣ ਦਾ ਸੱਦਾ ਦਿੱਤਾ। ਇਸ ਮੌਕੇ ਬਾਬਾ ਸੁਖਦੀਪ ਸਿੰਘ ਬੇਦੀ, ਸਾਬਕਾ ਪ੍ਰਧਾਨ ਨਗਰ ਕੌਂਸਲ ਪ੍ਰੇਮ ਸਾਗਰ ਗੁਪਤਾ, ਹਰਿੰਦਰ ਸਿੰਘ ਮਾਨ ਡੀ.ਐਸ.ਪੀ. ਡੇਰਾ ਬਾਬਾ ਨਾਨਕ, ਮੈਡਮ ਕੁਸ਼ਮ ਸ਼ਰਮਾ ਸੀ.ਡੀ.ਪੀ.ਓ., ਜਨਕ ਰਾਜ ਨਾਇਬ ਤਹਿਸੀਲਦਾਰ, ਐਡਵੋਕੇਟ ਪ੍ਰਮੀਤ ਸਿੰਘ ਬੇਦੀ ਪ੍ਰਧਾਨ ਨਗਰ ਕੌਂਸਲ, ਮਹਿੰਗਾ ਰਾਮ ਗਰੀਬ ਮੈਂਬਰ ਪ੍ਰਦੇਸ਼ ਕਾਂਗਰਸ ਕਮੇਟੀ, ਸਵਿੰਦਰ ਸਿੰਘ ਭੰਮਰਾ, ਤਰਲੋਚਣ ਸਿੰਘ ਤੋਚੀ ਕੌਂਸਲਰ, ਡਾ. ਤਰਲੋਚਣ ਸਿੰਘ ਸੋਖੀ, ਚੇਅਰਮੈਨ ਸਰਬਜੀਤ ਸਿੰਘ ਸੱਬਾ ਆਦਿ ਹਾਜ਼ਰ ਸਨ।
ਨਗਰ ਕੌਂਸਲ ਦਫ਼ਤਰ ਵਿਖੇ 72ਵਾਂ ਆਜ਼ਾਦੀ ਦਿਵਸ ਮਨਾਇਆ
ਫਤਹਿਗੜ੍ਹ ਚੂੜੀਆਂ (ਫੁੱਲ, ਮਾਨ, ਬਾਠ)-ਨਗਰ ਕੌਂਸਲ ਦਫ਼ਤਰ ਫਤਹਿਗੜ੍ਹ ਚੂੜੀਆਂ ਵਿਖੇ 72ਵਾਂ ਆਜ਼ਾਦੀ ਦਿਵਸ ਧੂਮ-ਧਾਮ ਨਾਲ ਮਨਾਇਆ ਗਿਆ। ਇਸ ਮੌਕੇ ਸਵੇਰੇ 8:55 ਵਜੇ ਨਗਰ ਕੌਂਸਲ ਪ੍ਰਧਾਨ ਬਲਜੀਤ ਸਿੰਘ ਚੌਹਾਨ ਵਲੋਂ ਕੌਮੀ ਤਿਰੰਗਾ ਲਹਿਰਾਇਆ ਗਿਆ ਤੇ ਪੁਲਿਸ ਦੀ ਟੁਕੜੀ ਪਾਸੋਂ ਸਲਾਮੀ ਲਈ ਗਈ। ਇਸ ਮੌਕੇ ਕੌਂਸਲਰ ਦਵਿੰਦਰ ਬਧਵਾਰ, ਕੌਂਸਲਰ ਲਖਵਿੰਦਰ ਸਿੰਘ ਬੱਲ, ਕੌਂਸਲਰ ਗੁਰਜਿੰਦਰ ਸਿੰਘ ਮੱਲ੍ਹੀ, ਕੌਂਸਲਰ ਹਰਦਵਿੰਦਰ ਸਿੰਘ ਭਾਟੀਆ, ਕੌਂਸਲਰ ਪ੍ਰਵੇਜ਼ ਮਸੀਹ, ਕੌਂਸਲਰ ਕੁਲਬੀਰ ਜੋਸ਼ੀ, ਅਜੀਤ ਸਿੰਘ ਰੰਧਾਵਾ, ਮਲੂਕ ਸਿੰਘ, ਜਸਵੰਤ ਸਿੰਘ, ਮਨਦੀਪ ਸਿੰਘ ਪ੍ਰਿੰਸ, ਚੇਅਰਮੈਨ ਸਤਨਾਮ ਸਿੰਘ ਗਿੱਲ, ਪ੍ਰਤਾਪ ਸਿੰਘ ਖ਼ਾਲਸਾ ਕਾਲੋਨੀ, ਕਪਿਲ ਦੇਵ ਸ਼ਰਮਾ, ਸਾਬਕਾ ਸਰਪੰਚ ਰਾਜ ਕੁਮਾਰ, ਸਾਬਕਾ ਕੌਂਸਲਰ ਪੂਰਨ ਸਿੰਘ ਤੋਂ ਇਲਾਵਾ ਨਗਰ ਕੌਂਸਲ ਦੇ ਸੈਨੇਟਰੀ ਇੰਸਪੈਕਟਰ ਪਰਮਜੀਤ ਸਿੰਘ, ਲੇਖਾਕਾਰ ਰਕੇਸ਼ ਕੁਮਾਰ ਸ਼ਰਮਾ, ਭਾਗ ਅਫ਼ਸਰ ਮੁਨੀਤ ਸ਼ਰਮਾ ਆਦਿ ਹਾਜ਼ਰ ਸਨ।
ਸੰਤ ਜੇਵੀਅਰ ਸਕੂਲ ਸਤਕੋਹਾ ਵਿਖੇ ਆਜ਼ਾਦੀ ਦਿਵਸ ਮਨਾਇਆ
ਨੌਸ਼ਹਿਰਾ ਮੱਝਾ ਸਿੰਘ (ਤਰਸੇਮ ਸਿੰਘ ਤਰਾਨਾ)-ਦੇਸ਼ ਦਾ 72ਵਾਂ ਆਜ਼ਾਦੀ ਦਿਵਸ ਸੰਤ ਜੇਵੀਅਰ ਸਕੂਲ ਸਤਕੋਹਾ ਵਿਖੇ ਪ੍ਰਿੰ: ਫ਼ਾਦਰ ਐਲਬਰਟ ਫਰਨਾਂਡਿਜ਼ ਦੇ ਪ੍ਰਬੰਧਾਂ ਹੇਠ ਮਨਾਇਆ ਗਿਆ, ਜਿਸ ਦੇ ਆਰੰਭ 'ਚ ਮੁੱਖ ਮਹਿਮਾਨ ਚੇਅ: ਸੁਸਾਇਟੀ ਆਫ਼ ਪਿਲਾਰ ਪੰਜਾਬ-ਹਰਿਆਣਾ ਫ਼ਾਦਰ ਜੌਹਨ ਫਰਨਾਂਡਿਜ਼ ਨੇ ਤਿਰੰਗਾ ਲਹਿਰਾਇਆ ਤੇ ਸਮੂਹਿਕ ਰੂਪ 'ਚ ਰਾਸ਼ਟਰੀ ਗੀਤ ਗਾਇਨ ਕੀਤਾ। ਇਸ ਮੌਕੇ ਪੈਰਿਸ ਪ੍ਰੀਸ਼ਟ ਸ੍ਰੀ ਹਰਗੋਬਿੰਦਪੁਰ ਫਾਦਰ ਐਸਟਨ, ਟਹਿਲ ਸਿੰਘ ਚੀਮਾ ਨੇ ਵੀ ਸੰਬੋਧਨ ਕੀਤਾ। ਇਸ ਮੌਕੇ ਵਿਦਿਆਰਥੀਆਂ ਨੇ ਦੇਸ਼ ਭਗਤੀ ਦੇ ਗੀਤ, ਸਮੂਹਿਕ ਗਾਨ ਤੇ ਸਕਿੱਟਾਂ ਪੇਸ਼ ਕੀਤੀਆਂ। ਵਿਦਿਆਰਥੀਆਂ ਨੂੰ ਚੇਅਰਮੈਨ ਫਾਦਰ ਜੌਹਨ ਫਰਨਾਂਡਿਜ ਤੇ ਵਾਈਸ ਪ੍ਰਿੰ: ਮਾਰਿਊ ਫਰਨਾਂਡਿਜ ਨੇ ਯਾਦਗਾਰੀ ਚਿੰਨ ਭੇਟ ਕੀਤੇ। ਇਸ ਮੌਕੇ ਮੈਡਮ ਕੰਵਲਜੀਤ ਕੌਰ, ਮੈਡਮ ਬਿਊਲਾ, ਮੈਡਮ ਅੰਜਲਾ ਤੇ ਪ੍ਰਿੰ: ਐਲਬਰਟ ਫਰਨਾਡਿਜ ਸਮੇਤ ਹੋਰ ਹਾਜ਼ਰ ਸਨ।
ਨਗਰ ਕੌਂਸਲ ਵਿਖੇ ਆਜ਼ਾਦੀ ਦਿਵਸ ਮਨਾਇਆ
ਧਾਰੀਵਾਲ (ਸਵਰਨ ਸਿੰਘ, ਨਿਸ਼ਾਨ ਸਿੰਘ ਕਾਹਲੋਂ, ਜੇਮਸ ਨਾਹਰ)-ਸਥਾਨਕ ਨਗਰ ਕੌਂਸਲ ਦਫ਼ਤਰ ਧਾਰੀਵਾਲ ਵਿਖੇ ਕਾਰਜ ਸਾਧਕ ਅਫ਼ਸਰ ਜਤਿੰਦਰ ਮਹਾਜਨ ਨੇ ਤਿਰੰਗਾ ਝੰਡਾ ਚੜਾਉਣ ਦੀ ਰਸਮ ਅਦਾ ਕੀਤੀ। ਪੰਜਾਬ ਪੁਲਿਸ ਦੀ ਟੁੱਕੜੀ ਨੇ ਸਲਾਮੀ ਦਿੱਤੀ ਤੇ ਰਾਸ਼ਟਰ ਗਾਨ ਗਾਇਆ ਗਿਆ। ਇਸ ਮੌਕੇ 'ਤੇ ਕਾਂਗਰਸ ਸ਼ਹਿਰੀ ਪ੍ਰਧਾਨ ਅਸ਼ਵਨੀ ਦੁੱਗਲ, ਨੌਨੀ ਖੋਸਲਾ, ਡਾ: ਕਮਲਜੀਤ ਸਿੰਘ, ਗੌਰਵ ਖੋਸਲਾ, ਸੰਜੀਵ ਸੋਨੀ, ਰਵੀ ਕਾਂਤ, ਸੁਰਿੰਦਰ ਕੁਮਾਰ, ਬਲਜੀਤ ਸਿੰਘ, ਸੁੱਚਾ ਸਿੰਘ, ਪ੍ਰੋ. ਹਰਭਜਨ ਸਿੰਘ, ਜਸਜੀਤ ਸਿੰਘ ਜਾਨੂੰ, ਬਲਵਿੰਦਰ ਸਿੰਘ ਮੱਲ੍ਹੀ, ਬਿੱਟਾ ਸੱਭਰਵਾਲ ਆਦਿ ਹਾਜ਼ਰ ਸਨ।
72ਵਾਂ ਆਜ਼ਾਦੀ ਦਿਵਸ ਧੂਮ-ਧਾਮ ਨਾਲ ਮਨਾਇਆ
ਹਰਚੋਵਾਲ (ਰਣਜੋਧ ਸਿੰਘ ਭਾਮ)-ਸੰਕਲਪ ਸੰਸਥਾ ਹਰਚੋਵਾਲ ਲਾਇਨਜ਼ ਕਲੱਬ ਦੇ ਸਹਿਯੋਗ ਨਾਲ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਹਰਚੋਵਾਲ ਵਿਖੇ 72ਵਾਂ ਆਜ਼ਾਦੀ ਦਿਵਸ ਧੂਮ-ਧਾਮ ਨਾਲ ਮਨਾਇਆ ਗਿਆ। ਇਸ ਮੌਕੇ ਝੰਡਾ ਲਹਿਰਾਉਣ ਦੀ ਰਸਮ ਡਾ. ਹਰਭਜਨ ਸਿੰਘ ਸਾਬਕਾ ਐਸ.ਐਮ.ਓ. ਭਾਮ ਨੇ ਅਦਾ ਕੀਤੀ ਤੇ ਕੌਮੀ ਝੰਡੇ ਨੂੰ ਸਲਾਮੀ ਦਿੱਤੀ ਗਈ। ਇਸ ਮੌਕੇ ਪੁਲਿਸ ਚੌਂਕੀ ਹਰਚੋਵਾਲ ਦੇ ਮੁਲਾਜ਼ਮਾਂ ਵਲੋਂ ਕੌਮੀ ਝੰਡੇ ਨੂੰ ਗਾਰਡ ਆਫ਼ ਆਨਰ ਦਿੱਤਾ ਗਿਆ। ਇਸ ਮੌਕੇ ਵੱਖ-ਵੱਖ ਸਕੂਲਾਂ ਦੇ ਬੱਚਿਆਂ ਵਲੋਂ ਰੰਗਾਰੰਗ ਪ੍ਰੋਗਰਾਮ ਪੇਸ਼ ਕੀਤਾ ਗਿਆ। ਇਸ ਮੌਕੇ ਪ੍ਰਧਾਨ ਗੁਰਿੰਦਰਪਾਲ ਸਿੰਘ ਸਾਬੀ, ਪ੍ਰਿੰ: ਕੈਪਟਨ ਸਿੰਘ, ਰਣਜੋਧ ਸਿੰਘ ਪੱਡਾ, ਪ੍ਰਿੰ: ਲਖਵਿੰਦਰ ਸਿੰਘ, ਸਰਬਜੀਤ ਸਿੰਘ ਪੰਨੂੰ, ਸਤਨਾਮ ਸਿੰਘ, ਦਿਲਬਾਗ ਸਿੰਘ, ਡਾ: ਆਗਿਆਪਾਲ ਸਿੰਘ, ਬਚਨ ਸਿੰਘ ਸਰਪੰਚ, ਡਾ: ਗੁਰਨੇਕ ਸਿੰਘ ਸਰਪੰਚ, ਹਰਭੇਜ ਸਿੰਘ ਭਾਮ, ਮੰਗਲਦਾਸ, ਹਰਭਜਨ ਸਿੰਘ ਮਿਸਤਰੀ, ਗੁਰਦਿਆਲ ਸਿੰਘ ਆਦਿ ਹਾਜਰ ਸਨ।
ਗੁਰੂ ਨਾਨਕ ਪਬਲਿਕ ਹਾਈ ਸਕੂਲ ਨੌਸ਼ਹਿਰਾ ਮੱਝਾ ਸਿੰਘ ਵਿਖੇ ਤਿਰੰਗਾ ਲਹਿਰਾਇਆ
ਨੌਸ਼ਹਿਰਾ ਮੱਝਾ ਸਿੰਘ (ਤਰਸੇਮ ਸਿੰਘ ਤਰਾਨਾ)-ਦੇਸ਼ ਭਗਤਾਂ ਦੀਆਂ ਕੁਰਬਾਨੀਆਂ ਸਦਕਾ ਅੰਗਰੇਜ਼ ਹਾਕਮਾਂ ਹੱਥੋਂ ਭਾਰਤ ਆਜ਼ਾਦ ਹੋਇਆ ਤੇ ਅਸੀਂ ਸਾਰੇ ਦੇਸ਼ ਵਾਸੀ ਆਜ਼ਾਦੀ ਦਾ ਨਿੱਘ ਮਾਣ ਰਹੇ ਹਾਂ। ਉਪਰੋਕਤ ਵਿਚਾਰਾਂ ਦਾ ਪ੍ਰਗਟਾਵਾ ਗੁਰੂ ਨਾਨਕ ਪਬਲਿਕ ਹਾਈ ਸਕੂਲ ਨੌਸ਼ਹਿਰਾ ਮੱਝਾ ਸਿੰਘ ਆਜ਼ਾਦੀ ਦਿਵਸ ਮੌਕੇ ਤਿਰੰਗਾ ਲਹਿਰਾਉਣ ਉਪਰੰਤ ਮੁੱਖ ਮਹਿਮਾਨ ਬਲਦੇਵ ਸਿੰਘ ਜੌਹਲ ਨੇ ਕੀਤਾ। ਇਸ ਮੌਕੇ ਵਿਦਿਆਰਥੀ ਨੇ ਦੇਸ਼ ਭਗਤੀ ਦੇ ਗੀਤ ਤੇ ਵੱਖ-ਵੱਖ ਆਜ਼ਾਦੀ ਲਹਿਰਾਂ ਨਾਲ ਸਬੰਧਿਤ ਝਾਕੀਆਂ ਪੇਸ਼ ਕੀਤੀਆਂ। ਇਸ ਮੌਕੇ ਚੇਅਰਮੈਨ ਸਕੂਲ ਪ੍ਰਬੰਧਕ ਕਮੇਟੀ ਜੋਗਿੰਦਰ ਕੌਰ, ਪ੍ਰਿੰ: ਮੀਨਾ ਪੁਰੀ, ਮੈਡਮ ਭੁਪਿੰਦਰ ਕੌਰ, ਮੈਡਮ ਸਰਬਜੀਤ ਕੌਰ, ਸੁਖਵਿੰਦਰ ਕੌਰ ਸਮੇਤ ਹੋਰ ਹਾਜ਼ਰ ਸਨ। ਇਸ ਮੌਕੇ ਵਿਦਿਆਰਥੀਆਂ ਨੂੰ ਯਾਦਗਾਰੀ ਚਿੰਨ ਮੁੱਖ ਮਹਿਮਾਨ ਬਲਦੇਵ ਸਿੰਘ ਜੌਹਲ ਨੇ ਭੇਟ ਕੀਤੇ।
ਯੂਨੀਵਰਸਲ ਸਕੂਲ ਲੇਹਲ ਵਿਖੇ ਆਜ਼ਾਦੀ ਦਿਵਸ ਮਨਾਇਆ
ਧਾਰੀਵਾਲ (ਜੇਮਸ ਨਾਹਰ)-ਰਾਣਾ ਸਵਰਾਜ ਯੂਨੀਵਰਸਲ ਪਬਲਿਕ ਸਕੂਲ ਕਾਲਜ ਲੇਹਲ ਦੇ ਚੇਅਰਮੈਨ ਤੇ ਨਾਮਵਾਰ ਖੇਤੀ ਅਰਥ ਸ਼ਾਸਤਰੀ ਤੇ ਕਨਫੈਡਰੇਸ਼ਨ ਆਫ਼ ਯੂਨੈਸਕੋ ਕਲੱਬਜ਼ ਇੰਨ ਇੰਡੀਆ ਦੇ ਪ੍ਰਧਾਨ ਡਾ: ਐਸ.ਐਸ. ਛੀਨਾ ਤੇ ਪ੍ਰਿੰਸੀਪਲ ਕੇ.ਕੇ. ਮੈਥੀਊ ਦੀ ਅਗਵਾਈ ਵਿਚ 72ਵਾਂ ਆਜ਼ਾਦੀ ਦਿਵਸ ਮਨਾਇਆ ਗਿਆ, ਜਿਸ 'ਚ ਮੁੱਖ ਮਹਿਮਾਨ ਵਜੋਂ ਸੇਵਾ ਮੁਕਤ ਐਸ.ਪੀ. ਚਰਨ ਸਿੰਘ ਚਾਹਲ ਨੇ ਹਾਜ਼ਰੀ ਭਰੀ। ਉਪਰੰਤ ਸਕੂਲੀ ਵਿਦਿਆਰਥੀਆਂ ਨੇ ਆਜ਼ਾਦੀ ਦਿਵਸ ਨਾਲ ਸਬੰਧਿਤ ਪ੍ਰਭਾਵਸ਼ਾਲੀ ਪੇਸ਼ਕਾਰੀਆਂ ਦਿੱਤੀਆਂ। ਇਸ ਮੌਕੇ ਚਰਨ ਸਿੰਘ ਚਾਹਲ, ਸੁਖਰਾਜ ਸਿੰਘ ਛੀਨਾ, ਪ੍ਰਿੰਸੀਪਲ ਮੈਡਮ ਜੋਲੀ, ਮੈਡਮ ਊਸ਼ਾ, ਮੈਡਮ ਰੁਬੀਨਾ ਨਾਹਰ, ਰੁਬੀਨਾ ਭੱਟੀ, ਮੈਡਮ ਵੰਦਨਾ, ਰਜਨੀ, ਲੀਨਾ, ਮਨਪ੍ਰੀਤ ਕੌਰ ਛੀਨਾ, ਮੈਡਮ ਨੀਤੂ, ਅੰਮ੍ਰਿਤਪਾਲ ਕੌਰ, ਪਵਨ, ਮੋਨਿਕਾ, ਹਰਪ੍ਰੀਤ ਕੌਰ, ਹਰਜੀਤ ਕੌਰ, ਦਵਿੰਦਰ ਕੌਰ, ਰਮਨ ਸ਼ਰਮਾ, ਮਹਿਕ ਸ਼ਰਮਾ, ਗੁਲਾਬ ਸਿੰਘ ਜਫ਼ਰਵਾਲ, ਅਨੁਭਵ, ਸਰਵਨ, ਵਿਪਨ ਸ਼ਰਮਾ, ਸੁਲੇਮਾਨ ਆਦਿ ਹਾਜ਼ਰ ਸਨ।
ਗਗਨ ਇੰਟਰਨੈਸ਼ਨਲ ਸਕੂਲ ਕਲਾਨੌਰ 'ਚ ਆਜ਼ਾਦੀ ਦਿਵਸ ਮਨਾਇਆ
ਕਲਾਨੌਰ (ਪੁਰੇਵਾਲ)-ਬੀ.ਐਮ.ਐਸ.ਐਮ. ਗਰੁੱਪ ਆਫ਼ ਇੰਸਟੀਚਿਊਟ ਦੇ ਕਲਾਨੌਰ ਕੈਂਪਸ ਗਗਨ ਇੰਟਰਨੈਸ਼ਨਲ ਸਕੂਲ 'ਚ 72ਵਾਂ ਆਜ਼ਾਦੀ ਦਿਵਸ ਪੂਰੇ ਉਤਸ਼ਾਹ ਨਾਲ ਮਨਾਇਆ ਗਿਆ। ਤਿਰੰਗਾ ਝੰਡਾ ਲਹਿਰਾਉਣ ਦੀ ਰਸਮ ਮੈਨੇਜਮੈਂਟ ਚੇਅਰਮੈਨ ਇੰਜੀ. ਕੁਲਵਿੰਦਰ ਸਿੰਘ ਵਲੋਂ ਕੀਤੀ ਗਈ ਤੇ ਬੱਚਿਆਂ ਵਲੋਂ ਬੈਂਡ ਨਾਲ ਮਾਰਚ ਪਾਸਟ ਕੀਤਾ ਗਿਆ। ਇਸ ਮੌਕੇ 'ਤੇ ਬੱਚਿਆਂ ਵਲੋਂ ਆਜ਼ਾਦੀ ਦਿਵਸ ਦੇ ਸਬੰਧ 'ਚ ਭਾਸ਼ਣ, ਕਵਿਤਾਵਾਂ, ਦੇਸ਼ ਭਗਤੀ ਦੇ ਗੀਤ ਤੇ ਕੋਰਿਓਗ੍ਰਾਫੀਆਂ ਸਮੇਤ ਗਿੱਧਾ ਤੇ ਭੰਗੜੇ ਦੀ ਪੇਸ਼ਕਾਰੀ ਕੀਤੀ ਗਈ। ਇਸ ਮੌਕੇ 'ਤੇ ਛੋਟੇ ਬੱਚਿਆਂ ਵਲੋਂ ਹੱਥਾਂ 'ਚ ਤਿਰੰਗੇ ਝੰਡੇ ਦੇ ਲੋਗੋ ਫੜ੍ਹ ਕੇ ਗੀਤ 'ਭਾਰਤ ਦੇਸ਼ ਹੈ ਮੇਰਾ' ਪੇਸ਼ ਕੀਤਾ ਗਿਆ। ਇਸ ਮੌਕੇ 'ਤੇ ਚੇਅਰਮੈਨ ਇੰਜ: ਕੁਲਵਿੰਦਰ ਸਿੰਘ, ਮੈਂਬਰ ਸ੍ਰੀਮਤੀ ਅਮਰਦੀਪ ਕੌਰ, ਪ੍ਰਿੰਸੀਪਲ ਦੀਪ ਰਾਜ ਡੋਗਰਾ, ਕੋਆਰਡੀਨੇਟਰ ਹਰਨੇਕ ਸਿੰਘ, ਡੀ.ਪੀ. ਜਤਿੰਦਰ ਕੁਮਾਰ ਸਮੇਤ ਸਕੂਲ ਅਧਿਆਪਕ ਹਾਜ਼ਰ ਸਨ।
ਲਿਟਲ ਫਲਾਵਰ ਕਾਨਵੈਂਟ ਸਕੂਲ ਵਿਖੇ 'ਆਜ਼ਾਦੀ ਦਿਵਸ' ਮਨਾਇਆ
ਧਾਰੀਵਾਲ (ਸਵਰਨ ਸਿੰਘ)-ਸਥਾਨਕ ਲਿਟਲ ਫਲਾਵਰ ਕਾਨਵੈਂਟ ਸਕੂਲ ਧਾਰੀਵਾਲ ਵਿਖੇ 'ਆਜ਼ਾਦੀ ਦਿਵਸ' ਪ੍ਰਿੰਸੀਪਲ ਸਿਸਟਰ ਸੋਮੀਆ ਦੀ ਅਗਵਾਈ 'ਚ ਮਨਾਇਆ ਗਿਆ, ਜਿਸ 'ਚ ਡਾਇਰਕੈਟਰ ਫਾਦਰ ਜੋਸਫ ਮੈਥਿਊ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਇਸ ਮੌਕੇ 'ਤੇ ਸਕੂਲੀ ਬੈਂਡ ਨਾਲ ਮੁੱਖ ਮਹਿਮਾਨ ਨੂੰ ਤਿਰੰਗੇ ਤੱਕ ਲਿਜਾਇਆ ਗਿਆ। ਇਸ ਮੌਕੇ 'ਤੇ ਮੁੱਖ ਮਹਿਮਾਨ ਡਾਇਰਕੈਟਰ ਫਾਦਰ ਜੋਸਫ ਮੈਥਿਊ ਨੇ ਤਿਰੰਗਾ ਲਹਿਰਾਇਆ। ਇਸ ਮੌਕੇ 'ਤੇ ਵਿਦਿਆਰਥੀਆਂ ਨੇ ਤਿਰੰਗੇ ਨੂੰ ਸਲਾਮੀ ਦਿੱਤੀ। ਇਸ ਮੌਕੇ 'ਤੇ ਸਿਸਟਰ ਸਾਨੀਆ ਕਲਾਰਾ, ਸਿਸਟਰ ਰਿੰਪੀ ਰੋਜ਼, ਨਵਜੋਤ ਕੌਰ, ਪੀ.ਆਰ.ਓ. ਸਵਰਨ ਸਿੰਘ, ਸਟਾਫ ਸੈਕਟਰੀ ਜੋਸਫ ਬਸੀਰ, ਬਨੀਰਾ ਬੱਲ, ਪ੍ਰੋਗਰਾਮ ਕੋਆਰਡੀਨੇਟਰ ਨੇਹਾ ਚੋਪੜਾ, ਅੰਜੂ ਖੋਖਰ ਆਦਿ ਹਾਜ਼ਰ ਸਨ।
ਪ੍ਰਧਾਨ ਭੱਲਾ ਨੇ ਤਿਰੰਗਾ ਲਹਿਰਾਇਆ
ਸ੍ਰੀ ਹਰਿਗੋਬਿੰਦਪੁਰ (ਕੰਵਲਜੀਤ ਸਿੰਘ ਚੀਮਾ, ਐੱਮ. ਐੱਸ. ਘੁੰਮਣ)-ਸ੍ਰੀ ਹਰਿਗੋਬਿੰਦਪੁਰ ਨਗਰ ਕੌਂਸਲ ਦਫ਼ਤਰ 'ਚ ਪ੍ਰਧਾਨ ਹਰਜੀਤ ਸਿੰਘ ਭੱਲਾ ਨੇ 72ਵੇਂ ਸੁਤੰਤਰਤਾ ਦਿਵਸ ਮੌਕੇ ਤਿੰਰਗਾ ਝੰਡਾ ਲਹਿਰਾਉਣ ਦੀ ਰਸਮ ਅਦਾ ਕੀਤੀ। ਇਸ ਸਮੇਂ ਉੱਪ ਪ੍ਰਧਾਨ ਸੁਖਵਿੰਦਰ ਸਿੰਘ ਸੈਣੀ, ਕੌਂਸਲਰ ਸੋਨੂੰ ਭੱਲਾ, ਓਮ ਪ੍ਰਕਾਸ਼, ਰਣਜੀਤ ਸਿੰਘ, ਸਤਨਾਮ ਸਿੰਘ ਸੱਤਾ, ਡਾ: ਮਨਜੀਤ ਸਿੰਘ ਪੀਟਾ, ਮਾ: ਰਾਜਦੀਪ ਸਿੰਘ ਢਿੱਲੋਂ, ਪਰਮਜੀਤ ਪੰਮਾ ਭੱਲਾ, ਜਗਦੀਸ਼ ਭੱਲਾ, ਲਾਲੀ ਭੱਲਾ, ਰੋਮਾ ਭੱਲਾ, ਕਾਕਾ ਥਾਪਰ, ਭਪਿੰਦਰ ਸਿੰਘ ਭਿੰਦਾ, ਗੁਰਮੁੱਖ ਸਿੰਘ ਪੰਨੂ, ਸਤਨਾਮ ਸਿੰਘ ਸੱਤਾ ਰਾਮਪੁਰ, ਬਿੱਟੂ ਤਲਵਾੜਾ, ਨਿਰਮਲ ਸਿੰਘ ਨਿੰਮਾ ਬੋਬਾਵਾਲਾ ਆਦਿ ਹਾਜ਼ਰ ਸਨ।
ਸਬ ਡਵੀਜ਼ਨ ਕਲਾਨੌਰ 'ਚ ਤਹਿਸੀਲਦਾਰ ਨੇ ਤਿਰੰਗਾ ਝੰਡਾ ਲਹਿਰਾਇਆ
ਕਲਾਨੌਰ, (ਪੁਰੇਵਾਲ)-ਸਥਾਨਕ ਕਸਬੇ 'ਚ ਸਥਿਤ ਸਬ ਡਵੀਜ਼ਨ ਮੈਜਿਸਟਰੇਟ ਅਸ਼ੋਕ ਕੁਮਾਰ ਦੀਆਂ ਹਦਾਇਤਾਂ 'ਤੇ ਸਥਾਨਕ ਅਨਾਜ ਮੰਡੀ 'ਚ ਸਰਕਾਰੀ ਤੌਰ 'ਤੇ ਆਜ਼ਾਦੀ ਦਿਵਸ ਮਨਾਇਆ ਗਿਆ। ਇਸ ਮੌਕੇ 'ਤੇ ਤਹਿਸੀਲਦਾਰ ਅਰਵਿੰਦ ਸਲਵਾਨ ਵਲੋਂ ਝੰਡਾ ਲਹਿਰਾਇਆ ਗਿਆ ਤੇ ਕਲਾਨੌਰ ਪੁਲਿਸ ਦੀ ਟੁੱਕਰੀ ਵਲੋਂ ਸਲਾਮੀ ਦਿੱਤੀ ਗਈ ਅਤੇ ਸਰਕਾਰੀ ਸਕੂਲ ਕਲਾਨੌਰ ਦੇ ਐਨ.ਸੀ.ਸੀ. ਦੇ ਬੱਚਿਆਂ ਦੀ ਟੁਕੜੀ ਵਲੋਂ ਮਾਰਚ ਪਾਸਟ ਕੀਤਾ ਗਿਆ। ਉਪਰੰਤ ਸ਼੍ਰੀ ਸਲਵਾਨ ਵਲੋਂ ਆਪਣਾ ਸੰਦੇਸ਼ ਦਿੱਤਾ ਗਿਆ। ਇਸ ਮੌਕੇ 'ਤੇ ਆਯੋਜਿਤ ਸੱਭਿਆਚਾਰਕ ਪ੍ਰੋਗਰਾਮ 'ਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲਾਂ, ਗਗਨ ਇੰਟਰਨੈਸ਼ਨਲ ਸਕੂਲ ਕਲਾਨੌਰ, ਸਾਹਿਬਜਾਦਾ ਜੋਰਵਾਰ ਸਿੰਘ ਫ਼ਤਿਹ ਸਿੰਘ ਸੀਨੀਅਰ ਸੈਕੰਡਰੀ ਪਬਲਿਕ ਸਕੂਲ, ਸ੍ਰੀ ਗੁਰੂ ਹਰਕ੍ਰਿਸ਼ਨ ਪਬਲਿਕ ਸੀਨਅਰ ਸਕੈਂਡਰੀ ਸਕੂਲ ਮੱਲਿਆਂਵਾਲ, ਸਕੂਲ ਰੰਗੜ ਨੰਗਲ, ਗਿਆਨ ਸਾਗਰ ਸਕੂਲ ਤੇ ਗਿਆਨ ਸਾਗਰ ਕਾਲਜ ਆਦਿ ਦੇ ਬੱਚਿਆਂ ਵਲੋਂ ਦੇਸ਼ ਭਗਤੀ ਦੇ ਗੀਤ ਤੋਂ ਇਲਾਵਾ ਗਿੱਧਾ ਤੇ ਭੰਗੜਾ ਪੇਸ਼ ਕੀਤਾ ਗਿਆ। ਇਸ ਮੌਕੇ 'ਤੇ ਸਕੱਤਰ ਸਾਹਿਬ ਸਿੰਘ ਰੰਧਾਵਾ, ਐਸ.ਐਚ.ਓ. ਨਿਰਮਲ ਸਿੰਘ, ਬੀ.ਡੀ.ਪੀ.ਓ. ਅਮਨਦੀਪ ਕੌਰ, ਪ੍ਰਿੰਸੀਪਲ ਰਾਜੇਸ਼ ਕੁਮਾਰ, ਪ੍ਰਿੰਸੀਪਲ ਹਰਜੀਤ ਸਿੰਘ ਕਾਹਲੋਂ, ਡਾ. ਸੁਭਾਸ਼ ਚੰਦਰ ਬਲਹੋਤਰਾ, ਇੰਸਪੈਕਟਰ ਮਗਵਿੰਦਰ ਸਿੰਘ, ਬੀ.ਪੀ.ਈ.ਓ. ਕੁਲਵਿੰਦਰਜੀਤ ਕੌਰ, ਹਰਵਿੰਦਰ ਸਿੰਘ ਆਈ.ਟੀ.ਆਈ., ਹਰਜੀਤ ਕੌਰ, ਲੇਖਾਕਾਰ ਸਵਿੰਦਰ ਸਿੰਘ, ਜਸਬੀਰ ਸਿੰਘ ਕਾਹਲੋਂ, ਰਵੇਲ ਸਿੰਘ ਪਿੰਡੀਆਂ, ਕਾਕਾ ਮਹਾਂਦੇਵ, ਓਮ ਪ੍ਰਕਾਸ਼ ਸਲਹੋਤਰਾ, ਕਾ. ਜਗਜੀਤ ਸਿੰਘ ਗੋਰਾਇਆ, ਧਰਮਿੰਦਰਜੀਤ ਕੰਗ, ਅਮਰਜੀਤ ਖੁੱਲਰ, ਜਸਪਾਲ ਸਿੰਘ ਨੈਪੀ, ਜਤਿੰਦਰ ਕੁਮਾਰ ਗੋਰਾ, ਬਿੱਟੂ ਮੌੜ, ਭਗਵਾਨ ਸਿੰਘ, ਨੀਰਜ਼ ਤੁੱਲੀ, ਰੋਹਿਤ ਭਾਰਦਵਾਜ਼, ਲੈਕਚਰਾਰ ਗੁਰਮੀਤ ਸਿੰਘ ਬਾਜਵਾ, ਸੰਜੀਵ ਕੁਮਾਰ ਤੁੱਲੀ ਆਦਿ ਹਾਜ਼ਰ ਸਨ।
ਹਰਦੋਰਵਾਲ ਕਲਾਂ ਵਿਖੇ ਆਜ਼ਾਦੀ ਦਿਵਸ ਧੂਮ-ਧਾਮ ਨਾਲ ਮਨਾਇਆ
ਫਤਹਿਗੜ ਚੂੜੀਆਂ, 16 ਅਗਸਤ (ਬਾਠ, ਫੁੱਲ)-ਹਰਦੋਰਵਾਲ ਕਲਾਂ ਵਿਖੇ ਸ਼ਹੀਦ ਭਗਤ ਸਿੰਘ ਯੂਥ ਕਲੱਬ, ਜਮਹੂਰੀ ਕਿਸਾਨ ਸਭਾ ਪੰਜਾਬ ਤੇ ਪਿੰਡ ਦੇ ਨੌਜਵਾਨਾਂ, ਬਜ਼ੁਰਗਾਂ ਤੇ ਬੱਚਿਆਂ ਨੇ ਮਿਲ ਕੇ ਆਜ਼ਾਦੀ ਦਿਵਸ ਧੂਮ-ਧਾਮ ਨਾਲ ਮਨਾਇਆ ਅਤੇ ਸਾਂਝੇ ਤੌਰ 'ਤੇ ਝੰਡਾ ਲਹਿਰਾਇਆ। ਇਸ ਮੌਕੇ ਵੱਖ-ਵੱਖ ਬੁਲਾਰਿਆਂ ਨੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿ ਕੇ ਦੇਸ਼ ਲਈ ਕੁਝ ਕਰ ਵਿਖਾਉਣ ਲਈ ਪ੍ਰੇਰਿਤ ਕੀਤਾ। ਇਸ ਮੌਕੇ ਛੋਟੇ ਬੱਚਿਆਂ ਦੀਆਂ ਦੌੜਾਂ ਵੀ ਕਰਵਾਈਆਂ ਗਈਆਂ ਤੇ ਜੇਤੂ ਬੱਚਿਆਂ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਬਲਵਿੰਦਰ ਸਿੰਘ ਰਵਾਲ, ਜਗਤਾਰ ਸਿੰਘ, ਡਾ. ਗੁਰਮੀਤ ਸਿੰਘ, ਸੁਖਵਿੰਦਰ ਸਿੰਘ, ਰਣਯੋਦ ਸਿੰਘ, ਅਮਰਜੀਤ ਸਿੰਘ ਰਾਜੂ, ਕੂਰਸ਼ੈਦ ਮਸੀਹ, ਮੱਖਣ ਸਿੰਘ, ਜਯੋਤੀ, ਸੁੱਖ ਫ਼ੌਜੀ, ਸੁਰਜਣ ਸਿੰਘ, ਹਰਜੰਤ ਸਿੰਘ ਛਾਂਗੇਵਾਲੀ, ਜਰਨੈਲ ਸਿੰਘ, ਸ਼ਿੰਗਾਰਾ ਸਿੰਘ, ਮਨਦੀਪ ਸਿੰਘ, ਕਰਨਪਾਲ ਸਿੰਘ ਬੱਦੋਵਾਲ, ਹਰਪਾਲ ਸਿੰਘ ਅਬੂਸੈਦ, ਸ਼ਮਸ਼ੇਰ ਸਿੰਘ, ਰੂੜਾ ਸਿੰਘ, ਮਨਜਿੰਦਰ ਸਿੰਘ, ਰਮਨ, ਵਿਕਰਮਜੀਤ ਸਿੰਘ ਅਤੇ ਜੱਜਬੀਰ ਸਿੰਘ ਮਾਕੋਵਾਲ ਆਦਿ ਹਾਜ਼ਰ ਸਨ।
ਸਰਕਾਰੀ ਹਾਈ ਸਕੂਲ ਭੋਮਾ ਵਿਖੇ ਆਜ਼ਾਦੀ ਦਿਵਸ ਮਨਾਇਆ
ਘੁਮਣ (ਬੰਮਰਾਹ)-ਨਜ਼ਦੀਕੀ ਪਿੰਡ ਭੋਮਾ ਦੇ ਸਰਕਾਰੀ ਹਾਈ ਸਕੂਲ ਵਿਖੇ 72ਵਾਂ ਆਜ਼ਾਦੀ ਦਿਵਸ ਮਨਾਇਆ ਗਿਆ। ਮੁੱਖ ਅਧਿਆਪਕ ਕਸ਼ਮੀਰ ਸਿੰਘ ਵਲੋਂ ਤਿਰੰਗਾ ਝੰਡਾ ਲਹਿਰਾਇਆ ਗਿਆ ਤੇ ਬੱਚਿਆਂ ਵਲੋਂ ਦੇਸ਼ ਭਗਤੀ ਨਾਲ ਸਬੰਧਿਤ ਪ੍ਰੋਗਰਾਮ ਪੇਸ਼ ਕੀਤੇ ਗਏ। ਅਧਿਆਪਕਾਂ ਵਲੋਂ ਬੱਚਿਆਂ ਨੂੰ ਆਜ਼ਾਦੀ ਦੇ ਇਤਿਹਾਸ ਤੋਂ ਜਾਣੂ ਕਰਵਾਇਆ ਤੇ ਇਸ ਦਿਹਾੜੇ ਦੀਆਂ ਮੁਬਾਰਕਾਂ ਦਿੱਤੀਆਂ। ਅਧਿਆਪਕ ਸਰਬਪ੍ਰੀਤ ਸਿੰਘ ਨੇ ਦੱਸਿਆ ਕਿ ਸ਼ਹੀਦ ਦੇਸ਼ ਦਾ ਸਰਮਾਇਆ ਹੁੰਦੇ ਹਨ, ਉਨ੍ਹਾਂ ਨੂੰ ਸਦਾ ਯਾਦ ਰੱਖਣਾ ਚਾਹੀਦਾ ਹੈ। ਇਸ ਮੌਕੇ ਵੱਡੀ ਗਿਣਤੀ 'ਚ ਵਿਦਿਆਰਥੀ ਤੇ ਅਧਿਆਪਕ ਹਾਜ਼ਰ ਸਨ।
ਗੁਰੂ ਤੇਗ ਬਹਾਦਰ ਸਿਖਲਾਈ ਐਂਡ ਟੈਕਨੀਕਲ ਐਜੂਕੇਸ਼ਨ ਸੰਸਥਾ ਵਲੋਂ ਆਜ਼ਾਦੀ ਦਿਵਸ ਮਨਾਇਆ
ਘੁਮਾਣ (ਬੰਮਰਾਹ)-ਕਸਬਾ ਘੁਮਾਣ ਵਿਖੇ ਗੁਰੂ ਤੇਗ ਬਹਾਦਰ ਸਿਖਲਾਈ ਐਂਡ ਟੈਕਨੀਕਲ ਐਜੂ: ਸੰਸਥਾ ਵਲੋਂ ਆਜ਼ਾਦੀ ਦਿਵਸ ਧੂਮ-ਧਾਮ ਨਾਲ ਮਨਾਇਆ ਗਿਆ। ਇਸ ਮੌਕੇ ਜਿੱਥੇ ਤਿਰੰਗਾ ਝੰਡਾ ਲਹਿਰਾਇਆ ਗਿਆ, ਉੱਥੇ ਸੱਭਿਆਚਾਰਕ ਪ੍ਰੋਗਰਾਮ ਵੀ ਕਰਵਾਇਆ ਗਿਆ, ਜਿਸ ਵਿਚ ਬੱਚਿਆਂ ਵਲੋਂ ਦੇਸ਼ ਭਗਤੀ ਦੇ ਗੀਤਾਂ ਉੱਪਰ ਕੋਰੀਓਗ੍ਰਾਫ਼ੀਆਂ ਕੀਤੀਆਂ। ਅਧਿਆਪਕਾਂ ਤੇ ਵਿਦਿਆਰਥੀਆਂ ਵਲੋਂ ਤਿਰੰਗੇ ਦਾ ਰੰਗਾਂ ਵਾਲਾ ਪਹਿਰਾਵਾ ਪਾ ਕੇ ਇਸ ਆਜ਼ਾਦੀ ਦਿਵਸ ਨੂੰ ਹੋਰ ਵੀ ਮਨਮੋਹਿਕ ਬਣਾ ਦਿੱਤਾ। ਮੈਨੇਜਿੰਗ ਡਾਇਰੈਕਟਰ ਦਾਸ ਕਰਨ ਵਲੋਂ ਦੇਸ਼ ਦੀ ਆਜ਼ਾਦੀ ਲਈ ਸ਼ਹੀਦੀਆਂ ਪ੍ਰਾਪਤ ਕਰਨ ਵਾਲੇ ਸੂਰਬੀਰਾਂ ਬਾਰੇ ਵਿਸਥਾਰ ਨਾਲ ਦੱਸਿਆ। ਇਸ ਮੌਕੇ ਪ੍ਰਿੰ: ਚਰਨਜੀਤ ਕੌਰ ਵਲੋਂ ਸਾਰੇ ਮਹਿਮਾਨਾਂ ਦਾ ਸਵਾਗਤ ਕੀਤਾ। ਇਸ ਮੌਕੇ ਪ੍ਰਿੰ: ਚਰਨਜੀਤ ਕੌਰ ਤੋਂ ਇਲਾਵਾ ਰੋਜੀ ਵਰਮਾ, ਰਾਜਵਿੰਦਰ ਕੌਰ, ਪਰਮਜੀਤ ਕੌਰ, ਅਮਨਦੀਪ ਕੌਰ, ਨੀਤੂ, ਹਰਪਾਲ ਸਿੰਘ ਸੰਧੂ, ਗਗਨਦੀਪ ਸਿੰਘ ਆਦਿ ਹਾਜ਼ਰ ਸਨ।
ਗੁਰੂ ਨਾਨਕ ਦੇਵ ਨੈਸ਼ਨਲ ਅਕੈਡਮੀ ਵਿਖੇ 'ਆਜ਼ਾਦੀ ਦਿਵਸ' ਮਨਾਇਆ
ਧਾਰੀਵਾਲ, (ਸਵਰਨ ਸਿੰਘ)-ਗੁਰੂ ਨਾਨਕ ਦੇਵ ਨੈਸ਼ਨਲ ਅਕੈਡਮੀ ਬਾਂਗੋਵਾਣੀ ਦੇ ਵਿਦਿਆਰਥੀਆਂ ਨੇ 'ਆਜ਼ਾਦੀ ਦਿਵਸ' ਦੇ ਸਬੰਧ 'ਚ ਸਮਾਗਮ ਕਰਵਾਇਆ, ਜਿਸ ਵਿਚ 'ਸ਼ਹੀਦ ਭਗਤ ਸਿੰਘ' ਦੀ ਜੀਵਨ 'ਤੇ ਆਧਾਰਿਤ ਕੋਰੀਓਗ੍ਰਾਫ਼ੀ ਨੇ ਦਰਸ਼ਕਾਂ ਨੂੰ ਕੀਲ ਰੱਖਿਆ। ਇਸ ਤੋਂ ਇਲਾਵਾ ਦੇਸ਼ ਭਗਤੀ ਦੇ ਗੀਤ ਤੇ ਸਕਿੱਟਾਂ ਆਦਿ ਵੀ ਪੇਸ਼ ਕੀਤੀਆਂ ਗਈਆਂ। ਇਸ ਮੌਕੇ 'ਤੇ ਪ੍ਰਿੰਸੀਪਲ ਕੁਲਦੀਪ ਕੌਰ ਤੇ ਡਾਇਰੈਕਟਰ ਨਰਿੰਦਰ ਸਿੰਘ ਵਲੋਂ ਵਿਦਿਆਰਥੀਆਂ ਨੂੰ ਆਜ਼ਾਦੀ ਦੇ ਸੰਘਰਸ਼ 'ਤੇ ਰੌਸ਼ਨੀ ਪਾਈ ਤੇ ਦੇਸ਼ ਭਗਤੀ ਦਾ ਜਜਬਾ ਰੱਖਣ ਲਈ ਪ੍ਰੇਰਿਤ ਕੀਤਾ।
ਗੁਰੂ ਅਰਜਨ ਦੇਵ ਗਰੁੱਪ ਆਫ਼ ਸਿੱਖਿਆ ਸੰਸਥਾਵਾਂ ਵਿਖੇ ਆਜ਼ਾਦੀ ਦਿਵਸ ਮਨਾਇਆ
ਧਾਰੀਵਾਲ, (ਸਵਰਨ ਸਿੰਘ)-ਸਥਾਨਕ ਸ੍ਰੀ ਗੁਰੂ ਅਰਜਨ ਦੇਵ ਗਰੁੱਪ ਆਫ਼ ਸਿੱਖਿਆ ਸੰਸਥਾਵਾਂ ਵਿਖੇ ਡਾਇਰੈਕਟਰ ਡਾ: ਆਰ.ਐਸ. ਮਾਨ ਦੇ ਪ੍ਰਬੰਧਾਂ ਹੇਠ ਆਜ਼ਾਦੀ ਦਿਹਾੜਾ ਮਨਾਇਆ ਗਿਆ, ਜਿਸ ਵਿਚ ਸੰਸਥਾ ਦੇ ਚੇਅਰਮੈਨ ਤੇ ਸਾਬਕਾ ਕੈਬਨਿਟ ਮੰਤਰੀ ਪੰਜਾਬ ਸੁੱਚਾ ਸਿੰਘ ਲੰਗਾਹ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਇਸ ਮੌਕੇ 'ਤੇ ਚੇਅਰਮੈਨ ਸੁੱਚਾ ਸਿੰਘ ਲਾੰਗਹ ਨੇ ਤਿਰੰਗਾ ਚੜਾਉਣ ਦੀ ਰਸਮ ਅਦਾ ਕੀਤੀ। ਇਸ ਮੌਕੇ 'ਤੇ ਵਿਦਿਆਰਥੀਆਂ ਅਤੇ ਸਟਾਫ਼ ਵਲੋਂ ਤਿਰੰਗੇ ਨੂੰ ਸਲਾਮੀ ਦਿੱਤੀ ਗਈ। ਇਸ ਮੌਕੇ 'ਤੇ ਸੁਖਜਿੰਦਰ ਸਿੰਘ ਲੰਗਾਹ ਜ਼ਿਲ੍ਹਾ ਪ੍ਰੀਸ਼ਦ ਮੈਂਬਰ, ਤੇਜਵੰਤ ਸਿੰਘ, ਕੁਆਡੀਨੇਟਰ ਮੈਡਮ ਜੀਵਨ ਜੋਤੀ, ਮੈਡਮ ਸੰਦੀਪ ਕੌਰ, ਸਿਮਰਨਜੀਤ ਕੌਰ, ਅਮਨਦੀਪ ਕੌਰ, ਮਨਪ੍ਰੀਤ ਕੌਰ, ਕੁਲਬੀਰ ਕੌਰ, ਪੁਨੀਤ ਕੌਰ, ਮੈਡਮ ਰੂਬੀ ਤੇ ਸਮੂਹ ਸਟਾਫ਼ ਮੈਂਬਰ ਹਾਜ਼ਰ ਸਨ।
ਸੇਂਟ ਕਬੀਰ ਪਬਲਿਕ ਸਕੂਲ ਵਿਖੇ ਆਜ਼ਾਦੀ ਦਿਵਸ ਮਨਾਇਆ
ਕਾਹਨੂੰਵਾਨ (ਹਰਜਿੰਦਰ ਸਿੰਘ ਜੱਜ)-ਇਥੋਂ ਨਜ਼ਦੀਕ ਜੀ.ਟੀ. ਰੋਡ ਗੁਰਦਾਸਪੁਰ 'ਤੇ ਸਥਿਤ ਸੇਂਟ ਕਬੀਰ ਪਬਲਿਕ ਸਕੂਲ ਸੁਲਤਾਨਪੁਰ ਵਿਖੇ ਪ੍ਰਿੰਸੀਪਲ ਐਸ.ਬੀ. ਨਾਇਰ ਤੇ ਮੈਡਮ ਨਵਦੀਪ ਕੌਰ, ਮੈਡਮ ਕੁਲਦੀਪ ਕੌਰ ਦੀ ਸਾਂਝੀ ਅਗਵਾਈ ਹੇਠ ਆਜ਼ਾਦੀ ਦਿਵਸ ਮਨਾਇਆ ਗਿਆ। ਇਸ ਸਬੰਧੀ ਸਕੂਲ ਮੈਨੇਜਮੈਂਟ ਕਮੇਟੀ ਦੇ ਸਹਿਯੋਗ ਦੁਆਰਾ ਆਜ਼ਾਦੀ ਦਿਵਸ ਸਬੰਧੀ ਪ੍ਰੋਗਰਾਮ ਕਰਵਾਇਆ ਗਿਆ। ਪ੍ਰਿੰਸੀਪਲ ਐਸ.ਬੀ. ਨਾਇਰ ਵਲੋਂ ਝੰਡਾ ਲਹਿਰਾਉਣ ਦੀ ਰਸਮ ਅਦਾ ਕੀਤੀ ਗਈ। ਇਸ ਮੌਕੇ ਮਨਪ੍ਰੀਤ ਕੌਰ, ਗੁਰਵਿੰਦਰ ਸਿੰਘ, ਦਮਨਬੀਰ ਸਿੰਘ, ਹਰਪ੍ਰੀਤ ਸਿੰਘ, ਸੁਲੇਖਾ, ਗੁਲੇਰੀਆਂ, ਮੈਡਮ ਮਨੂੰ, ਅਰੁਣ ਕੁਮਾਰ, ਜਗੀਰ ਕੌਰ, ਰਾਜਦੀਪ ਕੌਰ ਹਾਜ਼ਰ ਸਨ।
ਗੁਰੂ ਸਾਗਰ ਪਬਲਿਕ ਸਕੂਲ ਪੰਧੇਰ ਵਿਖੇ ਆਜ਼ਾਦੀ ਦਿਵਸ ਮਨਾਇਆ
ਫਤਹਿਗੜ੍ਹ ਚੂੜੀਆਂ (ਐਮ.ਐਸ. ਫੁੱਲ)-ਗੁਰੂ ਸਾਗਰ ਪਬਲਿਕ ਸਕੂਲ ਪੰਧੇਰ ਵਿਖੇ ਵਿਦਿਆਰਥੀਆਂ, ਸਟਾਫ਼ ਤੇ ਮੈਨੇਜਮੈਂਟ ਵਲੋਂ 72ਵਾਂ ਆਜ਼ਾਦੀ ਦਿਵਸ ਪੂਰੇ ਸ਼ਰਧਾ ਉਤਸ਼ਾਹ ਨਾਲ ਮਨਾਇਆ ਗਿਆ। ਇਸ ਮੌਕੇ ਕਰਵਾਏ ਸਮਾਗਮ 'ਚ ਮੁੱਖ ਮਹਿਮਾਨ ਵਜੋਂ ਮੈਨੇਜਿੰਗ ਡਾਇਰੈਕਟਰ ਸ੍ਰੀਮਤੀ ਹਰਜਿੰਦਰਪਾਲ ਕੌਰ ਕੰਗ ਤੇ ਵਿਸ਼ੇਸ਼ ਮਹਿਮਾਨ ਵਜੋਂ ਡਾਇਰੈਕਟਰ ਡਾ: ਗੁਲਵਤਨ ਸਿੰਘ ਕੰਗ ਸ਼ਾਮਿਲ ਹੋਏ। ਸਮਾਗਮ ਮੌਕੇ ਵਿਦਿਆਰਥੀਆਂ ਨੇ ਦੇਸ਼ ਦੀ ਆਜ਼ਾਦੀ ਨਾਲ ਸਬੰਧਤ ਵੱਖ-ਵੱਖ ਤਰ੍ਹਾਂ ਦੇ ਸੱਭਿਆਚਾਰਕ ਪ੍ਰੋਗਰਾਮ ਆਜ਼ਾਦੀ ਨਾਲ ਸਬੰਧਿਤ ਕਵਿਤਾਵਾਂ ਨਾਟਕ ਸਕਿੱਟਾਂ ਤੇ ਡਾਂਸ ਪੇਸ਼ ਕੀਤਾ ਗਿਆ। ਸ੍ਰੀਮਤੀ ਹਰਜਿੰਦਰਪਾਲ ਕੌਰ ਕੰਗ ਵਲੋਂ ਝੰਡਾ ਲਹਿਰਾਉਣ ਦੀ ਰਸਮ ਅਦਾ ਕੀਤੀ ਗਈ। ਇਸ ਮੌਕੇ ਸਕੂਲ ਪ੍ਰਿੰ: ਸ੍ਰੀਮਤੀ ਆਰਤੀ, ਪ੍ਰਿੰ: ਡਾ: ਰਵਿੰਦਰ ਰਾਣਾ, ਪ੍ਰਿੰ: ਡਾ: ਅਨਮੋਲਦੀਪ ਕੌਰ ਸਮੇਤ ਸਮੂਹ ਸਟਾਫ਼ ਵਿਦਿਆਰਥੀ ਅਤੇ ਅਧਿਆਪਕ ਹਾਜ਼ਰ ਸਨ।
ਗੁਰੂ ਨਾਨਕ ਦੇਵ ਅਕੈਡਮੀ ਓਠੀਆਂ ਵਿਖੇ ਆਜ਼ਾਦੀ ਦਿਵਸ ਮਨਾਇਆ
ਬਟਾਲਾ, 16 ਅਗਸਤ (ਕਾਹਲੋਂ)-ਗੁਰੂ ਨਾਨਕ ਦੇਵ ਅਕੈਡਮੀ ਓਠੀਆਂ ਵਿਖੇ ਅਜ਼ਾਦੀ ਦਿਵਸ ਸਬੰਧੀ ਵਿਸ਼ੇਸ਼ ਸਮਾਗਮ ਕਰਵਾਇਆ ਗਿਆ, ਜਿਸ 'ਚ ਸਕੂਲ ਦੇ ਬੱਚਿਆਂ ਨੇ ਦੇਸ਼ ਭਗਤੀ ਤੇ ਆਜ਼ਾਦੀ ਦੇ ਗੀਤ ਗਾਉਂਦੇ ਹੋਏ ਰੰਗਾ-ਰੰਗ ਪ੍ਰੋਗਰਾਮ ਪੇਸ਼ ਕੀਤਾ। ਇਸ ਮੌਕੇ ਪ੍ਰਿੰ: ਗੁਰਸ਼ਰਨ ਸਿੰਘ ਨੇ ਆਜ਼ਾਦੀ ਦੀ ਮਹੱਤਤਾ ਦੱਸਦੇ ਹੋਏ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੱਤੀ, ਜਿਨ੍ਹਾਂ ਨੇ ਆਪਣੀ ਜਾਨ ਵਾਰ ਕੇ ਦੇਸ਼ ਤੇ ਕੌਮ ਨੂੰ ਆਜ਼ਾਦੀ ਦਿਵਾਈ। ਇਸ ਮੌਕੇ ਸਤਨਾਮ ਸਿੰਘ, ਗੁਰਪ੍ਰੀਤ ਸਿੰਘ, ਸੁਰਿੰਦਰ ਸਿੰਘ, ਹਰਜੀਤ ਕੌਰ, ਮਨਿੰਦਰ ਕੌਰ, ਪਰਮਿੰਦਰ ਕੌਰ, ਸੁਖਵਿੰਦਰ ਕੌਰ, ਸ਼ਰਨਜੀਤ ਕੌਰ, ਬਲਜੀਤ ਕੌਰ, ਰਾਜਦਵਿੰਦਰ ਕੌਰ, ਗੁਰਜੀਤ ਕੌਰ, ਕੁਲਦੀਪ ਸਿੰਘ ਆਦਿ ਸਟਾਫ਼ ਹਾਜ਼ਰ ਸਨ।
ਵਿਧਾਇਕ ਫਤਹਿਜੰਗ ਸਿੰਘ ਬਾਜਵਾ ਨੇ ਕਾਦੀਆਂ ਵਿਖੇ ਤਿਰੰਗਾ ਝੰਡਾ ਲਹਿਰਾਇਆ
ਕਾਦੀਆਂ, (ਕੁਲਵਿੰਦਰ ਸਿੰਘ)-ਦੇਸ਼ ਦੀ ਅਜ਼ਾਦੀ ਦੀ 72ਵੀਂ ਵਰ੍ਹੇਗੰਢ ਨਗਰ ਕੌਂਸਲ ਕਾਦੀਆਂ ਵਿਖੇ ਪੂਰੀ ਧੂਮ-ਧਾਮ ਨਾਲ ਮਨਾਈ ਗਈ। ਨਗਰ ਕੌਂਸਲ ਕਾਦੀਆਂ ਵਿਖੇ ਦੇਸ਼ ਦਾ ਤਿਰੰਗਾ ਝੰਡਾ ਲਹਿਰਾਉਣ ਦੀ ਰਸਮ ਹਲਕਾ ਕਾਦੀਆਂ ਦੇ ਵਿਧਾਇਕ ਫਤਹਿਜੰਗ ਸਿੰਘ ਬਾਜਵਾ ਵਲੋਂ ਆਪਣੇ ਕਰ-ਕਮਲਾਂ ਨਾਲ ਅਦਾ ਕੀਤੀ ਗਈ। ਵਿਧਾਇਕ ਫਤਹਿਜੰਗ ਸਿੰਘ ਬਾਜਵਾ ਨਾਲ ਉਨ੍ਹਾਂ ਦੀ ਧਰਮਪਤਨੀ ਸ੍ਰੀਮਤੀ ਪ੍ਰੀਤ ਬਾਜਵਾ, ਨਗਰ ਕੌਂਸਲ ਪ੍ਰਧਾਨ ਜਰਨੈਲ ਸਿੰਘ ਮਾਹਲ, ਇੰਸ: ਮਨਜਿੰਦਰਪਾਲ ਸਿੰਘ, ਕਾਰਜ ਸਾਧਕ ਅਫ਼ਸਰ ਜਤਿੰਦਰ ਮਹਾਜਨ, ਮੀਤ ਪ੍ਰਧਾਨ ਅਸ਼ੋਕ ਕੁਮਾਰ, ਗੁਰਇਕਬਾਲ ਸਿੰਘ ਮਾਹਲ, ਕੌਂਸਲਰ ਸਰਬਜੀਤ ਸਿੰਘ ਮਾਹਲ, ਸੀਨੀਅਰ ਕਾਂਗਰਸੀ ਆਗੂ ਬਲਵਿੰਦਰ ਸਿੰਘ ਭਿੰਦਾ ਨੈਨੇਕੋਟ, ਸੇਵਾ ਮੁਕਤ ਮੁੱਖ ਅਧਿਆਪਕ ਸਟੇਟ ਐਵਾਰਡੀ ਸ: ਗੁਰਬਚਨ ਸਿੰਘ, ਐਕਸੀਅਨ ਪਾਵਰਕਾਮ ਸਤਨਾਮ ਸਿੰਘ ਬੁੱਟਰ, ਡੀ.ਐਸ.ਪੀ. ਕਾਦੀਆਂ ਵਰਿੰਦਰਪ੍ਰੀਤ ਸਿੰਘ, ਵਪਾਰ ਸੈੱਲ ਪ੍ਰਧਾਨ ਪ੍ਰਸ਼ੋਤਮ ਹੰਸ, ਮਹਿੰਦਰਪਾਲ ਬਲਾਕ ਆਗੂ, ਅਮਰਬੀਰ ਸੰਧੂ, ਸੁਖਵਿੰਦਰਪਾਲ ਸੁੱਖ, ਕੌਂਸਲਰ ਰਾਜੇਸ਼ ਮਹਾਜਨ, ਪ੍ਰਿੰ: ਲਛਮਣ ਸਿੰਘ, ਰੌਸ਼ਨ ਲਾਲ, ਕਰਨਬੀਰ ਸਿੰਘ ਤੁਗਲਵਾਲ, ਸਵਜੀਤ ਸਿੰਘ ਸੋਨਾ, ਕਮਲਪ੍ਰੀਤ ਸਿੰਘ, ਇੰਦਰਪ੍ਰੀਤ ਸਿੰਘ, ਸ੍ਰੀਮਤੀ ਸੁਸ਼ਮਾ, ਤਰਲੋਚਨ ਸਿੰਘ ਸਮੇਤ ਕਈ ਪ੍ਰਮੁੱਖ ਸ਼ਖ਼ਸੀਅਤਾਂ ਇਸ ਮੌਕੇ ਹਾਜ਼ਰ ਸਨ।
ਵਿਧਾਇਕ ਸ: ਬਾਜਵਾ, ਪ੍ਰੀਤ ਬਾਜਵਾ ਤੇ ਪ੍ਰਧਾਨ ਸ: ਮਾਹਲ ਵਲੋਂ ਬੱਚਿਆਂ ਨੂੰ ਨਕਦ ਇਨਾਮਾਂ ਨਾਲ ਸਨਮਾਨਿਤ ਕੀਤਾ। ਛੋਟੇ ਬੱਚਿਆਂ ਨੂੰ ਸ੍ਰੀਮਤੀ ਪ੍ਰੀਤ ਬਾਜਵਾ ਨੇ ਤੋਹਫ਼ੇ ਦੇ ਰੂਪ 'ਚ ਟਾਫ਼ੀਆਂ ਆਦਿ ਦੀ ਵੰਡ ਕੀਤੀ। ਹੋਰਨਾਂ ਸ਼ਖ਼ਸੀਅਤਾਂ 'ਚ ਐਸ.ਐਚ.ਓ. ਸੁਦੇਸ਼ ਕੁਮਾਰ, ਹਰਪ੍ਰੀਤ ਸਿੰਘ ਕੋਹਾੜ, ਦਵਿੰਦਰ ਸਿੰਘ, ਚੌਧਰੀ ਮੁਹੰਮਦ ਅਕਰਮ ਗੁਜਰਾਤੀ, ਰਾਜਬੀਰ ਸਿੰਘ, ਭੁਪਿੰਦਰਪਾਲ ਸਿੰਘ ਵਿੱਟੀ, ਪੀ.ਏ. ਬਲਵਿੰਦਰ ਸਿੰਘ ਮਿੰਟੂ ਬਾਜਵਾ, ਤਿਲਕ ਰਾਜ ਮਹਾਜਨ, ਮਹਿੰਦਰ ਸਿੰਘ, ਪਰਨੀਤ ਸਿੰਘ, ਸੁਰਿੰਦਰ ਪੱਪੀ ਸ਼ਰਮਾ, ਸੋਮਨਾਥ, ਅਮਰੀਕ ਸਿੰਘ ਆਦਿ ਹਾਜਰ ਸਨ।
ਪੰ: ਮੋਹਨ ਲਾਲ ਗਲੋਬਲ ਸਕੂਲ ਫਤਹਿਗੜ੍ਹ ਚੂੜੀਆਂ ਵਿਖੇ ਆਜ਼ਾਦੀ ਦਿਵਸ ਮਨਾਇਆ
ਫਤਹਿਗੜ੍ਹ ਚੂੜੀਆਂ (ਐਮ.ਐਸ. ਫੁੱਲ)-ਅੱਜ ਸਥਾਨਕ ਫਤਹਿਗੜ੍ਹ ਚੂੜੀਆਂ ਵਿਖੇ ਪੰ: ਮੋਹਨ ਲਾਲ ਗਲੋਬਲ ਸਕੂਲ ਵਿਚ ਆਜ਼ਾਦੀ ਦਿਵਸ ਮਨਾਇਆ ਗਿਆ। ਇਸ ਮੌਕੇ ਬੱਚਿਆਂ ਦੁਆਰਾ ਦੇਸ਼ ਭਗਤੀ ਦੀਆਂ ਕਵਿਤਾਵਾਂ ਦੇ ਗੀਤ ਗਾਏ ਗਏ। ਪ੍ਰਿੰ: ਅਮੀਸ਼ਾ ਸਾਹਨੀ ਦੁਆਰਾ ਬੱਚਿਆਂ ਨੂੰ ਆਜ਼ਾਦੀ ਦੇ ਮਹੱਤਵ ਦੀ ਜਾਣਕਾਰੀ ਦਿੱਤੀ ਗਈ। ਇਸ ਮੌਕੇ ਸਕੂਲ ਦੇ ਪ੍ਰਿੰ: ਦੁਆਰਾ ਸਕੂਲ ਵਿਚ ਝੰਡਾ ਲਹਿਰਾਇਆ ਗਿਆ ਤੇ ਰਾਸ਼ਟਰੀ ਗੀਤ ਦਾ ਗਾਇਨ ਕੀਤਾ। ਬੱਚਿਆਂ ਨੂੰ ਸਕੂਲ ਵਜੋਂ ਖਾਣ ਦੀਆਂ ਜ਼ਰੂਰੀ ਵਸਤਾਂ ਦਿੱਤੀਆਂ ਗਈਆਂ। ਸਕੂਲ ਦਾ ਸਮੂਹ ਸਟਾਫ਼ ਮੈਡਮ ਵਰਿੰਦਰ ਕੌਰ, ਸੰਦੀਪ ਕੌਰ, ਕੁਲਬੀਰ ਕੌਰ, ਹਰਪ੍ਰੀਤ ਕੌਰ, ਹਰਪ੍ਰੀਤ ਅਮਨੀਤ ਕੌਰ, ਲਵਰਜੀਤ ਕੌਰ, ਰੁਪਿੰਦਰ ਕੌਰ, ਕਰਮਬੀਰ ਕੌਰ, ਸੋਨਮ ਸੋਨੀ, ਮਨਪ੍ਰੀਤ ਕੌਰ, ਅਨਿਸ਼ ਕੁਮਾਰ, ਰਾਜਕਰਨ ਸਿੰਘ ਅਤੇ ਜਗਰੂਪ ਸਿੰਘ ਸ਼ਾਮਿਲ ਸਨ।
ਲਾਇਨਜ਼ ਕਲੱਬ ਬਟਾਲਾ ਸਮਾਈਲ ਨੇ ਕੁਸ਼ਟ ਆਸ਼ਰਮ 'ਚ ਆਜ਼ਾਦੀ ਦਿਵਸ ਮਨਾਇਆ
ਬਟਾਲਾ, (ਕਾਹਲੋਂ)-ਸਮਾਜ ਸੇਵੀ ਕਾਰਜਾਂ 'ਚ ਜੁੱਟੀ ਲਾਇਨਜ਼ ਕਲੱਬ ਬਟਾਲਾ ਸਮਾਇਲ ਵਲੋਂ ਪ੍ਰਧਾਨ ਵਿਪਨ ਪੁਰੀ, ਸਕੱਤਰ ਪਦਮ ਕੋਹਲੀ, ਖਜਾਨਚੀ ਮਾਸਟਰ ਚਰਨਜੀਤ ਸਿੰਘ, ਪੀ.ਆਰ.ਓ. ਦੀਦਾਰ ਸਿੰਘ ਦੀ ਅਗਵਾਈ 'ਚ ਆਜ਼ਾਦੀ ਦਿਵਸ ਕੁਸ਼ਟ ਆਸ਼ਰਮ 'ਚ ਮਨਾਇਆ ਗਿਆ। ਇਸ ਮੌਕੇ ਵਿਸ਼ੇਸ ਤੌਰ 'ਤੇ ਪਹੁੰਚੇ ਚਾਰਟਰ ਪ੍ਰਧਾਨ ਡਾ: ਐਫ਼.ਐਸ. ਵੋਹਰਾ, ਰੀਜਨ ਚੇਅਰਮੈਨ ਵੀ.ਐਮ. ਗੋਇਲ, ਚੇਅਰਮੈਨ ਯਸ਼ਪਾਲ ਚੌਹਾਨ ਤੇ ਹੋਰ ਅਹੁਦੇਦਾਰਾਂ ਨੇ ਕੁਸ਼ਟ ਆਸ਼ਰਮ ਵਾਸੀਆਂ ਨੂੰ ਫਲ, ਮਠਿਆਈਆਂ, ਰਾਸ਼ਨ ਤੇ ਆਰਥਿਕ ਸਹਾਇਤਾ ਭੇਟ ਕਰਕੇ ਆਜ਼ਾਦੀ ਦਿਵਸ ਦੀ ਵਧਾਈ ਦਿੱਤੀ। ਇਸ ਮੌਕੇ ਲਾਇਨ ਸਤਪਾਲ ਸਹਿਦੇਵ, ਲਾਇਨ ਗੁਰਪ੍ਰੀਤ ਸਿੰਘ, ਡਾ: ਹਰਦੀਪ ਸਿੰਘ, ਡਾ: ਗਗਨਦੀਪ ਸਿੰਘ, ਡਾ: ਦਵਿੰਦਰ ਸਿੰਘ, ਹਰਭਜਨ ਸਿੰਘ ਤੂਰ, ਅਸ਼ੋਕ ਭਾਰਦਵਾਜ, ਡਾ: ਵਿਕਰਮ ਸ਼ਰਮਾ, ਨਰੇਸ਼ ਲੂਥਰਾ, ਜਸਵੰਤ ਪਠਾਣੀਆਂ, ਦੀਪਇੰਦਰ ਸਚਦੇਵਾ, ਦਯਾ ਸਿੰਘ ਬੋਪਾਰਾਏ, ਯਾਦਵਿੰਦਰ ਸਿੰਘ, ਅਮਰੀਕ ਸਿੰਘ, ਸਤਪਾਲ ਚੌਹਾਨ, ਰਕੇਸ਼ ਅਗਰਵਾਲ, ਰਮਨ ਲੂਥਰਾ, ਅਨੂਪ ਡੇਵਿਡ, ਮਨਦੀਪ ਸਿੰਘ, ਰਜਿੰਦਰ ਸਿੰਘ, ਪਰਮਿੰਦਰ ਸਿੰਘ, ਸਚਿਨ ਮਹਾਜਨ ਆਦਿ ਹਾਜ਼ਰ ਸਨ।
72ਵਾਂ ਆਜ਼ਾਦੀ ਦਿਵਸ ਸੁੱਖ ਭੰਡਾਰ ਵਲੋਂ ਬੜੀ ਧੂਮ-ਧਾਮ ਨਾਲ ਮਨਾਇਆ
ਵਡਾਲਾ ਬਾਂਗਰ, (ਮਨਪ੍ਰੀਤ ਸਿੰਘ)-ਸੁੱਖ ਭੰਡਾਰ ਚਰਚ ਵਡਾਲਾ ਬਾਂਗਰ ਵਲੋਂ ਆਜ਼ਾਦੀ ਦਿਵਸ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਬੜੀ ਧੂਮ-ਧਾਮ ਨਾਲ ਮਨਾਇਆ ਗਿਆ। ਸਮਾਗਮ ਸੁੱਖ ਭੰਡਾਰ ਚਰਚ ਦੇ ਸਰਪ੍ਰਸਤ ਬਿਸ਼ਪ ਰਿਆਜ ਮਸੀਹ ਤੇਜਾ ਦੀ ਅਗਵਾਈ ਹੇਠ ਤੇ ਪ੍ਰਭੂ ਬੰਦਗੀ ਨਾਲ ਹੀ ਸ਼ੁਰੂ ਕਰਵਾਇਆ ਗਿਆ। ਇਸ ਮੌਕੇ ਬਿਸ਼ਪ ਰਿਆਜ ਮਸੀਹ ਨੇ ਇਕਤੱਰ ਹੋਏ ਲੋਕਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸਾਨੂੰ ਦੇਸ਼ ਦੀ ਤਰੱਕੀ ਤੇ ਏਕਤਾ ਨੂੰ ਬਣਾਈ ਰੱਖਣ ਲਈ ਹਰ ਇਕ ਨਾਲ ਮਿਲ-ਜੁਲ ਕੇ ਰਹਿਣਾ ਚਾਹੀਦਾ ਹੈ। ਇਸ ਮੌਕੇ 10 ਦੇ ਕਰੀਬ ਨਸ਼ਾ ਛੱਡਣ ਵਾਲੇ ਨੌਜਵਾਨਾਂ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਫਾਦਰ ਮੁਲਖ ਰਾਜ, ਪਾ. ਰਮੇਸ਼ ਮਸੀਹ, ਪਾ. ਬਲਦੇਵ ਮਸੀਹ, ਪਾ. ਸੁਭਾਸ਼ ਮਸੀਹ, ਪਾ. ਪ੍ਰੇਮ ਮਸੀਹ, ਪਾ. ਲਿਆਜਰ ਮਸੀਹ, ਪਾ. ਅਰਬੇਨ ਮਸੀਹ, ਪਾ. ਯੋਏਸ਼ ਮਸੀਹ, ਪਾ. ਅਲੀਸਾ ਮਸੀਹ ਤੇਜਾ, ਪਾ. ਰੌਸ਼ਣ ਲਾਲ, ਕੌਮੀ ਪ੍ਰਧਾਨ ਦਾਉਦ ਸਮੋਨ ਮਸੀਹ ਸਹੋਤਾ, ਵਾਇਸ ਪ੍ਰਧਾਨ ਸਟੀਫਨ ਸਮੀਹ ਬੱਬੂ, ਪ੍ਰਧਾਨ ਕਸ਼ਮੀਰ ਮਸੀਹ, ਪ੍ਰਧਾਨ ਰਿਆਜ ਮਸੀਹ ਸਤਕੋਹਾ, ਵਰਿਆਮ ਮਸੀਹ ਆਦਿ ਹਾਜ਼ਰ ਸਨ।
ਲਿਟਲ ਚੈਂਪਸ ਸਕੂਲ 'ਚ ਆਜ਼ਾਦੀ ਦਿਵਸ ਮਨਾਇਆ
ਬਟਾਲਾ, (ਕਾਹਲੋਂ)-ਲਿਟਲ ਚੈਂਪਸ ਇੰਟਰਨੈਸ਼ਨਲ ਸਕੂਲ ਐਂਡ ਸਪੋਰਟਸ ਅਕੈਡਮੀ ਅੱਡਾ ਡੇਹਰੀਵਾਲ ਦਰੋਗਾ 'ਚ ਆਜ਼ਾਦੀ ਦਿਵਸ ਧੂਮ ਧਾਮ ਨਾਲ ਮਨਾਇਆ ਗਿਆ। ਇਸ ਮੌਕੇ ਤਿਰੰਗਾ ਲਹਿਰਾਉਣ ਦੀ ਰਸਮ ਸੰਸਥਾ ਦੇ ਐਮ.ਡੀ. ਜਸਪ੍ਰੀਤ ਸਿੰਘ ਨੇ ਸਮੂਹ ਸਟਾਫ਼ ਤੇ ਬੱਚਿਆਂ ਸਮੇਤ ਕੀਤੀ। ਉਪਰੰਤ ਬੱਚਿਆਂ ਵਲੋਂ ਸੱਭਿਆਚਾਰਕ ਪ੍ਰੋਗਰਾਮ ਵੀ ਪੇਸ਼ ਕੀਤਾ ਗਿਆ। ਇਸ ਮੌਕੇ ਦੀਕਸ਼ਾ ਮਹਾਜਨ, ਮਨਪ੍ਰੀਤ ਕੌਰ, ਰਾਜਬੀਰ, ਸਰਬਜੀਤ, ਹਰਪਾਲ ਕੌਰ, ਨੇਹਾ ਸ਼ਰਮਾ, ਕਵਲਜੀਤ ਕੌਰ ਆਦਿ ਹਾਜ਼ਰ ਸਨ।

ਆਜ਼ਾਦੀ ਦਿਵਸ ਦੇ ਜ਼ਿਲ੍ਹਾ ਪੱਧਰੀ ਸਮਾਗਮ 'ਚ ਕੈਬਨਿਟ ਮੰਤਰੀ ਸਿੱਧੂ ਨੇ ਲਹਿਰਾਇਆ ਝੰਡਾ

 ਗੁਰਦਾਸਪੁਰ, 16 ਅਗਸਤ (ਆਰਿਫ਼)-ਸਥਾਨਕ ਸ਼ਹੀਦ ਲੈਫ. ਨਵਦੀਪ ਸਿੰਘ (ਅਸ਼ੋਕ ਚੱਕਰ) ਖੇਡ ਸਟੇਡੀਅਮ ਵਿਖੇ ਮਨਾਏ ਗਏ ਜ਼ਿਲ੍ਹਾ ਪੱਧਰੀ ਆਜ਼ਾਦੀ ਦਿਵਸ ਸਮਾਗਮ ਮੌਕੇ ਸਥਾਨਕ ਸਰਕਾਰਾਂ, ਸੈਰ ਸਪਾਟਾ ਤੇ ਸੱਭਿਆਚਾਰਕ ਮਾਮਲੇ ਮੰਤਰੀ ਪੰਜਾਬ ਨਵਜੋਤ ਸਿੰਘ ਸਿੱਧੂ ਵਲੋਂ ਰਾਸ਼ਟਰੀ ...

ਪੂਰੀ ਖ਼ਬਰ »

ਰਾਵੀ 'ਚ ਪਾਣੀ ਦੇ ਵਧਦੇ ਪੱਧਰ ਸਬੰਧੀ ਨਾਇਬ ਤਹਿਸੀਲਦਾਰ ਵਲੋਂ ਸਰਹੱਦੀ ਪਿੰਡਾਂ ਦਾ ਦੌਰਾ

ਕਲਾਨੌਰ, 16 ਅਗਸਤ (ਪੁਰੇਵਾਲ)-ਭਾਰਤ-ਪਾਕਿ ਕੌਮਾਂਤਰੀ ਸਰਹੱਦ ਨੇੜਿਓ ਗੁਜਰਦੇ ਦਰਿਆ ਰਾਵੀ 'ਚ ਬਰਸਾਤਾਂ ਦੌਰਾਨ ਪਾਣੀ ਦੇ ਪੱਧਰ ਵਧਣ ਸਬੰਧੀ ਹੜ੍ਹਾਂ ਤੋਂ ਪ੍ਰਭਾਵਿਤ ਹੋਣ ਵਾਲੇ ਪਿੰਡਾਂ ਚੰਦੂਵਡਾਲਾ, ਰੋਸਾ, ਕਮਾਲਪੁਰ ਆਦਿ 'ਚ ਐਸ.ਡੀ.ਐਮ. ਕਲਾਨੌਰ ਅਸ਼ੋਕ ਕੁਮਾਰ ...

ਪੂਰੀ ਖ਼ਬਰ »

ਮਜ਼ਦੂਰ ਮੁਕਤੀ ਮੋਰਚਾ ਵਲੋਂ ਬੀ.ਡੀ.ਪੀ.ਓ. ਦਫ਼ਤਰ ਵਿਖੇ ਧਰਨਾ

ਫਤਹਿਗੜ੍ਹ ਚੂੜੀਆਂ, 16 ਅਗਸਤ (ਐਮ.ਐਸ. ਫੁੱਲ)-ਬੀ.ਡੀ.ਪੀ.ਓ. ਦਫ਼ਤਰ ਫਤਹਿਗੜ੍ਹ ਚੂੜੀਆਂ ਵਿਖੇ ਮਜ਼ਦੂਰ ਮੁਕਤੀ ਮੋਰਚਾ ਦੀ ਅਗਵਾਈ ਹੇਠ ਮਨਰੇਗਾ ਲਾਗੂ ਕਰਵਾਉਣ ਦੀ ਮੰਗ ਨੂੰ ਲੈ ਕੇ ਦਫ਼ਤਰ ਦਾ ਘਿਰਾਓ ਕਰਕੇ ਬੀ.ਡੀ.ਪੀ.ਓ. ਵਿਰੁੱਧ ਨਾਅਰੇਬਾਜ਼ੀ ਕੀਤੀ ਗਈ | ਵੱਖ-ਵੱਖ ...

ਪੂਰੀ ਖ਼ਬਰ »

ਸਹੁਰੇ ਪਰਿਵਾਰ ਤੋਂ ਦੁਖੀ ਵਿਆਹੁਤਾ ਵਲੋਂ ਖੁਦਕੁਸ਼ੀ

ਡੇਰਾ ਬਾਬਾ ਨਾਨਕ, 16 ਅਗਸਤ (ਮਾਂਗਟ, ਸ਼ਰਮਾ)-ਨਜ਼ਦੀਕੀ ਪਿੰਡ ਬਹਿਲੋਲਪੁਰ ਵਿਖੇ ਸਹੁਰਾ ਪਰਿਵਾਰ ਤੋਂ ਦੁਖੀ ਇਕ ਵਿਆਹੁਤਾ ਲੜਕੀ ਵਲੋਂ ਜ਼ਹਿਰੀਲੀ ਦਵਾਈ ਖਾ ਕੇ ਖੁਦਕੁਸ਼ੀ ਕਰਨ ਦੀ ਖ਼ਬਰ ਹੈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਮਿ੍ਤਕ ਦਲਜੀਤ ਕੌਰ (35) ਦੇ ਪਿਤਾ ...

ਪੂਰੀ ਖ਼ਬਰ »

ਭਿ੍ਸ਼ਟ ਸਿਆਸਤਦਾਨਾਂ ਦੀ ਬਦੌਲਤ ਨਹੀਂ ਹੋ ਸਕੇ ਸ਼ਹੀਦਾਂ ਦੇ ਸੁਪਨੇ ਸਾਕਾਰ-ਛੋਟੇਪੁਰ

ਬਟਾਲਾ, 16 ਅਗਸਤ (ਕਾਹਲੋਂ)-ਆਪਣਾ ਪੰਜਾਬ ਪਾਰਟੀ ਦੇ ਪ੍ਰਧਾਨ ਸੱੁਚਾ ਸਿੰਘ ਛੋਟੇਪੁਰ ਵਲੋਂ ਪਾਰਟੀ ਦੀ ਮਜ਼ਬੂਤੀ ਨੂੰ ਲੈ ਕੇ ਪੰਜਾਬ ਭਰ 'ਚ ਸ਼ੁਰੂ ਕੀਤੀਆਂ ਮੀਟਿੰਗਾਂ ਦੇ ਸਿਲਸਿਲੇ ਤਹਿਤ ਤਾਜ ਪੈਲੇਸ ਬਟਾਲਾ ਵਿਖੇ ਹਲਕਾ ਬਟਾਲਾ ਨਾਲ ਸਬੰਧਿਤ ਪਾਰਟੀ ਵਰਕਰਾਂ ਦੀ ...

ਪੂਰੀ ਖ਼ਬਰ »

ਮੈਥ ਅਧਿਆਪਕ ਦਤਵਿੰਦਰ ਸਿੰਘ ਭੁੰਬਲੀ ਦਾ ਵਿਸ਼ੇਸ਼ ਸਨਮਾਨ

ਬਟਾਲਾ, 16 ਅਗਸਤ (ਕਾਹਲੋਂ)-ਸ.ਸ.ਸ.ਸ. ਕਲੇਰ ਕਲਾਂ ਦੇ ਸੀਨੀ. ਮੈਥ ਅਧਿਆਪਕ ਦਤਵਿੰਦਰ ਸਿੰਘ ਭੁੰਬਲੀ ਦਾ ਜ਼ਿਲ੍ਹਾ ਸਿੱਖਿਆ ਅਫ਼ਸਰ (ਸ) ਗੁਰਦਾਸਪੁਰ ਤੇ ਜ਼ਿਲ੍ਹਾ ਡੀ.ਜੀ.ਐਸ.ਈ. ਦੀ ਟੀਮ ਵਲੋਂ ਵਿਸ਼ੇਸ਼ ਸਨਮਾਨ ਕੀਤਾ | ਉਨ੍ਹਾਂ ਦਾ ਇਹ ਸਨਮਾਨ ਬੋਰਡ ਦੀਆਂ ਜਮਾਤਾਂ ਦੇ ...

ਪੂਰੀ ਖ਼ਬਰ »

ਬਟਾਲਾ ਤੇ ਆਸ-ਪਾਸ ਉਤਸ਼ਾਹ ਨਾਲ ਮਨਾਇਆ ਆਜ਼ਾਦੀ ਦਿਵਸ

ਬਟਾਲਾ, 16 ਅਗਸਤ (ਕਾਹਲੋਂ)-ਦੇਸ਼ ਦੀ ਆਜ਼ਾਦੀ ਦਾ 72ਵਾਂ ਅਜ਼ਾਦੀ ਦਿਵਸ ਬਟਾਲਾ ਵਿਖੇ ਪੂਰੇ ਉਤਸ਼ਾਹ ਤੇ ਚਾਵਾਂ ਨਾਲ ਮਨਾਇਆ ਗਿਆ | ਸਰਕਾਰੀ ਬਹੁ-ਤਕਨੀਕੀ ਕਾਲਜ ਦੇ ਰਾਜੀਵ ਗਾਂਧੀ ਸਟੇਡੀਅਮ ਵਿਖੇ ਕਰਵਾਏ ਗਏ ਤਹਿਸੀਲ ਪੱਧਰੀ ਆਜ਼ਾਦੀ ਸਮਾਗਮ ਦੌਰਾਨ ਰਾਸ਼ਟਰੀ ਝੰਡਾ ...

ਪੂਰੀ ਖ਼ਬਰ »

ਆਰ.ਡੀ. ਖੋਸਲਾ ਸਕੂਲ ਦੇ ਵਿਦਿਆਰਥੀਆਂ ਨੇ ਲੋਕਾਂ ਨੂੰ ਜਾਗਰੂਕ ਕੀਤਾ

ਬਟਾਲਾ, 16 ਅਗਸਤ (ਕਾਹਲੋਂ)-ਆਰ.ਡੀ. ਖੋਸਲਾ ਡੀ.ਏ.ਵੀ. ਮਾਡਲ ਸੀਨੀਅਰ ਸੈਕੰਡਰੀ ਸਕੂਲ ਬਟਾਲਾ 'ਚ ਸੀ.ਬੀ.ਐਸ.ਈ. ਵਲੋਂ ਚਲਾਏ ਜਾ ਰਹੇ ਪ੍ਰੋਗਰਾਮ 'ਸੇਵਾ' ਦੇ ਅੰਤਰਰਾਤ ਨੌਵੀਂ 'ਡੀ' ਜਮਾਤ ਦੇ ਵਿਦਿਆਰਥੀਆਂ ਨੇ 'ਬੇਟੀ ਬਚਾਓ-ਬੇਟੀ ਪੜ੍ਹਾਓ' ਮੁਹਿੰਮ ਨੂੰ ਸਮਰਪਿਤ ਸਮਾਗਮ ...

ਪੂਰੀ ਖ਼ਬਰ »

ਸ੍ਰੀ ਦਸਮੇਸ਼ ਸੀਨੀਅਰ ਸੈਕੰਡਰੀ ਸਕੂਲ ਠੀਕਰੀਵਾਲ ਰੋਡ ਕਾਦੀਆਂ ਵਿਖੇ ਆਜ਼ਾਦੀ ਦਿਵਸ ਮਨਾਇਆ

ਬਟਾਲਾ, 16 ਅਗਸਤ (ਕਾਹਲੋਂ)-ਸ੍ਰੀ ਦਸਮੇਸ਼ ਸੀਨੀਅਰ ਸੈਕੰਡਰੀ ਸਕੂਲ ਠੀਕਰੀਵਾਲ ਰੋਡ ਕਾਦੀਆਂ ਵਿਖੇ ਆਜ਼ਾਦੀ ਦਿਵਸ ਮਨਾਇਆ ਗਿਆ, ਜਿਸ 'ਚ ਵਿਦਿਆਰਥੀਆਂ ਵਲੋਂ ਆਪਣੇ ਅਧਿਆਪਕਾਂ ਦੇ ਸਹਿਯੋਗ ਨਾਲ ਰੰਗਾਰੰਗ ਪ੍ਰੋਗਰਾਮ ਕਰਵਾਇਆ ਗਿਆ, ਜਿਸ 'ਚ ਬੱਚਿਆਂ ਨੇ ਦੇਸ਼ ਭਗਤੀ ...

ਪੂਰੀ ਖ਼ਬਰ »

ਸੁਖਪਾਲ ਖਹਿਰਾ 25 ਨੂੰ ਗੁਰਦਾਸਪੁਰ ਵਿਖੇ ਰੈਲੀ ਕਰਨਗੇ-ਖੁਸ਼ਹਾਲਪੁਰ

ਬਟਾਲਾ, 16 ਅਗਸਤ (ਕਾਹਲੋਂ)-ਆਮ ਆਦਮੀ ਪਾਰਟੀ ਦੀ ਪ੍ਰਭਾਵਸ਼ਾਲੀ ਮੀਟਿੰਗ ਗੁਰਪ੍ਰਤਾਪ ਸਿੰਘ ਖੁਸ਼ਹਾਲਪੁਰ ਦੀ ਅਗਵਾਈ 'ਚ ਬਟਾਲਾ ਵਿਖੇ ਹੋਈ, ਜਿਸ 'ਚ ਵੱਖ-ਵੱਖ ਹਲਕਿਆਂ ਤੋਂ ਵਲੰਟੀਅਰਾਂ ਨੇ ਹਿੱਸਾ ਲਿਆ | ਮੀਟਿੰਗ 'ਚ ਗੁਰਪ੍ਰਤਾਪ ਸਿੰਘ ਖੁਸ਼ਹਾਲਪੁਰ ਨੇ ਵਲੰਟੀਅਰਾਂ ...

ਪੂਰੀ ਖ਼ਬਰ »

ਆਜ਼ਾਦੀ ਘੁਲਾਟੀਏ ਮੀਰ ਸਿੰਘ ਚਿੱਬ ਦੀ ਯਾਦ 'ਚ ਸ਼ਹੀਦੀ ਦਿਵਸ ਮਨਾਇਆ

ਕਾਹਨੂੰਵਾਨ, 16 ਅਗਸਤ (ਹਰਜਿੰਦਰ ਸਿੰਘ ਜੱਜ)-ਬਲਾਕ ਕਾਹਨੂੰਵਾਨ ਦੇ ਪਿੰਡ ਚਿੱਬ ਦੇ ਵਸਨੀਕ ਅਜ਼ਾਦੀ ਘੁਲਾਟੀਏ ਮੀਰ ਸਿੰਘ ਚਿੱਬ ਦੀ ਸਾਲਾਨਾ ਨਿੱਘੀ ਯਾਦ 'ਚ ਉਨ੍ਹਾਂ ਦੇ ਪਰਿਵਾਰ ਵਲੋਂ ਸ਼ਹੀਦ ਦੇ ਨਾਂਅ 'ਤੇ ਪਿੰਡ 'ਚ ਬਣੇ ਸ਼ਹੀਦੀ ਯਾਦਗਰ ਗੇਟ 'ਤੇ ਤਿਰੰਗਾ ਝੰਡਾ ਚੜਾ ...

ਪੂਰੀ ਖ਼ਬਰ »

ਛੇੜਛਾੜ ਦਾ ਵਿਰੋਧ ਕਰਨ ਵਾਲੀ ਔਰਤ ਨੰੂ ਗੋਲੀ ਮਾਰਨ ਵਾਲੇ ਨੰੂ ਉਮਰ ਕੈਦ, ਦੋ ਬਰੀ

ਗੁਰਦਾਸਪੁਰ, 16 ਅਗਸਤ (ਗੁਰਪ੍ਰਤਾਪ ਸਿੰਘ)-ਬਟਾਲਾ ਸ਼ਹਿਰ ਦੇ ਇਕ ਨਿੱਜੀ ਪੈਲੇਸ 'ਚ ਸਾਲ 2016 'ਚ ਛੇੜਛਾੜ ਦਾ ਵਿਰੋਧ ਕਰਨ ਵਾਲੀ ਔਰਤ ਨੰੂ ਗੋਲੀ ਮਾਰ ਕੇ ਮਾਰਨ ਵਾਲੇ ਵਿਅਕਤੀ ਪਰਮਿੰਦਰ ਸਿੰਘ ਪੁੱਤਰ ਸੁਖਦੇਵ ਸਿੰਘ ਵਾਸੀ ਡੱਲਾ ਨੰੂ ਮਾਣਯੋਗ ਐਡੀਸ਼ਨਲ ਸੈਸ਼ਨ ਜੱਜ ...

ਪੂਰੀ ਖ਼ਬਰ »

ਵਿਧਾਇਕ ਲਾਡੀ ਵਲੋਂ ਭਰੋਸਾ ਮਿਲਣ 'ਤੇ ਮਰਨ ਵਰਤ ਸਮਾਪਤ

ਸ੍ਰੀ ਹਰਿਗੋਬਿੰਦਪੁਰ, 16 ਅਗਸਤ (ਕੰਵਲਜੀਤ ਸਿੰਘ ਚੀਮਾ)-ਸ੍ਰੀ ਹਰਿਗੋਬਿੰਦਪੁਰ ਨਗਰ ਕੌਾਸਲ ਦਫ਼ਤਰ ਨਜ਼ਦੀਕ ਚੌਕ 'ਚ ਆਜ਼ਾਦੀ ਦਿਹਾੜੇ ਮੌਕੇ ਸਥਾਨਕ ਵਾਸੀ ਜਸਪਾਲ ਚੰਦਨ, ਗੋਲਡੀ ਸ਼ਰਮਾ ਵਲੋਂ ਆਪਣੇ ਸਮਰਥਕਾਂ ਨਾਲ ਸ਼ਹਿਰ ਨਜ਼ਦੀਕ ਚੱਲ ਰਹੇ ਹੱਡਾਰੋੜੀ ਨੂੰ ਬੰਦ ...

ਪੂਰੀ ਖ਼ਬਰ »

ਨੌਜਵਾਨ ਕਲੱਬ ਸ਼ੇਰੇ ਪੰਜਾਬ ਮਚਰਾਏ ਵਲੋਂ ਨੇ ਲਗਾਏ

ਸ੍ਰੀ ਹਰਿਗੋਬਿੰਦਪੁਰ, 16 ਅਗਸਤ (ਕੰਵਲਜੀਤ ਸਿੰਘ ਚੀਮਾ, ਘੁੰਮਣ)-ਸ੍ਰੀ ਹਰਿਗੋਬਿੰਦਪੁਰ ਨਜ਼ਦੀਕ ਨੌਜਵਾਨ ਸ਼ੇਰ-ਏ-ਪੰਜਾਬ ਕਲੱਬ ਮਚਰਾਏ ਦੇ ਨੌਜਵਾਨਾਂ ਵਲੋਂ ਪਿੰਡ ਦੇ ਪਤਵੰਤਿਆਂ ਨੂੰ ਨਾਲ ਲੈ ਕੇ ਪਿੰਡ ਦੇ ਆਲੇ-ਦੁਆਲੇ ਚੌਗਿਰਦੇ 'ਚ ਤਕਰੀਬਨ 200 ਦੇ ਕਰੀਬ ਵੱਖ-ਵੱਖ ...

ਪੂਰੀ ਖ਼ਬਰ »

ਛੱਤ ਡਿੱਗਣ ਨਾਲ ਜ਼ਖ਼ਮੀ ਹੋਏ ਮਜ਼ਦੂਰ ਦੀ ਮੌਤ

ਦੀਨਾਨਗਰ, 16 ਅਗਸਤ (ਸ਼ਰਮਾ/ਸੋਢੀ)-ਬੀਤੇ ਦਿਨੀਂ ਮੀਂਹ ਕਾਰਨ ਕਮਰੇ ਦੀ ਖਸਤਾ ਹਾਲਤ ਛੱਤ ਦੇ ਡਿੱਗਣ ਨਾਲ ਜ਼ਖ਼ਮੀ ਹੋਏ ਆਵਾਂਖਾ ਸਬਜ਼ੀ ਮੰਡੀ ਦੇ ਨਜ਼ਦੀਕ ਕਾਲੋਨੀ ਦੇ ਨਿਵਾਸੀ ਮਜ਼ਦੂਰ ਭਾਰਤ ਭੂਸ਼ਨ ਦੀ ਮੌਤ ਹੋ ਜਾਣ ਦੀ ਖ਼ਬਰ ਪ੍ਰਾਪਤ ਹੋਈ ਹੈ | ਮਿ੍ਤਕ ਦੇ ਪਰਿਵਾਰਕ ...

ਪੂਰੀ ਖ਼ਬਰ »

ਫਤਹਿਜੰਗ ਸਿੰਘ ਬਾਜਵਾ ਨੇ ਕਾਹਨੂੰਵਾਨ ਵਿਖੇ ਝੰਡਾ ਲਹਿਰਾਇਆ

ਕਾਹਨੂੰਵਾਨ, 16 ਅਗਸਤ (ਹਰਜਿੰਦਰ ਸਿੰਘ ਜੱਜ)-ਸਥਾਨਕ ਸੀਨੀਅਰ ਸੈਕੰ: ਸਕੂਲ ਲੜਕੇ ਕਾਹਨੂੰਵਾਨ ਵਿਖੇ ਪਿ੍ੰ: ਬਲਜਿੰਦਰ ਕੌਰ ਦੀ ਦੇਖ-ਰੇਖ ਹੇਠ 72ਵਾਂ ਆਜ਼ਾਦੀ ਦਿਵਸ ਮਨਾਇਆ ਗਿਆ | ਇਸ ਮੌਕੇ ਮੁੱਖ ਮਹਿਮਾਨ ਵਿਸ਼ੇਸ਼ ਤੌਰ 'ਤੇ ਪਹੁੰਚੇ ਹਲਕਾ ਕਾਦੀਆਂ ਦੇ ਵਿਧਾਇਕ ...

ਪੂਰੀ ਖ਼ਬਰ »

ਘਰੇਲੂ ਕਲੇਸ਼ ਦੇ ਚੱਲਦਿਆਂ ਪਤਨੀ ਦਾ ਕਤਲ ਕਰਨ ਵਾਲਾ ਪਤੀ ਗਿ੍ਫ਼ਤਾਰ

ਕੋਟਲੀ ਸੂਰਤ ਮੱਲ੍ਹੀ/ਧਿਆਨਪੁਰ, 16 ਅਗਸਤ (ਨਾਗਰਾ, ਰਿਆੜ)-ਪੁਲਿਸ ਥਾਣਾ ਕੋਟਲੀ ਸੂਰਤ ਮੱਲ੍ਹੀ ਅਧੀਨ ਆਉਂਦੇ ਪਿੰਡ ਬਸੰਤਕੋਟ 'ਚ ਬੀਤੀ 8 ਅਗਸਤ ਨੂੰ ਘਰੇਲੂ ਕਲੇਸ਼ ਦੇ ਚਲਦਿਆਂ ਗੋਲੀਆਂ ਮਾਰ ਕੇ ਆਪਣੀ ਪਤਨੀ ਦਾ ਬੇਰਹਿਮੀ ਨਾਲ ਕਤਲ ਕਰਨ ਵਾਲੇ ਪਤੀ ਨੂੰ ਪੁਲਿਸ ਵਲੋਂ ...

ਪੂਰੀ ਖ਼ਬਰ »

ਕੈਬਨਿਟ ਮੰਤਰੀ ਬਾਜਵਾ ਵਲੋਂ ਹਲਕੇ ਲਈ ਅਹਿਮ ਯਤਨ ਜਾਰੀ- ਚੇਅ: ਰੰਧਾਵਾ

ਬਟਾਲਾ, 16 ਅਗਸਤ (ਕਾਹਲੋਂ)-ਪੰਜਾਬ ਦੇ ਕੈਬਨਿਟ ਮੰਤਰੀ ਸ: ਤਿ੍ਪਤ ਰਜਿੰਦਰ ਸਿੰਘ ਬਾਜਵਾ ਵਲੋਂ ਜਿੱਥੇ ਸਮੁੱਚੇ ਪੰਜਾਬ ਵੱਲ ਵਿਸ਼ੇਸ਼ ਧਿਆਨ ਦਿੱਤਾ ਜਾ ਰਿਹਾ ਹੈ, ਉੱਥੇ ਉਨ੍ਹਾਂ ਵਲੋਂ ਆਪਣੇ ਵਿਧਾਨ ਸਭਾ ਹਲਕਾ ਫਤਹਿਗੜ੍ਹ ਚੂੜੀਆਂ ਲਈ ਵੀ ਅਹਿਮ ਯਤਨ ਕੀਤੇ ਜਾ ਰਹੇ ਹਨ ...

ਪੂਰੀ ਖ਼ਬਰ »

ਅਣਪਛਾਤੇ ਵਾਹਨ ਦੀ ਫੇਟ ਵੱਜਣ ਕਾਰਨ ਵਿਅਕਤੀ ਦੀ ਮੌਤ

ਪੁਰਾਣਾ ਸ਼ਾਲਾ, 16 ਅਗਸਤ (ਗੁਰਵਿੰਦਰ ਸਿੰਘ ਗੁਰਾਇਆ)-ਸਥਾਨਕ ਕਸਬੇ ਦੇ ਮੁੱਖ ਬਾਜ਼ਾਰ ਅੰਦਰ ਮੁਕੇਰੀਆਂ ਮੁੱਖ ਮਾਰਗ ਤਰਫ਼ੋਂ ਬਾਜ਼ਾਰ ਦੇ ਚੌਕ ਵੱਲ ਪੈਦਲ ਚੱਲਦੇ ਆ ਰਹੇ ਇਕ ਕਰੀਬ 70 ਸਾਲਾ ਵਿਅਕਤੀ ਨੰੂ ਤੇਜ਼ ਰਫ਼ਤਾਰ ਆ ਰਹੇ ਕਿਸੇ ਅਣਪਛਾਤੇ ਵਾਹਨ ਵਲੋਂ ਫ਼ੇਟ ਮਾਰ ...

ਪੂਰੀ ਖ਼ਬਰ »

ਸ਼ੋ੍ਰ੍ਰਮਣੀ ਅਕਾਲੀ ਦਲ ਐਸ.ਸੀ. ਵਿੰਗ ਦੀ ਜ਼ਿਲ੍ਹਾ ਜਥੇਬੰਦੀ ਦਾ ਐਲਾਨ ਕੱਲ੍ਹ-ਘੁੰਮਣ

ਬਟਾਲਾ, 16 ਅਗਸਤ (ਕਾਹਲੋਂ)-ਅੱਜ ਸ਼ੋ੍ਰਮਣੀ ਅਕਾਲੀ ਦਲ ਐਸ.ਸੀ. ਵਿੰਗ ਦੇ ਜ਼ਿਲ੍ਹਾ ਪ੍ਰਧਾਨ ਲਖਵਿੰਦਰ ਸਿੰਘ ਘੁੰਮਣ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ, ਅਕਾਲੀ ਦਲ ਐਸ.ਸੀ. ਵਿੰਗ ਦੇ ਕੌਮੀ ਪ੍ਰਧਾਨ ਗੁਲਜਾਰ ਸਿੰਘ ਰਾਣੀਕੇ ਦੇ ...

ਪੂਰੀ ਖ਼ਬਰ »

ਬੱਬੇਹਾਲੀ ਵਲੋਂ ਜ਼ਿਲ੍ਹਾ ਗੁਰਦਾਸਪੁਰ ਦੇ ਅਕਾਲੀ ਦਲ ਦੇ ਢਾਂਚੇ ਦੀ ਪਹਿਲੀ ਸੂਚੀ ਜਾਰੀ

ਗੁਰਦਾਸਪੁਰ, 16 ਅਗਸਤ (ਆਰਿਫ਼)-ਅੱਜ ਸ਼ੋ੍ਰਮਣੀ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਗੁਰਬਚਨ ਸਿੰਘ ਬੱਬੇਹਾਲੀ ਵਲੋਂ ਸ਼ੋ੍ਰਮਣੀ ਅਕਾਲੀ ਦਲ ਜ਼ਿਲ੍ਹਾ ਗੁਰਦਾਸਪੁਰ ਦੇ ਢਾਂਚੇ ਦੀ ਪਹਿਲੀ ਸੂਚੀ ਜਾਰੀ ਕਰਦੇ ਹੋਏ ਵੱਖ-ਵੱਖ ਅਹੁਦੇਦਾਰਾਂ ਦਾ ਐਲਾਨ ਕੀਤਾ ਗਿਆ ਹੈ | ਜਿਸ ...

ਪੂਰੀ ਖ਼ਬਰ »

ਔਲਖ ਨਸ਼ਾ ਵਿਰੋਧੀ ਰੋਡ ਮਾਰਚ 'ਚ ਸੈਂਕੜੇ ਸਾਥੀਆਂ ਸਮੇਤ ਹੋਏ ਸ਼ਾਮਿਲ

ਹਰਚੋਵਾਲ, 16 ਅਗਸਤ (ਰਣਜੋਧ ਸਿੰਘ ਭਾਮ)-ਫਤਹਿਜੰਗ ਸਿੰਘ ਬਾਜਵਾ ਵਿਧਾਇਕ ਕਾਦੀਆਂ ਤੇ ਸ: ਬਲਵਿੰਦਰ ਸਿੰਘ ਲਾਡੀ ਵਿਧਾਇਕ ਸ੍ਰੀ ਹਰਗੋਬਿੰਦਪੁਰ ਦੇ ਦਿਸ਼ਾ-ਨਿਰਦੇਸ਼ਾਂ ਤਹਿਤ 15 ਅਗਸਤ ਨੂੰ ਅਜ਼ਾਾਦੀ ਦਿਵਸ ਮੌਕੇ ਹਲਕੇ ਵਿਚ ਯੂਥ ਆਗੂ ਹਰਵਿੰਦਰ ਸਿੰਘ ਹੈਰੀ ਅਤੇ ਹਲਕਾ ...

ਪੂਰੀ ਖ਼ਬਰ »

ਸਰਕਾਰੀ ਹਾਈ ਸਕੂਲ ਦਾਲਮ 'ਚ ਵਿਗਿਆਨ ਮੇਲਾ ਲਗਾਇਆ

ਬਟਾਲਾ, 16 ਅਗਸਤ (ਕਾਹਲੋਂ)-ਸਰਕਾਰੀ ਹਾਈ ਸਕੂਲ ਦਾਲਮ ਬਲਾਕ ਧਿਆਨਪੁਰ ਵਲੋਂ ਸਕੂਲ ਦੇ ਹੈੱਡਮਾਸਟਰ ਸਰਬਜੀਤ ਸਿੰਘ ਦੀ ਅਗਵਾਈ ਹੇਠ ਇਕ ਰੋਜ਼ਾ ਵਿਗਿਆਨ ਮੇਲਾ ਲਗਾਇਆ ਗਿਆ | ਸਕੂਲ ਦੇ ਵਿਦਿਆਰਥੀਆਂ ਵਲੋਂ ਇਸ ਮੇਲੇ ਲਈ ਤਿਆਰ ਕੀਤੀਆਂ ਗਈਆਂ ਵੱਖ-ਵੱਖ ਵਿਗਿਆਨਕ ...

ਪੂਰੀ ਖ਼ਬਰ »

ਇੰਡੀਅਨ ਹੈਰੀਟੇਜ਼ ਸਕੂਲ ਵਿਖੇ ਅਨਮੋਲ ਸਿੰਘ ਹੈੱਡ ਬੁਆਏ ਤੇ ਨਵਪ੍ਰੀਤ ਕੌਰ ਹੈੱਡ ਗਰਲ ਬਣੇ

ਧਾਰੀਵਾਲ, 16 ਅਗਸਤ (ਸਵਰਨ ਸਿੰਘ)-ਇੰਡੀਅਨ ਹੈਰੀਟੇਜ਼ ਪਬਲਿਕ ਸਕੂਲ ਧਾਰੀਵਾਲ ਵਿਖੇ ਸਕੂਲ ਮੈਨੇਜਮੈਂਟ ਕਮੇਟੀ ਦੇ ਚੇਅਰਮੈਨ ਸੁੱਚਾ ਸਿੰਘ ਲੰਗਾਹ ਦੇ ਦਿਸ਼ਾ ਨਿਰਦੇਸ਼ਾਂ 'ਤੇ ਡਾਇਰੈਕਟਰ ਡਾ: ਆਰ.ਐਸ. ਸਿੰਘ ਮਾਨ ਦੀ ਅਗਵਾਈ ਹੇਠ ਹੈੱਡ ਗਰਲ ਤੇ ਹੈੱਡ ਬੁਆਏ ਦੀ ਚੋਣ ...

ਪੂਰੀ ਖ਼ਬਰ »

ਸੰਤ ਫਰਾਂਸਿਸ ਕਾਨਵੈਂਟ ਸਕੂਲ ਵਿਖੇ ਆਜ਼ਾਦੀ ਦਿਵਸ ਮਨਾਇਆ

ਫਤਹਿਗੜ੍ਹ ਚੂੜੀਆਂ 16 ਅਗਸਤ (ਬਾਠ, ਫੁੱਲ)-ਫਤਹਿਗੜ੍ਹ ਚੂੜੀਆਂ ਦੇ ਸੰਤ ਫਰਾਂਸਿਸ ਕਾਨਵੈਂਟ ਸਕੂਲ ਵਿਖੇ ਸਕੂਲ ਦੇ ਡਾਇਰੈਕਟਰ ਫਾਦਰ ਪੌਲ ਦੀ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਤੇ ਸਕੂਲ ਦੀ ਪਿ੍ੰਸੀਪਲ ਸਿਸਟਰ ਵਿਲਫੀ ਦੀ ਦੇਖ-ਰੇਖ ਹੇਠ ਸਕੂਲੀ ਬੱਚਿਆਂ ਨਾਲ ਆਜ਼ਾਦੀ ...

ਪੂਰੀ ਖ਼ਬਰ »

ਆਜ਼ਾਦੀ ਦਿਵਸ 'ਤੇ ਦੀਨਾਨਗਰ ਰਿਹਾ ਬੰਦ

ਦੀਨਾਨਗਰ, 16 ਅਗਸਤ (ਸੋਢੀ/ਸ਼ਰਮਾ)-ਐਸ ਸੀ ਐਸ ਟੀ ਐਕਟ 'ਚ ਸੋਧ ਬਿੱਲ ਪੇਸ਼ ਕਰਨ ਤੇ ਜਾਤੀ ਆਧਾਰਿਤ ਰਿਜ਼ਰਵੇਸ਼ਨ ਨੂੰ ਸਮਾਪਤ ਕਰਨ ਦੀ ਮੰਗ ਨੂੰ ਲੈ ਕੇ ਦਿੱਤੇ ਗਏ ਬੰਦ ਦੇ ਸੱਦੇ 'ਤੇ ਦੀਨਾਨਗਰ ਨਿਵਾਸੀਅ ਾਂ ਨੇ ਆਜ਼ਾਦੀ ਦੇ ਦਿਹਾੜੇ ਦੇ ਮੌਕੇ 'ਤੇ ਆਪਣੀਆਂ ਦੁਕਾਨਾਂ ਤੇ ...

ਪੂਰੀ ਖ਼ਬਰ »

26 ਪੇਟੀਆਂ ਨਾਜਾਇਜ਼ ਸ਼ਰਾਬ ਬਰਾਮਦ

ਸੁਜਾਨਪੁਰ, 16 ਅਗਸਤ (ਜਗਦੀਪ ਸਿੰਘ)-ਸੁਜਾਨਪੁਰ ਪੁਲਿਸ ਵਲੋਂ ਥਾਣਾ ਮੁਖੀ ਅਸ਼ਵੰਤ ਸਿੰਘ ਦੀ ਅਗਵਾਈ 'ਚ ਇਕ ਵਿਅਕਤੀ ਦੇ ਘਰੋਂ 26 ਪੇਟੀਆਂ ਨਾਜਾਇਜ਼ ਸ਼ਰਾਬ ਬਰਾਮਦ ਕੀਤੀ ਗਈ | ਉਕਤ ਵਿਅਕਤੀ ਦੀ ਪਹਿਚਾਣ ਗੁਰਨਾਮ ਸਿੰਘ ਵਾਸੀ ਗੁਸਾਈਾਪੁਰ ਦੇ ਰੂਪ ਵਜੋਂ ਹੋਈ ਹੈ | ਥਾਣਾ ...

ਪੂਰੀ ਖ਼ਬਰ »

ਛੱਤ ਡਿੱਗਣ ਨਾਲ ਜ਼ਖ਼ਮੀ ਹੋਏ ਮਜ਼ਦੂਰ ਦੀ ਮੌਤ

ਦੀਨਾਨਗਰ, 16 ਅਗਸਤ (ਸ਼ਰਮਾ/ਸੋਢੀ)-ਬੀਤੇ ਦਿਨੀਂ ਮੀਂਹ ਕਾਰਨ ਕਮਰੇ ਦੀ ਖਸਤਾ ਹਾਲਤ ਛੱਤ ਦੇ ਡਿੱਗਣ ਨਾਲ ਜ਼ਖ਼ਮੀ ਹੋਏ ਆਵਾਂਖਾ ਸਬਜ਼ੀ ਮੰਡੀ ਦੇ ਨਜ਼ਦੀਕ ਕਾਲੋਨੀ ਦੇ ਨਿਵਾਸੀ ਮਜ਼ਦੂਰ ਭਾਰਤ ਭੂਸ਼ਨ ਦੀ ਮੌਤ ਹੋ ਜਾਣ ਦੀ ਖ਼ਬਰ ਪ੍ਰਾਪਤ ਹੋਈ ਹੈ | ਮਿ੍ਤਕ ਦੇ ਪਰਿਵਾਰਕ ...

ਪੂਰੀ ਖ਼ਬਰ »

2 ਸਤੰਬਰ ਨੂੰ ਮਨਾਇਆ ਜਾਵੇਗਾ ਜਨਮ ਅਸ਼ਟਮੀ ਦਾ ਤਿਉਹਾਰ

ਪਠਾਨਕੋਟ 16 ਅਗਸਤ (ਸੰਧੂ)-ਸਨਾਤਨ ਧਰਮ ਪਥ ਪ੍ਰੀਸ਼ਦ ਪਠਾਨਕੋਟ ਵਲੋਂ ਪ੍ਰੀਸ਼ਦ ਦੇ ਪ੍ਰਧਾਨ ਸਤੀਸ਼ ਸ਼ਾਸਤਰੀ ਤੇ ਸੰਯੋਜਕ ਪੰਡਿਤ ਰਾਕੇਸ਼ ਸ਼ਾਸਤਰੀ ਦੀ ਪ੍ਰਧਾਨਗੀ ਹੇਠ ਸਥਾਨਕ ਸ਼ਾਹਪੁਰ ਚੌਾਕ ਵਿਖੇ ਸਥਿਤ ਸ੍ਰੀ ਬ੍ਰਾਹਮਣ ਸਭਾ ਵਿਖੇ ਵਿਸ਼ਾਲ ਧਰਮ ਸਭਾ ਹੋਈ | ...

ਪੂਰੀ ਖ਼ਬਰ »

ਪਠਾਨਕੋਟ ਵਿਖੇ ਜ਼ਿਲ੍ਹਾ ਪੱਧਰੀ ਆਜ਼ਾਦੀ ਦਿਵਸ ਮੌਕੇ ਅਰੁਣਾ ਚੌਧਰੀ ਨੇ ਲਹਿਰਾਇਆ ਤਿਰੰਗਾ

ਪਠਾਨਕੋਟ, 16 ਅਗਸਤ (ਆਰ. ਸਿੰਘ/ਚੌਹਾਨ/ਸੰਧੂ)-ਆਧੁਨਿਕ ਖੇਡ ਸਟੇਡੀਅਮ ਲਮੀਨੀ (ਪਠਾਨਕੋਟ) ਵਿਖੇ ਜ਼ਿਲ੍ਹਾ ਪੱਧਰ ਦਾ 72ਵਾਂ ਆਜ਼ਾਦੀ ਦਿਵਸ ਦਾ ਸਮਾਗਮ ਬੜੇ ਉਤਸ਼ਾਹ ਨਾਲ ਮਨਾਇਆ ਗਿਆ ਤੇ ਸ੍ਰੀਮਤੀ ਅਰੁਣਾ ਚੌਧਰੀ ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਅਤੇ ...

ਪੂਰੀ ਖ਼ਬਰ »

ਸਰਹੱਦੀ ਪਿੰਡ ਮੁੱਠੀ 'ਚ ਕੁਕਰਮ ਦਾ ਮਾਮਲਾ ਆਇਆ ਸਾਹਮਣੇ

ਬਮਿਆਲ, 16 ਅਗਸਤ (ਰਾਕੇਸ਼ ਸ਼ਰਮਾ)-ਸਰਹੱਦੀ ਬਲਾਕ ਬਮਿਆਲ ਦੇ ਅਧੀਨ ਆਉਂਦੇ ਪਿੰਡ ਮੁੱਠੀ 'ਚ ਇਕ 25 ਸਾਲ ਦੇ ਵਿਅਕਤੀ ਨੇ ਇਕ 20 ਸਾਲ ਦੇ ਨੌਜਵਾਨ ਨਾਲ ਜਬਰਨ ਕੁਕਰਮ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ | ਪੁਲਿਸ ਵਲੋਂ ਪੀੜਤ ਦੇ ਬਿਆਨਾਂ ਦੇ ਆਧਾਰ 'ਤੇ ਦੋਸ਼ੀ 'ਤੇ ਮਾਮਲਾ ਦਰਜ ...

ਪੂਰੀ ਖ਼ਬਰ »

ਮਾਮਲਾ ਕਠੂਆ ਜਬਰ ਜਨਾਹ ਤੇ ਕਤਲ ਕਾਂਡ ਦਾ

ਕੇਸ ਦੀ ਸੀ.ਬੀ.ਆਈ. ਜਾਂਚ ਲਈ ਸੁਪਰੀਮ ਕੋਰਟ 'ਚ ਰਿਟ ਜਲਦ

ਪਠਾਨਕੋਟ, 16 ਅਗਸਤ (ਚੌਹਾਨ)-ਕਠੂਆ ਜਬਰ ਜਨਾਹ ਤੇ ਕਤਲ ਕਾਂਡ ਮਾਮਲੇ ਦੀ ਜ਼ਿਲ੍ਹਾ ਤੇ ਸੈਸ਼ਨ ਕੋਰਟ ਪਠਾਨਕੋਟ 'ਚ ਹੋ ਰਹੀ ਸੁਣਵਾਈ ਦੌਰਾਨ ਅੱਜ 39ਵੇਂ ਗਵਾਹ ਦੀ ਗਵਾਹੀ 'ਤੇ ਜਿਰਾਹ ਹੋਈ | ਇਹ ਗਵਾਹ ਵੋਡਾ ਫ਼ੋਨ ਕੰਪਨੀ ਦੇ ਤਕਨੀਕੀ ਮਾਹਿਰ ਹਨ | ਜਿਨ੍ਹਾਂ ਨੇੇ ਕਥਿਤ ...

ਪੂਰੀ ਖ਼ਬਰ »

ਪਠਾਨਕੋਟ ਵਿਖੇ ਜ਼ਿਲ੍ਹਾ ਪੱਧਰੀ ਆਜ਼ਾਦੀ ਦਿਵਸ ਮੌਕੇ ਅਰੁਣਾ ਚੌਧਰੀ ਨੇ ਲਹਿਰਾਇਆ ਤਿਰੰਗਾ

ਪਠਾਨਕੋਟ, 16 ਅਗਸਤ (ਆਰ. ਸਿੰਘ/ਚੌਹਾਨ/ਸੰਧੂ)-ਆਧੁਨਿਕ ਖੇਡ ਸਟੇਡੀਅਮ ਲਮੀਨੀ (ਪਠਾਨਕੋਟ) ਵਿਖੇ ਜ਼ਿਲ੍ਹਾ ਪੱਧਰ ਦਾ 72ਵਾਂ ਆਜ਼ਾਦੀ ਦਿਵਸ ਦਾ ਸਮਾਗਮ ਬੜੇ ਉਤਸ਼ਾਹ ਨਾਲ ਮਨਾਇਆ ਗਿਆ ਤੇ ਸ੍ਰੀਮਤੀ ਅਰੁਣਾ ਚੌਧਰੀ ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਅਤੇ ...

ਪੂਰੀ ਖ਼ਬਰ »






Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX