ਤਾਜਾ ਖ਼ਬਰਾਂ


ਮਾਧੋਪੁਰ 'ਚ ਫਸੇ ਤਿੰਨ ਲੋਕਾਂ ਨੂੰ ਕੋਰੋਨਾ ਵਾਇਰਸ ਦੇ ਲੱਛਣ ਮਿਲਣ 'ਤੇ ਆਈਸੋਲੇਸ਼ਨ ਵਾਰਡ 'ਚ ਰੱਖਿਆ
. . .  1 day ago
ਪਠਾਨਕੋਟ 1 ਅਪ੍ਰੈਲ (ਸੰਧੂ) - ਕੋਰੋਨਾ ਵਾਇਰਸ ਦੇ ਪ੍ਰਕੋਪ ਤੋਂ ਲੋਕਾਂ ਨੂੰ ਬਚਾਉਣ ਲਈ ਪੂਰੇ ਦੇਸ਼ ਵਿਚ ਲਾਕਡਾਊਨ ਕੀਤਾ ਗਿਆ ਹੈ ਜਿਸ ਤੋਂ ਬਾਅਦ ਜੰਮੂ ਕਸ਼ਮੀਰ ਸੂਬੇ ਦੀ ਜ਼ਿਲ੍ਹਾ ਪਠਾਨਕੋਟ ਪੰਜਾਬ ਦੇ ਮਾਧੋਪੁਰ ਨਾਲ ਲੱਗਦੀ ਸੀਮਾ ਨੂੰ ਪੂਰੀ ਤਰ੍ਹਾਂ ਜੰਮੂ ...
ਭਾਈ ਨਿਰਮਲ ਸਿੰਘ ਦੇ ਸਾਥੀ ਤਲਬਾ ਵਾਦਕ ਦਰਸ਼ਨ ਸਿੰਘ ਨੂੰ ਸ਼ੱਕ ਅਧਾਰ 'ਤੇ ਸਿਹਤ ਵਿਭਾਗ ਦੀ ਨੇ ਟੀਮ ਚੁੱਕਿਆ
. . .  1 day ago
ਸੁਲਤਾਨਵਿੰਡ ,1 ਮਾਰਚ {ਗੁਰਨਾਮ ਸਿੰਘ ਬੁੱਟਰ} - ਸ੍ਰੀ ਦਰਬਾਰ ਸਾਹਿਬ ਹਰਿਮੰਦਰ ਸਾਹਿਬ ਦੇ ਸਾਬਕਾ ਹਜ਼ੂਰੀ ਰਾਗੀ ਪਦਮ ਸ਼੍ਰੀ ਭਾਈ ਨਿਰਮਲ ਵਾਸੀ ਤੇਜ ਨਗਰ ਸੁਲਤਾਨਵਿੰਡ ਰੋਡ ਅੰਮ੍ਰਿਤਸਰ ਜਿੱਥੇ ਜੋ ਕੋਰੋਨਾ ਵਾਇਰਸ ...
ਕੋਰੋਨਾ ਵਾਇਰਸ ਤੋਂ ਰਾਹਤ - 3 ਸ਼ੱਕੀ ਮਰੀਜ਼ਾਂ ਦੀ ਕੋਰੋਨਾ ਵਾਇਰਸ ਦੀ ਰਿਪੋਰਟ ਆਈ ਨੈਗੇਟਿਵ
. . .  1 day ago
ਮਲੋਟ,1 ਅਪ੍ਰੈਲ (ਰਣਜੀਤ ਸਿੰਘ ਪਾਟਿਲ ,ਗੁਰਮੀਤ ਸਿੰਘ ਮੱਕੜ)- ਬੀਤੇ ਦਿਨ ਪੁੱਡਾ ਕਾਲੋਨੀ ਮਲੋਟ ਵਾਸੀ ਕੈਨੇਡਾ ਤੋਂ ਪਰਤੇ ਇਕ ਡਾਕਟਰ ਤੇ ਪਰਿਵਾਰ ਦੇ 2 ਹੋਰ ਮੈਂਬਰਾਂ ਦੀ ਕੋਰੋਨਾ ਵਾਇਰਸ ਸਬੰਧੀ ਲਏ ਗਏ ਸੈਂਪਲਾਂ...
ਸੀ ਬੀ ਐੱਸ ਈ ਨੇ ਕੋਵਿਡ -19 ਦੇ ਮੱਦੇਨਜ਼ਰ ਪਹਿਲੀ ਤੋਂ ਬਾਰ੍ਹਵੀਂ ਕਲਾਸਾਂ ਦੇ ਵਿਦਿਆਰਥੀਆਂ ਲਈ ਦਿੱਤੀਆਂ ਹਿਦਾਇਤਾਂ
. . .  1 day ago
ਜਲਾਲਾਬਾਦ,1ਅਪ੍ਰੈਲ (ਜਤਿੰਦਰ ਪਾਲ ਸਿੰਘ)- ਦੇਸ਼ ਭਰ ਵਿਚ ਕੋਵਿਡ- 19 ਦੇ ਚੱਲਦੇ ਹੋਏ ਲਏ ਗਏ ਸੁਰੱਖਿਆ ਮਾਪਦੰਡਾਂ ਦੀ ਪਾਲਣਾ ਕਰਦੇ ਹੋਏ ਸੀ ਬੀ ਐੱਸ ਈ ਨੇ ਪੂਰੇ ਦੇਸ਼ ਵਿਚ ਦਸਵੀਂ ਅਤੇ ਬਾਰ੍ਹਵੀਂ ਦੇ ਕਈ ਪੇਪਰ ਰੱਦ ਕਰ ...
ਪਦਮ ਸ੍ਰੀ ਭਾਈ ਨਿਰਮਲ ਸਿੰਘ ਦੇ 5 ਪਰਿਵਾਰਕ ਮੈਂਬਰ ਜਾਂਚ ਲਈ ਜਲੰਧਰ ਦੇ ਸਿਵਲ ਹਸਪਤਾਲ ਭੇਜੇ
. . .  1 day ago
ਜਲੰਧਰ, 1 ਅਪ੍ਰੈਲ (ਐੱਮ.ਐੱਸ. ਲੋਹੀਆ) - ਸ੍ਰੀ ਦਰਬਾਰ ਸਾਹਿਬ ਹਰਿਮੰਦਰ ਸਾਹਿਬ ਅੰਮ੍ਰਿਤਸਰ ਦੇ ਸਾਬਕਾ ਹਜ਼ੂਰੀ ਰਾਗੀ, ਪਦਮ ਸ੍ਰੀ ਭਾਈ ਨਿਰਮਲ ਸਿੰਘ ਦੇ ਕੋਵਿਡ-19 (ਕੋਰੋਨਾ) ਵਾਇਰਸ ਤੋਂ ਪੀੜਤ ਹੋਣ ਦੀ ਪੁਸ਼ਟੀ ਹੋਣ ਤੋਂ ਬਾਅਦ ਅੱਜ ...
ਹਲਕਾ ਡੇਰਾਬਸੀ 'ਚ ਕੋਰੋਨਾ ਦੇ 5 ਸ਼ੱਕੀ ਮਰੀਜ਼ ਆਏ ਸਾਹਮਣੇ
. . .  1 day ago
ਜ਼ੀਰਕਪੁਰ, 1 ਅਪ੍ਰੈਲ, (ਹੈਪੀ ਪੰਡਵਾਲਾ) - ਸਬ ਡਿਵੀਜ਼ਨ ਡੇਰਾਬਸੀ ਵਿਚ ਕੋਰੋਨਾ ਵਾਇਰਸ ਦੇ ਇਕ ਦਿਨ ਵਿਚ 5 ਸ਼ੱਕੀ ਮਾਮਲੇ ਆਉਣ ਨਾਲ ਸਹਿਮ ਦਾ ਮਾਹੌਲ ਪੈਦਾ ਹੋ ਗਿਆ। ਮਰੀਜ਼ਾਂ ਨੂੰ ਢਕੋਲੀ ਕਮਿਊਨਿਟੀ ਹੈਲਥ ਸੈਂਟਰ ਵਿਚ ਰੱਖਿਆ ਗਿਆ ਹੈ, ਜਿਸ ਮਗਰੋਂ ਸਿਹਤ...
ਹੁਸ਼ਿਆਰਪੁਰ ਜ਼ਿਲ੍ਹੇ 'ਚ ਕੋਰੋਨਾ ਵਾਇਰਸ ਦੇ 139 ਸੈਂਪਲਾਂ ਦੀ ਰਿਪੋਰਟ ਆਈ ਨੈਗੇਟਿਵ - ਸਿਵਲ ਸਰਜਨ
. . .  1 day ago
ਹੁਸ਼ਿਆਰਪੁਰ, 1 ਅਪ੍ਰੈਲ (ਬਲਜਿੰਦਰਪਾਲ ਸਿੰਘ)-ਕੋਰੋਨਾ ਵਾਇਰਸ ਦੇ ਸਬੰਧ 'ਚ ਅੱਜ ਵੀ ਜ਼ਿਲ੍ਹੇ ਲਈ ਇਹ ਚੰਗੀ ਖ਼ਬਰ ਹੈ ਕਿ ਚੰਡੀਗੜ੍ਹ ਤੋਂ ਪ੍ਰਾਪਤ ਹੋਈਆਂ ਰਿਪੋਰਟਾਂ ਵੀ ਨੈਗੇਟਿਵ ਆਈਆਂ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਿਵਲ ਸਰਜਨ ਡਾ: ਜਸਬੀਰ ਸਿੰਘ...
ਲੁਟੇਰਿਆਂ ਨੇ ਨਕਦੀ ਖੋਹ ਕੇ ਮਾਰੀ ਗੋਲੀ
. . .  1 day ago
ਨਵਾਂਸ਼ਹਿਰ, 1 ਅਪ੍ਰੈਲ ( ਗੁਰਬਖ਼ਸ਼ ਸਿੰਘ ਮਹੇ) - ਨਵਾਂਸ਼ਹਿਰ ਵਿਖੇ ਮੋਟਰਸਾਈਕਲ ਸਵਾਰ ਲੁਟੇਰਿਆਂ ਵੱਲੋਂ ਖੇਤਾਂ ਤੋਂ ਆ ਰਹੇ ਦੋ ਵਿਅਕਤੀਆਂ ਪਾਸੋਂ ਦੋ ਹਜ਼ਾਰ ਰੁਪਏ ਦੀ ਨਕਦੀ ਖੋਹਣ...
ਕੈਨੇਡੀਅਨ ਸਿਟੀਜ਼ਨ ਅਤੇ ਐਨ.ਆਰ.ਆਈਜ਼ ਦੀ ਵਾਪਸੀ ਦੇ ਆਰ ਓ ਸੀ ਏ ਨੇ ਕੀਤੇ ਪ੍ਰਬੰਧ
. . .  1 day ago
ਜਲਾਲਾਬਾਦ, 1 ਅਪ੍ਰੈਲ (ਜਤਿੰਦਰ ਪਾਲ ਸਿੰਘ) - ਭਾਰਤ ਵਿਚ ਆਏ ਅਤੇ ਕੋਰੋਨਾ ਵਾਈਰਸ ਕਾਰਨ ਇੱਥੇ ਹੀ ਫਸ ਕੇ ਰਹਿ ਗਏ ਕੈਨੇਡਾ ਦੇ ਸਿਟੀਜ਼ਨ ਵਿਅਕਤੀਆਂ ਨੂੰ ਕੈਨੇਡਾ ਸਰਕਾਰ...
ਤਬਲੀਗ਼ੀ ਜਮਾਤ ਸੰਮੇਲਨ 'ਚੋਂ ਆਏ ਜ਼ਿਲ੍ਹਾ ਕਠੂਆ ਦੇ 7 ਵਿਅਕਤੀਆਂ ਨੂੰ ਕੀਤਾ ਕੁਆਰਨਟਾਈਨ
. . .  1 day ago
ਨਰੋਟ ਜੈਮਲ ਸਿੰਘ, 1 ਅਪ੍ਰੈਲ (ਗੁਰਮੀਤ ਸਿੰਘ) - ਜ਼ਿਲ੍ਹਾ ਪਠਾਨਕੋਟ ਦੇ ਸਰਹੱਦੀ ਖੇਤਰ ਨਰੋਟ ਜੈਮਲ ਸਿੰਘ ਨਾਲ ਅੰਤਰਰਾਜੀ ਸਰਹੱਦ ਉੱਤੇ ਲੱਗਦੇ ਜੰਮੂ ਕਸ਼ਮੀਰ ਦੇ ਨਗਰੀ ਪਰੋਲ ਵਿਖੇ ਦਿੱਲੀ ਦੇ ਨਿਜ਼ਾਮੂਦੀਨ ਵਿਖੇ ਤਬਲੀਗ਼ੀ ਜਮਾਤ ਦੇ ਸੰਮੇਲਨ ਵਿਚੋਂ ਆਏ ਜ਼ਿਲ੍ਹਾ ਕਠੂਆ ਦੇ 7 ਵਿਅਕਤੀਆਂ...
ਬੈਂਕ ਮੁਲਾਜ਼ਮ ਪਿੰਡਾਂ 'ਚ ਜਾ ਕੇ ਪੈਨਸ਼ਨਰਾਂ ਨੂੰ ਦੇਣਗੇ ਪੈਨਸ਼ਨ - ਡੀ.ਐੱਸ.ਪੀ
. . .  1 day ago
ਬਲਾਚੌਰ, 1 ਅਪ੍ਰੈਲ (ਦੀਦਾਰ ਸਿੰਘ ਬਲਾਚੌਰੀਆ) - ਪੈਨਸ਼ਨ ਧਾਰਕਾਂ ਨੂੰ ਇਸ ਮਹੀਨੇ ਪੈਨਸ਼ਨ ਲੈਣ ਲਈ ਬੈਂਕਾਂ ਵਿਚ ਨਹੀ ਜਾਣਾ ਪਵੇਗਾ, ਕਿਉਂਕਿ ਕੋਰੋਨਾ ਵਾਇਰਸ ਮਹਾਂਮਾਰੀ ਦੇ ਮੱਦੇਨਜ਼ਰ ਪੁਲਿਸ ਅਤੇ ਬੈਂਕ ਪ੍ਰਸ਼ਾਸਨ ਵੱਲੋਂ ਅਹਿਮ ਕਦਮ ਚੁੱਕਦਿਆਂ ਇਸ ਵਾਰ ਪੈਨਸ਼ਨਰਾਂ ਨੂੰ ਉਨ੍ਹਾਂ ਦੇ ਪਿੰਡ...
ਵਿਧਾਇਕ ਸ਼ੇਰੋਵਾਲੀਆ ਨੇ ਲੋੜਵੰਦਾਂ ਨੂੰ ਵੰਡੀਆਂ ਰਾਸ਼ਨ ਦੀਆਂ ਕਿੱਟਾਂ
. . .  1 day ago
ਸ਼ਾਹਕੋਟ, 1 ਅਪ੍ਰੈਲ (ਦਲਜੀਤ ਸਚਦੇਵਾ) - ਕੋਰੋਨਾ ਵਾਇਰਸ ਕਾਰਨ ਲਗਾਏ ਕਰਫ਼ਿਊ ਦੌਰਾਨ ਪੰਜਾਬ ਸਰਕਾਰ ਤੇ ਪ੍ਰਸ਼ਾਸਨ ਵੱਲੋਂ ਹਰ ਲੋੜਵੰਦ ਨੂੰ ਰਾਸ਼ਨ ਦਿੱਤਾ ਜਾ ਰਿਹਾ ਹੈ। ਇਸੇ ਹੀ ਤਹਿਤ ਅੱਜ ਸ਼ਾਹਕੋਟ...
ਕਰਫ਼ਿਊ 'ਚ ਕਣਕ ਲੈਣ ਆਏ 350 ਦੇ ਕਰੀਬ ਲੋਕਾਂ ਦੇ ਇਕੱਠ ਨੇ ਉਡਾਈਆਂ ਹੁਕਮਾਂ ਦੀਆਂ ਧੱਜੀਆਂ
. . .  1 day ago
ਨਸਰਾਲਾ, 1 ਅਪ੍ਰੈਲ (ਸਤਵੰਤ ਸਿੰਘ ਥਿਆੜਾ)- ਕੋਰੋਨਾ ਵਾਇਰਸ ਦੇ ਕਾਰਨ ਸਰਕਾਰ ਵੱਲੋਂ ਲਾਏ ਕਰਫ਼ਿਊ ਦੌਰਾਨ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕੀਤੇ ਪ੍ਰਬੰਧਾਂ ਤੇ ਪਾਬੰਦੀਆਂ ਦੀ ਉਸ ਵੇਲੇ ਪੋਲ ਖੁੱਲ ਗਈ ਜਦੋਂ ਸਰਕਾਰੀ ਆਟਾ ਦਾਲ ਸਕੀਮ ਅਧੀਨ ਪਿੰਡ ਨਸਰਾਲਾ ਵਿਖੇ ਆਇਆ ਕਣਕ ਦਾ ਟਰੱਕ...
ਪੰਜਾਬ 'ਚ ਹੁਣ ਤੱਕ ਕੋਰੋਨਾ ਦੇ 46 ਮਾਮਲਿਆਂ ਦੀ ਪੁਸ਼ਟੀ
. . .  1 day ago
ਫਗਵਾੜਾ, 1 ਅਪ੍ਰੈਲ (ਤਰਨਜੀਤ ਸਿੰਘ ਕਿੰਨੜਾ) - - ਪੰਜਾਬ ਦੇ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਵੱਲੋਂ ਜਾਰੀ ਸਿਹਤ ਬੁਲੇਟਿਨ ਅਨੁਸਾਰ ਹੁਣ ਤੱਕ ਪੰਜਾਬ ਵਿਚ ਕੋਰੋਨਾ ਵਾਇਰਸ ਦੇ ਹੁਣ...
ਕੋਰੋਨਾ ਕਾਰਣ ਛੱਡੇ ਜਾ ਰਹੇ ਕੈਦੀਆਂ ਨਾਲ ਬੰਦੀ ਸਿੰਘਾਂ ਨੂੰ ਵੀ ਰਿਹਾਅ ਕਰੇ ਸਰਕਾਰ - ਜਥੇਦਾਰ ਦਾਦੂਵਾਲ
. . .  1 day ago
ਤਲਵੰਡੀ ਸਾਬੋ, 1 ਅਪ੍ਰੈਲ - (ਰਣਜੀਤ ਸਿੰਘ ਰਾਜੂ) - ਕੋਰੋਨਾ ਵਾਇਰਸ ਦੇ ਮੱਦੇਨਜ਼ਰ ਪੰਜਾਬ ਸਰਕਾਰ ਵੱਲੋਂ ਜੇਲ੍ਹਾਂ ਵਿਚੋਂ 6000 ਕੈਦੀਆਂ ਨੂੰ ਪੈਰੋਲ 'ਤੇ ਰਿਹਾਅ ਕੀਤੇ ਜਾਣਾ ਕੋਈ ਇਤਰਾਜ਼ ਵਾਲੀ ਗੱਲ ਨਹੀਂ, ਪਰ ਪੰਜਾਬ ਸਰਕਾਰ ਆਪਣੇ ਅਧੀਨ ਆਉਂਦੀਆਂ ਜੇਲ੍ਹਾਂ ਵਿਚ ਸਜ਼ਾ ਪੂਰੀ...
ਭਾਰੀ ਮਾਤਰਾ 'ਚ ਗੋਲੀ ਸਿੱਕਾ ਬਰਾਮਦ, 3 ਨਸ਼ਾ ਤਸਕਰ ਗ੍ਰਿਫ਼ਤਾਰ
. . .  1 day ago
ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਦੇ ਸਾਬਕਾ ਹਜ਼ੂਰੀ ਰਾਗੀ ਭਾਈ ਨਿਰਮਲ ਸਿੰਘ ਖ਼ਾਲਸਾ ਦੀ ਕੋਰੋਨਾ ਰਿਪੋਰਟ ਆਈ ਪਾਜ਼ੀਟਿਵ
. . .  1 day ago
ਨਿਜ਼ਾਮੁੱਦੀਨ ਸੰਮੇਲਨ ਨਾਲ ਸਬੰਧਿਤ ਵਿਅਕਤੀਆਂ ਦੇ ਜ਼ਿਲ੍ਹਾ ਮੋਗਾ ਚ ਲੁਕਣ ਦੀ ਫੈਲੀ ਅਫ਼ਵਾਹ
. . .  1 day ago
ਮਸਜਿਦ 'ਚ 14 ਵਿਅਕਤੀਆਂ ਨੂੰ ਕੀਤਾ ਕੁਆਰਨਟਾਈਨ
. . .  1 day ago
ਵਿਪਰੋ, ਅਜ਼ੀਮ ਪ੍ਰੇਮ ਜੀ ਫਾਊਂਡੇਸ਼ਨ ਨੇ ਕੋਰੋਨਾ ਲਈ ਦਿੱਤੇ 1,125 ਕਰੋੜ
. . .  1 day ago
ਜਲਾਲਾਬਾਦ (ਪੱਛਮੀ) ਦੇ ਵਿਧਾਇਕ ਨੇ ਦੋ ਸਾਲ ਦੀ ਆਪਣੀ ਤਨਖ਼ਾਹ ਦਾਨ ਕਰਨ ਸਬੰਧੀ ਲਿਖਿਆ ਪੱਤਰ
. . .  1 day ago
ਰੰਧਾਵਾ ਵਲੋਂ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਕੀਤੀ ਗਈ ਅਪੀਲ
. . .  1 day ago
ਨਿਜ਼ਾਮੂਦੀਨ ਸਮਾਗਮ ਚੋਂ ਪਰਤੇ 10 ਮੁਸਲਮਾਨ ਮਰਦ ਔਰਤਾਂ ਨੇ ਮਸਜਿਦ 'ਚ ਸ਼ਰਨ ਲਈ
. . .  1 day ago
ਸ਼੍ਰੋਮਣੀ ਕਮੇਟੀ ਤੇ ਅਕਾਲੀ ਦਲ ਨੇ ਲੋੜਵੰਦਾਂ ਦੀ ਮਦਦ ਲਈ ਚਲਾਈ ਮੁਹਿੰਮ
. . .  1 day ago
ਉਪ ਮੰਡਲ ਮੈਜਿਸਟਰੇਟ ਪਾਤੜਾਂ ਵੱਲੋਂ ਕਰਫ਼ਿਊ ਦੌਰਾਨ ਸੋਸ਼ਲ ਮੀਡੀਆ ਤੇ ਫੇਕ ਪੋਸਟਾਂ ਪਾਉਣ ਵਾਲਿਆਂ ਨੂੰ ਸਖ਼ਤ ਤਾੜਨਾ
. . .  1 day ago
ਲੋੜਵੰਦਾ ਨੂੰ ਵੰਡੇ ਗਏ ਰਾਸ਼ਨ
. . .  1 day ago
ਪ੍ਰਧਾਨ ਮੰਤਰੀ ਸਾਰੇ ਮੁੱਖ ਮੰਤਰੀਆਂ ਨਾਲ ਭਲਕੇ ਕਰਨਗੇ ਵੀਡੀਓ ਕਾਨਫ਼ਰੰਸ
. . .  1 day ago
ਖਰੜ ਵਿਚ ਕਿੰਨਰਾਂ ਨੇ ਰਾਸ਼ਨ ਵੰਡਿਆ
. . .  1 day ago
ਮੁੱਖ ਮੰਤਰੀ ਸਰਬ ਪਾਰਟੀ ਬੈਠਕ ਬੁਲਾਉਣ - ਹਰਪਾਲ ਚੀਮਾ
. . .  1 day ago
ਮਾਸਕ ਤੇ ਸੈਨੇਟਾਈਜ਼ਰ ਕਾਲਾਬਾਜ਼ਾਰੀ ਕਰਨ ਵਾਲਿਆਂ ਖਿਲਾਫ ਹੋਵੇਗੀ ਕਾਰਵਾਈ
. . .  1 day ago
ਅਧਿਆਪਕਾਂ ਦੀ ਕੋਰੋਨਾਵਾਇਰਸ ਵਿਜੀਲੈਂਸ ਅਫਸਰ ਵਜੋਂ ਨਿਯੁਕਤ ਕਰਨ ਸਬੰਧੀ ਸੂਚੀ ਜਾਰੀ
. . .  1 day ago
ਕੋਰੋਨਾਵਾਇਰਸ ਦੇ ਸ਼ੱਕੀ ਡਰਾਈਵਰ ਦੀ ਰਿਪੋਰਟ ਨੈਗੇਟਿਵ ਆਉਣ ਕਾਰਨ ਪਿੰਡ ਦੇ ਲੋਕਾਂ ਨੇ ਲਿਆ ਸੁੱਖ ਦਾ ਸਾਹ
. . .  1 day ago
ਕੋਰੋਨਾਵਾਇਰਸ ਲਾਕਡਾਊਨ : ਜਲੰਧਰ ’ਚ ਸੀ.ਆਰ.ਪੀ.ਐਫ. ਕੰਪਨੀਆਂ ਤਾਇਨਾਤ
. . .  1 day ago
ਤਬਲੀਗੀ ਜਮਾਤ ਦੇ ਸੰਮੇਲਨ ਵਿੱਚ ਪਠਾਨਕੋਟ ਦੇ ਦੋ ਵਿਅਕਤੀ ਸਨ ਸ਼ਾਮਿਲ
. . .  1 day ago
ਉਤਰ ਪ੍ਰਦੇਸ਼ ਵਿਚ ਕੋਰੋਨਾਵਾਇਰਸ ਕਾਰਨ ਨੌਜਵਾਨ ਦੀ ਹੋਈ ਮੌਤ
. . .  1 day ago
ਸ਼ੱਕੀ ਮਰੀਜਾਂ ਦੀ ਰਿਪੋਰਟ ਵੀ ਨਾਂਹਪੱਖੀ
. . .  1 day ago
ਲੋੜਵੰਦਾਂ ਦੀ ਮਦਦ ਲਈ ਸਾਰਿਆਂ ਨੂੰ ਆਪਣਾ ਯੋਗਦਾਨ ਪਾਉਣਾ ਚਾਹੀਦਾ - ਬਾਬਾ ਪ੍ਰਮਾਨੰਦ
. . .  1 day ago
ਗੁਰਦੁਆਰਾ ਮਜਨੂੰ ਕਾ ਟਿੱਲਾ ਤੋਂ 210 ਲੋਕਾਂ ਨੂੰ ਦਿੱਲੀ ਦੇ ਇਕ ਸਕੂਲ ’ਚ ਕੀਤਾ ਗਿਆ ਤਬਦੀਲ
. . .  1 day ago
ਨਿਜ਼ਾਮੂਦੀਨ ਮਰਕਜ਼ ਤੋਂ ਆਂਧਰਾ ਪ੍ਰਦੇਸ਼ ’ਚ ਪਰਤੇ ਸਾਰੇ 43 ਵਿਅਕਤੀਆਂ ਨੂੰ ਕੋਰੋਨਾਵਾਇਰਸ
. . .  1 day ago
ਮੁਹਾਲੀ ਵਿਚ ਦੋ ਔਰਤਾਂ ਤੇ ਇਕ ਵਿਅਕਤੀ ਦਾ ਕੋਰੋਨਾਵਾਇਰਸ ਪਾਇਆ ਗਿਆ ਪਾਜ਼ੀਟਿਵ
. . .  1 day ago
ਭਾਰਤ ’ਚ ਕੋਰੋਨਾਵਾਇਰਸ ਦੇ ਕੇਸਾਂ ’ਚ ਹੋਇਆ ਵਾਧਾ, ਹੁਣ ਤੱਕ 38 ਮੌਤਾਂ
. . .  1 day ago
ਕਰਫ਼ਿਊ ਦੀ ਉਲੰਘਣਾ ਕਰਨ ਵਾਲੇ 26 ਜਾਣਿਆਂ ਖ਼ਿਲਾਫ਼ ਫ਼ਾਜ਼ਿਲਕਾ ਜ਼ਿਲ੍ਹਾ ਪੁਲਿਸ ਨੇ ਵੱਖ ਵੱਖ ਥਾਣਿਆਂ ਵਿਚ ਕੀਤੇ ਮਾਮਲੇ ਦਰਜ
. . .  1 day ago
ਕੋਰੋਨਾਵਾਇਰਸ ਦੇ ਸ਼ੱਕੀ ਮਰੀਜ਼ ਨੂੰ ਕਪੂਰਥਲਾ ਕੀਤਾ ਗਿਆ ਰੈਫਰ
. . .  1 day ago
ਫਗਵਾੜਾ ’ਚ ਸ਼੍ਰੋਮਣੀ ਕਮੇਟੀ ਵਲੋਂ 8 ਤੋਂ 10 ਹਜ਼ਾਰ ਲੋਕਾਂ ਲਈ ਤਿਆਰ ਕੀਤਾ ਜਾਂਦਾ ਹੈ ਲੰਗਰ
. . .  1 day ago
ਨਿਜ਼ਾਮੁਦੀਨ ਧਾਰਮਿਕ ਸੰਮੇਲਨ ਚ ਸ਼ਿਰਕਤ ਕਰਨ ਵਾਲੇ ਲੋਕਾਂ ਦੀ ਜ਼ਿਲ੍ਹਾ ਮੋਗਾ 'ਚ ਵੜ੍ਹਨ ਦੀ ਉੱਡੀ ਅਫ਼ਵਾਹ
. . .  1 day ago
ਬਿਨਾਂ ਸਬਸਿਡੀ ਵਾਲੇ ਐਲ.ਪੀ.ਜੀ. ਸਿਲੰਡਰ ਗੈਸ ਦੀਆਂ ਕੀਮਤਾਂ ’ਚ ਕੀਤੀ ਗਈ ਕਮੀ
. . .  1 day ago
ਪਾਕਿ 'ਚ ਕੋਰੋਨਾ ਨਾਲ 26 ਮੌਤਾਂ, 2039 ਸੰਕ੍ਰਮਿਤ ਮਰੀਜ਼
. . .  1 day ago
ਕੋਰੋਨਾਵਾਇਰਸ : ਭੋਪਾਲ ਤੋਂ ਪਰਤੇ 12 ਨੌਜਵਾਨਾਂ ਵਿਅਕਤੀਆਂ ਦੀ ਰਿਪੋਰਟ ਆਈ ਨੈਗੇਟਿਵ
. . .  1 day ago
ਲੰਗਰ ਵੰਡਣ ਜਾ ਰਿਹਾ ਯੂਥ ਅਕਾਲੀ ਦਲ ਦਾ ਆਗੂ ਗੋਸ਼ਾ ਹਿਰਾਸਤ ਵਿਚ
. . .  1 day ago
ਜਾਂਚ ਵਿਚ ਨੈਗੇਟਿਵ ਆਏ ਸ਼ੱਕੀ 27 ਵਿਅਕਤੀ, ਵਾਪਸ ਪਿੰਡ ਵਿਰਕ ਭੇਜੇ
. . .  1 day ago
ਹੋਰ ਖ਼ਬਰਾਂ..
ਜਲੰਧਰ : ਸ਼ੁੱਕਰਵਾਰ 1 ਭਾਦੋ ਸੰਮਤ 550

ਪਟਿਆਲਾ

ਵੱਖ-ਵੱਖ ਥਾੲੀਂ ਮਨਾਇਆ ਆਜ਼ਾਦੀ ਦਿਵਸ

ਪਟਿਆਲਾ, 16 ਅਗਸਤ (ਗੁਰਪ੍ਰੀਤ ਸਿੰਘ ਚੱਠਾ)-ਦੇਸ਼ ਦੇ 72ਵੇਂ ਆਜ਼ਾਦੀ ਦਿਹਾੜੇ ਮੌਕੇ ਪਟਿਆਲਾ ਦੇ ਯਾਦਵਿੰਦਰਾ ਪਬਲਿਕ ਸਕੂਲ ਦੇ ਸਟੇਡੀਅਮ ਵਿਖੇ ਕਰਵਾਏ ਗਏ ਜ਼ਿਲ੍ਹਾ ਪੱਧਰੀ ਸਮਾਗਮ ਮੌਕੇ ਪੰਜਾਬ ਦੇ ਪੇਂਡੂ ਵਿਕਾਸ ਤੇ ਪੰਚਾਇਤਾਂ ਅਤੇ ਮਕਾਨ ਉਸਾਰੀ ਤੇ ਸ਼ਹਿਰੀ ਵਿਕਾਸ ਮੰਤਰੀ ਤਿ੍ਪਤ ਰਾਜਿੰਦਰ ਸਿੰਘ ਬਾਜਵਾ ਨੇ ਦੇਸ਼ ਦਾ ਕੌਮੀ ਝੰਡਾ ਤਿਰੰਗਾ ਲਹਿਰਾਇਆ | ਇਸ ਮੌਕੇ ਸ. ਬਾਜਵਾ ਨੇ ਪਰੇਡ ਦਾ ਨਿਰੀਖਣ ਕੀਤਾ ਅਤੇ ਮਾਰਚ ਪਾਸਟ ਤੋਂ ਸਲਾਮੀ ਲਈ, ਉਨ੍ਹਾਂ ਦੇ ਨਾਲ ਡਿਪਟੀ ਕਮਿਸ਼ਨਰ ਸ੍ਰੀ ਕੁਮਾਰ ਅਮਿਤ ਅਤੇ ਐਸ.ਐਸ.ਪੀ. ਸ. ਮਨਦੀਪ ਸਿੰਘ ਸਿੱਧੂ ਵੀ ਮੌਜੂਦ ਸਨ |ਇਸ ਪ੍ਰਭਾਵਸ਼ਾਲੀ ਸਮਾਗਮ ਦੌਰਾਨ ਆਪਣਾ ਸੰਦੇਸ਼ ਦਿੰਦਿਆਂ ਸ. ਤਿ੍ਪਤ ਰਾਜਿੰਦਰ ਸਿੰਘ ਨੇ ਦੇਸ਼ ਲਈ ਦੀ ਆਜ਼ਾਦੀ ਲਈ ਲੜਾਈ ਲੜਨ ਵਾਲੇ ਮਹਾਨ ਸ਼ਹੀਦਾਂ ਅਤੇ ਸੁਤੰਤਰਤਾ ਸੈਨਾਨੀਆਂ ਦੀ ਕੁਰਬਾਨੀ ਨੂੰ ਯਾਦ ਕੀਤਾ ਅਤੇ ਆਜ਼ਾਦੀ ਦਿਹਾੜੇ ਦੀ ਵਧਾਈ ਦਿੰਦਿਆਂ ਸਮੂਹ ਪੰਜਾਬੀਆਂ ਨੂੰ ਸੱਦਾ ਦਿੱਤਾ ਕਿ ਜਿਸ ਤਰ੍ਹਾਂ ਦੇਸ਼ ਦੀ ਆਜ਼ਾਦੀ ਲਈ ਉਨ੍ਹਾਂ ਨੇ ਇੱਕਜੁਟ ਹੋ ਕੇ ਲੜਾਈ ਲੜੀ ਇਸੇ ਤਰ੍ਹਾਂ ਹੁਣ ਫੇਰ ਤੋਂ ਇੱਕਜੁੱਟਤਾ ਵਿਖਾਉਂਦਿਆਂ ਨਸ਼ਿਆਂ ਿਖ਼ਲਾਫ਼ ਪੰਜਾਬ ਸਰਕਾਰ ਵੱਲੋਂ ਲੜੀ ਜਾ ਰਹੀ ਲੜਾਈ 'ਚ ਵੀ ਆਪਣਾ ਭਰਪੂਰ ਸਾਥ ਦੇਣ | ਸ. ਬਾਜਵਾ ਨੇ ਦੱਸਿਆ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਨਸ਼ਿਆਂ ਦਾ ਲੱਕ ਤੋੜਦਿਆਂ ਸਪਲਾਈ ਲਾਇਨ ਕੱਟ ਦਿੱਤੀ ਹੈ ਪਰੰਤੂ ਇਸ ਬੁਰਾਈ ਨੂੰ ਜੜ੍ਹੋਂ ਖ਼ਤਮ ਕਰਨ ਲਈ ਸਮੁੱਚੀਆਂ ਸਿਆਸੀ ਧਿਰਾਂ, ਸਮਾਜ ਸੇਵੀ ਜਥੇਬੰਦੀਆਂ ਅਤੇ ਸਾਰੇ ਵਰਗਾਂ ਦੇ ਲੋਕਾਂ ਨੂੰ ਵੀ ਸਾਥ ਦੇਣਾ ਪਵੇਗਾ | ਸ. ਬਾਜਵਾ ਨੇ ਇਸ ਮੌਕੇ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਪੂਰੀ ਇਨਸਾਨੀਅਤ ਦੇ ਪੈਗ਼ੰਬਰ ਸ੍ਰੀ ਗੁਰੂ ਨਾਨਕ ਦੇਵ ਜੀ ਦਾ 550 ਸਾਲਾ ਪ੍ਰਕਾਸ਼ ਦਿਹਾੜਾ ਵੱਡੀ ਪੱਧਰ 'ਤੇ ਮਨਾਇਆ ਜਾਵੇਗਾ, ਇਸ ਸਬੰਧੀ ਸਮਾਗਮ ਪੂਰਾ ਸਾਲ ਚੱਲਣਗੇ | ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਸ. ਬਾਜਵਾ ਨੇ ਇਸ ਮੌਕੇ ਇਹ ਐਲਾਨ ਵੀ ਕੀਤਾ ਕਿ ਪੰਜਾਬ ਸਰਕਾਰ ਵੱਲੋਂ ਸੂਬੇ ਦੇ ਹਰ ਪਿੰਡ 'ਚ ਗੰਦੇ ਪਾਣੀ ਦੀ ਨਿਕਾਸੀ ਲਈ ਸੀਵਰੇਜ ਸਿਸਟਮ ਪਾਇਆ ਜਾਵੇਗਾ ਅਤੇ 5-5 ਪਿੰਡਾਂ ਦੇ ਬਲਾਕ ਬਣਾ ਕੇ 2022 ਤੋਂ ਪਹਿਲਾਂ-ਪਹਿਲਾਂ 70 ਫ਼ੀਸਦੀ ਪਿੰਡਾਂ 'ਚ ਸੀਵਰੇਜ ਸਿਸਟਮ ਪਾ ਕੇ ਜਿੱਥੇ ਮੀਂਹ ਦੇ ਪਾਣੀ ਦੀ ਸੰਭਾਲ ਕੀਤੀ ਜਾਵੇਗੀ, ਉੱਥੇ ਹੀ ਹਰ ਪਿੰਡ ਨੂੰ ਨਮੂਨੇ ਦਾ ਪਿੰਡ ਬਣਾਇਆ ਜਾਵੇਗਾ | ਉਨ੍ਹਾਂ ਕਿਹਾ ਕਿ ਭਾਵੇਂ ਪਿਛਲੇ ਸਮੇਂ 'ਚ ਖ਼ਜ਼ਾਨੇ ਦੀ ਹਾਲਤ ਮਾੜੀ ਸੀ ਪਰੰਤੂ ਮੁੱਖ ਮੰਤਰੀ ਦੀ ਗਤੀਸ਼ੀਲ ਅਗਵਾਈ ਹੇਠ ਸੂਬਾ ਮੁੜ ਤੋਂ ਤਰੱਕੀ ਕਰ ਰਿਹਾ ਹੈ, ਇਸ ਲਈ ਹਰ ਪਿੰਡ ਤੇ ਸ਼ਹਿਰ ਨੂੰ ਵਿਕਾਸ ਲਈ ਫ਼ੰਡ ਮਿਲਣਗੇ | ਸ. ਬਾਜਵਾ ਨੇ ਦੱਸਿਆ ਕਿ ਪੰਜਾਬ ਸਰਕਾਰ ਨੇ ਜਿੱਥੇ ਪਹਿਲਾਂ ਸੂਬੇ 'ਚ ਅਮਨ ਕਾਨੂੰਨ ਦੀ ਸਥਿਤੀ ਬਹਾਲ ਕੀਤੀ ਅਤੇ ਆਪਣੀ ਲੜਾਈ ਗਲੀ-ਗਲੀ ਤੱਕ ਲਿਆਉਣ ਵਾਲੇ ਗੈਂਗਸਟਰ ਖ਼ਤਮ ਕੀਤੇ | ਉੱਥੇ ਹੀ ਔਰਤਾਂ ਨੂੰ ਜਿੱਥੇ ਨਗਰ ਨਿਗਮ ਚੋਣਾਂ 'ਚ 50 ਫ਼ੀਸਦੀ ਸੀਟਾਂ ਦਿੱਤੀਆਂ ਉੱਥੇ ਹੀ ਹੁਣ ਪੰਚਾਇਤ ਚੋਣਾਂ 'ਚ 50 ਫ਼ੀਸਦੀ ਸੀਟਾਂ ਔਰਤਾਂ ਲਈ ਰਾਖਵੀਂਆਂ ਰੱਖੀਆਂ ਹਨ | ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਸੋਚ ਮੁਤਾਬਿਕ ਸਰਕਾਰ ਕਿਸੇ ਨਾਲ ਵੀ ਸਿਆਸੀ ਵਿਤਕਰਾ ਅਤੇ ਸਿਆਸੀ ਬਦਲਾਖੋਰੀ ਨਹੀਂ ਕਰ ਰਹੀ ਅਤੇ ਨਾ ਹੀ ਇਨ੍ਹਾਂ ਪੰਚਾਇਤੀ ਚੋਣਾਂ 'ਚ ਕਿਸੇ ਨਾਲ ਧੱਕਾ ਕੀਤਾ ਜਾਵੇਗਾ |
ਸ. ਬਾਜਵਾ ਨੇ ਕਿਹਾ ਕਿ ਪਟਿਆਲਾ ਵਾਸੀ ਖ਼ੁਸ਼ਕਿਸਮਤ ਹਨ ਕਿ ਪੰਜਾਬ ਨੂੰ ਉਨ੍ਹਾਂ ਦੇ ਸ਼ਹਿਰ ਦਾ ਵਸਨੀਕ ਮੁੱਖ ਮੰਤਰੀ ਮਿਲਿਆ ਹੈ, ਇਸ ਲਈ ਜਿੱਥੇ ਪਹਿਲਾਂ ਹੀ 1000 ਕਰੋੜ ਰੁਪਏ ਪਟਿਆਲਾ ਦੇ ਵਿਕਾਸ ਲਈ ਲੱਗ ਰਹੇ ਹਨ, ਉੱਥੇ ਇਸ ਦੇ ਵਿਕਾਸ ਲਈ ਫ਼ੰਡਾਂ ਦੀ ਕੋਈ ਤੋਟ ਨਹੀਂ ਰਹਿਣ ਦਿੱਤੀ ਜਾਵੇਗੀ ਅਤੇ ਇਸ ਦੀ ਨੁਹਾਰ ਬਦਲ ਦਿੱਤੀ ਜਾਵੇਗੀ | ਉਨ੍ਹਾਂ ਕਿਹਾ ਕਿ ਸਰਕਾਰ ਪੰਜਾਬ ਦੇ ਹਰ ਸ਼ਹਿਰ ਤੇ ਪਿੰਡ ਨੂੰ ਸਵੱਛ ਅਤੇ ਹਰ ਨਾਗਰਿਕ ਨੂੰ ਤੰਦਰੁਸਤ ਦੇਖਣਾ ਚਾਹੁੰਦੀ ਹੈ, ਇਸ ਲਈ ਹਰ ਨਾਗਰਿਕ ਆਪਣੀ ਜ਼ਿੰਮੇਵਾਰੀ ਸਮਝਦਿਆਂ ਸਫ਼ਾਈ ਰੱਖੇ ਅਤੇ ਵਾਤਾਵਰਣ ਪ੍ਰਤੀ ਸੁਚੇਤ ਹੋਵੇ | ਇਸ ਤੋਂ ਪਹਿਲਾਂ ਸ. ਬਾਜਵਾ ਨੇ ਪਰੇਡ ਕਮਾਂਡਰ ਡੀ.ਐਸ.ਪੀ. ਪ੍ਰੋਬੇਸ਼ਨਰ ਸ੍ਰੀ ਮੋਹਿਤ ਅਗਰਵਾਲ ਦੀ ਅਗਵਾਈ 'ਚ ਸ਼ਾਨਦਾਰ ਪਰੇਡ ਦਾ ਨਿਰੀਖਣ ਕੀਤਾ ਅਤੇ ਬਾਅਦ 'ਚ ਆਈ.ਟੀ.ਬੀ.ਪੀ., ਪੰਜਾਬ ਪੁਲਿਸ, ਹੋਮ ਗਾਰਡਜ, ਐਨ.ਸੀ.ਸੀ., ਰੈਡ ਕਰਾਸ, ਸਕਾਊਟ ਤੇ ਗਾਇਡਜ ਦੇ ਸ਼ਾਨਦਾਰ ਮਾਰਚ ਪਾਸਟ ਤੋਂ ਸਲਾਮੀ ਲਈ | ਇਸ ਮੌਕੇ ਸ. ਬਾਜਵਾ ਨੇ ਮੁੱਖ ਮੰਤਰੀ ਵਲੋਂ ਪੰਜਾਬ ਨੂੰ ਨਸ਼ਾ ਮੁਕਤ ਕਰਨ ਲਈ ਅੱਜ ਲਾਂਚ ਕੀਤੀ ਗਏ ਬੱਡੀਜ਼ ਪ੍ਰੋਗਰਾਮ ਤਹਿਤ ਪਟਿਆਲਾ ਜ਼ਿਲ੍ਹੇ 'ਚ ਬਣਾਏ ਗਏ ਬੱਡੀਜ਼ ਗਰੁੱਪਾਂ ਵਲੋਂ ਮੰਚ ਅੱਗਿਉਂ ਗੁਜ਼ਰਨ ਮੌਕੇ ਹੱਥ ਹਿਲਾ ਕੇ ਉਨ੍ਹਾਂ ਦਾ ਸਵਾਗਤ ਵੀ ਕੀਤਾ | ਉਨ੍ਹਾਂ ਨੇ ਬੱਡੀਜ਼ ਗਰੁੱਪਾਂ ਦੇ ਮੈਂਬਰਾਂ ਨਾਲ ਵਿਸ਼ੇਸ਼ ਮੁਲਾਕਾਤ ਕਰਕੇ ਉਨ੍ਹਾਂ ਨਾਲ ਸੰਵਾਦ ਰਚਾਇਆ ਤੇ ਬੱਡੀਜ਼ ਗਰੱੁਪ ਦੇ ਮੈਂਬਰਾਂ ਨੇ ਉਨ੍ਹਾਂ ਦੇ ਬੈਜ਼ ਲਗਾਇਆ |
ਇਸ ਮੌਕੇ ਸ. ਬਾਜਵਾ ਵੱਲੋਂ ਆਜ਼ਾਦੀ ਘੁਲਾਟੀਆਂ ਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੂੰ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ ਗਿਆ | ਉਨ੍ਹਾਂ ਨੇ ਸਰਕਾਰ ਵੱਲੋਂ ਨਸ਼ਿਆਂ ਿਖ਼ਲਾਫ਼ ਵਿੱਢੀ ਮੁਹਿੰਮ 'ਚ ਸਾਥ ਦੇਣ ਵਾਲੇ ਡੈਪੋਜ, ਓਟ ਸੈਂਟਰ ਤੇ ਬੱਡੀਜ਼ ਗਰੁੱਪਾਂ ਦੇ ਮੈਂਬਰਾਂ ਨੂੰ ਵੀ ਸਨਮਾਨਿਤ ਕੀਤਾ | ਜਦੋਂ ਕਿ ਪੰਜਾਬ ਸਰਕਾਰ ਵਲੋਂ ਕਿਸਾਨਾਂ ਦੀ ਕਰਜ਼ਾ ਮੁਆਫ਼ੀ ਦੇ ਦੂਜੇ ਗੇੜ੍ਹ ਤਹਿਤ ਵਪਾਰਕ ਬੈਂਕਾਂ ਦੇ ਕਰਜ਼ਦਾਰਾਂ ਨੂੰ ਕਰਜ਼ਾ ਮੁਆਫ਼ੀ ਸਮੇਤ ਮਹਾਤਮਾ ਗਾਂਧੀ ਸਰਬੱਤ ਵਿਕਾਸ ਯੋਜਨਾ, ਘਰ-ਘਰ ਰੋਜ਼ਗਾਰ ਸਮੇਤ ਹੋਰ ਵੱਖ-ਵੱਖ ਭਲਾਈ ਸਕੀਮਾਂ ਦੇ ਲਾਭਪਾਤਰੀਆਂ ਨੂੰ ਭਲਾਈ ਸਕੀਮਾਂ ਦੇ ਪ੍ਰਮਾਣ ਪੱਤਰ ਵੀ ਵੰਡੇ |
ਉਨ੍ਹਾਂ ਨੇ ਰੈੱਡ ਕਰਾਸ ਵਲੋਂ ਲੋੜਵੰਦਾਂ ਨੂੰ ਸਿਲਾਈ ਮਸ਼ੀਨਾਂ ਅਤੇ ਟ੍ਰਾਈਸਾਇਕਲਾਂ ਦੀ ਵੰਡ ਕੀਤੀ | ਇਸ ਮੌਕੇ ਸ. ਬਾਜਵਾ ਨੇ ਵੱਖ-ਵੱਖ ਖੇਤਰਾਂ ਵਿੱਚ ਸ਼ਲਾਘਾਯੋਗ ਕੰਮ ਕਰਨ ਵਾਲੀਆਂ ਸ਼ਖ਼ਸੀਅਤਾਂ ਦਾ ਵੀ ਸਨਮਾਨ ਕੀਤਾ ਤੇ ਪਰੇਡ ਕਮਾਂਡਰ, ਸਕੂਲੀ ਬੱਚਿਆਂ, ਗਿੱਧਾ ਟੀਮ, ਭੰਗੜਾ ਟੀਮ, ਬੈਂਡ ਮਾਸਟਰ ਨੂੰ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ | ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਡਵੀਜ਼ਨਲ ਕਮਿਸ਼ਨ ਸ. ਦੀਪਿੰਦਰ ਸਿੰਘ, ਡਿਪਟੀ ਕਮਿਸ਼ਨਰ ਸ੍ਰੀ ਕੁਮਾਰ ਅਮਿਤ ਅਤੇ ਐਸ.ਐਸ.ਪੀ. ਸ. ਮਨਦੀਪ ਸਿੰਘ ਸਿੱਧੂ ਨੇ ਕੈਬਨਿਟ ਮੰਤਰੀ ਸ. ਬਾਜਵਾ ਦਾ ਵਿਸ਼ੇਸ਼ ਸਨਮਾਨ ਕੀਤਾ |
ਪਟਿਆਲਾ ਵਿਖੇ ਹੋਏ ਆਜ਼ਾਦੀ ਦਿਹਾੜੇ ਦੇ ਇਸ ਸ਼ਾਨਦਾਰ ਸਮਾਗਮ ਵਿੱਚ ਪਰੇਡ ਦੀਆਂ 11 ਟੁਕੜੀਆਂ ਨੇ ਭਾਗ ਲਿਆ ਜਿਸ ਵਿਚ ਆਈ.ਟੀ.ਬੀ.ਪੀ., ਜ਼ਿਲ੍ਹਾ ਪੁਲਿਸ ਪਟਿਆਲਾ ਦੀਆਂ ਦੋ ਟੁਕੜੀਆਂ, ਪੰਜਾਬ ਪੁਲਿਸ ਮਹਿਲਾ ਵਿੰਗ ਅਤੇ ਹੋਮ ਗਾਰਡਜ਼ ਦੀ ਇੱਕ-ਇੱਕ ਟੁਕੜੀ ਸਮੇਤ ਐਨ.ਸੀ.ਸੀ. ਆਰਮੀ ਵਿੰਗ ਲੜਕੇ ਤੇ ਲੜਕੀਆਂ, ਐਨ.ਸੀ.ਸੀ. ਏਅਰ ਵਿੰਗ, ਰੈਡ ਕਰਾਸ ਸੇਂਟ ਜੌਨ੍ਹ ਐਾਬੂਲੈਂਸ, ਸਕਾਊਟਸ ਤੇ ਗਰਲਜ਼ ਗਾਈਡ ਤੇ ਆਈ.ਆਰ.ਬੀ. ਦਾ ਬੈਂਡ ਸ਼ਾਮਲ ਸੀ ਅਤੇ ਪਰੇਡ ਦੀ ਅਗਵਾਈ ਪਰੇਡ ਕਮਾਂਡਰ ਡੀ.ਐਸ.ਪੀ. (ਪ੍ਰੋਬੇਸ਼ਨਰ) ਸ਼੍ਰੀ ਮੋਹਿਤ ਅਗਰਵਾਲ ਨੇ ਕੀਤੀ |
ਇਸ ਮੌਕੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਨਸ਼ਿਆਂ ਨੂੰ ਜੜ ਤੋਂ ਖਤਮ ਕਰਨ ਲਈ ਆਜ਼ਾਦੀ ਦਿਹਾੜੇ 'ਤੇ ਸ਼ੁਰੂ ਕੀਤੇ ਗਏ ਬੱਡੀਜ਼ ਪੋ੍ਰਗਰਾਮ ਤਹਿਤ ਬੱਡੀਜ਼ ਦੇ ਗਰੁੱਪਾਂ ਜਿਨ੍ਹਾਂ 'ਚ ਵੱਖ-ਵੱਖ ਸਕੂਲਾਂ ਤੇ ਕਾਲਜਾਂ ਦੇ ਵਿਦਿਆਰਥੀ ਵੱਡੀ ਗਿਣਤੀ ਵਿੱਚ ਸ਼ਾਮਲ ਸਨ | ਇਸ ਮੌਕੇ ਪਰੇਡ ਵਿੱਚ ਸੀਨੀਅਰ ਡਵੀਜ਼ਨ ਅੰਦਰ ਪਹਿਲੇ ਸਥਾਨਾਂ 'ਤੇ ਆਈ.ਟੀ.ਬੀ.ਪੀ. ਅਤੇ ਦੂਸਰੇ ਸਥਾਨ 'ਤੇ ਦੋ ਟੁਕੜੀਆਂ ਰਹੀਆਂ ਜਿਨ੍ਹਾਂ ਵਿੱਚ ਜ਼ਿਲ੍ਹਾ ਪੁਲਿਸ ਪਟਿਆਲਾ ਦੀ ਪਹਿਲੀ ਟੁਕੜੀ ਅਤੇ ਮਹਿਲ ਪੁਲਿਸ ਪਟਿਆਲਾ ਨੇ ਸਥਾਨ ਹਾਸਲ ਕੀਤਾ |
ਇਸੇ ਤਰਾਂ ਜੂਨੀਅਰ ਡਵੀਜ਼ਨ ਪਰੇਡ ਵਿੱਚ ਪਹਿਲਾਂ ਸਥਾਨ ਪੰਜਵੀਂ ਪੰਜਾਬ ਐਨ.ਸੀ.ਸੀ. ਬਟਾਲੀਅਨ ਆਰਮੀ ਵਿੰਗ ਅਤੇ ਦੂਸਰੇ ਸਥਾਨ 'ਤੇ ਸਾਂਝੇ ਤੌਰ ਉਪਰ ਤੀਜੀ ਪੰਜਾਬ ਏਅਰ ਸਕੁਐਰਡਨ ਐਨ.ਸੀ.ਸੀ. ਏਅਰ ਵਿੰਗ ਅਤੇ ਗਰਲਜ਼ ਗਾਈਡ, ਨਿਊ ਪਾਵਰ ਹਾਊਸ ਕਲੋਨੀ ਰਹੇ | ਮਾਰਚ ਪਾਸਟ ਤੋਂ ਬਾਅਦ ਵੱਖ-ਵੱਖ ਵਿਭਾਗਾਂ ਵੱਲੋਂ ਵਿਕਾਸ ਕਾਰਜਾਂ ਨੂੰ ਦਰਸਾਉਂਦੀਆਂ 14 ਝਾਕੀਆਂ ਕੱਢੀਆਂ ਗਈਆਂ ਜਿਸ ਵਿੱਚ ਸਿਹਤ ਵਿਭਾਗ, ਬਾਗ਼ਬਾਨੀ ਵਿਭਾਗ, ਮਹਾਤਮਾ ਗਾਂਧੀ ਸਰਬੱਤ ਵਿਕਾਸ ਯੋਜਨਾ, ਰੋਜ਼ਗਾਰ ਉਤਪਤੀ ਤੇ ਸਿਖਲਾਈ ਵਿਭਾਗ, ਖੇਡ ਵਿਭਾਗ, ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ, ਜ਼ਿਲ੍ਹਾ ਪ੍ਰੋਗਰਾਮ ਅਫ਼ਸਰ, ਪਸ਼ੂ ਪਾਲਣ ਵਿਭਾਗ, ਮੱਛੀ ਪਾਲਣ ਵਿਭਾਗ, ਮਾਰਕਫੈੱਡ ਪੰਜਾਬ, ਪਟਿਆਲਾ ਐਸੋਸੀਏਸ਼ਨ ਆਫ਼ ਡੈਫ, ਵੇਰਕਾ ਮਿਲਕਫੈਡ ਪੰਜਾਬ ਅਤੇ ਟ੍ਰੈਫਿਕ ਪੁਲਿਸ ਅਤੇ ਜ਼ਿਲ੍ਹਾ ਸਾਂਝ ਕੇਂਦਰ ਪਟਿਆਲਾ ਵੱਲੋਂ ਝਾਂਕੀਆ ਪੇਸ਼ ਕੀਤੀਆਂ ਗਈਆਂ ਜਿਸ ਵਿੱਚ ਪਹਿਲੇ ਸਥਾਨ ਉਪਰ ਸਿਹਤ ਵਿਭਾਗ ਦੀ ਝਾਂਕੀ ਅਤੇ ਦੂਸਰੇ ਸਥਾਨ ਉਪਰ ਦੋ ਝਾਕੀਆਂ ਰਹੀਆਂ ਜਿਸ ਵਿੱਚ ਟ੍ਰੈਫਿਕ ਪੁਲਿਸ ਅਤੇ ਜ਼ਿਲ੍ਹਾ ਸਾਂਝ ਕੇਂਦਰ ਦੀ ਝਾਂਕੀ ਅਤੇ ਮਹਾਤਮਾ ਗਾਂਧੀ ਸਰਬੱਤ ਵਿਕਾਸ ਯੋਜਨਾ ਰਹੀ |
ਇਸ ਉਪਰੰਤ ਸਕੂਲੀ ਬੱਚਿਆਂ ਵਲੋਂ ਸਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ ਗਿਆ, ਜਿਸ ਵਿਚ ਸਰਕਾਰੀ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਪੁਰਾਣੀ ਪੁਲਿਸ ਲਾਈਨ, ਵਿਕਟੋਰੀਆ ਗਰਲਜ਼ ਸੀਨੀਅਰ ਸੈਕੰਡਰੀ ਸਕੂਲ, ਸਰਕਾਰੀ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਨਿਊ ਪਾਵਰ ਹਾਊਸ ਕਲੋਨੀ, ਸਰਕਾਰੀ ਮਾਡਲ ਸਕੂਲ ਫ਼ੀਲਖ਼ਾਨਾ, ਸਰਕਾਰੀ ਮਲਟੀਪਰਪਜ਼ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਮਾਡਲ ਟਾਊਨ, ਸਰਕਾਰੀ ਮਾਡਲ ਸੀਨੀਅਰ ਸੈਕੰਡਰੀ ਸਕੂਲ ਸਿਵਲ ਲਾਈਨਜ਼ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਤਿ੍ਪੜੀ ਦੀਆਂ ਵਿਦਿਆਰਥਣਾਂ ਨੇ ਭਾਗ ਲਿਆ ਅਤੇ ਸਰਕਾਰੀ ਫ਼ੀਲਖ਼ਾਨਾ ਸਕੂਲ ਦੇ ਬੱਚਿਆਂ ਵੱਲੋਂ ਜਿਮਨਾਸਟਿਕ ਦੇ ਕਰਤੱਵ ਦਿਖਾਏ ਗਏ | ਨਰਾਇਣ ਪਬਲਿਕ ਸਕੂਲ ਦੇ ਬੱਚੇ ਵਲੋਂ ਗ਼ੁਬਾਰੇ ਛੱਡੇ ਗਏ |
ਇਸ ਮੌਕੇ ਸਰਕਾਰੀ ਮਹਿੰਦਰਾ ਕਾਲਜ, ਖ਼ਾਲਸਾ ਕਾਲਜ, ਫਿਜ਼ੀਕਲ ਕਾਲਜ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸਿਵਲ ਲਾਈਨਜ਼, ਮਲਟੀਪਰਪਜ਼ ਸਕੂਲ ਅਤੇ ਫ਼ੀਲਖ਼ਾਨਾ ਸਕੂਲ ਦੇ ਵਿਦਿਆਰਥੀ ਭੰਗੜਾ ਪੇਸ਼ ਕੀਤਾ ਅਤੇ ਸਰਕਾਰੀ ਕਾਲਜ ਲੜਕੀਆਂ ਦੀਆਂ ਮੁਟਿਆਰਾਂ ਲੋਕ ਨਾਚ ਗਿੱਧੇ ਦੀ ਪੇਸ਼ਕਾਰੀ ਕੀਤੀ ਤੇ ਸਮਾਗਮ ਦੇ ਅਖੀਰ 'ਚ ਰਾਸ਼ਟਰੀ ਗੀਤ ਗਾਇਨ ਕੀਤਾ ਗਿਆ | ਇਸ ਦੌਰਾਨ ਸੁਤੰਤਰਤਾ ਸੈਨਾਨੀ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਸਮੇਤ, Ñਲੋਕ ਸਭਾ ਮੈਂਬਰ ਡਾ. ਧਰਮਵੀਰ ਗਾਂਧੀ, ਐਮ.ਐਲ.ਏ. ਰਾਜਪੁਰਾ ਸ਼੍ਰੀ ਹਰਦਿਆਲ ਕੰਬੋਜ, ਐਮ.ਐਲ.ਏ. ਘਨੌਰ ਸ਼੍ਰੀ ਮਦਨ ਲਾਲ ਜਲਾਲਪੁਰ, ਐਮ.ਐਲ.ਏ. ਸਮਾਣਾ ਰਜਿੰਦਰ ਸਿੰਘ, ਐਮ.ਐਲ.ਏ. ਸਨੌਰ ਸ੍ਰੀ ਹਰਿੰਦਰਪਾਲ ਸਿੰਘ ਚੰਦੂਮਾਜਰਾ, ਪੰਜਾਬੀ ਯੂਨੀਵਰਸਿਟੀ ਦੇ ਸਿੰਡੀਕੇਟ ਮੈਂਬਰ ਸ੍ਰੀ ਹਰਿੰਦਰਪਾਲ ਸਿੰਘ ਹੈਰੀਮਾਨ, ਪੀ.ਆਰ.ਟੀ.ਸੀ. ਦੇ ਚੇਅਰਮੈਨ ਸ਼੍ਰੀ ਕੇ.ਕੇ. ਸ਼ਰਮਾ, ਨਗਰ ਨਿਗਮ ਦੇ ਮੇਅਰ ਸੰਜੀਵ ਬਿੱਟੂ, ਸੀਨੀਅਰ ਡਿਪਟੀ ਮੇਅਰ ਯੋਗਿੰਦਰ ਸਿੰਘ ਯੋਗੀ, ਡਿਪਟੀ ਮੇਅਰ ਸ੍ਰੀਮਤੀ ਵਿਨਤੀ ਸੰਗਰ, ਮਹਿਲਾ ਕਾਂਗਰਸ ਦੀ ਦਿਹਾਤੀ ਪ੍ਰਧਾਨ ਸ਼੍ਰੀਮਤੀ ਗੁਰਸ਼ਰਨ ਕੌਰ ਰੰਧਾਵਾ ਮਹਿਲਾ ਕਾਂਗਰਸ ਦੀ ਸ਼ਹਿਰੀ ਪ੍ਰਧਾਨ ਸ਼੍ਰੀਮਤੀ ਕਿਰਨ ਢਿਲੋਂ, ਸ. ਸੰਤੋਖ ਸਿੰਘ, ਡਾ. ਦਰਸ਼ਨ ਸਿੰਘ ਘੁੰਮਣ, ਕਾਂਗਰਸ ਦੇ ਐਸ.ਸੀ. ਡਿਪਾਰਟਮੈਂਟ ਦੇ ਪਟਿਆਲਾ ਚੇਅਰਮੈਨ ਸ੍ਰੀ ਸੋਨੂ ਸੰਗਰ, ਕਾਂਗਰਸ ਦੇ ਬੀ.ਸੀ. ਸੈਲ ਦੇ ਚੇਅਰਮੈਨ ਸ੍ਰੀ ਰਜੇਸ਼ ਮੰਡੋਰਾ, ਜਸਵਿੰਦਰ ਸਿੰਘ ਰੰਧਾਵਾ, ਕਾਂਗਰਸ ਦੇ ਐਾਟੀ ਨਾਰਕੋਟਿਕਸ ਸੈਲ ਦੇ ਚੇਅਰਮੈਨ ਰਣਜੀਤ ਸਿੰਘ ਨਿਕੜਾ, ਸ਼ਹਿਰੀ ਯੂਥ ਕਾਂਗਰਸ ਦੇ ਪ੍ਰਧਾਨ ਸ੍ਰੀ ਸੰਦੀਪ ਮਲਹੋਤਰਾ, ਕੇ.ਕੇ. ਸਹਿਗਲ, ਫੂਲਾ ਸਿੰਘ ਸਧਾਰਨਪੁਰ ਅਤੇ ਵੱਡੀ ਗਿਣਤੀ 'ਚ ਨਗਰ ਨਿਗਮ ਦੇ ਕੌਾਸਲਰ, ਬਲਾਕ ਪ੍ਰਧਾਨ, ਪੰਜਾਬੀ ਯੂਨੀਵਰਸਿਟੀ ਦੇ ਉਪ ਕੁਲਪਤੀ ਡਾ. ਬੀ.ਐਸ. ਘੁੰਮਣ, ਸ. ਬਾਜਵਾ ਦੇ ਓ.ਐਸ.ਡੀ. ਗੁਰਦਰਸ਼ਨ ਸਿੰਘ ਬਾਹੀਆ, ਜ਼ਿਲ੍ਹਾ ਸ਼ੈਸਨ ਜੱਜ ਸੰਜੀਵ ਬੇਰੀ ਅਤੇ ਹੋਰ ਜੁਡੀਸ਼ੀਅਲ ਅਧਿਕਾਰੀ ਸਾਹਿਬਾਨ, ਡਵੀਜ਼ਨਲ ਕਮਿਸ਼ਨਰ ਦੀਪਿੰਦਰ ਸਿੰਘ ਆਈ.ਜੀ. ਪਟਿਆਲਾ ਏ.ਐਸ. ਰਾਏ, ਡਿਪਟੀ ਕਮਿਸ਼ਨਰ ਪਟਿਆਲਾ ਕੁਮਾਰ ਅਮਿਤ, ਐਸ.ਐਸ.ਪੀ. ਪਟਿਆਲਾ ਸ. ਮਨਦੀਪ ਸਿੰਘ ਸਿੱਧੂ, ਐਨ.ਸੀ.ਸੀ. ਤੋਂ ਕਰਨਲ ਅਸੀਮ ਟੰਡਨ, ਪੀ.ਆਰ.ਟੀ.ਸੀ. ਦੇ ਐਮ.ਡੀ. ਮਨਜੀਤ ਸਿੰਘ ਨਾਰੰਗ, ਮੁੱਖ ਮੰਤਰੀ ਦੇ ਓ.ਐਸ.ਡੀ. ਰਾਜੇਸ਼ ਕੁਮਾਰ ਸ਼ਰਮਾ,ਵਧੀਕ ਡਿਪਟੀ ਕਮਿਸ਼ਨਰ ਜਨਰਲ ਸ਼ੌਕਤ ਅਹਿਮਦ ਪਰੇ, ਪੀ.ਡੀ.ਏ. ਦੇ ਮੁੱਖ ਪ੍ਰਸ਼ਾਸਕ ਹਰਪ੍ਰੀਤ ਸਿੰਘ ਸੂਦਨ, ਸਹਾਇਕ ਕਮਿਸ਼ਨਰ (ਸਿਖਲਾਈ ਅਧੀਨ ਆਈ.ਏ.ਐਸ.) ਸ੍ਰੀ ਰਾਹੁਲ ਸਿੰਧੂ, ਏ.ਡੀ.ਸੀ. ਵਿਕਾਸ ਸ੍ਰੀਮਤੀ ਪੂਨਮਦੀਪ ਕੌਰ, ਐਸ.ਡੀ.ਐਮ. ਅਨਮੋਲ ਸਿੰਘ ਧਾਲੀਵਾਲ, ਸਹਾਇਕ ਕਮਿਸ਼ਨਰ (ਜ) ਸ੍ਰੀ ਨਮਨ ਮੜਕਨ, ਐਸ.ਪੀ. ਸਿਟੀ ਕੇਸਰ ਸਿੰਘ, ਐਸ.ਪੀ. ਹਰਵਿੰਦਰ ਸਿੰਘ ਵਿਰਕ, ਸਿਵਲ ਸਰਜਨ ਡਾ. ਮਨਜੀਤ ਸਿੰਘ, ਜੁਡੀਸ਼ੀਅਲ, ਫ਼ੌਜ, ਸਿਵਲ ਤੇ ਪੁਲਿਸ ਦੇ ਅਧਿਕਾਰੀ, ਸਕੂਲਾਂ, ਕਾਲਜਾਂ ਦੇ ਵਿਦਿਆਰਥੀ, ਲੈਕਚਰਾਰ, ਅਧਿਆਪਕ, ਸਥਾਨਕ ਨਿਵਾਸੀ, ਬਲਾਕ ਪ੍ਰਧਾਨਾਂ ਸਮੇਤ ਵੱਡੀ ਗਿਣਤੀ 'ਚ ਹੋਰ ਪਤਵੰਤੇ ਮੌਜੂਦ ਸਨ |
ਇਸੇ ਦੌਰਾਨ ਜ਼ਿਲ੍ਹੇ ਦੀਆਂ ਵੱਖ-ਵੱਖ ਸਬ ਡਵੀਜ਼ਨਾਂ ਵਿੱਚ ਵੀ ਆਜਾਦੀ ਦਿਹਾੜਾ ਪੂਰੇ ਉਤਸ਼ਾਹ ਨਾਲ ਮਨਾਇਆ ਗਿਆ | ਸਬ ਡਵੀਜ਼ਨ ਰਾਜਪੁਰਾ ਵਿਖੇ ਐਸ.ਡੀ.ਐਮ. ਰਾਜਪੁਰਾ ਸ਼੍ਰੀ ਸ਼ਿਵ ਕੁਮਾਰ, ਸਬ ਡਵੀਜ਼ਨ ਨਾਭਾ ਵਿਖੇ ਐਸ.ਡੀ.ਐਮ. ਨਾਭਾ ਸ੍ਰੀ ਕਾਲਾ ਰਾਮ ਕਾਂਸਲ, ਸਬ ਡਵੀਜ਼ਨ ਪਾਤੜਾਂ ਵਿਖੇ ਐਸ.ਡੀ.ਐਮ. ਪਾਤੜਾਂ ਸ੍ਰੀਮਤੀ ਪਾਲਿਕਾ ਅਰੋੜਾ, ਸਬ ਡਵੀਜ਼ਨ ਸਮਾਣਾ ਵਿਖੇ ਤਹਿਸੀਲਦਾਰ ਸਮਾਣਾ ਸੰਦੀਪ ਸਿੰਘ ਅਤੇ ਸਬ ਡਵੀਜ਼ਨ ਦੂਧਨਸਾਧਾਂ ਵਿਖੇ ਤਹਿਸੀਲਦਾਰ ਦੂਧਨਸਾਧਾਂ ਸ੍ਰੀ ਹਰਫੂਲ ਸਿੰਘ ਨੇ ਕੌਮੀ ਝੰਡਾ ਲਹਿਰਾਇਆ ਅਤੇ ਪਰੇਡ ਦਾ ਨਿਰੀਖਣ ਕਰਕੇ ਮਾਰਚ ਪਾਸਟ ਤੋਂ ਸਲਾਮੀ ਲਈ |
ਪਟਿਆਲਾ, (ਚਹਿਲ)-ਖੇਡ ਵਿਭਾਗ ਪੰਜਾਬ ਦੇ ਕੋਚਾਂ ਤੇ ਖਿਡਾਰੀਆਂ ਨੇ ਜ਼ਿਲ੍ਹਾ ਖੇਡ ਅਫ਼ਸਰ ਹਰਪ੍ਰੀਤ ਸਿੰਘ ਹੁੰਦਲ ਦੀ ਅਗਵਾਈ 'ਚ ਆਜ਼ਾਦੀ ਦਿਵਸ ਮਨਾਇਆ | ਰਾਜਾ ਭਾਿਲੰਦਰਾ ਸਿੰਘ ਸਪੋਰਟਸ ਕੰਪਲੈਕਸ ਵਿਖੇ ਕਰਵਾਏ ਗਏ ਉਕਤ ਸਮਾਗਮ 'ਚ ਐਨ.ਆਈ.ਐਸ ਪਟਿਆਲਾ ਦੇ ਸੀਨੀਅਰ ਕੋਚ ਸ੍ਰੀ ਟੀ.ਐੱਲ ਗੁਪਤਾ ਤੇ ਸਾਬਕਾ ਸਾਈਕਲਿੰਗ ਕੋਚ ਜਗਦੇਵ ਸਿੰਘ ਮੁੱਖ ਮਹਿਮਾਨਾਂ ਵਜੋਂ ਪਧਾਰੇ | ਇਸ ਮੌਕੇ ਖੇਡ ਵਿਭਾਗ ਦੇ ਸਿਖਾਂਦਰੂਆਂ ਦਾ ਦੋਸਤਾਨਾ ਫੁੱਟਬਾਲ ਮੈਚ ਅਤੇ ਦੌੜਾਂ ਕਰਵਾਈਆਂ ਗਈਆਂ | ਖਿਡਾਰੀਆਂ ਨੂੰ ਤਗਮੇ ਅਤੇ ਫਲ ਵੰਡੇ ਗਏ | ਇਸ ਮੌਕੇ ਕੋਚ ਕੁਲਵਿੰਦਰ ਸਿੰਘ, ਗੁਰਦੇਵ ਸਿੰਘ, ਕੋਚ ਨਵਿੰਦਰ ਮਾਮੂ, ਸਾਰਜ ਸਿੰਘ, ਗੁਰਪਾਲ ਸੋਨੀ ਅਤੇ ਹੋਰ ਸ਼ਖ਼ਸੀਅਤਾਂ ਮੌਜੂਦ ਸਨ |
ਰਾਜਪੁਰਾ, (ਰਣਜੀਤ ਸਿੰਘ, ਜੀ.ਪੀ. ਸਿੰਘ)-ਅੱਜ ਇੱਥੇ ਦੇਸ਼ ਦਾ 72ਵਾਂ ਆਜ਼ਾਦੀ ਦਿਹਾੜਾ ਬਹੁਤ ਹੀ ਧੂਮਧਾਮ ਨਾਲ ਮਨਾਇਆ ਗਿਆ | ਇਸ ਮੌਕੇ 'ਤੇ ਐਸ.ਡੀ.ਐਮ. ਰਾਜਪੁਰਾ ਸ੍ਰੀ ਸ਼ਿਵ ਕੁਮਾਰ ਨੇ ਤਿਰੰਗਾ ਲਹਿਰਾਇਆ ਅਤੇ ਮਾਰਚ ਪਾਸਟ ਤੋਂ ਸਲਾਮੀ ਲਈ | ਇਸ ਮੌਕੇ 'ਤੇ ਸਕੂਲਾਂ ਦੇ ਬੱਚਿਆਂ ਨੇ ਰੰਗਾਰੰਗ ਸਮਾਗਮ ਪੇਸ਼ ਕੀਤਾ | ਜਾਣਕਾਰੀ ਮੁਤਾਬਿਕ ਅੱਜ ਆਜ਼ਾਦੀ ਦਿਹਾੜਾ ਬਹੁਤ ਹੀ ਧੂਮਧਾਮ ਨਾਲ ਮਨਾਇਆ ਗਿਆ | ਸ੍ਰੀ ਸ਼ਿਵ ਕੁਮਾਰ ਨੇ ਕਿਹਾ ਕਿ ਸਾਨੂੰ ਆਜ਼ਾਦੀ ਦਾ ਦਿਹਾੜਾ ਪੂਰੇ ਸਤਿਕਾਰ ਨਾਲ ਮਨਾਉਣਾ ਚਾਹੀਦਾ ਹੈ | ਸਾਡੇ ਦੇਸ਼ ਨੂੰ ਆਜ਼ਾਦ ਕਰਵਾਉਣ ਲਈ ਅਨੇਕਾਂ ਹੀ ਕੁਰਬਾਨੀਆਂ ਦੇਣੀਆਂ ਪਈਆਂ ਸਾਨੂੰ ਉਨ੍ਹਾਂ ਸ਼ਹੀਦਾਂ ਦੀਆਂ ਕੁਰਬਾਨੀਆਂ ਨੂੰ ਯਾਦ ਰੱਖਣਾ ਚਾਹੀਦਾ ਹੈ | ਉਨ੍ਹਾਂ ਨੇ ਆਪਣੇ ਭਾਸ਼ਣ ਵਿਚ ਕਿਹਾ ਕਿ ਸਾਨੂੰ ਸਮਾਜ ਦੇ ਮੱਥੇ 'ਤੇ ਲੱਗੇ ਨਸ਼ੇ ਵਰਗੇ ਕਲੰਕ ਨੂੰ ਧੋਹ ਕੇ ਹੀ ਦਮ ਲੈਣਾ ਚਾਹੀਦਾ ਹੈ | ਇਸ ਮੌਕੇ 'ਤੇ ਪੇਸ਼ਕਾਰੀ ਦੇਣ ਵਾਲੇ ਸਕੂਲੀ ਬੱਚਿਆਂ, ਕਾਰਗਿਲ ਸ਼ਹੀਦਾਂ ਦੀਆਂ ਵਿਧਵਾਵਾਂ, ਆਜ਼ਾਦੀ ਘੁਲਾਟੀਆ ਅਤੇ ਵੱਖ-ਵੱਖ ਖੇਤਰਾਂ ਵਿਚ ਨਾਮਣਾ ਖੱਟਣ ਵਾਲੀਆਂ ਸ਼ਖ਼ਸੀਅਤਾਂ ਨੂੰ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ ਗਿਆ | ਹੋਰਨਾਂ ਸਮੇਤ ਤਹਿਸੀਲਦਾਰ ਸ੍ਰੀ ਹਰਸਿਮਰਨ ਸਿੰਘ, ਥਾਣਾ ਮੁਖੀ ਸ. ਗੁਰਚਰਨ ਸਿੰਘ ਵੜੈਚ, ਨਾਇਬ ਤਹਿਸੀਲਦਾਰ ਸ. ਹਰਨੇਕ ਸਿੰਘ, ਕਾਰਜਸਾਧਕ ਅਫ਼ਸਰ ਸ੍ਰੀ ਚੇਤਨ ਸ਼ਰਮਾ, ਨਗਰ ਕੌਾਸਲ ਦੇ ਪ੍ਰਧਾਨ ਸ੍ਰੀ ਨਰਿੰਦਰ ਸ਼ਾਸਤਰੀ, ਵਾਇਸ ਪ੍ਰਧਾਨ ਸ. ਅਮਨਦੀਪ ਸਿੰਘ ਨਾਗੀ, ਕਾਂਗਰਸੀ ਆਗੂ ਬਲਦੇਵ ਸਿੰਘ ਗੱਦੋਮਾਜਰਾ, ਸ. ਬੂਟਾ ਸਿੰਘ ਪਿਲਖਣੀ, ਕਾਂਗਰਸੀ ਆਗੂ ਯੋਗੇਸ਼ ਗੋਲਡੀ, ਪ੍ਰੋ. ਮਨਦੀਪ ਸਿੰਘ, ਕੌਾਸਲਰ ਪਵਨ ਪਿੰਕਾ, ਡਾ. ਚਰਨ ਕਮਲ ਧੀਮਾਨ, ਚੇਅਰਮੈਨ ਸਰਬਜੀਤ ਸਿੰਘ ਮਾਣਕਪੁਰ, ਕਿ੍ਕਟ ਕੋਚ ਜਸਪ੍ਰੀਤ ਸਿੰਘ ਜੱਸੀ, ਪ੍ਰੋ. ਬਲਜਿੰਦਰ ਸਿੰਘ ਗਿੱਲ, ਪਟਵਾਰ ਯੂਨੀਅਨ ਦੇ ਪ੍ਰਧਾਨ ਸ੍ਰੀ ਦੀਦਾਰ ਸਿੰਘ, ਗੁਰਮੁਖ ਸਿੰਘ, ਪਟਵਾਰੀ ਨਰਿੰਦਰ ਸਿੰਘ, ਐਸ.ਡੀ.ਐਮ ਦਫ਼ਤਰ ਤੋਂ ਦਰਸ਼ਨ ਸਿੰਘ, ਗੁਰਜੰਟ ਸਿੰਘ, ਨਗਰ ਕੌਾਸਲ ਦੇ ਇੰਸਪੈਕਟਰ ਜੰਗ ਬਹਾਦਰ, ਸ੍ਰੀਮਤੀ ਮੀਨਾਕਸ਼ੀ, ਸ੍ਰੀਮਤੀ ਅਮਰਜੀਤ ਕੌਰ, ਸ. ਜਸਵੰਤ ਸਿੰਘ ਜੱਸੀ ਅਤੇ ਹੋਰ ਪਤਵੰਤੇ ਸੱਜਣ ਹਾਜ਼ਰ ਸਨ | ਸਟੇਜ ਦੀ ਸਮੁੱਚੀ ਕਾਰਵਾਈ ਪ੍ਰੋ. ਨਵਦੀਪ ਸਿੰਘ ਨੇ ਬਾਖ਼ੂਬੀ ਨਿਭਾਈ |
ਘਨੌਰ ਵਿਖੇ ਵੱਖ-ਵੱਖ ਥਾਈਾ ਆਜ਼ਾਦੀ ਦਿਹਾੜਾ ਧੂਮਧਾਮ ਨਾਲ ਮਨਾਇਆ, (ਬਲਜਿੰਦਰ ਸਿੰਘ ਗਿੱਲ)-ਦੇਸ਼ ਦੇ ਆਜ਼ਾਦੀ ਦਿਹਾੜੇ ਮੌਕੇ ਹਲਕਾ ਘਨੌਰ ਵਿਖੇ ਵੱਖ-ਵਦਖ ਥਾਈਾ ਸਮਾਗਮ ਕਰਵਾਏ ਗਏ¢ ਕਸਬਾ ਘਨੌਰ ਵਿਖੇ ਨਗਰ ਪੰਚਾਇਤ ਪ੍ਰਧਾਨ ਨਰਪਿੰਦਰ ਸਿੰਘ ਭਿੰਦਾ ਦੀ ਅਗਵਾਈ ਹੇਠ ਤਿਰੰਗਾ ਝੰਡਾ ਲਹਿਰਾਇਆ ਗਿਆ¢ ਇਸ ਮੌਕੇ ਮੀਤ ਪ੍ਰਧਾਨ ਮਾਸਟਰ ਮੋਹਨ ਸਿੰਘ, ਐੱਮ.ਸੀ.ਮੁਸ਼ਤਾਕ ਅਲੀ, ਗੁਰਨਾਮ ਸਿੰਘ ਬਦੇਸ਼ਾਂ, ਸੁਰਿੰਦਰ ਕੁਮਾਰ ਸਮੇਤ ਐੱਮ.ਸੀ. ਅਤੇ ਵਿਭਾਗ ਦੇ ਕਰਮਚਾਰੀ ਹਾਜ਼ਰ ਰਹੇ¢ ਜਦੋਂਕਿ ਇਸ ਮੌਕੇ ਵਿਸ਼ੇਸ਼ ਮਹਿਮਾਨ ਦੇ ਤੌਰ 'ਤੇ ਬਲਜੀਤ ਸਿੰਘ ਗਿੱਲ, ਚਤਿੰਦਰਬੀਰ ਸਿੰਘ ਛਾਛੀ, ਕਰਨੈਲ ਸਿੰਘ ਘੱਗਰ, ਨੰਬਰਦਾਰ ਜਸਵੰਤ ਸਿੰਘ, ਰਚਨਾ ਰਾਮ, ਕਿ੍ਸ਼ਨ ਕੁਮਾਰ ਸ਼ਰਮਾ, ਕਿ੍ਸ਼ਨ ਕੁਮਾਰ ਪੁਰੀ ਪਾਲਾ, ਨਸੀਰੂਦੀਨ, ਸਮਸ਼ੇਰ ਸਿੰਘ ਹਰੀ ਮਾਜਰਾ, ਲਵਲੀ ਘਨੌਰ, ਰਾਜ ਕੁਮਾਰ ਸਿੰਗਲਾ, ਰਾਜੂ ਘਨੌਰ, ਤਰਸੇਮ ਸਿੰਘ, ਜਸਵਿੰਦਰ ਸਿੰਘ ਨੇ ਵੀ ਹਾਜ਼ਰੀ ਲਗਵਾਈ¢ ਇਸੇ ਤਰ੍ਹਾਂ ਪਿੰਡ ਲੋਹ ਸਿੰਬਲੀ ਵਿਖੇ ਮਨਾਏ ਗਏ ਆਜ਼ਾਦੀ ਦਿਹਾੜੇ ਮੌਕੇ ਮੈਂਬਰ ਪੀ. ਪੀ.ਸੀ.ਸੀ. ਗਗਨਦੀਪ ਸਿੰਘ ਜੌਲੀ ਜਲਾਲਪੁਰ ਨੇ ਮੁੱਖ ਮਹਿਮਾਨ ਦੇ ਤੌਰ 'ਤੇ ਤਿਰੰਗਾ ਝੰਡਾ ਲਹਿਰਾਇਆ ¢ ਇਸ ਮੌਕੇ ਉਨ੍ਹਾਂ ਨਾਲ ਗੁਰਦੀਪ ਸਿੰਘ ਊਾਟਸਰ, ਪਰਮਿੰਦਰ ਸਿੰਘ ਲਾਲੀ, ਪਵਿੱਤਰ ਸਿੰਘ ਕਮਾਲਪੁਰ ਵੀ ਹਾਜ਼ਰ ਰਹੇ ਜਦੋਂ ਕਿ ਪਿੰਡ ਉਲਾਣਾ ਵਿਖੇ ਸਕੂਲ ਦੇ ਵਿਦਿਆਰਥੀ-ਵਿਦਿਆਰਥਣਾਂ ਵਲੋਂ ਰੰਗਾਰੰਗ ਸਭਿਆਚਾਰਕ ਪ੍ਰੋਗਰਾਮ ਦੀ ਪੇਸ਼ਕਾਰੀ ਕਰਕੇ ਦੇਸ਼ ਦੇ ਜੰਗੇ ਆਜ਼ਾਦੀ ਵਿੱਚ ਯੋਗਦਾਨ ਪਾਉਣ ਵਾਲੇ ਸ਼ਹੀਦਾਂ ਨੂੰ ਸ਼ਰਧਾਂਜਲੀਆਂ ਭੇਂਟ ਕੀਤੀਆਂ ਅਤੇ ਆਜ਼ਾਦੀ ਦੇ ਜਸ਼ਨ ਮਨਾਏ¢ ਪਿੰਡ ਹਰਪਾਲਪੁਰ ਵਿਖੇ ਪੀ.ਟੀ.ਆਈ. ਕਮੇਟੀ ਦੀ ਅਗਵਾਈ ਹੇਠ ਹੋਏ ਪ੍ਰੋਗਰਾਮ ਵਿੱਚ ਦਰਬਾਰਾ ਸਿੰਘ ਹਰਪਾਲਪੁਰ, ਰਾਜਵਿੰਦਰ ਸਿੰਘ ਹਰਪਾਲ, ਗੁਰਮੀਤ ਸਿੰਘ ਲੋਚਮਾਂ, ਰਾਜਵਿੰਦਰ ਸਿੰਘ ਉਲਾਣਾ ਆਦਿ ਪਤਵੰਤੇ ਹਾਜ਼ਰ ਹੋਏ¢ ਇਸ ਤੋਂ ਇਲਾਵਾ ਹਲਕਾ ਵਿਧਾਇਕ ਸ੍ਰੀ ਮਦਨ ਲਾਲ ਜਲਾਲਪੁਰ ਵੱਲੋਂ ਹਲਕਾ ਵਾਸੀਆਂ ਨੂੰ ਸੰਦੇਸ਼ ਦੇ ਕੇ ਆਜ਼ਾਦੀ ਦਿਹਾੜੇ ਦੀਆਂ ਸ਼ੁਭਕਾਮਨਾਵਾਂ ਦਿੱਤੀਆਂ ਅਤੇ ਹਲਕਾ ਵਾਸੀਆਂ ਨੂੰ ਆਜ਼ਾਦ ਸੋਚ ਨਾਲ ਸਮਾਜ ਤੇ ਦੇਸ਼ ਦੀ ਤਰੱਕੀ ਵਿਚ ਯੋਗਦਾਨ ਪਾਉਣ ਦਾ ਸੱਦਾ ਦਿੱਤਾ¢
ਪੰਜਾਬੀ ਯੂਨੀਵਰਸਿਟੀ ਵਿਖੇ ਆਜ਼ਾਦੀ ਦਿਵਸ ਉਤਸ਼ਾਹ ਨਾਲ ਮਨਾਇਆ
ਪਟਿਆਲਾ, (ਕੁਲਵੀਰ ਸਿੰਘ ਧਾਲੀਵਾਲ)-ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ ਆਜ਼ਾਦੀ ਦਿਹਾੜਾ ਬੜੇ ਉਤਸ਼ਾਹ ਨਾਲ ਮਨਾਇਆ ਗਿਆ | ਇਸ ਮੌਕੇ ਉਪ-ਕੁਲਪਤੀ ਡਾ. ਬੀ.ਐੱਸ. ਘੁੰਮਣ ਨੇ ਕੈਂਪਸ ਵਿਖੇ ਤਿਰੰਗਾ ਲਹਿਰਾਇਆ | ਯੂਨੀਵਰਸਿਟੀ ਮਾਡਲ ਸਕੂਲ ਦੇ ਐਨ.ਸੀ.ਸੀ. ਵਿੰਗ ਦੇ ਵਿਦਿਆਰਥੀਆਂ ਅਤੇ ਸੈਫਦੀਪੁਰ ਸਥਿਤ ਵਿਸ਼ੇਸ਼ ਬੱਚਿਆਂ ਦੇ ਸਕੂਲ ਦੇ ਵਿਸ਼ੇਸ਼ ਵਿਦਿਆਰਥੀਆਂ ਵਲੋਂ ਇਸ ਰਸਮ ਵਿਚ ਸ਼ਿਰਕਤ ਕੀਤੀ ਗਈ | ਝੰਡਾ ਲਹਿਰਾਉਣ ਦੀ ਰਸਮ ਉਪਰੰਤ ਸੈਨੇਟ ਹਾਲ ਵਿਖੇ ਹੋਏ ਸੰਖੇਪ ਸਮਾਗਮ ਦੌਰਾਨ ਡਾ. ਘੁੰਮਣ ਨੇ ਕਿਹਾ ਕਿ ਭਾਰਤ ਨੇ ਆਜ਼ਾਦੀ ਪ੍ਰਾਪਤ ਕਰਨ ਉਪਰੰਤ ਬਹੁਤ ਸਾਰੇ ਖੇਤਰਾਂ ਵਿਚ ਤਰੱਕੀ ਕੀਤੀ ਹੈ ਅਤੇ ਮੌਜੂਦਾ ਸਮੇਂ ਇਸ ਦੀ ਆਰਥਿਕਤਾ ਦਰ ਵਿਚ ਵੀ ਵਾਧਾ ਹੋ ਰਿਹਾ ਹੈ | ਉਨ੍ਹਾਂ ਕਿਹਾ ਕਿ ਅੱਜ ਦੇ ਦਿਨ ਅਜਿਹੀਆਂ ਸਭ ਪ੍ਰਾਪਤੀਆਂ ਨੂੰ ਯਾਦ ਕਰਦਿਆਂ ਸਾਨੂੰ ਦੇਸ਼ ਦੀ ਤਰੱਕੀ ਦੇ ਰਾਹ ਵਿਚ ਰੋੜਾ ਬਣ ਰਹੀਆਂ ਅਲਾਮਤਾਂ ਨੂੰ ਵੀ ਦੂਰ ਕਰਨ ਹਿਤ ਸੰਕਲਪ ਲੈਣਾ ਚਾਹੀਦਾ ਹੈ | ਇਸ ਮੌਕੇ ਡੀਨ ਅਕਾਦਮਿਕ ਮਾਮਲੇ ਡਾ. ਗੁਰਦੀਪ ਸਿੰਘ ਬਤਰਾ ਅਤੇ ਰਜਿਸਟਰਾਰ ਡਾ. ਮਨਜੀਤ ਸਿੰਘ ਨਿੱਜਰ ਵਲੋਂ ਵੀ ਆਪਣੇ ਵਿਚਾਰ ਪ੍ਰਗਟਾਏ ਗਏ | ਯੂਨੀਵਰਸਿਟੀ ਦੇ ਉੱਚ ਅਧਿਕਾਰੀਆਂ ਤੋਂ ਇਲਾਵਾ ਅਧਿਆਪਨ ਅਤੇ ਗੈਰ ਅਧਿਆਪਨ ਅਮਲੇ ਦੇ ਕਰਮਚਾਰੀ ਵੀ ਇਸ ਮੌਕੇ ਮੌਜੂਦ ਸਨ | ਇਸ ਮੌਕੇ ਸ੍ਰੀਮਤੀ ਉਪਕੁਲਪਤੀ ਡਾ. ਡੀ.ਕੇ. ਘੁੰਮਣ ਵੀ ਵਿਸ਼ੇਸ਼ ਤੌਰ 'ਤੇ ਪਹੁੰਚੇ ਹੋਏ ਸਨ |

ਫ਼ੈਕਟਰੀ 'ਚੋਂ 4 ਲੱਖ ਦੀ ਨਕਦੀ, 7 ਵਾਹਨ ਤੇ ਵੱਡੀ ਮਾਤਰਾ 'ਚ ਹੋਰ ਸਾਮਾਨ ਬਰਾਮਦ

ਦੇਵੀਗੜ੍ਹ, 16 ਅਗਸਤ (ਮੁਖ਼ਤਿਆਰ ਸਿੰਘ ਨੋਗਾਵਾਂ)-ਐੱਸ.ਐੱਸ.ਪੀ. ਸ. ਮਨਦੀਪ ਸਿੰਘ ਸਿੱਧੂ ਨੇ ਦੱਸਿਆ ਕਿ ਪਟਿਆਲਾ ਪੁਲਿਸ ਦੇਵੀਗੜ੍ਹ ਨੇੜੇ ਸਥਿਤ ਫ਼ੈਕਟਰੀ 'ਤੇ ਮਾਰੇ ਛਾਪੇ ਦੌਰਾਨ ਵੱਡੀ ਮਾਤਰਾ ਵਿੱਚ ਨਕਲੀ ਦੁੱਧ, ਪਨੀਰ ਤੇ ਘਿਉ ਸਮੇਤ ਵੱਡੀ ਮਾਤਰਾ ਵਿੱਚ ਹੋਰ ...

ਪੂਰੀ ਖ਼ਬਰ »

ਪਟਿਆਲਾ 'ਚ ਨਕਲੀ ਦੁੱਧ ਤਿਆਰ ਕਰਨ ਵਾਲੀ ਫ਼ੈਕਟਰੀ 'ਤੇ ਛਾਪਾ

ਦੇਵੀਗੜ੍ਹ, 16 ਅਗਸਤ (ਮੁਖ਼ਤਿਆਰ ਸਿੰਘ ਨੌਗਾਵਾਂ)-ਅੱਜ ਪਟਿਆਲਾ ਪੁਲਿਸ ਵਲੋਂ ਲੋਕਾਂ ਦੀ ਸਿਹਤ ਨਾਲ ਖਿਲਵਾੜ ਕਰਨ ਵਾਲੀ ਇਕ ਵੱਡੀ ਫ਼ੈਕਟਰੀ ਉੱਪਰ ਛਾਪਾ ਮਾਰ ਕੇ ਨਕਲੀ ਦੁੱਧ, ਨਕਲੀ ਪਨੀਰ ਤੇ ਦੇਸੀ ਘਿਉ ਦਾ ਵੱਡਾ ਜ਼ਖ਼ੀਰਾ ਕਬਜ਼ੇ ਵਿਚ ਲਿਆ ਗਿਆ | ਦੇਵੀਗੜ੍ਹ ਕਸਬੇ ...

ਪੂਰੀ ਖ਼ਬਰ »

ਮਹਾਨ ਸ਼ਹੀਦਾਂ ਦੇ ਕਾਰਨ ਹੀ ਸਾਨੂੰ ਆਜ਼ਾਦੀ ਦੀ ਖੁਲ੍ਹੀ ਹਵਾ 'ਚ ਸਾਹ ਲੈਣ ਦਾ ਅਧਿਕਾਰ ਮਿਲਿਆ- ਐਸ.ਡੀ.ਐਮ.

ਗੂਹਲਾ ਚੀਕਾ, 16 ਅਗਸਤ (ਓ.ਪੀ. ਸੈਣੀ)-ਐਸ.ਡੀ.ਐਮ. ਸੰਜੈ ਕੁਮਾਰ ਨੇ ਕਿਹਾ ਕਿ ਦੇਸ਼ ਦੇ ਮਹਾਨ ਸ਼ਹੀਦਾਂ ਦੀ ਬਦੌਲਤ ਹੀ ਦੇਸ਼ ਵਾਸੀਆਂ ਨੂੰ ਆਜ਼ਾਦੀ ਦੀ ਖੁਲ੍ਹੀ ਹਵਾ 'ਚ ਸਾਹ ਲੈਣ ਦਾ ਅਧਿਕਾਰ ਮਿਲਿਆ | ਆਜ਼ਾਦੀ ਤੋਂ ਬਾਅਦ ਦੇਸ਼ ਨੇ ਹਰ ਖੇਤਰ 'ਚ ਤਰੱਕੀ ਕੀਤੀ ਹੈ | ...

ਪੂਰੀ ਖ਼ਬਰ »

ਹਵਾਈ ਫਾਇਰ ਕਰਨ 'ਤੇ ਮਾਰਕਫੈੱਡ ਦੇ ਗੁਦਾਮ 'ਚੋਂ ਚੋਰੀ ਕੀਤੀ ਕਣਕ ਛੱਡ ਚੋਰ ਭੱਜੇ

ਪਾਤੜਾਂ, 16 ਅਗਸਤ (ਜਗਦੀਸ਼ ਸਿੰਘ ਕੰਬੋਜ)-ਪਾਤੜਾਂ ਦੇ ਮਾਰਕਫੈੱਡ ਦੇ ਗੁਦਾਮਾਂ 'ਚੋਂ ਕਈ ਦਿਨਾਂ ਤੋਂ ਕਣਕ ਚੋਰੀ ਕਰ ਰਹੇ ਚੋਰਾਂ ਨੇ ਗੁਦਾਮਾਂ ਦੇ ਨਾਲ ਲੱਗਦੇ ਕਿਸਾਨਾਂ ਦੇ ਨੌਕਰ ਦੀ ਕੁੱਟਮਾਰ ਕੀਤੀ | ਜਿਸ ਮਗਰੋਂ ਚੁਕੰਨੇ ਹੋਏ ਕਿਸਾਨਾਂ ਨੂੰ ਜਦੋਂ ਬੀਤੀ ਰਾਤ ...

ਪੂਰੀ ਖ਼ਬਰ »

ਕੁੱਟਮਾਰ ਕਰਨ ਵਾਲੇ 15 ਵਿਅਕਤੀਆਂ ਿਖ਼ਲਾਫ਼ ਇਰਾਦਾ ਕਤਲ ਦਾ ਮਾਮਲਾ ਦਰਜ

ਰਾਜਪੁਰਾ, 16 ਅਗਸਤ (ਜੀ.ਪੀ. ਸਿੰਘ, ਰਣਜੀਤ ਸਿੰਘ)-ਸ਼ਹਿਰੀ ਥਾਣੇ ਦੀ ਪੁਲਿਸ ਨੇ ਫਾਸਟਵੇਅ ਕੇਬਲ ਵਿਚ ਕੰਮ ਕਰਦੇ ਦੋ ਵਿਅਕਤੀਆਂ ਦੀ ਘੇਰ ਕੇ ਬੁਰੀ ਤਰ੍ਹਾਂ ਨਾਲ ਕੁੱਟਮਾਰ ਕਰਨ ਅਤੇ ਜਾਂਦੇ ਕੇਬਲ ਦੇ ਬੰਡਲ ਚੁੱਕ ਕੇ ਲੈ ਜਾਣ ਦੇ ਦੋਸ਼ ਹੇਠ ਕਰੀਬ 15 ਵਿਅਕਤੀਆਂ ਿਖ਼ਲਾਫ਼ ...

ਪੂਰੀ ਖ਼ਬਰ »

ਆਜ਼ਾਦੀ ਘੁਲਾਟੀਆਂ ਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੇ ਸਨਮਾਨ ਲੈਣ ਤੋਂ ਕੀਤਾ ਇਨਕਾਰ

ਨਾਭਾ, 16 ਅਗਸਤ (ਕਰਮਜੀਤ ਸਿੰਘ)-ਨਾਭਾ ਵਿਖੇ ਆਜ਼ਾਦੀ ਦਿਵਸ ਸਮਾਗਮ ਵਿੱਚ ਪਹੁੰਚੇ ਮਹਾਨ ਦੇਸ ਭਗਤ ਪਰਿਵਾਰਾਂ ਆਜ਼ਾਦੀ ਘੁਲਾਟੀਆਂ ਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੂੰ ਨਮੋਸ਼ੀ ਤੇ ਅਪਮਾਨ ਦਾ ਸਾਹਮਣਾ ਕਰਨਾ ਪਿਆ | ਦੇਸ ਦੀ ਆਜ਼ਾਦੀ ਵਿਚ ਅਹਿਮ ਯੋਗਦਾਨ ਪਾਉਣ ...

ਪੂਰੀ ਖ਼ਬਰ »

ਚੋਰਾਂ ਤਿੰਨ ਦੁਕਾਨਾਂ ਦੇ ਤੋੜੇ ਜਿੰਦਰੇ

ਪਾਤੜਾਂ, 16 ਅਗਸਤ (ਜਗਦੀਸ਼ ਸਿੰਘ ਕੰਬੋਜ)-ਪ੍ਰਸ਼ਾਸਨ ਵਲੋਂ ਆਜ਼ਾਦੀ ਦਿਹਾੜੇ ਦੇ ਰੁੱਝੇ ਹੋਣ ਦਾ ਫ਼ਾਇਦਾ ਲੈਂਦਿਆਂ ਚੋਰਾਂ ਨੇ ਪਾਤੜਾਂ ਦੀਆਂ ਤਿੰਨ ਦੁਕਾਨਾਂ ਦੇ ਜਿੰਦਰੇ ਤੋੜ ਕੇ ਨਗਦੀ ਅਤੇ ਹੋਰ ਸਮਾਨ ਚੋਰੀ ਕਰ ਲਿਆ | ਜਿਸ ਦੀ ਸੂਚਨਾ ਮਿਲਣ 'ਤੇ ਪੁਲਿਸ ਵਲੋਂ ...

ਪੂਰੀ ਖ਼ਬਰ »

ਯੂ.ਪੀ.ਐਲ. ਵਲੋਂ ਆਜ਼ਾਦੀ ਦਿਵਸ 'ਤੇ 40 ਅਗਾਂਹਵਧੂ ਕਿਸਾਨ ਸਨਮਾਨਿਤ

ਪਟਿਆਲਾ, 16 ਅਗਸਤ (ਭਗਵਾਨ ਦਾਸ)-ਪਟਿਆਲਾ ਤੋਂ 21 ਕਿਲੋਮੀਟਰ ਦੂਰ ਪਿੰਡ ਪੰਜੋਲੀਕਲਾਂ (ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ) ਵਿਚ ਯੂ.ਪੀ.ਐਲ. ਵਲੋਂ ਆਜ਼ਾਦੀ ਦਿਹਾੜਾ ਮਨਾਇਆ ਗਿਆ | ਕਿਸਾਨਾਂ ਨੂੰ ਦਵਾਈਆਂ ਦੇ ਪ੍ਰਯੋਗ ਬਾਰੇ ਜਾਣਕਾਰੀ ਦਿੱਤੀ | ਉਤਸਵ ਵਿਚ ਲਗਪਗ 150 ਕਿਸਾਨਾਂ ...

ਪੂਰੀ ਖ਼ਬਰ »

ਇਕ ਕੁਇੰਟਲ ਪੋਸਤ ਡੋਡਿਆਂ ਸਮੇਤ ਕਾਰ ਚਾਲਕ ਕਾਬੂ

ਸਮਾਣਾ, 16 ਅਗਸਤ (ਸਾਹਿਬ ਸਿੰਘ)-ਜ਼ਿਲ੍ਹਾ ਪੁਲਿਸ ਮੁਖੀ ਸ. ਮਨਦੀਪ ਸਿੰਘ ਸਿੱਧੂ ਦੇ ਨਿਰਦੇਸ਼ਾਂ ਅਤੇ ਪੁਲਿਸ ਕਪਤਾਨ (ਡੀ) ਪਟਿਆਲਾ ਸ. ਹਰਵਿੰਦਰ ਸਿੰਘ ਵਿਰਕ ਦੀਆਂ ਹਦਾਇਤਾਂ 'ਤੇ ਸਮਾਣਾ ਪੁਲਿਸ ਨੇ ਉੱਤਰ ਪ੍ਰਦੇਸ਼ ਤੋਂ ਕਾਰ 'ਤੇ ਜਾਅਲੀ ਨੰਬਰ ਲਗਾ ਕੇ ਲਿਆਂਦੀ ਗਈ ਇਕ ...

ਪੂਰੀ ਖ਼ਬਰ »

ਮੇਅਰ ਸੰਜੀਵ ਕੁਮਾਰ ਸ਼ਰਮਾ ਨੇ ਝੁਲਾਇਆ ਝੰਡਾ

ਪਟਿਆਲਾ, 16 ਅਗਸਤ (ਅ.ਸ. ਆਹਲੂਵਾਲੀਆ)-ਨਗਰ ਨਿਗਮ ਵਿਖੇ ਆਜ਼ਾਦੀ ਦਿਹਾੜੇ ਨੂੰ ਸਮਰਪਿਤ ਹੋਏ ਸਮਾਗਮ ਦੌਰਾਨ ਰਾਸ਼ਟਰੀ ਝੰਡਾ ਲਹਿਰਾਉਣ ਦੀ ਰਸਮ ਮੇਅਰ ਸੰਜੀਵ ਕੁਮਾਰ ਬਿੱਟੂ ਵਲੋਂ ਕੀਤੀ ਗਈ | ਇਸ ਮੌਕੇ ਉਨ੍ਹਾਂ ਕਿਹਾ ਕਿ ਦੇਸ਼ਭਗਤਾਂ ਨੇ ਆਪਣੀਆਂ ਜਾਨਾਂ ਵਾਰ ਕੇ ...

ਪੂਰੀ ਖ਼ਬਰ »

ਆਜ਼ਾਦੀ ਦਿਵਸ ਮੌਕੇ ਹੈਰੀ ਮਾਨ ਨੇ ਨਸ਼ਿਆਂ ਤੋਂ ਆਜ਼ਾਦੀ ਦਿਵਾਉਣ ਲਈ ਬਡੀ ਪ੍ਰੋਗਰਾਮ ਦੀ ਕੀਤੀ ਸ਼ੁਰੂਆਤ

ਦੇਵੀਗੜ੍ਹ, 16 ਅਗਸਤ (ਰਾਜਿੰਦਰ ਸਿੰਘ ਮੌਜੀ)-ਦੇਸ਼ ਦੀ ਆਜਾਦੀ ਦੇ ਸੰਘਰਸ਼ ਵਿਚ ਪੰਜਾਬੀਆਂ ਦਾ ਸਭ ਤੋਂ ਵੱਡਾ ਯੋਗਦਾਨ ਰਿਹਾ ਅਤੇ ਸ਼ਹੀਦੇ ਆਜ਼ਮ ਸ. ਭਗਤ ਸਿੰਘ, ਰਾਜਗੁਰੂ, ਸੁਖਦੇਵ, ਸ਼ਹੀਦ ਊਧਮ ਸਿੰਘ ਅਤੇ ਕਰਤਾਰ ਸਿੰਘ ਸਰਾਭਾ ਵਰਗੇ ਅਨੇਕਾਂ ਦੇਸ਼ ਭਗਤਾਂ ਦੀਆਂ ...

ਪੂਰੀ ਖ਼ਬਰ »

ਆਜ਼ਾਦੀ ਦਿਵਸ ਮੌਕੇ ਅਕਾਲੀ ਦਲ ਸੁਤੰਤਰ ਨੇ ਲਗਾਇਆ ਧਰਨਾ

ਨਾਭਾ, 16 ਅਗਸਤ (ਅਮਨਦੀਪ ਸਿੰਘ ਲਵਲੀ)-ਦੇਸ਼ ਦੀ ਆਜ਼ਾਦੀ ਵਾਲੇ ਦਿਨ ਕਾਲੀਆਂ ਝੰਡੀਆਂ ਲੈ ਆਪਣੇ ਆਪ ਨੂੰ ਆਜ਼ਾਦ ਨਾ ਦੱਸਦਿਆਂ ਰੋਸ ਵਜੋਂ ਅਕਾਲੀ ਦਲ ਸੁਤੰਤਰ ਨੇ ਨਾਭਾ ਦੇ ਪਟਿਆਲਾ ਗੇਟ ਵਿਖੇ ਧਰਨਾ ਲਗਾਇਆ | ਗੱਲਬਾਤ ਦੌਰਾਨ ਕੌਮੀ ਪ੍ਰਧਾਨ ਪਰਮਜੀਤ ਸਿੰਘ ਸਹੌਲੀ ਨੇ ...

ਪੂਰੀ ਖ਼ਬਰ »

264 ਬੋਤਲਾਂ ਨਾਜਾਇਜ਼ ਸ਼ਰਾਬ ਬਰਾਮਦ, ਇਕ ਕਾਬੂ

ਪਾਤੜਾਂ, 16 ਅਗਸਤ (ਜਗਦੀਸ਼ ਸਿੰਘ ਕੰਬੋਜ)-ਸਿਟੀ ਪੁਲਿਸ ਨੂੰ ਉਸ ਸਮੇਂ ਭਾਰੀ ਸਫਲਤਾ ਮਿਲੀ ਜਦੋਂ ਗੁਪਤ ਸੂਚਨਾ ਦੇ ਆਧਾਰ 'ਤੇ ਕੀਤੀ ਛਾਪਾਮਾਰੀ ਦੌਰਾਨ ਘਰ ਵਿਚ ਰੱਖੀ 264 ਬੋਤਲਾਂ ਦੇਸੀ ਮਾਲਟਾ ਹਰਿਆਣਾ ਮਾਰਕਾ ਸ਼ਰਾਬ ਬਰਾਮਦ ਕੀਤੀਆਂ | ਇਸ ਬਾਰੇ ਜਾਣਕਾਰੀ ਦਿੰਦਿਆਂ ...

ਪੂਰੀ ਖ਼ਬਰ »

ਸਾਬਕਾ ਪ੍ਰਧਾਨ ਮੰਤਰੀ ਸ੍ਰੀ ਅਟਲ ਬਿਹਾਰੀ ਵਾਜਪਾਈ ਦੇ ਦਿਹਾਂਤ ਨਾਲ ਇਕ ਯੁੱਗ ਦਾ ਅੰਤ ਹੋਇਆ-ਪੋ੍ਰ. ਚੰਦੂਮਾਜਰਾ

ਪਟਿਆਲਾ, 16 ਅਗਸਤ (ਜ.ਸ.ਢਿੱਲੋਂ)-ਸ਼ੋ੍ਰਮਣੀ ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ ਅਤੇ ਮੈਂਬਰ ਲੋਕ ਸਭਾ ਪੋ੍ਰ. ਪ੍ਰੇਮ ਸਿੰਘ ਚੰਦੂਮਾਜਰਾ ਨੇ ਸਾਬਕਾ ਪ੍ਰਧਾਨ ਸ੍ਰੀ ਅਟਲ ਬਿਹਾਰੀ ਵਾਜਪਾਈ ਦੇ ਦਿਹਾਂਤ 'ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਸਾਬਕਾ ...

ਪੂਰੀ ਖ਼ਬਰ »

ਪੰਜਾਬ ਕ੍ਰਿਕਟ ਚੈਂਪੀਅਨਸ਼ਿਪ 'ਚ ਪਟਿਆਲਾ ਨੇ ਬਠਿੰਡਾ ਨੂੰ ਹਰਾਇਆ

ਪਟਿਆਲਾ, 16 ਅਗਸਤ (ਚਹਿਲ)-ਪੰਜਾਬ ਕ੍ਰਿਕਟ ਐਸੋਸੀਏਸ਼ਨ ਵਲੋਂ ਕਰਵਾਈ ਜਾ ਰਹੀ ਅੰਤਰ ਜ਼ਿਲ੍ਹਾ ਸੀਨੀਅਰ ਕ੍ਰਿਕਟ ਚੈਂਪੀਅਨਸ਼ਿਪ ਦੇ ਇਕ ਦਿਨਾਂ ਮੈਚ 'ਚ ਪਟਿਆਲਾ ਨੇ ਬਠਿੰਡਾ ਨੂੰ 6 ਵਿਕਟਾਂ ਨਾਲ ਹਰਾ ਦਿੱਤਾ | ਇਸ ਮੈਚ 'ਚ ਟਾਸ ਜਿੱਤ ਕੇ ਪਟਿਆਲਾ ਨੇ ਪਹਿਲਾ ਬੱਲੇਬਾਜ਼ੀ ...

ਪੂਰੀ ਖ਼ਬਰ »

ਰੁਲਦਾ ਸਿੰਘ ਕਤਲ ਕੇਸ ਗੋਲਡੀ ਭਾਰੀ ਸੁਰੱਖਿਆ ਹੇਠ ਅਦਾਲਤ 'ਚ ਪੇਸ਼

ਪਟਿਆਲਾ, 16 ਅਗਸਤ (ਮਨਦੀਪ ਸਿੰਘ ਖਰੋੜ)-ਰਾਸ਼ਟਰੀ ਸਿੱਖ ਸੰਗਤ ਦੇ ਪ੍ਰਧਾਨ ਰੁਲਦਾ ਸਿੰਘ ਦੇ ਕਤਲ ਕੇਸ 'ਚ ਅੱਜ ਭਾਈ ਜਗਤਾਰ ਸਿੰਘ ਤਾਰਾ ਨੂੰ ਅੱਜ ਨਾ ਅਦਾਲਤ 'ਚ ਪੇਸ਼ ਕੀਤਾ ਅਤੇ ਨਾ ਹੀ ਵੀਡੀਓ ਕਾਨਫਰੰਾਸਿੰਗ ਰਾਹੀਂ ਪੇਸ਼ੀ ਹੋਈ | ਜਦਕਿ ਰਮਨਦੀਪ ਸਿੰਘ ਗੋਲਡੀ ਨੂੰ ...

ਪੂਰੀ ਖ਼ਬਰ »

ਉੱਤਰੀ ਖੇਤਰੀ ਸਭਿਆਚਾਰ ਕੇਂਦਰ ਤੇ ਕਲਾਕਿ੍ਤੀ ਵਲੋਂ ਯਾਦਗਾਰੀ ਹਿੰਦੀ ਨਾਟਕ 'ਯੇ ਜ਼ਿੰਦਗੀ' ਦਾ ਸਫਲ ਮੰਚਨ

ਪਟਿਆਲਾ, 16 ਅਗਸਤ (ਗੁਰਵਿੰਦਰ ਸਿੰਘ ਔਲਖ)-ਉੱਤਰ ਖੇਤਰੀ ਸਭਿਆਚਾਰਕ ਕੇਂਦਰ (ਐਨ.ਜੈਡ.ਸੀ.ਸੀ.) ਪਟਿਆਲਾ, ਪੰਜਾਬ ਐਾਡ ਸਿੰਧ ਬੈਂਕ, ਜੋਨਲ ਆਫਿਸ, ਪਟਿਆਲਾ ਅਤੇ ਸੇਠ ਚੂਹੀਆ ਮੱਲ ਟਰੱਸਟ ਚਿਰੰਜੀ ਆਸ਼ਰਮ, ਪਟਿਆਲਾ ਨੇ ਸਵਰਗੀ ਸੇਠ ਚਿਰੰਜੀ ਲਾਲ ਅਤੇ ਲਾਲਾ ਸ਼ੰਕਰ ਲਾਲ ਨੂੰ ...

ਪੂਰੀ ਖ਼ਬਰ »

ਇਮਾਨਦਾਰੀ ਦੀ ਤਾਜ਼ਾ ਮਿਸਾਲ, ਲੱਭਿਆ ਮੋਬਾਈਲ ਫ਼ੋਨ ਸਬੰਧਿਤ ਮਾਲਕ ਕੋਲ ਪਹੁੰਚਾਇਆ

ਪਟਿਆਲਾ 16 ਅਗਸਤ (ਜ.ਸ.ਢਿੱਲੋਂ)- ਅੱਜ ਦੇ ਪਦਾਰਥਵਾਦੀ ਯੁੱਗ 'ਚ ਵੀ ਇਮਾਨਦਾਰੀ ਜ਼ਿੰਦਾ ਹੈ, ਇਸ ਦੀ ਤਾਜ਼ਾ ਮਿਸਾਲ ਪਟਿਆਲਾ 'ਚ ਉਸ ਵੇਲੇ ਮਿਲੀ ਹੈ ਜਦੋਂ ਇਕ ਵਿਅਕਤੀ ਨੇ ਰਸਤੇ 'ਚੋਂ ਲੱਭਿਆ ਫ਼ੋਨ ਅਗਲੇ ਦਿਨ ਜਾਕੇ ਉਸ ਦੇ ਮਾਲਕ ਦੇ ਘਰ ਪਹੁੰਚਾਇਆ | ਹਰਜਿੰਦਰ ਸਿੰਘ ਵਾਸੀ ...

ਪੂਰੀ ਖ਼ਬਰ »

ਡਰੱਗ ਐਾਡ ਕੋਸਮੈਟਿਕ ਐਕਟ ਦੀ ਉਲੰਘਣਾ ਕਰਨ ਵਾਲਿਆਂ ਵਿਰੁੱਧ ਹੋਵੇਗੀ ਸਖ਼ਤ ਕਾਰਵਾਈ

ਪਟਿਆਲਾ, 16 ਅਗਸਤ (ਮਨਦੀਪ ਸਿੰਘ ਖਰੋੜ)-ਤੰਦਰੁਸਤ ਪੰਜਾਬ ਮਿਸ਼ਨ ਤਹਿਤ ਜ਼ਿਲੇ੍ਹ ਵਿਚ ਡਰੱਗ ਐਾਡ ਕੋਸਮੈਟਿਕ ਐਕਟ ਨੂੰ ਸਖ਼ਤੀ ਨਾਲ ਲਾਗੂ ਕਰਨ ਦੇ ਮਕਸਦ ਨਾਲ ਸਿਵਲ ਸਰਜਨ ਪਟਿਆਲਾ ਡਾ. ਮਨਜੀਤ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਜ਼ਿਲ੍ਹਾ ਲਾਇਸੈਂਸਿੰਗ ...

ਪੂਰੀ ਖ਼ਬਰ »

ਪੁਲਿਸ ਵਲੋਂ ਨਸ਼ਾ ਵਿਰੋਧੀ ਮੁਹਿੰਮ ਤਹਿਤ ਨੁੱਕੜ ਬੈਠਕ

ਘੱਗਾ, 16 ਅਗਸਤ (ਵਿਕਰਮਜੀਤ ਸਿੰਘ ਬਾਜਵਾ)-ਪੁਲਿਸ ਥਾਣਾ ਘੱਗਾ ਦੇ ਮੁੱਖ ਅਫਸਰ ਇੰਸ: ਗੁਰਮੀਤ ਸਿੰਘ ਵਲੋਂ ਸਮੇਤ ਪੁਲਿਸ ਪਾਰਟੀ ਪਿੰਡਾਂ 'ਚ ਲੋਕਾਂ ਨੂੰ ਨਸ਼ਿਆਂ ਖਿਲਾਫ ਜਾਗਰੂਕ ਕਰਨ ਲਈ ਪਿੰਡ ਦੇਧਨਾ ਵਿਖੇ ਨਸ਼ਾ ਵਿਰੋਧੀ ਮੁਹਿੰਮ ਤਹਿਤ ਨੁੱਕੜ ਬੈਠਕ ਕੀਤੀ ਗਈ | ...

ਪੂਰੀ ਖ਼ਬਰ »

ਸਕਾਲਰਜ਼ ਸਕੂਲ 'ਚ ਜ਼ੋਨਲ ਪੱਧਰੀ ਸਕੇਟਿੰਗ ਮੁਕਾਬਲੇ ਕਰਵਾਏ

ਰਾਜਪੁਰਾ, 16 ਅਗਸਤ (ਜੀ.ਪੀ. ਸਿੰਘ)-ਸਥਾਨਕ ਸਕਾਲਰਜ਼ ਪਬਲਿਕ ਸਕੂਲ ਵਿਚ ਇੰਟਰ ਸਕੂਲ ਜ਼ੋਨਲ ਸਕੇਟਿੰਗ ਮੁਕਾਬਲੇ ਕਰਵਾਏ ਗਏ | ਜਿਸ ਵਿਚ ਜ਼ੋਨਲ ਵਰਗ ਦੇ ਹੋਲੀ ਏਾਜਲ, ਐਾਜਲ ਵੈਲੀ, ਸਕਾਲਰਜ਼ ਪਬਲਿਕ ਸਕੂਲ, ਮੁਕਤ ਪਬਲਿਕ ਸਕੂਲ, ਕਾਰਪੇਡੀਅਮ, ਸਪਤਸਿੰਗ ਅਤੇ ਅਲਾਇੰਸ ...

ਪੂਰੀ ਖ਼ਬਰ »

ਭਾਦਸੋਂ ਵਿਖੇ ਕਿਸਾਨ ਯੂਨੀਅਨ ਡਕੌਦਾ ਦੀ ਬੈਠਕ

ਭਾਦਸੋਂ, 16 ਅਗਸਤ (ਗੁਰਬਖ਼ਸ ਸਿੰਘ ਵੜੈਚ)-ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਦਾ ਦੀ ਮੀਟਿੰਗ ਭਾਦਸੋਂ ਬਲਾਕ ਦੇ ਪ੍ਰਧਾਨ ਗੁਰਬਚਨ ਸਿੰਘ ਕਨਸੂਹਾਂ ਦੀ ਪ੍ਰਧਾਨਗੀ ਹੇਠ ਗੁਰਦੁਆਰਾ ਬੋਹੜ ਸਾਹਿਬ ਪਿੰਡ ਚਾਸਵਾਲ ਵਿਖੇ ਹੋਈ | ਇਸ ਮੀਟਿੰਗ 'ਚ ਕਿਸਾਨੀ ਸੰਕਟ ਤੇ ਬੋਲਦਿਆਂ ...

ਪੂਰੀ ਖ਼ਬਰ »

ਐਸ. ਆਈ. ਏ. ਐਮ. ਕਿਸਾਨਾਂ ਨੂੰ ਦਿਖਾਏਗੀ ਪਰਾਲੀ ਸਾਂਭਣ ਦੇ ਰਸਤੇ-ਡਾ. ਗੁਰਮੀਤ ਸਿੰਘ

ਭਾਦਸੋਂ, 16 ਅਗਸਤ (ਪਰਦੀਪ ਦੰਦਰਾਲਾ)-ਪੰਜਾਬ ਦੇ ਖੇਤੀਬਾੜੀ ਸੈਕਟਰੀ ਕਾਹਨ ਸਿੰਘ ਪੰਨੂੰ ਅਤੇ ਸੁਸਾਇਟੀ ਆਫ਼ ਇੰਡੀਅਨ ਆਟੋਮੋਬਾਇਲ ਮੈਨੂਫੈਕਚਰਜ਼ ਨਵੀਂ ਦਿੱਲੀ ਦੀ ਪਹਿਲ ਕਦਮੀ ਸਦਕਾ ਕਿਸਾਨਾਂ ਨੂੰ ਪਰਾਲੀ ਸਾਂਭਣ ਵਿਚ ਮਦਦ ਦੇ ਕੇ ਖੇਤੀ ਨੂੰ ਨਵੀਂ ਦਿਸ਼ਾ ...

ਪੂਰੀ ਖ਼ਬਰ »

ਗਿਆਨ ਸਾਗਰ ਹਸਪਤਾਲ ਸਤੰਬਰ ਤੋਂ ਮੁੜ ਸ਼ੁਰੂ ਹੋਵੇਗਾ-ਮਿਲਣਗੀਆਂ ਵਧੀਆ ਸਿਹਤ ਸੁਵਿਧਾਵਾਂ

ਬਨੂੜ, 16 ਅਗਸਤ (ਭੁਪਿੰਦਰ ਸਿੰਘ)-ਗਿਆਨ ਸਾਗਰ ਮੈਨੇਜਮੈਂਟ ਵਲੋਂ ਹਸਪਤਾਲ ਚਲਾਉਣ ਲਈ ਵਿਭਾਗੀ ਕਾਰਵਾਈ ਲਗਭਗ ਮੁਕੰਮਲ ਹੋ ਚੁੱਕੀ ਹੈ ਅਤੇ ਸਤੰਬਰ ਮਹੀਨੇ ਵਿਚ ਹਸਪਤਾਲ ਦੀ ਰਸਮੀ ਤੌਰ 'ਤੇ ਡਾਕਟਰੀ ਸੇਵਾਵਾਂ ਸ਼ੁਰੂ ਕਰ ਦਿੱਤੀਆਂ ਜਾਣਗੀਆਂ | ਇਹ ਪ੍ਰਗਟਾਵਾ ਗਿਆਨ ...

ਪੂਰੀ ਖ਼ਬਰ »

ਵਿਦੇਸ਼ ਭੇਜਣ ਦੇ ਨਾਂਅ 'ਤੇ ਠੱਗੀ ਮਾਰਨ ਵਾਲੀ ਔਰਤ ਨਾਮਜ਼ਦ

ਰਾਜਪੁਰਾ, 16 ਅਗਸਤ (ਜੀ.ਪੀ. ਸਿੰਘ, ਰਣਜੀਤ ਸਿੰਘ)-ਥਾਣਾ ਸ਼ਹਿਰੀ ਦੀ ਪੁਲਿਸ ਨੇ ਵਿਦੇਸ਼ ਭੇਜਣ ਦੇ ਮਾਮਲੇ 'ਚ ਲੱਖਾਂ ਰੁਪਏ ਦੀ ਠੱਗੀ ਮਾਰਨ ਦੇ ਦੋਸ਼ ਹੇਠ ਇਕ ਔਰਤ ਿਖ਼ਲਾਫ਼ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ | ਜਾਣਕਾਰੀ ਅਨੁਸਾਰ ਹਰਮੇਸ਼ ਸਿੰਘ ...

ਪੂਰੀ ਖ਼ਬਰ »

ਦਲਿਤ ਜਥੇਬੰਦੀਆਂ ਨੇ ਦੋਸ਼ੀਆਂ ਿਖ਼ਲਾਫ਼ ਕਾਰਵਾਈ ਲਈ ਭੇਜਿਆ ਰਾਸ਼ਟਰਪਤੀ ਦੇ ਨਾਂਅ ਮੰਗ-ਪੱਤਰ

ਪਟਿਆਲਾ, 16 ਅਗਸਤ (ਗੁਰਪ੍ਰੀਤ ਸਿੰਘ ਚੱਠਾ)-ਦੇਸ਼ ਦੇ ਸੰਵਿਧਾਨ ਦੀਆਂ ਕਾਪੀਆਂ ਸਾੜੇ ਜਾਣ, ਤੇ ਬਾਬਾ ਸਾਹਿਬ ਡਾ. ਬੀ.ਆਰ.ਅੰਬੇਡਕਰ ਿਖ਼ਲਾਫ਼ ਨਾਅਰੇਬਾਜ਼ੀ ਕਰਦਿਆਂ ਭੱਦੀ ਸ਼ਬਦਾਵਲੀ ਵਰਤਣ ਦੇ ਮਾਮਲੇ ਸਬੰਧੀ ਦਲਿਤ ਸਮਾਜ ਨਾਲ ਸਬੰਧਿਤ ਵੱਖ-ਵੱਖ ਸਮਾਜਿਕ, ਧਾਰਮਿਕ ...

ਪੂਰੀ ਖ਼ਬਰ »

ਜਬਰ-ਜਨਾਹ ਕਰਨ ਦੇ ਮਾਮਲੇ 'ਚ ਚਾਰ ਖਿਲਾਫ਼ ਕੇਸ ਦਰਜ

ਪਟਿਆਲਾ, 16 ਅਗਸਤ (ਮਨਦੀਪ ਸਿੰਘ ਖਰੋੜ)-ਲੜਕੀ ਨੂੰ ਕੋਈ ਨਸ਼ੀਲੀ ਦਵਾਈ ਦੇ ਕੇ ਜਬਰ ਜਨਾਹ ਕਰਨ ਦੇ ਮਾਮਲੇ 'ਚ ਥਾਣਾ ਸਿਵਲ ਲਾਈਨ ਦੀ ਪੁਲਿਸ ਨੇ ਚਾਰ ਜਣਿਆਂ ਿਖ਼ਲਾਫ਼ ਕੇਸ ਦਰਜ ਕਰ ਲਿਆ ਹੈ | ਪੁਲਿਸ ਅਨੁਸਾਰ ਪੀੜਤ ਲੜਕੀ ਨੂੰ ਅਮਨ ਵਰਮਾ ਨੇ ਤਿ੍ਪੜੀ ਦੇ ਨੇੜੇ ਕਿਸੇ ਕੰਮ ...

ਪੂਰੀ ਖ਼ਬਰ »



Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX