ਤਾਜਾ ਖ਼ਬਰਾਂ


ਮਹਿਲਾ 20 ਸੈਮੀ ਫਾਈਨਲ 'ਚ ਭਾਰਤ ਦੀ ਵਧੀਆ ਸ਼ੁਰੂਆਤ , 118 'ਤੇ 3 ਆਊਟ
. . .  13 minutes ago
ਮਾਣਹਾਨੀ ਮਾਮਲੇ 'ਚ ਕੇਜਰੀਵਾਲ ਬਰੀ
. . .  about 1 hour ago
ਨਵੀਂ ਦਿੱਲੀ, 17 ਨਵੰਬਰ - ਪਟਿਆਲਾ ਹਾਊਸ ਕੋਰਟ ਨੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਰਾਜ ਸਭਾ ਸੰਸਦ ਸੁਭਾਸ਼ ਚੰਦਰਾ ਵੱਲੋਂ 2016 'ਚ ਦਾਖਲ ਮਾਣਹਾਨੀ ਮਾਮਲੇ 'ਚ ਬਰੀ ਕਰ ਦਿੱਤਾ....
ਪ੍ਰਧਾਨ ਮੰਤਰੀ ਮੋਦੀ ਨੇ ਰਾਸ਼ਟਰਪਤੀ ਮੁਹੰਮਦ ਸੋਲਿਹ ਨਾਲ ਕੀਤੀ ਮੁਲਾਕਾਤ
. . .  about 1 hour ago
ਨਵੀਂ ਦਿੱਲੀ, 17 ਨਵੰਬਰ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮਾਲੇ 'ਚ ਮਾਲਦੀਵ ਦੇ ਰਾਸ਼ਟਰਪਤੀ ਇਬਰਾਹੀਮ ਮੁਹੰਮਦ ਸੋਲਿਹ ਨਾਲ ਮੁਲਾਕਾਤ ਕੀਤੀ....
ਇਬਰਾਹੀਮ ਮੁਹੰਮਦ ਸੋਲਿਹ ਨੇ ਮਾਲਦੀਵ ਦੇ ਰਾਸ਼ਟਰਪਤੀ ਵਜੋਂ ਚੁੱਕਿਆ ਹਲਫ਼
. . .  about 2 hours ago
ਨਵੀਂ ਦਿੱਲੀ, 17 ਨਵੰਬਰ - ਇਬਰਾਹੀਮ ਮੁਹੰਮਦ ਸੋਲਿਹ ਨੇ ਅੱਜ ਮਾਲਦੀਵ ਦੇ ਨਵੇਂ ਰਾਸ਼ਟਰਪਤੀ ਵਜੋਂ ਹਲਫ਼ ਚੁੱਕਿਆ ਹੈ। ਇਸ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ ਮੌਜੂਦ....
ਪਿੰਡ ਨੰਗਲਾ 'ਚ ਪਾਣੀ ਦੀਆਂ ਪਾਈਪਾਂ ਨੂੰ ਲੱਗੀ ਭਿਆਨਕ ਅੱਗ
. . .  about 2 hours ago
ਤਲਵੰਡੀ ਸਾਬੋ/ ਸੀਗੋ ਮੰਡੀ 17 ਨਵੰਬਰ (ਲਕਵਿੰਦਰ ਸ਼ਰਮਾ) - ਸਬ ਡਵੀਜ਼ਨ ਤਲਵੰਡੀ ਸਾਬੋ ਦਾ ਪਿੰਡ ਨੰਗਲਾ ਹਰਿਆਣਾ ਦੀ ਸਰਹੱਦ ਅਤੇ ਜ਼ਿਲ੍ਹਾ ਮਾਨਸਾ ਨਾਲ ਲਗਦੇ ਪਿੰਡ 'ਚ ਨਹਿਰੀ ਪਾਣੀ ਦੀ ਕਮੀ ਕਰ ਕੇ ਜ਼ਮੀਨ ਬੰਜਰ ਹੋ ਰਹੀ ਹੈ । ਇਸ ਕਾਰਨ ਕਿਸਾਨ ਪ੍ਰੇਸ਼ਾਨ....
ਟਾਂਡਾ 'ਚ ਟੁੱਟਿਆ ਰੇਲਵੇ ਟਰੈਕ, ਟਲਿਆ ਵੱਡਾ ਹਾਦਸਾ
. . .  about 2 hours ago
ਟਾਂਡਾ ਉੜਮੁੜ, 17 ਨਵੰਬਰ (ਦੀਪਕ ਬਹਿਲ)- ਟਾਂਡਾ ਨੇੜੇ ਇਕ ਰੇਲਵੇ ਟਰੈਕ ਟੁੱਟਣ ਕਾਰਨ ਅਚਾਨਕ ਸਨਸਨੀ ਫੈਲ ਗਈ। ਰਾਹਤ ਭਰੀ ਗੱਲ ਇਹ ਰਹੀ ਕਿ ਰੇਲਵੇ ਟਰੈਕ ਉੱਪਰ ਕਿਸਾਨਾਂ ਦੇ ਧਰਨੇ ਦੇ ਚੱਲਦਿਆਂ ਅੱਜ ਇਸ ਰੇਲਵੇ ਟਰੈਕ ਤੋਂ ਆਵਾਜਾਈ ਬੰਦ ਰਹੀ। ....
ਚੰਡੀਗੜ੍ਹ 'ਚ ਪੁੱਛਗਿੱਛ ਕਰਨ ਸੰਬੰਧੀ ਸੁਖਬੀਰ ਬਾਦਲ ਵੱਲੋਂ 'ਸਿੱਟ' ਨੂੰ ਲਿਖਤੀ ਅਪੀਲ- ਆਈ.ਜੀ.
. . .  about 3 hours ago
ਚੰਡੀਗੜ੍ਹ, 17 ਨਵੰਬਰ (ਵਿਕਰਮਜੀਤ ਸਿੰਘ ਮਾਨ)- ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ 'ਸਿੱਟ' ਤੋਂ ਚੰਡੀਗੜ੍ਹ 'ਚ ਪੁੱਛਗਿੱਛ ਕਰਨ ਸੰਬੰਧੀ ਲਿਖਤੀ ਤੌਰ 'ਤੇ ਅਪੀਲ ਕੀਤੀ ਗਈ ਹੈ। ਇਸ ਬਾਰੇ 'ਅਜੀਤ' ਦੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ....
ਪੰਜਾਬ 'ਚ ਸੀ.ਬੀ.ਆਈ. ਨੂੰ ਜਾਂਚ ਤੋਂ ਰੋਕਣ ਦਾ ਕੋਈ ਵਿਚਾਰ ਨਹੀਂ - ਕੈਪਟਨ
. . .  about 3 hours ago
ਚੰਡੀਗੜ੍ਹ, 17 ਨਵੰਬਰ (ਵਿਕਰਮਜੀਤ ਸਿੰਘ ਮਾਨ)- ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਇਹ ਸਾਫ਼ ਕਰ ਦਿੱਤਾ ਗਿਆ ਹੈ ਕਿ ਸੂਬੇ 'ਚ ਸੀ.ਬੀ.ਆਈ. ਨੂੰ ਆਮ ਜਾਂਚ ਤੋਂ ਰੋਕਣ ਦਾ ਕੋਈ ਵਿਚਾਰ ਨਹੀਂ ਹੈ। ਉਨ੍ਹਾਂ ਕਿਹਾ ਕਿ ਇਸ ਬਾਰੇ ਪਾਰਟੀ ਦੀ ਕੇਂਦਰੀ ਲੀਡਰਾਂ ਵੱਲੋਂ ਸਾਰੇ ਕਾਂਗਰਸ ....
ਕੈਲੀਫੋਰਨੀਆ ਦੇ ਜੰਗਲਾਂ 'ਚ ਲੱਗੀ ਅੱਗ ਕਾਰਨ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ ਹੋਈ 71
. . .  about 4 hours ago
ਸ਼ਿਕਾਗੋ, 17 ਨਵੰਬਰ- ਕੈਲੀਫੋਰਨੀਆ ਦੇ ਜੰਗਲਾਂ 'ਚ ਲੱਗੀ ਭਿਆਨਕ ਅੱਗ ਨਾਲ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ 71 ਹੋ ਗਈ ਹੈ ਜਦਕਿ ਇਕ ਹਜ਼ਾਰ ਤੋਂ ਵੱਧ ਲੋਕ ਅਜੇ ਵੀ ਲਾਪਤਾ ਹਨ। ਬੂਟੇ ਕਾਉਂਟੀ ਦੇ ਸ਼ੈਰਿਫ ਕੋਰੀ ਹੋਨਿਆ ਵੱਲੋਂ ਮਿਲੀ ਜਾਣਕਾਰੀ ਅਨੁਸਾਰ...
ਵਸੁੰਦਰਾ ਰਾਜੇ ਦੇ ਖ਼ਿਲਾਫ਼ ਚੋਣ ਲੜਨਗੇ ਮਾਨਵੇਂਦਰ ਸਿੰਘ
. . .  about 4 hours ago
ਰਾਏਪੁਰ, 17 ਨਵੰਬਰ- ਕਾਂਗਰਸ ਵੱਲੋਂ ਰਾਜਸਥਾਨ ਵਿਧਾਨਸਭਾ ਚੋਣਾਂ ਦੇ ਲਈ 32 ਉਮੀਦਵਾਰਾਂ ਦੀ ਦੂਜੀ ਸੂਚੀ ਜਾਰੀ ਕੀਤੀ ਗਈ ਹੈ ਉਸ 'ਚ ਮੁੱਖ ਮੰਤਰੀ ਵਸੁੰਦਰਾ ਰਾਜੇ ਦੇ ਖ਼ਿਲਾਫ਼ ਹਾਲ ਹੀ 'ਚ ਭਾਰਤੀ ਜਨਤਾ ਪਾਰਟੀ ਨੂੰ ਛੱਡ ਕੇ ਕਾਂਗਰਸ 'ਚ ਸ਼ਾਮਲ ਹੋਏ ਮਾਨਵੇਂਦਰ ....
ਮੁਹੰਮਦ ਸੋਲਿਹ ਦੇ ਸਹੁੰ ਚੁੱਕ ਸਮਾਗਮ 'ਚ ਹਿੱਸਾ ਲੈਣ ਮਾਲਦੀਵ ਪਹੁੰਚੇ ਪ੍ਰਧਾਨ ਮੰਤਰੀ ਮੋਦੀ
. . .  about 4 hours ago
ਨਵੀਂ ਦਿੱਲੀ, 17 ਨਵੰਬਰ - ਮਾਲਦੀਵ ਦੇ ਨਵੇਂ ਰਾਸ਼ਟਰਪਤੀ ਇਬਰਾਹੀਮ ਮੁਹੰਮਦ ਸੋਲਿਹ ਦੇ ਅੱਜ ਹੋਣ ਵਾਲੇ ਸਹੁੰ ਚੁੱਕ ਸਮਾਰੋਹ 'ਚ ਹਿੱਸਾ ਲੈਣ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਮਾਲੇ ਪਹੁੰਚੇ....
ਅਫ਼ਗ਼ਾਨਿਸਤਾਨ : ਪਿਛਲੇ 24 ਘੰਟਿਆਂ ਦੌਰਾਨ ਮਾਰੇ ਗਏ 70 ਅੱਤਵਾਦੀ
. . .  about 4 hours ago
ਕਾਬੁਲ, 17 ਨਵੰਬਰ - ਅਫ਼ਗ਼ਾਨਿਸਤਾਨ ਦੇ ਵੱਖ-ਵੱਖ ਸੂਬਿਆਂ 'ਚ ਪਿਛਲੇ 24 ਘੰਟਿਆਂ ਦੌਰਾਨ ਫ਼ੌਜ ਵੱਲੋਂ ਚਲਾਈ ਮੁਹਿੰਮ 'ਚ 70 ਤਾਲਿਬਾਨ ਅੱਤਵਾਦੀ ਮਾਰੇ ਗਏ ਹਨ ਜਦਕਿ 15 ਹੋਰ ਜ਼ਖਮੀ ਹੋਏ...
ਪਹਿਲਾਂ ਆਪਣੇ ਦਾਦਾ-ਦਾਦੀ ਦੇ ਬਾਰੇ 'ਚ ਜਾਣਨ ਪ੍ਰਧਾਨ ਮੰਤਰੀ ਮੋਦੀ- ਕਪਿਲ ਸਿੱਬਲ
. . .  about 5 hours ago
ਨਵੀਂ ਦਿੱਲੀ, 17 ਨਵੰਬਰ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਦਿੱਤੇ ਬਿਆਨ 'ਤੇ ਪਲਟ ਵਾਰ ਕਰਦਿਆਂ ਕਾਂਗਰਸ ਨੇਤਾ ਕਪਿਲ ਸਿਬੱਲ ਨੇ ਕਿਹਾ ਕਿ ਉਨ੍ਹਾਂ ਨੂੰ ਨਹੀਂ ਲਗਦਾ ਕਿ ਪ੍ਰਧਾਨ ਮੰਤਰੀ ਜੋ ਕਹਿੰਦੇ ਹਨ ਉਹ ...
ਸ਼ੋਪੀਆਂ ਜ਼ਿਲ੍ਹੇ 'ਚੋਂ ਤਿੰਨ ਨਾਗਰਿਕ ਅਗਵਾ
. . .  about 5 hours ago
ਸ੍ਰੀਨਗਰ, 17 ਨਵੰਬਰ- ਜੰਮੂ ਅਤੇ ਕਸ਼ਮੀਰ ਦੇ ਸ਼ੋਪੀਆਂ ਜ਼ਿਲ੍ਹੇ 'ਚ ਅਣਪਛਾਤੇ ਬੰਦੂਕਧਾਰੀਆਂ ਵੱਲੋਂ ਸ਼ਨੀਵਾਰ ਨੂੰ ਤਿੰਨ ਨਾਗਰਿਕਾਂ ਨੂੰ ਅਗਵਾ ਕੀਤਾ ਗਿਆ ਹੈ। ਪੁਲਿਸ ਵੱਲੋਂ ਮਿਲੀ ਜਾਣਕਾਰੀ ਦੇ ਅਨੁਸਾਰ, ਅਗਵਾ ਕੀਤੇ ਨਾਗਰਿਕਾਂ ਦੀ ਪਛਾਣ ਫ਼ਾਰੂਕ ਅਹਿਮਦ, ਸ਼ਾਹਿਦ ਅਹਿਮਦ....
ਵਿਧਾਨ ਸਭਾ ਕੰਪਲੈਕਸ 'ਚ ਹੋਏ ਗਰਨੇਡ ਹਮਲੇ 'ਚ ਤਿੰਨ ਜ਼ਖਮੀ
. . .  about 6 hours ago
ਇੰਫਾਲ, 17 ਨਵੰਬਰ- ਅੱਤਵਾਦੀਆਂ ਵੱਲੋਂ ਮਨੀਪੁਰ ਵਿਧਾਨ ਸਭਾ ਕੰਪਲੈਕਸ 'ਚ ਹੋਏ ਗਰਨੇਡ ਹਮਲੇ 'ਚ ਬੀ.ਐਸ.ਐਫ. ਦੇ ਜਵਾਨ ਸਮੇਤ ਤਿੰਨ ਸੁਰੱਖਿਆ ਕਰਮੀ ਜ਼ਖਮੀ ਹੋਏ ਹਨ। ਜਾਣਕਾਰੀ ਲਈ ਦੱਸ ਦੇਈਏ ਕਿ ਇਹ ਹਮਲਾ ਬੀਤੇ ਦਿਨ ਰਾਜਧਾਨੀ ਦੇ ਕੇਂਦਰ ਵਿਚਲੇ ...
ਡੇਂਗੂ ਕਾਰਨ ਨੌਜਵਾਨ ਦੀ ਮੌਤ
. . .  about 6 hours ago
ਕਾਂਗਰਸ ਨੇ ਸਪਰਧਾ ਚੌਧਰੀ ਨੂੰ ਪਾਰਟੀ 'ਚੋਂ ਕੱਢਿਆ
. . .  about 6 hours ago
ਕਾਂਗਰਸ ਵੱਲੋਂ ਉਮੀਦਵਾਰਾਂ ਦੀ ਦੂਜੀ ਸੂਚੀ ਜਾਰੀ
. . .  about 7 hours ago
ਮਾਂ ਵੱਲੋਂ ਧੀ ਦਾ ਬੇਰਹਿਮੀ ਨਾਲ ਕਤਲ
. . .  about 7 hours ago
ਭਾਜਪਾ ਨੇ ਜਾਰੀ ਕੀਤੀ ਉਮੀਦਵਾਰਾਂ ਦੀ ਤੀਜੀ ਸੂਚੀ
. . .  about 7 hours ago
1984 ਸਿੱਖ ਕਤਲੇਆਮ : ਵੱਧ ਸਕਦੀਆਂ ਹਨ ਸੱਜਣ ਕੁਮਾਰ ਦੀਆਂ ਮੁਸ਼ਕਲਾਂ - ਕੇ.ਟੀ. ਐਸ ਤੁਲਸੀ
. . .  about 7 hours ago
ਦਿੱਲੀ 'ਚ ਇਕ ਰੇਸਤਰਾਂ 'ਚ ਲੱਗੀ ਭਿਆਨਕ ਅੱਗ
. . .  about 8 hours ago
ਜੇਕਰ ਬਾਦਲ ਨੇ ਪੁਲਿਸ ਨੂੰ ਸਹੀ ਦਿਸ਼ਾ ਨਿਰਦੇਸ਼ ਦਿੱਤੇ ਹੁੰਦੇ ਤਾਂ ਨਹੀਂ ਚੱਲਣੀ ਸੀ ਦੁਬਾਰਾ ਗੋਲੀ - ਜਾਖੜ
. . .  about 8 hours ago
ਸੀ.ਬੀ.ਆਈ. ਨੂੰ ਆਪਣੇ ਸੂਬਿਆਂ 'ਚ ਆਉਣ ਤੋਂ ਰੋਕਣ ਵਾਲਿਆਂ 'ਤੇ ਜੇਤਲੀ ਨੇ ਸਾਧਿਆ ਨਿਸ਼ਾਨਾ
. . .  about 8 hours ago
5 ਕਰੋੜ ਦੀ ਹੈਰੋਇਨ ਸਮੇਤ ਤਿੰਨ ਕਾਬੂ
. . .  about 9 hours ago
ਮਾਲਦੀਵ ਦੇ ਦੌਰੇ ਲਈ ਰਵਾਨਾ ਹੋਏ ਪ੍ਰਧਾਨ ਮੰਤਰੀ ਮੋਦੀ
. . .  about 9 hours ago
ਕਿਸਾਨਾਂ ਵਲੋਂ ਹੁਸ਼ਿਆਰਪੁਰ ਤੇ ਦਸੂਆ ਮਾਰਗ ਬਲਾਕ
. . .  about 9 hours ago
ਬ੍ਰਿਗੇਡੀਅਰ ਕੁਲਦੀਪ ਸਿੰਘ ਚਾਂਦਪੁਰੀ ਦਾ ਹੋਇਆ ਦਿਹਾਂਤ
. . .  about 10 hours ago
ਇਕ ਪਰਿਵਾਰ ਦੇ 4 ਜੀਆਂ ਦਾ ਕਤਲ
. . .  about 10 hours ago
ਅੰਤਰਰਾਸ਼ਟਰੀ ਕਬੱਡੀ ਖਿਡਾਰੀ ਦੀ ਦਿਲ ਦਾ ਦੌਰਾ ਪੈਣ ਨਾਲ ਮੌਤ
. . .  about 10 hours ago
ਕੈਪਟਨ ਦੇ ਸਿਆਸੀ ਸਲਾਹਕਾਰ ਦੀ ਦਿਲ ਦਾ ਦੌਰਾ ਪੈਣ ਨਾਲ ਹੋਈ ਮੌਤ
. . .  about 11 hours ago
ਕਰਨਾਟਕਾ 'ਚ ਸੜਕ ਹਾਦਸੇ 'ਚ 6 ਲੋਕਾਂ ਦੀ ਮੌਤ
. . .  about 12 hours ago
ਨੋਇਡਾ 'ਚ ਸਕੂਲੀ ਬੱਸ ਨਾਲ ਹਾਦਸਾ, 12 ਵਿਦਿਆਰਥੀ ਜ਼ਖਮੀ
. . .  about 12 hours ago
ਕਰਾਚੀ 'ਚ ਜ਼ੋਰਦਾਰ ਬੰਬ ਧਮਾਕਾ
. . .  about 12 hours ago
ਜੰਮੂ ਕਸ਼ਮੀਰ 'ਚ ਪੰਚਾਇਤੀ ਚੋਣਾਂ ਲਈ ਵੋਟਿੰਗ ਅੱਜ
. . .  about 13 hours ago
ਅੱਜ ਮਾਲਦੀਵ ਦੇ ਦੌਰੇ 'ਤੇ ਜਾਣਗੇ ਮੋਦੀ
. . .  about 13 hours ago
ਅੱਜ ਦਾ ਵਿਚਾਰ
. . .  about 13 hours ago
ਬਲਟਾਣਾ 'ਚ ਸ਼ਰਾਬ ਦੇ ਅਹਾਤੇ 'ਚ ਚੱਲੀ ਗੋਲੀ, 2 ਜ਼ਖ਼ਮੀ
. . .  57 minutes ago
ਮੈਨੂੰ ਮਿਲ ਰਹੀਆਂ ਹਨ ਜਾਨੋਂ ਮਾਰਨ ਦੀਆਂ ਧਮਕੀਆਂ - ਬੋਨੀ
. . .  about 1 hour ago
ਵੱਖ-ਵੱਖ ਦੇਸ਼ਾਂ ਦੀ ਮੁਦਰਾ ਸਮੇਤ ਇਕ ਕਾਬੂ
. . .  1 day ago
ਪ੍ਰਧਾਨ ਮੰਤਰੀ ਮੋਦੀ ਅਤੇ ਸ਼ਾਹ ਰਾਜਸਥਾਨ 'ਚ ਕਰਨਗੇ ਚੋਣ ਰੈਲੀ
. . .  1 day ago
ਅਪ੍ਰੈਲ 'ਚ ਹੋਵੇਗੀ ਧਾਰਾ 370 ਦੀ ਸੰਵਿਧਾਨਿਕ ਵੈਦਤਾ ਨੂੰ ਚੁਨੌਤੀ ਦੇਣ ਵਾਲੀ ਪਟੀਸ਼ਨ 'ਤੇ ਸੁਣਵਾਈ
. . .  1 day ago
ਆਂਧਰਾ ਪ੍ਰਦੇਸ਼ 'ਚ ਪਾਬੰਦੀ ਦੀ ਨਹੀ ਮਿਲੀ ਜਾਣਕਾਰੀ - ਸੀ.ਬੀ.ਆਈ
. . .  1 day ago
ਟੀ-20 ਮਹਿਲਾ ਵਿਸ਼ਵ ਕੱਪ : ਭਾਰਤ ਅਤੇ ਆਸਟ੍ਰੇਲੀਆ ਵਿਚਕਾਰ ਮੁਕਾਬਲਾ ਕੱਲ੍ਹ
. . .  1 day ago
ਝੂਠ ਅਤੇ ਸਚਾਈ ਤੋਂ ਕੋਸਾਂ ਦੂਰ ਹਨ ਨਾਨਾ ਪਾਟੇਕਰ 'ਤੇ ਲਗਾਏ ਦੋਸ਼ -ਵਕੀਲ
. . .  1 day ago
ਟਰਾਂਸਪੋਰਟ ਮੰਤਰੀ ਪੰਜਾਬ ਅਰੁਣਾ ਚੌਧਰੀ ਸ੍ਰੀ ਹਰਿਮੰਦਰ ਸਾਹਿਬ ਹੋਏ ਨਤਮਸਤਕ
. . .  1 day ago
ਦੋ ਮਹੀਨਿਆਂ ਦੇ ਲਈ ਖੋਲ੍ਹਿਆ ਗਿਆ ਸਬਰੀਮਾਲਾ ਮੰਦਰ
. . .  1 day ago
ਟਰੈਕਟਰ ਟਰਾਲੀ ਦੇ ਪਲਟਣ ਕਾਰਨ 20 ਲੋਕ ਜ਼ਖਮੀ
. . .  1 day ago
ਸ੍ਰੀ ਹਰਿਮੰਦਰ ਸਾਹਿਬ ਦੇ ਹਜ਼ੂਰੀ ਰਾਗੀ ਜਥੇ ਨੇ ਕੀਤਾ ਰਣਵੀਰ-ਦੀਪਿਕਾ ਦੇ ਅਨੰਦ ਕਾਰਜ ਮੌਕੇ ਲਾਵਾਂ ਦਾ ਕੀਰਤਨ
. . .  1 day ago
ਯੋਗੀ ਨੇ ਕਾਨਪੁਰ 'ਚ ਡਿਫੈਂਸ ਐਕਸਪੋ-2018 ਦਾ ਕੀਤਾ ਉਦਘਾਟਨ
. . .  1 day ago
ਹੋਰ ਖ਼ਬਰਾਂ..
ਜਲੰਧਰ : ਸ਼ੁੱਕਰਵਾਰ 1 ਭਾਦੋ ਸੰਮਤ 550
ਿਵਚਾਰ ਪ੍ਰਵਾਹ: ਮਨੁੱਖ ਦੇ ਕਰਮ ਹੀ ਉਸ ਦੇ ਵਿਚਾਰਾਂ ਦੀ ਸਭ ਤੋਂ ਵਧੀਆ ਵਿਆਖਿਆ ਹਨ। -ਲਾਕ

ਮੋਗਾ

ਮੋਗਾ ਵਿਖੇ ਜ਼ਿਲ੍ਹਾ ਪੱਧਰੀ ਆਜ਼ਾਦੀ ਦਿਵਸ ਧੂਮ-ਧਾਮ ਨਾਲ ਮਨਾਇਆ

ਮੋਗਾ, 16 ਅਗਸਤ (ਸੁਰਿੰਦਰਪਾਲ ਸਿੰਘ/ਸ਼ਿੰਦਰ ਸਿੰਘ ਭੁਪਾਲ/ਗੁਰਤੇਜ ਸਿੰਘ)-ਮੋਗਾ ਵਿਖੇ 72ਵਾਂ ਜ਼ਿਲ੍ਹਾ ਪੱਧਰੀ ਆਜ਼ਾਦੀ ਸਮਾਗਮ ਬੜੀ ਧੂਮਧਾਮ ਨਾਲ ਸਥਾਨਕ ਸ਼ਹਿਰ ਦੀ ਦਾਣਾ ਮੰਡੀ ਵਿਖੇ ਮਨਾਇਆ ਗਿਆ | ਇਸ ਮੌਕੇ ਪੰਜਾਬ ਸਰਕਾਰ ਦੇ ਖ਼ੁਰਾਕ ਤੇ ਸਿਵਲ ਸਪਲਾਈ ਅਤੇ ਖਪਤਕਾਰ ਮਾਮਲੇ ਦੇ ਮੰਤਰੀ ਸ੍ਰੀ ਭਾਰਤ ਭੂਸ਼ਨ ਆਸ਼ੂ ਨੇ ਬਤੌਰ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ | ਇਸ ਮੌਕੇ ਉਨ੍ਹਾਂ ਕੌਮੀ ਝੰਡਾ ਲਹਿਰਾਇਆ ਤੇ ਪਰੇਡ ਤੋਂ ਸਲਾਮੀ ਲਈ | ਇਸ ਮੌਕੇ ਡਿਪਟੀ ਕਮਿਸ਼ਨਰ ਮੋਗਾ ਦਿਲਰਾਜ ਸਿੰਘ, ਜ਼ਿਲ੍ਹਾ ਪੁਲਿਸ ਮੁਖੀ ਗੁਰਪ੍ਰੀਤ ਸਿੰਘ ਤੂਰ ਵਿਸ਼ੇਸ਼ ਤੌਰ 'ਤੇ ਹਾਜ਼ਰ ਸਨ ਉਥੇ ਇਸ ਮੌਕੇ ਵਿਧਾਇਕ ਮੋਗਾ ਡਾ: ਹਰਜੋਤ ਕਮਲ, ਵਿਧਾਇਕ ਧਰਮਕੋਟ ਸੁਖਜੀਤ ਸਿੰਘ ਕਾਕਾ ਲੋਹਗੜ੍ਹ, ਵਿਧਾਇਕ ਬਾਘਾ ਪੁਰਾਣਾ ਦਰਸ਼ਨ ਸਿੰਘ ਬਰਾੜ, ਸਾਬਕਾ ਮੰਤਰੀ ਡਾ: ਮਾਲਤੀ ਥਾਪਰ, ਜ਼ਿਲ੍ਹਾ ਪ੍ਰਧਾਨ ਕਰਨਲ ਬਾਬੂ ਸਿੰਘ, ਜ਼ਿਲ੍ਹਾ ਸੈਸ਼ਨ ਜੱਜ ਤਰਸੇਮ ਮੰਗਲਾ, ਜ਼ਿਲ੍ਹਾ ਜੱਜ ਫੈਮਲੀ ਕੋਰਟ ਰਣਧੀਰ ਵਰਮਾ, ਵਧੀਕ ਜ਼ਿਲ੍ਹਾ ਸੈਸ਼ਨ ਜੱਜ ਲਖਵਿੰਦਰ ਕੌਰ ਦੁੱਗਲ ਤੇ ਜਗਦੀਪ ਸੂਦ, ਜੀ. ਜੇ. ਐਮ. ਵਨੀਤ ਕੁਮਾਰ ਨਾਰੰਗ ਤੇ ਬਿਕਰਮਜੀਤ ਸਿੰਘ, ਵਿਜੈ ਸਾਥੀ ਸਾਬਕਾ ਵਿਧਾਇਕ, ਡਾ: ਤਾਰਾ ਸਿੰਘ ਸੰਧੂ ਸੂਬਾ ਸਕੱਤਰ, ਰਵਿੰਦਰ ਸਿੰਘ ਰਵੀ ਐਡਵੋਕੇਟ ਸੂਬਾ ਸਕੱਤਰ, ਵਿਨੋਦ ਬਾਂਸਲ ਸ਼ਹਿਰੀ ਪ੍ਰਧਾਨ, ਇੰਦਰਜੀਤ ਸਿੰਘ ਬੀੜ ਚੜਿੱਕ ਜਨਰਲ ਸਕੱਤਰ, ਗੁਰਬਚਨ ਸਿੰਘ ਬਰਾੜ ਸਾਬਕਾ ਚੇਅਰਮੈਨ ਨੇ ਵੀ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ | ਇਸ ਮੌਕੇ ਭਾਰਤ ਭੂਸ਼ਨ ਆਸ਼ੂ ਨੇ ਆਜ਼ਾਦੀ ਦੇ 71 ਵਰ੍ਹੇ ਮੁਕੰਮਲ ਕਰ ਲੈਣ 'ਤੇ ਜ਼ਿਲ੍ਹਾ ਵਾਸੀਆਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਭਾਰਤ ਦੇ ਆਜ਼ਾਦੀ ਪਰਵਾਨਿਆਂ ਵਲੋਂ ਸਮੇਂ-ਸਮੇਂ 'ਤੇ ਆਰੰਭੇ ਆਜ਼ਾਦੀ ਸੰਘਰਸ਼ਾਂ ਸਦਕਾ ਹੀ 15 ਅਗਸਤ 1947 ਨੂੰ ਸਾਡਾ ਦੇਸ਼ ਆਜ਼ਾਦ ਹੋਇਆ | ਉਨ੍ਹਾਂ ਦੇਸ਼ ਦੀ ਆਜ਼ਾਦੀ ਦੇ ਸੰਘਰਸ਼ ਵਿਚ ਆਪਣੀਆਂ ਜਾਨਾਂ ਕੁਰਬਾਨ ਕਰਨ ਵਾਲੇ ਸਮੂਹ ਦੇਸ਼-ਭਗਤਾਂ ਨੂੰ ਸ਼ਰਧਾ ਦੇ ਫੁਲ ਭੇਟ ਕਰਦਿਆਂ ਕਿਹਾ ਕਿ ਦੇਸ਼ ਦੀ ਆਜ਼ਾਦੀ ਦੇ ਘੋਲ 'ਚ ਭਾਵੇਂ ਦੇਸ਼ ਦੇ ਹਰ ਵਰਗ, ਧਰਮ ਤੇ ਇਲਾਕੇ ਦੇ ਲੋਕਾਂ ਨੇ ਹਿੱਸਾ ਲਿਆ ਪਰ ਪੰਜਾਬੀਆਂ ਨੂੰ ਇਸ ਗੱਲ ਦਾ ਮਾਣ ਹੈ ਕਿ ਆਜ਼ਾਦੀ ਪ੍ਰਾਪਤੀ ਲਈ ਚੱਲੇ ਸੰਘਰਸ਼ 'ਚ 80 ਫ਼ੀਸਦੀ ਤੋਂ ਵੱਧ ਕੁਰਬਾਨੀਆਂ ਪੰਜਾਬੀਆਂ ਦੀਆਂ ਹਨ | ਉਨ੍ਹਾਂ ਪੰਜਾਬ ਸਰਕਾਰ ਦੀਆਂ ਪ੍ਰਾਪਤੀਆਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਪੰਜਾਬ 'ਚ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਪੰਜਾਬ ਦੀ ਅਗਵਾਈ ਵਿਚ 16 ਮਹੀਨੇ ਪਹਿਲਾਂ ਬਣੀ ਸਰਕਾਰ ਵਲੋਂ ਲੋਕਾਂ ਦੀ ਭਲਾਈ ਤੇ ਸੂਬੇ ਦੀ ਖ਼ੁਸ਼ਹਾਲੀ ਲਈ ਵਿਸ਼ੇਸ਼ ਉਪਰਾਲੇ ਕੀਤੇ ਜਾ ਰਹੇ ਹਨ | ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵਲੋਂ ਕਿਸਾਨੀ ਕਰਜ਼ਿਆਂ ਦੀ ਮੁਆਫ਼ੀ ਦੀ ਕੀਤੀ ਗਈ ਸ਼ੁਰੂਆਤ ਅਧੀਨ ਹੁਣ ਤੱਕ ਸਰਕਾਰੀ ਬੈਂਕਾਂ ਦੇ 3 ਲੱਖ ਤੋਂ ਵੱਧ ਕਿਸਾਨਾਂ ਦੇ 1710 ਕਰੋੜ ਰੁਪਏ ਦੇ ਕਰਜ਼ੇ ਮੁਆਫ਼ ਕੀਤੇ ਗਏ ਹਨ ਅਤੇ ਅੱਜ ਤੋਂ ਕਮਰਸ਼ੀਅਲ ਬੈਂਕਾਂ ਦੇ ਦਰਮਿਆਨੇ ਕਿਸਾਨਾਂ ਦੀ ਕਰਜ਼ਾ ਮੁਆਫ਼ੀ ਦੀ ਸ਼ੁਰੂਆਤ ਕੀਤੀ ਗਈ ਹੈ | ਜ਼ਿਲ੍ਹਾ ਪੱਧਰੀ ਆਜ਼ਾਦੀ ਸਮਾਗਮ ਦੌਰਾਨ ਉਨ੍ਹਾਂ ਅੱਧੀ ਦਰਜਨ ਸੁਤੰਤਰਤਾ ਸੰਗਰਾਮੀ ਪਰਿਵਾਰਾਂ ਤੇ ਜ਼ਿਲ੍ਹੇ ਨਾਲ ਸਬੰਧਿਤ 40 ਸ਼ਖ਼ਸੀਅਤਾਂ ਨੂੰ ਸਨਮਾਨਿਤ ਵੀ ਕੀਤਾ | ਇਸ ਮੌਕੇ 16 ਲੋੜਵੰਦ ਵਿਅਕਤੀਆਂ ਨੂੰ ਟਰਾਈ-ਸਾਈਕਲ ਅਤੇ 30 ਔਰਤਾਂ ਨੂੰ ਸਿਲਾਈ ਮਸ਼ੀਨਾਂ ਦੀ ਵੰਡ ਵੀ ਕੀਤੀ ਗਈ | ਘਰ-ਘਰ ਰੁਜ਼ਗਾਰ ਸਕੀਮ ਤਹਿਤ 16 ਬੇਰੁਜ਼ਗਾਰਾਂ ਨੂੰ ਨਿਯੁਕਤੀ ਪੱਤਰ ਅਤੇ ਬੇਰੁਜ਼ਗਾਰ ਨੌਜਵਾਨਾਂ ਨੂੰ ਸਵੈ-ਰੁਜ਼ਗਾਰ ਸਥਾਪਤ ਕਰਨ ਲਈ 12 ਲਾਭਪਾਤਰੀਆਂ ਨੂੰ ਕਰਜ਼ਾ ਪ੍ਰਵਾਨਗੀ ਪੱਤਰ ਤਕਸੀਮ ਕੀਤੇ ਗਏ | ਇਸ ਮੌਕੇ ਪਰੇਡ 'ਚ ਹਿੱਸਾ ਲੈਣ ਵਾਲੇ ਪਰੇਡ ਕਮਾਂਡਰਾਂ ਅਤੇ ਵੱਖ-ਵੱਖ ਆਈਟਮਾਂ 'ਚ ਭਾਗ ਲੈਣ ਵਾਲੇ ਸਕੂਲ ਮੁਖੀਆਂ ਅਤੇ ਬੱਚਿਆਂ ਨੂੰ ਵੀ ਸਨਮਾਨਿਤ ਕੀਤਾ ਗਿਆ | ਸਕੂਲਾਂ ਦੇ ਵਿਦਿਆਰਥੀਆਂ ਵਲੋਂ ਸ਼ਾਨਦਾਰ ਪੀ. ਟੀ. ਸ਼ੋਅ ਵੀ ਪੇਸ਼ ਕੀਤਾ | ਜ਼ਿਲ੍ਹਾ ਪੱਧਰੀ ਆਜ਼ਾਦੀ ਸਮਾਗਮ 'ਚ ਵੱਖ-ਵੱਖ ਸਕੂਲਾਂ ਤੇ ਡੀ. ਐਮ. ਕਾਲਜ ਮੋਗਾ ਦੇ 1500 ਦੇ ਕਰੀਬ ਵਿਦਿਆਰਥੀਆਂ ਨੇ ਭਾਗ ਲਿਆ ਅਤੇ ਵਿਦਿਆਰਥੀਆਂ ਵਲੋਂ ਸ਼ਾਨਦਾਰ ਰੰਗਾ-ਰੰਗ ਪ੍ਰੋਗਰਾਮ ਪੇਸ਼ ਕਰਕੇ ਸਮਾਗਮ ਨੂੰ ਚਾਰ ਚੰਨ ਲਾਏ ਗਏ | ਇਸ ਮੌਕੇ ਏ. ਡੀ. ਸੀ. ਜਗਵਿੰਦਰਜੀਤ ਸਿੰਘ ਗਰੇਵਾਲ, ਸਹਾਇਕ ਕਮਿਸ਼ਨਰ ਲਾਲ ਵਿਸ਼ਵਾਸ ਬੈਂਸ, ਸਹਾਇਕ ਕਮਿਸ਼ਨਰ ਕੇਸ਼ਵ ਗੋਇਲ, ਸਵਰਨ ਸਿੰਘ ਆਦੀਵਾਲ ਸੂਬਾ ਸਕੱਤਰ, ਜ਼ਿਲ੍ਹਾ ਸਿੱਖਿਆ ਅਫ਼ਸਰ ਗੁਰਦਰਸ਼ਨ ਸਿੰਘ ਬਰਾੜ, ਡਿਪਟੀ ਡੀ. ਈ. ਜਸਪਾਲ ਸਿੰਘ ਔਲਖ, ਨਰਿੰਦਰਪਾਲ ਸਿੰਘ ਸਿੱਧੂ ਕੌਾਸਲਰ, ਰਮੇਸ਼ ਕੁੱਕੂ ਸੂਬਾ ਸਕੱਤਰ ਕਾਂਗਰਸ, ਕਿ੍ਸ਼ਨ ਤਿਵਾੜੀ, ਉਪਿੰਦਰ ਸਿੰਘ ਗਿੱਲ ਸੀਨੀ. ਆਗੂ, ਸੋਹਣ ਸਿੰਘ ਸੱਗੂ ਸਮੇਤ ਵੱਡੀ ਗਿਣਤੀ ਵਿਚ ਸ਼ਹਿਰ ਅਤੇ ਇਲਾਕੇ ਦੇ ਪਤਵੰਤੇ ਤੇ ਵੱਖ-ਵੱਖ ਵਿਭਾਗਾਂ ਦੇ ਕਰਮਚਾਰੀ ਅਤੇ ਮੁਲਾਜ਼ਮ ਹਾਜ਼ਰ ਸਨ |
ਹੋਲੀ ਹਾਰਟ ਕਿੰਡਰ ਗਾਰਟਨ ਵਿਖੇ ਆਜ਼ਾਦੀ ਦਿਵਸ ਮਨਾਇਆ
ਮੋਗਾ, (ਸੁਰਿੰਦਰਪਾਲ ਸਿੰਘ)-ਮੋਗਾ ਜ਼ਿਲ੍ਹੇ 'ਚ ਸਥਿਤ ਹੋਲੀ ਹਾਰਟ ਕਿੰਡਰਗਾਰਟਨ 'ਚ ਆਜ਼ਾਦੀ ਦਿਵਸ ਮਨਾਇਆ ਗਿਆ | ਇਸ ਮੌਕੇ ਸਕੂਲ ਦੇ ਚੇਅਰਮੈਨ ਸੁਭਾਸ਼ ਪਲਤਾ, ਡਾਇਰੈਕਟਰ ਮੈਡਮ ਕਿਰਨਦੀਪ ਪਲਤਾ, ਸ਼ਿਵਾਨੀ ਅਰੋੜਾ ਤੇ ਪਿ੍ੰਸੀਪਲ ਮੈਡਮ ਭਾਵਨਾ ਅਰੋੜਾ ਵਿਸ਼ੇਸ਼ ਤੌਰ 'ਤੇ ਹਾਜ਼ਰ ਸਨ | ਬੱਚੇ ਵੱਖ-ਵੱਖ ਸ਼ਹੀਦ ਭਗਤਾਂ ਦੇ ਪਹਿਰਾਵੇ ਵਿਚ ਸਜ ਕੇ ਆਏ | ਇਸ ਦਿਹਾੜੇ ਸਬੰਧੀ ਬੱਚਿਆਂ ਨੂੰ ਵਿਸਥਾਰ ਨਾਲ ਜਾਣਕਾਰੀ ਦਿੱਤੀ ਗਈ ਤੇ ਆਜ਼ਾਦੀ ਦਿਹਾੜੇ ਦੀਆਂ ਸ਼ੁੱਭਕਾਮਨਾਵਾਂ ਵੀ ਦਿੱਤੀਆਂ | ਸਕੂਲ ਦੇ ਚੇਅਰਮੈਨ ਸੁਭਾਸ਼ ਪਲਤਾ ਨੇ ਦੱਸਿਆ ਕਿ ਅੱਜ ਦੀ ਪੀੜ੍ਹੀ ਆਪਣੇ ਦੇਸ਼ ਭਗਤਾਂ, ਪੰਜਾਬੀ ਸਭਿਆਚਾਰ ਤੇ ਇਸ ਦੀ ਮਾਨ-ਮਰਿਆਦਾ ਨੂੰ ਭੁੱਲਦੀ ਜਾ ਰਹੀ ਹੈ | ਇਸ ਲਈ ਸਕੂਲ 'ਚ ਇਸ ਤਰ੍ਹਾਂ ਦੇ ਦਿਵਸ ਮਨਾ ਕੇ ਬੱਚਿਆਂ ਨੂੰ ਆਜ਼ਾਦੀ ਦਿਵਸ ਦੇ ਮਹੱਤਵ ਨੂੰ ਸਮਝਾਉਣ ਤੇ ਆਪਣੇ ਅਸਲ ਕਰਤੱਵਾਂ ਤੋਂ ਜਾਗਰੂਕ ਕਰਵਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ | ਅੰਤ ਵਿਚ ਖ਼ੁਸ਼ੀ ਦੀ ਦਿਵਸ 'ਤੇ ਬੱਚਿਆਂ ਤੇ ਪੂਰੇ ਸਟਾਫ਼ ਨੂੰ ਲੱਡੂ ਵੰਡੇ ਗਏ |
ਡੀ. ਏ. ਵੀ. ਸਕੂਲ ਵਿਖੇ ਆਜ਼ਾਦੀ ਦਿਵਸ ਮਨਾਇਆ
ਕੋਟ ਈਸੇ ਖਾਂ, (ਨਿਰਮਲ ਸਿੰਘ ਕਾਲੜਾ)-ਡੇ. ਏ. ਵੀ. ਕੇ. ਆਰ. ਬੀ. ਪਬਲਿਕ ਸਕੂਲ ਕੋਟ ਈਸੇ ਖਾਂ 'ਚ ਆਜ਼ਾਦੀ ਦਾ ਦਿਹਾੜਾ ਮਨਾਇਆ ਗਿਆ | ਇਸ ਮੌਕੇ ਰਾਸ਼ਟਰੀ ਝੰਡਾ ਲਹਿਰਾਉਣ ਲਈ ਰਸਮ ਚੇਅਰਮੈਨ ਵਿਜੇ ਧੀਰ ਨੇ ਕੀਤੀ | ਸਕੂਲ ਦੇ ਬੱਚਿਆਂ ਨੇ ਆਜ਼ਾਦੀ ਦਿਵਸ ਨੂੰ ਸਮਰਪਿਤ ਗੀਤ, ਕਵਿਤਾਵਾਂ, ਸਕਿੱਟਾਂ ਆਦਿ ਪੇਸ਼ ਕੀਤੇ ਗਏ | ਸਕੂਲ ਦੇ ਪਿ੍ੰਸੀਪਲ ਵਿਨੋਦ ਰਾਣਾ ਨੇ ਆਜ਼ਾਦੀ ਦੇ ਸਹੀ ਅਰਥਾਂ ਨੂੰ ਸਮਝਣ ਤੇ ਜ਼ਿੰਮੇਵਾਰੀ ਦੀ ਭਾਵਨਾ, ਦੇਸ਼ ਪ੍ਰੇਮ ਆਪਣੇ ਅਤੇ ਆਪਣੇ ਬੱਚਿਆਂ ਨੂੰ ਭਰਨ ਦੀ ਅਪੀਲ ਕੀਤੀ | ਇਸ ਮੌਕੇ ਸਤਿਕਾਰ ਸ਼ਖ਼ਸੀਅਤਾਂ ਸੁਮਿਤ ਮਲਹੋਤਰਾ, ਦੀਪ ਧੀਰ, ਬਲਦੇਵ ਸਿੰਘ ਘਲੋਟੀ, ਉਮ ਪ੍ਰਕਾਸ਼ ਐਮ. ਸੀ., ਦੇਸ਼ ਰਾਜ ਟੱਕਰ, ਜਸਵੰਤ ਸਿੰਘ ਐਮ. ਸੀ. ਆਦਿ ਹਾਜ਼ਰ ਸਨ | ਅੰਤ 'ਚ ਸਕੂਲ ਦੇ ਚੇਅਰਮੈਨ ਵਿਜੇ ਧੀਰ ਨੇ ਕਿਹਾ ਕਿ ਆਜ਼ਾਦੀ ਸਾਨੂੰ ਦੇਸ਼ ਦੀਆਂ ਕੁਰਬਾਨੀਆਂ ਸਦਕਾ ਮਿਲੀ ਹੈ ਤੇ ਉਸ ਦੇਸ਼ ਭਗਤਾਂ ਨੂੰ ਹਮੇਸ਼ਾ ਯਾਦ ਰੱਖਣਾ ਚਾਹੀਦਾ ਹੈ |
ਆਦਰਸ਼ ਸਕੂਲ ਦੌਲਤਪੁਰਾ ਨੀਵਾਂ ਵਿਖੇ ਆਜ਼ਾਦੀ ਦਿਹਾੜਾ ਮਨਾਇਆ
ਆਦਰਸ਼ ਸਕੂਲ ਦੌਲਤਪੁਰਾ ਨੀਵਾਂ ਵਿਖੇ ਚੇਅਰਮੈਨ ਦਵਿੰਦਰਪਾਲ ਧਵਨ ਤੇ ਪਿ੍ੰਸੀਪਲ ਮੰਜੂ ਬਾਲਾ ਅਤੇ ਡੀ. ਪੀ. ਈ. ਜਸਵੀਰ ਸਿੰਘ ਦੀ ਅਗਵਾਈ ਹੇਠ ਆਜ਼ਾਦੀ ਦਿਵਸ ਮਨਾਇਆ ਗਿਆ | ਇਸ ਸਮੇਂ ਸਕੂਲ ਦੇ ਪਿ੍ੰਸੀਪਲ, ਸਟਾਫ਼ ਅਤੇ ਵਿਦਿਆਰਥੀਆਂ ਵਲੋਂ ਝੰਡਾ ਲਹਿਰਾਉਣ ਦੀ ਰਸਮ ਅਦਾ ਕੀਤੀ ਗਈ | ਇਸ ਸਮੇਂ ਬੱਚਿਆਂ ਨੂੰ ਰੰਗਾ-ਰੰਗ ਪ੍ਰੋਗਰਾਮ ਵੀ ਪੇਸ਼ ਕੀਤਾ | ਮੈਡਮ ਪਿ੍ੰਸੀਪਲ ਮੰਜੂ ਬਾਲਾ ਨੇ ਬੱਚਿਆਂ ਨੂੰ ਆਜ਼ਾਦੀ ਦੀ ਅਹਿਮੀਅਤ ਸਬੰਧੀ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ | ਇਸ ਮੌਕੇ ਸੁਰਜੀਤ ਸਿੰਘ, ਸੁਖਪਾਲ ਸਿੰਘ, ਰੁਪਿੰਦਰ ਸਿੰਘ, ਮੈਡਮ ਸ਼ੈਲਜਾ, ਮੈਡਮ ਅਨੰਤ, ਜਸਵੀਰ ਸਿੰਘ ਤੇ ਸਮੂਹ ਸਟਾਫ਼ ਹਾਜ਼ਰ ਸੀ |
ਘਲੋਟੀ ਸਕੂਲ ਵਿਖੇ ਆਜ਼ਾਦੀ ਦਿਵਸ ਮਨਾਇਆ
ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਘਲੋਟੀ ਵਿਖੇ ਪਿ੍ੰਸੀਪਲ ਜੁਗਰਾਜ ਸਿੰਘ, ਸਕੂਲ ਸਟਾਫ਼ ਤੇ ਵਿਦਿਆਰਥੀਆਂ ਵਲੋਂ ਸਕੂਲ 'ਚ ਝੰਡਾ ਲਹਿਰਾ ਕੇ ਆਜ਼ਾਦੀ
ਦਿਵਸ ਮਨਾਇਆ ਗਿਆ | ਇਸ ਮੌਕੇ ਸਕੂਲ ਵਿਦਿਆਰਥੀਆਂ ਵਲੋਂ ਲੋਕ ਗੀਤ, ਸਪੀਚ ਤੇ ਗਿੱਧੇ ਦਾ ਰੰਗਾ-ਰੰਗ ਪ੍ਰੋਗਰਾਮ ਵੀ ਪੇਸ਼ ਕੀਤਾ ਗਿਆ | ਮਾ. ਸ਼ਮਸ਼ੇਰ ਸਿੰਘ ਸਟੇਜ ਸੈਕਟਰੀ ਕਰਦਿਆਂ ਬੱਚਿਆਂ ਨੂੰ ਆਜ਼ਾਦੀ ਦਿਵਸ ਨਾਲ ਸਬੰਧਿਤ ਜਾਣਕਾਰੀ ਦਿੱਤੀ | ਇਸ ਸਮੇਂ ਸਕੂਲ ਸਟਾਫ਼ 'ਚ ਨਾਗਪਾਲ ਸਿੰਘ, ਗਗਨਦੀਪ ਸਿੰਘ, ਰਣਜੀਤ ਸਿੰਘ, ਹਰਬੰਸ ਸਿੰਘ, ਸੁਖਚੈਨਜੀਤ ਕੌਰ, ਜਗਤਾਰ ਸਿੰਘ, ਪਰਮਿੰਦਰ ਸਿੰਘ, ਤੇਜਿੰਦਰ ਕੌਰ, ਕੁਲਦੀਪ ਕੌਰ, ਗੀਤਾ ਅਰੋੜਾ, ਲਖਵਿੰਦਰ ਸਿੰਘ ਆਦਿ ਹਾਜ਼ਰ ਸਨ | ਰੰਗਾ-ਰੰਗ ਪ੍ਰੋਗਰਾਮ ਕਰਨ ਵਾਲਿਆਂ ਵਿਦਿਆਰਥੀਆਂ ਨੂੰ ਸਨਮਾਨਿਤ ਵੀ ਕੀਤਾ |
ਬਾਘਾ ਪੁਰਾਣਾ 'ਚ ਐਸ. ਡੀ. ਐਮ. ਅਮਰਬੀਰ ਸਿੱਧੂ ਨੇ ਲਹਿਰਾਇਆ ਝੰਡਾ
ਬਾਘਾ ਪੁਰਾਣਾ, (ਬਲਰਾਜ ਸਿੰਗਲਾ)-ਸਥਾਨਕ ਨਵੀਂ ਦਾਣਾ ਮੰਡੀ 'ਚ ਤਹਿਸੀਲ ਪੱਧਰੀ 72ਵਾਂ ਆਜ਼ਾਦੀ ਦਿਵਸ ਵੱਖ-ਵੱਖ ਵਿਭਾਗਾਂ ਦੇ ਸਹਿਯੋਗ ਨਾਲ ਸਥਾਨਕ ਪ੍ਰਸ਼ਾਸਨ ਵਲੋਂ ਕਰਵਾਇਆ ਗਿਆ | ਜਿਸ 'ਚ ਮੁੱਖ ਮਹਿਮਾਨ ਐਸ. ਡੀ. ਐਮ. ਅਮਰਬੀਰ ਸਿੰਘ ਸਿੱਧੂ ਨੇ ਝੰਡਾ ਲਹਿਰਾਉਣ ਦੀ ਰਸਮ ਅਦਾ ਕਰਕੇ ਸਲਾਮੀ ਦਿੱਤੀ | ਇਸ ਮੌਕੇ ਪੁਲਿਸ ਦੀ ਟੁਕੜੀ ਵਲੋਂ ਝੰਡੇ ਨੂੰ ਸਲਾਮੀ ਦਿੱਤੀ ਗਈ ਤੇ ਸਕੂਲਾਂ ਦੇ ਬੱਚਿਆਂ ਵਲੋਂ ਰਾਸ਼ਟਰੀ ਗੀਤ ਦਾ ਉਚਾਰਨ ਕੀਤਾ ਗਿਆ | ਇਸ ਮੌਕੇ ਪੀ. ਟੀ. ਸ਼ੋਅ ਵੀ ਕਰਵਾਇਆ ਗਿਆ | ਇਸ ਮੌਕੇ ਐਸ. ਡੀ. ਐਮ. ਅਮਰਬੀਰ ਸਿੰਘ ਸਿੱਧੂ ਨੇ ਆਪਣਾ ਸੰਦੇਸ਼ ਦਿੱਤਾ | ਸਮਾਗਮ 'ਚ ਵੱਖ-ਵੱਖ ਸਕੂਲਾਂ ਦੇ ਬੱਚਿਆਂ ਵਲੋਂ ਦੇਸ਼ ਭਗਤੀ ਤੇ ਪੰਜਾਬੀ ਵਿਰਸੇ ਦੇ ਵੱਖ-ਵੱਖ ਰੰਗਾਂ ਵਿਚ ਰੰਗਿਆ ਹੋਇਆ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ | ਇਸ ਮੌਕੇ ਵਿਧਾਇਕ ਦਰਸ਼ਨ ਸਿੰਘ ਬਰਾੜ, ਐਸ. ਡੀ. ਐਮ. ਅਮਰਬੀਰ ਸਿੰਘ ਸਿੱਧੂ, ਜੱਜ ਪੁਸ਼ਪਿੰਦਰ ਸਿੰਘ, ਤਹਿਸੀਲਦਾਰ ਪਰਮਜੀਤ ਸਿੰਘ ਅਤੇ ਨਗਰ ਕੌਾਸਲ ਪ੍ਰਧਾਨ ਅਨੂੰ ਮਿੱਤਲ, ਬੀਬੀ ਅਮਰਜੀਤ ਕੌਰ ਬਰਾੜ ਖੋਟੇ ਤੇ ਹੋਰਨਾਂ ਵਲੋਂ ਸੁਤੰਤਰਤਾ ਸੰਗਰਾਮੀਆਂ ਦੇ ਪਰਿਵਾਰਾਂ, ਸੱਭਿਆਚਾਰਕ ਪ੍ਰੋਗਰਾਮ ਪੇਸ਼ ਕਰਨ ਵਾਲੇ ਬੱਚਿਆਂ ਤੇ ਸਹਿਯੋਗੀਆਂ ਨੂੰ ਸਨਮਾਨਿਤ ਕੀਤਾ ਗਿਆ | ਇਸ ਮੌਕੇ ਡਾ: ਜਰਨੈਲ ਸਿੰਘ ਬਰਾੜ, ਸੈਕਟਰੀ ਸੰਦੀਪ ਸਿੰਘ ਗੋਂਦਾਰਾ, ਐਫ. ਐਸ. ਓ. ਬਲਜੀਤ ਸਿੰਘ, ਪਟਵਾਰੀ ਭੂਸ਼ਨ ਕੁਮਾਰ ਗੋਇਲ, ਈ.ਓ ਰਜਿੰਦਰ ਕੁਮਾਰ ਕਾਲੜਾ, ਬਿੱਟੂ ਮਿੱਤਲ, ਪਿ੍ੰਸੀਪਲ ਜਗਰੂਪ ਸਿੰਘ ਬਰਾੜ ਰਾਜੇਆਣਾ, ਮੈਨੇਜਰ ਸਤਨਾਮ ਸਿੰਘ ਬਰਾੜ, ਰੀਡਰ ਅਮਰਜੀਤ ਸਿੰਘ, ਐਮ. ਟੀ. ਸੀ. ਪ੍ਰਦੀਪ ਕੁਮਾਰ ਬਾਵਾ, ਆਰ. ਸੀ. ਗੁਰਦੀਪ ਸਿੰਘ, ਕੁਲਵੰਤ ਸਿੰਘ, ਨੀਰਜ ਭੱਲਾ, ਪਿ੍ੰ: ਗੁਰਦੇਵ ਸਿੰਘ, ਰੀਡਰ ਮਨੋਜ ਕੁਮਾਰ, ਕਾਨੂੰਗੋ ਸੁਖਚੈਨ ਸਿੰਘ, ਇੰਸ: ਜੰਗਜੀਤ ਸਿੰਘ ਥਾਣਾ ਮੁਖੀ ਬਾਘਾ ਪੁਰਾਣਾ, ਕਾਂਸਟੇਬਲ ਦਲਵਿੰਦਰ ਸਿੰਘ ਬਿੰਦਰੀ, ਬਲਵੀਰ ਸਿੰਘ ਹੌਲਦਾਰ, ਕਾਂਸਟੇਬਲ ਮਨਦੀਪ ਸਿੰਘ, ਏ. ਐਸ. ਆਈ. ਜਗਸੀਰ ਸਿੰਘ ਤੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਨੇ ਵੱਡੇ ਪੱਧਰ 'ਤੇ ਸ਼ਿਰਕਤ ਕੀਤੀ | ਵਰਨਣਯੋਗ ਹੈ ਕਿ ਬੇਸ਼ੱਕ ਆਜ਼ਾਦੀ ਸਮਾਗਮ ਸ਼ੁਰੂ ਹੋਣ ਤੋਂ ਦੋ ਘੰਟੇ ਪਹਿਲਾਂ ਵਰਖਾ ਬੰਦ ਹੋਣ ਦੇ ਬਾਵਜੂਦ ਕਿਸੇ ਵੀ ਜ਼ਿੰਮੇਵਾਰ ਵਿਭਾਗੀ ਅਧਿਕਾਰੀਆਂ ਨੇ ਦਾਣਾ ਮੰਡੀ ਦੇ ਸਮਾਰੋਹ ਵਾਲੇ ਰਸਤੇ ਪਾਣੀ ਨਾਲ ਜੋ ਜਲ ਥਲ ਹੋਏ ਸਨ ਨੂੰ ਖ਼ਾਲੀ ਕਰਵਾ ਕੇ ਰਾਸਤਾ ਚਾਲੂ ਕਰਨ ਦੀ ਲੋੜ ਨਹੀਂ ਸਮਝੀ, ਜਿਸ ਕਰਕੇ ਲੋਕਾਂ ਨੂੰ ਸਮਾਗਮ 'ਚ ਜਾਣਾ ਤਾਂ ਅਸੰਭਵ ਹੋਇਆ ਸੀ, ਸਕੂਲੀ ਬੱਚਿਆਂ, ਸਕੂਲਾਂ ਦੇ ਸਟਾਫ਼ ਅਤੇ ਵਿਭਾਗਾਂ ਦੇ ਅਮਲੇ ਨੂੰ ਵੀ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ ਜਿਸ ਕਰਕੇ ਸਮਾਗਮ ਵਿਚ ਹਾਜ਼ਰੀ ਪਿਛਲੇ ਵਰ੍ਹੇ ਦੇ ਮੁਕਾਬਲੇ ਹਾਜ਼ਰੀ ਬਹੁਤ ਹੀ ਘੱਟ ਰਹੀ | ਮੀਡੀਏ ਨੂੰ ਸੱਦਾ ਪੱਤਰ ਭੇਜ ਕੇ ਬੁਲਾਉਣ ਦੇ ਬਾਵਜੂਦ ਵੀ ਕੁਰਸੀਆਂ ਨਹੀਂ ਦਿੱਤੀਆਂ ਗਈਆਂ, ਚਾਹ ਪਾਣੀ ਤੇ ਸਨਮਾਨ ਦੇਣਾ ਤਾਂ ਦੂਰ ਦੀ ਗੱਲ ਸੀ | ਕਈ ਬਾਰਸੂਖ ਤੇ ਉੱਚ ਸ਼ਖ਼ਸੀਅਤਾਂ ਨੇ ਵੀ ਆਜ਼ਾਦੀ ਸਮਾਗਮ ਨੂੰ ਖੜ੍ਹੇ ਹੋ ਕੇ ਹੀ ਦੇਖਿਆ |
ਸ੍ਰੀ ਗੁਰੂ ਅਮਰਦਾਸ ਸਕੂਲ 'ਚ ਆਜ਼ਾਦੀ ਦਿਵਸ ਮਨਾਇਆ
ਸ੍ਰੀ ਗੁਰੂ ਅਮਰਦਾਸ ਪਬਲਿਕ ਹਾਈ ਸਕੂਲ ਘੋਲੀਆ ਖ਼ੁਰਦ ਵਿਖੇ ਸਕੂਲ ਦੇ ਮੁਖੀ ਦੀ ਅਗਵਾਈ ਹੇਠ ਤੇ ਸਮੂਹ ਸਕੂਲ ਸਟਾਫ਼ ਦੇ ਪ੍ਰਬੰਧਾਂ ਹੇਠ ਆਜ਼ਾਦੀ ਦਿਵਸ ਮਨਾਇਆ ਗਿਆ | ਇਸ ਮੌਕੇ ਝੰਡਾ ਲਹਿਰਾਉਣ ਦੀ ਰਸਮ ਮੁੱਖ ਅਧਿਆਪਕਾ ਮੈਡਮ ਬਲਜੀਤ ਕੌਰ ਨੇ ਨਿਭਾਈ | ਇਸ ਮੌਕੇ ਵਿਦਿਆਰਥੀਆਂ ਨੇ ਰੰਗਾ-ਰੰਗ ਪ੍ਰੋਗਰਾਮ ਪੇਸ਼ ਕਰਕੇ ਪੰਜਾਬੀ ਵਿਰਸੇ ਦੇ ਵੱਖ-ਵੱਖ ਰੰਗਾਂ ਨੂੰ ਦਰਸਾਇਆ | ਇਸ ਮੌਕੇ ਮੁੱਖ ਅਧਿਆਪਕਾ ਮੈਡਮ ਬਲਜੀਤ ਕੌਰ ਨੇ ਸੰਬੋਧਨ ਕਰਦਿਆਂ ਦੇਸ਼ ਭਗਤਾਂ ਦੇ ਜੀਵਨ 'ਤੇ ਚਾਨਣਾ ਪਾਇਆ |
ਲਾਰੈਂਸ ਇੰਟਰਨੈਸ਼ਨਲ ਸਕੂਲ ਵਿਖੇ ਆਜ਼ਾਦੀ ਦਿਵਸ ਮਨਾਇਆ
ਲਾਰੈਂਸ ਇੰਟਰਨੈਸ਼ਨਲ ਕਾਨਵੈਂਟ ਸਕੂਲ ਵਿਖੇ ਆਜ਼ਾਦੀ ਦੇ ਦਿਹਾੜੇ ਨੂੰ ਮੁੱਖ ਰੱਖਦਿਆਂ ਸਕੂਲ ਵਿਖੇ ਇਕ ਪ੍ਰੋਗਰਾਮ ਪਿ੍ੰ: ਸਰੀਤਾ ਅਰੋੜਾ ਦੀ ਦੇਖ-ਰੇਖ ਹੇਠ ਕਰਵਾਇਆ | ਜਿਸ 'ਚ ਵੰਨਗੀਆਂ ਪੇਸ਼ ਕਰਨ ਦੇ ਨਾਲ ਦੇਸ਼ ਭਗਤੀ ਦੇ ਗਾਇਣ ਮੁਕਾਬਲੇ ਕਰਵਾਏ | ਪਿ੍ੰ: ਸਰੀਤਾ ਅਰੋੜਾ ਨੇ ਕਿਹਾ ਕਿ ਆਜ਼ਾਦੀ ਸਾਨੂੰ ਅਨੇਕਾਂ ਕੁਰਬਾਨੀਆਂ ਤੇ ਸੰਘਰਸ਼ਾਂ ਦੇ ਬਾਅਦ ਮਿਲੀ ਹੈ | ਇਸ ਲਈ ਸਾਡਾ ਫ਼ਰਜ਼ ਬਣਦਾ ਹੈ ਕਿ ਦੇਸ਼ ਨੂੰ ਤਰੱਕੀ ਵੱਲ ਜਾਣ ਵਾਲੇ ਹਰ ਰਾਹ ਵਿਚ ਅਸੀਂ ਮਿਹਨਤ ਕਰੀਏ | ਇਸ ਮੌਕੇ ਸਕੂਲ ਚੇਅਰਮੈਨ ਤਰਸੇਮ ਲਾਲ ਗਰਗ, ਐਮ..ਡੀ ਲਕਸ਼ੈ ਗਰਗ, ਮੈਨੇਜਰ ਮੈਡਮ ਜੀਨਮ ਗਰਗ ਅਤੇ ਸਮੂਹ ਸਕੂਲ ਸਟਾਫ਼ ਨੇ ਪ੍ਰੋਗਰਾਮ ਵਿਚ ਹਿੱਸਾ ਲਿਆ |
ਫਾਰਵਰਡ ਕਾਨਵੈਂਟ ਸਕੂਲ ਵਿਖੇ ਆਜ਼ਾਦੀ ਦਿਵਸ ਮਨਾਇਆ
ਹਾਰਵਰਡ ਕਾਨਵੈਂਟ ਸੀਨੀਅਰ ਸੈਕੰਡਰੀ ਸਕੂਲ ਵਿਖੇ ਆਜ਼ਾਦੀ ਦਿਵਸ ਧੂਮਧਾਮ ਨਾਲ ਮਨਾਇਆ ਗਿਆ | ਇਸ ਸਮੇਂ ਸਕੂਲ ਦੇ ਚੇਅਰਮੈਨ ਨਵਦੀਪ ਸਿੰਘ ਬਰਾੜ ਤੇ ਪਿ੍ੰਸੀਪਲ ਮੈਡਮ ਨਿਧੀ ਬਰਾੜ ਵਲੋਂ ਝੰਡਾ ਲਹਿਰਾਉਣ ਦੀ ਰਸਮ ਅਦਾ ਕੀਤੀ ਗਈ ਨਾਲ ਹੀ ਬੱਚਿਆਂ ਨੂੰ ਆਜ਼ਾਦੀ ਦਿਵਸ ਦੀ ਵਧਾਈ ਦਿੱਤੀ | ਚੇਅਰਮੈਨ ਨਵਦੀਪ ਸਿੰਘ ਬਰਾੜ ਨੇ ਕਿਹਾ ਕਿ ਅਸੀਂ ਅੱਜ ਆਜ਼ਾਦ ਭਾਰਤ 'ਚ ਰਹਿ ਰਹੇ ਹਾਂ, ਸਾਨੂੰ ਆਪਣੇ ਭਾਰਤੀ ਹੋਣ 'ਤੇ ਮਾਣ ਮਹਿਸੂਸ ਕਰਨਾ ਚਾਹੀਦਾ ਹੈ | ਉਨ੍ਹਾਂ ਕਿਹਾ ਕਿ ਜੋ ਸਮੱਸਿਆਵਾਂ ਅੱਜ ਸਾਡੇ ਦੇਸ਼ ਨੂੰ ਘੁਣ ਵਾਂਗ ਖਾ ਰਹੀਆਂ ਹਨ ਅੱਜ ਆਜ਼ਾਦੀ ਦਿਹਾੜੇ 'ਤੇ ਨੂੰ ਦੂਰ ਕਰਨ ਲਈ ਪ੍ਰਣ ਕਰਨਾ ਚਾਹੀਦਾ ਹੈੇ | ਇਸ ਮੌਕੇ ਸਮੂਹ ਸਕੂਲ ਸਟਾਫ਼ ਵੀ ਹਾਜ਼ਰ ਸੀ |
ਕਲੇਰ ਇੰਟਰਨੈਸ਼ਨਲ ਸਕੂਲ ਵਿਖੇ ਆਜ਼ਾਦੀ ਦਿਵਸ ਮਨਾਇਆ
ਸਮਾਧ ਭਾਈ, (ਗੁਰਮੀਤ ਸਿੰਘ ਮਾਣੂੰਕੇ)-ਮਾਤਾ ਬਲਜਿੰਦਰ ਕੌਰ ਮੈਮੋਰੀਅਲ ਕਲੇਰ ਇੰਟਰਨੈਸ਼ਨਲ ਪਬਲਿਕ ਸਕੂਲ ਸਮਾਧ ਭਾਈ ਵਿਖੇ ਆਜ਼ਾਦੀ ਦਿਵਸ ਮਨਾਉਣ ਮੌਕੇ ਪਿ੍ੰਸੀਪਲ ਡਾ: ਸੰਜੇ ਸਕਲਾਨੀ ਨੇ ਕੌਮੀ ਝੰਡਾ ਲਹਿਰਾਉਣ ਦੀ ਰਸਮ ਅਦਾ ਕੀਤੀ | ਇਸ ਮੌਕੇ ਉਨ੍ਹਾਂ ਹਾਜ਼ਰ ਵਿਦਿਆਰਥੀਆਂ ਨੂੰ ਆਜ਼ਾਦੀ ਦਿਵਸ ਦੀ ਮਹੱਤਤਾ ਤੇ ਆਜ਼ਾਦੀ ਹਾਸਲ ਕਰਨ ਲਈ ਸ਼ਹੀਦਾਂ ਦੁਆਰਾ ਕੀਤੀਆਂ ਕੁਰਬਾਨੀਆਂ ਬਾਰੇ ਜਾਣਕਾਰੀ ਦਿੱਤੀ |

ਅਨੰਦ ਸਾਗਰ ਅਕੈਡਮੀ ਵਲੋਂ ਆਜ਼ਾਦੀ ਦਿਵਸ 'ਤੇ ਬੂਟੇ ਲਗਾਏ
ਅਨੰਦ ਸਾਗਰ ਅਕੈਡਮੀ ਰੌਾਤਾ ਵਿਖੇ ਆਜ਼ਾਦੀ ਦਿਵਸ ਨੂੰ ਸਮਰਪਿਤ ਪਿ੍ੰ: ਸੁਮਨ ਸ਼ਰਮਾ ਤੇ ਡਾਇਰੈਕਟਰ ਸਰਵਪਾਲ ਸ਼ਰਮਾ ਦੀ ਅਗਵਾਈ 'ਚ ਵਿਦਿਆਰਥੀਆਂ ਵਲੋਂ ਬੂਟੇ ਲਗਾਏ ਗਏ | ਇਸ ਮੌਕੇ ਸਕੂਲ ਦੇ ਮੈਨੇਜਰ ਜਗਤਾਰ ਸਿੰਘ ਬਲਬੇੜਾ ਨੇ ਇਸ ਮੁਹਿੰਮ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਸਾਨੂੰ ਸਾਡੇ ਅਹਿਮ ਦਿਹਾੜਿਆਂ ਨੂੰ ਮਨਾਉਣ ਸਮੇਂ ਅਜਿਹੇ ਹੀ ਸਮਾਜ ਸੇਵੀ ਕਾਰਜ ਕਰਨੇ ਚਾਹੀਦੇ ਹਨ ਜੋ ਕਿ ਆਉਣ ਵਾਲੀ ਪੀੜ੍ਹੀ ਲਈ ਸਹਾਈ ਹੋ ਸਕਣ |
ਸਵਾਮੀ ਵਿਵੇਕਾਨੰਦ ਪਬਲਿਕ ਸਕੂਲ ਆਜ਼ਾਦੀ ਦਿਵਸ ਮਨਾਇਆ
ਠੱਠੀ ਭਾਈ, (ਜਗਰੂਪ ਸਿੰਘ ਮਠਾੜੂ)-ਨੇੜਲੇ ਪਿੰਡ ਮੌੜ ਨੌਾ ਆਬਾਦ ਦੀ ਵਿੱਦਿਅਕ ਸੰਸਥਾ ਸਵਾਮੀ ਵਿਵੇਕਾਨੰਦ ਪਬਲਿਕ ਸਕੂਲ ਵਿਖੇ ਸੰਸਥਾ ਡਾਇਰੈਕਟਰ ਹਰਵਿੰਦਰ ਸਿੰਘ ਧਾਲੀਵਾਲ ਦੀ ਅਗਵਾਈ 'ਚ ਪਿ੍ੰਸੀਪਲ ਕੁਲਦੀਪ ਕੌਰ ਧਾਲੀਵਾਲ ਦੇ ਦੇਖ-ਰੇਖ 'ਚ ਆਜ਼ਾਦੀ ਦਿਵਸ ਮਨਾਇਆ ਗਿਆ | ਇਸ ਸਮੇਂ ਹਰਵਿੰਦਰ ਸਿੰਘ ਧਾਲੀਵਾਲ ਨੇ ਬੱਚਿਆਂ ਨੂੰ ਸ਼ਹੀਦ ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਆਦਿ ਸਵਤੰਤਰਤਾ ਸੰਗਰਾਮੀਆਂ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ | ਬੱਚਿਆਂ ਨੇ ਵੱਖ-ਵੱਖ ਕਲਾਵਾਂ ਪੇਸ਼ ਕਰਕੇ ਪ੍ਰੋਗਰਾਮ ਦੀ ਸ਼ੋਭਾ ਵਧਾਈ |
ਸਰਕਾਰੀ ਸਕੂਲ ਖੋਸਾ ਕੋਟਲਾ ਵਿਖੇ ਆਜ਼ਾਦੀ ਦਿਵਸ ਮਨਾਇਆ
ਮੋਗਾ, (ਰਾਜੇਸ਼ ਕੋਛੜ)-ਪਿੰ੍ਰਸੀਪਲ ਸਵਿੰਦਰ ਕੌਰ ਦੀ ਯੋਗ ਅਗਵਾਈ ਤੇ ਅਧਿਆਪਕਾਂ ਦੇ ਸਹਿਯੋਗ ਨਾਲ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਖੋਸਾ ਕੋਟਲਾ ਵਿਖੇ ਆਜ਼ਾਦੀ ਦਿਵਸ ਮਨਾਇਆ ਗਿਆ | ਇਸ ਮੌਕੇ ਪਿੰ੍ਰਸੀਪਲ ਸਵਿੰਦਰ ਕੌਰ ਨੇ ਤਿਰੰਗਾ ਝੰਡਾ ਲਹਿਰਾਇਆ ਤੇ ਸਲਾਮੀ ਦਿੱਤੀ ਅਤੇ ਰਾਸ਼ਟਰੀ ਗਾਣ ਹੋਇਆ | ਬਾਅਦ 'ਚ ਜਤਿੰਦਰਪਾਲ ਸਿੰਘ ਖੋਸਾ, ਤਜਿੰਦਰਪਾਲ ਸਿੰਘ ਭਿੰਡਰ ਅਤੇ ਨਾਇਬ ਸਿੰਘ ਲੈਕਚਰਾਰ ਨੇ ਕ੍ਰਾਂਤੀਕਾਰੀ ਯੋਧਿਆਂ, ਸ਼ਹੀਦਾਂ ਨੂੰ ਯਾਦ ਕੀਤਾ | ਬਾਅਦ 'ਚ ਭਾਸ਼ਣ ਮੁਕਾਬਲੇ ਵੀ ਕਰਵਾਏ ਗਏ ਅਤੇ ਬਾਲ ਗੀਤ ਵੀ ਪੇਸ਼ ਕੀਤੇ ਗਏ | ਪਿੰ੍ਰਸੀਪਲ ਸਵਿੰਦਰ ਕੌਰ ਨੇ ਵਿਦਿਆਰਥੀਆਂ ਤੇ ਅਧਿਆਪਕਾਂ ਦੇ ਕਾਰਜਾਂ ਦੀ ਸ਼ਲਾਘਾ ਕੀਤੀ ਅਤੇ ਬੱਚਿਆਂ ਨੂੰ ਇਨਾਮ ਤਕਸੀਮ ਕੀਤੇ | ਸਟੇਜ ਸਕੱਤਰ ਦੀ ਭੂਮਿਕਾ ਜਤਿੰਦਰਪਾਲ ਸਿੰਘ ਖੋਸਾ ਨੇ ਬਾਖ਼ੂਬੀ ਨਿਭਾਈ | ਇਸ ਮੌਕੇ ਤਜਿੰਦਰਪਾਲ ਸਿੰਘ ਭਿੰਡਰ, ਰਣਜੀਤ ਸਿੰਘ ਲੈਕਚਰਾਰ, ਨਾਇਬ ਸਿੰਘ, ਹਰਜੀਤ ਕੌਰ, ਰਵਿੰਦਰ ਕੌਰ, ਪਰਮਜੀਤ ਕੌਰ, ਜਤਿੰਦਰਪਾਲ ਸਿੰਘ ਖੋਸਾ, ਮਮਤਾ ਰਾਣੀ, ਸ਼ਸ਼ੀ ਅਗਰਵਾਲ, ਸਿਮਰਨਜੀਤ ਸਿੰਘ ਗਿੱਲ ਉਚੇਚੇ ਤੌਰ 'ਤੇ ਹਾਜ਼ਰ ਸਨ |
ਦਾਰਾਪੁਰ ਸਕੂਲ 'ਚ ਆਜ਼ਾਦੀ ਦਿਵਸ ਮਨਾਇਆ
ਸਰਕਾਰੀ ਹਾਈ ਸਕੂਲ ਦਾਰਾਪੁਰ ਵਿਖੇ ਮੁੱਖ ਅਧਿਆਪਕ ਨਮਦੀਪ ਸਿੰਘ ਦੀ ਅਗਵਾਈ 'ਚ ਆਜ਼ਾਦੀ ਦਿਵਸ ਮਨਾਇਆ | ਸਰਪੰਚ ਰਵਦੀਪ ਸਿੰਘ ਸੰਘਾ ਦਾਰਾਪੁਰ ਨੇ ਤਿਰੰਗਾ ਝੰਡਾ ਲਹਿਰਾਇਆ ਤੇ ਸਲਾਮੀ ਦਿੱਤੀ | ਵਿਦਿਆਰਥੀਆਂ ਨੇ ਬਾਲ ਗੀਤ ਤੇ ਭਾਸ਼ਣ ਪੇਸ਼ ਕੀਤੇ | ਸਰਪੰਚ ਰਵਦੀਪ ਸਿੰਘ ਸੰਘਾ, ਨਮਦੀਪ ਸਿੰਘ ਤੇ ਇਕਬਾਲ ਸਿੰਘ ਨੇ ਕਿਹਾ ਕਿ ਦੇਸ਼ ਨੂੰ ਆਜ਼ਾਦ ਕਰਾਉਣ ਲਈ ਕ੍ਰਾਂਤੀਕਾਰੀ ਯੋਧਿਆਂ ਨੇ ਆਪਣੀਆਂ ਜਾਨਾਂ ਕੁਰਬਾਨ ਕਰ ਦਿੱਤੀਆਂ ਸਨ ਤੇ ਸਾਨੂੰ ਆਜ਼ਾਦੀ ਦੁਆਈ ਅਤੇ ਸਾਨੂੰ ਦੇਸ਼ ਦੀ ਤਰੱਕੀ ਅਤੇ ਏਕਤਾ ਤੇ ਅਖੰਡਤਾ ਲਈ ਤਤਪਰ ਰਹਿਣਾ ਚਾਹੀਦਾ ਹੈ | ਇਸ ਮੌਕੇ ਮੈਡਮ ਸਰਬਜੀਤ ਕੌਰ, ਇਕਬਾਲ ਸਿੰਘ, ਸਵਿੱਤਰੀ ਦੇਵੀ, ਕੁਸਮ, ਇਕਬਾਲ ਸਿੰਘ ਪੀ. ਟੀ. ਆਈ., ਨਮਦੀਪ ਸਿੰਘ, ਸੀਤਲ ਸੋਨੀ, ਜੋਤੀ ਮੁਖੀਜਾ, ਸਰਬਜੀਤ ਕੌਰ ਉਚੇਚੇ ਤੌਰ 'ਤੇ ਹਾਜ਼ਰ ਸਨ |
ਯੂਨੀਕ ਸਕੂਲ ਸਮਾਲਸਰ ਵਿਖੇ 'ਆਜ਼ਾਦੀ ਦਿਵਸ' ਮਨਾਇਆ
ਸਮਾਲਸਰ, (ਕਿਰਨਦੀਪ ਸਿੰਘ ਬੰਬੀਹਾ)-ਯੂਨੀਕ ਸਕੂਲ ਆਫ਼ ਸੀ. ਸੈ. ਸਟੱਡੀਜ਼ ਸਮਾਲਸਰ ਵਿਖੇ 'ਆਜ਼ਾਦੀ ਦਿਵਸ' ਸਕੂਲ ਦੇ ਚੇਅਰਮੈਨ ਗੁਰਪ੍ਰੀਤ ਸਿੰਘ, ਪ੍ਰਧਾਨ ਅਖ਼ਤਰ ਪ੍ਰਵੇਜ਼ ਭੱਟੀ, ਮੈਨੇਜਰ ਜਸਵੀਰ ਚਾਵਲਾ, ਮੈਨੇਜਿੰਗ ਡਾਇਰੈਕਟਰ ਮਨਦੀਪ ਕੁਮਾਰ, ਪਿ੍ੰਸੀਪਲ ਦੀਪਮਾਲਾ ਦੀ ਅਗਵਾਈ ਹੇਠ ਕੌਮੀ ਝੰਡਾ ਲਹਿਰਾ ਕੇ ਮਨਾਇਆ ਗਿਆ | ਇਸ ਤੋਂ ਬਾਅਦ ਬੱਚਿਆਂ ਵਲੋਂ ਰੰਗਾਰੰਗ ਪ੍ਰੋਗਰਾਮ ਪੇਸ਼ ਕੀਤਾ | ਪਿ੍ੰਸੀਪਲ ਦੀਪਮਾਲਾ ਵਲੋਂ ਵਿਦਿਆਰਥੀਆਂ ਨੂੰ ਸੁਤੰਤਰਤਾ ਦਿਵਸ ਦੀ ਮਹੱਤਤਾ ਦੱਸਦੇ ਹੋਏ ਦੇਸ਼-ਭਗਤਾਂ ਦੀਆਂ ਕੁਰਬਾਨੀਆਂ ਤੋਂ ਜਾਣੂ ਕਰਵਾਇਆ |
ਸਰਕਾਰੀ ਸਕੂਲ ਲੰਡੇ ਤੇ ਬੰਬੀਹਾ ਭਾਈ ਵਿਖੇ ਆਜ਼ਾਦੀ ਦਿਵਸ ਮਨਾਇਆ
ਭਾਰਤ ਦੀ ਆਜ਼ਾਦੀ ਦੀ 72ਵੀਂ ਵਰੇ੍ਹਗੰਢ ਸ. ਸ. ਸ. ਸ. ਲੰਡੇ ਵਿਖੇ ਧੂਮ-ਧਾਮ ਨਾਲ ਮਨਾਈ ਗਈ | ਇਸ ਮੌਕੇ ਕੌਮੀ ਝੰਡਾ ਲਹਿਰਾਉਣ ਦੀ ਰਸਮ ਮਹਿੰਦਰ ਸਿੰਘ ਲੈਕ: ਜੋਗਰਫੀ ਵਲੋਂ ਨਿਭਾਈ ਗਈ | ਇਸ ਮੌਕੇ ਲੈਕ: ਮਹਿੰਦਰ ਸਿੰਘ ਤੇ ਚਮਕੌਰ ਸਿੰਘ ਲੈਕ: ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਦੇਸ਼ ਪਿਆਰ ਦੀ ਭਾਵਨਾ ਬਣਾਈ ਰੱਖਣ, ਦੇਸ਼ ਦੀ ਤਰੱਕੀ 'ਚ ਯੋਗਦਾਨ ਪਾਉਣ ਲਈ ਪ੍ਰੇਰਿਤ ਕਰਦਿਆਂ ਦੇਸ਼ ਪ੍ਰਤੀ ਬਣਦੇ ਫ਼ਰਜ਼ਾਂ ਪ੍ਰਤੀ ਜਾਗਰੂਕ ਕੀਤਾ | ਇਸ ਤੋਂ ਇਲਾਵਾ ਸਰਕਾਰੀ ਹਾਈ ਸਕੂਲ ਬੰਬੀਹਾ ਭਾਈ ਵਿਖੇ ਵੀ ਆਜ਼ਾਦੀ ਦਿਵਸ ਮਨਾਇਆ ਗਿਆ | ਝੰਡਾ ਲਹਿਰਾਉਣ ਦੀ ਰਸਮ ਸਕੂਲ ਮੁਖੀ ਮੈਡਮ ਜਸਵਿੰਦਰ ਕੌਰ ਨੇ ਅਦਾ ਕੀਤੀ |
ਬਲੌਜ਼ਮ ਕਾਨਵੈਂਟ ਸਕੂਲ ਨੇ ਮਨਾਇਆ ਆਜ਼ਾਦੀ ਦਿਵਸ
ਕਿਸ਼ਨਪੁਰਾ ਕਲਾਂ, (ਅਮੋਲਕ ਸਿੰਘ ਕਲਸੀ)-ਆਜ਼ਾਦੀ ਦਿਵਸ ਦੇ ਮੌਕੇ 'ਤੇ ਇਲਾਕੇ ਦੀ ਪ੍ਰਸਿੱਧ ਵਿੱਦਿਅਕ ਸੰਸਥਾ ਬਲੌਜ਼ਮ ਕਾਨਵੈਂਟ ਸਕੂਲ ਨੇ ਆਜ਼ਾਦੀ ਦਿਵਸ ਨੂੰ ਸਕੂਲ 'ਚ ਪਰੰਪਰਾਗਤ ਢੰਗ ਨਾਲ ਮਨਾਇਆ | ਇਸ ਮੌਕੇ ਪ੍ਰਧਾਨ ਮਨਪ੍ਰੀਤ ਸਿੰਘ ਬਰਾੜ ਤੇ ਪਿ੍ੰਸੀਪਲ ਅਮਰਜੀਤ ਕੌਰ ਨਾਜ਼ ਨੇ ਕੌਮੀ ਝੰਡਾ ਲਹਿਰਾਇਆ ਤੇ ਬੱਚਿਆਂ ਨੂੰ ਆਜ਼ਾਦੀ ਦਾ ਸੰਦੇਸ਼ ਵੀ ਦਿੱਤਾ | ਇਸ ਮੌਕੇ ਤੇ ਸਕੂਲ ਦੇ ਐਨ. ਸੀ. ਸੀ. ਦੇ ਵਿਦਿਆਰਥੀਆਂ ਤੇ ਸਮੂਹ ਸਟਾਫ਼ ਨੇ ਝੰਡੇ ਨੂੰ ਸਲਾਮੀ ਦਿੱਤੀ |
ਅਜੀਤਵਾਲ ਕਾਲਜ ਵਿਖੇ ਆਜ਼ਾਦੀ ਦਿਵਸ ਮਨਾਇਆ
ਅਜੀਤਵਾਲ, (ਹਰਦੇਵ ਸਿੰਘ ਮਾਨ)-ਲਾਲਾ ਲਾਜਪਤ ਰਾਏ ਮੈਮੋਰੀਅਲ ਗਰੁੱਪ ਆਫ਼ ਕਾਲਜ ਅਜੀਤਵਾਲ ਵਿਖੇ ਆਜ਼ਾਦੀ ਦਿਵਸ ਮਨਾਇਆ ਗਿਆ | ਝੰਡਾ ਲਹਿਰਾਉਣ ਦੀ ਰਸਮ ਸੰਸਥਾ ਦੇ ਡਾਇਰੈਕਟਰ ਡਾ: ਚਮਨ ਲਾਲ ਸਚਦੇਵਾ ਵਲੋਂ ਅਦਾ ਕੀਤੀ ਗਈ | ਰਾਸ਼ਟਰੀ ਗੀਤ ਉਪਰੰਤ ਉਨ੍ਹਾਂ ਨੇ ਦੇਸ਼ ਦੀ ਆਜ਼ਾਦੀ ਲਈ ਕੀਤੇ ਗਏ ਸੰਘਰਸ਼ ਤੇ ਕੁਰਬਾਨੀਆਂ ਬਾਰੇ ਵਿਸ਼ੇਸ਼ ਜ਼ਿਕਰ ਕਰਦਿਆਂ ਆਜ਼ਾਦੀ ਨੂੰ ਸੰਭਾਲ ਕੇ ਰੱਖਣ ਨੂੰ ਸਾਡਾ ਮੁੱਢਲਾ ਕਰਤੱਵ ਦੱਸਦਿਆਂ ਕਿਹਾ ਕਿ ਦੇਸ਼ ਦੇ ਵਿਕਾਸ 'ਚ ਅਸੀਂ ਉੱਚ ਸਿੱਖਿਆ ਪ੍ਰਾਪਤ ਕਰਕੇ, ਆਪਣੇ ਕਿੱਤੇ ਦੇ ਮਾਹਿਰ ਬਣ ਕੇ ਤੇ ਸਵੈ-ਰੋਜ਼ਗਾਰ ਚਲਾ ਕੇ ਹਿੱਸਾ ਪਾ ਸਕਦੇ ਹਾਂ | ਪ੍ਰੋਜੈਕਟ ਇੰਚਾਰਜ ਸੁਖਜਿੰਦਰ ਸਿੰਘ ਲਾਡੀ ਨੇ ਵਿਦਿਆਰਥੀਆਂ ਨੂੰ ਸਮਾਜਿਕ ਕੁਰੀਤੀਆਂ ਤੋਂ ਪਰਹੇਜ਼ ਕਰਨ ਲਈ ਪ੍ਰੇਰਿਆ |
ਆਜ਼ਾਦੀ ਦਿਵਸ ਨੂੰ ਸਮਰਪਿਤ ਰਾਇਲ ਸਕੂਲ 'ਚ ਸਮਾਗਮ
ਨਿਹਾਲ ਸਿੰਘ ਵਾਲਾ, (ਪਲਵਿੰਦਰ ਸਿੰਘ ਟਿਵਾਣਾ/ਜਗਸੀਰ ਸਿੰਘ ਲੁਹਾਰਾ/ਸੁਰਜੀਤ ਸਿੰਘ ਗਾਹਲਾ)-ਰਾਇਲ ਕਾਨਵੈਂਟ ਸਕੂਲ ਮੰਡੀ ਨਿਹਾਲ ਸਿੰਘ ਵਾਲਾ ਵਿਖੇ ਆਜ਼ਾਦੀ ਦਿਵਸ ਨੂੰ ਸਮਰਪਿਤ ਰੰਗਾ-ਰੰਗ ਪ੍ਰੋਗਰਾਮ ਕਰਵਾਇਆ ਗਿਆ | ਇਸ ਮੌਕੇ ਵਿਦਿਆਰਥੀਆਂ ਨੇ ਦੇਸ਼ ਭਗਤੀ ਦੇ ਗੀਤ, ਕਵਿਤਾਵਾਂ, ਕੋਰੀਓਗ੍ਰਾਫੀਆਂ ਆਦਿ ਪੇਸ਼ ਕੀਤੀਆਂ | ਇਸ ਮੌਕੇ ਸਕੂਲ ਕਮੇਟੀ ਦੇ ਪ੍ਰਧਾਨ ਗੁਰਦੀਪ ਸਿੰਘ ਵਾਲੀਆ, ਮੈਨੇਜਰ ਸ੍ਰੀਮਤੀ ਸੋਨਿਕਾ ਵਾਲੀਆ ਅਤੇ ਪਿ੍ੰਸੀਪਲ ਮੈਡਮ ਰੀਮਾ ਗਰੋਵਰ ਨੇ ਵਿਦਿਆਰਥੀਆਂ ਨੂੰ ਆਜ਼ਾਦੀ ਦਿਵਸ ਦੀ ਵਧਾਈ ਦਿੰਦਿਆਂ ਕਿਹਾ ਕਿ ਸਾਨੂੰ ਸ਼ਹੀਦਾਂ ਦੇ ਸੁਪਨਿਆਂ ਦਾ ਦੇਸ਼ ਸਿਰਜਣ ਲਈ ਉਪਰਾਲੇ ਕਰਨੇ ਚਾਹੀਦੇ ਹਨ |
ਮੀਰੀ ਪੀਰੀ ਸੰਸਥਾ ਕੁੱਸਾ 'ਚ ਆਜ਼ਾਦੀ ਦਿਵਸ ਮਨਾਇਆ
ਆਜ਼ਾਦੀ ਦਿਵਸ ਨੂੰ ਸਮਰਪਿਤ ਇਲਾਕੇ ਦੀ ਨਾਮਵਰ ਵਿੱਦਿਅਕ ਸੰਸਥਾ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਮੀਰੀ ਪੀਰੀ ਸੀਨੀਅਰ ਸੈਕੰਡਰੀ ਸਕੂਲ ਕੁੱਸਾ ਵਿਖੇ ਰਾਸ਼ਟਰੀ ਝੰਡਾ ਲਹਿਰਾਉਣ ਦੀ ਰਸਮ ਪਿ੍ੰਸੀਪਲ ਪਰਮਜੀਤ ਕੌਰ ਮੱਲਾ, ਵਾਇਸ ਪਿ੍ੰਸੀਪਲ ਕਸ਼ਮੀਰ ਸਿੰਘ ਤੇ ਮੈਨੇਜਰ ਚਮਕੌਰ ਸਿੰਘ ਨੇ ਕੀਤੀ | ਇਸ ਮੌਕੇ ਦੇਸ਼ ਦੇ ਸ਼ਹੀਦਾਂ ਦੀਆਂ ਤਸਵੀਰਾਂ ਨੂੰ ਫ਼ੁਲ ਮਲਾਵਾਂ ਭੇਟ ਕਰਕੇ ਸ਼ਰਧਾ ਦੇ ਫ਼ੁਲ ਭੇਟ ਕੀਤੇ ਗਏ | ਇਸ ਮੌਕੇ ਵਿਦਿਆਰਥੀਆਂ ਨੇ ਦੇਸ਼ ਭਗਤੀ ਦੇ ਗੀਤ, ਕੋਰੀਉਗ੍ਰਾਫੀਆਂ ਤੇ ਰੰਗਾ-ਰੰਗ ਪੋ੍ਰਗਰਾਮ ਪੇਸ਼ ਕੀਤਾ | ਇਸ ਮੌਕੇ ਕੋਆਰਡੀਨੇਟਰ ਮੈਡਮ ਰਮਨਦੀਪ ਕੌਰ, ਡੀ. ਪੀ. ਈ. ਮਨਵੀਰ ਸਿੰਘ, ਪਵਨਜੀਤ ਕੌਰ, ਹਰਦੀਪ ਸਿੰਘ ਤੇ ਸਮੂਹ ਸਕੂਲ ਸਟਾਫ਼ ਹਾਜ਼ਰ ਸੀ |
ਵਿਧਾਇਕ ਬਿਲਾਸਪੁਰ ਅਤੇ ਜ਼ਿਲ੍ਹਾ ਪ੍ਰਧਾਨ ਬਾਵਾ ਦੀ ਅਗਵਾਈ 'ਚ ਆਜ਼ਾਦੀ ਦਿਵਸ ਮਨਾਇਆ
ਪਿੰਡ ਹਿੰਮਤਪੁਰਾ ਵਿਖੇ ਆਮ ਆਦਮੀ ਪਾਰਟੀ ਅਤੇ ਪਿੰਡ ਵਾਸੀਆਂ ਵਲੋਂ ਆਜ਼ਾਦੀ ਦਿਵਸ ਨੂੰ ਸਮਰਪਿਤ ਇਕ ਸਮਾਗਮ ਕਰਵਾਇਆ ਗਿਆ | ਜਿਸ ਵਿਚ ਮੁੱਖ ਮਹਿਮਾਨ ਹਲਕਾ ਨਿਹਾਲ ਸਿੰਘ ਵਾਲਾ ਦੇ ਵਿਧਾਇਕ ਮਨਜੀਤ ਸਿੰਘ ਬਿਲਾਸਪੁਰ ਤੇ ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਐਡਵੋਕੇਟ ਨਸੀਬ ਬਾਵਾ ਨੇ ਮਹਾਨ ਸ਼ਹੀਦ ਭਗਤ ਸਿੰਘ ਤੇ ਭਾਰਤੀ ਸੰਵਿਧਾਨ ਦੇ ਲੇਖਕ ਡਾ: ਅੰਬੇਡਕਰ ਦੇ ਆਦਮ ਕੱਦ ਬੁੱਤ 'ਤੇ ਫ਼ੁਲ ਮਲਾਵਾਂ ਭੇਟ ਕੀਤੀਆਂ | ਇਸ ਮੌਕੇ ਬਾਦਲ ਸਿੰਘ ਹਿੰਮਤਪੁਰਾ, ਵਰਿੰਦਰ ਕੁਮਾਰ ਮਧੇਕੇ, ਵੀਰ ਸਿੰਘ ਬੱਸਣ, ਪ੍ਰਭਜੋਤ ਸਿੰਘ ਪੰਗਾ, ਸੁਰਜੀਤ ਸਿੰਘ ਹਿੰਮਤਪੁਰਾ, ਸਿਮਰਜੀਤ ਸਿੰਘ ਮਾਨ, ਬਲਵੀਰ ਸਿੰਘ ਬਰਾੜ, ਰੂਪ ਸਿੰਘ, ਜੰਗ ਸੋਹੀ, ਮਹਿੰਦਰ ਪਾਲ ਫ਼ੌਜੀ, ਪੀਤਾ ਖਹਿਰਾ, ਪਿੰਦਰ ਸੀਲੋਆਣੀਆਂ, ਹਰਦੀਪ ਸਿੰਘ, ਨਿਰਭੈ ਸਿੰਘ ਲੋਟੇ, ਚਰਨ ਸਿੰਘ ਜਲਾਲ ਕਾ, ਸੋਮਾ ਸਿੰਘ, ਧਰਮਪਾਲ ਸਿੰਘ, ਮਲਕੀਤ ਸਿੰਘ ਮਣੀ, ਪੈੱ੍ਰਸ ਠੀਕਰ ਆਦਿ ਤੋਂ ਇਲਾਵਾ ਵੱਡੀ ਗਿਣਤੀ 'ਚ ਨੌਜਵਾਨ ਹਾਜ਼ਰ ਸਨ |
ਦਸਮੇਸ਼ ਸਕੂਲ ਬਿਲਾਸਪੁਰ 'ਚ ਮਨਾਇਆ ਆਜ਼ਾਦੀ ਦਿਵਸ
ਦਸਮੇਸ਼ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਬਿਲਾਸਪੁਰ ਵਿਖੇ ਜਸ਼ਨ-ਏ-ਆਜ਼ਾਦੀ ਸ਼ਾਨੋ ਸ਼ੌਕਤ ਨਾਲ ਮਨਾਇਆ | ਇਸ ਮੌਕੇ ਤਿਰੰਗਾ ਲਹਿਰਾਉਣ ਦੀ ਰਸਮ ਸਕੂਲ ਬਾਨੀ ਪਿੰ੍ਰਸੀਪਲ ਭੁਪਿੰਦਰ ਸਿੰਘ ਢਿੱਲੋਂ ਨੇ ਨਿਭਾਈ | ਇਸ ਮੌਕੇ ਐਨ. ਸੀ. ਸੀ. ਕੈਡਟਾਂ ਤੇ ਐਨ..ਐਸ. ਐਸ. ਵਲੰਟੀਅਰਾਂ ਨੇ ਕੌਮੀ ਝੰਡੇ ਨੂੰ ਸਲਾਮੀ ਦਿੱਤੀ | ਇਸ ਮੌਕੇ ਪਿ੍ੰਸੀਪਲ ਮਹਿੰਦਰ ਕੌਰ ਢਿੱਲੋਂ, ਬਾਨੀ ਪਿ੍ੰਸੀਪਲ ਭੁਪਿੰਦਰ ਸਿੰਘ ਢਿੱਲੋਂ, ਵਾਈਸ ਪਿ੍ੰਸੀਪਲ ਗੁਰਪ੍ਰੀਤ ਕੌਰ, ਬੀਬੀ ਮਨਦੀਪ ਕੌਰ ਖ਼ਾਲਸਾ ਤੇ ਪ੍ਰੋਗਰਾਮ ਅਫ਼ਸਰ ਗੁਰਚਰਨ ਸਿੰਘ ਰਾਮਾਂ ਨੇ ਸ਼ਹੀਦਾਂ ਨੂੰ ਯਾਦ ਕੀਤਾ |
<br/>

 

ਦਲ ਖ਼ਾਲਸਾ ਨੇ ਹਮਿਖ਼ਆਲੀ ਜਥੇਬੰਦੀਆਂ ਨਾਲ ਮਿਲ ਕੇ ਆਜ਼ਾਦੀ ਦਿਵਸ ਨੂੰ ਕਾਲੇ ਦਿਨ ਵਜੋਂ ਮਨਾਇਆ

ਮੋਗਾ, 16 ਅਗਸਤ (ਸੁਰਿੰਦਰਪਾਲ ਸਿੰਘ/ਗੁਰਤੇਜ ਸਿੰਘ) -ਦਲ ਖ਼ਾਲਸਾ ਵਲੋਂ ਹਮਿਖ਼ਆਲੀ ਜਥੇਬੰਦੀਆਂ ਨਾਲ ਮਿਲ ਕੇ ਸਿੱਖਾਂ 'ਤੇ ਹੋਏ ਜ਼ੁਲਮਾਂ, ਬੇਇਨਸਾਫ਼ੀਆਂ ਅਤੇ ਵਧੀਕੀਆਂ ਵਿਰੁੱਧ ਆਜ਼ਾਦੀ ਦਿਵਸ 'ਤੇ ਮੋਗਾ ਵਿਖੇ ਕਾਲਾ ਦਿਨ ਮਨਾ ਕੇ ਸਰਕਾਰੀ ਜਸ਼ਨਾਂ ਦੇ ਬਾਈਕਾਟ ...

ਪੂਰੀ ਖ਼ਬਰ »

ਦਲਿਤ ਵਿਦਿਆਰਥਣਾਂ ਦਾ ਮਾਮਲਾ ਵਿਧਾਨ ਸਭਾ ਅਤੇ ਲੋਕ ਸਭਾ 'ਚ ਉਠਾਵਾਂਗੇ- ਭਗਵੰਤ ਮਾਨ

ਨਿਹਾਲ ਸਿੰਘ ਵਾਲਾ, 16 ਅਗਸਤ (ਪਲਵਿੰਦਰ ਸਿੰਘ ਟਿਵਾਣਾ)-ਸੰਤ ਦਰਬਾਰਾ ਸਿੰਘ ਕਾਲਜ ਫ਼ਾਰ ਵੂਮੈਨ 'ਚ ਦਲਿਤ ਵਿਦਿਆਰਥਣਾਂ ਤੋਂ ਧੱਕੇ ਨਾਲ ਫ਼ੀਸ ਵਸੂਲਣ ਿਖ਼ਲਾਫ਼ ਵਿਦਿਆਰਥੀ ਜਥੇਬੰਦੀ ਪੰਜਾਬ ਸਟੂਡੈਂਟਸ ਯੂਨੀਅਨ ਦੀ ਅਗਵਾਈ ਹੇਠ ਸ਼ੁਰੂ ਹੋਏ ਦਿਨ ਰਾਤ ਦੇ ਧਰਨੇ 'ਚ ...

ਪੂਰੀ ਖ਼ਬਰ »

ਅਵਾਰਾ ਸਾਨ੍ਹਾਂ ਲਪੇਟ 'ਚ ਆਉਣ ਨਾਲ ਬਜ਼ੁਰਗ ਦੀ ਮੌਤ

ਮੋਗਾ, 16 ਅਗਸਤ (ਗੁਰਤੇਜ ਸਿੰਘ/ਸੁਰਿੰਦਰਪਾਲ ਸਿੰਘ)- ਬੀਤੀ 14 ਅਗਸਤ ਨੂੰ ਲੜ ਰਹੇ ਆਵਾਰਾ ਢੱਟਿਆਂ ਨੇ ਇਕ ਬਜ਼ੁਰਗ ਨੂੰ ਬੁਰੀ ਤਰ੍ਹਾਂ ਆਪਣੀ ਲਪੇਟ 'ਚ ਲੈ ਲਿਆ ਜਿਸ ਦੌਰਾਨ ਉਸ ਦੀ ਮੌਤ ਹੋ ਗਈ | ਜਾਣਕਾਰੀ ਮੁਤਾਬਿਕ ਗੁਰਚਰਨ ਸਿੰਘ ਉਮਰ 65 ਸਾਲ ਪੁੱਤਰ ਦਲੀਪ ਸਿੰਘ ਵਾਸੀ ...

ਪੂਰੀ ਖ਼ਬਰ »

ਚੋਰਾਂ ਵਲੋਂ ਏ. ਟੀ. ਐਮ. ਨੂੰ ਲੁੱਟਣ ਦੀ ਅਸਫ਼ਲ ਕੋਸ਼ਿਸ਼

ਸਮਾਧ ਭਾਈ, 16 ਅਗਸਤ (ਗੁਰਮੀਤ ਸਿੰਘ ਮਾਣੂੰਕੇ)-ਪਿੰਡ ਸਮਾਧ ਭਾਈ ਵਿਖੇ ਬੀਤੀ ਰਾਤ ਵੀ ਅਣਪਛਾਤੇ ਚੋਰਾਂ ਵਲੋਂ ਸਥਾਨਕ ਮਾਰਕੀਟ 'ਚ ਭਾਰਤੀਆ ਸਟੇਟ ਬੈਂਕ ਦੇ ਏ. ਟੀ. ਐਮ. ਨੂੰ ਲੁੱਟਣ ਦੀ ਅਸਫ਼ਲ ਕੋਸ਼ਿਸ਼ ਕੀਤੀ ਗਈ | ਇਸ ਮੌਕੇ ਸਰਪੰਚ ਦਰਸ਼ਨ ਸਿੰਘ ਭੀਮ ਨੇ ਏ. ਟੀ. ਐਮ. ਦਾ ...

ਪੂਰੀ ਖ਼ਬਰ »

ਜ਼ਹਿਰੀਲੀ ਦਵਾਈ ਪੀਣ ਨਾਲ ਨੌਜਵਾਨ ਦੀ ਮੌਤ

ਮੋਗਾ, 16 ਅਗਸਤ (ਗੁਰਤੇਜ ਸਿੰਘ/ਸੁਰਿੰਦਰਪਾਲ ਸਿੰਘ)-ਬੀਤੀ ਸ਼ਾਮ ਪਿੰਡ ਬੁੱਕਣਵਾਲਾ ਨਿਵਾਸੀ ਇਕ ਨੌਜਵਾਨ ਵਲੋਂ ਕੋਈ ਜ਼ਹਿਰੀਲੀ ਦਵਾਈ ਪੀਣ 'ਤੇ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ | ਜਾਣਕਾਰੀ ਮੁਤਾਬਿਕ ਹਰਵਿੰਦਰ ਸਿੰਘ ਉਮਰ 21 ਸਾਲ ਪੁੱਤਰ ਬਿੱਲੂ ਸਿੰਘ ਨੇ ...

ਪੂਰੀ ਖ਼ਬਰ »

ਸਿਹਤ ਵਿਭਾਗ ਦੀ ਟੀਮ ਵਲੋਂ ਡੇਅਰੀ ਸੈਂਟਰ 'ਤੇ ਛਾਪਾ

ਬਾਘਾ ਪੁਰਾਣਾ, 16 ਅਗਸਤ (ਬਲਰਾਜ ਸਿੰਗਲਾ)-ਸਥਾਨਕ ਸ਼ਹਿਰ ਅੰਦਰ ਇਕ ਡੇਅਰੀ ਸੈਂਟਰ ਉੱਪਰ ਅਚਨਚੇਤੀ ਛਾਪਾ ਮਾਰ ਕੇ ਸਿਹਤ ਵਿਭਾਗ, ਡੇਅਰੀ ਵਿਭਾਗ, ਵੇਰਕਾ ਮਿਲਕ ਫੈੱਡ ਅਤੇ ਪੀ.ਡੀ.ਐਫ.ਏ. ਵਲੋਂ ਭਾਰੀ ਮਾਤਰਾ ਵਿਚ ਦੇਸੀ ਘਿਉ, ਪਨੀਰ, ਦੁੱਧ, ਦਹੀਂ ਅਤੇ ਸੁੱਕੇ ਪਾਊਡਰ ਦੇ ...

ਪੂਰੀ ਖ਼ਬਰ »

ਪੁਲਿਸ ਪ੍ਰਸ਼ਾਸਨ ਦੇ ਸਖ਼ਤ ਪ੍ਰਬੰਧਾਂ ਦੇ ਬਾਵਜੂਦ ਵੀ ਵਿਦਿਆਰਥੀਆਂ ਨੇ ਐਸ.ਡੀ.ਐਮ. ਦਫ਼ਤਰ 'ਤੇ ਲਹਿਰਾਇਆ ਕਾਲਾ ਝੰਡਾ

ਨਿਹਾਲ ਸਿੰਘ ਵਾਲਾ, 16 ਅਗਸਤ (ਪਲਵਿੰਦਰ ਸਿੰਘ ਟਿਵਾਣਾ/ਜਗਸੀਰ ਸਿੰਘ ਲੁਹਾਰਾ)- ਸੰਤ ਦਰਬਾਰਾ ਸਿੰਘ ਕਾਲਜ ਫ਼ਾਰ ਵੂਮੈਨ 'ਚ ਦਲਿਤ ਵਿਦਿਆਰਥਣਾਂ ਤੋਂ ਧੱਕੇ ਨਾਲ ਫ਼ੀਸ ਵਸੂਲਣ ਿਖ਼ਲਾਫ਼ ਵਿਦਿਆਰਥੀ ਜਥੇਬੰਦੀ ਪੰਜਾਬ ਸਟੂਡੈਂਟਸ ਯੂਨੀਅਨ ਦੀ ਅਗਵਾਈ ਹੇਠ ਸ਼ੁਰੂ ...

ਪੂਰੀ ਖ਼ਬਰ »

ਐਾਜਲਸ ਇੰਟਰਨੈਸ਼ਨਲ ਨੇ ਲਗਾਇਆ ਆਸਟ੍ਰੇਲੀਆ ਦਾ 600 ਸਬ ਕਲਾਸ ਵੀਜ਼ਾ

ਮੋਗਾ, 16 ਅਗਸਤ (ਸੁਰਿੰਦਰਪਾਲ ਸਿੰਘ)-ਮੋਗਾ ਦੀ ਸੰਸਥਾ ਐਾਜਲਸ ਇੰਟਰਨੈਸ਼ਨਲ ਜੋ ਕਿ ਮੋਗਾ ਦੇ ਅੰਮਿ੍ਤਸਰ ਰੋਡ 'ਤੇ ਡਾਕਟਰ ਢਿੱਲੋਂ ਕਲੀਨਿਕ ਦੇ ਬਿਲਕੁਲ ਨਾਲ ਸਥਿਤ ਹੈ ਵਲੋਂ ਬਹੁਤ ਸਾਰੇ ਵਿਦਿਆਰਥੀਆ ਦੇ ਵਿਦੇਸ਼ਾਂ ਵਿਚ ਪੜ੍ਹਨ ਦੇ ਸੁਪਨਿਆਂ ਨੂੰ ਸਾਕਾਰ ਕਰਨ ਦੇ ...

ਪੂਰੀ ਖ਼ਬਰ »

ਮੈਕਰੋ ਗਲੋਬਲ ਮੋਗਾ ਨੇ ਲਗਾਇਆ ਕੈਨੇਡਾ ਦਾ ਸਟੂਡੈਂਟ ਵੀਜ਼ਾ-ਡੱਲਾ

ਮੋਗਾ, 16 ਅਗਸਤ (ਸੁਰਿੰਦਰਪਾਲ ਸਿੰਘ)-ਮੈਕਰੋ ਗਲੋਬਲ ਮੋਗਾ ਆਈਲਟਸ ਤੇ ਸਟੂਡੈਂਟ ਵੀਜ਼ਾ ਦੀਆਂ ਵਧੀਆ ਸੇਵਾਵਾਂ ਨਾਲ ਪੰਜਾਬ ਵਿਚ ਨਾਮਵਰ ਸੰਸਥਾ ਬਣ ਚੁੱਕੀ ਹੈ | ਮੈਕਰੋ ਗਲੋਬਲ ਆਧੁਨਿਕ ਤਰੀਕੇ ਨਾਲ ਕਰਵਾਈ ਜਾਂਦੀ ਹੈ | ਮੈਕਰੋ ਗਲੋਬਲ ਸਟੂਡੈਂਟ ਵੀਜ਼ਾ ਦੇ ਨਾਲ-ਨਾਲ ...

ਪੂਰੀ ਖ਼ਬਰ »





Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX