ਤਾਜਾ ਖ਼ਬਰਾਂ


ਐੱਮ ਪੀ ਦੇ ਨਾਂਅ 'ਤੇ ਲਿਆਏ ਜਾ ਰਹੇ ਬੈਂਚਾਂ ਨੂੰ ਚੋਣ ਅਧਿਕਾਰੀਆਂ ਨੇ ਕੀਤਾ ਕਾਬੂ
. . .  1 day ago
ਤਪਾ ਮੰਡੀ,25 ਮਾਰਚ (ਪ੍ਰਵੀਨ ਗਰਗ) -ਸਥਾਨਕ ਸ਼ਹਿਰ ਵਿਖੇ ਚੋਣ ਅਧਿਕਾਰੀਆਂ ਦੀ ਟੀਮ ਵੱਲੋਂ ਇੱਕ ਟਰੈਕਟਰ ਟਰਾਲੀ ਨੂੰ ਕਾਬੂ ਕੀਤੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ, ਜੋ ਮੈਂਬਰ ਪਾਰਲੀਮੈਂਟ ਭਗਵੰਤ ...
ਆਈ ਪੀ ਐੱਲ 2019 - ਕਿੰਗਜ਼ ਇਲੈਵਨ ਪੰਜਾਬ ਨੇ ਰਾਜਸਥਾਨ ਰਾਇਲਜ਼ ਨੂੰ 14 ਦੌੜਾਂ ਨਾਲ ਹਰਾਇਆ
. . .  1 day ago
ਆਈ ਪੀ ਐੱਲ 2019 - ਕਿੰਗਜ਼ ਇਲੈਵਨ ਪੰਜਾਬ ਨੇ ਰਾਜਸਥਾਨ ਰਾਇਲਜ਼ ਨੂੰ 185 ਦੌੜਾਂ ਦਾ ਦਿੱਤਾ ਟੀਚਾ
. . .  1 day ago
ਪ੍ਰਿਅੰਕਾ ਦੇ ਆਉਣ ਨਾਲ ਕਾਂਗਰਸ ਦੀ ਡੁੱਬਦੀ ਬੇੜੀ ਨਹੀਂ ਬਚੇਗੀ- ਮਜੀਠੀਆ
. . .  1 day ago
ਫ਼ਾਜ਼ਿਲਕਾ ,25 (ਪ੍ਰਦੀਪ ਕੁਮਾਰ)- ਲੋਕ ਸਭਾ ਚੋਣਾਂ ਨੂੰ ਲੈ ਕੇ ਅੱਜ ਯੂਥ ਅਕਾਲੀ ਦਲ ਦੇ ਕੌਮੀ ਪ੍ਰਧਾਨ ਅਤੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਫ਼ਾਜ਼ਿਲਕਾ ਜ਼ਿਲ੍ਹੇ ਦਾ ਦੌਰਾ ਕੀਤਾ। ਇਸ ਦੌਰਾਨ ਉਨ੍ਹਾਂ ਨੇ ...
ਆਈ ਪੀ ਐੱਲ 2019 - 15 ਓਵਰਾਂ ਦੇ ਬਾਅਦ ਕਿੰਗਜ਼ ਇਲੈਵਨ ਪੰਜਾਬ ਨੇ 3 ਵਿਕਟ ਗਵਾ ਕੇ ਬਣਾਈਆਂ 144 ਦੌੜਾਂ
. . .  1 day ago
ਆਈ ਪੀ ਐੱਲ 2019 - 8 ਓਵਰਾਂ ਦੇ ਬਾਅਦ ਕਿੰਗਜ਼ ਇਲੈਵਨ ਪੰਜਾਬ ਨੇ 2 ਵਿਕਟ ਗਵਾ ਕੇ ਬਣਾਈਆਂ 60 ਦੌੜਾਂ
. . .  1 day ago
ਆਈ ਪੀ ਐੱਲ 2019 - 5 ਓਵਰਾਂ ਦੇ ਬਾਅਦ ਕਿੰਗਜ਼ ਇਲੈਵਨ ਪੰਜਾਬ ਨੇ ਇਕ ਵਿਕਟ ਗਵਾ ਕੇ ਬਣਾਈਆਂ 31 ਦੌੜਾਂ
. . .  1 day ago
ਕਾਂਗਰਸ ਨੇ ਪੱਛਮੀ ਬੰਗਾਲ ਅਤੇ ਮਹਾਰਾਸ਼ਟਰ 'ਚ 26 ਉਮੀਦਵਾਰਾਂ ਦੀ ਸੂਚੀ ਕੀਤੀ ਜਾਰੀ
. . .  1 day ago
ਨਵੀਂ ਦਿੱਲੀ ,25 ਮਾਰਚ - ਲੋਕ ਸਭਾ ਚੋਣਾਂ ਲਈ ਕਾਂਗਰਸ ਨੇ ਪੱਛਮੀ ਬੰਗਾਲ ਅਤੇ ਮਹਾਰਾਸ਼ਟਰ 'ਚ 26 ਉਮੀਦਵਾਰਾਂ ਦੀ ਸੂਚੀ ਜਾਰੀ ਕੀਤੀ ਹੈ ।ਇਸ ਸੂਚੀ 'ਚ ਸੰਜੇ ਨਿਰੂਪਮ ਦਾ ਨਾਮ ਵੀ ਹੈ , ਜੋ ਮੁੰਬਈ ਉੱਤਰ-ਪੱਛਮੀ ਤੋਂ ਚੋਣ ...
ਐੱਮ ਪੀ ਦੇ ਨਾਂਅ 'ਤੇ ਲਿਆਏ ਜਾ ਰਹੇ ਬੈਂਚਾਂ ਨੂੰ ਚੋਣ ਅਧਿਕਾਰੀਆਂ ਨੇ ਕੀਤਾ ਕਾਬੂ
. . .  1 day ago
ਤਪਾ ਮੰਡੀ,25 ਮਾਰਚ (ਪ੍ਰਵੀਨ ਗਰਗ) -ਸਥਾਨਕ ਸ਼ਹਿਰ ਵਿਖੇ ਚੋਣ ਅਧਿਕਾਰੀਆਂ ਦੀ ਟੀਮ ਵੱਲੋਂ ਇੱਕ ਟਰੈਕਟਰ ਟਰਾਲੀ ਨੂੰ ਕਾਬੂ ਕੀਤੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ, ਜੋ ਮੈਂਬਰ ਪਾਰਲੀਮੈਂਟ ਭਗਵੰਤ ਮਾਨ ਦੇ ...
ਮਾਨਸਾ ਦੀ ਅਦਾਲਤ ਵੱਲੋਂ 3 ਥਾਣੇਦਾਰਾਂ ਨੂੰ 7-7 ਸਾਲ ਦੀ ਕੈਦ
. . .  1 day ago
ਮਾਨਸਾ, 25 ਮਾਰਚ (ਗੁਰਚੇਤ ਸਿੰਘ ਫੱਤੇਵਾਲੀਆ/ਬਲਵਿੰਦਰ ਸਿੰਘ ਧਾਲੀਵਾਲ)- ਵਧੀਕ ਸੈਸ਼ਨ ਜੱਜ ਦਲਜੀਤ ਸਿੰਘ ਰੱਲਣ ਦੀ ਅਦਾਲਤ ਨੇ ਅੱਜ 3 ਥਾਣੇਦਾਰਾਂ ਨੂੰ 7-7 ਸਾਲ ਦੀ ਕੈਦ ਅਤੇ ਇਕ ਸਿਪਾਹੀ ਨੂੰ ਬਰੀ ਕਰਨ ਦੇ ਹੁਕਮ ਸੁਣਾਏ ਹਨ। ਜਾਣਕਾਰੀ ਅਨੁਸਾਰ .....
ਆਸਟ੍ਰੇਲੀਆ ਤੋਂ ਆਏ ਨੌਜਵਾਨ ਵੱਲੋਂ ਖ਼ੁਦਕੁਸ਼ੀ
. . .  1 day ago
ਜਲੰਧਰ, 25 ਮਾਰਚ- ਜਲੰਧਰ ਦੇ ਅੰਬੇਡਕਰ ਨਗਰ ਦੇ ਰਹਿਣ ਵਾਲੇ ਅਭਿਸ਼ੇਕ ਸੱਲਣ ਵੱਲੋਂ ਬੀਤੇ ਦਿਨ ਖ਼ੁਦਕੁਸ਼ੀ ਕੀਤੇ ਜਾਣ ਦੀ ਖ਼ਬਰ ਮਿਲੀ ਹੈ। ਅਭਿਸ਼ੇਕ 3-4 ਦਿਨ ਪਹਿਲਾਂ ਹੀ ਆਸਟ੍ਰੇਲੀਆ ਤੋਂ ਵਾਪਸ ਆਇਆ ਸੀ। ਜਾਣਕਾਰੀ ਦੇ ਅਨੁਸਾਰ, ਲੜਕੇ ਨੇ ਕਿਸੀ .....
ਭੇਦਭਰੀ ਹਾਲਤ 'ਚ ਨਵ-ਵਿਆਹੁਤਾ ਦੀ ਮੌਤ
. . .  1 day ago
ਸ਼ੁਤਰਾਣਾ, 25 ਮਾਰਚ (ਬਲਦੇਵ ਸਿੰਘ ਮਹਿਰੋਕ) - ਹਲਕਾ ਸ਼ੁਤਰਾਣਾ ਦੇ ਪਿੰਡ ਸ਼ਾਦੀਪੁਰ ਮੋਮੀਆਂ ਵਿਖੇ ਇਕ ਨਵ-ਵਿਆਹੁਤਾ ਦੀ ਭੇਦਭਰੀ ਹਾਲਤ 'ਚ ਮੌਤ ਹੋਣ ਦੀ ਖ਼ਬਰ ਮਿਲੀ ਹੈ। ਮ੍ਰਿਤਕਾ ਰਮਨ ਕੌਰ ਦੇ ਮਾਪਿਆਂ ਨੇ ਪੋਸਟਮਾਰਟਮ ਰਿਪੋਰਟ ਆਉਣ ਤੋਂ ਬਾਅਦ ....
ਅਕਾਲੀ ਦਲ ਟਕਸਾਲੀ ਨੇ ਹਲਕਾ ਸੰਗਰੂਰ ਤੋਂ ਐਡਵੋਕੇਟ ਰਾਜਦੇਵ ਸਿੰਘ ਖ਼ਾਲਸਾ ਨੂੰ ਉਮੀਦਵਾਰ ਐਲਾਨਿਆ
. . .  1 day ago
ਤਰਨਤਾਰਨ, 25 ਮਾਰਚ (ਹਰਿੰਦਰ ਸਿੰਘ)-ਸ਼੍ਰੋਮਣੀ ਅਕਾਲੀ ਦਲ (ਟਕਸਾਲੀ) ਦੀ ਕੌਰ ਕਮੇਟੀ ਦੀ ਮੀਟਿੰਗ ਅੱਜ ਤਰਨ ਤਾਰਨ ਦੇ ਪਿੰਡ ਬ੍ਰਹਮਪੁਰਾ ਵਿਖੇ ਹੋਈ। ਇਸ ਮੀਟਿੰਗ ਦੌਰਾਨ ਕੌਰ ਕਮੇਟੀ ਨੇ ਲੋਕ ਸਭਾ ਹਲਕਾ ਸੰਗਰੂਰ ਤੋਂ ਐਡਵੋਕੇਟ ਰਾਜਦੇਵ ਸਿੰਘ ਖ਼ਾਲਸਾ ਨੂੰ .....
ਨਸ਼ੀਲੇ ਟੀਕਿਆਂ ਸਮੇਤ 1 ਵਿਅਕਤੀ ਕਾਬੂ
. . .  1 day ago
ਖਮਾਣੋਂ, 25 ਮਾਰਚ (ਪਰਮਵੀਰ ਸਿੰਘ) - ਪੁਲਿਸ ਵੱਲੋਂ ਨਸ਼ੇ ਵਜੋਂ ਵਰਤੇ ਜਾਂਦੇ ਟੀਕਿਆਂ ਸਮੇਤ ਇਕ ਨੌਜਵਾਨ ਨੂੰ ਕਾਬੂ ਕੀਤਾ ਗਿਆ ਹੈ। ਚੌਂਕੀ ਇੰਚਾਰਜ ਸੰਘੋਲ ਅਵਤਾਰ ਸਿੰਘ ਮੁਤਾਬਿਕ, ਪੇਟ੍ਰੋਲਿੰਗ ਦੌਰਾਨ ਜਦੋਂ ਸ਼ੱਕੀ ਮੋਟਰਸਾਈਕਲ ਸਵਾਰ ਨੂੰ ਕਾਬੂ ਕਰ ਕੇ ਉਸ ਦੀ .....
ਅਦਾਲਤ ਨੇ ਚਰਨਜੀਤ ਸ਼ਰਮਾ ਨੂੰ ਦੋ ਦਿਨ ਦੇ ਪੁਲਿਸ ਰਿਮਾਂਡ 'ਤੇ ਭੇਜਿਆ
. . .  1 day ago
ਫ਼ਰੀਦਕੋਟ, 25 ਮਾਰਚ (ਜਸਵੰਤ ਪੁਰਬਾ, ਸਰਬਜੀਤ ਸਿੰਘ)- ਵਿਸ਼ੇਸ਼ ਜਾਂਚ ਟੀਮ ਵੱਲੋਂ ਸਾਬਕਾ ਜ਼ਿਲ੍ਹਾ ਪੁਲਿਸ ਮੁਖੀ ਚਰਨਜੀਤ ਸ਼ਰਮਾ ਨੂੰ ਕੋਟਕਪੂਰਾ ਗੋਲੀ ਕਾਂਡ 'ਚ ਅੱਜ ਫ਼ਰੀਦਕੋਟ ਵਿਖੇ ਇਲਾਕਾ ਮੈਜਿਸਟਰੇਟ ਏਕਤਾ ਉੱਪਲ ਦੀ ਅਦਾਲਤ 'ਚ ਪੇਸ਼ .....
ਹਾਈਕੋਰਟ ਨੇ ਸੁਖਬੀਰ ਬਾਦਲ ਤੇ ਮਜੀਠੀਆ ਦੇ ਖ਼ਿਲਾਫ਼ ਜਾਰੀ ਵਾਰੰਟ ਦੇ ਹੁਕਮ ਲਏ ਵਾਪਸ
. . .  1 day ago
ਅਫ਼ਗ਼ਾਨਿਸਤਾਨ 'ਚ ਹੋਏ ਧਮਾਕੇ 'ਚ 8 ਨਾਗਰਿਕ ਜ਼ਖਮੀ
. . .  1 day ago
ਭਾਜਪਾ 'ਚ ਸ਼ਾਮਲ ਹੋਏ ਦੀਪਾ ਮਲਿਕ ਤੇ ਇਨੈਲੋ ਦੇ ਵਿਧਾਇਕ ਕੇਹਰ ਸਿੰਘ
. . .  1 day ago
ਕਰਤਾਰਪੁਰ ਤੋਂ ਬਾਅਦ ਹੁਣ ਸ਼ਾਰਦਾ ਪੀਠ ਲਾਂਘਾ ਖੋਲ੍ਹੇਗਾ ਪਾਕਿਸਤਾਨ
. . .  1 day ago
ਲੋਕ ਸਭਾ ਚੋਣਾਂ ਤੋਂ ਪਹਿਲਾਂ ਰਾਹੁਲ ਦਾ ਵੱਡਾ ਐਲਾਨ- ਸੱਤਾ 'ਚ ਆਏ ਤਾਂ ਬੈਕ ਖਾਤਿਆਂ 'ਚ ਪਾਵਾਂਗੇ 72 ਹਜ਼ਾਰ ਰੁਪਏ
. . .  1 day ago
ਟਰਾਲੇ ਹੇਠਾਂ ਆਉਣ ਕਾਰਨ ਔਰਤ ਦੀ ਮੌਤ
. . .  1 day ago
ਜੈੱਟ ਏਅਰਵੇਜ਼ ਸੰਕਟ : ਨਰੇਸ਼ ਗੋਇਲ ਨੇ ਬੋਰਡ ਤੋਂ ਦਿੱਤਾ ਅਸਤੀਫ਼ਾ
. . .  1 day ago
ਭਾਜਪਾ ਨੇ ਪਾਰਟੀ ਵਿਰੋਧੀ ਗਤੀਵਿਧੀਆਂ ਕਾਰਨ ਆਈ.ਪੀ. ਸਿੰਘ ਨੂੰ ਪਾਰਟੀ 'ਚੋਂ ਕੱਢਿਆ
. . .  1 day ago
ਬਕਾਏ ਦੀ ਮੰਗ ਨੂੰ ਲੈ ਕੇ ਸਲਫਾਸ ਅਤੇ ਪੈਟਰੋਲ ਦੀਆਂ ਬੋਤਲਾਂ ਲੈ ਕੇ ਤਹਿਸੀਲ ਕੰਪਲੈਕਸ 'ਤੇ ਚੜ੍ਹੇ ਕਿਸਾਨ
. . .  1 day ago
ਏਅਰਸੈੱਲ-ਮੈਕਸਿਸ ਮਾਮਲਾ: ਕਾਰਤੀ ਤੇ ਪੀ ਚਿਦੰਬਰਮ ਨੂੰ ਮਿਲੀ ਰਾਹਤ
. . .  1 day ago
ਵਿਜੀਲੈਂਸ ਵੱਲੋਂ ਰਿਸ਼ਵਤ ਲੈਂਦਾ ਪਟਵਾਰੀ ਰੰਗੇ ਹੱਥੀਂ ਕਾਬੂ
. . .  1 day ago
ਡਿਵਾਈਡਰ ਨਾਲ ਟਕਰਾਉਣ ਤੋਂ ਬਾਅਦ ਬੱਸ 'ਚ ਲੱਗੀ ਭਿਆਨਕ ਅੱਗ, ਚਾਰ ਲੋਕਾਂ ਦੀ ਮੌਤ
. . .  1 day ago
ਸ਼ਿਮਲਾ 'ਚ ਦੋ ਬੱਸਾਂ ਵਿਚਾਲੇ ਹੋਈ ਟੱਕਰ, 15 ਲੋਕ ਜ਼ਖ਼ਮੀ
. . .  1 day ago
ਫ਼ਾਰੂਕ ਅਬਦੁੱਲਾ ਨੇ ਸ੍ਰੀਨਗਰ ਲੋਕ ਸਭਾ ਹਲਕੇ ਤੋਂ ਭਰਿਆ ਨਾਮਜ਼ਦਗੀ ਪੱਤਰ
. . .  1 day ago
'84 ਸਿੱਖ ਕਤਲੇਆਮ ਮਾਮਲਾ : ਸੁਪਰੀਮ ਕੋਰਟ 'ਚ ਟਲੀ ਸੱਜਣ ਕੁਮਾਰ ਦੀ ਜ਼ਮਾਨਤ ਪਟੀਸ਼ਨ 'ਤੇ ਸੁਣਵਾਈ
. . .  1 day ago
ਕੀ ਹੁਣ ਭਾਜਪਾ 'ਚ ਸ਼ਾਮਲ ਹੋਵੇਗੀ ਸਪਨਾ ਚੌਧਰੀ? ਮਨੋਜ ਤਿਵਾੜੀ ਨਾਲ ਸਾਹਮਣੇ ਆਈ ਤਸਵੀਰ
. . .  1 day ago
ਇਜ਼ਰਾਈਲ 'ਚ ਘਰ 'ਤੇ ਡਿੱਗਿਆ ਰਾਕੇਟ, ਕਈ ਲੋਕ ਜ਼ਖ਼ਮੀ
. . .  1 day ago
ਭਾਰਤੀ ਹਵਾਈ ਫੌਜ ਦੇ ਬੇੜੇ 'ਚ ਸ਼ਾਮਲ ਹੋਇਆ ਚਿਨੂਕ ਹੈਲੀਕਾਪਟਰ, ਰਾਤ ਨੂੰ ਵੀ ਉਡਾਣ ਭਰਨ ਦੇ ਸਮਰੱਥ
. . .  1 day ago
ਝੋਨੇ ਦੀ ਬਿਜਾਈ ਨੂੰ ਲੈ ਕੇ ਪੰਜਾਬ 'ਚ ਕਿਸਾਨਾਂ ਨੇ ਡਿਪਟੀ ਕਮਿਸ਼ਨਰਾਂ ਨੂੰ ਦਿੱਤੇ ਮੰਗ ਪੱਤਰ
. . .  1 day ago
ਦਿੱਲੀ 'ਚ ਕਾਂਗਰਸ ਵਰਕਿੰਗ ਕਮੇਟੀ ਦੀ ਬੈਠਕ ਜਾਰੀ
. . .  1 day ago
'ਆਪ' ਨੇ ਪੰਜਾਬ 'ਚ ਕਾਂਗਰਸ ਨਾਲ ਚੋਣ ਸਮਝੌਤੇ ਨੂੰ ਸਿਰੇ ਤੋਂ ਨਕਾਰਿਆ
. . .  1 day ago
ਜੰਮੂ-ਕਸ਼ਮੀਰ 'ਚ ਜੈਸ਼ ਦੇ ਤਿੰਨ ਅੱਤਵਾਦੀ ਗ੍ਰਿਫ਼ਤਾਰ
. . .  1 day ago
ਟਰੱਕ ਅਤੇ ਬੋਲੈਰੋ ਵਿਚਾਲੇ ਹੋਈ ਜ਼ਬਰਦਸਤ ਟੱਕਰ, ਤਿੰਨ ਨੌਜਵਾਨਾਂ ਦੀ ਮੌਤ
. . .  1 day ago
ਸਾਬਕਾ ਐਨ.ਸੀ.ਪੀ ਕਾਰਪੋਰੇਟਰ ਪਾਡੂਂਗਰੰਗ ਗਾਇਕਵਾੜ ਦੀ ਹੱਤਿਆ
. . .  1 day ago
ਬੱਸ ਨੂੰ ਲੱਗੀ ਅੱਗ 'ਚ 4 ਮੌਤਾਂ
. . .  1 day ago
'ਆਪ' ਨਾਲ ਗੱਠਜੋੜ ਬਾਰੇ ਫ਼ੈਸਲੇ ਨੂੰ ਲੈ ਕੇ ਰਾਹੁਲ ਗਾਂਧੀ ਨੇ ਬੁਲਾਈ ਬੈਠਕ
. . .  1 day ago
ਸਾਬਕਾ ਜ਼ਿਲ੍ਹਾ ਪੁਲਿਸ ਮੁਖੀ ਚਰਨਜੀਤ ਸ਼ਰਮਾ ਨੂੰ ਅੱਜ ਅਦਾਲਤ ਚ ਕੀਤਾ ਜਾਵੇਗਾ ਪੇਸ਼
. . .  1 day ago
ਨਿਊਜ਼ੀਲੈਂਡ ਦੀ ਪ੍ਰਧਾਨ ਮੰਤਰੀ ਵੱਲੋਂ ਕ੍ਰਾਈਸਚਰਚ ਮਸਜਿਦ ਗੋਲੀਬਾਰੀ ਦੀ ਉੱਚ ਪੱਧਰੀ ਜਾਂਚ ਦੇ ਹੁਕਮ
. . .  1 day ago
ਰਾਸ਼ਟਰਪਤੀ ਤਿੰਨ ਦੇਸ਼ਾਂ ਦੇ ਦੌਰੇ ਲਈ ਰਵਾਨਾ
. . .  1 day ago
ਟਰੱਕ-ਆਟੋ ਦੀ ਟੱਕਰ 'ਚ 4 ਮੌਤਾਂ
. . .  1 day ago
ਪਹਿਲੇ ਪੜਾੜ ਦੀਆਂ ਵੋਟਾਂ ਲਈ ਅੱਜ ਨਾਮਜ਼ਦਗੀਆਂ ਦਾ ਆਖ਼ਰੀ ਦਿਨ
. . .  1 day ago
ਅੱਜ ਦਾ ਵਿਚਾਰ
. . .  1 day ago
ਕੰਵਰ ਦੇਵਿੰਦਰ ਸਿੰਘ ਦਾ ਲੰਬੀ ਬਿਮਾਰੀ ਤੋਂ ਬਾਅਦ ਦਿਹਾਂਤ
. . .  2 days ago
ਆਈ.ਪੀ.ਐਲ.12 : ਦਿੱਲੀ ਕੈਪੀਟਲਜ਼ ਨੇ ਮੁੰਬਈ ਇੰਡੀਅਨਜ਼ ਨੂੰ ਦਿੱਤਾ 214 ਦੌੜਾਂ ਦਾ ਟੀਚਾ
. . .  2 days ago
ਪਣਜੀ : ਭਾਜਪਾ ਨੇਤਾ ਸੁਧੀਰ ਕੰਡੋਲਕਰ ਕਾਂਗਰਸ 'ਚ ਹੋਏ ਸ਼ਾਮਿਲ
. . .  2 days ago
ਹੋਰ ਖ਼ਬਰਾਂ..
ਜਲੰਧਰ : ਸ਼ੁੱਕਰਵਾਰ 1 ਭਾਦੋ ਸੰਮਤ 550
ਿਵਚਾਰ ਪ੍ਰਵਾਹ: ਮਨੁੱਖ ਦੇ ਕਰਮ ਹੀ ਉਸ ਦੇ ਵਿਚਾਰਾਂ ਦੀ ਸਭ ਤੋਂ ਵਧੀਆ ਵਿਆਖਿਆ ਹਨ। -ਲਾਕ

ਬਠਿੰਡਾ /ਮਾਨਸਾ

ਬਠਿੰਡਾ ਵਿਖ਼ੇ ਧੂਮਧਾਮ ਨਾਲ ਮਨਾਇਆ ਆਜ਼ਾਦੀ ਦਿਹਾੜਾ

ਬਠਿੰਡਾ, 16 ਅਗਸਤ (ਕੰਵਲਜੀਤ ਸਿੰਘ ਸਿੱਧੂ)-ਬਠਿੰਡਾ ਵਿਖ਼ੇ 72ਵਾਂ ਆਜ਼ਾਦੀ ਦਿਵਸ ਧੂਮ ਧਾਮ ਨਾਲ ਮਨਾਇਆ ਗਿਆ | ਬਹੁ-ਮੰਤਵੀ ਖੇਡ ਸਟੇਡੀਅਮ ਬਠਿੰਡਾ ਵਿਖੇ ਕਰਵਾਏ ਗਏ ਸਮਾਗਮ ਵਿਚ ਜੇਲ੍ਹ ਅਤੇ ਸਹਿਕਾਰਤਾ ਮੰਤਰੀ ਪੰਜਾਬ ਸ: ਸੁਖਜਿੰਦਰ ਸਿੰਘ ਰੰਧਾਵਾ ਮੁੱਖ ਮਹਿਮਾਨ ਵਜੋਂ ਪੁੱਜੇ | ਕੌਮੀ ਝੰਡਾ ਲਹਿਰਾਉਣ ਦੀ ਰਸਮ ਅਦਾ ਕਰਨ ਉਪਰੰਤ ਜਿਲ੍ਹਾ ਨਿਵਾਸੀਆਂ ਨੂੰ ਸੰਬੋਧਨ ਕਰਦਿਆਂ ਸ: ਰੰਧਾਵਾ ਨੇ ਕਿਹਾ ਕਿ ਪੰਜਾਬ ਨੂੰ ਤਰੱਕੀ ਅਤੇ ਤੰਦਰੁਸਤੀ ਦੀਆਂ ਲੀਹਾਂ 'ਤੇ ਚਲਾਉਣ ਲਈ ਮੁੱਖ ਮੰਤਰੀ ਕੈੈਪਟਨ ਅਮਰਿੰਦਰ ਸਿੰਘ ਵਲੋਂ ਉਪਰਾਲੇ ਕੀਤੇ ਗਏ ਹਨ | ਇਨ੍ਹਾਂ ਤਹਿਤ ਪੰਜਾਬ ਸਰਕਾਰ ਨਸ਼ਿਆਂ ਖਿਲਾਫ਼ ਆਪਣੀ ਲੜਾਈ ਸਫ਼ਲਤਾ ਪੂਰਵਕ ਲੜ ਰਹੀ ਹੈ, ਉਥੇ ਹੀ ਨਸ਼ਾ ਪੀੜ੍ਹਤਾਂ ਦੇ ਮੁਫ਼ਤ ਇਲਾਜ ਅਤੇ ਮੁੜ ਵਸੇਬੇ ਲਈ ਅਣਥੱਕ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ | ਉਨ੍ਹਾਂ ਕਿਹਾ ਕਿ ਸੂਬੇ ਦੀਆਂ ਜੇਲ੍ਹਾਂ 'ਚ 700 ਨਵੀਂਆਂ ਭਰਤੀਆਂ ਕੀਤੀਆਂ ਜਾਣਗੀਆਂ ਇਨ੍ਹਾਂ 'ਚੋਂ 500 ਭਰਤੀਆਂ ਬਹੁਤ ਜਲਦ ਸ਼ੁਰੂ ਕੀਤੀਆਂ ਜਾ ਰਹੀਆਂ ਹਨ | ਸ: ਰੰਧਾਵਾ ਨੇ ਦੱਸਿਆ ਕਿ ਭਾਰਤ ਸਰਕਾਰ ਨੂੰ ਸੀ.ਆਈ.ਐਸ.ਐਫ. ਦੀਆਂ 2 ਕੰਪਨੀਆਂ ਪੰਜਾਬ 'ਚ ਤਾਇਨਾਤ ਕਰਨ ਲਈ ਲਿਖਿਆ ਗਿਆ ਹੈ | ਇਹ ਕੰਪਨੀਆਂ ਸੂਬੇ ਦੀਆਂ ਸਾਰੀਆਂ ਜੇਲ੍ਹਾਂ ਦੀਆਂ ਡਿਊਢੀਆਂ 'ਤੇ ਤਾਇਨਾਤ ਕੀਤੀਆਂ ਜਾਣਗੀਆਂ | ਇਸ ਤੋਂ ਇਲਾਵਾ ਹਰ ਜੇਲ੍ਹ 'ਚ ਬਾਡੀ ਸਕੈਨਰ, ਮੋਬਾਈਲ ਫੋਨ ਡਿਟੈਕਟਰ ਅਤੇ ਖੋਜੀ ਕੁੱਤੇ ਤਾਇਨਾਤ ਕੀਤੇ ਜਾਣਗੇ ਤਾਂ ਜੋ ਬਾਹਰ ਦੀ ਕੋਈ ਵੀ ਗੈਰ-ਕਾਨੂੰਨੀ ਚੀਜ਼ ਜੇਲ੍ਹ ਦੇ ਅੰਦਰ ਨਾ ਜਾ ਸਕੇ | ਇਸ ਤੋਂ ਇਲਾਵਾ ਜੇਲ੍ਹਾਂ 'ਚ ਧਾਰਮਿਕ ਕਿਤਾਬਾਂ ਅਤੇ ਲਿਟਰੇਚਰ ਵੀ ਮੁਹੱਈਆ ਕਰਵਾਇਆ ਜਾ ਰਿਹਾ ਹੈ | ਉਨ੍ਹਾਂ ਦੱਸਿਆ ਕਿ ਸਹਿਕਾਰਤਾ ਵਿਭਾਗ ਵਲੋਂ ਪਹਿਲ ਕਦਮੀ ਕਰਦੇ ਹੋਏ ਫ਼ਸਲ ਦੀ ਨਾੜ ਸਾੜ੍ਹਣ ਦੀ ਸਮੱਸਿਆ ਨੂੰ ਮੁੱਖ ਰੱਖਦੇ ਹੋਏ ਪੰਜਾਬੀਆਂ ਨੂੰ ਸਵੱਛ ਅਤੇ ਸਿਹਤਮੰਦ ਵਾਤਾਵਰਨ ਪ੍ਰਦਾਨ ਕਰਨ ਲਈ ਪਰਾਲੀ ਦੀ ਸਾਂਭ-ਸੰਭਾਲ ਕਰਨ ਦਾ ਫ਼ੈਸਲਾ ਲਿਆ ਗਿਆ ਹੈ | ਇਸ ਸਕੀਮ ਅਧੀਨ ਸਹਿਕਾਰਤਾ ਵਿਭਾਗ ਨੂੰ 131 ਕਰੋੜ ਰੁਪਏ ਦੀ ਰਾਸ਼ੀ ਉਪਲੱਬਧ ਕਰਵਾਈ ਜਾ ਰਹੀ ਹੈ | ਜਿਸ ਨਾਲ ਪੰਜਾਬ ਦੀਆਂ 2941 ਪ੍ਰਾਇਮਰੀ ਖੇਤੀਬਾੜੀ ਸਹਿਕਾਰੀ ਸਭਾਵਾਂ ਵਿਚ 11375 ਸੰਦ ਜਿਵੇਂ ਕਿ ਐਸ. ਐਮ. ਐਸ. ਕੰਬਾਈਨ ਹਾਰਵੈਸਟਰ, ਰੋਟਾਵੇਟਰ, ਪੈਡੀ ਸਟਰਾਅ ਚੌਪਰ ਸ਼ਰੈਡਰ ਆਦਿ ਦੀ ਖਰੀਦ ਕੀਤੀ ਜਾਵੇਗੀ | ਮੁੱਖ ਮਹਿਮਾਨ ਸ. ਰੰਧਾਵਾ ਨੇ ਬਡੀ ਪ੍ਰੋਗਰਾਮ ਦੀ ਰਸਮੀ ਸ਼ੁਰੂਆਤ ਕੀਤੀ | ਉਨ੍ਹਾਂ ਨੇ ਰੰਧਾਵਾ ਨੇ ਕਰਜ਼ਾ ਮੁਆਫ਼ੀ ਦੇ ਦੂਜੇ ਗੇੜ ਦੀ ਸ਼ੁਰੂਆਤ ਕਰਦਿਆਂ 11 ਕਿਸਾਨਾਂ ਨੂੰ 18 ਲੱਖ ਦੇ ਕਰੀਬ ਕਰਜ਼ਾ ਮੁਆਫ਼ੀ ਸਰਟੀਫ਼ਿਕੇਟ ਵੰਡੇ | ਸ. ਰੰਧਾਵਾ ਨੇ ਇਸ ਮੌਕੇ ਪਿੰਡ ਜਲਾਲ ਅਤੇ ਮਹਿਰਾਜ ਸੰਦਲੀ ਪੱਤੀ ਦੀਆਂ ਸਹਿਕਾਰੀ-ਸੁਸਾਇਟੀਆਂ ਨੂੰ 80 ਫ਼ੀਸਦੀ ਸਬਸਿਡੀ 'ਤੇ ਖੇਤੀ ਸੰਦ ਦੇਣ ਦੀ ਸਕੀਮ ਸ਼ੁਰੂ ਕੀਤੀ | ਇਸ ਮੌਕੇ ਸ. ਰੰਧਾਵਾ ਨੇ ਜ਼ਿਲ੍ਹਾ ਬਠਿੰਡਾ ਦੀਆਂ ਤਿੰਨ ਸਹਿਕਾਰਤਾ ਸੁਸਾਇਟੀਆਂ ਜਿਉਂਦ ਮਿਲਕ ਸਪਲਾਈ, ਬਹੁਮੰਤਵੀ ਸਹਿਕਾਰਤਾ ਸੁਸਾਇਟੀ ਰਾਏਕੇ ਕਲਾਂ ਅਤੇ ਬਹੁਮੰਤਵੀ ਸਹਿਕਾਰਤਾ ਸੁਸਾਇਟੀ ਪਿੰਡ ਚੱਠੇਵਾਲਾ ਨੂੰ ਬੇਹਤਰੀਨ ਪ੍ਰਦਰਸ਼ਨ ਲਈ ਸਨਮਾਨਿਤ ਕੀਤਾ | ਉਨ੍ਹਾਂ ਨੇ ਪਿੰਡ ਵਾਸੀਆਂ ਲਈ ਭਾਈ ਘਨੱ੍ਹਈਆ ਸਕੀਮ ਦੀ ਸ਼ੁਰੂਆਤ ਕਰਦਿਆਂ 5 ਲਾਭਪਾਤਰੀਆਂ ਨੂੰ ਹੈਲਥ ਕਾਰਡ ਵੰਡੇ ਅਤੇ ਸਹਿਕਾਰਤਾ ਵਿਭਾਗ ਵਲੋਂ ਸ਼ੁਰੂ ਕੀਤੇ ਸੋਲਰ ਪਾਵਰ ਪਲਾਂਟ ਲਗਾਉਣ ਦੀ ਸਕੀਮ ਦੀ ਵੀ ਸ਼ੁਰੂਆਤ ਕੀਤੀ | ਉਨ੍ਹਾਂ ਨੇ 3 ਵਿਅਕਤੀਆਂ ਨੂੰ ਈ-ਰਿਕਸ਼ਾ ਵੰਡ ਕੇ ਬੇਰੁਜ਼ਗਾਰਾਂ ਨੂੰ ਰੁਜ਼ਗਾਰ ਦੇਣ ਲਈ ਇਸ ਯੋਜਨਾਂ ਦਾ ਵੀ ਉਦਘਾਟਨ ਕੀਤਾ | ਇਸ ਮੌਕੇ ਉਨ੍ਹਾਂ ਕੇਂਦਰ ਸਰਕਾਰ ਦੀਆਂ ਯੋਜਨਾਵਾਂ ਨੂੰ ਵੀ ਪੰਜਾਬ ਸਰਕਾਰ ਦੀਆਂ ਪ੍ਰਾਪਤੀਆਂ ਗਿਣਾਉਦਿਆਂ ਮਹਾਤਮਾ ਗਾਂਧੀ ਸਰਬੱਤ ਵਿਕਾਸ ਯੋਜਨਾ, ਉਜਵਲਾ ਸਕੀਮ ਨੂੰ ਗੈਸ ਕੁਨੈਕਸ਼ਨ ਵੰਡੇ, 20 ਉਸਾਰੀ ਕਿਰਤੀਆਂ ਨੂੰ ਰਜਿਸ਼ਟ੍ਰੇਸ਼ਨ ਕਾਰਡ ਵੰਡੇ | ਪਿੰਡਾਂ 'ਚ ਰਹਿੰਦੇ ਗਰੀਬੀ ਰੇਖਾ ਤੋਂ ਹੇਠਾਂ ਰਹਿਣ ਵਾਲੇ ਬੇ-ਘਰ ਪਰਿਵਾਰਾਂ ਨੂੰ 5-5 ਮਰਲੇ ਪਲਾਟ ਸਬੰਧੀ ਦਸਤਾਵੇਜ਼ ਦਿੱਤੇ ਗਏ ਅਤੇ ਘਰ-ਘਰ ਰੁਜ਼ਗਾਰ ਸਕੀਮ ਤਹਿਤ 40 ਨੌਜਵਾਨਾਂ ਨੂੰ ਵੱਖ-ਵੱਖ ਖੇਤਰਾਂ 'ਚ ਨੌਕਰੀ ਮਿਲਣ 'ਤੇ ਨਿਯੁਕਤੀ ਪੱਤਰ ਵੀ ਵੰਡੇ | ਉਨ੍ਹਾਂ ਲੋੜਵੰਦਾਂ ਨੂੰ ਜ਼ਿਲ੍ਹਾ ਰੈਡ ਕਰਾਸ ਸੁਸਾਇਟੀ ਵਲੋਂ 21 ਸਿਲਾਈ ਮਸ਼ੀਨਾਂ ਅਤੇ ਅੰਗਹੀਣਾਂ ਨੂੰ 14 ਟਰਾਈ ਸਾਈਕਲ ਵੀ ਵੰਡੇ | ਜੇਲ੍ਹ ਅਤੇ ਸਹਿਕਾਰਤਾ ਮੰਤਰੀ ਨੇ ਵਿਲੱਖਣ ਪ੍ਰਾਪਤੀਆਂ ਵਾਲੀਆਂ ਸਖ਼ਸ਼ੀਅਤਾਂ, ਪਰੇਡ 'ਚ ਵੱਖ-ਵੱਖ ਟੁਕੜੀਆਂ ਲੈ ਕੇ ਆਏ ਪਲਟੂਨ ਕਮਾਂਡਰਾਂ ਅਤੇ ਸੱਭਿਆਚਾਰਕ ਵੰਨਗੀਆਂ ਪੇਸ਼ ਕਰਨ ਵਾਲੇ ਸਕੂਲਾਂ ਅਤੇ ਕਾਲਜਾਂ ਨੂੰ ਵੀ ਸਨਮਾਨਿਤ ਕੀਤਾ | ਇਸ ਮੌਕੇ 15 ਝਾਕੀਆਂ ਪੇਸ਼ ਕੀਤੀਆਂ ਗਈਆਂ | ਪੰਜਾਬ ਪੁਲਿਸ ਦੀ ਤੰਦਰੁਸਤ ਪੰਜਾਬ ਝਾਕੀ, ਨਗਰ ਨਿਗਮ ਵਲੋਂ ਸਵੱਛ ਭਾਰਤ ਮਹਿੰਮ, ਮਾਰਕਫੈਡ,ਵਣ ਮੰਡਲ ਵਲੋਂ ਵਾਤਾਵਰਣ ਬਚਾਓ ਝਾਕੀ, ਸਿਹਤ ਵਿਭਾਗ ਵਲੋਂ ਨਸ਼ਿਆਂ ਦੀ ਰੋਕਥਾਮ ਸਬੰਧੀ ਝਾਕੀ, ਬਾਗਬਾਨੀ ਵਿਭਾਗ ਵਲੋਂ ਨਵੀਂਆਂ ਸਕੀਮਾਂ ਸਬੰਧੀ ਝਾਕੀ,ਪਬਲਿਕ ਹੈਲਥ ਮੰਡਲ ਨੰਬਰ-3 ਵਲੋਂ ਸਵੱਛਤਾ ਸਰਵੇਖਣ ਸਬੰਧੀ ਝਾਕੀ, ਸਕੂਲ ਸਿੱਖਿਆ ਵਿਭਾਗ ਵਲੋਂ ਵਿਗਿਆਨ ਸਬੰਧੀ ਝਾਕੀ, ਜ਼ਿਲ੍ਹਾ ਫੂਡ ਅਤੇ ਸਿਵਲ ਸਪਲਾਈ ਵਿਭਾਗ ਵਲੋਂ ਮਹਾਤਮਾ ਗਾਂਧੀ ਸਰਬੱਤ ਵਿਕਾਸ ਯੋਜਨਾ ਸਬੰਧੀ ਝਾਕੀ, ਸਹਿਕਾਰੀ ਵਿਭਾਗ ਵਲੋਂ ਖੇਤੀ ਸੰਦਾਂ ਦੀ ਝਾਕੀ ਅਤੇ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਵਲੋਂ ਮੁਫ਼ਤ ਕਾਨੂੰਨੀ ਸੇਵਾਵਾਂ ਸਬੰਧੀ ਝਾਕੀ ਪੇਸ਼ ਕੀਤੀ ਗਈ | ਆਰ-ਸ਼ੇਟੀ ਅਤੇ ਜ਼ਿਲ੍ਹਾ ਉਦਯੋਗ ਕੇਂਦਰ ਵਲੋਂ ਘਰ-ਘਰ ਰੁਜ਼ਗਾਰ ਸਬੰਧੀ ਝਾਕੀ ਪੇਸ਼ ਕੀਤੀ ਗਈ | ਸ. ਰੰਧਾਵਾ ਆਜ਼ਾਦੀ ਘੁਲਾਟੀਆਂ, ਉਨ੍ਹਾਂ ਦੇ ਪਰਿਵਾਰਾਂ ਅਤੇ ਜੰਗੀ ਵਿਧਵਾਵਾਂ ਨੂੰ ਵੀ ਮਿਲੇ | ਇਸ ਮੌਕੇ ਵਿਧਾਇਕ ਪ੍ਰੀਤਮ ਸਿੰਘ ਕੋਟਭਾਈ, ਵਿਧਾਇਕ ਜਗਦੇਵ ਸਿੰਘ ਕਮਾਲੂ, ਆਈ. ਜੀ. ਮੁਹੰਮਦ ਫ਼ਾਰੂਕੀ, ਡਿਪਟੀ ਕਮਿਸ਼ਨਰ ਬਠਿੰਡਾ ਸ਼੍ਰੀ ਪਰਨੀਤ, ਐਸ.ਐਸ.ਪੀ. ਡਾ. ਨਾਨਕ ਸਿੰਘ, ਐਡੀਸ਼ਨਲ ਡਿਪਟੀ ਕਮਿਸ਼ਨਰ (ਵਿਕਾਸ) ਸ਼੍ਰੀਮਤੀ ਸਾਕਸ਼ੀ ਸਾਹਨੀ, ਐਡੀਸ਼ਨਲ ਡਿਪਟੀ ਕਮਿਸ਼ਨਰ (ਜਨਰਲ) ਸੁਖਪ੍ਰੀਤ ਸਿੰਘ ਸਿੱਧੂ, ਨਰਿੰਦਰ ਸਿੰਘ ਭਲੇਰੀਆ, ਪਵਨ ਮਾਨੀ, ਟਹਿਲ ਸਿੰੰਘ ਸੰਧੂ, ਧਰਮ ਸਿੰਘ ਮਾਨ, ਕੇਵਲ ਕ੍ਰਿਸ਼ਨ ਅਗਰਵਾਲ, ਅਵਤਾਰ ਸਿੰਘ ਗੋਨਿਆਣਾ, ਰਾਜਨ ਗਰਗ, ਗੁਰਮੀਤ ਸਿੰਘ, ਗੁਰਚਰਨ ਸਿੰਘ ਸਿੱਧੂ ਬੱਲੂਆਣਾ ਆਦਿ ਸ਼ਾਮਲ ਸਨ |

ਬੈਂਕ ਡਕੈਤੀਆਂ ਕਰਨ ਵਾਲੇ ਗਰੋਹ ਦੇ 11 ਮੈਂਬਰ ਕਾਬੂ

ਬਠਿੰਡਾ, 16 ਅਗਸਤ (ਸੁਖਵਿੰਦਰ ਸਿੰਘ ਸੁੱਖਾ)- ਬਠਿੰਡਾ ਜ਼ਿਲ੍ਹੇ ਦੇ ਥਾਣਾ ਨਥਾਣਾ ਦੀ ਪੁਲਿਸ ਵਲੋਂ ਸੀ.ਆਈ.ਏ. ਸਟਾਫ਼ -2 ਦੇ ਇੰਚਾਰਜ ਤਰਜਿੰਦਰ ਸਿੰਘ ਦੇ ਬਿਆਨਾਂ 'ਤੇ ਭਾਰਤੀ ਦੰਡਾਵਲੀ ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਪਰਚਾ ਦਰਜ ਕਰਕੇ 11 ਵਿਅਕਤੀਆਂ ਨੂੰ ਕਿਸੇ ਵੱਡੀ ...

ਪੂਰੀ ਖ਼ਬਰ »

ਬਠਿੰਡਾ-ਡੱਬਵਾਲੀ ਰੋਡ 'ਤੇ ਬੱਸ ਤੇ ਘੋੜੇ ਟਰਾਲੇ ਦੀ ਟੱਕਰ 'ਚ 11 ਜ਼ਖ਼ਮੀ

ਸੰਗਤ ਮੰਡੀ, 16 ਅਗਸਤ (ਅੰਮਿ੍ਤਪਾਲ ਸ਼ਰਮਾ)-ਬਠਿੰਡਾ-ਡੱਬਵਾਲੀ ਰੋਡ 'ਤੇ ਪਿੰਡ ਗਹਿਰੀ ਬੁੱਟਰ ਨੇੜੇ ਸਰਕਾਰੀ ਬੱਸ ਅਤੇ ਘੋੜੇ ਟਰਾਲੇ ਦੀ ਹੋਈ ਸਿੱਧੀ ਟੱਕਰ 'ਚ ਜਾਨੀ ਨੁਕਸਾਨ ਤੋਂ ਬਚਾਅ ਹੋ ਗਿਆ ਪ੍ਰੰਤੂ ਕੰਡਕਟਰ ਅਤੇ ਡਰਾਈਵਰ ਸਮੇਤ 11 ਜਣੇ ਜ਼ਖਮੀ ਹੋ ਗਏ | ਜ਼ਖ਼ਮੀ ...

ਪੂਰੀ ਖ਼ਬਰ »

ਵੱਖ–ਵੱਖ ਸਕੂਲਾਂ ਅਤੇ ਹੋਰ ਥਾਈਾ ਅਜ਼ਾਦੀ ਦਿਹਾੜਾ ਮਨਾਇਆ

ਬਠਿੰਡਾ, 16 ਅਗਸਤ (ਅੰਮਿ੍ਤਪਾਲ ਸਿੰਘ ਵਲ੍ਹਾਣ)-ਸਰਕਾਰੀ ਸਪੋਰਟਸ ਸੀਨੀਅਰ ਸੈਕੰਡਰੀ ਸਕੂਲ਼, ਘੁੱਦਾ ਵਿਖੇ 72ਵਾਂ ਅਜ਼ਾਦੀ ਦਿਵਸ ਬੜੀ ਧੂਮ-ਧਾਮ ਨਾਲ ਮਨਾਇਆ ਗਿਆ | ਇਸ ਮੌਕੇ ਤਿਰੰਗਾ ਝੰਡਾ ਲਹਿਰਾਉਣ ਦੀ ਰਸਮ ਸਕੂਲ ਦੇ ਪਿ੍ੰਸੀਪਲ ਰਮਨਦੀਪ ਸਿੰਘ ਗਿੱਲ, ਕੋਚ ਹਰਜਿੰਦਰ ...

ਪੂਰੀ ਖ਼ਬਰ »

ਆਜ਼ਾਦੀ ਦਿਹਾੜੇ ਮੌਕੇ ਬਠਿੰਡਾ ਜੇਲ੍ਹ 'ਚੋਂ 31 ਕੈਦੀ ਰਿਹਾਅ

ਬਠਿੰਡਾ, 16 ਅਗਸਤ (ਸੁਖਵਿੰਦਰ ਸਿੰਘ ਸੁੱਖਾ)- ਆਜ਼ਾਦੀ ਦਿਹਾੜੇ ਦੇ ਮੌਕੇ ਕੇਂਦਰੀ ਜੇਲ੍ਹ ਬਠਿੰਡਾ 'ਚ ਕਰਵਾਏ ਗਏ ਇਕ ਸਮਾਗਮ ਦੌਰਾਨ ਜੇਲ੍ਹ ਤੇ ਸਹਿਕਾਰਤਾ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਦੇ ਹੁਕਮਾਂ 'ਤੇ ਚੰਗੇ ਚਾਲ-ਚਲਣ ਵਾਲੇ 31 ਕੈਦੀਆਂ ਨੂੰ ਕੇਂਦਰੀ ਜੇਲ੍ਹ ...

ਪੂਰੀ ਖ਼ਬਰ »

ਅਣਅਧਿਕਾਰਤ ਗੋਦਾਮ 'ਚੋਂ ਗੈਰ ਮਿਆਰੀ ਤੇ ਗ਼ੈਰ ਮਨਜ਼ੂਰਸ਼ੁਦਾ ਕੀਟਨਾਸ਼ਕਾਂ ਦਾ ਜ਼ਖ਼ੀਰਾ ਬਰਾਮਦ

ਸੁਖਵਿੰਦਰ ਸਿੰਘ ਸੁੱਖਾ ਬਠਿੰਡਾ, 16 ਅਗਸਤ- ਖੇਤੀਬਾੜੀ ਵਿਭਾਗ ਦੇ ਡਿਪਟੀ ਡਾਇਰੈਕਟਰ ਨੂੰ ਮਿਲੀ ਗੁਪਤ ਸੂਚਨਾ ਦੇ ਆਧਾਰ 'ਤੇ ਕਾਰਵਾਈ ਕਰਦਿਆਂ ਚੰਡੀਗੜ੍ਹ ਤੋਂ ਬਠਿੰਡਾ ਪੁੱਜੀ ਖੇਤੀਬਾੜੀ ਅਧਿਕਾਰੀਆਂ ਦੀ ਟੀਮ ਵਲੋਂ ਸਥਾਨਕ ਦਫ਼ਤਰ ਟੀਮ ਨੂੰ ਨਾਲ ਲੈ ਕੇ ਕੀਤੀ ਗਈ ...

ਪੂਰੀ ਖ਼ਬਰ »

ਮਜ਼ਦੂਰ ਵਲੋਂ ਫਾਹਾ ਲੈ ਕੇ ਖ਼ੁਦਕੁਸ਼ੀ

ਸੀਂਗੋ ਮੰਡੀ, 16 ਅਗਸਤ (ਲੱਕਵਿੰਦਰ ਸ਼ਰਮਾ)-ਪਿੰਡ ਨਥੇਹਾ 'ਚ ਆਰਥਿਕ ਤੰਗੀ ਤੇ ਚਲਦਿਆਂ ਇਕ ਨੌਜਵਾਨ ਮਜ਼ਦੂਰ ਨੇ ਆਪਣੇ ਹੀ ਪੁਰਾਣੇ ਘਰ 'ਚ ਫਾਹਾ ਲਾ ਕੇ ਖ਼ੁਦਕੁਸ਼ੀ ਕਰ ਲੈਣ ਵਾਲ ਮੰਦਭਾਗਾ ਸਮਾਚਾਰ ਮਿਲਿਆ ਹੈ | ਪਿੰਡ ਦੇ ਸਰਪੰਚ ਕੁਲਵੰਤ ਸਿੰਘ ਤੇ ਸਾਬਕਾ ਸੰਮਤੀ ...

ਪੂਰੀ ਖ਼ਬਰ »

ਖੇਤੀਬਾੜੀ ਵਿਭਾਗ ਨੇ ਫ਼ਸਲਾਂ ਦੀ ਰਹਿੰਦ-ਖੂੰਹਦ ਪ੍ਰਬੰਧਨ ਬਾਰੇ ਸੈਮੀਨਾਰ ਕਰਵਾਇਆ

ਡੱਬਵਾਲੀ, 16 ਅਗਸਤ (ਇਕਬਾਲ ਸਿੰਘ ਸ਼ਾਂਤ)- ਖੇਤੀਬਾੜੀ ਵਿਭਾਗ ਵਲੋਂ ਸਥਾਨਕ ਦਾਣਾ ਮੰਡੀ ਵਿਖੇ ਕਿਸਾਨ ਭਵਨ 'ਚ ਫ਼ਸਲਾਂ ਦੀ ਰਹਿੰਦ-ਖੁਹੰਦ ਪ੍ਰਬੰਧਨ ਬਾਰੇ ਸੈਮੀਨਾਰ ਕਰਵਾਇਆ | ਸੈਮੀਨਾਰ ਵਿਚ ਮੁੱਖ ਮਹਿਮਾਨ ਉਪ ਖੇਤੀਬਾੜੀ ਨਿਰਦੇਸ਼ਕ ਡਾ. ਬਾਬੂ ਲਾਲ ਉਚੇਚੇ ਤੌਰ 'ਤੇ ...

ਪੂਰੀ ਖ਼ਬਰ »

ਕਾਂਗਰਸ ਨਾਲ ਜੁੜੇ ਸੰਗਠਨਾਂ ਵਲੋਂ ਪਾਰਟੀ ਨੀਤੀਆਂ ਦਾ ਪ੍ਰਚਾਰ

ਡੱਬਵਾਲੀ, 16 ਅਗਸਤ (ਇਕਬਾਲ ਸਿੰਘ ਸ਼ਾਂਤ)-ਦੇਸ਼ ਵਿਚ ਆਮ ਅਤੇ ਸੂਬਾਈ ਚੋਣਾਂ ਲਈ ਕਾਂਗਰਸ ਪਾਰਟੀ ਦੀ ਵਿਚਾਰਧਾਰਾ ਨਾਲ ਜੁੜੇ ਰਾਸ਼ਟਰੀ ਰਾਹੁਲ ਗਾਂਧੀ ਸੰਗਠਨ, ਕੰਮਕਾਰ ਸੰਗਠਨ ਅਤੇ ਕਾਂਗਰਸ ਸੇਵਾਦਲ ਦੇ ਅਹੁਦੇਦਾਰਾਂ ਨੇ ਜ਼ਮੀਨੀ ਪੱਧਰ 'ਤੇ ਕਾਂਗਰਸ ਦੀਆਂ ਨੀਤੀਆਂ ...

ਪੂਰੀ ਖ਼ਬਰ »

ਸਮਰ ਹਿੱਲ ਕਾਨਵੈਂਟ ਸਕੂਲ 'ਚ ਆਜ਼ਾਦੀ ਦਿਵਸ ਨੂੰ ਸਮਰਪਿਤ ਪ੍ਰੋਗਰਾਮ

ਬਠਿੰਡਾ, 16 ਅਗਸਤ (ਅੰਮਿ੍ਤਪਾਲ ਸਿੰਘ ਵਲ੍ਹਾਣ)-ਅੱਜ ਸਮਰ ਹਿੱਲ ਕਾਨਵੈਂਟ ਸਕੂਲ, ਬਠਿੰਡਾ ਵਿਖੇ ਆਜ਼ਾਦੀ ਦਿਹਾੜੇ ਨੂੰ ਸਮਰਪਿਤ ਪੋ੍ਰਗਰਾਮ ਕਰਵਾਇਆ ਗਿਆ ਜਿਸ ਵਿਚ ਸਕੂਲ ਦੇ ਬੱਚਿਆਂ ਨੇ ਦੇਸ਼ ਭਗਤੀ ਨਾਲ ਸਬੰਧਿਤ ਗੀਤ, ਸੋਲੋ ਡਾਂਸ ਅਤੇ ਕੋਰੀਓਗ੍ਰਾਫ਼ੀਆਂ ਪੇਸ਼ ...

ਪੂਰੀ ਖ਼ਬਰ »

ਦੇਸੂਜੋਧਾ 'ਚ ਕਈ ਪਰਿਵਾਰ ਕਾਂਗਰਸ ਨੂੰ ਤਿਆਗ ਕੇ ਇਨੈਲੋ 'ਚ ਸ਼ਾਮਿਲ ਹੋਏ

ਡੱਬਵਾਲੀ, 16 ਅਗਸਤ (ਇਕਬਾਲ ਸਿੰਘ ਸ਼ਾਂਤ)- ਡੱਬਵਾਲੀ ਹਲਕੇ ਦੇ ਪਿੰਡ ਦੇਸੂਜੋਧਾ ਵਿਚ ਕਈ ਪਰਿਵਾਰ ਕਾਂਗਰਸ ਨੂੰ ਤਿਆਗ ਕੇ ਇਨੈਲੋ ਵਿਚ ਸ਼ਾਮਿਲ ਹੋ ਗਏ | ਇਨਸੋ ਦੇ ਰਾਸ਼ਟਰੀ ਪ੍ਰਧਾਨ ਦਿਗਵਿਜੈ ਚੌਟਾਲਾ ਦੀ ਅਗਵਾਈ ਹੇਠ ਇਨੈਲੋ ਦੀਆਂ ਨੀਤੀਆਂ ਵਿਚ ਆਸਥਾ ਪ੍ਰਗਟਾਈ | ...

ਪੂਰੀ ਖ਼ਬਰ »

ਵਾਤਾਵਰਨ ਦੀ ਸ਼ੁੱਧਤਾ ਲਈ 3230 ਛਾਂਦਾਰ ਬੂਟੇ ਲਗਾਏ

ਰਾਮਪੁਰਾ ਫੂਲ, 16 ਅਗਸਤ (ਨਰਪਿੰਦਰ ਸਿੰਘ ਧਾਲੀਵਾਲ)- ਗਰੀਨ ਐਸ ਵੈੱਲਫੇਅਰ ਫੋਰਸ ਵਿੰਗ ਬਲਾਕ ਰਾਮਪੁਰਾ ਵਲੋਂ ਵਾਤਾਵਰਨ ਨੂੰ ਹਰਾ ਭਰਾ ਬਣਾਉਣ ਲਈ 3230 ਦੇ ਕਰੀਬ ਛਾਂਦਾਰ ਬੂਟੇ ਲਗਾਏ | ਇਸ ਮੌਕੇ ਥਾਣਾ ਸਿਟੀ ਰਾਮਪੁਰਾ ਦੇ ਐਸ.ਐਚ.ੳ. ਮੈਡਮ ਗੁਰਪ੍ਰੀਤ ਕੌਰ ਮਾਨ ਨੇ ...

ਪੂਰੀ ਖ਼ਬਰ »

ਜੰਡਾਂਵਾਲਾ ਸਕੂਲ 'ਚ ਆਜ਼ਾਦੀ ਦਿਹਾੜਾ ਮਨਾਇਆ

ਗੋਨਿਆਣਾ, 16 ਅਗਸਤ (ਲਛਮਣ ਦਾਸ ਗਰਗ, ਬਰਾੜ ਆਰ. ਸਿੰਘ)-ਸ਼ਹੀਦ ਨਾਇਬ ਸੂਬੇਦਾਰ ਕਰਨੈਲ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿਚ ਆਜ਼ਾਦੀ ਦਿਹਾੜੇ 'ਤੇ ਪਿ੍ੰਸੀਪਲ ਰਜਿੰਦਰ ਕੌਰ ਨੇ ਝੰਡਾ ਲਹਿਰਾਇਆ ਅਤੇ ਰਾਸ਼ਟਰੀ ਝੰਡੇ ਨੂੰ ਸਲਾਮੀ ਦਿੱਤੀ | ਇਸ ਉਪਰੰਤ ਸਕੂਲ ...

ਪੂਰੀ ਖ਼ਬਰ »

ਮੌੜ ਮੰਡੀ ਵਿਚ 72ਵਾਂ ਆਜ਼ਾਦੀ ਦਿਵਸ ਮਨਾਇਆ

ਮੌੜ ਮੰਡੀ, 16 ਅਗਸਤ (ਲਖਵਿੰਦਰ ਸਿੰਘ ਮੌੜ)-ਸਥਾਨਕ ਨਵੀਂ ਦਾਣਾ ਮੰਡੀ ਦੇ ਸ਼ੈਡਾਂ ਹੇਠ ਆਜ਼ਾਦੀ ਦਿਵਸ ਮਨਾਇਆ ਗਿਆ | ਇਸ ਦੌਰਾਨ ਮੁੱਖ ਮਹਿਮਾਨ ਸੰਜੀਵ ਕੁਮਾਰ ਗੌੜ ਤਹਿਸੀਲਦਾਰ ਬਠਿੰਡਾ ਨੇ ਝੰਡਾ ਲਹਿਰਾਉਣ ਦੀ ਰਸਮ ਅਦਾ ਕੀਤੀ ਗਈ | ਵੱਖ-ਵੱਖ ਸਕੂਲਾਂ ਦੇ ਬੱਚਿਆਂ ਅਤੇ ...

ਪੂਰੀ ਖ਼ਬਰ »

20 ਬੋਤਲਾਂ ਨਜਾਇਜ਼ ਸ਼ਰਾਬ ਸਮੇਤ ਦੋ ਕਾਬੂ

ਸੰਗਤ ਮੰਡੀ, 16 ਅਗਸਤ (ਅੰਮਿ੍ਤਪਾਲ ਸ਼ਰਮਾ)- ਥਾਣਾ ਸੰਗਤ ਦੀ ਪੁਲਿਸ ਨੇ ਪਿੰਡ ਜੈ ਸਿੰਘ ਵਾਲਾ ਨੇੜੇ 20 ਬੋਤਲਾਂ ਨਜਾਇਜ਼ ਸ਼ਰਾਬ ਸਮੇਤ ਦੋ ਵਿਅਕਤੀਆਂ ਨੂੰ ਕਾਬੂ ਕੀਤਾ ਹੈ | ਥਾਣਾ ਸੰਗਤ ਦੇ ਹੌਲਦਾਰ ਚਰਨਜੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਅਗਵਾਈ ਹੇਠ ਪੁਲਿਸ ...

ਪੂਰੀ ਖ਼ਬਰ »

ਸੰਤ ਮਹੇਸ ਮੁਨੀ ਇੰਟਰਨੈਸ਼ਨਲ ਸਕੂਲ ਅਤੇ ਗਰਲਜ਼ ਕਾਲਜ ਵਿਖੇ ਆਜ਼ਾਦੀ ਦਿਹਾੜਾ ਮਨਾਇਆ

ਭਗਤਾ ਭਾਈਕਾ, 16 ਅਗਸਤ (ਸੁਖਪਾਲ ਸਿੰਘ ਸੋਨੀ)-ਸੰਤ ਮਹੇਸ ਮੁਨੀ ਜੀ ਇੰਟਰਨੈਸ਼ਨਲ ਸਕੂਲ ਅਤੇ ਗਰਲਜ਼ ਕਾਲਜ ਵਿਖੇ ਆਜ਼ਾਦੀ ਦਿਹਾੜਾ ਮਨਾਇਆ ਗਿਆ | ਸੰਸਥਾ ਦੇ ਚੇਅਰਮੈਨ ਜਰਨੈਲ ਸਿੰਘ ਬਰਾੜ ਵਲੋਂ ਝੰਡਾ ਲਹਿਰਾਉਣ ਦੀ ਰਸਮ ਅਦਾ ਕਰਨ ਉਪਰੰਤ ਸ਼ਹੀਦ ਸਰਦਾਰ ਭਗਤ ਸਿੰਘ ਦੇ ...

ਪੂਰੀ ਖ਼ਬਰ »

ਬੀ.ਟੀ.ਆਈ.ਈ.ਡੀ.ਯੂ.-ਡਾਟ-ਇਨ ਵੈਬਸਾਇਟ ਦਾ ਨਾਂ ਲੈ ਕੇ ਨੌਕਰੀ ਦਾ ਝਾਂਸਾ ਦੇਣ ਵਾਲਿਆਂ ਤੋਂ ਬਚੋ-ਏ ਡੀ ਸੀ

ਬਠਿੰਡਾ, 16 ਅਗਸਤ (ਸਟਾਫ਼ ਰਿਪੋਰਟਰ)- ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਬਠਿੰਡਾ ਸ਼੍ਰੀਮਤੀ ਸਾਕਸ਼ੀ ਸਾਹਨੀ ਨੇ ਦੱਸਿਆ ਕਿ ਬਠਿੰਡਾ ਪ੍ਰਸ਼ਾਸਨ ਵਲੋਂ ਚਲਾਈ ਜਾ ਰਾਹੀਂ ਵੈੱਬਸਾਈਟ ਬੀਟੀਆਈਈਡੀਯੂ-ਡਾਟ-ਇਨ ਵੈੱੇਬਸਾਇਟ ਦੇ ਨਾਂ 'ਤੇ ਨੌਕਰੀਆਂ ਦੇਣ ਦੀ ਕੋਈ ਸਕੀਮ ...

ਪੂਰੀ ਖ਼ਬਰ »

ਬਾਬਾ ਫ਼ਰੀਦ ਕਾਲਜ ਵਿਖੇ ਬੀ.ਬੀ.ਏ. ਦੇ ਨਤੀਜੇ ਸ਼ਾਨਦਾਰ ਰਹੇ

ਬਠਿੰਡਾ, 16 ਅਗਸਤ (ਕੰਵਲਜੀਤ ਸਿੰਘ ਸਿੱਧੂ)-ਬਾਬਾ ਫ਼ਰੀਦ ਕਾਲਜ ਦੇ ਵਿਦਿਆਰਥੀਆਂ ਨੇ ਬੀ.ਬੀ.ਏ. ਦੀਆਂ ਪ੍ਰੀਖਿਆਵਾਂ ਵਿੱਚ 100 ਫੀਸਦੀ ਨਤੀਜੇ ਪ੍ਰਾਪਤ ਕੀਤੇ ਹਨ | ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ ਐਲਾਨੇ ਗਏ ਬੀ.ਬੀ.ਏ. (ਛੇਵਾਂ ਸਮੈਸਟਰ) ਦੇ ਨਤੀਜੇ ਅਨੁਸਾਰ ਇਸ ...

ਪੂਰੀ ਖ਼ਬਰ »

ਗੁਰੂ ਕਾਸ਼ੀ ਯੂਨੀਵਰਸਿਟੀ ਵਿਖੇ ਆਜ਼ਾਦੀ ਦਿਵਸ ਮਨਾਇਆ

ਤਲਵੰਡੀ ਸਾਬੋ,­ 16 ਅਗਸਤ (ਰਵਜੋਤ ਸਿੰਘ ਰਾਹੀ)-72ਵਾਂ ਆਜ਼ਾਦੀ ਦਿਹਾੜਾ ਗੁਰੂ ਕਾਸ਼ੀ ਯੂਨੀਵਰਸਿਟੀ ਤਲਵੰਡੀ ਸਾਬੋ ਵਿਖੇ ਸ਼ਾਨੋ-ਸ਼ੌਕਤ ਨਾਲ ਮਨਾਇਆ ਗਿਆ | ਤਿਰੰਗਾ ਝੰਡਾ ਲਹਿਰਾਉਣ ਦੀ ਰਸਮ 'ਵਰਸਿਟੀ ਦੇ ਵਾਈਸ ਚਾਂਸਲਰ ਡਾ: ਜਸਵਿੰਦਰ ਸਿੰਘ ਢਿੱਲੋਂ ਨੇ ਨਿਭਾਈ ਤੇ ...

ਪੂਰੀ ਖ਼ਬਰ »

ਪਾਵਰਕਾਮ ਵਲੋਂ ਵਿਸ਼ੇਸ਼ ਕੈਂਪ 18 ਨੂੰ

ਬਰੇਟਾ, 16 ਅਗਸਤ (ਵਿ. ਪ੍ਰਤੀ.)- ਸਥਾਨਕ ਪਾਵਰਕਾਮ ਉਪ ਮੰਡਲ ਦਫ਼ਤਰ ਵਿਖੇ ਖਪਤਕਾਰਾਂ ਦੀ ਸਹੂਲਤ ਲਈ ਕੈਂਪ 18 ਅਗਸਤ ਨੂੰ ਲਗਾਇਆ ਜਾ ਰਿਹਾ ਹੈ | ਇਹ ਜਾਣਕਾਰੀ ਦਿੰਦੇ ਹੋਏ ਐਸ. ਡੀ. ਓ. ਨਰੰਜਣ ਸਿੰਘ ਨੇ ਦੱਸਿਆ ਕਿ ਇਸ ਕੈਂਪ ਜਿਨ੍ਹਾਂ ਨੇ ਮੋਟਰ ਕੁਨੈਕਸ਼ਨ ਕਿਸੇ ਹੋਰ ਦੇ ...

ਪੂਰੀ ਖ਼ਬਰ »

ਜਗ੍ਹਾ ਰਜਵਾਹਾ ਬਰਾਂਚ ਵਿਚੋਂ ਜ਼ਬਰਦਸਤੀ ਵੱਧ ਪਾਣੀ ਦਿੱਤੇ ਜਾਣ ਿਖ਼ਲਾਫ਼ ਐਕਸੀਅਨ ਦਫ਼ਤਰ ਅੱਗੇ ਧਰਨਾ

ਮਾਨਸਾ, 16 ਅਗਸਤ (ਗੁਰਚੇਤ ਸਿੰਘ ਫੱਤੇਵਾਲੀਆ)-ਬਣਾਂਵਾਲੀ ਥਰਮਲ ਪਲਾਂਟ ਨੂੰ ਜਗ੍ਹਾ ਰਜਵਾਹਾ ਬਰਾਾਚ ਵਿਚੋਂ ਜ਼ਬਰਦਸਤੀ ਵੱਧ ਪਾਣੀ ਦਿੱਤੇ ਜਾਣ ਦੇ ਿਖ਼ਲਾਫ਼ 12 ਪਿੰਡਾਂ ਦੇ ਕਿਸਾਨਾਂ ਵਲੋਂ ਬਣਾਈ ਗਈ ਐਕਸ਼ਨ ਕਮੇਟੀ ਦੀ ਅਗਵਾਈ ਹੇਠ ਨਹਿਰੀ ਵਿਭਾਗ ਦੇ ਐਕਸੀਅਨ ...

ਪੂਰੀ ਖ਼ਬਰ »

ਐਮ. ਏ. ਸੰਗੀਤ ਪ੍ਰੀਖਿਆ 'ਚੋਂ ਗੁਰੂ ਨਾਨਕ ਕਾਲਜ ਦੀ ਰੁਪਿੰਦਰ ਨੇ ਯੂਨੀਵਰਸਿਟੀ 'ਚੋਂ ਪਹਿਲਾ ਸਥਾਨ ਹਾਸਲ ਕੀਤਾ

ਬੁਢਲਾਡਾ, 16 ਅਗਸਤ (ਸਵਰਨ ਸਿੰਘ ਰਾਹੀ)- ਪੰਜਾਬੀ ਯੂਨੀਵਰਸਿਟੀ ਪਟਿਆਲਾ ਵਲੋਂ ਐਲਾਨੇ ਐਮ. ਏ. ਸੰਗੀਤ ਗਾਇਨ ਭਾਗ ਪਹਿਲਾ ਸਮੈਸਟਰ ਦੂਜਾ ਦੇ ਨਤੀਜੇ 'ਚ ਗੁਰੂ ਨਾਨਕ ਕਾਲਜ ਬੁਢਲਾਡਾ ਦੇ ਸੰਗੀਤ ਵਿਭਾਗ ਦੀ ਵਿਦਿਆਰਥਣ ਰੁਪਿੰਦਰ ਕੌਰ ਨੇ 92 ਫ਼ੀਸਦੀ ਅੰਕ ਹਾਸਲ ਕਰ ਕੇ ...

ਪੂਰੀ ਖ਼ਬਰ »

ਕਾਂਗੜ ਦੀ ਅਗਵਾਈ ਵਿਚ ਸੂਬਾ ਬਿਜਲੀ ਦੇ ਖੇਤਰ ਵਿਚ ਪੁੱਟਣ ਲੱਗਾ ਨਵੀਆਂ ਪੁਲਾਂਘਾਂ

ਬਠਿੰਡਾ, 16 ਅਗਸਤ (ਸਟਾਫ਼ ਰਿਪੋਰਟਰ)- ਬਿਜਲੀ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਵਲੋਂ ਸੂਬੇ ਦੇ ਬਿਜਲੀ ਮਹਿਕਮੇ ਦੀ ਕਮਾਂਡ ਸੰਭਾਲਣ ਉਪਰੰਤ ਸੂਬੇ ਦਾ ਬਿਜਲੀ ਪ੍ਰਬੰਧਨ ਸਿਸਟਮ ਵਿਚ ਵੱਡੇ ਸੁਧਾਰ ਦਾ ਦਰਜ ਕੀਤੇ ਗਏ ਹਨ | ਨਵੇਂ ਟਰਾਂਸਮਿਸ਼ਨ ਤਹਿਤ ਬਿਜਲੀ ਦੇ ਕੱਟਾਂ ...

ਪੂਰੀ ਖ਼ਬਰ »

ਰਾਜ ਪੱਧਰੀ ਮੁੱਕੇਬਾਜ਼ੀ ਮੁਕਾਬਲੇ 'ਚ ਮਨੁ ਵਾਟਿਕਾ ਦੀ ਆਫ਼ਰੀਨ ਨੇ ਜਿੱਤਿਆ ਚਾਂਦੀ ਦਾ ਤਗਮਾ

ਬੁਢਲਾਡਾ, 16 ਅਗਸਤ (ਰਾਹੀ)- ਪਿਛਲੇ ਦਿਨੀਂ ਖ਼ਾਲਸਾ ਪਬਲਿਕ ਸਕੂਲ ਤਲਵੰਡੀ ਸਾਬੋ ਵਿਖੇ ਹੋਏ ਰਾਜ ਪੱਧਰੀ ਬਾਕਸਿੰਗ ਖੇਡ ਮੁਕਾਬਲਿਆਂ 'ਚ ਸਥਾਨਕ ਸ਼ਹਿਰ ਦੇ ਮਨੂੰ ਵਾਟਿਕਾ ਸਕੂਲ ਦੀ ਵਿਦਿਆਰਥਣ ਆਫਰੀਨ ਨੇ ਆਪਣੀ ਸ਼ਾਨਦਾਰ ਖੇਡ ਦਾ ਪ੍ਰਦਰਸ਼ਨ ਕਰਦਿਆਂ ਚਾਂਦੀ ਦਾ ...

ਪੂਰੀ ਖ਼ਬਰ »

ਖੇਤੀ ਟਿਊਬਵੈੱਲ ਕੁਨੈਕਸ਼ਨਾਂ ਦੇ ਨਾਂਅ ਦੀ ਬਦਲੀ ਸਬੰਧੀ ਕੈਂਪ 18 ਨੂੰ

ਕੋਟਫੱਤਾ, 16 ਅਗਸਤ (ਰਣਜੀਤ ਸਿੰਘ ਬੁੱਟਰ) ਨਗਰ ਕੋਟਸ਼ਮੀਰ ਸਥਿਤ ਪਾਵਰਕਾਮ ਦਫ਼ਤਰ ਦੇ ਸਹਾਇਕ ਇੰਜੀ.ਪੰਕਜ ਬਾਂਸਲ ਨੇ ਦੱਸਿਆ ਕਿ 18 ਅਗਸਤ ਦਿਨ ਸ਼ਨੀਵਾਰ ਨੂੰ ਕੋਟਸ਼ਮੀਰ ਦਫਤਰ ਵਿੱਚ ਖੇਤੀਬਾੜੀ ਖਪਤਕਾਰਾਂ ਦੇ ਟਿਊਬਵੈਲ ਕੁਨੈਕਸ਼ਨਾਂ ਦੇ ਨਾਮ ਦੀ ਬਦਲੀ ਵਿਸ਼ੇਸ ...

ਪੂਰੀ ਖ਼ਬਰ »

ਅਵਾਰਾ ਪਸ਼ੂਆਂ ਨਾਲ ਟਕਰਾ ਕੇ ਵਿਅਕਤੀ ਦੀ ਮੌਤ

ਬਠਿੰਡਾ, 16 ਅਗਸਤ (ਸੁਖਵਿੰਦਰ ਸਿੰਘ ਸੁੱਖਾ)- ਦੇਰ ਸ਼ਾਮ ਕੰਮ ਖ਼ਤਮ ਕਰਕੇ ਸਾਈਕਲ 'ਤੇ ਆਪਣੇ ਘਰ ਪਰਤ ਰਹੇ ਇਕ ਮਜ਼ਦੂਰ ਜਗਦੀਸ਼ (60) ਪੁੱਤਰ ਵਿਸ਼ੇਸ਼ਰ ਆਵਾਰਾ ਢੱਠਿਆਂ ਦੀ ਟੱਕਰ ਦਾ ਸ਼ਿਕਾਰ ਹੋ ਕੇ ਮੌਤ ਦੇ ਮੂੰਹ 'ਚ ਚਲਾ ਗਿਆ | ਇਸ ਸਬੰਧੀ ਜਾਣਕਾਰੀ ਦਿੰਦਿਆਂ ਸਹਾਰਾ ...

ਪੂਰੀ ਖ਼ਬਰ »

ਸੜਕ ਹਾਦਸੇ ਦੌਰਾਨ ਨੌਜਵਾਨ ਦੀ ਮੌਤ ਦੂਸਰਾ ਗੰਭੀਰ ਜ਼ਖ਼ਮੀ

ਭੁੱਚੋ ਮੰਡੀ, 16 ਅਗਸਤ (ਬਿੱਕਰ ਸਿੰਘ)-ਬੀਤੀ ਰਾਤ ਭੁੱਚੋ ਕੈਂਚੀਆਂ ਵਿਖੇ ਬੱਸ ਅਤੇ ਮੋਟਰ ਸਾਈਕਲ ਦਰਮਿਆਨ ਹੋਏ ਸੜਕ ਹਾਦਸੇ ਵਿਚ ਨੌਜਵਾਨ ਬਾਦਲ ਸਿੰਘ 40 ਸਾਲ ਪੁੱਤਰ ਪਿ੍ਥੀ ਸਿੰਘ ਰਮਦਾਸੀਆ ਸਿੱਖ ਵਾਸੀ ਲਹਿਰਾ ਬੇਗਾ ਦੀ ਮੌਕੇ 'ਤੇ ਹੀ ਮੌਤ ਹੋ ਗਈ ਅਤੇ ਬਲਜਿੰਦਰ ਸਿੰਘ ...

ਪੂਰੀ ਖ਼ਬਰ »

ਨਗਰ ਕੌ ਾਸਲ ਕੋਟਫੱਤਾ ਵਿਖੇ ਆਜ਼ਾਦੀ ਦਿਹਾੜਾ ਮਨਾਇਆ

ਕੋਟਫੱਤਾ, 16 ਅਗਸਤ (ਰਣਜੀਤ ਸਿੰਘ ਬੁੱਟਰ)-ਨਗਰ ਕੌਾਸਲ ਕੋਟਫੱਤਾ ਵਿਖੇ ਆਜ਼ਾਦੀ ਦਿਹਾੜਾ ਬੜੀ ਧੂਮਧਾਮ ਨਾਲ ਮਨਾਇਆ ਗਿਆ | ਝੰਡਾ ਲਹਿਰਾਉਣ ਦੀ ਰਸਮ ਨਗਰ ਕੌਾਸਲ ਕੋਟਫੱਤਾ ਦੇ ਮੀਤ ਪ੍ਰਧਾਨ ਤੇਜਵੀਰ ਸਿੰਘ ਢਿੱਲੋਂ ਨੇ ਨਿਭਾਈ | ਉਨ੍ਹਾਂ ਦੇ ਨਾਲ ਕਾਰਜਸਾਧਕ ਅਫ਼ਸਰ ...

ਪੂਰੀ ਖ਼ਬਰ »

ਨਗਰ ਕੌਾਸਲ ਰਾਮਾਂ ਮੰਡੀ ਦੇ ਦਫ਼ਤਰ ਵਿਚ ਆਜ਼ਾਦੀ ਦਿਹਾੜਾ ਮਨਾਇਆ

ਰਾਮਾਂ ਮੰਡੀ, 16 ਅਗਸਤ (ਅਮਰਜੀਤ ਸਿੰਘ ਲਹਿਰੀ, ਤਰਸੇਮ ਸਿੰਗਲਾ)-ਅੱਜ ਨਗਰ ਕੌਾਸਲ ਦਫ਼ਤਰ ਰਾਮਾਂ ਵਿਖੇ ਵੀ ਆਜ਼ਾਦੀ ਦਿਹਾੜਾ ਉਤਸ਼ਾਹ ਪੂਰਵਕ ਮਨਾਇਆ ਗਿਆ | ਇਸ ਮੌਕੇ ਤਿਰੰਗਾ ਲਹਿਰਾਉਣ ਦੀ ਰਸਮ ਪ੍ਰਧਾਨ ਨਗਰ ਕੌਾਸਲ ਕਿ੍ਸ਼ਨ ਕੁਮਾਰ ਮਿੱਤਲ ਨੇ ਨਿਭਾਈ | ਇਸ ਮੌਕੇ ...

ਪੂਰੀ ਖ਼ਬਰ »

ਸਿਰੀਏਵਾਲਾ ਵਿਖੇ ਵਿਗਿਆਨ ਮੇਲਾ ਕਰਵਾਇਆ

ਭਗਤਾ ਭਾਈਕਾ, 16 ਅਗਸਤ (ਸੁਖਪਾਲ ਸਿੰਘ ਸੋਨੀ)-ਸਕੂਲੀ ਸਿੱਖਿਆ ਨੂੰ ਆਧੁਨਿਕ ਯੁੱਗ ਅਤੇ ਸਮੇਂ ਹਾਣੀ ਬਣਾਉਣ ਲਈ ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਚਲਾਏ ਜਾ ਰਹੇ ਪ੍ਰੋਜੈਕਟ ''ਪੜ੍ਹੋ ਪੰਜਾਬ, ਪੜ੍ਹਾਓ ਪੰਜਾਬU ਦੇ ਤਹਿਤ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ...

ਪੂਰੀ ਖ਼ਬਰ »

ਟਿਊਬਵੈੱਲ ਕੁਨੈਕਸ਼ਨ ਦੇ ਨਾਂਅ ਬਦਲੀ ਸਬੰਧੀ ਕੈਂਪ ਭਲਕੇ

ਮੌੜ ਮੰਡੀ, 16 ਅਗਸਤ (ਲਖਵਿੰਦਰ ਸਿੰਘ ਮੌੜ)-ਪਾਵਰਕਾਮ ਦੇ ਇੰਜ: ਨਵਨੀਤ ਕੁਮਾਰ ਐਸ. ਡੀ. ਓ. (ਸ਼ਹਿਰੀ) ਸਬ ਡਵੀਜ਼ਨ ਮੌੜ ਨੇ ਪ੍ਰੈਸ ਨੋਟ ਜਾਰੀ ਕਰਦਿਆਂ ਕਿਸਾਨ ਭਰਾਵਾਂ ਨੂੰ ਬੇਨਤੀ ਕੀਤੀ ਹੈ ਕਿ ਮਿਤੀ 18 ਅਗਸਤ ਦਿਨ ਸ਼ਨੀਵਾਰ ਨੂੰ ਸ਼ਹਿਰੀ ਸਬ ਡਵੀਜ਼ਨ ਮੌੜ ਮੰਡੀ ਵਿਖੇ ...

ਪੂਰੀ ਖ਼ਬਰ »

ਜੇਲ੍ਹ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਅਤੇ ਵਿਧਾਇਕ ਕੋਟਭਾਈ ਦਾ ਗੋਨਿਆਣਾ ਪਹੁੰਚਣ 'ਤੇ ਭਰਵਾਂ ਸਵਾਗਤ

ਗੋਨਿਆਣਾ, 16 ਅਗਸਤ (ਮਨਦੀਪ ਸਿੰਘ ਮੱਕੜ, ਲਛਮਣ ਦਾਸ ਗਰਗ, ਬਰਾੜ ਆਰ. ਸਿੰਘ)-ਸੁਖਜਿੰਦਰ ਸਿੰਘ ਰੰਧਾਵਾ ਸਹਿਕਾਰਤਾ ਅਤੇ ਜੇਲ੍ਹ ਮੰਤਰੀ ਪੰਜਾਬ ਅਤੇ ਹਲਕਾ ਭੁੱਚੋ ਦੇ ਵਿਧਾਇਕ ਪ੍ਰੀਤਮ ਸਿੰਘ ਕੋਟਭਾਈ, ਗੁਰਪ੍ਰੀਤ ਸਿੰਘ ਘੁੱਗੀ ਕਾਮੇਡੀ ਕਲਾਕਾਰ ਦਾ ਗੋਨਿਆਣਾ ਦੇ ...

ਪੂਰੀ ਖ਼ਬਰ »

ਖੇਤ ਵਿਚ ਕਰੰਟ ਲੱਗਣ ਨਾਲ ਨੌਜਵਾਨ ਦੀ ਮੌਤ

ਨਥਾਣਾ, 16 ਅਗਸਤ (ਗੁਰਦਰਸ਼ਨ ਲੁੱਧੜ) ਪਿੰਡ ਕਲਿਆਣ ਸੁੱਖਾ ਦੇ ਖੇਤਾਂ ਵਿਚ ਕਰੰਟ ਲੱਗਣ ਕਾਰਨ ਇਕ ਨੌਜਵਾਨ ਦੀ ਮੌਤ ਹੋ ਗਈ ਹੈ | ਮਿਲੀ ਜਾਣਕਾਰੀ ਅਨੁਸਾਰ ਨੌਜਵਾਨ ਕਿਸਾਨ ਲਖਵਿੰਦਰ ਸਿੰਘ ਆਪਣੇ ਖੇਤ ਵਿਚ ਟਿਊਬਵੈੱਲ 'ਤੇ ਲੱਗੇ ਟਰਾਂਸਫ਼ਾਰਮਰ ਦੇ ਫ਼ਿਊਜ਼ ਲਗਾਉਣ ਲਈ ...

ਪੂਰੀ ਖ਼ਬਰ »

ਚੰਦਰਖਾਣੀ ਦੀ ਚੋਟੀ 'ਤੇ ਪੁੱਜੀਆਂ ਸੁਖਾਨੰਦ ਦੀਆਂ ਵਿਦਿਆਰਥਣਾਂ

ਭਗਤਾ ਭਾਈਕਾ, 16 ਅਗਸਤ (ਸੁਖਪਾਲ ਸਿੰਘ ਸੋਨੀ)- ਹਿਮਾਚਲ ਪ੍ਰਦੇਸ਼ ਦੇ ਜ਼ਿਲ੍ਹਾ ਮਨਾਲੀ ਦੇ ਨਗਰ ਸ਼ਹਿਰ ਵਿਖੇ ਲਗਾਏ ਗਏ ਹਾਈਕਿੰਗ ਟਰੈਕਿੰਗ ਕੈਂਪ ਵਿਚ ਸੰਤ ਬਾਬਾ ਭਾਗ ਸਿੰਘ ਮੈਮੋਰੀਅਲ ਗਰਲਜ਼ ਕਾਲਜ ਸੁਖਾਨੰਦ ਦੀਆਂ ਚਾਰ ਵਿਦਿਆਰਥਣਾਂ ਰਾਮਪ੍ਰੀਤ ਕੌਰ, ਨਵਜੋਤ ...

ਪੂਰੀ ਖ਼ਬਰ »

ਗੁਰੂ ਗੋਬਿੰਦ ਸਿੰਘ ਪਬਲਿਕ ਸਕੂਲ 'ਚ ਤੀਆਂ ਦਾ ਤਿਉਹਾਰ ਮਨਾਇਆ

ਭਗਤਾ ਭਾਈਕਾ, 16 ਅਗਸਤ (ਸੁਖਪਾਲ ਸਿੰਘ ਸੋਨੀ)-ਗੁਰੂ ਗੋਬਿੰਦ ਸਿੰਘ ਪਬਲਿਕ ਸਕੂਲ ਮਲੂਕਾ ਵਿਖੇ ਪਿ੍ੰਸੀਪਲ ਗੁਰਿੰਦਰ ਕੌਰ ਦੀ ਅਗਵਾਈ ਹੇਠ ਪੰਜਾਬੀ ਸੱਭਿਆਚਾਰਕ ਅਤੇ ਬੱਚਿਆਂ ਨੂੰ ਵਿਰਸੇ ਨਾਲ ਜੋੜਨ ਲਈ ਤੀਆਂ ਦਾ ਤਿਉਹਾਰ ਮਨਾਇਆ ਗਿਆ | ਇਸ ਸਮਾਗਮ ਦੌਰਾਨ ਬੀਬੀ ...

ਪੂਰੀ ਖ਼ਬਰ »

ਆਜ਼ਾਦੀ ਦਿਹਾੜਾ ਮਨਾਇਆ

ਭਗਤਾ ਭਾਈਕਾ, 16 ਅਗਸਤ (ਸੁਖਪਾਲ ਸਿੰਘ ਸੋਨੀ)-ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਮਲੂਕਾ ਵਿਖੇ ਪਿ੍ੰਸੀਪਲ ਨਵਤੇਜ ਕੌਰ ਦੀ ਅਗਵਾਈ ਹੇਠ ਆਜ਼ਾਦੀ ਦਿਹਾੜਾ ਮਨਾਇਆ ਗਿਆ | ਇਸ ਸਮੇਂ ਪਿੰ੍ਰਸੀਪਲ ਵਲੋਂ ਰਾਸ਼ਟਰੀ ਝੰਡਾ ਲਹਿਰਾਉਣ ਦੀ ਰਸਮ ਅਦਾ ਕੀਤੀ ਗਈ | ਇਸ ਸਮੇਂ ...

ਪੂਰੀ ਖ਼ਬਰ »

ਨਗਰ ਪੰਚਾਇਤ ਦਫ਼ਤਰ ਲਹਿਰਾ ਮੁਹੱਬਤ ਵਿਖੇ ਆਜ਼ਾਦੀ ਦਿਵਸ ਮਨਾਇਆ

ਲਹਿਰਾ ਮੁਹੱਬਤ, 16 ਅਗਸਤ (ਭੀਮ ਸੈਨ ਹਦਵਾਰੀਆ)-ਨਗਰ ਪੰਚਾਇਤ ਦਫ਼ਤਰ ਲਹਿਰਾ ਮੁਹੱਬਤ ਵਿਖੇ ਮਨਾਏ ਆਜ਼ਾਦੀ ਦਿਹਾੜਾ ਮੌਕੇ ਕੌਮੀ ਝੰਡਾ ਲਹਿਰਾਉਣ ਦੀ ਰਸਮ ਪ੍ਰਧਾਨ ਗੁਰਪ੍ਰੀਤ ਸਿੰਘ, ਪਤਵੰਤਿਆਂ ਤੇ ਸਟਾਫ਼ ਨੇ ਨਿਭਾਈ | ਇਸ ਦੌਰਾਨ ਚੌਕੀ ਭੁੱਚੋ ਤੋਂ ਏ. ਐਸ. ਆਈ. ...

ਪੂਰੀ ਖ਼ਬਰ »






Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX