ਤਾਜਾ ਖ਼ਬਰਾਂ


ਠੇਕੇ ਦੇ ਕਰਿੰਦੇ ਨੂੰ ਗੋਲੀਆਂ ਮਾਰ ਕੇ 21.32 ਲੱਖ ਦੀ ਲੁੱਟ
. . .  18 minutes ago
ਜਲੰਧਰ, 24 ਸਤੰਬਰ - ਜਲੰਧਰ ਦੇ ਟਰਾਂਸਪੋਰਟ ਨਗਰ ਵਿਖੇ ਦੋ ਕਾਰਾਂ ਵਿਚ ਸਵਾਰ ਲੁਟੇਰੇ ਠੇਕੇ ਦੇ ਕਰਿੰਦੇ ਨੂੰ ਗੋਲੀਆਂ ਮਾਰਨ ਤੋਂ ਬਾਅਦ 21 ਲੱਖ 32 ਹਜ਼ਾਰ ਦੀ ਨਗਦੀ ਲੁੱਟ...
ਏਸ਼ੀਆ ਕੱਪ 2018 : ਭਾਰਤ ਨੇ ਪਾਕਿਸਤਾਨ ਨੂੰ 9 ਵਿਕਟਾਂ ਨਾਲ ਚਟਾਈ ਧੂੜ
. . .  1 day ago
ਏਸ਼ੀਆ ਕੱਪ 2018 : ਕਪਤਾਨ ਰੋਹਿਤ ਸ਼ਰਮਾ ਦੀਆਂ ਵੀ 100 ਦੌੜਾਂ ਪੂਰੀਆਂ, ਭਾਰਤ 220/1
. . .  1 day ago
ਏਸ਼ੀਆ ਕੱਪ 2018 : ਭਾਰਤ ਨੂੰ ਪਹਿਲਾ ਝਟਕਾ, ਸ਼ਿਖਰ ਧਵਨ 114 ਦੌੜਾਂ ਬਣਾ ਕੇ ਆਊਟ
. . .  1 day ago
ਰਿਹਾਇਸ਼ੀ ਇਲਾਕੇ 'ਚ ਵੜਿਆ ਉੱਝ ਦਰਿਆ ਦਾ ਪਾਣੀ
. . .  1 day ago
ਬਮਿਆਲ, 23 ਸਤੰਬਰ (ਰਾਕੇਸ਼ ਕੁਮਾਰ) - ਸਰਹੱਦੀ ਕਸਬਾ ਬਮਿਆਲ 'ਚ ਵਹਿਣ ਵਾਲੇ ਉੱਝ ਦਰਿਆ 'ਚ 1,60,000 ਕਿਊਸਿਕ ਪਾਣੀ ਆਉਣ ਕਰਕੇ ਪਾਣੀ ਬਮਿਆਲ ਦੇ ਰਿਹਾਇਸ਼ੀ...
ਏਸ਼ੀਆ ਕੱਪ 2018 : ਸ਼ਿਖਰ ਧਵਨ ਦੀਆਂ 100 ਦੌੜਾਂ ਪੂਰੀਆਂ, ਭਾਰਤ 198/0
. . .  1 day ago
ਏਸ਼ੀਆ ਕੱਪ 2018 : ਕਪਤਾਨ ਰੋਹਿਤ ਸ਼ਰਮਾ ਦੀਆਂ ਵੀ 50 ਦੌੜਾਂ ਪੂਰੀਆਂ, ਭਾਰਤ 119/0
. . .  1 day ago
ਏਸ਼ੀਆ ਕੱਪ 2018 : ਸ਼ਿਖਰ ਧਵਨ ਦੀਆਂ 50 ਦੌੜਾਂ ਪੂਰੀਆਂ, ਭਾਰਤ 96/0
. . .  1 day ago
ਏਸ਼ੀਆ ਕੱਪ 2018 : 10 ਓਵਰਾਂ ਤੋਂ ਬਾਅਦ ਭਾਰਤ 53/0
. . .  1 day ago
ਜਲਾਲਾਬਾਦ 'ਚ ਨਹੀ ਰੁਕ ਰਿਹਾ ਮੀਂਹ
. . .  1 day ago
ਜਲਾਲਾਬਾਦ ,23 ਸਤੰਬਰ (ਕਰਨ ਚੁਚਰਾ ) ਜਲਾਲਾਬਾਦ ਅਤੇ ਆਸ ਪਾਸ ਦੇ ਇਲਾਕਿਆਂ ਦੇ ਵਿੱਚ ਭਾਰੀ ਮੀਂਹ ਪੈ ਰਿਹਾ ਹੈ। ਜਾਣਕਾਰੀ ਅਨੁਸਾਰ ਅੱਜ ਜਲਾਲਾਬਾਦ ਵਿੱਚ ਸਵੇਰ...
ਰਾਵੀ ਦਰਿਆ 'ਚ ਪਾਣੀ ਦਾ ਪੱਧਰ ਵਧਣ ਕਾਰਨ ਪ੍ਰਸ਼ਾਸਨ ਵੱਲੋਂ ਅਲਰਟ ਜਾਰੀ
. . .  1 day ago
ਅਜਨਾਲਾ, 23 ਸਤੰਬਰ (ਗੁਰਪ੍ਰੀਤ ਸਿੰਘ ਢਿੱਲੋਂ) - ਪਿਛਲੇ ਕੁੱਝ ਦਿਨਾਂ ਤੋਂ ਪਹਾੜੀ ਖੇਤਰ ਵਿਚ ਪੈ ਰਹੇ ਭਾਰੀ ਮੀਂਹ ਕਾਰਨ ਰਾਵੀ ਦਰਿਆ ਵਿਚ ਪਾਣੀ ਦਾ ਪੱਧਰ ਵਧਣ ਕਰਕੇ ਪ੍ਰਸ਼ਾਸਨ...
ਏਸ਼ੀਆ ਕੱਪ 2018 : ਪਾਕਿਸਤਾਨ ਨੇ ਭਾਰਤ ਨੂੰ ਜਿੱਤਣ ਲਈ ਦਿੱਤਾ 238 ਦੌੜਾਂ ਦਾ ਟੀਚਾ
. . .  1 day ago
ਏਸ਼ੀਆ ਕੱਪ 2018 : ਪਾਕਿਸਤਾਨ ਨੂੰ 7ਵਾਂ ਝਟਕਾ
. . .  1 day ago
ਬਮਿਆਲ : ਉੱਝ ਦਰਿਆ 'ਚ ਪਾਣੀ ਦਾ ਪੱਧਰ ਹੋਇਆ 1,45,000 ਕਿਊਸਿਕ
. . .  1 day ago
ਏਸ਼ੀਆ ਕੱਪ 2018 : 45 ਓਵਰਾਂ ਤੋਂ ਬਾਅਦ ਪਾਕਿਸਤਾਨ 211/6
. . .  1 day ago
ਏਸ਼ੀਆ ਕੱਪ 2018 : ਪਾਕਿਸਤਾਨ ਨੂੰ 6ਵਾਂ ਝਟਕਾ
. . .  1 day ago
ਬਮਿਆਲ ਦੇ ਉੱਝ ਦਰਿਆ ਦਾ ਪਾਣੀ ਦਾ ਪੱਧਰ ਵਧਿਆ, ਸਰਹੱਦੀ ਪਿੰਡਾਂ 'ਚ ਹੜ੍ਹਾਂ ਦਾ ਖ਼ਤਰਾ
. . .  1 day ago
ਏਸ਼ੀਆ ਕੱਪ 2018 : ਪਾਕਿਸਤਾਨ ਨੂੰ ਚੌਥਾ ਝਟਕਾ
. . .  1 day ago
ਏਸ਼ੀਆ ਕੱਪ 2018 : 35 ਓਵਰਾਂ ਤੋਂ ਬਾਅਦ ਪਾਕਿਸਤਾਨ 141/3
. . .  1 day ago
ਏਸ਼ੀਆ ਕੱਪ 2018 : ਪਾਕਿਸਤਾਨ ਦੇ ਸ਼ੌਇਬ ਮਲਿਕ ਦੀਆਂ 50 ਦੌੜਾਂ ਪੂਰੀਆਂ
. . .  1 day ago
ਏਸ਼ੀਆ ਕੱਪ 2018 : 25 ਓਵਰਾਂ ਤੋਂ ਬਾਅਦ ਪਾਕਿਸਤਾਨ 92/3
. . .  1 day ago
ਟਾਟਾ 407 ਪਲਟਣ ਕਾਰਨ 25 ਸ਼ਰਧਾਲੂ ਜ਼ਖਮੀ
. . .  1 day ago
ਏਸ਼ੀਆ ਕੱਪ 2018 : ਪਾਕਿਸਤਾਨ ਨੂੰ ਲੱਗਿਆ ਤੀਜਾ ਝਟਕਾ
. . .  1 day ago
ਏਸ਼ੀਆ ਕੱਪ 2018 : ਪਾਕਿਸਤਾਨ ਨੂੰ ਲੱਗਿਆ ਦੂਜਾ ਝਟਕਾ
. . .  1 day ago
ਮੀਂਹ ਕਾਰਨ ਗੰਦੇ ਪਾਣੀ ਦੇ ਨਾਲੇ 'ਚ ਪਿਆ ਪਾੜ, ਲੋਕਾਂ ਵੱਲੋਂ ਪ੍ਰਸ਼ਾਸਨਿਕ ਅਧਿਕਾਰੀਆਂ ਵਿਰੁੱਧ ਰੋਸ
. . .  1 day ago
ਮਨੋਹਰ ਪਾਰੀਕਰ ਹੀ ਗੋਆ ਸਰਕਾਰ ਦੀ ਕਰਦੇ ਰਹਿਣਗੇ ਅਗਵਾਈ - ਅਮਿਤ ਸ਼ਾਹ
. . .  1 day ago
ਏਸ਼ੀਆ ਕੱਪ 2018 : ਪਾਕਿਸਤਾਨ ਨੂੰ ਲੱਗਿਆ ਪਹਿਲਾਂ ਝਟਕਾ
. . .  1 day ago
ਵਿਸ਼ਾਲ ਨਗਰ ਕੀਰਤਨ ਉਪਰੰਤ ਬਾਬਾ ਫਰੀਦ ਆਗਮਨ ਪੁਰਬ ਸਮਾਪਤ
. . .  1 day ago
ਅੱਤਵਾਦ ਅਤੇ ਗੱਲਬਾਤ ਇਕੱਠਿਆਂ ਨਹੀਂ ਹੋ ਸਕਦੀ - ਬਿਪਨ ਰਾਵਤ
. . .  1 day ago
ਏਸ਼ੀਆ ਕੱਪ 2018 : ਪਾਕਿਸਤਾਨ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਲਿਆ ਫ਼ੈਸਲਾ
. . .  1 day ago
ਹੜ੍ਹ ਦੀ ਸੰਭਾਵਨਾ ਨੂੰ ਮੁੱਖ ਰੱਖਦਿਆਂ ਪ੍ਰਸ਼ਾਸਨ ਵੱਲੋਂ ਪਿੰਡਾਂ ਦੇ ਲੋਕਾਂ ਨੂੰ ਕੀਤਾ ਗਿਆ ਅਲਰਟ
. . .  1 day ago
ਮੋਹਲ਼ੇਧਾਰ ਮੀਂਹ ਨੇ ਹਰ ਪਾਸੇ ਕੀਤੀ ਜਲਥਲ
. . .  1 day ago
ਪੁਲਵਾਮਾ : ਮੁੱਠਭੇੜ 'ਚ ਇਕ ਅੱਤਵਾਦੀ ਢੇਰ
. . .  1 day ago
ਸ੍ਰੀ ਮੁਕਤਸਰ ਸਾਹਿਬ : 4 ਪੰਚਾਇਤ ਸੰਮਤੀਆਂ 'ਚ ਕੁੱਲ 98 ਸੀਟਾਂ 'ਚੋਂ 60 ਸੀਟਾਂ ਤੇ ਕਾਂਗਰਸ ਜੇਤੂ
. . .  1 day ago
ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਦੀਆਂ 13 ਜ਼ਿਲ੍ਹਾ ਪ੍ਰੀਸ਼ਦ ਸੀਟਾਂ 'ਚੋਂ 11 ਤੇ ਕਾਂਗਰਸ ਜੇਤੂ
. . .  1 day ago
ਪ੍ਰਧਾਨ ਮੰਤਰੀ ਮੋਦੀ ਨੇ ਲਾਂਚ ਕੀਤੀ ਵਿਸ਼ਵ ਦੀ ਸਭ ਤੋਂ ਵੱਡੀ ਸਿਹਤ ਸੰਭਾਲ ਯੋਜਨਾ 'ਆਯੁਸ਼ਮਾਨ ਭਾਰਤ'
. . .  1 day ago
ਮਾਨਸਾ ਨੇੜੇ ਰਜਵਾਹੇ 'ਚ ਕਈ ਪਾੜ ਪੈਣ ਕਾਰਨ ਸੈਂਕੜੇ ਏਕੜ ਫ਼ਸਲ 'ਚ ਭਰਿਆ ਪਾਣੀ
. . .  1 day ago
ਝੁੱਗੀ ਝੋਂਪੜੀਆਂ ਵਾਲਿਆਂ ਦੇ ਪਰਿਵਾਰ ਦੀ ਲੜਕੀ ਦੀ ਮੀਂਹ ਦੇ ਪਾਣੀ 'ਚ ਡੁੱਬਣ ਕਾਰਨ ਮੌਤ
. . .  1 day ago
ਮੋਹਲੇਧਾਰ ਬਾਰਿਸ਼ ਨੇ ਗੁਰੂ ਨਗਰੀ 'ਚ ਜਨਜੀਵਨ ਕੀਤਾ ਅਸਤ- ਵਿਅਸਤ
. . .  1 day ago
ਮਕਾਨ ਦੀ ਛੱਤ ਡਿੱਗਣ ਨਾਲ ਪਿਉ- ਪੁੱਤ ਦੀ ਮੌਤ, ਮਾਂ ਪੁੱਤ ਜ਼ਖਮੀ
. . .  1 day ago
ਬਲਾਕ ਸੰਮਤੀ ਬਾਘਾ ਪੁਰਾਣਾ ਦੀਆਂ ਤਿੰਨ ਸੀਟਾਂ 'ਤੇ ਅਕਾਲੀ ਦਲ ਅਤੇ 22 'ਤੇ ਕਾਂਗਰਸ ਜੇਤੂ
. . .  1 day ago
ਗੁਰਦੁਆਰਾ ਗੋਦੜੀ ਸਾਹਿਬ ਵਿਖੇ ਧਾਰਮਿਕ ਸਮਾਗਮ ਸ਼ੁਰੂ
. . .  1 day ago
ਰੇਵਾੜੀ ਜਬਰ ਜਨਾਹ ਮਾਮਲਾ : ਐਸ.ਆਈ.ਟੀ ਨੇ ਦੋ ਮੁੱਖ ਦੋਸ਼ੀਆਂ ਨੂੰ ਕੀਤਾ ਗ੍ਰਿਫ਼ਤਾਰ
. . .  1 day ago
ਕਾਂਗਰਸ ਨੇ ਜ਼ਿਲ੍ਹਾ ਪ੍ਰੀਸ਼ਦ ਦੀਆਂ 10 ਤੇ ਪੰਚਾਇਤ ਸੰਮਤੀ ਦੀਆਂ 55 ਸੀਟਾਂ 'ਤੇ ਦਰਜ ਕੀਤੀ ਜਿੱਤ
. . .  1 day ago
ਭਲਕੇ ਅਕਾਲੀ ਦਲ ਕੈਲੇਫੋਰਨੀਆ ਗਾਰਡਨ 'ਚ ਕਰੇਗਾ ਕਾਨਫ਼ਰੰਸ - ਗਰੇਵਾਲ
. . .  1 day ago
ਮੀਂਹ ਕਾਰਨ ਬੈਠਾ ਜਲੰਧਰ-ਨਕੋਦਰ ਰੇਲਵੇ ਟਰੈਕ, ਆਵਾਜਾਈ ਹੋਈ ਠੱਪ
. . .  1 day ago
ਬਾਬਾ ਫ਼ਰੀਦ ਆਗਮਨ ਪੁਰਬ ਸੰਬੰਧੀ ਨਗਰ ਕੀਰਤਨ 'ਚ ਵੱਡੀ ਗਿਣਤੀ 'ਚ ਸੰਗਤਾਂ ਦੀ ਸ਼ਮੂਲੀਅਤ
. . .  1 day ago
ਕੱਲ੍ਹ ਤੋਂ ਪੈ ਰਹੇ ਮੀਂਹ ਕਾਰਨ ਰਜਵਾਹੇ 'ਚ ਪਿਆ ਪਾੜ, ਕਈ ਏਕੜ ਫ਼ਸਲ ਬਰਬਾਦ
. . .  1 day ago
ਪੁਲਵਾਮਾ : ਸੁਰੱਖਿਆ ਬਲਾਂ ਅਤੇ ਅੱਤਵਾਦੀਆਂ 'ਚ ਮੁੱਠਭੇੜ ਸ਼ੁਰੂ
. . .  1 day ago
ਭਾਰੀ ਮੀਂਹ ਨੇ ਵਧਾਈ ਕਿਸਾਨਾਂ ਦੀ ਚਿੰਤਾ
. . .  1 day ago
ਹੋਰ ਖ਼ਬਰਾਂ..
ਜਲੰਧਰ : ਸ਼ੁੱਕਰਵਾਰ 1 ਭਾਦੋ ਸੰਮਤ 550
ਿਵਚਾਰ ਪ੍ਰਵਾਹ: ਮਨੁੱਖ ਦੇ ਕਰਮ ਹੀ ਉਸ ਦੇ ਵਿਚਾਰਾਂ ਦੀ ਸਭ ਤੋਂ ਵਧੀਆ ਵਿਆਖਿਆ ਹਨ। -ਲਾਕ

ਨਾਰੀ ਸੰਸਾਰ

ਆਜ਼ਾਦ ਸੋਚ ਨਾਲ ਹੀ ਹੋਵੇਗੀ ਔਰਤ ਆਜ਼ਾਦ

ਪੰਜਾਬ ਗੁਰੂਆਂ, ਪੀਰਾਂ ਦੀ ਧਰਤੀ ਹੈ। ਪੰਜਾਬੀਆਂ ਨੇ ਹਮੇਸ਼ਾ ਵੈਰੀ ਦਾ ਸਾਹਮਣਾ ਡਟ ਕੇ ਅਤੇ ਹੱਸਦਿਆਂ ਕੀਤਾ ਹੈ। ਸਾਨੂੰ ਮਾਣ ਹੈ ਕਿ ਪੰਜਾਬ ਦੀ ਧਰਤੀ ਅਤੇ ਪੰਜਾਬੀਆਂ ਨੂੰ ਬਾਬਾ ਫ਼ਰੀਦ ਜੀ ਤੋਂ ਲੈ ਕੇ ਗੁਰੂ ਸਾਹਿਬਾਨ ਜੀ ਦੀ ਬਾਣੀ ਦੀ ਰੂਹਾਨੀਅਤ ਨਸੀਬ ਹੋਈ। ਸਾਡੇ ਪਹਿਲੇ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਗੁਰਬਾਣੀ ਵਿਚ ਸ਼ਬਦ ਉਚਾਰਿਆ 'ਸੋ ਕਿਉ ਮੰਦਾ ਆਖੀਐ, ਜਿਤੁ ਜੰਮਹਿ ਰਾਜਾਨ॥' ਗੁਰੂ ਜੀ ਨੇ ਭਾਰਤ ਵਿਚ ਸਦੀਆਂ ਤੋਂ ਹੋ ਰਹੇ ਔਰਤਾਂ ਨਾਲ ਪਸ਼ੂਆਂ ਸਮਾਨ ਜ਼ੁਲਮਾਂ ਵਿਰੁੱਧ ਆਵਾਜ਼ ਬੁਲੰਦ ਹੀ ਨਹੀਂ ਕੀਤੀ, ਸਗੋਂ ਔਰਤਾਂ ਨੂੰ ਬਣਦਾ ਮਾਣ-ਸਤਿਕਾਰ ਬਖਸ਼ਿਆ ਵੀ ਹੈ। ਇਸੇ ਕਰਕੇ ਸਿੱਖ ਧਰਮ ਵਿਚ ਜਿੱਥੇ ਮਰਦ ਭਗਤ ਤੇ ਸੂਰਮੇ ਹੋਏ, ਉੱਥੇ ਬੇਬੇ ਨਾਨਕੀ ਜੀ, ਮਾਈ ਭਾਗੋ ਜੀ, ਬੀਬੀ ਭਾਨੀ ਜੀ, ਬੀਬੀ ਖੀਵੀ ਜੀ, ਮਾਤਾ ਸੁੰਦਰੀ ਜੀ, ਮਾਤਾ ਪੰਜਾਬ ਕੌਰ ਜੀ, ਮਾਤਾ ਗੁਜਰੀ ਜੀ ਵਰਗੀਆਂ ਮਹਾਨ ਸਤਿਕਾਰਯੋਗ ਔਰਤਾਂ ਨੇ ਵੀ ਬਹੁਮੁੱਲਾ ਯੋਗਦਾਨ ਪਾ ਕੇ ਸਿੱਖ ਧਰਮ ਨੂੰ ਮਜ਼ਬੂਤ ਕੀਤਾ ਹੈ।
ਪਰ ਅੱਜਕਲ੍ਹ ਭਾਰਤ ਹੀ ਨਹੀਂ, ਪੂਰੇ ਵਿਸ਼ਵ ਅੰਦਰ ਔਰਤਾਂ 'ਤੇ ਹੋ ਰਹੇ ਅੱਤਿਆਚਾਰਾਂ ਦੀ ਕੋਈ ਕਮੀ ਨਹੀਂ, ਜੋ ਸੋਸ਼ਲ ਮੀਡੀਆ ਕਰਕੇ ਸਭ ਦੇ ਸਾਹਮਣੇ ਆ ਰਹੇ ਹਨ। ਪਰ ਭਾਰਤ ਵਰਗੇ ਮੁਲਕ ਵਿਚ ਔਰਤਾਂ 'ਤੇ ਜ਼ੁਲਮ ਦਾ ਹੋਣਾ ਇਕ ਸ਼ਰਮਨਾਕ ਵਰਤਾਰਾ ਹੈ, ਕਿਉਂਕਿ ਇੱਥੇ ਔਰਤ ਨੂੰ ਹੀ ਦੇਵੀ ਮੰਨ ਕੇ ਪੂਜਿਆ ਜਾਂਦਾ ਹੈ। ਕੁਝ ਮੌਕਿਆਂ 'ਤੇ ਔਰਤ ਹੀ ਔਰਤ ਦੀ ਵੈਰੀ ਬਣਦੀ ਨਜ਼ਰੀਂ ਪੈਂਦੀ ਹੈ। ਪਰ ਫਿਰ ਵੀ ਔਰਤਾਂ ਪ੍ਰਤੀ ਭਾਰਤੀ ਕਾਨੂੰਨ ਵੀ ਘੱਟ ਜਾਪਦਾ ਹੈ, ਕਿਉਂਕਿ ਅਦਾਲਤਾਂ ਵਿਚ ਫ਼ੈਸਲੇ ਜਲਦੀ ਨਹੀਂ ਹੁੰਦੇ, ਜਿਸ ਕਰਕੇ ਦੋਸ਼ੀ ਬਿਨਾਂ ਸਜ਼ਾ ਦੇ ਹੀ ਬਰੀ ਹੋ ਜਾਂਦੇ ਹਨ। ਨਤੀਜੇ ਵਜੋਂ ਸ਼ਰਾਰਤੀ ਅਨਸਰਾਂ ਨੂੰ ਦੁਸ਼ਕਰਮ ਕਰਨ ਦਾ ਬਲ ਮਿਲਦਾ ਹੈ। ਇਸ ਲਈ ਸਾਨੂੰ ਸਾਡੇ ਸਿੱਖਿਆ ਤੰਤਰ ਅਤੇ ਲੋਕਤੰਤਰ ਵਿਚ ਔਰਤਾਂ ਦੇ ਮਾਣ-ਸਨਮਾਨ ਲਈ ਠੋਸ ਤਬਦੀਲੀ ਕਰਨੀ ਚਾਹੀਦੀ ਹੈ। ਸਿੱਖਿਆ ਦੇ ਖੇਤਰ ਵਿਚ ਇਹ ਉਪਰਾਲੇ ਹੋਣੇ ਚਾਹੀਦੇ ਹਨ :
ਪ੍ਰਾਇਮਰੀ ਪੱਧਰ ਦੀ ਪੜ੍ਹਾਈ ਵਿਚ ਸਿਲੇਬਸ ਵਿਚ ਮਹਾਨ ਔਰਤਾਂ ਦੇ ਜੀਵਨ ਬਾਰੇ ਪਾਠ ਸ਼ਾਮਿਲ ਹੋਣ। ਬੱਚਿਆਂ ਨੂੰ ਮਾਵਾਂ, ਭੈਣਾਂ ਪ੍ਰਤੀ ਆਦਰ ਭਾਵ ਪੈਦਾ ਕਰਨ ਅਤੇ ਹੋਰ ਕੁੜੀਆਂ ਲਈ ਇੱਜ਼ਤ ਦੀ ਭਾਵਨਾ ਪੈਦਾ ਕਰਨ ਲਈ ਮਾਂ ਦਿਵਸ ਮੌਕੇ ਜਾਂ ਔਰਤ ਦਿਵਸ ਮੌਕੇ ਹਰ ਸਕੂਲ ਵਿਚ ਬੱਚਿਆਂ ਕੋਲੋਂ ਉਨ੍ਹਾਂ ਦੀਆਂ ਮਾਵਾਂ, ਭੈਣਾਂ ਦੇ ਚਰਨ ਧੁਆਏ ਜਾਣ। ਆਪਣੀ ਮਾਤਾ, ਭੈਣ ਦਾ ਕਹਿਣਾ ਮੰਨਣ ਵਾਲੇ ਬੱਚਿਆਂ ਨੂੰ ਇਨਾਮ ਦਿੱਤੇ ਜਾਣ। ਕਾਲਜ ਪੱਧਰ ਤੱਕ ਦੇ ਸਿਲੇਬਸ ਵਿਚ ਵੀ ਔਰਤਾਂ ਦੇ ਹੱਕਾਂ ਅਤੇ ਮਾੜੇ ਵਰਤਾਰੇ ਦੀ ਸਜ਼ਾ ਬਾਰੇ ਪਾਠ ਸ਼ਾਮਿਲ ਹੋਵੇ। ਕੁੜੀਆਂ ਲਈ ਸਵੈ-ਰੱਖਿਆ ਲਈ ਗਤਕਾ ਜਾਂ ਮਾਰਸ਼ਲ ਆਰਟ ਦੀ ਟ੍ਰੇਨਿੰਗ ਲਾਜ਼ਮੀ ਤੌਰ 'ਤੇ ਪ੍ਰਾਇਮਰੀ ਤੋਂ ਕਾਲਜ ਪੱਧਰ ਤੱਕ ਹੋਵੇ, ਜਿਸ ਨਾਲ ਕੁੜੀਆਂ ਅੰਦਰ ਸਵੈ-ਮਾਣ ਅਤੇ ਆਤਮ-ਵਿਸ਼ਵਾਸ ਵਧੇਗਾ। ਲੜਕਿਆਂ ਨੂੰ ਵੀ ਕੁੜੀਆਂ ਪ੍ਰਤੀ ਹਾਂ-ਪੱਖੀ ਸੋਚ ਵਿਕਸਤ ਕਰਨੀ ਪਵੇਗੀ। ਮੁੰਡੇ ਕੁੜੀਆਂ ਨੂੰ ਹਵਸ ਦੀ ਭਾਵਨਾ ਨਾਲੋਂ ਕੁਦਰਤ ਦੇ ਬਣਾਏ ਜੀਵਾਂ ਵਾਂਗ ਬਰਾਬਰ ਸਮਝਣ ਕਿ ਕੁੜੀਆਂ ਤੇ ਮੁੰਡੇ ਇਕ ਸਮਾਨ ਹਨ, ਪਰ ਦੋਹਾਂ ਵਿਚ ਸਰੀਰਕ ਤੌਰ 'ਤੇ ਕੁਝ ਅੰਤਰ ਹੈ, ਜੋ ਕੁਦਰਤ ਵਲੋਂ ਜ਼ਰੂਰਤ ਅਨੁਸਾਰ ਬਖਸ਼ਿਆ ਹੈ।
ਜੇਕਰ ਕੋਈ ਮਰਦ ਕਿਸੇ ਵੀ ਥਾਂ 'ਤੇ ਔਰਤ ਪ੍ਰਤੀ ਮਾੜੀ ਸੋਚ ਜਾਂ ਹਰਕਤ ਕਰਦਾ ਹੈ ਤਾਂ ਬਿਨਾਂ ਕਿਸੇ ਰਾਜਨੀਤਕ ਦਖ਼ਲ ਤੋਂ ਜਲਦੀ ਕਾਨੂੰਨ ਅਨੁਸਾਰ ਸਜ਼ਾ ਮਿਲੇ। ਇਕ ਜਾਂ ਦੋ ਮਹੀਨੇ ਅੰਦਰ ਜਬਰ ਜਨਾਹ ਵਰਗੀ ਘਟੀਆ ਹਰਕਤ ਕਰਨ ਵਾਲੇ ਮੁਲਜ਼ਮ ਨੂੰ ਜਾਂਚ ਕਰਕੇ ਦੋਸ਼ੀ ਪਾਏ ਜਾਣ 'ਤੇ ਮੌਤ ਦੀ ਹੀ ਸਜ਼ਾ ਦਿੱਤੀ ਜਾਵੇ। ਦੇਰੀ ਨਾਲ ਫੈਸਲਾ ਦੇਣ ਵਾਲੇ ਜੱਜ, ਝੂਠਾ ਕੇਸ ਲੜਨ ਵਾਲੇ ਵਕੀਲ ਅਤੇ ਪੁਲਿਸ ਰਿਪੋਰਟ ਦਰਜ ਨਾ ਕਰਨ ਵਾਲੇ ਪੁਲਿਸ ਕਰਮਚਾਰੀ ਖ਼ਿਲਾਫ਼ ਵੀ ਵਿਭਾਗੀ ਕਾਰਵਾਈ ਯਕੀਨੀ ਹੋਵੇ। ਜੇਕਰ ਕੋਈ ਨੇਤਾ, ਅਧਿਕਾਰੀ ਜਬਰ ਜਨਾਹ ਦੇ ਦੋਸ਼ੀ ਦੀ ਮਦਦ ਕਰਦਾ ਸਾਬਤ ਹੋਵੇ ਤਾਂ ਉਸ ਨੂੰ ਭਾਰੀ ਜੁਰਮਾਨਾ ਕਰਨ ਦੇ ਨਾਲ-ਨਾਲ ਉਮਰ ਭਰ ਲਈ ਉਮਰ ਕੈਦ ਦੀ ਸਜ਼ਾ ਦਿੱਤੀ ਜਾਵੇ। ਇਸ ਦੇ ਨਾਲ ਔਰਤਾਂ ਦੇ ਨਾਲ-ਨਾਲ ਬੱਚੀਆਂ ਦੇ ਮਾਪਿਆਂ ਅੰਦਰ ਵੀ ਸੁਰੱਖਿਆ ਦੀ ਭਾਵਨਾ ਪੈਦਾ ਹੋਵੇਗੀ ਅਤੇ ਔਰਤਾਂ ਖ਼ਿਲਾਫ਼ ਹੋ ਰਹੇ ਅੱਤਿਆਚਾਰਾਂ ਨੂੰ ਠੱਲ੍ਹ ਪਵੇਗੀ। ਨਤੀਜੇ ਵਜੋਂ ਕੋਈ ਵੀ ਨਿਰਭੈਆ ਤੇ ਆਸਿਫ਼ਾ ਬਾਨੋ ਨੂੰ ਇਸ ਸ਼ਰਮਨਾਕ ਘਟਨਾ ਦਾ ਸ਼ਿਕਾਰ ਨਹੀਂ ਹੋਣਾ ਪਵੇਗਾ। ਹੁਣ ਲੋੜ ਹੈ ਕਿ ਅਦਾਲਤਾਂ ਅੰਦਰ ਲੱਗੀ ਅੱਖਾਂ ਉੱਤੇ ਪੱਟੀ ਬੰਨ੍ਹੀ ਇਨਸਾਫ ਦੀ ਦੇਵੀ ਨੂੰ ਅੱਖਾਂ ਉੱਪਰਲੀ ਪੱਟੀ ਖੋਲ੍ਹ ਕੇ ਸਬੂਤਾਂ ਦੇ ਆਧਾਰ 'ਤੇ ਸੱਚ ਤੇ ਝੂਠ ਦਾ ਫੈਸਲਾ ਹਫਤੇ ਅੰਦਰ ਕਰਨ ਦੀ। ਹੋਰ ਕਾਨੂੰਨ ਬਣਾਉਣ ਨਾਲੋਂ ਬਣੇ ਹੋਏ ਕਾਨੂੰਨਾਂ ਨੂੰ ਹੀ ਇਮਾਨਦਾਰੀ ਨਾਲ ਲਾਗੂ ਕਰਨਾ ਚਾਹੀਦਾ ਹੈ। ਇਸ ਲਈ ਹਰ ਭਾਰਤੀ ਨੂੰ ਸਿੱਖਿਅਤ ਹੋਣਾ ਪੈਣਾ ਹੈ ਅਤੇ ਜ਼ੁਲਮ ਖਿਲਾਫ਼ ਡਟ ਕੇ, ਨਿਡਰ ਹੋ ਕੇ ਆਵਾਜ਼ ਬੁਲੰਦ ਕਰਨੀ ਪੈਣੀ ਹੈ, ਕਿਉਂਕਿ ਸਾਡੇ ਸਭ ਦੇ ਘਰਾਂ ਅੰਦਰ ਧੀਆਂ ਹਨ। ਘਰ ਅੰਦਰ ਹੀ ਧੀਆਂ ਨੂੰ ਪੁੱਤਾਂ ਸਮਾਨ ਪਿਆਰ, ਝਿੜਕ, ਸਨਮਾਨ ਦੇਣਾ ਪਵੇਗਾ।


-ਨੰਗਲ ਅੰਬੀਆ (ਸ਼ਾਹਕੋਟ)। ਮੋਬਾ: 97791-91447

ਸਾਵਧਾਨੀ ਵਰਤੋਂ ਸਬਜ਼ੀ ਖਰੀਦਦੇ ਸਮੇਂ

ਬੈਂਗਣ : ਖਰੀਦਦੇ ਸਮੇਂ ਧਿਆਨ ਰੱਖੋ ਕਿ ਉਹ ਗੋਲ, ਵੱਡੇ ਅਤੇ ਹਲਕੇ ਭਾਰ ਵਾਲੇ ਹੀ ਹੋਣ। ਛੋਟੇ-ਲੰਬੇ ਬੈਂਗਣ ਖਰੀਦਦੇ ਸਮੇਂ ਧਿਆਨ ਹੋਵੇ ਕਿ ਸੁਰਾਖ ਵਾਲੇ ਬੈਂਗਣ ਨਾ ਖਰੀਦੋ। ਉਨ੍ਹਾਂ ਵਿਚ ਕੀੜੇ ਹੋਣ ਦੀ ਸੰਭਾਵਨਾ ਹੋ ਸਕਦੀ ਹੈ। ਜ਼ਿਆਦਾ ਚਮਕ ਵਾਲੇ ਬੈਂਗਣ ਨਾ ਖਰੀਦੋ। ...

ਪੂਰੀ ਖ਼ਬਰ »

ਬਾਰਿਸ਼ ਵਿਚ ਅੱਖਾਂ ਦਾ ਰੱਖੋ ਖਾਸ ਖਿਆਲ

ਮੌਨਸੂਨ ਵਿਚ ਬਾਰਿਸ਼ ਬੱਚਿਆਂ ਅਤੇ ਨੌਜਵਾਨਾਂ ਦੇ ਚਿਹਰੇ 'ਤੇ ਖੁਸ਼ੀ ਹੀ ਨਹੀਂ, ਵਾਇਰਲ ਅਤੇ ਬੈਕਟੀਰੀਅਲ ਰੋਗ ਦੀਆਂ ਸੰਭਾਵਨਾਵਾਂ ਵੀ ਨਾਲ ਲਿਆਉਂਦੀ ਹੈ। ਇਸ ਤਰ੍ਹਾਂ ਮੌਨਸੂਨ ਸਾਡੇ ਸਰੀਰ ਦੇ ਸਭ ਤੋਂ ਸੰਵੇਦਨਸ਼ੀਲ ਹਿੱਸੇ 'ਅੱਖਾਂ' ਵਿਚ ਕੁਝ ਹਾਨੀਕਾਰਕ ...

ਪੂਰੀ ਖ਼ਬਰ »

ਘਰ ਵਿਚ ਬਿਜਲੀ ਦੀ ਵਰਤੋਂ ਕਰਦਿਆਂ ਕਦੀ ਲਾਪ੍ਰਵਾਹ ਨਾ ਹੋਵੋ

ਅੱਜ ਬਿਜਲੀ ਸਾਡੇ ਜੀਵਨ ਦਾ ਇਕ ਅਹਿਮ ਹਿੱਸਾ ਬਣ ਗਈ ਹੈ। ਰੋਜ਼ਾਨਾ ਕੰਮ-ਕਾਰ ਵਿਚ ਜੇਕਰ ਸਾਵਧਾਨੀ ਨਾ ਵਰਤੀ ਜਾਵੇ ਤਾਂ ਕਰੰਟ ਲੱਗਣ ਦਾ ਖ਼ਤਰਾ ਬਣਿਆ ਰਹਿੰਦਾ ਹੈ। ਕਦੇ-ਕਦੇ ਇਹ ਕਰੰਟ ਜਾਨਲੇਵਾ ਵੀ ਹੋ ਸਕਦਾ ਹੈ। ਬਿਜਲੀ ਦੇ ਕਰੰਟ ਤੋਂ ਬਚਣ ਲਈ ਸਾਨੂੰ ਹੇਠ ਲਿਖੀਆਂ ...

ਪੂਰੀ ਖ਼ਬਰ »

ਕੀ ਤੁਸੀਂ ਵੀ ਨਾਂਹ-ਨੁੱਕਰ ਕਰਦੇ ਹੋ?

ਭਾਵੇਂ ਜ਼ਮਾਨਾ ਬਦਲ ਗਿਆ ਹੋਵੇ ਪਰ ਹਾਲੇ ਵੀ ਅਜਿਹੀਆਂ ਲੜਕੀਆਂ ਨੂੰ ਲੱਭਣਾ ਮੁਸ਼ਕਿਲ ਨਹੀਂ ਹੈ ਜੋ ਵਿਆਹ ਦਾ ਨਾਂਅ ਸੁਣ ਕੇ ਦੌੜਦੀਆਂ ਹਨ? ਵਿਆਹ ਕਰਨ ਦੀ ਗੱਲ 'ਤੇ ਇਨ੍ਹਾਂ ਦੇ ਕੋਲ ਨਾਂਹ-ਨੁੱਕਰ ਦੀ ਇਕ ਲੰਬੀ ਫੇਹਰਿਸਤ ਹੁੰਦੀ ਹੈ। ਕਿਤੇ ਤੁਸੀਂ ਵੀ ਇਨ੍ਹਾਂ ਵਿਚੋਂ ...

ਪੂਰੀ ਖ਼ਬਰ »

ਇੰਜ ਬਣਾਓ ਆਪਣੇ ਬਾਥਰੂਮ ਨੂੰ ਸਾਫ਼-ਸਫ਼ਾਈ ਕਰਕੇ ਆਕਰਸ਼ਕ

* ਸਭ ਤੋਂ ਪਹਿਲਾਂ ਟਾਇਲਟ ਸਾਫ਼ ਕਰਦੇ ਸਮੇਂ ਕਲੀਨਰ ਜਾਂ ਪਾਣੀ ਤੋਂ ਬਚਣ ਲਈ ਹੱਥ ਵਿਚ ਗਲਵਸ ਪਹਿਨੋ। ਸਪੰਜ ਦੀ ਵਰਤੋਂ ਕਦੇ ਨਾ ਕਰੋ, ਕਿਉਂਕਿ ਸਪੰਜ ਵਿਚ ਬੈਕਟੀਰੀਆ ਜ਼ਿਆਦਾ ਪੈਦਾ ਹੁੰਦੇ ਹਨ। * ਵੈਸਟਰਨ ਟਾਇਲਟ ਦਾ ਢੱਕਣ ਲਗਾ ਕੇ ਫਲੱਸ਼ ਕਰਨ ਨਾਲ ਪਾਣੀ ਬਾਹਰ ਨਹੀਂ ...

ਪੂਰੀ ਖ਼ਬਰ »






Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX