ਤਾਜਾ ਖ਼ਬਰਾਂ


ਫਰੀਦਕੋਟ ਜਿਲ੍ਹਾ ਪ੍ਰੀਸ਼ਦ ਦੀਆਂ 10 ਸੀਟਾਂ ਲਈ ਵੋਟਾਂ ਦੀ ਗਿਣਤੀ ਜਾਰੀ
. . .  38 minutes ago
ਫਰੀਦਕੋਟ 22 ਸਤੰਬਰ (ਜਸਵੰਤ ਪੁਰਬਾ, ਸਰਬਜੀਤ ਸਿੰਘ) ਫਰੀਦਕੋਟ ਜਿਲ੍ਹਾ ਪ੍ਰੀਸ਼ਦ ਦੀਆਂ 10 ਸੀਟਾਂ ਲਈ ਪਈਆਂ ਵੋਟਾਂ ਦੀ ਗਿਣਤੀ ਅਜੇ ਵੀ ਜਾਰੀ ਹੈ।
ਨਾਭਾ - ਮਲੇਵਾਲ ਜ਼ੋਨ ਤੋਂ ਕਾਂਗਰਸ ਦੀ ਰਾਜ ਕੌਰ 4743 ਵੋਟਾਂ ਨਾਲ ਜੇਤੂ
. . .  41 minutes ago
ਨਾਭਾ - ਦੁਲਦੀ ਜ਼ੋਨ ਤੋਂ ਕਾਂਗਰਸ ਦੀ ਮਨਜੀਤ ਕੌਰ 2949 ਵੋਟਾਂ ਨਾਲ ਜੇਤੂ
. . .  42 minutes ago
ਨਾਭਾ - ਟੌਹੜਾ ਜ਼ੋਨ ਤੋਂ ਕਾਂਗਰਸ ਦੇ ਤੇਜਪਾਲ ਸਿੰਘ 4841 ਵੋਟਾਂ ਨਾਲ ਜੇਤੂ
. . .  42 minutes ago
ਜ਼ਿਲ੍ਹਾ ਪ੍ਰੀਸ਼ਦ ਦੀਆਂ 4 ਸੀਟਾਂ ਤੋਂ ਕਾਂਗਰਸ ਨੇ ਤਿੰਨ ਜਿੱਤੀਆਂ
. . .  49 minutes ago
ਫ਼ਿਰੋਜ਼ਪੁਰ, 22 ਸਤੰਬਰ (ਜਸਵਿੰਦਰ ਸਿੰਘ ਸੰਧੂ, ਤਪਿੰਦਰ ਸਿੰਘ)- ਫ਼ਿਰੋਜ਼ਪੁਰ ਜ਼ਿਲ੍ਹਾ ਪ੍ਰੀਸ਼ਦ ਦੀਆਂ 14 ਸੀਟਾਂ ਵਿਚੋਂ ਕਾਂਗਰਸ ਪਹਿਲਾਂ ਹੀ 10 ਸੀਟਾਂ ਜਿੱਤ ਚੁੱਕੀ ਹੈ, ਜਦਕਿ ਹੋਏ ਚਾਰ ਜ਼ੋਨਾਂ ਦੇ ਮੁਕਾਬਲਿਆਂ 'ਚ ਤਿੰਨ ਸੀਟਾਂ ਹੋਰ ਜਿੱਤ ...
ਅਕਾਲੀ ਉਮੀਦਵਾਰ ਸ਼ਲਿੰਦਰ ਸਿੰਘ ਨੂੰ ਜ਼ਿਲ੍ਹਾ ਪ੍ਰੀਸ਼ਦ ਜ਼ੋਨ ਜੋਧਪੁਰ ਤੋਂ ਜੇਤੂ ਸਰਟੀਫਿਕੇਟ
. . .  51 minutes ago
ਫ਼ਿਰੋਜ਼ਪੁਰ, 22 ਸਤੰਬਰ (ਜਸਵਿੰਦਰ ਸਿੰਘ ਸੰਧੂ, ਤਪਿੰਦਰ ਸਿੰਘ)- 413 ਵੋਟਾਂ ਦੇ ਫ਼ਰਕ ਨਾਲ ਚੋਣ ਜਿੱਤਣ ਦੇ ਬਾਵਜੂਦ ਵੀ ਜੇਤੂ ਸਰਟੀਫਿਕੇਟ ਨਾ ਮਿਲਣ 'ਤੇ ਜ਼ਿਲ੍ਹਾ ਪ੍ਰੀਸ਼ਦ ਜ਼ੋਨ ਹਲਕਾ ਜੋਧਪੁਰ ਤੋਂ ...
ਦਸੂਹਾ ਦੇ 20 ਜ਼ੋਨਾਂ 'ਚ 15 'ਤੇ ਕਾਂਗਰਸ ਜੇਤੂ
. . .  58 minutes ago
ਦਸੂਹਾ ,22 ਸਤੰਬਰ [ਚੰਦਨ ਕੌਸ਼ਲ] - ਬਲਾਕ ਸੰਮਤੀ ਚੋਣਾਂ 'ਚ 20 ਜ਼ੋਨਾਂ 'ਚੋਂ ਕਾਂਗਰਸ ਨੇ 15 ਸੀਟਾਂ ,3 'ਤੇ ਅਕਾਲੀ ਦਲ ,1 'ਤੇ ਭਾਜਪਾ ਅਤੇ 1 ਆਜ਼ਾਦ ਉਮੀਦਵਾਰ ਜੇਤੂ ਰਹੇ ।
ਬਲਾਕ ਸੰਮਤੀ ਟਾਂਡਾ ਦੀਆ 19 ਸੀਟਾਂ ਤੋ ਕਾਂਗਰਸ 13 ਤੇ ਅਕਾਲੀ ਦਲ 6 ਤੇ ਜਿੱਤੇ
. . .  about 1 hour ago
ਟਾਂਡਾ , 22ਸਤੰਬਰ (ਦੀਪਕ ਬਹਿਲ) - ਬਲਾਕ ਸੰਮਤੀ ਟਾਂਡਾ ਦੇ ਕੁਲ 19 ਜ਼ੋਨਾਂ ਚੋ ਸਾਰੀਆਂ ਸੀਟਾਂ ਦੇ ਨਤੀਜੇ ਐਲਾਨ ਦਿੱਤੇ ਗਏ ਹਨ ਜਿਨਾ ਚੋ ਕਾਂਗਰਸ ਨੇ 13ਸੀਟਾਂ ਤੇ ਜਿੱਤ ਦਰਜ ਕਰ ਕੇ ਬਲਾਕ ਸੰਮਤੀ ਟਾਂਡਾ ਤੇ ਕਬਜ਼ਾ ਕੀਤਾ ਹੈ...
ਦੇਰ ਨਾਲ ਆਏ ਨਤੀਜੇ ਚ ਹਲਕਾ ਰਾਜਾਸਾਂਸੀ ਦੇ ਬਲਾਕ ਸੰਮਤੀ ਜ਼ੋਨ ਭਿੰਡੀ ਔਲਖ ਤੋਂ ਕਾਂਗਰਸ ਦੇ ਉਮੀਦਵਾਰ ਜਸਬੀਰ ਸਿੰਘ 700 ਵੋਟਾਂ ਦੇ ਫਰਕ ਨਾਲ ਜੇਤੂ ਰਹੇ
. . .  about 1 hour ago
ਜਿਲ੍ਹਾ ਪ੍ਰੀਸ਼ਦ ਜ਼ੋਨ ਬਾਹੜੋਵਾਲ ਤੋਂ ਕਾਂਗਰਸ ਦੀ ਕਮਲਜੀਤ ਚੇਤਾ 967 ਵੋਟਾ ਨਾਲ ਜੇਤ੍‍ੂ
. . .  about 1 hour ago
ਪੰਚਾਇਤ ਸੰਮਤੀ ਗੜ੍ਹਸ਼ੰਕਰ ਦੇ ਚੋਣ ਨਤੀਜਿਆਂ 'ਚ ਕਾਂਗਰਸ ਦੀ ਚੜ੍ਹਤ
. . .  about 1 hour ago
ਗੜ੍ਹਸ਼ੰਕਰ, 22 ਸਤੰਬਰ (ਧਾਲੀਵਾਲ)- ਬਲਾਕ ਗੜ੍ਹਸ਼ੰਕਰ ਦੀ ਪੰਚਾਇਤ ਸੰਮਤੀ ਦੇ ਚੋਣ ਨਤੀਜਿਆਂ 'ਚ ਕਾਂਗਰਸ ਦੀ ਚੜ੍ਹਤ ਸਾਹਮਣੇ ਆਈ ਹੈ। 24 ਜ਼ੋਨਾਂ ਦੇ ਚੋਣ ਨਤੀਜਿਆਂ 'ਚ 17 ਜ਼ੋਨਾਂ 'ਤੇ ਕਾਂਗਰਸ ਜੇਤੂ ਰਹੀ ਹੈ ...
ਜੰਮੂ-ਕਸ਼ਮੀਰ ਦੇ ਡੋਡਾ 'ਚ ਸੜਕ ਹਾਦਸੇ 'ਚ 5 ਦੀ ਮੌਤ , 8 ਜ਼ਖ਼ਮੀ
. . .  about 1 hour ago
ਸ੍ਰੀ ਅਨੰਦਪੁਰ 'ਚ ਕਾਂਗਰਸ 23 ਅਤੇ ਭਾਜਪਾ 1 'ਤੇ ਜੇਤੂ
. . .  about 1 hour ago
ਫਰੀਦਕੋਟ ਬਲਾਕ ਸੰਮਤੀ ਚੌਣਾਂ ਚ ਕਾਂਗਰਸ ਦੀ ਹੂੰਝਾ ਫੇਰ ਜਿੱਤ
. . .  about 1 hour ago
ਫਰੀਦਕੋਟ 22 ਸਤੰਬਰ (ਜਸਵੰਤ ਪੁਰਬਾ, ਸਰਬਜੀਤ ਸਿੰਘ) ਬਲਾਕ ਸੰਮਤੀ ਬਲਾਕ ਫਰੀਦਕੋਟ ਦੀਆਂ 17 ਸੀਟਾਂ ਚੋਂ 16 ਤੇ ਕਾਂਗਰਸ ਤੇ 1 ਸ਼੍ਰੋਮਣੀ ਅਕਾਲੀ ਦਲ, ਕੋਟਕਪੂਰਾ ਬਲਾਕ ਦੀਆਂ 16 ਸੀਟਾਂ ਚੋਂ 14 ...
ਬਲਾਕ ਸੰਮਤੀ ਟਾਂਡਾ ਦੀ ਮਿਆਨੀ ਸੀਟ ਤੇ ਅਕਾਲੀ ਦਲ ਦਾ ਕਬਜ਼ਾ
. . .  about 1 hour ago
ਟਾਂਡਾ ,22ਸਤੰਬਰ (ਦੀਪਕ ਬਹਿਲ) - ਬਲਾਕ ਸੰਮਤੀ ਟਾਂਡਾ ਦੀ ਵਕਾਰੀ ਮੰਨੀ ਜਾਨ ਵਾਲੀ ਮਿਆਨੀ ਸੀਟ ਦੇ ਐਲਾਨੇ ਗਏ ਨਤੀਜੇ ਦੋਰਾਨ ਅਕਾਲੀ ਦਲ ਦੇ ਓਮੀਦਵਾਰ ਰਨਵੀਰ ਸਿੰਘ ਬਿੱਲਾ ਨੇ 709 ਵੋਟਾਂ ਨਾਲ ਜਿੱਤ ਦਰਜ ...
ਮਾਹਿਲਪੁਰ ਦੀਆਂ ਸਾਰੀਆਂ ਜਿਲਾ ਪਰਿਸ਼ਦ ਸੀਟਾਂ ਤੇ ਕਾਂਗਰਸ ਦਾ ਕਬਜਾ
. . .  about 1 hour ago
ਮਾਹਿਲਪੁਰ ਚ ਕਾਂਗਰਸ ਵਲੋਂ 20 ਬਲਾਕ ਸੰਮਤੀ ਜ਼ੋਨਾਂ ਵਿਚੋਂ 17 ਤੇ ਜਿੱਤ ਪ੍ਰਾਪਤ ,ਬਸਪਾ ਦਾ ਵੀ ਖਾਤਾ ਖੁੱਲਾ
. . .  about 1 hour ago
ਬਲਾਕ ਸੰਮਤੀ ਮਨਸੂਰਪੁਰ ,ਘਮਰੌਦਾ ਅਤੇ ਅਗੇਤਾ 'ਚੋਂ ਕਾਂਗਰਸ ਜੇਤੂ
. . .  about 1 hour ago
ਅਕਾਲੀ ਦਲ ਨੇ 1 ਤੇ ਕਾਂਗਰਸ ਨੇ 2 ਜ਼ਿਲ੍ਹਾ ਪ੍ਰੀਸ਼ਦ ਸੀਟਾਂ ਜਿੱਤੀਆਂ
. . .  about 1 hour ago
25 ਸੀਟਾਂ ਵਿਚੋਂ ਸ਼੍ਰੋਮਣੀ ਅਕਾਲੀ ਦਲ 11 , ਕਾਂਗਰਸ 13 ਅਤੇ ਆਜ਼ਾਦ 1 ਸੀਟ 'ਤੇ ਕਾਬਜ਼
. . .  about 2 hours ago
ਮੌਲੀ ਬੈਦਵਾਨ ਬਲਾਕ ਸੰਮਤੀ ਅਤੇ ਤੀੜਾ ਜ਼ੋਨ ਜ਼ਿਲ੍ਹਾ ਪ੍ਰੀਸ਼ਦ ਦੀ ਦੁਬਾਰਾ ਕਾਊਂਟਿੰਗ ਸ਼ੁਰੂ
. . .  about 2 hours ago
ਬਲਾਕ ਸੰਮਤੀ ਜ਼ੋਨ ਖ਼ੁਰਦ (ਮਾਲੇਰਕੋਟਲਾ) ਤੋਂ ਕਾਂਗਰਸੀ ਉਮੀਦਵਾਰ ਸੁਖਵਿੰਦਰ ਿਸੰਘ ਖ਼ੁਰਦ ਨੇ ਇਕ ਵੋਟ ਤੇ ਜਿੱਤ ਕੀਤੀ ਹਾਸਲ
. . .  about 2 hours ago
ਧਾਰੀਵਾਲ ਬਲਾਕ ਸੰਮਤੀ ਵਿਚ ਨਨਾਣ ਭਰਜਾਈ ਜੇਤੂ ਰਹੀਆਂ
. . .  about 2 hours ago
ਜੈਤੋ ਬਲਾਕ ਸੰਮਤੀ 'ਚ 15 ਸੀਟਾਂ 'ਚੋਂ 13 ਤੇ ਕਾਂਗਰਸ ਅਤੇ 2 ਤੇ ਆਜ਼ਾਦ ਉਮੀਦਵਾਰ ਜੇਤੂ
. . .  about 2 hours ago
ਰਾਏਕੋਟ - ਲਗਾਤਾਰ ਹੋ ਰਹੀ ਬਾਰਿਸ਼ ਨੇ ਜੇਤੂ ਉਮੀਦਵਾਰਾਂ ਦੀ ਜਿੱਤ ਦਾ ਜਸ਼ਨ ਫਿੱਕਾ ਕੀਤਾ
. . .  about 2 hours ago
ਨਾਭਾ : ਬਲਾਕ ਸੰਮਤੀ ਥੂਹੀ ਤੋਂ ਕਾਂਗਰਸ ਦੇ ਉਮੀਦਵਾਰ ਗੁਰਮੀਤ ਸਿੰਘ 522 ਨਾਲ ਜੇਤੂ
. . .  about 2 hours ago
ਫ਼ਾਜ਼ਿਲਕਾ ਅਤੇ ਅਰਨੀਵਾਲਾ 'ਚ ਕਾਂਗਰਸ ਦੀ ਜਿੱਤ
. . .  about 2 hours ago
ਜ਼ਿਲ੍ਹਾ ਪ੍ਰੀਸ਼ਦ ਜ਼ੋਨ ਮਹੋਲੀ ਕਲਾਂ ਤੋਂ ਕਾਂਗਰਸ ਦੇ ਜਗਰੂਪ ਸੰਘ ਸੰਦੌੜ 6371 ਵੋਟਾਂ 'ਤੇ ਜੇਤੂ
. . .  about 2 hours ago
ਪੰਚਾਇਤ ਸੰਮਤੀ ਮਲੌਦ 'ਚ 13 ਕਾਂਗਰਸੀ, 1 ਅਕਾਲੀ ਅਤੇ 1 ਆਜ਼ਾਦ ਉਮੀਦਵਾਰ ਦੀ ਜਿੱਤ
. . .  about 2 hours ago
ਗਿੱਦੜਬਾਹਾ ਬਲਾਕ ਸੰਮਤੀ ਦੇ 9 ਨਤੀਜੇ ਐਲਾਨੇ
. . .  about 3 hours ago
ਪੰਚਾਇਤ ਸੰਮਤੀ ਲੰਬੀ ਦੀਆਂ 25 ਸੀਟਾਂ ਵਿਚੋਂ 10 ਦਾ ਨਤੀਜਾ ਐਲਾਨਿਆ
. . .  about 3 hours ago
ਜ਼ਿਲ੍ਹਾ ਪ੍ਰੀਸ਼ਦ ਅਤੇ ਲੋਹੀਆਂ ਬਲਾਕ ਸੰਮਤੀਆਂ ਦੀਆਂ ਸਾਰੀਆਂ 15 ਸੀਟਾਂ 'ਤੇ ਕਾਂਗਰਸ ਦੀ ਹੂੰਝਾ ਫੇਰ ਜਿੱਤ
. . .  about 3 hours ago
ਮਲੋਟ ਪੰਚਾਇਤ ਸੰਮਤੀ ਦੀਆਂ 23 ਸੀਟਾਂ ਵਿਚੋਂ ਅਕਾਲੀ ਦਲ ਨੇ 13 ਸੀਟਾਂ ਤੇ ਜਿੱਤ ਹਾਸਿਲ ਕੀਤੀ
. . .  about 3 hours ago
ਭਵਾਨੀਗੜ੍ਹ ਸਬੰਧੀ ਡਵੀਜਨ ਵਿਖੇ ਬਲਾਕ ਸੰਮਤੀ ਚੋਣਾਂ ਵਿੱਚ ਕਾਂਗਰਸ 14 ਜੋਨਾਂ ਤੇ ਜੇਤੂ, ਸ਼੍ਰੋਮਣੀ ਅਕਾਲੀ ਦਲ , ਆਮ ਆਦਮੀ ਪਾਰਟੀ ਅਤੇ ਅਜਾਦ ਨੂੰ ਮਿਲੀ ਇਕ - ਇਕ ਜੋਨ ਤੇ ਜਿੱਤ
. . .  about 3 hours ago
ਨਾਭਾ : ਬਲਾਕ ਸੰਮਤੀ ਕਕਰਾਲਾ 'ਚ ਕਾਂਗਰਸੀ ਉਮੀਦਵਾਰ ਚਮਕੌਰ ਸਿੰਘ 177 ਵੋਟਾਂ ਨਾਲ ਜੇਤੂ
. . .  about 3 hours ago
ਬਲਾਕ ਸੰਮਤੀ ਟਾਂਡਾ ਤੇ ਕਾਂਗਰਸ ਦਾ ਕਬਜ਼ਾ
. . .  about 3 hours ago
ਮਲੇਰਕੋਟਲਾ ਬਲਾਕ 2 'ਚ ਕਾਂਗਰਸ ਪਾਰਟੀ ਦੀ ਹੂੰਝਾਫੇਰ ਜਿੱਤ
. . .  about 3 hours ago
ਜ਼ਿਲ੍ਹਾ ਪਰਿਸ਼ਦ ਕਪੂਰਥਲਾ ਦੇ 10 ਜ਼ੋਨਾਂ ਤੋਂ 9 'ਚ ਕਾਂਗਰਸ ਜੇਤੂ
. . .  about 3 hours ago
ਨਾਭਾ ਦੇ ਬਲਾਕ ਸੰਮਤੀ ਦੁਲਦੀ ਜ਼ੋਨ ਤੋਂ ਕਾਂਗਰਸ ਦੀ ਜਸਵਿੰਦਰ ਕੌਰ 189 ਵੋਟਾਂ ਨਾਲ ਜੇਤੂ
. . .  about 3 hours ago
ਬਲਾਕ ਮਲੌਦ ਦੇ ਸੀਹਾਂ ਦੌਦ ਜ਼ੋਨ ਤੋਂ ਅਕਾਲੀ ਦਲ ਦੇ ਇਕਲੌਤੇ ਮੈਂਬਰ ਬਣੇ ਭਿੰਦਰ ਸਿੰਘ
. . .  about 3 hours ago
ਬਲਾਕ ਸੰਮਤੀ ਖਮਾਣੋਂ ਦੀਆਂ 8 ਸੀਟਾਂ 'ਤੇ ਕਾਂਗਰਸ, 6 'ਤੇ ਅਕਾਲੀ ਅਤੇ ਇੱਕ ਆਜ਼ਾਦ ਉਮੀਦਵਾਰ ਜੇਤੂ
. . .  about 3 hours ago
ਬਲਾਕ ਸੰਮਤੀ ਖਰੜ ਜ਼ੋਨ 3 ਰਡਿਆਲਾ ਤੋਂ ਅਕਾਲੀ ਉਮੀਦਵਾਰ ਦਲਜੀਤ ਕੌਰ 1368 ਵੋਟਾਂ ਲੈ ਕੇ ਜੇਤੂ
. . .  about 3 hours ago
ਜ਼ੋਨ 11 ਬਹਿਲੋਲਪੁਰ ਤੋਂ ਅਕਾਲੀ ਦਲ ਦੇ ਉਮੀਦਵਾਰ ਸੁਖਵਿੰਦਰ ਸਿੰਘ 2087 ਲੈ ਕੇ ਜੇਤੂ
. . .  about 3 hours ago
ਬਲਾਕ ਸੰਮਤੀ ਮਾਜਰੀ ਜ਼ੋਨ 13 ਤੀੜਾ ਤੋਂ ਕਾਂਗਰਸ ਉਮੀਦਵਾਰ ਰੋਹਿਤ ਮਿੱਤਲ 1947 ਲੈ ਕੇ ਜੇਤੂ
. . .  about 3 hours ago
ਜ਼ਿਲ੍ਹਾ ਪ੍ਰੀਸ਼ਦ ਬੰਗਾ ਜ਼ੋਨ ਦੇ ਕਾਂਗਰਸ ਦੇ ਕਮਲਜੀਤ ਬੰਗਾ 2798 ਵੋਟਾਂ ਨਾਲ ਜੇਤੂ
. . .  about 3 hours ago
ਗੁਰਦਾਸਪੁਰ : ਜ਼ਿਲਾ ਪ੍ਰੀਸ਼ਦ ਤੇ ਪੰਚਾਇਤ ਸੰਮਤੀ ਚੋਣਾਂ ਵਿਚ ਕਾਂਗਰਸ ਦੀ ਹੂੰਝਾ ਫੇਰ ਜਿੱਤ
. . .  about 3 hours ago
ਨਰੋਟ ਜੈਮਲ ਸਿੰਘ ਦੇ 15 ਜ਼ੋਨਾਂ ਵਿੱਚੋਂ 12 ਤੇ ਕਾਂਗਰਸ ਦੇ ਉਮੀਦਵਾਰ ਜੇਤੂ
. . .  about 3 hours ago
ਜ਼ਿਲ੍ਹਾ ਤਰਨਤਾਰਨ ਦੀਆਂ ਸਾਰੀਆਂ ਬਲਾਕ ਸੰਮਤੀਆਂ ਉੱਪਰ ਕਾਂਗਰਸ ਦੀ ਹੂੰਝਾ ਫੇਰ ਜਿੱਤ
. . .  about 3 hours ago
ਰਾਏਕੋਟ : ਤਿੰਨ ਜ਼ਿਲਾ ਪ੍ਰੀਸ਼ਦ ਜ਼ੋਨਾਂ ਤੋਂ ਕਾਂਗਰਸੀ ਉਮੀਦਵਾਰ ਜੇਤੂ
. . .  about 4 hours ago
ਬਲਾਕ ਸੰਮਤੀ ਜ਼ੋਨ ਢਿੱਲਵਾਂ ਤੋਂ ਅਕਾਲੀ ਦਲ ਦੀ ਸੁਖਵਿੰਦਰ ਕੌਰ ਜੇਤੂ
. . .  about 4 hours ago
ਹੋਰ ਖ਼ਬਰਾਂ..
ਜਲੰਧਰ : ਸ਼ੁੱਕਰਵਾਰ 1 ਭਾਦੋ ਸੰਮਤ 550
ਿਵਚਾਰ ਪ੍ਰਵਾਹ: ਮਨੁੱਖ ਦੇ ਕਰਮ ਹੀ ਉਸ ਦੇ ਵਿਚਾਰਾਂ ਦੀ ਸਭ ਤੋਂ ਵਧੀਆ ਵਿਆਖਿਆ ਹਨ। -ਲਾਕ

ਖੇਡ ਸੰਸਾਰ

ਇੰਗਲੈਂਡ ਅਤੇ ਵੈਸਟ ਇੰਡੀਜ਼ 'ਚ ਲੜੀ ਜਿੱਤਣ ਵਾਲੇ ਪਹਿਲੇ ਕਪਤਾਨ ਅਜੀਤ ਵਾਡੇਕਰ ਦਾ ਦਿਹਾਂਤ

ਤਿੰਨ ਰੁਪਏ ਲਈ ਬਣੇ ਸਨ ਕਿ੍ਕਟਰ

ਮੁੰਬਈ, 16 ਅਗਸਤ (ਏਜੰਸੀ)-ਭਾਰਤੀ ਕਿ੍ਕਟ ਟੀਮ ਦੇ ਸਾਬਕਾ ਕਪਤਾਨ ਅਜੀਤ ਵਾਡੇਕਰ ਦਾ ਬੁੱਧਵਾਰ ਰਾਤ ਮੁੰਬਈ ਦੇ ਜਸਲੋਕ ਹਸਪਤਾਨ ਵਿਚ ਦਿਹਾਂਤ ਹੋ ਗਿਆ¢ ਉਹ 77 ਸਾਲ ਦੇ ਸਨ¢ ਉਨ੍ਹਾਂ ਦੇ ਪਰਿਵਾਰ ਵਿਚ ਪਤਨੀ ਰੇਖਾ ਤੋਂ ਇਲਾਵਾ ਦੋ ਬੇਟੇ ਅਤੇ ਇਕ ਬੇਟੀ ਹੈ¢ ਵੈਸਟ ਇੰਡੀਜ਼ ਅਤੇ ਇੰਗਲੈਂਡ ਵਿਚ ਲੜੀ ਜਿੱਤਣ ਵਾਲੇ ਵਾਡੇਕਰ ਪਹਿਲੇ ਕਪਤਾਨ ਸਨ | 1 ਅਪ੍ਰੈਲ 1941 ਨੂੰ ਜਨਮੇ ਵਾਡੇਕਰ ਨੇ 1966 ਵਿਚ ਭਾਰਤ ਲਈ ਪਹਿਲਾ ਟੈਸਟ ਮੈਚ ਖੇਡਿਆ ਸੀ¢ ਅੱਠ ਸਾਲ ਦੇ ਖੇਡ ਜੀਵਨ ਵਿਚ ਉਨ੍ਹਾਂ ਨੇ 37 ਟੈਸਟ ਮੈਚ ਖੇਡੇ¢ ਉਨ੍ਹਾਂ ਨੇ ਟੈਸਟ ਵਿਚ ਇਕ ਸੈਂਕੜਾ ਅਤੇ 14 ਅਰਧ ਸੈਂਕੜਿਆਂ ਦੀ ਮਦਦ ਨਾਲ ਕੁੱਲ 2113 ਦੌੜਾਂ ਬਣਾਈਆਂ¢ ਇਸ ਤੋਂ ਇਲਾਵਾ ਵਾਡੇਕਰ ਨੇ ਭਾਰਤ ਲਈ ਦੋ ਇਕ ਦਿਨਾ ਮੈਚ ਵੀ ਖੇਡੇ | ਸਰਕਾਰ ਨੇ ਉਨ੍ਹਾਂ ਨੂੰ 1967 ਵਿਚ ਅਰਜੁਨ ਪੁਰਸਕਾਰ ਅਤੇ 1972 ਵਿਚ ਪਦਮਸ਼੍ਰੀ ਨਾਲ ਸਨਮਾਨਿਤ ਕੀਤਾ¢ ਉਨ੍ਹਾਂ ਦੇ ਦਿਹਾਂਤ 'ਤੇ ਪ੍ਰਧਾਨ ਮੰਤਰੀ ਨੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ¢
ਇੰਜੀਨੀਅਰ ਤੋਂ ਕਿ੍ਕਟਰ ਬਣਨ ਦਾ ਸਫ਼ਰ
ਵਾਡੇਕਰ ਇੰਜੀਨੀਅਰ ਬਣਨਾ ਚਾਹੁੰਦੇ ਸਨ¢ ਇਕ ਵਾਰ ਉਹ ਆਪਣੇ ਸੀਨੀਅਰ ਅਤੇ ਗੁਆਂਢੀ ਬਾਲੂ ਗੁਪਤੇ ਨਾਲ ਬੱਸ 'ਚ ਕਾਲਜ ਜਾ ਰਹੇ ਸਨ¢ ਬਾਲੂ ਗੁਪਤੇ ਕਾਲਜ ਦੀ ਕਿ੍ਕਟ ਟੀਮ ਵਿਚ ਸਨ¢ ਉਨ੍ਹਾਂ ਨੇ ਅਜੀਤ ਤੋਂ ਪੁੱਛਿਆ ਕਿ ਕੀ ਤੁਸੀਂ ਕਾਲਜ ਦੀ ਟੀਮ ਦੇ 12ਵੇਂ ਖਿਡਾਰੀ ਬਣੋਗੇ ? ਇਸ ਲਈ ਤੁਹਾਨੂੰ ਤਿੰਨ ਰੁਪਏ ਮੈਚ ਫੀਸ ਮਿਲੇਗੀ¢ ਉਸ ਸਮੇਂ ਤਿੰਨ ਰੁਪਏ ਵੱਡੀ ਰਕਮ ਹੁੰਦੀ ਸੀ¢ ਅਜੀਤ ਵਾਡੇਕਰ ਨੇ ਇਸ ਪੇਸ਼ਕਸ਼ ਨੂੰ ਠੁਕਰਾ ਨਹੀਂ ਸਕੇ ਅਤੇ ਕਾਲਜ ਦੀ ਕਿ੍ਕਟ ਟੀਮ 'ਚ ਸ਼ਾਮਿਲ ਹੋ ਗਏ¢ ਬਾਅਦ ਵਿਚ ਸੁਨੀਲ ਗਵਾਸਕਰ ਦੇ ਚਾਚਾ ਮਾਧਵ ਮੰਤਰੀ ਨੇ ਉਨ੍ਹਾਂ ਦੀ ਕਾਬਲੀਅਤ ਨੂੰ ਪਹਿਚਾਣਿਆ¢ ਮੰਤਰੀ ਦੇ ਕਹਿਣ 'ਤੇ ਵਾਡੇਕਰ ਨੂੰ ਰਣਜੀ ਟੀਮ ਵਿਚ ਜਗ੍ਹਾ ਮਿਲ ਗਈ¢
ਇੰਗਲੈਂਡ ਅਤੇ ਵੈਸਟ ਇੰਡੀਜ਼ ਵਿਚ ਪਹਿਲੀ ਵਾਰ ਜਿਤਾਈ ਲੜੀ
1971 ਵਿਚ ਭਾਰਤੀ ਟੀਮ ਅਜੀਤ ਵਾਡੇਕਰ ਦੀ ਕਪਤਾਨੀ ਵਿਚ ਵੈਸਟ ਇੰਡੀਜ਼ ਗਈ¢ ਪਹਿਲੇ ਟੈਸਟ ਵਿਚ ਭਾਰਤ ਨੇ ਦਿਲਿਪ ਸਰਦੇਸਾਈ ਦੇ ਦੋਹਰੇ ਸੈਂਕੜੇ ਦੀ ਮਦਦ ਨਾਲ ਵੈਸਟ ਇੰਡੀਜ਼ ਨੂੰ ਫਲੋਆਨ ਲਈ ਮਜਬੂਰ ਕਰ ਦਿੱਤਾ¢ ਹਾਲਾਂ ਕਿ ਇਹ ਟੈਸਟ ਡਰਾਅ ਰਿਹਾ¢ ਦੂਸਰੇ ਟੈਸਟ ਵਿਚ ਭਾਰਤ ਨੇ ਸਰਦੇਸਾਈ ਦੇ ਸੈਂਕੜੇ ਦੀ ਮਦਦ ਨਾਲ ਵੈਸਟ ਇੰਡੀਜ਼ ਨੂੰ 7 ਵਿਕਟਾਂ ਨਾਲ ਹਰਾਇਆ¢ ਅਗਲੇ ਤਿੰਨ ਟੈਸਟ ਡਰਾਅ ਕਰਵਾ ਕੇ ਭਾਰਤ ਨੇ ਲੜੀ 1-0 ਨਾਲ ਆਪਣੇ ਨਾਂਅ ਕਰ ਲਈ¢ ਇਹ ਵਿਦੇਸ਼ ਵਿਚ ਭਾਰਤ ਦੀ ਪਹਿਲੀ ਜਿੱਤ ਸੀ¢ ਇਸੇ ਸਾਲ ਟੀਮ ਇੰਡੀਆ ਵਾਡੇਕਰ ਦੀ ਕਪਤਾਨ ਵਿਚ ਇੰਗਲੈਂਡ ਦੌਰੇ 'ਤੇ ਗਈ¢ ਇੱਥੇ ਉਸ ਨੇ ਇੰਗਲੈਂਡ ਨੂੰ 2-0 ਨਾਲ ਹਰਾ ਦਿੱਤਾ¢
ਪਟੌਦੀ ਨੇ ਖੋਲਿ੍ਹਆ ਸੀ ਵਿਦੇਸ਼ ਵਿਚ ਲੜੀ ਜਿੱਤਣ ਦਾ ਖਾਤਾ
ਭਾਰਤ ਲਈ ਵਿਦੇਸ਼ ਵਿਚ ਲੜੀ ਜਿੱਤਣ ਵਾਲੇ ਪਹਿਲੇ ਕਪਤਾਨ ਮੰਸੂਰ ਪਟੌਦੀ ਸਨ¢ ਪਟੌਦੀ ਦੀ ਕਪਤਾਨੀ ਵਿਚ ਭਾਰਤ ਨੇ 1968 ਵਿਚ ਨਿਊਜ਼ੀਲੈਂਡ ਨੂੰ ਉਸ ਦੇ ਹੀ ਘਰ ਵਿਚ 3-1 ਨਾਲ ਹਰਾਇਆ ਸੀ¢ ਇਸ ਤੋਂ ਪਹਿਲਾਾ 1968 ਵਿਚ ਨਿਊਜ਼ੀਲੈਂਡ ਦੌਰੇ 'ਤੇ ਭਾਰਤੀ ਟੀਮ ਲਈ ਪਹਿਲੇ ਟੈਸਟ ਮੈਚ ਵਿਚ ਵਾਡੇਕਰ ਨੇ ਦੋਵਾਂ ਪਾਰੀਆਂ ਵਿਚ (80 ਤੇ 71) ਸਭ ਤੋਂ ਵੱਧ ਦੌੜਾਂ ਬਣਾਈਆਂ ਸਨ¢ ਇਸ ਮੈਚ ਵਿਚ ਭਾਰਤ ਨੇ 5 ਵਿਕਟਾਂ ਨਾਲ ਜਿੱਤ ਦਰਜ ਕੀਤੀ ਸੀ¢ ਇਸ ਤੋਂ ਬਾਅਦ ਵਾਲਿੰਗਟਨ ਵਿਚ ਖੇਡੇ ਗਏ ਤੀਸਰੇ ਟੈਸਟ ਮੈਚ ਵਿਚ ਵਾਡੇਕਰ ਵਲੋਂ ਖੇਡੀ ਗਈ ਸ਼ਾਨਦਾਰ 143 ਦੌੜਾਂ ਦੀ ਪਾਰੀ ਦੇ ਦਮ 'ਤੇ ਭਾਰਤ ਨੇ ਟੈਸਟ ਲੜੀ ਵਿਚ ਦੂਸਰਾ ਮੈਚ ਜਿੱਤਿਆ ਸੀ¢ ਵਾਡੇਕਰ ਦੀ ਬਦੌਲਤ ਭਾਰਤ ਨੇ ਚੌਥੇ ਟੈਸਟ ਮੈਚ ਵਿਚ ਬਾਜ਼ੀ ਮਾਰਦੇ ਹੋਏ ਨਿਊਜ਼ੀਲੈਂਡ ਿਖ਼ਲਾਫ਼ ਲੜੀ 3-1 ਨਾਲ ਆਪਣੇ ਨਾਂਅ ਕੀਤੀ¢ ਵਾਡੇਕਰ ਦੀ ਕਪਤਾਨੀ ਵਾਲੀ ਟੀਮ ਨੇ ਉਸ ਸਮੇਂ ਦੀ ਸਭ ਤੋਂ ਮਜਬੂਤ ਟੀਮ ਵੈਸਟ ਇੰਡੀਜ਼ ਨੂੰ ਹਰਾ ਕੇ ਇਤਿਹਾਸ ਸਿਰਜਿਆ ਸੀ¢
ਵਾਡੇਕਰ ਨੇ ਹੀ ਬਣਾਇਆ ਸੀ ਸਚਿਨ ਨੂੰ ਸਲਾਮੀ ਬੱਲੇਬਾਜ਼
ਅਜੀਤ ਵਾਡੇਕਰ ਨੇ ਸਚਿਨ ਤੇਂਦੁਲਕਰ ਨੂੰ ਸਲਾਮੀ ਬੱਲੇਬਾਜ਼ ਬਣਾਉਣ ਵਿਚ ਅਹਿਮ ਭੂਮਿਕਾ ਨਿਭਾਈ ਸੀ¢ ਅਸਲ ਵਿਚ ਸਚਿਨ ਨੂੰ ਇਕ ਦਿਨਾ ਮੈਚਾਂ ਵਿਚ ਸਚਿਨ ਨੂੰ ਸਲਾਮੀ ਬੱਲੇਬਾਜ਼ ਦੇ ਤੌਰ 'ਤੇ ਉਤਾਰਨ ਦਾ ਫੈਸਲਾ ਵਾਡੇਕਰ ਦਾ ਹੀ ਸੀ¢ ਉਨ੍ਹਾਂ ਨੇ 1994 ਵਿਚ ਕਪਤਾਨ ਰਹੇ ਮੁਹੰਮਦ ਅਜ਼ਹਰੂਦੀਨ ਨਾਲ ਸਲਾਹ ਕੀਤੀ ਕਿ ਸਚਿਨ ਤੋਂ ਇਕ ਦਿਨਾ ਮੈਚਾਂ ਵਿਚ ਪਾਰੀ ਦੀ ਸ਼ੁਰੂਆਤ ਕਰਵਾਈ ਜਾਵੇ¢ 1994 ਵਿਚ ਨਿਊਜ਼ੀਲੈਂਡ ਦੌਰੇ ਦੌਰਾਨ ਟੀਮ ਇੰਡੀਆ ਨੇ ਸਲਾਮੀ ਬੱਲੇਬਾਜ਼ ਨਵਜੋਤ ਸਿੰਘ ਸਿੱਧੂ ਦੀ ਗਰਦਨ ਦੀ ਪ੍ਰੇਸ਼ਾਨੀ ਕਾਰਨ ਸਚਿਨ ਨੂੰ ਪਾਰੀ ਦੀ ਸ਼ੁਰੂਆਤ ਕਰਨ ਲਈ ਕਿਹਾ¢ ਸਚਿਨ ਵੀ ਇਹੀ ਚਾਹੁੰਦੇ ਸਨ¢ ਇਸ ਲਈ ਸਚਿਨ ਨੇ ਕਪਾਤਨ ਅਜ਼ਹਰੂਦੀਨ ਅਤੇ ਮੈਨੇਜਰ ਵਾਡੇਕਰ ਨੂੰ ਅਪੀਲ ਵੀ ਕੀਤੀ ਸੀ¢ ਕੀਵੀ ਟੀਮ ਿਖ਼ਲਾਫ਼ ਚਾਰ ਮੈਚਾਂ ਦੀ ਲੜੀ ਦੇ ਦੂਸਰੇ ਮੈਚ ਵਿਚ ਸਚਿਨ ਨੇ ਪਹਿਲੀ ਵਾਰ ਸਲਾਮੀ ਬੱਲੇਬਾਜ਼ੀ ਕੀਤੀ ਸੀ ਅਤੇ ਉਸ ਮੈਚ ਵਿਚ ਸਚਿਨ 49 ਗੇਂਦਾਂ ਵਿਚ 82 ਦੌੜਾਂ ਦੀ ਤੂਫ਼ਾਨੀ ਪਾਰੀ ਖੇਡੀ ਸੀ¢ ਭਾਰਤ ਨੇ ਇਸ ਮੈਚ ਨੂੰ 7 ਵਿਕਟਾਂ ਨਾਲ ਜਿੱਤਿਆ ਸੀ¢
ਟੀਮ ਇੰਡੀਆ ਅਤੇ ਬੀ.ਸੀ.ਸੀ.ਆਈ. ਨੇ ਦਿੱਤੀ ਸ਼ਰਧਾਂਜਲੀ
ਨਵੀਂ ਦਿੱਲੀ-ਬੀ.ਸੀ.ਸੀ.ਆਈ. ਨੇ ਵੀਰਵਾਰ ਨੂੰ ਭਾਰਤ ਦੇ ਸਾਬਕਾ ਕਪਤਾਨ ਅਜੀਤ ਵਾਡੇਕਰ ਦੇ ਦਿਹਾਂਤ ਤੇ ਦੁੱਖ ਦਾ ਪ੍ਰਗਟਾਵਾ ਕਰਦੇ ਹੋਏ ਭਾਰਤੀ ਟੀਮ ਲਈ ਇਕ ਵੱਡਾ ਘਾਟਾ ਦੱਸਿਆ, ਜਿਨ੍ਹਾਂ ਦੇ ਜਾਣ ਨਾਲ ਵੱਡਾ ਖਾਲੀਪਨ ਪੈਦਾ ਹੋ ਗਿਆ ਹੈ¢ ਇੰਗਲੈਂਡ ਦੇ ਦੌਰਾ ਤੇ ਗਈ ਭਾਰਤੀ ਕਿ੍ਕਟ ਟੀਮ ਨੇ ਵੀ ਉਨ੍ਹਾਂ ਦੇ ਦਿਹਾਂਤ 'ਤੇ ਅੱਜ ਦੋ ਮਿੰਟ ਦਾ ਮੋਨ ਰੱਖ ਕੇ ਉਨ੍ਹਾਂ ਨੂੰ ਸ਼ਰਧਾਂਜਲੀ ਦਿੱਤੀ¢ ਸਚਿਨ ਨੇ ਟਵੀਟ ਕਰਕੇ ਉਨ੍ਹਾਂ ਦੇ ਦਿਹਾਂਤ 'ਤੇ ਦੁਖ ਦਾ ਪ੍ਰਗਵਾਟਾ ਕੀਤਾ |

ਭਾਰਤੀ ਟੀਮ ਲਈ ਸਲਾਮੀ ਜੋੜੀ ਬਣੀ ਵੱਡੀ ਚਿੰਤਾ

ਨਵੀਂ ਦਿੱਲੀ, 16 ਅਗਸਤ (ਏਜੰਸੀ)-ਪਹਿਲੇ ਦੋ ਟੈਸਟ ਮੈਚਾਂ ਵਿਚ ਮਿਲੀ ਕਰਾਰ ਹਾਰ ਤੋਂ ਬਾਅਦ ਲੜੀ ਗੁਆਉਣ ਦੀ ਕਗਾਰ 'ਤੇ ਖੜ੍ਹੀ ਭਾਰਤੀ ਟੀਮ ਦੇ ਬੱਲੇਬਾਜ਼ਾਂ ਦੇ ਫਲਾਪ ਸ਼ੋਅ ਨੇ ਟੀਮ ਦੀਆਂ ਮੁਸ਼ਿਕਲਾਂ ਨੂੰ ਕਾਫੀ ਵਧਾ ਦਿੱਤਾ ਹੈ¢ ਖਾਸਕਰ ਦੋਵਾਂ ਹੀ ਟੈਸਟ ਮੈਚਾਂ ਵਿਚ ...

ਪੂਰੀ ਖ਼ਬਰ »

1984 'ਚ ਅਚਾਰ-ਚੌਲ ਖਾਣ ਲਈ ਮਜਬੂਰ ਸੀ ਪੀ. ਟੀ. ਊਸ਼ਾ

ਨਵੀਂ ਦਿੱਲੀ, 16 ਅਗਸਤ (ਏਜੰਸੀ)- ਉਡਨ ਪਰੀ ਦੇ ਨਾਂਅ ਨਾਲ ਮਸ਼ਹੂਰ ਪੀ. ਟੀ. ਊਸ਼ਾ ਨੇ ਪੁਰਾਣੀ ਯਾਦਾਂ ਨੂੰ ਤਾਜ਼ਾ ਕਰਦੇ ਹੋਏ ਦੱਸਿਆ ਕਿ ਕਿਸ ਤਰ੍ਹਾਂ ਲਾਸ ਐਾਜਲਸ ਉਲੰਪਿਕ-1984 ਦੌਰਾਨ ਉਨ੍ਹਾਂ ਨੇ ਖੇਡਪਿੰਡ 'ਚ ਖਾਣ ਲਈ ਚਾਵਲਾਂ ਨਾਲ ਆਚਾਰ 'ਤੇ ਨਿਰਭਰ ਰਹਿਣਾ ਪਿਆ ਸੀ¢ ਉਹ ...

ਪੂਰੀ ਖ਼ਬਰ »

ਏਸ਼ੀਆਈ ਖੇਡਾਂ 'ਚ ਦੇਸ਼ ਦੀ ਨੁਮਾਇੰਦਗੀ ਕਰਨਗੇ ਪੰਜਾਬ ਪੁਲਿਸ ਦੇ 20 ਅਫ਼ਸਰ/ਜਵਾਨ

10 ਖੇਡਾਂ 'ਚ ਦੇਸ਼ ਲਈ ਤਗਮੇ ਦੀ ਆਸ ਜਗਾਉਣਗੇ ਪੰਜਾਬ ਪੁਲਿਸ ਦੇ ਖਿਡਾਰੀ

ਚੰਡੀਗੜ੍ਹ, 16 ਅਗਸਤ (ਅਜੀਤ ਬਿਊਰੋ)- ਇੰਡੋਨੇਸ਼ੀਆ ਦੀ ਧਰਤੀ 'ਤੇ ਜਕਾਰਤਾ ਵਿਖੇ 18 ਅਗਸਤ ਤੋਂ ਸ਼ੁਰੂ ਹੋਣ ਜਾ ਰਹੀਆਂ 18ਵੀਆਂ ਏਸ਼ੀਆਈ ਖੇਡਾਂ ਵਿਚ ਭਾਰਤੀ ਖੇਡ ਦਲ ਵਿਚ ਪੰਜਾਬ ਪੁਲਿਸ ਦੇ 20 ਅਫ਼ਸਰ/ਜਵਾਨ ਵੀ ਸ਼ਾਮਿਲ ਹਨ ਜਿਹੜੇ ਵੱਖ-ਵੱਖ ਖੇਡਾਂ ਵਿਚ ਭਾਰਤ ਦੀ ...

ਪੂਰੀ ਖ਼ਬਰ »

ਲਿਏਾਡਰ ਪੇਸ ਨੇ ਏਸ਼ੀਅਨ ਖੇਡਾਂ ਤੋਂ ਆਪਣਾ ਨਾਂਅ ਲਿਆ ਵਾਪਸ

ਜਕਾਰਤਾ, 16 ਅਗਸਤ (ਏਜੰਸੀ)- 18ਵੀਆਾ ਏਸ਼ੀਅਨ ਖੇਡਾਂ ਸ਼ੁਰੂ ਹੋਣ ਵਿਚ ਦੋ ਦਿਨ ਬਾਕੀ ਹਨ ਪਰ ਭਾਰਤੀ ਟੈਨਿਸ ਟੀਮ ਦੇ ਅਨੁਭਵੀ ਖਿਡਾਰੀ ਲਿਏਾਡਰ ਪੇਸ ਨੇ ਐਨ ਮੌਕੇ 'ਤੇ ਆਪਣਾ ਨਾਂਅ ਇਨ੍ਹਾਂ ਖੇਡਾਂ ਤੋਂ ਵਾਪਸ ਲੈ ਕੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ¢ ਅਸਲ ਵਿਚ ਟੈਨਿਸ ...

ਪੂਰੀ ਖ਼ਬਰ »


Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX