ਤਾਜਾ ਖ਼ਬਰਾਂ


ਜੰਮੂ-ਪਠਾਨਕੋਟ ਹਾਈਵੇ 'ਤੇ ਟਰੱਕ ਅਤੇ ਕਾਰ ਵਿਚਾਲੇ ਹੋਈ ਟੱਕਰ 'ਚ ਇਕੋ ਪਰਿਵਾਰ ਦੇ 5 ਮੈਂਬਰਾਂ ਦੀ ਮੌਤ
. . .  5 minutes ago
ਸ੍ਰੀਨਗਰ, 20 ਫਰਵਰੀ- ਜੰਮੂ-ਕਸ਼ਮੀਰ ਦੇ ਸਾਂਬਾ ਜ਼ਿਲ੍ਹੇ 'ਚ ਜਟਵਾਲ ਦੇ ਨੇੜੇ ਜੰਮੂ- ਪਠਾਨਕੋਟ ਹਾਈਵੇ 'ਤੇ ਟਰੱਕ ਅਤੇ ਕਾਰ ਵਿਚਾਲੇ ਹੋਈ ਭਿਆਨਕ....
'ਰਾਖਵਾਂਕਰਨ ਖ਼ਤਮ ਨਹੀਂ ਹੋਣ ਦੇਵਾਂਗੇ' ਵਾਲੇ ਪਟਨਾ 'ਚ ਰਾਹੁਲ ਗਾਂਧੀ ਦੇ ਲੱਗੇ ਪੋਸਟਰ
. . .  12 minutes ago
ਪਟਨਾ, 20 ਫਰਵਰੀ- ਬਿਹਾਰ ਦੀ ਰਾਜਧਾਨੀ 'ਚ ਪਟਨਾ 'ਚ ਰਾਹੁਲ ਗਾਂਧੀ ਦੇ ਪੋਸਟਰ ਲਗਾਏ ਗਏ ਹੈ। ਇਨ੍ਹਾਂ ਪੋਸਟਰਾਂ 'ਚ ਲਿਖਿਆ...
ਉਪਹਾਰ ਸਿਨੇਮਾ ਅਗਨੀਕਾਂਡ : ਪੀੜਤਾਂ ਦੀ ਕਿਊਰੇਟਿਵ ਪਟੀਸ਼ਨ ਸੁਪਰੀਮ ਕੋਰਟ ਨੇ ਕੀਤੀ ਖ਼ਾਰਜ
. . .  29 minutes ago
ਨਵੀਂ ਦਿੱਲੀ, 20 ਫਰਵਰੀ- ਉਪਹਾਰ ਸਿਨੇਮਾ ਅਗਨੀਕਾਂਡ ਦੇ ਮਾਮਲੇ 'ਚ ਸੁਪਰੀਮ ਕੋਰਟ ਨੇ ਪੀੜਤ ਲੋਕਾਂ ...
ਤਿਹਾੜ ਜੇਲ੍ਹ 'ਚ ਬੰਦ ਨਿਰਭੈਆ ਦੇ ਦੋਸ਼ੀ ਵਿਨੈ ਨੇ ਕੰਧ 'ਚ ਮਾਰਿਆ ਸਿਰ, ਹੋਇਆ ਜ਼ਖਮੀ
. . .  43 minutes ago
ਨਵੀਂ ਦਿੱਲੀ, 20 ਫਰਵਰੀ- ਤਿਹਾੜ ਜੇਲ੍ਹ ਦੇ ਅਧਿਕਾਰੀਆਂ ਦੇ ਅਨੁਸਾਰ, ਨਿਰਭੈਆ ਦੇ ਦੋਸ਼ੀਆਂ 'ਚ ਇਕ ਦੋਸ਼ੀ ਵਿਨੈ ਨੇ 16 ਫਰਵਰੀ ਨੂੰ ਆਪਣੇ...
ਕਾਰ ਤੇ ਟਰੱਕ ਦੀ ਟੱਕਰ 'ਚ 6 ਮੌਤਾਂ, 6 ਜ਼ਖਮੀ
. . .  about 1 hour ago
ਮੁੰਬਈ, 20 ਫਰਵਰੀ - ਮਹਾਰਾਸ਼ਟਰ ਦੇ ਚੰਦਪੁਰ 'ਚ ਪੈਂਦੇ ਮੁਲ ਵਿਖੇ ਬੀਤੀ ਦੇਰ ਰਾਤ ਕਾਰ ਅਤੇ ਟਰੱਕ ਦੀ ਹੋਈ ਟੱਕਰ ਵਿਚ 6 ਲੋਕਾਂ ਦੀ ਮੌਤ ਹੋ ਗਈ, ਜਦਕਿ 6 ਲੋਕ ਜ਼ਖਮੀ...
ਫ਼ਿਲਮ ਦੀ ਸ਼ੂਟਿੰਗ ਦੌਰਾਨ ਹੋਏ ਹਾਦਸੇ 'ਚ 3 ਮੌਤਾਂ, 10 ਜ਼ਖਮੀ
. . .  about 1 hour ago
ਚੇਨਈ, 20 ਫਰਵਰੀ - ਤਾਮਿਲਨਾਡੂ ਦੇ ਚੇਨਈ ਵਿਖੇ ਫ਼ਿਲਮ ਇੰਡੀਅਨ-2 ਦੀ ਸ਼ੂਟਿੰਗ ਦੌਰਾਨ ਕਰੇਨ ਡਿੱਗਣ ਕਾਰਨ 3 ਜਣਿਆ ਦੀ ਮੌਤ ਹੋ ਗਈ, ਜਦਕਿ 10 ਜਣੇ ਜ਼ਖਮੀ ਹੋਏ ਹਨ। ਮ੍ਰਿਤਕਾਂ 'ਚ ਫ਼ਿਲਮ ਦੇ ਨਿਰਦੇਸ਼ਕ...
ਸਰਕਾਰੀ ਬੱਸ ਅਤੇ ਟਰੱਕ ਦੀ ਟੱਕਰ 'ਚ 19 ਮੌਤਾਂ
. . .  about 1 hour ago
ਚੇਨਈ, 20 ਫਰਵਰੀ - ਤਾਮਿਲਨਾਡੂ ਦੇ ਤਿਰੂਪੁਰ ਜ਼ਿਲ੍ਹੇ 'ਚ ਪੈਂਦੇ ਅਵਿਨਾਸ਼ੀ ਇਲਾਕੇ ਵਿਚ ਕੇਰਲ ਸਟੇਟ ਰੋਡ ਟਰਾਂਸਪੋਰਟ ਅਤੇ ਇੱਕ ਟਰੱਕ ਵਿਚਾਲੇ ਹੋਈ ਟੱਕਰ ਵਿਚ 19 ਲੋਕਾਂ ਦੀ ਮੌਤ ਹੋ ਗਈ, ਜਦਕਿ ਕਈ ਜ਼ਖਮੀ...
ਕਾਂਗਰਸ ਵਿਧਾਇਕ ਦਲ ਦੀ ਮੀਟਿੰਗ ਅੱਜ
. . .  about 2 hours ago
ਚੰਡੀਗੜ੍ਹ, 20 ਫਰਵਰੀ - ਬਜਟ ਇਜਲਾਸ ਤੋਂ ਪਹਿਲਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਅੱਜ ਸਵੇਰੇ 10 ਵਜੇ ਕਾਂਗਰਸ ਵਿਧਾਇਕ ਦਲ ਦੀ ਮੀਟਿੰਗ ਸੱਦੀ ਗਈ ਹੈ। ਸਰਕਾਰ ਦੀ ਕਾਰਗੁਜ਼ਾਰੀ...
2024 ਤੱਕ 5 ਟ੍ਰਿਲੀਅਨ ਅਰਥ ਵਿਵਸਥਾ ਇੱਛਾਵਾਦੀ ਸੋਚ - ਡਾ. ਮਨਮੋਹਨ ਸਿੰਘ
. . .  about 2 hours ago
ਨਵੀਂ ਦਿੱਲੀ, 20 ਫਰਵਰੀ - ਸਾਬਕਾ ਪ੍ਰਧਾਨ ਮੰਤਰੀ ਤੇ ਉੱਘੇ ਅਰਥ ਸ਼ਾਸਤਰੀ ਡਾ. ਮਨਮੋਹਨ ਸਿੰਘ ਦਾ ਕਹਿਣਾ ਹੈ ਕਿ 2024 ਤੱਕ 5 ਟ੍ਰਿਲੀਅਨ ਅਰਥ ਵਿਵਸਥਾ ਇੱਛਾਵਾਦੀ ਸੋਚ ਹੈ। ਜ਼ਿਕਰਯੋਗ...
ਬਿਜਲੀ ਬੋਰਡ ਦੇ 2 ਖਿਡਾਰੀਆਂ ਦੀ ਗੋਲੀ ਮਾਰ ਕੇ ਹੱਤਿਆ
. . .  about 2 hours ago
ਪਟਿਆਲਾ, 20 ਫਰਵਰੀ (ਮਨਦੀਪ ਸਿੰਘ) ਸਥਾਨਕ 24 ਨੰਬਰ ਫਾਟਕ ਨੇੜੇ ਬੀਤੀ ਦੇਰ ਰਾਤ ਅਣਪਛਾਤੇ ਹਮਲਾਵਰਾਂ ਵੱਲੋਂ ਬਿਜਲੀ ਬੋਰਡ ਦੇ 2 ਖਿਡਾਰੀਆਂ ਦੀ ਸਿਰ 'ਚ ਗੋਲੀ ਮਾਰ ਕੇ ਹੱਤਿਆ...
ਜੇ.ਪੀ ਨੱਢਾ ਅੱਜ ਪੰਜਾਬ ਦੌਰੇ 'ਤੇ
. . .  about 2 hours ago
ਨਵੀਂ ਦਿੱਲੀ, 20 ਫਰਵਰੀ - ਭਾਜਪਾ ਦੇ ਕੌਮੀ ਪ੍ਰਧਾਨ ਜੇ.ਪੀ ਨੱਢਾ ਅੱਜ ਪੰਜਾਬ ਦਾ ਦੌਰਾ ਕਰਨਗੇ। ਇਸ ਦੌਰਾਨ ਉਹ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਵੀ...
ਜਰਮਨ ਦੇ ਹਨਾਊ 'ਚ ਗੋਲੀਬਾਰੀ ਦੌਰਾਨ 8 ਮੌਤਾਂ
. . .  about 2 hours ago
ਬਰਲਿਨ, 20 ਫਰਵਰੀ - ਜਰਮਨੀ ਦੇ ਹਨਾਊ 'ਚ ਹੋਈ ਗੋਲੀਬਾਰੀ ਦੌਰਾਨ 8 ਦੇ ਕਰੀਬ ਲੋਕਾਂ ਦੇ ਮਾਰੇ ਜਾਣ ਦੀ ਖ਼ਬਰ ਹੈ, ਜਦਕਿ ਕਈ ਲੋਕ ਜ਼ਖਮੀ ਹੋਏ ਹਨ। ਅਣਪਛਾਤੇ ਹਮਲਾਵਰਾਂ ਦੀ ਗਿਣਤੀ...
ਅੱਜ ਦਾ ਵਿਚਾਰ
. . .  about 3 hours ago
ਅੱਜ ਦਾ ਵਿਚਾਰ
ਲੌਂਗੋਵਾਲ ਵੈਨ ਹਾਦਸੇ ਦੇ ਪਰਿਵਾਰਾਂ ਨਾਲ ਦੁੱਖ ਸਾਂਝਾ ਕੀਤਾ ਸਿਮਰਜੀਤ ਬੈਂਸ ਨੇ
. . .  1 day ago
ਲੌਂਗੋਵਾਲ 19 ਫਰਵਰੀ (ਵਿਨੋਦ, ਸ.ਸ. ਖੰਨਾ) - ਲੋਕ ਇਨਸਾਫ਼ ਪਾਰਟੀ ਦੇ ਪ੍ਰਧਾਨ ਸਿਮਰਜੀਤ ਸਿੰਘ ਬੈਂਸ ਨੇ ਅੱਜ ਲੌਂਗੋਵਾਲ ਪੁੱਜ ਕੇ ਵੈਨ ਹਾਦਸੇ ਵਿਚ ਮਾਰੇ ਗਏ ਮਾਸੂਮ ਬੱਚਿਆਂ ਦੇ ਪਰਿਵਾਰਾਂ ਨਾਲ ਦੁੱਖ ਸਾਂਝਾ ਕੀਤਾ ਹੈ। ਉਨਾਂ ਪਰਿਵਾਰ ਨਾਲ ...
ਚੰਡੀਗੜ੍ਹ ਤੋਂ ਤਖ਼ਤ ਸ੍ਰੀ ਪਟਨਾ ਸਾਹਿਬ ਲਈ 5 ਮਾਰਚ ਤੋਂ ਹਵਾਈ ਉਡਾਣ ਸ਼ੁਰੂ ਹੋਵੇਗੀ-ਪ੍ਰੋ. ਚੰਦੂਮਾਜਰਾ
. . .  1 day ago
ਗੜ੍ਹਸ਼ੰਕਰ, 19 ਫਰਵਰੀ (ਧਾਲੀਵਾਲ)- ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਅਤੇ ਸਾਬਕਾ ਮੈਂਬਰ ਪਾਰਲੀਮੈਂਟ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨੇ ਦੱਸਿਆ ਕਿ ਲੰਮੇ ਅਰਸੇ ਤੋਂ ਲੋਕਾਂ ਵੱਲੋਂ ਚੰਡੀਗੜ੍ਹ ਤੋਂ ਤਖ਼ਤ ਸ੍ਰੀ ਪਟਨਾ ਸਾਹਿਬ ਲਈ ਹਫਾਈ ...
ਡੇਰਾਬਸੀ ਰੇਲਵੇ ਲਾਈਨ ਤੋਂ ਨੌਜਵਾਨ ਦੀ ਬਿਨਾਂ ਸਿਰ ਮਿਲੀ ਲਾਸ਼
. . .  1 day ago
ਭਗਵੰਤ ਮਾਨ ਦੀ ਹਾਜ਼ਰੀ 'ਚ ਬਲਾਚੌਰ 'ਚ ਹੋਈ ਸਿਆਸੀ ਹਲਚਲ
. . .  1 day ago
ਸੈਸ਼ਨ ਵਧਾਉਣ ਵਿਚ ਕੋਈ ਦਿੱਕਤ ਨਹੀਂ ਹੈ ਪਰ ਅਕਾਲੀ ਦਲ ਸੈਸ਼ਨ ਵਿਚ ਆਉਂਦਾ ਹੀ ਨਹੀਂ - ਸਿਹਤ ਮੰਤਰੀ ਬਲਵੀਰ ਸਿੰਘ ਸਿੱਧੂ
. . .  1 day ago
ਅਕਾਲੀ ਦਲ ਬਾਦਲਾਂ ਤੋਂ ਮੁਕਤ ਤੇ ਸ਼੍ਰੋਮਣੀ ਕਮੇਟੀ ਮਸੰਦਾਂ ਤੋਂ ਮੁਕਤ ਕਰਵਾਉਣਾ ਸਾਡਾ ਮੁੱਖ ਮਕਸਦ - ਸਿਮਰਜੀਤ ਸਿੰਘ ਬੈਂਸ
. . .  1 day ago
ਭਾਰਤ ਪਾਕਿਸਤਾਨ ਸਰਹੱਦ ਤੋਂ 20 ਕਰੋੜ ਦੀ ਹੈਰੋਇਨ, ਇਕ ਪਿਸਟਲ, ਦੋ ਮੈਗਜ਼ੀਨ, 56 ਗ੍ਰਾਮ ਅਫ਼ੀਮ, 25 ਰੌਂਦ ਬਰਾਮਦ
. . .  1 day ago
194 ਕਿੱਲੋ ਹੈਰੋਇਨ ਬਰਾਮਦਗੀ ਮਾਮਲੇ ਵਿਚ ਅਕਾਲੀ ਆਗੂ ਅਨਵਰ ਮਸੀਹ ਨੂੰ ਕੀਤਾ ਗ੍ਰਿਫ਼ਤਾਰ
. . .  1 day ago
ਗ੍ਰਹਿ ਮੰਤਰੀ ਨਾਲ ਸ਼ਹੀਨ ਬਾਗ 'ਤੇ ਕੋਈ ਗੱਲਬਾਤ ਨਹੀਂ ਹੋਈ - ਕੇਜਰੀਵਾਲ
. . .  1 day ago
ਖੇਮਕਰਨ 'ਚ ਹੈਰੋਇਨ ਦੀ ਵੱਡੀ ਖੇਪ ਬਰਾਮਦ
. . .  1 day ago
ਸਕਾਰਪੀਓ ਅਤੇ ਟੈਂਪੂ ਦੀ ਟੱਕਰ 'ਚ ਇੱਕ ਦੀ ਮੌਤ, ਅੱਧੀ ਦਰਜਨ ਲੋਕ ਜ਼ਖ਼ਮੀ
. . .  1 day ago
ਲੌਂਗੋਵਾਲ ਵੈਨ ਹਾਦਸੇ ਨੂੰ ਲੈ ਕੇ ਐਕਸ਼ਨ ਕਮੇਟੀ ਵਲੋਂ 22 ਫਰਵਰੀ ਤੋਂ ਸੰਘਰਸ਼ ਦਾ ਐਲਾਨ
. . .  1 day ago
ਜ਼ਿਲ੍ਹਾ ਪ੍ਰਬੰਧਕੀ ਪ੍ਰਸ਼ਾਸਨ 'ਚ ਨਿਯੁਕਤੀਆਂ ਅਤੇ ਤਾਇਨਾਤੀਆਂ
. . .  1 day ago
ਸ੍ਰੀ ਗੁਰੂ ਰਾਮਦਾਸ ਜੀ ਚੂਨਾ ਮੰਡੀ ਲਾਹੌਰ ਦੇ ਹਜ਼ੂਰੀ ਰਾਗੀ ਰਬਾਬੀਆਂ ਨੇ ਸ੍ਰੀ ਹਰਿਮੰਦਰ ਸਾਹਿਬ ਵਿਖੇ ਟੇਕਿਆ ਮੱਥਾ
. . .  1 day ago
ਸ਼੍ਰੋਮਣੀ ਅਕਾਲੀ ਦਲ ਵਲੋਂ ਗੰਨਾਂ ਕਾਸ਼ਤਕਾਰਾਂ ਦੇ ਹੱਕ ਭੋਗਪੁਰ ਖੰਡ ਮਿੱਲ ਅੱਗੇ ਧਰਨਾ
. . .  1 day ago
ਕੇਜਰੀਵਾਲ ਨੂੰ ਗ਼ਲਤ ਬੋਲਣ ਵਾਲੇ ਖਹਿਰਾ ਕਿਸ ਮੂੰਹ ਨਾਲ ਆਉਣਗੇ 'ਆਪ' 'ਚ- ਭਗਵੰਤ ਮਾਨ
. . .  1 day ago
ਛੱਪੜ 'ਚੋਂ ਮਿਲੀ ਨੌਜਵਾਨ ਦੀ ਲਾਸ਼
. . .  1 day ago
ਇਲਾਜ ਲਈ ਹਸਪਤਾਲ ਲਿਆਂਦਾ ਗਿਆ ਕੈਦੀ ਪੁਲਿਸ ਨੂੰ ਚਕਮਾ ਦੇ ਕੇ ਹੋਇਆ ਫ਼ਰਾਰ
. . .  1 day ago
ਸ਼ਾਹੀਨ ਬਾਗ ਪਹੁੰਚੇ ਸੁਪਰੀਮ ਕੋਰਟ ਵਲੋਂ ਨਿਯੁਕਤ ਕੀਤੇ ਗਏ ਵਾਰਤਾਕਾਰ, ਹੱਲ ਨਿਕਲਣ ਦੀ ਜਤਾਈ ਉਮੀਦ
. . .  1 day ago
ਲੌਂਗੋਵਾਲ ਵੈਨ ਹਾਦਸੇ 'ਚ ਮਾਰੇ ਬੱਚਿਆਂ ਦੇ ਪਰਿਵਾਰਾਂ ਨਾਲ ਢੀਂਡਸਾ ਨੇ ਵੰਡਾਇਆ ਦੁੱਖ
. . .  1 day ago
ਕੈਪਟਨ ਨੇ ਸੱਦੀ ਪੰਜਾਬ ਕਾਂਗਰਸ ਵਿਧਾਇਕ ਦਲ ਦੀ ਬੈਠਕ
. . .  1 day ago
ਪੰਜਾਬ ਵਿਧਾਨ ਸਭਾ ਦੇ ਬਜਟ ਇਜਲਾਸ ਦਾ ਆਗਾਜ਼ 20 ਫਰਵਰੀ ਤੋਂ
. . .  1 day ago
'ਆਪ' ਵਲੋਂ ਪੰਜਾਬ ਵਿਧਾਨ ਸਭਾ ਦੇ ਸਪੀਕਰ ਨਾਲ ਮੁਲਾਕਾਤ, ਬਜਟ ਇਜਲਾਸ ਦੀ ਮਿਆਦ ਵਧਾਉਣ ਦੀ ਕੀਤੀ ਮੰਗ
. . .  1 day ago
ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਦੀ ਅਗਵਾਈ ਹੇਠ ਜਥਾ ਪਾਕਿਸਤਾਨ ਰਵਾਨਾ
. . .  1 day ago
ਬਜਟ ਇਜਲਾਸ ਤੋਂ ਪਹਿਲਾਂ ਅਕਾਲੀ ਦਲ ਵਲੋਂ ਪੰਜਾਬ ਵਿਧਾਨ ਸਭਾ ਦੇ ਸਪੀਕਰ ਨਾਲ ਮੁਲਾਕਾਤ
. . .  1 day ago
ਨਾਭਾ ਦੀ ਨਿਊ ਜ਼ਿਲ੍ਹਾ ਜੇਲ੍ਹ 'ਚੋਂ ਬਰਾਮਦ ਹੋਏ ਮੋਬਾਇਲ ਫੋਨ
. . .  1 day ago
ਆਉਣ ਵਾਲੇ ਦਿਨ 'ਚ ਪੰਜਾਬ ਦੇ ਕਈ ਹਿੱਸਿਆਂ 'ਚ ਪੈ ਸਕਦੈ ਮੀਂਹ
. . .  1 day ago
ਛੱਤੀਸਗੜ੍ਹ 'ਚ ਸੀ. ਆਰ. ਪੀ. ਐੱਫ. ਅਤੇ ਨਕਸਲੀਆਂ ਵਿਚਾਲੇ ਮੁਠਭੇੜ
. . .  1 day ago
ਅੰਮ੍ਰਿਤਸਰ : ਸਮੂਹਿਕ ਖ਼ੁਦਕੁਸ਼ੀ ਮਾਮਲੇ 'ਚ ਸਾਬਕਾ ਡੀ.ਆਈ.ਜੀ. ਕੁਲਤਾਰ ਸਿੰਘ ਸਣੇ 5 ਦੋਸ਼ੀਆਂ ਨੂੰ 8-8 ਸਾਲ ਦੀ ਕੈਦ
. . .  1 day ago
ਅਮਿਤ ਸ਼ਾਹ ਨਾਲ ਮੁਲਾਕਾਤ ਕਰਨਗੇ ਅਰਵਿੰਦ ਕੇਜਰੀਵਾਲ
. . .  1 day ago
ਜੇ. ਐੱਨ. ਯੂ. ਦੇਸ਼ ਧ੍ਰੋਹ ਮਾਮਲੇ 'ਚ ਅਦਾਲਤ ਨੇ ਦਿੱਲੀ ਸਰਕਾਰ ਨੂੰ ਸਟੇਟਸ ਰਿਪੋਰਟ ਦਾਖ਼ਲ ਕਰਨ ਲਈ ਕਿਹਾ
. . .  1 day ago
ਤਾਮਿਲਨਾਡੂ 'ਚ ਨਾਗਰਿਕਤਾ ਕਾਨੂੰਨ ਵਿਰੁੱਧ ਵਿਰੋਧ-ਪ੍ਰਦਰਸ਼ਨ ਜਾਰੀ
. . .  about 1 hour ago
ਨੌਜਵਾਨ ਦਾ ਬੇਰਹਿਮੀ ਨਾਲ ਕਤਲ, 20 ਦਿਨ ਪਹਿਲਾਂ ਹੋਇਆ ਸੀ ਵਿਆਹ
. . .  about 1 hour ago
ਪਾਕਿਸਤਾਨ ਲਈ ਰਵਾਨਾ ਹੋਏ ਗਿਆਨੀ ਹਰਪ੍ਰੀਤ ਸਿੰਘ
. . .  1 day ago
ਲੁਧਿਆਣਾ 'ਚ ਪੁਲਿਸ ਨੇ ਹੈਰੋਇਨ ਸਣੇ ਐੱਚ. ਐੱਚ. ਓ. ਅਤੇ ਉਸ ਦੇ ਡਰਾਈਵਰ ਨੂੰ ਕੀਤਾ ਕਾਬੂ
. . .  1 minute ago
ਦਿੱਲੀ 'ਚ ਅਯੁੱਧਿਆ ਰਾਮ ਮੰਦਰ ਟਰੱਸਟ ਦੀ ਪਹਿਲੀ ਬੈਠਕ ਅੱਜ
. . .  12 minutes ago
ਸੁਲ੍ਹਾ ਲਈ ਅੱਜ ਸ਼ਾਹੀਨ ਬਾਗ ਜਾਣਗੇ ਤਿੰਨੋਂ ਵਾਰਤਾਕਾਰ
. . .  23 minutes ago
ਹੋਰ ਖ਼ਬਰਾਂ..
ਜਲੰਧਰ : ਸ਼ੁੱਕਰਵਾਰ 1 ਭਾਦੋ ਸੰਮਤ 550

ਰਾਸ਼ਟਰੀ-ਅੰਤਰਰਾਸ਼ਟਰੀ

ਵਿਦੇਸ਼ਾਂ 'ਚ ਭਾਰਤੀ ਸੁਤੰਤਰਤਾ ਦਿਵਸ ਸਬੰਧੀ ਸਮਾਗਮ

ਲੰਡਨ, 16 ਅਗਸਤ (ਮਨਪ੍ਰੀਤ ਸਿੰਘ ਬੱਧਨੀ ਕਲਾਂ)- ਭਾਰਤੀ ਦੂਤਘਰ ਲੰਡਨ ਵਿਚ ਆਜ਼ਾਦੀ ਦਿਵਸ ਸਬੰਧੀ ਵਿਸ਼ੇਸ਼ ਸਮਾਗਮ ਕਰਵਾਇਆ ਗਿਆ, ਜਿਸ ਵਿਚ ਭਾਰਤੀ ਭਾਈਚਾਰੇ ਦੀਆਂ ਪ੍ਰਮੁੱਖ ਸ਼ਖ਼ਸੀਅਤਾਂ ਨੇ ਹਿੱਸਾ ਲਿਆ | ਇਸ ਮੌਕੇ ਭਾਰਤ ਦੇ ਹਾਈ ਕਮਿਸ਼ਨਰ ਵਾਈ.ਕੇ. ਸਿਨ੍ਹਾ ਨੇ ਤਿਰੰਗਾ ਲਹਿਰਾਇਆ ਤੇ ਰਾਸ਼ਟਰੀ ਗੀਤ ਤੋਂ ਬਾਅਦ ਸੰਬੋਧਨ ਕਰਦਿਆਂ ਭਾਰਤ ਵਾਸੀਆਂ ਦੇ ਨਾਂਅ ਭਾਰਤ ਦੇ ਰਾਸ਼ਟਰਪਤੀ ਦਾ ਸੁਨੇਹਾ ਪੜ੍ਹ ਕੇ ਸੁਣਾਇਆ | ਇਸ ਮੌਕੇ ਵੱਖ-ਵੱਖ ਖੇਤਰਾਂ ਵਿਚ ਯੋਗਦਾਨ ਪਾਉਣ ਵਾਲੇ ਭਾਰਤੀਆਂ ਨੂੰ ਸਨਮਾਨਿਤ ਕੀਤਾ ਗਿਆ |
ਇਸ ਤੋਂ ਇਲਾਵਾ 60 ਸਾਲ ਪਹਿਲਾਂ ਭਾਰਤ ਵਿਚ ਮਹਾਤਮਾ ਬੁੱਧ ਦੀ 12ਵੀਂ ਸਦੀ ਦੀ ਚੋਰੀ ਹੋਈ ਮੂਰਤੀ ਨੂੰ ਮੈਟਰੋਪੁਲੀਟਨ ਪੁਲਿਸ ਨੇ ਹਾਈ ਕਮਿਸ਼ਨਰ ਸਿਨ੍ਹਾ ਨੂੰ ਸੌਾਪਦਿਆਂ ਇਸ ਨੂੰ ਭਾਰਤ ਹਵਾਲੇ ਕੀਤਾ | ਇਹ ਮੂਰਤੀ 1961 ਵਿਚ ਨਾਲਾਨਡਾ ਦੇ ਅਜਾਇਬ ਘਰ 'ਚੋਂ ਚੋਰੀ ਹੋਈਆਂ 14 ਅਨਮੋਲ ਮੂਰਤੀਆਂ 'ਚੋਂ ਇਕ ਹੈ, ਜੋ ਵੱਖ-ਵੱਖ ਥਾਵਾਂ ਤੋਂ ਹੁੰਦੀ ਹੋਈ ਅਖੀਰ 'ਚ ਲੰਡਨ ਵਿਚ ਵੇਚਣ ਲਈ ਭੇਜੀ ਗਈ ਸੀ | ਇਸੇ ਸਾਲ ਮਾਰਚ ਮਹੀਨੇ 'ਚ ਕਲਾ ਅਪਰਾਧ ਦੇ ਖੋਜਕਰਤਾਵਾਂ ਦੀ ਐਸੋਸੀਏਸ਼ਨ ਨੂੰ ਮੂਰਤੀ ਬਾਰੇ ਪਤਾ ਲੱਗਾ ਸੀ |
ਮਿਲਾਨ 'ਚ ਸਮਾਗਮ

ਮਿਲਾਨ (ਇਟਲੀ), (ਇੰਦਰਜੀਤ ਸਿੰਘ ਲੁਗਾਣਾ)- ਭਾਰਤੀ ਅੰਬੈਸੀ ਮਿਲਾਨ ਵਿਖੇ ਅੰਬੈਸੀ ਦੇ ਸਮੂਹ ਸਟਾਫ਼ ਵਲੋਂ ਇਟਲੀ ਰਹਿਣ ਬਸੇਰਾ ਕਰਦੇ ਭਾਰਤੀ ਭਾਈਚਾਰੇ ਦੇ ਲੋਕਾਂ ਨਾਲ ਭਾਰਤੀ ਸੁਤੰਤਰਤਾ ਦਿਵਸ ਮਨਾਇਆ, ਜਿਸ ਦੌਰਾਨ ਤਿਰੰਗਾ ਲਹਿਰਾਉਣ ਦੀ ਰਸਮ ਅੰਬੈਸੀ ਦੇ ਕੌਾਸਲੇਟ ਜਨਰਲ ਚਰਨਜੀਤ ਸਿੰਘ ਵਲੋਂ ਨਿਭਾਈ ਗਈ ਅਤੇ ਇਟਲੀ ਦੇ ਸਮੁੱਚੇ ਭਾਰਤੀ ਭਾਈਚਾਰੇ ਨੂੰ ਆਜ਼ਾਦੀ ਦਿਵਸ ਦੀ ਮੁਬਾਰਕਬਾਦ ਦਿੱਤੀ | ਇਸ ਮੌਕੇ ਫ਼ਸਟ ਸੈਕਟਰੀ ਪ੍ਰਦੀਪ ਗੋਤਮ, ਅਨਿਲ ਕੁਮਾਰ ਸ਼ਰਮਾ ਐਮ.ਡੀ ਬੈਲਾਕਾਜਾ, ਪ੍ਰਵੇਸ਼ ਸ਼ੁਕਲਾ ਸਾਬਕਾ ਪ੍ਰਧਾਨ ਭਾਜਪਾ ਇਟਲੀ, ਸਤਵਿੰਦਰ ਸਿੰਘ ਮਿਆਣੀ ਅਤੇ ਹੋਰ ਹਾਜ਼ਰ ਸਨ |
ਬਰੇਸ਼ੀਆ 'ਚ ਸਮਾਗਮ

ਬਰੇਸ਼ੀਆ (ਇਟਲੀ), (ਬਲਦੇਵ ਸਿੰਘ ਬੂਰੇ ਜੱਟਾਂ)- ਬਰੇਸ਼ੀਆ 'ਚ ਭਾਰਤੀ ਭਾਈਚਾਰੇ ਵਲੋਂ ਇੰਡੀਅਨ ਓਵਰਸੀਜ਼ ਕਾਂਗਰਸ ਵਲੋਂ ਹਵੇਲੀ ਰੈਸਟੋਰੈਂਟ ਪੌਾਕਾਰੋਲੇ ਵਿਖੇ ਆਜ਼ਾਦੀ ਦਿਵਸ ਨੂੰ ਸਮਰਪਿਤ ਵਿਸ਼ੇਸ਼ ਸਮਾਗਮ ਕਰਵਾਇਆ ਗਿਆ | ਜ਼ਿਲ੍ਹਾ ਬਰੇਸ਼ੀਆ ਦੇ ਪ੍ਰਧਾਨ ਜਸਬੀਰ ਖ਼ਾਨ ਚੈੜੀਆਂ ਨੇ ਆਪਣੇ ਸੰਬੋਧਨ ਵਿਚ ਸਮੂਹ ਭਾਰਤੀਆਂ ਨੂੰ 15 ਅਗਸਤ ਦੀਆਂ ਮੁਬਾਰਕਾਂ ਦਿੱਤੀਆਂ | ਇਸ ਮੌਕੇ ਹਾਜ਼ਰ ਹੋਈਆਂ ਪ੍ਰਮੁੱਖ ਸ਼ਖ਼ਸੀਅਤਾਂ ਵਿਚ ਬੈਲਾ ਕਾਜਾ ਇਮੋਬੋਲੀਆਰੇ ਦੇ ਐਮ.ਡੀ. ਸ੍ਰੀ ਅਨਿਲ ਕੁਮਾਰ ਸ਼ਰਮਾ, ਸ਼ਮਸ਼ੇਰ ਸਿੰਘ ਗੋਰਾਇਆ, ਸੁਰਜੀਤ ਸਿੰਘ ਸੋਹਲ, ਕਮਲਜੀਤ ਸਿੰਘ ਭੁਲੱਥ, ਸਤਨਾਮ ਸਿੰਘ ਆਦੀ, ਗੁਰਜੀਤ ਸਿੰਘ, ਕੁਲਵਿੰਦਰ ਸੁੰਨੜ, ਬਿੱਲੂ ਹੁਸ਼ਿਆਰਪੁਰ ਆਦਿ ਸ਼ਾਮਿਲ ਸਨ |
ਫਰੈਂਕਫਰਟ 'ਚ ਸਮਾਗਮ
ਫਰੈਂਕਫਰਟ (ਜਰਮਨੀ), (ਸੰਦੀਪ ਕੌਰ ਮਿਆਣੀ)- ਫਰੈਂਕਫਰਟ ਵਿਖੇ ਭਾਰਤੀ ਕੌਾਸਲੇਟ ਵਲੋਂ 15 ਅਗਸਤ ਨੂੰ ਭਾਰਤ ਦੇ ਆਜ਼ਾਦੀ ਦਿਵਸ ਮੌਕੇ ਇਕ ਸਮਾਗਮ ਕਰਵਾਇਆ ਗਿਆ, ਜਿਸ ਦੌਰਾਨ ਜਨਰਲ ਕੌਾਸਲੇਟ ਸ੍ਰੀਮਤੀ ਪ੍ਰਤਿਭਾ ਪਾਰਕਰ ਵਲੋਂ ਤਿੰਰਗਾ ਝੰਡਾ ਲਹਿਰਾਉਣ ਦੀ ਰਸਮ ਅਦਾ ਕੀਤੀ ਗਈ ਅਤੇ ਇਸ ਤੋਂ ਬਾਅਦ ਭਾਰਤੀ ਰਾਸ਼ਟਰਪਤੀ ਦੁਆਰਾ ਦੇਸ਼ ਵਾਸੀਆਂ ਲਈ ਜਾਰੀ ਕੀਤਾ ਸੰਦੇਸ਼ ਪੜ੍ਹ ਕੇ ਸੁਣਾਇਆ ਗਿਆ | ਉਨ੍ਹਾਂ ਇਕੱਤਰ ਮਹਿਮਾਨਾਂ ਨੂੰ ਭਾਰਤ ਦੇ ਆਜ਼ਾਦੀ ਦਿਵਸ ਦੀ ਮੁਬਾਰਕਬਾਦ ਦਿੱਤੀ | ਇਸ ਮੌਕੇ ਭਵੀਸ਼ ਸੰਸਥਾ ਵਲੋਂ ਪੇਂਟਿੰਗ ਮੁਕਾਬਲੇ ਵੀ ਕਰਵਾਏ ਗਏ |
ਇਸ ਮੌਕੇ ਭਾਰਤੀ ਕੌਾਸਲੇਟ ਵਲੋਂ ਆਏ ਮਹਿਮਾਨਾਂ ਦੇ ਸਵਾਗਤ ਲਈ ਖ਼ਾਸ ਪ੍ਰਬੰਧ ਕੀਤਾ ਗਿਆ ਸੀ |
ਹਾਲੈਂਡ 'ਚ ਸਮਾਗਮ

ਬਰੇਸ਼ੀਆ (ਇਟਲੀ), (ਬਲਦੇਵ ਸਿੰਘ ਬੂਰੇ ਜੱਟਾਂ)- ਹਾਲੈਂਡ ਦੇ ਸ਼ਹਿਰ ਡੈਨਹਾਗ ਸਥਿਤ ਭਾਰਤੀ ਦੂਤਘਰ ਵਿਚ ਇਸ ਮੌਕੇ ਤਿਰੰਗਾ ਲਹਿਰਾਉਣ ਦੀ ਰਸਮ ਭਾਰਤੀ ਰਾਜਦੂਤ ਵੀਨੂੰ ਰਾਜਮੋਨੇਈ ਨੇ ਨਿਭਾਈ। ਜਾਣਕਾਰੀ ਅਨੁਸਾਰ ਇੰਡੀਅਨ ਓਵਰਸੀਜ਼ ਕਾਂਗਰਸ ਹਾਲੈਂਡ ਦੇ ਪ੍ਰਧਾਨ ਸੁਰਿੰਦਰ ਸਿੰਘ ਰਾਣਾ ਨੇ ਦੱਸਿਆ ਕਿ ਇਸ ਦੌਰਾਨ ਇਕ ਪ੍ਰੋਗਰਾਮ ਕਰਵਾਇਆ ਗਿਆ, ਜਿਸ ਵਿਚ ਭਾਰਤ ਦੀਆਂ ਵੱਖ-ਵੱਖ ਵੰਨਗੀਆਂ ਨੂੰ ਦਰਸਾਉਂਦੀਆਂ ਪੇਸ਼ਕਾਰੀਆਂ ਦਿੱਤੀਆਂ ਗਈਆਂ। ਉਪਰੰਤ ਭਾਰਤੀ ਰਾਜਦੂਤ ਨੇ ਭਾਰਤ ਦੇ ਰਾਸ਼ਟਰਪਤੀ ਦਾ ਸੰਦੇਸ਼ ਪੜ੍ਹ ਕੇ ਸੁਣਾਇਆ।
ਇਸ ਮੌਕੇ ਬਲਜੀਤ ਸਿੰਘ ਜੱਸਲ, ਪ੍ਰਿਤਪਾਲ ਸਿੰਘ ਬੁੱਟਰ, ਹਰਭਜਨ ਸਿੰਘ ਬੈਂਸ ਤੇ ਹੋਰ ਸੈਂਕੜੇ ਭਾਰਤੀ ਮੌਜੂਦ ਸਨ।
ਹਾਂਗਕਾਂਗ ਦੇ ਭਾਰਤੀ ਦੂਤਘਰ 'ਚ ਤਿਰੰਗਾ ਲਹਿਰਾਇਆ

ਹਾਂਗਕਾਂਗ, 16 ਅਗਸਤ (ਜੰਗ ਬਹਾਦਰ ਸਿੰਘ)-ਭਾਰਤ ਦੇ ਆਜ਼ਾਦੀ ਦਿਵਸ ਮੌਕੇ ਹਾਂਗਕਾਂਗ ਸਥਿਤ ਭਾਰਤੀ ਸਫ਼ਾਰਤਖਾਨੇ 'ਚ ਕਰਵਾਏ ਸਮਾਗਮ ਦੌਰਾਨ ਵੱਡੀ ਗਿਣਤੀ ਵਿਚ ਹਾਂਗਕਾਂਗ ਵੱਸਦੇ ਭਾਰਤੀ ਭਾਈਚਾਰੇ ਵਲੋਂ ਸ਼ਿਰਕਤ ਕੀਤੀ ਗਈ। ਇਸ ਮੌਕੇ ਕੌਂਸਲ ਜਨਰਲ ਪੁਨੀਤ ਅਗਰਵਾਲ ਵਲੋਂ ਝੰਡਾ ਲਹਿਰਾਉਣ ਦੀ ਰਸਮ ਉਪਰੰਤ ਭਾਰਤੀ ਭਾਈਚਾਰੇ ਵਲੋਂ ਰਾਸ਼ਟਰੀ ਗਾਣ ਕੀਤਾ ਗਿਆ। ਕੌਂਸਲ ਜਨਰਲ ਪੁਨੀਤ ਅਗਰਵਾਲ ਨੇ ਭਾਰਤੀਆਂ ਦੇ ਨਾਂਅ 'ਤੇ ਸੰਦੇਸ਼ ਪੜ੍ਹ ਕੇ ਸੁਣਾਇਆ। ਇਸ ਮੌਕੇ ਛੋਟੇ-ਛੋਟੇ ਬੱਚਿਆਂ ਅਤੇ ਭਾਰਤ ਦੇ ਵੱਖੋ-ਵੱਖ ਸੂਬਿਆਂ ਦੇ ਵਸਨੀਕਾਂ ਵਲੋਂ ਆਪਣੇ ਰਵਾਇਤੀ ਨਾਚਾਂ ਦੀ ਸ਼ਾਨਦਾਰ ਪੇਸ਼ਕਾਰੀ ਕੀਤੀ ਗਈ।

 

ਲੰਡਨ 'ਚ ਭਾਰਤੀ ਦੂਤਘਰ ਸਾਹਮਣੇ ਸਿੱਖਾਂ ਵਲੋਂ ਰੋਸ ਪ੍ਰਦਰਸ਼ਨ

ਲੰਡਨ, 16 ਅਗਸਤ (ਮਨਪ੍ਰੀਤ ਸਿੰਘ ਬੱਧਨੀ ਕਲਾਂ)- ਭਾਰਤੀ ਦੂਤਘਰ ਲੰਡਨ ਸਾਹਮਣੇ 15 ਅਗਸਤ ਨੂੰ ਭਾਰਤੀ ਸੁਤੰਤਰਤਾ ਦੀ 72ਵੀਂ ਵਰੇ੍ਹਗੰਢ ਨੂੰ ਸਿੱਖਾਂ ਨਾਲ ਧੋਖਾ ਕਰਾਰ ਦਿੰਦਿਆਂ ਸਿੱਖ ਜਥੇਬੰਦੀਆਂ ਨੇ ਰੋਸ ਪ੍ਰਦਰਸ਼ਨ ਕੀਤਾ, ਜਿਸ ਵਿਚ ਕੌਾਸਲ ਆਫ਼ ਖ਼ਾਲਿਸਤਾਨ ਦੇ ...

ਪੂਰੀ ਖ਼ਬਰ »

ਭਾਰਤੀ ਮਹਿਲਾ ਡਾ: ਬੀ. ਜੀ. ਸੀ. ਐਸ. ਦੀ ਪ੍ਰਧਾਨ ਨਿਯੁਕਤ

ਲੰਡਨ, 16 ਅਗਸਤ (ਏਜੰਸੀ)- ਭਾਰਤੀ ਮੂਲ ਦੀ ਔਰਤ ਜੋ ਕੈਂਸਰ ਮਾਹਰ ਹੈ, ਨੂੰ ਅੱਜ ਬਿ੍ਟਿਸ਼ ਗਾਈਨੀਕਾਲੋਜੀਕਲ ਕੈਂਸਰ ਸੁਸਾਇਟੀ (ਬੀ.ਜੀ.ਸੀ.ਐਸ.) ਦੀ ਪ੍ਰਧਾਨ ਲਈ ਚੁਣਿਆ ਗਿਆ ਹੈ | ਉਹ ਬੀ.ਜੀ.ਸੀ.ਐਸ. ਦੀ ਪਹਿਲੀ ਪ੍ਰਧਾਨ ਹੈ, ਜੋ ਮਹਿਲਾ ਇਸਤਰੀ ਰੋਗਾਂ ਸਬੰਧੀ ਓਨਕਾਲੋਜਿਸਟ ...

ਪੂਰੀ ਖ਼ਬਰ »

ਭਾਰਤ ਘੁੰਮਣ ਆਏ ਪਿਤਾ-ਪੁੱਤਰ ਨੇ ਬਣਾਇਆ ਵਿਸ਼ਵ ਰਿਕਾਰਡ

ਦੁਬਈ, 16 ਅਗਸਤ (ਏਜੰਸੀ)- ਭਾਰਤ ਘੁੰਮਣ ਆਏ ਆਬੂ ਧਾਬੀ ਦੇ ਪਿਤਾ-ਪੁੱਤਰ ਨੇ 12 ਘੰਟੇ ਤੋਂ ਵੀ ਘੱਟ ਸਮੇਂ 'ਚ ਜਨਤਕ ਮਾਧਿਅਮ ਰਾਹੀਂ ਵੱਧ ਤੋਂ ਵੱਧ ਯੂਨੈਸਕੋ ਵਿਸ਼ਵ ਵਿਰਾਸਤੀ ਸਥਾਨਾਂ ਦਾ ਸੈਰ-ਸਪਾਟਾ ਕਰਕੇ ਗਿਨੀਜ਼ ਵਿਸ਼ਵ ਰਿਕਾਰਡ ਬਣਾਇਆ ਹੈ | 'ਖ਼ਲੀਜ ਟਾਈਮਜ਼' ...

ਪੂਰੀ ਖ਼ਬਰ »

ਇਟਲੀ ਪੁਲ ਹਾਦਸਾ-ਮਲਬੇ ਹੇਠੋਂ ਚਾਰ ਹੋਰ ਲਾਸ਼ਾਂ ਮਿਲੀਆਂ

ਵੀਨਸ (ਇਟਲੀ), 16 ਅਗਸਤ (ਹਰਦੀਪ ਸਿੰਘ ਕੰਗ)- ਇਟਲੀ ਦੇ ਸ਼ਹਿਰ ਜਿਨੋਆ ਵਿਖੇ ਮੰਗਲਵਾਰ ਸਵੇਰੇ ਲਗਪਗ 11:30 ਵਜੇ ਪੁਲ ਡਿਗਣ ਕਾਰਨ ਵਾਪਰੇ ਹਾਦਸੇ 'ਚ ਮਰਨ ਵਾਲਿਆਂ ਦੀ ਗਿਣਤੀ ਵਧ ਕੇ 39 ਹੋ ਗਈ ਹੈ, ਜਦਕਿ ਬਚਾਅ ਕਾਰਜ ਅਜੇ ਵੀ ਜਾਰੀ ਹਨ | ਅੱਜ ਬਚਾਅ ਕਾਰਜ ਅਮਲੇ ਵਲੋਂ ਚਾਰ ਹੋਰ ...

ਪੂਰੀ ਖ਼ਬਰ »

ਆਸਟ੍ਰੇਲੀਆ 'ਚ ਸਿੱਖ ਬੀਬੀ ਨੂੰ ਸਮਾਜ ਸੇਵੀ ਕੰਮਾਂ ਲਈ ਪੁਰਸਕਾਰ

ਮੈਲਬੌਰਨ, 16 ਅਗਸਤ (ਸਰਤਾਜ ਸਿੰਘ ਧੌਲ)-ਬੇਸਹਾਰੇ, ਬੇ-ਘਰੇ ਲੋਕਾਂ ਨੂੰ ਮੁਫ਼ਤ ਭੋਜਨ ਖੁਆਉਣ ਵਾਲੀ ਸਿੱਖ ਬੀਬੀ ਸੁਖਵਿੰਦਰ ਕੌਰ ਨੂੰ ਸਥਾਨਕ 'ਹੀਰੋ ਵੈਸਟ ਫੀਲਡ ਪੁਰਸਕਾਰ' ਮਿਲਿਆ ਹੈ | ਉਹ ਪਿਛਲੇ ਸੱਤ ਸਾਲਾਂ ਤੋਂ ਇਕ ਸਮਾਜ ਸੇਵੀ ਸੰਸਥਾ ਨਾਲ ਜੁੜੇ ਹੋਏ ਹਨ | ਸਿੱਖ ...

ਪੂਰੀ ਖ਼ਬਰ »

ਰਾਹੁਲ ਗਾਂਧੀ ਦੇ ਸਵਾਗਤ ਲਈ ਤਿਆਰੀਆਂ ਜ਼ੋਰਾਂ 'ਤੇ

ਕਾਂਗਰਸੀ ਤੇ ਕਾਰੋਬਾਰੀਆਂ ਨਾਲ ਮੀਟਿੰਗਾਂ ਦਾ ਸਿਲਸਿਲਾ ਜਾਰੀ ਲੰਡਨ, 16 ਅਗਸਤ (ਮਨਪ੍ਰੀਤ ਸਿੰਘ ਬੱਧਨੀ ਕਲਾਂ)- ਇੰਡੀਅਨ ਓਵਰਸੀਜ਼ ਕਾਂਗਰਸ ਯੂ.ਕੇ. ਦੇ ਪ੍ਰਧਾਨ ਕਮਲਪ੍ਰੀਤ ਸਿੰਘ ਦੇ ਸੱਦੇ 'ਤੇ ਵਿਸ਼ੇਸ਼ ਤੌਰ 'ਤੇ ਬਰਤਾਨੀਆ ਆ ਰਹੇ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ...

ਪੂਰੀ ਖ਼ਬਰ »

ਆਸਟ੍ਰੇਲੀਆ 'ਚ ਸੋਕਾ ਪੀੜਤ ਕਿਸਾਨਾਂ ਦੀ ਮਦਦ ਲਈ ਭਾਰਤੀ ਤੇ ਨਿਪਾਲੀ ਰਵਾਨਾ

ਸਿਡਨੀ, 16 ਅਗਸਤ (ਹਰਕੀਰਤ ਸਿੰਘ ਸੰਧਰ)-ਆਸਟ੍ਰੇਲੀਆ ਦੇ ਸੂਬੇ ਨਿਊ ਸਾਊਥ ਵੇਲਜ਼, ਕੁਈਨਜ਼ਲੈਂਡ, ਵਿਕਟੋਰੀਆ, ਦੱਖਣੀ ਆਸਟ੍ਰੇਲੀਆ ਦੇ ਕੁਝ ਹਿੱਸੇ ਸੋਕੇ ਦੀ ਕਾਫ਼ੀ ਮਾਰ ਝੱਲ ਰਹੇ ਹਨ | ਮੌਸਮ ਵਿਭਾਗ ਅਨੁਸਾਰ ਲੰਬੇ ਸਮੇਂ ਤੋਂ ਬਾਰਿਸ਼ ਘੱਟ ਹੋਈ ਹੈ ਅਤੇ ਅਗਾਂਹ ਦੀ ...

ਪੂਰੀ ਖ਼ਬਰ »

ਲੰਡਨ ਐਲਾਨਨਾਮੇ ਮੌਕੇ ਪੁੱਜੀਆਂ ਸਿੱਖ ਸ਼ਖ਼ਸੀਅਤਾਂ ਦਾ ਸਿੱਖ ਮਿਊਜ਼ੀਅਮ ਡਰਬੀ ਵਲੋਂ ਸਨਮਾਨ

ਲੰਡਨ, 16 ਅਗਸਤ (ਮਨਪ੍ਰੀਤ ਸਿੰਘ ਬੱਧਨੀ ਕਲਾਂ)- ਲੰਡਨ ਐਲਾਨਨਾਮੇ ਰੈਲੀ ਵਿਚ ਹਿੱਸਾ ਲੈਣ ਲਈ ਪਹੁੰਚੇ ਅਮਰੀਕੀ ਸਿੱਖ ਆਗੂਆਂ ਸੰਤੋਖ ਸਿੰਘ, ਜਗਦੀਸ਼ ਸਿੰਘ, ਜੋਗਿੰਦਰ ਸਿੰਘ, ਬਲਵਿੰਦਰ ਸਿੰਘ ਚੱਠਾ ਦਾ ਡਰਬੀ ਸਿੰਘ ਸਭਾ ਗੁਰਦੁਆਰਾ ਸਾਹਿਬ ਦੇ ਸਿੱਖ ਅਜਾਇਬ ਘਰ ਵਲੋਂ ...

ਪੂਰੀ ਖ਼ਬਰ »

ਅਲਬਰਟਾ 'ਚ ਪਹਿਲੀ ਵਾਰ ਪਾਕਿਸਤਾਨੀ ਵਿਰਾਸਤ ਮਹੀਨੇ ਦੇ ਜਸ਼ਨ

ਕੈਲਗਰੀ, 16 ਅਗਸਤ (ਜਸਜੀਤ ਸਿੰਘ ਧਾਮੀ)-ਅਲਬਰਟਾ ਸਰਕਾਰ ਪਾਕਿਸਤਾਨੀ ਕੈਨੇਡੀਅਨਾਂ ਵਲੋਂ ਸਮਾਜਿਕ, ਆਰਥਿਕ ਤੇ ਰਾਜਸੀ ਖੇਤਰ ਵਿਚ ਪਾਏ ਯੋਗਦਾਨ ਦੇ ਮੱਦੇਨਜ਼ਰ ਅਗਸਤ 2018 ਨੂੰ ਪਾਕਿਸਤਾਨੀ ਵਿਰਾਸਤ ਮਹੀਨੇ ਵਜੋਂ ਮਨਾ ਰਹੀ ਹੈ | ਪ੍ਰੀਮੀਅਰ ਰਚੇਲ ਨੋਟਲੀ ਨੇ ਕਿਹਾ ਹੈ ...

ਪੂਰੀ ਖ਼ਬਰ »

ਜਰਮਨੀ 'ਚ ਭਾਈ ਕਰਮਜੀਤ ਸਿੰਘ ਸੁਨਾਮ ਦਾ ਸੋਨ ਤਗਮੇ ਨਾਲ ਸਨਮਾਨ

ਹਮਬਰਗ (ਜਰਮਨੀ), 16 ਅਗਸਤ (ਅਮਰਜੀਤ ਸਿੰਘ ਸਿੱਧੂ)- ਪਿਛਲੇ ਦਿਨੀਂ ਕਿਸੇ ਨਿੱਜੀ ਸਮਾਗਮ ਵਿਚ ਸ਼ਿਰਕਤ ਕਰਨ ਜਰਮਨ ਪਹੁੰਚੇ ਭਾਈ ਕਰਮਜੀਤ ਸਿੰਘ ਸੁਨਾਮ ਦਾ ਜਰਮਨ ਦੀਆਂ ਸਿੱਖ ਜਥੇਬੰਦੀਆਂ ਵਲੋਂ ਗੁਰਦੁਆਰਾ ਸਿੰਘ ਸਭਾ ਡਿਊਸਬਰਗ ਵਿਚ ਭਾਈ ਗਰਜਾ ਸਿੰਘ, ਭਾਈ ਬੋਤਾ ਸਿੰਘ ...

ਪੂਰੀ ਖ਼ਬਰ »

ਬਿ੍ਟੇਨ ਅਦਾਲਤ ਸਾਊਦੀ ਅਰਬ ਦੇ ਪਿ੍ੰਸ ਨੂੰ ਸੁਣਾਈ ਜੇਲ੍ਹ ਦੀ ਸਜ਼ਾ

ਲੈਸਟਰ (ਇੰਗਲੈਂਡ), 16 ਅਗਸਤ (ਸੁਖਜਿੰਦਰ ਸਿੰਘ ਢੱਡੇ)-ਬਰਤਾਨੀਆ ਵਿਚ ਸਾਊਦੀ ਅਰਬ ਦੇ ਇਕ ਪਿ੍ੰਸ ਦੀ ਸਜ਼ਾ ਸੁਣਾਈ ਗਈ ਹੈ | ਪਿ੍ੰਸ 'ਤੇ ਲੱਖਾਂ ਡਾਲਰਾਂ ਦਾ ਕਰਜ਼ਾ ਲੈਂਦੇ ਸਮੇਂ ਕਾਨੂੰਨ ਦੀ ਉਲੰਘਣਾ ਕਰਨ ਦਾ ਦੋਸ਼ ਹੈ | ਲੰਡਨ ਵਿਚ ਜੱਜ ਨੇ ਸ਼ੁੱਕਰਵਾਰ ਨੂੰ ਜੈਨ ...

ਪੂਰੀ ਖ਼ਬਰ »

ਸਮੈਦਿਕ 'ਚ ਵੱਡੀ ਗਿਣਤੀ ਵਿਚ ਭੰਗ ਬਰਾਮਦ

ਲੈਸਟਰ (ਇੰਗਲੈਂਡ), 16 ਅਗਸਤ (ਸੁਖਜਿੰਦਰ ਸਿੰਘ ਢੱਡੇ)-ਸਮੈਦਿਕ ਵਿਖੇ ਇਕ ਵੱਡੀ ਇਮਾਰਤ 'ਤੋਂ ਵੱਡੀ ਮਾਤਰਾ 'ਚ ਭੰਗ ਬਰਾਮਦ ਹੋਣ ਦਾ ਸਮਾਚਾਰ ਹੈ | ਜਾਣਕਾਰੀ ਅਨੁਸਾਰ ਸਮੈਦਿਕ ਵਿਖੇ ਇਕ ਵੱਡੀ ਇਮਾਰਤ ਜੋ ਬਹੁਤ ਸਮੇਂ ਤੋਂ ਬੰਦ ਪਈ ਸੀ, ਚੋਂ ਪੁਲਿਸ ਵਲੋਂ ਅਚਾਨਕ ਛਾਪਾ ਮਾਰ ...

ਪੂਰੀ ਖ਼ਬਰ »

ਮਹਾਰਾਜਾ ਦਲੀਪ ਦੀ ਯਾਦ 'ਚ 'ਦਰਬਾਰ-ਏ-ਵਿਰਾਸਤ' ਸਮਾਗਮ 26 ਨੂੰ

ਲੰਡਨ, 16 ਅਗਸਤ (ਮਨਪ੍ਰੀਤ ਸਿੰਘ ਬੱਧਨੀ ਕਲਾਂ)- 26 ਅਗਸਤ ਨੂੰ ਮਿਡਫੋਰਡ ਕਾਮਨ ਥੈਟਫੋਰਡ ਵਿਖੇ ਆਜ਼ਾਦ ਪੰਜਾਬ ਦੇ ਆਖਰੀ ਸ਼ਾਸਕ ਮਹਾਰਾਜਾ ਦਲੀਪ ਸਿੰਘ ਦੀ ਯਾਦ ਵਿਚ 'ਦਰਬਾਰ ਏ ਵਿਰਾਸਤ' ਸਮਾਗਮ ਕਰਵਾਇਆ ਜਾ ਰਿਹਾ ਹੈ, ਜਿਸ ਦੌਰਾਨ ਸਿੱਖ ਰਾਜ ਅਤੇ ਮਹਾਰਾਜਾ ਦਲੀਪ ਸਿੰਘ ...

ਪੂਰੀ ਖ਼ਬਰ »

ਸਿਆਟਲ 'ਚ ਹਰਦੀਪ ਸਿੰਘ ਦੀ ਅਚਨਚੇਤ ਮੌਤ 'ਤੇ ਦੁੱਖ ਦਾ ਪ੍ਰਗਟਾਵਾ

ਸਿਆਟਲ, 16 ਅਗਸਤ (ਗੁਰਚਰਨ ਸਿੰਘ ਢਿੱਲੋਂ)-ਸਿਆਟਲ ਦੀ ਜਾਣੀ-ਪਛਾਣੀ ਸ਼ਖ਼ਸੀਅਤ ਹਰਿੰਦਰ ਸਿੰਘ 'ਕਾਲਾ ਬੈਂਸ' ਦੇ ਭਾਣਜੇ ਹਰਦੀਪ ਸਿੰਘ (31) ਦੀ ਅਚਨਚੇਤ ਸਪੋਕੇਨ ਵਿਖੇ ਮੌਤ ਹੋ ਗਈ ਜਿਸ 'ਤੇ ਸਿਆਟਲ ਦੇ ਪੰਜਾਬੀ ਭਾਈਚਾਰੇ ਵਲੋਂ ਦੁੱਖ ਪ੍ਰਗਟ ਕੀਤਾ ਜਾ ਰਿਹਾ ਹੈ | ਹਰਦੀਪ ...

ਪੂਰੀ ਖ਼ਬਰ »

ਮਨਮੀਤ ਅਲੀਸ਼ੇਰ ਲਈ ਇਨਸਾਫ਼ ਸਬੰਧੀ ਆਨਲਾਈਨ ਪਟੀਸ਼ਨ ਨੂੰ ਭਰਵਾਂ ਹੁੰਗਾਰਾ

ਬਿ੍ਸਬੇਨ, 16 ਅਗਸਤ (ਮਹਿੰਦਪਾਲ ਸਿੰਘ ਕਾਹਲੋਂ)-ਆਸਟ੍ਰੇਲੀਆ ਦੇ ਸ਼ਹਿਰ ਬਿ੍ਸਬੇਨ 'ਚ 28 ਅਕਤੂਬਰ 2016 ਵਿਚ ਕਤਲ ਹੋਏ ਮਨਮੀਤ ਸ਼ਰਮਾ (ਅਲੀਸ਼ੇਰ) ਦੇ ਦੋਸ਼ੀ ਨੂੰ ਮੈਂਟਰ ਕੋਰਟ ਵਲੋਂ 10 ਸਾਲ ਲਈ ਦਿਮਾਗੀ ਇਲਾਜ ਦੀ ਨਿਗਰਾਨੀ ਰੱਖਣ ਵਾਲੀ ਜਗ੍ਹਾ ਦੀ ਸਜ਼ਾ ਦਿੱਤੀ ਗਈ ਸੀ, ਜਿਸ ...

ਪੂਰੀ ਖ਼ਬਰ »

ਸਿਡਨੀ 'ਚ ਭਾਰਤੀ ਸੁਤੰਤਰਤਾ ਦਿਵਨ ਮਨਾਇਆ

ਸਿਡਨੀ, 16 ਅਗਸਤ (ਹਰਕੀਰਤ ਸਿੰਘ ਸੰਧਰ): ਦੁਨੀਆ ਭਰ ਵਿਚ ਜਿੱਥੇ ਵੀ ਭਾਰਤੀ ਵਸਦੇ ਹਨ, ਉਨ੍ਹਾਂ ਵਲੋਂ 15 ਅਗਸਤ ਨੂੰ ਵਿਸ਼ੇਸ਼ ਸਮਾਗਮ ਕੀਤੇ ਗਏ ਅਤੇ ਤਿਰੰਗੇ ਝੰਡੇ ਲਹਿਰਾਏ ਗਏ | ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਮਲਕਲਮ ਟਰਨਬੁਲ ਨੇ ਲਿਖਤੀ ਰੂਪ ਵਿਚ ਭਾਰਤੀਆਂ ਨੂੰ ...

ਪੂਰੀ ਖ਼ਬਰ »

ਕੈਟਰ ਪਾਰਟੀ ਦੇ ਸਾਂਸਦ ਨੇ 'ਵਾਈਟ ਆਸਟ੍ਰੇਲੀਆ' ਪਾਲਸੀ ਦੇ ਹੱਕ 'ਚ ਤੇ ਮੁਸਲਿਮਾਂ ਦੇ ਿਖ਼ਲਾਫ਼ ਜ਼ਹਿਰ ਉਗਲਿਆ

ਬਿ੍ਸਬੇਨ, 16 ਅਗਸਤ (ਮਹਿੰਦਰਪਾਲ ਸਿੰਘ ਕਾਹਲੋਂ)-ਆਸਟ੍ਰੇਲੀਆ 'ਚ ਪ੍ਰਧਾਨ ਮੰਤਰੀ ਲਈ ਨਵੀਆਂ ਚੋਣਾਂ 2019 ਵਿਚ ਹੋ ਰਹੀਆਂ ਹਨ | ਇਸ ਦੇ ਨਾਲ ਜਿੱਥੇ ਮਾਹੌਲ ਗਰਮ ਹੋਣ ਜਾ ਰਿਹਾ ਹੈ, ਉੱਥੇ ਹੀ ਹਰ ਸਮੱਸਿਆ ਲਈ ਪ੍ਰਵਾਸੀ ਲੋਕਾਂ ਨੂੰ ਜਿੰਮੇਵਾਰ ਠਹਿਰਾਇਆ ਜਾ ਰਿਹਾ ਹੈ | ...

ਪੂਰੀ ਖ਼ਬਰ »





Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX