ਤਾਜਾ ਖ਼ਬਰਾਂ


ਠੇਕੇ ਦੇ ਕਰਿੰਦੇ ਨੂੰ ਗੋਲੀਆਂ ਮਾਰ ਕੇ 21.32 ਲੱਖ ਦੀ ਲੁੱਟ
. . .  17 minutes ago
ਜਲੰਧਰ, 24 ਸਤੰਬਰ - ਜਲੰਧਰ ਦੇ ਟਰਾਂਸਪੋਰਟ ਨਗਰ ਵਿਖੇ ਦੋ ਕਾਰਾਂ ਵਿਚ ਸਵਾਰ ਲੁਟੇਰੇ ਠੇਕੇ ਦੇ ਕਰਿੰਦੇ ਨੂੰ ਗੋਲੀਆਂ ਮਾਰਨ ਤੋਂ ਬਾਅਦ 21 ਲੱਖ 32 ਹਜ਼ਾਰ ਦੀ ਨਗਦੀ ਲੁੱਟ...
ਏਸ਼ੀਆ ਕੱਪ 2018 : ਭਾਰਤ ਨੇ ਪਾਕਿਸਤਾਨ ਨੂੰ 9 ਵਿਕਟਾਂ ਨਾਲ ਚਟਾਈ ਧੂੜ
. . .  1 day ago
ਏਸ਼ੀਆ ਕੱਪ 2018 : ਕਪਤਾਨ ਰੋਹਿਤ ਸ਼ਰਮਾ ਦੀਆਂ ਵੀ 100 ਦੌੜਾਂ ਪੂਰੀਆਂ, ਭਾਰਤ 220/1
. . .  1 day ago
ਏਸ਼ੀਆ ਕੱਪ 2018 : ਭਾਰਤ ਨੂੰ ਪਹਿਲਾ ਝਟਕਾ, ਸ਼ਿਖਰ ਧਵਨ 114 ਦੌੜਾਂ ਬਣਾ ਕੇ ਆਊਟ
. . .  1 day ago
ਰਿਹਾਇਸ਼ੀ ਇਲਾਕੇ 'ਚ ਵੜਿਆ ਉੱਝ ਦਰਿਆ ਦਾ ਪਾਣੀ
. . .  1 day ago
ਬਮਿਆਲ, 23 ਸਤੰਬਰ (ਰਾਕੇਸ਼ ਕੁਮਾਰ) - ਸਰਹੱਦੀ ਕਸਬਾ ਬਮਿਆਲ 'ਚ ਵਹਿਣ ਵਾਲੇ ਉੱਝ ਦਰਿਆ 'ਚ 1,60,000 ਕਿਊਸਿਕ ਪਾਣੀ ਆਉਣ ਕਰਕੇ ਪਾਣੀ ਬਮਿਆਲ ਦੇ ਰਿਹਾਇਸ਼ੀ...
ਏਸ਼ੀਆ ਕੱਪ 2018 : ਸ਼ਿਖਰ ਧਵਨ ਦੀਆਂ 100 ਦੌੜਾਂ ਪੂਰੀਆਂ, ਭਾਰਤ 198/0
. . .  1 day ago
ਏਸ਼ੀਆ ਕੱਪ 2018 : ਕਪਤਾਨ ਰੋਹਿਤ ਸ਼ਰਮਾ ਦੀਆਂ ਵੀ 50 ਦੌੜਾਂ ਪੂਰੀਆਂ, ਭਾਰਤ 119/0
. . .  1 day ago
ਏਸ਼ੀਆ ਕੱਪ 2018 : ਸ਼ਿਖਰ ਧਵਨ ਦੀਆਂ 50 ਦੌੜਾਂ ਪੂਰੀਆਂ, ਭਾਰਤ 96/0
. . .  1 day ago
ਏਸ਼ੀਆ ਕੱਪ 2018 : 10 ਓਵਰਾਂ ਤੋਂ ਬਾਅਦ ਭਾਰਤ 53/0
. . .  1 day ago
ਜਲਾਲਾਬਾਦ 'ਚ ਨਹੀ ਰੁਕ ਰਿਹਾ ਮੀਂਹ
. . .  1 day ago
ਜਲਾਲਾਬਾਦ ,23 ਸਤੰਬਰ (ਕਰਨ ਚੁਚਰਾ ) ਜਲਾਲਾਬਾਦ ਅਤੇ ਆਸ ਪਾਸ ਦੇ ਇਲਾਕਿਆਂ ਦੇ ਵਿੱਚ ਭਾਰੀ ਮੀਂਹ ਪੈ ਰਿਹਾ ਹੈ। ਜਾਣਕਾਰੀ ਅਨੁਸਾਰ ਅੱਜ ਜਲਾਲਾਬਾਦ ਵਿੱਚ ਸਵੇਰ...
ਰਾਵੀ ਦਰਿਆ 'ਚ ਪਾਣੀ ਦਾ ਪੱਧਰ ਵਧਣ ਕਾਰਨ ਪ੍ਰਸ਼ਾਸਨ ਵੱਲੋਂ ਅਲਰਟ ਜਾਰੀ
. . .  1 day ago
ਅਜਨਾਲਾ, 23 ਸਤੰਬਰ (ਗੁਰਪ੍ਰੀਤ ਸਿੰਘ ਢਿੱਲੋਂ) - ਪਿਛਲੇ ਕੁੱਝ ਦਿਨਾਂ ਤੋਂ ਪਹਾੜੀ ਖੇਤਰ ਵਿਚ ਪੈ ਰਹੇ ਭਾਰੀ ਮੀਂਹ ਕਾਰਨ ਰਾਵੀ ਦਰਿਆ ਵਿਚ ਪਾਣੀ ਦਾ ਪੱਧਰ ਵਧਣ ਕਰਕੇ ਪ੍ਰਸ਼ਾਸਨ...
ਏਸ਼ੀਆ ਕੱਪ 2018 : ਪਾਕਿਸਤਾਨ ਨੇ ਭਾਰਤ ਨੂੰ ਜਿੱਤਣ ਲਈ ਦਿੱਤਾ 238 ਦੌੜਾਂ ਦਾ ਟੀਚਾ
. . .  1 day ago
ਏਸ਼ੀਆ ਕੱਪ 2018 : ਪਾਕਿਸਤਾਨ ਨੂੰ 7ਵਾਂ ਝਟਕਾ
. . .  1 day ago
ਬਮਿਆਲ : ਉੱਝ ਦਰਿਆ 'ਚ ਪਾਣੀ ਦਾ ਪੱਧਰ ਹੋਇਆ 1,45,000 ਕਿਊਸਿਕ
. . .  1 day ago
ਏਸ਼ੀਆ ਕੱਪ 2018 : 45 ਓਵਰਾਂ ਤੋਂ ਬਾਅਦ ਪਾਕਿਸਤਾਨ 211/6
. . .  1 day ago
ਏਸ਼ੀਆ ਕੱਪ 2018 : ਪਾਕਿਸਤਾਨ ਨੂੰ 6ਵਾਂ ਝਟਕਾ
. . .  1 day ago
ਬਮਿਆਲ ਦੇ ਉੱਝ ਦਰਿਆ ਦਾ ਪਾਣੀ ਦਾ ਪੱਧਰ ਵਧਿਆ, ਸਰਹੱਦੀ ਪਿੰਡਾਂ 'ਚ ਹੜ੍ਹਾਂ ਦਾ ਖ਼ਤਰਾ
. . .  1 day ago
ਏਸ਼ੀਆ ਕੱਪ 2018 : ਪਾਕਿਸਤਾਨ ਨੂੰ ਚੌਥਾ ਝਟਕਾ
. . .  1 day ago
ਏਸ਼ੀਆ ਕੱਪ 2018 : 35 ਓਵਰਾਂ ਤੋਂ ਬਾਅਦ ਪਾਕਿਸਤਾਨ 141/3
. . .  1 day ago
ਏਸ਼ੀਆ ਕੱਪ 2018 : ਪਾਕਿਸਤਾਨ ਦੇ ਸ਼ੌਇਬ ਮਲਿਕ ਦੀਆਂ 50 ਦੌੜਾਂ ਪੂਰੀਆਂ
. . .  1 day ago
ਏਸ਼ੀਆ ਕੱਪ 2018 : 25 ਓਵਰਾਂ ਤੋਂ ਬਾਅਦ ਪਾਕਿਸਤਾਨ 92/3
. . .  1 day ago
ਟਾਟਾ 407 ਪਲਟਣ ਕਾਰਨ 25 ਸ਼ਰਧਾਲੂ ਜ਼ਖਮੀ
. . .  1 day ago
ਏਸ਼ੀਆ ਕੱਪ 2018 : ਪਾਕਿਸਤਾਨ ਨੂੰ ਲੱਗਿਆ ਤੀਜਾ ਝਟਕਾ
. . .  1 day ago
ਏਸ਼ੀਆ ਕੱਪ 2018 : ਪਾਕਿਸਤਾਨ ਨੂੰ ਲੱਗਿਆ ਦੂਜਾ ਝਟਕਾ
. . .  1 day ago
ਮੀਂਹ ਕਾਰਨ ਗੰਦੇ ਪਾਣੀ ਦੇ ਨਾਲੇ 'ਚ ਪਿਆ ਪਾੜ, ਲੋਕਾਂ ਵੱਲੋਂ ਪ੍ਰਸ਼ਾਸਨਿਕ ਅਧਿਕਾਰੀਆਂ ਵਿਰੁੱਧ ਰੋਸ
. . .  1 day ago
ਮਨੋਹਰ ਪਾਰੀਕਰ ਹੀ ਗੋਆ ਸਰਕਾਰ ਦੀ ਕਰਦੇ ਰਹਿਣਗੇ ਅਗਵਾਈ - ਅਮਿਤ ਸ਼ਾਹ
. . .  1 day ago
ਏਸ਼ੀਆ ਕੱਪ 2018 : ਪਾਕਿਸਤਾਨ ਨੂੰ ਲੱਗਿਆ ਪਹਿਲਾਂ ਝਟਕਾ
. . .  1 day ago
ਵਿਸ਼ਾਲ ਨਗਰ ਕੀਰਤਨ ਉਪਰੰਤ ਬਾਬਾ ਫਰੀਦ ਆਗਮਨ ਪੁਰਬ ਸਮਾਪਤ
. . .  1 day ago
ਅੱਤਵਾਦ ਅਤੇ ਗੱਲਬਾਤ ਇਕੱਠਿਆਂ ਨਹੀਂ ਹੋ ਸਕਦੀ - ਬਿਪਨ ਰਾਵਤ
. . .  1 day ago
ਏਸ਼ੀਆ ਕੱਪ 2018 : ਪਾਕਿਸਤਾਨ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਲਿਆ ਫ਼ੈਸਲਾ
. . .  1 day ago
ਹੜ੍ਹ ਦੀ ਸੰਭਾਵਨਾ ਨੂੰ ਮੁੱਖ ਰੱਖਦਿਆਂ ਪ੍ਰਸ਼ਾਸਨ ਵੱਲੋਂ ਪਿੰਡਾਂ ਦੇ ਲੋਕਾਂ ਨੂੰ ਕੀਤਾ ਗਿਆ ਅਲਰਟ
. . .  1 day ago
ਮੋਹਲ਼ੇਧਾਰ ਮੀਂਹ ਨੇ ਹਰ ਪਾਸੇ ਕੀਤੀ ਜਲਥਲ
. . .  1 day ago
ਪੁਲਵਾਮਾ : ਮੁੱਠਭੇੜ 'ਚ ਇਕ ਅੱਤਵਾਦੀ ਢੇਰ
. . .  1 day ago
ਸ੍ਰੀ ਮੁਕਤਸਰ ਸਾਹਿਬ : 4 ਪੰਚਾਇਤ ਸੰਮਤੀਆਂ 'ਚ ਕੁੱਲ 98 ਸੀਟਾਂ 'ਚੋਂ 60 ਸੀਟਾਂ ਤੇ ਕਾਂਗਰਸ ਜੇਤੂ
. . .  1 day ago
ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਦੀਆਂ 13 ਜ਼ਿਲ੍ਹਾ ਪ੍ਰੀਸ਼ਦ ਸੀਟਾਂ 'ਚੋਂ 11 ਤੇ ਕਾਂਗਰਸ ਜੇਤੂ
. . .  1 day ago
ਪ੍ਰਧਾਨ ਮੰਤਰੀ ਮੋਦੀ ਨੇ ਲਾਂਚ ਕੀਤੀ ਵਿਸ਼ਵ ਦੀ ਸਭ ਤੋਂ ਵੱਡੀ ਸਿਹਤ ਸੰਭਾਲ ਯੋਜਨਾ 'ਆਯੁਸ਼ਮਾਨ ਭਾਰਤ'
. . .  1 day ago
ਮਾਨਸਾ ਨੇੜੇ ਰਜਵਾਹੇ 'ਚ ਕਈ ਪਾੜ ਪੈਣ ਕਾਰਨ ਸੈਂਕੜੇ ਏਕੜ ਫ਼ਸਲ 'ਚ ਭਰਿਆ ਪਾਣੀ
. . .  1 day ago
ਝੁੱਗੀ ਝੋਂਪੜੀਆਂ ਵਾਲਿਆਂ ਦੇ ਪਰਿਵਾਰ ਦੀ ਲੜਕੀ ਦੀ ਮੀਂਹ ਦੇ ਪਾਣੀ 'ਚ ਡੁੱਬਣ ਕਾਰਨ ਮੌਤ
. . .  1 day ago
ਮੋਹਲੇਧਾਰ ਬਾਰਿਸ਼ ਨੇ ਗੁਰੂ ਨਗਰੀ 'ਚ ਜਨਜੀਵਨ ਕੀਤਾ ਅਸਤ- ਵਿਅਸਤ
. . .  1 day ago
ਮਕਾਨ ਦੀ ਛੱਤ ਡਿੱਗਣ ਨਾਲ ਪਿਉ- ਪੁੱਤ ਦੀ ਮੌਤ, ਮਾਂ ਪੁੱਤ ਜ਼ਖਮੀ
. . .  1 day ago
ਬਲਾਕ ਸੰਮਤੀ ਬਾਘਾ ਪੁਰਾਣਾ ਦੀਆਂ ਤਿੰਨ ਸੀਟਾਂ 'ਤੇ ਅਕਾਲੀ ਦਲ ਅਤੇ 22 'ਤੇ ਕਾਂਗਰਸ ਜੇਤੂ
. . .  1 day ago
ਗੁਰਦੁਆਰਾ ਗੋਦੜੀ ਸਾਹਿਬ ਵਿਖੇ ਧਾਰਮਿਕ ਸਮਾਗਮ ਸ਼ੁਰੂ
. . .  1 day ago
ਰੇਵਾੜੀ ਜਬਰ ਜਨਾਹ ਮਾਮਲਾ : ਐਸ.ਆਈ.ਟੀ ਨੇ ਦੋ ਮੁੱਖ ਦੋਸ਼ੀਆਂ ਨੂੰ ਕੀਤਾ ਗ੍ਰਿਫ਼ਤਾਰ
. . .  1 day ago
ਕਾਂਗਰਸ ਨੇ ਜ਼ਿਲ੍ਹਾ ਪ੍ਰੀਸ਼ਦ ਦੀਆਂ 10 ਤੇ ਪੰਚਾਇਤ ਸੰਮਤੀ ਦੀਆਂ 55 ਸੀਟਾਂ 'ਤੇ ਦਰਜ ਕੀਤੀ ਜਿੱਤ
. . .  1 day ago
ਭਲਕੇ ਅਕਾਲੀ ਦਲ ਕੈਲੇਫੋਰਨੀਆ ਗਾਰਡਨ 'ਚ ਕਰੇਗਾ ਕਾਨਫ਼ਰੰਸ - ਗਰੇਵਾਲ
. . .  1 day ago
ਮੀਂਹ ਕਾਰਨ ਬੈਠਾ ਜਲੰਧਰ-ਨਕੋਦਰ ਰੇਲਵੇ ਟਰੈਕ, ਆਵਾਜਾਈ ਹੋਈ ਠੱਪ
. . .  1 day ago
ਬਾਬਾ ਫ਼ਰੀਦ ਆਗਮਨ ਪੁਰਬ ਸੰਬੰਧੀ ਨਗਰ ਕੀਰਤਨ 'ਚ ਵੱਡੀ ਗਿਣਤੀ 'ਚ ਸੰਗਤਾਂ ਦੀ ਸ਼ਮੂਲੀਅਤ
. . .  1 day ago
ਕੱਲ੍ਹ ਤੋਂ ਪੈ ਰਹੇ ਮੀਂਹ ਕਾਰਨ ਰਜਵਾਹੇ 'ਚ ਪਿਆ ਪਾੜ, ਕਈ ਏਕੜ ਫ਼ਸਲ ਬਰਬਾਦ
. . .  1 day ago
ਪੁਲਵਾਮਾ : ਸੁਰੱਖਿਆ ਬਲਾਂ ਅਤੇ ਅੱਤਵਾਦੀਆਂ 'ਚ ਮੁੱਠਭੇੜ ਸ਼ੁਰੂ
. . .  1 day ago
ਭਾਰੀ ਮੀਂਹ ਨੇ ਵਧਾਈ ਕਿਸਾਨਾਂ ਦੀ ਚਿੰਤਾ
. . .  1 day ago
ਹੋਰ ਖ਼ਬਰਾਂ..
ਜਲੰਧਰ : ਸ਼ੁੱਕਰਵਾਰ 1 ਭਾਦੋ ਸੰਮਤ 550
ਿਵਚਾਰ ਪ੍ਰਵਾਹ: ਮਨੁੱਖ ਦੇ ਕਰਮ ਹੀ ਉਸ ਦੇ ਵਿਚਾਰਾਂ ਦੀ ਸਭ ਤੋਂ ਵਧੀਆ ਵਿਆਖਿਆ ਹਨ। -ਲਾਕ

ਜਲੰਧਰ

ਪੰਜਾਬ ਸਰਕਾਰ ਕਰਜ਼ਾ ਤੇ ਨਸ਼ਾ-ਮੁਕਤ ਸੂਬੇ ਦੀ ਸਿਰਜਣਾ ਲਈ ਯਤਨਸ਼ੀਲ-ਰਾਣਾ ਸੋਢੀ

ਹਰਵਿੰਦਰ ਸਿੰਘ ਫੁੱਲ
ਜਲੰਧਰ, 16 ਅਗਸਤ-ਪੰਜਾਬ ਦੇ ਖੇਡ ਤੇ ਯੁਵਕ ਮਾਮਲਿਆਂ ਬਾਰੇ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਨੇ ਕਿਹਾ ਹੈ ਕਿ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵਲੋਂ ਕਰਜ਼ਾ ਤੇ ਨਸ਼ਾ ਮੁਕਤ ਪੰਜਾਬ ਦੇ ਸੁਪਨੇ ਨੂੰ ਪੂਰਾ ਕਰਨ ਲਈ ਅਹਿਮ ਕਦਮ ਚੁੱਕੇ ਗਏ ਹਨ, ਜਿਸਦੇ ਸਾਰਥਿਕ ਨਤੀਜੇ ਸਾਹਮਣੇ ਆ ਰਹੇ ਹਨ | ਉਨ੍ਹਾਂ ਕਿਹਾ ਕਿ ਪੰਜਾਬ ਦੀ 'ਜਵਾਨੀ ਤੇ ਕਿਸਾਨੀ ' ਨੂੰ ਬਚਾਕੇ ਹੀ ਸੂਬੇ ਨੂੰ ਦੁਬਾਰਾ ਖੁਸ਼ਹਾਲੀ ਦੇ ਰਾਹ 'ਤੇ ਤੋਰਿਆ ਜਾ ਸਕਦਾ ਹੈ | ਅੱਜ ਇੱਥੇ 72 ਵੇਂ ਆਜ਼ਾਦੀ ਦਿਹਾੜੇ ਮੌਕੇ ਜਲੰਧਰ ਦੇ ਗੁਰੂ ਗੋਬਿੰਦ ਸਿੰਘ ਸਟੇਡੀਅਮ ਵਿਖੇ ਤਿਰੰਗਾ ਲਹਿਰਾਉਣ ਮਗਰੋਂ ਆਪਣੇ ਸੰਬੋਧਨ ਦੌਰਾਨ ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵਲੋਂ 'ਕਿਸਾਨੀ ਤੇ ਜਵਾਨੀ' ਨੂੰ ਬਚਾਉਣ ਲਈ ਜਿੱਥੇ ਦੇਸ਼ 'ਚ ਆਪਣੀ ਤਰ੍ਹਾਂ ਦੀ ਪਹਿਲੀ ਕਰਜ਼ਾ ਰਾਹਤ ਯੋਜਨਾ ਲਾਗੂ ਕੀਤੀ ਗਈ ਉੱਥੇ ਹੀ ਨਸ਼ਿਆਂ ਦੇ ਖਾਤਮੇ ਲਈ ਡੈਪੋ, ਵਿਸ਼ੇਸ਼ ਟਾਸਕ ਫੋਰਸ ਦੇ ਗਠਨ ਵਰਗੇ ਅਹਿਮ ਕਦਮ ਚੁੱਕੇ ਗਏ ਹਨ, ਜਿਸਦੇ ਸਾਰਥਿਕ ਨਤੀਜੇ ਵੀ ਸਾਡੇ ਸਾਹਮਣੇ ਹਨ | ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵਲੋਂ ਘਰ-ਘਰ ਨੌਕਰੀ ਮਿਸ਼ਨ ਤਹਿਤ ਹੁਣ ਤੱਕ 2 ਲੱਖ ਤੋਂ ਵੱਧ ਨੌਜਵਾਨਾਂ ਨੂੰ ਰੁਜ਼ਗਾਰ ਦਿੱਤਾ ਗਿਆ ਹੈ ਜਦਕਿ ਭਵਿੱਖ 'ਚ ਵੀ ਪੰਜਾਬ ਸਰਕਾਰ ਵਲੋਂ ਵੱਡੀ ਗਿਣਤੀ ਵਿਚ ਖਾਲੀ ਅਸਾਮੀਆਂ ਨੂੰ ਭਰਿਆ ਜਾ ਰਿਹਾ ਹੈ |
ਉਨ੍ਹਾਂ ਇਹ ਵੀ ਕਿਹਾ ਕਿ ਪੰਜਾਬ ਸਰਕਾਰ ਵਲੋਂ ਨੌਜਵਾਨਾਂ ਨੂੰ ਉਲੰਪਿਕ, ਏਸ਼ੀਅਨ ਤੇ ਰਾਸ਼ਟਰਮੰਡਲ ਖੇਡਾਂ ਤੇ ਹੋਰ ਅੰਤਰਰਾਸ਼ਟਰੀ ਮੁਕਾਬਿਲਆਂ ਲਈ ਤਿਆਰ ਕਰਨ ਵਾਸਤੇ ਨਵੀਂ ਖੇਡ ਨੀਤੀ ਵੀ ਜਲਦ ਲਾਗੂ ਕੀਤਾ ਜਾ ਰਹੀ ਹੈ, ਜਿਸ 'ਚ ਖਿਡਾਰੀਆਂ ਨੂੰ ਅੰਤਰਰਾਸ਼ਟਰੀ ਕੋਚਾਂ/ਮਾਹਿਰਾਂ ਕੋਲੋਂ ਸਿਖਲਾਈ ਵੱਲ ਵਿਸ਼ੇਸ਼ ਤਵੱਜ਼ੋਂ ਦਿੱਤੀ ਜਾਵੇਗੀ | ਇਸ ਤੋਂ ਇਲਾਵਾ ਖਿਡਾਰੀਅ ਾਂ ਦੀ ਡਾਈਟ ਮਨੀ, ਨੌਕਰੀਆਂ ਤੇ ਤਰੱਕੀਆਂ ਨੂੰ ਵੀ ਯਕੀਨੀ ਬਣਾਇਆ ਜਾਵੇਗਾ | ਉਨ੍ਹਾਂ ਕਿਹਾ ਕਿ ਸਮੇਂ ਦੀ ਸਭ ਤੋਂ ਵੱਡੀ ਲੋੜ ਨੌਜਵਾਨਾਂ ਦੀ ਊਰਜਾ ਨੂੰ ਸਹੀ ਪਾਸੇ ਲਾਉਣ ਦੀ ਹੈ, ਜਿਸ ਲਈ ਪੰਜਾਬ ਸਰਕਾਰ ਵਲੋਂ ਅੰਤਰਰਾਸ਼ਟਰੀ ਪੱਧਰ ਦਾ ਯੂਥ ਫੈਸਟੀਵਲ ਕਰਵਾਏ ਜਾਣ ਦਾ ਖਾਕਾ ਉਲੀਕਿਆ ਗਿਆ ਹੈ |
ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵਲੋਂ ਇਕ ਅਹਿਮ ਫੈਸਲੇ ਨਾਲ ਐਸ.ਸੀ. ਤੇ ਐਸ.ਟੀ. ਵਰਗ ਦੇ ਕਰਮਚਾਰੀਆਂ ਨੂੰ ਨੌਕਰੀਆਂ 'ਚ ਰਾਖਵੇਂਕਰਨ ਨੂੰ ਲਾਗੂ ਕੀਤਾ ਗਿਆ ਹੈ |
ਆਜ਼ਾਦੀ ਦੇ ਸੰਘਰਸ਼ ਤੇ ਉਸ ਪਿੱਛੋਂ ਦੇਸ਼ ਵਲੋਂ ਕੀਤੀ ਤਰੱਕੀ ਬਾਰੇ ਬੋਲਦਿਅ ਾਂ ਉਨ੍ਹਾਂ ਕਿਹਾ ਕਿ ਪੰਜਾਬ ਨੇ ਹਮੇਸ਼ਾ ਦੇਸ਼ ਦੀ ਅਗਵਾਈ ਕੀਤੀ ਹੈ |
ਆਜ਼ਾਦੀ ਦੀ ਲੜਾਈ 'ਚ ਵੱਖ-ਵੱਖ ਯੋਧਿਆਂ ਦਾ ਜ਼ਿਕਰ ਕਰਦਿਆਂ ਖੇਡ ਮੰਤਰੀ ਨੇ ਕਿਹਾ ਕਿ ਲਾਲਾ ਲਾਜਪਤ ਰਾਏ, ਸ਼ਹੀਦ-ਏ-ਆਜ਼ਮ ਭਗਤ ਸਿੰਘ, ਸ਼ਹੀਦ ਊਧਮ ਸਿੰਘ, ਕਰਤਾਰ ਸਿੰਘ ਸਰਾਭਾ, ਦੀਵਾਨ ਸਿੰਘ ਕਾਲੇਪਾਣੀ, ਬਾਬਾ ਰਾਮ ਸਿੰਘ, ਮਦਨ ਲਾਲ ਢੀਂਗਰਾ, ਲਾਲਾ ਹਰਦਿਆਲ, ਸੋਹਨ ਸਿੰਘ ਭਕਨਾ ਤੋਂ ਇਲਾਵਾ ਜੱਲਿ੍ਹਆਂ ਵਾਲੇ ਬਾਗ ਅਤੇ ਵੱਖ-ਵੱਖ ਲਹਿਰਾਂ 'ਚ ਵੀ ਹਜ਼ਾਰਾਂ ਪੰਜਾਬੀਆਂ ਨੇ ਕੁਰਬਾਨੀਆਂ ਦਿੱਤੀਆਂ |
ਉਨ੍ਹਾਂ ਕਿਹਾ ਕਿ ਦੇਸ਼ ਨੇ ਆਜ਼ਾਦੀ ਪਿੱਛੋਂ ਤੇਜੀ ਨਾਲ ਤੱਰਕੀ ਕੀਤੀ ਹੈ , ਜਿਸ ਵਿਚ ਕਾਂਗਰਸ ਪਾਰਟੀ ਵਲੋਂ ਅਹਿਮ ਭੂਮਿਕਾ ਨਿਭਾਈ ਗਈ ਹੈ | ਉਨ੍ਹਾਂ ਕਿਹਾ ਕਿ ਆਜਾਦੀ ਵੇਲੇ ਦੇਸ਼ ਵਿਚ ਕਿਸੇ ਛੋਟੀ ਵਸਤੂ ਦਾ ਵੀ ਨਿਰਮਾਣ ਨਹੀਂ ਸੀ ਜਦਕਿ ਹੁਣ ਜੰਗੀ ਸਾਜ਼ੋ ਸਮਾਨ ਤੇ ਪੁਲਾੜ ਦੇ ਖੇਤਰ 'ਚ ਵੀ ਦੇਸ਼ ਦੀਆਂ ਅਹਿਮ ਪ੍ਰਾਪਤੀਆਂ ਹਨ |
ਖੇਡ ਮੰਤਰੀ ਵਲੋਂ ਸਮਾਗਮ ਦੌਰਾਨ ਆਜਾਦੀ ਘੁਲਾਟੀਆਂ ਦੇਵਰਾਜ਼ ਸ਼ਰਮਾ ਤੇ ਜਵਾਹਰ ਲਾਲ ਦਾ ਸਨਮਾਨ ਕੀਤਾ ਗਿਆ ਉੱਥੇ ਨਾਲ ਹੀ 25=25 ਹਜ਼ਾਰ ਰੁਪਏ ਦੇਣ ਦਾ ਵੀ ਐਲਾਨ ਕੀਤਾ ਗਿਆ |
ਇਸ ਮੌਕੇ ਸੁਰੱਖਿਆ ਦਸਤਿਆਂ ਦੀਆਂ ਵੱਖ=ਵੱਖ ਟੁਕੜੀਆਂ ਵਲੋਂ ਸ਼ਾਨਦਾਰ ਮਾਰਚ ਪਾਸਟ ਵੀ ਕੀਤਾ ਗਿਆ ਜਿਸ ਵਿਚ ਸੀ.ਆਰ.ਪੀ.ਐਫ, ਪੰਜਾਬ ਪੁਲਿਸ, ਸਕਾਉਟ ਐਾਡ ਗਾਇਡ,ਆਈ.ਟੀ.ਬੀ.ਪੀ., ਪੰਜਾਬ ਹੋਮ ਗਾਰਡ, ਗਾਰਡੀਅਨ ਆਫ ਗਵਰਨੈਂਸ, ਐਨ.ਸੀ. ਸੀ.ਕੈਡਿਟ, ਸ਼ਾਮਿਲ ਸਨ | ਇਸ ਤੋਂ ਇਲਾਵਾ ਮਿਸ਼ਨ ਤੰਦਰੁਸਤ ਪੰਜਾਬ ਤਹਿਤ ਵੀ ਵਿਦਿਆਰਥੀਆਂ ਵਲੋਂ ਮਾਰਚ ਪਾਸਟ 'ਚ ਹਿੱਸਾ ਲਿਆ ਗਿਆ |
ਇਸ ਤੋਂ ਇਲਾਵਾ ਵੱਖ-ਵੱਖ ਖੇਤਰਾਂ 'ਚ ਮੱਲਾਂ ਮਾਰਨ ਵਾਲੇ ਵਿਅਕਤੀਆਂ ਤੇ ਆਪਣੀ ਡਿਊਟੀ ਪੂਰੀ ਤਨਦੇਹੀ ਤੇ ਦਿ੍ੜਤਾ ਨਾਲ ਨਿਭਾਉਣ ਵਾਲੇ 100 ਦੇ ਕਰੀਬ ਅਧਿਕਾਰੀਆਂ/ਕਰਮਚਾਰੀਆਂ ਨੂੰ ਪ੍ਰਸ਼ੰਸ਼ਾ ਪੱਤਰ ਤੇ ਤਗਮੇ ਨਾਲ ਸਨਮਾਨਿਤ ਕੀਤਾ ਗਿਆ | ਇਸ ਮੌਕੇ ਲੋੜਵੰਦਾਂ ਨੂੰ ਸਿਲਾਈ ਮਸ਼ੀਨਾਂ ਤੇ ਅੰਗਹੀਣਾਂ ਨੂੰ ਵੀਲ੍ਹ ਚੇਅਰਾਂ ਵੀ ਪ੍ਰਦਾਨ ਕੀਤੀਆਂ ਗਈਆਂ |
ਇਸ ਮੌਕੇ ਸੰਸਦ ਮੈਂਬਰ ਚੌਧਰੀ ਸੰਤੋਖ ਸਿੰਘ, ਵਿਧਾਇਕ ਸੁਸ਼ੀਲ ਕੁਮਾਰ ਰਿੰਕੂ, ਬਾਵਾ ਹੈਨਰੀ, ਰਜਿੰਦਰ ਬੇਰੀ, ਮੇਅਰ ਜਗਦੀਸ਼ ਰਾਜ ਰਾਜਾ, ਜਿਲਾ ਕਾਂਗਰਸ ਕਮੇਟੀ (ਸ਼ਹਿਰੀ) ਦੇ ਪ੍ਰਧਾਨ ਦਲਜੀਤ ਸਿੰਘ ਆਹਲੂਵਾਲੀਆ, ਜਿਲਾ ਕਾਂਗਰਸ ਦਿਹਾਤੀ ਦੇ ਪ੍ਰਧਾਨ ਕੈਪਟਨ ਹਰਮਿੰਦਰ ਸਿੰਘ, ਡਵੀਜ਼ਨਲ ਕਮਿਸ਼ਨਰ ਬੀ.ਪੁਰੂਸ਼ਾਰਥਾ, ਡਿਪਟੀ ਕਮਿਸ਼ਨਰ ਵਰਿੰਦਰ ਕੁਮਾਰ ਸ਼ਰਮਾ, ਜਿਲ•ਾ ਤੇ ਸ਼ੈਸ਼ਨ ਜੱਜ ਸੰਜੀਵ ਕੁਮਾਰ ਗਰਗ, ਜਿਲ•ਾ ਕਾਨੂੰਨੀ ਸੇਵਾਵਾਂ ਅਥਾਰਟੀ ਦੇ ਸਕੱਤਰ ਜਪਇੰਦਰ ਸਿੰਘ, ਨਗਰ ਨਿਗਮ ਦੇ ਕਮਿਸ਼ਨਰ ਦੀਪਾਰਵਾ ਲਾਕੜਾ, ਪੁਲਿਸ ਕਮਿਸ਼ਨਰ ਪੀ.ਕੇ. ਸਿਨਹਾ, ਐਸ.ਐਸ.ਪੀ. ਨਵਜੋਤ ਸਿੰਘ ਮਾਹਲ, ਏ.ਡੀ.ਸੀ. ਜਤਿੰਦਰ ਜੋਰਵਾਲ ਤੇ ਜਸਬੀਰ ਸਿੰਘ, ਡੀ.ਸੀ.ਪੀ. ਪੀ.ਬੀ.ਐਸ. ਪਰਮਾਰ ਤੇ ਗੁਰਮੀਤ ਸਿੰਘ, ਏ.ਡੀ.ਸੀ.ਪੀ. ਡੀ. ਸੁਧਰ ਵਿਜੀ, ਸਚਿਨ ਗੁਪਤਾ, ਪਰਮਿੰਦਰ ਸਿੰਘ ਭੰਡਾਲ, ਐਸ.ਡੀ.ਐਮ. ਪਰਮਵੀਰ ਸਿੰਘ ਤੇ ਸੰਜੀਵ ਸ਼ਰਮਾ, ਏ.ਸੀ.ਪੀ. ਨਵੀਨ ਕੁਮਾਰ, ਗੁਰਪ੍ਰੀਤ ਸਿੰਘ, ਵਧੀਕ ਮੁੱਖ ਪ੍ਰਸ਼ਾਸ਼ਕ ਜੇ.ਡੀ.ਏ. ਦਰਬਾਰਾ ਸਿੰਘ, ਕਾਰਜਕਾਰੀ ਕਮਿਸ਼ਨਰ ਜੈ ਇੰਦਰ ਸਿੰਘ, (ਸਿਖਲਾਈ ਅਧੀਨ ) ਹਿਮਾਂਸ਼ੂ ਜੈਨ, ਕਰਨਲ (ਸੇਵਾ ਮਕਤ) ਮਨਮੋਹਨ ਸਿੰਘ ਹਾਜ਼ਰ ਸਨ |
ਸੱਭਿਆਚਾਰਕ ਪ੍ਰੋਗਰਾਮ 'ਚ ਐਚ.ਐਮ.ਵੀ. ਕਾਲਜ ਨੇ ਹਾਸਲ ਕੀਤਾ ਪਹਿਲਾ ਸਥਾਨ
ਸਮਾਗਮ ਮੌਕੇ ਕੀਤੇ ਮਾਰਚ ਪਾਸਟ 'ਚ ਸੀ.ਆਰ.ਪੀ.ਐਫ. ਅਤੇ ਪੰਜਾਬ ਪੁਲਿਸ (ਮਰਦ) ਦੀ ਟੁਕੜੀ ਨੂੰ ਪਰੇਡ 'ਚ ਸਰਬੋਤਮ ਟੁਕੜੀ ਐਲਾਨਿਆ ਗਿਆ | ਇਸ ਤੋਂ ਇਲਾਵਾ ਸਭਿਆਚਾਰਕ ਪ੍ਰੋਗਰਾਮ'ਚ ਦੇਸ਼ ਭਗਤੀ ਦਾ ਸੁਨੇਹਾ ਦਿੰਦੀ ਐਚ.ਐਮ.ਵੀ.ਕਾਲਜ ਦੀ ਪੇਸ਼ਕਾਰੀ ਨੂੰ ਪਹਿਲੇ ਸਥਾਨ 'ਤੇ ਐਲਾਨਿਆ ਗਿਆ | ਮੁੱਖ ਮਹਿਮਾਨ ਖੇਡ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਵਲੋਂ ਜੇਤੂ ਟੁਕੜੀਆਂ ਤੇ ਵਿਦਿਅਕ ਸੰਸਥਾਵਾਂ ਨੂੰ ਸਨਮਾਨਿਤ ਕੀਤਾ ਗਿਆ | ਪੈਰਾ ਮਿਲਟਰੀ ਸ੍ਰੇਣੀ ਵਿੱਚ ਸੀ.ਆਰ.ਪੀ.ਐਫ.ਦੀ ਟੁਕੜੀ ਨੇ ਪਹਿਲਾ, ਪੰਜਾਬ ਪੁਲਿਸ ਦੀ ਸ੍ਰੇਣੀ ਵਿੱਚ ਪੀ.ਏ.ਪੀ.(ਮਰਦ) ਦੀ ਟੁਕੜੀ ਨੂੰ ਪਹਿਲਾ ਸਥਾਨ ਮਿਲਿਆ ਹੈ ਜਦਕਿ ਪੰਜਾਬ ਹੋਮ ਗਾਰਡ ਨੂੰ ਕੰਨਸੋਲੇਸ਼ਨ ਪਰਾਈਜ਼ ਦਿੱਤੇ ਗਏ | ਐਨ.ਸੀ.ਸੀ.ਦੀ ਸੀਨੀਅਰ ਡਵੀਜ਼ਨ ਸ੍ਰੇਣੀ ਵਿੱਚ ਐਨ.ਸੀ.ਸੀ.ਬੁਆਏਜ਼ (ਫੌਜ਼) ਦੀ ਟੁਕੜੀ ਨੂੰ ਪਹਿਲਾ ਜਦਕਿ ਲੜਕੀਆਂ ਦੀ ਟੁਕੜੀ ਨੂੰ ਹੌਸਲਾ ਵਧਾਊ ਇਨਾਮ ਦਿੱਤਾ ਗਿਆ | ਇਸ ਤੋਂ ਇਲਾਵਾ ਜੂਨੀਅਰ ਡਵੀਜ਼ਨ ਐਨ.ਸੀ.ਸੀ.ਦੀ ਸ੍ਰੇਣੀ ਵਿੱਚ ਐਨ.ਸੀ.ਸੀ.ਲੜਕੇ ਨੂੰ ਪਹਿਲਾ ਸਥਾਨ ਮਿਲਿਆ ,ਸਕਾਊਟ ਦੀ ਸ੍ਰੇਣੀ ਵਿੱਚ ਲਾਇਲਪੁਰ ਖਾਲਸਾ ਕਾਲਜ ਦੀ ਟੁਕੜੀ ਨੂੰ ਪਹਿਲਾ ਜਦਕਿ ਗਾਈਡ ਦੀ ਸੇ੍ਰਣੀ ਵਿੱਚ ਲਾਇਲਪੁਰ ਖਾਲਸਾ ਕਾਲਜ ਦੀਆਂ ਕੁੜੀਆਂ ਨੂੰ ਪਹਿਲਾ ਸਥਾਨ ਮਿਲਿਆ ਹੈ | ਇਸੇ ਤਰ੍ਹਾਂ ਸਭਿਆਚਾਰਕ ਪ੍ਰੋਗਰਾਮ ਵਿੱਚ ਦੇਸ਼ ਭਗਤੀ ਦੇ ਰੰਗ ਵਿੱਚ ਰੰਗੀ ਵੰਨਗੀ ਪੇਸ਼ ਕਰਨ ਲਈ ਐਚ.ਐਮ.ਵੀ.ਕਾਲਜ ਦੀ ਟੀਮ ਨੂੰ ਪਹਿਲਾ ਸਥਾਨ ਮਿਲਿਆ ਹੈ | ਇਸ ਤੋਂ ਇਲਾਵਾ ਆਰਮੀ ਅਤੇ ਸੀ.ਆਰ.ਪੀ.ਐਫ. ਦੇ ਬੈਂਡਾਂ ਵਲੋਂ ਵੀ ਆਪੋ ਆਪਣੀਆਂ ਸ੍ਰੇਣੀਆਂ ਵਿੱਚ ਪਹਿਲਾ ਸਥਾਨ ਹਾਸਿਲ ਕੀਤਾ ਗਿਆ ਹੈ | ਇਸ ਤੋਂ ਇਲਾਵਾ ਤੰਦਰੁਸਤ ਪੰਜਾਬ ਅਤੇ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਤਹਿਤ ਟੁਕੜੀਆਂ ਨੂੰ ਵੀ ਹੌਸਲਾ ਵਧਾਊ ਇਨਾਮ ਦਿੱਤੇ ਗਏ | ਐਚ.ਐਮ.ਵੀ.ਕਾਲਜ ਅਤੇ ਕੇ.ਐਮ.ਵੀ.ਕਾਲਜ ਵਲੋਂ ਪੰਜਾਬ ਸਰਕਾਰ ਦੇ ਬੱਡੀ ਪ੍ਰੋਗਰਾਮ ਵਿੱਚ ਮੋਹਰੀ ਭੂਮਿਕਾ ਨਿਭਾਉਣ ਬਦਲੇ ਉਨਾਂ ਨੂੰ ਵਿਸ਼ੇਸ਼ ਇਨਾਮਾਂ ਨਾਲ ਸਨਮਾਨਿਤ ਕੀਤਾ ਗਿਆ |
ਮੁੱਖ ਮਹਿਮਾਨ ਵਲੋਂ ਮਾਰਚ ਪਾਸਟ ਦੀ ਅਗਵਾਈ ਕਰਨ ਵਾਲੇ ਪਰੇਡ ਕਮਾਂਡਰ ਮਨਿੰਦਰਪਾਲ ਸਿੰਘ ਨੂੰ ਵੀ ਸਨਮਾਨਿਤ ਕੀਤਾ ਗਿਆ | ਉਨ੍ਹਾਂ ਨੇ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਕੀਤੇ ਗਏ ਪੁਖ਼ਤਾ ਪ੍ਰਬੰਧਾਂ ਦੀ ਵੀ ਸ਼ਲਾਘਾ ਕੀਤੀ | ਇਸ ਤੋਂ ਇਲਾਵਾ ਸਭਿਆਚਾਰਕ ਪ੍ਰੋਗਰਾਮ 'ਚ ਸ਼ਿਰਕਤ ਕਰਨ ਵਾਲੇ ਵਿਦਿਅਕ ਅਦਾਰਿਆਂ ਨੂੰ 5 ਲੱਖ ਰੁਪਏ ਦੀ ਗਰਾਂਟ ਦੇਣ ਦਾ ਵੀ ਐਲਾਨ ਕੀਤਾ |

1 ਲੱਖ 92 ਹਜ਼ਾਰ ਨਸ਼ੀਲੀਆਂ ਗੋਲੀਆਂ ਬਰਾਮਦ, ਕੈਮਿਸਟ ਤੇ ਉਸ ਦਾ ਕਰਿੰਦਾ ਗਿ੍ਫ਼ਤਾਰ

ਜਲੰਧਰ, 16 ਅਗਸਤ (ਐੱਮ.ਐੱਸ. ਲੋਹੀਆ) - ਦਵਾਈਆਂ ਦੀ ਦੁਕਾਨ ਕਰਨ ਵਾਲੇ ਇਕ ਵਿਅਕਤੀ ਦੀ ਕਾਰ 'ਚੋਂ ਨਸ਼ੇ ਲਈ ਵਰਤੀਆਂ ਜਾਣ ਵਾਲੀਆਂ 1 ਲੱਖ 92 ਹਜ਼ਾਰ ਗੋਲੀਆਂ ਬਰਾਮਦ ਕਰਕੇ ਕਮਿਸ਼ਨਰੇਟ ਪੁਲਿਸ ਦੇ ਸੀ.ਆਈ.ਏ. ਸਟਾਫ਼ ਨੇ ਉਸ ਕਾਰ ਚਾਲਕ ਤੇ ਉਸ ਦੇ ਕਰਿੰਦੇ ਨੂੰ ਗਿ੍ਫ਼ਤਾਰ ਕਰ ...

ਪੂਰੀ ਖ਼ਬਰ »

ਕਾਲਜ ਵਿਦਿਆਰਥਣ ਵਲੋਂ ਪੀ. ਜੀ. 'ਚ ਖ਼ੁਦਕੁਸ਼ੀ

ਮਕਸੂਦਾਂ, 16 ਅਗਸਤ (ਲਖਵਿੰਦਰ ਪਾਠਕ)-ਥਾਣਾ 1ਅਧੀਨ ਆਉਂਦੀ ਫ੍ਰੈਂਡਜ਼ ਕਾਲੋਨੀ 'ਚ ਸਥਿਤ ਇਕ ਪੀ ਜੀ 'ਚ ਰਹਿੰਦੀ 19 ਸਾਲਾ ਕਾਲਜ ਵਿਦਿਆਰਥਣ ਵਲੋਂ ਖ਼ੁਦਕੁਸ਼ੀ ਕਰ ਲਈ ਗਈ | ਮਿ੍ਤਕਾ ਦੀ ਪਛਾਣ ਸ਼ਿਖਾ ਸ਼ਰਮਾ ਪੁੱਤਰੀ ਨਰੇਸ਼ ਕੁਮਾਰ ਵਾਸੀ ਹਮੀਰਪੁਰ ਵਜੋਂ ਹੋਈ ਹੈ | ਘਟਨਾ ...

ਪੂਰੀ ਖ਼ਬਰ »

ਸੇਵਾ ਮੁਕਤ ਬੈਂਕ ਕੈਸ਼ੀਅਰ ਦੇ ਏ.ਟੀ.ਐੱਮ. ਕਾਰਡ ਜ਼ਰੀਏ ਨੌਸਰਬਾਜ਼ ਨੇ ਕੱਢਵਾਏ 1 ਲੱਖ 8 ਹਜ਼ਾਰ ਰੁਪਏ

ਜਲੰਧਰ, 16 ਅਗਸਤ (ਐੱਮ.ਐੱਸ. ਲੋਹੀਆ) - ਪੰਜਾਬ ਨੈਸ਼ਨਲ ਬੈਂਕ ਦੇ ਸੇਵਾ ਮੁਕਤ ਕੈਸ਼ੀਅਰ ਕ੍ਰਿਸ਼ਨ ਲਾਲ (74) ਵਾਸੀ ਨਿਜਾਤਮ ਨਗਰ ਤੋਂ ਇਕ ਨੌਸਰਬਾਜ਼ ਨੇ ਧੋਖੇ ਨਾਲ ਏ.ਟੀ.ਐੱਮ. ਲੈ ਕੇ ਉਸ ਦੇ ਖਾਤੇ 'ਚੋਂ ਇਕ ਲੱਖ 8 ਹਜ਼ਾਰ ਰੁਪਏ ਕੱਢਵਾ ਲਏ | ਪੀੜਤ ਕ੍ਰਿਸ਼ਨ ਲਾਲ ਨੇ ਇਸ ...

ਪੂਰੀ ਖ਼ਬਰ »

ਨਸ਼ੀਲੀਆਂ ਦਵਾਈਆਂ ਦੇ ਮਾਮਲੇ 'ਚ 10 ਸਾਲ ਦੀ ਕੈਦ

ਜਲੰਧਰ, 16 ਅਗਸਤ (ਚੰਦੀਪ ਭੱਲਾ)-ਵਧੀਕ ਜ਼ਿਲ੍ਹਾ ਤੇ ਸੈਸ਼ਨ ਜੱਜ ਪਰਮਿੰਦਰ ਸਿੰਘ ਗਰੇਵਾਲ ਦੀ ਅਦਾਲਤ ਨੇ ਨਸ਼ੀਲੀਆਂ ਦਵਾਈਆਂ ਦੇ ਮਾਮਲੇ 'ਚ ਦੋਸ਼ੀ ਕਰਾਰ ਦਿੰਦੇ ਹੋਏ ਹਰਪ੍ਰੀਤ ਸਿੰਘ ਪੁੱਤਰ ਬਲਕਾਰ ਸਿੰਘ ਵਾਸੀ ਨੰਦਨਪੁਰ ਕਲੋਨੀ, ਮਕਸੂਦਾਂ ਨੂੰ 10 ਸਾਲ ਦੀ ਕੈਦ ਅਤੇ 1 ...

ਪੂਰੀ ਖ਼ਬਰ »

ਹਾਰਡਵੇਅਰ ਦੀ ਦੁਕਾਨ 'ਤੇ ਵਿਅਕਤੀ ਦੀ ਜੇਬ ਕੱਟੀ

ਜਲੰਧਰ, 16 ਅਗਸਤ (ਐੱਮ.ਐੱਸ. ਲੋਹੀਆ) - ਸ਼ਹੀਦ ਭਗਤ ਸਿੰਘ ਚੌਕ ਨੇੜੇ ਇਕ ਹਾਰਡਵੇਅਰ ਦੀ ਦੁਕਾਨ 'ਤੇ ਖੜ੍ਹੇ ਵਿਅਕਤੀ ਦੀ ਕਿਸੇ ਨੇ ਜੇਬ ਕੱਟ ਕੇ ਉਸ ਦਾ ਪਰਸ ਉਡਾ ਲਿਆ, ਪਰਸ 'ਚ 14 ਹਜ਼ਾਰ ਰੁਪਏ ਦੀ ਨਕਦੀ ਤੇ ਜ਼ਰੂਰੀ ਦਸਤਾਵੇਜ਼ ਸਨ | ਪੀੜਤ ਕੁਲਵੰਤ ਸਿੰਘ ਵਾਸੀ ਬਸਤੀ ਸ਼ੇਖ ...

ਪੂਰੀ ਖ਼ਬਰ »

ਧਾਰਮਿਕ ਘੱਟ ਗਿਣਤੀਆਂ ਅਤੇ ਪਛੜਾ ਸਮਾਜ ਚੁੱਪ ਬੈਠ ਕੇ ਸੰਵਿਧਾਨ ਸੜਦਾ ਨਾ ਦੇਖਣ-ਜੇਠੂਮਜਾਰਾ

ਜਲੰਧਰ, 16 ਅਗਸਤ (ਅ.ਬ.)-ਦਲਿਤ ਨੇਤਾ ਦਰਸ਼ਨ ਲਾਲ ਜੇਠੂਮਜਾਰਾ ਨੇ ਦੇਸ਼ ਦੀਆਂ ਧਾਰਮਿਕ ਘੱਟ ਗਿਣਤੀਆਂ ਅਤੇ ਪਛੜੇ ਸਮਾਜ ਨੂੰ ਸੁਚੇਤ ਕਰਦੇ ਹੋਏ ਆਗਾਹ ਕੀਤਾ ਕਿ ਜੇਕਰ ਮਨੂੰਵਾਦੀ ਤਾਕਤਾਂ ਭਾਰਤੀ ਸੰਵਿਧਾਨ ਨੂੰ ਅੱਗ ਲਗਾ ਕੇ ਜਲਾ ਰਹੀਆਂ ਹਨ ਅਤੇ ਸਮੁੱਚਾ ਦਲਿਤ ਸਮਾਜ ...

ਪੂਰੀ ਖ਼ਬਰ »

ਜੰਗ-ਏ-ਆਜ਼ਾਦੀ ਯਾਦਗਾਰ ਵਿਖੇ ਮਨਾਇਆ ਆਜ਼ਾਦੀ ਦਿਵਸ

ਕਰਤਾਰਪੁਰ, 16 ਅਗਸਤ (ਅਜੀਤ ਬਿਊਰੋ)-ਅੱਜ ਜੰਗ-ਏ-ਆਜ਼ਾਦੀ ਯਾਦਗਾਰ ਕਰਤਾਰਪੁਰ ਵਿਖੇ 72ਵਾਂ ਆਜ਼ਾਦੀ ਦਿਵਸ ਮਨਾਇਆ ਗਿਆ | ਇਸ ਪ੍ਰੋਗਰਾਮ ਵਿਚ ਯਾਦਗਾਰ ਦੇ ਸਟਾਫ਼ ਵਲੋਂ ਕਵਿਤਾਵਾਂ ਅਤੇ ਦੇਸ਼ ਭਗਤੀ ਦੇ ਗੀਤ, ਸਮਾਜ ਦੀ ਤਸਵੀਰ ਨੂੰ ਦਰਸਾਉਂਦਾ ਨਸ਼ਿਆਂ ਵਿਰੁੱਧ ਨਾਟਕ ...

ਪੂਰੀ ਖ਼ਬਰ »

ਆਸਟ੍ਰੇਲੀਆ ਜਾਣ ਦੇ ਚਾਹਵਾਨ ਲੋਕਾਂ ਲਈ ਈ.ਐਮ.ਐਮ. ਗਲੋਬਲ ਵਲੋਂ ਸੈਮੀਨਾਰ

ਜਲੰਧਰ, 16 ਅਗਸਤ (ਅ.ਬ.)-ਆਸਟ੍ਰੇਲੀਆ 'ਚ ਪੜ੍ਹਾਈ ਲਈ ਪੱਕੇ ਤੌਰ 'ਤੇ ਜਾਣ ਦੇ ਚਾਹਵਾਨ ਲੋਕਾਂ ਲਈ ਇਮੀਗ੍ਰੇਸ਼ਨ ਕੰਪਨੀ ਦੀ ਐਮ.ਐਮ. ਗਲੋਬਲ ਦੇ ਸਹਿਯੋਗ ਨਾਲ 3 ਰੋਜ਼ਾ ਮੈਗਾ ਫ੍ਰੀ ਐਜੂਕੇਸ਼ਨ ਸੈਮੀਨਾਰ ਲਗਾਇਆ ਗਿਆ | ਜਿਸ 'ਚ ਆਸਟ੍ਰੇਲੀਆ ਤੋਂ ਆਏ ਵਫ਼ਦ ਨੇ ਲੋਕਾਂ ਨੂੰ ...

ਪੂਰੀ ਖ਼ਬਰ »

ਰੋਟਰੀ ਕਲੱਬ ਜਲੰਧਰ ਗ੍ਰੇਟਰ ਨੇ ਨਹਿਰੂ ਗਾਰਡਨ ਸਕੂਲ 'ਚ ਮਨਾਇਆ ਆਜ਼ਾਦੀ ਦਿਵਸ

ਜਲੰਧਰ, 16 ਅਗਸਤ (ਰਣਜੀਤ ਸਿੰਘ ਸੋਢੀ) -ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਨਹਿਰੂ ਗਾਰਡਨ ਜਲੰਧਰ ਵਿਖੇ ਰੋਟਰੀ ਕਲੱਬ ਜਲੰਧਰ ਗ੍ਰੇਟਰ ਵੱਲੋਂ 72ਵਾਂ ਆਜ਼ਾਦੀ ਦਿਵਸ ਮਨਾਇਆ ਗਿਆ, ਜਿਸ 'ਚ ਮੁੱਖ ਮਹਿਮਾਨ ਵਜੋਂ ਦੀਪਇੰਦਰ ਸਿੰਘ ਗਰਚਾ ਅਸਿਸਟੈਂਟ ਐਕਸਾਈਜ਼ ਐਾਡ ...

ਪੂਰੀ ਖ਼ਬਰ »

ਜ਼ਿਲਾ ਮੈਜਿਸਟ੍ਰੇਟ ਵਲੋਂ ਵੱਖ-ਵੱਖ ਪਾਬੰਦੀਆਂ ਦੇ ਹੁਕਮ ਜਾਰੀ

ਜਲੰਧਰ, 16 ਅਗਸਤ (ਹਰਵਿੰਦਰ ਸਿੰਘ ਫੁੱਲ, ਚੰਦੀਪ ਭੱਲਾ)-ਜ਼ਿਲ੍ਹਾ ਮੈਜਿਸਟਰੇਟ ਵਰਿੰਦਰ ਕੁਮਾਰ ਸ਼ਰਮਾ ਨੇ ਜਲੰਧਰ (ਦਿਹਾਤੀ) ਦੀ ਹਦੂਦ ਅੰਦਰ ਪੈਂਦੇ ਸਾਰੇ ਸਾਇਬਰ ਕੈਫੇ ਦੇ ਮਾਲਕਾਂ ਨੂੰ ਹਦਾਇਤਾਂ ਕਰਦਿਆਂ ਕਿਸੇ ਅਣਜਾਣ ਵਿਅਕਤੀ ਨੂੰ ਜਿਸ ਦੀ ਪਹਿਚਾਣ ਕੈਫੇ ਮਾਲਕ ...

ਪੂਰੀ ਖ਼ਬਰ »

ਅਫੀਮ ਦੇ ਮਾਮਲੇ 'ਚ ਬਰੀ

ਜਲੰਧਰ, 16 ਅਗਸਤ (ਚੰਦੀਪ ਭੱਲਾ)-ਵਧੀਕ ਜ਼ਿਲ੍ਹਾ ਅਤੇ ਸੈਸ਼ਨ ਜੱਜ ਸ਼ ਪ੍ਰੀਤੀ ਸਾਹਣੀ ਦੀ ਅਦਾਲਤ ਨੇ ਅਫੀਮ ਦੇ ਮਾਮਲੇ 'ਚ ਦੋਸ਼ ਸਾਬਤ ਨਾ ਹੋਣ 'ਤੇ ਪਰਦੀਪ ਸਿੰਘ ਵਾਸੀ ਮਾਡਲ ਟਾਊਨ, ਜਲੰਧਰ ਨੂੰ ਬਰੀ ਕੀਤੇ ਜਾਣ ਦਾ ਹੁਕਮ ਦਿੱਤਾ ਹੈ | ...

ਪੂਰੀ ਖ਼ਬਰ »

ਬੀ.ਟੀ.ਓ. ਤੇ ਲੈਬ ਟੈਕਨੀਸ਼ੀਅਨ ਦੀ ਜ਼ਮਾਨਤ ਅਰਜ਼ੀ ਰੱਦ

ਜਲੰਧਰ, 16 ਅਗਸਤ (ਐੱਮ. ਐੱਸ. ਲੋਹੀਆ) – ਗ਼ੈਰ ਸਰਕਾਰੀ ਸੰਸਥਾ ਰਕਤ ਵਾਹਿਨੀ ਵਲੋਂ ਇਕ ਹਸਪਤਾਲ 'ਚ ਚਲਾਏ ਜਾ ਰਹੇ ਬਲੱਡ ਬੈਂਕ 'ਚ ਮਿਲੀਆਂ ਗੜਬੜੀਆਂ ਤੋਂ ਬਾਅਦ ਡਰੱਗ ਵਿਭਾਗ ਵਲੋਂ ਬਲੱਡ ਬੈਂਕ ਦੀ ਕਾਰਗੁਜ਼ਾਰੀ ਬੰਦ ਕਰ ਦਿੱਤੇ ਜਾਣ ਤੋਂ ਬਾਅਦ ਥਾਣਾ ਡਵੀਜ਼ਨ ਨੰਬਰ 2 ਦੀ ...

ਪੂਰੀ ਖ਼ਬਰ »

ਸ਼ ਾਮ ਨੂੰ ਨਯਾ ਬਾਜ਼ਾਰ 'ਚ ਪੁਲਿਸ ਪੁੱਜਣ 'ਤੇ ਭੜਕੇ ਦੁਕਾਨਦਾਰ

ਜਲੰਧਰ, 16 ਅਗਸਤ (ਸ਼ਿਵ)- 11 ਦੁਕਾਨਦਾਰਾਂ ਵੱਲੋਂ ਆਪ ਹੀ ਦਿਨ ਵੇਲੇ ਸ਼ਾਂਤ ਤਰੀਕੇ ਨਾਲ ਆਪਣੇ ਕਬਜ਼ੇ ਤੋੜਨ ਦੇ ਬਾਵਜੂਦ ਸ਼ਾਮ ਨੂੰ ਪੁਲਿਸ ਫੋਰਸ, ਡਿੱਚ ਸਮੇਤ ਨਿਗਮ ਟੀਮ ਦੇ ਪੁੱਜਣ 'ਤੇ ਗਰਮਾ ਗਰਮੀ ਹੋ ਗਈ | ਬੇਰੀ ਨੇ ਭੜਕੇ ਦੁਕਾਨਦਾਰਾਂ ਨੂੰ ਸ਼ਾਂਤ ਕੀਤਾ | ਪੁਲਿਸ ...

ਪੂਰੀ ਖ਼ਬਰ »

ਟਿਊਬਵੈੱਲਾਂ ਦੇ ਨਾਂਅ ਦੀ ਤਬਦੀਲੀ ਸਬੰਧੀ ਕੈਂਪ ਕੱਲ੍ਹ

ਜਲੰਧਰ, 16 ਅਗਸਤ (ਜਸਪਾਲ ਸਿੰਘ)-'ਪਾਵਕਾਮ' ਵਲੋਂ ਉਪ ਮੰਡਲ ਦਫਤਰ, ਕੈਂਟ ਨੰਬਰ-2, ਉਪ ਮੰਡਲ ਦਫਤਰ ਸਬ ਅਰਬਨ ਬੜਿੰਗਾਂ, ਉਪ ਮੰਡਲ ਦਫਤਰ ਜੰਡੂ ਸਿੰਘਾ ਅਤੇ ਉਪ ਮੰਡਲ ਦਫਤਰ ਕੈਂਟ ਨੰਬਰ-1 ਬੜਿੰਗਾਂ ਅਧੀਨ ਪੈਂਦੇ ਖਪਤਕਾਰਾਂ ਲਈ ਟਿਊਬਵੈੱਲਾਂ ਦੇ ਨਾਂਅ ਦੀ ਤਬਦੀਲੀ ਸਬੰਧੀ ...

ਪੂਰੀ ਖ਼ਬਰ »

ਨਵੇਂ ਸੰਯੁਕਤ ਕਮਿਸ਼ਨਰਾਂ ਸਮੇਤ ਅਫ਼ਸਰਾਂ ਨੂੰ ਨਵੇਂ ਸਿਰੇ ਤੋਂ ਵੰਡੇ ਵਿਭਾਗ

ਜਲੰਧਰ, 16 ਅਗਸਤ (ਸ਼ਿਵ)- ਨਗਰ ਨਿਗਮ ਦੇ ਕਮਿਸ਼ਨਰ ਦੀਪਰਵਾ ਲਾਕੜਾ ਨੇ ਦੋ ਨਵੇਂ ਲਗਾਏ ਗਏ ਸੰਯੁਕਤ ਕਮਿਸ਼ਨਰਾਂ ਸਮੇਤ ਬਾਕੀ ਅਫ਼ਸਰਾਂ ਨੂੰ ਵੀ ਨਿਗਮ ਦਾ ਕੰਮ ਦੇਖਣ ਲਈ ਵਿਭਾਗਾਂ ਦੀ ਵੰਡ ਕਰ ਦਿੱਤੀ ਹੈ | ਕਮਿਸ਼ਨਰ ਦੇ ਆਦੇਸ਼ ਮੁਤਾਬਿਕ ਵਧੀਕ ਕਮਿਸ਼ਨਰ ਵਿਸ਼ੇਸ਼ ...

ਪੂਰੀ ਖ਼ਬਰ »

ਨਿਗਮ ਦੇ ਬਾਹਰ ਕੌਮੀ ਝੰਡਾ ਨਾ ਝੁਕਾਉਣ ਤੋਂ ਭੜਕੇ ਭਾਜਪਾਈ, ਦਿੱਤਾ ਧਰਨਾ

ਜਲੰਧਰ, 16 ਅਗਸਤ (ਸ਼ਿਵ)- ਅਟਲ ਬਿਹਾਰੀ ਵਾਜਪਾਈ ਦਾ ਦਿਹਾਂਤ ਹੋਣ 'ਤੇ ਨਿਗਮ ਕੰਪਲੈਕਸ ਦੇ ਬਾਹਰ ਲੱਗਾ ਤਿਰੰਗਾ ਨਾ ਝੁਕਾਉਣ ਤੋਂ ਨਾਰਾਜ਼ ਭਾਜਪਾਈਆਂ ਨੇ ਨਿਗਮ ਕੰਪਲੈਕਸ ਬਾਹਰ ਧਰਨਾ ਲੱਗਾ ਦਿੱਤਾ ਤੇ ਨਿਗਮ ਪ੍ਰਸ਼ਾਸਨ ਿਖ਼ਲਾਫ਼ ਬਾਹਰ ਨਾਅਰੇਬਾਜ਼ੀ ਕੀਤੀ | ਧਰਨੇ 'ਚ ...

ਪੂਰੀ ਖ਼ਬਰ »

ਬੀ.ਟੀ.ਓ. ਤੇ ਲੈਬ ਟੈਕਨੀਸ਼ੀਅਨ ਦੀ ਜ਼ਮਾਨਤ ਅਰਜ਼ੀ ਰੱਦ

ਜਲੰਧਰ, 16 ਅਗਸਤ (ਐੱਮ. ਐੱਸ. ਲੋਹੀਆ) – ਗ਼ੈਰ ਸਰਕਾਰੀ ਸੰਸਥਾ ਰਕਤ ਵਾਹਿਨੀ ਵਲੋਂ ਇਕ ਹਸਪਤਾਲ 'ਚ ਚਲਾਏ ਜਾ ਰਹੇ ਬਲੱਡ ਬੈਂਕ 'ਚ ਮਿਲੀਆਂ ਗੜਬੜੀਆਂ ਤੋਂ ਬਾਅਦ ਡਰੱਗ ਵਿਭਾਗ ਵਲੋਂ ਬਲੱਡ ਬੈਂਕ ਦੀ ਕਾਰਗੁਜ਼ਾਰੀ ਬੰਦ ਕਰ ਦਿੱਤੇ ਜਾਣ ਤੋਂ ਬਾਅਦ ਥਾਣਾ ਡਵੀਜ਼ਨ ਨੰਬਰ 2 ਦੀ ...

ਪੂਰੀ ਖ਼ਬਰ »

ਡੀ. ਸੀ. ਰੇਟਾਂ 'ਤੇ ਸਫ਼ਾਈ ਸੇਵਕ ਰੱਖਣ ਦਾ ਵਿਰੋਧ

ਜਲੰਧਰ, 16 ਅਗਸਤ (ਸ਼ਿਵ)- ਪੰਜਾਬ ਸਫ਼ਾਈ ਮਜ਼ਦੂਰ ਫੈਡਰੇਸ਼ਨ ਦੇ ਪ੍ਰਧਾਨ ਚੰਦਨ ਗਰੇਵਾਲ ਨੇ ਬੰਦ ਹੋਈ ਸਵੀਪਿੰਗ ਮਸ਼ੀਨ ਦੀ ਜਗ੍ਹਾ ਡੀ. ਸੀ. ਰੇਟਾਂ 'ਤੇ 50 ਸਫ਼ਾਈ ਸੇਵਕਾਂ ਨੂੰ ਰੱਖਣ ਦੇ ਫ਼ੈਸਲੇ ਦਾ ਸਖ਼ਤ ਵਿਰੋਧ ਕਰਦਿਆਂ ਕਿਹਾ ਹੈ ਕਿ ਇਹ ਕੱਚੇ ਸਫ਼ਾਈ ਸੇਵਕ ਕਿਸੇ ...

ਪੂਰੀ ਖ਼ਬਰ »

ਗਲਾ ਘੁੱਟਣ ਨਾਲ ਹੋਈ ਸੀ ਅਧਿਆਪਕਾ ਦੀ ਮੌਤ!

- ਮਾਮਲਾ ਭੇਦਭਰੀ ਹਾਲਤ 'ਚ ਹੋਈ ਮੌਤ ਦਾ- ਜਲੰਧਰ, 16 ਅਗਸਤ (ਐੱਮ.ਐੱਸ. ਲੋਹੀਆ) - ਸਕੂਲ ਅਧਿਆਪਕਾ ਅਮਨਜੋਤ ਕੌਰ (34) ਦੀ ਹੱਤਿਆ ਦੇ ਮਾਮਲੇ 'ਚ ਗਿ੍ਫ਼ਤਾਰ ਉਸ ਦੇ ਪਤੀ ਕਰਨਦੀਪ ਸਿੰਘ ਬੱਲ ਵਾਸੀ ਅਰਬਨ ਅਸਟੇਟ ਫੇਸ-1, ਜਲੰਧਰ ਦਾ ਥਾਣਾ ਡਵੀਜ਼ਨ ਨੰਬਰ 7 ਦੀ ਪੁਲਿਸ ਵੱਲੋਂ 2 ...

ਪੂਰੀ ਖ਼ਬਰ »

ਚੋਰੀ ਦੇ ਮੋਟਰਸਾਈਕਲ ਸਮੇਤ 1 ਕਾਬੂ

ਚੁਗਿੱਟੀ/ਜੰਡੂਸਿੰਘਾ, 16 ਅਗਸਤ (ਨਰਿੰਦਰ ਲਾਗੂ)-ਚੌਕੀ ਜੰੰਡੂਸਿੰਘਾ ਦੀ ਪੁਲਿਸ ਵਲੋਂ ਨਾਕਾਬੰਦੀ ਦੌਰਾਨ ਚੋਰੀਸ਼ੁਦਾ ਮੋਟਰਸਾਈਕਲ ਸਮੇਤ 1 ਵਿਅਕਤੀ ਨੂੰ ਕਾਬੂ ਕਰ ਕੇ ਉਸ ਦੇ ਿਖ਼ਲਾਫ਼ ਮਾਮਲਾ ਦਰਜ ਕੀਤਾ ਗਿਆ | ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਚੌਕੀ ਇੰਚਾਰਜ ...

ਪੂਰੀ ਖ਼ਬਰ »

ਕਣਕ ਹੋਰ ਜਗ੍ਹਾ ਰੱਖਣ 'ਤੇ ਡੀਪੂ ਮਾਲਕ ਦੀ ਸਪਲਾਈ ਮੁਅੱਤਲ

ਜਲੰਧਰ, 16 ਅਗਸਤ (ਸ਼ਿਵ)-ਡੀਪੂ 'ਤੇ ਕਣਕ ਨਾ ਰੱਖ ਕੇ ਦੂਜੀ ਜਗ੍ਹਾ 'ਤੇ ਕਣਕ ਦੇ ਪਾਏ ਜਾਣ ਦਾ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਖੁਰਾਕ ਤੇ ਸਿਵਲ ਸਪਲਾਈ ਵਿਭਾਗ ਨੇ ਸਬੰਧਿਤ ਡੀਪੂ ਮਾਲਕ ਦੀ ਰਾਸ਼ਨ ਦੀ ਸਪਲਾਈ ਮੁਅੱਤਲ ਕਰ ਦਿੱਤੀ ਹੈ ਜਦਕਿ ਖੁਰਾਕ ਤੇ ਸਿਵਲ ਸਪਲਾਈ ਵਿਭਾਗ ...

ਪੂਰੀ ਖ਼ਬਰ »

ਗਲਾ ਘੁੱਟਣ ਨਾਲ ਹੋਈ ਸੀ ਅਧਿਆਪਕਾ ਦੀ ਮੌਤ!

ਜਲੰਧਰ, 16 ਅਗਸਤ (ਐੱਮ.ਐੱਸ. ਲੋਹੀਆ) - ਸਕੂਲ ਅਧਿਆਪਕਾ ਅਮਨਜੋਤ ਕੌਰ (34) ਦੀ ਹੱਤਿਆ ਦੇ ਮਾਮਲੇ 'ਚ ਗਿ੍ਫ਼ਤਾਰ ਉਸ ਦੇ ਪਤੀ ਕਰਨਦੀਪ ਸਿੰਘ ਬੱਲ ਵਾਸੀ ਅਰਬਨ ਅਸਟੇਟ ਫੇਸ-1, ਜਲੰਧਰ ਦਾ ਥਾਣਾ ਡਵੀਜ਼ਨ ਨੰਬਰ 7 ਦੀ ਪੁਲਿਸ ਵੱਲੋਂ 2 ਦਿਨ ਦਾ ਰਿਮਾਂਡ ਲਏ ਜਾਣ ਤੋਂ ਬਾਅਦ ਅਦਾਲਤ 'ਚ ...

ਪੂਰੀ ਖ਼ਬਰ »

ਜਲੰਧਰ ਆਉਣ 'ਤੇ ਉਤਸ਼ਾਹ ਨਾਲ ਆਗੂਆਂ ਨੂੰ ਮਿਲਦੇ ਸਨ ਵਾਜਪਾਈ

ਜਲੰਧਰ, 16 ਅਗਸਤ (ਸ਼ਿਵ)-ਸਾਬਕਾ ਪ੍ਰਧਾਨ ਮੰਤਰੀ ਤੇ ਭਾਜਪਾ ਦੇ ਸੀਨੀਅਰ ਆਗੂ ਸ੍ਰੀ ਅਟੱਲ ਬਿਹਾਰੀ ਵਾਜਪਾਈ ਦੇ ਦਿਹਾਂਤ ਦੀ ਸੂਚਨਾ ਆਉਣ 'ਤੇ ਲੋਕਾਂ ਵਿਚ ਕਾਫੀ ਉਦਾਸੀ ਛਾ ਗਈ | ਭਾਜਪਾ ਦੇ ਕਈ ਆਗੂਆਂ ਨੇ ਸ੍ਰੀ ਵਾਜਪਾਈ ਨਾਲ ਆਪਣੇ ਪੁਰਾਣੇ ਸੰਬੰਧਾਂ ਨੂੰ ਯਾਦ ਕੀਤਾ ...

ਪੂਰੀ ਖ਼ਬਰ »

ਸ਼ਹਿਰ ਦੇ ਵੱਖ-ਵੱਖ ਖੇਤਰਾਂ 'ਚ ਹੋਈਆਂ ਲੁੱਟ ਦੀਆਂ ਵਾਰਦਾਤਾਂ

ਜਲੰਧਰ, 16 ਅਗਸਤ (ਐੱਮ.ਐੱਸ. ਲੋਹੀਆ) - ਬੀਤੇ ਦਿਨ ਸ਼ਹਿਰ ਦੇ ਵੱਖ-ਵੱਖ ਖੇਤਰਾਂ 'ਚ ਲੁੱਟ ਦੀਆਂ ਕਈ ਵਾਰਦਾਤਾਂ ਹੋ ਗਈਆਂ | ਇਕ ਵਾਰਦਾਤ ਥਾਣਾ ਡਵੀਜ਼ਨ ਨੰਬਰ 2 ਅਧੀਨ ਪੈਂਦੇ ਖੇਤਰ 'ਚ ਇਕ ਸੂਕਲੀ ਵਿਦਿਆਰਥੀ ਗੌਰਵ ਪੁੱਤਰ ਸ਼ਾਮ ਲਾਲ ਵਾਸੀ ਗਾਂਧੀ ਕੈਂਪ ਨਾਲ ਉਸ ਵਕਤ ਵਾਪਰੀ ...

ਪੂਰੀ ਖ਼ਬਰ »

ਸੇਵਾ ਕੇਂਦਰ 'ਚ ਲੋਕ ਹੋਏ ਪ੍ਰੇਸ਼ਾਨ

ਜਲੰਧਰ, 16 ਅਗਸਤ (ਚੰਦੀਪ ਭੱਲਾ)-ਤਹਿਸੀਲ ਕੰਪਲੈਕਸ 'ਚ ਸਥਿਤ ਸੇਵਾ ਕੇਂਦਰ ਟਾਈਪ-1 'ਚ ਅੱਜ ਇਕ ਵਾਰ ਫਿਰ ਲੋਕਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ | ਸੇਵਾ ਕੇਂਦਰ 'ਚ ਲੋਕਾਂ ਦਾ ਪੇ੍ਰਸ਼ਾਨ ਹੋਣਾ ਅੱਜ ਕੋਈ ਨਵੀਂ ਗੱਲ ਨਹੀਂ ਹੈ, ਪਰ ਅੱਜ ਪ੍ਰੇਸ਼ਾਨੀ ਉਸ ਵੇਲੇ ਹੋਈ ...

ਪੂਰੀ ਖ਼ਬਰ »

ਕੰਟੋਨਮੈਂਟ ਬੋਰਡ ਨੇ ਛਾਉਣੀ 'ਚ ਕੱਟੇ ਚਾਲਾਨ

ਜਲੰਧਰ ਛਾਉਣੀ, 16 ਅਗਸਤ (ਪਵਨ ਖਰਬੰਦਾ)-ਕੰਟੋਨਮੈਂਡ ਬੋਰਡ ਦੀ ਟੀਮ ਵਲੋਂ ਅੱਜ ਸਵੱਥ ਭਾਰਤ ਦੇ ਤਹਿਤ ਛਾਉਣੀ ਵਿਖੇ ਲਿਫਾਫ਼ੇ ਵਰਤਣ ਵਾਲੀਆਂ ਕਰੀਬ 150 ਦੁਕਾਨਾਂ ਦੇ ਫੜ੍ਹੀਆਂ ਵਾਲਿਆਂ ਦੇ ਚਾਲਾਨ ਕੱਟੇ ਗਏ ਤੇ ਉਨ੍ਹਾਂ ਨੂੰ ਚਿਤਾਵਨੀ ਵੀ ਦਿੱਤੀ ਗਈ | ਇਸ ਦੌਰਾਨ ...

ਪੂਰੀ ਖ਼ਬਰ »

ਟਰੀਟਮੈਂਟ ਪਲਾਂਟ ਬਣਾਉਣ ਲਈ ਹੈਨਰੀ ਨੇ ਦੇਖਿਆ ਮੌਕਾ

ਜਲੰਧਰ, 16 ਅਗਸਤ (ਸ਼ਿਵ)- ਉੱਤਰੀ ਹਲਕੇ ਦੇ ਵਿਧਾਇਕ ਬਾਵਾ ਹੈਨਰੀ ਨੇ ਫੋਕਲ ਪੁਆਇੰਟ 'ਚ ਹੀ ਨਵਾਂ ਟਰੀਟਮੈਂਟ ਪਲਾਂਟ ਬਣਾਉਣ ਦੀ ਸਿਫ਼ਾਰਸ਼ ਕੀਤੀ ਹੈ ਤੇ ਇਸ ਬਾਰੇ ਮੇਅਰ ਜਗਦੀਸ਼ ਰਾਜਾ, ਕਮਿਸ਼ਨਰ ਦੀਪਰਵਾ ਲਾਕੜਾ ਨਾਲ ਹੋਈ ਮੀਟਿੰਗ 'ਚ ਇਸ ਯੋਜਨਾ ਬਾਰੇ ਵਿਚਾਰਾਂ ...

ਪੂਰੀ ਖ਼ਬਰ »

ਚਰਸ ਦੇ ਮਾਮਲੇ 'ਚ ਕੈਦ

ਜਲੰਧਰ, 16 ਅਗਸਤ (ਚੰਦੀਪ ਭੱਲਾ)-ਵਧੀਕ ਜ਼ਿਲ੍ਹਾ ਅਤੇ ਸੈਸ਼ਨ ਜੱਜ ਕਰਨੇਸ਼ ਕੁਮਾਰ ਦੀ ਅਦਾਲਤ ਨੇ ਚਰਸ ਦੇ ਮਾਮਲੇ 'ਚ ਦੋਸ਼ੀ ਕਰਾਰ ਦਿੰਦੇ ਹੋਏ ਸੁਰਿੰਦਰ ਕੁਮਾਰ ਪੁੱਤਰ ਦੇਵ ਕੁਮਾਰ ਵਾਸੀ ਅੰਮਿ੍ਤਸਰ ਨੂੰ 3 ਸਾਲ ਦੀ ਕੈਦ ਅਤੇ 25 ਹਜ਼ਾਰ ਰੁਪਏ ਜੁਰਮਾਨੇ ਦੀ ਸਜ਼ਾ ਦਾ ...

ਪੂਰੀ ਖ਼ਬਰ »

ਦੁੱਧ ਉਤਪਾਦਕ ਸੁਸਾਇਟੀ ਚੋਂ ਦੋ ਬੈਟਰੀਆਂ ਚੋਰੀ

ਕਠਾਰ, 16 ਅਗਸਤ (ਰਾਜੋਵਾਲੀਆ) -ਬੀਤੀ ਰਾਤ ਚੋਰ ਪਿੰਡ ਸਾਰੋਬਾਦ-ਦਾਊਦਪੁਰ ਦੁੱਧ ਉਤਪਾਦਕ ਸੋਸਾਇਟੀ ਚੋਂ ਦੋ ਬੈਟਰੀਆਂ ਚੋਰੀ ਕਰਕੇ ਲੈ ਗਏ | ਇਸ ਚੋਰੀ ਦੀ ਘਟਨਾ ਸਬੰਧੀ ਜਾਣਕਾਰੀ ਦਿੰਦਿਆਂ ਪ੍ਰਧਾਨ ਅਮਨਦੀਪ ਸਿੰਘ ਪੁੱਤਰ ਮੇਵਾ ਸਿੰਘ ਨੇ ਦੱਸਿਆ ਕੇ ਰੋਜਾਨਾਂ ਦੀ ...

ਪੂਰੀ ਖ਼ਬਰ »

ਮੀਂਹ ਪੈਣ ਨਾਲ ਮਕਾਨ ਡਿੱਗਿਆ, ਪਰਿਵਾਰ ਸੁਰੱਖਿਅਤ ਬਾਹਰ ਕੱਢਿਆ

ਫਿਲੌਰ, 16 ਅਗਸਤ (ਸੁਰਜੀਤ ਸਿੰਘ ਬਰਨਾਲਾ, ਕੈਨੇਡੀ )-ਫਿਲੌਰ ਦੇ ਮੁੱਖ ਬਾਜ਼ਾਰ 'ਚ ਜਿੱਥੇ ਮੀਹ ਪੈਣ ਕਾਰਨ ਇਕ ਮਕਾਨ ਡਿੱਗ ਗਿਆ, ਜਿਸ 'ਚੋ ਚਾਰ ਕੀਮਤੀ ਜਾਨਾਂ ਬਹੁਤ ਹੀ ਮੁਸ਼ਕਿਲ ਨਾਲ ਬਚਾਈਆਂ ਗਈਆ | ਜਾਣਕਾਰੀ ਅਨੁਸਾਰ ਆਸ਼ਾ ਰਾਣੀ ਜੋ ਕਿ ਮਕਾਨ 'ਚ ਆਪਣੇ ਤਿੰਨ ਬੱਚਿਆਂ ...

ਪੂਰੀ ਖ਼ਬਰ »

ਆਦਮਪੁਰ ਸਿਵਲ ਹਵਾਈ ਅੱਡੇ 'ਤੇ ਧੂਮ -ਧਾਮ ਨਾਲ ਮਨਾਇਆ ਆਜ਼ਾਦੀ ਦਿਵਸ

ਆਦਮਪੁਰ,16 ਅਗਸਤ(ਰਮਨ ਦਵੇਸਰ)- ਆਦਮਪੁਰ ਦੇ ਸਿਵਲ ਹਵਾਈ ਅੱਡੇ 'ਤੇ ਆਜ਼ਾਦੀ ਦਿਹਾੜਾ ਬੜੀ ਧੂਮ ਧਾਮ ਨਾਲ ਮਨਾਇਆ ਗਿਆ¢ਇਸ ਮੌਕੇ ਸਿਵਲ ਹਵਾਈ ਅੱਡੇ ਦੇ ਡਾਇਰੈਕਟਰ ਕੇਵਲ ਕਿਸ਼ਨ ਨੇ ਤਿਰੰਗਾ ਝੰਡਾ ਲਹਿਰਾਇਆ ਤੇ ਸਲਾਮੀ ਦਿੱਤੀ¢ ਆਜ਼ਾਦੀ ਦਿਹਾੜੇ ਮੌਕੇ ਸਾਰੇ ਸਿਵਲ ...

ਪੂਰੀ ਖ਼ਬਰ »

ਖੂਨ ਦਾਨ ਕੈਂਪ ਲਗਾ ਕੇ ਮਨਾਇਆ ਆਜ਼ਾਦੀ ਦਿਹਾੜਾ

ਫਿਲੌਰ, 16 ਅਗਸਤ (ਇੰਦਰਜੀਤ ਚੰਦੜ੍ਹ) - ਲਾਇਨਜ਼ ਕਲੱਬ ਫਿਲੌਰ ਰਾਜ ਵਲੋਂ 72ਵੇ ਅਜ਼ਾਦੀ ਦਿਹਾੜੇ ਦੀਆ ਖੁਸ਼ੀਆਂ ਮੌਕੇ ਬਲੱਡ ਸੇਵਾ ਫਿਲੌਰ ਤੇ ਡਾ. ਅੰਬੇਡਕਰ ਸੋਸ਼ਲ ਵੈਲਫੇਅਰ ਸੁਸਾਇਟੀ ਨੰਗਲ ਦੇ ਸਹਿਯੋਗ ਨਾਲ ਦੂਸਰਾ ਖੂਨਦਾਨ ਕੈਂਪ ਸਿਵਲ ਹਸਪਤਾਲ ਫਿਲੌਰ ਵਿਖੇ ...

ਪੂਰੀ ਖ਼ਬਰ »

ਬਿਲਗਾ 'ਚ ਸੰਵਿਧਾਨ ਦੀਆਂ ਕਾਪੀਆਂ ਸਾੜਨ ਵਾਲਿਆਂ ਵਿਰੁੱਧ ਰੋਸ ਮਾਰਚ 19 ਨੂੰ

ਬਿਲਗਾ, 16 ਅਗਸਤ (ਰਾਜਿੰਦਰ ਸਿੰਘ ਬਿਲਗਾ)-ਅੱਜ ਸ਼ਾਮ ਇੱਥੇ ਡਾਕਟਰ ਭੀਮ ਰਾਓ ਅੰਬੇਡਕਰ ਭਵਨ ਪੱਤੀ ਬੱਗਾ ਬਿਲਗਾ ਵਿਖੇ ਵੱਖ ਵੱਖ ਸਿਆਸੀ ਪਾਰਟੀਆਂ ਨਾਲ ਸਬੰਧਿਤ ਦਲਿਤ ਭਾਈਚਾਰੇ ਦੇ ਲੋਕਾਂ ਵੱਲੋਂ ਇਕ ਮੀਟਿੰਗ ਕੀਤੀ ਗਈ ਜਿਸ 'ਚ ਸਰਬਸੰਮਤੀ ਨਾਲ ਇਹ ਫੈਸਲਾ ਕੀਤਾ ਗਿਆ ...

ਪੂਰੀ ਖ਼ਬਰ »

ਜ਼ਿਲਾ ਮੈਜਿਸਟ੍ਰੇਟ ਵਲੋਂ ਵੱਖ-ਵੱਖ ਪਾਬੰਦੀਆਂ ਦੇ ਹੁਕਮ ਜਾਰੀ

ਜਲੰਧਰ, 16 ਅਗਸਤ (ਹਰਵਿੰਦਰ ਸਿੰਘ ਫੁੱਲ, ਚੰਦੀਪ ਭੱਲਾ)-ਜ਼ਿਲ੍ਹਾ ਮੈਜਿਸਟਰੇਟ ਵਰਿੰਦਰ ਕੁਮਾਰ ਸ਼ਰਮਾ ਨੇ ਜਲੰਧਰ (ਦਿਹਾਤੀ) ਦੀ ਹਦੂਦ ਅੰਦਰ ਪੈਂਦੇ ਸਾਰੇ ਸਾਇਬਰ ਕੈਫੇ ਦੇ ਮਾਲਕਾਂ ਨੂੰ ਹਦਾਇਤਾਂ ਕਰਦਿਆਂ ਕਿਸੇ ਅਣਜਾਣ ਵਿਅਕਤੀ ਨੂੰ ਜਿਸ ਦੀ ਪਹਿਚਾਣ ਕੈਫੇ ਮਾਲਕ ...

ਪੂਰੀ ਖ਼ਬਰ »

ਨਨਕਾਣਾ ਸਾਹਿਬ ਜਾਣ ਵਾਲੀ ਸੰਗਤ 20 ਤੱਕ ਪਾਸਪੋਰਟ ਦੇਣ

ਬੜਾ ਪਿੰਡ, 16 ਅਗਸਤ (ਚਾਵਲਾ)-ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਦਿਹਾੜੇ ਦੇ ਸਬੰਧ ਵਿਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਗੁਰਦੁਆਰਾ ਨਨਕਾਣਾ ਸਾਹਿਬ ਦੇ ਦਰਸ਼ਨਾਂ ਵਾਸਤੇ ਹਲਕਾ ਫਿਲੌਰ ਤੋਂ ਨਨਕਾਣਾ ਸਾਹਿਬ ਦੇ ਦਰਸ਼ਨਾਂ ਵਾਸਤੇ ਭਾਈ ...

ਪੂਰੀ ਖ਼ਬਰ »

ਨਸ਼ੀਲੇ ਕੈਪਸੂਲਾਂ ਤੇ 3 ਗੋਲੀਆਂ ਸਮੇਤ 3 ਕਾਬੂ

ਕਰਤਾਰਪੁਰ, 16 ਅਗਸਤ (ਜਸਵੰਤ ਵਰਮਾ, ਧੀਰਪੁਰ)-ਕਰਤਾਰਪੁਰ ਪੁਲਿਸ ਨੇ ਨਸ਼ੇ ਦੇ ਕੈਪਸੂਲਾਂ ਤੇ ਗੋਲੀਆਂ ਨਾਲ 3 ਨੌਜਵਾਨਾਂ ਨੂੰ ਕਾਬੂ ਕੀਤਾ ਹੈ | ਇਸ ਸਬੰਧੀ ਡੀ.ਐਸ.ਪੀ. ਕਰਤਾਰਪੁਰ ਦਿਗਵਿਜੈ ਕਪਿਲ ਨੇ ਦੱਸਿਆ ਕਿ ਥਾਣਾ ਕਰਤਾਰਪੁਰ ਮੁਖੀ ਪਰਮਜੀਤ ਸਿੰਘ ਦੀ ਅਗਵਾਈ 'ਚ ...

ਪੂਰੀ ਖ਼ਬਰ »

ਨਸ਼ੀਲੇ ਕੈਪਸੂਲਾਂ ਤੇ 3 ਗੋਲੀਆਂ ਸਮੇਤ 3 ਕਾਬੂ

ਕਰਤਾਰਪੁਰ, 16 ਅਗਸਤ (ਜਸਵੰਤ ਵਰਮਾ, ਧੀਰਪੁਰ)-ਕਰਤਾਰਪੁਰ ਪੁਲਿਸ ਨੇ ਨਸ਼ੇ ਦੇ ਕੈਪਸੂਲਾਂ ਤੇ ਗੋਲੀਆਂ ਨਾਲ 3 ਨੌਜਵਾਨਾਂ ਨੂੰ ਕਾਬੂ ਕੀਤਾ ਹੈ | ਇਸ ਸਬੰਧੀ ਡੀ.ਐਸ.ਪੀ. ਕਰਤਾਰਪੁਰ ਦਿਗਵਿਜੈ ਕਪਿਲ ਨੇ ਦੱਸਿਆ ਕਿ ਥਾਣਾ ਕਰਤਾਰਪੁਰ ਮੁਖੀ ਪਰਮਜੀਤ ਸਿੰਘ ਦੀ ਅਗਵਾਈ 'ਚ ...

ਪੂਰੀ ਖ਼ਬਰ »

ਆਖ਼ਰ ਨਰਿੰਦਰ ਕੁਮਾਰ ਪੰਚ ਦੀ ਮਿਹਨਤ ਰੰਗ ਲਿਆਈ

ਫਿਲੌਰ, 16 ਅਗਸਤ (ਬੀ. ਐਸ. ਕੈਨੇਡੀ)-ਅੱਜ ਇੱਥੇ ਨਰਿੰਦਰ ਕੁਮਾਰ ਪੰਚ ਨੇ 'ਅਜੀਤ' ਨਾਲ ਇਕ ਵਿਸ਼ੇਸ਼ ਮੁਲਾਕਾਤ 'ਚ ਦੱਸਿਆ ਕਿ ਮੇਰੇ ਪਿਤਾ ਸਵ. ਸਵਰਨਾ ਰਾਮ ਤੱਖਰ ਦਾ ਸੁਪਨਾ ਸੀ ਕਿ ਉਨ੍ਹਾਂ ਦੇ ਮੁਹੱਲੇ ਬ੍ਰਹਮਪੁਰੀ ਨੂੰ ਵੱਖਰੇ ਪਿੰਡ ਦਾ ਦਰਜਾ ਦਿਵਾਉਣ ਦਾ ਜੋ ਕਿ ...

ਪੂਰੀ ਖ਼ਬਰ »

ਕਾਰ ਨਾਲ ਟਕਰਾਉਣ ਨਾਲ ਮੱਝ ਮਰੀ ਲੱਗਾ ਜਾਮ, ਲੋਕ ਹੋਏ ਪ੍ਰੇਸ਼ਾਨ

ਚੁਗਿੱਟੀ/ਜੰਡੂਸਿੰਘਾ, 16 ਅਗਸਤ (ਨਰਿੰਦਰ ਲਾਗੂ)-ਜਲੰਧਰ-ਅੰਮਿ੍ਤਸਰ ਮਾਰਗ 'ਤੇ ਵੀਰਵਾਰ ਨੂੰ ਸਵੇਰੇ ਕਾਰ ਦੀ ਲਪੇਟ 'ਚ ਆਈ ਇਕ ਮੱਝ ਦੀ ਮੌਤ ਹੋ ਗਈ | ਇਸ ਘਟਨਾ ਸਬੰਧੀ ਰਾਹਗੀਰਾਂ ਵਲੋਂ ਥਾਣਾ ਰਾਮਾ ਮੰਡੀ ਦੀ ਪੁਲਿਸ ਨੂੰ ਸੂਚਿਤ ਕੀਤਾ ਗਿਆ | ਮਿਲੀ ਜਾਣਕਾਰੀ ਅਨੁਸਾਰ ...

ਪੂਰੀ ਖ਼ਬਰ »

ਸ਼ਾਹਕੋਟ 'ਚ ਆਜ਼ਾਦੀ ਦਿਵਸ ਮੌਕੇ ਐੱਸ. ਡੀ. ਐੱਮ. ਬੱਲ ਨੇ ਲਹਿਰਾਇਆ ਝੰਡਾ

ਸ਼ਾਹਕੋਟ, 16 ਅਗਸਤ (ਸਚਦੇਵਾ)- ਸ਼ਾਹਕੋਟ ਦੇ ਪਬਲਿਕ ਸੀਨੀਅਰ ਸੈਕੰਡਰੀ 'ਚ ਸਬ-ਡਵੀਜ਼ਨ ਪੱਧਰ 'ਤੇ ਆਜ਼ਾਦੀ ਦਿਵਸ ਬੜੀ ਹੀ ਧੂਮ-ਧਾਮ ਨਾਲ ਮਨਾਇਆ ਗਿਆ, ਜਿਸ 'ਚ ਐੱਸ.ਡੀ.ਐੱਮ. ਸ਼ਾਹਕੋਟ ਨਵਨੀਤ ਕੌਰ ਬੱਲ ਨੇ ਮੁੱਖ ਮਹਿਮਾਨ ਜਦ ਕਿ ਡੀ.ਐੱਸ.ਪੀ. ਦਿਲਬਾਗ ਸਿੰਘ, ਨਾਇਬ ...

ਪੂਰੀ ਖ਼ਬਰ »

ਪਾਵਰਕਾਮ ਵਲੋਂ ਮੋਟਰਾਂ ਦੇ ਕੁਨੈਕਸ਼ਨਾਂ ਦੇ ਨਾਂਅ ਤਬਦੀਲ ਕਰਨ ਸਬੰਧੀ ਕੈਂਪ ਕੱਲ੍ਹ

ਸ਼ਾਹਕੋਟ, 16 ਅਗਸਤ (ਸਚਦੇਵਾ)- ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਸ਼ਾਹਕੋਟ ਦੇ ਐੱਸ.ਡੀ.ਓ. ਸੁਖਪਾਲ ਸਿੰਘ ਮੁਲਤਾਨੀ ਤੇ ਅਮਰੀਕ ਸਿੰਘ ਜੇ.ਈ. ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਬਿਜਲੀ ਦਫ਼ਤਰ ਸ਼ਾਹਕੋਟ ਅਧੀਨ ਆਉਂਦੇ ਪਿੰਡਾਂ ਦੇ ਮੋਟਰਾਂ ਦੇ ਕੁਨੈਕਸ਼ਨਾਂ ਦੇ ...

ਪੂਰੀ ਖ਼ਬਰ »

ਪਾਵਰਕਾਮ ਵਲੋਂ ਤਲਵਣ'ਚ ਕੈਂਪ ਕੱਲ੍ਹ

ਨੂਰਮਹਿਲ, 16 ਅਗਸਤ(ਗੁਰਦੀਪ ਸਿੰਘ ਲਾਲੀ)-ਪਾਵਰਕਾਮ ਸਬ-ਸਟੇਸ਼ਨ ਨੂਰਮਹਿਲ ਵਲੋਂ 18 ਅਗਸਤ ਨੂੰ ਪਿੰਡ ਤਲਵਣ ਵਿਖੇ ਕਿਸਾਨਾਂ ਨੂੰ ਬਿਜਲੀ ਕੁਨੈਕਸ਼ਨਾਂ ਹਿੱਤ ਜਾਣਕਾਰੀਆਂ ਦੇਣ ਲਈ ਇੱਕ ਕੈਂਪ ਲਗਾਇਆ ਜਾਵੇਗਾ | ਇਸ ਦੀ ਜਾਣਕਾਰੀ ਦਿੰਦੇ ਹੋਏ ਐਸ ਡੀ ਓ ਭੂਪਿੰਦਰ ਸਿੰਘ ...

ਪੂਰੀ ਖ਼ਬਰ »






Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX