ਤਾਜਾ ਖ਼ਬਰਾਂ


ਸੜਕ ਹਾਦਸੇ ਵਿਚ ਕਾਰਾਂ ਦੀ ਜ਼ਬਰਦਸਤ ਟੱਕਰ, 1 ਦੀ ਮੌਤ, 1 ਜ਼ਖਮੀ
. . .  1 day ago
ਭੋਗਪੁਰ, 9 ਦਸੰਬਰ (ਕੁਲਦੀਪ ਸਿੰਘ ਪਾਬਲਾ)- ਜਲੰਧਰ-ਪਠਾਨਕੋਟ ਰਾਸ਼ਟਰੀ ਰਾਜ ਮਾਰਗ ਉੱਪਰ ਸਥਿਤ ਪਿੰਡ ਕਾਲਾ ਬੱਕਰਾ ਨਜ਼ਦੀਕ ਵਾਪਰੇ ਸੜਕ ਹਾਦਸੇ ਵਿਚ ਕਾਰ ਡਰਾਈਵਰ ਇੱਕ ਵਿਅਕਤੀ ਦੀ ਮੌਕੇ ਤੇ ਹੀ ਮੌਤ ਹੋ ...
ਸੰਵਿਧਾਨਕ ਵਿਵਸਥਾ ਅਨੁਸਾਰ ਹਰ ਐਕਟ ਨੂੰ ਲਾਗੂ ਕਰਨਾ ਮਮਤਾ ਦੀ ਜ਼ਿੰਮੇਵਾਰੀ - ਰਾਮ ਮਾਧਵ
. . .  1 day ago
ਨਵੀਂ ਦਿੱਲੀ, 9 ਦਸੰਬਰ - ਭਾਜਪਾ ਆਗੂ ਰਾਮ ਮਾਧਵ ਦਾ ਕਹਿਣਾ ਹੈ ਕਿ ਸੰਵਿਧਾਨਿਕ ਵਿਵਸਥਾ ਅਨੁਸਾਰ ਲੋਕ ਸਭਾ ਵੱਲੋਂ ਪਾਸ ਕੀਤੇ ਹਰ ਐਕਟ ਨੂੰ ਲਾਗੂ ਕਰਨਾ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਦੀ ਜ਼ਿੰਮੇਵਾਰੀ ਹੈ।
ਨਾਗਰਿਕਤਾ ਮਿਲਣ ਤੋਂ ਬਾਅਦ ਕਿੰਨੀ ਵਧੇਗੀ ਦੇਸ਼ ਦੀ ਆਬਾਦੀ? - ਸ਼ਿਵ ਸੈਨਾ ਸੰਸਦ ਮੈਂਬਰ
. . .  1 day ago
ਨਵੀਂ ਦਿੱਲੀ, 9 ਦਸੰਬਰ -ਸ਼ਿਵ ਸੈਨਾ ਦੇ ਸੰਸਦ ਮੈਂਬਰ ਵਿਨਾਇਕ ਰਾਊਤ ਨੇ ਲੋਕ ਸਭਾ 'ਚ ਬੋਲਦਿਆਂ ਕਿਹਾ ਕਿ ਨਾਗਰਿਕਤਾ ਸੋਧ ਬਿੱਲ ਵਿਚ ਜ਼ਿਕਰ ਕੀਤੇ ਗਏ 6 ਭਾਈਚਾਰਿਆ ਦੇ ਕਿੰਨੇ ਲੋਕ ਭਾਰਤ 'ਚ ਰਹਿ ਰਹੇ ਹਨ?ਕੇਂਦਰੀ ਗ੍ਰਹਿ ਮੰਤਰੀ ਨੇ...
ਕਿਸਾਨ ਜਗਸੀਰ ਸਿੰਘ ਦਾ ਤੀਜੇ ਦਿਨ ਵੀ ਨਹੀਂ ਹੋਇਆ ਸਸਕਾਰ
. . .  1 day ago
ਜੈਤੋ, 9 ਦਸੰਬਰ (ਗੁਰਚਰਨ ਸਿੰਘ ਗਾਬੜੀਆ, ਨਿੱਜੀ ਪੱਤਰ ਪ੍ਰੇਰਕ)- ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਵੱਲੋਂ ਕਿਸਾਨੀ ਮੰਗਾਂ ਨੂੰ ਲੈ ਕੇ ਕੀਤੇ ਜਾ ਰਹੇ ਸੰਘਰਸ਼ ਦੌਰਾਨ ਪਰਸੋਂ ਸਵੇਰੇ ਜ਼ਿਲ੍ਹਾ ਬਠਿੰਡਾ ਦੇ ਪਿੰਡ ਕੋਟੜਾ ਕੋੜਿਆਂਵਾਲੀ ਦੇ ਜਗਸੀਰ...
ਚੋਰਾਂ ਨੇ ਬੰਦ ਮਕਾਨ ਚੋਂ 14 ਕਿੱਲੋ ਚਾਂਦੀ, 4 ਤੋਲੇ ਸੋਨੇ ਅਤੇ 3 ਲੱਖ ਦੀ ਨਕਦੀ 'ਤੇ ਕੀਤਾ ਹੱਥ ਸਾਫ਼
. . .  1 day ago
ਡੇਰਾਬਸੀ, 9 ਨਵੰਬਰ( ਸ਼ਾਮ ਸਿੰਘ ਸੰਧੂ ) - ਬੀਤੀ ਦੇਰ ਡੇਰਾਬਸੀ ਸਥਿਤ ਪੰਜਾਬੀ ਬਾਗ ਕਾਲੋਨੀ ਵਿਚ ਇੱਕ ਬੰਦ ਮਕਾਨ ਦੇ ਤਾਲੇ ਤੋੜ ਕੇ ਚੋਰ ਕਰੀਬ 12 ਕਿੱਲੋ ਚਾਂਦੀ, 4 ਤੋਲੇ ਸੋਨੇ ਅਤੇ 3 ਲੱਖ ਦੀ ਨਕਦੀ ਸਮੇਤ ਹੋਰ ਘਰੇਲੂ ਸਾਮਾਨ ਚੋਰੀ ਕਰ ਕੇ ਲੈ ਗਏ। ਚੋਰੀ ਦੀ ਵਾਰਦਾਤ...
ਸਵਾਤੀ ਮਾਲੀਵਾਲ ਨੇ ਸਮ੍ਰਿਤੀ ਈਰਾਨੀ ਨਿਰਭਿਆ ਫ਼ੰਡ ਵੰਡਣ ਲਈ ਲਿਖੀ ਚਿੱਠੀ
. . .  1 day ago
ਨਵੀਂ ਦਿੱਲੀ, 9 ਦਸੰਬਰ - ਦਿੱਲੀ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਸਵਾਤੀ ਮਾਲੀਵਾਲ ਨੇ ਕੇਂਦਰੀ ਮਹਿਲਾ ਤੇ ਬਾਲ ਵਿਕਾਸ ਮੰਤਰੀ ਸਮ੍ਰਿਤੀ ਈਰਾਨੀ ਨੂੰ ਚਿੱਠੀ ਲਿਖ ਸੂਬਿਆ ਨੂੰ ਨਿਰਭਿਆ...
ਦਿੱਲੀ ਅਗਨੀਕਾਂਡ : ਮਨੁੱਖੀ ਅਧਿਕਾਰ ਕਮਿਸ਼ਨ ਨੇ ਦਿੱਲੀ ਸਰਕਾਰ ਸਮੇਤ ਹੋਰਨਾਂ ਨੂੰ ਭੇਜਿਆ ਨੋਟਿਸ
. . .  1 day ago
ਨਵੀਂ ਦਿੱਲੀ, 9 ਦਸੰਬਰ - ਕੌਮੀ ਮਨੁੱਖੀ ਅਧਿਕਾਰ ਕਮਿਸ਼ਨ ਨੇ (ਐਨ.ਐੱਚ.ਆਰ.ਸੀ) ਨੇ ਦਿੱਲੀ ਅਗਨੀਕਾਂਡ ਨੂੰ ਲੈ ਕੇ ਮੁੱਖ ਸਕੱਤਰ, ਦਿੱਲੀ ਸਰਕਾਰ, ਪੁਲਿਸ ਕਮਿਸ਼ਨਰ ਦਿੱਲੀ ਅਤੇ ਨਗਰ ਨਿਗਮ ਦਿੱਲੀ ਦੇ ਕਮਿਸ਼ਨਰ...
ਡਮਟਾਲ ਪੁਲਿਸ ਵੱਲੋਂ ਨਸ਼ੀਲੇ ਪਾਊਡਰ ਸਮੇਤ ਇੱਕ ਵਿਅਕਤੀ ਗ੍ਰਿਫ਼ਤਾਰ
. . .  1 day ago
ਡਮਟਾਲ, 9 ਦਸੰਬਰ (ਰਾਕੇਸ਼ ਕੁਮਾਰ) - ਥਾਣਾ ਡਮਟਾਲ ਦੀ ਪੁਲਿਸ ਨੇ ਗਸ਼ਤ ਦੌਰਾਨ 21 ਗ੍ਰਾਮ ਨਸ਼ੀਲੇ ਪਾਊਡਰ ਸਮੇਤ ਇੱਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਹੈ। ਗ੍ਰਿਫ਼ਤਾਰ ਵਿਅਕਤੀ ਦੀ ਪਹਿਚਾਣ...
ਨਾਗਰਿਕਤਾ ਸੋਧ ਬਿੱਲ ਤੋਂ ਡਰਨ ਦੀ ਲੋੜ ਨਹੀਂ - ਮਮਤਾ ਬੈਨਰਜੀ
. . .  1 day ago
ਕੋਲਕਾਤਾ, 9 ਦਸੰਬਰ - ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਖੜਗਪੁਰ 'ਚ ਇੱਕ ਜਨ ਸਭਾ ਨੂੰ ਸੰਬੋਧਨ ਕਰਦਿਆ ਕਿਹਾ ਕਿ ਨਾਗਰਿਕਤਾ ਸੋਧ ਬਿੱਲ ਤੋਂ ਡਰਨ ਦੀ ਲੋੜ...
ਸਾਵਰਕਰ ਨੇ ਰੱਖੀ ਸੀ ਦੋ ਰਾਸ਼ਟਰ ਸਿਧਾਂਤ ਦੀ ਨੀਂਹ - ਮਨੀਸ਼ ਤਿਵਾੜੀ
. . .  1 day ago
ਨਵੀਂ ਦਿੱਲੀ, 9 ਦਸੰਬਰ - ਕਾਂਗਰਸ ਦੇ ਲੋਕ ਸਭਾ ਮੈਂਬਰ ਮਨੀਸ਼ ਤਿਵਾੜੀ ਨੇ ਲੋਕ ਸਭਾ 'ਚ ਬੋਲਦਿਆਂ ਕਿਹਾ ਕਿ ਕਿ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਕਹਿੰਦੇ ਹਨ ਕਿ ਧਰਮ ਦੇ...
ਸੰਸਦ ਕੰਪਲੈਕਸ 'ਚ ਦਾਖਲ ਹੋਣ ਦੀ ਕੋਸ਼ਿਸ਼ ਕਰ ਰਿਹਾ ਵਿਅਕਤੀ ਕਾਬੂ
. . .  1 day ago
ਨਵੀਂ ਦਿੱਲੀ, 9 ਦਸੰਬਰ - ਸੰਸਦ ਕੰਪਲੈਕਸ 'ਚ ਦਾਖਲ ਹੋ ਰਹੇ ਇੱਕ ਵਿਅਕਤੀ ਨੂੰ ਸੁਰੱਖਿਆ ਬਲਾਂ ਨੇ ਕਾਬੂ ਕਰ ਲਿਆ, ਜਿਸ ਨੂੰ ਕਿ ਦਿੱਲੀ ਪੁਲਿਸ ਹਵਾਲੇ ਕਰ ਦਿੱਤਾ...
ਮਣੀਪੁਰ 'ਚ ਇਨਰ ਲਾਈਨ ਪਰਮਿਟ ਲਾਗੂ ਹੋਵੇਗਾ- ਅਮਿਤ ਸ਼ਾਹ
. . .  1 day ago
ਨਵੀਂ ਦਿੱਲੀ, 9 ਦਸੰਬਰ- ਨਾਗਰਿਕਤਾ ਸੋਧ ਬਿੱਲ 'ਤੇ ਲੋਕ ਸਭਾ 'ਚ ਬਹਿਸ ਦੌਰਾਨ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਕਿ ਮਣੀਪੁਰ ਨੂੰ ਇਨਰ ਲਾਈਨ ਪਰਮਿਟ ਸਿਸਟਮ 'ਚ ਸ਼ਾਮਲ...
ਨਾਗਰਿਕਤਾ ਸੋਧ ਬਿੱਲ 'ਤੇ ਲੋਕ ਸਭਾ 'ਚ ਚਰਚਾ ਜਾਰੀ
. . .  1 day ago
ਨਵੀਂ ਦਿੱਲੀ, 9 ਦਸੰਬਰ- ਨਾਗਰਿਕਤਾ ਸੋਧ ਬਿੱਲ 2019 'ਤੇ ਲੋਕ ਸਭਾ 'ਚ ਚਰਚਾ ਜਾਰੀ ਹੈ। ਇਸ ਦੌਰਾਨ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਕਿ ਇਸ ਬਿੱਲ...
ਅਸਲਾ ਸੋਧ ਬਿੱਲ ਲੋਕ ਸਭਾ 'ਚ ਪਾਸ
. . .  1 day ago
ਨਵੀਂ ਦਿੱਲੀ, 9 ਦਸੰਬਰ- ਚਰਚਾ ਤੋਂ ਬਾਅਦ ਅਸਲਾ ਸੋਧ ਬਿੱਲ 2019 ਲੋਕ ਸਭਾ......
ਟੋਕੀਓ ਓਲੰਪਿਕ ਤੋਂ ਬਾਹਰ ਹੋਇਆ ਰੂਸ
. . .  1 day ago
ਮਾਸਕੋ, 9 ਦਸੰਬਰ- ਟੋਕੀਓ ਓਲੰਪਿਕ 'ਚ ਸ਼ਾਮਲ ਹੋਣ ਦੀਆਂ ਰੂਸ ਦੀਆਂ ਉਮੀਦਾਂ ਖ਼ਤਮ ਹੋ ਗਈਆਂ ਹਨ। ਵਰਲਡ ਐਂਟੀ ਡੋਪਿੰਗ ਏਜੰਸੀ (ਡਬਲਯੂ. ਏ. ਡੀ. ਏ.) ਨੇ ਡੋਪਿੰਗ ਦੇ ਦੋਸ਼...
ਪੁਣਛ 'ਚ ਪਾਕਿਸਤਾਨ ਵਲੋਂ ਜੰਗਬੰਦੀ ਦੀ ਉਲੰਘਣਾ
. . .  1 day ago
ਰਾਸ਼ਟਰਪਤੀ ਭਵਨ ਵੱਲ ਜਾ ਰਹੇ ਜੇ. ਐੱਨ. ਯੂ. ਵਿਦਿਆਰਥੀਆਂ 'ਤੇ ਪੁਲਿਸ ਵਲੋਂ ਲਾਠੀਚਾਰਜ
. . .  1 day ago
ਜੈਤੋ-ਕੋਟਕਪੂਰਾ ਰੋਡ 'ਤੇ ਪਿੰਡ ਮੱਤਾ ਦੇ ਲੋਕਾਂ ਨੇ ਨੌਜਵਾਨ ਦੀ ਲਾਸ਼ ਰੱਖ ਕੇ ਲਾਇਆ ਧਰਨਾ
. . .  1 day ago
ਜਲੰਧਰ: ਜ਼ਿਲ੍ਹਾ ਕਾਂਗਰਸ ਕਮੇਟੀ ਸ਼ਹਿਰੀ ਦੀ ਮੀਟਿੰਗ 'ਚ ਪਹੁੰਚੇ ਸੁਨੀਲ ਜਾਖੜ
. . .  1 day ago
ਕਰਨਾਟਕ ਜ਼ਿਮਨੀ ਚੋਣਾਂ 'ਚ ਮਿਲੀ ਹਾਰ ਤੋਂ ਬਾਅਦ ਸਿਧਰਾਮਈਆ ਨੇ ਦਿੱਤਾ ਅਸਤੀਫ਼ਾ
. . .  1 day ago
ਬੰਬ ਧਮਾਕੇ ਦੇ ਮਾਮਲੇ 'ਚ ਭਾਈ ਹਵਾਰਾ ਬਰੀ
. . .  1 day ago
ਕਰਨਾਟਕ ਵਿਧਾਨ ਸਭਾ ਚੋਣਾਂ : 6 ਸੀਟਾਂ 'ਤੇ ਅੱਗੇ ਚੱਲ ਰਹੀ ਹੈ ਭਾਜਪਾ
. . .  1 day ago
ਸੁਪਰੀਮ ਕੋਰਟ ਨੇ ਦਿੱਲੀ 'ਚ ਨਿਰਮਾਣ ਕਾਰਜਾਂ 'ਤੇ ਲੱਗੀ ਰੋਕ ਹਟਾਈ
. . .  1 day ago
ਰਾਹੁਲ ਬੋਲੇ- ਔਰਤਾਂ ਨੂੰ ਬਾਹਰ ਨਿਕਲਣ 'ਚ ਡਰ, ਕਿਹੋ ਜਿਹੀ ਰੱਖਿਆ ਕਰ ਰਹੇ ਪ੍ਰਧਾਨ ਮੰਤਰੀ?
. . .  1 day ago
ਭੁੱਖ ਨਾਲ ਹੋਈਆਂ ਮੌਤਾਂ 'ਤੇ ਸੁਪਰੀਮ ਕੋਰਟ ਨੇ ਸਾਰਿਆਂ ਸੂਬਿਆਂ ਨੂੰ ਜਾਰੀ ਕੀਤਾ ਨੋਟਿਸ
. . .  1 day ago
ਅਦਾਲਤ ਨੇ ਵਾਡਰਾ ਨੂੰ ਵਿਦੇਸ਼ ਜਾਣ ਦੀ ਦਿੱਤੀ ਇਜਾਜ਼ਤ
. . .  1 day ago
ਦਿੱਲੀ : ਜਾਂਚ ਲਈ ਅਨਾਜ ਮੰਡੀ ਪਹੁੰਚੀ ਫੋਰੈਂਸਿਕ ਟੀਮ
. . .  1 day ago
ਕੜਾਕੇ ਦੀ ਠੰਢ ਕਾਰਨ ਬਜ਼ੁਰਗ ਵਿਅਕਤੀ ਦੀ ਹੋਈ ਮੌਤ
. . .  1 day ago
ਵੋਟਿੰਗ ਤੋਂ ਬਾਅਦ ਲੋਕ ਸਭਾ 'ਚ ਪੇਸ਼ ਹੋਇਆ ਨਾਗਰਿਕਤਾ ਸੋਧ ਬਿੱਲ
. . .  1 day ago
ਕਾਂਗਰਸ ਨੇ ਧਰਮ ਦੇ ਆਧਾਰ 'ਤੇ ਦੇਸ਼ ਨੂੰ ਵੰਡਿਆ- ਅਮਿਤ ਸ਼ਾਹ
. . .  1 day ago
ਜਲੰਧਰ: ਜ਼ਿਲ੍ਹਾ ਕਾਂਗਰਸ ਦੇਹਾਤੀ ਦੇ ਵਰਕਰਾਂ ਦੀ ਬੈਠਕ 'ਚ ਹੰਗਾਮਾ
. . .  1 day ago
ਦਿੱਲੀ : ਅਨਾਜ ਮੰਡੀ 'ਚ ਲੋਕਾਂ ਵਲੋਂ ਪ੍ਰਦਰਸ਼ਨ
. . .  1 day ago
ਬਾਘਾਪੁਰਾਣਾ : ਨਗਰ ਨਿਗਮ ਦੇ ਵਿਹੜੇ 'ਚ ਮੱਚਿਆ ਘਮਸਾਣ
. . .  1 day ago
'ਆਪ' ਵਲੋਂ ਨਾਗਰਿਕਤਾ ਸੋਧ ਬਿੱਲ ਦਾ ਕੀਤਾ ਜਾਵੇਗਾ ਵਿਰੋਧ
. . .  1 day ago
ਲੋਕ ਸਭਾ 'ਚ ਪੇਸ਼ ਹੋਇਆ ਨਾਗਰਿਕਤਾ ਸੋਧ ਬਿੱਲ, ਅਮਿਤ ਸ਼ਾਹ ਨੇ ਕਿਹਾ- ਹਰੇਕ ਸਵਾਲ ਦਾ ਜਵਾਬ ਦੇਵਾਂਗਾ
. . .  1 day ago
ਮਹਿੰਗਾਈ ਦੇ ਮੁੱਦੇ 'ਤੇ 'ਆਪ' ਨੇ ਡਿਪਟੀ ਕਮਿਸ਼ਨਰ ਦਫ਼ਤਰ ਅੱਗੇ ਧਰਨੇ ਦੇ ਕੇ ਸੌਂਪੇ ਮੰਗ ਪੱਤਰ
. . .  1 day ago
ਨਾਗਰਿਕਤਾ ਸੋਧ ਬਿੱਲ 'ਤੇ ਸੰਸਦ 'ਚ ਹੰਗਾਮਾ
. . .  1 day ago
ਨਾਗਰਿਕਤਾ ਸੋਧ ਬਿੱਲ 'ਤੇ ਵਿਰੋਧੀ ਧਿਰ ਨੂੰ ਬੋਲਣ ਦਾ ਪੂਰਾ ਮੌਕਾ ਦੇਵਾਂਗਾ- ਗ੍ਰਹਿ ਮੰਤਰੀ ਅਮਿਤ ਸ਼ਾਹ
. . .  1 day ago
ਨਾਗਰਿਕਤਾ ਸੋਧ ਬਿੱਲ 'ਤੇ ਹਰੇਕ ਸਵਾਲ ਦਾ ਜਵਾਬ ਦੇਵਾਂਗਾ- ਅਮਿਤ ਸ਼ਾਹ
. . .  1 day ago
ਨਾਗਰਿਕਤਾ ਸੋਧ ਬਿੱਲ ਘੱਟ ਗਿਣਤੀ ਦੇ ਵਿਰੁੱਧ ਨਹੀਂ- ਅਮਿਤ ਸ਼ਾਹ
. . .  1 day ago
ਜਲੰਧਰ : ਜ਼ਿਲ੍ਹਾ ਕਾਂਗਰਸ ਦੇਹਾਤੀ ਦੇ ਵਰਕਰਾਂ ਦੀ ਬੈਠਕ 'ਚ ਪਹੁੰਚੇ ਜਾਖੜ
. . .  1 day ago
ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਲੋਕ ਸਭਾ 'ਚ ਪੇਸ਼ ਕੀਤਾ ਨਾਗਰਿਕਤਾ ਸੋਧ ਬਿੱਲ 2019
. . .  1 day ago
ਨਿਊਜ਼ੀਲੈਂਡ 'ਚ ਫਟਿਆ ਜਵਾਲਾਮੁਖੀ, ਇੱਕ ਦੀ ਮੌਤ
. . .  1 day ago
ਹੈਦਰਾਬਾਦ ਮੁਠਭੇੜ 'ਤੇ ਸੁਪਰੀਮ ਕੋਰਟ 'ਚ ਹੋਵੇਗੀ ਸੁਣਵਾਈ, ਬੁੱਧਵਾਰ ਨੂੰ ਸੁਣਿਆ ਜਾਵੇਗਾ ਕੇਸ
. . .  1 day ago
ਮਹਿੰਗਾਈ ਦੇ ਮੁੱਦੇ ਨੂੰ ਲੈ ਕੇ ਅੱਜ 'ਆਪ' ਵਲੋਂ ਡਿਪਟੀ ਕਮਿਸ਼ਨਰਾਂ ਨੂੰ ਦਿੱਤੇ ਜਾਣਗੇ ਮੰਗ ਪੱਤਰ
. . .  1 day ago
ਭਾਜਪਾ ਨੇ ਰਾਜ ਸਭਾ 'ਚ ਚੁੱਕਿਆ ਦਿੱਲੀ ਅਗਨੀਕਾਂਡ ਦਾ ਮੁੱਦਾ
. . .  1 day ago
ਸੰਸਦ 'ਚ ਪਹੁੰਚੇ ਗ੍ਰਹਿ ਮੰਤਰੀ ਅਮਿਤ ਸ਼ਾਹ
. . .  1 day ago
ਕਰਨਾਟਕ ਜ਼ਿਮਨੀ ਚੋਣਾਂ : 12 ਸੀਟਾਂ 'ਤੇ ਭਾਜਪਾ ਅਤੇ 2 'ਤੇ ਕਾਂਗਰਸ ਅੱਗੇ
. . .  1 day ago
ਪ੍ਰਸ਼ਨਕਾਲ ਤੋਂ ਬਾਅਦ ਲੋਕ ਸਭਾ 'ਚ ਪੇਸ਼ ਹੋਵੇਗਾ ਨਾਗਰਿਕਤਾ ਸੋਧ ਬਿੱਲ
. . .  1 day ago
ਕਰਨਾਟਕ ਜ਼ਿਮਨੀ ਚੋਣਾਂ : 11 ਸੀਟਾਂ 'ਤੇ ਭਾਜਪਾ ਅੱਗੇ
. . .  1 day ago
ਹੋਰ ਖ਼ਬਰਾਂ..
ਜਲੰਧਰ : ਸ਼ੁੱਕਰਵਾਰ 1 ਭਾਦੋ ਸੰਮਤ 550

ਮਾਨਸਾ

ਮਾਨਸਾ 'ਚ ਭਾਰੀ ਮੀਂਹ ਨੇ ਆਜ਼ਾਦੀ ਦਿਵਸ ਦੇ ਸਮਾਗਮਾਂ ਦਾ ਮਾਹੌਲ ਕੀਤਾ ਕਿਰਕਰਾ

ਗੁਰਚੇਤ ਸਿੰਘ ਫੱਤੇਵਾਲੀਆ/ਬਲਵਿੰਦਰ ਸਿੰਘ ਧਾਲੀਵਾਲ/ਰਾਵਿੰਦਰ ਸਿੰਘ ਰਵੀ
ਮਾਨਸਾ, 16 ਅਗਸਤ- 72ਵਾਂ ਆਜ਼ਾਦੀ ਦਿਵਸ ਜ਼ਿਲ੍ਹੇ ਭਰ 'ਚ ਉਤਸ਼ਾਹ ਨਾਲ ਮਨਾਇਆ ਗਿਆ | ਮਾਨਸਾ ਵਿਖੇ ਇਹ ਦਿਹਾੜਾ ਨਹਿਰੂ ਮੈਮੋਰੀਅਲ ਸਰਕਾਰੀ ਕਾਲਜ ਮਾਨਸਾ ਦੇ ਬਹੁਮੰਤਵੀ ਸਟੇਡੀਅਮ ਵਿਖੇ ਮਨਾਉਣਾ ਸੀ ਪਰ ਭਾਰੀ ਮੀਂਹ ਪੈਣ ਕਾਰਨ ਮੌਕੇ 'ਤੇ ਪ੍ਰਸ਼ਾਸਨ ਨੂੰ ਸਮਾਗਮ ਨਵੀਂ ਅਨਾਜ ਮੰਡੀ 'ਚ ਕਰਨਾ ਪਿਆ | ਬਾਰਿਸ਼ ਕਾਰਨ ਸ਼ਹਿਰ ਦੇ ਮੁੱਖ ਬਾਜ਼ਾਰ ਤੇ ਸਮਾਗਮ ਨੂੰ ਜਾਣ ਵਾਲੀ ਸੜਕ 'ਤੇ ਪਾਣੀ ਖੜ੍ਹਨ ਕਰਕੇ ਦੋਪਹੀਆ ਤੇ ਚਾਰ ਪਹੀਆ ਵਾਹਨ ਬੰਦ ਹੁੰਦੇ ਰਹੇ, ਜਿਸ ਕਾਰਨ ਕਰਮਚਾਰੀਆਂ ਨੂੰ ਸਮਾਗਮ ਵਾਲੀ ਥਾਂ 'ਤੇ ਪਹੁੰਚਣ ਲਈ ਵੱਡੀਆਂ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ | ਅਜਿਹਾ ਹੋਣ ਕਰਕੇ ਜ਼ਿਲ੍ਹਾ ਪੱਧਰੀ ਸਮਾਗਮ 'ਚ ਆਮ ਲੋਕਾਂ ਦੀ ਹਾਜ਼ਰੀ ਬਹੁਤ ਘੱਟ ਸੀ ਜਦਕਿ ਵੱਖ-ਵੱਖ ਵਿਭਾਗਾਂ ਦੇ ਮੁਲਾਜ਼ਮਾਂ ਨਾਲ ਅਧਿਆਪਕਾਂ ਨੂੰ ਸਮਾਗਮ ਵਾਲੀ ਥਾਂ ਵਿਚ ਪਹੁੰਚਣ ਲਈ ਡਾਹਢੀ ਮਸ਼ੱਕਤ ਕਰਨੀ ਪਈ | ਇੱਥੇ ਕੌਮੀ ਝੰਡਾ ਲਹਿਰਾਉਣ ਦੀ ਰਸਮ ਡਿਪਟੀ ਕਮਿਸ਼ਨਰ ਮਾਨਸਾ ਅਪਨੀਤ ਰਿਆਤ ਵਲੋਂ ਅਦਾ ਕੀਤੀ ਗਈ | ਪਰੇਡ ਕਮਾਂਡਰ ਡੀ.ਐਸ.ਪੀ. ਕਰਨਵੀਰ ਸਿੰਘ ਦੀ ਅਗਵਾਈ ਵਿਚ ਪੰਜਾਬ ਪੁਲਿਸ, ਹੋਮ ਗਾਰਡਜ਼, ਐਨ.ਸੀ.ਸੀ., ਸਕਾਊਟਸ ਤੇ ਗਾਈਡਜ਼ ਦੀਆਂ ਟੁਕੜੀਆਂ ਸ਼ਾਮਿਲ ਸਨ, ਨੇ ਮਾਰਚ ਪਾਸਟ ਕੀਤਾ ਅਤੇ ਸਲਾਮੀ ਦਿੱਤੀ | ਡਿਪਟੀ ਕਮਿਸ਼ਨਰ ਨੇ ਸ਼ਹੀਦਾਂ ਦੀ ਕੁਰਬਾਨੀ ਨੂੰ ਯਾਦ ਕਰਦਿਆਂ ਲੋਕਾਈ ਨੂੰ ਸੱਦਾ ਦਿੱਤਾ ਕਿ ਸ਼ਹੀਦਾਂ ਦੇ ਸੁਪਨੇ ਨੂੰ ਸਾਕਾਰ ਕਰਨ ਲਈ ਯੋਗਦਾਨ ਪਾਉਣ | ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦੇ ਤੰਦਰੁਸਤ ਪੰਜਾਬ ਮਿਸ਼ਨ ਨੂੰ ਮਾਨਸਾ ਵਿਚ ਪੂਰੀ ਸਫਲਤਾਪੂਰਵਕ ਚਲਾਇਆ ਜਾ ਰਿਹਾ ਹੈ | ਉਨ੍ਹਾਂ ਕਿਹਾ ਕਿ ਲੋਕਾਂ ਨੂੰ ਸਾਫ਼-ਸੁਥਰਾ ਅਤੇ ਤੰਦਰੁਸਤ ਵਾਤਾਵਰਨ ਪ੍ਰਦਾਨ ਕਰਨ ਲਈ ਵੱਡੇ ਪੱਧਰ 'ਤੇ ਬੂਟੇ ਲਗਾਏ ਜਾ ਰਹੇ ਹਨ | ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਆਪਸੀ ਭਾਈਚਾਰਾ, ਫਿਰਕੂ ਸਦਭਾਵਨਾ ਅਤੇ ਅਮਨ-ਸ਼ਾਂਤੀ ਬਣਾ ਕੇ ਰੱਖਣ | ਇਸ ਮੌਕੇ ਵੱਖ-ਵੱਖ ਵਿਭਾਗਾਂ ਵਲੋਂ ਸਰਕਾਰੀ ਸਕੀਮਾਂ ਨੂੰ ਦਰਸਾਉਂਦੀਆਂ ਝਾਕੀਆਂ ਪੇਸ਼ ਕੀਤੀਆਂ ਗਈਆਂ | ਵਿਦਿਆਰਥੀਆਂ ਵਲੋਂ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ ਗਿਆ | ਇਸ ਮੌਕੇ ਆਜ਼ਾਦੀ ਘੁਲਾਟੀਏ, ਜੰਗੀ ਵਿਧਵਾਵਾਂ ਤੋਂ ਇਲਾਵਾ ਵੱਖ-ਵੱਖ ਖੇਤਰਾਂ ਅਤੇ ਸਰਕਾਰੀ ਅਦਾਰਿਆਂ ਵਿਚ ਅਹਿਮ ਸੇਵਾਵਾਂ ਨਿਭਾਉਣ ਵਾਲੇ ਅਧਿਕਾਰੀਆਂ, ਕਰਮਚਾਰੀਆਂ ਅਤੇ ਵਿਸ਼ੇਸ਼ ਨਾਮਣਾ ਖੱਟਣ ਵਾਲੀਆਂ ਸ਼ਖ਼ਸੀਅਤਾਂ ਨੂੰ ਪ੍ਰਸ਼ੰਸਾ ਪੱਤਰਾਂ ਦੀ ਵੰਡ ਕੀਤੀ ਗਈ | ਲੋੜਵੰਦ ਔਰਤਾਂ ਨੂੰ 11 ਸਿਲਾਈ ਮਸ਼ੀਨਾਂ ਅਤੇ ਅਪਾਹਜ ਵਿਅਕਤੀਆਂ ਨੂੰ 6 ਟਰਾਈ ਸਾਈਕਲਾਂ ਦੀ ਵੀ ਵੰਡ ਕੀਤੀ | ਇਸੇ ਦੌਰਾਨ ਜ਼ਿਲ੍ਹਾ ਕੰਟਰੋਲਰ ਸਿਵਲ ਸਪਲਾਈਜ਼ ਅਤੇ ਖਪਤਕਾਰ ਮਾਮਲੇ ਵਿਭਾਗ ਦੇ ਸਹਿਯੋਗ ਨਾਲ ਪ੍ਰਧਾਨ ਮੰਤਰੀ ਉਜਵਲ ਯੋਜਨਾਾ ਦੇ ਤਹਿਤ ਤੋਨਗਰੀਆ ਗੈਸ ਏਜੰਸੀ ਵਲੋਂ 17 ਲਾਭਪਾਤਰੀਆਂ ਨੂੰ ਮੁਫ਼ਤ ਰਸੋਈ ਗੈਸ ਕੁਨੈਕਸ਼ਨ ਵੰਡੇ ਗਏ | ਇਸ ਮੌਕੇ ਜ਼ਿਲ੍ਹਾ ਤੇ ਸੈਸ਼ਨ ਜੱਜ ਜਸਪਾਲ ਵਰਮਾ, ਹਲਕਾ ਵਿਧਾਇਕ ਮਾਨਸਾ ਨਾਜ਼ਰ ਸਿੰਘ ਮਾਨਸਾਹੀਆ, ਐਸ.ਐਸ.ਪੀ. ਮਨਧੀਰ ਸਿੰਘ, ਸਿਮਰਜੀਤ ਸਿੰਘ ਲੰਗ ਡੀ.ਐਸ.ਪੀ. ਮਾਨਸਾ, ਵਧੀਕ ਡਿਪਟੀ ਕਮਿਸ਼ਨਰ (ਜ) ਰਾਜੇਸ਼ ਤਿ੍ਪਾਠੀ, ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਗੁਰਮੀਤ ਸਿੰਘ ਸਿੱਧੂ, ਐਸ.ਡੀ.ਐਮ. ਮਾਨਸਾ ਅਭੀਜੀਤ ਕਪਲਿਸ਼, ਸਾਬਕਾ ਵਿਧਾਇਕ ਅਜੀਤਇੰਦਰ ਸਿੰਘ ਮੋਫ਼ਰ, ਪ੍ਰਧਾਨ ਜ਼ਿਲ੍ਹਾ ਕਾਂਗਰਸ ਕਮੇਟੀ ਬਿਕਰਮ ਸਿੰਘ ਮੋਫਰ, ਡਾ: ਮੰਜੂ ਬਾਂਸਲ, ਗੁਰਪ੍ਰੀਤ ਕੌਰ ਗਾਗੋਵਾਲ, ਬਲਵਿੰਦਰ ਨਾਰੰਗ, ਤਲਵੰਡੀ ਸਾਬੋ ਪਾਵਰ ਪਲਾਂਟ ਦੇ ਅਧਿਕਾਰੀ ਪ੍ਰੀਤੀ ਰਾਵਤ, ਜਸਮੀਨ ਕੌਰ ਆਦਿ ਹਾਜ਼ਰ ਸਨ |
26 ਵਿਅਕਤੀਆਂ ਨੂੰ ਕੀਤਾ ਸਨਮਾਨਿਤ
ਜ਼ਿਲ੍ਹਾ ਪੱਧਰੀ ਸਮਾਗਮ 'ਚ ਵੱਖ ਵੱਖ ਵਿਭਾਗਾਂ ਤੋਂ ਇਲਾਵਾ ਸਮਾਜ ਸੇਵੀ ਕਾਰਜਾਂ 'ਚ ਮੋਹਰੀ ਭੂਮਿਕਾ ਨਿਭਾਉਣ ਵਾਲੇ 26 ਵਿਅਕਤੀਆਂ ਨੂੰ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ ਗਿਆ | ਸਨਮਾਨਿਤ ਹੋਣ ਵਾਲੀਆਂ ਸਖ਼ਸ਼ੀਅਤਾਂ 'ਚ ਡਿਪਟੀ ਕਮਿਸ਼ਨਰ ਦਫ਼ਤਰ ਦੇ ਰਮੇਸ਼ ਚੰਦਰ ਸੁਪਰਡੈਂਟ, ਹਰੀਸ਼ ਬਾਂਸਲ ਜੂਨੀਅਰ ਸਹਾਇਕ, ਸੇਵਾਦਾਰ ਬੀਰਬਲ ਸੈਨ, ਪੁਲਿਸ ਵਿਭਾਗ ਦੇ ਸਹਾਇਕ ਸਬ ਇੰਸਪੈਕਟਰ ਸੁਰੇਸ਼ ਕੁਮਾਰ, ਰਾਮ ਸਿੰਘ, ਗੁਰਜੰਟ ਸਿੰਘ, ਹੌਲਦਾਰ ਨੰਦ ਸਿੰਘ, ਸਤਨਾਮ ਸਿੰਘ, ਸਿਹਤ ਵਿਭਾਗ ਦੇ ਡਾ: ਕੰਵਲਜੀਤ ਸਿੰਘ, ਕੌਾਸਲਰ ਗਜ਼ਲਦੀਪ ਕੌਰ, ਸੰਦੀਪ ਸਿੰਘ ਜੂਨੀਅਰ ਸਹਾਇਕ, ਫਾਰਮਾਸਿਸਟ ਸੁਭਾਸ਼ ਚੰਦਰ, ਸਿੱਖਿਆ ਵਿਭਾਗ ਦੇ ਅਧਿਆਪਕ ਬਲਵਿੰਦਰ ਕੁਮਾਰ, ਮਨਿੰਦਰ ਕੁਮਾਰ, ਹੇਮਾ ਗੁਪਤਾ, ਨਗਰ ਕੌਾਸਲ ਮਾਨਸਾ ਦੇ ਸਫ਼ਾਈ ਸੇਵਕ ਜੋਗਿੰਦਰ ਸਿੰਘ, ਬਿੱਟੂ ਸਿੰਘ, ਨਰੇਸ਼ ਕੁਮਾਰ, ਪਿੰਡ ਖਾਰਾ ਦੇ ਵਾਤਾਵਰਨ ਪ੍ਰੇਮੀ ਵਰਿੰਦਰ ਕੁਮਾਰ, ਨੰਬਰਦਾਰ ਸੁਰਜੀਤ ਸਿੰਘ ਖੀਵਾ ਦਿਆਲੂ, ਆਸਰਾ ਕਲੱਬ ਦੇ ਅਰਜੁਨ ਸਿੰਘ ਸੇਠੀ, ਸਮਾਜ ਸੇਵੀ ਰਾਮਪਾਲ ਟੈਨੀ, ਕਾਨੂੰਗੋ ਜਗਰੂਪ ਸਿੰਘ ਫਫੜੇ, ਰਜੇਸ਼ ਕੁਮਾਰ ਮਾਨਸਾ, ਖਿਡਾਰਨ ਲਵਪ੍ਰੀਤ ਕੌਰ ਤੋਂ ਇਲਾਵਾ ਤਲਵੰਡੀ ਸਾਬੋ ਥਰਮਲ ਪਲਾਂਟ ਦੇ ਅਧਿਕਾਰੀ ਸ਼ਾਮਿਲ ਹਨ | ਜ਼ਿਕਰਯੋਗ ਗੱਲ ਇਹ ਹੈ ਕਿ ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਦੇ ਪੰਪ ਆਪ੍ਰੇਟਰ ਮੱਖਣ ਸਿੰਘ ਨੂੰ ਸਨਮਾਨਿਤ ਕਰਨਾ ਸੀ ਪਰ ਪਿੰਡ ਬਾਜੇਵਾਲਾ ਵਾਸੀਆਂ ਦੀ ਸ਼ਿਕਾਇਤ ਉਪਰੰਤ ਉਸ ਨੂੰ ਸਨਮਾਨਿਤ ਸੂਚੀ 'ਚੋਂ ਕੱਢ ਦਿੱਤਾ ਗਿਆ |
ਨਹਿਰੂ ਕਾਲਜ 'ਚ ਆਜ਼ਾਦੀ ਦਿਵਸ ਮਨਾਇਆ
ਸਥਾਨਕ ਨਹਿਰੂ ਮੈਮੋਰੀਅਲ ਸਰਕਾਰੀ ਕਾਲਜ ਵਿਖੇ ਆਜ਼ਾਦੀ ਦਿਵਸ ਉਤਸ਼ਾਹ ਨਾਲ ਮਨਾਇਆ ਗਿਆ | ਪਿ੍ੰਸੀਪਲ ਜੋਤੀ ਪ੍ਰਕਾਸ਼ ਨੇ ਝੰਡਾ ਲਹਿਰਾਉਣ ਦੀ ਰਸਮ ਅਦਾ ਕੀਤੀ | ਉਨ੍ਹਾਂ ਵਿਦਿਆਰਥੀਆਂ ਨੂੰ ਦੇਸ਼ ਭਗਤਾਂ ਦੀਆਂ ਕੁਰਬਾਨੀਆਂ ਬਾਰੇ ਜਾਣਕਾਰੀ ਦਿੱਤੀ | ਉਪ ਪਿ੍ੰਸੀਪਲ ਪ੍ਰੋ: ਚਰਨਜੀਤ ਸਿੰਘ ਸਿੱਧੂ ਤੋਂ ਇਲਾਵਾ ਸਟਾਫ਼ ਹਾਜ਼ਰ ਸੀ |
ਨਹਿਰੂ ਯੁਵਾ ਕੇਂਦਰ ਵਲੋਂ ਆਜ਼ਾਦੀ ਦਿਹਾੜਾ ਮਨਾਇਆ
ਨਹਿਰੂ ਯੁਵਾ ਕੇਂਦਰ ਮਾਨਸਾ ਵਲ਼ੋਂ ਆਜ਼ਾਦੀ ਦਿਹਾੜਾ ਮਨਾਇਆ ਗਿਆ | ਰਾਸ਼ਟਰੀ ਝੰਡਾ ਲਹਿਰਾਉਣ ਤੋਂ ਇਲਾਵਾ ਸਵੱਛਤਾ ਸਬੰਧੀ ਕਰਵਾਏ ਗਏ ਸਵੱਛਤਾ ਪੰਦ੍ਹਰਵਾੜੇ ਦੌਰਾਨ ਚੰਗਾ ਕੰਮ ਕਰਨ ਵਾਲੇ ਯੂਥ ਕਲੱਬਾਂ ਅਤੇ ਵਲੰਟੀਅਰਜ਼ ਦਾ ਸਨਮਾਨ ਵੀ ਕੀਤਾ ਗਿਆ | ਇਸ ਮੌਕੇ ਡਾ: ਕੁਲਦੀਪ ਕੌਰ ਘੰਡ, ਜ਼ਿਲ੍ਹਾ ਯੂਥ ਕੋਆਰਡੀਨੇਟਰ ਪਰਮਜੀਤ ਕੌਰ ਸੋਹਲ, ਲੇਖਾਕਾਰ ਸੰਦੀਪ ਘੰਡ ਨੇ ਸ਼ਹੀਦਾਂ ਦੀਆਂ ਕੁਰਬਾਨੀਆਂ ਨੂੰ ਯਾਦ ਕੀਤਾ | ਇਸ ਮੌਕੇ ਹਰਦੀਪ ਸਿੰਘ ਸਿੱਧੂ, ਮਨਦੀਪ ਸਿੰਘ, ਸਨਦੀਪ ਸਿੰਘ, ਸਤਨਾਮ ਸਿੰਘ ਭਾਈਦੇਸਾ, ਮਨੋਜ ਕੁਮਾਰ, ਕਰਮਜੀਤ ਸਿੰਘ, ਅਮਨਦੀਪ ਸਿੰਘ ਆਦਿ ਹਾਜ਼ਰ ਸਨ |
ਭਾਰਤ ਵਿਕਾਸ ਪ੍ਰੀਸ਼ਦ ਵਲੋਂ ਆਜ਼ਾਦੀ ਦਿਵਸ ਮਨਾਇਆ
ਭਾਰਤ ਵਿਕਾਸ ਪ੍ਰੀਸ਼ਦ ਮਾਨਸਾ ਵਲੋਂ ਤਲਵੰਡੀ ਸਾਬੋ ਪਾਵਰ ਲਿਮਟਿਡ ਦੇ ਸਹਿਯੋਗ ਨਾਲ ਆਜ਼ਾਦੀ ਦਿਹਾੜਾ ਮਨਾਇਆ ਗਿਆ | ਝੰਡਾ ਲਹਿਰਾਉਣ ਦੀ ਰਸਮ ਆਮ ਆਦਮੀ ਪਾਰਟੀ ਦੇ ਵਿਧਾਇਕ ਨਾਜਰ ਸਿੰਘ ਮਾਨਸ਼ਾਹੀਆ ਨੇ ਨਿਭਾਈ | ਉਨ੍ਹਾਂ ਸ਼ਹੀਦਾਂ ਦੀਆਂ ਕੁਰਬਾਨੀਆਂ ਨੂੰ ਯਾਦ ਕਰਦਿਆਂ ਕਿਹਾ ਕਿ ਜਿਹੜੇ ਸੁਪਨੇ ਸ਼ਹੀਦਾਂ ਨੇ ਉਣੇ ਸਨ, ਉਹ ਹਾਲੇ ਤੱਕ ਪੂਰੇ ਨਹੀਂ ਹੋਏ |
ਬੁਢਲਾਡਾ 'ਚ ਐਸ. ਡੀ. ਐਮ. ਨੇ ਲਹਿਰਾਇਆ ਝੰਡਾ
ਬੁਢਲਾਡਾ ਤੋਂ ਸਵਰਨ ਸਿੰਘ ਰਾਹੀ ਅਨੁਸਾਰ- ਸਥਾਨਕ ਯੀਰੀ ਯਾਰਡ ਵਿਖੇ ਹੋਏ ਸਬ-ਡਵੀਜਨਲ ਪੱਧਰੀ ਸਮਾਗਮ ਦੌਰਾਨ ਕੌਮੀ ਝੰਡਾ ਲਹਿਰਾਉਣ ਦੀ ਰਸਮ ਐਸ. ਡੀ. ਐਮ. ਬੁਢਲਾਡਾ ਹਰਜੀਤ ਸਿੰਘ ਸੰਧੂ ਨੇ ਅਦਾ ਕੀਤੀ | ਥਾਣਾ ਸ਼ਹਿਰੀ ਮੁਖੀ ਰਜਿੰਦਰਪਾਲ ਸਿੰਘ ਦੀ ਅਗਵਾਈ ਹੇਠ ਸ਼ਾਨਦਾਰ ਮਾਰਚ ਪਾਸਟ ਤੋਂ ਸਲਾਮੀ ਲੈਣ ਉਪਰੰਤ ਸੰਬੋਧਨ ਕਰਦਿਆਂ ਮੁੱਖ ਮਹਿਮਾਨ ਨੇ ਕਿਹਾ ਕਿ ਜਿਸ ਆਜ਼ਾਦੀ ਦਾ ਅੱਜ ਅਸੀਂ ਨਿੱਘ ਮਾਣ ਰਹੇ ਹਾਂ ਇਹ ਸਾਨੂੰ ਅਨੇਕਾਂ ਕੁਰਬਾਨੀਆਂ ਤੋਂ ਬਾਅਦ ਮਿਲੀ ਹੈ ਅਤੇ ਇਸੇ ਸਦਕਾ ਸਾਨੂੰ ਮੌਲਿਕ ਅਧਿਕਾਰ ਪ੍ਰਾਪਤ ਹੋਏ ਹਨ | ਸਮਾਗਮ ਦੌਰਾਨ ਇਸ ਖੇਤਰ ਦੇ ਸੁਤੰਤਰਤਾ ਸੈਨਾਨੀ ਵਿਅਕਤੀਆਂ ਤੇ ਵੱਖ-ਵੱਖ ਖੇਤਰਾਂ ਚ ਪ੍ਰਾਪਤੀਆਂ ਵਾਲੇ ਵਿਅਕਤੀਆਂ ਨੂੰ ਸਨਮਾਨਿਤ ਕੀਤਾ ਗਿਆ ਤੇ ਅੰਗਹੀਣਾਂ ਨੂੰ ਟਰਾਈ ਸਾਈਕਲ ਤੇ ਵਿਧਵਾ ਔਰਤਾਂ ਨੂੰ ਸਿਲਾਈ ਮਸ਼ੀਨਾਂ ਵੀ ਵੰਡੀਆਂ ਗਈਆਂ | ਐਸ. ਡੀ. ਐਮ. ਸ੍ਰੀ ਸੰਧੂ ਵਲੋਂ ਸਰਬੱਤ ਵਿਕਾਸ ਯੋਜਨਾਂ ਦੀ ਰਸਮੀ ਸ਼ੁਰੂਆਤ ਕਰਦਿਆਂ ਪਿੰਡ ਪੱਧਰ ਤੇ ਕੀਤੇ ਸਰਵੇ ਤਹਿਤ ਲਾਭਪਾਤਰੀ ਪੈਨਸ਼ਨਰਾਂ ਨੂੰ ਪਾਤਰਤਾ ਕਾਰਡ ਵੰਡੇ ਅਤੇ ਅਮਨਦੀਪ ਭਾਰਤ ਗੈਸ ਏਜੰਸੀ ਬੁਢਲਾਡਾ ਰਾਹੀ ਉੱਜਵਲਾ ਯੋਜਨਾ ਅਧੀਨ ਮੁਫ਼ਤ ਗੈਸੀ ਚੁਲਿਆਂ ਤੇ ਸਲੰਡਰਾਂ ਦੀ ਵੰਡ ਵੀ ਕੀਤੀ ਗਈ | ਨਾਇਬ ਤਹਿਸੀਲਦਾਰ ਬਰੇਟਾ ਓਮ ਪ੍ਰਕਾਸ਼, ਹਲਕਾ ਵਿਧਾਇਕ ਪਿ੍ੰਸੀਪਲ ਬੁੱਧ ਰਾਮ, ਕਾਂਗਰਸੀ ਆਗੂ ਰਣਜੀਤ ਕੌਰ ਭੱਟੀ, ਸੁਖਦੇਵ ਸਿੰਘ ਭੱਟੀ, ਰਣਜੀਤ ਸਿੰਘ ਦੋਦੜਾ, ਕੇ. ਸੀ. ਬਾਵਾ, ਹਰਪ੍ਰੀਤ ਸਿੰਘ ਪਿਆਰੀ, ਕੌਾਸਲਰ ਸੁਖਵਿੰਦਰ ਕੌਰ ਸੁੱਖੀ, ਕੌਾਸਲਰ ਕਾਕਾ ਕੋਚ, ਲੈਕਚਰਾਰ ਮੱਖਣ ਸਿੰਘ ਆਦਿ ਹਾਜ਼ਰ ਸਨ |
ਵੱਖ-ਵੱਖ ਥਾਈਾ ਮਨਾਇਆ ਆਜ਼ਾਦੀ ਦਿਵਸ
ਇਸੇ ਤਰ੍ਹਾਂ ਕਿ੍ਸ਼ਨਾ ਕਾਲਜ ਰੱਲੀ ਵਿਖੇ ਆਜ਼ਾਦੀ ਦਿਵਸ ਨੂੰ ਸਮਰਪਿਤ ਸਮਾਗਮ ਨੂੰ ਸੰਬੋਧਨ ਕਰਦਿਆਂ ਕਾਲਜ ਮੈਨੇਜਮੈਂਟ ਕਮੇਟੀ ਮੈਂਬਰ ਐੱਮ.ਡੀ. ਕਮਲ ਸਿੰਗਲਾ ਅਤੇ ਚੇਅਰਮੈਨ ਸੁਖਵਿੰਦਰ ਸਿੰਘ ਚਹਿਲ ਨੇ ਕਿਹਾ ਕਿ ਕਾਲਜ ਵਿਦਿਆਰਥੀਆਂ ,ਸਟਾਫ਼ ਤੇ ਮੈਨੇਜਮੈਂਟ ਨੇ ਆਜ਼ਾਦੀ ਦਿਹਾੜੇ ਨੂੰ ਵਾਤਾਵਰਨ ਸ਼ੁੱਧਤਾ ਵਜੋਂ ਮਨਾਉਣ ਦਾ ਫ਼ੈਸਲਾ ਕੀਤਾ ਸੀ, ਜਿਸ ਤਹਿਤ ਅੱਜ ਕਾਲਜ ਕੈਂਪਸ ਦੇ ਅੰਦਰ ਅਤੇ ਆਲੇ-ਦੁਆਲੇ ਕਾਲਜ ਦੇ ਐੱਨ.ਐੱਸ.ਐੱਸ. ਵਿਭਾਗ ਵੱਲੋਂ ਪੌਦੇ ਲਗਾਏ ਜਾ ਰਹੇ ਹਾਂ | ਇਸ ਮੌਕੇ ਕਾਲਜ ਇੰਚਾਰਜ ਪ੍ਰੋ. ਗੁਰਪ੍ਰੀਤ ਸਿੰਘ ਮੱਲ੍ਹੀ, ਸਟਾਫ਼ ਅਤੇ ਵਿਦਿਆਰਥੀਆਂ ਨੇ ਸੌ ਦੇ ਕਰੀਬ ਪੌਦੇ ਲਗਾਏ |
ਕਾਂਗਰਸ ਭਵਨ 'ਚ ਮਨਾਇਆ ਆਜ਼ਾਦੀ ਦਿਹਾੜਾ
ਇੰਦਰਾ ਕਾਂਗਰਸ ਭਵਨ ਬੁਢਲਾਡਾ ਵਿਖੇ ਝੁਲਾਏ ਗਏ ਝੰਡਾ ਲਹਿਰਾਉਣ ਦੀ ਰਸਮ ਬਲਾਕ ਕਾਂਗਰਸ ਪ੍ਰਧਾਨ ਤੀਰਥ ਸਿੰਘ ਸਵੀਟੀ ਨੇ ਅਦਾ ਕੀਤੀ | ਇਸ ਮੌਕੇ ਕਾਂਗਰਸੀ ਆਗੂ ਹਰਬੰਸ ਸਿੰਘ ਖਿੱਪਲ, ਲਛਮਣ ਸਿੰਘ ਗੰਢੂਆ, ਖੇਮ ਸਿੰਘ ਜਟਾਣਾ, ਪਿ੍ੰਸੀਪਲ ਬਿਹਾਰੀ ਸਿੰਘ , ਸ਼ਹਿਰੀ ਪ੍ਰਧਾਨ ਰਾਕੇਸ਼ ਘੱਤੂ, ਗੁਰਪ੍ਰੀਤ ਸਿੰਘ, ਕਾਲਾ ਵਰਮਾ ਅਤੇ ਸਿਕੰਦਰਪਾਲ ਸਿੰਘ ਬਾਲ ਵਿਕਾਸ ਅਫ਼ਸਰ ਬਰਨਾਲਾ ਆਦਿ ਨੇ ਦੇਸ਼ ਲਈ ਜਾਨਾਂ ਵਾਰਨ ਵਾਲੇ ਯੋਧਿਆਂ ਤੇ ਕਾਂਗਰਸ ਦੇ ਮਰਹੂਮ ਲੀਡਰਾਂ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ |
ਨਿਵੇਕਲੇ ਢੰਗ ਨਾਲ ਕੀਤਾ ਪ੍ਰਚਾਰ
ਸਥਾਨਕ ਸ਼ਹਿਰ ਦੇ ਨਾਮਵਰ ਕਲਾਕਾਰ ਸਵਰਗੀ ਹਰਬੰਸ ਵਾਲੀਆਂ ਦੇ ਪੋਤਰੇ ਅਤੇ ਕਾਮੇਡੀ ਕਲਾਕਾਰ ਭਲਿੰਦਰ ਵਾਲੀਆਂ ਦੇ ਬੇਟੇ ਅਰਸ਼ਦੀਪ ਵਾਲੀਆ ਨੇ ਆਜ਼ਾਦੀ ਦਿਵਸ ਮੌਕੇ ਸ਼ਹਿਰ ਵਾਸੀਆਂ ਨੰੂ ਇਸ ਆਜ਼ਾਦੀ ਦਿਵਸ ਦਾ ਨਿਵੇਕਲੇ ਢੰਗ ਨਾਲ ਸੁਨੇਹਾ ਦਿੱਤਾ | ਉਨ੍ਹਾਂ ਆਪਣੇ ਸਿਰ ਤੇ ਜੈ-ਹਿੰਦ ਦੇ ਮਾਟੋ ਵਾਲੀ ਪੱਗ ਬੰਨ੍ਹ ਕੇ ਮੋਟਰ ਸਾਇਲ ਰਾਹੀ ਸ਼ਹਿਰ ਦਾ ਚੱਕਰ ਲਗਾਇਆ ਅਤੇ ਹਰ ਗਲੀ ਮੁਹੱਲੇ ਦੇ ਮੋੜ ਤੇ ਸ਼ਹਿਰ ਵਾਸੀਆਂ ਨੂੰ ਪਲਾਸਟਿਕ ਦੇ ਲਿਫਾਫੇ ਨਾ ਵਰਤਣ ਦੀ ਸਲਾਹ ਦਿੰਦਿਆਂ ਵਾਤਾਵਰਨ ਦੀ ਸਵੱਛਤਾ 'ਚ ਯੋਗਦਾਨ ਪਾਉਣ ਦੀ ਅਪੀਲ ਕੀਤੀ |
ਸਰਦੂਲਗੜ੍ਹ 'ਚ ਮਨਾਇਆ ਆਜ਼ਾਦੀ ਦਿਵਸ
ਸਰਦੂਲਗੜ੍ਹ ਤੋਂ ਪ੍ਰਕਾਸ਼ ਸਿੰਘ ਜ਼ੈਲਦਾਰ/ਜੀ.ਐਮ.ਅਰੋੜਾ ਅਨੁਸਾਰ- ਸਥਾਨਕ ਸ਼ਹਿਰ ਦੇ ਮਿੰਨੀ ਖੇਡ ਸਟੇਡੀਅਮ ਵਿਖੇ ਆਜ਼ਾਦੀ ਦਿਵਸ ਉਤਸ਼ਾਹ ਨਾਲ ਮਨਾਇਆ ਗਿਆ | ਝੰਡਾ ਲਹਿਰਾਉਣ ਦੀ ਰਸਮ ਉਪ ਮੰਡਲ ਮੈਜਿਸਟ੍ਰੇਟ ਲਤੀਫ਼ ਅਹਿਮਦ ਨੇ ਅਦਾ ਕੀਤੀ | ਪੰਜਾਬ ਪੁਲਿਸ ਦੇ ਜਵਾਨਾਂ ਸਮੇਤ ਸਕੂਲੀ ਬੱਚਿਆਂ ਨੇ ਮਾਰਚ ਪਾਸਟ ਕਰਦੇ ਹੋਏ ਕੌਮੀ ਝੰਡੇ ਨੂੰ ਸਲਾਮੀ ਦਿੱਤੀ | ਸ਼ਾਨਦਾਰ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ ਗਿਆ | ਵੱਖ ਵੱਖ ਖੇਤਰਾਂ ਵਿਚ ਚੰਗੀ ਕਾਰਗੁਜ਼ਾਰੀ ਦੇਣ ਵਾਲੇ ਵਿਅਕਤੀਆਂ ਨੂੰ ਸਥਾਨਕ ਪ੍ਰਸ਼ਾਸਨ ਵੱਲੋਂ ਸਨਮਾਨਿਤ ਕੀਤਾ ਗਿਆ | ਸਿਵਲ ਤੇ ਪੁਲਿਸ ਪ੍ਰਸ਼ਾਸਨ ਦੇ ਅਧਿਕਾਰੀ ਤੇ ਮੁਲਾਜ਼ਮਾਂ ਸਮੇਤ ਨਗਰ ਪੰਚਾਇਤ ਦੇ ਪ੍ਰਧਾਨ ਜਤਿੰਦਰ ਜੈਨ ਬੌਬੀ, ਕਾਂਗਰਸੀ ਆਗੂ ਸੱਤਪਾਲ ਵਰਮਾ, ਬੋਹੜ ਸਿੰਘ ਸੰਧੂ, ਪਵਨ ਚੌਧਰੀ, ਕੈਪਟਨ ਤੇਜਾ ਸਿੰਘ, ਰੀਸ਼ੂ ਕੁਮਾਰ ਜੈਨ ਤੋਂ ਇਲਾਵਾ ਵੱਡੀ ਗਿਣਤੀ ਵਿਚ ਆਮ ਲੋਕ ਹਾਜ਼ਰ ਸਨ |
ਭਾਰਤ ਗਰੁੱਪ ਨੇ ਮਨਾਇਆ ਆਜ਼ਾਦੀ ਦਿਹਾੜਾ
ਸਥਾਨਕ ਭਾਰਤ ਗਰੁੱਪ ਆਫ਼ ਕਾਲਜ ਵਿਖੇ ਆਜ਼ਾਦੀ ਦਿਹਾੜਾ ਪੂਰੇ ਉਤਸ਼ਾਹ ਨਾਲ ਮਨਾਇਆ ਗਿਆ | ਸੰਸਥਾ ਦੇ ਸੀ.ਈ.ਓ. ਰਾਜੇਸ਼ ਗਰਗ ਅਤੇ ਭੂਸ਼ਨ ਜੈਨ ਨੇ ਝੰਡਾ ਲਹਿਰਾਉਣ ਦੀ ਰਸਮ ਅਦਾ ਕਰਨ ਉਪਰੰਤ ਨੂੰ ਸ਼ਹੀਦਾਂ ਨੂੰ ਯਾਦ ਕੀਤਾ | ਵਿਦਿਆਰਥੀਆਂ ਵਲੋਂ ਦੇਸ ਭਗਤੀ ਦੇ ਗੀਤ ਕਵਿਤਾਵਾਂ ਤੋਂ ਇਲਾਵਾ ਗਿੱਧਾ ਤੇ ਪ੍ਰਸਿੱਧ ਲੋਕ ਨਾਚ ਭੰਗੜਾ ਦੀ ਪੇਸ਼ਕਾਰੀ ਕੀਤੀ ਗਈ | ਸਮਾਗਮ'ਚ ਭਾਗ ਲੈਣ ਵਾਲੇ ਵਿਦਿਆਰਥੀਆਂ ਨੂੰ ਪ੍ਰਬੰਧਕਾਂ ਵਲੋਂ ਸਨਮਾਨਿਤ ਕੀਤਾ ਗਿਆ |
ਵੱਖ-ਵੱਖ ਸਕੂਲਾਂ ਵਲੋਂ ਆਜ਼ਾਦੀ ਦਿਹਾੜਾ ਮਨਾਇਆ
ਬਰੇਟਾ ਤੋਂ ਰਵਿੰਦਰ ਕੌਰ ਮੰਡੇਰ/ਜੀਵਨ ਸ਼ਰਮਾ ਅਨੁਸਾਰ- ਸਥਾਨਕ ਨਗਰ ਕੌਾਸਲ ਦਫ਼ਤਰ ਵਿਖੇ ਆਜ਼ਾਦੀ ਦਿਹਾੜਾ ਮਨਾਇਆ ਗਿਆ | ਝੰਡਾ ਲਹਿਰਾਉਣ ਦੀ ਰਸਮ ਕੌਾਸਲ ਦੇ ਮੀਤ ਪ੍ਰਧਾਨ ਵਿਕਾਸ ਕੁਮਾਰ ਮਿੱਤਲ ਨੇ ਨਿਭਾਈ | ਪੰਜਾਬ ਪੁਲਿਸ ਦੇ ਜਵਾਨਾਂ ਵਲੋਂ ਤਿਰੰਗੇ ਨੂੰ ਸਲਾਮੀ ਦਿੱਤੀ | ਵਿਦਿਆਰਥੀਆਂ ਵਲੋਂ ਰਾਸ਼ਟਰੀ ਗਾਣ ਗਾਇਆ ਗਿਆ | ਇਸ ਮੌਕੇ ਕਾਰਜ ਸਾਧਕ ਅਫ਼ਸਰ ਸੰਜੇ ਬਾਂਸਲ, ਕੌਾਸਲਰਾਂ ਤੋਂ ਇਲਾਵਾ ਮਹਿੰਦਰ ਪਾਲ, ਨਿਰਮਲਾ ਰਾਣੀ, ਕੌਾਸਲ ਦਾ ਸਮੂਹ ਸਟਾਫ਼ ਹਾਜ਼ਰ ਸੀ | ਇਸੇ ਤਰ੍ਹਾਂ ਸਰਕਾਰੀ ਸੈਕੰਡਰੀ ਸਕੂਲ ਕੁੱਲਰੀਆਂ ਵਿਖੇ ਕਾਂਗਰਸੀ ਆਗੂ ਕੁਲਵੰਤ ਰਾਏ ਸਿੰਗਲਾ ਵਲੋਂ ਝੰਡਾ ਲਹਿਰਾਇਆ ਗਿਆ | ਸਰਕਾਰੀ ਮਾਡਲ ਸਕੂਲ ਕੁੱਲਰੀਆਂ ਵਿਖੇ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਦਲਵੀਰ ਸਿੰਘ ਜਵੰਧਾ ਵਲੋਂ ਝੰਡਾ ਲਹਿਰਾਇਆ ਗਿਆ |
ਆਜ਼ਾਦੀ ਦਿਹਾੜਾ ਮਨਾਇਆ
ਸਰਕਾਰੀ ਪ੍ਰਾਇਮਰੀ ਸਕੂਲ ਧਰਮਪੁਰਾ ਵਿਖੇ ਆਜ਼ਾਦੀ ਦਾ ਦਿਹਾੜਾ ਬੜੀ ਧੂਮ ਧਾਮ ਨਾਲ਼ ਮਨਾਇਆ ਗਿਆ | ਵਿਦਿਆਰਥੀਆਂ ਵਲੋਂ ਇਨਕਲਾਬੀ ਗੀਤ ਅਤੇ ਨਾਟਕ ਪੇਸ਼ ਕੀਤੇ ਗਏ ਅਤੇ ਖ਼ਾਸ ਤੌਰ ਤੇ ਲੜਕੀਆਂ ਵਲੋਂ ਗਿੱਧਾ ਬਹੁਤ ਵਧੀਆ ਢੰਗ ਨਾਲ ਪੇਸ਼ ਕੀਤਾ ਗਿਆ | ਸਰਪੰਚ ਜੁਗਰਾਜ ਸਿੰਘ ਨੇ ਵਿਦਿਆਰਥੀਆਂ ,ਦਰਸ਼ਕਾਂ ਅਤੇ ਸਕੂਲ ਸਟਾਫ਼ ਨੂੰ ਆਜ਼ਾਦੀ ਦਿਹਾੜੇ ਦੀ ਮੁਬਾਰਕਬਾਦ ਦਿੱਤੀ | ਮੁੱਖ ਅਧਿਆਪਕ ਸੰਦੀਪ ਕੁਮਾਰ ਸਿੰਗਲਾ, ਸਕੂਲ ਪ੍ਰਬੰਧਕ ਕਮੇਟੀ ਦੇ ਚੇਅਰਮੈਨ ਸੁਖਪਾਲ ਸਿੰਘ, ਹਰਦੇਵ ਸਿੰਘ, ਕਾਂਗਰਸੀ ਆਗੂ ਬਲਵਿੰਦਰ ਸਿੰਘ, ਸਾਬਕਾ ਪੰਚ ਨਿੱਕਾ ਸਿੰਘ, ਸੀਤਾ ਸਿੰਘ, ਅਧਿਆਪਕ ਵੀਰਪਾਲ ਸਿੰਘ, ਗਮਦੂਰ ਸਿੰਘ, ਗੁਰਪਿਆਰ ਕੌਰ, ਬੰਧਨਾ ਰਾਣੀ, ਮਨਜੀਤ ਕੌਰ, ਰਾਜ ਕੌਰ, ਬਲਕਾਰ ਸਿੰਘ ਆਦਿ ਹਾਜ਼ਰ ਸਨ |
ਸਰਕਾਰੀ ਸੈਕੰਡਰੀ ਸਕੂਲ ਝੁਨੀਰ
ਝੁਨੀਰ ਤੋਂ ਰਮਨਦੀਪ ਸਿੰਘ ਸੰਧੂ/ਸੁਰਜੀਤ ਵਸ਼ਿਸ਼ਟ ਅਨੁਸਾਰ- ਸਰਕਾਰੀ ਸੈਕੰਡਰੀ ਸਕੂਲ ਝੁਨੀਰ ਵਿਖੇ ਆਜ਼ਾਦੀ ਦਿਹਾੜਾ ਧੂਮਧਾਮ ਨਾਲ ਮਨਾਇਆ ਗਿਆ | ਸਮਾਗਮ ਦੀ ਸ਼ੁਰੂਆਤ ਰਾਸ਼ਟਰੀ ਗਾਣ ਨਾਲ ਕੀਤੀ ਗਈ | ਮੁੱਖ ਮਹਿਮਾਨ ਵਜੋਂ ਸਾਬਕਾ ਸਰਪੰਚ ਅਮਰੀਕ ਸਿੰਘ ਢਿੱਲੋਂ ਪਹੁੰਚੇ | ਝੰਡਾ ਲਹਿਰਾਉਣ ਦੀ ਰਸਮ ਪਿ੍ੰਸੀਪਲ ਬਿਆਸ ਦੇਵ ਸਿੰਘ ਨੇ ਅਦਾ ਕੀਤੀ | ਪਿ੍ੰਸੀਪਲ ਬਿਆਸ ਦੇਵ ਸਿੰਘ ਨੇ ਸੰਬੋਧਨ ਕਰਦਿਆਂ ਕਿਹਾ ਕੇ ਸਾਨੂੰ ਦੇਸ਼ ਲਈ ਕੁਰਬਾਨ ਹੋਏ ਸ਼ਹੀਦਾਂ ਦੇ ਪਾਏ ਗਏ ਪੂਰਨਿਆਂ ਤੇ ਚੱਲਣਾ ਚਾਹੀਦਾ ਹੈ | ਵਿਦਿਆਰਥੀਆਂ ਵਲ਼ੋਂ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ ਗਿਆ | ਗੁਲਜ਼ਾਰ ਸਿੰਘ ਵਲਾੋ 'ਮਿੱਟੀ' ਰਾਹੀ ਸ਼ੁਰੂਆਤ ਕੀਤੀ ਗਈ | ਸਕੂਲ ਦੀਆਂ ਵਿਦਿਆਰਥਣਾਂ ਵਲੋਂ 'ਫਿਰ ਵੀ ਦਿਲ ਹੈ ਹਿੰਦੋਸਤਾਨੀ' ਤੇ ਕੋਰਿਓਗ੍ਰਾਫੀ ਕੀਤੀ ਗਈ ਅਤੇ ਫਾਂਸੀ ਗੀਤ ਗਾਇਆ ਗਿਆ | ਅਖੀਰ ਤੇ ਗਿੱਧਾ, ਭੰਗੜਾ ਪੇਸ਼ ਕੀਤਾ ਗਿਆ | ਇਸ ਮੌਕੇ ਕਾਂਗਰਸੀ ਆਗੂ ਇੰਦਰਜੀਤ ਸਿੰਘ ਢਿੱਲੋਂ, ਸੰਧੂਰਾ ਸਿੰਘ, ਅਮਨਦੀਪ ਸਿੰਘ ਮਾਨਸ਼ਾਹੀਆ, ਰਾਜੇਸ਼ ਕੁਮਾਰ ਅਹੁਜਾ, ਰਮਨਜੀਤ ਕੌਰ, ਮਮਤਾ ਰਾਣੀ, ਹਰਦੀਪ ਸਿੰਘ, ਬਲਦੀਪ ਸਿੰਘ, ਲਾਜਪਤ ਰਾਏ, ਸੁਖਵੀਰ ਕੌਰ, ਨਛੱਤਰ ਸਿੰਘ ਫ਼ਤਿਹਪੁਰ, ਪੂਜਾ ਰਾਣੀ, ਸੋਨੀਆ ਰਾਣੀ, ਅਮਨਪ੍ਰੀਤ ਕੋਰ, ਭੋਲਾ ਸਿੰਘ ਬਹਿਣੀਵਾਲ ਆਦਿ ਮੌਜੂਦ ਸਨ |
ਖਿਆਲੀ ਚਹਿਲਾਂਵਾਲੀ ਵਿਖੇ ਆਜ਼ਾਦੀ ਦਿਹਾੜਾ ਮਨਾਇਆ
ਨੇੜਲੇ ਪਿੰਡ ਖਿਆਲੀ ਚਹਿਲਾਂਵਾਲੀ ਦੇ ਸੋਲਰ ਪਲਾਂਟ ਵਿਖੇ ਆਜ਼ਾਦੀ ਦਿਹਾੜਾ ਬੜੇ ਧੂਮਧਾਮ ਨਾਲ ਮਨਾਇਆ ਗਿਆ | ਝੰਡਾ ਲਹਿਰਾਉਣ ਦੀ ਰਸਮ ਮੈਨੇਜਰ ਕਪਿਲ ਗੁਪਤਾ ਨੇ ਅਦਾ ਕੀਤੀ | ਸੱਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ ਗਿਆ | ਏਕਮ ਕੰਪਨੀ ਵਲੋਂ ਲੋੜਵੰਦ ਬੱਚਿਆਂ ਨੂੰ ਸਕੂਲੀ ਬੈਗ, ਪੈੱਨ, ਕਾਪੀਆਂ, ਪੈਨਸਿਲਾਂ ਆਦਿ ਵੰਡੀਆਂ ਗਈਆਂ | ਸਾਬਕਾ ਸਰਪੰਚ ਪ੍ਰੇਮ ਸਿੰਘ ਗਿੱਲ, ਗੁਰਦੀਪ ਸਿੰਘ, ਕਾਕੂ ਸਿੰਘ, ਲੀਲਾ ਸਿੰਘ, ਗਗਨਦੀਪ ਸਿੰਘ, ਵਿਸ਼ਨੂੰ ਕੁਮਾਰ ਆਦਿ ਹਾਜ਼ਰ ਸਨ |
ਆਦਰਸ਼ ਸਕੂਲ ਵਿਖੇ ਦਿਹਾੜਾ ਮਨਾਇਆ
ਆਦਰਸ਼ ਸੀਨੀਅਰ ਸੈਕੰਡਰੀ ਸਕੂਲ ਸਾਹਨੇਵਾਲੀ ਵਿਖੇ ਸਕੂਲ ਮੁਖੀ ਵਿਨੈ ਕੁਮਾਰੀ ਦੀ ਅਗਵਾਈ ਵਿਚ ਆਜ਼ਾਦੀ ਦਿਵਸ ਮਨਾਇਆ ਗਿਆ | ਸਕੂਲ ਦੇ ਹਾਊਸਾਂ ਵਲੋਂ ਵੱਖ ਵੱਖ ਆਈਟਮ ਪੇਸ਼ ਕੀਤੀਆਂ ਗਈਆਂ | ਸੱਭਿਆਚਾਰਕ ਪ੍ਰੋਗਰਾਮ ਤੋਂ ਪਹਿਲਾਂ ਸਕੂਲ ਮੁਖੀ ਨੇ ਪੰਜ ਹਾਊਸਜ਼ ਦੀ ਪਰੇਡ ਟੁਕੜੀ ਵਲ਼ੋਂ ਅਤੇ ਤਿਰੰਗੇ ਝੰਡੇ ਨੂੰ ਲਹਿਰਾਉਣ ਦੀ ਰਸਮ ਅਦਾ ਕਰਨ ਤੋਂ ਬਾਅਦ ਝੰਡਾ ਲਹਿਰਾ ਕੇ ਰਾਸ਼ਟਰੀ ਗਾਣ ਹੋਇਆ |
ਬੋਹਾ ਖੇਤਰ 'ਚ ਆਜ਼ਾਦੀ ਦਿਹਾੜਾ ਮਨਾਇਆ
ਬੋਹਾ ਤੋਂ ਸਲੋਚਨਾ ਤਾਂਗੜੀ ਅਨੁਸਾਰ- ਨੂਰ ਵਾਟਿਕਾ ਅੰਗਰੇਜ਼ੀ ਸਕੂਲ ਗਾਮੀਵਾਲਾ ਵਿਖੇ ਝੰਡਾ ਲਹਿਰਾਉਣ ਦੀ ਰਸਮ ਸਿਕੰਦਰ ਸਿੰਘ ਰਿਉਂਦ ਨੇ ਅਦਾ ਕੀਤੀ | ਸਕੂਲ ਪਿੰ੍ਰਸੀਪਲ ਮਿਸਟਰ ਡਿਊਕ, ਭੱਠਾ ਐਸੋਸੀਏਸ਼ਨ ਬੋਹਾ ਦੇ ਪ੍ਰਧਾਨ ਸੁਰਿੰਦਰ ਮੰਗਲਾ ਨੇ ਆਜ਼ਾਦੀ ਦਿਹਾੜੇ ਸਬੰਧੀ ਵਿਚਾਰ ਪੇਸ਼ ਕੀਤੇ | ਇਸੇ ਤਰ੍ਹਾਂ ਨਰਸੀ ਰਾਮ ਯਾਦਗਾਰੀ ਹੋਲੀ ਹਾਰਟ ਪਬਲਿਕ ਸਕੂਲ ਵਿਖੇ ਝੰਡਾ ਲਹਿਰਾਉਣ ਦੀ ਰਸਮ ਨਗਰ ਪੰਚਾਇਤ ਬੋਹਾ ਦੇ ਪ੍ਰਧਾਨ ਸੁਨੀਲ ਗੋਇਲ ਨੇ ਅਦਾ ਕੀਤੀ | ਪਿੰ੍ਰਸੀਪਲ ਸੰਤ ਕੁਮਾਰ, ਕਾਂਗਰਸ ਪ੍ਰਧਾਨ ਲਵੀਨ ਕੁਮਾਰ ਕਾਲਾ, ਪ੍ਰਦੀਪ ਬਿੱਟੂ ਬੋਹਾ, ਜਗਤਾਰ ਸਿੰਘ ਤਾਰੀ ਐਮ. ਸੀ. ਪ੍ਰਸ਼ੋਤਮ ਸਿੰਘ ਬੱਗਾ, ਰੂਬਲ ਮੱਲੀ, ਸਾਧੂ ਰਾਮ ਤੇ ਡਾ: ਸੁਨੀਲ ਕੁਮਾਰ ਹਾਜ਼ਰ ਸਨ | ਸ਼ਹੀਦ ਊਧਮ ਸਿੰਘ ਰਾਮਦਾਸ ਸੈਕੰਡਰੀ ਸਕੂਲ ਵਿਖੇ ਝੰਡਾ ਲਹਿਰਾਉਣ ਦੀ ਰਸਮ ਪਿ੍ੰਸੀਪਲ ਮਲਕੀਤ ਕੌਰ ਨੇ ਨਿਭਾਈ | ਇਸ ਮੌਕੇ ਹਰਬੰਸ ਕੌਰ, ਮੱਖਣ ਬੀਰ, ਸੁਰਜਨ ਸਿੰਘ ਮੱਲ ਵਾਲਾ ਨੇ ਵੀ ਆਜ਼ਾਦੀ ਮੌਕੇ ਸ਼ੁੱਭਕਾਮਨਾਵਾਂ ਅਰਪਿਤ ਕੀਤੀਆਂ |
2 ਵਿਧਾਇਕ ਰਹੇ ਗ਼ੈਰ ਹਾਜ਼ਰ, 1 ਨੇ ਹਾਜ਼ਰੀ ਘੱਟ ਲਵਾਈ
ਮਾਨਸਾ- (ਧਾਲੀਵਾਲ) ਜ਼ਿਲ੍ਹਾ ਪੱਧਰੀ ਸਮਾਗਮ 'ਚ ਸਰਦੂਲਗੜ੍ਹ ਹਲਕੇ ਤੋਂ ਸ਼ੋ੍ਰਮਣੀ ਅਕਾਲੀ ਦਲ ਦੇ ਵਿਧਾਇਕ ਦਿਲਰਾਜ ਸਿੰਘ ਭੂੰਦੜ ਤੇ ਬੁਢਲਾਡਾ ਤੋਂ 'ਆਪ' ਦੇ ਵਿਧਾਇਕ ਸਮਾਗਮਾਂ 'ਚੋਂ ਗੈਰ ਹਾਜ਼ਰ ਰਹੇ | ਭਾਵੇਂ ਮਾਨਸਾ ਹਲਕੇ ਦੇ ਐਮ.ਐਲ.ਏ. ਨਾਜਰ ਸਿੰਘ ਮਾਨਸ਼ਾਹੀਆ ਨੇ ਹਾਜ਼ਰੀ ਤਾਂ ਲਵਾਈ ਪਰ ਉਹ ਵੀ ਕੁਝ ਸਮਾਂ ਬੈਠ ਕੇ ਤੁਰਦੇ ਬਣੇ | ਵੇਖਿਆ ਗਿਆ ਕਿ ਉਹ ਜ਼ਿਲ੍ਹੇ ਦੇ ਇਕ ਅਧਿਕਾਰੀ ਨਾਲ ਤਣਾਅਪੂਰਵਕ ਗੱਲ ਕਰ ਰਹੇ ਸਨ | ਵਿਧਾਇਕ ਮਾਨਸ਼ਾਹੀਆ ਨਾਲ ਸੰਪਰਕ ਕਰਨ 'ਤੇ ਉਨ੍ਹਾਂ ਦੱਸਿਆ ਕਿ ਕਿਸੇ ਹੋਰ ਸਮਾਗਮ 'ਚ ਸ਼ਿਰਕਤ ਕਰਨ ਕਰ ਕੇ ਉਹ ਸਮੇਂ ਤੋਂ ਪਹਿਲਾਂ ਉਠੇ ਸਨ ਪਰ ਉਨ੍ਹਾਂ ਨਾਲ ਹੀ ਅਫਸੋਸ ਜਾਹਰ ਕੀਤਾ ਕਿ ਸਮਾਗਮ 'ਚ ਪ੍ਰੋਟੋਕਾਲ ਮੁਤਾਬਕ ਮਾਣ-ਸਨਮਾਨ ਨਹੀਂ ਮਿਲ ਰਿਹਾ ਸੀ |

10-12 ਘੰਟੇ ਬਾਅਦ ਨਿਕਲਿਆ ਬੁਢਲਾਡਾ ਸ਼ਹਿਰ ਦੇ ਬਾਜ਼ਾਰਾਂ 'ਚੋਂ ਮੀਂਹ ਦਾ ਪਾਣੀ

ਬੁਢਲਾਡਾ, 16 ਅਗਸਤ (ਸਵਰਨ ਸਿੰਘ ਰਾਹੀ)- ਆਜ਼ਾਦੀ ਦਿਵਸ ਦੀ ਸਵੇਰ ਨੂੰ ਇਸ ਖੇਤਰ ਅੰਦਰ ਸਿਰਫ਼ ਡੇਢ ਕੁ ਘੰਟਾ ਹੋਈ ਬਰਸਾਤ ਨਾਲ ਜਿੱਥੇ ਸ਼ਹਿਰ ਦੇ ਜ਼ਿਆਦਾਤਰ ਬਾਜ਼ਾਰਾਂ 'ਚ ਭਰੇ ਪਾਣੀ ਦੀ ਮੱਧਮ ਚਾਲ ਨਿਕਾਸੀ ਕਰ ਕੇ ਲੋਕਾਂ ਲਈ ਇਹ ਮੁਸੀਬਤ ਮੀਂਹ ਬੰਦ ਹੋਣ ਦੇ 10-12 ਘੰਟੇ ...

ਪੂਰੀ ਖ਼ਬਰ »

28 ਡੱਬੇ ਹਰਿਆਣਾ ਮਾਰਕਾ ਸ਼ਰਾਬ ਫੜੀ

ਮਾਨਸਾ, 16 ਅਗਸਤ (ਵਿ.ਪ੍ਰਤੀ.)- ਥਾਣਾ ਸ਼ਹਿਰੀ-1 ਮਾਨਸਾ ਪੁਲਿਸ ਨੇ ਇਕ ਵਿਅਕਤੀ ਕੋਲੋਂ ਹਰਿਆਣਾ ਮਾਰਕਾ ਸ਼ਰਾਬ ਬਰਾਮਦ ਕੀਤੀ ਹੈ | ਏ.ਐਸ.ਆਈ. ਗੁਰਪਾਲ ਸਿੰਘ ਤੇ ਪੁਲਿਸ ਪਾਰਟੀ ਵਲੋਂ ਪਿੰਡ ਜਵਾਹਰਕੇ ਵਿਖੇ ਨਾਕਾ ਲਗਾਇਆ ਹੋਇਆ ਸੀ, ਸ਼ੱਕ ਦੇ ਆਧਾਰ 'ਤੇ ਰਿਟਜ਼ ਕਾਰ ਸਵਾਰ ...

ਪੂਰੀ ਖ਼ਬਰ »

ਅੰਗਹੀਣਾਂ ਨੇ ਆਜ਼ਾਦੀ ਦਿਹਾੜਾ ਕਾਲੇ ਦਿਵਸ ਵਜੋਂ ਮਨਾ ਕੇ ਰੋਸ ਮਾਰਚ ਕੱਢਿਆ

ਮਾਨਸਾ, 16 ਅਗਸਤ (ਬਲਵਿੰਦਰ ਸਿੰਘ ਧਾਲੀਵਾਲ)- 72ਵੇਂ ਆਜ਼ਾਦੀ ਦਿਹਾੜੇ ਨੂੰ ਅੰਗਹੀਣਾਂ ਨੇ ਕਾਲੇ ਦਿਵਸ ਵਜੋਂ ਮਨਾਇਆ | ਫਿਜ਼ੀਕਲ ਹੈਂਡੀਕੈਪਡ ਐਸੋਸੀਏਸ਼ਨ ਦੀ ਅਗਵਾਈ 'ਚ ਇਕੱਠੇ ਹੋਏ ਅਪਾਹਜ ਵਿਅਕਤੀਆਂ ਨੇ ਕਾਲੇ ਚੋਲੇ ਪਾ ਕੇ ਰੋਸ ਮਾਰਚ ਕੱਢਣ ਉਪਰੰਤ ਸਥਾਨਕ ਬੱਸ ...

ਪੂਰੀ ਖ਼ਬਰ »

ਮੋਟਰ ਖਪਤਕਾਰਾਂ ਦੇ ਨਾਂਅ ਬਦਲੀ ਸਬੰਧੀ ਕੈਂਪ 18 ਨੂੰ

ਸਰਦੂਲਗੜ੍ਹ, 16 ਅਗਸਤ (ਪ. ਪ.)- ਮੋਟਰ ਖਪਤਕਾਰਾਂ ਦੇ ਨਾਂਅ ਬਦਲੀ ਸਬੰਧੀ 18 ਅਗਸਤ ਨੂੰ ਸਵੇਰੇ 10 ਵਜੇ ਸਥਾਨਕ ਬਿਜਲੀ ਦਫ਼ਤਰ ਵਿਖੇ ਸਰਦੂਲਗੜ੍ਹ ਇਲਾਕੇ ਦੇ ਲੋਕਾਂ ਲਈ ਮਹਿਕਮੇ ਵਲੋਂ ਕੈਂਪ ਲਗਾਇਆ ਜਾਵੇਗਾ | ਇਹ ਜਾਣਕਾਰੀ ਸਰਦੂਲਗੜ੍ਹ ਦੇ ਸਹਾਇਕ ਕਾਰਜਕਾਰੀ ਇੰਜੀਨੀਅਰ ...

ਪੂਰੀ ਖ਼ਬਰ »

ਅਵਾਰਾ ਢੱਠੇ ਦੀ ਟੱਕਰ ਵੱਜਣ ਨਾਲ ਨੌਜਵਾਨ ਦੀ ਮੌਤ

ਸਰਦੂਲਗੜ੍ਹ, 16 ਅਗਸਤ (ਪ੍ਰਕਾਸ਼ ਸਿੰਘ ਜ਼ੈਲਦਾਰ)- ਨੇੜਲੇ ਪਿੰਡ ਕਾਹਨੇਵਾਲਾ ਦੇ ਇਕ ਨੌਜਵਾਨ ਦੀ ਆਵਾਰਾ ਢੱਠੇ ਵਲੋਂ ਫੇਟ ਮਾਰੇ ਜਾਣ ਨਾਲ ਮੌਤ ਹੋ ਜਾਣ ਦੀ ਖ਼ਬਰ ਹੈ | ਜਾਣਕਾਰੀ ਮੁਤਾਬਿਕ ਰਾਮਪਾਲ (28) ਬੀਤੀ ਸ਼ਾਮ ਮੋਟਰਸਾਈਕਲ 'ਤੇ ਸਰਦੂਲਗੜ੍ਹ ਤੋਂ ਵਾਪਸ ...

ਪੂਰੀ ਖ਼ਬਰ »

ਮਾਈ ਭਾਗੋ ਕਾਲਜ 'ਚ ਨੁੱਕੜ ਨਾਟਕ ਦੀ ਪੇਸ਼ਕਾਰੀ

ਜੋਗਾ, 16 ਅਗਸਤ (ਮਨਜੀਤ ਸਿੰਘ ਘੜੈਲੀ)- ਮਾਈ ਭਾਗੋ ਗਰੁੱਪ ਆਫ਼ ਇੰਸਟੀਚਿਊਟਸ (ਲੜਕੀਆਂ) ਰੱਲਾ ਵਿਖੇ ਨੁੱਕੜ ਨਾਟਕ ਦਾ ਮੰਚਨ ਕੀਤਾ ਗਿਆ¢ ਰੈੱਡ ਆਰਟਸ ਗਰੁੱਪ ਪੰਜਾਬ ਦੇ ਕਲਾਕਾਰਾਾ ਐਰੇ ਗਿੱਲ, ਬਲਜਿੰਦਰ ਸੰਧੂ ਅਤੇ ਸੈਂਡੀ ਢਿੱਲੋਂ ਨੇ ਨਾਟਕ 'ਵਹਿੰਗੀ ' ਰਾਹੀਂ ...

ਪੂਰੀ ਖ਼ਬਰ »

ਇਲਾਕੇ ਵਿਚ ਸਿਹਤ ਤੇ ਸਿੱਖਿਆ ਸੇਵਾਵਾਂ ਦਾ ਮੰਦਾ ਹਾਲ- ਵਿਧਾਇਕ ਬੁੱਧ ਰਾਮ

ਬਰੇਟਾ, 16 ਅਗਸਤ (ਰਵਿੰਦਰ ਕੌਰ ਮੰਡੇਰ)- ਪੰਜਾਬ ਦੀ ਮੌਜੂਦਾ ਸਰਕਾਰ ਦੀ ਅਗਵਾਈ ਹੇਠ ਸਿਹਤ ਅਤੇ ਸਿੱਖਿਆ ਸਹੂਲਤਾਂ ਬੁਰੀ ਤਰ੍ਹਾਂ ਲੜ-ਖੜ੍ਹਾ ਗਈਆਂ ਹਨ | ਇਹ ਪ੍ਰਗਟਾਵਾ ਹਲਕਾ ਵਿਧਾਇਕ ਪਿ੍ੰਸੀਪਲ ਬੁੱਧ ਰਾਮ ਨੇ ਇੱਕ ਨਿੱਜੀ ਮਿਲਣੀ ਸਮੇਂ ਕੀਤਾ | ਉਨ੍ਹਾਂ ਕਿਹਾ ਕਿ ...

ਪੂਰੀ ਖ਼ਬਰ »

ਵਧੀਆਂ ਤਨਖ਼ਾਹਾਂ ਨਾ ਮਿਲਣ ਕਰ ਕੇ ਧਰਨਾ ਲਗਾਇਆ

ਭੀਖੀ, 16 ਅਗਸਤ (ਸਿੱਧੂ)- ਪੰਜਾਬ ਵਾਟਰ ਸਪਲਾਈ ਤੇ ਸੀਵਰੇਜ ਬੋਰਡ ਇੰਪਲਾਈਜ਼ ਕੰਟਰੈਕਟਰ ਵਰਕਰਜ਼ ਅਤੇ ਲੇਬਰ ਯੂਨੀਅਨ ਵਲੋਂ ਕਿਰਤੀਆਂ ਨੂੰ ਕਈ ਮਹੀਨਿਆਂ ਤੋਂ ਵਧੀਆਂ ਹੋਈਆਂ ਤਨਖ਼ਾਹਾਂ ਨਾ ਮਿਲਣ ਕਾਰਨ ਵਾਟਰ ਵਰਕਸ ਭੀਖੀ ਦੇ ਕਾਮੇ ਕੰਮ ਬੰਦ ਕਰ ਕੇ ਧਰਨੇ 'ਤੇ ਬੈਠੇ ...

ਪੂਰੀ ਖ਼ਬਰ »

105 ਫੁੱਟ ਉੱਚੇ ਨਿਸ਼ਾਨ ਸਾਹਿਬ ਦਾ ਚੋਲਾ ਬਦਲਣ ਚੜਿ੍ਹਆ ਨੌਜਵਾਨ 5 ਘੰਟਿਆਂ ਦੀ ਜੱਦੋ-ਜਹਿਦ ਤੋਂ ਬਾਅਦ ਸੁਰੱਖਿਅਤ ਹੇਠਾਂ ਉਤਾਰਿਆ

ਬੁਢਲਾਡਾ, 16 ਅਗਸਤ (ਸਵਰਨ ਸਿੰਘ ਰਾਹੀ)- ਨੇੜਲੇ ਪਿੰਡ ਬੱਛੋਆਣਾ ਦੇ ਇਤਿਹਾਸਕ ਗੁਰਦੁਆਰਾ ਸਾਹਿਬ ਦੇ 105 ਫੁੱਟ ਉੱਚੇ ਨਿਸ਼ਾਨ ਸਾਹਿਬ ਦਾ ਚੋਲ੍ਹਾ ਬਦਲਣ ਲਈ ਚੜ੍ਹੇ ਪਿੰਡ ਦੇ ਇਕ ਨੌਜਵਾਨ ਨੂੰ 5 ਘੰਟਿਆਂ ਦੀ ਜੱਦੋ-ਜਹਿਦ ਤੋਂ ਬਾਅਦ ਸੁਰੱਖਿਅਤ ਹੇਠਾਂ ਉਤਾਰ ਲਿਆ ਗਿਆ | ...

ਪੂਰੀ ਖ਼ਬਰ »

ਪ੍ਰਧਾਨ ਤੇ ਖ਼ਜ਼ਾਨਚੀ ਦੀ ਚੋਣ

ਭੀਖੀ, 16 ਅਗਸਤ (ਪ. ਪ.)- ਬਾਬਾ ਬਲਵੰਤ ਮੁਨੀ ਵੈੱਲਫੇਅਰ ਐਾਡ ਸਪੋਰਟਸ ਕਲੱਬ ਭੀਖੀ ਦੀ ਮੀਟਿੰਗ ਬਾਸਕਟਬਾਲ ਗਰਾਊਾਡ ਭੀਖੀ ਵਿਖੇ ਹੋਈ | ਇਸ ਮੌਕੇ ਕਲੱਬ ਦੇ ਸਮੂਹ ਮੈਂਬਰਾਂ ਨੇ ਸਰਬਸੰਮਤੀ ਨਾਲ ਗੁਰਦੀਪ ਸਿੰਘ ਨੂੰ ਪ੍ਰਧਾਨ ਅਤੇ ਅੰਕਿਤ ਸਿੰਗਲਾ ਨੂੰ ਖ਼ਜ਼ਾਨਚੀ ਚੁਣ ...

ਪੂਰੀ ਖ਼ਬਰ »

ਸਕੂਲਾਂ ਵਿਚ ਸਬਜ਼ੀਆਂ ਉਗਾਉਣਾ ਹੋਵੇਗਾ ਅਸੰਭਵ

ਬਰੇਟਾ, 16 ਅਗਸਤ (ਰਵਿੰਦਰ ਕੌਰ ਮੰਡੇਰ) ਪੰਜਾਬ ਸਰਕਾਰ ਵਲੋਂ ਰਾਜ ਦੇ ਸਕੂਲਾਂ ਨੂੰ ਕਿਚਨ ਗਾਰਡਨ ਬਣਾਉਣ ਸਬੰਧੀ ਆਦੇਸ਼ ਜਾਰੀ ਕੀਤੇ ਗਏ ਹਨ | 8 ਅਗਸਤ 2018 ਨੂੰ ਪੰਜਾਬ ਸਰਕਾਰ ਦੇ ਪੱਤਰ ਨੰ: 34395 ਅਨੁਸਾਰ ਸਕੂਲ ਮੁਖੀਆਂ ਨੂੰ ਸਕੂਲਾਂ ਵਿਚ ਸਬਜ਼ੀਆਂ ਉਗਾਉਣ ਸਬੰਧੀ ...

ਪੂਰੀ ਖ਼ਬਰ »

ਬਿਮਾਰ ਗਊਆਂ ਦੀ ਗਊਸ਼ਾਲਾ ਤੁਰੰਤ ਚੁਕਵਾਉਣ ਦੀ ਮੰਗ

ਮਾਨਸਾ, 16 ਅਗਸਤ (ਵਿ. ਪ੍ਰਤੀ.)- ਸਥਾਨਕ ਕਚਹਿਰੀ ਰੋਡ 'ਤੇ ਪੱਕੇ ਖਾਲ ਦੇ ਨਜ਼ਦੀਕ ਬੇਸਹਾਰਾ ਤੇ ਬਿਮਾਰ ਪਸ਼ੂਆਂ ਦੇ ਇਲਾਜ ਲਈ ਬਣਾਈ ਗਈ ਗਊਸ਼ਾਲਾ ਲੋਕਾਂ ਲਈ ਸਿਰਦਰਦੀ ਬਣ ਰਹੀ ਹੈ | ਨੇੜਲੇ ਮੁਹੱਲੇ ਵਾਲੀਆਂ ਦੀ ਇਕੱਤਰਤਾ ਅੱਜ ਸੇਵਾ ਮੁਕਤ ਥਾਣੇਦਾਰ ਗੁਰਨਾਮ ਸਿੰਘ ...

ਪੂਰੀ ਖ਼ਬਰ »

ਪੰਜਾਬ ਵਿਚ ਪੋਸਤ ਦੀ ਖੇਤੀ ਸਰਕਾਰ ਦੀ ਨਿਗਰਾਨੀ ਹੇਠ ਸ਼ੁਰੂ ਹੋਵੇ- ਕੋਟਧਰਮ

ਝੁਨੀਰ, 16 ਅਗਸਤ (ਵਸ਼ਿਸ਼ਟ)- ਭਾਰਤੀ ਕਿਸਾਨ ਯੂਨੀਅਨ (ਕਾਦੀਆਂ) ਦੀ ਜ਼ਿਲ੍ਹਾ ਇਕਾਈ ਦੇ ਜਨਰਲ ਸਕੱਤਰ ਹਰਦੇਵ ਸਿੰਘ ਕੋਟਧਰਮੂ, ਬਲਾਕ ਪ੍ਰਧਾਨ ਬਾਬੂ ਸਿੰਘ ਧਿੰਗੜ ਅਤੇ ਜਨਰਲ ਸਕੱਤਰ ਪਰਮਪ੍ਰੀਤ ਸਿੰਘ ਮਾਖਾ ਨੇ ਰਾਜ ਸਰਕਾਰ ਤੋਂ ਮੰਗ ਕੀਤੀ ਹੈ ਕਿ ਦੇਸ਼ ਦੇ ਕਈ ਹੋਰ ...

ਪੂਰੀ ਖ਼ਬਰ »

ਡਾਕਘਰ 'ਚ ਮੁਲਾਜ਼ਮਾਂ ਦੀ ਘਾਟ ਕਾਰਨ ਖਾਤਾ ਧਾਰਕ ਤੇ ਏਜੰਟ ਪ੍ਰੇਸ਼ਾਨ

ਬੁਢਲਾਡਾ, 16 ਅਗਸਤ (ਸਵਰਨ ਸਿੰਘ ਰਾਹੀ)-ਕੇਂਦਰ ਸਰਕਾਰ ਵਲੋਂ ਬੈਂਕਾਂ ਦੇ ਕਈ ਕੰਮ ਡਾਕਘਰਾਂ ਨੂੰ ਦੇ ਕੇ ਖਪਤਕਾਰਾਂ ਨੂੰ ਬਿਹਤਰ ਸਹੂਲਤਾਂ ਮੁਹੱਈਆ ਕਰਵਾਉਣ ਦੇ ਵੱਡੇ-ਵੱਡੇ ਦਾਅਵੇ ਤਾਂ ਕੀਤੇ ਜਾ ਰਹੇ ਹਨ ਪਰ ਪਹਿਲਾਂ ਤੋਂ ਹੀ ਮੁਲਾਜ਼ਮਾਂ ਦੀ ਵੱਡੀ ਘਾਟ ਤੋਂ ...

ਪੂਰੀ ਖ਼ਬਰ »

ਕਿਸਾਨ ਮੀਟਿੰਗ 'ਚ ਕਿਸਾਨੀ ਮੰਗਾਂ ਬਾਰੇ ਚਰਚਾ

ਝੁਨੀਰ, 16 ਅਗਸਤ (ਵਸ਼ਿਸ਼ਟ)- ਭਾਰਤੀ ਕਿਸਾਨ ਯੂਨੀਅਨ (ਲੱਖੋਵਾਲ) ਬਲਾਕ ਝੁਨੀਰ ਦੀ ਇਕਾਈ ਦੀ ਮੀਟਿੰਗ ਬਲਾਕ ਪ੍ਰਧਾਨ ਗੁਰਜੰਟ ਸਿੰਘ ਝੁਨੀਰ ਦੀ ਪ੍ਰਧਾਨਗੀ ਹੇਠ ਬਾਬਾ ਧਿਆਨ ਦਾਸ ਜੀ ਦੇ ਡੇਰੇ ਵਿਚ ਹੋਈ, ਜਿਸ 'ਚ ਕਿਸਾਨਾਂ ਦਾ ਸਮੁੱਚਾ ਕਰਜ਼ਾ ਮੁਆਫ਼ ਕਰਨ, ਪੰਜਾਬ ਅੰਦਰ ...

ਪੂਰੀ ਖ਼ਬਰ »

ਈ. ਟੀ. ਟੀ. ਦੀ ਆਸਾਮੀ 'ਤੇ ਪੱਕੇ ਕਰਨ ਦੀ ਮੰਗ ਨੂੰ ਲੈ ਕੇ ਸਰਕਾਰ ਿਖ਼ਲਾਫ਼ ਰੋਸ ਪ੍ਰਗਟਾਇਆ

ਮਾਨਸਾ, 16 ਅਗਸਤ (ਸ. ਰਿ.)-ਸਥਾਨਕ ਬਾਲ ਭਵਨ ਵਿਖੇ ਈ. ਜੀ. ਐੱਸ, ਏ. ਆਈ. ਈ, ਐੱਸ. ਟੀ. ਆਰ. ਵਲੰਟੀਅਰ ਵਲੋਂ ਇਕੱਤਰਤਾ ਦੌਰਾਨ ਮੰਗ ਕੀਤੀ ਕਿ ਉਨ੍ਹਾਂ ਨੂੰ ਈ. ਟੀ. ਟੀ. ਦੀ ਆਸਾਮੀ 'ਤੇ ਪੱਕੇ ਕੀਤਾ ਜਾਵੇ ਅਤੇ ਜਦੋਂ ਤੱਕ ਉਨ੍ਹਾਂ ਦਾ ਹੱਲ ਨਹੀਂ ਹੋ ਜਾਂਦਾ ਉਸ ਸਮੇਂ ਤੱਕ ...

ਪੂਰੀ ਖ਼ਬਰ »





Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX