ਤਾਜਾ ਖ਼ਬਰਾਂ


ਸਕੂਲ ਬੱਸ ਹੇਠ ਆਉਣ ਨਾਲ ਡੇਢ ਸਾਲਾ ਬੱਚੇ ਦੀ ਮੌਤ
. . .  1 day ago
ਜ਼ੀਰਕਪੁਰ, 14 ਅਕਤੂਬਰ, {ਹੈਪੀ ਪੰਡਵਾਲਾ }-ਬਿਸ਼ਨਪੁਰਾ ਖੇਤਰ 'ਚ ਇਕ ਨਿੱਜੀ ਸਕੂਲ ਬੱਸ ਦੀ ਲਪੇਟ ਵਿਚ ਆਉਣ ਨਾਲ ਡੇਢ ਸਾਲਾ ਦੇ ਬੱਚੇ ਦੀ ਮੌਤ ਹੋ ਗਈ। ਮ੍ਰਿਤਕ ਬੱਚੇ ਦੀ ਪਛਾਣ ਪਿਅੰਸ਼ ਪੁੱਤਰ ਸੰਜੈ ਕੁਮਾਰ ਵਾਸੀ ਬਿਸ਼ਨਪੁਰਾ ਵਜੋਂ ...
ਮਾਨਸਾ ਪੁਲਿਸ ਵੱਲੋਂ ਅੰਤਰਰਾਜੀ ਮੋਬਾਈਲ ਫ਼ੋਨ ਬੈਟਰੀ ਗਿਰੋਹ ਦਾ ਪਰਦਾਫਾਸ਼
. . .  1 day ago
ਮਾਨਸਾ, 14 ਅਕਤੂਬਰ (ਬਲਵਿੰਦਰ ਸਿੰਘ ਧਾਲੀਵਾਲ)- ਮਾਨਸਾ ਪੁਲਿਸ ਨੇ ਅੰਤਰਰਾਜੀ ਮੋਬਾਈਲ ਫ਼ੋਨ ਬੈਟਰੀ ਗਿਰੋਹ ਦਾ ਪਰਦਾਫਾਸ਼ ਕਰ ਕੇ ਕਰੋੜ ਰੁਪਏ ਤੋਂ ਵਧੇਰੇ ਮੁੱਲ ਦੀਆਂ ਡੁਪਲੀਕੇਟ ਬੈਟਰੀਆਂ ਬਰਾਮਦ ਕੀਤੀਆਂ ...
ਬਠਿੰਡਾ ਵਿਚ ਹੋਇਆ ਨਾਬਾਲਗ ਲੜਕੀ ਦਾ ਵਿਆਹ
. . .  1 day ago
ਬਠਿੰਡਾ 14 ਅਕਤੂਬਰ - ਬਠਿੰਡਾ ਵਿਚ ਨਾਬਾਲਗ ਲੜਕੀ ਦਾ ਵਿਆਹ ਹੋਇਆ ਹੈ ।ਲੜਕੀ ਦੀ ਜਨਮ ਤਰੀਕ 13.1.2003 ਦੱਸੀ ਜਾ ਰਹੀ ਹੈ । ਪੁਲਿਸ ਅਤੇ ਸਿਵਲ ਪ੍ਰਸ਼ਾਸਨ ਨੇ ਮੌਕੇ 'ਤੇ ਪਹੁੰਚ ਕੇ ਬਿਆਨ ਕਲਮਬੰਦ ...
ਸਭਿਆਚਾਰ ਤੇ ਵਿਰਾਸਤੀ ਰੰਗ ਬਿਖ਼ੇਰਦਿਆਂ 61ਵਾਂ ਖੇਤਰੀ ਯੁਵਕ ਅਤੇ ਵਿਰਾਸਤ ਮੇਲਾ ਹੋਇਆ ਸਮਾਪਤ
. . .  1 day ago
ਗੜ੍ਹਸ਼ੰਕਰ, 14 ਅਕਤੂਬਰ (ਧਾਲੀਵਾਲ)- ਸਥਾਨਕ ਬੱਬਰ ਅਕਾਲੀ ਮੈਮੋਰੀਅਲ ਖ਼ਾਲਸਾ ਕਾਲਜ ਗੜ੍ਹਸ਼ੰਕਰ ਵਿਖੇ ਕਾਲਜ ਦੀ 50ਵੀਂ ਵਰ੍ਹੇਗੰਢ ਮੌਕੇ ਕਰਵਾਇਆ ...
ਸੂਬੇ 'ਚ ਵੱਖ-ਵੱਖ ਜੇਲ੍ਹਾਂ 'ਚ ਸਜ਼ਾ ਕੱਟ ਰਹੇ ਪੰਜਾਬ ਪੁਲਿਸ ਦੇ 5 ਮੁਲਜ਼ਮਾਂ ਨੂੰ ਮਿਲੇਗੀ ਵਿਸ਼ੇਸ਼ ਛੂਟ
. . .  1 day ago
ਨਵੀਂ ਦਿੱਲੀ, 14 ਅਕਤੂਬਰ- ਭਾਰਤ ਸਰਕਾਰ ਨੇ ਪੰਜਾਬ 'ਚ ਅੱਤਵਾਦ ਦੇ ਦੌਰ ਦੌਰਾਨ ਕੀਤੇ ਗਏ ਅਪਰਾਧਾਂ ਲਈ ਪੰਜਾਬ ਦੀਆਂ ਵੱਖ-ਵੱਖ...
ਪੀ.ਐਮ.ਸੀ ਬੈਂਕ ਦੇ ਜਮ੍ਹਾ ਕਰਤਾ ਦੇ ਲਈ ਨਿਕਾਸੀ ਸੀਮਾ ਵੱਧ ਕੇ ਹੋਈ 40,000 ਰੁਪਏ
. . .  1 day ago
ਨਵੀਂ ਦਿੱਲੀ, 14 ਅਕਤੂਬਰ- ਰਿਜ਼ਰਵ ਬੈਂਕ ਆਫ਼ ਇੰਡੀਆ ਨੇ ਪੰਜਾਬ ਅਤੇ ਮਹਾਰਾਸ਼ਟਰ ਸਹਿਕਾਰੀ ਬੈਂਕ(ਪੀ.ਐਮ.ਸੀ) ਲਿਮਟਿਡ ਦੇ ਜਮ੍ਹਾਂ ਕਰਤਾ...
ਐਮ.ਆਈ 17 ਹੈਲੀਕਾਪਟਰ ਮਾਮਲੇ 'ਚ ਹਵਾਈ ਫ਼ੌਜ ਦੇ 6 ਅਧਿਕਾਰੀਆਂ ਖ਼ਿਲਾਫ਼ ਹੋਵੇਗੀ ਕਾਰਵਾਈ
. . .  1 day ago
ਨਵੀਂ ਦਿੱਲੀ, 14 ਅਕਤੂਬਰ- 27 ਫਰਵਰੀ ਨੂੰ ਸ੍ਰੀਨਗਰ 'ਚ ਐਮ.ਆਈ 17 ਨੂੰ ਆਪਣੀ ਮਿਸਾਈਲ ਦਾਗ਼ਣ ਦੇ ਮਾਮਲੇ 'ਚ ਭਾਰਤੀ ਹਵਾਈ ਫ਼ੌਜ ਵੱਲੋਂ 6 ਅਧਿਕਾਰੀਆਂ...
ਕਰਤਾਰਪੁਰ ਲਾਂਘੇ 'ਤੇ ਪਾਕਿਸਤਾਨ ਨੇ ਭਾਰਤ ਨੂੰ ਭੇਜਿਆ ਅੰਤਰਿਮ ਖਰੜਾ
. . .  1 day ago
ਨਵੀਂ ਦਿੱਲੀ, 14 ਅਕਤੂਬਰ- ਕਰਤਾਰਪੁਰ ਲਾਂਘੇ 'ਤੇ ਪਾਕਿਸਤਾਨ ਨੇ ਭਾਰਤ ਨੂੰ ਅੰਤਰਿਮ ਖਰੜਾ ਭੇਜ ...
ਕਰਜ਼ੇ ਤੋਂ ਪਰੇਸ਼ਾਨ ਕਿਸਾਨ ਵੱਲੋਂ ਖ਼ੁਦਕੁਸ਼ੀ
. . .  1 day ago
ਮੋਗਾ, 14 ਅਕਤੂਬਰ- ਮੋਗਾ ਜ਼ਿਲ੍ਹੇ ਦੇ ਥਾਣਾ ਨਿਹਾਲ ਸਿੰਘ ਵਾਲਾ ਅਧੀਨ ਪੈਂਦੇ ਪਿੰਡ ਬੁਰਜ ਹਮੀਰਾ 'ਚ ਇਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਕਰਜ਼ੇ ਦੇ ਦੈਂਤ...
ਆਈ.ਐਨ.ਐਕਸ ਮੀਡੀਆ ਮਾਮਲਾ : ਚਿਦੰਬਰਮ ਦੀ ਗ੍ਰਿਫ਼ਤਾਰੀ ਦੀ ਮੰਗ ਵਾਲੀ ਪਟੀਸ਼ਨ 'ਤੇ ਫ਼ੈਸਲਾ ਰੱਖਿਆ ਸੁਰੱਖਿਅਤ
. . .  1 day ago
ਨਵੀਂ ਦਿੱਲੀ, 14 ਅਕਤੂਬਰ- ਦਿੱਲੀ ਦੀ ਵਿਸ਼ੇਸ਼ ਅਦਾਲਤ ਨੇ ਈ.ਡੀ ਦੀ ਅਪੀਲ 'ਤੇ ਆਈ.ਐਨ.ਐਕਸ ਮੀਡੀਆ ਮਾਮਲੇ 'ਚ ਕਾਂਗਰਸੀ ਨੇਤਾ ਪੀ.ਚਿਦੰਬਰਮ ਦੀ
ਘਰ ਦੀ ਛੱਤ ਡਿੱਗਣ ਕਾਰਨ ਮਾਂ-ਪੁੱਤ ਦੀ ਮੌਤ
. . .  1 day ago
ਨਾਭਾ, 14 ਅਕਤੂਬਰ (ਅਮਨਦੀਪ ਸਿੰਘ ਲਵਲੀ)- ਇੱਥੇ ਅੱਜ ਇੱਕ ਘਰ ਦੀ ਛੱਤ ਡਿੱਗਣ ਕਾਰਨ ਮਾਂ-ਪੁੱਤ ਦੀ ਮੌਤ ਹੋ ਗਈ। ਮ੍ਰਿਤਕਾਂ ਦੀ ਪਹਿਚਾਣ 30 ਸਾਲਾ ਦਿਕਸ਼ਾ ਅਤੇ ਉਸ ਦੇ 6 ਸਾਲਾ ਪੁੱਤਰ
ਪ੍ਰਕਾਸ਼ ਪੁਰਬ ਸਬੰਧੀ ਸਾਂਝੇ ਸਮਾਗਮਾਂ ਲਈ ਪੰਜਾਬ ਸਰਕਾਰ ਅਤੇ ਸ਼੍ਰੋਮਣੀ ਕਮੇਟੀ ਵਿਚਾਲੇ ਉਲਝਦਾ ਜਾ ਰਿਹੈ ਰੇੜਕਾ
. . .  1 day ago
ਚੰਡੀਗੜ੍ਹ, 14 ਅਕਤੂਬਰ- ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਸਬੰਧੀ ਸਾਂਝੇ ਸਮਾਗਮਾਂ ਲਈ ਪੰਜਾਬ ਸਰਕਾਰ ਤੇ ਸ਼੍ਰੋਮਣੀ ਕਮੇਟੀ ਵਿਚਾਲੇ ਰੇੜਕਾ ਉਲਝਦਾ ਜਾ ...
ਪੰਜਾਬ 'ਚ ਪਰਾਲੀ ਸਾੜਨ ਦੇ ਮੁੱਦੇ 'ਤੇ ਭਾਰਤ ਭੂਸ਼ਨ ਆਸ਼ੂ ਨੇ ਦਿੱਤਾ ਇਹ ਬਿਆਨ
. . .  1 day ago
ਚੰਡੀਗੜ੍ਹ, 14 ਅਕਤੂਬਰ- ਪੰਜਾਬ ਕੈਬਨਿਟ ਮੰਤਰੀ ਭਾਰਤ ਭੂਸ਼ਨ ਆਸ਼ੂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਕਿਸਾਨਾਂ ਨੂੰ ਪਰਾਲੀ ਨਾ ਸਾੜਨ ਸੰਬੰਧੀ ਜਾਗਰੂਕ ...
ਬਾਲਾਕੋਟ 'ਚ ਆਤਮਘਾਤੀ ਹਮਲਾਵਰਾਂ ਸਣੇ 45-50 ਅੱਤਵਾਦੀ ਲੈ ਰਹੇ ਹਨ ਟਰੇਨਿੰਗ
. . .  1 day ago
ਨਵੀਂ ਦਿੱਲੀ, 14 ਅਕਤੂਬਰ- ਸਰਕਾਰੀ ਸੂਤਰਾਂ ਨੇ ਅੱਜ ਇਹ ਜਾਣਕਾਰੀ ਦਿੱਤੀ ਹੈ ਕਿ ਬਾਲਾਕੋਟ 'ਚ ਜੈਸ਼-ਏ-ਮੁਹੰਮਦ ਦੇ ਅੱਤਵਾਦੀ ਕੈਂਪ 'ਚ 45-50 ਅੱਤਵਾਦੀ ਟਰੇਨਿੰਗ ਲੈ...
ਖੱਟੜ ਨੇ 'ਮਰੀ ਹੋਈ ਚੂਹੀ' ਨਾਲ ਕੀਤੀ ਸੋਨੀਆ ਗਾਂਧੀ ਦੀ ਤੁਲਨਾ
. . .  1 day ago
ਚੰਡੀਗੜ੍ਹ, 14 ਅਕਤੂਬਰ- ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਨੇ ਕਾਂਗਰਸ ਦੀ ਅੰਤਰਿਮ ਪ੍ਰਧਾਨ ਸੋਨੀਆ ਗਾਂਧੀ ਨੂੰ ਲੈ ਕੇ ਬਹੁਤ ਹੀ ਇਤਰਾਜ਼ਯੋਗ ਬਿਆਨ ਦਿੱਤਾ ਹੈ। ਉਨ੍ਹਾਂ ਦੇ ਇਸ ਬਿਆਨ...
ਅੰਮ੍ਰਿਤਸਰ 'ਚ ਕੱਲ੍ਹ ਦੀ ਛੁੱਟੀ ਦਾ ਐਲਾਨ
. . .  1 day ago
22 ਅਕਤੂਬਰ ਨੂੰ ਪਟਿਆਲਾ ਵਿਖੇ ਪੁੱਜੇਗਾ ਕੌਮਾਂਤਰੀ ਨਗਰ ਕੀਰਤਨ, ਤਿਆਰੀਆਂ ਸਬੰਧੀ ਕੀਤੀ ਗਈ ਇਕੱਤਰਤਾ
. . .  1 day ago
ਸੌਰਵ ਗਾਂਗੁਲੀ ਚੁਣੇ ਗਏ ਬੀ. ਸੀ. ਸੀ. ਆਈ. ਦੇ ਪ੍ਰਧਾਨ- ਰਾਜੀਵ ਸ਼ੁਕਲਾ
. . .  1 day ago
ਹਰ ਮੋਰਚੇ 'ਤੇ ਫ਼ੇਲ੍ਹ ਸਾਬਤ ਹੋਈ ਪੰਜਾਬ ਦੀ ਕਾਂਗਰਸ ਸਰਕਾਰ : ਬੀਬਾ ਬਾਦਲ
. . .  1 day ago
ਅਰਥ ਸ਼ਾਸਤਰ 'ਚ ਭਾਰਤੀ ਮੂਲ ਦੇ ਅਭਿਜੀਤ ਬੈਨਰਜੀ ਸਣੇ ਤਿੰਨ ਨੂੰ ਮਿਲੇਗਾ ਨੋਬਲ ਪੁਰਸਕਾਰ
. . .  1 day ago
ਅਫ਼ਗ਼ਾਨਿਸਤਾਨ 'ਚ ਹੋਏ ਹਵਾਈ ਹਮਲਿਆਂ ਦੌਰਾਨ ਨੌਂ ਅੱਤਵਾਦੀ ਢੇਰ
. . .  1 day ago
ਤਾਮਿਲਨਾਡੂ 'ਚ ਮਸਾਲਿਆਂ ਦੀ ਫੈਕਟਰੀ 'ਚ ਲੱਗੀ ਅੱਗ
. . .  1 day ago
ਪਵਿੱਤਰ ਸ਼ਹਿਰ ਸੁਲਤਾਨਪੁਰ ਲੋਧੀ ਨੂੰ 'ਵ੍ਹਾਈਟ ਸਿਟੀ' ਬਣਾਉਣ ਲਈ ਰੰਗ-ਰੋਗਨ ਦਾ ਕੰਮ ਜੰਗੀ ਪੱਧਰ 'ਤੇ ਜਾਰੀ
. . .  1 day ago
ਦਰਬਾਰ-ਏ-ਖਾਲਸਾ ਨੇ ਕੋਟਕਪੂਰੇ 'ਚ ਮਨਾਇਆ ਲਾਹਨਤ ਦਿਹਾੜਾ
. . .  1 day ago
ਅਣਮਿਥੇ ਸਮੇਂ ਦੇ ਲਈ ਹੜਤਾਲ 'ਤੇ ਗਏ ਹਿੰਦੁਸਤਾਨ ਐਰੋਨੀਟਿਕਸ ਲਿਮਟਿਡ ਦੇ ਕਰਮਚਾਰੀ
. . .  1 day ago
ਮੁੰਬਈ 'ਚ ਇਮਾਰਤ ਨੂੰ ਲੱਗੀ ਭਿਆਨਕ ਅੱਗ
. . .  1 day ago
ਸ਼੍ਰੀ ਗੁਰੂ ਰਾਮ ਦਾਸ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਜਾਇਆ ਗਿਆ ਨਗਰ ਕੀਰਤਨ
. . .  1 day ago
ਨਾਮਜ਼ਦਗੀ ਪੱਤਰ ਦਾਖ਼ਲ ਕਰਨ ਲਈ ਬੀ. ਸੀ. ਸੀ. ਆਈ. ਦੇ ਦਫ਼ਤਰ 'ਚ ਪਹੁੰਚੇ ਸੌਰਵ ਗਾਂਗੁਲੀ
. . .  1 day ago
ਨੀਦਰਲੈਂਡ ਦੇ ਰਾਜਾ ਅਤੇ ਰਾਣੀ ਨੇ ਵਿਦੇਸ਼ ਮੰਤਰੀ ਨਾਲ ਕੀਤੀ ਮੁਲਾਕਾਤ
. . .  1 day ago
ਭਾਰਤ ਦੀ ਪਹਿਲੀ ਨੇਤਰਹੀਣ ਆਈ.ਏ.ਐੱਸ ਅਧਿਕਾਰੀ ਨੇ ਸਬ-ਕਲੈਕਟਰ ਵਜੋਂ ਸੰਭਾਲਿਆ ਅਹੁਦਾ
. . .  1 day ago
ਐੱਨ. ਐੱਸ. ਏ. ਡੋਭਾਲ ਨੇ ਕਿਹਾ- ਐੱਫ. ਏ. ਟੀ. ਐੱਫ. ਦੇ ਦਬਾਅ 'ਚ ਪਾਕਿਸਤਾਨ
. . .  1 day ago
ਜਾਪਾਨ 'ਚ 'ਹੇਜਬੀਸ' ਤੂਫ਼ਾਨ ਕਾਰਨ ਮਰਨ ਵਾਲਿਆਂ ਦਾ ਗਿਣਤੀ ਵੱਧ ਕੇ ਹੋਈ 39
. . .  1 day ago
ਪੀ.ਐਮ.ਸੀ ਬੈਂਕ ਘੋਟਾਲਾ : 16 ਅਕਤੂਬਰ ਤੱਕ ਵਧਾਈ ਗਈ ਤਿੰਨ ਦੋਸ਼ੀਆਂ ਦੀ ਪੁਲਿਸ ਹਿਰਾਸਤ
. . .  1 day ago
ਜੰਮੂ-ਕਸ਼ਮੀਰ 'ਚ ਫੜੇ ਗਏ ਹਿਜ਼ਬੁਲ ਮੁਜਾਹਿਦੀਨ ਦੇ ਦੋ ਅੱਤਵਾਦੀ
. . .  1 day ago
ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਦੇ ਸੰਬੰਧ 'ਚ ਸਜਾਇਆ ਗਿਆ ਵਿਸ਼ਾਲ ਨਗਰ ਕੀਰਤਨ
. . .  1 day ago
ਕਾਂਗਰਸੀ ਨੇਤਾ ਡੀ.ਕੇ. ਸ਼ਿਵਕੁਮਾਰ ਦੀ ਜ਼ਮਾਨਤ ਅਰਜ਼ੀ 'ਤੇ ਸੁਣਵਾਈ ਮੰਗਲਵਾਰ ਤੱਕ ਦੇ ਲਈ ਮੁਲਤਵੀ
. . .  1 day ago
ਕਰਤਾਰਪੁਰ ਸਾਹਿਬ ਲਾਂਘੇ ਦੇ ਨਿਰਮਾਣ ਕਾਰਜਾਂ ਜਾਇਜ਼ਾ ਲੈਣ ਵਾਸਤੇ ਡੇਰਾ ਬਾਬਾ ਨਾਨਕ ਪੁਜੀ ਕੇਂਦਰੀ ਟੀਮ
. . .  1 day ago
ਕਸ਼ਮੀਰ 'ਚ ਸ਼ੁਰੂ ਹੋਈ ਮੋਬਾਇਲ ਪੋਸਟ ਪੇਡ ਸੇਵਾ
. . .  1 day ago
17 ਅਕਤੂਬਰ ਨੂੰ ਤਖ਼ਤ ਸ੍ਰੀ ਦਮਦਮਾ ਸਾਹਿਬ ਪਹੁੰਚੇਗਾ ਕੌਮਾਂਤਰੀ ਨਗਰ ਕੀਰਤਨ
. . .  1 day ago
ਪਾਕਿਸਤਾਨ 'ਚ ਲੱਗੇ ਭੂਚਾਲ ਦੇ ਜ਼ਬਰਦਸਤ ਝਟਕੇ
. . .  1 day ago
ਨੀਦਰਲੈਂਡ ਦੇ ਰਾਜਾ ਅਤੇ ਰਾਣੀ ਨੇ ਮਹਾਤਮਾ ਗਾਂਧੀ ਨੂੰ ਦਿੱਤੀ ਸ਼ਰਧਾਂਜਲੀ
. . .  1 day ago
ਦਿੱਲੀ 'ਚ ਐੱਨ. ਆਈ. ਏ. ਦੀ ਨੈਸ਼ਨਲ ਕਾਨਫ਼ਰੰਸ ਜਾਰੀ
. . .  1 day ago
ਮਹਿਲਾ ਮਰੀਜ਼ ਨਾਲ ਜਬਰ ਜਨਾਹ ਅਤੇ ਬਲੈਕਮੇਲ ਕਰਨ ਦੇ ਦੋਸ਼ 'ਚ ਡਾਕਟਰ ਗ੍ਰਿਫ਼ਤਾਰ
. . .  1 day ago
ਕਾਰ ਦੇ ਦਰੱਖਤ ਨਾਲ ਟਕਰਾਉਣ ਕਾਰਨ ਰਾਸ਼ਟਰੀ ਪੱਧਰ ਦੇ 4 ਹਾਕੀ ਖਿਡਾਰੀਆਂ ਦੀ ਮੌਤ
. . .  1 day ago
ਨੀਦਰਲੈਂਡ ਦੇ ਰਾਜਕੁਮਾਰ ਤੇ ਰਾਜਕੁਮਾਰੀ ਵੱਲੋਂ ਰਾਸ਼ਟਰਪਤੀ ਤੇ ਪ੍ਰਧਾਨ ਮੰਤਰੀ ਨਾਲ ਮੁਲਾਕਾਤ
. . .  1 day ago
ਪੀ.ਚਿਦੰਬਰਮ ਨੂੰ ਅੱਜ ਦਿੱਲੀ ਦੀ ਅਦਾਲਤ 'ਚ ਕੀਤਾ ਜਾਵੇਗਾ ਪੇਸ਼
. . .  1 day ago
ਯੂ.ਪੀ : 2 ਮੰਜ਼ਲਾਂ ਇਮਾਰਤ ਡਿੱਗਣ ਕਾਰਨ 7 ਮੌਤਾਂ, 15 ਜ਼ਖਮੀ
. . .  1 day ago
ਕਸ਼ਮੀਰ ਘਾਟੀ 'ਚ ਅੱਜ ਦੁਪਹਿਰ ਬਾਅਦ ਪੋਸਟ ਪੇਡ ਮੋਬਾਈਲ ਸੇਵਾਵਾਂ ਹੋ ਜਾਣਗੀਆਂ ਚਾਲੂ
. . .  1 day ago
ਅਯੁੱਧਿਆ ਮਾਮਲੇ 'ਚ ਮੁਸਲਿਮ ਧਿਰ ਅੱਜ ਵੱਲੋਂ ਆਖ਼ਰੀ ਦਲੀਲ ਅੱਜ
. . .  1 day ago
ਝਾਬੂਆ ਵਿਧਾਨ ਸਭਾ ਜ਼ਿਮਨੀ ਚੋਣ ਜਿੱਤੀ ਤਾਂ ਬਦਲ ਦੇਵਾਂਗੇ ਮੱਧ ਪ੍ਰਦੇਸ਼ ਦਾ ਮੁੱਖ ਮੰਤਰੀ - ਵਿਜੇਵਰਗੀਆ
. . .  1 day ago
ਹੋਰ ਖ਼ਬਰਾਂ..
ਜਲੰਧਰ : ਸ਼ਨੀਵਾਰ 2 ਭਾਦੋ ਸੰਮਤ 550

ਪਟਿਆਲਾ

ਟਰੱਕਾਂ ਦੇ ਬੈਟਰੇ ਚੋਰੀ ਕਰਨ ਵਾਲਾ ਚੋਰ ਗਰੋਹ ਕਾਬੂ

ਦੇਵੀਗੜ੍ਹ, 17 ਅਗਸਤ (ਮੁਖਤਿਆਰ ਸਿੰਘ ਨੌਗਾਵਾਂ, ਰਾਜਿੰਦਰ ਸਿੰਘ ਮੌਜੀ)-ਸੀਨੀਅਰ ਪੁਲਿਸ ਕਪਤਾਨ ਪਟਿਆਲਾ ਮਨਦੀਪ ਸਿੰਘ ਸਿੱਧੂ ਦੇ ਆਦੇਸ਼ਾਂ ਅਨੁਸਾਰ ਅਤੇ ਡੀ.ਐਸ.ਪੀ. ਦਿਹਾਤੀ ਪਟਿਆਲਾ ਗੁਰਦੇਵ ਸਿੰਘ ਧਾਲੀਵਾਲ ਦੀ ਨਿਗਰਾਨੀ ਹੇਠ ਥਾਣਾ ਮੁਖੀ ਜੁਲਕਾਂ ਇੰਸ: ਗੁਰਪ੍ਰੀਤ ਸਿੰਘ ਭਿੰਡਰ ਅਤੇ ਪੁਲਿਸ ਚੌਾਕੀ ਰੌਹੜ ਜਗੀਰ ਦੇ ਇੰਚਾਰਜ ਦਰਸ਼ਨ ਸਿੰਘ ਦੀ ਅਗਵਾਈ ਹੇਠ ਥਾਣਾ ਜੁਲਕਾਂ ਦੀ ਪੁਲਿਸ ਨੇ ਟਾਗਰੀ ਨਦੀ ਦੇ ਬੰਨ੍ਹ ਦੇ ਨੇੜੇ ਹਰੀਗੜ ਨੇੜੇ ਇਕ ਨਾਕਾਬੰਦੀ ਦੌਰਾਨ ਵੱਖ-ਵੱਖ ਥਾਵਾਂ ਤੋਂ ਟਰੱਕਾਂ ਅਤੇ ਟਰੈਕਟਰਾਂ ਵਿਚੋਂ ਚੋਰੀ ਕੀਤੇ ਬੈਟਰੇ ਚੋਰੀ ਕਰਨ ਵਾਲੇ ਗਿਰੋਹ ਨੂੰ ਕਾਬੂ ਕੀਤਾ ਹੈ | ਇਸ ਬਾਰੇ ਜਾਣਕਾਰੀ ਦਿੰਦੇ ਹੋਏ ਥਾਣਾ ਮੁਖੀ ਜੁਲਕਾਂ ਇੰਸ: ਗੁਰਪ੍ਰੀਤ ਸਿੰਘ ਭਿੰਡਰ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਥਾਣਾ ਜੁਲਕਾਂ ਦੀ ਪੁਲਿਸ ਨੇ ਇਕ ਕੁਆਇਲਸ ਗੱਡੀ ਨੰਬਰ ਪੀ.ਬੀ.11 ਆਰ. 0979 ਅਤੇ ਇਕ ਮੋਟਰ ਸਾਈਕਲ ਨੰਬਰ ਪੀ.ਬੀ. 11 ਸੀ- 9666 'ਤੇ ਆ ਰਹੇ ਸਨ | ਜਦੋਂ ਇਸ ਗੱਡੀ ਨੂੰ ਸ਼ੱਕ ਦੇ ਆਧਾਰ 'ਤੇ ਰੋਕ ਕੇ ਚੈੱਕ ਕੀਤਾ ਗਿਆ ਤਾਂ ਗੱਡੀ ਦੀ ਤਲਾਸ਼ੀ ਦੌਰਾਨ ਉਸ ਵਿਚੋਂ ਵੱਖ-ਵੱਖ ਥਾਵਾਂ ਤੋਂ ਚੋਰੀ ਕੀਤੇ ਬੈਟਰੇ ਤੇ ਬੈਟਰੀਆਂ ਬਰਾਮਦ ਹੋਈਆਂ ਹਨ | ਫੜੇ ਗਏ ਦੋਸ਼ੀਆਂ ਦੀ ਪਛਾਣ ਕ੍ਰਿਸ਼ਨ ਕੁਮਾਰ ਉਰਫ਼ ਸ਼ੰਟੀ ਪੁੱਤਰ ਰਾਮ ਪਾਲ, ਬੰਟੀ ਪੁੱਤਰ ਮਹਿੰਦਰ ਸਿੰਘ ਅਤੇ ਟਿੱਪਾ ਪੁੱਤਰ ਸਾਧਾ ਰਾਮ ਵਾਸੀ ਛੰਨਾ ਥਾਣਾ ਜੁਲਕਾਂ ਵਜੋਂ ਹੋਈ | ਇਨ੍ਹਾਂ ਦੇ ਿਖ਼ਲਾਫ਼ ਧਾਰਾ 379 ਤੇ 411 ਤਹਿਤ ਮੁਕੱਦਮਾ ਨੰਬਰ 82 ਦਰਜ ਕਰਕੇ ਤਫ਼ਤੀਸ਼ ਸ਼ੁਰੂ ਕਰ ਦਿੱਤੀ ਹੈ |
ਇਸੇ ਦੌਰਾਨ ਜੁਲਕਾਂ ਪੁਲਿਸ ਨੇ ਪਿੰਡ ਹਾਜੀਪੁਰ ਦੇ ਸੁਖਵਿੰਦਰ ਸਿੰਘ ਉਰਫ ਸ਼ਿੰਦਰ ਸਿੰਘ ਪੁੱਤਰ ਚਰਨ ਸਿੰਘ ਤੋਂ 40 ਲੀਟਰ ਲਾਹਣ, ਇਸੇ ਤਰ੍ਹਾਂ ਸੁਖਵਿੰਦਰ ਸਿੰਘ ਪੁੱਤਰ ਗੁਰਦੇਵ ਸਿੰਘ ਵਾਸੀ ਪਿੰਡ ਹਾਜੀਪੁਰ ਤੋਂ ਚਾਲੂ ਭੱਠੀ, 40 ਲੀਟਰ ਲਾਹਣ ਤੇ 3 ਬੋਤਲਾਂ ਨਜਾਇਜ ਸ਼ਰਾਬ ਅਤੇ ਭੁਪਿੰਦਰ ਸਿੰਘ ਉਰਫ਼ ਘੋਗਾ ਪੁੱਤਰ ਮੱਘਰ ਸਿੰਘ ਪਿੰਡ ਜੋਧਪੁਰ ਤੋਂ 24 ਬੋਤਲਾਂ ਸ਼ਰਾਬ ਠੇਕਾ ਹਰਿਆਣਾ ਬਰਾਮਦ ਕੀਤੀਆਂ ਹਨ | ਇਨ੍ਹਾਂ ਦੇ ਿਖ਼ਲਾਫ਼ ਆਬਕਾਰੀ ਐਕਟ ਦੇ ਤਹਿਤ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ |

ਹਸਪਤਾਲ 'ਚ ਦੋ ਧੜਿਆਂ ਦੀ ਲੜਾਈ ਦੌਰਾਨ ਅੱਧੀ ਦਰਜਨ ਵਿਅਕਤੀ ਜ਼ਖ਼ਮੀ

ਨਾਭਾ, 17 ਅਗਸਤ (ਕਰਮਜੀਤ ਸਿੰਘ)-ਬੀਤੀ ਅੱਧੀ ਰਾਤ ਨੂੰ ਨਾਭਾ ਦਾ ਸਿਵਲ ਹਸਪਤਾਲ ਜੰਗ ਦਾ ਮੈਦਾਨ ਬਣ ਗਿਆ ਜਿਸ ਦੌਰਾਨ ਗੁੰਡਾਗਰਦੀ ਦੇ ਹੋਏ ਨੰਗੇ ਨਾਚ ਨੇ ਹਸਪਤਾਲ ਪ੍ਰਸ਼ਾਸਨ, ਮਰੀਜ਼ਾਂ ਅਤੇ ਉਨ੍ਹਾਂ ਦੇ ਰਿਸ਼ਤੇਦਾਰਾਂ ਦੀ ਸੁਰੱਖਿਆ 'ਤੇ ਸਵਾਲੀਆਂ ਨਿਸ਼ਾਨ ਖੜੇ ਕਰ ...

ਪੂਰੀ ਖ਼ਬਰ »

ਕੁੱਟਮਾਰ ਕਰਨ 'ਤੇ 2 ਦਰਜਨ ਤੋਂ ਵੱਧ ਨਾਮਜ਼ਦ

ਰਾਜਪੁਰਾ, 17 ਅਗਸਤ (ਜੀ.ਪੀ. ਸਿੰਘ, ਰਣਜੀਤ ਸਿੰਘ)-ਥਾਣਾ ਸ਼ਹਿਰੀ ਦੀ ਪੁਲਿਸ ਨੇ ਇਕ ਗੋਦਾਮ 'ਤੇ ਕਬਜ਼ਾ ਕਰਨ ਦੀ ਨੀਅਤ ਨਾਲ ਜੇ.ਸੀ.ਬੀ. ਮਸ਼ੀਨ ਨਾਲ ਭੰਨ ਤੋੜ ਕਰਨ ਤੇ ਜਾਨੋਂ ਮਾਰਨ ਦੀਆਂ ਧਮਕੀਆਂ ਦੇਣ 'ਤੇ 2 ਦਰਜਨ ਤੋਂ ਵੱਧ ਵਿਅਕਤੀਆਂ ਿਖ਼ਲਾਫ਼ ਕੇਸ ਕਰਕੇ ਅਗਲੀ ...

ਪੂਰੀ ਖ਼ਬਰ »

ਜਨਤਕ ਨੁਮਾਇੰਦਿਆਂ ਦੀ ਮਿਲੀ ਭੁਗਤ ਮਿਲਾਵਟ ਦਾ ਵੱਡਾ ਕਾਰਨ-ਬੀਰ ਦਵਿੰਦਰ ਸਿੰਘ

ਪਟਿਆਲਾ, 17 ਅਗਸਤ (ਅਮਰਵੀਰ ਸਿੰਘ ਆਹਲੂਵਾਲੀਆ)-ਖਾਣ ਪੀਣ ਦੀਆਂ ਵਸਤਾਂ ਵਿਚ ਵੱਡੇ ਪੱਧਰ 'ਤੇ ਹੋ ਰਹੀ ਮਿਲਾਵਟ ਖੋਰੀ ਸਿਹਤ, ਪੁਲਿਸ ਵਿਭਾਗ ਦੇ ਨਾਲ-ਨਾਲ ਜਨਤਕ ਆਗੂਆਂ ਦੀ ਸਰਪ੍ਰਸਤੀ ਤੋਂ ਬਗੈਰ ਸੰਭਵ ਨਹੀਂ¢ ਇਹ ਗਲ ਸਾਬਕਾ ਸਪੀਕਰ ਵਿਧਾਨ ਸਭਾ ਬੀਰ ਦਵਿੰਦਰ ਸਿੰਘ ਨੇ ...

ਪੂਰੀ ਖ਼ਬਰ »

ਏਸ਼ੀਅਨ ਖੇਡਾਂ ਲਈ ਭਾਰਤੀ ਵਾਲੀਬਾਲ ਟੀਮ ਰਵਾਨਾ

ਪਟਿਆਲਾ, 17 ਅਗਸਤ (ਚਹਿਲ)-ਜਕਾਰਤਾ (ਇੰਡੋਨੇਸ਼ੀਆ) ਵਿਖੇ ਭਲਕੇ ਸ਼ੁਰੂ ਹੋਣ ਵਾਲੀਆਂ 18ਵੀਆਂ ਏਸ਼ੀਅਨ ਖੇਡਾਂ 'ਚ ਹਿੱਸਾ ਲੈਣ ਵਾਲੀ ਭਾਰਤੀ ਵਾਲੀਬਾਲ ਟੀਮ ਇੱਥੋਂ ਐਨ.ਆਈ.ਐਸ. ਤੋਂ ਰਵਾਨਾ ਹੋ ਗਈ ਹੈ | ਇਸ ਟੀਮ ਦਾ ਸਿਖਲਾਈ ਕੈਂਪ ਪਿਛਲੇ ਤਿੰਨ ਮਹੀਨਿਆਂ ਤੋਂ ਐਨ .ਆਈ. ਐਸ. ...

ਪੂਰੀ ਖ਼ਬਰ »

ਵਿਆਹ ਦਾ ਝਾਂਸਾ ਦੇ ਲੜਕੀ ਨੂੰ ਲਿਜਾਉਣ ਵਾਲੇ ਿਖ਼ਲਾਫ਼ ਕੇਸ ਦਰਜ

ਪਾਤੜਾਂ, 17 ਅਗਸਤ (ਨਿੱਜੀ ਪੱਤਰ ਪ੍ਰੇਰਕ)-ਪਾਤੜਾਂ ਦੀ ਇਕ ਲੜਕੀ ਨੂੰ ਵਿਆਹ ਦਾ ਝਾਂਸਾ ਦੇ ਕੇ ਲਿਜਾਉਣ 'ਤੇ ਇਕ ਲੜਕੇ ਦੇ ਿਖ਼ਲਾਫ਼ ਪੁਲਿਸ ਵਲੋਂ ਕੇਸ ਦਰਜ ਕੀਤਾ ਗਿਆ ਹੈ | ਪਾਤੜਾਂ ਦੀ ਧਾਨਕ ਬਸਤੀ ਦੀ ਰਹਿਣ ਵਾਲੀ ਇਕ ਔਰਤ ਨੇ ਪੁਲਿਸ ਨੂੰ ਦਿੱਤੇ ਬਿਆਨਾਂ ਵਿਚ ਕਿਹਾ ...

ਪੂਰੀ ਖ਼ਬਰ »

ਸੜਕ ਹਾਦਸੇ 'ਚ ਇਕ ਜ਼ਖ਼ਮੀ

ਪਟਿਆਲਾ, 17 ਅਗਸਤ (ਮਨਦੀਪ ਸਿੰਘ ਖਰੋੜ)-ਇਕ ਟੈਂਪੂ ਚਾਲਕ ਨੇ ਤੇਜ਼ ਰਫ਼ਤਾਰ ਅਤੇ ਲਾਪਰਵਾਹੀ ਨਾਲ ਟੈਂਪੂ ਚਲਾਉਂਦੇ ਹੋਏ ਪਿੰਡ ਖੁੱਡਾ ਨੇੜੇ ਪੈਦਲ ਜਾ ਰਹੀ ਇਕ ਲੜਕੀ 'ਚ ਮਾਰਿਆ | ਇਸ ਹਾਦਸੇ 'ਚ ਲੜਕੀ ਦੇ ਕਾਫ਼ੀ ਸੱਟਾਂ ਲੱਗੀਆਂ | ਥਾਣਾ ਸਨੌਰ ਦੀ ਪੁਲਿਸ ਨੇ ਇੰਦਰਪਾਲ ...

ਪੂਰੀ ਖ਼ਬਰ »

ਟੈਂਪੂ ਯੂਨੀਅਨ ਦੇ ਪ੍ਰਧਾਨ ਤੇ ਹੋਰਾਂ ਖਿਲਾਫ਼ ਮਾਮਲਾ ਦਰਜ

ਸਮਾਣਾ, 17 ਅਗਸਤ (ਸਾਹਿਬ ਸਿੰਘ)-ਰਾਮ ਪੁੱਤਰ ਜੱਗਾ ਰਾਮ ਵਾਸੀ ਪਿੰਡ ਪੁਨੀਆ ਥਾਣਾ ਸਦਰ ਪਟਿਆਲਾ ਦੀ ਸ਼ਿਕਾਇਤ 'ਤੇ ਥਾਣਾ ਸ਼ਹਿਰੀ ਸਮਾਣਾ ਦੀ ਪੁਲਿਸ ਨੇ ਕਿਸਾਨ ਟੈਂਪੂ ਯੂਨੀਅਨ ਸਮਾਣਾ ਦੇ ਪ੍ਰਧਾਨ ਲਖਵਿੰਦਰ ਸਿੰਘ ਅਤੇ ਨਾਮਾਲੂਮ ਵਿਅਕਤੀਆਂ ਿਖ਼ਲਾਫ਼ ਮਾਮਲਾ ਦਰਜ ...

ਪੂਰੀ ਖ਼ਬਰ »

ਚੇਅਰਮੈਨ ਤੇ ਪਿ੍ੰਸੀਪਲ ਨੂੰ ਕਲੀਨ ਚਿੱਟ ਦੇਣ ਦੀਆਂ ਖ਼ਬਰਾਂ ਪੂਰੀ ਤਰ੍ਹਾਂ ਬੇਬੁਨਿਆਦ- ਡਾ: ਪਾਲਿਕਾ ਅਰੋੜਾ

ਸ਼ੁਤਰਾਣਾ, 17 ਅਗਸਤ (ਬਲਦੇਵ ਸਿੰਘ ਮਹਿਰੋਕ)-ਵਿਧਾਨ ਸਭਾ ਹਲਕਾ ਸ਼ੁਤਰਾਣਾ ਦੇ ਪਿੰਡ ਦੁਗਾਲ ਵਿਖੇ ਇਕ ਸਕੂਲ ਵਿਚ ਚੱਲ ਰਹੇ ਵਿਵਾਦ ਸਬੰਧੀ ਫੈਲ਼ੀਆਂ ਅਫਵਾਹਾਂ ਬਾਰੇ ਉੱਪ ਮੰਡਲ ਮੈਜਿਸਟ੍ਰੇਟ ਡਾ. ਪਾਲਿਕਾ ਅਰੋੜਾ ਨੇ ਸਪਸ਼ਟ ਕੀਤਾ ਕਿ ਉਨ੍ਹਾਂ ਨੇ ਪਿੰਡ ਦੁਗਾਲ ...

ਪੂਰੀ ਖ਼ਬਰ »

ਪਾਤੜਾਂ 'ਚ ਡੇਗੂ ਬੁਖ਼ਾਰ ਨੇ ਮਚਾਇਆ ਕਹਿਰ

ਪਾਤੜਾਂ, 17 ਅਗਸਤ (ਜਗਦੀਸ਼ ਸਿੰਘ ਕੰਬੋਜ)-ਪਾਤੜਾਂ ਇਲਾਕੇ ਵਿਚ ਕੁਝ ਹੀ ਦਿਨਾਂ ਵਿਚ ਡੇਗੂ ਬੁਖ਼ਾਰ ਨੇ ਅਜਿਹਾ ਕਹਿਰ ਢਾਹਿਆ ਹੈ ਕਿ ਸੈਂਕੜੇ ਲੋਕ ਇਸ ਬਿਮਾਰੀ ਤੋਂ ਪੀੜਤ ਹਨ | ਸਰਕਾਰ ਵਲੋਂ ਡੇਗੂ ਦੀ ਮੁਫ਼ਤ ਜਾਂਚ ਦੇ ਪ੍ਰਬੰਧ ਕੀਤੇ ਗਏ ਹਨ ਪਰ ਫਿਰ ਵੀ ਲੋਕ ਸ਼ਹਿਰ ਦੇ ...

ਪੂਰੀ ਖ਼ਬਰ »

ਖ਼ੂਨੀ ਚੌਕ 'ਚ ਇਕ ਹੋਰ ਵਿਅਕਤੀ ਦੀ ਮੌਤ

ਸ਼ੁਤਰਾਣਾ, 17 ਅਗਸਤ (ਬਲਦੇਵ ਸਿੰਘ ਮਹਿਰੋਕ)-ਸਥਾਨਕ ਕਸਬੇ ਵਿਖੇ ਰਾਸ਼ਟਰੀ ਰਾਜ ਮਾਰਗ ਉੱਪਰ ਬਣੇ ਖੂਨੀ ਚੌਕ 'ਚ ਲਗਾਤਾਰ ਵਾਪਰ ਰਹੇ ਸੜਕੀ ਹਾਦਸਿਆਂ ਵਿਚ ਅੱਜ ਇਕ ਹੋਰ ਵਿਅਕਤੀ ਦੀ ਮੌਤ ਹੋ ਗਈ ਹੈ | ਜਾਣਕਾਰੀ ਮੁਤਾਬਿਕ ਪਿੰਡ ਕੁਆਂਡੈਰੀ ਦਾ ਜੰਗੀਰ ਸਿੰਘ ਪੁੱਤਰ ...

ਪੂਰੀ ਖ਼ਬਰ »

ਬਾਬਾ ਰੌਸ਼ਨ ਸਿੰਘ ਨੇ ਧਬਲਾਨ ਕ੍ਰਿਕਟ ਟੂਰਨਾਮੈਂਟ ਦਾ ਕੀਤਾ ਉਦਘਾਟਨ

ਜੌੜੇਪੁਲ ਜਰਗ, 17 ਅਗਸਤ (ਪਾਲਾ ਰਾਜੇਵਾਲੀਆ)-ਗੁਰਦੁਆਰਾ ਸੰਤ ਆਸ਼ਰਮ ਧਬਲਾਨ ਦੇ ਮੁੱਖ ਸੇਵਾਦਾਰ ਸੰਤ ਬਾਬਾ ਰੌਸ਼ਨ ਸਿੰਘ ਨੇ ਅੱਜ ਪਿੰਡ ਧਬਲਾਨ ਵਿਖੇ 17 ਅਗਸਤ ਤੋਂ 21 ਅਗਸਤ ਤੱਕ ਚੱਲਣ ਵਾਲੇ ਕ੍ਰਿਕਟ ਟੂਰਨਾਮੈਂਟ ਦਾ ਉਦਘਾਟਨ ਕੀਤਾ | ਬਾਬਾ ਰੌਸ਼ਨ ਸਿੰਘ ਨੇ ਕਿਹਾ ਕਿ ...

ਪੂਰੀ ਖ਼ਬਰ »

ਬੀਬੀ ਲੰੂਬਾ ਵਲੋਂ ਕੀਤੇ ਗਏ ਕੰਮਾਂ ਨੂੰ ਲੋਕ ਕਰ ਰਹੇ ਹਨ ਯਾਦ-ਤੇਜਬੀਰ ਖਾਂਗ

ਪਾਤੜਾਂ, 17 ਅਗਸਤ (ਗੁਰਇਕਬਾਲ ਸਿੰਘ ਖ਼ਾਲਸਾ)-ਪੰਜਾਬ ਦੀ ਪਿਛਲੀ ਅਕਾਲੀ-ਭਾਜਪਾ ਸਰਕਾਰ ਵਲੋਂ ਪਿੰਡਾਂ ਅੰਦਰ ਬਿਨਾਂ ਕਿਸੇ ਭੇਦ-ਭਾਵ ਤੋਂ ਕੀਤੇ ਵੱਡੀ ਪੱਧਰ 'ਤੇ ਵਿਕਾਸ ਕਾਰਜਾਂ ਅਤੇ ਲੋਕਾਂ ਦੇ ਲੋਕ ਭਲਾਈ ਦੇ ਕੰਮਾਂ ਨੂੰ ਯਾਦ ਕਰਦਿਆਂ ਆਉਂਦੀਆਂ ਪੰਚਾਇਤ ਸੰਮਤੀ ...

ਪੂਰੀ ਖ਼ਬਰ »

ਖਨੌਰੀ ਨੇੜੇ ਭਾਖੜਾ ਮੇਨ ਲਾਈਨ ਦਾ ਪੁਲ ਲੀਕ ਹੋਣ ਕਾਰਨ ਪੁਲ ਕਿਨਾਰਿਆਂ ਤੋਂ ਮਿੱਟੀ ਰੁੜ੍ਹੀ

ਖਨੌਰੀ/ਅਰਨੋਂ, 17 ਅਗਸਤ (ਬਲਵਿੰਦਰ ਸਿੰਘ ਥਿੰਦ, ਦਰਸ਼ਨ ਸਿੰਘ ਪਰਮਾਰ)-ਖਨੌਰੀ ਕੋਲੋਂ ਲੰਘਦੀ ਭਾਖੜਾ ਮੇਨ ਲਾਈਨ (ਨਹਿਰ) ਦਾ ਭਾਖੜਾ-ਘੱਗਰ ਪੁੱਲ ਨੰ. (ਆਰ.ਡੀ-460) ਘੱਗਰ ਦਰਿਆ ਵਾਲੀ ਸਾਈਡ ਤੋਂ ਜਗ੍ਹਾ-ਜਗ੍ਹਾ ਤੋਂ ਲੀਕ ਹੋ ਜਾਣ ਕਾਰਨ ਪੁੱਲ ਦੀਆਂ ਬੁਰਜੀਆਂ ਕੋਲੋਂ ਘੱਗਰ ...

ਪੂਰੀ ਖ਼ਬਰ »

ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਵਲੋਂ ਪੋਸਤ ਦੇ ਠੇਕੇ ਖੋਲ੍ਹਣ ਤੇ ਖੇਤੀ ਦਾ ਸਵਾਗਤ

ਪਟਿਆਲਾ, 17 ਅਗਸਤ (ਜਸਪਾਲ ਸਿੰਘ ਢਿੱਲੋਂ)-ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੀ ਬੈਠਕ ਇੱਥੇ ਗੁਰਦੁਆਰਾ ਦੂਖ-ਨਿਵਾਰਨ ਸਾਹਿਬ ਵਿਖੇ ਹੋਈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਸੀਨੀਅਰ ਆਗੂ ਤੇ ਜ਼ਿਲ੍ਹਾ ਜਨਰਲ ਸਕੱਤਰ ਸੁਰਿੰਦਰ ਸਿੰਘ ਸ਼ਾਹਪੁਰ ਨੇ ਆਖਿਆ ਕਿ ਉਨ੍ਹਾਂ ...

ਪੂਰੀ ਖ਼ਬਰ »

ਡਾ: ਜਸਬੀਰ ਸਿੰਘ ਬਣੇ ਪੰਜਾਬੀ ਯੂਨੀਵਰਸਿਟੀ ਦੇ ਸੰਯੁਕਤ ਖੇਡ ਨਿਰਦੇਸ਼ਕ

ਪਟਿਆਲਾ, 17 ਅਗਸਤ (ਚਹਿਲ)-ਸੀਨੀਅਰ ਅਥਲੈਟਿਕਸ ਕੋਚ ਡਾ. ਜਸਬੀਰ ਸਿੰਘ ਨੇ ਖੇਡ ਵਿਭਾਗ ਪੰਜਾਬੀ ਯੂਨੀਵਰਸਿਟੀ ਦੇ ਸੰਯੁਕਤ ਖੇਡ ਨਿਰਦੇਸ਼ਕ ਦਾ ਅਹੁਦਾ ਸੰਭਾਲ ਲਿਆ ਹੈ | ਇਸ ਮੌਕੇ 'ਤੇ ਖੇਡ ਨਿਰਦੇਸ਼ਕਾ ਡਾ. ਗੁਰਦੀਪ ਕੌਰ ਰੰਧਾਵਾ, ਸਹਾਇਕ ਖੇਡ ਨਿਰਦੇਸ਼ਕਾ ਸ੍ਰੀਮਤੀ ...

ਪੂਰੀ ਖ਼ਬਰ »

ਜਥੇਦਾਰ ਗੜ੍ਹੀ ਨੂੰ ਜ਼ਿਲ੍ਹਾ ਜਥੇਦਾਰ ਬਣਨ 'ਤੇ ਕੀਤਾ ਸਨਮਾਨਿਤ

ਰਾਜਪੁਰਾ, 17 ਅਗਸਤ (ਰਣਜੀਤ ਸਿੰਘ)-ਅੱਜ ਇੱਥੇ ਭਗਤ ਰਵੀਦਾਸ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ. ਪਰਮਜੀਤ ਸਿੰਘ ਮਾਹੀ ਦੀ ਪ੍ਰਧਾਨਗੀ ਹੇਠ ਇਕ ਬੈਠਕ ਹੋਈ ਜਿਸ ਵਿਚ ਸ਼੍ਰੋਮਣੀ ਕਮੇਟੀ ਮੈਂਬਰ ਜਥੇਦਾਰ ਸੁਰਜੀਤ ਸਿੰਘ ਗੜੀ ਨੂੰ ਜ਼ਿਲ੍ਹਾ ਪਟਿਆਲਾ ਕਿਸਾਨ ਵਿੰਗ ਦਾ ...

ਪੂਰੀ ਖ਼ਬਰ »

ਡਾ: ਜਸਬੀਰ ਸਿੰਘ ਬਣੇ ਪੰਜਾਬੀ ਯੂਨੀਵਰਸਿਟੀ ਦੇ ਸੰਯੁਕਤ ਖੇਡ ਨਿਰਦੇਸ਼ਕ

ਪਟਿਆਲਾ, 17 ਅਗਸਤ (ਚਹਿਲ)-ਸੀਨੀਅਰ ਅਥਲੈਟਿਕਸ ਕੋਚ ਡਾ. ਜਸਬੀਰ ਸਿੰਘ ਨੇ ਖੇਡ ਵਿਭਾਗ ਪੰਜਾਬੀ ਯੂਨੀਵਰਸਿਟੀ ਦੇ ਸੰਯੁਕਤ ਖੇਡ ਨਿਰਦੇਸ਼ਕ ਦਾ ਅਹੁਦਾ ਸੰਭਾਲ ਲਿਆ ਹੈ | ਇਸ ਮੌਕੇ 'ਤੇ ਖੇਡ ਨਿਰਦੇਸ਼ਕਾ ਡਾ. ਗੁਰਦੀਪ ਕੌਰ ਰੰਧਾਵਾ, ਸਹਾਇਕ ਖੇਡ ਨਿਰਦੇਸ਼ਕਾ ਸ੍ਰੀਮਤੀ ...

ਪੂਰੀ ਖ਼ਬਰ »

ਕਾਲਜ ਵਿਦਿਆਰਥਣ ਦੀ ਮੌਤ ਸਬੰਧੀ ਕਾਲਜ ਨੇ ਜਾਂਚ ਦੀ ਕੀਤੀ ਮੰਗ

ਸਮਾਣਾ, 17 ਅਗਸਤ (ਸਾਹਿਬ ਸਿੰਘ)-ਪਬਲਿਕ ਕਾਲਜ ਸਮਾਣਾ ਦੇ ਸਕੱਤਰ ਸ. ਇੰਦਰਜੀਤ ਸਿੰਘ ਵੜੈਚ ਨੇ ਜ਼ਿਲ੍ਹਾ ਪੁਲਿਸ ਮੁਖੀ ਨੂੰ ਪੱਤਰ ਲਿਖ ਕੇ ਕਾਲਜ ਵਿਦਿਆਰਥਣ ਕੋਮਲਪ੍ਰੀਤ ਕੌਰ ਪੁੱਤਰੀ ਕਰਮਜੀਤ ਸਿੰਘ ਵਾਸੀ ਪਿੰਡ ਧਨੇਠਾ ਦੀ ਹੋਈ ਮੌਤ ਦੀ ਜਾਂਚ ਦੀ ਮੰਗ ਕੀਤੀ ਹੈ | ...

ਪੂਰੀ ਖ਼ਬਰ »

ਇਕ ਦਹਾਕੇ ਤੋਂ ਵਿਕਾਸ ਕਾਰਜ ਠੱਪ ਹੋਣ ਕਰਕੇ ਨਰਕ ਭਰੀ ਜ਼ਿੰਦਗੀ ਬਤੀਤ ਕਰ ਰਹੇ ਹਨ ਕਸਬਾ ਸ਼ੁਤਰਾਣਾ ਵਾਸੀ

• ਬਲਦੇਵ ਸਿੰਘ ਮਹਿਰੋਕ ਸ਼ੁਤਰਾਣਾ, 17 ਅਗਸਤ- ਵਿਧਾਨ ਸਭਾ ਹਲਕਾ ਸ਼ੁਤਰਾਣਾ ਵਿਖੇ ਪਿਛਲੇ ਇਕ ਦਹਾਕੇ ਤੋਂ ਵਿਕਾਸ ਕਾਰਜ ਪੂਰੀ ਤਰ੍ਹਾਂ ਠੱਪ ਹੋਣ ਕਰਕੇ ਕਸਬਾ ਸ਼ੁਤਰਾਣਾ ਵਾਸੀ ਨਰਕ ਭਰੀ ਜ਼ਿੰਦਗੀ ਬਤੀਤ ਕਰਨ ਲਈ ਮਜਬੂਰ ਹਨ | ਵਿਕਾਸ ਪੱਖੋਂ ਬੁਰੀ ਤਰ੍ਹਾਂ ਪੱਛੜਿਆ ...

ਪੂਰੀ ਖ਼ਬਰ »

ਸੁਤੰਤਰਤਾ ਦਿਵਸ ਜਸ਼ਨਾਂ ਸਬੰਧੀ 'ਹਿੰਦ-ਪਾਕ ਦੋਸਤੀ ਥੀਏਟਰ ਫ਼ੈਸਟੀਵਲ' ਕਰਵਾਇਆ

ਪਟਿਆਲਾ, 17 ਅਗਸਤ (ਗੁਰਵਿੰਦਰ ਸਿੰਘ ਔਲਖ)-ਨੈਸ਼ਨਲ ਥੀਏਟਰ ਆਰਟਸ ਸੋਸਾਇਟੀ (ਨਟਾਸ) ਪਟਿਆਲਾ ਨੇ 72ਵੇਂ ਸੁਤੰਤਰਤਾ ਦਿਵਸ ਮੌਕੇ ਭਾਸ਼ਾ ਭਵਨ ਵਿਖੇ ਹਿੰਦ-ਪਾਕ ਦੋਸਤੀ ਥੀਏਟਰ ਫੈਸਟੀਵਲ ਆਯੋਜਿਤ ਕੀਤਾ | ਨਾਮਵਰ ਉਰਦੂ ਸਕਾਲਰ, ਸ਼ਾਇਰ ਗੁਰੂ, ਅਮਿ੍ੰਤਪਾਲ ਸਿੰਘ ਸ਼ੈਦਾ ...

ਪੂਰੀ ਖ਼ਬਰ »

ਸਕਾਟਿਸ ਇੰਟਰਨੈਸ਼ਨਲ ਸਕੂਲ ਦੀ ਮੈਨੇਜਮੈਂਟ ਆਪਸ 'ਚ ਗੁੱਥਮ-ਗੁੱਥੀ

ਡਕਾਲਾ, 17 ਅਗਸਤ (ਮਾਨ)-ਕਸਬਾ ਬਲਬੇੜ੍ਹਾ ਵਿਖੇ ਸਥਿਤ ਇਸ ਸਾਲ ਸ਼ੁਰੂ ਹੋਏ ਸਕਾਟਿਸ ਇੰਟਰਨੈਸ਼ਨਲ ਸਕੂਲ ਦੀ ਮੈਨੇਜਮੈਂਟ ਦੇ ਬਣੇ ਦੋ ਧੜਿਆਂ ਦਾ ਪਿਛਲੇ ਕਈ ਦਿਨਾਂ ਤੋਂ ਚੱਲ ਰਿਹਾ ਵਿਵਾਦ ਥਾਣੇ ਪਹੰੁਚ ਗਿਆ ਹੈ | ਦੋਵਾਂ ਧਿਰਾਂ ਨੇ ਇਕ ਦੂਜੇ 'ਤੇ ਕੱੁਟਮਾਰ ਅਤੇ ...

ਪੂਰੀ ਖ਼ਬਰ »

ਯੂਨਾਈਟਿਡ ਸਿੱਖ ਪਾਰਟੀ ਵਲੋਂ ਪੋ੍ਰਗਰਾਮ ਮੁਲਤਵੀ

ਪਟਿਆਲਾ, 17 ਅਗਸਤ (ਧਰਮਿੰਦਰ ਸਿੰਘ ਸਿੱਧੂ)-ਕੁਝ ਦਿਨ ਪਹਿਲਾਂ ਸਨੌਰ ਵਿਖੇ ਪੁਲਿਸ ਵਲੋਂ ਸਿੱਖ ਨੌਜਵਾਨ 'ਤੇ ਢਾਹੇ ਗਏ ਤਸ਼ੱਦਦ ਦੇ ਮਾਮਲੇ ਵਿਚ, ਐਸ.ਐਸ.ਪੀ. ਪਟਿਆਲਾ ਵਲੋਂ ਸਿੱਖ ਜਥੇਬੰਦੀਆਂ ਦੇ ਵਿਰੋਧ ਤੋਂ ਬਾਅਦ ਨਰਿੰਦਰ ਸਿੰਘ ਥਾਣੇਦਾਰ ਨੂੰ 3 ਸਾਲ ਪਹਿਲਾਂ ਜਬਰੀ ...

ਪੂਰੀ ਖ਼ਬਰ »

'ਪਾਣੀ ਬਚਾਓ-ਪੈਸੇ ਕਮਾਓ' ਸਕੀਮ ਸਬੰਧੀ ਪ੍ਰੋਗਰਾਮ ਅੱਜ ਕੀਤਾ ਜਾਵੇਗਾ ਪ੍ਰਸਾਰਿਤ

ਪਟਿਆਲਾ, 17 ਅਗਸਤ (ਧਰਮਿੰਦਰ ਸਿੰਘ ਸਿੱਧੂ)-ਦੇਸ਼ ਦੇ ਸਾਬਕਾ ਪ੍ਰਧਾਨ ਮੰਤਰੀ ਅਟੱਲ ਬਿਹਾਰੀ ਵਾਜਪਾਈ ਦੇ ਦੇਹਾਂਤ ਹੋਣ ਕਾਰਨ ਜਲੰਧਰ ਦੂਰਦਰਸ਼ਨ ਤੋਂ 17 ਅਗਸਤ ਨੂੰ ਅੱਜ ਦੇ ਮਸਲੇ ਵਿਚ ਪ੍ਰੋਗਰਾਮ ਵਿਚ ਪ੍ਰਸਾਰਿਤ ਹੋਣ ਵਾਲਾ ਪ੍ਰੋਗਰਾਮ ਹੁਣ 18 ਅਗਸਤ ਨੂੰ ਸ਼ਾਮੀ 6:00 ...

ਪੂਰੀ ਖ਼ਬਰ »

ਆਜ਼ਾਦੀ ਦਿਹਾੜੇ 'ਤੇ ਲਗਾਇਆ ਖ਼ੂਨਦਾਨ ਕੈਂਪ

ਪਟਿਆਲਾ, 17 ਅਗਸਤ (ਮਨਦੀਪ ਸਿੰਘ ਖਰੋੜ)-ਆਜ਼ਾਦੀ ਦਿਹਾੜੇ ਨੂੰ ਸਮਰਪਿਤ ਪੰਜਾਬ ਨੈਸ਼ਨਲ ਬੈਂਕ ਸਰਕਲ ਆਫ਼ਿਸ ਬਰਾਂਚ, ਪਟਿਆਲਾ ਅਤੇ ਲਾਇਨਜ਼ ਕਲੱਬ ਰਾਇਲ ਪਟਿਆਲਾ ਵਲੋਂ ਸਾਂਝੇ ਤੌਰ 'ਤੇ ਤਿਰੰਗਾ ਝੰਡਾ ਲਹਿਰਾਇਆ ਗਿਆ | ਮੁੱਖ ਮਹਿਮਾਨ ਡੀ.ਜੀ.ਐਮ. ਡੀ.ਐੱਸ. ਵਰਮਾ ਅਤੇ ...

ਪੂਰੀ ਖ਼ਬਰ »

ਸਨੌਰ ਮਾਮਲੇ 'ਚ ਕਾਂਗਰਸ ਸਰਕਾਰ ਦੀ ਲਾਅ ਐਾਡ ਆਰਡਰ ਦੀ ਸਥਿਤੀ 'ਤੇ ਉੱਠ ਰਹੇ ਹਨ ਸਵਾਲ-ਵਿਧਾਇਕ ਚੰਦੂਮਾਜਰਾ

ਰਾਜਪੁਰਾ, 17 ਅਗਸਤ (ਜੀ.ਪੀ. ਸਿੰਘ)-ਬੀਤੇ ਦਿਨੀਂ ਸਨੌਰ ਵਿਖੇ ਪੁਲਿਸ ਮੁਲਾਜ਼ਮਾਂ ਵਲੋਂ ਸਿੱਖ ਨੌਜਵਾਨਾਂ ਨਾਲ ਕੀਤੀ ਗਈ ਖਿੱਚ ਧੂਹ ਤੇ ਉਨ੍ਹਾਂ ਦੀ ਮੈਡੀਕਲ ਰਿਪੋਰਟ 'ਚ ਥਰਡ ਡਿਗਰੀ ਵਰਗੇ ਤਸੀਹੇ ਦੇਣ ਦੇ ਮਾਮਲੇ ਨਾਲ ਜਿੱਥੇ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ...

ਪੂਰੀ ਖ਼ਬਰ »

ਦੋ ਪਿੰਡਾਂ ਦਾ ਕੀਤਾ ਗਿਆ ਇਕ ਗੁਰਦੁਆਰਾ ਸਾਹਿਬ

ਪਟਿਆਲਾ, 17 ਅਗਸਤ (ਧਰਮਿੰਦਰ ਸਿੰਘ ਸਿੱਧੂ)-ਸ੍ਰੀ ਅਕਾਲ ਤਖ਼ਤ ਸਾਹਿਬ ਵਲੋਂ ਸੂਬੇ ਅੰਦਰ ਹੁਕਮ ਜਾਰੀ ਕੀਤੇ ਗਏ ਸਨ ਕਿ ਹਰ ਪਿੰਡ ਇਕ ਗੁਰੂ ਘਰ ਹੀ ਹੋਵੇ ਤਾਂ ਜੋ ਧਰਮ ਪ੍ਰਚਾਰ ਲਹਿਰ ਨੂੰ ਹੁੰਗਾਰਾ ਮਿਲ ਸਕੇ, ਜਿਸ ਦੀ ਸ਼ੁਰੂਆਤ ਸਾਬਕਾ ਕੈਬਨਿਟ ਮੰਤਰੀ ਸੁਰਜੀਤ ਸਿੰਘ ...

ਪੂਰੀ ਖ਼ਬਰ »

ਜ਼ਿਲੇ੍ਹ ਦੇ ਕਈ ਬਲਾਕਾਂ 'ਚ ਫਾਸਫੋਰਸ, ਸਲਫ਼ਰ ਤੇ ਪੋਟਾਸ਼ੀਅਮ ਦੀ ਮਾਤਰਾ ਵਧ ਪਾਈ

ਪਟਿਆਲਾ, 17 ਅਗਸਤ (ਜਸਪਾਲ ਸਿੰਘ ਢਿੱਲੋਂ)-ਪ੍ਰਧਾਨ ਮੰਤਰੀ ਨੇ ਸਾਰੇ ਦੇਸ਼ ਅੰਦਰ ਖੇਤੀ ਆਧਾਰਤ ਜ਼ਮੀਨ ਦੀ ਪਰਖ ਲਈ ਵਿਸ਼ੇਸ਼ ਮੁਹਿੰਮ ਚਲਾਈ ਹੈ | ਇਸ ਮੁਹਿੰਮ ਤਹਿਤ ਪਟਿਆਲਾ ਦੇ ਵੀ ਕਈ ਬਲਾਕਾਂ ਦੇ ਜ਼ਮੀਨ ਦੇ ਨਮੂਨੇ ਲੈ ਕੇ ਜਾਂਚ ਕੀਤੀ ਸੀ | ਜਾਣਕਾਰੀ ਮੁਤਾਬਿਕ ਨਾਭਾ ...

ਪੂਰੀ ਖ਼ਬਰ »

ਐੱਸ. ਸੀ. ਬੀ. ਸੀ. 71 ਪਰਿਵਾਰਾਂ ਨੂੰ ਵੰਡੇ ਕਰਜ਼ਾ ਰਾਹਤ ਦੇ ਸਰਟੀਫਿਕੇਟ

ਪਟਿਆਲਾ, 17 ਅਗਸਤ (ਗੁਰਪ੍ਰੀਤ ਸਿੰਘ ਚੱਠਾ)-ਪੰਜਾਬ ਦੇ ਮੁੱਖ ਮੰਤਰੀ ਕੈ. ਅਮਰਿੰਦਰ ਸਿੰਘ ਵਲੋਂ ਐਸ.ਸੀ.ਬੀ.ਸੀ. ਪਰਿਵਾਰਾਂ ਨੂੰ ਦਿੱਤੀ ਗਈ ਕਰਜ਼ਾ ਮੁਆਫ਼ੀ ਰਾਹਤ ਦੇ ਅਧੀਨ ਕੈਬਨਿਟ ਮੰਤਰੀ ਬ੍ਰਹਮ ਮਹਿੰਦਰਾ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਪੰਜਾਬ ਕਾਂਗਰਸ ਦੇ ...

ਪੂਰੀ ਖ਼ਬਰ »

ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਟਡ ਪੈਨਸ਼ਨਰਜ਼ ਐਸੋਸੀਏਸ਼ਨ ਦੀ ਬੈਠਕ

ਪਟਿਆਲਾ, 17 ਅਗਸਤ (ਜ.ਸ. ਢਿੱਲੋਂ)-ਪਾਵਰ ਕਾਮ ਪੈਨਸ਼ਨਰਜ਼ ਐਸੋਸੀਏਸ਼ਨ ਮੁੱਖ ਦਫ਼ਤਰ ਯੂਨਿਟ ਦੀ ਬੈਠਕ ਇੰਜੀਨੀਅਰ ਸੰਤੋਖ ਸਿੰਘ ਬੋਪਾਰਾਏ ਦੀ ਪ੍ਰਧਾਨਗੀ ਹੇਠ ਹੋਈ | ਜਨਰਲ ਸਕੱਤਰ ਧਨਵੰਤ ਸਿੰਘ ਭੱਠਲ ਨੇ ਮੀਟਿੰਗ ਨੂੰ ਸੰਬੋਧਨ ਕਰਦਿਆਂ ਆਖਿਆ ਕਿ ਬਿਜਲੀ ਨਿਗਮ ...

ਪੂਰੀ ਖ਼ਬਰ »

ਨਾਭਾ ਵਿਖੇ ਤਰਕਸ਼ੀਲ ਸੁਸਾਇਟੀ ਦੀ ਬੈਠਕ

ਨਾਭਾ, 17 ਅਗਸਤ (ਕਰਮਜੀਤ ਸਿੰਘ)-ਅੱਜ ਨਾਭਾ ਵਿਖੇ ਮਹਾਰਾਜਾ ਰਿਪੁਦਮਨ ਸਿੰਘ ਪਾਰਕ ਵਿਚ ਤਰਕਸ਼ੀਲ ਸੁਸਾਇਟੀ ਦੀ ਇਕਾਈ ਨਾਭਾ ਵਲੋਂ ਮੀਟਿੰਗ ਕੀਤੀ ਗਈ | ਜਿਸ ਵਿਚ ਜ਼ਿਲ੍ਹਾ ਪ੍ਰਧਾਨ ਅਨਿਲ ਕੁਮਾਰ, ਸਮਾਣਾ ਇਕਾਈ ਦੇ ਪ੍ਰਧਾਨ ਬਹਾਦਰ ਅਲੀ, ਪਟਿਆਲਾ ਇਕਾਈ ਦੇ ਪ੍ਰਧਾਨ ...

ਪੂਰੀ ਖ਼ਬਰ »

ਗੁਪਤਾ ਸਰਬਸੰਮਤੀ ਨਾਲ ਬਣੇ ਕੈਮਿਸਟ ਐਸੋਸੀਏਸ਼ਨ ਦੇ ਪ੍ਰਧਾਨ

ਰਾਜਪੁਰਾ, 17 ਅਗਸਤ (ਰਣਜੀਤ ਸਿੰਘ)-ਅੱਜ ਇੱਥੇ ਸਮੂਹ ਕੈਮਿਸਟਾਂ ਨੇ ਸਰਬਸੰਮਤੀ ਨਾਲ ਸ੍ਰੀ ਜਗਨੰਦਨ ਗੁਪਤਾ ਨੂੰ ਕੈਮਿਸਟ ਐਸੋਸੀਏਸ਼ਨ ਦਾ ਪ੍ਰਧਾਨ ਚੁਣ ਲਿਆ ਹੈ | ਇਸ ਮੌਕੇ ਵਿਸ਼ੇਸ਼ ਤੌਰ 'ਤੇ ਹਲਕਾ ਵਿਧਾਇਕ ਹਰਦਿਆਲ ਸਿੰਘ ਕੰਬੋਜ਼ ਪੁੱਜੇ ਹੋਏ ਸਨ | ਉਨ੍ਹਾਂ ਨੇ ...

ਪੂਰੀ ਖ਼ਬਰ »

ਸਾਹਲ ਸਕੂਲ ਵਿਚ ਮਨਾਇਆ ਸਾਇੰਸ ਮੇਲਾ

ਰਾਜਪੁਰਾ, 17 ਅਗਸਤ (ਰਣਜੀਤ ਸਿੰਘ)-ਨੇੜਲੇ ਪਿੰਡ ਸਾਹਲ ਵਿਖੇ ਪੰਜਾਬ ਸਕੂਲ ਸਿੱਖਿਆ ਵਿਭਾਗ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਸਰਕਾਰੀ ਮਿਡਲ ਸਕੂਲ ਸਾਹਲ ਵਿੱਚ ਇੰਚਾਰਜ ਸ. ਰਵਿੰਦਰ ਸਿੰਘ ਦੀ ਅਗਵਾਈ ਵਿਚ ਸਾਇੰਸ ਮੇਲਾ ਲਾਇਆ ਗਿਆ | ਇਸ ਮੌਕੇ 'ਤੇ ਸਰਕਾਰੀ ਹਾਈ ਸਕੂਨ ...

ਪੂਰੀ ਖ਼ਬਰ »

ਕਰਜ਼ੇ ਦੇ ਬੋਝ ਹੇਠ ਦੱਬੇ ਕਿਸਾਨਾਂ ਨੂੰ ਤੁਰੰਤ ਰਾਹਤ ਦੇਣ ਲਈ ਕਾਮਰੇਡਾਂ ਵਲੋਂ ਜਾਗਰੂਕਤਾ ਮਾਰਚ

ਸ਼ੁਤਰਾਣਾ, 17 ਅਗਸਤ (ਬਲਦੇਵ ਸਿੰਘ ਮਹਿਰੋਕ)-ਕਰਜ਼ੇ ਦੇ ਬੋਝ ਹੇਠ ਦੱਬੇ ਹੋਏ ਕਿਸਾਨਾਂ ਨੂੰ ਤੁਰੰਤ ਰਾਹਤ ਦੇਣ ਦੀ ਮੰਗ ਨੂੰ ਲੈ ਕੇ ਪਹਿਲੀ ਸਤੰਬਰ ਨੂੰ ਕੁੱਲ ਹਿੰਦ ਕਿਸਾਨ ਸਭਾ ਵਲੋਂ ਜ਼ਿਲ੍ਹਾ ਪੱਧਰ 'ਤੇ ਧਰਨੇ ਤੇ ਰੋਸ ਰੈਲੀਆਂ ਕਰਕੇ ਮਨਾਏ ਜਾ ਰਹੇ 'ਕਿਸਾਨ ਮੰਗ ...

ਪੂਰੀ ਖ਼ਬਰ »

ਲੇਡੀਜ਼ ਆਫ਼ੀਸਰਜ਼ ਵਲੋਂ ਪੰਜਾਬ ਦਾ ਰਵਾਇਤੀ ਤੀਜ ਦਾ ਤਿਉਹਾਰ ਮਨਾਇਆ

ਪਟਿਆਲਾ, 17 ਅਗਸਤ (ਪਰਗਟ ਸਿੰਘ ਬਲਬੇੜ੍ਹਾ)-ਅੱਜ ਪਟਿਆਲਾ ਵਿਖੇ ਵੱਖ-ਵੱਖ ਵਿਭਾਗਾਂ ਵਿਚ ਕੰਮ ਕਰਦੀਆਂ ਲੇਡੀਜ਼ ਆਫ਼ੀਸਰਜ਼ ਵਲੋਂ ਰਲ-ਮਿਲ ਕੇ ਪੰਜਾਬ ਦਾ ਰਵਾਇਤੀ ਤੀਜ ਦਾ ਤਿਉਹਾਰ ਬਹੁਤ ਹੀ ਚਾਵਾਂ ਨਾਲ ਮਨਾਇਆ ਗਿਆ | ਇਸ ਮੌਕੇ 'ਤੇ ਜਿੱਥੇ ਗੀਤ-ਸੰਗੀਤ, ਗਿੱਧਾ ...

ਪੂਰੀ ਖ਼ਬਰ »

ਪੰਜਾਬ ਸਰਕਾਰ ਦੇ ਵਿਰੁੱਧ ਅਪੰਗ ਸੁਅੰਗ ਲੋਕ ਮੰਚ ਪੰਜਾਬ ਦੇ ਸੱਦੇ 'ਤੇ ਖੜਕਾਏ ਥਾਲ਼

ਘਨੌਰ, 17 ਅਗਸਤ (ਜਾਦਵਿੰਦਰ ਸਿੰਘ ਜੋਗੀਪੁਰ)-ਅਪੰਗ ਸੁਅੰਗ ਲੋਕ ਮੰਚ ਵਲੋਂ 25 ਮਾਰਚ 2018 ਦੀ ਚੌਥੀ ਲੋਕ ਅਧਿਕਾਰ ਰੈਲੀ ਵਿਚ ਫ਼ਿਰੋਜ਼ਪੁਰ ਵਿਖੇ ਐਲਾਨ ਕੀਤਾ ਸੀ ਕਿ ਜੇਕਰ ਪੰਜਾਬ ਸਰਕਾਰ ਨੇ ਆਪਣੇ ਚੋਣ ਵਾਅਦੇ ਅਤੇ ਹਰਿਆਣਾ ਚੰਡੀਗੜ੍ਹ ਵਾਂਗ ਪੰਜਾਬ ਵਿਚ ਦੋ ਹਜ਼ਾਰ ...

ਪੂਰੀ ਖ਼ਬਰ »

ਜ਼ਿਲ੍ਹਾ ਕਾਂਗਰਸ ਕਮੇਟੀ ਨੇ ਆਜ਼ਾਦੀ ਦਿਵਸ ਮਨਾਇਆ

ਪਟਿਆਲਾ, 17 ਅਗਸਤ (ਗੁਰਪ੍ਰੀਤ ਸਿੰਘ ਚੱਠਾ)-ਜ਼ਿਲ੍ਹਾ ਕਾਂਗਰਸ ਕਮੇਟੀ ਸ਼ਹਿਰੀ ਪਟਿਆਲਾ ਵਲੋਂ 72ਵੇਂ ਆਜ਼ਾਦੀ ਦਿਵਸ ਕਿਲ੍ਹਾ ਚੌਾਕ ਪਟਿਆਲਾ ਵਿਖੇ ਧੂਮਧਾਮ ਨਾਲ ਲੱਡੂ ਵੰਡ ਕੇ ਪ੍ਰੇਮ ਕਿਸ਼ਨ ਪੁਰੀ ਦੀ ਪ੍ਰਧਾਨਗੀ ਹੇਠ ਮਨਾਇਆ | ਇਸ ਮੌਕੇ ਸ੍ਰੀ ਪੁਰੀ ਨੇ ਬੋਲਦਿਆਂ ...

ਪੂਰੀ ਖ਼ਬਰ »

ਮਨੁੱਖਤਾ ਦੇ ਭਲੇ ਲਈ 29 ਯੂਨਿਟ ਖ਼ੂਨਦਾਨ

ਡਕਾਲਾ, 17 ਅਗਸਤ (ਮਾਨ)-ਇੱਥੋਂ ਨੇੜੇ ਗੁਰਦੁਆਰਾ ਸਾਹਿਬ ਪਾਤਸ਼ਾਹੀ 6ਵੀਂ ਤੇ ਪਾਤਸ਼ਾਹੀ 9ਵੀਂ ਕਰਹਾਲੀ ਸਾਹਿਬ ਵਿਖੇ ਮਿਸ਼ਨ ਲਾਲੀ ਤੇ ਹਰਿਆਲੀ ਤਹਿਤ ਖ਼ੂਨਦਾਨ ਕੈਂਪ ਲਗਾਇਆ ਗਿਆ | ਜਿਸ ਵਿਚ ਸਰਕਾਰੀ ਰਜਿੰਦਰਾ ਹਸਪਤਾਲ ਪਟਿਆਲਾ ਦੇ ਬਲੱਡ ਬੈਂਕ ਦੀ ਟੀਮ ਨੇ ਡਾਕਟਰ ...

ਪੂਰੀ ਖ਼ਬਰ »

ਕਮੇਟੀ ਨੇ ਸਰਬਸੰਮਤੀ ਨਾਲ ਚੁਣੇ ਅਹੁਦੇਦਾਰ

ਪਟਿਆਲਾ, 17 ਅਗਸਤ (ਧਰਮਿੰਦਰ ਸਿੰਘ ਸਿੱਧੂ)-ਪੂਰਬ ਮੰਡਲ ਪੈਨਸ਼ਨਰਜ਼ ਐਸੋਸੀਏਸ਼ਨ ਪੀ.ਐਸ.ਪੀ.ਸੀ.ਐੱਲ. ਦੀ ਮੰਡਲ ਕਮੇਟੀ ਦੀ ਚੋਣ ਪਟਿਆਲਾ ਸਰਕਲ ਸਕੱਤਰ ਰਾਜਿੰਦਰ ਸਿੰਘ ਅਤੇ ਵਿੱਤ ਸਕੱਤਰ ਸੁਰਜੀਤ ਪਾਲ ਦੀ ਦੇਖ ਰੇਖ ਵਿਚ ਹੋਈ | ਇਸ ਚੋਣ ਵਿਚ ਧਨਵੰਤ ਸਿੰਘ ਭੱਠਲ ਸੂਬਾ ...

ਪੂਰੀ ਖ਼ਬਰ »

ਬਾਈਕਰਜ਼ ਵਰਲਡ ਵਲੋਂ ਆਜ਼ਾਦੀ ਦਿਵਸ 'ਤੇ ਸਾਈਕਲ ਰੈਲੀ ਕੱਢੀ

ਪਟਿਆਲਾ, 17 ਅਗਸਤ (ਗੁਰਪ੍ਰੀਤ ਸਿੰਘ ਚੱਠਾ)-ਬਾਈਕਰਜ਼ ਵਰਲਡ ਪਟਿਆਲਾ ਵਲੋਂ ਨਾਗੇਸ਼ ਗੁਪਤਾ ਦੀ ਅਗਵਾਈ ਹੇਠ 72ਵੇਂ ਆਜ਼ਾਦੀ ਦਿਵਸ 'ਤੇ ਇਕ ਵਿਸ਼ਾਲ ਸਾਈਕਲ ਰੈਲੀ ਕੱਢੀ ਗਈ | ਜੋ ਕਿ ਭੁਪਿੰਦਰਾ ਰੋਡ 22 ਨੰਬਰ ਫਾਟਕ ਤੋਂ ਸ਼ੁਰੂ ਹੋ ਕੇ ਨਾਭਾ ਰੋਡ ਟੋਲ ਪਲਾਜ਼ਾ ਤੋਂ ਹੁੰਦੇ ...

ਪੂਰੀ ਖ਼ਬਰ »

ਜ਼ਿਲ੍ਹਾ ਸਿੱਖਿਆ ਅਫਸਰ ਦਾ ਕੀਤਾ ਸਨਮਾਨ

ਨਾਭਾ, 17 ਅਗਸਤ (ਕਰਮਜੀਤ ਸਿੰਘ)-ਪੰਜਾਬ ਸਰਕਾਰ ਵਲੋਂ ਕਲਭੂਸ਼ਨ ਸਿੰਘ ਬਾਜਵਾ ਨੂੰ ਜ਼ਿਲ੍ਹਾ ਸਿੱਖਿਆ ਅਫ਼ਸਰ ਪਟਿਆਲਾ (ਪ੍ਰਾਇਮਰੀ) ਲਗਾਉਣ 'ਤੇ ਜ਼ਿਲੇ੍ਹ ਦੇ ਸਮੂਹ ਟੀਚਰ ਜਥੇਬੰਦੀਆਂ ਵਲੋਂ ਪੁਰਜ਼ੋਰ ਸਵਾਗਤ ਕੀਤਾ ਗਿਆ | ਅਧਿਆਪਕ ਆਗੂਆਂ ਨੇ ਇਮਾਨਦਾਰ ਜ਼ਿਲ੍ਹਾ ...

ਪੂਰੀ ਖ਼ਬਰ »

ਕਾਰ 'ਚੋਂ 312 ਬੋਤਲਾਂ ਨਾਜਾਇਜ਼ ਸ਼ਰਾਬ ਬਰਾਮਦ ਸਮੇਤ ਕਾਬੂ

ਪਾਤੜਾਂ, 17 ਅਗਸਤ (ਜਗਦੀਸ਼ ਸਿੰਘ ਕੰਬੋਜ)-ਪਾਤੜਾਂ ਪੁਲਿਸ ਨੇ ਇਕ ਕਾਰ 'ਚੋਂ 312 ਬੋਤਲਾਂ ਨਜਾਇਜ਼ ਸ਼ਰਾਬ ਬਰਾਮਦ ਕਰਕੇ 1 ਵਿਅਕਤੀ ਨੂੰ ਕਾਬੂ ਕੀਤਾ ਹੈ ਜਦੋਂ ਕਿ ਇਸ ਦਾ ਦੂਜਾ ਸਾਥੀ ਭੱਜਣ ਵਿਚ ਸਫਲ ਹੋ ਗਿਆ | ਇਸ ਬਾਰੇ ਜਾਣਕਾਰੀ ਦਿੰਦਿਆਂ ਥਾਣਾ ਪਾਤੜਾਂ ਦੇ ਮੁਖੀ ...

ਪੂਰੀ ਖ਼ਬਰ »

ਵੱਖ-ਵੱਖ ਥਾੲੀਂ ਆਜ਼ਾਦੀ ਦਿਵਸ ਮਨਾਇਆ

ਬਨੂੜ, 17 ਅਗਸਤ (ਭੁਪਿੰਦਰ ਸਿੰਘ)-ਨਗਰ ਕੌਾਸਲ ਬਨੂੜ ਵਲੋਂ 72ਵਾਂ ਆਜ਼ਾਦੀ ਦਿਹਾੜਾ ਬੜੇ ਹੀ ਉਤਸ਼ਾਹ ਨਾਲ ਮਨਾਇਆ ਗਿਆ | ਕੌਮੀ ਝੰਡਾ ਲਹਿਰਾਉਣ ਦੀ ਰਸਮ ਕਾਰਜਕਾਰੀ ਪ੍ਰਧਾਨ ਭਜਨ ਲਾਲ ਨੇ ਨਿਭਾਈ | ਇਸ ਮੌਕੇ ਪੰਜਾਬ ਪੁਲਿਸ ਦੇ ਜਵਾਨਾਂ ਨੇ ਸਲਾਮੀ ਦਿੱਤੀ | ਕੌਾਸਲ ਅਹਾਤੇ ...

ਪੂਰੀ ਖ਼ਬਰ »

ਵੱਖ-ਵੱਖ ਥਾੲੀਂ ਆਜ਼ਾਦੀ ਦਿਵਸ ਮਨਾਇਆ

ਦੇਵੀਗੜ੍ਹ, 17 ਅਗਸਤ (ਮੁਖ਼ਤਿਆਰ ਸਿੰਘ ਨੌਗਾਵਾਂ, ਰਜਿੰਦਰ ਸਿੰਘ ਮੌਜੀ)-ਦੇਸ਼ ਦਾ 72ਵਾਂ ਆਜ਼ਾਦੀ ਦਿਵਸ ਜਿੱਥੇ ਦੇਸ਼ ਵਿਦੇਸ਼ ਵਿਚ ਬੜੀ ਸ਼ਰਧਾ ਨਾਲ ਮਨਾਇਆ ਗਿਆ, ਉੱਥੇ ਹੀ ਸਬ ਡਵੀਜ਼ਨ ਦੁਧਨਸਾਧਾਂ ਵਲੋਂ ਆਜ਼ਾਦੀ ਸਮਾਗਮ ਸਰਕਾਰੀ ਹਾਈ ਸਕੂਲ ਦੁਧਨਸਾਧਾਂ ਵਿਖੇ ...

ਪੂਰੀ ਖ਼ਬਰ »





Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX