ਤਾਜਾ ਖ਼ਬਰਾਂ


ਜਲੰਧਰ ਜ਼ਿਲ੍ਹੇ 'ਚ ਅੱਜ ਇਸ ਭਾਅ 'ਤੇ ਵਿਕਣਗੇ ਫਲ ਤੇ ਸਬਜ਼ੀਆਂ
. . .  1 day ago
ਜਲੰਧਰ, 9 ਅਪ੍ਰੈਲ (ਚਿਰਾਗ਼ ਸ਼ਰਮਾ) - ਜਲੰਧਰ ਜ਼ਿਲ੍ਹੇ 'ਚ ਅੱਜ ਫਲਾਂ ਤੇ ਸਬਜ਼ੀਆਂ ਦੀ ਰੇਟ ਲਿਸਟ ਜਾਰੀ ਹੋਈ ਹੈ। ਜਿਸ ਮੁਤਾਬਿਕ ਲੋਕ ਕਾਲਾਬਾਜ਼ਾਰੀ ਤੋਂ ਬੱਚ ਸਕਦੇ ਹਨ। ਜ਼ਿਕਰਯੋਗ ਹੈ ਕਿ ਕੋਰੋਨਾਵਾਇਰਸ ਦੇ ਕਾਰਨ ਭਾਰਤ ਸਮੇਤ ਪੰਜਾਬ 'ਚ ਲਾਕਡਾਊਨ ਹੈ ਤੇ ਕਰਫ਼ਿਊ ਦੇ...
ਕੋਰੋਨਾ ਨਾਲ ਪੀੜਤ ਦੀ ਮੌਤ 'ਤੇ ਭਾਰਤ ਸਰਕਾਰ ਵੱਲੋਂ ਸਸਕਾਰ ਕਰਨ ਸਬੰਧੀ ਹਦਾਇਤਾਂ ਜਾਰੀ
. . .  1 day ago
ਜਲੰਧਰ ,9 ਅਪ੍ਰੈਲ {ਚਿਰਾਗ਼ ਸ਼ਰਮਾ}- ਕੋਰੋਨਾ ਵਾਇਰਸ ਪੀੜਤਾਂ ਦੀ ਮੌਤ ਹੋਣ 'ਤੇ ਭਾਰਤ ਸਰਕਾਰ ਦੇ ਸਿਹਤ ਮੰਤਰਾਲੇ ਵੱਲੋਂ ਹਦਾਇਤਾਂ ਜਾਰੀ ਕੀਤੀਆ ਹਨ ।ਸਰਕਾਰ ਦੀਆਂ ਗਾਈਡ ਲਾਈਨਜ਼ ਤੇ ਗਠਿਤ ਕਮੇਟੀ ਦੀ ਹਾਜ਼ਰੀ ...
ਕਰੋਨਾ ਪੀੜਤ ਕਰਮਜੀਤ ਕੌਰ ਦਾ ਮਹਿਲ ਕਲਾਂ 'ਚ ਹੋਇਆ ਅੰਤਿਮ ਸਸਕਾਰ ,ਪਤੀ ਅਤੇ ਪੁੱਤਰ ਦਿੱਤੀ ਚਿਖਾ ਨੂੰ ਅਗਨੀ
. . .  1 day ago
ਮਹਿਲ ਕਲਾਂ, 9 ਅਪ੍ਰੈਲ (ਅਵਤਾਰ ਸਿੰਘ ਅਣਖੀ)-ਲੁਧਿਆਣਾ ਦੇ ਫੋਰਟਿਸ ਹਸਪਤਾਲ 'ਚ ਕਰੋਨਾ ਵਾਇਰਸ ਕਾਰਨ ਮੌਤ ਦਾ ਸ਼ਿਕਾਰ ਹੋਈ ਕਰਮਜੀਤ ਕੌਰ (52) ਪਤਨੀ ਦਲਜੀਤ ਸਿੰਘ ਵਾਸੀ ਮਹਿਲ ਕਲਾਂ (ਬਰਨਾਲਾ) ਦੀ ਮ੍ਰਿਤਕ ...
ਪੰਜਾਬ 'ਚ ਵੀ ਘਰਾਂ ਤੋਂ ਬਾਹਰ ਜਾਣ 'ਤੇ ਮਾਸਕ ਪਹਿਨਣਾ ਜ਼ਰੂਰੀ
. . .  1 day ago
ਚੰਡੀਗੜ੍ਹ, 09 ਅਪ੍ਰੈਲ - ਪੰਜਾਬ ਸਰਕਾਰ ਨੇ ਵੀ ਹੁਣ ਘਰ ਤੋਂ ਬਾਹਰ ਨਿਕਲਣ 'ਤੇ ਮਾਸਕ ਪਹਿਨਣਾ ਜ਼ਰੂਰੀ ਕਰ ਦਿੱਤਾ ਹੈ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਲੋਕਾਂ ਨੂੰ ਕਿਹਾ ਕਿ ਜਦੋਂ ਤੁਸੀਂ ਘਰ ਤੋਂ ਬਾਹਰ ...
ਕੋਰੋਨਾ ਵਾਇਰਸ ਮਰੀਜ਼ ਦੇ ਸਸਕਾਰ 'ਚ ਵਿਘਨ ਪਾਉਣ ਵਾਲੇ 60 ਅਣਪਛਾਤਿਆਂ ਖ਼ਿਲਾਫ਼ ਕੇਸ ਦਰਜ
. . .  1 day ago
ਜਲੰਧਰ, 9 ਅਪ੍ਰੈਲ (ਐੱਮ.ਐੱਸ. ਲੋਹੀਆ) - ਕੋਰੋਨਾ ਮਰੀਜ਼ ਦਾ ਹਰਨਾਮਦਾਸਪੁਰਾ ਸ਼ਮਸ਼ਾਨ ਘਾਟ 'ਚ ਸਸਕਾਰ ਕਰਨ 'ਚ ਵਿਘਨ ਪਾਉਣ ਵਾਲੇ 60 ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਕਮਿਸ਼ਨ ਰੇਟ ਪੁਲਿਸ ਨੇ ਮੁਕੱਦਮਾ ...
ਕੋਰੋਨਾ ਮ੍ਰਿਤਕ ਕਰਮਜੀਤ ਕੌਰ ਦੀ ਮ੍ਰਿਤਕ ਦੇਹ ਪੁੱਜੀ ਮਹਿਲ ਕਲਾਂ
. . .  1 day ago
ਮਹਿਲ ਕਲਾਂ, 9 ਅਪ੍ਰੈਲ (ਅਵਤਾਰ ਸਿੰਘ ਅਣਖੀ) - ਕੋਰੋਨਾ ਮ੍ਰਿਤਕ ਕਰਮਜੀਤ ਕੌਰ (52) ਵਾਸੀ ਮਹਿਲ ਕਲਾਂ (ਬਰਨਾਲਾ) ਦੀ ਮ੍ਰਿਤਕ ਦੇਹ ਮਹਿਲ ਕਲਾਂ ਸੋਢੇ ਦੇ ਸ਼ਮਸ਼ਾਨਘਾਟ ਵਿਚ ਪਹੁੰਚ ਚੁੱਕੀ ਹੈ। ਕੁੱਝ ਹੀ ਮਿੰਟਾਂ ਵਿਚ ਉਸ ਦਾ ਅੰਤਿਮ ਸੰਸਕਾਰ ਕੀਤਾ ਜਾਵੇਗਾ । ਸਸਕਾਰ ਸਮੇਂ ਮ੍ਰਿਤਕਾ ਦੇ ਪਤੀ ਅਤੇ ਪੁੱਤਰ ਨੂੰ ਹੀ ਸ਼ਾਮਿਲ ਹੋਣ ਦੀ ਆਗਿਆ ਦਿੱਤੀ...
ਕੋਰੋਨਾ ਵਾਇਰਸ : ਚਾਈਲਡ ਲਾਈਨ ਕਰੇਗੀ ਲੋੜਵੰਦ ਬੱਚਿਆਂ ਦੀ ਚੋਣ -ਉਪ ਨਿਰਦੇਸ਼ਕ ਹਿਨੂ ਸਿੰਘ
. . .  1 day ago
ਲੋਹਟਬੱਦੀ, 9 ਅਪ੍ਰੈਲ ( ਕੁਲਵਿੰਦਰ ਸਿੰਘ ਡਾਂਗੋਂ) - ਕੋਵਿਡ-19 ਦੌਰਾਨ ਛੋਟੇ ਬੱਚਿਆਂ ਨੂੰ ਮਾਨਸਿਕ ਪੀੜਾ 'ਚੋਂ ਕੱਢਣ ਅਤੇ ਲੋੜੀਂਦੀਆਂ ਸੁਵਿਧਾਵਾਂ ਦੇਣ ਦੇ ਮੰਤਵ ਨਾਲ ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ, ਭਾਰਤ ਸਰਕਾਰ ਅਧੀਨ ਚਾਈਲਡ ਲਾਈਨ ਇੰਡੀਆ ਫਾਊਂਡੇਸ਼ਨ ਨਵੀਂ ਦਿੱਲੀ ਵੱਲੋਂ ਵੀ ਸਰਕਾਰ ਨੂੰ ਵਿਸ਼ੇਸ਼ ਸਹਿਯੋਗ...
ਸਰਕਾਰੀਆ ਦੇ ਹੁਕਮਾਂ ਤੇ ਪਿੰਡਾਂ ਨੂੰ ਸੀਲ ਕਰਨ ਦਾ ਕੰਮ ਜ਼ੋਰਾਂ 'ਤੇ
. . .  1 day ago
ਓਠੀਆਂ, 9 ਅਪ੍ਰੈਲ (ਗੁਰਵਿੰਦਰ ਸਿੰਘ) - ਕੋਰੋਨਾ ਵਾਇਰਸ ਤੋਂ ਬਚਾਅ ਲਈ ਕੈਬਨਿਟ ਮੰਤਰੀ ਸੁਖਬਿੰਦਰ ਸਿੰਘ ਸਰਕਾਰੀਆ ਵੱਲੋਂ ਹਲਕਾ ਰਾਜਾਸਾਂਸੀ ਦੇ ਪਿੰਡਾਂ ਨੂੰ ਦਿਤੇ ਗਏ ਹੁਕਮਾਂ...
ਕੋਰੋਨਾ ਪੀੜਤ ਮਹਿਲਾ ਦੇ ਸੰਪਰਕ 'ਚ ਆਉਣ ਵਾਲੇ 10 ਜਣੇ ਕੀਤੇ ਗਏ ਕੁਆਰੰਟਾਇਨ
. . .  1 day ago
ਜਲੰਧਰ, 9 ਅਪ੍ਰੈਲ - ਜਲੰਧਰ ਵਿਖੇ ਅੱਜ ਸਵੇਰੇ ਕੋਰੋਨਾ ਵਾਇਰਸ ਦੀ ਪਾਜ਼ੀਟਿਵ ਪਾਈ ਗਈ ਮਹਿਲਾ ਦੇ ਸੰਪਰਕ 'ਚ ਆਉਣ ਵਾਲੇ 10 ਜਣਿਆ ਨੂੰ ਸਿਹਤ ਵਿਭਾਗ ਨੇ ਕੁਆਰੰਟਾਇਨ...
ਲੁਧਿਆਣਾ 'ਚ ਕੋਰੋਨਾ ਦੇ 12 ਮਾਮਲੇ ਪਾਜ਼ੀਟਿਵ - ਡੀ.ਸੀ
. . .  1 day ago
ਲੁਧਿਆਣਾ, 9 ਅਪ੍ਰੈਲ (ਰੁਪੇਸ਼ ਕੁਮਾਰ) ਲੁਧਿਆਣਾ ਦੇ ਡਿਪਟੀ ਕਮਿਸ਼ਨਰ ਪ੍ਰਦੀਪ ਅਗਰਵਾਲ ਨੇ ਦੱਸਿਆ ਕਿ ਹੁਣ ਤੱਕ 507 ਸੈਂਪਲ ਲਏ ਨੇ ਜਿਨ੍ਹਾਂ ਚੋਂ 467 ਸੈਂਪਲ ਨੈਗੇਟਿਵ ਆਏ ਨੇ ਜਦੋਂ ਕਿ 12 ਮਾਮਲੇ ਪਾਜ਼ੀਟਿਵ ਨੇ ਅਤੇ ਬਾਕੀਆਂ ਦੀ ਅਜੇ ਰਿਪੋਰਟ ਆਉਣੀ ਬਾਕੀ...
ਕੋਰੋਨਾ ਵਾਇਰਸ : ਯੂ ਕੇ 'ਚ 24 ਘੰਟਿਆਂ ਦੌਰਾਨ 887 ਮੌਤਾਂ
. . .  1 day ago
ਲੰਡਨ, 9 ਅਪ੍ਰੈਲ (ਮਨਪ੍ਰੀਤ ਸਿੰਘ ਬੱਧਨੀ ਕਲਾਂ) - ਬੀਤੇ 24 ਘੰਟਿਆਂ ਵਿਚ ਯੂ ਕੇ ਵਿਚ 887 ਕੋਵਿਡ-19 ਤੋਂ ਪ੍ਰਭਾਵਿਤ ਮਰੀਜ਼ਾਂ ਦੀਆਂ ਮੌਤਾਂ ਹੋਈਆਂ ਹਨ। ਹੁਣ ਤੱਕ ਯੂ ਕੇ ਵਿਚ ਕੁੱਲ...
ਕੋਰੋਨਾ ਵਾਇਰਸ ਦੇ 279 'ਚੋਂ 243 ਸੈਂਪਲਾਂ ਦੀ ਰਿਪੋਰਟ ਆਈ ਨੈਗੇਟਿਵ - ਡਾ: ਜਸਬੀਰ ਸਿੰਘ
. . .  1 day ago
ਹੁਸ਼ਿਆਰਪੁਰ, 9 ਅਪ੍ਰੈਲ (ਬਲਜਿੰਦਰਪਾਲ ਸਿੰਘ) - ਅੱਜ ਕੋਰੋਨਾ ਵਾਇਰਸ ਦੇ ਕੇਸਾਂ ਦੀ ਤਾਜੀ ਸਥਿਤੀ ਬਿਆਨ ਕਰਦਿਆਂ ਸਿਵਲ ਸਰਜਨ ਹੁਸ਼ਿਆਰਪੁਰ ਡਾ: ਜਸਬੀਰ ਸਿੰਘ ਨੇ ਦੱਸਿਆ ਕਿ ਹੁਣ ਤੱਕ ਕੋਰੋਨਾ ਵਾਇਰਸ ਦੇ 279 ਸੈਂਪਲ ਸ਼ੱਕੀ ਲੱਛਣਾਂ ਵਾਲੇ ਵਿਅਕਤੀਆਂ ਦੇ ਲਏ...
ਚੰਡੀਗੜ੍ਹ 'ਚ ਹੁਣ ਤੱਕ ਕੋਰੋਨਾ ਦੇ 172 ਨਮੂਨੇ ਨੈਗੇਟਿਵ
. . .  1 day ago
ਚੰਡੀਗੜ੍ਹ, 9 ਅਪ੍ਰੈਲ (ਸੁਰਿੰਦਰਪਾਲ) - ਯੂ.ਟੀ ਵੱਲੋਂ ਜਾਰੀ ਸਿਹਤ ਬੁਲਿਟਨ ਅਨੁਸਾਰ ਚੰਡੀਗੜ੍ਹ 'ਚ ਹੁਣ ਤੱਕ ਕੋਰੋਨਾ ਦੇ 203 ਨਮੂਨੇ ਲਏ ਗਏ ਸਨ, ਜਿਨ੍ਹਾਂ 'ਚੋਂ 172 ਨੈਗੇਟਿਵ, 18 ਪਾਜ਼ੀਟਿਵ...
ਕੋਰੋਨਾ ਮ੍ਰਿਤਕ ਔਰਤ ਦੇ ਬੇਟੇ ਦੀ ਕੋਰੋਨਾ ਰਿਪੋਰਟ ਵੀ ਪਾਜ਼ੀਟਿਵ
. . .  1 day ago
ਲੁਧਿਆਣਾ, 9 ਅਪ੍ਰੈਲ (ਸਲੇਮਪੁਰੀ) - ਲੁਧਿਆਣਾ ਸ਼ਹਿਰ ਦੇ ਸੰਘਣੀ ਆਬਾਦੀ ਵਾਲੇ ਇਲਾਕੇ ਅਮਰਪੁਰਾ ਦੀ ਵਸਨੀਕ ਔਰਤ ਮਰੀਜ਼ ਪੂਜਾ ਰਾਣੀ, ਜਿਸ ਦੀ ਪਿਛਲੇ ਦਿਨੀਂ ਕੋਰੋਨਾ ਵਾਇਰਸ ਕਾਰਨ...
ਫ਼ਾਜ਼ਿਲਕਾ ਜ਼ਿਲ੍ਹੇ ਦੇ ਕਈ ਪਿੰਡਾਂ ਦੇ ਲੋਕਾਂ ਨੇ ਖ਼ੁਦ ਹੀ ਕੀਤੀ ਤਾਲਾਬੰਦੀ
. . .  1 day ago
ਫ਼ਾਜ਼ਿਲਕਾ, 9 ਅਪ੍ਰੈਲ (ਪ੍ਰਦੀਪ ਕੁਮਾਰ) - ਪੰਜਾਬ ਵਿਚ ਵੱਧ ਰਹੇ ਕੋਰੋਨਾ ਵਾਇਰਸ ਦੇ ਮਾਮਲਿਆਂ ਨੂੰ ਦੇਖਦਿਆਂ ਫ਼ਾਜ਼ਿਲਕਾ ਜ਼ਿਲ੍ਹੇ ਦੇ ਕਈ ਪਿੰਡਾਂ ਦੇ ਲੋਕਾਂ ਨੇ ਖ਼ੁਦ ਦੀ ਤਾਲਾਬੰਦੀ ਕਰਦਿਆਂ ਪਿੰਡਾਂ ਅੰਦਰ ਬਾਹਰਲੇ ਵਿਅਕਤੀਆਂ ਦੇ ਆਉਣ ਤੇ ਰੋਕ ਲਗਾ ਦਿਤੀ ਹੈ। ਪਿੰਡ ਰਾਮਗੜ੍ਹ, ਨੁਕੇਰੀਆ, ਮੰਡੀ ਅਮੀਨਗੰਜ, ਚੱਕ ਸੋਹਨਾ ਸੰਦੜ ਆਦਿ ਦੇ ਵਸਨੀਕਾਂ ਨੇ ਨਾਕੇ ਲਗਾ...
ਕੋਰੋਨਾ ਦਾ ਪਹਿਲਾ ਮਾਮਲਾ ਸਾਹਮਣੇ ਆਉਣ 'ਤੇ ਪਿੰਡ ਗਗੜਪੁਰ ਸੀਲ
. . .  1 day ago
ਕੋਰੋਨਾ ਪੀੜਤ ਦੇ ਸੰਪਰਕ 'ਚ ਆਏ ਵਿਅਕਤੀ ਨੂੰ ਕੀਤਾ ਇਕਾਂਤਵਾਸ
. . .  1 day ago
ਕੋਰੋਨਾ ਸਬੰਧੀ ਅਫ਼ਵਾਹ ਫੈਲਾਉਣ ਵਾਲੇ ਨੌਜਵਾਨ 'ਤੇ ਪਰਚਾ ਦਰਜ
. . .  1 day ago
ਪੰਜਾਬ ਸਰਕਾਰ ਵੱਲੋਂ ਪੱਤਰਕਾਰਾਂ ਨੂੰ ਸਿਹਤ ਸਬੰਧੀ ਸਾਵਧਾਨੀਆਂ ਤੇ ਸਮਾਜਿਕ ਦੂਰੀ ਬਣਾਈ ਰੱਖਣ ਦੀ ਅਪੀਲ
. . .  1 day ago
ਗਿਆਨੀ ਰਘਵੀਰ ਸਿੰਘ ਵੱਲੋਂ ਕੋਰੋਨਾ ਦੀ ਰੋਕਥਾਮ ਲਈ 25000 ਰੁਪਏ ਦੀ ਸੇਵਾ
. . .  1 day ago
ਪ੍ਰੀਖਿਆਵਾਂ ਸਬੰਧੀ ਜਾਰੀ ਕੀਤਾ ਪ੍ਰੈੱਸ ਨੋਟ ਅਗਲੇ ਹੁਕਮਾਂ ਤੱਕ ਤੁਰੰਤ ਲਿਆ ਗਿਆ ਵਾਪਸ
. . .  1 day ago
ਵਿਸ਼ੇਸ਼ ਹਵਾਈ ਜਹਾਜ਼ ਰਾਹੀਂ ਭਾਰਤ 'ਚ ਫਸੇ ਕੈਨੇਡਾ ਜਾਣ ਵਾਲੇ ਯਾਤਰੀ ਹਵਾਈ ਅੱਡਾ ਵਿਖੇ ਪੁੱਜਣੇ ਸ਼ੁਰੂ
. . .  1 day ago
ਪੰਜਾਬ 'ਚ ਹੁਣ ਤੱਕ ਕੋਰੋਨਾ ਦੇ 130 ਮਾਮਲਿਆਂ ਦੀ ਹੋਈ ਪੁਸ਼ਟੀ
. . .  1 day ago
ਪੰਜਾਬ ਸਰਕਾਰ ਨੂੰ ਅਪਣਾਉਣੀ ਚਾਹੀਦੀ ਹੈ ਕੇਜਰੀਵਾਲ ਸਰਕਾਰ ਵੱਲੋਂ ਲਾਗੂ 5 ਟੀ ਯੋਜਨਾ : ਕੈਪਟਨ
. . .  1 day ago
ਗੁਰੂ ਹਰਕ੍ਰਿਸ਼ਨ ਹਸਪਤਾਲ ਦਾ ਇਸਤੇਮਾਲ ਕੋਰੋਨਾ ਪੀੜਤਾਂ ਦੇ ਲਈ ਕਰੇ ਦਿੱਲੀ ਸਰਕਾਰ : ਡੀ.ਐੱਸ.ਜੀ.ਐਮ.ਸੀ
. . .  1 day ago
ਪੱਤਰਕਾਰ ਵੱਲੋਂ ਕੋਰੋਨਾ ਪੀੜਤ ਮ੍ਰਿਤਕ ਲੋਕਾਂ ਦਾ ਸਸਕਾਰ ਕਰਨ ਲਈ ਕੀਤੀ ਨਿਸ਼ਕਾਮ ਪੇਸ਼ਕਸ਼
. . .  1 day ago
ਪੰਜਾਬ ਸਰਕਾਰ ਵੱਲੋਂ ਮੰਡੀਆਂ 'ਚ ਕੀਤੇ ਗਏ ਸਾਰੇ ਪ੍ਰਬੰਧ : ਕੈਪਟਨ
. . .  1 day ago
ਲੌਂਗੋਵਾਲ 'ਚ ਬਾਹਰਲੇ ਸੂਬਿਆਂ 'ਚੋਂ ਆਏ ਵਿਅਕਤੀਆਂ ਤੇ ਨਜ਼ਰ ਰੱਖ ਰਹੀ ਹੈ ਸਿਹਤ ਵਿਭਾਗ ਦੀ ਟੀਮ : ਐੱਸ.ਐਮ.ਓ
. . .  1 day ago
ਸਿੱਖਿਆ ਬੋਰਡ ਵੱਲੋਂ 5, 10 ਅਤੇ 12 ਵੀਂ ਸ਼੍ਰੇਣੀ ਦੀਆਂ ਮੁਲਤਵੀ ਕੀਤੀਆਂ ਪ੍ਰੀਖਿਆਵਾਂ ਦੀ ਡੇਟਸ਼ੀਟ ਮੁੜ ਕੀਤੀ ਜਾਰੀ
. . .  1 day ago
ਜਗਰਾਉਂ ਇਲਾਕੇ ਦੇ ਪਿੰਡ ਰਾਮਗੜ੍ਹ ਭੁੱਲਰ ਦੇ ਇਕ ਵਿਅਕਤੀ ਨੂੰ ਹੋਇਆ ਕੋਰੋਨਾ
. . .  1 day ago
ਦੇਸ਼ 'ਚ ਕੋਰੋਨਾ ਦਾ ਕਹਿਰ ਜਾਰੀ, 24 ਘੰਟਿਆਂ ਦੌਰਾਨ 549 ਮਾਮਲੇ ਆਏ ਸਾਹਮਣੇ
. . .  1 day ago
ਕਪੂਰਥਲਾ ਤੇ ਜਲੰਧਰ ਤੋਂ ਪਰਤੀਆਂ ਲੇਬਰਾਂ ਨੂੰ ਘਰਾਂ 'ਚ ਹੀ ਕੀਤਾ ਗਿਆ ਇਕਾਂਤਵਾਸ
. . .  1 day ago
ਫ਼ਾਜ਼ਿਲਕਾ ਜ਼ਿੱਲ੍ਹੇ 'ਚ ਕਰਫ਼ਿਊ ਦੀ ਉਲੰਘਣਾ ਕਰਨ ਵਾਲੇ 382 ਵਿਅਕਤੀ ਗ੍ਰਿਫ਼ਤਾਰ, 169 ਮੁਕੱਦਮੇ ਦਰਜ
. . .  1 day ago
5 ਪਾਜ਼ੀਟਿਵ ਜਮਾਤੀਆਂ ਦੇ ਸੰਪਰਕ 'ਚ ਆਉਣ ਵਾਲੇ 6 ਸਥਾਨਕ ਨਿਵਾਸੀਆਂ ਦੀ ਵੀ ਰਿਪੋਰਟ ਆਈ ਪਾਜ਼ੀਟਿਵ
. . .  1 day ago
ਜ਼ਿਲ੍ਹਾ ਸੰਗਰੂਰ 'ਚ ਕੋਰੋਨਾ ਵਾਇਰਸ ਦਾ ਪਹਿਲਾ ਮਾਮਲਾ ਆਇਆ ਸਾਹਮਣੇ
. . .  1 day ago
ਕੋਰੋਨਾ ਨਾਲ ਮਰਨ ਵਾਲੇ ਦਾ ਅੰਤਿਮ ਸਸਕਾਰ ਕਰਨ ਲਈ ਸੀ.ਐਮ ਸਿਟੀ ਪ੍ਰਸ਼ਾਸਨ ਨੇ ਤੈਅ ਕੀਤਾ ਲਿਬਰਟੀ ਚੌਂਕ ਸਥਿਤ ਸ਼ਮਸ਼ਾਨ ਘਾਟ
. . .  1 day ago
ਲੁਧਿਆਣਾ ਦੇ ਫੋਰਟਿਸ ਹਸਪਤਾਲ 'ਚ ਮ੍ਰਿਤਕ ਔਰਤ ਵੀ ਪਾਈ ਗਈ ਕੋਰੋਨਾ ਪਾਜ਼ੀਟਿਵ
. . .  1 day ago
ਕੋਰੋਨਾ ਵਾਇਰਸ : ਅਵਤਾਰ ਹੈਨਰੀ ਅਤੇ ਉਨ੍ਹਾਂ ਦੇ ਬੇਟੇ ਬਾਵਾ ਹੈਨਰੀ ਨੇ ਖ਼ੁਦ ਨੂੰ ਪਰਿਵਾਰ ਸਮੇਤ ਕੀਤ ਕੁਆਰੰਟੀਨ
. . .  1 day ago
ਪੁਲਿਸ ਦੇ ਸਖ਼ਤ ਸੁਰੱਖਿਆ ਪ੍ਰਬੰਧਾਂ ਹੇਠ ਕੀਤਾ ਗਿਆ ਕੋਰੋਨਾ ਕਾਰਨ ਮਰੇ ਵਿਅਕਤੀ ਦਾ ਅੰਤਿਮ ਸਸਕਾਰ
. . .  1 day ago
ਯੂ.ਕੇ ਦੇ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਦਾ ਹਾਲਤ 'ਚ ਸੁਧਾਰ
. . .  1 day ago
ਪੰਚਕੂਲਾ 'ਚ ਕੋਰੋਨਾ ਪੀੜਤ ਮਰੀਜ਼ਾਂ ਦੀ ਗਿਣਤੀ ਵੱਧ ਕੇ ਹੋਈ ਚਾਰ
. . .  1 day ago
ਕੋਰੋਨਾ ਦੇ ਖ਼ਿਲਾਫ਼ ਲੜਾਈ ਲੜ ਰਹੇ ਡਾਕਟਰਾਂ ਤੇ ਨਰਸਾਂ ਨੂੰ ਨਵਜੋਤ ਸਿੱਧੂ ਨੇ ਦਿੱਤੇ ਮਾਸਕ ਅਤੇ ਸੈਨੇਟਾਈਜ਼
. . .  1 day ago
ਮੰਤਰੀ ਦੀਆ ਹਦਾਇਤਾਂ ਉੱਪਰ ਪਿੰਡਾ ਨੂੰ ਸੀਲ ਕਰਨ ਦੀ ਪ੍ਰਕਿਰਿਆ ਸ਼ੁਰੂ
. . .  1 day ago
ਵਿਰਕ ਪਿੰਡ ਦੇ 3 ਮਰੀਜ਼ਾਂ ਦੀ ਰਿਪੋਰਟ ਨੈਗੇਟਿਵ ਆਉਣ ਉਪਰੰਤ ਆਮ ਵਾਂਗ ਹੋਣ ਲੱਗੇ ਹਾਲਾਤ
. . .  1 day ago
ਆਈ.ਐਮ.ਏ ਦਾ ਕੋਰੋਨਾ ਨੂੰ ਲੈ ਕੇ ਵੱਡਾ ਫ਼ੈਸਲਾ, ਨਿੱਜੀ ਡਾਕਟਰ ਸਰਕਾਰੀ ਪਰਚੀ 'ਤੇ ਮੁਫ਼ਤ ਕਰਨਗੇ ਮਰੀਜ਼ ਦੀ ਜਾਂਚ
. . .  1 day ago
ਕਰਫ਼ਿਊ ਦੀ ਉਲੰਘਣਾ ਕਰਨ ਵਾਲਿਆ ਨੂੰ ਪੁਲਿਸ ਅਧਿਕਾਰੀਆਂ ਨੇ ਕਰਫ਼ਿਊ ਨਿਯਮਾਂ ਦਾ ਪੜ੍ਹਾਇਆ ਪਾਠ
. . .  1 day ago
ਤਬਲੀਗ਼ੀ ਜਮਾਤ ਨਾਲ ਸਬੰਧਿਤ ਕੋਰੋਨਾ ਮਰੀਜ਼ ਦੇ ਸੰਪਰਕ 'ਚ ਆਏ 21 ਵਿਅਕਤੀਆਂ ਦੀ ਰਿਪੋਰਟ ਆਈ ਨੈਗੇਟਿਵ
. . .  1 day ago
ਮੰਤਰੀ ਸਰਕਾਰੀਆ ਵੱਲੋਂ ਸਰਪੰਚਾ ਨੂੰ ਕੋਰੋਨਾ ਦੀ ਰੋਕਥਾਮ ਲਈ ਅੱਗੇ ਆਉਣ ਦੀ ਅਪੀਲ
. . .  1 day ago
ਦਿੱਲੀ ਦੇ ਬੰਗਾਲੀ ਮਾਰਕੀਟ 'ਚ ਕੋਰੋਨਾ ਦੇ 4 ਮਾਮਲੇ ਆਏ ਸਾਹਮਣੇ
. . .  1 day ago
200 ਯਾਤਰੀਆਂ ਨੂੰ ਲੈ ਕੇ ਅੱਜ ਰਾਤ ਲੰਡਨ ਰਵਾਨਾ ਹੋਵੇਗੀ ਵਿਸ਼ੇਸ਼ ਉਡਾਣ
. . .  1 day ago
ਹੋਰ ਖ਼ਬਰਾਂ..
ਜਲੰਧਰ : ਸ਼ਨੀਵਾਰ 2 ਭਾਦੋ ਸੰਮਤ 550

ਫਰੀਦਕੋਟ / ਮੁਕਤਸਰ

ਬਰਗਾੜੀ ਇਨਸਾਫ ਮੋਰਚਾ 78ਵੇਂ ਦਿਨ ਵੀ ਜਾਰੀ

ਬਰਗਾੜੀ, 17 ਅਗਸਤ (ਲਖਵਿੰਦਰ ਸ਼ਰਮਾ, ਸੁਖਰਾਜ ਗੋਂਦਾਰਾ)-ਜਥੇਦਾਰ ਧਿਆਨ ਸਿੰਘ ਮੰਡ ਦੀ ਅਗਵਾਈ ਹੇਠ ਬਰਗਾੜੀ ਇਨਸਾਫ ਮੋਰਚਾ 78ਵੇਂ ਦਿਨ ਵੀ ਜਾਰੀ ਰਿਹਾ | ਰਾਗੀ ਢਾਡੀ ਸਿੰਘਾਂ ਅਤੇ ਕਥਾ ਵਾਚਕਾਂ ਨੇ ਸੰਗਤਾਂ ਨੂੰ ਗੁਰਇਤਿਹਾਸ ਅਤੇ ਪ੍ਰਵਚਨਾਂ ਨਾਲ ਨਿਹਾਲ ਕੀਤਾ | ਜਥੇਦਾਰ ਬਲਜੀਤ ਸਿੰਘ ਦਾਦੂਵਾਲ ਨੇ ਸਮੂਹ ਸੰਗਤਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਜਸਟਿਸ ਰਣਜੀਤ ਸਿੰਘ ਦੀ ਰਿਪੋਰਟ 24 ਅਗਸਤ ਨੂੰ ਵਿਧਾਨ ਸਭਾ ਦੇ ਇਜਲਾਸ ਵਿਚ ਪੇਸ਼ ਹੋਣ ਦੀ ਸੰਭਾਵਨਾ ਹੈ ਅਤੇ ਰਿਪੋਰਟ ਵਿਚ ਬਾਦਲਾਂ ਦੇ ਨਾਂਅ ਆਉਣ ਕਾਰਨ ਬਾਦਲ ਦਲ ਵਿਚ ਬੌ”ਖਲਾਹਟ ਪੈਦਾ ਹੋ ਗਈ ਹੈ | ਬਾਦਲਾਂ ਦੀ ਡੇਰਾ ਸਿਰਸਾ ਨਾਲ ਨੋਟ ਅਤੇ ਵੋਟ ਦੀ ਸਾਂਝ ਕਾਰਨ ਪੰਜਾਬ ਵਿਚ ਬੇਅਦਬੀ ਦੀਆਂ ਘਟਨਾਵਾਂ ਵਾਪਰੀਆਂ | ਉਨ੍ਹਾਂ ਕਿਹਾ ਕਿ ਮੌੜ ਬੰਬ ਕਾਂਡ ਦੀ ਜਾਂਚ ਵੀ ਮੁਕੰਮਲ ਕੀਤੀ ਜਾਣੀ ਚਾਹੀਦੀ ਹੈ ਕਿਉਂਕਿ ਇਸ ਕਾਂਡ ਦੇ ਤਾਰ ਵੀ ਡੇਰਾ ਸਿਰਸਾ ਨਾਲ ਜੁੜੇ ਹੋਏ ਹਨ | ਇਸ ਬੰਬ ਕਾਂਡ ਵਿਚ ਅਨੇਕਾਂ ਬੇਕਸੂਰ ਬੱਚੇ ਮਾਰੇ ਗਏ ਸਨ | ਬਾਦਲ ਸਰਕਾਰ ਦੀ ਸ਼ਹਿ ਕਾਰਨ ਡੇਰਾ ਸਿਰਸਾ ਦੇ ਪੈਰੋਕਾਰ ਪੰਜਾਬ ਵਿਚ ਅੱਤਵਾਦ ਫੈਲਾਉਂਦੇ ਰਹੇ ਅਤੇ ਫਿਰਕਾਪ੍ਰਸਤੀ ਨੂੰ ਉਤਸ਼ਾਹਿਤ ਕਰਦੇ ਰਹੇ ਅਤੇ ਪੰਥ ਪ੍ਰਸਤ ਲੋਕਾਂ 'ਤੇ ਝੂਠੇ ਪਰਚੇ ਦਰਜ ਕਰਕੇ ਜੇਲ੍ਹਾਂ ਵਿਚ ਡੱਕਿਆ ਜਾਂਦਾ ਰਿਹਾ | ਉਨ੍ਹਾਂ ਕਿਹਾ ਕਿ ਪਿਛਲੇ ਸਮੇਂ ਪੰਜਾਬ ਵਿਚ ਬਾਦਲ ਸਰਕਾਰ ਦੇ 10 ਸਾਲਾਂ ਵਿਚ ਫੈਲੀ ਅਫਰਾਤਫ਼ਰੀ ਲਈ ਡੇਰਾ ਸਿਰਸਾ ਮੁਖੀ ਨੂੰ ਪੰਜਾਬ ਲਿਆ ਕੇ ਸੀ.ਆਈ.ਏ. ਸਟਾਫ ਰਾਹੀਂ ਪੁੱਛਗਿੱਛ ਕਰਨੀ ਚਾਹੀਦੀ ਹੈ | ਉਨ੍ਹਾਂ ਕਿਹਾ ਕਿ ਬਾਦਲ ਪਰਿਵਾਰ ਨਾ ਪੰਥ ਨੂੰ ਮੰਨਦਾ ਅਤੇ ਨਾ ਹੀ ਕਾਨੂੰਨ ਨੂੰ ਮੰਨਦਾ ਹੈ ਕਿਉਂਕਿ ਬਾਦਲ ਪਰਿਵਾਰ ਸਿਰਫ ਡੇਰਾ ਸਿਰਸਾ ਮੁਖੀ ਨੂੰ ਮੰਨਦਾ ਹੈ | ਉਨ੍ਹਾਂ ਅਟਲ ਬਿਹਾਰੀ ਵਾਜਪਾਈ ਦੀ ਮੌਤ 'ਤੇ ਦੁੱਖ ਪ੍ਰਗਟ ਕਰਦਿਆਂ ਕਿਹਾ ਕਿ ਅਜਿਹੇ ਸ਼ਖ਼ਸਾਂ ਨੇ ਦਰਬਾਰ ਸਾਹਿਬ 'ਤੇ ਹਮਲੇ ਸਮੇਂ ਖੁਸ਼ੀ ਮਨਾਈ ਸੀ ਅਤੇ ਇੰਦਰਾ ਗਾਂਧੀ ਨੂੰ ਦੁਰਗਾ ਦਾ ਖਿਤਾਬ ਦਿੱਤਾ ਸੀ ਜਿਸ ਕਾਰਨ ਸਿੱਖ ਕੌਮ ਨੂੰ ਉਨ੍ਹਾਂ ਨਾਲ ਰੋਸ ਹੈ | ਉਨ੍ਹਾਂ ਕਿਹਾ ਕਿ ਸਰਕਾਰ ਨੂੰ ਇਨਸਾਫ ਮੋਰਚੇ ਨੂੰ ਪੂਰਾ ਇਨਸਾਫ ਦੇਣਾ ਪੈਣਾ ਹੈ | ਇਸ ਮੌਕੇ ਜਥੇਦਾਰ ਅਮਰੀਕ ਸਿੰਘ ਅਜਨਾਲਾ, ਪੰਥਕ ਆਗੂ ਸਿਮਰਨਜੀਤ ਸਿੰਘ ਮਾਨ, ਬਾਬਾ ਬੂਟਾ ਸਿੰਘ ਜੋਧਪੁਰੀ, ਭਾਈ ਮੋਹਕਮ ਸਿੰਘ, ਗੁਰਦੀਪ ਸਿੰਘ ਬਠਿੰਡਾ, ਜਸਬੀਰ ਸਿੰਘ ਖਡੂਰ, ਇੰਦਰਜੀਤ ਸਿੰਘ ਮੁਨਸ਼ੀ, ਸਤਨਾਮ ਸਿੰਘ ਮਨਾਵਾਂ, ਗਿਆਨ ਸਿੰਘ ਮੰਡ, ਸੁਖਪਾਲ ਸਿੰਘ ਜੀਵਨਵਾਲਾ, ਰਣਧੀਰ ਸਿੰਘ ਦਕੋਹਾ, ਖੜਕ ਸਿੰਘ ਕੁੱਲਰੀਆਂ, ਜਗਮੀਤ ਸਿੰਘ ਬਰਾੜ, ਸਰਬਜੀਤ ਸਿੰਘ ਗਤਕਾ ਕੋਚ, ਇਕਬਾਲ ਸਿੰਘ ਬਰੀਵਾਲਾ, ਸੁਖਰਾਜ ਨਿਆਮੀਵਾਲਾ, ਡਾ: ਬਲਵੀਰ ਸਿੰਘ ਸਰਾਵਾਂ, ਬੀਬੀ ਬਲਜਿੰਦਰ ਕੌਰ ਰਣੀਕੇ, ਜਸਕਰਨ ਸਿੰਘ ਕਾਹਨ ਸਿੰਘ ਵਾਲਾ, ਗੁਰਸੇਵਕ ਸਿੰਘ ਜਵਾਹਰ ਕੇ, ਬਾਬਾ ਮੋਹਨ ਦਾਸ ਬਰਗਾੜੀ, ਜਗਦੀਪ ਸਿੰਘ ਭੁੱਲਰ, ਬੱਲ੍ਹਮ ਸਿੰਘ ਛਾਜਲੀ, ਢਾਡੀ ਰਣਜੀਤ ਸਿੰਘ ਮਾਨਸਾ, ਕੁੰਢਾ ਸਿੰਘ ਬੁਰਜ ਹਰੀਕਾ, ਰਣਜੀਤ ਸਿੰਘ ਵਾਂਦਰ, ਸੁਖਪਾਲ ਬਰਗਾੜੀ, ਗੁਰਭਿੰਦਰ ਸਿੰਘ, ਰਾਜਾ ਸਿੰਘ ਆਦਿ ਹਾਜ਼ਰ ਸਨ |

ਦਸਮੇਸ਼ ਨਗਰ 'ਚ ਵਾਟਰ ਵਰਕਸ ਦੀਆਂ ਪਾਈਪਾਂ ਪਾਉਣ ਦੀ ਮੰਗ

ਬਾਜਾਖਾਨਾ, 17 ਅਗਸਤ (ਜਗਦੀਪ ਸਿੰਘ ਗਿੱਲ)-ਬਾਜਾਖਾਨਾ ਨਵਾਂ ਦੀ ਕੋਟਕਪੂਰਾ ਰੋਡ ਦੇ ਵਾਸੀਆਂ ਕਰਿਆਨਾ ਐਸੋਸੀਏਸ਼ਨ ਦੇ ਪ੍ਰਧਾਨ ਰਾਜੇਸ਼ ਕੁਮਾਰ ਪੱਪੂ ਗੋਇਲ, ਭਾਰਤ ਵਿਕਾਸ ਪ੍ਰੀਸ਼ਦ ਬਾਜਾਖਾਨਾ ਦੇ ਮੀਤ ਪ੍ਰਧਾਨ ਪਵਨ ਗੋਇਲ, ਡਾ: ਮਹੰਮਦ ਰੂਪ, ਅਮਰਜੀਤ ਸਿੰਘ ਟੇਲਰ ...

ਪੂਰੀ ਖ਼ਬਰ »

ਮੁਹੰਮਦ ਸਦੀਕ ਨੇ ਬਹੁ-ਮੰਤਵੀ ਸਹਿਕਾਰੀ ਸਭਾ ਬਾਜਾਖਾਨਾ ਨੂੰ ਨਵੇਂ ਟਰੈਕਟਰ ਦੀਆਂ ਚਾਬੀਆਂ ਸੌਾਪੀਆਂ

ਬਾਜਾਖਾਨਾ, 17 ਅਗਸਤ (ਜੀਵਨ ਗਰਗ)-ਬਹੁ-ਮੰਤਵੀ ਸਹਿਕਾਰੀ ਸਭਾ ਬਾਜਾਖਾਨਾ ਵਿਖੇ ਲਿਆਂਦੇ ਗਏ ਕਰੀਬ 10 ਲੱਖ ਦੇ ਨਵੇਂ 9500 ਮੈਸੀ ਫਰਗੂਸਨ ਦੀਆਂ ਚਾਬੀਆਂ ਵਿਧਾਨ ਸਭਾ ਹਲਕਾ ਜੈਤੋ ਦੇ ਕਾਂਗਰਸੀ ਇੰਚਾਰਜ ਮੁਹੰਮਦ ਸਦੀਕ ਨੇ ਸਹਿਕਾਰੀ ਸਭਾ ਦੇ ਅਹੁਦੇਦਾਰਾਂ ਨੂੰ ਸੌਾਪੀਆਂ | ...

ਪੂਰੀ ਖ਼ਬਰ »

ਢੈਪਈ ਬੱਚੇ ਅਗਵਾ ਕਾਂਡ ਦੀ ਪੜਤਾਲੀਆ ਰਿਪੋਰਟ ਜਾਰੀ

ਬਰਗਾੜੀ, 17 ਅਗਸਤ (ਸੁਖਰਾਜ ਸਿੰਘ ਗੋਂਦਾਰਾ)-ਪਿਛਲੇ ਦਿਨੀਂ ਪਿੰਡ ਢੈਪਈ ਵਿਖੇ ਬੱਚੇ ਅਗਵਾ ਕਰਕੇ ਉਨ੍ਹਾਂ ਦੀ ਕੁੱਟਮਾਰ ਕੀਤੇ ਜਾਣ ਦੀ ਘਟਨਾ ਵਾਪਰੀ ਸੀ ਪ੍ਰੰਤੂ ਇਸ ਘਟਨਾ ਦੇ ਅਸਲ ਕਾਰਨਾਂ ਦਾ ਪਤਾ ਨਹੀਂ ਲੱਗ ਰਿਹਾ ਸੀ ਜਿਸ ਨੂੰ ਲੈ ਕੇ ਬੱਚਿਆਂ ਦੇ ਮਾਪੇ ਅਤੇ ਪਿੰਡ ...

ਪੂਰੀ ਖ਼ਬਰ »

ਕਰਿਸ਼ਕ ਭਾਰਤੀ ਕੋਆਰਟਿਵ ਲਿਮਟਿਡ ਵਲੋਂ ਸਹਿਕਾਰੀ ਸਭਾਵਾਂ ਦੇ ਸਕੱਤਰਾਂ ਨਾਲ ਮੀਟਿੰਗ

ਕੋਟਕਪੂਰਾ, 17 ਅਗਸਤ (ਮੇਘਰਾਜ)-ਕਰਿਸ਼ਕ ਭਾਰਤੀ ਕੋਆਰਟਿਵ ਲਿਮਟਿਡ ਵਲੋਂ ਡਾ. ਗੁਰਪ੍ਰੀਤ ਸਿੰਘ ਏ.ਡੀ.ਓ. ਕੋਟਕਪੂਰਾ ਦੀ ਪ੍ਰਧਾਨਗੀ ਹੇਠ ਸਥਾਨਕ ਹੋਟਲ ਦੇਵ ਹੈਵਨ ਵਿਖੇ ਕਿਸਾਨ ਸਿਖਲਾਈ ਤੇ ਗਰੁੱਪ ਡਿਸਕਸ਼ਨ ਸਮਾਗਮ ਕਰਵਾਇਆ ਗਿਆ¢ ਇਸ ਮੌਕੇ ਕੋਟਕਪੂਰਾ ਦੀਆਂ ...

ਪੂਰੀ ਖ਼ਬਰ »

ਵਾਜਪਾਈ ਸਾਹਿਬ ਦੇ ਜਾਣ ਦਾ ਸਾਨੂੰ ਅਫਸੋਸ ਵੀ ਤੇ ਰੋਸ ਵੀ-ਸਿਮਰਨਜੀਤ ਸਿੰਘ ਮਾਨ

ਬਰਗਾੜੀ, 17 ਅਗਸਤ (ਲਖਵਿੰਦਰ ਸ਼ਰਮਾ, ਸੁਖਰਾਜ ਗੋਂਦਾਰਾ)-ਸ਼੍ਰੋਮਣੀ ਅਕਾਲੀ ਦਲ ਸ੍ਰੀ ਅੰਮਿ੍ਤਸਰ ਸਾਹਿਬ ਦੇ ਪ੍ਰਧਾਨ ਸ: ਸਿਮਰਨਜੀਤ ਸਿੰਘ ਮਾਨ ਨੇ ਬਰਗਾੜੀ ਵਿਖੇ ਗੱਲਬਾਤ ਕਰਦਿਆਂ ਕਿਹਾ ਕਿ ਸਾਨੂੰ ਸ੍ਰੀ ਅਟਲ ਬਿਹਾਰੀ ਵਾਜਪਾਈ ਸਾਹਿਬ ਦੇ ਜਾਣ 'ਤੇ ਇਨਸਾਨੀਅਤ ...

ਪੂਰੀ ਖ਼ਬਰ »

ਥਾਲੀ ਖੜਕਾਉ ਅੰਦੋਲਨਕਾਰੀਆਂ ਨੇ ਕਾਂਗਰਸ ਸਰਕਾਰ ਵਿਰੁੱਧ ਕੀਤੀ ਨਾਅਰੇਬਾਜ਼ੀ

ਜੈਤੋ, 17 ਅਗਸਤ (ਗੁਰਚਰਨ ਸਿੰਘ ਗਾਬੜੀਆ)-ਅਪੰਗ-ਸੁਅੰਗ ਅਸੂਲ ਮੰਚ ਪੰਜਾਬ ਅਤੇ ਦਿਵਿਆਂਗ ਪੇਂਡੂ ਅਸੂਲ ਮੰਚ ਹਲਕਾ ਜੈਤੋ ਦੇ ਵਰਕਰਾਂ ਨੇ ਆਪਣੇ ਹੱਥਾਂ ਵਿਚ ਥਾਲੀਆਂ ਫੜ੍ਹ ਕੇ ਪੰਜਾਬ ਸਰਕਾਰ ਦੀਆਂ ਨੀਤੀਆਂ ਵਿਰੁੱਧ ਨਾਅਰੇਬਾਜ਼ੀ ਕਰਦਿਆਂ ਰੋਸ ਪ੍ਰਦਰਸ਼ਨ ਕੀਤਾ | ...

ਪੂਰੀ ਖ਼ਬਰ »

ਕੁਝ ਮਹੀਨੇ ਪਹਿਲਾਂ ਹੋਂਦ 'ਚ ਆਈ ਸੰਸਥਾ ਨੂੰ ਸਨਮਾਨਿਤ ਕੀਤਾ ਜਾਣਾ ਬਣਿਆ ਚਰਚਾ ਦਾ ਵਿਸ਼ਾ

ਮਲੋਟ, 17 ਅਗਸਤ (ਗੁਰਮੀਤ ਸਿੰਘ ਮੱਕੜ)-ਕੁਝ ਮਹੀਨੇ ਪਹਿਲਾਂ ਹੋਂਦ ਵਿਚ ਆਈ ਗ੍ਰੀਨ ਟੀਮ ਸਮਾਜਸੇਵੀ ਸੰਸਥਾ ਨੂੰ ਆਜ਼ਾਦੀ ਦਿਹਾੜੇ 'ਤੇ ਸਨਮਾਨਿਤ ਕੀਤੇ ਜਾਣਾ ਸ਼ਹਿਰ ਵਿਚ ਚਰਚਾ ਦਾ ਵਿਸ਼ਾ ਬਣ ਚੁੱਕਾ ਹੈ | ਜਾਣਕਾਰੀ ਅਨੁਸਾਰ ਇਹ ਟੀਮ ਬੂਟੇ ਲਗਾਉਣ ਦੇ ਨਾਂਅ 'ਤੇ ਸ਼ਹਿਰ ...

ਪੂਰੀ ਖ਼ਬਰ »

ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਤੇ ਹਸਪਤਾਲ ਦੇ ਸਫ਼ਾਈ ਕਾਮਿਆਂ ਦੀ 21 ਮੈਂਬਰੀ ਕਮੇਟੀ ਦੀ ਚੋਣ

ਫ਼ਰੀਦਕੋਟ, 17 ਅਗਸਤ (ਜਸਵੰਤ ਸਿੰਘ ਪੁਰਬਾ)-ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਅਤੇ ਹਸਪਤਾਲ ਫ਼ਰੀਦਕੋਟ ਦੇ ਸਮੂਹ ਸਫ਼ਾਈ ਕਾਮਿਆਂ ਦੀ ਸਰਬਸੰਮਤੀ ਨਾਲ 21 ਮੈਂਬਰੀ ਕਮੇਟੀ ਦੀ ਚੋਣ ਕੀਤੀ ਗਈ | ਇਸ ਚੋਣ ਸਬੰਧੀ ਕੀਤੀ ਗਈ ਮੀਟਿੰਗ ਦੀ ਪ੍ਰਧਾਨਗੀ ਮੁਲਾਜ਼ਮ ਸੰਘਰਸ਼ ...

ਪੂਰੀ ਖ਼ਬਰ »

ਰੋਮਾਣਾ ਬਣੇ ਸਹਿਕਾਰੀ ਯੂਨੀਅਨ ਬਲਾਕ ਜੈਤੋ ਦੇ ਪ੍ਰਧਾਨ

ਜੈਤੋ, 17 ਅਗਸਤ (ਗੁਰਚਰਨ ਸਿੰਘ ਗਾਬੜੀਆ)-ਪੰਜਾਬ ਰਾਜ ਸਹਿਕਾਰੀ ਕਰਮਚਾਰੀ ਯੂਨੀਅਨ ਬਲਾਕ ਜੈਤੋ ਦੀ ਮੀਟਿੰਗ ਜ਼ਿਲ੍ਹੇ ਦੇ ਮੀਤ ਪ੍ਰਧਾਨ ਪਰਮਜੀਤ ਸਿੰਘ ਦੀ ਪ੍ਰਧਾਨਗੀ ਹੇਠ ਗੁਰਦੁਆਰਾ ਗੰਗਸਰ ਸਾਹਿਬ ਦੇ ਦੀਵਾਨ ਹਾਲ ਵਿਚ ਹੋਈ | ਮੀਟਿੰਗ ਵਿਚ ਅਹਿਮ ਮਸਲਿਆਂ 'ਤੇ ...

ਪੂਰੀ ਖ਼ਬਰ »

ਤੀਆਂ ਮੇਲੇ 'ਚ ਔਰਤਾਂ ਵਲੋਂ ਭਰਵੀਂ ਸ਼ਮੂਲੀਅਤ

ਕੋਟਕਪੂਰਾ, 17 ਅਗਸਤ (ਮੋਹਰ ਸਿੰਘ ਗਿੱਲ)-ਪਿੰਡ ਕੋਟਸੁਖੀਆ ਵਿਖੇ ਭਲੂਰ ਸੜਕ 'ਦੇ ਸਥਿਤ ਸੁਦਾਗਰ ਸਿੰਘ ਬਸਤੀ 'ਚ ਪਿੰਡ ਦੇ ਪਤਵੰਤੇ ਵਿਅਕਤੀਆਂ ਦੇ ਸਹਿਯੋਗ ਨਾਲ ਤੀਆਂ ਮੇਲਾ ਕਰਵਾਇਆ ਗਿਆ | ਇਸ ਵਿਚ ਪਿੰਡ ਦੀਆਂ ਕੁੜੀਆਂ ਅਤੇ ਔਰਤਾਂ ਨੇ ਭਰਵੀਂ ਸ਼ਮੂਲੀਅਤ ਕੀਤੀ | ਇਸ ...

ਪੂਰੀ ਖ਼ਬਰ »

ਨਿਰੋਗ ਬਾਲ ਆਸ਼ਰਮ 'ਚ ਮਨਾਇਆ ਆਜ਼ਾਦੀ ਦਿਹਾੜਾ

ਕੋਟਕਪੂਰਾ, 17 ਅਗਸਤ (ਮੋਹਰ ਸਿੰਘ ਗਿੱਲ)-ਹੇਠ ਨਿਰੋਗ ਬਾਲ ਆਸ਼ਰਮ ਵਿਖੇ ਆਜ਼ਾਦੀ ਦਿਵਸ ਮਨਾਇਆ ਗਿਆ | ਇਸ ਮੌਕੇ ਮੁੱਖ ਮਹਿਮਾਨ ਹਰਿੰਦਰ ਸਿੰਘ ਛਾਬੜਾ ਵਲੋਂ ਤਿਰੰਗਾ ਝੰਡਾ ਲਹਿਰਾਇਆ ਗਿਆ | ਪ੍ਰਧਾਨ ਹਰੀਸ਼ ਸੇਤੀਆ ਨੇ ਦੱਸਿਆ ਕਿ ਨਿਰੋਗ ਬਾਲ ਆਸ਼ਰਮ ਦੇ ਬੱਚਿਆ ਵਲੋਂ ...

ਪੂਰੀ ਖ਼ਬਰ »

ਆਵਾਰਾ ਢੱਠੇ ਨੇ ਬਜ਼ੁਰਗ ਨੂੰ ਕੀਤਾ ਜ਼ਖ਼ਮੀ

ਬਰਗਾੜੀ, 17 ਅਗਸਤ (ਸੁਖਰਾਜ ਸਿੰਘ ਗੋਂਦਾਰਾ)-ਪਿੰਡ ਰਣ ਸਿੰਘ ਵਾਲਾ ਵਿਖੇ ਆਵਾਰਾ ਢੱਠੇ ਨੇ ਇਕ ਬਜ਼ੁਰਗ ਨੂੰ ਸਖ਼ਤ ਜ਼ਖਮੀ ਕਰ ਦਿੱਤਾ ਹੈ | ਇਸ ਸਬੰਧੀ ਕਿਸਾਨ ਆਗੂ ਸੁਖਦੇਵ ਸਿੰਘ ਨੇ ਦੱਸਿਆਂ ਕਿ ਜੱਗਾ ਸਿੰਘ ਪੁੁੱਤਰ ਮੱਘਰ ਸਿੰਘ ਮਜ਼ਬੀ ਸਿੱਖ ਉਮਰ 88 ਸਾਲ ਬਾਹਰ ...

ਪੂਰੀ ਖ਼ਬਰ »

1400 ਨਸ਼ੀਲੀਆਂ ਗੋਲੀਆਂ ਸਮੇਤ ਇਕ ਕਾਬੂ

ਕੋਟਕਪੂਰਾ, 17 ਅਗਸਤ (ਮੇਘਰਾਜ)-ਥਾਣਾ ਸਿਟੀ ਕੋਟਕਪੂਰਾ ਪੁਲਿਸ ਵਲੋਂ 1400 ਨਸ਼ੀਲੀਆਂ ਗੋਲੀਆਂ ਸਮੇਤ ਇਕ ਵਿਅਕਤੀ ਨੂੰ ਕਾਬੂ ਕਰਨ ਵਿਚ ਸਫ਼ਲਤਾ ਹਾਸਲ ਕੀਤੀ ਹੈ | ਪ੍ਰਾਪਤ ਜਾਣਕਾਰੀ ਅਨੁਸਾਰ ਸਹਾਇਕ ਥਾਣੇਦਾਰ ਅਰਮਜੀਤ ਸਿੰਘ ਪੁਲਿਸ ਪਾਰਟੀ ਸਮੇਤ ਗਸ਼ਤ ਦੌਰਾਨ ਦੇਵੀ ...

ਪੂਰੀ ਖ਼ਬਰ »

ਸਮਾਰਟ ਰਾਸ਼ਨ ਕਾਰਡ ਸਕੀਮ ਅਧੀਨ 88124 ਕਾਰਡ ਧਾਰਕ ਪਰਿਵਾਰਾਂ ਨੂੰ ਮਿਲ ਰਿਹਾ ਲਾਭ

ਫ਼ਰੀਦਕੋਟ, 17 ਅਗਸਤ (ਜਸਵੰਤ ਸਿੰਘ ਪੁਰਬਾ)-ਪੰਜਾਬ ਸਰਕਾਰ ਦੀ ਸਮਾਰਟ ਰਾਸ਼ਨ ਕਾਰਡ ਸਕੀਮ ਤਹਿਤ ਜ਼ਿਲ੍ਹੇ ਵਿਚ ਲੋੜਵੰਦ ਯੋਗ ਲਾਭਪਾਤਰਾਂ ਨੂੰ 10466.10 ਮੀਟਰਕ ਟਨ ਕਣਕ ਵੰਡੀ ਜਾਣੀ ਹੈ, ਜਿਸ 'ਚੋਂ ਹੁਣ ਤੱਕ 7535.92 ਮੀਟਰਕ ਟਨ ਕਣਕ ਵੰਡੀ ਜਾ ਚੁੱਕੀ ਹੈ | ਇਹ ਜਾਣਕਾਰੀ ...

ਪੂਰੀ ਖ਼ਬਰ »

ਨਸ਼ਾ ਵਿਰੋਧੀ ਮੁਹਿੰਮ ਦਾ ਲੋਕ ਸਾਥ ਦੇਣ- ਐਸ. ਐਚ. ਓ.

ਬਾਜਾਖਾਨਾ, 17 ਅਗਸਤ (ਜੀਵਨ ਗਰਗ)-ਥਾਣਾ ਬਾਜਾਖਾਨਾ ਦੇ ਐਸ.ਐਚ.ਓ. ਚੰਨਣ ਸਿੰਘ ਨੇ ਬਾਜਾਖਾਨਾ ਇਲਾਕੇ 'ਚ ਨਸ਼ੇ ਦੇ ਸੌਦਾਗਰਾਂ ਨੂੰ ਨੱਥ ਪਾਈ | ਐਸ.ਐਚ.ਓ. ਚੰਨਣ ਸਿੰਘ ਦੀਆਂ ਸਮਾਜ ਪ੍ਰਤੀ ਸੇਵਾਵਾਂ ਬਦਲੇ ਪਿੰਡ ਮੱਲਾ ਵਿਖੇ ਪੰਚਾਇਤ ਘਰ 'ਚ ਵਿਸ਼ੇਸ਼ ਤੌਰ 'ਤੇ ਸਨਮਾਨਿਤ ...

ਪੂਰੀ ਖ਼ਬਰ »

ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਦੀ ਮੀਟਿੰਗ

ਫ਼ਰੀਦਕੋਟ, 17 ਅਗਸਤ (ਸਤੀਸ਼ ਬਾਗ਼ੀ)-ਸਥਾਨਕ ਦਰਬਾਰ ਗੰਜ ਵਿਖੇ ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਬਲਾਕ ਫ਼ਰੀਦਕੋਟ ਦੀ ਮੀਟਿੰਗ ਬਲਾਕ ਪ੍ਰਧਾਨ ਡਾਕਟਰ ਰਛਪਾਲ ਸਿੰਘ ਸੰਧੂ ਦੀ ਪ੍ਰਧਾਨਗੀ ਹੇਠ ਹੋਈ | ਇਸ ਮੌਕੇ ਜ਼ਿਲ੍ਹਾ ਪ੍ਰਧਾਨ ਡਾਕਟਰ ਜਗਜੀਤ ਸਿੰਘ ਖ਼ਾਲਸਾ, ...

ਪੂਰੀ ਖ਼ਬਰ »

ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਬਲਾਕ ਸਾਦਿਕ ਦੀ ਇਕੱਤਰਤਾ

ਸਾਦਿਕ, 17 ਅਗਸਤ (ਆਰ. ਐੱਸ. ਧੁੰਨਾ)-ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਬਲਾਕ ਸਾਦਿਕ ਦੇ ਅਹੁਦੇਦਾਰਾਂ ਅਤੇ ਮੈਂਬਰਾਂ ਦੀ ਮਹੀਨਾਵਾਰ ਬੈਠਕ ਬਲਾਕ ਪ੍ਰਧਾਨ ਡਾ. ਗੁਰਤੇਜ ਮਚਾਕੀ ਦੀ ਪ੍ਰਧਾਨਗੀ ਹੇਠ ਗੁਰਦੁਆਰਾ ਬਾਉਲੀ ਸਾਹਿਬ ਵਿਖੇ ਹੋਈ | ਮੀਟਿੰਗ ਦੀ ਕਾਰਵਾਈ ...

ਪੂਰੀ ਖ਼ਬਰ »

ਪਿੰਡ ਦੇ ਪਾਰਕ ਲਈ ਆਰ. ਓ. ਸਿਸਟਮ ਦਿੱਤਾ

ਸਾਦਿਕ, 17 ਅਗਸਤ (ਆਰ.ਐਸ. ਧੁੰਨਾ)-ਪਿੰਡ ਸ਼ੇਰ ਸਿੰਘ ਵਾਲਾ ਵਿਖੇ ਸ੍ਰੀ ਦੁਰਗਾ ਸ਼ਕਤੀ ਸੇਵਾ ਸੁਸਾਇਟੀ ਵਲੋਂ ਪਿੰਡ ਦੀ ਵੀਰਾਨ ਥਾਂ ਦੀ ਸਾਫ਼ ਸਫ਼ਾਈ ਕਰਕੇ ਉੱਥੇ ਬਣਾਏ ਗਏ ਸੰੁਦਰ 'ਪੰਜਾਬ ਪਾਰਕ' ਲਈ ਪਿੰਡ ਸ਼ੇਰ ਸਿੰਘ ਵਾਲਾ ਦੇ ਹੀ ਫੌਜੀ ਨੌਜਵਾਨਾਂ ਨੇ ਲੋਕਾਂ ਨੂੰ ...

ਪੂਰੀ ਖ਼ਬਰ »

ਕਾਨੂੰਨੀ ਸਹਾਇਤਾ ਦੇ ਪ੍ਰਚਾਰ ਲਈ ਵਿਸ਼ੇਸ਼ ਸਟਾਲ ਲਗਾਈ

ਫ਼ਰੀਦਕੋਟ, 17 ਅਗਸਤ (ਜਸਵੰਤ ਸਿੰਘ ਪੁਰਬਾ)-ਅਜ਼ਾਦੀ ਦਿਵਸ ਮੌਕੇ ਨਹਿਰੂ ਸਟੇਡੀਅਮ ਫ਼ਰੀਦਕੋਟ ਵਿਖੇ ਕਾਨੂੰਨੀ ਸਹਾਇਤਾ ਦੇ ਪ੍ਰਚਾਰ ਲਈ ਵਿਸ਼ੇਸ਼ ਸਟਾਲ ਲਗਾਈ ਗਈ | ਇਸ ਸਟਾਲ 'ਤੇ ਆਮ ਜਨਤਾ ਨੂੰ ਕਾਨੂੰਨੀ ਸਹਾਇਤਾ ਅਤੇ ਵੱਖ-ਵੱਖ ਭਲਾਈ ਸਕੀਮਾਂ ਸਬੰਧੀ ਜਾਣਕਾਰੀ ...

ਪੂਰੀ ਖ਼ਬਰ »

ਸਰਕਾਰੀ ਸਕੂਲ ਕੋਟਸੁਖੀਆ 'ਚ ਆਰ.ਓ. ਲਗਵਾਇਆ

ਕੋਟਕਪੂਰਾ, 17 ਅਗਸਤ (ਮੇਘਰਾਜ, ਮੋਹਰ ਗਿੱਲ)-ਆਜ਼ਾਦੀ ਦਿਹਾੜੇ ਮੌਕੇ ਪਿੰਡ ਕੋਟ ਸੁਖੀਆ ਦੇ ਵਸਨੀਕ ਸਾਬਕਾ ਫ਼ੌਜੀ ਗੁਰਤੇਜ ਸਿੰਘ ਸਮਾਜ ਸੇਵੀ ਨੇ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਸਰਕਾਰੀ ਪ੍ਰਾਇਮਰੀ ਸਕੂਲ ਕੋਟਸੁਖੀਆ ਦੇ ਬੱਚਿਆਂ ਦੀ ਠੰਢੇ ਪਾਣੀ ਦੀ ਸਮੱਸਿਆ ਨੂੰ ...

ਪੂਰੀ ਖ਼ਬਰ »

ਡਾ. ਪੰਕਜ ਬਾਂਸਲ ਨੂੰ ਲਾਇਨਜ਼ ਕਲੱਬ ਨੇ ਸਨਮਾਨਿਤ ਕੀਤਾ

ਫ਼ਰੀਦਕੋਟ, 17 ਅਗਸਤ (ਹਰਮਿੰਦਰ ਸਿੰਘ ਮਿੰਦਾ)-ਲਾਇਨਜ਼ ਕਲੱਬ ਫ਼ਰੀਦਕੋਟ ਵਲੋਂ ਮਾਨਵਤਾ ਦੀ ਸੇਵਾ ਵਾਸਤੇ ਕਲੱਬ ਵਲੋਂ ਕੀਤੇ ਜਾ ਰਹੇ ਪ੍ਰੋਜੈਕਟਾਂ 'ਚ ਹਮੇਸ਼ਾ ਮੋਹਰੀ ਰਹਿ ਕੇ ਅਹਿਮ ਭੂਮਿਕਾ ਨਿਭਾਉਣ ਵਾਲੇ ਡਾ. ਪੰਕਜ ਬਾਂਸਲ ਨੂੰ ਲਾਇਨਜ਼ ਕਲੱਬਾਂ ਪੰਜਾਬ ਦੇ ...

ਪੂਰੀ ਖ਼ਬਰ »

ਫ਼ਿਲਪਾਈਨ ਵਿਖੇ ਗੋਲੀਆਂ ਨਾਲ ਮਾਰੇ ਗਏ ਨੌਜਵਾਨ ਦੁਰਲੱਭ ਸਿੰਘ ਨੂੰ ਸੇਜਲ ਅੱਖਾਂ ਨਾਲ ਅੰਤਿਮ ਵਿਦਾਇਗੀ

ਕੋਟਕਪੂਰਾ, 17 ਅਗਸਤ (ਮੋਹਰ ਸਿੰਘ ਗਿੱਲ)-ਫ਼ਿਲਪਾਈਨ ਦੇ ਸ਼ਹਿਰ ਲਗਾਸਪੀ ਵਿਖੇ ਪਿਛਲੇ 15 ਸਾਲਾਂ ਤੋਂ ਆਪਣੇ ਪਰਿਵਾਰ ਸਮੇਤ ਰਹਿ ਰਹੇ ਜ਼ਿਲ੍ਹਾ ਫ਼ਰੀਦਕੋਟ ਦੇ ਪਿੰਡ ਸਿਰਸੜੀ ਦੇ ਜੰਮਪਲ ਸਿੱਖ ਨੌਜਵਾਨ ਦੁਰਲੱਭ ਸਿੰਘ (38) ਪੁੱਤਰ ਪ੍ਰਸ਼ੋਤਮ ਸਿੰਘ ਬਰਾੜ ਦਾ ਅੱਜ ...

ਪੂਰੀ ਖ਼ਬਰ »

ਵਣ ਮੰਡਲ ਵਿਸਥਾਰ ਬਠਿੰਡਾ ਵਲੋਂ ਆਜ਼ਾਦੀ ਦਿਹਾੜਾ ਬੂਟੇ ਲਗਾ ਕੇ ਮਨਾਇਆ

ਜੈਤੋ, 17 ਅਗਸਤ (ਗੁਰਚਰਨ ਸਿੰਘ ਗਾਬੜੀਆ)-ਵਣ ਮੰਡਲ ਵਿਸਥਾਰ ਬਠਿੰਡਾ ਵਲੋਂ ਸਬ-ਡਵੀਜ਼ਨ ਜੈਤੋ ਦੇ ਪ੍ਰਸ਼ਾਸਨ ਦੇ ਸਹਿਯੋਗ ਆਜ਼ਾਦੀ ਦਿਹਾੜੇ ਮੌਕੇ ਸਥਾਨਕ ਦਾਣਾ ਮੰਡੀ ਵਿਚ ਬੂਟੇ ਲਗਾ ਕੇ ਸ਼ੁਰੂਆਤ ਕੀਤੀ | ਗੁਰਜੰਟ ਸਿੰਘ ਵਣ ਬਲਾਕ ਅਫ਼ਸਰ ਵਿਸਥਾਰ ਬਠਿੰਡਾ ਅਤੇ ...

ਪੂਰੀ ਖ਼ਬਰ »

ਪ੍ਰਸ਼ਾਸਨ ਨੇ ਰਾਜਸਥਾਨ ਨਹਿਰ ਤੇਜ਼ੀ ਨਾਲ ਕਾਰਵਾਈ ਕਰਦਿਆਂ ਟੁੱਟਣੋਂ ਬਚਾਈ

ਸ੍ਰੀ ਮੁਕਤਸਰ ਸਾਹਿਬ, 17 ਅਗਸਤ (ਰਣਜੀਤ ਸਿੰਘ ਢਿੱਲੋਂ)-ਅੱਜ ਦੁਪਹਿਰ ਜ਼ਿਲ੍ਹੇ ਵਿਚੋਂ ਲੰਘਦੀ ਰਾਜਸਥਾਨ ਫੀਡਰ ਨਹਿਰ ਵਿਚ ਲੀਕੇਜ਼ ਦਾ ਪਤਾ ਲੱਗਦਿਆਂ ਹੀ ਜ਼ਿਲ੍ਹਾ ਪ੍ਰਸ਼ਾਸਨ ਨੇ ਮੁਸਤੈਦੀ ਨਾਲ ਕਾਰਵਾਈ ਕਰਦਿਆਂ ਇਸ ਵੱਡੀ ਨਹਿਰ ਨੂੰ ਟੁੱਟਣੋਂ ਬਚਾ ਲਿਆ ਅਤੇ ਇਕ ...

ਪੂਰੀ ਖ਼ਬਰ »

ਸੈੱਲ ਫ਼ੋਨ ਕੰਪਨੀਆਂ ਦੇ ਜੰਗਲ ਰਾਜ ਨੂੰ ਸੀਟੂ ਬਰਦਾਸ਼ਤ ਨਹੀਂ ਕਰੇਗੀ-ਇੰਦਰਜੀਤ ਸਿੰਘ

ਸ੍ਰੀ ਮੁਕਤਸਰ ਸਾਹਿਬ, 17 ਅਗਸਤ (ਹਰਮਹਿੰਦਰ ਪਾਲ)-ਮੋਬਾਇਲ ਸੈੱਲ ਫ਼ੋਨ ਟਾਵਰ ਵਰਕਰ ਯੂਨੀਅਨ ਦੀ ਹੰਗਾਮੀ ਮੀਟਿੰਗ ਗੁਰੂ ਗੋਬਿੰਦ ਸਿੰਘ ਪਾਰਕ ਸ੍ਰੀ ਮੁਕਤਸਰ ਸਾਹਿਬ ਵਿਖੇ ਯੂਨੀਅਨ ਦੇ ਪ੍ਰਧਾਨ ਹਰਪਾਲ ਸਿੰਘ ਦੀ ਪ੍ਰਧਾਨਗੀ ਹੇਠ ਹੋਈ | ਇਸ ਮੌਕੇ ਯੂਨੀਅਨ ਦੇ ਆਗੂ ...

ਪੂਰੀ ਖ਼ਬਰ »

ਸ਼ੋ੍ਰਮਣੀ ਅਕਾਲੀ ਦਲ ਐੱਸ. ਸੀ. ਵਿੰਗ ਬਰੀਵਾਲਾ ਸ਼ਹਿਰੀ ਦੇ ਜਥੇਬੰਦਕ ਢਾਂਚੇ ਦਾ ਐਲਾਨ

ਮੰਡੀ ਬਰੀਵਾਲਾ, 17 ਅਗਸਤ (ਨਿਰਭੋਲ ਸਿੰਘ)-ਸ਼ੋ੍ਰਮਣੀ ਅਕਾਲੀ ਦਲ ਬਾਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ, ਐੱਸ.ਸੀ. ਵਿੰਗ ਦੇ ਪ੍ਰਧਾਨ ਗੁਲਜ਼ਾਰ ਸਿੰਘ ਰਣੀਕੇ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਅਤੇ ਕੰਵਰਜੀਤ ਸਿੰਘ ਰੋਜ਼ੀ ਬਰਕੰਦੀ ਦੀ ਅਗਵਾਈ ਵਿਚ ਐੱਸ.ਸੀ. ਵਿੰਗ ਦੀ ...

ਪੂਰੀ ਖ਼ਬਰ »

ਪੁਲਿਸ ਮਲਾਜ਼ਮ ਸਮੇਤ ਦੋ ਜਣੇ 11 ਪੇਟੀਆਂ ਨਾਜਾਇਜ਼ ਹਰਿਆਣਵੀ ਸ਼ਰਾਬ ਸਮੇਤ ਕਾਬੂ

ਮੰਡੀ ਕਿੱਲਿਆਂਵਾਲੀ, 17 ਅਗਸਤ (ਇਕਬਾਲ ਸਿੰਘ ਸ਼ਾਂਤ)-ਪੰਜਾਬ ਪੁਲਿਸ ਵਿਚਲੀਆਂ ਕਾਲੀਆਂ ਭੇਡਾਂ ਹੀ ਕੈਪਟਨ ਅਮਰਿੰਦਰ ਸਿੰਘ ਸਰਕਾਰ ਅਤੇ ਪੁਲਿਸ ਤੰਤਰ ਦੀ ਨਸ਼ਾ ਵਿਰੋਧੀ ਮੁਹਿੰਮ ਨੂੰ ਢਾਹ ਲਗਾ ਰਹੀਆਂ ਹਨ | ਐਕਸਾਇਜ਼ ਵਿਭਾਗ ਅਤੇ ਲੰਬੀ ਪੁਲਿਸ ਦੀ ਸਾਂਝੀ ਟੀਮ ਨੇ ...

ਪੂਰੀ ਖ਼ਬਰ »

ਤੀਆਂ ਦਾ ਤਿਉਹਾਰ ਮਨਾਇਆ

ਸ੍ਰੀ ਮੁਕਤਸਰ ਸਾਹਿਬ, 17 ਅਗਸਤ (ਰਣਜੀਤ ਸਿੰਘ ਢਿੱਲੋਂ)-ਸਥਾਨਕ ਬਾਬਾ ਫ਼ਰੀਦ ਕਾਲੋਨੀ ਗਲੀ ਨੰਬਰ 1 ਬਠਿੰਡਾ ਰੋਡ ਦੀਆਂ ਔਰਤਾਂ ਵਲੋਂ ਪੰਜਾਬੀ ਵਿਰਸੇ ਨੂੰ ਯਾਦ ਕਰਦਿਆਂ ਸਾਉਣ ਮਹੀਨੇ ਦੀਆਂ ਤੀਆਂ ਦਾ ਤਿਉਹਾਰ ਮਨਾਇਆ ਗਿਆ | ਇਸ ਮੌਕੇ ਮੁਹੱਲੇ ਦੀਆਂ ਬਜ਼ੁਰਗ ਔਰਤਾਂ ...

ਪੂਰੀ ਖ਼ਬਰ »

ਸਕੂਲੀ ਬੱਚਿਆਂ ਨੂੰ ਸਾਮਾਨ ਵੰਡਿਆ

ਮੰਡੀ ਲੱਖੇਵਾਲੀ, 17 ਅਗਸਤ (ਰੁਪਿੰਦਰ ਸਿੰਘ ਸੇਖੋਂ)-ਕਾਮਰੇਡ ਕੌਰ ਸਿੰਘ ਸੇਵਾ ਸੁਸਾਇਟੀ ਮਹਾਂਬੱਧਰ ਵਲੋਂ ਕੌਰ ਦੀ ਯਾਦ ਤਾਜ਼ਾ ਕਰਦਿਆਂ ਆਜ਼ਾਦੀ ਦਿਹਾੜੇ ਨੂੰ ਸਮਰਪਿਤ ਸਕੂਲੀ ਬੱਚਿਆਂ ਨੂੰ ਕਾਪੀਆਂ, ਕਿਤਾਬਾਂ, ਪੈੱਨ ਆਦਿ ਪੜ੍ਹਾਈ-ਲਿਖਾਈ ਦਾ ਸਾਮਾਨ ਵੰਡਿਆ ਗਿਆ | ...

ਪੂਰੀ ਖ਼ਬਰ »

ਬਹੁਜਨ ਸਮਾਜ ਪਾਰਟੀ ਦੀ ਮੀਟਿੰਗ

ਸ੍ਰੀ ਮੁਕਤਸਰ ਸਾਹਿਬ, 17 ਅਗਸਤ (ਰਣਜੀਤ ਸਿੰਘ ਢਿੱਲੋਂ)-ਬਹੁਜਨ ਸਮਾਜ ਪਾਰਟੀ ਦੀ ਮੀਟਿੰਗ ਜ਼ਿਲ੍ਹਾ ਪ੍ਰਧਾਨ ਮੰਦਰ ਸਿੰਘ ਦੀ ਪ੍ਰਧਾਨਗੀ ਅਤੇ ਹਲਕਾ ਪ੍ਰਧਾਨ ਜਗਦੇਵ ਅਲਾਰਮ ਤੇ ਨਰਿੰਦਰਪਾਲ ਖਿੱਚੀ ਦੀ ਅਗਵਾਈ ਵਿਚ ਹੋਈ | ਮੀਟਿੰਗ ਦੌਰਾਨ ਕੁਲਦੀਪ ਸਿੰਘ ਸਰਦੂਲਗੜ੍ਹ ...

ਪੂਰੀ ਖ਼ਬਰ »

ਜਬਰ ਜਨਾਹ ਦੇ ਦੋਸ਼ੀ ਨੂੰ 20 ਸਾਲ ਕੈਦ ਤੇ ਜੁਰਮਾਨਾ

ਸ੍ਰੀ ਮੁਕਤਸਰ ਸਾਹਿਬ, 17 ਅਗਸਤ (ਕੁਲਦੀਪ ਸਿੰਘ ਘੁਮਾਣ)- ਜਬਰ ਜਨਾਹ ਦੇ ਦੋਸ਼ੀ ਨੂੰ ਜ਼ਿਲ੍ਹਾ ਤੇ ਸੈਸ਼ਨ ਜੱਜ ਕੰਵਲਜੀਤ ਸਿਘ ਦੀ ਅਦਾਲਤ ਨੇ 20 ਸਾਲ ਦੀ ਕੈਦ ਤੇ ਜੁਰਮਾਨੇ ਦੀ ਸਜ਼ਾ ਸੁਣਾਈ ਹੈ | ਜੁਰਮਾਨਾ ਅਦਾ ਨਾ ਕਰਨ ਦੀ ਸੂਰਤ ਵਿਚ ਦੋਸ਼ੀ ਨੂੰ ਦੋ ਸਾਲ ਹੋਰ ਕੈਦ ...

ਪੂਰੀ ਖ਼ਬਰ »

ਕਾਉਣੀ ਵਿਖੇ ਪੋਸ਼ਣ ਦਿਵਸ ਮਨਾਇਆ

ਦੋਦਾ, 17 ਅਗਸਤ (ਰਵੀਪਾਲ)-ਪਿੰਡ ਕਾਉਣੀ ਦੇ ਆਂਗਣਵਾੜੀ ਸੈਂਟਰਾਂ ਵਲੋਂ ਬੀਤੇ ਦਿਨੀਂ ਸਰਕਾਰੀ ਪ੍ਰਾਇਮਰੀ ਸਕੂਲ (ਮੇਨ) ਵਿਖੇ ਪੋਸ਼ਣ ਦਿਵਸ ਮਨਾਇਆ ਗਿਆ, ਜਿਸ 'ਚ ਕਾਂਗਰਸ ਪਾਰਟੀ ਦੇ ਜਰਨਲ ਸਕੱਤਰ ਨਰਿੰਦਰ ਸਿੰਘ ਕਾਉਣੀ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ | ਇਸ ਦੌਰਾਨ ...

ਪੂਰੀ ਖ਼ਬਰ »



Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX