ਤਾਜਾ ਖ਼ਬਰਾਂ


ਸ਼ਾਹਕੋਟ ਦੇ ਸਕੂਲਾਂ 'ਚ ਕੱਲ੍ਹ ਦੀ ਛੁੱਟੀ ਦਾ ਐਲਾਨ
. . .  7 minutes ago
ਸ਼ਾਹਕੋਟ, 26 ਜਨਵਰੀ (ਏ. ਐੱਸ. ਸਚਦੇਵਾ)- ਗਣਤੰਤਰ ਦਿਵਸ ਮੌਕੇ ਸ਼ਾਹਕੋਟ ਵਿਖੇ ਮਨਾਏ ਗਏ ਤਹਿਸੀਲ ਪੱਧਰੀ ਸਮਾਗਮ ਦੌਰਾਨ ਐੱਸ. ਡੀ. ਐੱਮ. ਸ਼ਾਹਕੋਟ ਡਾ. ਸੰਜੀਵ ਸ਼ਰਮਾ ਨੇ...
ਕਰਜ਼ੇ ਤੋਂ ਪ੍ਰੇਸ਼ਾਨ ਕਿਸਾਨ ਨੇ ਫਾਹਾ ਲੈ ਕੇ ਕੀਤੀ ਖ਼ੁਦਕੁਸ਼ੀ
. . .  32 minutes ago
ਤਲਵੰਡੀ ਸਾਬੋ/ਸੀਂਗੋ ਮੰਡੀ, 26 ਜਨਵਰੀ (ਲਕਵਿੰਦਰ ਸ਼ਰਮਾ, ਰਣਜੀਤ ਸਿੰਘ ਰਾਜੂ)- ਉਪ ਮੰਡਲ ਤਲਵੰਡੀ ਸਾਬੋ ਦੇ ਪਿੰਡ ਸੰਗਤ ਖ਼ੁਰਦ ਦੇ ਇੱਕ ਕਿਸਾਨ ਨੇ ਕਰਜ਼ੇ ਦੀ ਪਰੇਸ਼ਾਨੀ ਦੇ ਚੱਲਦਿਆਂ ਫਾਹਾ ਲੈ...
ਵਿਧਾਇਕ ਡੈਨੀ ਬੰੰਡਾਲਾ ਨੇ ਜੰਡਿਆਲਾ ਵਿਖੇ ਲਹਿਰਾਇਆ ਝੰਡਾ
. . .  39 minutes ago
ਜੰਡਿਆਲਾ ਗੁਰੂ, 26 ਜਨਵਰੀ (ਰਣਜੀਤ ਸਿੰਘ ਜੋਸਨ)- ਅੱਜ ਗਣਤੰਤਰ ਦਿਵਸ ਮੌਕੇ ਨਗਰ ਕੌਂਸਲ ਦਫ਼ਤਰ ਜੰਡਿਆਲਾ ਗੁਰੂ ਵਿਖੇ ਮਨਾਇਆ ਗਿਆ। ਇਸ ਮੌਕੇ ਝੰਡਾ ਲਹਿਰਾਉਣ ਦੀ ਰਸਮ ਹਲਕਾ...
ਡੇਰਾ ਬਾਬਾ ਨਾਨਕ ਵਿਖੇ ਗਣਤੰਤਰ ਦਿਵਸ ਮੌਕੇ ਐੱਸ. ਡੀ. ਐੱਮ. ਨੇ ਲਹਿਰਾਇਆ ਕੌਮੀ ਝੰਡਾ
. . .  43 minutes ago
ਡੇਰਾ ਬਾਬਾ ਨਾਨਕ, 26 ਜਨਵਰੀ (ਹੀਰਾ ਸਿੰਘ ਮਾਂਗਟ)- ਅੱਜ ਗਣਤੰਤਰ ਦਿਵਸ ਮੌਕੇ ਸਬ ਡਵੀਜ਼ਨ ਡੇਰਾ ਬਾਬਾ ਨਾਨਕ ਵਿਖੇ ਐੱਸ. ਡੀ. ਐੱਮ. ਗੁਰਸਿਮਰਨ ਸਿੰਘ ਢਿੱਲੋਂ ਨੇ ਕੌਮੀ ਝੰਡਾ ਲਹਿਰਾਇਆ...
ਗਣਤੰਤਰ ਦਿਵਸ ਮੌਕੇ ਪ੍ਰਦੀਪ ਕੁਮਾਰ ਸੱਭਰਵਾਲ ਡਿਪਟੀ ਕਮਿਸ਼ਨਰ ਤਰਨਤਾਰਨ ਨੇ ਲਹਿਰਾਇਆ ਤਿਰੰਗਾ
. . .  49 minutes ago
ਗਣਤੰਤਰ ਦਿਵਸ ਮੌਕੇ ਪ੍ਰਦੀਪ ਕੁਮਾਰ ਸੱਭਰਵਾਲ ਡਿਪਟੀ ਕਮਿਸ਼ਨਰ ਤਰਨਤਾਰਨ ਨੇ ਲਹਿਰਾਇਆ ਤਿਰੰਗਾ.......
ਸ੍ਰੀ ਅਨੰਦਪੁਰ ਸਾਹਿਬ ਵਿਖੇ ਗਣਤੰਤਰ ਦਿਵਸ ਮੌਕੇ ਉਪ ਮੰਡਲ ਮੈਜਿਸਟ੍ਰੇਟ ਮੈਡਮ ਕਨੂ ਗਰਗ ਨੇ ਕੌਮੀ ਝੰਡਾ ਲਹਿਰਾਇਆ
. . .  about 1 hour ago
ਸ੍ਰੀ ਅਨੰਦਪੁਰ ਸਾਹਿਬ ਵਿਖੇ ਗਣਤੰਤਰ ਦਿਵਸ ਮੌਕੇ ਉਪ ਮੰਡਲ ਮੈਜਿਸਟ੍ਰੇਟ ਮੈਡਮ ਕਨੂ ਗਰਗ ਨੇ ਕੌਮੀ ਝੰਡਾ ਲਹਿਰਾਇਆ.......
ਮਾਨਸਾ ਜ਼ਿਲ੍ਹੇ ਦੇ ਵਿੱਦਿਅਕ ਅਦਾਰਿਆਂ 'ਚ ਭਲਕੇ ਛੁੱਟੀ ਦਾ ਐਲਾਨ
. . .  about 1 hour ago
ਮਾਨਸਾ, 26 ਜਨਵਰੀ (ਬਲਵਿੰਦਰ ਸਿੰਘ ਧਾਲੀਵਾਲ)- ਜ਼ਿਲ੍ਹੇ ਦੇ ਵਿੱਦਿਅਕ ਅਦਾਰਿਆਂ 'ਚ ਭਲਕੇ 27 ਜਨਵਰੀ ਨੂੰ ਛੁੱਟੀ ਰਹੇਗੀ। ਇਹ ਐਲਾਨ ਅੱਜ ਇੱਥੇ ਖ਼ੁਰਾਕ ਤੇ ਸਪਲਾਈ ਮੰਤਰੀ ਪੰਜਾਬ ਭਾਰਤ ਭੂਸ਼ਨ ਆਸ਼ੂ...
ਗਣਤੰਤਰ ਦਿਵਸ ਮੌਕੇ ਫ਼ਾਜ਼ਿਲਕਾ 'ਚ ਡਿਪਟੀ ਕਮਿਸ਼ਨ ਮਨਪ੍ਰੀਤ ਸਿੰਘ ਛਤਵਾਲ ਨੇ ਲਹਿਰਾਇਆ ਤਿਰੰਗਾ
. . .  about 1 hour ago
ਫ਼ਾਜ਼ਿਲਕਾ, 26 ਜਨਵਰੀ (ਪ੍ਰਦੀਪ ਕੁਮਾਰ)- 71ਵਾਂ ਗਣਤੰਤਰ ਦਿਵਸ ਅੱਜ ਫ਼ਾਜ਼ਿਲਕਾ 'ਚ ਬੜੀ ਧੂਮਧਾਮ ਨਾਲ ਸਥਾਨਕ ਐੱਮ. ਆਰ. ਕਾਲਜ ਦੇ ਖੇਡ ਸਟੇਡੀਅਮ 'ਚ ਮਨਾਇਆ...
ਗੜ੍ਹਸ਼ੰਕਰ ਵਿਖੇ ਐੱਸ. ਡੀ. ਐੱਮ. ਹਰਬੰਸ ਸਿੰਘ ਨੇ ਲਹਿਰਾਇਆ ਤਿਰੰਗਾ
. . .  46 minutes ago
ਗੜ੍ਹਸ਼ੰਕਰ, 26 ਜਨਵਰੀ (ਧਾਲੀਵਾਲ)- ਗੜ੍ਹਸ਼ੰਕਰ ਵਿਖੇ ਅੱਜ 71ਵੇਂ ਗਣਤੰਤਰਤਾ ਮੌਕੇ ਸਬ ਡਿਵੀਜ਼ਨ ਪੱਧਰੀ ਸਮਾਗਮ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਗੜ੍ਹਸ਼ੰਕਰ ਦੇ ਖੇਡ ਮੈਦਾਨ 'ਚ ਕਰਾਇਆ...
ਭਾਰਤ-ਨਿਊਜ਼ੀਲੈਂਡ ਦੂਜਾ ਟੀ-20 : ਨਿਊਜ਼ੀਲੈਂਡ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਦਾ ਲਿਆ ਫ਼ੈਸਲਾ
. . .  about 1 hour ago
ਗਣਤੰਤਰ ਦਿਵਸ ਪਰੇਡ ਖ਼ਤਮ ਹੋਣ ਮਗਰੋਂ ਰਾਜਪਥ 'ਤੇ ਪੈਦਲ ਚੱਲ ਕੇ ਪ੍ਰਧਾਨ ਮੰਤਰੀ ਮੋਦੀ ਨੇ ਲੋਕਾਂ ਦਾ ਕੀਤਾ ਸਵਾਗਤ
. . .  about 1 hour ago
ਗਣਤੰਤਰ ਦਿਵਸ ਪਰੇਡ ਖ਼ਤਮ ਹੋਣ ਮਗਰੋਂ ਰਾਜਪਥ 'ਤੇ ਪੈਦਲ ਚੱਲ ਕੇ ਪ੍ਰਧਾਨ ਮੰਤਰੀ ਮੋਦੀ ਨੇ ਲੋਕਾਂ ਦਾ ਕੀਤਾ ਸਵਾਗਤ...
ਪਰੇਡ ਖ਼ਤਮ ਹੋਣ ਤੋਂ ਬਾਅਦ ਰਾਸ਼ਟਰਪਤੀ ਰਾਮਨਾਥ ਕੋਵਿੰਦ ਅਤੇ ਬ੍ਰਾਜ਼ੀਲ ਦੇ ਰਾਸ਼ਟਰਪਤੀ ਜੇਯਰ ਬੋਲਸੋਨਾਰ ਰਾਜਪਥ ਤੋਂ ਹੋਏ ਰਵਾਨਾ
. . .  about 1 hour ago
ਪਰੇਡ ਖ਼ਤਮ ਹੋਣ ਤੋਂ ਬਾਅਦ ਰਾਸ਼ਟਰਪਤੀ ਰਾਮਨਾਥ ਕੋਵਿੰਦ ਅਤੇ ਬ੍ਰਾਜ਼ੀਲ ਦੇ ਰਾਸ਼ਟਰਪਤੀ ਜੇਯਰ ਬੋਲਸੋਨਾਰ ਰਾਜਪਥ ਤੋਂ ਹੋਏ ਰਵਾਨਾ.....
ਬੀ. ਐੱਸ. ਐੱਫ. ਵਲੋਂ ਅਟਾਰੀ ਸਰਹੱਦ 'ਤੇ ਲਹਿਰਾਇਆ ਗਿਆ ਤਿਰੰਗਾ
. . .  about 1 hour ago
ਅਟਾਰੀ, 26 ਜਨਵਰੀ (ਰੁਪਿੰਦਰਜੀਤ ਸਿੰਘ ਭਕਨਾ)- ਭਾਰਤ-ਪਾਕਿਸਤਾਨ ਦੀ ਸਾਂਝੀ ਜਾਂਚ ਚੌਕੀ ਅਟਾਰੀ ਸਰਹੱਦ ਵਿਖੇ ਬੀ. ਐੱਸ. ਐੱਫ. ਦੀ 88 ਵੀਂ ਬਟਾਲੀਅਨ ਦੇ ਕਮਾਡੈਂਟ ਮੁਕੰਦ ਝਾਅ ਵਲੋਂ...
ਰਾਸ਼ਟਰੀ ਗਾਣ ਨਾਲ ਖ਼ਤਮ ਹੋਈ ਗਣਤੰਤਰ ਦਿਵਸ ਪਰੇਡ
. . .  about 1 hour ago
ਗਣਤੰਤਰ ਦਿਵਸ ਮੌਕੇ ਰਾਜਪਥ 'ਤੇ ਜਗੁਆਰ ਜਹਾਜ਼ ਨੇ ਕੀਤਾ ਮਾਰਚ ਪਾਸਟ
. . .  about 1 hour ago
ਗਣਤੰਤਰ ਦਿਵਸ ਮੌਕੇ ਰਾਜਪਥ 'ਤੇ ਜਗੁਆਰ ਜਹਾਜ਼ ਨੇ ਕੀਤਾ ਮਾਰਚ ਪਾਸਟ.............
ਐੱਸ. ਯੂ.-30 ਅਤੇ ਐੱਮ. ਕੇ. ਆਈ. ਜਹਾਜ਼ਾਂ ਨੇ ਆਸਮਾਨ 'ਚ ਦਿਖਾਈ ਕਰਤਬ, ਬਣਾਇਆ ਤ੍ਰਿਸ਼ੂਲ
. . .  1 minute ago
ਗਣਤੰਤਰ ਦਿਵਸ ਮੌਕੇ ਰਾਜਪਥ 'ਤੇ ਦਮਦਾਰ ਚਿਨੂਕ ਅਤੇ ਅਪਾਚੇ ਹੈਲੀਕਾਪਟਰਾਂ ਨੇ ਆਸਮਾਨ 'ਚ ਦਿਖਾਇਆ ਦਮ
. . .  about 2 hours ago
ਗਣਤੰਤਰ ਦਿਵਸ ਮੌਕੇ ਜਲੰਧਰ ਦੇ ਗੁਰੂ ਗੋਬਿੰਦ ਸਿੰਘ ਸਟੇਡੀਅਮ 'ਚ ਕੈਬਨਿਟ ਮੰਤਰੀ ਸੁਖਜਿੰਦਰ ਰੰਧਾਵਾ ਨੇ ਲਹਿਰਾਇਆ ਤਿਰੰਗਾ
. . .  about 2 hours ago
ਮਾਨਸਾ ਵਿਖੇ ਕੈਬਨਿਟ ਮੰਤਰੀ ਭਾਰਤ ਭੂਸ਼ਨ ਆਸ਼ੂ ਨੇ ਲਹਿਰਾਇਆ ਕੌਮੀ ਝੰਡਾ
. . .  about 2 hours ago
ਗਣਤੰਤਰ ਦਿਵਸ ਮੌਕੇ ਪਹਿਲੀ ਵਾਰ ਸੀ. ਆਰ. ਪੀ. ਐੱਫ. ਦੀਆਂ ਮਹਿਲਾ ਬਾਈਕਰਾਂ ਨੇ ਰਾਜਪਥ 'ਤੇ ਦਿਖਾਏ ਕਰਤਬ
. . .  about 2 hours ago
ਅੰਮ੍ਰਿਤਸਰ 'ਚ ਕੈਬਨਿਟ ਮੰਤਰੀ ਸਰਦਾਰ ਸੁਖਬਿੰਦਰ ਸਿੰਘ ਸਰਕਾਰੀਆ ਨੇ ਲਹਿਰਾਇਆ ਰਾਸ਼ਟਰੀ ਝੰਡਾ
. . .  about 2 hours ago
ਕੈਬਨਿਟ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਫ਼ਿਰੋਜ਼ਪੁਰ 'ਚ ਲਹਿਰਾਇਆ ਤਿਰੰਗਾ
. . .  about 2 hours ago
ਅਜਨਾਲਾ 'ਚ ਧੂਮ-ਧਾਮ ਨਾਲ ਮਨਾਇਆ ਗਣਤੰਤਰ ਦਿਵਸ, ਐੱਸ. ਡੀ. ਐੱਮ. ਡਾ. ਦੀਪਕ ਭਾਟੀਆ ਨੇ ਲਹਿਰਾਇਆ ਤਿਰੰਗਾ
. . .  about 2 hours ago
ਬਾਬੇ ਨਾਨਕ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਰਾਜਪਥ 'ਤੇ ਕੱਢੀ ਗਈ ਪੰਜਾਬ ਦੀ ਝਾਕੀ ਨੇ ਮੋਹਿਆ ਸਭ ਦਾ ਮਨ
. . .  about 1 hour ago
ਮੋਗਾ ਵਿਖੇ ਕੈਬਨਿਟ ਮੰਤਰੀ ਗੁਰਪ੍ਰੀਤ ਕਾਂਗੜ ਨੇ ਲਹਿਰਾਇਆ ਤਿਰੰਗਾ
. . .  about 2 hours ago
ਪਟਿਆਲਾ ਦੇ ਪੋਲੋ ਗਰਾਉਂਡ ਵਿਖੇ ਲੋਕ ਨਿਰਮਾਣ ਤੇ ਸਿੱਖਿਆ ਮੰਤਰੀ ਵਿਜੇ ਇੰਦਰ ਸਿੰਗਲਾ ਵਲੋਂ ਲਹਿਰਾਇਆ ਗਿਆ ਤਿਰੰਗਾ
. . .  about 2 hours ago
ਰਾਜਪਥ 'ਤੇ ਨਿਕਲ ਰਹੀਆਂ ਹਨ ਦੇਸ਼ ਦੇ ਵੱਖ-ਵੱਖ ਸੂਬਿਆਂ ਦੀਆਂ ਝਾਕੀਆਂ
. . .  about 2 hours ago
ਥਲ ਸੈਨਾ ਦੀ ਸਿਗਨਲ ਕੋਰ ਕਮਾਂਡ ਦੀ ਅਧਿਕਾਰੀ ਤਾਨੀਆ ਸ਼ੇਰਗਿੱਲ ਦੀ ਅਗਵਾਈ 'ਚ 147 ਜਵਾਨਾਂ ਵਾਲੇ ਪੁਰਸ਼ ਕੰਟੀਜੈਂਟ ਨੇ ਕੀਤੀ ਪਰੇਡ
. . .  about 2 hours ago
ਰਾਜਪਥ 'ਤੇ ਨਿਕਲੀ ਹਵਾਈ ਫੌਜ ਦੀ ਝਾਕੀ
. . .  about 2 hours ago
ਗਣਤੰਤਰ ਦਿਵਸ ਦੇ ਸੂਬਾ ਪੱਧਰੀ ਸਮਾਗਮ ਮੌਕੇ ਰਾਜਪਾਲ ਪੰਜਾਬ ਨੇ ਲਹਿਰਾਇਆ ਝੰਡਾ
. . .  about 3 hours ago
ਲੁਧਿਆਣਾ ਵਿਖੇ ਕੈਬਨਿਟ ਮੰਤਰੀ ਅਰੁਣਾ ਚੌਧਰੀ ਨੇ ਝੰਡਾ ਲਹਿਰਾਇਆ
. . .  about 3 hours ago
ਰਾਜਪਥ 'ਤੇ ਸਿੱਖ ਲਾਈਟ ਇਨਫੈਂਟਰੀ ਰੈਜੀਮੈਂਟ ਨੇ ਕੀਤੀ ਪਰੇਡ, ਰੈਜੀਮੈਂਟ ਦਾ ਆਦਰਸ਼ ਵਾਕ ਹੈ 'ਦੇਗ ਤੇਗ ਫ਼ਤਿਹ'
. . .  about 3 hours ago
ਰਾਜਪਥ 'ਤੇ ਦੁਨੀਆ ਦੇਖ ਰਹੀ ਹੈ ਭਾਰਤ ਦੀ ਤਾਕਤ, ਪਰੇਡ ਕਰ ਰਹੀਆਂ ਹਨ ਸੈਨਾ ਦੀ ਟੁਕੜੀਆਂ
. . .  about 2 hours ago
ਤਲਵੰਡੀ ਸਾਬੋ : ਗਣਤੰਤਰਤਾ ਦਿਵਸ ਮੌਕੇ ਸਬ ਡਵੀਜ਼ਨ ਪੱਧਰੀ ਸਮਾਗਮ 'ਚ ਐੱਸ. ਡੀ. ਐੱਮ. ਨੇ ਲਹਿਰਾਇਆ ਝੰਡਾ
. . .  about 3 hours ago
ਰਾਜਪਥ 'ਤੇ ਗਣਤੰਤਰ ਦਿਵਸ ਪਰੇਡ ਸ਼ੁਰੂ
. . .  about 3 hours ago
21 ਤੋਪਾਂ ਨਾਲ ਦਿੱਤੀ ਗਈ ਸਲਾਮੀ
. . .  about 3 hours ago
ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਰਾਜਪਥ 'ਤੇ ਲਹਿਰਾਇਆ ਤਿਰੰਗਾ
. . .  about 3 hours ago
ਰਾਜਪਥ 'ਤੇ ਪਹੁੰਚੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਥੋੜ੍ਹੀ ਦੇਰ 'ਚ ਸ਼ੁਰੂ ਹੋਵੇਗੀ ਗਣਤੰਤਰ ਦਿਵਸ ਪਰੇਡ
. . .  about 3 hours ago
ਗਣਤੰਤਰ ਦਿਵਸ : ਨੈਸ਼ਨਲ ਵਾਰ ਮੈਮੋਰੀਅਲ ਵਿਖੇ ਪ੍ਰਧਾਨ ਮੰਤਰੀ ਮੋਦੀ ਨੇ ਜਵਾਨਾਂ ਨੂੰ ਦਿੱਤੀ ਸ਼ਰਧਾਂਜਲੀ
. . .  about 3 hours ago
ਗਣਤੰਤਰ ਦਿਵਸ 2020 : ਰਾਸ਼ਟਰਪਤੀ ਲਹਿਰਾਉਣਗੇ ਝੰਡਾ, 21 ਤੋਪਾਂ ਦੀ ਸਲਾਮੀ ਨਾਲ ਹੋਵੇਗਾ ਰਾਸ਼ਟਰ ਗਾਣ
. . .  about 3 hours ago
ਸਿੱਖਿਆ ਮੰਤਰੀ ਦੇ ਹਲਕੇ ਸੰਗਰੂਰ 'ਚ ਅੱਜ ਗਣਤੰਤਰ ਦਿਵਸ ਮੌਕੇ ਰੋਸ ਪ੍ਰਦਰਸ਼ਨ ਕਰਨਗੇ ਬੇਰੁਜ਼ਗਾਰ ਅਧਿਆਪਕ
. . .  about 4 hours ago
ਭਾਰਤ ਨਿਊਜ਼ੀਲੈਂਡ ਵਿਚਕਾਰ ਦੂਸਰਾ ਟੀ20 ਮੈਚ ਅੱਜ
. . .  about 4 hours ago
ਅੱਜ ਦੇਸ਼ ਮਨਾ ਰਿਹਾ ਹੈ 71ਵਾਂ ਗਣਤੰਤਰ ਦਿਵਸ, ਰਾਜਪੱਥ 'ਤੇ ਭਾਰਤ ਦਿਖਾਏਗਾ ਤਾਕਤ ਤੇ ਵਿਲੱਖਣਤਾ ਦੀ ਝਾਕੀ
. . .  about 4 hours ago
ਗਣਤੰਤਰ ਦਿਵਸ ਮੌਕੇ 'ਅਦਾਰਾ' ਅਜੀਤ ਵੱਲੋਂ ਲੱਖ ਲੱਖ ਵਧਾਈ
. . .  about 5 hours ago
ਅੱਜ ਦਾ ਵਿਚਾਰ
. . .  about 5 hours ago
ਐੱਸ.ਐੱਸ.ਪੀ ਸੰਗਰੂਰ ਡਾ.ਗਰਗ ਰਾਜ ਪੱਧਰੀ ਪੁਰਸਕਾਰ ਨਾਲ ਸਨਮਾਨਿਤ
. . .  1 day ago
ਸ੍ਰੀ ਮੁਕਤਸਰ ਸਾਹਿਬ: ਪੀ.ਏ.ਯੂ. ਵੱਲੋਂ ਟਿੱਡੀ ਦਲ ਸਬੰਧੀ ਐਡਵਾਈਜ਼ਰੀ ਜਾਰੀ
. . .  1 day ago
2011 ਰਿਵਾਈਜ਼ ਟੈੱਟ ਪਾਸ ਬੇਰੁਜ਼ਗਾਰਾਂ ਦਾ ਵਫ਼ਦ ਮੁੱਖ ਸਕੱਤਰ ਪੰਜਾਬ ਨੂੰ ਮਿਲਿਆ
. . .  1 day ago
ਐਲੀਮੈਂਟਰੀ ਟੀਚਰ ਯੂਨੀਅਨ ਦੀ ਸੂਬਾ ਪੱਧਰੀ ਮੀਟਿੰਗ 2 ਫਰਵਰੀ ਨੂੰ
. . .  1 day ago
ਬੇ ਅਦਬੀ ਮਾਮਲੇ ਦੇ ਮੁੱਖ ਗਵਾਹ ਨੇ ਮਾਨਯੋਗ ਹਾਈਕੋਰਟ ਤੋਂ ਕੀਤੀ ਸੁਰੱਖਿਆ ਦੀ ਮੰਗ
. . .  1 day ago
ਹੋਰ ਖ਼ਬਰਾਂ..
ਜਲੰਧਰ : ਐਤਵਾਰ 3 ਭਾਦੋ ਸੰਮਤ 550

ਚੰਡੀਗੜ੍ਹ / ਸਾਹਿਬਜ਼ਾਦਾ ਅਜੀਤ ਸਿੰਘ ਨਗਰ

ਪੰਜਾਬ ਯੂਨੀਵਰਸਿਟੀ ਟੀਚਰ ਐਸੋਸੀਏਸ਼ਨ ਚੋਣਾਂ 21 ਨੂੰ

ਚੰਡੀਗੜ੍ਹ, 18 ਅਗਸਤ (ਮਨਜੋਤ ਸਿੰਘ ਜੋਤ)- ਪੰਜਾਬ ਯੂਨੀਵਰਸਿਟੀ ਟੀਚਰ ਐਸੋਸੀਏਸ਼ਨ (ਪੂਟਾ) ਚੋਣਾਂ 21 ਅਗਸਤ ਨੂੰ ਹੋਣਗੀਆਂ | ਇਸ ਵਾਰ ਚੋਣਾਂ ਵਿਚ ਮੁੱਖ ਮੁਕਾਬਲਾ ਪ੍ਰੋ.ਯੋਗਰਾਜ ਐਗਰਿਸ਼ ਅਤੇ ਪੋ੍ਰ.ਰਾਜੇਸ਼ ਗਿੱਲ ਗਰੁੱਪ ਵਿਚ ਹੈ | ਦੋਨਾਂ ਗਰੁੱਪਾਂ ਵੱਲੋਂ ਆਪਣੇ- ਆਪਣੇ ਚੋਣ ਮਨੋਰਥ ਪੱਤਰ ਵਿਚ ਪੰਜਾਬ ਯੂਨੀਵਰਸਿਟੀ ਨੂੰ ਕੇਂਦਰੀ/ ਇਤਿਹਾਸਕ/ ਸੈਂਟਰਲ ਫੰਡਿਡ ਦਰਜਾ ਦਿਵਾਉਣਾ ਸ਼ਾਮਿਲ ਕੀਤਾ ਗਿਆ ਹੈ | ਪੰਜਾਬ ਯੂਨੀਵਰਸਿਟੀ ਦੇ ਕਰੀਬ 688 ਫੈਕਲਟੀ ਮੈਂਬਰ ਉਮੀਦਵਾਰਾਂ ਦੀ ਕਿਸਮਤ ਦਾ ਫ਼ੈਸਲਾ ਕਰਨਗੇ | ਪ੍ਰੋ.ਯੋਗਰਾਜ ਐਾਗਰਿਸ਼ ਗਰੁੱਪ ਵਲੋਂ ਆਪਣੇ ਚੋਣ ਮਨੋਰਥ ਪੱਤਰ ਵਿਚ ਪੰਜਾਬ ਯੂਨੀਵਰਸਿਟੀ ਦੀ ਆਰਥਿਕ ਸਥਿਤੀ ਸੁਧਾਰਨ ਨੂੰ ਲੈ ਕੇ ਕੇਂਦਰੀ ਦਰਜਾ ਦਿਵਾਉਣ ਲਈ ਪ੍ਰਸ਼ਾਸਕੀ ਸੁਧਾਰਾਂ ਵੱਲ ਵਿਸ਼ੇਸ਼ ਤੌਰ 'ਤੇ ਧਿਆਨ ਦੇਣ ਲਈ ਲਿਖਿਆ ਗਿਆ ਹੈ | ਇਸ ਤੋਂ ਇਲਾਵਾ ਸਾਲ 2004 ਵਿਚ ਜੁਆਇਨ ਕਰਨ ਵਾਲੇ ਫੈਕਲਟੀ ਮੈਂਬਰਾਂ ਪੈਨਸ਼ਨ ਸਕੀਮ ਦਾ ਲਾਭ ਦੇਣ, ਸੱਤਵਾਂ ਪੇਅ ਕਮਿਸ਼ਨ ਆਗੂ ਕਰਨ, ਪੀ.ਐਚ.ਡੀ ਇਨਕਰੀਮੈਂਟ, ਪਿਛਲੀ ਸਰਵਿਸ ਗਿਣਨਾ, ਡੀ.ਐਸ ਵਿਚ ਵਾਧਾ ਕਰ ਕੇ ਪੰਜਾਬ ਨਾਲ ਡੀ.ਲਿੰਕ ਕਰਨਾ, ਡੈਂਟਲ ਫੈਕਲਟੀ ਨੂੰ ਤਰੱਕੀ ਦੇਣ ਆਦਿ ਮੁੱਦਿਆਂ 'ਤੇ ਕੰਮ ਕਰਨਾ ਚੋਣ ਮਨੋਰਥ ਪੱਤਰ ਵਿਚ ਸ਼ਾਮਿਲ ਕੀਤਾ ਗਿਆ ਹੈ | ਇਸ ਤੋਂ ਇਲਾਵਾ ਅਧਿਆਪਨ ਅਮਲੇ ਦੀ ਘਾਟ ਪੂਰੀ ਕਰਨਾ ਵੀ ਸ਼ਾਮਲ ਕੀਤਾ ਗਿਆ ਹੈ | ਪ੍ਰੋ.ਰਾਜੇਸ਼ ਗਿੱਲ ਗਰੁੱਪ ਵਲੋਂ ਆਪਣੇ ਚੋਣ ਮਨੋਰਥ ਪੱਤਰ ਵਿਚ ਪੰਜਾਬ ਯੂਨੀਵਰਸਿਟੀ ਨੂੰ ਕੇਂਦਰੀ/ ਇਤਿਹਾਸਕ/ ਸੈਂਟਰਲ ਫੰਡਿਡ ਦਰਜਾ ਦਿਵਾਉਣ ਦੀ ਤਜਵੀਜ਼ ਨੂੰ ਅੱਗੇ ਲਿਜਾਣਾ ਸ਼ਾਮਿਲ ਕੀਤਾ ਗਿਆ ਹੈ | ਕੈਂਪਸ ਵਿਚ ਅਧਿਆਪਕਾਂ ਲਈ 100 ਨਵੇਂ ਫਲੈਟ ਬਣਵਾਉਣ ਦੀ ਤਜਵੀਜ਼ 'ਤੇ ਕੰਮ ਕਰਨਾ ਸ਼ਾਮਿਲ ਕੀਤਾ ਗਿਆ ਹੈ | ਇਸ ਤੋਂ ਇਲਾਵਾ ਓਲਡ ਪੈਨਸ਼ਨ ਸਕੀਮ, ਸੈਕਟਰ-25 ਵਿਚ ਓਪਨ ਜਿੰਮ ਖੋਲ੍ਹਣ, ਪਾਰਕਿੰਗ ਬਣਾਉਣ, 66 ਕੇ.ਵੀ ਪਾਵਰ ਸਟੇਸ਼ਨ ਸਥਾਪਕ ਕਰਨ, ਟੀਚਰ ਪ੍ਰਮੋਸ਼ਨ ਸਕੀਮ, ਕੈਂਪਸ ਵਿਚਲੇ ਅੰਕੁਰ ਸਕੂਲ ਵਿਚ ਫੈਕਲਟੀ ਮੈਂਬਰ ਲਈ 85 ਫ਼ੀਸਦੀ ਰਾਖਵਾਂਕਰਨ, ਸੱਤਵਾਂ ਪੇਅ ਕਮਿਸ਼ਨ, ਪ੍ਰਸ਼ਾਸ਼ਕੀ ਸੁਧਾਰ, ਪੀ.ਐਚ.ਡੀ. ਇਨਕਰੀਮੈਂਟ ਆਦਿ ਮੁੱਦੇ ਸ਼ਾਮਿਲ ਕੀਤੇ ਗਏ ਹਨ |

ਪੰਜਾਬ ਕਲਾ ਭਵਨ 'ਚ ਨਾਟਕ 'ਰਿਸ਼ਤਿਆਂ ਦਾ ਕੀ ਰੱਖੀਏ ਨਾਂ' ਦੀ ਪੇਸ਼ਕਾਰੀ ਖ਼ੂਬ ਰਹੀ

ਚੰਡੀਗੜ੍ਹ, 18 ਅਗਸਤ (ਅਜਾਇਬ ਸਿੰਘ ਔਜਲਾ)- ਪੰਜਾਬ ਸੰਗੀਤ ਨਾਟਕ ਅਕਾਦਮੀ ਵਲੋਂ ਪੰਜਾਬ ਕਲਾ ਭਵਨ ਵਿਖੇ ਕਰਵਾਏ ਜਾ ਰਹੇ 5 ਰੋਜ਼ਾ 'ਯਾਤਰਾ-1947 ਰੰਗਮੰਚ ਉਤਸਵ' ਤਹਿਤ ਅੱਜ ਨਾਟਕ 'ਰਿਸ਼ਤਿਆਂ ਦਾ ਕੀ ਰੱਖੀਏ ਨਾਂ' ਦੀ ਪੇਸ਼ਕਾਰੀ ਦਿੱਤੀ ਗਈ ਜੋ ਦਰਸ਼ਕਾਂ ਨੇ ਰੀਝ ਨਾਲ ਮਾਣੀ | ...

ਪੂਰੀ ਖ਼ਬਰ »

ਨਾਬਾਲਗ ਲੜਕੀ ਨਾਲ ਜਬਰ ਜਨਾਹ ਦਾ ਮਾਮਲਾ ਦਰਜ

ਚੰਡੀਗੜ੍ਹ, 18 ਅਗਸਤ (ਜਾਗੋਵਾਲ)- 13 ਸਾਲ ਦੀ ਇਕ ਬੱਚੀ ਨਾਲ ਜਬਰ ਜਨਾਹ ਦਾ ਮਾਮਲਾ ਪੁਲਿਸ ਨੇ ਦਰਜ ਕੀਤਾ ਹੈ | ਪੁਲਿਸ ਨੇ ਮਾਮਲੇ 'ਚ ਮੁਲਜ਼ਮ ਨੂੰ ਗਿ੍ਫ਼ਤਾਰ ਕਰ ਲਿਆ ਹੈ ਜਿਸ ਦੀ ਪਛਾਣ ਪਿੰਡ ਫੈਦਾਂ ਦੇ ਰਹਿਣ ਵਾਲੇ ਸੰਗਮ ਵਜੋਂ ਹੋਈ ਹੈ | ਸੂਤਰਾਂ ਤੋਂ ਮਿਲੀ ਜਾਣਕਾਰੀ ...

ਪੂਰੀ ਖ਼ਬਰ »

ਯੂ.ਆਈ.ਐਫ਼.ਟੀ. ਵਲੋਂ ਡਿਜ਼ਾਈਨ ਐਪਲੀਕੇਸ਼ਨ ਸਬੰਧੀ ਲੈਕਚਰ

ਚੰਡੀਗੜ੍ਹ, 18 ਅਗਸਤ (ਮਨਜੋਤ ਸਿੰਘ ਜੋਤ)- ਪੰਜਾਬ ਯੂਨੀਵਰਸਿਟੀ ਇੰਸਟੀਟਿਊਟ ਆਫ਼ ਫ਼ੈਸ਼ਨ ਟੈਕਨਾਲੋਜੀ (ਯੂ.ਆਈ.ਐਫ.ਟੀ) ਵਲੋਂ ਵਿਸ਼ੇਸ਼ ਲੈਕਚਰ ਕਰਵਾਇਆ ਗਿਆ | ਇਸ ਵਿਚ ਵਿਦਿਆਰਥੀਆਂ ਨੂੰ ਏਪੈਰਲ ਐਕਸਪੋਰਟਸ ਅਤੇ ਡਿਜ਼ਾਈਨ ਐਪਲੀਕੇਸ਼ਨ ਸਬੰਧੀ ਜਾਣਕਾਰੀ ਦਿੱਤੀ ਗਈ ...

ਪੂਰੀ ਖ਼ਬਰ »

ਮਨੁੱਖਤਾ ਦੀ ਸੇਵਾ ਲਈ ਖ਼ੂਨ ਦਾਨ ਕੈਂਪ ਅੱਜ

ਚੰਡੀਗੜ੍ਹ, 18 ਅਗਸਤ (ਔਜਲਾ)- ਸ਼੍ਰੀ ਗੁਰੂ ਰਵਿਦਾਸ ਗੁ. ਪ੍ਰਬੰਧਕ ਸਭਾ ਸੈਕਟਰ 30 ਚੰਡੀਗੜ੍ਹ ਵਲੋਂ ਮਨੁੱਖਤਾ ਦੀ ਸੇਵਾ ਲਈ ਇਕ ਖ਼ੂਨਦਾਨ ਕੈਂਪ ਲਗਾਇਆ ਜਾ ਰਿਹਾ ਹੈ | ਗੁ. ਪ੍ਰਬੰਧਕ ਸਭਾ ਦੇ ਪ੍ਰਧਾਨ ਓਮ ਪ੍ਰਕਾਸ਼ ਚੋਪੜਾ ਵਲੋਂ ਇੱਥੇ ਦੱਸਿਆ ਗਿਆ ਕਿ 19 ਅਗਸਤ ਨੂੰ ਲਗਾਏ ...

ਪੂਰੀ ਖ਼ਬਰ »

ਕਾਰ 'ਚੋਂ ਮਿਲੀ 50 ਪੇਟੀਆਂ ਨਾਜਾਇਜ਼ ਸ਼ਰਾਬ

ਚੰਡੀਗੜ੍ਹ, 18 ਅਗਸਤ (ਗੁਰਪ੍ਰੀਤ ਸਿੰਘ ਜਾਗੋਵਾਲ)- ਪੁਲਿਸ ਸਟੇਸ਼ਨ ਸੈਕਟਰ 19 ਦੀ ਟੀਮ ਨੇ ਇਕ ਆਰਟੀਗਾ ਕਾਰ ਵਿਚੋਂ 50 ਪੇਟੀਆਂ ਸ਼ਰਾਬ ਬਰਾਮਦ ਕੀਤੀ ਹੈ | ਮਿਲੀ ਜਾਣਕਾਰੀ ਅਨੁਸਾਰ ਪੁਲਿਸ ਟੀਮ ਨੇ ਆਰਟੀਗਾ ਕਾਰ ਨੂੰ 19/27 ਨੂੰ ਵੰਡਦੀ ਸੜਕ 'ਤੇ ਕਾਬੂ ਕੀਤਾ ਅਤੇ ਕਾਰ ਦੀ ...

ਪੂਰੀ ਖ਼ਬਰ »

ਸਵੈ-ਰੱਖਿਆ ਟ੍ਰੇਨਿੰਗ ਲੈਣ ਵਾਲੀਆਂ ਲੜਕੀਆਂ ਨੇ ਦਿਖਾਏ ਆਪਣੇ ਜੌਹਰ

ਚੰਡੀਗੜ੍ਹ, 18 ਅਗਸਤ (ਗੁਰਪ੍ਰੀਤ ਸਿੰਘ ਜਾਗੋਵਾਲ)- ਦੋ ਮਹੀਨੇ ਦੀ ਸਵੈ-ਰੱਖਿਆ ਟ੍ਰੇਨਿੰਗ ਕਰਨ ਵਾਲੀਆਂ ਲੜਕੀਆਂ ਨੇ ਅੱਜ ਸੈਕਟਰ 11 ਪੁਲਿਸ ਸਟੇਸ਼ਨ ਵਿਚ ਪਹੁੰਚ ਕੇ ਟ੍ਰੇਨਿੰਗ ਦਾ ਪ੍ਰਦਰਸ਼ਨ ਕੀਤਾ | ਇਸ ਦੌਰਾਨ ਸੈਕਟਰ 25 ਦੀਆਂ ਰਹਿਣ ਵਾਲੀਆਂ 60 ਦੇ ਕਰੀਬ ਲੜਕੀਆਂ ਨੇ ...

ਪੂਰੀ ਖ਼ਬਰ »

ਜਨਤਕ ਥਾਵਾਂ 'ਤੇ ਸ਼ਰਾਬ ਪੀਣ ਵਾਲੇ ਛੇ ਕਾਬੂ

ਚੰਡੀਗੜ੍ਹ, 18 ਅਗਸਤ (ਗੁਰਪ੍ਰੀਤ ਸਿੰਘ ਜਾਗੋਵਾਲ)- ਸ਼ਹਿਰ ਵਿਚ ਜਨਤਕ ਥਾਵਾਂ 'ਤੇ ਸ਼ਰਾਬ ਪੀਣ ਵਾਲਿਆਂ ਿਖ਼ਲਾਫ਼ ਪੁਲਿਸ ਨੇ ਮੁਹਿੰਮ ਵਿੱਢੀ ਹੋਈ ਹੈ | ਬੀਤੇ ਦਿਨ ਪੁਲਿਸ ਨੇ ਜਨਤਕ ਥਾਵਾਂ 'ਤੇ ਸ਼ਰਾਬ ਪੀਣ ਵਾਲੇ ਛੇ ਵਿਅਕਤੀਆਂ ਨੂੰ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ...

ਪੂਰੀ ਖ਼ਬਰ »

ਪੀ.ਜੀ.ਆਈ. ਵਲੋਂ ਐਨ.ਸੀ.ਡੀ. ਰੋਗਾਂ ਦੀ ਰੋਕਥਾਮ ਤੇ ਪ੍ਰਬੰਧਨ 'ਤੇ ਦੋ ਦਿਨਾਂ ਕੋਰਸ

ਚੰਡੀਗੜ੍ਹ, 18 ਅਗਸਤ (ਮਨਜੋਤ ਸਿੰਘ ਜੋਤ)- ਪੀ.ਜੀ.ਆਈ. ਦੇ ਨਰਸਿੰਗ ਇੰਸਟੀਚਿਊਟ ਵਲੋਂ ਨਰਸਿੰਗ ਵਿਦਿਆਰਥਣਾਂ ਲਈ ਐਨ.ਸੀ.ਡੀ.ਐਸ. ਰੋਗਾਂ ਦੀ ਰੋਕਥਾਮ ਤੇ ਪ੍ਰਬੰਧਨ ਸਬੰਧੀ ਦੋ ਦਿਨਾ ਕੋਰਸ ਦੀ ਅੱਜ ਸ਼ੁਰੂਆਤ ਕੀਤੀ ਗਈ | ਇਹ ਕੋਰਸ ਵਿਸ਼ਵ ਐਨ.ਸੀ.ਡੀ.ਐਸ. ਫੈਡਰੇਸ਼ਨ ਦੇ ...

ਪੂਰੀ ਖ਼ਬਰ »

7 ਸਰਕਾਰੀ ਡਾਕਟਰ ਮੁਅੱਤਲ

ਚੰਡੀਗੜ੍ਹ, 18 ਅਗਸਤ (ਵਿਸ਼ੇਸ਼ ਪ੍ਰਤੀਨਿਧ)- ਹਰਿਆਣਾ ਦੇ ਸਿਹਤ ਮੰਤਰੀ ਅਨਿਲ ਵਿਜ ਨੇ 7 ਡਾਕਟਰਾਂ ਨੂੰ ਡਿਊਟੀ ਵਿਚ ਕੋਤਾਹੀ ਦਿਖਾਉਣ ਅਤੇ ਗ਼ੈਰਹਾਜ਼ਰ ਰਹਿਣ ਦੇ ਦੋਸ਼ ਵਿਚ ਮੁਅੱਤਲ ਕਰ ਦਿੱਤਾ ਹੈ | ਇਨ੍ਹਾਂ ਵਿਚ 6 ਉਹ ਡਾਕਟਰ ਵੀ ਸ਼ਾਮਿਲ ਹਨ ਜੋ ਹਰਿਆਣਾ ਭਵਨ ਨਵੀਂ ...

ਪੂਰੀ ਖ਼ਬਰ »

ਯੂਨਾਈਟਿਡ ਸਿੱਖ ਪਾਰਟੀ 'ਸ਼੍ਰੋਮਣੀ ਗੁ. ਪ੍ਰ. ਕਮੇਟੀ' ਦੀਆਂ ਚੋਣਾਂ ਲੜੇਗੀ- ਜਸਵਿੰਦਰ ਸਿੰਘ ਰਾਜਪੁਰਾ

ਚੰਡੀਗੜ੍ਹ, 18 ਅਗਸਤ (ਅਜਾਇਬ ਸਿੰਘ ਔਜਲਾ)- ਯੂਨਾਈਟਿਡ ਸਿੱਖ ਪਾਰਟੀ ਦੇ ਪ੍ਰਧਾਨ ਜਸਵਿੰਦਰ ਸਿੰਘ ਰਾਜਪੁਰਾ ਨੇ ਅੱਜ ਇੱਥੇ ਇਕ ਪੱਤਰਕਾਰ ਸੰਮੇਲਨ ਦੌਰਾਨ ਕਿਹਾ ਕਿ ਯੂਨਾਈਟਿਡ ਸਿੱਖ ਪਾਰਟੀ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਲੜੇਗੀ | ਉਨ੍ਹਾਂ ਕਿਹਾ ਕਿ ਚੋਣਾਂ ਤੋਂ ...

ਪੂਰੀ ਖ਼ਬਰ »

ਦੀ ਕਲਾਸ ਫੋਰਥ ਗੌਰਮਿੰਟ ਇੰਪਲਾਈਜ਼ ਯੂਨੀਅਨ ਪੰਜਾਬ ਦੀ ਯੂਨੀਅਨ ਦੀ ਹੋਈ ਚੋਣ

ਚੰਡੀਗੜ੍ਹ, 18 ਅਗਸਤ (ਅਜਾਇਬ ਸਿੰਘ ਔਜਲਾ)- ਦੀ ਕਲਾਸ ਫੌਰਥ ਗੌਰਮਿੰਟ ਇੰਪਲਾਈਜ਼ ਯੂਨੀਅਨ ਪੰਜਾਬ ਦਫ਼ਤਰ ਡਾਇਰੈਕਟਰ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਪੰਜਾਬ ਦੀ ਯੂਨੀਅਨ ਦੀ ਚੋਣ ਸ. ਗੁਰਮੀਤ ਸਿੰੰਘ ਦੀ ਦੇਖ ਰੇਖ ਵਿਚ ਹੋਈ, ਜਿਸ ਵਿਚ ਚੇਅਰਮੈਨ ਜਰਨੈਲ ਸਿੰਘ (ਕਾਂਸਲ), ...

ਪੂਰੀ ਖ਼ਬਰ »

ਗਾਂਜੇ ਸਮੇਤ ਇਕ ਗਿ੍ਫ਼ਤਾਰ

ਚੰਡੀਗੜ੍ਹ, 18 ਅਗਸਤ (ਗੁਰਪ੍ਰੀਤ ਸਿੰਘ ਜਾਗੋਵਾਲ)- ਚੰਡੀਗੜ੍ਹ ਪੁਲਿਸ ਨੇ ਇਕ ਵਿਅਕਤੀ ਨੂੰ ਗਾਂਜੇ ਸਮੇਤ ਗਿ੍ਫ਼ਤਾਰ ਕੀਤਾ ਹੈ | ਮਿਲੀ ਜਾਣਕਾਰੀ ਅਨੁਸਾਰ ਗਿ੍ਫ਼ਤਾਰ ਮੁਲਜ਼ਮ ਦੀ ਪਛਾਣ ਮੌਲੀ ਜਾਗਰਾਂ ਕੰਪਲੈਕਸ ਦੇ ਰਹਿਣ ਵਾਲੇ ਵਿਸ਼ਾਲ ਵਜੋਂ ਹੋਈ ਹੈ | ਪੁਲਿਸ ਟੀਮ ...

ਪੂਰੀ ਖ਼ਬਰ »

ਰਾਹ ਜਾਂਦੀ ਲੜਕੀ ਦਾ ਪਰਸ ਝਪਟਿਆ

ਚੰਡੀਗੜ੍ਹ, 18 ਅਗਸਤ (ਗੁਰਪ੍ਰੀਤ ਸਿੰਘ ਜਾਗੋਵਾਲ)- ਸ਼ਹਿਰ ਅੰਦਰ ਝਪਟਮਾਰਾਂ ਨੇ ਇਕ ਵਾਰ ਫਿਰ ਔਰਤਾਂ ਨੂੰ ਆਪਣਾ ਨਿਸ਼ਾਨਾ ਬਣਾਇਆ | ਝਪਟਮਾਰਾਂ ਨੇ ਸੈਕਟਰ 19 ਵਿਚ ਇਕ ਲੜਕੀ ਦਾ ਪਰਸ ਝਪਟ ਲਿਆ ਅਤੇ ਮੌਕੇ ਤੋਂ ਫ਼ਰਾਰ ਹੋ ਗਏ | ਮਿਲੀ ਜਾਣਕਾਰੀ ਅਨੁਸਾਰ ਵਾਰਦਾਤ ਸੈਕਟਰ 19 ...

ਪੂਰੀ ਖ਼ਬਰ »

ਰਣਜੀਤ ਸਿੰਘ ਗਿੱਲ ਨੇ ਸਰਬਜੀਤ ਸਿੰਘ ਕਾਦੀਮਾਜਰਾ ਦਾ ਕੀਤਾ ਸਨਮਾਨ

ਖਰੜ, 18 ਅਗਸਤ (ਜੰਡਪੁਰੀ)-ਅਕਾਲੀ ਦਲ ਹਲਕਾ ਖਰੜ ਦੇ ਇੰਚਾਰਜ ਰਣਜੀਤ ਸਿੰਘ ਗਿੱਲ ਵਲੋਂ ਅਕਾਲੀ ਦਲ ਦੀ ਹਾਈਕਮਾਂਡ ਵਲੋਂ ਸਰਬਜੀਤ ਸਿੰਘ ਕਾਦੀਮਾਜਰਾ ਨੂੰ ਅਕਾਲੀ ਦਲ ਕਿਸਾਨ ਵਿੰਗ ਜ਼ਿਲ੍ਹਾ ਮੁਹਾਲੀ ਦਾ ਮੁੜ ਪ੍ਰਧਾਨ ਨਿਯੁਕਤ ਕਰਨ 'ਤੇ ਸਨਮਾਨਿਤ ਕੀਤਾ ਗਿਆ | ਇਸ ...

ਪੂਰੀ ਖ਼ਬਰ »

ਸਾਨੂੰ ਹਰ ਧਰਮ ਸਮਾਜ 'ਚ ਸੇਵਾ ਕਰਨ ਲਈ ਪ੍ਰੇਰਿਤ ਕਰਦਾ ਹੈ-ਚਰਨਜੀਤ ਸਿੰਘ ਚੰਨੀ

ਖਰੜ, 18 ਅਗਸਤ (ਗੁਰਮੁੱਖ ਸਿੰਘ ਮਾਨ)-ਪੰਜਾਬ ਦੇ ਤਕਨੀਕੀ ਸਿੱਖਿਆ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਸਾਨੂੰ ਧਾਰਮਿਕ ਸਮਾਗਮ ਵਿਚ ਵੱਧ ਚੜ੍ਹ ਕੇ ਭਾਗ ਲੈਣਾ ਚਾਹੀਦਾ ਹੈ ਅਤੇ ਹਰ ਇਨਸਾਨ ਨੂੰ ਧਾਰਮਿਕ ਤੇ ਸਮਾਜ ਸੇਵੀ ਕੰਮਾਂ ਵਿਚ ਆਪਣਾ ਯੋਗਦਾਨ ਪਾਉਣਾ ...

ਪੂਰੀ ਖ਼ਬਰ »

ਆਪਣੀਆਂ ਕਮੀਆਂ ਨੂੰ ਹੁਨਰ 'ਚ ਤਬਦੀਲ ਕਰੋ- ਕਰਨ ਬਾਜਵਾ

ਐੱਸ. ਏ. ਐੱਸ. ਨਗਰ, 18 ਅਗਸਤ (ਕੇ. ਐੱਸ. ਰਾਣਾ)-ਮਿਹਨਤ ਦਾ ਕੋਈ ਬਦਲ ਮੌਜੂਦ ਨਹੀਂ, ਪ੍ਰੰਤੂ ਆਪਣੀ ਮਿਹਨਤ ਦਾ ਸਹੀ ਮੁੱਲ ਲੈਣ ਦੇ ਲਈ ਤੁਹਾਨੂੰ ਹੋਰ ਵੀ ਜ਼ਿਆਦਾ ਨਿਖਰਨਾ ਪੈਂਦਾ ਹੈ | ਉਸ ਦੇ ਲਈ ਸਭ ਤੋਂ ਵੱਧ ਜ਼ਰੂਰੀ ਹੈ ਕਿ ਤੁਸੀਂ ਆਪਣੀਆਂ ਕਮੀਆਂ ਨੂੰ ਸਮਝੋ ਅਤੇ ...

ਪੂਰੀ ਖ਼ਬਰ »

ਕਾਹਲੋਂ ਵਲੋਂ ਸਿੱਖਾਂ 'ਤੇ ਹੋ ਰਹੇ ਹਮਲਿਆਂ ਦੀ ਨਿਖੇਧੀ

ਐੱਸ. ਏ. ਐੱਸ. ਨਗਰ, 18 ਅਗਸਤ (ਕੇ. ਐੱਸ. ਰਾਣਾ)-ਦੇਸ਼ ਅੰਦਰ ਵੱਖ-ਵੱਖ ਸੂਬਿਆਂ ਵਿਚ ਸਿੱਖਾਂ 'ਤੇ ਹੋ ਰਹੇ ਹਮਲਿਆਂ 'ਤੇ ਡੂੰਘੀ ਚਿੰਤਾ ਪ੍ਰਗਟ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਜ਼ਿਲ੍ਹਾ ਮੁਹਾਲੀ (ਸ਼ਹਿਰੀ) ਦੇ ਸਾਬਕਾ ਪ੍ਰਧਾਨ ਪਰਮਜੀਤ ਸਿੰਘ ਕਾਹਲੋਂ ਨੇ ਪੁਰਜ਼ੋਰ ...

ਪੂਰੀ ਖ਼ਬਰ »

ਸੂਚਨਾ ਐਕਟ 'ਚ ਖੁਲਾਸਾ ਸਰਕਾਰੀ ਮੈਡੀਕਲ ਕਾਲਜ ਨੂੰ ਖੋਜ ਕਾਰਜਾਂ ਲਈ ਦਹਾਕੇ 'ਚ ਮਿਲੀਆਂ 60 ਮਨੁੱਖੀ ਦੇਹਾਂ

ਜ਼ੀਰਕਪੁਰ, 18 ਅਗਸਤ (ਹਰਦੀਪ ਸਿੰਘ ਹੈਪੀ ਪੰਡਵਾਲਾ)-ਮਨੁੱਖੀ ਸਰੀਰ ਨੂੰ ਲੱਗਣ ਵਾਲੀਆਂ ਭਿਆਨਕ ਬਿਮਾਰੀਆਂ ਅਤੇ ਸਰੀਰ ਦੇ ਅੰਗਾਂ ਦੀ ਅਦਲਾ-ਬਦਲੀ ਲਈ ਕੀਤੇ ਜਾਣ ਵਾਲੇ ਖੋਜ ਕਾਰਜਾਂ ਵਾਸਤੇ ਸਰਕਾਰੀ ਮੈਡੀਕਲ ਕਾਲਜ ਨੂੰ ਪਿਛਲੇ ਇਕ ਦਹਾਕੇ ਦੌਰਾਨ ਪੰਜਾਬ ਭਰ 'ਚੋਂ 60 ...

ਪੂਰੀ ਖ਼ਬਰ »

ਸੋਹਾਣਾ ਵਿਖੇ ਭਗਤ ਆਸਾ ਰਾਮ ਯਾਦਗਾਰੀ ਸੱਭਿਆਚਾਰਕ ਮੇਲਾ 25 ਨੂੰ

ਐੱਸ. ਏ. ਐੱਸ. ਨਗਰ, 18 ਅਗਸਤ (ਨਰਿੰਦਰ ਸਿੰਘ ਝਾਂਮਪੁਰ)-ਪਵਿੱਤਰਾ ਜਵੈਲਰ, ਬੰਟੀ ਬੈਂਸ ਪੋ੍ਰਡਕਸ਼ਨ ਅਤੇ ਨਵ ਪੋ੍ਰਡਕਸ਼ਨ ਵਲੋਂ ਸਾਂਝੇ ਤੌਰ 'ਤੇ ਭਗਤ ਆਸਾ ਰਾਮ ਸੱਭਿਆਚਾਰਕ ਯਾਦਗਾਰੀ ਮੇਲਾ ਪਿੰਡ ਸੋਹਾਣਾ (ਮੁਹਾਲੀ) ਵਿਖੇ 25 ਅਗਸਤ ਨੂੰ ਦੁਪਿਹਰ 12 ਵਜੇ ਤੋਂ ਰਾਤ ਤੱਕ ...

ਪੂਰੀ ਖ਼ਬਰ »

ਸ਼ੁਰੂ ਹੋਏ ਕੁਰਾਲੀ-ਰੂਪਨਗਰ ਬਾਈਪਾਸ 'ਤੇ ਸ਼ਰਾਬ ਦਾ ਠੇਕਾ ਖੁੱਲ੍ਹਣ ਕਾਰਨ ਲੋਕਾਂ 'ਚ ਭਾਰੀ ਰੋਸ

ਕੁਰਾਲੀ, 18 ਅਗਸਤ (ਹਰਪ੍ਰੀਤ ਸਿੰਘ)-15 ਅਗਸਤ ਨੂੰ ਸ਼ੁਰੂ ਹੋਏ ਕੁਰਾਲੀ-ਰੂਪਨਗਰ ਬਾਈਪਾਸ ਵਿਚਲੀਆਂ ਊਣਤਾਈਆਂ ਨੂੰ ਭਾਵੇਂ ਵਿਭਾਗ ਵਲੋਂ ਹਾਲੇ ਤੱਕ ਠੀਕ ਕਰਨ ਲਈ ਕੋਈ ਪ੍ਰਬੰਧ ਤਾਂ ਨਹੀਂ ਕੀਤਾ ਗਿਆ ਪਰ ਬਾਈਪਾਸ ਉੱਤੇ ਸ਼ਰਾਬ ਦਾ ਠੇਕਾ ਜ਼ਰੂਰ ਖੁੱਲ੍ਹ ਗਿਆ ਹੈ | ...

ਪੂਰੀ ਖ਼ਬਰ »

ਪ੍ਰਵਾਸੀ ਮਜ਼ਦੂਰ ਦੀ ਮੌਤ

ਐੱਸ. ਏ. ਐੱਸ. ਨਗਰ, 18 ਅਗਸਤ (ਕੇ. ਐੱਸ. ਰਾਣਾ)-ਉਦਯੋਗਿਕ ਖੇਤਰ ਫੇਜ਼ 8 ਦੀ ਪੁਲਿਸ ਚੌਕੀ ਦੇ ਅਧੀਨ ਪੈਂਦੇ ਖੇਤਰ ਦੇ ਪਲਾਟ ਨੰਬਰ ਬੀ-257 ਵਿਚ ਠੇਕੇਦਾਰ ਕੋਲ ਕੰਮ ਕਰਦੇ ਇਕ ਪ੍ਰਵਾਸੀ ਮਜ਼ਦੂਰ ਦੀ ਅਚਾਨਕ ਸਿਹਤ ਖਰਾਬ ਹੋਣ ਉਪਰੰਤ ਹਸਪਤਾਲ ਵਿਚ ਮੌਤ ਹੋਣ ਦੀ ਸੂਚਨਾ ਮਿਲੀ ਹੈ | ...

ਪੂਰੀ ਖ਼ਬਰ »

ਪਰਿਵਾਰ ਦੇ ਹੁੰਦੇ ਹੋਏ ਮਹਿਲਾ ਨੂੰ ਪ੍ਰਭ ਆਸਰਾ ਪਡਿਆਲਾ 'ਚ ਕਰਵਾਇਆ ਦਾਖ਼ਲ

ਕੁਰਾਲੀ, 18 ਅਗਸਤ (ਹਰਪ੍ਰੀਤ ਸਿੰਘ)-ਪਰਿਵਾਰ ਦੇ ਹੁੰਦੇ ਹੋਏ ਮਹਿਲਾ ਨੂੰ ਪ੍ਰਭ ਆਸਰਾ ਪਡਿਆਲਾ ਵਿਚ ਦਾਖ਼ਲ ਕਰਵਾਇਆ ਗਿਆ ਹੈ, ਜਿਸ ਦੀ ਪ੍ਰਬੰਧਕਾਂ ਵਲੋਂ ਦੇਖਭਾਲ ਤੇ ਇਲਾਜ ਸ਼ੁਰੂ ਕਰ ਦਿੱਤਾ ਗਿਆ ਹੈ | ਇਸ ਸਬੰਧੀ ਸੰਸਥਾ ਦੇ ਮੁੱਖ ਪ੍ਰਬੰਧਕ ਸ਼ਮਸ਼ੇਰ ਸਿੰਘ ...

ਪੂਰੀ ਖ਼ਬਰ »

ਪੰਜਾਬ ਨਾਲ ਮੇਰਾ ਨਹੁੰ-ਮਾਸ ਦਾ ਰਿਸ਼ਤਾ- ਸ਼੍ਰੇਆ ਚੋਪੜਾ

ਜ਼ੀਰਕਪੁਰ, 18 ਅਗਸਤ (ਹੈਪੀ ਪੰਡਵਾਲਾ)-ਗ਼ੈਰਤਮੰਦ ਤੇ ਸੋਚਵਾਨਾਂ ਦੇ ਪੰਜਾਬ ਨਾਲ ਮੇਰਾ ਗੂੜਾ ਰਿਸ਼ਤਾ ਹੈ | ਇਹ ਵਿਚਾਰ ਮਿਸ ਇੰਡੀਆ 2017 ਸ਼੍ਰੇਆ ਨੇ ਇੱਥੇ 'ਅਜੀਤ' ਨਾਲ ਗੱਲ ਕਰਦਿਆਂ ਪ੍ਰਗਟਾਏ | ਸ਼੍ਰੇਆ ਇੱਥੇ ਇਕ ਪ੍ਰੋਗਰਾਮ 'ਚ ਭਾਗ ਲੈਣ ਆਈ ਸੀ ਪਰ ਕਿਸੇ ਕਾਰਨ ਉਨ੍ਹਾਂ ...

ਪੂਰੀ ਖ਼ਬਰ »

ਮੁਹਾਲੀ ਜ਼ਿਲ੍ਹਾ ਅਥਲੈਟਿਕਸ ਐਸੋਸੀਏਸ਼ਨ ਵਲੋਂ ਜ਼ਿਲ੍ਹਾ ਅਥਲੈਟਿਕਸ ਮੀਟ ਪਹਿਲੀ ਤੋਂ

ਐੱਸ. ਏ. ਐੱਸ. ਨਗਰ, 18 ਅਗਸਤ (ਤਰਵਿੰਦਰ ਸਿੰਘ ਬੈਨੀਪਾਲ)-ਮੁਹਾਲੀ ਜ਼ਿਲ੍ਹਾ ਅਥਲੈਟਿਕਸ ਐਸੋਸੀਏਸ਼ਨ ਵਲੋਂ 13ਵੀਂ ਜ਼ਿਲ੍ਹਾ ਅਥਲੈਟਿਕਸ ਪ੍ਰਤੀਯੋਗਤਾ 1 ਤੇ 2 ਸਤੰਬਰ ਨੂੰ ਫੇਜ਼-8 ਦੇ 400 ਮੀਟਰ ਅਥਲੈਟਿਕਸ ਟਰੈਕ 'ਤੇ ਕਰਵਾਈ ਜਾ ਰਹੀ ਹੈ | ਇਸ ਪ੍ਰਤੀਯੋਗਤਾ ਵਿਚ ਜ਼ਿਲ੍ਹੇ ...

ਪੂਰੀ ਖ਼ਬਰ »

ਦਵਾਈਆਂ ਦੇ ਗੋਦਾਮ 'ਚ ਲੱਗੀ ਅੱਗ

ਜ਼ੀਰਕੁਪਰ, 18 ਅਗਸਤ (ਹੈਪੀ ਪੰਡਵਾਲਾ)-ਭਬਾਤ ਖੇਤਰ 'ਚ ਏਅਰਪੋਰਟ ਦੇ ਨਾਲ ਲਗਦੇ ਗੋਦਾਮ ਏਰੀਏ 'ਚ ਸਵੇਰੇ ਅਚਾਨਕ ਐਮਬਿਕ ਫਾਰਮਾਸਿਊਟੀਕਲ ਦੇ ਦਵਾਈਆਂ ਦੇ ਗੋਦਾਮ 'ਚ ਅੱਗ ਲੱਗ ਗਈ, ਜਿਸ ਨਾਲ ਕੀਮਤੀ ਦਵਾਈਆਂ ਸੜ ਗਈਆਂ | ਹਾਲੇ ਤੱਕ ਅੱਗ ਲੱਗਣ ਦੇ ਕਾਰਨਾਂ ਦਾ ਪਤਾ ਨਹੀਂ ...

ਪੂਰੀ ਖ਼ਬਰ »

ਦੋ ਟਰੱਕਾਂ ਦੀ ਟੱਕਰ, ਟਰੱਕ ਚਾਲਕਾਂ ਦੇ ਸੱਟਾਂ ਲੱਗੀਆਂ

ਕੁਰਾਲੀ, 18 ਅਗਸਤ (ਹਰਪ੍ਰੀਤ ਸਿੰਘ)-ਸ਼ਹਿਰ ਦੇ ਮੋਰਿੰਡਾ ਮਾਰਗ ਨਾਲ ਲਗਦੇ ਬਾਈਪਾਸ 'ਤੇ ਉਤਰ ਰਿਹਾ ਟਰੱਕ ਮੋਰਿੰਡਾ ਵੱਲ ਤੋਂ ਆ ਰਹੇ ਤੂੜੀ ਵਾਲੇ ਟਰੱਕ ਨਾਲ ਟਕਰਾ ਗਿਆ | ਹਾਦਸੇ ਕਾਰਨ ਟਰੱਕ ਚਾਲਕਾਂ ਦੇ ਮਾਮੂਲੀ ਸੱਟਾਂ ਲੱਗੀਆਂ | ਜਾਣਕਾਰੀ ਅਨੁਸਾਰ ਇਹ ਹਾਦਸਾ ਅੱਜ ...

ਪੂਰੀ ਖ਼ਬਰ »

ਪ੍ਰੋ. ਚੰਦੂਮਾਜਰਾ ਨੇ ਪਿੰਡ ਪੜੌਲ ਤੇ ਫਤਿਹਪੁਰ ਸਿਆਲਬਾ ਨੂੰ ਦਿੱਤੇ ਪਾਣੀ ਵਾਲੇ ਟੈਂਕਰ

ਮੁੱਲਾਂਪੁਰ ਗਰੀਬਦਾਸ, 18 ਅਗਸਤ (ਦਿਲਬਰ ਸਿੰਘ ਖੈਰਪੁਰ)-ਹਲਕਾ ਸ੍ਰੀ ਅਨੰਦਪੁਰ ਸਾਹਿਬ ਤੋਂ ਲੋਕ ਸਭਾ ਮੈਂਬਰ ਪੋ੍ਰ: ਪ੍ਰੇਮ ਸਿੰਘ ਚੰਦੂਮਾਜਰਾ ਨੇ ਆਪਣੇ ਅਖਤਿਆਰੀ ਕੋਟੇ 'ਚੋਂ ਪਿੰਡ ਪੜੋਲ ਅਤੇ ਫਤਿਹਪੁਰ ਸਿਆਲਬਾ ਨੂੰ ਪਾਣੀ ਵਾਲੇ ਟੈਂਕਰ ਦਿੱਤੇ | ਅਕਾਲੀ ਦਲ ਦੇ ...

ਪੂਰੀ ਖ਼ਬਰ »

ਝਰਮਲ ਨਦੀ 'ਚ ਫੈਕਟਰੀਆਂ ਵਲੋਂ ਜ਼ਹਿਰੀਲਾ ਪਾਣੀ ਛੱਡਣ ਕਾਰਨ ਫ਼ਸਲ ਤਬਾਹ

ਲਾਲੜੂ, 18 ਅਗਸਤ (ਰਾਜਬੀਰ ਸਿੰਘ)-ਲੋਕ ਭਲਾਈ ਸੰਸਥਾ ਨੇ ਦੋਸ਼ ਲਾਇਆ ਕਿ ਲਾਲੜੂ ਖੇਤਰ ਵਿਚੋਂ ਲੰਘਦੀ ਝਰਮਲ ਨਦੀ ਵਿਚ ਲਾਲੜੂ ਦੀਆਂ ਕਈ ਫੈਕਟਰੀਆਂ ਬਰਸਾਤੀ ਪਾਣੀ ਦੀ ਆੜ ਵਿਚ ਜ਼ਹਿਰੀਲਾ ਪਾਣੀ ਛੱਡ ਰਹੀਆਂ ਹਨ, ਜੋ ਪਾਣੀ ਕਿਸਾਨਾਂ ਦੀਆਂ ਫ਼ਸਲਾਂ ਨੂੰ ਤਬਾਹ ਕਰ ਰਿਹਾ ...

ਪੂਰੀ ਖ਼ਬਰ »

29 ਸਾਲਾ ਮਹਿਲਾ ਨੇ ਫਾਹਾ ਲਗਾ ਕੇ ਕੀਤੀ ਖੁਦਕੁਸ਼ੀ

ਐੱਸ. ਏ. ਐੱਸ. ਨਗਰ, 18 ਅਗਸਤ (ਕੇ. ਐੱਸ. ਰਾਣਾ)-ਇੱਥੋਂ ਦੇ ਪਿੰਡ ਸ਼ਾਹੀਮਾਜਰਾ ਦੀ ਰਹਿਣ ਵਾਲੀ ਅਰਾਧਨਾ ਨਾਮਕ 29 ਸਾਲਾ ਮਹਿਲਾ ਨੇ ਬਾਥਰੂਮ ਵਿਚ ਕੱਪੜੇ ਟੰਗਣ ਵਾਲੀ ਰੱਸੀ ਨਾਲ ਫਾਹਾ ਲਗਾ ਕੇ ਆਪਣੀ ਜੀਵਨ ਲੀਲ੍ਹਾ ਸਮਾਪਤ ਕਰ ਲਈ | ਕੁਝ ਸਮੇਂ ਬਾਅਦ ਜਦੋਂ ਮਹਿਲਾ ਦੇ ...

ਪੂਰੀ ਖ਼ਬਰ »

ਬਾਬਾ ਬੰਦਾ ਸਿੰਘ ਬਹਾਦਰ ਮਾਰਗ 'ਤੇ ਗੰਦੇ ਨਾਲੇ ਦੀਆਂ ਟੁੱਟੀਆਂ ਸਲੈਬਾਂ ਲੋਕਾਂ ਲਈ ਬਣੀਆਂ ਸਿਰਦਰਦੀ

ਐੱਸ. ਏ. ਐੱਸ. ਨਗਰ, 18 ਅਗਸਤ (ਨਰਿੰਦਰ ਸਿੰਘ ਝਾਂਮਪੁਰ)-ਬਾਬਾ ਬੰਦਾ ਸਿੰਘ ਬਹਾਦਰ ਮੁੱਖ ਮਾਰਗ (ਖਰੜ-ਬਨੂੜ) 'ਤੇ ਟੁੱਟੀਆਂ ਸਲੈਬਾਂ ਲੋਕਾਂ ਲਈ ਸਿਰਦਰਦੀ ਬਣ ਰਹੀਆਂ ਹਨ ਪਰ ਇਸ ਪ੍ਰਤੀ ਵਿਭਾਗ ਵਲੋਂ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ, ਜਿਸ ਕਰਕੇ ਰੋਜ਼ਾਨਾ ਹੀ ਹਾਦਸੇ ...

ਪੂਰੀ ਖ਼ਬਰ »

ਸ਼ੱਕੀ ਹਾਲਾਤ 'ਚ ਤਿੰਨ ਦਿਨਾਂ ਤੋਂ ਵਿਅਕਤੀ ਲਾਪਤਾ

ਐੱਸ. ਏ. ਐੱਸ. ਨਗਰ, 18 ਅਗਸਤ (ਕੇ. ਐੱਸ. ਰਾਣਾ)-ਸਥਾਨਕ ਫੇਜ਼-1 ਵਿਚ ਕਿਰਾਏ 'ਤੇ ਰਹਿਣ ਵਾਲੇ ਜਸਵਿੰਦਰ ਸਿੰਘ ਨਾਮੀ ਵਿਅਕਤੀ ਪਿਛਲੇ ਤਿੰਨ ਦਿਨ ਤੋਂ ਸ਼ੱਕੀ ਹਾਲਤਾਂ ਵਿਚ ਲਾਪਤਾ ਹੈ | ਉਸ ਦੇ ਪਰਿਵਾਰਕ ਮੈਂਬਰ, ਰਿਸ਼ਤੇਦਾਰ ਅਤੇ ਮਕਾਨ ਮਾਲਕ ਆਪਣੇ ਪੱਧਰ 'ਤੇ ਵੀ ਉਸਦੀ ...

ਪੂਰੀ ਖ਼ਬਰ »

ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਪੰਜਾਬ ਦੀ ਮੰਗਾਂ ਸਬੰਧੀ ਮੀਟਿੰਗ

ਕੁਰਾਲੀ, 18 ਅਗਸਤ (ਬਿੱਲਾ ਅਕਾਲਗੜ੍ਹੀਆ)-ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਪੰਜਾਬ ਬਲਾਕ ਕੁਰਾਲੀ ਦੀ ਇਕ ਮੀਟਿੰਗ ਚੇਅਰਮੈਨ ਗੁਰਮੁੱਖ ਸਿੰਘ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿਚ ਬਲਾਕ ਮੈਂਬਰਾਂ ਤੋਂ ਇਲਾਵਾ ਸੂਬਾ ਕੈਸ਼ੀਅਰ ਡਾਕਟਰ ਮਾਘ ਸਿੰਘ ਮਾਣਕੀ, ਸੂਬਾ ...

ਪੂਰੀ ਖ਼ਬਰ »

ਐੱਮ. ਐੱਚ. ਏ. ਨੋਟੀਫਿਕੇਸ਼ਨ ਨਾਲ ਕੈਸ਼ ਵੈਨ ਮਾਲਕਾਂ ਨੂੰ ਮਿਲੀ ਵੱਡੀ ਰਾਹਤ

ਐੱਸ. ਏ. ਐੱਸ. ਨਗਰ, 18 ਅਗਸਤ (ਕੇ. ਐੱਸ. ਰਾਣਾ)-ਗ੍ਰਹਿ ਮੰਤਾਰਲੇ ਵਲੋਂ ਜਾਰੀ ਤਾਜ਼ਾ ਨੋਟੀਫਿਕੇਸ਼ਨ ਨੇ ਕੈਸ਼ ਵੈਨਸ ਓਨਰ ਐਸੋਸੀਏਸ਼ਨ ਆਫ਼ ਪੰਜਾਬ ਨੂੰ ਵੱਡੀ ਰਾਹਤ ਦਿੱਤੀ ਹੈ | ਆਜ਼ਾਦੀ ਦਿਹਾੜੇ ਅਤੇ ਆਰ. ਬੀ. ਆਈ. ਦੇ ਸਖ਼ਤ ਰਵੱਈਏ ਤੋਂ ਰਾਹਤ ਮਿਲਣ ਦੀ ਖ਼ੁਸ਼ੀ 'ਚ ...

ਪੂਰੀ ਖ਼ਬਰ »

ਸੜਕ ਹਾਦਸੇ 'ਚ ਦੋ ਵਿਅਕਤੀ ਜ਼ਖ਼ਮੀ

ਕੁਰਾਲੀ, 18 ਅਗਸਤ (ਹਰਪ੍ਰੀਤ ਸਿੰਘ)-ਸ਼ਹਿਰ ਵਿਚਲੇ ਰੇਲਵੇ ਓਵਰ ਬਿ੍ਜ਼ ਨੇੜੇ ਵਾਪਰ ਇਕ ਸੜਕ ਹਾਦਸੇ ਦੌਰਾਨ ਦੋ ਵਿਅਕਤੀ ਜ਼ਖ਼ਮੀ ਹੋ ਗਏ, ਜਿਨ੍ਹਾਂ ਨੂੰ ਚੰਡੀਗੜ੍ਹ ਦੇ ਹਸਪਤਾਲ ਵਿਖੇ ਰੈਫਰ ਕੀਤਾ ਗਿਆ ਹੈ | ਜਾਣਕਾਰੀ ਅਨੁਸਾਰ ਇਹ ਹਾਦਸਾ ਉਸ ਸਮੇਂ ਹੋਇਆ ਜਦੋਂ ...

ਪੂਰੀ ਖ਼ਬਰ »





Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX