ਤਾਜਾ ਖ਼ਬਰਾਂ


ਜਲੰਧਰ 'ਚ ਪੱਤਰਕਾਰ 'ਤੇ ਹਮਲਾ
. . .  1 day ago
ਜਲੰਧਰ , 18 ਅਕਤੂਬਰ -ਗੁਰੂ ਨਾਨਕ ਮਿਸ਼ਨ ਹਸਪਤਾਲ ਨਜ਼ਦੀਕ ਇਕ ਪੱਤਰਕਾਰ 'ਤੇ ਹਥਿਆਰਬੰਦ ਹਮਲਾਵਰਾਂ ਨੇ ਹਮਲਾ ਕਰ ਦਿੱਤਾ ਤੇ ਨਿੱਜੀ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਹੈ ।
ਕਾਗ਼ਜ਼ਾਂ ਦੀ ਤਸਦੀਕ ਨਾ ਹੋਣ ਦੇ ਨਾਂ 'ਤੇ ਦਾਦੂਵਾਲ ਦੀ ਜ਼ਮਾਨਤ ਅਰਜ਼ੀ ਖ਼ਾਰਜ
. . .  1 day ago
ਤਲਵੰਡੀ ਸਾਬੋ ,18 ਅਕਤੂਬਰ (ਰਣਜੀਤ ਸਿੰਘ ਰਾਜੂ) -ਸਰਬੱਤ ਖ਼ਾਲਸਾ ਜਥੇਦਾਰ ਬਲਜੀਤ ਸਿੰਘ ਦਾਦੂਵਾਲ ਨੂੰ ਪਹਿਲਾਂ ਜ਼ਮਾਨਤ ਦੇਣ ਦੇ ਹੁਕਮਾਂ ਉਪਰੰਤ ਜ਼ਮਾਨਤ ਦੇ ਭਰੇ ਕਾਗ਼ਜ਼ਾਂ ਦੀ ਤਸਦੀਕ ਨਾ ਹੋਣ ਦੀ ਗੱਲ ਕਰਦਿਆਂ ਨੈਬ ...
ਭਿਆਨਕ ਸੜਕ ਹਾਦਸੇ 'ਚ 4 ਵਿਅਕਤੀਆਂ ਦੀ ਮੌਤ
. . .  1 day ago
ਬੱਧਨੀ ਕਲਾਂ, 18 ਅਕਤੂਬਰ {ਸੰਜੀਵ ਕੋਛੜ }-ਮੋਗਾ ਬਰਨਾਲਾ ਨੈਸ਼ਨਲ ਹਾਈ ਵੇਅ 'ਤੇ ਪਿੰਡ ਬੋਡੇ ਨਜ਼ਦੀਕ ਸੜਕ ਹਾਦਸੇ 'ਚ ਬੱਸ ਅਤੇ ਕਾਰ ਦੀ ਟੱਕਰ 'ਚ 4 ਵਿਅਕਤੀਆਂ ਦੀ ਮੌਤ ਹੋ ਗਈ ਅਤੇ 2 ਗੰਭੀਰ ਫੱਟੜ ...
ਜਥੇਦਾਰ ਦਾਦੂਵਾਲ ਨੂੰ ਗ੍ਰਿਫ਼ਤਾਰੀ ਉਪਰੰਤ ਦੇਰ ਸ਼ਾਮ ਅਦਾਲਤ 'ਚ ਕੀਤਾ ਪੇਸ਼
. . .  1 day ago
ਤਲਵੰਡੀ ਸਾਬੋ ,18 ਅਕਤੂਬਰ (ਰਣਜੀਤ ਸਿੰਘ ਰਾਜੂ) -ਅੱਜ ਸਵੇਰੇ ਤਲਵੰਡੀ ਸਾਬੋ ਤੋਂ 3 ਸਾਥੀਆਂ ਸਮੇਤ ਗ੍ਰਿਫ਼ਤਾਰ ਕੀਤੇ ਗਏ ਸਰਬੱਤ ਖ਼ਾਲਸਾ ਜਥੇਦਾਰ ਭਾਈ ਬਲਜੀਤ ਸਿੰਘ ਦਾਦੂਵਾਲ ਨੂੰ ਦੇਰ ਸ਼ਾਮ 107/151 ਤਹਿਤ ਨੈਬ ...
ਪੁਲਿਸ ਨੇ ਕਿੰਨਰ ਗੈਂਗ ਦੇ ਚਾਰ ਮੈਂਬਰਾਂ ਨੂੰ ਹੈਰੋਇਨ ਸਮੇਤ ਕੀਤਾ ਕਾਬੂ
. . .  1 day ago
ਜਲੰਧਰ, 18 ਅਕਤੂਬਰ- ਜਲੰਧਰ ਦੇ ਥਾਣਾ ਲਾਂਬੜਾ ਦੀ ਪੁਲਿਸ ਨੇ ਕਿੰਨਰ ਗੈਂਗ ਦੇ ਚਾਰ ਮੈਂਬਰਾਂ ਨੂੰ 161 ਗ੍ਰਾਮ ਹੈਰੋਇਨ, ਇਕ ਐਕਟਿਵਾ ਅਤੇ ਦੋ ਇਲੈੱਕਟ੍ਰਾਨਿਕ ਕੰਡੇ ਸਮੇਤ ਕਾਬੂ ਕੀਤਾ ਹੈ। ਪੁਲਿਸ ਵੱਲੋਂ ਮਾਮਲਾ...
ਨਾਜਾਇਜ਼ ਕਬਜ਼ਿਆਂ ਨੂੰ ਲੈ ਕੇ ਸਦਰ ਬਾਜ਼ਾਰ ਵਿਖੇ ਹੋਇਆ ਹੰਗਾਮਾ
. . .  1 day ago
ਤਪਾ ਮੰਡੀ,18 ਅਕਤੂਬਰ (ਪ੍ਰਵੀਨ ਗਰਗ) - ਸਥਾਨਕ ਸਦਰ ਬਾਜ਼ਾਰ ਵਿਖੇ ਤਿਉਹਾਰਾਂ ਦੇ ਮੱਦੇਨਜ਼ਰ ਚੁੱਕੇ ਜਾ ਰਹੇ ਨਾਜਾਇਜ਼ ਕਬਜ਼ਿਆਂ ਨੂੰ ਲੈ ਕੇ ਉਸ ਸਮੇਂ ਹੰਗਾਮਾ ਹੋ ਗਿਆ ਜਦੋਂ ਨਗਰ ਕੌਂਸਲ ਦੇ ਮੁਲਾਜ਼ਮ ...
ਸਿਹਤ ਵਿਭਾਗ ਨੇ 1 ਕੁਇੰਟਲ 60 ਕਿੱਲੋ ਨਕਲੀ ਘਿਉ ਕੀਤਾ ਜ਼ਬਤ
. . .  1 day ago
ਸ੍ਰੀ ਮੁਕਤਸਰ ਸਾਹਿਬ, 18 ਅਕਤੂਬਰ (ਰਣਜੀਤ ਸਿੰਘ ਢਿੱਲੋਂ)- ਸ੍ਰੀ ਮੁਕਤਸਰ ਸਾਹਿਬ ਦੇ ਸਿਵਲ ਸਰਜਨ ਡਾ. ਨਵਦੀਪ ਸਿੰਘ ਨੇ ਪ੍ਰੈੱਸ ਕਾਨਫ਼ਰੰਸ ਦੌਰਾਨ ਦੱਸਿਆ ਕਿ ਸਿਹਤ ਵਿਭਾਗ ਦੀ ਫੂਡ ਸੇਫ਼ਟੀ ...
ਪਾਕਿਸਤਾਨ ਸਰਕਾਰ ਵੱਲੋਂ ਸੰਗਤਾਂ ਤੋਂ 20 ਡਾਲਰ ਵਸੂਲਣਾ ਯੋਗ ਨਹੀਂ : ਪ੍ਰੋ. ਬਡੂੰਗਰ
. . .  1 day ago
ਪਟਿਆਲਾ, 18 ਅਕਤੂਬਰ (ਅਮਨਦੀਪ ਸਿੰਘ) - ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਨੇ ਕਰਤਾਰਪੁਰ ਲਾਂਘੇ ਨੂੰ ਲੈ ਕੇ ਭਾਰਤ-ਪਾਕਿ ਸਰਕਾਰਾਂ ਵੱਲੋਂ...
ਕੈਪਟਨ ਨੇ ਇਮਰਾਨ ਖਾਨ ਨੂੰ ਸ਼ਰਧਾਲੂਆਂ 'ਤੇ ਲਗਾਈ ਫ਼ੀਸ ਵਾਪਸ ਲੈਣ ਦੀ ਕੀਤੀ ਅਪੀਲ
. . .  1 day ago
ਚੰਡੀਗੜ੍ਹ, 18 ਅਕਤੂਬਰ- ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੂੰ ਟਵੀਟ ਕੀਤਾ। ਇਸ ਟਵੀਟ ਦੇ ਜਰੀਏ ਕੈਪਟਨ ਨੇ ਇਮਰਾਨ ਖਾਨ ਨੂੰ...
ਪੰਜਾਬ ਦੀ ਸਿਆਸਤ 'ਚ 21 ਤਰੀਕ ਨੂੰ ਪਵੇਗਾ ਨਵਾਂ ਮੋੜ - ਸੁਖਬੀਰ ਬਾਦਲ
. . .  1 day ago
ਜਲਾਲਾਬਾਦ, 18 ਅਕਤੂਬਰ (ਪ੍ਰਦੀਪ ਕੁਮਾਰ)- 21 ਤਾਰੀਖ਼ ਨੂੰ ਇਕ ਨਵਾਂ ਮੋੜ ਪੰਜਾਬ ਦੀ ਸਿਆਸਤ 'ਚ ਪੈਣਾ ਹੈ। ਇਹ ਸ਼ਬਦ ਅਕਾਲੀ ਦਲ ਬਾਦਲ ਦੇ ਪ੍ਰਧਾਨ ਅਤੇ ਫ਼ਿਰੋਜ਼ਪੁਰ ਲੋਕ ਸਭਾ ਦੇ ਸਾਂਸਦ ਸੁਖਬੀਰ ਸਿੰਘ...
ਪੁਲਿਸ ਥਾਣਾ ਰਾਜਾਸਾਂਸੀ ਤੇ ਕੰਬੋਅ ਵੱਲੋਂ ਮਨਾਇਆ ਗਿਆ ਰਾਜ ਪੱਧਰੀ ਪੁਲਿਸ ਸੋਗ ਯਾਦਗਾਰੀ ਦਿਵਸ
. . .  1 day ago
ਰਾਜਾਸਾਂਸੀ, 18 ਅਕਤੂਬਰ (ਹਰਦੀਪ ਸਿੰਘ ਖੀਵਾ)- ਪੁਲਿਸ ਜ਼ਿਲ੍ਹਾ ਦਿਹਾਤੀ ਅੰਮ੍ਰਿਤਸਰ ਦੇ ਐੱਸ.ਐੱਸ.ਪੀ ਵਿਕਰਮ ਦੁੱਗਲ ਦੇ ਦਿਸ਼ਾ ਨਿਰਦੇਸ਼ਾਂ ਮੁਤਾਬਿਕ ਪੁਲਿਸ ਥਾਣਾ ਰਾਜਾਸਾਂਸੀ ਅਤੇ ਥਾਣਾ ਕੰਬੋਅ...
ਹਿੰਦੂ ਮਹਾਂਸਭਾ ਦੇ ਨੇਤਾ ਕਮਲੇਸ਼ ਤਿਵਾੜੀ ਦੀ ਹੱਤਿਆ
. . .  1 day ago
ਲਖਨਊ, 18 ਅਕਤੂਬਰ- ਹਿੰਦੂ ਮਹਾਂਸਭਾ ਦੇ ਨੇਤਾ ਕਮਲੇਸ਼ ਤਿਵਾੜੀ ਦੀ ਅੱਜ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ। ਦੱਸਿਆ ਜਾ ਰਿਹਾ ਹੈ ਕਿ ਉਨ੍ਹਾਂ ਨੂੰ ਗੋਲੀ ਲਖਨਊ ਸਥਿਤ ਉਨ੍ਹਾਂ...
ਪਾਕਿਸਤਾਨ ਕ੍ਰਿਕਟ ਟੀਮ 'ਚ ਵੱਡਾ ਬਦਲਾਅ, ਸਰਫ਼ਰਾਜ਼ ਅਹਿਮਦ ਦੀ ਟੈਸਟ ਅਤੇ ਟੀ-20 ਕਪਤਾਨੀ ਤੋਂ ਛੁੱਟੀ
. . .  1 day ago
ਇਸਲਾਮਾਬਾਦ, 18 ਅਕਤੂਬਰ- ਆਈ. ਸੀ. ਸੀ. ਵਿਸ਼ਵ ਕੱਪ 2019 ਅਤੇ ਹੁਣ ਸ੍ਰੀਲੰਕਾ ਖ਼ਿਲਾਫ਼ ਘਰ 'ਚ ਟੀ-20 ਲੜੀ 'ਚ ਮਿਲੀ ਕਰਾਰੀ ਹਾਰ ਤੋਂ ਬਾਅਦ ਸਰਫ਼ਰਾਜ਼ ਅਹਿਮਦ...
ਲੁੱਟ ਖੋਹ ਕਰਨ ਵਾਲੇ ਗਿਰੋਹ ਦੇ 3 ਮੈਂਬਰ ਕਾਬੂ
. . .  1 day ago
ਤਰਨਤਾਰਨ, 18 ਅਕਤੂਬਰ (ਵਿਕਾਸ ਮਰਵਾਹਾ)- ਜ਼ਿਲ੍ਹਾ ਤਰਨਤਾਰਨ ਦੀ ਪੁਲਿਸ ਨੇ ਜ਼ਿਲ੍ਹੇ 'ਚ ਲੁੱਟ ਖੋਹ ਕਰਨ ਵਾਲੇ ਗਿਰੋਹ ਦੇ ਤਿੰਨ ਮੈਂਬਰਾਂ ਨੂੰ ਗ੍ਰਿਫ਼ਤਾਰ ਕੀਤਾ...
ਅਸਮਾਨ 'ਚ ਛਾਏ ਬੱਦਲਾਂ ਨੇ ਕਿਸਾਨਾਂ ਦੀ ਵਧਾਈ ਚਿੰਤਾ
. . .  1 day ago
ਅਜਨਾਲਾ, 18 ਅਕਤੂਬਰ (ਗੁਰਪ੍ਰੀਤ ਸਿੰਘ ਢਿੱਲੋਂ)- ਸਰਹੱਦੀ ਖੇਤਰ 'ਚ ਅੱਜ ਸਵੇਰੇ ਹੋਈ ਹਲਕੀ ਬਾਰਸ਼ ਤੋਂ ਬਾਅਦ ਮੁੜ ਅਸਮਾਨ 'ਚ ਛਾਏ ਬੱਦਲਾਂ ...
ਭਾਈ ਲੌਂਗੋਵਾਲ ਨੇ ਗੁਰਦੁਆਰਾ ਬੇਰ ਸਾਹਿਬ ਵਿਖੇ ਉਸਾਰਿਆ ਪ੍ਰਬੰਧਕੀ ਕੰਪਲੈਕਸ ਕੀਤਾ ਸੰਗਤਾਂ ਨੂੰ ਸਮਰਪਿਤ
. . .  1 day ago
ਭਾਜਪਾ ਮਹਿਲਾ ਮੋਰਚਾ ਨੇ ਐਸ.ਪੀ ਦਫ਼ਤਰ ਦਾ ਕੀਤਾ ਘਿਰਾਓ
. . .  1 day ago
ਕਸ਼ਮੀਰ 'ਚ ਅੱਤਵਾਦੀਆਂ ਵਲੋਂ ਮਾਰੇ ਗਏ ਵਪਾਰੀ ਚਰਨਜੀਤ ਸਿੰਘ ਦਾ ਹੋਇਆ ਅੰਤਿਮ ਸਸਕਾਰ
. . .  1 day ago
ਮੁੜ ਬਲੈਕ ਲਿਸਟ ਹੋਣੋਂ ਬਚਿਆ ਪਾਕਿਸਤਾਨ, ਐੱਫ. ਏ. ਟੀ. ਐੱਫ. ਦੀ ਬੈਠਕ 'ਚ ਮਿਲਿਆ 2020 ਤੱਕ ਦਾ ਸਮਾਂ
. . .  1 day ago
ਮਾਲਵੇ 'ਚ ਬਦਲੇ ਮੌਸਮ ਦੇ ਮਿਜ਼ਾਜ ਨੇ ਕਿਸਾਨਾਂ ਦੇ ਸੂਤੇ ਸਾਹ, ਕਈ ਥਾਂਈਂ ਖੇਤਾਂ 'ਚ ਵਿਛੀ ਝੋਨੇ ਦੀ ਫ਼ਸਲ
. . .  1 day ago
ਆਈ. ਐੱਨ. ਐਕਸ. ਮੀਡੀਆ ਮਾਮਲੇ 'ਚ ਸੀ. ਬੀ. ਆਈ. ਨੇ ਦਾਖ਼ਲ ਕੀਤੀ ਚਾਰਜਸ਼ੀਟ
. . .  1 day ago
ਫਗਵਾੜਾ 'ਚ ਚੋਣ ਪ੍ਰਚਾਰ ਲਈ ਜਲੰਧਰ ਤੋਂ ਰਵਾਨਾ ਹੋਈ ਭਾਜਪਾ ਦੀ ਬਾਈਕ ਰੈਲੀ
. . .  1 day ago
ਡੇਰਾ ਸੱਚਖੰਡ ਬੱਲਾਂ ਵਿਖੇ ਨਤਮਸਤਕ ਹੋਏ ਕੈਪਟਨ
. . .  1 day ago
ਸਿਵਲ ਹਸਪਤਾਲ ਗੁਰੂਹਰਸਹਾਏ ਵਿਖੇ ਲੱਗੀ ਅੱਗ
. . .  1 day ago
ਬਠਿੰਡਾ ਵਿਖੇ ਨਹਿਰ 'ਚੋਂ ਵੱਡੀ ਮਾਤਰਾ 'ਚ ਕਾਰਤੂਸ ਬਰਾਮਦ
. . .  1 day ago
ਰਵਿਦਾਸ ਮੰਦਰ ਨੂੰ ਢਾਹੁਣ ਦਾ ਮਾਮਲਾ : ਮੁੜ ਉਸੇ ਥਾਂ 'ਤੇ ਬਣੇਗਾ ਮੰਦਰ, ਕੇਂਦਰ ਸਰਕਾਰ ਦੇਵੇਗੀ ਜ਼ਮੀਨ
. . .  1 day ago
ਭਾਜਪਾ 'ਚ ਸ਼ਾਮਲ ਹੋਏ ਕਰਤਾਰ ਸਿੰਘ ਭੜਾਨਾ
. . .  1 day ago
ਅਕਾਲੀ ਆਗੂ ਜਥੇਦਾਰ ਪਰਮਜੀਤ ਸਿੰਘ ਰਾਏਪੁਰ ਨੇ ਫੜਿਆ ਕਾਂਗਰਸ ਦਾ 'ਹੱਥ'
. . .  1 day ago
ਧਾਲੀਵਾਲ ਦੇ ਹੱਕ 'ਚ ਕੈਪਟਨ ਵਲੋਂ ਫਗਵਾੜਾ 'ਚ ਰੋਡ ਸ਼ੋਅ
. . .  1 day ago
ਹਰਿਆਣਾ 'ਚ ਸੋਨੀਆ ਗਾਂਧੀ ਦੀ ਰੈਲੀ ਰੱਦ, ਰਾਹੁਲ ਗਾਂਧੀ ਸੰਭਾਲਣਗੇ ਮੋਰਚਾ
. . .  1 day ago
ਤਖ਼ਤ ਸ੍ਰੀ ਦਮਦਮਾ ਸਾਹਿਬ ਤੋਂ ਅਗਲੇ ਪੜਾਅ ਲਈ ਰਵਾਨਾ ਹੋਇਆ ਕੌਮਾਂਤਰੀ ਨਗਰ ਕੀਰਤਨ
. . .  1 day ago
ਪੀ. ਐੱਮ. ਸੀ. ਬੈਂਕ ਦੇ ਖਾਤਾ ਧਾਰਕਾਂ ਨੂੰ ਝਟਕਾ, ਸੁਪਰੀਮ ਕੋਰਟ ਵਲੋਂ ਸੁਣਵਾਈ ਤੋਂ ਇਨਕਾਰ
. . .  1 day ago
ਆਸਾਮ ਐੱਨ. ਆਰ. ਸੀ. ਦੇ ਕੋਆਰਡੀਨੇਟਰ ਪ੍ਰਤੀਕ ਹੇਜਲਾ ਦਾ ਤਬਾਦਲਾ, ਸੁਪਰੀਮ ਕੋਰਟ ਨੇ ਜਾਰੀ ਕੀਤਾ ਹੁਕਮ
. . .  1 day ago
ਪੁਲਿਸ ਨੇ ਹਿਰਾਸਤ 'ਚ ਲਏ ਜਥੇਦਾਰ ਬਲਜੀਤ ਸਿੰਘ ਦਾਦੂਵਾਲ
. . .  1 day ago
ਅਗਲੇ ਚੀਫ਼ ਜਸਟਿਸ ਲਈ ਜਸਟਿਸ ਬੋਬੜੇ ਦੇ ਨਾਂ ਦੀ ਸਿਫ਼ਾਰਿਸ਼
. . .  1 day ago
ਵਿਅਕਤੀ ਵਲੋਂ ਰੇਲ ਗੱਡੀ ਹੇਠਾਂ ਆ ਕੇ ਖ਼ੁਦਕੁਸ਼ੀ
. . .  1 day ago
ਮੁਹਾਲੀ ਦੇ ਪਿੰਡ ਕੁੰਭੜਾ 'ਚ ਚੱਲੀ ਗੋਲੀ, ਇੱਕ ਜ਼ਖ਼ਮੀ
. . .  1 day ago
ਈ.ਡੀ ਨੇ ਪ੍ਰਫੁੱਲ ਪਟੇਲ ਨੂੰ ਪੇਸ਼ ਹੋਣ ਲਈ ਕਿਹਾ
. . .  1 day ago
ਹਰਿਆਣਾ 'ਚ ਅੱਜ ਭਾਜਪਾ ਦੇ ਦਿੱਗਜ ਕਰਨਗੇ ਚੋਣ ਪ੍ਰਚਾਰ
. . .  1 day ago
ਸਕੂਲ ਬੱਸ ਪਲਟਣ ਕਾਰਨ 5 ਬੱਚੇ ਜ਼ਖਮੀ
. . .  1 day ago
ਕੋਲੇ ਦੀ ਖਾਨ 'ਚ ਫਸੇ 2 ਵਿਅਕਤੀਆਂ ਦੀਆਂ ਲਾਸ਼ਾਂ ਬਰਾਮਦ
. . .  1 day ago
ਸੋਨੀਆ ਗਾਂਧੀ ਅੱਜ ਹਰਿਆਣਾ ਦੇ ਮਹਿੰਦਰਗੜ੍ਹ 'ਚ ਕਰਨਗੇ ਰੈਲੀ
. . .  1 day ago
ਪ੍ਰਧਾਨ ਮੰਤਰੀ ਅੱਜ ਹਰਿਆਣਾ 'ਚ ਕਰਨਗੇ 2 ਰੈਲੀਆਂ
. . .  1 day ago
ਪੀ.ਐਮ.ਸੀ ਬੈਂਕ ਖਾਤਾ ਧਾਰਕਾਂ ਦੇ ਬਚਾਅ ਲਈ ਦਾਇਰ ਪਟੀਸ਼ਨ 'ਤੇ ਸੁਪਰੀਮ ਕੋਰਟ ਅੱਜ ਕਰੇਗਾ ਸੁਣਵਾਈ
. . .  1 day ago
ਕੌਮਾਂਤਰੀ ਨਗਰ ਕੀਰਤਨ ਦੇਰ ਰਾਤ ਪੁੱਜਾ ਤਖ਼ਤ ਸ੍ਰੀ ਦਮਦਮਾ ਸਾਹਿਬ
. . .  1 day ago
ਅੱਜ ਦਾ ਵਿਚਾਰ
. . .  1 day ago
ਲੁਟੇਰਿਆ ਨੇ ਘਰ 'ਚ ਵੜ ਕੇ ਖੋਹਿਆ ਪੈਸਿਆਂ ਵਾਲਾ ਬੈਗ
. . .  2 days ago
ਪੰਜਾਬ ਸਰਕਾਰ ਵੱਲੋਂ ਕਸ਼ਮੀਰ ਵਿਚ ਮਾਰੇ ਗਏ ਵਪਾਰੀ ਦੇ ਵਾਰਸਾਂ ਅਤੇ ਜਖ਼ਮੀ ਦੇ ਇਲਾਜ ਲਈ ਮੁਆਵਜੇ ਦਾ ਐਲਾਨ
. . .  2 days ago
ਅੱਤਵਾਦੀਆ ਵਲੋਂ ਮਾਰੇ ਗਏ ਫਲਾਂ ਦੇ ਵਪਾਰੀ ਚਰਨਜੀਤ ਸਿੰਘ ਦੀ ਮ੍ਰਿਤਕ ਦੇਹ ਪਿੰਡ ਪੁੱਜੀ ਅਬੋਹਰ
. . .  2 days ago
ਮੋਟਰਸਾਈਕਲ ਸਵਾਰਾਂ ਨੇ ਦੁਕਾਨ 'ਤੇ ਕੀਤੇ ਫਾਇਰ
. . .  2 days ago
ਹੋਰ ਖ਼ਬਰਾਂ..
ਜਲੰਧਰ : ਐਤਵਾਰ 3 ਭਾਦੋ ਸੰਮਤ 550

ਪੰਜਾਬ / ਜਨਰਲ

ਨਕਲੀ ਪਨੀਰ ਤੇ ਘਿਓ ਬਣਾਉਣ ਦਾ ਮਾਮਲਾ

ਸਿਹਤ ਵਿਭਾਗ ਨੂੰ ਜਾਂਦੇ ਸੀ 5 ਹਜ਼ਾਰ ਰੁਪਏ ਮਹੀਨਾ ਤੇ 10 ਹਜ਼ਾਰ ਸੈਂਪਲ ਪਾਸ ਕਰਨ ਲਈ-ਐਸ.ਪੀ. ਸ਼ਹਿਰੀ

ਪਟਿਆਲਾ, 18 ਅਗਸਤ (ਮਨਦੀਪ ਸਿੰਘ ਖਰੋੜ)-ਦੇਵੀਗੜ੍ਹ ਸਿੰਗਲਾ ਚਿਿਲੰਗ ਸੈਂਟਰ 'ਚ ਨਕਲੀ ਪਨੀਰ ਤੇ ਘਿਓ ਤਿਆਰ ਕਰਨ ਦੇ ਮਾਮਲੇ ਅੱਜ ਹੈਰਾਨੀਜਨਕ ਮੋੜ ਆਇਆ ਹੈ | ਨਕਲੀ ਘਿਓ ਤੇ ਪਨੀਰ ਤਿਆਰ ਕਰਨ ਵਾਲੀ ਫ਼ੈਕਟਰੀ ਸਿਹਤ ਵਿਭਾਗ ਦੀ ਮਿਲੀਭੁਗਤ ਨਾਲ ਚੱਲ ਰਹੀ ਸੀ | ਪਟਿਆਲਾ ਦੇ ਐਸ.ਐਸ.ਪੀ. ਮਨਦੀਪ ਸਿੰਘ ਸਿੱਧੂ ਦੀ ਅਗਵਾਈ 'ਚ ਇਸ ਦੀ ਪੁਸ਼ਟੀ ਐਸ.ਪੀ. ਸ਼ਹਿਰੀ ਕੇਸਰ ਸਿੰਘ ਧਾਲੀਵਾਲ ਨੇ ਪੱਤਰਕਾਰ ਮਿਲਣੀ ਦੌਰਾਨ ਦੱਸਿਆ ਕਿ ਨਕਲੀ ਪਨੀਰ ਤੇ ਘਿਓ ਬਣਾਉਣ ਦੇ ਮਾਮਲੇ 'ਚ ਫੜੇ ਦੋ ਮੁਲਜ਼ਮਾਂ ਤੋਂ ਪੁੱਛਗਿੱਛ ਦੌਰਾਨ ਬਹੁਤ ਹੀ ਹੈਰਾਨੀਜਨਕ ਖ਼ੁਲਾਸੇ ਹੋਏ ਹਨ | ਉਨ੍ਹਾਂ ਦੱਸਿਆ ਕਿ ਉਕਤ ਮੁਲਜ਼ਮਾਂ ਨੇ ਪੁੱਛਗਿੱਛ ਦੌਰਾਨ ਦੱਸਿਆ ਕਿ ਸਿਹਤ ਵਿਭਾਗ ਨਾਲ ਗੰਢ-ਤੁਪ ਹੋਣ ਕਰਕੇ ਪਹਿਲਾਂ ਇਹ ਇਕ ਨਿੱਜੀ ਡੇਅਰੀ ਦੇ ਮਾਲਕ ਰਾਹੀਂ ਤੇ ਹੁਣ ਇਕ ਹੋਰ ਡੇਅਰੀ ਦੇ ਮਾਲਕ ਰਾਹੀ ਸਿਹਤ ਵਿਭਾਗ ਦੇ ਕਰਮਚਾਰੀਆਂ ਨੂੰ 5000 ਰੁਪਏ ਪ੍ਰਤੀ ਮਹੀਨਾ ਦਿੰਦਾ ਸੀ ਤੇ 10,000 ਰੁਪਏ ਪ੍ਰਤੀ ਸੈਂਪਲ ਸਿਹਤ ਮਹਿਕਮੇ ਦੇ ਕਰਮਚਾਰੀਆਂ ਨੂੰ ਦਿੰਦੇ ਸੀ | ਜਿਹੜਾ ਕਿ ਇਨ੍ਹਾਂ ਦੇ ਨਕਲੀ ਪਨੀਰ ਤੇ ਘਿਓ ਤੇ ਅੱਗੋਂ ਸੈਂਪਲ ਸਟੇਟਡ ਫੂਡ ਲੈਬ ਖਰੜ ਪਾਸੋਂ ਪਾਸ ਕਰਾਉਂਦੇ ਸੀ ਤੇ ਸ਼ੱਕ ਪੈਣ ਤੋਂ ਬਚਣ ਲਈ ਮੁਲਜ਼ਮ ਕਦੇ-ਕਦੇ ਇਕ ਅੱਧਾ ਸੈਂਪਲ ਫ਼ੇਲ੍ਹ ਵੀ ਕਰਵਾ ਲੈਂਦੇ ਸੀ | ਸ. ਧਾਲੀਵਾਲ ਨੇ ਦੱਸਿਆ ਇਸ ਸਬੰਧੀ ਪੁਲਿਸ ਵਲੋਂ ਸਿਹਤ ਵਿਭਾਗ ਦੇ ਉੱਚ ਅਫ਼ਸਰਾਂ ਨੂੰ ਉਨ੍ਹਾਂ ਦੇ ਮਹਿਕਮੇ ਦੇ ਦੋਸ਼ੀ ਕਰਮਚਾਰੀਆਂ ਦੇ ਿਖ਼ਲਾਫ਼ ਕਾਰਵਾਈ ਕਰਨ ਲਈ ਪੱਤਰ ਲਿਖਿਆ ਜਾ ਰਿਹਾ ਹੈ | ਉਨ੍ਹਾਂ ਆਖਿਆ ਕਿ ਨਕਲੀ ਪਨੀਰ ਇਨ੍ਹਾਂ ਮੁਲਜ਼ਮਾਂ ਨੂੰ ਕਰੀਬ 120 ਰੁਪਏ ਪ੍ਰਤੀ ਕਿੱਲੋ ਪੈਂਦਾ ਸੀ ਤੇ ਇਹ ਅੱਗੇ ਡੇਅਰੀਆਂ ਤੇ ਵੱਡੀਆਂ ਦੁਕਾਨਾਂ ਨੂੰ 150 ਰੁਪਏ ਪ੍ਰਤੀ ਕਿੱਲੋ ਵੇਚਦਾ ਸੀ ਤੇ ਅੱਗੇ ਡੇਅਰੀਆਂ ਤੇ ਦੁਕਾਨਦਾਰ ਪਨੀਰ ਨੂੰ ਕਰੀਬ 250 ਰੁਪਏ ਪ੍ਰਤੀ ਕਿੱਲੋ ਵੇਚਦੇ ਸੀ | ਇਸ ਤਰ੍ਹਾਂ ਇਹ ਵਿਅਕਤੀ ਡੇਅਰੀਆਂ ਤੇ ਦੁਕਾਨਦਾਰ ਰਾਹੀਂ ਲੋਕਾਂ ਦੀ ਸਿਹਤ ਅਤੇ ਜੇਬ ਨਾਲ ਖਿਲਵਾੜ ਕਰ ਰਹੇ ਸਨ | ਐਸ.ਪੀ. ਸ਼ਹਿਰੀ ਨੇ ਦੱਸਿਆ ਮੁਲਜ਼ਮ ਅਨਿਲ ਕੁਮਾਰ ਪਹਿਲਾਂ ਕੁਰੂਕਸ਼ੇਤਰ ਹਰਿਆਣਾ ਵਿਖੇ ਰਹਿੰਦਾ ਸੀ ਅਤੇ ਦੁੱਧ ਪਾਉਣ ਦਾ ਕੰਮ ਕਰਦਾ ਸੀ | ਸਾਲ 2014 ਵਿਚ ਇਹ ਕਸਬਾ ਦੇਵੀਗੜ੍ਹ ਜ਼ਿਲ੍ਹਾ ਪਟਿਆਲਾ ਵਿਖੇ ਰਹਿਣ ਲੱਗ ਪਿਆ | ਜਿਸ ਨੇ ਸਿੰਗਲਾ ਮਿਲਕ ਚਿਲਿੰਗ ਸੈਂਟਰ ਪਿੰਡ ਮਿਹੋਣ ਵਿਖੇ ਖੋਲ੍ਹ ਕੇ ਸਿਹਤ ਮਹਿਕਮੇ ਨਾਲ ਗੰਢ-ਤੁਪ ਕਰਕੇ ਸੈਂਟਰ ਵਿਚ ਨਕਲੀ ਪਨੀਰ, ਦੁੱਧ, ਮੱਖਣ ਅਤੇ ਦੇਸੀ ਘਿਉ ਤਿਆਰ ਕਰਕੇ ਵੇਚਣਾ ਸ਼ੁਰੂ ਕਰ ਦਿੱਤਾ | ਨਕਲੀ ਪਨੀਰ ਇਹ ਫਰਾਈਵਿਲ ਰਿਫਾਇੰਡ ਤੇਲ ਨਾਲ ਸਪਰੇਟਾ ਦੁੱਧ ਮਿਕਸ ਕਰਕੇ ਪਨੀਰ ਤਿਆਰ ਕਰਦਾ ਸੀ, ਇਕ ਮਹੀਨੇ ਵਿਚ 500 ਤੋਂ 800 ਟੀਨ ਰਿਫਾਇੰਡ ਤੇਲ ਪਨੀਰ ਬਣਾਉਣ ਲਈ ਇਸਤੇਮਾਲ ਕਰਦਾ ਸੀ | ਇਹ ਰਿਫਾਇੰਡ ਤੇਲ ਤਕਰੀਬਨ 7 ਤੋਂ 8 ਲੱਖ ਵਿਚ ਪੈਂਦਾ ਸੀ | ਇਹ ਤੇਲ ਇਹ ਹਨੂਮਾਨ ਸ਼ੂਗਰ ਏਜੰਸੀ, ਚੀਕਾ ਪਾਸੋਂ ਖ਼ਰੀਦ ਕਰਦਾ ਸੀ | ਜੋ ਇਕ ਟੀਨ ਦੀ ਕੀਮਤ ਕਰੀਬ 1380 ਰੁਪਏ, ਮਾਰਕਾ ਫਰਾਈਵਿਲ ਇਸ ਨੂੰ ਮਿਲਦੀ ਸੀ | ਪੁਲਿਸ ਨੇ ਦੱਸਿਆ ਕਿ ਸਿੰਗਲਾ ਚਿਲਿੰਗ ਸੈਂਟਰ ਵਿਚ ਪਨੀਰ ਬਣਾਉਣ ਤੇ ਹੋਰ ਦੁੱਧ ਨਾਲ ਸਬੰਧਿਤ ਪਦਾਰਥ ਬਣਾਉਂਦੇ ਸਮੇਂ ਕੈਮੀਕਲ, ਸਿਰਕਾ, ਤੇਜ਼ਾਬ, ਡਿਟਰਜੈਂਟ ਅਤੇ ਬਰਤਨਾਂ ਦੀ ਸਫ਼ਾਈ ਲਈ ਵਰਤੇ ਜਾਂਦੇ ਕੈਮੀਕਲ ਨੂੰ ਇਹ ਪਹਿਲਾਂ ਚਿਲਿੰਗ ਸੈਂਟਰ ਦੇ ਨਾਲ ਆਪਣੇ ਖ਼ਾਲੀ ਪਲਾਟ ਵਿਚ ਖੁੱਲ੍ਹਾ ਛੱਡਦਾ ਸੀ, ਜੋ ਕੰਮ ਵਧਣ ਕਾਰਨ ਇਹ ਪ੍ਰਦੂਸ਼ਿਤ ਪਦਾਰਥ ਉਸ ਪਲਾਟ ਵਿਚ ਠੀਕ ਤਰ੍ਹਾਂ ਨਾਲ ਜਜ਼ਬ ਨਹੀਂ ਹੋ ਰਿਹਾ ਸੀ | ਫਿਰ ਇਸ ਨੇ ਇਸੇ ਪਲਾਟ ਵਿਚ ਡੀਪ ਡਿਸਚਾਰਜ ਬੋਰ ਲਗਵਾਇਆ | ਜਿਸ ਰਾਹੀਂ ਇਹ ਵਰਤਿਆ ਹੋਇਆ ਸਾਰਾ ਕੈਮੀਕਲ ਅਤੇ ਹੋਰ ਜ਼ਹਿਰੀਲੇ ਪਦਾਰਥ ਧਰਤੀ ਦੇ ਪਾਣੀ ਵਿਚ ਮਿਲਾ ਰਿਹਾ ਸੀ, ਜਿਸ ਨਾਲ ਧਰਤੀ ਹੇਠਲਾ ਪਾਣੀ ਜ਼ਹਿਰੀਲਾ ਹੋ ਰਿਹਾ ਸੀ | ਇਸ ਸਬੰਧੀ ਪ੍ਰਦੂਸ਼ਣ ਬੋਰਡ ਨੂੰ ਅਨਿਲ ਕੁਮਾਰ ਦੇ ਿਖ਼ਲਾਫ਼ ਬਣਦੀ ਕਾਨੂੰਨੀ ਕਾਰਵਾਈ ਲਈ ਅਲੱਗ ਲਿਖ ਕੇ ਭੇਜਿਆ ਜਾ ਰਿਹਾ ਹੈ | ਇਸ ਦੀ ਪੁੱਛਗਿੱਛ ਤੋਂ ਜਿਹੜੇ-ਜਿਹੜੇ ਵਿਅਕਤੀਆਂ ਦੇ ਨਾਂਅ ਸਾਹਮਣੇ ਆਉਣਗੇ ਉਨ੍ਹਾਂ ਦੇ ਿਖ਼ਲਾਫ਼ ਬਣਦੀ ਕਾਨੂੰਨੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ | ਇਸ ਦਾ ਹੋਰ ਰਿਮਾਂਡ ਲੈ ਕੇ ਡੰੁਘਾਈ ਨਾਲ ਤਫ਼ਤੀਸ਼ ਕਰਕੇ ਸਾਰੇ ਗੋਰਖ-ਧੰਦੇ ਦੀ ਤਹਿ ਤੱਕ ਜਾਇਆ ਜਾਵੇਗਾ ਤੇ ਜਿਹੜਾ ਵੀ ਦੋਸ਼ੀ ਸਾਹਮਣੇ ਆਵੇਗਾ ਉਸ ਨੂੰ ਬਖ਼ਸ਼ਿਆ ਨਹੀਂ ਜਾਵੇਗਾ |
ਐੱਸ.ਪੀ ਕੇਸਰ ਸਿੰਘ ਨੇ ਦੱਸਿਆ ਕਿ ਤਫ਼ਤੀਸ਼ ਦੌਰਾਨ ਅਨਿਲ ਸਿੰਗਲਾ ਨੇ ਦੱਸਿਆ ਕਿ ਨਕਲੀ ਪਨੀਰ ਅਤੇ ਹੋਰ ਖਾਦ ਪਦਾਰਥ ਪੰਮੀ ਪੂਰੀਆ ਵਾਲਾ (ਦਾਲ ਦਲੀਆ ਚੋਕ), ਸ਼ਿਵਾ ਲੱਸੀ (ਸ਼ੇਰਾ ਵਾਲਾ ਗੇਟ ਪਟਿਆਲਾ), ਚਾਵਲਾ ਡੇਅਰੀ (ਅਨਾਰਦਾਣਾ ਚੋਕ), ਕੇ.ਡੀ ਮਿਲਕ ਸਟੋਰ (ਫੋਕਲ ਪੁਆਇੰਟ), ਬਲਦੇਵ ਸ਼ਰਮਾ (ਸਨੋਰੀ ਅੱਡਾ), ਰਾਜੂ ਪਟਿਆਲਾ (ਹੀਰਾ ਬਾਗ਼), ਪੰਜਾਬ ਡੇਅਰੀ+ਸ਼ਮਸ਼ੇਰ ਡੇਅਰੀ (ਦੇਵੀਗੜ੍ਹ), ਰਾਣਾ (ਚਮਕੌਰ ਸਾਹਿਬ), ਪੰਜਾਬੀ ਸ਼ੁੱਧ ਡੇਅਰੀ (ਸਾਹਨੇਵਾਲ), ਹਰੀਸ਼ (ਟੀਚਰ ਕਾਲੋਨੀ ਰਾਜਪੁਰਾ), ਸ਼ਿਵਾਲਕ ਫੂਡ ਲਿਮ. (ਕੁਰਾਲੀ), ਮਾਰਕਾਂਡਾ ਡੇਅਰੀ (ਸ਼ਾਹਬਾਦ), ਧਰਮਪਾਲ ਕੈਟਰ (ਕੁਰੂਕਸ਼ੇਤਰ), ਰਾਮ ਸ਼ਰਨ ਡੇਅਰੀ (ਕੁਰੂਕਸ਼ੇਤਰ), ਅਰੋੜਾ ਡੇਅਰੀ (ਕੁਰੂਕਸ਼ੇਤਰ) ਵਿਚ ਸਪਲਾਈ ਕਰਦਾ ਸੀ | ਉਨ੍ਹਾਂ ਕਿਹਾ ਕਿ ਉਕਤ ਨਾਵਾਂ 'ਤੇ ਕਾਰਵਾਈ ਜੇ ਇਸ ਮੁਕੱਦਮੇ ਵਿਚ ਬਣਦੀ ਹੋਈ ਤਾਂ ਕੀਤੀ ਜਾਵੇਗੀ ਇਸ ਸਬੰਧੀ ਕਾਨੂੰਨੀ ਰਾਏ ਹਾਸਲ ਕੀਤੀ ਜਾ ਰਹੀ ਹੈ ਜੇ ਬਣਦਾ ਹੋਇਆ ਤਾਂ ਹੋਰ ਵੱਖਰਾ ਕੇਸ ਦਰਜ ਕਰਨਾ ਪਿਆ ਤਾਂ ਕੀਤਾ ਜਾਵੇਗਾ |
ਇਸ ਸਬੰਧੀ ਜਦੋਂ ਪਟਿਆਲਾ ਦੇ ਸਿਵਲ ਸਰਜਨ ਡਾ. ਮਨਜੀਤ ਸਿੰਘ ਨਾਲ ਸੰਪਰਕ ਕਰਨ ਉਨ੍ਹਾਂ ਦੱਸਿਆ ਕਿ ਇਸ ਮਾਮਲੇ ਵਿਚ ਸਬੰਧਿਤ ਅਧਿਕਾਰੀਆਂ ਪ੍ਰਤੀ ਜਾਂਚ ਪੜਤਾਲ ਸ਼ੁਰੂ ਕਰ ਦਿੱਤੀ ਹੈ | ਉਨ੍ਹਾਂ ਕਿਹਾ ਕਿ ਜੇਕਰ ਇਸ ਤਫ਼ਤੀਸ਼ ਵਿਚ ਕੋਈ ਅਧਿਕਾਰੀ ਦੋਸ਼ੀ ਪਾਇਆ ਜਾਂਦਾ ਹੈ ਤਾਂ ਉਸ ਿਖ਼ਲਾਫ਼ ਕਾਨੂੰਨ ਮੁਤਾਬਿਕ ਸਖ਼ਤ ਕਾਰਵਾਈ ਕਰਨਗੇ | ਡਾ. ਮਨਜੀਤ ਸਿੰਘ ਨੇ ਆਖਿਆ ਕਿ ਉਹ ਇਹ ਮਾਮਲਾ ਆਪਣੇ ਉੱਚ ਅਧਿਕਾਰੀਆਂ ਦੇ ਧਿਆਨ ਵਿਚ ਲਿਆਉਣਗੇ |

ਬਠਿੰਡਾ 'ਚ ਖਾਣ ਵਾਲਾ ਤੇਲ ਬਣਾਉਣ ਵਾਲੀ ਫ਼ੈਕਟਰੀ 'ਤੇ ਛਾਪੇਮਾਰੀ

ਬਠਿੰਡਾ, 18 ਅਗਸਤ (ਅਜੀਤ ਪ੍ਰਤੀਨਿਧ)- ਮਿਸ਼ਨ ਤੰਦਰੁਸਤ ਪੰਜਾਬ ਤਹਿਤ ਆਮ ਜਨਤਾ ਨੂੰ ਵੇਚੀ ਜਾਣ ਵਾਲੀਆਂ ਖਾਣ ਵਾਲੀਆਂ ਚੀਜ਼ਾਂ ਮਿਲਾਵਟ ਰਹਿਤ ਯਕੀਨੀ ਬਣਾਉਣ ਲਈ ਜ਼ਿਲ੍ਹਾ ਪ੍ਰਸ਼ਾਸਨ, ਪੁਲਿਸ ਅਤੇ ਸਿਹਤ ਵਿਭਾਗ ਵਲੋਂ ਸ੍ਰੀ ਰਾਮ ਟਰੇਡਰਜ਼, ਫ਼ੈਕਟਰੀ ਨੰ: ਐਫ-68, ...

ਪੂਰੀ ਖ਼ਬਰ »

ਅੰਤਰਰਾਜੀ ਚੋਰ ਗਰੋਹ ਦੇ 7 ਮੈਂਬਰ ਕਾਬੂ

ਖੰਨਾ, 18 ਅਗਸਤ (ਹਰਜਿੰਦਰ ਸਿੰਘ ਲਾਲ, ਧੀਮਾਨ, ਓਬਰਾਏ, ਗੋਗੀ)- ਖੰਨਾ ਪੁਲਿਸ ਨੇ 2010 ਤੋਂ 2018 ਤੱਕ ਦੇ 8 ਸਾਲਾਂ ਵਿਚ ਪੰਜਾਬ ਅਤੇ ਹਰਿਆਣਾ ਦੇ ਵੱਖ-ਵੱਖ ਸ਼ਹਿਰਾਂ ਵਿਚ 36 ਵੱਡੀਆਂ ਚੋਰੀਆਂ ਕਰਨ ਵਾਲਾ ਅੰਤਰਰਾਜੀ 7 ਮੈਂਬਰ ਕਾਬੂ ਕਰਨ ਦਾ ਦਾਅਵਾ ਕੀਤਾ ਹੈ, ਜਿਨ੍ਹਾਂ ਕੋਲੋਂ ...

ਪੂਰੀ ਖ਼ਬਰ »

ਦਹੇਜ ਹੱਤਿਆ ਦੇ ਦੋਸ਼ਾਂ 'ਚ ਪਤੀ, ਸੱਸ ਤੇ ਜੇਠਾਣੀ ਨੂੰ ਉਮਰ ਕੈਦ

ਸੰਗਰੂਰ, 18 ਅਗਸਤ (ਧੀਰਜ ਪਸ਼ੌਰੀਆ)- ਜ਼ਿਲ੍ਹਾ ਸੈਸ਼ਨ ਜੱਜ ਅਮਰਜੋਤ ਭੱਟੀ ਦੀ ਅਦਾਲਤ ਨੇ ਦਹੇਜ ਵਾਸਤੇ ਖ਼ੁਦਕੁਸ਼ੀ ਲਈ ਮਜਬੂਰ ਕਰਨ ਦੇ ਦੋਸ਼ਾਂ ਵਿਚ ਮਿ੍ਤਕਾ ਦੇ ਪਤੀ, ਸੱਸ ਅਤੇ ਜੇਠਾਣੀ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਹੈ | ਮੁੱਦਈ ਪੱਖ ਦੇ ਵਕੀਲ ਨਰਪਾਲ ਸਿੰਘ ...

ਪੂਰੀ ਖ਼ਬਰ »

ਵਿਵਾਦਾਂ 'ਚ ਘਿਰੇ ਆਈ.ਜੀ. ਢਿੱਲੋਂ ਦਾ ਤਬਾਦਲਾ

ਲੁਧਿਆਣਾ, 18 ਅਗਸਤ (ਪਰਮਿੰਦਰ ਸਿੰਘ ਆਹੂਜਾ)-ਸੀ.ਬੀ.ਆਈ. ਦੀ ਛਾਪੇਮਾਰੀ ਤੋਂ ਬਾਅਦ ਵਿਵਾਦਾਂ 'ਚ ਆਏ ਫਿਰੋਜ਼ਪੁਰ ਰੇਂਜ ਦੇ ਆਈ.ਜੀ ਗੁਰਿੰਦਰ ਸਿੰਘ ਢਿੱਲੋਂ ਦਾ ਅੱਜ ਦੇਰ ਸ਼ਾਮ ਤਬਾਦਲਾ ਕਰ ਦਿੱਤਾ ਗਿਆ ਹੈ | ਜਾਣਕਾਰੀ ਅਨੁਸਾਰ ਸ੍ਰੀ ਢਿੱਲੋਂ ਨੂੰ ਮੁੱਖ ਦਫ਼ਤਰ ...

ਪੂਰੀ ਖ਼ਬਰ »

ਭਾਰਤ-ਪਾਕਿ ਰਿਸ਼ਤੇ ਸੁਧਾਰਨ 'ਚ ਅਹਿਮ ਭੂਮਿਕਾ ਨਿਭਾਅ ਸਕਦੀ ਹੈ 'ਸਿੱਧੂ' ਤੇ 'ਇਮਰਾਨ' ਦੀ ਦੋਸਤੀ

ਚੰਡੀਗੜ੍ਹ, 18 ਅਗਸਤ (ਵਿਕਰਮਜੀਤ ਸਿੰਘ ਮਾਨ)- ਪੰਜਾਬ ਦੇ ਕੈਬਨਿਟ ਮੰਤਰੀ ਅਤੇ ਸਾਬਕਾ ਕਿ੍ਕਟ ਖਿਡਾਰੀ ਦਾ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦੇ ਸਹੁੰ ਚੁੱਕ ਸਮਾਗਮ 'ਚ ਜਾਣਾ ਭਾਵੇਂ ਸਿੱਧੂ ਦੀ ਆਪਣੀ ਪਾਰਟੀ ਸਮੇਤ ਭਾਜਪਾ ਨੂੰ ਵੀ ਹਜ਼ਮ ਨਹੀਂ ਹੋ ਰਿਹਾ ਪਰ ...

ਪੂਰੀ ਖ਼ਬਰ »

ਸਹੁਰੇ ਘਰ ਆਏ ਜਵਾਈ ਦੀ ਹੱਤਿਆ

ਫ਼ਾਜ਼ਿਲਕਾ, 18 ਅਗਸਤ (ਦਵਿੰਦਰ ਪਾਲ ਸਿੰਘ)-ਸਹੁਰੇ ਘਰ ਆਏ ਜਵਾਈ ਦੀ ਹੱਤਿਆ ਦੇ ਮਾਮਲੇ ਵਿਚ ਫ਼ਾਜ਼ਿਲਕਾ ਥਾਣਾ ਸਦਰ ਪੁਲਿਸ ਨੇ 4 ਵਿਅਕਤੀਆਂ ਵਿਰੁੱਧ ਮਾਮਲਾ ਦਰਜ ਕੀਤਾ ਹੈ | ਪੁਲਿਸ ਸੂਤਰਾਂ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਜੋੜਕੀ ਕੰਕਰ ਵਾਲੀ ਦੀ ਲੜਕੀ ਪਿੰਡ ...

ਪੂਰੀ ਖ਼ਬਰ »

ਨਿੱਜੀ ਬੈਂਕਾਂ ਤੋਂ ਕਿਸਾਨਾਂ ਨੇ ਲਿਆ ਕਰਜ਼ਾ ਮੁਆਫ਼ ਕਰਨ ਨੂੰ ਲੈ ਕੇ ਫਸਿਆ 'ਪੇਚ'

ਚੰਡੀਗੜ੍ਹ, 18 ਅਗਸਤ (ਵਿਕਰਮਜੀਤ ਸਿੰਘ ਮਾਨ)-ਨਿੱਜੀ ਬੈਂਕਾਂ ਤੋਂ ਕਿਸਾਨਾਂ ਵਲੋਂ ਲਏ ਕਰਜ਼ ਮੁਆਫ਼ੀ ਨੂੰ ਲੈ ਕੇ 'ਪੇਚ' ਫਸ ਗਿਆ ਦੱਸਿਆ ਜਾ ਰਿਹਾ ਹੈ | ਸਰਕਾਰ ਦੀ ਚਿੰਤਾ ਇਸ ਮਾਮਲੇ 'ਚ ਇਸ ਲਈ ਵੀ ਵੱਧ ਗਿਆ ਹੈ ਕਿਉਂਕਿ ਨਿੱਜੀ ਬੈਂਕ ਕਰਜ਼ਾ ਮਾਫ਼ੀ ਤੋਂ ਪਹਿਲਾਂ ਸਾਰੀ ...

ਪੂਰੀ ਖ਼ਬਰ »

ਮੋਟਰਸਾਈਕਲ ਸਵਾਰ ਪੇਸ਼ੀ ਭੁਗਤਣ ਆਏ ਬੰਦੀ ਨੂੰ ਪੁਲਿਸ ਹਿਰਾਸਤ 'ਚੋਂ ਛੁਡਾ ਕੇ ਫ਼ਰਾਰ

ਫ਼ਿਰੋਜ਼ਪੁਰ, 18 ਅਗਸਤ (ਤਪਿੰਦਰ ਸਿੰਘ)-ਵੱਖ-ਵੱਖ ਮੁਕੱਦਮਿਆਂ 'ਚ ਨਾਮਜ਼ਦ ਹਰਭਜਨ ਸਿੰਘ ਪੁੱਤਰ ਲਾਲ ਸਿੰਘ ਵਾਸੀ ਪਿੰਡ ਨਿਹਾਲਾ ਕਿਲਚਾ (ਫ਼ਿਰੋਜ਼ਪੁਰ) ਨੂੰ ਦੋ ਮੋਟਰ ਸਾਈਕਲਾਂ 'ਤੇ ਸਵਾਰ ਤਿੰਨ ਅਣਪਛਾਤੇ ਨੌਜਵਾਨਾਂ ਨੇ ਉਸ ਸਮੇਂ ਹੌਲਦਾਰ ਦੇ ਗੋਲੀਆਂ ਮਾਰ ਕੇ ...

ਪੂਰੀ ਖ਼ਬਰ »

ਸਿੱਧੂ ਨੇ ਪਾਕਿਸਤਾਨ ਦੇ ਸੈਨਾ ਮੁਖੀ ਨੰੂ ਜੱਫੀ ਪਾ ਕੇ ਸ਼ਹੀਦ ਪਰਿਵਾਰਾਂ ਦਾ ਨਿਰਾਦਰ ਕੀਤਾ-ਅਕਾਲੀ ਦਲ

ਚੰਡੀਗੜ੍ਹ, 18 ਅਗਸਤ (ਅਜੀਤ ਬਿਊਰੋ)- ਸ਼੍ਰੋਮਣੀ ਅਕਾਲੀ ਦਲ ਨੇ ਅੱਜ ਕਾਂਗਰਸੀ ਮੰਤਰੀ ਸ. ਨਵਜੋਤ ਸਿੰਘ ਸਿੱਧੂ ਦੀ ਇਮਰਾਨ ਖ਼ਾਨ ਦੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਵਜੋਂ ਸਹੁੰ ਚੁੱਕ ਸਮਾਗਮ 'ਤੇ ਪਾਕਿਸਤਾਨ ਸੈਨਾ ਦੇ ਮੁਖੀ ਕਮਰ ਜਾਵੇਦ ਬਾਜਵਾ ਨੰੂ ਜੱਫੀ ਪਾ ਕੇ ...

ਪੂਰੀ ਖ਼ਬਰ »

ਕੁੱਟ-ਕੁੱਟ ਕੇ ਐਨ.ਆਰ.ਆਈ. ਦੀ ਹੱਤਿਆ, 2 ਗਿ੍ਫ਼ਤਾਰ

ਕੁਰੂਕਸ਼ੇਤਰ, 18 ਅਗਸਤ (ਜਸਬੀਰ ਸਿੰਘ ਦੁੱਗਲ)-ਗੁਰੂਗ੍ਰਾਮ 'ਚ ਡੀ.ਐਲ.ਐਫ. ਫੇਸ-2 ਸਾਹਮਣੇ ਐਨ.ਆਰ.ਆਈ. ਲੜਕੇ ਦੀ ਹੱਤਿਆ ਦਾ ਮਾਮਲਾ ਸਾਹਮਣੇ ਆਇਆ ਹੈ | ਸੂਚਨਾ ਮਿਲਣ ਤੋਂ ਬਾਅਦ ਪੁਲਿਸ ਨੇ ਘਟਨਾ ਵਾਲੀ ਥਾਂ ਦਾ ਨਿਰੀਖਣ ਕੀਤਾ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ | ...

ਪੂਰੀ ਖ਼ਬਰ »

ਬਾਰਿਸ਼ ਨੇ ਬਿਜਲੀ ਨਿਗਮ ਨੂੰ ਦਿੱਤੀ ਵਕਤੀ ਰਾਹਤ

ਪਟਿਆਲਾ, 18 ਅਗਸਤ (ਜਸਪਾਲ ਸਿੰਘ ਢਿੱਲੋਂ)-ਪੰਜਾਬ ਦੇ ਵੱਖ-ਵੱਖ ਖੇਤਰਾਂ 'ਚ ਅੱਜ ਸਵੇਰ ਤੋਂ ਹੀ ਬਾਰਿਸ਼ ਹੋ ਰਹੀ ਹੈ, ਜਿਸ ਨੂੰ ਖੇਤੀ ਮਾਹਿਰ ਝੋਨੇ ਦੀ ਫ਼ਸਲ ਲਈ ਵਰਦਾਨ ਮੰਨ ਰਹੇ ਹਨ, ਉੱਥੇ ਇਸ ਦਾ ਬਿਜਲੀ ਨਿਗਮ ਦੀ ਵੰਡ ਪ੍ਰਣਾਲੀ 'ਤੇ ਵਧੀਆ ਅਸਰ ਦੇਖਣ ਨੂੰ ਮਿਲਿਆ ਹੈ | ...

ਪੂਰੀ ਖ਼ਬਰ »

ਕਮਾਲ ਖ਼ਾਨ ਬਣੇ ਬਲੋਚਿਸਤਾਨ ਦੇ ਮੁੱਖ ਮੰਤਰੀ

ਅੰਮਿ੍ਤਸਰ, 18 ਅਗਸਤ (ਸੁਰਿੰਦਰ ਕੋਛੜ)¸ਪਾਕਿਸਤਾਨ ਦੇ ਸੂਬਾ ਬਲੋਚਿਸਤਾਨ 'ਚ ਅੱਜ ਬਲੋਚਿਸਤਾਨ ਅਵਾਮੀ ਪਾਰਟੀ (ਬੀ.ਏ.ਪੀ.) ਦੇ ਪ੍ਰਧਾਨ ਜਾਮ ਕਮਾਲ ਖ਼ਾਨ ਨੂੰ ਸੂਬੇ ਦਾ ਮੁੱਖ ਮੰਤਰੀ ਚੁਣ ਲਿਆ ਗਿਆ | ਖ਼ਾਨ ਨੇ ਮੁਤਹਿਦਾ ਮਜਲਿਸ-ਏ-ਅਮਲ ਦੇ ਮੀਰ ਯੂਨਸ ਅਜ਼ੀਜ਼ ਜਹਾਰੀ ...

ਪੂਰੀ ਖ਼ਬਰ »

ਬੋਰਡ ਵਲੋਂ 11ਵੀਂ ਤੇ 12ਵੀਂ ਸ਼੍ਰੇਣੀ ਦੇ ਇਤਿਹਾਸ ਵਿਸ਼ੇ ਦੇ 5-5 ਅਧਿਆਏ ਦਾ ਸਿਲੇਬਸ ਜਾਰੀ

ਐੱਸ.ਏ.ਐੱਸ. ਨਗਰ, 18 ਅਗਸਤ (ਤਰਵਿੰਦਰ ਸਿੰਘ ਬੈਨੀਪਾਲ)-ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਡਾ. ਕਿ੍ਪਾਲ ਸਿੰਘ ਦੀ ਅਗਵਾਈ 'ਚ ਗਠਿਤ ਕੀਤੀ ਗਈ 6 ਮੈਂਬਰੀ ਕਮੇਟੀ ਵਲੋਂ 11ਵੀਂ ਅਤੇ 12ਵੀਂ ਸ਼੍ਰੇਣੀ ਦੇ ਇਤਿਹਾਸ ਵਿਸ਼ੇ ਦੇ ਪ੍ਰਵਾਨ ਕੀਤੇ ਸਿਲੇਬਸ 'ਚੋਂ ਪਹਿਲੇ 5-5 ਅਧਿਆਏ ਦਾ ...

ਪੂਰੀ ਖ਼ਬਰ »

ਆਈ.ਜੀ. ਢਿੱਲੋਂ ਰਿਸ਼ਵਤ ਕਾਂਡ: ਵੀਹ ਰੁਪਏ ਦੀ ਸਰਕਾਰੀ ਫ਼ੀਸ ਮੰਗਣ ਤੋਂ ਸ਼ੁਰੂ ਹੋਇਆ ਵਿਵਾਦ 22 ਲੱਖ 'ਤੇ ਜਾ ਪਹੰੁਚਿਆ

ਫ਼ਿਰੋਜ਼ਪੁਰ, 18 ਅਗਸਤ (ਤਪਿੰਦਰ ਸਿੰਘ)- ਸੀ.ਬੀ.ਆਈ. ਵਲੋਂ ਜੋ ਪੰਜਾਬ ਪੁਲਿਸ ਦੇ ਇੰਸਪੈਕਟਰ ਜਨਰਲ ਗੁਰਿੰਦਰ ਸਿੰਘ ਦੀਆਂ ਸਰਕਾਰੀ ਅਤੇ ਨਿੱਜੀ ਰਿਹਾਇਸ਼ਾਂ 'ਤੇ ਛਾਪੇਮਾਰੀ ਕੀਤੀ ਗਈ, ਉਸ ਨੂੰ ਲੈ ਕੇ ਪੰਜਾਬ ਪੁਲਿਸ ਅਤੇ ਸੂਬੇ ਦੇ ਸਿਵਲ ਪ੍ਰਸ਼ਾਸਨ ਵਿਚ ਹੜਕੰਪ ...

ਪੂਰੀ ਖ਼ਬਰ »

ਨਵਜੋਤ ਸਿੰਘ ਸਿੱਧੂ ਨੇ ਪਾਕਿ ਸੈਨਾ ਮੁਖੀ ਨੂੰ ਮਿਲ ਕੇ ਦੇਸ਼ ਦੇ ਸਨਮਾਨ ਨੂੰ ਠੇਸ ਪਹੁੰਚਾਈ-ਸ਼ਵੇਤ ਮਲਿਕ

ਅੰਮਿ੍ਤਸਰ, 18 ਅਗਸਤ (ਜੱਸ)-ਪੰਜਾਬ ਭਾਜਪਾ ਦੇ ਪ੍ਰਧਾਨ ਤੇ ਰਾਜ ਸਭਾ ਮੈਂਬਰ ਸ਼ਵੇਤ ਮਲਿਕ ਨੇ ਕੈਬਨਿਟ ਮੰਤਰੀ ਪੰਜਾਬ ਤੇ ਸਾਬਕਾ ਕ੍ਰਿਕਟਰ ਨਵਜੋਤ ਸਿੰਘ ਸਿੱਧੂ ਦੇ ਪਾਕਿਸਤਾਨ ਦੇ ਨਵੇਂ ਬਣੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦੇ ਅਹੁਦਾ ਸੰਭਾਲਣ ਮੌਕੇ ਪਾਕਿਸਤਾਨ ਜਾਣ ...

ਪੂਰੀ ਖ਼ਬਰ »

ਕੈਪਟਨ ਸਮੇਤ ਕਾਂਗਰਸੀ ਵਿਧਾਇਕ ਅਤੇ ਐਮ.ਪੀ. ਕੇਰਲ ਹੜ੍ਹ ਪੀੜਤਾਂ ਲਈ ਦੇਣਗੇ ਇਕ ਮਹੀਨੇ ਦੀ ਤਨਖ਼ਾਹ

ਚੰਡੀਗੜ੍ਹ, 18 ਅਗਸਤ (ਅਜੀਤ ਬਿਊਰੋ)- ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿਚ ਪੰਜਾਬ ਕਾਂਗਰਸ ਦੇ ਸਮੂਹ ਸੰਸਦ ਮੈਂਬਰ ਅਤੇ ਵਿਧਾਇਕ ਕੇਰਲ ਹੜ੍ਹ ਰਾਹਤ ਕਾਰਜਾਂ ਵਿਚ ਸਹਿਯੋਗ ਵਜੋਂ ਇਕ ਮਹੀਨੇ ਦੇ ਤਨਖ਼ਾਹ ਦਾ ਯੋਗਦਾਨ ਪਾਉਣਗੇ | ਇਹ ਫ਼ੈਸਲਾ ਕਾਂਗਰਸ ਦੇ ...

ਪੂਰੀ ਖ਼ਬਰ »

ਖ਼ੁਦਮੁਖ਼ਤਾਰੀ ਦੇ ਮੁੱਦੇ 'ਤੇ ਪਟਿਆਲਾ ਤੋਂ ਫਿਰ ਲੋਕ ਸਭਾ ਚੋਣ ਲੜਾਂਗਾ- ਗਾਂਧੀ

ਚੰਡੀਗੜ੍ਹ, 18 ਅਗਸਤ (ਐਨ.ਐਸ.ਪਰਵਾਨਾ)-ਆਮ ਆਦਮੀ ਪਾਰਟੀ (ਆਪ) ਨਾਲ ਸਬੰਧਿਤ ਲੋਕ ਸਭਾ ਦੇ ਮੈਂਬਰ ਡਾ. ਧਰਮਵੀਰ ਗਾਂਧੀ ਨੇ ਐਲਾਨ ਕੀਤਾ ਹੈ ਕਿ ਉਹ ਲੋਕ ਸਭਾ ਦੀ ਅਗਲੀ ਚੋਣ ਫਿਰ ਤੋਂ ਪਟਿਆਲਾ ਤੋਂ ਹੀ ਲੜਨਗੇ | ਵਰਨਣਯੋਗ ਹੈ ਕਿ ਡਾ. ਗਾਂਧੀ ਨੂੰ ਪਾਰਟੀ ਦਾ ਅਨੁਸ਼ਾਸਨ ਭੰਗ ...

ਪੂਰੀ ਖ਼ਬਰ »

ਮਾਮਲਾ ਹਿਸਾਰ 'ਚ ਸਿੱਖ ਪਰਿਵਾਰ ਨਾਲ ਕੁੱਟਮਾਰ ਦਾ

ਵੀਡੀਓ ਵਾਇਰਲ ਹੋਣ 'ਤੇ ਸਿੱਖ ਭਾਈਚਾਰੇ 'ਚ ਗੁੱਸੇ ਅਤੇ ਰੋਸ ਦਾ ਮਾਹੌਲ

ਅੰਬਾਲਾ ਸ਼ਹਿਰ, 18 ਅਗਸਤ (ਭੁਪਿੰਦਰ ਸਿੰਘ ਭਾਟੀਆ)-ਹਿਸਾਰ ਦੇ ਇਕ ਹੋਟਲ 'ਚ ਸ਼ਰਾਰਤੀ ਅਨਸਰਾਂ ਵਲੋਂ ਇਕ ਗੁਰਸਿੱਖ ਪਰਿਵਾਰ ਨਾਲ ਕੁੱਟਮਾਰ ਕੀਤੇ ਜਾਣ ਦੀ ਘਟਨਾ ਨੂੰ ਲੈ ਕੇ ਇੱਥੋਂ ਦੇ ਸਿੱਖ ਭਾਈਚਾਰੇ 'ਚ ਡੂੰਘਾ ਰੋਸ ਵੇਖਣ ਨੂੰ ਮਿਲ ਰਿਹਾ ਹੈ | ਨੌਜਵਾਨ ਅਕਾਲੀ ਆਗੂ ...

ਪੂਰੀ ਖ਼ਬਰ »

ਆਮ ਆਦਮੀ ਪਾਰਟੀ ਇਕਜੁੱਟ ਤੇ ਖਹਿਰੇ ਨੂੰ ਮਨਾਉਣ ਲਈ ਪਾਰਟੀ ਨਾਲ ਗੱਲ ਚੱਲ ਰਹੀ ਹੈ- ਚੀਮਾ

ਚੰਡੀਗੜ੍ਹ, 18 ਅਗਸਤ (ਅਜਾਇਬ ਸਿੰਘ ਔਜਲਾ)-ਆਮ ਆਦਮੀ ਪਾਰਟੀ ਦੇ ਆਗੂ ਅਤੇ ਪੰਜਾਬ ਵਿਚ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ ਅੱਜ ਇੱਥੇ ਇਕ ਪੱਤਰਕਾਰ ਸੰਮੇਲਨ ਦੌਰਾਨ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਜਸਟਿਸ ਰਣਜੀਤ ਸਿੰਘ ਰਿਪੋਰਟ 'ਤੇ ਸੈਸ਼ਨ ਅੰਦਰ ਪੂਰੀ ...

ਪੂਰੀ ਖ਼ਬਰ »

ਗਿੱਪੀ ਦੀ ਫ਼ਿਲਮ 'ਮਰ ਗਏ ਓ ਲੋਕੋ' ਦੇ ਗੀਤ 'ਫਿਊਲ' ਨੇ ਕੁਝ ਘੰਟਿਆਂ 'ਚ ਹੀ ਮਚਾਈ ਧਮਾਲ

ਚੰਡੀਗੜ੍ਹ, 18 ਅਗਸਤ (ਅ.ਬ.)- ਸੋਸ਼ਲ ਮੀਡੀਆ 'ਤੇ ਲਗਾਤਾਰ ਚਰਚਾ 'ਚ ਬਣੀ ਹੋਈ ਗਿੱਪੀ ਗਰੇਵਾਲ ਦੀ ਫ਼ਿਲਮ 'ਮਰ ਗਏ ਓ ਲੋਕੋ' ਦਾ ਨਵਾਂ ਗੀਤ 'ਫਿਊਲ' ਸਨਿਚਰਵਾਰ ਨੂੰ ਰਿਲੀਜ਼ ਹੋਇਆ ਹੈ | ਗਿੱਪੀ ਗਰੇਵਾਲ ਦੀ ਨਿੱਜੀ ਮਿਊਜ਼ਿਕ ਕੰਪਨੀ 'ਹੰਬਲ ਮਿਊਜ਼ਿਕ' ਵਲੋਂ ਰਿਲੀਜ਼ ਕੀਤੇ ਇਸ ...

ਪੂਰੀ ਖ਼ਬਰ »

- ਹਿਸਾਰ 'ਚ ਅੰਮਿ੍ਤਧਾਰੀ ਸਿੱਖ ਪਰਿਵਾਰ 'ਤੇ ਹਮਲੇ ਦਾ ਮਾਮਲਾ -

ਹਰਿਆਣਾ, ਪੰਜਾਬ ਅਤੇ ਦਿੱਲੀ ਤੋਂ ਪੁੱਜੇ ਸਿੱਖ ਜਥੇਬੰਦੀਆਂ ਦੇ ਪ੍ਰਤੀਨਿਧਾਂ ਵਲੋਂ ਐਸ.ਪੀ. ਨਾਲ ਮੁਲਾਕਾਤ

ਹਿਸਾਰ, 18 ਅਗਸਤ (ਰਾਜ ਪਰਾਸਰ)-ਅੰਮਿ੍ਤਧਾਰੀ ਸਿੱਖ ਪਰਿਵਾਰ 'ਤੇ ਹਮਲਾ ਅਤੇ ਔਰਤਾਂ ਨਾਲ ਮਾੜਾ ਵਿਹਾਰ ਕਰਨ ਦੇ ਮਾਮਲੇ ਨੂੰ ਲੈ ਕੇ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮਿ੍ਤਸਰ ਦੇ ਮੈਂਬਰ ਸਾਹਿਬਾਨ, ਸ਼ੋ੍ਰਮਣੀ ਅਕਾਲੀ ਦਲ ਤੋਂ ਹਰਿਆਣਾ ਵਿਚ ਇਕਲੌਤੇ ...

ਪੂਰੀ ਖ਼ਬਰ »

ਜੈਲਲਿਤਾ ਦੀ ਮੌਤ ਦੀ ਜਾਂਚ ਕਰ ਰਹੇ ਪੈਨਲ ਵਲੋਂ ਏਮਜ਼ ਦੇ ਡਾਕਟਰਾਂ ਨੂੰ ਸੰਮਨ

ਚੇਨਈ, 18 ਅਗਸਤ (ਪੀ.ਟੀ.ਆਈ.)-ਤਾਮਿਲਨਾਡੂ ਦੀ ਸਾਬਕਾ ਮੁੱਖ ਮੰਤਰੀ ਜੈਲਲਿਤਾ ਦੀ ਮੌਤ ਦੀ ਜਾਂਚ ਲਈ ਗਠਿਤ ਜਸਟਿਸ ਏ. ਅਰੂਮੁਗਾਸਵਾਮੀ ਕਮਿਸ਼ਨ ਵਲੋਂ ਏਮਜ਼ ਦੇ 3 ਡਾਕਟਰਾਂ ਨੂੰ 23 ਤੇ 24 ਅਗਸਤ ਨੂੰ ਅਦਾਲਤ 'ਚ ਪੇਸ਼ ਹੋਣ ਲਈ ਸੰਮਨ ਭੇਜੇ ਗਏ ਹਨ | ਚੇਨਈ ਦੇ ਅਪੋਲੋ ਹਸਪਤਾਲ ...

ਪੂਰੀ ਖ਼ਬਰ »

ਪਿੰਡ ਦੇ ਹੀ ਇਕ ਵਿਅਕਤੀ ਵਲੋਂ ਭੇਦਭਰੀ ਹਾਲਤ 'ਚ 8 ਸਾਲ ਦਾ ਬੱਚਾ ਅਗਵਾ

ਖਡੂਰ ਸਾਹਿਬ, 18 ਅਗਸਤ (ਪ੍ਰਤਾਪ ਸਿੰਘ ਵੈਰੋਵਾਲ)-ਇੱਥੋਂ ਨੇੜਲੇ ਪਿੰਡ ਵੈਰੋਵਾਲ ਬਾਵਿਆਂ ਦੇ ਵਸਨੀਕ ਜਸਬੀਰ ਸਿੰਘ ਪੁੱਤਰ ਸਵ: ਬਲਦੇਵ ਸਿੰਘ ਅਤੇ ਉਸ ਦੀ ਪਤਨੀ ਕਿਰਨਦੀਪ ਕੌਰ ਨੇ ਦੱਸਿਆ ਕਿ ਸਾਡਾ ਬੇਟਾ ਜਸ਼ਨਪ੍ਰੀਤ ਸਿੰਘ (8) ਜੋ ਕਿ ਦੂਸਰੀ ਜਮਾਤ ਦਾ ਵਿਦਿਆਰਥੀ ਹੈ ...

ਪੂਰੀ ਖ਼ਬਰ »

ਅਫ਼ਗਾਨਿਸਤਾਨ 'ਚ ਵਿਦੇਸ਼ੀ ਕਬਜ਼ੇ ਦੇ ਖ਼ਾਤਮੇ ਤੱਕ ਸ਼ਾਂਤੀ ਸੰਭਵ ਨਹੀਂ-ਤਾਲਿਬਾਨ

ਕਾਬੁਲ, 18 ਅਗਸਤ (ਏਜੰਸੀ)-ਤਾਲਿਬਾਨ ਦੇ ਨੇਤਾ ਨੇ ਅੱਜ ਕਿਹਾ ਹੈ ਕਿ ਜਦੋਂ ਤੱਕ ਅਫ਼ਗਾਨਿਸਤਾਨ 'ਚੋਂ ਵਿਦੇਸ਼ੀ ਕਬਜ਼ਾ ਖ਼ਤਮ ਨਹੀਂ ਹੋ ਜਾਂਦਾ ਉਦੋਂ ਤੱਕ ਸ਼ਾਂਤੀ ਨਹੀਂ ਹੋ ਸਕਦੀ | ਉਨ੍ਹਾਂ ਆਪਣੀ ਦਹੁਰਾਉਂਦਿਆਂ ਕਿਹਾ ਹੈ ਕਿ 17 ਸਾਲਾਂ ਤੋਂ ਚੱਲੀ ਆ ਰਹੀ ਲੜਾਈ ਸਿਰਫ਼ ...

ਪੂਰੀ ਖ਼ਬਰ »

ਵਾਜਪਾਈ ਦੀ ਰਾਜਨੀਤੀ ਸੀ ਬੇਮਿਸਾਲ-ਪਾਕਿ ਅਖ਼ਬਾਰ

ਕਰਾਚੀ, 18 ਅਗਸਤ (ਏਜੰਸੀ)-ਪਾਕਿਸਤਾਨ ਨਾਲ ਤਣਾਅਪੂਰਨ ਹਾਲਾਤਾਂ ਨੂੰ ਸੁਧਾਰਨ 'ਚ ਭਾਰਤ ਦੇ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਦੇ ਯਤਨਾਂ ਦੀ ਸ਼ਲਾਘਾ ਕਰਦੇ ਹੋਏ ਕਰਾਚੀ ਦੇ ਇਕ ਅਖ਼ਬਾਰ ਨੇ ਕਿਹਾ ਹੈ ਕਿ ਭਾਰਤ ਦੇ ਮੌਜੂਦਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ...

ਪੂਰੀ ਖ਼ਬਰ »

ਅਮਰਨਾਥ ਯਾਤਰਾ ਮੁੜ ਬਹਾਲ

ਸ੍ਰੀਨਗਰ, 18 ਅਗਸਤ (ਮਨਜੀਤ ਸਿੰਘ)-ਸ੍ਰੀ ਅਮਰਨਾਥ ਯਾਤਰਾ, ਜਿਹੜੀ ਕਿ ਸੁਰੱਖਿਆ ਕਾਰਨਾਂ ਕਾਰਨ ਸ਼ੁੱਕਰਵਾਰ ਨੂੰ ਰੋਕ ਦਿੱਤੀ ਗਈ ਸੀ, ਸਨਿਚਰਵਾਰ ਨੂੰ ਮੁੜ ਬਹਾਲ ਹੋ ਗਈ | 28 ਜੂਨ ਤੋਂ ਸ਼ੁਰੂ ਹੋਈ ਯਾਤਰਾ 'ਚ ਹੁਣ ਤੱਕ 2.82 ਲੱਖ ਦੇ ਕਰੀਬ ਸ਼ਰਧਾਲੂ ਪਵਿੱਤਰ ਸ਼ਿਵਲਿੰਗਮ ...

ਪੂਰੀ ਖ਼ਬਰ »

ਸੁਖਬੀਰ ਵਲੋਂ ਵਿਦੇਸ਼ ਮੰਤਰੀ ਨੂੰ ਸਿੱਖਾਂ ਵਿਰੱੁਧ ਨਫ਼ਰਤੀ ਅਪਰਾਧਾਂ ਦਾ ਮੁੱਦਾ ਅਮਰੀਕੀ ਸਰਕਾਰ ਕੋਲ ਉਠਾਉਣ ਦੀ ਅਪੀਲ

ਚੰਡੀਗੜ੍ਹ, 18 ਅਗਸਤ (ਅਜੀਤ ਬਿਉਰੋ)- ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਨੇ ਅੱਜ ਵਿਦੇਸ਼ ਮੰਤਰੀ ਸ੍ਰੀਮਤੀ ਸੁਸ਼ਮਾ ਸਵਰਾਜ ਨੰੂ ਅਪੀਲ ਕੀਤੀ ਹੈ ਕਿ ਉਹ ਅਮਰੀਕਾ ਵਿਚ ਸਿੱਖਾਂ ਵਿਰੁੱਧ ਲਗਾਤਾਰ ਵਾਪਰ ਰਹੀਆਂ ਨਫ਼ਰਤੀ ਅਪਰਾਧਾਂ ਦੀਆਂ ...

ਪੂਰੀ ਖ਼ਬਰ »

ਹਿਮਾਚਲ ਪ੍ਰਦੇਸ਼ 'ਚ ਨਾਜਾਇਜ਼ ਹਥਿਆਰਾਂ ਸਮੇਤ 4 ਪੰਜਾਬੀ ਗਿ੍ਫ਼ਤਾਰ

ਧਰਮਸ਼ਾਲਾ, 18 ਅਗਸਤ (ਪੀ.ਟੀ.ਆਈ.)-ਹਿਮਾਚਲ ਪ੍ਰਦੇਸ਼ 'ਚ ਨਰਵਾਣਾ ਨੇੜਿਓਾ ਪੁਲਿਸ ਨੇ 4 ਵਿਅਕਤੀਆਂ ਨੂੰ ਨਾਜਾਇਜ਼ ਹਥਿਆਰ ਰੱਖਣ ਦੇ ਦੋਸ਼ ਹੇਠ ਗਿ੍ਫ਼ਤਾਰ ਕੀਤਾ ਹੈ, ਜਿਨ੍ਹਾਂ 'ਚ 2 ਪਿਸਟਲ ਤੇ 1 ਰਿਵਾਲਵਰ ਸ਼ਾਮਿਲ ਹਨ | ਕਾਂਗੜਾ ਦੇ ਐਸ. ਪੀ. ਸੰਤੋਸ਼ ਪਾਟਿਲ ਨੇ ਦੱਸਿਆ ਕਿ ...

ਪੂਰੀ ਖ਼ਬਰ »

ਯੂ.ਆਈ.ਡੀ.ਏ.ਆਈ. ਨਵੇਂ ਢੰਗ ਨਾਲ ਬਣਾਏਗਾ ਆਧਾਰ ਕਾਰਡ

ਨਵੀਂ ਦਿੱਲੀ, 18 ਅਗਸਤ (ਏਜੰਸੀ)-ਯੂ.ਆਈ.ਡੀ.ਏ.ਆਈ. ਨੇ ਕਿਸੇ ਵਿਅਕਤੀ ਦੀ ਪਛਾਣ ਦੇ ਇਕ ਹੋਰ ਤਰੀਕੇ ਦਾ ਐਲਾਨ ਕੀਤਾ ਹੈ | ਇਸ ਦੇ ਮੱਦੇਨਜ਼ਰ ਫੋਟੋ ਨੂੰ ਚਿਹਰੇ ਨਾਲ ਮਿਲਾਉਣ ਦੀ ਸੁਵਿਧਾ ਸ਼ੁਰੂ ਕਰਨ ਦਾ ਐਲਾਨ ਕੀਤਾ ਗਿਆ | ਇਸ ਸੁਵਿਧਾ ਨੂੰ ਪਹਿਲਾਂ 15 ਸਤੰਬਰ ਤੋਂ ...

ਪੂਰੀ ਖ਼ਬਰ »

ਬੰਗਲਾਦੇਸ਼ 'ਚ ਦੋ ਧੜਿਆਂ ਵਿਚਾਲੇ ਝੜਪਾਂ-ਇਕ ਵਿਦਿਆਰਥੀ ਆਗੂ ਸਣੇ 7 ਲੋਕਾਂ ਦੀ ਮੌਤ

ਢਾਕਾ, 18 ਅਗਸਤ (ਏਜੰਸੀ)-ਬੰਗਲਾਦੇਸ਼ ਦੇ ਦੱਖਣੀ ਪਹਾੜੀ ਇਲਾਕੇ 'ਚ ਇਕ ਖੇਤਰੀ ਰਾਜਨੀਤਕ ਪਾਰਟੀ ਦੇ ਦੋ ਧੜਿਆ 'ਚ ਝੜਪਾਂ ਹੋਣ ਕਾਰਨ ਇਕ ਵਿਦਿਆਰਥੀ ਨੇਤਾ ਅਤੇ ਇਕ ਸਰਕਾਰੀ ਕਰਮਚਾਰੀ ਸਮੇਤ 7 ਲੋਕਾਂ ਦੀ ਮੌਤ ਹੋ ਗਈ | ਇਹ ਘਟਨਾ ਉਸ ਸਮੇਂ ਵਾਪਰੀ ਜਦੋਂ ਘੱਟ ਗਿਣਤੀ ਜਾਤੀ ...

ਪੂਰੀ ਖ਼ਬਰ »

ਸਿੰਘ ਸਾਹਿਬ ਵਲੋਂ ਦੇਸ਼-ਵਿਦੇਸ਼ 'ਚ ਸਿੱਖਾਂ 'ਤੇ ਹੋ ਰਹੇ ਹਮਲਿਆਂ 'ਤੇ ਚਿੰਤਾ ਦਾ ਇਜ਼ਹਾਰ

ਅੰਮਿ੍ਤਸਰ, 18 ਅਗਸਤ (ਜਸਵੰਤ ਸਿੰਘ ਜੱਸ)-ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ ਨੇ ਹਰਿਆਣਾ ਦੇ ਹਿਸਾਰ ਸ਼ਹਿਰ 'ਚ ਇਕ ਸਿੱਖ ਪਰਿਵਾਰ ਦੀ ਮਾਰਕੁੱਟ ਕੀਤੇ ਜਾਣ ਅਤੇ ਅਮਰੀਕਾ ਦੇ ਨਿਊਜਰਸੀ ਸੂਬੇ 'ਚ ਇਕ ਸਿੱਖ ਦੀ ਹੱਤਿਆ ਕੀਤੇ ਜਾਣ ...

ਪੂਰੀ ਖ਼ਬਰ »

ਬੁਢਲਾਡਾ ਵਿਖੇ ਕਬਾੜ ਦੀ ਦੁਕਾਨ 'ਚ ਧਮਾਕਾ, 3 ਜ਼ਖਮੀਆਂ 'ਚੋਂ 2 ਦੀ ਹਾਲਤ ਗੰਭੀਰ

ਬੁਢਲਾਡਾ, 18 ਅਗਸਤ (ਸਵਰਨ ਸਿੰਘ ਰਾਹੀ)- ਦੁਪਹਿਰ ਸਮੇਂ ਬੁਢਲਾਡਾ ਸ਼ਹਿਰ ਦੇ ਗੁਰੂ ਨਾਨਕ ਕਾਲਜ ਰੋਡ 'ਤੇ ਸਥਿਤ ਇਕ ਕਬਾੜ ਦੀ ਦੁਕਾਨ 'ਚ ਕਬਾੜ ਭੰਨਦਿਆਂ ਹੋਏ ਧਮਾਕੇ ਨਾਲ 3 ਵਿਅਕਤੀਆਂ ਦੇ ਜ਼ਖਮੀ ਹੋਣ ਦੀ ਖ਼ਬਰ ਹੈ | ਘਟਨਾ ਦੀ ਸੂਚਨਾ ਮਿਲਦਿਆਂ ਹੀ ਸਥਾਨਕ ਪੁਲਿਸ ਤੋਂ ...

ਪੂਰੀ ਖ਼ਬਰ »

ਵਧ ਨਸ਼ੇ ਕਾਰਨ ਵਿਅਕਤੀ ਦੀ ਮੌਤ

ਫ਼ਿਰੋਜ਼ਪੁਰ, 18 ਅਗਸਤ (ਤਪਿੰਦਰ ਸਿੰਘ)- ਵੱਧ ਨਸ਼ਾ ਕਰਨ ਨਾਲ ਪਿੰਡ ਕਟੋਰਾ ਦੇ ਸਵਰਨ ਸਿੰਘ ਉਰਫ਼ ਸੋਨੂੰ ਪੁੱਤਰ ਲਾਲ ਸਿੰਘ ਦੀ ਮੌਤ ਹੋ ਗਈ | 40 ਸਾਲਾ ਉਕਤ ਨੌਜਵਾਨ ਨਸ਼ਾ ਅਤੇ ਟੀਕੇ ਲਗਾਉਣ ਦਾ ਆਦੀ ਸੀ, ਜੋ ਪੰਡ ਤਾਰੀ ਨੇੜੇ ਨਹਿਰ ਦੇ ਪੁਲ ਕੋਲ ਮਿ੍ਤਕ ਪਾਇਆ ਮਿਲਿਆ | ...

ਪੂਰੀ ਖ਼ਬਰ »

ਸਿੰਘ ਸਾਹਿਬ ਵਲੋਂ ਦੇਸ਼-ਵਿਦੇਸ਼ 'ਚ ਸਿੱਖਾਂ 'ਤੇ ਹੋ ਰਹੇ ਹਮਲਿਆਂ 'ਤੇ ਚਿੰਤਾ ਦਾ ਇਜ਼ਹਾਰ

ਅੰਮਿ੍ਤਸਰ, 18 ਅਗਸਤ (ਜਸਵੰਤ ਸਿੰਘ ਜੱਸ)-ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ ਨੇ ਹਰਿਆਣਾ ਦੇ ਹਿਸਾਰ ਸ਼ਹਿਰ 'ਚ ਇਕ ਸਿੱਖ ਪਰਿਵਾਰ ਦੀ ਮਾਰਕੁੱਟ ਕੀਤੇ ਜਾਣ ਅਤੇ ਅਮਰੀਕਾ ਦੇ ਨਿਊਜਰਸੀ ਸੂਬੇ 'ਚ ਇਕ ਸਿੱਖ ਦੀ ਹੱਤਿਆ ਕੀਤੇ ਜਾਣ ...

ਪੂਰੀ ਖ਼ਬਰ »

ਪੁਲਵਾਮਾ ਤੇ ਤਰਾਲ 'ਚ ਪਥਰਾਅ ਪੁਲਿਸ ਕਰਮੀ ਜ਼ਖ਼ਮੀ

ਸ੍ਰੀਨਗਰ, 18 ਅਗਸਤ (ਮਨਜੀਤ ਸਿੰਘ)-ਜ਼ਿਲ੍ਹਾ ਪੁਲਵਾਮਾ ਵਿਖੇ ਪ੍ਰਦਰਸ਼ਨਕਾਰੀਆਂ ਅਤੇ ਪੁਲਿਸ ਵਿਚਾਲੇ ਹਿੰਸਕ ਝੜਪਾਂ ਦੌਰਾਨ ਐਸ.ਐਚ.ਓ. ਦਾ ਸੁਰੱਖਿਆ ਗਾਰਡ ਪੱਥਰ ਲੱਗਣ ਕਾਰਨ ਗੰਭੀਰ ਜ਼ਖ਼ਮੀ ਹੋ ਗਿਆ ਜਦਕਿ ਤਰਾਲ ਵਿਖੇ ਉਰਸ ਮੌਕੇ ਲੋਕਾਂ ਨੇ ਪੁਲਿਸ 'ਤੇ ਪਥਰਾਅ ...

ਪੂਰੀ ਖ਼ਬਰ »

ਹਰਿਆਣਾ 'ਚ ਔਰਤ ਨੇ ਪਤੀ ਨੂੰ ਦਿੱਤਾ 'ਤੀਹਰਾ ਤਲਾਕ'

ਯਮੁਨਾਨਗਰ (ਹਰਿਆਣਾ), 18 ਅਗਸਤ (ਪੀ. ਟੀ. ਆਈ.)-ਤੀਹਰੇ ਤਾਲਕ 'ਤੇ ਚਲ ਰਹੇ ਵਿਵਾਦ ਦੇ ਦਰਮਿਆਨ ਇੱਥੋਂ ਦੀ ਇਕ ਔਰਤ ਨੇ ਆਪਣੇ ਪਤੀ ਨੂੰ 'ਤੀਹਰਾ ਤਲਾਕ' ਦੇ ਦਿੱਤਾ ਹੈ | ਪੁਲਿਸ ਨੇ ਦੱਸਿਆ ਕਿ ਤਿੰਨ ਬੱਚਿਆਂ ਦੀ ਮਾਂ ਸਾਜ਼ੀਆ ਨੇ ਆਪਣੇ ਪਤੀ ਅੱਬਾਸ ਨੂੰ ਇਕ ਪੱਤਰ 'ਤੇ 'ਤਲਾਕ ...

ਪੂਰੀ ਖ਼ਬਰ »

ਮਹਿਲਾ ਤੇ ਬਾਲ ਵਿਕਾਸ ਮੰਤਰਾਲੇ ਵਲੋਂ ਏਅਰ ਇੰਡੀਆ ਦਾ ਮੁਖੀ ਤਲਬ

ਨਵੀਂ ਦਿੱਲੀ, 18 ਅਗਸਤ (ਪੀ.ਟੀ.ਆਈ.)-ਮਹਿਲਾ ਤੇ ਬਾਲ ਵਿਕਾਸ ਮੰਤਰਾਲੇ (ਡਬਲਿਊ.ਸੀ.ਡੀ.) ਨੇ ਸਰੀਰਕ ਛੇੜਛਾੜ ਦੇ ਇਕ ਮਾਮਲੇ ਦੀ ਜ ਾਂਚ ਪੂਰੀ ਕਰਨ 'ਚ ਦੇਰੀ ਕਰਨ ਦੇ ਕਾਰਨ ਏਅਰ ਇੰਡੀਆ ਦੇ ਮੁਖੀ ਪਰਦੀਪ ਸਿੰਘ ਖਰੋਲਾ ਨੂੰ ਅਗਲੇ ਹਫ਼ਤੇ ਸਪਸ਼ਟੀਕਰਨ ਦੇਣ ਲਈ ਸੰਮਨ ਜਾਰੀ ...

ਪੂਰੀ ਖ਼ਬਰ »

ਸ਼ਿਵ ਕਾਲੋਨੀ ਵਿਖੇ ਬਿਜਲੀ ਦਾ ਕਰੰਟ ਲੱਗਣ ਕਾਰਨ 5 ਝੁਲਸੇ, 2 ਦੀ ਹਾਲਤ ਗੰਭੀਰ

ਕਰਨਾਲ, 18 ਅਗਸਤ (ਗੁਰਮੀਤ ਸਿੰਘ ਸੱਗੂ)-ਸ਼ਿਵ ਕਾਲੋਨੀ ਵਿਖੇ ਬਿਜਲੀ ਦਾ ਕਰੰਟ ਲਗਣ ਕਾਰਨ 5 ਲੋਕ ਝੁਲਸ ਗਏ, ਜਿਨ੍ਹਾਂ 'ਚੋਂ 2 ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ | ਜ਼ਖ਼ਮੀਆਂ ਨੂੰ ਇਕ ਪ੍ਰਾਈਵੇਟ ਹਸਪਤਾਲ ਵਿਖੇ, ਜਦਕਿ ਬਾਕੀ ਤਿੰਨਾਂ ਨੂੰ ਸਰਕਾਰ ਕਲਪਨਾ ਚਾਵਲਾ ...

ਪੂਰੀ ਖ਼ਬਰ »

ਬਹੁਚਰਚਿਤ ਬਬਲੀ ਕਤਲ ਕਾਂਡ ਦੀ ਸਾਜਿਸ਼ ਵਿਚ ਸ਼ਾਮਿਲ ਤੇ ਰੇਕੀ ਕਰਕੇ ਮੁਖਬਰੀ ਕਰਨ ਵਾਲਾ ਗਿ੍ਫ਼ਤਾਰ

ਕਰਨਾਲ, 18 ਅਗਸਤ (ਗੁਰਮੀਤ ਸਿੰਘ ਸੱਗੂ)- ਬੀਤੀ 29 ਜੁਲਾਈ ਨੂੰ ਪਿੰਡ ਅੰਜਨਥਲੀ ਵਿਖੇ ਸਾਬਕਾ ਸਰਪੰਚ ਦੇ ਪਤੀ ਬਬਲੀ ਦਾ ਗੋਲੀਆਂ ਮਾਰ ਕੇ ਕਤਲ ਕਰਨ ਦੇ ਮਾਮਲੇ ਵਿਚ ਸਾਜਿਸ਼ ਵਿਚ ਸ਼ਾਮਿਲ ਅਤੇ ਰੇਕੀ ਕਰਕੇ ਮੁਖਬਰੀ ਕਰਨ ਵਾਲੇ ਪਿੰਡ ਅੰਜਨਥਲੀ ਦੇ ਰਹਿਣ ਵਾਲੇ ਕਪਿਲ ...

ਪੂਰੀ ਖ਼ਬਰ »

ਸਿਹਤ ਕਰਮਚਾਰੀਆਂ ਨੇ ਵਿਰੋਧ ਵਜੋਂ ਦਫ਼ਤਰ ਦੇ ਗੇਟ 'ਤੇ ਚਸਪਾਇਆ ਮੰਗ ਪੱਤਰ

ਕਰਨਾਲ, 18 ਅਗਸਤ (ਗੁਰਮੀਤ ਸਿੰਘ ਸੱਗੂ)-ਬਹੁਉਦੇਸ਼ੀ ਸਿਹਤ ਕਰਮਚਾਰੀ ਐਸੋਸੀਏਸ਼ਨ ਕਰਮਚਾਰੀਆਂ ਨੇ ਅਜ ਤੀਜੇ ਦਿਨ ਵੀ ਆਪਣੀ ਭੁਖ ਹੜਤਾਲ ਜਾਰੀ ਰਖੀ | ਕਿਸੇ ਵੀ ਅਧਿਕਾਰੀ ਵਲੋਂ ਕਰਮਚਾਰੀਆਂ ਦੀ ਕਿਸੇ ਤਰਾ ਦੀ ਸੁਧ ਨਾ ਲਏ ਜਾਣ ਕਾਰਨ ਕਰਮਚਾਰੀਆਂ ਨੇ ਦਫਤਰ ਦੇ ਬਾਹਰ ...

ਪੂਰੀ ਖ਼ਬਰ »

ਗੌਰਮਿੰਟ ਸੀ.ਸੈ. ਸਕੂਲ ਵਿਖੇ 2 ਰੋਜ਼ਾ ਬਲਾਕ ਪੱਧਰੀ ਖੇਡਾਂ ਸ਼ੁਰੂ

ਨੀਲੋਖੇੜੀ, 18 ਅਗਸਤ (ਆਹੂਜਾ)-ਗੌਰਮਿੰਟ ਸੀ.ਸੈ. ਸਕੂਲ 'ਚ ਬਲਾਕ ਪੱਧਰ 'ਤੇ ਖੇਡਾਂ ਕਰਵਾਈਆਂ ਗਈਆਂ | ਮੁੱਖ ਮਹਿਮਾਨ ਵਜੋਂ ਬਲਾਕ ਸਿੱਖਿਆ ਅਧਿਕਾਰੀ ਧਰਮਪਾਲ ਹਾਜ਼ਰ ਸਨ | ਮੁਕਾਬਲੇ ਵਿਚ 30 ਟੀਮਾਂ ਹਿੱਸਾ ਲੈ ਰਹੀਆਂ ਹਨ ਅਤੇ ਕਰੀਬ 300 ਖਿਡਾਰੀ ਆਪਣੇ ਹੁੱਨਰ ਦਾ ਵਿਖਾਵਾ ...

ਪੂਰੀ ਖ਼ਬਰ »

ਤ੍ਰੈਸ਼ਤਾਬਦੀ ਸਮਾਗਮ ਨੂੰ ਸਮਰਪਿਤ ਗੁਰਦੁਆਰਾ ਸ੍ਰੀ ਗੁਰੂ ਕਲਗੀਧਰ ਸਿੰਘ ਸਭਾ ਸੋਨੀਪਤ ਵਿਖੇ ਕੀਰਤਨ ਦਰਬਾਰ ਸਜਾਇਆ

ਜਗਾਧਰੀ, 18 ਅਗਸਤ (ਜਗਜੀਤ ਸਿੰਘ)-ਗੁਰੂ ਤੇਗ ਬਹਾਦਰ ਜੀ ਅਤੇ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪਿਆਰੇ ਸਿੱਖ ਭਾਈ ਘਨੱਈਆ ਸਾਹਿਬ ਜੀ ਦੇ ਜੋਤਿ-ਜੋਤ ਤ੍ਰੈਸ਼ਤਾਬਦੀ ਸੇਵਾ ਪੰਥੀ ਅੱਡਣਸ਼ਾਹੀ ਸਭਾ ਵਲੋਂ ਦੁਨੀਆ ਭਰ 'ਚ ਉੱਚ ਪੱਧਰ 'ਤੇ ਮਨਾਈ ਜਾ ਰਹੀ ਹੈ | ਇਸ ...

ਪੂਰੀ ਖ਼ਬਰ »

ਰੈਲੀ ਤੋਂ ਬਾਅਦ ਹਰਿਆਣਾ ਦੀ ਰਾਜਨੀਤੀ 'ਚ ਉਠੇਗਾ ਤੁਫ਼ਾਨ-ਰਘੁਜੀਤ ਸਿੰਘ ਵਿਰਕ

ਕੁਰੂਕਸ਼ੇਤਰ, 18 ਅਗਸਤ (ਜਸਬੀਰ ਸਿੰਘ ਦੁੱਗਲ)-ਸ਼੍ਰੋਮਣੀ ਅਕਾਲੀ ਦਲ ਦੇ ਕੌਮੀ ਕੋਰ ਕਮੇਟੀ ਮੈਂਬਰ ਅਤੇ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮਿ੍ਤਸਰ ਦੇ ਸੀਨੀਅਰ ਮੀਤ ਪ੍ਰਧਾਨ ਰਘੁਜੀਤ ਸਿੰਘ ਵਿਰਕ ਨੇ ਦਾਅਵਾ ਕੀਤਾ ਕਿ 19 ਅਗਸਤ ਨੂੰ ਪਿੱਪਲੀ ਅਨਾਜ਼ ...

ਪੂਰੀ ਖ਼ਬਰ »

ਕੁਰੂਕਸ਼ੇਤਰ ਪੈਨੋਰਮਾ ਤੇ ਵਿਗਿਆਨ ਕੇਂਦਰ 'ਚ ਵਾਜਪਾਈ ਨੂੰ ਸ਼ਰਧਾ ਦੇ ਫੁੱਲ ਭੇਟ

ਕੁਰੂਕਸ਼ੇਤਰ, 18 ਅਗਸਤ (ਜਸਬੀਰ ਸਿੰਘ ਦੁੱਗਲ)-ਕੁਰੂਕਸ਼ੇਤਰ ਪੈਨੋਰਮਾ ਅਤੇ ਵਿਗਿਆਨ ਕੇਂਦਰ 'ਚ ਭਾਰਤ ਰਤਨ ਸਾਬਕਾ ਪ੍ਰਧਾਨਮੰਤਰੀ ਸਵ: ਅਟਲ ਬਿਹਾਰੀ ਵਾਜਪਾਈ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ ਗਏ | ਕੇਂਦਰ 'ਚ ਸ਼ਰਧਾਂਜਲੀ ਦਿੰਦੇ ਹੋਏ ਕਰਮਚਾਰੀਆਂ ਨੇ ਮੌਨ ਰੱਖ ਕੇ ...

ਪੂਰੀ ਖ਼ਬਰ »

ਖੇਡਾਂ ਨਾਲ ਹੁੰਦੈ ਨੌਜਵਾਨਾਂ ਦਾ ਮਨ ਮਜ਼ਬੂਤ-ਸਵਾਮੀ ਸੰਦੀਪ ਓਾਕਾਰ

ਕੁਰੂਕਸ਼ੇਤਰ, 18 ਅਗਸਤ (ਜਸਬੀਰ ਸਿੰਘ ਦੁੱਗਲ)-ਜੈ ਓਾਕਾਰ ਕੌਮਾਂਤਰੀ ਸੇਵਾ ਆਸ਼ਰਮ ਸੰਘ ਦੇ ਸਵਾਮੀ ਸੰਦੀਪ ਓਾਕਾਰ ਨੇ ਪਿੰਡ ਦੀਵਾਨਾ ਵਿਚ ਨੌਜਵਾਨਾਂ ਨੂੰ ਕ੍ਰਿਕਟ ਕਿੱਟ ਅਤੇ ਵਾਲੀਬਾਲ ਕਿੱਟਾਂ ਵੰਡੀਆਂ | ਨੌਜਵਾਨਾਂ ਅਤੇ ਪਿੰਡ ਵਾਸੀਆਂ ਨੂੰ ਸੰਬੋਧਨ ਕਰਦਿਆਂ ...

ਪੂਰੀ ਖ਼ਬਰ »

ਹਿੰਦੀ ਦਾ ਪ੍ਰਚਾਰ ਤੇ ਇਸ ਨੂੰ ਸ਼ੁੱਧ ਰੂਪ 'ਚ ਸੰਭਾਲ ਕੇ ਰੱਖਣਾ ਅਹਿਮ-ਸਵਰਾਜ

ਪੋਰਟ ਲੂਈਸ, 18 ਅਗਸਤ (ਪੀ. ਟੀ. ਆਈ.)-ਇਥੇ 11ਵੀਂ ਵਿਸ਼ਵ ਹਿੰਦੀ ਕਾਨਫਰੰਸ ਜਿਹੜੀ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਨੂੰ ਸ਼ਰਧਾਂਜਲੀ ਭੇਟ ਕਰਨ ਨਾਲ ਸ਼ੁਰੂ ਹੋਈ ਵਿਖੇ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਕਿਹਾ ਕਿ ਹਿੰਦੀ ਦੀ ਰਾਖੀ, ਪ੍ਰਚਾਰ ਤੇ ਇਸ ਨੂੰ ...

ਪੂਰੀ ਖ਼ਬਰ »

ਮੁੱਖ ਮੰਤਰੀ ਦੇ ਐਲਾਨ ਤੋਂ ਬਾਅਦ ਵੀ ਨਹੀਂ ਬਣ ਸਕਿਆ ਵਾਲਮੀਕਿ ਆਸ਼ਰਮ

ਨਰਵਾਨਾ, 18 ਅਗਸਤ (ਅਜੀਤ ਬਿਊਰੋ)-ਹਰਿਆਣਾ ਵਾਲਮੀਕਿ ਮਹਾਂਸਭਾ ਨੇ ਮੁੱਖ ਮੰਤਰੀ ਨੇ ਐਲਾਨ 'ਤੇ ਵੀ ਕੋਈ ਕਾਰਵਾਈ ਨਾ ਹੋਣ 'ਤੇ ਭਾਰੀ ਰੋਸ ਪ੍ਰਗਟ ਕੀਤਾ | ਜ਼ਿਕਰਯੋਗ ਹੈ ਕਿ ਅਕਤੂਬਰ 2016 'ਚ ਮੁੱਖ ਮੰਤਰੀ ਮਨੋਹਰ ਲਾਲ ਨੇ ਮਹਾਰਿਸ਼ੀ ਵਾਲਮੀਕਿ ਜੈਅੰਤੀ 'ਤੇ ਨਰਵਾਨਾ 'ਚ ...

ਪੂਰੀ ਖ਼ਬਰ »

ਅਨਿਲ ਵਿੱਜ ਵਲੋਂ ਸਿੱਧੂ ਿਖ਼ਲਾਫ਼ ਕਾਰਵਾਈ ਦੀ ਮੰਗ

ਅੰਬਾਲਾ, 18 ਅਗਸਤ (ਭੂਪਿੰਦਰ ਸਿੰਘ ਭਾਟੀਆ)-ਕਿ੍ਕਟ ਖਿਡਾਰੀ ਤੋਂ ਰਾਜ ਨੇਤਾ ਬਣੇ ਪੰਜਾਬ ਦੇ ਲੋਕਲ ਬਾਡੀ ਅਤੇ ਸੈਰ ਸਪਾਟਾ ਮੰਤਰੀ ਨਵਜੋਤ ਸਿੰਘ ਸਿੱਧੂ ਦੇ ਪਾਕਿਸਤਾਨ ਜਾ ਕੇ ਇਮਰਾਨ ਖ਼ਾਨ ਦੇ ਸਹੁੰ ਚੁੱਕ ਸਮਾਗਮ 'ਚ ਸ਼ਾਮਿਲ ਹੋਣ ਦੀ ਸੂਬੇ ਦੇ ਸਿਹਤ ਮੰਤਰੀ ਅਨਿਲ ...

ਪੂਰੀ ਖ਼ਬਰ »

ਹਰਪ੍ਰੀਤ ਸਿੰਘ ਸ਼ਾਹ ਬਾਰ ਐਸੋਸੀਏਸ਼ਨ ਪਾਉਂਟਾ ਸਾਹਿਬ ਦੇ ਪ੍ਰਧਾਨ ਚੁਣੇ

ਪਾਉਂਟਾ ਸਾਹਿਬ, 18 ਅਗਸਤ (ਹਰਬਖ਼ਸ਼ ਸਿੰਘ)-ਬਾਰ ਐਸੋਸੀਏਸ਼ਨ ਪਾਉਂਟਾ ਸਾਹਿਬ ਦੀ ਸਾਲਾਨਾ ਚੋਣ ਅੱਜ ਇਲੈਕਸ਼ਨ ਟਿ੍ਬਿਊਨਲ ਦੇ ਚੇਅਰਮੈਨ ਜੀਤ ਸਿੰਘ ਨੇਗੀ ਐਡਵੋਕੇਟ ਦੀ ਪ੍ਰਧਾਨਗੀ ਹੇਠ ਸੰਪੂਰਨ ਹੋਈ, ਜਿਸ ਵਿਚ ਹਰਪ੍ਰੀਤ ਸਿੰਘ ਸ਼ਾਹ ਐਡਵੋਕੇਟ 9 ਵੋਟਾਂ ਦੇ ਫ਼ਰਕ ...

ਪੂਰੀ ਖ਼ਬਰ »

ਉੱਤਰਾਖੰਡ 'ਚ ਨਾਬਾਲਗ ਲੜਕੀ ਨਾਲ ਜਬਰ ਜਨਾਹ

ਦੇਹਰਾਦੂਨ, 18 ਅਗਸਤ (ਏਜੰਸੀ)- ਉੱਤਰਕਾਸ਼ੀ ਜ਼ਿਲ੍ਹੇ 'ਚ ਘਰ ਤੋਂ ਅਗਵਾਹ ਕਰਕੇ ਇਕ 11 ਸਾਲਾ ਲੜਕੀ ਨਾਲ ਕਥਿਤ ਤੌਰ 'ਤੇ ਸਮੂਹਿਕ ਜਬਰ ਜਨਾਹ ਕਰਨ ਪਿੱਛੋਂ ਉਸ ਨੂੰ ਮਾਰ ਦਿੱਤਾ ਗਿਆ | ਉੱਤਰਕਾਸ਼ੀ ਦੇ ਐਸ.ਪੀ. ਦਾਦਾਨ ਪਾਲ ਨੇ ਦੱਸਿਆ ਕਿ ਜ਼ਿਲ੍ਹੇ ਦੇ ਭਾਖੜਾ ਪਿੰਡ 'ਚ ਲੜਕੀ ...

ਪੂਰੀ ਖ਼ਬਰ »

2020 ਤਕ ਦੇਸ਼ ਨੂੰ ਹਰ ਸਾਲ ਹੋਵੇਗੀ 62 ਹਜ਼ਾਰ ਡਿਜ਼ਾਈਨਰਾਂ ਦੀ ਲੋੜ

ਕਰਨਾਲ, 18 ਅਗਸਤ (ਗੁਰਮੀਤ ਸਿੰਘ ਸੱਗੂ)-ਸਾਲ 2020 ਤਕ ਦੇਸ਼ ਦਾ ਡਿਜਾਇਨ ਉਦਯੋਗ 188.32 ਅਰਬ ਰੁਪਏ ਤੇ ਪਹੁੰਚਨ ਦਾ ਅਨੁਮਾਨ ਹੈ | ਜਿਸ ਵਿਚ ਡਿਜਾਇਨ ਦੇ ਵਖ ਵਖ ਖੇਤਰਾਂ ਵਿਚ ਸਲਾਨਾ ਕਰੀਬ 62 ਹਜ਼ਾਰ ਯੋਗ ਡਿਜਾਈਨਰਾਂ ਦੀ ਲੋੜ ਪਵੇਗੀ | ਟਿਅਰ 2 ਅਤੇ ਟਿਅਰ 3 ਸ਼ਹਿਰਾਂ ਵਿਚ ਉਭਰਦੇ ...

ਪੂਰੀ ਖ਼ਬਰ »

ਵਿਦਿਆਰਥੀਆਂ ਤੇ ਸਕੂਲਾਂ ਨੂੰ ਸਫਲ ਬਣਾਉਣ ਵਿਚ ਮਦਦ ਕਰਦੀ ਹੈ ਤਕਨਾਲੋਜੀ

ਕਰਨਾਲ, 18 ਅਗਸਤ (ਗੁਰਮੀਤ ਸਿੰਘ ਸੱਗੂ)-ਚੰਗੀ ਸਿਖਿਆ ਅਤੇ ਇਸ ਦੀ ਘਾਟ ਦੀ ਨੀਂਹ ਸਕੂਲ ਤੋ ਹੀ ਪੈਂਦੀ ਹੈ | ਇਕ ਚੰਗਾ ਸਕੂਲ ਉਹ ਹੁੰਦਾ ਹੈ ਜੋ ਆਪਣੇ ਵਿਦਿਆਰਥੀਆਂ ਨੂੰ ਭਵਿੱਖ ਲਈ ਤਿਆਰ ਕਰਦਾ ਹੈ | ਚੰਗੀ ਤਕਨਾਲੋਜੀ ਵਿਦਿਆਰਥੀਆਂ ਅਤੇ ਸਕੂਲਾਂ ਨੂੰ ਜਿਆਦਾ ਸਫਲ ਬਣਾਉਣ ...

ਪੂਰੀ ਖ਼ਬਰ »

ਜੰਮੂ ਕਸ਼ਮੀਰ ਤੋਂ ਪੰਜਾਬ 'ਚ ਨਸ਼ਾ ਸਪਲਾਈ ਕਰਦੇ ਅੰਤਰਰਾਜੀ ਤਸਕਰ ਗਰੋਹ ਦੇ ਦੋ ਮੈਂਬਰ ਗਿ੍ਫ਼ਤਾਰ

ਕਪੂਰਥਲਾ, 18 ਅਗਸਤ (ਸਡਾਨਾ)-ਨਸ਼ਾ ਤਸਕਰਾਂ ਵਿਰੁੱਧ ਚਲਾਈ ਗਈ ਮੁਹਿਮ ਤਹਿਤ ਸੀ.ਆਈ.ਏ. ਸਟਾਫ਼ ਦੀ ਪੁਲਿਸ ਪਾਰਟੀ ਨੇ ਜੰਮੂ ਕਸ਼ਮੀਰ ਨਾਲ ਸਬੰਧਿਤ ਦੋ ਨਸ਼ਾ ਤਸਕਰਾਂ ਨੂੰ ਲੱਖਾਂ ਰੁਪਏ ਦੀ ਨਕਦੀ ਤੇ ਨਸ਼ੀਲੇ ਪਦਾਰਥ ਸਮੇਤ ਗਿ੍ਫ਼ਤਾਰ ਕਰਨ ਵਿਚ ਸਫਲਤਾ ਹਾਸਲ ਕੀਤੀ ਹੈ | ...

ਪੂਰੀ ਖ਼ਬਰ »

ਮਣੀਸ਼ੰਕਰ ਅਈਅਰ ਦੀ ਕਾਂਗਰਸ 'ਚ ਵਾਪਸੀ

ਨਵੀਂ ਦਿੱਲੀ, 18 ਅਗਸਤ (ਯੂ. ਐਨ. ਆਈ.)-ਕਾਂਗਰਸ ਨੇ ਉੱਘੇ ਨੇਤਾ ਮਣੀਸ਼ੰਕਰ ਅਈਅਰ ਦੀ ਮੁਅੱਤਲੀ ਨੂੰ ਵਾਪਸ ਲੈ ਲਿਆ ਹੈ | ਦੱਸਣਯੋਗ ਹੈ ਕਿ ਉਨ੍ਹਾਂ ਨੂੰ ਗੁਜਰਾਤ ਚੋਣਾਂ ਦੇ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਿਖ਼ਲਾਫ਼ ਇਤਰਾਜ਼ਯੋਗ ਟਿੱਪਣੀ ਕਰਨ 'ਤੇ ਪਾਰਟੀ ਦੀ ...

ਪੂਰੀ ਖ਼ਬਰ »

ਵਰਕਰਾਂ ਬਾਰੇ ਜਾਣਕਾਰੀ ਮੰਗਣ 'ਤੇ ਪੈਟਰੋਲ ਪੰਪ ਮਾਲਕਾਂ ਨੇ ਕੰਪਨੀਆਂ ਨੂੰ ਭੇਜਿਆ ਕਾਨੂੰਨੀ ਨੋਟਿਸ

ਜਲੰਧਰ, 18 ਅਗਸਤ (ਸ਼ਿਵ ਸ਼ਰਮਾ)-ਤੇਲ ਕੰਪਨੀਆਂ ਵਲੋਂ ਪੈਟਰੋਲ ਪੰਪਾਂ 'ਤੇ ਕੰਮ ਕਰਦੇ ਵਰਕਰਾਂ ਬਾਰੇ ਜਾਣਕਾਰੀ ਮੰਗਣ ਦੇ ਮਾਮਲੇ 'ਚ ਪੈਟਰੋਲ ਪੰਪ ਡੀਲਰ ਐਸੋਸੀਏਸ਼ਨ ਪੰਜਾਬ ਨੇ ਕੰਪਨੀਆਂ ਨੂੰ ਕਾਨੂੰਨੀ ਨੋਟਿਸ ਭੇਜ ਦਿੱਤਾ ਹੈ | ਜ਼ਿਕਰਯੋਗ ਹੈ ਕਿ ਕੰਪਨੀਆਂ ਨੇ ਕੁਝ ...

ਪੂਰੀ ਖ਼ਬਰ »

ਬਰਗਾੜੀ ਮੋਰਚੇ ਦੀਆਂ ਮੰਗਾਂ ਬਾਰੇ ਸਰਕਾਰੀ ਐਲਾਨ ਇਸੇ ਹਫਤੇ ਸੰਭਵ

ਜਲੰਧਰ, 18 ਅਗਸਤ, ਮੇਜਰ ਸਿੰਘ, ਪਹਿਲੀ ਜੂਨ ਤੋਂ ਬੇਅਦਬੀ ਕਾਂਡ ਦੇ ਦੋਸ਼ੀਆਂ ਦਾ ਪਰਦਾਫਾਸ਼ ਕਰਨ ਤੇ ਗਿਰਫਤਾਰ ਕਰਨ ਬਹਿਬਲ ਕਲਾਂ ਕਾਂਡ ਦੇ ਦੋਸ਼ੀਆਂ ਦੀ ਗਿ੍ਫਤਾਰੀ ਤੇ ਬੰਦੀ ਸਿੰਘਾਂ ਦੀ ਰਿਹਾਈ ਦੀ ਮੰਗ ਨੂੰ ਲੈ ਕੇ ਆਰੰਭ ਕੀਤੇ ਬਰਗਾੜੀ ਇਨਸਾਫ ਮੋਰਚੇ ਦੀਆਂ ...

ਪੂਰੀ ਖ਼ਬਰ »

ਨਰਿੰਦਰ ਦਾਭੋਲਕਰ ਹੱਤਿਆ ਮਾਮਲੇ 'ਚ ਮੁੱਖ ਸ਼ੂਟਰ ਗਿ੍ਫ਼ਤਾਰ

ਨਵੀਂ ਦਿੱਲੀ, 18 ਅਗਸਤ (ਪੀ.ਟੀ.ਆਈ.)-ਸੀ. ਬੀ. ਆਈ. ਨੇ ਅੱਜ ਬੁੱਧੀਜੀਵੀ ਨਰਿੰਦਰ ਦਾਭੋਲਕਰ ਦੀ ਹੱਤਿਆ ਦੇ ਮਾਮਲੇ 'ਚ ਮੁੱਖ ਸ਼ੂਟਰ ਨੂੰ ਗਿ੍ਫ਼ਤਾਰ ਕਰ ਲਿਆ ਹੈ | ਅਧਿਕਾਰੀਆਂ ਨੇ ਦੱਸਿਆ ਕਿ ਮਹਾਰਾਸ਼ਟਰ ਦੇ ਔਰੰਗਾਬਾਦ ਜ਼ਿਲ੍ਹੇ ਦੇ ਸਚਿਨ ਪ੍ਰਕਾਸ਼ ਰਾਓ ਐਨਦੁਰੇ ਨੂੰ ...

ਪੂਰੀ ਖ਼ਬਰ »

ਪਾਕਿ ਵਲੋਂ ਗੋਲੀਬਾਰੀ ਦੋ ਨਾਗਰਿਕ ਜ਼ਖ਼ਮੀ

ਸ੍ਰੀਨਗਰ, 18 ਅਗਸਤ (ਮਨਜੀਤ ਸਿੰਘ)-ਇਸ ਦੌਰਾਨ ਜ਼ਿਲ੍ਹਾ ਕੁਪਵਾੜਾ ਦੇ ਕਰਨਾ ਸੈਕਟਰ 'ਚ ਪਾਕਿ ਸੈਨਾ ਨੇ ਗੋਲੀਬਾਰੀ ਦੀ ਉਲੰਘਣਾ ਦਾ ਸਿਲਸਿਲਾ ਜਾਰੀ ਰੱਖਦੇ ਭਾਰਤੀ ਚੌਕੀਆਂ ਅਤੇ ਨਾਗਰਿਕ ਇਲਾਕਿਆਂ ਨੂੰ ਨਿਸ਼ਾਨਾ ਬਣਾਇਆ | ਪਾਕਿ ਸੈਨਾ ਵਲੋਂ ਕੀਤੀ ਗੋਲੀਬਾਰੀ 'ਚ 2 ...

ਪੂਰੀ ਖ਼ਬਰ »

Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX