ਤਾਜਾ ਖ਼ਬਰਾਂ


ਭਾਖੜਾ 'ਚ ਰੁੜ੍ਹੇ ਪਾਤੜਾਂ ਦੇ ਦੋ ਨੌਜਵਾਨ, ਇਕ ਦੀ ਮਿਲੀ ਲਾਸ਼
. . .  23 minutes ago
ਪਾਤੜਾਂ, 21 ਸਤੰਬਰ (ਗੁਰਵਿੰਦਰ ਸਿੰਘ ਬੱਤਰਾ) - ਹਰਿਆਣਾ ਦੇ ਜ਼ਿਲ੍ਹਾ ਕੈਥਲ 'ਚ ਪਾਤੜਾਂ ਦੇ ਦੋ ਨੌਜਵਾਨਾਂ ਦੇ ਭਾਖੜਾ ਨਹਿਰ 'ਚ ਡੁੱਬਣ ਦਾ ਸਮਾਚਾਰ ਹੈ। ਭਾਖੜਾ ਨਹਿਰ 'ਚ ਡੁੱਬੇ ਇਨ੍ਹਾਂ ਦੋ ਨੌਜਵਾਨਾਂ 'ਚੋਂ ਪ੍ਰਦੀਪ ਕੁਮਾਰ ਦੀ ਲਾਸ਼ ਮਿਲ ਗਈ ਹੈ ਜਦਕਿ ਦੂਸਰਾ ਨੌਜਵਾਨ ....
ਏਸ਼ੀਆ ਕੱਪ 2018 : ਬੰਗਲਾਦੇਸ਼ ਨੂੰ ਲੱਗਿਆ ਸੱਤਵਾਂ ਝਟਕਾ
. . .  41 minutes ago
ਏਸ਼ੀਆ ਕੱਪ 2018 : ਬੰਗਲਾਦੇਸ਼ ਨੂੰ ਲੱਗਿਆ ਛੇਵਾਂ ਝਟਕਾ
. . .  46 minutes ago
ਬਾਂਦੀਪੋਰਾ 'ਚ ਸੁਰੱਖਿਆ ਬਲਾਂ ਦੇ ਨਾਲ ਮੁੱਠਭੇੜ 'ਚ 3 ਅੱਤਵਾਦੀ ਢੇਰ
. . .  43 minutes ago
ਸ੍ਰੀਨਗਰ, 21 ਸਤੰਬਰ- ਜੰਮੂ ਕਸ਼ਮੀਰ ਦੇ ਬਾਂਦੀਪੋਰਾ 'ਚ ਸੁਰੱਖਿਆ ਬਲਾਂ ਅਤੇ ਅੱਤਵਾਦੀਆਂ ਵਿਚਾਲੇ ਹੋਈ ਮੁੱਠਭੇੜ 'ਚ ਤਿੰਨ ਹੋਰ ਅੱਤਵਾਦੀ ਢੇਰ ਹੋ ਗਏ...
ਵੋਟਾਂ ਦੀ ਗਿਣਤੀ ਲਈ ਸਾਰੇ ਪ੍ਰਬੰਧ ਹੋਏ ਮੁਕੰਮਲ- ਰਿਟਰਨਿੰਗ ਅਫ਼ਸਰ
. . .  57 minutes ago
ਤਪਾ ਮੰਡੀ, 21 ਸਤੰਬਰ (ਵਿਜੇ ਸ਼ਰਮਾ) - 19 ਸਤੰਬਰ ਨੂੰ ਹੋਈਆ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀਆਂ ਦੀਆਂ ਚੋਣਾਂ ਲਈ ਵੱਖੋ-ਵੱਖ ਪਾਰਟੀਆਂ ਦੇ ਉਮੀਦਵਾਰਾਂ ਦੀ ਕਿਸਮਤ ਵੋਟ ਬਕਸਿਆਂ 'ਚ ਸਬ-ਡਵੀਜ਼ਨ ਤਪਾ ਦੇ ਐਸ.ਡੀ.ਐਮ. ਦਫ਼ਤਰ 'ਚ ਬੰਦ ਹੈ, ਜਿਨ੍ਹਾਂ ਦੀ...
ਅਗਲੇ ਦੋ ਦਿਨਾਂ 'ਚ ਪੰਜਾਬ 'ਚ ਪਵੇਗਾ ਭਾਰੀ ਮੀਂਹ, ਅਲਰਟ ਜਾਰੀ
. . .  about 1 hour ago
ਚੰਡੀਗੜ੍ਹ, 21 ਸਤੰਬਰ - ਆਗਾਮੀ ਦਿਨਾਂ ਦੌਰਾਨ ਪੰਜਾਬ ਦੇ ਵੱਖ ਵੱਖ ਹਿੱਸਿਆ 'ਚ ਭਾਰੀ ਮੀਂਹ ਪੈਣ ਸੰਬੰਧੀ ਅਲਰਟ ਜਾਰੀ ਕੀਤਾ ਗਿਆ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਪੰਜਾਬ ਸਰਕਾਰ ਦੇ ਬੁਲਾਰੇ ਨੇ ਦੱਸਿਆ ਕਿ ਭਾਰਤੀ ਮੌਸਮ ਵਿਭਾਗ ਦੇ ਚੰਡੀਗੜ੍ਹ ਸਥਿਤ ਕੇਂਦਰ ....
ਪਿੰਡ ਦਬੜੀਖਾਨਾ ਦੇ ਬੂਥ ਨੰਬਰ-34 'ਤੇ ਵੋਟਾਂ ਪਾਉਣ ਦਾ ਕੰਮ ਅਮਨ ਸ਼ਾਂਤੀ ਨਾਲ ਨੇਪਰੇ ਚੜ੍ਹਿਆ
. . .  about 1 hour ago
ਜੈਤੋ, 21 ਸਤੰਬਰ (ਗੁਰਚਰਨ ਸਿੰਘ ਗਾਬੜੀਆ, ਨਿੱਜੀ ਪੱਤਰ ਪ੍ਰੇਰਕ)- ਜੈਤੋ ਹਲਕੇ ਦੇ ਪਿੰਡ ਦਬੜੀਖਾਨਾ (ਗੋਬਿੰਦਗੜ੍ਹ) ਦੇ ਬੂਥ ਨੰਬਰ-34 ਵਿਖੇ ਅੱਜ ਪੁਲਿਸ ਦੇ ਸਖ਼ਤ ਸੁਰੱਖਿਆ ਪ੍ਰਬੰਧਾਂ ਹੇਠਾਂ ਜ਼ਿਲ੍ਹਾ ਪ੍ਰੀਸ਼ਦ ਅਤੇ ਪੰਚਾਇਤ ਸੰਮਤੀ ਦੀਆਂ ਦੁਬਾਰਾ ਵੋਟਾਂ ਪਾਉਣ ਦਾ ਕੰਮ....
ਏਸ਼ੀਆ ਕੱਪ 2018 : ਬੰਗਲਾਦੇਸ਼ ਨੂੰ ਲੱਗਿਆ ਪੰਜਵਾਂ ਝਟਕਾ
. . .  about 1 hour ago
ਚੀਫ਼ ਖ਼ਾਲਸਾ ਦੀਵਾਨ ਦੇ ਪ੍ਰਧਾਨ ਨੂੰ 420 ਦੇ ਮਾਮਲੇ 'ਚ ਹੋਈ ਜੇਲ੍ਹ
. . .  about 1 hour ago
ਅੰਮ੍ਰਿਤਸਰ, 21 ਸਤੰਬਰ (ਰਾਜੇਸ਼ ਕੁਮਾਰ) - ਚੀਫ਼ ਖ਼ਾਲਸਾ ਦੀਵਾਨ ਦੇ ਪ੍ਰਧਾਨ ਡਾ. ਸੰਤੋਖ ਸਿੰਘ ਨੂੰ 420 ਦੇ ਇਕ ਕੇਸ 'ਚ ਅੱਜ ਮਾਨਯੋਗ ਅਦਾਲਤ ਵੱਲੋਂ ਸਜਾ ਸੁਣਾਈ ਗਈ ਹੈ। ਅਦਾਲਤ ਦੇ ਫ਼ੈਸਲੇ ਤੋਂ ਬਾਅਦ ਉਨ੍ਹਾਂ ਨੂੰ ਜੇਲ੍ਹ ਭੇਜ ਦਿੱਤਾ ਗਿਆ....
ਏਸ਼ੀਆ ਕੱਪ 2018 : ਬੰਗਲਾਦੇਸ਼ ਨੂੰ ਲੱਗਿਆ ਚੌਥਾ ਝਟਕਾ
. . .  about 1 hour ago
ਨਨ ਜਬਰ ਜਨਾਹ ਮਾਮਲੇ 'ਚ ਬਿਸ਼ਪ ਫਰੈਂਕੋ ਮੁਲੱਕਲ ਗ੍ਰਿਫ਼ਤਾਰ
. . .  about 1 hour ago
ਤਿਰੂਵਨੰਤਪੁਰਮ, 21 ਸਤੰਬਰ- ਕੇਰਲ 'ਚ ਨਨ ਜਬਰ ਜਨਾਹ ਮਾਮਲੇ ਦੇ ਕਥਿਤ ਦੋਸ਼ੀ ਜਲੰਧਰ ਦੇ ਬਿਸ਼ਪ ਫਰੈਂਕੋ ਮੁਲੱਕਲ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ...
ਅਕਾਲੀ ਦਲ ਵੱਲੋਂ ਚੋਣਾਂ ਰੱਦ ਕਰਕੇ ਕੇਂਦਰੀ ਸੁਰੱਖਿਆ ਬਲਾਂ ਦੀ ਹਾਜ਼ਰੀ 'ਚ ਕਰਵਾਉਣ ਦੀ ਮੰਗ
. . .  about 2 hours ago
ਲੁਧਿਆਣਾ, 21 ਸਤੰਬਰ (ਪੁਨੀਤ ਬਾਵਾ)- ਸ਼੍ਰੋਮਣੀ ਅਕਾਲੀ ਦਲ ਦੀ ਸੀਨੀਅਰ ਲੀਡਰਸ਼ਿਪ ਨੇ ਪਾਰਟੀ ਦੇ ਕੌਮੀ ਸੀਨੀਅਰ ਮੀਤ ਪ੍ਰਧਾਨ ਤੇ ਬੁਲਾਰੇ ਮਹਸ਼ਇੰਦਰ ਸਿੰਘ ਗਰੇਵਾਲ ਦੀ ਅਗਵਾਈ 'ਚ ਹੋਈ ਉੱਚ ਪੱਧਰੀ ਮੀਟਿੰਗ ਦੌਰਾਨ ਪੰਜਾਬ ਅੰਦਰ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ....
ਏਸ਼ੀਆ ਕੱਪ 2018 : 10 ਓਵਰਾਂ ਤੋਂ ਬਾਅਦ ਬੰਗਲਾਦੇਸ਼ 44/2
. . .  about 2 hours ago
ਏਸ਼ੀਆ ਕੱਪ 2018 : ਬੰਗਲਾਦੇਸ਼ ਨੂੰ ਲੱਗਿਆ ਤੀਜਾ ਝਟਕਾ
. . .  about 2 hours ago
ਹਠੂਰ ਪੁਲਿਸ ਵੱਲੋਂ ਮੋਟਰਸਾਈਕਲ ਖੋਹਣ ਦੇ ਦੋਸ਼ਾਂ ਹੇਠ ਤਿੰਨ ਕਾਬੂ
. . .  about 2 hours ago
ਰਾਏਕੋਟ, 21 ਸਤੰਬਰ (ਸੁਸ਼ੀਲ) - ਥਾਣਾ ਹਠੂਰ ਦੀ ਪੁਲਿਸ ਵੱਲੋਂ ਲੁੱਟਾਂ ਖੋਹਾਂ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਤਿੰਨ ਕਥਿਤ ਦੋਸ਼ੀਆਂ ਨੂੰ ਕਾਬੂ ਕੀਤਾ ਗਿਆ ਹੈ। ਇਸ ਸਬੰਧੀ ਡੀ.ਐੱਸ.ਪੀ. ਰਾਏਕੋਟ ਗੁਰਮੀਤ ਸਿੰਘ ਅਤੇ ਥਾਣਾ ਮੁਖੀ ਹਠੂਰ ਜਸਬੀਰ ਸਿੰਘ ਨੇ ਇੱਕ...
ਨਹੀਂ ਹੋਵੇਗੀ ਸੁਸ਼ਮਾ-ਕੁਰੈਸ਼ੀ ਵਿਚਾਲੇ ਮੁਲਾਕਾਤ, ਭਾਰਤ ਨੇ ਠੁਕਰਾਇਆ ਪ੍ਰਸਤਾਵ
. . .  about 2 hours ago
ਸ੍ਰੀ ਮੁਕਤਸਰ ਸਾਹਿਬ 'ਚ 36 ਵੋਟਿੰਗ ਬੂਥਾਂ 'ਤੇ ਹੋਇਆ 64.26 ਫ਼ੀਸਦੀ ਮਤਦਾਨ
. . .  about 2 hours ago
ਏਸ਼ੀਆ ਕੱਪ 2018 : ਬੰਗਲਾਦੇਸ਼ ਨੂੰ ਲੱਗਾ ਪਹਿਲਾ ਝਟਕਾ, ਲਿਟਨ ਦਾਸ 7 ਦੌੜਾਂ ਬਣਾ ਕੇ ਆਊਟ
. . .  about 2 hours ago
ਜੰਮੂ-ਕਸ਼ਮੀਰ 'ਚ ਕਿਸੇ ਐੱਸ. ਪੀ. ਓ. ਨੇ ਨਹੀਂ ਦਿੱਤਾ ਅਸਤੀਫ਼ਾ- ਗ੍ਰਹਿ ਮੰਤਰਾਲੇ
. . .  about 2 hours ago
ਜਲਾਲਾਬਾਦ : ਲੱਦੂਵਾਲਾ ਉਤਾੜ ਦੇ ਜ਼ੋਨ ਨੰ. 3 'ਤੇ ਕੁੱਲ 79.88 ਫ਼ੀਸਦੀ ਮਤਦਾਨ
. . .  about 3 hours ago
ਲੁਧਿਆਣਾ-2 ਬਲਾਕ ਦੇ 2 ਬੂਥਾਂ ਤੇ 70.43 ਫ਼ੀਸਦੀ ਮਤਦਾਨ
. . .  about 3 hours ago
ਉੱਤਰ ਪ੍ਰਦੇਸ਼ 'ਚ ਵਾਪਰੇ ਦਰਦਨਾਕ ਸੜਕ ਹਾਦਸੇ 'ਚ ਪੰਜ ਲੋਕਾਂ ਦੀ ਮੌਤ
. . .  about 3 hours ago
ਏਸ਼ੀਆ ਕੱਪ 2018 : ਭਾਰਤ ਨੇ ਟਾਸ ਜਿੱਤ ਕੇ ਬੰਗਲਾਦੇਸ਼ ਨੂੰ ਦਿੱਤਾ ਬੱਲੇਬਾਜ਼ੀ ਦਾ ਸੱਦਾ
. . .  about 3 hours ago
ਅਜਨਾਲਾ : ਗੱਗੋਮਾਹਲ ਦੇ ਬੂਥ ਨੰਬਰ 42 'ਤੇ 4 ਵਜੇ ਤੱਕ ਹੋਇਆ 49 ਫ਼ੀਸਦੀ ਮਤਦਾਨ
. . .  about 3 hours ago
ਸਰਜੀਕਲ ਸਟ੍ਰਾਈਕ : ਯੂ. ਜੀ. ਸੀ. ਦੇ ਫ਼ਰਮਾਨ 'ਤੇ ਜਾਵੜੇਕਰ ਦਾ ਬਿਆਨ- ਇਹ ਸਿਰਫ਼ ਸੁਝਾਅ ਹੈ
. . .  about 4 hours ago
ਅਜਨਾਲਾ : ਗੱਗੋਮਾਹਲ ਦੇ ਬੂਥ ਨੰਬਰ 42 'ਤੇ 3 ਵਜੇ ਤੱਕ 43 ਫ਼ੀਸਦੀ ਵੋਟਿੰਗ
. . .  about 4 hours ago
ਪਿੰਡ ਖੁੱਡਾ ਵਿਖੇ 12 ਵਜੇ ਤੱਕ 48 ਫ਼ੀਸਦੀ ਹੋਇਆ ਮਤਦਾਨ
. . .  about 4 hours ago
ਜਲਾਲਾਬਾਦ : ਲੱਦੂਵਾਲਾ ਉਤਾੜ ਦੇ ਜ਼ੋਨ ਨੰ. 3 'ਤੇ ਦੁਪਹਿਰ 2 ਵਜੇ ਤੱਕ 71.89 ਫ਼ੀਸਦੀ ਮਤਦਾਨ
. . .  about 5 hours ago
ਅੰਮ੍ਰਿਤਸਰ 'ਚ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਚੋਣਾਂ ਲਈ ਦੁਪਹਿਰ 2 ਵਜੇ ਤੱਕ 38 ਫ਼ੀਸਦੀ ਮਤਦਾਨ
. . .  about 5 hours ago
ਸ੍ਰੀ ਮੁਕਤਸਰ ਸਾਹਿਬ : ਗਿਲਜੇਵਾਲਾ ਤੋਂ ਅਕਾਲੀ ਦਲ ਵਲੋਂ ਚੋਣਾਂ ਦਾ ਬਾਈਕਾਟ
. . .  about 5 hours ago
ਲੁਧਿਆਣਾ-2 ਦੇ 2 ਬੂਥਾਂ 'ਤੇ ਹੁਣ ਤੱਕ 61 ਫ਼ੀਸਦੀ ਮਤਦਾਨ
. . .  about 5 hours ago
ਰੇਵਾੜੀ ਜਬਰ ਜਨਾਹ ਮਾਮਲਾ : ਚਾਰ ਦਿਨਾਂ ਰਿਮਾਂਡ 'ਤੇ ਭੇਜਿਆ ਗਿਆ ਮੁੱਖ ਦੋਸ਼ੀ ਨਿਸ਼ੂ
. . .  about 5 hours ago
ਤਨਜ਼ਾਨੀਆ 'ਚ ਕਿਸ਼ਤੀ ਪਲਟਣ ਕਾਰਨ 79 ਲੋਕਾਂ ਦੀ ਮੌਤ
. . .  about 5 hours ago
ਬੀ. ਐੱਸ. ਐੱਫ. ਦੇ ਕਾਂਸਟੇਬਲ ਨੂੰ ਨਮ ਅੱਖਾਂ ਨਾਲ ਦਿੱਤੀ ਗਈ ਅੰਤਿਮ ਵਿਦਾਈ
. . .  about 6 hours ago
ਅਜਨਾਲਾ : ਗੱਗੋਮਾਹਲ ਦੇ ਬੂਥ ਨੰਬਰ 42 'ਤੇ 2 ਵਜੇ ਤੱਕ 36 ਫ਼ੀਸਦੀ ਵੋਟਿੰਗ
. . .  about 6 hours ago
ਹੋਰ ਖ਼ਬਰਾਂ..
ਜਲੰਧਰ : ਐਤਵਾਰ 3 ਭਾਦੋ ਸੰਮਤ 550
ਿਵਚਾਰ ਪ੍ਰਵਾਹ: ਅਜਿਹੀਆਂ ਪੇਸ਼ਬੰਦੀਆਂ ਕਰੋ ਕਿ ਬਰਬਾਦੀ, ਭ੍ਰਿਸ਼ਟਾਚਾਰ ਅਤੇ ਬਦਇੰਤਜ਼ਾਮੀ ਦੀ ਸੰਭਾਵਨਾ ਹੀ ਖ਼ਤਮ ਹੋ ਜਾਵੇ। -ਰਿਚਰਡ ਸਕਿਨਰ

ਹਰਿਆਣਾ ਹਿਮਾਚਲ

ਮੁੱਖ ਮੰਤਰੀ ਖੱਟਰ ਦੀ ਰੈਲੀ ਸਬੰਧੀ ਜਲਸੇ 'ਚ ਭਾਜਪਾ ਆਗੂ ਭਿੜੇ

• ਰੈਲੀ ਦੇ ਕਨਵੀਨਰ ਦੇਵ ਕੁਮਾਰ ਸ਼ਰਮਾ ਜ਼ਖ਼ਮੀ

ਡੱਬਵਾਲੀ, 18 ਅਗਸਤ (ਇਕਬਾਲ ਸਿੰਘ ਸ਼ਾਂਤ)-ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਦੀ 25 ਅਗਸਤ ਨੂੰ ਡੱਬਵਾਲੀ 'ਚ ਪ੍ਰਸਤਾਵਿਤ ਰੈਲੀ 'ਜੀਵੇ ਜਵਾਨ, ਜੀਵੇ ਕਿਸਾਨ ਤੋਂ ਪਹਿਲਾਂ ਹੀ ਭਾਜਪਾ ਦੀ ਅੰਦਰੂਨੀ ਸੜਕਾਂ 'ਤੇ ਆ ਗਈ ਹੈ | ਰੈਲੀ ਦੇ ਪ੍ਰਧਾਨ ਅਦਿੱਤਿਆ ਦੇਵੀ ਲਾਲ ਅਤੇ ਰੈਲੀ ਦੇ ਕਨਵੀਨਰ ਦੇਵ ਕੁਮਾਰ ਸ਼ਰਮਾ ਵਿਚਕਾਰਲੀ ਖਟਾਸ ਖੁੱਲ੍ਹੇਆਮ ਵਿਵਾਦ 'ਚ ਬਦਲ ਗਈ | ਅੱਜ ਰੈਲੀ ਦੇ ਸਬੰਧ 'ਚ ਜਲਸੇ ਦੌਰਾਨ ਅਹਿਮਦਪੁਰ ਦਾਰੇਵਾਲਾ ਵਿਖੇ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਅਦਿੱਤਿਆ ਦੇਵੀ ਲਾਲ ਅਤੇ ਉਸਦੇ ਸਮਰਥਕਾਂ ਵੱਲੋਂ ਹਮਲੇ 'ਚ ਡੱਬਵਾਲੀ ਤੋਂ ਭਾਜਪਾ ਉਮੀਦਵਾਰ ਰਹੇ ਦੇਵ ਕੁਮਾਰ ਸਰਮਾ ਜਖ਼ਮੀ ਹੋ ਗਏ | ਜਿਸ 'ਚ ਦੇਵ ਕੁਮਾਰ ਸ਼ਰਮਾ ਗੰਭੀਰ ਰੂਪ 'ਚ ਜ਼ਖਮੀ ਹੋ ਗਏ | ਅਹਿਮਦਪੁਰ ਦਾਰੇਵਾਲਾ ਘਟਨਾ ਦੇ ਚਸ਼ਮਦੀਦ ਅਤੇ ਭਾਜਪਾ ਗੋਰੀਵਾਲ ਮੰਡਲ ਦੇ ਮੈਂਬਰ ਅਮੀ ਲਾਲ ਅਤੇ ਬਲਾਕ ਸੰਮਤੀ ਡੱਬਵਾਲੀ ਦੇ ਚੇਅਰਮੇਨ ਸੁਰਿੰਦਰ ਸ਼ਰਮਾ ਨੇ ਦੱਸਿਆ ਕਿ ਸ਼ਨੀਵਾਰ ਨੂੰ ਭਾਜਪਾ ਦੇ ਨੇਤਾ ਦੇਵ ਕੁਮਾਰ ਸ਼ਰਮਾ ਪਿੰਡ ਕਾਲੁਆਨਾ 'ਚ ਇੱਕ ਜਨਸਭਾ ਦੌਰਾਨ ਲੋਕਾਂ ਨੂੰ 25 ਅਗਸਤ ਦੀ ਰੈਲੀ ਦੇ ਲਈ ਸੱਦਾ ਦੇਣ ਮਗਰੋਂ ਪਿੰਡ ਅਹਿਮਦਪੁਰ ਦਾਰੇਵਾਲਾ ਵਿਖੇ ਜਲਸੇ ਨੂੰ ਸੰਬੋਧਨ ਕਰ ਰਹੇ ਸੀ | ਉਸੇ ਦੌਰਾਨ ਅਚਾਨਕ ਅਦਿੱਤਿਆ ਦੇਵੀ ਲਾਲ ਆਪਣੀ ਗੱਡੀ 'ਚ ਕੁਝ ਵਿਅਕਤੀਆਂ ਦੇ ਨਾਲ ਉਥੇ ਪੁੱਜ ਗਏ | ਸੁਰਿੰਦਰ ਸ਼ਰਮਾ ਨੇ ਦੱਸਿਆ ਕਿ ਅਦਿੱਤਿਆ ਦੇਵੀ ਲਾਲ ਨੇ ਦੇਵ ਕੁਮਾਰ ਸ਼ਰਮਾ ਨੂੰ ਉੱਥੋਂ ਜਾਣ ਲਈ ਕਿਹਾ ਪਰ ਦੇਵ ਕੁਮਾਰ ਸ਼ਰਮਾ ਨੇ ਆਪਣੀ ਤਕਰੀਰ ਜਾਰੀ ਰੱਖੀ | ਉਸੇ ਦੌਰਾਨ ਅਦਿੱਤਿਆ ਦੇਵੀ ਲਾਲ ਨੇ ਆਪਣੇ ਸਾਥੀਆਂ ਨਾਲ ਦੇਵ ਕੁਮਾਰ ਸ਼ਰਮਾ 'ਤੇ ਹਮਲਾ ਬੋਲ ਦਿੱਤਾ ਅਤੇ ਮਾਇਕ ਖੋਹ ਕੇ ਦੂਰ ਸੁੱਟ ਦਿੱਤਾ | ਦੇਵ ਕੁਮਾਰ ਸ਼ਰਮਾ ਦਾ ਦੋਸ਼ ਹੈ ਕਿ ਅਦਿੱਤਿਆ ਨੇ ਉਸਦੇ ਢਿੱਡ 'ਚ ਲੱਤਾਂ ਮਾਰੀਆਂ ਅਤੇ ਹੋਰ ਮਾਰ-ਕੁੱਟ ਕੀਤੀ | ਦੇਵ ਕੁਮਾਰ ਸ਼ਰਮਾ ਨੂੰ ਉਸ ਦੇ ਸਮਰਥਕਾਂ ਨੇ ਡੱਬਵਾਲੀ ਹਸਪਤਾਲ ਪਹੰੁਚਾਇਆ | ਜਿੱਥੋਂ ਮੁੱਢਲੀ ਸਹਾਇਤਾ ਉਪਰੰਤ ਸਿਰਸਾ ਰੈਫ਼ਰ ਕਰ ਦਿੱਤਾ ਗਿਆ | ਘਟਨਾ ਦੀ ਸੂਚਨਾ ਮਿਲਣ 'ਤੇ ਵੱਡੀ ਗਿਣਤੀ ਭਾਜਪਾ ਵਰਕਰ ਸਰਕਾਰੀ ਹਸਪਤਾਲ ਪਹੁੰਚ ਗਏ | ਇਸੇ ਦੌਰਾਨ ਕਾਂਗਰਸ ਆਗੂ ਡਾ. ਕੇ ਵੀ ਸਿੰਘ ਅਤੇ ਹੋਰ ਕਾਂਗਰਸ ਆਗੂ ਵੀ ਦੈਵ ਕੁਮਾਰ ਸ਼ਰਮਾ ਨਾਲ ਹਾਲ ਪੁੱਛਣ ਲਈ ਪੁੱਜੇ | ਸਦਰ ਥਾਣਾ ਮੁਖੀ ਰਾਜ ਕੁਮਾਰ ਨੇ ਦੱਸਿਆ ਕਿ ਮਾਮਲੇ ਬਾਰੇ ਅਜੇ ਤੱਕ ਕੋਈ ਸ਼ਿਕਾਇਤ ਨਹੀਂ ਆਈ ਹੈ | ਜੇ ਕੋਈ ਸ਼ਿਕਾਇਤ ਆਈ ਤਾਂ ਪੜਤਾਲ ਕਰਕੇ ਕਾਰਵਾਈ ਕੀਤੀ ਜਾਵੇਗੀ | ਇਸ ਬਾਰੇ ਭਾਜਪਾ ਦੇ ਜ਼ਿਲ੍ਹਾ ਜਨਰਲ ਸਕੱਤਰ ਵਿਜੇ ਵਧਵਾ ਨੇ ਦੱਸਿਆ ਕਿ ਸਮੁੱਚੇ ਘਟਨਾਕ੍ਰਮ ਬਾਰੇ ਭਾਜਪਾ ਹਾਈ ਕਮਾਂਡ ਨੂੰ ਜਾਣੂ ਕਰਵਾ ਦਿੱਤਾ ਹੈ |

ਸ਼ਹਿਰ ਦੀ ਖਾਨ ਕਾਲੋਨੀ ਵਿਚ 2 ਧੜਿਆਂ 'ਚ ਖੂਨੀ ਸੰਘਰਸ਼ 'ਚ ਔਰਤ ਦੀ ਮੌਤ, 6 ਜ਼ਖ਼ਮੀ

ਕੁਰੂਕਸ਼ੇਤਰ/ਸੋਨੀਪਤ, 18 ਅਗਸਤ (ਜਸਬੀਰ ਸਿੰਘ ਦੁੱਗਲ)-ਸ਼ਹਿਰ ਦੀ ਖਾਨ ਕਾਲੋਨੀ ਵਿਚ 2 ਧੜਿਆਂ 'ਚ ਹੋਏ ਖੂਨੀ ਸੰਘਰਸ਼ 'ਚ ਇਕ ਔਰਤ ਦੀ ਮੌਤ ਹੋ ਗਈ, ਜਦਕਿ ਦੋਵੇਂ ਧੜਿਆਂ ਦੇ 6 ਲੋਕ ਗੰਭੀਰ ਜ਼ਖ਼ਮੀ ਹੋ ਗਏ | ਪੁਲਿਸ ਨੇ ਇਸ ਸਬੰਧ ਵਿਚ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ...

ਪੂਰੀ ਖ਼ਬਰ »

ਵਿਦਿਆਰਥੀ ਯੂਨੀਅਨ ਵਲੋਂ ਮੰਗਾਂ ਨੂੰ ਲੈ ਕੇ ਖਾਲਸਾ ਕਾਲਜ ਮੂਹਰੇ ਧਰਨਾ

ਰਤੀਆ, 18 ਅਗਸਤ (ਬੇਅੰਤ ਮੰਡੇਰ)-ਹਰਿਆਣਾ ਵਿਦਿਆਰਥੀ ਯੂਨੀਅਨ ਅਤੇ ਆਲ ਇੰਡੀਆ ਐਸੋਸੀਏਸ਼ਨ ਅੰਬੇਡਕਰ ਵਿਦਿਆਰਥੀ ਮੋਰਚਾ ਵਲੋਂ ਗੁਰਦੀਪ ਖੋਖਰ ਅਤੇ ਅਮਨ ਰਤੀਆ ਦੀ ਪ੍ਰਧਾਨਗੀ ਵਿਚ ਖਾਲਸਾ ਤ੍ਰੈਸ਼ਤਾਬਦੀ ਸਰਕਾਰੀ ਕਾਲਜ ਦੇ ਗੇਟ ਮੁਹਰੇ ਧਰਨਾ ਦਿੱਤਾ ਗਿਆ | ਇਸ ਮੌਕੇ ...

ਪੂਰੀ ਖ਼ਬਰ »

ਸਪਰੇਅ ਚੜ੍ਹਣ ਨਾਲ ਕਿਸਾਨ ਦੀ ਇਲਾਜ ਦੌਰਾਨ ਮੌਤ

ਸਿਰਸਾ, 18 ਅਗਸਤ (ਭੁਪਿੰਦਰ ਪੰਨੀਵਾਲੀਆ)-ਪਿੰਡ ਸੰਤ ਨਗਰ ਵਿਖੇ ਇਕ ਕਿਸਾਨ ਨੂੰ ਸਪਰੇਅ ਦਾ ਅਸਰ ਹੋਣ ਨਾਲ ਉਸ ਦੀ ਮੌਤ ਹੋ ਗਈ | ਪ੍ਰਾਪਤ ਜਾਣਕਾਰੀ ਅਨੁਸਾਰ ਸੰਤ ਨਗਰ ਵਾਸੀ ਸੁਖਦੇਵ ਸਿੰਘ ਆਪਣੇ ਖੇਤ ਸਪਰੇਅ ਕਰ ਰਿਹਾ ਸੀ ਤਾਂ ਉਸ ਨੂੰ ਸਪਰੇਅ ਦਾ ਅਸਰ ਹੋ ਗਿਆ | ਪਰਿਵਾਰ ...

ਪੂਰੀ ਖ਼ਬਰ »

ਮੁਢਲੀਆਂ ਸਹੂਲਤਾਂ ਦੀ ਘਾਟ ਨੂੰ ਲੈ ਕੇ ਨਿਊ ਸਰਸਵਤੀ ਕਾਲੋਨੀ ਦੇ ਲੋਕਾਂ ਵਲੋਂ ਪ੍ਰਦਰਸ਼ਨ

ਕੁਰੂਕਸ਼ੇਤਰ, 18 ਅਗਸਤ (ਜਸਬੀਰ ਸਿੰਘ ਦੁੱਗਲ)-ਨਿਊ ਸਰਸਵਤੀ ਕਾਲੋਨੀ ਖੇੜੀ ਮਾਰਕੰਡਾ ਦੀਆਂ ਗਲੀਆਂ ਤੇ ਨਾਲੀਆਂ ਦਾ ਮੁੱਦਾ ਮੁੱਖ ਮੰਤਰੀ ਦੇ ਦਰਬਾਰ ਪੁੱਜ ਗਿਆ ਹੈ | ਕਾਲੋਨੀ ਦੇ ਲੋਕਾਂ ਨੇ ਜਿੱਥੇ ਪਹਿਲਾਂ ਕਾਲੋਨੀ ਦੀਆਂ ਸਮੱਸਿਆਵਾਂ ਨੂੰ ਲੈ ਕੇ ਸੀ. ਐਮ. ਵਿੰਡੋ 'ਚ ...

ਪੂਰੀ ਖ਼ਬਰ »

ਬਹਿਰਾਲ ਬੈਰੀਅਰ 'ਤੇ ਨਸ਼ੀਲੇ ਕੈਪਸੂਲਾਂ ਦੀ ਖੇਪ ਨਾਲ ਦੋ ਗਿ੍ਫ਼ਤਾਰ

ਪਾਉਂਟਾ ਸਾਹਿਬ, 18 ਅਗਸਤ (ਹਰਬਖਸ਼ ਸਿੰਘ)-ਪਾਉਂਟਾ ਸਾਹਿਬ ਪੁਲਿਸ ਨੇ ਨਸ਼ੀਲੇ ਪਦਾਰਥਾਂ ਦੇ ਦੋ ਸੌਦਾਗਰਾਂ ਨੂੰ ਫ਼ੜਨ 'ਚ ਸਫ਼ਲਤਾ ਪ੍ਰਾਪਤ ਕੀਤੀ ਹੈ | ਹਰਿਆਣਾ-ਹਿਮਾਚਲ ਬੈਰੀਅਰ ਬਹਿਰਾਲ ਵਿਖੇ ਲਗਾਏ ਗਏ ਨਾਕੇ ਦੌਰਾਨ ਦੋ ਰਾਹਗੀਰਾਂ ਦੀ ਤਲਾਸ਼ੀ ਲੈਣ 'ਤੇ ਉਨ੍ਹਾਂ ...

ਪੂਰੀ ਖ਼ਬਰ »

ਪਾਉਂਟਾ ਸਾਹਿਬ ਵਿਖੇ ਹਫ਼ਤੇ ਵਿਚ ਤਿੰਨ ਚੋਰੀ ਦੀਆਂ ਵਾਰਦਾਤਾਂ

ਪਾਉਂਟਾ ਸਾਹਿਬ, 18 ਅਗਸਤ (ਹਰਬਖਸ਼ ਸਿੰਘ)-ਪਾਉਂਟਾ ਸਾਹਿਬ ਸ਼ਹਿਰ ਵਿਚ ਚੋਰੀ ਦੀਆਂ ਵਾਰਦਾਤਾਂ ਆਏ ਦਿਨ ਵਾਪਰ ਰਹੀਆਂ ਹਨ, ਜਿਸ ਕਾਰਨ ਸ਼ਹਿਰ ਵਿਚ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ ਅਤੇ ਲੋਕ ਆਪਣੇ ਘਰਾਂ ਨੂੰ ਤਾਲਾ ਲਗਾ ਕੇ ਬਾਹਰ ਨਹੀਂ ਜਾ ਰਹੇ | ਇਕ ਹਫ਼ਤੇ ਅੰਦਰ ...

ਪੂਰੀ ਖ਼ਬਰ »

ਮਾਂ ਦੀ ਮੌਤ ਤੋਂ ਬਾਅਦ ਆਪਣਿਆਂ ਦੇ ਪਿਆਰ ਨੂੰ ਤਰਸਿਆ ਮਾਸੂਮ

ਅੰਬਾਲਾ ਸ਼ਹਿਰ, 18 ਅਗਸਤ (ਭੁਪਿੰਦਰ ਸਿੰਘ ਭਾਟੀਆ)-ਕਰੀਬ 3 ਹਫ਼ਤੇ ਪਹਿਲਾਂ ਸ਼ਹਿਰ ਸਿਵਲ ਹਸਪਤਾਲ 'ਚ ਜੰਮੇ ਇਕ ਮਾਸੂਮ ਨੂੰ ਆਪਣੀ ਮਾਂ ਦੀ ਮੌਤ ਤੋਂ ਬਾਅਦ ਅਜੇ ਤੱਕ ਆਪਣੇ ਪਰਿਵਾਰ ਵਾਲਿਆਂ ਦਾ ਪਿਆਰ ਅਤੇ ਦੁਲਾਰ ਨਸੀਬ ਨਹੀਂ ਹੋ ਸਕਿਆ | ਨਵਜਾਤ ਦੇ ਪਿਤਾ ਅਤੇ ਨਾਨਾ ...

ਪੂਰੀ ਖ਼ਬਰ »

ਸ਼ਟਲ 'ਚ ਮਿਲੀ ਅਣਪਛਾਤੀ ਲਾਸ਼

ਪਲਵਲ, 18 ਅਗਸਤ (ਅਜੀਤ ਬਿਊਰੋ)-ਰੇਲਵੇ ਸਟੇਸ਼ਨ 'ਤੇ ਖੜੇ ਇਕ ਸ਼ਟਲ 'ਚ 55 ਸਾਲਾ ਵਿਅਕਤੀ ਦੀ ਲਾਸ਼ ਬਰਾਮਦ ਹੋਈ | ਜੀ.ਆਰ.ਪੀ. ਨੇ ਲਾਸ਼ ਨੂੰ ਕਬਜੇ 'ਚ ਲੈ ਕੇ ਸ਼ਨਾਖ਼ਤ ਕਰਵਾਉਣ ਦਾ ਯਤਨ ਕੀਤਾ, ਪਰ ਲਾਸ਼ ਦੀ ਪਛਾਣ ਨਹੀਂ ਹੋਈ | ਜੀ.ਆਰ.ਪੀ. ਹੋਡਲ ਚੌਕੀ ਦੇ ਇੰਚਾਰਜ ਏ.ਐਸ.ਆਈ. ਭੀਮ ...

ਪੂਰੀ ਖ਼ਬਰ »

ਬਿਜਲੀ ਸਮੱਸਿਆ ਨੂੰ ਲੈ ਕੇ ਸੜਕ ਜਾਮ ਕਰਨ ਦੇ ਦੋਸ਼ 'ਚ 8 ਕਾਬੂ

ਕੈਥਲ, 18 ਅਗਸਤ (ਅਜੀਤ ਬਿਊਰੋ)-ਬਿਜਲੀ ਸਪਲਾਈ 'ਚ ਆ ਰਹੀਆਂ ਮੁਸ਼ਕਿਲਾਂ ਦੇ ਵਿਰੋਧ ਵਿਚ ਸੜਕ 'ਤੇ ਦਰਖ਼ਤ ਦੀਆਂ ਟਹਿਨੀਆਂ ਸੁੱਟ ਕੇ ਆਵਾਜਾਈ 'ਚ ਵਿਘਣ ਪਾਉਣ ਦੇ ਮਾਮਲੇ ਵਿਚ ਥਾਣਾ ਢਾਂਡ ਪੁਲਿਸ ਵਲੋਂ 8 ਦੋਸ਼ੀਆਂ ਨੂੰ ਕਾਬੂ ਕੀਤਾ ਗਿਆ | ਦੋਸ਼ੀਆਂ ਿਖ਼ਲਾਫ਼ ਜਾਂਚ ਕਰਦੇ ...

ਪੂਰੀ ਖ਼ਬਰ »

ਹੈਲਥ ਵਰਕਰ ਯੂਨੀਅਨ ਵਲੋਂ 27 ਅਗਸਤ ਤੋਂ ਅਣਮਿੱਥੇ ਸਮੇਂ ਦੀ ਹੜਤਾਲ ਦਾ ਐਲਾਨ

ਅੰਬਾਲਾ ਸ਼ਹਿਰ, 18 ਅਗਸਤ (ਭੁਪਿੰਦਰ ਸਿੰਘ ਭਾਟੀਆ)-ਬਹੁ ਉਦੇਸੀ ਮਹਿਲਾ ਸਿਹਤ ਕਰਮਚਾਰੀ ਐਸੋਸੀਏਸ਼ਨ ਦੀ ਅੰਬਾਲਾ ਇਕਾਈ ਵਲੋਂ ਅੱਜ ਤੀਜੇ ਦਿਨ ਵੀ ਆਪਣੀਆਂ ਮੰਗ ਨੂੰ ਲੈ ਕੇ ਸਿਵਲ ਸਰਜਨ ਦਫ਼ਤਰ ਮੂਹਰੇ ਰੋਸ ਮੁਜਾਹਰਾ ਕੀਤਾ | ਅੱਜ ਦੇ ਧਰਨੇ ਵਿਚ ਸ਼ਾਮਿਲ ਐਸੋਸੀਏਸ਼ਨ ...

ਪੂਰੀ ਖ਼ਬਰ »

ਗੈਸ ਕਟਰ ਨਾਲ ਏ.ਟੀ.ਐਮ. ਕੱਟ ਕੇ ਕਰੀਬ 16 ਲੱਖ ਚੋਰੀ ਕਰਨ ਵਾਲੇ ਕਾਬੂ

ਫਰੀਦਾਬਾਦ, 18 ਅਗਸਤ (ਅਜੀਤ ਬਿਊਰੋ)-ਲੋਕੇਂਦਰ ਸਿੰਘ ਡੀ.ਸੀ.ਪੀ. ਸੈਂਟਰਲ ਨੇ ਪ੍ਰੈਸ ਮਿਲਣੀ ਦੌਰਾਨ ਦੱਸਿਆ ਕਿ ਕ੍ਰਾਈਮ ਬ੍ਰਾਂਚ 56 ਨੇ ਏ.ਟੀ.ਐਮ. ਮਸ਼ੀਨ ਨੂੰ ਕਟਰ ਨਾਲ ਕੱਟ ਕੇ ਚੋਰੀ ਕਰਨ ਵਾਲੇ ਦੋਸ਼ੀਆਂ ਨੂੰ ਕਾਬੂ ਕਰ ਲਿਆ | ਉਨ੍ਹਾਂ ਦੱਸਿਆ ਕਿ ਪੁਲਿਸ ਕਮਿਸ਼ਨਰ ...

ਪੂਰੀ ਖ਼ਬਰ »

ਵਿਆਹੁਤਾ ਨੇ ਟਰੇਨ ਅੱਗੇ ਛਾਲ ਮਾਰ ਕੇ ਕੀਤੀ ਖੁਦਕੁਸ਼ੀ

ਪਲਵਲ, 18 ਅਗਸਤ (ਅਜੀਤ ਬਿਊਰੋ)-ਮਹਿਲਾ ਦੇ ਖੁਦਕੁਸ਼ੀ ਕਰਨ ਦੇ ਇਕ ਮਾਮਲੇ 'ਚ ਜੀ.ਆਰ.ਪੀ. ਨੇ 5 ਲੋਕਾਂ ਿਖ਼ਲਾਫ਼ ਦਾਜ ਹੱਤਿਆ ਦਾ ਮਾਮਲਾ ਦਰਜ ਕੀਤਾ ਹੈ | ਜੀ.ਆਰ.ਪੀ. ਚੌਕੀ ਦੇ ਏ.ਐਸ.ਆਈ. ਭੀਮ ਸਿੰਘ ਨੇ ਦੱਸਿਆ ਕਿ ਬੀਤੀ 14 ਅਗਸਤ ਨੂੰ ਹੋਡਲ ਕੋਲ ਇਕ ਮਹਿਲਾ ਨੇ ਟਰੇਨ ਅੱਗੇ ਛਾਲ ...

ਪੂਰੀ ਖ਼ਬਰ »

ਸਿਹਤ ਕਰਮੀਆਂ ਨੇ ਮੰਗਾਂ ਨੂੰ ਲੈ ਕੇ ਕੀਤੀ ਭੁੱਖ ਹੜਤਾਲ

ਕੈਥਲ, 18 ਅਗਸਤ (ਅਜੀਤ ਬਿਊਰੋ)-ਬਹੁਦੇਸ਼ੀ ਸਿਹਤ ਕਰਮਚਾਰੀ ਐਸੋਸੀਏਸ਼ਨ ਹਰਿਆਣਾ ਦੀ ਅਪੀਲ 'ਤੇ ਜ਼ਿਲ੍ਹਾ ਕੈਥਲ ਵਲੋਂ ਸਿਵਿਲ ਸਰਜਨ ਦਫ਼ਤਰ ਸਾਹਮਣੇ ਬਕਾਇਆ ਮੰਗਾਂ ਨੂੰ ਲੈ ਕੇ ਭੁੱਖ ਹੜਤਾਲ ਕੀਤੀ ਗਈ | ਪ੍ਰਧਾਨਗੀ ਜ਼ਿਲ੍ਹਾ ਪ੍ਰਧਾਨ ਜੋਗਿੰਦਰ ਸਿੰਘ ਵਲੋਂ ਅਤੇ ...

ਪੂਰੀ ਖ਼ਬਰ »

ਵਜ਼ੀਫ਼ੇ ਦੀ ਰਕਮ 'ਚ ਵਾਧਾ ਕਰਕੇ ਕੀਤੇ 10 ਹਜ਼ਾਰ

ਕੁਰੂਕਸ਼ੇਤਰ, 18 ਅਗਸਤ (ਜਸਬੀਰ ਸਿੰਘ ਦੁੱਗਲ)-ਹਰਿਆਣਾ ਸਰਕਾਰ ਨੇ ਭਗਤ ਫੂਲ ਸਿੰਘ ਗਰਲਜ਼ ਕਾਲਜ ਖਾਨਪੁਰ ਕਲਾਂ ਅਤੇ ਜ਼ਿਲ੍ਹਾ ਸੋਨੀਪਤ ਦੇ ਐਮ.ਐਸ.ਐਮ. ਆਯੁਰਵੈਦ ਸੰਸਥਾਨ ਦੇ ਬੀ.ਏ.ਐਮ.ਐਸ. ਵਿਦਿਆਰਥੀਆਂ ਦੇ ਵਜੀਫ਼ੇ 'ਚ ਵਾਧਾ ਕੀਤਾ ਹੈ | ਹੁਣ ਇਹ ਵਜ਼ੀਫ਼ਾ 4500 ਰੁਪਏ ...

ਪੂਰੀ ਖ਼ਬਰ »

ਵਿਦੇਸ਼ੀ ਵਿਦਿਆਰਥੀਆਂ ਨੂੰ ਵਿਵਹਾਰਕ ਇੰਗਲਿਸ਼ ਰਾਹੀਂ ਆਮ ਬੋਲਚਾਲ ਦੀ ਭਾਸ਼ਾ ਦਾ ਦਿੱਤਾ ਗਿਆਨ

ਕੁਰੂਕਸ਼ੇਤਰ, 18 ਅਗਸਤ (ਜਸਬੀਰ ਸਿੰਘ ਦੁੱਗਲ)-ਕੁਰੂਕਸ਼ੇਤਰ ਯੂਨੀਵਰਸਿਟੀ 'ਚ ਵਿਦੇਸ਼ੀ ਵਿਦਿਆਰਥੀਆਂ ਲਈ ਕਰਵਾਏ ਓਰੀਏਾਟੇਸ਼ਨ ਪ੍ਰੋਗਰਾਮ 'ਚ ਯੂਨੀਵਰਸਿਟੀ ਦੇ ਅੰਗ੍ਰੇਜੀ ਵਿਭਾਗ ਤੋਂ ਸੇਵਾਮੁਕਤ ਪ੍ਰੋ. ਦਿਨੇਸ਼ ਦਧੀਚੀ ਨੇ ਕਿਹਾ ਕਿ ਭਾਰਤ 'ਚ ਵੱਖ-ਵੱਖ ...

ਪੂਰੀ ਖ਼ਬਰ »

ਖੇਡਾਂ ਦੇ ਖੇਤਰ 'ਚ ਹਰਿਆਣਾ ਦੇ ਖਿਡਾਰੀਆਂ ਨੇ ਕੌਮਾਂਤਰੀ ਪੱਧਰ 'ਤੇ ਬਣਾਈ ਪਛਾਣ

ਕੁਰੂਕਸ਼ੇਤਰ, 18 ਅਗਸਤ (ਜਸਬੀਰ ਸਿੰਘ ਦੁੱਗਲ)-ਦ੍ਰੋਣਾਚਾਰੀਆ ਸਟੇਡੀਅਮ ਦੇ ਜੂਡੋ ਹਾਲ ਵਿਚ ਜ਼ਿਲ੍ਹਾ ਜੂਡੋ ਐਸੋਸੀਏਸ਼ਨ ਵਲੋਂ 14ਵਾਂ ਜ਼ਿਲ੍ਹਾ ਪੱਧਰੀ ਮੁਕਾਬਲਾ ਕਰਵਾਇਆ | ਐਸ.ਐਚ.ਓ. ਸੰਦੀਪ ਸਿੰਘ, ਐਸੋਸੀਏਸ਼ਨ ਦੇ ਪ੍ਰਧਾਨ ਸੰਜੀਵ ਛਾਬੜਾ, ਜ਼ਿਲ੍ਹਾ ਖੇਡ ...

ਪੂਰੀ ਖ਼ਬਰ »

ਭਾਰਤ ਵਿਕਾਸ ਪ੍ਰੀਸ਼ਦ ਨੇ ਸ਼ਮਸ਼ਾਨਘਾਟ 'ਚ ਲਗਾਏ ਬੂਟੇ

ਨਰਵਾਨਾ, 18 ਅਗਸਤ (ਅਜੀਤ ਬਿਊਰੋ)-ਭਾਰਤ ਵਿਕਾਸ ਪ੍ਰੀਸ਼ਦ ਪੁਰਾਣਾ ਬੱਸ ਸਟੈਂਡ ਰੋਡ 'ਤੇ ਸ਼ਮਸ਼ਾਨ ਘਾਟ 'ਚ ਬੂਟੇ ਲਗਾਓ ਪ੍ਰੋਗਰਾਮ ਤਹਿਤ ਵੱਖ-ਵੱਖ ਤਰ੍ਹਾਂ ਦੇ 140 ਬੂਟੇ ਲਗਾਏ | ਸ਼ਾਖਾ ਪ੍ਰਧਾਨ ਸੁਰੇਸ਼ ਮਿੱਤਲ ਨੇ ਦੱਸਿਆ ਕਿ ਨਰਵਾਨਾ ਸ਼ਾਖਾ ਹਰ ਸਾਲ ਬੂਟੇ ਲਗਾਓ ...

ਪੂਰੀ ਖ਼ਬਰ »

ਕਬੱਡੀ ਵਿਚ ਖਰੀਂਡਵਾ ਨੇ ਬਾਬੈਨ ਨੂੰ 23-13 ਨਾਲ ਹਰਾਇਆ

ਕੁਰੂਕਸ਼ੇਤਰ/ਸ਼ਾਹਾਬਾਦ, 18 ਅਗਸਤ (ਜਸਬੀਰ ਸਿੰਘ ਦੁੱਗਲ)-ਡੀ. ਏ. ਵੀ. ਸੀ. ਸੈ. ਸਕੂਲ ਵਿਚ ਕਬੱਡੀ, ਵਾਲੀਬਾਲ ਤੇ ਬਾਸਕਿਟਬਾਲ ਮੁਕਾਬਲੇ ਕਰਵਾਏ ਗਏ | ਵਾਲੀਬਾਲ ਮੁਕਾਬਲੇ 'ਚ ਗੌਰਮਿੰਟ ਸੀ. ਸੈ. ਸਕੂਲ ਖਰੀਂਡਵਾ ਨੇ ਭਾਰਤ ਸਕੂਲ ਬਾਬੈਨ ਦੀ ਟੀਮ ਨੂੰ 23-13 ਨਾਲ ਹਰਾਇਆ | ...

ਪੂਰੀ ਖ਼ਬਰ »

ਵਿਮੁਕਤ ਤੇ ਘੁਮੰਤੂ ਜਨ ਜਾਤੀ ਦੇ ਲੋਕ ਸਰਵੇ ਟੀਮ ਨੂੰ ਦੇਣ ਇਤਿਹਾਸ ਦੀ ਜਾਣਕਾਰੀ-ਡਾ: ਬਲਵਾਨ

ਬਾਬੈਨ, 18 ਅਗਸਤ (ਡਾ. ਦੀਪਕ ਦੇਵਗਨ)-ਹਰਿਆਣਾ ਡੀ. ਐਨ. ਟੀ. ਵਿਕਾਸ ਬੋਰਡ ਦੇ ਚੇਅਰਮੈਨ ਡਾ. ਬਲਵਾਨ ਸਿੰਘ ਦੀ ਪ੍ਰਧਾਨਗੀ ਵਿਚ ਪਿੰਡ ਮਹੁਵਾਖੇੜੀ 'ਚ ਵਿਮੁਕਤ ਤੇ ਘੁਮੰਤੂ (ਖਾਨਾਬਦੋਸ਼) ਸਮਾਜ ਦੇ ਲੋਕਾਂ ਦੀ ਬੈਠਕ ਸੈਂਸੀ ਸਮਾਜ ਦੀ ਚੌਪਾਲ 'ਚ ਹੋਈ | ਡਾ. ਬਲਵਾਨ ਸਿੰਘ ਨੇ ...

ਪੂਰੀ ਖ਼ਬਰ »

ਵਿਦਿਆਰਥੀਆਂ ਨੂੰ ਕਰਵਾਏ ਗੁਰਦੁਆਰਾ ਧਮਤਾਨ ਸਾਹਿਬ ਦੇ ਦਰਸ਼ਨ

ਟੋਹਾਣਾ, 18 ਅਗਸਤ (ਗੁਰਦੀਪ ਸਿੰਘ ਭੱਟੀ)-ਰਿਆਨ ਕਾਨਵੈਂਟ ਸਕੂਲ ਦੇ ਵਿਦਿਆਰਥੀਆਂ ਨੇ ਇਥੋਂ ਦੇ ਕਰੀਬ 15 ਕਿਲੋਮੀਟਰ ਦੂਰ ਪਿੰਡ ਧਮਤਾਨ ਸਾਹਿਬ 'ਚ ਸਥਿਤ ਇਤਿਹਾਸਿਕ ਨੌਞੀਂ ਪਾਤਸ਼ਾਹੀ ਗੁਰੂ ਤੇਗ ਬਹਾਦਰ ਸਾਹਿਬ ਗੁਰਦੁਆਰਾ ਸਾਹਿਬ ਦਾ ਦੌਰਾ ਕੀਤਾ | ਸਭ ਤੋਂ ਪਹਿਲਾਂ ...

ਪੂਰੀ ਖ਼ਬਰ »

2 ਸਤੰਬਰ ਨੂੰ ਲਾਡਵਾ 'ਚ ਸਾਂਸਦ ਦੀਪੇੇਂਦਰ ਹੁੱਡਾ ਕਰਨਗੇ ਸੰਬੋਧਨ-ਮੇਵਾ ਸਿੰਘ

ਬਾਬੈਨ, 18 ਅਗਸਤ (ਡਾ. ਦੀਪਕ ਦੇਵਗਨ)-ਜ਼ਿਲ੍ਹਾ ਪ੍ਰੀਸ਼ਦ ਦੇ ਸਾਬਕਾ ਚੇਅਰਮੈਨ ਅਤੇ ਲਾਡਵਾ ਹਲਕੇ ਤੋਂ ਸੀਨੀਅਰ ਕਾਂਗਰਸੀ ਆਗੂ ਮੇਵਾ ਸਿੰਘ ਨੇ ਕਿਹਾ ਕਿ ਰੋਹਤਕ ਤੋਂ ਸਾਂਸਦ ਦੀਪੇਂਦਰ ਹੁੱਡਾ 2 ਸਤੰਬਰ ਨੂੰ ਪਿੰਡ ਮਥਾਨਾ, ਬਪਦੀ, ਧਨੌਰਾ ਜਾਟਾਨ, ਰਾਮਸ਼ਰਨ ਮਾਜਰਾ ਅਤੇ ...

ਪੂਰੀ ਖ਼ਬਰ »

ਵਿਦਿਆਰਥੀਆਂ ਨੇ ਸਾਬਕਾ ਪ੍ਰਧਾਨ ਮੰਤਰੀ ਨੂੰ ਦਿੱਤੀ ਸਰਧਾਂਜਲੀ

ਟੋਹਾਣਾ, 18 ਅਗਸਤ (ਗੁਰਦੀਪ ਸਿੰਘ ਭੱਟੀ)-ਰਿਗਵੇਦਾ ਇੰਟਰਨੇਸ਼ਨਲ ਸਕੂਲ 'ਚ ਸਾਬਕਾ ਪ੍ਰਧਾਨਮ੍ਰੰਤਰੀ ਸ੍ਰੀ ਅਟਲ ਬਿਹਾਰੀ ਵਾਜਪੇਈ ਦੇ ਦਿਹਾਂਤ 'ਤੇ ਬੱਚਿਆਂ ਅਤੇ ਸਟਾਫ਼ ਮੈਂਬਰਾਂ ਨੇ 2 ਮਿੰਟ ਦਾ ਮੌਨ ਰੱਖ ਕੇ ਸਰਧਾਂਜ਼ਲੀ ਦਿਤੀ | ਸਕੂਲ ਚੇਅਰਮੈਨ ਪ੍ਰਦੀਪ ਮੜਿਆ, ...

ਪੂਰੀ ਖ਼ਬਰ »

ਹਿਸਾਰ 'ਚ ਸਿੱਖ ਪਰਿਵਾਰ 'ਤੇ ਹੋਏ ਹਮਲੇ ਦੀ ਸਿੱਖ ਜਥੇਬੰਦੀਆਂ ਵਲੋਂ ਨਿੰਦਾ

ਟੋਹਾਣਾ, 18 ਅਗਸਤ (ਗੁਰਦੀਪ ਸਿੰਘ ਭੱਟੀ)-ਹਿਸਾਰ ਸ਼ਹਿਰ ਵਿਚ ਇਕ ਸਿੱਖ ਪਰਿਵਾਰ 'ਤੇ ਹਮਲਾ ਕਰਨ ਤੇ ਕੇਸਾਂ ਦੀ ਬੇਅਦਬੀ ਕਰਨਾ ਅਤੇ ਉਨ੍ਹਾਂ ਨਾਲ ਸਿੱਖ ਬੀਬੀਆਂ ਨਾਲ ਮਾੜੀਆਂ ਹਰਕਤਾਂ ਕਰਨ ਦੇ ਮਾਮਲੇ ਵਿਚ ਹਰਿਆਣਾ ਪੁਲਿਸ ਵਲੋਂ ਹਮਲਾਵਰਾਂ ਦੀ ਮਦਦ ਲਈ ਆ ਜਾਣ 'ਤੇ ...

ਪੂਰੀ ਖ਼ਬਰ »

ਆਪ ਵਰਕਰ ਕੇਰਲ ਦੇ ਹੜ੍ਹ ਪੀੜਤਾਂ ਦੀ ਕਰਨਗੇ ਮਾਲੀ ਮਦਦ

ਕੁਰੂਕਸ਼ੇਤਰ, 18 ਅਗਸਤ (ਜਸਬੀਰ ਸਿੰਘ ਦੁੱਗਲ)-ਕੇਰਲ 'ਚ ਆਏ ਹੜ੍ਹ ਤੋਂ ਪ੍ਰਭਾਵਿਤ ਲੋਕਾਂ ਦੀ ਮਾਲੀ ਮਦਦ ਲਈ ਆਮ ਆਦਮੀ ਪਾਰਟੀ ਹਰਿਆਣਾ ਦੇ ਵਰਕਰ ਅੱਗੇ ਆਏ ਹਨ | ਪਾਰਟੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਅਪੀਲ 'ਤੇ ਵਰਕਰਾਂ ਨੇ ਇਹ ਫੈਸਲਾ ...

ਪੂਰੀ ਖ਼ਬਰ »

ਹੈਂਡਬਾਲ ਟੂਰਨਾਮੈਂਟ 'ਚ ਸਤਲੁਜ ਸਕੂਲ ਨੇ ਮਾਰੀ ਬਾਜ਼ੀ

ਕੁਰੂਕਸ਼ੇਤਰ/ਸ਼ਾਹਾਬਾਦ, 18 ਅਗਸਤ (ਜਸਬੀਰ ਸਿੰਘ ਦੁੱਗਲ)-ਸਤਲੁਜ ਸੀ. ਸੈ. ਸਕੂਲ 'ਚ ਹੋਏ ਅੰਡਰ-14, 17 ਅਤੇ ਅੰਡਰ-19 ਗਰੁੱਪ ਦੀ ਹੈਂਡਬਾਲ ਜੋਨਲ ਟੂਰਨਾਮੈਂਟ ਵਿਚ ਸਤਲੁਜ ਸਕੂਲ ਦੀ ਟੀਮ ਨੇ ਬਾਜੀ ਮਾਰੀ ਹੈ | ਪਿੰ੍ਰਸੀਪਲ ਡਾ. ਆਰ.ਐਸ. ਘੁੰਮਨ ਨੇ ਦੱਸਿਆ ਕਿ ਅੰਡਰ-14 ਅਤੇ ਅੰਡਰ-19 ...

ਪੂਰੀ ਖ਼ਬਰ »

ਭਾਈ ਘੱਨਈਆ ਸਾਹਿਬ ਸੰਦੇਸ਼ ਯਾਤਰਾ ਨਵਾਂ ਇਤਿਹਾਸ ਸਿਰਜੇਗੀ-ਜ. ਮਨਮੋਹਨ ਸਿੰਘ ਬਲੌਲੀ

ਯਮੁਨਾਨਗਰ, 18 ਅਗਸਤ (ਗੁਰਦਿਆਲ ਸਿੰਘ ਨਿਮਰ)-ਸੇਵਾ ਪੰਥੀ ਅੱਡਣਸ਼ਾਹੀ ਸਭਾ ਦੇ ਪ੍ਰਧਾਨ ਮਹੰਤ ਕਰਮਜੀਤ ਸਿੰਘ ਜੀ ਭਾਈ ਘੱਨਈਆ ਸਾਹਿਬ ਜੀ ਦੇ ਜੋਤਿ-ਜੋਤ ਤ੍ਰੈਸ਼ਤਾਬਦੀ ਦਿਹਾੜੇ ਦੇ ਸਬੰਧ 'ਚ ਸਮੂਹ ਇਲਾਕਾ ਵਾਸੀ ਸੰਗਤ, ਸਿੰਘ ਸਭਾਵਾਂ, ਸਿੱਖ ਸੰਪਰਦਾਵਾਂ, ਨਿਹੰਗ ...

ਪੂਰੀ ਖ਼ਬਰ »

ਸਕੂਲ 'ਚ ਕਰਵਾਇਆ ਖੇਡ ਮੁਕਾਬਲਾ, 11 ਟੀਮਾਂ ਨੇ ਲਿਆ ਹਿੱਸਾ

ਫਤਿਹਾਬਾਦ, 18 ਅਗਸਤ (ਹਰਬੰਸ ਮੰਡੇਰ)-ਜਵਾਹਰ ਨਵੋਦਿਆ ਸਕੂਲ ਖਾਰਾ ਖੇੜੀ 'ਚ ਨਵੋਦਿਆ ਸਕੂਲ ਸੰਮਤੀ ਜੈਪੁਰ ਵਲੋਂ ਜੋਨ 'ਚ ਪੈਂਦੇ ਹਰਿਆਣਾ ਅਤੇ ਰਾਜਸਥਾਨ ਦੇ ਵੱਖ-ਵੱਖ ਜਵਾਹਰ ਨਵੋਦਿਆ ਸਕੂਲਾਂ ਦਾ ਖੇਡ ਮੁਕਾਬਲਾ ਕਰਵਾਇਆ ਗਿਆ | ਜਿਸ ਵਿਚ ਨਵੋਦਿਆ ਸਕੂਲਾਂ ਦੀਆਂ 11 ...

ਪੂਰੀ ਖ਼ਬਰ »

ਡੇਰਾ ਸੰਤਪੁਰਾ ਯਮੁਨਾਨਗਰ ਵਿਖੇ ਸਾਲਾਨਾ ਗੁਰਮਤਿ ਸਮਾਗਮ ਕਰਵਾਇਆ

ਯਮੁਨਾਨਗਰ, 18 ਅਗਸਤ (ਗੁਰਦਿਆਲ ਸਿੰਘ ਨਿਮਰ)-ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਤੇ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਸੇਵਕ ਭਾਈ ਘੱਨਈਆ ਸਾਹਿਬ ਜੀ ਦੇ ਜੋਤਿ-ਜੋਤ ਤ੍ਰੈਸ਼ਤਾਬਦੀ ਨੂੰ ਸਮਰਪਿਤ ਸਾਲਾਨਾ ਗੁਰਮਤਿ ਸਮਾਗਮਾਂ ਨੂੰ ਮਨਾਉਣ ਤੇ ਆਪਣੀ ...

ਪੂਰੀ ਖ਼ਬਰ »

ਬਾਰਿਸ਼ ਤੋਂ ਹਰਿਆਣਾ 'ਚ 9443 ਏਕੜ ਪ੍ਰਭਾਵਿਤ ਫ਼ਸਲ ਸਬੰਧੀ ਸਰਕਾਰ ਨੇ ਦਿੱਤੇ ਵਿਸ਼ੇਸ਼ ਗਿਰਦਾਵਰੀ ਦੇ ਆਦੇਸ਼

ਕੁਰੂਕਸ਼ੇਤਰ, 18 ਅਗਸਤ (ਜਸਬੀਰ ਸਿੰਘ ਦੁੱਗਲ)-ਮੌਨਸੂਨ 'ਚ ਹੋਈ ਤੇਜ ਬਾਰਿਸ਼ ਕਾਰਨ ਸੂਬੇ ਦੇ 3 ਜ਼ਿਲਿ੍ਹਆਂ ਵਿਚ ਕਰੀਬ 9443 ਏਕੜ ਫ਼ਸਲ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ ਹੈ | ਵੱਖ-ਵੱਖ ਜ਼ਿਲਿ੍ਹਆਂ ਦੇ ਕਰੀਬ 59 ਪਿੰਡਾਂ 'ਚ ਬਾਰਿਸ਼ ਨੇ ਭਾਰੀ ਤਬਾਹੀ ਮਚਾਈ ਹੈ | ਇਨ੍ਹਾਂ ...

ਪੂਰੀ ਖ਼ਬਰ »

ਹੁਣ ਨਹੀਂ ਲੱਗੇਗੀ ਬੱਸ ਅੱਡੇ ਦੇ ਬਾਹਰ ਸੜਕ ਕਿਨਾਰੇ ਤਾਰ

ਸਿਰਸਾ, 18 ਅਗਸਤ (ਭੁਪਿੰਦਰ ਪੰਨੀਵਾਲੀਆ)-ਜ਼ਿਲ੍ਹਾ ਵਣ ਵਿਭਾਗ ਵਲੋਂ ਬੱਸ ਅੱਡੇ ਦੇ ਸਾਹਮਣੇ ਨੈਸ਼ਨਲ ਕਾਲਜ ਦੇ ਬਾਹਰ ਤਾਰ ਲਾਏ ਜਾਣ ਦੀ ਯੋਜਨਾ ਰੇਹੜੀ ਯੂਨੀਅਨ ਦੇ ਸੰਘਰਸ਼ ਕਾਰਨ ਇਕ ਵਾਰ ਠੰਡੇ ਬਸਤੇ 'ਚ ਪਾ ਦਿੱਤੀ ਗਈ ਹੈ | ਰੇਹੜੀ ਯੂਨੀਅਨ ਨੇ ਇਸ ਜਿੱਤ 'ਤੇ ਕਾਂਗਰਸ ...

ਪੂਰੀ ਖ਼ਬਰ »

ਸੱਤਾ ਬਦਲਾਓ ਰੈਲੀ ਦੇ ਸਬੰਧ ਵਿਚ ਕਾਂਗਰਸ ਨੇਤਾ ਨੇ ਕੀਤਾ ਪਿੰਡਾਂ ਦਾ ਦੌਰਾ

ਰਤੀਆ, 18 ਅਗਸਤ (ਬੇਅੰਤ ਮੰਡੇਰ)-ਕਾਂਗਰਸ ਦੇ ਉੱਘੇ ਨੇਤਾ ਜੱਗੂ ਮਿਸਤਰੀ ਨੇ 28 ਅਗਸਤ ਨੂੰ ਰਤੀਆ ਵਿਚ ਹੋਣ ਵਾਲੀ ਕਾਂਗਰਸ ਦੀ ਸੱਤਾ ਬਦਲਾਓ ਰੈਲੀ ਦੇ ਸਬੰਧ ਵਿਚ ਵੱਖ-ਵੱਖ ਪਿੰਡਾਂ ਦਾ ਦੌਰਾ ਕੀਤਾ | ਉਨ੍ਹਾਂ ਪੇਂਡੂ ਖੇਤਰ ਦੇ ਕਾਂਗਰਸ ਵਰਕਰਾਂ ਨੂੰ ਰੈਲੀ ਵਿਚ ...

ਪੂਰੀ ਖ਼ਬਰ »

ਸਾਬਕਾ ਪ੍ਰਧਾਨ ਮੰਤਰੀ ਨੂੰ ਦਿੱਤੀ ਸ਼ਰਧਾਂਜਲੀ

ਕੁਰੂਕਸ਼ੇਤਰ/ਸ਼ਾਹਾਬਾਦ, 18 ਅਗਸਤ (ਜਸਬੀਰ ਸਿੰਘ ਦੁੱਗਲ)-ਨਿਸ਼ਕਾਮ ਸੇਵਾ ਸੁਸਾਇਟੀ ਦੇ ਮੈਂਬਰਾਂ ਨੇ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਨੂੰ ਸ਼ਰਧਾਂਜਲੀ ਦਿੱਤੀ | ਸੁਸਾਇਟੀ ਦੇ ਮੈਂਬਰਾਂ ਨੇ 2 ਮਿੰਟ ਦਾ ਮੌਨ ਰੱਖਿਆ | ਸੁਸਾਇਟੀ ਦੇ ਪ੍ਰਧਾਨ ਸੁਖਵੰਤ ...

ਪੂਰੀ ਖ਼ਬਰ »

6 ਮਹੀਨਿਆਂ ਤੱਕ ਬੂਟੇ ਦੀ ਦੇਖਭਾਲ ਕਰਨ ਲਈ ਵਿਦਿਆਰਥੀ ਨੂੰ ਦਿੱਤੇ ਜਾਣਗੇ 50 ਰੁਪਏ

ਸਿਰਸਾ, 18 ਅਗਸਤ (ਭੁਪਿੰਦਰ ਪੰਨੀਵਾਲੀਆ)-ਜ਼ਿਲ੍ਹੇ ਨੂੰ ਹਰਾ-ਭਰਿਆ ਬਣਾਉਣ ਲਈ ਸਕੂਲੀ ਵਿਦਿਆਰਥੀਆਂ ਵਲੋਂ 1.75 ਲੱਖ ਬੂਟੇ ਲਗਾਏ ਜਾਣਗੇ | ਛੇਵੀਂ ਤੋਂ 10ਵੀਂ ਤੱਕ ਪੜ੍ਹਨ ਵਾਲੇ ਬੱਚਿਆਂ ਵਲੋਂ ਇਹ ਬੂਟ ਲਾਏ ਜਾਣਗੇ | ਛੇ ਮਹੀਨਿਆਂ ਤੱਕ ਪੌਦੇ ਦੀ ਸਾਂਭ ਸੰਭਾਲ ਕਰਨ ਲਈ ...

ਪੂਰੀ ਖ਼ਬਰ »

ਗਰੀਬ ਸਮਾਜ ਦੇ ਲੋਕ ਇਕ ਮੰਚ 'ਤੇ ਆ ਕੇ ਆਪਣੇ ਅਧਿਕਾਰਾਂ ਲਈ ਲੜਨ-ਮਾ. ਸੁਰੇਸ਼ ਕੁਮਾਰ

ਕੁਰੂਕਸ਼ੇਤਰ/ਸ਼ਾਹਾਬਾਦ, 18 ਅਗਸਤ (ਜਸਬੀਰ ਸਿੰਘ ਦੁੱਗਲ)-ਨੈਸ਼ਨਲ ਰਾਈਟਸ ਰਿਸੋਰਸ ਸੈਂਟਰ ਫਾਰ ਦਲਿਤ ਐਾਡ ਮਾਈਨੋਰਿਟੀਜ ਅਤੇ ਜਨ ਕਲਿਆਣ ਸੁਸਾਇਟੀ ਹਰਿਆਣਾ ਵਲੋਂ ਜਨਸੰਪਰਕ ਅਤੇ ਸੰਵਾਦ ਮੁਹਿੰਮ ਯਾਤਰਾ ਸ਼ਾਹਾਬਾਦ ਦੇ ਪਿੰਡ ਖਰੀਂਡਵਾ, ਡੀਗ ਅਤੇ ਰਤਨਗੜ੍ਹ ...

ਪੂਰੀ ਖ਼ਬਰ »

ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਨੂੰ 2 ਮਿੰਟ ਦਾ ਮੋਨ ਰੱਖ ਕੇ ਦਿੱਤੀ ਸ਼ਰਧਾਂਜਲੀ

ਯਮੁਨਾਨਗਰ, 18 ਅਗਸਤ (ਗੁਰਦਿਆਲ ਸਿੰਘ ਨਿਮਰ)-ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਦੇ ਅਕਾਲ ਚਲਾਣੇ ਨੂੰ ਸਮਰਪਿਤ ਯਮੁਨਾਨਗਰ ਦੇ ਡੀ.ਏ.ਵੀ. ਗਰਲਜ਼ ਕਾਲਜ ਦੇ ਸਟਾਫ ਮੈਂਬਰਾਂ ਤੇ ਵਿਦਿਆਰਣਾਂ ਨੇ 2 ਮਿੰਟ ਦਾ ਮੋਨ ਰੱਖ ਕੇ ਸ਼ਰਧਾਂਜਲੀ ਭੇਟ ਕੀਤੀ | ਕਾਲਜ ਦੀ ...

ਪੂਰੀ ਖ਼ਬਰ »

ਮੁਕਾਬਲੇ 'ਚ ਨਵਜੀਤ, ਇਸ਼ੀਤਾ, ਤਮੰਨਾ ਤੇ ਸ਼ਵੇਤਾ ਰਹੀਆਂ ਅੱਵਲ

ਕੁਰੂਕਸ਼ੇਤਰ, 18 ਅਗਸਤ (ਜਸਬੀਰ ਸਿੰਘ ਦੁੱਗਲ)-ਗੌਰਮਿੰਟ ਗਰਲਜ਼ ਕਾਲਜ 'ਚ ਭੂਗੋਲ ਵਿਭਾਗ ਵਲੋਂ ਜਨਸੰਖਿਆ ਵਿਸਫੋਟ 'ਤੇ ਵਾਦ-ਵਿਵਾਦ ਮੁਕਾਬਲਾ ਕਰਵਾਇਆ ਗਿਆ | ਮੁਕਾਬਲੇ ਵਿਚ 12 ਤੋਂ ਵੱਧ ਵਿਦਿਆਰਥਣਾਂ ਨੇ ਹਿੱਸਾ ਲਿਆ | ਡਾ. ਮੀਨਾਕਸ਼ੀ ਨੇ ਦੱਸਿਆ ਕਿ ਭੂਗੋਲ ਵਿਭਾਗ ...

ਪੂਰੀ ਖ਼ਬਰ »

ਬਦਲਦੇ ਮੌਸਮ 'ਚ ਆਪਣੀ ਖੁਰਾਕ ਦਾ ਰੱਖੋ ਵਿਸ਼ੇਸ਼ ਧਿਆਨ-ਡਾ. ਸਿੰਹਮਾਰ

ਕੁਰੂਕਸ਼ੇਤਰ, 18 ਅਗਸਤ (ਜਸਬੀਰ ਸਿੰਘ ਦੁੱਗਲ)-ਸ੍ਰੀਕ੍ਰਿਸ਼ਨਾ ਆਯੁਰਵੈਦਿਕ ਹਸਪਤਾਲ ਦੇ ਡਾਕਟਰ ਸੰਜੀਵ ਕੁਮਾਰ ਸਿੰਹਮਾਰ ਨੇ ਮਰੀਜ਼ਾਂ ਨੂੰ ਸੁਝਾਅ ਦਿੱਤਾ ਕਿ ਬਦਲਦੇ ਮੌਸਮ 'ਚ ਆਪਣੇ ਖਾਨ-ਪਾਨ ਦਾ ਖ਼ਾਸ ਧਿਆਨ ਰੱਖਣ | ਥੋੜੀ ਜਿਹੀ ਵੀ ਲਾਪਰਵਾਹੀ ਸਿਹਤ 'ਤੇ ਬੁਰਾ ...

ਪੂਰੀ ਖ਼ਬਰ »


Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX