ਤਾਜਾ ਖ਼ਬਰਾਂ


ਦਿੱਲੀ 'ਚ ਫ਼ੈਸ਼ਨ ਡਿਜ਼ਾਈਨਰ ਤੇ ਉਸ ਦੇ ਨੌਕਰ ਦਾ ਕਤਲ
. . .  12 minutes ago
ਨਵੀਂ ਦਿੱਲੀ, 15 ਨਵੰਬਰ - ਦਿੱਲੀ ਦੇ ਵਸੰਤਕੁੰਜ 'ਚ ਬੀਤੀ ਰਾਤ ਇਕ 53 ਸਾਲਾਂ ਮਹਿਲਾ ਫ਼ੈਸ਼ਨ ਡਿਜ਼ਾਈਨਰ ਤੇ ਉਸ ਦੇ ਨੌਕਰ ਦਾ ਕਤਲ ਕਰ ਦਿੱਤਾ ਗਿਆ। ਉਨ੍ਹਾਂ ਦੀਆਂ ਲਾਸ਼ਾਂ ਘਰ ਵਿਚੋਂ ਬਰਾਮਦ ਹੋਈਆਂ ਹਨ। ਦਿੱਲੀ ਪੁਲਿਸ ਨੇ ਇਸ ਮਾਮਲੇ ਵਿਚ ਤਿੰਨ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ ਤੇ ਕਤਲ ਦੇ ਕਾਰਨਾਂ...
ਅੱਜ ਦਾ ਵਿਚਾਰ
. . .  26 minutes ago
ਰਾਜਸਥਾਨ : ਭਾਜਪਾ ਦੇ 31 ਉਮੀਦਵਾਰਾਂ ਦੀ ਦੂਜੀ ਸੂਚੀ ਜਾਰੀ
. . .  1 day ago
ਸੰਗਰੂਰ ਦੀ ਪਾਸ਼ ਮਾਰਕੀਟ 'ਚ ਚੱਲੀਆਂ ਸ਼ਰੇਆਮ ਗੋਲੀਆਂ
. . .  1 day ago
ਸੰਗਰੂਰ, 14 ਨਵੰਬਰ (ਦਮਨਜੀਤ ਸਿੰਘ)- ਸੰਗਰੂਰ ਦੀ ਪਾਸ਼ ਕਿਲ੍ਹਾ ਮਾਰਕੀਟ ਵਿਚ ਦੇਰ ਸ਼ਾਮ ਨੌਜਵਾਨਾਂ ਦੇ ਦੋ ਧੜਿਆਂ ਵਿਚਾਲੇ ਗੋਲੀਆਂ ਚੱਲਣ ਦੀ ਖ਼ਬਰ ਹੈ। ਇਸ ਦਾ ਪਤਾ ਚੱਲਦਿਆਂ...
ਗੁਲਮਰਗ 'ਚ ਹੋਈ ਤਾਜ਼ਾ ਬਰਫ਼ਬਾਰੀ
. . .  1 day ago
ਸ੍ਰੀਨਗਰ, 14 ਨਵੰਬਰ - ਜੰਮੂ ਕਸ਼ਮੀਰ ਦੇ ਗੁਲਮਰਗ 'ਚ ਤਾਜ਼ਾ ਬਰਫ਼ਬਾਰੀ ਹੋਈ ਹੈ। ਜਿਸ ਕਾਰਨ ਮੈਦਾਨੀ ਇਲਾਕਿਆਂ 'ਚ ਠੰਢ ਕਾਫੀ ਵੱਧ ਗਈ...
ਰਾਜਸਥਾਨ : ਭਾਜਪਾ ਵਿਧਾਇਕ ਹਬੀਬੁਰ ਰਹਿਮਾਨ ਕਾਂਗਰਸ 'ਚ ਸ਼ਾਮਲ
. . .  1 day ago
ਜੈਪੁਰ, 14 ਨਵੰਬਰ - ਰਾਜਸਥਾਨ 'ਚ ਭਾਜਪ ਵੱਲੋਂ ਟਿਕਟਾਂ ਦੀ ਵੰਡ ਤੋਂ ਨਾਰਾਜ਼ ਭਾਜਪਾ ਵਿਧਾਇਕ ਹਬੀਬੁਰ ਰਹਿਮਾਨ ਅੱਜ ਕਾਂਗਰਸ 'ਚ ਸ਼ਾਮਲ ਹੋ...
11 ਦਸੰਬਰ ਤੋਂ 8 ਜਨਵਰੀ ਤੱਕ ਚੱਲੇਗਾ ਸੰਸਦ ਦਾ ਸਰਦ ਰੁੱਤ ਸੈਸ਼ਨ
. . .  1 day ago
ਨਵੀਂ ਦਿੱਲੀ, 14 ਨਵੰਬਰ - ਸੰਸਦੀ ਮਾਮਲਿਆਂ ਦੀ ਕੈਬਨਿਟ ਕਮੇਟੀ ਨੇ ਫ਼ੈਸਲਾ ਕੀਤਾ ਹੈ ਕਿ ਸੰਸਦ ਦਾ ਸਰਦ ਰੁੱਤ ਸੈਸ਼ਨ 11 ਦਸੰਬਰ ਤੋਂ 8 ਜਨਵਰੀ ਤੱਕ ਚੱਲੇਗਾ। ਇਸ ਦੀ ਜਾਣਕਾਰੀ...
ਡੀ.ਜੀ.ਪੀ ਦੁਆਰਾ ਦਿੱਤਾ ਇਨਾਮ ਮ੍ਰਿਤਕ ਗੰਨਮੈਨ ਦੇ ਪਰਿਵਾਰ ਨੂੰ ਦੇਵੇਗੀ ਪੁਲਿਸ
. . .  1 day ago
ਪਟਿਆਲਾ, 14 ਨਵੰਬਰ (ਅਮਨਦੀਪ ਸਿੰਘ) - ਐੱਸ.ਐੱਸ.ਪੀ ਪਟਿਆਲਾ ਮਨਦੀਪ ਸਿੰਘ ਸਿੱਧੂ ਨੇ ਐਲਾਨ ਕੀਤਾ ਕਿ ਨਾਭਾ ਬੈਂਕ ਡਕੈਤੀ ਨੂੰ ਸੁਲਝਾਉਣ ਲਈ ਡੀ.ਜੀ.ਪੀ ਵੱਲੋਂ ਪਟਿਆਲਾ...
20 ਕਰੋੜ ਦੀ ਹੈਰੋਇਨ ਸਮੇਤ ਮਹਿਲਾ ਸਣੇ 2 ਗ੍ਰਿਫ਼ਤਾਰ
. . .  1 day ago
ਖੰਨਾ, 14 ਨਵੰਬਰ (ਹਰਜਿੰਦਰ ਸਿੰਘ ਲਾਲ) - ਐੱਸ. ਐੱਸ. ਪੀ. ਧਰੁਵ ਦਹਿਆ ਨੇ ਦਾਅਵਾ ਕੀਤਾ ਕਿ ਖੰਨਾ ਪੁਲਿਸ ਨੇ ਕਾਰ ਚਾਲਕ ਤੇ ਉਸ ਦੇ ਨਾਲ ਬੈਠੀ ਇੱਕ ਔਰਤ ਨੂੰ ਜੂਸ...
ਨਾਭਾ ਬੈਂਕ ਡਕੈਤੀ : ਲੁੱਟੀ ਹੋਈ ਰਕਮ ਸਮੇਤ 2 ਗ੍ਰਿਫ਼ਤਾਰ
. . .  1 day ago
ਪਟਿਆਲਾ, 14 ਨਵੰਬਰ (ਅਮਨਦੀਪ ਸਿੰਘ) - ਨਾਭਾ ਵਿਖੇ ਦਿਨ ਦਿਹਾੜੇ ਸਿਕਿਉਰਿਟੀ ਗਾਰਡ ਨੂੰ ਜ਼ਖਮੀ ਕਰ ਕੇ 50 ਲੱਖ ਦੀ ਡਕੈਤੀ ਦਾ ਮਾਮਲਾ ਚਾਰ ਘੰਟਿਆਂ ਵਿਚ ਹੀ ਸੁਲਝਾਉਂਦੇ ਹੋਏ ਪਟਿਆਲਾ...
10 ਹਜ਼ਾਰ ਰੁਪਏ ਰਿਸ਼ਵਤ ਲੈਂਦਾ ਬੀ.ਡੀ.ਪੀ.ਓ ਰੰਗੇ ਹੱਥੀ ਕਾਬੂ
. . .  1 day ago
ਜਲੰਧਰ, 14 ਨਵੰਬਰ - ਵਿਜੀਲੈਂਸ ਬਿਉਰੋ ਨੇ ਇੱਕ ਬੀ.ਡੀ.ਪੀ.ਓ ਨੂੰ 10 ਹਜਾਰ ਰੁਪਏ ਰਿਸ਼ਵਤ ਲੈਂਦਿਆਂ ਰੰਗੇ ਹੱਥੀ ਕਾਬੂ ਕੀਤਾ ਹੈ। ਬੀ.ਡੀ.ਪੀ.ਓ ਦਾ ਨਾਂਅ ਗੁਰਮੀਤ ਸਿੰਘ ਹੈ ਜੋ ਕਿ ਲੋਹੀਆ...
ਰਣਵੀਰ-ਦੀਪਿਕਾ ਦੇ ਵਿਆਹ ਸਮਾਰੋਹ ਦੀ ਸਜਾਵਟ ਦਾ ਦਿਲਕਸ਼ ਨਜ਼ਾਰਾ
. . .  1 day ago
ਮੁੰਬਈ, 14 ਨਵੰਬਰ - ਬਾਲੀਵੁੱਡ ਦੀ ਸਭ ਤੋਂ ਚਰਚਿਤ ਜੋੜੀ ਅਦਾਕਾਰ ਦੀਪਿਕਾ ਪਾਦੂਕੋਣ ਤੇ ਅਦਾਕਾਰ ਰਣਵੀਰ ਸਿੰਘ ਅੱਜ ਇਟਲੀ ਵਿਖੇ ਰਵਾਇਤੀ ਕੋਂਕਣੀ ਸਮਾਰੋਹ ਦੌਰਾਨ ਵਿਆਹ...
ਪੁਲਿਸ ਨੇ 4 ਘੰਟੇ 'ਚ ਸੁਲਝਾਇਆ ਨਾਭਾ ਬੈਂਕ ਡਕੈਤੀ ਮਾਮਲਾ
. . .  1 day ago
ਨਾਭਾ, 14 ਨਵੰਬਰ (ਕਰਮਜੀਤ ਸਿੰਘ) ਨਾਭਾ ਬੈਂਕ ਡਕੈਤੀ ਦਾ ਮਾਮਲਾ ਪਟਿਆਲਾ ਪੁਲਿਸ ਨੇ 4 ਘੰਟਿਆਂ 'ਚ ਹੀ ਸੁਲਝਾ ਲਿਆ ਹੈ। ਪੁਲਿਸ ਨੇ ਲੁੱਟੀ ਰਕਮ ਬਰਾਮਦ ਕਰ ਲੁਟੇਰਿਆ...
ਨਸ਼ੇ ਦੀ ਓਵਰਡੋਜ਼ ਕਾਰਨ ਨੌਜਵਾਨ ਦੀ ਮੌਤ
. . .  1 day ago
ਜ਼ੀਰਾ, 14 ਨਵੰਬਰ (ਮਨਜੀਤ ਸਿੰਘ ਢਿੱਲੋਂ) - ਨੇੜਲੇ ਪਿੰਡ ਮਨਸੂਰਦੇਵਾ ਵਿਖੇ ਨਸ਼ੇ ਦੀ ਓਵਰਡੋਜ਼ ਕਾਰਨ ਮੌਤ ਹੋ ਗਈ। ਜਾਣਕਾਰੀ ਅਨੁਸਾਰ ਦੀਪਕ ਸਿੰਘ (25 ਸਾਲ) ਬਾਥਰੂਮ...
ਇਸਰੋ ਵੱਲੋਂ ਜੀ.ਐੱਸ.ਏ.ਟੀ-29 ਸੈਟੇਲਾਈਟ ਲਾਂਚ
. . .  1 day ago
ਸ੍ਰੀਹਰੀਕੋਟਾ, 14 ਨਵੰਬਰ - ਇਸਰੋ ਵੱਲੋਂ ਆਂਧਰਾ ਪ੍ਰਦੇਸ਼ ਦੇ ਸ੍ਰੀਹਰੀਕੋਟਾ ਤੋਂ ਜੀ.ਐੱਸ.ਐੱਲ.ਵੀ-ਐਮ.ਕੇ-3 ਡੀ-2 ਰਾਕਟ ਰਾਹੀ ਜੀ.ਐੱਸ.ਏ.ਟੀ ਸੈਟੇਲਾਈਟ ...
ਹਿਮਾ ਦਾਸ ਯੂਨੀਸੈੱਫ ਭਾਰਤ ਦੀ ਨੌਜਵਾਨ ਅੰਬੈਸਡਰ ਨਿਯੁਕਤ
. . .  1 day ago
ਰਾਫੇਲ ਡੀਲ 'ਤੇ ਜੋ ਦੋਸ਼ ਲਗਾ ਰਹੇ ਹਨ ਉਹ ਅਨਪੜ੍ਹ ਹਨ - ਵੀ.ਕੇ ਸਿੰਘ
. . .  1 day ago
ਜਸਟਿਸ ਗੋਬਿੰਦ ਮਾਥੁਰ ਨੇ ਇਲਾਹਾਬਾਦ ਹਾਈਕੋਰਟ ਦੇ ਚੀਫ਼ ਜਸਟਿਸ ਵਜੋ ਚੁੱਕੀ ਸਹੁੰ
. . .  1 day ago
ਭਾਰੀ ਬਰਫ਼ਬਾਰੀ ਦੇ ਚੱਲਦਿਆਂ ਮੁਗਲ ਰੋਡ ਬੰਦ
. . .  1 day ago
ਤੇਲੰਗਾਨਾ ਦੇ ਮੁੱਖ ਮੰਤਰੀ ਕੇ. ਚੰਦਰ ਸ਼ੇਖਰ ਰਾਉ ਨੇ ਗਜਵੇਲ ਤੋਂ ਭਰੇ ਨਾਮਜ਼ਦਗੀ ਪੇਪਰ
. . .  1 day ago
ਟੀ-20 ਮਹਿਲਾ ਵਿਸ਼ਵ ਕੱਪ 'ਚ ਭਾਰਤ ਤੇ ਆਇਰਲੈਂਡ ਦਾ ਮੁਕਾਬਲਾ ਕੱਲ੍ਹ
. . .  1 day ago
ਰਾਫੇਲ ਸਮਝੌਤੇ 'ਤੇ ਸੁਪਰੀਮ ਕੋਰਟ ਨੇ ਫੈਸਲਾ ਰੱਖਿਆ ਸੁਰੱਖਿਅਤ
. . .  1 day ago
ਸੀ.ਬੀ.ਆਈ. ਬਨਾਮ ਸੀ.ਬੀ.ਆਈ : ਰਾਕੇਸ਼ ਅਸਥਾਨਾ ਦੀ ਰਾਹਤ 'ਚ ਵਾਧਾ
. . .  1 day ago
ਬੰਦ ਫ਼ੈਕਟਰੀ ਅੰਦਰ ਨਕਲੀ ਸ਼ਰਾਬ ਬਣਾਉਣ ਦੀ ਫ਼ੈਕਟਰੀ ਤੋਂ ਪਰਦਾਫਾਸ਼
. . .  1 day ago
ਦਿੱਲੀ ਹਾਈ ਕੋਰਟ ਨੇ ਦਾਤੀ ਮਹਾਰਾਜ ਦੀ ਪਟੀਸ਼ਨ ਖਾਰਜ ਕੀਤੀ
. . .  1 day ago
ਪ੍ਰਦੂਸ਼ਣ ਦੇ ਚੱਲਦਿਆਂ ਪੰਜਾਬ ਸਰਕਾਰ ਨੂੰ 50 ਕਰੋੜ ਦਾ ਜੁਰਮਾਨਾ
. . .  1 day ago
1984 ਸਿੱਖ ਕਤਲੇਆਮ 'ਚ ਨਰੇਸ਼ ਸੇਹਰਾਵਤ ਤੇ ਯਸ਼ਪਾਲ ਦੋਸ਼ੀ, ਭਲਕੇ ਸੁਣਾਈ ਜਾਵੇਗੀ ਸਜ਼ਾ
. . .  1 day ago
ਹਿਜਬੁਲ ਮੁਜਾਹਿਦੀਨ ਦੇ ਦੋ ਅੱਤਵਾਦੀ ਗ੍ਰਿਫਤਾਰ
. . .  1 day ago
ਨਸ਼ੇ 'ਚ ਧੁੱਤ ਵਿਦੇਸ਼ੀ ਮਹਿਲਾ ਵਲੋਂ ਏਅਰ ਇੰਡੀਆ ਦੀ ਉਡਾਣ 'ਚ ਹੰਗਾਮਾ
. . .  1 day ago
ਪਹਿਲੀ ਆਲਮੀ ਜੰਗ ਦੀ ਯਾਦ 'ਚ ਕਰਵਾਏ ਸਮਾਗਮ 'ਚ ਕੈਪਟਨ ਨੇ ਲਿਆ ਹਿੱਸਾ
. . .  1 day ago
ਇਨੈਲੋ ਦਾ ਹੁਣ ਦੋਫਾੜ ਹੋਣ ਤੈਅ
. . .  1 day ago
ਸੁਖਬੀਰ ਬਾਦਲ ਦੀ ਅਗਵਾਈ 'ਚ ਜਲੰਧਰ 'ਚ ਅਕਾਲੀ ਦਲ ਦਾ ਧਰਨਾ ਜਾਰੀ
. . .  1 day ago
ਅਜੇ ਚੌਟਾਲਾ ਵੀ ਇਨੈਲੋ ਤੋਂ ਕੱਢੇ ਗਏ
. . .  1 day ago
ਹਾਈਕੋਰਟ ਨੇ ਬਹਿਬਲ ਕਲਾਂ ਗੋਲੀ ਕਾਂਡ 'ਚ ਫਸੇ ਪੁਲਿਸ ਅਫਸਰਾਂ ਖਿਲਾਫ ਜਾਂਚ 'ਤੇ ਲਗਾਈ ਰੋਕ ਰੱਖੀ ਜਾਰੀ
. . .  1 day ago
ਸਿਹਤ ਵਿਭਾਗ ਨੇ ਨਸ਼ਾ ਛੁਡਾਊ ਕੇਂਦਰ ਕੀਤਾ ਸੀਲ
. . .  1 day ago
ਜਲੰਧਰ 'ਚ ਸ਼੍ਰੋਮਣੀ ਅਕਾਲੀ ਦਲ ਵਲੋਂ ਧਰਨਾ
. . .  1 day ago
ਨਾਭਾ 'ਚ ਡਕੈਤੀ ਦੌਰਾਨ ਗੰਭੀਰ ਜ਼ਖਮੀ ਹੋਏ ਗੰਨਮੈਨ ਦੀ ਹੋਈ ਮੌਤ
. . .  1 day ago
ਨਾਭਾ 'ਚ ਬੈਂਕ ਦੇ ਗੰਨਮੈਨ ਨੂੰ ਗੋਲੀ ਮਾਰ ਕੇ 50 ਲੱਖ ਦੀ ਡਕੈਤੀ
. . .  1 day ago
ਰੁਪਏ 'ਚ ਡਾਲਰ ਮੁਕਾਬਲੇ 67 ਪੈਸੇ ਆਈ ਮਜ਼ਬੂਤੀ
. . .  1 day ago
ਰਾਫੇਲ 'ਤੇ ਸੁਪਰੀਮ ਕੋਰਟ 'ਚ ਸੁਣਵਾਈ ਜਾਰੀ
. . .  1 day ago
ਧਮਾਕੇ 'ਚ 5 ਜਵਾਨਾਂ ਸਮੇਤ ਇਕ ਨਾਗਰਿਕ ਜ਼ਖਮੀ
. . .  1 day ago
ਮੋਦੀ ਨੇ ਅਮਰੀਕਾ ਦੇ ਉਪ ਰਾਸ਼ਟਰਪਤੀ ਨਾਲ ਕੀਤੀ ਮੁਲਾਕਾਤ
. . .  1 day ago
ਪੰਡਿਤ ਜਵਾਹਰ ਲਾਲ ਨਹਿਰੂ ਨੂੰ ਮਨਮੋਹਨ ਸਿੰਘ ਤੇ ਸੋਨੀਆ ਗਾਂਧੀ ਨੇ ਸ਼ਰਧਾਂਜਲੀ ਭੇਟ ਕੀਤੀ
. . .  1 day ago
ਰਾਜਸਥਾਨ 'ਚ ਸੜਕ ਹਾਦਸਾ, 6 ਲੋਕਾਂ ਦੀ ਮੌਤ
. . .  1 day ago
ਅੱਜ ਵਿਆਹ ਕਰਾਉਣਗੇ ਦੀਪਿਕਾ-ਰਣਵੀਰ
. . .  about 1 hour ago
ਜੰਮੂ ਤੋਂ ਪਠਾਨਕੋਟ ਆ ਰਹੀ ਇਨੋਵਾ ਚਾਰ ਲੋਕਾਂ ਵਲੋਂ ਖੋਹੀ, ਫਰਾਰ
. . .  1 day ago
ਭਾਰਤ 'ਚ ਅੱਜ ਨਵੀਂ ਆਰਥਿਕ ਕ੍ਰਾਂਤੀ - ਫਿਨਟੈੱਕ ਫੈਸਟੀਵਲ 'ਚ ਮੋਦੀ ਨੇ ਕਿਹਾ
. . .  3 minutes ago
ਅੱਜ ਦਾ ਵਿਚਾਰ
. . .  24 minutes ago
ਅੱਗ ਲੱਗਣ ਨਾਲ ਘਰ ਦਾ ਸਾਰਾ ਸਾਮਾਨ ਸੜ ਕੇ ਰਾਖ
. . .  2 days ago
ਗਰਨੇਡ ਤੇ ਜਿੰਦਾ ਕਾਰਤੂਸਾਂ ਸਮੇਤ ਮਹਿਲਾ ਗ੍ਰਿਫ਼ਤਾਰ
. . .  2 days ago
ਹੋਰ ਖ਼ਬਰਾਂ..
ਜਲੰਧਰ : ਐਤਵਾਰ 3 ਭਾਦੋ ਸੰਮਤ 550
ਿਵਚਾਰ ਪ੍ਰਵਾਹ: ਅਜਿਹੀਆਂ ਪੇਸ਼ਬੰਦੀਆਂ ਕਰੋ ਕਿ ਬਰਬਾਦੀ, ਭ੍ਰਿਸ਼ਟਾਚਾਰ ਅਤੇ ਬਦਇੰਤਜ਼ਾਮੀ ਦੀ ਸੰਭਾਵਨਾ ਹੀ ਖ਼ਤਮ ਹੋ ਜਾਵੇ। -ਰਿਚਰਡ ਸਕਿਨਰ

ਸਾਹਿਤ ਫੁਲਵਾੜੀ

ਹੱਥੋਂ ਤਿਲਕੀ ਟਰਾਫ਼ੀ ਦਾ ਵੈਰਾਗ

ਖੇਡਾਂ ਤੇ ਪੜ੍ਹਾਈ ਵਿਚ ਟਰਾਫ਼ੀਆਂ ਜਿੱਤਣ ਦੀ ਖੁਸ਼ੀ ਦਾ ਅੰਦਾਜ਼ਾ ਤਾਂ ਜਿੱਤਣ ਵਾਲੇ ਹੀ ਲਾ ਸਕਦੇ ਹਨ ਪ੍ਰੰਤੂ ਸਕੂਲ ਪੜ੍ਹਦਿਆਂ ਜਿੱਤੀਆਂ ਟਰਾਫੀਆਂ ਹੱਥਾਂ ਵਿਚੋਂ ਤਿਲਕ ਜਾਣ ਦੇ ਗ਼ਮ ਦਾ ਬੋਝ ਕਈ ਦਹਾਕਿਆਂ ਬਾਅਦ ਵੀ ਮਹਿਸੂਸ ਹੁੰਦਾ ਰਹਿੰਦਾ ਹੈ | ਸ਼ਾਇਦ ਉਦੋਂ ਮੈਂ ਸੱਤਵੀਂ ਜਮਾਤ ਵਿਚ ਪੜ੍ਹਦਾ ਸਾਂ ਜਦੋਂ ਸਕੂਲ ਦੀ ਖੋ-ਖੋ ਟੀਮ ਦਾ ਤੇਜ਼ਤਰਾਰ ਖਿਡਾਰੀ ਹੋਣ ਦੇ ਬਾਵਜੂਦ ਜੋਨ ਪੱਧਰੀ ਮੁਕਾਬਲਾ ਨਹੀਂ ਸੀ ਖੇਡ ਸਕਿਆ | ਮੰਡੀ ਅਹਿਮਦਗੜ੍ਹ ਦੇ ਗਾਂਧੀ ਸਕੂਲ ਵਿਚ ਸਕੂਲਾਂ ਦੀਆਂ ਜੋਨ ਪੱਧਰੀ ਖੇਡਾਂ ਹੋ ਰਹੀਆਂ ਸਨ | ਅਸੀਂ ਸਾਰੇ ਖਿਡਾਰੀ ਸਾਈਕਲਾਂ 'ਤੇ ਸਵੇਰੇ ਹੀ ਪਿੰਡ ਤੋਂ ਅਹਿਮਦਗੜ੍ਹ ਲਈ ਚੱਲ ਪਏ | ਮੇਰੇ ਕੋਲ ਸਾਈਕਲ ਨਾ ਹੋਣ ਕਰਕੇ ਮੈਨੂੰ ਦੂਜਾ ਸਾਥੀ ਖਿਡਾਰੀ ਸਾਈਕਲ ਚਲਾਉਣ ਦੀ ਸ਼ਰਤ 'ਤੇ ਨਾਲ ਲਿਜਾਣ ਲਈ ਰਾਜ਼ੀ ਹੋ ਗਿਆ | ਪਿੰਡ ਤੋਂ ਮੰਡੀ ਅਹਿਮਦਗੜ੍ਹ ਦਾ ਪੈਂਡਾ ਕਰੀਬ 18 ਕਿਲੋਮੀਟਰ ਸੀ | ਪਿੰਡੋਂ ਸਾਰੇ ਖਿਡਾਰੀਆਂ ਨੇ ਸਾਈਕਲਾਂ 'ਤੇ ਸਵੱਖਤੇ ਹੀ ਅਹਿਮਦਗੜ੍ਹ ਲਈ ਚਾਲੇ ਪਾ ਦਿੱਤੇ | ਇਕ ਦੂਜੇ ਨਾਲੋਂ ਅੱਗੇ ਨਿਕਲਣ ਦੀ ਦੌੜ ਵਿਚ ਸਾਈਕਲ ਪੂਰੇ ਜ਼ੋਰ ਨਾਲ ਚਲਾ ਰਹੇ ਸਨ | ਸਾਰੇ ਮੁੰਡਿਆਂ ਨੇ ਸਕੂਲ ਦੀ ਵਰਦੀ ਮੁਤਾਬਿਕ ਖਾਕੀ ਰੰਗ ਦੀਆਂ ਪੈਂਟਾਂ ਤੇ ਸਰਦਈ ਰੰਗ ਦੇ ਕਮੀਜ਼ਾਂ ਦੇ ਨਾਲ ਫੀਤਿਆਂ ਵਾਲੇ ਚਿੱਟੇ ਬੂਟ ਪਹਿਨੇ ਹੋਏ ਸਨ | ਪ੍ਰੰਤੂ ਮੇਰੇ ਪਜਾਮੇ-ਕਮੀਜ਼ ਨਾਲ ਪਾਈਆਂ ਚੱਪਲਾਂ ਦੀ ਮੇਖ ਲਾ ਕੇ ਅਟਕਾਈ ਟੁੱਟੀ ਹੋਈ ਬੱਧਰੀ ਸਾਈਕਲ ਚਲਾਉਂਦਿਆਂ ਬਾਰ-ਬਾਰ ਨਿਕਲ ਜਾਂਦੀ | ਅੱਕ ਕੇ ਮੈਂ ਚੱਪਲਾਂ ਲਾਹ ਕੇ ਹੱਥ ਵਿਚ ਫੜ ਲਈਆਂ ਤੇ ਵਾਹੋ ਦਾਹੀ ਸਾਈਕਲ ਭਜਾ ਕੇ ਦੂਜੇ ਮੁੰਡਿਆਂ ਦੇ ਬਰਾਬਰ ਜਾ ਪਹੁੰਚਿਆ | ਹਾਲੇ ਅਸੀਂ ਝੁਨੇਰ ਪਿੰਡ ਤੋਂ ਸੂਏ ਦੀ ਪਟੜੀ 'ਤੇ ਚੜ੍ਹੇ ਹੀ ਸੀ ਕਿ ਮੇਰਾ ਘਸਿਆ ਹੋਇਆ ਪਜਾਮਾ ਦੋਵੇਂ ਗੋਡਿਆਂ ਤੋਂ ਫਟ ਗਿਆ | ਸਾਈਕਲ ਰੋਕ ਕੇ ਪਜਾਮੇ ਨੂੰ ਮੂਹਰੀਆਂ ਤੋਂ ਗੋਡਿਆਂ ਤੱਕ ਇਕਠਾ ਜਿਹਾ ਕਰ ਕੇ ਮੈਂ ਫਿਰ ਚਾਲੇ ਪਾ ਦਿੱਤੇ | ਸਾਡੇ ਨਾਲ ਦੇ ਮੁੰਡੇ ਧਲੇਰ ਪਿੰਡ ਦਾ ਪੁਲ ਲੰਘ ਚੁੱਕੇ ਸਨ | ਸਾਥੀਆਂ ਨਾਲ ਰਲਣ ਦੀ ਕਾਹਲੀ ਵਿਚ ਮੈਂ ਜਿਉਂ ਹੀ ਸਾਈਕਲ ਨੂੰ ਭਜਾਉਣਾ ਸੁਰੂ ਕੀਤਾ ਤਾਂ ਮੇਰੀ ਘਸੀ ਹੋਈ ਕਮੀਜ਼ ਵੀ ਮੌਰਾਂ ਤੋਂ ਫਟ ਕੇ ਲੰਗਾਰ ਹੋ ਗਈ | ਘਰੇ ਅੰਤਾਂ ਦੀ ਗ਼ਰੀਬੀ ਹੋਣ ਕਰਕੇ ਉਨ੍ਹੀਂ ਦਿਨੀਂ ਹੇਠਾਂ ਨਿੱਕਰਾਂ ਬੁਨੈਣ ਵੀ ਪਾਉਣਾ ਵੱਸ ਦੀ ਗੱਲ ਨਹੀਂ ਸੀ | ਜ਼ੋਨ ਪੱਧਰ ਦੀਆਂ ਖੇਡਾਂ ਵਿਚ ਆਮ ਪੇਂਡੂ ਸਕੂਲਾਂ ਦੇ ਖਿਡਾਰੀ ਹੋਣ ਕਰਕੇ ਕਿਸੇ ਖਾਸ ਵਰਦੀ ਦੀ ਜਗ੍ਹਾ ਕੁੜਤੇ ਪਜਾਮੇ ਪਹਿਨ ਕੇ ਖੇਡਣ ਤੋਂ ਕੋਈ ਨਹੀਂ ਸੀ ਰੋਕਦਾ | ਪਰ ਮੇਰੇ ਲਈ ਅਜੀਬ ਸਥਿਤੀ ਪੈਦਾ ਹੋ ਗਈ | ਪਜਾਮਾ ਗੋਡਿਆਂ ਤੋਂ ਫਟ ਗਿਆ ਅਤੇ ਕਮੀਜ਼ ਪਿਛਿਓਾ ਲੰਗਾਰ ਹੋ ਗਿਆ | ਧਲੇਰ ਦੇ ਪੁਲ ਨੇੜੇ ਜਾ ਕੇ ਮੈਂ ਸਾਈਕਲ ਰੋਕ ਲਿਆ ਤੇ ਸਾਈਕਲ ਆਪਣੇ ਸਾਥੀ ਨੂੰ ਫੜਾ ਕੇ ਰਸਤੇ ਵਿਚੋਂ ਹੀ ਵਾਪਸ ਪਿੰਡ ਮੁੜਨ ਦਾ ਫੈਸਲਾ ਕਰ ਲਿਆ | ਕਮੀਜ਼ ਪਜਾਮਾ ਫਟ ਜਾਣ ਤੇ ਚੱਪਲਾਂ ਦੀ ਬੱਧਰੀ ਟੁੱਟ ਜਾਣ ਕਾਰਨ ਉਹ ਮੇਰੀ ਬੇਵਸੀ ਨੂੰ ਸਮਝ ਗਿਆ |
'ਵੀਰ ਬਣ ਕੇ ਨਾਲ ਦਿਆਂ ਨੂੰ ਆਹ ਕੁੱਛ ਨਾ ਦੱਸੀਂ, ਕਹਿ ਦੇਈਾ ਉਹਨੂੰ ਤਾਪ ਚੜ੍ਹ ਗਿਆ ਸੀ |' ਵਾਪਸ ਪਰਤਣ ਤੋਂ ਪਹਿਲਾਂ ਮੈਂ ਆਪਣੇ ਸਾਥੀ ਅੱਗੇ ਤਰਲਾ ਜਿਹਾ ਕੀਤਾ | ਮੈਨੂੰ ਡਰ ਸੀ ਕਿਤੇ ਦੂਜੇ ਮੁੰਡੇ ਸਕੂਲ ਪਰਤ ਕੇ ਰਸਤੇ ਵਿਚ ਮੇਰਾ ਪਜਾਮਾ ਕਮੀਜ਼ ਫਟਣ ਦਾ ਰੌਲਾ ਨਾ ਪਾ ਦੇਣ |
ਲੰਗਾਰ ਹੋਏ ਕਮੀਜ਼ ਪਜਾਮੇ ਨਾਲ ਗ਼ਰੀਬੀ ਦਾ ਬੋਝ ਚੁੱਕੀ ਮੈਂ ਰਸਤੇ ਵਿਚ ਰੱਬ ਨੂੰ ਕੋਸਦਾ ਭੁੱਖਣ-ਭਾਣਾ ਸੂਰਜ ਢਲਦੇ ਤੱਕ ਮਸਾਂ ਘਰ ਪਹੁੰਚਿਆ | ਪਜਾਮੇ ਕਮੀਜ਼ ਦੇ ਲੰਗਾਰ ਦੇਖ ਕੇ ਮਾਂ ਦਾ ਪਾਰਾ ਚੜ੍ਹ ਗਿਆ |
'ਤੈਨੂੰ ਕਿੰਨੀ ਬਾਰ ਕਿਹਾ ਬਈ ਖੇਡਣ ਨੂੰ ਰਹਿਣ ਦੇਹ, ਅੱਜ ਫੇਰ ਝੱਗਾ ਤੰਬੀ ਪਾੜ ਲਿਆਇਆ' | ਉਨ੍ਹੀ ਦਿਨੀਂ ਸਾਡੇ ਘਰਾਂ 'ਚ ਪਜਾਮੇ ਨੂੰ ਤੰਬੀ ਤੇ ਕਮੀਜ਼ ਨੂੰ ਝੱਗਾ ਕਿਹਾ ਜਾਂਦਾ ਸੀ | ਮੈਂ ਨਿਮੋਝੂਣੇ ਹੋਏ ਨੇ ਮਾਂ ਨੂੰ ਰਸਤੇ ਵਿਚ ਹੀ ਪਾਟ ਗਏ ਕੱਪੜਿਆਂ ਦੀ ਸਾਰੀ ਗੱਲ ਦੱਸੀ | ਮਾਂ ਨੇ ਲੰਬਾ ਹੌਕਾ ਭਰਦਿਆਂ ਐਤਕੀਂ ਮੂੰਗਫਲੀ ਚੁਗ ਕੇ ਨਵੇਂ ਕੱਪੜੇ ਸਿਲਾ ਦੇਣ ਦਾ ਹੌਸਲਾ ਦਿੱਤਾ ਅਤੇ ਸੂਈ ਨਾਲ ਝੱਗੇ ਤੰਬੀ ਦੇ ਲੰਗਾਰ ਸਿਉਂਣ ਲੱਗ ਗਈ | ਉੁੱਧਰ ਅਹਿਮਦਗੜ੍ਹ ਦੇ ਗਾਂਧੀ ਸਕੂਲ ਵਿਚ ਸਾਡੇ ਸਕੂਲ ਦੀ ਖੋ ਖੋ ਟੀਮ ਮੇਰੇ ਤੋਂ ਬਗੈਰ ਵੀ ਜ਼ੋਨ ਮੁਕਾਬਲਾ ਜਿੱਤ ਗਈ | ਅਗਲੇ ਦਿਨ ਸਵੇਰੇ ਦੀ ਸਭਾ ਵਿਚ ਮੁੱਖ ਅਧਿਆਪਕ ਨੇ ਜਿੱਤਣ ਵਾਲੀ ਟੀਮ ਦੇ ਸਾਰੇ ਖਿਡਾਰੀਆਂ ਨੂੰ ਸਟੇਜ 'ਤੇ ਬੁਲਾ ਕੇ ਸਾਬਾਸ਼ ਦਿੱਤੀ | ਜਦੋਂ ਸਾਰੇ ਸਕੂਲ ਦੇ ਸਾਹਮਣੇ ਜੇਤੂ ਟੀਮ ਦੇ ਖਿਡਾਰੀਆਂ ਨੇ ਬੱਠਲ ਜਿੱਡੀ ਦਾਖੀ ਰੰਗ ਦੀ ਟਰਾਫ਼ੀ ਮੁੱਖ ਅਧਿਆਪਕ ਨੂੰ ਫੜਾਈ ਤਾਂ ਸਾਰੇ ਵਿਦਿਆਰਥੀਆਂ ਨੇ ਤਾੜੀਆਂ ਵਜਾ ਕੇ ਸਵਾਗਤ ਕੀਤਾ | ਮੈਂ ਕਤਾਰ ਵਿਚ ਇਕ ਮੁੰਡੇ ਦੇ ਪਿੱਛੇ ਮੂੰਹ ਲਟਕਾਈ ਲੁਕ ਕੇ ਬੈਠਾ ਮਾਂ ਵਲੋਂ ਸੂਈ ਨਾਲ ਸਿਉਂਤੇ ਟਾਂਕਿਆਂ ਨੂੰ ਟੋਂਹਦਾ ਇਹੀ ਅਰਦਾਸ ਕਰਦਾ ਰਿਹਾ ਕਿ ਕਿਤੇ ਕੋਈ ਮਾਸਟਰ ਜਾਂ ਖਿਡਾਰੀ ਰਸਤੇ ਵਿਚ ਫਟ ਗਏ ਮੇਰੇ ਕਮੀਜ਼ ਪਜਾਮੇ ਦਾ ਪਾਜ ਸਾਰੇ ਸਕੂਲ ਦੇ ਸਾਹਮਣੇ ਨਾ ਉੱਧੇੜ ਦੇਵੇ | ਉਸ ਦਿਨ ਤੋਂ ਬਾਅਦ ਖੇਡਣ ਤੋਂ ਤੋਬਾ ਕਰ ਕੇ ਸਾਰਾ ਜ਼ੋਰ ਪੜ੍ਹਾਈ ਕਰਨ 'ਤੇ ਲਾ ਦਿੱਤਾ | ਸਾਰੀਆਂ ਜਮਾਤਾਂ ਵਿਚੋਂ ਫਸਟ ਆਉਂਦਾ ਰਿਹਾ | ਸਾਇੰਸ ਮਾਸਟਰ ਕਮਲਜੀਤ ਸਿੰਘ ਤੇ ਸਾਧੂ ਸਿੰਘ ਵਲੋਂ ਸਾਇੰਸ ਪ੍ਰਯੋਗਸ਼ਾਲਾ ਦੀ ਚਾਬੀ ਹੀ ਮੇਰੇ ਹਵਾਲੇ ਕਰ ਦਿੱਤੀ ਗਈ | ਅਗਲੇ ਦੋ ਸਾਲ ਮੇਰੇ ਬਣਾਏ ਸਾਇੰਸ ਮਾਡਲ ਜ਼ਿਲ੍ਹੇ ਵਿਚੋਂ ਫਸਟ ਆਉਂਦੇ ਰਹੇ ਅਤੇ ਬਠਿੰਡੇ ਤੇ ਹੁਸ਼ਿਆਰਪੁਰ ਦੇ ਰਾਜ ਪੱਧਰੀ ਸਾਇੰਸ ਮੇਲਿਆਂ 'ਚ ਸਾਡੇ ਮਾਡਲਾਂ ਦੀ ਪੂਰੀ ਧਾਕ ਰਹੀ | ਬਠਿੰਡੇ ਸਾਇੰਸ ਮੇਲੇ ਤੋਂ ਜਿੱਤੀ ਟਰਾਫੀ ਪਹਿਲੀ ਬਾਰ ਆਪਣੀ ਮਾਂ ਨੂੰ ਲਿਆ ਕੇ ਦਿਖਾਈ |
'ਭਲਾ ਇਹ ਕਿੰਨੇ ਕੁ ਦੀ ਵਿਕ ਜੂ?' ਮਾਂ ਨੇ ਲੱਕੜ ਦੀ ਟਰਾਫ਼ੀ ਨੂੰ ਹੱਥ 'ਚ ਫੜ ਕੇ ਤੋਲਦਿਆਂ ਜਿਹਾ ਪੁੱਛਿਆ |
'ਇਹ ਵੇਚਣ ਨੂੰ ਥੋੜ੍ਹਾ ਹੁੰਦੀ ਆ, ਇਹ ਤਾਂ ਘਰੇ ਸਜਾ ਕੇ ਰੱਖਣ ਨੂੰ ਇਨਾਮ 'ਚ ਦਿੰਦੇ ਨੇ |
ਮੇਰਾ ਜਵਾਬ ਸੁਣ ਕੇ ਮਾਂ ਨੇ ਫਿਰ ਲੰਬਾ ਹੌਕਾ ਭਰਿਆ, 'ਪੁੱਤ ਕਿੱਥੇ ਰੱਖੇਂਗਾ ਇਹ ਨੂੰ ? ਰੱਖਣ ਨੂੰ ਥਾਂ ਵੀ ਤਾਂ ਹੋਵੇ' | ਮਾਂ ਤੋਂ ਟਰਾਫ਼ੀ ਫੜ ਕੇ ਮੈਂ ਝੋਲੇ ਵਿਚ ਪਾ ਲਈ ਅਤੇ ਅਗਲੇ ਦਿਨ ਸਕੂਲ ਜਾ ਕੇ ਸਾਇੰਸ ਮਾਸਟਰ ਨੂੰ ਸੌਾਪ ਦਿੱਤੀ |

-ਪਿੰਡ ਕੁਠਾਲਾ , ਤਹਿਸੀਲ ਮਲੇਰਕੋਟਲਾ, ਜ਼ਿਲ੍ਹਾ ਸੰਗਰੂਰ ( ਪੰਜਾਬ )
ਮੋਬਾਈਲ : 98153-47904.

ਮਿੰਨੀ ਕਹਾਣੀਆਂ

ਬਲਾ ਸਵੇਰ ਦਾ ਵੇਲਾ ਸੀ। ਹਰ ਰੋਜ਼ ਦੀ ਤਰ੍ਹਾਂ ਜਿਉਂ ਹੀ ਉਹ ਆਪਣੇ ਕੰਮ 'ਤੇ ਜਾ ਰਹੀ ਸੀ ਕਿ ਅਚਾਨਕ ਉਸ ਦੇ ਪਰਸ ਦੀ ਜੰਜ਼ੀਰ ਖਰਾਬ ਹੋ ਗਈ। ਉਸ ਨੇ ਸੋਚਿਆ ਕਿਉਂ ਨਾ ਮੈਂ ਆਪਣੀ ਮਕਾਨ ਮਾਲਕਣ ਤੋਂ ਮੰਗ ਲਵਾਂ। ਗੱਲ ਕੁਝ ਦੇਰ ਦੀ ਏ। ਔਰਤ ਤਾਂ ਭਲੀ ਜਾਪਦੀ ਏ। ਨਾਲੇ ਆਪਾਂ ...

ਪੂਰੀ ਖ਼ਬਰ »

ਆਸ ਤੇ ਨਿਰਾਸ਼ਾ

(ਲੜੀ ਜੋੜਨ ਲਈ ਪਿਛਲੇ ਐਤਵਾਰ ਦਾ ਅੰਕ ਦੇਖੋ) • ਜੇਕਰ ਆਸ ਦੀ ਮੋਮਬੱਤੀ ਜਗਦੀ ਹੈ ਤਾਂ ਉਹ ਸ਼ਾਂਤੀ, ਵਿਸ਼ਵਾਸ ਤੇ ਪਿਆਰ ਦੀਆਂ ਬੁਝ ਚੁੱਕੀਆਂ ਮੋਮਬੱਤੀਆਂ ਨੂੰ ਵੀ ਦੁਬਾਰਾ ਜਗਾ ਸਕਦੀ ਹੈ | • ਆਸ ਦੇ ਬਿਨਾਂ ਕੋਈ ਵੀ ਕੰਮ ਕੀਤਾ ਨਹੀਂ ਜਾ ਸਕਦਾ | • ਆਸਵੰਦ ਲੋਕ ਹਰ ...

ਪੂਰੀ ਖ਼ਬਰ »

... ਪੱਤਾ-ਪੱਤਾ ਹਾਲ ਤੁਮ੍ਹਾਰਾ ਜਾਨੇ ਹੈ

ਇਕ ਬੰਦਾ ਸੀ ਜਲੰਧਰ ਵਿਚ, ਉਹਦੀ ਬੜੀ ਅਜੀਬ ਆਦਤ ਸੀ, ਕੋਈ ਵੀ ਜੰਝ ਚੜ੍ਹਦੀ ਉਹ ਉਹਦੇ ਵਿਚ ਸ਼ਾਮਿਲ ਹੋ ਜਾਂਦਾ | ਇਉਂ ਨਹੀਂ ਸੀ ਕਿ ਉਹ ਬੇਗਾਨੀ ਸ਼ਾਦੀ 'ਚ ਅਬਦੁੱਲਾ ਦੀਵਾਨਾ ਵਧਾਈਆਂ ਦੇਣ ਜਾਂਦਾ ਸੀ, ਸਗੋਂ ਜਦ ਘੋੜੀ ਚੜ੍ਹੇ ਲਾੜੇ ਦੀ ਜੰਝ ਕੁੜੀ ਦੇ ਘਰ ਦੇ ਨੇੜੇ ...

ਪੂਰੀ ਖ਼ਬਰ »

ਸਾਹਿਤਕ ਸਰਗਰਮੀਆਂ: ਕਾਰਲ ਮਾਰਕਸ ਅਤੇ ਰਾਹੁਲ ਸੰਕਰਤਾਇਨ 'ਤੇ ਪਟਨਾ ਵਿਖੇ ਹੋਇਆ ਦੋ ਦਿਨਾ ਸੈਮੀਨਾਰ

ਪ੍ਰਗਤੀਸ਼ੀਲ ਲੇਖਕ ਸੰਘ ਦੀ ਬਿਹਾਰ ਇਕਾਈ ਵਲੋਂ ਕਾਰਲ ਮਾਰਕਸ ਦੇ 200 ਸਾਲਾ ਅਤੇ ਰਾਹੁਲ ਸੰਕਰਤਾਇਨ ਦੇ 125ਵੇਂ ਸਾਲ 'ਤੇ ਪਟਨਾ ਵਿਚ ਦੋ ਦਿਨਾ ਸੈਮੀਨਾਰ ਕਰਾਇਆ ਗਿਆ | ਇਸ ਸੈਮੀਨਾਰ ਵਿਚ ਨਾਅਰਾ ਦਿੱਤਾ ਗਿਆ, ਦੁਨੀਆ ਨੂੰ ਜਾਣੋ! ਦੁਨੀਆ ਨੂੰ ਬਦਲੋ | ਸੈਮੀਨਾਰ ਦੇ ...

ਪੂਰੀ ਖ਼ਬਰ »

ਵਿੱਛੜੇ ਪਰਿਵਾਰ

(ਲੜੀ ਜੋੜਨ ਲਈ ਪਿਛਲੇ ਐਤਵਾਰ ਦਾ ਅੰਕ ਦੇਖੋ) ਮੈਨੂੰ ਅਜੇ ਵੀ ਯਾਦ ਹੈ ਪਿੰਡ ਦੇ ਮੁਸਲਮਾਨ ਅਤੇ ਸਿੱਖ ਵੱਖ-ਵੱਖ ਥਾਵਾਂ ਤੇ ਰੋਜ਼ ਇਕੱਠੇ ਹੁੰਦੇ ਸਨ, ਉਹ ਕਈ ਮਤੇ ਪਕਾਉਂਦੇ ਸਨ ਅਤੇ ਗੁਪਤ ਤੌਰ 'ਤੇ ਹਥਿਆਰ ਵੀ ਇਕੱਠੇ ਕਰਦੇ ਰਹਿੰਦੇ ਸਨ | ਪਰ ਪਿੰਡ ਦੇ ਮੁਸਲਮਾਨ ਅਤੇ ...

ਪੂਰੀ ਖ਼ਬਰ »

Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX