ਤਾਜਾ ਖ਼ਬਰਾਂ


ਨਵੀਂ ਦਿੱਲੀ : ਰਾਸ਼ਟਰਪਤੀ ਨੇ ਐੱਮ ਜੇ ਅਕਬਰ ਦਾ ਅਸਤੀਫਾ ਕੀਤਾ ਮਨਜ਼ੂਰ
. . .  1 day ago
ਝੂਲੇ ਦੀ ਤਾਰ ਤੇ ਸਪੋਰਟ ਟੁੱਟੀ ,ਕਈ ਫੱਟੜ
. . .  1 day ago
ਨਵਾਂਸ਼ਹਿਰ, 17 ਅਕਤੂਬਰ (ਗੁਰਬਖਸ਼ ਸਿੰਘ ਮਹੇ)-ਦਸਹਿਰਾ ਮੇਲੇ 'ਚ ਲੱਗੇ ਝੂਲੇ ਦੀ ਤਾਰ ਤੇ ਸਪੋਰਟ ਟੁੱਟਣ ਕਾਰਣ ਇੱਕ ਬੱਚੀ ਸਮੇਤ ਕਈਆਂ ਦੇ ਜ਼ਖਮੀ ਹੋਣ ਦੀ ਖਬਰ ਹੈ। ਜਾਣਕਾਰੀ ਮੁਤਾਬਕ ਝੂਲੇ ‘ਚ 45 ਵਿਅਕਤੀ, ਔਰਤਾਂ ...
ਫਸਲ ਮਾਰੇ ਜਾਣ ਤੋਂ ਦੁਖੀ ਕਿਸਾਨ ਨੇ ਸਲਫਾਸ ਖਾ ਕੇ ਕੀਤੀ ਖੁਦਕੁਸ਼ੀ
. . .  1 day ago
ਸੁਭਾਨਪੁਰ, 17 ਅਕਤੂਬਰ ( ਕੰਵਰ ਬਰਜਿੰਦਰ ਸਿੰਘ ਜੱਜ )-ਭਾਰੀ ਬਾਰਸ਼ਾਂ ਕਾਰਨ ਝੋਨੇ ਦੀ ਫਸਲ ਤਬਾਹ ਹੋਣ ਤੋਂ ਦੁਖੀ ਹੋਏ ਪਿੰਡ ਜੱਗਾਂ ਥਾਣਾ ਸੁਭਾਨਪੁਰ ਦੇ ਇੱਕ ਕਿਸਾਨ ਨੇ ਸਲਫਾਸ ਦੀਆਂ ਗੋਲੀਆਂ ਖਾ ਕੇ ਖੁਦਕੁਸ਼ੀ ਕਰ ਲਈ। ਜਾਣਕਾਰੀ ...
ਗ੍ਰਹਿ ਮੰਤਰਾਲੇ ਨੇ ਸਬਰੀਮਾਲਾ ਹਿੰਸਾ ਦਾ ਲਿਆ ਨੋਟਿਸ - ਸੂਤਰ
. . .  1 day ago
ਨਵੀਂ ਦਿੱਲੀ, 17 ਅਕਤੂਬਰ - ਸੂਤਰਾਂ ਦਾ ਕਹਿਣਾ ਹੈ ਕਿ ਕੇਂਦਰੀ ਗ੍ਰਹਿ ਮੰਤਰਾਲੇ ਨੇ ਕੇਰਲ ਦੇ ਸਬਰੀਮਾਲਾ ਮੰਦਰ ਦੇ ਦੁਆਰ ਖੁੱਲਣ ਨੂੰ ਲੈ ਕੇ ਹੋਈ ਹਿੰਸਾ ਦਾ ਨੋਟਿਸ...
ਕੇਰਲ : ਮਹਿਲਾ ਪੱਤਰਕਾਰਾਂ ਸਮੇਤ ਹੋਰ ਯਾਤਰੀਆਂ ਨਾਲ ਭਰੀ ਬੱਸ 'ਤੇ ਪਥਰਾਅ
. . .  1 day ago
ਤਿਰੂਵਨੰਤਪੁਰਮ, 17 ਅਕਤੂਬਰ - ਕੇਰਲ ਵਿਖੇ ਸਬਰੀਮਾਲਾ ਮੰਦਰ ਦੇ ਦੁਆਰ ਖੁੱਲਣ ਨੂੰ ਲੈ ਕੇ ਹੋਈ ਹਿੰਸਾ ਦੇ ਚੱਲਦਿਆਂ ਨਿਲਿੱਕਲ ਬੇਸ ਕੈਂਪ ਨੇੜੇ ਮਹਿਲਾ ਪੱਤਰਕਾਰਾਂ ਸਮੇਤ ਹੋਰ ਯਾਤਰੀਆਂ...
ਸਬਰੀਮਾਲਾ ਦੇ ਨੇੜਲੇ ਇਲਾਕਿਆਂ 'ਚ ਧਾਰਾ 144 ਲਾਗੂ
. . .  1 day ago
ਤਿਰੂਵਨੰਤਪੁਰਮ, 17 ਅਕਤੂਬਰ - ਸਬਰੀਮਾਲਾ ਮੰਦਰ ਦੇ ਦੁਆਰ ਖੁੱਲਣ ਦੇ ਚੱਲਦਿਆਂ ਹੋਈ ਹਿੰਸਾ ਨੂੰ ਦੇਖਦੇ ਹੋਏ ਪ੍ਰਸ਼ਾਸਨ ਵੱਲੋਂ ਸਬਰੀਮਾਲਾ ਦੇ ਆਸ ਪਾਸ ਦੇ ਇਲਾਕਿਆਂ ਵਿਚ ਧਾਰਾ...
ਦਿੱਲੀ 'ਚ 22 ਅਕਤੂਬਰ ਨੂੰ ਬੰਦ ਰਹਿਣਗੇ ਪੈਟਰੋਲ ਪੰਪ
. . .  1 day ago
ਨਵੀਂ ਦਿੱਲੀ, 17 ਅਕਤੂਬਰ - ਤੇਲ ਦੀਆਂ ਕੀਮਤਾਂ ਨੂੰ ਵੈਟ ਅਧੀਨ ਲਿਆਉਣ ਦੀ ਮੰਗ ਨੂੰ ਲੈ ਕੇ ਦਿੱਲੀ ਦੇ ਪੈਟਰੋਲ ਪੰਪ 22 ਅਕਤੂਬਰ ਸਵੇਰੇ 5 ਵਜੇ ਤੋਂ 23 ਅਕਤੂਬਰ ਸਵੇਰੇ 5 ਵਜੇ ਤੱਕ...
ਕਾਂਗਰਸ ਕੇਂਦਰੀ ਚੋਣ ਸਮਿਤੀ ਵੱਲੋਂ ਮੱਧ ਪ੍ਰਦੇਸ਼ ਚੋਣਾਂ ਲਈ 80 ਨਾਂਅ ਫਾਈਨਲ
. . .  1 day ago
ਨਵੀਂ ਦਿੱਲੀ, 17 ਅਕਤੂਬਰ - ਕਾਂਗਰਸ ਦੀ ਕੇਂਦਰੀ ਚੋਣ ਸਮਿਤੀ ਨੇ ਮੱਧ ਪ੍ਰਦੇਸ਼ ਚੋਣਾਂ ਲਈ 80 ਉਮੀਦਵਾਰਾਂ ਦੇ ਨਾਮਾਂ 'ਤੇ ਮੋਹਰ ਲਗਾ ਦਿੱਤੀ...
ਪੁੱਤਰ ਹੱਥੋਂ ਅਚਾਨਕ ਚੱਲੀ ਗੋਲੀ ਨਾਲ ਮਾਂ ਦੀ ਮੌਤ
. . .  1 day ago
ਸਿੱਧਵਾਂ ਬੇਟ, 17 ਅਕਤੂਬਰ (ਜਸਵੰਤ ਸਿੰਘ ਸਲੇਮਪੁਰੀ) - ਨੇੜਲੇ ਪਿੰਡ ਰਸੂਲਪੁਰ (ਜੰਡੀ) ਵਿਖੇ ਦੋਨਾਲੀ ਰਾਈਫ਼ਲ ਦੀ ਸਫ਼ਾਈ ਕਰ ਰਹੇ ਪੁੱਤਰ ਹੱਥੋਂ ਅਚਾਨਕ ਚੱਲੀ ਗੋਲੀ ਨਾਲ ਉਸ...
ਪੰਜਾਬ ਸਰਕਾਰ ਨੇ ਕਈ ਵਸਤਾਂ 'ਤੇ ਵਧਾਈ 'ਤੇ ਸਟੈਂਪ ਡਿਊਟੀ
. . .  1 day ago
ਚੰਡੀਗੜ੍ਹ, 17 ਅਕਤੂਬਰ- ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਪੰਜਾਬ ਮੰਤਰੀ ਮੰਡਲ ਨੇ ਅੱਜ ਸੂਬੇ 'ਚ ਮਾਲੀਆ ਵਧਾਉਣ ਲਈ ਕਈ ਵਸਤਾਂ 'ਤੇ ਸਟੈਂਪ ਡਿਊਟੀ ਵਧਾਈ ਹੈ। ਹਾਲਾਂਕਿ ਸੂਬਾ ਸਰਕਾਰ ਵਲੋਂ ਜਾਇਦਾਦ ਦੇ ਰਜਿਸਟਰੇਸ਼ਨ 'ਤੇ ਸਟੈਂਪ...
ਖੋਲ੍ਹੇ ਗਏ ਸਬਰੀਮਾਲਾ ਮੰਦਰ ਦੇ ਦੁਆਰ
. . .  1 day ago
ਤਿਰੂਵਨੰਤਪੁਰਮ, 17 ਅਕਤੂਬਰ- ਕੇਰਲ ਦੇ ਸਬਰੀਮਾਲਾ ਮੰਦਰ ਦੇ ਦੁਆਰ ਅੱਜ ਸ਼ਾਮੀਂ ਪੰਜ ਵਜੇ ਖੁੱਲ੍ਹ ਗਏ ਹਨ। ਸ਼ਰਧਾਲੂ ਮੰਦਰ 'ਚ ਰਾਤੀਂ 10.30 ਵਜੇ ਤੱਕ ਪ੍ਰਾਰਥਨਾ ਕਰ ਸਕਦੇ ਹਨ। ਦੱਸ ਦਈਏ ਕਿ ਮੰਦਰ ਦੇ ਦੁਆਰ 22 ਅਕਤੂਬਰ ਤੱਕ ਖੁੱਲ੍ਹੇ...
ਨਨ ਜਬਰ ਜਨਾਹ ਮਾਮਲੇ 'ਚ ਜ਼ਮਾਨਤ ਮਿਲਣ ਮਗਰੋਂ ਜਲੰਧਰ ਪਹੁੰਚੇ ਫਰੈਂਕ ਮੁਲੱਕਲ
. . .  1 day ago
ਜਲੰਧਰ, 17 ਅਕਤੂਬਰ (ਚਿਰਾਗ)- ਨਨ ਜਬਰ ਜਨਾਹ ਮਾਮਲੇ 'ਚ ਦੋਸ਼ਾਂ ਦਾ ਸਾਹਮਣਾ ਕਰ ਰਹੇ ਸਾਬਕਾ ਬਿਸ਼ਪ ਫਰੈਂਕੋ ਮੁਲੱਕਲ ਜ਼ਮਾਨਤ ਮਿਲਣ ਮਗਰੋਂ ਅੱਜ ਜਲੰਧਰ ਦੀ ਸੈਕੇਰਡ ਹਾਰਟ ਚਰਚ ਪਹੁੰਚੇ ਹਨ, ਜਿੱਥੇ ਉਨ੍ਹਾਂ ਦਾ ਜ਼ੋਰਦਾਰ ਸਵਾਗਤ ਕੀਤਾ ਗਿਆ...
ਪ੍ਰਵਾਸੀ ਔਰਤ ਦਾ ਬੇਰਹਿਮੀ ਨਾਲ ਕਤਲ
. . .  1 day ago
ਆਦਮਪੁਰ/ਡਰੋਲੀਕਲਾ, 17 ਅਕਤੂਬਰ (ਹਰਪ੍ਰੀਤ ਸਿੰਘ, ਸੰਤੋਖ ਸਿੰਘ, ਰਮਨ ਦਵੇਸਰ)- ਪਿੰਡ ਲੁਟੇਰਾ ਕਲਾ ਵਿਖੇ ਇੱਕ 40 ਸਾਲਾ ਪ੍ਰਵਾਸੀ ਔਰਤ ਦਾ ਗਲਾ ਘੁੱਟ ਕੇ ਕਤਲ ਕਰਨ ਦੀ ਸੂਚਨਾ ਪ੍ਰਾਪਤ ਹੋਈ ਹੈ। ਮਾਮਲੇ ਦੇ ਸੰਬੰਧ 'ਚ ਪੁੱਛਗਿੱਛ ਕਰਨ ਲਈ ਪੁਲਿਸ ਨੇ ਪੰਜ...
ਸਟੈਂਪ ਡਿਊਟੀ ਵਧਾ ਕੇ ਕੈਪਟਨ ਨੇ ਪੰਜਾਬ ਵਾਸੀਆਂ ਨੂੰ ਦਿੱਤਾ ਦੀਵਾਲੀ ਦਾ ਤੋਹਫ਼ਾ- ਚੀਮਾ
. . .  1 day ago
ਸੰਗਰੂਰ, 17 ਅਕਤੂਬਰ (ਧੀਰਜ ਪਸ਼ੋਰੀਆ)- ਪੰਜਾਬ ਸਰਕਾਰ ਵਲੋਂ ਸੂਬੇ 'ਚ ਸਟੈਂਪ ਡਿਊਟੀ ਨੂੰ ਦੁੱਗਣੀ ਕੀਤੇ ਜਾਣ ਦੀ ਨਿੰਦਿਆ ਕਰਦਿਆਂ ਪੰਜਾਬ ਵਿਧਾਨ ਸਭਾ 'ਚ ਵਿਰੋਧੀ ਧਿਰ ਦੇ ਆਗੂ ਅਤੇ 'ਆਪ' ਵਿਧਾਇਕ ਹਰਪਾਲ ਸਿੰਘ ਚੀਮਾ ਨੇ ਕਿਹਾ ਹੈ ਕਿ ਅਜਿਹਾ ਕਰਕੇ ਸੂਬੇ...
ਐੱਮ. ਜੇ. ਅਕਬਰ ਨੇ ਵਿਦੇਸ਼ ਰਾਜ ਮੰਤਰੀ ਦੇ ਅਹੁਦੇ ਤੋਂ ਦਿੱਤਾ ਅਸਤੀਫ਼ਾ
. . .  1 day ago
ਨਵੀਂ ਦਿੱਲੀ, 17 ਅਕਤੂਬਰ- ਜਿਨਸੀ ਸ਼ੋਸ਼ਣ ਦੇ ਦੋਸ਼ਾਂ 'ਚ ਘਿਰੇ ਕੇਂਦਰੀ ਵਿਦੇਸ਼ ਰਾਜ ਮੰਤਰੀ ਐੱਮ. ਜੇ. ਅਕਬਰ ਨੇ ਅੱਜ ਆਪਣੇ ਅਹੁਦੇ ਤੋਂ ਅਸਤੀਫ਼ਾ...
ਲੁਟੇਰਿਆਂ ਨੇ ਗੋਲੀਬਾਰੀ ਕਰਕੇ ਵਪਾਰੀ ਕੋਲੋਂ ਲੁੱਟੇ 1.50 ਲੱਖ ਰੁਪਏ
. . .  1 day ago
ਪੰਡਤ ਰਾਓ ਨੇ ਦੁਸਹਿਰੇ ਮੌਕੇ ਅਸ਼ਲੀਲ ਗੀਤ ਗਾਉਣ ਵਾਲੇ ਗਾਇਕਾਂ ਦੇ ਪੁਤਲੇ ਫੂਕਣ ਲਈ ਕੀਤਾ ਪ੍ਰੇਰਿਤ
. . .  1 day ago
ਨਨ ਜਬਰ ਜਨਾਹ ਮਾਮਲੇ 'ਚ ਜ਼ਮਾਨਤ ਮਿਲਣ ਤੋਂ ਬਾਅਦ ਅੱਜ ਜਲੰਧਰ ਪਹੁੰਚਣਗੇ ਫਰੈਂਕੋ ਮੁਲੱਕਲ
. . .  1 day ago
ਗ੍ਰਹਿ ਮੰਤਰਾਲੇ ਵਲੋਂ ਚੰਡੀਗੜ੍ਹ ਪ੍ਰਸ਼ਾਸਨ ਨੂੰ ਸਿੱਖ ਔਰਤਾਂ ਲਈ ਹੈਲਮਟ ਪਹਿਨਣ ਨੂੰ ਵਿਕਲਪੀ ਬਣਾਉਣ ਸਲਾਹ
. . .  1 day ago
ਉੜੀਸਾ 'ਚ 'ਤਿਤਲੀ' ਤੂਫ਼ਾਨ ਕਾਰਨ ਮਰਨ ਵਾਲੇ ਲੋਕਾਂ ਦੇ ਪਰਿਵਾਰਾਂ ਨੂੰ ਮਿਲਣਗੇ 10 ਲੱਖ ਰੁਪਏ
. . .  1 day ago
ਪੰਜਾਬ ਕੈਬਨਿਟ ਨੇ ਨਾਜਾਇਜ਼ ਮਾਈਨਿੰਗ ਨੂੰ ਰੋਕਣ ਲਈ ਨਵੀਂ ਨੀਤੀ ਨੂੰ ਦਿੱਤੀ ਮਨਜ਼ੂਰੀ
. . .  1 day ago
ਉੜੀਸਾ 'ਚ 'ਤਿਤਲੀ' ਤੂਫ਼ਾਨ ਕਾਰਨ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ ਹੋਈ 52
. . .  1 day ago
ਪੁੱਤਰ ਦੇ ਸਹੁਰਿਆਂ ਤੋਂ ਤੰਗ ਆਏ ਵਿਅਕਤੀ ਵਲੋਂ ਖ਼ੁਦਕੁਸ਼ੀ
. . .  1 day ago
ਪੰਜਾਬ ਕੈਬਨਿਟ ਵਲੋਂ ਔਰਤਾਂ ਦੇ ਰਾਖਵੇਂਕਰਨ ਲਈ ਅਧਿਆਦੇਸ਼ ਨੂੰ ਮਨਜ਼ੂਰੀ
. . .  1 day ago
ਹਥਿਆਰਬੰਦ ਲੁਟੇਰਿਆਂ ਨੇ ਦਿਨ-ਦਿਹਾੜੇ ਲੁੱਟੇ ਦੋ ਲੱਖ ਰੁਪਏ
. . .  1 day ago
ਜੰਮੂ-ਕਸ਼ਮੀਰ 'ਚ ਅੱਤਵਾਦੀਆਂ ਵਲੋਂ ਪੁਲਿਸ 'ਤੇ ਹਮਲਾ, 2 ਕਰਮਚਾਰੀ ਜ਼ਖ਼ਮੀ
. . .  1 day ago
ਮਿਲਟਰੀ ਹਸਪਤਾਲ 'ਚ ਫੌਜ ਦੇ ਜਵਾਨਾਂ ਨੇ ਗੁੰਗੀ-ਬੋਲੀ ਔਰਤ ਨਾਲ ਕਈ ਸਾਲਾਂ ਤੱਕ ਜਬਰ ਜਨਾਹ
. . .  1 day ago
ਪੰਜਾਬ ਮੰਤਰੀ ਮੰਡਲ ਨੇ ਸਟੈਂਪ ਡਿਊਟੀ ਦਰਾਂ 'ਚ ਵਾਧੇ ਨੂੰ ਦਿੱਤੀ ਮਨਜ਼ੂਰੀ
. . .  1 day ago
ਜਸਵੰਤ ਸਿੰਘ ਦੇ ਬੇਟੇ ਮਾਨਵੇਂਦਰ ਸਿੰਘ ਨੇ ਫੜਿਆ ਕਾਂਗਰਸ ਦਾ 'ਹੱਥ'
. . .  1 day ago
ਆਂਧਰਾ ਪ੍ਰਦੇਸ਼ 'ਚ ਵਾਪਰੇ ਦਰਦਨਾਕ ਸੜਕ ਹਾਦਸੇ 'ਚ ਛੇ ਲੋਕਾਂ ਦੀ ਮੌਤ, 15 ਜ਼ਖ਼ਮੀ
. . .  1 day ago
ਹੱਤਿਆ ਦੇ ਦੂਜੇ ਮਾਮਲੇ 'ਚ ਰਾਮਪਾਲ ਨੂੰ ਸੁਣਾਈ ਗਈ ਉਮਰ ਕੈਦ ਦੀ ਸਜ਼ਾ
. . .  1 day ago
ਅਫ਼ਗਾਨਿਸਤਾਨ 'ਚ ਹੋਏ ਬੰਬ ਧਮਾਕੇ 'ਚ ਤਿੰਨ ਦੀ ਮੌਤ, 7 ਜ਼ਖ਼ਮੀ
. . .  1 day ago
ਸਬਰੀਮਾਲਾ ਮੰਦਰ 'ਚ ਔਰਤਾਂ ਦੇ ਦਾਖ਼ਲੇ ਦਾ ਵਿਰੋਧ ਕਰ ਰਹੇ ਲੋਕਾਂ ਨੂੰ ਪੁਲਿਸ ਨੇ ਹਿਰਾਸਤ 'ਚ ਲਿਆ
. . .  1 day ago
ਅਣਪਛਾਤੇ ਵਿਅਕਤੀਆਂ ਵਲੋਂ ਵਿਅਕਤੀ ਦਾ ਕਤਲ
. . .  1 day ago
ਬਿਹਾਰ : ਮੁਜ਼ੱਫਰਪੁਰ ਸ਼ੈਲਟਰ ਹੋਮ ਮਾਮਲੇ 'ਚ ਈ. ਡੀ. ਨੇ ਦਰਜ ਕੀਤਾ ਮਨੀ ਲਾਂਡਰਿੰਗ ਦਾ ਕੇਸ
. . .  1 day ago
ਕਾਰ ਅਤੇ ਟਰੱਕ ਵਿਚਾਲੇ ਹੋਈ ਜ਼ਬਰਦਸਤ ਟੱਕਰ 'ਚ 10 ਲੋਕਾਂ ਦੀ ਮੌਤ
. . .  1 day ago
ਜਾਸੂਸੀ ਦੇ ਦੋਸ਼ਾਂ ਤਹਿਤ ਫੌਜ ਦਾ ਜਵਾਨ ਗ੍ਰਿਫ਼ਤਾਰ
. . .  1 day ago
ਡਾਲਰ ਦੇ ਮੁਕਾਬਲੇ ਹਲਕੇ ਵਾਧੇ ਨਾਲ ਖੁੱਲ੍ਹਿਆ ਰੁਪਿਆ
. . .  1 day ago
ਮੁੱਠਭੇੜ 'ਚ 3 ਅੱਤਵਾਦੀ ਢੇਰ, ਇਕ ਪੁਲਿਸ ਜਵਾਨ ਸ਼ਹੀਦ
. . .  1 day ago
ਸਬਰੀਮਾਲਾ ਮੰਦਰ ਦੇ ਅੱਜ ਖੁੱਲਣਗੇ ਦੁਆਰ, ਸੁਰੱਖਿਆ ਦੇ ਸਖਤ ਪ੍ਰਬੰਧ
. . .  1 day ago
ਬੱਚੀ ਜੈਨਬ ਦੇ ਜਬਰ ਜਨਾਹੀ ਤੇ ਹਤਿਆਰੇ ਨੂੰ ਲਾਹੌਰ 'ਚ ਦਿੱਤੀ ਗਈ ਫਾਂਸੀ
. . .  1 day ago
ਜਵਾਨਾਂ ਨੇ ਅੱਤਵਾਦੀਆਂ ਨੂੰ ਪਾਇਆ ਘੇਰਾ
. . .  1 day ago
ਅੱਜ ਦਾ ਵਿਚਾਰ
. . .  1 day ago
ਝਾਰਖੰਡ 'ਚ ਨਕਸਲੀ ਹਮਲਾ , 9 ਟਰੱਕਾਂ ਨੂੰ ਲਾਈ ਅੱਗ
. . .  2 days ago
ਪ੍ਰਧਾਨ ਮੰਤਰੀ ਮੋਦੀ ਨੇ 2018 ਪੈਰਾ ਏਸ਼ੀਆਈ ਖੇਡਾਂ ਦੇ ਤਮਗ਼ਾ ਜੇਤੂ ਖਿਡਾਰੀਆਂ ਨਾਲ ਕੀਤੀ ਮੁਲਾਕਾਤ
. . .  2 days ago
ਅਲੀਗੜ੍ਹ ਮੁਸਲਿਮ ਯੂਨੀਵਰਸਿਟੀ ਨੇ ਦੋ ਕਸ਼ਮੀਰੀ ਵਿਦਿਆਰਥੀਆਂ ਦੀ ਮੁਅੱਤਲੀ ਕੀਤੀ ਰੱਦ
. . .  2 days ago
ਭਾਜਪਾ 'ਚ ਸ਼ਾਮਲ ਹੋਏ ਗੋਆ ਦੇ ਦੋ ਕਾਂਗਰਸ ਵਿਧਾਇਕ
. . .  2 days ago
ਭਗੌੜੇ ਉਦਯੋਗਪਤੀ ਵਿਨੈ ਮਿੱਤਲ ਨੂੰ ਇੰਡੋਨੇਸ਼ੀਆ ਨੇ ਕੀਤਾ ਭਾਰਤ ਦੇ ਹਵਾਲੇ
. . .  2 days ago
ਸਕੱਤਰ ਸਕੂਲ ਸਿੱਖਿਆ ਵੱਲੋਂ ਰਮਸਾ ਅਧਿਆਪਕਾਂ ਦਾ ਡਾਟਾ ਦੇਣ ਤੋਂ ਇਨਕਾਰ
. . .  2 days ago
ਮੁਰਾਦਾਬਾਦ 'ਚ ਕੰਧ ਡਿੱਗਣ ਕਾਰਣ ਦੋ ਔਰਤਾਂ ਦੀ ਮੌਤ
. . .  2 days ago
ਹੋਰ ਖ਼ਬਰਾਂ..
ਜਲੰਧਰ : ਸੋਮਵਾਰ 4 ਭਾਦੋ ਸੰਮਤ 550
ਿਵਚਾਰ ਪ੍ਰਵਾਹ: ਲਾਪ੍ਰਵਾਹੀ ਅਕਸਰ ਅਗਿਆਨਤਾ ਤੋਂ ਜ਼ਿਆਦਾ ਨੁਕਸਾਨ ਪਹੁੰਚਾਉਂਦੀ ਹੈ। -ਫਰੈਂਕਲਿਨ

ਅੰਮ੍ਰਿਤਸਰ

ਵਤਨ ਵਾਪਸੀ ਮੌਕੇ ਨਵਜੋਤ ਸਿੱਧੂ ਨੂੰ ਅਟਾਰੀ ਸਰਹੱਦ 'ਤੇ ਵਿਖਾਈਆਂ ਕਾਲੀਆਂ ਝੰਡੀਆਂ

ਅਟਾਰੀ, 19 ਅਗਸਤ (ਰੁਪਿੰਦਰਜੀਤ ਸਿੰਘ ਭਕਨਾ)-ਆਪਣੇ ਪੁਰਾਣੇ ਸਾਥੀ ਅਤੇ ਪਾਕਿਸਤਾਨ ਦੇ ਮੌਜੂਦਾ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦੇ ਸੱਦੇ 'ਤੇ ਉਨ੍ਹਾਂ ਦੇ ਸਹੁੰ ਚੁੱਕ ਸਮਾਗਮ 'ਚ ਸ਼ਿਰਕਤ ਕਰਨ ਲਈ ਨਿੱਜੀ ਫ਼ੇਰੀ 'ਤੇ ਗਏ ਸਾਬਕਾ ਕਿ੍ਕੇਟਰ ਅਤੇ ਸਥਾਨਕ ਸਰਕਾਰਾਂ ਬਾਰੇ ਮੰਤਰੀ ਨਵਜੋਤ ਸਿੰਘ ਸਿੱਧੂ ਸਮਾਗਮ ਦੌਰਾਨ ਪਾਕਿਸਤਾਨ ਦੇ ਫ਼ੌਜ ਮੁੱਖੀ ਨੂੰ ਜੱਫ਼ੀ ਪਾ ਕੇ ਮਿਲਣ ਅਤੇ ਪਾਕਿਸਤਾਨੀ ਕਬਜ਼ੇ ਵਾਲੇ ਕਸ਼ਮੀਰ ਦੇ ਮੁੱਖੀ ਨਾਲ ਬੈਠਣ ਕਰਕੇ ਵਿਵਾਦਾਂ 'ਚ ਘਿਰ ਗਏ ਹਨ | ਜਿੱਥੇ ਭਾਜਪਾ ਅਤੇ ਕੁਝ ਹੋਰ ਸਿਆਸੀ ਪਾਰਟੀ ਦੇ ਵੱਡੇ ਆਗੂਆਂ ਨੇ ਉਨ੍ਹਾਂ ਦੀ ਫ਼ੇਰੀ ਤੇ ਫ਼ੱਬਤੀਆਂ ਕੱਸੀਆਂ ਹਨ ਉੱਥੇ ਹੀ ਪਗੜੀ ਸੰਭਾਲ ਜੱਟਾ ਨਾਂਅ ਦੀ ਕਿਸਾਨ ਜਥੇਬੰਦੀ ਵਲੋਂ ਵਤਨ ਵਾਪਸੀ ਤੇ ਅਟਾਰੀ ਸਰਹੱਦ 'ਤੇ ਉਨ੍ਹਾਂ ਨੂੰ ਕਾਲੀਆਂ ਝੰਡੀਆਂ ਵਿਖਾਈਆਂ, ਉੱਥੇ ਹੀ ਉਨ੍ਹਾਂ ਖਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕਰਦਿਆਂ ਉਨ੍ਹਾਂ ਨੂੰ ਦੇਸ਼ ਦਾ ਗੱਦਾਰ ਤੱਕ ਐਲਾਨ ਦਿੱਤਾ | ਇਸ ਮੌਕੇ ਕੰਵਲਪ੍ਰੀਤ ਸਿੰਘ ਕਾਕੀ ਨੇ ਕਿਹਾ ਕਿ ਉਹ ਜੈ ਕਿਸਾਨ ਜੈ ਜਵਾਨ ਨਾਅਰੇ 'ਤੇ ਪਹਿਰਾ ਦਿੰਦਿਆਂ ਨਵਜੋਤ ਸਿੱਧੂ ਦਾ ਵਿਰੋਧ ਕਰਨ ਆਏ ਹਨ | ਉਨ੍ਹਾਂ ਕਿਹਾ ਕਿ ਨਵਜੋਤ ਸਿੰਘ ਸਿੱਧੂ ਦੀ ਪਾਕਿਸਤਾਨ ਫ਼ੇਰੀ ਮੌਕੇ ਪਾਕਿਸਤਾਨੀ ਫ਼ੌਜ ਦੇ ਮੁੱਖੀ ਨੂੰ ਜੱਫ਼ੀਆਂ ਪਾਉਣ ਅਤੇ ਭਾਰਤ 'ਚ ਹਿੰਸਾ ਫ਼ੈਲਾਉਣ ਲਈ ਜ਼ਿੰਮੇਵਾਰ ਪਾਕਿਸਤਾਨੀ ਕਬਜ਼ੇ ਵਾਲੇ ਕਸ਼ਮੀਰ ਦੇ ਮੁੱਖੀ ਦੇ ਨਾਲ ਬੈਠਣ ਨੇ ਭਾਰਤ-ਪਾਕਿ ਸਰਹੱਦ 'ਤੇ ਪਾਕਿਸਤਾਨੀ ਫ਼ੌਜ ਵਲੋਂ ਮਾਰੇ ਗਏ ਫ਼ੌਜੀ ਸ਼ਹੀਦਾਂ ਦੇ ਪਰਿਵਾਰਾਂ ਅਤੇ ਦੇਸ਼ ਵਾਸੀਆਂ ਦੇ ਹਿਰਦੇ ਵਲੂੰਧਰ ਕੇ ਗੱਦਾਰੀ ਕੀਤੀ ਹੈ | ਇਸ ਮੌਕੇ ਉਨ੍ਹਾਂ ਨੇ ਸਿੱਧੂ ਨੂੰ ਦੇਸ਼ ਅਤੇ ਕੌਮ ਦਾ ਗੱਦਾਰ ਦੱਸਦਿਆਂ ਪਾਕਿਸਤਾਨ ਵਾਪਸ ਜਾਣ ਕਈ ਕਿਹਾ | ਇਸ ਮੌਕੇ ਵਿਖਾਵਾਕਾਰੀਆਂ ਵਲੋਂ ਅਰੂਸਾ ਚਾਚੀ ਦੇ ਨਾਂਅ ਹੇਠ ਲਗਾਏ ਨਾਅਰੇ ਸੁਣ ਕੇ ਮਜੂਦ ਪੁਲਿਸ ਅਧਿਕਾਰੀ ਮੱਠਾ-ਮੱਠਾ ਹੱਸਦੇ ਵੇਖੇ ਗਏ | ਇਸ ਮੌਕੇ ਹਾਜ਼ਰ ਐਸ. ਪੀ. ਡੀ. ਹਰਪਾਲ ਸਿੰਘ, ਸਲਿੰਦਰ ਸਿੰਘ ਸ਼ੈਲੀ, ਡੀ. ਐਸ. ਪੀ. ਅਮਨਦੀਪ ਕੌਰ, ਇੰਸਪੈਕਟਰ ਰਵਿੰਦਰ ਸਿੰਘ ਇੰਚਾਰਜ ਸੀ. ਆਈ. ਏ. ਸਟਾਫ਼, ਇੰਸਪੈਕਟਰ ਅਮੋਲਕ ਸਿੰਘ ਵਲੋਂ ਲਏ ਗਏ ਤੁਰੰਤ ਪ੍ਰਭਾਵੀ ਫ਼ੈਸਲੇ ਨਾਲ ਨਵਜੋਤ ਸਿੰਘ ਸਿੱਧੂ ਨੂੰ ਸਰਵਿਸ ਰੋਡ ਰਾਹੀਂ ਕੱਢ ਕੇ ਸਮਝਦਾਰੀ ਦਾ ਸਬੂਤ ਦਿੰਦਿਆਂ ਕਾਂਗਰਸੀ ਅਤੇ ਕਿਸਾਨ ਜਥੇਬੰਦੀ ਦੇ ਕਾਰਕੁੰਨਾਂ ਦੇ ਟਕਰਾਅ ਨੂੰ ਹੋਣ ਤੋਂ ਬਚਾਅ ਲਿਆ | ਇਸ ਮੌਕੇ ਕੰਵਲਪ੍ਰੀਤ ਸਿੰਘ ਕਾਕੀ ਦੇ ਅਕਾਲੀ ਆਗੂ ਮਜੀਠੀਆ ਦੀ ਨੇੜਤਾ ਨੂੰ ਵੇਖਦਿਆਂ ਅਕਾਲੀ ਦਲ ਵਲੋਂ ਪਿੱਛੇ ਰਹਿ ਕੇ ਚਲਾਏ ਤੀਰ ਸਬੰਧੀ ਵੀ ਚਰਚਾ ਦਾ ਬਾਜ਼ਾਰ ਗਰਮ ਰਿਹਾ | ਇਸ ਮੌਕੇ ਜਸਪ੍ਰੀਤ ਸਿੰਘ ਰਾਣਾ, ਸਰਪ੍ਰਸਤ ਮਾਸਟਰ ਗੁਰਨਾਮ ਸਿੰਘ, ਕੁਲਬੀਰ ਸਿੰਘ, ਸਰਬਜੀਤ ਸਿੰਘ ਜਾਗੋਵਾਲ, ਰਣਜੋਧ ਸਿੰਘ, ਗੁਰਪ੍ਰਤਾਪ ਸਿੰਘ, ਅਜੀਤ ਸਿੰਘ ਰਾਣਾ, ਸਿੰਕਦਰ ਸਿੰਘ ਗੁਨੋਪੁਰ ਆਦਿ ਨੇ ਵੀ ਸੰਬੋਧਨ ਕੀਤਾ |

ਕਰਜ਼ਾ ਮੁਕਤੀ ਘੋਲ ਤਹਿਤ ਕਿਸਾਨਾਂ ਤੇ ਮਜ਼ਦੂਰਾਂ ਵਲੋਂ ਅੱਜ ਤੋਂ ਡੀ. ਸੀ. ਦਫ਼ਤਰ ਮੂਹਰੇ ਲੱਗਣਗੇ ਤਿੰਨ ਰੋਜ਼ਾ ਧਰਨੇ-ਜਰਮਨਜੀਤ ਬੰਡਾਲਾ

ਬੰਡਾਲਾ, 19 ਅਗਸਤ (ਅਮਰਪਾਲ ਸਿੰਘ ਬੱਬੂ)-ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਵਲੋਂ ਕਰਜ਼ਾ ਮੁਕਤੀ ਘੋਲ ਨੂੰ ਆਰੰਭ ਕਰਨ ਲਈ ਜ਼ੋਨ ਬੰਡਾਲਾ ਦੀ ਮੀਟਿੰਗ ਸਥਾਨਕ ਗੁਰਦੁਆਰਾ ਸੰਤ ਬਾਬਾ ਲਛਮਣ ਸਿੰਘ ਸੋਹਲਾਵਾਲਾ ਲੰਗਰ ਹਾਲ ਵਿਖੇ ਜ਼ੋਨ ਪ੍ਰਧਾਨ ਗੁਰਦੇਵ ਸਿੰਘ ...

ਪੂਰੀ ਖ਼ਬਰ »

ਛੇਹਰਟਾ ਘਿਰਿਆ ਟ੍ਰੈਫਿਕ ਸਮੱਸਿਆ 'ਚ, ਪੁਲਿਸ ਦਾ ਟ੍ਰੈਫ਼ਿਕ ਵਿੰਗ ਹੋਇਆ ਫੇਲ੍ਹ

ਛੇਹਰਟਾ, 19 ਅਗਸਤ (ਸੁਰਿੰਦਰ ਸਿੰਘ ਵਿਰਦੀ)-ਇਤਿਹਾਸਕ ਕਸਬੇ ਛੇਹਰਟਾ ਦੀ ਪਛਾਣ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਕਰਕੇ ਹੈ | ਕਿਉਂਕਿ ਉਨ੍ਹਾਂ ਦੀ ਚਰਨਛੋਹ ਪਵਿੱਤਰ ਧਰਤੀ ਹੋਣ ਕਰਕੇ ਸ਼ੋ੍ਰਮਣੀ ਕਮੇਟੀ ਦੀ ਦੇਖ ਰੇਖ ਹੇਠ ਆਲੀਸ਼ਾਨ ਗੁਰਦੁਆਰਾ ...

ਪੂਰੀ ਖ਼ਬਰ »

ਲੜਕੀ ਨਾਲ ਜਬਰ-ਜਨਾਹ ਦੀ ਕੋਸ਼ਿਸ਼

ਅੰਮਿ੍ਤਸਰ, 19 ਅਗਸਤ (ਗਗਨਦੀਪ ਸ਼ਰਮਾ)¸ਘਰ 'ਚ ਦਾਖਲ ਹੋਣ ਦੇ ਬਾਅਦ ਲੜਕੀ ਨਾਲ ਜਬਰ-ਜਨਾਹ ਦੀ ਕੋਸ਼ਿਸ਼ ਕਰਨ ਦਾ ਮਾਮਲਾ ਸਾਹਮਣਾ ਆਇਆ ਹੈ | ਤੀਰਥ ਪੁਰਾ ਦੀ ਰਹਿਣ ਵਾਲੀ ਪੀੜਤਾ ਨੇ ਆਪਣੇ ਬਿਆਨਾਂ 'ਚ ਦੱਸਿਆ ਕਿ ਉਸ ਦੀ ਛੋਟੀ ਭੈਣ ਨੇ ਗੁਆਂਢ 'ਚ ਰਹਿੰਦੇ ਪਵਨ ਕੁਮਾਰ ਨਾਮਕ ...

ਪੂਰੀ ਖ਼ਬਰ »

ਐਕਟਿਵਾ ਸਵਾਰ ਲੁਟੇਰੇ ਔਰਤ ਕੋਲੋਂ ਪਰਸ ਖੋਹ ਕੇ ਫ਼ਰਾਰ

ਅੰਮਿ੍ਤਸਰ, 19 ਅਗਸਤ (ਗਗਨਦੀਪ ਸ਼ਰਮਾ)-ਐਕਟਿਵਾ ਸਵਾਰ ਦੋ ਨੌਜਵਾਨਾਂ ਵਲੋਂ ਇਕ ਔਰਤ ਕੋਲੋਂ ਪਰਸ ਖੋਹਣ ਦਾ ਮਾਮਲਾ ਸਾਹਮਣੇ ਆਇਆ ਹੈ | ਮਜੀਠਾ ਰੋਡ ਪੁਲਿਸ ਨੂੰ ਦਰਜ ਕਰਵਾਈ ਸ਼ਿਕਾਇਤ 'ਚ ਪੀੜਤ ਨਾਜਨੀਨ ਪਾਰੀਕ ਨੇ ਪੁਲਿਸ ਨੂੰ ਦੱਸਿਆ ਕਿ ਉਹ ਸਾਰਾਗੜ੍ਹੀ ਨਿਵਾਸ ...

ਪੂਰੀ ਖ਼ਬਰ »

ਮੋਟਰਸਾਈਕਲ ਸਵਾਰ ਔਰਤ ਕੋਲੋਂ ਪਰਸ ਖੋਹਿਆ

ਚੌਾਕ ਮਹਿਤਾ, 19 ਅਗਸਤ (ਧਰਮਿੰਦਰ ਸਿੰਘ ਭੰਮਰਾ)-ਅੱਜ ਦਿਨ-ਦਿਹਾੜੇ ਮੋਟਰਸਾਈਕਲ ਸਵਾਰ ਨੂੰ ਹ-ਸਹੁਰੇ ਕੋਲੋਂ 2 ਲੁਟੇਰੇ ਮੋਟਰਸਾਈਕਲ 'ਤੇ ਪਿੱਛੇ ਬੈਠੀ ਔਰਤ ਕੋਲੋਂ ਪਰਸ ਖੋਹ ਕੇ ਫ਼ਰਾਰ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ | ਜਾਣਕਾਰੀ ਦਿੰਦੇ ਹਰਜੀਤ ਸਿੰਘ ਵਾਸੀ ...

ਪੂਰੀ ਖ਼ਬਰ »

ਡਿਊਟੀ ਮੈਜਿਸਟ੍ਰੇਟ ਦੀ ਹਾਜ਼ਰੀ 'ਚ ਪੈਕਿੰਗ ਲਾਈਸੰਸ ਨਾ ਹੋਣ ਕਾਰਨ ਮਹਿਕ ਮਸਾਲਿਆਂ ਦੀ ਫੈਕਟਰੀ ਸੀਲ

ਅੰਮਿ੍ਤਸਰ, 19 ਅਗਸਤ (ਹਰਜਿੰਦਰ ਸਿੰਘ ਸ਼ੈਲੀ)-ਡਿਊਟੀ ਮੈਜਿਸਟ੍ਰੇਟ ਦੀ ਮੌਜੂਦਗੀ 'ਚ ਜ਼ਿਲ੍ਹਾ ਸਿਹਤ ਵਿਭਾਗ ਵੱਲੋਂ ਜ਼ਿਲੇ੍ਹ ਦੀ ਸਭ ਤੋਂ ਵੱਡੀ ਮਸਾਲੇ ਤਿਆਰ ਕਰਨ ਵਾਲੀ 'ਮਹਿਕ ਮਸਾਲਾ' ਫੈਕਟਰੀ ਨੂੰ ਸੀਲ ਕਰ ਦਿੱਤਾ ਗਿਆ | ਡਿਊਟੀ ਮੈਜਿਸਟ੍ਰੇਟ ਅਰਚਨਾ ਸ਼ਰਮਾ ਦੀ ...

ਪੂਰੀ ਖ਼ਬਰ »

ਸ਼ਤਾਬਦੀ ਐਕਸਪ੍ਰੈੱਸ 'ਚ ਬਜ਼ੁਰਗ ਮਹਿਲਾ ਨੂੰ ਪ੍ਰੇਸ਼ਾਨੀ ਤੋਂ ਬਚਾਉਣ ਲਈ ਅੰਮਿ੍ਤਸਰ ਦੇ ਟਿਕਟ ਚੈਕਰ ਨੂੰ ਮਿਲੇਗਾ ਜੀ. ਐਮ. ਐਵਾਰਡ

ਅੰਮਿ੍ਤਸਰ, 19 ਅਗਸਤ (ਹਰਜਿੰਦਰ ਸਿੰਘ ਸ਼ੈਲੀ)-ਬੀਤੇ ਦਿਨੀਂ ਅੰਮਿ੍ਤਸਰ ਰੇਲਵੇ ਸਟੇਸ਼ਨ ਤੋਂ ਸਵੇਰੇ ਨਵੀਂ ਦਿੱਲੀ ਲਈ ਰਵਾਨਾ ਹੋਈ ਸ਼ਤਾਬਦੀ ਐਕਸਪ੍ਰੈੱਸ 'ਚ ਤਾਇਨਾਤ ਅੰਮਿ੍ਤਸਰ ਦੇ ਟੀ. ਟੀ. ਈ. ਨੂੰ ਉਸ ਵਲੋਂ ਬਜ਼ੁਰਗ ਯਾਤਰੀ ਨਾਲ ਦਿਖਾਈ ਦਰਿਆਦਿਲੀ ਕਾਰਨ ਰੇਲਵੇ ...

ਪੂਰੀ ਖ਼ਬਰ »

ਭੇਦਭਰੀ ਹਾਲਤ 'ਚ ਲੜਕੀ ਲਾਪਤਾ

ਓਠੀਆਂ, 19 ਅਗਸਤ (ਗੁਰਵਿੰਦਰ ਸਿੰਘ ਛੀਨਾ)-ਤਹਿਸੀਲ ਅਜਨਾਲਾ ਦੇ ਪਿੰਡ ਛੀਨਾ ਕਰਮ ਸਿੰਘ ਬਾਹਰ ਡੇਰਾ ਭੱਗੁਪੁਰਾ ਦੇ ਨਜ਼ਦੀਕ ਰਹਿੰਦੇ ਗੁਰਦੇਵ ਸਿੰਘ ਪੁੱਤਰ ਅਜੀਤ ਸਿੰਘ ਦੀ ਨੌਜਵਾਨ ਪੁੱਤਰੀ ਸਰਬਜੀਤ ਕੌਰ ਉਮਰ 21 ਸਾਲ ਜੋ ਕੇ ਬੀ. ਏ. ਦੀ ਪ੍ਰਈਵੇਟ ਦੀ ਪੜ੍ਹਾਈ ਕਰ ਰਹੀ ...

ਪੂਰੀ ਖ਼ਬਰ »

ਜੇਲ੍ਹ 'ਚੋਂ ਤਿੰਨ ਮੋਬਾਈਲ ਬਰਾਮਦ

ਅੰਮਿ੍ਤਸਰ, 19 ਅਗਸਤ (ਗਗਨਦੀਪ ਸ਼ਰਮਾ)-ਕੇਂਦਰੀ ਸੁਧਾਰ ਘਰ (ਅੰਮਿ੍ਤਸਰ ਜੇਲ੍ਹ) 'ਚ ਅਚਨਚੇਤ ਚੈਕਿੰਗ ਦੌਰਾਨ ਤਿੰਨ ਮੋਬਾਈਲ ਬਰਾਮਦ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ | ਇਸਲਾਮਾਬਾਦ ਪੁਲਿਸ ਨੂੰ ਦਰਜ ਕਰਵਾਈ ਗਈ ਸ਼ਿਕਾਇਤ 'ਚ ਦਫ਼ਤਰ ਸੁਪਰਡੈਂਟ ਜੇਲ੍ਹ ਅੰਮਿ੍ਤਸਰ ਦੇ ...

ਪੂਰੀ ਖ਼ਬਰ »

ਲੱਖਾਂ ਰੁਪਏ ਲੈ ਕੇ ਰਜਿਸਟਰੀ ਨਾ ਕਰਵਾਉਣ ਦੇ ਦੋਸ਼ਾਂ ਤਹਿਤ ਦੋ ਨਾਮਜ਼ਦ

ਅੰਮਿ੍ਤਸਰ, 19 ਅਗਸਤ (ਗਗਨਦੀਪ ਸ਼ਰਮਾ)-ਲੱਖਾਂ ਰੁਪਏ ਲੈ ਕੇ ਵੀ ਰਜਿਸਟਰੀ ਨਾਂਅ ਨਹੀਂ ਕਰਵਾਉਣ ਦੇ ਦੋਸ਼ਾਂ ਤਹਿਤ ਸਿਵਲ ਲਾਈਨ ਪੁਲਿਸ ਵਲੋਂ ਦੋ ਵਿਕਅਤੀਆਂ ਨੂੰ ਨਾਮਜਦ ਕੀਤਾ ਗਿਆ ਹੈ | ਇਹ ਮਾਮਲਾ ਜਸਪਾਲ ਸਿੰਘ ਨਾਂ ਦੇ ਵਿਅਕਤੀ ਦੀ ਸ਼ਿਕਾਇਤ 'ਤੇ ਦਰਜ਼ ਕੀਤਾ ਗਿਆ ਹੈ, ...

ਪੂਰੀ ਖ਼ਬਰ »

ਤਲਵੰਡੀ ਨਾਹਰ ਦੇ ਵਿਅਕਤੀ ਦੀ ਕਰੰਟ ਲੱਗਣ ਨਾਲ ਮੌਤ

ਸੁਧਾਰ, 19 ਅਗਸਤ (ਜਸਵਿੰਦਰ ਸਿੰਘ ਸੰਧੂ)-ਪਿੰਡ ਤਲਵੰਡੀ ਨਾਹਰ ਦੇ ਵਿਅਕਤੀ ਦੀ ਕਰੰਟ ਲੱਗਣ ਨਾਲ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ | ਇਸ ਸਬੰਧ 'ਚ ਬਲਵਿੰਦਰ ਸਿੰਘ ਉਰਫ ਬਾਬਾ ਸਾਈਾ ਨੇ ਦੱਸਿਆ ਕਿ ਮੇਰਾ ਪੁੱਤਰ ਕੁਲਦੀਪ ਸਿੰਘ ਉਰਫ ਗੋਲਡੀ ਫਤਿਹਗੜ੍ਹ ਚੂੜੀਆਂ ...

ਪੂਰੀ ਖ਼ਬਰ »

ਗ਼ੰਦੇ ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਸੁਲਤਾਨਵਿੰਡ ਵਾਸੀ ਪ੍ਰੇਸ਼ਾਨ

ਸੁਲਤਾਨਵਿੰਡ, 19 ਅਗਸਤ (ਗੁਰਨਾਮ ਸਿੰਘ ਬੁੱਟਰ)-ਹਲਕਾ ਦੱਖਣੀ ਦੇ ਇਤਿਹਾਸਕ ਪਿੰਡ ਸੁਲਤਾਨਵਿੰਡ ਦੀ ਪੱਤੀ ਦਾਦੂ ਜੱਲਾ ਤੇ ਮਨਸੂਰ ਦੀ ਵਿਖੇ ਸੀਵਰੇਜ ਚਾਲੂ ਨਾ ਹੋਣ ਕਾਰਨ ਪਾਣੀ ਦੀ ਨਿਕਾਸੀ ਨਹੀਂ ਹੋ ਰਹੀ, ਜਿਸ ਕਰਕੇ ਘਰਾਂ ਦਾ ਗੰਦਾ ਪਾਣੀ ਨਾਲੀਆਂ ਵਿਚੋਂ ਉਛਲ ਕੇ ...

ਪੂਰੀ ਖ਼ਬਰ »

ਕੌਮਾਂਤਰੀ ਸਰਹੱਦ ਨੇੜਿਓਾ ਦੋ ਕਿਲੋ ਹੈਰੋਇਨ ਬਰਾਮਦ

ਬੱਚੀਵਿੰਡ, 19 ਅਗਸਤ (ਬਲਦੇਵ ਸਿੰਘ ਕੰਬੋ)-ਸੀਮਾ ਸੁਰੱਖਿਆ ਬਲ ਅਤੇ ਨਾਰਕੋਟਿਕ ਕੰਟਰੋਲ ਬਿਊਰੋ ਦੀ ਦੀ ਟੀਮ ਨੇ ਸਾਂਝੇ ਤਲਾਸ਼ੀ ਅਭਿਆਨ ਦੌਰਾਨ 2 ਕਿਲੋ ਹੈਰੋਇਨ ਫੜਣ 'ਚ ਸਫਲਤਾ ਹਾਸਿਲ ਕੀਤੀ ਹੈ ¢ ਪ੍ਰਾਪਤ ਜਾਣਕਾਰੀ ਅਨੁਸਾਰ 17 ਬਟਾਲੀਅਨ ਬੀ. ਐਸ. ਐਫ. ਅਤੇ ਐਨ. ਸੀ. ਬੀ. ਦੀ ...

ਪੂਰੀ ਖ਼ਬਰ »

ਹੈਰੋਇਨ ਅਤੇ ਨਸ਼ੀਲੀਆਂ ਗੋਲੀਆਂ ਸਮੇਤ ਚਾਰ ਕਾਬੂ

ਅੰਮਿ੍ਤਸਰ, 19 ਅਗਸਤ (ਗਗਨਦੀਪ ਸ਼ਰਮਾ)-ਥਾਣਾ ਛੇਹਰਟਾ ਵਲੋਂ ਚਾਰ ਵਿਅਕਤੀਆਂ ਨੂੰ ਕਾਬੂ ਕਰਕੇ ਹੈਰੋਇਨ ਅਤੇ ਵੱਡੀ ਗਿਣਤੀ 'ਚ ਨਸ਼ੀਲੀਆਂ ਗੋਲੀਆਂ ਬਰਾਮਦ ਕਰਨ 'ਚ ਕਾਮਯਾਬੀ ਹਾਸਿਲ ਕੀਤੀ ਹੈ | ਸਬ ਇੰਸਪੈਕਟਰ ਸਰਵਣ ਸਿੰਘ ਨੇ ਦੱਸਿਆ ਕਿ ਗਿ੍ਫਤਾਰ ਕੀਤੇ ਗਏ ਵਿਅਕਤੀਆਂ ...

ਪੂਰੀ ਖ਼ਬਰ »

ਬਾਬਾ ਬਕਾਲਾ ਸਾਹਿਬ ਤੋਂ ਵਾਇਆ ਸਠਿਆਲਾ ਬਟਾਲਾ ਜਰਨੈਲੀ ਸੜਕ 'ਚ ਪਏ ਡੂੰਘੇ ਖੱਡੇ

ਸਠਿਆਲਾ, 19 ਅਗਸਤ (ਜਗੀਰ ਸਿੰਘ ਸਫਰੀ)-ਦਿੱਲੀ ਤੋਂ ਜੰਮੂ ਸਟੇਟ ਨੂੰ ਜਾਂਦੀ ਜਰਨੈਲੀ ਸੜਕ ਸ੍ਰੀ ਬਾਬਾ ਬਕਾਲਾ ਸਾਹਿਬ ਤੋਂ ਵਾਇਆ ਸਠਿਆਲਾ ਬਟਾਲਾ ਵਿਚ ਡੂੰਘੇ ਖੱਡੇ ਪੈ ਗਏ ਹਨ | ਇਸ ਰਾਜਮਾਰਗ ਵਿਚ ਚੱਲਦਿਆਂ ਵਾਹਨਾਂ ਦੇ ਅਕਸਰ ਡੂੰਘੇ ਖੱਡੇ ਵਿਚ ਵੱਜਣ ਨਾਲ ਦੁਰਘਟਨਾ ...

ਪੂਰੀ ਖ਼ਬਰ »

ਸਾਲਾਨਾ ਜਾਗਰਣ ਮੌਕੇ ਗਾਇਕ ਸਰਵਣ ਚੀਮਾ ਨੇ ਭਜਨਾਂ ਦੀ ਲਾਈ ਛਹਿਬਰ

ਬਿਆਸ, 19 ਅਗਸਤ (ਪਰਮਜੀਤ ਸਿੰਘ ਰੱਖੜਾ)-ਬੀਤੀ ਰਾਤ ਆਦਰਸ਼ ਨਗਰ ਬਿਆਸ ਵਿਖੇ ਪਿੰਡ ਵਾਸੀਆਂ ਅਤੇ ਡਾਇਮੰਡ ਸਪੋਰਟਸ ਕਲੱਬ ਆਦਰਸ਼ ਨਗਰ ਵਲੋਂ ਕਰਵਾਏ ਗਏ ਸਾਲਾਨਾ ਵਿਸ਼ਾਲ ਭਗਵਤੀ ਜਾਗਰਣ ਮੌਕੇ ਵੱਡੀ ਗਿਣਤੀ 'ਚ ਸੰਗਤਾਂ ਇਕੱਤਰ ਹੋਈਆਂ | ਇਸ ਮੌਕੇ ਭਜਨ ਗਾਇਕ ਮਨੀ ਮਾਨ ...

ਪੂਰੀ ਖ਼ਬਰ »

ਹੈੱਡ ਟੀਚਰਾਂ ਦੀਆਂ ਤਰੱਕੀਆਂ ਸਬੰਧੀ ਐਲੀਮੈਂਟਰੀ ਟੀਚਰਜ਼ ਯੂਨੀਅਨ ਦਾ ਵਫ਼ਦ ਸਿੱਖਿਆ ਮੰਤਰੀ ਨੂੰ ਮਿਲਿਆ

ਅੰਮਿ੍ਤਸਰ, 19 ਅਗਸਤ (ਸੁਰਿੰਦਰਪਾਲ ਸਿੰਘ ਵਰਪਾਲ)-ਐਲੀਮੈਂਟਰੀ ਟੀਚਰਜ਼ ਯੂਨੀਅਨ ਪੰਜਾਬ ਦੀ ਜ਼ਿਲ੍ਹਾ ਇਕਾਈ ਵਲੋਂ ਜ਼ਿਲ੍ਹੇ 'ਚ ਹੈੱਡ ਟੀਚਰਾਂ ਦੀਆਂ ਤਰੱਕੀਆਂ ਸਬੰਧੀ ਸਿੱਖਿਆ ਮੰਤਰੀ ਓਮ ਪ੍ਰਕਾਸ਼ ਸੋਨੀ ਨੂੰ ਮਿਲਿਆ | ਇਸ ਦੌਰਾਨ ਆਗੂਆਂ ਨੇ ਜ਼ਿਲ੍ਹੇ ਵਿਚ ਹੈੱਡ ...

ਪੂਰੀ ਖ਼ਬਰ »

ਮਾਤਾ ਚਿੰਤਪੂਰਨੀ ਦੇ ਸਾਲਾਨਾ ਮੇਲੇ ਨੂੰ ਸਮਰਪਿਤ ਧਾਰਮਿਕ ਸਮਾਗਮ ਉਪਰੰਤ ਲਗਾਇਆ ਗਿਆ ਲੰਗਰ

ਅਜਨਾਲਾ, 19 ਅਗਸਤ (ਐਸ. ਪ੍ਰਸ਼ੋਤਮ)-ਅੱਜ ਅਜਨਾਲਾ 'ਚ ਮੰਦਰ ਮਾਤਾ ਚਿੰਤਪੂਰਨੀ ਪ੍ਰਬੰਧਕ ਕਮੇਟੀ ਵਲੋਂ ਅਮਰਨਾਥ ਲੰਗਰ ਕਮੇਟੀ ਦੇ ਸਹਿਯੋਗ ਨਾਲ ਮਾਤਾ ਚਿੰਤਪੂਰਨੀ ਦੇ ਸਲਾਨਾ ਮੇਲੇ ਤੇ ਸੰਗਰਾਂਦ ਦਿਹਾੜੇ ਨੂੰ ਸਮਰਪਿਤ ਧਾਰਮਿਕ ਸਮਾਗਮ ਉਪਰੰਤ ਸ਼ਰਧਾਲੂਆਂ ਤੇ ...

ਪੂਰੀ ਖ਼ਬਰ »

ਖਿਆਲਾ ਕਲਾਂ ਵਿਖੇ ਬਾਬਾ ਦਿੱਤ ਮੱਲ ਸ਼ਹੀਦ ਦੀ ਯਾਦ 'ਚ ਸਾਲਾਨਾ ਜੋੜ ਮੇਲਾ ਮਨਾਇਆ

ਰਾਮ ਤੀਰਥ, 19 ਅਗਸਤ (ਧਰਵਿੰਦਰ ਸਿੰਘ ਔਲਖ)-ਪਿੰਡ ਖਿਆਲਾ ਕਲਾਂ ਵਿਖੇ ਬਾਬਾ ਦਿੱਤ ਮੱਲ ਸ਼ਹੀਦ ਦੀ ਯਾਦ 'ਚ ਸਾਲਾਨਾ ਜੋੜ ਮੇਲਾ ਬੜੀ ਧੂਮ ਧਾਮ ਨਾਲ ਮਨਾਇਆ ਗਿਆ | ਪਾਠ ਦੇ ਭੋਗ ਉਪਰੰਤ ਧਾਰਮਿਕ ਦੀਵਾਨ ਸਜਾਏ ਗਏ, ਜਿਸ ਵਿਚ ਪੰਥ ਪ੍ਰਸਿੱਧ ਕੀਰਤਨੀ, ਢਾਡੀ ਅਤੇ ਕਵੀਸ਼ਰੀ ...

ਪੂਰੀ ਖ਼ਬਰ »

ਪੋਲੀਸ਼ਿੰਗ ਸੁਵਿਧਾ ਕੇਂਦਰ ਜੰਡਿਆਲਾ ਗੁਰੂ ਵਲੋਂ ਸੈਮੀਨਾਰ

ਜੰਡਿਆਲਾ ਗੁਰੂ, 19 ਅਗਸਤ (ਰਣਜੀਤ ਸਿੰਘ ਜੋਸਨ)-ਪੋਲੀਸਿੰਗ ਕਮਿਊਨਿਟੀ ਸੁਵਿਧਾ ਕੇਂਦਰ ਜੰਡਿਆਲਾ ਗੁਰੂ ਵਲੋਂ ਸੁਵਿਧਾ ਕੇਂਦਰ ਤੋਂ ਮਿਲ ਰਹੀਆਂ ਸੁਵਿਧਾਵਾਂ ਬਾਰੇ ਜਾਣਕਾਰੀ ਦੇਣ ਹਿੱਤ ਅੱਜ ਇਕ ਸੈਮੀਨਾਰ ਲਾਇਆ ਗਿਆ | ਇਸ ਸੈਮੀਨਾਰ ਦੌਰਾਨ ਪੋਲੀਸਿੰਗ ਕਮਿਊਨਿਟੀ ...

ਪੂਰੀ ਖ਼ਬਰ »

'ਸਵਿਸ ਸਿਟੀ' ਤੇ ਰੋਜ਼ ਲੈਂਡ ਦੇ ਸਮੱਸਿਆਵਾਂ ਦਾ ਸਾਹਮਣਾ ਕਰ ਰਹੇ ਲੋਕਾਂ ਵਲੋਂ ਸਵਿਸ ਸਿਟੀ ਵੈੱਲਫ਼ੇਅਰ ਐਸੋਸੀਏਸ਼ਨ ਸਥਾਪਤ ਡਾ. ਸੁਖੀਜਾ ਪ੍ਰਧਾਨ ਨਿਯੁਕਤ

ਅੰਮਿ੍ਤਸਰ, 19 ਅਗਸਤ (ਵਿਸ਼ੇਸ਼)- ਗੁੰਮਟਾਲਾ-ਰਾਮ ਤੀਰਥ ਕੌਮਾਂਤਰੀ ਬਾਈਪਾਸ ਸੜਕ ਮਾਰਗ 'ਤੇ ਬਣੀ ਸਵਿਸ ਸਿਟੀ ਤੇ ਰੋਜ਼ ਲੈਂਡ ਕਾਲੋਨੀਆਂ ਨੂੰ ਦਰਪੇਸ਼ ਮੁਸ਼ਕਿਲਾਂ ਸਬੰਧੀ ਇੱਥੇ ਇਕ ਹੰਗਾਮੀ ਮੀਟਿੰਗ ਕੀਤੀ ਗਈ, ਜਿਸ 'ਚ ਕਾਲੋਨੀ ਦੇ ਲੋਕਾਂ ਨੇ ਸੜਕਾਂ ਦਾ ਮੰਦਾ ਹਾਲ, ...

ਪੂਰੀ ਖ਼ਬਰ »

ਗੁਰਦੁਆਰਾ ਪਰੋਂ ਸਾਹਿਬ ਸੁਧਾਰ ਵਿਖੇ ਗੰ੍ਰਥੀ ਸਿੰਘਾਂ ਦੀ ਹੋਈ ਮੀਟਿੰਗ

ਸੁਧਾਰ, 19 ਅਗਸਤ (ਜਸਵਿੰਦਰ ਸਿੰਘ ਸੰਧੂ)-ਬਾਬਾ ਬੁੱਢਾ ਜੀ ਇੰਟਰ ਨੈਸ਼ਨਲ ਗੰ੍ਰਥੀ ਸਭਾ ਭਾਰਤ ਦੀ ਮੀਟਿੰਗ ਗੁਰਦੁਆਰਾ ਪੋਰ ਸਾਹਿਬ ਸੁਧਾਰ ਵਿਖੇ ਸੂਬਾ ਪ੍ਰਧਾਨ ਭਾਈ ਸਵਿੰਦਰ ਸਿੰਘ ਰਾਜਾਸਾਂਸੀ ਦੀ ਪ੍ਰਧਾਨਗੀ ਹੇਠ ਹੋਈ | ਜਿਸ 'ਚ ਖੁਲੇ ਤੌਰ 'ਤੇ ਵਿਚਾਰਾਂ ਹੋਈਆਂ ਅਤੇ ...

ਪੂਰੀ ਖ਼ਬਰ »

ਕਾਂਗਰਸ ਵਰਕਰਾਂ ਨੇ ਪੰਚਾਇਤੀ ਚੋਣਾਂ ਤੇ ਲੋਕ ਸਭਾ ਚੋਣਾਂ 'ਚ ਵਿਰੋਧੀ ਧਿਰਾਂ ਦੀਆਂ ਜਮਾਨਤਾਂ ਜ਼ਬਤ ਕਰਵਾਉਣ ਲਈ ਕੀਤੇ ਕਮਰਕੱਸੇ-ਹਰਪ੍ਰਤਾਪ ਸਿੰਘ

ਅਜਨਾਲਾ, 19 ਅਗਸਤ (ਐਸ. ਪ੍ਰਸ਼ੋਤਮ)-ਅੱਜ ਇਥੇ ਹਲਕੇ ਦੇ ਸੀਨੀਅਰ ਕਾਂਗਰਸੀ ਆਗੂਆਂ ਤੇ ਸਰਗਰਮ ਕਾਰਕੁੰਨਾਂ ਦੀ ਪ੍ਰਭਾਵਸ਼ਾਲੀ ਮੀਟਿੰਗ 'ਚ ਹਲਕਾ ਵਿਧਾਨਕਾਰ ਤੇ ਪੰਜਾਬ ਪ੍ਰਦੇਸ਼ ਕਾਂਗਰਸ ਦੇ ਸੂਬਾ ਜਨਰਲ ਸਕੱਤਰ ਸ: ਹਰਪ੍ਰਤਾਪ ਸਿੰਘ ਅਜਨਾਲਾ ਨੇ ਪ੍ਰਸਤਾਵਿਤ ...

ਪੂਰੀ ਖ਼ਬਰ »

ਮੋਦੀ ਸਰਕਾਰ ਦੀਆਂ ਪ੍ਰਾਪਤੀਆਂ ਨੂੰ ਘਰ-ਘਰ ਪਹੁੰਚਾਉਣ ਲਈ ਵਰਕਰ ਕਮਰਕੱਸੇ ਕਰਨ-ਛੀਨਾ

ਮਾਨਾਂਵਾਲਾ, 19 ਅਗਸਤ (ਗੁਰਦੀਪ ਸਿੰਘ ਨਾਗੀ)-ਅਗਾਮੀ ਲੋਕ ਸਭਾ ਚੋਣਾ ਦੇ ਮੱਦੇਨਜ਼ਰ ਸਮੂਹ ਅਕਾਲੀ-ਭਾਜਪਾ ਵਰਕਰਾਂ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਦੀਆਂ 4 ਸਾਲਾਂ ਦੀਆਂ ਪ੍ਰਾਪਤੀਆਂ ਨੂੰ ਘਰ-ਘਰ ਪਹੁੰਚਾਉਣ ਲਈ ਕੱਮਰਕੱਸੇ ਕਰ ...

ਪੂਰੀ ਖ਼ਬਰ »

ਦਮਦਮੀ ਟਕਸਾਲ ਵਲੋਂ ਸ਼ਹੀਦੀ ਗੈਲਰੀ ਵੈੱਬ ਸਾਈਟ ਲਾਂਚ

ਚੌਕ ਮਹਿਤਾ, 19 ਅਗਸਤ (ਧਰਮਿੰਦਰ ਸਿੰਘ ਭੰਮਰਾ)-ਦਮਦਮੀ ਟਕਸਾਲ ਦੇ ਮੁੱਖੀ ਤੇ ਸੰਤ ਸਮਾਜ ਦੇ ਪ੍ਰਧਾਨ ਸੰਤ ਗਿਆਨੀ ਹਰਨਾਮ ਸਿੰਘ ਖ਼ਾਲਸਾ ਭਿੰਡਰਾਂ ਮਹਿਤਾ ਨੇ ਸ਼ਹੀਦੀ ਗੈਲਰੀ ਡਾਉਟ ਕਾਮ ਵੈੱਬਸਾਈਟ ਲਾਂਚ ਕੀਤੀ ਹੈ | ਇਹ ਲੇਬ ਸਾਈਟ ਸ਼ਹੀਦੀ ਗੈਲਰੀ ਸਬੰਧੀ ਸੰਗਤ ਨੂੰ ...

ਪੂਰੀ ਖ਼ਬਰ »

ਧਾਰਮਿਕ ਸੰਸਥਾ ਸਿੱਖੀ ਸਕੂਲ ਵਲੋਂ ਬੱਚਿਆਂ ਦੇ ਧਾਰਮਿਕ ਮੁਕਾਬਲੇ ਕਰਵਾਏ

ਕੱਥੂਨੰਗਲ, 19 ਅਗਸਤ (ਡਾ: ਦਲਵਿੰਦਰ ਸਿੰਘ ਰੰਧਾਵਾ)-ਧਾਰਮਿਕ ਸੰਸਥਾ ਸਿੱਖੀ ਸਕੂਲ, ਪਿੰਡ ਤਲਵੰਡੀ ਖੁੰਮਣ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਇੱਕ ਧਾਰਮਿਕ ਪ੍ਰੋਗਰਾਮ ਬੱਚਿਆਂ ਦੇ ਕੀਰਤਨ, ਕਵਿਸ਼ਰੀ, ਢਾਡੀ ਵਾਰਾ ਅਤੇ ਸਿੱਖ ਇਤਿਹਾਸ ਦੇ ...

ਪੂਰੀ ਖ਼ਬਰ »

ਨੌਜਵਾਨ ਪੀੜ੍ਹੀ ਨੂੰ ਨਸ਼ਿਆਂ ਤੋਂ ਬਚਾਉਣਾ ਸਮੇਂ ਦੀ ਮੁੱਖ ਲੋੜ-ਉੜਦਨ

ਸੁਧਾਰ, 19 ਅਗਸਤ (ਜਸਵਿੰਦਰ ਸਿੰਘ ਸੰਧੂ)-ਸਮਾਜ ਸੇਵੀ ਅਤੇ ਸਾਬਕਾ ਸਰਪੰਚ ਕੁਲਰਾਜ ਸਿੰਘ ਉੜਦਨ ਨੇ ਇਕ ਮੀਟਿੰਗ ਦੌਰਾਨ ਕਿਹਾ ਕਿ ਅੱਜ ਦੀ ਸਾਡੀ ਜੋ ਨੌਜਵਾਨ ਪੀੜ੍ਹੀ ਨਸ਼ਿਆਂ 'ਚ ਗਲਤਾਨ ਹੰੁਦੀ ਜਾ ਰਹੀ ਹੈ ਉਸ ਨੂੰ ਬਚਾਉਣਾ ਸਮੇਂ ਦੀ ਮੁੱਖ ਲੋੜ ਬਣਦੀ ਜਾ ਰਹੀ ਹੈ | ...

ਪੂਰੀ ਖ਼ਬਰ »

ਤਰਨਾ ਦਲ ਬਾਬਾ ਬਕਾਲਾ ਸਾਹਿਬ ਵਲੋਂ ਮੇਲੇ ਦੀਆਂ ਤਿਆਰੀਆਂ ਜ਼ੋਰਾਂ 'ਤੇ-ਬਾਬਾ ਗੱਜਣ ਸਿੰਘ

ਬਾਬਾ ਬਕਾਲਾ ਸਾਹਿਬ, 19 ਅਗਸਤ (ਸ਼ੇਲਿੰਦਰਜੀਤ ਸਿੰਘ ਰਾਜਨ)-ਤਰਨਾ ਦਲ ਬਾਬਾ ਬਕਾਲਾ ਸਾਹਿਬ ਨਿਹੰਗ ਸਿੰਘ ਫੌਜਾਂ ਵਲੋਂ ਇਤਿਹਾਸਕ ਨਗਰ ਵਿਖੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਯਾਦ ਵਿਚ 'ਸਾਚਾ ਗੁਰੂ ਲਾਧੋ ਰੇ' ਦਿਵਸ ਨੂੰ ਸਮਰਪਿਤ ਮਨਾਏ ਜਾ ਰਹੇ ਸਾਲਾਨਾ ਜੋੜ ...

ਪੂਰੀ ਖ਼ਬਰ »

26 ਦੀ ਅਕਾਲੀ ਕਾਨਫਰੰਸ, ਪੰਚਾਇਤੀ ਚੋਣਾਂ 'ਚ ਅਕਾਲੀ ਉਮੀਦਵਾਰਾਂ ਦੀ ਜਿੱਤ ਦਾ ਮੁੱਢ ਬੰਨ੍ਹੇਗੀ-ਏ. ਆਰ.

ਬਾਬਾ ਬਕਾਲਾ ਸਾਹਿਬ, 19 ਅਗਸਤ (ਸ਼ੇਲਿੰਦਰਜੀਤ ਸਿੰਘ ਰਾਜਨ)-'26 ਅਗਸਤ ਦੀ ਬਾਬਾ ਬਕਾਲਾ ਸਾਹਿਬ ਦੀ ਵਿਸ਼ਾਲ ਅਕਾਲੀ ਕਾਨਫਰੰਸ ਆ ਰਹੀਆਂ ਪੰਚਾਇਤੀ ਚੋਣਾਂ 'ਚ ਅਕਾਲੀ ਦਲ ਦੇ ਉਮੀਦਵਾਰਾਂ ਦੀ ਜਿੱਤ ਦਾ ਮੁੱਢ ਬੰਨ੍ਹੇਗੀ ਅਤੇ ਇਹੀ ਕਾਨਫਰੰਸ ਨੇ ਅਕਾਲੀ ਦਲ ਦੇ ਨਵੇਂ ...

ਪੂਰੀ ਖ਼ਬਰ »

ਜਥੇ: ਰਣੀਕੇ ਵਲੋਂ ਮੰਗਲ ਸਿੰਘ ਐਸ. ਸੀ. ਵਿੰਗ ਦਾ ਵਾਰਡ ਪ੍ਰਧਾਨ ਨਿਯੁਕਤ

ਵੇਰਕਾ, 19 ਅਗਸਤ (ਪਰਮਜੀਤ ਸਿੰਘ ਬੱਗਾ)-ਹਲਕਾ ਉੱਤਰੀ ਦੀ ਵਾਰਡ ਨੰ: 19 ਦੇ ਇਲਾਕੇ ਜਿੰਦਰਾ ਗਲੀ ਮੁਸਤਫ਼ਾਬਾਦ ਬਟਾਲਾ ਰੋਡ ਵਿਖੇ ਅਕਾਲੀ ਵਰਕਰਾਂ ਦੀ ਮੀਟਿੰਗ ਹਲਕਾ ਇੰਚਾਰਜ ਬਲਵਿੰਦਰ ਸਿੰਘ ਕਾਲੇ ਦੀ ਪ੍ਰਧਾਨਗੀ ਹੇਠ ਹੋਈ | ਇਸ ਮੀਟਿੰਗ 'ਚ ਮੁੱਖ ਮਹਿਮਾਨ ਵਜੋਂ ...

ਪੂਰੀ ਖ਼ਬਰ »

ਸਮਾਜ ਸੇਵੀ ਪ੍ਰੋ: ਛੀਨਾ ਵਲੋਂ ਗਰੀਬ ਪਰਿਵਾਰਾਂ ਲਈ ਸ਼ੁਰੂ ਕੀਤੀਆਂ ਸਕੀਮਾਂ ਲਗਾਤਾਰ ਜਾਰੀ

ਓਠੀਆਂ, 19 ਅਗਸਤ (ਗੁਰਵਿੰਦਰ ਸਿੰਘ ਛੀਨਾ)-ਕਸਬਾ ਓਠੀਆਂ ਦੇ ਨਾਲ ਲੱਗਦੇ ਪਿੰਡ ਰੱਖ ਓਠੀਆਂ ਦੇ ਉੱਘੇ ਸਮਾਜਸੇਵੀ ਸੇਵਾ ਮੁਕਤ ਪ੍ਰੋ: ਅਮਰੀਕ ਸਿੰਘ ਛੀਨਾ ਵਲੋਂ ਪਿਛਲੇ ਕਈ ਚਿਰਾਂ ਤੋਂ ਗਰੀਬ ਪਰਿਵਾਰਾਂ ਲਈ ਸ਼ੁਰੂ ਕੀਤੀਆਂ ਲੋਕ ਭਲਾਈ ਦੀਆਂ ਸਕੀਮਾਂ, ਜਿਸ ਤਰ੍ਹਾਂ ...

ਪੂਰੀ ਖ਼ਬਰ »

ਰਾਣੇਵਾਲੀ 'ਚ ਵਿਕਾਸ ਕਾਰਜਾਂ ਦਾ ਉਦਘਾਟਨ

ਰਾਜਾਸਾਂਸੀ, 19 ਅਗਸਤ (ਹਰਦੀਪ ਸਿੰਘ ਖੀਵਾ)-ਨੇੜਲੇ ਪਿੰਡ ਰਾਣੇਵਾਲੀ ਵਿਖੇ ਜ਼ੋਨ ਇੰਚਾਰਜ ਸ: ਸੁਖਬੀਰ ਸਿੰਘ ਸੁੱਖ ਧਾਲੀਵਾਲ ਦੇ ਯਤਨਾਂ ਸਦਕਾ ਵਿਧਾਨ ਸਭਾ ਹਲਕਾ ਰਾਜਾਸਾਂਸੀ ਦੇ ਵਿਧਾਇਕ ਤੇ ਕੈਬਨਿਟ ਮੰਤਰੀ ਪੰਜਾਬ ਸ: ਸੁੱਖਬਿੰਦਰ ਸਿੰਘ ਸੁੱਖ ਸਰਕਾਰੀਆ ਵਲੋਂ ...

ਪੂਰੀ ਖ਼ਬਰ »

ਮੰਡੀ ਇਲੈਵਨ ਰਈਆ ਨੇ ਤਿੰਨ ਰੋਜ਼ਾ ਕਿ੍ਕਟ ਟੂਰਨਾਮੈਂਟ ਕਰਾਇਆ

ਰਈਆ, 19 ਅਗਸਤ (ਅਮਨ ਸ਼ਾਲੀਮਾਰ)-ਮੰਡੀ ਇਲੈਵਨ ਰਈਆ ਵਲੋਂ ਐਨ. ਆਰ. ਆਈ. ਵੀਰਾਂ ਦੇ ਸਹਿਯੋਗ ਨਾਲ ਸਥਾਨਕ ਦਾਣਾ ਮੰਡੀ ਵਿਖੇ ਤਿੰਨ ਰੋਜਾ ਕਿ੍ਕਟ ਟੂਰਨਾਮੈਂਟ ਕਰਾਇਆ ਗਿਆ ਜਿਸ ਵਿਚ 16 ਟੀਮਾਂ ਨੇ ਭਾਗ ਲਿਆ | ਫਾਈਨਲ ਵਾਲੇ ਦਿਨ ਜਥੇਦਾਰ ਗੁਰਵਿੰਦਰਪਾਲ ਸਿੰਘ ਬਤੌਰ ਮੁੱਖ ...

ਪੂਰੀ ਖ਼ਬਰ »

ਮੰਡੀ ਇਲੈਵਨ ਰਈਆ ਨੇ ਤਿੰਨ ਰੋਜ਼ਾ ਕਿ੍ਕਟ ਟੂਰਨਾਮੈਂਟ ਕਰਾਇਆ

ਰਈਆ, 19 ਅਗਸਤ (ਅਮਨ ਸ਼ਾਲੀਮਾਰ)-ਮੰਡੀ ਇਲੈਵਨ ਰਈਆ ਵਲੋਂ ਐਨ. ਆਰ. ਆਈ. ਵੀਰਾਂ ਦੇ ਸਹਿਯੋਗ ਨਾਲ ਸਥਾਨਕ ਦਾਣਾ ਮੰਡੀ ਵਿਖੇ ਤਿੰਨ ਰੋਜਾ ਕਿ੍ਕਟ ਟੂਰਨਾਮੈਂਟ ਕਰਾਇਆ ਗਿਆ ਜਿਸ ਵਿਚ 16 ਟੀਮਾਂ ਨੇ ਭਾਗ ਲਿਆ | ਫਾਈਨਲ ਵਾਲੇ ਦਿਨ ਜਥੇਦਾਰ ਗੁਰਵਿੰਦਰਪਾਲ ਸਿੰਘ ਬਤੌਰ ਮੁੱਖ ...

ਪੂਰੀ ਖ਼ਬਰ »

ਰੋਟਰੀ ਕਲੱਬ ਨੇ ਇਨਾਮ ਵੰਡ ਸਮਾਗਮ ਕਰਵਾਇਆ

ਅੰਮਿ੍ਤਸਰ, 19 ਅਗਸਤ (ਵਰਪਾਲ)¸ਰੋਟਰੀ ਕਲੱਬ ਅੰਮਿ੍ਤਸਰ ਵੱਲੋਂ ਪ੍ਰਧਾਨ ਜਰਨੈਲ ਸਿੰਘ ਅਤੇ ਸਕੱਤਰ ਐਡਵੋਕੇਟ ਮਨਦੀਪ ਸਿੰਘ ਮੁਹਾਰ ਦੀ ਰਹਿਨੁਮਾਈ ਹੇਠ ਇਨਾਮ ਵੰਡ ਸਮਾਗਮ ਕਰਵਾਇਆ ਗਿਆ ਜਿਸ 'ਚ ਮੁੱਖ ਮਹਿਮਾਨ ਵਜੋਂ ਡਿਪਟੀ ਕਮਿਸ਼ਨਰ ਸ: ਕਮਲਦੀਪ ਸਿੰਘ ਸੰਘਾ ਨੇ ...

ਪੂਰੀ ਖ਼ਬਰ »

ਸੰਮਤੀ ਚੋਣਾਂ ਦੀਆਂ ਤਿਆਰੀਆਂ ਨੂੰ ਲੈ ਕੇ ਰਣੀਕੇ ਵਲੋਂ ਮੀਟਿੰਗ

ਬਹੋੜੂ, 19 ਅਗਸਤ (ਬਲਕਾਰ ਸਿੰਘ ਬਹੋੜੂ)-ਇਸ ਸਾਲ ਦੇ ਅੰਤ 'ਚ ਆ ਰਹੀਆਂ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਚੋਣਾਂ ਨੂੰ ਲੈ ਕੇ ਅਟਾਰੀ ਹਲਕੇ ਦੇ ਆਗੂਆਂ ਅਤੇ ਵਰਕਰਾਂ ਦੀ ਇਕੱਤਰਤਾ ਸ: ਹਰਜੀਤ ਸਿੰਘ ਬਹੋੜੂ ਦੀ ਪ੍ਰਧਾਨਗੀ ਹੇਠ ਹੋਈ, ਜਿਸ 'ਚ ਉਚੇਚੇ ਤੌਰ 'ਤੇ ਸਾਬਕਾ ...

ਪੂਰੀ ਖ਼ਬਰ »

ਬਲਜੀਤ ਕੌਰ ਤਰਸਿੱਕਾ ਪ੍ਰਧਾਨ ਬਣੇ

ਤਰਸਿੱਕਾ, 19 ਅਗਸਤ (ਅਤਰ ਸਿੰਘ ਤਰਸਿੱਕਾ)-ਸਰਕਲ ਤਰਸਿੱਕਾ 'ਚ ਸ਼ੋ੍ਰਮਣੀ ਅਕਾਲੀ ਦਲ ਬਾਦਲ ਦੀ ਇਸਤਰੀ ਵਿੰਗ ਨੂੰ ਮਜ਼ਬੂਤ ਕਰਨ ਲਈ ਅੱਜ ਹਲਕਾ ਇੰਚਾਰਜ ਡਾ: ਦਲਬੀਰ ਸਿੰਘ ਵੇਰਕਾ ਨੇ ਬੀਬੀ ਬਲਜੀਤ ਕੌਰ ਤਰਸਿੱਕਾ ਨੂੰ ਇਸਤਰੀ ਅਕਾਲੀ ਦਲ ਸਰਕਲ ਤਰਸਿੱਕਾ ਦਾ ਪ੍ਰਧਾਨ ...

ਪੂਰੀ ਖ਼ਬਰ »

ਸੱਭਿਆਚਾਰ ਦੀਆਂ ਨਿਵੇਕਲੀਆਂ ਪੈੜਾਂ ਛੱਡ ਗਿਆ 'ਜੈਨਥ' ਪਬਲਿਕ ਸਕੂਲ ਦਾ 'ਮੇਲਾ ਤੀਆਂ ਦਾ'

ਬਾਬਾ ਬਕਾਲਾ ਸਾਹਿਬ, 19 ਅਗਸਤ (ਸ਼ੇਲਿੰਦਰਜੀਤ ਸਿੰਘ ਰਾਜਨ)-ਬੱਚਿਆਂ ਦੀ ਆਧੁਨਿਕ ਸਿੱਖਿਆ ਦੇ ਨਾਲ-ਨਾਲ ਉਨ੍ਹਾਂ ਦੇ ਸਰਬਪੱਖੀ ਵਿਕਾਸ ਲਈ ਉਨ੍ਹਾਂ ਨੂੰ ਆਪਣੇ ਸੱਭਿਆਚਾਰਕ ਵਿਰਸੇ ਦਾ ਗਿਆਨ ਹੋਣਾਂ ਵੀ ਅਤਿ ਜ਼ਰੂਰੀ ਹੈ | ਇਸੇ ਮਕਸਦ ਨੂੰ ਮੁੱਖ ਰੱਖਦਿਆਂ ਵਿੱਦਿਆ ਦੇ ...

ਪੂਰੀ ਖ਼ਬਰ »

ਪਹਿਲੇ ਪ੍ਰਕਾਸ਼ ਪੁਰਬ ਨੂੰ ਸਮਰਪਿਤ 'ਜੀਵਨ ਜੁਗਤਿ ਸਮਾਗਮ' ਜਾਰੀ

ਅੰਮਿ੍ਤਸਰ, 19 ਅਗਸਤ (ਜਸਵੰਤ ਸਿੰਘ ਜੱਸ)¸ਜੁੱਗੋ ਜੁੱਗ ਅਟੱਲ ਸ੍ਰੀ ਗੁਰੂ ਗੰ੍ਰਥ ਸਾਹਿਬ ਦੇ ਪਹਿਲੇ ਪ੍ਰਕਾਸ਼ ਦਿਵਸ ਦੇ ਸਬੰਧ 'ਚ ਗੁਰੂ ਨਗਰੀ 'ਚ ਚੱਲ ਰਹੀ 'ਜੀਵਨ ਜੁਗਤਿ ਸਮਾਗਮਾਂ' ਦੀ ਲੜੀ ਦੌਰਾਨ ਅੱਜ ਦਾ ਸਮਾਗਮ ਗੁ: ਸਾਹਿਬ ਅਮਨ ਐਵੀਨਿਊ ਗੇਟ ਹਕੀਮਾਂ ਵਿਖੇ ਸ਼ਰਧਾ ...

ਪੂਰੀ ਖ਼ਬਰ »

ਛੋੋਟਾ ਫ਼ੱਤੇਵਾਲ ਵਿਖੇ ਭਾਜਪਾ ਮਹਿਲਾ ਮੋਰਚਾ ਇਕਾਈ ਨਵਗਠਿਤ ਕਰਨ ਲਈ ਹੋਇਆ ਔਰਤਾਂ ਦਾ ਇਜਲਾਸ

ਅਜਨਾਲਾ, 19 ਅਗਸਤ (ਐਸ. ਪ੍ਰਸ਼ੋਤਮ)-ਜ਼ਿਲ੍ਹਾ ਦਿਹਾਤੀ ਦੇ ਪਿੰਡਾਂ 'ਚ ਭਾਜਪਾ ਦੀ ਮਜਬੂਤੀ ਲਈ ਅਤੇ ਅਗਾਮੀ ਲੋਕ ਸਭਾ ਚੋਣਾਂ 'ਚ ਔਰਤਾਂ ਦੀ ਭੂਮਿਕਾ ਮੋਦੀ ਸਰਕਾਰ ਦੇ ਹੱਕ 'ਚ ਨਿਰਣਾਇਕ ਬਣਾਉਣ ਹਿੱਤ ਸਥਾਨਕ ਸ਼ਹਿਰ ਦੇ ਬਾਹਰੀ ਪਿੰਡ ਛੋਟਾ ਫੱਤੇਵਾਲ 'ਚ ਭਾਜਪਾ ਮਹਿਲਾ ...

ਪੂਰੀ ਖ਼ਬਰ »

ਦੂਸਰਾ ਸਾਲਾਨਾ ਯਾਦਗਾਰੀ ਕੁਸ਼ਤੀ ਦੰਗਲ 22 ਨੂੰ -ਬਲਦੇਵ ਸਿੰਘ ਪੰਡੋਰੀ

ਅਜਨਾਲਾ, 19 ਅਗਸਤ (ਐਸ. ਪ੍ਰਸ਼ੋਤਮ)-ਸਥਾਨਕ ਸ਼ਹਿਰ ਦੇ ਬਾਹਰੀ ਪਿੰਡ ਪੰਡੋਰੀ ਸੁੱਖਾ ਸਿੰਘ ਵਿਖੇ ਦੂਸਰਾ ਸਾਲਾਨਾ ਉਸਤਾਦ ਪਹਿਲਵਾਨ ਜਗਰੂਪ ਸਿੰਘ ਯਾਦਗਾਰੀ ਕੁਸ਼ਤੀ ਦੰਗਲ 22 ਅਗਸਤ ਨੂੰ ਕਰਵਾਉਣ ਦੀਆਂ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ | ਉਦਘਾਟਨ ਹਲਕਾ ...

ਪੂਰੀ ਖ਼ਬਰ »

ਗੁਰਦੁਆਰਾ ਬੀੜ ਬਾਬਾ ਬੁੱਢਾ ਸਾਹਿਬ ਜੀ ਵਿਖੇ ਲੈਂਟਰ ਪਾਉਣ ਦੀ ਸੇਵਾ 'ਚ ਉਤਸ਼ਾਹ ਨਾਲ ਪੁੱਜੀਆ ਸੰਗਤਾਂ

ਝਬਾਲ, 19 ਅਗਸਤ (ਸਰਬਜੀਤ ਸਿੰਘ, ਸੁਖਦੇਵ ਸਿੰਘ)- ਮਾਝੇ ਦੇ ਪ੍ਰਸਿੱਧ ਧਾਰਮਿਕ ਪਵਿੱਤਰ ਅਸਥਾਨ ਗੁਰਦੁਆਰਾ ਬੀੜ੍ਹ ਬਾਬਾ ਬੁੱਢਾ ਸਾਹਿਬ ਜੀ ਵਿਖੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਾਗੋਵਾਲ ਦੀ ਅਗਵਾਈ ਸਦਕਾ ਇਥੇ ਸੇਵਾ ਦੇ ...

ਪੂਰੀ ਖ਼ਬਰ »

ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਦੀ ਹੋਈ ਤਹਿਸੀਲ ਪੱਧਰੀ ਮੀਟਿੰਗ

ਅਜਨਾਲਾ, 19 ਅਗਸਤ (ਐਸ. ਪ੍ਰਸ਼ੋਤਮ)-ਅੱਜ ਸਥਾਨਕ ਸ਼ਹਿਰ 'ਚ ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ ਦੇ ਤਹਿਸੀਲ ਦਫ਼ਤਰੀ ਕੰਪਲੈਕਸ ਵਿਖੇ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਦੇ ਤਹਿਸੀਲ ਪ੍ਰਧਾਨ ਸ: ਕੁਲਵੰਤ ਸਿੰਘ ਮੱਲੂਨੰਗਲ ਦੀ ਪ੍ਰਧਾਨਗੀ 'ਚ ਹੋਈ ਤਹਿਸੀਲ ਪੱਧਰੀ ...

ਪੂਰੀ ਖ਼ਬਰ »

ਬੈਟਰੀਆਂ ਤੇ ਇਨਵਰਟਰ ਚੋਰੀ ਹੋਣ ਦਾ ਮਾਮਲਾ ਦਰਜ

ਅੰਮਿ੍ਤਸਰ, 19 ਅਗਸਤ (ਗਗਨਦੀਪ ਸ਼ਰਮਾ)-ਥਾਣਾ ਬੀ ਡਵੀਜ਼ਨ ਪੁਲਿਸ ਵਲੋਂ ਇਕ ਦਫ਼ਤਰ 'ਚੋਂ ਬੈਟਰੀਆਂ ਅਤੇ ਇਨਵਰਟਰ ਚੋਰੀ ਹੋਣ ਦਾ ਮਾਮਲਾ ਦਰਜ ਕੀਤਾ ਗਿਆ ਹੈ | ਅਰੁਣ ਕੁਮਾਰ ਨਾਮਕ ਵਿਅਕਤੀ ਨੇ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾਉਂਦੇ ਹੋਏ ਦੱਸਿਆ ਕਿ ਉਹ ਫਾਸਟ-ਵੇ ...

ਪੂਰੀ ਖ਼ਬਰ »

ਸ੍ਰੀ ਵਾਜਪਾਈ ਅਤੇ ਸ੍ਰੀ ਟੰਡਨ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਭਾਜਪਾ ਨੇ ਸ਼ੋਕ ਸਭਾ ਰੱਖੀ

ਅੰਮਿ੍ਤਸਰ, 19 ਅਗਸਤ (ਹਰਮਿੰਦਰ ਸਿੰਘ)-ਸਾਬਕਾ ਪ੍ਰਧਾਨ ਮੰਤਰੀ ਸ੍ਰੀ ਅਟਲ ਬਿਹਾਰੀ ਵਾਜਪਾਈ ਅਤੇ ਛੱਤੀਸਗੜ੍ਹ ਦੇ ਰਾਜਪਾਲ ਸ੍ਰੀ ਬਲਰਾਮ ਜੀ ਦਾਸ ਟੰਡਨ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਭਾਜਪਾ ਦਫ਼ਤਰ ਖੰਨਾ ਸਮਾਰਕ ਵਿਖੇ ਜ਼ਿਲ੍ਹਾ ਪਧਾਨ ਸ੍ਰੀ ਅਨੰਦ ਸ਼ਰਮਾ ਦੀ ...

ਪੂਰੀ ਖ਼ਬਰ »

ਵਿਧਾਇਕ ਭਲਾਈਪੁਰ ਨੇ ਪਿੰਡ ਟੌਾਗ ਵਿਖੇ ਮੇਲਾ ਰੱਖੜ ਪੁੰਨਿਆ ਕਾਨਫ਼ਰੰਸ ਲਈ ਲੋਕਾਂ ਨੂੰ ਪ੍ਰੇਰਿਆ

ਰਈਆ, 19 ਅਗਸਤ (ਸ਼ਰਨਬੀਰ ਸਿੰਘ ਕੰਗ)-26 ਅਗਸਤ ਨੂੰ ਬਾਬਾ ਬਕਾਲਾ ਸਾਹਿਬ ਵਿਖੇ ਹੋਣ ਵਾਲੇ ਰੱਖੜ ਪੁੰਨਿਆ ਦੇ ਮੇਲੇ ਦੇ ਸਬੰਧ 'ਚ ਸਾ: ਸਰਪੰਚ ਹਰਪ੍ਰੀਤ ਸਿੰਘ ਹੈਪੀ ਦੀ ਅਗਵਾਈ 'ਚ ਗੁਰਦੁਆਰਾ ਸਾਹਿਬ ਵਿਖੇ ਵਿਸ਼ਾਲ ਇਕੱਠ ਕਰਵਾਇਆ ਗਿਆ, ਜਿਸ 'ਚ ਹਲਕਾ ਬਾਬਾ ਬਕਾਲਾ ਸਾਹਿਬ ...

ਪੂਰੀ ਖ਼ਬਰ »

ਸ਼ਮਸ਼ਾਨਘਾਟ ਵਿਖੇ ਬਜ਼ੁਰਗਾਂ ਦੇ ਬੈਠਣ ਲਈ ਲਾਈਆਂ ਕੁਰਸੀਆਂ

ਚੌਕ ਮਹਿਤਾ, 19 ਅਗਸਤ (ਧਰਮਿੰਦਰ ਸਿੰਘ ਭੰਮਰਾ)-ਹਲਕਾ ਜੰਡਿਆਲਾ ਗੁਰੂ ਦੇ ਵਿਧਾਇਕ ਸੁਖਵਿੰਦਰ ਸਿੰਘ ਡੈਨੀ ਬੰਡਾਲਾ ਦੀ ਰਹਿਨੁਮਾਈ ਹੇਠ ਮਹਿਤਾ ਪਿੰਡ ਦੇ ਸ਼ਮਸ਼ਾਨਘਾਟ ਵਿਖੇ ਜਨਰਲ ਸਕੱਤਰ ਕਾਂਗਰਸ ਕਮੇਟੀ ਦਿਹਾਤੀ ਅੰਮਿ੍ਤਸਰ ਤੇ ਸਾਬਕਾ ਸਰਪੰਚ ਕਸ਼ਮੀਰ ਸਿੰਘ ...

ਪੂਰੀ ਖ਼ਬਰ »





Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX