ਫ਼ਾਜ਼ਿਲਕਾ, 19 ਅਗਸਤ (ਅਮਰਜੀਤ ਸ਼ਰਮਾ)-ਪੰਜਾਬ ਸਰਕਾਰ ਵਲੋਂ ਸ਼ੁਰੂ ਕੀਤੀ ਤੰਦਰੁਸਤ ਪੰਜਾਬ ਮੁਹਿੰਮ ਦੇ ਤਹਿਤ ਸਿਵਲ ਸਰਜਨ ਡਾ: ਹੰਸ ਰਾਜ ਮਲੇਠੀਆ ਦੇ ਦਿਸ਼ਾ-ਨਿਰਦੇਸ਼ਾਂ 'ਤੇ ਸਿਹਤ ਵਿਭਾਗ ਵਲੋਂ ਸ਼ਹਿਰ ਦੀਆਂ ਵੱਖ-ਵੱਖ ਥਾਵਾਂ 'ਤੇ ਛਾਪੇਮਾਰੀ ਕਰਕੇ ਕਈ ਕੁਇੰਟਲ ਪਨੀਰ ਤੇ ਖੋਇਆ ਜ਼ਬਤ ਕੀਤਾ ਹੈ | ਇਸ ਸਬੰਧੀ ਸਿਵਲ ਹਸਪਤਾਲ ਵਿਖੇ ਬੁਲਾਈ ਪ੍ਰੈੱਸ ਕਾਨਫ਼ਰੰਸ 'ਚ ਜਾਣਕਾਰੀ ਦਿੰਦੇ ਹੋਏ ਡਾ: ਹੰਸ ਰਾਜ ਮਲੇਠੀਆ ਨੇ ਦੱਸਿਆ ਕਿ ਸਿਹਤ ਵਿਭਾਗ ਵਲੋਂ ਸੂਬੇ 'ਚ 13 ਤੋਂ 19 ਅਗਸਤ ਤੱਕ ਦੁੱਧ ਨਾਲ ਬਣਨ ਵਾਲੀਆਂ ਚੀਜ਼ਾਂ ਦੀ ਜਾਂਚ ਕੀਤੀ ਜਾ ਰਹੀ ਹੈ | ਜਿਸ ਦੇ ਤਹਿਤ ਸਵੇਰੇ 5 ਵਜੇ ਸਹਾਇਕ ਕਮਿਸ਼ਨਰ ਫੂਡ ਕਮਲਜੀਤ ਸਿੰਘਾ ਤੇ ਫੂਡ ਸੇਫ਼ਟੀ ਅਫ਼ਸਰ ਮੈਡਮ ਗਗਨਦੀਪ ਕੌਰ ਦੀ ਅਗਵਾਈ ਹੇਠ ਬਾਲਾ ਜੀ ਮੰਦਰ ਨੇੜੇ ਸੋਮ ਡੇਅਰੀ ਤੋਂ 1 ਕੁਇੰਟਲ 30 ਕਿੱਲੋ ਪਨੀਰ, 10 ਕਿੱਲੋ ਖੋਇਆ, ਦੀਪਕ ਪਨੀਰ ਹਾਊਸ ਰਾਧਾ ਸੁਆਮੀ ਕਾਲੋਨੀ ਤੋਂ ਸਾਢੇ 65 ਕਿੱਲੋ ਪਨੀਰ, 7 ਕਿੱਲੋ ਖੋਇਆ, ਇਸੇ ਤਰ੍ਹਾਂ ਗਾਂਧੀ ਨਗਰ ਚੌਕ ਵਿਖੇ ਸਥਿਤ ਦੀਪਕ ਪਨੀਰ ਹਾਊਸ ਤੋਂ 42 ਕਿੱਲੋ ਪਨੀਰ ਅਤੇ 24 ਕਿੱਲੋ ਸਕਿ੍ੰਮ ਪਾਉਂਡਰ ਬਰਾਮਦ ਕੀਤਾ ਅਤੇ ਇਸ ਸੈਂਪਲ ਭਰ ਕੇ ਖਰੜ ਵਿਖੇ ਸਥਿਤ ਲੈਬੋਰੇਟਰੀ 'ਚ ਜਾਂਚ ਲਈ ਭੇਜ ਦਿੱਤੇ ਗਏ ਹਨ | ਡਾ: ਹੰਸ ਰਾਜ ਮਲੇਠੀਆ ਨੇ ਦੱਸਿਆ ਕਿ ਪਿਛਲੇ ਸਮੇਂ ਤੋਂ ਉਨ੍ਹਾਂ ਨੂੰ ਸ਼ਿਕਾਇਤਾਂ ਮਿਲ ਰਹੀਆਂ ਸਨ ਕਿ ਸ਼ਹਿਰ 'ਚ ਕੁਝ ਦੁਕਾਨਦਾਰਾਂ ਵਲੋਂ 160 ਰੁਪਏ ਪ੍ਰਤੀ ਕਿੱਲੋ ਦੇ ਹਿਸਾਬ ਨਾਲ ਪਨੀਰ ਵੇਚਿਆ ਜਾ ਰਿਹਾ ਹੈ | ਜਿਸ 'ਤੇ ਉਨ੍ਹਾਂ ਨੂੰ ਸ਼ੱਕ ਹੋਇਆ ਤਾਂ ਉਨ੍ਹਾਂ ਛਾਪੇਮਾਰੀ ਕਰਦਿਆਂ ਇਹ ਸੈਂਪਲ ਭਰੇ ਹਨ | ਡਾ: ਮਲੇਠੀਆ ਨੇ ਦੱਸਿਆ ਕਿ ਕਬਜ਼ੇ 'ਚ ਲਏ ਗਏ ਪਨੀਰ ਤੇ ਖੋਏ ਦੀ ਰਿਪੋਰਟ 48 ਘੰਟਿਆਂ 'ਚ ਆ ਜਾਵੇਗੀ ਜਿਸ ਤੋਂ ਬਾਅਦ ਅਗਲੇਰੀ ਕਰਵਾਈ ਹੋਵੇਗੀ | ਉਨ੍ਹਾਂ ਦੱਸਿਆ ਕਿ ਰਾਧਾ ਸੁਆਮੀ ਕਾਲੋਨੀ ਵਿਖੇ ਸਥਿਤ ਦੀਪਕ ਪਨੀਰ ਹਾਊਸ ਨੂੰ ਇਸ ਤੋਂ ਪਹਿਲਾ ਵੀ ਨਕਲੀ ਪਨੀਰ ਤੇ ਸਾਮਾਨ ਫੜਿਆ ਗਿਆ ਸੀ, ਜਿਸ 'ਤੇ ਉਸ ਨੂੰ ਦੋ ਵਾਰ ਜੁਰਮਾਨਾ ਹੋ ਚੁੱਕਿਆ ਹੈ | ਡਾ: ਮਲੇਠੀਆ ਨੇ ਰੱਖੜੀ ਤੇ ਦੀਵਾਲੀ ਦੇ ਤਿਉਹਾਰਾਂ ਨੂੰ ਮੁੱਖ ਰੱਖਦਿਆਂ ਜ਼ਿਲ੍ਹੇ ਦੇ ਹਲਵਾਈਆਂ ਨੂੰ ਅਪੀਲ ਕੀਤੀ ਹੈ ਕਿ ਉਹ ਮਿਲਾਵਟੀ ਮਠਿਆਈਆਂ ਨਾ ਬਣਾਉਣ ਤੇ ਲੋਕਾਂ ਦੀ ਸਿਹਤ ਨਾਲ ਖਿਲਵਾੜ ਨਾ ਕਰਨ | ਇਸ ਮੌਕੇ ਸਹਾਇਕ ਕਮਿਸ਼ਨਰ ਫੂਡ ਕੰਵਲਜੀਤ ਸਿੰਘ ਤੇ ਫੂਡ ਸੇਫ਼ਟੀ ਅਫ਼ਸਰ ਮੈਡਮ ਗਗਨਦੀਪ ਕੌਰ ਵੀ ਹਾਜ਼ਰ ਸਨ |
ਫ਼ਿਰੋਜ਼ਪੁਰ, 19 ਅਗਸਤ (ਜਸਵਿੰਦਰ ਸਿੰਘ ਸੰਧੂ)-ਕਾਸੂ ਬੇਗੂ ਮਾਈਨਰ ਰਾਤ ਟੁੱਟ ਜਾਣ ਨਾਲ 100 ਏਕੜ ਖੇਤ 'ਚ ਪਾਣੀ ਭਰ ਜਾਣ ਦੀ ਖ਼ਬਰ ਹੈ | ਬਾਰਿਸ਼ ਪੈਣ ਨਾਲ ਲੋਕਾਂ ਵਲੋਂ ਮੋਘੇ ਬੰਦ ਕਰ ਦੇਣ ਨਾਲ ਮਾਈਨਰ ਉੱਛਲਨ ਦੀ ਨੌਬਤ ਆ ਗਈ, ਜਿਸ ਦੌਰਾਨ ਪਿੰਡ ਵਜੀਦਪੁਰ-ਬਾਜੇ ਵਾਲਾ ...
ਫ਼ਿਰੋਜ਼ਪੁਰ, 19 ਅਗਸਤ (ਜਸਵਿੰਦਰ ਸਿੰਘ ਸੰਧੂ)-ਕਾਂਗਰਸ ਵਲੋਂ ਚੋਣਾਂ ਤੋਂ ਪਹਿਲਾਂ ਵੋਟਾਂ ਲੈਣ ਲਈ ਠੇਕਾ ਮੁਲਾਜ਼ਮਾਂ ਨੂੰ ਸਰਕਾਰ ਬਣਦੇ ਹੀ ਪੱਕਿਆਂ ਕਰਨ ਦੇ ਕੀਤੇ ਵਾਅਦੇ ਵਫ਼ਾ ਨਾ ਹੋਣ ਤੋਂ ਦੁਖੀ ਠੇਕਾ ਮੁਲਾਜ਼ਮਾਂ ਦੇ ਰੋਹ ਨੇ ਪੰਜਾਬ ਤੋਂ ਬਾਅਦ ਚੰਡੀਗੜ੍ਹ ...
ਜਲਾਲਾਬਾਦ, 19 ਅਗਸਤ (ਜਤਿੰਦਰ ਪਾਲ ਸਿੰਘ/ਕਰਨ ਚੁਚਰਾ)-ਜਲਾਲਾਬਾਦ ਥਾਣਾ ਸਿਟੀ ਪੁਲਿਸ ਨੇ ਧੋਖਾਧੜੀ ਦੇ ਮਾਮਲੇ 'ਚ ਇਕ ਵਿਅਕਤੀ ਵਿਰੁੱਧ ਮਾਮਲਾ ਦਰਜ ਕੀਤਾ ਹੈ | ਅਮਿਤ ਕੁਮਾਰ ਪੁੱਤਰ ਵੇਦ ਪ੍ਰਕਾਸ਼ ਵਾਸੀ ਦਸ਼ਮੇਸ਼ ਨਗਰ ਜਲਾਲਾਬਾਦ ਨੇ ਦੱਸਿਆ ਕਿ ਉਨ੍ਹਾਂ ਦੀ ਫ਼ਰਮ ...
ਫ਼ਿਰੋਜ਼ਪੁਰ, 19 ਅਗਸਤ (ਜਸਵਿੰਦਰ ਸਿੰਘ ਸੰਧੂ)-ਪੁਲਿਸ ਥਾਣਾ ਮੱਲਾਂਵਾਲਾ ਵਲੋਂ ਪਿੰਡ ਠੱਠਾ ਦਲੇਰ ਸਿੰਘ ਲਾਗਿਓਾ 2 ਸ਼ੱਕੀ ਵਿਅਕਤੀਆਂ ਨੂੰ ਕਾਬੂ ਕਰਕੇ ਉਨ੍ਹਾਂ ਕੋਲੋਂ 1 ਗ੍ਰਾਮ ਹੈਰੋਇਨ ਬਰਾਮਦ ਕਰਨ 'ਚ ਸਫਲਤਾ ਹਾਸਲ ਕੀਤੀ ਹੈ | ਸਬ ਇੰਸਪੈਕਟਰ ਕਸ਼ਮੀਰ ਸਿੰਘ ਨੇ ...
ਫ਼ਿਰੋਜ਼ਪੁਰ, 19 ਅਗਸਤ (ਜਸਵਿੰਦਰ ਸਿੰਘ ਸੰਧੂ)-ਪੁਲਿਸ ਥਾਣਾ ਲੱਖੋ ਕੇ ਬਹਿਰਾਮ ਅਧੀਨ ਪੈਂਦੇ ਪਿੰਡ ਨਵਾਂ ਕਿਲ੍ਹਾ ਬੱਸ ਸਟੈਂਡ ਲਾਗਿਓਾ ਪੁਲਿਸ ਨੇ ਇਕ ਸ਼ੱਕੀ ਵਿਅਕਤੀ ਨੂੰ ਕਾਬੂ ਕਰਕੇ ਉਸ ਕੋਲੋਂ 3 ਗ੍ਰਾਮ ਹੈਰੋਇਨ ਬਰਾਮਦ ਕੀਤੀ | ਸਹਾਇਕ ਥਾਣੇਦਾਰ ਪਵਨ ਕੁਮਾਰ ਨੇ ...
ਜਲਾਲਾਬਾਦ, 19 ਅਗਸਤ (ਕਰਨ ਚੁਚਰਾ)-ਥਾਣਾ ਅਮੀਰ ਖ਼ਾਸ ਪੁਲਿਸ ਨੇ ਲਾਹਣ ਸਮੇਤ ਇਕ ਵਿਅਕਤੀ ਨੂੰ ਗਿ੍ਫ਼ਤਾਰ ਕੀਤਾ ਹੈ | ਪੁਲਿਸ ਥਾਣਾ ਅਮੀਰ ਖ਼ਾਸ ਦੇ ਹਰਬੰਸ ਸਿੰਘ ਨੇ ਦੱਸਿਆ ਕਿ ਉਹ ਥਾਣਾ ਵਾਲਾ ਮੋੜ ਨੇੜੇ ਪੁਲਿਸ ਪਾਰਟੀ ਨਾਲ ਗਸ਼ਤ ਕਰ ਰਹੇ ਸਨ ਤਾਂ ਉਨ੍ਹਾਂ ਨੂੰ ...
ਫ਼ਿਰੋਜ਼ਪੁਰ, 19 ਅਗਸਤ (ਜਸਵਿੰਦਰ ਸਿੰਘ ਸੰਧੂ)-ਮੁਖਵਿੰਦਰ ਸਿੰਘ ਛੀਨਾ (ਆਈ. ਪੀ. ਐਸ.) ਨੇ ਆਈ. ਜੀ. ਫ਼ਿਰੋਜ਼ਪੁਰ ਰੇਂਜ ਪੁਲਿਸ ਵਜੋਂ ਕਾਰਜ ਭਾਗ ਸੰਭਾਲ ਲਿਆ | ਉਹ ਇਸ ਤੋਂ ਪਹਿਲਾਂ ਵੀ ਫ਼ਿਰੋਜ਼ਪੁਰ ਅੰਦਰ ਬਤੌਰ ਡੀ. ਐਸ. ਪੀ., ਐਸ. ਪੀ. ਤੇ ਬਠਿੰਡਾ ਰੇਂਜ ਪੁਲਿਸ ਆਈ. ਜੀ. ...
ਫ਼ਾਜ਼ਿਲਕਾ, 19 ਅਗਸਤ (ਦਵਿੰਦਰ ਪਾਲ ਸਿੰਘ)-ਸਿੱਖਿਆ ਵਿਭਾਗ ਪੰਜਾਬ 'ਚ ਰੈਸਨੇਲਾਈਜੇਸ਼ਨ ਨੂੰ ਲੈ ਕੇ ਇਕ ਵਾਰ ਫੇਰ ਹਲਚਲ ਤੇਜ਼ ਹੋ ਗਈ ਹੈ | ਸਿੱਖਿਆ ਵਿਭਾਗ ਵਲੋਂ ਭਾਵੇਂ ਅਜੇ ਤੱਕ ਕੋਈ ਰਸਮੀ ਪੱਤਰ ਜਾਰੀ ਨਹੀਂ ਕੀਤਾ ਗਿਆ ਪਰ ਫਿਰ ਵੀ ਜ਼ਿਲਿ੍ਹਆਂ ਦੇ ਅਧਿਕਾਰੀਆਂ ...
ਫ਼ਿਰੋਜ਼ਪੁਰ, 19 ਅਗਸਤ (ਰਾਕੇਸ਼ ਚਾਵਲਾ)-ਨਸ਼ੇ ਦੀਆਂ ਗੋਲੀਆਂ ਰੱਖਣ ਵਾਲੇ ਦੋ ਵਿਅਕਤੀਆਂ ਨੂੰ ਜ਼ਿਲ੍ਹਾ ਅਦਾਲਤ ਨੇ ਭੁਗਤੀਆਂ ਗਵਾਹੀਆਂ ਦੇ ਆਧਾਰ 'ਤੇ ਦੋਸ਼ੀ ਕਰਾਰ ਦਿੰਦੇ ਹੋਏ 3-3 ਸਾਲ ਕੈਦ ਦੀ ਸਜ਼ਾ ਦਾ ਹੁਕਮ ਦਿੱਤਾ ਹੈ | ਜਾਣਕਾਰੀ ਅਨੁਸਾਰ ਏ. ਐਸ. ਆਈ. ਗੁਰਪ੍ਰੀਤ ...
ਜ਼ੀਰਾ, 19 ਅਗਸਤ (ਮਨਜੀਤ ਸਿੰਘ ਢਿੱਲੋਂ)-ਕਾਂਗਰਸ ਪਾਰਟੀ ਵਲੋਂ ਪਾਰਟੀ ਅਨੁਸ਼ਾਸਨ ਭੰਗ ਕਰਨ ਵਾਲੇ ਜ਼ੀਰਾ ਤੋਂ ਅਨ-ਆਰਗੇਨਾਈਜ਼ਡ ਕਾਂਗਰਸ ਵਰਕਰ ਬਲਾਕ ਜ਼ੀਰਾ ਦੇ ਚੇਅਰਮੈਨ ਮੋਹਨ ਸਿੰਘ ਲਾਲਕਾ ਨੂੰ 6 ਸਾਲ ਲਈ ਪਾਰਟੀ 'ਚੋਂ ਬਾਹਰ ਕਰ ਦਿੱਤਾ ਗਿਆ ਹੈ | ਇਸ ਸਬੰਧੀ ...
ਫ਼ਿਰੋਜ਼ਪੁਰ, 19 ਅਗਸਤ (ਜਸਵਿੰਦਰ ਸਿੰਘ ਸੰਧੂ)-ਵਧੇਰੇ ਨਸ਼ੇ ਦੀ ਵਰਤੋਂ ਨਾਲ ਪਿੰਡ ਕਟੋਰਾ ਦੇ ਵਾਸੀ ਸਵਰਨ ਸਿੰਘ ਉਰਫ਼ ਸੋਨਾ ਪੁੱਤਰ ਲਾਲ ਸਿੰਘ ਦੀ ਬੀਤੇ ਦਿਨ ਮੌਤ ਹੋ ਗਈ ਸੀ, ਜਿਸ ਦੀ ਲਾਸ਼ ਪਿੰਡ ਅਟਾਰੀ ਤੋਂ ਅੱਕੂ ਵਾਲਾ ਰਸਤੇ ਪੈਂਦੀ ਨਹਿਰ ਦੇ ਪੁਲ ਲਾਗਿਓਾ ਮਿਲੀ ...
ਅਬੋਹਰ, 19 ਅਗਸਤ (ਸੁਖਜਿੰਦਰ ਸਿੰਘ ਢਿੱਲੋਂ)-ਥਾਣਾ ਸਦਰ ਦੀ ਪੁਲਿਸ ਨੇ ਕੁੰਡਲ ਨਿਵਾਸੀ ਇਕ ਵਿਅਕਤੀ ਨੂੰ ਹਰਿਆਣਾ ਮਾਰ੍ਹਕੇ ਦੀ ਸ਼ਰਾਬ ਸਮੇਤ ਕਾਬੂ ਕੀਤਾ ਹੈ | ਜਾਣਕਾਰੀ ਅਨੁਸਾਰ ਜਸਵੀਰ ਸਿੰਘ ਨੇ ਗਸ਼ਤ ਦੌਰਾਨ ਮੁਖ਼ਬਰ ਦੀ ਸੂਚਨਾ 'ਤੇ ਕੁੰਡਲ ਵਿਖੇ ਯਾਦਵਿੰਦਰ ...
ਫ਼ਿਰੋਜ਼ਪੁਰ, 19 ਅਗਸਤ (ਜਸਵਿੰਦਰ ਸਿੰਘ ਸੰਧੂ)-ਪੁਲਿਸ ਥਾਣਾ ਗੁਰੂਹਰਸਹਾਏ ਅਧੀਨ ਪੈਂਦੇ ਪਿੰਡ ਪਿੰਡੀ ਲਾਗਿਓਾ ਇਕ ਸ਼ੱਕੀ ਵਿਅਕਤੀ ਨੂੰ ਕਾਬੂ ਕਰਕੇ ਉਸ ਕੋਲੋਂ 1 ਬਿਨ ਨੰਬਰ ਮੋਟਰਸਾਈਕਲ ਸੀ. ਡੀ. ਡੀਲਕਸ ਬਰਾਮਦ ਕੀਤਾ ਹੈ | ਸਹਾਇਕ ਥਾਣੇਦਾਰ ਸੋਨਾ ਸਿੰਘ ਨੇ ਦੱਸਿਆ ...
ਜ਼ੀਰਾ, 19 ਅਗਸਤ (ਮਨਜੀਤ ਸਿੰਘ ਢਿੱਲੋਂ)-ਪਿੰਡ ਸੰਤੂ ਵਾਲਾ 'ਚ ਸਿੱਧ ਸਵਾਮੀ ਸ਼ੰਕਰਾਪੁਰੀ ਦੇ ਜਨਮ ਦਿਹਾੜੇ 'ਤੇ ਕਰਵਾਏ ਜਾਣ ਵਾਲੇ ਸਾਲਾਨਾ ਸਮਾਗਮ ਤੇ ਖੇਡ ਮੇਲੇ ਦੀਆਂ ਤਿਆਰੀਆਂ ਸਬੰਧੀ ਮੀਟਿੰਗ ਹੋਈ, ਜਿਸ 'ਚ ਹਲਕਾ ਵਿਧਾਇਕ ਕੁਲਬੀਰ ਸਿੰਘ ਜ਼ੀਰਾ ਵਲੋਂ ਸ਼ਿਰਕਤ ...
ਜ਼ੀਰਾ, 19 ਅਗਸਤ (ਮਨਜੀਤ ਸਿੰਘ ਢਿੱਲੋਂ)-ਪੰਜਾਬ ਸਰਕਾਰ ਵਲੋਂ ਲੋਕਾਂ ਨੂੰ ਬਿਹਤਰ ਸਹੂਲਤਾਂ ਦਿੱਤੇ ਜਾਣ ਦੇ ਦਾਅਵੇ ਉਸ ਵੇਲੇ ਠੁੱਸ ਹੋ ਗਏ, ਜਦ ਪਿਛਲੀ ਸਰਕਾਰ ਵਲੋਂ ਪਿੰਡਾਂ ਦੇ ਲੋਕਾਂ ਨੂੰ ਸਹੂਲਤਾਂ ਦੇਣ ਲਈ ਪਿੰਡਾਂ 'ਚ ਖੋਲ੍ਹੇ ਸੇਵਾ ਕੇਂਦਰ ਬੰਦ ਕਰ ਦਿੱਤੇ ਗਏ, ...
ਫ਼ਿਰੋਜ਼ਪੁਰ, 19 ਅਗਸਤ (ਜਸਵਿੰਦਰ ਸਿੰਘ ਸੰਧੂ)-ਇਲਾਕੇ ਦੀ ਨਾਮਵਰ ਸ਼ਖ਼ਸੀਅਤ ਗੁਰਲਾਲ ਸਿੰਘ ਸ਼ਰੀਂਹ ਵਾਲਾ ਸਰਪੰਚ ਨੂੰ ਸ਼ੋ੍ਰਮਣੀ ਅਕਾਲੀ ਦਲ ਦਾ ਜ਼ਿਲ੍ਹਾ ਸੀਨੀਅਰ ਮੀਤ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ, ਜਿਸ ਨੂੰ ਲੈ ਕੇ ਅਕਾਲੀ ਖੇਮੇ 'ਚ ਖ਼ੁਸ਼ੀ ਦੀ ਲਹਿਰ ਪਾਈ ...
ਗੋਲੂ ਕਾ ਮੋੜ, 19 ਅਗਸਤ (ਸੁਰਿੰਦਰ ਸਿੰਘ ਲਾਡੀ)-ਜ਼ਿਲ੍ਹਾ ਸਿੱਖਿਆ ਸਕੱਤਰ ਨੇਕ ਸਿੰਘ ਦੀ ਰਹਿਨੁਮਾਈ ਹੇਠ ਗੁਰੂਹਰਸਹਾਏ ਜ਼ੋਨ-1 ਦੇ ਸਰਕਲ ਕਬੱਡੀ ਅੰਡਰ-17 ਤੇ ਅੰਡਰ-19 ਤੱਕ ਲੜਕੇ ਖੇਡ ਦੇ ਮੁਕਾਬਲੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕੋਹਰ ਸਿੰਘ ਵਾਲਾ ਵਿਖੇ ਕਰਵਾਏ ...
ਜ਼ੀਰਾ, 19 ਅਗਸਤ (ਜਗਤਾਰ ਸਿੰਘ ਮਨੇਸ)-ਜ਼ੀਰਾ ਤਹਿਸੀਲ ਦੇ ਪਿੰਡ ਮਨਸੂਰਦੇਵਾ ਵਿਖੇ ਮਹਾਤਮਾ ਗਾਂਧੀ ਸਰਬੱਤ ਵਿਕਾਸ ਯੋਜਨਾ ਤਹਿਤ ਪੰਜਾਬ ਸਰਕਾਰ ਵਲੋਂ ਕੈਂਪ ਲਗਾਇਆ ਗਿਆ, ਜਿਸ 'ਚ ਵੱਖ-ਵੱਖ ਮਹਿਕਮਿਆਂ ਦੇ ਅਧਿਕਾਰੀ ਤੇ ਕਰਮਚਾਰੀ ਜੋਗਿੰਦਰ ਸਿੰਘ ਦਫ਼ਤਰ ਜ਼ਿਲ੍ਹਾ ...
ਮੁੱਦਕੀ, 19 ਅਗਸਤ (ਭਾਰਤ ਭੂਸ਼ਨ ਅਗਰਵਾਲ)-ਪਿੰਡ ਚੰਦੜ੍ਹ ਵਿਖੇ ਬਾਬਾ ਚੰਦੜ੍ਹ ਪੀਰ ਦੀ ਯਾਦ 'ਚ ਮੇਲਾ 29 ਤੇ 30 ਅਗਸਤ ਨੂੰ ਮਨਾਇਆ ਜਾ ਰਿਹਾ ਹੈ | ਇਸ ਸਬੰਧੀ ਪਿੰਡ ਚੰਦੜ੍ਹ ਦੇ ਸਰਪੰਚ ਬਲਦੇਵ ਸਿੰਘ ਚੰਦੜ੍ਹ ਨੇ ਦੱਸਿਆ ਕਿ 29 ਅਗਸਤ ਨੂੰ ਮੇਲੇ 'ਚ ਪ੍ਰਸਿੱਧ ਗਾਇਕ ਵੀਰ ...
ਫ਼ਿਰੋਜ਼ਪੁਰ, 19 ਅਗਸਤ (ਜਸਵਿੰਦਰ ਸਿੰਘ ਸੰਧੂ)-ਪੁਲਿਸ ਥਾਣਾ ਸਦਰ ਜ਼ੀਰਾ ਅਧੀਨ ਪੈਂਦੇ ਪਿੰਡ ਲੌਹਕਾ ਕਲਾ ਵਿਖੇ ਮੁਨੀਸ਼ ਕੁਮਾਰ ਪੁੱਤਰ ਸਤਪਾਲ ਵਾਸੀ ਮੁਹੱਲਾ ਜੱਟਾਂ ਵਾਲਾ ਵਾਰਡ ਨੰ: 11 ਦੀ ਕੁੱਟਮਾਰ ਕਰਦਿਆਂ ਗੰਭੀਰ ਸੱਟਾਂ ਮਾਰੀਆਂ | ਹਮਲਾਵਰਾਂ ਨੂੰ ਸ਼ੱਕ ਸੀ ...
ਕੁੱਲਗੜ੍ਹੀ, 19 ਅਗਸਤ (ਸੁਖਜਿੰਦਰ ਸਿੰਘ ਸੰਧੂ)-ਪਿੰਡ ਸ਼ੇਰਖਾਂ ਤੋਂ ਸੋਢੀ ਨਗਰ ਨੂੰ ਜਾਂਦੀ ਿਲੰਕ ਸੜਕ ਜੋ ਕਿ ਬਹੁਤ ਮਾੜੀ ਹੋ ਚੁੱਕੀ ਸੀ, ਦੀ ਰਿਪੇਅਰ ਦੇ ਕੰਮ 'ਤੇ ਪਿੰਡ ਵਾਸੀ ਜਗਦੀਪ ਸਿੰਘ ਸਾਬਕਾ ਡਾਇਰੈਕਟਰ, ਤਰਸੇਮ ਸਿੰਘ ਜਮੀਤਪੁਰ ਢੇਰੂ, ਦਰਸ਼ਨ ਸਿੰਘ ਸਾਬਕਾ ...
ਜ਼ੀਰਾ, 19 ਅਗਸਤ (ਜਗਤਾਰ ਸਿੰਘ ਮਨੇਸ)-ਜ਼ਿਲ੍ਹਾ ਫ਼ਿਰੋਜ਼ਪੁਰ ਦੇ ਜ਼ੋਨ ਪੱਧਰੀ ਕਬੱਡੀ ਟੂਰਨਾਮੈਂਟ 'ਚ ਜ਼ੋਨ ਜ਼ੀਰਾ-3 ਦੇ ਅਕਾਲ ਅਕੈਡਮੀ ਵੱਟੂ ਭੱਟੀ ਵਿਖੇ ਹੋਏ ਲੜਕਿਆਂ ਦੇ ਮੁਕਾਬਲੇ ਤੇ ਸ਼ਹੀਦ ਸ਼ਾਮ ਸਿੰਘ ਅਟਾਰੀ ਫੱਤੇਵਾਲਾ ਵਿਖੇ ਹੋਏ ਲੜਕੀਆਂ ਦੇ ਮੁਕਾਬਲਿਆਂ ...
ਫ਼ਿਰੋਜ਼ਪੁਰ, 19 ਅਗਸਤ (ਜਸਵਿੰਦਰ ਸਿੰਘ ਸੰਧੂ)-ਪਿੰਡ ਬੱਗੇ ਕੇ ਪਿੱਪਲ ਵਿਖੇ ਸਥਿਤ ਬਾਬਾ ਕੁਤਬਦੀਨ ਸ਼ਾਹ ਦੀ ਦਰਗਾਹ 'ਤੇ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਪ੍ਰਬੰਧਕ ਮੇਲਾ ਕਮੇਟੀ ਵਲੋਂ ਸਾਲਾਨਾ ਉਰਸ ਮਨਾਉਂਦਿਆਂ ਸੱਭਿਆਚਾਰਕ ਮੇਲਾ ਕਰਵਾਇਆ ਗਿਆ | ਮੇਲੇ 'ਚ ...
ਜ਼ੀਰਾ, 19 ਅਗਸਤ (ਜਗਤਾਰ ਸਿੰਘ ਮਨੇਸ, ਮਨਜੀਤ ਸਿੰਘ ਢਿੱਲੋਂ)-ਜਲੰਧਰ ਦੂਰਦਰਸ਼ਨ ਦੇ ਚਰਚਿਤ ਪ੍ਰੋਗਰਾਮ ਸੱਜਰੀ ਸਵੇਰ ਤਹਿਤ ਪ੍ਰਸਾਰਿਤ ਕੀਤੇ ਜਾਣ ਵਾਲੇ ਪ੍ਰੋਗਰਾਮ ਗੱਲਾਂ ਤੇ ਗੀਤ 'ਚ ਉੱਘੇ ਕਾਲਮ ਨਵੀਸ ਤੇ ਸਾਹਿਤਕਾਰ ਸਾਹਿਤ ਸਭਾ ਜ਼ੀਰਾ ਦੇ ਪ੍ਰਧਾਨ ਗੁਰਚਰਨ ...
ਫ਼ਿਰੋਜ਼ਪੁਰ, 19 ਅਗਸਤ (ਜਸਵਿੰਦਰ ਸਿੰਘ ਸੰਧੂ)-ਬੱਚਿਆਂ ਨੂੰ ਬਜ਼ੁਰਗਾਂ ਦੀ ਸਾਂਭ-ਸੰਭਾਲ ਤੇ ਸਨਮਾਨ ਕਰਨ ਦਾ ਸੰਦੇਸ਼ ਦੇਣ ਲਈ ਯੁਵਕ ਸੇਵਾਵਾਂ ਕਲੱਬ ਤੇ ਗਰਾਮ ਪੰਚਾਇਤ ਪਿੰਡ ਪਟੇਲ ਨਗਰ ਵਲੋਂ ਸਰਪੰਚ ਮਨਵਿੰਦਰ ਸਿੰਘ ਮਨੀ ਦੀ ਅਗਵਾਈ ਹੇਠ ਵਡੇਰੀ ਉਮਰ ਦੇ ...
ਫ਼ਿਰੋਜ਼ਪੁਰ, 19 ਅਗਸਤ (ਜਸਵਿੰਦਰ ਸਿੰਘ ਸੰਧੂ)-ਸ਼ੋ੍ਰਮਣੀ ਅਕਾਲੀ ਦਲ ਵਲੋਂ ਨਰਿੰਦਰ ਸਿੰਘ ਜੋਸਨ ਕੰਬੋਜ ਨਗਰ ਨੂੰ ਜ਼ਿਲ੍ਹਾ ਸ਼ਹਿਰੀ ਫ਼ਿਰੋਜ਼ਪੁਰ ਦਾ ਜਨਰਲ ਸਕੱਤਰ ਬਣਾਏ ਜਾਣ ਦਾ ਅਕਾਲੀ ਖੇਮੇ 'ਚ ਪੁਰਜ਼ੋਰ ਸਵਾਗਤ ਕੀਤਾ ਜਾ ਰਿਹਾ ਹੈ | ਅਕਾਲੀ ਆਗੂਆਂ ਨੇ ਇਕ ...
ਜ਼ੀਰਾ, 19 ਅਗਸਤ (ਮਨਜੀਤ ਸਿੰਘ ਢਿੱਲੋਂ)-ਸਰਬੱਤ ਦੇ ਭਲੇ ਦੀ ਅਰਦਾਸ ਲਈ ਥਾਣਾ ਸਿਟੀ 'ਚ ਤਾਇਨਾਤ ਸਮੂਹ ਪੁਲਿਸ ਕਰਮਚਾਰੀਆਂ ਨੇ ਸੁਖਮਨੀ ਸਾਹਿਬ ਦੇ ਪਾਠ ਦੇ ਭੋਗ ਪਾਏ ਗਏ | ਇਸ ਸਬੰਧੀ ਧਾਰਮਿਕ ਦੀਵਾਨ ਵੀ ਸਜਾਏ ਗਏ, ਜਿਸ ਦੌਰਾਨ ਰਾਗੀ ਤੇ ਕੀਰਤਨੀ ਜਥਿਆਂ ਨੇ ਇਕੱਤਰ ...
ਤਲਵੰਡੀ ਭਾਈ, 19 ਅਗਸਤ (ਕੁਲਜਿੰਦਰ ਸਿੰਘ ਗਿੱਲ)-ਕੋਟ ਕਰੋੜ ਖ਼ੁਰਦ ਦੀ ਪੰਚਾਇਤ ਵਲੋਂ ਨੌਜਵਾਨ ਵਰਗ 'ਚ ਦੇਸ਼ ਪ੍ਰੇਮ ਦੀ ਭਾਵਨਾ ਜਾਗਿ੍ਤ ਕਰਨ ਦੇ ਮਕਸਦ ਨਾਲ ਪਿੰਡ ਦੇ ਪਾਰਕ ਵਿਚ ਸ਼ਹੀਦ-ਏ-ਆਜ਼ਮ ਸ: ਭਗਤ ਸਿੰਘ ਦਾ ਬੁੱਤ ਲਗਾਉਣ ਦਾ ਉਪਰਾਲਾ ਕੀਤਾ ਗਿਆ ਹੈ, ਜਿਸ ਤੋਂ ...
ਫ਼ਿਰੋਜਪੁਰ, 19 ਅਗਸਤ (ਜਸਵਿੰਦਰ ਸਿੰਘ ਸੰਧੂ)-ਸਕੱਤਰ ਰੋਜ਼ਗਾਰ ਜਨਰੇਸ਼ਨ ਅਤੇ ਟਰੇਨਿੰਗ ਵਿਭਾਗ ਪੰਜਾਬ ਚੰਡੀਗੜ੍ਹ ਤੇ ਡਾਇਰੈਕਟੋਰੇਟ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਸਹਾਇਕ ਕਮਿਸ਼ਨਰ ਰਣਜੀਤ ਸਿੰਘ ਦੀ ਅਗਵਾਈ ਹੇਠ ਪੰਜਾਬ ਸਕਿੱਲ ਡਿਵੈਲਪਮੈਂਟ ਮਿਸ਼ਨ ਦੇ ...
ਮਖੂ, 19 ਅਗਸਤ (ਮੇਜਰ ਸਿੰਘ ਥਿੰਦ)-ਮਖੂ ਸਬ-ਤਹਿਸੀਲ ਜਦੋਂ ਬਣੀ ਸੀ ਤਾਂ ਇਸ ਦਾ ਦਫ਼ਤਰ ਕਿਸਾਨ ਆਰਾਮ ਘਰ 'ਚ ਬਣਿਆ | ਮਖੂ ਸ਼ਹਿਰ ਦੇ ਹੀ ਇਕ ਨੇਕ ਇਨਸਾਨ ਨੇ ਸਬ-ਤਹਿਸੀਲ ਦੀ ਇਮਾਰਤ ਵਾਸਤੇ ਜਗ੍ਹਾ ਦਾਨ 'ਚ ਦਿੱਤੀ ਤਾਂ ਸਬ-ਤਹਿਸੀਲ ਦੀ ਆਪਣੀ ਇਮਾਰਤ ਬਣ ਗਈ ਤੇ ਕੁਝ ਸਾਲਾਂ ...
ਫ਼ਿਰੋਜ਼ਪੁਰ, 19 ਅਗਸਤ (ਜਸਵਿੰਦਰ ਸਿੰਘ ਸੰਧੂ)-ਨਗਰ ਕੌਾਸਲ ਦੇ ਇੰਸਪੈਕਟਰ ਸੁਖਪਾਲ ਸਿੰਘ ਵਲੋਂ ਆਪਣੇ ਫ਼ਰਜ਼ਾਂ ਨੂੰ ਪੂਰੀ ਤਨਦੇਹੀ ਨਾਲ ਨਿਭਾਉਣ ਦੇ ਨਾਲ-ਨਾਲ ਸਵੱਛ ਭਾਰਤ ਮਿਸ਼ਨ ਦੀ ਕਾਮਯਾਬੀ ਲਈ ਦਿਨ-ਰਾਤ ਇਕ ਕਰਕੇ ਸਮਰਪਿਤ ਭਾਵਨਾ ਨਾਲ ਨਿਭਾਈਆਂ ਸੇਵਾਵਾਂ ਦੇ ...
ਫ਼ਿਰੋਜ਼ਪੁਰ, 19 ਅਗਸਤ (ਤਪਿੰਦਰ ਸਿੰਘ)-ਸੂਬੇ 'ਚ ਪਿਛਲੇ 15 ਸਾਲਾਂ ਤੋਂ ਿਲੰਕ ਸੜਕਾਂ ਤੇ ਪਿੰਡਾਂ ਦਾ ਅਥਾਹ ਵਿਕਾਸ ਹੋਇਆ, ਪਰ ਇਹ ਹਕੀਕਤ ਵੀ ਹੈ, ਜਿਨ੍ਹਾਂ ਪਿੰਡਾਂ ਦੇ ਆਗੂ ਚਤਰ ਸਨ, ਉਨ੍ਹਾਂ ਨੇ ਖ਼ੂਬ ਸਰਕਾਰੀ ਗਰਾਂਟਾਂ ਨੂੰ ਰਗੜਾ ਲਾਇਆ ਤੇ ਪਿੰਡ ਦਾ ਵਿਕਾਸ ਵੀ ...
ਤਲਵੰਡੀ ਭਾਈ, 19 ਅਗਸਤ (ਕੁਲਜਿੰਦਰ ਸਿੰਘ ਗਿੱਲ)- ਝੋਨੇ ਦੀ ਪਰਾਲੀ ਨੂੰ ਜਜ਼ਬ ਕਰਨਾ ਕਿਸਾਨਾਂ ਲਈ ਬੇਹੱਦ ਮੁਹਾਲ ਕਾਰਜ ਹੈ ਅਤੇ ਕਿਸਾਨਾਂ ਦੀ ਇਸ ਸਮੱਸਿਆ ਦੇ ਹੱਲ ਲਈ ਕੰਬਾਈਨਾਂ ਤੇ ਸੁਪਰ ਐੱਸ.ਐਮ.ਐੱਸ. ਨਾਂਅ ਦਾ ਯੰਤਰ ਲਗਾਉਣਾ ਜ਼ਰੂਰੀ ਕਰ ਦਿੱਤਾ ਗਿਆ | ਕੰਬਾਈਨ 'ਤੇ ...
ਜ਼ੀਰਾ, 19 ਅਗਸਤ (ਜਗਤਾਰ ਸਿੰਘ ਮਨੇਸ)-ਅਕਾਲੀ ਦਲ ਵਲੋਂ ਕੀਤੀਆਂ ਨਿਯੁਕਤੀਆਂ ਦੌਰਾਨ ਪਾਰਟੀ ਪ੍ਰਤੀ ਨਿਭਾਈਆਂ ਗਈਆਂ ਚੰਗੀਆਂ ਸੇਵਾਵਾਂ ਨੂੰ ਦੇਖਦਿਆਂ ਸਾਬਕਾ ਸਰਪੰਚ ਜਸਵੰਤ ਸਿੰਘ ਨੂੰ ਪਾਰਟੀ ਦਾ ਜ਼ਿਲ੍ਹਾ ਫ਼ਿਰੋਜ਼ਪੁਰ ਦਾ ਜਨਰਲ ਸਕੱਤਰ ਨਿਯੁਕਤ ਕੀਤਾ ਗਿਆ ...
ਗੁਰੂਹਰਸਹਾਏ, 19 ਅਗਸਤ (ਹਰਚਰਨ ਸਿੰਘ ਸੰਧੂ)-ਪੰਜਾਬ ਸਰਕਾਰ ਦੇ ਮਿਸ਼ਨ ਤੰਦਰੁਸਤ ਪੰਜਾਬ ਨੂੰ ਲੈ ਕੇ ਪੰਜਾਬ ਕਬੱਡੀ ਐਸੋਸੀਏਸ਼ਨ ਵਲੋਂ ਗੁਰੂਹਰਸਹਾਏ ਵਿਖੇ 4, 5 ਤੇ 6 ਸਤੰਬਰ ਤੱਕ ਅੰਡਰ 20 ਸਾਲਾ ਲੜਕੇ ਤੇ ਲੜਕੀਆਂ ਦੇ ਕਬੱਡੀ ਮੈਚ ਕਰਵਾਏ ਜਾ ਰਹੇ ਹਨ, ਜਿਸ ਨੂੰ ਲੈ ਕੇ ...
ਜ਼ੀਰਾ, 19 ਅਗਸਤ (ਮਨਜੀਤ ਸਿੰਘ ਢਿੱਲੋਂ)-ਸਥਾਨਕ ਰੇਲਵੇ ਰੋਡ 'ਤੇ ਵਾਹਿਦ ਐਾਡ ਸੰਨਜ਼ ਕੰਪਨੀ ਵਲੋਂ ਨਵੀਂ ਚਾਰਲੀ ਸੈਲੂਨ ਅਕੈਡਮੀ ਸਥਾਪਤ ਕੀਤੀ ਗਈ ਹੈ, ਜਿਸ ਦਾ ਰਸਮੀ ਉਦਘਾਟਨ ਨਗਰ ਕੌਾਸਲ ਦੇ ਵਾਈਸ ਪ੍ਰਧਾਨ ਰਾਜੇਸ਼ ਕੁਮਾਰ ਢੰਡ ਤੇ ਅਰੋੜ ਵੰਸ਼ ਮਹਾਂ ਸਭਾ ਜ਼ੀਰਾ ...
ਫ਼ਿਰੋਜ਼ਪੁਰ, 19 ਅਗਸਤ (ਜਸਵਿੰਦਰ ਸਿੰਘ ਸੰਧੂ)-ਡਰੱਗ ਡੀ ਅਡੀਕਸ਼ਨ ਕੰਟਰੈਕਟ ਮੁਲਾਜ਼ਮਾਂ ਯੂਨੀਅਨ ਪੰਜਾਬ ਦੀ ਜ਼ਿਲ੍ਹਾ ਫ਼ਿਰੋਜ਼ਪੁਰ ਦੀ ਇਕਾਈ ਦੀ ਮੀਟਿੰਗ ਪੈਰਾ ਮੈਡੀਕਲ ਯੂਨੀਅਨ ਦੇ ਪੰਜਾਬ ਪ੍ਰਧਾਨ ਐਲਵਿਨ ਭੱਟੀ, ਮੀਤ ਪ੍ਰਧਾਨ ਰੋਬਿਨ ਸੈਮਸਨ, ਕਲਾਸ ਫ਼ਾਰ ...
ਫ਼ਿਰੋਜ਼ਪੁਰ, 19 ਅਗਸਤ (ਜਸਵਿੰਦਰ ਸਿੰਘ ਸੰਧੂ)-ਕਿਸਾਨਾਂ ਦੇ ਦੁੱਖ ਦਰਦ ਉਠਾ ਕੇ ਹੱਲ ਕਰਵਾਉਣ ਤੇ ਫ਼ਸਲਾਂ ਦੇ ਵਾਜਬ ਭਾਅ ਦਿਵਾਉਣ ਲਈ ਯਤਨਸ਼ੀਲ ਜਥੇਬੰਦੀ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੀ ਜ਼ਿਲ੍ਹਾ ਇਕਾਈ ਵਲੋਂ ਕੌਮੀ ਜਨਰਲ ਸਕੱਤਰ ਹਰਿੰਦਰ ਸਿੰਘ ਲੱਖੋਵਾਲ ...
ਫ਼ਿਰੋਜ਼ਪੁਰ, 19 ਅਗਸਤ (ਪਰਮਿੰਦਰ ਸਿੰਘ)-ਦਾਸ ਐਾਡ ਬਰਾਊਨ ਵਰਲਡ ਸਕੂਲ 'ਚ 2 ਰੋਜ਼ਾ ਫ਼ਿਰੋਜ਼ਪੁਰ ਜ਼ਿਲ੍ਹਾ ਰੋਲਰ ਸਕੇਟਿੰਗ ਮੁਕਾਬਲਿਆਂ ਦੀ ਸਮਾਪਤੀ ਹੋ ਗਈ | ਮੁਕਾਬਲਿਆਂ 'ਚ ਜਲਾਲਾਬਾਦ, ਗੁਰੂਹਰਸਹਾਏ, ਫ਼ਿਰੋਜ਼ਪੁਰ ਆਦਿ ਤੋਂ 150 ਤੋਂ ਜ਼ਿਆਦਾ ਖਿਡਾਰੀਆਂ ਨੇ ਭਾਗ ...
ਫ਼ਿਰੋਜ਼ਪੁਰ, 19 ਅਗਸਤ (ਜਸਵਿੰਦਰ ਸਿੰਘ ਸੰਧੂ)-ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵਲੋਂ ਗੁਰਦੁਆਰਾ ਸਾਰਾਗੜ੍ਹੀ ਵਿਖੇ ਅੰਗਹੀਣ ਤੇ ਹੋਰ ਲਾਚਾਰ ਲੋਕਾਂ ਨੂੰ ਜ਼ਿਲ੍ਹਾ ਪ੍ਰਧਾਨ ਹਰਜਿੰਦਰ ਸਿੰਘ ਕਤਨਾ ਦੀ ਅਗਵਾਈ ਹੇਠ ਫ਼ਿਰੋਜ਼ਪੁਰ ਤੇ ਘੱਲ ਖ਼ੁਰਦ ਬਲਾਕਾਂ ਦੇ 70 ...
ਫ਼ਿਰੋਜ਼ਪੁਰ, 19 ਅਗਸਤ (ਪਰਮਿੰਦਰ ਸਿੰਘ)-ਸਰਕਾਰੀ ਹਾਈ ਸਕੂਲ ਨਿਜ਼ਾਮਵਾਲਾ ਵਿਖੇ ਫ਼ਿਰੋਜ਼ਪੁਰ ਟੂਰਨਾਮੈਂਟ ਕਮੇਟੀ ਵਲੋਂ ਨੈਸ਼ਨਲ ਸਟਾਈਲ ਕਬੱਡੀ ਦਾ ਟੂਰਨਾਮੈਂਟ ਕਰਵਾਇਆ, ਜਿਸ 'ਚ ਸਰਕਾਰੀ ਹਾਈ ਸਕੂਲ ਨਿਜ਼ਾਮਵਾਲਾ, ਸਰਕਾਰੀ ਹਾਈ ਸਕੂਲ ਧੀਰਾ ਘਾਰਾ, ਸਰਕਾਰੀ ...
ਫ਼ਿਰੋਜ਼ਪੁਰ, 19 ਅਗਸਤ (ਜਸਵਿੰਦਰ ਸਿੰਘ ਸੰਧੂ)-ਵਾਲਮੀਕਿ ਸਮਾਜ ਦੀ ਮਜ਼ਬੂਤੀ ਲਈ ਵਾਲਮੀਕੀ ਸਮਾਜ ਦੇ ਵੱਖ-ਵੱਖ ਸੰਗਠਨਾਂ ਨੇ ਇਕ ਮੰਚ 'ਤੇ ਇਕੱਠਾ ਹੁੰਦਿਆਂ ਸਮਾਜ 'ਚ ਫੈਲੇ ਪਾਖੰਡਵਾਦ ਆਦਿ ਸਮਾਜਿਕ ਕੁਰੀਤੀਆਂ ਵਿਰੁੱਧ ਪ੍ਰਾਚੀਨ ਵਾਲਮੀਕਿ ਮੰਦਰ ਫ਼ਿਰੋਜ਼ਪੁਰ ...
Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX