ਤਾਜਾ ਖ਼ਬਰਾਂ


ਅਚਨਚੇਤ ਗੋਲੀ ਚੱਲਣ ਨਾਲ ਹੋਮਗਾਰਡ ਦੇ ਜਵਾਨ ਦੀ ਮੌਤ
. . .  19 minutes ago
ਮਲੋਟ, 21 ਮਾਰਚ (ਗੁਰਮੀਤ ਸਿੰਘ ਮੱਕੜ) -ਸਥਾਨਕ ਥਾਣਾ ਸਦਰ ਵਿਖੇ ਤਾਇਨਾਤ ਹੋਮਗਾਰਡ ਦੇ ਜਵਾਨ ਗੁਰਮੀਤ ਸਿੰਘ (48) ਪੁੱਤਰ ਪ੍ਰੀਤਮ ਸਿੰਘ ਦੀ ਅਚਨਚੇਤ ਗੋਲੀ ਚੱਲਣ ਨਾਲ...
ਜੰਗਬੰਦੀ ਦੀ ਉਲੰਘਣਾ 'ਚ ਇੱਕ ਜਵਾਨ ਸ਼ਹੀਦ
. . .  35 minutes ago
ਸ੍ਰੀਨਗਰ, 21 ਮਾਰਚ - ਜੰਮੂ-ਕਸ਼ਮੀਰ ਦੇ ਸੁੰਦਰਬਨੀ ਸੈਕਟਰ 'ਚ ਪਾਕਿਸਤਾਨ ਵੱਲੋਂ ਅੱਜ ਕੀਤੀ ਗਈ ਜੰਗਬੰਦੀ ਦੀ ਉਲੰਘਣਾ 'ਚ ਭਾਰਤੀ ਫੌਜ ਦਾ 24 ਸਾਲਾਂ ਰਾਈਫਲਮੈਨ ਯਸ਼ ਪਾਲ...
ਪੁਲਵਾਮਾ ਹਮਲਾ ਇੱਕ ਸਾਜ਼ਿਸ਼ - ਰਾਮ ਗੋਪਾਲ ਯਾਦਵ
. . .  57 minutes ago
ਲਖਨਊ, 21 ਮਾਰਚ - ਸਮਾਜਵਾਦੀ ਪਾਰਟੀ ਦੇ ਸੀਨੀਅਰ ਆਗੂ ਰਾਮ ਗੋਪਾਲ ਯਾਦਵ ਦਾ ਕਹਿਣਾ ਹੈ ਪੈਰਾ ਮਿਲਟਰੀ ਫੋਰਸਸ ਸਰਕਾਰ ਤੋਂ ਦੁਖੀ ਹਨ, ਕਿਉਂਕਿ ਵੋਟਾਂ ਲਈ ਜੰਮੂ ਕਸ਼ਮੀਰ...
ਅਧਿਆਪਕਾਂ ਨੇ ਅਨੋਖੇ ਢੰਗ ਨਾਲ ਮਨਾਈ ਹੋਲੀ
. . .  about 1 hour ago
ਸੰਗਰੂਰ, 21 ਮਾਰਚ (ਧੀਰਜ ਪਿਸ਼ੌਰੀਆ) - ਪੂਰੇ ਦੇਸ਼ ਭਰ ਵਿਚ ਜਿੱਥੇ ਲੋਕਾਂ ਨੇ ਇੱਕ ਦੂਸਰੇ ਦੇ ਰੰਗਾ ਲਗਾ ਕੇ ਅਤੇ ਨੱਚ ਟੱਪ ਕੇ ਹੋਲੀ ਦਾ ਤਿਉਹਾਰ ਮਨਾਇਆ, ਉੱਥੇ ਹੀ ਸੰਗਰੂਰ ਜ਼ਿਲ੍ਹੇ ਦੇ ਪਿੰਡ...
ਅੱਤਵਾਦੀਆਂ ਦੇ ਹਮਲੇ 'ਚ ਐੱਸ.ਐੱਚ.ਓ ਸਮੇਤ 2 ਪੁਲਿਸ ਮੁਲਾਜ਼ਮ ਜ਼ਖਮੀ
. . .  about 1 hour ago
ਸ੍ਰੀਨਗਰ, 21 ਮਾਰਚ - ਜੰਮੂ-ਕਸ਼ਮੀਰ ਦੇ ਸੋਪੋਰ ਵਿਖੇ ਅੱਤਵਾਦੀਆਂ ਵੱਲੋਂ ਕੀਤੇ ਗਏ ਹਮਲੇ ਵਿਚ ਐੱਸ.ਐੱਚ.ਓ ਸਮੇਤ ਜੰਮੂ ਕਸ਼ਮੀਰ ਪੁਲਿਸ ਦੇ 2 ਮੁਲਾਜ਼ਮ ਜ਼ਖਮੀ ਹੋ...
ਨਹੀ ਲੜਗਾ ਲੋਕ ਸਭਾ ਚੋਣ - ਕਲਰਾਜ ਮਿਸ਼ਰਾ
. . .  about 1 hour ago
ਲਖਨਊ, 21 ਮਾਰਚ - ਸੀਨੀਅਰ ਭਾਜਪਾ ਆਗੂ ਅਤੇ ਉੱਤਰ ਪ੍ਰਦੇਸ਼ ਦੇ ਦਿਓਰੀਆ ਤੋਂ ਸੰਸਦ ਮੈਂਬਰ ਕਲਰਾਜ ਮਿਸ਼ਰਾ ਨੇ ਇਹ ਕਹਿਕੇ ਲੋਕ ਸਭਾ ਚੋਣ ਲੜਨ ਤੋਂ ਇਨਕਾਰ ਕਰ ਦਿੱਤਾ ਹੈ ਕਿ ਪਾਰਟੀ...
ਸਾਬਕਾ ਵਿਧਾਇਕ ਗੁਰਤੇਜ ਸਿੰਘ ਘੁੜਿਆਣਾ ਦੀ ਸ਼੍ਰੋਮਣੀ ਅਕਾਲੀ ਦਲ ਵਿਚ ਹੋਈ ਘਰ ਵਾਪਸੀ
. . .  about 2 hours ago
ਅਬੋਹਰ, 21 ਮਾਰਚ (ਸੁਖਜਿੰਦਰ ਸਿੰਘ ਢਿੱਲੋਂ) - ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਬੱਲੂਆਣਾ ਤੋਂ ਤਿੰਨ ਵਾਰ ਵਿਧਾਇਕ ਰਹੇ ਸ. ਗੁਰਤੇਜ ਸਿੰਘ ਘੁੜਿਆਣਾ ਦੀ ਅੱਜ ਸ਼੍ਰੋਮਣੀ ਅਕਾਲੀ ਦਲ ਵਿਚ ਘਰ ਵਾਪਸੀ ਹੋ ਗਈ ਹੈ। ਉਨ੍ਹਾਂ ਨੂੰ ਪਾਰਟੀ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਨੇ ਸਿਰੋਪਾ ਭੇਟ ਕਰਕੇ ਪਾਰਟੀ ਵਿਚ...
ਸ੍ਰੀ ਅਨੰਦਪੁਰ ਸਾਹਿਬ ਵਿਖੇ ਸ਼੍ਰੋਮਣੀ ਕਮੇਟੀ ਵੱਲੋਂ ਅੱਜ ਤੇ ਨਿਹੰਗ ਜਥੇਬੰਦੀਆਂ ਵੱਲੋਂ ਭਲਕੇ ਕੱਢਿਆ ਜਾਵੇਗਾ ਮਹੱਲਾ
. . .  about 2 hours ago
ਸ੍ਰੀ ਅਨੰਦਪੁਰ ਸਾਹਿਬ, 21 ਮਾਰਚ (ਜੇ.ਐਸ. ਨਿੱਕੂਵਾਲ) - ਖ਼ਾਲਸਾ ਪੰਥ ਦੀ ਜਨਮ ਭੂਮੀ ਸ੍ਰੀ ਅਨੰਦਪੁਰ ਸਾਹਿਬ ਵਿਖੇ ਚੱਲ ਰਹੇ ਹੋਲਾ ਮਹੱਲਾ ਦੌਰਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਅੱਜ ਅਤੇ ਨਿਹੰਗ ਸਿੰਘ ਜਥੇਬੰਦੀਆਂ ਵੱਲੋਂ ਭਲਕੇ 22 ਮਾਰਚ ਨੂੰ ਮਹੱਲਾ ਕੱਢਿਆ ਜਾ...
ਸੁਖਬੀਰ ਸਿੰਘ ਬਾਦਲ ਅੱਜ ਸੰਗਰੂਰ 'ਚ ਕਰ ਸਕਦੇ ਨੇ ਪਾਰਟੀ ਉਮੀਦਵਾਰ ਦਾ ਐਲਾਨ
. . .  about 2 hours ago
ਸੰਗਰੂਰ,21 ਮਾਰਚ(ਦਮਨਜੀਤ ਸਿੰਘ)- ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਸਾਬਕਾ ਉਪ ਮੁੱਖ ਮੰਤਰੀ ਸ.ਸੁਖਬੀਰ ਸਿੰਘ ਬਾਦਲ ਅੱਜ ਸੰਗਰੂਰ ਵਿਖੇ ਅਕਾਲੀ ਆਗੂਆਂ ਅਤੇ ਵਰਕਰਾਂ ਨਾਲ ਮੁਲਾਕਾਤ ਕਰਨ ਲਈ ਪਹੁੰਚ ਰਹੇ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਸ.ਬਾਦਲ ਅੱਜ ਲੋਕ ਸਭਾ ਹਲਕਾ ਸੰਗਰੂਰ...
ਨਿਊਜ਼ੀਲੈਂਡ 'ਚ ਫ਼ੌਜੀ ਸ਼ੈਲੀ ਦੀਆਂ ਸਾਰੀਆਂ ਬੰਦੂਕਾਂ 'ਤੇ ਪਾਬੰਦੀ ਆਇਦ
. . .  about 2 hours ago
ਨਵੀਂ ਦਿੱਲੀ, 21 ਮਾਰਚ - ਨਿਊਜ਼ੀਲੈਂਡ ਦੀ ਪ੍ਰਧਾਨ ਮੰਤਰੀ ਜੈਸਿੰਡਾ ਆਰਡਨ ਨੇ ਸਾਰੇ ਪ੍ਰਕਾਰ ਦੇ ਸੈਮੀ ਆਟੋਮੈਟਿਕ ਹਥਿਆਰਾਂ ਦੀ ਵਿੱਕਰੀ 'ਤੇ ਪਾਬੰਦੀ ਲਗਾਉਣ ਦਾ ਐਲਾਨ ਕੀਤਾ ਹੈ। ਕ੍ਰਾਈਸਟਚਰਚ ਹਮਲੇ ਦੇ ਮੱਦੇਨਜ਼ਰ ਉਨ੍ਹਾਂ ਨੇ ਇਹ ਕਦਮ ਚੁੱਕਿਆ ਹੈ। ਕ੍ਰਾਈਸਟਚਰਚ 'ਚ ਪਿਛਲੇ ਸ਼ੁੱਕਰਵਾਰ ਨੂੰ ਦੋ ਮਸਜਿਦਾਂ...
ਅਫਰੀਕੀ ਮੂਲ ਦੇ ਵਿਅਕਤੀ ਨੇ ਇਟਲੀ ਵਿਚ ਬੱਚਿਆਂ ਨਾਲ ਭਰੀ ਬੱਸ ਨੂੰ ਲਗਾਈ ਅੱਗ
. . .  about 3 hours ago
ਮਿਲਾਨ (ਇਟਲੀ ) 21 ਮਾਰਚ (ਇੰਦਰਜੀਤ ਸਿੰਘ ਲੁਗਾਣਾ) -ਇੱਕ ਅਪਰਾਧਕ ਰਿਕਾਰਡ ਵਾਲੇ ਓਸੇਨਿਆ ਸਈ ਜਿਹੜਾ ਕਿ ਮੂਲ ਰੁਪ ਵਿਚ ਅਫਰੀਕੀ ਮੁਲਕ ਸੈਨੇਗਲ ਦਾ ਹੈ ਪਰ 2004 ਤੋਂ ਇਟਾਲੀਅਨ ਨਾਗਰਿਕਤਾ ਹਾਸਲ ਕਰ ਚੁੱਕਾ ਹੈ,ਨੇ ਇਟਲੀ ਦੇ ਕਿਰਮੋਨਾ ਸ਼ਹਿਰ ਦੇ ਇੱਕ ਮਿਡਲ ਸਕੂਲ ਦੇ 51 ਮਾਸੂਮ...
ਬਹਿਬਲ ਕਲਾਂ ਤੇ ਕੋਟਕਪੂਰਾ ਗੋਲੀ ਕਾਂਡ ਦੀ ਜਾਂਚ ਕਰ ਰਹੀ ਸਿੱਟ ਨੇ ਡੇਰਾ ਮੁਖੀ ਤੋਂ ਪੁੱਛਗਿੱਛ ਲਈ ਅਦਾਲਤ ਤੋ ਲਈ ਇਜਾਜ਼ਤ
. . .  about 4 hours ago
ਫ਼ਰੀਦਕੋਟ, 21 ਮਾਰਚ (ਜਸਵੰਤ ਪੁਰਬਾ, ਸਰਬਜੀਤ ਸਿੰਘ) - ਬੇਅਦਬੀ ਕਾਂਡ ਤੋਂ ਬਾਅਦ ਵਾਪਰੇ ਬਹਿਬਲ ਕਲਾਂ ਅਤੇ ਕੋਟਕਪੂਰਾ ਗੋਲੀ ਕਾਂਡ ਦੀ ਜਾਂਚ ਕਰ ਰਹੀ ਵਿਸ਼ੇਸ਼ ਜਾਂਚ ਟੀਮ ਵੱਲੋਂ ਸਥਾਨਕ ਇਲਾਕਾ ਮੈਜਿਸਟਰੇਟ ਏਕਤਾ ਉੱਪਲ ਦੀ ਅਦਾਲਤ ਤੋਂ ਡੇਰਾ ਮੁਖੀ ਕੋਲੋਂ ਪੁੱਛਗਿੱਛ ਦੀ ਇਜਾਜ਼ਤ ਲੈ ਲਈ ਹੈ। ਬੇਅਦਬੀ...
ਧਾਰਵਾੜ ਇਮਾਰਤ ਹਾਦਸਾ : ਹੁਣ ਤੱਕ 7 ਮੌਤਾਂ
. . .  about 4 hours ago
ਬੈਂਗਲੁਰੂ, 21 ਮਾਰਚ - ਕਰਨਾਟਕਾ ਦੇ ਧਾਰਵਾੜ 'ਚ ਇਕ ਨਿਰਮਾਣ ਅਧੀਨ ਇਮਾਰਤ ਡਿੱਗਣ ਕਾਰਨ ਮੌਤਾਂ ਦੀ ਗਿਣਤੀ ਵੱਧ ਕੇ 7 ਹੋ ਗਈ। ਚਲਾਏ ਜਾ ਰਹੇ ਬਚਾਅ ਕਾਰਜਾਂ 60 ਤੋਂ ਵਧੇਰੇ ਲੋਕਾਂ ਨੂੰ ਬਚਾਇਆ ਗਿਆ...
ਰਾਸ਼ਟਰਪਤੀ, ਪ੍ਰਧਾਨ ਮੰਤਰੀ ਤੇ ਰਾਹੁਲ ਗਾਂਧੀ ਨੇ ਹੋਲੀ ਦੀਆਂ ਦਿੱਤੀਆਂ ਵਧਾਈਆਂ
. . .  about 5 hours ago
ਨਵੀਂ ਦਿੱਲੀ, 21 ਮਾਰਚ - ਅੱਜ ਪੂਰੇ ਹਿੰਦੁਸਤਾਨ ਵਿਚ ਰੰਗਾਂ ਦੇ ਤਿਉਹਾਰ ਹੋਲੀ ਨੂੰ ਬੜੇ ਹੀ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ। ਸਵੇਰ ਤੋਂ ਹੀ ਲੋਕ ਇਕ ਦੂਜੇ ਨੂੰ ਰੰਗ ਲਗਾ ਰਹੇ ਹਨ ਤੇ ਹੋਲੀ ਖੇਡ ਰਹੇ ਹਨ। ਇਸ ਮੌਕੇ ਰਾਸ਼ਟਰਪਤੀ ਰਾਮਨਾਥ ਕੋਵਿੰਦ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਕਾਂਗਰਸ ਪ੍ਰਧਾਨ...
ਅਦਾਰਾ 'ਅਜੀਤ' ਵੱਲੋਂ ਹੋਲੀ ਤੇ ਹੋਲਾ ਮਹੱਲਾ ਦੇ ਮੌਕੇ 'ਤੇ ਸ਼ੁੱਭਕਾਮਨਾਵਾਂ
. . .  about 6 hours ago
ਹੋਲੀ ਤੇ ਹੋਲਾ ਮਹੱਲਾ ਦੇ ਮੌਕੇ 'ਤੇ ਸ਼ੁੱਭਕਾਮਨਾਵਾਂ...
ਅੱਜ ਦਾ ਵਿਚਾਰ
. . .  about 6 hours ago
ਇਨਕਮ ਟੈਕਸ ਵਿਭਾਗ ਦੀ ਪਰੀਤਾ ਹਰਿਤ ਕਾਂਗਰਸ 'ਚ ਹੋਈ ਸ਼ਾਮਿਲ
. . .  1 day ago
ਅਣਪਛਾਤੇ ਕਾਰ ਸਵਾਰਾਂ ਨੇ ਚਲਾਈਆਂ ਗੋਲੀਆਂ
. . .  1 day ago
ਭਗਵੰਤ ਮਾਨ ਨੂੰ ਹਰਾਉਣ ਵਾਸਤੇ ਸ਼੍ਰੋਮਣੀ ਅਕਾਲੀ ਦਲ ਕੋਲ ਤਕੜਾ ਹਥਿਆਰ - ਸੁਖਬੀਰ ਬਾਦਲ
. . .  1 day ago
ਪਾਕਿਸਤਾਨ ਨੇ ਸ੍ਰੀ ਕਰਤਾਰਪੁਰ ਸਾਹਿਬ ਲਾਂਘੇ ਲਈ 600 ਲੋਕਾਂ ਨੂੰ ਘਰਾਂ-ਜ਼ਮੀਨਾਂ ਤੋਂ ਹਟਾਇਆ
. . .  1 day ago
ਪੀ.ਐਨ.ਬੀ. ਘੋਟਾਲਾ : 29 ਮਾਰਚ ਨੂੰ ਹੋਵੇਗੀ ਗ੍ਰਿਫ਼ਤਾਰ ਨੀਰਵ ਮੋਦੀ 'ਤੇ ਅਗਲੀ ਸੁਣਵਾਈ
. . .  1 day ago
ਹਲਕਾ ਬੱਲੂਆਣਾ ਦੇ ਸਾਬਕਾ ਵਿਧਾਇਕ ਗੁਰਤੇਜ ਘੁੜਿਆਣਾ ਅੱਜ ਸ਼੍ਰੋਮਣੀ ਅਕਾਲੀ ਦਲ 'ਚ ਕਰਨਗੇ ਘਰ ਵਾਪਸੀ
. . .  1 day ago
ਸਮਝੌਤਾ ਐਕਸਪ੍ਰੈੱਸ ਧਮਾਕਾ ਮਾਮਲੇ 'ਚ ਅਸੀਮਾਨੰਦ ਸਮੇਤ ਸਾਰੇ ਦੋਸ਼ੀ ਬਰੀ
. . .  1 day ago
ਸੱਯਦ ਅਲੀ ਸ਼ਾਹ ਗਿਲਾਨੀ ਦੇ ਜਵਾਈ ਤੋਂ ਪੁੱਛਗਿੱਛ ਕਰੇਗੀ ਈ.ਡੀ.
. . .  1 day ago
ਮਨੀ ਲਾਂਡਰਿੰਗ ਮਾਮਲੇ 'ਚ ਵਾਡਰਾ ਨੇ ਦਿੱਲੀ ਹਾਈਕੋਰਟ ਦਾ ਖੜਕਾਇਆ ਦਰਵਾਜ਼ਾ
. . .  1 day ago
ਹਰ ਫਰੰਟ 'ਤੇ ਫੇਲ੍ਹ ਹੋਈ ਕੈਪਟਨ ਸਰਕਾਰ- ਸੁਖਬੀਰ ਬਾਦਲ
. . .  1 day ago
ਅਕਾਲੀ ਦਲ ਵੱਲੋਂ ਇੱਕ ਹਫ਼ਤੇ 'ਚ ਕਰ ਦਿੱਤਾ ਜਾਵੇਗਾ ਉਮੀਦਵਾਰਾਂ ਦਾ ਐਲਾਨ- ਸੁਖਬੀਰ ਬਾਦਲ
. . .  1 day ago
ਨੌਕਰੀ ਦੀ ਮੰਗ ਨੂੰ ਲੈ ਕੇ ਪਾਣੀ ਦੀ ਟੈਂਕੀ 'ਤੇ ਚੜ੍ਹੇ ਡੈਮ ਮੁਲਾਜ਼ਮ, ਪ੍ਰਸ਼ਾਸਨ 'ਤੇ ਲਗਾਇਆ ਅਣਦੇਖੀ ਦਾ ਦੋਸ਼
. . .  1 day ago
ਕੌਣ ਹੈ ਅਰੂਸਾ ਆਲਮ, ਕਿਸ ਹੈਸੀਅਤ ਨਾਲ ਮੁੱਖ ਮੰਤਰੀ ਦੀ ਸਰਕਾਰੀ ਰਿਹਾਇਸ਼ 'ਚ ਬੈਠੀ ਹੈ- ਬੀਰ ਦਵਿੰਦਰ ਸਿੰਘ
. . .  1 day ago
ਜੰਮੂ-ਕਸ਼ਮੀਰ 'ਚ ਕਾਂਗਰਸ ਅਤੇ ਨੈਸ਼ਨਲ ਕਾਨਫ਼ਰੰਸ ਵਿਚਾਲੇ ਹੋਇਆ ਗਠਜੋੜ
. . .  1 day ago
ਮੇਰੇ ਨਾਲ ਮੰਤਰ ਉਚਾਰਨ ਦਾ ਮੁਕਾਬਲਾ ਕਰਕੇ ਦਿਖਾਉਣ ਮੋਦੀ ਤੇ ਸ਼ਾਹ - ਮਮਤਾ ਬੈਨਰਜੀ
. . .  1 day ago
ਸ਼੍ਰੋਮਣੀ ਅਕਾਲੀ ਦਲ ਟਕਸਾਲੀ ਦੀ ਪੰਜ ਮੈਂਬਰੀ ਕੋਰ ਕਮੇਟੀ ਦਾ ਐਲਾਨ
. . .  1 day ago
ਸਾਬਕਾ ਸੰਸਦੀ ਸਕੱਤਰ ਮਨਤਾਰ ਸਿੰਘ ਬਰਾੜ ਦੀ ਅਗਾਊਂ ਜ਼ਮਾਨਤ ਅਰਜ਼ੀ ਰੱਦ
. . .  1 day ago
ਪੀ. ਐੱਨ. ਬੀ. ਘੋਟਾਲੇ ਦਾ ਦੋਸ਼ੀ ਨੀਰਵ ਮੋਦੀ ਲੰਡਨ 'ਚ ਗ੍ਰਿਫ਼ਤਾਰ
. . .  about 1 hour ago
ਤੁਰਕੀ 'ਚ ਲੱਗੇ ਭੂਚਾਲ ਦੇ ਜ਼ਬਰਦਸਤ ਝਟਕੇ
. . .  about 1 hour ago
ਐਡਵੋਕੇਟ ਲਾਡੀ 'ਯੰਗ ਲਾਇਰਜ਼ ਐਸੋਸੀਏਸ਼ਨ' ਦੇ ਬਣੇ ਪ੍ਰਧਾਨ
. . .  about 1 hour ago
ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੀਆਂ ਡਰੋਨ ਨਾਲ ਖਿੱਚੀਆਂ ਗਈਆਂ ਖ਼ੂਬਸੂਰਤ ਤਸਵੀਰਾਂ
. . .  about 1 hour ago
ਹੋਲੇ ਮਹੱਲੇ ਮੌਕੇ ਸ੍ਰੀ ਅਨੰਦਪੁਰ ਸਾਹਿਬ ਵਿਖੇ ਸੰਗਤਾਂ ਦਾ ਆਉਣਾ ਲਗਾਤਾਰ ਜਾਰੀ, ਦੇਖੋ ਤਸਵੀਰਾਂ
. . .  3 minutes ago
ਸ੍ਰੀ ਅਨੰਦਪੁਰ ਸਾਹਿਬ ਵਿਖੇ ਲੌਂਗੋਵਾਲ ਨੇ ਕੀਤੀ ਪ੍ਰੈੱਸ ਕਾਨਫ਼ਰੰਸ, ਨਾਲ ਦਲਜੀਤ ਚੀਮਾ ਵੀ ਮੌਜੂਦ
. . .  8 minutes ago
ਹੋਲੇ ਮਹੱਲੇ ਮੌਕੇ ਸ੍ਰੀ ਅਨੰਦਪੁਰ ਸਾਹਿਬ ਮੱਥਾ ਟੇਕਣ ਆਈ ਦਾਦੇ-ਪੋਤੇ ਦੀ ਇਹ ਜੋੜੀ ਲੋਕਾਂ 'ਚ ਬਣੀ ਖਿੱਚ ਦਾ ਕੇਂਦਰ
. . .  20 minutes ago
ਹੋਲੇ ਮਹੱਲੇ ਮੌਕੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਫੁੱਲਾਂ ਨਾਲ ਕੀਤੀ ਗਈ ਖ਼ੂਬਸੂਰਤ ਸਜਾਵਟ, ਦੇਖੋ ਤਸਵੀਰਾਂ
. . .  24 minutes ago
ਟਰਾਲੇ ਨੇ ਚਾਰ ਵਾਹਨਾਂ ਨੂੰ ਮਾਰੀ ਟੱਕਰ, ਛੇ ਲੋਕਾਂ ਦੀ ਮੌਤ ਅਤੇ ਕਈ ਜ਼ਖ਼ਮੀ
. . .  32 minutes ago
ਗੋਆ ਦੇ ਮੁੱਖ ਮੰਤਰੀ ਨੇ ਵਿਧਾਨ ਸਭਾ 'ਚ ਸਾਬਤ ਕੀਤਾ ਬਹੁਮਤ
. . .  about 1 hour ago
ਮਾਇਆਵਤੀ ਦਾ ਐਲਾਨ- ਮੈਂ ਨਹੀਂ ਲੜਾਂਗੀ ਲੋਕ ਸਭਾ ਚੋਣਾਂ
. . .  about 1 hour ago
ਵਿਦਿਆਰਥਣ ਕੋਲੋਂ ਪੇਪਰ ਨਾ ਲਏ ਜਾਣ ਦਾ ਮਾਮਲਾ, ਪ੍ਰਿੰਸੀਪਲ ਤੇ ਅਧਿਆਪਕ ਵਿਰੁੱਧ ਪਰਚਾ ਦਰਜ
. . .  about 1 hour ago
ਹੋਲੀ ਮੌਕੇ ਸੀ. ਆਰ. ਪੀ. ਐੱਫ. ਵਲੋਂ ਨਹੀਂ ਕੀਤਾ ਜਾਵੇਗਾ ਕਿਸੇ ਵੀ ਪ੍ਰੋਗਰਾਮ ਦਾ ਆਯੋਜਨ
. . .  about 1 hour ago
ਓਡੀਸ਼ਾ ਦੇ ਮੁੱਖ ਮੰਤਰੀ ਨੇ ਭਰਿਆ ਨਾਮਜ਼ਦਗੀ ਪੱਤਰ
. . .  1 day ago
ਗੋਆ 'ਚ ਭਾਜਪਾ ਸਰਕਾਰ ਦਾ ਬਹੁਮਤ ਪ੍ਰੀਖਣ, ਮੁੱਖ ਮੰਤਰੀ ਨੂੰ ਜਿੱਤ ਦਾ ਭਰੋਸਾ
. . .  1 day ago
ਮਸੂਦ ਅਜ਼ਹਰ ਨੂੰ ਕੌਮਾਂਤਰੀ ਅੱਤਵਾਦੀ ਐਲਾਨਣ ਲਈ ਜਰਮਨੀ ਨੇ ਕੀਤੀ ਵੱਡੀ ਪਹਿਲ
. . .  1 day ago
ਮੁੰਬਈ 'ਚ ਅੱਜ ਹੋਲਿਕਾ ਦੇ ਨਾਲ ਸੜੇਗਾ ਅੱਤਵਾਦੀ ਮਸੂਦ ਅਜ਼ਹਰ!
. . .  1 day ago
ਹੋਰ ਖ਼ਬਰਾਂ..
ਜਲੰਧਰ : ਸੋਮਵਾਰ 4 ਭਾਦੋ ਸੰਮਤ 550
ਿਵਚਾਰ ਪ੍ਰਵਾਹ: ਲਾਪ੍ਰਵਾਹੀ ਅਕਸਰ ਅਗਿਆਨਤਾ ਤੋਂ ਜ਼ਿਆਦਾ ਨੁਕਸਾਨ ਪਹੁੰਚਾਉਂਦੀ ਹੈ। -ਫਰੈਂਕਲਿਨ

ਸੰਪਾਦਕੀ

ਮੀਡੀਆ 'ਤੇ ਦਬਾਅ ਦੇ ਨਵੇਂ ਢੰਗ-ਤਰੀਕੇ

ਪਹਿਲਾਂ ਮੀਡੀਆ 'ਤੇ ਦਬਾਅ ਦੇ ਢੰਗ ਤਰੀਕੇ ਸਧਾਰਨ ਤੇ ਸਿੱਧੇ ਸਪੱਸ਼ਟ ਹੁੰਦੇ ਸਨ। ਸਮੇਂ ਦੇ ਬਦਲਾਅ ਨਾਲ ਤਕਨੀਕੀ ਯੁੱਗ ਦੀ ਆਮਦ ਨਾਲ ਜਿਥੇ ਦਬਾਅ ਸੂਖ਼ਮ ਕਿਸਮ ਦੇ ਹੋ ਗਏ ਹਨ, ਉਥੇ ਪਹਿਲੀ ਨਜ਼ਰੇ ਕਿਸੇ ਨੂੰ ਪਤਾ ਵੀ ਨਹੀਂ ਚਲਦਾ। ਦਰਸ਼ਕ ਇਸ ਨੂੰ ਅੰਦਰੂਨੀ ਮਾਮਲਾ ਤੇ ਅੰਦਰੂਨੀ ਅਦਲ-ਬਦਲ ਹੀ ਸਮਝ ਲੈਂਦੇ ਹਨ। ਜੇ ਸਬੰਧਿਤ ਵਿਅਕਤੀ ਅਤੇ ਸਬੰਧਤ ਅਦਾਰਾ ਨਸ਼ਰ ਨਾ ਕਰੇ ਤਾਂ ਗੱਲ ਆਈ-ਗਈ ਹੋ ਜਾਂਦੀ ਹੈ।
ਜਿਹੜਾ ਚੈਨਲ, ਜਿਹੜਾ ਪ੍ਰੋਗਰਾਮ, ਜਿਹੜਾ ਐਂਕਰ ਸਰਕਾਰਾਂ ਦੀ ਨੁਕਤਾਚੀਨੀ ਕਰਦਾ ਹੈ, ਪਹਿਲੇ ਪੜਾਅ 'ਤੇ ਉਸ 'ਤੇ ਨਜ਼ਰ ਰੱਖੀ ਜਾਂਦੀ ਹੈ। ਇਸ ਮਕਸਦ ਲਈ ਬਾਕਾਇਦਾ ਟੀਮਾਂ ਨਿਰਧਾਰਿਤ ਕੀਤੀਆਂ ਜਾਂਦੀਆਂ ਹਨ। ਨਿਊਜ਼ ਐਡੀਟਰ, ਚੈਨਲ ਮਾਲਕ ਨਾਲ ਰਾਬਤਾ ਕਾਇਮ ਕਰਕੇ ਸਮਝਾਇਆ ਜਾਂਦਾ ਹੈ। ਹਦਾਇਤਾਂ ਦਿੱਤੀਆਂ ਜਾਂਦੀਆਂ ਹਨ। ਇਸ਼ਤਿਹਾਰ ਰੋਕੇ ਜਾਂਦੇ ਹਨ। ਪ੍ਰਭਾਵ ਵਾਲੀਆਂ ਕੰਪਨੀਆਂ ਦੇ ਇਸ਼ਤਿਹਾਰ ਬੰਦ ਕਰਵਾਏ ਜਾਂਦੇ ਹਨ। ਚੈਨਲ ਨੂੰ ਆਰਥਿਕ ਨੁਕਸਾਨ ਹੋਣ ਲੱਗਦਾ ਹੈ। ਇਸ ਪੜਾਅ 'ਤੇ ਵੀ ਜੇਕਰ ਚੈਨਲ ਪ੍ਰੋਗਰਾਮ ਵਿਚ ਸਰਕਾਰਾਂ ਦੀ ਮਨਸ਼ਾ ਮੁਤਾਬਕ ਤਬਦੀਲੀਆਂ ਨਹੀਂ ਕਰਦਾ ਤਾਂ ਅਗਲੇ ਕਦਮ ਚੁੱਕੇ ਜਾਂਦੇ ਹਨ। ਸਬੰਧਿਤ ਚੈਨਲ 'ਤੇ ਹੋਣ ਵਾਲੀ ਵਿਚਾਰ-ਚਰਚਾ ਵਿਚ ਪਾਰਟੀ ਨੇਤਾ ਸ਼ਮੂਲੀਅਤ ਨਹੀਂ ਕਰਦੇ। ਚੈਨਲ ਦੇ ਸੈਟੇਲਾਈਟ ਲਿੰਕ ਵਿਚ ਰੁਕਾਵਟ ਪੈਦਾ ਕਰ ਦਿੱਤੀ ਜਾਂਦੀ ਹੈ। ਦਰਸ਼ਕ ਇਸ ਨੂੰ ਤਕਨੀਕੀ ਖ਼ਰਾਬੀ ਸਮਝਦਾ ਹੈ ਅਤੇ ਓਨੇ ਚਿਰ ਨੂੰ ਪ੍ਰੋਗਰਾਮ ਦਾ ਸਮਾਂ ਬੀਤ ਜਾਂਦਾ ਹੈ। ਇਹ ਅਤੇ ਅਜਿਹੇ ਹੋਰ ਅਨੇਕਾਂ ਢੰਗ-ਤਰੀਕੇ ਵਰਤ ਕੇ ਮੀਡੀਆ ਨੂੰ ਖ਼ਾਮੋਸ਼ ਕਰਾਇਆ ਜਾ ਰਿਹਾ ਹੈ।
ਸਾਖ਼ ਦਾ ਸੰਕਟ
ਦੂਸਰੇ ਪਾਸੇ ਅਜਿਹੇ ਚੈਨਲ ਹਨ, ਜਿਹੜੇ ਸੱਚ ਤੇ ਜ਼ਮੀਨੀ ਹਕੀਕਤਾਂ ਵਲੋਂ ਧਿਆਨ ਹਟਾ ਕੇ, ਦਰਸ਼ਕਾਂ ਨੂੰ ਧੋਖੇ ਵਿਚ ਰੱਖ ਕੇ ਇਧਰ-ਓਧਰ ਦੀਆਂ ਕਹਾਣੀਆਂ ਵਿਚ ਉਲਝਾ ਕੇ ਸਮਾਂ ਬਤੀਤ ਕਰਦੇ ਹਨ। ਪਾਕਿਸਤਾਨ, ਚੀਨ, ਅਫ਼ਗਾਨਿਸਤਾਨ ਨਾਲ ਜੁੜੇ ਮਸਲੇ ਪ੍ਰਾਈਮ ਟਾਈਮ 'ਤੇ ਰੋਜ਼ਾਨਾ ਛੇੜ ਕੇ ਦੇਸ਼ ਦੇ ਬੁਨਿਆਦੀ ਤੇ ਭਖਦੇ ਮਸਲਿਆਂ ਨੂੰ ਹਾਸ਼ੀਏ 'ਤੇ ਧਕੇਲ ਰਹੇ ਹਨ। ਅਜਿਹੇ ਚੈਨਲ ਸਮੇਂ-ਸਮੇਂ ਹਕੂਮਤਾਂ ਨੂੰ ਤਾਂ ਖ਼ੁਸ਼ ਕਰ ਲੈਂਦੇ ਹਨ, ਪ੍ਰੰਤੂ ਉਨ੍ਹਾਂ ਦੀ ਸਾਖ਼ ਅਤੇ ਭਰੋਸੇਯੋਗਤਾ ਦਾਅ 'ਤੇ ਲੱਗ ਜਾਂਦੀ ਹੈ। ਬਹੁਤ ਸਾਰੇ ਖ਼ਬਰ ਚੈਨਲਾਂ ਦੀ ਸਥਿਤੀ ਅੱਜ ਇਹੀ ਹੈ।
ਸੱਚਮੁੱਚ ਭਾਰਤੀ ਨਿਊਜ਼ ਚੈਨਲ ਅੱਜ ਭਰੋਸੇਯੋਗਤਾ ਦੇ ਗੰਭੀਰ ਸੰਕਟ ਵਿਚੋਂ ਗੁਜ਼ਰ ਰਹੇ ਹਨ। ਮੀਡੀਆ ਲੋਕਤੰਤਰ ਦਾ ਚੌਥਾ ਥੰਮ੍ਹ ਹੈ। ਪਰੰਤੂ ਸਮੁੱਚਾ ਤਾਣਾ-ਬਾਣਾ ਉਲਝ ਕੇ ਰਹਿ ਗਿਆ ਹੈ। ਵਧੇਰੇ ਚੈਨਲਾਂ 'ਤੇ ਸਿਆਸਤਦਾਨਾਂ ਅਤੇ ਵੱਡੇ ਕਾਰੋਬਾਰੀ ਲੋਕਾਂ ਦਾ ਕੰਟਰੋਲ ਹੈ। ਅਜਿਹੇ ਹਾਲਾਤ ਵਿਚ ਨਿਰਪੱਖਤਾ, ਭਰੋਸੇਯੋਗਤਾ, ਮਰਯਾਦਾ, ਕਦਰਾਂ-ਕੀਮਤਾਂ, ਪੱਤਰਕਾਰੀ ਆਦਿ ਦੂਸਰਾ ਸਥਾਨ ਗ੍ਰਹਿਣ ਕਰ ਲੈਂਦੇ ਹਨ। ਮੁੱਖ ਤਰਜੀਹਾਂ ਹੋਰ ਹੋ ਜਾਂਦੀਆਂ ਹਨ।
ਨਿਊਜ਼ ਚੈਨਲਾਂ ਦੀ ਪੇਸ਼ਕਾਰੀ ਵਿਚ ਅਨੇਕਾਂ ਵਿਗਾੜ ਪੈਦਾ ਹੋ ਗਏ ਹਨ। ਤੱਥਾਂ ਨੂੰ ਤੋੜ-ਮਰੋੜ ਕੇ ਪੇਸ਼ ਕੀਤਾ ਜਾਂਦਾ ਹੈ। ਮੁੱਖ ਖ਼ਬਰਾਂ ਨੂੰ ਨਜ਼ਰ ਅੰਦਾਜ਼ ਕਰਕੇ ਮਹੱਤਵਹੀਣ ਕਹਾਣੀਆਂ ਪ੍ਰਸਾਰਿਤ ਕੀਤੀਆਂ ਜਾਂਦੀਆਂ ਹਨ। ਮੁੱਲ ਦੀਆਂ ਖ਼ਬਰਾਂ ਦਾ ਰੁਝਾਨ ਪੈਦਾ ਹੋ ਗਿਆ ਹੈ। 2009 ਦੀਆਂ ਚੋਣਾਂ ਸਮੇਂ ਵੱਡਾ ਘੁਟਾਲਾ ਸਾਹਮਣੇ ਆਇਆ ਸੀ। ਮੁੱਦਾਹੀਣ ਖ਼ਬਰਾਂ ਨੂੰ ਵੱਡਾ ਮੁੱਦਾ ਬਣਾ ਕੇ ਪੇਸ਼ ਕੀਤਾ ਜਾਣ ਲੱਗਾ ਹੈ। ਗ਼ਰੀਬੀ, ਬੇਰੁਜ਼ਗਾਰੀ, ਮਹਿੰਗਾਈ, ਬੇਘਰ ਲੋਕ, ਸਿਹਤ, ਸਿੱਖਿਆ ਸੇਵਾਵਾਂ, ਭ੍ਰਿਸ਼ਟਾਚਾਰ, ਇਸਤਰੀ ਸੁਰੱਖਿਆ ਆਦਿ ਮੁੱਖ ਚੁਣੌਤੀਆਂ ਹਨ। ਪ੍ਰੰਤੂ ਵਧੇਰੇ ਨਿਊਜ਼ ਚੈਨਲ 'ਸੀ-ਫਾਰਮੂਲਾ' ਤਹਿਤ ਕ੍ਰਿਕਟ, ਅਪਰਾਧ ਤੇ ਸਿਨੇਮਾ ਨੂੰ ਵਧੇਰੇ ਸਮਾਂ ਦੇ ਰਹੇ ਹਨ। ਨਿਊਜ਼ ਚੈਨਲਾਂ ਨੂੰ ਆਪਣੀ ਕਾਰਗੁਜ਼ਾਰੀ ਬਿਹਤਰ ਕਰਨ ਦੀ ਲੋੜ ਹੈ। ਇਸ ਸਬੰਧ ਵਿਚ ਵਿਚਾਰ-ਵਟਾਂਦਰਾ ਹੋਣਾ ਚਾਹੀਦਾ ਹੈ। ਬਹਿਸ ਚੱਲਣੀ ਚਾਹੀਦੀ ਹੈ। ਮਾਪਦੰਡ ਤੈਅ ਹੋਣੇ ਚਾਹੀਦੇ ਹਨ।
ਕੌਣ ਜਿੱਤੇਗਾ 2019 ਦੀਆਂ ਚੋਣਾਂ?
2019 ਦੀਆਂ ਚੋਣਾਂ ਵਿਚ ਅਜੇ ਕਈ ਮਹੀਨੇ ਬਾਕੀ ਹਨ। ਸਿਆਸੀ ਪਾਰਟੀਆਂ ਦੀਆਂ ਸਰਗਰਮੀਆਂ ਹੌਲੀ-ਹੌਲੀ ਵਧਦੀਆਂ ਜਾ ਰਹੀਆਂ ਹਨ। ਪਰ ਸਿਆਸੀ ਗੱਠਜੋੜਾਂ ਸਬੰਧੀ ਤਸਵੀਰ ਅਜੇ ਸਪੱਸ਼ਟ ਨਹੀਂ। ਪਰੰਤੂ ਕੁਝ ਚੈਨਲਾਂ ਨੇ ਵਧੇਰੇ ਸਰਗਰਮੀ ਵਿਖਾਉਣੀ ਸ਼ੁਰੂ ਕਰ ਦਿੱਤੀ ਹੈ। ਇਸ ਨੂੰ ਲੈ ਕੇ ਖੁੱਲ੍ਹੀ ਵਿਚਾਰ-ਚਰਚਾ ਆਰੰਭ ਕਰ ਦਿੱਤੀ ਹੈ। ਬੀਤੇ ਦਿਨੀਂ ਇਕ ਚੈਨਲ 'ਤੇ ਰਾਜਦੀਪ ਸਰਦੇਸਾਈ ਨੇ ਜ਼ਿੰਮੇਵਾਰ ਵਿਅਕਤੀਆਂ ਦੇ ਪੈਨਲ ਨੂੰ ਸਟੂਡੀਓ ਵਿਚ ਬਿਠਾ ਕੇ ਸਿੱਧੇ ਸਪੱਸ਼ਟ ਸਵਾਲ ਕਰਕੇ ਦਰਸ਼ਕਾਂ ਨੂੰ ਹੈਰਾਨ ਕਰ ਦਿੱਤਾ। ਨਰੇਸ਼ ਗੁਜਰਾਲ, ਸਚਿਨ ਪਾਇਲਟ, ਜੋਗਿੰਦਰ ਯਾਦਵ, ਕੋਕਲੀ ਘੋਸ਼, ਗੌਰਵ ਭਾਟੀਆ ਅਤੇ ਅਸਾਦੂਦੀਨ ਓਵੈਸੀ ਭਾਵੇਂ ਆਪਣੇ-ਆਪਣੇ ਨਜ਼ਰੀਏ ਤੋਂ ਬੋਲਦੇ ਰਹੇ-ਪ੍ਰੰਤੂ ਬਤੌਰ ਐਂਕਰ ਰਾਜਦੀਪ ਜ਼ਮੀਨੀ ਹਕੀਕਤ ਦਰਸ਼ਕਾਂ ਸਨਮੁੱਖ ਰੱਖਣ ਵਿਚ ਸਫ਼ਲ ਰਿਹਾ। ਦਰਅਸਲ ਇਹੀ ਕਿਸੇ ਪ੍ਰੋਗਰਾਮ, ਕਿਸੇ ਪ੍ਰੋਡਿਊਸਰ ਕਿਸੇ ਐਂਕਰ ਦੀ ਵਡੇਰੀ ਜ਼ਿੰਮੇਵਾਰੀ ਹੁੰਦੀ ਹੈ।
ਅੱਜ ਦਾ ਮਸਲਾ
'ਅੱਜ ਦਾ ਮਸਲਾ' ਪ੍ਰੋਗਰਾਮ ਪਹਿਲਾਂ 'ਅੱਜ ਦਾ ਵਿਵਾਦ' ਹੋਇਆ ਕਰਦਾ ਸੀ। ਇਕ ਵਾਰ ਦੂਰਦਰਸ਼ਨ ਦੇ ਉੱਚ-ਅਧਿਕਾਰੀ ਜਲੰਧਰ ਆਏ। ਇਥੇ ਇਕ ਦੋ ਦਿਨ ਰੁਕੇ। ਉਨ੍ਹਾਂ ਇਹ ਪ੍ਰੋਗਰਾਮ ਵੇਖਿਆ ਅਤੇ ਪ੍ਰੋਡਿਊਸਰ ਨੂੰ ਸਵਾਲ ਕੀਤਾ ਕਿ ਕੀ ਤੁਸੀਂ ਰੋਜ਼ਾਨਾ ਕੋਈ ਵਿਵਾਦ ਖੜ੍ਹਾ ਕਰਨਾ ਚਾਹੁੰਦੇ ਹੋ? ਇੰਝ ਇਹ ਪ੍ਰੋਗਰਾਮ 'ਅੱਜ ਦਾ ਮਸਲਾ' ਹੋ ਗਿਆ। ਇਸ ਉਪਰੰਤ ਵੀ ਇਸ ਪ੍ਰੋਗਰਾਮ 'ਤੇ ਅਨੇਕਾਂ ਝੱਖੜ ਝੁੱਲੇ। ਕਦੇ ਇਹ ਪ੍ਰੋਗਰਾਮ ਪੂਰੇ ਜੋਬਨ 'ਤੇ ਸੀ। ਪੰਜਾਬ ਦੇ, ਪੰਜਾਬੀਆਂ ਦੇ ਭਖਦੇ ਮਸਲਿਆਂ ਨੂੰ ਵਿਚਾਰਿਆ ਜਾਂਦਾ ਸੀ। ਦਰਸ਼ਕ ਦਿਲਚਸਪੀ ਨਾਲ ਵੇਖਦੇ ਸਨ।
'ਅੱਜ ਦਾ ਮਸਲਾ' ਦਾ ਵਰਤਮਾਨ ਰੂਪ ਆਪਣਾ ਪ੍ਰਭਾਵ, ਆਪਣੀ ਸਾਰਥਿਕਤਾ ਗਵਾ ਚੁੱਕਾ ਹੈ। ਇਸ ਦੇ ਦੋ ਮੁੱਖ ਕਾਰਨ ਹਨ। ਵਿਸ਼ੇ ਦੀ ਅਤੇ ਐਂਕਰ ਦੀ ਅਢੁੱਕਵੀਂ ਚੋਣ। ਇਕ ਪਾਸੇ ਜਾਣ-ਬੁਝ ਕੇ ਵਿਸ਼ਾ ਪ੍ਰਸੰਗਕ ਤੇ ਮਹੱਤਵਪੂਰਨ ਨਹੀਂ ਚੁਣਿਆ ਜਾਂਦਾ, ਦੂਸਰੇ ਪਾਸੇ ਅਨਾੜੀ ਮੁੰਡੇ-ਕੁੜੀਆਂ ਦੀ ਬਤੌਰ ਐਂਕਰ ਕਾਰਗੁਜ਼ਾਰੀ ਮਿਆਰੀ ਨਹੀਂ ਹੁੰਦੀ। ਡੀ. ਡੀ. ਪੰਜਾਬੀ ਦੇ ਪ੍ਰਸੰਗ ਵਿਚ ਅਸੀਂ ਅਨੇਕਾਂ ਵਾਰ ਲਿਖ ਚੁੱਕੇ ਹਾਂ ਕਿ ਕਿਸੇ ਪ੍ਰੋਗਰਾਮ ਦਾ ਆਕਰਸ਼ਣ ਤੇ ਮਿਆਰ ਸੰਚਾਲਕ ਦੇ ਬਲਬੂਤੇ ਬਣਦਾ ਹੈ। ਡੀ. ਡੀ. ਪੰਜਾਬੀ ਇਸ ਪੱਖੋਂ ਮਾਤ ਖਾ ਗਿਆ ਹੈ।


-ਮੋਬਾਈਲ : 94171-53513.
prof_kulbir@yahoo.com

 

ਬਰਸੀ 'ਤੇ ਵਿਸ਼ੇਸ਼

ਦੂਰ-ਅੰਦੇਸ਼ ਧੀਰਜਵਾਨ ਸ਼ਖ਼ਸੀਅਤ ਸਨ ਸੰਤ ਹਰਚੰਦ ਸਿੰਘ ਲੌਂਗੋਵਾਲ

ਪੰਜਾਬ ਦੀ ਸਿਆਸਤ ਦੇ ਧੁਰਾ ਰਹੇ ਸੰਤ ਹਰਚੰਦ ਸਿੰਘ ਲੌਂਗੋਵਾਲ ਪੰਜਾਬ ਦੇ ਆਰਥਿਕ, ਧਾਰਮਿਕ ਤੇ ਸਮਾਜਿਕ ਤੇ ਰਾਜਨੀਤਕ ਹਿਤਾਂ ਦੇ ਅਲੰਬਰਦਾਰ ਸਨ। ਉਹ ਬਹੁਤ ਧੀਰਜ ਵਾਲੇ, ਸਾਊ ਤੇ ਧਰਮੀ ਪੁਰਸ਼ ਸਨ। ਉਨ੍ਹਾਂ ਦਾ ਜਨਮ ਪੰਜਾਬ ਦੇ ਸੰਗਰੂਰ ਜ਼ਿਲ੍ਹੇ ਵਿਚ ਪਿੰਡ ਗਿਦੜਿਆਣੀ ...

ਪੂਰੀ ਖ਼ਬਰ »

ਵਿਕਾਸ ਨਹੀਂ ਹੈ ਜੀਵਨ ਦੇ ਬੁਨਿਆਦੀ ਤੱਤਾਂ ਦੀ ਤਬਾਹੀ

ਧਰਤੀ ਦੇ ਹੋਂਦ ਵਿਚ ਆਉਣ ਤੋਂ ਕਰੋੜਾਂ ਸਾਲਾਂ ਬਾਅਦ ਜੀਵਨ ਲਈ ਲੋੜੀਂਦੇ ਹਾਲਾਤ ਪੈਦਾ ਹੋਏ। ਉੱਲੀਆਂ, ਬਨਸਪਤੀਆਂ ਜਲ ਅਤੇ ਮਗਰੋਂ ਥਲ ਜੀਵਾਂ ਦੀਆਂ ਨਸਲਾਂ ਦੇ ਵਿਕਾਸ ਹੋਣ ਲਈ ਲੱਖਾਂ ਸਾਲਾਂ ਦਾ ਸਮਾਂ ਲੱਗਿਆ। ਜੀਵਨ ਲਈ ਲੋੜੀਂਦੇ ਵਾਤਾਵਰਨ ਦੀ ਸਿਰਜਣਾ ਕਰਨ ਦਾ ...

ਪੂਰੀ ਖ਼ਬਰ »

ਨਕਲੀ ਦੁੱਧ-ਘਿਓ ਦਾ ਵਧਦਾ ਕਾਰੋਬਾਰ

ਮਨੁੱਖੀ ਸਿਹਤ ਨਾਲ ਖਿਲਵਾੜ

ਪੰਜਾਬ ਵਿਚ ਤਿਉਹਾਰਾਂ ਦਾ ਮੌਸਮ ਅਜੇ ਸ਼ੁਰੂ ਵੀ ਨਹੀਂ ਹੋਇਆ ਕਿ ਨਕਲੀ ਦੁੱਧ, ਘਿਓ, ਖੋਆ ਅਤੇ ਪਨੀਰ ਦੀ ਵੱਡੀ ਮਾਤਰਾ ਵਿਚ ਹੋਈ ਬਰਾਮਦਗੀ ਨੇ ਪ੍ਰਸ਼ਾਸਨ ਅਤੇ ਆਮ ਲੋਕਾਂ ਦੇ ਮਨਾਂ ਵਿਚ ਬੇਚੈਨੀ ਪੈਦਾ ਕਰ ਦਿੱਤੀ ਹੈ। ਪਿਛਲੇ 2 ਦਿਨਾਂ ਵਿਚ ਸੂਬੇ ਦੇ ਵੱਖ-ਵੱਖ ਹਿੱਸਿਆਂ ...

ਪੂਰੀ ਖ਼ਬਰ »


Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX