ਤਾਜਾ ਖ਼ਬਰਾਂ


ਤੇਲੰਗਾਨਾ 'ਚ ਸਿਲੰਡਰ ਫਟਣ ਕਾਰਨ ਇੱਕ ਦੀ ਮੌਤ ਅਤੇ ਕਈ ਜ਼ਖ਼ਮੀ
. . .  1 minute ago
ਹੈਦਰਾਬਾਦ, 18 ਜਨਵਰੀ- ਤੇਲੰਗਾਨਾ ਦੇ ਮੇਡਚਾਲ ਜ਼ਿਲ੍ਹੇ 'ਚ ਪੈਂਦੇ ਕਪਾਰਾ 'ਚ ਅੱਜ ਸਵੇਰੇ ਇੱਕ ਘਰ ਅੰਦਰ ਗੈਸ ਸਿਲੰਡਰ ਫਟਣ ਕਾਰਨ ਇੱਕ ਵਿਅਕਤੀ ਦੀ ਮੌਤ ਹੋ ਗਈ, ਜਦਕਿ 8 ਅੱਠ ਹੋਰ ਜ਼ਖ਼ਮੀ ਹੋ ਗਏ। ਜ਼ਖ਼ਮੀਆਂ ਨੂੰ ਇਲਾਜ ਲਈ ਨਿੱਜੀ ਹਸਪਤਾਲ 'ਚ ਦਾਖ਼ਲ...
ਭਾਰਤ ਬਨਾਮ ਆਸਟ੍ਰੇਲੀਆ ਇੱਕ ਦਿਨਾ ਮੈਚ : ਭਾਰਤ ਨੂੰ ਜਿੱਤ ਲਈ ਮਿਲਿਆ 231 ਦੌੜਾਂ ਦਾ ਟੀਚਾ
. . .  6 minutes ago
ਭਾਰਤ ਬਨਾਮ ਆਸਟ੍ਰੇਲੀਆ ਇੱਕ ਦਿਨਾ ਮੈਚ : ਆਸਟ੍ਰੇਲੀਆ ਦੀ ਪੂਰੀ ਟੀਮ 230 ਦੌੜਾਂ 'ਤੇ ਆਊਟ
. . .  14 minutes ago
ਭਾਰਤ ਬਨਾਮ ਆਸਟ੍ਰੇਲੀਆ ਇੱਕ ਦਿਨਾ ਮੈਚ : ਆਸਟ੍ਰੇਲੀਆ ਲੱਗਾ 9ਵਾਂ ਝਟਕਾ
. . .  17 minutes ago
ਭਾਰਤ ਬਨਾਮ ਆਸਟ੍ਰੇਲੀਆ ਇੱਕ ਦਿਨਾ ਮੈਚ : 47 ਓਵਰਾਂ ਤੋਂ ਬਾਅਦ ਆਸਟ੍ਰੇਲੀਆ 228/8
. . .  17 minutes ago
ਲਦਾਖ਼ 'ਚ ਆਇਆ ਬਰਫ਼ੀਲਾ ਤੂਫ਼ਾਨ, ਕਈ ਲੋਕ ਦੱਬੇ
. . .  23 minutes ago
ਸ੍ਰੀਨਗਰ, 18 ਜਨਵਰੀ- ਜੰਮੂ-ਕਸ਼ਮੀਰ 'ਚ ਲਦਾਖ਼ ਦੇ ਖਾਰਦੁੰਗ ਲਾ ਪਾਸ 'ਚ ਬਰਫ਼ੀਲਾ ਤੂਫ਼ਾਨ ਆਉਣ ਕਾਰਨ 10 ਲੋਕਾਂ ਦੇ ਬਰਫ਼ ਹੇਠਾਂ ਦੱਬੇ ਜਾਣ ਦੀ ਸੂਚਨਾ ਹੈ। ਇਸ ਘਟਨਾ ਦੀ ਜਾਣਕਾਰੀ ਮਿਲਣ ਤੋਂ ਬਾਅਦ ਭਾਰਤੀ ਫੌਜ ਦੀ ਟੀਮ ਘਟਨਾ ਵਾਲੀ ਥਾਂ 'ਤੇ ਪਹੁੰਚ...
ਜਸਟਿਸ ਦਿਨੇਸ਼ ਮਹੇਸ਼ਵਰੀ ਅਤੇ ਜਸਟਿਸ ਸੰਜੀਵ ਖੰਨਾ ਨੇ ਸੁਪਰੀਮ ਕੋਰਟ ਦੇ ਜੱਜਾਂ ਵਜੋਂ ਚੁੱਕੀ ਸਹੁੰ
. . .  26 minutes ago
ਨਵੀਂ ਦਿੱਲੀ, 18 ਜਨਵਰੀ- ਜਸਟਿਸ ਦਿਨੇਸ਼ ਮਹੇਸ਼ਵਰੀ ਅਤੇ ਜਸਟਿਸ ਸੰਜੀਵ ਖੰਨਾ ਨੇ ਅੱਜ ਸੁਪਰੀਮ ਕੋਰਟ ਦੇ ਜੱਜਾਂ ਵਜੋਂ ਸਹੁੰ ਚੁੱਕੀ। ਦੋਹਾਂ ਨੂੰ ਚੀਫ਼ ਜਸਟਿਸ ਰੰਜਨ ਗੋਗੋਈ ਨੇ ਸਹੁੰ ਚੁਕਾਈ। ਇਸ ਦੇ ਨਾਲ ਹੀ ਸੁਪਰੀਮ ਕੋਰਟ 'ਚ ਜੱਜਾਂ ਦੀ ਗਿਣਤੀ 28 ਹੋ ਗਈ ਹੈ...
ਭਾਰਤ ਬਨਾਮ ਅਸਟ੍ਰੇਲੀਆ ਇੱਕ ਦਿਨਾ ਮੈਚ :40 ਓਵਰਾਂ ਤੋਂ ਬਾਅਦ ਆਸਟ੍ਰੇਲੀਆ 190/6
. . .  45 minutes ago
ਭਿਆਨਕ ਸੜਕ ਹਾਦਸੇ 'ਚ ਸਾਬਕਾ ਸਰਪੰਚ ਦੀ ਮੌਤ
. . .  59 minutes ago
ਟੱਲੇਵਾਲ, 18 ਜਨਵਰੀ (ਸੋਨੀ ਚੀਮਾ)- ਬਰਨਾਲਾ ਜ਼ਿਲ੍ਹੇ 'ਚ ਥਾਣਾ ਸਦਰ ਅਧੀਨ ਪੈਂਦੇ ਪਿੰਡ ਕੈਰੇ ਦੇ ਸਾਬਕਾ ਸਰਪੰਚ ਦੀ ਬੀਤੀ ਰਾਤ ਵਾਪਰੇ ਇੱਕ ਭਿਆਨਕ ਸੜਕ ਹਾਦਸੇ 'ਚ ਮੌਤ ਹੋ ਗਈ। ਜਾਣਕਾਰੀ ਅਨੁਸਾਰ ਸਾਬਕਾ ਸਰਪੰਚ ਜਸਵਿੰਦਰ ਸਿੰਘ ਜੱਸਾ ਲੰਘੀ ਰਾਤ...
ਭਾਰਤ ਬਨਾਮ ਅਸਟ੍ਰੇਲੀਆ ਇੱਕ ਦਿਨਾ ਮੈਚ : 35 ਓਵਰਾਂ ਤੋਂ ਬਾਅਦ ਆਸਟ੍ਰੇਲੀਆ 163/6
. . .  about 1 hour ago
ਪੰਜਾਬ ਅੰਦਰ ਨਵੀਆਂ ਬਣ ਰਹੀਆਂ ਪਾਰਟੀਆਂ ਦਾ ਮਕਸਦ ਕਾਂਗਰਸ ਨੂੰ ਲਾਭ ਪਹੁੰਚਾਉਣਾ- ਮਜੀਠੀਆ
. . .  about 1 hour ago
ਅਜਨਾਲਾ, 18 ਜਨਵਰੀ (ਗੁਰਪ੍ਰੀਤ ਸਿੰਘ ਢਿੱਲੋਂ)- ਹਲਕਾ ਅਜਨਾਲਾ ਦੇ ਵੱਖ-ਵੱਖ ਪਿੰਡਾਂ ਦਾ ਦੌਰਾ ਕਰਨ ਪੁੱਜੇ ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਬਿਕਰਾਊਰ ਅਤੇ ਹਰਾਰ ਖੁਰਦ ਪਿੰਡਾਂ 'ਚ ਅਕਾਲੀ ਵਰਕਰਾਂ ਦੀ ਇਕੱਤਰਤਾ ਨੂੰ ਸੰਬੋਧਨ ਕਰਦਿਆਂ...
ਭਾਰਤ ਬਨਾਮ ਆਸਟ੍ਰੇਲੀਆ ਤੀਜਾ ਇੱਕ ਦਿਨਾ ਮੈਚ : 26 ਓਵਰਾਂ ਤੋਂ ਬਾਅਦ ਆਸਟ੍ਰੇਲੀਆ 110/4
. . .  about 1 hour ago
ਦਿੱਲੀ 'ਚ ਸ਼ੀਤ ਲਹਿਰ ਦਾ ਕਹਿਰ ਜਾਰੀ, ਸੰਘਣੀ ਧੁੰਦ ਕਾਰਨ ਟਰੇਨਾਂ ਅਤੇ ਉਡਾਣਾਂ 'ਤੇ ਅਸਰ
. . .  about 1 hour ago
ਨਵੀਂ ਦਿੱਲੀ, 18 ਜਨਵਰੀ- ਰਾਜਧਾਨੀ ਦਿੱਲੀ 'ਚ ਸ਼ੀਤ ਲਹਿਰ ਦਾ ਕਹਿਰ ਜਾਰੀ ਹੈ। ਠੰਢ ਅਤੇ ਸੰਘਣੀ ਧੁੰਦ ਕਾਰਨ ਦਿੱਲੀ ਵਾਸੀਆਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਧੁੰਦ ਅਤੇ ਘੱਟ ਦ੍ਰਿਸ਼ਟਤਾ ਕਾਰਨ ਦਿੱਲੀ ਆਉਣ ਵਾਲੀਆਂ 10 ਟਰੇਨਾਂ ਦੇਰੀ ਨਾਲ...
ਪੂਰੇ ਪੰਜਾਬ 'ਚ ਅੱਜ ਕਿਸਾਨਾਂ ਵਲੋਂ ਡਿਪਟੀ ਕਮਿਸ਼ਨਰਾਂ ਦੇ ਦਫ਼ਤਰਾਂ ਅੱਗੇ ਦਿੱਤੇ ਜਾਣਗੇ ਧਰਨੇ
. . .  about 2 hours ago
ਸੰਗਰੂਰ, 18 ਜਨਵਰੀ (ਧੀਰਜ ਪਸ਼ੋਰੀਆ)- ਪੰਜਾਬ ਦੀਆਂ ਸੱਤ ਕਿਸਾਨ ਜਥੇਬੰਦੀਆਂ ਦੇ ਸੱਦੇ 'ਤੇ ਅੱਜ ਸੂਬੇ ਦੇ ਕਿਸਾਨਾਂ ਵਲੋਂ ਪੂਰੇ ਪੰਜਾਬ 'ਚ ਡਿਪਟੀ ਕਮਿਸ਼ਨਰਾਂ ਦੇ ਦਫ਼ਤਰਾਂ ਅੱਗੇ ਧਰਨੇ ਦਿੱਤੇ ਜਾਣਗੇ। ਬੀ. ਕੇ. ਯੂ. ਏਕਤਾ ਉਗਰਾਹਾਂ ਦੇ ਸੂਬਾ ਪ੍ਰਧਾਨ ਜੋਗਿੰਦਰ ਸਿੰਘ...
ਭਾਰਤ ਬਨਾਮ ਆਸਟ੍ਰੇਲੀਆ ਤੀਜਾ ਇੱਕ ਦਿਨਾ ਮੈਚ : 10 ਓਵਰਾਂ ਤੋਂ ਬਾਅਦ ਆਸਟ੍ਰੇਲੀਆ 30/2
. . .  about 2 hours ago
ਬਿਕਰਮ ਮਜੀਠੀਆ ਅੱਜ ਕਰਨਗੇ ਹਲਕਾ ਅਜਨਾਲਾ ਦਾ ਦੌਰਾ
. . .  about 2 hours ago
ਸੰਘਣੀ ਧੁੰਦ ਕਾਰਨ ਤਿੰਨ ਵਾਹਨਾਂ ਵਿਚਾਲੇ ਹੋਈ ਜ਼ਬਰਦਸਤ ਟੱਕਰ, ਇੱਕ ਦੀ ਮੌਤ ਅਤੇ ਪੰਜ ਜ਼ਖ਼ਮੀ
. . .  about 1 hour ago
ਭਾਰਤ ਬਨਾਮ ਆਸਟ੍ਰੇਲੀਆ ਤੀਜਾ ਇੱਕ ਦਿਨਾ ਮੈਚ : ਆਸਟ੍ਰੇਲੀਆ ਨੂੰ ਲੱਗਾ ਪਹਿਲਾ ਝਟਕਾ
. . .  about 3 hours ago
ਭਾਰਤ ਬਨਾਮ ਆਸਟ੍ਰੇਲੀਆ ਤੀਜਾ ਇੱਕ ਦਿਨਾ ਮੈਚ : ਮੀਂਹ ਕਾਰਨ ਰੁਕਿਆ ਖੇਡ, ਆਸਟ੍ਰੇਲੀਆ 1/0
. . .  about 3 hours ago
ਅੱਜ ਦਾ ਵਿਚਾਰ
. . .  about 3 hours ago
ਸੀ.ਬੀ.ਆਈ ਵੱਲੋਂ ਸਾਂਈ ਦੇ ਠਿਕਾਣਿਆਂ 'ਤੇ ਛਾਪੇਮਾਰੀ
. . .  1 day ago
ਨਵੇਂ ਸਰਪੰਚਾਂ ਨੂੰ ਗਰਾਮ ਪੰਚਾਇਤਾਂ ਦਾ ਰਿਕਾਰਡ 21 ਤੱਕ ਦੇਣ ਦੇ ਹੁਕਮ
. . .  1 day ago
ਕੈਬਨਿਟ ਦੀ ਨਿਯੁਕਤ ਕਮੇਟੀ ਨੇ ਘਟਾਇਆ ਰਾਕੇਸ਼ ਅਸਥਾਨਾ ਸਮੇਤ 4 ਅਫਸਰਾਂ ਦਾ ਕਾਰਜਕਾਲ
. . .  1 day ago
ਸੱਚ ਦੀ ਜਿੱਤ ਹੋਈ ਹੈ - ਅੰਸ਼ੁਲ ਛਤਰਪਤੀ
. . .  1 day ago
ਸੈਰ ਸਪਾਟਾ ਵਿਭਾਗ ਨੇ 7.90 ਕਰੋੜ ਦੀ ਲਾਗਤ ਨਾਲ ਛੱਤਬੀੜ ਦੀ ਕੀਤੀ ਕਾਇਆ ਕਲਪ - ਸਿੱਧੂ
. . .  1 day ago
ਛਤਰਪਤੀ ਹੱਤਿਆ ਮਾਮਲੇ 'ਚ ਰਾਮ ਰਹੀਮ ਨੂੰ ਉਮਰ ਕੈਦ ਦੀ ਸਜ਼ਾ
. . .  1 day ago
ਭਾਰਤ ਅਤੇ ਆਸਟ੍ਰੇਲੀਆ ਵਿਚਕਾਰ ਤੀਸਰਾ ਇੱਕ ਦਿਨਾਂ ਮੈਚ ਕੱਲ੍ਹ
. . .  1 day ago
ਮਹਿਲਾ ਕ੍ਰਿਕਟ : ਬੀ.ਸੀ.ਸੀ.ਆਈ ਵੱਲੋਂ ਇੰਗਲੈਂਡ ਖ਼ਿਲਾਫ਼ ਘਰੇਲੂ ਲੜੀ ਲਈ ਪ੍ਰੋਗਰਾਮ ਦਾ ਐਲਾਨ
. . .  1 day ago
ਸੋਸ਼ਲ ਮੀਡੀਆ 'ਤੇ ਆਮ ਚੋਣਾਂ ਦੀ ਫ਼ਰਜ਼ੀ ਤਾਰੀਖ਼ ਜਾਰੀ ਕਰਨ ਵਾਲਿਆ ਖ਼ਿਲਾਫ਼ ਕਾਰਵਾਈ ਹੋਵੇ - ਚੋਣ ਕਮਿਸ਼ਨ
. . .  1 day ago
ਬੱਚਿਆ ਨਾਲ ਕਥਿਤ ਸ਼ੋਸ਼ਣ ਨੂੰ ਲੈ ਕੇ ਸੀ.ਬੀ.ਆਈ ਵੱਲੋਂ ਐੱਫ.ਆਈ.ਆਰ ਦਰਜ
. . .  1 day ago
ਸਾਬਕਾ ਸੈਨਾ ਮੁਖੀ ਜਨਰਲ ਜੇ.ਜੇ ਸਿੰਘ ਪੰਜਾਬ ਮੰਚ 'ਚ ਹੋਏ ਸ਼ਾਮਲ
. . .  1 day ago
ਲੋਕ ਵਿਦੇਸ਼ਾਂ ਤੋਂ ਇਲਾਜ ਲਈ ਆਉਂਦੇ ਨੇ ਗੁਜਰਾਤ - ਪ੍ਰਧਾਨ ਮੰਤਰੀ
. . .  1 day ago
ਆਸੀਆ ਅੰਦ੍ਰਾਬੀ ਨੂੰ ਐਨ.ਆਈ.ਏ ਅਦਾਲਤ 'ਚ ਕੀਤਾ ਗਿਆ ਪੇਸ਼
. . .  1 day ago
ਕਾਂਗਰਸ ਵੱਲੋਂ ਵਿਧਾਨ ਸਭਾ ਚੋਣ ਲੜਨ ਵਾਲੇ ਰਾਜਵਿੰਦਰ ਸਿੰਘ ਲੱਖੀ ਅਕਾਲੀ ਦਲ 'ਚ ਸ਼ਾਮਲ
. . .  1 day ago
ਛਤਰਪਤੀ ਹੱਤਿਆ ਮਾਮਲਾ : ਜੱਜ ਨੇ ਫ਼ੈਸਲਾ ਪੜ੍ਹਨਾ ਕੀਤਾ ਸ਼ੁਰੂ
. . .  1 day ago
ਪ੍ਰਧਾਨ ਮੰਤਰੀ ਨੇ ਕੀਤਾ ਸਰਦਾਰ ਵੱਲਭ ਭਾਈ ਪਟੇਲ ਇੰਸਟੀਚਿਊਟ ਦਾ ਉਦਘਾਟਨ
. . .  1 day ago
ਸੁਣਵਾਈ ਦੇ ਦੌਰਾਨ ਛਤਰਪਤੀ ਦੇ ਪਰਿਵਾਰ ਲਈ ਮੁਆਵਜ਼ੇ ਦੀ ਕੀਤੀ ਗਈ ਮੰਗ
. . .  1 day ago
2018 'ਚ ਮਾਰੇ ਗਏ 250 ਅੱਤਵਾਦੀ - ਉੱਤਰੀ ਕਮਾਂਡ ਪ੍ਰਮੁੱਖ
. . .  1 day ago
ਛਤਰਪਤੀ ਹੱਤਿਆ ਮਾਮਲਾ : ਸੀ.ਬੀ.ਆਈ ਦੇ ਵਕੀਲ ਨੇ ਰਾਮ ਰਹੀਮ ਨੂੰ ਫਾਂਸੀ ਦੀ ਸਜ਼ਾ ਦਿੱਤੇ ਜਾਣ ਦੀ ਕੀਤੀ ਮੰਗ
. . .  1 day ago
ਥਰਮਲ ਮੁਲਾਜ਼ਮ ਜਥੇਬੰਦੀ ਦੇ ਨੁਮਾਇੰਦਿਆਂ ਨੂੰ ਪੁਲਿਸ ਨੇ ਲਿਆ ਹਿਰਾਸਤ
. . .  1 day ago
ਸ਼ਸ਼ੀ ਥਰੂਰ ਖ਼ਿਲਾਫ਼ ਅਪਰਾਧਿਕ ਮਾਣਹਾਨੀ ਮਾਮਲੇ ਦੀ ਸੁਣਵਾਈ ਮੁਲਤਵੀ
. . .  1 day ago
ਜਸਟਿਸ ਸੰਜੀਵ ਖੰਨਾ ਅਤੇ ਜਸਟਿਸ ਦਿਨੇਸ਼ ਮਹੇਸ਼ਵਰੀ ਦਾ ਸਹੁੰ ਚੁੱਕ ਸਮਾਗਮ ਕੱਲ੍ਹ
. . .  1 day ago
ਪ੍ਰਧਾਨ ਮੰਤਰੀ ਨੇ ਕੀਤਾ ਵਾਈਬ੍ਰੈਂਟ ਗੁਜਰਾਤ ਗਲੋਬਲ ਵਪਾਰ ਮੇਲੇ ਦਾ ਉਦਘਾਟਨ
. . .  1 day ago
ਲੋਕਪਾਲ ਦੀ ਨਿਯੁਕਤੀ ਸਬੰਧੀ ਸੁਪਰੀਮ ਕੋਰਟ 'ਚ ਸੁਣਵਾਈ 7 ਮਾਰਚ ਨੂੰ
. . .  1 day ago
ਬੱਸ ਦੀ ਚਪੇਟ 'ਚ ਆਉਣ ਨਾਲ ਇੱਕ ਵਿਅਕਤੀ ਦੀ ਮੌਤ
. . .  1 day ago
ਗਰਨੇਡ ਹਮਲੇ 'ਚ ਤਿੰਨ ਜ਼ਖਮੀ
. . .  1 day ago
ਛਤਰਪਤੀ ਹੱਤਿਆ ਮਾਮਲਾ : ਸੀ.ਬੀ.ਆਈ. ਦੇ ਵਕੀਲ ਜੱਜ ਸਾਹਮਣੇ ਰੱਖ ਰਹੇ ਹਨ ਆਪਣਾ ਪੱਖ
. . .  1 day ago
ਰਾਮ ਰਹੀਮ ਦੇ ਵਕੀਲ ਵੱਲੋਂ ਜੱਜ ਸਾਹਮਣੇ ਰਹਿਮ ਦੀ ਅਪੀਲ
. . .  1 day ago
ਛਤਰਪਤੀ ਹੱਤਿਆ ਮਾਮਲੇ 'ਚ ਫ਼ੈਸਲਾ ਆਉਣ ਤੋਂ ਪਹਿਲਾਂ ਪੁਲਿਸ ਵੱਲੋਂ 14 ਥਾਵਾਂ 'ਤੇ ਨਾਕਾਬੰਦੀ
. . .  1 day ago
ਪੱਤਰਕਾਰ ਰਾਮਚੰਦਰ ਛਤਰਪਤੀ ਮਾਮਲੇ ਦੀ ਸੁਣਵਾਈ ਸ਼ੁਰੂ
. . .  1 day ago
ਹੋਰ ਖ਼ਬਰਾਂ..
ਜਲੰਧਰ : ਸੋਮਵਾਰ 4 ਭਾਦੋ ਸੰਮਤ 550
ਿਵਚਾਰ ਪ੍ਰਵਾਹ: ਲਾਪ੍ਰਵਾਹੀ ਅਕਸਰ ਅਗਿਆਨਤਾ ਤੋਂ ਜ਼ਿਆਦਾ ਨੁਕਸਾਨ ਪਹੁੰਚਾਉਂਦੀ ਹੈ। -ਫਰੈਂਕਲਿਨ

ਹਰਿਆਣਾ ਹਿਮਾਚਲ

ਹਿਸਾਰ 'ਚ ਅੰਮਿ੍ਤਧਾਰੀ ਸਿੱਖ ਪਰਿਵਾਰ 'ਤੇ ਹਮਲੇ ਦਾ ਮਾਮਲਾ

ਹਰਿਆਣਾ, ਪੰਜਾਬ ਅਤੇ ਦਿੱਲੀ ਤੋਂ ਪੁੱਜੇ ਸਿੱਖ ਜਥੇਬੰਦੀਆਂ ਦੇ ਪ੍ਰਤੀਨਿਧਾਂ ਵਲੋਂ ਐਸ.ਪੀ. ਨਾਲ ਮੁਲਾਕਾਤ

ਹਿਸਾਰ, 19 ਅਗਸਤ (ਰਾਜ ਪਰਾਸਰ)-ਅੰਮਿ੍ਤਧਾਰੀ ਸਿੱਖ ਪਰਿਵਾਰ 'ਤੇ ਹਮਲਾ ਅਤੇ ਔਰਤਾਂ ਨਾਲ ਮਾੜਾ ਵਿਹਾਰ ਕਰਨ ਦੇ ਮਾਮਲੇ ਨੂੰ ਲੈ ਕੇ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮਿ੍ਤਸਰ ਦੇ ਮੈਂਬਰ ਸਾਹਿਬਾਨ, ਸ਼ੋ੍ਰਮਣੀ ਅਕਾਲੀ ਦਲ ਤੋਂ ਹਰਿਆਣਾ ਵਿਚ ਇਕਲੌਤੇ ਵਿਧਾਇਕ, ਹਰਿਆਣਾ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਪ੍ਰਧਾਨ ਅਤੇ ਹੋਰ ਧਾਰਮਿਕ ਜਥੇਬੰਦੀਆਂ ਦੇ ਵਫ਼ਦ ਨੇ ਅੱਜ ਪੀੜਤ ਪਰਿਵਾਰ ਨਾਲ ਮੁਲਾਕਾਤ ਕੀਤੀ | ਇਸ ਤੋਂ ਇਲਾਵਾ ਉਨ੍ਹਾਂ ਨੇ ਪੁਲਿਸ ਮੁਖੀ ਸ਼ਿਵਚਰਨ ਨਾਲ ਵੀ ਮੁਲਾਕਾਤ ਕਰਕੇ ਮਾਮਲੇ ਦੀ ਨਿਰਪੱਖ ਜਾਂਚ ਕਰਵਾਉਣ ਦੀ ਮੰਗ ਕੀਤੀ | ਏਨਾ ਹੀ ਨਹੀਂ, ਸਿੱਖ ਵਫ਼ਦ ਨੇ ਸਬੰਧਿਤ ਥਾਣਾ ਦੇ ਐਸ.ਐਚ.ਓ. ਦੀ ਕਾਰਜਸ਼ੈਲੀ 'ਤੇ ਸਵਾਲ ਕਰਦੇ ਹੋਏ ਉਸ ਨੂੰ ਮੁਅੱਤਲ ਕਰਕੇ ਸਿੱਖ ਪਰਿਵਾਰ 'ਤੇ ਦਰਜ ਮਾਮਲਾ ਰੱਦ ਕਰਨ ਦੀ ਮੰਗ ਵੀ ਪੁਲਿਸ ਮੁਖੀ ਦੇ ਸਾਹਮਣੇ ਚੁੱਕੀ | ਸ਼ੋ੍ਰਮਣੀ ਅਕਾਲੀ ਦਲ ਵਿਧਾਇਕ ਬਲਕੌਰ ਸਿੰਘ, ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਬਲਦੇਵ ਸਿੰਘ ਖ਼ਾਲਸਾ, ਬੀਬੀ ਅਮਰਜੀਤ ਕੌਰ ਬਾੜਾ, ਐਚ.ਐਸ.ਜੀ.ਐਮ.ਸੀ. ਪ੍ਰਧਾਨ ਜਗਦੀਸ਼ ਸਿੰਘ ਝੀਂਡਾ ਅਤੇ ਗੁਰਦੁਆਰਾ ਸ੍ਰੀ ਗੁਰੂ ਤੇਗ ਬਹਾਦੁਰ ਸਾਹਿਬ ਜੀਂਦ ਦੇ ਮੈਨੇਜਰ ਪਰਮਜੀਤ ਸਿੰਘ ਨੇ ਚਿਤਾਵਨੀ ਦਿੱਤੀ ਕਿ ਪੀੜਤ ਪਰਿਵਾਰ ਨੂੰ ਇਨਸਾਫ਼ ਨਾ ਮਿਲਣ 'ਤੇ ਅੰਦੋਲਨ ਚਲਾਇਆ ਜਾਵੇਗਾ |
ਸਿੱਖ ਜਥੇਬੰਦੀਆਂ ਨੇ ਗੁਰਦੁਆਰਾ ਸ੍ਰੀ ਸਿੰਘ ਸਭਾ ਨਾਗੋਰੀ ਗੇਟ 'ਚ ਸਾਰੇ ਹਾਲਾਤ 'ਤੇ ਕੀਤਾ ਵਿਚਾਰ-ਵਟਾਂਦਰਾ
ਕੁੱਟਮਾਰ ਦੇ ਸ਼ਿਕਾਰ ਜ਼ਖ਼ਮੀ ਸਿੱਖ ਪਰਿਵਾਰ 'ਤੇ ਹੀ ਮਾਮਲਾ ਦਰਜ ਕਰਨ ਤੋਂ ਬਾਅਦ ਸਿੱਖ ਜਥੇਬੰਦੀਆਂ 'ਚ ਰੋਸ ਵੱਧਣ ਲੱਗਾ | ਸਨਿਚਰਵਾਰ ਨੂੰ ਕਈ ਜਥੇਬੰਦੀਆਂ ਦੇ ਅਹੁਦੇਦਾਰ ਇੱਕਠੇ ਹੋਏ ਅਤੇ ਸਾਰੇ ਹਾਲਾਤ 'ਤੇ ਗੰਭੀਰਤਾ ਲਾਲ ਮੰਥਨ ਕੀਤਾ | ਗੁਰਦੁਆਰਾ ਸ੍ਰੀ ਸਿੰਘ ਸਭਾ ਨਾਗੋਰੀ ਗੇਟ 'ਤੇ ਹੋਈ ਬੈਠਕ ਵਿਚ ਹਰਿਆਣਾ, ਪੰਜਾਬ ਅਤੇ ਦਿੱਲੀ ਤੋਂ ਸਿੱਖ ਸੰਸਥਾਵਾਂ ਦੇ ਪ੍ਰਤੀਨਿਧੀ ਸ਼ਾਮਿਲ ਹੋਏ ਅਤੇ ਮਾਮਲੇ ਵਿਚ ਕਾਨੂੰਨੀ ਲੜਾਈ ਲੜਨ ਦਾ ਫੈਸਲਾ ਲਿਆ | ਬੈਠਕ ਵਿਚ ਬੁਲਾਰਿਆਂ ਨੇ ਸਿੱਖ ਪਰਿਵਾਰ ਿਖ਼ਲਾਫ਼ ਦਰਜ ਮਾਮਲਾ ਵਾਪਸ ਲੈਣ ਦੀ ਮੰਗ ਕੀਤੀ |
ਜਾਂਚ ਕਮੇਟੀ ਦਾ ਗਠਨ
ਪੁਲਿਸ ਮੁਖੀ ਨੇ ਸਿੱਖ ਸਮਾਜ ਨੂੰ ਦੱਸਿਆ ਕਿ ਮਾਮਲੇ ਦੀ ਜਾਂਚ ਲਈ ਡੀ.ਐਸ.ਪੀ. ਦੀ ਪ੍ਰਧਾਨਗੀ 'ਚ 11 ਮੈਂਬਰੀ ਜਾਂਚ ਕਮੇਟੀ ਬਣਾਈ ਗਈ ਹੈ | ਇਸ 'ਚ ਸਿੱਖ ਸਮਾਜ ਦੇ ਵਿਅਕਤੀ ਵੀ ਸ਼ਾਮਿਲ ਹੋਣਗੇ ਅਤੇ ਮਾਮਲੇ ਦੀ ਨਿਰਪੱਖ ਜਾਂਚ ਹੋਵੇਗੀ, ਤਾਂ ਜੋੋ ਕਿਸੇ ਨਾਲ ਅਨਿਆਂ ਨਾ ਹੋਵੇ | ਉਨ੍ਹਾਂ ਨੇ ਸਿੱਖ ਸਮਾਜ ਨੂੰ ਭਰੋਸਾ ਦਿੱਤਾ ਕਿ ਪੀੜਤ ਪਰਿਵਾਰ 'ਤੇ ਲਗਾਈ ਗਈ ਧਾਰਾ 307 ਹਟਾ ਦਿੱਤੀ ਜਾਵੇਗੀ ਅਤੇ ਹੋਰ ਧਾਰਾਵਾਂ ਬਾਬਤ ਕਾਨੂੰਨੀ ਸਲਾਹ ਅਤੇ ਜਾਂਚ ਤੋਂ ਬਾਅਦ ਕਾਰਵਾਈ ਹੋਵੇਗੀ |
ਧਾਰਮਿਕ ਚਿੰਨ੍ਹਾਂ ਦਾ ਕੀਤਾ ਅਨਾਦਰ
ਬੈਠਕ 'ਚ ਪੀੜਤ ਪਰਿਵਾਰ ਦੀ ਮੈਂਬਰ ਕੰਵਲਜੀਤ ਕੌਰ ਨੇ ਪੂਰੀ ਘਟਨਾ ਦਾ ਵੇਰਵਾ ਦਿੱਤਾ | ਕੰਵਲਜੀਤ ਕੌਰ ਨੇ ਦੱਸਿਆ ਕਿ ਨਸ਼ੇ 'ਚ ਨੌਜਵਾਨਾਂ ਨੇ ਉਨ੍ਹਾਂ ਨਾਲ ਮਾੜਾ ਵਿਹਾਰ ਕੀਤਾ ਅਤੇ ਉਨ੍ਹਾਂ ਦੇ ਧਾਰਮਿਕ ਚਿੰਨ੍ਹਾਂ ਦਾ ਅਪਮਾਨ ਕੀਤਾ | ਇਸ ਮਾਮਲੇ 'ਚ ਉਨ੍ਹਾਂ ਨੇ ਮੈਡੀਕਲ ਜਾਂਚ 'ਤੇ ਵੀ ਸਵਾਲ ਕੀਤੇ | ਉਨ੍ਹਾਂ ਨੇ ਕਿਹਾ ਕਿ ਮੈਡੀਕਲ 'ਚ ਨੌਜਵਾਨਾਂ ਨੂੰ ਸ਼ਰਾਬ ਪੀਤੀ ਹੋਈ ਨਹੀਂ ਦੱਸਿਆ ਗਿਆ ਹੈ, ਜਦਕਿ ਉਹ ਲੋਕ ਨਸ਼ੇ ਕੀਤੇ ਹੋਏ ਸਨ |

ਪੁਰਾਣੀ ਰੰਜਿਸ਼ ਦੇ ਚਲਦੇ ਪਿੰਡ ਧਾਰਸੂਲ ਦੇ ਸਰਪੰਚ 'ਤੇ ਹਮਲਾ, ਮਾਮਲਾ ਦਰਜ

ਟੋਹਾਣਾ, 19 ਅਗਸਤ (ਗੁਰਦੀਪ ਸਿੰਘ ਭੱਟੀ)-ਪਿੰਡ ਧਾਰਸੂਲ ਦੇ ਸਰਪੰਚ ਹਰਪਾਲ ਸਿੰਘ ਨੂੰ ਜ਼ਖ਼ਮੀ ਹਾਲਤ 'ਚ ਸਰਕਾਰੀ ਹਸਪਤਾਲ ਭਰਤੀ ਕਰਵਾਇਆ ਗਿਆ ਹੈ | ਹਾਲਤ ਚਿੰਤਾਜਨਕ ਹੋਣ 'ਤੇ ਜ਼ਖ਼ਮੀ ਸਰਪੰਚ ਨੂੰ ਅਗਰੋਹਾ ਮੈਡੀਕਲ ਰੈਫ਼ਰ ਕੀਤਾ ਗਿਆ | ਸਰਪੰਚ ਦੇ ਬਿਆਨ 'ਤੇ ਸਦਰ ...

ਪੂਰੀ ਖ਼ਬਰ »

ਸੜਕ ਹਾਦਸੇ 'ਚ ਇਕ ਦੀ ਮੌਤ

ਟੋਹਾਣਾ, 19 ਅਗਸਤ (ਗੁਰਦੀਪ ਸਿੰਘ ਭੱਟੀ)-ਪਿੰਡ ਖਾਰਾਖੇੜੀ ਦੇ ਨਜ਼ਦੀਕ ਵਾਪਰੇ ਸੜਕ ਹਾਦਸੇ 'ਚ ਕਾਰ ਸਵਾਰ ਦੀ ਮੌਤ ਹੋ ਗਈ | ਪਿੰਡ ਵਾਸੀਆਂ ਨੇ ਕਾਰ ਚਾਲਕ ਤੇ ਉਸਦੇ ਨਾਲ ਬੈਠੀ ਉਸਦੀ ਮਿੱਤਰ ਲੜਕੀ ਨੂੰ ਜ਼ਖ਼ਮੀ ਹਾਲਤ ਵਿਚ ਭੱਠੂਕਲਾਂ ਦੇ ਹਸਪਤਾਲ ਪਹੁੰਚਾਇਆ ਗਿਆ | ...

ਪੂਰੀ ਖ਼ਬਰ »

ਘਰੇਲੂ ਕਲੇਸ਼ ਦੇ ਚਲਦਿਆਂ 2 ਵਿਆਹੁਤਾ ਨੌਜਵਾਨਾਂ ਵਲੋਂ ਖੁਦਕੁਸ਼ੀ

ਏਲਨਾਬਾਦ, 19 ਅਗਸਤ (ਜਗਤਾਰ ਸਮਾਲਸਰ)-ਸ਼ਹਿਰ ਦੀ ਨੌਹਰ ਰੋਡ 'ਤੇ ਸਥਿਤ ਵਾਰਡ-15 ਵਾਸੀ ਮਹਿੰਦਰ (24) ਪੁੱਤਰ ਪ੍ਰਭੂ ਦਿਆਲ ਉਰਫ਼ ਰਾਜ ਕੁਮਾਰ ਸੈਣੀ ਨੇ ਆਪਣੇ ਹੀ ਘਰ ਦੇ ਚੁਬਾਰੇ 'ਚ ਪੱਖੇ ਨਾਲ ਫ਼ਾਹਾ ਲਗਾ ਕੇ ਖੁਦਕੁਸ਼ੀ ਕਰ ਲਈ | ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਲਾਸ਼ ਨੂੰ ...

ਪੂਰੀ ਖ਼ਬਰ »

ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਸਿੱਖ ਜਥੇਬੰਦੀਆਂ ਵਲੋਂ ਦੋਸ਼ੀਆਂ ਵਿਰੁੱਧ ਕਾਰਵਾਈ ਦੀ ਮੰਗ

ਟੋਹਾਣਾ, 19 ਅਗਸਤ (ਗੁਰਦੀਪ ਸਿੰਘ ਭੱਟੀ)-ਹਿਸਾਰ ਦੀ ਦਿੱਲੀ ਰੋਡ 'ਤੇ ਪੈਂਦੇ ਇਕ ਹੋਟਲ ਵਿਚ ਇਕ ਸਿੱਖ ਪਰਿਵਾਰ ਦੇ 2 ਅਮਿੰ੍ਰਤਧਾਰੀ ਔਰਤਾਂ ਸਮੇਤ 4 ਮੈਂਬਰਾਂ ਦੀ ਕੁੱਟਮਾਰ ਕੀਤੀ | ਕੇਸ਼ਾਂ ਦੀ ਬੇਅਦਬੀ ਕਰਨ ਤੇ ਅੰਮਿ੍ਤਧਾਰੀ ਗਰਭਵਤੀ ਔਰਤ ਦੀ ਛੋਟੀ ਕਿਰਪਾਨ ਖੋਹ ਲਈ | ...

ਪੂਰੀ ਖ਼ਬਰ »

ਪੰਜਾਬੀ ਪੜ੍ਹੀ ਪੀੜ੍ਹੀ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲੱਗੇਗੀ

ਇੰਦੌਰ, 19 ਅਗਸਤ (ਰਤਨਜੀਤ ਸਿੰਘ ਸ਼ੈਰੀ)-'ਸਿੱਖ ਸੱਭਿਆਚਾਰ ਵਿਚ ਸਾਵਣ ਮਹੀਨੇ ਦੀ ਬੜੀ ਮਹਾਨਤਾ ਹੈ, ਜਿਥੇ ਤੀਆਂ ਦੇ ਤਿਉਹਾਰਾਂ ਨਾਲ ਸਰੀਰਕ ਖੇੜਾ ਆਉਂਦਾ ਹੈ, ਉਥੇ ਗੁਰਦੁਆਰਿਆਂ ਵਿਚ ਪਾਠ ਤੇ ਕੀਰਤਨ ਰਾਹੀਂ ਆਤਮਿਕ ਅਨੰਦ ਆਉਂਦਾ ਹੈ | ਗੁਰਦੁਆਰੇ ਅਸਲ ਵਿਚ ਉਹ ...

ਪੂਰੀ ਖ਼ਬਰ »

ਭਾਜਪਾ ਆਗੂ ਦੀ ਮੁਰਸ਼ੀਦਾਬਾਦ ਜ਼ਿਲ੍ਹੇ 'ਚ ਭੇਦਭਰੀ ਹਾਲਤ 'ਚ ਮੌਤ

ਕੋਲਕਾਤਾ, 19 ਅਗਸਤ (ਰਣਜੀਤ ਸਿੰਘ ਲੁਧਿਆਣਵੀ)-ਭਾਜਪਾ ਮੁਰਸ਼ੀਦਾਬਾਦ ਜਿਲਾ ਕਮੇਟੀ ਮੈਂਬਰ ਤੁਸ਼ਾਰ ਮੰਡਲ (42) ਦੀ ਲਾਸ਼ ਪੁਲਿਸ ਨੇ ਉਸਦੇ ਫਲੈਟ ਚੋਂ ਬਰਾਮਦ ਕੀਤੀ ਹੈ | ਪੁਲਿਸ ਦਾ ਕਹਿਣਾ ਹੈ ਕਿ ਪਤੀ-ਪਤਨੀ ਚ ਸੰਬੰਧ ਠੀਕ ਨਹੀਂ ਸਨ ਅਤੇ ਦੋਵਾਂ ਦਾ ਮਕਾਨ ਲਾਗੇ ਇਕ-ਇਕ ...

ਪੂਰੀ ਖ਼ਬਰ »

ਅਣਪਛਾਤੇ ਵਾਹਨ ਦੀ ਟੱਕਰ 'ਚ ਇਕ ਦੀ ਮੌਤ

ਪਲਵਲ, 19 ਅਗਸਤ (ਅਜੀਤ ਬਿਊਰੋ)-ਨੈਸ਼ਨਲ ਹਾਈਵੇ 'ਤੇ ਹੋਡਲ ਥਾਣਾ ਖੇਤਰ ਤਹਿਤ ਬਾਬਰੀ ਮੋੜ ਦੇ ਨੇੜੇ ਅਣਪਛਾਤੇ ਵਾਹਨ ਦੀ ਲਪੇਅ 'ਚ ਆਉਣ ਕਾਰਨ ਇਕ ਅਣਪਛਾਤੇ ਵਿਅਕਤੀ ਦੀ ਮੌਤ ਹੋ ਗਈ | ਸੂਚਨਾ ਮਿਲਣ 'ਤੇ ਪੁੱਜੀ ਪੁਲਿਸ ਨੇ ਲਾਸ਼ ਕਬਜ਼ੇ 'ਚ ਲੈ ਕੇ ਪਛਾਣ ਕਰਵਾਉਣ ਦਾ ਯਤਨ ...

ਪੂਰੀ ਖ਼ਬਰ »

ਸਾਬਕਾ ਪ੍ਰਧਾਨ ਮੰਤਰੀ ਨੂੰ ਸਰਭ ਸਮਾਜ ਵਲੋਂ ਸ਼ਰਧਾਂਜਲੀਆਂ

ਰਤੀਆ, 19 ਅਗਸਤ (ਬੇਅੰਤ ਮੰਡੇਰ)-ਸਾਬਕਾ ਪ੍ਰਧਾਨਮੰਤਰੀ ਅਟਲ ਬਿਹਾਰੀ ਵਾਜਪਈ ਦੇ ਦਿਹਾਂਤ 'ਤੇ ਅਗਰਵਾਲ ਧਰਮਸ਼ਾਲਾ 'ਚ ਸ਼ਰਧਾਂਜਲੀ ਸਭਾ ਕੀਤੀ ਗਈ | ਸਭਾ 'ਚ ਖੇਤਰ ਦੇ ਰਾਜਨੀਤਕ, ਧਾਰਮਿਕ ਅਤੇ ਸਮਾਜਿਕ ਸੰਗਠਨਾਂ ਦੇ ਪ੍ਰਤੀਨਿਧਾਂ ਨੇ ਮਹਰੂਮ ਅਟਲ ਬਿਹਾਰੀ ਵਾਜਪਾਈ ਨੂੰ ...

ਪੂਰੀ ਖ਼ਬਰ »

ਨਵਜੀਤ ਨੇ ਹਾਰਦਿਕ ਗਰਗ ਨੂੰ ਹਰਾ ਕੇ ਹਾਸਲ ਕੀਤੀ ਜਿੱਤ

ਕੁਰੂਕਸ਼ੇਤਰ, 19 ਅਗਸਤ (ਜਸਬੀਰ ਸਿੰਘ ਦੁੱਗਲ)-ਜ਼ਿਲ੍ਹਾ ਬੈਡਮਿੰਟਨ ਸੰਘ ਵਲੋਂ ਕੁਰੂਕਸ਼ੇਤਰ ਜ਼ਿਲ੍ਹਾ ਬੈਡਮਿੰਟਨ ਮੁਕਾਬਲੇ ਦੀ ਸ਼ੁਰੂਆਤ ਦ੍ਰੋਣਾਚਾਰੀਆ ਬੈਡਮਿੰਟਨ ਹਾਲ 'ਚ ਕੀਤੀ ਗਈ | ਮੁਕਾਬਲੇ 'ਚ ਜ਼ਿਲ੍ਹੇ ਤੋਂ ਕਰੀਬ 200 ਖਿਡਾਰੀਆਂ ਨੇ ਹਿੱਸਾ ਲਿਆ, ਜਿਸ 'ਚ 150 ...

ਪੂਰੀ ਖ਼ਬਰ »

ਕਿਡਜ਼ੀ ਕਲਿਆਣ ਨਗਰ ਸਕੂਲ ਸਟਾਫ਼ ਨੇ ਬੱਚਿਆਂ ਨੂੰ ਵੰਡੇ ਬੂਟੇ

ਕੁਰੂਕਸ਼ੇਤਰ, 19 ਅਗਸਤ (ਜਸਬੀਰ ਸਿੰਘ ਦੁੱਗਲ)-ਕਿਡਜੀ ਕਲਿਆਣ ਨਗਰ ਸਕੂਲ ਵਿਚ ਬੂਟੇ ਲਗਾਓ ਪ੍ਰੋਗਰਾਮ ਕੀਤਾ ਗਿਆ | ਪ੍ਰੋਗਰਾਮ 'ਚ ਬੱਚਿਆਂ ਨੂੰ ਲਗਾਉਣ ਲਈ ਬੂਟੇ ਵੰਡੇ ਗਏ | ਇਸ ਦੌਰਾਲ ਪਿੰ੍ਰਸੀਪਲ ਆਦਿੱਤਿਆ ਵਤਸ ਨੇ ਬੱਚਿਆਂ ਨੂੰ ਬੂਟੇ ਲਗਾਉਣ ਤੋਂ ਬਾਅਦ ਉਨ੍ਹਾਂ ...

ਪੂਰੀ ਖ਼ਬਰ »

ਆਪਣੇ ਬੱਚਿਆਂ ਨੂੰ ਪੰਜਾਬੀ ਭਾਸ਼ਾ ਪੜ੍ਹਨ ਲਈ ਪ੍ਰੇਰਿਤ ਕਰਨ ਮਾਪੇ-ਹਰਪ੍ਰੀਤ ਸਿੰਘ

ਨਰਾਇਣਗੜ੍ਹ, 19 ਅਗਸਤ (ਪੀ. ਸਿੰਘ)-ਨਰਾਇਣਗੜ੍ਹ ਦੇ ਹਰਪ੍ਰੀਤ ਸਿੰਘ ਸ਼ੰਟੀ ਤੇ ਸੁਖਦੇਵ ਸਿੰਘ ਨੇ ਸਿੱਖ ਤੇ ਪੰਜਾਬੀ ਭਾਈਚਾਰੇ ਦੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੇ ਬੱਚਿਆਂ ਨੂੰ ਪੰਜਾਬੀ ਭਾਸ਼ਾ ਪੜ੍ਹਨ ਲਈ ਪ੍ਰੇਰਿਤ ਕਰਨ ਅਤੇ ਸਕੂਲਾਂ ਵਿਚ ਉਨ੍ਹਾਂ ਨੂੰ ...

ਪੂਰੀ ਖ਼ਬਰ »

ਸ਼ਰਧਾ ਭਾਵਨਾ ਨਾਲ ਮਨਾਈ ਸਵ: ਸ਼ਾਂਡੀਲਿਆ ਦੀ 7ਵੀਂ ਬਰਸੀ

ਥਾਨੇਸਰ, 19 ਅਗਸਤ (ਅਜੀਤ ਬਿਊਰੋ)-ਕੁਰੂਕਸ਼ੇਤਰ ਵਿਕਾਸ ਬੋਰਡ ਦੇ ਮਾਨਦ ਸਕੱਤਰ ਮਦਨ ਮੋਹਨ ਛਾਬੜਾ ਨੇ ਕਿਹਾ ਕਿ ਸਵ: ਬਲਰਾਮ ਸ਼ਾਂਡੀਲਿਆ ਇਕ ਵਿਲੱਖਣ ਪ੍ਰਤੀਭਾ ਦੇ ਧਨੀ ਸਨ | ਉਨ੍ਹਾਂ ਨੇ ਕਰਮਕਾਂਡ ਅਤੇ ਭਾਰਤੀ ਸੰਸ਼ਕ੍ਰਿਤੀ ਦੀ ਤਰੱਕੀ ਲਈ ਜੋ ਸ਼ਲਾਘਾਯੋਗ ਸਹਿਯੋਗ ...

ਪੂਰੀ ਖ਼ਬਰ »

ਗੁਰੂ ਨਾਨਕ ਗਰਲਜ਼ ਕਾਲਜ 'ਚ ਗੁਰਮਤਿ ਸਮਾਗਮ ਅੱਜ

ਜਗਾਧਰੀ, 19 ਅਗਸਤ (ਜਗਜੀਤ ਸਿੰਘ)-ਸੇਵਾ ਪੰਥੀ ਅੱਡਣ ਸ਼ਾਹੀ ਸਭਾ ਵਲੋਂ ਮਨਾਈ ਜਾ ਰਹੀ ਭਾਈ ਘਨੱਈਆ ਸਾਹਿਬ ਜੀ ਦੀ 300 ਸਾਲਾ ਜੋਤੀ-ਜੋਤ ਸ਼ਤਾਬਦੀ ਦੇ ਵਿਸੇਸ ਸਮਾਗਮਾਂ ਦੇ ਅਰੰਭਤਾਂ ਦੀ ਅਰਦਾਸ ਤਖ਼ਤ ਸਹਿਬਾਨਾਂ ਦੇ ਜਥੇਦਾਰ ਸਾਹਿਬ 20 ਅਗਸਤ ਨੂੰ ਗੁਰੂ ਨਾਨਕ ਗਰਲਜ਼ ...

ਪੂਰੀ ਖ਼ਬਰ »

ਅਣਪਛਾਤੇ ਵਾਹਨ ਦੀ ਲਪੇਟ 'ਚ ਆਉਣ ਕਾਰਨ ਮਜ਼ਦੂਰ ਦੀ ਮੌਤ

ਜੀਂਦ, 19 ਅਗਸਤ (ਅਜੀਤ ਬਿਊਰੋ)-ਪਿੰਡ ਕਿਨਾਨਾ ਦੇ ਬੱਸ ਸਟੈਂਡ 'ਤੇ ਦੇਰ ਸ਼ਾਮ ਨੂੰ ਸਬਜ਼ੀ ਖ਼ਰੀਦਣ ਲਈ ਸੜਕ ਪਾਰ ਕਰ ਰਹੇ 2 ਮਜ਼ਦੂਰਾਂ ਨੂੰ ਅਣਪਛਾਤੇ ਵਾਹਨ ਨੇ ਲਪੇਟ 'ਚ ਲੈ ਲਿਆ | ਹਾਦਸੇ ਵਿਚ ਇਕ ਮਜ਼ਦੂਰ ਦੀ ਮੌਤ ਹੋ ਗਈ, ਜਦਕਿ ਦੂਜਾ ਗੰਭੀਰ ਜ਼ਖ਼ਮੀ ਹੋ ਗਿਆ | ਜ਼ਖ਼ਮੀ ...

ਪੂਰੀ ਖ਼ਬਰ »

ਪੰਜਾਬੀ ਸਾਹਿਤ ਸਭਾ ਵਲੋਂ ਕਰਵਾਇਆ ਗਿਆ 28ਵਾਂ ਸਾਲਾਨਾ ਸਾਹਿਤਕ ਸਮਾਰੋਹ

ਸਿਰਸਾ, 19 ਅਗਸਤ (ਭੁਪਿੰਦਰ ਪੰਨੀਵਾਲੀਆ)-ਪੰਜਾਬੀ ਸਾਹਿਤ ਸਭਾ ਸਿਰਸਾ ਵਲੋਂ ਅੱਜ ਸੰਘਰਸ਼ ਵੈਲਫੇਅਰ ਸੁਸਾਇਟੀ ਦੇ ਸਹਿਯੋਗ ਨਾਲ ਸਥਾਨਕ ਸ੍ਰੀ ਯੁਵਕ ਸਾਹਿਤ ਸਦਨ 'ਚ ਸਵ. ਡਾ. ਦਰਸ਼ਨ ਸਿੰਘ ਨੂੰ ਸਮਰਪਿਤ 28ਵਾਂ ਸਾਲਾਨਾ ਸਾਹਿਤਕ ਸਮਾਰੋਹ ਕਰਵਾਇਆ ਗਿਆ | ਇਸ ਸਮਾਰੋਹ ਦੇ ...

ਪੂਰੀ ਖ਼ਬਰ »

ਭਾਰਤ ਰਤਨ ਅਟਲ ਬਿਹਾਰੀ ਵਾਜਪਾਈ ਦੇ ਰੋਡ ਮੈਪ ਦੀ ਪੂਰੀ ਦੁਨੀਆ ਕਾਇਲ-ਗੰਗਵਾ

ਹਿਸਾਰ, 19 ਅਗਸਤ (ਰਾਜ ਪਰਾਸਰ)-ਸਾਬਕਾ ਪ੍ਰਧਾਨ ਮੰਤਰੀ ਸਵ: ਅਟਲ ਬਿਹਾਰੀ ਵਾਜਪਾਈ ਦੀ ਯਾਦ 'ਚ ਘੁਮਿਆਰ ਧਰਮਸ਼ਾਲਾ ਗੰਗਵਾ ਵਿਚ ਸ਼ਰਧਾਂਜਲੀ ਕੀਤੀ ਗਈ | ਪ੍ਰੋਗਰਾਮ ਦੀ ਪ੍ਰਧਾਨਗੀ ਘੁਮਿਆਰ ਸਭਾ ਪਿੰਡ ਗੰਗਵਾ ਦੇ ਪ੍ਰਧਾਨ ਮੁਕਨਾਰਾਮ ਧਤਰਵਾਲ ਨੇ ਕੀਤੀ ਅਤੇ ਮੰਚ ...

ਪੂਰੀ ਖ਼ਬਰ »

ਭਾਗਵਤ ਕਥਾ ਵਿਚ ਸੁਣਾਇਆ ਸ੍ਰੀ ਕ੍ਰਿਸ਼ਨ-ਰੁਕਮਨੀ ਵਿਆਹ ਪ੍ਰਸੰਗ

ਥਾਨੇਸਰ, 19 ਅਗਸਤ (ਅਜੀਤ ਬਿਊਰੋ)-ਸ਼ਿਆਮ ਕਾਲੋਨੀ 'ਚ ਹੋਈ ਸ੍ਰੀਮਦ ਭਾਗਵਤ ਕਥਾ ਵਿਚ ਕਥਾਵਾਚਕ ਪੰਡਿਤ ਪਵਨ ਭਾਰਦਵਾਜ ਨੇ ਸ੍ਰੀਕ੍ਰਿਸ਼ਨ ਰੁਕਮਨੀ ਵਿਆਹ ਪ੍ਰਸੰਗ ਸੁਣਾਇਆ | ਇਸ ਦੌਰਾਨ ਆਯੋਜਕ ਮੰਨੁ ਮਹੰਤ, ਗੁਰੂ ਬਾਲਾ ਮਹੰਤ, ਪ੍ਰਮੋਦ ਸ਼ਰਮਾ ਅਤੇ ਹਰਭਜਨ ਸਿੰਘ ਨੇ ...

ਪੂਰੀ ਖ਼ਬਰ »

ਕਾਂਗਰਸ ਦੀ ਹਰਿਆਣਾ ਬਚਾਓ ਸੰਕਲਪ ਰੈਲੀ ਅੱਜ

ਅੰਬਾਲਾ ਸ਼ਹਿਰ, 19 ਅਗਸਤ (ਭੁਪਿੰਦਰ ਸਿੰਘ ਭਾਟੀਆ)-ਸ਼ਹਿਰ ਦੀ ਨਵੀਂ ਅਨਾਜ ਮੰਡੀ ਵਿਖੇ ਅੱਜ ਸੋਮਵਾਰ ਨੂੰ ਕਾਂਗਰਸ ਪਾਰਟੀ ਵਲੋਂ ਇਕ ਰੈਲੀ ਕੀਤੀ ਜਾ ਰਿਹੀ ਹੈ | ਪਾਰਟੀ ਨੇ ਆਪਣੀ ਤਾਕਤ ਦਾ ਪ੍ਰਦਰਸ਼ਨ ਕਰਨ ਦੇ ਇਰਾਦੇ ਨਾਲ ਕਰਵਾਈ ਜਾ ਰਹੀ ਇਸ ਰੈਲੀ ਨੂੰ ਕਾਂਗਰਸ ਲਿਆਓ ...

ਪੂਰੀ ਖ਼ਬਰ »

ਖੇਲ ਇੰਡੀਆ ਖੇਲ ਅਕੈਡਮੀ ਵਿਖੇ ਬਲਾਕ ਪੱਧਰੀ ਖੇਡ ਮੁਕਾਬਲੇ ਕਰਵਾਏ

ਏਲਨਾਬਾਦ, 19 ਅਗਸਤ (ਜਗਤਾਰ ਸਮਾਲਸਰ)-ਸਥਾਨਕ ਖੇਲ ਇੰਡੀਆ ਖੇਲ ਅਕੈਡਮੀ ਵਿਖੇ ਅੰਡਰ-14 ਬਲਾਕ ਪੱਧਰ ਦੇ ਖੇਡ ਮੁਕਾਬਲੇ ਅੱਜ ਚੌਧਰੀ ਹਰਪਾਲ ਸਿੰਘ ਕਾਨਵੈਂਟ ਸਕੂਲ ਦੀ ਮੇਜ਼ਬਾਨੀ 'ਚ ਸ਼ੁਰੂ ਹੋਏ | ਇਸ ਦੌਰਾਨ ਬਲਾਕ ਸਿੱਖਿਆ ਅਧਿਕਾਰੀ ਰਾਜੇਸ਼ ਚੌਹਾਨ, ਕੱਚਾ ਆੜ੍ਹਤੀ ...

ਪੂਰੀ ਖ਼ਬਰ »

ਕਸ਼ਯਪ ਰਾਜਪੂਤ ਧਰਮਸ਼ਾਲਾ 'ਚ ਹਰਿਆਣਾ ਪਛੜਾ ਵਰਗ ਦੀ ਬੈਠਕ

ਕੁਰੂਕਸ਼ੇਤਰ, 19 ਅਗਸਤ (ਜਸਬੀਰ ਸਿੰਘ ਦੁੱਗਲ)-ਹਰਿਆਣਾ ਪਛੜਾ ਵਰਗ ਮਹਾਸਭਾ, ਐਸ.ਸੀ., ਐਸ.ਟੀ., ਓ.ਬੀ.ਸੀ. ਅਤੇ ਲੋਕਤੰਤਰ ਸੁਰੱਖਿਆ ਮੰਚ ਦੀ ਬੈਠਕ ਮਹਾਂਸਭਾ ਦੇ ਸੂਬਾਈ ਪ੍ਰਧਾਨ ਰਾਮ ਕੁਮਾਰ ਰੰਬਾ ਦੀ ਪ੍ਰਧਾਨਗੀ 'ਚ ਕਸ਼ਯਪ ਧਰਮਸ਼ਾਲਾ 'ਚ ਹੋਈ | ਬੈਠਕ ਦਾ ਸੰਚਾਲਨ ਹਰਿਆਣਾ ...

ਪੂਰੀ ਖ਼ਬਰ »

ਨਗਰ ਖੇੜਾ 'ਤੇ ਹੋਇਆ ਹਵਨ ਤੇ ਖੇੜਾ ਮਹਾਰਾਜ ਦੀ ਕਥਾ

ਥਾਨੇਸਰ, 19 ਅਗਸਤ (ਅਜੀਤ ਬਿਊਰੋ)-ਦੱਰਾ ਖੇੜਾ ਥਾਨੇਸਰ ਵਿਖੇ ਨਗਰ ਖੇੜਾ 'ਤੇ ਸ਼ਰਧਾਲੂਆਂ ਨੇ ਪੂਜਾ ਕਰਕੇ ਮੰਨਤਾਂ ਉਤਾਰੀ | ਇਸ ਮੌਕੇ 'ਤੇ ਪੰਡਿਤ ਸ਼ੁਭਕਰਣ ਸ਼ਰਮਾ ਨੇ ਹਵਨ 'ਚ ਸਾਰੇ ਮੈਂਬਰਾਂ ਤੋਂ ਆਹੂਤੀਆਂ ਪੁਆ ਕੇ ਖੇੜਾ ਮਹਾਰਾਜ ਦੀ ਕਥਾ ਸੁਣਾਈ | ਵੱਡੀ ਗਿਣਤੀ 'ਚ ...

ਪੂਰੀ ਖ਼ਬਰ »

ਭਾਜਪਾ ਲੀਡਰਸ਼ਿਪ ਆਗੂਆਂ ਵਲੋਂ ਛਿੱਤਰੋ-ਛਿੱਤਰੀ, ਦਾਲ ਵੰਡਣ ਨਾਲ ਹੋਏ ਨੁਕਸਾਨ ਨੂੰ ਕੰਟਰੋਲ ਕਰਨ 'ਚ ਜੁਟੀ

ਡੱਬਵਾਲੀ, 19 ਅਗਸਤ (ਇਕਬਾਲ ਸਿੰਘ ਸ਼ਾਂਤ)-ਮੁੁੱਖ ਮੰਤਰੀ ਦੀ ਰੈਲੀ ਦੀਆਂ ਤਿਆਰੀਆਂ ਵਿਚਕਾਰ ਭਾਜਪਾ ਆਗੂਆਂ 'ਚ ਟਕਰਾਅ ਕਾਰਨ ਹੋਈ ਫਜੀਹਤ ਨਾਲ ਨਜਿੱਠਣ ਅਤੇ ਡੇੈਮੇਜ ਕੰਟਰੋਲ ਲਈ ਭਾਜਪਾ ਦੀ ਸੂਬਾਈ ਅਤੇ ਜ਼ਿਲ੍ਹਾ ਲੀਡਰਸ਼ਿਪ ਨੇ ਡੱਬਵਾਲੀ ਵਿਚ ਮੋਰਚਾ ਲਗਾ ਲਿਆ | ...

ਪੂਰੀ ਖ਼ਬਰ »

ਵਾਲਮੀਕਿ ਭਵਨ ਨਿਰਮਾਣ ਨੂੰ ਲੈ ਕੇ 22 ਨੂੰ ਸੌਾਪਣਗੇ ਮੰਗ ਪੱਤਰ ਵਾਲਮੀਕਿ ਸੰਗਠਨ

ਨਰਵਾਨਾ, 19 ਅਗਸਤ (ਅਜੀਤ ਬਿਊਰੋ)-ਹਰਿਆਣਾ ਵਾਲਮੀਕੀ ਮਹਾਂਸਭਾ, ਭਾਰਤੀ ਵਾਲਮੀਕੀ ਮਹਾਂਸਭਾ ਅਤੇ ਵਾਲਮੀਕਿ ਕਲਿਆਣ ਸਮਿਤੀ ਜੀਂਦ ਦੀ ਸਾਂਝੀ ਬੈਠਕ ਨਹਿਰੂ ਪਾਰਕ 'ਚ ਹੋਈ | ਜਿਸ 'ਚ ਵਾਲਮੀਕਿ ਭਵਨ ਐਲ. ਆਈ. ਸੀ. ਰੋਡ ਨਰਵਾਨਾ ਦੀ ਉਸਾਰੀ ਨੂੰ ਲੈ ਕੇ ਡੂੰਘਾਈ ਨਾਲ ...

ਪੂਰੀ ਖ਼ਬਰ »

ਮੀਨੂੰ ਫੱਤਾਕੇਰਾ ਦੇ ਪਿਤਾ ਦੇ ਦਿਹਾਂਤ 'ਤੇ ਅਭੈ ਸਿੰਘ ਚੌਟਾਲਾ ਦੁੱਖ ਜਾਹਰ ਕਰਨ ਪੁੱਜੇ

ਮੰਡੀ ਕਿੱਲਿਆਂਵਾਲੀ/ਡੱਬਵਾਲੀ, 19 ਅਗਸਤ (ਇਕਬਾਲ ਸਿੰਘ ਸ਼ਾਂਤ)-ਸਾਬਕਾ ਮੁੱਖ ਮੰਤਰੀ ਚੌਧਰੀ ਓਮ ਪ੍ਰਕਾਸ਼ ਚੌਟਾਲਾ ਪਰਿਵਾਰ ਦੇ ਬੇਹੱਦ ਨਜ਼ਦੀਕੀ ਆਗੂ ਅਤੇ ਮਾਤਾ ਹਰਕੀ ਦੇਵੀ ਮਹਿਲਾ ਕਾਲਜ ਔਢਾਂ ਦੇ ਚੈਅਰਮੈਨ ਮਨਿੰਦਰਪਾਲ ਸਿੰਘ ਬਰਾੜ 'ਮੀਨੂੰ ਫੱਤਾਕੇਰਾ ਦੇ ...

ਪੂਰੀ ਖ਼ਬਰ »

ਨਾਹਨ ਹਾਊਸ ਵਿਖੇ ਵਿਸ਼ਾਲ ਭਗਵਤੀ ਜਾਗਰਣ ਅਤੇ ਭੰਡਾਰੇ

ਅੰਬਾਲਾ ਸ਼ਹਿਰ, 19 ਅਗਸਤ (ਭੁਪਿੰਦਰ ਸਿੰਘ ਭਾਟੀਆ)-ਲਵ ਕੁਸ਼ ਨੌਜਵਾਨ ਸਭਾ ਅਤੇ ਨੈਨਾ ਦੇਵੀ ਲੰਗਰ ਕਮੇਟੀ ਦੁਆਰਾ ਸ਼ਹਿਰ ਦੇ ਨਾਹਨ ਹਾਉਸ ਚੌਕ ਵਿਖੇ 20ਵਾਂ ਵਿਸ਼ਾਲ ਭਗਵਤੀ ਜਗਰਾਤਾ ਅਤੇ ਭੰਡਾਰਾ ਲਗਾਇਆ ਗਿਆ | ਇਸ ਦੌਰਾਨ ਮੁਖ ਮਹਿਮਾਨ ਦੇ ਰੁਪ ਵਿੱਚ ਪ੍ਰਸਿੱਧ ...

ਪੂਰੀ ਖ਼ਬਰ »

ਫਿਰੌਤੀ ਦੀ ਧਮਕੀ ਤੋਂ ਪਰੇਸ਼ਾਨ ਫਾਈਨਾਂਸਰ ਵੱਲੋਂ ਆਤਮ ਹੱਤਿਆ ਦੀ ਕੋਸ਼ਿਸ਼

ਡੱਬਵਾਲੀ, 19 ਅਗਸਤ (ਇਕਬਾਲ ਸਿੰਘ ਸ਼ਾਂਤ)-ਧਮਕੀ ਭਰੀ ਫੋਨ ਕਾਲ ਜ਼ਰੀਏ ਲੱਖਾਂ ਰੁਪਏ ਦੀ ਫਿਰੌਤੀ ਮੰਗਣ ਵਾਲਿਆਂ ਤੋਂ ਤੰਗ ਆ ਕੇ ਇਕ ਫਾਇਨਾਂਸਰ ਨੇ ਜ਼ਹਿਰੀਲੀ ਚੀਜ਼ ਖਾ ਕੇ ਆਤਮ ਹੱਤਿਆ ਦੀ ਕੋਸ਼ਿਸ਼ ਕੀਤੀ | ਉਸ ਨੂੰ ਸਰਕਾਰੀ ਹਸਪਤਾਲ ਡੱਬਵਾਲੀ ਵਿਖੇ ਦਾਖਲ ਕਰਵਾਇਆ ...

ਪੂਰੀ ਖ਼ਬਰ »

ਵਾਜਪਾਈ ਦੀ ਮੌਤ 'ਤੇ ਭਾਜਪਾ ਤੇ ਅਕਾਲੀ ਆਗੂਆਂ ਨੇ ਰੱਖਿਆ ਮੋਨ

ਢੇਰ, 19 ਅਗਸਤ (ਸ਼ਿਵ ਕੁਮਾਰ ਕਾਲੀਆ)-ਭਾਰਤੀ ਸਿਆਸਤ ਵਿਚ ਹਮੇਸ਼ਾ ਸੂਰਜ ਵਾਂਗ ਚਮਕਦੇ ਰਹਿਣ ਵਾਲੇ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਦੀ ਮੌਤ 'ਤੇ ਅੱਜ ਭਨੂਪਲੀ ਵਿਖੇ ਸੀਨੀਅਰ ਭਾਜਪਾ ਆਗੂ ਡਾ: ਪਰਮਿੰਦਰ ਸ਼ਰਮਾ ਦੀ ਅਗਵਾਈ ਹੇਠ ਭਾਜਪਾ ਅਤੇ ਅਕਾਲੀ ...

ਪੂਰੀ ਖ਼ਬਰ »

ਕਾਰ ਤੇ ਬੱਸ ਦੀ ਟੱਕਰ 'ਚ ਕਾਰ ਸਵਾਰ ਦੀ ਮੌਤ

ਰੂਪਨਗਰ, 19 ਅਗਸਤ (ਗੁਰਪ੍ਰੀਤ ਸਿੰਘ ਹੁੰਦਲ)-ਰੂਪਨਗਰ-ਜਲੰਧਰ ਮਾਰਗ 'ਤੇ ਡੀ.ਸੀ.ਐਮ. ਫ਼ੈਕਟਰੀ ਨਜ਼ਦੀਕ ਪੰਜਾਬ ਰੋਡਵੇਜ਼ ਬਟਾਲਾ ਡੀਪੂ ਦੀ ਬੱਸ ਅਤੇ ਹਾਂਡਾ ਸਿਟੀ ਕਾਰ ਦੀ ਟੱਕਰ 'ਚ ਕਾਰ ਸਵਾਰ ਦੀ ਮੌਤ ਹੋ ਗਈ ਤੇ ਕਾਰ 'ਚ ਸਵਾਰ ਦੋ ਔਰਤਾਂ ਤੇ ਦੋ ਬੱਚੇ ਜ਼ਖ਼ਮੀ ਹੋ ਗਈ ...

ਪੂਰੀ ਖ਼ਬਰ »

ਕਾਰ ਦੀ ਲਪੇਟ ਵਿਚ ਆਉਣ ਨਾਲ ਇਕ ਵਿਅਕਤੀ ਦੀ ਮੌਤ

ਸ੍ਰੀ ਅਨੰਦਪੁਰ ਸਾਹਿਬ, 19 ਅਗਸਤ (ਜੇ.ਐਸ.ਨਿੱਕੂਵਾਲ, ਕਰਨੈਲ ਸਿੰਘ)-ਇੱਥੋਂ ਦੇ ਮੱਖਣਸਰ ਲਾਗੇ ਮੁੱਖ ਸੜਕ 'ਤੇ ਇੱਕ ਅਣਪਛਾਤੇ ਨੌਜਵਾਨ ਦੀ ਅਣਪਛਾਤੀ ਕਾਰ ਦੀ ਲਪੇਟ ਵਿਚ ਆ ਜਾਣ ਨਾਲ ਮੌਤ ਹੋ ਜਾਣ ਦੀ ਸੂਚਨਾ ਮਿਲੀ ਹੈ | ਤਫ਼ਤੀਸ਼ੀ ਅਫ਼ਸਰ ਰਘੁਬੀਰ ਸਿੰਘ ਨੇ ਦੱਸਿਆ ਕਿ ...

ਪੂਰੀ ਖ਼ਬਰ »

ਲੁੱਟ ਦੀ ਝੂਠੀ ਕਹਾਣੀ ਬਣਾ ਕੇ 5 ਲੱਖ ਰੁਪਏ ਲਿਜਾਣ ਵਾਲੇ ਚੜੇ੍ਹ ਪੁਲਿਸ ਧੱਕੇ

ਕਰਨਾਲ, 19 ਅਗਸਤ (ਗੁਰਮੀਤ ਸਿੰਘ ਸੱਗੂ)-ਤਿੰਨ ਦਿਨ ਪਹਿਲਾਂ ਹੀ ਲੁੱਟ ਹੋਣ ਦੀ ਝੂਠੀ ਕਹਾਣੀ ਬਣਾ ਕੇ ਆਪਣੀ ਹੀ ਕੰਪਨੀ ਨੂੰ 5 ਲੱਖ ਰੁਪਏ ਦਾ ਚੂਨਾ ਲਗਾਉਣ ਦੀ ਕੋਸ਼ਿਸ਼ ਕਰ ਰਹੇ 2 ਮੁਲਜਮਾਂ ਨੂੰ ਪੁਲਿਸ ਨੇ ਗਿ੍ਫ਼ਤਾਰ ਕਰਕੇ ਉਨ੍ਹਾਂ ਦੇ ਕਬਜ਼ੇ 'ਚੋ 5 ਲੱਖ ਰੁਪਏ ਬਰਾਮਦ ...

ਪੂਰੀ ਖ਼ਬਰ »

ਅਕਾਲੀ ਦਲ ਬਾਦਲ ਪਿਪਲੀ ਵਿਖੇ ਰੈਲੀ ਕਰ ਕੇ ਦੇਸ਼ ਦਾ ਵਿਸ਼ਵਾਸਘਾਤੀ ਸਾਬਿਤ ਹੋਇਆ-ਪ੍ਰਧਾਨ ਜਗਦੀਸ਼ ਸਿੰਘ ਝੀਂਡਾ

ਕਰਨਾਲ, 19 ਅਗਸਤ (ਗੁਰਮੀਤ ਸਿੰਘ ਸੱਗੂ)-ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਪ੍ਰਧਾਨ ਜਗਦੀਸ਼ ਸਿੰਘ ਝੀਂਡਾ ਨੇ ਸ਼ੋਮਣੀ ਅਕਾਲੀ ਦਲ ਬਾਦਲ 'ਤੇ ਨਿਸ਼ਾਨਾ ਸਾਧਦੇ ਹੋਏ ਦੋਸ਼ ਲਗਾਇਆ ਕਿ ਬਾਦਲ ਅਕਾਲੀ ਦਲ ਪਿੱਪਲੀ ਵਿਖੇ ਰੈਲੀ ਕਰਕੇ ਦੇਸ਼ ਦਾ ਵਿਸ਼ਵਾਸਘਾਤੀ ...

ਪੂਰੀ ਖ਼ਬਰ »

ਸੁਭਾਸ਼ ਬਰਾਲਾ ਦੇ ਇਸ਼ਾਰੇ 'ਤੇ ਹੋ ਰਿਹਾ ਹੈ ਜਾਟ ਧਰਮਸ਼ਾਲਾ 'ਤੇ ਕਬਜ਼ਾ

ਕੁਰੂਕਸ਼ੇਤਰ, 19 ਅਗਸਤ (ਜਸਬੀਰ ਸਿੰਘ ਦੁੱਗਲ)-ਜਾਟ ਧਰਮਸ਼ਾਲਾ ਕੁਰੂਕਸ਼ੇਤਰ ਦੇ ਵਰਤਮਾਨ ਪ੍ਰਧਾਨ ਅੰਗਰੇਜ ਸਿੰਘ ਕਿਰਮਚ ਨੇ ਕਿਹਾ ਕਿ ਧਰਮਸ਼ਾਲਾ 'ਚ ਸੁਭਾਸ਼ ਬਰਾਲਾ ਦੇ ਇਸ਼ਾਰੇ 'ਤੇ ਗੁੰਡਾ ਤੱਤ ਹਾਵੀ ਹੋ ਕੇ ਧਰਮਸ਼ਾਲਾ 'ਤੇ ਕਬਜਾ ਜਮਾਏ ਬੈਠੇ ਹਨ ਅਤੇ ਇਸ ਮਾਮਲੇ ...

ਪੂਰੀ ਖ਼ਬਰ »

ਡੇਰਾ ਸੰਤਪੁਰਾ ਵਿਖੇ ਸਾਲਾਨਾ ਗੁਰਮਤਿ ਸਮਾਗਮ ਕਰਵਾਇਆ

ਯਮੁਨਾਨਗਰ, 19 ਅਗਸਤ (ਗੁਰਦਿਆਲ ਸਿੰਘ ਨਿਮਰ)-ਡੇਰਾ ਸੰਤਪੁਰਾ ਯਮੁਨਾਨਗਰ ਵਿਖੇ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਅਤੇ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਸੇਵਕ ਭਾਈ ਘਨੱਈਆ ਜੀ ਦੇ ਜੋਤੀ-ਜੋਤਿ ਸਮਾਉਣ ਦੀ 300 ਸਾਲਾ ਸ਼ਤਾਬਦੀ ਨੂੰ ਸਮਰਪਿਤ ਤੇ ...

ਪੂਰੀ ਖ਼ਬਰ »

ਏ.ਡੀ.ਆਰ. ਸੈਂਟਰ 'ਚ ਲਗਾਈ ਵਰਕਸ਼ਾਪ

ਕੁਰੂਕਸ਼ੇਤਰ, 19 ਅਗਸਤ (ਜਸਬੀਰ ਸਿੰਘ ਦੁੱਗਲ)-ਜ਼ਿਲ੍ਹਾ ਕਾਨੂੰਨ ਸੇਵਾ ਵਿਭਾਗ ਵਲੋਂ ਕੋਰਟ ਕੰਪਲੈਕਸ ਦੇ ਏ.ਡੀ.ਆਰ. ਸੈਂਟਰ ਵਿਚ ਵਰਕਸ਼ਾਪ ਲਗਾਈ ਗਈ | ਵਰਕਸ਼ਾਪ ਵਿਚ ਪੈਨਲ ਦੇ ਵਕੀਲ ਅਤੇ ਪੈਰਾ ਲੀਗਲ ਵਾਲੰਟੀਅਰਾਂ ਨੂੰ ਬੰਦੀਆਂ ਦੇ ਅਧਿਕਾਰਾਂ ਸਬੰਧੀ ਜਾਗਰੂਕ ...

ਪੂਰੀ ਖ਼ਬਰ »

ਦਿੱਲੀ ਦੀ ਆਰਤੀ ਨੇ ਹਾਸਲ ਕੀਤਾ ਪਹਿਲਾ ਪੁਰਸਕਾਰ

ਕੁਰੂਕਸ਼ੇਤਰ, 19 ਅਗਸਤ (ਜਸਬੀਰ ਸਿੰਘ ਦੁੱਗਲ)-ਅਮਰੀਕਾ ਦੀ ਸੰਸਥਾ ਸੱਤਿਆਮੇਵ ਜੈਅਤੇ ਯੂ. ਐਸ. ਏ. ਵਲੋਂ ਬੀਤੇ ਦਿਨ ਭਾਰਤ 'ਚ ਹੋਏ ਕਿਰਣਮਣੀ ਤਿ੍ਪਾਠੀ ਵਜੀਫਾ ਮੁਕਾਬਲੇ ਦੇ ਜੇਤੂਆਂ ਨੂੰ ਦਿੱਲੀ 'ਚ ਹੋਏ ਇਕ ਪ੍ਰੋਗਰਾਮ 'ਚ ਦਿੱਲੀ ਦੇ ਡੀ. ਸੀ. ਪੀ. ਜਤਿੰਦਰ ਮਣੀ ਤਿ੍ਪਾਠੀ ...

ਪੂਰੀ ਖ਼ਬਰ »

ਆਸ਼ੂਤੋਸ਼ ਤੋਂ ਪਹਿਲਾਂ ਵੀ ਕੇਜਰੀਵਾਲ ਦੇ ਕਈ ਨੇੜਲੇ ਸਾਥੀ ਛੱਡ ਚੁੱਕੇ ਹਨ ਆਮ ਆਦਮੀ ਪਾਰਟੀ

ਨਵੀਂ ਦਿੱਲੀ, 19 ਅਗਸਤ (ਜਗਤਾਰ ਸਿੰਘ)-ਬੀਤੇ ਦਿਨੀਂ ਆਮ ਆਦਮੀ ਪਾਰਟੀ ਤੋਂ ਅਸਤੀਫਾ ਦੇਣ ਵਾਲੇ ਪਾਰਟੀ ਪ੍ਰਵਕਤਾ ਆਸ਼ੂਤੋਸ਼ ਦੇ ਅਸਤੀਫੇ ਨੂੰ ਪਾਰਟੀ ਮੁਖੀ ਅਰਵਿੰਦ ਕੇਜਰੀਵਾਲ ਨੇ ਮਨਜ਼ੂਰ ਕਰਨ ਤੋਂ ਇਨਕਾਰ ਕਰ ਦਿੱਤਾ ਸੀ ਅਤੇ ਆਸ਼ੂਤੋਸ਼ ਨੂੰ ਮਨਾਉਣ ਦੇ ਯਤਨ ...

ਪੂਰੀ ਖ਼ਬਰ »

ਪ੍ਰਾਈਵੇਟ ਬੱਸਾਂ ਨੂੰ ਹਾਇਰ ਕਰਨ ਦਾ ਫੈਸਲਾ ਰੱਦ ਕਰ ਕੇ ਕਰਮਚਾਰੀਆਂ ਦੀਆਂ ਮੰਗਾਂ ਲਾਗੂ ਕਰੇ ਸਰਕਾਰ-ਕਿਰਮਾਰਾ

ਹਿਸਾਰ, 19 ਅਗਸਤ (ਰਾਜ ਪਰਾਸਰ)-ਹਰਿਆਣਾ ਸਰਕਾਰ ਵਲੋਂ ਸੂਬਾਈ ਰੋਡਵੇਜ਼ ਵਿਭਾਗ 'ਚ ਕਿਲੋਮੀਟਰ ਸਕੀਮ ਤਹਿਤ 700 ਪ੍ਰਾਈਵੇਟ ਬੱਸਾਂ ਹਾਇਰ ਕਰਨ ਅਤੇ ਬਿਨਾਂ ਕਿਸੇ ਪਾਲਸੀ ਦੇ ਲਾਭ ਵਾਲੇ ਰਸਤਿਆਂ 'ਤੇ ਰੋਜ਼ਾਨਾ ਦਿਨ ਨਵੇਂ-ਨਵੇਂ ਨਿੱਜੀ ਪਰਮਿਟ ਜਾਰੀ ਕਰਨ ਅਤੇ ਕਰਮਚਾਰੀਆਂ ...

ਪੂਰੀ ਖ਼ਬਰ »

ਜਾਤ-ਪਾਤ ਤੇ ਧਰਮ ਦੀ ਰਾਜਨੀਤੀ ਤੋਂ ਦੂਰ ਰਹੇ ਭਾਰਤ ਰਤਨ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ-ਸੁਧਾ

ਕੁਰੂਕਸ਼ੇਤਰ, 19 ਅਗਸਤ (ਜਸਬੀਰ ਸਿੰਘ ਦੁੱਗਲ)-ਥਾਨੇਸਰ ਵਿਧਾਇਕ ਸੁਭਾਸ਼ ਸੁਧਾ ਨੇ ਕਿਹਾ ਕਿ ਭਾਰਤ ਰਤਨ ਸਾਬਕਾ ਪ੍ਰਧਾਨਮੰਤਰੀ ਅਟਲ ਬਿਹਾਰੀ ਵਾਜਪਾਈ ਜਾਤ-ਪਾਤ ਅਤੇ ਧਰਮ ਦੀ ਰਾਜਨੀਤੀ ਤੋਂ ਬਹੁਤ ਦੂਰ ਸਨ | ਏਨਾ ਹੀ ਨਹੀਂ, ਵਿਰੋਧੀ ਪੱਖ 'ਚ ਹੁੰਦੇ ਹੋਏ ਵੀ ਰਚਨਾਤਮਕ ...

ਪੂਰੀ ਖ਼ਬਰ »

ਕੰਨਿਆ ਪੂਜਾ ਕਰ ਕੇ ਬੇਟੀ ਬਚਾਓ-ਬੇਟੀ ਪੜ੍ਹਾਓ ਦਾ ਦਿੱਤਾ ਸੰਦੇਸ਼

ਕੁਰੂਕਸ਼ੇਤਰ, 19 ਅਗਸਤ (ਜਸਬੀਰ ਸਿੰਘ ਦੁੱਗਲ)-ਜੈ ਓਾਕਾਰ ਕੌਮਾਂਤਰੀ ਸੇਵਾ ਆਸ਼ਰਮ ਸੰਘ ਸੰਸਥਾਪਕ ਸਵਾਮੀ ਸੰਦੀਪ ਓਾਕਾਰ ਨੇ ਸ੍ਰੀ ਸੰਗਮੇਸ਼ਵਰ ਸੇਵਾਦਲ ਅਰੁਣਾਏ ਦੀ ਸ਼ਾਖਾ ਇਸਮਾਈਲਾਬਾਦ 'ਚ ਹੋਏ ਸ਼ਿਵ ਜਾਗਰਣ 'ਚ ਜੋਤ ਜਗਾਉਂਦੇ ਹੋਏ ਹਾਜ਼ਰ ਸੰਗਤ ਨੂੰ ਕਿਹਾ ਕਿ ...

ਪੂਰੀ ਖ਼ਬਰ »






Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX