ਤਾਜਾ ਖ਼ਬਰਾਂ


ਰਾਜਸਥਾਨ : ਭਾਜਪਾ ਦੇ 31 ਉਮੀਦਵਾਰਾਂ ਦੀ ਦੂਜੀ ਸੂਚੀ ਜਾਰੀ
. . .  1 day ago
ਸੰਗਰੂਰ ਦੀ ਪਾਸ਼ ਮਾਰਕੀਟ 'ਚ ਚੱਲੀਆਂ ਸ਼ਰੇਆਮ ਗੋਲੀਆਂ
. . .  1 day ago
ਸੰਗਰੂਰ, 14 ਨਵੰਬਰ (ਦਮਨਜੀਤ ਸਿੰਘ)- ਸੰਗਰੂਰ ਦੀ ਪਾਸ਼ ਕਿਲ੍ਹਾ ਮਾਰਕੀਟ ਵਿਚ ਦੇਰ ਸ਼ਾਮ ਨੌਜਵਾਨਾਂ ਦੇ ਦੋ ਧੜਿਆਂ ਵਿਚਾਲੇ ਗੋਲੀਆਂ ਚੱਲਣ ਦੀ ਖ਼ਬਰ ਹੈ। ਇਸ ਦਾ ਪਤਾ ਚੱਲਦਿਆਂ...
ਗੁਲਮਰਗ 'ਚ ਹੋਈ ਤਾਜ਼ਾ ਬਰਫ਼ਬਾਰੀ
. . .  1 day ago
ਸ੍ਰੀਨਗਰ, 14 ਨਵੰਬਰ - ਜੰਮੂ ਕਸ਼ਮੀਰ ਦੇ ਗੁਲਮਰਗ 'ਚ ਤਾਜ਼ਾ ਬਰਫ਼ਬਾਰੀ ਹੋਈ ਹੈ। ਜਿਸ ਕਾਰਨ ਮੈਦਾਨੀ ਇਲਾਕਿਆਂ 'ਚ ਠੰਢ ਕਾਫੀ ਵੱਧ ਗਈ...
ਰਾਜਸਥਾਨ : ਭਾਜਪਾ ਵਿਧਾਇਕ ਹਬੀਬੁਰ ਰਹਿਮਾਨ ਕਾਂਗਰਸ 'ਚ ਸ਼ਾਮਲ
. . .  1 day ago
ਜੈਪੁਰ, 14 ਨਵੰਬਰ - ਰਾਜਸਥਾਨ 'ਚ ਭਾਜਪ ਵੱਲੋਂ ਟਿਕਟਾਂ ਦੀ ਵੰਡ ਤੋਂ ਨਾਰਾਜ਼ ਭਾਜਪਾ ਵਿਧਾਇਕ ਹਬੀਬੁਰ ਰਹਿਮਾਨ ਅੱਜ ਕਾਂਗਰਸ 'ਚ ਸ਼ਾਮਲ ਹੋ...
11 ਦਸੰਬਰ ਤੋਂ 8 ਜਨਵਰੀ ਤੱਕ ਚੱਲੇਗਾ ਸੰਸਦ ਦਾ ਸਰਦ ਰੁੱਤ ਸੈਸ਼ਨ
. . .  1 day ago
ਨਵੀਂ ਦਿੱਲੀ, 14 ਨਵੰਬਰ - ਸੰਸਦੀ ਮਾਮਲਿਆਂ ਦੀ ਕੈਬਨਿਟ ਕਮੇਟੀ ਨੇ ਫ਼ੈਸਲਾ ਕੀਤਾ ਹੈ ਕਿ ਸੰਸਦ ਦਾ ਸਰਦ ਰੁੱਤ ਸੈਸ਼ਨ 11 ਦਸੰਬਰ ਤੋਂ 8 ਜਨਵਰੀ ਤੱਕ ਚੱਲੇਗਾ। ਇਸ ਦੀ ਜਾਣਕਾਰੀ...
ਡੀ.ਜੀ.ਪੀ ਦੁਆਰਾ ਦਿੱਤਾ ਇਨਾਮ ਮ੍ਰਿਤਕ ਗੰਨਮੈਨ ਦੇ ਪਰਿਵਾਰ ਨੂੰ ਦੇਵੇਗੀ ਪੁਲਿਸ
. . .  1 day ago
ਪਟਿਆਲਾ, 14 ਨਵੰਬਰ (ਅਮਨਦੀਪ ਸਿੰਘ) - ਐੱਸ.ਐੱਸ.ਪੀ ਪਟਿਆਲਾ ਮਨਦੀਪ ਸਿੰਘ ਸਿੱਧੂ ਨੇ ਐਲਾਨ ਕੀਤਾ ਕਿ ਨਾਭਾ ਬੈਂਕ ਡਕੈਤੀ ਨੂੰ ਸੁਲਝਾਉਣ ਲਈ ਡੀ.ਜੀ.ਪੀ ਵੱਲੋਂ ਪਟਿਆਲਾ...
20 ਕਰੋੜ ਦੀ ਹੈਰੋਇਨ ਸਮੇਤ ਮਹਿਲਾ ਸਣੇ 2 ਗ੍ਰਿਫ਼ਤਾਰ
. . .  1 day ago
ਖੰਨਾ, 14 ਨਵੰਬਰ (ਹਰਜਿੰਦਰ ਸਿੰਘ ਲਾਲ) - ਐੱਸ. ਐੱਸ. ਪੀ. ਧਰੁਵ ਦਹਿਆ ਨੇ ਦਾਅਵਾ ਕੀਤਾ ਕਿ ਖੰਨਾ ਪੁਲਿਸ ਨੇ ਕਾਰ ਚਾਲਕ ਤੇ ਉਸ ਦੇ ਨਾਲ ਬੈਠੀ ਇੱਕ ਔਰਤ ਨੂੰ ਜੂਸ...
ਨਾਭਾ ਬੈਂਕ ਡਕੈਤੀ : ਲੁੱਟੀ ਹੋਈ ਰਕਮ ਸਮੇਤ 2 ਗ੍ਰਿਫ਼ਤਾਰ
. . .  1 day ago
ਪਟਿਆਲਾ, 14 ਨਵੰਬਰ (ਅਮਨਦੀਪ ਸਿੰਘ) - ਨਾਭਾ ਵਿਖੇ ਦਿਨ ਦਿਹਾੜੇ ਸਿਕਿਉਰਿਟੀ ਗਾਰਡ ਨੂੰ ਜ਼ਖਮੀ ਕਰ ਕੇ 50 ਲੱਖ ਦੀ ਡਕੈਤੀ ਦਾ ਮਾਮਲਾ ਚਾਰ ਘੰਟਿਆਂ ਵਿਚ ਹੀ ਸੁਲਝਾਉਂਦੇ ਹੋਏ ਪਟਿਆਲਾ...
10 ਹਜ਼ਾਰ ਰੁਪਏ ਰਿਸ਼ਵਤ ਲੈਂਦਾ ਬੀ.ਡੀ.ਪੀ.ਓ ਰੰਗੇ ਹੱਥੀ ਕਾਬੂ
. . .  1 day ago
ਜਲੰਧਰ, 14 ਨਵੰਬਰ - ਵਿਜੀਲੈਂਸ ਬਿਉਰੋ ਨੇ ਇੱਕ ਬੀ.ਡੀ.ਪੀ.ਓ ਨੂੰ 10 ਹਜਾਰ ਰੁਪਏ ਰਿਸ਼ਵਤ ਲੈਂਦਿਆਂ ਰੰਗੇ ਹੱਥੀ ਕਾਬੂ ਕੀਤਾ ਹੈ। ਬੀ.ਡੀ.ਪੀ.ਓ ਦਾ ਨਾਂਅ ਗੁਰਮੀਤ ਸਿੰਘ ਹੈ ਜੋ ਕਿ ਲੋਹੀਆ...
ਰਣਵੀਰ-ਦੀਪਿਕਾ ਦੇ ਵਿਆਹ ਸਮਾਰੋਹ ਦੀ ਸਜਾਵਟ ਦਾ ਦਿਲਕਸ਼ ਨਜ਼ਾਰਾ
. . .  1 day ago
ਮੁੰਬਈ, 14 ਨਵੰਬਰ - ਬਾਲੀਵੁੱਡ ਦੀ ਸਭ ਤੋਂ ਚਰਚਿਤ ਜੋੜੀ ਅਦਾਕਾਰ ਦੀਪਿਕਾ ਪਾਦੂਕੋਣ ਤੇ ਅਦਾਕਾਰ ਰਣਵੀਰ ਸਿੰਘ ਅੱਜ ਇਟਲੀ ਵਿਖੇ ਰਵਾਇਤੀ ਕੋਂਕਣੀ ਸਮਾਰੋਹ ਦੌਰਾਨ ਵਿਆਹ...
ਪੁਲਿਸ ਨੇ 4 ਘੰਟੇ 'ਚ ਸੁਲਝਾਇਆ ਨਾਭਾ ਬੈਂਕ ਡਕੈਤੀ ਮਾਮਲਾ
. . .  1 day ago
ਨਾਭਾ, 14 ਨਵੰਬਰ (ਕਰਮਜੀਤ ਸਿੰਘ) ਨਾਭਾ ਬੈਂਕ ਡਕੈਤੀ ਦਾ ਮਾਮਲਾ ਪਟਿਆਲਾ ਪੁਲਿਸ ਨੇ 4 ਘੰਟਿਆਂ 'ਚ ਹੀ ਸੁਲਝਾ ਲਿਆ ਹੈ। ਪੁਲਿਸ ਨੇ ਲੁੱਟੀ ਰਕਮ ਬਰਾਮਦ ਕਰ ਲੁਟੇਰਿਆ...
ਨਸ਼ੇ ਦੀ ਓਵਰਡੋਜ਼ ਕਾਰਨ ਨੌਜਵਾਨ ਦੀ ਮੌਤ
. . .  1 day ago
ਜ਼ੀਰਾ, 14 ਨਵੰਬਰ (ਮਨਜੀਤ ਸਿੰਘ ਢਿੱਲੋਂ) - ਨੇੜਲੇ ਪਿੰਡ ਮਨਸੂਰਦੇਵਾ ਵਿਖੇ ਨਸ਼ੇ ਦੀ ਓਵਰਡੋਜ਼ ਕਾਰਨ ਮੌਤ ਹੋ ਗਈ। ਜਾਣਕਾਰੀ ਅਨੁਸਾਰ ਦੀਪਕ ਸਿੰਘ (25 ਸਾਲ) ਬਾਥਰੂਮ...
ਇਸਰੋ ਵੱਲੋਂ ਜੀ.ਐੱਸ.ਏ.ਟੀ-29 ਸੈਟੇਲਾਈਟ ਲਾਂਚ
. . .  1 day ago
ਸ੍ਰੀਹਰੀਕੋਟਾ, 14 ਨਵੰਬਰ - ਇਸਰੋ ਵੱਲੋਂ ਆਂਧਰਾ ਪ੍ਰਦੇਸ਼ ਦੇ ਸ੍ਰੀਹਰੀਕੋਟਾ ਤੋਂ ਜੀ.ਐੱਸ.ਐੱਲ.ਵੀ-ਐਮ.ਕੇ-3 ਡੀ-2 ਰਾਕਟ ਰਾਹੀ ਜੀ.ਐੱਸ.ਏ.ਟੀ ਸੈਟੇਲਾਈਟ ...
ਹਿਮਾ ਦਾਸ ਯੂਨੀਸੈੱਫ ਭਾਰਤ ਦੀ ਨੌਜਵਾਨ ਅੰਬੈਸਡਰ ਨਿਯੁਕਤ
. . .  1 day ago
ਨਵੀਂ ਦਿੱਲੀ, 14 ਨਵੰਬਰ - ਭਾਰਤੀ ਅਥਲੀਟ ਹਿਮਾ ਦਾਸ ਯੂਨੀਸੈੱਫ ਭਾਰਤ ਦੀ ਨੌਜਵਾਨ ਅੰਬੈਸਡਰ ਨਿਯੁਕਤ ਕੀਤੀ ਗਈ...
ਰਾਫੇਲ ਡੀਲ 'ਤੇ ਜੋ ਦੋਸ਼ ਲਗਾ ਰਹੇ ਹਨ ਉਹ ਅਨਪੜ੍ਹ ਹਨ - ਵੀ.ਕੇ ਸਿੰਘ
. . .  1 day ago
ਨਵੀਂ ਦਿੱਲੀ, 14 ਨਵੰਬਰ - ਕੇਂਦਰ ਵਿਦੇਸ਼ ਰਾਜ ਮੰਤਰੀ ਵੀ.ਕੇ ਸਿੰਘ ਦਾ ਕਹਿਣਾ ਹੈ ਰਾਫੇਲ ਡੀਲ ਨੂੰ ਲੈ ਕੇ ਜੋ ਦੋਸ਼ ਲਗਾ ਰਹੇ ਹਨ, ਉਹ ਅਨਪੜ੍ਹ ਹਨ, ਜਿਨ੍ਹਾਂ ਨੂੰ ਇਸ ਬਾਰੇ...
ਜਸਟਿਸ ਗੋਬਿੰਦ ਮਾਥੁਰ ਨੇ ਇਲਾਹਾਬਾਦ ਹਾਈਕੋਰਟ ਦੇ ਚੀਫ਼ ਜਸਟਿਸ ਵਜੋ ਚੁੱਕੀ ਸਹੁੰ
. . .  1 day ago
ਭਾਰੀ ਬਰਫ਼ਬਾਰੀ ਦੇ ਚੱਲਦਿਆਂ ਮੁਗਲ ਰੋਡ ਬੰਦ
. . .  1 day ago
ਤੇਲੰਗਾਨਾ ਦੇ ਮੁੱਖ ਮੰਤਰੀ ਕੇ. ਚੰਦਰ ਸ਼ੇਖਰ ਰਾਉ ਨੇ ਗਜਵੇਲ ਤੋਂ ਭਰੇ ਨਾਮਜ਼ਦਗੀ ਪੇਪਰ
. . .  1 day ago
ਟੀ-20 ਮਹਿਲਾ ਵਿਸ਼ਵ ਕੱਪ 'ਚ ਭਾਰਤ ਤੇ ਆਇਰਲੈਂਡ ਦਾ ਮੁਕਾਬਲਾ ਕੱਲ੍ਹ
. . .  1 day ago
ਰਾਫੇਲ ਸਮਝੌਤੇ 'ਤੇ ਸੁਪਰੀਮ ਕੋਰਟ ਨੇ ਫੈਸਲਾ ਰੱਖਿਆ ਸੁਰੱਖਿਅਤ
. . .  1 day ago
ਸੀ.ਬੀ.ਆਈ. ਬਨਾਮ ਸੀ.ਬੀ.ਆਈ : ਰਾਕੇਸ਼ ਅਸਥਾਨਾ ਦੀ ਰਾਹਤ 'ਚ ਵਾਧਾ
. . .  1 day ago
ਬੰਦ ਫ਼ੈਕਟਰੀ ਅੰਦਰ ਨਕਲੀ ਸ਼ਰਾਬ ਬਣਾਉਣ ਦੀ ਫ਼ੈਕਟਰੀ ਤੋਂ ਪਰਦਾਫਾਸ਼
. . .  1 day ago
ਦਿੱਲੀ ਹਾਈ ਕੋਰਟ ਨੇ ਦਾਤੀ ਮਹਾਰਾਜ ਦੀ ਪਟੀਸ਼ਨ ਖਾਰਜ ਕੀਤੀ
. . .  1 day ago
ਪ੍ਰਦੂਸ਼ਣ ਦੇ ਚੱਲਦਿਆਂ ਪੰਜਾਬ ਸਰਕਾਰ ਨੂੰ 50 ਕਰੋੜ ਦਾ ਜੁਰਮਾਨਾ
. . .  1 day ago
1984 ਸਿੱਖ ਕਤਲੇਆਮ 'ਚ ਨਰੇਸ਼ ਸੇਹਰਾਵਤ ਤੇ ਯਸ਼ਪਾਲ ਦੋਸ਼ੀ, ਭਲਕੇ ਸੁਣਾਈ ਜਾਵੇਗੀ ਸਜ਼ਾ
. . .  1 day ago
ਹਿਜਬੁਲ ਮੁਜਾਹਿਦੀਨ ਦੇ ਦੋ ਅੱਤਵਾਦੀ ਗ੍ਰਿਫਤਾਰ
. . .  1 day ago
ਨਸ਼ੇ 'ਚ ਧੁੱਤ ਵਿਦੇਸ਼ੀ ਮਹਿਲਾ ਵਲੋਂ ਏਅਰ ਇੰਡੀਆ ਦੀ ਉਡਾਣ 'ਚ ਹੰਗਾਮਾ
. . .  1 day ago
ਪਹਿਲੀ ਆਲਮੀ ਜੰਗ ਦੀ ਯਾਦ 'ਚ ਕਰਵਾਏ ਸਮਾਗਮ 'ਚ ਕੈਪਟਨ ਨੇ ਲਿਆ ਹਿੱਸਾ
. . .  1 day ago
ਇਨੈਲੋ ਦਾ ਹੁਣ ਦੋਫਾੜ ਹੋਣ ਤੈਅ
. . .  1 day ago
ਸੁਖਬੀਰ ਬਾਦਲ ਦੀ ਅਗਵਾਈ 'ਚ ਜਲੰਧਰ 'ਚ ਅਕਾਲੀ ਦਲ ਦਾ ਧਰਨਾ ਜਾਰੀ
. . .  1 day ago
ਅਜੇ ਚੌਟਾਲਾ ਵੀ ਇਨੈਲੋ ਤੋਂ ਕੱਢੇ ਗਏ
. . .  1 day ago
ਹਾਈਕੋਰਟ ਨੇ ਬਹਿਬਲ ਕਲਾਂ ਗੋਲੀ ਕਾਂਡ 'ਚ ਫਸੇ ਪੁਲਿਸ ਅਫਸਰਾਂ ਖਿਲਾਫ ਜਾਂਚ 'ਤੇ ਲਗਾਈ ਰੋਕ ਰੱਖੀ ਜਾਰੀ
. . .  1 day ago
ਸਿਹਤ ਵਿਭਾਗ ਨੇ ਨਸ਼ਾ ਛੁਡਾਊ ਕੇਂਦਰ ਕੀਤਾ ਸੀਲ
. . .  1 day ago
ਜਲੰਧਰ 'ਚ ਸ਼੍ਰੋਮਣੀ ਅਕਾਲੀ ਦਲ ਵਲੋਂ ਧਰਨਾ
. . .  1 day ago
ਨਾਭਾ 'ਚ ਡਕੈਤੀ ਦੌਰਾਨ ਗੰਭੀਰ ਜ਼ਖਮੀ ਹੋਏ ਗੰਨਮੈਨ ਦੀ ਹੋਈ ਮੌਤ
. . .  1 day ago
ਨਾਭਾ 'ਚ ਬੈਂਕ ਦੇ ਗੰਨਮੈਨ ਨੂੰ ਗੋਲੀ ਮਾਰ ਕੇ 50 ਲੱਖ ਦੀ ਡਕੈਤੀ
. . .  1 day ago
ਰੁਪਏ 'ਚ ਡਾਲਰ ਮੁਕਾਬਲੇ 67 ਪੈਸੇ ਆਈ ਮਜ਼ਬੂਤੀ
. . .  1 day ago
ਰਾਫੇਲ 'ਤੇ ਸੁਪਰੀਮ ਕੋਰਟ 'ਚ ਸੁਣਵਾਈ ਜਾਰੀ
. . .  1 day ago
ਧਮਾਕੇ 'ਚ 5 ਜਵਾਨਾਂ ਸਮੇਤ ਇਕ ਨਾਗਰਿਕ ਜ਼ਖਮੀ
. . .  1 day ago
ਮੋਦੀ ਨੇ ਅਮਰੀਕਾ ਦੇ ਉਪ ਰਾਸ਼ਟਰਪਤੀ ਨਾਲ ਕੀਤੀ ਮੁਲਾਕਾਤ
. . .  1 day ago
ਪੰਡਿਤ ਜਵਾਹਰ ਲਾਲ ਨਹਿਰੂ ਨੂੰ ਮਨਮੋਹਨ ਸਿੰਘ ਤੇ ਸੋਨੀਆ ਗਾਂਧੀ ਨੇ ਸ਼ਰਧਾਂਜਲੀ ਭੇਟ ਕੀਤੀ
. . .  1 day ago
ਰਾਜਸਥਾਨ 'ਚ ਸੜਕ ਹਾਦਸਾ, 6 ਲੋਕਾਂ ਦੀ ਮੌਤ
. . .  1 day ago
ਅੱਜ ਵਿਆਹ ਕਰਾਉਣਗੇ ਦੀਪਿਕਾ-ਰਣਵੀਰ
. . .  1 day ago
ਜੰਮੂ ਤੋਂ ਪਠਾਨਕੋਟ ਆ ਰਹੀ ਇਨੋਵਾ ਚਾਰ ਲੋਕਾਂ ਵਲੋਂ ਖੋਹੀ, ਫਰਾਰ
. . .  1 day ago
ਭਾਰਤ 'ਚ ਅੱਜ ਨਵੀਂ ਆਰਥਿਕ ਕ੍ਰਾਂਤੀ - ਫਿਨਟੈੱਕ ਫੈਸਟੀਵਲ 'ਚ ਮੋਦੀ ਨੇ ਕਿਹਾ
. . .  1 day ago
ਅੱਜ ਦਾ ਵਿਚਾਰ
. . .  1 day ago
ਅੱਗ ਲੱਗਣ ਨਾਲ ਘਰ ਦਾ ਸਾਰਾ ਸਾਮਾਨ ਸੜ ਕੇ ਰਾਖ
. . .  2 days ago
ਗਰਨੇਡ ਤੇ ਜਿੰਦਾ ਕਾਰਤੂਸਾਂ ਸਮੇਤ ਮਹਿਲਾ ਗ੍ਰਿਫ਼ਤਾਰ
. . .  2 days ago
ਸਦਾਨੰਦ ਗੌੜਾ ਤੇ ਨਰਿੰਦਰ ਸਿੰਘ ਤੋਮਰ ਨੂੰ ਦਿੱਤੇ ਗਏ ਵਾਧੂ ਚਾਰਜ
. . .  2 days ago
ਸਰਕਾਰ ਨੇ 8 ਪੂਰਬ ਉੱਤਰੀ ਅੱਤਵਾਦੀ ਸੰਗਠਨਾਂ ਉੱਪਰ ਪਾਬੰਦੀ ਵਧਾਈ - ਗ੍ਰਹਿ ਮੰਤਰਾਲਾ
. . .  2 days ago
ਹੋਰ ਖ਼ਬਰਾਂ..
ਜਲੰਧਰ : ਸੋਮਵਾਰ 4 ਭਾਦੋ ਸੰਮਤ 550
ਿਵਚਾਰ ਪ੍ਰਵਾਹ: ਲਾਪ੍ਰਵਾਹੀ ਅਕਸਰ ਅਗਿਆਨਤਾ ਤੋਂ ਜ਼ਿਆਦਾ ਨੁਕਸਾਨ ਪਹੁੰਚਾਉਂਦੀ ਹੈ। -ਫਰੈਂਕਲਿਨ

ਮਾਨਸਾ

ਮਾਨਸਾ ਸ਼ਹਿਰ 'ਚ ਸੀਵਰੇਜ ਪ੍ਰਣਾਲੀ ਬੰਦ ਹੋਣ ਕਰਕੇ ਸਥਿਤੀ ਗੰਭੀਰ

ਬਲਵਿੰਦਰ ਸਿੰਘ ਧਾਲੀਵਾਲ
ਮਾਨਸਾ, 19 ਅਗਸਤ- ਸਥਾਨਕ ਸ਼ਹਿਰ 'ਚ ਸੀਵਰੇਜ ਪ੍ਰਣਾਲੀ ਦਿਨੋਂ ਦਿਨ ਗੰਭੀਰ ਹੁੰਦੀ ਜਾ ਰਹੀ ਹੈ | ਸੀਵਰੇਜ ਦਾ ਗੰਦਾ ਪਾਣੀ ਜਿੱਥੇ ਮੇਨਹੋਲਾਂ ਰਾਹੀਂ ਸੜਕਾਂ 'ਤੇ ਨਿਕਲ ਰਿਹਾ ਹੈ ਉੱਥੇ ਲੋਕਾਂ ਨੂੰ ਬਿਮਾਰੀਆਂ ਫੈਲਣ ਦਾ ਡਰ ਵੀ ਸਤਾਉਣ ਲੱਗਾ ਹੈ | ਮੀਂਹ ਪੈਣ ਸਮੇਂ ਸਥਿਤੀ ਗੰਭੀਰ ਹੋ ਜਾਂਦੀ ਹੈ ਅਤੇ ਕਈ ਵਾਰਡਾਂ 'ਚ ਗੰਦਾ ਪਾਣੀ ਓਵਰਫ਼ਲੋ ਹੋ ਕੇ ਲੋਕਾਂ ਦੇ ਘਰਾਂ 'ਚ ਜਾ ਵੜਦਾ ਹੈ | ਹਾਸਲ ਕੀਤੀ ਜਾਣਕਾਰੀ ਅਨੁਸਾਰ ਕਚਹਿਰੀ ਰੋਡ, ਿਲੰਕ ਰੋਡ, 33 ਫੁੱਟ, ਕੋਟ ਦਾ ਟਿੱਬਾ, ਮੁੱਖ ਬਾਜ਼ਾਰ ਦਾ ਸੀਵਰੇਜ ਸਿਸਟਮ ਲਗਪਗ ਬੰਦ ਹੋ ਗਿਆ ਹੈ | 'ਅਜੀਤ' ਵਲੋਂ ਇਸ ਮਾਮਲੇ ਨੂੰ ਲੈ ਕੇ ਸ਼ਹਿਰ ਦਾ ਦੌਰੇ ਦੌਰਾਨ ਵੇਖਿਆ ਗਿਆ ਕਿ ਵਾਰਡ ਨੰ: 6 ਤੇ 7 'ਚ ਸੀਵਰੇਜ ਦੇ ਪਾਣੀ ਦੀ ਵਜ੍ਹਾ ਕਾਰਨ ਕਈ ਲੋਕਾਂ ਦੇ ਮਕਾਨਾਂ 'ਚ ਤਰੇੜਾਂ ਵੀ ਆ ਗਈਆਂ ਹਨ | ਸੀਵਰੇਜ ਅਧਿਕਾਰੀ ਸਭ ਕੁਝ ਜਾਣਦੇ ਹੋਏ ਚੁੱਪ ਹਨ |
ਸੜਕਾਂ ਦਾ ਮਲਬਾ ਸੀਵਰੇਜ 'ਚ ਡਿੱਗਣ ਕਾਰਨ ਸਥਿਤੀ ਵਿਗੜੀ
ਭਾਵੇਂਕਾਫ਼ੀ ਵਰ੍ਹੇ ਪਹਿਲਾਂ ਨਿਰੰਕਾਰੀ ਭਵਨ ਤੋਂ ਅੱਗੇ ਨਵਾਂ ਸੀਵਰੇਜ ਪਾਉਣ ਸਮੇਂ, ਬੱਸ ਸਟੈਂਡ ਨਜ਼ਦੀਕ ਸੀਵਰੇਜ ਪੱਧਰ 'ਚ ਹੋਈ ਤਕਨੀਕੀ ਗ਼ਲਤੀ ਤੋਂ ਇਲਾਵਾ ਕੋਟ ਦੇ ਟਿੱਬੇ ਕੋਲ ਪਾਏ ਨਵੇਂ ਸੀਵਰੇਜ ਸਮੇਂ ਅਣਗਹਿਲੀ ਵਰਤਣ ਕਾਰਨ ਸੀਵਰੇਜ ਪ੍ਰਣਾਲੀ ਪਿਛਲੇ ਸਮੇਂ ਤੋਂ ਲੋਕਾਂ ਲਈ ਸਿਰਦਰਦੀ ਬਣ ਰਹੀ ਹੈ | ਤਾਜ਼ਾ ਸਥਿਤੀ ਵਿਗੜਨ ਦਾ ਕਾਰਨ ਕਈ ਮਹੀਨੇ ਪਹਿਲਾਂ ਤਿੰਨਕੋਨੀ ਤੋਂ ਬੱਸ ਸਟੈਂਡ ਅਤੇ ਫਿਰ ਬੱਸ ਸਟੈਂਡ ਤੋਂ ਕਚਹਿਰੀ ਤੱਕ ਨਵੀਂ ਸੀਮਿੰਟਡ ਸੜਕ ਬਣਾਉਣ ਸਮੇਂ ਸੜਕ ਦਾ ਪੁੱਟਿਆ ਮਲਬਾ ਸੀਵਰੇਜ 'ਚ ਇਸ ਕਦਰ ਡਿੱਗ ਪਿਆ ਕਿ ਵੱਡੀਆਂ ਮਸ਼ੀਨਾਂ ਵੀ ਇਸ ਮਲਬੇ ਨੂੰ ਕੱਢਣ 'ਚ ਨਾਕਾਮ ਸਾਬਤ ਹੋਈਆਂ ਹਨ | ਇਸ ਦੇ ਨਾਲ ਹੀ ਸ਼ਹਿਰ ਦੇ ਪਾਣੀ ਦੀ ਨਿਕਾਸੀ ਲਈ ਡਰੇਨ ਆਦਿ ਨਾ ਹੋਣ ਕਰ ਕੇ ਗਲੀਆਂ ਅਤੇ ਨਾਲਿਆਂ ਦਾ ਪਾਣੀ ਵੀ ਸਿੱਧਾ ਸੀਵਰੇਜ 'ਚ ਪੈਂਦਾ ਹੈ, ਜਿਸ ਨੇ ਸਮੱਸਿਆ 'ਚ ਹੋਰ ਵਾਧਾ ਕਰ ਦਿੱਤਾ ਹੈ | ਖੋਖਰ ਰੋਡ 'ਤੇ ਸਥਿਤ ਟਰੀਟਮੈਂਟ ਪਲਾਂਟ 'ਚ ਵੀ ਕਾਫ਼ੀ ਖ਼ਾਮੀਆਂ ਹਨ, ਬਰਸਾਤਾਂ ਮੌਕੇ ਪਾਣੀ ਵਧਣ ਸਮੇਂ ਸਮੱਸਿਆ ਉਪਜਦੀ ਹੈ | ਪਿਛਲੇ ਹਫ਼ਤੇ 2 ਵਾਰ ਬਾਰਿਸ਼ ਪੈਣ ਸਮੇਂ ਸਥਿਤੀ ਏਨੀ ਵਿਗੜ ਗਈ ਸੀ ਕਿ ਮੇਨਹੋਲਾਂ ਦਾ ਗੰਦਾ ਪਾਣੀ ਮੀਂਹ ਦੇ ਪਾਣੀ 'ਚ ਘੁਲ ਮਿਲ ਗਿਆ, ਜਿਸ ਕਾਰਨ ਬਦਬੋ ਮਾਰਨ ਲੱਗ ਪਈ | ਸ਼ਹਿਰ ਦੇ ਲਗਪਗ ਸਭ ਹਿੱਸਿਆਂ 'ਚ ਸੀਵਰੇਜ ਦੇ ਢੱਕਣ ਉੱਘੜ-ਦੁਘੜ ਹੋਏ ਪਏ ਹਨ, ਜਿਨ੍ਹਾਂ 'ਚੋਂ ਗੰਦੇ ਪਾਣੀ ਦੀ ਲੀਕੇਜ ਹੁੰਦੀ ਰਹਿੰਦੀ ਹੈ | ਨਵੀਂ ਬਣਾਈ ਕਚਹਿਰੀ ਰੋਡ 'ਤੇ ਇਸ ਵੇਲੇ ਕਈ ਮੇਨਹੋਲਾਂ 'ਚੋਂ ਗੰਦਾ ਪਾਣੀ ਲੀਕ ਕਰ ਰਿਹਾ ਹੈ ਜਦਕਿ ਇਸ ਇਲਾਕੇ ਦੀਆਂ ਨਾਲੀਆਂ ਗੰਦੇ ਪਾਣੀ ਨਾਲ ਨੱਕੋ ਨੱਕ ਭਰੀਆਂ ਪਈਆਂ ਹਨ | 33 ਫੁੱਟੀ ਸੜਕ 'ਤੇ ਸਥਿਤੀ ਬਦ ਤੋਂ ਬਦਤਰ ਹੈ | ਸੀਵਰੇਜ ਦੇ ਪਾਣੀ ਕਾਰਨ ਇਹ ਸੜਕ ਟੁੱਟ ਫੁੱਟ ਗਈ ਹੈ | 6 ਤੇ 7 ਵਾਰਡ ਦੇ ਵਾਸੀਆਂ ਨੇ ਦੱਸਿਆ ਕਿ ਉਨ੍ਹਾਂ ਖ਼ੁਦ ਮੇਨਹੋਲਾਂ ਦੇ ਢੱਕਣਾਂ ਕੋਲ ਮਿੱਟੀ ਆਦਿ ਪਾਈ ਹੈ ਪਰ ਕੋਈ ਸੁਧਾਰ ਨਹੀਂ ਹੋਇਆ | ਇਨ੍ਹਾਂ ਵਾਰਡਾਂ ਦੀਆਂ ਕਈਆਂ ਗਲੀਆਂ 'ਚ ਗੰਦਾ ਪਾਣੀ ਭਰਿਆ ਖੜਿਆ ਸੀ ਅਤੇ ਲੋਕਾਂ ਨੂੰ ਲੰਘਣਾ ਮੁਸ਼ਕਿਲ ਹੋਇਆ ਪਿਆ ਸੀ | ਸਾਬਕਾ ਫ਼ੌਜੀ ਚਰਨ ਸਿੰਘ ਨੇ ਆਪਣੇ ਮਕਾਨ 'ਚ ਸੀਵਰੇਜ ਦੇ ਪਾਣੀ ਕਾਰਨ ਆਈਆਂ ਤਰੇੜਾਂ ਨੂੰ ਵਿਖਾਉਂਦਿਆਂ ਦੱਸਿਆ ਕਿ ਓਵਰਫ਼ਲੋ ਹੋਣ ਕਰ ਕੇ ਫਲੱਸਾਂ ਦਾ ਪਾਣੀ ਘਰ 'ਚ ਭਰ ਜਾਂਦਾ ਹੈ, ਜਿਸ ਕਾਰਨ ਮਕਾਨ ਦਾ ਨੁਕਸਾਨ ਹੋ ਰਿਹਾ ਹੈ | ਉਨ੍ਹਾਂ ਦੱਸਿਆ ਕਿ ਇਸੇ ਤਰ੍ਹਾਂ ਹੋਰ ਵੀ ਕਈ ਮਕਾਨ ਮਾਲਕਾਂ ਨੂੰ ਇਸ ਸਮੱਸਿਆ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਉਨ੍ਹਾਂ ਦੱਸਿਆ ਕਿ ਵਾਰ ਵਾਰ ਅਧਿਕਾਰੀਆਂ ਦੇ ਧਿਆਨ 'ਚ ਲਿਆਉਣ ਦੇ ਬਾਵਜੂਦ ਕੋਈ ਜ਼ਿਕਰਯੋਗ ਕਾਰਵਾਈ ਨਹੀਂ ਹੋ ਰਹੀ | ਇਹੀ ਹਾਲ ਵਾਰਡ ਨੰ: 5 ਦੀ ਸਾਬਕਾ ਐਮ.ਸੀ. ਦਲਵੀਰ ਸਿੰਘ ਵਾਲੀ ਗਲੀ ਅਤੇ ਉਸ ਦੇ ਨੇੜਲੀਆਂ ਗਲੀਆਂ ਦਾ ਹੈ | ਇਨ੍ਹਾਂ ਗਲੀਆਂ 'ਚ ਹਰ ਵਕਤ ਗੰਦਾ ਪਾਣੀ ਖੜ੍ਹਾ ਰਹਿੰਦਾ ਹੈ |
ਬੁਢਲਾਡਾ ਤੋਂ ਵਾਪਸ ਨਹੀਂ ਆਈਆਂ ਸੁਪਰ ਸਕਰ ਮਸ਼ੀਨਾਂ
ਸੀਵਰੇਜ ਬੋਰਡ ਵਲੋਂ ਸਫ਼ਾਈ ਤੇ ਮੁਰੰਮਤ ਦਾ ਕੰਮ ਜੀ.ਡੀ.ਸੀ.ਐਲ. ਕ੍ਰਿਸ਼ਨਾ ਕੰਪਨੀ ਦਿੱਲੀ ਨੂੰ ਠੇਕੇ 'ਤੇ ਦਿੱਤਾ ਹੋਇਆ ਹੈ ਪਰ ਕੰਪਨੀ ਦੇ ਕਰਮਚਾਰੀ ਕਿਧਰੇ ਨਜ਼ਰ ਨਹੀਂ ਪੈਂਦੇ | ਸੀਵਰੇਜ ਬੋਰਡ ਦੇ ਅਧਿਕਾਰੀ ਭੱਜ ਨੱਠ ਤੱਕ ਸੀਮਤ ਰਹਿ ਜਾਂਦੇ ਹਨ |
ਸਿਤਮ ਜਰੀਫੀ ਇਹ ਹੈ ਕਿ ਸ਼ਹਿਰ 'ਚ ਇਕ ਵੀ ਜੈਟਿੰਗ ਮਸ਼ੀਨ ਨਹੀਂ ਜਦਕਿ ਨਿਯਮਾਂ ਅਨੁਸਾਰ 2 ਮਸ਼ੀਨਾਂ ਇੱਥੇ ਹਰ ਵਕਤ ਉਪਲਬਧ ਹੋਣੀਆਂ ਚਾਹੀਦੀਆਂ ਹਨ | ਡਿਪਟੀ ਕਮਿਸ਼ਨਰ ਦੇ ਯਤਨਾਂ ਸਦਕਾ 2 ਅਗਸਤ ਨੂੰ ਸੁਪਰ ਸਕਰ ਮਸ਼ੀਨਾਂ ਵਿਸ਼ੇਸ਼ ਤੌਰ 'ਤੇ ਨਗਰ ਨਿਗਮ ਬਠਿੰਡਾ ਤੋਂ ਮੰਗਵਾਈਆਂ ਗਈਆਂ ਸਨ | ਸੀਵਰੇਜ ਬੋਰਡ ਦੇ ਅਧਿਕਾਰੀ ਜਿਉਂ ਹੀ ਕਚਹਿਰੀ ਰੋਡ 'ਤੇ ਬੰਦ ਪਏ ਸੀਵਰੇਜ ਨੂੰ ਖੋਲ੍ਹਣ ਲੱਗੇ ਪਰ ਵੱਡੀ ਮਾਤਰਾ 'ਚ ਮਲਬਾ ਸੀਵਰੇਜ ਪਾਈਪਾਂ 'ਚ ਡਿੱਗਣ ਕਾਰਨ ਕੋਈ ਸਫਲਤਾ ਨਹੀਂ ਮਿਲੀ | ਹੰਭ ਕੇ ਉਨ੍ਹਾਂ ਤਿੰਨਕੋਨੀ ਤੋਂ ਸਫ਼ਾਈ ਸ਼ੁਰੂ ਕਰਨ ਦਾ ਬੀੜਾ ਚੁੱਕਣਾ ਸ਼ੁਰੂ ਹੀ ਕੀਤਾ ਸੀ ਕਿ 4 ਅਗਸਤ ਨੂੰ ਬੁਢਲਾਡਾ ਵਾਸੀਆਂ ਨੇ ਸ਼ਹਿਰ ਨੂੰ ਮੁਕੰਮਲ ਬੰਦ ਕਰ ਕੇ ਜਾਮ ਲਗਾ ਦਿੱਤਾ | ਪ੍ਰਸ਼ਾਸਨ ਨੂੰ ਹੱਥਾਂ ਦੀ ਪੈ ਗਈ ਅਤੇ ਰਾਤੋ ਰਾਤ ਦੋਵੇਂ ਮਸ਼ੀਨਾਂ ਬੁਢਲਾਡਾ ਵੱਲ ਭੇਜ ਦਿੱਤੀਆਂ | ਮਹਿਕਮੇ ਦੇ ਅਧਿਕਾਰੀ ਉਸ ਵਕਤ ਆਖਦੇ ਸਨ ਕਿ 3 ਦਿਨਾਂ ਲਈ ਮਸ਼ੀਨਾਂ ਭੇਜੀਆਂ ਗਈਆਂ ਹਨ ਤੋਂ ਬਾਅਦ ਮਾਨਸਾ 'ਚ ਬੰਦ ਪਿਆ ਸੀਵਰੇਜ ਸਿਸਟਮ ਖੋਲਿ੍ਹਆ ਜਾਵੇਗਾ | ਹਾਲੇ ਤੱਕ ਉਹ ਮਸ਼ੀਨਾਂ ਵਾਪਸ ਨਹੀਂ ਆਈਆਂ | ਅਧਿਕਾਰੀਆਂ ਦਾ ਪੱਖ ਜਾਣਨ 'ਤੇ ਉਹ ਕੁਝ ਵੀ ਕਹਿਣ ਤੋਂ ਅਸਮਰਥ ਹੋ ਜਾਂਦੇ ਹਨ |
ਲੋਕਾਂ 'ਚ ਰੋਹ ਪਨਪਣ ਲੱਗਾ
ਜੇਕਰ ਪ੍ਰਸ਼ਾਸਨ ਨੇ ਤੁਰੰਤ ਲੋੜੀਂਦੀ ਕਾਰਵਾਈ ਨਾ ਕੀਤੀ ਤਾਂ ਅਗਲੇ ਦਿਨਾਂ 'ਚ ਬੰਦ ਪਏ ਸੀਵਰੇਜ ਸਿਸਟਮ, ਸ਼ਹਿਰ ਦੀਆਂ ਟੁੱਟੀਆਂ ਸੜਕਾਂ ਅਤੇ ਗੰਦਗੀ ਦੀ ਭਰਮਾਰ ਨੂੰ ਲੈ ਕੇ ਲੋਕ ਰੋਹ ਉੱਠ ਸਕਦਾ ਹੈ | ਵੱਖ ਵੱਖ ਵਾਰਡਾਂ ਦੇ ਵਾਸੀ ਇਸ ਮੁੱਦੇ 'ਤੇ ਇਕੱਠੇ ਹੋਣ ਲੱਗੇ ਹਨ ਅਤੇ ਸੋਸ਼ਲ ਮੀਡੀਆ 'ਤੇ ਵੀ ਇਕ ਦੂਸਰੇ ਨੂੰ ਸੁਨੇਹੇ ਭੇਜੇ ਜਾ ਰਹੇ ਹਨ | 33 ਫੁੱਟੀ ਰੋਡ ਦੇ ਵਾਸੀ ਸੁਰਿੰਦਰ ਕੁਮਾਰ, ਸਾਬਕਾ ਫ਼ੌਜੀ ਚਰਨ ਸਿੰਘ ਤੇ ਹੋਰਾਂ ਨੇ ਕਿਹਾ ਕਿ ਜੇਕਰ 22 ਅਗਸਤ ਤੱਕ ਉਨ੍ਹਾਂ ਦੇ ਇਲਾਕੇ ਦੀ ਸਾਰ ਨਾ ਲਈ ਗਈ ਤਾਂ ਡੀ.ਸੀ. ਦਫ਼ਤਰ ਅੱਗੇ ਧਰਨਾ ਲਗਾਇਆ ਜਾਵੇਗਾ | ਇਸੇ ਤਰ੍ਹਾਂ ਵਾਰਡ ਨੰ: 5 ਦੇ ਵਾਸੀ ਤੇ ਲਿਬਰੇਸ਼ਨ ਆਗੂ ਕਾਮਰੇਡ ਨਛੱਤਰ ਸਿੰਘ ਖੀਵਾ, ਵਾਰਡ ਨੰ: 27 ਦੇ ਐਡਵੋਕੇਟ ਬਲਕਰਨ ਸਿੰਘ ਬੱਲੀ ਨੇ ਕਿਹਾ ਕਿ ਸ਼ਹਿਰ 'ਚ ਸੀਵਰੇਜ ਸਿਸਟਮ ਫ਼ੇਲ੍ਹ ਹੋ ਚੁੱਕਾ ਹੈ, ਲਈ ਲੋਕਾਂ ਨੂੰ ਲਾਮਬੰਦ ਕੀਤਾ ਜਾ ਰਿਹਾ ਹੈ | ਉਨ੍ਹਾਂ ਕਿਹਾ ਕਿ ਜੇਕਰ ਵਿਭਾਗ ਤੇ ਜ਼ਿਲ੍ਹਾ ਪ੍ਰਸ਼ਾਸਨ ਤੁਰੰਤ ਹਰਕਤ 'ਚ ਨਾ ਆਇਆ ਤਾਂ ਉਪਰੋਕਤ ਸਮੱਸਿਆਵਾਂ ਨੂੰ ਲੈ ਕੇ ਮਾਨਸਾ ਸ਼ਹਿਰ ਨੂੰ ਬੰਦ ਕੀਤਾ ਜਾਵੇਗਾ |
ਸਾਰਥਿਕ ਹੱਲ ਕੱਢਣ 'ਚ ਵਿਭਾਗ ਨਾਕਾਮ - ਮਾਨਸ਼ਾਹੀਆ
ਆਮ ਆਦਮੀ ਪਾਰਟੀ ਦੇ ਮਾਨਸਾ ਹਲਕੇ ਤੋਂ ਵਿਧਾਇਕ ਨਾਜਰ ਸਿੰਘ ਮਾਨਸ਼ਾਹੀਆ ਨੇ ਦੱਸਿਆ ਕਿ ਉਹ ਸ਼ਹਿਰ ਦੀਆਂ ਮੁੱਖ ਸਮੱਸਿਆਵਾਂ ਸਬੰਧੀ ਸਰਕਾਰੇ ਦਰਬਾਰੇ ਕਈ ਵਾਰ ਲਿਖ ਚੁੱਕੇ ਹਨ ਪਰ ਕੋਈ ਜ਼ਿਕਰਯੋਗ ਕਾਰਵਾਈ ਨਹੀਂ ਹੋ ਰਹੀ | ਉਨ੍ਹਾਂ ਦੱਸਿਆ ਕਿ ਵਿਭਾਗ ਦੇ ਮੰਤਰੀ ਤੋਂ ਇਲਾਵਾ ਵਾਟਰ ਸਪਲਾਈ ਸੀਵਰੇਜ ਬੋਰਡ ਦੇ ਮੁੱਖ ਕਾਰਜਕਾਰੀ ਅਧਿਕਾਰੀ ਪੰਜਾਬ ਨੂੰ ਪੱਤਰ ਲਿਖਣ ਉਪਰੰਤ ਕਈ ਮਹੀਨੇ ਪਹਿਲਾਂ ਉੱਚ ਅਫ਼ਸਰਾਂ ਨੇ ਸ਼ਹਿਰ ਦਾ ਦੌਰਾ ਵੀ ਕੀਤਾ ਅਤੇ ਕਈ ਤਕਨੀਕੀ ਖਾਮੀਆਂ ਵੀ ਸੀਵਰੇਜ ਦੀਆਂ ਸਾਹਮਣੇ ਆਈਆਂ | ਉਨ੍ਹਾਂ ਦੱਸਿਆ ਕਿ 4 ਮਹੀਨੇ ਬੀਤਣ ਉਪਰੰਤ ਹਾਲੇ ਤੱਕ ਕੋਈ ਸਾਰਥਿਕ ਹੱਲ ਕੱਢਣ ਲਈ ਕਦਮ ਨਹੀਂ ਚੁੱਕੇ ਗਏ | ਉਨ੍ਹਾਂ ਕਿਹਾ ਕਿ ਉਹ ਵਿਧਾਨ ਸਭਾ ਸੈਸ਼ਨ 'ਚ ਸ਼ਹਿਰ ਦੇ ਮੁੱਖ ਮਸਲਿਆਂ ਨੂੰ ਉਠਾਉਣਗੇ |  

ਨਾਬਾਲਗਾ ਨੂੰ ਭਜਾ ਕੇ ਲਿਜਾਉਣ ਵਿਰੁੱਧ ਮਾਮਲਾ ਦਰਜ

ਬਰੇਟਾ, 19 ਅਗਸਤ (ਮੰਡੇਰ)- ਜ਼ਿਲ੍ਹਾ ਪਟਿਆਲਾ ਦੇ ਕਸਬਾ ਘੱਗਾ ਦੇ ਨੇੜੇ ਪੈਂਦੇ ਪਿੰਡ ਬੁਜਰਕ ਦੇ ਲੜਕੇ ਦਿਲਪ੍ਰੀਤ ਸਿੰਘ ਵਲੋਂ ਬਰੇਟਾ ਥਾਣੇ ਅਧੀਨ ਪੈਂਦੇ ਪਿੰਡ ਬਹਾਦਰਪੁਰ ਤੋਂ ਨਾਬਾਲਗ ਲੜਕੀ ਨੂੰ ਕੁਝ ਦਿਨ ਪਹਿਲਾਂ ਭਜਾ ਕੇ ਲਿਜਾਉਣ ਦਾ ਮਾਮਲਾ ਸਾਹਮਣੇ ਆਇਆ ਸੀ, ...

ਪੂਰੀ ਖ਼ਬਰ »

ਸਾਗਰ ਸਿੰਘ ਦਾ ਮਰਨ ਵਰਤ ਤੀਜੇ ਦਿਨ 'ਚ

ਉੱਧਰ ਅਧਿਆਪਕ ਆਗੂ ਸਾਗਰ ਸਿੰਘ ਅਕਲੀਆ ਜੋ ਭੁੱਖ ਹੜਤਾਲ ਤੋਂ ਬਾਅਦ ਮਰਨ ਵਰਤ 'ਤੇ ਬੈਠ ਗਏ ਸਨ, ਦਾ ਮਰਨ ਵਰਤ ਅੱਜ ਤੀਜੇ ਦਿਨ 'ਚ ਸ਼ਾਮਿਲ ਹੋ ਗਿਆ | ਜ਼ਿਕਰਯੋਗ ਗੱਲ ਇਹ ਹੈ ਕਿ ਹਾਲੇ ਤੱਕ ਇਸ ਅਧਿਆਪਕ ਦੀ ਪ੍ਰਸ਼ਾਸਨ ਵਲੋਂ ਸਾਰ ਨਹੀਂ ਲਈ ਗਈ | ਉੱਧਰ ਵੱਖ ਵੱਖ ਅਧਿਆਪਕ ...

ਪੂਰੀ ਖ਼ਬਰ »

ਮਾਨਸਾ ਸ਼ਹਿਰ 'ਚ ਲੱਗੇ ਖ਼ਾਲਿਸਤਾਨ ਦੇ ਪੋਸਟਰ, ਮੁਕੱਦਮਾ ਦਰਜ

ਮਾਨਸਾ, 19 ਅਗਸਤ (ਬਲਵਿੰਦਰ ਸਿੰਘ ਧਾਲੀਵਾਲ)- ਸਥਾਨਕ ਸ਼ਹਿਰ ਦੇ ਵੱਖ ਵੱਖ ਥਾਵਾਂ 'ਤੇ ਖ਼ਾਲਿਸਤਾਨ ਜ਼ਿੰਦਾਬਾਦ ਅਤੇ ਰਿਫਰੈਂਡਮ 2020 ਦੇ ਹੱਕ 'ਚ ਵੱਖ ਵੱਖ ਥਾਵਾਂ 'ਤੇ ਪੋਸਟਰ ਲੱਗਣ ਉਪਰੰਤ ਖ਼ੁਫ਼ੀਆ ਵਿਭਾਗ ਤੇ ਪੁਲਿਸ ਇਕਦਮ ਸਰਗਰਮ ਹੋ ਗਈ | ਹੱਥ ਲਿਖਤ ਇਹ ਪੋਸਟਰ ...

ਪੂਰੀ ਖ਼ਬਰ »

ਬੁਢਲਾਡਾ ਕਬਾੜ ਦੁਕਾਨ ਧਮਾਕਾ ਕੇਸ

ਬੁਢਲਾਡਾ, 19 ਅਗਸਤ (ਸਵਰਨ ਸਿੰਘ ਰਾਹੀ)- ਬੀਤੇ ਕੱਲ੍ਹ ਦੁਪਹਿਰ ਸਮੇਂ ਸਥਾਨਕ ਸ਼ਹਿਰ ਦੇ ਗੁਰੂ ਨਾਨਕ ਕਾਲਜ ਰੋਡ 'ਤੇ ਇਕ ਕਬਾੜ ਦੀ ਦੁਕਾਨ 'ਚ ਹੋਏ ਜ਼ਬਰਦਸਤ ਧਮਾਕੇ ਸਬੰਧੀ ਥਾਣਾ ਸ਼ਹਿਰੀ ਪੁਲਿਸ ਵਲੋਂ ਕਾਰਵਾਈ ਕਰਦਿਆਂ ਪਿੰਡ ਬੱਛੋਆਣਾ ਦੇ ਇਕ ਵਿਅਕਤੀ ਿਖ਼ਲਾਫ਼ ...

ਪੂਰੀ ਖ਼ਬਰ »

ਸਰਦੂਲਗੜ੍ਹ ਦੀਆਂ ਸਰਕਾਰੀ ਕੋਠੀਆਂ ਬਣੀਆਂ ਖੰਡਰ

ਸਰਦੂਲਗੜ੍ਹ, 19 ਅਗਸਤ (ਜ਼ੈਲਦਾਰ)- ਸਥਾਨਕ ਸ਼ਹਿਰ ਦੇ ਖੈਰਾ ਕੈਂਚੀਆਂ ਤੇ ਸਥਿਤ ਸਰਕਾਰੀ ਕੋਠੀਆਂ ਖੰਡਰ ਬਣ ਕੇ ਰਹਿ ਗਈਆਂ ਹਨ | ਸਰਦੂਲਗੜ੍ਹ ਨੂੰ ਤਹਿਸੀਲ ਦਾ ਦਰਜਾ ਮਿਲਣ ਤੋਂ ਬਾਅਦ ਸਰਕਾਰੀ ਅਫ਼ਸਰਾਂ ਦੇ ਰਹਿਣ ਲਈ ਲਈ ਉਪਰੋਕਤ ਕੋਠੀਆਂ ਦੀ ਉਸਾਰੀ ਕੀਤੀ ਗਈ ਪ੍ਰੰਤੂ ...

ਪੂਰੀ ਖ਼ਬਰ »

ਈ. ਜੀ. ਐਸ. ਅਧਿਆਪਕਾਂ ਨੇ ਕੀਤਾ ਰੋਸ ਮੁਜ਼ਾਹਰਾ ਪੰਜਾਬ ਸਰਕਾਰ ਦੀ ਅਰਥੀ ਫੂਕੀ

ਮਾਨਸਾ, 19 ਅਗਸਤ (ਬਲਵਿੰਦਰ ਸਿੰਘ ਧਾਲੀਵਾਲ)- ਈ.ਜੀ.ਐਸ./ ਏ. ਆਈ. ਈ./ਐਸ. ਟੀ. ਆਰ. ਅਧਿਆਪਕ ਯੂਨੀਅਨ ਵਲੋਂ ਸਥਾਨਕ ਸ਼ਹਿਰ 'ਚ ਰੋਸ ਮੁਜ਼ਾਹਰਾ ਕੱਢਣ ਉਪਰੰਤ ਬੱਸ ਸਟੈਂਡ ਚੌਕ ਨੇੜੇ ਸੇਵਾ ਸਿੰਘ ਠੀਕਰੀਵਾਲਾ ਬੁੱਤ ਕੋਲ ਪੰਜਾਬ ਸਰਕਾਰ ਦੀ ਅਰਥੀ ਫੂਕੀ ਗਈ | ਬੁਲਾਰਿਆਂ ਨੇ ...

ਪੂਰੀ ਖ਼ਬਰ »

ਨਸ਼ਾ ਤਸਕਰਾਂ ਿਖ਼ਲਾਫ਼ ਪੁਲਿਸ ਵਲੋਂ ਕਾਰਵਾਈ ਨਾ ਕਰਨ ਦਾ ਦੋਸ਼

ਮਾਨਸਾ, 19 ਅਗਸਤ (ਵਿ.ਪ੍ਰਤੀ.)- ਵਾਰਡ ਸੁਧਾਰ ਕਮੇਟੀ ਦੀ ਇਕੱਤਰਤਾ ਸਥਾਨਕ ਬਾਬਾ ਜੀਵਨ ਸਿੰਘ ਪਾਰਕ ਵਿਖੇ ਹੋਈ | ਇਸ ਦੌਰਾਨ ਵਾਰਡ ਨੰ: 17, 25 ਤੇ 26 ਵਿਚ ਵਿਕ ਰਹੇ ਨਸ਼ਿਆਂ ਸਬੰਧੀ ਚਰਚਾ ਕੀਤੀ ਹੈ | ਬੁਲਾਰਿਆਂ ਨੇ ਕਿਹਾ ਕਿ ਕੁਝ ਅਨਸਰ ਸਮੈਕ ਤੇ ਹਰਿਆਣਾ ਮਾਰਕਾ ਸ਼ਰਾਬ ਲਿਆ ...

ਪੂਰੀ ਖ਼ਬਰ »

ਸਰਦੂਲੇਵਾਲਾ ਕੈਂਚੀਆਂ ਤੇ ਰਿਫ਼ਲੈਕਟਰ ਅਤੇ ਲਾਈਟਾਂ ਦੀ ਅਣਹੋਂਦ

ਸਰਦੂਲਗੜ੍ਹ, 19 ਅਗਸਤ (ਪ.ਪ.)- ਸਿਰਸਾ-ਮਾਨਸਾ ਸੜਕ 'ਤੇ ਸਥਿਤ ਸਰਦੂਲੇਵਾਲਾ ਕੈਂਚੀਆਂ ਤੇ ਰਿਫ਼ਲੈਕਟਰ ਅਤੇ ਲਾਈਟ ਦੀ ਅਣਹੋਂਦ ਕਾਰਨ ਰੋਜ਼ਾਨਾ ਨਿੱਕੇ ਮੋਟੇ ਹਾਦਸੇ ਵਾਪਰ ਜਾਣਾ ਆਮ ਗੱਲ ਹੋ ਗਈ ਹੈ | ਉਕਤ ਸਥਾਨ 'ਤੇ ਚਹੁੰ ਪਾਸਿਆਂ ਤੋਂ ਆਵਾਜਾਈ ਚੱਲਦੀ ਹੈ | ਰਾਤ ਸਮੇਂ ...

ਪੂਰੀ ਖ਼ਬਰ »

ਪੇਂਡੂ ਜਲ ਘਰਾਂ ਦਾ ਪ੍ਰਬੰਧ ਪੰਚਾਇਤਾਂ ਹਵਾਲੇ ਕਰਨ ਦੇ ਵਿਰੋਧ 'ਚ ਝੰਡਾ ਮਾਰਚ ਕੀਤਾ

ਬੁਢਲਾਡਾ, 19 ਅਗਸਤ (ਰਾਹੀ)- ਪੰਜਾਬ ਸਰਕਾਰ ਵਲੋਂ ਪਾੇਡੂ ਜਲ ਘਰਾਂ ਦਾ ਪ੍ਰਬੰਧ ਪੰਚਾਇਤਾਂ ਹਵਾਲੇ ਕਰਨ ਦੇ ਵਿਰੋਧ 'ਚ ਜਲ ਸਪਲਾਈ ਤਾਲਮੇਲ ਕਮੇਟੀ ਦੀ ਅਗਵਾਈ ਹੇਠ ਅੱਜ ਇਸ ਖੇਤਰ ਦੇ ਪਿੰਡਾਂ 'ਚ ਝੰਡਾ ਮਾਰਚ ਕੀਤਾ ਗਿਆ | ਇਸ ਮਾਰਚ ਨੂੰ ਇੱਥੋਂ ਰਵਾਨਾ ਕਰਨ ਮੌਕੇ ...

ਪੂਰੀ ਖ਼ਬਰ »

ਰਾਮਪੁਰ ਮੰਡੇਰ ਦੇ ਵਿਦਿਆਰਥੀ ਕਿਰਿਆਤਮਿਕ ਵਿਗਿਆਨ 'ਚ ਰਹੇ ਅੱਵਲ

ਬੋਹਾ, 19 ਅਗਸਤ (ਸਲੋਚਨਾ ਤਾਂਗੜੀ)- ਪੜ੍ਹੋ ਪੰਜਾਬ, ਪੜਾਓ ਪੰਜਾਬ ਦੇ ਤਹਿਤ ਸਰਕਾਰੀ ਹਾਈ ਸਕੂਲ ਰਾਮਪੁਰ ਮੰਡੇਰ ਦੇ ਵਿਦਿਆਰਥੀ ਕਿਰਿਆਤਮਿਕ ਵਿਗਿਆਨ ਮੁਕਾਬਲੇ ਵਿਚ ਅੱਵਲ ਰਹੇ ਹਨ | ਸਕੂਲ ਮੁਖੀ ਸਰਬਜੀਤ ਕੌਰ ਨੇ ਦੱਸਿਆ ਕਿ ਇਸ ਵਿੱਦਿਅਕ ਵਰ੍ਹੇ ਦੌਰਾਨ ਸਕੂਲ ਦੇ ...

ਪੂਰੀ ਖ਼ਬਰ »

ਨਿੱਕੀਆਂ ਬਾਲੜੀਆਂ ਨੂੰ ਵਹਿਸ਼ੀ ਦਰਿੰਦਿਆਂ ਤੋਂ ਬਚਾਉਣ ਦੇ ਹੋਕੇ ਨਾਲ ਸਮਾਪਤ ਹੋਇਆ 5 ਦਿਨਾ ਪ੍ਰੋਗਰਾਮ

ਬੁਢਲਾਡਾ, 19 ਅਗਸਤ (ਸਵਰਨ ਸਿੰਘ ਰਾਹੀ)- ਸਥਾਨਕ ਸ਼ਹਿਰ ਦੇ ਚਿਲਡਰਨ ਮੈਮੋਰੀਅਲ ਧਰਮਸ਼ਾਲਾ ਵਿਖੇ ਮਹਿਲਾ ਮੰਡਲ ਬੁਢਲਾਡਾ ਵੱਲੋਂ 'ਧੀਆਂ ਦੀ ਰੀਝ ਤੀਆਂ' ਦੇ ਬੈਨਰ ਹੇਠ ਕਰਵਾਇਆ ਗਿਆ 5 ਦਿਨਾ ਪ੍ਰੋਗਰਾਮ ਨਿੱਕੀਆਂ ਬਾਲੜੀਆਂ ਅਤੇ ਔਰਤਾਂ ਨੂੰ ਵਹਿਸ਼ੀ ਦਰਿੰਦਿਆਂ ਤੋਂ ...

ਪੂਰੀ ਖ਼ਬਰ »

ਪਿੰਡ ਸੈਦੇਵਾਲਾ 'ਚ ਪੀਰ ਦੀ ਸਮਾਧ 'ਤੇ ਲੱਗਾ ਮੇਲਾ

ਬੋਹਾ, 19 ਅਗਸਤ (ਪ.ਪ.)- ਖੇਤਰ ਦੇ ਪਿੰਡ ਸੈਦੇਵਾਲਾ ਸਥਿਤ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਬਾਬਾ ਨੀਵੇਂ ਸ਼ਾਹ ਖਾਨਗਾ ਵਾਲਾ ਸੁਸਾਇਟੀ ਦੇ ਮੁੱਖ ਸੇਵਾਦਾਰ ਭਗਤ ਕਾਲਾ ਸੈਦੇਵਾਲਾ ਨੇ ਪੀਰ ਬਾਬਾ ਸਮਝਨਾਥ ਦੀ 16 ਵੀਂ ਬਰਸੀ ਨੂੰ ਸਮਰਪਿਤ ਸ੍ਰੀ ਅਖੰਡ ਪਾਠ ਸਾਹਿਬ ...

ਪੂਰੀ ਖ਼ਬਰ »

ਜਸ਼ਨਦੀਪ ਕੌਰ ਮਿਸ ਤੀਜ ਚੁਣੀ ਗਈ

ਬੁਢਲਾਡਾ, 19 ਅਗਸਤ (ਰਾਹੀ)- ਸਥਾਨਕ ਗੁਰੂ ਨਾਨਕ ਕਾਲਜ ਦੇ ਫੈਸ਼ਨ ਡਿਜਾਇਨਿੰਗ ਅਤੇ ਹੋਮ ਸਾਇੰਸ ਵਿਭਾਗ ਵਲੋਂ ਬੀਤੇ ਕੱਲ੍ਹ ਤੀਜ ਦੇ ਤਿਉਹਾਰ ਨੂੰ ਸਮਰਪਤ ਸਮਾਗਮ ਕਰਵਾਇਆ ਗਿਆ | ਇਸ ਮੌਕੇ ਵੱਖ ਵੱਖ ਮੁਕਾਬਲੇ ਕਰਵਾਏ ਗਏ | ਪਿ੍ੰਸੀਪਲ ਡਾ: ਕੁਲਦੀਪ ਸਿੰਘ ਬੱਲ ਨੇ ...

ਪੂਰੀ ਖ਼ਬਰ »

ਟਰੱਕ ਯੂਨੀਅਨ ਦੇ ਸਾਬਕਾ ਪ੍ਰਧਾਨ ਨੂੰ ਸਦਮਾ, ਮਾਤਾ ਦੀ ਮੌਤ

ਸੀਂਗੋ ਮੰਡੀ, 19 ਅਗਸਤ (ਲੱਕਵਿੰਦਰ ਸ਼ਰਮਾ)- ਪਿੰਡ ਮੈਨੂੰਆਣਾਂ ਦੇ ਸਾਬਕਾ ਟਰੱਕ ਯੂਨੀਅਨ ਪ੍ਰਧਾਨ ਤੇ ਸਾਬਕਾ ਅਕਾਲੀ ਵਿਧਾਇਕ ਦੇ ਕਰੀਬੀ ਅਵਤਾਰ ਸਿੰਘ ਮੈਨੂੰਆਣਾ ਤੇ ਪਾਵਰਕਾਮ ਮੁਲਾਜ਼ਮ ਯੂਨੀਅਨ ਆਗੂ ਬਲਜਿੰਦਰ ਸਿੰਘ ਬੋਹੜਪੱਟ ਨੂੰ ਉਸ ਸਮੇਂ ਭਾਰੀ ਸਦਮਾ ਲੱਗਾ ...

ਪੂਰੀ ਖ਼ਬਰ »

ਲੋੜਵੰਦਾਂ ਨੂੰ ਮਿਲੇਗੀ ਹਰ ਸਹੂਲਤ-ਬਿਜਲੀ ਮੰਤਰੀ ਕਾਂਗੜ

ਭਾਈਰੂਪਾ, 19 ਅਗਸਤ (ਵਰਿੰਦਰ ਲੱਕੀ)- ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ 'ਚ ਲੋੜਵੰਦ ਨੂੰ ਹਰ ਸਹੂਲਤ ਮਿਲੇਗੀ ਤੇ ਕਿਸੇ ਵੀ ਲੋੜਵੰਦ ਨੂੰ ਸਹੂਲਤਾਂ ਤੋਂ ਸੱਖਣਾ ਨਹੀਂ ਰਹਿਣ ਦਿੱਤਾ ਜਾਵੇਗਾ | ਉਕਤ ਸ਼ਬਦਾਂ ਦਾ ਪ੍ਰਗਟਾਵਾ ਪੰਜਾਬ ਦੇ ਬਿਜਲੀ ਕੈਬਨਿਟ ...

ਪੂਰੀ ਖ਼ਬਰ »

ਬਲਾਕ ਮੌੜ ਦੇ ਕਾਂਗਰਸੀ ਆਗੂਆਂ ਵਲੋਂ ਹਲਕਾ ਸੇਵਾਦਾਰ ਦੀਆਂ ਨੀਤੀਆਂ ਦਾ ਵਿਰੋਧ

ਮੌੜ ਮੰਡੀ, 19 ਅਗਸਤ (ਗੁਰਜੀਤ ਸਿੰਘ ਕਮਾਲੂ)- ਮੌੜ ਕਾਂਗਰਸ ਦਾ ਵਿਵਾਦ ਨਿੱਤ ਦਿਨ ਵਧ ਰਿਹਾ ਹੈ | ਹਲਕਾ ਸੇਵਾਦਾਰ ਅਤੇ ਮੌੜ ਕਾਂਗਰਸ ਦੇ ਅਹੁਦੇਦਾਰਾਂ ਵਿਚਕਾਰ ਚੱਲ ਰਹੀ ਖਿੱਚੋਤਾਣ ਖ਼ਤਮ ਹੋਣ ਦਾ ਨਾਮ ਨਹੀਂ ਲੈ ਰਹੀ | ਅੱਜ ਬਲਾਕ ਪ੍ਰਧਾਨ ਰਜਿੰਦਰ ਸਿੰਘ ਦੀ ਪ੍ਰਧਾਨਗੀ ...

ਪੂਰੀ ਖ਼ਬਰ »

ਪੋਲੀਟੈਕਨਿਕ ਕਾਲਜ ਦੀ ਸਫ਼ਾਈ ਕੀਤੀ

ਬਰੇਟਾ, 19 ਅਗਸਤ (ਪ.ਪ.)- ਗੁਰੂ ਗੋਬਿੰਦ ਸਿੰਘ ਵਿੱਦਿਅਕ ਤੇ ਭਲਾਈ ਕਲੱਬ ਅਤੇ ਗੁਰਮਤਿ ਪ੍ਰਚਾਰ ਕੇਂਦਰ ਬਹਾਦਰਪੁਰ ਵਲੋਂ ਸਰਕਾਰੀ ਪੋਲੀਟੈਕਨਿਕ ਕਾਲਜ ਬਰੇਟਾ ਦੀ ਸਫ਼ਾਈ ਕੀਤੀ ਗਈ | ਕਾਲਜ ਵਿਚ ਬਰਸਾਤਾਂ ਕਰ ਕੇ ਘਾਹ, ਫੂਸ, ਗਾਜਰ ਬੂਟੀ ਬਹੁਤ ਹੋ ਜਾਣ ਕਾਰਨ ਕਾਲਜ ਦੇ ...

ਪੂਰੀ ਖ਼ਬਰ »

ਬੱਚਿਆਂ ਨੂੰ ਸਹੀ ਸੇਧ ਦੇ ਕੇ ਸੰਸਥਾ ਅੱਗੇ ਲਿਜਾਏਗੀ- ਮਾਯੁਰੀ ਦੱਤਾ

ਸਰਦੂਲਗੜ੍ਹ, 19 ਅਗਸਤ (ਜੀ.ਐਮ.ਅਰੋੜਾ)- ਸਥਾਨਕ ਸ਼ਹਿਰ ਦੇ ਖੁੰਗਰ ਹਾਲ ਵਿਖੇ ਵਿਗਿਆਨ ਭਾਰਤੀ ਸੰਸਥਾ ਦੀ ਰਾਜ ਇਕਾਈ ਵਿਗਿਆਨ ਪਰਿਸ਼ਦ ਪੰਚਨਾਦ ਵਲਾੋ ਵਿਦਿਆਰਥੀ ਵਿਗਿਆਨ ਮੰਥਨ 2018-2019 ਦੇ ਵਾਰੇ ਜਾਣਕਾਰੀ ਦੇਣ ਲਈ ਇਕ ਕੈਂਪ ਲਗਾਇਆ ਗਿਆ, ਜਿਸ ਵਿਚ ਵੱਖ-ਵੱਖ ਸਕੂਲਾਂ ਦੇ ...

ਪੂਰੀ ਖ਼ਬਰ »

ਕੁੱਲਰੀਆਂ ਦੇ ਪਾਣੀ ਦਾ ਨਿਕਾਸ ਨਾ ਹੋਣ ਕਾਰਨ ਗੋਰਖਨਾਥ ਵਾਲੀ ਸੜਕ ਨੇ ਧਾਰਿਆ ਛੱਪੜ ਦਾ ਰੂਪ

ਬਰੇਟਾ, 19 ਅਗਸਤ (ਜੀਵਨ ਸ਼ਰਮਾ)- ਨੇੜਲੇ ਪਿੰਡ ਕੁੱਲਰੀਆਂ ਤੋਂ ਪਿੰਡ ਗੋਰਖਨਾਥ ਨੂੰ ਜਾਣੀ ਵਾਲੀ ਸੜਕ ਤੇ ਪਿੰਡ ਕੁੱਲਰੀਆਂ ਦੇ ਘਰਾਂ ਦੇ ਪਾਣੀ ਦਾ ਨਿਕਾਸ ਨਾ ਹੋਣ ਕਾਰਨ ਸਾਰਾ ਪਾਣੀ ਸੜਕ ਤੇ ਜਮਾਂ ਹੋਇਆ ਰਹਿੰਦਾ ਹੈ | ਅਜਿਹਾ ਹੋਣ ਕਰ ਕੇ ਆਵਾਜਾਈ ਬੁਰੀ ਤਰ੍ਹਾਂ ...

ਪੂਰੀ ਖ਼ਬਰ »

ਬਰੇਟਾ ਦੇ ਵਾਰਡ ਨੰਬਰ 9 ਵਿਚ ਸੀਵਰੇਜ ਸਿਸਟਮ ਫ਼ੇਲ੍ਹ, ਲੋਕ ਪ੍ਰੇਸ਼ਾਨ

ਬਰੇਟਾ, 19 ਅਗਸਤ (ਜੀਵਨ ਸ਼ਰਮਾ)- ਬਰੇਟਾ ਪਿੰਡ ਦੇ ਵਾਰਡ ਨੰਬਰ 9 ਵਿਚ ਸੀਵਰੇਜ ਸਿਸਟਮ ਬੁਰੀ ਤਰ੍ਹਾਂ ਫ਼ੇਲ੍ਹ ਹੋਣ ਕਾਰਨ ਨਾਲੀਆਂ ਦਾ ਗੰਦਾ ਪਾਣੀ ਸੜਕਾਂ 'ਤੇ ਫੈਲ ਰਿਹਾ ਹੈ, ਇਸ ਨਾਲ ਵਾਰਡ ਵਾਸੀਆਂ ਨੂੰ ਅਨੇਕਾਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਵਾਰਡ ...

ਪੂਰੀ ਖ਼ਬਰ »

ਸੁਰਿੰਦਰ ਦੀ ਕਿਤਾਬ 'ਸਿਕਸ਼ਾ' ਉੱਪਰ ਵਿਚਾਰ ਚਰਚਾ

ਜੋਗਾ, 19 ਅਗਸਤ (ਪ.ਪ.)- ਗੁਰੂਕੁਲ ਅਕੈਡਮੀ ਉੱਭਾ ਵਿਖੇ ਸੁਰਿੰਦਰ ਕੁਮਾਰ ਦੀ ਪੁਸਤਕ 'ਸਿਕਸ਼ਾ' 'ਤੇ ਚਰਚਾ ਕੀਤੀ ਗਈ | ਪਿ੍ੰਸੀਪਲ ਹਰਪ੍ਰੀਤ ਸਿੰਘ ਪੁਰਬਾ ਨੇ ਕਿਹਾ ਕਿ ਲੇਖਕ ਵੱਲੋਂ ਪੰਜਾਬੀ ਭਾਸ਼ਾ ਦੇ ਗਿਆਨ ਰੱਖਣ ਵਾਲੇ ਹਰ ਵਿਅਕਤੀ ਲਈ ਸੌਖੇ ਤਰੀਕੇ ਨਾਲ ਅੰਗਰੇਜ਼ੀ ...

ਪੂਰੀ ਖ਼ਬਰ »

ਬੇਘਰਿਆਂ ਨੂੰ 30 ਜੁਲਾਈ ਤੱਕ ਪਲਾਟਾਂ ਦੇ ਕਬਜ਼ੇ ਦਿਵਾਉਣ ਵਿਚ ਸਰਕਾਰ ਅਸਫਲ

ਝੁਨੀਰ, 19 ਅਗਸਤ (ਵਸ਼ਿਸ਼ਟ)- ਕਸਬਾ ਝੁਨੀਰ ਦੇ ਬਜ਼ੁਰਗ ਆਗੂ ਕਾਮਰੇਡ ਗੰਗਾ ਸਿੰਘ ਤੂਫ਼ਾਨ ਅਤੇ ਵਫ਼ਦ ਨੇ ਦੱਸਿਆ ਕਿ ਰਾਜ ਸਰਕਾਰ ਨੇ ਰਾਜ ਦੇ ਸਮੂਹਿਕ ਬੇਘਰਿਆਂ ਨੂੰ ਰਿਹਾਇਸ਼ੀ ਮਕਾਨ ਬਣਾਉਣ ਲਈ 5-5 ਮਰਲਿਆਂ ਦੇ ਮੁਫ਼ਤ ਪਲਾਟਾਂ ਦੇ ਕਬਜ਼ੇ 30 ਜੁਲਾਈ 2018 ਤੋਂ ਪਹਿਲਾਂ ...

ਪੂਰੀ ਖ਼ਬਰ »

ਕੁੱਲਰੀਆਂ ਦੇ ਪਾਣੀ ਦਾ ਨਿਕਾਸ ਨਾ ਹੋਣ ਕਾਰਨ ਗੋਰਖਨਾਥ ਵਾਲੀ ਸੜਕ ਨੇ ਧਾਰਿਆ ਛੱਪੜ ਦਾ ਰੂਪ

ਬਰੇਟਾ, 19 ਅਗਸਤ (ਜੀਵਨ ਸ਼ਰਮਾ)- ਨੇੜਲੇ ਪਿੰਡ ਕੁੱਲਰੀਆਂ ਤੋਂ ਪਿੰਡ ਗੋਰਖਨਾਥ ਨੂੰ ਜਾਣੀ ਵਾਲੀ ਸੜਕ ਤੇ ਪਿੰਡ ਕੁੱਲਰੀਆਂ ਦੇ ਘਰਾਂ ਦੇ ਪਾਣੀ ਦਾ ਨਿਕਾਸ ਨਾ ਹੋਣ ਕਾਰਨ ਸਾਰਾ ਪਾਣੀ ਸੜਕ ਤੇ ਜਮਾਂ ਹੋਇਆ ਰਹਿੰਦਾ ਹੈ | ਅਜਿਹਾ ਹੋਣ ਕਰ ਕੇ ਆਵਾਜਾਈ ਬੁਰੀ ਤਰ੍ਹਾਂ ...

ਪੂਰੀ ਖ਼ਬਰ »

ਖੇਤੀਬਾੜੀ ਮਸ਼ੀਨਰੀ 'ਤੇ ਸਬਸਿਡੀ ਵਾਲੀ ਨੀਤੀ ਨੂੰ ਪੰਜਾਬ ਸਰਕਾਰ ਤੋਂ ਸਰਲ ਬਣਾਉਣ ਦੀ ਮੰਗ

ਮਾਨਸਾ, 19 ਅਗਸਤ (ਬਲਵਿੰਦਰ ਸਿੰਘ ਧਾਲੀਵਾਲ)- ਸਿਟੀ ਐਗਰੀਕਲਚਰ ਇੰਮਪਲੀਮੈਂਟਸ ਮਸ਼ੀਨਰੀ ਐਸੋਸੀਏਸ਼ਨ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਖੇਤੀਬਾੜੀ ਵਿਭਾਗ ਵਲੋਂ ਖੇਤੀਬਾੜੀ ਮਸ਼ੀਨਰੀ 'ਤੇ ਜੋ ਸਬਸਿਡੀ ਦਿੱਤੀ ਜਾਂਦੀ ਹੈ, ਦੀ ਨੀਤੀ ਨੂੰ ਹੋਰ ਸਰਲ ਬਣਾਇਆ ...

ਪੂਰੀ ਖ਼ਬਰ »

ਪਿਸ਼ਾਬ ਘਰ ਨਾ ਹੋਣ ਕਰਕੇ ਦੁਕਾਨਦਾਰ ਤੇ ਆਮ ਲੋਕ ਪ੍ਰੇਸ਼ਾਨ

ਝੁਨੀਰ, 19 ਅਗਸਤ (ਸੰਧੂ)- ਕਸਬਾ ਝੁਨੀਰ ਵਿਖੇ ਪਿਸ਼ਾਬ ਘਰ ਨਾ ਹੋਣ ਕਰ ਕੇ ਦੁਕਾਨਦਾਰ ਅਤੇ ਆਮ ਲੋਕ ਬਹੁਤ ਦੁਖੀ ਹਨ | ਬੀਰਬਲ ਸਿੰਘ ਤੇ ਲਾਭ ਸਿੰਘ ਨੇ ਦੱਸਿਆ ਕਿ ਪਿਸ਼ਾਬ ਘਰ ਨਾ ਹੋਣ ਕਰ ਕੇ ਸੈਂਕੜੇ ਦੁਕਾਨਦਾਰ ਅਤੇ ਆਮ ਲੋਕਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ...

ਪੂਰੀ ਖ਼ਬਰ »

ਗੰਦਗੀ ਦੇ ਢੇਰਾਂ ਤਾੋ ਝੁਨੀਰ ਵਾਸੀ ਪ੍ਰੇਸ਼ਾਨ

ਝੁਨੀਰ, 19 ਅਗਸਤ (ਨਿ.ਪ.ਪ.)- ਕਸਬਾ ਝੁਨੀਰ ਦੇ ਅਗਰਵਾਲ ਕਾਲੋਨੀ ਵਿਖੇ ਖ਼ਾਲੀ ਪਏ ਪਲਾਟਾਂ ਅਤੇ ਗਲੀਆਂ ਵਿਚਕਾਰ ਆਮ ਘਰਾਂ ਦੇ ਕੂੜੇ ਕਰਕਟ ਦਾ ਢੇਰ ਲੱਗਿਆ ਪਿਆ ਹੈ, ਜਿਸ ਕਾਰਨ ਸਾਰਾ ਸਾਰਾ ਦਿਨ ਬਦਬੂ ਆਉਂਦੀ ਰਹਿੰਦੀ ਹੈ ਅਤੇ ਭਿਆਨਕ ਬਿਮਾਰੀਆਂ ਨੂੰ ਸੱਦਾ ਦੇ ਰਿਹਾ ਹੈ | ...

ਪੂਰੀ ਖ਼ਬਰ »

ਮਾਲਵਾ ਕਾਲਜ ਸਰਦੂਲੇਵਾਲਾ ਵਿਖੇ ਸਮਾਗਮ ਕਰਵਾਇਆ

ਸਰਦੂਲਗੜ੍ਹ, 19 ਅਗਸਤ (ਪ.ਪ.)- ਮਾਲਵਾ ਕਾਲਜ ਸਰਦੂਲੇਵਾਲਾ ਵਿਖੇ ਨਵਾਂ ਸੈਸ਼ਨ ਸ਼ੁਰੂ ਹੋਣ 'ਤੇ ਸਵਾਗਤੀ ਸਮਾਗਮ ਕਰਵਾਇਆ ਗਿਆ | ਸੰਸਥਾ ਦੇ ਚੇਅਰਮੈਨ ਜਤਿੰਦਰ ਸਿੰਘ ਸੋਢੀ ਨੇ ਨਵੇਂ ਦਾਖ਼ਲ ਹੋਏ ਵਿਦਿਆਰਥੀਆਂ ਨੂੰ ਜੀ ਆਇਆਂ ਕਿਹਾ | ਪਹਿਲੀ ਵਾਰ ਕਾਲਜ ਵਿਚ ਪੜ੍ਹਾਈ ਕਰਨ ...

ਪੂਰੀ ਖ਼ਬਰ »

ਮਿਆਦ ਪੁਗਾ ਚੁਕੀਆਂ ਵਸਤੂਆ ਡਰਦੇ ਲੋਕ ਸੁੱਟਣ ਲੱਗੇ

ਸਰਦੂਲਗੜ੍ਹ, 19 ਅਗਸਤ (ਜੀ.ਐਮ.ਅਰੋੜਾ)-ਸਥਾਨਕ ਸ਼ਹਿਰ ਅੰਦਰ ਵੱਡੇ ਪੱਧਰ 'ਤੇ ਮਿਆਦ ਪੁਗਾ ਚੁਕੀਆਂ ਵਸਤੂਆਂ ਦੁੱਧ, ਦਹੀ, ਪਨੀਰ, ਕੋਲਡ ਡਰਿਕਸ ਤੇ ਹੋਰ ਚੀਜਾਂ ਵਿਕਣ ਸਬੰਧੀ 'ਅਜੀਤ' ਵਲੋਂ ਖਬਰ ਪ੍ਰਕਾਸ਼ਿਤ ਕਰਨ 'ਤੇ ਭਾਵੇ ਸਿਹਤ ਵਿਭਾਗ 'ਤੇ ਅਸਰ ਤਾਂ ਨਹੀ ਹੋਇਆ ਪਰ ਵੇਚਣ ...

ਪੂਰੀ ਖ਼ਬਰ »

ਨਾਬਾਲਗਾ ਨੂੰ ਵਰਗਲਾਉਣ ਦੇ ਮਾਮਲੇ 'ਚ ਮੁਕੱਦਮਾ ਦਰਜ

ਮਾਨਸਾ, 19 ਅਗਸਤ (ਧਾਲੀਵਾਲ)- ਸਥਾਨਕ ਸ਼ਹਿਰੀ ਥਾਣਾ ਪੁਲਿਸ-2 ਨੇ ਨਾਬਾਲਗਾ ਨੂੰ ਵਿਆਹ ਦਾ ਝਾਂਸਾ ਦੇ ਕੇ ਵਰਗਲਾਉਣ ਦੇ ਮਾਮਲੇ 'ਚ ਮੁਕੱਦਮਾ ਦਰਜ ਕੀਤਾ ਹੈ | ਸਹਾਇਕ ਸਬ ਇੰਸਪੈਕਟਰ ਸੁਖਚਰਨ ਸਿੰਘ ਨੇ ਦੱਸਿਆ ਕਿ ਵਾਰਡ ਨੰ: 7 ਦੀ ਵਾਸੀ ਪੀੜਤਾ ਦੇ ਬਿਆਨਾਂ 'ਤੇ ਆਕਾਸ਼ਦੀਪ ...

ਪੂਰੀ ਖ਼ਬਰ »

ਪਿੰਡ ਖਿਆਲੀ ਚਹਿਲਾਂਵਾਲੀ ਵਿਖੇ ਨਵੇਂ ਬਣ ਰਹੇ ਪਾਰਕ 'ਚ ਲਗਾਏ ਬੂਟੇ

ਝੁਨੀਰ, 19 ਅਗਸਤ (ਨਿ.ਪ.ਪ.)- ਨੇੜਲੇ ਪਿੰਡ ਖਿਆਲੀ ਚਹਿਲਾਂਵਾਲੀ ਵਿਖੇ ਮਗਨਰੇਗਾ ਸਕੀਮ ਅਧੀਨ ਬਣਾਏ ਜਾ ਰਹੇ ਪਾਰਕ ਵਿੱਚ ਅੱਜ ਪੌਦੇ ਲਗਾਏ ਗਏ | ਬਾਬਾ ਦਰਸ਼ਨ ਸਿੰਘ ਜੀ ਮੁੱਖ ਸੇਵਾਦਾਰ ਗੁਰੂ ਘਰ ਫੱਤਾ ਮਾਲੋਕਾ ਨੇ ਪੌਦਾ ਲਗਾ ਕੇ ਉਦਘਾਟਨ ਕੀਤਾ | ਇਸ ਪਾਰਕ ਵਿਚ ਲਗਪਗ 2 ...

ਪੂਰੀ ਖ਼ਬਰ »





Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX