ਤਾਜਾ ਖ਼ਬਰਾਂ


ਮੈਂਬਰ ਪਾਰਲੀਮੈਂਟ ਗੁਰਜੀਤ ਸਿੰਘ ਔਜਲਾ ਪੰਜਾਬ ਵਾਲੀਬਾਲ ਐਸੋਸੀਏਸ਼ਨ ਦੇ ਪ੍ਰਧਾਨ ਬਣੇ
. . .  1 day ago
ਅੰਮ੍ਰਿਤਸਰ -24 ਫਰਵਰੀ {ਅ.ਬ.} -ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਮੈਂਬਰ ਪਾਰਲੀਮੈਂਟ ਗੁਰਜੀਤ ਸਿੰਘ ਔਜਲਾ ਨੂੰ ਅੱਜ ਸਰਬਸੰਮਤੀ ਨਾਲ ਪੰਜਾਬ ਵਾਲੀਬਾਲ ਐਸੋਸੀਏਸ਼ਨ ਦਾ ਪ੍ਰਧਾਨ ਚੁਣਿਆ ਗਿਆ ਹੈ। ਇਸ ਮੌਕੇ ਪੱਤਰਕਾਰਾਂ ...
ਕੈਪਟਨ ਨੇ ਐੱਨ. ਸੀ. ਸੀ. ਟਰੇਨਿੰਗ ਜਹਾਜ਼ ਹਾਦਸੇ 'ਤੇ ਜਤਾਇਆ ਦੁੱਖ
. . .  1 day ago
ਚੰਡੀਗੜ੍ਹ, 24 ਫਰਵਰੀ - ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪਟਿਆਲਾ 'ਚ ਐੱਨ. ਸੀ. ਸੀ. ਦੇ ਇੱਕ ਟਰੇਨਿੰਗ ਜਹਾਜ਼ ਦੇ ਹਾਦਸਾਗ੍ਰਸਤ ਹੋਣ 'ਤੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਜ਼ਿਕਰਯੋਗ ਹੈ ਕਿ ਇਸ ਹਾਦਸੇ ਵਿਚ...
ਯੋਗੀ ਆਦਿਤਆਨਾਥ ਨੇ ਟਰੰਪ ਨੂੰ ਭੇਟ ਕੀਤੀ ਤਾਜ ਮਹਿਲ ਦੀ ਵਿਸ਼ਾਲ ਤਸਵੀਰ
. . .  1 day ago
ਆਗਰਾ, 24੪ ਫਰਵਰੀ - ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿਤਆਨਾਥ ਨੇ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਮੇਲਾਨੀਆ ਟਰੰਪ ਨੂੰ ਆਗਰਾ ਤੋਂ ਦਿੱਲੀ ਲਈ ਰਵਾਨਾ ਹੋਣ ਸਮੇਂ ਤਾਜ ਮਹਿਲ ਦੀ...
88.88 ਲੱਖ ਦੇ ਸੋਨੇ ਸਮੇਤ 4 ਗ੍ਰਿਫ਼ਤਾਰ
. . .  1 day ago
ਚੇਨਈ, 24 ਫਰਵਰੀ - ਕਸਟਮ ਵਿਭਾਗ ਨੇ ਚੇਨਈ ਦੇ ਹਵਾਈ ਅੱਡੇ ਤੋਂ 2.059 ਕਿੱਲੋ ਸੋਨਾ ਬਰਾਮਦ ਕਰ 4 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਬਰਾਮਦ ਸੋਨੇ ਦੀ ਕੀਮਤ 88.88 ਲੱਖ ਰੁਪਏ ਦੱਸੀ ਜਾ...
ਫ਼ੌਜ ਮੁਖੀ ਕੱਲ੍ਹ ਕਰਨਗੇ ਕਸ਼ਮੀਰ ਘਾਟੀ ਦਾ ਦੌਰਾ
. . .  1 day ago
ਨਵੀਂ ਦਿੱਲੀ, 24 ਫਰਵਰੀ - ਪਾਕਿਸਤਾਨ ਵੱਲੋਂ ਲਗਾਤਾਰ ਜੰਗਬੰਦੀ ਦੀ ਉਲੰਘਣਾ ਦੌਰਾਨ ਫ਼ੌਜ ਮੁਖੀ ਜਨਰਲ ਐਮ.ਐਮ ਨਰਵਾਣੇ ਕੱਲ੍ਹ ਕਸ਼ਮੀਰ ਘਾਟੀ ਦਾ ਦੌਰਾ ਕਰਨਗੇ। ਇਸ ਦੌਰਾਨ...
ਭਰਾ ਵੱਲੋਂ ਪਿਤਾ ਤੇ ਹੋਰਨਾਂ ਨਾਲ ਮਿਲ ਕੇ ਭਰਾ ਦਾ ਬੇਰਹਿਮੀ ਨਾਲ ਕਤਲ
. . .  1 day ago
ਤਰਨ ਤਾਰਨ, 24 ਫਰਵਰੀ (ਹਰਿੰਦਰ ਸਿੰਘ) - ਤਰਨ ਤਾਰਨ ਦੇ ਨਜ਼ਦੀਕੀ ਪਿੰਡ ਕੋਟ ਜਸਪਤ ਵਿਖੇ ਜ਼ਮੀਨੀ ਵਿਵਾਦ ਦੇ ਕਾਰਨ ਉਸ ਸਮੇਂ ਖ਼ੂਨ ਸਫ਼ੇਦ ਹੋ ਗਿਆ, ਜਦ ਭਰਾ ਨੇ ਆਪਣੇ ਪਿਤਾ, ਪੁੱਤਰਾਂ ਅਤੇ ਹੋਰਨਾਂ ਨਾਲ ਮਿਲ ਕੇ ਛੋਟੇ ਭਰਾ ਬਲਦੇਵ ਸਿੰਘ ਦਾ ਗੋਲੀਆਂ...
ਹਿੰਸਾ ਨੂੰ ਦੇਖਦੇ ਹੋਏ ਕਈ ਮੈਟਰੋ ਸਟੇਸ਼ਨਾਂ ਦੇ ਗੇਟ ਬੰਦ
. . .  1 day ago
ਨਵੀਂ ਦਿੱਲੀ, 24 ਫਰਵਰੀ - ਦਿੱਲੀ ਦੇ ਉੱਤਰ ਪੂਰਬ ਜ਼ਿਲ੍ਹੇ ਵਿਚ ਹਿੰਸਾ ਨੂੰ ਦੇਖਦੇ ਹੋਏ ਜਾਫਰਾਬਾਦ, ਮੌਜਪੁਰ-ਬਾਬਰਪੁਰ, ਗੋਕਲਪੁਰੀ, ਜੌਹਰੀ ਐਨਕਲੇਵ ਅਤੇ ਸ਼ਿਵ ਵਿਹਾਰ ਮੈਟਰੋ ਸਟੇਸ਼ਨਾਂ ਦੇ ਗੇਟ ਬੰਦ...
ਕੈਬਨਿਟ ਮੰਤਰੀ ਸਿੰਗਲਾ ਨੇ ਲੌਂਗੋਵਾਲ ਵੈਨ ਹਾਦਸੇ ਦੇ ਪੀੜਤਾਂ ਨੂੰ ਦਿੱਤੇ ਸਹਾਇਤਾ ਰਾਸ਼ੀ ਦੇ ਚੈੱਕ
. . .  1 day ago
ਲੌਂਗੋਵਾਲ, 24 ਫਰਵਰੀ (ਸ. ਸ. ਖੰਨਾ, ਵਿਨੋਦ ਸ਼ਰਮਾ)- ਬੀਤੇ ਦਿਨੀਂ ਲੌਂਗੋਵਾਲ ਵਿਖੇ ਵਾਪਰੇ ਦਰਦਨਾਕ ਵੈਨ ਹਾਦਸੇ ਵਿਚ ਮਾਰੇ ਗਏ 4 ਮਾਸੂਮ ਬੱਚਿਆਂ ਦੇ ਪਰਿਵਾਰਾਂ ਲਈ ਪੰਜਾਬ ਸਰਕਾਰ ਵਲੋਂ ਐਲਾਨੀ ਗਈ ਪ੍ਰਤੀ...
ਬਜਟ ਇਜਲਾਸ : ਰੌਲੇ-ਰੱਪੇ ਮਗਰੋਂ ਸਦਨ ਦੀ ਕਾਰਵਾਈ ਕੱਲ੍ਹ ਤੱਕ ਲਈ ਮੁਲਤਵੀ
. . .  1 day ago
ਟਰੰਪ ਦੀ ਧੀ ਅਤੇ ਜਵਾਈ ਨੇ ਕੀਤੇ ਤਾਜ ਮਹਿਲ ਦੇ ਦੀਦਾਰ
. . .  1 day ago
ਆਗਰਾ, 24 ਫਰਵਰੀ- ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਧੀ ਇਵਾਂਕਾ ਟਰੰਪ ਅਤੇ ਜਵਾਈ ਜੇਰੇਡ ਕੁਸ਼ਨਰ ਨੇ ਵੀ ਆਗਰਾ ਸਥਿਤ ਤਾਜ ਮਹਿਲ...
ਬਜਟ ਇਜਲਾਸ : ਮਜੀਠੀਆ ਵਲੋਂ ਸਪੀਕਰ ਵਿਰੁੱਧ ਨਾਅਰੇਬਾਜ਼ੀ ਕਰਨ ਮਗਰੋਂ ਆਪਸ 'ਚ ਉਲਝੇ ਅਕਾਲੀ ਦਲ ਅਤੇ ਕਾਂਗਰਸ ਦੇ ਵਿਧਾਇਕ
. . .  1 day ago
ਬਜਟ ਇਜਲਾਸ : ਅਕਾਲੀ-ਭਾਜਪਾ ਅਤੇ 'ਆਪ' ਵਿਧਾਇਕਾਂ ਨੇ 'ਪੰਜਾਬ ਪੁਲਿਸ ਦੀ ਗੁੰਡਾਗਰਦੀ ਬੰਦ ਕਰ' ਦੇ ਲਾਏ ਨਾਅਰੇ
. . .  1 day ago
ਬਜਟ ਇਜਲਾਸ : ਮਾਰਸ਼ਲਾਂ ਵਲੋਂ 'ਆਪ' ਵਿਧਾਇਕਾਂ ਨੂੰ ਸਦਨ 'ਚੋਂ ਬਾਹਰ ਕੱਢਣ ਦੀ ਕੋਸ਼ਿਸ਼
. . .  1 day ago
ਬਜਟ ਇਜਲਾਸ : ਸਦਨ ਦੀ ਕਾਰਵਾਈ 15 ਮਿੰਟ ਲਈ ਮੁਲਤਵੀ
. . .  1 day ago
ਬਜਟ ਇਜਲਾਸ : 'ਆਪ' ਦੇ ਵਿਧਾਇਕਾਂ ਵਲੋਂ ਮਾਰਸ਼ਲਾਂ ਦਾ ਮਹਿਲਾ ਮਾਰਸ਼ਲਾਂ ਦਾ ਸੁਰੱਖਿਆ ਘੇਰਾ ਤੋੜਨ ਦੀ ਲਗਾਤਾਰ ਕੋਸ਼ਿਸ਼ ਕੀਤੀ ਜਾ ਰਹੀ ਹੈ
. . .  1 day ago
ਤਾਜ ਮਹਿਲ ਪਹੁੰਚੇ ਟਰੰਪ ਨੇ ਵਿਜ਼ਟਰ ਬੁੱਕ 'ਚ ਲਿਖਿਆ ਸੰਦੇਸ਼
. . .  1 day ago
ਤਾਜ ਮਹਿਲ ਦੇ ਦੀਦਾਰ ਕਰ ਰਹੇ ਹਨ ਰਾਸ਼ਟਰਪਤੀ ਟਰੰਪ ਅਤੇ ਮੇਲਾਨੀਆ
. . .  1 day ago
ਬਜਟ ਇਜਲਾਸ : ਡੀ. ਜੀ. ਪੀ. ਨੂੰ ਬਰਖ਼ਾਸਤ ਕਰਨ ਦੀ ਲਗਾਤਾਰ ਕੀਤੀ ਜਾ ਰਹੀ ਹੈ ਮੰਗ
. . .  1 day ago
ਜਲਦ ਹੀ ਤਾਜ ਮਹਿਲ 'ਚ ਪਹੁੰਚਣਗੇ ਰਾਸ਼ਟਰਪਤੀ ਟਰੰਪ ਅਤੇ ਫ਼ਸਟ ਲੇਡੀ ਮੇਲਾਨੀਆ
. . .  1 day ago
ਬਜਟ ਇਜਲਾਸ : 'ਆਪ' ਤੇ ਅਕਾਲੀ-ਭਾਜਪਾ ਵਿਧਾਇਕ ਸਰਕਾਰ ਵਿਰੁੱਧ ਕਰ ਰਹੇ ਹਨ ਨਾਅਰੇਬਾਜ਼ੀ, ਸਦਨ 'ਚ ਹੰਗਾਮਾ ਜਾਰੀ
. . .  1 day ago
ਬਜਟ ਇਜਲਾਸ : 'ਆਪ' ਤੇ ਅਕਾਲੀ ਵਿਧਾਇਕਾਂ ਵਲੋਂ ਸੁਰੱਖਿਆ ਘੇਰਾ ਤੋੜਨ ਦੀ ਕੋਸ਼ਿਸ਼, ਹੋਰ ਸਿਵਲ ਸੁਰੱਖਿਆ ਕਰਮੀ ਬੁਲਾਏ ਗਏ
. . .  1 day ago
ਬਜਟ ਇਜਲਾਸ : 'ਆਪ' ਤੇ ਅਕਾਲੀ ਵਿਧਾਇਕਾਂ ਵਲੋਂ ਮਾਰਸ਼ਲਾਂ ਦਾ ਸੁਰੱਖਿਆ ਘੇਰਾ ਤੋੜ ਕੇ ਸਪੀਕਰ ਦੀ ਕੁਰਸੀ ਵੱਲ ਜਾਣ ਦੀ ਕੋਸ਼ਿਸ਼
. . .  1 day ago
ਬਜਟ ਇਜਲਾਸ : ਹੰਗਾਮੇ ਦੌਰਾਨ ਕਾਂਗਰਸ ਵਿਧਾਇਕਾਂ ਵਲੋਂ ਅਕਾਲੀ ਦਲ ਵਿਰੁੱਧ ਨਾਅਰੇਬਾਜ਼ੀ, ਸਦਨ ਬਣਿਆ ਰੌਲ਼ੇ-ਰੱਪੇ ਅਤੇ ਹੰਗਾਮੇ ਦਾ ਮੈਦਾਨ
. . .  1 day ago
ਤਾਜ ਮਹਿਲ ਲਈ ਰਵਾਨਾ ਹੋਇਆ ਟਰੰਪ ਅਤੇ ਉਨ੍ਹਾਂ ਦਾ ਪਰਿਵਾਰ
. . .  1 day ago
ਆਗਰਾ ਪਹੁੰਚਣ 'ਤੇ ਯੋਗੀ ਨੇ ਕੀਤਾ ਰਾਸ਼ਟਰਪਤੀ ਟਰੰਪ ਅਤੇ ਮੇਲਾਨੀਆ ਦਾ ਸਵਾਗਤ
. . .  1 day ago
ਬਜਟ ਇਜਲਾਸ : ਅਕਾਲੀ-ਭਾਜਪਾ ਅਤੇ 'ਆਪ' ਵਿਧਾਇਕਾਂ ਦਾ ਸਦਨ 'ਚ ਰੌਲ਼ਾ-ਰੱਪਾ ਜਾਰੀ
. . .  1 day ago
ਆਗਰਾ ਹਵਾਈ ਅੱਡੇ 'ਤੇ ਪਹੁੰਚਿਆ ਟਰੰਪ ਦਾ ਜਹਾਜ਼
. . .  1 day ago
ਸੀ.ਏ.ਏ ਪ੍ਰਦਰਸ਼ਨ ਦੌਰਾਨ ਝੜਪ 'ਚ ਹੈੱਡ ਕਾਂਸਟੇਬਲ ਦੀ ਮੌਤ
. . .  1 day ago
ਵਿਰੋਧ ਪ੍ਰਦਰਸ਼ਨਾਂ ਦੇ ਚੱਲਦਿਆਂ ਉੱਤਰੀ-ਪੂਰਬੀ ਦਿੱਲੀ 'ਚ ਧਾਰਾ 144 ਲਾਗੂ
. . .  1 day ago
ਬਜਟ ਇਜਲਾਸ : ਜਿਨ੍ਹਾਂ ਨੇ ਪੰਜਾਬ ਨੂੰ ਕਰਜ਼ੇ 'ਚ ਡੋਬਿਆ ਹੈ, ਉਨ੍ਹਾਂ 'ਤੇ ਸਰਕਾਰ ਕਾਰਵਾਈ ਕਰੇ, ਪਰਚੇ ਦਰਜ ਕੀਤੇ ਜਾਣ- ਹਰਮਿੰਦਰ ਗਿੱਲ
. . .  1 day ago
ਬਜਟ ਇਜਲਾਸ : ਕੱਲ੍ਹ ਕੈਪਟਨ ਸਦਨ 'ਚ ਹਾਜ਼ਰ ਹੋਣਗੇ, ਉਨ੍ਹਾਂ ਕੋਲੋਂ ਡੀ. ਜੀ. ਪੀ. ਅਤੇ ਆਸ਼ੂ ਦੇ ਮਾਮਲੇ 'ਤੇ ਵਿਰੋਧੀ ਧਿਰਾਂ ਨੂੰ ਜਵਾਬ ਮਿਲ ਜਾਣਗੇ- ਸਪੀਕਰ
. . .  1 day ago
ਬਜਟ ਇਜਲਾਸ : ਡੀ. ਜੀ. ਪੀ. ਬਰਖ਼ਾਸਤ ਕਰਨ ਦੀ ਮੰਗ ਨੂੰ ਲੈ ਕੇ ਅਕਾਲੀ ਵਿਧਾਇਕਾਂ ਦਾ ਸਦਨ 'ਚ ਹੰਗਾਮਾ ਜਾਰੀ
. . .  1 day ago
ਦਿੱਲੀ ਦੇ ਮੌਜਪੁਰ ਇਲਾਕੇ 'ਚ ਨਾਗਰਿਕਤਾ ਕਾਨੂੰਨ ਨੂੰ ਲੈ ਕੇ ਦੋ ਗੁੱਟਾਂ ਵਿਚਾਲੇ ਜੰਮ ਹੋ ਕੇ ਹੋਈ ਪੱਥਰਬਾਜ਼ੀ
. . .  1 day ago
ਲੌਂਗੋਵਾਲ ਵੈਨ ਹਾਦਸਾ : ਪੀੜਤ ਪਰਿਵਾਰਾਂ ਨੂੰ ਸ਼੍ਰੋਮਣੀ ਕਮੇਟੀ ਨੇ ਦਿੱਤੇ ਮਾਲੀ ਸਹਾਇਤਾ ਦੇ ਚੈੱਕ
. . .  1 day ago
ਬਜਟ ਇਜਲਾਸ: ਡੀ.ਜੀ.ਪੀ ਅਤੇ ਭਾਰਤ ਭੂਸ਼ਨ ਆਸ਼ੂ ਦੇ ਮਾਮਲੇ 'ਚ ਸਦਨ 'ਚ ਹੰਗਾਮਾ ਜਾਰੀ
. . .  1 day ago
ਮੋਟੇਰਾ ਸਟੇਡੀਅਮ 'ਚ ਲੋਕਾਂ ਨੇ ਇਵਾਂਕਾ ਨਾਲ ਲਈਆਂ ਸੈਲਫੀਆਂ
. . .  1 day ago
ਪੈਨਸ਼ਨਰਾਂ ਅਤੇ ਮੁਲਾਜ਼ਮਾਂ ਵਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਰੋਸ ਰੈਲੀ ਕਰਨ ਉਪਰੰਤ ਵਿਧਾਨ ਸਭਾ ਵੱਲ ਰੋਸ ਮਾਰਚ
. . .  1 day ago
ਬਜਟ ਇਜਲਾਸ: ਅਕਾਲੀ ਅਤੇ ਆਪ ਵਿਧਾਇਕਾਂ ਵੱਲੋਂ ਕੀਤੇ ਜਾ ਰਹੇ ਭਾਰੀ ਹੰਗਾਮੇ ਦੌਰਾਨ ਹੀ ਰਾਜਪਾਲ ਦੇ ਭਾਸ਼ਣ 'ਤੇ ਬਹਿਸ ਸ਼ੁਰੂ
. . .  1 day ago
ਬਜਟ ਇਜਲਾਸ: ਡੀ.ਜੀ.ਪੀ ਅਤੇ ਭਾਰਤ ਭੂਸ਼ਨ ਆਸ਼ੂ ਦੇ ਮਾਮਲੇ 'ਤੇ ਅਕਾਲੀ ਵਿਧਾਇਕਾਂ ਵੱਲੋਂ ਸਦਨ 'ਚ ਭਾਰੀ ਹੰਗਾਮਾ
. . .  1 day ago
ਬਜਟ ਇਜਲਾਸ: ਕਾਂਗਰਸੀ ਵਿਧਾਇਕ ਵੀ ਹੰਗਾਮੇ 'ਚ ਹੋਏ ਸ਼ਾਮਿਲ, ਅਕਾਲੀ ਦਲ ਖ਼ਿਲਾਫ਼ ਸ਼ੁਰੂ ਕੀਤੀ ਨਾਅਰੇਬਾਜ਼ੀ
. . .  1 day ago
ਬਜਟ ਇਜਲਾਸ: ਅਕਾਲੀ ਵਿਧਾਇਕਾਂ ਵੱਲੋਂ ਸਦਨ 'ਚ ਭਾਰੀ ਰੌਲਾ ਰੱਪਾ ਅਤੇ ਨਾਅਰੇਬਾਜ਼ੀ
. . .  1 day ago
ਬਜਟ ਇਜਲਾਸ: ਆਪ ਵਿਧਾਇਕਾਂ ਵੱਲੋਂ ਸਪੀਕਰ ਦੀ ਕੁਰਸੀ ਅੱਗੇ ਜਾ ਕੇ ਮੁੜ ਨਾਅਰੇਬਾਜ਼ੀ ਸ਼ੁਰੂ
. . .  1 day ago
ਤਾਜ ਮਹਿਲ ਦੇ ਦੀਦਾਰ ਕਰਨ ਲਈ ਆਗਰਾ ਰਵਾਨਾ ਹੋਏ ਰਾਸ਼ਟਰਪਤੀ ਟਰੰਪ
. . .  1 day ago
ਬਜਟ ਇਜਲਾਸ: ਹਰਪਾਲ ਚੀਮਾ ਨੇ ਡੀ.ਜੀ.ਪੀ ਵੱਲੋਂ ਦਿੱਤੇ ਵਿਵਾਦਿਤ ਬਿਆਨ ਅਤੇ ਭਾਰਤ ਭੂਸ਼ਨ ਆਸ਼ੂ ਦਾ ਸਦਨ ਚੁੱਕਿਆ ਮੁੱਦਾ
. . .  1 day ago
ਬਜਟ ਇਜਲਾਸ: ਪ੍ਰਸ਼ਨਕਾਲ ਤੋਂ ਬਾਅਦ ਸਪੀਕਰ ਨੇ ਅਗਲੀ ਕਾਰਵਾਈ ਕੀਤੀ ਸ਼ੁਰੂ
. . .  1 day ago
ਬਜਟ ਇਜਲਾਸ: ਸਦਨ ਦੀ ਕਾਰਵਾਈ ਮੁੜ ਹੋਈ ਸ਼ੁਰੂ
. . .  1 day ago
ਬਜਟ ਇਜਲਾਸ: ਸਪੀਕਰ ਵੱਲੋਂ ਸਦਨ ਦੀ ਕਾਰਵਾਈ ਮੁੜ ਤੋਂ ਅੱਧੇ ਘੰਟੇ ਲਈ ਮੁਲਤਵੀ
. . .  1 day ago
ਬਜਟ ਇਜਲਾਸ : 'ਆਪ' ਤੇ ਅਕਾਲੀ ਵਰਕਰਾਂ ਵੱਲੋਂ ਸਪੀਕਰ ਦੀ ਕੁਰਸੀ ਅੱਗੇ ਨਾਅਰੇਬਾਜ਼ੀ
. . .  1 day ago
ਪਟਿਆਲਾ 'ਚ ਐੱਨ. ਸੀ. ਸੀ. ਟਰੇਨਿੰਗ ਦਾ ਜਹਾਜ਼ ਹੋਇਆ ਹਾਦਸੇ ਦਾ ਸ਼ਿਕਾਰ, ਗਰੁੱਪ ਲੀਡਰ ਦੀ ਮੌਤ
. . .  1 day ago
ਬਜਟ ਇਜਲਾਸ : ਡੀ.ਜੀ.ਪੀ ਅਤੇ ਆਸ਼ੂ ਦੇ ਮੁੱਦੇ 'ਤੇ ਫਿਰ ਤੋਂ ਆਪ ਤੇ ਅਕਾਲੀ ਵਿਧਾਇਕਾਂ ਵੱਲੋਂ ਨਾਅਰੇਬਾਜ਼ੀ
. . .  1 day ago
ਹੋਰ ਖ਼ਬਰਾਂ..
ਜਲੰਧਰ : ਮੰਗਲਵਾਰ 5 ਭਾਦੋ ਸੰਮਤ 550

ਪਹਿਲਾ ਸਫ਼ਾ

ਨੀਰਵ ਮੋਦੀ ਦੇ ਇੰਗਲੈਂਡ 'ਚ ਹੋਣ ਦੀ ਪੁਸ਼ਟੀ

ਨਵੀਂ ਦਿੱਲੀ, 20 ਅਗਸਤ (ਉਪਮਾ ਡਾਗਾ ਪਾਰਥ)-ਪੀ.ਐਨ.ਬੀ. ਘੁਟਾਲੇ ਦੇ ਮੁੱਖ ਦੋਸ਼ੀ ਨੀਰਵ ਮੋਦੀ ਦੇ ਬਰਤਾਨੀਆ 'ਚ ਹੋਣ ਦੀ ਖ਼ਬਰ ਮਿਲਣ ਤੋਂ ਬਾਅਦ ਸੀ.ਬੀ.ਆਈ. ਨੇ ਉਸ ਨੂੰ ਭਾਰਤ ਦੇ ਸਪੁਰਦ ਕਰਨ ਦੀ ਅਪੀਲ ਕੀਤੀ ਹੈ। ਸੀ. ਬੀ.ਆਈ. ਮੁਤਾਬਿਕ ਬਰਤਾਨੀਆ ਸਰਕਾਰ ਵਲੋਂ ਇਸ ਦੀ ਪੁਸ਼ਟੀ ਹੋਣ ਤੋਂ ਬਾਅਦ ਏਜੰਸੀ ਨੇ ਰਸਮੀ ਤੌਰ 'ਤੇ ਉੱਥੋਂ ਦੀ ਸਰਕਾਰ ਨੂੰ ਨੀਰਵ ਮੋਦੀ ਨੂੰ ਭਾਰਤ ਦੇ ਸਪੁਰਦ ਕਰਨ ਦੀ ਅਰਜ਼ੀ ਲਾ ਦਿੱਤੀ ਹੈ। ਇੱਥੇ ਜ਼ਿਕਰਯੋਗ ਹੈ ਕਿ ਸਰਕਾਰੀ ਬੈਂਕਾਂ ਤੋਂ 9 ਹਜ਼ਾਰ ਕਰੋੜ ਰੁਪਏ ਲੈ ਕੇ ਫ਼ਰਾਰ ਹੋਇਆ ਸ਼ਰਾਬ ਕਾਰੋਬਾਰੀ ਵਿਜੈ ਮਾਲਿਆ ਵੀ ਬਰਤਾਨੀਆ 'ਚ ਹੈ। ਨੀਰਵ ਮੋਦੀ ਅਤੇ ਮੇਹੁਲ ਚੋਕਸੀ ਦੇਸ਼ ਦੇ ਸਭ ਤੋਂ ਵੱਡੇ ਘੁਟਾਲੇ ਦੇ ਦੋਸ਼ੀ ਹਨ। ਇਸ ਮਹੀਨੇ ਦੀ ਸ਼ੁਰੂਆਤ 'ਚ ਕੇਂਦਰ ਵਲੋਂ ਸੰਸਦ 'ਚ ਦਿੱਤੀ ਜਾਣਕਾਰੀ ਮੁਤਾਬਿਕ ਬਰਤਾਨੀਆ 'ਚ ਭਾਰਤੀ ਮਿਸ਼ਨ ਨੂੰ ਨੀਰਵ ਮੋਦੀ ਨੂੰ ਭਾਰਤ ਭੇਜਣ ਸਬੰਧੀ ਅਰਜ਼ੀ ਭੇਜੀ ਜਾ ਚੁੱਕੀ ਹੈ। ਸਾਲ 2002 ਤੋਂ ਹੁਣ ਤੱਕ ਨੀਰਵ ਮੋਦੀ 29ਵਾਂ ਭਗੌੜਾ ਹੈ, ਜਿਸ ਨੂੰ ਭਾਰਤ ਦੇ ਸਪੁਰਦ ਕਰਨ ਲਈ ਅਰਜ਼ੀ ਲਾਈ ਹੈ। ਜਦਕਿ ਪਿਛਲੇ 16 ਸਾਲ 'ਚ ਬਰਤਾਨੀਆ ਸਰਕਾਰ 9 ਵਾਰ ਭਾਰਤ ਦੀ ਅਰਜ਼ੀ ਨੂੰ ਖ਼ਾਰਜ ਕਰ ਚੁੱਕੀ ਹੈ।

ਸ਼ਿਲਾਂਗ ਦੇ 14 ਗੜਬੜ ਵਾਲੇ ਖ਼ੇਤਰਾਂ 'ਚੋਂ ਕਰਫ਼ਿਊ ਪੂਰੀ ਤਰ੍ਹਾਂ ਹਟਾਇਆ

ਸ਼ਿਲਾਂਗ, 20 ਅਗਸਤ (ਪੀ.ਟੀ.ਆਈ.)-ਮੇਘਾਲਿਆ ਦੇ ਅਧਿਕਾਰੀਆਂ ਨੇ ਅੱਜ ਸੂਬੇ ਦੀ ਰਾਜਧਾਨੀ ਦੇ 14 ਗੜਬੜ ਵਾਲੇ ਇਲਾਕਿਆਂ 'ਚੋਂ ਪਿਛਲੇ 80 ਦਿਨਾਂ ਤੋਂ ਲੱਗਿਆ ਹੋਇਆ ਕਰਫ਼ਿਊ ਪੂਰੀ ਤਰ੍ਹਾਂ ਨਾਲ ਹਟਾ ਦਿੱਤਾ ਹੈ। ਇਹ ਕਰਫ਼ਿਊ ਸਿੱਖਾਂ ਤੇ ਸਰਕਾਰੀ ਬੱਸਾਂ ਦੇ ਡਰਾਈਵਰਾਂ ਵਿਚਕਾਰ 31 ਮਈ ਨੂੰ ਪੰਜਾਬੀ ਲੇਨ ਵਿਖੇ ਹੋਈ ਲੜਾਈ ਅਤੇ ਜਨ-ਸਮੂਹ ਦੇ ਜੋਸ਼ ਨੂੰ ਠੱਲ੍ਹਣ ਕਾਰਨ 1 ਜੂਨ ਤੋਂ ਸ਼ਿਲਾਂਗ ਦੇ 14 ਗੜਬੜ ਵਾਲੇ ਖੇਤਰਾਂ 'ਚ ਲਗਾਇਆ ਗਿਆ ਸੀ। ਇਸ ਤੋਂ ਪਹਿਲਾਂ ਜ਼ਿਲ੍ਹਾ ਅਧਿਕਾਰੀਆਂ ਨੇ ਦਿਨ ਦੇ ਸਮੇਂ ਕਰਫ਼ਿਊ 'ਚ ਛੂਟ ਦਿੰਦਿਆਂ ਰਾਤ ਸਮੇਂ ਦਾ ਕਰਫ਼ਿਊ ਜਾਰੀ ਰੱਖਿਆ ਸੀ ਜੋ ਕਿ ਬੀਤੀ ਰਾਤ ਤੱਕ ਜਾਰੀ ਰਿਹਾ। ਪੂਰਬੀ ਖ਼ਾਸੀ ਹਿਲਜ਼ ਜ਼ਿਲ੍ਹੇ ਦੇ ਡੀ.ਸੀ. ਪੀ.ਐਸ. ਦਖਾਰ ਨੇ ਅੱਜ ਲੁਮਦਿੰਗਜਰੀ ਥਾਣੇ ਅਤੇ ਕੌਨਟੋਨਮੈਂਟ ਪੁਲਿਸ ਬੀਟ ਹਾਊਸ ਅਧੀਨ ਪੈਂਦੇ ਖੇਤਰਾਂ 'ਚ ਕਰਫ਼ਿਊ ਹਟਾਉਣ ਦੇ ਨਿਰਦੇਸ਼ ਦੇ ਦਿੱਤੇ ਹਨ। ਉਨ੍ਹਾਂ ਦੱਸਿਆ ਕਿ ਇਸ ਤੋਂ ਬਾਅਦ ਕਾਨੂੰਨ ਤੇ ਵਿਵਸਥਾ ਦੀ ਸਥਿਤੀ 'ਚ ਸੁਧਾਰ ਦੇਖਦੇ ਹੋਏ ਅਤੇ ਪੁਲਿਸ ਵਿਭਾਗ ਨਾਲ ਸਲਾਹ-ਮਸ਼ਵਰੇ ਤੋਂ ਬਾਅਦ ਹੁਣ ਕਰਫ਼ਿਊ ਪੂਰੀ ਤਰਾਂ ਨਾਲ ਹਟਾ ਦਿੱਤਾ ਗਿਆ ਹੈ।

ਪਾਕਿ ਸੈਨਾ ਵਲੋਂ ਉੜੀ ਸੈਕਟਰ 'ਚ ਜੰਗਬੰਦੀ ਦੀ ਉਲੰਘਣਾ

 ਸ੍ਰੀਨਗਰ, 20 ਅਗਸਤ (ਏਜੰਸੀ)- ਪਾਕਿਸਤਾਨੀ ਸੈਨਾ ਵਲੋਂ ਅੱਜ ਜੰਮੂ-ਕਸ਼ਮੀਰ ਦੇ ਬਾਰਾਮੁਲਾ ਜ਼ਿਲ੍ਹੇ ਦੇ ਉੜੀ ਸੈਕਟਰ 'ਚ ਕੰਟਰੋਲ ਰੇਖਾ 'ਤੇ ਜੰਗਬੰਦੀ ਦੀ ਉਲੰਘਣਾ ਕੀਤੀ ਗਈ ਹੈ। ਬਾਰਾਮੁਲਾ ਦੇ ਐਸ.ਐਸ.ਪੀ. ਇਮਤਿਯਾਜ਼ ਹੁਸੈਨ ਨੇ ਦੱਸਿਆ ਕਿ ਪਾਕਿਸਤਾਨੀ ਸੈਨਾ ਵਲੋਂ ਉੜੀ ਸੈਕਟਰ ਦੇ ਕਮਾਲਕੋਟ ਇਲਾਕੇ 'ਚ ਦੁਪਹਿਰ ਸਮੇਂ ਗੋਲਾਬਾਰੀ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਅਜੇ ਤੱਕ ਕਿਸੇ ਵੀ ਜਾਨੀ ਜਾਂ ਮਾਲੀ ਨੁਕਸਾਨ ਦੀ ਕੋਈ ਖ਼ਬਰ ਨਹੀਂ ਹੈ।

ਰਾਜੀਵ ਗਾਂਧੀ ਨੂੰ ਰਾਸ਼ਟਰ ਨੇ ਦਿੱਤੀ ਸ਼ਰਧਾਂਜਲੀ

ਨਵੀਂ ਦਿੱਲੀ, 20 ਅਗਸਤ (ਉਪਮਾ ਡਾਗਾ ਪਾਰਥ)-ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਦੀ 74ਵੀਂ ਵਰ੍ਹੇਗੰਢ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਸਮੇਤ ਕਈ ਆਗੂਆਂ ਨੇ ਉਨ੍ਹਾਂ ਨੂੰ ਸ਼ਰਧਾਂਜਲੀ ਭੇਟ ਕੀਤੀ। ਦੇਸ਼ ਦੇ ਛੇਵੇਂ ਅਤੇ ਸਭ ਤੋਂ ਛੋਟੀ ਉਮਰ ਦੇ ਪ੍ਰਧਾਨ ਮੰਤਰੀ ਮਰਹੂਮ ਰਾਜੀਵ ਗਾਂਧੀ ਨੂੰ ਉਨ੍ਹਾਂ ਦੀ ਸਮਾਧੀ ਵੀਰ ਭੂਮੀ 'ਤੇ ਸਾਬਕਾ ਪ੍ਰਧਾਨ ਮੰਤਰੀ ਡਾ: ਮਨਮੋਹਨ ਸਿੰਘ, ਸਾਬਕਾ ਰਾਸ਼ਟਰਪਤੀ ਪ੍ਰਣਾਬ ਮੁਖਰਜੀ, ਸਾਬਕਾ ਉਪ ਰਾਸ਼ਟਰਪਤੀ ਹਾਮਿਦ ਅੰਸਾਰੀ, ਯੂ. ਪੀ. ਏ. ਚੇਅਰਪਰਸਨ ਸੋਨੀਆ ਗਾਂਧੀ, ਕਾਂਗਰਸ ਪ੍ਰਧਾਨ ਰਾਹੁਲ ਗਾਂਧੀ, ਪ੍ਰਿਅੰਕਾ ਗਾਂਧੀ ਅਤੇ ਰਾਬਰਟ ਵਾਡਰਾ ਸਮੇਤ ਕਈ ਆਗੂਆਂ ਨੇ ਸ਼ਰਧਾਂਜਲੀ ਭੇਟ ਕੀਤੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਟਵੀਟ ਕਰ ਕੇ ਰਾਜੀਵ ਗਾਂਧੀ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਕਿਹਾ ਕਿ ਰਾਸ਼ਟਰ ਦੇ ਪ੍ਰਤੀ ਉਨ੍ਹਾਂ ਦੀਆਂ ਕੋਸ਼ਿਸ਼ਾਂ ਨੂੰ ਹਮੇਸ਼ਾ ਯਾਦ ਕੀਤਾ ਜਾਵੇਗਾ।
ਰਾਹੁਲ ਹੋਏ ਭਾਵੁਕ
ਆਪਣੇ ਪਿਤਾ ਰਾਜੀਵ ਗਾਂਧੀ ਨੂੰ ਯਾਦ ਕਰਦਿਆਂ ਕਾਂਗਰਸ ਪ੍ਰਧਾਨ ਸ਼ਰਧਾਂਜਲੀ ਭੇਟ ਕਰਦਿਆਂ ਭਾਵੁਕ ਹੋ ਗਏ। ਰਾਹੁਲ ਨੇ ਰਾਜੀਵ ਗਾਂਧੀ ਨੂੰ ਰਹਿਮ ਦਿਲ, ਸਰਲ ਅਤੇ ਸਨੇਹੀ ਕਰਾਰ ਦਿੰਦਿਆਂ ਕਿਹਾ ਕਿ ਉਨ੍ਹਾਂ (ਰਾਜੀਵ) ਦੀ ਅਚਾਨਕ ਮੌਤ ਨੇ ਉਨ੍ਹਾਂ (ਰਾਹੁਲ) ਦੀ ਜ਼ਿੰਦਗੀ 'ਚ ਇਕ ਗਹਿਰੀ ਖਲਾ ਵਖੇਰੀ ਹੈ। ਰਾਹੁਲ ਨੇ ਭਾਵੁਕਤਾ ਨਾਲ ਲਿਖੇ ਸੰਦੇਸ਼ 'ਚ ਇਕੱਠੇ ਬਿਤਾਏ ਸਮੇਂ ਨੂੰ ਯਾਦ ਕਰਦਿਆਂ ਕਿਹਾ ਕਿ ਉਹ ਕਿਸਮਤ ਵਾਲੇ ਸਨ ਕਿ ਕਈ ਜਨਮ ਦਿਨ ਉਨ੍ਹਾਂ ਦੇ ਨਾਲ ਮਨਾਏ ਜਦੋਂ ਉਹ ਜ਼ਿੰਦਾ ਸਨ।

ਵੀਰਭੱਦਰ ਸਿੰਘ ਦੇ ਬੇਟੇ ਨੂੰ ਜ਼ਮਾਨਤ

ਨਵੀਂ ਦਿੱਲੀ, 20 ਅਗਸਤ (ਏਜੰਸੀਆਂ)-ਹਿਮਾਚਲ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਵੀਰਭੱਦਰ ਸਿੰਘ ਦੇ ਬੇਟੇ ਨੂੰ ਅਦਾਲਤ ਨੇ ਹਵਾਲਾ ਦੇ ਇਕ ਮਾਮਲੇ 'ਚ ਅੱਜ ਜ਼ਮਾਨਤ ਦੇ ਦਿੱਤੀ ਹੈ। ਪਟਿਆਲਾ ਹਾਊਸ ਸਥਿਤ ਵਿਸ਼ੇਸ਼ ਜੱਜ ਅਰਵਿੰਦ ਕੁਮਾਰ ਦੀ ਅਦਾਲਤ ਨੇ ਵਿਕਰਮਾਦਿੱਤਿਆ ਸਿੰਘ ਨੂੰ 50 ਹਜ਼ਾਰ ਰੁਪਏ ਦੇ ਨਿੱਜੀ ਮੁਚੱਲਕੇ ਅਤੇ ਏਨੀ ਹੀ ਰਕਮ 'ਤੇ ਜ਼ਮਾਨਤ ਦਿੱਤੀ ਹੈ। ਮਾਮਲੇ ਦੀ ਅਗਲੀ ਸੁਣਵਾਈ 19 ਸਤੰਬਰ ਨੂੰ ਹੋਵੇਗੀ। ਅਦਾਲਤ ਨੇ ਦੋਸ਼ੀ 'ਤੇ ਕਈ ਸ਼ਰਤਾਂ ਵੀ ਲਗਾਈਆਂ ਹਨ। ਜਿਨ੍ਹਾਂ 'ਚ ਬਿਨਾਂ ਅਗਾਊਂ ਆਗਿਆ ਲਏ ਦੇਸ਼ ਛੱਡ ਕੇ ਨਹੀਂ ਜਾਣਾ ਅਤੇ ਮਾਮਲੇ 'ਚ ਕਿਸੇ ਵੀ ਗਵਾਹ ਨੂੰ ਪ੍ਰਭਾਵਿਤ ਕਰਨ ਦਾ ਯਤਨ ਨਹੀਂ ਕਰਨਾ ਸ਼ਾਮਿਲ ਹੈ। ਈ. ਡੀ. ਵਲੋਂ ਪੇਸ਼ ਹੋਏ ਵਕੀਲਾਂ ਨੇ ਜ਼ਮਾਨਤ ਦੀ ਪਟੀਸ਼ਨ ਦਾ ਵਿਰੋਧ ਕੀਤਾ ਅਤੇ ਕਿਹਾ ਕਿ ਦੋਸ਼ੀ ਰਿਹਾਅ ਹੋਣ ਦਾ ਗ਼ਲਤ ਫ਼ਾਇਦਾ ਉਠਾ ਸਕਦਾ ਹੈ।

ਕੇਰਲ ਹੜ੍ਹ ਰਾਹਤ ਫੰਡ 'ਚ ਸੁਪਰੀਮ ਕੋਰਟ ਦੇ ਜੱਜ ਵੀ ਦੇਣਗੇ ਯੋਗਦਾਨ

ਨਵੀਂ ਦਿੱਲੀ, 20 ਅਗਸਤ (ਜਗਤਾਰ ਸਿੰਘ)-ਸੁਪਰੀਮ ਕੋਰਟ ਦੇ ਚੀਫ ਜਸਟਿਸ ਦੀਪਕ ਮਿਸ਼ਰਾ ਨੇ ਅੱਜ ਕਿਹਾ ਕਿ ਸਰਬਉੱਚ ਅਦਾਲਤ ਦੇ ਜੱਜ ਵੀ ਕੇਰਲ ਹੜ੍ਹ ਰਾਹਤ ਫੰਡ ਵਿਚ ਯੋਗਦਾਨ ਕਰਨਗੇ। ਚੀਫ਼ ਜਸਟਿਸ ਦੀਪਕ ਮਿਸ਼ਰਾ, ਜਸਟਿਸ ਏ.ਐਮ. ਖਾਨਵਿਲਕਰ ਅਤੇ ਜਸਟਿਸ ਡੀ.ਵਾਈ. ਚੰਦਰਚੂੜ ਦੀ ਬੈਂਚ ਨੇ ਦੇਸ਼ ਦੀਆਂ ਵੱਖ-ਵੱਖ ਅਦਾਲਤਾਂ 'ਚ ਸੰਸਦ ਮੈਂਬਰਾਂ ਤੇ ਵਿਧਾਇਕਾਂ ਦੇ ਵਕਾਲਤ ਕਰਨ 'ਤੇ ਪਾਬੰਦੀ ਲਗਾਉਣ ਲਈ ਦਾਇਰ ਜਨਹਿਤ ਪਟੀਸ਼ਨ ਦੀ ਸੁਣਵਾਈ ਦੌਰਾਨ ਉਕਤ ਟਿੱਪਣੀ ਕੀਤੀ। ਬੈਂਚ ਨੇ ਇਹ ਟਿੱਪਣੀ ਉਸ ਵਕਤ ਕੀਤੀ ਜਦ ਅਟਾਰਨੀ ਜਨਰਲ ਕੇ.ਕੇ. ਵੇਣੁਗੋਪਾਲ ਨੇ ਕੇਰਲ ਵਿਚ ਹੜ੍ਹ ਦੀ ਤਬਾਹੀ ਕਾਰਨ 1 ਕਰੋੜ ਲੋਕਾਂ ਦੇ ਬੇਘਰ ਹੋਣ ਦਾ ਜ਼ਿਕਰ ਕੀਤਾ। ਬੈਂਚ ਨੇ ਕਿਹਾ ਕਿ ਇਸ ਅਦਾਲਤ ਦੇ ਜੱਜ ਵੀ ਹੜ੍ਹ ਰਾਹਤ ਫੰਡ ਲਈ ਯੋਗਦਾਨ ਕਰ ਰਹੇ ਹਨ।
ਕੇਰਲ ਲਈ ਰਾਹਤ ਵਸਤੂਆਂ 'ਤੇ ਕਸਟਮ ਡਿਊਟੀ ਅਤੇ ਜੀ. ਐਸ. ਟੀ. ਤੋਂ ਛੋਟ
ਵਿੱਤ ਮੰਤਰੀ ਪਿਊਸ਼ ਗੋਇਲ ਨੇ ਦੱਸਿਆ ਕਿ ਕੇਂਦਰ ਸਰਕਾਰ ਨੇ ਹੜ੍ਹਾਂ ਨਾਲ ਪ੍ਰਭਾਵਿਤ ਕੇਰਲ 'ਚ ਭੇਜੀਆਂ ਜਾਣ ਵਾਲੀਆਂ ਰਾਹਤ ਵਸਤੂਆਂ ਨੂੰ ਕਸਟਮ ਡਿਊਟੀ ਅਤੇ ਜੀ. ਐਸ. ਟੀ. ਤੋਂ ਮੁਕਤ ਕਰਨ ਦਾ ਫ਼ੈਸਲਾ ਲਿਆ ਹੈ। ਇਸ ਸਬੰਧੀ ਨੋਟੀਫ਼ਿਕੇਸ਼ਨ ਭਲਕੇ ਜਾਰੀ ਕੀਤਾ ਜਾਵੇਗਾ। ਇਸ ਨੋਟੀਫ਼ਿਕੇਸ਼ਨ ਨੂੰ ਬਾਅਦ 'ਚ ਜੀ. ਐਸ. ਟੀ. ਕੌਂਸਲ ਦੀ ਹੋਣ ਵਾਲੀ ਅਗਲੀ ਮੀਟਿੰਗ 'ਚ ਰੱਖਿਆ ਜਾਵੇਗਾ। ਇਹ ਟੈਕਸ ਛੋਟਾਂ 31 ਦਸੰਬਰ 2108 ਤੱਕ ਜਾਰੀ ਰਹਿਣਗੀਆਂ।

ਪਾਕਿ ਸੈਨਾ ਮੁਖੀ ਦੇ ਗਲੇ ਲੱਗਣ ਲਈ ਸਿੱਧੂ ਖ਼ਿਲਾਫ਼ ਬਿਹਾਰ ਦੀ ਅਦਾਲਤ 'ਚ ਸ਼ਿਕਾਇਤ ਦਾਇਰ

ਮੁਜ਼ੱਫਰਪੁਰ, 20 ਅਗਸਤ (ਪੀ. ਟੀ. ਆਈ.)-ਪਾਕਿਸਤਾਨ ਦੇ ਸੈਨਾ ਮੁਖੀ ਕੰਵਰ ਜਾਵੇਦ ਬਾਜਵਾ ਦੇ ਗਲੇ ਮਿਲਣ ਲਈ ਸਾਬਕਾ ਕ੍ਰਿਕਟ ਖਿਡਾਰੀ ਤੇ ਪੰਜਾਬ ਦੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਖਿਲਾਫ ਅਦਾਲਤ ਵਿਚ ਇਕ ਸ਼ਿਕਾਇਤ ਦਾਇਰ ਕਰਕੇ ਉਨ੍ਹਾਂ ਖਿਲਾਫ ਦੇਸ਼ ਧਰੋਹ ਅਤੇ ਦੂਸਰੇ ਦੋਸ਼ਾਂ ਤਹਿਤ ਕੇਸ ਦਰਜ ਕਰਨ ਦੀ ਮੰਗ ਕੀਤੀ ਗਈ ਹੈ। ਚੀਫ ਜੁਡੀਸ਼ਲ ਮਜਿਸਟਰੇਟ ਹਰੀ ਪ੍ਰਸਾਦ ਦੀ ਅਦਾਲਤ ਵਿਚ ਇਹ ਸ਼ਿਕਾਇਤ ਵਕੀਲ ਸੁਧੀਰ ਕੁਮਾਰ ਓਝਾ ਨੇ ਦਾਇਰ ਕੀਤੀ ਹੈ। ਅਦਾਲਤ ਨੇ ਮਾਮਲੇ ਦੀ ਸੁਣਵਾਈ 24 ਅਗਸਤ 2018 'ਤੇ ਪਾ ਦਿੱਤੀ ਹੈ। ਆਪਣੀ ਸ਼ਿਕਾਇਤ ਵਿਚ ਓਝਾ ਨੇ ਦਲੀਲ ਦਿੱਤੀ ਕਿ ਸਿੱਧੂ ਵਲੋਂ ਪਾਕਿਸਤਾਨੀ ਫ਼ੌਜ ਦੇ ਮੁਖੀ ਦੇ ਗਲੇ ਮਿਲਣ ਨਾਲ ਉਸ ਦੀਆਂ ਅਤੇ ਦੂਸਰੇ ਭਾਰਤੀਆਂ ਦੀਆਂ ਭਾਵਨਾਵਾਂ ਨੂੰ ਸੱਟ ਵੱਜੀ ਹੈ। ਓਝਾ ਨੇ ਆਪਣੀ ਸ਼ਿਕਾਇਤ ਵਿਚ ਅੱਗੇ ਕਿਹਾ ਕਿ ਸਿੱਧੂ ਪਾਕਿਸਤਾਨ ਵਿਚ ਉਸ ਜਨਰਲ ਬਾਜਵਾ ਨੂੰ ਗਲੇ ਮਿਲੇ ਜਿਸ ਦੇ ਹੁਕਮਾਂ ਨਾਲ ਸਰਹੱਦ ਪਾਰਲੇ ਅੱਤਵਾਦ ਵਿਚ ਭਾਰਤੀ ਸੈਨਿਕਾਂ ਨੂੰ ਮਾਰਿਆ ਜਾ ਰਿਹਾ ਹੈ। ਉਸ ਨੇ ਕਿਹਾ ਕਿ ਸਾਡੇ ਸੈਨਿਕਾਂ ਦਾ ਸਿਰ ਕਲਮ ਕਰਨ ਲਈ ਜਨਰਲ ਬਾਜਵਾ ਹੀ ਜ਼ਿੰਮੇਵਾਰ ਹੈ।

ਕੇਰਲ ਹੜ੍ਹ ਪੀੜਤ ਰਾਹਤ ਫੰਡ ਲਈ ਉੱਪ ਰਾਸ਼ਟਰਪਤੀ ਦਾਨ ਕਰਨਗੇ ਇਕ ਮਹੀਨੇ ਦੀ ਤਨਖ਼ਾਹ

ਨਵੀਂ ਦਿੱਲੀ, 20 ਅਗਸਤ (ਪੀ. ਟੀ. ਆਈ.)-ਉੱਪ-ਰਾਸ਼ਟਰਪਤੀ ਐਮ. ਵੀ. ਨਾਇਡੂ ਨੇ ਆਪਣੀ ਇਕ ਮਹੀਨੇ ਦੀ ਤਨਖ਼ਾਹ ਕੇਰਲ ਦੇ ਰਹਾਤ ਕਾਰਜਾਂ ਲਈ ਇਕੱਠੇ ਕੀਤੇ ਜਾ ਰਹੇ ਫ਼ੰਡ ਲਈ ਦੇਣ ਦਾ ਫ਼ੈਸਲਾ ਕੀਤਾ ਹੈ। ਇਹ ਫ਼ੈਸਲਾ ਉਨ੍ਹਾਂ ਨੇ ਸੂਬੇ ਦੀ ਰਾਹਤ ਕਾਰਜਾਂ ਲਈ ਕੀਤੀ ਇਕ ਸਮੀਖਿਆ ਬੈਠਕ 'ਚ ...

ਪੂਰੀ ਖ਼ਬਰ »

ਵਾਜਪਾਈ ਕਦੇ ਵੀ ਦਬਾਅ 'ਚ ਝੁਕੇ ਨਹੀਂ ਸਨ-ਮੋਦੀ

ਸਾਬਕਾ ਪ੍ਰਧਾਨ ਮੰਤਰੀ ਦੀ ਯਾਦ 'ਚ ਸਰਬ ਪਾਰਟੀ ਸ਼ੋਕ ਸਭਾ

ਨਵੀਂ ਦਿੱਲੀ, 20 ਅਗਸਤ (ਏਜੰਸੀ)- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਮਰਹੂਮ ਅਟਲ ਬਿਹਾਰੀ ਵਾਜਪਾਈ ਨੂੰ ਯਾਦ ਕਰਦਿਆਂ ਕਿਹਾ ਕਿ ਉਹ ਅਜਿਹੇ ਵਿਅਕਤੀ ਸਨ ਜੋ ਕਦੇ ਦਬਾਅ ਦੌਰਾਨ ਵੀ ਝੁਕਦੇ ਨਹੀਂ ਸਨ ਅਤੇ ਉਨ੍ਹਾਂ ਵਿਰੋਧੀ ਹਾਲਾਤ 'ਚ ਵੀ ਕਦੇ ਉਮੀਦ ਨਹੀਂ ਸੀ ਛੱਡੀ। ...

ਪੂਰੀ ਖ਼ਬਰ »

ਪਾਕਿ ਦੀ ਨਵੀਂ ਕੈਬਨਿਟ ਦੇ 16 ਮੰਤਰੀਆਂ ਨੇ ਚੁੱਕੀ ਸਹੁੰ

ਜ਼ਿਆਦਾਤਰ ਸਾਬਕਾ ਫ਼ੌਜੀ ਤਾਨਾਸ਼ਾਹ ਮੁਸ਼ੱਰਫ਼ ਦੇ ਮੰਤਰੀ ਮੰਡਲ ਟੀਮ ਦੇ ਮੈਂਬਰ ਸ਼ਾਮਿਲ

ਅੰਮ੍ਰਿਤਸਰ, 20 ਅਗਸਤ (ਸੁਰਿੰਦਰ ਕੋਛੜ)-ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦੇ 21 ਮੈਂਬਰੀ ਮੰਤਰੀ ਮੰਡਲ ਦੇ 16 ਮੰਤਰੀਆਂ ਨੂੰ ਅੱਜ ਰਾਸ਼ਟਰਪਤੀ ਮਮਨੂਨ ਹੁਸੈਨ ਨੇ ਰਾਸ਼ਟਰਪਤੀ ਭਵਨ 'ਚ ਅਹੁਦੇ ਦੀ ਸਹੁੰ ਚੁਕਾਈ। ਨਵੀਂ ਕੈਬਨਿਟ 'ਚ 16 ਸੰਘੀ ਮੰਤਰੀ ਤੇ 5 ਸਲਾਹਕਾਰ ...

ਪੂਰੀ ਖ਼ਬਰ »

ਕੇਂਦਰ ਨੇ ਕੇਰਲ ਹੜ੍ਹਾਂ ਨੂੰ 'ਗੰਭੀਰ ਕੁਦਰਤੀ ਆਫ਼ਤ' ਐਲਾਨਿਆ

ਤਿਰੂਵਨੰਤਪੁਰਮ/ਨਵੀਂ ਦਿੱਲੀ, 20 ਅਗਸਤ (ਪੀ. ਟੀ. ਆਈ.)-ਕੇਂਦਰ ਸਰਕਾਰ ਨੇ ਅੱਜ ਕੇਰਲ 'ਚ ਆਏ ਤਬਾਹਕੁੰਨ ਹੜ੍ਹਾਂ ਨੂੰ ਗੰਭੀਰ ਕੁਦਰਤ ਆਫ਼ਤ ਐਲਾਨਿਆ ਹੈ ਕਿਉਂਕਿ ਤਬਾਹ ਹੋਈਆਂ ਇਮਾਰਤਾਂ ਦਾ ਮੁੜ ਨਿਰਮਾਣ ਅਤੇ ਬੇਘਰ ਹੋਏ ਲੱਖਾਂ ਲੋਕਾਂ ਦਾ ਮੁੜ ਵਸੇਬਾ ਕਰਨਾ ਸੂਬੇ ਅੱਗੇ ...

ਪੂਰੀ ਖ਼ਬਰ »

ਸੰਤ ਹਰਚੰਦ ਸਿੰਘ ਲੌਂਗੋਵਾਲ ਨੂੰ ਬਰਸੀ ਮੌਕੇ ਸ਼ਰਧਾਂਜਲੀਆਂ ਭੇਟ

ਲੌਂਗੋਵਾਲ, 20 ਅਗਸਤ (ਸੁਖਵਿੰਦਰ ਸਿੰਘ ਫੁੱਲ, ਵਿਨੋਦ ਸ਼ਰਮਾ, ਜਸਵੀਰ ਸਿੰਘ ਜੱਸੀ)-ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਨੇ ਕਿਹਾ ਹੈ ਕਿ ਜਸਟਿਸ ਰਣਜੀਤ ਸਿੰਘ ਕਮਿਸ਼ਨ ਨੂੰ ਉਹ ਮਾਨਤਾ ਨਹੀਂ ਦਿੰਦੇ, ਕਿਉਂਕਿ ਇਸ ਵਲੋਂ ਤਿਆਰ ਕੀਤੀ ਰਿਪੋਰਟ ਝੂਠ ਦਾ ...

ਪੂਰੀ ਖ਼ਬਰ »

ਕਿਸ਼ਤਵਾੜ 'ਚ ਦੋ ਵਾਹਨਾਂ 'ਤੇ ਢਿਗਾਂ ਡਿੱਗਣ ਕਾਰਨ 7 ਮੌਤਾਂ, 12 ਜ਼ਖ਼ਮੀ

ਸ੍ਰੀਨਗਰ, 20 ਅਗਸਤ (ਮਨਜੀਤ ਸਿੰਘ)-ਜੰਮੂ-ਕਸ਼ਮੀਰ ਦੇ ਕਿਸ਼ਤਵਾੜ ਜ਼ਿਲ੍ਹੇ 'ਚ ਯਾਤਰੀਆਂ ਨਾਲ ਭਰੀ ਇਕ ਮਿੰਨੀ ਬੱਸ ਅਤੇ ਇਕ ਕਾਰ 'ਤੇ ਭਾਰੀ ਪੱਥਰ ਤੇ ਮਲਬਾ ਡਿੱਗਣ ਕਾਰਨ ਇਕ ਪੁਲਿਸ ਮੁਲਾਜ਼ਮ ਸਮੇਤ 7 ਯਾਤਰੀਆਂ ਦੀ ਮੌਤ ਹੋ ਗਈ, ਜਦਕਿ 12 ਹੋਰ ਜ਼ਖ਼ਮੀ ਹੋ ਗਏ ਹਨ। ਇਸ ਹਾਦਸੇ ਦੇ ...

ਪੂਰੀ ਖ਼ਬਰ »

'ਆਪ' ਦੇ ਬਾਗ਼ੀ ਧੜੇ ਨੇ ਖਹਿਰਾ ਨੂੰ ਕਾਰਜਕਾਰੀ ਪ੍ਰਧਾਨ ਐਲਾਨਿਆ-ਦੂਜੇ ਧੜੇ ਨੇ ਕੀਤਾ ਖ਼ਾਰਜ

* ਸਮਝੌਤੇ ਲਈ ਕੇਜਰੀਵਾਲ ਦਾ ਸੱਦਾ ਆਏਗਾ ਤਾਂ ਪੀ.ਏ.ਸੀ. ਕਰੇਗੀ ਫ਼ੈਸਲਾ-ਖਹਿਰਾ * ਕਿਹਾ, ਸਿੱਧੂ ਦੀ ਜੱਫੀ ਨੂੰ ਦਿੱਤਾ ਜਾ ਰਿਹੈ ਬੇਲੋੜਾ ਤੂਲ

ਚੰਡੀਗੜ੍ਹ, 20 ਅਗਸਤ (ਵਿਕਰਮਜੀਤ ਸਿੰਘ ਮਾਨ)-ਆਮ ਆਦਮੀ ਪਾਰਟੀ ਦੇ ਬਾਗ਼ੀ ਧੜੇ ਦੇ ਆਗੂਆਂ ਨੇ ਸੁਖਪਾਲ ਸਿੰਘ ਖਹਿਰਾ ਨੂੰ 'ਆਪ' ਦੀ ਪੰਜਾਬ ਇਕਾਈ ਦਾ ਕਾਰਜਕਾਰੀ ਪ੍ਰਧਾਨ ਐਲਾਨ ਦਿੱਤਾ ਹੈ। ਬਾਗ਼ੀ ਧੜੇ ਵਲੋਂ ਪਿੱਛੇ ਜਿਹੇ ਬਣਾਈ ਰਾਜਸੀ ਮਾਮਲਿਆਂ ਦੀ ਕਮੇਟੀ ਵਲੋਂ ਅੱਜ ਇਸ ...

ਪੂਰੀ ਖ਼ਬਰ »

ਸਿੱਧੂ ਮਾਮਲੇ 'ਤੇ ਕੈਪਟਨ ਤੇ ਜਾਖੜ ਆਹਮੋ-ਸਾਹਮਣੇ

ਚੰਡੀਗੜ੍ਹ, 20 ਅਗਸਤ (ਵਿਕਰਮਜੀਤ ਸਿੰਘ ਮਾਨ)-ਕੈਬਨਿਟ ਮੰਤਰੀ ਸ. ਨਵਜੋਤ ਸਿੰਘ ਸਿੱਧੂ ਦੀ ਪਾਕਿਸਤਾਨ ਫੇਰੀ ਨੂੰ ਲੈ ਕੇ ਵਿਚਾਰਕ ਤੌਰ 'ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਪੰਜਾਬ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਆਹਮੋ-ਸਾਹਮਣੇ ਆ ਗਏ ਹਨ। ਜਿਥੇ ਕੈਪਟਨ ...

ਪੂਰੀ ਖ਼ਬਰ »

ਜਥੇ: ਕੋਲਿਆਂਵਾਲੀ ਦੀ ਜ਼ਮਾਨਤ ਅਰਜ਼ੀ ਖ਼ਾਰਜ

ਚੰਡੀਗੜ੍ਹ, 20 ਅਗਸਤ (ਸੁਰਜੀਤ ਸਿੰਘ ਸੱਤੀ)- ਆਮਦਨ ਤੋਂ ਵੱਧ ਜਾਇਦਾਦ ਬਣਾਉਣ ਦੇ ਦੋਸ਼ 'ਚ ਵਿਜੀਲੈਂਸ ਬਿਊਰੋ ਵਲੋਂ ਦਰਜ ਮਾਮਲੇ 'ਚ ਫਸੇ ਸੀਨੀਅਰ ਅਕਾਲੀ ਨੇਤਾ ਜਥੇਦਾਰ ਦਿਆਲ ਸਿੰਘ ਕੋਲਿਆਂਵਾਲੀ ਦੀ ਅਗਾਉਂ ਜ਼ਮਾਨਤ ਅਰਜ਼ੀ ਹਾਈਕੋਰਟ ਨੇ ਖਾਰਜ ਕਰ ਦਿੱਤੀ ਹੈ। ਪੰਜਾਬ ...

ਪੂਰੀ ਖ਼ਬਰ »

ਕੇਂਦਰ ਨੇ ਬਕਰੀਦ ਦੀ ਛੁੱਟੀ ਫਿਰ 22 ਅਗਸਤ ਕੀਤੀ

ਨਵੀਂ ਦਿੱਲੀ, 20 ਅਗਸਤ (ਏਜੰਸੀ)-ਕੇਂਦਰ ਸਰਕਾਰ ਨੇ ਆਪਣੇ ਪਹਿਲੇ ਬਿਆਨ ਨੂੰ ਵਾਪਸ ਲੈਂਦੇ ਹੋਏ ਸੋਮਵਾਰ ਨੂੰ ਈਦ-ਉਲ-ਜੁਹਾ ਦੀ ਛੁੱਟੀ 'ਚ ਬਦਲਾਅ ਕਰਨ ਦਾ ਐਲਾਨ ਕੀਤਾ ਅਤੇ ਕਿਹਾ ਕਿ ਇੱਥੇ ਸਥਿਤ ਕੇਂਦਰ ਸਰਕਾਰ ਦੇ ਦਫ਼ਤਰ 23 ਅਗਸਤ ਦੀ ਬਜਾਏ 22 ਅਗਸਤ ਨੂੰ ਬੰਦ ਰਹਿਣਗੇ। ਇਕ ...

ਪੂਰੀ ਖ਼ਬਰ »

ਪੰਜਾਬ ਮੰਤਰੀ ਮੰਡਲ ਦੀ ਹੰਗਾਮੀ ਮੀਟਿੰਗ ਅੱਜ

ਚੰਡੀਗੜ੍ਹ, 20 ਅਗਸਤ (ਐਨ.ਐਸ. ਪਰਵਾਨਾ)-ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਆਪਣੇ ਮੰਤਰੀ ਮੰਡਲ ਦੀ ਹੰਗਾਮੀ ਮੀਟਿੰਗ ਕੱਲ੍ਹ 21 ਅਗਸਤ ਨੂੰ ਇੱਥੇ ਸਿਵਲ ਸਕੱਤਰੇਤ 'ਚ ਸਵੇਰੇ 11.30 ਵਜੇ ਬੁਲਾਈ ਹੈ, ਜਿਸ ਵਿਚ ਸੰਭਵ ਹੈ ਕਿ ਅਹਿਮ ਮਾਮਲਿਆਂ 'ਤੇ ਵਿਚਾਰ-ਵਟਾਂਦਰਾ ਕੀਤਾ ...

ਪੂਰੀ ਖ਼ਬਰ »

ਉੱਤਰੀ ਰਾਜਾਂ ਵਲੋਂ ਨਸ਼ਿਆਂ ਵਿਰੁੱਧ ਸਾਂਝੀ ਜੰਗ ਲੜਨ ਦਾ ਫ਼ੈਸਲਾ

ਕੈਪਟਨ ਤੇ ਖੱਟਰ ਨੇ ਦਿੱਤੇ ਸੁਝਾਅ

ਚੰਡੀਗੜ੍ਹ, 20 ਅਗਸਤ (ਐਨ.ਐਸ. ਪਰਵਾਨਾ)-ਨਸ਼ਿਆਂ ਦੀ ਵੱਧ ਰਹੀ ਬਿਮਾਰੀ ਵਿਰੁੱਧ ਸਾਂਝੀ ਜੰਗ ਲੜਨ ਲਈ ਉੱਤਰੀ ਰਾਜਾਂ ਦੇ ਮੁੱਖ ਮੰਤਰੀਆਂ ਨੇ ਅੱਜ ਇਥੇ ਅਹਿਮ ਤੇ ਇਤਿਹਾਸਕ ਫ਼ੈਸਲਾ ਲੈਂਦੇ ਹਰ ਤਰ੍ਹਾਂ ਦੀ ਜਾਣਕਾਰੀ ਸਾਂਝੀ ਕਰਨ ਦਾ ਅਹਿਦ ਕੀਤਾ ਤੇ ਇਸ ਬਾਰੇ ਇਥੋਂ ਕੁਝ ...

ਪੂਰੀ ਖ਼ਬਰ »

ਅਫ਼ਗਾਨਿਸਤਾਨ 'ਚ ਤਾਲਿਬਾਨ ਵਲੋਂ 200 ਬੱਸ ਯਾਤਰੀ ਅਗਵਾ

ਕਾਬੁਲ/ਪਿਸ਼ਾਵਰ, 20 ਅਗਸਤ (ਰਾਇਟਰਜ਼)-ਤਾਲਿਬਾਨ ਨੇ ਸੋਮਵਾਰ ਨੂੰ ਸਰਕਾਰ ਦੇ ਜੰਗਬੰਦੀ ਦੇ ਸੱਦੇ ਨੂੰ ਰੱਦ ਕਰ ਦਿੱਤਾ ਤੇ ਕਿਹਾ ਕਿ ਉਹ ਆਪਣੇ ਹਮਲੇ ਜਾਰੀ ਰੱਖਣਗੇ ਜਦਕਿ ਅੱਜ ਵਿਦਰੋਹੀਆਂ ਨੇ ਤਿੰਨ ਬੱਸਾਂ 'ਚ ਸਵਾਰ ਛੁੱਟੀਆਂ ਮਨਾਉਣ ਜਾ ਰਹੇ ਕਰੀਬ 200 ਯਾਤਰੀਆਂ ਨੂੰ ...

ਪੂਰੀ ਖ਼ਬਰ »

ਵਿਨੇਸ਼ ਫੋਗਟ ਨੇ ਭਾਰਤ ਨੂੰ ਕੁਸ਼ਤੀ 'ਚ ਦਿਵਾਇਆ ਇਕ ਹੋਰ ਸੋਨ ਤਗਮਾ

* ਏਸ਼ਿਆਈ ਖੇਡਾਂ 'ਚ ਸੋਨ ਤਗਮਾ ਜਿੱਤਣ ਵਾਲੀ ਪਹਿਲੀ ਮਹਿਲਾ ਪਹਿਲਵਾਨ ਬਣੀ * ਨਿਸ਼ਾਨੇਬਾਜ਼ੀ 'ਚ ਭਾਰਤ ਨੇ ਜਿੱਤੇ ਦੋ ਚਾਂਦੀ ਦੇ ਤਗਮੇ

ਜਕਾਰਤਾ, 20 ਅਗਸਤ-ਇਥੇ ਹੋ ਰਹੀਆਂ ਏਸ਼ਿਆਈ ਖੇਡਾਂ ਵਿਚ ਮਹਿਲਾ ਕੁਸ਼ਤੀ ਦੇ 50 ਕਿੱਲੋ ਫਰੀ ਸਟਾਈਲ ਵਰਗ ਮੁਕਾਬਲੇ 'ਚ ਭਾਰਤ ਦੀ ਮਹਿਲਾ ਪਹਿਲਵਾਨ ਵਿਨੇਸ਼ ਫੋਗਟ ਨੇ ਸੋਨ ਤਗਮਾ ਜਿੱਤ ਕੇ ਨਵਾਂ ਇਤਿਹਾਸ ਸਿਰਜਿਆ ਹੈ ਤੇ ਕੁਸ਼ਤੀ ਵਿਚ ਭਾਰਤ ਨੂੰ ਦੂਜਾ ਸੋਨ ਤਗਮਾ ਹਾਸਲ ਹੋਇਆ ...

ਪੂਰੀ ਖ਼ਬਰ »

ਇਮਰਾਨ ਨੂੰ ਲਿਖੀ ਵਧਾਈ ਚਿੱਠੀ ਨਾਲ ਵਿਵਾਦ

ਪਾਕਿਸਤਾਨ ਨੇ ਮੋਦੀ ਵਲੋਂ ਗੱਲਬਾਤ ਸ਼ੁਰੂ ਕਰਨ ਦਾ ਸੰਕੇਤ ਦੇਣ ਦਾ ਕੀਤਾ ਦਾਅਵਾ

ਭਾਰਤ ਵਲੋਂ ਪਾਕਿ ਦਾ ਦਾਅਵਾ ਖਾਰਜ

ਨਵੀਂ ਦਿੱਲੀ, 20 ਅਗਸਤ (ਉਪਮਾ ਡਾਗਾ ਪਾਰਥ)-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪਾਕਿਸਤਾਨ ਦੇ ਨਵੇਂ ਬਣੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੂੰ ਚਿੱਠੀ ਲਿਖ ਕੇ ਭਾਰਤ ਵਲੋਂ 'ਚੰਗੇ ਗੁਆਂਢੀ ਸਬੰਧ' ਰੱਖਣ ਦੀ ਇੱਛਾ ਪ੍ਰਗਟਾਈ ਅਤੇ ਨਾਲ ਹੀ ਖ਼ੇਤਰ ਦੇ ਲੋਕਾਂ ਦੀ ਭਲਾਈ ਲਈ ...

ਪੂਰੀ ਖ਼ਬਰ »





Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX