ਤਾਜਾ ਖ਼ਬਰਾਂ


ਉੱਤਰ ਪ੍ਰਦੇਸ਼ : ਚਿੱਤਰਕੂਟ ਨਦੀ 'ਚ ਨਹਾਉਣ ਗਏ 5 ਬੱਚਿਆਂ 'ਚੋਂ 3 ਦੀ ਮੌਤ
. . .  1 day ago
ਏਸ਼ੀਆ ਕੱਪ 2018 : ਬੰਗਲਾਦੇਸ਼ ਨੇ ਭਾਰਤ ਨੂੰ ਦਿੱਤਾ 174 ਦੌੜਾਂ ਦਾ ਟੀਚਾ
. . .  1 day ago
ਭਾਖੜਾ 'ਚ ਰੁੜ੍ਹੇ ਪਾਤੜਾਂ ਦੇ ਦੋ ਨੌਜਵਾਨ, ਇਕ ਦੀ ਮਿਲੀ ਲਾਸ਼
. . .  1 day ago
ਪਾਤੜਾਂ, 21 ਸਤੰਬਰ (ਗੁਰਵਿੰਦਰ ਸਿੰਘ ਬੱਤਰਾ) - ਹਰਿਆਣਾ ਦੇ ਜ਼ਿਲ੍ਹਾ ਕੈਥਲ 'ਚ ਪਾਤੜਾਂ ਦੇ ਦੋ ਨੌਜਵਾਨਾਂ ਦੇ ਭਾਖੜਾ ਨਹਿਰ 'ਚ ਡੁੱਬਣ ਦਾ ਸਮਾਚਾਰ ਹੈ। ਭਾਖੜਾ ਨਹਿਰ 'ਚ ਡੁੱਬੇ ਇਨ੍ਹਾਂ ਦੋ ਨੌਜਵਾਨਾਂ 'ਚੋਂ ਪ੍ਰਦੀਪ ਕੁਮਾਰ ਦੀ ਲਾਸ਼ ਮਿਲ ਗਈ ਹੈ ਜਦਕਿ ਦੂਸਰਾ ਨੌਜਵਾਨ ....
ਏਸ਼ੀਆ ਕੱਪ 2018 : ਬੰਗਲਾਦੇਸ਼ ਨੂੰ ਲੱਗਿਆ ਸੱਤਵਾਂ ਝਟਕਾ
. . .  1 day ago
ਏਸ਼ੀਆ ਕੱਪ 2018 : ਬੰਗਲਾਦੇਸ਼ ਨੂੰ ਲੱਗਿਆ ਛੇਵਾਂ ਝਟਕਾ
. . .  1 day ago
ਬਾਂਦੀਪੋਰਾ 'ਚ ਸੁਰੱਖਿਆ ਬਲਾਂ ਦੇ ਨਾਲ ਮੁੱਠਭੇੜ 'ਚ 3 ਅੱਤਵਾਦੀ ਢੇਰ
. . .  1 day ago
ਸ੍ਰੀਨਗਰ, 21 ਸਤੰਬਰ- ਜੰਮੂ ਕਸ਼ਮੀਰ ਦੇ ਬਾਂਦੀਪੋਰਾ 'ਚ ਸੁਰੱਖਿਆ ਬਲਾਂ ਅਤੇ ਅੱਤਵਾਦੀਆਂ ਵਿਚਾਲੇ ਹੋਈ ਮੁੱਠਭੇੜ 'ਚ ਤਿੰਨ ਹੋਰ ਅੱਤਵਾਦੀ ਢੇਰ ਹੋ ਗਏ...
ਵੋਟਾਂ ਦੀ ਗਿਣਤੀ ਲਈ ਸਾਰੇ ਪ੍ਰਬੰਧ ਹੋਏ ਮੁਕੰਮਲ- ਰਿਟਰਨਿੰਗ ਅਫ਼ਸਰ
. . .  1 day ago
ਤਪਾ ਮੰਡੀ, 21 ਸਤੰਬਰ (ਵਿਜੇ ਸ਼ਰਮਾ) - 19 ਸਤੰਬਰ ਨੂੰ ਹੋਈਆ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀਆਂ ਦੀਆਂ ਚੋਣਾਂ ਲਈ ਵੱਖੋ-ਵੱਖ ਪਾਰਟੀਆਂ ਦੇ ਉਮੀਦਵਾਰਾਂ ਦੀ ਕਿਸਮਤ ਵੋਟ ਬਕਸਿਆਂ 'ਚ ਸਬ-ਡਵੀਜ਼ਨ ਤਪਾ ਦੇ ਐਸ.ਡੀ.ਐਮ. ਦਫ਼ਤਰ 'ਚ ਬੰਦ ਹੈ, ਜਿਨ੍ਹਾਂ ਦੀ...
ਅਗਲੇ ਦੋ ਦਿਨਾਂ 'ਚ ਪੰਜਾਬ 'ਚ ਪਵੇਗਾ ਭਾਰੀ ਮੀਂਹ, ਅਲਰਟ ਜਾਰੀ
. . .  1 day ago
ਚੰਡੀਗੜ੍ਹ, 21 ਸਤੰਬਰ - ਆਗਾਮੀ ਦਿਨਾਂ ਦੌਰਾਨ ਪੰਜਾਬ ਦੇ ਵੱਖ ਵੱਖ ਹਿੱਸਿਆ 'ਚ ਭਾਰੀ ਮੀਂਹ ਪੈਣ ਸੰਬੰਧੀ ਅਲਰਟ ਜਾਰੀ ਕੀਤਾ ਗਿਆ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਪੰਜਾਬ ਸਰਕਾਰ ਦੇ ਬੁਲਾਰੇ ਨੇ ਦੱਸਿਆ ਕਿ ਭਾਰਤੀ ਮੌਸਮ ਵਿਭਾਗ ਦੇ ਚੰਡੀਗੜ੍ਹ ਸਥਿਤ ਕੇਂਦਰ ....
ਪਿੰਡ ਦਬੜੀਖਾਨਾ ਦੇ ਬੂਥ ਨੰਬਰ-34 'ਤੇ ਵੋਟਾਂ ਪਾਉਣ ਦਾ ਕੰਮ ਅਮਨ ਸ਼ਾਂਤੀ ਨਾਲ ਨੇਪਰੇ ਚੜ੍ਹਿਆ
. . .  1 day ago
ਜੈਤੋ, 21 ਸਤੰਬਰ (ਗੁਰਚਰਨ ਸਿੰਘ ਗਾਬੜੀਆ, ਨਿੱਜੀ ਪੱਤਰ ਪ੍ਰੇਰਕ)- ਜੈਤੋ ਹਲਕੇ ਦੇ ਪਿੰਡ ਦਬੜੀਖਾਨਾ (ਗੋਬਿੰਦਗੜ੍ਹ) ਦੇ ਬੂਥ ਨੰਬਰ-34 ਵਿਖੇ ਅੱਜ ਪੁਲਿਸ ਦੇ ਸਖ਼ਤ ਸੁਰੱਖਿਆ ਪ੍ਰਬੰਧਾਂ ਹੇਠਾਂ ਜ਼ਿਲ੍ਹਾ ਪ੍ਰੀਸ਼ਦ ਅਤੇ ਪੰਚਾਇਤ ਸੰਮਤੀ ਦੀਆਂ ਦੁਬਾਰਾ ਵੋਟਾਂ ਪਾਉਣ ਦਾ ਕੰਮ....
ਏਸ਼ੀਆ ਕੱਪ 2018 : ਬੰਗਲਾਦੇਸ਼ ਨੂੰ ਲੱਗਿਆ ਪੰਜਵਾਂ ਝਟਕਾ
. . .  1 day ago
ਚੀਫ਼ ਖ਼ਾਲਸਾ ਦੀਵਾਨ ਦੇ ਪ੍ਰਧਾਨ ਨੂੰ 420 ਦੇ ਮਾਮਲੇ 'ਚ ਹੋਈ ਜੇਲ੍ਹ
. . .  1 day ago
ਅੰਮ੍ਰਿਤਸਰ, 21 ਸਤੰਬਰ (ਰਾਜੇਸ਼ ਕੁਮਾਰ) - ਚੀਫ਼ ਖ਼ਾਲਸਾ ਦੀਵਾਨ ਦੇ ਪ੍ਰਧਾਨ ਡਾ. ਸੰਤੋਖ ਸਿੰਘ ਨੂੰ 420 ਦੇ ਇਕ ਕੇਸ 'ਚ ਅੱਜ ਮਾਨਯੋਗ ਅਦਾਲਤ ਵੱਲੋਂ ਸਜਾ ਸੁਣਾਈ ਗਈ ਹੈ। ਅਦਾਲਤ ਦੇ ਫ਼ੈਸਲੇ ਤੋਂ ਬਾਅਦ ਉਨ੍ਹਾਂ ਨੂੰ ਜੇਲ੍ਹ ਭੇਜ ਦਿੱਤਾ ਗਿਆ....
ਏਸ਼ੀਆ ਕੱਪ 2018 : ਬੰਗਲਾਦੇਸ਼ ਨੂੰ ਲੱਗਿਆ ਚੌਥਾ ਝਟਕਾ
. . .  1 day ago
ਨਨ ਜਬਰ ਜਨਾਹ ਮਾਮਲੇ 'ਚ ਬਿਸ਼ਪ ਫਰੈਂਕੋ ਮੁਲੱਕਲ ਗ੍ਰਿਫ਼ਤਾਰ
. . .  1 day ago
ਤਿਰੂਵਨੰਤਪੁਰਮ, 21 ਸਤੰਬਰ- ਕੇਰਲ 'ਚ ਨਨ ਜਬਰ ਜਨਾਹ ਮਾਮਲੇ ਦੇ ਕਥਿਤ ਦੋਸ਼ੀ ਜਲੰਧਰ ਦੇ ਬਿਸ਼ਪ ਫਰੈਂਕੋ ਮੁਲੱਕਲ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ...
ਅਕਾਲੀ ਦਲ ਵੱਲੋਂ ਚੋਣਾਂ ਰੱਦ ਕਰਕੇ ਕੇਂਦਰੀ ਸੁਰੱਖਿਆ ਬਲਾਂ ਦੀ ਹਾਜ਼ਰੀ 'ਚ ਕਰਵਾਉਣ ਦੀ ਮੰਗ
. . .  1 day ago
ਲੁਧਿਆਣਾ, 21 ਸਤੰਬਰ (ਪੁਨੀਤ ਬਾਵਾ)- ਸ਼੍ਰੋਮਣੀ ਅਕਾਲੀ ਦਲ ਦੀ ਸੀਨੀਅਰ ਲੀਡਰਸ਼ਿਪ ਨੇ ਪਾਰਟੀ ਦੇ ਕੌਮੀ ਸੀਨੀਅਰ ਮੀਤ ਪ੍ਰਧਾਨ ਤੇ ਬੁਲਾਰੇ ਮਹਸ਼ਇੰਦਰ ਸਿੰਘ ਗਰੇਵਾਲ ਦੀ ਅਗਵਾਈ 'ਚ ਹੋਈ ਉੱਚ ਪੱਧਰੀ ਮੀਟਿੰਗ ਦੌਰਾਨ ਪੰਜਾਬ ਅੰਦਰ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ....
ਏਸ਼ੀਆ ਕੱਪ 2018 : 10 ਓਵਰਾਂ ਤੋਂ ਬਾਅਦ ਬੰਗਲਾਦੇਸ਼ 44/2
. . .  1 day ago
ਏਸ਼ੀਆ ਕੱਪ 2018 : ਬੰਗਲਾਦੇਸ਼ ਨੂੰ ਲੱਗਿਆ ਤੀਜਾ ਝਟਕਾ
. . .  1 day ago
ਹਠੂਰ ਪੁਲਿਸ ਵੱਲੋਂ ਮੋਟਰਸਾਈਕਲ ਖੋਹਣ ਦੇ ਦੋਸ਼ਾਂ ਹੇਠ ਤਿੰਨ ਕਾਬੂ
. . .  1 day ago
ਨਹੀਂ ਹੋਵੇਗੀ ਸੁਸ਼ਮਾ-ਕੁਰੈਸ਼ੀ ਵਿਚਾਲੇ ਮੁਲਾਕਾਤ, ਭਾਰਤ ਨੇ ਠੁਕਰਾਇਆ ਪ੍ਰਸਤਾਵ
. . .  1 day ago
ਸ੍ਰੀ ਮੁਕਤਸਰ ਸਾਹਿਬ 'ਚ 36 ਵੋਟਿੰਗ ਬੂਥਾਂ 'ਤੇ ਹੋਇਆ 64.26 ਫ਼ੀਸਦੀ ਮਤਦਾਨ
. . .  1 day ago
ਏਸ਼ੀਆ ਕੱਪ 2018 : ਬੰਗਲਾਦੇਸ਼ ਨੂੰ ਲੱਗਾ ਪਹਿਲਾ ਝਟਕਾ, ਲਿਟਨ ਦਾਸ 7 ਦੌੜਾਂ ਬਣਾ ਕੇ ਆਊਟ
. . .  1 day ago
ਜੰਮੂ-ਕਸ਼ਮੀਰ 'ਚ ਕਿਸੇ ਐੱਸ. ਪੀ. ਓ. ਨੇ ਨਹੀਂ ਦਿੱਤਾ ਅਸਤੀਫ਼ਾ- ਗ੍ਰਹਿ ਮੰਤਰਾਲੇ
. . .  1 day ago
ਜਲਾਲਾਬਾਦ : ਲੱਦੂਵਾਲਾ ਉਤਾੜ ਦੇ ਜ਼ੋਨ ਨੰ. 3 'ਤੇ ਕੁੱਲ 79.88 ਫ਼ੀਸਦੀ ਮਤਦਾਨ
. . .  1 day ago
ਲੁਧਿਆਣਾ-2 ਬਲਾਕ ਦੇ 2 ਬੂਥਾਂ ਤੇ 70.43 ਫ਼ੀਸਦੀ ਮਤਦਾਨ
. . .  1 day ago
ਉੱਤਰ ਪ੍ਰਦੇਸ਼ 'ਚ ਵਾਪਰੇ ਦਰਦਨਾਕ ਸੜਕ ਹਾਦਸੇ 'ਚ ਪੰਜ ਲੋਕਾਂ ਦੀ ਮੌਤ
. . .  1 day ago
ਏਸ਼ੀਆ ਕੱਪ 2018 : ਭਾਰਤ ਨੇ ਟਾਸ ਜਿੱਤ ਕੇ ਬੰਗਲਾਦੇਸ਼ ਨੂੰ ਦਿੱਤਾ ਬੱਲੇਬਾਜ਼ੀ ਦਾ ਸੱਦਾ
. . .  1 day ago
ਅਜਨਾਲਾ : ਗੱਗੋਮਾਹਲ ਦੇ ਬੂਥ ਨੰਬਰ 42 'ਤੇ 4 ਵਜੇ ਤੱਕ ਹੋਇਆ 49 ਫ਼ੀਸਦੀ ਮਤਦਾਨ
. . .  1 day ago
ਸਰਜੀਕਲ ਸਟ੍ਰਾਈਕ : ਯੂ. ਜੀ. ਸੀ. ਦੇ ਫ਼ਰਮਾਨ 'ਤੇ ਜਾਵੜੇਕਰ ਦਾ ਬਿਆਨ- ਇਹ ਸਿਰਫ਼ ਸੁਝਾਅ ਹੈ
. . .  1 day ago
ਅਜਨਾਲਾ : ਗੱਗੋਮਾਹਲ ਦੇ ਬੂਥ ਨੰਬਰ 42 'ਤੇ 3 ਵਜੇ ਤੱਕ 43 ਫ਼ੀਸਦੀ ਵੋਟਿੰਗ
. . .  1 day ago
ਪਿੰਡ ਖੁੱਡਾ ਵਿਖੇ 12 ਵਜੇ ਤੱਕ 48 ਫ਼ੀਸਦੀ ਹੋਇਆ ਮਤਦਾਨ
. . .  1 day ago
ਜਲਾਲਾਬਾਦ : ਲੱਦੂਵਾਲਾ ਉਤਾੜ ਦੇ ਜ਼ੋਨ ਨੰ. 3 'ਤੇ ਦੁਪਹਿਰ 2 ਵਜੇ ਤੱਕ 71.89 ਫ਼ੀਸਦੀ ਮਤਦਾਨ
. . .  1 day ago
ਅੰਮ੍ਰਿਤਸਰ 'ਚ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਚੋਣਾਂ ਲਈ ਦੁਪਹਿਰ 2 ਵਜੇ ਤੱਕ 38 ਫ਼ੀਸਦੀ ਮਤਦਾਨ
. . .  1 day ago
ਸ੍ਰੀ ਮੁਕਤਸਰ ਸਾਹਿਬ : ਗਿਲਜੇਵਾਲਾ ਤੋਂ ਅਕਾਲੀ ਦਲ ਵਲੋਂ ਚੋਣਾਂ ਦਾ ਬਾਈਕਾਟ
. . .  1 day ago
ਲੁਧਿਆਣਾ-2 ਦੇ 2 ਬੂਥਾਂ 'ਤੇ ਹੁਣ ਤੱਕ 61 ਫ਼ੀਸਦੀ ਮਤਦਾਨ
. . .  1 day ago
ਰੇਵਾੜੀ ਜਬਰ ਜਨਾਹ ਮਾਮਲਾ : ਚਾਰ ਦਿਨਾਂ ਰਿਮਾਂਡ 'ਤੇ ਭੇਜਿਆ ਗਿਆ ਮੁੱਖ ਦੋਸ਼ੀ ਨਿਸ਼ੂ
. . .  1 day ago
ਤਨਜ਼ਾਨੀਆ 'ਚ ਕਿਸ਼ਤੀ ਪਲਟਣ ਕਾਰਨ 79 ਲੋਕਾਂ ਦੀ ਮੌਤ
. . .  1 day ago
ਹੋਰ ਖ਼ਬਰਾਂ..
ਜਲੰਧਰ : ਮੰਗਲਵਾਰ 5 ਭਾਦੋ ਸੰਮਤ 550
ਿਵਚਾਰ ਪ੍ਰਵਾਹ: ਰਣਨੀਤੀ ਕਿੰਨੀ ਵੀ ਖੂਬਸੂਰਤ ਕਿਉਂ ਨਾ ਹੋਵੇ, ਤੁਹਾਨੂੰ ਕਦੇ-ਕਦੇ ਨਤੀਜਿਆਂ ਬਾਰੇ ਵੀ ਸੋਚ ਲੈਣਾ ਚਾਹੀਦਾ ਹੈ। -ਸਰ ਵਿੰਸਟਨ ਚਰਚਿਲ

ਚੰਡੀਗੜ੍ਹ / ਸਾਹਿਬਜ਼ਾਦਾ ਅਜੀਤ ਸਿੰਘ ਨਗਰ

ਪੀ.ਯੂ. ਵਿਦਿਆਰਥੀ ਚੋਣਾਂ

ਛੁੱਟੀਆਂ ਤੋਂ ਬਾਅਦ ਕੈਂਪਸ 'ਚ ਮੁੜ ਭਖਿਆ ਚੋਣ ਮੈਦਾਨ

ਚੰਡੀਗੜ੍ਹ, 20 ਅਗਸਤ (ਮਨਜੋਤ ਸਿੰਘ ਜੋਤ)- ਪੰਜਾਬ ਯੂਨੀਵਰਸਿਟੀ ਵਿਚ ਛੁੱਟੀਆਂ ਤੋਂ ਬਾਅਦ ਅੱਜ ਚੋਣ ਮੈਦਾਨ ਮੁੜ ਭਖ ਗਿਆ | ਅੱਜ ਦਾ ਸਾਰਾ ਦਿਨ ਵਿਦਿਆਰਥੀਆਂ ਜਥੇਬੰਦੀਆਂ ਦੀਆਂ ਵੱਖ-ਵੱਖ ਸਰਗਰਮੀਆਂ ਨਾਲ ਗੁਜ਼ਰਿਆ | ਖ਼ਰਾਬ ਮੌਸਮ ਦੇ ਬਾਵਜੂਦ ਵਿਦਿਆਰਥੀ ਜਥੇਬੰਦੀਆਂ ਚੋਣ ਪ੍ਰਚਾਰ ਵਿਚ ਜੁੱਟੀਆਂ ਰਹੀਆਂ | ਵਿਦਿਆਰਥੀ ਆਗੂ ਨਵੇਂ ਵਿਦਿਆਰਥੀਆਂ ਨੂੰ ਆਪਣੀ ਜਥੇਬੰਦੀ ਨਾਲ ਜੋੜਨ ਲਈ ਪ੍ਰੇਰਿਤ ਕਰਦੇ ਨਜ਼ਰ ਆਏ | ਸਟੂਡੈਂਟ ਸੈਂਟਰ ਵਿਦਿਆਰਥੀ ਸਰਗਰਮੀਆਂ ਦਾ ਕੇਂਦਰ ਬਣਿਆ ਰਿਹਾ ਜਦ ਕਿ ਪਿਛਲੇ ਹਫ਼ਤੇ ਲਗਾਤਾਰ ਛੁੱਟੀਆਂ ਕਾਰਨ ਚੋਣ ਸਰਗਰਮੀਆਂ ਵਿਚ ਕਾਫ਼ੀ ਕਮੀ ਆ ਗਈ ਸੀ | ਹੋਸਟਲਾਂ ਵਿਚ ਰਹਿਣ ਵਾਲੇ ਜ਼ਿਆਦਾਤਰ ਵਿਦਿਆਰਥੀ ਘਰ ਚਲੇ ਗਏ ਸਨ ਜਿਸ ਕਾਰਨ ਵਿਦਿਆਰਥੀ ਆਗੂਆਂ ਨੂੰ ਨਵੇਂ ਵਿਦਿਆਰਥੀਆਂ ਨਾਲ ਗਲ ਬਾਤ ਕਰਨ ਦਾ ਮੌਕਾ ਨਹੀਂ ਮਿਲ ਸਕਿਆ ਸੀ ਪਰ ਸੋਮਵਾਰ ਨੂੰ ਕੈਂਪਸ ਵਿਚ ਮੁੜ ਚੋਣਾਂ ਵਾਲਾ ਮਾਹੌਲ ਪੂਰੀ ਤਰ੍ਹਾਂ ਤਿਆਰ ਹੋ ਗਿਆ | ਪੰਜਾਬ ਯੂਨੀਵਰਸਿਟੀ ਪ੍ਰਸ਼ਾਸਨ ਵਲੋਂ ਕੈਂਪਸ ਵਿਚ ਸੁਰੱਖਿਆ ਨੂੰ ਲੈ ਕੇ ਸਖ਼ਤ ਇੰਤਜ਼ਾਮ ਕੀਤੇ ਗਏ ਹਨ |
ਪੀ.ਐਸ.ਯੂ. (ਲਲਕਾਰ) ਵਲੋਂ ਕੇਂਦਰ ਸਰਕਾਰ ਿਖ਼ਲਾਫ਼ ਪ੍ਰਦਰਸ਼ਨ
ਵਿਦਿਆਰਥੀ ਜਥੇਬੰਦੀ ਪੀ.ਐਸ.ਯੂ (ਲਲਕਾਰ) ਵਲੋਂ ਕੇਂਦਰ ਸਰਕਾਰ ਿਖ਼ਲਾਫ਼ ਰੋਸ ਪ੍ਰਦਰਸ਼ਨ ਕੀਤਾ ਗਿਆ | ਇਸ ਮੌਕੇ ਵਿਦਿਆਰਥੀਆਂ ਨੇ ਦੋਸ਼ ਲਗਾਇਆ ਕਿ ਕੇਂਦਰ ਦੀ ਭਾਜਪਾ ਸਰਕਾਰ ਕੇਰਲ ਦੇ ਹੜ੍ਹ ਪੀੜਤਾਂ ਦੀ ਅਣਦੇਖੀ ਕਰ ਰਹੀ ਹੈ | ਪਾਰਟੀ ਕਾਰਕੁਨ ਅਮਨਦੀਪ ਕੌਰ ਨੇ ਕਿਹਾ ਕਿ ਚੇਨਈ ਅਤੇ ਕਸ਼ਮੀਰ ਦੀ ਤਰ੍ਹਾਂ ਕੇਰਲਾ ਦੇ ਹੜ੍ਹ ਵੀ ਸਰਕਾਰੀ ਨਜ਼ਰ-ਅੰਦਾਜ਼ੀ ਦਾ ਨਤੀਜਾ ਹਨ | ਵਿਦਿਆਰਥੀਆਂ ਨੇ ਸਟੂਡੈਂਟ ਸੈਂਟਰ ਵਿਚ ਇਕੱਠੇ ਹੋ ਕੇ ਜੰਮ ਕੇ ਰੋਸ ਪ੍ਰਦਰਸ਼ਨ ਕੀਤਾ
ਆਈ.ਐਸ.ਏ. ਵਲੋਂ ਚੋਣ ਪੈਨਲ ਦਾ ਐਲਾਨ
ਵਿਦਿਆਰਥੀ ਜਥੇਬੰਦੀ ਆਈ.ਐਸ.ਏ. ਵਲੋਂ ਅੱਜ ਚੋਣ ਪੈਨਲ ਦਾ ਐਲਾਨ ਕੀਤਾ ਗਿਆ | ਜਥੇਬੰਦੀ ਵਲੋਂ ਰਿਸਰਚ ਸਕਾਲਰ ਗੁਰੂਪ੍ਰੀਤ ਸਿੰਘ ਸੇਠੀ ਨੂੰ ਪ੍ਰਧਾਨ, ਬਲਸ਼ਰਨ ਸਿੰਘ ਨੂੰ ਪਾਰਟੀ ਪ੍ਰਧਾਨ, ਕੁਲਵੀਰ ਸਿੰਘ ਨੂੰ ਚੇਅਰਮੈਨ, ਰਮਨ ਸਿੱਧੂ ਨੂੰ ਕੈਂਪਸ ਪ੍ਰਧਾਨ, ਟਿਮੀ ਠਕਰਾਲ ਨੂੰ ਚੋਣ ਇੰਚਾਰਜ, ਸਮਿਤ ਬੁਰਜ ਨੂੰ ਪਾਰਟੀ ਇੰਚਾਰਜ, ਵਿਕਰਮਜੀਤ ਸਿੰਘ ਨੂੰ ਪਾਰਟੀ ਕਨਵੀਨਰ, ਕਰਨਵੀਰ ਸਿੰਘ ਨੂੰ ਜੁਆਇੰਟ ਸੈਕਟਰੀ, ਹਰਮਨ ਮਾਨ ਨੂੰ ਸਾਊਥ ਕੈਂਪਸ ਇੰਚਾਰਜ, ਨਵਰੋਜ਼ ਸਿੰਘ ਨੂੰ ਯੂ.ਆਈ.ਈ.ਟੀ. ਇੰਚਾਰਜ, ਨਰਿੰਦਰ ਨੂੰ ਬੀ.ਐਮ.ਐਸ ਇੰਚਾਰਜ, ਅਭਿਨਵ ਨੇਗੀ ਨੂੰ ਲਾਅ ਇੰਚਾਰਜ ਨਿਯੁਕਤ ਕੀਤਾ ਗਿਆ ਹੈ | ਇਸੇ ਤਰ੍ਹਾਂ ਲੜਕੀਆਂ ਦੇ ਵਿੰਗ ਵਿਚ ਅਦਿਤੀ ਸ਼ਰਮਾ ਪੀ.ਐਚ.ਡੀ (ਬਾਇਉਟੈਕ) ਨੂੰ ਯੂ.ਆਈ.ਈ.ਟੀ. ਪ੍ਰਧਾਨ, ਦੀਵਿਆਂ ਨੂੰ ਮੀਤ ਪ੍ਰਧਾਨ, ਗਗਨਦੀਪ ਕੌਰ ਨੂੰ ਸੀਨੀਅਰ ਮੀਤ ਪ੍ਰਧਾਨ, ਅਮੰਨਤ ਨੂੰ ਕੈਂਪਸ ਪ੍ਰਧਾਨ, ਮਿਹਰ ਨੂੰ ਕੈਂਪਸ ਇੰਚਾਰਜ ਅਤੇ ਭਾਵਨਾ ਨੂੰ ਜੁਆਇੰਟ ਸੈਕਟਰੀ ਐਲਾਨਿਆ ਗਿਆ | ਇਸ ਮੌਕੇ ਪਾਰਟੀ ਆਗੂ ਅਤੇ ਵਿਦਿਆਰਥੀ ਕੌਾਸਲ ਦੇ ਸਾਬਕਾ ਜੁਆਇੰਟ ਸੈਕਟਰੀ ਕਰਨ ਰੰਧਾਵਾ ਨੇ ਕਿਹਾ ਕਿ ਪਾਰਟੀ ਵਲੋਂ ਵਿਦਿਆਰਥੀਆਂ ਦੀਆਂ ਸਮੱਸਿਆਵਾਂ ਦਾ ਹੱਲ ਕੀਤਾ ਜਾਏਗਾ | ਕਰਨ ਨੇ ਕਿਹਾ ਕਿ ਪਾਰਟੀ ਵਲੋਂ ਕੇਰਲਾ ਹੜ੍ਹ ਪੀੜਤਾਂ ਦੀ ਮਦਦ ਲਈ ਫ਼ੰਡ ਇਕੱਠੇ ਕੀਤੇ ਜਾ ਰਹੇ ਹਨ | ਇਸ ਦੇ ਨਾਲ ਹੀ ਉਨ੍ਹਾਂ ਵਿਦਿਆਰਥੀਆਂ ਨੂੰ ਵੀ ਮਦਦ ਲਈ ਅਪੀਲ ਕੀਤੀ |
ਐਲ.ਐਸ.ਯੂ. ਵਲੋਂ ਚੋਣ ਮਨੋਰਥ ਪੱਤਰ ਜਾਰੀ
ਵਿਦਿਆਰਥੀ ਜਥੇਬੰਦੀ ਐਲ.ਐਸ.ਯੂ. ਵਲੋਂ ਆਪਣਾ ਚੋਣ ਮਨੋਰਥ ਪੱਤਰ ਜਾਰੀ ਕੀਤਾ ਗਿਆ | ਇਸ ਦੇ ਨਾਲ ਹੀ ਪਾਰਟੀ ਵੱਲੋਂ ਹਾਰਦਿਕ ਆਹਲੂਵਾਲੀਆ ਨੂੰ ਚੋਣਾਂ ਲਈ ਉਮੀਦਵਾਰ ਐਲਾਨਿਆ ਗਿਆ | ਪਾਰਟੀ ਵਲੋਂ ਆਪਣੇ ਚੋਣ ਮਨੋਰਥ ਪੱਤਰ ਵਿਚ ਹੋਰਨਾਂ ਯੂਨੀਵਰਸਿਟੀਆਂ ਨਾਲ ਫੈਕਲਟੀ ਅਤੇ ਵਿਦਿਆਰਥੀ ਐਕਸਚੇਂਜ ਪ੍ਰੋਗਰਾਮ ਚਲਾਉਣ, ਵੱਖ ਵੱਖ ਕੋਚਿੰਗ ਸੈਂਟਰਾਂ ਨਾਲ ਡੈਮੋ ਕਲਾਸਾਂ ਲਗਾਉਣ, ਸਾਊਥ ਕੈਂਪਸ ਲਈ ਵੱਖਰਾ ਸਪੋਰਟਸ ਗਰਾੳਾੂਡ ਬਣਾਉਣ ਅਤੇ ਵਿਦਿਆਰਥੀਆਂ ਨੂੰ ਮੈਡੀਕਲ ਸਹੂਲਤਾਂ ਪ੍ਰਦਾਨ ਕਰਨਾ ਸ਼ਾਮਿਲ ਕੀਤਾ ਗਿਆ ਹੈ |

ਵਿਦਿਆਰਥੀਆਂ ਨੂੰ ਮੁਫ਼ਤ ਪੜ੍ਹਾਉਣ ਵਾਲੇ ਮਾਹਿਰਾਂ ਦੀਆਂ ਮੰਗੀਆਂ ਅਰਜ਼ੀਆਂ

ਚੰਡੀਗੜ੍ਹ, 20 ਅਗਸਤ (ਆਰ.ਐਸ.ਲਿਬਰੇਟ)-ਸਿੱਖਿਆ ਵਿਭਾਗ ਨੇ ਸੇਵਾ ਮੁਕਤ ਅਤੇ ਵਿਦਵਾਨਾਂ ਅਤੇ ਪੇਸ਼ਾ ਮਾਹਿਰਾਂ ਤੋਂ ਸਕੂਲਾਂ ਦੇ ਵਿਦਿਆਰਥੀਆਂ ਨੂੰ ਸਵੈ ਇੱਛਾ ਨਾਲ ਮੁਫ਼ਤ ਪੜਾਉਣ ਵਾਲਿਆਂ ਦੀਆਂ ਅਰਜ਼ੀਆਂ ਮੰਗੀਆਂ ਹਨ, ਇਹ ਅਰਜ਼ੀਆਂ 31 ਅਗਸਤ 2018 ਤਕ ਡਾਇਰੈਕਟਰ ਸਕੂਲ ...

ਪੂਰੀ ਖ਼ਬਰ »

ਕੌ ਾਸਲਰ ਬਬਲਾ ਨੇ ਕੇਰਲਾ ਹੜ੍ਹ ਰਾਹਤ ਫ਼ੰਡ 'ਚ ਮਹੀਨੇ ਦੀ ਤਨਖ਼ਾਹ ਦਾ ਕੀਤਾ ਦਾਨ

ਚੰਡੀਗੜ੍ਹ, 20 ਅਗਸਤ (ਆਰ.ਐਸ.ਲਿਬਰੇਟ)-ਨਗਰ ਨਿਗਮ ਚੰਡੀਗੜ੍ਹ ਦੇ ਕਾਂਗਰਸੀ ਕੌਾਸਲਰ ਅਤੇ ਵਿਰੋਧੀ ਧਿਰ ਦੇ ਆਗੂ ਦਵਿੰਦਰ ਸਿੰਘ ਬਬਲਾ ਨੇ ਕਿਹਾ ਕਿ ਉਹ ਹੜ੍ਹਾਂ ਤੋਂ ਪ੍ਰਭਾਵਿਤ ਕੇਰਲਾ ਲਈ ਵਿੱਤੀ ਸਹਾਇਤਾ ਲਈ ਇਕ ਮਹੀਨੇ ਦੀ ਤਨਖ਼ਾਹ ਦੇਵੇਗਾ | ਕੇਰਲਾ ਦੇ ਮੁੱਖ ਮੰਤਰੀ ...

ਪੂਰੀ ਖ਼ਬਰ »

ਪੰਜਾਬ ਯੂਨੀਵਰਸਿਟੀ 'ਚ ਨਿਕਲਿਆ ਪੰਜ ਫੁੱਟ ਲੰਬਾ ਜ਼ਹਿਰੀਲਾ ਸੱਪ ਰੱਸਲ ਵਾਈਪਰ

ਚੰਡੀਗੜ੍ਹ, 20 ਅਗਸਤ (ਮਨਜੋਤ ਸਿੰਘ ਜੋਤ)- ਪੰਜਾਬ ਯੂਨੀਵਰਸਿਟੀ ਦੇ ਰਿਹਾਇਸ਼ੀ ਇਲਾਕੇ ਵਿਚ ਪੰਜ ਫੁੱਟ ਲੰਬਾ ਜ਼ਹਿਰੀਲਾ ਸੱਪ ਰੱਸਲ ਵਾਈਪਰ ਨਿਕਲਣ ਨਾਲ ਦਹਿਸ਼ਤ ਵਾਲਾ ਮਾਹੌਲ ਬਣ ਗਿਆ | ਇਹ ਸੱਪ ਭਾਰਤ ਵਿਚ ਪਾਏ ਜਾਣ ਵਾਲੇ ਸਭ ਤੋਂ ਜ਼ਹਿਰੀਲੇ ਸੱਪਾਂ ਵਿਚੋਂ ਇਕ ਹੈ | ...

ਪੂਰੀ ਖ਼ਬਰ »

ਪੰਜਾਬ 'ਵਰਸਿਟੀ 'ਚ ਵਾਹਨਾਂ ਦੀ ਜਾਂਚ ਲਈ ਜਲਦੀ ਬਣੇਗੀ ਸਰਵੀਲੈਂਸ ਤੇ ਮਾਨੀਟਰਿੰਗ ਕਮੇਟੀ

ਚੰਡੀਗੜ੍ਹ, 20 ਅਗਸਤ (ਮਨਜੋਤ ਸਿੰਘ ਜੋਤ)- ਪੰਜਾਬ ਯੂਨੀਵਰਸਿਟੀ ਵਿਚ ਟਰੈਫ਼ਿਕ ਘੱਟ ਕਰਨ ਲਈ ਅਤੇ ਕੈਂਪਸ ਵਿਚ ਆਉਣ ਵਾਲੇ ਵਾਹਨਾਂ ਦੀ ਚੈਕਿੰਗ ਲਈ ਜਲਦੀ ਹੀ ਸਰਵਿਲੈਂਸ ਅਤੇ ਮਨੀਟਰਿੰਗ ਕਮੇਟੀ ਬਣਾਈ ਜਾਏਗੀ | ਕੈਂਪਸ ਵਿਚ ਟਰੈਫ਼ਿਕ ਦੀ ਸਮੱਸਿਆ ਨੂੰ ਲੈ ਕੇ ਅੱਜ ਉਪ ...

ਪੂਰੀ ਖ਼ਬਰ »

ਪੇਸ਼ੀ ਦੌਰਾਨ ਭੱਜਣ ਵਾਲੇ ਮੁਲਜ਼ਮ ਤੇ ਡਿਊਟੀ 'ਚ ਲਾਪਰਵਾਹੀ ਵਰਤਣ ਵਾਲੇ ਪੁਲਿਸ ਮੁਲਾਜ਼ਮ ਨੂੰ 5 -5 ਸਾਲ ਦੀ ਸਜ਼ਾ

ਚੰਡੀਗੜ੍ਹ, 20 ਅਗਸਤ (ਰਣਜੀਤ ਸਿੰਘ)-ਜ਼ਿਲ੍ਹਾ ਅਦਾਲਤ ਨੇ ਸੋਮਵਾਰ ਨੂੰ ਕੋਰਟ ਵਿਚ ਪੇਸ਼ੀ ਦੌਰਾਨ ਪੁਲਿਸ ਹਿਰਾਸਤ ਵਿਚੋਂ ਭੱਜਣ ਵਾਲੇ ਇਕ ਮੁਲਜ਼ਮ ਰਾਜਬੀਰ ਸਿੰਘ ਉਰਫ਼ ਰਾਜਨ ਭੱਟੀ ਸਹਿਤ ਆਪਣੀ ਡਿਊਟੀ ਵਿਚ ਲਾਪਰਵਾਹੀ ਵਰਤਣ ਵਾਲੇ ਪੁਲਿਸ ਮੁਲਾਜ਼ਮ ਹਰਬੰਸ ਲਾਲ ...

ਪੂਰੀ ਖ਼ਬਰ »

ਹੈਰੋਇਨ ਬਰਾਮਦ - 5 ਦੋਸ਼ੀ ਕਾਬੂ

ਚੰਡੀਗੜ੍ਹ, 20 ਅਗਸਤ (ਵਿਸ਼ੇਸ਼ ਪ੍ਰਤੀਨਿਧ) – ਹਰਿਆਣਾ ਪੁਲਿਸ ਵਲੋਂ ਜਿਲ੍ਹਾਂ ਸਿਰਸਾ ਵਿਚ ਐਨ.ਡੀ.ਪੀ.ਐਸ. ਐਕਟ ਦੇ ਤਹਿਤ ਦੋ ਵੱਖ-ਵੱਖ ਮਾਮਲਿਆਂ ਵਿਚ 38 ਗ੍ਰਾਮ ਤੋਂ ਵੱਧ ਹੈਰੋਇਨ ਦੇ ਨਾਲ 5 ਦੋਸ਼ੀਆਂ ਨੂੰ ਗਿ੍ਫ਼ਤਾਰ ਕੀਤਾ ਗਿਆ ਹੈ | ਪੁਲਿਸ ਵਿਭਾਗ ਦੇ ਬੁਲਾਰੇ ਨੇ ਅੱਜ ...

ਪੂਰੀ ਖ਼ਬਰ »

2000 ਰੁਪਏ ਪੈਨਸ਼ਨ ਦਾ ਵਾਅਦਾ ਚੇਤੇ ਕਰਵਾਉਣ ਲਈ ਅੰਗਹੀਣ ਥਾਲ ਖੜਕਾਉਣਗੇ

ਚੰਡੀਗੜ੍ਹ, 20 ਅਗਸਤ (ਆਰ.ਐਸ.ਲਿਬਰੇਟ)- ਸਰਕਾਰ ਨੂੰ 2000 ਰੁਪਏ ਪੈਨਸ਼ਨ ਦਾ ਵਾਅਦਾ ਚੇਤੇ ਕਰਵਾਉਣ ਲਈ, ਉੱਥੇ ਥਾਲ ਖੜਕਾਉਣਗੇ ਮੰਚ ਅਤੇ ਸਹਿਯੋਗੀ ਜਥੇਬੰਦੀਆਂ ਦੇ ਮੈਂਬਰ ਜਿੱਥੇ ਵੀ ਮੀਟਿੰਗ ਕਰਨਗੀਆਂ | ਥੁੜਾਂ ਮਾਰਿਆ ਜੀਵਨ ਜੀਅ ਰਹੇ 10 ਲੱਖ ਅੰਗਹੀਣਾਂ, 20 ਲੱਖ ...

ਪੂਰੀ ਖ਼ਬਰ »

ਤਿ੍ਵੈਣੀ ਗੋਸ਼ਟੀ ਮੰਚ ਦੇ ਅਹੁਦੇਦਾਰਾਂ ਦੀ ਚੋਣ

ਖਰੜ, 20 ਅਗਸਤ (ਜੰਡਪੁਰੀ)-ਅੱਜ ਤਿ੍ਵੈਣੀ ਗੋਸ਼ਟੀ ਮੰਚ ਦੀ ਮੀਟਿੰਗ ਸੰਨੀ ਇਨਕਲੇਵ ਖਰੜ ਵਿਖੇ ਹੋਈ, ਜਿਸ ਵਿਚ ਡਾ: ਚਰਨਜੀਤ ਕੌਰ ਦੀ ਪ੍ਰਧਾਨਗੀ ਹੇਠ ਸਰਬਸੰਮਤੀ ਨਾਲ ਅਹੁਦੇਦਾਰਾਂ ਦੀ ਚੋਣ ਕੀਤੀ ਗਈ, ਜਿਸ ਵਿਚ ਹਰਭਜਨ ਸਿੰਘ ਸੈਣੀ ਸਰਪ੍ਰਸਤ, ਡਾ: ਚਰਨਜੀਤ ਕੌਰ ਪ੍ਰਧਾਨ, ...

ਪੂਰੀ ਖ਼ਬਰ »

ਸਹਾਇਕ ਕਮਿਸ਼ਨਰ ਨੇ ਨੈਸ਼ਨਲ ਬੁੱਕ ਟਰੱਸਟ ਇੰਡੀਆ ਦੀ ਬੁੱਕ ਵੈਨ ਪ੍ਰਦਰਸ਼ਨੀ ਦਾ ਲਿਆ ਜਾਇਜ਼ਾ

ਐੱਸ. ਏ. ਐੱਸ. ਨਗਰ, 20 ਅਗਸਤ (ਕੇ. ਐੱਸ. ਰਾਣਾ)-ਨੈਸ਼ਨਲ ਬੁੱਕ ਟਰੱਸਟ ਇੰਡੀਆ ਦੀ ਬੁੱਕ ਵੈਨ ਪ੍ਰਦਰਸ਼ਨੀ ਮੁਹਾਲੀ ਪਹੁੰਚ ਗਈ, ਜਦਕਿ ਇਸ ਤੋਂ ਪਹਿਲਾਂ ਇਹ ਬੁੱਕ ਵੈਨ ਪ੍ਰਦਰਸ਼ਨੀ ਅੰਮਿ੍ਤਸਰ ਅਤੇ ਚੰਡੀਗੜ੍ਹ• ਸਮੇਤ ਹੋਰਨਾਂ ਥਾਵਾਂ 'ਤੇ ਜਾ ਚੁੱਕੀ ਹੈ | ਹੁਣ ਇਹ ਬੁੱਕ ...

ਪੂਰੀ ਖ਼ਬਰ »

'ਪਵਿੱਤਰਾ ਜਵੈਲਰ' ਵਲੋਂ ਰੱਖੜੀ ਆਫਰ ਦੀ ਸ਼ੁਰੂਆਤ

ਐੱਸ. ਏ. ਐੱਸ. ਨਗਰ, 20 ਅਗਸਤ (ਨਰਿੰਦਰ ਸਿੰਘ ਝਾਂਮਪੁਰ)-ਕਈਾ ਸਾਲਾਂ ਤੋਂ ਮੁਹਾਲੀ) ਅਤੇ ਪੂਰੇ ਟਰਾਈਸਿਟੀ ਵਿਚ ਜਵੈਲਰ (ਸੋਨਾ, ਚਾਂਦੀ, ਹੀਰੇ ਦੇ) ਕਾਰੋਬਾਰ ਵਿਚ ਪਾਰਦਰਸ਼ਤਾ ਨਾਲ ਕੰਮ ਕਰ ਰਹੇ 'ਪਵਿੱਤਰਾ ਜਵੈਲਰ' ਐੱਸ. ਸੀ. ਓ. 113 ਫੇਜ਼ 3ਬੀ2 ਮੁਹਾਲੀ ਵਲੋਂ ਸ਼ਹਿਰ ਦੇ ...

ਪੂਰੀ ਖ਼ਬਰ »

ਪੀ. ਐੱਸ. ਆਈ. ਈ. ਸੀ. ਮੁਲਾਜ਼ਮ ਯੂਨੀਅਨ ਵਲੋਂ ਰੋਸ ਰੈਲੀ

ਐੱਸ. ਏ. ਐੱਸ. ਨਗਰ, 20 ਅਗਸਤ (ਤਰਵਿੰਦਰ ਸਿੰਘ ਬੈਨੀਪਾਲ)-ਪੀ. ਐੱਸ. ਆਈ. ਈ. ਸੀ. ਮੁਲਾਜ਼ਮ ਯੂਨੀਅਨ ਦੀ ਜ਼ਿਲ੍ਹਾ ਇਕਾਈ ਵਲੋਂ ਉਪ ਮੰਡਲ ਇੰਜੀਨੀਅਰ ਦੇ ਦਫ਼ਤਰ ਸਾਹਮਣੇ ਆਪਣੀਆਂ ਮੰਗਾਂ ਨੂੰ ਲੈ ਕੇ ਰੋਸ ਰੈਲੀ ਕੀਤੀ ਗਈ | ਇਸ ਮੌਕੇ ਯੂਨੀਅਨ ਆਗੂਆਂ ਹਰਕੇਸ਼ ਰਾਣਾ, ...

ਪੂਰੀ ਖ਼ਬਰ »

ਨਸ਼ਾ ਛੁਡਾਊ ਕੇਂਦਰ ਤੇ ਰੀਹੈਬਲੀਟੇਸ਼ਨ ਮੁਲਾਜ਼ਮ ਯੂਨੀਅਨ ਵਲੋਂ ਧਰਨਾ

ਐੱਸ. ਏ. ਐੱਸ. ਨਗਰ, 20 ਅਗਸਤ (ਕੇ. ਐੱਸ. ਰਾਣਾ)-ਗੌਰਮਿੰਟ ਨਸ਼ਾ ਛੁਡਾਊ ਕੇਂਦਰ ਅਤੇ ਰੀਹੈਬਲੀਟੇਸ਼ਨ ਮੁਲਾਜ਼ਮ ਯੂਨੀਅਨ ਦੀ ਅਗਵਾਈ ਵਿਚ ਸਮੂਹ ਕਰਮਚਾਰੀਆਂ ਵਲੋਂ ਆਪਣੀਆਂ ਮੰਗਾਂ ਲਈ ਰੋਸ ਧਰਨਾ ਦਿੰਦਿਆਂ ਨਸ਼ਾ ਛੁਡਾਊ ਕੇਂਦਰ, ਰੀਹੈਬਲੀਟੇਸ਼ਨ ਕੇਂਦਰ ਅਤੇ ਓਟ ਕੇਂਦਰ ...

ਪੂਰੀ ਖ਼ਬਰ »

ਗਮਾਡਾ ਨੇ ਵੱਖ-ਵੱਖ ਵਰਗ ਗਜ਼ ਦੇ ਸੈਕਟਰ 76-80 ਦੇ ਲੈਂਡਪੁਿਲੰਗ ਦੇ ਡਰਾਅ ਕੱਢੇ

ਐੱਸ. ਏ. ਐੱਸ. ਨਗਰ, 20 ਅਗਸਤ (ਨਰਿੰਦਰ ਸਿੰਘ ਝਾਂਮਪੁਰ)-ਗਮਾਡਾ ਵਲੋਂ ਸੈਕਟਰ 76-80 ਦੇ ਲੈਂਡਪੁਿਲੰਗ ਦੇ ਡਰਾਅ ਕੱਢਣ ਦੀ ਕਾਰਵਾਈ ਨੂੰ ਅੱਜ ਅੰਜਾਮ ਦਿੱਤਾ ਗਿਆ | ਇਸ ਮੌਕੇ 125, 150, 200, 250, 300 ਅਤੇ 400 ਵਰਗ ਗਜ਼ ਦੇ ਰਹਿੰਦੇ ਪਲਾਟ ਅਤੇ ਔਸ਼ਟੀ ਸ਼੍ਰੇਣੀ ਅਧੀਨ ਸਾਈਜ਼ 100 ਵਰਗ ਗਜ਼ ਦੇ ...

ਪੂਰੀ ਖ਼ਬਰ »

ਵੱਖ-ਵੱਖ ਥਾਵਾਂ ਤੋਂ ਘਰਾਂ ਦੇ ਬਾਹਰ ਖੜ੍ਹੀਆਂ ਦੋ ਕਾਰਾਂ ਚੋਰੀ

ਜ਼ੀਰਕਪੁਰ, 20 ਅਗਸਤ (ਅਵਤਾਰ ਸਿੰਘ)-ਅਣਪਛਾਤੇ ਚੋਰ ਖੇਤਰ ਵਿਚੋਂ ਵੱਖ-ਵੱਖ ਥਾਵਾਂ ਤੋਂ ਦੋ ਕਾਰਾਂ ਚੋਰੀ ਕਰਕੇ ਲੈ ਗਏ¢ ਇਨ੍ਹਾਂ 'ਚੋਂ ਇਕ ਮਾਮਲੇ ਦੀ ਸ਼ਿਕਾਇਤ ਪੁਲਿਸ ਨੂੰ ਦੇਣ ਦੇ ਬਾਵਜੂਦ ਪੁਲਿਸ ਵਲੋਂ ਮਾਮਲਾ ਦਰਜ ਨਹੀਂ ਕੀਤਾ ਜਾ ਰਿਹਾ¢ ਪੁਲਿਸ ਨੂੰ ਦਿੱਤੀ ...

ਪੂਰੀ ਖ਼ਬਰ »

ਸਿੱਖਿਆ ਬੋਰਡ ਦੀ ਆਧੁਨਿਕ ਤਰੀਕੇ ਨਾਲ ਤਿਆਰ ਪਹਿਲੀ ਮੰਜ਼ਿਲ ਦੀ 30 ਫੱੁਟ ਸੀਿਲੰਗ ਟੁੱਟ ਕੇ ਗਿਰੀ

ਐੱਸ. ਏ. ਐੱਸ. ਨਗਰ, 20 ਅਗਸਤ (ਤਰਵਿੰਦਰ ਸਿੰਘ ਬੈਨੀਪਾਲ)-ਸਥਾਨਕ ਫੇਜ਼ 8 ਸਥਿਤ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਮੁੱਖ ਦਫ਼ਤਰ ਦੀ ਲੱਖਾਂ ਰੁਪਏ ਦੀ ਲਾਗਤ ਨਾਲ ਅਤੀ ਆਧੁਨਿਕ ਤਰੀਕੇ ਨਾਲ ਤਿਆਰ ਕਰਵਾਈ ਗਈ ਏਅਰਕੰਡੀਸ਼ਨਰ ਪਹਿਲੀ ਮੰਜ਼ਿਲ ਦੀ ਸੀਿਲੰਗ ਦੀਆਂ 30 ਫੁੱਟ ਦੇ ...

ਪੂਰੀ ਖ਼ਬਰ »

ਅਵਾਰਾ ਕੁੱਤਿਆਂ ਦੇ ਹਮਲੇ ਕਾਰਨ ਦੋ ਬੱਚੇ ਜ਼ਖ਼ਮੀ

ਕੁਰਾਲੀ, 20 ਅਗਸਤ (ਹਰਪ੍ਰੀਤ ਸਿੰਘ)-ਆਵਾਰਾ ਕੁੱਤਿਆਂ ਨੇ ਵਾਰਡ ਨੰ: 6 ਦੇ ਦੋ ਬੱਚਿਆਂ 'ਤੇ ਹਮਲਾ ਕਰਕੇ ਉਨ੍ਹਾਂ ਨੂੰ ਜ਼ਖ਼ਮੀ ਕਰ ਦਿੱਤਾ, ਜਿਨ੍ਹਾਂ ਨੂੰ ਇਲਾਜ ਲਈ ਸ਼ਹਿਰ ਦੇ ਸਰਕਾਰੀ ਹਸਪਤਾਲ ਵਿਖੇ ਲਿਜਾਇਆ ਗਿਆ | ਇਸ ਸਬੰਧੀ ਜਾਣਕਾਰੀ ਦਿੰਦਿਆਂ ਹਿਮਾਂਸ਼ੂ ਧੀਮਾਨ ...

ਪੂਰੀ ਖ਼ਬਰ »

ਪੰਚਾਇਤੀ ਚੋਣਾਂ ਸਬੰਧੀ ਸਾਬਕਾ ਮੰਤਰੀ ਕੰਗ ਵਲੋਂ ਮੀਟਿੰਗਾਂ ਦਾ ਸਿਲਸਿਲਾ ਤੇਜ਼

ਮੁੱਲਾਂਪੁਰ ਗਰੀਬਦਾਸ, 20 ਅਗਸਤ (ਦਿਲਬਰ ਸਿੰਘ ਖੈਰਪੁਰ)-ਰਾਜ ਭਰ 'ਚ ਹੋਣ ਜਾ ਰਹੀਆਂ ਆਗਾਮੀ ਪੰਚਾਇਤੀ ਚੋਣਾਂ ਦੌਰਾਨ ਪਿੰਡਾਂ ਦੇ ਸਰਬਪੱਖੀ ਵਿਕਾਸ ਲਈ ਪੜ੍ਹੇ ਲਿਖੇ ਨੌਜਵਾਨਾਂ ਨੂੰ ਅੱਗੇ ਲਿਆਉਣ ਦੀ ਲੋੜ ਹੈ | ਪਿੰਡ ਪੱਧਰ 'ਤੇ ਵਿਕਾਸ ਕਾਰਜਾਂ ਲਈ ਕਾਂਗਰਸੀ ...

ਪੂਰੀ ਖ਼ਬਰ »

ਬਲੈਕਮੇਲ ਕਰਨ ਵਾਲਾ ਫ਼ਰਜ਼ੀ ਪੱਤਰਕਾਰ ਇਕ ਦਿਨ ਦੇ ਪੁਲਿਸ ਰਿਮਾਂਡ 'ਤੇ

ਖਰੜ, 20 ਅਗਸਤ (ਜੰਡਪੁਰੀ)-ਖਰੜ ਦੀ ਮਾਣਯੋਗ ਅਦਾਲਤ ਨੇ ਇਕ ਡੇਵਿਡ ਵਰਮਾ ਨਾਮੀ ਪੱਤਰਕਾਰ ਨੂੰ ਇਕ ਦਿਨ ਦੇ ਪੁਲਿਸ ਰਿਮਾਂਡ 'ਤੇ ਭੇਜਣ ਦੇ ਹੁਕਮ ਸੁਣਾਏ ਹਨ, ਜਿਸ ਨੂੰ ਖਰੜ ਦੀ ਸਦਰ ਪੁਲਿਸ ਨੇ ਬਲੈਕਮੇਿਲੰਗ ਦੇ ਮਾਮਲੇ ਵਿਚ ਗਿ੍ਫ਼ਤਾਰ ਕਰਕੇ ਅਦਾਲਤ ਵਿਚ ਪੇਸ਼ ਕੀਤਾ ਸੀ ...

ਪੂਰੀ ਖ਼ਬਰ »

ਘਰ 'ਚੋਂ ਕੱਪੜੇ, ਨਕਦੀ ਤੇ ਗਹਿਣੇ ਚੋਰੀ

ਖਰੜ, 20 ਅਗਸਤ (ਜੰਡਪੁਰੀ)-ਨਿਊ ਸਵਰਾਜ ਨਗਰ ਦੀ ਇਕ ਕੋਠੀ ਵਿਚੋਂ ਚੋਰਾਂ ਵਲੋਂ ਕੱਪੜੇ, ਨਕਦੀ ਅਤੇ ਸੋਨੇ ਦੇ ਗਹਿਣੇ ਚੋਰੀ ਕਰਨ ਦੀ ਸੂਚਨਾ ਮਿਲੀ ਹੈ | ਇਸ ਸਬੰਧੀ ਕਮਲਜੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਗੁਆਂਢੀ ਸੰਜੀਵ ਪ੍ਰਾਸ਼ਰ ਅਤੇ ਉਨ੍ਹਾਂ ਦੀ ਪਤਨੀ ਬਾਹਰ ਗਏ ...

ਪੂਰੀ ਖ਼ਬਰ »

ਹਸਪਤਾਲ 'ਚੋਂ ਅਣਪਛਾਤੀ ਲਾਸ਼ ਬਰਾਮਦ

ਐੱਸ. ਏ. ਐੱਸ. ਨਗਰ, 20 ਅਗਸਤ (ਨਰਿੰਦਰ ਸਿੰਘ ਝਾਂਮਪੁਰ)-ਮੁਹਾਲੀ ਵਿਚਲੇ ਫੇਜ਼ 6 ਸਥਿਤ ਸਿਵਲ ਹਸਪਤਾਲ ਦੀ ਪਾਰਕਿੰਗ ਵਿਚੋਂ ਇਕ ਅਣਪਛਾਤੇ ਵਿਅਕਤੀ ਦੀ ਲਾਸ਼ ਬਰਾਮਦ ਹੋਈ ਹੈ | ਇਸ ਸਬੰਧੀ ਫੇਜ਼ 6 ਵਿਚਲੀ ਪੁਲਿਸ ਚੌਕੀ ਦੇ ਕਰਮਚਾਰੀਆਂ ਨੇ ਦੱਸਿਆ ਇਹ ਲਾਸ਼ ਹਸਪਤਾਲ ਦੀ ...

ਪੂਰੀ ਖ਼ਬਰ »

32 ਸਾਲਾ ਮਹਿਲਾ ਨੇ ਫਾਹਾ ਲਗਾ ਕੇ ਕੀਤੀ ਜੀਵਨ ਲੀਲ੍ਹਾ ਸਮਾਪਤ

ਪੰਚਕੂਲਾ, 20 ਅਗਸਤ (ਕਪਿਲ)-ਪੰਚਕੂਲਾ ਦੇ ਸਕੇਤੜੀ ਵਿਚ ਆਤਮ-ਹੱਤਿਆ ਦਾ ਮਾਮਲਾ ਸਾਹਮਣੇ ਆਇਆ ਹੈ | ਸਕੇਤੜੀ ਵਿਚ 32 ਸਾਲਾ ਮਹਿਲਾ ਨੇ ਘਰ ਦੇ ਪੱਖੇ ਨਾਲ ਫਾਹਾ ਲਗਾ ਕੇ ਆਪਣੀ ਜੀਵਨ ਲੀਲ੍ਹਾ ਸਮਾਪਤ ਕਰ ਲਈ | ਜਾਣਕਾਰੀ ਅਨੁਸਾਰ ਮਿ੍ਤਕ ਮਹਿਲਾ ਦਾ ਨਾਂਅ ਅਮਨ ਕੌਰ ਹੈ, ਜਿਸ ਦੇ ...

ਪੂਰੀ ਖ਼ਬਰ »

ਬਜ਼ੁਰਗ ਔਰਤ ਦੀ ਚੇਨੀ ਝਪਟਣ ਦੀ ਕੋਸ਼ਿਸ਼- ਔਰਤ ਜ਼ਖ਼ਮੀ

ਜ਼ੀਰਕਪੁਰ, 20 ਅਗਸਤ (ਅਵਤਾਰ ਸਿੰਘ)-ਬੀਤੀ ਰਾਤ ਕਰੀਬ 9 ਵਜੇ ਮੇਲਾ ਵੇਖ ਕੇ ਵਾਪਸ ਘਰ ਪਰਤ ਰਹੀ ਇਕ ਬਜ਼ੁਰਗ ਔਰਤ ਦੀ ਮੋਟਰਸਾਈਕਲ ਸਵਾਰ ਦੋ ਝਪਟਮਾਰਾਂ ਵਲੋਂ ਸੋਨੇ ਦੀ ਚੇਨੀ ਝਪਟਣ ਦੀ ਕੋਸ਼ਿਸ਼ ਕੀਤੀ ਗਈ ਪਰ ਔਰਤ ਵਲੋਂ ਬਹਾਦਰੀ ਵਿਖਾਉਂਦੇ ਹੋਏ ਉਨ੍ਹਾਂ ਦਾ ਡੱਟ ਕੇ ...

ਪੂਰੀ ਖ਼ਬਰ »

ਕੈਪਟਨ ਅਮਰਿੰਦਰ ਸਿੰਘ ਵਲੋਂ ਕੇਰਲ ਰਾਹਤ ਕੋਸ਼ਿਸ਼ਾਂ 'ਚ ਸਾਰੇ ਪੰਜਾਬੀਆਂ ਨੂੰ ਸਹਾਇਤਾ ਦੇਣ ਦੀ ਅਪੀਲ

ਚੰਡੀਗੜ੍ਹ, 20 ਅਗਸਤ (ਅਜੀਤ ਬਿਊਰੋ)- ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇਸ ਅਣਕਿਆਸੀ ਕੁਦਰਤੀ ਆਫ਼ਤ ਨਾਲ ਜੂਝ ਰਹੇ ਕੇਰਲ ਦੀ ਮਦਦ ਕਰਨ ਲਈ ਸਾਰੇ ਪੰਜਾਬੀਆਂ ਨੂੰ ਅੱਗੇ ਆਉਣ ਦੀ ਅਪੀਲ ਕੀਤੀ ਹੈ | ਮੁੱਖ ਮੰਤਰੀ ਨੇ ਕਿਹਾ ਕਿ ਕੇਰਲ ਦੇ ਹੜ੍ਹਾਂ ਨਾਲ ਪ੍ਰਭਾਵਿਤ ...

ਪੂਰੀ ਖ਼ਬਰ »

ਨਾਬਾਲਿਗ ਲੜਕੀ ਘਰ ਤੋਂ ਭਜਾਉਣ ਦੇ ਮਾਮਲੇ 'ਚ ਬਲੌਾਗੀ ਪੁਲਿਸ ਵਲੋਂ ਨੌਜਵਾਨ ਗਿ੍ਫ਼ਤਾਰ

ਐੱਸ. ਏ. ਐੱਸ. ਨਗਰ, 20 ਅਗਸਤ (ਕੇ ਐੱਸ ਰਾਣਾ)-ਮੁਹਾਲੀ ਵਿਚਲੇ ਪਿੰਡ ਜੁਝਾਰ ਨਗਰ ਦੀ ਰਹਿਣ ਵਾਲੀ ਇਕ ਨਾਬਾਲਗ ਲੜਕੀ ਨੂੰ ਬਹਿਲਾ ਫੁਸਲਾ ਕੇ ਭਜਾਉਣ ਦੇ ਮਾਮਲੇ ਵਿਚ ਇਕ ਨੌਜਵਾਨ ਨੂੰ ਬਲੌਾਗੀ ਪੁਲਿਸ ਨੇ ਗਿ੍ਫਤਾਰ ਕਰਨ ਵਿਚ ਸਫਲਤਾ ਹਾਸਲ ਕੀਤੀ ਹੈ | ਇਸ ਸਬੰਧੀ ਹੋਰ ...

ਪੂਰੀ ਖ਼ਬਰ »

24.65 ਕਰੋੜ ਦੀ ਲਾਗਤ ਨਾਲ ਸਰਕਾਰੀ ਮੱਛੀ ਪੂੰਗ ਫਾਰਮਾਂ ਦਾ ਕੀਤਾ ਗਿਆ ਨਵੀਨੀਕਰਨ- ਬਲਬੀਰ ਸਿੰਘ ਸਿੱਧੂ

ਚੰਡੀਗੜ੍ਹ, 20 ਅਗਸਤ (ਅਜੀਤ ਬਿਊਰੋ) - ਮੱਛੀ ਪਾਲਣ ਦੇ ਧੰਦੇ ਨਾਲ ਜੁੜੇ ਕਿਸਾਨਾਂ ਵਲੋਂ ਪੂੰਗ ਦੀ ਵੱਧਦੀ ਮੰਗ ਨੂੰ ਪੂਰਾ ਕਰਨ ਲਈ ਪੰਜਾਬ ਸਰਕਾਰ ਵਲੋਂ 24.65 ਕਰੋੜ ਰੁਪਏ ਦੀ ਲਾਗਤ ਨਾਲ ਸਰਕਾਰੀ ਪੂੰਗ ਫਾਰਮਾਂ ਦਾ ਨਵੀਨੀਕਰਨ ਕੀਤਾ ਗਿਆ ਹੈ | ਇਸ ਬਾਰੇ ਜਾਣਕਾਰੀ ...

ਪੂਰੀ ਖ਼ਬਰ »

ਰਿਆਤ-ਬਾਹਰਾ ਯੂਨੀਵਰਸਿਟੀ ਵਿਖੇ ਮਾਹਿਰ ਸਪੀਕਰ ਮਿਸ਼ਰਾ ਤੇ ਚੀਮਾ ਨੇ ਤਜਰਬੇ ਕੀਤੇ ਸਾਂਝੇ

ਐੱਸ. ਏ. ਐੱਸ. ਨਗਰ, 20 ਅਗਸਤ (ਕੇ. ਐੱਸ. ਰਾਣਾ)-ਰਿਆਤ-ਬਾਹਰਾ ਯੂਨੀਵਰਸਿਟੀ ਸਕੂਲ ਆਫ ਇੰਜੀਨੀਅਰਿੰਗ ਅਤੇ ਤਕਨਾਲੋਜੀ ਵਲੋਂ ਗਿੰਨੀਜ਼ ਬੁੱਕ ਵਰਲਡ ਰਿਕਾਰਡ ਧਾਰਕ ਅਤੇ ਮਾਹਿਰ ਸਪੀਕਰ ਅਰਵਿੰਦ ਮਿਸ਼ਰਾ ਅਤੇ ਚੀਮਾ ਬੋਇਲਰਜ਼ ਲਿਮਟਡ ਦੇ ਸੰਸਥਾਪਕ ਅਤੇ ਪ੍ਰਬੰਧਨ ...

ਪੂਰੀ ਖ਼ਬਰ »

ਸੜਕ ਹਾਦਸੇ 'ਚ 46 ਸਾਲਾ ਕਾਰਪੇਂਟਰ ਦੀ ਮੌਤ

ਲਾਲੜੂ, 20 ਅਗਸਤ (ਰਾਜਬੀਰ ਸਿੰਘ)-ਅੰਬਾਲਾ-ਚੰਡੀਗੜ੍ਹ ਕੌਮੀ ਮਾਰਗ 'ਤੇ ਵਾਪਰੇ ਇਕ ਸੜਕ ਹਾਦਸੇ ਵਿਚ ਇਕ ਮੋਟਰਸਾਈਕਲ ਚਾਲਕ ਕਾਰਪੇਂਟਰ ਦੀ ਮੌਤ ਹੋ ਗਈ ਹੈ | ਹਾਦਸਾ ਅੱਜ ਸਵੇਰੇ ਸਥਾਨਕ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸਾਹਮਣੇ ਅੰਬਾਲਾ-ਚੰਡੀਗੜ੍ਹ ਕੌਮੀ ਮਾਰਗ 'ਤੇ ...

ਪੂਰੀ ਖ਼ਬਰ »

ਬਾਬਾ ਮੰਗਲ ਨਾਥ ਦੀ ਬਰਸੀ ਅੱਜ

ਖਰੜ, 20 ਅਗਸਤ (ਮਾਨ)-ਪ੍ਰਾਚੀਨ ਮੰਦਰ ਮਾਤਾ ਅੰਬਿਕਾ ਦੇਵੀ ਡੇਰਾ ਬਾਬਾ ਮੰਗਲ ਨਾਥ ਖਰੜ ਵਿਖੇ ਸਿੱਧ ਬਾਬਾ ਮੰਗਲ ਨਾਥ ਦੀ ਬਰਸੀ ਅੱਜ 21 ਅਗਸਤ ਨੂੰ ਮਨਾਈ ਜਾ ਰਹੀ ਹੈ ਅਤੇ ਨਾਲ ਹੀ ਸੰਤ ਸੰਮੇਲਨ ਵੀ ਕਰਵਾਇਆ ਜਾ ਰਿਹਾ ਹੈ, ਜਿਸ ਦੌਰਾਨ ਮਹੰਤ ਪੀਰ ਬਾਲਕ ਯੋਗੀ ਤੇ ਮਹੰਤ ਪੀਰ ...

ਪੂਰੀ ਖ਼ਬਰ »

ਐੱਸ. ਟੀ. ਐੱਫ. ਵਲੋਂ 1 ਕਿੱਲੋਗ੍ਰਾਮ ਹੈਰੋਇਨ ਸਮੇਤ ਦੋ ਮੁਲਜ਼ਮ ਗਿ੍ਫ਼ਤਾਰ

ਐੱਸ. ਏ. ਐੱਸ. ਨਗਰ, 20 ਅਗਸਤ (ਕੇ. ਐੱਸ. ਰਾਣਾ)-ਸਪੈਸ਼ਲ ਟਾਸਕ ਫੋਰਸ (ਐੱਸ. ਟੀ. ਐੱਫ.) ਮੁਹਾਲੀ ਵਲੋਂ ਨਸ਼ਿਆਂ ਿਖ਼ਲਾਫ਼ ਚਲਾਈ ਗਈ ਮੁਹਿੰਮ ਦੇ ਤਹਿਤ ਸਥਾਨਕ ਫੇਜ਼-3/5 ਦੇ ਚੌਕ ਨੇੜਿਓਾ ਨਾਕਾਬੰਦੀ ਦੌਰਾਨ ਕਾਰ ਸਵਾਰ ਦੋ ਮੁਲਜ਼ਮਾਂ ਨੂੰ 1 ਕਿੱਲੋਗ੍ਰਾਮ ਹੈਰੋਇਨ ਸਮੇਤ ...

ਪੂਰੀ ਖ਼ਬਰ »

ਸਿਹਤ ਵਿਭਾਗ ਤੇ ਡੇਅਰੀ ਵਿਕਾਸ ਵਿਭਾਗ ਨੇ ਦੁੱਧ ਤੇ ਦੁੱਧ ਉਤਪਾਦਾਂ ਦੇ ਸੈਂਪਲ ਭਰੇ

ਐੱਸ. ਏ. ਐੱਸ. ਨਗਰ, 20 ਅਗਸਤ (ਕੇ. ਐੱਸ. ਰਾਣਾ)-ਡੇਅਰੀ ਵਿਕਾਸ ਵਿਭਾਗ ਅਤੇ ਸਿਹਤ ਵਿਭਾਗ ਵਲੋਂ ਲਖਨੌਰ ਅਤੇ ਖਰੜ ਦੀਆਂ ਦੁੱਧ ਦੀਆਂ ਡੇਅਰੀਆਂ ਦੀ ਅਚਨਚੇਤ ਚੈਕਿੰਗ ਕੀਤੀ ਗਈ ਅਤੇ ਦੁੱਧ ਅਤੇ ਦੁੱਧ ਦੇ ਪਦਾਰਥਾਂ ਦੇ ਸੈਂਪਲ ਲਏ ਅਤੇ ਜਾਂਚ ਲਈ ਲੈਬਾਰਟਰੀ ਭੇਜੇ | ਇਸ ਸਬੰਧੀ ...

ਪੂਰੀ ਖ਼ਬਰ »

ਕਾਰ ਦੀ ਟਰਾਈ ਲੈਣ ਗਿਆ ਵਿਅਕਤੀ ਕਾਰ ਲੈ ਕੇ ਹੋਇਆ ਰਫੂ-ਚੱਕਰ

ਖਰੜ, 20 ਅਗਸਤ (ਜੰਡਪੁਰੀ)-ਖਰੜ-ਸਨੀ ਇਨਕੇਲਵ ਲਾਗੇੇ ਦਿਓਲ ਕਾਰ ਬਾਜ਼ਾਰ ਵਿਖੇ ਕਾਰ ਖਰੀਦਣ ਦੇ ਬਹਾਨੇ ਕਾਰ ਦੀ ਟਰਾਈ ਲੈਣ ਗਿਆ ਵਿਅਕਤੀ ਕਾਰ ਲੈ ਕੇ ਰੂਫ ਚੱਕਰ ਹੋ ਗਿਆ | ਇਸ ਸਬੰਧੀ ਗਗਨਦੀਪ ਸਿੰਘ ਵਾਸੀ ਖਰੜ ਨੇ ਦੱਸਿਆ ਕਿ ਉਹ ਕਾਰ ਬਾਜ਼ਾਰ ਵਿਚ ਕਾਰਾਂ ਵੇਚਣ ਦਾ ਧੰਦਾ ...

ਪੂਰੀ ਖ਼ਬਰ »

ਧਾਰਮਿਕ ਅਸਥਾਨਾਂ ਤੋਂ ਵਾਪਸ ਪਰਤ ਰਹੇ ਪਰਿਵਾਰ ਦੀ ਕਾਰ ਮਕਾਨ ਦੀ ਕੰਧ 'ਚ ਵੱਜੀ

ਖਰੜ, 20 ਅਗਸਤ (ਜੰਡਪੁਰੀ)-ਬੀਤੀ ਅੱਧੀ ਰਾਤ ਨੂੰ ਨੈਣਾਂ ਦੇਵੀ ਦੇ ਦਰਸ਼ਨ ਕਰਕੇ ਵਾਪਸ ਪਰਤ ਰਹੇ ਪਰਿਵਾਰ ਦੀ ਕਾਰ ਪਿੰਡ ਦਾਉਂਮਾਜਰਾ ਵਿਖੇ ਨੈਸ਼ਨਲ ਮਾਰਗ ਦੇ ਦਰਮਿਆਨ ਆਏ ਮਕਾਨ ਵਿਚ ਵੱਜੀ, ਜਿਸ ਕਾਰਨ ਕੰਧ ਢਹਿ ਜਾਣ ਕਾਰਨ ਕਾਰ ਸਵਾਰ ਅਤੇ ਮਕਾਨ ਵਿਚ ਸੁੱਤੇ ਪਏ ...

ਪੂਰੀ ਖ਼ਬਰ »

'ਤਾਊ' ਦਾ 105ਵਾਂ ਜਨਮ ਦਿਨ 25 ਸਤੰਬਰ ਨੂੰ , ਗੋਹਾਨਾ 'ਚ ਵਿਸ਼ਾਲ ਰੈਲੀ

ਚੰਡੀਗੜ੍ਹ, 20 ਅਗਸਤ (ਐਨ.ਐਸ.ਪਰਵਾਨਾ)- ਹਰਿਆਣਾ ਦੀ ਪ੍ਰਮੁੱਖ ਵਿਰੋਧੀ ਪਾਰਟੀ ਇੰਡੀਅਨ ਨੈਸ਼ਨਲ ਲੋਕ ਦਲ (ਇਨੈਲੋ) ਨੇ ਹਰਿਆਣਾ ਦੇ ਜਨਮ ਦਾਤਾ ਤੇ ਸਾਬਕਾ ਉਪ ਪ੍ਰਧਾਨ ਮੰਤਰੀ ਸਵਰਗੀਆ ਚੌਧਰੀ ਦੇਵੀ ਲਾਲ ਦੇ 105ਵੇਂ ਜਨਮ ਦਿਨ 'ਤੇ 25 ਸਤੰਬਰ ਨੂੰ ਜ਼ਿਲ੍ਹਾ ਸੋਨੀਪਤ ਦੇ ...

ਪੂਰੀ ਖ਼ਬਰ »

ਰਾਜੀਵ ਗਾਂਧੀ ਦੇ 74 ਵੇਂ ਜਨਮ ਦਿਨ 'ਤੇ ਕਾਂਗਰਸ ਵਲੋਂ ਇਕੱਠ

ਚੰਡੀਗੜ੍ਹ, 20 ਅਗਸਤ (ਆਰ.ਐਸ.ਲਿਬਰੇਟ)-ਅੱਜ ਭਾਰਤ ਦੇ ਸਾਬਕਾ ਪ੍ਰਧਾਨ ਮੰਤਰੀ ਮਰਹੂਮ ਸ਼੍ਰੀ ਰਾਜੀਵ ਗਾਂਧੀ ਦੇ 74ਵੇਂ ਜਨਮ ਦਿਨ ਮੌਕੇ ਚੰਡੀਗੜ੍ਹ ਕਾਂਗਰਸ ਵਲੋਂ ਇਕੱਠ ਕੀਤਾ ਗਿਆ | ਸਾਬਕਾ ਕੇਂਦਰੀ ਮੰਤਰੀ ਪਵਨ ਬਾਂਸਲ ਸਹਿਤ ਕਾਂਗਰਸ ਦੇ ਸੀਨੀਅਰ ਆਗੂਆਂ ਨੇ ਜਨਮ ...

ਪੂਰੀ ਖ਼ਬਰ »

ਮਰਹੂਮ ਅਟਲ ਤੇ ਬਲਰਾਮ ਜੀ ਦਾਸ ਟੰਡਨ ਦੇ ਦਿਹਾਂਤ 'ਤੇ ਸੋਗ ਸਭਾ ਹੋਈ

ਚੰਡੀਗੜ੍ਹ, 20 ਅਗਸਤ (ਆਰ.ਐਸ.ਲਿਬਰੇਟ)- ਭਾਰਤ ਦੇ ਸਾਬਕਾ ਪ੍ਰਧਾਨ ਮੰਤਰੀ ਭਾਰਤ ਰਤਨ ਮਰਹੂਮ ਸ਼੍ਰੀ ਅਟਲ ਬਿਹਾਰੀ ਵਾਜਪਾਈ ਅਤੇ ਛੱਤੀਸਗੜ੍ਹ ਦੇ ਸਾਬਕਾ ਰਾਜਪਾਲ ਤੇ ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਮਰਹੂਮ ਸ਼੍ਰੀ ਬਲਰਾਮ ਜੀ ਦਾਸ ਟੰਡਨ ਦੇ ਦਿਹਾਂਤ 'ਤੇ ਭਾਜਪਾ ...

ਪੂਰੀ ਖ਼ਬਰ »

ਤਕਨੀਕੀ ਸਿੱਖਿਆ ਵਿਭਾਗ ਦੇ ਕੱਚੇ ਕਾਮਿਆਂ ਵਲੋਂ ਡਾਇਰੈਕਟਰ ਦੀ ਗੱਡੀ ਦਾ ਘਿਰਾਓ

ਚੰਡੀਗੜ੍ਹ, 20 ਅਗਸਤ (ਅਜੀਤ ਬਿਉਰੋ)- ਗੌਰਮਿੰਟ ਆਈ.ਟੀ.ਆਈ ਪੀ.ਪੀ.ਪੀ./ਵੈੱਲਫੇਅਰ ਇੰਪਲਾਈਜ਼ ਯੂਨੀਅਨ ਕੰਟਰੈਕਟ ਬੇਸ ਪੰਜਾਬ ਵਲੋਂ ਡਾਇਰੈਕਟਰ ਤਕਨੀਕੀ ਸਿੱਖਿਆ ਵਿਭਾਗ ਸੈਕਟਰ 36 ਵਿਚ ਧਰਨਾ ਦਿੱਤਾ ਗਿਆ | ਯੂਨੀਅਨ ਪ੍ਰਧਾਨ ਰਕੇਸ਼ ਕੌਰ ਨੇ ਦੱਸਿਆ ਕਿ ਪਿਛਲੇ 9 ਸਾਲਾਂ ...

ਪੂਰੀ ਖ਼ਬਰ »

ਕੌਮੀ ਐੱਸ. ਸੀ. ਕਮਿਸ਼ਨ ਦੇ ਹੁਕਮਾਂ ਨੂੰ ਟਿੱਚ ਜਾਣਦੈ ਪੁਲਿਸ ਤੇ ਸਿਵਲ ਪ੍ਰਸ਼ਾਸਨ

ਜਗਰਾਉਂ, 20 ਅਗਸਤ (ਜੋਗਿੰਦਰ ਸਿੰਘ)- ਇਸ 'ਚ ਕੋਈ ਸ਼ੱਕ ਨਹੀਂ ਕਿ ਭਾਵੇਂ ਸਰਕਾਰਾਂ ਵਲੋਂ ਹਰ ਵਰਗ ਦੇ ਲੋਕਾਂ ਦੇ ਹੱਕਾਂ ਦੀ ਰਾਖੀ ਤੇ ਉਨ੍ਹਾਂ ਨੂੰ ਬਣਦੇ ਅਧਿਕਾਰ ਦਿਵਾਉਣ ਲਈ ਵੱਖ-ਵੱਖ ਕਮਿਸ਼ਨਾਂ ਦਾ ਗਠਨ ਕੀਤਾ ਗਿਆ ਹੈ ਪਰ ਕਮਿਸ਼ਨਾਂ ਵਲੋਂ ਇਨਸਾਫ਼ ਦੇਣ ਲਈ ਬਣਦੀ ...

ਪੂਰੀ ਖ਼ਬਰ »

5/5. 5/6 ਬੈਂਡ 'ਤੇ ਕੈਨੇਡਾ/ਆਸਟ੍ਰੇਲੀਆ ਦਾ ਸਟੱਡੀ ਵੀਜ਼ਾ-ਬਿ੍ਲੀਐਾਟ ਕੰਸਲਟੈਂਟਸ (ਮੁਹਾਲੀ)

ਚੰਡੀਗੜ੍ਹ, 20 ਅਗਸਤ (ਅ. ਬ.)-ਬਿ੍ਲੀਐਾਟ ਕੰਸਲਟੈਂਟਸ (ਮੁਹਾਲੀ) ਜੋ ਕਿ ਭਾਰਤ ਸਰਕਾਰ ਤੋਂ ਰਜਿਸਟਰਡ ਅਤੇ ਪੰਜਾਬ ਸਰਕਾਰ ਤੋਂ ਮਾਨਤਾ ਪ੍ਰਾਪਤ ਕੰਪਨੀ ਹੈ | ਐਸ. ਸੀ. ਓ. 79, ਫੇਜ-2 ਮੁਹਾਲੀ ਵਿਖੇ ਸਥਿਤ ਹੈ | ਇਨ੍ਹਾਂ ਵਲੋਂ ਉਨ੍ਹਾਂ ਵਿਦਿਆਰਥੀਆਂ ਦਾ ਵੀ ਕੈਨੇਡਾ/ਆਸਟ੍ਰੇਲੀਆ ...

ਪੂਰੀ ਖ਼ਬਰ »






Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX