ਤਾਜਾ ਖ਼ਬਰਾਂ


ਇਮਰਾਨ ਖਾਨ ਪਠਾਣ ਹਨ ਤਾਂ ਸਾਬਤ ਕਰਨ ਦਾ ਵਕਤ ਆ ਗਿਐ - ਮੋਦੀ
. . .  24 minutes ago
ਟੋਂਕ, 23 ਫਰਵਰੀ - ਰਾਜਸਥਾਨ ਦੇ ਟੋਂਕ ਵਿਚ ਇਕ ਰੈਲੀ ਨੂੰ ਸੰਬੋਧਨ ਕਰਨ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ 'ਤੇ ਵੱਡਾ ਹਮਲਾ ਸਾਧਿਆ। ਉਨ੍ਹਾਂ ਕਿਹਾ...
ਕਸ਼ਮੀਰ 'ਚ ਤਾਇਨਾਤ ਹੋਈਆਂ ਬੀ.ਐਸ.ਐਫ. ਤੇ ਆਈ.ਟੀ.ਬੀ.ਪੀ. ਦੀਆਂ 100 ਕੰਪਨੀਆਂ
. . .  about 1 hour ago
ਸ੍ਰੀਨਗਰ, 23 ਫਰਵਰੀ - ਸਰਕਾਰ ਤੇ ਸੁਰੱਖਿਆ ਬਲ ਕਸ਼ਮੀਰ ਦੀ ਸਥਿਤੀ ਨਾਲ ਨਜਿੱਠਣ ਲਈ ਸਖ਼ਤੀ ਨਾਲ ਤਿਆਰ ਹੋ ਰਹੇ ਹਨ। ਇਸ ਲਈ ਸੂਬੇ 'ਚ ਸੁਰੱਖਿਆ ਬਲਾਂ ਦੀ 100 ਵਾਧੂ ਕੰਪਨੀਆਂ ਨੂੰ ਤਾਇਨਾਤ ਕੀਤਾ ਗਿਆ ਹੈ। ਇਸ ਦੇ ਨਾਲ ਹੀ ਵੱਖਵਾਦੀਆਂ ਨੇਤਾਵਾਂ ਦੀ ਸੁਰੱਖਿਆ...
ਸ੍ਰੀਲੰਕਾ ਨੇ ਦੱਖਣੀ ਅਫ਼ਰੀਕਾ 'ਚ ਰਚਿਆ ਇਤਿਹਾਸ
. . .  about 2 hours ago
ਪੋਰਟ ਐਲੀਜਾਬੇਥ, 23 ਫਰਵਰੀ - ਕੁਸ਼ਲ ਮੈਂਡਿਸ ਤੇ ਓਸ਼ਾਡਾ ਫਰਨਾਡੋ ਵਿਚਕਾਰ ਤੀਸਰੇ ਵਿਕਟ ਲਈ 163 ਦੌੜਾਂ ਦੀ ਸਾਂਝੇਦਾਰੀ ਦੇ ਦਮ 'ਤੇ ਸ੍ਰੀਲੰਕਾ ਨੇ ਇਥੇ ਦੱਖਣੀ ਅਫਰੀਕਾ ਨੂੰ ਦੂਸਰੇ ਟੈਸਟ ਮੈਚ 'ਚ 8 ਵਿਕਟਾਂ ਨਾਲ ਹਰਾ ਦਿੱਤਾ। ਇੰਗਲੈਂਡ ਤੇ ਆਸਟ੍ਰੇਲੀਆ ਤੋਂ ਬਾਅਦ...
ਪਾਕਿਸਤਾਨ ਵੱਲੋਂ ਗੋਲੀਬਾਰੀ ਦੀ ਉਲੰਘਣਾ
. . .  about 2 hours ago
ਸ੍ਰੀਨਗਰ, 23 ਫਰਵਰੀ - ਜੰਮੂ ਕਸ਼ਮੀਰ ਦੇ ਰਾਜੌਰੀ ਸਥਿਤ ਨੌਸ਼ਹਿਰਾ ਸੈਕਟਰ 'ਚ ਅੱਜ 4.30 ਵਜੇ ਦੇ ਕਰੀਬ ਪਾਕਿਸਤਾਨ ਵਲੋਂ ਸੀਜ਼ਫਾਈਰ ਦਾ ਉਲੰਘਣ ਕੀਤਾ...
ਸੱਤਾ 'ਚ ਆਉਣ 'ਤੇ ਅਰਧ ਸੈਨਿਕ ਜਵਾਨਾਂ ਨੂੰ ਮਿਲੇਗਾ ਸ਼ਹੀਦ ਦਾ ਦਰਜਾ - ਰਾਹੁਲ ਗਾਂਧੀ
. . .  about 2 hours ago
ਨਵੀਂ ਦਿੱਲੀ, 23 ਫਰਵਰੀ - ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਅੱਜ ਕਿਹਾ ਕਿ ਉਨ੍ਹਾਂ ਦੀ ਪਾਰਟੀ ਦੇ ਸਰਕਾਰ ਵਿਚ ਆਉਣ 'ਤੇ ਕਾਰਵਾਈਆਂ ਦੌਰਾਨ ਹਲਾਕ ਹੋਣ ਵਾਲੇ ਨੀਮ ਫ਼ੌਜੀ ਜਵਾਨਾਂ ਨੂੰ ਸ਼ਹੀਦ ਦਾ ਦਰਜਾ ਮਿਲੇਗਾ। ਉਨ੍ਹਾਂ ਨੇ ਇਹ ਗੱਲ ਜੇ.ਐਲ.ਐਨ. ਸਟੇਡੀਅਮ ਵਿਚ...
ਭਾਰਤ ਦੀ ਕੁੱਝ ਜ਼ੋਰਦਾਰ ਕਰਨ ਦੀ ਇੱਛਾ ਨੂੰ ਸਮਝ ਸਕਦਾ ਹਾਂ - ਟਰੰਪ
. . .  about 3 hours ago
ਵਾਸ਼ਿੰਗਟਨ, 23 ਫਰਵਰੀ - ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਕਿ ਭਾਰਤ ਪਾਕਿਸਤਾਨ ਵਿਚਕਾਰ ਹਾਲਾਤ ਅਤਿ ਪ੍ਰਚੰਡ ਬਣੇ ਹੋਏ ਹਨ। ਉਨ੍ਹਾਂ ਕਿਹਾ ਕਿ ਪੁਲਵਾਮਾ ਅੱਤਵਾਦੀ ਹਮਲੇ ਮਗਰੋਂ ਉਹ ਨਵੀਂ ਦਿੱਲੀ ਦੀ ਕੁੱਝ ਜ਼ੋਰਦਾਰ ਕਰਨ...
ਓ.ਆਈ.ਸੀ. ਦੀ ਬੈਠਕ 'ਚ ਭਾਰਤ ਨੂੰ 'ਗੈੱਸਟ ਆਫ਼ ਆਨਰ' ਵਜੋਂ ਦਿੱਤਾ ਗਿਆ ਸੱਦਾ
. . .  about 3 hours ago
ਨਵੀਂ ਦਿੱਲੀ, 23 ਫਰਵਰੀ- ਇਸਲਾਮਿਕ ਸਹਿਯੋਗ ਸੰਗਠਨ ਦੇ ਵਿਦੇਸ਼ ਮੰਤਰੀਆਂ ਦੀ ਬੈਠਕ 'ਚ ਭਾਗ ਲੈਣ ਲਈ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੂੰ ਬੁਲਾਇਆ ਗਿਆ ਹੈ। ਸੁਸ਼ਮਾ ਸਵਰਾਜ ਨੂੰ 'ਗੈੱਸਟ ਆਫ਼ ਆਨਰ' ਦੇ ਰੂਪ ...
ਦਿੱਲੀ ਨੂੰ ਪੂਰਨ ਰਾਜ ਦਾ ਦਰਜਾ ਦਿਵਾਉਣ ਦੀ ਮੰਗ ਨੂੰ ਲੈ ਕੇ ਕੇਜਰੀਵਾਲ ਵੱਲੋਂ ਭੁੱਖ ਹੜਤਾਲ ਦਾ ਐਲਾਨ
. . .  about 4 hours ago
ਨਵੀ ਦਿੱਲੀ, 23 ਫਰਵਰੀ(ਜਗਤਾਰ ਸਿੰਘ)- ਦਿੱਲੀ ਨੂੰ ਪੂਰਨ ਰਾਜ ਦਾ ਦਰਜਾ ਦਿਵਾਉਣ ਦੇ ਮੁੱਦੇ ਨੂੰ ਲੈ ਕੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੱਲੋਂ 1 ਮਾਰਚ ਤੋਂ ਬੇਮਿਆਦੀ ਭੁੱਖ ਹੜਤਾਲ ਕਰਨ ਦਾ ਐਲਾਨ ਕੀਤਾ ਗਿਆ....
ਕਸ਼ਮੀਰੀ ਵਿਦਿਆਰਥੀਆਂ ਦੀ ਸਹਾਇਤਾ ਲਈ ਕੈਪਟਨ ਸਰਕਾਰ ਨੇ ਜਾਰੀ ਕੀਤਾ ਹੈਲਪਲਾਈਨ ਨੰਬਰ
. . .  about 4 hours ago
ਚੰਡੀਗੜ੍ਹ, 23 ਫਰਵਰੀ- ਜੰਮੂ ਕਸ਼ਮੀਰ ਦੇ ਪੁਲਵਾਮਾ 'ਚ ਸੀ.ਆਰ.ਪੀ.ਐਫ. ਦੇ ਕਾਫ਼ਲੇ 'ਤੇ ਹੋਏ ਅੱਤਵਾਦੀ ਹਮਲੇ ਤੋਂ ਬਾਅਦ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਸ਼ਮੀਰੀ ਵਿਦਿਆਰਥੀਆਂ ਨੂੰ ਪੂਰਾ ਸਮਰਥਨ ਦੇਣ ਭਰੋਸਾ ਦਿਵਾਇਆ ....
ਆਮ ਆਦਮੀ ਪਾਰਟੀ ਦਾ ਕੋਈ ਵੀ ਵਿਧਾਇਕ ਨਹੀਂ ਲੜੇਗਾ ਲੋਕ ਸਭਾ ਦੀ ਚੋਣ - ਮਾਨ
. . .  about 4 hours ago
ਨੂਰਪੁਰ ਬੇਦੀ, 23 ਫਰਵਰੀ (ਹਰਦੀਪ ਸਿੰਘ ਢੀਂਡਸਾ) - ਆਮ ਆਦਮੀ ਪਾਰਟੀ ਪੰਜਾਬ ਦੇ ਪ੍ਰਧਾਨ ਅਤੇ ਲੋਕ ਸਭਾ ਸਾਂਸਦ ਭਗਵੰਤ ਮਾਨ ਨੇ ਕਿਹਾ ਕਿ ਆਮ ਆਦਮੀ ਪਾਰਟੀ ਦਾ ਕੋਈ ਵੀ ਮੌਜੂਦਾ ਵਿਧਾਇਕ ਲੋਕ ਸਭਾ ਦੀਆਂ ਚੋਣਾਂ ਨਹੀਂ....
ਦੋ ਮੰਜ਼ਿਲਾਂ ਇਮਾਰਤ 'ਚ ਹੋਇਆ ਧਮਾਕਾ, 10 ਮੌਤਾਂ
. . .  about 5 hours ago
ਲਖਨਊ, 23 ਫਰਵਰੀ- ਉੱਤਰ ਪ੍ਰਦੇਸ਼ ਦੇ ਭਦੌਹੀ ਜ਼ਿਲ੍ਹੇ ਦੇ ਚੌਰੀ ਥਾਣਾ ਇਲਾਕੇ 'ਚ ਪਟਾਕਾ ਕਾਰੋਬਾਰੀ ਦੀ ਦੋ ਮੰਜ਼ਿਲਾਂ ਇਮਾਰਤ 'ਚ ਧਮਾਕਾ ਹੋਣ ਦੀ ਖ਼ਬਰ ਮਿਲੀ ਹੈ। ਇਹ ਧਮਾਕਾ ਇੰਨਾ ਜ਼ਬਰਦਸਤ ਸੀ ਕਿ ਇਸ 'ਚ 10 ਲੋਕਾਂ ਦੀ ਮੌਤ ਹੋ ਗਈ ....
ਉਮਰਾਨੰਗਲ ਦੇ ਰਿਮਾਂਡ 'ਚ ਫ਼ਰੀਦਕੋਟ ਅਦਾਲਤ ਵੱਲੋਂ ਤਿੰਨ ਦਿਨ ਦਾ ਵਾਧਾ
. . .  about 5 hours ago
ਫ਼ਰੀਦਕੋਟ, 23 ਫ਼ਰਵਰੀ (ਜਸਵੰਤ ਪੁਰਬਾ, ਸਰਬਜੀਤ ਸਿੰਘ)- ਬਹਿਬਲ ਕਲਾਂ ਗੋਲੀ ਕਾਂਡ ਅਤੇ ਬੇਅਦਬੀ ਮਾਮਲਿਆਂ ਦੀ ਜਾਂਚ ਕਰ ਰਹੀ ਵਿਸ਼ੇਸ਼ ਜਾਂਚ ਟੀਮ (ਸਿੱਟ) ਵੱਲੋਂ ਆਈ. ਜੀ. ਉਮਰਾਨੰਗਲ ਦਾ ....
ਸਾਡੀ ਲੜਾਈ ਕਸ਼ਮੀਰ ਲਈ ਹੈ, ਕਸ਼ਮੀਰੀਆਂ ਵਿਰੁੱਧ ਨਹੀਂ- ਮੋਦੀ
. . .  about 5 hours ago
ਲਖਨਊ, 23 ਫਰਵਰੀ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰਾਜਸਥਾਨ ਦੇ ਉਪ ਮੁੱਖ ਮੰਤਰੀ ਸਚਿਨ ਪਾਇਲਟ ਦੀ ਵਿਧਾਨ ਸਭਾ ਟੋਂਕ 'ਚ ਵਿਜੈ ਸੰਕਲਪ ਸਭਾ ਨੂੰ ਸੰਬੋਧਿਤ ਕੀਤੇ ਅਤੇ ਪੁਲਵਾਮਾ ਅੱਤਵਾਦੀ ਹਮਲੇ 'ਚ ਸ਼ਹੀਦ ਜਵਾਨਾਂ ਨੂੰ ਸ਼ਰਧਾਂਜਲੀ ....
ਈ. ਡੀ. ਦੇ ਕੋਲ ਮੌਜੂਦ ਦਸਤਾਵੇਜ਼ਾਂ ਦੀ ਕਾਪੀ ਪਾਉਣ ਲਈ ਪਟਿਆਲਾ ਹਾਊਸ ਕੋਰਟ ਪਹੁੰਚੇ ਵਾਡਰਾ
. . .  about 5 hours ago
ਨਵੀਂ ਦਿੱਲੀ, 23 ਫਰਵਰੀ- ਪ੍ਰਿਅੰਕਾ ਗਾਂਧੀ ਦੇ ਪਤੀ ਅਤੇ ਕਾਰੋਬਾਰੀ ਰਾਬਰਟ ਵਾਡਰਾ ਨੇ ਦਿੱਲੀ ਦੀ ਪਟਿਆਲਾ ਹਾਊਸ ਕੋਰਟ 'ਚ ਇੱਕ ਅਰਜ਼ੀ ਦਿੱਤੀ ਹੈ। ਵਾਡਰਾ ਇਨਫੋਰਸਮੈਂਟ ਡਾਇਰੈਕਟੋਰੇਟ (ਈ. ਡੀ.) ਕੋਲ ਮੌਜੂਦ ਮਨੀ ਲਾਂਡਰਿੰਗ ਮਾਮਲੇ ਨਾਲ ਸੰਬੰਧਿਤ...
ਕਾਰ ਸਮੇਤ ਭਾਖੜਾ ਨਹਿਰ 'ਚ ਡਿੱਗਿਆ ਨੌਜਵਾਨ, ਮੌਤ
. . .  about 6 hours ago
ਰਾਜਪੁਰਾ, 23 ਫਰਵਰੀ (ਜੀ.ਪੀ. ਸਿੰਘ)- ਲੰਘੀ ਦੇਰ ਰਾਤ ਭਾਖੜਾ ਦੀ ਨਰਵਾਣਾ ਬਰਾਂਚ ਨਹਿਰ 'ਚ ਇਕ ਨੌਜਵਾਨ ਕਾਰ ਸਮੇਤ ਨਹਿਰ ਦੀ ਕੰਧ ਨੂੰ ਤੋੜਦਾ ਹੋਇਆ ਜਾ ਡਿੱਗਿਆ ਜਿਸ ਨੂੰ ਥਾਣਾ ਖੇੜੀ ਗੰਡਿਆਂ ....
ਸ਼ਹੀਦ ਸੁਖਜਿੰਦਰ ਸਿੰਘ ਦੀ ਯਾਦ 'ਚ ਪਿੰਡ ਗੱਡੀਵਿੰਡ ਧੱਤਲ ਵਿਖੇ ਬਣਾਇਆ ਜਾਵੇਗਾ ਖੇਡ ਸਟੇਡੀਅਮ
. . .  about 6 hours ago
ਸਿੱਖਿਆ ਸਕੱਤਰ ਦਾ ਮਾਝੇ 'ਚ ਵੀ ਹੋਇਆ ਵਿਰੋਧ, ਫੂਕਿਆ ਗਿਆ ਪੁਤਲਾ
. . .  about 6 hours ago
ਆਈ. ਐੱਸ. ਐੱਸ. ਐੱਫ. ਵਿਸ਼ਵ ਕੱਪ 2019 : ਭਾਰਤੀ ਨਿਸ਼ਾਨੇਬਾਜ਼ ਅਪੂਰਵੀ ਚੰਦੇਲਾ ਨੇ ਜਿੱਤਿਆ ਸੋਨ ਤਮਗਾ
. . .  about 6 hours ago
ਪ੍ਰਧਾਨ ਮੰਤਰੀ ਮੋਦੀ ਨੇ 185 ਦੇਸ਼ਾਂ ਤੋਂ ਆਏ ਵਫ਼ਦ ਨਾਲ ਕੀਤੀ ਗੱਲਬਾਤ
. . .  about 6 hours ago
ਅਸਮ : ਜ਼ਹਿਰੀਲੀ ਸ਼ਰਾਬ ਪੀਣ ਕਾਰਨ ਮਰਨ ਵਾਲਿਆਂ ਦੀ ਗਿਣਤੀ 'ਚ ਹੋਇਆ ਵਾਧਾ
. . .  about 6 hours ago
ਦਿੱਲੀ 'ਚ ਫੌਜ ਦੇ ਕੈਪਟਨ ਨੇ ਛੱਤ ਵਾਲੇ ਪੱਖੇ ਨਾਲ ਲਟਕ ਕੇ ਕੀਤੀ ਖ਼ੁਦਕੁਸ਼ੀ
. . .  about 6 hours ago
ਦਿੱਲੀ ਦੇ ਹੋਟਲ ਮਾਲਕ ਵਲੋਂ ਸ਼ਹੀਦ ਜੈਮਲ ਦੇ ਮਾਤਾ-ਪਿਤਾ ਨੂੰ 10 ਹਜ਼ਾਰ ਰੁਪਏ ਪ੍ਰਤੀ ਮਹੀਨਾ ਪੈਨਸ਼ਨ ਦੇਣ ਦਾ ਵਾਅਦਾ
. . .  about 6 hours ago
ਕਾਂਗਰਸ ਦੇ ਸੱਤਾ 'ਚ ਆਉਣ 'ਤੇ ਆਂਧਰਾ ਪ੍ਰਦੇਸ਼ ਨੂੰ ਮਿਲੇਗਾ ਵਿਸ਼ੇਸ਼ ਸੂਬੇ ਦਾ ਦਰਜਾ- ਰਾਹੁਲ
. . .  1 minute ago
ਪੜ੍ਹੋ ਪੰਜਾਬ ਪੜ੍ਹਾਓ ਪੰਜਾਬ ਪ੍ਰੋਜੈਕਟ ਨੂੰ ਵੱਡਾ ਝਟਕਾ: ਜ਼ਿਲ੍ਹਾ ਸੰਗਰੂਰ ਵਿਚ ਤਿੰਨ ਬਲਾਕ ਟੀਮਾਂ ਨੇ ਦਿੱਤਾ ਟੈਸਟਿੰਗ ਤੋਂ ਜਵਾਬ
. . .  about 7 hours ago
ਜੰਮੂ-ਕਸ਼ਮੀਰ 'ਚ ਬਰਫ਼ ਦੇ ਤੋਦੇ ਡਿੱਗਣ ਕਾਰਨ ਤਿੰਨ ਲੋਕ ਲਾਪਤਾ
. . .  about 7 hours ago
ਏਅਰ ਇੰਡੀਆ ਸ਼ੋਅ ਦੌਰਾਨ ਪਾਰਕਿੰਗ 'ਚ ਖੜ੍ਹੀਆਂ 100 ਕਾਰਾਂ ਨੂੰ ਲੱਗੀ ਅੱਗ
. . .  about 7 hours ago
ਕਾਂਗਰਸ ਪਾਰਟੀ ਪੰਜਾਬ ਦੀਆਂ 13 ਦੀਆਂ 13 ਸੀਟਾਂ 'ਤੇ ਲੋਕਾਂ ਦੇ ਸਹਿਯੋਗ ਨਾਲ ਜਿੱਤ ਕਰੇਗੀ ਪ੍ਰਾਪਤ - ਮੁਹੰਮਦ ਸਦੀਕ
. . .  1 minute ago
ਸ਼ਹੀਦ ਸੁਖਜਿੰਦਰ ਸਿੰਘ ਦੀ ਅੰਤਿਮ ਅਰਦਾਸ 'ਚ ਸ਼ਾਮਿਲ ਹੋਏ ਕਈ ਸਿਆਸੀ ਆਗੂ
. . .  about 7 hours ago
ਵਿਸ਼ਵ ਕੱਪ 'ਚ ਭਾਰਤ- ਪਾਕਿ ਮੈਚ 'ਤੇ ਬੋਲੇ ਕੋਹਲੀ- ਬੀ.ਸੀ.ਸੀ.ਆਈ ਤੇ ਸਰਕਾਰ ਵੱਲੋਂ ਲਿਆ ਫ਼ੈਸਲਾ ਟੀਮ ਨੂੰ ਹੋਵੇਗਾ ਮਨਜ਼ੂਰ
. . .  about 8 hours ago
ਬਹਿਬਲ ਕਲਾਂ ਗੋਲੀਕਾਂਡ : ਐੱਸ.ਆਈ.ਟੀ. ਨੇ ਬਰਾਮਦ ਕੀਤੀ 12 ਬੋਰ ਦੀ ਰਾਈਫ਼ਲ
. . .  about 7 hours ago
ਏਰੋ ਇੰਡੀਆ 2019 : ਬੈਡਮਿੰਟਨ ਖਿਡਾਰਨ ਪੀ.ਵੀ. ਸਿੰਧੂ ਨੇ ਤੇਜਸ 'ਚ ਭਰੀ ਉਡਾਣ
. . .  about 8 hours ago
ਸਵਾਈਨ ਫਲੂ ਕਾਰਨ ਛੱਤੀਸਗੜ੍ਹ 'ਚ ਹੋਈਆਂ 7 ਮੌਤਾਂ
. . .  about 9 hours ago
ਹੁਰੀਅਤ ਆਗੂ ਦੀ ਗ੍ਰਿਫ਼ਤਾਰੀ 'ਤੇ ਬੋਲੀ ਮਹਿਬੂਬਾ- ਇਕ ਵਿਅਕਤੀ ਨੂੰ ਕੈਦ ਕਰ ਸਕਦੇ ਹੋ ਉਸ ਦੇ ਵਿਚਾਰਾਂ ਨੂੰ ਨਹੀਂ
. . .  about 9 hours ago
ਸ਼ਬਬੀਰ ਸ਼ਾਹ ਦੀ ਜ਼ਮਾਨਤ ਅਰਜ਼ੀ ਦੇ ਸੁਣਵਾਈ 2 ਅਪ੍ਰੈਲ ਤੱਕ ਮੁਲਤਵੀ
. . .  about 10 hours ago
ਜੰਮੂ-ਕਸ਼ਮੀਰ ਤੋਂ ਤੇਲੰਗਾਨਾ ਜਾ ਰਿਹਾ ਸੀ.ਆਰ.ਪੀ.ਐਫ ਦਾ ਜਵਾਨ ਲਾਪਤਾ, ਜਾਂਚ ਜਾਰੀ
. . .  about 10 hours ago
ਜੰਮੂ ਕਸ਼ਮੀਰ 'ਚ ਬਣ ਰਹੇ ਬੰਕਰਾਂ ਦਾ ਅਧਿਕਾਰੀਆਂ ਨੇ ਲਿਆ ਜਾਇਜ਼ਾ
. . .  about 10 hours ago
ਅਸਮ 'ਚ ਜ਼ਹਿਰੀਲੀ ਸ਼ਰਾਬ ਪੀਣ ਕਾਰਨ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ ਹੋਈ 66
. . .  about 10 hours ago
ਅੱਜ ਰਾਜਸਥਾਨ ਦਾ ਦੌਰਾ ਕਰਨਗੇ ਪ੍ਰਧਾਨ ਮੰਤਰੀ ਮੋਦੀ
. . .  about 11 hours ago
ਤਾਮਿਲਨਾਡੂ : ਏ. ਆਈ. ਏ. ਡੀ. ਐੱਮ. ਕੇ ਦੇ ਨੇਤਾ ਅਤੇ ਸੰਸਦ ਮੈਂਬਰ ਐੱਸ. ਰਾਜੇਂਦਰਨ ਦੀ ਕਾਰ ਹਾਦਸੇ 'ਚ ਮੌਤ
. . .  about 11 hours ago
ਪੁਲਵਾਮਾ ਹਮਲੇ ਤੋਂ ਬਾਅਦ ਭਾਰਤ ਅਤੇ ਪਾਕਿਸਤਾਨ ਵਿਚਾਲੇ ਹਾਲਾਤ ਬੇਹੱਦ ਖ਼ਤਰਨਾਕ- ਟਰੰਪ
. . .  about 12 hours ago
ਜੰਮੂ-ਕਸ਼ਮੀਰ 'ਚ ਹਿਰਾਸਤ 'ਚ ਲਿਆ ਗਿਆ ਵੱਖਵਾਦੀ ਨੇਤਾ ਯਾਸੀਨ ਮਲਿਕ
. . .  about 12 hours ago
'ਪੜ੍ਹੋ ਪੰਜਾਬ, ਪੜ੍ਹਾਓ ਪੰਜਾਬ' ਦੀ ਟੀਮ ਦੇ ਚਾਰ ਟਰੇਨਰਾਂ ਛੱਡਿਆ ਪ੍ਰਾਜੈਕਟ
. . .  about 12 hours ago
ਅੱਜ ਦਾ ਵਿਚਾਰ
. . .  about 13 hours ago
ਬੰਗਾ-ਸ੍ਰੀ ਅਨੰਦਪੁਰ ਸਾਹਿਬ-ਨੈਣਾ ਦੇਵੀ ਕੌਮੀ ਮਾਰਗ ਦਾ 25 ਨੂੰ ਨਿਤਿਨ ਗਡਕਰੀ ਰੱਖਣਗੇ ਨੀਂਹ ਪੱਥਰ
. . .  about 1 hour ago
ਅਸਮ ਵਿਚ ਜ਼ਹਿਰੀਲੀ ਸ਼ਰਾਬ ਪੀਣ ਕਾਰਨ 30 ਲੋਕਾਂ ਦੀ ਮੌਤ, 7 ਔਰਤਾਂ ਵੀ ਸ਼ਾਮਲ
. . .  20 minutes ago
ਚੌਕਸੀ ਵਿਭਾਗ ਦੀ ਟੀਮ ਵਲੋਂ ਏ.ਐਸ.ਆਈ ਰਿਸ਼ਵਤ ਲੈਂਦਾ ਕਾਬੂ
. . .  about 1 hour ago
ਵਿਸ਼ਵ ਕੱਪ 'ਚ ਮੁਕਾਬਲੇ ਤੋਂ ਹਟਣ ਦੀ ਬਜਾਏ ਪਾਕਿਸਤਾਨ ਨੂੰ ਹਰਾਉਣਾ ਬਿਹਤਰ - ਸਚਿਨ ਤੇਂਦੁਲਕਰ
. . .  about 1 hour ago
ਸਾਡਾ ਦੇਸ਼ ਜੰਗ ਨਹੀਂ ਚਾਹੁੰਦਾ, ਜੇ ਹੋਈ ਤਾਂ ਭਾਰਤ ਨੂੰ ਹੋਵੇਗੀ ਹੈਰਾਨਗੀ - ਪਾਕਿਸਤਾਨ
. . .  1 day ago
ਟੈਸਟਿੰਗ ਨਾ ਕਰਵਾਉਣ ਵਾਲੇ ਅਧਿਆਪਕਾਂ ਨੂੰ ਕਾਰਨ ਦੱਸੋ ਨੋਟਿਸ ਜਾਰੀ ਹੋਣੇ ਸ਼ੁਰੂ
. . .  1 day ago
ਸੋਪੋਰ ਮੁੱਠਭੇੜ ਵਿਚ ਦੋ ਅੱਤਵਾਦੀ ਢੇਰ
. . .  1 day ago
ਹੋਰ ਖ਼ਬਰਾਂ..
ਜਲੰਧਰ : ਮੰਗਲਵਾਰ 5 ਭਾਦੋ ਸੰਮਤ 550
ਿਵਚਾਰ ਪ੍ਰਵਾਹ: ਰਣਨੀਤੀ ਕਿੰਨੀ ਵੀ ਖੂਬਸੂਰਤ ਕਿਉਂ ਨਾ ਹੋਵੇ, ਤੁਹਾਨੂੰ ਕਦੇ-ਕਦੇ ਨਤੀਜਿਆਂ ਬਾਰੇ ਵੀ ਸੋਚ ਲੈਣਾ ਚਾਹੀਦਾ ਹੈ। -ਸਰ ਵਿੰਸਟਨ ਚਰਚਿਲ

ਧਰਮ ਤੇ ਵਿਰਸਾ

ਆਓ ਧਾਰਮਿਕ ਸੰਸਥਾਵਾਂ ਨੂੰ ਕੁਦਰਤ ਪੱਖੀ ਰੱਖੀਏ

ਗੁਰਦੁਆਰਾ ਡੇਰਾ ਬਾਬਾ ਨਾਨਕ ਦੀ ਕਾਰ ਸੇਵਾ ਸਮੇਂ ਪੁਰਾਤਨ ਇਮਾਰਤਾਂ ਦੇ ਮਾਹਿਰਾਂ ਵਲੋਂ ਗੁਰਦੁਆਰੇ ਦੀ ਪੁਰਾਤਨਤਾ ਨੂੰ ਬਣਾਈ ਰੱਖਣ ਲਈ ਸਿਫਾਰਸ਼ ਕਰਨਾ, ਹਰਿਮੰਦਰ ਸਾਹਿਬ ਵਿਖੇ ਗੁਰੂ ਰਾਮ ਦਾਸ ਲੰਗਰ ਘਰ ਦੀ ਇਮਾਰਤ ਨੂੰ ਪੁਰਾਤਨ ਦਿੱਖ ਦੇਣ 'ਤੇ ਜ਼ੋਰ, ਮਾਹਿਰਾਂ ਦੀ ਰਾਏ ਤੇ ਹਰਿਮੰਦਰ ਸਾਹਿਬ ਵਿਖੇ ਪਵਿੱਤਰ ਬੇਰੀਆਂ ਨੂੰ ਸਜੀਵ ਰੱਖਣ ਲਈ ਉਥੋਂ ਮਾਰਬਲ ਨੂੰ ਹਟਾਉਣਾ, ਗੁਰਦੁਆਰਾ ਦੁੱਖਨਿਵਾਰਨ ਪਟਿਆਲਾ ਵਿਖੇ ਗੁਰੂ ਤੇਗ ਬਹਾਦਰ ਸਾਹਿਬ ਨਾਲ ਸਬੰਧਤ ਪਵਿੱਤਰ ਬੋਹੜ ਦੀ ਕਟਾਈ ਤੋਂ ਬਾਅਦ ਸ਼ਰਧਾਲੂਆਂ ਵਲੋਂ ਮਾਰਬਲ ਉੱਤੇ ਹੀ ਅਕੀਦਤ ਪੇਸ਼ ਕਰਨਾ, ਕਈ ਹੋਰ ਧਾਰਮਿਕ ਸੰਸਥਾਵਾਂ ਦੀ ਕਾਰ ਸੇਵਾ ਕਰਦਿਆਂ ਬਦਲਾਅ ਅਤੇ ਦਰੱਖਤਾਂ ਦਾ ਸਫਾਇਆ ਕੁਝ ਕੁ ਸਵਾਲ ਹਨ ਜੋ ਇਤਿਹਾਸਕ ਸਿੱਖ ਧਾਰਮਿਕ ਸੰਸਥਾਵਾਂ ਦੀ ਪੁਰਾਤਨਤਾ, ਨਵੀਨਤਾ, ਕੁਦਰਤੀ ਦੇਣਾਂ, ਦਰੱਖਤ, ਫੁੱਲ-ਬੂਟਿਆਂ ਦੇ ਸਾਵੇਂਪਣ ਬਾਰੇ ਗੰਭੀਰਤਾ ਨਾਲ ਵਿਚਾਰ ਦੀ ਮੰਗ ਕਰਦੇ ਹਨ।
ਸਿੱਖ ਧਰਮ ਦੁਨੀਆ ਦੇ ਹੋਰ ਧਰਮਾਂ ਦੇ ਮੁਕਾਬਲਤਨ ਨਵਾਂ ਧਰਮ ਹੈ, ਜਿਸ ਦੀ ਨੀਂਹ ਗੁਰੂ ਨਾਨਕ ਦੇਵ ਜੀ ਨੇ ਰੱਖੀ। ਜਿੱਥੇ ਕੁਝ ਕੁ ਮਹੱਤਵਪੂਰਨ ਧਾਰਮਿਕ ਸੰਸਥਾਵਾਂ ਦੀ ਉਸਾਰੀ ਗੁਰੂ ਸਾਹਿਬਾਨਾ ਵਲੋਂ ਖੁਦ ਕਰਵਾਈ ਗਈ, ਉਥੇ ਗੁਰੂਆਂ ਦੀਆਂ ਵਿਸ਼ਾਲ ਯਾਤਰਾਵਾਂ ਤੇੇ ਕਰਮ-ਭੂਮੀਆਂ ਉੱਤੇ ਸ਼ਰਧਾਲੂਆਂ ਵਲੋਂ ਗੁਰਦੁਆਰਿਆਂ ਦੀ ਉਸਾਰੀ ਸ਼ਰਧਾ ਤੇ ਸਾਂਝੀਵਾਲਤਾ ਨਾਲ ਕਰਵਾਈ ਗਈ। ਗੁਰਬਾਣੀ ਦੇ ਸਿਧਾਂਤਾਂ ਮੁਤਾਬਕ ਬਹੁਤੀਆਂ ਧਾਰਮਿਕ ਉਸਾਰੀਆਂ ਕੁਦਰਤ ਪੱਖੀ ਸਨ ਅਤੇ ਲੋਕ ਸ਼ਰਧਾ ਦੇ ਅਨੁਕੂਲ ਮੰਨੀਆਂ ਗਈਆਂ ਸੀ। ਸ਼ਰਧਾਲੂ ਆਪਣੀ ਸ਼ਰਧਾ ਤੇ ਅਭਿਲਾਸ਼ਾ ਮੁਤਾਬਕ ਇਨ੍ਹਾਂ ਸੰਸਥਾਵਾਂ ਉੱਤੇ ਨਤਮਸਤਕ ਹੁੰਦੇ ਹਨ ਅਤੇ ਆਪਣੇ ਜੀਵਨ ਦਾ ਰੂਹਾਨੀ ਪੱਖ ਪੂਰਨ ਦਾ ਯਤਨ ਕਰਦੇ ਹਨ। ਸਿੱਖ ਧਰਮ ਮੂਰਤੀ ਪੂਜਾ ਨਹੀਂ ਬਲਕਿ ਕੁਦਰਤ ਦੇ ਸਨਮੁੱਖ ਰਹਿ ਕੇ ਸ਼ਬਦ ਗੁਰੂ ਮੁਤਾਬਕ ਚੱਲਣ ਦੀ ਤਾਕੀਦ ਕਰਦਾ ਹੈ ਅਤੇ ਸ਼ਰਧਾਲੂਆਂ ਦੀ ਕਮਾਈ ਵਿਚੋਂ ਸੰਸਥਾਵਾਂ ਦੀ ਨਿਰਤੰਰਤਾ ਅਤੇ ਲੰਗਰ ਲਈ ਕੁਝ ਦਾਨ-ਪੁੰਨ ਵੀ ਸਵੀਕਾਰਤ ਹੈ। ਗੁਰਬਾਣੀ ਕਥਨ ਹੈ
ਘਾਲਿ ਖਾਇ ਕਿਛੁ ਹਥਹੁ ਦੇਇ॥ ਨਾਨਕ ਰਾਹੁ ਪਛਾਣਹਿ ਸੇਇ॥
ਧਰਮ ਇਕ ਪਰਾ-ਮਨੁੱਖ, ਅਲੌਕਿਕ ਤੇ ਰਹੱਸਮਈ ਪਰਾ-ਕੁਦਰਤ ਸ਼ਕਤੀ ਹੈ। ਧਰਮ ਇਕ ਵਿਸ਼ੇਸ਼ ਸ਼ਕਤੀ ਉੱਤੇ ਵਿਸ਼ਵਾਸ ਹੈ ਅਤੇ ਉਹ ਸ਼ਕਤੀ ਮਾਨਵੀ ਸ਼ਕਤੀ ਤੋਂ ਉੱਚੀ ਤੇ ਨਿਰਪੱਖ ਮੰਨੀ ਗਈ ਹੈ। ਵਿਸ਼ਵਾਸ ਦਾ ਇਕ ਸੰਵੇਦਨਸ਼ੀਲ ਭਾਵਨਾਤਮਕ ਆਧਾਰ ਹੁੰਦਾ ਹੈ। ਧਰਮ ਸ਼ਕਤੀ ਤੋਂ ਮਨੁੱਖ ਆਪ ਦੀ ਸ਼ਰਧਾ, ਪੂਜਾ ਜਾਂ ਭਗਤੀ ਰਾਹੀਂ ਆਪਣੇ ਜੀਵਨ ਵਿਚ ਸੁੱਖ ਤੇ ਅਗਲੇਰੀ ਦੁਨੀਆ ਵਿਚ ਸ਼ਕਤੀ ਦੀ ਲੋਚਾ ਕਰਦਾ ਹੈ। ਇਨਸਾਨੀ ਜੀਵਨ ਦੀ ਹੋਂਦ ਤੋਂ ਹੀ ਮਨੁੱਖ ਆਪਣੇ ਜੀਵਨ ਦੇ ਇਸ ਬ੍ਰਹਿਮੰਡ ਵਿਚਲੇ ਰਹੱਸਾਂ ਬਾਰੇ ਜਾਣਨ ਦੀ ਇੱਛਾ ਰੱਖਦਾ ਆਇਆ ਹੈ।
ਵੱਖ-ਵੱਖ ਧਰਮ ਆਪਣੀਆਂ ਪੁਰਾਣੀਆਂ ਧਾਰਮਿਕ ਇਮਾਰਤਾਂ ਦੀ ਸਾਂਭ-ਸੰਭਾਲ ਜਾਂ ਮੁਰੰਮਤ ਵੇਲੇ ਪੁਰਾਣੇ ਢਾਂਚਿਆਂ ਨੂੰ ਬਣਾਈ ਰੱਖਣ ਦਾ ਯਤਨ ਕਰਦੇ ਹਨ, ਭਾਵੇਂ ਕਿ ਆਬਾਦੀ ਦੇ ਵਾਧੇ ਅਤੇ ਕਈ ਹੋਰ ਕਾਰਨਾਂ ਕਰਕੇ ਧਾਰਮਿਕ ਸੰਸਥਾਵਾਂ ਦੇ ਆਲੇ-ਦੁਆਲੇ ਨੂੰ ਮੋਕਲਾ ਜਾਂ ਵਿਸ਼ਾਲ ਕਰਦੇ ਹਨ ਪਰ ਮੂਲ ਉਸਾਰੀ ਨੂੰ ਬਰਕਰਾਰ ਰੱਖਦੇ ਹਨ। ਭਾਰਤ ਵਿਚ ਅਨੇਕਾਂ ਹਿੰਦੂ-ਮੰਦਰ ਹਜ਼ਾਰਾਂ ਸਾਲ ਪੁਰਾਣੇ ਹਨ। ਈਸਾਈ ਧਰਮ ਦੀਆਂ ਕਈ ਚਰਚਾਂ ਸਦੀਆਂ ਪੁਰਾਣੀਆਂ ਹਨ ਜੋ ਆਪਣੇ ਅਤੀਤ ਨੂੰ ਆਪਣੇ ਨਾਲ ਸਾਂਭੀ ਬੈਠੀਆਂ ਹਨ। ਸਮਾਜਿਕ ਤਬਦੀਲੀ ਜ਼ਰੂਰੀ ਹੈ ਅਤੇ ਸਮਾਜ ਵਿਚ ਬਦਲਾਅ ਜ਼ਰੂਰੀ ਵੀ ਹੈ ਇਥੇ ਮੁੱਦਾ ਸਿਰਫ ਧਾਰਮਿਕ ਸੰਸਥਾਵਾਂ ਦੀ ਪੁਰਾਤਨਤਾ ਤੇ ਵਿਰਾਸਤ ਦਾ ਹੈ। ਵਿਰਾਸਤ ਦੇ ਨਾਲ-ਨਾਲ ਧਾਰਮਿਕ ਸੰਸਥਾਵਾਂ ਨਾਲ ਜੁੜੇ ਦਰੱਖਤ ਤੇ ਫੁੱਲ-ਬੂਟੇ ਧਾਰਮਿਕ ਸੰਸਥਾਵਾਂ ਦੀ ਸ਼ੋਭਾ ਵਧਾਉਂਦੇ ਹਨ, ਉੱਥੇ ਲੋਕ ਮਨਾਂ ਅਤੇ ਸ਼ਰਧਾ ਉੱਤੇ ਸਕਾਰਾਤਮਕ ਅਸਰ ਪਾਉਂਦੇ ਹਨ।
ਗੁਰਦੁਆਰਾ ਦੁੱਖ-ਨਿਵਾਰਨ ਸਾਹਿਬ ਪਟਿਆਲਾ ਇਕ ਮਹੱਤਵਪੂਰਨ ਇਤਿਹਾਸਕ ਸਿੱਖ ਧਾਰਮਿਕ ਸੰਸਥਾ ਹੈ, ਜਿਥੇ ਹਰ ਰੋਜ਼ ਹਜ਼ਾਰਾਂ ਲੋਕ ਨਤਮਸਤਕ ਹੁੰਦੇ ਹਨ ਅਤੇ ਖਾਸ ਦਿਨਾਂ ਉੱਪਰ ਸ਼ਰਧਾਲੂਆਂ ਦੀ ਸੰਖਿਆ ਲੱਖਾਂ ਵਿਚ ਪਹੁੰਚ ਜਾਂਦੀ ਹੈ। 1672 ਈ: ਵਿਚ ਗੁਰੂ ਤੇਗ ਬਹਾਦਰ ਜੀ ਆਪਣੀ ਯਾਤਰਾ ਦੌਰਾਨ ਸੈਫਾਬਾਦ ਪਿੰਡ (ਹੁਣ ਬਹਾਦਰਗੜ੍ਹ) ਵਿਚ ਰੁਕੇ ਤਾਂ ਲਹਿਲ ਪਿੰਡ ਦੇ ਨਿਵਾਸੀ ਭਾਗ ਰਾਮ ਨੇ ਗੁਰੂ ਸਾਹਿਬ ਨੂੰ ਉਨ੍ਹਾਂ ਦੇ ਪਿੰਡ ਲਹਿਲ, ਜਿਥੇ ਹੁਣ ਗੁਰਦੁਆਰਾ ਦੁਖ-ਨਿਵਾਰਨ ਸਾਹਿਬ ਹੈ, ਆਉਣ ਲਈ ਬੇਨਤੀ ਕੀਤੀ, ਤਾਂ ਜੋ ਉਨ੍ਹਾਂ ਦੇ ਪਿੰਡ ਵਿਚ ਫੈਲੀ ਬਿਮਾਰੀ ਤੋਂ ਪੀੜਤ ਲੋਕਾਂ ਦੇ ਦੁੱਖ ਹਰੇ ਜਾਣ। ਗੁਰੂ ਸਾਹਿਬ ਨੇ ਸ਼ਰਧਾਲੂ ਦੀ ਬੇਨਤੀ ਨੂੰ ਪ੍ਰਵਾਨ ਕਰਦਿਆਂ ਲਹਿਲ ਪਿੰਡ ਦੇ ਬੋਹੜ ਥੱਲੇ ਡੇਰਾ ਲਾਇਆ ਤੇ ਲੋਕਾਂ ਦੇ ਦੁੱਖ ਹਰੇ। ਉਦੋਂ ਤੋਂ ਹੀ ਲੋਕਾਂ ਦੀ ਇਸ ਥਾਂ ਪ੍ਰਤੀ ਸ਼ਰਧਾ ਵਧੀ ਅਤੇ ਹੌਲੀ-ਹੌਲੀ ਇਹ ਦੁਖ-ਨਿਵਾਰਨ ਸਾਹਿਬ ਦੇ ਨਾਂਅ ਨਾਲ ਮਸ਼ਹੂਰ ਹੋ ਗਿਆ। ਲੋਕ ਗੁਰਦੁਆਰਾ ਸਾਹਿਬ ਦੇ ਨਾਲ-ਨਾਲ ਬੋਹੜ ਨੇੜੇ ਵੀ ਆਪਣੀ ਅਕੀਦਤ ਪੇਸ਼ ਕਰਦੇ ਅਤੇ ਆਪਣੀਆਂ ਅਭਿਲਾਸ਼ਾਵਾਂ ਦੀ ਪੂਰਤੀ ਲਈ ਕਾਮਨਾ ਕਰਦੇ। ਦੱਸਿਆ ਜਾਂਦਾ ਹੈ ਕਿ 1920 ਵਿਚ ਅੰਗਰੇਜ਼ਾਂ ਵੇਲੇ ਸਰਹਿੰਦ-ਪਟਿਆਲਾ-ਜਾਖਲ ਦੇ ਰੇਲ ਲਾਈਨ ਵਿਛਾਉਣ ਲਈ ਇਸ ਬੋਹੜ ਦੀ ਕਟਾਈ ਦੀ ਗੱਲ ਚੱਲੀ ਤਾਂ ਸਥਾਨਕ ਲੋਕਾਂ ਦੇ ਰੋਹ ਨੂੰ ਦੇਖਦੇ ਇਸ ਪ੍ਰੋਜੈਕਟ ਨੂੰ ਛੱਡ ਦਿੱਤਾ ਗਿਆ। ਪਿਛਲੇ ਦਹਾਕੇ ਵਿਚ ਕਾਰ ਸੇਵਾ ਵੇਲੇ ਬੋਹੜ ਦੀ ਕਟਾਈ ਕਰ ਦਿੱਤੀ ਗਈ ਪਰ ਜਿਸ ਥਾਂ ਉੱਥੇ ਬੋਹੜ ਸੀ, ਲੋਕ ਅੱਜ ਵੀ ਉੱਥੇ ਨਤਮਸਤਕ ਹੁੰਦੇ ਹਨ। ਕਈ ਸ਼ਰਧਾਲੂਆਂ ਨੇ ਤਾਂ ਇਸ ਬੋਹੜ ਦੀ ਕਟਾਈ ਨੂੰ ਰੂਹ ਦੀ ਕਟਾਈ ਦੱਸਿਆ ਹੈ। ਇਸੇ ਤਰ੍ਹਾਂ ਕਈ ਹੋਰ ਧਾਰਮਿਕ ਸੰਸਥਾਵਾਂ ਉੱਤੇ ਵੀ ਦਰੱਖਤਾਂ ਦੀ ਕਟਾਈ ਕਰ ਦਿੱਤੀ ਗਈ ਹੈ।
ਕਾਰ ਸੇਵਾ ਦਾ ਸ਼ਾਬਦਿਕ ਤੌਰ 'ਤੇ ਮਤਲਬ ਹੈ ਨਿਰਸੁਆਰਥ ਜਾਂ ਨਿਸ਼ਕਾਮ ਸੇਵਾ। ਸਿੱਖ ਸੰਸਥਾਵਾਂ ਦੇ ਨਿਰਮਾਣ ਤੇ ਨਵਿਆਉਣ ਲਈ ਕਾਰ ਸੇਵਾ ਦਾ ਇਤਿਹਾਸ ਗੁਰੂ ਹਰਿਗੋਬਿੰਦ ਸਾਹਿਬ ਤੋਂ ਸ਼ੁਰੂ ਹੁੰਦਾ ਹੈ, ਜਿਨ੍ਹਾਂ ਨੇ ਅਕਾਲ ਤਖ਼ਤ ਸਾਹਿਬ ਨੂੰ ਕਾਰ ਸੇਵਾ ਰਾਹੀਂ ਬਣਵਾਇਆ। ਸਮੇਂ ਦੇ ਹੁਕਮਰਾਨ ਜਹਾਂਗੀਰ ਨੇ ਹਰਿਮੰਦਰ ਸਾਹਿਬ ਦੀ ਫੇਰੀ ਦੌਰਾਨ ਜਦੋਂ ਗੁਰੂ ਸਾਹਿਬ ਨੂੰ ਅਕਾਲ ਤਖ਼ਤ ਲਈ ਸਰਕਾਰੀ ਸਹਾਇਤਾ ਦੀ ਗੱਲ ਕੀਤੀ ਤਾਂ ਗੁਰੂ ਸਾਹਿਬ ਨੇ ਇਹ ਕਹਿ ਕੇ ਮਨ੍ਹਾ ਕਰ ਦਿੱਤਾ ਕਿ ਇਹ ਧਾਰਮਿਕ ਸੰਸਥਾਵਾਂ ਸ਼ਰਧਾਲੂਆਂ ਦੇ ਵਿਸ਼ਵਾਸ ਤੇ ਉਨ੍ਹਾਂ ਦੁਆਰਾ ਹੀ ਬਣਾਈਆਂ ਜਾਂਦੀਆਂ ਹਨ। ਉਦੋਂ ਤੋਂ ਹੀ ਧਾਰਮਿਕ ਸੰਸਥਾਵਾਂ ਦੀ ਕਾਰ ਸੇਵਾ ਸਮੇਂ-ਸਮੇਂ 'ਤੇ ਹੁੰਦੀ ਆਈ ਹੈ ਪਰ ਅਜੋਕੇ ਸਮੇਂ ਕਈ ਵਾਰ ਸੇਵਾ ਕਰਦਿਆਂ ਸ਼ਰਧਾਲੂਆਂ ਦੀਆਂ ਭਾਵਨਾਵਾਂ ਦੇ ਉਲਟ ਸੰਸਥਾਵਾਂ ਵਿਚ ਬਦਲਾਅ ਅਤੇ ਉੱਥੇ ਜੁੜੇ ਪਵਿੱਤਰ ਦਰੱਖਤਾਂ ਦੀ ਸਫਾਈ ਕਰ ਦਿੱਤੀ ਜਾਂਦੀ ਹੈ, ਜਿਨ੍ਹਾਂ ਦੀ ਭਰਪਾਈ ਕਰਨੀ ਅਸਭੰਵ ਹੋ ਜਾਂਦੀ ਹੈ। ਸੁਲਤਾਨਪੁਰ ਵਿਖੇ ਪਵਿੱਤਰ ਬੇਰ, ਨਾਨਕਮੱਤਾ ਸਾਹਿਬ ਵਿਖੇ ਪਵਿੱਤਰ ਪਿੱਪਲ ਅਤੇ ਕਈ ਹੋਰ ਇਤਿਹਾਸਕ ਦਰੱਖਤ ਗੁਰਦੁਆਰਿਆਂ ਦੀ ਸ਼ੋਭਾ ਵਧਾਉਂਦੇ ਹਨ।
ਗੁਰਬਾਣੀ ਦਾ ਕਣ-ਕਣ ਕੁਦਰਤੀ ਪੱਖੀ ਹੈ ਅਤੇ ਕੁਦਰਤ ਦੇ ਸਾਵੇਂ ਚੱਲਣ ਦੀ ਪ੍ਰੇਰਨਾ ਦਿੰਦਾ ਹੈ। ਧਾਰਮਿਕ ਅਸਥਾਨ ਕੁਦਰਤ ਨਾਲ ਵਿਚਰਨ ਦਾ ਇਕ ਮਾਡਲ ਹਨ। ਅਜੋਕੇ ਸਮੇਂ ਜਦ ਕਿ ਆਮ ਸਮਾਜ ਅਤੇ ਖੇਤਾਂ ਵਿਚ ਲੋਕਾਂ ਨੇ ਦਰੱਖਤਾਂ ਦੀ ਕਟਾਈ ਕਰਕੇ ਧਰਤੀ ਨੂੰ ਰੁੰਡ-ਮਰੁੰਡ ਕਰ ਦਿੱਤਾ ਹੈ ਤਾਂ ਧਾਰਮਿਕ ਸਥਾਨਾਂ ਦਾ ਮਹੱਤਵ ਹੋਰ ਵੀ ਵਧ ਜਾਂਦਾ ਹੈ। ਪੰਜਾਬ ਵਿਚ ਜੰਗਲਾਤ ਥੱਲੇ ਧਰਤੀ ਸਿਰਫ਼ 4-5 ਫੀਸਦੀ ਰਹਿ ਗਈ ਹੈ। ਹੁਣ ਜਦਕਿ ਪਿੰਡਾਂ, ਜੂਹਾਂ ਵਿਚ ਵੱਡੇ ਦਰੱਖਤ ਦਿਖਾਈ ਨਹੀਂ ਦਿੰਦੇ, ਉੱਥੇ ਧਾਰਮਿਕ ਸਥਾਨਾਂ ਜਾਂ ਹੋਰ ਜਨਤਕ ਜਗ੍ਹਾ ਉੱਤੇ ਪਿੱਪਲ, ਬੋਹੜ, ਟਾਹਲੀ, ਬੇਰ ਆਦਿ ਜੋ ਅਲੋਪ ਹੋ ਰਹੇ ਹਨ, ਨੂੰ ਲਗਾ ਕੇ ਸਾਂਭਿਆ ਜਾ ਸਕਦਾ ਹੈ ਅਤੇ ਆਉਣ ਵਾਲੀਆਂ ਨਸਲਾਂ ਨੂੰ ਇਨ੍ਹਾਂ ਦਰੱਖਤਾਂ ਬਾਰੇ ਜਾਣਕਾਰੀ ਰਹੇਗੀ। ਜੇਕਰ ਗੁਰਦੁਆਰਿਆਂ ਦੀ ਸਾਂਭ-ਸੰਭਾਲ ਜਾਂ ਕਾਰ ਸੇਵਾ ਵੇੇਲੇ ਵਿਰਾਸਤ ਨੂੰ ਸਾਂਭਣ ਦੇ ਨਾਲ-ਨਾਲ ਦਰੱਖਤਾਂ ਦੀ ਰੱਖਿਆ ਕੀਤੀ ਜਾਵੇ ਤਾਂ ਉਸ ਸਥਾਨ, ਢਾਂਚੇ, ਦਰੱਖਤ ਅਤੇ ਹੋਰ ਜੁੜੀਆਂ ਵਸਤਾਂ ਨੂੰ ਮੂਲ ਰੂਪ ਵਿਚ ਨਤਮਸਤਕ ਹੋਣ ਦਾ ਰੂਹਾਨੀ ਚਾਅ ਬਣਿਆ ਰਹੇਗਾ। ਨਾਨਕਸ਼ਾਹੀ ਇੱਟਾਂ ਨਾਲ ਬਣੇ ਢਾਂਚੇ ਅੱਜ ਵੀ ਲੋਕ ਚਾਅ ਨਾਲ ਦੇਖਦੇ ਹਨ। ਅਜੋਕੇ ਸਮੇਂ ਵਿਚ ਅਜਿਹੀਆਂ ਤਕਨੀਕਾਂ ਮੌਜੂਦ ਹਨ ਜੋ ਵਿਰਾਸਤੀ ਢਾਂਚੇ ਦੇ ਮੂਲ ਨੂੰ ਛੇੜੇ ਬਗੈਰ ਨਵਿਆ ਸਕਦੇ ਹਨ। ਮਾਰਬਲ ਦੇ ਨਾਲ-ਨਾਲ ਜੇ ਥੋੜ੍ਹੀ ਜਗ੍ਹਾ 'ਤੇ ਯੋਜਨਾਬਧ ਢੰਗ ਨਾਲ ਜੇ ਦਰੱਖਤ ਲਗਾਏ ਜਾਣ ਤਾਂ ਧਾਰਮਿਕ ਸਥਾਨਾਂ ਦਾ ਦ੍ਰਿਸ਼ ਹੋਰ ਵੀ ਸੁਹਾਵਣਾ ਤੇ ਮਨਮੋਹਕ ਹੋ ਸਕਦਾ ਹੈ। ਰਹੀ ਗੱਲ ਸਫ਼ਾਈ ਦੀ, ਉਹ ਤਾਂ ਸ਼ਰਧਾਲੂ ਖੁਦ ਹੀ ਕਰਨ ਲਈ ਉਤਸੁਕ ਰਹਿੰਦੇ ਹਨ। ਕੱਟੇ ਗਏ ਦਰੱਖਤਾਂ ਥੱਲੇ ਜੇਕਰ ਕੋਈ ਸਜੀਵ ਤਣਾ ਜਾਂ ਸ਼ਾਖ ਹੋਵੇ ਤਾਂ ਉਸ ਨੂੰ ਬਾਇਉਟੈਕਨਾਲੋਜੀ ਦੀ ਸਹਾਇਤਾ ਨਾਲ ਪੁਰਜੀਵਤ ਕੀਤਾ ਜਾ ਸਕਦਾ ਹੈ। ਜਦੋਂ ਗੁਰੂ ਗ੍ਰੰਥ ਸਾਹਿਬ ਜੀ ਦਾ ਹਰਿਮੰਦਰ ਸਾਹਿਬ ਵਿਖੇ ਪਹਿਲੀ ਵਾਰ ਪ੍ਰਕਾਸ਼ ਕੀਤਾ ਗਿਆ ਤਾਂ ਪਵਿੱਤਰ ਹੁਕਮਨਾਮਾ ਵੀ ਕੁਦਰਤ ਪੱਖੀ ਸੀ।
ਸੰਤਾ ਕੇ ਕਾਰਜਿ ਆਪ ਖਲੋਇਆ
ਹਰਿ ਕੰਮੁ ਕਰਾਵਣਿ ਆਇਆ ਰਾਮ॥
ਧਰਤਿ ਸੁਹਾਵੀ ਤਾਲੁ ਸੁਹਾਵਾ ਵਿਚਿ
ਅੰਮ੍ਰਿਤ ਜਲੁ ਛਾਇਆ ਰਾਮ॥
ਸਾਲ 2019 ਵਿਚ ਸਿੱਖ ਧਰਮ ਦੇ ਬਾਨੀ ਸ੍ਰੀ ਗੁਰੂ ਨਾਨਕ ਦੇਵ ਜੀ ਦਾ 550ਵਾਂ ਪ੍ਰਕਾਸ਼ ਉਤਸਵ ਦੇਸ਼-ਵਿਦੇਸ਼ਾਂ ਵਿਚ ਮਨਾਇਆ ਜਾਵੇਗਾ। ਪੰਜਾਬ ਸਰਕਾਰ ਨੇ ਵੀ ਇਸ ਪ੍ਰਕਾਸ਼ ਉਤਸਵ ਨੂੰ ਮਨਾਉਣ ਲਈ ਉਪਰਾਲੇ ਸ਼ੁਰੂ ਕੀਤੇ ਹਨ ਅਤੇ ਕਈ ਤਰ੍ਹਾਂ ਦੇ ਪ੍ਰੋਗਰਾਮ ਵੀ ਉਲੀਕੇ ਜਾ ਰਹੇ ਹਨ। ਵੱਡੇ ਪੱਧਰ 'ਤੇ ਗੋਸ਼ਟੀਆਂ, ਕੀਰਤਨ ਸਮਾਗਮਾਂ ਤੇ ਹੋਰ ਧਾਰਮਿਕ ਵਿਚਾਰ-ਵਟਾਂਦਰੇ ਸਬੰਧੀ ਉਪਰਾਲੇ ਹੋ ਰਹੇ ਹਨ। ਪੰਜਾਬ ਦੇ ਮੁੱਖ ਮੰਤਰੀ ਵਲੋਂ ਬਿਆਸ ਦੇ ਆਸ-ਪਾਸ 'ਗੁਰੂ ਨਾਨਕ ਦੇਵ ਨਗਰ' ਨਾਂਅ ਦਾ ਇਕ ਸ਼ਹਿਰ ਵਸਾਉਣ ਦੀ ਗੱਲ ਵੀ ਕੀਤੀ ਹੈ। ਮੁੱਖ ਮੰਤਰੀ ਦੀ ਇਹ ਗੱਲ ਵੀ ਸਕਾਰਾਤਮਕ ਹੈ ਕਿ ਡੇਰਾ ਬਾਬਾ ਨਾਨਕ ਦੇ ਨੇੜੇ ਪਾਕਿਸਤਾਨ ਸਥਿਤ ਇਤਿਹਾਸਕ ਗੁਰਦੁਆਰਾ ਜਿੱਥੇ ਗੁਰੂ ਨਾਨਕ ਲੋਕਾਂ ਨੂੰ ਹੱਥੀਂ ਕਿਰਤ ਕਰਨ ਦਾ ਰਾਹ ਦਰਸਾ ਕੇ ਜੋਤੀ ਜੋਤ ਸਮਾਏ, ਦੇ ਦਰਸ਼ਨਾਂ ਲਈ ਸ਼ਰਧਾਲੂਆਂ ਨੂੰ ਮੁੱਖ ਸਮਾਗਮਾਂ ਦੌਰਾਨ ਘੱਟੋ-ਘੱਟ ਇਕ ਹਫ਼ਤਾ ਵਿਸ਼ੇਸ਼ ਲਾਂਘੇ ਰਾਹੀਂ ਖੁੱਲ੍ਹੇ ਤੌਰ 'ਤੇ ਆਗਿਆ ਮਿਲੇ ਤਾਂ ਲੱਖਾਂ ਸ਼ਰਧਾਲੂ ਇਥੇ ਨਤਮਸਤਕ ਹੋ ਸਕਦੇ ਹਨ। ਪੰਜਾਬ ਸਰਕਾਰ ਦਾ ਇਹ ਕਦਮ ਵੀ ਸ਼ਲਾਘਾਯੋਗ ਹੈ ਕਿ ਗੁਰੂ ਨਾਨਕ ਦੇਵ ਜੀ ਨਾਲ ਸਬੰਧਤ ਇਤਿਹਾਸਕ ਗੁਰਦੁਆਰਿਆਂ ਨੂੰ ਜੋੜਨ ਲਈ ਸੜਕਾਂ ਦਾ ਪੁਨਰਨਿਰਮਾਣ ਕਰਕੇ ਉਨ੍ਹਾਂ ਦਾ ਨਾਂਅ 'ਗੁਰੂ ਨਾਨਕ ਮਾਰਗ' ਰੱਖਿਆ ਜਾਵੇਗਾ। ਇਸ ਸਦਕਾ ਜਿੱਥੇ ਨਾਨਕ ਨਾਮ ਲੇਵਾ ਸ਼ਰਧਾਲੂਆਂ ਨੂੰ ਧਾਰਮਿਕ ਸਥਾਨਾਂ ਨੂੰ ਦੇਖਣ ਵਿਚ ਸੌਖ ਹੋਵੇਗੀ, ਉਥੇ ਬਾਹਰਲੇ ਰਾਜਾਂ ਅਤੇ ਵਿਦੇਸ਼ਾਂ ਤੋਂ ਆਉਣ ਵਾਲੇ ਸ਼ਰਧਾਲੂਆਂ ਵਿਚ ਸੰਸਥਾਵਾਂ ਨੂੰ ਦੇਖਣ ਦੀ ਜਗਿਆਸਾ ਜਾਗ ਸਕੇਗੀ। ਆਓ ਆਸ ਕਰੀਏ ਇਹ ਭਵਿੱਖ ਵਿਚ ਧਾਰਮਿਕ ਸਥਾਨਾਂ ਦੀ ਸਾਂਭ-ਸੰਭਾਲ ਵੇਲੇ ਕੀਤੀ ਸੇਵਾ ਦੌਰਾਨ ਵਿਰਾਸਤ ਅਤੇ ਸਬੰਧਤ ਦਰੱਖਤਾਂ ਵੱਲ ਖਾਸ ਧਿਆਨ ਦਿੱਤਾ ਜਾਵੇਗਾ। ਗੁਰਬਾਣੀ ਕਥਨ ਹੈ-
ਵਿਚਿ ਦੁਨੀਆ ਸੇਵ ਕਮਾਈਐ॥
ਤਾ ਦਰਗਹ ਬੈਸਣੁ ਪਾਈਐ॥


-ਪ੍ਰੋਫੈਸਰ ਸਮਾਜ ਵਿਗਿਆਨ, ਪੀ. ਏ. ਯੂ, ਲੁਧਿਆਣਾ। ਮੋਬਾ: 94177-15730

ਮਨੁੱਖੀ ਭਾਈਚਾਰੇ ਦਾ ਸੰਦੇਸ਼ ਦਿੰਦੈ ਤਿਉਹਾਰ ਈਦ-ਉਲ-ਅਜ਼ਹਾ

ਕੱਲ੍ਹ 'ਈਦ-ਉਲ-ਅਜ਼ਹਾ' ਦੇ ਪਵਿੱਤਰ ਦਿਹਾੜੇ 'ਤੇ ਵਿਸ਼ੇਸ਼

ਸੰਸਾਰ ਵਿਚ ਬਹੁਤ ਸਾਰੇ ਤਿਉਹਾਰ ਮਨਾਏ ਜਾਂਦੇ ਹਨ। ਕੁਝ ਤਿਉਹਾਰ ਕਿਸੇ ਮਹਾਨ ਵਿਅਕਤੀ ਦੇ ਜਨਮ ਜਾਂ ਮਰਨ ਨਾਲ ਸਬੰਧਤ ਹੁੰਦੇ ਹਨ ਅਤੇ ਕੁਝ ਤਿਉਹਾਰ ਰੁੱਤਾਂ ਦੀ ਤਬਦੀਲੀ ਨਾਲ ਸਬੰਧ ਰੱਖਦੇ ਹਨ। ਕੁਝ ਇਤਿਹਾਸਕ ਘਟਨਾਵਾਂ ਨਾਲ ਜੁੜੇ ਹੋਏ ਹੁੰਦੇ ਹਨ। ਭਾਵ ਸੰਸਾਰ ਦਾ ...

ਪੂਰੀ ਖ਼ਬਰ »

ਬਰਸੀ 'ਤੇ ਵਿਸ਼ੇਸ਼

ਸੇਵਾ ਦੇ ਪੁੰਜ ਸਨ ਸੰਤ ਨਿਸ਼ਚਲ ਸਿੰਘ ਸੇਵਾਪੰਥੀ

ਸੰਤ ਪੰਡਿਤ ਨਿਸ਼ਚਲ ਸਿੰਘ ਦਾ ਜਨਮ 7 ਵੈਸਾਖ ਸੰਮਤ 1938 ਬਿਕਰਮੀ ਮੁਤਾਬਿਕ ਸੰਨ 1881 ਈ: ਨੂੰ ਪਿਤਾ ਭਾਈ ਅਮੀਰ ਸਿੰਘ ਦੇ ਘਰ ਮਾਤਾ ਪਿਆਰੀ ਦੀ ਕੁੱਖੋਂ ਮਿੱਠਾ ਟਿਵਾਣਾ, ਜ਼ਿਲ੍ਹਾ ਸ਼ਾਹਪੁਰ (ਪਾਕਿਸਤਾਨ) ਵਿਚ ਹੋਇਆ। ਆਪ ਦਾ ਸਰੀਰ ਪਤਲਾ ਪਰ ਨਿੱਗਰ ਸੀ। ਬਚਪਨ ਵਿਚ ਪੰਜਾਬੀ ...

ਪੂਰੀ ਖ਼ਬਰ »

ਜਦੋਂ ਪੰਚਾਂ ਨੇ ਹਕੂਮਤ ਸੰਭਾਲਣ ਦਾ ਫ਼ੈਸਲਾ ਕੀਤਾ

(ਲੜੀ ਜੋੜਨ ਲਈ 15 ਅਗਸਤ ਦਾ ਅੰਕ ਦੇਖੋ) 14 ਜੁਲਾਈ, 1845 ਦੀ ਰਾਤ ਨੂੰ ਸ਼ਹਿਜ਼ਾਦਾ ਪਿਸ਼ੌਰਾ ਸਿੰਘ ਸੱਤ ਸਿਰਲੱਥ ਲੜਾਕਿਆਂ ਨੂੰ ਲੈ ਕੇ ਅਟਕ ਦੇ ਕਿਲ੍ਹੇ 'ਤੇ ਪਹੁੰਚ ਗਿਆ ਤੇ ਸਾਰੇ ਗੈਰੀਸਨ ਨੂੰ ਹਥਿਆਰ ਰੱਖਣ ਦਾ ਹੁਕਮ ਦਿੱਤਾ। ਅਟਕ ਤੋਂ ਹੀ ਉਸ ਨੇ ਸ਼ਹਿਨਸ਼ਾਹ ਹੋਣ ਦਾ ਐਲਾਨ ...

ਪੂਰੀ ਖ਼ਬਰ »

ਆਪਣੇ ਇਤਿਹਾਸ ਤੋਂ ਬੇਖ਼ਬਰ ਹੈ ਇਤਿਹਾਸਕ ਪਿੰਡ ਸੌੜੀਆਂ

ਪਹਿਲੀ ਪਾਤਸ਼ਾਹੀ ਗੁਰੂ ਨਾਨਕ ਸਾਹਿਬ ਦੀ ਚਰਨ ਛੋਹ ਪ੍ਰਾਪਤ ਅੰਮ੍ਰਿਤਸਰ ਦੀ ਮੌਜੂਦਾ ਤਹਿਸੀਲ ਅਜਨਾਲਾ ਦੇ ਛੋਟੇ ਜਿਹੇ ਪਿੰਡ ਸੌੜੀਆਂ ਨੇ ਸਮੇਂ ਦੇ ਨਾਲ-ਨਾਲ ਕਈ ਉਤਰਾਅ-ਚੜ੍ਹਾਅ ਵੇਖੇ ਹਨ। ਇਹ ਸਰਹੱਦੀ ਤੇ ਇਤਿਹਾਸਕ ਪਿੰਡ ਮੁਗ਼ਲ ਰਾਜ ਤੋਂ ਲੈ ਕੇ ਅੰਗਰੇਜ਼ੀ ਰਾਜ ਦੇ ...

ਪੂਰੀ ਖ਼ਬਰ »

ਸਿੱਖ ਸੇਵਾ ਦੇ ਵਕਾਰ ਅਤੇ ਪਛਾਣ ਵਿਚ ਵਾਧਾ ਕਰਨ ਵਾਲੀ ਸੰਸਥਾ ਖ਼ਾਲਸਾ ਏਡ ਮਿਸ਼ਨ

ਰਵੀ ਸਿੰਘ ਸਿੱਖ ਸੇਵਾ ਦਾ ਸੰਸਾਰ ਵਿਚ ਪ੍ਰਤੀਕ ਬਣ ਚੁੱਕਾ ਹੈ। ਸਿੱਖ ਸੇਵਾ ਦੀ ਵਿਰਾਸਤ 'ਤੇ ਪਹਿਰਾ ਦੇ ਕੇ ਰਵੀ ਸਿੰਘ ਨੇ ਦੁਨੀਆ ਵਿਚ ਸਿੱਖਾਂ ਦੇ ਅਕਸ ਨੂੰ ਉਭਾਰਿਆ ਹੈ। ਸਿੱਖ ਆਪਣੀ ਫ਼ਿਰਾਕਦਿਲੀ, ਮਿਹਨਤੀ ਪ੍ਰਵਿਰਤੀ ਅਤੇ ਉਸਾਰੂ ਸੋਚ ਕਰਕੇ ਦੁਨੀਆ ਵਿਚ ਨਾਮਣਾ ...

ਪੂਰੀ ਖ਼ਬਰ »

'ਪੰਜਾਬ ਮੇਂ ਉਰਦੂ' ਤੇ ਸੂਫ਼ੀ ਪ੍ਰਸੰਗ

(ਲੜੀ ਜੋੜਨ ਲਈ 15 ਅਗਸਤ ਦਾ ਅੰਕ ਦੇਖੋ) ਸੱਯਦ ਸ਼ਾਹ ਮੁਰਾਦ, ਸ਼ਾਹ ਮੁਰਾਦ ਤੇ ਸਾਈਂ ਮੁਰਾਦ ਨਾਂਅ ਦੇ ਤਿੰਨ ਸੂਫ਼ੀ ਕਵੀਆਂ ਦਾ ਪਤਾ ਡਾ: ਹਰਨਾਮ ਸਿੰਘ ਸ਼ਾਨ ਨੇ ਆਪਣੀ ਪੁਸਤਕ 'ਸੂਫ਼ੀ ਕਾਵਿ ਸੰਗ੍ਰਹਿ' ਵਿਚ ਦਿੱਤਾ ਹੈ। ਸਾਡੀ ਅੱਜ ਦੀ ਚਰਚਾ ਵਿਚ ਸਾਈਂ ਮੁਰਾਦ ਆਉਂਦਾ ਹੈ, ਜੋ ...

ਪੂਰੀ ਖ਼ਬਰ »

ਸ਼ਬਦ ਵਿਚਾਰ

ਹਉ ਗੁਰ ਪੂਛਉ ਆਪਣੇ ਗੁਰ ਪੁਛਿ ਕਾਰ ਕਮਾਉ॥

(ਲੜੀ ਜੋੜਨ ਲਈ 15 ਅਗਸਤ ਦਾ ਅੰਕ ਦੇਖੋ) ਸਿਰੀਰਾਗੁ ਮਹਲਾ ੧॥ ਹਉ ਗੁਰ ਪੂਛਉ ਆਪਣੇ ਗੁਰ ਪੁਛਿ ਕਾਰ ਕਮਾਉ॥ ਸਬਦਿ ਸਲਾਹੀ ਮਨਿ ਵਸੈ ਹਉਮੈ ਦੁਖੁ ਜਲਿ ਜਾਉ॥ ਸਹਜੇ ਹੋਇ ਮਿਲਾਵੜਾ ਸਾਚੇ ਸਾਚਿ ਮਿਲਾਉ॥ ੫॥ ਸਬਦਿ ਰਤੇ ਸੇ ਨਿਰਮਲੇ ਤਜਿ ਕਾਮ ਕ੍ਰੋਧੁ ਅਹੰਕਾਰੁ॥ ਨਾਮੁ ...

ਪੂਰੀ ਖ਼ਬਰ »

ਪ੍ਰੇਰਨਾ-ਸਰੋਤ

ਸਫ਼ਲਤਾ ਲਈ ਸੰਤੋਖ ਸ਼ੁੱਧਤਾ ਤੇ ਲਗਨ ਜ਼ਰੂਰੀ ਹਨ

ਕਿਸੇ ਵੀ ਮਹਾਨ ਵਿਅਕਤੀ ਦਾ ਗੁਣਗਾਨ ਕਰਨ ਦੀ ਬਜਾਏ ਜੇ ਅਸੀਂ ਉਸ ਦੇ ਸਿਧਾਂਤ ਜਾਂ ਉਸ ਦੀਆਂ ਸਿੱਖਿਆਵਾਂ 'ਤੇ ਅਮਲ ਕਰੀਏ ਤਾਂ ਇਹ ਵੱਧ ਉਚਿਤ ਹੋਵੇਗਾ। ਸਵਾਮੀ ਵਿਵੇਕਾਨੰਦ ਰਾਸ਼ਟਰ ਦੇ ਨਾਂਅ ਸੰਦੇਸ਼ ਵਿਚ ਲਿਖਦੇ ਹਨ ਕਿ ਸਾਨੂੰ ਪੁਰਾਤਨ ਪੁਸਤਕਾਂ ਜਾਂ ਲੇਖਕਾਂ 'ਤੇ ...

ਪੂਰੀ ਖ਼ਬਰ »

ਜਿਹੜਾ ਝੂਠ ਨਾ ਬੋਲੇ

* ਸਰਦਾਰ ਪੰਛੀ *

ਜਿਹੜਾ ਝੂਠ ਨਾ ਬੋਲੇ ਓਹੀ ਸਿੱਖ ਗੁਰੂ ਦਾ। ਜਿਹੜਾ ਪੂਰਾ ਤੋਲੇ ਓਹੀ ਸਿੱਖ ਗੁਰੂ ਦਾ। ਬਾਣੀ ਦੀ ਸਿੱਖਿਆ ਦੇ ਉੱਤੇ ਅਮਲ ਕਰੇ ਜੋ। ਦੁਨਿਆਵੀ ਬੁਰਿਆਈਆਂ ਤੋਂ ਰਹੇ ਪਰੇ-ਪਰੇ ਜੋ। ਵਚਨਾਂ ਤੋਂ ਨਾ ਡੋਲੇ ਓਹੀ ਸਿੱਖ ਗੁਰੂ ਦਾ। ਜਿਹੜਾ ਝੂਠ ਨਾ ਬੋਲੇ ਓਹੀ ਸਿੱਖ ਗੁਰੂ ...

ਪੂਰੀ ਖ਼ਬਰ »

ਸੁਤੰਤਰਤਾ ਸੰਗਰਾਮ ਦਾ ਅਣਗੌਲਿਆ ਨਾਇਕ

ਜ਼ੈਲਦਾਰ ਰਣਜੋਧ ਸਿੰਘ ਰੰਗੜ ਨੰਗਲ

(ਲੜੀ ਜੋੜਨ ਲਈ 15 ਅਗਸਤ ਦਾ ਅੰਕ ਦੇਖੋ) ਬੰਦੀ ਜੀਵਨ ਨੇ ਰਣਜੋਧ ਸਿੰਘ ਦੀ ਸਿਹਤ 'ਤੇ ਮਾਰੂ ਅਸਰ ਪਾਇਆ। ਜੇਲ੍ਹ ਦੀ ਮਾੜੀ ਖੁਰਾਕ ਕਾਰਨ ਉਸ ਨੂੰ ਬਵਾਸੀਰ ਹੋ ਗਈ ਅਤੇ ਸਹੀ ਇਲਾਜ ਨਾ ਹੋਣ ਕਾਰਨ ਤਕਲੀਫ਼ ਵਧਦੀ ਹੀ ਗਈ। ਹਾਲਾਤ ਇਹ ਬਣ ਗਏ ਕਿ ਉਸ ਲਈ ਤੁਰਨਾ-ਫਿਰਨਾ ਵੀ ਕਠਿਨ ਹੋ ...

ਪੂਰੀ ਖ਼ਬਰ »

ਧਾਰਮਿਕ ਸਾਹਿਤ

ਮਰਾਠਾ ਦੇਸ਼ ਦੇ ਗੁਰੂ ਧਾਮਾਂ ਦੀ ਯਾਤਰਾ ਲੇਖਕ : ਗੁਰਮੇਲ ਸਿੰਘ ਚੰਦ ਨਵਾਂ ਪ੍ਰਕਾਸ਼ਕ : ਆਰਸੀ ਪਬਲਿਸ਼ਰਜ਼, ਨਵੀਂ ਦਿੱਲੀ। ਪੰਨੇ : 124, ਕੀਮਤ : 250 ਰੁਪਏ ਸੰਪਰਕ : 98555-25366 ਗੁਰਮੇਲ ਸਿੰਘ ਚੰਦ ਨਵਾਂ ਦੀ ਇਹ ਪੁਸਤਕ ਮਰਾਠਾ ਦੇਸ਼ ਵਿਚ ਸਥਿਤ ਇਤਿਹਾਸਕ ਗੁਰਧਾਮਾਂ ਦੇ ਪਾਠਕਾਂ ...

ਪੂਰੀ ਖ਼ਬਰ »


Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX