ਤਾਜਾ ਖ਼ਬਰਾਂ


ਹੈਦਰਾਬਾਦ ਹਾਊਸ 'ਚ ਪਹੁੰਚੇ ਰਾਸ਼ਟਰਪਤੀ ਟਰੰਪ ਅਤੇ ਫਸਟ ਲੇਡੀ ਮੇਲਾਨੀਆ
. . .  10 minutes ago
ਨਵੀਂ ਦਿੱਲੀ, 25 ਫਰਵਰੀ- ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਫਸਟ ਲੇਡੀ ਮੇਲਾਨੀਆ ਟਰੰਪ ਹੈਦਰਾਬਾਦ ਹਾਊਸ 'ਚ ਪਹੁੰਚੇ ਹਨ। ਇੱਥੇ ਪ੍ਰਧਾਨ ਮੰਤਰੀ...
ਰਾਜਘਾਟ 'ਤੇ ਟਰੰਪ ਅਤੇ ਮੇਲਾਨੀਆ ਨੇ ਲਾਇਆ ਬੂਟਾ
. . .  13 minutes ago
ਨਵੀਂ ਦਿੱਲੀ, 25 ਫਰਵਰੀ- ਰਾਜਘਾਟ 'ਤੇ ਰਾਸ਼ਟਰ ਪਿਤਾ ਮਹਾਤਮਾ ਗਾਂਧੀ ਨੂੰ ਸ਼ਰਧਾਂਜਲੀ ਦੇਣ ਤੋਂ ਬਾਅਦ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਫਸਟ ਲੇਡੀ ਮੇਲਾਨੀਆ...
'ਆਪ' ਦੇ ਵਿਧਾਇਕ ਦਲ ਦੀ ਬੈਠਕ ਸ਼ੁਰੂ
. . .  18 minutes ago
ਚੰਡੀਗੜ੍ਹ, 25 ਫਰਵਰੀ (ਸੁਰਿੰਦਰਪਾਲ ਸਿੰਘ)- ਚੰਡੀਗੜ੍ਹ 'ਚ ਆਮ ਆਦਮੀ ਪਾਰਟੀ ਦੇ ਵਿਧਾਇਕ ਦਲ ਦੀ ਬੈਠਕ ਸ਼ੁਰੂ ਹੋ ਚੁੱਕੀ ਹੈ। ਇਸ ਬੈਠਕ 'ਚ ਡੀ. ਜੀ. ਪੀ. ਪੰਜਾਬ ਦਿਨਕਰ ਗੁਪਤਾ ਅਤੇ ਕੈਬਨਿਟ ਮੰਤਰੀ ਭਰਤ...
ਬਜਟ ਇਜਲਾਸ : ਅਕਾਲੀ ਦਲ ਅਤੇ 'ਆਪ' ਵਲੋਂ ਸਦਨ 'ਚ ਵਾਕ ਆਊਟ
. . .  23 minutes ago
ਬਜਟ ਇਜਲਾਸ : ਆਸ਼ੂ ਦੇ ਮਾਮਲੇ ਦੀ ਗੱਲ ਅਕਾਲੀ ਦਲ ਕਰ ਰਿਹਾ ਹੈ ਤਾਂ ਉਸ ਵੇਲੇ ਪ੍ਰਕਾਸ਼ ਸਿੰਘ ਬਾਦਲ ਦੀ ਸਰਕਾਰ ਸੀ, ਉਹ ਖ਼ੁਦ ਕਿਉਂ ਨਹੀਂ ਬੋਲੇ- ਸੁਖਜਿੰਦਰ ਰੰਧਾਵਾ
. . .  24 minutes ago
ਬਜਟ ਇਜਲਾਸ : ਅਕਾਲੀ ਦਲ ਨਾਲ ਖੜ੍ਹੀ ਹੋਈ 'ਆਪ', ਸਦਨ 'ਚ ਦੋਹਾਂ ਪਾਰਟੀਆਂ ਵਲੋਂ ਆਸ਼ੂ ਦੇ ਮੁੱਦੇ 'ਤੇ ਰੋਸ ਪ੍ਰਦਰਸ਼ਨ
. . .  27 minutes ago
ਬਜਟ ਇਜਲਾਸ : ਅਕਾਲੀ ਦਲ ਵਲੋਂ ਆਸ਼ੂ ਦੇ ਮੁੱਦੇ 'ਤੇ ਰੋਸ ਪ੍ਰਦਰਸ਼ਨ
. . .  28 minutes ago
ਬਜਟ ਇਜਲਾਸ : ਮਜੀਠੀਆ ਨੇ ਕੈਬਨਿਟ ਮੰਤਰੀ ਆਸ਼ੂ ਦੇ ਅੱਤਵਾਦੀ ਹੋਣ ਬਾਰੇ ਦੱਸਿਆ
. . .  15 minutes ago
ਚੰਡੀਗੜ੍ਹ, 25 ਫਰਵਰੀ (ਗੁਰਿੰਦਰ)- ਸ਼੍ਰੋਮਣੀ ਅਕਾਲੀ ਦਲ ਦੇ ਨੇਤਾ ਬਿਕਰਮ ਸਿੰਘ ਮਜੀਠੀਆ ਨੇ ਵਿਧਾਨ ਸਭਾ ਦੀ ਲਾਬੀ 'ਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੈਬਨਿਟ ਮੰਤਰੀ ਭਰਤ ਭੂਸ਼ਨ ਆਸ਼ੂ...
ਰਾਜਘਾਟ 'ਤੇ ਵਿਜ਼ਟਰ ਬੁੱਕ 'ਚ ਰਾਸ਼ਟਰਪਤੀ ਟਰੰਪ ਅਤੇ ਫਸਟ ਲੇਡੀ ਮੇਲਾਨੀਆ ਨੇ ਲਿਖਿਆ ਸੰਦੇਸ਼
. . .  17 minutes ago
ਰਾਜਘਾਟ 'ਤੇ ਵਿਜ਼ਟਰ ਬੁੱਕ 'ਚ ਰਾਸ਼ਟਰਪਤੀ ਟਰੰਪ ਅਤੇ ਫਸਟ ਲੇਡੀ ਮੇਲਾਨੀਆ ਨੇ ਲਿਖਿਆ ਸੰਦੇਸ਼.....
ਬਜਟ ਇਜਲਾਸ : ਭਗਵੰਤ ਮਾਨ ਨੇ ਸਾਧਿਆ ਅਰੂਸਾ ਅਤੇ ਆਸ਼ੂ 'ਤੇ ਨਿਸ਼ਾਨਾ
. . .  33 minutes ago
ਚੰਡੀਗੜ੍ਹ, 25 ਫਰਵਰੀ (ਗੁਰਿੰਦਰ)- 'ਆਪ' ਨੇਤਾ ਭਗਵੰਤ ਮਾਨ ਨੇ ਵਿਧਾਨ ਸਭਾ ਦੀ ਲਾਬੀ 'ਚ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਅਰੂਸਾ ਆਲਮ...
ਬਜਟ ਇਜਲਾਸ : ਅਕਾਲੀ ਅਤੇ 'ਆਪ' ਵਿਧਾਇਕਾਂ ਵਲੋਂ ਡੀ. ਜੀ. ਪੀ. ਦੇ ਬਿਆਨ ਨੂੰ ਲੈ ਕੇ ਸਦਨ 'ਚੋਂ ਵਾਕ ਆਊਟ
. . .  40 minutes ago
ਚੰਡੀਗੜ੍ਹ, 25 ਫਰਵਰੀ (ਗੁਰਿੰਦਰ)- ਪੰਜਾਬ ਵਿਧਾਨ ਸਭਾ ਦੇ ਬਜਟ ਇਜਲਾਸ ਦੀ ਅੱਜ ਦੀ ਕਾਰਵਾਈ ਦੌਰਾਨ ਸ਼੍ਰੋਮਣੀ ਅਕਾਲੀ ਦਲ ਅਤੇ 'ਆਪ' ਵਿਧਾਇਕਾਂ ਵਲੋਂ ਡੀ. ਜੀ. ਪੀ. ਪੰਜਾਬ ਦੇ...
ਹੈਦਰਾਬਾਦ ਹਾਊਸ 'ਚ ਪਹੁੰਚੇ ਪ੍ਰਧਾਨ ਮੰਤਰੀ ਮੋਦੀ
. . .  49 minutes ago
ਨਵੀਂ ਦਿੱਲੀ, 25 ਫਰਵਰੀ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਿੱਲੀ ਸਥਿਤ ਹੈਦਰਾਬਾਦ ਹਾਊਸ 'ਚ ਪਹੁੰਚੇ ਹਨ। ਇੱਥੇ ਉਨ੍ਹਾਂ ਵਲੋਂ ਅਮਰੀਕੀ ਰਾਸ਼ਟਰਪਤੀ ਡੋਨਾਲਡ...
ਰਾਜਘਾਟ 'ਤੇ ਰਾਸ਼ਟਰਪਤੀ ਟਰੰਪ ਅਤੇ ਮੇਲਾਨੀਆ ਨੇ 'ਬਾਪੂ' ਨੂੰ ਦਿੱਤੀ ਸ਼ਰਧਾਂਜਲੀ
. . .  48 minutes ago
ਨਵੀਂ ਦਿੱਲੀ, 25 ਫਰਵਰੀ- ਰਾਜਘਾਟ 'ਤੇ ਪਹੁੰਚੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਫਸਟ ਲੇਡੀ ਮੇਲਾਨੀਆ ਟਰੰਪ ਨੇ ਰਾਸ਼ਟਰ ਪਿਤਾ...
ਦਿੱਲੀ ਦੇ ਹਾਲਾਤ 'ਤੇ ਮੁੱਖ ਮੰਤਰੀ ਕੇਜਰੀਵਾਲ ਅਤੇ ਉਪ ਰਾਜਪਾਲ ਬੈਜਲ ਨਾਲ ਬੈਠਕ ਕਰਨਗੇ ਅਮਿਤ ਸ਼ਾਹ
. . .  59 minutes ago
ਨਵੀਂ ਦਿੱਲੀ, 26 ਫਰਵਰੀ- ਰਾਜਧਾਨੀ ਦਿੱਲੀ ਦੇ ਕੁਝ ਹਿੱਸਿਆਂ 'ਚ ਨਾਗਰਿਕਤਾ ਕਾਨੂੰਨ ਅਤੇ ਐੱਨ. ਆਰ. ਸੀ. ਦੇ ਸਮਰਥਕਾਂ ਤੇ ਵਿਰੋਧੀ ਗੁੱਟਾਂ ਵਿਚਾਲੇ ਹੋਈ ਹਿੰਸਾ ਨੂੰ ਲੈ ਕੇ ਕੇਂਦਰੀ ਗ੍ਰਹਿ ਮੰਤਰੀ ਅਮਿਤ...
ਅਮਰੀਕੀ ਵਫ਼ਦ ਨਾਲ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਕੀਤੀ ਮੁਲਾਕਾਤ
. . .  about 1 hour ago
ਅਮਰੀਕੀ ਵਫ਼ਦ ਨਾਲ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਕੀਤੀ ਮੁਲਾਕਾਤ................
ਰਾਸ਼ਟਰਪਤੀ ਭਵਨ 'ਚ ਟਰੰਪ ਨੂੰ ਦਿੱਤਾ ਗਿਆ ਗਾਰਡ ਆਫ਼ ਆਨਰ
. . .  about 1 hour ago
ਰਾਸ਼ਟਰਪਤੀ ਭਵਨ 'ਚ ਪਹੁੰਚੇ ਡੋਨਾਲਡ ਟਰੰਪ ਅਤੇ ਮੇਲਾਨੀਆ
. . .  about 1 hour ago
ਇਵਾਂਕਾ ਟਰੰਪ ਪਹੁੰਚੇ ਰਾਸ਼ਟਰਪਤੀ ਭਵਨ
. . .  about 1 hour ago
ਕਾਰ ਸੇਵਾ ਦੇ ਡੇਰੇ ਤੋਂ ਇਕ ਕਰੋੜ ਤੋਂ ਵੱਧ ਦੀ ਲੁੱਟ
. . .  about 2 hours ago
ਭਾਈ ਗੋਬਿੰਦ ਸਿੰਘ ਲੌਂਗੋਵਾਲ ਦੀ ਭਰਜਾਈ ਦਾ ਦੇਹਾਂਤ
. . .  about 2 hours ago
ਪੰਘੂੜੇ ਚੋਂ ਫਿਰ ਮਿਲੀ ਨਵਜੰਮੀ ਬੱਚੀ
. . .  about 2 hours ago
ਸ਼ਿਵ ਸੈਨਾ ਦੇ ਮੀਤ ਪ੍ਰਧਾਨ ਦੇ ਭਰਾ ਦਾ ਬੇਰਹਿਮੀ ਨਾਲ ਕਤਲ
. . .  about 1 hour ago
ਅੱਜ ਵੀ ਬੰਦ ਰਹਿਣਗੇ ਮੈਟਰੋ ਸਟੇਸ਼ਨਾਂ ਦੇ ਗੇਟ
. . .  about 2 hours ago
ਮੇਲਾਨੀਆ ਟਰੰਪ ਅੱਜ ਕਰਨਗੇ ਦਿੱਲੀ ਦੇ ਸਰਕਾਰੀ ਸਕੂਲ ਦਾ ਦੌਰਾ
. . .  about 3 hours ago
ਦਿੱਲੀ 'ਚ ਭੜਕੀ ਹਿੰਸਾ ਦੌਰਾਨ ਮੌਤਾਂ ਦੀ ਗਿਣਤੀ ਹੋਈ 5
. . .  about 3 hours ago
ਅੱਜ ਦਾ ਵਿਚਾਰ
. . .  about 3 hours ago
ਮੈਂਬਰ ਪਾਰਲੀਮੈਂਟ ਗੁਰਜੀਤ ਸਿੰਘ ਔਜਲਾ ਪੰਜਾਬ ਵਾਲੀਬਾਲ ਐਸੋਸੀਏਸ਼ਨ ਦੇ ਪ੍ਰਧਾਨ ਬਣੇ
. . .  1 day ago
ਕੈਪਟਨ ਨੇ ਐੱਨ. ਸੀ. ਸੀ. ਟਰੇਨਿੰਗ ਜਹਾਜ਼ ਹਾਦਸੇ 'ਤੇ ਜਤਾਇਆ ਦੁੱਖ
. . .  1 day ago
ਯੋਗੀ ਆਦਿਤਆਨਾਥ ਨੇ ਟਰੰਪ ਨੂੰ ਭੇਟ ਕੀਤੀ ਤਾਜ ਮਹਿਲ ਦੀ ਵਿਸ਼ਾਲ ਤਸਵੀਰ
. . .  1 day ago
88.88 ਲੱਖ ਦੇ ਸੋਨੇ ਸਮੇਤ 4 ਗ੍ਰਿਫ਼ਤਾਰ
. . .  1 day ago
ਫ਼ੌਜ ਮੁਖੀ ਕੱਲ੍ਹ ਕਰਨਗੇ ਕਸ਼ਮੀਰ ਘਾਟੀ ਦਾ ਦੌਰਾ
. . .  1 day ago
ਭਰਾ ਵੱਲੋਂ ਪਿਤਾ ਤੇ ਹੋਰਨਾਂ ਨਾਲ ਮਿਲ ਕੇ ਭਰਾ ਦਾ ਬੇਰਹਿਮੀ ਨਾਲ ਕਤਲ
. . .  1 day ago
ਹਿੰਸਾ ਨੂੰ ਦੇਖਦੇ ਹੋਏ ਕਈ ਮੈਟਰੋ ਸਟੇਸ਼ਨਾਂ ਦੇ ਗੇਟ ਬੰਦ
. . .  1 day ago
ਕੈਬਨਿਟ ਮੰਤਰੀ ਸਿੰਗਲਾ ਨੇ ਲੌਂਗੋਵਾਲ ਵੈਨ ਹਾਦਸੇ ਦੇ ਪੀੜਤਾਂ ਨੂੰ ਦਿੱਤੇ ਸਹਾਇਤਾ ਰਾਸ਼ੀ ਦੇ ਚੈੱਕ
. . .  1 day ago
ਬਜਟ ਇਜਲਾਸ : ਰੌਲੇ-ਰੱਪੇ ਮਗਰੋਂ ਸਦਨ ਦੀ ਕਾਰਵਾਈ ਕੱਲ੍ਹ ਤੱਕ ਲਈ ਮੁਲਤਵੀ
. . .  1 day ago
ਟਰੰਪ ਦੀ ਧੀ ਅਤੇ ਜਵਾਈ ਨੇ ਕੀਤੇ ਤਾਜ ਮਹਿਲ ਦੇ ਦੀਦਾਰ
. . .  1 day ago
ਬਜਟ ਇਜਲਾਸ : ਮਜੀਠੀਆ ਵਲੋਂ ਸਪੀਕਰ ਵਿਰੁੱਧ ਨਾਅਰੇਬਾਜ਼ੀ ਕਰਨ ਮਗਰੋਂ ਆਪਸ 'ਚ ਉਲਝੇ ਅਕਾਲੀ ਦਲ ਅਤੇ ਕਾਂਗਰਸ ਦੇ ਵਿਧਾਇਕ
. . .  1 day ago
ਬਜਟ ਇਜਲਾਸ : ਅਕਾਲੀ-ਭਾਜਪਾ ਅਤੇ 'ਆਪ' ਵਿਧਾਇਕਾਂ ਨੇ 'ਪੰਜਾਬ ਪੁਲਿਸ ਦੀ ਗੁੰਡਾਗਰਦੀ ਬੰਦ ਕਰ' ਦੇ ਲਾਏ ਨਾਅਰੇ
. . .  1 day ago
ਬਜਟ ਇਜਲਾਸ : ਮਾਰਸ਼ਲਾਂ ਵਲੋਂ 'ਆਪ' ਵਿਧਾਇਕਾਂ ਨੂੰ ਸਦਨ 'ਚੋਂ ਬਾਹਰ ਕੱਢਣ ਦੀ ਕੋਸ਼ਿਸ਼
. . .  1 day ago
ਬਜਟ ਇਜਲਾਸ : ਸਦਨ ਦੀ ਕਾਰਵਾਈ 15 ਮਿੰਟ ਲਈ ਮੁਲਤਵੀ
. . .  1 day ago
ਬਜਟ ਇਜਲਾਸ : 'ਆਪ' ਦੇ ਵਿਧਾਇਕਾਂ ਵਲੋਂ ਮਾਰਸ਼ਲਾਂ ਦਾ ਮਹਿਲਾ ਮਾਰਸ਼ਲਾਂ ਦਾ ਸੁਰੱਖਿਆ ਘੇਰਾ ਤੋੜਨ ਦੀ ਲਗਾਤਾਰ ਕੋਸ਼ਿਸ਼ ਕੀਤੀ ਜਾ ਰਹੀ ਹੈ
. . .  1 day ago
ਤਾਜ ਮਹਿਲ ਪਹੁੰਚੇ ਟਰੰਪ ਨੇ ਵਿਜ਼ਟਰ ਬੁੱਕ 'ਚ ਲਿਖਿਆ ਸੰਦੇਸ਼
. . .  1 day ago
ਤਾਜ ਮਹਿਲ ਦੇ ਦੀਦਾਰ ਕਰ ਰਹੇ ਹਨ ਰਾਸ਼ਟਰਪਤੀ ਟਰੰਪ ਅਤੇ ਮੇਲਾਨੀਆ
. . .  1 day ago
ਬਜਟ ਇਜਲਾਸ : ਡੀ. ਜੀ. ਪੀ. ਨੂੰ ਬਰਖ਼ਾਸਤ ਕਰਨ ਦੀ ਲਗਾਤਾਰ ਕੀਤੀ ਜਾ ਰਹੀ ਹੈ ਮੰਗ
. . .  1 day ago
ਜਲਦ ਹੀ ਤਾਜ ਮਹਿਲ 'ਚ ਪਹੁੰਚਣਗੇ ਰਾਸ਼ਟਰਪਤੀ ਟਰੰਪ ਅਤੇ ਫ਼ਸਟ ਲੇਡੀ ਮੇਲਾਨੀਆ
. . .  1 day ago
ਬਜਟ ਇਜਲਾਸ : 'ਆਪ' ਤੇ ਅਕਾਲੀ-ਭਾਜਪਾ ਵਿਧਾਇਕ ਸਰਕਾਰ ਵਿਰੁੱਧ ਕਰ ਰਹੇ ਹਨ ਨਾਅਰੇਬਾਜ਼ੀ, ਸਦਨ 'ਚ ਹੰਗਾਮਾ ਜਾਰੀ
. . .  1 day ago
ਬਜਟ ਇਜਲਾਸ : 'ਆਪ' ਤੇ ਅਕਾਲੀ ਵਿਧਾਇਕਾਂ ਵਲੋਂ ਸੁਰੱਖਿਆ ਘੇਰਾ ਤੋੜਨ ਦੀ ਕੋਸ਼ਿਸ਼, ਹੋਰ ਸਿਵਲ ਸੁਰੱਖਿਆ ਕਰਮੀ ਬੁਲਾਏ ਗਏ
. . .  1 day ago
ਬਜਟ ਇਜਲਾਸ : 'ਆਪ' ਤੇ ਅਕਾਲੀ ਵਿਧਾਇਕਾਂ ਵਲੋਂ ਮਾਰਸ਼ਲਾਂ ਦਾ ਸੁਰੱਖਿਆ ਘੇਰਾ ਤੋੜ ਕੇ ਸਪੀਕਰ ਦੀ ਕੁਰਸੀ ਵੱਲ ਜਾਣ ਦੀ ਕੋਸ਼ਿਸ਼
. . .  1 day ago
ਬਜਟ ਇਜਲਾਸ : ਹੰਗਾਮੇ ਦੌਰਾਨ ਕਾਂਗਰਸ ਵਿਧਾਇਕਾਂ ਵਲੋਂ ਅਕਾਲੀ ਦਲ ਵਿਰੁੱਧ ਨਾਅਰੇਬਾਜ਼ੀ, ਸਦਨ ਬਣਿਆ ਰੌਲ਼ੇ-ਰੱਪੇ ਅਤੇ ਹੰਗਾਮੇ ਦਾ ਮੈਦਾਨ
. . .  1 day ago
ਤਾਜ ਮਹਿਲ ਲਈ ਰਵਾਨਾ ਹੋਇਆ ਟਰੰਪ ਅਤੇ ਉਨ੍ਹਾਂ ਦਾ ਪਰਿਵਾਰ
. . .  1 day ago
ਹੋਰ ਖ਼ਬਰਾਂ..
ਜਲੰਧਰ : ਮੰਗਲਵਾਰ 5 ਭਾਦੋ ਸੰਮਤ 550

ਸੰਪਾਦਕੀ

ਪਾਕਿਸਤਾਨ ਵਿਚ ਸ਼ੁਰੂ ਹੋ ਚੁੱਕਾ ਹੈ 100 ਦਿਨਾ ਮੈਚ

ਇਮਰਾਨ ਖਾਨ ਇਕ ਵਾਰ ਫਿਰ ਪਾਕਿਸਤਾਨ ਦੇ ਕਪਤਾਨ ਬਣ ਗਏ ਹਨ। ਉਨ੍ਹਾਂ ਨੇ ਪ੍ਰਧਾਨ ਮੰਤਰੀ ਦਫ਼ਤਰ ਦੀਆਂ ਜ਼ਿੰਮੇਵਾਰੀਆਂ ਸੰਭਾਲ ਲਈਆਂ ਹਨ। ਕਪਤਾਨ ਦਾ ਦੇਸ਼ ਦੀ ਸਿਆਸਤ ਵਿਚ ਪਹਿਲਾ ਇਮਤਿਹਾਨੀ ਮੈਚ ਸ਼ੁਰੂ ਹੋ ਚੁੱਕਾ ਹੈ। ਟੀਮ ਨਵੀਂ ਹੈ। ਵਿਰੋਧੀ ਧਿਰ ਤਕੜੀ ਹੈ। ਅਰਥ-ਵਿਵਸਥਾ ਮਾੜੀ ਹੈ। ਦੇਖਣਾ ਇਹ ਹੈ ਕਿ ਕਪਤਾਨ ਲੰਮੇ ਸੰਘਰਸ਼ ਤੋਂ ਬਾਅਦ ਸੱਤਾ ਦੇ ਮੈਦਾਨ ਵਿਚ ਆ ਕੇ ਮੁਸ਼ਕਿਲ ਸਥਿਤੀਆਂ ਵਿਚ ਕਿਸ ਤਰ੍ਹਾਂ ਦਾ ਮੈਚ ਖੇਡਦੇ ਹਨ...। ਉਨ੍ਹਾਂ ਨੂੰ ਹਰ ਤਰ੍ਹਾਂ ਦੀਆਂ ਸਥਿਤੀਆਂ ਵਿਚ ਆਪਣੀ ਸੱਤਾ ਵੀ ਬਰਕਰਾਰ ਰੱਖਣੀ ਪਵੇਗੀ ਪਰ ਹਰ ਕੀਮਤ 'ਤੇ ਮੈਚ ਵੀ ਜਿੱਤਣਾ ਹੋਵੇਗਾ। ਇਮਰਾਨ ਨੇ ਚੋਣਾਂ ਤੋਂ ਪਹਿਲਾਂ ਕਿਹਾ ਸੀ ਕਿ ਉਹ ਜਨਤਾ ਨੂੰ ਦੱਸਣਗੇ ਕਿ ਇਕ ਗੇਂਦ ਨਾਲ ਦੋ ਵਿਕਟਾਂ ਕਿਵੇਂ ਲਈਆਂ ਜਾਂਦੀਆਂ ਹਨ...। 2018 ਦੀਆਂ ਚੋਣਾਂ ਜਿੱਤ ਕੇ ਇਮਰਾਨ ਪਾਕਿਸਤਾਨ ਤਖ਼ਤ-ਏ-ਪਾਕਿਸਤਾਨ 'ਤੇ ਬਿਰਾਜਮਾਨ ਹੋ ਗਏ ਹਨ ਪਰ ਘੱਟ ਸੀਟਾਂ ਦੇ ਬਾਵਜੂਦ ਸਿੰਧ ਨੂੰ ਛੱਡ ਕੇ ਬਾਕੀ ਪ੍ਰਾਂਤਾਂ ਵਿਚ ਸੂਬਾਈ ਸਰਕਾਰਾਂ ਵੀ ਬਣਾ ਲਈਆਂ ਹਨ। ਖੈਬਰ ਪਖ਼ਤੂਨਖਵਾ ਸੂਬੇ ਵਿਚ ਵੀ ਇਮਰਾਨ ਖਾਨ ਦੀ ਸਰਕਾਰ ਬਣ ਚੁੱਕੀ ਹੈ ਅਤੇ ਬਲੋਚਿਸਤਾਨ ਵਿਚ ਵੀ ਆਪਣੀ ਸਹਿਯੋਗੀ ਸਰਕਾਰ ਬਣਾਉਣ ਵਿਚ ਸਫ਼ਲ ਹੋ ਗਏ ਹਨ। ਸਿਰਫ ਸਿੰਧ ਵਿਚ ਪੀਪਲਜ਼ ਪਾਰਟੀ ਦੀ ਸਰਕਾਰ ਬਣ ਸਕੀ ਹੈ। ਪੰਜਾਬ ਵਿਚ ਵੀ ਉਹ ਆਪਣੀ ਸਰਕਾਰ ਬਣਾਉਣ ਲਈ ਯਤਨਸ਼ੀਲ ਹਨ। ਇਸ ਤਰ੍ਹਾਂ ਸਿਆਸੀ ਹਾਲਾਤ ਫਿਲਹਾਲ ਇਮਰਾਨ ਖਾਨ ਦੇ ਹੱਕ ਵਿਚ ਹਨ। ਉਨ੍ਹਾਂ ਨੇ ਇਕ ਗੇਂਦ 'ਤੇ ਦੋ ਨਹੀਂ, ਬਲਕਿ ਤਿੰਨ ਜਾਂ ਚਾਰ ਵਿਕਟਾਂ ਲੈ ਲਈਆਂ ਹਨ। ਪਰ ਉਹ ਇਸ ਸਫਲਤਾ 'ਤੇ ਖੁਸ਼ ਹੋਣ ਦੀ ਬਜਾਏ ਤਣਾਅ ਵਿਚ ਹਨ। ਇਮਰਾਨ ਦੇ ਤਣਾਅ ਦੀ ਵਜ੍ਹਾ ਏ ਸ਼੍ਰੇਣੀ ਦੀ ਵਿਰੋਧੀ ਧਿਰ ਹੈ, ਜਿਨ੍ਹਾਂ ਆਪਣੀ ਇਕ ਝਲਕ ਕੌਮੀ ਅਸੈਂਬਲੀ ਵਿਚ ਸ਼ਕਤੀਸ਼ਾਲੀ ਵਿਖਾਵੇ ਵਿਚ ਦਿਖਾ ਦਿੱਤੀ ਹੈ। ਇਹ ਫਿਰ ਕਦੇ ਵਿਚਾਰ ਕਰਾਂਗੇ ਕਿ ਵਿਰੋਧੀ ਧਿਰ ਦੇ ਅੰਦਰ ਕੀ ਖਿਚੜੀ ਪੱਕ ਰਹੀ ਹੈ। ਫਿਲਹਾਲ ਏਨਾ ਦੱਸਾਂਗੇ ਕਿ ਮੁਸਲਿਮ ਲੀਗ (ਨਵਾਜ਼) ਅਤੇ ਪੀਪਲਜ਼ ਪਾਰਟੀ ਦਾ ਪਤਨ ਸ਼ੁਰੂ ਹੋ ਗਿਆ ਹੈ।
ਆਸਿਫ਼ ਅਲੀ ਜ਼ਰਦਾਰੀ, ਜਿਨ੍ਹਾਂ ਨੇ ਚੁਣੌਤੀ ਦਿੱਤੀ ਸੀ ਕਿ ਕਿਸੇ ਵਿਚ ਹਿੰਮਤ ਹੈ ਤਾਂ ਉਨ੍ਹਾਂ ਨੂੰ ਗ੍ਰਿਫ਼ਤਾਰ ਕਰਕੇ ਵਿਖਾਵੇ। ਹੁਣ ਜਾਅਲੀ ਬੈਂਕ ਖਾਤਿਆਂ ਰਾਹੀਂ ਪੈਸਿਆਂ ਦਾ ਲੈਣ-ਦੇਣ ਕਰਨ ਦੇ ਕੇਸ ਵਿਚ ਅਦਾਲਤ ਦੇ ਚੱਕਰ ਲਾਉਣ ਲਈ ਮਜਬੂਰ ਹੋ ਗਏ ਹਨ। ਕਰਾਚੀ ਦੀ ਬੈਂਕਿੰਗ ਅਦਾਲਤ ਨੇ ਆਸਿਫ਼ ਜ਼ਰਦਾਰੀ ਸਮੇਤ 15 ਸ਼ੱਕੀ ਦੋਸ਼ੀਆਂ ਵਿਰੁੱਧ ਨਾਕਾਬਲੇ ਜ਼ਮਾਨਤੀ ਵਾਰੰਟ ਜਾਰੀ ਕੀਤੇ ਸਨ ਪਰ ਜ਼ਰਦਾਰੀ ਸਾਹਿਬ ਨੇ ਇਸਲਾਮਾਬਾਦ ਹਾਈ ਕੋਰਟ ਵਿਚ ਪੇਸ਼ ਹੋ ਕੇ ਆਪਣੀ ਹਿਫ਼ਾਜ਼ਤੀ ਜ਼ਮਾਨਤ ਮਨਜ਼ੂਰ ਕਰਵਾ ਲਈ ਹੈ। ਉਨ੍ਹਾਂ ਨੂੰ 3 ਸਤੰਬਰ ਨੂੰ ਬੈਂਕਿੰਗ ਅਦਾਲਤ ਕਰਾਚੀ ਵਿਚ ਪੇਸ਼ ਹੋਣ ਦਾ ਹੁਕਮ ਦਿੱਤਾ ਗਿਆ ਹੈ। ਇਕ ਪੱਤਰਕਾਰ ਨੇ ਆਸਿਫ ਅਲੀ ਜ਼ਰਦਾਰੀ ਨੂੰ ਪੁੱਛਿਆ ਕਿ 'ਇਮਰਾਨ ਖ਼ਾਨ ਪ੍ਰਧਾਨ ਮੰਤਰੀ ਬਣ ਗਏ, ਤੁਸੀਂ ਅਦਾਲਤਾਂ ਵਿਚ ਫਿਰ ਰਹੇ ਹੋ, ਦੱਸੋ ਇਸ ਤਰ੍ਹਾਂ ਦੀ ਕਾਰਵਾਈ ਬਾਰੇ ਤੁਹਾਡਾ ਕੀ ਖਿਆਲ ਹੈ?' ਇਸ ਸਵਾਲ ਦਾ ਜਵਾਬ ਆਸਿਫ਼ ਅਲੀ ਜ਼ਰਦਾਰੀ ਨੇ ਮੁਸਕਰਾਉਂਦੇ ਹੋਏ ਇਹ ਦਿੱਤਾ ਕਿ ਇਸ ਤਰ੍ਹਾਂ ਤਾਂ ਹੁੰਦਾ ਹੀ ਹੈ, ਇਸ ਤਰ੍ਹਾਂ ਦੇ ਕੰਮਾਂ ਵਿਚ। ਆਉਣ ਵਾਲੇ ਦਿਨਾਂ ਬਾਰੇ, ਇਹ ਸਾਰੀ ਸਥਿਤੀ ਦੱਸਦੀ ਹੈ ਕਿ ਸਿਆਸੀ ਖੇਡ ਹੁਣ ਆਸਾਨ ਨਹੀਂ ਰਹੀ। ਇਸ ਖੇਡ ਦੇ ਕਿਰਦਾਰ ਅਤੇ ਉਨ੍ਹਾਂ ਦੇ ਰੋਲ ਵੀ ਬਦਲ ਰਹੇ ਹਨ। ਸਿਆਸੀ ਖਿਡਾਰੀਆਂ ਨੂੰ ਨਵੀਂ ਖੇਡ ਨਾ ਖੁੱਲ੍ਹ ਕੇ ਖੇਡਣ ਦਿੱਤੀ ਜਾਵੇਗੀ ਨਾ ਛੱਡਣ ਦਿੱਤੀ ਜਾਵੇਗੀ। ਸਿਆਸੀ ਖੇਡ 'ਤੇ ਵਿਸਥਾਰਤ ਗੱਲਬਾਤ ਭਵਿੱਖ ਵਿਚ ਹੁੰਦੀ ਰਹੇਗੀ। ਹਾਲੇ ਚੋਣ ਖੇਡ ਪੂਰੀ ਤਰ੍ਹਾਂ ਖ਼ਤਮ ਨਹੀਂ ਹੋਈ। ਚੋਣਾਂ ਦੇ ਦੋ ਨਵੇਂ ਪੜਾਅ ਹਾਲੇ ਪੂਰੇ ਹੋਣੇ ਬਾਕੀ ਹਨ। ਇਹ ਦੋਵੇਂ ਪੜਾਅ ਪਾਰਟੀ ਦੀ ਅਤੇ ਨਵੀਂ ਸਰਕਾਰ ਦੀ ਸਥਿਤੀ ਨੂੰ ਸਾਫ਼ ਕਰਨਗੇ। ਅਗਲੇ ਮਹੀਨੇ 4 ਸਤੰਬਰ ਨੂੰ ਪਾਕਿਸਤਾਨ ਦੇ ਨਵੇਂ ਪ੍ਰਧਾਨ ਦੀ ਚੋਣ ਕਰਨ ਵਾਸਤੇ ਚੋਣ ਹੋਵੇਗੀ ਜਿਸ ਵਿਚ ਕੌਮੀ ਅਸੈਂਬਲੀ, ਸੀਨੇਟ ਅਤੇ ਚਾਰ ਸੂਬਾ ਅਸੈਂਬਲੀਆਂ ਦੇ ਮੈਂਬਰ ਵੋਟਾਂ ਪਾਉਣਗੇ। ਇਮਰਾਨ ਖਾਨ ਦੀ ਪਾਰਟੀ ਵਲੋਂ ਆਰਿਫ਼ ਅਲਵੀ ਤੇ ਪੀਪਲਜ਼ ਪਾਰਟੀ ਵਲੋਂ ਇਤਜਾਜ਼ ਅਹਿਸਨ ਰਾਸ਼ਟਰਪਤੀ ਦੇ ਉਮੀਦਵਾਰ ਹੋਣਗੇ। ਪਾਕਿਸਤਾਨ ਪੀਪਲਜ਼ ਪਾਰਟੀ ਵਿਰੋਧੀ ਪਾਰਟੀਆਂ ਨਾਲ ਰਾਬਤਾ ਕਰ ਰਹੀ ਹੈ ਕਿ ਸਾਰੇ ਰਲ ਕੇ ਇਤਜਾਜ਼ ਅਹਿਸਨ ਨੂੰ ਸਰਮਥਨ ਦੇਣ। ਪੀਪਲਜ਼ ਪਾਰਟੀ ਦਾ ਇਕ ਵਫ਼ਦ ਇਸ ਮੁੱਦੇ 'ਤੇ ਦੂਜੀਆਂ ਵਿਰੋਧੀ ਪਾਰਟੀਆਂ ਨਾਲ ਵਿਸ਼ੇਸ਼ ਮੀਟਿੰਗਾਂ ਕਰੇਗਾ। ਦੂਜੀਆਂ ਵਿਰੋਧੀ ਪਾਰਟੀਆਂ ਇਸ ਚੋਣ ਵਿਚ ਕੀ ਰਣਨੀਤੀ ਅਪਣਾਉਂਦੀਆਂ ਹਨ, ਇਸ ਦਾ ਫ਼ੈਸਲਾ ਸਮਾਂ ਕਰੇਗਾ। ਪਰ ਜੇ ਵਿਰੋਧੀ ਧਿਰ ਇਕੱਠੀ ਨਾ ਹੋਈ ਤਾਂ ਪਾਕਿਸਤਾਨ ਦਾ ਰਾਸ਼ਟਰਪਤੀ ਤਹਿਰੀਕ-ਏ-ਇਨਸਾਫ਼ ਭਾਵ ਇਮਰਾਨ ਖਾਨ ਦੀ ਪਾਰਟੀ ਦਾ ਚੁਣਿਆ ਜਾਏਗਾ। ਚੋਣ ਦਾ ਇਕ ਮੈਦਾਨ 14 ਅਕਤੂਬਰ ਨੂੰ ਸਜੇਗਾ। ਕੌਮੀ ਅਤੇ ਸੂਬਾਈ ਅਸੈਂਬਲੀਆਂ ਦੀਆਂ ਖਾਲੀ ਹੋਣ ਵਾਲੀਆਂ 30 ਸੀਟਾਂ 'ਤੇ ਚੋਣ ਹੋਵੇਗੀ। ਸਾਰੀਆਂ ਰਾਜਨੀਤਕ ਪਾਰਟੀਆਂ ਦੀ ਕੋਸ਼ਿਸ਼ ਹੋਵੇਗੀ ਕਿ ਉਹ ਇਨ੍ਹਾਂ ਸੀਟਾਂ 'ਤੇ ਕਾਮਯਾਬੀ ਹਾਸਲ ਕਰਨ, ਕਿਉਂਕਿ ਇਹ 30 ਸੀਟਾਂ ਭਵਿੱਖ ਵਿਚ ਬੜਾ ਪ੍ਰਭਾਵੀ ਰੋਲ ਅਦਾ ਕਰਨਗੀਆਂ। ਪਰ ਇਕ ਗੱਲ ਯਾਦ ਰਹੇ ਕਿ ਜਿਹੜੀ ਪਾਰਟੀ ਸਰਕਾਰ ਵਿਚ ਹੁੰਦੀ ਹੈ, ਉਸ ਦੀ ਉਪ ਚੋਣਾਂ ਜਿੱਤਣ ਦੇ ਜ਼ਿਆਦਾ ਮੌਕੇ ਹੁੰਦੇ ਹਨ। ਇਸ ਤਰ੍ਹਾਂ ਇਮਰਾਨ ਖਾਨ ਅਤੇ ਉਨ੍ਹਾਂ ਦੀ ਪਾਰਟੀ ਪੂਰਾ ਜ਼ੋਰ ਲਾਏਗੀ ਕਿ ਵੱਧ ਤੋਂ ਵੱਧ ਸੀਟਾਂ ਜਿੱਤੇ ਤਾਂ ਇਕ ਆਪਣੀ ਸਥਿਤੀ ਮਜ਼ਬੂਤ ਬਣਾ ਸਕੇ।
ਇਹ ਸੀ ਅਗਲੀਆਂ ਚੋਣਾਂ ਅਤੇ ਇਨ੍ਹਾਂ ਸਬੰਧੀ ਸਿਆਸੀ ਪਾਰਟੀਆਂ ਦੀ ਸਥਿਤੀ। ਹੁਣ ਗੱਲ ਕਰਦੇ ਹਾਂ ਇਮਰਾਨ ਖਾਨ ਦੀ ਸਰਕਾਰ ਦੇ ਅਗਲੇ 100 ਦਿਨਾਂ ਦੇ ਪ੍ਰੋਗਰਾਮ ਦੀ, ਜਿਸ ਵੱਲ ਪਾਕਿਸਤਾਨ ਦੀ ਹੀ ਨਹੀਂ, ਪੂਰੀ ਦੁਨੀਆ ਦੀ ਨਜ਼ਰ ਹੈ। ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਦੇਸ਼ ਵਾਸੀਆਂ ਨੂੰ ਦਿੱਤੇ ਆਪਣੇ ਪਹਿਲੇ ਭਾਸ਼ਣ ਵਿਚ ਆਪਣੇ ਰੋਡ-ਮੈਪ ਭਾਵ ਭਵਿੱਖ ਦੀ ਕਾਰਜ ਯੋਜਨਾ ਦਾ ਐਲਾਨ ਕਰ ਦਿੱਤਾ ਹੈ। ਪਾਕਿਸਤਾਨ ਤਹਿਰੀਕ-ਏ-ਇਨਸਾਫ਼ ਦੀ ਸੰਸਦੀ ਪਾਰਟੀ ਦੀ ਮੀਟਿੰਗ ਵਿਚ ਵੀ 100 ਦਿਨਾਂ ਦੀ ਨਵੀਂ ਕਾਰਜ ਯੋਜਨਾ ਨੂੰ ਅੰਤਿਮ ਰੂਪ ਦੇ ਦਿੱਤਾ ਗਿਆ ਹੈ। ਯੋਜਨਾ ਅਨੁਸਾਰ ਪਿਛਲੀ ਸਰਕਾਰ ਦੇ ਸਾਰੇ ਅਧਿਕਾਰੀਆਂ ਨੂੰ ਬਦਲ ਦਿੱਤਾ ਜਾਵੇਗਾ। ਸਿਆਸੀ ਸੰਪਰਕ ਵਾਲੇ ਸੰਘੀ ਅਤੇ ਸੂਬਾਈ ਸੰਸਥਾਵਾਂ ਦੇ ਮੁਖੀਆਂ ਅਤੇ ਅਫਸਰਾਂ ਦੀ ਸੂਚੀ ਤਿਆਰ ਕਰ ਲਈ ਗਈ ਹੈ, ਜਿਨ੍ਹਾਂ ਨੂੰ ਫੌਰੀ ਬਦਲ ਦਿੱਤਾ ਜਾਏਗਾ ਜਾਂ ਘਰ ਭੇਜ ਦਿੱਤਾ ਜਾਏਗਾ। ਹਰ ਸਰਕਾਰੀ ਅਦਾਰੇ ਭਾਵ ਸੰਘੀ ਬੋਰਡ ਆਫ ਰੈਵਿਨਿਊ, ਨੇਪਰਾ, ਰੇਲਵੇ, ਪਾਕਿਸਤਾਨ ਇੰਟਰਨੈਸ਼ਨਲ ਏਅਰਵੇਜ਼ ਵਿਚ ਯੋਗ ਮਾਹਿਰਾਂ ਨੂੰ 100 ਦਿਨਾਂ ਵਾਸਤੇ ਵਿਸ਼ੇਸ਼ ਕੰਮ ਦੇ ਕੇ ਨਿਯੁਕਤ ਕੀਤਾ ਜਾਏਗਾ। 100 ਦਿਨ ਬਾਅਦ ਮਾਹਿਰਾਂ ਦੀ ਕਾਰਗੁਜ਼ਾਰੀ ਚੈੱਕ ਕੀਤੀ ਜਾਵੇਗੀ ਜਾਂ ਨਵੀਆਂ ਨਿਯੁਕਤੀਆਂ ਕੀਤੀਆਂ ਜਾਣਗੀਆਂ। ਪਾਕਿਸਤਾਨ ਤਹਿਰੀਕ-ਏ-ਇਨਸਾਫ਼ ਨੇ ਚੋਣਾਂ ਤੋਂ ਪਹਿਲਾਂ 100 ਦਿਨਾ ਯੋਜਨਾ ਦਾ ਐਲਾਨ ਕੀਤਾ ਸੀ, ਜਿਸ ਅਨੁਸਾਰ ਉਹ ਸਰਕਾਰ ਵਿਚ ਆ ਕੇ ਸਿੱਖਿਆ, ਸਿਹਤ, ਨਿਆਂ, ਵਿਦੇਸ਼ ਨੀਤੀ, ਮੈਰਿਟ 'ਤੇ ਰੁਜ਼ਗਾਰ ਮੁਹੱਈਆ ਕਰਨ ਦੇ ਕੰਮ ਕਰਨਗੇ। ਪੁਰਾਣੇ ਅਤੇ ਬੋਗਸ ਪ੍ਰਬੰਧ ਨੂੰ ਬਦਲਿਆ ਜਾਏਗਾ। ਬਲੋਚਿਸਤਾਨ ਦੀ ਨਾਰਾਜ਼ ਲੀਡਰਸ਼ਿਪ ਨੂੰ ਮਨਾਇਆ ਜਾਏਗਾ। ਦੱਖਣੀ ਪੰਜਾਬ ਦਾ ਵੱਖਰਾ ਸੂਬਾ ਬਣਾਇਆ ਜਾਏਗਾ। ਕਰਾਚੀ ਦਾ ਵਿਕਾਸ ਕੀਤਾ ਜਾਏਗਾ। ਸਰਕਾਰ ਸ਼ਾਂਤੀ ਤੇ ਸੁਰੱਖਿਆ ਲਈ ਕੰਮ ਕਰੇਗੀ। ਭੂਮੀ ਮਾਫੀਆ ਦੇ ਵਿਰੁੱਧ ਕਾਰਵਾਈ ਕੀਤੀ ਜਾਵੇਗੀ। ਬੇਰੁਜ਼ਗਾਰੀ ਮੁਕਾਈ ਜਾਵੇਗੀ। ਨੌਜਵਾਨਾਂ ਨੂੰ ਇਕ ਕਰੋੜ ਨੌਕਰੀਆਂ ਦਿੱਤੀਆਂ ਜਾਣਗੀਆਂ। ਬੇਘਰੇ ਲੋਕਾਂ ਨੂੰ 50 ਲੱਖ ਘਰ ਦਿੱਤੇ ਜਾਣਗੇ। ਸਾਦਗੀ ਅਪਣਾਈ ਜਾਏਗੀ। ਸਰਕਾਰੀ ਖਰਚ ਨੂੰ ਘਟਾ ਕੇ ਲੋਕਾਂ 'ਤੇ ਕਰਜ਼ੇ ਦਾ ਭਾਰ ਘਟਾਇਆ ਜਾਏਗਾ। ਬਿਜਲੀ, ਪਾਣੀ ਅਤੇ ਗੈਸ ਦੇ ਮਸਲੇ ਹੱਲ ਕੀਤੇ ਜਾਣਗੇ। ਪਾਕਿਸਤਾਨ ਤਹਿਰੀਕ-ਏ-ਇਨਸਾਫ਼ ਨੂੰ ਸਰਕਾਰ ਤਾਂ ਮਿਲ ਗਈ ਹੈ, ਨਾਲ ਹੀ ਵਿੱਤੀ ਕਾਰਵਾਈ ਟਾਸਕ ਫੋਰਸ (ਐਫ.ਏ.ਟੀ.ਐਫ.) ਵਲੋਂ ਅਗਲੇ ਤਿੰਨ ਮਹੀਨਿਆਂ ਵਾਸਤੇ 12 ਪੁਆਇੰਟਾਂ ਦਾ ਟੀਚਾ ਵੀ ਮਿਲ ਗਿਆ ਹੈ। ਇਸ ਟੀਚੇ ਮੁਤਾਬਿਕ ਨਵੀਂ ਸਰਕਾਰ ਨੂੰ ਕਿਹਾ ਗਿਆ ਹੈ ਕਿ ਉਹ ਅੱਤਵਾਦ ਲਈ ਖ਼ਰਚੇ ਜਾਣ ਵਾਲੇ ਪੈਸੇ ਦਾ ਪਤਾ ਕਰੇ ਅਤੇ ਉਸ ਨੂੰ ਰੋਕੇ। ਮਨੀ ਲਾਂਡਰਿੰਗ ਨੂੰ ਮੁਕੰਮਲ ਖ਼ਤਮ ਕਰੇ। ਅੱਤਵਾਦ ਲਈ ਫੰਡ ਦੇਣ ਵਾਲੀਆਂ ਧਿਰਾਂ ਖਿਲਾਫ਼ ਕਾਨੂੰਨ ਬਣਾਏ। ਏਨੇ ਸਾਰੇ ਟੀਚੇ, ਤਕੜੀ ਵਿਰੋਧੀ ਧਿਰ ਅਤੇ ਇਕੋ-ਇਕ ਕਪਤਾਨ ਇਮਰਾਨ ਖਾਨ...। ਕੀ ਹੋਵੇਗਾ, ਕੀ ਹੋਣ ਵਾਲਾ ਹੈ ਤੇ ਕੁਝ ਹੋਵੇਗਾ ਵੀ ਕਿ ਨਹੀਂ, ਇਸ ਸਭ ਦਾ ਫ਼ੈਸਲਾ ਇਮਰਾਨ ਦੇ ਹੱਥ ਵਿਚ ਹੈ, ਹਾਲੇ ਤਾਂ 'ਤਬਦੀਲੀ' ਅਸੈਂਬਲੀਆਂ ਅੰਦਰ ਆਈ ਹੈ, ਜੇ ਪੂਰੇ ਦੇਸ਼ ਵਿਚ ਨਾ ਆਈ ਤਾਂ ਫਿਰ ਕਪਤਾਨ ਨੂੰ ਪਾਕਿਸਤਾਨ ਪੀਪਲਜ਼ ਪਾਰਟੀ ਤੇ ਮੁਸਲਿਮ ਲੀਗ (ਨਵਾਜ਼) ਦੀ ਤਰ੍ਹਾਂ ਤੀਸਰੀ ਵਾਰੀ ਨਹੀਂ ਲੱਭਣੀ। ਪਹਿਲੀ ਵਾਰੀ ਹੀ ਆਖ਼ਰੀ ਵਾਰੀ ਬਣ ਜਾਏਗੀ...। ਪਾਕਿਸਤਾਨ ਦੇ ਲੋਕਾਂ ਨੂੰ ਬੜੀ ਆਸ ਤੇ ਉਮੀਦ ਹੈ ਕਿ ਇਮਰਾਨ ਖਾਨ ਹਰ ਦਬਾਅ ਦਾ ਡਟ ਕੇ ਮੁਕਾਬਲਾ ਕਰਨਗੇ ਅਤੇ ਆਪਣੀਆਂ ਕਾਮਯਾਬੀਆਂ ਦਾ ਇਤਿਹਾਸ ਦੁਹਰਾਉਣਗੇ...। 100 ਦਿਨ ਦਾ ਮੈਚ ਸ਼ੁਰੂ ਹੋ ਚੁੱਕਾ ਹੈ, ਨਤੀਜਾ ਕੀ ਹੋਵੇਗਾ, ਇਹ ਤੁਸੀਂ ਵੀ ਵੇਖੋ ਅਤੇ ਅਸੀਂ ਵੀ ਵੇਖਾਂਗੇ। ਪਰ ਇਕ ਗੱਲ ਜ਼ਰੂਰ ਕਹੀ ਜਾ ਸਕਦੀ ਹੈ ਕਿ ਮੈਚ ਬੜਾ ਦਿਲਚਸਪ ਹੋਵੇਗਾ, ਕਿਉਂਕਿ ਮੁਕਾਬਲਾ ਬੜਾ ਸਖ਼ਤ ਹੈ।

E.mail: tayyeba.bukhari@dunya.com.pk

 

ਬੈਂਕਾਂ ਅਤੇ ਸਹਿਕਾਰੀ ਸੰਸਥਾਵਾਂ ਦੀ ਕਾਰਜਸ਼ੈਲੀ 'ਚ ਸੁਧਾਰ ਲਿਆਉਣ ਦੀ ਲੋੜ

ਕਰਜ਼ਾ ਨਿਯਮਾਂਵਲੀ ਨੂੰ ਉੱਕਾ ਹੀ ਅਣਗੌਲਿਆਂ ਕਰਕੇ ਵੋਟਾਂ ਲੈਣ ਦੇ ਇਕੋ-ਇਕ ਮੰਤਵ ਨਾਲ ਸ਼ੁਰੂ ਕੀਤੀ ਗਈ ਕਰਜ਼ਾ ਮੁਆਫ਼ੀ ਦੀ ਮੁਹਿੰਮ ਨੇ ਬੈਂਕਾਂ ਤੇ ਸਹਿਕਾਰੀ ਸੰਸਥਾਵਾਂ ਦੇ ਕਰਜ਼ੇ ਦੇਣ ਦੇ ਬੁਨਿਆਦੀ ਢਾਂਚੇ ਨੂੰ ਹੀ ਤਿੱਤਰ-ਬਿੱਤਰ ਕਰ ਕੇ ਰੱਖ ਦਿੱਤਾ ਹੈ। ਬੈਂਕਾਂ ਦੇ ...

ਪੂਰੀ ਖ਼ਬਰ »

ਵਾਜਪਾਈ ਨੇ ਸਿਆਸੀ ਚੁਣੌਤੀਆਂ ਦਾ ਸਾਹਮਣਾ ਕਿਵੇਂ ਕੀਤਾ ?

ਅਟਲ ਬਿਹਾਰੀ ਵਾਜਪਾਈ ਜੀ ਨਾਲ ਮੇਰੀ ਮੁਲਾਕਾਤ 80 ਦੇ ਦਹਾਕੇ ਵਿਚ ਉਸ ਸਮੇਂ ਹੋਈ ਸੀ, ਜਦੋਂ ਮੈਂ ਹਫ਼ਤਾਵਾਰੀ 'ਦਿਨਮਾਨ' ਲਈ ਲਿਖਣ ਦਾ ਕੰਮ ਕਰਦਾ ਸੀ। ਮੈਂ ਅਟਲ ਜੀ ਦਾ ਇੰਟਰਵਿਊ ਲੈਣ ਲਈ ਗਿਆ। ਮੈਨੂੰ ਇਹ ਕਬੂਲ ਕਰਨ ਵਿਚ ਕੋਈ ਝਿਜਕ ਨਹੀਂ ਹੈ ਕਿ ਖੱਬੇ ਪੱਖੀ ਖੇਮੇ ਤੋਂ ...

ਪੂਰੀ ਖ਼ਬਰ »

ਬਿਸਤ ਦੁਆਬ ਨਹਿਰ ਤੋਂ ਰੁੱਖਾਂ ਦੀ ਕਟਾਈ ਦਾ ਮਾਮਲਾ

ਗ੍ਰੀਨ ਟ੍ਰਿਬਿਊਨਲ ਦਾ ਸ਼ਲਾਘਾਯੋਗ ਫ਼ੈਸਲਾ

ਕੌਮੀ ਗ੍ਰੀਨ ਟ੍ਰਿਬਿਊਨਲ ਵਲੋਂ ਪੰਜਾਬ ਵਿਚ ਬਿਸਤ ਦੁਆਬ ਨਹਿਰ ਅਤੇ ਇਸ ਦੀਆਂ ਸਹਾਇਕ ਨਹਿਰਾਂ ਦੇ ਕੰਢਿਆਂ ਦੇ ਵਿਸਤਾਰ ਅਤੇ ਮੁਰੰਮਤ ਦੇ ਨਾਂਅ 'ਤੇ 24 ਹਜ਼ਾਰ ਤੋਂ ਜ਼ਿਆਦਾ ਦਰੱਖਤਾਂ ਨੂੰ ਕੱਟੇ ਜਾਣ ਸਬੰਧੀ ਜਾਂਚ ਕਰਵਾਉਣ ਦੇ ਆਦੇਸ਼ ਦਿੱਤੇ ਗਏ ਹਨ, ਜਿਸ ਤੋਂ ਇਹ ਸਿੱਧ ...

ਪੂਰੀ ਖ਼ਬਰ »

Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX