ਤਾਜਾ ਖ਼ਬਰਾਂ


ਆਸਟ੍ਰੇਲੀਆ ਖ਼ਿਲਾਫ਼ ਇਕ ਰੋਜ਼ਾ ਲੜੀ ਅਤੇ ਟੀ 20 ਮੈਚ ਤੋਂ ਬਾਹਰ ਹੋਏ ਹਾਰਦਿਕ ਪਾਂਡੇ
. . .  14 minutes ago
ਨਵੀਂ ਦਿੱਲੀ, 21 ਫਰਵਰੀ- ਐਤਵਾਰ ਤੋਂ ਆਸਟ੍ਰੇਲੀਆ ਦੇ ਖ਼ਿਲਾਫ਼ ਸ਼ੁਰੂ ਹੋ ਰਹੇ ਟੀ 20 ਸੀਰੀਜ਼ ਤੋਂ ਪਹਿਲਾਂ ਭਾਰਤੀ ਟੀਮ ਨੂੰ ਵੱਡਾ ਝਟਕਾ ਲੱਗਿਆ ਹੈ। ਭਾਰਤੀ ਟੀਮ ਦੇ ਹਾਰਦਿਕ ਪਾਂਡੇ ਕਮਰ 'ਚ ਦਰਦ ਦੀ ਸ਼ਿਕਾਇਤ ਕਾਰਣ ਇਕ ਦਿਨਾਂ ...
ਯੁਵਰਾਜ ਹੰਸ ਦੀ ਹੋਈ ਮਾਨਸੀ, ਜਲੰਧਰ 'ਚ ਲਈਆਂ ਲਾਵਾਂ
. . .  12 minutes ago
ਜਲੰਧਰ, 21 ਫਰਵਰੀ (ਅ. ਬ.)- ਪਾਲੀਵੁੱਡ ਅਦਾਕਾਰ ਅਤੇ ਪੰਜਾਬ ਦੇ ਮਸ਼ਹੂਰ ਗਾਇਕ ਹੰਸ ਰਾਜ ਹੰਸ ਦੇ ਛੋਟੇ ਪੁੱਤਰ ਯੁਵਰਾਜ ਹੰਸ ਅੱਜ ਵਿਆਹ ਦੇ ਬੰਧਨ 'ਚ ਬੱਝ ਗਏ। ਉਨ੍ਹਾਂ ਨੇ ਟੀ. ਵੀ. ਮਸ਼ਹੂਰ ਅਦਾਕਾਰਾ ਮਾਨਸੀ ਸ਼ਰਮਾ ਨਾਲ ਜਲੰਧਰ...
ਸਾਜ਼ਿਸ਼ ਦੇ ਤਹਿਤ ਕਸ਼ਮੀਰੀ ਕੌਮ ਨੂੰ ਬਦਨਾਮ ਕਰਨ ਦੀ ਹੋ ਰਹੀ ਹੈ ਕੋਸ਼ਿਸ਼- ਅਬਦੁੱਲਾ
. . .  43 minutes ago
ਸ੍ਰੀਨਗਰ, 21 ਫਰਵਰੀ- ਨੈਸ਼ਨਲ ਕਾਨਫ਼ਰੰਸ ਦੇ ਨੇਤਾ ਅਤੇ ਜੰਮੂ-ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ ਉਮਰ ਅਬਦੁੱਲਾ ਦਾ ਕਹਿਣਾ ਹੈ ਇੱਕ ਸੋਚੀ-ਸਮਝੀ ਸਾਜ਼ਿਸ਼ ਦੇ ਤਹਿਤ ਇੱਕ ਪੂਰੀ ਕੌਮ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਕਸ਼ਮੀਰੀਆਂ ਨੂੰ...
ਹਰਸਿਮਰਤ ਬਾਦਲ ਨੇ ਬਠਿੰਡਾ 'ਚ ਏਮਜ਼ ਦੀ ਉਸਾਰੀ ਅਧੀਨ ਇਮਾਰਤ ਦਾ ਲਿਆ ਜਾਇਜ਼ਾ
. . .  42 minutes ago
ਬਠਿੰਡਾ, 21 ਫਰਵਰੀ (ਕੰਵਲਜੀਤ ਸਿੰਘ ਸਿੱਧੂ)- ਕੇਂਦਰੀ ਫੂਡ ਪ੍ਰੋਸੈਸਿੰਗ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਅੱਜ ਬਠਿੰਡਾ ਵਿਖੇ ਏਮਜ਼ ਦੀ ਉਸਾਰੀ ਅਧੀਨ ਇਮਾਰਤ ਦਾ ਲਿਆ ਜਾਇਜ਼ਾ। ਇਸ ਮੌਕੇ ਉਨ੍ਹਾਂ ਨੇ ਇੰਜੀਨੀਅਰਾਂ ਨਾਲ ਗੱਲਬਾਤ ਕਰਕੇ ਪ੍ਰਾਜੈਕਟ ਨੂੰ ਛੇਤੀ...
ਕਸ਼ਮੀਰੀ ਵਿਦਿਆਰਥੀਆਂ ਨੂੰ ਸੁਰੱਖਿਆ ਮੁਹੱਈਆ ਕਰਵਾਉਣ ਸੰਬੰਧੀ ਪਟੀਸ਼ਨ 'ਤੇ ਸੁਪਰੀਮ ਕੋਰਟ 'ਚ ਕੱਲ੍ਹ ਹੋਵੇਗੀ ਸੁਣਵਾਈ
. . .  42 minutes ago
ਨਵੀਂ ਦਿੱਲੀ, 21 ਫਰਵਰੀ- ਸੁਪਰੀਮ ਕੋਰਟ ਨੇ ਪੁਲਵਾਮਾ ਅੱਤਵਾਦੀ ਹਮਲੇ ਦੇ ਮੱਦੇਨਜ਼ਰ ਦੇਸ਼ ਦੇ ਹੋਰ ਹਿੱਸਿਆ 'ਚ ਕਸ਼ਮੀਰੀਆਂ 'ਤੇ ਹੋਣ ਵਾਲੇ ਕਥਿਤ ਹਮਲਿਆਂ 'ਤੇ ਰੋਕ ਲਗਾਉਣ ਸੰਬੰਧੀ ਪਟੀਸ਼ਨ 'ਤੇ ਸੁਣਵਾਈ ....
ਛੱਤੀਸਗੜ੍ਹ 'ਚ ਨਕਸਲੀਆਂ ਨਾਲ ਮੁਠਭੇੜ ਦੌਰਾਨ ਇੱਕ ਜਵਾਨ ਜ਼ਖ਼ਮੀ
. . .  about 1 hour ago
ਰਾਏਪੁਰ, 21 ਫਰਵਰੀ- ਛੱਤੀਸਗੜ੍ਹ ਦੇ ਸੁਕਮਾ ਜ਼ਿਲ੍ਹੇ 'ਚ ਅੱਜ ਨਕਸਲੀਆਂ ਨਾਲ ਮੁਠਭੇੜ ਦੌਰਾਨ ਸੀ. ਆਰ. ਪੀ. ਐੱਫ. ਦਾ ਇੱਕ ਜਵਾਨ ਜ਼ਖ਼ਮੀ ਹੋ ਗਿਆ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਅਧਿਕਾਰੀਆਂ ਨੇ ਦੱਸਿਆ ਸੀ. ਆਰ. ਪੀ. ਐੱਫ., ਕੋਬਰਾ ਅਤੇ ਸੂਬਾ ਪੁਲਿਸ...
ਲੋਕਾਂ ਨਾਲ ਕੀਤੇ ਵਾਅਦਿਆਂ ਤੋਂ ਭੱਜ ਰਹੀ ਹੈ ਕੈਪਟਨ ਸਰਕਾਰ- ਚੀਮਾ
. . .  about 1 hour ago
ਚੰਡੀਗੜ੍ਹ, 21 ਫਰਵਰੀ (ਵਿਕਰਮਜੀਤ ਸਿੰਘ ਮਾਨ)- ਵਿਧਾਨ ਸਭਾ 'ਚ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ ਪ੍ਰੈੱਸ ਕਾਨਫ਼ਰੰਸ ਦੌਰਾਨ ਕਿਹਾ ਕਿ ਕਾਂਗਰਸ ਨੇ ਸੱਤਾ 'ਚ ਆਉਣ ਤੋਂ ਪਹਿਲਾਂ ਲੋਕਾਂ ਨਾਲ ਵਾਅਦੇ....
ਐੱਸ.ਪੀ.ਸਲਵਿੰਦਰ ਸਿੰਘ ਨੂੰ ਮਾਣਯੋਗ ਅਦਾਲਤ ਨੇ ਸੁਣਾਈ 10 ਸਾਲ ਦੀ ਸਜ਼ਾ
. . .  about 1 hour ago
ਗੁਰਦਾਸਪੁਰ, 21 ਫਰਵਰੀ (ਸੁਖਵੀਰ ਸਿੰਘ ਸੈਣੀ)- ਜਬਰ ਜਨਾਹ ਦੇ ਮਾਮਲੇ 'ਚ ਨਾਮਜ਼ਦ ਐੱਸ.ਪੀ. ਸਲਵਿੰਦਰ ਸਿੰਘ ਨੂੰ ਅੱਜ ਮਾਣਯੋਗ ਅਦਾਲਤ ਵੱਲੋਂ 10 ਸਾਲ ਦੀ ਸਜ਼ਾ ਸੁਣਾਉਣ ਦੇ ਨਾਲ-ਨਾਲ 50 ਹਜ਼ਾਰ ਰੁਪਏ ਜੁਰਮਾਨਾ ਕੀਤਾ ਗਿਆ ਹੈ। ਦੱਸਣਯੋਗ ਹੈ ਕਿ....
ਸੁਨੰਦਾ ਪੁਸ਼ਕਰ ਮਾਮਲੇ ਦੀ ਸੁਣਵਾਈ 7 ਮਾਰਚ ਤੱਕ ਮੁਲਤਵੀ
. . .  about 1 hour ago
ਨਵੀਂ ਦਿੱਲੀ, 21 ਫਰਵਰੀ- ਅਦਾਲਤ ਵੱਲੋਂ ਸੁਨੰਦਾ ਪੁਸ਼ਕਰ ਮਾਮਲੇ ਦੀ ਸੁਣਵਾਈ ਨੂੰ 7 ਮਾਰਚ ਤੱਕ ਮੁਲਤਵੀ ਕਰ ਦਿੱਤਾ....
ਸਰਕਾਰ ਦਾ ਵੱਡਾ ਫ਼ੈਸਲਾ, ਹੁਣ ਹਵਾਈ ਮਾਰਗ ਰਾਹੀਂ ਸ੍ਰੀਨਗਰ ਜਾਣਗੇ ਜਵਾਨ
. . .  about 1 hour ago
ਨਵੀਂ ਦਿੱਲੀ, 21 ਫਰਵਰੀ- ਪੁਲਵਾਮਾ ਅੱਤਵਾਦੀ ਹਮਲੇ ਤੋਂ ਬਾਅਦ ਸ੍ਰੀਨਗਰ 'ਚ ਨੀਮ ਫੌਜੀ ਬਲਾਂ ਦੀ ਸੁਰੱਖਿਆ ਨੂੰ ਲੈ ਕੇ ਗ੍ਰਹਿ ਮੰਤਰਾਲੇ ਨੇ ਵੱਡਾ ਫ਼ੈਸਲਾ ਲਿਆ ਹੈ। ਗ੍ਰਹਿ ਮੰਤਰਾਲੇ ਦੇ ਫ਼ੈਸਲੇ ਮੁਤਾਬਕ ਹੁਣ ਹਰ ਜਵਾਨ ਅਤੇ ਹਰ ਅਫ਼ਸਰ ਦਿੱਲੀ-ਸ੍ਰੀਨਗਰ, ਸ੍ਰੀਨਗਰ...
ਮਮਦੋਟ ਵਿਖੇ ਕਰਿਆਨੇ ਦੀ ਦੁਕਾਨ 'ਚੋਂ ਲੱਖਾਂ ਦੇ ਸਮਾਨ ਦੀ ਚੋਰੀ ਕਰ ਕੇ ਫ਼ਰਾਰ ਹੋਏ ਲੁਟੇਰੇ
. . .  about 2 hours ago
ਮਮਦੋਟ 21 ਫਰਵਰੀ (ਸੁਖਦੇਵ ਸਿੰਘ ਸੰਗਮ) - ਲੰਘੀ ਰਾਤ ਨੂੰ ਮਮਦੋਟ ਵਿਖੇ ਚੋਰਾਂ ਵੱਲੋਂ ਮੇਨ ਰੋਡ ਸਥਿਤ ਕੱਕੜ ਜਨਰਲ ਸਟੋਰ 'ਤੇ ਚੋਰੀ ਦੀ ਵੱਡੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੈ। ਸਟੋਰ ਮਾਲਕਾਂ ਮੁਤਾਬਿਕ, ਅੱਧੀ ਰਾਤ ਤੋਂ ਬਾਅਦ ਦੁਕਾਨ ਅੰਦਰ ਦਾਖਲ....
ਪੰਜਾਬ ਦੇ ਸਕੂਲਾਂ 'ਚ ਅਜੇ ਤੱਕ ਵੀ ਨਹੀਂ ਸੁਧਰੇ ਹਾਲਾਤ- ਰਾਜਾ ਵੜਿੰਗ
. . .  about 2 hours ago
ਚੰਡੀਗੜ੍ਹ, 21 ਫਰਵਰੀ (ਵਿਕਰਮਜੀਤ ਸਿੰਘ ਮਾਨ)- ਪੰਜਾਬ ਵਿਧਾਨ ਸਭਾ ਦੇ ਬਜਟ ਇਜਲਾਸ ਦੇ ਆਖ਼ਰੀ ਦਿਨ ਦੀ ਕਾਰਵਾਈ ਮੌਕੇ ਸਦਨ 'ਚ ਵਿਧਾਇਕ ਰਾਜਾ ਵੜਿੰਗ ਨੇ ਪ੍ਰਸਤਾਵ ਰੱਖਿਆ ਕਿ ਸੂਬੇ ਦੇ ਸਰਕਾਰੀ ਸਕੂਲਾਂ ਦੀਆਂ ਇਮਾਰਤਾਂ ਦੀ ਸਾਂਭ-ਸੰਭਾਲ ਅਤੇ ਹੋਰ ਢਾਂਚੇ ਲਈ ਮਾਸਟਰ ਪਲਾਨ...
ਬਠਿੰਡਾ 'ਚ ਕਸ਼ਮੀਰੀ ਵਿਦਿਆਰਥੀਆਂ ਦੀ ਸੁਰੱਖਿਆ ਲਈ ਤਾਇਨਾਤ ਕੀਤੀਆ ਗਈਆਂ ਪੁਲਿਸ ਟੀਮਾਂ
. . .  about 2 hours ago
ਬਠਿੰਡਾ, 21 ਫਰਵਰੀ (ਕਮਲਜੀਤ) - ਬਠਿੰਡਾ ਦੇ ਆਦੇਸ਼ ਮੈਡੀਕਲ ਕਾਲਜ ਅਤੇ ਰਿਸਰਚ ਕੇਂਦਰ ਵਿਖੇ ਮੈਡੀਕਲ ਅਤੇ ਪੈਰਾਮੈਡੀਕਲ ਕੋਰਸਾਂ ਦੀ ਸਿੱਖਿਆ ਲੈ ਰਹੇ ਕਸ਼ਮੀਰੀ ਵਿਦਿਆਰਥੀਆਂ ਦੀ ਸੁਰੱਖਿਆ ਲਈ ਪੁਲਿਸ ਪ੍ਰਸ਼ਾਸਨ ਨੇ ਕਾਲਜ ਦੇ ਬਾਹਰ ਪੁਲਿਸ ਸੁਰੱਖਿਆ .....
ਮੁੱਖ ਮੰਤਰੀ ਦੇ ਓ. ਐੱਸ. ਡੀ. ਨੇ ਵਿਧਾਨ ਸਭਾ ਦੇ ਬਾਹਰ ਪ੍ਰਦਰਸ਼ਨ ਕਰ ਰਹੇ ਠੇਕਾ ਮੁਲਾਜ਼ਮਾਂ ਨਾਲ ਕੀਤੀ ਮੁਲਾਕਾਤ
. . .  about 2 hours ago
ਚੰਡੀਗੜ੍ਹ, 21 ਫਰਵਰੀ (ਵਿਕਰਮਜੀਤ ਸਿੰਘ ਮਾਨ)- ਪੰਜਾਬ ਵਿਧਾਨ ਸਭਾ ਦੇ ਬਾਹਰ ਰੋਸ ਪ੍ਰਦਰਸ਼ਨ ਕਰ ਰਹੇ ਠੇਕਾ ਮੁਲਾਜ਼ਮਾਂ ਨੂੰ ਮਿਲਣ ਮੁੱਖ ਮੰਤਰੀ ਦੇ ਓ. ਐੱਸ. ਡੀ. ਜਗਦੀਪ ਸਿੱਧੂ ਧਰਨਾ ਸਥਾਨ 'ਤੇ ਪਹੁੰਚੇ। ਇਸ ਮੌਕੇ ਮੰਗ ਪੱਤਰ ਲੈਣ ਉਪਰੰਤ ਜਗਦੀਪ ਸਿੱਧੂ ਵਲੋਂ...
ਸੁਖਬੀਰ ਬਾਦਲ ਮਲੌਦ ਵਿਖੇ ਰੂਬਰੂ ਸਮਾਗਮ 'ਚ ਹੋਏ ਸ਼ਾਮਲ
. . .  about 2 hours ago
ਮਲੌਦ, 21 ਫਰਵਰੀ (ਕੁਲਵਿੰਦਰ ਸਿੰਘ ਨਿਜ਼ਾਮਪੁਰ, ਦਿਲਬਾਗ ਸਿੰਘ ਚਾਪੜਾ)- ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਤੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਵੱਲੋਂ ਲੋਕ ਸਭਾ ਚੋਣਾਂ ਨੂੰ ਮੁੱਖ ਰੱਖਦਿਆਂ ਅੱਜ ਬਲੈਸਿੰਗ ਪੈਰਾਡਾਈਜ਼ ਮਲੌਦ ਵਿਖੇ ਵਰਕਰ ਮਿਲਣੀ ....
ਆਬਕਾਰੀ ਵਿਭਾਗ ਦਾ ਹਵਾਲਦਾਰ ਤੇ ਉਸ ਦਾ ਸਾਥੀ ਰਿਸ਼ਵਤ ਲੈਂਦਿਆਂ ਰੰਗੇ ਹੱਥੀ ਕਾਬੂ
. . .  about 2 hours ago
ਮਨਿਸਟਰੀਅਲ ਕਾਮਿਆਂ ਦੀਆਂ ਮੰਗਾਂ ਨਾ ਮੰਨੀਆਂ ਤਾਂ ਚੋਣਾਂ ਦੇ ਕੰਮ ਦਾ ਕੀਤਾ ਜਾਵੇਗਾ ਮੁਕੰਮਲ ਬਾਈਕਾਟ - ਪਰਗਟ ਹੇਰ
. . .  about 3 hours ago
ਐੱਸ.ਜੀ.ਪੀ.ਸੀ. ਦੀ ਅੰਤ੍ਰਿਗ ਕਮੇਟੀ ਦੀ ਇਕੱਤਰਤਾ ਹੋਈ ਸ਼ੁਰੂ
. . .  about 3 hours ago
ਬਿਜਲੀ ਦੇ ਬਿੱਲਾਂ ਦੀ ਅਦਾਇਗੀ ਕਰਨ ਦੇ ਲਈ ਲੋਕਾਂ ਨੂੰ ਵੇਚਣੇ ਪੈ ਰਹੇ ਹਨ ਆਪਣੇ ਘਰ - ਕੁਲਤਾਰ ਸੰਧਵਾਂ
. . .  about 3 hours ago
ਆਮਦਨ ਕਰ ਵਿਭਾਗ ਵੱਲੋਂ ਏ. ਸੀ. ਮਾਰਕੀਟ ਵਿਖੇ ਦਸਤਕ
. . .  about 3 hours ago
ਬਾਲੀਵੁੱਡ ਦੇ ਮਸ਼ਹੂਰ ਨਿਰਮਾਤਾ ਰਾਜਕੁਮਾਰ ਬੜਜਾਤਿਆ ਦਾ ਦੇਹਾਂਤ
. . .  about 3 hours ago
ਮਨਮਾੜ ਸਟੇਸ਼ਨ ਵਿਖੇ ਅੱਜ ਵੀ ਪ੍ਰਚੰਡ ਹੈ ਬਾਬੇ ਨਾਨਕ ਦਾ 'ਸੱਚਾ ਸੌਦਾ' (2)
. . .  about 3 hours ago
ਸਰਹੱਦੀ ਖੇਤਰ 'ਚ ਰਾਤ ਭਰ ਪਏ ਮੀਂਹ ਨੇ ਕਰਾਈ ਜਲ-ਥਲ
. . .  about 3 hours ago
ਮਨਮਾੜ ਸਟੇਸ਼ਨ ਵਿਖੇ ਅੱਜ ਵੀ ਪ੍ਰਚੰਡ ਹੈ ਬਾਬੇ ਨਾਨਕ ਦਾ 'ਸੱਚਾ ਸੌਦਾ'(1)
. . .  about 3 hours ago
ਡੀ. ਪੀ. ਆਰ. ਓ. ਵਿਭਾਗ 'ਚ ਕੀਤੇ ਗਏ ਤਬਾਦਲੇ
. . .  about 4 hours ago
ਜੋਧਪੁਰ ਅਦਾਲਤ ਨੇ ਆਸਾਰਾਮ ਦੀ ਜ਼ਮਾਨਤ ਪਟੀਸ਼ਨ ਕੀਤੀ ਖ਼ਾਰਜ
. . .  about 4 hours ago
ਦਲਿਤ ਭਾਈਚਾਰੇ ਨੂੰ ਦਿੱਤੀ ਜਾਂਦੀ ਬਿਜਲੀ ਦੀਆਂ ਮੁਫ਼ਤ ਯੂਨਿਟਾਂ 'ਚ ਹੇਰ ਫੇਰ ਕਰਨ ਦੇ ਮਸਲੇ 'ਤੇ ਅਕਾਲੀ-ਭਾਜਪਾ ਵੱਲੋਂ ਸਦਨ 'ਚੋਂ ਵਾਕ ਆਊਟ
. . .  about 4 hours ago
ਅਕਾਲੀ ਦਲ ਵੱਲੋਂ ਐੱਸ.ਸੀ/ਐੱਸ.ਟੀ. ਭਾਈਚਾਰੇ ਦੇ ਬਿਜਲੀ ਦੇ ਬਿੱਲਾਂ ਦੇ ਮਸਲੇ 'ਤੇ ਸਦਨ 'ਚ ਨਾਅਰੇਬਾਜ਼ੀ
. . .  about 4 hours ago
ਪੰਜਾਬ ਵਿਧਾਨ ਸਭਾ 'ਚ ਸਦਨ ਦੀ ਕਾਰਵਾਈ ਦੇਖਣ ਆਏ ਹਰਿਆਣਾ ਦੇ ਖ਼ਜ਼ਾਨਾ ਮੰਤਰੀ
. . .  about 4 hours ago
ਪੰਜਾਬ ਵਿਧਾਨ ਸਭਾ 'ਚ ਬਿਕਰਮ ਮਜੀਠੀਆ ਨੇ ਚੁੱਕਿਆ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨ ਦਾ ਮੁੱਦਾ
. . .  about 4 hours ago
ਨਿੱਜੀ ਕਾਲਜਾਂ ਵੱਲੋਂ ਕਸ਼ਮੀਰ ਸਮੇਤ ਹੋਰ ਸੂਬਿਆਂ ਤੋਂ ਆਏ ਵਿਦਿਆਰਥੀਆਂ ਨਹੀਂ ਕੀਤੀ ਜਾਂਦੀ ਤਸਦੀਕ- ਮਾਣੂਕੇ
. . .  about 4 hours ago
ਰਾਜਾ ਵਡਿੰਗ ਨੇ ਸਦਨ 'ਚ ਅਕਾਲੀ ਆਗੂ ਦੀ ਬੱਸ ਹੇਠਾਂ ਆਉਣ ਕਾਰਨ ਹੋਈ ਵਿਅਕਤੀ ਦੀ ਮੌਤ ਦਾ ਚੁੱਕਿਆ ਮੁੱਦਾ
. . .  about 5 hours ago
ਪੰਜਾਬ ਵਿਧਾਨ ਸਭਾ 'ਚ ਪ੍ਰਸ਼ਨ ਕਾਲ ਦੀ ਕਾਰਵਾਈ ਹੋਈ ਖ਼ਤਮ
. . .  about 5 hours ago
ਬਜਟ ਇਜਲਾਸ: ਢੀਂਡਸਾ ਨੇ ਸਦਨ 'ਚ ਸਟੈਂਪ ਡਿਊਟੀ/ਰਜਿਸਟ੍ਰੇਸ਼ਨ ਚਾਰਜਿਜ਼ ਤੋਂ ਇਕੱਠੀ ਹੋਈ ਰਕਮ ਦਾ ਚੁੱਕਿਆ ਸਵਾਲ
. . .  about 5 hours ago
ਅਮਨ ਅਰੋੜਾ ਨੇ ਵਿਧਾਨ ਸਭਾ 'ਚ ਫ਼ਰਦ ਕੇਂਦਰਾਂ 'ਚ ਲੋਕਾਂ ਦੀ ਹੋ ਰਹੀ ਖ਼ੱਜਲ਼ ਖੁਆਰੀ ਦਾ ਚੁੱਕਿਆ ਮੁੱਦਾ
. . .  about 5 hours ago
ਆਪਣੀਆਂ ਪੋਸ਼ਾਕਾਂ 'ਤੇ ਸਰਕਾਰ ਵੱਲੋਂ ਲੋਕਾਂ ਨਾਲ ਕੀਤੇ ਵਾਅਦਿਆਂ ਦੇ ਪੋਸਟਰ ਚਿਪਕਾ ਕੇ ਸਦਨ ਪਹੁੰਚੇ ਅਕਾਲੀ-ਭਾਜਪਾ
. . .  about 5 hours ago
ਸੁਰਜੀਤ ਧੀਮਾਨ ਨੇ ਸਦਨ 'ਚ ਇਨਡੋਰ ਸਟੇਡੀਅਮ ਨੂੰ ਜ਼ਿਲ੍ਹਾ ਪੱਧਰੀ ਦਰਜਾ ਦੇਣ ਦੀ ਕੀਤੀ ਮੰਗ
. . .  about 5 hours ago
ਪੰਜਾਬ ਵਿਧਾਨ ਸਭਾ ਸਵਾਲ ਜਵਾਬ ਦੀ ਕਾਰਵਾਈ ਨਾਲ ਹੋਈ ਸ਼ੁਰੂ
. . .  about 5 hours ago
ਬੱਸ ਪਲਟਣ ਕਾਰਨ ਦੋ ਬੱਚਿਆਂ ਸਮੇਤ ਛੇ ਲੋਕਾਂ ਦੀ ਮੌਤ, 12 ਲੋਕ ਜ਼ਖ਼ਮੀ
. . .  about 6 hours ago
ਬੰਗਲਾਦੇਸ਼ 'ਚ ਇੱਕ ਇਮਾਰਤ 'ਚ ਅੱਗ ਲੱਗਣ ਕਾਰਨ 69 ਲੋਕਾਂ ਦੀ ਮੌਤ, ਕਈ ਹੋਰ ਝੁਲਸੇ
. . .  about 7 hours ago
ਦੱਖਣੀ ਕੋਰੀਆ ਪਹੁੰਚੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ
. . .  about 7 hours ago
ਜੰਮੂ-ਕਸ਼ਮੀਰ 'ਚ ਪਾਕਿਸਤਾਨ ਨੇ ਕੀਤੀ ਜੰਗਬੰਦੀ ਦੀ ਉਲੰਘਣਾ
. . .  about 7 hours ago
ਜੰਮੂ 'ਚ ਕਰਫ਼ਿਊ 'ਚ ਦੁਪਹਿਰ ਦੋ ਵਜੇ ਤੱਕ ਢਿੱਲ
. . .  about 7 hours ago
ਅੱਜ ਦਾ ਵਿਚਾਰ
. . .  about 8 hours ago
ਵੇਰਕਾ ਵੱਲਾ ਰੋਡ 'ਤੇ ਮੈਰਿਜ ਪੈਲੇਸ ਨੂੰ ਲੱਗੀ ਅੱਗ
. . .  1 day ago
ਹਾਦਸੇ ਦੌਰਾਨ ਇਕ ਦੀ ਮੌਤ ਅਤੇ ਇਕ ਗੰਭੀਰ ਜ਼ਖ਼ਮੀ
. . .  1 day ago
ਸਾਉਦੀ ਅਰਬ ਭਾਰਤ 'ਚ ਨਿਵੇਸ਼ ਕਰੇਗਾ 100 ਅਰਬ ਡਾਲਰ ਦਾ ਨਿਵੇਸ਼ - ਵਿਦੇਸ਼ ਮੰਤਰਾਲਾ
. . .  1 day ago
ਯੇਦੀਯੁਰੱਪਾ ਵੱਲੋਂ ਆਡੀਓ ਟੇਪ ਦੇ ਦੋਸ਼ਾਂ ਦੀ ਐੱਫ.ਆਈ.ਆਰ ਖ਼ਾਰਜ ਕਰਨ ਲਈ ਪਟੀਸ਼ਨ
. . .  1 day ago
ਬਰਫ਼ ਦੇ ਤੋਦੇ ਡਿੱਗਣ ਕਾਰਨ ਫੌਜ ਦੇ ਇੱਕ ਜਵਾਨ ਦੀ ਮੌਤ, 5 ਫਸੇ
. . .  1 day ago
ਫ਼ਰਾਰ ਕਾਂਗਰਸੀ ਵਿਧਾਇਕ ਗ੍ਰਿਫ਼ਤਾਰ - ਗ੍ਰਹਿ ਮੰਤਰੀ ਕਰਨਾਟਕ
. . .  1 day ago
ਹੋਰ ਖ਼ਬਰਾਂ..
ਜਲੰਧਰ : ਮੰਗਲਵਾਰ 5 ਭਾਦੋ ਸੰਮਤ 550
ਿਵਚਾਰ ਪ੍ਰਵਾਹ: ਰਣਨੀਤੀ ਕਿੰਨੀ ਵੀ ਖੂਬਸੂਰਤ ਕਿਉਂ ਨਾ ਹੋਵੇ, ਤੁਹਾਨੂੰ ਕਦੇ-ਕਦੇ ਨਤੀਜਿਆਂ ਬਾਰੇ ਵੀ ਸੋਚ ਲੈਣਾ ਚਾਹੀਦਾ ਹੈ। -ਸਰ ਵਿੰਸਟਨ ਚਰਚਿਲ

ਦਿੱਲੀ

ਡਾ: ਬਰਜਿੰਦਰ ਸਿੰਘ ਹਮਦਰਦ ਦੀ ਸੰਗੀਤ ਐਲਬਮ 'ਸਰਘੀ' ਪ੍ਰਮੁੱਖ ਸ਼ਖ਼ਸੀਅਤਾਂ ਵਲੋਂ ਰਿਲੀਜ਼

• 'ਸਰਘੀ' ਉੱਘੇ ਗ਼ਜ਼ਲਗੋ ਡਾ. ਜਗਤਾਰ ਨੂੰ ਮੇਰੀ ਸ਼ਰਧਾਂਜਲੀ-ਡਾ. ਹਮਦਰਦ

• ਪੱਤਰਕਾਰੀ ਤੇ ਸੰਗੀਤ ਦੇ ਖੇਤਰ 'ਚ ਡਾ. ਹਮਦਰਦ ਦਾ ਯੋਗਦਾਨ ਵੱਡਮੁੱਲਾ-ਸਿੱਧੂ

• ਡਾ. ਹਮਦਰਦ ਨੇ ਹਰ ਖੇਤਰ 'ਚ ਪ੍ਰਤੀਬੱਧਤਾ ਨਾਲ ਕੰਮ ਕੀਤਾ-ਡਾ. ਚੀਮਾ

ਜਲੰਧਰ, 20 ਅਗਸਤ (ਜਸਪਾਲ ਸਿੰਘ)-ਪੱਤਰਕਾਰੀ ਦੇ ਅਤਿ ਦੇ ਰੁਝੇਵਿਆਂ ਦੇ ਬਾਵਜੂਦ ਆਪਣੇ ਸੰਗੀਤਕ ਸਫ਼ਰ ਨੂੰ ਜਾਰੀ ਰੱਖਦੇ ਹੋਏ ਡਾ. ਬਰਜਿੰਦਰ ਸਿੰਘ ਹਮਦਰਦ ਨੇ ਇਕ ਹੋਰ ਐਲਬਮ 'ਸਰਘੀ' ਸੰਗੀਤ ਪ੍ਰੇਮੀਆਂ ਦੀ ਝੋਲੀ ਪਾਈ ਹੈ | ਇਹ ਉਨ੍ਹਾਂ ਦੀ 10ਵੀਂ ਐਲਬਮ ਹੈ, ਜਿਸ ਵਿਚ ਉਨ੍ਹਾਂ ਨੇ ਆਧੁਨਿਕ ਪੰਜਾਬੀ ਗ਼ਜ਼ਲ ਦੇ ਨਾਮਵਰ ਹਸਤਾਖ਼ਰ ਡਾ. ਜਗਤਾਰ ਦੀ ਮਨੁੱਖੀ ਸੰਵੇਦਨਾ ਨੂੰ ਬਿਆਨ ਕਰਦੀਆਂ ਤੇ ਜ਼ਿੰਦਗੀ ਦੇ ਵੱਖ-ਵੱਖ ਰੰਗਾਂ ਨੂੰ ਚਿਤਵਦੀਆਂ ਗ਼ਜ਼ਲਾਂ ਨੂੰ ਆਪਣੀ ਸੋਜ਼ ਭਰੀ ਆਵਾਜ਼ 'ਚ ਗਾਇਆ ਹੈ | ਐਲਬਮ ਦਾ ਸੰਗੀਤ ਉੱਘੇ ਸੰਗੀਤਕਾਰ ਪੰਡਿਤ ਜਵਾਲਾ ਪ੍ਰਸਾਦ ਵਲੋਂ ਤਿਆਰ ਕੀਤਾ ਗਿਆ ਹੈ | ਐਲਬਮ ਦੇ ਰਿਲੀਜ਼ ਸਮਾਗਮ ਦੌਰਾਨ ਡਾ. ਬਰਜਿੰਦਰ ਸਿੰਘ ਹਮਦਰਦ ਨੇ ਐਲਬਮ ਵਿਚਲੀਆਂ ਗ਼ਜ਼ਲਾਂ ਨੂੰ ਹਾਰਮੋਨੀਅਮ 'ਤੇ ਸਟੇਜ ਤੋਂ ਪੇਸ਼ ਕਰਕੇ ਨਾ ਕੇਵਲ ਸੰਗੀਤ ਪ੍ਰੇਮੀਆਂ ਨੂੰ ਸਰਸ਼ਾਰ ਕੀਤਾ, ਬਲਕਿ ਉਨ੍ਹਾਂ ਆਪਣੀ ਸੋਜ਼ ਭਰੀ ਆਵਾਜ਼ ਨਾਲ ਡਾ. ਜਗਤਾਰ ਦੀ ਸ਼ਾਇਰੀ ਨੂੰ ਨਵਾਂ ਮੁਕਾਮ ਵੀ ਦਿੱਤਾ | ਐਲਬਮ ਦੀ ਰਿਲੀਜ਼ ਤੋਂ ਬਾਅਦ ਬੁਲਾਰਿਆਂ ਨੇ ਆਪਣੇ ਸੰਬੋਧਨ 'ਚ ਡਾ. ਬਰਜਿੰਦਰ ਸਿੰਘ ਹਮਦਰਦ ਦੀ ਗਾਇਕੀ ਦੀ ਤੁਲਨਾ ਨਾਮਵਰ ਗ਼ਜ਼ਲ ਗਾਇਕਾਂ ਨਾਲ ਕਰਦੇ ਹੋਏ ਕਿਹਾ ਕਿ ਡਾ. ਹਮਦਰਦ ਆਪਣੀ ਧੁੰਨ ਦੇ ਇਸ ਕਦਰ ਪੱਕੇ ਹਨ ਕਿ ਉਹ ਜਿਸ ਕੰਮ ਨੂੰ ਆਪਣੇ ਮਨ 'ਚ ਠਾਣ ਲੈਂਦੇ ਹਨ ਬਸ ਫਿਰ ਉਸ ਨੂੰ ਪੂਰਾ ਕਰਕੇ ਹੀ ਹਟਦੇ ਹਨ | ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦੇ ਸਹੁੰ ਚੁੱਕ ਸਮਾਗਮ 'ਚ ਹਿੱਸਾ ਲੈਣ ਲਈ ਪਾਕਿਸਤਾਨ ਗਏ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਪਾਕਿਸਤਾਨ ਤੋਂ ਸਿੱਧਾ ਸਮਾਗਮ 'ਚ ਪੁੱਜੇ ਤੇ ਡਾ. ਹਮਦਰਦ ਨਾਲ ਜੁੜੀਆਂ ਆਪਣੀਆਂ ਦਿਲੀ ਭਾਵਨਾਵਾਂ ਨੂੰ ਵੱਖਰੇ ਤੇ ਸ਼ਾਇਰਾਨਾ ਅੰਦਾਜ਼ 'ਚ ਪ੍ਰਗਟ ਕਰਦੇ ਹੋਏ ਕਿਹਾ ਕਿ ਇਹ ਉਨ੍ਹਾਂ ਲਈ ਬੇਹੱਦ ਖ਼ੁਸ਼ੀ ਦੀ ਗੱਲ ਹੈ ਕਿ ਅੱਜ ਉਹ ਇਸ ਮਹਿਫ਼ਲ ਦਾ ਹਿੱਸਾ ਬਣ ਸਕੇ ਹਨ | ਇਸ ਮੌਕੇ ਉਨ੍ਹਾਂ ਡਾ. ਹਮਦਰਦ ਨੂੰ ਬਹੁਪੱਖੀ ਸ਼ਖ਼ਸੀਅਤ ਦੱਸਦੇ ਹੋਏ ਕਿਹਾ ਕਿ ਉਨ੍ਹਾਂ ਦਾ ਪੱਤਰਕਾਰੀ ਤੇ ਸੰਗੀਤ ਦੇ ਖੇਤਰ 'ਚ ਅਹਿਮ ਯੋਗਦਾਨ ਹੈ | ਉਨ੍ਹਾਂ ਡਾ. ਬਰਜਿੰਦਰ ਸਿੰਘ ਹਮਦਰਦ ਨੂੰ ਗੁਣਾਂ ਦੀ ਗੁਥਲੀ ਦੱਸਦੇ ਹੋਏ ਕਿਹਾ ਕਿ ਉਨ੍ਹਾਂ ਦਾ ਕੋਈ ਸਾਨੀ ਨਹੀਂ ਹੈ | ਡਾ. ਹਮਦਰਦ ਦੀ ਸ਼ਖ਼ਸੀਅਤ ਬਾਰੇ ਜਦੋਂ ਉਨ੍ਹਾਂ ਇਹ ਸ਼ੇਅਰ 'ਉਸ ਕੇ ਕੱਦ ਕਾ ਅੰਦਾਜ਼ਾ ਹੋ ਨਹੀਂ ਸਕਤਾ, ਵੋ ਆਸਮਾ ਹੈ, ਫਿਰ ਭੀ ਸਿਰ ਝੁਕਾਏ ਬੈਠਾ ਹੈ' ਸੁਣਾਇਆ ਤਾਂ ਸਾਰਿਆਂ ਨੇ ਭਰਪੂਰ ਤਾੜੀਆਂ ਨਾਲ ਇਸ ਦੀ ਤਾਈਦ ਕੀਤੀ | ਸਿੱਧੂ ਨੇ ਡਾ. ਹਮਦਰਦ ਨੂੰ ਪਾਰਸ ਦੱਸਦੇ ਹੋਏ ਕਿਹਾ ਕਿ ਉਨ੍ਹਾਂ ਦੀ ਸੰਗਤ 'ਚ ਬੈਠਣ ਦਾ ਸੁਭਾਗ ਕਿਸੇ-ਕਿਸੇ ਨੂੰ ਮਿਲਦਾ ਹੈ ਤੇ ਉਨ੍ਹਾਂ ਨੂੰ ਇਸ ਗੱਲ ਦਾ ਮਾਣ ਹੈ ਕਿ ਡਾ. ਹਮਦਰਦ ਨੇ ਹਮੇਸ਼ਾ ਉਨ੍ਹਾਂ ਨੂੰ ਪਿਆਰ ਤੇ ਨਿੱਘ ਦਿੱਤਾ ਹੈ | ਉਨ੍ਹਾਂ ਡਾ. ਹਮਦਰਦ ਨੂੰ ਆਪਣੇ ਪ੍ਰੇਰਨਾ ਸਰੋਤ ਦੱਸਦੇ ਹੋਏ ਕਿਹਾ ਕਿ ਉਨ੍ਹਾਂ ਨੇ ਹਮੇਸ਼ਾ ਸੱਚ ਦੇ ਮਾਰਗ 'ਤੇ ਚੱਲਣ ਦੀ ਸਿੱਖਿਆ ਦਿੱਤੀ ਹੈ | ਉਨ੍ਹਾਂ ਡਾ. ਹਮਦਰਦ ਦੀ ਗਾਇਨ ਸ਼ੈਲੀ ਤੇ ਆਵਾਜ਼ ਦੀ ਵੀ ਭਰਪੂਰ ਸ਼ਲਾਘਾ ਕਰਦੇ ਹੋਏ ਕਿਹਾ ਕਿ ਅੱਜ ਦੇ ਨੌਜਵਾਨ ਗਾਇਕਾਂ ਨੂੰ ਉਨ੍ਹਾਂ ਤੋਂ ਸੇਧ ਲੈਣ ਅਤੇ ਸਾਫ਼-ਸੁਥਰੀ ਤੇ ਪਰਿਵਾਰਕ ਗਾਇਕੀ ਨਾਲ ਜੁੜਨ ਦੀ ਲੋੜ ਹੈ | ਉਨ੍ਹਾਂ ਕਿਹਾ ਕਿ ਡਾ. ਹਮਦਰਦ ਦੀ ਗਾਇਕੀ ਨੇ ਡਾ. ਜਗਤਾਰ ਦੀਆਂ ਗ਼ਜ਼ਲਾਂ ਨੂੰ ਅਮਰ ਬਣਾ ਦਿੱਤਾ ਹੈ | ਇਸ ਮੌਕੇ ਉਨ੍ਹਾਂ ਡਾ. ਹਮਦਰਦ ਦੀ ਲੰਬੀ ਉਮਰ ਦੀ ਕਾਮਨਾ ਕਰਦੇ ਹੋਏ ਆਸ ਪ੍ਰਗਟ ਕੀਤੀ ਕਿ ਉਹ ਭਵਿੱਖ 'ਚ ਵੀ ਇਸੇ ਤਰ੍ਹਾਂ ਬੁਲੰਦੀਆਂ ਛੂੰਹਦੇ ਰਹਿਣਗੇ |
ਇਸ ਤੋਂ ਪਹਿਲਾਂ 'ਸਰਘੀ' ਐਲਬਮ 'ਅਜੀਤ' ਭਵਨ ਵਿਖੇ ਉਸਾਰੇ ਗਏ ਨਵੇਂ ਆਡੀਟੋਰੀਅਮ ਵਿਖੇ ਇਕ ਪ੍ਰਭਾਵਸ਼ਾਲੀ ਸਮਾਗਮ ਦੌਰਾਨ ਸਮਾਜ ਦੇ ਵੱਖ-ਵੱਖ ਵਰਗਾਂ ਨਾਲ ਸਬੰਧਿਤ ਪ੍ਰਮੁੱਖ ਸ਼ਖ਼ਸੀਅਤਾਂ ਵਲੋਂ ਪੜਾਅਵਾਰ ਰਿਲੀਜ਼ ਕੀਤੀ ਗਈ | ਮੰਚ ਦਾ ਸੰਚਾਲਨ ਕਰਦਿਆਂ ਡਾ. ਲਖਵਿੰਦਰ ਸਿੰਘ ਜੌਹਲ ਨੇ ਡਾ. ਜਗਤਾਰ ਦੀ ਸਾਹਿਤ ਸਿਰਜਣਾ ਦੀ ਭਰਪੂਰ ਸ਼ਲਾਘਾ ਕਰਦਿਆਂ ਕਿਹਾ ਕਿ ਅੱਜ ਡਾ. ਹਮਦਰਦ ਨੇ ਉਨ੍ਹਾਂ ਦੀਆਂ ਗ਼ਜ਼ਲਾਂ ਨੂੰ ਆਵਾਜ਼ ਦੇ ਕੇ ਸਦੀਵੀ ਬਣਾ ਦਿੱਤਾ ਹੈ |
ਡਾ. ਹਮਦਰਦ ਦੀ ਪ੍ਰਤੀਬੱਧਤਾ ਮਿਸਾਲ-ਡਾ. ਚੀਮਾ
ਸਾਬਕਾ ਕੈਬਨਿਟ ਮੰਤਰੀ ਡਾ. ਦਲਜੀਤ ਸਿੰਘ ਚੀਮਾ ਨੇ ਡਾ. ਬਰਜਿੰਦਰ ਸਿੰਘ ਹਮਦਰਦ ਦੀ ਸਮਾਜ ਪ੍ਰਤੀ ਪ੍ਰਤੀਬੱਧਤਾ ਦਾ ਜ਼ਿਕਰ ਕਰਦੇ ਹੋਏ ਕਿਹਾ ਕਿ ਉਨ੍ਹਾਂ ਨੇ ਜੋ ਵੀ ਕੰਮ ਕੀਤਾ ਉਹ ਪੂਰੀ ਪ੍ਰਤੀਬੱਧਤਾ ਨਾਲ ਕੀਤਾ ਤੇ ਉਸ ਨੂੰ ਆਪਣੇ ਅੰਜਾਮ ਤੱਕ ਪਹੁੰਚਾ ਕੇ ਹੀ ਸਾਹ ਲੈਂਦੇ ਹਨ | ਸ੍ਰੀ ਅਨੰਦਪੁਰ ਸਾਹਿਬ ਵਿਖੇ ਉਸਾਰੀ ਗਈ ਵਿਰਾਸਤ-ਏ-ਖਾਲਸਾ ਤੇ ਕਰਤਾਰਪੁਰ 'ਚ ਉਸਾਰੀ ਜੰਗ-ਏ-ਆਜ਼ਾਦੀ ਯਾਦਗਾਰ ਦਾ ਵਿਸ਼ੇਸ਼ ਤੌਰ 'ਤੇ ਜ਼ਿਕਰ ਕਰਦੇ ਹੋਏ ਉਨ੍ਹਾਂ ਕਿਹਾ ਕਿ ਇਨ੍ਹਾਂ ਪ੍ਰਾਜੈਕਟਾਂ ਨੂੰ ਪੂਰਾ ਕਰਨ ਪਿੱਛੇ ਡਾ. ਹਮਦਰਦ ਦੀ ਸੋਚ ਤੇ ਸੰਕਲਪ ਹੀ ਹੈ | ਮਿਆਰੀ ਪੱਤਰਕਾਰਤਾ ਦੇ ਖੇਤਰ 'ਚ ਪਾਏ ਜਾ ਰਹੇ ਯੋਗਦਾਨ ਲਈ ਵੀ ਡਾ. ਹਮਦਰਦ ਦੀ ਸ਼ਲਾਘਾ ਕਰਦੇ ਹੋਏ ਉਨ੍ਹਾਂ ਕਿਹਾ ਕਿ ਡਾ. ਹਮਦਰਦ ਨੇ ਕਦੇ ਵੀ ਅਸੂਲਾਂ ਨਾਲ ਸਮਝੌਤਾ ਨਹੀਂ ਕੀਤਾ | ਉਨ੍ਹਾਂ ਨੇ ਨਾ ਕੇਵਲ 'ਪੇਡ ਨਿਊਜ਼' ਨੂੰ ਨਕਾਰਿਆ ਬਲਕਿ ਸਮਾਜ ਨੂੰ ਵੀ ਇਸ ਬੁਰਾਈ ਤੋਂ ਦੂਰ ਰਹਿਣ ਲਈ ਪ੍ਰੇਰਿਆ | ਉਨ੍ਹਾਂ ਕਿਹਾ ਕਿ ਅਨੇਕਾਂ ਚੁਣੌਤੀਆਂ ਦੇ ਬਾਵਜੂਦ ਡਾ. ਹਮਦਰਦ ਨੇ 'ਅਜੀਤ' ਦੀ ਸਾਖ ਨੂੰ ਦਾਗ ਨਹੀਂ ਲੱਗਣ ਦਿੱਤਾ ਤੇ ਹਰ ਮੁਸ਼ਕਿਲ ਦਾ ਡੱਟ ਕੇ ਸਾਹਮਣਾ ਕੀਤਾ ਹੈ | ਉਨ੍ਹਾਂ ਡਾ. ਹਮਦਰਦ ਦੀ ਗਾਇਕੀ ਦੀ ਤੁਲਨਾ ਅਨੇਕਾਂ ਨਾਮਵਰ ਗ਼ਜ਼ਲ ਗਾਇਕਾਂ ਨਾਲ ਕਰਦੇ ਹੋਏ ਕਿਹਾ ਕਿ ਉਨ੍ਹਾਂ ਨੂੰ ਨਾ ਕੇਵਲ ਆਪਣਾ ਇਹ ਗਾਇਕੀ ਸਫ਼ਰ ਜਾਰੀ ਰੱਖਣਾ ਚਾਹੀਦਾ ਹੈ, ਬਲਕਿ ਅਗਲੇ ਸਾਲ ਆ ਰਹੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਦੇ ਸਬੰਧ 'ਚ ਇਕ ਧਾਰਮਿਕ 'ਐਲਬਮ' ਵੀ ਭੇਟ ਕਰਨੀ ਚਾਹੀਦੀ ਹੈ |
ਗਾਇਕੀ ਨਾਲ ਡਾ. ਹਮਦਰਦ ਦਾ ਪੁਰਾਣਾ ਸਾਥ-ਡਾ. ਇਕਬਾਲ ਸਿੰਘ
ਪੁਡੂਚੇਰੀ ਦਾ ਸਾਬਕਾ ਉਪ ਰਾਜਪਾਲ ਡਾ. ਇਕਬਾਲ ਸਿੰਘ ਨੇ ਡਾ. ਬਰਜਿੰਦਰ ਸਿੰਘ ਹਮਦਰਦ ਨਾਲ ਬਿਤਾਏ ਪੁਰਾਣੇ ਪਲਾਂ ਨੂੰ ਯਾਦ ਕਰਦੇ ਹੋਏ ਕਿਹਾ ਕਿ ਗਾਇਕੀ ਨਾਲ ਉਨ੍ਹਾਂ ਦਾ ਸਾਥ ਬਹੁਤ ਪੁਰਾਣਾ ਹੈ ਤੇ ਸਕੂਲ ਦੇ ਸਮੇਂ ਤੋਂ ਉਹ ਡਾ. ਹਮਦਰਦ ਦੇ ਗੀਤਾਂ ਨੂੰ ਸੁਣਦੇ ਆਏ ਹਨ | ਉਨ੍ਹਾਂ ਕਿਹਾ ਕਿ ਗਾਇਕੀ ਇਕ ਤਪੱਸਿਆ ਹੈ ਤੇ ਡਾ. ਹਮਦਰਦ ਨੇ ਲਗਾਤਾਰ ਰਿਆਜ਼ ਨਾਲ ਆਪਣੀ ਇਸ ਕਲਾ 'ਚ ਇੰਨਾ ਨਿਖਾਰ ਲਿਆਂਦਾ ਹੈ ਕਿ ਅੱਜ ਉਹ ਮਹਿੰਦੀ ਹਸਨ ਤੇ ਜਗਜੀਤ ਸਿੰਘ ਵਰਗੇ ਗ਼ਜ਼ਲ ਗਾਇਕਾਂ ਦੀ ਕਤਾਰ 'ਚ ਆ ਖੜ੍ਹੇ ਹਨ | ਉਨ੍ਹਾਂ ਡਾ. ਹਮਦਰਦ ਨੂੰ ਨਵੀਂ ਐਲਬਮ ਦੀ ਮੁਬਾਰਕਬਾਦ ਦਿੰਦੇ ਹੋਏ ਕਿਹਾ ਕਿ ਉਨ੍ਹਾਂ ਨੇ ਡਾ. ਜਗਤਾਰ ਦੀਆਂ ਗ਼ਜ਼ਲਾਂ ਦੀ ਚੋਣ ਕਰਕੇ ਇਕ ਵਾਰ ਫਿਰ ਆਪਣੇ ਪਰਪੱਕ ਗਾਇਕ ਹੋਣ ਦਾ ਸਬੂਤ ਦਿੱਤਾ ਹੈ | ਉਨ੍ਹਾਂ ਡਾ. ਹਮਦਰਦ ਨੂੰ ਆਪਣਾ ਸੰਗੀਤ ਸਫ਼ਰ ਇਸੇ ਤਰ੍ਹਾਂ ਜਾਰੀ ਰੱਖਣ ਲਈ ਵੀ ਪ੍ਰੇਰਿਆ |
ਡਾ. ਹਮਦਰਦ ਨਵੀਂ ਪੀੜ੍ਹੀ ਦੇ ਮਾਰਗ ਦਰਸ਼ਕ-ਇਰਵਿਨ ਖੰਨਾ
ਸ੍ਰੀ ਇਰਵਿਨ ਖੰਨਾ ਨੇ ਡਾ. ਬਰਜਿੰਦਰ ਸਿੰਘ ਹਮਦਰਦ ਦੀ ਗਾਇਕੀ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਸਮੇਂ ਨਾਲ ਉਨ੍ਹਾਂ ਦੀ ਗਾਇਕੀ 'ਚ ਨਿਖਾਰ ਤੇ ਪਰਪੱਕਤਾ ਆਈ ਹੈ | ਉਨ੍ਹਾਂ ਕਿਹਾ ਕਿ ਡਾ. ਹਮਦਰਦ ਦੀ ਗਾਇਕੀ ਰੂਹ ਨੂੰ ਸਕੂਨ ਪਹੁੰਚਾਉਂਦੀ ਹੈ ਤੇ ਉਹ ਅਕਸਰ ਉਨ੍ਹਾਂ ਦੀ 'ਆਸਥਾ' ਐਲਬਮ ਵਿਚਲੀਆਂ ਪ੍ਰਾਰਥਨਾਵਾਂ ਨੂੰ ਸੁਣਦੇ ਰਹਿੰਦੇ ਹਨ | ਉਨ੍ਹਾਂ ਆਸ ਪ੍ਰਗਟਾਈ ਕਿ ਡਾ. ਹਮਦਰਦ ਇਸੇ ਤਰ੍ਹਾਂ ਸੰਗੀਤ ਦੇ ਖੇਤਰ 'ਚ ਆਪਣਾ ਯੋਗਦਾਨ ਪਾਉਂਦੇ ਰਹਿਣਗੇ | ਉਨ੍ਹਾਂ ਕਿਹਾ ਕਿ ਸੰਗੀਤ ਨਾਲ ਜੁੜਿਆ ਵਿਅਕਤੀ ਹੀ ਸੰਵੇਦਨਸ਼ੀਲ ਹੋ ਸਕਦਾ ਹੈ ਤੇ ਇਹੀ ਕਾਰਨ ਹੈ ਕਿ ਡਾ. ਹਮਦਰਦ ਦੇ ਮਨ 'ਚ ਮਾਨਵਤਾ ਲਈ ਪਿਆਰ ਤੇ ਦਰਦ ਹੈ | ਉਨ੍ਹਾਂ ਦੀ ਸ਼ਖ਼ਸੀਅਤ 'ਚੋਂ ਪੰਜਾਬ ਤੇ ਪੰਜਾਬੀਅਤ ਦੀ ਮਹਿਕ ਆਉਂਦੀ ਹੈ | ਉਨ੍ਹਾਂ ਕਿਹਾ ਕਿ ਅਸਲ 'ਚ ਡਾ. ਹਮਦਰਦ ਗਾਇਕੀ ਦੇ ਖੇਤਰ 'ਚ ਕੇਵਲ ਆਪਣਾ ਸ਼ੌਕ ਪੂਰਾ ਕਰਨ ਲਈ ਨਹੀਂ ਆਏ ਬਲਕਿ ਮਾਂ-ਬੋਲੀ ਪੰਜਾਬੀ ਪ੍ਰਤੀ ਆਪਣਾ ਫ਼ਰਜ਼ ਵੀ ਅਦਾ ਕਰਦੇ ਹੋਏ ਸੰਗੀਤ ਰਾਹੀਂ ਪੰਜਾਬੀ ਦੀ ਸੇਵਾ ਕਰ ਰਹੇ ਹਨ | ਉਨ੍ਹਾਂ ਕਿਹਾ ਕਿ ਅੱਜ ਜਿੱਥੇ ਪੰਜਾਬੀ ਗਾਇਕੀ ਕੁਰਾਹੇ ਪੈ ਰਹੀ ਹੈ ਅਜਿਹੇ 'ਚ ਡਾ. ਹਮਦਰਦ ਨੌਜਵਾਨਾਂ ਦੇ ਮਾਰਗ ਦਰਸ਼ਕ ਤੇ ਨਵੇਂ ਗਾਇਕਾਂ ਲਈ ਪ੍ਰੇਰਨਾ ਸਰੋਤ ਹਨ |
ਸੰਗੀਤ ਡਾ. ਹਮਦਰਦ ਦੀ ਰੂਹ ਦੀ ਖੁਰਾਕ-ਵਿਰਦੀ
ਇੰਜੀਨੀਅਰ ਸੁਰਿੰਦਰ ਸਿੰਘ ਵਿਰਦੀ ਨੇ ਸੰਗੀਤ ਨੂੰ ਡਾ. ਬਰਜਿੰਦਰ ਸਿੰਘ ਹਮਦਰਦ ਦੀ ਰੂਹ ਦੀ ਖ਼ੁਰਾਕ ਦੱਸਦੇ ਹੋਏ ਕਿਹਾ ਕਿ ਪੱਤਰਕਾਰੀ ਬਹੁਤ ਹੀ ਸੰਜੀਦਾ ਤੇ ਤਣਾਅ ਵਾਲਾ ਪੇਸ਼ਾ ਹੈ ਤੇ ਅਜਿਹੇ 'ਚ ਸੰਗੀਤ ਹੀ ਹੈ ਜੋ ਡਾ. ਹਮਦਰਦ ਨੂੰ ਹਰ ਸਮੇਂ ਤਰੋ-ਤਾਜ਼ਾ ਤੇ ਸਿਹਤਮੰਦ ਰੱਖਦਾ ਹੈ | ਇਸ ਮੌਕੇ ਉਨ੍ਹਾਂ ਡਾ. ਹਮਦਰਦ ਵਲੋਂ ਅਦਾਰਾ 'ਅਜੀਤ' ਨੂੰ ਇਸ ਮੁਕਾਮ 'ਤੇ ਪਹੁੰਚਾਉਣ ਲਈ ਪਾਏ ਯੋਗਦਾਨ ਦੀ ਵੀ ਭਰਪੂਰ ਸ਼ਲਾਘਾ ਕਰਦੇ ਹੋਏ ਕਿਹਾ ਕਿ ਉਨ੍ਹਾਂ ਨੇ ਹਰ ਚੁਣੌਤੀ ਦਾ ਡੱਟ ਕੇ ਸਾਹਮਣਾ ਕਰਦਿਆਂ 'ਅਜੀਤ' ਦੀ ਸਾਖ ਨੂੰ ਹੋਰ ਮਜ਼ਬੂਤ ਕੀਤਾ | ਉਨ੍ਹਾਂ ਡਾ. ਹਮਦਰਦ ਵਲੋਂ ਸ਼ੁਰੂ ਕੀਤੀ ਹਰਿਆਵਲ ਲਹਿਰ ਤੇ ਜੰਗ-ਏ-ਆਜ਼ਾਦੀ ਯਾਦਗਾਰ ਨੂੰ ਵੀ ਇਤਿਹਾਸਿਕ ਪ੍ਰਾਜੈਕਟ ਦੱਸਦੇ ਹੋਏ ਕਿਹਾ ਕਿ ਉਨ੍ਹਾਂ ਨੇ ਹਮੇਸ਼ਾ ਆਪਣੇ ਸਮਾਜ ਦੀ ਬਿਹਤਰੀ ਲਈ ਕੰਮ ਕੀਤਾ ਹੈ |
'ਸਰਘੀ' ਡਾ. ਜਗਤਾਰ ਨੂੰ ਮੇਰੀ ਸੱਚੀ ਸ਼ਰਧਾਂਜਲੀ-ਡਾ. ਹਮਦਰਦ
ਡਾ. ਬਰਜਿੰਦਰ ਸਿੰਘ ਹਮਦਰਦ ਨੇ ਸਿਰਮੌਰ ਸ਼ਾਇਰ ਡਾ. ਜਗਤਾਰ ਨਾਲ ਆਪਣੀ ਭਾਵੁਕ ਸਾਂਝ ਦਾ ਜ਼ਿਕਰ ਕਰਦਿਆਂ ਕਿਹਾ ਕਿ ਡਾ. ਜਗਤਾਰ ਉਨ੍ਹਾਂ ਦੇ ਸਤਿਕਾਰਯੋਗ ਪਿਤਾ ਡਾ. ਸਾਧੂ ਸਿੰਘ ਹਮਦਰਦ ਦੇ ਸਾਥੀ ਰਹੇ ਹਨ ਤੇ ਉਨ੍ਹਾਂ ਨੂੰ ਵੀ ਕਾਫ਼ੀ ਸਮਾਂ ਡਾ. ਜਗਤਾਰ ਦਾ ਸਾਥ ਮਾਨਣ ਦਾ ਮੌਕਾ ਮਿਲਿਆ | ਅਜਿਹੇ 'ਚ 'ਸਰਘੀ' ਐਲਬਮ ਇਕ ਤਰ੍ਹਾਂ ਨਾਲ ਉਨ੍ਹਾਂ ਨੂੰ ਮੇਰੇ ਵਲੋਂ ਛੋਟੀ ਜਿਹੀ ਸ਼ਰਧਾਂਜਲੀ ਹੈ | ਇਹੀ ਵਜ੍ਹਾ ਹੈ ਕਿ ਇਸ ਸਮਾਗਮ ਰਾਹੀਂ ਉਨ੍ਹਾਂ ਨੇ ਆਪਣੇ ਬਹੁਤ ਹੀ ਨੇੜਲੇ ਸਾਥੀਆਂ ਨਾਲ ਪਰਿਵਾਰਕ ਮਾਹੌਲ 'ਚ ਆਪਣੀਆਂ ਭਾਵਨਾਵਾਂ ਸਾਂਝੀਆਂ ਕੀਤੀਆਂ ਹਨ | ਇਸ ਮੌਕੇ ਗਾਇਕੀ ਨੂੰ ਪ੍ਰਮਾਤਮਾ ਦੀ ਬਖਸ਼ਿਸ਼ ਅਤੇ ਆਪਣਾ ਸ਼ੌਕ ਦੱਸਦੇ ਹੋਏ ਡਾ. ਹਮਦਰਦ ਨੇ ਕਿਹਾ ਕਿ ਸੰਗੀਤ ਹਮੇਸ਼ਾ ਉਨ੍ਹਾਂ ਦੇ ਅੰਗ-ਸੰਗ ਰਿਹਾ ਹੈ ਤੇ ਇਹ ਉਨ੍ਹਾਂ ਦਾ ਸੁਭਾਗ ਹੈ ਕਿ ਉਹ ਆਪਣੇ ਇਸ ਸ਼ੌਕ ਨੂੰ ਪੂਰਾ ਕਰ ਸਕੇ ਹਨ | ਉਨ੍ਹਾਂ ਨੇ ਆਪਣੀ ਜ਼ਿੰਦਗੀ 'ਚ ਕੇਵਲ ਦੋ ਹੀ ਸ਼ੌਕ ਪਾਲੇ ਹਨ ਇਕ ਗਾਉਣ ਦਾ ਤੇ ਦੂਸਰਾ ਪੜ੍ਹਨ ਦਾ | ਡਾ. ਹਮਦਰਦ ਨੇ ਕਿਹਾ ਕਿ ਸੰਗੀਤ ਪ੍ਰੇਮੀਆਂ ਵਲੋਂ ਮਿਲੇ ਉਤਸ਼ਾਹ ਨਾਲ ਹੀ ਉਹ ਆਪਣੇ ਇਸ ਸ਼ੌਕ ਨੂੰ ਅੱਗੇ ਵਧਾ ਸਕੇ ਹਨ ਤੇ ਜੇਕਰ ਸੰਗੀਤ ਪ੍ਰੇਮੀਆਂ ਦਾ ਇਸੇ ਤਰ੍ਹਾਂ ਪਿਆਰ ਤੇ ਨਿੱਘ ਮਿਲਦਾ ਰਿਹਾ ਤਾਂ ਉਹ ਆਪਣੇ ਇਸ ਸਫ਼ਰ ਨੂੰ ਅੱਗੇ ਵੀ ਜਾਰੀ ਰੱਖਣਗੇ | ਇਸ ਮੌਕੇ ਉਨ੍ਹਾਂ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੂੰ ਆਪਣਾ ਅਜ਼ੀਜ਼ ਦੱਸਦੇ ਹੋਏ ਕਿਹਾ ਕਿ ਇਹ ਉਨ੍ਹਾਂ ਦੇ ਪਿਆਰ ਤੇ ਅਪਣੱਤ ਦਾ ਹੀ ਸਬੂਤ ਹੈ ਕਿ ਅੱਜ ਉਹ ਸਮਾਗਮ 'ਚ ਸ਼ਾਮਿਲ ਹੋਣ ਲਈ ਪਾਕਿਸਤਾਨ ਤੋਂ ਸਿੱਧੇ ਇੱਥੇ ਪੁੱਜੇ ਹਨ |

ਕਿਸਾਨ ਮਜ਼ਦੂਰ ਜਥੇਬੰਦੀ ਵਲੋਂ ਪੰਜਾਬ ਭਰ 'ਚ ਧਰਨੇ ਅੱਜ ਤੋਂ

ਅੰਮਿ੍ਤਸਰ, 20 ਅਗਸਤ (ਸੁਰਿੰਦਰਪਾਲ ਸਿੰਘ ਵਰਪਾਲ)-ਕਿਸਾਨ ਮਜ਼ਦੂਰ ਜਥੇਬੰਦੀ ਵਲੋਂ ਸਮੁੱਚੀ ਕਰਜ਼ਾ ਮੁਕਤੀ, ਕੁਰਕੀਆਂ, ਫ਼ਸਲਾਂ ਦੇ ਭਾਅ, ਨਸ਼ਾ, ਰੁਜ਼ਗਾਰ ਅਬਾਦਕਾਰਾਂ ਨੂੰ ਪੱਕੇ ਮਾਲਕੀ ਹੱਕ ਦੇਣ, ਗ਼ਰੀਬਾਂ ਨੂੰ ਪਲਾਟ ਅਤੇ ਪੈਨਸ਼ਨ ਆਦਿ ਮੁੱਦਿਆਂ ਨੂੰ ਲੈ ਕੇ 21 ...

ਪੂਰੀ ਖ਼ਬਰ »

ਬੱ ਚਿਆਂ ਦੀ ਸੁਰੱ ਖਿਆ ਪ੍ਰਤੀ ਭੇਜੇ ਦਿਸ਼ਾ-ਨਿਰਦੇਸ਼ ਦੀ ਪਾਲਣਾ ਕਰਨੀ ਜ਼ਰੂਰੀ-ਸਿੱ ਖਿਆ ਵਿਭਾਗ

ਨਵੀਂ ਦਿੱਲੀ, 20 ਅਗਸਤ (ਬਲਵਿੰਦਰ ਸਿੰਘ ਸੋਢੀ)-ਦਿੱਲੀ ਸਰਕਾਰ ਵਲੋਂ ਨਿੱਜੀ ਸਕੂਲਾਂ ਨੂੰ ਕਿਹਾ ਹੈ ਕਿ ਉਹ ਆਪਣੇ ਸਕੂਲਾਂ ਵਿਚ ਸੁਰੱ ਖਿਆ ਪ੍ਰਤੀ ਜਾਰੀ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾਂ ਕਰਨ | ਸਿੱ ਖਿਆ ਵਿਭਾਗ ਦਾ ਕਹਿਣਾ ਹੈ ਕਿ ਕਈ ਸਕੂਲਾਂ ਪ੍ਰਤੀ ਉਨ੍ਹਾਂ ਨੂੰ ...

ਪੂਰੀ ਖ਼ਬਰ »

ਸਰਨਾ ਨੇ ਜੀ. ਕੇ. ਤੋਂ ਦਿੱਲੀ ਯੂਨੀਵਰਸਿਟੀ ਨੂੰ ਕਮੇਟੀ ਦੇ ਕਾਲਜਾਂ ਦਾ 5% ਹਿੱਸਾ ਨਾ ਦੇਣ ਬਾਰੇ ਮੰ ਗਿਆ ਸਪੱਸ਼ਟੀਕਰਨ

ਨਵੀਂ ਦਿੱਲੀ, 20 ਅਗਸਤ (ਬਲਵਿੰਦਰ ਸਿੰਘ ਸੋਢੀ)-ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਜਨਰਲ ਸਕੱਤਰ ਹਰਵਿੰਦਰ ਸਿੰਘ ਸਰਨਾ ਨੇ ਪ੍ਰੈੱਸ ਨੂੰ ਭੇਜੇ ਆਪਣੇ ਬਿਆਨ ਵਿਚ ਦਾਅਵਾ ਕੀਤਾ ਹੈ ਕਿ ਦਿੱਲੀ ਕਮੇਟੀ ਨੇ ਪਿਛਲੇ 5 ਸਾਲਾਂ ਤੋਂ ਕਮੇਟੀ ਅਧੀਨ ਦਿੱਲੀ ਯੂਨੀਵਰਸਿਟੀ ਤੋਂ ...

ਪੂਰੀ ਖ਼ਬਰ »

ਬਕਰੀਦ ਤਿਉਹਾਰ ਪ੍ਰਤੀ ਖ਼ੂਬ ਹੋ ਰਹੀ ਬੱਕਰਿਆਂ ਦੀ ਖ਼ਰੀਦਦਾਰੀ

ਨਵੀਂ ਦਿੱਲੀ, 20 ਅਗਸਤ (ਬਲਵਿੰਦਰ ਸਿੰਘ ਸੋਢੀ)-ਬਕਰੀਦ ਲਈ ਪੁਰਾਣੀ ਦਿੱਲੀ ਵਿਚ ਬੱਕਰਿਆਂ ਦੀ ਖ਼ਰੀਦਦਾਰੀ ਸ਼ੁਰੂ ਹੋ ਚੁੱਕੀ ਹੈ ਅਤੇ ਵਿਸ਼ੇਸ਼ ਕਰ ਕੇ ਪੁਰਾਣੀ ਦਿੱਲੀ ਦੇ ਮੀਨਾ ਬਾਜ਼ਾਰ ਤੇ ਉਰਦੂ ਬਾਜ਼ਾਰ ਵਿਚ ਵੱਖ-ਵੱਖ ਥਾਵਾਂ ਤੋਂ ਕਾਫ਼ੀ ਗਿਣਤੀ ਵਿਚ ਬੱਕਰੇ ...

ਪੂਰੀ ਖ਼ਬਰ »

ਸਮਾਜ ਕਲਿਆਣ ਤੇ ਵਿਕਾਸ ਮੰਚ ਵਲੋਂ ਲੱਚਰ ਗਾਇਕੀ ਤੇ ਔਰਤਾਂ ਦੀ ਸੁਰੱ ਖਿਆ ਪ੍ਰਤੀ ਵਿਚਾਰ ਚਰਚਾ

ਨਵੀਂ ਦਿੱਲੀ, 20 ਅਗਸਤ (ਬਲਵਿੰਦਰ ਸਿੰਘ ਸੋਢੀ)-ਸਮਾਜ ਕਲਿਆਣ ਤੇ ਵਿਕਾਸ ਮੰਚ ਦੇ ਵਲੋਂ ਔਰਤਾਂ ਦੀ ਸੁਰੱ ਖਿਆ ਪ੍ਰਤੀ ਅਤੇ ਲੱਚਰ ਗੀਤਾਂ ਦੀ ਰੋਕਥਾਮ ਪ੍ਰਤੀ ਇਕ ਵਿਚਾਰ ਚਰਚਾ ਦਿੱਲੀ ਦੇ ਰਾਣੀ ਬਾਗ਼ ਵਿਚ ਰੱਖੀ ਗਈ, ਜਿਸ ਵਿਚ ਪ੍ਰਸਿੱਧ ਗਾਇਕ ਤੇ ਸੰਗੀਤਕਾਰ ਸੁਖਵਿੰਦਰ ...

ਪੂਰੀ ਖ਼ਬਰ »

ਕਰਤਾਰਪੁਰ ਲਾਂਘਾ ਖੋਲ੍ਹੇ ਜਾਣ ਲਈ ਪਾਕਿਸਤਾਨ ਨਾਲ ਗੱਲਬਾਤ ਕਰੇ ਮੋਦੀ ਸਰਕਾਰ-ਜਰਨੈਲ ਸਿੰਘ ਪੱਤਰਕਾਰ

ਨਵੀਂ ਦਿੱਲੀ, 20 ਅਗਸਤ (ਜਗਤਾਰ ਸਿੰਘ)-ਪੰਜਾਬੀ ਅਕਾਦਮੀ ਦਿੱਲੀ ਦੇ ਵਾਈਸ ਚੇਅਰਮੈਨ ਤੇ ਦਿੱਲੀ ਤੋਂ ਆਮ ਆਦਮੀ ਪਾਰਟੀ ਦੇ ਸਾਬਕਾ ਵਿਧਾਇਕ ਜਰਨੈਲ ਸਿੰਘ ਪੱਤਰਕਾਰ ਨੇ ਮੋਦੀ ਸਰਕਾਰ ਨੂੰ ਕਰਤਾਰਪੁਰ ਲਾਂਘਾ ਖੋਲ੍ਹਣ ਬਾਰੇ ਪਾਕਿਸਤਾਨ ਨਾਲ ਗੱਲ ਕਰਨ ਦੀ ਅਪੀਲ ਕੀਤੀ ਹੈ ...

ਪੂਰੀ ਖ਼ਬਰ »

ਆਰ. ਕੇ. ਪੁਰਮ ਦੇ ਇਕ ਸਰਕਾਰੀ ਸਕੂਲ ਵਿਚ ਦੌਰੇ ਦੌਰਾਨ...

...

ਪੂਰੀ ਖ਼ਬਰ »

ਸਿਰਮੌਰ ਸ਼ਾਇਰ ਡਾ. ਜਗਤਾਰ ਦੀਆਂ ਗ਼ਜ਼ਲਾਂ ਨੂੰ ਦਿੱਤਾ ਨਵਾਂ ਮੁਕਾਮ

'ਖੂਨ ਲੋਕਾਂ ਦਾ ਹੈ, ਇਹ ਪਾਣੀ ਨਹੀਂ...'

ਡਾ. ਬਰਜਿੰਦਰ ਸਿੰਘ ਹਮਦਰਦ ਨੇ ਉੱਘੇ ਗ਼ਜ਼ਲਗੋ ਮਰਹੂਮ ਡਾ. ਜਗਤਾਰ ਦੀਆਂ ਗ਼ਜ਼ਲਾਂ ਨੂੰ ਸਟੇਜ ਤੋਂ ਆਪਣੀ ਆਵਾਜ਼ 'ਚ ਪੇਸ਼ ਕੀਤਾ। ਜਿਉਂ ਹੀ ਉਨ੍ਹਾਂ ਨੇ ਹਾਰਮੋਨੀਅਮ 'ਤੇ ਡਾ. ਜਗਤਾਰ ਦੀ ਮਸ਼ਹੂਰ ਗ਼ਜ਼ਲ 'ਜਦੋਂ ਮੂੰਹ ਜ਼ੋਰ ਤੇ ਅੰਨ੍ਹੀ ਹਵਾ ਸੀ ਤਾਂ ਮੈਂ ਦੀਵੇ ਵਾਂਗ ਚੌਰਾਹੇ ...

ਪੂਰੀ ਖ਼ਬਰ »

ਬੱਚਿਆਂ ਦੇ ਕਾਲਜ ਵਿਚ ਦਾਖ਼ਲੇ ਪ੍ਰਤੀ ਸਰਕਾਰਾਂ ਧਿਆਨ ਨਹਾੀਂ ਦੇ ਰਹੀਆਂ-ਪਰਮਜੀਤ ਸਿੰਘ ਪੰਮਾ

ਨਵੀਂ ਦਿੱਲੀ, 20 ਅਗਸਤ (ਬਲਵਿੰਦਰ ਸਿੰਘ ਸੋਢੀ)-ਨੈਸ਼ਨਲ ਅਕਾਲੀ ਦਲ ਵਲੋਂ ਵਿਦਿਆਥੀਆਂ ਨੂੰ ਕਾਲਜਾਂ 'ਚ ਦਾਖ਼ਲਾ ਦੇਣ ਪ੍ਰਤੀ ਇਕ ਮੁਹਿੰਮ ਪਿਛਲੇ ਸਮੇਂ ਤੋਂ ਚਲਾਈ ਜਾ ਰਹੀ ਹੈ | ਇਸ ਮੁਹਿੰਮ ਨੂੰ ਕਾਫ਼ੀ ਗਿਣਤੀ ਵਿਚ ਲੋਕਾਂ ਵਲੋਂ ਹੁੰਗਾਰਾ ਵੀ ਮਿਲ ਰਿਹਾ ਹੈ | ਇਸ ...

ਪੂਰੀ ਖ਼ਬਰ »

ਬੇਅਦਬੀ ਮਾਮਲੇ 'ਚ ਆਪ ਪੰਜਾਬ ਪ੍ਰਦੇਸ਼ ਦੇ ਆਗੂਆਂ ਦੀ ਭੂਮਿਕਾ ਦੀ ਵੀ ਜਾਂਚ ਹੋਵੇ-ਆਹਲੂਵਾਲੀਆ

ਨਵੀਂ ਦਿੱਲੀ, 20 ਅਗਸਤ (ਜਗਤਾਰ ਸਿੰਘ)-ਪੰਥਕ ਸੇਵਾ ਦਲ ਦੇ ਬੁਲਾਰੇ ਹਰਮਿੰਦਰ ਸਿੰਘ ਆਹਲੂਵਾਲੀਆ ਨੇ ਆਮ ਆਦਮੀ ਪਾਰਟੀ ਪੰਜਾਬ ਪ੍ਰਦੇਸ਼ ਦੇ ਉਸ ਬਿਆਨ ਦੀ ਸਖਤ ਨਿਖੇਧੀ ਕੀਤੀ ਹੈ ਜਿਸ ਬਿਆਨ ਰਾਹੀਂ ਆਪ ਦੇ ਪੰਜਾਬ ਤੋਂ ਵਿਧਾਇਕਾਂ ਨੇ ਪ੍ਰੈਸ ਕਾਨਫਰੰਸ ਦੌਰਾਨ ਜਸਟਿਸ ...

ਪੂਰੀ ਖ਼ਬਰ »

ਦਿੱਲੀ ਯੂਨੀਵਰਸਿਟੀ ਦੀ ਵਿਦਿਆਰਥੀ ਚੋਣ ਪ੍ਰਤੀ ਵੱਖ-ਵੱਖ ਸੰਗਠਨਾਂ ਨੇ ਕਮਰ ਕੱਸੀ

ਨਵੀਂ ਦਿੱਲੀ, 20 ਅਗਸਤ (ਬਲਵਿੰਦਰ ਸਿੰਘ ਸੋਢੀ)-ਦਿੱਲੀ ਯੂਨੀਵਰਸਿਟੀ ਵਿਚ ਵਿਦਿਆਰਥੀ ਚੋਣਾਂ ਦਾ ਪੂਰੀ ਤਰ੍ਹਾਂ ਮਾਹੌਲ ਬਣ ਚੁੱਕਾ ਹੈ ਅਤੇ ਇਸ ਵਿਚ ਖੜ੍ਹੇ ਹੋਣ ਵਾਲੇ ਵਿਦਿਆਰਥੀਆਂ ਨੇ ਪੂਰੀ ਤਰ੍ਹਾਂ ਦੇ ਨਾਲ ਕਮਰਕੱਸ ਲਈ ਹੈ ਅਤੇ ਉਹ ਆਪੋ-ਆਪਣੇ ਸੰਗਠਨਾਂ ਨਾਲ ਚੋਣ ...

ਪੂਰੀ ਖ਼ਬਰ »

ਦਿੱਲੀ ਕਮੇਟੀ ਹੜ੍ਹ ਪੀੜਤਾਂ ਦੀ ਮਦਦ ਲਈ ਅੱਗੇ ਆਈ

ਨਵੀਂ ਦਿੱਲੀ, 20 ਅਗਸਤ (ਬਲਵਿੰਦਰ ਸਿੰਘ ਸੋਢੀ)-ਕੇਰਲ ਦੇ ਹੜ੍ਹ ਪੀੜਤਾਂ ਦੀ ਮਦਦ ਕਰਨ ਲਈ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਅੱਗੇ ਆਈ ਹੈ | ਕਮੇਟੀ ਦੇ ਕਾਰਜਕਾਰੀ ਪ੍ਰਧਾਨ ਹਰਮੀਤ ਸਿੰਘ ਕਾਲਕਾ ਅਤੇ ਕਾਰਜਕਾਰੀ ਜਨਰਲ ਸਕੱਤਰ ਅਮਰਜੀਤ ਸਿੰਘ ਫਤਹਿ ਨਗਰ ਦੀ ...

ਪੂਰੀ ਖ਼ਬਰ »

ਸਿੱਧੂ ਦਾ ਪਾਕਿਸਤਾਨ ਸੈਨਾ ਦੇ ਮੁਖੀ ਨੂੰ ਜੱਫ਼ੀ ਪਾਉਣਾ ਕੋਈ ਮਾਇਨੇ ਨਹੀਂ ਰੱਖਦਾ-ਪਰਮਜੀਤ ਸਿੰਘ ਸਰਨਾ

ਨਵੀਂ ਦਿੱਲੀ, 20 ਅਗਸਤ (ਬਲਵਿੰਦਰ ਸਿੰਘ ਸੋਢੀ)-ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਪ੍ਰਧਾਨ ਪਰਮਜੀਤ ਸਿੰਘ ਸਰਨਾ ਵਲੋਂ ਭੇਜੇ ਬਿਆਨ ਵਿਚ ਕਿਹਾ ਹੈ ਕਿ ਨਵਜੋਤ ਸਿੰਘ ਸਿੱਧੂ ਦੇ ਪਾਕਿਸਤਾਨ ਜਾਣ ਦਾ ਵਿਰੋਧ ਕਰਨ ਵਾਲਿਆਂ ਦੀ ਆਲੋਚਨਾ ਕਰਦਿਆਂ ਕਿਹਾ ਹੈ ਕਿ ਸ: ਸਿੱਧੂ ...

ਪੂਰੀ ਖ਼ਬਰ »

ਜੇਕਰ ਲੋੜ ਪਈ ਤਾਂ ਪਾਕਿ ਫੇਰੀ ਬਾਰੇ ਕਰਾਰਾ ਜਵਾਬ ਦੇਵਾਂਗਾ-ਸਿੱਧੂ

ਚੰਡੀਗੜ੍ਹ, 20 ਅਗਸਤ (ਪੀ.ਟੀ.ਆਈ.)-ਪਾਕਿਸਤਾਨ ਦੇ ਸੈਨਾ ਮੁਖੀ ਦੇ ਗਲੇ ਮਿਲਣ ਲਈ ਪੰਜਾਬ ਦੇ ਮੁੱਖ ਮੰਤਰੀ ਅਮਰਿੰਦਰ ਸਿੰਘ ਅਤੇ ਵਿਰੋਧੀ ਧਿਰ ਦੇ ਨਿਸ਼ਾਨੇ 'ਤੇ ਆਏ ਸਾਬਕਾ ਕ੍ਰਿਕਟ ਖਿਡਾਰੀ ਤੇ ਪੰਜਾਬ ਦੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਅੱਜ ਕਿਹਾ ਕਿ ਜਦੋਂ ...

ਪੂਰੀ ਖ਼ਬਰ »

ਬਾਬਾ ਨਰਿੰਦਰ ਸਿੰਘ ਹਜ਼ੂਰ ਸਾਹਿਬ ਵਾਲੇ ਵੱਡੇ ਕਾਫ਼ਲੇ ਸਮੇਤ ਬਰਗਾੜੀ ਮੋਰਚੇ 'ਚ ਹੋਏ ਸ਼ਾਮਿਲ

ਬਰਗਾੜੀ, 20 ਅਗਸਤ (ਲਖਵਿੰਦਰ ਸ਼ਰਮਾ, ਸੁਖਰਾਜ ਗੋਂਦਾਰਾ)-ਜਥੇਦਾਰ ਧਿਆਨ ਸਿੰਘ ਮੰਡ ਦੀ ਅਗਵਾਈ ਹੇਠ ਚੱਲ ਰਿਹਾ ਬਰਗਾੜੀ ਇਨਸਾਫ ਮੋਰਚਾ 81ਵੇਂ ਦਿਨ ਵੀ ਜਾਰੀ ਰਿਹਾ | ਇਸ ਦਿਨ ਕਾਰ ਸੇਵਾ ਵਾਲੇ ਬਾਬਾ ਨਰਿੰਦਰ ਸਿੰਘ ਹਜੂਰ ਸਾਹਿਬ ਵਾਲਿਆਂ ਦੀ ਅਗਵਾਈ ਹੇਠ ਵੱਡੇ ਕਾਫਲੇ ...

ਪੂਰੀ ਖ਼ਬਰ »

ਇਮੀਗੇ੍ਰਸ਼ਨ ਦੇ ਖੇਤਰ 'ਚ 5.5 ਬੈਂਡ 'ਤੇ ਮੱਲਾਂ ਮਾਰਨ ਵਾਲੀ ਸੰਸਥਾ ਕੈਨੇਡੀਅਨ ਅਕੈਡਮੀ

ਫ਼ਰੀਦਕੋਟ, 20 ਅਗਸਤ (ਜਸਵੰਤ ਸਿੰਘ ਪੁਰਬਾ)-ਇਮੀਗ੍ਰੇਸ਼ਨ ਦੇ ਖੇਤਰ 'ਚ ਨਾਮਵਰ ਸੰਸਥਾ ਕੈਨੇਡੀਅਨ ਅਕੈਡਮੀ ਜੋ ਕਿ ਆਪਣੀਆਂ ਸੇਵਾਵਾਂ ਰਾਹੀਂ ਹਜ਼ਾਰਾਂ ਵਿਦਿਆਰਥੀਆਂ ਦਾ ਆਸਟੇ੍ਰਲੀਆ ਜਾ ਕੇ ਪੜ੍ਹਨ ਦਾ ਸੁਪਨਾ ਸਾਕਾਰ ਕਰ ਚੁੱਕੀ ਹੈ | ਹੁਣ ਸਿਰਫ਼ 5.5 ਬੈਂਡ 'ਤੇ ...

ਪੂਰੀ ਖ਼ਬਰ »

ਬਿਜਲੀ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਨੇ 622 ਸਹਾਇਕ ਲਾਈਨਮੈਨ ਨੂੰ ਵੰਡੇ ਨਿਯੁਕਤੀ ਪੱਤਰ

ਬਠਿੰਡਾ, 20 ਅਗਸਤ (ਕੰਵਲਜੀਤ ਸਿੰਘ ਸਿੱਧੂ)- ਬਿਜਲੀ ਅਤੇ ਨਵੇਂ ਤੇ ਨਵਿਆਉਣ ਯੋਗ ਊਰਜਾ ਮਾਮਲਿਆਂ ਦੇ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਨੇ ਅੱਜ ਲੰਮੇ ਸਮੇਂ ਤੋਂ ਲੰਬਿਤ ਚਲੇ ਆ ਰਹੇ 622 ਸਹਾਇਕ ਲਾਈਨਮੈਨ ਨੂੰ ਨਿਯੁਕਤੀ ਪੱਤਰ ਸੌਾਪੇ | ਇਸ ਮੌਕੇ ਸੰਬੋਧਨ ਕਰਦਿਆਂ ਸ੍ਰੀ ...

ਪੂਰੀ ਖ਼ਬਰ »

ਭਾਈ ਹਰਜਿੰਦਰ ਸਿੰਘ ਮਾਝੀ ਹੁਣ ਕਰਨਗੇ ਦਰਬਾਰ ਏ ਖ਼ਾਲਸਾ ਪਾਰਟੀ ਦੀ ਅਗਵਾਈ

ਨਿਹਾਲ ਸਿੰਘ ਵਾਲਾ, 20 ਅਗਸਤ (ਪਲਵਿੰਦਰ ਸਿੰਘ ਟਿਵਾਣਾ)-ਮਾਲਵਾ ਦੇ ਇਤਿਹਾਸਕ ਗੁਰਦੁਆਰਾ ਤਖ਼ਤੂਪੁਰਾ ਸਾਹਿਬ (ਮੋਗਾ) ਵਿਖੇ ਅੱਜ ਦਰਜਨਾਂ ਸਿੱਖ ਪ੍ਰਚਾਰਕਾਂ ਅਤੇ ਹਜ਼ਾਰਾਂ ਸਿੱਖ ਨੁਮਾਇੰਦਿਆਂ ਦੇ ਵੱਡੇ ਇਕੱਠ ਦੌਰਾਨ ਪੰਜਾਬ ਨੂੰ ਹਰ ਤਰ੍ਹਾਂ ਦੇ ਸੰਕਟ ਵਿਚੋਂ ...

ਪੂਰੀ ਖ਼ਬਰ »

ਸਿੱਖ ਸਟੂਡੈਂਟਸ ਫੈਡਰੇਸ਼ਨ ਪ੍ਰਧਾਨ ਪੀਰ ਮੁਹੰਮਦ ਦੇ ਘਰ 'ਤੇ ਅਣਪਛਾਤੇ ਅਨਸਰਾਂ ਕੀਤੀ ਫ਼ਾਇਰਿੰਗ

ਜ਼ੀਰਾ, 20 ਅਗਸਤ (ਜਗਤਾਰ ਸਿੰਘ ਮਨੇਸ)-ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਪ੍ਰਧਾਨ ਭਾਈ ਕਰਨੈਲ ਸਿੰਘ ਪੀਰ ਮੁਹੰਮਦ ਦੇ ਘਰ ਦੇ ਬਾਹਰੀ ਗੇਟ 'ਤੇ ਅਣਪਛਾਤੇ ਹਥਿਆਰਬੰਦਾਂ ਵਲੋਂ ਫਾਇਰਿੰਗ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ¢ ਇਸ ਸਬੰਧੀ ਭਾਈ ਕਰਨੈਲ ਸਿੰਘ ਪੀਰ ...

ਪੂਰੀ ਖ਼ਬਰ »

ਤਨਿਸ਼ਕ ਲੈ ਕੇ ਆਇਆ 'ਦ ਗ੍ਰੇਟ ਡਾਇਮੰਡ ਸੇਲ'

ਜਲੰਧਰ, 20 ਅਗਸਤ (ਅਜੀਤ ਬਿਊਰੋ)-ਭਾਰਤ ਦਾ ਸਭ ਤੋਂ ਭਰੋਸੇਮੰਦ ਜਵੈਲਰੀ ਬਰਾਂਡ ਤਨਿਸ਼ਕ ਤੁਹਾਡੇ ਲਈ ਆਪਣੇ ਸਭ ਤੋਂ ਵਧ ਸ਼ਾਪਿੰਗ ਈਵੈਂਟ 'ਦ ਗ੍ਰੇਟ ਡਾਇਮੰਡ ਸੇਲ' ਨੂੰ ਲੈ ਕੇ ਆ ਰਿਹਾ ਹੈ | ਇਸ ਸੇਲ ਦੌਰਾਨ ਤੁਸੀਂ ਤਨਿਸ਼ਕ ਦੇ ਗਹਿਣਿਆਂ 'ਤੇ 20 ਪ੍ਰਤੀਸ਼ਤ ਤੱਕ ਦੀ ਛੋਟ ...

ਪੂਰੀ ਖ਼ਬਰ »

ਭਾਈ ਹਰਜਿੰਦਰ ਸਿੰਘ ਮਾਝੀ ਹੁਣ ਕਰਨਗੇ ਦਰਬਾਰ ਏ ਖ਼ਾਲਸਾ ਪਾਰਟੀ ਦੀ ਅਗਵਾਈ

ਨਿਹਾਲ ਸਿੰਘ ਵਾਲਾ, 20 ਅਗਸਤ (ਪਲਵਿੰਦਰ ਸਿੰਘ ਟਿਵਾਣਾ)-ਮਾਲਵਾ ਦੇ ਇਤਿਹਾਸਕ ਗੁਰਦੁਆਰਾ ਤਖ਼ਤੂਪੁਰਾ ਸਾਹਿਬ (ਮੋਗਾ) ਵਿਖੇ ਅੱਜ ਦਰਜਨਾਂ ਸਿੱਖ ਪ੍ਰਚਾਰਕਾਂ ਅਤੇ ਹਜ਼ਾਰਾਂ ਸਿੱਖ ਨੁਮਾਇੰਦਿਆਂ ਦੇ ਵੱਡੇ ਇਕੱਠ ਦੌਰਾਨ ਪੰਜਾਬ ਨੂੰ ਹਰ ਤਰ੍ਹਾਂ ਦੇ ਸੰਕਟ ਵਿਚੋਂ ...

ਪੂਰੀ ਖ਼ਬਰ »

ਕੁਟੀਆ ਭੂਰੀ ਵਾਲੇ ਤਲਵੰਡੀ ਖੁਰਦ (ਲੁਧਿ:) 'ਚ ਸਰਬ ਧਰਮ ਸੰਮੇਲਨ, ਰੈਣ ਸੁਬਾਈ ਕੀਰਤਨ 4 ਨੂੰ

ਮੁੱਲਾਂਪੁਰ-ਦਾਖਾ, 20 ਅਗਸਤ (ਨਿਰਮਲ ਸਿੰਘ ਧਾਲੀਵਾਲ)-ਕੁਟੀਆ ਭੂਰੀ ਵਾਲੇ ਤਲਵੰਡੀ ਖੁਰਦ ਲੁਧਿ: ਵਿਖੇ ਸਵਾਮੀ ਬ੍ਰਹਮ ਸਾਗਰ ਭੂਰੀ ਵਾਲਿਆਂ ਦੇ ਜਨਮ ਦਿਨ ਨੂੰ ਸਮਰਪਿਤ ਗਰੀਬਦਾਸ ਗੁਰਬਾਣੀ ਦੇ ਆਰੰਭ ਪਾਠਾਂ ਦੀ ਲੜੀ ਦੇ ਭੋਗ ਕਿ੍ਸ਼ਨ ਜਨਮ ਅਸ਼ਟਮੀ ਵਾਲੇ ਦਿਨ 3 ਸਤੰਬਰ ...

ਪੂਰੀ ਖ਼ਬਰ »

ਪਾਕਿ ਗੁਆਂਢੀ ਦੇਸ਼ਾਂ ਨਾਲ ਸਬੰਧ ਸੁਧਾਰਨਾ ਚਾਹੁੰਦੈ-ਇਮਰਾਨ ਖ਼ਾਨ

ਅੰਮਿ੍ਤਸਰ, 20 ਅਗਸਤ (ਸੁਰਿੰਦਰ ਕੋਛੜ)-ਪਾਕਿਸਤਾਨੀ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਕਿਹਾ ਹੈ ਕਿ ਪਾਕਿ ਗੁਆਂਢੀ ਦੇਸ਼ਾਂ ਨਾਲ ਸਬੰਧ ਸੁਧਾਰਨਾ ਚਾਹੁੰਦਾ ਹੈ ਅਤੇ ਰਿਸ਼ਤਿਆਂ ਨੂੰ ਬਿਹਤਰ ਬਣਾਉਣ ਲਈ ਗੁਆਂਢੀ ਮੁਲਕਾਂ ਨਾਲ ਜਲਦ ਗੱਲਬਾਤ ਸ਼ੁਰੂ ਕੀਤੀ ਜਾਵੇਗੀ | ...

ਪੂਰੀ ਖ਼ਬਰ »

ਤੇਗ਼ ਬਹਾਦੁਰ ਨੇ ਕੀਤੀ ਦੇਸ਼ ਵਿਰੋਧੀ ਕਾਰਵਾਈ, ਬਰਖ਼ਾਸਤਗੀ ਘੱਟੋ-ਘੱਟ ਸਜ਼ਾ-ਬੀ.ਐਸ.ਐਫ਼.

ਚੰਡੀਗੜ੍ਹ, 20 ਅਗਸਤ (ਸੁਰਜੀਤ ਸਿੰਘ ਸੱਤੀ)-ਬੀ.ਐਸ.ਐਫ. ਵਿਚ ਕਥਿਤ ਤੌਰ 'ਖ਼ਰਾਬ ਖਾਣੇ ਦਾ ਪਰਦਾਫਾਸ਼ ਕਰਨ ਕਾਰਨ ਬਰਖ਼ਾਸਤ ਕੀਤੇ ਗਏ ਜਵਾਨ ਤੇਗ਼ ਬਹਾਦੁਰ ਵਲੋਂ ਪੰਜਾਬ ਅਤੇ ਹਰਿਆਣਾ ਹਾਈਕੋਰਟ ਵਿਚ ਪਹੁੰਚ ਕਰਕੇ ਉਸ ਨੂੰ ਬਰਖ਼ਾਸਤ ਕਰਨ ਅਤੇ ਬਰਖ਼ਾਸਤਗੀ ਵਿਰੁੱਧ ...

ਪੂਰੀ ਖ਼ਬਰ »

ਐਮ.ਐੱਸ.ਸੀ. ਨਰਸਿੰਗ ਪ੍ਰਵੇਸ਼ ਪ੍ਰੀਖਿਆ 'ਚ ਹੁਸ਼ਿਆਰਪੁਰ ਦੀ ਮਨੀਸ਼ਾ ਠਾਕੁਰ ਪੰਜਾਬ 'ਚੋਂ ਅੱਵਲ

ਫ਼ਰੀਦਕੋਟ, 20 ਅਗਸਤ (ਜਸਵੰਤ ਸਿੰਘ ਪੁਰਬਾ)-ਬਾਬਾ ਫ਼ਰੀਦ ਯੂਨੀਵਰਸਿਟੀ ਆਫ਼ ਹੈਲਥ ਸਾਇੰਸਜ਼ ਫ਼ਰੀਦਕੋਟ ਵਲੋਂ ਐਮ.ਐਸ.ਸੀ. ਨਰਸਿੰਗ ਪ੍ਰਵੇਸ਼ ਪ੍ਰੀਖਿਆ 2018 ਦੇ ਐਲਾਨੇ ਨਤੀਜਿਆਂ ਵਿਚ ਪੰਜਾਬ ਦੇ ਹੁਸ਼ਿਆਰਪੁਰ ਜ਼ਿਲ੍ਹੇ ਦੀ ਮਨੀਸ਼ਾ ਠਾਕੁਰ 468 ਅੰਕ ਪ੍ਰਾਪਤ ਕਰਕੇ ...

ਪੂਰੀ ਖ਼ਬਰ »

ਈਕੋ ਸਿੱਖ ਸੰਸਥਾ ਦੁਆਰਾ ਗੁਰਬਾਣੀ ਨੂੰ ਸਮਰਪਿਤ ਗੁਰੂ ਨਾਨਕ ਬਾਗ ਦਾ ਉਦਘਾਟਨ

ਸਮਾਧ ਭਾਈ/ਨਿਹਾਲ ਸਿੰਘ ਵਾਲਾ, 20 ਅਗਸਤ (ਗੁਰਮੀਤ ਸਿੰਘ ਮਾਣੂੰਕੇ/ਪਲਵਿੰਦਰ ਸਿੰਘ ਟਿਵਾਣਾ)-ਵਾਸ਼ਿੰਗਟਨ ਸਥਿਤ ਸੰਸਥਾ ਈਕੋ ਸਿੱਖ ਵਲੋਂ ਇਕ ਨਿਵੇਕਲੇ ਉਪਰਾਲੇ ਤਹਿਤ ਗੁਰਬਾਣੀ ਦੇ ਆਸ਼ੇ ਅਨੁਸਾਰ ਪੰਜਾਬ ਵਿਚ ਆਪਣੀ ਕਿਸਮ ਦੇ ਪਹਿਲੇ ਹਰਿਆਵਲ-ਭਰਪੂਰ ਬਾਗ਼ ਦਾ ...

ਪੂਰੀ ਖ਼ਬਰ »

ਈਦ-ਉਲ-ਅਜੂਹਾ ਤੋਂ ਪਹਿਲਾਂ ਮਲੇਰਕੋਟਲਾ 'ਚ ਲੱਗੀ ਉੱਤਰੀ ਭਾਰਤ ਦੀ ਸਭ ਤੋਂ ਵੱਡੀ ਬੱਕਰਾ ਮੰਡੀ

ਮਾਲੇਰਕੋਟਲਾ, 20 ਅਗਸਤ (ਕੁਠਾਲਾ)- ਇਸਲਾਮ ਅੰਦਰ ਪੈਗੰਬਰ ਹਜ਼ਰਤ ਇਬਰਾਹੀਮ (ਅਲੈ:) ਵਲੋਂ ਆਪਣੇ ਪੁੱਤਰ ਹਜ਼ਰਤ ਇਸਮਾਇਲ ਦੀ ਖੁਦਾ ਅੱਗੇ ਪੇਸ਼ ਕੁਰਬਾਨੀ ਦੀ ਯਾਦ ਵਿਚ ਕੁਰਬਾਨੀ ਦੇ ਤਿਉਹਾਰ ਵਜੋਂ ਮਨਾਏ ਜਾਂਦੇ ਈਦ ਉਲ ਅਜ਼ਹਾ (ਬਕਰੀਦ) ਤੋਂ ਪਹਿਲਾਂ ਮਲੇਰਕੋਟਲਾ ਵਿਖੇ ...

ਪੂਰੀ ਖ਼ਬਰ »

ਅੰਸ਼ ਆਈ.ਵੀ.ਐਫ. ਬੇ-ਔਲਾਦ ਜੋੜਿਆਂ ਲਈ ਹੋ ਰਿਹਾ ਵਰਦਾਨ ਸਾਬਤ-ਡਾ. ਮੋਨਿਕਾ ਗਰਗ

ਮੋਗਾ, 20 ਅਗਸਤ (ਸੁਰਿੰਦਰਪਾਲ ਸਿੰਘ)-ਸ਼ਾਮ ਨਰਸਿੰਗ ਹੋਮ ਮੋਗਾ ਵਿਖੇ ਟੈੱਸਟ ਟਿਊਬ ਤੇ ਆਈ.ਵੀ.ਐਫ. ਦੀ ਨਵੀਂ ਤਕਨੀਕ ਨਾਲ ਮਾਂ ਬਣਨਾ ਬਹੁਤ ਆਸਾਨ ਹੋ ਗਿਆ ਹੈ | ਸਥਾਨਕ ਹਸਪਤਾਲ ਵਿਖੇ ਅੰਸ਼ ਆਈ.ਵੀ.ਐਫ. ਦੀ ਸੰਚਾਲਕਾ ਡਾ. ਮੋਨਿਕਾ ਗਰਗ ਨੇ 'ਅਜੀਤ' ਨਾਲ ਵਿਸ਼ੇਸ਼ ਗੱਲਬਾਤ ...

ਪੂਰੀ ਖ਼ਬਰ »






Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX