ਤਾਜਾ ਖ਼ਬਰਾਂ


ਮਦਰ ਡੇਅਰੀ ਵੱਲੋਂ ਦੁੱਧ ਦੀ ਕੀਮਤ 'ਚ 3 ਰੁਪਏ ਪ੍ਰਤੀ ਲੀਟਰ ਵਾਧਾ
. . .  1 day ago
ਨਵੀਂ ਦਿੱਲੀ, 14 ਦਸੰਬਰ - ਮਦਰ ਡੇਅਰੀ ਵੱਲੋਂ ਦੁੱਧ ਦੀਆਂ ਕੀਮਤਾਂ ਵਿਚ 3 ਰੁਪਏ ਪ੍ਰਤੀ ਲੀਟਰ ਵਾਧਾ ਕੀਤਾ ਗਿਆ ਹੈ।
ਅਧਿਆਪਕ ਨੂੰ ਗੋਲੀ ਮਾਰ ਕੇ ਖੋਹੀ ਕਾਰ
. . .  1 day ago
ਹਰੀਕੇ ਪੱਤਣ, 14 ਦਸੰਬਰ (ਸੰਜੀਵ ਕੁੰਦਰਾ) - ਕਸਬੇ ਦੇ ਬਿਲਕੁਲ ਨੇੜੇ ਅੱਜ ਸ਼ਾਮ 6.30 ਵਜੇ ਦੇ ਕਰੀਬ ਪਿਸਤੌਲਧਾਰੀ 2 ਲੁਟੇਰੇ ਇੱਕ ਅਧਿਆਪਕ ਨੂੰ ਗੋਲੀ ਮਾਰ ਕੇ ਜ਼ਖਮੀ...
ਨਾਗਰਿਕਤਾ ਸੋਧ ਬਿੱਲ ਖਿਲਾਫ ਫਿਰ ਬੋਲੇ ਕੈਪਟਨ
. . .  1 day ago
ਚੰਡੀਗੜ੍ਹ, 14 ਦਸੰਬਰ - ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਨਾਗਰਿਕਤਾ ਸੋਧ ਬਿੱਲ ਖਿਲਾਫ ਬੋਲਦਿਆਂ ਕਿਹਾ ਕਿ ਭਾਰਤ ਦਾ ਧਰਮ ਨਿਰਪੱਖ ਤਾਣਾ ਬਾਣਾ ਹਮੇਸ਼ਾ ਇਸ...
5 ਕਰੋੜ ਦੀ ਹੈਰੋਇਨ ਸਮੇਤ ਨੌਜਵਾਨ ਕਾਬੂ
. . .  1 day ago
ਅਜਨਾਲਾ, 14 ਦਸੰਬਰ (ਗੁਰਪ੍ਰੀਤ ਸਿੰਘ ਢਿੱਲੋਂ) - ਥਾਣਾ ਅਜਨਾਲਾ ਅਧੀਨ ਆਉਂਦੇ ਪਿੰਡ ਫੱਤੇਵਾਲ ਦੇ ਇੱਕ ਨੌਜਵਾਨ ਹਰਜੀਤ ਸਿੰਘ ਪੁੱਤਰ ਪੂਰਨ ਸਿੰਘ ਨੂੰ ਥਾਣਾ ਘਰਿੰਡਾ ਦੀ ਪੁਲਿਸ...
ਜੇ.ਐਨ.ਯੂ ਦੇ ਉਪ ਕੁਲਪਤੀ 'ਤੇ ਹਮਲਾ
. . .  1 day ago
ਨਵੀਂ ਦਿੱਲੀ, 14 ਦਸੰਬਰ - ਜਵਾਹਰ ਲਾਲ ਨਹਿਰੂ ਯੂਨੀਵਰਸਿਟੀ (ਜੇ.ਐਨ.ਯੂ)ਦੇ ਉਪ ਕੁਲਪਤੀ ਐਮ ਜਗਦੇਸ਼ ਕੁਮਾਰ ਦੀ ਕਾਰ ਉੱਪਰ ਯੂਨੀਵਰਸਿਟੀ ਕੰਪਲੈਕਸ ਅੰਦਰ ਕੁੱਝ ਵਿਦਿਆਰਥੀਆਂ...
ਕਾਰ ਦੇ ਦਰਖ਼ਤ ਨਾਲ ਟਕਰਾਈ ਇਕ ਦੀ ਮੌਤ, 4 ਜ਼ਖ਼ਮੀ
. . .  1 day ago
ਕੋਟਕਪੂਰਾ, 14 ਦਸੰਬਰ (ਮੋਹਰ ਸਿੰਘ ਗਿੱਲ) - ਅੱਜ ਸ਼ਾਮ ਸਥਾਨਕ ਸ੍ਰੀ ਮੁਕਤਸਰ ਸਾਹਿਬ ਸੜਕ 'ਤੇ ਪਿੰਡ ਕੋਠੇ ਵੜਿੰਗ ਕੋਲ ਇਕ ਕਾਰ ਅਚਾਨਕ ਬੇਕਾਬੂ ਹੋ ਕੇ ਨਾਲ ਲੱਗਦੇ ਦਰਖ਼ਤ...
ਨਾਗਰਿਕਤਾ ਸੋਧ ਬਿੱਲ ਖ਼ਿਲਾਫ਼ ਆਪਣੇ ਰੁਖ 'ਤੇ ਕਾਇਮ - ਪ੍ਰਸ਼ਾਂਤ ਕਿਸ਼ੋਰ
. . .  1 day ago
ਪਟਨਾ, 14 ਦਸੰਬਰ - ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਨਾਲ ਮੁਲਾਕਾਤ ਤੋਂ ਬਾਅਦ ਜਨਤਾ ਦਲ ਯੁਨਾਇਟਡ ਦੇ ਉਪ ਪ੍ਰਧਾਨ ਪ੍ਰਸ਼ਾਂਤ ਕਿਸ਼ੋਰ ਨੇ ਕਿਹਾ ਕਿ ਨਾਗਰਿਕਤਾ ਸੋਧ ਬਿੱਲ...
ਮਮਤਾ ਵੱਲੋਂ ਲੋਕਾਂ ਨੂੰ ਨਾਗਰਿਕਤਾ ਸੋਧ ਬਿੱਲ ਖ਼ਿਲਾਫ਼ ਪ੍ਰਦਰਸ਼ਨਾਂ ਵਿਚ ਸ਼ਾਮਲ ਨਾ ਹੋਣ ਦੀ ਅਪੀਲ
. . .  1 day ago
ਕੋਲਕਾਤਾ, 14 ਦਸੰਬਰ - ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਸੂਬੇ ਦੇ ਲੋਕਾਂ ਨੂੰ ਨਾਗਰਿਕਤਾ ਸੋਧ ਬਿੱਲ ਖ਼ਿਲਾਫ਼ ਹੋ ਰਹੇ ਪ੍ਰਦਰਸ਼ਨਾਂ ਵਿਚ ਸ਼ਾਮਲ ਨਾ ਹੋਣ ਦੀ ਅਪੀਲ...
ਵੀਰ ਸਾਵਰਕਰ ਦਾ ਅਪਮਾਨ ਨਾ ਕੀਤਾ ਜਾਵੇ - ਸੰਜੇ ਰਾਊਤ
. . .  1 day ago
ਮੁੰਬਈ, 14 ਦਸੰਬਰ - ਕਾਂਗਰਸੀ ਆਗੂ ਗਾਂਧੀ ਵੱਲੋਂ 'ਭਾਰਤ ਬਚਾਓ ਰੈਲੀ' ਦੌਰਾਨ ਸਾਵਰਕਰ ਸਬੰਧੀ ਦਿੱਤੇ ਗਏ ਬਿਆਨ 'ਤੇ ਬੋਲਦਿਆਂ ਸ਼ਿਵ ਸੈਨਾ ਦੇ ਸੀਨੀਅਰ ਆਗੂ ਸੰਜੇ ਰਾਊਤ ਨੇ ਕਿਹਾ...
ਭਾਰਤ ਦੀ ਰੂਹ ਨੂੰ ਚੀਰ ਦੇਵੇਗਾ ਨਾਗਰਿਕਤਾ ਸੋਧ ਬਿੱਲ - ਸੋਨੀਆ ਗਾਂਧੀ
. . .  1 day ago
ਨਵੀਂ ਦਿੱਲੀ, 14 ਦਸੰਬਰ - ਕਾਂਗਰਸ ਵੱਲੋਂ ਆਯੋਜਿਤ 'ਭਾਰਤ ਬਚਾਓ ਰੈਲੀ' ਨੂੰ ਸੰਬੋਧਨ ਕਰਦਿਆ ਕਾਂਗਰਸ ਦੀ ਅੰਤ੍ਰਿਮ ਪ੍ਰਧਾਨ ਸੋਨੀਆ ਗਾਂਧੀ ਨੇ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ...
ਪ੍ਰਧਾਨ ਮੰਤਰੀ ਮੋਦੀ ਵੱਲੋਂ ਹਵਾਈ ਫ਼ੌਜ ਦੇ ਪਾਈਲਟਾਂ ਤੇ ਹੋਰ ਜਵਾਨਾਂ ਨਾਲ ਮੁਲਾਕਾਤ
. . .  1 day ago
ਕਾਨਪੁਰ, 14 ਦਸੰਬਰ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਹਵਾਈ ਫ਼ੌਜ ਦੇ ਪਾਈਲਟਾਂ ਤੇ ਹੋਰ ਜਵਾਨਾਂ ਨਾਲ ਮੁਲਾਕਾਤ ਕੀਤੀ। ਇਸ ਮੌਕੇ ਉਨ੍ਹਾਂ ਕਿਹਾ ਕਿ ਦੇਸ਼ ਨੂੰ ਹਵਾਈ ਫ਼ੌਜ 'ਤੇ...
ਕੋਰ ਆਫ਼ ਜਲੰਧਰ ਨੇ ਜਿੱਤਿਆ 44ਵਾਂ ਆਲ ਇੰਡੀਆ ਲਿਬਰਲਜ਼ ਹਾਕੀ ਟੂਰਨਾਮੈਂਟ
. . .  1 day ago
ਨਾਭਾ, 14 ਦਸੰਬਰ (ਕਰਮਜੀਤ ਸਿੰਘ) - 8 ਦਸੰਬਰ ਤੋਂ ਸਥਾਨਕ ਕਾਲਜ ਸਟੇਡੀਅਮ 'ਚ ਸ਼ੁਰੂ ਹੋਇਆ 44ਵਾਂ ਆਲ ਇੰਡੀਆ ਲਿਬਰਲਜ਼ ਹਾਕੀ ਟੂਰਨਾਮੈਂਟ ਸ਼ਾਨੋ ਸ਼ੌਕਤ ਨਾਲ ਸਮਾਪਤ...
ਸਿਮਰਨਜੀਤ ਸਿੰਘ ਮਾਨ ਮੁੜ ਤੋਂ 5 ਸਾਲਾਂ ਲਈ ਚੁਣੇ ਗਏ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ
. . .  1 day ago
ਅੰਮ੍ਰਿਤਸਰ, 14 ਦਸੰਬਰ (ਅਜਾਇਬ ਸਿੰਘ ਔਜਲਾ) - ਸਿਮਰਨਜੀਤ ਸਿੰਘ ਮਾਨ ਨੂੰ ਮੁੜ ਤੋਂ 5 ਸਾਲਾਂ ਲਈ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦਾ ਪ੍ਰਧਾਨ ਚੁਣ ਲਿਆ ਗਿਆ ਹੈ। ਇਹ ਫ਼ੈਸਲਾ ਅੱਜ ਇੱਥੇ ਜ਼ਿਲ੍ਹਾ ਪ੍ਰਧਾਨਾਂ ਵਰਕਿੰਗ ਕਮੇਟੀ ਦੇ ਮੈਂਬਰਾਂ ਅਤੇ ਹੋਰ ਅਹੁਦੇਦਾਰਾਂ ਦੀ ਹਾਜ਼ਰੀ...
ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਚੁਣੇ 'ਤੇ ਗੁਰਪ੍ਰੀਤ ਸਿੰਘ ਰਾਜੂ ਖੰਨਾ ਨੇ ਸੁਖਬੀਰ ਬਾਦਲ ਨੂੰ ਦਿੱਤੀ ਵਧਾਈ
. . .  1 day ago
ਅਮਲੋਹ, 14 ਦਸੰਬਰ (ਗੁਰਚਰਨ ਸਿੰਘ ਜੰਜੂਆ)- ਸੁਖਬੀਰ ਸਿੰਘ ਬਾਦਲ ਨੂੰ ਸ਼੍ਰੋਮਣੀ ਅਕਾਲੀ ਦਲ ਬਾਦਲ ਦਾ ਤੀਜੀ ਵਾਰ ਸਰਬ ਸੰਮਤੀ ਨਾਲ ਪ੍ਰਧਾਨ ਚੁਣੇ ਜਾਣ 'ਤੇ ਯੂਥ ਅਕਾਲੀ ਦਲ...
ਸ਼੍ਰੋਮਣੀ ਅਕਾਲੀ ਦਾ ਡੈਲੀਗੇਟ ਇਜਲਾਸ ਖ਼ਤਮ
. . .  1 day ago
ਅੰਮ੍ਰਿਤਸਰ, 14 ਦਸੰਬਰ (ਜਸਵੰਤ ਸਿੰਘ ਜੱਸ)- ਸ਼੍ਰੋਮਣੀ ਅਕਾਲੀ ਦਲ (ਬਾਦਲ) ਦਾ ਤੇਜਾ ਸਿੰਘ ਸਮੁੰਦਰੀ ਹਾਲ ਵਿਖੇ ਚੱਲ ਰਿਹਾ ਡੈਲੀਗੇਟ ਇਜਲਾਸ ਸੁਖਬੀਰ ਸਿੰਘ ਬਾਦਲ ਦੇ ਭਾਸ਼ਣ ਤੋਂ ਬਾਅਦ...
ਬਾਦਲ ਪਰਿਵਾਰ ਤੋਂ ਖ਼ਫ਼ਾ ਟਕਸਾਲੀ ਆਗੂਆਂ ਨੇ ਸ੍ਰੀ ਅਕਾਲ ਤਖ਼ਤ ਦੇ ਅੱਗੇ ਸਨਮੁਖ ਹੋ ਕੇ ਕੀਤੀ ਅਰਦਾਸ
. . .  1 day ago
ਸ਼੍ਰੋਮਣੀ ਅਕਾਲੀ ਦਲ ਦੇ ਡੈਲੀਗੇਟ ਇਜਲਾਸ ਨੂੰ ਸੁਖਬੀਰ ਬਾਦਲ ਵਲੋਂ ਸੰਬੋਧਨ
. . .  1 day ago
ਜੰਮੂ-ਕਸ਼ਮੀਰ ਪ੍ਰਸ਼ਾਸਨ ਨੇ ਵਧਾਈ ਫ਼ਾਰੂਕ ਅਬਦੁੱਲਾ ਦੀ ਨਜ਼ਰਬੰਦੀ
. . .  1 day ago
'ਭਾਰਤ ਬਚਾਓ' ਰੈਲੀ 'ਚ ਬੋਲੇ ਰਾਹੁਲ- ਮੇਰਾ ਨਾਂ ਰਾਹੁਲ ਸਾਵਰਕਰ ਨਹੀਂ, ਮਰ ਜਾਵਾਂਗਾ ਪਰ ਮੁਆਫ਼ੀ ਨਹੀਂ ਮੰਗਾਂਗਾ
. . .  1 day ago
ਪ੍ਰਿਅੰਕਾ ਨੇ ਮੋਦੀ ਸਰਕਾਰ 'ਤੇ ਵਿੰਨ੍ਹਿਆ ਨਿਸ਼ਾਨਾ, ਕਿਹਾ - ਦੇਸ਼ ਨੂੰ ਵੰਡਣ ਦੀ ਕੋਸ਼ਿਸ਼ ਕਰ ਰਿਹੈ ਨਾਗਰਿਕਤਾ ਸੋਧ ਬਿੱਲ
. . .  1 day ago
ਪਰਮਿੰਦਰ ਢੀਂਡਸਾ ਨਾ ਅਕਾਲੀ ਦਲ ਬਾਦਲ ਦੇ ਡੈਲੀਗੇਟ ਇਜਲਾਸ 'ਚ ਗਏ ਅਤੇ ਨਾ ਹੀ ਅਕਾਲੀ ਦਲ ਟਕਸਾਲੀ ਦੇ ਸਮਾਗਮ 'ਚ
. . .  1 day ago
ਨਰਿੰਦਰ ਮੋਦੀ ਨੇ ਦੇਸ਼ ਦੀ ਜਨਤਾ ਨਾਲ ਝੂਠ ਬੋਲਿਆ-ਮਨਮੋਹਨ ਸਿੰਘ
. . .  1 day ago
8 ਸਾਲਾ ਮਾਸੂਮ ਬੱਚੀ ਨਾਲ ਜਬਰ ਜਨਾਹ
. . .  1 day ago
ਬਾਦਲ ਪਰਿਵਾਰ ਦੇ ਵਿਰੁੱਧ ਅਕਾਲੀ ਆਗੂਆਂ ਨੇ ਕੱਢੀ ਭੜਾਸ
. . .  1 day ago
ਕਰਜ਼ੇ ਤੋਂ ਪਰੇਸ਼ਾਨ ਕਿਸਾਨ ਵੱਲੋਂ ਖ਼ੁਦਕੁਸ਼ੀ
. . .  1 day ago
ਸ਼੍ਰੋਮਣੀ ਅਕਾਲੀ ਦਲ ਦੇ ਡੈਲੀਗੇਟ ਇਜਲਾਸ ਦੌਰਾਨ ਪੇਸ਼ ਕੀਤੇ ਗਏ ਵੱਖ-ਵੱਖ ਮਤੇ
. . .  1 day ago
ਪੰਜਾਬ ਸਰਕਾਰ ਵੱਲੋਂ ਰਾਜ ਪੱਧਰੀ ਪੰਜਾਬ ਰਾਜ ਯੁਵਕ ਮੇਲਾ ਕਰਾਉਣ ਦਾ ਐਲਾਨ
. . .  1 day ago
ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਬਣਨ 'ਤੇ ਸੀਨੀਅਰ ਅਕਾਲੀ ਆਗੂਆਂ ਨੇ ਸੁਖਬੀਰ ਬਾਦਲ ਨੂੰ ਕੀਤਾ ਸਨਮਾਨਿਤ
. . .  1 day ago
ਸੁਖਬੀਰ ਸਿੰਘ ਬਾਦਲ ਮੁੜ ਬਣੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ
. . .  1 day ago
ਸੁਖਬੀਰ ਸਿੰਘ ਬਾਦਲ ਤੀਜੀ ਵਾਰ ਚੁਣੇ ਗਏ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ
. . .  1 day ago
ਡੈਲੀਗੇਟ ਇਜਲਾਸ : ਜਵਾਹਰ ਲਾਲ ਨਹਿਰੂ ਨੇ ਸਾਡੇ ਨਾਲ ਧੋਖਾ ਕੀਤਾ- ਜਥੇਦਾਰ ਤੋਤਾ ਸਿੰਘ
. . .  1 day ago
ਡੈਲੀਗੇਟ ਇਜਲਾਸ 'ਚ ਜਥੇਦਾਰ ਤੋਤਾ ਸਿੰਘ ਨੇ ਬਾਬਾ ਖੜਕ ਸਿੰਘ ਦੀ ਤਸਵੀਰ ਤੇਜਾ ਸਿੰਘ ਸਮੁੰਦਰੀ ਹਾਲ 'ਚ ਲਾਉਣ ਦੀ ਕੀਤੀ ਮੰਗ
. . .  1 day ago
ਲੁਧਿਆਣਾ 'ਚ ਮੁਸਲਿਮ ਭਾਈਚਾਰੇ ਵੱਲੋਂ ਨਾਗਰਿਕਤਾ ਸੋਧ ਬਿੱਲ ਦਾ ਵਿਰੋਧ
. . .  1 day ago
ਡੈਲੀਗੇਟ ਇਜਲਾਸ 'ਚ ਡਾ. ਦਲਜੀਤ ਸਿੰਘ ਚੀਮਾ ਦੱਸ ਰਹੇ ਹਨ ਸ਼੍ਰੋਮਣੀ ਅਕਾਲੀ ਦਲ ਦਾ ਇਤਿਹਾਸ
. . .  1 day ago
ਸ਼੍ਰੋਮਣੀ ਅਕਾਲੀ ਦਲ ਦਾ ਡੈਲੀਗੇਟ ਇਜਲਾਸ ਸ਼ੁਰੂ
. . .  1 day ago
ਬੀ. ਐੱਸ. ਐੱਫ. ਨੇ ਰਾਵੀ ਦਰਿਆ 'ਚੋਂ ਬਰਾਮਦ ਕੀਤੀ ਪਾਕਿਸਤਾਨੀ ਬੇੜੀ
. . .  1 day ago
ਜਲੰਧਰ : ਬਿਸਤ ਦੁਆਬ ਨਹਿਰ 'ਚ ਮਿਲਿਆ ਬੱਚੇ ਦਾ ਭਰੂਣ
. . .  1 day ago
ਬਾਦਲ ਪਰਿਵਾਰ ਤੋਂ ਖ਼ਫ਼ਾ ਆਗੂਆਂ ਵਲੋਂ ਵੱਖਰੇ ਤੌਰ 'ਤੇ ਮਨਾਇਆ ਜਾ ਰਿਹਾ ਹੈ ਅਕਾਲੀ ਦਲ ਦਾ ਸਥਾਪਨਾ ਦਿਵਸ
. . .  1 day ago
ਸਥਾਪਨਾ ਦਿਵਸ ਮੌਕੇ ਅਕਾਲੀ ਦਲ ਵਲੋਂ ਰਖਾਏ ਸ੍ਰੀ ਅਖੰਡ ਪਾਠ ਸਾਹਿਬ ਦੇ ਪਏ ਭੋਗ
. . .  1 day ago
ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਏ ਜੀ. ਕੇ. ਅਤੇ ਪਰਮਜੀਤ ਸਰਨਾ
. . .  1 day ago
ਪ੍ਰਸਿੱਧ ਫ਼ਿਲਮੀ ਲੇਖਕ ਅਤੇ 'ਅਜੀਤ' ਦੇ ਕਾਲਮਨਵੀਸ ਰਾਜਿੰਦਰ ਸਿੰਘ ਆਤਿਸ਼ ਦਾ ਦੇਹਾਂਤ
. . .  1 day ago
ਮੁੰਬਈ 'ਚ ਆਸਾਮ ਦੇ ਲੋਕਾਂ ਨੇ ਨਾਗਰਿਕਤਾ ਸੋਧ ਕਾਨੂੰਨ ਦਾ ਕੀਤਾ ਵਿਰੋਧ
. . .  1 day ago
ਬਰਫ਼ ਦੀ ਚਿੱਟੀ ਚਾਦਰ ਨੇ ਢੱਕਿਆ ਸ਼ਿਮਲਾ
. . .  1 day ago
ਰਿਵਾਲਵਰ ਸਾਫ਼ ਕਰਦੇ ਸਮੇਂ ਗੋਲੀ ਚੱਲਣ ਕਾਰਨ ਏ. ਐੱਸ. ਆਈ. ਦੀ ਮੌਤ
. . .  1 day ago
ਅਕਾਲੀ ਦਲ ਦੇ ਸਥਾਪਨਾ ਦਿਵਸ ਮੌਕੇ ਸ਼ਹੀਦ ਬਾਬਾ ਗੁਰਬਖ਼ਸ਼ ਸਿੰਘ ਵਾਲੇ ਸਥਾਨ 'ਤੇ ਪੈ ਰਹੇ ਹਨ ਭੋਗ
. . .  1 day ago
ਰਜਵਾਹੇ 'ਚ ਪਾੜ ਪੈਣ ਕਾਰਨ ਪਾਣੀ 'ਚ ਡੁੱਬੀ ਕਿਸਾਨਾਂ ਦੀ ਫ਼ਸਲ
. . .  1 day ago
ਸ੍ਰੀ ਹਰਿਮੰਦਰ ਸਾਹਿਬ ਸਮੂਹ ਵਿਖੇ ਪਹੁੰਚੇ ਸੁਖਬੀਰ ਅਤੇ ਹਰਸਿਮਰਤ ਬਾਦਲ
. . .  1 day ago
ਅਕਾਲੀ ਦਲ ਵਲੋਂ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ 99ਵਾਂ ਸਥਾਪਨਾ ਦਿਵਸ
. . .  1 day ago
ਭੁਵਨੇਸ਼ਵਰ ਕੁਮਾਰ ਦੀ ਜਗ੍ਹਾ ਵੈਸਟ ਇੰਡੀਜ਼ ਖ਼ਿਲਾਫ਼ ਇਕ ਦਿਨਾਂ ਸੀਰੀਜ਼ 'ਚ ਸ਼ਾਰਦੂਲ ਠਾਕੁਰ ਭਾਰਤੀ ਟੀਮ 'ਚ ਹੋਏ ਸ਼ਾਮਲ
. . .  1 day ago
ਕੈਨੇਡਾ ਵਿਖੇ ਵਾਪਰੇ ਸੜਕ ਹਾਦਸੇ 'ਚ ਭੋਤਨਾ ਦੇ ਨੌਜਵਾਨ ਦੀ ਹੋਈ ਮੌਤ
. . .  1 day ago
ਹੋਰ ਖ਼ਬਰਾਂ..
ਜਲੰਧਰ : ਮੰਗਲਵਾਰ 5 ਭਾਦੋ ਸੰਮਤ 550

ਹਰਿਆਣਾ / ਹਿਮਾਚਲ

ਪਿੰਡ ਗੂੜਾ ਵਿਚ ਦਲਿਤ ਸਮਾਜ ਦੇ ਲੋਕਾਂ ਦੀ ਭੁੱਖ ਹੜਤਾਲ ਲਗਾਤਾਰ ਜਾਰੀ

ਬਾਬੈਨ, 20 ਅਗਸਤ (ਡਾ. ਦੀਪਕ ਦੇਵਗਨ)-ਪਿੰਡ ਗੂੜਾ ਦੀ ਹਰਿਜਨ ਚੌਪਾਲ ਵਿਚ ਅਖਿਲ ਭਾਰਤੀ ਅੰਬੇਡਕਰ ਮਹਾਂਸਭਾ ਗੂੜਾ ਵਲੋਂ ਭਿੱਖਿਆ ਨਹੀਂ, ਹਿੱਸੇਦਾਰੀ, ਦੇਸ਼ ਦੀ ਹਰ ਇੱਟ 'ਚ ਇਸੇਦਾਰੀ ਚਾਹੀਦੀ, ਪ੍ਰਗਰਾਮ ਤਹਿਤ ਐਸ.ਸੀ. ਐਸ.ਟੀ. ਅਤੇ ਓ.ਬੀ.ਸੀ. ਸਮਾਜ ਦੇ ਲੋਕਾਂ ਦੀ ਸੰਵਿਧਾਨਿਕ ਅਧਿਕਾਰਾਂ ਦੀ ਰੱਖਿਆ ਅਤੇ ਅਧਿਕਾਰ ਹਾਸਲ ਕਰਨ ਲਈ ਭੁੱਖ ਹੜਤਾਲ ਲਗਾਤਾਰ ਜਾਰੀ ਹੈ | ਇਸ ਭੁੱਖ ਹੜਤਾਲ ਵਿਚ ਅਖਿਲ ਭਾਰਤੀ ਅੰਬੇਡਕਰ ਮਹਾਂਸਭਾ ਗੂੜਾ ਦੇ ਪ੍ਰਧਾਨ ਧਰਮਵੀਰ ਸਿੰਘ, ਸੁਭਾਸ਼, ਵਿਕਾਸ ਕੁਮਾਰ, ਅੰਗਰੇਜ, ਮਹਿਲਾ ਮੇਂਬਰ ਰੀਨਾ ਦੇਵੀ, ਬਾਲਾ ਦੇਵੀ, ਮੋਨੀਕਾ, ਸੁਮਨ, ਕ੍ਰਿਸ਼ਨ, ਲਾਜੋ, ਰੋਸ਼ਨੀ ਅੰਗੂਰੀ, ਸੁਨੀਤਾ ਅਤੇ ਹੋਰ ਪਿੰਡ ਵਾਸੀ ਸ਼ਾਮਿਲ ਸਨ | ਕਾਬਿਲੇਗੌਰ ਹੈ ਕਿ ਦਲਿਤ ਸਮਾਜ ਦੇ ਲੋਕ ਪਿਛਲੇ 13 ਦਿਨ ਤੋਂ ਭੁੱਖ ਹੜਤਾਲ ਲਗਾਤਾਰ ਚੱਲ ਰਹੀ ਹੈ | ਉਨ੍ਹਾਂ ਨੇ ਦੱਸਿਆ ਕਿ ਭੁੱਖ ਹੜਤਾਲ 'ਤੇ ਬੈਠਣ ਕਾਰਨ ਰਾਣੀ ਦੇਵੀ ਅਤੇ ਲਾਜੋ ਦੇਵੀ ਦੀ ਹਾਲਤ ਬਹੁਤ ਖ਼ਰਾਬ ਹੋ ਚੁੱਕੀ ਹੈ, ਜਿਨ੍ਹਾਂ ਨੂੰ ਇਲਾਜ਼ ਲਈ ਹਸਪਤਾਲ 'ਚ ਲਿਜਾਇਆ ਗਿਆ ਹੈ | ਧਰਮਵੀਰ ਨੇ ਕਿਹਾ ਕਿ ਸਪੈਸ਼ਲ ਕੰਪੋਨੈਟ ਪਲਾਨ ਲਾਗੂ ਕੀਤਾ ਜਾਵੇ ਤੇ ਐਸ. ਸੀ. ਐਸ. ਟੀ. ਅਤੇ ਓ. ਬੀ. ਸੀ. ਸਮਾਜ ਦੇ ਅਧਿਕਾਰਾਂ ਦੀ ਰੱਖਿਆ ਕੀਤੀ ਜਾਵੇ | ਉਨ੍ਹਾਂ ਨੇ ਕਿਹਾ ਕਿ ਡਾ. ਭੀਮਰਾਵ ਅੰਬੇਡਕਰ ਵਲੋਂ ਲਿਖ਼ਤੀ ਦਲਿਤਾਂ ਦੇ ਅਧਿਕਾਰ ਲਾਗੂ ਕੀਤੇ ਜਾਣ | ਉਨ੍ਹਾਂ ਨੇ ਕਿਹਾ ਕਿ ਜਦ ਤੱਕ ਦਲਿਤ ਸਮਾਜ ਦੀਆਂ ਮੁੱਖ ਮੰਗਾਂ ਨੂੰ ਪੂਰਾ ਨਹੀਂ ਕੀਤਾ ਜਾਂਦਾ, ਉਦੋਂ ਤੱਕ ਭੁੱਖ ਹੜਤਾਲ ਜਾਰੀ ਰਹੇਗੀ | ਸਰਪੰਚ ਮੁਕੇਸ਼ ਕੁਮਾਰ ਹੜਤਾਲ 'ਤੇ ਬੈਠੇ ਲੋਕਾਂ ਨੂੰ ਮਿਲੇ ਅਤੇ ਉਨ੍ਹਾਂ ਦੀਆਂ ਮੰਗਾਂ ਦਾ ਸਮਰਥਨ ਕਰਦੇ ਹੋਏ ਕਿਹਾ ਕਿ ਉਨ੍ਹਾਂ ਦੀਆ ਮੰਗਾਂ ਪੂਰੀਆਂ ਕਰਵਾਉਣ ਦਾ ਹਰਸੰਭਵ ਯਤਨ ਕੀਤਾ ਜਾਵੇਗਾ | ਹਲਕਾ ਪਟਵਾਰੀ ਕਪਿਲ ਕੰਬੋਜ ਹੜਤਾਲ 'ਤੇ ਬੈਠੇ ਲੋਕਾਂ ਨੂੰ ਮਿਲੇ ਅਤੇ ਭਰੋਸਾ ਦਿੱਤਾ ਕਿ ਉਨ੍ਹਾਂ ਦੀਆਂ ਮੰਗਾਂ ਦੀ ਰਿਪੋਰਟ ਉੱਚ ਅਧਿਕਾਰੀਆਂ ਨੂੰ ਭੇਜਣਗੇ |
ਕੀ ਕਹਿੰਦੇ ਹਨ ਸਰਪੰਚ : ਸਰਪੰਚ ਮੁਕੇਸ਼ ਕੁਮਾਰ ਨੇ ਕਿਹਾ ਕਿ ਦਲਿਤ ਸਮਾਜ ਦੇ ਲੋਕਾਂ ਦੀਆਂ ਮੰਗਾਂ ਜਾਇਜ਼ ਹਨ ਅਤੇ ਉਹ ਉਨ੍ਹਾਂ ਦੀਆਂ ਮੰਗਾਂ ਨੂੰ ਲੈ ਕੇ ਉਨ੍ਹਾਂ ਦਾ ਪੂਰਾ ਸਹਿਯੋਗ ਕਰਨਗੇ | ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦੀਆ ਮੰਗਾਂ ਨੂੰ ਪੂਰਾ ਕਰਵਾਉਣ ਲਈ ਹਰ ਸੰਭਵ ਮਦਦ ਕੀਤੀ ਜਾਵੇਗੀ |
ਕੀ ਕਹਿੰਦੇ ਹਨ ਹਲਕਾ ਪਟਵਾਰੀ : ਹਲਕਾ ਪਟਵਾਰੀ ਕਪਿਲ ਕੰਬੋਜ ਨੇ ਕਿਹਾ ਕਿ ਪਿੰਡ ਗੂੜ੍ਹਾ ਵਿਚ ਧਰਨੇ 'ਤੇ ਬੈਠੇ ਲੋਕਾਂ ਦੀ ਰਿਪੋਰਟ ਲਾਡਵਾ ਤਹਿਸੀਲਦਾਰ ਅਤੇ ਐਸ. ਡੀ. ਐਮ. ਲਾਡਵਾ ਨੂੰ ਭੇਜ ਦਿੱਤੀ ਗਈ ਹੈ ਅਤੇ ਡਿਪਟੀ ਕਮਿਸ਼ਨਰ ਨੂੰ ਵੀ ਮੰਗਾਂ ਦੀ ਰਿਪੋਰਟ ਭੇਜੀ ਜਾਵੇਗੀ |
ਮੈਡੀਕਲ ਅਧਿਕਾਰੀ ਕੁਲਦੀਪ ਕੌਰ ਨੇ ਕਿਹਾ ਕਿ ਧਰਨੇ 'ਤੇ ਬੈਠੀਆਂ 2 ਔਰਤਾਂ ਇਲਾਜ਼ ਲਈ ਪੁੱਜੀਆਂ ਸਨ ਅਤੇ ਉਨ੍ਹਾਂ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ | ਉਨ੍ਹਾਂ ਨੇ ਭਰੋਸਾ ਦਿੰਦਿਆਂ ਕਿਹਾ ਕਿ ਭੁੱਖ ਹੜਤਾਲ 'ਤੇ ਬੈਠੇ ਹੋਏ ਕਿਸੇ ਵੀ ਵਿਅਕਤੀ ਜਾਂ ਔਰਤ ਦੀ ਹਾਲਤ ਵਿਗੜਨ 'ਤੇ ਫ਼ੌਰੀ ਐਾਬੂਲੈਂਸ ਮੁਹੱਈਆ ਕਰਵਾਈ ਜਾਵੇਗੀ |

ਸੜਕ ਹਾਦਸੇ 'ਚ ਔਰਤ ਦੀ ਮੌਤ

ਏਲਨਾਬਾਦ, 20 ਅਗਸਤ (ਜਗਤਾਰ ਸਮਾਲਸਰ)-ਮੁਮੇਰਾ ਰੋਡ 'ਤੇ ਹੋਏ ਸੜਕ ਹਾਦਸੇ 'ਚ ਇੱਕ ਔਰਤ ਦੀ ਮੌਤ ਹੋ ਗਈ ਜਦੋਕਿ ਉਸਦਾ ਪਤੀ ਗੰਭੀਰ ਰੂਪ 'ਚ ਜ਼ਖ਼ਮੀ ਹੋ ਗਿਆ | ਜਾਣਕਾਰੀ ਅਨੁਸਾਰ ਲਖਵਿੰਦਰ ਸਿੰਘ ਨਿਵਾਸੀ ਮੱਲੇਕਾ ਆਪਣੀ ਪਤਨੀ ਪਰਮਜੀਤ ਕੌਰ ਨਾਲ ਮੋਟਰ ਸਾਈਕਲ 'ਤੇ ਸਵਾਰ ...

ਪੂਰੀ ਖ਼ਬਰ »

ਵਿਆਹੁਤਾ ਦੀ ਹੱਤਿਆ ਦੇ ਦੋਸ਼ੀਆਂ ਦੀ ਗਿ੍ਫ਼ਤਾਰੀ ਨੂੰ ਲੈ ਕੇ ਐਸ.ਪੀ. ਨੂੰ ਮਿਲੇ ਪਿੰਡ ਵਾਸੀ

ਹਿਸਾਰ, 20 ਅਗਸਤ (ਰਾਜ ਪਰਾਸਰ)-ਪਿੰਡ ਧਨਾਨਾ ਵਾਸੀ ਕ੍ਰਿਸ਼ਨ ਕੁਮਾਰ ਪੁੱਤਰ ਰਾਜਮਲ ਅਤੇ ਪਿੰਡ ਵਾਸੀ ਹੱਤਿਆ ਦੇ ਮਾਮਲੇ ਵਿਚ ਦੋਸ਼ੀਆਂ ਦੀ ਗਿ੍ਫ਼ਤਾਰੀ ਅਤੇ ਕਾਨੂੰਨੀ ਕਾਰਵਾਈ ਨੂੰ ਲੈ ਕੇ ਪੁਲਿਸ ਮੁਖੀ ਹਿਸਾਰ ਨੂੰ ਮਿਲੇ | ਕ੍ਰਿਸ਼ਨ ਕੁਮਾਰ ਨੇ ਮਾਮਲੇ ਤੋਂ ਜਾਣੂ ...

ਪੂਰੀ ਖ਼ਬਰ »

ਗੁਰੂ ਨਾਨਕ ਗਰਲਜ਼ ਕਾਲਜ 'ਚ ਭਾਈ ਘਨਈਆ ਜੀ ਤ੍ਰੈਸ਼ਤਾਬਦੀ ਨਮਿਤ ਸਜਾਏ ਗੁਰਮਤਿ ਸਮਾਗਮ

ਯਮੁਨਾਨਗਰ/ਜਗਾਧਰੀ, 20 ਅਗਸਤ (ਗੁਰਦਿਆਲ ਸਿੰਘ ਨਿਮਰ/ਜਗਜੀਤ ਸਿੰਘ)-ਭਾਈ ਘਨਈਆ ਜੀ ਦੇ ਜੋਤੀ ਜੋਤ 300 ਸਾਲਾ ਤ੍ਰੈਸ਼ਤਾਬਦੀ ਸਮਾਗਮਾਂ ਨੂੰ ਸਮਰਪਿਤ ਸਮੂਹ ਇਲਾਕਾ ਵਾਸੀ ਸੰਗਤ, ਸਿੰਘ ਸਭਾਵਾਂ, ਸਿੱਖ ਸੰਪਰਦਾਵਾਂ, ਨਿਹੰਗ ਸਿੰਘ ਜਥੇਬੰਦੀਆਂ, ਧਾਰਮਿਕ ਸੁਸਾਇਟੀਆਂ ਦੇ ...

ਪੂਰੀ ਖ਼ਬਰ »

ਸਿੱਖ ਪਰਿਵਾਰ 'ਤੇ ਝੂਠੇ ਕੇਸ ਿਖ਼ਲਾਫ਼ ਸਿੱਖ ਭਾਈਚਾਰਾ ਹੋਇਆ ਲਾਮਬੰਦ

ਡੱਬਵਾਲੀ, 20 ਅਗਸਤ (ਇਕਬਾਲ ਸਿੰਘ ਸ਼ਾਂਤ)-ਹਰਿਆਣਾ ਸਿੱਖ ਗੁਰਦੁਆਰਾ ਮੈਨੇਜਮੇਂਟ ਕਮੇਟੀ ਅਤੇ ਸਿੱਖ ਸਮਾਜ ਨੇ ਹਿਸਾਰ ਵਿਖੇ ਸਿੱਖ ਪਰਿਵਾਰ 'ਤੇ ਹਮਲਾ ਅਤੇ ਝੂਠਾ ਕੇਸ ਬਣਾਉਣ ਿਖ਼ਲਾਫ਼ 25 ਅਗਸਤ ਨੂੰ ਮੁੱਖ ਮੰਤਰੀ ਦੀ ਰੈਲੀ ਮੌਕੇ ਪ੍ਰਦਰਸ਼ਨ ਦੀ ਚਿਤਾਵਨੀ ਦਿੱਤੀ ਹੈ ...

ਪੂਰੀ ਖ਼ਬਰ »

ਬੈਂਕ ਦੇ ਮੈਨੇਜਰ ਤੇ ਗੰਨਮੈਨ ਨੂੰ ਗੋਲੀ ਮਾਰ ਕੇ ਲੁੱਟੇ 12 ਲੱਖ , ਮੈਨੇਜਰ ਦੀ ਮੌਤ, ਗੰਨਮੈਨ ਗੰਭੀਰ ਜ਼ਖ਼ਮੀ

ਹਾਂਸੀ, 20 ਅਗਸਤ (ਅਜੀਤ ਬਿਊਰੋ)-ਮਿਲਕਪੁਰ ਦੇ ਸਹਿਕਾਰੀ ਬੈਂਕ ਮੈਨੇਜਰ ਅਤੇ ਗਨਮੈਨ ਨੂੰ ਗੋਲੀ ਮਾਰ ਕੇ 12 ਲੱਖ ਰੁਪਏ ਦੀ ਨਗਦੀ ਲੁੱਟ ਦੇ ਅਣਪਛਾਤੇ ਮੋਟਰ ਸਾਈਕਲ ਸਵਾਰ ਫ਼ਰਾਰ ਹੋ ਗਏ | ਜਾਣਕਾਰੀ ਮੁਤਾਬਿਕ ਸਵੇਰੇ ਭਿਵਾਨੀ ਤੋਂ ਸਹਿਕਾਰੀ ਬੈਂਕ ਦਾ ਮੈਨੇਜਰ ਰਾਮਫਲ ...

ਪੂਰੀ ਖ਼ਬਰ »

ਸੜਕ ਹਾਦਸੇ 'ਚ 2 ਵਿਦਿਆਰਥੀਆਂ ਦੀ ਮੌਤ

ਟੋਹਾਣਾ, 20 ਅਗਸਤ (ਗੁਰਦੀਪ ਸਿੰਘ ਭੱਟੀ) - ਸੜਕ ਹਾਦਸੇ ਵਿਚ 2 ਵਿਦਿਆਰਥੀਆਂ ਦੀ ਮੌਤ ਹੋ ਗਈ, ਦੋਵੇਂ ਵਿਦਿਆਰਥੀ ਫਤਿਹਾਬਾਦ ਵਾਸੀ ਸਨ ਅਤੇ ਮੌਲਾਨਾ ਕਾਲਜ਼ 'ਚ ਪੜ੍ਹਦੇ ਸਨ | ਵਿਦਿਆਰਥੀਆਂ ਦੀ ਸੜਕ ਹਾਦਸੇ 'ਚ ਮੌਤ ਹੋਣ 'ਤੇ ਜ਼ਿਲ੍ਹੇ ਦੀਆਂ ਸਿੱਖਿਆ ਸੰਸਥਾਵਾਂ 'ਚ ਮਾਤਮ ...

ਪੂਰੀ ਖ਼ਬਰ »

ਵਿਆਹੁਤਾ ਵਲੋਂ ਦਾਜ ਦੀ ਮੰਗ ਪੂਰੀ ਨਾ ਹੋਣ 'ਤੇ ਜ਼ਹਿਰ ਦੇਣ ਦਾ ਦੋਸ਼

ਸਿਰਸਾ, 20 ਅਗਸਤ (ਭੁਪਿੰਦਰ ਪੰਨੀਵਾਲੀਆ)-ਪਿੰਡ ਸੁਚਾਨ ਵਿਖੇ ਇਕ ਵਿਆਹੁਤਾ ਨੇ ਆਪਣੇ ਸਹੁਰੇ ਪਰਿਵਾਰ 'ਤੇ ਦਾਜ ਦੀ ਮੰਗ ਪੂਰੀ ਨਾ ਹੋਣ 'ਤੇ ਜਬਰਦਸਤੀ ਜਹਿਰ ਪਿਲਾਉਣ ਦਾ ਕੇਸ ਦਰਜ ਕਰਵਾਇਆ ਹੈ | ਪੁਲਿਸ ਨੇ ਮਹਿਲਾ ਦੀ ਸ਼ਿਕਾਇਤ 'ਤੇ ਉਸ ਦੇ ਪਤੀ ਸਮੇਤ ਸਹੁਰੇ ਪਰਿਵਾਰ ...

ਪੂਰੀ ਖ਼ਬਰ »

ਲੜਕੀਆਂ ਵਲੋਂ ਲੜਕੇ ਦੀ ਕੁੱਟਮਾਰ ਲੜਕੇ ਵਲੋਂ ਲੜਕੀਆਂ 'ਤੇ ਕੁੱਟਮਾਰ ਅਤੇ ਸਾਮਾਨ ਖੋਹਣ ਦਾ ਦੋਸ਼

ਫਤਿਹਾਬਾਦ, 20 ਅਗਸਤ (ਹਰਬੰਸ ਮੰਡੇਰ)-ਲਾਲ ਬੱਤੀ ਚੌਕ 'ਤੇ 2 ਲੜਕੀਆਂ ਨੇ ਇਕ ਲੜਕੇ ਦੀ ਕੁੱਟਮਾਰ ਕਰ ਦਿੱਤੀ | ਲੜਕੀਆਂ ਨੇ ਜਿੱਥੇ ਛੇੜਖਾਨੀ ਕਰਨ ਦਾ ਦੋਸ਼ ਲਾਇਆ ਹੈ, ਉਥੇ ਲੜਕੇ ਨੇ ਲੜਕੀਆਂ 'ਤੇ ਉਸ ਨਾਲ ਕੁੱਟਮਾਰ ਕਰਨ ਅਤੇ ਉਸ ਦਾ ਸਮਾਨ ਖੋਹਣ ਦਾ ਦੋਸ਼ ਲਾਇਆ ਹੈ | ਪੁਲਿਸ ...

ਪੂਰੀ ਖ਼ਬਰ »

ਆਰੀਆ ਸਕੂਲ ਦੇ ਰਮਨ ਨੇ ਬੌਕਸਿੰਗ 'ਚ ਨਾਂਅ ਕੀਤਾ ਰੌਸ਼ਨ

ਨਰਵਾਨਾ, 20 ਅਗਸਤ (ਅਜੀਤ ਬਿਊਰੋ)-ਅੰਡਰ-14 ਜ਼ਿਲ੍ਹਾ ਪੱਧਰੀ ਸਕੂਲੀ ਖੇਡ ਮੁਕਾਬਲੇ 'ਚ ਜ਼ਿਲ੍ਹੇ ਦੀਆਂ ਬਲਾਕ ਟੀਮਾਂ ਨੇ ਹਿੱਸਾ ਲਿਆ | ਆਰੀਆ ਸੀ.ਸੈ. ਸਕੂਲ ਦੇ ਵਿਦਿਆਰਥੀ ਰਮਨ ਪੁੱਤਰ ਸੰਦੀਪ ਨੇ ਮੁਕਾਬਲੇ ਵਿ ਅੰਡਰ-14 ਵਿਚ 32 ਕਿਲੋ ਭਾਰ ਵਰਗ 'ਚ ਸਾਰੇ ਜੀਂਦ ਜ਼ਿਲ੍ਹੇ ਵਿਚ ...

ਪੂਰੀ ਖ਼ਬਰ »

ਬਾਲਾ ਜੀ ਜਾਗਰਨ ਵਿਚ ਹਨੁਮਾਨ ਦੀ ਝਾਂਕੀ ਰਹੀ ਖਿੱਚ ਦਾ ਕੇਂਦਰ

ਥਾਨੇਸਰ, 20 ਅਗਸਤ (ਅਜੀਤ ਬਿਊਰੋ)-ਸ੍ਰੀ ਬਾਲਾ ਜੀ ਸੇਵਕ ਮੰਡਲ ਵਲੋਂ ਗੁਰੂ ਨਾਨਕਪੁਰਾ ਮੁਹੱਲਾ ਵਿਚ ਸ੍ਰੀ ਬਾਲਾ ਜੀ ਦਾ 5ਵਾਂ ਵਿਸ਼ਾਲ ਜਾਗਰਨ ਕਰਵਾਇਆ ਗਿਆ | ਜਾਗਰਨ ਵਿਚ ਸਿੰਦੂਰੀ ਹਨੁਮਾਨ ਜੀ ਅਤੇ ਉੱਡਣ ਵਾਲੇ ਹਨੁਮਾਨ ਜੀ ਦੀ ਝਾਕੀ ਭਗਤਾਂ ਲਈ ਖਿੱਚ ਦਾ ਕੇਂਦਰ ਰਹੀ ...

ਪੂਰੀ ਖ਼ਬਰ »

ਬਿਜਲੀ ਦੀ ਨਾਜਾਇਜ਼ ਛਾਪਾਮਾਰੀ ਦੇ ਵਿਰੋਧ 'ਚ ਕਿਸਾਨਾਂ ਨੇ ਨਿਗਮ ਨੂੰ ਕੋਸਿਆ

ਕੈਥਲ, 20 ਅਗਸਤ (ਅਜੀਤ ਬਿਊਰੋ)-ਭਾਰਤੀ ਕਿਸਾਨ ਯੂਨੀਅਨ ਦੀ ਬੈਠਕ ਪਿੰਡ ਦਿਲੋਂਵਾਲੀ ਦੀ ਚੌਪਾਲ 'ਚ ਬਲਾਕ ਪ੍ਰਧਾਨ ਬਲਵੰਤ ਦੀ ਪ੍ਰਧਾਨਗੀ 'ਚ ਹੋਈ | ਬੈਠਕ ਵਿਚ ਕਿਸਾਨਾਂ ਨੂੰ ਸਮਝਾਉਂਦੇ ਹੋਏ ਭਾਕਿਊ ਸੂਬਾਈ ਪ੍ਰਧਾਨ ਖਜਾਂਚੀ ਸਤਪਾਲ ਦਿਲੋਂਵਾਲੀ ਨੇ ਕਿਹਾ ਕਿ ਬਿਜਲੀ ...

ਪੂਰੀ ਖ਼ਬਰ »

173ਵੀਂ ਸਾਈਕਲ ਰੈਲੀ ਦੇ ਨਾਲ ਲਗਾਏ ਬੂਟੇ

ਕੁਰੂਕਸ਼ੇਤਰ, 20 ਅਗਸਤ (ਜਸਬੀਰ ਸਿੰਘ ਦੁੱਗਲ)-ਸੈਕਟਰ-30 ਦੇ ਪਾਰਕ ਵਿਚ ਪ੍ਰੇਰਨਾ ਸਮਿਤੀ ਹਰਿਆਣਾ ਤੇ ਵਸੁਧੈਵ ਕੁਟੁੰਬਕਮ ਸੰਸ਼ਕਿ੍ਤੀ ਸੇਵਾ ਆਯਾਮ ਵਲੋਂ ਬੂਟੇ ਲਗਾਏ ਗਏ | ਇਸ ਤੋਂ ਪਹਿਲਾਂ 173ਵੀਂ ਸਾਈਕਲ ਰੈਲੀ ਕੱਢੀ ਗਈ, ਜੋ ਕਿ ਵਾਤਾਵਰਨ ਸਰਪਰਸਤ ਅਤੇ ਡਾਇਮੰਡ ...

ਪੂਰੀ ਖ਼ਬਰ »

ਬਲਾਕ ਪੱਧਰੀ ਖੇਡ ਮੁਕਾਬਲਿਆਂ 'ਚ ਭਗਤ ਪਬਲਿਕ ਸਕੂਲ ਸੰਤਨਗਰ ਦੀ ਸਰਦਾਰੀ ਬਰਕਰਾਰ

ਏਲਨਾਬਾਦ, 20 ਅਗਸਤ (ਜਗਤਾਰ ਸਮਾਲਸਰ)-ਹਰਿਆਣਾ ਸਕੂਲ ਸਿੱਖਿਆ ਵਿਭਾਗ ਵਲੋਂ ਏਲਨਾਬਾਦ ਦੀ ਖੇਲ ਇੰਡੀਆ ਖੇਲ ਅਕੈਡਮੀ 'ਚ ਕਰਵਾਏ ਜਾ ਰਹੇ ਬਲਾਕ ਪੱਧਰੀ ਖੇਡ ਮੁਕਾਬਲਿਆਂ ਦੇ ਅੰਡਰ-11 ਅਤੇ ਅੰਡਰ-14 ਵਰਗ ਦੇ ਮੁਕਾਬਲਿਆਂ 'ਚ ਭਗਤ ਪਬਲਿਕ ਸਕੂਲ ਸੰਤਨਗਰ ਦੇ ਵਿਦਿਆਰਥੀਆਂ ਨੇ ...

ਪੂਰੀ ਖ਼ਬਰ »

ਸ੍ਰੀਕ੍ਰਿਸ਼ਨ ਕਿਰਪਾ ਸਮਿਤੀ ਨੇ ਕੱਢੀਆਂ ਪ੍ਰਭਾਤਫੇਰੀਆਂ

ਕੁਰੂਕਸ਼ੇਤਰ, 20 ਅਗਸਤ (ਜਸਬੀਰ ਸਿੰਘ ਦੁੱਗਲ)-ਸ੍ਰੀ ਕ੍ਰਿਸ਼ਨ ਕਿਰਪਾ ਸਮਿਤੀ ਵਲੋਂ ਸੈਕਟਰ-2, 5 ਅਤੇ 7 'ਚ ਪ੍ਰਭਾਤਫੇਰੀਆਂ ਕੱਢੀਆਂ ਗਈਆਂ | ਇਹ ਪ੍ਰਭਾਤਫੇਰੀਆਂ ਸੈਕਟਰ-5 ਵਿਚ ਸੁਭਾਸ਼ ਨਰੂਲਾ, ਸੈਕਟਰ-5 ਵਿਚ ਸੁਰਜੀਤ ਸਿੰਘ ਸਲੂਜਾ ਅਤੇ ਸੈਕਟ-2 ਵਿਚ ਰਵਿੰਦਰ ਸ਼ਮਰਾ ...

ਪੂਰੀ ਖ਼ਬਰ »

81 ਸ੍ਰੀ ਅਖੰਡ ਪਾਠਾਂ ਦੀ ਅਰੰਭਤਾ, ਕੀਰਤਨ ਦਰਬਾਰ ਅਤੇ ਕਵੀ ਦਰਬਾਰ ਅੱਜ

ਯਮੁਨਾਨਗਰ, 20 ਅਗਸਤ (ਗੁਰਦਿਆਲ ਸਿੰਘ ਨਿਮਰ)-ਭਾਈ ਘਨੱਈਆ ਸਾਹਿਬ ਜੀ ਦੇ ਜੋਤੀ ਜੋਤਿ ਸਮਾਗਮ ਦੀ 300 ਸਾਲਾ ਸ਼ਤਾਬਦੀ ਨੂੰ ਸਮਰਪਿਤ ਅਤੇ ਸੰਤ ਪੰਡਿਤ ਨਿਸ਼ਚਲ ਸਿੰਘ ਜੀ ਦੀ 40ਵੀਂ ਪਾਵਨ ਬਰਸੀ 'ਤੇ ਸੰਤ ਤਿਰਲੋਚਨ ਸਿੰਘ ਦੀ 28ਵੀਂ ਪਾਵਨ ਮਿੱਠੀ ਯਾਦ ਵਿਚ ਸ਼ਹਿਰ ਦੇ ਪੁਰਾਤਨ ...

ਪੂਰੀ ਖ਼ਬਰ »

ਹਰਿਆਣਾ ਸੰਸਕਿ੍ਤ ਅਕਾਦਮੀ ਅਤੇ ਭਾਰਤ ਵਿਕਾਸ ਪ੍ਰੀਸ਼ਦ ਵਲੋਂ ਕਰਵਾਇਆ ਸੰਸਕਿ੍ਤ ਗੀਤ ਗਾਇਨ ਮੁਕਾਬਲਾ

ਸਿਰਸਾ, 20 ਅਗਸਤ (ਭੁਪਿੰਦਰ ਪੰਨੀਵਾਲੀਆ)-ਹਰਿਆਣਾ ਸੰਸਕਿ੍ਤ ਅਕਾਦਮੀ ਪੰਚਕੂਲਾ ਅਤੇ ਭਾਰਤ ਵਿਕਾਸ ਪ੍ਰੀਸ਼ਦ ਵਲੋਂ ਹਿਸਾਰ ਰੋਡ ਸਥਿਤ ਪ੍ਰੀਸ਼ਦ ਦੇ ਭਵਨ 'ਚ ਸੰਸਕਿ੍ਤ ਗੀਤ ਗਾਇਨ ਅਤੇ ਰਾਸ਼ਟਰੀ ਸਮੂਹਗਾਨ ਦਾ ਮੁਕਾਬਲਾ ਕਰਵਾਇਆ ਗਿਆ ਜਿਸ 'ਚ 22 ਟੀਮਾਂ ਦੇ 121 ...

ਪੂਰੀ ਖ਼ਬਰ »

ਪਿੱਪਲੀ ਰੈਲੀ ਨੇ ਹਰਿਆਣਾ ਦੀ ਸਿਆਸਤ 'ਚ ਨਵੀਂ ਹਲਚਲ ਪੈਦਾ ਕੀਤੀ-ਸਰਪੰਚ ਸਿੱਧੂ

ਏਲਨਾਬਾਦ, 20 ਅਗਸਤ (ਜਗਤਾਰ ਸਮਾਲਸਰ)-ਸ਼੍ਰੋਮਣੀ ਅਕਾਲੀ ਦਲ ਵਲੋਂ ਕੱਲ੍ਹ ਪਿੱਪਲੀ (ਕੁਰੂਕਸ਼ੇਤਰ) ਵਿਖੇ ਕੀਤੀ ਗਈ ਸਫ਼ਲ ਰੈਲੀ ਨੇ ਹਰਿਆਣਾ ਦੀ ਸਿਆਸਤ 'ਚ ਨਵੀ ਜੰਗ ਛੇੜ ਦਿੱਤੀ ਹੈ ਅਤੇ ਇਸ ਰੈਲੀ 'ਚ ਇਕੱਠੀ ਹੋਈ ਭਾਰੀ ਭੀੜ ਨੇ ਸੂਬੇ ਦੀਆ ਸਾਰੀਆ ਪ੍ਰਮੁੱਖ ਰਾਜਨੀਤਿਕ ...

ਪੂਰੀ ਖ਼ਬਰ »

ਸਿੱਖਿਆ ਅਧਿਕਾਰੀ ਸੰਘ ਦੀ ਬੈਠਕ 'ਚ ਅਧਿਆਪਕਾਂ ਨੂੰ ਕੀਤਾ ਪ੍ਰੇਰਿਤ

ਕੁਰੂਕਸ਼ੇਤਰ, 20 ਅਗਸਤ (ਜਸਬੀਰ ਸਿੰਘ ਦੁੱਗਲ)-ਬਲਾਕ ਸਿੱਖਿਆ ਅਧਿਕਾਰੀ ਅਤੇ ਜ਼ਿਲ੍ਹਾ ਪ੍ਰਧਾਨ ਵਿਨੋਦ ਕੌਸ਼ਿਕ ਦੀ ਪ੍ਰਧਾਨਗੀ ਵਿਚ ਹਰਿਆਣਾ ਸਕੂਲ ਸਿੰਖਿਆ ਅਧਿਕਾਰੀ ਸੰਘ ਦੀ ਜ਼ਿਲ੍ਹਾ ਪੱਧਰੀ ਬੈਠਕ ਹੋਈ | ਬੈਠਕ ਵਿਚ ਤੀਜੀ, 5ਵੀਂ ਅਤੇ 7ਵੀਂ ਜਮਾਤ ਦੇ ਵਿਦਿਆਰਥੀਆਂ ...

ਪੂਰੀ ਖ਼ਬਰ »

ਖੋ-ਖੋ 'ਚ ਕਸੀਥਨ ਤੇ ਵਾਲੀਬਾਲ 'ਚ ਬੀੜ ਕਾਲਵਾ ਰਿਹਾ ਅੱਵਲ

ਕੁਰੂਕਸ਼ੇਤਰ/ਸ਼ਾਹਾਬਾਦ, 20 ਅਗਸਤ (ਜਸਬੀਰ ਸਿੰਘ ਦੁੱਗਲ)-ਡੀ. ਏ. ਵੀ. ਸੀਨੀਅਰ ਸੈਕੰਡਰੀ ਸਕੂਲ 'ਚ ਚੱਲ ਰਹੇ ਵੱਖ-ਵੱਖ ਮੁਕਾਬਲਿਆਂ 'ਚ ਖੋ-ਖੋ ਅੰਡਰ-17 ਵਿਚ ਗੌਰਮਿੰਟ ਹਾਈ ਸਕੂਲ ਕਸੀਥਲ ਨੇ ਪਹਿਲਾ, ਅਲਪਾਈਨ ਸਕੂਲ ਨੇ ਦੂਜਾ, ਜਦਕਿ ਅੰਡਰ-14 ਵਿਚ ਡਿਵਾਈਨ ਸਕੂਲ ਸ਼ਾਹਾਬਾਦ ...

ਪੂਰੀ ਖ਼ਬਰ »

ਸਮਾਜਿਕ ਤੇ ਧਾਰਮਿਕ ਸੰਸਥਾਵਾਂ ਨੇ ਦਿੱਤੀ ਸਾਬਕਾ ਪ੍ਰਧਾਨ ਮੰਤਰੀ ਨੂੰ ਸ਼ਰਧਾਂਜਲੀ

ਕੁਰੂਕਸ਼ੇਤਰ/ਸ਼ਾਹਾਬਾਦ, 20 ਅਗਸਤ (ਜਸਬੀਰ ਸਿੰਘ ਦੁੱਗਲ)-ਪਰਸ਼ੁ ਰਾਮ ਮੰਦਿਰ ਸਭਾ, ਭਾਰਤ ਵਿਕਾਸ ਪ੍ਰੀਸ਼ਦ, ਗੌੜ ਬ੍ਰਾਹਮਣ ਸਭਾ, ਸਬਜ਼ੀ ਮੰਡੀ ਹਨੁਮਾਨ ਮੰਦਿਰ ਸਭਾ, ਹਰਮਿਲਾਪੀ ਕ੍ਰਿਸ਼ਨਾ ਮੰਦਿਰ ਸਭਾ, ਮਾਤਾ ਰੁਕਮਨੀ ਰਾਏ ਸਕੂਲ ਖਰੀਂਡਵਾ, ਆਰੀਆ ਗਰਲਜ਼ ਕਾਲਜ, ...

ਪੂਰੀ ਖ਼ਬਰ »

ਹਿੰਦੀ ਸਮੂਹ ਗਾਇਨ 'ਚ ਵਿਸ਼ਵਾਸਲ ਸਕੂਲ ਰਿਹਾ ਅੱਵਲ

ਕੁਰੂਕਸ਼ੇਤਰ/ਸ਼ਾਹਾਬਾਦ, 20 ਅਗਸਤ (ਜਸਬੀਰ ਸਿੰਘ ਦੁੱਗਲ)-ਭਾਰਤ ਵਿਕਾਸ ਪ੍ਰੀਸ਼ਦ ਵਲੋਂ ਐਮ.ਐਨ. ਕਾਲਜ 'ਚ ਰਾਸ਼ਟਰੀ ਸਮੂਹ ਗਾਇਨ ਅਤੇ ਸੰਸ਼ਕ੍ਰਿਤ ਗੀਤ ਮੁਕਾਬਲਾ ਕਰਵਾਇਆ ਗਿਆ | ਪ੍ਰੋਗਰਾਮ ਤੋਂ ਪਹਿਲਾਂ ਪ੍ਰੀਸ਼ਦ ਦੇ ਮੈਂਬਰਾਂ ਅਤੇ ਮੁੱਖ ਮਹਿਮਾਨਾਂ ਨੇ ਸਾਬਕਾ ...

ਪੂਰੀ ਖ਼ਬਰ »

ਜ਼ਿੰਦਗੀ ਜਿਊਣ ਲਈ ਦਰੱਖ਼ਤਾਂ ਤੋਂ ਮਿਲਦੀ ਹੈ ਜ਼ਿੰਦਗੀ-ਮੇਹਰ ਸਿੰਘ

ਸਰਸਵਤੀ ਨਗਰ, 20 ਅਗਸਤ (ਅਜੀਤ ਬਿਊਰੋ)-ਗੌਰਮਿੰਟ ਸੈਕੰਡਰੀ ਸਕੂਲ ਖੇੜਾ ਕਲਾਂ ਵਿਚ ਸ੍ਰੀ ਸ਼ਰਧਾ ਕਲਿਆਣ ਸਰਵਿਸ ਟਰੱਸਟ ਦੇ ਪ੍ਰਤੀਨਿਧਾਂ ਮੇਹਰ ਸਿੰਘ, ਅਸ਼ੋਕ ਕੁਮਾਰ, ਅਮਨਪਾਲ ਸਿੰਘ ਤੇ ਸੰਜੇ ਚੌਧਰੀ ਨੇ ਸਕੂਲ ਸਟਾਫ਼ ਮੈਂਬਰਾਂ ਦੇ ਨਾਲ ਮਿਲ ਕੇ ਸਕੂਲ ਗਰਾਊਾਡ 'ਚ ...

ਪੂਰੀ ਖ਼ਬਰ »

ਫੀਨਿਕਸ ਕਲੱਬ ਨੇ ਲੋੜਵੰਦ ਬੱਚਿਆਂ ਨੂੰ ਵੰਡੇ ਸਕੂਲ ਬੈਗ

ਕੁਰੂਕਸ਼ੇਤਰ, 20 ਅਗਸਤ (ਜਸਬੀਰ ਸਿੰਘ ਦੁੱਗਲ)-ਸਮਾਜਿਕ ਸੰਸਥਾ ਫੀਨਿਕਸ ਕਲੱਬ ਵਲੋਂ ਰੇਲਵ ਰੋਡ ਬ੍ਰਹਮਾ ਕਾਲੋਨੀ ਦੀ ਵਾਤਸਲਿਆ ਵਾਟੀਕਾ ਵਿਚ ਸਿੱਖਿਆ ਲੈ ਰਹੇ ਲੋੜਵੰਦ ਵਿਦਿਆਰਥੀਆਂ ਨੂੰ 100 ਸਕੂਲੀ ਬੈਗ ਵੰਡੇ ਗਏ | ਕਲੱਬ ਪ੍ਰਧਾਨ ਵਿਸ਼ਾਲ ਮਦਾਨ ਨੇ ਦੱਸਿਆ ਕਿ ...

ਪੂਰੀ ਖ਼ਬਰ »

ਸਿੱਖ ਪਰਿਵਾਰ 'ਤੇ ਹਮਲੇ ਦੇ ਦੋਸ਼ੀਆਂ ਿਖ਼ਲਾਫ਼ ਕਾਰਵਾਈ ਦੀ ਮੰਗ

ਹਿਸਾਰ, 20 ਅਗਸਤ (ਰਾਜ ਪਰਾਸਰ)-ਪ੍ਰਬੰਧਕ ਕਮੇਟੀ ਸ੍ਰੀ ਗੁਰੂ ਸਿੰਘ ਸਭਾ ਨਾਗੋਰੀ ਗੇਟ ਦੇ ਸਾਬਕਾ ਸਕੱਤਰ ਅਤੇ ਸਾਬਕਾ ਪ੍ਰਧਾਨ ਬੀੜ ਬਬਰਾਨ ਵਾਸੀ ਜਸਵੰਤ ਸਿੰਘ ਭੁੱਲਰ, ਸੁਖਵਿੰਦਰ ਸਿੰਘ ਪਿੰਡ ਬੀੜ ਬਬਰਾਨ ਵਾਸੀਆਂ ਦੇ ਨਾਲ ਹਿਸਾਰ ਦੇ ਇਕ ਨਿੱਜੀ ਹਸਪਤਾਲ ਵਿਚ ...

ਪੂਰੀ ਖ਼ਬਰ »

ਸੰਗਮ ਕਲਾ ਗਰੁੱਪ ਦੀ ਬੈਠਕ

ਨਰਵਾਨਾ, 20 ਅਗਸਤ (ਅਜੀਤ ਬਿਊਰੋ)-ਸੰਗਮ ਕਲਾ ਗਰੁੱਪ, ਸੁਰ ਤਰੰਗ ਅਖਿਲ ਭਾਰਤੀ ਗਾਇਨ ਖ਼ੋਜ ਫਿਲਮੀ ਅਤੇ ਗ਼ੈਰ ਫਿਲਮੀ ਗੀਤਾਂ ਦੇ ਪ੍ਰੋਗਰਾਮ ਲਈ ਬੈਠਕ ਐਸ. ਡੀ. ਪਬਲਿਕ ਸਕੂਲ 'ਚ ਹੋਈ | ਬੈਠਕ ਕੋਆਰਡੀਨੇਟਰ ਸਤਪਾਲ ਗੁਪਤਾ ਦੀ ਪ੍ਰਧਾਨਗੀ 'ਚ ਹੋਈ | ਬੈਠਕ ਵਿਚ ਸਾਰੇ ਮੈਂਬਰ ...

ਪੂਰੀ ਖ਼ਬਰ »

ਅਲਬੈਂਡਾਜੋਲ ਦੀਆਂ ਗੋਲੀਆਂ ਖਾਣ ਨਾਲ 14 ਵਿਦਿਆਰਥੀਆਂ ਦੀ ਹਾਲਤ ਵਿਗੜੀ

ਫਤਿਹਾਬਾਦ, 20 ਅਗਸਤ (ਹਰਬੰਸ ਮੰਡੇਰ)-ਸਵਾਮੀ ਨਗਰ ਦੇ ਪ੍ਰਾਇਮਰੀ ਸਕੂਲ 'ਚ ਅਲਬੈਂਡਾਜੋਲ ਦੀਆਂ ਗੋਲੀਆਂ ਖਾਣ ਨਾਲ 14 ਬੱਚਿਆਂ ਦੀ ਹਾਲਤ ਖ਼ਰਾਬ ਹੋ ਗਈ | ਬੱਚਿਆਂ ਨੂੰ ਇਲਾਜ਼ ਲਈ ਨਾਗਰਿਕ ਹਸਪਤਾਲ 'ਚ ਭਰਤੀ ਕਰਵਾਇਆ ਗਿਆ | ਮਾਮਲੇ ਦੀ ਸੂਚਨਾ ਜਦੋ ਬੱਚਿਆਂ ਦੇ ਪਰਿਵਾਰ ...

ਪੂਰੀ ਖ਼ਬਰ »

ਪਿੰਡ ਪਨਿਹਾਰੀ 'ਚ ਪੀਰ ਬਾਬਾ ਸ਼ਾਹਬੂਸ਼ਾਹ ਦੇ ਮੇਲੇ ਮੌਕੇ ਹੋਇਆ ਟੂਰਨਾਮੈਂਟ

ਸਿਰਸਾ, 20 ਅਗਸਤ (ਭੁਪਿੰਦਰ ਪੰਨੀਵਾਲੀਆ)-ਪਿੰਡ ਪਨਿਹਾਰੀ 'ਚ ਪੀਰ ਬਾਬਾ ਸ਼ਾਹਬੂਸ਼ਾਹ ਦੇ ਮੇਲੇ ਮੌਕੇ ਟੂਰਨਾਮੈਂਟ ਕਰਵਾਇਆ ਗਿਆ, ਜਿਸ 'ਚ ਹਰਿਆਣਾ ਤੇ ਪੰਜਾਬ ਦੀਆਂ ਦੋ ਦਰਜਨ ਤੋਂ ਵੱਧ ਟੀਮਾਂ ਨੇ ਹਿੱਸਾ ਲਿਆ | ਇਸ ਮੌਕੇ ਹੋਏ ਕਬੱਡੀ ਦੇ ਮੈਚ 'ਚ ਪਨਿਹਾਰੀ ਦੀ ਟੀਮ ...

ਪੂਰੀ ਖ਼ਬਰ »

ਬੂਟਾ ਲਗਾ ਕੇ ਮਨਾਇਆ ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਦਾ ਜਨਮ ਦਿਨ

ਸਿਰਸਾ, 20 ਅਗਸਤ (ਭੁਪਿੰਦਰ ਪੰਨੀਵਾਲੀਆ)-ਸਿਰਸਾ ਦੇ ਕਾਂਗਰਸ ਭਵਨ 'ਚ ਅੱਜ ਕਾਂਗਰਸੀਆਂ ਨੇ ਸਾਦੇ ਢੰਗ ਨਾਲ ਸਾਬਕਾ ਪ੍ਰਧਾਨ ਮੰਤਰੀ ਦਾ ਜਨਮ ਦਿਨ ਮਨਾ ਕੇ ਉਨ੍ਹਾਂ ਨੂੰ ਯਾਦ ਕੀਤਾ | ਇਸ ਮੌਕੇ 'ਤੇ ਕਾਂਗਰਸੀਆਂ ਵਲੋਂ ਇਕ ਬੂਟਾ ਵੀ ਲਾਇਆ ਗਿਆ | ਕਾਂਗਰਸ ਭਵਨ 'ਚ ਇਕੱਠੇ ...

ਪੂਰੀ ਖ਼ਬਰ »

ਭਾਰਤੀ ਖੇਤ ਮਜ਼ਦੂਰ ਯੂਨੀਅਨ ਨੇ ਐਸ.ਡੀ.ਐਮ. ਨੂੰ ਸੌ ਾਪਿਆ ਮੰਗ-ਪੱਤਰ

ਕੁਰੂਕਸ਼ੇਤਰ/ਸ਼ਾਹਾਬਾਦ, 20 ਅਗਸਤ (ਜਸਬੀਰ ਸਿੰਘ ਦੁੱਗਲ)-ਭਾਰਤੀ ਖੇਤ ਮਜਦੂਰ ਯੂਨੀਅਨ ਨੇ ਸਰਕਾਰ ਦੀ ਲੋਕ ਵਿਰੋਧੀ ਨੀਤੀਆਂ ਿਖ਼ਲਾਫ਼ ਰੋਸ ਪ੍ਰਦਰਸ਼ਨ ਕਰਦੇ ਹੋਏ ਪ੍ਰਧਾਨਮੰਤਰੀ ਦੇ ਨਾਂਅ ਐਸ.ਡੀ.ਐਮ ਨੂੰ ਮੰਗ ਪੱਤਰ ਸੌਾਪਿਆ | ਖੇਤ ਮਜ਼ਦੂਰ ਯੂਨੀਅਨ ਦੇ ਵਰਕਰਾਂ ...

ਪੂਰੀ ਖ਼ਬਰ »

ਭਾਜਪਾ ਸਰਕਾਰ 'ਚ ਵਪਾਰੀ, ਸਨਅਤਕਾਰ ਤੇ ਕਿਸਾਨ ਲੁੱਟੇ ਗਏ : ਗਰਗ

ਸਿਰਸਾ, 20 ਅਗਸਤ (ਭੁਪਿੰਦਰ ਪੰਨੀਵਾਲੀਆ)-ਹਰਿਆਣਾ ਪ੍ਰਦੇਸ਼ ਵਪਾਰ ਮੰਡਲ ਦੇ ਸੂਬਾਈ ਪ੍ਰਧਾਨ ਅਤੇ ਅਖਿਲ ਭਾਰਤੀ ਵਪਾਰ ਮੰਡਲ ਦੇ ਰਾਸ਼ਟਰੀ ਜਨਰਲ ਸਕੱਤਰ ਬਜਰੰਗ ਦਾਸ ਗਰਗ ਨੇ ਕਿਹਾ ਹੈ ਕਿ ਭਾਜਪਾ ਦੇ ਰਾਜ 'ਚ ਵਪਾਰੀ, ਸਨਅਤਕਾਰ ਤੇ ਕਿਸਾਨ ਲੁੱਟੇ ਗਏ ਹਨ | ਇਨ੍ਹਾਂ ਦੀ ...

ਪੂਰੀ ਖ਼ਬਰ »

ਰੈਲੀ 'ਚ ਹੋਇਆ ਇੱਕਠ ਪਾਰਟੀ ਵਰਕਰਾਂ ਦੀ ਮਿਹਨਤ ਦਾ ਨਤੀਜਾ-ਅਜਰਾਨਾ

ਕੁਰੂਕਸ਼ੇਤਰ, 20 ਅਗਸਤ (ਜਸਬੀਰ ਸਿੰਘ ਦੁੱਗਲ) - ਸ਼ੋ੍ਰਮਣੀ ਅਕਾਲੀ ਦਲ ਹਰਿਆਣਾ ਦੇ ਬੁਲਾਰੇ ਕੰਵਲਜੀਤ ਸਿੰਘ ਅਜਰਾਨਾ ਨੇ ਕਿਹਾ ਕਿ ਸੂਬਾਈ ਪ੍ਰਧਾਨ ਸ਼ਰਨਜੀਤ ਸਿੰਘ ਸੌਥਾ ਦੀ ਅਗਵਾਈ ਵਿਚ ਬੀਤੇ ਦਿਨੀਂ ਪਿੱਪਲੀ ਵਿਚ ਹੋਈ ਜਨ ਚੇਤਨਾ ਰੈਲੀ ਵਿਚ ਪੁੱਜਾ ਲੋਕਾਂ ਦਾ ...

ਪੂਰੀ ਖ਼ਬਰ »

ਮੁਕਾਬਲਿਆਂ 'ਚ ਏ.ਅੇਸ.ਐਮ., ਗੁਰੂਕੁਲ, ਸੀਕਰੀ ਤੇ ਅਪੋਲੋ ਦੀਆਂ ਟੀਮਾਂ ਰਹੀਆਂ ਮੋਹਰੀ

ਨੀਲੋਖੇੜੀ, 20 ਅਗਸਤ (ਆਹੂਜਾ) -ਗੌਰਮਿੰਟ ਸੀ.ਸੈ ਸਕੂਲ 'ਚ ਬਲਾਕ ਪੱਧਰ 'ਤੇ ਹੋਂਈਆਂ ਖੇਡਾਂ ਦੇ ਦੂਜੇ ਦਿਨ ਸਕੂਲ ਟੀਮਾਂ ਨੇ ਆਪਣੇ ਹੁੱਨਰ ਦਾ ਵਿਖਾਵਾ ਕੀਤਾ | ਜੇਤੂ ਟੀਮਾਂ ਜ਼ਿਲ੍ਹਾ ਪੱਧਰ 'ਤੇ ਹੋਣ ਵਾਲੇ ਮੁਕਾਬਲੇ 'ਚ ਹਿੱਸਾ ਲੈਣਗੀਆਂ | ਖੋ-ਖੋ ਮੁਕਾਬਲੇ ਵਿਚ 11 ਸਾਲ ਦੀ ...

ਪੂਰੀ ਖ਼ਬਰ »

ਰੱਖੜੀ ਦਾ ਤਿਉਹਾਰ ਭਾਰਤੀ ਸੰਸ਼ਕ੍ਰਿਤੀ ਮੁਤਾਬਿਕ ਮਨਾਉਣ ਲਈ ਕੀਤਾ ਜਾਵੇਗਾ ਜਾਗਰੂਕ-ਆਚਾਰੀਆ

ਬਾਬੈਨ, 20 ਅਗਸਤ (ਡਾ. ਦੀਪਕ ਦੇਵਗਨ)-ਰੱਖੜੀ ਦੇ ਤਿਉਹਾਰ ਨੂੰ ਭਾਰਤੀ ਸੰਸ਼ਕ੍ਰਿਤੀ ਮੁਤਾਬਿਕ ਮਨਾਉਣ ਲਈ ਆਰੀਆ ਨਿਰਮਾਤਰੀ ਸਭਾ ਵਲੋਂ ਲੋਕਾਂ 'ਚ ਜਾਗਰੂਕਤਾ ਮੁਹਿੰਮ ਚਲਾਈ ਜਾਵੇਗੀ | ਮੁਹਿੰਮ ਦੀ ਸਫ਼ਲਤਾ ਲਈ ਸਭਾ ਦੇ ਆਚਾਰੀਆ ਧਰਮਪਾਲ ਨੇ ਰਾਜੀਵ ਗੂੜ੍ਹੀ ਦੇ ਦਫ਼ਤਰ ...

ਪੂਰੀ ਖ਼ਬਰ »

ਵੈੱਲ ਬੀੲੀਂਗ ਸਪੈਸ਼ਲ ਸਕੂਲ ਦੇ ਬੱਚਿਆਂ ਨੇ ਲਗਾਏ ਬੂਟੇ

ਕੁਰੂਕਸ਼ੇਤਰ, 20 ਅਗਸਤ (ਜਸਬੀਰ ਸਿੰਘ ਦੁੱਗਲ)-ਵੈੱਲ ਬੀੲੀਂਗ ਸਪੇਸ਼ਲ ਸਕੂਲ ਦੇ ਬੱਚਿਆਂ ਨੇ ਸੈਕਟਰ-4 ਅਤੇ 8 ਵਿਚ ਬੂਟੇ ਲਗਾਏ | ਸਕੂਲ ਨਿਰਦੇਸ਼ਿਕਾ ਬਲਵਿੰਦਰ ਕੌਰ ਅਤੇ ਇਕਬਾਲ ਸਿੰਘ ਨੇ ਕਿਹਾ ਕਿ ਵਿਦਿਆਰਥੀਆਂ ਨੇ ਦੂਸ਼ਿਤ ਹੋ ਰਹੇ ਵਾਤਾਵਰਨ ਨੂੰ ਬਚਾਉਣ ਲਈ ਦਰਖ਼ਤ ...

ਪੂਰੀ ਖ਼ਬਰ »

ਸਵ: ਰਾਜੀਵ ਗਾਂਧੀ ਨੇ ਦੇਸ਼ ਨੂੰ ਕੰਪਿਊਟਰ ਕ੍ਰਾਂਤੀ ਨਾਲ ਜੋੜਿਆ ਸੀ-ਗਰਗ

ਕੁਰੂਕਸ਼ੇਤਰ, 20 ਅਗਸਤ (ਜਸਬੀਰ ਸਿੰਘ ਦੁੱਗਲ)-ਭਾਰਤ ਦੇ ਸਾਬਕਾ ਪ੍ਰਧਾਨਮੰਤਰੀ ਰਾਜੀਵ ਗਾਂਧੀ ਦਾ 75ਵਾਂ ਜਨਮ ਦਿਨ ਮਨਾਇਆ ਗਿਆ | ਜ਼ਿਲ੍ਹਾ ਕਾਂਗਰਸ ਕਮੇਟੀ ਦੇ ਸਾਬਕਾ ਖਜਾਂਚੀ ਵਿਨੋਦ ਗਰਗ ਨੇ ਕਿਹਾ ਕਿ ਰਾਜੀਵ ਗਾਂਧੀ ਨੌਜਵਾਨਾਂ ਦੇ ਪ੍ਰੇਰਨਾ ਸ਼ਰੋਤ ਸਨ | ਉਨ੍ਹਾਂ ...

ਪੂਰੀ ਖ਼ਬਰ »

14.6 ਗਰਾਮ ਹੈਰੋਇਨ ਸਮੇਤ ਇਕ ਕਾਬੂ

ਸਿਰਸਾ, 20 ਅਗਸਤ (ਭੁਪਿੰਦਰ ਪੰਨੀਵਾਲੀਆ)-ਪੁਲਿਸ ਵਲੋਂ ਨਸ਼ਿਆਂ ਦੀ ਤਸਕਰੀ ਦੇ ਿਖ਼ਲਾਫ਼ ਚਲਾਏ ਗਏ 'ਪ੍ਰਬਲ ਪਰਹਾਰ' ਅਭਿਆਨ ਦੇ ਤਹਿਤ ਇਕ ਨੌਜਵਾਨ ਨੂੰ ਹੈਰੋਇਨ ਸਮੇਤ ਕਾਬੂ ਕੀਤਾ ਹੈ | ਇਹ ਜਾਣਕਾਰੀ ਦਿੰਦੇ ਹੋਏ ਪੁਲਿਸ ਬੁਲਾਰੇ ਨੇ ਦੱਸਿਆ ਹੈ ਕਿ ਬੀਤੀ ਰਾਤ ਪੁਲਿਸ ...

ਪੂਰੀ ਖ਼ਬਰ »

ਮੈਂ ਦੂਜੇ ਬੇਟੇ ਨੂੰ ਵੀ ਦੇਸ਼ ਸੇਵਾ ਲਈ ਭੇਜਣ ਲਈ ਤਿਆਰ ਹਾਂ–ਮਾਤਾ ਕ੍ਰਿਸ਼ਨਾ ਦੇਵੀ L ਪਿਤਾ ਨੇ ਆਪਣੇ ਸ਼ਹੀਦ ਪੁੱਤਰ ਨੂੰ ਅੰਤਮ ਸਸਕਾਰ ਮੌਕੇ ਕੀਤਾ ਸਲੂਟ ਸ਼ਹੀਦ ਰਾਜੇਸ਼ ਕੁਮਾਰ ਨੂੰ ਰਾਜ ਮੰਤਰੀ ਸਮੇਤ ਪ੍ਰਸ਼ਾਸਨ ਅਤੇ ਲੋਕਾਂ ਵਲੋਂ ਸ਼ਰਧਾਂਜਲੀਆਂ ਭੇਟ

ਗੂਹਲਾ ਚੀਕਾ, 20 ਅਗਸਤ (ਓ.ਪੀ. ਸੈਣੀ)–ਹਰਿਆਣਾ ਦੇ ਮੰਤਰੀ ਸ੍ਰੀ ਕ੍ਰਿਸ਼ਨ ਪੰਵਾਰ ਨੇ ਅੱਜ ਆਪਣੇ ਸਾਰੇ ਕੰਮਾਂ ਨੂੰ ਰੱਦ ਕਰਕੇ 6 ਰਾਜ ਰਾਈਫਲ ਦੇ ਸ਼ਹੀਦ ਰਾਜੇਸ਼ ਕੁਮਾਰ ਦੇ ਪਿੰਡ ਭਾਗਲ ਵਿਖੇ ਪੁੱਜ ਕੇ ਤਿਰੰਗੇ ਝੰਡੇ 'ਚ ਲਿਪਟੇ ਸ਼ਹੀਦ ਰਾਜੇਸ਼ ਕੁਮਾਰ ਦੀ ਦੇਹ 'ਤੇ ...

ਪੂਰੀ ਖ਼ਬਰ »

ਸ਼ਹੀਦ ਰਾਜੇਸ਼ ਕੁਮਾਰ ਨੂੰ ਰਾਜ ਮੰਤਰੀ ਸਮੇਤ ਪ੍ਰਸ਼ਾਸਨ ਅਤੇ ਲੋਕਾਂ ਵਲੋਂ ਸ਼ਰਧਾਂਜਲੀਆਂ ਭੇਟ

ਗੂਹਲਾ ਚੀਕਾ, 20 ਅਗਸਤ (ਓ.ਪੀ. ਸੈਣੀ)–ਹਰਿਆਣਾ ਦੇ ਮੰਤਰੀ ਸ੍ਰੀ ਕ੍ਰਿਸ਼ਨ ਪੰਵਾਰ ਨੇ ਅੱਜ ਆਪਣੇ ਸਾਰੇ ਕੰਮਾਂ ਨੂੰ ਰੱਦ ਕਰਕੇ 6 ਰਾਜ ਰਾਈਫਲ ਦੇ ਸ਼ਹੀਦ ਰਾਜੇਸ਼ ਕੁਮਾਰ ਦੇ ਪਿੰਡ ਭਾਗਲ ਵਿਖੇ ਪੁੱਜ ਕੇ ਤਿਰੰਗੇ ਝੰਡੇ 'ਚ ਲਿਪਟੇ ਸ਼ਹੀਦ ਰਾਜੇਸ਼ ਕੁਮਾਰ ਦੀ ਦੇਹ 'ਤੇ ...

ਪੂਰੀ ਖ਼ਬਰ »

ਖਾਟੂ ਸ਼ਿਆਮ ਸੰਕੀਰਤਨ 'ਚ ਝੂਮੇ ਸ਼ਰਧਾਲੂ

ਥਾਨੇਸਰ, 20 ਅਗਸਤ (ਅਜੀਤ ਬਿਊਰੋ)-ਸ੍ਰੀ ਖਾਟੂਸ਼ਿਆਮ ਪਰਿਵਾਰ ਟਰੱਸਟ ਵਲੋਂ 151ਵਾਂ ਸੰਕੀਰਤਨ ਤੇ ਭੰਡਾਰਾ ਦੇਰ ਸ਼ਾਮ ਜੋਤੀ ਨਗਰ 'ਚ ਕਰਵਾਇਆ ਗਿਆ | ਵੱਡੀ ਗਿਣਤੀ 'ਚ ਆਏ ਸ਼ਿਆਮ ਭਗਤਾਂ ਨੇ ਦਰਬਾਰ 'ਚ ਹਾਜ਼ਰੀ ਲਗਵਾਈ | ਸਾਰੇ ਭਗਤ ਸ਼ਿਆਮ ਮਸਤੀ 'ਚ ਨੱਚਣ ਲੱਗੇੇ | ਇਸ ਮੌਕੇ ...

ਪੂਰੀ ਖ਼ਬਰ »

ਰੱਖੜੀ ਦੇ ਤਿਉਹਾਰ ਸਬੰਧੀ ਬਾਲ ਭਵਨ 'ਚ ਕਰਵਾਏ ਮੁਕਾਬਲੇ

ਕੁਰੂਕਸ਼ੇਤਰ, 20 ਅਗਸਤ (ਜਸਬੀਰ ਸਿੰਘ ਦੁੱਗਲ)-ਬਾਲ ਭਵਨ ਪਬਲਿਕ ਸਕੂਲ 'ਚ ਰੱਖੜੀ ਦੇ ਤਿਉਹਾਰ ਤੋਂ ਪਹਿਲਾਂ ਸਾਰੀਆਂ ਜਮਾਤਾਂ 'ਚ ਵੱਖ-ਵੱਖ ਮੁਕਾਬਲੇ ਪੇਪਰ ਫੋਲਡਿੰਗ, ਰੱਖੜੀ ਬਣਾਉਣ, ਰੰਗੋਲੀ ਕਰਵਾਏ ਗਏ | ਜ਼ਿਲ੍ਹਾ ਬਾਲ ਕਲਿਆਣ ਅਧਿਕਾਰੀ ਪ੍ਰਦੀਪ ਮਲਿਕ ਨੇ ...

ਪੂਰੀ ਖ਼ਬਰ »





Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX