ਤਾਜਾ ਖ਼ਬਰਾਂ


ਤਰਨਜੀਤ ਸੰਧੂ ਅਮਰੀਕਾ 'ਚ ਭਾਰਤ ਦੇ ਰਾਜਦੂਤ ਨਿਯੁਕਤ
. . .  1 day ago
ਨਵੀਂ ਦਿੱਲੀ, ੨੮ ਜਨਵਰੀ - ਭਾਰਤੀ ਵਿਦੇਸ਼ ਮੰਤਰਾਲਾ ਵੱਲੋਂ ਤਰਨਜੀਤ ਸਿੰਘ ਸੰਧੂ ਨੂੰ ਅਮਰੀਕਾ 'ਚ ਭਾਰਤ ਦਾ ਰਾਜਦੂਤ ਨਿਯੁਕਤ ਕੀਤਾ ਗਿਆ ਹੈ। ਉਹ ਇਸ ਸਮੇਂ ਸ੍ਰੀਲੰਕਾ 'ਚ ਭਾਰਤ ਦੇ ਰਾਜਦੂਤ ...
ਸੁਖਦੇਵ ਸਿੰਘ ਢੀਂਡਸਾ ਦੇ ਨਾਲ ਹਨ 80 ਫ਼ੀਸਦੀ ਅਕਾਲੀ ਵਰਕਰ - ਪਰਮਿੰਦਰ ਢੀਂਡਸਾ
. . .  1 day ago
ਤਪਾ ਮੰਡੀ , 28 ਜਨਵਰੀ (ਵਿਜੇ ਸ਼ਰਮਾ) - ਪੰਜਾਬ ਦੇ ਸਾਬਕਾ ਖ਼ਜ਼ਾਨਾ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਨੇ ਪਿੰਡ ਤਾਜੋਕੇ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ 80 ਫ਼ੀਸਦੀ ਅਕਾਲੀ ਦਲ ਦੇ ਵਰਕਰ ਸੁਖਦੇਵ ਸਿੰਘ ਢੀਂਡਸਾ ਨਾਲ ਹਨ ਇਸ ਕਰ ਕੇ ਜੋ ਵੀ ਫ਼ੈਸਲਾ...
ਕੈਪਟਨ ਵੱਲੋਂ ਸੱਭਿਆਚਾਰਕ ਬੁੱਤ ਕਿਸੇ ਹੋਰ ਜਗ੍ਹਾ ਲਾਉਣ ਦੇ ਹੁਕਮ
. . .  1 day ago
ਚੰਡੀਗੜ੍ਹ, 28 ਜਨਵਰੀ - ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਨੇ ਸਭਿਆਚਾਰਕ ਵਿਭਾਗ ਨੂੰ ਅੰਮ੍ਰਿਤਸਰ ਦੇ ਵਿਰਾਸਤੀ ਮਾਰਗ 'ਤੇ ਸਥਾਪਿਤ ਸਭਿਆਚਾਰਕ ਬੁੱਤ ਕਿਸੇ ਹੋਰ...
ਸਭਿਆਚਾਰਕ ਬੁੱਤਾਂ ਦੇ ਵਿਵਾਦ ਸਬੰਧੀ ਮੀਂਹ ਦੇ ਬਾਵਜੂਦ ਧਰਨਾ ਜਾਰੀ
. . .  1 day ago
ਅੰਮ੍ਰਿਤਸਰ, 28 ਜਨਵਰੀ (ਜਸਵੰਤ ਸਿੰਘ ਜੱਸ) - ਵਿਰਾਸਤੀ ਮਾਰਗ ਦੇ ਸਭਿਆਚਾਰਕ ਬੁੱਤਾਂ ਨੂੰ ਹਟਾਉਣ ਅਤੇ ਬੁੱਤ ਢਾਹੁਣ ਦੀ ਕੋਸ਼ਿਸ਼ ਕਰਨ ਵਾਲੇ ਸਿੱਖ ਨੌਜਵਾਨਾਂ 'ਤੇ ਦਰਜ ਕੀਤੇ ਪਰਚੇ ਰੱਦ...
ਪਤੀ ਤੋਂ ਦੁਖੀ ਔਰਤ ਨੇ ਸ਼ੱਕੀ ਹਾਲਾਤਾਂ 'ਚ ਲਿਆ ਫਾਹਾ, ਮੌਤ
. . .  1 day ago
ਊਧਨਵਾਲ, 28 ਜਨਵਰੀ (ਪ੍ਰਗਟ ਸਿੰਘ) - ਪਤੀ ਦੀ ਮਾਰ ਕੁਟਾਈ ਹੱਥੋਂ ਦੁਖੀ ਹੋ ਕੇ ਪਤਨੀ ਨੇ ਸ਼ੱਕੀ ਹਾਲਾਤਾਂ 'ਚ ਪੱਖੇ ਨਾਲ ਫਾਹਾ ਲੈ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ। ਇਸ ਸੰਬੰਧੀ...
1.735 ਕਿੱਲੋ ਅਫ਼ੀਮ ਸਮੇਤ ਇੱਕ ਗ੍ਰਿਫ਼ਤਾਰ
. . .  1 day ago
ਡਮਟਾਲ, 28 ਜਨਵਰੀ - ਹਿਮਾਚਲ ਪ੍ਰਦੇਸ਼ ਦੇ ਵਿਧਾਨ ਸਭਾ ਹਲਕਾ ਇੰਦੌਰਾ ਦੇ ਥਾਣਾ ਡਮਟਾਲ ਦੀ ਪੁਲਿਸ ਨੇ ਪਿੰਡ ਮਾਜਰਾ ਵਿਖੇ ਇੱਕ ਵਿਅਕਤੀ ਨੂੰ 1.735 ਕਿੱਲੋ ਅਫ਼ੀਮ ਸਮੇਤ ਗ੍ਰਿਫ਼ਤਾਰ...
ਗੜੇਮਾਰੀ ਕਾਰਨ ਫ਼ਸਲਾਂ ਦਾ ਭਾਰੀ ਨੁਕਸਾਨ
. . .  1 day ago
ਸੁਲਤਾਨਪੁਰ ਲੋਧੀ, 28 ਜਨਵਰੀ (ਥਿੰਦ, ਹੈਪੀ, ਲਾਡੀ) - ਬਲਾਕ ਸੁਲਤਾਨਪੁਰ ਲੋਧੀ ਦੇ ਪਿੰਡਾਂ ਚੰਨਣਵਿੰਡੀ ਸ਼ੇਖਮਾਗਾ, ਭਰੋਆਣਾ, ਕਿੱਲੀਵਾੜਾ, ਰਾਮੇ, ਜੈਬੋਵਾਲ ਆਦਿ ਪਿੰਡਾਂ ਵਿਚ ਭਾਰੀ ਗੜੇਮਾਰੀ ਹੋਈ ਹੈ, ਜਿਸ ਕਾਰਨ...
ਲੁੱਟ-ਖੋਹ ਕਰਨ ਵਾਲੇ ਗਿਰੋਹ ਦੇ ਪੰਜ ਮੈਂਬਰ ਚੜ੍ਹੇ ਫ਼ਾਜ਼ਿਲਕਾ ਪੁਲਿਸ ਦੇ ਹੱਥੇ
. . .  1 day ago
ਫ਼ਾਜ਼ਿਲਕਾ, 28 ਜਨਵਰੀ (ਪ੍ਰਦੀਪ ਕੁਮਾਰ)- ਫ਼ਾਜ਼ਿਲਕਾ ਪੁਲਿਸ ਨੇ ਲੁੱਟ-ਖੋਹ ਕਰਨ ਵਾਲੇ ਇੱਕ ਗਿਰੋਹ ਦਾ ਪਰਦਾਫਾਸ਼ ਕਰਦਿਆਂ ਗਿਰੋਹ ਦੇ ਪੰਜ ਮੈਂਬਰਾਂ ਨੂੰ ਕਾਬੂ ਕਰਨ 'ਚ ਸਫਲਤਾ ਹਾਸਲ...
ਭਾਰੀ ਬਰਫ਼ਬਾਰੀ ਕਾਰਨ ਸ਼ਿਮਲਾ 'ਚ ਆਵਾਜਾਈ ਬੁਰੀ ਤਰ੍ਹਾਂ ਪ੍ਰਭਾਵਿਤ
. . .  1 day ago
ਸ਼ਿਮਲਾ, 28 ਜਨਵਰੀ (ਪੰਕਜ ਸ਼ਰਮਾ)- ਭਾਰੀ ਬਰਫ਼ਬਾਰੀ ਕਾਰਨ ਹਿਮਾਚਲ ਪ੍ਰਦੇਸ਼ ਦੇ ਸ਼ਿਮਲਾ 'ਚ ਆਮ ਜਨ-ਜੀਵਨ ਅਤੇ ਆਵਾਜਾਈ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ ਹੈ। ਇਸ ਬਾਰੇ ਜਾਣਕਾਰੀ ਦਿੰਦਿਆਂ...
ਸਿੱਧੂ ਜਿਸ ਵੀ ਪਾਰਟੀ 'ਚ ਜਾਣਗੇ, 2022 'ਚ ਉਸੇ ਪਾਰਟੀ ਦੀ ਸਰਕਾਰ ਬਣੇਗੀ- ਬ੍ਰਹਮਪੁਰਾ
. . .  1 day ago
ਜਲੰਧਰ, 28 ਜਨਵਰੀ (ਚਿਰਾਗ)- ਸ਼੍ਰੋਮਣੀ ਅਕਾਲੀ ਦਲ (ਟਕਸਾਲੀ) ਦੇ ਕੋਰ ਕਮੇਟੀ ਦੇ ਮੈਂਬਰਾਂ ਦੀ ਸੂਬੇ ਦੇ ਮੌਜੂਦਾ ਹਾਲਾਤ ਲੈ ਕੇ ਜਲੰਧਰ ਦੇ ਸਰਕਿਟ ਹਾਊਸ 'ਚ ਬੈਠਕ ਖ਼ਤਮ ਹੋਣ ਮਗਰੋਂ ਪੱਤਰਕਾਰਾਂ...
ਕੋਰੋਨਾ ਵਾਇਰਸ ਦੇ ਸ਼ੱਕੀ ਮਰੀਜ਼ ਸਾਹਮਣੇ ਆਉਣ ਮਗਰੋਂ ਮੋਹਾਲੀ ਹਵਾਈ ਅੱਡੇ 'ਤੇ ਮਰੀਜ਼ਾਂ ਹੋ ਰਹੀ ਹੈ ਥਰਮਲ ਸਕਰੀਨਿੰਗ
. . .  1 day ago
ਮੋਹਾਲੀ, 28 ਜਨਵਰੀ (ਕੇ. ਐੱਸ. ਰਾਣਾ)- ਕੋਰੋਨਾ ਵਾਇਰਸ ਦੇ ਸ਼ੱਕੀ ਮਰੀਜ਼ ਸਾਹਮਣੇ ਆਉਣ ਤੋਂ ਬਾਅਦ ਸਿਹਤ ਵਿਭਾਗ ਵੀ ਚੌਕਸ ਹੋ ਗਿਆ ਹੈ ਅਤੇ ਅੱਜ ਸਿਹਤ ਵਿਭਾਗ ਦੀ ਟੀਮ ਨੇ ਮੋਹਾਲੀ...
ਨਿਰਭੈਆ ਦੇ ਦੋਸ਼ੀ ਮੁਕੇਸ਼ ਦੀ ਪਟੀਸ਼ਨ 'ਤੇ ਸੁਪਰੀਮ ਕੋਰਟ ਵਲੋਂ ਭਲਕੇ ਸੁਣਾਇਆ ਜਾਵੇਗਾ ਫ਼ੈਸਲਾ
. . .  1 day ago
ਨਵੀਂ ਦਿੱਲੀ, 28 ਜਨਵਰੀ- ਸੁਪਰੀਮ ਕੋਰਟ ਨੇ ਨਿਰਭੈਆ ਦੇ ਦੋਸ਼ੀ ਮੁਕੇਸ਼ ਦੀ ਪਟੀਸ਼ਨ 'ਤੇ ਅੱਜ ਫ਼ੈਸਲਾ ਸੁਰੱਖਿਅਤ ਰੱਖ ਲਿਆ। ਜਸਟਿਸ ਆਰ. ਭਾਨੂੰਮਤੀ, ਜਸਟਿਸ ਅਸ਼ੋਕ ਭੂਸ਼ਨ ਅਤੇ ਜਸਟਿਸ ਏ. ਐੱਸ. ਬੋਪੰਨਾ...
ਮੁੜ ਸ਼ੁਰੂ ਹੋਏ ਮੀਂਹ ਨੇ ਜਨ-ਜੀਵਨ ਕੀਤਾ ਪ੍ਰਭਾਵਿਤ
. . .  1 day ago
ਬਾਘਾਪੁਰਾਣਾ, 28 ਜਨਵਰੀ (ਬਲਰਾਜ ਸਿੰਗਲਾ)- ਅੱਜ ਸਵੇਰ ਤੋਂ ਹੀ ਮੌਸਮ ਦੇ ਬਦਲੇ ਮਿਜ਼ਾਜ ਨੇ ਬਾਅਦ ਦੁਪਹਿਰ ਮੁੜ ਕਰਵਟ ਲਈ ਅਤੇ ਜ਼ੋਰਦਾਰ ਮੀਂਹ ਮੁੜ ਸ਼ੁਰੂ ਹੋ ਗਿਆ। ਮੀਂਹ ਸ਼ੁਰੂ ਹੋਣ ਨਾਲ ਠੰਢ 'ਚ ਲੋਕਾਂ ਨੂੰ...
ਨਾਗਰਿਕਤਾ ਕਾਨੂੰਨ ਤਹਿਤ ਮੁਸਲਮਾਨਾਂ ਨੂੰ ਵੀ ਨਾਗਰਿਕਤਾ ਦਿੱਤੀ ਜਾਵੇ- ਭਾਈ ਲੌਂਗੋਵਾਲ
. . .  1 day ago
ਤਪਾ ਮੰਡੀ , 28 ਜਨਵਰੀ (ਵਿਜੇ ਸ਼ਰਮਾ)- ਲੰਬੇ ਸਮੇਂ ਤੋਂ ਅਫ਼ਗ਼ਾਨਿਸਤਾਨ 'ਚ ਵੱਸਦੇ ਸਿੱਖਾਂ ਦੀ ਮੰਗ ਸੀ ਕਿ ਸਾਨੂੰ ਦੇਸ਼ 'ਚ ਨਾਗਰਿਕਤਾ ਮਿਲਣੀ ਚਾਹੀਦੀ ਹੈ, ਇਸ ਕਰਕੇ ਹੀ ਸ਼੍ਰੋਮਣੀ ਅਕਾਲੀ ਦਲ ਨੇ...
ਜੇ. ਐੱਨ. ਯੂ. ਵਿਦਿਆਰਥੀ ਸ਼ਰਜੀਲ ਇਮਾਮ ਨੂੰ ਦਿੱਲੀ ਪੁਲਿਸ ਨੇ ਕੀਤਾ ਗ੍ਰਿਫ਼ਤਾਰ
. . .  1 day ago
ਪਟਨਾ, 28 ਜਨਵਰੀ- ਜਵਾਹਰ ਲਾਲ ਨਹਿਰੂ ਯੂਨੀਵਰਸਿਟੀ (ਜੇ. ਐੱਨ. ਯੂ.) ਦੇ ਵਿਦਿਆਰਥੀ ਸ਼ਰਜੀਲ ਇਮਾਮ ਨੂੰ ਦਿੱਲੀ ਪੁਲਿਸ ਨੇ ਬਿਹਾਰ ਦੇ ਜਹਾਨਾਬਾਦ ਇਲਾਕੇ ਤੋਂ ਗ੍ਰਿਫ਼ਤਾਰ ਕੀਤਾ...
ਪੰਜਾਬ ਦੇ ਮੌਜੂਦਾ ਹਾਲਾਤ 'ਤੇ ਟਕਸਾਲੀਆਂ ਦੀ ਜਲੰਧਰ 'ਚ ਬੈਠਕ ਸ਼ੁਰੂ
. . .  1 day ago
ਨਿਰਭੈਆ ਦੇ ਦੋਸ਼ੀ ਮੁਕੇਸ਼ ਦਾ ਤਿਹਾੜ ਜੇਲ੍ਹ 'ਚ ਹੋਇਆ ਜਿਨਸੀ ਸ਼ੋਸ਼ਣ- ਵਕੀਲ
. . .  1 day ago
ਰੁਜ਼ਗਾਰ ਦੀ ਸਮੱਸਿਆ 'ਤੇ ਇੱਕ ਲਫ਼ਜ਼ ਵੀ ਨਹੀਂ ਬੋਲਦੇ ਪ੍ਰਧਾਨ ਮੰਤਰੀ ਮੋਦੀ- ਰਾਹੁਲ ਗਾਂਧੀ
. . .  1 day ago
ਪੰਜਾਬ 'ਚ ਟਿੱਡੀ ਦਲ ਦੀ ਘੁਸਪੈਠ 'ਤੇ ਕੈਪਟਨ ਨੇ ਸਰਕਾਰ ਕੋਲ ਪਾਕਿਸਤਾਨ ਅੱਗੇ ਮਸਲਾ ਚੁੱਕਣ ਦੀ ਕੀਤੀ ਅਪੀਲ
. . .  1 day ago
ਨਿਰਭੈਆ ਮਾਮਲਾ ਦੇ ਦੋਸ਼ੀ ਮੁਕੇਸ਼ ਦੀ ਪਟੀਸ਼ਨ 'ਤੇ ਸੁਪਰੀਮ ਕੋਰਟ 'ਚ ਸੁਣਵਾਈ ਸ਼ੁਰੂ
. . .  1 day ago
ਗੁਜਰਾਤ ਦੰਗਿਆਂ ਦੇ 17 ਦੋਸ਼ੀਆਂ ਨੂੰ ਸੁਪਰੀਮ ਕੋਰਟ ਵਲੋਂ ਜ਼ਮਾਨਤ, ਧਾਰਮਿਕ ਸੇਵਾ ਦਾ ਆਦੇਸ਼
. . .  1 day ago
ਕੋਰੋਨਾ ਵਾਇਰਸ ਦਾ ਇਕ ਸ਼ੱਕੀ ਕੇਸ ਪੀ.ਜੀ.ਆਈ. ਪਾਇਆ ਗਿਆ, ਮਰੀਜ਼ ਕੁੱਝ ਦਿਨ ਪਹਿਲਾ ਹੀ ਚੀਨ ਤੋਂ ਪਰਤਿਆ
. . .  1 day ago
ਰਾਜ ਪੱਧਰੀ ਨਿੰਬੂ ਜਾਤੀ ਫਲਾਂ ਦੀ ਪ੍ਰਦਰਸ਼ਨੀ ਅਤੇ ਗੋਸ਼ਟੀ ਹੋਈ ਸ਼ੁਰੂ
. . .  1 day ago
ਸ਼ਹੀਦ ਭਾਈ ਮਨੀ ਸਿੰਘ ਜੀ ਦਾ ਸਾਲਾਨਾ ਸਮਾਗਮ 4 ਫਰਵਰੀ ਤੋਂ ਸ਼ੁਰੂ
. . .  1 day ago
ਹਾਦਸੇ 'ਚ ਕਾਰ ਚਾਲਕ ਦੀ ਮੌਤ, ਦੋ ਔਰਤਾਂ ਸਮੇਤ ਚਾਰ ਗੰਭੀਰ ਜ਼ਖਮੀ
. . .  1 day ago
ਬਰਫ਼ਬਾਰੀ ਕਾਰਨ ਹਿਮਾਚਲ ਪ੍ਰਦੇਸ਼ ਦੇ ਕੁਫ਼ਰੀ 'ਚ ਕੌਮੀ ਹਾਈਵੇਅ 5 ਆਵਾਜਾਈ ਲਈ ਬੰਦ
. . .  1 day ago
ਸ਼ਰਜੀਲ ਇਮਾਮ ਦੇ ਪਰਿਵਾਰ ਕੋਲੋਂ ਦਿੱਲੀ ਪੁਲਿਸ ਵਲੋਂ ਪੁੱਛਗਿੱਛ
. . .  1 day ago
ਮਿੰਨੀ ਬੱਸ ਹੇਠਾਂ ਆਉਣ ਕਾਰਨ ਨੌਜਵਾਨ ਦੀ ਮੌਤ
. . .  1 day ago
ਵਾਲੀਬਾਲ ਮੈਦਾਨ 'ਚ ਨੈੱਟ ਲਾਉਣ ਨੂੰ ਲੈ ਕੇ ਹੋਏ ਝਗੜੇ 'ਚ 3 ਨੌਜਵਾਨਾਂ ਨੂੰ ਘਰ ਜਾ ਕੇ ਮਾਰੀਆਂ ਗੋਲੀਆਂ
. . .  1 day ago
ਮੁਜ਼ੱਫਰਪੁਰ ਸ਼ੈਲਟਰ ਹੋਮ ਮਾਮਲੇ ਦੀ ਸੁਣਵਾਈ ਟਲੀ, ਅੱਜ ਸਜ਼ਾ 'ਤੇ ਹੋਣੀ ਸੀ ਬਹਿਸ
. . .  1 day ago
ਜੰਮੂ 'ਚ ਕੌਮਾਂਤਰੀ ਸਰਹੱਦ ਨੇੜਿਓਂ ਬੀ. ਐੱਸ. ਐੱਫ. ਨੂੰ ਮਿਲਿਆ ਡਰੋਨ
. . .  1 day ago
ਲਕਸਮਬਰਗ ਦੇ ਵਿਦੇਸ਼ ਮੰਤਰੀ ਨੇ ਵਿਦੇਸ਼ ਮੰਤਰੀ ਜੈਸ਼ੰਕਰ ਨਾਲ ਕੀਤੀ ਮੁਲਾਕਾਤ
. . .  1 day ago
ਡੀ. ਐੱਸ. ਪੀ. ਅਤੁਲ ਸੋਨੀ ਦੀ ਗ੍ਰਿਫ਼ਤਾਰੀ 'ਤੇ ਹਾਈਕੋਰਟ ਨੇ ਲਾਈ ਰੋਕ
. . .  1 day ago
ਦਿੱਲੀ ਦੇ ਰਾਮ ਮਨੋਹਰ ਲੋਹੀਆ ਹਸਪਤਾਲ 'ਚ ਕੋਰੋਨਾ ਵਾਇਰਸ ਦੇ 3 ਸ਼ੱਕੀ ਮਾਮਲੇ ਆਏ ਸਾਹਮਣੇ
. . .  1 day ago
ਚੀਨ 'ਚ ਕੋਰੋਨਾ ਵਾਇਰਸ ਕਾਰਨ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ ਹੋਈ 106
. . .  1 day ago
ਅਨੁਰਾਗ ਠਾਕੁਰ ਦੇ 'ਗੋਲੀ ਮਾਰੋ' ਦੇ ਨਾਅਰੇ 'ਤੇ ਚੋਣ ਕਮਿਸ਼ਨ ਨੇ ਮੰਗੀ ਰਿਪੋਰਟ
. . .  1 day ago
ਸ਼ਰਜੀਲ ਇਮਾਮ ਦਾ ਹੋ ਰਿਹੈ ਮੀਡੀਆ ਟਰਾਇਲ - ਸਮਰਥਨ 'ਚ ਉਤਰੇ ਵਿਦਿਆਰਥੀਆਂ ਨੇ ਕਿਹਾ
. . .  1 day ago
ਸ਼ਰਜੀਲ ਨੂੰ ਫੜਨ ਲਈ ਛਾਪੇਮਾਰੀ
. . .  1 day ago
ਅੱਜ ਦਾ ਵਿਚਾਰ
. . .  1 day ago
ਬੇਕਾਬੂ ਹੋ ਕੇ ਮਿੰਨੀ ਬੱਸ ਪਲਟੀ - ਇੱਕ ਨੌਜਵਾਨ ਹੇਠਾਂ ਦੱਬਿਆ
. . .  2 days ago
ਗੁਣਾਚੌਰ ‘ਚ ਠੇਕੇ ਤੋਂ 50 ਹਜ਼ਾਰ ਲੁੱਟੇ
. . .  2 days ago
ਮਾਜਰਾ ਚੌਕ 'ਚ ਹਾਦਸੇ ਦੌਰਾਨ ਨੌਜਵਾਨ ਲੜਕੀ ਦੀ ਮੌਤ, ਭਰਾ ਜ਼ਖ਼ਮੀ
. . .  2 days ago
19 ਆਈ ਪੀ ਐੱਸ ਅਧਿਕਾਰੀਆਂ ਦੇ ਹੋਏ ਤਬਾਦਲੇ
. . .  2 days ago
ਮੁੰਬਈ 'ਚ ਹੋਵੇਗਾ ਆਈ.ਪੀ.ਐਲ-2020 ਫਾਈਨਲ - ਸੌਰਵ ਗਾਂਗੁਲੀ
. . .  2 days ago
ਕੋਰੋਨਾ ਵਾਇਰਸ ਨੂੰ ਲੈ ਕੇ ਹਵਾਈ ਅੱਡੇ 'ਤੇ ਲਗਾਇਆ ਗਿਆ ਥਰਮਲ ਸਕੈਨਰ
. . .  2 days ago
ਅੰਮ੍ਰਿਤਸਰ ਦਿਹਾਤੀ ਪੁਲਿਸ ਵੱਲੋਂ ਸ਼ੁਰੂ ਕੀਤਾ ਗਿਆ 'ਪੁਲਿਸ ਇੰਪਲਾਈਜ਼ ਵੈੱਲਫੇਅਰ ਫ਼ੰਡ'
. . .  2 days ago
ਮੀਂਹ ਨੇ ਫਿਰ ਵਧਾਈ ਠੰਢ
. . .  2 days ago
ਦੋ ਧਿਰਾਂ ਵਿਚਾਲੇ ਚੱਲੇ ਇੱਟਾਂ-ਰੋੜੇ, 4 ਗੰਭੀਰ ਜ਼ਖ਼ਮੀ
. . .  2 days ago
ਨਿਤਿਸ਼ ਕੁਮਾਰ ਨੇ ਸੱਦੀ ਜੇ. ਡੀ. ਯੂ. ਨੇਤਾਵਾਂ ਦੀ ਬੈਠਕ, ਪ੍ਰਸ਼ਾਂਤ ਕਿਸ਼ੋਰ ਨਹੀਂ ਹੋਣਗੇ ਸ਼ਾਮਲ
. . .  2 days ago
ਧੁੱਪ ਨਿਕਲਣ ਅਤੇ ਕਿਣ ਮਿਣ ਰੁਕਣ ਨਾਲ ਲੋਕਾਂ ਨੂੰ ਠੰਢ ਤੋਂ ਮਿਲੀ ਰਾਹਤ
. . .  2 days ago
ਹੋਰ ਖ਼ਬਰਾਂ..
ਜਲੰਧਰ : ਬੁਧਵਾਰ 27 ਭਾਦੋ ਸੰਮਤ 550

ਪਹਿਲਾ ਸਫ਼ਾ

ਆਂਗਣਵਾੜੀ ਤੇ ਆਸ਼ਾ ਵਰਕਰਾਂ ਦੇ ਭੱਤਿਆਂ 'ਚ ਵਾਧੇ ਦਾ ਐਲਾਨ

ਜਗਤਾਰ ਸਿੰਘ
ਨਵੀਂ ਦਿੱਲੀ, 11 ਸਤੰਬਰ -ਆਂਗਣਵਾੜੀ ਵਰਕਰਾਂ ਨੂੰ ਕੇਂਦਰ ਸਰਕਾਰ ਵਲੋਂ ਮਿਲਣ ਵਾਲੇ ਭੱਤਿਆਂ 'ਚ ਵਾਧਾ ਕਰਨ ਦਾ ਕੇਂਦਰ ਵਲੋਂ ਫ਼ੈਸਲਾ ਕੀਤਾ ਗਿਆ ਹੈ | ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ 'ਨਰਿੰਦਰ ਮੋਦੀ ਐਪ' ਰਾਹੀਂ ਆਸ਼ਾ ਤੇ ਆਂਗਣਵਾੜੀ ਵਰਕਰਾਂ ਨਾਲ ਗੱਲਬਾਤ ਕੀਤੀ ਅਤੇ ਨਾਲ ਹੀ ਦੇਸ਼ ਭਰ 'ਚ ਆਂਗਣਵਾੜੀ ਵਰਕਰਾਂ ਵਲੋਂ ਨਿਭਾਈ ਜਾ ਰਹੀ ਮਹੱਤਵਪੂਰਨ ਭੂਮਿਕਾ ਦੀ ਸ਼ਲਾਘਾ ਕੀਤੀ | ਭੱਤਿਆਂ 'ਚ ਵਾਧੇ ਬਾਰੇ ਜਾਣਕਾਰੀ ਦਿੰਦੇ ਹੋਏ ਮੋਦੀ ਨੇ ਦੱਸਿਆ ਕਿ ਜਿਨ੍ਹਾਂ ਨੂੰ ਪਹਿਲਾਂ 3000 ਰੁਪਏ ਮਿਲਦੇ ਸਨ ਹੁਣ ਉਨ੍ਹਾਂ ਨੂੰ 4500 ਰੁਪਏ ਮਿਲਿਆ ਕਰਨਗੇ | ਇਸੇ ਤਰ੍ਹਾਂ ਜਿਨ੍ਹਾਂ ਨੂੰ 2200 ਰੁਪਏ ਮਿਲਦੇ ਸਨ ਉਨ੍ਹਾਂ ਨੂੰ ਵਧਾ ਕੇ 3500 ਰੁਪਏ ਮਿਲਣਗੇ | ਇਸ ਤੋਂ ਇਲਾਵਾ ਜਿਹੜੀਆਂ ਆਂਗਣਵਾੜੀ ਸਹਾਇਕਾਵਾਂ ਨੂੰ 1500 ਰੁਪਏ ਮਿਲਦੇ ਸਨ, ਹੁਣ ਉਨ੍ਹਾਂ ਨੂੰ 2500 ਰੁਪਏ ਭੱਤਾ ਮਿਲਿਆ ਕਰੇਗਾ | ਉਨ੍ਹਾਂ ਕਿਹਾ ਕਿ ਆਂਗਣਵਾੜੀ ਵਰਕਰਾਂ ਨੂੰ ਵਧੇ ਹੋਏ ਭੱਤੇ ਅਗਲੇ ਮਹੀਨੇ ਤੋਂ ਮਿਲਣੇ ਸ਼ੁਰੂ ਹੋ ਜਾਣਗੇ | ਆਸ਼ਾ ਤੇ ਆਂਗਣਵਾੜੀ ਵਰਕਰਾਂ ਨੂੰ ਮੋਦੀ ਨੇ ਆਪਣੇ 'ਲੱਖਾਂ ਹੱਥ' ਕਰਾਰ ਦਿੰਦੇ ਹੋਏ ਕਿਹਾ ਕਿ ਉਨ੍ਹਾਂ ਨੂੰ ਖ਼ੁਸ਼ੀ ਹੈ ਕਿ ਤੁਸੀਂ ਦੇਸ਼ ਦੇ ਭਵਿੱਖ ਨੂੰ ਮਜ਼ਬੂਤ ਕਰਨ 'ਚ ਮਹੱਤਵਪੂਰਨ ਭੂਮਿਕਾ ਨਿਭਾਅ ਰਹੇ ਹੋ | ਦੇਸ਼ ਦੀ ਹਰੇਕ ਮਾਤਾ ਤੇ ਹਰੇਕ ਬੱਚੇ ਦੇ ਸੁਰੱਖਿਆ ਘੇਰੇ ਨੂੰ ਮਜ਼ਬੂਤ ਕਰਨ ਦੀ ਜ਼ਿੰਮੇਵਾਰੀ ਨੂੰ ਤੁਸੀਂ ਆਪਣੇ ਮੋਢਿਆਂ 'ਤੇ ਚੁੱਕਿਆ ਹੈ | ਮੋਦੀ ਨੇ ਕਈ ਯੋਜਨਾਵਾਂ ਤੇ ਉਨ੍ਹਾਂ ਨੂੰ ਲਾਗੂ ਕਰਨ 'ਚ ਆਂਗਣਵਾੜੀ ਵਰਕਰਾਂ ਦੇ ਸਹਿਯੋਗ ਦੀ ਸ਼ਲਾਘਾ ਕੀਤੀ ਤੇ ਦੱਸਿਆ ਕਿ ਸਰਕਾਰ ਦਾ ਧਿਆਨ ਪੋਸ਼ਣ ਅਤੇ ਗੁਣਵੱਤਾਪੂਰਨ ਸਿਹਤ ਸੇਵਾਵਾਂ ਮੁਹੱਈਆ ਕਰਵਾਉਣ ਵੱਲ ਹੈ | ਉਨ੍ਹਾਂ ਦੱਸਿਆ ਕਿ ਟੀਕਾਕਰਨ ਦੀ ਪ੍ਰਕਿਰਿਆ ਤੇਜ਼ੀ ਨਾਲ ਚੱਲ ਰਹੀ ਹੈ, ਜਿਸ ਨਾਲ ਔਰਤਾਂ ਤੇ ਬੱਚਿਆਂ ਨੂੰ ਕਾਫ਼ੀ ਮਦਦ ਮਿਲੇਗੀ | ਮੋਦੀ ਨੇ ਕਿਹਾ ਕਿ 2014 ਤੋਂ ਬਾਅਦ ਅਸੀਂ ਇਕ ਨਵੀਂ ਰਣਨੀਤੀ ਤਹਿਤ ਅੱਗੇ ਵੱਧਣ ਦਾ ਇਰਾਦਾ ਕੀਤਾ, ਜਿਸ ਬਾਰੇ ਸਾਨੂੰ ਕਾਫ਼ੀ ਸਫ਼ਲਤਾ ਵੀ ਹਾਸਲ ਹੋਈ | ਉਨ੍ਹਾਂ ਕਿਹਾ ਕਿ ਅੱਜ ਆਸ਼ਾ ਵਰਕਰਾਂ ਕਾਰਨ ਮਿਸ਼ਨ 'ਇੰਦਰਧਨੁੱਸ਼' ਜ਼ਮੀਨੀ ਪੱਧਰ ਤੱਕ ਕੰਮ ਕਰ ਰਿਹਾ ਹੈ | ਮੋਦੀ ਨੇ ਕਿਹਾ ਕਿ ਸਿਹਤ ਦਾ ਸਿੱਧਾ ਸਬੰਧ ਪੋਸ਼ਣ ਨਾਲ ਹੈ ਅਤੇ ਅੱਜ ਆਸ਼ਾ ਵਰਕਰਾਂ ਕਾਰਨ ਹੀ ਅਸੀਂ ਇਸ ਮਿਸ਼ਨ 'ਚ ਅੱਗੇ ਵਧ ਰਹੇ ਹਾਂ | ਪ੍ਰਧਾਨ ਮੰਤਰੀ ਨੇ ਕਈ ਵਰਕਰਾਂ ਨਾਲ ਗੱਲ ਵੀ ਕੀਤੀ | ਉਨ੍ਹਾਂ ਕਿਹਾ ਕਿ ਵਿਚਾਰ ਬਦਲਣਾ ਸਭ ਤੋਂ ਔਖਾ ਕੰਮ ਹੈ, ਏ.ਸੀ. ਦੇ ਕਮਰਿਆਂ ਵਿਚ ਬੈਠ ਕੇ ਹੱਲ ਨਹੀਂ ਨਿਕਲਦਾ | ਇਸ ਦੌਰਾਨ ਝਾਰਖੰਡ ਦੀ ਆਂਗਣਵਾੜੀ ਮਨੀਸ਼ਾ ਨੇ ਮੋਦੀ ਨੂੰ ਦੱਸਿਆ ਕਿ ਕਿਸ ਤਰ੍ਹਾਂ ਉਨ੍ਹਾਂ ਐਮਰਜੈਂਸੀ ਸੇਵਾ ਪ੍ਰਦਾਨ ਕਰਕੇ ਮਾਂ ਤੇ ਬੱਚੇ ਦੀ ਜਾਨ ਬਚਾਈ ਸੀ | ਪ੍ਰਧਾਨ ਮੰਤਰੀ ਨੇ ਦੱਸਿਆ ਕਿ ਭੱਤੇ ਵਧਾਉਣ ਤੋਂ ਇਲਾਵਾ ਸਰਕਾਰ ਵਲੋਂ ਇਹ ਵੀ ਫ਼ੈਸਲਾ ਕੀਤਾ ਗਿਆ ਹੈ ਕਿ ਆਸ਼ਾ ਤੇ ਆਂਗਣਵਾੜੀ ਵਰਕਰਾਂ ਨੂੰ 'ਪ੍ਰਧਾਨ ਮੰਤਰੀ ਜੀਵਨ ਜੋਤੀ ਬੀਮਾ' ਤੇ 'ਪ੍ਰਧਾਨ ਮੰਤਰੀ ਸੁਰੱਖਿਆ ਬੀਮਾ ਯੋਜਨਾ' ਮੁਫ਼ਤ ਦਿੱਤੀ ਜਾਏਗੀ | ਉਨ੍ਹਾਂ ਕਿਹਾ ਕਿ ਇਸ ਦਾ ਮਤਲਬ ਇਹ ਹੋਇਆ ਕਿ ਦੋ-ਦੋ ਲੱਖ ਰੁਪਏ ਦੀਆਂ ਇਨ੍ਹਾਂ ਦੋਵਾਂ ਯੋਜਨਾਵਾਂ ਤਹਿਤ ਕੋਈ ਪ੍ਰੀਮੀਅਮ ਨਹੀਂ ਦੇਣਾ ਪਏਗਾ ਤੇ ਇਹ ਖਰਚਾ ਸਰਕਾਰ ਚੁੱਕੇਗੀ | ਉਨ੍ਹਾਂ ਕਿਹਾ ਕਿ 23 ਸਤੰਬਰ ਨੂੰ ਝਾਰਖੰਡ ਤੋਂ ਸਿਹਤ ਬੀਮਾ ਪ੍ਰੋਗਰਾਮ 'ਅਯੂਸ਼ਮਾਨ ਭਾਰਤ' ਦੀ ਸ਼ੁਰੂਆਤ ਕੀਤੀ ਜਾਏਗੀ ਤੇ ਇਸ ਦੇ ਲਾਭਪਾਤਰੀਆਂ ਦੀ ਵੀ ਚੋਣ ਕਰ ਲਈ ਗਈ ਹੈ | ਉਨ੍ਹਾਂ ਦੱਸਿਆ ਕਿ ਇਸ ਸਕੀਮ ਦੀ ਪਹਿਲੀ ਲਾਭਪਾਤਰੀ ਹਰਿਆਣਾ ਦੇ ਕਰਨਾਲ ਜ਼ਿਲ੍ਹੇ 'ਚ ਨਵ-ਜਨਮੀ ਕ੍ਰਿਸ਼ਮਾ ਹੋਵੇਗੀ |

ਹਰਿਆਣਾ ਸਰਕਾਰ ਵਲੋਂ ਬਿਜਲੀ ਦਰਾਂ 'ਚ ਵੱਡੀ ਕਟੌਤੀ

ਖੱਟਰ ਵਲੋਂ ਵਿਧਾਨ ਸਭਾ 'ਚ ਐਲਾਨ
ਐਨ.ਐਸ. ਪਰਵਾਨਾ
ਚੰਡੀਗੜ੍ਹ, 11 ਸਤੰਬਰ - ਹਰਿਆਣਾ ਦੇ ਬਿਜਲੀ ਖਪਤਕਾਰਾਂ ਨੂੰ ਵੱਡੀ ਰਾਹਤ ਦਿੰਦਿਆਂ ਬਿਜਲੀ ਦਰਾਂ 'ਚ ਵੱਡੀ ਕਟੌਤੀ ਕਰਨ ਦਾ ਐਲਾਨ ਕੀਤਾ ਗਿਆ ਹੈ, ਜਿਸ ਤਹਿਤ ਬਿਜਲੀ ਦਰਾਂ ਲਗਭਗ ਅਧੀਆਂ ਰਹਿ ਜਾਣਗੀਆਂ | ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਅੱਜ ਐਲਾਨ ਕੀਤਾ ਕਿ 200 ਯੂਨਿਟ ਪ੍ਰਤੀ ਮਹੀਨਾ ਖਪਤ ਕਰਨ 'ਤੇ ਪਹਿਲਾਂ ਲਗਦੇ 4.50 ਰੁਪਏ ਪ੍ਰਤੀ ਯੂਨਿਟ ਨੂੰ ਘਟਾ ਕੇ 2.50 ਰੁਪਏ ਕੀਤਾ ਜਾਵੇਗਾ | ਮੁੱਖ ਮੰਤਰੀ ਨੇ ਕਿਹਾ ਕਿ ਇਸ ਤਰ੍ਹਾਂ ਜੇ ਕਿਸੇ ਗ਼ਰੀਬ ਪਰਿਵਾਰ ਦੀ ਬਿਜਲੀ ਦੀ ਖਪਤ 50 ਯੂਨਿਟ ਤੱਕ ਰਹਿੰਦੀ ਹੈ ਤਾਂ ਉਸ ਪਰਿਵਾਰ ਨੂੰ ਬਿਜਲੀ ਦੀ ਦਰ 2 ਰੁਪਏ ਪ੍ਰਤੀ ਯੂਨਿਟ ਅਨੁਸਾਰ ਲਗਾਈ ਜਾਵੇਗੀ | ਮੁੱਖ ਮੰਤਰੀ ਨੇ ਅੱਜ ਇਥੇ ਵਿਧਾਨ ਸਭਾ 'ਚ ਇਹ ਐਲਾਨ ਕਰਦਿਆਂ ਕਿਹਾ ਕਿ ਜਿਨ੍ਹਾਂ ਖਪਤਕਾਰਾਂ ਦੀ ਬਿਜਲੀ ਦੀ ਖਪਤ 200 ਤੋਂ 500 ਯੂਨਿਟ ਵਿਚਾਲੇ ਹੈ, ਉਨ੍ਹਾਂ ਨੂੰ ਵੀ ਨਵੀਆਂ ਦਰਾਂ ਦਾ ਲਾਭ ਮਿਲੇਗਾ | ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਖਪਤਕਾਰਾਂ ਨੂੰ ਕੁੱਲ 437 ਰੁਪਏ ਪ੍ਰਤੀ ਮਹੀਨੇ ਦਾ ਲਾਭ ਪ੍ਰਾਪਤ ਹੋਵੇਗਾ, ਜੋ 46.6 ਫ਼ੀਸਦੀ ਹੈ | ਬਿਜਲੀ ਦੀਆਂ ਨਵੀਆਂ ਦਰਾਂ ਪਹਿਲੀ ਅਕਤੂਬਰ ਤੋਂ ਲਾਗੂ ਹੋਣਗੀਆਂ | ਮੁੱਖ ਮੰਤਰੀ ਨੇ ਕਿਹਾ ਕਿ ਇਸ ਯੋਜਨਾ ਦਾ ਲਾਭ ਹਰਿਆਣਾ ਦੇ ਅਜਿਹੇ 41 ਲੱਖ 53 ਹਜ਼ਾਰ ਖਪਤਕਾਰਾਂ ਨੂੰ ਹੋਵੇਗਾ | ਮੁੱਖ ਮੰਤਰੀ ਨੇ ਕਿਹਾ ਕਿ ਸਰਕਾਰ ਨੇ ਕਈ ਇਤਿਹਾਸਕ ਲੋਕ ਭਲਾਈ ਵਾਲੇ ਕੰਮ ਕੀਤੇ ਹਨ | ਉਨ੍ਹਾਂ ਕਿਹਾ ਕਿ ਹਰਿਆਣਾ ਨੂੰ ਕੈਰੋਸੀਨ ਮੁਕਤ ਬਣਾਉਣ ਲਈ ਰਾਜ ਸਰਕਾਰ ਦਾ ਭਰਪੂਰ ਯੋਗਦਾਨ ਹੈ ਤੇ ਹਰਿਆਣਾ ਅਜਿਹਾ ਪਹਿਲਾ ਰਾਜ ਹੈ, ਜੋ ਕੈਰੋਸੀਨ ਮੁਕਤ ਹੈ | ਹਰਿਆਣਾ 'ਚ ਦੇਸ਼ ਦੀ ਪਹਿਲੀ ਕੌਸ਼ਲ ਵਿਕਾਸ ਯੂਨੀਵਰਸਿਟੀ ਵੀ ਸਥਾਪਿਤ ਕੀਤੀ ਗਈ ਹੈ | ਮੁੱਖ ਮੰਤਰੀ ਨੇ ਕਿਹਾ ਕਿ ਸਕਸ਼ਮ ਯੋਜਨਾ ਨੂੰ ਵੀ ਦੇਸ਼ 'ਚ ਸਭ ਤੋਂ ਪਹਿਲਾਂ ਹਰਿਆਣਾ 'ਚ ਸ਼ੁਰੂ ਕੀਤਾ ਗਿਆ ਹੈ | ਮੁੱਖ ਮੰਤਰੀ ਨੇ ਕਿਹਾ ਕਿ ਇਸੇ ਤਰ੍ਹਾਂ ਮੌਜੂਦਾ ਸਰਕਾਰ ਨੇ ਵੱਖ-ਵੱਖ ਪੈਨਸ਼ਨਾਂ ਨੂੰ ਆਨਲਾਈਨ ਕੀਤਾ ਹੈ ਤਾਂ ਜੋ ਲੋਕਾਂ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਮੁਸ਼ਕਿਲ ਨਾ ਹੋਵੇ |
ਢਾਣੀਆਂ ਨੂੰ ਮਿਲਣਗੇ ਮੁਫ਼ਤ ਬਿਜਲੀ ਕੁਨੈਕਸ਼ਨ
ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਇਕ ਹੋਰ ਐਲਾਨ ਕਰਦੇ ਹੋਏ ਕਿਹਾ ਕਿ ਰਾਜ ਦੇ ਕਿਸੇ ਪਿੰਡ 'ਚ ਲਾਲ ਡੋਰੇ ਦੇ 1 ਕਿੱਲੋਮੀਟਰ ਦੇ ਘੇਰੇ ਦੇ ਅੰਦਰ, ਜੋ ਵੀ ਢਾਣੀ ਆਵੇਗੀ, ਉਨ੍ਹਾਂ ਨੂੰ ਬਿਨਾਂ ਖ਼ਰਚ ਬਿਜਲੀ ਕੁਨੈਕਸ਼ਨ ਦਿੱਤਾ ਜਾਵੇਗਾ | ਇਸ ਤੋਂ ਇਲਾਵਾ ਮੁੱਖ ਮੰਤਰੀ ਨੇ ਐਲਾਨ ਕੀਤਾ ਕਿ ਜਿੱਥੇ ਕਿਤੇ ਵੀ 1 ਕਿੱਲੋਮੀਟਰ ਦੇ ਘੇਰੇ 'ਚ 11 ਘਰ ਹੋਣਗੇ ਉਨ੍ਹਾਂ ਨੂੰ ਵੀ ਬਿਨਾਂ ਖ਼ਰਚ ਬਿਜਲੀ ਕੁਨੈਕਸ਼ਨ ਦਿੱਤੇ ਜਾਣਗੇ | ਉਨ੍ਹਾਂ ਕਿਹਾ ਕਿ ਪਿਛਲੀ ਸਕੀਮ ਇਸੇ ਤਰ੍ਹਾਂ ਚੱਲਦੀ ਰਹੇਗੀ, ਪਰ ਇਸ ਨੂੰ ਹੋਰ ਅੱਗੇ ਵਧਾਇਆ ਜਾ ਰਿਹਾ ਹੈ | ਮੁੱਖ ਮੰਤਰੀ ਨੇ ਕਿਹਾ ਕਿ ਖੇਤੀਬਾੜੀ ਖੇਤਰ ਨੂੰ ਪੀ.ਏ.ਟੀ. ਸਕੀਮ ਤਹਿਤ ਜੋ ਹੁਣ ਤਿੰਨ ਘੰਟੇ ਵਾਧੂ ਬਿਜਲੀ ਦਿੱਤੀ ਜਾ ਰਹੀ ਹੈ, ਉਸ ਨੂੰ ਵਧਾਇਆ ਜਾਵੇਗਾ | ਉਨ੍ਹਾਂ ਕਿਹਾ ਕਿ ਇਸ ਲਈ ਯੋਜਨਾ ਤਿਆਰ ਕਰਨ 'ਤੇ ਵਿਚਾਰ ਕੀਤਾ ਜਾ ਰਿਹਾ ਹੈ |

ਸੁਰੱਖਿਅਤ ਨਹੀ ਾ ਆਧਾਰ ਕਾਰਡ ਦਾ ਡਾਟਾ, ਬਦਲੀ ਜਾ ਸਕਦੀ ਹੈ ਜਾਣਕਾਰੀ-ਰਿਪੋਰਟ

ਡਾਟਾ ਹੈਕ ਕਰਨਾ ਸੰਭਵ ਨਹੀਂ-ਆਧਾਰ ਅਥਾਰਟੀ
ਨਵੀਂ ਦਿੱਲੀ, 11 ਸਤੰਬਰ (ਏਜੰਸੀ)-ਭਾਰਤ ਸਰਕਾਰ ਜ਼ਿਆਦਾਤਰ ਸਰਕਾਰੀ ਯੋਜਨਾਵਾਂ ਨੂੰ ਆਧਾਰ (ਯੂ. ਏ. ਡੀ. ਏ. ਆਈ.) ਨਾਲ ਜੋੜਨ ਦੀ ਯੋਜਨਾ 'ਤੇ ਕੰਮ ਕਰ ਰਹੀ ਹੈ | ਇਸ ਨਾਲ ਆਧਾਰ ਦੇ ਡਾਟਾ ਦੀ ਸੁਰੱਖਿਆ ਨੂੰ ਲੈ ਕੇ ਇਕ ਵਾਰ ਫਿਰ ਬਹਿਸ ਛਿੜ ਗਈ ਹੈ | ਇਕ ਰਿਪੋਰਟ ਅਨੁਸਾਰ ਇਕ ਅਜਿਹਾ ਸਾਫ਼ਟਵੇਅਰ ਬਾਜ਼ਾਰ 'ਚ ਉਪਲਬਧ ਹੈ ਜੋ ਆਧਾਰ ਦੇ ਬਾਇਓਮੈਟਿ੍ਕਸ ਅਤੇ ਨਿੱਜੀ ਡਾਟਾ ਨੂੰ ਸੁਰੱਖਿਅਤ ਰੱਖਣ ਵਾਲੀ ਸੁਰੱਖਿਆ ਖੂਬੀ ਨੂੰ ਤੋੜ ਸਕਦਾ ਹੈ | ਇਹ ਸਾਫਟਵੇਅਰ ਸਿਰਫ਼ 2500 ਰੁਪਏ ਦੀ ਕੀਮਤ 'ਤੇ ਮਿਲ ਸਕਦਾ ਹੈ | ਇਸ ਸਾਫਟਵੇਅਰ ਦੇ ਰਾਹੀਂ ਦੁਨੀਆ 'ਚ ਕਿਤੇ ਵੀ ਬੈਠੇ ਹੈਕਰ ਆਧਾਰ ਦੇ ਨੰਬਰ ਨੂੰ ਬਦਲ ਕੇ ਨਵਾਂ ਆਧਾਰ ਨੰਬਰ ਬਣਾ ਸਕਦੇ ਹਨ | ਰਿਪੋਰਟ ਮੁਤਾਬਿਕ ਇਸ ਸਾਫਟਵੇਅਰ ਦੀ ਜਾਣਕਾਰੀ ਕਈ ਵੱਟਸਐਪ ਗਰੁੱਪਾਂ 'ਚ ਵੀ ਉਪਲਬਧ ਹੈ | ਉੱਥੋਂ ਹੀ ਲਿੰਕ ਦੇ ਜ਼ਰੀਏ ਇਸ ਸਾਫਟਵੇਅਰ ਨੂੰ ਖ਼ਰੀਦਿਆ ਵੀ ਜਾ ਸਕਦਾ ਹੈ ਅਤੇ ਇਸ ਦਾ ਇਸਤੇਮਾਲ ਵੀ ਬਹੁਤ ਹੀ ਆਸਾਨ ਹੈ |
ਆਧਾਰ ਦਾ ਡਾਟਾ ਹੈਕ ਕਰਨਾ ਸੰਭਵ ਨਹੀਂ-ਆਧਾਰ ਅਥਾਰਟੀ

ਯੂ. ਆਈ. ਡੀ. ਏ. ਆਈ. ਨੇ ਉਨ੍ਹਾਂ ਮੀਡੀਆ ਖਬਰਾਂ ਨੂੰ ਖਾਰਜ ਕੀਤਾ ਹੈ, ਜਿਸ 'ਚ ਦਾਅਵਾ ਕੀਤਾ ਗਿਆ ਸੀ ਕਿ ਆਧਾਰ ਸਾਫਟਵੇਅਰ ਨੂੰ ਹੈਕ ਕੀਤਾ ਜਾ ਸਕਦਾ ਹੈ | ਯੂ. ਆਈ. ਡੀ. ਏ. ਆਈ. ਨੇ ਕਿਹਾ ਕਿ ਇਹ ਰਿਪੋਰਟ ਪੂਰੀ ਤਰ੍ਹਾਂ ਗਲਤ ਹੈ | ਇਸ ਦਾਅਵੇ 'ਚ ਕੋਈ ਸੱਚਾਈ ਨਹੀਂ ਹੈ ਅਤੇ ਇਹ ਆਧਾਰਹੀਣ ਹੈ | ਉਨ੍ਹਾਂ ਕਿਹਾ ਕਿ ਜਦੋ ਤੱਕ ਕੋਈ ਵਿਅਕਤੀ ਆਪਣਾ ਬਾਇਓਮੀਟਿ੍ਕ ਨਹੀਂ ਦਿੰਦਾ ਹੈ, ਉਦੋ ਤੱਕ ਆਪ੍ਰੇਟਰ ਆਧਾਰ ਨੂੰ ਅਪਡੇਟ ਨਹੀਂ ਕਰ ਸਕਦਾ | ਉਨ੍ਹਾਂ ਕਿਹਾ ਕਿ ਕੁਝ ਨਿੱਜੀ ਹਿੱਤਾਂ ਲਈ ਜਾਣਬੁੱਝ ਕੇ ਲੋਕਾਂ ਦੇ ਦਿਮਾਗ 'ਚ ਸ਼ੱਕ ਪੈਦਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ | ਯੂ. ਆਈ. ਡੀ. ਏ. ਆਈ. ਨੇ ਦੇਸ਼ ਦੇ ਲੋਕਾਂ ਨੂੰ ਭਰੋਸਾ ਦਿੰਦੇ ਹੋਏ ਕਿਹਾ ਕਿ ਉਨ੍ਹਾਂ ਵਲੋਂ ਸੂਚਨਾਵਾਂ ਦੀ ਸੁਰੱਖਿਆ ਲਈ ਹਰ ਸੰਭਵ ਕਦਮ ਚੁੱਕੇ ਜਾ ਰਹੇ ਹਨ |

ਨਵਾਜ਼ ਸ਼ਰੀਫ ਦੀ ਪਤਨੀ ਕੁਲਸੁਮ ਨਵਾਜ਼ ਦਾ ਲੰਡਨ 'ਚ ਦਿਹਾਂਤ

ਲੰਡਨ, 11 ਸਤੰਬਰ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਦੀ ਪਤਨੀ ਕੁਲਸੁਮ ਨਵਾਜ਼ ਦਾ ਲੰਡਨ ਵਿਚ ਲੰਬੀ ਬੀਮਾਰੀ ਦੇ ਬਾਅਦ ਦਿਹਾਂਤ ਹੋ ਗਿਆ | ਕੁਲਸੁਮ ਨਵਾਜ਼ (68) ਦਾ ਲੰਡਨ ਦੇ ਹਾਰਲੇ ਸਟ੍ਰੀਟ ਕਲੀਨਿਕ ਵਿਚ ਜੂਨ 2014 ਤੋਂ ਇਲਾਜ ਚੱਲ ਰਿਹਾ ਸੀ ਅਤੇ ਉਨ੍ਹਾਂ ਨੂੰ ਆਈ. ਸੀ. ਯੂ. ਵਿਚ ਰੱਖਿਆ ਗਿਆ ਸੀ | ਸੋਮਵਾਰ ਰਾਤ ਫੇਫੜਿਆਂ ਦੀ ਸਮੱਸਿਆ ਆਉਣ
ਤੋਂ ਬਾਅਦ ਉਨ੍ਹਾਂ ਨੂੰ ਜੀਵਨ ਰੱਖਿਅਕ ਪ੍ਰਣਾਲੀ 'ਤੇ ਰੱਖਿਆ ਹੋਇਆ ਸੀ | ਉਹ ਗਲੇ ਦੇ ਕੈਂਸਰ ਤੋਂ ਪੀੜਤ ਸੀ | ਇਸ ਗੰਭੀਰ ਬੀਮਾਰੀ ਬਾਰੇ ਸਾਲ 2017 ਵਿਚ ਪਤਾ ਚੱਲਿਆ ਸੀ | ਦੱਸਣਯੋਗ ਹੈ ਕਿ ਨਵਾਜ਼ ਸ਼ਰੀਫ ਅਤੇ ਕੁਲਸੁਮ ਨਵਾਜ਼ ਦਾ ਵਿਆਹ ਅਪ੍ਰੈਲ 1971 ਵਿਚ ਹੋਇਆ ਸੀ | ਵਰਤਮਾਨ ਸਮੇਂ ਵਿਚ ਨਵਾਜ਼ ਸ਼ਰੀਫ, ਆਪਣੀ ਬੇਟੀ ਮਰੀਅਮ ਅਤੇ ਜਵਾਈ ਸਫਦਰ ਨਾਲ ਰਾਵਲਪਿੰਡੀ ਦੀ ਅਦਿਆਲਾ ਜੇਲ੍ਹ ਵਿਚ ਸਜ਼ਾ ਕੱਟ ਰਹੇ ਹਨ |
ਪਾਕਿ 'ਚ ਕੀਤਾ ਜਾਵੇਗਾ ਸੁਪਰਦ-ਏ-ਖਾਕ
ਲਾਹੌਰ, (ਏਜੰਸੀ)-ਸ਼ਰੀਫ਼ ਪਰਿਵਾਰ ਦੇ ਸੂਤਰਾਂ ਅਨੁਸਾਰ ਕੁਲਸੁਮ ਨਵਾਜ਼ ਦੀ ਮਿ੍ਤਕ ਦੇਹ ਨੂੰ ਪਾਕਿਸਤਾਨ ਲਿਆਂਦਾ ਜਾਵੇਗਾ ਅਤੇ ਇਥੇ ਸੁਪਰਦ-ਏ-ਖਾਕ ਕੀਤਾ ਜਾਵੇਗਾ | ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਕੁਲਸੁਮ ਨਵਾਜ਼ ਦੇ ਦਿਹਾਂਤ 'ਤੇ ਦੁੱਖ ਪ੍ਰਗਟ ਕੀਤਾ ਹੈ | ਉਨ੍ਹਾਂ ਕਿਹਾ ਕਿ ਕਾਨੂੰਨ ਮੁਤਾਬਿਕ ਕੁਲਸੁਮ ਨਵਾਜ਼ ਦੇ ਵਾਰਸਾਂ ਅਤੇ ਪਰਿਵਾਰ ਨੂੰ ਸਾਰੀਆਂ ਸਹੂਲਤਾਂ ਮੁਹੱਈਆ ਕਰਵਾਈਆ ਜਾਣਗੀਆਂ | ਪ੍ਰਧਾਨ ਮੰਤਰੀ ਨੇ ਲੰਡਨ ਸਥਿਤ ਪਾਕਿ ਹਾਈ ਕਮਿਸ਼ਨਰ ਨੂੰ ਵੀ ਪਰਿਵਾਰ ਦੀ ਪੂਰੀ ਸਹਾਇਤਾ ਕਰਨ ਦੇ ਨਿਰਦੇਸ਼ ਦਿੱਤੇ ਹਨ | ਫ਼ੌਜ ਮੁਖੀ ਜਨਰਲ ਕਮਰ ਜਾਵੇਦ ਬਾਜਵਾ ਨੇ ਵੀ ਕੁਲਸੁਮ ਨਵਾਜ਼ ਦੇ ਦਿਹਾਂਤ 'ਤੇ ਪਰਿਵਾਰ ਨਾਲ ਦੁੱਖ ਪ੍ਰਗਟ ਕੀਤਾ ਹੈ |
ਅੰਤਿਮ ਰਸਮਾਂ ਲਈ ਨਵਾਜ਼ ਸ਼ਰੀਫ, ਮਰੀਅਮ ਤੇ ਸਫਦਰ ਨੂੰ ਮਿਲੇਗੀ ਪੈਰੋਲ
ਮੀਡੀਆ ਰਿਪੋਰਟ ਅਨੁਸਾਰ ਕੁਲਸੁਮ ਨਵਾਜ਼ ਦੀਆਂ ਅੰਤਿਮ ਰਸਮਾਂ ਲਈ ਜੇਲ੍ਹ 'ਚ ਬੰਦ ਨਵਾਜ਼ ਸ਼ਰੀਫ, ਉਨ੍ਹਾਂ ਦੀ ਪੁੱਤਰੀ ਮਰੀਅਮ ਨਵਾਜ਼ ਤੇ ਜਵਾਈ ਕੈਪਟਨ (ਸੇਵਾਮੁਕਤ) ਮੁਹੰਮਦ ਸਫਦਰ ਨੂੰ ਪੈਰੋਲ ਦਿੱਤੀ ਜਾਵੇਗੀ | ਜੀਓ ਟੀ. ਵੀ. ਨੇ ਗ੍ਰਹਿ ਮੰਤਰਾਲੇ ਦੇ ਸੂਤਰਾਂ ਦੇ ਹਵਾਲੇ ਨਾਲ ਦੱਸਿਆ ਕਿ ਤਿੰਨਾਂ ਨੂੰ ਕੁਲਸੁਮ ਨਵਾਜ਼ ਦੀਆਂ ਅੰਤਿਮ ਰਸਮਾਂ ਤੋਂ ਲੈ ਕੇ ਉਸ ਨੂੰ ਸੁਪਰਦ-ਏ-ਖ਼ਾਕ ਕੀਤੇ ਜਾਣ ਤੱਕ ਪੈਰੋਲ ਦਿੱਤੀ ਜਾਵੇਗੀ | ਤਿੰਨੋਂ ਇਸ ਸਮੇਂ ਰਾਵਲਪਿੰਡੀ ਦੀ ਆਦਿਆਲਾ ਜੇਲ੍ਹ 'ਚ ਬੰਦ ਹਨ | ਸੂਤਰਾਂ ਅਨੁਸਾਰ ਪੈਰੋਲ ਲਈ ਤਿੰਨਾਂ ਨੂੰ ਅਰਜ਼ੀ ਦੇਣੀ ਪਵੇਗੀ |

ਮੁਕਾਬਲੇ ਦੌਰਾਨ ਲਸ਼ਕਰ ਦੇ 2 ਅੱਤਵਾਦੀ ਹਲਾਕ

ਸ੍ਰੀਨਗਰ, 11 ਸਤੰਬਰ (ਮਨਜੀਤ ਸਿੰਘ)-ਦੱਖਣੀ ਕਸ਼ਮੀਰ ਦੇ ਜ਼ਿਲ੍ਹਾ ਕੁਪਵਾੜਾ ਦੇ ਹੰਦਵਾੜਾ ਇਲਾਕੇ 'ਚ ਸੁਰੱਖਿਆ ਬਲਾਂ ਨਾਲ ਅੱਜ ਹੋਏ ਮੁਕਾਬਲੇ ਦੌਰਾਨ ਅੱਤਵਾਦੀ ਸੰਗਠਨ ਲਸ਼ਕਰ-ਏ-ਤਾਇਬਾ ਦੇ 2 ਸਥਾਨਕ ਅੱਤਵਾਦੀ ਮਾਰੇ ਗਏ | ਇਹ ਦੋਵਾੇ ਅੱਤਵਾਦੀ ਹੁਰੀਅਤ ਕਾਰਕੁਨ ਦੀ ਹੱਤਿਆ ਸਮੇਤ ਕਈ ਵਾਰਦਾਤਾਂ ਲਈ ਲੋੜੀਂਦੇ ਸਨ | ਪੁਲਿਸ ਦੇ ਇਕ ਉੱਚ ਅਧਿਕਾਰੀ ਅਨੁਸਾਰ ਹੰਦਵਾੜਾ ਇਲਾਕੇ ਦੇ ਗਲੂਰਾ ਪਿੰਡ 'ਚ ਅੱਤਵਾਦੀਆਂ ਦੇ ਮੌਜੂਦ ਹੋਣ ਦੀ ਸੂਚਨਾ ਮਿਲਣ 'ਤੇ ਸੈਨਾ ਦੀ 30 ਆਰ.ਆਰ., ਸਪੈਸ਼ਲ ਆਪ੍ਰੇਸ਼ਨ ਗਰੁੱਪ (ਪੁਲਿਸ) ਤੇ ਸੀ.ਆਰ.ਪੀ.ਐਫ. ਦੀ 92 ਬਟਾਲੀਅਨ ਨੇ ਸੋਮਵਾਰ ਦੇਰ ਰਾਤ 2.30 ਵਜੇ ਪਿੰਡ ਨੂੰ
ਘੇਰ ਕੇ ਤਲਾਸ਼ੀ ਮੁਹਿੰਮ ਸ਼ੁਰੂ ਕੀਤੀ ਸੀ | ਅੱਤਵਾਦੀਆਂ ਨੇ ਸੁਰੱਖਿਆ ਬਲਾਂ ਨੂੰ ਆਪਣੇ ਟਿਕਾਣੇ ਵੱਲ ਵਧਦੇ ਵੇਖ ਫਰਾਰ ਹੋਣ ਦੀ ਕੋਸ਼ਿਸ਼ ਕਰਦਿਆਂ ਗੋਲੀਬਾਰੀ ਸ਼ੁਰੂ ਕਰ ਦਿੱਤੀ, ਸੁਰਖਿਆ ਬਲਾਂ ਦੇ ਜਵਾਨਾਂ ਨੇ ਤੁਰੰਤ ਪੁਜ਼ੀਸ਼ਨਾਂ ਲੈਂਦਿਆ ਜਵਾਬੀ ਗੋਲੀਬਾਰੀ ਸ਼ੁਰੂ ਕਰ ਦਿੱਤੀ ਤੇ ਇਸ ਦੁਪਾਸੜ ਗੋਲੀਬਾਰੀ ਦੌਰਾਨ ਲਸ਼ਕਰ ਦੇ ਦੋਵੇਂ ਅੱਤਵਾਦੀ ਲਿਆਕਤ ਅਹਿਮਦ ਲੋਨ ਉਰਫ ਓਮਰ ਖਾਲਦ ਉਰਫ ਸਾਬਾ ਵਾਸੀ ਹਰਵਨ ਸੋਪਰ ਤੇ ਫੁਰਕਾਨ ਰਸ਼ੀਦ ਲੋਨ (18) ਉਰਫ ਆਦਿਲ ਵਾਸੀ ਲੰਗੇਟ ਮਾਰੇ ਗਏ | ਉਨ੍ਹਾਂ ਦੇ ਕਬਜ਼ੇ 'ਚੋਂ 2 ਏ.ਕੇ. ਰਾਇਫਲਾਂ ਸਮੇਤ ਭਾਰੀ ਮਾਤਰਾ 'ਚ ਅਸਲ੍ਹਾ ਬਰਾਮਦ ਹੋਇਆ ਹੈ, ਲੰਗੇਟ ਬਾਰਵੀ ਦਾ ਵਿਦਿਆਰਥੀ ਸੀ | ਪੁਲਿਸ ਮੁਤਾਬਿਕ ਸੁਰੱਖਿਆ ਬਲਾਂ ਵਲੋਂ ਅਜੇ ਹੋਰ ਅੱਤਵਦੀਆਂ ਦੇ ਇਲਾਕੇ 'ਚ ਮੌਜੂਦ ਹੋਣ ਦੀ ਸੰਭਾਵਨਾ ਨੂੰ ਵੇਖਦਿਆਂ ਤਲਾਸ਼ੀ ਮੁਹਿੰਮ ਜਾਰੀ ਰੱਖੀ ਹੋਈ ਹੈ | ਪੁਲਿਸ ਮੁਤਾਬਿਕ ਮਾਰੇ ਗਏ ਦੋਵੇਂ ਅੱਤਵਾਦੀ ਉੱਤਰੀ ਕਸ਼ਮੀਰ ਦੇ ਕਈ ਇਲਾਕੇ 'ਚ ਵਾਪਰੀਆਂ ਵਾਰਦਾਤਾਂ ਲਈ ਜ਼ਿਮੇਵਾਰ ਸਨ | ਪੁਲਿਸ ਮੁਤਾਬਿਕ ਲਿਆਕਤ ਤੇ ਇਕ ਹੋਰ ਲਸ਼ਕਰ ਅੱਤਵਾਦੀ ਗਨੀ ਖਵਾਜ਼ਾ ਵਾਸੀ ਕਰਾਲਗੁੰਡ ਅਤੇ ਮਜੀਦ ਮੀਰ ਵਾਸੀ ਨੋਵਰੋਰਾ ਨੇ ਮਿਲ ਕੇ 2 ਦਿਨ ਪਹਿਲਾ ਹੁਰੀਅਤ ਕਾਰਕੁੰਨ ਹਕੀਮ ਉਲ ਰਹਿਮਾਨ ਸੁਲਤਾਨੀ ਦਾ ਕਤਲ ਕੀਤਾ ਸੀ, ਇਸ ਦੇ ਇਲਾਵਾ ਉਹ ਸੋਪਰ ਦੇ ਬੋਮਈ ਇਲਾਕੇ ਵਿਖੇ ਇਕ ਨਾਬਾਲਗ ਨੂੰ ਅਗਵਾ ਕਰ ਉਸ ਨਾਲ ਜਬਰ ਜਨਾਹ ਕਰਨ ਦੇ ਮਾਮਲੇ 'ਚ ਪੁਲਿਸ ਨੂੰ ਲੋੜੀਂਦੇ ਸੀ | ਇਸ ਦੌਰਾਨ ਦੋਵੇਂ ਅੱਤਵਾਦੀਆਂ ਨੂੰ ਭਾਰੀ ਲੋਕਾਂ ਦੀ ਮੌਜੂਦਗੀ 'ਚ ਸਥਾਨਕ ਕਬਰਸਤਾਨਾਂ 'ਚ ਦੇਸ਼ ਵਿਰੋਧੀ ਤੇ ਆਜ਼ਾਦੀ ਦੇ ਹੱਕ 'ਚ ਨਆਰਿਆਂ ਦੀ ਗੂੰਜ 'ਚ ਦਫਨ ਕਰ ਦਿੱਤਾ ਗਿਆ ਹੈ | ਇਸ ਮੌਕੇ ਪੁਲਿਸ ਅਤੇ ਪ੍ਰਦਰਸ਼ਨਕਾਰੀਆਂ ਵਿਚਾਲੇ ਹਿੰਸਕ ਝੜਪਾਂ ਦੀ ਵੀ ਖ਼ਬਰ ਹੈ | ਸੋਪੋਰ ਤੇ ਹੰਦਵਾੜਾ ਇਲਾਕਿਆ 'ਚ ਅਤੱਵਾਦੀਆਂ ਦੀ ਹਲਾਕਤ ਦੇ ਰੋਸ 'ਚ ਮੁਕੰਮਲ ਬੰਦ ਰਿਹਾ ਤੇ ਇਲਾਕੇ 'ਚ ਇੰਟਰਨੈੱਟ ਸੇਵਾ ਵੀ ਮੁੱਅਤਲ ਰਹੀ ਤੇ ਪ੍ਰਦਰਸ਼ਨਾਂ ਦਾ ਸਿਲਸਿਲਾ ਜਾਰੀ ਰਿਹਾ |
ਭੈਣ ਦੀ ਡੋਲੀ ਦੀ ਥਾਂ ਅੱਤਵਾਦੀ ਭਰਾ ਦੀ ਅਰਥੀ ਉਠੀ
ਸੋਪੋਰ ਨਾਲ ਸਬੰਧਿਤ ਲਸ਼ਕਰ ਅੱਤਵਾਦੀ ਲਿਆਕਤ ਦੀ ਭੈਣ ਦੇ ਵਿਆਹ ਦੀ ਡੋਲੀ ਅੱਜ ਉੱਠਣ ਵਾਲੀ ਸੀ, ਜਿਸ ਦੀ ਥਾਂ 'ਤੇ ਲਿਆਕਤ ਦੀ ਅਰਥੀ ਉੱਠੀ, ਜਿਸ 'ਚ ਇਲਾਕੇ ਦੇ ਹਜ਼ਾਰਾਂ ਲੋਕਾਂ ਨੇ ਸ਼ਿਰਕਤ ਕੀਤੀ | ਲਿਆਕਤ ਪਿਛਲੀ 8 ਜੁਲਾਈ 'ਤੋਂ ਬੁਰਹਾਨ ਵਾਨੀ ਦੀ ਦੂਸਰੀ ਬਰਸੀ ਦੇ ਮੌਕੇ ਘਰੋਂ ਅਚਾਨਕ ਲਾਪਤਾ ਹੋ ਗਿਆ ਸੀ | ਪਰਿਵਾਰ ਨੂੰ ਉਸ ਦੇ ਆਪਣੀ ਭੈਣ ਦੀ ਵਿਆਹ 'ਚ ਸ਼ਾਮਿਲ ਹੋਣ ਦੀ ਉਮੀਦ ਸੀ | ਤਿੰਨ ਬੱਚਿਆ ਦਾ ਪਿਉ ਲਿਆਕਤ ਜਦ ਘਰੋਂ ਲਾਪਤਾ ਹੋਇਆ ਸੀ ਤਾਂ ਕਿਸੇ ਨੂੰ ਇਹ ਪਤਾ ਨਹੀਂ ਸੀ ਕਿ ਉਹ ਅੱਤਵਾਦੀ ਬਣ ਗਿਆ ਹੈ | ਇਲਾਕੇ 'ਚ ਉਸ ਦੇ ਅੱਤਵਾਦੀ ਬਣਨ ਦੀ ਚਰਚਾ ਸੀ, ਪਰ ਕਿਸੇ ਕੋਲ ਉਸ ਦੇ ਲਸ਼ਕਰ 'ਚ ਸ਼ਾਮਿਲ ਹੋਣ ਦੇ ਸਬੂਤ ਨਹੀਂ ਸਨ | ਅੱਜ ਸਵੇਰੇ ਆਏ ਇਕ ਫੋਨ ਨੇ ਭੈਣ ਦੀ ਵਿਆਹ ਦੀਆਂ ਖੁਸ਼ੀਆਂ ਨੂੰ ਮਾਤਮ (ਸੋਗ) 'ਚ ਤਬਦੀਲ ਕਰ ਦਿੱਤਾ ਤੇ ਵਿਆਹ ਦੀ ਤਿਆਰੀਆਂ ਦੀ ਥਾਂ ਅਰਥੀ ਚੁੱਕਣ ਦੀਆਂ ਤਿਆਰੀਆਂ ਸ਼ਰੂ ਹੋ ਗਈਆਂ |
ਵਿਅਕਤੀ ਨੂੰ ਮਾਰੀ ਗੋਲੀ

ਪਾਕਿ ਨੇ ਕਰਤਾਰਪੁਰ ਲਾਂਘੇ ਲਈ ਕਰਵਾਇਆ ਭੂਮੀ ਸਰਵੇਖਣ

ਭਾਰਤ ਵਲੋਂ ਹਾਂ-ਪੱਖੀ ਹੁੰਗਾਰਾ ਮਿਲਣ 'ਤੇ ਚਾਰ ਮਹੀਨੇ
'ਚ ਕੀਤਾ ਜਾਵੇਗਾ ਲਾਂਘਾ ਤਿਆਰ-ਰਮੇਸ਼ ਸਿੰਘ ਅਰੋੜਾ
— ਸੁਰਿੰਦਰ ਕੋਛੜ —
ਅੰਮਿ੍ਤਸਰ, 11 ਸਤੰਬਰ-ਭਾਵੇਂ ਕਿ ਸ੍ਰੀ ਕਰਤਾਰਪੁਰ ਸਾਹਿਬ-ਡੇਰਾ ਬਾਬਾ ਨਾਨਕ ਸਾਂਝੇ ਲਾਂਘੇ ਲਈ ਭਾਰਤ ਤੇ ਪਾਕਿਸਤਾਨ ਦੇ ਵਿਦੇਸ਼ ਮੰਤਰਾਲਿਆਂ ਵਲੋਂ ਅਜੇ ਤੱਕ 'ਮੈਮੋਰੰਡਮ ਆਫ਼ ਅੰਡਰਸਟੈਂਡਿੰਗ' ਭਾਵ ਸਾਂਝੇ ਲਾਂਘੇ ਨੂੰ ਲੈ ਕੇ ਲਿਖਤੀ ਸਮਝੌਤੇ ਲਈ ਕੋਈ ਸਹਿਮਤੀ ਪ੍ਰਗਟ ਨਹੀਂ ਕੀਤੀ ਗਈ ਹੈ, ਇਸ ਦੇ ਬਾਵਜੂਦ ਪਾਕਿਸਤਾਨ ਸਰਕਾਰ ਵਲੋਂ ਇਸ ਸਾਂਝੇ ਲਾਂਘੇ ਦੀਆਂ ਤਿਆਰੀਆਂ ਆਰੰਭ ਕਰਦਿਆਂ ਭੂਮੀ ਸਰਵੇਖਣ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ | ਪਾਕਿਸਤਾਨ ਦੇ ਸੂਚਨਾ ਮੰਤਰੀ ਫਵਾਦ ਚੌਧਰੀ ਦੇ ਬਾਅਦ ਹੁਣ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਅਤੇ ਲਹਿੰਦੇ ਪੰਜਾਬ ਦੇ ਸਾਬਕਾ ਐਮ. ਪੀ. ਏ. ਸ: ਰਮੇਸ਼ ਸਿੰਘ ਅਰੋੜਾ ਨੇ ਦਾਅਵਾ ਕੀਤਾ ਹੈ ਕਿ ਪਾਕਿ ਸਰਕਾਰ ਵਲੋਂ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਤੋਂ ਡੇਰਾ ਬਾਬਾ ਨਾਨਕ ਦਰਸ਼ਨੀ ਸਥਲ ਤੱਕ ਆਉਂਦੇ ਲਗਪਗ 4.5 ਕਿਲੋਮੀਟਰ ਲੰਬੇ ਰਸਤੇ 'ਤੇ ਪੱਕੀ ਸੜਕ ਤੇ ਪੁਲ ਬਣਾਉਣ ਲਈ ਮਾਹਿਰਾਂ ਪਾਸੋਂ ਭੂਮੀ ਸਰਵੇਖਣ ਕਰਵਾਇਆ ਜਾ ਰਿਹਾ ਹੈ | ਉਨ੍ਹਾਂ ਦੱਸਿਆ ਕਿ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਤੋਂ ਡੇਰਾ ਬਾਬਾ ਨਾਨਕ ਸਰਹੱਦ ਵੱਲ ਨੂੰ ਜਾਣ 'ਤੇ ਸਭ ਤੋਂ ਪਹਿਲਾਂ ਦੇਗ ਬੇਈ ਨਹਿਰ ਅਤੇ ਗੁਰਦੁਆਰਾ ਸਾਹਿਬ ਤੋਂ ਭਾਰਤੀ ਸਰਹੱਦ ਵੱਲ ਨੂੰ ਦੋ ਕਿਲੋਮੀਟਰ ਦੀ ਦੂਰੀ 'ਤੇ 629 ਮੀਟਰ ਚੌੜਾ ਦਰਿਆ ਰਾਵੀ ਮੌਜੂਦ ਹੈ | ਲਾਂਘਾ ਤਿਆਰ ਕਰਨ ਲਈ ਡੇਰਾ ਬਾਬਾ ਨਾਨਕ ਦਰਸ਼ਨੀ ਸਥਲ ਤੋਂ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਮਿਆਨ ਪੱਕੀ ਸੜਕ ਅਤੇ ਦਰਿਆ 'ਤੇ ਪੁਲ ਬਣਾਏ ਜਾਣੇ ਜ਼ਰੂਰੀ ਹਨ | ਇਸ ਦੇ ਇਲਾਵਾ ਪੂਰੇ ਰਸਤੇ 'ਚ ਦੋਵੇਂ ਪਾਸੇ ਸੁਰੱਖਿਆ ਦੀਵਾਰ ਜਾਂ ਕੰਡੇਦਾਰ ਤਾਰ ਅਤੇ ਸੁਰੱਖਿਆ ਚੌਾਕੀਆਂ ਵੀ ਬਣਾਈਆਂ ਜਾਣਗੀਆਂ | ਉਨ੍ਹਾਂ ਕਿਹਾ ਕਿ ਭਾਰਤ ਪਾਕਿਸਤਾਨ ਸਰਕਾਰਾਂ ਵਲੋਂ ਉਕਤ ਸਾਂਝੇ ਲਾਂਘੇ ਦੇ ਸਬੰਧ 'ਚ ਲਿਖਤੀ ਸਮਝੌਤਾ ਕਰਨ ਦੇ ਬਾਅਦ 4-5 ਮਹੀਨਿਆਂ 'ਚ ਪਾਕਿ ਸਰਕਾਰ ਵਲੋਂ ਲਾਂਘਾ ਤਿਆਰ ਕਰ ਲਿਆ ਜਾਵੇਗਾ | ਸ: ਅਰੋੜਾ ਅਨੁਸਾਰ ਗੁਰਦੁਆਰਾ ਸਾਹਿਬ 'ਚ ਯਾਤਰੂਆਂ ਦੀ ਰਿਹਾਇਸ਼ ਅਤੇ ਲੰਗਰ ਲਈ ਉਚਿੱਤ ਪ੍ਰਬੰਧ ਕੀਤੇ ਜਾ ਚੁੱਕੇ ਹਨ |
ਜਿਸ ਦੇ ਚੱਲਦਿਆਂ ਗੁਰਦੁਆਰਾ ਸਾਹਿਬ 'ਚ ਦਰਸ਼ਨਾਂ ਹਿੱਤ ਆਉਣ ਵਾਲੇ ਭਾਰਤੀ ਸਿੱਖ ਯਾਤਰੂਆਂ ਲਈ ਲਾਂਘਾ ਖੁੱਲਣ 'ਤੇ ਜੇਕਰ ਪਾਕਿ ਸਰਕਾਰ ਮਨਜ਼ੂਰੀ ਦੇਵੇਗੀ ਤਾਂ ਉਨ੍ਹਾਂ ਦੇ ਰਾਤ ਰੁਕਣ 'ਚ ਕੋਈ ਪ੍ਰੇਸ਼ਾਨੀ ਨਹੀਂ ਆਵੇਗੀ | ਉਨ੍ਹਾਂ ਕਿਹਾ ਕਿ ਸ੍ਰੀ ਕਰਤਾਰਪੁਰ ਸਾਹਿਬ ਲਾਂਘਾ ਖੁੱਲ੍ਹਣ 'ਤੇ ਜਿੱਥੇ ਭਾਰਤੀ ਸਿੱਖ ਸੰਗਤ ਬਿਨਾਂ ਪਾਸਪੋਰਟ-ਵੀਜ਼ਾ ਜਾਂ ਕਿਸੇ ਹੋਰ ਰੁਕਾਵਟ ਦੇ ਸਰਹੱਦ ਪਾਰ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰ ਸਕੇਗੀ, ਉੱਥੇ ਹੀ ਭਾਰਤ ਤੇ ਪਾਕਿਸਤਾਨ ਵਿਚਾਲੇ ਅਮਨ ਬਹਾਲ ਹੋਣ ਦੇ ਨਾਲ-ਨਾਲ ਭਾਈਚਾਰਕ ਸਬੰਧ ਹੋਰ ਬਿਹਤਰ ਬਣਨਗੇ | ਉਨ੍ਹਾਂ ਇਸ ਨੂੰ ਲੈ ਕੇ ਨਾਰਾਜ਼ਗੀ ਵੀ ਜ਼ਾਹਰ ਕੀਤੀ ਕਿ ਮੌਜੂਦਾ ਪਾਕਿ ਸਰਕਾਰ ਨੂੰ ਭਾਰਤ ਵਲੋਂ ਇਸ ਬਾਰੇ 'ਚ ਅਜੇ ਤੱਕ ਕੋਈ ਵੀ ਹਾਂ-ਪੱਖੀ ਹੁੰਗਾਰਾ ਜਾਂ ਸੰਕੇਤ ਨਹੀਂ ਮਿਲਿਆ ਹੈ |
ਜ਼ਿਕਰਯੋਗ ਹੈ ਕਿ ਨਵੰਬਰ 2000 'ਚ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦਿਹਾੜੇ ਮੌਕੇ ਪਾਕਿਸਤਾਨ ਵਲੋਂ ਸ੍ਰੀ ਕਰਤਾਰਪੁਰ ਸਾਹਿਬ ਲਈ ਸਾਂਝਾ ਲਾਂਘਾ ਬਣਾਏ ਜਾਣ ਲਈ ਸਹਿਮਤੀ ਪ੍ਰਗਟ ਕਰਨ ਦੇ 18 ਵਰੇ੍ਹ ਬਾਅਦ ਕੈਬਨਿਟ ਮੰਤਰੀ ਸ: ਨਵਜੋਤ ਸਿੰਘ ਸਿੱਧੂ ਦੀ ਪਾਕਿਸਤਾਨ ਫੇਰੀ ਦੌਰਾਨ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾਂ ਪ੍ਰਕਾਸ਼ ਪੁਰਬ ਮੌਕੇ ਲਾਂਘਾ ਖੋਲ੍ਹਣ ਲਈ ਪਾਕਿ ਵਲੋਂ ਸਹਿਮਤੀ ਪ੍ਰਗਟ ਕੀਤੀ ਗਈ ਹੈ | ਪਾਕਿਸਤਾਨ ਦੇ ਸੂਚਨਾ ਮੰਤਰੀ ਫਵਾਦ ਚੌਧਰੀ ਨੇ ਕਿਹਾ ਹੈ ਕਿ ਸੰਗਤ ਜਲਦੀ ਟਿਕਟ ਲੈ ਕੇ ਸਰਹੱਦ ਪਾਰ ਗੁਰਦੁਆਰਾ ਸ੍ਰੀ ਦਰਬਾਰ ਸਾਹਿਬ ਕਰਤਾਰਪੁਰ ਦੇ ਦਰਸ਼ਨ ਕਰ ਸਕੇਗੀ | ਉੱਧਰ ਨਵੀਂ ਸਰਹੱਦਬੰਦੀ ਲਈ ਜਗ੍ਹਾ ਦੀ ਨਿਸ਼ਾਨਦੇਹੀ ਕਰਕੇ ਫੈਸਿੰਗ (ਕੰਡੇਦਾਰ ਤਾਰ) ਲਗਾਉਣ ਅਤੇ ਨਵੀਆਂ ਸੁਰੱਖਿਆ ਪੋਸਟਾਂ ਕਾਇਮ ਕਰਨ ਨੂੰ ਲੈ ਕੇ ਸੁਰੱਖਿਆ ਏਜੰਸੀਆਂ ਤੇ ਭਾਰਤੀ ਸੁਰੱਖਿਆ ਬਲਾਂ ਲਈ ਸਥਿਤੀ ਲਗਾਤਾਰ ਭੰਬਲਭੂਸੇ ਵਾਲੀ ਬਣੀ ਹੋਈ ਹੈ |

ਤੇਲ ਕੀਮਤਾਂ ਿਖ਼ਲਾਫ਼ ਦਿੱਲੀ ਹਾਈ ਕੋਰਟ 'ਚ ਪਟੀਸ਼ਨ

ਨਵੀਂ ਦਿੱਲੀ, 11 ਸਤੰਬਰ (ਏਜੰਸੀ)-ਰੋਜ਼ਾਨਾ ਬਦਲ ਰਹੀਆਂ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਿਖ਼ਲਾਫ਼ ਦਿੱਲੀ ਹਾਈ ਕੋਰਟ 'ਚ ਇਕ ਪਟੀਸ਼ਨ ਦਾਇਰ ਕੀਤੀ ਗਈ ਹੈ | ਚੀਫ ਜਸਟਿਸ ਰਾਜੇਂਦਰ ਮੈਨਨ ਤੇ ਵੀ.ਕੇ. ਰਾਓ ਦੀ ਬੈਂਚ ਨੇ ਪੀਟਸ਼ਨ ਸਵੀਕਾਰ ਕਰਦਿਆਂ ਇਸ 'ਤੇ ਅੱਜ ਬੁੱਧਵਾਰ ਨੂੰ ਸੁਣਵਾਈ ਕਰਨ ਦਾ ਫ਼ੈਸਲਾ ਕੀਤਾ ਹੈ | ਦਿੱਲੀ ਦੀ ਵਸਨੀਕ ਪੂਜਾ ਮਹਾਜਨ ਵਲੋਂ ਦਾਇਰ ਇਸ ਪਟੀਸ਼ਨ ਰਾਹੀਂ ਕੇਂਦਰ ਸਰਕਾਰ ਤੋਂ ਮੰਗ ਕੀਤੀ ਗਈ ਹੈ ਕਿ ਪੈਟਰੋਲ ਤੇ ਡੀਜ਼ਲ ਨੂੰ ਜ਼ਰੂਰੀ ਵਸਤਾਂ ਦੇ ਤੌਰ 'ਤੇ ਲਿਆ ਜਾਵੇ ਤੇ ਇਨ੍ਹਾਂ ਦੀ ਸਹੀ ਕੀਮਤ ਨਿਰਧਾਰਤ ਕੀਤੀ ਜਾਵੇ | ਇਸੇ ਦੌਰਾਨ ਮਹਾਰਾਸ਼ਟਰ 'ਚ ਪੈਟਰੋਲ ਦੀ ਕੀਮਤ 90 ਰੁਪਏ ਨੂੰ ਵੀ ਪਾਰ ਕਰ ਗਈ ਹੈ | ਮੁੰਬਈ ਤੋਂ 500 ਕਿਲੋਮੀਟਰ ਦੂਰ ਪਰਭਨੀ 'ਚ ਪੈਟਰੋਲ 90.02 ਰੁਪਏ ਪ੍ਰਤੀ ਲੀਟਰ ਵਿਕ ਰਿਹਾ ਹੈ | ਮੁੰਬਈ 'ਚ ਹੀ ਪੈਟਰੋਲ ਦੀ ਕੀਮਤ 88.26, ਜਦਕਿ ਡੀਜ਼ਲ 77.47 ਰੁਪਏ ਪ੍ਰਤੀ ਲੀਟਰ ਮਿਲ ਰਿਹਾ ਹੈ | ਰਾਸ਼ਟਰੀ ਰਾਜਧਾਨੀ ਦਿੱਲੀ 'ਚ ਵੀ ਪੈਟਰੋਲ 80.87 ਤੇ ਡੀਜ਼ਲ 72.97 ਰੁਪਏ ਪ੍ਰਤੀ ਲੀਟਰ ਮਿਲ ਰਿਹਾ ਹੈ | ਦੇਸ਼ ਦੇ ਬਾਕੀ ਹਿੱਸਿਆਂ 'ਚ ਵੀ ਪੈਟਰੋਲ ਦੀ ਕੀਮਤ ਅਸਮਾਨ ਨੂੰ ਛੂਹ ਰਹੀ ਹੈ |

ਜੰਮੂ-ਕਸ਼ਮੀਰ 'ਚ ਫਿਲਹਾਲ ਦਿਲਬਾਗ ਸਿੰਘ ਹੀ ਬਣੇ ਰਹਿਣਗੇ ਡੀ.ਜੀ.ਪੀ.

ਸੁਪਰੀਮ ਕੋਰਟ ਵਲੋਂ ਦਖ਼ਲ ਦੇਣ ਤੋਂ ਇਨਕਾਰ ਨਵੀਂ ਦਿੱਲੀ, 11 ਸਤੰਬਰ (ਜਗਤਾਰ ਸਿੰਘ)-ਜੰਮੂ-ਕਸ਼ਮੀਰ ਵਿਚ ਫਿਲਹਾਲ ਦਿਲਬਾਗ ਸਿੰਘ ਡੀ.ਜੀ.ਪੀ. ਬਣੇ ਰਹਿਣਗੇ | ਸੁਪਰੀਮ ਕੋਰਟ ਨੇ ਇਸ ਮਾਮਲੇ 'ਚ ਅਟਾਰਨੀ ਜਨਰਲ (ਏ. ਜੀ.) ਕੇ. ਕੇ. ਵੇਣੂਗੋਪਾਲ ਤੋਂ ਜਵਾਬ ਮੰਗਿਆ ਹੈ ਅਤੇ ...

ਪੂਰੀ ਖ਼ਬਰ »

ਐਸ.ਪੀ. ਵਿਜੀਲੈਂਸ ਸਮੇਤ ਤਿੰਨ ਨੂੰ ਕੁੱਲ 12-12 ਸਾਲ ਕੈਦ

ਤਹਿਸੀਲਦਾਰ ਨੂੰ ਰਿਸ਼ਵਤ ਦੇ ਝੂਠੇ ਕੇਸ 'ਚ ਫਸਾਉਣ ਦਾ ਮਾਮਲਾ ਫ਼ਿਰੋਜ਼ਪੁਰ, 11 ਸਤੰਬਰ (ਰਾਕੇਸ਼ ਚਾਵਲਾ)-ਫ਼ਾਜ਼ਿਲਕਾ ਦੇ ਵਿਧਾਇਕ ਦੀ ਸ਼ਹਿ 'ਤੇ ਤਹਿਸੀਲਦਾਰ ਨੂੰ ਰਿਸ਼ਵਤ ਦੇ ਝੂਠੇ ਕੇਸ 'ਚ ਫਸਾ ਕੇ ਸ਼ਰੇਆਮ ਬੇਇੱਜ਼ਤ ਕਰਨ ਤੇ ਕੁੱਟਮਾਰ ਕਰਨ ਦੇ ਮਾਮਲੇ 'ਚ ...

ਪੂਰੀ ਖ਼ਬਰ »

ਬੱਬੇਹਾਲੀ ਦੇ ਪੁੱਤਰ ਸਮੇਤ 14 ਿਖ਼ਲਾਫ਼ ਮਾਮਲਾ ਦਰਜ

ਗੁਰਦਾਸਪੁਰ, 11 ਸਤੰਬਰ (ਆਰਿਫ਼)-ਬੀਤੇ ਦਿਨੀਂ ਪ੍ਰਬੰਧਕੀ ਕੰਪਲੈਕਸ ਗੁਰਦਾਸਪੁਰ ਅੰਦਰ ਅਕਾਲੀ ਤੇ ਕਾਂਗਰਸੀ ਵਰਕਰਾਂ ਦੀ ਆਪਸੀ ਹੋਈ ਝੜਪ ਦੇ ਸਬੰਧ ਵਿਚ ਅੱਜ ਗੁਰਦਾਸਪੁਰ ਦੀ ਪੁਲਿਸ ਨੇ ਸਾਬਕਾ ਸੰਸਦੀ ਸਕੱਤਰ ਤੇ ਸ਼ੋ੍ਰਮਣੀ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ...

ਪੂਰੀ ਖ਼ਬਰ »

ਤੇਲੰਗਾਨਾ 'ਚ ਬੱਸ ਖੱਡ 'ਚ ਡਿੱਗੀ-57 ਮੌਤਾਂ

ਹੈਦਰਾਬਾਦ, 11 ਸਤੰਬਰ (ਏਜੰਸੀ)- ਅੱਜ ਤੇਲੰਗਾਨਾ ਦੇ ਜਗਤਿਆਲ ਜ਼ਿਲ੍ਹੇ 'ਚ ਯਾਤਰੀਆਂ ਨਾਲ ਖਚਾਖਚ ਭਰੀ ਸਰਕਾਰੀ ਬੱਸ ਇਕ ਸੜਕ ਤੋਂ ਤਿਲਕ ਕੇ ਪਹਾੜ ਦੀ ਡੂੰਘੀ ਖੱਡ 'ਚ ਡਿੱਗ ਗਈ, ਜਿਸ ਨਾਲ ਇਸ 'ਚ ਸਵਾਰ 57 ਯਾਤਰੀਆਂ ਦੀ ਮੌਤ ਹੋ ਗਈ ਜਦਕਿ 30 ਯਾਤਰੀਆਂ ਦੇ ਜ਼ਖ਼ਮੀ ਹੋਣ ਦੀ ...

ਪੂਰੀ ਖ਼ਬਰ »

ਮੁਕੇਰੀਆਂ ਨੇੜੇ ਕਾਲਾ ਕੱਛਾ ਗਰੋਹ ਵਲੋਂ ਘਰ ਦੇ ਮਾਲਕ ਦਾ ਕਤਲ

6 ਤੋਲੇ ਗਹਿਣੇ ਤੇ 1 ਲੱਖ ਰੁਪਏ ਲੁੱਟ ਕੇ ਫਰਾਰ ਨੌਸ਼ਹਿਰਾ ਪੱਤਣ, 11 ਸਤੰਬਰ (ਪ੍ਰਸ਼ੋਤਮ ਸਿੰਘ ਪੁਰੇਵਾਲ / ਰਾਜੀਵ ਸ਼ਰਮਾ)-ਮੁਕੇਰੀਆਂ ਦੇ ਪਿੰਡ ਖਿੱਚੀਆਂ ਵਿਖੇ ਬੀਤੀ ਰਾਤ ਇਕ ਕਾਲਾ ਕੱਛਾ ਗਰੋਹ ਇਕ ਘਰ 'ਚ ਦਾਖਲ ਹੋ ਕੇ ਘਰ ਦੇ ਮਾਲਕ ਠਾਕੁਰ ਬਚਿੱਤਰ ਸਿੰਘ ਦਾ ਕਤਲ ਕਰ ...

ਪੂਰੀ ਖ਼ਬਰ »

ਦਿੱਲੀ 'ਚ ਇਕ ਹੋਰ ਬਾਬੇ ਿਖ਼ਲਾਫ਼ ਜਬਰ ਜਨਾਹ ਦਾ ਮਾਮਲਾ ਦਰਜ

ਨਵੀਂ ਦਿੱਲੀ, 11 ਸਤੰਬਰ (ਏਜੰਸੀ)-ਬਾਬਾ ਆਸ਼ੂ ਗੁਰੂਦੇਵ ਦੇ ਿਖ਼ਲਾਫ਼ ਜਬਰ ਜਨਾਹ ਦਾ ਦੋਸ਼ ਲਗਾਉਂਦਿਆਂ ਇਕ ਔਰਤ ਨੇ ਕਿਹਾ ਕਿ ਮੈਂ ਆਪਣੀ ਬੇਟੀ ਦੇ ਪੈਰ ਦਾ ਇਲਾਜ ਕਰਵਾਉਣ ਲਈ 2013 'ਤ ਬਾਬਾ ਦੇ ਰੋਹੀਣੀ ਆਸ਼ਰਮ 'ਚ ਗਈ ਸੀ | 2013 ਤੋਂ ਲੈ ਕੇ 2017 ਤੱਕ ਬਾਬਾ, ਉਸ ਦੇ ਬੇਟੇ ਅਤੇ ...

ਪੂਰੀ ਖ਼ਬਰ »

ਕਰਜ਼ੇ ਕਾਰਨ ਪਾਕਿਸਤਾਨ ਤੇ ਚੀਨ ਦਰਮਿਆਨ ਸਥਿਤੀ ਬਣੀ ਤਣਾਅ ਵਾਲੀ

ਚੀਨ-ਪਾਕਿ ਆਰਥਿਕ ਕਾਰੀਡੋਰ ਦੇ ਲਈ ਦੋਵਾਂ ਦੇਸ਼ਾਂ ਵਲੋਂ ਇਕ ਵਾਰ ਫ਼ਿਰ ਗੱਲਬਾਤ ਕੀਤੇ ਜਾਣ ਦੀ ਸੰਭਾਵਨਾ ਅੰਮਿ੍ਤਸਰ, 11 ਸਤੰਬਰ (ਸੁਰਿੰਦਰ ਕੋਛੜ)¸ ਚੀਨ-ਪਾਕਿਸਤਾਨ ਆਰਥਿਕ ਕਾਰੀਡੋਰ (ਸੀ. ਪੀ. ਈ. ਸੀ.) ਦੇ ਲਈ ਲਗਭਗ 46 ਅਰਬ ਰੁਪਏ ਦੇ ਪ੍ਰੋਜੈਕਟ 'ਤੇ ਇਕ ਵਾਰ ਫਿਰ ...

ਪੂਰੀ ਖ਼ਬਰ »

ਚੋਕਸੀ ਨੇ ਆਪਣੇ 'ਤੇ ਲੱਗੇ ਦੋਸ਼ਾਂ ਨੂੰ ਨਕਾਰਿਆ

ਪਹਿਲੀ ਵਾਰ ਵੀਪਿਹਿਲੀ ਵਾਰ ਵੀਡਿਓ ਰਾਹੀਂ ਆਇਆ ਸਾਹਮਣੇਡਓ ਰਾਹੀਂ ਆਇਆ ਸਾਹਮਣੇ ਨਵੀਂ ਦਿੱਲੀ, 11 ਸਤੰਬਰ (ਏਜੰਸੀ)- ਪੰਜਾਬ ਨੈਸ਼ਨਲ ਬੈਂਕ (ਪੀ. ਐਨ. ਬੀ.) ਨਾਲ ਕਰੀਬ 14,000 ਕਰੋੜ ਦੀ ਧੋਖਾਧੜੀ ਮਾਮਲੇ ਦੇ ਦੋਸ਼ੀ ਤੇ ਗੀਤਾਂਜਲੀ ਜਿਮਸ ਦੇ ਮਾਲਕ ਮੇਹੁਲ ਚੋਕਸੀ ਨੇ ਪਹਿਲੀ ...

ਪੂਰੀ ਖ਼ਬਰ »

ਲਿਬੀਆ 'ਚ ਦੋ ਸਮੁੰਦਰੀ ਬੇੜੇ ਡੁੱਬਣ ਕਾਰਨ 100 ਤੋਂ ਵੱਧ ਪ੍ਰਵਾਸੀਆਂ ਦੀ ਮੌਤ

ਕਾਹਿਰਾ, 11 ਸਤੰਬਰ (ਏਜੰਸੀ)-ਲਿਬੀਆ ਦੇ ਸਮੁੰਦਰੀ ਤਟ 'ਚ ਇਸ ਮਹੀਨੇ ਦੀ ਸ਼ੁਰੂਆਤ 'ਚ 2 ਸਮੁੰਦਰੀ ਬੇੜੇ ਡੁੱਬ ਜਾਣ ਕਾਰਨ 20 ਬੱਚਿਆਂ ਸਮੇਤ 100 ਤੋਂ ਜ਼ਿਆਦਾ ਪ੍ਰਵਾਸੀਆਂ ਦੀ ਮੌਤ ਹੋ ਗਈ ਹੈ | ਡਾਕਟਰਜ਼ ਵਿਦਾਊਟ ਬਾਡਰਜ਼ (ਐਮ.ਐਸ.ਐਫ.) ਨੇ ਇਸ ਘਟਨਾ 'ਚ ਜਿਊਾਦੇ ਬਚੇ ਲੋਕਾਂ ਦੇ ...

ਪੂਰੀ ਖ਼ਬਰ »

ਅਫ਼ਗਾਨਿਸਤਾਨ 'ਚ ਪਾਕਿ ਸਰਹੱਦ ਨੇੜੇ ਆਤਮਘਾਤੀ ਹਮਲੇ 'ਚ 25 ਮੌਤਾਂ

ਕਾਬਲ/ਜਲਾਲਾਬਾਦ, 11 ਸਤੰਬਰ (ਰਾਈਟਰਜ਼)- ਪੂਰਬੀ ਅਫ਼ਗਾਨਿਸਤਾਨ ਦੇ ਸ਼ਹਿਰ ਜਲਾਲਾਬਾਦ ਤੇ ਗੁਆਂਢੀ ਮੁਲਕ ਪਾਕਿਸਤਾਨ ਦੀ ਸਰਹੱਦ ਪਾਰ ਜਾਂਦੇ ਰਾਜ ਮਾਰਗ 'ਤੇ ਬੈਠੇ ਧਰਨਾਕਾਰੀਆਂ 'ਤੇ ਮੰਗਲਵਾਰ ਨੂੰ ਹੋਏ ਇਕ ਆਤਮਘਾਤੀ ਹਮਲੇ 'ਚ ਘੱਟੋ-ਘੱਟ 25 ਲੋਕਾਂ ਦੀ ਮੌਤ ਹੋ ਗਈ ਹੈ | ...

ਪੂਰੀ ਖ਼ਬਰ »

ਭਾਰਤ ਤੇ ਕਜ਼ਾਕਿਸਤਾਨ ਦੀਆਂ ਫ਼ੌਜਾਂ ਵਿਚਕਾਰ ਸਾਂਝਾ ਫ਼ੌਜੀ ਅਭਿਆਸ ਸ਼ੁਰੂ

ਲੱਦਾਖ਼, 11 ਸਤੰਬਰ (ਏਜੰਸੀ)- ਭਾਰਤ ਤੇ ਕਜ਼ਾਕਿਸਤਾਨ ਦੀਆਂ ਫ਼ੌਜਾਂ ਦੇ ਵਿਚਕਾਰ ਇਕ ਸਾਂਝਾ ਫ਼ੌਜ ਅਭਿਆਸ (ਕੇ. ਏ. ਜ਼ੈਡ. ਆਈ. ਐਨ. ਡੀ.-2018) ਓਤਾਰ ਖੇਤਰ 'ਚ ਸ਼ੁਰੂ ਹੋ ਗਿਆ ਹੈ, ਜੋ ਕਿ ਕਜ਼ਾਕਿਸਤਾਨ ਦੇ ਅਲਮਾਟੀ ਤੋਂ 175 ਕਿੱਲੋਮੀਟਰ ਦੀ ਦੂਰੀ 'ਤੇ ਹੈ | ਇਸ ਅਭਿਆਸ ਦੀ ...

ਪੂਰੀ ਖ਼ਬਰ »

ਨਵਾਜ਼ ਸ਼ਰੀਫ਼ ਦੀਆਂ 8 ਮੱਝਾਂ ਨਿਲਾਮ ਕਰਨ ਦੀ ਯੋਜਨਾ

ਇਸਲਾਮਾਬਾਦ, 11 ਸਤੰਬਰ (ਏਜੰਸੀ)-ਪਾਕਿਸਤਾਨ ਸਰਕਾਰ ਨੇ ਪ੍ਰਧਾਨ ਮੰਤਰੀ ਗ੍ਰਹਿ ਵਿਖੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ਼ ਵਲੋਂ ਰੱਖੀਆਂ 8 ਮੱਝਾਂ ਪਸ਼ੂ-ਖੁਰਾਕ ਸਬੰਧੀ ਲੋੜਾਂ ਨੂੰ ਵੇਖਦੇ ਹੋਏ ਨਿਲਾਮ ਕਰਨ ਦੀ ਯੋਜਨਾ ਬਣਾਈ ਹੈ | ਇਹ ਜਾਣਕਾਰੀ ਪ੍ਰਧਾਨ ਮੰਤਰੀ ...

ਪੂਰੀ ਖ਼ਬਰ »

ਨਿਜ਼ਾਮ ਅਜਾਇਬ ਘਰ ਚੋਰੀ ਮਾਮਲੇ 'ਚ ਦੋ ਗਿ੍ਫ਼ਤਾਰ, ਸਾਮਾਨ ਬਰਾਮਦ

ਹੈਦਰਾਬਾਦ, 11 ਸਤੰਬਰ (ਪੀ. ਟੀ. ਆਈ.)-ਹੈਦਰਾਬਾਦ ਪੁਲਿਸ ਵਲੋਂ ਅੱਜ ਨਿਜ਼ਾਮ ਅਜਾਇਬ ਘਰ ਚੋਰੀ ਮਾਮਲੇ ਨੂੰ ਸੁਲਝਾਉਂਦਿਆਂ ਦੋ ਵਿਅਕਤੀਆਂ ਨੂੰ ਗਿ੍ਫ਼ਤਾਰ ਕਰ ਕੇ ਚੋਰੀ ਕੀਤਾ ਮਾਲ ਬਰਾਮਦ ਕਰ ਲਿਆ ਹੈ | ਹੈਦਰਾਬਾਦ ਪੁਲਿਸ ਕਮਿਸ਼ਨਰ ਅੰਜਿਨੀ ਕੁਮਾਰ ਨੇ ਪੱਤਰਕਾਰਾਂ ...

ਪੂਰੀ ਖ਼ਬਰ »

ਚੰਦੇ 'ਚ ਗੜਬੜੀ ਨੂੰ ਲੈ ਕੇ ਚੋਣ ਕਮਿਸ਼ਨ ਵਲੋਂ ਆਮ ਆਦਮੀ ਪਾਰਟੀ ਨੂੰ ਨੋਟਿਸ

ਨਵੀਂ ਦਿੱਲੀ, 11 ਸਤੰਬਰ (ਜਗਤਾਰ ਸਿੰਘ)-ਦਿੱਲੀ ਦੀ ਸੱਤਾ 'ਤੇ ਕਾਬਜ਼ ਆਮ ਆਦਮੀ ਪਾਰਟੀ ਨੂੰ ਚੋਣ ਕਮਿਸ਼ਨ ਨੇ ਅੱਜ ਇੱਕ ਵੱਡਾ ਝਟਕਾ ਦਿੱਤਾ ਹੈ, ਜਿਸ ਨਾਲ ਪਾਰਟੀ ਦੀਆਂ ਮੁਸ਼ਕਿਲਾਂ ਵਧਣ ਦੇ ਆਸਾਰ ਪੈਦਾ ਹੋ ਸਕਦੇ ਹਨ | ਚੋਣ ਕਮਿਸ਼ਨ ਨੇ ਆਮ ਆਦਮੀ ਪਾਰਟੀ ਦੇ ਖਾਤਿਆਂ 'ਚ ...

ਪੂਰੀ ਖ਼ਬਰ »

ਇਕ ਵੀ ਬੰਗਲਾਦੇਸ਼ੀ ਘੁਸਪੈਠੀਆ ਭਾਰਤ 'ਚ ਨਹੀਂ ਰਹਿਣ ਦਿਆਂਗੇ-ਅਮਿਤ ਸ਼ਾਹ

ਜੈਪੁਰ, 11 ਸਤੰਬਰ (ਏਜੰਸੀ)- ਬੰਗਲਾਦੇਸ਼ੀ ਘੁਸਪੈਠੀਆਂ ਦੇ ਮੁੱਦੇ 'ਤੇ ਭਾਜਪਾ ਦੀ ਨੀਤੀ ਨੂੰ ਸਪੱਸ਼ਟ ਕਰਦਿਆਂ ਪਾਰਟੀ ਦੇ ਰਾਸ਼ਟਰੀ ਪ੍ਰਧਾਨ ਅਮਿਤ ਸ਼ਾਹ ਨੇ ਅੱਜ ਕਿਹਾ ਕਿ ਇਕ ਵੀ ਬੰਗਲਾਦੇਸ਼ੀ ਘੁਸਪੈਠੀਏ ਨੂੰ ਭਾਰਤ 'ਚ ਨਹੀਂ ਰਹਿਣ ਦਿੱਤਾ ਜਾਵੇਗਾ ਅਤੇ ਅਜਿਹੇ ...

ਪੂਰੀ ਖ਼ਬਰ »

ਬੈਂਕਾਂ ਦੇ ਘਾਟੇ ਲਈ ਕਾਂਗਰਸ ਦੀਆਂ ਗਲਤ ਨੀਤੀਆਂ ਹੀ ਜ਼ਿੰਮੇਵਾਰ-ਸਮਿ੍ਤੀ

ਕਿਹਾ, ਰਾਹੁਲ ਪ੍ਰਧਾਨ ਮੰਤਰੀ ਨੂੰ ਗਲੇ ਮਿਲਣ ਲਈ ਕਾਹਲੇ, ਪਰ ਆਮਦਨ ਕਰ ਅਧਿਕਾਰੀਆਂ ਤੋਂ ਦੂਰ ਦੌੜਦੇ ਹਨ ਨਵੀਂ ਦਿੱਲੀ, 11 ਸਤੰਬਰ (ਜਗਤਾਰ ਸਿੰਘ)-ਬੈਂਕਾਂ 'ਚ ਵਧੇ ਹੋਏ ਐਨ. ਪੀ. ਏ. (ਗੈਰ ਕਾਰਗੁਜ਼ਾਰੀ ਵਾਲੀ ਜਾਇਦਾਦ) ਲਈ ਮੋਦੀ ਸਰਕਾਰ ਨੇ ਇੱਕ ਵਾਰ ਫਿਰ ਪਿਛਲੀ ਯੂ. ਪੀ. ...

ਪੂਰੀ ਖ਼ਬਰ »

ਨਨ ਜਬਰ ਜਨਾਹ ਮਾਮਲਾ

ਪੀੜਤ ਵਲੋਂ ਭਾਰਤ 'ਚ ਵੈਟੀਕਨ ਦੇ ਪ੍ਰਤੀਨਿਧੀ ਨੂੰ ਚਿੱਠੀ

ਬਿਸ਼ਪ ਨੂੰ ਅਹੁਦੇ ਤੋਂ ਹਟਾਉਣ ਦੀ ਮੰਗ ਕੋਚੀ, 11 ਸਤੰਬਰ (ਏਜੰਸੀ)-ਬਹੁਚਰਚਿਤ ਨਨ ਜਬਰ ਜਨਾਹ ਮਾਮਲੇ 'ਚ ਪੀੜਤ ਨਨ ਵਲੋਂ ਭਾਰਤ 'ਚ ਵੈਟੀਕਨ ਦੇ ਪ੍ਰਤੀਨਿਧੀ ਨੂੰ ਚਿੱਠੀ ਲਿਖੀ ਗਈ ਹੈ | ਨਨ ਵਲੋਂ ਚਿੱਠੀ 'ਚ ਕਿਹਾ ਗਿਆ ਹੈ ਕਿ ਮਾਮਲੇ ਨੂੰ ਦਬਾਉਣ ਲਈ ਬਿਸ਼ਪ ਫਰੈਂਕੋ ...

ਪੂਰੀ ਖ਼ਬਰ »

Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX