ਤਾਜਾ ਖ਼ਬਰਾਂ


ਛੱਤੀਸਗੜ੍ਹ 'ਚ ਮੁਠਭੇੜ ਦੌਰਾਨ ਪੰਜ ਮਾਓਵਾਦੀ ਢੇਰ
. . .  11 minutes ago
ਰਾਏਪੁਰ, 24 ਅਗਸਤ- ਛੱਤੀਸਗੜ੍ਹ ਦੇ ਨਾਰਾਇਣਪੁਰ ਜ਼ਿਲ੍ਹੇ ਦੇ ਅਬੁਜਮਰਾਹ ਇਲਾਕੇ 'ਚ ਸੁਰੱਖਿਆ ਬਲਾਂ ਨਾਲ ਹੋਈ ਮੁਠਭੇੜ 'ਚ ਪੰਜ ਮਾਓਵਾਦੀ ਮਾਰੇ ਗਏ ਹਨ। ਉੱਥੇ ਹੀ ਇਸ ਮੁਠਭੇੜ 'ਚ ਸੁਰੱਖਿਆ ਬਲਾਂ ਦੇ ਦੋ ਜਵਾਨ...
ਛੱਤੀਸਗੜ੍ਹ 'ਚ ਸੁਰੱਖਿਆ ਬਲਾਂ ਅਤੇ ਨਕਸਲੀਆਂ ਵਿਚਾਲੇ ਮੁਠਭੇੜ, ਦੋ ਜਵਾਨ ਜ਼ਖ਼ਮੀ
. . .  23 minutes ago
ਰਾਏਪੁਰ, 24 ਅਗਸਤ- ਛੱਤੀਸਗੜ੍ਹ ਦੇ ਨਾਰਾਇਣਪੁਰ ਜ਼ਿਲ੍ਹੇ ਦੇ ਅਬੁਜਮਰਾਹ ਇਲਾਕੇ 'ਚ ਸੁਰੱਖਿਆ ਬਲਾਂ ਅਤੇ ਨਕਸਲੀਆਂ ਵਿਚਾਲੇ ਮੁਠਭੇੜ ਚੱਲ ਰਹੀ ਹੈ। ਦੋਹੀਂ ਪਾਸੀ ਹੋ ਰਹੀ ਗੋਲੀਬਾਰੀ 'ਚ ਦੋ ਜਵਾਨਾਂ ਦੇ ਜ਼ਖ਼ਮੀ ਹੋਣ...
ਵਿਰੋਧੀ ਧਿਰਾਂ ਦੇ ਨੇਤਾਵਾਂ ਨਾਲ ਅੱਜ ਕਸ਼ਮੀਰ ਜਾਣਗੇ ਰਾਹੁਲ ਗਾਂਧੀ
. . .  37 minutes ago
ਨਵੀਂ ਦਿੱਲੀ, 24 ਅਗਸਤ- ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਅਤੇ ਹੋਰ ਕਈ ਵਿਰੋਧੀ ਦਲਾਂ ਦੇ ਸੀਨੀਅਰ ਨੇਤਾ ਅੱਜ ਕਸ਼ਮੀਰ ਦਾ ਦੌਰਾ ਕਰਨਗੇ ਅਤੇ ਧਾਰਾ 370 ਨੂੰ ਹਟਾਉਣ ਮਗਰੋਂ ਉੱਥੋਂ ਦੇ ਹਾਲਾਤ ਦਾ ਜਾਇਜ਼ਾ ਲੈਣਗੇ। ਦੱਸਿਆ ਜਾ ਰਿਹਾ ਹੈ ਕਿ ਕਾਂਗਰਸ ਦੇ...
ਬਰਾਬਰ ਕੰਮ ਬਰਾਬਰ ਤਨਖ਼ਾਹ ਦੀ ਮੰਗ ਨੂੰ ਲੈ ਕੇ ਪੰਜਾਬ ਦੇ ਪਟਵਾਰੀਆਂ ਵਲੋਂ ਸੰਘਰਸ਼ ਦਾ ਐਲਾਨ
. . .  about 1 hour ago
ਸੰਗਰੂਰ, 24 ਅਗਸਤ (ਧੀਰਜ ਪਸ਼ੋਰੀਆ)- ਬਰਾਬਰ ਕੰਮ ਬਰਾਬਰ ਤਨਖ਼ਾਹ ਦੀ ਮੰਗ ਨੂੰ ਲੈ ਕੇ ਪੰਜਾਬ ਦੇ ਪਟਵਾਰੀਆਂ ਨੇ ਸੂਬੇ ਭਰ 'ਚ ਸੰਘਰਸ਼ ਸ਼ੁਰੂ ਕਰਨ ਦਾ ਐਲਾਨ ਕੀਤਾ ਹੈ। 'ਰੈਵੀਨਿਊ ਪਟਵਾਰ ਯੂਨੀਅਨ' ਦੇ ਆਗੂ ਦੀਦਾਰ ਸਿੰਘ ਛੋਕਰਾ ਨੇ ਦੱਸਿਆ ਕਿ 29...
ਰਾਸ਼ਟਰਪਤੀ ਤੇ ਪ੍ਰਧਾਨ ਮੰਤਰੀ ਨੇ ਦੇਸ਼ ਵਾਸੀਆਂ ਨੂੰ ਜਨਮ ਅਸ਼ਟਮੀ ਦੀਆਂ ਦਿੱਤੀਆਂ ਵਧਾਈਆਂ
. . .  about 1 hour ago
ਨਵੀਂ ਦਿੱਲੀ, 24 ਅਗਸਤ - ਅੱਜ ਦੇਸ਼ ਭਰ ਵਿਚ ਹਿੰਦੂ ਤਿਉਹਾਰ ਜਨਮ ਅਸ਼ਟਮੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ। ਇਸ ਮੌਕੇ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਦੇਸ਼ ਵਾਸੀਆਂ ਨੂੰ ਜਨਮ ਅਸ਼ਟਮੀ ਦੀਆਂ ਵਧਾਈਆਂ ਦਿੱਤੀਆਂ ਗਈਆਂ...
ਪ੍ਰਧਾਨ ਮੰਤਰੀ ਮੋਦੀ ਅੱਜ ਯੂ.ਏ.ਈ. 'ਚ ਸਰਬਉੱਚ ਨਾਗਰਿਕ ਸਨਮਾਨ ਨਾਲ ਹੋਣਗੇ ਸਨਮਾਨਿਤ
. . .  about 2 hours ago
ਨਵੀਂ ਦਿੱਲੀ, 24 ਅਗਸਤ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸ਼ੁੱਕਰਵਾਰ ਰਾਤ ਨੂੰ ਫਰਾਂਸ ਤੋਂ ਅਬੁਧਾਬੀ ਪਹੁੰਚੇ। ਏਅਰਪੋਰਟ 'ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਭਰਵਾਂ ਸਵਾਗਤ ਕੀਤਾ ਗਿਆ। ਸੰਯੁਕਤ ਅਰਬ ਅਮੀਰਾਤ (ਯੂ.ਏ.ਈ) ਦੇ ਆਪਣੇ ਦੌਰੇ ਦੌਰਾਨ ਅੱਜ ਪ੍ਰਧਾਨ ਮੰਤਰੀ ਮੋਦੀ ਅੱਬੂ ਧਾਬੀ ਦੇ ਕਰਾਊਨ ਪ੍ਰਿੰਸ...
ਭਿਵੰਡੀ ਵਿਚ ਰਾਹਤ ਤੇ ਬਚਾਅ ਕਾਰਜ ਜਾਰੀ
. . .  about 2 hours ago
ਮੁੰਬਈ, 24 ਅਗਸਤ - ਮਹਾਰਾਸ਼ਟਰ ਦੇ ਭਿਵੰਡੀ ਵਿਚ 4 ਮੰਜ਼ਲਾਂ ਇਮਾਰਤ ਡਿੱਗਣ ਕਾਰਨ 2 ਲੋਕਾਂ ਦੀ ਜਾਨ ਚਲੀ ਗਈ ਅਤੇ ਕਈ ਲੋਕ ਅਜੇ ਵੀ ਮਲਬੇ ਹੇਠਾਂ ਫਸੇ ਹੋਏ ਹਨ। ਘਟਨਾ ਸਥਾਨ 'ਤੇ ਰਾਹਤ ਤੇ ਬਚਾਅ ਕਾਰਜ ਚਲਾਏ ਜਾ ਰਹੇ...
ਅੱਜ ਦਾ ਵਿਚਾਰ
. . .  1 minute ago
ਨਵੀਂ ਦਿੱਲੀ : ਜੈੱਟ ਏਅਰਵੇਜ਼ ਦੇ ਚੇਅਰਮੈਨ ਨਰੇਸ਼ ਗੋਇਲ ਦੇ 12 ਠਿਕਾਣਿਆਂ 'ਤੇ ਈ ਡੀ ਦਾ ਛਾਪਾ
. . .  1 day ago
ਡੀ.ਸੀ ਅਤੇ ਏ.ਡੀ.ਸੀ ਵੱਲੋਂ ਧੁੱਸੀ ਬੰਨ੍ਹ ਵਿਚ ਪਏ 350 ਫੁੱਟ ਚੌੜੇ ਪਾੜ ਨੂੰ ਕੱਲ੍ਹ ਤੱਕ ਮੁਕੰਮਲ ਕਰਨ ਦੇ ਨਿਰਦੇਸ਼
. . .  1 day ago
ਫਿਲੌਰ, 23 ਅਗਸਤ (ਇੰਦਰਜੀਤ ਚੰਦੜ੍ਹ) - ਡਿਪਟੀ ਕਮਿਸ਼ਨਰ ਸ੍ਰੀ ਵਰਿੰਦਰ ਕੁਮਾਰ ਸ਼ਰਮਾ ਨੇ ਅੱਜ ਸਿੰਜਾਈ ਅਤੇ ਡ੍ਰੇਨੇਜ਼ ਵਿਭਾਗ ਨੂੰ ਜਲੰਧਰ ਦੇ ਪਿੰਡ ਮਿਉਵਾਲ ਵਿਖੇ ਸਤਲੁਜ ਦੇ ਨਾਲ ਲਗਦੇ ਧੁੱਸੀ ਬੰਨ੍ਹ ਵਿਚ ਪਏ 350 ਫੁੱਟ ਚੌੜੇ ਪਾੜ ਨੂੰ ...
ਸੰਗਰੂਰ 'ਚ ਗੁਰੂ ਗ੍ਰੰਥ ਸਾਹਿਬ ਦੀ ਪਾਲਕੀ ਸਾਹਿਬ ਢਾਉਣ 'ਤੇ ਵਿਵਾਦ
. . .  1 day ago
ਸੰਗਰੂਰ, 23 ਅਗਸਤ (ਦਮਨਜੀਤ ਸਿੰਘ, ਅਮਨਦੀਪ ਸਿੰਘ ਬਿੱਟਾ)- ਸੰਗਰੂਰ ਦੇ ਵਿਸ਼ਵਕਰਮਾ ਮੰਦਿਰ ਦਾ ਪਿਛਲੇ ਕਈ ਦਿਨਾਂ ਤੋਂ ਚੱਲ ਰਿਹਾ ਵਿਵਾਦ ਅੱਜ ਉਸ ਸਮੇਂ ਗਰਮਾ ਗਿਆ ਜਦ ਮੰਦਿਰ ਦੀ ਇਮਾਰਤ ਅੰਦਰ ਸਸ਼ੋਭਿਤ ...
ਅਟਾਰੀ ਪਹੁੰਚਣ 'ਤੇ ਭਾਰਤੀ ਹਾਕੀ ਖਿਡਾਰੀ ਸ਼ਮਸ਼ੇਰ ਦਾ ਨਿੱਘਾ ਸਵਾਗਤ
. . .  1 day ago
ਅਟਾਰੀ ,23 ਅਗਸਤ (ਰੁਪਿੰਦਰਜੀਤ ਸਿੰਘ ਭਕਨਾ)- ਟੋਕੀਓ ਵਿਚ ਹੋਏ ਉਲੰਪਿਕ ਟੈੱਸਟ ਟੂਰਨਾਮੈਂਟ ਵਿਚ ਜੇਤੂ ਰਹੀ ਭਾਰਤੀ ਹਾਕੀ ਟੀਮ ਦੇ ਮੈਂਬਰ ਸ਼ਮਸ਼ੇਰ ਸਿੰਘ ਸ਼ੇਰਾ ਦਾ ਉਨ੍ਹਾਂ ਦੇ ਪਿੰਡ ਅਟਾਰੀ ਪਹੁੰਚਣ 'ਤੇ ਉਨ੍ਹਾਂ ਦੇ ਕੋਚ ਕਿਰਨਦੀਪ ...
ਪ੍ਰਸ਼ਾਸਨ ਅਤੇ ਆਰਮੀ ਵੱਲੋਂ ਪੂਰੇ ਤਾਲਮੇਲ ਨਾਲ ਹੜ੍ਹ ਪ੍ਰਭਾਵਿਤ ਲੋਕਾਂ ਦੀ ਕੀਤੀ ਜਾ ਰਹੀ ਹੈ ਸਹਾਇਤਾ
. . .  1 day ago
ਸ਼ਾਹਕੋਟ, 23 ਅਗਸਤ (ਸੁਖਦੀਪ ਸਿੰਘ)- ਲੋਹੀਆ ਇਲਾਕੇ 'ਚ ਆਏ ਹੜ੍ਹ ਦੌਰਾਨ ਲੋਕਾਂ ਦੀ ਸੁਰੱਖਿਆ ਦੇ ਮੱਦੇਨਜ਼ਰ ਪ੍ਰਸ਼ਾਸਨ ਅਤੇ ਆਰਮੀ ਵੱਲੋਂ ਇਕ ਦੂਜੇ ਦੇ ਤਾਲਮੇਲ ਨਾਲ ਲੋਕਾਂ ਦੀ ਸਹਾਇਤਾ...
ਕਰਜ਼ੇ ਦੇ ਭੁਗਤਾਨ ਤੋਂ ਬਾਅਦ ਗ੍ਰਾਹਕਾਂ ਨੂੰ 15 ਦਿਨਾਂ ਦੇ ਅੰਦਰ ਦਸਤਾਵੇਜ਼ ਵਾਪਸ ਦੇਣਗੇ ਬੈਂਕ- ਸੀਤਾਰਮਨ
. . .  1 day ago
ਨਵੀਂ ਦਿੱਲੀ, 23 ਅਗਸਤ- ਵਿੱਤ ਮੰਤਰੀ ਨਿਰਮਲਾ ਸੀਤਾ ਰਮਨ ਨੇ ਸ਼ੁੱਕਰਵਾਰ ਨੂੰ ਪ੍ਰੈੱਸ ਕਾਨਫ਼ਰੰਸ ਕਰਦਿਆਂ ਕਿਹਾ ਕਿ ਆਰਥਿਕ ਸੁਧਾਰ ਸਰਕਾਰ ਦੇ...
ਲੋਨ ਦੀਆਂ ਅਰਜ਼ੀਆਂ 'ਤੇ ਰਖੀ ਜਾਵੇਗੀ ਆਨਲਾਈਨ ਨਜ਼ਰ- ਸੀਤਾਰਮਨ
. . .  1 day ago
ਭਾਰਤ ਦੀ ਆਰਥਿਕਤਾ ਅਮਰੀਕਾ ਅਤੇ ਚੀਨ ਨਾਲੋਂ ਬਿਹਤਰ - ਸੀਤਾਰਮਨ
. . .  1 day ago
ਫਿੱਕੀ ਵੱਲੋਂ ਬਠਿੰਡਾ ਦੇ ਥਾਣਾ ਸਿਵਲ ਲਾਈਨ ਨੂੰ ਮਿਲਿਆ ਅਵਾਰਡ
. . .  1 day ago
ਬਾਲ ਪੋਸ਼ਣ ਅਭਿਆਨ ਤਹਿਤ ਵਧੀਆਂ ਕਾਰਗੁਜ਼ਾਰੀ ਲਈ ਜ਼ਿਲ੍ਹਾ ਮਾਨਸਾ ਨੂੰ ਮਿਲਿਆ ਰਾਸ਼ਟਰੀ ਪੁਰਸਕਾਰ
. . .  1 day ago
ਲੋਨ ਖ਼ਤਮ ਹੋਣ ਦੇ 15 ਦਿਨਾਂ ਅੰਦਰ ਕਾਗ਼ਜ਼ਾਤ ਦੇਣੇ ਹੋਣਗੇ- ਵਿੱਤ ਮੰਤਰੀ ਸੀਤਾਰਮਨ
. . .  1 day ago
ਵਿਆਜ ਦਰਾਂ ਘਟਣਗੀਆਂ ਤਾਂ ਈ. ਐੱਮ. ਆਈ. ਵੀ ਘੱਟ ਹੋਣਗੀਆਂ- ਸੀਤਾਰਮਨ
. . .  1 day ago
ਰੈਪੋ ਰੇਟ ਨੂੰ ਸਿੱਧਿਆਂ ਵਿਆਜ ਦਰਾਂ ਨਾਲ ਜੋੜਿਆ ਜਾਵੇਗਾ- ਵਿੱਤ ਮੰਤਰੀ
. . .  1 day ago
ਬੈਂਕਾਂ ਨੂੰ ਵਿਆਜ ਦਰ 'ਚ ਕਮੀ ਦਾ ਲਾਭ ਲੋਕਾਂ ਨੂੰ ਦੇਣਾ ਪਵੇਗਾ- ਵਿੱਤ ਮੰਤਰੀ ਸੀਤਾਰਮਨ
. . .  1 day ago
ਹਵਾਈ ਅੱਡੇ ਨੇੜੇ 100 ਮੀਟਰ ਦਾਇਰੇ 'ਚ ਬਣੀਆਂ ਇਮਾਰਤਾਂ 'ਤੇ ਹੋਵੇਗੀ ਕਾਰਵਾਈ
. . .  1 day ago
ਟੈਕਸ ਦੇ ਨਾਂ 'ਤੇ ਕਿਸੇ ਨੂੰ ਪਰੇਸ਼ਾਨ ਨਹੀਂ ਕੀਤਾ ਜਾਵੇਗਾ- ਸੀਤਾਰਮਨ
. . .  1 day ago
ਟੈਕਸ ਨੋਟਿਸ ਲਈ ਕੇਂਦਰੀ ਸਿਸਟਮ ਹੋਵੇਗਾ- ਵਿੱਤ ਮੰਤਰੀ ਸੀਤਾਰਮਨ
. . .  1 day ago
ਟੈਕਸ ਅਤੇ ਲੇਬਰ ਕਾਨੂੰਨ 'ਚ ਸੁਧਾਰ ਕਰ ਰਹੇ ਹਾਂ- ਵਿੱਤ ਮੰਤਰੀ
. . .  1 day ago
ਅਸੀਂ ਕਾਰੋਬਾਰ ਸੌਖ ਨੂੰ ਉਤਸ਼ਾਹਿਤ ਕੀਤਾ ਹੈ- ਵਿੱਤ ਮੰਤਰੀ ਸੀਤਾਰਮਨ
. . .  1 day ago
ਪੂਰੀ ਦੁਨੀਆ 'ਚ ਆਰਥਿਕ ਉਥਲ-ਪੁਥਲ ਮਚੀ ਹੋਈ ਹੈ- ਵਿੱਤ ਮੰਤਰੀ
. . .  1 day ago
ਦੇਸ਼ 'ਚ ਲਗਾਤਾਰ ਆਰਥਿਕ ਸੁਧਾਰ ਦੇ ਕੰਮ ਹੋਏ ਹਨ- ਵਿੱਤ ਮੰਤਰੀ
. . .  1 day ago
ਚੀਨ-ਅਮਰੀਕਾ 'ਟਰੇਡ ਵਾਰ' ਕਾਰਨ ਮੰਦੀ ਦਾ ਸੰਕਟ ਵਧਿਆ- ਨਿਰਮਲਾ ਸੀਤਾਰਮਨ
. . .  1 day ago
ਬਾਕੀ ਦੇਸ਼ ਵੀ ਮੰਦੀ ਦਾ ਸਾਹਮਣਾ ਕਰ ਰਹੇ ਹਨ- ਨਿਰਮਲਾ ਸੀਤਾਰਮਨ
. . .  1 day ago
ਭਾਰਤ ਦੀ ਅਰਥ ਵਿਵਸਥਾ ਬਿਹਤਰ ਹਾਲਾਤ 'ਚ- ਵਿੱਤ ਮੰਤਰੀ
. . .  1 day ago
ਦੇਸ਼ ਦੀ ਅਰਥ ਵਿਵਸਥਾ 'ਤੇ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਵਲੋਂ ਕੀਤੀ ਜਾ ਰਹੀ ਹੈ ਪ੍ਰੈੱਸ ਕਾਨਫ਼ਰੰਸ
. . .  1 day ago
ਤਾਮਿਲਨਾਡੂ 'ਚ ਅੱਤਵਾਦੀਆਂ ਦੀ ਘੁਸਪੈਠ ਦੀ ਜਾਣਕਾਰੀ ਤੋਂ ਬਾਅਦ ਕੇਰਲ 'ਚ ਜਾਰੀ ਕੀਤਾ ਗਿਆ ਅਲਰਟ
. . .  1 day ago
ਹੜ੍ਹ ਪੀੜਤਾਂ ਲਈ ਬਾਘਾ ਪੁਰਾਣਾ ਤੋਂ ਰਾਸ਼ਨ ਸਮਗਰੀ ਰਵਾਨਾ
. . .  1 day ago
ਮੂਡੀਜ਼ ਨੇ ਭਾਰਤ ਦੀ ਆਰਥਿਕ ਵਿਕਾਸ ਦਰ ਦਾ ਅਨੁਮਾਨ ਘਟਾਇਆ
. . .  1 day ago
ਬੀਬਾ ਬਾਦਲ ਨੇ ਹੜ੍ਹ ਪੀੜਤਾਂ ਲਈ ਤਕਸੀਮ ਕਰਵਾਏ ਰਾਸ਼ਨ ਦੇ 7 ਟਰੱਕ
. . .  1 day ago
ਵੈਨ 'ਤੇ ਪਲਟਿਆ ਟੈਂਕਰ, ਅੱਠ ਲੋਕਾਂ ਦੀ ਮੌਤ
. . .  1 day ago
ਖੱਡ 'ਚ ਡਿੱਗੀ ਮਨੀਮਹੇਸ਼ ਜਾ ਰਹੇ ਸ਼ਰਧਾਲੂਆਂ ਦੀ ਗੱਡੀ, 2 ਮੌਤਾਂ
. . .  1 day ago
ਈ. ਡੀ. ਵਲੋਂ ਜੈੱਟ ਏਅਰਵੇਜ਼ ਦੇ ਸੰਸਥਾਪਕ ਗੋਇਲ ਦੇ ਦਿੱਲੀ ਅਤੇ ਮੁੰਬਈ ਸਥਿਤ ਟਿਕਾਣਿਆਂ 'ਤੇ ਛਾਪੇਮਾਰੀ
. . .  1 day ago
ਅਸੀਂ ਚੁਨੌਤੀਆਂ ਦਾ ਸਾਹਮਣਾ ਗੱਲਾਂ ਨਾਲ ਨਹੀਂ, ਸਗੋਂ ਠੋਸ ਕਾਰਵਾਈ ਨਾਲ ਕਰਦੇ ਹਾਂ - ਪ੍ਰਧਾਨ ਮੰਤਰੀ ਮੋਦੀ
. . .  1 day ago
ਭਾਜਪਾ ਅਤੇ ਅਕਾਲੀ ਦਲ ਵਲੋਂ ਕੇਜਰੀਵਾਲ ਦੇ ਦਫ਼ਤਰ ਦੇ ਬਾਹਰ ਪ੍ਰਦਰਸ਼ਨ
. . .  1 day ago
ਸਰਹੱਦੀ ਪਿੰਡਾਂ ਦੇ ਵਾਸੀਆਂ ਵੱਲੋਂ ਹੜ੍ਹ ਪੀੜਤਾਂ ਲਈ ਕੀਤਾ ਗਿਆ ਖਾਣ-ਪੀਣ ਦਾ ਪ੍ਰਬੰਧ
. . .  1 day ago
ਸੜਕ ਤੋਂ ਫਿਸਲੀ ਫੌਜ ਦੀ ਗੱਡੀ, ਇੱਕ ਜਵਾਨ ਦੀ ਮੌਤ
. . .  1 day ago
ਪੁਲਿਸ ਨੇ 5 ਕਥਿਤ ਦੋਸ਼ੀਆਂ ਨੂੰ ਮਾਰੂ ਹਥਿਆਰਾਂ ਤੇ ਚੋਰੀ ਦੇ ਮੋਟਰਸਾਈਕਲਾਂ ਸਮੇਤ ਕੀਤਾ ਗ੍ਰਿਫ਼ਤਾਰ
. . .  1 day ago
48 ਲੱਖ ਰੁਪਏ ਦੀ ਲੁੱਟ ਦੇ ਮਾਮਲੇ 'ਚ ਤੀਜਾ ਦੋਸ਼ੀ ਵੀ ਗ੍ਰਿਫ਼ਤਾਰ
. . .  1 day ago
ਪਿੰਡ ਮੀਓਵਾਲ 'ਚ ਬੀਬਾ ਬਾਦਲ ਨੇ ਵੰਡਿਆ ਹੜ੍ਹ ਪੀੜਤਾਂ ਨੂੰ ਖਾਣ ਪੀਣ ਦਾ ਸਮਾਨ
. . .  1 day ago
ਮਾਮੂਲੀ ਤਕਰਾਰ ਤੋਂ ਬਾਅਦ ਘਰ 'ਚ ਵੜ ਕੇ ਨੌਜਵਾਨਾਂ ਨੇ ਚਲਾਈਆਂ ਗੋਲੀਆਂ, 2 ਜ਼ਖਮੀ
. . .  1 day ago
ਫਿਲੌਰ ਵਿਖੇ ਪੁਲਿਸ ਨੇ 4 ਗੈਂਗਸਟਰਾਂ ਨੂੰ ਕੀਤਾ ਕਾਬੂ
. . .  1 day ago
ਪੈਰਿਸ ਸਥਿਤ ਯੂਨੈਸਕੋ ਹੈੱਡਕੁਆਟਰ ਵਿਖੇ ਭਾਰਤੀ ਭਾਈਚਾਰੇ ਨੂੰ ਸੰਬੋਧਿਤ ਕਰ ਰਹੇ ਹਨ ਪ੍ਰਧਾਨ ਮੰਤਰੀ ਮੋਦੀ
. . .  1 day ago
ਹੋਰ ਖ਼ਬਰਾਂ..
ਜਲੰਧਰ : ਬੁਧਵਾਰ 27 ਭਾਦੋ ਸੰਮਤ 550

ਜਲੰਧਰ

ਮਸਕਟ ਤੋਂ ਤਸੀਹਿਆਂ ਦਾ ਸੰਤਾਪ ਹੰਢਾ ਕੇ ਭਾਰਤ ਪਹੁੰਚੀ ਪ੍ਰਵੀਨ ਨੇ ਦੱਸੀ ਹੱਡਬੀਤੀ

ਮਲਸੀਆਂ, 11 ਸਤੰਬਰ (ਸੁਖਦੀਪ ਸਿੰਘ)-ਧੋਖੇਬਾਜ਼ ਏਜੰਟਾਂ ਹੱਥ ਚੜ੍ਹੀ ਜ਼ਿਲ੍ਹਾ ਜਲੰਧਰ ਦੇ ਪਿੰਡ ਮਹਿੰਮੂਵਾਲ ਯੂਸਫ਼ਪੁਰ (ਸ਼ਾਹਕੋਟ) ਦੀ ਲੜਕੀ ਪ੍ਰਵੀਨ ਰਾਣੀ ਪੁੱਤਰੀ ਜੋਗਿੰਦਰ ਸਿੰਘ ਨੇ ਕਈ ਮਹੀਨੇ ਤਸੀਹਿਆਂ, ਭੁੱਖ ਮਰੀ ਦਾ ਸੰਤਾਪ ਹੰਢਾਉਣ ਤੋਂ ਬਾਅਦ ਆਖਰ ਭਾਰਤ ਪਹੁੰਚ ਕੇ ਆਪਣੇ ਘਰ ਆ ਕੇ ਸੁੱਖ ਦਾ ਸਾਹ ਲਿਆ | ਅਜੀਤ ਦੇ ਪੱਤਰਕਾਰ ਨੂੰ ਆਪਣੀ ਹੱਡ ਬੀਤੀ ਸੁਣਾਉਂਦਿਆਂ ਪ੍ਰਵੀਨ ਰਾਣੀ ਨੇ ਦੱਸਿਆ ਕਿ ਸ਼ਾਹਕੋਟ ਦੇ ਨੇੜਲੇ ਪਿੰਡ ਤਲਵੰਡੀ ਬੂਟਿਆਂ ਦੇ ਏਜੰਟ ਸੁਖਦੇਵ ਨੇ ਉਸਦਾ ਦੁਬਈ ਦਾ ਵੀਜ਼ਾ ਇਹ ਕਹਿ ਕੇ ਉਸ ਨੂੰ ਦਿਵਾ ਦਿੱਤਾ ਕਿ ਉਸਨੂੰ ਉੱਥੇ ਘਰ ਸੰਭਾਲਣ ਦੇ ਕੰਮ 'ਤੇ ਲਗਵਾ ਦਿੱਤਾ ਜਾਵੇਗਾ | ਉਸ ਨੇ ਦੱਸਿਆ ਕਿ 90 ਹਜ਼ਾਰ ਰੁਪਏ ਦੇ ਕੇ ਜਦੋਂ ਉਸਦਾ 3 ਮਹੀਨੇ ਦਾ ਦੁਬਈ ਦਾ ਟੂਰਿਸਟ ਵੀਜ਼ਾ ਆ ਗਿਆ ਤਾਂ ਏਜੰਟ ਉਸਨੂੰ ਏਅਰਪੋਰਟ 'ਤੇ ਛੱਡ ਆਇਆ ਤੇ ਇਕ ਖਾਨ ਨਾਮ ਦੇ ਪਾਕਿਸਤਾਨੀ ਵਿਅਕਤੀ ਦੀ ਫੋਟੋ ਦਿੱਤੀ ਤੇ ਕਿਹਾ ਕਿ ਉਹ ਉਸਨੂੰ ਉੱਥੋਂ ਲੈ ਜਾਵੇਗਾ | ਉਸਨੇ ਦੱਸਿਆ ਕਿ ਜਦੋਂ ਉਹ 20 ਨਵੰਬਰ, 2017 ਨੂੰ ਦੁਬਈ ਪਹੁੰਚੀ ਤਾਂ ਖਾਨ ਉਸਨੂੰ ਏਅਰਪੋਰਟ ਤੋਂ ਲੈਣ ਆਇਆ ਅਤੇ ਇ ਕ ਦਫ਼ਤਰ ਵਿਚ ਲੈ ਗਿਆ, ਜਿੱਥੇ ਕਿ 80-90 ਹੋਰ ਵੱਖ-ਵੱਖ ਮੁਲਕਾਂ ਦੀਆਂ ਕੁੜੀਆਂ ਸਨ ਤੇ ਉਹ ਆਪਣੀ ਕਿਸਮਤ ਨੂੰ ਉੱਥੇ ਰੋ ਰਹੀਆਂ ਸਨ, ਜਿਨ੍ਹਾਂ ਉਪਰ ਭਾਰੀ ਤਸ਼ੱਦਦ ਹੋ ਰਿਹਾ ਸੀ ਤੇ ਇਨ੍ਹਾਂ ਵਿਚ ਕਈ ਪੰਜਾਬਣਾਂ ਵੀ ਸਨ | ਉਨ੍ਹਾਂ ਕੁੜੀਆਂ ਨੂੰ ਨਾ ਤਾਂ ਕੁਝ ਖਾਣ ਨੂੰ ਚੱਜ ਦਾ ਮਿਲ ਰਿਹਾ ਸੀ ਤੇ ਨਾ ਹੀ ਰਹਿਣ ਨੂੰ | ਪ੍ਰਵੀਨ ਨੇ ਦੱਸਿਆ ਕਿ ਉਹ ਵੀ ਉਸ ਦਫ਼ਤਰ ਵਿਚ 5 ਦਿਨ ਰਹੀ ਤੇ ਬਾਅਦ ਵਿਚ ਖਾਨ ਉਸਨੂੰ ਕਾਰ ਵਿਚ ਬਿਠਾ ਕੇ ਕੰਮ ਦਿਵਾਉਣ ਲਈ ਲੈ ਗਿਆ | ਪਤਾ ਹੀ ਨਹੀਂ ਲੱਗਾ ਕਿ ਕਦੋਂ ਉਸਨੇ ਰਾਤੋ-ਰਾਤ ਦੁਬਈ ਦਾ ਬਾਰਡਰ ਪਾਰ ਕੇ ਉਸਨੂੰ ਮਸਕਟ ਪਹੁੰਚਾ ਦਿੱਤਾ | ਮਸਕਟ ਪਹੁੰਚ ਕੇ ਖਾਨ ਨੇ ਉਥੋਂ ਦੇ ਇੱਕ ਸ਼ੇਖ ਨਾਲ ਸੌਦਾ ਕਰਕੇ ਉਸਨੂੰ ਵੇਚ ਦਿੱਤਾ | ਜਦੋਂ ਮੈਂ ਸ਼ੇਖ਼ ਦੇ ਘਰ ਪਹੁੰਚੀ ਤਾਂ ਉਸਦਾ ਵੱਡਾ ਸਾਰਾ 2 ਮੰਜਲਾ ਘਰ ਸੀ | ਪ੍ਰਵੀਨ ਨੇ ਹੰਝੂਆਂ ਭਰੀਆਂ ਅੱਖਾਂ ਤੇ ਭਰੇ ਮਨ ਨਾਲ ਦੱਸਿਆ ਕਿ ਸ਼ੇਖ ਦੇ ਪਰਿਵਾਰ ਨੇ ਮੇਰੇ ਕੋਲੋਂ ਧੱਕੇ ਨਾਲ ਕੰਮ ਲੈਣਾ ਸ਼ੁਰੂ ਕਰ ਦਿੱਤਾ | ਉਨ੍ਹਾਂ ਦੀ ਇਕ ਬਹੁਤ ਵੱਡੀ ਹਵੇਲੀ ਵੀ ਸੀ, ਜਿੱਥੇ ਕਿ ਉਹ ਸ਼ਾਮ ਸਮੇਂ ਮੈਨੂੰ ਊਠ, ਗਾਵਾਂ, ਮੁਰਗੀਆਂ, ਭੇਡਾਂ, ਬੱਕਰੀਆਂ ਆਦਿ ਦੀ ਦੇਖ-ਭਾਲ ਲਈ ਲੈ ਜਾਂਦੇ ਤੇ ਮੈਨੂੰ ਉੱਥੇ ਮਰ-ਮਰ ਕੇ ਕੰਮ ਕਰਨਾ ਪੈਂਦਾ | ਉਹ ਮੈਨੂੰ ਕੁੱਟਦੇ-ਮਾਰਦੇ ਤੇ ਜਾਨੋਂ ਮਾਰਨ ਦੀਆਂ ਧਮਕੀਆਂ ਦੇ ਕੇ ਮੇਰੇ ਕੋਲੋਂ ਕੰਮ ਕਰਵਾਉਂਦੇ ਸਨ | ਫਰਿਸ਼ਤਾ ਬਣ ਕੇ ਆਏ ਉੱਘੇ ਸਮਾਜ ਸੇਵਕ ਡਾ. ਐਸ.ਪੀ. ਸਿੰਘ ਓਬਰਾਏ ਦੇ ਖਾਸ ਆਦਮੀ ਮਨਦੀਪ ਨੇ ਜਦੋਂ ਮੈਨੂੰ ਉੱਥੋਂ ਲਿਜਾਣਾ ਚਾਹਿਆ | ਮਨਦੀਪ ਭਾਅ ਜੀ ਵਲੋਂ ਏਜੰਟਾਂ ਨੂੰ ਕਰੀਬ 2 ਲੱਖ 36 ਹਜ਼ਾਰ ਰੁਪਏ ਦੇ ਕੇ ਮੈਨੂੰ ਉਥੋਂ ਛੁਡਾਇਆ ਗਿਆ | ਜਿਸ ਤੋਂ ਬਾਅਦ ਮਨਦੀਪ ਭਾਅ ਜੀ ਨੇ ਸਿੱਧਾ ਮੈਨੂੰ ਏਅਰਪੋਰਟ ਪਹੁੰਚਾਇਆ ਤੇ ਮੇਰੀ ਟਿਕਟ ਦੇ ਕੇ ਮੈਨੂੰ ਭਾਰਤ ਭੇਜ ਦਿੱਤਾ | ਜਦੋਂ ਮੈਂ ਅੰਮਿ੍ਤਸਰ ਪਹੁੰਚ ਕੇ ਆਪਣੇ ਮਾਤਾ-ਪਿਤਾ ਨੂੰ ਮਿਲੀ ਤਾਂ ਇਕ-ਤਰ੍ਹਾਂ ਨਾਲ ਮੇਰਾ ਦੂਸਰਾ ਜਨਮ ਹੋਇਆ | ਮੈਨੂੰ ਨਹੀਂ ਸੀ ਲੱਗਦਾ ਮੈਂ ਹੁਣ ਮੁੜ ਕੇ ਵਾਪਸ ਆਵਾਂਗੀ | ਪ੍ਰਵੀਨ ਰਾਣੀ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਵਿਦੇਸ਼ ਜਾਣ ਲਈ ਕਦੇ ਵੀ ਧੋਖੇਬਾਜ  ਏਜੰਟਾਂ ਦਾ ਸਹਾਰਾ ਨਾ ਲਓ | ਉਸਨੇ ਨਾਲ ਹੀ ਭਾਰਤ ਸਰਕਾਰ ਤੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਉਸਨੂੰ ਧੋਖੇ ਨਾਲ ਵਿਦੇਸ਼ ਭੇਜਣ ਵਾਲੇ ਏਜੰਟ ਖਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ ਅਤੇ ਹੋਰਾਂ ਧੋਖੇਬਾਜ ਏਜੰਟਾਂ 'ਤੇ ਸ਼ਿਕੰਜਾ ਕੱਸਿਆ ਜਾਵੇ |
ਪੈਸੇ ਫੜ੍ਹ-ਫੜ੍ਹ ਕੇ ਆਪਣੀ ਧੀ ਨੂੰ ਭੇਜਿਆ ਸੀ ਵਿਦੇਸ਼-ਜੋਗਿੰਦਰ ਸਿੰਘ
ਪ੍ਰਵੀਨ ਰਾਣੀ ਦੇ ਪਿਤਾ ਜੋਗਿੰਦਰ ਸਿੰਘ ਪੁੱਤਰ ਮੁਨਸ਼ੀ ਰਾਮ ਨੇ ਦੱਸਿਆ ਕਿ ਮੈਂ ਪੈਸੇ ਫੜ੍ਹ-ਫੜ੍ਹ ਕੇ ਆਪਣੀ ਧੀ ਨੂੰ ਵਿਦੇਸ਼ ਭੇਜਿਆ ਸੀ | ਜਦੋਂ ਸਾਨੂੰ ਪਤਾ ਲੱਗਾ ਕਿ ਸਾਡੀ ਬੇਟੀ ਮਸਕਟ ਵਿਚ ਤਸੀਹੇ ਝੱਲ ਰਹੀ ਹੈ ਤਾਂ ਅਸੀਂ ਉਸਨੂੰ ਬਚਾਉਣ ਲਈ ਯਤਨ ਕਰਨੇ ਸ਼ੁਰੂ ਕੀਤੇ ਅਤੇ ਆਪਣੇ ਪਿੰਡ ਦੀ ਸਰਪੰਚ ਅਮਰਜੀਤ ਨਾਲ ਵੀ ਗੱਲ ਕੀਤੀ | ਕਿਸਮਤ ਨਾਲ ਇਕ ਦਿਨ ਪ੍ਰਸਿੱਧ ਵਾਤਾਵਰਣ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਦੇ ਸੱਦੇ 'ਤੇ ਡਾ. ਐਸ.ਪੀ. ਸਿੰਘ ਓਬਰਾਏ ਸੀਚੇਵਾਲ ਕਿਸੇ ਸਮਾਗਮ ਵਿਚ ਆਏ, ਜਿਸ ਦੌਰਾਨ ਪਿੰਡ ਦੀ ਸਰਪੰਚ ਅਮਰਜੀਤ ਨੇ ਉਨ੍ਹਾਂ ਤੱਕ ਪਹੁੰਚ ਕੇ ਇਹ ਮਸਲਾ ਡਾ. ਓਬਰਾਏ ਦੇ ਧਿਆਨ ਵਿਚ ਲਿਆਂਦਾ, ਜਿਨ੍ਹਾਂ ਵਲੋਂ ਭਰੋਸਾ ਦਿੱਤਾ ਗਿਆ ਕਿ ਉਹ ਪ੍ਰਵੀਨ ਨੂੰ ਹਰ ਹਾਲ ਵਿਚ ਭਾਰਤ ਵਾਪਸ ਲੈ ਕੇ ਆਉਣਗੇ | ਜੋਗਿੰਦਰ ਸਿੰਘ ਨੇ ਕਿਹਾ ਕਿ ਮੈਂ ਗਰੀਬ ਦਿਹਾੜੀਦਾਰ ਹੋਣ ਕਰਕੇ ਚਾਹੁੰਦਾ ਹੋਇਆ ਵੀ ਆਪਣੀ ਧੀ ਨੂੰ ਵਾਪਸ ਨਹੀਂ ਸੀ ਲਿਆ ਸਕਦਾ, ਪਰ ਪ੍ਰਮਾਤਮਾ ਦਾ ਰੂਪ ਬਣ ਕੇ ਆਏ ਡਾ. ਓਬਰਾਏ ਨੇ ਮੇਰੇ ਇਸ ਗਰੀਬ ਲਈ ਜੋ ਕੀਤਾ, ਮੈਂ ਉਨ੍ਹਾਂ ਦਾ ਦੇਣਾ ਕਦੇ ਵੀ ਨਹੀਂ ਦੇ ਸਕਦਾ |

ਨਿਗਮ 'ਚ ਤਨਖਾਹ ਸੰਕਟ ਜਾਰੀ, 20 ਫੀਸਦੀ ਮੁਲਾਜ਼ਮ ਵਾਂਝੇ ਰਹੇ ਤਨਖਾਹ ਤੋਂ

ਜਲੰਧਰ, 11 ਸਤੰਬਰ (ਸ਼ਿਵ)-ਨਗਰ ਨਿਗਮ ਵਿਚ ਲੰਬੇ ਸਮੇਂ ਤੋਂ ਤਨਖ਼ਾਹ ਸੰਕਟ ਜਾਰੀ ਹੈ ਤੇ ਸਰਕਾਰ ਵਲੋਂ ਜੀ. ਐੱਸ. ਟੀ. ਦੀ 2.76 ਕਰੋੜ ਦੀ ਕਿਸ਼ਤ ਜਾਰੀ ਹੋਣ ਦੇ ਬਾਵਜੂਦ ਨਿਗਮ ਦੀ 20 ਫੀਸਦੀ ਦੇ ਕਰੀਬ ਮੁਲਾਜ਼ਮ ਤਨਖ਼ਾਹ ਲੈਣ ਤੋਂ ਰਹਿ ਗਏ ਹਨ ਜਿਨ੍ਹਾਂ ਨੂੰ ਅਦਾਇਗੀ ਕਰਨ ਲਈ ...

ਪੂਰੀ ਖ਼ਬਰ »

ਕਾਂਗਰਸੀ ਆਗੂ ਨੇ ਹੋਟਲ ਮਾਲਕ 'ਤੇ ਲਗਾਏ ਮਾੜਾ ਵਿਹਾਰ ਕਰਨ ਦੇ ਦੋਸ਼

ਜਲੰਧਰ, 11 ਸਤੰਬਰ (ਐੱਮ.ਐੱਸ. ਲੋਹੀਆ)-ਪਿੰਡ ਵਡਾਲਾ ਖੁਰਦ, ਬਾਬਾ ਬਕਾਲਾ ਸਾਹਿਬ ਦੇ ਰਹਿਣ ਵਾਲੇ ਸਾਬਕਾ ਸਰਪੰਚ ਅਤੇ ਕਾਂਗਰਸੀ ਆਗੂ ਪਰਮਜੀਤ ਸਿੰਘ ਸੇਖੋਂ ਨੇ ਥਾਣਾ ਡਵੀਜ਼ਨ ਨੰਬਰ 4 'ਚ ਸ਼ਿਕਾਇਤ ਦਿੱਤੀ ਹੈ ਕਿ ਪੁਰਾਣੀ ਜੀ.ਟੀ. ਰੋਡ 'ਤੇ ਕੰਪਨੀ ਬਾਗ ਚੌਕ ਨੇੜੇ ਚੱਲ ਰਹੇ ...

ਪੂਰੀ ਖ਼ਬਰ »

ਨਾਬਾਲਗ ਨੇ ਛੋਟੀਆਂ ਬੱਚੀਆਂ ਨਾਲ ਕੀਤੀ ਜਬਰ ਜਨਾਹ ਦੀ ਕੋਸ਼ਿਸ਼

ਮਕਸੂਦਾਂ, 11 ਸਤੰਬਰ (ਲਖਵਿੰਦਰ ਪਾਠਕ)-ਥਾਣਾ 1 ਦੇ ਅਧੀਨ ਆਉਂਦੇ ਰਾਮ ਨਗਰ 'ਚ ਦੋ ਛੋਟੀਆਂ ਬੱਚੀਆਂ ਨੂੰ ਆਪਣੇ ਕਮਰੇ 'ਚ ਬਹਾਨੇ ਨਾਲ ਬੁਲਾ ਕੇ ਉਨ੍ਹਾਂ ਨਾਲ ਜਬਰ ਜਨਾਹ ਦੀ ਕੋਸ਼ਿਸ਼ ਕਰ ਰਹੇ ਇਕ ਨਾਬਾਲਗ ਨੂੰ ਲੋਕਾਂ ਨੇ ਕਾਬੂ ਕਰ ਕੇ ਛਿੱਤਰ ਪਰੇਡ ਕੀਤੀ ਪਰ ਲੋਕਾਂ ਦੀ ...

ਪੂਰੀ ਖ਼ਬਰ »

ਸਬਜ਼ੀ ਮੰਡੀ ਲੁੱਟ 'ਚ ਪੁਲਿਸ ਹੱਥ ਨਹੀਂ ਲੱਗਾ ਕੋਈ ਸੁਰਾਗ

ਮਕਸੂਦਾਂ, 11 ਸਤੰਬਰ (ਲਖਵਿੰਦਰ ਪਾਠਕ)-ਬੀਤੇ ਦਿਨ ਦਿਨ-ਦਿਹਾੜੇ ਸਬਜ਼ੀ ਮੰਡੀ ਮਕਸੂਦਾਂ 'ਚ ਹੋਈ ਲੁੱਟ ਦੇ ਮਾਮਲੇ 'ਚ ਪੁਲਿਸ ਦੇ ਹੱਥ ਕੋਈ ਸੁਰਾਗ ਨਹੀਂ ਲੱਗਾ | ਜਾਣਕਾਰੀ ਦਿੰਦੇ ਹੋਏ ਥਾਣਾ ਮੁਖੀ ਕੁਲਵੰਤ ਸਿੰਘ ਨੇ ਦੱਸਿਆ ਕਿ ਪੁਲਿਸ ਦੀਆਂ ਟੀਮਾਂ ਲੁਟੇਰਿਆਂ ਦੀ ਭਾਲ ...

ਪੂਰੀ ਖ਼ਬਰ »

ਆਨਲਾਈਨ ਸੇਵਾ ਜ਼ਰੀਏ ਰੱਖੀ ਘਰੇਲੂ ਨੌਕਰਾਣੀ ਪੈਸੇ ਲੈ ਕੇ ਹੋਈ ਫਰਾਰ

ਜਲੰਧਰ, 11 ਸਤੰਬਰ (ਐੱਮ.ਐੱਸ. ਲੋਹੀਆ)-ਮਾਡਲ ਹਾਊਸ 'ਚ ਰਹਿੰਦੇ ਡਾ. ਨਰਿੰਦਰ ਪਾਲ ਸਿੰਘ ਵਲੋਂ ਦਿੱਲੀ ਦੀ ਇਕ ਕੰਪਨੀ ਜੋ ਕਿ ਘਰੇਲੂ ਨੌਕਰਾਂ ਨੂੰ ਰੱਖਣ ਵਾਸਤੇ ਆਨਲਾਈਨ ਸੇਵਾਵਾਂ ਦਿੰਦੀ ਹੈ, ਜ਼ਰੀਏ ਇਕ ਨੌਕਰਾਨੀ ਨੂੰ ਰੱਖਿਆ ਸੀ, ਜੋ ਕਿ ਘਰ 'ਚੋਂ 25 ਹਜ਼ਾਰ ਰੁਪਏ ਦੀ ...

ਪੂਰੀ ਖ਼ਬਰ »

120 ਫੁੱਟੀ ਰੋਡ ਤੋਂ ਜਾਣਬੁੱਝ ਕੇ ਨਹੀਂ ਹਟਾਏ ਗਏ ਕਬਜ਼ੇ

• ਸੂਰੀਆ ਐਨਕਲੇਵ ਐਕਸ. ਦੇ ਅਲਾਟੀਆਂ ਨੇ ਟਰੱਸਟ 'ਤੇ ਲਗਾਏ ਦੋਸ਼ • ਕਿਹਾ, ਕਰੋੜਾਂ ਲੈ ਲਏ ਪਰ ਵਿਕਾਸ ਧੇਲੇ ਦਾ ਨਹੀਂ ਕਰਵਾਇਆ

ਜਲੰਧਰ, 11 ਸਤੰਬਰ (ਸ਼ਿਵ)- ਸੂਰੀਆ ਐਨਕਲੇਵ ਐਕਸ. ਵੈੱਲਫੇਅਰ ਸੁਸਾਇਟੀ ਨੇ ਇੰਪਰੂਵਮੈਂਟ ਟਰੱਸਟ 'ਤੇ 431 ਅਲਾਟੀਆਂ ਤੋਂ ਕਰੋੜਾਂ ਰੁਪਏ ਲੈ ਕੇ ਵਿਕਾਸ ਦੇ ਕੰਮ ਨਾ ਕਰਨ ਦੇ ਦੋਸ਼ ਲਗਾਉਂਦੇ ਹੋਏ ਕਿਹਾ ਹੈ ਕਿ ਟਰੱਸਟ ਨੇ ਤਾਂ ਧੇਲੇ ਦਾ ਵਿਕਾਸ ਨਹੀਂ ਕਰਵਾਇਆ ਹੈ ਸਗੋਂ ...

ਪੂਰੀ ਖ਼ਬਰ »

ਟਰੱਕ ਦੀ ਲਪੇਟ 'ਚ ਆਉਣ ਨਾਲ ਸਕੂਟਰ ਸਵਾਰ ਦੀ ਮੌਤ

ਮਕਸੂਦਾਂ, 11 ਸਤੰਬਰ (ਲਖਵਿੰਦਰ ਪਾਠਕ)-ਥਾਣਾ 8 ਦੇ ਅਧੀਨ ਆਉਂਦੇ ਕੇ.ਐਮ.ਵੀ. ਚੌਕ ਨੇੜੇ ਸਵੇਰੇ 10 ਵਜੇ ਦੇ ਕਰੀਬ ਇਕ ਟਰੱਕ ਦੀ ਲਪੇਟ 'ਚ ਆਉਣ ਕਾਰਨ ਐਕਟਿਵਾ ਸਵਾਰ ਦੀ ਮੌਕੇ 'ਤੇ ਮੌਤ ਹੋ ਗਈ | ਮਿ੍ਤਕ ਦੀ ਪਛਾਣ ਮਨਜੀਤ ਕੁਮਾਰ (38) ਪੁੱਤਰ ਗਿਆਨ ਚੰਦ ਵਾਸੀ ਨੂਰਪੁਰ ਦੇ ਤੌਰ 'ਤੇ ...

ਪੂਰੀ ਖ਼ਬਰ »

ਸ਼੍ਰੋਮਣੀ ਅਕਾਲੀ ਦਲ ਨੇ ਚੋਣ ਪ੍ਰਚਾਰ 'ਚ ਕਾਂਗਰਸ ਪਿੱਛੇ ਛੱਡੀ

ਮਹਿਤਪੁਰ, 11 ਸਤੰਬਰ (ਰੰਧਾਵਾ)-ਬਲਾਕ ਮਹਿਤਪੁਰ ਦੀਆਂ 19 ਸਤੰਬਰ ਨੂੰ ਹੋਣ ਜਾ ਰਹੀਆਂ ਪੰਚਾਇਤੀ ਸੰਸਥਾਵਾਂ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਦੀਆਂ ਚੋਣਾਂ 'ਚ ਵੋਟਰਾਂ ਨੂੰ ਵਿਰੋਧੀ ਧਿਰ ਕਾਂਗਰਸ ਦੇ ਗੁੰਮਰਾਹਕੁੰਨ ਪ੍ਰਚਾਰ ਤੇ ਧੱਕੇਸ਼ਾਹੀ ਵਿਰੁੱਧ ਲਾਮਬੰਦ ...

ਪੂਰੀ ਖ਼ਬਰ »

ਚੋਣ ਨਿਸ਼ਾਨ ਗੈਸ ਸਿਲੰਡਰ ਮਿਲਣ ਉਪਰੰਤ ਬਸਪਾ ਤੇ ਸਾਂਝੇ ਫਰੰਟ ਦੇ ਉਮੀਦਵਾਰ ਅੰਮਿ੍ਤਪਾਲ ਭੌ ਾਸਲੇ ਵਲੋਂ ਪਿੰਡਾਂ ਦੇ ਤੂਫਾਨੀ ਦੌਰੇ

ਫਿਲੌਰ, 11 ਸਤੰਬਰ (ਇੰਦਰਜੀਤ ਚੰਦੜ੍ਹ)-ਜ਼ਿਲ੍ਹਾ ਪ੍ਰੀਸਦ ਗੰਨਾ ਪਿੰਡ ਜ਼ੋਨ ਤੋਂ ਬਹੁਜਨ ਸਮਾਜ ਪਾਰਟੀ ਅਤੇ ਸਾਂਝੇ ਫਰੰਟ ਦੇ ਉਮੀਦਵਾਰ ਅੰਮਿ੍ਤਪਾਲ ਭੌਸਲੇ ਵਲੋਂ ਅੱਜ ਚੋਣ ਨਿਸ਼ਾਨ ਗੈਸ ਸਿਲੰਡਰ ਮਿਲਣ ਉਪਰੰਤ ਆਪਣੀ ਚੋਣ ਮੁਹਿੰਮ ਨੂੰ ਪੂਰੀ ਤਰ੍ਹਾਂ ਭਖਾਉਂਦਿਆਂ ...

ਪੂਰੀ ਖ਼ਬਰ »

ਰਮਨ ਪੱਬੀ ਨੇ ਭਾਜਪਾ ਟੀਮ ਦਾ ਕੀਤਾ ਵਿਸਥਾਰ

ਜਲੰਧਰ, 11 ਸਤੰਬਰ (ਸ਼ਿਵ)-ਜਲੰਧਰ ਭਾਜਪਾ ਪ੍ਰਧਾਨ ਰਮਨ ਪੱਬੀ ਨੇ ਜਥੇਬੰਦੀ ਨੂੰ ਮਜ਼ਬੂਤ ਕਰਨ ਲਈ ਅਤੇ ਲੋਕ-ਸਭਾ ਚੋਣਾਂ ਨੂੰ ਦੇਖਦੇ ਹੋਏ ਆਪਣੀ ਟੀਮ ਦਾ ਵਿਸਥਾਰ ਕੀਤਾ ਹੈ | ਇਸ ਵਿਚ ਯੁਵਾ ਮੋਰਚਾ ਦੇ ਮਨੀਸ਼ ਵਿਜ, ਐੱਸ. ਸੀ. ਮੋਰਚਾ ਦੇ ਸੋਨੂੰ ਦਿਨਕਰ, ਕਿਸਾਨ ਮੋਰਚਾ ਦੇ ...

ਪੂਰੀ ਖ਼ਬਰ »

ਬਲਾਕ ਸੰਮਤੀ ਸ਼ਾਹਕੋਟ ਦੀਆਂ ਚੋਣਾਂ ਲਈ 15 ਜ਼ੋਨਾਂ ਤੋਂ 33 ਉਮੀਦਵਾਰ ਚੋਣ ਮੈਦਾਨ 'ਚ

ਸ਼ਾਹਕੋਟ, 11 ਸਤੰਬਰ (ਸਚਦੇਵਾ)-ਬਲਾਕ ਸੰਮਤੀ ਸ਼ਾਹਕੋਟ ਦੀਆਂ ਚੋਣਾਂ ਲਈ 15 ਜ਼ੋਨਾਂ ਤੋਂ ਵੱਖ-ਵੱਖ ਪਾਰਟੀਆਂ ਦੇ 50 ਉਮੀਦਵਾਰਾਂ ਵਲੋਂ ਨਾਮਜ਼ਦਗੀ ਕਾਗ਼ਜ਼ ਦਾਖ਼ਲ ਕਰਵਾਏ ਗਏ ਸਨ ਤੇ ਅੱਜ ਨਾਮਜ਼ਦਗੀਆਂ ਦੀ ਵਾਪਸੀ ਤੋਂ ਬਾਅਦ 33 ਉਮੀਦਵਾਰ ਚੋਣ ਮੈਦਾਨ 'ਚ ਬਾਕੀ ਰਹਿ ਗਏ ...

ਪੂਰੀ ਖ਼ਬਰ »

ਕਾਂਗਰਸ ਨੇ ਕੀਤੇ ਵਾਅਦਿਆਂ ਦੇ ਗੋਹੜੇ 'ਚੋਂ ਇਕ ਪੂਣੀ ਵੀ ਨਹੀਂ ਕੱਤੀ- ਕੋਹਾੜ

ਮਹਿਤਪੁਰ, 11 ਸਤੰਬਰ (ਰੰਧਾਵਾ)-ਰਾਜ ਭਾਗ ਹਥਿਆਉਣ ਖਾਤਰ ਕਾਂਗਰਸ ਨੇ ਗੁਟਕਾ ਸਾਹਿਬ ਹੱਥ 'ਚ ਫੜ੍ਹ ਕੇ ਲੋਕਾਂ ਨਾਲ ਕੀਤੇ ਵਾਅਦਿਆਂ ਦੇ ਗੋਹੜੇ 'ਚੋਂ ਹਾਲਾਂ ਤੱਕ ਇਕ ਵੀ ਪੂਣੀ ਨਹੀਂ ਕੱਤੀ | ਕੀ ਇਹ ਇਖ਼ਲਾਕੀ ਅਪਰਾਧ ਨਹੀਂ? ਲੋਕ ਪੰਚਾਇਤੀ ਸੰਸਥਾਵਾਂ ਦੀਆਂ ਚੋਣਾਂ 'ਚ ...

ਪੂਰੀ ਖ਼ਬਰ »

ਬਲਾਕ ਨੂਰਮਹਿਲ ਦੇ ਬਲਾਕ ਸੰਮਤੀ 15 ਜ਼ੋਨਾਂ ਲਈ 31 ਉਮੀਦਵਾਰ ਚੋਣ ਮੈਦਾਨ 'ਚ

ਬਿਲਗਾ, 11 ਸਤੰਬਰ (ਰਾਜਿੰਦਰ ਸਿੰਘ ਬਿਲਗਾ)-ਬਲਾਕ ਨੂਰਮਹਿਲ ਦੀਆਂ 15 ਬਲਾਕ ਸੰਮਤੀ ਜ਼ੋਨਾਂ ਵਿਚ 31 ਉਮੀਦਵਾਰ ਚੋਣ ਮੈਦਾਨ ਵਿਚ ਨਿੱਤਰੇ | 14 ਜ਼ੋਨਾਂ ਵਿਚ ਸਿੱਧੇ ਮੁਕਾਬਲੇ,ਜਦੋਂ ਕਿ ਇਕ ਜ਼ੋਨ ਵਿਚ ਤਿਕੋਣੀ ਟੱਕਰ ਹੋਵੇਗੀ | ਤਹਿਸੀਲਦਾਰ ਫਿਲੌਰ ਕਮ-ਰਿਟਰਨਿੰਗ ਅਫ਼ਸਰ ...

ਪੂਰੀ ਖ਼ਬਰ »

ਜਲੰਧਰ 'ਚ ਜ਼ਿਲ੍ਹਾ ਪ੍ਰੀਸ਼ਦ ਲਈ ਕੁੱਲ 54 ਉਮੀਦਵਾਰ ਮੈਦਾਨ 'ਚ 11 ਪੰਚਾਇਤ ਸੰਮਤੀਆਂ ਲਈ 451 ਉਮੀਦਵਾਰ

ਮੇਜਰ ਸਿੰਘ ਜਲੰਧਰ, 11 ਸਤੰਬਰ-19 ਸਤੰਬਰ ਨੂੰ ਹੋ ਰਹੀਆਂ ਜ਼ਿਲ੍ਹਾ ਪ੍ਰੀਸ਼ਦ ਤੇ ਪੰਚਾਇਤ ਸੰਮਤੀ ਚੋਣਾਂ ਲਈ ਕਾਗ਼ਜ਼ ਵਾਪਸ ਲੈਣ ਦੇ ਆਖ਼ਰੀ ਦਿਨ ਜ਼ਿਲ੍ਹਾ ਪ੍ਰੀਸ਼ਦ ਦੇ 29 ਉਮੀਦਵਾਰਾਂ ਨੇ ਆਪਣੇ ਨਾਂਅ ਵਾਪਸ ਲੈ ਕੇ ਮੈਦਾਨ ਵਿਚੋਂ ਹਟਣ ਦਾ ਐਲਾਨ ਕਰ ਦਿੱਤਾ | ਜਲੰਧਰ ...

ਪੂਰੀ ਖ਼ਬਰ »

ਪ੍ਰਗਟ ਸਿੰਘ ਹਲਕਾ ਵਿਧਾਇਕ ਵਲੋਂ ਪਿੰਡ ਚਿੱਤੇਵਾਣੀ, ਜਗਰਾਲ ਤੇ ਉਦੋਪੁਰ ਦੇ ਜ਼ਿਲ੍ਹਾ ਪ੍ਰੀਸ਼ਦ ਤੇ ਸੰਮਤੀ ਮੈਂਬਰਾਂ ਲਈ ਚੋਣ ਪ੍ਰਚਾਰ ਦਾ ਆਗਾਜ਼

ਜਮਸ਼ੇਰ ਖ਼ਾਸ, 11 ਸਤੰਬਰ (ਜਸਬੀਰ ਸਿੰਘ ਸੰਧੂ)-ਜ਼ਿਲ੍ਹਾ ਪ੍ਰੀਸ਼ਦ ਅਤੇ ਸੰਮਤੀ ਚੋਣਾਂ ਲਈ ਵਿਧਾਇਕ ਪ੍ਰਗਟ ਸਿੰਘ ਹਲਕਾ ਜਲੰਧਰ ਛਾਉਣੀ ਵਲੋਂ ਪਿੰਡ ਚਿੱਤੇਵਾਣੀ 'ਚ ਸੰਮਤੀ ਤੇ ਪ੍ਰੀਸ਼ਦ ਦੀਆਂ ਚੋਣਾਂ ਦਾ ਆਗਾਜ਼ ਕਰਦੇ ਹੋਏ ਅੱਜ ਜਗਰਾਲ, ਉਦੋਪੁਰ ਆਦਿ ਤਿੰਨ ...

ਪੂਰੀ ਖ਼ਬਰ »

ਬਲਾਕ ਸੰਮਤੀ ਚੋਣਾਂ-ਸ਼ਾਹਕੋਟ 17 ਉਮੀਦਵਾਰਾਂ ਨੇ ਕਾਗਜ਼ ਵਾਪਸ ਲਏ-15 ਜ਼ੋਨਾਂ ਲਈ 33 ਉਮੀਦਵਾਰ ਚੋਣ ਮੈਦਾਨ 'ਚ

ਸ਼ਾਹਕੋਟ, 11 ਸਤੰਬਰ (ਬਾਂਸਲ)-ਬਲਾਕ ਸੰਮਤੀ ਚੋਣਾਂ ਲਈ ਨਾਮਜ਼ਦਗੀਆਂ ਵਾਪਸ ਲੈਣ ਦੇ ਦਿਨ ਅੱਜ ਸ਼ਾਹਕੋਟ ਬਲਾਕ ਦੇ 50 ਉਮੀਦਵਾਰਾਂ 'ਚੋਂ 17 ਨੇ ਆਪਣੇ ਨਾਮਜ਼ਦਗੀ ਪੱਤਰ ਵਾਪਸ ਲੈ ਲਏ ਹਨ | ਇਸ ਤਰ੍ਹਾਂ ਹੁਣ ਬਲਾਕ ਸੰਮਤੀ ਸ਼ਾਹਕੋਟ ਦੇ 15 ਜ਼ੋਨਾਂ ਵਿਚ ਕੁੱਲ 33 ਉਮੀਦਵਾਰ ...

ਪੂਰੀ ਖ਼ਬਰ »

ਜ਼ੋਨ ਨੰ: 4 ਤੋਂ ਕਾਂਗਰਸੀ ਉਮੀਦਵਾਰ ਜਸਵਿੰਦਰ ਸਿੰਘ ਰਾਮਪੁਰ ਵਲੋਂ ਫਾਜ਼ਲਪੁਰ 'ਚ ਚੋਣ ਪ੍ਰਚਾਰ

ਸ਼ਾਹਕੋਟ, 11 ਸਤੰਬਰ (ਬਾਂਸਲ)-ਬਲਾਕ ਸੰਮਤੀ ਸ਼ਾਹਕੋਟ ਦੇ ਜ਼ੋਨ ਨੰ: 4 ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਜਸਵਿੰਦਰ ਸਿੰਘ ਰਾਮਪੁਰ ਵਲੋਂ ਅੱਜ ਆਪਣੇ ਹਮਾਇਤੀਆਂ ਨਾਲ ਪਿੰਡ ਫਾਜ਼ਲਪੁਰ ਵਿਖੇ ਘਰ-ਘਰ ਜਾ ਕੇ ਪ੍ਰਚਾਰ ਕੀਤਾ ਗਿਆ ਤੇ ਆਪਣੇ ਹੱਕ 'ਚ ਵੋਟ ਮੰਗੇ | ਇਸ ਮੌਕੇ ਸ: ...

ਪੂਰੀ ਖ਼ਬਰ »

ਚੇਅਰਮੈਨ ਸੰਜੀਵ ਵਾਸਲ ਨੂੰ 'ਇੰਡੀਆਜ਼ ਗਰੇਟੈਸਟ ਬਰੈਂਡ ਐਾਡ ਲੀਡਰਜ਼' ਪੁਰਸਕਾਰ ਨਾਲ ਕੀਤਾ ਸਨਮਾਨਿਤ

ਜਲੰਧਰ, 11 ਸਤੰਬਰ (ਰਣਜੀਤ ਸਿੰਘ ਸੋਢੀ)-ਵਾਸਲ ਐਜੂਕੇਸ਼ਨਲ ਸੁਸਾਇਟੀ ਦੇ ਚੇਅਰਮੈਨ ਸੰਜੀਵ ਵਾਸਲ ਨੂੰ ਲਗਾਤਾਰ ਦੂਸਰੇ ਸਾਲ ਪ੍ਰਾਈਡ ਆਫ਼ ਦ ਨੇਸ਼ਨ ਸਮਿੱਟ ਐਾਡ ਅਵਾਰਡ ਦੇ ਤਹਿਤ 'ਇੰਡੀਆਜ਼ ਗਰੇਟੈਸਟ ਬਰੈਂਡ ਐਾਡ ਲੀਡਰਜ਼' 'ਗਲੋਬਲ ਇੰਡੀਅਨ ਆਫ਼ ਦ ਯੀਅਰ' ਅਵਾਰਡ ਨਾਲ ...

ਪੂਰੀ ਖ਼ਬਰ »

ਖੱਬੇ ਪੱਖੀ ਮਹਿਲਾ ਫੈੱਡਰੇਸ਼ਨ ਵਲੋਂ ਜਲੰਧਰ 'ਚ ਬਿਸ਼ਪ ਹਾਊਸ ਵੱਲ ਮਾਰਚ ਅੱਜ

ਜਲੰਧਰ, 11 ਸਤੰਬਰ (ਮੇਜਰ ਸਿੰਘ)-ਰੋਮਨ ਕੈਥੋਲਿਕ ਚਰਚ ਜਲੰਧਰ ਡਾਇਓਸਿਸ ਦੇ ਬਿਸ਼ਪ ਫਰੈਂਕੋ ਮੁਲਾਕਲ ਨੂੰ ਜਬਰ ਜਨਾਹ ਦੇ ਦਰਜ ਕੇਸ 'ਚ ਗਿ੍ਫ਼ਤਾਰ ਕਰਨ ਦੀ ਮੰਗ ਨੂੰ ਲੈ ਕੇ ਕੇਰਲ 'ਚ ਈਸਾਈ ਭਾਈਚਾਰੇ ਦੀ ਨੰਨਜ਼ ਤੇ ਪਾਦਰੀਆਂ ਦੇ ਰੋਸ ਪ੍ਰਦਰਸ਼ਨ ਰੁਕੇ ਨਹੀਂ ਸਨ ਕਿ ਹੁਣ ...

ਪੂਰੀ ਖ਼ਬਰ »

ਟੁੱਟੇ ਜਬਾੜੇ 'ਚ ਵੀ ਲੱਗ ਸਕਦੇ ਹਨ 3 ਦਿਨਾਂ 'ਚ ਪੱਕੇ ਦੰਦ - ਡਾ. ਨੈਨਸੀ

ਜਲੰਧਰ, 11 ਸਤੰਬਰ (ਐੱਮ.ਐੱਸ. ਲੋਹੀਆ)-ਸੁਰਿੰਦਰ ਸਿੰਘ ਵਾਸੀ ਮੱਲ੍ਹੀਆਂ ਜਲੰਧਰ ਕਈ ਸਾਲਾਂ ਤੋਂ ਮੁੰਹ 'ਚ ਦੰਦ ਨਾ ਹੋਣ ਕਾਰਨ ਬਹੁਤ ਪ੍ਰੇਸ਼ਾਨ ਸੀ ਅਤੇ ਖਾਣਾ ਵੀ ਸਹੀ ਢੰਗ ਨਾਲ ਨਹੀਂ ਖਾ ਸਕਦਾ ਸੀ | ਇਕ ਹਾਦਸੇ ਦੌਰਾਨ ਉਸ ਦੇ ਜਬਾੜੇ ਦੀ ਹੱਡੀ ਟੁੱਟ ਗਈ ਸੀ, ਜੋ ਟੇਡੀ ਹੋ ...

ਪੂਰੀ ਖ਼ਬਰ »

ਜਾਇਦਾਦ ਕਾਰੋਬਾਰੀਆਂ ਨੇ ਕਾਂਗਰਸ ਪ੍ਰਧਾਨ ਦੀ ਅਗਵਾਈ ਵਿਚ ਦਿੱਤਾ ਡੀ. ਸੀ. ਨੂੰ ਮੰਗ ਪੱਤਰ ਨਵੀਂ ਨੀਤੀ ਆਉਣ 'ਤੇ ਹੋਣਗੀਆਂ ਪਲਾਟਾਂ ਦੀਆਂ ਰਜਿਸਟਰੀਆਂ

ਜਲੰਧਰ, 11 ਸਤੰਬਰ (ਸ਼ਿਵ)- ਡੀ.ਸੀ. ਵਰਿੰਦਰ ਕੁਮਾਰ ਸ਼ਰਮਾ ਨੇ ਪਲਾਟਾਂ ਦੀਆਂ ਰਜਿਸਟਰੀਆਂ ਦਾ ਕੰਮ ਬੰਦ ਕਰਨ ਦੇ ਮਾਮਲੇ ਵਿਚ ਕਿਹਾ ਹੈ ਕਿ ਨਿਗਮ ਕਮਿਸ਼ਨਰ ਦੀ ਸਿਫ਼ਾਰਸ਼ ਤੋਂ ਬਾਅਦ ਹੀ ਪਲਾਟਾਂ ਦੀਆਂ ਰਜਿਸਟਰੀਆਂ ਕਰਨ ਦਾ ਕੰਮ ਰੋਕਿਆ ਗਿਆ ਹੈ ਤੇ ਇਸ ਬਾਰੇ ਸਰਕਾਰ ਦੀ ...

ਪੂਰੀ ਖ਼ਬਰ »

ਨਸ਼ੀਲੇ ਪਾਊਡਰ ਦੇ ਮਾਮਲੇ 'ਚ 10 ਸਾਲ ਦੀ ਕੈਦ

ਜਲੰਧਰ, 11 ਸਤੰਬਰ (ਚੰਦੀਪ ਭੱਲਾ)-ਵਧੀਕ ਜ਼ਿਲ੍ਹਾ ਅਤੇ ਸੈਸ਼ਨ ਜੱਜ ਸ੍ਰੀ ਕੁਲਜੀਤ ਪਾਲ ਸਿੰਘ ਦੀ ਅਦਾਲਤ ਨੇ ਨਸ਼ੀਲੇ ਪਾਊਡਰ ਦੇ ਮਾਮਲੇ 'ਚ ਦੋਸ਼ੀ ਕਰਾਰ ਦਿੰਦੇ ਹੋਏ ਜਤਿੰਦਰ ਕੁਮਾਰ ਉਰਫ ਜੌਨੀ ਪੁੱਤਰ ਸਤਪਾਲ ਵਾਸੀ ਪੱਦੀ ਜਾਗੀਰ ਗੁਰਾਇਆ ਨੂੰ 10 ਸਾਲ ਦੀ ਕੈਦ ਅਤੇ ...

ਪੂਰੀ ਖ਼ਬਰ »

ਅਠੌਲਾ ਵਿਖੇ ਸਾਲਾਨਾ ਮੇਲਾ 14 ਤੋਂ

ਜਲੰਧਰ, 11 ਸਤੰਬਰ (ਹਰਵਿੰਦਰ ਸਿੰਘ ਫੁੱਲ)-ਬਾਬਾ ਇੱਛਾਧਾਰੀ ਸ਼ਿਵ ਮੰਦਿਰ ਮੇਲਾ ਪ੍ਰਬੰਧਕ ਕਮੇਟੀ ਪਿੰਡ ਅਠੌਲਾ ਵਲੋਂ ਗੱਦੀਨਸ਼ੀਨ ਬੀਬੀ ਜਸਪਾਲ ਕੌਰ ਦੀ ਅਗਵਾਈ 'ਚ ਸਲਾਨਾ ਮੇਲਾ ਮਿਤੀ 14, 15 ਅਤੇ 16 ਸਤੰਬਰ ਨੂੰ ਬੜੀ ਸ਼ਰਧਾ ਤੇ ਉਤਸ਼ਾਹ ਨਾਲ ਕਰਵਾਇਆ ਰਿਹਾ ਹੈ | ਮੇਲਾ ...

ਪੂਰੀ ਖ਼ਬਰ »

ਪੱਪੀ ਰਤਨ ਨਮਿਤ ਰਸਮ ਕਿਰਿਆ ਅੱਜ

ਜਲੰਧਰ, 11 ਸਤੰਬਰ (ਸ. ਰ.)-ਉੱਘੇ ਸਮਾਜ ਸੇਵਕ ਸ੍ਰੀ ਸੁਰਿੰਦਰ ਰਤਨ ਦੇ ਭਰਾ ਸ੍ਰੀ ਪੱਪੀ ਰਤਨ, ਜੋ ਪਿਛਲੇ ਦਿਨੀਂ ਸਦੀਵੀ ਵਿਛੋੜਾ ਦੇ ਗਏ ਸਨ, ਉਨ੍ਹਾਂ ਦੀ ਆਤਮਿਕ ਸ਼ਾਂਤੀ ਲਈ ਰਸਮ ਕਿਰਿਆ 12 ਸਤੰਬਰ ਦਿਨ ਬੁੱਧਵਾਰ ਨੂੰ ਸ੍ਰੀ ਕ੍ਰਿਸ਼ਨ ਮੁਰਾਰੀ ਮੰਦਰ, ਗੋਪਾਲ ਨਗਰ ਵਿਖੇ ...

ਪੂਰੀ ਖ਼ਬਰ »

ਐਕਟਿਵਾ ਨੂੰ ਟੱਕਰ ਮਾਰਨ ਤੋਂ ਬਾਅਦ ਮੌਕੇ 'ਤੇ ਮਾਂ ਨੂੰ ਛੱਡ ਕੇ ਕਾਰ ਚਾਲਕ ਫਰਾਰ

ਜਲੰਧਰ, 11 ਸਤੰਬਰ (ਐੱਮ.ਐੱਸ. ਲੋਹੀਆ)-ਮਿੱਠਾਪੁਰ ਚੌਕ ਨੇੜੇ ਆਪਣੀ ਮਾਂ ਨੂੰ ਐਕਟਿਵਾ 'ਤੇ ਲੈ ਕੇ ਜਾ ਰਹੇ ਇਕ ਨੌਜਵਾਨ ਨੂੰ ਪਿੱਛੋਂ ਆਈ ਸਵਿਫ਼ਟ ਕਾਰ ਚਾਲਕ ਨੇ ਟੱਕਰ ਮਾਰੀ | ਇਸ ਦੌਰਾਨ ਐਕਟਿਵਾ ਸਵਾਰ ਅਸ਼ੋਕ ਕੁਮਾਰ ਵਾਸੀ ਮਿੱਠਾਪੁਰ ਅਤੇ ਉਸ ਦੀ ਮਾਂ ਜਗੀਰ ਕੌਰ ਸੜਕ ...

ਪੂਰੀ ਖ਼ਬਰ »

ਟਿ੍ਨਿਟੀ ਕਾਲਜ ਵਿਖੇ 'ਕਾਮ ਟੈੱਕ ਮਾਨੀਆ-2018'' ਪ੍ਰੋਗਰਾਮ ਸਮਾਪਤ

ਜਲੰਧਰ, 11 ਸਤੰਬਰ (ਰਣਜੀਤ ਸਿੰਘ ਸੋਢੀ)-18 ਸਥਾਨਕ ਟਿ੍ਨਿਟੀ ਕਾਲਜ ਜਲੰਧਰ ਵਿਖੇ ਕੰਪਿਊਟਰ ਅਤੇ ਕਾਮਰਸ ਵਿਭਾਗ ਵੱਲੋਂ 'ਕਾਮ ਟੈੱਕ ਮਾਨੀਆ-2018'' ਪ੍ਰੋਗਰਾਮ ਕਰਵਾਇਆ ਗਿਆ | ਇਸ ਪ੍ਰੋਗਰਾਮ ਵਿਚ 80 ਵਿਦਿਆਰਥੀਆਂ ਨੇ ਭਾਗ ਲਿਆ | ਪ੍ਰੋਗਰਾਮ 'ਚ ਕਾਲਜ ਦੇ ਡੀਨ ਅਤੇ ਪ੍ਰੋਗਰਾਮ ...

ਪੂਰੀ ਖ਼ਬਰ »

ਸਰਹਾਲੀ ਜ਼ੋਨ 'ਚ ਅਕਾਲੀ-ਬਸਪਾ ਦਾ ਸਾਂਝਾ ਉਮੀਦਵਾਰ

ਜਲੰਧਰ, 11 ਸਤੰਬਰ (ਮੇਜਰ ਸਿੰਘ)-ਸਰਬਜੀਤ ਸਿੰਘ ਮੱਕੜ ਅਤੇ ਹੋਰ ਆਗੂਆਂ ਦੀਆਂ ਕੋਸ਼ਿਸ਼ਾਂ ਨਾਲ ਰਣਜੀਤ ਕੁਮਾਰ ਪੁੱਤਰ ਸ੍ਰੀ ਹੰਸ ਰਾਜ ਨੂੰ ਅਕਾਲੀ ਦਲ ਵਿਚ ਸ਼ਾਮਿਲ ਕਰਕੇ ਬਸਪਾ ਅਤੇ ਅਕਾਲੀ ਦਲ ਦੇ ਸਾਂਝੇ ਉਮੀਦਵਾਰ ਵਜੋਂ ਚੁਣ ਲਿਆ ਗਿਆ ਅਤੇ ਸ੍ਰੀ ਹਰਮੇਸ਼ ਲਾਲ ਨੇ ...

ਪੂਰੀ ਖ਼ਬਰ »

ਨਗਰ ਕੀਰਤਨ ਦੀਆਂ ਤਿਆਰੀਆਂ ਸਬੰਧੀ ਗੁਰਦੁਆਰਾ ਗੁਰਦੇਵ ਨਗਰ ਵਿਖੇ ਮੀਟਿੰਗ

ਜਲੰਧਰ, 11 ਸਤੰਬਰ (ਹਰਵਿੰਦਰ ਸਿੰਘ ਫੁੱਲ)-ਸ਼ਹਿਰ ਦੀਆਂ ਸਿੰਘ ਸਭਾਵਾਂ, ਧਾਰਮਿਕ ਜਥੇਬੰਦੀਆਂ ਅਤੇ ਸੇਵਾ ਸੁਸਾਇਟੀਆਂ ਵਲੋਂ 20 ਨਵੰਬਰ ਨੂੰ ਸਜਾਏ ਜਾ ਰਹੇ ਨਗਰ ਕੀਰਤਨ ਦੀਆਂ ਤਿਆਰੀਆਂ ਸਬੰਧੀ ਇਕ ਵਿਸ਼ਾਲ ਮੀਟਿੰਗ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਗੁਰਦੇਵ ਨਗਰ ...

ਪੂਰੀ ਖ਼ਬਰ »

ਪਹਿਲੇ ਪ੍ਰਕਾਸ਼ ਪੁਰਬ ਸਬੰਧੀ ਨਿਰਮਲ ਕੁਟੀਆ ਜੌਹਲਾਂ ਵਿਖੇ ਨਗਰ ਕੀਰਤਨ ਸਜਾਇਆ

ਜੰਡੂਸਿੰਘਾ, 11 ਸਤੰਬਰ (ਲਾਗੂ)-ਨਿਰਮਲ ਕੁਟੀਆ ਜੌਹਲਾਂ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਹਿਲੇ ਪ੍ਰਕਾਸ਼ ਪੁਰਬ ਦੇ ਸਬੰਧ ਵਿਚ ਇਕ ਮਹਾਨ ਨਗਰ ਕੀਰਤਨ ਸਜਾਇਆ ਗਿਆ | ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਪੰਜਾਂ ਪਿਆਰਿਆਂ ਦੀ ਅਗਵਾਈ ਵਿਚ ਨਗਰ ਕੀਰਤਨ ...

ਪੂਰੀ ਖ਼ਬਰ »

ਡੀ.ਸੀ ਵਲੋਂ ਅਧਿਕਾਰੀਆਂ ਨੂੰ ਸ਼ਹਿਰ 'ਚ ਸੀ.ਐਨ.ਜੀ ਪੰਪ ਲਗਾਉਣ ਲਈ ਪ੍ਰਕਿਰਿਆ ਤੇਜ਼ ਕਰਨ ਦੀਆਂ ਹਦਾਇਤਾਂ

ਜਲੰਧਰ, 11 ਸਤੰਬਰ (ਚੰਦੀਪ ਭੱਲਾ/ਹਰਵਿੰਦਰ ਸਿੰਘ ਫੁੱਲ)-ਅਵਾਜਾਈ ਨੂੰ ਸੁਚਾਰੂ ਢੰਗ ਨਾਲ ਚਲਾਉਣ ਦੇ ਨਾਲ-ਨਾਲ ਸ਼ਹਿਰ ਨੂੰ ਹਰਿਆ-ਭਰਿਆ ਤੇ ਪ੍ਰਦੂਸ਼ਣ ਮੁਕਤ ਮਨਾਉਣ ਲਈ ਡਿਪਟੀ ਕਮਿਸ਼ਨਰ ਜਲੰਧਰ ਸ੍ਰੀ ਵਰਿੰਦਰ ਕੁਮਾਰ ਸ਼ਰਮਾ ਨੇ ਜ਼ਿਲ੍ਹੇ ਦੇ ਅਧਿਕਾਰੀਆਂ ਨੂੰ ਚਾਰ ...

ਪੂਰੀ ਖ਼ਬਰ »

ਸ਼੍ਰੋਮਣੀ ਅਕਾਲੀ ਦਲ ਦੇ ਟਰਾਂਸਪੋਰਟ ਵਿੰਗ ਨੇ ਸਰਕਾਰ ਤੋਂ ਪੈਟਰੋਲ-ਡੀਜ਼ਲ ਦੇ ਰੇਟ ਘੱਟ ਕਰਨ ਦੀ ਕੀਤੀ ਮੰਗ

ਮਕਸੂਦਾਂ, 11 ਸਤੰਬਰ (ਲਖਵਿੰਦਰ ਪਾਠਕ)-ਡੀਜ਼ਲ-ਪੈਟਰੋਲ ਦੀਆਂ ਲਗਾਤਾਰ ਵਧ ਰਹੀਆਂ ਕੀਮਤਾਂ ਦਾ ਸ਼੍ਰੋਮਣੀ ਅਕਾਲੀ ਦਲ ਟਰਾਂਸਪੋਰਟ ਵਿੰਗ ਨੇ ਤਿੱਖਾ ਵਿਰੋਧ ਕਰਦੇ ਹੋਏ ਕੇਂਦਰ ਤੇ ਪੰਜਾਬ ਦੀ ਕਾਂਗਰਸ ਸਰਕਾਰ ਤੋਂ ਤੁਰੰਤ ਰੇਟ ਘੱਟ ਕਰਨ ਦੀ ਮੰਗ ਕੀਤੀ ਹੈ | ...

ਪੂਰੀ ਖ਼ਬਰ »

ਸੋਮਰਸੈਟ ਇੰਟਰਨੈਸ਼ਨਲ ਸਕੂਲ 'ਚ 'ਸਾਰਾਗੜ੍ਹੀ' ਦਿਵਸ ਮਨਾਇਆ

ਜਲੰਧਰ 11 ਸਤੰਬਰ (ਰਣਜੀਤ ਸਿੰਘ ਸੋਢੀ)-ਸੋਮਰਸੈਟ ਇੰਟਰ ਨੈਸ਼ਨਲ ਸਕੂਲ ਵਿਖੇ 'ਸਾਰਾਗੜ੍ਹੀ' ਦਾ ਇਤਿਹਾਸਕ ਦਿਹਾੜਾ ਮਨਾਇਆ ਗਿਆ | ਇਸ ਮੌਕੇ ਵਿਦਿਆਰਥੀਆਂ ਨੂੰ 'ਸਾਰਾਗੜ੍ਹੀ' ਦੇ ਇਤਿਹਾਸ ਸਬੰਧੀ ਕਵਿਤਾਵਾਂ ਤੇ ਭਾਸ਼ਣ ਰਾਹੀਂ ਜਾਣੂ ਕਰਵਾਇਆ ਗਿਆ | ਇਸ ਸਕੂਲ ਦੇ ...

ਪੂਰੀ ਖ਼ਬਰ »

ਗੁ: ਬਾਬਾ ਜੀਵਨ ਸਿੰਘ ਗੜ੍ਹਾ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਦਿਵਸ ਮਨਾਇਆ

ਜਲੰਧਰ, 11 ਸਤੰਬਰ (ਹਰਵਿੰਦਰ ਸਿੰਘ ਫੁੱਲ)-ਗੁ: ਬਾਬਾ ਜੀਵਨ ਸਿੰਘ ਗੜ੍ਹਾ ਜਲੰਧਰ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਉਤਸਵ ਸ਼ਰਧਾਪੂਰਵਕ ਮਨਾਇਆ ਗਿਆ | ਦੀਵਾਨ ਵਿਚ ਭਾਈ ਗੁਰਮੇਲ ਸਿੰਘ, ਭਾਈ ਰਣਜੀਤ ਸਿੰਘ ਅਤੇ ਭਾਈ ਬਲਜੀਤ ਸਿੰਘ ਨੇ ਸੰਗਤਾਂ ਨੂੰ ...

ਪੂਰੀ ਖ਼ਬਰ »

ਪੰਚਾਇਤੀਕਰਨ ਦੇ ਵਿਰੋਧ 'ਚ ਨਾਅਰੇਬਾਜ਼ੀ

ਜਲੰਧਰ, 11 ਸਤੰਬਰ (ਸ਼ਿਵ)-ਜਲ ਸਪਲਾਈ ਸੈਨੀਟੇਸ਼ਨ ਮਸਟਰੋਲ ਇੰਪਲਾਈਜ਼ ਯੂਨੀਅਨ ਜਲੰਧਰ ਵਲੋਂ ਜ਼ਿਲ੍ਹਾ ਪ੍ਰਧਾਨ ਸੰਜੀਵ ਕੋਂਡਲ ਦੀ ਪ੍ਰਧਾਨਗੀ ਹੇਠ ਦੇਸ਼ ਭਗਤ ਯਾਦਗਾਰ ਹਾਲ ਵਿਚ ਹੋਈ | ਮੀਟਿੰਗ ਵਿਚ ਯੂਨੀਅਨ ਵਲੋਂ ਮਹਿਕਮੇ ਦੇ ਪੰਚਾਇਤੀਕਰਨ ਦੇ ਵਿਰੋਧ 'ਚ ਸਰਕਾਰ ...

ਪੂਰੀ ਖ਼ਬਰ »

ਨਵ-ਨਿਯੁਕਤ ਭਾਜਪਾ ਆਗੂਆਂ ਦਾ ਸਨਮਾਨ

ਚੁਗਿੱਟੀ/ਜੰਡੂਸਿੰਘਾ, 11 ਸਤੰਬਰ (ਨਰਿੰਦਰ ਲਾਗੂ)-ਭਾਜਪਾ ਯੁਵਾ ਮੋਰਚਾ ਜਲੰਧਰ ਦਿਹਾਤੀ ਦੀ ਮੀਟਿੰਗ ਭਾਜਪਾ ਮੰਡਲ ਪਤਾਰਾ ਵਿਖੇ ਹੋਈ | ਇਸ ਮੌਕੇ ਭਾਜਪਾ ਪ੍ਰਧਾਨ ਜਲੰਧਰ ਦਿਹਾਤੀ ਉੱਤਰੀ ਅਮਰਜੀਤ ਸਿੰਘ ਅਮਰੀ ਤੇ ਉਨ੍ਹਾਂ ਦੇ ਸਾਥੀਆਂ ਵਲੋਂ ਨਵ-ਨਿਯੁਕਤ ਭਾਜਪਾ ਦੇ ...

ਪੂਰੀ ਖ਼ਬਰ »

ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਜੰਝ ਘਰ ਦੀ ਚੋਣ

ਚੁਗਿੱਟੀ/ਜੰਡੂ ਸਿੰਘਾ, 11 ਸਤੰਬਰ (ਨਰਿੰਦਰ ਲਾਗੂ)-ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਜੰਝ ਘਰ, ਭਾਟ ਸਿੱਖ ਬਰਾਦਰੀ, ਗਲੀ ਨੰ: 1, ਕਿਸ਼ਨਪੁਰਾ ਜਲੰਧਰ ਦੀ ਕਾਰਜਕਾਰਨੀ ਕਮੇਟੀ ਦੀ ਚੋਣ ਅੱਜ ਹੋਈ | ਇਸ ਮੌਕੇ ਪ੍ਰਤਾਪ ਸਿੰਘ ਸਵਾਲੀ ਪ੍ਰਧਾਨ, ਸਤਬੀਰ ਸਿੰਘ (ਕਾਲੀ) ਭਾਕੜ ...

ਪੂਰੀ ਖ਼ਬਰ »

ਕੁੱਕੜ ਪਿੰਡ ਦੀ ਚੌਥੀ ਹਾਕੀ ਲੀਗ 2018 ਸੰਸਾਰਪੁਰ, ਤੇਹਿੰਗ ਤੇ ਐਸ.ਡੀ. ਫੁੱਲਰਵਾਨ ਫਾਈਨਲ 'ਚ ਦਾਖਲ

ਜਲੰਧਰ, 11 ਸਤੰਬਰ (ਜਤਿੰਦਰ ਸਾਬੀ)-ਗੋਬਿੰਦ ਸਪੋਰਟਸ ਅਕੈਡਮੀ ਵਲੋਂ ਕੁੱਕੜ ਪਿੰਡ ਵਿਖੇ ਐਨ.ਆਰ.ਆਈਜ ਵੀਰਾਂ ਤੇ ਪਿੰਡ ਵਾਸੀਆਂ ਤੇ ਪੰਚਾਇਤ ਦੇ ਸਹਿਯੋਗ ਨਾਲ ਚੌਥੀ ਹਾਕੀ ਲੀਗ ਕਰਵਾਈ ਜਾ ਰਹੀ ਹੈ | ਇਸ ਮੌਕੇ ਤੇ ਖਿਡਾਰੀਆਂ ਨੂੰ ਅਸ਼ੀਰਵਾਦ ਦੇਣ ਲਈ ਦਲਜੀਤ ਸਿੰਘ ...

ਪੂਰੀ ਖ਼ਬਰ »

ਦੋਆਬਾ ਕਾਲਜ 'ਚ ਸਾਫਟ ਸਕਿੱਲ 'ਤੇ ਸੈਮੀਨਾਰ

ਜਲੰਧਰ, 11 ਸਤੰਬਰ (ਰਣਜੀਤ ਸਿੰਘ ਸੋਢੀ)-ਦੋਆਬਾ ਕਾਲਜ ਦੇ ਕੰਪਿਊਟਰ ਸਾਇੰਸ ਅਤੇ ਆਈ.ਟੀ. ਵਿਭਾਗ ਵੱਲੋਂ ਸਾਫ਼ਟ ਸਕਿੱਲ 'ਤੇ ਸੈਮੀਨਾਰ ਦਾ ਪ੍ਰਬੰਧ ਕੀਤਾ ਗਿਆ ਜਿਸ ਵਿਚ ਪ੍ਰੋ. ਆਰ.ਐੱਸ. ਸਲਾਰੀਆ ਬਤੌਰ ਮੁੱਖ ਬੁਲਾਰੇ ਹਾਜ਼ਰ ਹੋਏ ਜਿਨ੍ਹਾਂ ਦਾ ਨਿੱਘਾ ਸਵਾਗਤ ਪਿ੍ੰ. ਡਾ. ...

ਪੂਰੀ ਖ਼ਬਰ »

ਤੇਲ ਕੀਮਤਾਂ ਖਿਲਾਫ਼ ਯੂਥ ਕਾਂਗਰਸ ਨੇ ਸਾੜਿਆ ਮੋਦੀ ਸਰਕਾਰ ਦਾ ਪੁਤਲਾ

ਜਲੰਧਰ, 11 ਸਤੰਬਰ (ਜਸਪਾਲ ਸਿੰਘ)-ਤੇਲ ਕੀਮਤਾਂ 'ਚ ਵਾਧੇ ਖਿਲਾਫ਼ ਯੂਥ ਕਾਂਗਰਸ ਵਲੋਂ ਲੋਕ ਸਭਾ ਹਲਕਾ ਜਲੰਧਰ ਦੇ ਪ੍ਰਧਾਨ ਸ੍ਰੀ ਅਸ਼ਵਨ ਭੱਲਾ ਦੀ ਅਗਵਾਈ ਹੇਠ ਸਥਾਨਕ ਨਕੋਦਰ ਚੌਾਕ 'ਚ ਮੋਦੀ ਸਰਕਾਰ ਦਾ ਪੁਤਲਾ ਸਾੜਿਆ ਗਿਆ | ਇਸ ਮੌਕੇ ਯੂਥ ਵਰਕਰਾਂ ਨੂੰ ਸੰਬੋਧਨ ਕਰਦੇ ...

ਪੂਰੀ ਖ਼ਬਰ »

ਝਗੜੇ ਦੌਰਾਨ ਤੇਜ਼ਧਾਰ ਹਥਿਆਰਾਂ ਨਾਲ ਇਕ ਜ਼ਖ਼ਮੀ

ਜਲੰਧਰ, 11 ਸਤੰਬਰ (ਸ਼ੈਲੀ)-ਬੀਤੀ ਰਾਤ ਬੂਟਾ ਪਿੰਡ ਵਿਖੇ ਹੋਏ ਝਗੜੇ ਦੌਰਾਨ ਕੁਝ ਹਥਿਆਰਬੰਦਾਂ ਨੇ ਇਕ ਨੌਜਵਾਨ 'ਤੇ ਤੇਜ਼ਧਾਰ ਹਥਿਆਰਾਂ ਨਾਲ ਜ਼ਖ਼ਮੀ ਕਰ ਦਿੱਤਾ | ਜ਼ਖ਼ਮੀ ਨੌਜਵਾਨ ਨੂੰ ਸਿਵਲ ਹਸਪਤਾਲ ਜਲੰਧਰ ਵਿਖੇ ਲਿਆਂਦਾ ਗਿਆ | ਜ਼ੇਰੇ ਇਲਾਜ ਪੀੜਤ ਜਗਜੀਤ ਪੁੱਤਰ ...

ਪੂਰੀ ਖ਼ਬਰ »

ਸੇਂਟ ਸੋਲਜਰ ਹੋਟਲ ਮੈਨੇਜਮੇਂਟ 'ਚ ਸਕੰਦ ਮਿਸਟਰ ਤੇ ਪੁਨੀਤਪਾਲ ਕੌਰ ਮਿਸ ਫਰੈਸ਼ਰ ਬਣੇ

ਜਲੰਧਰ, 11 ਸਤੰਬਰ (ਰਣਜੀਤ ਸਿੰਘ ਸੋਢੀ)-ਸੇਂਟ ਸੋਲਜਰ ਇੰਸਟੀਚਿਊਟ ਆਫ਼ ਹੋਟਲ ਮੈਨੇਜਮੈਂਟ ਐਾਡ ਕੈਟਰਿੰਗ ਟੈਕਨਾਲੋਜੀ 'ਚ ਨਵੇਂ ਵਿਦਿਆਰਥੀਆਂ ਲਈ ਆਗਾਜ਼ ਫਰੈਸ਼ਰ ਪਾਰਟੀ ਦਾ ਪ੍ਰਬੰਧ ਕੀਤਾ ਗਿਆ ਜਿਸ ਵਿਚ ਸੀਨੀਅਰ ਵਿਦਿਆਰਥੀਆਂ ਵਲੋਂ ਨਵੇਂ ਵਿਦਿਆਰਥੀਆਂ ਦਾ ...

ਪੂਰੀ ਖ਼ਬਰ »

ਭਾਰਤ ਵਿਚ ਚੀਨ ਦੂਤਾਵਾਸ ਦੁਆਰਾ ਸੱਦੇ 10 ਐਕੂਪੰਚਰ

ਜਲੰਧਰ, 11 ਸਤੰਬਰ (ਅਜੀਤ ਬਿਊਰੋ)-ਚੀਨ ਦੀ ਸਰਕਾਰ ਨੇ ਆਪਣੇ ਭਾਰਤ ਵਿਚਲੇ ਚੀਨੀ ਦੂਤਾਵਾਸ ਦੇ ਵਿੱਦਿਅਕ ਅਤੇ ਸੱਭਿਆਚਾਰਕ ਵਿਭਾਗ ਰਾਹੀਂ ਭਾਰਤੀ ਐਕੂਪੰਚਰ ਮਾਹਿਰ ਡਾਕਟਰਾਂ ਦੇ 10 ਮੈਂਬਰੀ ਪ੍ਰਤੀਨਿਧ ਮੰਡਲ ਨੂੰ ਸੱਦਾ ਦਿੱਤਾ ਹੈ, ਜੋ 13 ਸਤੰਬਰ ਤੋਂ 21 ਸਤੰਬਰ ਤੱਕ ਚੀਨ ...

ਪੂਰੀ ਖ਼ਬਰ »

ਮਨਮੋਹਨ ਸਿੰਘ ਬਾਬਾ ਰੋਟਰੀ ਕਲੱਬ ਆਦਮਪੁਰ ਸਿਟੀ ਦੇ ਪ੍ਰਧਾਨ ਬਣੇ

ਆਦਮਪੁਰ, 11 ਸਤੰਬਰ (ਰਮਨ ਦਵੇਸਰ)-ਆਦਮਪੁਰ 'ਚ ਰੋਟਰੀ ਕਲੱਬ ਦਾ ਤਾਜਪੋਸ਼ੀ ਸਮਾਰੋਹ ਕਲੱਬ ਪ੍ਰਧਾਨ ਸੰਦੀਪ ਛਾਬੜਾ ਦੀ ਦੇਖ- ਰੇਖ ਹੇਠ ਕਰਵਾਇਆ ਗਿਆ | ਇਸ ਸਮਾਰੋਹ ਦੌਰਾਨ ਰੋਟਰੀ ਕਲੱਬ ਦੇ ਚੇਅਰਮੈਨ ਗਗਨ ਪਸਰੀਚਾ, ਭੁਪਿੰਦਰ ਸਿੰਘ ਮੱਕੜ, ਬੀ. ਡੀ. ਪੀ. ਓ. ਅਜੈ ਕੁਮਾਰ ...

ਪੂਰੀ ਖ਼ਬਰ »

ਗੰਦੇ ਪਾਣੀ ਨਾਲ ਪਿੰਡ ਵਾਸੀਆਂ ਨੂੰ ਹੋ ਰਹੀਆਂ ਭਿਆਨਕ ਬਿਮਾਰੀਆਂ

ਫਿਲੋਰ, 11 ਸਤੰਬਰ ( ਸੁਰਜੀਤ ਸਿੰਘ ਬਰਨਾਲਾ, ਕੈਨੇਡੀ )-ਨਜ਼ਦੀਕੀ ਪਿੰਡ ਬੱਛੋਵਾਲ ਵਿਖੇ ਪਿੰਡ ਵਾਸੀਆਂ ਵਲੋੋਂ ਇੱਕਠੇ ਹੋ ਕੇ ਬੱਛੋਵਾਲ ਵਿਖੇ ਬਣੀ ਬਿਸਕੁਟ ਫੈਕਟਰੀ ਦੇ ਗੇਟ ਅੱਗੇ ਧਰਨਾ ਲਾ ਕੇ ਫੈਕਟਰੀ ਅਫਸਰਾਂ ਖਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ ਗਈ | ਇਸ ਮੌਕੇ ...

ਪੂਰੀ ਖ਼ਬਰ »

ਚੋਰਾਂ ਨੇ ਕੱਪੜੇ ਦੀ ਦੁਕਾਨ ਦਾ ਸ਼ਟਰ ਤੋੜ ਕੇ ਕੀਤੀ ਚੋਰੀ

ਫਿਲੌਰ, 11 ਸਤੰਬਰ (ਇੰਦਰਜੀਤ ਚੰਦੜ੍ਹ)-ਸਥਾਨਕ ਅਕਲਪੁਰ ਰੋਡ 'ਤੇ ਸਥਿਤ ਜੇ.ਐਮ.ਡੀ ਕੱਪੜਾ ਸਟੋਰ 'ਤੇ ਚੋਰ ਸਵੇਰੇ ਤੜਕੇ ਦੁਕਾਨ ਦਾ ਸ਼ਟਰ ਤੋੜ ਕੇ ਲੱਖਾਂ ਦਾ ਕੱਪੜਾ ਚੋਰੀ ਕਰਕੇ ਲੈ ਗਏ | ਘਟਨਾ ਸਬੰਧੀ ਜਾਣਕਾਰੀ ਦਿੰਦਿਆਂ ਦੁਕਾਨ ਦੇ ਮਾਲਕ ਬਲਜੀਤ ਸਿੰਘ ਨੇ ਦੱਸਿਆ ਕਿ ...

ਪੂਰੀ ਖ਼ਬਰ »

ਬਾਬੇਕੇ ਸਕੂਲ ਦੀ ਖੋ-ਖੋ ਟੀਮ ਜ਼ੋਨ ਨੰਬਰ 16 ਦੀ ਚੈਂਪੀਅਨ ਬਣੀ

ਲੋਹੀਆਂ ਖਾਸ, 11 ਸਤੰਬਰ (ਦਿਲਬਾਗ ਸਿੰਘ)-ਸਿੱਖਿਆ ਵਿਭਾਗ ਪੰਜਾਬ ਵਲੋਂ ਕਰਵਾਏ ਜਾ ਰਹੇ ਮਿਡਲ, ਹਾਈ ਅਤੇ ਸੀਨੀਅਰ ਸੈਕੰਡਰੀ ਸਕੂਲਾਂ ਦੇ ਵਿਦਿਆਰਥੀਆਂ ਦੇ ਖੇਡ ਮੁਕਾਬਲਿਆਂ ਦੌਰਾਨ ਬਾਬੇਕੇ ਸੀਨੀਅਰ ਸੈਕੰਡਰੀ ਸਕੂਲ ਵਾੜਾ ਜੋਧ ਸਿੰਘ ਦੀ ਅੰਡਰ-14 ਸਾਲ ਵਰਗ ਦੀ ...

ਪੂਰੀ ਖ਼ਬਰ »

ਪਿੰਡ ਬੁਰਜ ਕੇਲਾ 'ਚ ਚੋਰਾਂ ਨੇ ਕੰਧ ਦੀ ਤਾਕੀ ਪੱੁਟ ਕੇ 11 ਲੱਖ ਦਾ ਸਾਮਾਨ ਅਤੇ 37 ਹਜ਼ਾਰ ਨਕਦੀ ਚੋਰੀ

ਬਿਲਗਾ, 11 ਸਤੰਬਰ (ਰਾਜਿੰਦਰ ਸਿੰਘ ਬਿਲਗਾ)-ਬੀਤੀ ਰਾਤ ਇੱਥੋਂ ਨਜ਼ਦੀਕ ਪਿੰਡ ਬੁਰਜ ਕੇੇਲਾ 'ਚ ਇੱਕੋ ਰਾਤ 'ਚ ਚੋਰਾਂ ਨੇ ਦੋ ਘਰਾਂ ਅਤੇ ਇਕ ਡੇਰੇ ਨੂੰ ਸੰਨ ਕੇ 11 ਲੱਖ ਦਾ ਸਾਮਾਨ ਅਤੇ 37 ਹਜ਼ਾਰ ਦੀ ਨਕਦੀ ਚੋਰੀ ਕੀਤੀ | ਬਿਲਗਾ ਪੁਲਿਸ ਨੂੰ ਗੁਰਦੀਪ ਸਿੰਘ ਪੁੱਤਰ ਜਗਤਾਰ ...

ਪੂਰੀ ਖ਼ਬਰ »

ਸੀਚੇਵਾਲ ਕਾਲਜ 'ਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ ਪੁਰਬ ਸਬੰਧੀ ਸਮਾਗਮ

ਲੋਹੀਆਂ ਖਾਸ, 11 ਸਤੰਬਰ (ਦਿਲਬਾਗ ਸਿੰਘ)-ਸੰਤ ਅਵਤਾਰ ਸਿੰਘ ਯਾਦਗਾਰੀ ਕਾਲਜ ਸੀਚੇਵਾਲ 'ਚ ਸ੍ਰੀ ਗੁਰੁ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ ਪੁਰਬ ਸਬੰਧੀ ਇਕ ਵਿਸ਼ੇਸ ਇੱਕਤਰਤਾ ਕੀਤੀ ਗਈ | ਇਸ ਮੌਕੇ ਕਾਲਜ ਦੇ ਸੰਗੀਤ ਵਿਭਾਗ ਦੇ ਸਹਾਇਕ ਪ੍ਰੋ. ਬਲਜੀਤ ਕੌਰ ਅਤੇ ...

ਪੂਰੀ ਖ਼ਬਰ »

ਸਿੱਖਿਆ ਮੰਤਰੀ ਦੀ ਕੂਪਨ ਸਕੀਮ ਸਰਕਾਰੀ ਸਕੂਲ ਬੰਦ ਕਰਨ ਦੀ ਵੱਡੀ ਸਾਜਿਸ਼-ਜੀ. ਟੀ. ਯੂ. ਪੰਜਾਬ

ਫਿਲੌਰ, 11 ਸਤੰਬਰ (ਸੁਰਜੀਤ ਸਿੰਘ ਬਰਨਾਲਾ)-ਗੌਰਮਿੰਟ ਟੀਚਰਜ਼ ਯੂਨੀਅਨ ਦੇ ਸੂਬਾ ਪ੍ਰਧਾਨ ਸੁਖਵਿੰਦਰ ਸਿੰਘ ਚਾਹਲ, ਸੂਬਾ ਜਨਰਲ ਸਕੱਤਰ ਕੁਲਦੀਪ ਸਿੰਘ ਦੌੜਕਾ ਨੇ ਸਿੱਖਿਆ ਮੰਤਰੀ ਦੇ ਉਸ ਬਿਆਨ ਦੀ ਸਖਤ ਸ਼ਬਦਾਂ ਵਿਚ ਨਿਖੇਧੀ ਕੀਤੀ | ਜਿਸ ਵਿਚ ਸਿੱਖਿਆ ਮੰਤਰੀ ਨੇ ...

ਪੂਰੀ ਖ਼ਬਰ »

ਫਾਈਵ ਐੱਚ ਪੰਜਾਬ ਪਬਲਿਕ ਸਕੂਲ ਬੜਾ ਪਿੰਡ ਦੀ ਜ਼ੋਨ ਖੇਡਾਂ ਵਿਚ ਬੱਲੇ-ਬੱਲੇ

ਬੜਾ ਪਿੰਡ, 11 ਸਤੰਬਰ (ਚਾਵਲਾ)-ਦੁਸਾਂਝ ਕਲਾਂ ਵਿਚ ਜ਼ੋਨ ਖੇਡਾਂ ਦੌਰਾਨ ਫਾਈਵ ਐੱਚ ਪੰਜਾਬ ਪਬਲਿਕ ਸਕੂਲ ਬੜਾ ਪਿੰਡ ਦੇ ਲੜਕੇ-ਲੜਕੀਆਂ ਨੇ ਖੇਡਾਂ ਦੇ ਖੇਤਰ ਵਿਚ ਮੱਲਾਂ ਮਾਰ ਕੇ ਸਕੂਲ ਦਾ ਨਾਂਅ ਰੌਸ਼ਨ ਕੀਤਾ | 200 ਮੀਟਰ ਦੌੜ ਵਿਚ ਅੰਡਰ-14 ਵਿਚ ਅਨੀਤਾ ਨੇ ਪਹਿਲਾ ਸਥਾਨ ...

ਪੂਰੀ ਖ਼ਬਰ »

13 ਤੱਕ ਅਸਲ੍ਹਾ ਜਮ੍ਹਾਂ ਕਰਾਓ

ਕਰਤਾਰਪੁਰ, 11 ਸਤੰਬਰ (ਜਸਵੰਤ ਵਰਮਾ, ਧੀਰਪੁਰ)-ਬਲਾਕ ਸੰਮਤੀ ਤੇ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਨੂੰ ਦੇਖਦੇ ਹੋਏ ਤੇ ਡੀ.ਸੀ. ਜਲੰਧਰ ਦੇ ਹੁਕਮਾਂ ਅਨੁਸਾਰ ਸਾਰੇ ਲਾਈਸੈਂਸੀ ਅਸਲ੍ਹਾ ਧਾਰਕ ਆਪਣਾ ਅਸਲ੍ਹਾ 13 ਸਤੰਬਰ ਤੱਕ ਕਰਤਾਰਪੁਰ ਥਾਣੇ ਵਿਚ ਜਾਂ ਫਿਰ ਅਸਲ੍ਹਾ ਡੀਲਰਾਂ ...

ਪੂਰੀ ਖ਼ਬਰ »

ਤੇਲ ਕੀਮਤਾਂ ਿਖ਼ਲਾਫ਼ ਯੂਥ ਕਾਂਗਰਸ ਨੇ ਸਾੜਿਆ ਮੋਦੀ ਸਰਕਾਰ ਦਾ ਪੁਤਲਾ

ਜਲੰਧਰ, 11 ਸਤੰਬਰ (ਜਸਪਾਲ ਸਿੰਘ)-ਤੇਲ ਕੀਮਤਾਂ 'ਚ ਵਾਧੇ ਖਿਲਾਫ਼ ਯੂਥ ਕਾਂਗਰਸ ਵਲੋਂ ਲੋਕ ਸਭਾ ਹਲਕਾ ਜਲੰਧਰ ਦੇ ਪ੍ਰਧਾਨ ਸ੍ਰੀ ਅਸ਼ਵਨ ਭੱਲਾ ਦੀ ਅਗਵਾਈ ਹੇਠ ਸਥਾਨਕ ਨਕੋਦਰ ਚੌਾਕ 'ਚ ਮੋਦੀ ਸਰਕਾਰ ਦਾ ਪੁਤਲਾ ਸਾੜਿਆ ਗਿਆ | ਇਸ ਮੌਕੇ ਯੂਥ ਵਰਕਰਾਂ ਨੂੰ ਸੰਬੋਧਨ ਕਰਦੇ ...

ਪੂਰੀ ਖ਼ਬਰ »

ਕਰਤਾਰਪੁਰ ਪੁਲਿਸ ਵਲੋਂ ਮੋਟਰਸਾਈਕਲ ਚੋਰ ਕਾਬੂ

ਕਰਤਾਰਪੁਰ, 11 ਸਤੰਬਰ (ਜਸਵੰਤ ਵਰਮਾ, ਧੀਰਪੁਰ)-ਕਰਤਾਰਪੁਰ ਪੁਲਿਸ ਨੇ ਇਕ ਮੋਟਰਸਾਈਕਲ ਚੋਰ ਨੂੰ ਚੋਰੀ ਦੇ ਮੋਟਰਸਾਈਕਲ ਸਮੇਤ ਕਾਬੂ ਕੀਤਾ ਹੈ | ਇਸ ਸਬੰਧ 'ਚ ਥਾਣਾ ਮੁਖੀ ਕਰਤਾਰਪੁਰ ਪਰਮਜੀਤ ਸਿੰਘ ਨੇ ਦੱਸਿਆ ਕਿ ਏ. ਐਸ. ਆਈ. ਪਰਮਿੰਦਰ ਸਿੰਘ ਨੇ ਜੰਡੇ ਸਰਾਏ ਮੋੜ ...

ਪੂਰੀ ਖ਼ਬਰ »

ਸ਼ਾਹਕੋਟ 'ਚ ਤਿੰਨ ਰੋਜ਼ਾ 'ਗੁਰੂ ਮਾਨਿਓ ਗ੍ਰੰਥ ਚੇਤਨਾ ਸਮਾਗਮ' ਹੋਇਆ ਸ਼ੁਰੂ

ਸ਼ਾਹਕੋਟ, 11 ਸਤੰਬਰ (ਸਚਦੇਵਾ)-ਪ੍ਰਮੇਸ਼ਰ ਦੁਆਰ ਗੁਰਮਿਤ ਪ੍ਰਚਾਰ ਸੇਵਾ ਦਲ ਸ਼ਾਹਕੋਟ ਵਲੋਂ ਇਲਾਕੇ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਕਰਵਾਇਆ ਜਾ ਰਿਹਾ ਤਿੰਨ ਰੋਜ਼ਾ 'ਗੁਰੂ ਮਾਨਿਓ ਗ੍ਰੰਥ ਚੇਤਨਾ ਸਮਾਗਮ' ਟਰੱਕ ਯੂਨੀਅਨ ਸ਼ਾਹਕੋਟ ਦੇ ਪਿਛਲੇ ਪਾਸੇ ਖੁੱਲ੍ਹੇ ...

ਪੂਰੀ ਖ਼ਬਰ »

ਬੱਲਾਂ ਅੱਡੇ 'ਤੇ ਦਲਿਤ ਭਾਈਚਾਰੇ ਵਲੋਂ ਸੁਖਦੇਵ ਸਿੰਘ ਭੌਰ ਦਾ ਪੁਤਲਾ ਫੂਕਿਆ

ਕਿਸ਼ਨਗੜ੍ਹ, 11 ਸਤੰਬਰ (ਲਖਵਿੰਦਰ ਸਿੰਘ ਲੱਕੀ)-ਜਲੰਧਰ ਤੋਂ ਪਠਾਨਕੋਟ ਰਾਸ਼ਟਰੀ ਮਾਰਗ ਤੇ ਸਥਿਤ ਅੱਡਾ ਬੱਲਾਂ ਵਿਖੇ ਮਹਿਲਾ ਆਗੂਆਂ ਸੰਤੋਸ਼ ਕੁਮਾਰੀ ਅਤੇ ਰਾਜ ਰਾਣੀ ਆਦਿ ਦੀ ਅਗਵਾਈ ਵਿਚ ਸੁਖਦੇਵ ਸਿੰਘ ਭੌਰ ਦਾ ਦਲਿਤ ਭਾਈਚਾਰੇ ਅਤੇ ਹੋਰ ਸੰਗਤ ਵਲੋਂ ਪੁਤਲਾ ...

ਪੂਰੀ ਖ਼ਬਰ »

ਅਠੌਲਾ ਵਿਖੇ ਸਾਲਾਨਾ ਮੇਲਾ 14 ਤੋਂ

ਜਲੰਧਰ, 11 ਸਤੰਬਰ (ਹਰਵਿੰਦਰ ਸਿੰਘ ਫੁੱਲ)-ਬਾਬਾ ਇੱਛਾਧਾਰੀ ਸ਼ਿਵ ਮੰਦਿਰ ਮੇਲਾ ਪ੍ਰਬੰਧਕ ਕਮੇਟੀ ਪਿੰਡ ਅਠੌਲਾ ਵਲੋਂ ਗੱਦੀਨਸ਼ੀਨ ਬੀਬੀ ਜਸਪਾਲ ਕੌਰ ਦੀ ਅਗਵਾਈ 'ਚ ਸਲਾਨਾ ਮੇਲਾ ਮਿਤੀ 14, 15 ਅਤੇ 16 ਸਤੰਬਰ ਨੂੰ ਬੜੀ ਸ਼ਰਧਾ ਤੇ ਉਤਸ਼ਾਹ ਨਾਲ ਕਰਵਾਇਆ ਰਿਹਾ ਹੈ | ਮੇਲਾ ...

ਪੂਰੀ ਖ਼ਬਰ »

ਪੱਪੀ ਰਤਨ ਨਮਿਤ ਰਸਮ ਕਿਰਿਆ ਅੱਜ

ਜਲੰਧਰ, 11 ਸਤੰਬਰ (ਸ. ਰ.)-ਉੱਘੇ ਸਮਾਜ ਸੇਵਕ ਸ੍ਰੀ ਸੁਰਿੰਦਰ ਰਤਨ ਦੇ ਭਰਾ ਸ੍ਰੀ ਪੱਪੀ ਰਤਨ, ਜੋ ਪਿਛਲੇ ਦਿਨੀਂ ਸਦੀਵੀ ਵਿਛੋੜਾ ਦੇ ਗਏ ਸਨ, ਉਨ੍ਹਾਂ ਦੀ ਆਤਮਿਕ ਸ਼ਾਂਤੀ ਲਈ ਰਸਮ ਕਿਰਿਆ 12 ਸਤੰਬਰ ਦਿਨ ਬੁੱਧਵਾਰ ਨੂੰ ਸ੍ਰੀ ਕ੍ਰਿਸ਼ਨ ਮੁਰਾਰੀ ਮੰਦਰ, ਗੋਪਾਲ ਨਗਰ ਵਿਖੇ ...

ਪੂਰੀ ਖ਼ਬਰ »

ਟੁੱਟੇ ਜਬਾੜੇ 'ਚ ਵੀ ਲੱਗ ਸਕਦੇ ਹਨ 3 ਦਿਨਾਂ 'ਚ ਪੱਕੇ ਦੰਦ - ਡਾ. ਨੈਨਸੀ

ਜਲੰਧਰ, 11 ਸਤੰਬਰ (ਐੱਮ.ਐੱਸ. ਲੋਹੀਆ)-ਸੁਰਿੰਦਰ ਸਿੰਘ ਵਾਸੀ ਮੱਲ੍ਹੀਆਂ ਜਲੰਧਰ ਕਈ ਸਾਲਾਂ ਤੋਂ ਮੁੰਹ 'ਚ ਦੰਦ ਨਾ ਹੋਣ ਕਾਰਨ ਬਹੁਤ ਪ੍ਰੇਸ਼ਾਨ ਸੀ ਅਤੇ ਖਾਣਾ ਵੀ ਸਹੀ ਢੰਗ ਨਾਲ ਨਹੀਂ ਖਾ ਸਕਦਾ ਸੀ | ਇਕ ਹਾਦਸੇ ਦੌਰਾਨ ਉਸ ਦੇ ਜਬਾੜੇ ਦੀ ਹੱਡੀ ਟੁੱਟ ਗਈ ਸੀ, ਜੋ ਟੇਡੀ ਹੋ ...

ਪੂਰੀ ਖ਼ਬਰ »

ਸੰਤ ਬਾਬਾ ਨਿਰਮਲ ਦਾਸ ਬਾਬੇ ਜੋੜੇ ਵਾਲਿਆਂ ਵਲੋਂ ਮਸਕਟ 'ਚ ਮਰੇ ਨੌਜਵਾਨ ਦੇ ਘਰ ਅਫ਼ਸੋਸ ਪ੍ਰਗਟ

ਕਿਸ਼ਨਗੜ੍ਹ, 11 ਸਤੰਬਰ (ਹਰਬੰਸ ਸਿੰਘ ਹੋਠੀ)-ਰੋਜ਼ੀ ਰੋਟੀ ਖਾਤਰ ਕਰੀਬ ਪਿਛਲੇ 6 ਸਾਲਾਂ ਤੋਂ ਮਸਕਟ ਗਏ ਰਾਣੀ ਭੱਟੀ ਨਿਵਾਸੀ ਨੌਜਵਾਨ ਦੀ ਭੇਦਭਰੇ ਹਾਲਾਤ 'ਚ ਮੌਤ ਹੋ ਜਾਣ ਕਾਰਨ ਜਿੱਥੇ ਪਰਿਵਾਰ ਗਹਿਰੇ ਸਦਮੇ 'ਚ ਡੁੱਬਿਆ ਹੈ ਤੇ ਇਲਾਕੇ 'ਚ ਸੋਗ ਦੀ ਲਹਿਰ ਹੈ | ਉਕਤ ਦੁਖੀ ...

ਪੂਰੀ ਖ਼ਬਰ »

ਜ਼ਿਲ੍ਹਾ ਪ੍ਰੀਸ਼ਦ ਦੀ ਉਮੀਦਵਾਰ ਬੀਬੀ ਦਵਿੰਦਰ ਕੌਰ ਤੇ ਬਲਾਕ ਸੰਮਤੀ ਉਮੀਦਵਾਰ ਨੂੰ ਭਾਰੀ ਲੀਡ ਨਾਲ ਜਿਤਾਵਾਂਗੇ-ਬਲਵੀਰ ਚੀਮਾ

ਮੱਲ੍ਹੀਆਂ ਕਲਾਂ, 11 ਸਤੰਬਰ (ਮਨਜੀਤ ਮਾਨ)-ਅੱਜ ਪਿੰਡ ਉੱਗੀ(ਜਲੰਧਰ) ਵਿਖੇ ਕਾਂਗਰਸ ਪਾਰਟੀ ਦੇ ਜ਼ਿਲ੍ਹਾ ਪ੍ਰੀਸ਼ਦ ਉਮੀਦਵਾਰ ਸ੍ਰੀਮਤੀ ਦਵਿੰਦਰ ਕੌਰ ਹੇਅਰ ਪਤਨੀ ਸੀਨੀ: ਕਾਂਗਰਸੀ ਆਗੂ ਮੁਖਤਿਆਰ ਸਿੰਘ ਹੇਅਰ ਸਾਬਕਾ ਸਰਪੰਚ ਤੇ ਜ਼ੋਨ ਨੰਬਰ 18 ਉੱਗੀ ਤੋਂ ਬਲਾਕ ...

ਪੂਰੀ ਖ਼ਬਰ »

ਅਕਾਲੀ ਉਮੀਦਵਾਰਾਂ ਦੇ ਹੱਕ ਵਿਚ ਵੱਖ-ਵੱਖ ਜ਼ੋਨਾਂ 'ਚ ਮੀਟਿੰਗਾਂ

ਕਰਤਾਰਪੁਰ, ਕਿਸ਼ਨਗੜ੍ਹ, 11 ਸਤੰਬਰ (ਭਜਨ ਸਿੰਘ ਧੀਰਪੁਰ, ਵਰਮਾ, ਲਖਵਿੰਦਰ ਲੱਕੀ)-ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਚੋਣਾਂ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਵਲੋਂ ਉਮੀਦਵਾਰਾਂ ਦੇ ਹੱਕ ਵਿਚ ਪ੍ਰਚਾਰ ਮੁਹਿੰਮ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਵਲੋਂ ...

ਪੂਰੀ ਖ਼ਬਰ »

ਨੰਬਰਦਾਰ ਯੂਨੀਅਨ ਨਕੋਦਰ ਦਾ ਵਫ਼ਦ ਜ਼ਿਲ੍ਹਾ ਸੈਕਟਰੀ ਕੀਮਤੀ ਲਾਲ ਨੂੰ ਮਿਲਿਆ

ਮੱਲ੍ਹੀਆਂ ਕਲਾਂ, 11 ਸਤੰਬਰ (ਮਨਜੀਤ ਮਾਨ)-ਸੀਨੀ: ਨੰਬਰਦਾਰ ਯੂਨੀਅਨ ਤਹਿਸੀਲ ਨਕੋਦਰ ਦੇ ਪ੍ਰਧਾਨ ਗੁਰਬਚਨ ਲਾਲ ਜਨਰਲ ਸਕੱਤਰ, ਰਾਮ ਲਾਲ ਅਸੁਰ, ਸੀਨੀ: ਮੀਤ ਪ੍ਰਧਾਨ ਮਹਿਤਾਬ ਸਿੰਘ, ਮੀਤ ਪ੍ਰਧਾਨ ਅਜੈਬ ਸਿੰਘ ਸੰਗੋਵਾਲ ਜ਼ਿਲ੍ਹਾ ਸਕੱਤਰ ਨੰਬਰਦਾਰ ਯੂਨੀਅਨ ਜਲੰਧਰ ...

ਪੂਰੀ ਖ਼ਬਰ »

ਜਲੰਧਰ ਪੱਛਮੀ ਦੇ 3 ਜ਼ਿਲ੍ਹਾ ਪ੍ਰੀਸ਼ਦ ਲਈ 7 ਤੇ ਪੰਚਾਇਤ ਸੰਮਤੀ ਦੇ 20 ਜ਼ੋਨਾਂ ਲਈ 47 ਉਮੀਦਵਾਰ ਮੈਦਾਨ 'ਚ

ਕਰਤਾਰਪੁਰ, 11 ਸਤੰਬਰ (ਭਜਨ ਸਿੰਘ ਧੀਰਪੁਰ)-ਪੰਜਾਬ ਪੰਚਾਇਤੀ ਰਾਜ ਐਕਟ 1994 ਅਧੀਨ ਹੋ ਰਹੀਆਂ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਚੋਣਾਂ ਲਈ ਉਮੀਦਵਾਰਾਂ ਵਲੋਂ ਭਰੇ ਗਏ ਕਾਗਜ਼ਾਂ ਦੀ ਪੜਤਾਲ ਅਤੇ ਨਾਮਜ਼ਦਗੀਆਂ ਵਾਪਸ ਲੈਣ ਦਾ ਸਮਾਂ ਪੂਰਾ ਹੋਣ 'ਤੇ ਅੱਜ ਬਲਾਕ ...

ਪੂਰੀ ਖ਼ਬਰ »

Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX