ਤਾਜਾ ਖ਼ਬਰਾਂ


ਉੜੀਸ਼ਾ : ਕਟਕ 'ਚ ਬੱਸ ਨਦੀ 'ਚ ਡਿੱਗੀ , 7 ਦੀ ਮੌਤ
. . .  31 minutes ago
1984 ਦੇ ਸਿੱਖ ਕਤਲੇਆਮ ਸੰਬੰਧੀ ਅਦਾਲਤ ਦੇ ਆਏ ਫ਼ੈਸਲੇ ਦਾ ਕੈਪਟਨ ਵੱਲੋਂ ਸਵਾਗਤ
. . .  about 2 hours ago
ਚੰਡੀਗੜ੍ਹ, 20 ਨਵੰਬਰ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ 1984 ਦੇ ਸਿੱਖ ਕਤਲੇਆਮ ਸੰਬੰਧਿਤ ਮਾਮਲੇ 'ਚ ਪਟਿਆਲਾ ਹਾਊਸ ਕੋਰਟ ਵੱਲੋਂ ਯਸ਼ਪਾਲ ਸਿੰਘ ਨੂੰ ਫਾਂਸੀ ਦੀ ਸਜਾ ਅਤੇ ਨਰੇਸ਼ ਸ਼ਹਿਰਾਵਤ ਨੂੰ ਉਮਰ ਕੈਦ ਦੀ ਸਜ਼ਾ ਸੁਣਾਏ ਜਾਣ ਦਾ ਸਵਾਗਤ....
ਫੂਡ ਪ੍ਰੋਸੈਸਿੰਗ ਵਿਭਾਗ ਲਈ ਹੋਈ ਓ.ਪੀ. ਸੋਨੀ ਦੀ ਨਿਯੁਕਤੀ
. . .  about 2 hours ago
ਚੰਡੀਗੜ੍ਹ, 20 ਨਵੰਬਰ (ਹਰਕਵਲ ਜੀਤ ਸਿੰਘ)- ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਪੰਜਾਬ 'ਚ ਉਦਯੋਗਿਕ ਵਿਕਾਸ ਨੂੰ ਹੋਰ ਸੁਵਿਧਾਜਨਕ ਬਣਾਉਣ ਦੇ ਲਈ ਵਾਤਾਵਰਨ ਦਾ ਵਿਭਾਗ ਸਿੱਖਿਆ ਮੰਤਰੀ ਓ.ਪੀ. ਸੋਨੀ ਕੋਲੋਂ ਲੈ ਕੇ ਆਪਣੇ ਕੋਲ ਰੱਖ...
ਅਣਪਛਾਤੇ ਵਿਅਕਤੀਆਂ ਵੱਲੋਂ ਆਪ ਦੇ ਜ਼ਿਲ੍ਹਾ ਪ੍ਰਧਾਨ 'ਤੇ ਜਾਨਲੇਵਾ ਹਮਲਾ
. . .  about 2 hours ago
ਅੰਮ੍ਰਿਤਸਰ, 20 ਨਵੰਬਰ (ਰੇਸ਼ਮ)- ਅੰਮ੍ਰਿਤਸਰ ਦੇ ਛਹਿਰਟਾ ਇਲਾਕੇ 'ਚ ਅੱਜ ਸ਼ਾਮ ਆਮ ਆਦਮੀ ਪਾਰਟੀ ਦੇ ਸਾਬਕਾ ਜ਼ਿਲ੍ਹਾ ਪ੍ਰਧਾਨ ਸੁਰੇਸ਼ ਸ਼ਰਮਾ ਨੂੰ ਅਣਪਛਾਤੇ ਵਿਅਕਤੀਆਂ ਵੱਲੋਂ ਤਿੰਨ ਗੋਲੀਆਂ ਮਾਰੇ ਜਾਣ ਦੀ ਸੂਚਨਾ ਮਿਲੀ ਹੈ । ਗੋਲੀਆਂ ਲੱਗਣ ਕਾਰਨ ਗੰਭੀਰ ....
ਉੜੀਸ਼ਾ ਸਰਕਾਰ ਵੱਲੋਂ ਮਹਿਲਾਵਾਂ ਦੇ ਰਾਖਵੇਂਕਰਨ ਸੰਬੰਧੀ ਵਿਧਾਨਸਭਾ 'ਚ ਮਤਾ ਪੇਸ਼
. . .  about 2 hours ago
ਭੁਵਨੇਸ਼ਵਰ, 20 ਨਵੰਬਰ- ਉੜੀਸ਼ਾ ਸਰਕਾਰ ਵੱਲੋਂ ਮਹਿਲਾਵਾਂ ਨੂੰ 33 ਫ਼ੀਸਦੀ ਰਾਖਵਾਂਕਰਨ ਦੇਣ ਸੰਬੰਧੀ ਵਿਧਾਨਸਭਾ 'ਚ ਇਕ ਮਤਾ ਪੇਸ਼ ਕੀਤਾ ਗਿਆ....
ਐਸ.ਆਈ. ਦੀ ਹੱਤਿਆ 'ਚ ਸ਼ਾਮਲ ਇਕ ਅੱਤਵਾਦੀ ਗ੍ਰਿਫ਼ਤਾਰ
. . .  about 3 hours ago
ਨਵੀਂ ਦਿੱਲੀ, 20 ਨਵੰਬਰ- ਕਸ਼ਮੀਰ 'ਚ ਪਿਛਲੇ ਦਿਨੀਂ ਇਕ ਸਬ-ਇੰਸਪੈਕਟਰ ਦੀ ਹੋਈ ਹੱਤਿਆ ਦੇ ਮਾਮਲੇ 'ਚ ਦਿਲੀ ਪੁਲਿਸ ਨੂੰ ਇਕ ਵੱਡੀ ਸਫਲਤਾ ਮਿਲੀ ਹੈ। ਪੁਲਿਸ ਨੇ ਸਬ ਇੰਸਪੈਕਟਰ ਇਮਤਿਆਤ ਅਹਿਮਦ ਦੀ ਹੱਤਿਆ 'ਚ ਸ਼ਾਮਲ ਇਕ ਅੱਤਵਾਦੀ ਨੂੰ ਰਾਜਧਾਨੀ ....
ਦੇਸ਼ ਧ੍ਰੋਹ ਮਾਮਲੇ 'ਚ ਹਾਰਦਿਕ ਪਟੇਲ ਸਮੇਤ ਦੋ ਖ਼ਿਲਾਫ਼ ਦੋਸ਼ ਤੈਅ
. . .  about 3 hours ago
ਅਹਿਮਦਾਬਾਦ, 20 ਨਵੰਬਰ- ਗੁਜਰਾਤ ਦੇ ਅਹਿਮਦਾਬਾਦ ਦੀ ਇਕ ਅਦਾਲਤ 'ਚ ਦੇਸ਼ ਧ੍ਰੋਹ ਦ ਮਾਮਲੇ 'ਚ ਪਾਟੀਦਾਰ ਰਾਖਵਾਂਕਰਨ ਅੰਦੋਲਨ ਕਮੇਟੀ ਦੇ ਨੇਤਾ ਹਾਰਦਿਕ ਪਟੇਲ ਅਤੇ ਉਨ੍ਹਾਂ ਦੇ ਦੋ ਹੋਰ ਸਹਿਯੋਗੀਆਂ ਦਿਨੇਸ਼ ਅਤੇ ਚਿਰਾਗ਼ ਪਟੇਲ ਦੇ ਖ਼ਿਲਾਫ਼ ਅੱਜ ਦੋਸ਼ ਤੈਅ ....
ਲੁਧਿਆਣਾ ਅਗਨੀ ਕਾਂਡ : ਸਿੱਧੂ ਵੱਲੋਂ ਮ੍ਰਿਤਕ ਮੁਲਾਜ਼ਮਾਂ ਦੇ ਪੰਜ ਵਾਰਸਾਂ ਨੂੰ ਦਿੱਤੇ ਗਏ ਨੌਕਰੀ ਦੇ ਨਿਯੁਕਤੀ ਪੱਤਰ
. . .  about 4 hours ago
ਚੰਡੀਗੜ੍ਹ, 20 ਨਵੰਬਰ- ਸਥਾਨਕ ਸੈਕਟਰ 35 ਸਥਿਤ ਪੰਜਾਬ ਮਿਊਸੀਪਲ ਭਵਨ ਵਿਖੇ ਸਥਾਨਕ ਸਰਕਾਰਾਂ ਬਾਰੇ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਲੁਧਿਆਣਾ ਅਗਨੀ ਕਾਂਡ 'ਚ ਮਾਰੇ ਗਏ ਪੰਜ ਅਧਿਕਾਰੀਆਂ/ਕਰਮਚਾਰੀਆਂ ਦੇ ਵਾਰਸਾਂ ਨੂੰ ਵਿਭਾਗ ਵਿਚ ਨੌਕਰੀ ਦਾ ....
ਵਰਧਾ ਹਾਦਸਾ : ਸਰਕਾਰ ਨੇ ਮ੍ਰਿਤਕਾਂ ਦੇ ਪਰਿਵਾਰਾਂ ਨੂੰ 5 ਲੱਖ ਰੁਪਏ ਦਾ ਮੁਆਵਜ਼ਾ ਦੇਣ ਦਾ ਕੀਤਾ ਐਲਾਨ
. . .  about 4 hours ago
ਮੁੰਬਈ, 20 ਨਵੰਬਰ - ਮਹਾਰਾਸ਼ਟਰ ਦੇ ਵਰਧਾ ਜ਼ਿਲ੍ਹੇ ਦੇ ਫੂਲਗਾਂਵ 'ਚ ਫ਼ੌਜ ਦੇ ਆਰਮਜ਼ ਡੀਪੂ 'ਚ ਹੋਏ ਧਮਾਕੇ 'ਚ ਮਾਰੇ ਗਏ ਲੋਕਾਂ ਦੇ ਪਰਿਵਾਰਾਂ ਨੂੰ ਮਹਾਰਾਸ਼ਟਰ ਸਰਕਾਰ ਨੇ 5 ਲੱਖ ਰੁਪਏ ਅਤੇ ਜ਼ਖਮੀਆਂ ਨੂੰ 2 ਲੱਖ ਰੁਪਏ ਦੇਣ ਦਾ ਐਲਾਨ ਕੀਤਾ ਗਿਆ....
ਸਾਹਮਣੇ ਆਈਆਂ ਦੀਪਵੀਰ ਦੇ ਮਹਿੰਦੀ-ਸੰਗੀਤ ਸਮੇਤ ਕੋਂਕਣੀ ਰਿਵਾਜ ਨਾਲ ਹੋਏ ਵਿਆਹ ਦੀਆਂ ਤਸਵੀਰਾਂ
. . .  about 4 hours ago
ਮੁੰਬਈ, 20 ਨਵੰਬਰ - ਬਾਲੀਵੁੱਡ ਅਦਾਕਾਰ ਰਣਵੀਰ ਸਿੰਘ ਅਤੇ ਅਦਾਕਾਰਾ ਦੀਪਿਕਾ ਪਾਦੁਕੋਣ ਦੇ ਮਹਿੰਦੀ-ਸੰਗੀਤ ਸਮੇਤ ਕੋਂਕਣੀ ਰੀਤੀ-ਰਿਵਾਜਾਂ ਨਾਲ ਹੋਏ ਵਿਆਹ ਦੀਆਂ ਤਸਵੀਰਾਂ ਸਾਹਮਣੇ ਆ ਗਈਆਂ ਹਨ ਜਿਸ 'ਚ ਦੀਪਵੀਰ ਦੀ ਜੋੜੀ ਕੁੱਝ ਇਹੋ ਜਿਹੇ ਅੰਦਾਜ਼ 'ਚ ......
ਮਲੇਸ਼ੀਆ ਰਹਿੰਦੇ ਨੌਜਵਾਨ ਵੱਲੋਂ ਖ਼ੁਦਕੁਸ਼ੀ, ਪਰਿਵਾਰ 'ਚ ਸੋਗ ਦੀ ਲਹਿਰ
. . .  about 4 hours ago
ਜ਼ੀਰਾ, 20 ਨਵੰਬਰ (ਜਗਤਾਰ ਸਿੰਘ ਮਨੇਸ)- ਰੁਜ਼ਗਾਰ ਦੀ ਭਾਲ 'ਚ ਮਲੇਸ਼ੀਆ ਗਏ ਇਕ ਨੌਜਵਾਨ ਵੱਲੋਂ ਫਾਹਾ ਲੈ ਕੇ ਖ਼ੁਦਕੁਸ਼ੀ ਕਰ ਲਏ ਜਾਣ ਦਾ ਦੁਖਦਾਈ ਸਮਾਚਾਰ ਪ੍ਰਾਪਤ ਹੋਇਆ ਹੈ, ਜਿਸ ਕਰ ਕੇ ਪਰਿਵਾਰ 'ਚ ਸੋਗ ਦੀ ਲਹਿਰ ਹੈ। ਇਸ ਸੰਬੰਧੀ ਜਾਣਕਾਰੀ ਦਿੰਦੇ ....
1984 ਸਿੱਖ ਕਤਲੇਆਮ ਮਾਮਲੇ 'ਚ ਯਸ਼ਪਾਲ ਨੂੰ ਫਾਂਸੀ ਤੇ ਸਹਿਰਾਵਤ ਨੂੰ ਉਮਰ ਕੈਦ ਦੀ ਸਜ਼ਾ
. . .  about 5 hours ago
ਨਵੀਂ ਦਿੱਲੀ, 20 ਨਵੰਬਰ (ਜਗਤਾਰ ਸਿੰਘ) -1984 ਸਿੱਖ ਕਤਲੇਆਮ ਨਾਲ ਸੰਬੰਧਿਤ ਇਕ ਮਾਮਲੇ 'ਚ ਦੋਸ਼ੀ ਐਲਾਨੇ ਗਏ ਯਸ਼ਪਾਲ ਸਿੰਘ ਨੂੰ ਪਟਿਆਲਾ ਹਾਊਸ ਕੋਰਟ ਵੱਲੋਂ ਫਾਂਸੀ ਦੀ ਸਜਾ ਅਤੇ ਨਰੇਸ਼ ਸਹਿਰਾਵਤ ਨੂੰ ਉਮਰ ਕੈਦ ਦੀ ਸਜਾ ਸੁਣਾਈ ਗਈ....
ਸੁਖਪਾਲ ਖਹਿਰਾ ਵੱਲੋਂ ਹਿੰਸਕ ਘਟਨਾਵਾਂ ਬਾਰੇ ਸਫ਼ੈਦ ਪੱਤਰ ਜਾਰੀ ਕਰਨ ਦੀ ਮੰਗ
. . .  about 5 hours ago
ਚੰਡੀਗੜ੍ਹ, 20 ਨਵੰਬਰ(ਅਜਾਇਬ ਔਜਲਾ)- ਆਪ ਦੇ ਬਾਗ਼ੀ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਪਿਛਲੇ ਸਮੇਂ ਦੌਰਾਨ ਵਾਪਰੀਆਂ ਹਿੰਸਕ ਘਟਨਾਵਾਂ ਬਾਰੇ ਸਫ਼ੈਦ ਪੱਤਰ ਜਾਰੀ ਕਰਨ ਦੀ ਮੰਗ ਕੀਤੀ ਹੈ। ਇਸ ਮੌਕੇ ਖਹਿਰਾ ਨੇ ਕਿਹਾ ਕਿ ਪੰਜਾਬ ਪੁਲਿਸ ਦੇ ਮੁਖੀ, ਮੁੱਖ....
ਕਾਦੀਆਂ ਖੇਤਰ ਦੇ ਆਗੂ ਅਕਾਲੀ ਦਲ 'ਚ ਸ਼ਾਮਲ
. . .  about 6 hours ago
ਚੰਡੀਗੜ੍ਹ, 20 ਨਵੰਬਰ (ਵਿਕਰਮਜੀਤ ਸਿੰਘ ਮਾਨ) - ਕਾਦੀਆਂ ਹਲਕੇ ਦੇ ਉੱਘੇ ਆਗੂ ਸ਼੍ਰੋਮਣੀ ਅਕਾਲੀ ਦਲ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਅਗਵਾਈ 'ਚ ਪਾਰਟੀ 'ਚ ਸ਼ਾਮਲ ਹੋ ਗਏ ਹਨ। ਅਕਾਲੀ ਦਲ ਜਿਲ੍ਹਾ ਪ੍ਰਧਾਨ, ਗੁਰਦਾਸਪੁਰ ਗੁਰਬਚਨ ਸਿੰਘ ਬੱਬੇਹਾਲੀ ਦੇ ਯਤਨਾਂ...
ਦਿੱਲੀ ਸਕੱਤਰੇਤ 'ਚ ਅਣਪਛਾਤੇ ਵਿਅਕਤੀ ਨੇ ਕੇਜਲੀਵਾਲ 'ਤੇ ਸੁੱਟਿਆ ਮਿਰਚ ਪਾਊਡਰ
. . .  about 6 hours ago
ਨਵੀਂ ਦਿੱਲੀ, 20 ਨਵੰਬਰ- ਦਿੱਲੀ ਸਕੱਤਰੇਤ 'ਚ ਅਰਵਿੰਦ ਕੇਜਰੀਵਾਲ 'ਤੇ ਅਣਪਛਾਤੇ ਵਿਅਕਤੀ ਵੱਲੋਂ ਮਿਰਚ ਪਾਊਡਰ ਸੁੱਟਣ ਦਾ ਮਾਮਲਾ ਸਾਹਮਣੇ ਆਇਆ ਹੈ। ਦੱਸ ਦੇਈਏ ਕਿ ਪੁਲਿਸ ਵੱਲੋਂ ਮੁੱਖ ਮੰਤਰੀ 'ਤੇ ਮਿਰਚ ਪਾਊਡਰ ਸੁੱਟਣ ਵਾਲੇ ਵਿਅਕਤੀ ਨੂੰ ਹਿਰਾਸਤ 'ਚ ਲੈ...
ਆਸਟ੍ਰੇਲੀਆ ਤੋਂ ਵਾਪਸ ਭਾਰਤ ਪਹੁੰਚੇ ਡਾਕਟਰ ਨੂੰ ਜਾਅਲੀ ਟੈਕਸੀ ਵਾਲਿਆਂ ਨੇ ਲੁੱਟਿਆ
. . .  about 6 hours ago
ਕਿਰਨ ਖੇਰ ਦੇ ਰਾਜਨੀਤਿਕ ਸਲਾਹਕਾਰ ਦੀ ਜਨਮਦਿਨ ਪਾਰਟੀ 'ਚ ਚੱਲੀ ਗੋਲੀ
. . .  about 7 hours ago
1984 ਸਿੱਖ ਕਤਲੇਆਮ ਮਾਮਲਾ : ਯਸ਼ਪਾਲ ਤੇ ਸਹਿਰਾਵਤ ਦੀ ਸਜਾ ਬਾਰੇ ਅਦਾਲਤ 'ਚ ਸੁਣਵਾਈ ਸ਼ੁਰੂ
. . .  about 3 hours ago
ਸਿਹਤ ਸਬੰਧੀ ਕਾਰਨਾਂ ਕਰ ਕੇ ਨਹੀਂ ਲੜਾਂਗੀ ਲੋਕ ਸਭਾ ਚੋਣਾਂ- ਸੁਸ਼ਮਾ ਸਵਰਾਜ
. . .  about 7 hours ago
ਰਾਜਾਸਾਂਸੀ ਬੰਬ ਧਮਾਕਾ : ਪੁਲਿਸ ਵੱਲੋਂ ਸ਼ੱਕੀ ਵਿਅਕਤੀਆਂ ਨੂੰ ਹਿਰਾਸਤ 'ਚ ਲੈ ਕੇ ਕੀਤੀ ਜਾ ਰਹੀ ਹੈ ਪੁੱਛਗਿੱਛ
. . .  about 7 hours ago
ਟਰੰਪ ਸਰਕਾਰ ਗੈਰ-ਕਾਨੂੰਨੀ ਪ੍ਰਵਾਸੀਆਂ ਨੂੰ ਸ਼ਰਨ ਦੇਣ ਤੋਂ ਨਹੀ ਕਰ ਸਕਦੀ ਇਨਕਾਰ- ਅਦਾਲਤ
. . .  about 7 hours ago
ਛੱਤੀਸਗੜ੍ਹ ਵਿਧਾਨ ਸਭਾ ਚੋਣਾਂ : ਮੁੱਖ ਮੰਤਰੀ ਡਾ. ਰਮਨ ਸਿੰਘ ਨੇ ਪਾਈ ਵੋਟ
. . .  about 8 hours ago
ਬੱਸ ਹੇਠਾਂ ਆਉਣ ਕਾਰਨ ਔਰਤ ਦੀ ਮੌਤ
. . .  about 8 hours ago
ਮੁੱਠਭੇੜ 'ਚ ਢੇਰ ਹੋਏ 4 ਅੱਤਵਾਦੀ ਸੁਰੱਖਿਆ ਬਲਾਂ ਲਈ ਹੈ ਵੱਡੀ ਸਫਲਤਾ- ਐਸ.ਐਸ.ਪੀ.
. . .  about 8 hours ago
ਚੰਡੀਗੜ੍ਹ 'ਚ ਪੁੱਛਗਿੱਛ ਕਰਨ ਸੰਬੰਧੀ ਅਕਸ਼ੈ ਕੁਮਾਰ ਵੱਲੋਂ 'ਸਿੱਟ' ਨੂੰ ਅਪੀਲ
. . .  about 9 hours ago
ਲਖਨਊ ਤੋਂ ਕਰਾਚੀ ਜਾ ਰਹੇ ਜਹਾਜ਼ ਦੀ ਕਰਵਾਈ ਗਈ ਐਮਰਜੈਂਸੀ ਲੈਂਡਿੰਗ
. . .  about 9 hours ago
ਸ੍ਰੀਨਗਰ 'ਚ ਹੁਰੀਅਤ ਆਗੂ ਹਾਫਿਜ਼ੁੱਲਾ ਮੀਰ ਦੀ ਗੋਲੀ ਮਾਰ ਕੇ ਹੱਤਿਆ
. . .  about 9 hours ago
ਪਤੀ ਨੇ ਪਤਨੀ ਨਾਲ ਮਾਮੂਲੀ ਝਗੜੇ ਤੋਂ ਬਾਅਦ ਕੀਤੀ ਖ਼ੁਦਕੁਸ਼ੀ
. . .  about 9 hours ago
ਬੈਂਗਲੁਰੂ 'ਚ ਰਿਸੈਪਸ਼ਨ ਲਈ ਰਵਾਨਾ ਹੋਏ ਦੀਪਿਕਾ ਰਣਵੀਰ
. . .  about 10 hours ago
ਜਥੇਦਾਰ ਜਰਨੈਲ ਸਿੰਘ ਕਰਤਾਰਪੁਰ ਨੇ ਸ਼ੁਕਰਾਨੇ ਵਜੋਂ ਟੇਕਿਆ ਮੱਥਾ
. . .  about 10 hours ago
ਅਮਰੀਕੀ ਰਾਸ਼ਟਰਪਤੀ ਨੇ ਪਾਕਿਸਤਾਨ ਨੂੰ ਦੱਸਿਆ 'ਮੂਰਖ'
. . .  about 10 hours ago
ਉਸਤਾਦ ਮੌਸਮੀ ਢੋਲੀ ਹੋਏ ਫ਼ਾਨੀ ਸੰਸਾਰ ਤੋਂ ਵਿਦਾ
. . .  1 minute ago
ਅਲੋਕ ਵਰਮਾ ਦਾ ਜਵਾਬ ਲੀਕ ਹੋਣ 'ਤੇ ਸਖ਼ਤ ਨਾਰਾਜ਼ ਹੋਏ ਸੀ.ਜੇ.ਆਈ, 29 ਤੱਕ ਟਾਲੀ ਸੁਣਵਾਈ
. . .  about 11 hours ago
ਡਾਲਰ ਮੁਕਾਬਲੇ ਰੁਪਏ 29 ਪੈਸੇ ਹੋਇਆ ਮਜ਼ਬੂਤ
. . .  about 11 hours ago
ਫ਼ੌਜ ਡੀਪੂ 'ਚ ਧਮਾਕਾ, 6 ਲੋਕਾਂ ਦੀ ਮੌਤ
. . .  about 11 hours ago
ਮੁੱਠਭੇੜ 'ਚ 4 ਅੱਤਵਾਦੀ ਢੇਰ, ਇਕ ਜਵਾਨ ਸ਼ਹੀਦ
. . .  about 12 hours ago
ਪਾਕਿਸਤਾਨ ਵਲੋਂ ਜੰਗਬੰਦੀ ਦੀ ਉਲੰਘਣਾ
. . .  about 13 hours ago
ਛੱਤੀਸਗੜ੍ਹ 'ਚ ਦੂਸਰੇ ਪੜਾਅ ਦੀਆਂ 72 ਸੀਟਾਂ ਲਈ ਵੋਟਿੰਗ ਸ਼ੁਰੂ
. . .  about 13 hours ago
ਅੱਜ ਦਾ ਵਿਚਾਰ
. . .  about 14 hours ago
ਡੇਰਾਬਸੀ ਨਗਰ ਕੌਂਸਲ ਦੀ ਲਾਪਰਵਾਹੀ ਨੇ ਲਈ ਨੌਜਵਾਨ ਦੀ ਜਾਨ
. . .  26 minutes ago
ਪ੍ਰਕਾਸ਼ ਪੁਰਬ ਸਮਾਗਮਾਂ ਲਈ ਕੈਪਟਨ ਅਮਰਿੰਦਰ ਸਿੰਘ ਨੂੰ ਸੱਦਾ ਦੇਣ ਆਪ ਪਹੁੰਚੇ ਭਾਈ ਲੌਂਗੋਵਾਲ
. . .  about 1 hour ago
ਚੱਕਦਾਨਾ ਦੇ ਕਰਿੰਦੇ ਦਾ ਅਣਪਛਾਤੇ ਵਿਅਕਤੀਆਂ ਵੱਲੋਂ ਕਤਲ
. . .  1 day ago
ਸਾਂਬਾ ਸੈਕਟਰ 'ਚ ਹੋਇਆ ਧਮਾਕੇ 'ਚ ਬੀ.ਐਸ.ਐਫ ਦਾ ਜਵਾਨ ਸ਼ਹੀਦ
. . .  1 day ago
ਸਾਂਬਾ ਸੈਕਟਰ 'ਚ ਹੋਇਆ ਧਮਾਕਾ, ਬੀ.ਐਸ.ਐਫ ਦੇ 3 ਜਵਾਨ ਜ਼ਖਮੀ
. . .  1 day ago
ਪਾਕਿਸਤਾਨ ਜਾਣ ਲਈ ਸ਼੍ਰੋਮਣੀ ਕਮੇਟੀ ਦੇ ਜਥੇ ਨੂੰ ਜਾਰੀ ਹੋਏ 1227 ਵੀਜ਼ੇ
. . .  1 day ago
ਚੰਦਰ ਬਾਬੂ ਨਾਇਡੂ ਨੇ ਮਮਤਾ ਬੈਨਰਜੀ ਨਾਲ ਕੀਤੀ ਮੁਲਾਕਾਤ
. . .  1 day ago
ਕਾਰ ਅਤੇ ਮੋਟਰਸਾਈਕਲ ਦੀ ਟੱਕਰ ਦੌਰਾਨ ਇਕ ਦੀ ਮੌਤ, ਇਕ ਜ਼ਖਮੀ
. . .  1 day ago
ਡੇਰਾ ਸਿਰਸਾ ਦੀ 45 ਮੈਂਬਰੀ ਕਮੇਟੀ ਦੇ ਦੁਨੀ ਚੰਦ ਸਮੇਤ ਪੰਜ ਬਰੀ
. . .  1 day ago
ਸੂਬੇ 'ਚ ਅੱਤਵਾਦ ਦੇ ਪਨਪਣ ਦਾ ਕੋਈ ਖ਼ਤਰਾ ਨਹੀਂ -ਕੈਪਟਨ
. . .  1 day ago
ਐੱਸ.ਜੀ.ਪੀ. ਸੀ. ਵਲੋਂ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਮਨਾਉਣ ਸੰਬੰਧੀ ਪ੍ਰੋਗਰਾਮਾਂ ਦਾ ਕਿਤਾਬਚਾ ਜਾਰੀ
. . .  1 day ago
ਹੋਰ ਖ਼ਬਰਾਂ..
ਜਲੰਧਰ : ਸ਼ੁੱਕਰਵਾਰ 29 ਭਾਦੋ ਸੰਮਤ 550
ਿਵਚਾਰ ਪ੍ਰਵਾਹ: ਕਿਸਾਨਾਂ ਦਾ ਕਲਿਆਣ ਰਾਸ਼ਟਰ ਦੀ ਹੋਂਦ ਬਣਾਈ ਰੱਖਣ ਲਈ ਅਹਿਮ ਹੈ। -ਵਿਲੀਅਮ ਹੋਵਰਡ ਟੈਫਟ

ਜੰਮੂ-ਕਸ਼ਮੀਰ 'ਚ 8 ਅੱਤਵਾਦੀ ਮਾਰ ਮੁਕਾਏ

ਜੈਸ਼ ਕਮਾਂਡਰ ਸਮੇਤ 2 ਪਾਕਿ ਅੱਤਵਾਦੀ ਵੀ ਸ਼ਾਮਿਲ

ਵੱਖ-ਵੱਖ ਥਾਈ ਾ ਹੋਏ ਮੁਕਾਬਲਿਆਂ 'ਚ
ਪੁਲਿਸ ਅਧਿਕਾਰੀ ਸਮੇਤ 9 ਜਵਾਨ ਜ਼ਖ਼ਮੀ

ਸ੍ਰੀਨਗਰ/ਜੰਮੂ, 13 ਸਤੰਬਰ (ਮਨਜੀਤ ਸਿੰਘ, ਮਹਿੰਦਰਪਾਲ ਸਿੰਘ)-ਅੱਜ ਜੰਮੂ-ਕਸ਼ਮੀਰ 'ਚ ਹੋਏ ਵੱਖ-ਵੱਖ ਮੁਕਾਬਲਿਆਂ 'ਚ ਸੁਰੱਖਿਆ ਬਲਾਂ ਨੇ 2 ਵਿਦੇਸ਼ੀ ਅੱਤਵਾਦੀਆਂ ਸਮੇਤ 8 ਅੱਤਵਾਦੀਆਂ ਨੂੰ ਹਲਾਕ ਕਰ ਦਿੱਤਾ | ਮਾਰੇ ਗਏ ਅੱਤਵਾਦੀਆਂ 'ਚ ਜੈਸ਼ ਦਾ ਕਮਾਂਡਰ ਵੀ ਸ਼ਾਮਿਲ ਹੈ | ਉੱਤਰੀ ਕਸ਼ਮੀਰ ਦੇ ਜ਼ਿਲ੍ਹਾ ਬਾਰਾਮੂਲਾ ਦੇ ਸੋਪੋਰ 'ਚ ਸੁਰੱਖਿਆ ਬਲਾਂ ਨਾਲ ਹੋਏ ਮੁਕਾਬਲੇ 'ਚ ਜੈਸ਼-ਏ-ਮੁਹੰਮਦ ਦੇ 2 ਅੱਤਵਾਦੀ, ਜ਼ਿਲ੍ਹਾ ਕੁਪਵਾੜਾ ਦੇ ਕੇਰਨ ਸੈਕਟਰ 'ਚ ਘੁਸਪੈਠ ਦੀ ਕੋਸ਼ਿਸ਼ ਨੂੰ ਨਾਕਾਮ ਕਰਦਿਆਂ ਫ਼ੌਜ ਨੇ 3 ਅੱਤਵਾਦੀ ਅਤੇ ਜੰਮੂ ਦੇ ਝਜਰਕੋਟਲੀ ਇਲਾਕੇ 'ਚ ਮੁਕਾਬਲੇ ਦੌਰਾਨ ਸੁਰੱਖਿਆ ਬੱਲਾਂ ਨੇ 3 ਜੈਸ਼ ਅੱਤਵਾਦੀਆਂ ਨੂੰ ਹਲਾਕ ਕਰ ਦਿੱਤਾ |
ਸੋਪੋਰ 'ਚ 2 ਪਾਕਿਸਤਾਨੀ ਅੱਤਵਾਦੀ ਢੇਰ
ਜ਼ਿਲ੍ਹਾ ਬਾਰਾਮੂਲਾ ਦੇ ਸੋਪੋਰ ਇਲਾਕੇ 'ਚ ਸੁਰੱਖਿਆ ਬਲਾਂ ਨੂੰ ਅੱਜ ਉਸ ਸਮੇਂ ਇਕ ਹੋਰ ਵੱਡੀ ਸਫਲਤਾ ਮਿਲੀ ਜਦੋਂ ਉਨ੍ਹਾਂ ਮੁਕਾਬਲੇ ਦੌਰਾਨ ਅੱਤਵਾਦੀ ਸੰਗਠਨ ਜੈਸ਼-ਏ-ਮੁਹੰਮਦ ਦੇ 2 ਵਿਦੇਸ਼ੀ ਅੱਤਵਾਦੀਆਂ ਨੂੰ ਮਾਰ ਸੁੱਟਿਆ | ਪੁਲਿਸ ਦੇ ਇਕ ਉੱਚ ਅਧਿਕਾਰੀ ਅਨੁਸਾਰ ਸੋਪੋਰ ਦੇ ਸ਼ੇਖਪੋਰਾ (ਚਿਨਕੀਪੋਰਾ) ਦੇ ਅਰਾਮਪੋਰਾ ਵਿਖੇ ਜੈਸ਼ ਦੇ ਅੱਤਵਾਦੀਆਂ ਦੇ ਮੌਜੂਦ ਹੋਣ ਦੀ ਸੂਚਨਾ ਮਿਲਣ 'ਤੇ 22 ਆਰ.ਆਰ. (ਫ਼ੌਜ) ਸਪੈਸ਼ਲ ਆਪ੍ਰੇਸ਼ਨ ਗਰੁੱਪ (ਪੁਲਿਸ) ਤੇ ਸੀ.ਆਰ.ਪੀ.ਐਫ. ਨੇ ਅੱਜ ਸਵੇਰੇ 4 ਕੁ ਵਜੇ ਇਲਾਕੇ ਨੂੰ ਘੇਰ ਕੇ ਤਲਾਸ਼ੀ ਸ਼ੁਰੂ ਕਰ ਦਿੱਤੀ | ਅੱਤਵਾਦੀਆਂ ਨੇ ਸੁਰੱਖਿਆ ਬਲਾਂ ਨੂੰ ਆਪਣੇ ਟਿਕਾਣੇ ਵੱਲ ਵਧਦੇ ਵੇਖ ਰਾਈਫਲ ਗ੍ਰਨੇਡ ਨਾਲ ਗੋਲੀਬਾਰੀ ਸ਼ੁਰੂ ਕਰ ਦਿੱਤੀ | ਸੁਰੱਖਿਆ ਜਵਾਨਾਂ ਨੇ ਵੀ ਮੋਰਚਾ ਸੰਭਾਲਦਿਆਂ ਜਵਾਬੀ ਗੋਲੀਬਾਰੀ ਸ਼ੁਰੂ ਕਰ ਦਿੱਤੀ | ਤਕਰਬੀਨ 6 ਘੰਟੇ ਚੱਲਿਆ ਮੁਕਾਬਲਾ 10 ਵਜੇ ਸਮਾਪਤ ਹੋਇਆ, ਜਦੋਂ ਅੱਤਵਾਦੀਆਂ ਵਾਲੇ ਪਾਸੇ ਤੋਂ ਗੋਲੀਬਾਰੀ ਬੰਦ ਹੋ ਗਈ | ਇਸ ਮੁਕਾਬਲੇ 'ਚ ਜੈਸ਼ ਦੇ ਪਾਕਿ ਮੂਲ ਦੇ 2 ਅੱਤਵਾਦੀ ਅਲੀ ਉਰਫ ਅਥਰ ਤੇ ਜ਼ਿਆ-ਉਰ-ਰਹਿਮਾਨ ਮਾਰੇ ਗਏ ਹਨ | ਉਨ੍ਹਾਂ ਦੇ ਕਬਜ਼ੇ 'ਚੋਂ 2 ਏ.ਕੇ. ਰਾਈਫਲਾਂ ਸਮੇਤ ਭਾਰੀ ਮਾਤਰਾ 'ਚ ਅਸਲ੍ਹਾ ਬਰਾਮਦ ਹੋਇਆ ਹੈ | ਪੁਲਿਸ ਮੁਤਾਬਿਕ ਮਾਰੇ ਗਏ ਅੱਤਵਾਦੀਆਂ 'ਚੋਂ ਅਲੀ ਜੈਸ਼ ਦਾ ਕਮਾਂਡਰ ਸੀ ਤੇ ਉਹ 2014 ਤੋਂ ਉੱਤਰੀ ਕਸ਼ਮੀਰ 'ਚ ਸਰਗਰਮ ਸੀ, ਉਹ ਆਈ.ਈ.ਡੀ. ਬਣਾਉਣ ਦਾ ਮਾਹਿਰ ਸੀ | ਉਹ ਸੋਪੋਰ ਵਿਖੇ ਇਸ ਸਾਲ ਜਨਵਰੀ ਮਹੀਨੇ 'ਚ ਹੋਏ ਇਕ ਆਈ.ਈ. ਡੀ. ਧਮਾਕੇ ਲਈ ਜ਼ਿੰਮੇਵਾਰ ਸੀ ਜਿਸ 'ਚ ਪੁਲਿਸ ਦੇ 4 ਜਵਾਨ ਸ਼ਹੀਦ ਹੋ ਗਏ ਸਨ | ਇਸ ਦੇ ਇਲਾਵਾ ਦੋਵੇਂ ਅੱਤਵਾਦੀ ਸੁਰੱਖਿਆ ਬਲਾਂ ਅਤੇ ਸਿਵਲ ਆਬਾਦੀ 'ਤੇ ਦਰਜਨਾਂ ਹਮਲਿਆਂ ਲਈ ਵੀ ਜ਼ਿੰਮੇਵਾਰ ਸਨ | ਮੁਕਾਬਲਾ ਸ਼ੁਰੂ ਹੋਣ ਦੇ ਨਾਲ ਸੋਪੋਰ ਇਲਾਕੇ 'ਚ ਅੱਜ ਸਕੂਲ/ਕਾਲਜਾਂ ਨੂੰ ਸਾਵਧਾਨੀ ਵਜੋਂ ਬੰਦ ਕਰਨ ਦੇ ਨਾਲ ਹੀ ਇੰਟਰਨੈੱਟ ਸੇਵਾ ਨੂੰ ਮੁਅੱਤਲ ਕਰ ਦਿੱਤਾ ਗਿਆ ਸੀ |
ਝਜਰਕੋਟਲੀ 'ਚ 3 ਜੈਸ਼ ਅੱਤਵਾਦੀ ਹਲਾਕ
ਜੰਮੂ ਦੇ ਝਜਰਕੋਟਲੀ ਇਲਾਕੇ 'ਚ ਬੀਤੇ ਦਿਨ ਟਰੱਕ 'ਚ ਸਵਾਰ ਤਿੰਨ ਅੱਤਵਾਦੀ ਫਾਇਰਿੰਗ ਕਰਨ ਬਾਅਦ ਨੇੜਲੇ ਜੰਗਲ 'ਚ ਫਰਾਰ ਹੋ ਗਏ ਸਨ, ਜੈਸ਼ ਦੇ ਇਨ੍ਹਾਂ ਅੱਤਵਾਦੀਆਂ ਦੀ ਭਾਲ ਲਈ ਫੌਜ, ਪੁਲਿਸ ਤੇ ਸੀ.ਆਰ.ਪੀ.ਐਫ. ਵਲੋਂ ਚਲਾਈ ਮੁਹਿੰਮ ਦੌਰਾਨ ਅੱਜ ਇਨ੍ਹਾਂ ਨੂੰ ਹੈਲੀਕਪਟਰ ਤੇ ਡਰੋਨ ਦੀ ਵਰਤੋਂ ਕਰਦਿਆਂ ਘੇਰ ਕੇ ਮਾਰ ਦਿੱਤਾ ਹੈ | ਫੌਜ ਨੇ ਅੱਤਵਾਦੀਆਂ ਦੇ ਮਾਰੇ ਜਾਣ 'ਤੇ ਆਪ੍ਰੇਸ਼ਨ ਨੂੰ ਸਮਾਪਤ ਕਰਨ ਦਾ ਐਲਾਨ ਕਰ ਦਿੱਤਾ | ਫੌਜ ਦੇ ਜੇ.ਓ.ਸੀ. (ਯੂਨੀਫਾਰਮ) ਫੋਰਸ ਦੇ ਬਿ੍ਗੇਡੀਅਰ ਅਰਿਵੰਦ ਭਾਟੀਆ ਨੇ ਆਪ੍ਰੇਸ਼ਨ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜੰਮੂ ਤੇ ਰਿਆਸੀ ਜ਼ਿਲ੍ਹੇ ਦੇ ਜੰਮੂ-ਸ੍ਰੀਨਗਰ ਮਾਰਗ ਦੇ ਨਾਲ ਝਜਰਕੋਟਲੀ ਜੰਗਲੀ ਇਲਾਕੇ 'ਚ ਸਾਂਝੇ ਆਪ੍ਰੇਸ਼ਨ ਦੌਰਾਨ ਪਾਕਿਸਤਾਨੀ ਮੁੂਲ ਦੇ 3 ਅੱਤਵਾਦੀ ਜੋ ਘੁਸਪੈਠ ਕਰਨ ਬਾਅਦ ਕਸ਼ਮੀਰ ਜਾ ਰਹੇ ਸਨ ਨੂੰ ਬੀਤੇ ਰਾਤ ਤਾੋ ਜਾਰੀ ਆਪ੍ਰੇਸ਼ਨ ਦੌਰਾਨ ਘੇਰ ਕੇ ਮੁਕਾਬਲੇ 'ਚ ਮਾਰ ਦਿੱਤਾ ਹੈ | ਇਸ ਕਾਰਵਾਈ ਦੌਰਾਨ ਪੁਲਿਸ ਦਾ ਡੀ.ਐਸ.ਪੀ. ਮੋਹਨ ਲਾਲ, ਸੀ.ਆਰ.ਪੀ.ਐਫ. ਦੇ 5 ਤੇ ਪੁਲਿਸ ਦੇ 3 ਜਵਾਨ ਜ਼ਖਮੀ ਹੋ ਗਏ | ਜਿਨ੍ਹਾਂ ਨੂੰ ਨੇੜੇ ਦੇ ਨਰਾਇਣਾ ਹਸਪਤਾਲ ਕੱਟੜਾ 'ਚ ਇਲਾਜ ਲਈ ਦਾਖਲ ਕਰਵਾਇਆ ਗਿਆ ਹੈ | ਸੁਰੱਖਿਆ ਬਲਾਂ ਵਲੋਂ ਇਲਾਕੇ ਦੇ ਲੋਕਾਂ ਨੂੰ ਬੀਤੇ ਦਿਨ ਅੱਤਵਾਦੀਆਂ ਦੇ ਫਰਾਰ ਹੋਣ ਬਾਅਦ ਚੌਕਸ ਕਰ ਦਿੱਤਾ ਸੀ | ਬੀਤੀ ਰਾਤ 8 ਕੁ ਵਜੇ ਇਨ੍ਹਾਂ ਅੱਤਵਾਦੀਆਂ ਨੇ ਇਕ ਘਰ 'ਚ ਦਾਖਲ ਹੋ ਕੇ ਘਰ ਵਾਲਿਆਂ ਤੋਂ ਖਾਣਾ ਤੇ ਬਦਲਣ ਲਈ ਕੱਪੜੇ ਮੰਗੇ ਸਨ ਅਤੇ ਉਹ ਬਿਸਕੁਟ ਤੇ ਸੇਬ ਖਾਣ ਬਾਅਦ ਪਾਣੀ ਪੀ ਕੇ 9 ਕੁ ਵਜੇ ਇਲਾਕੇ 'ਚੋਂ ਨਿਕਲ ਗਏ ਸਨ | ਜਿਸ ਘਰ 'ਚ ਅੱਤਵਾਦੀ ਰੁਕੇ ਸਨ ਉਨ੍ਹਾਂ ਤੁਰੰਤ ਇਸ ਦੀ ਸੂਚਨਾ ਪੁਲਿਸ ਨੂੰ ਦੇ ਦਿੱਤੀ, ਮਿਲੀ ਸੂਚਨਾ ਦੇ ਚੱਲਦਿਆਂ ਅੱਜ ਸਵੇਰ ਤੋਂ ਅੱਤਵਾਦੀਆਂ ਤੇ ਸੁਰੱਖਿਆ ਬਲਾਂ ਦਾ ਮਾਤਾ ਵੈਸ਼ਨੋ ਦੇਵੀ ਯੂਨੀਵਰਸਿਟੀ ਕਕਰਯਾਲ ਦੇ ਜੰਗਲੀ ਇਲਾਕੇ ਨੇੜੇ ਸਾਹਮਣਾ ਹੋਣ 'ਤੇ ਮੁਕਾਬਲਾ ਸ਼ੁਰੂ ਹੋ ਗਿਆ | ਇਸ ਦੁਪਾਸੜ ਭਾਰੀ ਗੋਲੀਬਾਰੀ 'ਚ ਇਕ-ਇਕ ਕਰ ਕੇ ਤਿੰਨਾੋ ਅੱਤਵਾਦੀ ਸ਼ਾਮ 5 ਵਜੇ ਤਕ ਚੱਲੇ ਮੁਕਾਬਲੇ 'ਚ ਮਾਰੇ ਗਏ | ਇਨ੍ਹਾਂ ਅੱਤਵਾਦੀਆਂ ਦੀਆਂ ਲਾਸ਼ਾਂ ਕੋਲੋਂ 2 ਏ.ਕੇ. ਰਾਈਫਲਾਂ, ਇਕ ਪਿਸਤੌਲ ਤੇ ਹੋਰ ਅਸਲਾ ਤੇ ਸਾਜ਼ੋ-ਸਾਮਾਨ ਬਰਾਮਦ ਹੋਇਆ ਹੈ | ਇਹ ਅਣਪਛਾਤੇ ਅੱਤਵਾਦੀ ਜੈਸ਼- ਏ-ਮੁਹੰਮਦ ਦੇ ਫਿਦਾਇਨ ਸੁਕਾਇਡ ਨਾਲ ਸੰਬਧਤ ਸਨ, ਜੋ ਸਾਂਬਾ ਸੈਕਟਰ 'ਚੋਂ ਘੁਸਪੈਠ ਕਰ ਕੇ ਜੰਮੂ 'ਚ ਦਾਖਲ ਹੋਣ ਦੇ ਬਾਅਦ ਆਪਣੇ ਇਕ ਓਵਰ ਗਰਾਊਾਡ ਵਰਕਰ ਨਾਲ ਜੋ ਟਰੱਕ ਲੈ ਕੇ ਆਇਆ ਸੀ ਉਸ ਨਾਲ ਕਸ਼ਮੀਰ ਵੱਲ ਰਵਾਨਾ ਹੋਏ ਸਨ | ਬੀਤੀ ਰਾਤ ਪੁਲਿਸ ਨੇ ਟਰੱਕ ਡਰਾਈਵਰ ਤੇ ਉਸ 'ਚ ਸਵਾਰ ਸ਼ੱਕੀ ਜੈਸ਼ ਦੇ ਓਵਰ ਗਰਾਊਾਡ ਵਰਕਰ ਮੁਹੰਮਦ ਇਕਬਾਲ ਵਾਸੀ ਪੁਲਵਾਮਾ ਤੇ ਟਰੱਕ ਡਰਾਈਵਰ ਜਿਹੜਾ ਕਿ ਟਰੱਕ ਦਾ ਮਾਲਕ ਵੀ ਹੈ ਨੂੰ ਗਿ੍ਫ਼ਤਾਰ ਕਰ ਕੇ ਅੱਤਵਾਦੀਆਂ ਵਲੋਂ ਛੱਡੇ ਬੈਗ ਤੇ ਇਕ ਏ.ਕੇ 56 ਰਾਈਫਲ ਬਰਾਮਦ ਕੀਤੀ ਸੀ | ਝਜਰਕੋਟਲੀ ਨੇੜੇ ਅੱਤਵਾਦੀਆਂ ਨੂੰ ਰੋਟੀ ਖੁਆਉਣ ਦੌਰਾਨ ਪੁਲਿਸ ਨੂੰ ਟਰੱਕ 'ਚ ਸਵਾਰ ਲੋਕਾਂ 'ਤੇ ਸ਼ੱਕ ਪੈਣ 'ਤੇ ਟਰੱਕ ਦੀ ਤਲਾਸ਼ੀ ਦੌਰਾਨ ਇਕ ਅੱਤਵਾਦੀ ਨੇ ਪੁਲਿਸ 'ਤੇ ਗੋਲੀ ਚਲਾ ਦਿੱਤੀ ਸੀ ਤੇੇ ਨੇੜੇ ਦੇ ਜੰਗਲ 'ਚ ਫਰਾਰ ਹੋ ਗਏ ਸਨ | ਅੱਤਵਾਦੀਆਂ ਦੀ ਭਾਲ ਲਈ ਪੂਰੇ ਜੰਗਲੀ ਇਲਾਕੇ ਨੂੰ ਰਾਤ ਭਰ ਘੇਰ ਕੇ ਰੱਖਣ ਬਾਅਦ ਅੱਜ ਸੁਰੱਖਿਆ ਬਲਾਂ ਨੇ ਇਨ੍ਹਾਂ ਨੂੰ ਘੇਰ ਕੇ ਹਲਾਕ ਕਰ ਤੇ ਜੰਮੂ-ਕਸ਼ਮੀਰ 'ਚ ਹੋਣ ਵਾਲੀ ਸੰਭਾਵਿਤ ਇਕ ਵੱਡੀ ਵਾਰਦਾਤ ਨੂੰ ਹੋਣ 'ਤੋਂ ਟਾਲ ਦਿੱਤਾ ਹੈ | ਮੁਕਾਬਲੇ ਦੌਰਾਨ ਇਹਤਿਆਤ ਵਜੋਂ ਇਲਾਕੇ ਦੇ ਸਕੂਲ/ਕਾਲਜ ਬੰਦ ਕਰ ਦਿੱਤੇ ਸਨ | ਜੰਮੂ-ਕਸ਼ਮੀਰ ਦੇ ਡੀ.ਜੀ.ਪੀ. ਦਿਲਬਾਗ ਸਿੰਘ ਨੇ ਸੁਰੱਖਿਆ ਬਲਾਂ ਨੂੰ ਇਸ ਸਫਲ ਆਪ੍ਰੇਸ਼ਨ 'ਤੇ ਵਧਾਈ ਦਿੰਦਿਆਂ ਜ਼ਖ਼ਮੀ ਜਵਾਨਾਂ ਤੇ ਅਧਿਕਾਰੀਆਂ ਦੀ ਜਲਦੀ ਸਿਹਤਯਾਬ ਹੋਣ ਦੀ ਕਾਮਨਾ ਕੀਤੀ ਹੈ |
ਕੈਰਨ ਸੈਕਟਰ 'ਚ 3 ਅੱਤਵਾਦੀ ਹਲਾਕ,
ਉੱਤਰੀ ਕਸ਼ਮੀਰ ਦੇ ਜ਼ਿਲ੍ਹਾ ਕੁਪਵਾੜਾ ਦੇ ਕੈਰਨ ਸੈਕਟਰ 'ਚ ਫੌਜ ਨੇ ਅੱਤਵਾਦੀਆਂ ਦੀ ਘੁਸਪੈਠ ਕਰਨ ਦੀ ਕੋਸ਼ਿਸ਼ ਨੂੰ ਨਾਕਾਮ ਕਰਦਿਆਂ 3 ਅਣਪਛਾਤੇ ਅੱਤਵਾਦੀਆਂ ਨੂੰ ਮਾਰ ਦਿੱਤਾ | ਫੌਜੀ ਸੂਤਰਾਂ ਅਨੁਸਾਰ ਅੱਤਵਾਦੀਆਂ ਦੇ ਗਰੁੱਪ ਨੇ ਕੈਰਨ ਸੈਕਟਰ 'ਚ ਗੋਲੀਆਂ ਦੀ ਆਵਾਜ਼ ਦੌਰਾਨ ਘੁਸਪੈਠ ਕਰਨ ਦੀ ਕੋਸ਼ਿਸ਼ ਕੀਤੀ, ਜਿਸ ਦੌਰਾਨ ਕੰਟਰੋਲ ਰੇਖਾ ਸਥਿਤ ਬਲਬੀਕ ਚੌਕੀ ਦੇ ਦਤਗਲੀ ਨੇੜੇ ਫੌਜ ਦੀ 3 ਜੈਕ ਰਾਈਫਲ ਨਾਲ ਘੁਸਪੈਠੀਆਂ ਦਾ ਸਾਹਮਣਾ ਹੋ ਗਿਆ | ਫੌਜ ਨੇ ਇਨ੍ਹਾਂ ਨੂੰ ਆਤਮ-ਸਮਪਰਣ ਕਰਨ ਲਈ ਕਿਹਾ ਪਰ ਅੱਤਵਾਦੀਆਂ ਨੇ ਇਸ ਦਾ ਜਵਾਬ ਗੋਲੀਆਂ ਨਾਲ ਦਿੱਤਾ | ਫੌਜ ਦੀ ਜਵਾਬੀ ਕਾਰਵਾਈ ਨਾਲ ਮੁਕਾਬਲਾ ਸ਼ੁਰੂ ਹੋ ਗਿਆ, ਕਾਫੀ ਦੇਰ ਤੱਕ ਦੁਪਾਸੜ ਗੋਲੀਬਾਰੀ ਜਾਰੀ ਰਹੀ, ਜਿਸ ਦੇ ਖ਼ਤਮ ਹੋਣ 'ਤੇ ਤਲਾਸ਼ੀ ਦੌਰਾਨ ਅਜੇ ਤੱਕ 3 ਅਣਪਛਾਤੇ ਅੱਤਵਾਦੀਆਂ ਦੀਆਂ ਲਾਸ਼ਾਂ ਕੰਟਰੋਲ ਰੇਖਾ ਨੇੜੇ ਵੇਖੀਆਂ ਗਈਆਂ ਹਨ | ਫੌਜ਼ ਵਲੋਂ ਅੱਤਵਾਦੀਆਂ ਦੀ ਭਾਲ ਲਈ ਤਲਾਸ਼ੀ ਕਾਰਵਾਈ ਜਾਰੀ ਹੈ ਤੇ ਫੌਜ ਨੇ ਅਜੇ ਲਾਸ਼ਾਂ ਬਰਾਮਦ ਨਹੀਂ ਕੀਤੀਆਂ ਹਨ | ਸੂਤਰਾਂ ਅਨੁਸਾਰ ਇਸ ਜੰਗਲੀ ਇਲਾਕੇ 'ਚ ਅੱਤਵਾਦੀ ਮੌਜੂਦ ਹਨ, ਜੋ ਵਾਦੀ 'ਚ ਦਾਖ਼ਲ ਹੋਣ ਦੀ ਤਾਕ 'ਚ ਬੈਠੇ ਹਨ | ਇਸ ਸਾਲ ਦੌਰਾਨ ਹੁਣ ਤੱਕ ਜੰਮੂ-ਕਸ਼ਮੀਰ 'ਚ ਅੱਤਵਾਦੀ ਵਿਰੋਧੀ ਕਾਰਵਾਈਆਂ 'ਚ ਹੋਏ ਵਾਧੇ ਦੇ ਚੱਲਦਿਆਂ ਇਸ ਵੇਲੇ ਤੱਕ 145 ਤੋਂ ਵੱਧ ਅੱਤਵਾਦੀ ਮਾਰੇ ਜਾ ਚੁੱਕੇ ਹਨ |
ਜਦੋਂ ਭੁੱਖੇ ਅੱਤਵਾਦੀਆਂ ਨੇ ਬੰਦੂਕ ਵਿਖਾ ਕੇ ਮੰਗਿਆ ਖਾਣਾ
ਨਵੀਂ ਦਿੱਲੀ, 13 ਸਤੰਬਰ (ਏਜੰਸੀ)- ਅੰਤਰਰਾਸ਼ਟਰੀ ਸਰਹੱਦ ਨੇੜੇ ਰਹਿਣ ਵਾਲੇ ਇਕ ਵਿਅਕਤੀ ਨੇ ਦੱਸਿਆ ਕਿ ਬੁੱਧਵਾਰ ਦੀ ਰਾਤ ਕਰੀਬ 8 ਵਜੇ ਤਿੰਨ ਅੱਤਵਾਦੀ ਉਸ ਦੇ ਘਰ 'ਚ ਆ ਵੜੇ ਅਤੇ ਉਨ੍ਹਾਂ ਨੇ ਆਉਂਦਿਆਂ ਹੀ ਖਾਣ ਲਈ ਕੁਝ ਦੇਣ ਦੀ ਮੰਗ ਕੀਤੀ | ਉਸ ਨੇ ਦੱਸਿਆ ਕਿ ਅੱਤਵਾਦੀਆਂ ਨੇ ਉਸ ਨੂੰ ਕਿਹਾ ਕਿ ਉਹ 5 ਦਿਨ ਤੋਂ ਭੁੱਖੇ ਹਨ, ਸਾਨੂੰ ਖਾਣ ਲਈ ਕੁਝ ਦਿਉ, ਜਿਸ 'ਤੇ ਉਸ ਨੇ ਉਨ੍ਹਾਂ ਨੂੰ ਖਾਣ ਲਈ ਕੁਝ ਬਿਸਕੁਟ ਤੇ ਸੇਬ ਦਿੱਤੇ | ਅੱਤਵਾਦੀਆਂ ਨੇ ਉਸ ਨੂੰ ਉਨ੍ਹਾਂ ਬਾਰੇ ਕਿਸੇ ਨੂੰ ਵੀ ਨਾ ਦੱਸਣ ਦੀ ਹਿਦਾਇਤ ਕਰਦਿਆਂ ਕੱਪੜਿਆਂ ਤੇ ਕਾਰ ਦੀ ਮੰਗ ਕੀਤੀ ਸੀ, ਪਰ ਜਦੋਂ ਉਸ ਨੇ ਉਨ੍ਹਾਂ ਨੂੰ ਦੱਸਿਆ ਕਿ ਉਸ ਕੋਲ ਕਾਰ ਨਹੀਂ ਹੈ ਤਾਂ ਉਹ ਚੁੱਪਚਾਪ ਉਸ ਦੇ ਘਰ ਤੋਂ ਚਲੇ ਗਏ | ਇਸ ਵਿਅਕਤੀ ਨੇ ਦੱਸਿਆ ਕਿ ਅੱਤਵਾਦੀਆਂ ਦੇ ਕੱਪੜੇ ਫਟੇ ਹੋਏ ਸਨ ਤੇ ਉਨ੍ਹਾਂ ਦੀ ਹਾਲਤ ਬੇਹੱਦ ਖਰਾਬ ਸੀ | ਖ਼ਬਰ ਏਜੰਸੀ ਵਲੋਂ ਇਸ ਵਿਅਕਤੀ ਦੇ ਸੁਰੱਖਿਆ ਦੇ ਮੱਦੇਨਜ਼ਰ ਉਸ ਦੀ ਪਛਾਣ ਤੇ ਸਥਾਨ ਬਾਰੇ ਜਾਣਕਾਰੀ ਨਹੀਂ ਦਿੱਤੀ ਗਈ |
ਕੇਂਦਰੀ ਕਸ਼ਮੀਰ 'ਚ ਅੱਤਵਾਦੀ ਵਲੋਂ ਆਤਮ-ਸਮਰਪਣ
ਸ੍ਰੀਨਗਰ, 13 ਸਤੰਬਰ (ਏਜੰਸੀ)- ਕੇਂਦਰੀ ਕਸ਼ਮੀਰ ਦੇ ਗਾਂਦਰਬਲ ਜ਼ਿਲ੍ਹੇ 'ਚ ਅੱਜ ਇਕ ਅੱਤਵਾਦੀ ਨੇ ਸੁਰੱਖਿਆ ਬਲਾਂ ਅੱਗੇ ਆਤਮ-ਸਮਰਪਣ ਕੀਤਾ ਹੈ | ਅਧਿਕਾਰਤ ਸੂਤਰਾਂ ਮੁਤਾਬਿਕ ਇਸ ਅੱਤਵਾਦੀ ਦੀ ਪਛਾਣ ਰਾਓਫ ਅਹਿਮਦ ਭੱਟ ਵਜੋਂ ਹੋਈ ਹੈ ਅਤੇ ਇਹ ਪੰਜ ਮਹੀਨੇ ਪਹਿਲਾਂ ਅੱਤਵਾਦੀ ਸੰਗਠਨ 'ਚ ਸ਼ਾਮਿਲ ਹੋ ਗਿਆ ਸੀ, ਉਸ ਨੇ ਅੱਜ ਸੁਰੱਖਿਆ ਬਲਾਂ ਅੱਗੇ ਆਤਮ-ਸਮਰਪਣ ਕਰ ਦਿੱਤਾ |
ਕੰਟਰੋਲ ਰੇਖਾ ਤੋਂ ਪਾਕਿ ਨਾਗਰਿਕ ਗਿ੍ਫ਼ਤਾਰ
ਜੰਮੂ, 13 ਸਤੰਬਰ (ਏਜੰਸੀ)- ਜੰਮੂ-ਕਸ਼ਮੀਰ ਦੇ ਪੁਣਛ ਜ਼ਿਲ੍ਹੇ 'ਚ ਕੰਟਰੋਲ ਰੇਖਾ ਨੇੜਿਉਂ ਸੈਨਾ ਨੇ ਇਕ ਪਾਕਿਸਤਾਨੀ ਨਾਗਰਿਕ ਨੂੰ ਗਿ੍ਫ਼ਤਾਰ ਕੀਤਾ ਹੈ, ਜੋ ਸਰਹੱਦ ਪਾਰ ਕਰ ਕੇ ਭਾਰਤ ਵਾਲੇ ਪਾਸੇ ਆ ਗਿਆ ਸੀ | ਇਕ ਰੱਖਿਆ ਬੁਲਾਰੇ ਨੇ ਅੱਜ ਦੱਸਿਆ ਕਿ ਬੀਤੀ ਰਾਤ ਪੁਣਛ ਸੈਕਟਰ 'ਚ ਰੰਗਹਾਰ ਨਾਲਾ ਦੇ ਇਲਾਕੇ 'ਚ ਕੰਟਰੋਲ ਰੇਖਾ ਨੇੜੇ ਸੈਨਾ ਨੇ ਕੁਝ ਹਿਲਜੁਲ ਵੇਖੀ ਅਤੇ ਤਲਾਸ਼ੀ ਦੌਰਾਨ ਪਾਕਿ ਨਾਗਰਿਕ ਨੂੰ ਕਾਬੂ ਕਰ ਲਿਆ | ਉਸ ਦੀ ਪਛਾਣ ਮਕਬੂਜ਼ਾ ਕਸ਼ਮੀਰ ਦੇ ਉਮੀਰ ਯੂਸਫ (23) ਪੁੱਤਰ ਮੁਹੰਮਦ ਯੂਸਫ ਨਰਵਾਲ ਵਾਸੀ ਹਾਜਿਰਾ ਤਹਿਸੀਲ ਵਜੋਂ ਹੋਈ ਹੈ | ਬੁਲਾਰੇ ਨੇ ਦੱਸਿਆ ਕਿ ਗਿ੍ਫ਼ਤਾਰ ਕੀਤੇ ਪਾਕਿ ਨਾਗਰਿਕ ਕੋਲੋਂ ਦੋ ਸ਼ਨਾਖਤੀ ਕਾਰਡ, ਤੰਬਾਕੂ ਦਾ ਪੈਕੇਟ ਤੇ ਪਾਕਿ ਕਰੰਸੀ ਦੇ 50 ਰੁਪਏ ਬਰਾਮਦ ਹੋਏ ਹਨ, ਸੈਨਾ ਨੇ ਉਸ ਨੂੰ ਪੁਲਿਸ ਹਵਾਲੇ ਕਰ ਦਿੱਤਾ ਹੈ |

ਮਾਲਿਆ-ਜੇਤਲੀ ਮਾਮਲੇ 'ਤੇ ਗਰਮਾਈ ਸਿਆਸਤ

• ਵਿੱਤ ਮੰਤਰੀ ਨੇ ਦੇਸ਼ ਅਤੇ ਏਜੰਸੀਆਂ ਤੋਂ ਲੁਕਾਏ ਤੱਥ-ਰਾਹੁਲ
• ਭਾਜਪਾ ਨੇ ਰਾਹੁਲ ਤੋਂ ਕਿੰਗਫਿਸ਼ਰ ਕੁਨੈਕਸ਼ਨ ਦਾ ਮੰਗਿਆ ਜਵਾਬ
—ਉਪਮਾ ਡਾਗਾ ਪਾਰਥ—

ਨਵੀਂ ਦਿੱਲੀ, 13 ਸਤੰਬਰ -ਭਗੌੜੇ ਸ਼ਰਾਬ ਕਾਰੋਬਾਰੀ ਵਿਜੈ ਮਾਲਿਆ ਵਲੋਂ ਵਿੱਤ ਮੰਤਰੀ ਅਰੁਣ ਜੇਤਲੀ ਨਾਲ ਮੁਲਾਕਾਤ ਦੇ ਖੁਲਾਸੇ ਤੋਂ ਬਾਅਦ ਸਿਆਸੀ ਸਰਗਰਮੀ 'ਚ ਉਬਾਲ ਆ ਗਿਆ ਹੈ | ਜਿੱਥੇ ਕਾਂਗਰਸ ਇਸ ਮਾਮਲੇ 'ਚ ਬਕਾਇਦਾ 'ਸਬੂਤ' ਪੇਸ਼ ਕਰਦਿਆਂ ਅਰੁਣ ਜੇਤਲੀ ਤੋਂ ਅਸਤੀਫ਼ੇ ਦੀ ਮੰਗ ਕਰ ਰਹੀ ਹੈ, ਉੱਥੇ ਉਨ੍ਹਾਂ ਦੀ ਹੀ ਪਾਰਟੀ ਦੇ ਦੋ ਆਗੂਆਂ ਸੁਬਰਾਮਨੀਅਮ ਸਵਾਮੀ ਅਤੇ ਯਸ਼ਵੰਤ ਸਿਨਹਾ ਨੇ ਵੀ ਇਨ੍ਹਾਂ ਤੱਥਾਂ 'ਤੇ ਨਾ ਸਿਰਫ਼ ਜੇਤਲੀ ਸਗੋਂ ਭਾਜਪਾ ਨੂੰ ਵੀ ਇਸ ਮੁੱਦੇ 'ਤੇ ਰੁਖ ਸਪੱਸ਼ਟ ਕਰਨ ਲਈ ਕਿਹਾ | ਦੂਜੇ ਪਾਸੇ ਭਾਜਪਾ ਨੇ ਇਨ੍ਹਾਂ ਦੋਸ਼ਾਂ ਨੂੰ ਖ਼ਾਰਜ ਕਰਦਿਆਂ ਕਾਂਗਰਸ ਤੋਂ ਕਿੰਗਫਿਸ਼ਰ ਕੁਨੈਕਸ਼ਨ ਦੀ ਮੰਗ ਕੀਤੀ |
ਦੋ-ਦੋ ਪ੍ਰੈੱਸ ਕਾਨਫ਼ਰੰਸਾਂ
ਮੁੱਦੇ ਦੀ ਸਿਆਸੀ ਅਹਿਮੀਅਤ ਦਾ ਅੰਦਾਜ਼ਾ ਇਸ ਤੋਂ ਲਾਇਆ ਜਾ ਸਕਦਾ ਹੈ ਕਿ ਇਕ ਹੀ ਦਿਨ ਕਾਂਗਰਸ ਅਤੇ ਭਾਜਪਾ ਦੋ-ਦੋ ਪ੍ਰੈੱਸ ਕਾਨਫ਼ਰੰਸ ਕਰ ਕੇ ਇਕ ਦੂਜੇ ਦੇ ਦੋਸ਼ਾਂ 'ਤੇ ਪਲਟਵਾਰ ਕਰਨ 'ਚ ਮਸ਼ਰੂਫ
ਨਜ਼ਰ ਆਈਆਂ | ਜਿੱਥੇ ਕਾਂਗਰਸ ਵਲੋਂ ਇਹ ਕਮਾਨ ਖੁਦ ਪਾਰਟੀ ਪ੍ਰਧਾਨ ਰਾਹੁਲ ਗਾਂਧੀ ਨੇ ਸੰਭਾਲੀ ਅਤੇ ਬਾਅਦ 'ਚ ਪਾਰਟੀ ਦੇ ਮੁੱਖ ਬੁਲਾਰੇ ਰਣਦੀਪ ਸਿੰਘ ਸੂਰਜੇਵਾਲ ਨੇ ਵੀ ਮੁੜ ਭਾਜਪਾ 'ਤੇ ਹਮਲਾ ਬੋਲਿਆ | ਜਵਾਬੀ ਮੋਡ ਵਿਚ ਆਉਂਦੇ ਹੋਏ ਭਾਜਪਾ ਵਲੋਂ ਪਹਿਲਾਂ ਸਾਂਬਿਤ ਪਾਤਰਾ ਅਤੇ ਬਾਅਦ 'ਚ ਕੇਂਦਰੀ ਮੰਤਰੀ ਪਿਊਸ਼ ਗੋਇਲ ਨੇ ਪ੍ਰੈੱਸ ਕਾਨਫ਼ਰੰਸ ਕਰ ਕੇ ਕਾਂਗਰਸ 'ਤੇ ਪਲਟਵਾਰ ਕੀਤਾ |
ਕਾਂਗਰਸ ਨੇ ਪ੍ਰੈੱਸ ਕਾਨਫ਼ਰੰਸ 'ਚ ਪੇਸ਼ ਕੀਤੇ ਸਬੂਤ
ਕਾਂਗਰਸ ਨੇ ਅੱਜ ਸਵੇਰੇ ਕੀਤੀ ਪ੍ਰੈੱਸ ਕਾਨਫ਼ਰੰਸ 'ਚ ਮਾਲਿਆ, ਜੇਤਲੀ ਮੁਲਾਕਾਤ ਦੇ ਸਬੂਤ ਵਜੋਂ ਪਾਰਟੀ ਆਗੂ ਪੀ.ਐਲ.ਪੁਨੀਆ ਨੂੰ ਪੇਸ਼ ਕੀਤਾ ਜੋ ਕਿ ਇਸ ਮੁਲਾਕਾਤ ਦੇ ਚਸ਼ਮਦੀਦ ਗਵਾਹ ਹਨ | ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਦਾਅਵਾ ਕਰਦਿਆਂ ਕਿਹਾ ਕਿ ਵਿਜੈ ਮਾਲਿਆ ਨੇ ਲੰਡਨ ਜਾਣ ਤੋਂ ਦੋ ਦਿਨ ਪਹਿਲਾਂ ਹੀ ਵਿੱਤ ਮੰਤਰੀ ਅਰੁਣ ਜੇਤਲੀ ਨਾਲ ਸੰਸਦ ਦੇ ਸੈਂਟਰਲ ਹਾਲ 'ਚ ਮੁਲਾਕਾਤ ਕੀਤੀ | ਰਾਹੁਲ ਗਾਂਧੀ ਨੇ ਜੇਤਲੀ ਤੋਂ ਇਸ ਮੁਲਾਕਾਤ ਅਤੇ ਮਾਲਿਆ ਦੇ ਦੇਸ਼ ਛੱਡ ਕੇ ਜਾਣ ਦੀ ਖ਼ਬਰ ਨੂੰ ਈ.ਡੀ. ਅਤੇ ਹੋਰ ਸੰਬੰਧਿਤ ਏਜੰਸੀਆਂ ਸਮੇਤ ਦੇਸ਼ ਤੋਂ ਲੁਕਾਉਣ ਦਾ ਕਾਰਨ ਪੁੱਛਿਆ | ਰਾਹੁਲ ਗਾਂਧੀ ਨੇ ਅਰਣ ਜੇਤਲੀ ਨੂੰ ਦੋ ਗੰਭੀਰ ਸਵਾਲਾਂ ਦੇ ਜਵਾਬ ਦੇਣ ਦੀ ਮੰਗ ਕਰਦਿਆਂ ਕਿਹਾ ਉਨ੍ਹਾਂ (ਜੇਤਲੀ) ਨੇ ਮਾਲਿਆ ਬਾਰੇ ਸੀ.ਬੀ.ਆਈ., ਈ.ਡੀ. ਜਾਂ ਪੁਲਿਸ ਨੂੰ ਜਾਣਕਾਰੀ ਕਿਉਂ ਨਹੀਂ ਦਿੱਤੀ ਨਾਲ ਹੀ ਇਸ ਦਾ ਵੀ ਸਪੱਸ਼ਟੀਕਰਨ ਮੰਗਿਆ ਕਿ ਮਾਲਿਆ ਦੇ ਗਿ੍ਫ਼ਤਾਰੀ ਦੇ ਨੋਟਿਸ ਨੂੰ ਸੂਚਨਾ ਨੋਟਿਸ 'ਚ ਕਿਉਂ ਤਬਦੀਲ ਕੀਤਾ ਗਿਆ | ਰਾਹੁਲ ਗਾਂਧੀ ਨੇ ਇਸ ਦੇ ਨਾਲ ਹੀ ਇਸ ਸਾਰੇ ਮਾਮਲੇ 'ਚ ਪ੍ਰਧਾਨ ਮੰਤਰੀ ਦੀ ਸ਼ਮੂਲੀਅਤ ਦੇ ਸਪੱਸ਼ਟੀਕਰਨ ਦੀ ਵੀ ਮੰਗ ਕਰਦਿਆਂ ਕਿਹਾ ਕਿ ਜੇਤਲੀ ਨੂੰ ਇਹ ਵੀ ਦੱਸਣਾ ਚਾਹੀਦਾ ਹੈ ਕਿ ਉਨ੍ਹਾਂ ਮਾਲਿਆ ਬਾਰੇ ਜੋ ਫੈਸਲਾ ਲਿਆ (ਦੇਸ਼ ਛੱਡ ਕੇ ਜਾਣ ਦੀ ਪ੍ਰਵਾਨਗੀ ਦਾ) ਉਹ ਉਨ੍ਹਾਂ ਖੁਦ ਲਿਆ ਜਾਂ ਉਪਰੋ ਅਜਿਹਾ ਕਰਨ ਦਾ ਆਦੇਸ਼ ਮਿਲਿਆ ਸੀ |
ਸੀ.ਸੀ.ਟੀ.ਵੀ. ਫੁਟੇਜ 'ਚ ਮੌਜੂਦ ਹੈ ਮੁਲਾਕਾਤ ਦਾ ਵੇਰਵਾ
ਕਾਂਗਰਸ ਪ੍ਰਧਾਨ ਦੇ ਨਾਲ ਪ੍ਰੈੱਸ ਕਾਨਫ਼ਰੰਸ 'ਚ ਮੌਜੂਦ ਨੇਤਾ ਪੀ.ਐਲ.ਪੂਨੀਆ ਨੇ ੇਜੇਤਲੀ ਨੂੰ ਚੁਣੌਤੀ ਦਿੰਦਿਆਂ ਸੈਂਟਰਲ ਹਾਲ 'ਚ ਲੱਗੇ ਸੀ.ਸੀ.ਟੀ.ਵੀ. ਕੈਮਰਿਆਂ ਦੀ 1 ਮਾਰਚ 2016 ਦੀ ਫੁਟੇਜ ਕਢਵਾ ਕੇ ਵੇਖਣ ਨੂੰ ਕਿਹਾ ਇਸ ਦੇ ਨਾਲ ਹੀ ਪੂਨੀਆ ਨੇ ਕਿਹਾ ਕਿ ਪੜਤਾਲ ਤੋਂ ਬਾਅਦ ਜੋ ਵੀ ਝੂਠ ਬੋਲ ਰਿਹਾ ਹੋਵੇ ਉਹ ਸਿਆਸਤ ਛੱਡ ਦੇਵੇ | ਪੂਨੀਆ ਨੇ ਦਾਅਵਾ ਕਰਦਿਆਂ ਕਿਹਾ ਕਿ 2016 ਦੇ ਬਜਟ ਇਜਲਾਸ ਤੋਂ ਬਾਅਦ 1 ਮਾਰਚ ਨੂੰ ਉਨ੍ਹਾਂ ਨੇ ਸੈਂਟਰਲ ਹਾਲ 'ਚ ਜੇਤਲੀ ਅਤੇ ਮਾਲਿਆ ਨੂੰ ਗੂੜ੍ਹੀ ਗੱਲਬਾਤ ਕਰਦਿਆਂ ਵੇਖਿਆ ਜਿਸ ਤੋਂ ਥੋੜ੍ਹੀ ਦੇਰ ਬਾਅਦ ਦੋਵੇਂ ਬੈਠ ਕੇ ਗੱਲਬਾਤ ਕਰਦੇ ਨਜ਼ਰ ਆਏ | ਇੱਥੇ ਜ਼ਿਕਰਯੋਗ ਹੈ ਕਿ ਬੁੱਧਵਾਰ ਨੂੰ ਲੰਡਨ 'ਚ ਮਾਲਿਆ ਵਲੋਂ ਦਿੱਤੇ ਮੁਲਾਕਾਤ ਦੇ ਖੁਲਾਸੇ ਤੋਂ ਬਾਅਦ ਜੇਤਲੀ ਨੇ ਕਿਹਾ ਸੀ ਕਿ ਉਨ੍ਹਾਂ ਦੋਵਾਂ ਦੀ ਗੱਲਬਾਤ ਚਲਦੇ-ਚਲਦੇ ਸੰਖੇਪ ਜਿਹੇ ਸਮੇਂ ਲਈ ਹੋਈ ਸੀ, ਜਿਸ 'ਚ ਉਨ੍ਹਾਂ ਨੇ ਮਾਲਿਆ ਨੂੰ ਕਰਜ਼ੇ ਦੇ ਨਿਪਟਾਰੇ ਲਈ ਬੈਂਕ ਨਾਲ ਸੰਪਰਕ ਕਰਨ ਦੀ ਸਲਾਹ ਦਿੱਤੀ | ਪੂਨੀਆ ਨੇ ਆਪਣੇ ਦਾਅਵੇ ਨੂੰ ਹੋਰ ਪੁਖਤਾ ਕਰਦਿਆਂ ਕਿਹਾ ਕਿ 3 ਮਾਰਚ, 2016 ਨੂੰ ਜਦੋਂ ਮੀਡੀਆ 'ਚ ਮਾਲਿਆ ਦੇ ਦੇਸ਼ ਛੱਡ ਕੇ ਜਾਣ ਦੀ ਖ਼ਬਰ ਆਈ ਤਾਂ ਉਨ੍ਹਾਂ ਦਾ ਪਹਿਲਾ ਪ੍ਰਤੀਕਰਮ ਇਹ ਸੀ ਕਿ 2 ਦਿਨ ਪਹਿਲਾਂ ਹੀ ਤਾਂ ਮਾਲਿਆ ਨੇ ਜੇਤਲੀ ਨਾਲ ਮੁਲਾਕਾਤ ਕੀਤੀ ਸੀ |
ਜੇਤਲੀ ਅਸਤੀਫ਼ਾ ਦੇਣ-ਰਾਹੁਲ ਗਾਂਧੀ
ਰਾਹੁਲ ਗਾਂਧੀ ਨੇ ਦੇਸ਼ ਤੋਂ ਤੱਥ ਲੁਕਾਉਣ ਅਤੇ ਆਰਥਿਕ ਭਗੌੜੇ ਵਲੋਂ ਮਿਲੀ ਜਾਣਕਾਰੀ ਸਬੰਧਿਤ ਏਜੰਸੀਆਂ ਤੱਕ ਨਾ ਪਹੁੰਚਾਉਣ ਲਈ ਵਿੱਤ ਮੰਤਰੀ ਅਰੁਣ ਜੇਤਲੀ ਤੋਂ ਅਸਤੀਫ਼ੇ ਦੀ ਮੰਗ ਕੀਤੀ | ਰਾਹੁਲ ਗਾਂਧੀ ਨੇ ਕਿਹਾ ਕਿ ਢਾਈ ਸਾਲਾਂ 'ਚ ਇਸ ਮੁੱਦੇ 'ਤੇ ਕਈ ਵਾਰ ਸੰਸਦ 'ਚ ਚਰਚਾ ਵੀ ਹੋਈ ਪਰ ਜੇਤਲੀ ਨੇ ਇਸ ਮੁਲਾਕਾਤ ਦਾ ਕਦੇ ਜ਼ਿਕਰ ਨਹੀਂ ਕੀਤਾ | ਰਾਹੁਲ ਗਾਂਧੀ ਨੇ ਹਮਲਾਵਰ ਹੁੰਦਿਆਂ ਕਿਹਾ ਕਿ ਜੇਤਲੀ ਜੀ ਲੰਮੇ-ਲੰਮੇ ਬਲਾਗ ਲਿਖਦੇ ਹਨ ਪਰ ਦੇਸ਼ ਨੂੰ ਇਸ ਮੁਲਾਕਾਤ ਬਾਰੇ ਕੁਝ ਨਹੀਂ ਦੱਸਿਆ |
ਦੇਸ਼ 'ਚ 'ਜਬ ਵੀ ਮੇਟ ਪਾਰਟ ਟੂ' ਚੱਲ ਰਹੀ ਹੈ-ਸੂਰਜੇਵਾਲ
ਰਣਦੀਪ ਸਿੰਘ ਸੂਰਜੇਵਾਲ ਨੇ ਸਰਕਾਰ 'ਤੇ ਤਨਜ਼ ਕਰਦਿਆਂ ਕਿਹਾ ਕਿ ਅਜਿਹਾ ਲੱਗਦਾ ਹੈ ਕਿ ਦੇਸ਼ 'ਚ 'ਜਬ ਵੀ ਮੇਟ ਪਾਰਟ ਟੂ' ਫ਼ਿਲਮ ਚੱਲ ਰਹੀ ਹੈ | ਸੂਰਜੇਵਾਲ ਨੇ ਕਿਹਾ ਕਿ ਜੋ ਵੀ ਦੇਸ਼ 'ਚਾੋ ਪੈਸਾ ਲੈ ਕੇ ਭੱਜਦਾ ਹੈ ਉਹ ਪ੍ਰਧਾਨ ਮੰਤਰੀ ਅਤੇ ਵਿੱਤ ਮੰਤਰੀ ਨਾਲ ਕਿਉਂ ਨਜ਼ਰ ਆਉਂਦਾ ਹੈ | ਸੂਰਜੇਵਾਲ ਨੇ ਕਿਹਾ ਕਿ ਮੋਦੀ ਸਰਕਾਰ ਦਾ ਨਵਾਂ ਨਾਅਰਾ ਹੈ 'ਭਗੌੜੇ ਕਾ ਸਾਥ ਅਤੇ ਲੁਟੇਰੇ ਕਾ ਵਿਕਾਸ' |
ਸੁਬਰਾਮਨੀਅਮ ਸਵਾਮੀ ਨੇ ਵੀ ਜੇਤਲੀ ਨੂੰ ਨਿਸ਼ਾਨੇ 'ਤੇ ਲਿਆ
ਭਾਜਪਾ ਨੇਤਾ ਸੁਬਰਾਮਨੀਅਮ ਸਵਾਮੀ ਨੇ ਵੀ ਟਵਿੱਟਰ ਰਾਹੀਂ ਵਿੱਤ ਮੰਤਰੀ ਨੂੰ ਨਿਸ਼ਾਨੇ 'ਤੇ ਲੈਂਦਿਆਂ ਜੇਤਲੀ ਦੀ ਭੂਮਿਕਾ 'ਤੇ ਸਵਾਲ ਉਠਾਏ | ਸਵਾਮੀ ਨੇ ਕਿਹਾ ਕਿ ਸੈਂਟਰਲ ਹਾਲ 'ਚ ਮਾਲਿਆ ਦੀ ਮੁਲਾਕਾਤ ਦੇ ਤੱਥ ਨੂੰ ਖ਼ਾਰਜ ਨਹੀਂ ਕੀਤਾ ਜਾ ਸਕਦਾ | ਸਵਾਮੀ ਨੇ 24 ਅਕਤੂਬਰ 2015 ਨੂੰ ਮਾਲਿਆ ਦੇ ਿਖ਼ਲਾਫ਼ ਨੋਟਿਸ ਨੂੰ ਹਲਕਾ ਕਰਨ 'ਤੇ ਵੀ ਸਵਾਲ ਉਠਾਉਂਦਿਆਂ ਕਿਹਾ ਕਿ ਇਸ ਨਾਲ ਮਾਲਿਆ ਨੂੰ 54 ਜਾਂਚੇ ਗਏ ਸਾਮਾਨਾਂ ਦੇ ਨਾਲ ਦੇਸ਼ ਤੋਂ ਬਾਹਰ ਜਾਣ 'ਚ ਆਸਾਨੀ ਹੋਈ |
ਕਾਂਗਰਸ ਨੇ ਕਿੰਗਫਿਸ਼ਰ ਲਈ ਨਿਯਮ ਕਾਨੂੰਨਾਂ ਨੂੰ ਕੀਤਾ ਨਜ਼ਰਅੰਦਾਜ਼-ਸਾਂਬਿਤ ਪਾਤਰਾ
ਭਾਜਪਾ ਵਲੋਂ ਪਲਟਵਾਰ ਕਰਦਿਆਂ ਪਾਰਟੀ ਆਗੂ ਸਾਂਬਿਤ ਪਾਤਰਾ ਨੇ ਕਿਹਾ ਕਿ ਕਾਂਗਰਸ ਨੇ ਕਿੰਗਫਿਸ਼ਰ ਲਈ ਨਿਯਮ ਕਾਨੂੰਨਾਂ ਨੂੰ ਨਜ਼ਰਅੰਦਾਜ਼ ਕੀਤਾ | ਪਾਤਰਾ ਨੇ ਕਿਹਾ ਕਿ ਨਿਯਮ ਕਾਨੂੰਨ ਸਾਰੇ ਹੀ ਸੈਕਟਰ ਲਈ ਬਣਾਏ ਜਾਂਦੇ ਹਨ ਪਰ ਸਿਰਫ਼ ਕਿੰਗਫਿਸ਼ਰ ਲਈ ਕਾਨੂੰਨਾਂ 'ਚ ਬਦਲਾਅ ਕੀਤੇ ਗਏ | ਭਾਜਪਾ ਆਗੂ ਨੇ ਰਿਜ਼ਰਵ ਬੈਂਕ ਅਤੇ ਸਟੇਟ ਬੈਂਕ ਦਰਮਿਆਨ ਹੋਈ ਚਿੱਠੀ ਪੱਤਰੀ ਦਾ ਹਵਾਲਾ ਦਿੰਦਿਆਂ ਕਿਹਾ ਕਿ ਉਨ੍ਹਾਂ (ਚਿੱਠੀਆਂ) ਤੋਂ ਪਤਾ ਲਗਦਾ ਹੈ ਕਿ ਮਾਲਿਆ ਅਤੇ ਕਿੰਗਫਿਸ਼ਰ ਏਅਰਲਾਈਨਜ਼ ਲਈ ਸੋਨੀਆ ਗਾਂਧੀ ਅਤੇ ਮਨਮੋਹਨ ਸਿੰਘ ਨੇ ਨਿਯਮਾਂ ਨੂੰ ਪਰ੍ਹੇ ਕਰ ਦਿੱਤਾ | ਕੇਂਦਰੀ ਮੰਤਰੀ ਪਿਊਸ਼ ਗੋਇਲ ਨੇ ਮੁੜ ਪ੍ਰੈੱਸ ਕਾਨਫ਼ਰੰਸ ਕਰਦਿਆਂ ਕਾਂਗਰਸ ਅਤੇ ਮਾਲਿਆ ਦੇ ਸਬੰਧਾਂ 'ਤੇ ਸਪੱਸ਼ਟੀਕਰਨ ਦੀ ਮੰਗ ਕੀਤੀ | ਉਨ੍ਹਾਂ ਕਿਹਾ ਕਿ ਮਾਲਿਆ ਇਕ ਭਗੌੜਾ ਅਪਰਾਧੀ ਹੈ, ਉਸ ਦੀਆਂ ਗੱਲਾਂ ਨੂੰ ਗੰਭੀਰਤਾ ਨਾਲ ਨਹੀਂ ਲੈਣਾ ਚਾਹੀਦਾ | ਕੇਂਦਰੀ ਮੰਤਰੀ ਰਵੀ ਸ਼ੰਕਰ ਪ੍ਰਸਾਦ ਨੇ ਵੀ ਇਸ ਮਾਮਲੇ 'ਚ ਟਿੱਪਣੀ ਕਰਦਿਆਂ ਕਿਹਾ ਕਿ ਆਖਰ ਰਾਹੁਲ ਗਾਂਧੀ ਦੇ ਲੰਡਨ ਦੌਰੇ ਤੋਂ ਬਾਅਦ ਹੀ ਮਾਲਿਆ ਨੇ ਇਹ ਦੋਸ਼ ਕਿਉਂ ਲਾਏ | ਜ਼ਿਕਰਯੋਗ ਹੈ ਕਿ ਸ਼ਰਾਬ ਕਾਰੋਬਾਰੀ ਵਿਜੈ ਮਾਲਿਆ ਨੇ ਬੁੱਧਵਾਰ ਨੂੰ ਲੰਡਨ 'ਚ ਇਹ ਦਾਅਵਾ ਕੀਤਾ ਸੀ ਕਿ ਉਸ ਨੇ ਭਾਰਤ ਛੱਡਣ ਤੋਂ ਪਹਿਲਾਂ ਵਿੱਤ ਮੰਤਰੀ ਅਰੁਣ ਜੇਤਲੀ ਨਾਲ ਮੁਲਾਕਾਤ ਕੀਤੀ ਸੀ | ਮਾਲਿਆ ਨੇ ਕਿਹਾ ਕਿ ਉਸ ਨੇ ਕਰਜ਼ੇ ਦੇ ਨਿਪਟਾਰੇ ਸਬੰਧੀ ਜੇਤਲੀ ਨਾਲ ਗੱਲਬਾਤ ਕੀਤੀ | ਮਾਲਿਆ ਤਕਰੀਬਨ 9000 ਕਰੋੜ ਰੁਪਏ ਦਾ ਬੈਂਕ ਦਾ ਕਰਜ਼ਾ ਲੈ ਕੇ ਦੇਸ਼ ਤੋਂ ਫ਼ਰਾਰ ਹੈ |

ਵਿਰੋਧੀ ਧਿਰ ਦੇਸ਼ ਦੀ ਜਨਤਾ ਨੂੰ ਗੁਮਰਾਹ ਕਰ ਰਹੀ ਹੈ-ਮੋਦੀ

ਨਵੀਂ ਦਿੱਲੀ, 13 ਸਤੰਬਰ (ਉਪਮਾ ਡਾਗਾ ਪਾਰਥ)-ਰਾਫ਼ੇਲ, ਤੇਲ ਦੀਆਂ ਵਧ ਰਹੀਆਂ ਕੀਮਤਾਂ, ਡਾਲਰ ਦੇ ਮੁਕਾਬਲੇ ਲਗਾਤਾਰ ਕਮਜ਼ੋਰ ਹੋ ਰਹੇ ਰੁਪਏ ਆਦਿ ਮੁੱਦਿਆਂ ਤੇ ਵਿਰੋਧੀ ਧਿਰ ਦੇ ਨਿਸ਼ਾਨੇ 'ਤੇ ਆਈ ਸਰਕਾਰ ਦਾ ਬਚਾਅ ਕਰਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਸ ਨੂੰ ਵਿਰੋਧੀ ਧਿਰ ਵਲੋਂ ਜਨਤਾ ਨੂੰ ਗੁਮਰਾਹ ਕਰਨ ਦਾ ਤਰੀਕਾ ਕਰਾਰ ਦਿੱਤਾ | ਇਸ ਦੇ ਨਾਲ ਹੀ ਕਾਂਗਰਸ ਨੂੰ ਇਕ ਪਰਿਵਾਰ ਦੀ ਪਾਰਟੀ ਦੱਸਦਿਆਂ ਕਿਹਾ ਕਿ ਜ਼ਮੀਨੀ ਹਕੀਕਤ 'ਚ ਕੰਮ ਕਰਨ ਵਾਲੇ ਕਾਂਗਰਸ ਕਾਰਜਕਰਤਾਵਾਂ ਦਾ ਸੰਘਰਸ਼ ਸਿਰਫ਼ ਇਕ ਪਰਿਵਾਰ ਦੇ ਹੀ ਕੰਮ ਆ ਰਿਹਾ ਹੈ | ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ 'ਨਮੋ ਐਪ' ਰਾਹੀਂ ਭਾਜਪਾ ਦੇ ਬੂਥ ਕਾਰਜਕਰਤਾਵਾਂ ਨਾਲ ਗੱਲਬਾਤ ਕਰਦਿਆਂ
ਨਾ ਸਿਰਫ਼ ਵਿਰੋਧੀ ਧਿਰ ਸਗੋਂ ਕਾਰਜਕਰਤਾਵਾਂ ਨੂੰ ਉਤਸ਼ਾਹਿਤ ਕਰਦਿਆਂ ਬੂਥ ਪੱਧਰ 'ਤੇ ਕੰਮ ਕਰਨ ਨੂੰ ਕਿਹਾ | ਮੋਦੀ ਨੇ ਵਰਕਰਾਂ ਨੂੰ 'ਮੇਰਾ ਬੂਥ ਸਭ ਸੇ ਮਜ਼ਬੂਤ' ਦਾ ਨਾਅਰਾ ਦਿੰਦਿਆਂ ਕਿਹਾ ਕਿ ਸਿਆਸੀ ਹਵਾ ਭਾਜਪਾ ਦੇ ਹੱਕ 'ਚ ਹੈ ਅਤੇ ਵਿਰੋਧੀ ਧਿਰਾਂ ਨੂੰ ਇਸ ਤਾਕਤ ਦਾ ਮੁਕਾਬਲਾ ਕਰਨ ਲਈ ਇਕ-ਦੂਜੇ ਦੇ ਸਹਾਰੇ ਦੀ ਲੋੜ ਪੈ ਰਹੀ ਹੈ | ਪ੍ਰਧਾਨ ਮੰਤਰੀ ਨੇ ਦੇਸ਼ 'ਚ ਭਾਜਪਾ ਦੀ ਮਜ਼ਬੂਤੀ ਲਈ ਬੂਥ ਕਾਰਜਕਰਤਾਵਾਂ ਦੀ ਭੂਮਿਕਾ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਜੜ੍ਹ ਜਿੰਨੀ ਮਜਬੂਤ ਹੋਵੇਗੀ, ਰੁੱਖ ਓਨਾ ਹੀ ਫ਼ਲਦਾਰ ਅਤੇ ਤਾਕਤਵਰ ਹੋਵੇਗਾ | ਪ੍ਰਧਾਨ ਮੰਤਰੀ ਨੇ ਸਮੁੱਚੀ ਵਿਰੋਧੀ ਧਿਰ 'ਤੇ ਹਮਲਾ ਬੋਲਦਿਆਂ ਕਿਹਾ ਕਿ ਕ੍ਰਿਸ਼ਨ ਦੇ ਜ਼ਮਾਨੇ ਤੋਂ ਕੁਝ ਲੋਕ ਅਜਿਹਾ ਕਰ ਰਹੇ ਹਨ | ਉਨ੍ਹਾਂ ਨੂੰ ਹਨ੍ਹੇਰਾ ਇੰਨਾ ਚੰਗਾ ਲੱਗਦਾ ਹੈ ਕਿ ਉਹ ਰੌਸ਼ਨੀ ਨੂੰ ਹੀ ਦੋਸ਼ ਦੇਣ ਲੱਗ ਜਾਂਦੇ ਹਨ | ਪ੍ਰਧਾਨ ਮੰਤਰੀ ਨੇ ਵੱਖ-ਵੱਖ ਰਾਜਾਂ ਦੇ 5 ਲੋਕ ਸਭਾ ਹਲਕਿਆਂ, ਜਿਨ੍ਹਾਂ 'ਚ ਰਾਜਸਥਾਨ ਦਾ ਜੈਪੁਰ (ਦਿਹਾਤੀ), ਉੱਤਰ ਪ੍ਰਦੇਸ਼ ਦਾ ਨਵਾਦਾ ਅਤੇ ਗਾਜਿਆਬਾਦ, ਝਾਰਖੰਡ ਦਾ ਹਜ਼ਾਰੀਬਾਗ ਅਰੁਣਾਚਲ ਪ੍ਰਦੇਸ਼ ਦੇ ਅਰੁਣਾਚਲ (ਪੱਛਮੀ) ਇਲਾਕੇ ਸ਼ਾਮਿਲ ਹਨ ਦੇ ਕਾਰਜਰਤਾਵਾਂ ਨਾਲ ਐਪ ਰਾਹੀਂ ਗੱਲਬਾਤ ਕੀਤੀ | ਪ੍ਰਧਾਨ ਮੰਤਰੀ ਨੇ ਕਾਰਜਕਰਤਾਵਾਂ ਨੂੰ ਆਪਣੇ ਹਲਕੇ ਦੇ ਵੋਟਰਾਂ ਨਾਲ ਲਗਾਤਾਰ ਸੰਪਰਕ 'ਚ ਰਹਿਣ ਦੀ ਅਪੀਲ ਕੀਤੀ ਅਤੇ ਹਰ ਪੋਲਿੰਗ ਸਟੇਸ਼ਨ 'ਤੇ ਘੱਟੋ-ਘੱਟ 20 ਪਰਿਵਾਰਾਂ ਅਤੇ ਨੌਜਵਾਨਾਂ ਨੂੰ ਪਾਰਟੀ ਨਾਲ ਜੋੜਨ ਲਈ ਕਿਹਾ | ਪ੍ਰਧਾਨ ਮੰਤਰੀ ਨੇ ਕਾਂਗਰਸ ਨੂੰ ਇਕ ਪਰਿਵਾਰ ਦੀ ਪਾਰਟੀ ਕਹਿੰਦਿਆਂ ਇਹ ਵੀ ਕਿਹਾ ਕਿ ਸਿਰਫ਼ ਭਾਜਪਾ 'ਚ ਹੀ ਇਕ ਆਮ ਕਾਰਜਕਰਤਾਵਾਂ ਪਾਰਟੀ ਦਾ ਆਗੂ ਬਣ ਸਕਦਾ ਹੈ | ਉਨ੍ਹਾਂ ਇਹ ਵੀ ਕਿਹਾ ਕਿ ਜਿੱਥੇ ਅੱਜ ਉਹ ਖੜ੍ਹੇ ਹਨ, ਉੱਥੇ ਕੱਲ੍ਹ ਕੋਈ ਹੋਰ ਹੋਵੇਗਾ | ਇਸ ਦੌਰਾਨ ਸ੍ਰੀ ਮੋਦੀ ਨੇ ਕਿਹਾ ਕਿ ਸਕੂਲੀ ਵਿਦਿਆਰਥੀਆਂ ਨੂੰ ਭਾਰਤੀ ਫੌਜ ਵਲੋਂ 29 ਸਤੰਬਰ, 2016 ਨੂੰ ਕੀਤੇ ਗਏ 'ਸਰਜੀਕਲ ਸਟਰਾਇਕ' ਬਾਰੇ ਪਤਾ ਹੋਣਾ ਚਾਹੀਦਾ ਹੈ | ਉਨ੍ਹਾਂ ਨੇ ਭਾਜਪਾ ਵਰਕਰਾਂ ਨੂੰ ਭਾਰਤੀ ਸੈਨਾ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਦੇਣ ਲਈ ਵਿਸ਼ੇਸ਼ ਪ੍ਰੋਗਰਾਮ ਕਰਨੇ ਚਾਹੀਦੇ ਹਨ |

ਰੰਜਨ ਗੋਗੋਈ ਚੀਫ਼ ਜਸਟਿਸ ਨਿਯੁਕਤ

3 ਨੂੰ ਲੈਣਗੇ ਹਲਫ਼
ਨਵੀਂ ਦਿੱਲੀ, 13 ਸਤੰਬਰ (ਪੀ. ਟੀ. ਆਈ.)-ਜਸਟਿਸ ਰੰਜਨ ਗੋਗੋਈ ਨੂੰ ਦੇਸ਼ ਦੇ 46ਵੇਂ ਚੀਫ਼ ਜਸਟਿਸ ਵਜੋਂ ਨਿਯੁਕਤ ਕੀਤਾ ਗਿਆ ਹੈ | ਕਾਨੂੰਨ ਮੰਤਰਾਲੇ ਅਨੁਸਾਰ ਉਹ 3 ਅਕਤੂਬਰ ਨੂੰ ਆਪਣਾ ਅਹੁਦਾ ਸੰਭਾਲਣਗੇ, ਕਿਉਂਕਿ ਮੌਜੂਦਾ ਚੀਫ਼  ਜਸਟਿਸ ਦੀਪਕ ਮਿਸ਼ਰਾ 2 ਅਕਤੂਬਰ ਨੂੰ ਸੇਵਾਮੁਕਤ ਹੋ ਰਹੇ ਹਨ | ਜਸਟਿਸ ਗੋਗੋਈ ਦਾ ਕਾਰਜਕਾਲ 13 ਮਹੀਨਿਆਂ ਤੋਂ ਥੋੜਾ ਵੱਧ ਹੋਵੇਗਾ ਅਤੇ ਉਹ 17 ਨਵੰਬਰ 2019 ਨੂੰ ਸੇਵਾਮੁਕਤ ਹੋਣਗੇ | ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਜਸਟਿਸ ਗੋਗੋਈ ਦੀ ਨਿਯੁਕਤੀ ਵਾਲੇ ਵਾਰੰਟਾਂ 'ਤੇ ਦਸਤਖ਼ਤ ਕੀਤੇ, ਜਿਸ ਤੋਂ ਬਾਅਦ ਉਨ੍ਹਾਂ ਦੀ ਨਿਯੁਕਤੀ ਦਾ ਨੋਟੀਫ਼ਿਕੇਸ਼ਨ ਜਾਰੀ ਕੀਤਾ ਗਿਆ | 18 ਨਵੰਬਰ 1954 ਨੂੰ ਜਨਮੇ ਜਸਟਿਸ ਗੋਗੋਈ ਨੂੰ 1978 'ਚ ਇਕ ਵਕੀਲ ਵਜੋਂ ਨਾਮਜ਼ਦ ਕੀਤਾ ਗਿਆ ਸੀ | ਉਨ੍ਹਾਂ ਸੰਵਿਧਾਨਕ, ਟੈਕਸ ਅਤੇ ਕੰਪਨੀ ਮਾਮਲਿਆਂ 'ਤੇ ਗੁਹਾਟੀ ਦੀ ਉੱਚ ਅਦਾਲਤ 'ਚ ਪ੍ਰੈਕਟਿਸ ਕੀਤੀ | 28 ਫਰਵਰੀ 2001 ਨੂੰ ਉਨ੍ਹਾਂ ਨੂੰ ਗੁਹਾਟੀ ਹਾਈਕੋਰਟ ਦਾ ਸਥਾਈ ਜੱਜ ਨਿਯੁਕਤ ਕੀਤਾ ਗਿਆ | 9 ਸਤੰਬਰ 2010 ਨੂੰ ਉਨ੍ਹਾਂ ਨੂੰ ਪੰਜਾਬ ਤੇ ਹਰਿਆਣਾ ਹਾਈਕੋਰਟ 'ਚ ਤਬਦੀਲ ਕਰ ਦਿੱਤਾ ਗਿਆ | 12 ਫਰਵਰੀ 2011 ਨੂੰ ਜਸਟਿਸ ਗੋਗੋਈ ਨੂੰ ਪੰਜਾਬ ਤੇ ਹਰਿਆਣਾ ਹਾਈਕੋਰਟ ਦਾ ਚੀਫ਼ ਜਸਟਿਸ ਨਿਯੁਕਤ ਕੀਤਾ ਗਿਆ ਅਤੇ ਫਿਰ 23 ਅਪ੍ਰੈਲ 2012 'ਚ ਉਨ੍ਹਾਂ ਦੀ ਸੁਪਰੀਮ ਕੋਰਟ 'ਚ ਜੱਜ ਵਜੋਂ ਚੋਣ ਹੋਈ | ਇਸ ਤੋਂ ਪਹਿਲਾਂ ਚੀਫ਼ ਜਸਟਿਸ ਦੀਪਕ ਮਿਸ਼ਰਾ ਨੇ ਇਸ ਅਹੁਦੇ ਲਈ ਜਸਟਿਸ ਗੋਗੋਈ ਦੇ ਨਾਂਅ ਦੀ ਸਿਫ਼ਾਰਸ਼ ਕੀਤੀ ਸੀ | ਜਸਟਿਸ ਦੀਪਕ ਮਿਸ਼ਰਾ ਦੇ ਬਾਅਦ ਜਸਟਿਸ ਗੋਗੋਈ ਸੁਪਰੀਮ ਕੋਰਟ 'ਚ ਸੀਨੀਆਰਤਾ ਦੇ ਕ੍ਰਮ 'ਚ ਦੂਸਰੇ ਨੰਬਰ 'ਤੇ ਹਨ | ਪਰੰਪਰਾ ਅਨੁਸਾਰ ਸੁਪਰੀਮ ਕੋਰਟ ਦੇ ਸਭ ਤੋਂ ਸੀਨੀਅਰ ਜੱਜ ਨੂੰ ਚੀਫ਼ ਜਸਟਿਸ ਬਣਾਇਆ ਜਾਂਦਾ ਹੈ |
ਕਾਂਗਰਸ ਵਲੋਂ ਸਵਾਗਤ

ਕਾਂਗਰਸ ਵਲੋਂ ਜਸਟਿਸ ਰੰਜਨ ਗੋਗੋਈ ਦੀ ਨਵੇਂ ਚੀਫ਼ ਜਸਟਿਸ ਵਜੋਂ ਨਿਯੁਕਤੀ ਦਾ ਸਵਾਗਤ ਕਰਦਿਆਂ ਕਿਹਾ ਕਿ ਲੋਕ ਉਨ੍ਹਾਂ ਦੀ ਅਗਵਾਈ ਅਧੀਨ ਇਕ ਲਚਕਦਾਰ ਅਦਾਲਤ ਦੀ ਉਮੀਦ ਕਰ ਰਹੇ ਹਨ, ਜੋ ਇਕ ਨਿਡਰ ਤਰੀਕੇ ਨਾਲ ਇਨਸਾਫ਼ ਕਰੇਗੀ | ਕਾਂਗਰਸ ਦੇ ਮੁੱਖ ਬੁਲਾਰੇ ਰਣਦੀਪ ਸੂਰਜੇਵਾਲਾ ਨੇ ਕਿਹਾ ਕਿ ਜਸਟਿਸ ਗੋਗੋਈ ਦੀ ਨਿਰਪੱਖ ਸਾਖ਼ ਅਤੇ ਨੇਕਨੀਤੀ ਤੋਂ ਸਾਰੇ ਜਾਣੰੂ ਹਨ | ਉਨ੍ਹਾਂ ਕਿਹਾ ਕਿ ਸਾਡੇ ਸੰਵਿਧਾਨਕ ਲੋਕਤੰਤਰ ਦੀਆਂ ਜ਼ਰੂਰੀ ਬੁਨਿਆਦੀ ਕਦਰਾਂ ਨੂੰ ਬਰਕਰਾਰ ਰੱਖਣ ਲਈ ਉਨ੍ਹਾਂ ਦੀ ਲੀਡਰਸ਼ਿਪ ਹੇਠ ਸਮੁੱਚੀ ਕਾਨੂੰਨ ਬਿਰਾਦਰੀ ਅਤੇ ਆਮ ਲੋਕ ਇਕ ਲਚਕੀਲੀ ਅਦਾਲਤ ਦੀ ਉਮੀਦ ਲਗਾਈ ਬੈਠੇ ਹਨ ਜੋ ਨਿਡਰ ਰੂਪ 'ਚ ਇਨਸਾਫ਼ ਕਰੇ |
ਜਸਟਿਸ ਰੰਜਨ ਗੋਗੋਈ ਦਾ ਡਿਬਰੂਗੜ੍ਹ ਤੋਂ ਨਿਆਪਾਲਿਕਾ 'ਚ ਸਰਬਉੱਚ ਅਹੁਦੇ ਤੱਕ ਦਾ ਸਫ਼ਰਆਸਾਮ ਦੇ ਡਿਬਰੂਗੜ੍ਹ ਦੇ ਰਹਿਣ ਵਾਲੇ ਜਸਟਿਸ ਰੰਜਨ ਗੋਗੋਈ ਉੱਤਰ ਪੂਰਬੀ ਭਾਰਤ 'ਤੋਂ ਆਉਣ ਵਾਲੇ ਪਹਿਲੇ ਚੀਫ਼ ਜਸਟਿਸ ਹੋਣਗੇ | ਉਨ੍ਹਾਂ ਨੂੰ ਨਿਆਪਾਲਿਕਾ 'ਚ ਸਰਬਉੱਚ ਅਹੁਦੇ ਤੱਕ ਪਹੁੰਚਣ ਲਈ ਕਾਫ਼ੀ ਮਿਹਨਤ ਕਰਨੀ ਪਈ | 18 ਨਵੰਬਰ 1954 ਨੂੰ ਜਨਮੇ ਗੋਗੋਈ ਨੇ ਡਿਬਰੂਗੜ੍ਹ ਦੇ ਡਾਨ ਬੋਸਕੋ ਸਕੂਲ 'ਚ ਆਪਣੀ ਸ਼ੁਰੂਆਤੀ ਪੜ੍ਹਾਈ ਕੀਤੀ ਅਤੇ ਫ਼ਿਰ ਉਨ੍ਹਾਂ ਨੇ ਦਿੱਲੀ ਯੂਨੀਵਰਸਿਟੀ ਸੇਂਟ ਸਟੀਫ਼ਨ ਕਾਲਜ ਤੋਂ ਇਤਿਹਾਸ ਦੀ ਪੜ੍ਹਾਈ ਕੀਤੀ | ਆਸਾਮ ਦੇ ਸਾਬਕਾ ਮੁੱਖ ਮੰਤਰੀ ਕੇਸ਼ਬ ਚੰਦਰ ਗੋਗੋਈ ਦੇ ਬੇਟੇ ਰੰਜਨ ਗੋਗੋਈ ਨੇ ਕਈ ਅਹਿਮ ਫ਼ੈਸਲੇ ਸੁਣਾਉਣ 'ਚ ਸ਼ਾਮਿਲ ਸਨ | ਜਿਨ੍ਹਾਂ 'ਚ ਆਸਾਮ ਨੈਸ਼ਨਲ ਰਜਿਸਟਰ ਆਫ਼ ਸੀਟੀਜ਼ਨਜ਼ (ਐਨ. ਆਰ. ਸੀ.), ਸੰਸਦ ਮੈਂਬਰਾਂ ਅਤੇ ਵਿਧਾਇਕਾਂ ਦੇ ਮਾਮਲਿਆਂ ਦੀ ਸੁਣਵਾਈ ਲਈ ਵਿਸ਼ੇਸ਼ ਅਦਾਲਤਾਂ ਦਾ ਗਠਨ, ਰਾਜੀਵ ਗਾਂਧੀ ਹੱਤਿਆ ਮਾਮਲੇ ਦੇ ਦੋਸ਼ੀਆਂ ਦੀ ਉਮਰ ਕੈਦ ਸਜ਼ਾ ਦੀ ਮੁਆਫ਼ੀ ਸਬੰਧੀ ਤੇ ਭਿ੍ਸ਼ਟਾਚਾਰ ਵਿਰੋਧੀ ਲੋਕਪਾਲ ਦੀ ਨਿਯੁਕਤੀ ਤੇ ਹੋਰ ਕਈ ਫ਼ੈਸਲੇ ਸ਼ਾਮਿਲ ਹਨ | ਗੋਗੋਈ ਇਸ ਸਾਲ ਜਨਵਰੀ 'ਚ ਉਸ ਸਮੇਂ ਸੁਰਖ਼ੀਆਂ 'ਚ ਆਏ ਸਨ ਜਦ ਉਨ੍ਹਾਂ ਨੇ ਸੁਪਰੀਮ ਕੋਰਟ ਦੇ ਹੋਰ ਤਿੰਨ ਸੀਨੀਅਰ ਜੱਜਾਂ ਨਾਲ ਮਿਲ ਕੇ ਸੁਪਰੀਮ ਕੋਰਟ ਦੀ ਪ੍ਰਣਾਲੀ 'ਤੇ ਸਵਾਲ ਚੁੱਕਦਿਆਂ ਇਕ ਪ੍ਰੈੱਸ ਕਾਨਫ਼ਰੰਸ ਕੀਤੀ ਸੀ | ਉਨ੍ਹਾਂ ਸੁਪਰੀਮ ਕੋਰਟ ਦੇ ਪ੍ਰਸ਼ਾਸਨ ਅਤੇ ਨਿਆਪਾਲਿਕਾ ਦੀ ਸੁਤੰਤਰਤਾ 'ਤੇ ਸਵਾਲ ਉਠਾਏ ਸੀ ਅਤੇ ਇਸ ਤੋਂ ਚਾਰ ਮਹੀਨਿਆਂ ਬਾਅਦ ਹੀ ਉਨ੍ਹਾਂ ਆਪਣੀ ਇਕ ਟਿੱਪਣੀ ਨਾਲ ਸਭ ਦਾ ਧਿਆਨ ਆਪਣੇ ਵੱਲ ਖਿੱਚਿਆ ਸੀ | ਉਨ੍ਹਾਂ ਕਿਹਾ ਸੀ ਕਿ ਸੁਤੰਤਰ ਜੱਜ ਤੇ ਜ਼ੋਰਦਾਰ ਢੰਗ ਨਾਲ ਆਵਾਜ਼ ਉਠਾਉਣ ਵਾਲੇ ਪੱਤਰਕਾਰ ਲੋਕਤੰਤਰ ਦੀ ਰੱਖਿਆ ਦੀ ਪਹਿਲੀ ਲਾਈਨ ਹਨ |

ਪਾਤੜਾਂ 'ਚ ਪਤਨੀ ਦਾ ਕਤਲ ਕਰਕੇ ਖ਼ੁਦਕੁਸ਼ੀ

ਪਾਤੜਾਂ, 13 ਸਤੰਬਰ (ਜਗਦੀਸ਼ ਸਿੰਘ ਕੰਬੋਜ)-ਪਾਤੜਾਂ ਦੀ ਲੱਖ ਵਾਲੀ ਬਸਤੀ ਵਿਚ ਰਹਿੰਦੇ ਇਕ ਵਿਅਕਤੀ ਨੇ ਆਪਣੀ ਪਤਨੀ ਦਾ ਕੁਹਾੜੀ ਨਾਲ ਕਤਲ ਕਰਨ ਮਗਰੋਂ ਖ਼ੁਦ ਸੁਲਫ਼ਾਸ ਖਾ ਕੇ ਖ਼ੁਦਕੁਸ਼ੀ ਕਰ ਲਈ | ਉਕਤ ਵਿਅਕਤੀ ਆਪਣੀ ਪਤਨੀ ਦੇ ਚਰਿੱਤਰ ਨੂੰ ਲੈ ਕੇ ਸ਼ੱਕ ਕਰਦਾ ਸੀ | ਇਸ ਘਟਨਾ ਨੂੰ ਉਸ ਨੇ ਦੇਰ ਰਾਤ ਉਸ ਵੇਲੇ ਆਪਣੇ ਕਮਰੇ ਵਿਚ ਅੰਜਾਮ ਦਿੱਤਾ ਜਦੋਂ ਉਸ ਦੀਆਂ ਦੋਵੇਂ ਲੜਕੀਆਂ ਅਤੇ ਲੜਕਾ ਦੂਸਰੇ ਕਮਰੇ 'ਚ ਸੁੱਤੇ ਹੋਏ ਸਨ | ਸੂਚਨਾ ਮਿਲਣ 'ਤੇ ਪੁੱਜੀ ਪੁਲਿਸ ਨੇ ਇਸ ਸਬੰਧੀ ਕੇਸ ਦਰਜ ਕਰਨ ਮਗਰੋਂ ਲਾਸ਼ਾਂ ਵਾਰਿਸਾਂ ਹਵਾਲੇ ਕਰ ਦਿੱਤੀਆਂ ਹਨ | ਘਟਨਾ ਸਥਾਨ ਦਾ ਦੌਰਾ ਕਰਨ ਮਗਰੋਂ ਉਪ ਪੁਲਿਸ ਕਪਤਾਨ ਪਾਤੜਾਂ ਪਿ੍ਤਪਾਲ ਸਿੰਘ ਘੁੰਮਣ ਨੇ ਦੱਸਿਆ ਕਿ ਕੀਤੀ ਗਈ ਪੜਤਾਲ ਤੋਂ ਸਾਹਮਣੇ ਆਇਆ ਹੈ ਕਿ ਪਾਤੜਾਂ ਦੀ ਲੱਖ ਵਾਲੀ ਬਸਤੀ 'ਚ ਰਹਿਣ ਵਾਲਾ ਭੀਮ ਸੈਨ ਕਰੀਬ ਇਕ ਮਹੀਨਾ ਪਹਿਲਾਂ ਹੀ ਪਰਿਵਾਰ ਸਮੇਤ ਮਕਾਨ ਬਦਲ ਇਸ 'ਚ ਬਸਤੀ ਕਿਰਾਏ ਦੇ ਮਕਾਨ ਵਿਚ ਆਇਆ ਸੀ | ਬੀਤੇ ਦਿਨ ਉਹ ਆਪਣੇ ਪਰਿਵਾਰ ਸਮੇਤ ਚਾਚੇ ਦੀ ਲੜਕੀ ਦੇ ਵਿਆਹ ਗਏ ਸਨ | ਭੀਮ ਸੈਨ ਵਿਆਹ 'ਚੋਂ ਪਹਿਲਾਂ ਘਰ ਆ ਗਿਆ ਜਦੋਂ ਕਿ ਉਸ ਦੀ ਪਤਨੀ ਬੱਚਿਆਂ ਸਮੇਤ ਸ਼ਾਮ ਨੂੰ 7 ਵਜੇ ਘਰ ਆਈ | ਭੀਮ ਸੈਨ ਦੀ 16 ਸਾਲਾ ਲੜਕੀ ਕਾਜਲ ਨੇ ਦੱਸਿਆ ਕਿ ਉਹ ਆਪਣੀ 15 ਸਾਲਾ ਭੈਣ ਕੋਮਲ ਤੇ 12 ਸਾਲਾ ਭਰਾ ਅਮਨਦੀਪ ਨਾਲ ਇਕ ਕਮਰੇ ਵਿਚ ਸੌਾ ਗਏ, ਜਦੋਂ ਕਿ ਮਾਂ ਅਤੇ ਪਿਤਾ ਦੂਜੇ ਕਮਰੇ ਵਿਚ ਸੁੱਤੇ ਹੋਏ ਸਨ | ਰਾਤ ਕਰੀਬ 2.30 ਵਜੇ ਜਿਸ ਕਮਰੇ ਵਿਚ ਉਸ ਦੇ ਮਾਂ- ਪਿਉ ਸੁੱਤੇ ਹੋਏ ਸਨ, ਉਸ 'ਚੋਂ ਚੀਕ ਚਿਹਾੜੇ ਦੀ ਆਵਾਜ਼ ਸੁਣ ਕੇ ਉਨ੍ਹਾਂ ਬੰਦ ਦਰਵਾਜ਼ੇ ਨੂੰ ਖੋਲ੍ਹਣ ਦੀ ਕੋਸ਼ਿਸ਼ ਕੀਤੀ ਪਰ ਦਰਵਾਜ਼ਾ ਨਾ ਖੁੱਲਣ 'ਤੇ ਉਨ੍ਹਾਂ ਮੁਹੱਲਾ ਵਾਸੀਆਂ ਦੀ ਸਹਾਇਤਾ ਨਾਲ ਪੁਲਿਸ ਨੂੰ ਸੂਚਿਤ ਕੀਤਾ | ਪੁਲਿਸ ਪਾਰਟੀ ਸਮੇਤ ਪਹੁੰਚੇ ਸ਼ਹਿਰੀ ਚੌਕੀ ਪਾਤੜਾਂ ਦੇ ਮੁਖੀ ਦਰਬਾਰਾ ਸਿੰਘ ਨੇ ਜਦੋਂ ਮੌਕੇ 'ਤੇ ਜਾ ਕੇ ਦੇਖਿਆ ਤਾਂ ਕਮਰੇ ਦਾ ਦਰਵਾਜ਼ਾ ਅੰਦਰੋਂ ਬੰਦ ਸੀ, ਜਿਸ ਨੂੰ ਧੱਕਾ ਮਾਰ ਕੇ ਜਦੋਂ ਖੋਲਿ੍ਹਆਂ ਤਾਂ ਦੇਖਿਆ ਭੀਮ ਸੈਨ ਇਕ ਪਾਸੇ ਡਿੱਗਿਆ ਹੋਇਆ ਸੀ ਅਤੇ ਖ਼ੂਨ ਨਾਲ ਲੱਥ ਪੱਥ ਉਸ ਦੀ ਪਤਨੀ ਦੂਜੇ ਪਾਸੇ ਪਈ ਸੀ ਅਤੇ ਦੋਵਾਂ ਦੀ ਮੌਤ ਹੋ ਚੁੱਕੀ ਸੀ | ਇਸ ਦੀ ਪਤਨੀ ਆਸ਼ਾ ਰਾਣੀ ਦੇ ਗਰਦਨ ਤੇ ਸਿਰ ਦੇ ਪਿਛਲੇ ਪਾਸੇ ਡੰੂਘੇ ਜ਼ਖਮ ਸਨ | ਪੜਤਾਲ ਮਗਰੋਂ ਸਾਹਮਣੇ ਆਇਆ ਕਿ ਭੀਮ ਸੈਨ ਜਿਸ ਦਾ ਪਿਛੋਕੜ ਉਚਾਣਾਂ ਹਰਿਆਣਾ ਹੈ, ਉਹ ਆਪਣੀ ਪਤਨੀ ਆਸ਼ਾ ਦੇ ਨਾਜਾਇਜ਼ ਸਬੰਧ ਹੋਣ ਦਾ ਸ਼ੱਕ ਕਰਦਾ ਸੀ, ਜਿਸ ਕਰਕੇ ਬੀਤੀ ਰਾਤ ਉਸ ਨੇ ਕੁਹਾੜੀ ਨਾਲ ਉਸ ਨੂੰ ਕਤਲ ਕਰਨ ਮਗਰੋਂ ਖ਼ੁਦ ਸਲਫ਼ਾਸ ਪੀ ਕੇ ਆਤਮ-ਹੱਤਿਆ ਕਰ ਲਈ | ਇਸ ਸਬੰਧ 'ਚ ਥਾਣਾਂ ਪਾਤੜਾਂ 'ਚ 302 ਅਤੇ ਧਾਰਾ 174 ਅਧੀਨ ਕੇਸ ਦਰਜ ਕਰਨ ਮਗਰੋਂ ਪੋਸਟਮਾਰਟਮ ਕਰਵਾ ਕੇ ਲਾਸ਼ਾਂ ਵਾਰਿਸਾਂ ਦੇ ਹਵਾਲੇ ਕਰ ਦਿੱਤੀਆਂ ਹਨ |

ਬੇਅਦਬੀ ਮਾਮਲਿਆਂ 'ਚ ਹਾਈਕੋਰਟ ਵਲੋਂ 3 ਪੁਲਿਸ ਅਧਿਕਾਰੀਆਂ ਵਿਰੁੱਧ ਕਾਰਵਾਈ 'ਤੇ ਰੋਕ

ਪੰਜਾਬ ਸਰਕਾਰ ਤੋਂ 20 ਤੱਕ ਮੰਗਿਆ ਜਵਾਬ
ਚੰਡੀਗੜ੍ਹ, 13 ਸਤੰਬਰ (ਸੁਰਜੀਤ ਸਿੰਘ ਸੱਤੀ)-ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਵਾਰਦਾਤਾਂ ਦੀ ਜਾਂਚ ਕਰਨ ਵਾਲੇ ਜਸਟਿਸ ਰਣਜੀਤ ਸਿੰਘ ਕਮਿਸ਼ਨ ਤੇ ਜਸਟਿਸ ਜ਼ੋਰਾ ਸਿੰਘ ਕਮਿਸ਼ਨ ਵਲੋਂ ਆਪਣੀਆਂ ਰਿਪੋਰਟਾਂ 'ਚ ਐਸ. ਐਸ. ਪੀ. ਚਰਨਜੀਤ ਸਿੰਘ ਸ਼ਰਮਾ, ਐਸ. ਐਸ. ਪੀ. ਰਘਬੀਰ ਸਿੰਘ ਤੇ ਥਾਣਾ ਬਾਜਾਖਾਨਾ ਦੇ ਤਤਕਾਲੀ ਐਸ. ਐਚ. ਓ. ਅਮਰਜੀਤ ਸਿੰਘ ਵਿਰੁੱਧ ਕਾਰਵਾਈ ਦੀ ਸਿਫ਼ਾਰਸ਼ 'ਤੇ ਪੰਜਾਬ ਤੇ ਹਰਿਆਣਾ ਹਾਈਕੋਰਟ ਦੇ ਜਸਟਿਸ ਆਰ. ਕੇ. ਜੈਨ ਦੇ ਇਕਹਿਰੇ ਬੈਂਚ ਨੇ ਰੋਕ ਲਗਾ ਦਿੱਤੀ ਹੈ | ਤਿੰਨੇ ਪੁਲਿਸ ਅਫ਼ਸਰਾਂ ਵਲੋਂ ਦਾਖ਼ਲ ਪਟੀਸ਼ਨ 'ਤੇ ਬੈਂਚ ਨੇ ਅਦਾਲਤ 'ਚ ਮੌਜੂਦ ਪੰਜਾਬ ਦੇ ਸਰਕਾਰੀ ਵਕੀਲ ਨੂੰ ਨੋਟਿਸ ਦੇ ਦਿੱਤਾ ਤੇ 20 ਸਤੰਬਰ ਤੱਕ ਜਵਾਬ ਦਾਖ਼ਲ ਕਰਨ ਦੀ ਹਦਾਇਤ ਕੀਤੀ ਅਤੇ ਕਿਹਾ ਕਿ ਕਿਉਂ ਨਾ ਪਟੀਸ਼ਨਰਾਂ ਵਿਰੁੱਧ ਕਾਰਵਾਈ ਦੀਆਂ ਸਿਫ਼ਾਰਸ਼ਾਂ ਰੱਦ ਕਰ ਦਿੱਤੀਆਂ ਜਾਣ | ਇਸ ਤੋਂ ਇਲਾਵਾ ਬੈਂਚ ਨੇ ਕਿਹਾ ਕਿ ਅਗਲੇ ਹੁਕਮ ਤੱਕ ਦੋਵੇਂ ਕਮਿਸ਼ਨਾਂ ਦੀਆਂ ਰਿਪੋਰਟਾਂ 'ਚ ਪਟੀਸ਼ਨਰਾਂ ਵਿਰੁੱਧ ਕੀਤੀ ਗਈ ਕਾਰਵਾਈ ਦੀ ਸਿਫ਼ਾਰਸ਼ 'ਤੇ ਰੋਕ ਲੱਗੀ ਰਹੇਗੀ | ਇਸ ਦੇ ਨਾਲ ਹੀ ਮਾਮਲੇ ਦੀ ਅਗਲੀ ਸੁਣਵਾਈ 20 ਸਤੰਬਰ 'ਤੇ ਪਾ ਦਿੱਤੀ ਗਈ ਹੈ | ਬਹਿਬਲ ਕਲਾਂ ਵਿਖੇ ਸਿੱਖ ਸੰਗਤ 'ਤੇ ਗੋਲੀ ਚਲਾਉਣ ਦੇ ਦੋਸ਼ ਦਾ ਸਾਹਮਣਾ ਕਰ ਰਹੇ ਐਸ. ਐਸ. ਪੀ. ਚਰਨਜੀਤ ਸਿੰਘ ਸ਼ਰਮਾ ਤੇ ਦੋ ਹੋਰ ਪੁਲਿਸ ਅਫ਼ਸਰਾਂ ਨੇ ਦੋਵੇਂ ਕਮਿਸ਼ਨਾਂ ਵਲੋਂ ਕੀਤੀ ਜਾਂਚ 'ਚ ਉਨ੍ਹਾਂ ਵਿਰੁੱਧ ਕਾਰਵਾਈ ਹਿੱਤ ਸਿਫ਼ਾਰਸ਼ਾਂ ਨੂੰ ਉੱਚ ਅਦਾਲਤ 'ਚ ਚੁਣੌਤੀ ਦਿੱਤੀ ਸੀ | ਪਟੀਸ਼ਨ 'ਚ ਦੋਸ਼ ਲਗਾਇਆ ਹੈ ਕਿ ਕੋਈ ਕਮਿਸ਼ਨ ਜਾਂਚ ਅਫ਼ਸਰ ਵਜੋਂ ਕੰਮ ਨਹੀਂ ਕਰ ਸਕਦਾ ਤੇ ਨਾ ਹੀ ਕਾਰਵਾਈ ਲਈ ਹਦਾਇਤ ਕਰ ਸਕਦਾ ਹੈ ਤੇ ਇਸ ਤਰ੍ਹਾਂ ਕਮਿਸ਼ਨ ਆਪਣੇ ਅਧਿਕਾਰ ਖ਼ੇਤਰ ਤੋਂ ਬਾਹਰ ਗਿਆ ਸੀ | ਦੂਜਾ ਦੋਸ਼ ਇਹ ਲਗਾਇਆਕਿ ਕਮਿਸ਼ਨ ਵਲੋਂ ਪਟੀਸ਼ਨਰਾਂ ਨੂੰ ਬਿਆਨਾਂ ਤੋਂ ਪਹਿਲਾਂ ਉਨ੍ਹਾਂ ਨੂੰ ਨਿਯਮਾਂ ਮੁਤਾਬਿਕ ਨੋਟਿਸ ਜਾਰੀ ਨਹੀਂ ਕੀਤਾ ਗਿਆ ਤਾਂ ਜੋ ਉਹ ਆਪਣੇ ਬਚਾਅ 'ਚ ਪੱਖ
ਪੇਸ਼ ਕਰ ਸਕਦੇ ਤੇ ਉਨ੍ਹਾਂ ਨੂੰ ਜਾਂਚ 'ਚ ਸ਼ਾਮਿਲ ਹੋਣ ਲਈ ਸਿਰਫ਼ ਸੰਮਨ ਭੇਜਿਆ ਗਿਆ | ਇਸ ਤੋਂ ਇਲਾਵਾ ਕਿਹਾ ਗਿਆ ਕਿ ਨਾ ਤੇ ਜਸਟਿਸ ਰਣਜੀਤ ਸਿੰਘ ਕਮਿਸ਼ਨ ਨੂੰ ਜਸਟਿਸ ਜ਼ੋਰਾ ਸਿੰਘ ਕਮਿਸ਼ਨ ਦੀ ਲਗਾਤਾਰਤਾ 'ਚ ਜਾਰੀ ਰੱਖਿਆ ਗਿਆ ਤੇ ਨਾ ਹੀ ਪੁਰਾਣੇ ਕਮਿਸ਼ਨ ਨੂੰ ਭੰਗ ਕਰਕੇ ਨਵੇਂ ਕਮਿਸ਼ਨ ਲਈ ਲੋੜੀਂਦਾ ਨੋਟੀਫ਼ਿਕੇਸ਼ਨ ਜਾਰੀ ਕੀਤਾ ਗਿਆ | ਇਨ੍ਹਾਂ ਤੱਥਾਂ ਨਾਲ ਪਟੀਸ਼ਨਰਾਂ ਨੇ ਉਨ੍ਹਾਂ ਵਿਰੁੱਧ ਕਾਰਵਾਈ ਦੀ ਸਿਫ਼ਾਰਸ਼ ਨੂੰ ਗਲਤ ਕਰਾਰ ਦਿੱਤਾ ਤੇ ਰਿਪੋਰਟਾਂ ਰੱਦ ਕਰਨ ਦੀ ਮੰਗ ਕੀਤੀ ਤੇ ਪਟੀਸ਼ਨ ਦੀ ਸੁਣਵਾਈ ਤੱਕ ਉਨ੍ਹਾਂ ਵਿਰੁੱਧ ਕਾਰਵਾਈ 'ਤੇ ਰੋਕ ਲਗਾਉਣ ਦੀ ਮੰਗ ਕੀਤੀ ਗਈ | ਪਟੀਸ਼ਨਰਾਂ ਵਲੋਂ ਪੇਸ਼ ਹੋਏ ਸੀਨੀਅਰ ਐਡਵੋਕੇਟ ਅਕਸ਼ੈ ਭਾਨ ਨੇ ਬੈਂਚ ਦਾ ਧਿਆਨ ਦਿਵਾਇਆ ਕਿ ਕਮਿਸ਼ਨ ਆਫ਼ ਇਨਕੁਆਰੀ ਐਕਟ ਦੀ ਤਜਵੀਜ਼ ਤਹਿਤ ਕਮਿਸ਼ਨ ਵਲੋਂ ਕਿਸੇ ਨੰੂ ਜਾਂਚ 'ਚ ਸ਼ਾਮਿਲ ਕਰਨ ਲਈ ਨੋਟਿਸ ਜਾਰੀ ਕੀਤਾ ਜਾਣਾ ਬਣਦਾ ਹੈ | ਉਨ੍ਹਾਂ ਦਲੀਲ ਦਿੰਦਿਆਂ ਦੋਸ਼ ਲਗਾਇਆ ਕਿ ਕਮਿਸ਼ਨ ਨੇ ਆਪਣੇ ਦਾਇਰੇ ਤੋਂ ਬਾਹਰ ਜਾ ਕੇ ਕੰਮ ਕੀਤਾ ਹੈ | ਸਰਕਾਰ ਵਲੋਂ ਨਵਾਂ ਕਮਿਸ਼ਨ ਗਠਿਤ ਕਰਨ ਬਾਰੇ ਦਲੀਲ ਦਿੱਤੀ ਗਈ ਕਿ ਜਦੋਂ ਇਕ ਕਮਿਸ਼ਨ ਕੰਮ ਕਰ ਰਿਹਾ ਸੀ ਤਾਂ ਦੂਜਾ ਕਮਿਸ਼ਨ ਬਣਾਉਣ ਲਈ ਪਹਿਲੇ ਕਮਿਸ਼ਨ ਨੂੰ ਡੀਨੋਟੀਫ਼ਾਈ ਕਰਨਾ ਜ਼ਰੂਰੀ ਸੀ ਪਰ ਇਹ ਕਾਰਵਾਈ ਕੀਤੇ ਬਗੈਰ ਨਵਾਂ ਕਮਿਸ਼ਨ ਬਣਾਇਆ ਗਿਆ | ਪਟੀਸ਼ਨਰਾਂ ਵਲੋਂ ਇਹ ਦਲੀਲ ਵੀ ਦਿੱਤੀ ਗਈ ਕਿ ਇਹ ਕਹਿਣਾ ਗ਼ਲਤ ਹੈ ਕਿ ਪ੍ਰਦਰਸ਼ਨਕਾਰੀਆਂ 'ਤੇ ਗੋਲੀ ਬਗੈਰ ਇਜਾਜ਼ਤ ਤੋਂ ਚਲਾਈ ਗਈ | ਉਨ੍ਹਾਂ ਕਿਹਾ ਕਿ ਬਕਾਇਦਾ ਐਸ. ਡੀ. ਐਮ. ਕੋਟਕਪੂਰਾ ਤੋਂ ਇਜਾਜ਼ਤ ਲਈ ਗਈ ਤੇ ਪੁਲਿਸ ਕਾਰਵਾਈ ਪੜਾਅ ਵਾਰ ਕੀਤੀ ਗਈ | ਪਹਿਲਾਂ ਹਲਕਾ ਲਾਠੀਚਾਰਜ ਕੀਤਾ ਗਿਆ ਤੇ ਫੇਰ ਪਾਣੀ ਦੀਆਂ ਬੁਛਾੜਾਂ ਮਾਰੀਆਂ ਗਈਆਂ ਤੇ ਇਸ ਉਪਰੰਤ ਹਵਾਈ ਫ਼ਾਇਰ ਕੀਤੇ ਗਏ ਤੇ ਬਾਅਦ 'ਚ ਜਦ ਭੀੜ 'ਤੇ ਕਾਬੂ ਪਾਉਣਾ ਮੁਸ਼ਕਿਲ ਹੁੰਦਾ ਨਜ਼ਰ ਆਇਆ ਤਾਂ ਅੰਤ 'ਚ ਫ਼ਾਇਰਿੰਗ ਕੀਤੀ ਗਈ | ਦਲੀਲ ਦਿੱਤੀ ਗਈ ਕਿ ਦੋਵੇਂ ਕਮਿਸ਼ਨਾਂ ਵਲੋਂ ਪਟੀਸ਼ਨਰਾਂ ਵਿਰੁੱਧ ਕਾਰਵਾਈ ਤੋਂ ਪਹਿਲਾਂ ਨਿਯਮ ਨਹੀਂ ਅਪਣਾਏ ਗਏ, ਲਿਹਾਜ਼ਾ ਰਿਪੋਰਟ ਖ਼ਾਰਜ ਕੀਤੀ ਜਾਣੀ ਚਾਹੀਦੀ ਹੈ | ਜ਼ਿਕਰਯੋਗ ਹੈ ਕਿ ਬਹਿਬਲ ਕਲਾਂ ਗੋਲੀਕਾਂਡ 'ਚ ਦੋ ਵਿਅਕਤੀਆਂ ਦੀ ਮੌਤ ਹੋ ਗਈ ਸੀ ਤੇ ਇਸ ਦੀ ਜਾਂਚ ਕਰ ਚੁੱਕੇ ਜਸਟਿਸ ਜ਼ੋਰਾ ਸਿੰਘ ਕਮਿਸ਼ਨ ਨੇ ਤੇ ਬਾਅਦ 'ਚ ਜਸਟਿਸ ਰਣਜੀਤ ਸਿੰਘ ਕਮਿਸ਼ਨ ਨੇ ਚਰਨਜੀਤ ਸਿੰਘ ਸ਼ਰਮਾ ਤੇ ਦੋ ਹੋਰਨਾਂ ਨੂੰ ਗੋਲੀਕਾਂਡ ਦਾ ਦੋਸ਼ੀ ਪਾਉਂਦਿਆਂ ਆਪਣੀਆਂ ਰਿਪੋਰਟਾਂ 'ਚ ਉਨ੍ਹਾਂ ਵਿਰੁੱਧ ਕਾਰਵਾਈ ਦੀ ਸਿਫ਼ਾਰਸ਼ ਕੀਤੀ ਸੀ |

ਹਾਂਗਕਾਂਗ ਵਲੋਂ ਰੋਮੀ ਦੀ ਭਾਰਤ ਹਵਾਲਗੀ ਨੂੰ ਮਨਜ਼ੂਰੀ

ਹਾਂਗਕਾਂਗ, 13 ਸਤੰਬਰ (ਜੰਗ ਬਹਾਦਰ ਸਿੰਘ)-ਨਾਭਾ ਜੇਲ੍ਹ ਬਰੇਕ ਕਾਂਡ ਦੇ ਸ਼ੱਕੀਮੁੱਖ ਸਾਜਿਸ਼ਕਰਤਾ ਰਮਨਜੀਤ ਸਿੰਘ ਰੋਮੀ ਦੀ ਭਾਰਤ ਹਲਾਵਗੀ ਨੂੰ ਹਾਂਗਕਾਂਗ ਮੁਖੀ ਕੈਰੀ ਲੈਮ ਵਲੋਂ ਮਨਜ਼ੂਰੀ ਦੇ ਦਿੱਤੀ ਗਈ ਹੈ | ਹਾਂਗਕਾਂਗ ਮੁਖੀ ਵਲੋਂ ਰੋਮੀ ਦੀ ਭਾਰਤ ਹਵਾਲਗੀ ਦੇ ਹੁਕਮ 'ਤੇ 11 ਸਤੰਬਰ ਨੂੰ ਦਸਤਖ਼ਤ ਕਰਦਿਆਂ ਸਬੰਧਿਤ ਅਥਾਰਟੀ ਨੂੰ ਅਗਲੇਰੀ ਕਾਰਵਾਈ ਲਈ ਮਨਜ਼ੂਰੀ ਦਿੱਤੀ ਗਈ | ਇੱਥੇ ਜ਼ਿਕਰਯੋਗ ਹੈ ਕਿ ਈਸਟਰਨ ਕੋਰਟ ਹਾਂਗਕਾਂਗ ਵਲੋਂ ਭਾਰਤ ਵਿਚ ਨਾਭਾ ਜੇਲ੍ਹ ਤੋੜਨ, ਅੱਤਵਾਦੀ ਕਾਰਵਾਈਆਂ ਲਈ ਫੰਡਿੰਗ, ਸਿਆਸੀ ਹੱਤਿਆਵਾਂ ਵਿਚ ਸ਼ਮੂਲੀਅਤ ਅਤੇ ਅੰਤਰ ਰਾਸ਼ਟਰੀ ਅੱਤਵਾਦੀ ਜਥੇਬੰਦੀਆਂ ਨਾਲ ਸਬੰਧ ਰੱਖਣ ਦੇ ਦੋਸ਼ਾਂ ਅਧੀਨ ਭਾਰਤ ਸਰਕਾਰ ਦੀ ਮੰਗ 'ਤੇ ਰੋਮੀ ਦੀ ਭਾਰਤ ਹਵਾਲਗੀ ਲਈ ਹਾਂਗਕਾਂਗ ਮੁਖੀ ਦੀ ਮਨਜ਼ੂਰੀ ਨੂੰ ਜ਼ਰੂਰੀ ਕਰਾਰ ਦਿੰਦਿਆਂ 3 ਹਫ਼ਤੇ ਦਾ ਸਮਾਂ ਦਿੱਤਾ ਗਿਆ ਸੀ | ਰੋਮੀ ਦੇ ਵਕੀਲਾਂ ਵਲੋਂ ਰੋਮੀ ਦੀ ਭਾਰਤ ਹਵਾਲਗੀ ਨੂੰ ਅਦਾਲਤ 'ਚ ਚੁਣੌਤੀ ਦਿੱਤੀ ਜਾਵੇਗੀ |

ਅਮਰੀਕਾ 'ਚ ਬੰਦੂਕਧਾਰੀ ਨੇ ਪਤਨੀ ਸਮੇਤ 5 ਨੂੰ ਗੋਲੀ ਮਾਰਨ ਬਾਅਦ ਕੀਤੀ ਖ਼ੁਦਕੁਸ਼ੀ

ਬੇਕਰਫੀਲਡ, 13 ਸਤੰਬਰ (ਹੁਸਨ ਲੜੋਆ ਬੰਗਾ)-ਅਮਰੀਕਾ ਦੇ ਕੈਲੀਫੋਰਨੀਆ ਵਿਚ ਇਕ ਅਣਪਛਾਤੇ ਬੰਦੂਕਧਾਰੀ ਨੇ ਆਪਣੀ ਪਤਨੀ ਸਮੇਤ ਪੰਜ ਲੋਕਾਂ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਤੇ ਬਾਅਦ ਵਿਚ ਖੁਦਕੁਸ਼ੀ ਕਰ ਲਈ | ਜਾਣਕਾਰੀ ਅਨੁਸਾਰ ਬੁੱਧਵਾਰ ਰਾਤ ਨੂੰ ਬੇਕਸਰਫੀਲਡ ...

ਪੂਰੀ ਖ਼ਬਰ »

ਪਾਕਿ ਵਲੋਂ 18 ਭਾਰਤੀ ਮਛੇਰੇ ਗਿ੍ਫ਼ਤਾਰ, 3 ਕਿਸ਼ਤੀਆਂ ਜ਼ਬਤ

ਅੰਮਿ੍ਤਸਰ, 13 ਸਤੰਬਰ (ਸੁਰਿੰਦਰ ਕੋਛੜ)-ਪਾਕਿਸਤਾਨ ਮੇਰੀਟਾਈਮ ਸੁਰੱਖਿਆ ਏਜੰਸੀ ਵਲੋਂ ਭਾਰਤ ਦੇ 18 ਮਛੇਰਿਆਂ ਨੂੰ ਗਿ੍ਫ਼ਤਾਰ ਕੀਤਾ ਗਿਆ ਹੈ | ਏਜੰਸੀ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਉਕਤ ਭਾਰਤੀ ਮਛੇਰੇ ਤਿੰਨ ਕਿਸ਼ਤੀਆਂ 'ਚ ਸਵਾਰ ਸਨ ਅਤੇ ਪਾਕਿਸਤਾਨ ਦੇ ਹਿੱਸੇ ...

ਪੂਰੀ ਖ਼ਬਰ »

ਪਾਕਿ ਸੁਪਰੀਮ ਕੋਰਟ ਨੇ ਹਾਫ਼ਿਜ਼ ਸਈਦ ਦੇ ਸੰਗਠਨ ਤੋਂ ਹਟਾਈ ਪਾਬੰਦੀ

ਇਮਰਾਨ ਖ਼ਾਨ ਦੇ 90 ਦਿਨਾਂ 'ਚ ਅੱਤਵਾਦ ਖ਼ਤਮ ਕਰਨ ਦੇ ਦਾਅਵਿਆਂ ਦੀ ਨਿਕਲੀ ਫੂਕ ਅੰਮਿ੍ਤਸਰ, 13 ਸਤੰਬਰ (ਸੁਰਿੰਦਰ ਕੋਛੜ)-ਪਾਕਿਸਤਾਨ ਦੀ ਸੁਪਰੀਮ ਕੋਰਟ ਨੇ ਮੁੰਬਈ ਹਮਲੇ ਦੇ ਸਾਜਿਸ਼ਘਾੜੇ ਹਾਫ਼ਿਜ਼ ਸਈਦ ਦੇ ਸੰਗਠਨ ਜਮਾਤ-ਉਦ-ਦਾਵਾ ਤੇ ਉਸ ਦੇ ਸਹਿਯੋਗੀ ਸੰਗਠਨ ...

ਪੂਰੀ ਖ਼ਬਰ »

ਤੇਲ ਕੀਮਤਾਂ 'ਚ ਵਾਧਾ ਜਾਰੀ

ਨਵੀਂ ਦਿੱਲੀ, 13 ਸਤੰਬਰ (ਜਗਤਾਰ ਸਿੰਘ)-ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ 'ਚ ਵਾਧੇ ਦਾ ਸਿਲਸਿਲਾ ਲਗਾਤਾਰ ਜਾਰੀ ਹੈ | ਅੱਜ ਵੀਰਵਾਰ ਨੂੰ ਦਿੱਲੀ ਅਤੇ ਮੁੰਬਈ ਵਿਚ ਪੈਟਰੋਲ 13 ਪੈਸੇ ਤੇ ਡੀਜ਼ਲ 11 ਪੈਸੇ ਮਹਿੰਗਾ ਹੋ ਗਿਆ | ਇਸ ਤਰ੍ਹਾਂ ਦਿੱਲੀ ਵਿਚ ਪੈਟਰੋਲ ਦੀ ਕੀਮਤ ਵਧ ...

ਪੂਰੀ ਖ਼ਬਰ »

ਚੋਣ ਜ਼ਾਬਤਾ ਖ਼ਤਮ ਹੋਣ ਪਿੱਛੋਂ ਹੋਵੇਗੀ ਕਮਰਸ਼ੀਅਲ ਬੈਂਕਾਂ ਦੇ ਕਿਸਾਨੀ ਕਰਜ਼ਿਆਂ ਦੀ ਅਦਾਇਗੀ

ਚੰਡੀਗੜ੍ਹ, 13 ਸਤੰਬਰ (ਬਿਊਰੋ ਚੀਫ਼)-ਪੰਜਾਬ ਵਿਚ ਸਹਿਕਾਰੀ ਬੈਂਕਾਂ ਤੋਂ ਕਿਸਾਨਾਂ ਵਲੋਂ ਲਏ ਗਏ ਕਰਜ਼ਿਆਂ ਲਈ 2 ਲੱਖ ਰੁਪਏ ਤੱਕ ਦੀ ਰਾਸ਼ੀ ਨੂੰ ਮੁਆਫ਼ ਕਰਨ ਸਬੰਧੀ ਕੈਪਟਨ ਸਰਕਾਰ ਵਲੋਂ ਕਰਜ਼ਾ ਮੁਆਫ਼ੀ ਦੇ ਕਾਫ਼ੀ ਕੰਮ ਨੂੰ ਪੂਰਾ ਕਰਨ ਤੋਂ ਬਾਅਦ ਹੁਣ ਦੂਜੇ ਪੜਾਅ ...

ਪੂਰੀ ਖ਼ਬਰ »

ਕੁਲਸੁਮ ਨਵਾਜ਼ ਦੀ ਮਿ੍ਤਕ ਦੇਹ ਪਾਕਿਸਤਾਨ ਲਿਆਉਣ ਲਈ ਲੰਡਨ ਪਹੁੰਚੇ ਸ਼ਾਹਬਾਜ਼ ਸ਼ਰੀਫ਼

ਲੰਡਨ/ਲਾਹੌਰ, 13 ਸਤੰਬਰ (ਏਜੰਸੀ)-ਬੇਗਮ ਕੁਲਸੁਮ ਨਵਾਜ਼ ਦੀ ਮਿ੍ਤਕ ਦੇਹ ਨੂੰ ਲਾਹੌਰ ਲਿਆਉਣ ਲਈ ਪਾਕਿਸਤਾਨ ਮੁਸਲਿਮ ਲੀਗ-ਨਵਾਜ਼ ਦੇ ਪ੍ਰਧਾਨ ਸ਼ਾਹਬਾਜ਼ ਸ਼ਰੀਫ਼ ਆਪਣੇ ਲੜਕੇ ਹਮਜ਼ਾ ਸ਼ਾਹਬਾਜ਼ ਨਾਲ ਲੰਡਨ ਪਹੁੰਚ ਗਏ ਹਨ | ਲੰਮੀ ਬਿਮਾਰੀ ਬਾਅਦ 68 ਸਾਲ ਦੀ ਉਮਰ 'ਚ ...

ਪੂਰੀ ਖ਼ਬਰ »

ਸੈਰੀਡਾਨ ਤੇ ਵਿਕਸ ਐਕਸ਼ਨ 500 ਵਰਗੀਆਂ 328 ਦਵਾਈਆਂ 'ਤੇ ਪਾਬੰਦੀ

ਨਵੀਂ ਦਿੱਲੀ, 13 ਸਤੰਬਰ (ਇੰਟ.)-ਸਰਕਾਰ ਨੇ 328 ਫਿਕਸ ਡੋਜ ਕੰਬੀਨੇਸ਼ਨ (ਐਫ. ਡੀ. ਸੀ.) ਦਵਾਈਆਂ 'ਤੇ ਤਤਕਾਲ ਪ੍ਰਭਾਵ ਨਾਲ ਰੋਕ ਲਗਾ ਦਿੱਤੀ ਹੈ | ਇਨ੍ਹਾਂ ਦਵਾਈਆਂ ਨੂੰ ਹੁਣ ਦੇਸ਼ 'ਚ ਬਣਾਇਆ ਜਾਂ ਵੇਚਿਆ ਨਹੀਂ ਜਾ ਸਕਦਾ | ਇਨ੍ਹਾਂ ਦਵਾਈਆਂ 'ਚੋਂ ਕਈ ਅਜਿਹੀਆਂ ਹਨ, ਜਿਨ੍ਹਾਂ ...

ਪੂਰੀ ਖ਼ਬਰ »

ਗੰਦਰਬਲ 'ਚ ਅੱਤਵਾਦੀ ਤੇ ਓਵਰ ਗਰਾਊ ਾਡ ਵਰਕਰ ਹਿਰਾਸਤ 'ਚ ਲਏ

ਸ੍ਰੀਨਗਰ, 13 ਸਤੰਬਰ (ਏਜੰਸੀ)- ਜੰਮੂ-ਕਸ਼ਮੀਰ ਦੇ ਗੰਦਰਬਲ ਜ਼ਿਲ੍ਹੇ 'ਚ ਅੱਜ ਪੁਲਿਸ ਨੇ ਇਕ ਸ਼ੱਕੀ ਅੱਤਵਾਦੀ ਤੇ ਇਕ ਓਵਰ ਗਰਾਊਾਡ ਵਰਕਰ ਨੂੰ ਹਿਰਾਸਤ 'ਚ ਲੈ ਕੇ ਪੁੱਛਗਿੱਛ ਸ਼ੁਰੂ ਕਰ ਦਿੱਤੀ ਹੈ | ਪੁਲਿਸ ਬੁਲਾਰੇ ਨੇ ਦੱਸਿਆ ਕਿ ਗੰਦਰਬਲ ਜ਼ਿਲ੍ਹਾ ਪੁਲਿਸ ਤੇ ...

ਪੂਰੀ ਖ਼ਬਰ »

ਚੀਨ 'ਚ ਚਾਲਕ ਨੇ ਲੋਕਾਂ 'ਤੇ ਚੜ੍ਹਾਈ ਕਾਰ-11 ਮੌਤਾਂ

ਬੀਜਿੰਗ, 13 ਸਤੰਬਰ (ਰਾਈਟਰਜ਼)-ਪੱਛਮੀ ਚੀਨ ਦੇ ਇਕ ਭੀੜ ਵਾਲੇ ਇਲਾਕੇ 'ਚ ਇਕ ਕਾਰ ਲੋਕਾਂ 'ਤੇ ਚੜ੍ਹ ਜਾਣ ਕਾਰਨ 11 ਲੋਕਾਂ ਦੀ ਮੌਤ ਹੋ ਗਈ ਹੈ ਤੇ 44 ਹੋਰ ਜ਼ਖ਼ਮੀ ਹੋ ਗਏ ਹਨ | ਸਰਕਾਰ ਨੇ ਵੀਰਵਾਰ ਨੂੰ ਦੱਸਿਆ ਕਿ ਇਸ ਘਟਨਾ ਤੋਂ ਬਾਅਦ ਆਪਣੀਆਂ ਪਿਛਲੀਆਂ ਅਪਰਾਧਿਕ ...

ਪੂਰੀ ਖ਼ਬਰ »

ਸ਼ਿਵਇੰਦਰ ਵਲੋਂ ਆਪਣੇ ਭਰਾ ਿਖ਼ਲਾਫ਼ ਪਾਈ ਪਟੀਸ਼ਨ ਵਾਪਸ ਲੈਣ ਦਾ ਫ਼ੈਸਲਾ

ਨਵੀਂ ਦਿੱਲੀ, 13 ਸਤੰਬਰ (ਪੀ.ਟੀ.ਆਈ.)-ਸਾਬਕਾ 'ਫੋਰਟਿਸ ਹੈਲਥ ਕੇਅਰ' ਪ੍ਰਮੋਟਰ ਸ਼ਿਵਇੰਦਰ ਮੋਹਨ ਸਿੰਘ ਨੇ ਕਿਹਾ ਕਿ ਉਸ ਨੇ ਆਪਣੀ ਮਾਂ ਦੀ ਇੱਛਾ 'ਤੇ ਆਪਣੇ ਵੱਡੇ ਭਰਾ ਮਾਲਵਿੰਦਰ ਮੋਹਨ ਸਿੰਘ ਤੇ ਸਾਬਕਾ 'ਰੈਲੀਗੇਅਰ' ਮੁਖੀ ਸੁਨੀਲ ਗੋਧਵਾਨੀ ਖਿਲਾਫ਼ ਐਨ.ਸੀ.ਐਲ.ਟੀ. ...

ਪੂਰੀ ਖ਼ਬਰ »





Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX