ਤਾਜਾ ਖ਼ਬਰਾਂ


ਜਲੰਧਰ ਜ਼ਿਲ੍ਹੇ 'ਚ ਅੱਜ ਇਸ ਭਾਅ 'ਤੇ ਵਿਕਣਗੇ ਫਲ ਤੇ ਸਬਜ਼ੀਆਂ
. . .  1 day ago
ਜਲੰਧਰ, 9 ਅਪ੍ਰੈਲ (ਚਿਰਾਗ਼ ਸ਼ਰਮਾ) - ਜਲੰਧਰ ਜ਼ਿਲ੍ਹੇ 'ਚ ਅੱਜ ਫਲਾਂ ਤੇ ਸਬਜ਼ੀਆਂ ਦੀ ਰੇਟ ਲਿਸਟ ਜਾਰੀ ਹੋਈ ਹੈ। ਜਿਸ ਮੁਤਾਬਿਕ ਲੋਕ ਕਾਲਾਬਾਜ਼ਾਰੀ ਤੋਂ ਬੱਚ ਸਕਦੇ ਹਨ। ਜ਼ਿਕਰਯੋਗ ਹੈ ਕਿ ਕੋਰੋਨਾਵਾਇਰਸ ਦੇ ਕਾਰਨ ਭਾਰਤ ਸਮੇਤ ਪੰਜਾਬ 'ਚ ਲਾਕਡਾਊਨ ਹੈ ਤੇ ਕਰਫ਼ਿਊ ਦੇ...
ਕੋਰੋਨਾ ਨਾਲ ਪੀੜਤ ਦੀ ਮੌਤ 'ਤੇ ਭਾਰਤ ਸਰਕਾਰ ਵੱਲੋਂ ਸਸਕਾਰ ਕਰਨ ਸਬੰਧੀ ਹਦਾਇਤਾਂ ਜਾਰੀ
. . .  1 day ago
ਜਲੰਧਰ ,9 ਅਪ੍ਰੈਲ {ਚਿਰਾਗ਼ ਸ਼ਰਮਾ}- ਕੋਰੋਨਾ ਵਾਇਰਸ ਪੀੜਤਾਂ ਦੀ ਮੌਤ ਹੋਣ 'ਤੇ ਭਾਰਤ ਸਰਕਾਰ ਦੇ ਸਿਹਤ ਮੰਤਰਾਲੇ ਵੱਲੋਂ ਹਦਾਇਤਾਂ ਜਾਰੀ ਕੀਤੀਆ ਹਨ ।ਸਰਕਾਰ ਦੀਆਂ ਗਾਈਡ ਲਾਈਨਜ਼ ਤੇ ਗਠਿਤ ਕਮੇਟੀ ਦੀ ਹਾਜ਼ਰੀ ...
ਕਰੋਨਾ ਪੀੜਤ ਕਰਮਜੀਤ ਕੌਰ ਦਾ ਮਹਿਲ ਕਲਾਂ 'ਚ ਹੋਇਆ ਅੰਤਿਮ ਸਸਕਾਰ ,ਪਤੀ ਅਤੇ ਪੁੱਤਰ ਦਿੱਤੀ ਚਿਖਾ ਨੂੰ ਅਗਨੀ
. . .  1 day ago
ਮਹਿਲ ਕਲਾਂ, 9 ਅਪ੍ਰੈਲ (ਅਵਤਾਰ ਸਿੰਘ ਅਣਖੀ)-ਲੁਧਿਆਣਾ ਦੇ ਫੋਰਟਿਸ ਹਸਪਤਾਲ 'ਚ ਕਰੋਨਾ ਵਾਇਰਸ ਕਾਰਨ ਮੌਤ ਦਾ ਸ਼ਿਕਾਰ ਹੋਈ ਕਰਮਜੀਤ ਕੌਰ (52) ਪਤਨੀ ਦਲਜੀਤ ਸਿੰਘ ਵਾਸੀ ਮਹਿਲ ਕਲਾਂ (ਬਰਨਾਲਾ) ਦੀ ਮ੍ਰਿਤਕ ...
ਪੰਜਾਬ 'ਚ ਵੀ ਘਰਾਂ ਤੋਂ ਬਾਹਰ ਜਾਣ 'ਤੇ ਮਾਸਕ ਪਹਿਨਣਾ ਜ਼ਰੂਰੀ
. . .  1 day ago
ਚੰਡੀਗੜ੍ਹ, 09 ਅਪ੍ਰੈਲ - ਪੰਜਾਬ ਸਰਕਾਰ ਨੇ ਵੀ ਹੁਣ ਘਰ ਤੋਂ ਬਾਹਰ ਨਿਕਲਣ 'ਤੇ ਮਾਸਕ ਪਹਿਨਣਾ ਜ਼ਰੂਰੀ ਕਰ ਦਿੱਤਾ ਹੈ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਲੋਕਾਂ ਨੂੰ ਕਿਹਾ ਕਿ ਜਦੋਂ ਤੁਸੀਂ ਘਰ ਤੋਂ ਬਾਹਰ ...
ਕੋਰੋਨਾ ਵਾਇਰਸ ਮਰੀਜ਼ ਦੇ ਸਸਕਾਰ 'ਚ ਵਿਘਨ ਪਾਉਣ ਵਾਲੇ 60 ਅਣਪਛਾਤਿਆਂ ਖ਼ਿਲਾਫ਼ ਕੇਸ ਦਰਜ
. . .  1 day ago
ਜਲੰਧਰ, 9 ਅਪ੍ਰੈਲ (ਐੱਮ.ਐੱਸ. ਲੋਹੀਆ) - ਕੋਰੋਨਾ ਮਰੀਜ਼ ਦਾ ਹਰਨਾਮਦਾਸਪੁਰਾ ਸ਼ਮਸ਼ਾਨ ਘਾਟ 'ਚ ਸਸਕਾਰ ਕਰਨ 'ਚ ਵਿਘਨ ਪਾਉਣ ਵਾਲੇ 60 ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਕਮਿਸ਼ਨ ਰੇਟ ਪੁਲਿਸ ਨੇ ਮੁਕੱਦਮਾ ...
ਕੋਰੋਨਾ ਮ੍ਰਿਤਕ ਕਰਮਜੀਤ ਕੌਰ ਦੀ ਮ੍ਰਿਤਕ ਦੇਹ ਪੁੱਜੀ ਮਹਿਲ ਕਲਾਂ
. . .  1 day ago
ਮਹਿਲ ਕਲਾਂ, 9 ਅਪ੍ਰੈਲ (ਅਵਤਾਰ ਸਿੰਘ ਅਣਖੀ) - ਕੋਰੋਨਾ ਮ੍ਰਿਤਕ ਕਰਮਜੀਤ ਕੌਰ (52) ਵਾਸੀ ਮਹਿਲ ਕਲਾਂ (ਬਰਨਾਲਾ) ਦੀ ਮ੍ਰਿਤਕ ਦੇਹ ਮਹਿਲ ਕਲਾਂ ਸੋਢੇ ਦੇ ਸ਼ਮਸ਼ਾਨਘਾਟ ਵਿਚ ਪਹੁੰਚ ਚੁੱਕੀ ਹੈ। ਕੁੱਝ ਹੀ ਮਿੰਟਾਂ ਵਿਚ ਉਸ ਦਾ ਅੰਤਿਮ ਸੰਸਕਾਰ ਕੀਤਾ ਜਾਵੇਗਾ । ਸਸਕਾਰ ਸਮੇਂ ਮ੍ਰਿਤਕਾ ਦੇ ਪਤੀ ਅਤੇ ਪੁੱਤਰ ਨੂੰ ਹੀ ਸ਼ਾਮਿਲ ਹੋਣ ਦੀ ਆਗਿਆ ਦਿੱਤੀ...
ਕੋਰੋਨਾ ਵਾਇਰਸ : ਚਾਈਲਡ ਲਾਈਨ ਕਰੇਗੀ ਲੋੜਵੰਦ ਬੱਚਿਆਂ ਦੀ ਚੋਣ -ਉਪ ਨਿਰਦੇਸ਼ਕ ਹਿਨੂ ਸਿੰਘ
. . .  1 day ago
ਲੋਹਟਬੱਦੀ, 9 ਅਪ੍ਰੈਲ ( ਕੁਲਵਿੰਦਰ ਸਿੰਘ ਡਾਂਗੋਂ) - ਕੋਵਿਡ-19 ਦੌਰਾਨ ਛੋਟੇ ਬੱਚਿਆਂ ਨੂੰ ਮਾਨਸਿਕ ਪੀੜਾ 'ਚੋਂ ਕੱਢਣ ਅਤੇ ਲੋੜੀਂਦੀਆਂ ਸੁਵਿਧਾਵਾਂ ਦੇਣ ਦੇ ਮੰਤਵ ਨਾਲ ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ, ਭਾਰਤ ਸਰਕਾਰ ਅਧੀਨ ਚਾਈਲਡ ਲਾਈਨ ਇੰਡੀਆ ਫਾਊਂਡੇਸ਼ਨ ਨਵੀਂ ਦਿੱਲੀ ਵੱਲੋਂ ਵੀ ਸਰਕਾਰ ਨੂੰ ਵਿਸ਼ੇਸ਼ ਸਹਿਯੋਗ...
ਸਰਕਾਰੀਆ ਦੇ ਹੁਕਮਾਂ ਤੇ ਪਿੰਡਾਂ ਨੂੰ ਸੀਲ ਕਰਨ ਦਾ ਕੰਮ ਜ਼ੋਰਾਂ 'ਤੇ
. . .  1 day ago
ਓਠੀਆਂ, 9 ਅਪ੍ਰੈਲ (ਗੁਰਵਿੰਦਰ ਸਿੰਘ) - ਕੋਰੋਨਾ ਵਾਇਰਸ ਤੋਂ ਬਚਾਅ ਲਈ ਕੈਬਨਿਟ ਮੰਤਰੀ ਸੁਖਬਿੰਦਰ ਸਿੰਘ ਸਰਕਾਰੀਆ ਵੱਲੋਂ ਹਲਕਾ ਰਾਜਾਸਾਂਸੀ ਦੇ ਪਿੰਡਾਂ ਨੂੰ ਦਿਤੇ ਗਏ ਹੁਕਮਾਂ...
ਕੋਰੋਨਾ ਪੀੜਤ ਮਹਿਲਾ ਦੇ ਸੰਪਰਕ 'ਚ ਆਉਣ ਵਾਲੇ 10 ਜਣੇ ਕੀਤੇ ਗਏ ਕੁਆਰੰਟਾਇਨ
. . .  1 day ago
ਜਲੰਧਰ, 9 ਅਪ੍ਰੈਲ - ਜਲੰਧਰ ਵਿਖੇ ਅੱਜ ਸਵੇਰੇ ਕੋਰੋਨਾ ਵਾਇਰਸ ਦੀ ਪਾਜ਼ੀਟਿਵ ਪਾਈ ਗਈ ਮਹਿਲਾ ਦੇ ਸੰਪਰਕ 'ਚ ਆਉਣ ਵਾਲੇ 10 ਜਣਿਆ ਨੂੰ ਸਿਹਤ ਵਿਭਾਗ ਨੇ ਕੁਆਰੰਟਾਇਨ...
ਲੁਧਿਆਣਾ 'ਚ ਕੋਰੋਨਾ ਦੇ 12 ਮਾਮਲੇ ਪਾਜ਼ੀਟਿਵ - ਡੀ.ਸੀ
. . .  1 day ago
ਲੁਧਿਆਣਾ, 9 ਅਪ੍ਰੈਲ (ਰੁਪੇਸ਼ ਕੁਮਾਰ) ਲੁਧਿਆਣਾ ਦੇ ਡਿਪਟੀ ਕਮਿਸ਼ਨਰ ਪ੍ਰਦੀਪ ਅਗਰਵਾਲ ਨੇ ਦੱਸਿਆ ਕਿ ਹੁਣ ਤੱਕ 507 ਸੈਂਪਲ ਲਏ ਨੇ ਜਿਨ੍ਹਾਂ ਚੋਂ 467 ਸੈਂਪਲ ਨੈਗੇਟਿਵ ਆਏ ਨੇ ਜਦੋਂ ਕਿ 12 ਮਾਮਲੇ ਪਾਜ਼ੀਟਿਵ ਨੇ ਅਤੇ ਬਾਕੀਆਂ ਦੀ ਅਜੇ ਰਿਪੋਰਟ ਆਉਣੀ ਬਾਕੀ...
ਕੋਰੋਨਾ ਵਾਇਰਸ : ਯੂ ਕੇ 'ਚ 24 ਘੰਟਿਆਂ ਦੌਰਾਨ 887 ਮੌਤਾਂ
. . .  1 day ago
ਲੰਡਨ, 9 ਅਪ੍ਰੈਲ (ਮਨਪ੍ਰੀਤ ਸਿੰਘ ਬੱਧਨੀ ਕਲਾਂ) - ਬੀਤੇ 24 ਘੰਟਿਆਂ ਵਿਚ ਯੂ ਕੇ ਵਿਚ 887 ਕੋਵਿਡ-19 ਤੋਂ ਪ੍ਰਭਾਵਿਤ ਮਰੀਜ਼ਾਂ ਦੀਆਂ ਮੌਤਾਂ ਹੋਈਆਂ ਹਨ। ਹੁਣ ਤੱਕ ਯੂ ਕੇ ਵਿਚ ਕੁੱਲ...
ਕੋਰੋਨਾ ਵਾਇਰਸ ਦੇ 279 'ਚੋਂ 243 ਸੈਂਪਲਾਂ ਦੀ ਰਿਪੋਰਟ ਆਈ ਨੈਗੇਟਿਵ - ਡਾ: ਜਸਬੀਰ ਸਿੰਘ
. . .  1 day ago
ਹੁਸ਼ਿਆਰਪੁਰ, 9 ਅਪ੍ਰੈਲ (ਬਲਜਿੰਦਰਪਾਲ ਸਿੰਘ) - ਅੱਜ ਕੋਰੋਨਾ ਵਾਇਰਸ ਦੇ ਕੇਸਾਂ ਦੀ ਤਾਜੀ ਸਥਿਤੀ ਬਿਆਨ ਕਰਦਿਆਂ ਸਿਵਲ ਸਰਜਨ ਹੁਸ਼ਿਆਰਪੁਰ ਡਾ: ਜਸਬੀਰ ਸਿੰਘ ਨੇ ਦੱਸਿਆ ਕਿ ਹੁਣ ਤੱਕ ਕੋਰੋਨਾ ਵਾਇਰਸ ਦੇ 279 ਸੈਂਪਲ ਸ਼ੱਕੀ ਲੱਛਣਾਂ ਵਾਲੇ ਵਿਅਕਤੀਆਂ ਦੇ ਲਏ...
ਚੰਡੀਗੜ੍ਹ 'ਚ ਹੁਣ ਤੱਕ ਕੋਰੋਨਾ ਦੇ 172 ਨਮੂਨੇ ਨੈਗੇਟਿਵ
. . .  1 day ago
ਚੰਡੀਗੜ੍ਹ, 9 ਅਪ੍ਰੈਲ (ਸੁਰਿੰਦਰਪਾਲ) - ਯੂ.ਟੀ ਵੱਲੋਂ ਜਾਰੀ ਸਿਹਤ ਬੁਲਿਟਨ ਅਨੁਸਾਰ ਚੰਡੀਗੜ੍ਹ 'ਚ ਹੁਣ ਤੱਕ ਕੋਰੋਨਾ ਦੇ 203 ਨਮੂਨੇ ਲਏ ਗਏ ਸਨ, ਜਿਨ੍ਹਾਂ 'ਚੋਂ 172 ਨੈਗੇਟਿਵ, 18 ਪਾਜ਼ੀਟਿਵ...
ਕੋਰੋਨਾ ਮ੍ਰਿਤਕ ਔਰਤ ਦੇ ਬੇਟੇ ਦੀ ਕੋਰੋਨਾ ਰਿਪੋਰਟ ਵੀ ਪਾਜ਼ੀਟਿਵ
. . .  1 day ago
ਲੁਧਿਆਣਾ, 9 ਅਪ੍ਰੈਲ (ਸਲੇਮਪੁਰੀ) - ਲੁਧਿਆਣਾ ਸ਼ਹਿਰ ਦੇ ਸੰਘਣੀ ਆਬਾਦੀ ਵਾਲੇ ਇਲਾਕੇ ਅਮਰਪੁਰਾ ਦੀ ਵਸਨੀਕ ਔਰਤ ਮਰੀਜ਼ ਪੂਜਾ ਰਾਣੀ, ਜਿਸ ਦੀ ਪਿਛਲੇ ਦਿਨੀਂ ਕੋਰੋਨਾ ਵਾਇਰਸ ਕਾਰਨ...
ਫ਼ਾਜ਼ਿਲਕਾ ਜ਼ਿਲ੍ਹੇ ਦੇ ਕਈ ਪਿੰਡਾਂ ਦੇ ਲੋਕਾਂ ਨੇ ਖ਼ੁਦ ਹੀ ਕੀਤੀ ਤਾਲਾਬੰਦੀ
. . .  1 day ago
ਫ਼ਾਜ਼ਿਲਕਾ, 9 ਅਪ੍ਰੈਲ (ਪ੍ਰਦੀਪ ਕੁਮਾਰ) - ਪੰਜਾਬ ਵਿਚ ਵੱਧ ਰਹੇ ਕੋਰੋਨਾ ਵਾਇਰਸ ਦੇ ਮਾਮਲਿਆਂ ਨੂੰ ਦੇਖਦਿਆਂ ਫ਼ਾਜ਼ਿਲਕਾ ਜ਼ਿਲ੍ਹੇ ਦੇ ਕਈ ਪਿੰਡਾਂ ਦੇ ਲੋਕਾਂ ਨੇ ਖ਼ੁਦ ਦੀ ਤਾਲਾਬੰਦੀ ਕਰਦਿਆਂ ਪਿੰਡਾਂ ਅੰਦਰ ਬਾਹਰਲੇ ਵਿਅਕਤੀਆਂ ਦੇ ਆਉਣ ਤੇ ਰੋਕ ਲਗਾ ਦਿਤੀ ਹੈ। ਪਿੰਡ ਰਾਮਗੜ੍ਹ, ਨੁਕੇਰੀਆ, ਮੰਡੀ ਅਮੀਨਗੰਜ, ਚੱਕ ਸੋਹਨਾ ਸੰਦੜ ਆਦਿ ਦੇ ਵਸਨੀਕਾਂ ਨੇ ਨਾਕੇ ਲਗਾ...
ਕੋਰੋਨਾ ਦਾ ਪਹਿਲਾ ਮਾਮਲਾ ਸਾਹਮਣੇ ਆਉਣ 'ਤੇ ਪਿੰਡ ਗਗੜਪੁਰ ਸੀਲ
. . .  1 day ago
ਕੋਰੋਨਾ ਪੀੜਤ ਦੇ ਸੰਪਰਕ 'ਚ ਆਏ ਵਿਅਕਤੀ ਨੂੰ ਕੀਤਾ ਇਕਾਂਤਵਾਸ
. . .  1 day ago
ਕੋਰੋਨਾ ਸਬੰਧੀ ਅਫ਼ਵਾਹ ਫੈਲਾਉਣ ਵਾਲੇ ਨੌਜਵਾਨ 'ਤੇ ਪਰਚਾ ਦਰਜ
. . .  1 day ago
ਪੰਜਾਬ ਸਰਕਾਰ ਵੱਲੋਂ ਪੱਤਰਕਾਰਾਂ ਨੂੰ ਸਿਹਤ ਸਬੰਧੀ ਸਾਵਧਾਨੀਆਂ ਤੇ ਸਮਾਜਿਕ ਦੂਰੀ ਬਣਾਈ ਰੱਖਣ ਦੀ ਅਪੀਲ
. . .  1 day ago
ਗਿਆਨੀ ਰਘਵੀਰ ਸਿੰਘ ਵੱਲੋਂ ਕੋਰੋਨਾ ਦੀ ਰੋਕਥਾਮ ਲਈ 25000 ਰੁਪਏ ਦੀ ਸੇਵਾ
. . .  1 day ago
ਪ੍ਰੀਖਿਆਵਾਂ ਸਬੰਧੀ ਜਾਰੀ ਕੀਤਾ ਪ੍ਰੈੱਸ ਨੋਟ ਅਗਲੇ ਹੁਕਮਾਂ ਤੱਕ ਤੁਰੰਤ ਲਿਆ ਗਿਆ ਵਾਪਸ
. . .  1 day ago
ਵਿਸ਼ੇਸ਼ ਹਵਾਈ ਜਹਾਜ਼ ਰਾਹੀਂ ਭਾਰਤ 'ਚ ਫਸੇ ਕੈਨੇਡਾ ਜਾਣ ਵਾਲੇ ਯਾਤਰੀ ਹਵਾਈ ਅੱਡਾ ਵਿਖੇ ਪੁੱਜਣੇ ਸ਼ੁਰੂ
. . .  1 day ago
ਪੰਜਾਬ 'ਚ ਹੁਣ ਤੱਕ ਕੋਰੋਨਾ ਦੇ 130 ਮਾਮਲਿਆਂ ਦੀ ਹੋਈ ਪੁਸ਼ਟੀ
. . .  1 day ago
ਪੰਜਾਬ ਸਰਕਾਰ ਨੂੰ ਅਪਣਾਉਣੀ ਚਾਹੀਦੀ ਹੈ ਕੇਜਰੀਵਾਲ ਸਰਕਾਰ ਵੱਲੋਂ ਲਾਗੂ 5 ਟੀ ਯੋਜਨਾ : ਕੈਪਟਨ
. . .  1 day ago
ਗੁਰੂ ਹਰਕ੍ਰਿਸ਼ਨ ਹਸਪਤਾਲ ਦਾ ਇਸਤੇਮਾਲ ਕੋਰੋਨਾ ਪੀੜਤਾਂ ਦੇ ਲਈ ਕਰੇ ਦਿੱਲੀ ਸਰਕਾਰ : ਡੀ.ਐੱਸ.ਜੀ.ਐਮ.ਸੀ
. . .  1 day ago
ਪੱਤਰਕਾਰ ਵੱਲੋਂ ਕੋਰੋਨਾ ਪੀੜਤ ਮ੍ਰਿਤਕ ਲੋਕਾਂ ਦਾ ਸਸਕਾਰ ਕਰਨ ਲਈ ਕੀਤੀ ਨਿਸ਼ਕਾਮ ਪੇਸ਼ਕਸ਼
. . .  1 day ago
ਪੰਜਾਬ ਸਰਕਾਰ ਵੱਲੋਂ ਮੰਡੀਆਂ 'ਚ ਕੀਤੇ ਗਏ ਸਾਰੇ ਪ੍ਰਬੰਧ : ਕੈਪਟਨ
. . .  1 day ago
ਲੌਂਗੋਵਾਲ 'ਚ ਬਾਹਰਲੇ ਸੂਬਿਆਂ 'ਚੋਂ ਆਏ ਵਿਅਕਤੀਆਂ ਤੇ ਨਜ਼ਰ ਰੱਖ ਰਹੀ ਹੈ ਸਿਹਤ ਵਿਭਾਗ ਦੀ ਟੀਮ : ਐੱਸ.ਐਮ.ਓ
. . .  1 day ago
ਸਿੱਖਿਆ ਬੋਰਡ ਵੱਲੋਂ 5, 10 ਅਤੇ 12 ਵੀਂ ਸ਼੍ਰੇਣੀ ਦੀਆਂ ਮੁਲਤਵੀ ਕੀਤੀਆਂ ਪ੍ਰੀਖਿਆਵਾਂ ਦੀ ਡੇਟਸ਼ੀਟ ਮੁੜ ਕੀਤੀ ਜਾਰੀ
. . .  1 day ago
ਜਗਰਾਉਂ ਇਲਾਕੇ ਦੇ ਪਿੰਡ ਰਾਮਗੜ੍ਹ ਭੁੱਲਰ ਦੇ ਇਕ ਵਿਅਕਤੀ ਨੂੰ ਹੋਇਆ ਕੋਰੋਨਾ
. . .  1 day ago
ਦੇਸ਼ 'ਚ ਕੋਰੋਨਾ ਦਾ ਕਹਿਰ ਜਾਰੀ, 24 ਘੰਟਿਆਂ ਦੌਰਾਨ 549 ਮਾਮਲੇ ਆਏ ਸਾਹਮਣੇ
. . .  1 day ago
ਕਪੂਰਥਲਾ ਤੇ ਜਲੰਧਰ ਤੋਂ ਪਰਤੀਆਂ ਲੇਬਰਾਂ ਨੂੰ ਘਰਾਂ 'ਚ ਹੀ ਕੀਤਾ ਗਿਆ ਇਕਾਂਤਵਾਸ
. . .  1 day ago
ਫ਼ਾਜ਼ਿਲਕਾ ਜ਼ਿੱਲ੍ਹੇ 'ਚ ਕਰਫ਼ਿਊ ਦੀ ਉਲੰਘਣਾ ਕਰਨ ਵਾਲੇ 382 ਵਿਅਕਤੀ ਗ੍ਰਿਫ਼ਤਾਰ, 169 ਮੁਕੱਦਮੇ ਦਰਜ
. . .  1 day ago
5 ਪਾਜ਼ੀਟਿਵ ਜਮਾਤੀਆਂ ਦੇ ਸੰਪਰਕ 'ਚ ਆਉਣ ਵਾਲੇ 6 ਸਥਾਨਕ ਨਿਵਾਸੀਆਂ ਦੀ ਵੀ ਰਿਪੋਰਟ ਆਈ ਪਾਜ਼ੀਟਿਵ
. . .  1 day ago
ਜ਼ਿਲ੍ਹਾ ਸੰਗਰੂਰ 'ਚ ਕੋਰੋਨਾ ਵਾਇਰਸ ਦਾ ਪਹਿਲਾ ਮਾਮਲਾ ਆਇਆ ਸਾਹਮਣੇ
. . .  1 day ago
ਕੋਰੋਨਾ ਨਾਲ ਮਰਨ ਵਾਲੇ ਦਾ ਅੰਤਿਮ ਸਸਕਾਰ ਕਰਨ ਲਈ ਸੀ.ਐਮ ਸਿਟੀ ਪ੍ਰਸ਼ਾਸਨ ਨੇ ਤੈਅ ਕੀਤਾ ਲਿਬਰਟੀ ਚੌਂਕ ਸਥਿਤ ਸ਼ਮਸ਼ਾਨ ਘਾਟ
. . .  1 day ago
ਲੁਧਿਆਣਾ ਦੇ ਫੋਰਟਿਸ ਹਸਪਤਾਲ 'ਚ ਮ੍ਰਿਤਕ ਔਰਤ ਵੀ ਪਾਈ ਗਈ ਕੋਰੋਨਾ ਪਾਜ਼ੀਟਿਵ
. . .  1 day ago
ਕੋਰੋਨਾ ਵਾਇਰਸ : ਅਵਤਾਰ ਹੈਨਰੀ ਅਤੇ ਉਨ੍ਹਾਂ ਦੇ ਬੇਟੇ ਬਾਵਾ ਹੈਨਰੀ ਨੇ ਖ਼ੁਦ ਨੂੰ ਪਰਿਵਾਰ ਸਮੇਤ ਕੀਤ ਕੁਆਰੰਟੀਨ
. . .  1 day ago
ਪੁਲਿਸ ਦੇ ਸਖ਼ਤ ਸੁਰੱਖਿਆ ਪ੍ਰਬੰਧਾਂ ਹੇਠ ਕੀਤਾ ਗਿਆ ਕੋਰੋਨਾ ਕਾਰਨ ਮਰੇ ਵਿਅਕਤੀ ਦਾ ਅੰਤਿਮ ਸਸਕਾਰ
. . .  1 day ago
ਯੂ.ਕੇ ਦੇ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਦਾ ਹਾਲਤ 'ਚ ਸੁਧਾਰ
. . .  1 day ago
ਪੰਚਕੂਲਾ 'ਚ ਕੋਰੋਨਾ ਪੀੜਤ ਮਰੀਜ਼ਾਂ ਦੀ ਗਿਣਤੀ ਵੱਧ ਕੇ ਹੋਈ ਚਾਰ
. . .  1 day ago
ਕੋਰੋਨਾ ਦੇ ਖ਼ਿਲਾਫ਼ ਲੜਾਈ ਲੜ ਰਹੇ ਡਾਕਟਰਾਂ ਤੇ ਨਰਸਾਂ ਨੂੰ ਨਵਜੋਤ ਸਿੱਧੂ ਨੇ ਦਿੱਤੇ ਮਾਸਕ ਅਤੇ ਸੈਨੇਟਾਈਜ਼
. . .  1 day ago
ਮੰਤਰੀ ਦੀਆ ਹਦਾਇਤਾਂ ਉੱਪਰ ਪਿੰਡਾ ਨੂੰ ਸੀਲ ਕਰਨ ਦੀ ਪ੍ਰਕਿਰਿਆ ਸ਼ੁਰੂ
. . .  1 day ago
ਵਿਰਕ ਪਿੰਡ ਦੇ 3 ਮਰੀਜ਼ਾਂ ਦੀ ਰਿਪੋਰਟ ਨੈਗੇਟਿਵ ਆਉਣ ਉਪਰੰਤ ਆਮ ਵਾਂਗ ਹੋਣ ਲੱਗੇ ਹਾਲਾਤ
. . .  1 day ago
ਆਈ.ਐਮ.ਏ ਦਾ ਕੋਰੋਨਾ ਨੂੰ ਲੈ ਕੇ ਵੱਡਾ ਫ਼ੈਸਲਾ, ਨਿੱਜੀ ਡਾਕਟਰ ਸਰਕਾਰੀ ਪਰਚੀ 'ਤੇ ਮੁਫ਼ਤ ਕਰਨਗੇ ਮਰੀਜ਼ ਦੀ ਜਾਂਚ
. . .  1 day ago
ਕਰਫ਼ਿਊ ਦੀ ਉਲੰਘਣਾ ਕਰਨ ਵਾਲਿਆ ਨੂੰ ਪੁਲਿਸ ਅਧਿਕਾਰੀਆਂ ਨੇ ਕਰਫ਼ਿਊ ਨਿਯਮਾਂ ਦਾ ਪੜ੍ਹਾਇਆ ਪਾਠ
. . .  1 day ago
ਤਬਲੀਗ਼ੀ ਜਮਾਤ ਨਾਲ ਸਬੰਧਿਤ ਕੋਰੋਨਾ ਮਰੀਜ਼ ਦੇ ਸੰਪਰਕ 'ਚ ਆਏ 21 ਵਿਅਕਤੀਆਂ ਦੀ ਰਿਪੋਰਟ ਆਈ ਨੈਗੇਟਿਵ
. . .  1 day ago
ਮੰਤਰੀ ਸਰਕਾਰੀਆ ਵੱਲੋਂ ਸਰਪੰਚਾ ਨੂੰ ਕੋਰੋਨਾ ਦੀ ਰੋਕਥਾਮ ਲਈ ਅੱਗੇ ਆਉਣ ਦੀ ਅਪੀਲ
. . .  1 day ago
ਦਿੱਲੀ ਦੇ ਬੰਗਾਲੀ ਮਾਰਕੀਟ 'ਚ ਕੋਰੋਨਾ ਦੇ 4 ਮਾਮਲੇ ਆਏ ਸਾਹਮਣੇ
. . .  1 day ago
200 ਯਾਤਰੀਆਂ ਨੂੰ ਲੈ ਕੇ ਅੱਜ ਰਾਤ ਲੰਡਨ ਰਵਾਨਾ ਹੋਵੇਗੀ ਵਿਸ਼ੇਸ਼ ਉਡਾਣ
. . .  1 day ago
ਹੋਰ ਖ਼ਬਰਾਂ..
ਜਲੰਧਰ : ਸ਼ੁੱਕਰਵਾਰ 29 ਭਾਦੋ ਸੰਮਤ 550

ਸੰਪਾਦਕੀ

ਡਾ: ਸਵਾਮੀਨਾਥਨ ਦੀਆਂ ਸਿਫ਼ਾਰਸ਼ਾਂ ਅਤੇ ਆਮਦਨ ਦੁੱਗਣੀ ਕਰਨ ਦਾ ਕੱਚ-ਸੱਚ

ਦੇਸ਼ ਦੀ ਆਜ਼ਾਦੀ ਤੋਂ ਬਾਅਦ ਸਰਕਾਰਾਂ ਵਲੋਂ ਅਪਣਾਈਆਂ ਗਈਆਂ ਕਿਸਾਨ ਵਿਰੋਧੀ ਨੀਤੀਆਂ ਨੇ ਪਹਿਲਾਂ ਕਿਸਾਨਾਂ ਨੂੰ ਕਰਜ਼ਈ ਕੀਤਾ ਤੇ ਹੁਣ ਖ਼ੁਦਕੁਸ਼ੀਆਂ ਰੁਕਣ ਦਾ ਨਾਂਅ ਨਹੀਂ ਲੈ ਰਹੀਆਂ। ਇਸ ਨੂੰ ਰੋਕਣ ਲਈ ਅਖੌਤੀ ਨੀਤੀਆਂ ਨੇ ਕੁਝ ਨਹੀਂ ਕੀਤਾ। ਕਈ ਕਮਿਸ਼ਨ ਕਈ ਕਮੇਟੀਆਂ ਬਣੀਆਂ, ਉਨ੍ਹਾਂ ਨੇ ਆਪਣੀਆਂ ਰਿਪੋਰਟਾਂ ਵੀ ਦਿੱਤੀਆਂ। ਅਜੇ ਤੱਕ ਕਿਸੇ ਵੀ ਰਿਪੋਰਟ ਨੂੰ ਲਾਗੂ ਤਾਂ ਕੀ ਕਰਨਾ ਸੀ, ਜਨਤਕ ਵੀ ਨਹੀਂ ਕੀਤਾ ਗਿਆ।
ਇਸੇ ਤਰ੍ਹਾਂ ਡਾ: ਸਵਾਮੀਨਾਥਨ ਦੀਆਂ ਸਿਫ਼ਾਰਸ਼ਾਂ ਦਾ ਹਾਲ ਹੋਇਆ। ਨਾ ਇਨ੍ਹਾਂ ਨੂੰ ਜਨਤਕ ਕੀਤਾ ਗਿਆ ਅਤੇ ਨਾ ਹੀ ਲਾਗੂ ਕੀਤਾ ਗਿਆ। ਕਿਸਾਨਾਂ ਨੂੰ ਇਸ ਦਾ ਪਤਾ ਲੱਗਣ 'ਤੇ ਇਨ੍ਹਾਂ ਸਿਫ਼ਾਰਸ਼ਾਂ ਨੂੰ ਲਾਗੂ ਕਰਨ ਦੀ ਮੰਗ ਉੱਠੀ, ਜੋ ਸਿਆਸੀ ਪਾਰਟੀਆਂ ਲਈ ਵੋਟ ਬਟੋਰਨ ਦਾ ਜ਼ਰੀਆ ਬਣ ਗਈ। 2014 ਦੀਆਂ ਸੰਸਦੀ ਚੋਣਾਂ ਸਮੇਂ ਭਾਜਪਾ ਨੇ ਕਿਸਾਨੀ ਦੀਆਂ ਵੋਟਾਂ ਲੈਣ ਲਈ ਇਨ੍ਹਾਂ ਨੂੰ ਲਾਗੂ ਕਰਨ ਦਾ ਐਲਾਨ ਕੀਤਾ। ਚੋਣ ਜਿੱਤਣ 'ਤੇ ਇਸ ਤੋਂ ਮੁੱਕਰੇ ਹੀ ਨਹੀਂ ਸਗੋਂ ਇਨ੍ਹਾਂ ਨੂੰ ਲਾਗੂ ਨਾ ਕਰਨ ਦਾ ਹਲਫ਼ੀਆ ਬਿਆਨ ਵੀ ਅਦਾਲਤ ਵਿਚ ਦਿੱਤਾ। ਇਸ ਮੌਕਾਪ੍ਰਸਤੀ ਦਾ ਲੋਕਾਂ ਨੇ ਬੁਰਾ ਮਨਾਇਆ। ਇਸ ਕਾਰਨ ਕਈ ਸੀਟਾਂ 'ਤੇ ਸੰਸਦੀ ਤੇ ਵਿਧਾਨ ਸਭਾਵਾਂ ਦੀਆਂ ਉਪ-ਚੋਣਾਂ ਵਿਚ ਭਾਜਪਾ ਨੂੰ ਹਾਰ ਦਾ ਮੂੰਹ ਦੇਖਣਾ ਪਿਆ। ਇਸ ਹਾਰ ਨੂੰ ਦੇਖਦਿਆਂ ਭਾਜਪਾ ਨੇ ਆਉਣ ਵਾਲੀਆਂ 2019 ਦੀਆਂ ਸੰਸਦੀ ਚੋਣਾਂ ਦਾ ਸਮੁੰਦਰ ਪਾਰ ਕਰਨ ਲਈ ਫਿਰ ਡਾ: ਸਵਾਮੀਨਾਥਨ ਦੀਆਂ ਸਿਫ਼ਾਰਸ਼ਾਂ ਲਾਗੂ ਕਰਕੇ ਕਿਸਾਨਾਂ ਨੂੰ ਫ਼ਸਲਾਂ ਦਾ ਘੱਟੋ-ਘੱਟ ਸਮਰਥਨ ਮੁੱਲ ਡੇਢ ਗੁਣਾਂ ਦੇਣ ਦਾ ਐਲਾਨ ਬਜਟ ਸਮੇਂ ਕਰ ਦਿੱਤਾ। ਬਾਅਦ ਵਿਚ ਝੋਨੇ ਦਾ ਘੱਟ ਤੋਂ ਘੱਟ ਸਮਰਥਨ ਮੁੱਲ 1750 ਰੁਪਏ ਪ੍ਰਤੀ ਕੁਇੰਟਲ, ਮੱਕੀ 1700 ਰੁਪਏ, ਮੂੰਗਫਲੀ ਦਾ 4890 ਰੁਪਏ, ਕਪਾਹ ਦਾ 5150 ਰੁਪਏ ਮਿਥਿਆ ਗਿਆ, ਜੋ ਝੋਨੇ ਦੇ ਪਿਛਲੇ ਸਾਲ ਦੇ ਮੁੱਲ ਤੋਂ 200 ਰੁਪਏ ਵੱਧ ਬਣਦਾ ਸੀ। ਇਸ ਮੁੱਲ ਨੂੰ ਕਿਸਾਨਾਂ ਵਲੋਂ ਸਵੀਕਾਰ ਨਹੀਂ ਕੀਤਾ ਗਿਆ। ਇਸ ਨੂੰ ਅਸਵੀਕਾਰ ਕਰਨ ਦੇ ਕਈ ਕਾਰਨ ਹਨ। ਸਾਨੂੰ ਉਨ੍ਹਾਂ 'ਤੇ ਝਾਤ ਮਾਰਨ ਦੀ ਲੋੜ ਹੈ। ਜੋ ਖੇਤੀ ਲਾਗਤਾਂ ਸਬੰਧੀ ਕਈ ਖੇਤੀ ਮਾਹਿਰਾਂ, ਕਿਸਾਨ ਜਥੇਬੰਦੀਆਂ, ਅਰਥ-ਸ਼ਾਸ਼ਤਰੀਆਂ ਤੇ ਹੋਰ ਸੰਸਥਾਵਾਂ ਦੇ ਝੋਨੇ ਦੀ ਫ਼ਸਲ ਦੀ ਲਾਗਤ ਸਬੰਧੀ ਅੰਕੜੇ ਆ ਰਹੇ ਹਨ, ਇਨ੍ਹਾਂ ਨਾਲੋਂ ਸਰਕਾਰੀ ਅੰਕੜਿਆਂ ਦਾ ਕਾਫੀ ਵੱਡਾ ਅੰਤਰ ਹੈ। ਮੌਜੂਦਾ ਸਮੇਂ ਇਕ ਕਿਸਾਨ ਜਥੇਬੰਦੀ ਨੇ ਝੋਨੇ 'ਤੇ ਆਇਆ ਪ੍ਰਤੀ ਏਕੜ ਖਰਚ ਦਾ ਵੇਰਵਾ ਦਿੱਤਾ ਹੈ। ਜੋ ਇਸ ਪ੍ਰਕਾਰ ਹੈ : ਜ਼ਮੀਨ ਦਾ ਠੇਕਾ 54000 ਰੁਪਏ ਪ੍ਰਤੀ ਏਕੜ ਸਾਲ ਅਤੇ ਛੇ ਮਹੀਨਿਆਂ ਦਾ ਠੇਕਾ 27000 ਰੁਪਏ ਪ੍ਰਤੀ ਏਕੜ, ਇਸ 'ਤੇ ਵਿਆਜ 2250 ਰੁਪਏ, ਵਹਾਈ 1000 ਰੁਪਏ, ਯੂਰੀਆ 900 ਰੁਪਏ, ਕੱਦੂ 1000 ਰੁਪਏ, ਕੀਟਨਾਸ਼ਕ ਦਵਾਈਆਂ 1000 ਰੁਪਏ, ਡੀ.ਏ.ਪੀ. ਬੋਰੀ 1200 ਰੁਪਏ, ਨਦੀਨਨਾਸ਼ਕ 200 ਰੁਪਏ, ਪਦਾਨ 900 ਰੁਪਏ, ਉੱਲੀ ਰੋਗ ਨਾਸ਼ਕ 800 ਰੁਪਏ, ਕਾਲਾ ਤੇਲਾ ਰੋਕਥਾਮ 400 ਰੁਪਏ, ਡੀਜ਼ਲ ਜਨਰੇਟਰ 2500 ਰੁਪਏ, ਵਢਾਈ ਝੋਨਾ 1200 ਰੁਪਏ, ਖੇਤ ਜਾਣ ਆਉਣ ਤੇ ਮੋਟਰ ਸਾਈਕਲ ਪੈਟਰੋਲ ਦਾ ਖ਼ਰਚ 200 ਰੁਪਏ, ਝੋਨਾ ਮੰਡੀ ਲੈ ਕੇ ਜਾਣ 'ਤੇ 500 ਰੁਪਏ, ਪਰਿਵਾਰ ਦੀ ਸਾਂਝੀ ਲੇਬਰ 300 ਰੁਪਏ, ਮੰਡੀ ਲੇਬਰ 352 ਰੁਪਏ, ਸੀਰੀ ਦਾ ਖਰਚ 12800 ਰੁਪਏ, ਫੁਟਕਲ ਖਰਚ 2500 ਰੁਪਏ ਕੁੱਲ ਖਰਚ 60000 ਰੁਪਏ ਪ੍ਰਤੀ ਏਕੜ ਅਤੇ ਇਸ ਤਰ੍ਹਾਂ 1800 ਰੁਪਏ ਪ੍ਰਤੀ ਕੁਇੰਟਲ ਲਾਗਤ ਆਈ ਹੈ।
ਇਸ ਤੋਂ ਸਪੱਸ਼ਟ ਹੈ ਕਿ 1750 ਦੇ ਐਲਾਨ ਨਾਲ ਕਿਸਾਨਾਂ ਦੀਆਂ ਲਾਗਤਾਂ ਵੀ ਪੂਰੀਆਂ ਨਹੀਂ ਹੋ ਰਹੀਆਂ। ਜਿਥੋਂ ਤੱਕ 50 ਫ਼ੀਸਦੀ ਮੁਨਾਫ਼ੇ ਦੀ ਗੱਲ ਹੈ ਉਹ ਤਾਂ ਦੂਰ ਰਹਿ ਗਈ। ਇਸ ਲਈ ਸਰਕਾਰ ਵਲੋਂ 1800 ਰੁਪਏ ਲਾਗਤ 'ਤੇ 50 ਫ਼ੀਸਦੀ ਲਾਭ ਦੇਣ 'ਤੇ ਮੁੱਲ 2700 ਰੁਪਏ ਪ੍ਰਤੀ ਕੁਇੰਟਲ ਬਣਦਾ ਹੈ। ਇਸ ਤਰ੍ਹਾਂ ਕੀਤਾ ਐਲਾਨ ਨਾ ਮਨਜ਼ੂਰ ਹੀ ਹੋਣਾ ਸੀ। ਇਸ ਦਾ ਭਾਵ ਹੈ ਕਿ ਇਹ ਕੀਤਾ ਗਿਆ ਐਲਾਨ ਪ੍ਰਤੀ ਏਕੜ ਲਾਗਤਾਂ ਅਨੁਸਾਰ ਨਹੀਂ ਸਗੋਂ ਪਿਛਲੇ ਸਾਲ ਦੀਆਂ ਕੀਮਤਾਂ ਦੇ ਐਲਾਨ ਵਿਚ ਸਿਰਫ 200 ਰੁਪਏ ਦਾ ਵਾਧਾ ਜੋੜਨ ਵਾਲੀ ਗੱਲ ਸੀ। ਇਸ ਨੂੰ ਲਾਗਤਾਂ 'ਤੇ 50 ਫ਼ੀਸਦੀ ਲਾਭ ਵਾਲਾ ਭਾਅ ਨਹੀਂ ਕਿਹਾ ਜਾ ਸਕਦਾ।
ਜਿੱਥੋਂ ਤੱਕ ਡਾ: ਸਵਾਮੀ ਨਾਥਨ ਦੀਆਂ ਸਿਫ਼ਾਰਸ਼ਾਂ ਦਾ ਸਵਾਲ ਹੈ, ਇਹ ਇਕ ਨਹੀਂ ਸਗੋਂ ਕਾਫੀ ਗਿਣਤੀ ਵਿਚ ਹਨ। ਜਿਨ੍ਹਾਂ ਵਿਚੋਂ ਮੁੱਖ ਹਨ ਭੂਮੀ ਸੁਧਾਰ, ਜਿਸ ਵਿਚ ਹੱਦਬੰਦੀ ਤੋਂ ਉੱਪਰ ਜ਼ਮੀਨ ਵੰਡਣ, ਕਬਾਇਲੀ ਕਿਸਾਨਾਂ ਅਤੇ ਚਰਵਾਹਿਆਂ ਨੂੰ ਸ਼ਾਮਲਾਟ ਅਤੇ ਜੰਗਲ ਦੀ ਵਰਤੋਂ ਨੂੰ ਯਕੀਨੀ ਬਣਾਉਣ, ਉਪਜਾਊ ਅਤੇ ਜੰਗਲੀ ਜ਼ਮੀਨਾਂ ਨੂੰ ਗ਼ੈਰ-ਕਾਸ਼ਤਕਾਰੀ ਕੰਮ ਲਈ ਕਾਰਪੋਰੇਟਾਂ ਨੂੰ ਨਾ ਦੇਣ, ਖੇਤੀ ਵਾਲੀ ਜ਼ਮੀਨ ਦੀ ਵਿਕਰੀ ਨਿਯਮਿਤ ਕਰਨਾ ਆਦਿ। ਇਸ ਤੋਂ ਬਗੈਰ ਛੋਟੇ ਕਿਸਾਨਾਂ ਦੀ ਆਮਦਨ ਵਧਾਉਣ ਲਈ ਫ਼ਸਲ ਦੀ ਪੈਦਾਵਾਰ ਵਿਚ ਵਾਧਾ ਕਰਕੇ ਲਾਭਕਾਰੀ ਮੰਡੀ ਨਾਲ ਜੋੜਨਾ, ਸੰਸਥਾਗਤ ਮਦਦ ਲਈ ਕੋ-ਆਪਰੇਟਿਵ ਬਣਾਉਣ ਨੂੰ ਉਤਸ਼ਹਿਤ ਕਰਨਾ, ਮੋਟੇ ਅਨਾਜ ਦਾ ਸਮਰਥਨ ਮੁੱਲ ਨਿਸਚਿਤ ਕਰਨਾ, 93 ਹੋਰ ਫ਼ਸਲਾਂ ਦਾ ਮੁੱਲ ਸ਼ੇਅਰ-ਬਾਜ਼ਾਰ ਰੇਟ 'ਤੇ ਉਪਲੱਬਧ ਕਰਵਾਉਣਾ, ਰਾਜ ਖੇਤੀਬਾੜੀ ਮੰਡੀਕਰਨ ਕਾਨੂੰਨ ਬਣਾਉਣਾ ਜੋ ਮੰਡੀਕਰਨ ਸਟੋਰ ਕਰਨ ਤੇ ਖੋਜ ਪ੍ਰਕਿਰਿਆ ਨਾਲ ਸਬੰਧਿਤ ਹੋਵੇ ਤੇ ਸਥਾਨਕ ਪੈਦਾਵਾਰ ਦੀ ਦਰਜਾਬੰਦੀ ਕਰਨ, ਬ੍ਰਾਂਡਿੰਗ ਤੇ ਪੈਕੇਜ ਕਰਨ, ਦੇਸ਼ ਅੰਦਰ ਘਰੇਲੂ ਤੇ ਕੌਮਾਂਤਰੀ ਮੰਡੀ ਵਿਕਸਿਤ ਕਰਕੇ ਇਕਹਿਰੀ ਮੰਡੀ, ਬਣਾਉਣ, ਖ਼ੁਦਕੁਸ਼ੀਆਂ ਰੋਕਣ ਲਈ ਕਿਸਾਨਾਂ ਦੀ ਪਹੁੰਚ ਅਨੁਸਾਰ ਬੀਮਾ ਮੁਹੱਈਆ ਕਰਵਾਉਣਾ, ਫ਼ਸਲਾਂ, ਪਸ਼ੂਆਂ ਅਤੇ ਮਨੁੱਖੀ ਸਿਹਤ ਦਾ ਇਕੱਠਾ ਬੀਮਾ ਪੈਕੇਜ ਦੇਣਾ, ਬਲਾਕ ਦੀ ਥਾਂ ਪਿੰਡ ਇਕਾਈ ਮੰਨ ਕੇ ਫ਼ਸਲਾਂ ਦਾ ਬੀਮਾ ਘੱਟ ਪ੍ਰੀਮੀਅਮ ਅਨੁਸਾਰ ਕਰਨਾ, ਬੁੱਢਿਆਂ ਲਈ ਬੀਮਾ ਲੰਮੇ ਸਮੇਂ ਦਾ ਕਰਨਾ, ਰੁਜ਼ਗਾਰ ਵਧਾਉਣ ਲਈ ਵਿੱਤੀ ਸੇਵਾਵਾਂ, ਸਹਾਇਕ ਢਾਂਚਾ ਉਸਾਰਨ, ਮਨੁੱਖੀ ਵਿਕਾਸ, ਖੇਤੀਬਾੜੀ ਤੇ ਕਾਰੋਬਾਰੀ ਵਿਕਾਸ, ਗ਼ਰੀਬਾਂ ਦੀ ਪਹੁੰਚ ਸੰਸਥਾਗਤ ਕਰਜ਼ੇ ਤੱਕ ਯਕੀਨੀ ਬਣਾਉਣਾ, ਸਵੈ-ਸਹਾਇਤਾ ਗਰੁੱਪ ਬਣਾ ਕੇ ਕਮਿਊਨਿਟੀ ਭੋਜਨ ਅਤੇ ਜਲ ਬੈਂਕ ਬਣਾਉਣ, ਕਿਸਾਨਾਂ ਨੂੰ ਕੌਮਾਂਤਰੀ ਮੰਡੀ ਦੇ ਪ੍ਰਭਾਵ ਤੋਂ ਬਚਾਉਣ ਲਈ ਤੁਰੰਤ ਦਰਾਮਦ ਡਿਊਟੀ ਲਗਾਉਣੀ, ਸਥਿਰ ਕੀਮਤਾਂ ਲਈ ਫੰਡ ਕਾਇਮ ਕਰਨਾ, ਪਾਣੀ ਦੀ ਪੂਰਤੀ ਵਧਾਉਣੀ, ਬਰਸਾਤ ਦੇ ਪਾਣੀ ਦੀ ਸੰਭਾਲ ਕਰਨੀ ਤੇ ਧਰਤੀ ਅੰਦਰ ਰੀਚਾਰਜ ਕਰਨ ਦਾ ਪ੍ਰਬੰਧ ਕਰਨਾ, ਪਬਲਿਕ ਨਿਵੇਸ਼ ਵਿਚ ਵਾਧਾ ਕਰਨਾ, ਸੂਖਮ ਤੱਤਾਂ ਦੀ ਜਾਂਚ ਲਈ ਪ੍ਰਯੋਗਸ਼ਾਲਾਵਾਂ ਦਾ ਨੈਟਵਰਕ ਬਣਾਉਣਾ, ਪਬਲਿਕ ਵੰਡ ਪ੍ਰਣਾਲੀ ਲਾਗੂ ਕਰਨੀ, ਜੀ.ਡੀ.ਪੀ. ਦਾ 1 ਫ਼ੀਸਦੀ ਸਬਸਿਡੀ ਦੇ ਕੇ ਪੰਚਾਇਤ ਤੇ ਸਥਾਨਕ ਸੰਸਥਾਵਾ ਰਾਹੀਂ ਹਮੇਸ਼ਾ ਲਈ ਪੋਸ਼ਣ ਸਹਾਇਤਾ ਪ੍ਰੋਗਰਾਮ ਸ਼ੁਰੂ ਕਰਨੇ, ਕੌਮੀ ਖਾਧ ਗਾਰੰਟੀ ਕਾਨੂੰਨ ਬਣਾ ਕੇ ਗ਼ਰੀਬਾਂ ਦੀ ਖਪਤ ਵਧਾ ਕੇ ਖੇਤੀ ਮੰਡੀ ਲਈ ਹਾਲਾਤ ਪੈਦਾ ਕਰਨੇ, ਕਰਜ਼ਾ ਵਿਆਜ ਦਰਾਂ 4 ਫ਼ੀਸਦੀ ਕਰਨੀਆਂ, ਗ਼ੈਰ ਸੰਸਥਾਗਤ ਕਰਜ਼ੇ ਦਾ ਵਿਆਜ ਮੁਆਫ਼ ਕਰਨਾ, ਕਰਜ਼ਾ ਉਤਾਰਨ ਤੋਂ ਅਸਮਰੱਥ ਕਿਸਾਨਾਂ, ਮਜ਼ਦੂਰਾਂ ਦੀ ਸਮਰੱਥਾ ਬਣਨ ਤੱਕ ਕਰਜ਼ੇ ਦੀ ਵਸੂਲੀ 'ਤੇ ਰੋਕ ਲਗਾਉਣੀ, ਕੁਦਰਤੀ ਆਫ਼ਤਾਂ ਵਾਲੇ ਇਲਾਕਿਆਂ ਵਿਚ ਵਿਆਜ ਨਾ ਲਗਾਉਣਾ ਤੇ ਫੰਡ ਕਾਇਮ ਕਰਨਾ ਆਦਿ ਸ਼ਾਮਿਲ ਸਨ।
ਇਹ ਰਿਪੋਰਟ 2006 ਵਿਚ ਸਰਕਾਰ ਨੂੰ ਦਿੱਤੀ ਗਈ ਸੀ। ਜਿਸ ਤੋਂ ਬਾਅਦ ਯੂ.ਪੀ.ਏ. ਵਿਚ ਸ਼ਾਮਿਲ ਕੌਮੀ ਅਤੇ ਖੇਤਰੀ ਪਾਰਟੀਆਂ ਅਤੇ ਬਾਅਦ ਵਿਚ ਕੌਮੀ ਲੋਕਤੰਤਰਿਕ ਗੱਠਜੋੜ ਵਿਚ ਸ਼ਾਮਿਲ ਕੌਮੀ ਅਤੇ ਖੇਤਰੀ ਪਾਰਟੀਆਂ ਨੇ ਨਾ ਹੀ ਇਸ ਨੂੰ ਲਾਗੂ ਕੀਤਾ ਅਤੇ ਨਾ ਹੀ ਇਸ ਨੂੰ ਅਜੇ ਤੱਕ ਜਨਤਕ ਕੀਤਾ ਹੈ। ਇਸ ਤੋਂ ਸਪੱਸ਼ਟ ਹੈ ਕਿ ਇਹ ਸਾਰੀਆਂ ਸਿਆਸੀ ਪਾਰਟੀਆਂ ਕਿਸਾਨਾਂ ਨਾਲ ਹੇਜ ਜਿਤਾਉਂਦੀਆਂ ਹਨ। ਅਸਲ ਵਿਚ ਇਹ ਕਿਸਾਨਾਂ ਵਿਰੁੱਧ ਇਕਜੁੱਟ ਹਨ। ਇਹ ਸਮਝਣ ਦੀ ਲੋੜ ਹੈ ਕਿ ਆਉਣ ਵਾਲੇ ਸਮੇਂ ਵਿਚ ਵੀ ਕਿਸਾਨ ਪੱਖੀ ਸਿਫ਼ਾਰਸ਼ਾਂ ਨੂੰ ਲਾਗੂ ਕਰਨ ਦੀ ਕੋਈ ਸੰਭਾਵਨਾ ਨਹੀਂ। ਸਰਕਾਰਾਂ ਦੀ ਬੇਰੁਖ਼ੀ ਕਾਰਨ ਅਤੇ ਕਿਸਾਨ ਪੱਖੀ ਨੀਤੀਆਂ ਕਾਰਨ ਹੀ ਖੇਤੀ ਜਿਣਸਾਂ ਬਾਜ਼ਾਰ ਵਿਚ ਸਰਕਾਰ ਵਲੋਂ ਘੱਟੋ-ਘੱਟ ਸਮਰਥਨ ਮੁੱਲ ਤੋਂ ਵੀ ਘੱਟ ਮੁਲ 'ਤੇ ਵਿਕਦੀਆਂ ਹਨ ਤੇ ਕਿਸਾਨਾਂ ਦੀ ਭਾਰੀ ਲੁੱਟ ਹੁੰਦੀ ਹੈ। ਇਸੇ ਕਰਕੇ ਹੀ ਕਿਸਾਨ ਖ਼ੁਦਕੁਸ਼ੀਆਂ ਵਧ ਰਹੀਆਂ ਹਨ। ਇਨ੍ਹਾਂ ਨੀਤੀਆਂ ਨੂੰ ਬਦਲਣ ਲਈ ਲੋਕ-ਪੱਖੀ ਜਥੇਬੰਦੀਆਂ ਅਤੇ ਜਨਤਾ ਨੂੰ ਇਕੱਠੇ ਹੋਣ ਦੀ ਲੋੜ ਹੈ।


-ਮੋ: 94635-74416

ਜਨਮ ਦਿਨ 'ਤੇ ਵਿਸ਼ੇਸ਼

ਗ਼ਦਰੀ ਬਾਬਾ ਬਲਵੰਤ ਸਿੰਘ ਕੈਨੇਡੀਅਨ

ਦੂਜੇ ਲਾਹੌਰ ਸਾਜ਼ਿਸ਼ ਕੇਸ ਵਿਚ ਲਾਹੌਰ ਜੇਲ੍ਹ ਵਿਚ ਫਾਂਸੀ ਦਾ ਰੱਸਾ ਚੁੰਮਣ ਵਾਲਾ ਮਹਾਨ ਸ਼ਹੀਦ ਭਾਈ ਬਲਵੰਤ ਸਿੰਘ ਕੈਨੇਡੀਅਨ ਅਜਿਹਾ ਸੂਰਬੀਰ ਯੋਧਾ ਸੀ, ਜਿਸ ਨੇ ਭਰ ਜਵਾਨੀ ਵਿਚ ਸ਼ਹਾਦਤ ਦਾ ਜਾਮ ਪੀਤਾ। ਭਾਈ ਬਲਵੰਤ ਸਿੰਘ ਦਾ ਜਨਮ ਜਲੰਧਰ ਜ਼ਿਲ੍ਹੇ ਦੇ ਉੱਘੇ ਪਿੰਡ ...

ਪੂਰੀ ਖ਼ਬਰ »

ਆਮ ਆਦਮੀ ਪਾਰਟੀ ਵਲੋਂ ਕੀਤੇ ਜਾ ਰਹੇ ਹਨ ਏਕਤਾ ਲਈ ਯਤਨ

ਰਾਸ਼ਟਰੀ ਸੋਇਮ ਸੇਵਕ ਸੰਘ ਦੇ ਮੁਖੀ ਮੋਹਨ ਭਾਗਵਤ ਦੀ ਅਗਵਾਈ ਵਿਚ 17 ਤੋਂ 19 ਸਤੰਬਰ ਤੱਕ ਦਿੱਲੀ ਦੇ ਵਿਗਿਆਨ ਭਵਨ ਵਿਚ 'ਭਾਰਤ ਦਾ ਭਵਿੱਖ' ਨਾਂਅ ਦਾ ਖੁੱਲ੍ਹਾ ਪ੍ਰੋਗਰਾਮ ਕਰਵਾਇਆ ਜਾ ਰਿਹਾ ਹੈ, ਜਿਸ ਵਿਚ ਪਹਿਲਾਂ 500 ਅਜਿਹੇ ਵਿਅਕਤੀ ਬੁਲਾਏ ਜਾਣ ਦਾ ਇਰਾਦਾ ਸੀ, ਜੋ ...

ਪੂਰੀ ਖ਼ਬਰ »

ਕੇਂਦਰ ਦੀ ਨਵੀਂ ਖ਼ਰੀਦ ਨੀਤੀ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪਿਛਲੇ ਚਾਰ ਸਾਲਾਂ ਵਿਚ ਅਨੇਕਾਂ ਵਾਰ ਇਹ ਬਿਆਨ ਦਿੱਤੇ ਹਨ ਕਿ ਸਾਲ 2022 ਤੱਕ ਕਿਸਾਨਾਂ ਦੀ ਆਮਦਨ ਦੁੱਗਣੀ ਕੀਤੀ ਜਾਏਗੀ। ਇਸ ਦਿਸ਼ਾ ਵੱਲ ਉਨ੍ਹਾਂ ਨੇ ਕਈ ਕਦਮ ਵੀ ਚੁੱਕੇ ਅਤੇ ਯੋਜਨਾਵਾਂ ਵੀ ਤਿਆਰ ਕੀਤੀਆਂ ਹਨ। ਇਸੇ ਨੀਤੀ ਅਧੀਨ ...

ਪੂਰੀ ਖ਼ਬਰ »



Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX