ਤਾਜਾ ਖ਼ਬਰਾਂ


ਕਮਲਨਾਥ, ਗਹਿਲੋਤ ਤੇ ਚਿਦੰਬਰਮ ਨੇ ਆਪਣੇ ਨਿੱਜੀ ਹਿੱਤ ਪਾਰਟੀ ਤੋਂ ਰੱਖੇ ਉੱਪਰ - ਰਾਹੁਲ ਗਾਂਧੀ
. . .  15 minutes ago
ਨਵੀਂ ਦਿੱਲੀ, 26 ਮਈ - ਕਾਂਗਰਸ ਵਰਕਿੰਗ ਕਮੇਟੀ ਨੇ ਪਾਰਟੀ ਦੇ ਪ੍ਰਧਾਨ ਰਾਹੁਲ ਗਾਂਧੀ ਦਾ ਅਸਤੀਫ਼ਾ ਨਾਮਨਜ਼ੂਰ ਕਰ ਦਿੱਤਾ। ਰਾਹੁਲ ਨੇ ਲੋਕ-ਸਭਾ 'ਚ ਹਾਰ ਦੀ ਜ਼ਿੰਮੇਵਾਰੀ ਲੈਂਦੇ ਹੋਏ ਅਹੁਦੇ ਤੋਂ ਹਟਣ ਦਾ ਪ੍ਰਸਤਾਵ ਦਿੱਤਾ। ਕਾਂਗਰਸ ਦੀ ਵਰਕਿੰਗ ਕਮੇਟੀ ਦੀ ਬੈਠਕ 'ਚ ਰਾਹੁਲ ਨੇ ਸੀਨੀਅਰ ਨੇਤਾਵਾਂ 'ਤੇ ਵੀ ਨਾਰਾਜ਼ਗੀ...
18 ਕਰੋੜ ਦੀ ਹੈਰੋਇਨ ਸਮੇਤ ਦੋ ਕਾਬੂ
. . .  about 1 hour ago
ਲੁਧਿਆਣਾ, 26 ਮਈ (ਪਰਮਿੰਦਰ ਸਿੰਘ ਆਹੂਜਾ) - ਐਸ.ਟੀ.ਐਫ ਲੁਧਿਆਣਾ ਦੀ ਪੁਲਿਸ ਨੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਕਰਨ ਵਾਲੇ ਦੋ ਵਿਅਕਤੀਆਂ ਨੂੰ ਗ੍ਰਿਫਤਾਰ ਕਰਕੇ ਉਨ੍ਹਾਂ ਦੇ ਕਬਜ਼ੇ ਵਿੱਚੋਂ 18 ਕਰੋੜ ਰੁਪਏ ਮੁੱਲ ਦੀ ਹੈਰੋਇਨ ਬਰਾਮਦ ਕੀਤੀ ਹੈ, ਜਾਣਕਾਰੀ ਦਿੰਦਿਆਂ ਐਸ.ਟੀ.ਐਫ ਦੇ ਇੰਚਾਰਜ ਇੰਸਪੈਕਟਰ...
ਤ੍ਰਿਪੁਰਾ 'ਚ ਆਇਆ ਹੜ੍ਹ, ਕਈ ਪਰਿਵਾਰ ਹੋਏ ਬੇਘਰ
. . .  about 1 hour ago
ਧਰਮਾਨਗਰ, 26 ਮਈ - ਤ੍ਰਿਪੁਰਾ 'ਚ ਭਾਰੀ ਮੀਂਹ ਦੇ ਚੱਲਦਿਆਂ ਅਚਾਨਕ ਹੜ੍ਹ ਆ ਗਿਆ। ਜਿਸ ਕਾਰਨ ਉਤਰੀ ਤ੍ਰਿਪੁਰਾ, ਉਨਾਕੋਟੀ ਤੇ ਢਾਹਲਾਈ ਜ਼ਿਲ੍ਹਿਆਂ 'ਚ ਇਕ ਹਜ਼ਾਰ ਤੋਂ ਵਧੇਰੇ ਪਰਿਵਾਰ ਪ੍ਰਭਾਵਿਤ ਹੋ ਗਏ ਹਨ। ਐਨ.ਡੀ.ਆਰ.ਐਫ. ਦੀਆਂ ਟੀਮਾਂ ਵਲੋਂ ਬੇਘਰ ਹੋਏ ਲੋਕਾਂ ਨੂੰ ਸੁਰੱਖਿਅਤ ਸਥਾਨਾਂ 'ਤੇ ਭੇਜਿਆ...
ਸਮ੍ਰਿਤੀ ਈਰਾਨੀ ਦੇ ਕਰੀਬੀ ਆਗੂ ਦੀ ਗੋਲੀ ਮਾਰ ਹੱਤਿਆ
. . .  about 1 hour ago
ਨਵੀਂ ਦਿੱਲੀ, 26 ਮਈ - ਯੂ.ਪੀ. ਦੇ ਅਮੇਠੀ 'ਚ ਬੀਤੇ ਕੱਲ੍ਹ ਭਾਜਪਾ ਸੰਸਦ ਮੈਂਬਰ ਸਮ੍ਰਿਤੀ ਈਰਾਨੀ ਦੇ ਕਰੀਬੀ ਸੁਰਿੰਦਰ ਸਿੰਘ ਦੀ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ। ਹਮਲਾਵਰਾਂ ਨੇ ਸੁਰਿੰਦਰ ਸਿੰਘ 'ਤੇ ਉਸ ਵਕਤ ਗੋਲੀਆਂ ਚਲਾ ਦਿੱਤੀਆਂ, ਜਦੋਂ ਉਹ ਆਪਣੇ ਘਰ ਦੇ ਬਾਹਰ ਸੁੱਤੇ ਹੋਏ ਸਨ। ਲੋਕ ਸਭਾ ਚੋਣਾਂ...
ਅੱਜ ਦਾ ਵਿਚਾਰ
. . .  about 1 hour ago
ਜਲੰਧਰ : ਅਬਾਦਪੁਰਾ 'ਚ ਘਰ ਦੇ ਬਾਹਰ ਖੜ੍ਹੇ ਨੌਜਵਾਨ 'ਤੇ ਚੱਲੀ ਗੋਲੀ
. . .  1 day ago
ਦੁਬਈ ਤੋਂ ਪੁੱਜੇ ਯਾਤਰੀ ਕੋਲੋਂ 240 ਗ੍ਰਾਮ ਸੋਨਾ ਬਰਾਮਦ
. . .  1 day ago
ਰਾਜਾਸਾਂਸੀ, 25 ਮਈ (ਹੇਰ/ਹਰਦੀਪ ਸਿੰਘ ਖੀਵਾ) ਅੰਮ੍ਰਿਤਸਰ ਤੋਂ ਦੁਬਈ ਵਿਚਾਲੇ ਚੱਲਣ ਵਾਲੀ ਇੰਡੀਗੋ ਏਅਰ ਲਾਇਨ ਦੀ ਉਡਾਣ ਰਾਹੀਂ ਸਫ਼ਰ ਕਰਕੇ ਦੁਬਈ ਤੋਂ ਏਥੇ ਪੁੱਜੇ ਇੱਕ ਯਾਤਰੀ ਕੋਲੋਂ ਕਸਟਮ ...
ਕਾਰ ਅਚਾਨਕ ਟਰੱਕ ਨਾਲ ਜਾ ਟਕਰਾਈ,ਪੁੱਤਰ ਦੀ ਮੌਤ-ਮਾਪੇ ਗੰਭੀਰ ਜ਼ਖਮੀ
. . .  1 day ago
ਫ਼ਤਿਹਗੜ੍ਹ ਸਾਹਿਬ, 25 ਮਈ (ਅਰੁਣ ਅਹੂਜਾ)- ਸਥਾਨਕ ਗੁਰਦੁਆਰਾ ਸ਼ੀਸ਼ ਗੰਜ ਸਾਹਿਬ ਨੇੜੇ ਵਾਪਰੇ ਇਕ ਸੜਕ ਹਾਦਸੇ ਵਿਚ ਇਕ ਪਰਿਵਾਰ ਦੇ ਇਕ ਜੀਅ ਦੀ ਮੌਤ ਅਤੇ 2 ਦੇ ਗੰਭੀਰ ਜ਼ਖਮੀ ਹੋ ਜਾਣ ਦੀ ਜਾਣਕਾਰੀ ਮਿਲੀ ...
ਛੱਪੜ ਦੀ ਖ਼ੁਦਾਈ ਦੌਰਾਨ ਮਿਲੇ ਤਕਰੀਬਨ 500 ਚੱਲੇ ਅਤੇ ਕੁੱਝ ਅਣ ਚੱਲੇ ਕਾਰਤੂਸ
. . .  1 day ago
ਗੋਨਿਆਣਾ, 25 ਮਈ (ਬਰਾੜ ਆਰ. ਸਿੰਘ)- ਸਥਾਨਕ ਸ਼ਹਿਰ ਦੇ ਲਾਗਲੇ ਪਿੰਡ ਬਲਾਹੜ ਵਿੰਝੂ ਅੰਦਰ ਛੱਪੜ ਦੀ ਚੱਲ ਰਹੀ ਖ਼ੁਦਾਈ ਦੌਰਾਨ ਇਸ ਦੀ ਤਹਿ ਥੱਲਿਓਂ ਤਕਰੀਬਨ 500 ਚੱਲੇ ਅਤੇ ਕੁੱਝ ...
ਔਰਤ ਵੱਲੋਂ ਖ਼ੁਦ ਨੂੰ ਅੱਗ ਲਾ ਕੇ ਖ਼ੁਦਕੁਸ਼ੀ ਕਰਨ ਦੀ ਕੀਤੀ ਗਈ ਕੋਸ਼ਿਸ਼, ਹਾਲਤ ਨਾਜ਼ੁਕ
. . .  1 day ago
ਕੋਟਕਪੂਰਾ, 25 ਮਈઠ(ਮੋਹਰ ਸਿੰਘ ਗਿੱਲ)- ਸਥਾਨਕ ਸ਼ਹਿਰ 'ਚ ਇਕ ਔਰਤ ਵਲੋਂ ਆਪਣੇ ਆਪ ਨੂੰ ਅੱਗ ਲਾਏ ਜਾਣ ਦੀ ਸੂਚਨਾ ਹੈ। ਮਿਲੀ ਜਾਣਕਾਰੀ ਅਨੁਸਾਰ ਜਲਾਲੇਆਣਾ ਸੜਕ 'ਤੇ ਸਥਿਤ ਬੰਗਾਲੀ ਬਸਤੀ ਦੇ ਵਸਨੀਕ ਇਕ ਰਾਜੂ ਨਾਂਅ ਦੇ ਮਜ਼ਦੂਰ ਦੀ ਪਤਨੀ ...
ਜੈੱਟ ਏਅਰਵੇਜ਼ ਦੇ ਸਾਬਕਾ ਚੇਅਰਮੈਨ ਨਰੇਸ਼ ਗੋਇਲ ਨੂੰ ਮੁੰਬਈ ਹਵਾਈ ਅੱਡੇ 'ਤੇ ਰੋਕਿਆ ਗਿਆ
. . .  1 day ago
ਮੁੰਬਈ, 25 ਮਈ- ਜੈੱਟ ਏਅਰਵੇਜ਼ ਦੇ ਸਾਬਕਾ ਚੇਅਰਮੈਨ ਨਰੇਸ਼ ਗੋਇਲ ਨੂੰ ਮੁੰਬਈ ਹਵਾਈ ਅੱਡੇ 'ਤੇ ਇਮੀਗ੍ਰੇਸ਼ਨ ਅਥਾਰਿਟੀ ਵੱਲੋਂ ਸ਼ਨੀਵਾਰ ਨੂੰ ਵਿਦੇਸ਼ ਜਾਣ ਤੋਂ ਰੋਕੇ ਜਾਣ ਦੀ ਖ਼ਬਰ ਮਿਲੀ ਹੈ। ਦੱਸ ਦੇਈਏ ਕਿ ਉਹ ਆਪਣੀ ਪਤਨੀ ਨਾਲ ਵਿਦੇਸ਼ ਜਾ ਰਹੇ...
ਦੇਸ਼ ਦੀ ਜਨਤਾ ਨੂੰ ਹੀ ਨਹੀਂ, ਸਗੋਂ ਦੁਨੀਆ ਨੂੰ ਵੀ ਭਾਰਤ ਤੋਂ ਹਨ ਬਹੁਤ ਉਮੀਦਾਂ- ਮੋਦੀ
. . .  1 day ago
ਦੇਸ਼ ਦੀ ਜਨਤਾ ਨੂੰ ਹੀ ਨਹੀਂ, ਸਗੋਂ ਦੁਨੀਆ ਨੂੰ ਵੀ ਭਾਰਤ ਤੋਂ ਹਨ ਬਹੁਤ ਉਮੀਦਾਂ- ਮੋਦੀ ....
ਆਜ਼ਾਦੀ ਤੋਂ ਬਾਅਦ ਪਹਿਲੀ ਵਾਰ ਹੋਈ ਇੰਨੀ ਵੋਟਿੰਗ- ਪ੍ਰਧਾਨ ਮੰਤਰੀ ਮੋਦੀ
. . .  1 day ago
ਪ੍ਰਧਾਨ ਮੰਤਰੀ ਮੋਦੀ ਨੇ ਸੰਸਦ ਮੈਂਬਰਾਂ ਨੂੰ ਸੋਚ ਸਮਝ ਕੇ ਬੋਲਣ ਦੀ ਦਿੱਤੀ ਸਲਾਹ
. . .  1 day ago
ਮੋਦੀ ਹੀ ਮੋਦੀ ਲਈ ਹੈ ਚੁਨੌਤੀ- ਪ੍ਰਧਾਨ ਮੰਤਰੀ ਮੋਦੀ
. . .  1 day ago
ਨਸ਼ੇ ਦੀ ਓਵਰ ਡੋਜ਼ ਕਾਰਨ ਮਾਪਿਆਂ ਦੇ ਇਕਲੌਤੇ ਪੁੱਤਰ ਦੀ ਮੌਤ
. . .  1 day ago
ਨਾਗਾਲੈਂਡ: ਅੱਤਵਾਦੀ ਹਮਲੇ 'ਚ ਅਸਮ ਰਾਈਫ਼ਲ ਦੇ ਦੋ ਜਵਾਨ ਸ਼ਹੀਦ
. . .  1 day ago
2019 ਦੀਆਂ ਲੋਕ ਸਭਾ ਚੋਣਾਂ ਨੇ ਨਵੇਂ ਯੁੱਗ ਦੀ ਕੀਤੀ ਸ਼ੁਰੂਆਤ- ਮੋਦੀ
. . .  1 day ago
2019 ਲੋਕ ਸਭਾ ਚੋਣਾਂ ਨੇ ਦੀਵਾਰਾਂ ਨੂੰ ਤੋੜ ਕੇ ਦਿਲਾਂ ਨੂੰ ਜੋੜਨ ਦਾ ਕੀਤਾ ਕੰਮ- ਪ੍ਰਧਾਨ ਮੰਤਰੀ ਮੋਦੀ
. . .  1 day ago
ਜਨਤਾ ਦੀ ਸੇਵਾ ਪ੍ਰਮਾਤਮਾ ਦੀ ਸੇਵਾ- ਪ੍ਰਧਾਨ ਮੰਤਰੀ ਮੋਦੀ
. . .  1 day ago
ਐਨ.ਡੀ.ਏ. ਦੇ ਨੇਤਾ ਚੁਣੇ ਜਾਣ 'ਤੇ ਪ੍ਰਧਾਨ ਮੰਤਰੀ ਮੋਦੀ ਨੇ ਸਿਆਸੀ ਆਗੂਆਂ ਦਾ ਕੀਤਾ ਧੰਨਵਾਦ
. . .  1 day ago
ਪ੍ਰਧਾਨ ਮੰਤਰੀ ਮੋਦੀ ਨੇ ਸੰਬੋਧਨ ਕੀਤਾ ਸ਼ੁਰੂ
. . .  1 day ago
ਸੰਨੀ ਦਿਓਲ ਦੇ ਰੋਡ ਸ਼ੋਅ ਦੌਰਾਨ ਜੇਬ ਕੱਟਣ ਵਾਲੇ ਗਿਰੋਹ ਦੀਆਂ 6 ਮਹਿਲਾ ਮੈਂਬਰ ਗ੍ਰਿਫ਼ਤਾਰ
. . .  1 day ago
ਪ੍ਰਧਾਨ ਮੰਤਰੀ ਮੋਦੀ ਨੇ ਅਡਵਾਨੀ ਦੇ ਪੈਰਾਂ ਨੂੰ ਛੂਹ ਕੇ ਲਿਆ ਆਸ਼ੀਰਵਾਦ
. . .  1 day ago
ਪ੍ਰਧਾਨ ਮੰਤਰੀ ਮੋਦੀ ਸਰਬ ਸੰਮਤੀ ਨਾਲ ਚੁਣੇ ਗਏ ਐਨ.ਡੀ.ਏ ਦੇ ਨੇਤਾ
. . .  1 day ago
ਕਾਂਗਰਸ ਪ੍ਰਧਾਨ ਬਣੇ ਰਹਿਣਗੇ ਰਾਹੁਲ ਗਾਂਧੀ, ਵਰਕਿੰਗ ਕਮੇਟੀ ਨੇ ਖ਼ਾਰਜ ਕੀਤੀ ਅਸਤੀਫ਼ੇ ਦੀ ਪੇਸ਼ਕਸ਼
. . .  1 day ago
ਐੱਨ. ਡੀ. ਏ. ਦੇ ਸੰਸਦੀ ਬੋਰਡ ਦੀ ਬੈਠਕ ਸ਼ੁਰੂ
. . .  1 day ago
ਅੱਜ ਸਰਕਾਰ ਬਣਾਉਣ ਦਾ ਦਾਅਵਾ ਪੇਸ਼ ਕਰਨਗੇ ਮੋਦੀ
. . .  1 day ago
ਮਨੋਜ ਤਿਵਾੜੀ ਨੇ ਸ਼ੀਲਾ ਦੀਕਸ਼ਿਤ ਨਾਲ ਮੁਲਾਕਾਤ ਕਰਕੇ ਲਿਆ ਆਸ਼ੀਰਵਾਦ
. . .  1 day ago
ਜਰਮਨ ਦੀ ਚਾਂਸਲਰ ਅਤੇ ਬ੍ਰਿਟੇਨ ਦੀ ਪ੍ਰਧਾਨ ਮੰਤਰੀ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਦਿੱਤੀਆਂ ਵਧਾਈਆਂ
. . .  1 day ago
ਜੀ. ਕੇ. ਦਾ ਬਾਦਲ ਦਲ 'ਤੇ ਹਮਲਾ, ਕਿਹਾ- ਜਿਨ੍ਹਾਂ ਨੂੰ ਪੰਥ ਨੇ ਬਾਹਰ ਕੱਢਿਆ, ਉਹ ਮੈਨੂੰ ਪਾਰਟੀ 'ਚੋਂ ਕੀ ਕੱਢਣਗੇ
. . .  1 day ago
ਕ੍ਰਿਕਟ ਵਿਸ਼ਵ ਕੱਪ : ਨਿਊਜ਼ੀਲੈਂਡ ਵਿਰੁੱਧ ਅਭਿਆਸ ਮੈਚ 'ਚ ਭਾਰਤੀ ਟੀਮ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਦਾ ਲਿਆ ਫ਼ੈਸਲਾ
. . .  1 day ago
ਬਿਹਾਰ ਦੀ ਲੜਕੀ ਨੇ ਅਗਵਾ ਹੋਣ ਅਤੇ ਸਮੂਹਿਕ ਜਬਰ ਜਨਾਹ ਦੇ ਚਾਰ ਨੌਜਵਾਨਾਂ 'ਤੇ ਲਾਏ ਦੋਸ਼
. . .  1 day ago
ਕਾਂਗਰਸ ਵਰਕਿੰਗ ਕਮੇਟੀ ਦੀ ਬੈਠਕ ਖ਼ਤਮ
. . .  1 day ago
ਢਿਗਾਂ ਡਿੱਗਣ ਕਾਰਨ ਜੰਮੂ-ਸ੍ਰੀਨਗਰ ਹਾਈਵੇਅ ਬੰਦ
. . .  1 day ago
ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਨੂੰ ਕੌਮੀ ਸ਼ਹੀਦਾਂ ਦਾ ਦਰਜਾ ਦਿਵਾਉਣ ਦਾ ਮੁੱਦਾ ਲੋਕ ਸਭਾ 'ਚ ਚੁੱਕਾਂਗਾ- ਮਾਨ
. . .  1 day ago
12ਵੀਂ ਜਮਾਤ ਦੇ ਨਤੀਜਿਆਂ 'ਚ ਪਟਿਆਲਾ 'ਚੋਂ ਦੂਜੇ ਸਥਾਨ 'ਤੇ ਆਈ ਵਿਦਿਆਰਥਣ ਦੀ ਸੜਕ ਹਾਦਸੇ 'ਚ ਮੌਤ
. . .  1 day ago
ਦਿੱਲੀ ਪ੍ਰਦੇਸ਼ ਕੋਰ ਕਮੇਟੀ ਨੇ ਜੀ. ਕੇ. ਨੂੰ ਪਾਰਟੀ ਤੋਂ ਬਾਹਰ ਕੱਢਣ ਦੀ ਤਜਵੀਜ਼ ਹਾਈਕਮਾਨ ਕੋਲ ਭੇਜੀ
. . .  1 day ago
ਉੱਤਰ ਪ੍ਰਦੇਸ਼ 'ਚ ਚੋਣ ਡਿਊਟੀ 'ਤੇ ਗਏ ਪੰਜਾਬ ਪੁਲਿਸ ਦੇ ਜਵਾਨ ਦੀ ਮੌਤ
. . .  1 day ago
16ਵੀਂ ਲੋਕ ਸਭਾ ਨੂੰ ਭੰਗ ਕਰਨ ਦੇ ਹੁਕਮ 'ਤੇ ਰਾਸ਼ਟਰਪਤੀ ਨੇ ਕੀਤੇ ਹਸਤਾਖ਼ਰ
. . .  1 day ago
ਚੋਣ ਕਮਿਸ਼ਨ ਨੇ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੂੰ ਸੌਂਪੀ ਜੇਤੂ ਉਮੀਦਵਾਰਾਂ ਦੀ ਸੂਚੀ
. . .  1 day ago
ਗ਼ਲਤ ਹਨ ਰਾਹੁਲ ਗਾਂਧੀ ਦੇ ਅਸਤੀਫ਼ੇ ਦੀਆਂ ਖ਼ਬਰਾਂ- ਸੁਰਜੇਵਾਲਾ
. . .  1 day ago
ਨਸ਼ੇ ਦੇ ਦੈਂਤ ਨੇ ਨਿਗਲ਼ਿਆ ਇੱਕ ਹੋਰ ਮਾਂ ਦਾ ਪੁੱਤ
. . .  1 day ago
ਕਾਂਗਰਸ ਵਰਕਿੰਗ ਕਮੇਟੀ ਦੀ ਬੈਠਕ 'ਚ ਰਾਹੁਲ ਵਲੋਂ ਅਸਤੀਫ਼ੇ ਦੀ ਪੇਸ਼ਕਸ਼
. . .  1 day ago
ਡੇਰਾਬੱਸੀ 'ਚ ਸਰਕਾਰੀ ਹਸਪਤਾਲ ਦੇ ਪਖਾਨੇ ਦੇ ਫਲੱਸ਼ ਟੈਂਕ 'ਚੋਂ ਮਿਲੀ ਨਵਜੰਮੇ ਬੱਚੇ ਦੀ ਲਾਸ਼
. . .  1 day ago
ਉੱਤਰ ਪ੍ਰਦੇਸ਼ 'ਚ ਗੋਲੀਆਂ ਮਾਰ ਕੇ ਤਿੰਨ ਬੱਚਿਆਂ ਦੀ ਹੱਤਿਆ, ਟਿਊਬਵੈੱਲ ਦੀ ਹੌਦੀ 'ਚੋਂ ਮਿਲੀਆਂ ਲਾਸ਼ਾਂ
. . .  1 day ago
ਜੰਮੂ-ਪਠਾਨਕੋਟ ਕੌਮੀ ਹਾਈਵੇਅ ਕਿਨਾਰੇ ਦਰਖ਼ਤ ਨਾਲ ਲਟਕਦੀ ਮਿਲੀ ਵਿਅਕਤੀ ਦੀ ਲਾਸ਼
. . .  1 day ago
ਦਿੱਲੀ 'ਚ ਕਾਂਗਰਸ ਵਰਕਿੰਗ ਕਮੇਟੀ ਦੀ ਬੈਠਕ ਸ਼ੁਰੂ
. . .  1 day ago
ਤਪਾ ਦੇ ਸਿਵਲ ਹਸਪਤਾਲ 'ਚ ਗੁੰਡਾਗਰਦੀ ਦਾ ਹੋਇਆ ਨੰਗਾ ਨਾਚ, ਕਈ ਜ਼ਖ਼ਮੀ
. . .  1 day ago
ਕਾਂਗਰਸ ਵਰਕਿੰਗ ਕਮੇਟੀ ਦੀ ਬੈਠਕ 'ਚ ਸ਼ਾਮਲ ਹੋਣ ਲਈ ਪਾਰਟੀ ਦਫ਼ਤਰ 'ਚ ਪਹੁੰਚੇ ਕੈਪਟਨ
. . .  1 day ago
ਹੋਰ ਖ਼ਬਰਾਂ..
ਜਲੰਧਰ : ਸ਼ੁੱਕਰਵਾਰ 29 ਭਾਦੋ ਸੰਮਤ 550

ਹਰਿਆਣਾ ਹਿਮਾਚਲ

ਸੂਬੇ ਦੀ ਸੱਭਿਆਚਾਰਕ ਵਿਰਾਸਤ ਨੂੰ ਸਹੇਜਨ ਵਿਚ ਕਲਾ ਅਤੇ ਸੱਭਿਆਚਾਰਕ ਵਿਭਾਗ ਦੇ ਖੋਲ੍ਹੇ ਜਾਣਗੇ ਖੇਤਰੀ ਦਫ਼ਤਰ-ਖੰਡੇਲਵਾਲ

ਕੁਰੂਕਸ਼ੇਤਰ, 13 ਸਤੰਬਰ (ਜਸਬੀਰ ਸਿੰਘ ਦੁੱਗਲ)-ਕਲਾ ਅਤੇ ਸੱਭਿਆਚਾਰਕ ਵਿਭਾਗ ਹਰਿਆਣਾ ਦੀ ਅਡੀਸ਼ਨਲ ਮੁੱਖ ਸਕੱਤਰ ਧੀਰਾ ਖੰਡੇਲਵਾਲ ਨੇ ਕਿਹਾ ਕਿ ਕਲਾ ਅਤੇ ਸੱਭਿਆਚਾਰਕ ਵਿਭਾਗ ਦਾ ਜਨਮ ਕੇਵਲ ਡੇਖ ਸਾਲ ਪਹਿਲਾਂ ਹੋਇਆ ਹੈ | ਇਸ ਛੋਟੇ ਜਿਹੇ ਸਮੇਂ ਵਿਚ ਸੂਬੇ ਵਿਚ ਛੁਪੇ ਹੁੰਨਰਾਂ ਨੂੰ ਸਾਹਮਣੇ ਲਿਆ ਕੇ ਵਿਭਾਗ ਨੇ ਇਕ ਵੱਖਰਾ ਕਾਰਨਾਮਾ ਕੀਤਾ ਹੇ | ਇਸ ਸੂਬੇ ਦੀ ਸੱਭਿਆਚਾਰਕ ਵਿਰਾਸਤ ਨੂੰ ਸੰਭਾਲਨ ਲਈ ਕਲਾ ਅਤੇ ਸੱਭਿਆਚਾਰਕ ਵਿਭਾਗ ਵਲੋਂ ਖੇਤਰੀ ਪੱਧਰ 'ਤੇ ਦਫ਼ਤਰ ਖੋਲਣ ਦਾ ਪ੍ਰਸਤਾਓ ਹੈੇ ਏ.ਸੀ.ਐਸ. ਧੀਰਾ ਖੰਡੇਲਵਾਲ ਕਲਾ ਅਤੇ ਸੱਭਿਆਚਾਰਕ ਵਿਭਾਗ ਹਰਿਆਣਾ ਵਲੋਂ ਬੀਤੀ ਦੇਰ ਸ਼ਾਮ ਮੈਕ ਦੇ ਸਭਾਗਾਰ ਵਿਚ ਸੁਰਮਈ ਸ਼ਾਮ ਮੇਰੀ ਆਵਾਜ਼ ਮੇਰੀ ਪਛਾਣ ਪ੍ਰੋਗਰਾਮ 'ਚ ਮੁੱਖ ਮਹਿਮਾਨ ਵਜੋਂ ਬੋਲ ਰਹੀ ਸਨ | ਇਸ ਤੋਂ ਪਹਿਲਾਂ ਏ.ਸੀ.ਐਸ. ਧੀਰਾ ਖੰਡੇਲਵਾਲ, ਕਲਾ ਅਤੇ ਸੰਸ਼ਕ੍ਰਿਤੀ ਵਿਭਾਗ ਦੇ ਨਿਰਦੇਸ਼ਕ ਮਹੇਸ਼ਵਰ ਸ਼ਰਮਾ, ਡਿਪਟੀ ਕਮਿਸ਼ਨਰ ਡਾ. ਐਸ.ਐਸ. ਫੁਲੀਆ, ਸੇਵਾਮੁਕਤ ਆਈ.ਏ.ਐਸ. ਅਧਿਕਾਰੀ ਰੋਸ਼ਨ ਲਾਲ, ਮੈਕ ਦੇ ਮੁੱਖ ਸਲਾਹਕਾਰ ਮਹੇਸ਼ ਜੋਸ਼ੀ, ਖੇਤਰੀ ਨਿਰਦੇਸ਼ਕ ਸੰਜੇ ਭਸੀਨ ਨੇ ਸ਼ਮਾਂ ਰੌਸ਼ਨ ਕਰਕੇ ਪ੍ਰੋਗਰਾਮ ਦਾ ਸ਼ੁੱਭਅਰੰਭ ਕੀਤਾ | ਏ.ਸੀ.ਐਸ. ਧੀਰਾ ਖੰਡੇਲਵਾਲ ਨੇ 16 ਜ਼ਿਲਿ੍ਹਆਂ ਵਿਚ ਸੁਰਮਈ ਸ਼ਾਮ 'ਚ ਪੁਰਾਣੇ ਗੀਤਾਂ 'ਤੇ ਬਿਹਤਰ ਆਵਾਜ਼ ਦੇ ਕਲਾਕਾਰਾਂ ਨੂੰ ਯਾਦਗਾਰ ਚਿੰਨ੍ਹ ਅਤੇ 10-10 ਹਜ਼ਾਰ ਦੀ ਰਕਮ ਦੇ ਚੈੱਕ ਦੇ ਕੇ ਸਨਮਾਨਿਤ ਵੀ ਕੀਤਾ | ਏ.ਸੀ.ਐਸ. ਨੇ ਕਿਹਾ ਕ ਕਲਾ ਅਤੇ ਸੱਭਿਆਚਾਰਕ ਵਿਭਾਗ ਵਲੋਂ ਸੂਬੇ ਦੇ ਸਾਰੇ ਕਲਾਕਾਰਾਂ ਅਤੇ ਸੰਗਠਨਾਂ ਤੋਂ ਸਹਿਯੋਗ ਅਤੇ ਸੁਝਾਅ ਮੰਗੇ ਗਏ ਹਨ | ਇਨ੍ਹਾਂ ਕਲਾਕਾਰਾਂ ਦੀ ਅਗਵਾਈ ਵਿਚ ਹੀ ਛੋਟੇ ਜਿਹੇ ਵਿਭਾਗ ਨੂੰ ਬੁਲੰਦੀਆਂ ਤੱਕ ਲੈ ਕੇ ਜਾਣਾ ਹੈ | ਇਸ ਵਿਭਾਗ ਵਲੋਂ ਕਲਾਕਾਰਾਂ ਨੂੰ ਪੂਰਾ ਮਾਣ-ਸਨਮਾਨ ਦਿੱਤਾ ਜਾ ਰਿਹਾ ਹੈ | ਉਨ੍ਹਾਂ ਨੇ ਕਿਹਾ ਕਿ ਸੂਬਾਈ ਸਰਕਾਰ ਵਲੋਂ ਛੇਤੀ ਹੀ ਕਲਾ ਅਤੇ ਸੰਸ਼ਕ੍ਰਿਤੀ 'ਤੇ ਇਕ ਨੀਤੀ ਤਿਆਰ ਕਰੇਗੀ | ਇਸ ਨੀਤੀ ਨੂੰ ਤਿਆਰ ਕਰਨ ਵਿਚ ਸਾਰੇ ਕਲਾਕਾਰਾਂ ਅਤੇ ਸੰਗਠਨਾਂ ਦੇ ਸਹਿਯੋਗ ਦੀ ਲੋੜ ਹੋਵੇਗੀ | ਸਰਕਾਰ ਦਾ ਯਤਨ ਹੈ ਕਿ ਹਰੇਕ ਸ਼ਹਿਰ ਅਤੇ ਪਿੰਡ ਤੋਂ ਕਲਾਕਾਰਾਂ ਨੂੰ ਅੱਗੇ ਲਿਆਂਦਾ ਜਾਵੇ ਅਤੇ ਕਲਾਕਾਰਾਂ ਦਾ ਕਾਰਵਾਂ ਅੱਗੇ ਵੱਧਦਾ ਰਹੇ | ਅੱਜ ਸਾਰੇ ਸੰਸਾਰ ਵਿਚ ਕਲਚਰ ਦੇ ਰੂਪ ਵਿਚ ਹਰਿਆਣਾ ਦੀ ਵੱਖਰੀ ਪਛਾਣ ਬਣੀ ਹੈ | ਖੇਤਰੀ ਨਿਰਦੇਸ਼ਕ ਸੰਜੇ ਭਸੀਨ ਨੇ ਮਹਿਮਾਨਾਂ ਦਾ ਸਵਾਗਤ ਕਰਦਿਆਂ ਕਿਹਾ ਕਿ ਕਲਾ ਦੇ ਖੇਤਰ ਵਿਚ ਸੂਬੇ ਦੇ ਕਲਾਕਾਰ ਜਿੱਥੇ ਅਪਾਣੇ ਹੁੱਨਰ ਰਾਹੀਂ ਹਰਿਆਣਾ ਦਾ ਨਾਂਅ ਰੌਸ਼ਨ ਕਰ ਰਹੇ ਹਨ, ਉੱਥੇ ਸੱਭਿਆਚਾਰਕ ਕਾਰਜ ਵਿਭਾਗ ਵਲੋਂ ਉੱਚ ਅਧਿਕਾਰੀਆਂ ਦੇ ਮਾਰਗਦਰਸ਼ਨ ਵਿਚ ਉੱਚ ਪੱਧਰ ਦੇ ਪ੍ਰੋਗਰਮਾ ਕਰਕੇ ਕਲਾਕਾਰਾਂ ਨੂੰ ਪ੍ਰੋਤਸਾਹਨ ਦਿੱਤਾ ਜਾ ਰਿਹਾ ਹੈ | ਕਲਾ ਅਤੇ ਸੱਭਿਆਚਾਰਕ ਵਿਭਾਗ ਦੀ ਸੰਗੀਤ ਸੱਭਿਆਚਾਰਕ ਅਧਿਕਾਰੀ ਡਾ. ਦੀਪਿਕਾ ਵਾਲੀਆ ਨੇ ਮੈਕ ਵਿਚ ਲਗਾਤਾਰ 3 ਦਿਨ 16 ਜ਼ਿਲਿ੍ਹਾਂ ਦੇ 25 ਕਲਾਕਾਰਾਂ ਨੂੰ ਖੂਬ ਰਿਆਜ਼ ਕਰਵਾਿਆ | ਇਨ੍ਹਾਂ ਮੰਝੇ ਕਲਾਕਾਰਾਂ ਨੂੰ ਰਿਆਜ਼ ਦੇ ਜ਼ਰੀਏ ਅੱਗੇ ਵੱਧਣ ਦਾ ਕੰਮ ਦਾ ਕੰੰਮ ਕੀਤਾ | ਡਾ. ਦੀਪਿਕਾ ਵਾਲੀਆ ਦੇ ਯਤਨਾਂ ਨਾਲ ਸੁਰਮਈ ਸ਼ਾਮ ਮੇਰੀ ਆਵਾਜ਼ ਮੇਰੀ ਪਛਾਣ ਦਾ ਸਫ਼ਲ ਪ੍ਰੋਗਰਾਮ ਹੋਇਆ | ਇਸ ਪ੍ਰੋਗਰਾਮ ਦੀ ਏ.ਸੀ.ਐਸ. ਧੀਰਾ ਖੰਡੇਲਵਾਲ, ਨਿਰਦੇਸ਼ਕ ਮਹੇਸ਼ਵਰ ਸ਼ਰਮਾ ਅਤੇ ਅਧਿਕਾਰੀਆਂ ਨੇ ਜਮ ਕੇ ਸ਼ਲਾਘਾ ਕੀਤੀ ਹੈ | ਇਸ ਸੁਰਮਈ ਸ਼ਾਮ ਦੀ ਪਹਿਲੀ ਪੇਸ਼ਕਾਰੀ ਵਿਚ ਜੀਂਦ ਦੀ ਸ਼ੀਤਲ ਚਹਿਲ ਨੇ 'ਨਾਮ ਗੁਮ ਜਾਏਗਾ' ਗੀਤ ਨਾਲ ਆਪਣੀ ਛਾਪ ਛੱਡੀ, ਕਰਨਾਂਲ ਦੇ ਨਿਰਮਲ ਵਲੋਂ ਗਾਏ ਗਏ ਗੀਤ 'ਆਜਾ ਤੁਝਕੋ ਪੁਕਾਰੇ ਮੇਰੇ ਗੀਤ ਰੇ' ਨੇ ਸਾਰਿਆਂ ਦਾ ਮਨੋਰੰਜਨ ਕੀਤਾ | ਯਮੁਨਾਨਗਰ ਦੀ ਤੰਨੂਸ੍ਰੀ ਨੇ 'ਵਾਤਾ ਕਰੋ ਨਹੀਂ ਛੋੜੋਗੇ ਤੁਮ ਮੇਰਾ ਸਾਥ' ਅਤੇ ਸ਼ਾਹਾਬਾਦ ਦੀ ਵੰਦਨਾ ਸ਼ਰਮਾ ਨੇ 'ਮੈਂ ਤੇਰੇ ਇਸ਼ਕ ਮੇਂ ਮਰ ਨਾ ਜਾਊਾ ਕਹੀਂ' ਗੀਤ ਗਾ ਕੇ ਆਪਣੀ ਆਵਾਜ਼ ਨਾਲ ਸਾਰਿਆਂ ਨੂੰ ਮਸਤ ਕਰ ਦਿੱਤਾ | ਆਸ਼ਾ ਭੌਸਲੇ, ਲਤਾ ਮੰਗੇਸ਼ਕਰ, ਮੰਨਾ ਡੇਠ ਕਿਸ਼ੋਰ ਕੁਮਾਰ, ਮੋਹੰਮਦ ਰਫ਼ੀ, ਮੁਕੇਸ਼, ਸਲਮਾ ਆਗਾ ਵਰਗੇ ਬਿਹਤਰ ਗਾਇਕ-ਗਾਇਕਾਵਾਂ ਦੇ ਗੀਤ ਨੇ ਮਹੌਲ ਨੂੰ ਖੁਸ਼ਨੂਮਾ ਬਣਾਈ ਰੱਖਿਆ | ਹਿਸਾਰ ਦੇ ਅਜੈ ਆਰੀਆ, ਕੁਰੂਕਸ਼ੇਤਰ ਦੀ ਰੋਜੀ ਪਾਠਕ, ਯਮੁਨਾਨਗਰ ਤੋਂ ਦਿਨੇਸ਼ ਕਸ਼ਯਪ, ਕਰਨਾਲ ਤੋਂ ਦਿਵਿਅਮ ਸੋਢੀ, ਅੰਬਾਲਾ ਤੋਂ ਸੁਨੀਤਾ, ਕਰਨਾਲ ਤੋਂ ਕਿ੍ਸ਼ਨਪਾਲ ਨੇ ਵੀ ਜਿੱਥੇ ਇਕ ਪਾਸੇ ਆਪਣੀ ਆਵਾਜ਼ ਦੀ ਛਾਪ ਛੱਡੀ, ਉੱਥੇ ਕੈਥਲ ਤੋਂ ਰਵੀ, ਨਰਵਾਨਾ ਤੋਂ ਰਾਹੁਲ ਸ਼ਰਮਾ, ਕਰਨਾਲ ਤੋਂ ਅਸ਼ਵਨੀ ਅਤੇ ਮੀਨਾਕਸ਼ੀ, ਅੰਬਾਲਾ ਤੋਂ ਏਕਾਂਸ਼ ਅਤੇ ਵਰਸ਼ਾਜਲੀ, ਰਿਵਾੜੀ ਤੋਂ ਆਕਾਸ਼ ਅਤੇ ਕੁਰੂਕਸ਼ੇਤਰ ਦੇ ਜਤਿੰਦਰ ਅਤੇ ਪੂਜਾ ਕਥੂਰੀਆ ਨੇ ਆਪਣੇ ਗੀਤਾਂ ਨਾਲ ਸਾਰਿਆਂ ਨੂੰ ਨੱਚਣ ਲਈ ਮਜਬੂਰ ਕਰ ਦਿੱਤਾ | ਚੁਣੇ ਪ੍ਰਤੀਭਾਗੀਆਂ ਤੋਂ ਇਨਾਵਾ ਵਾਇਸ ਆਫ਼ ਇੰਡੀਆ ਫੇਮ ਫਤਿਹਾਬਾਦ ਦੇ ਦੀਪੇਸ਼ ਰਾਹੀ ਨੇ ਵੀ ਆਪਣੀ ਗਾਇਕੀ ਦਾ ਅਜਿਹਾ ਕਮਾਲ ਵਿਖਾਇਆ ਕਿ ਸਭਾਗਾਰ ਤਾਲੀਆਂ ਨਾਲ ਗੂੰਜ ਉੱਠਿਆ | ਕੁਰੂਕਸ਼ੇਤਰ ਦੀ ਲਾਡੋ ਕੋਮਲ ਵਸ਼ਿਸ਼ਠ ਨੇ 'ਯੇ ਮੇਰਾ ਦਿਲ ਯਾਰ ਕਾ ਦਿਵਾਨਾ' ਗਾ ਕੇ ਖੂਬ ਵਾਹਵਾਹੀ ਖੱਟੀ | ਇਸ ਤੋਂ ਇਲਾਵਾ ਸੂਫੀ ਗਾਇਕ ਵਿਕਰਮ ਸਿਰੋਹੀਵਾਲ ਨੇ ਵੀ ਚਾਰ ਚੰਨ ਲਗਾਏ | ਸੇਵਾਮੁਕਤ ਅਧਿਕਾਰੀ ਰੋਸ਼ਨ ਲਾਲ ਨੇ ਵੀ ਗਾਇਕੀ ਨਾ ਸਮਾਂ ਬੰਨਿ੍ਹਆ | ਮੰਚ ਸੰਚਾਲਨ ਪੁਨੀਤਾ ਬਾਵਾ ਨੇ ਕੀਤਾ | ਮੁੱਖ ਮਹਿਮਾਲ ਨੇ ਪ੍ਰਤੀਭਾਗੀਆ ਨੂੰ ਪ੍ਰਸੰਸਾ ਪੱਤਰ ਅਤੇ 10 ਹਜ਼ਾਰ ਰੁਪਏ ਪ੍ਰਤੀ ਕਲਾਕਾਰ ਦੀ ਪੁਰਸਕਾਰ ਰਕਮ ਨਾਲ ਨਵਾਜਿਆ | ਸੰਗੀਤ ਨਿਰਦੇਸ਼ਕ ਵੇਵਲ ਸ਼ਰਮਾ, ਮੈਕ ਦੇ ਖੇਤਰੀ ਨਿਰਦੇਸ਼ਕ ਸੰਜੇ ਭਸੀਨ, ਮਹੇਸ਼ ਜੋਸ਼ੀ, ਪ੍ਰੋ. ਸ਼ੁਚਿਸਮਿਤਾ, ਡਾ. ਮਹਾਂਸਿੰਘ ਪੂਨੀਆ ਸਮੇਤ ਹੋਰ ਮਹਿਮਾਨਾਂ ਨੂੰ ਵੀ ਸ਼ਾਲ ਨਾਲ ਸਨਮਾਨਿਤ ਕੀਤਾ ਗਿਆ | ਨਿਰਦੇਸ਼ਕ ਕਲਾ ਅਤੇ ਸੱਭਿਆਚਾਰਕ ਕਾਰਜ ਵਿਭਾਗ ਮਹੇਸ਼ਵਰ ਸ਼ਰਮਾ ਨੇ ਪ੍ਰਤੀਭਾਗੀਆਂ ਨੂੰ ਵਧਾਈ ਦਿੰਦਿਆਂ ਮਹਿਮਾਨਾਂ ਅਤੇ ਸ਼ਰੋਤਿਆਂ ਦਾ ਧੰਨਵਾਦ ਕੀਤਾ | ਇਸ ਮੌਕੇ 'ਤੇ ਜ਼ਿਲ੍ਹਾ ਸੂਚਨਾ ਅਤੇ ਜਨਸੰਪਰਕ ਅਧਿਕਾਰੀ ਧਰਮਵੀਰ ਸਿੰਘ, ਸੇਵਾਮੁਕਤ ਜ਼ਿਲ੍ਹਾ ਸੂਚਨਾ ਅਤੇ ਜਨਸੰਪਰਕ ਅਧਿਕਾਰੀ ਦੇਵਰਾਜ ਸਿਰੋਹੀਵਾਲ ਅਤੇ ਰਣਧੀਰ ਸ਼ਰਮਾ ਸਮੇਤ ਹੋਰ ਵਿਭਾਗੀ ਅਧਿਕਾਰੀ ਹਾਜ਼ਰ ਸਨ |

ਬਾਲ ਭਵਨ 'ਚ 'ਸਵੱਛ ਭਾਰਤ' ਵਿਸ਼ੇ 'ਤੇ ਹੋਏ ਚਿੱਤਰਕਲਾ ਮੁਕਾਬਲੇ

ਸਿਰਸਾ, 13 ਸਤੰਬਰ (ਭੁਪਿੰਦਰ ਪੰਨੀਵਾਲੀਆ)- ਸਿਰਸਾ ਦੇ ਬਰਨਾਲਾ ਰੋਡ ਸਥਿਤ ਬਾਲ ਭਵਨ 'ਚ 'ਸਵੱਛ ਭਾਰਤ' ਵਿਸ਼ੇ 'ਤੇ ਚਿੱਤਰਕਲਾ ਮੁਕਾਬਲੇ ਹੋਏ ਜਿਸ 'ਚ 10 ਤੋਂ 16 ਸਾਲ ਉਮਰ ਦੇ ਵਿਦਿਆਰਥੀਆਂ ਨੇ ਹਿੱਸਾ ਲਿਆ | ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਜ਼ਿਲ੍ਹਾ ਬਾਲ ਕਲਿਆਣ ...

ਪੂਰੀ ਖ਼ਬਰ »

ਹਰ ਵਿਅਕਤੀ ਨੂੰ ਆਪਣੇ ਜੀਵਨ 'ਚ ਖੂਨਦਾਨ ਜ਼ਰੂਰ ਕਰਨਾ ਚਾਹੀਦਾ ਹੈ-ਵਿਜੈ ਗਰਗ

ਨਰਾਇਣਗੜ੍ਹ, 13 ਸਤੰਬਰ (ਪੀ. ਸਿੰਘ)-ਸਿਟੀ ਕਲੱਬ ਨਰਾਇਣਗੜ੍ਹ ਵਲੋਂ ਨਗਰ ਖੇੜਾ ਮੰਦਰ ਦੇ ਸ਼ੈਡ 'ਚ ਖੂਨਦਾਨ ਕੈਂਪ ਲਗਾਇਆ ਗਿਆ | ਇਸ ਕੈਂਪ 'ਚ ਚੰਡੀਗੜ੍ਹ ਦੇ ਸੈਕਟਰ-32 ਤੋਂ ਆਏ ਡਾ. ਗੁਰਪ੍ਰੀਤ ਕੌਰ, ਦਇਆਪ੍ਰੀਤ ਕੌਰ, ਅਪਲਕ ਗਰਗ, ਨੀਤਿਕਾ ਸੂਰੀਆ ਆਦਿ ਦੀ ਟੀਮ ਨੇ ਖੂਨ ...

ਪੂਰੀ ਖ਼ਬਰ »

ਖੇਤੀ ਵਿਭਾਗ ਨੇ ਫਾਨਾ ਪ੍ਰਬੰਧਨ ਨੂੰ ਲੈ ਕੇ ਚਲਾਈ ਜਾਵੇਗੀ ਜਾਗਰੂਕਤਾ ਮੁਹਿੰਮ

ਬਾਬੈਨ, 13 ਸਤੰਬਰ (ਡਾ. ਦੀਪਕ ਦੇਵਗਨ)-ਇਨ-ਸੀਟੂ ਫਸਲ ਫਾਨਾ ਪ੍ਰਬੰਧਨ ਮੁਹਿੰਮ ਤਹਿਤ ਪਿੰਡ ਜਾਲਖੇੜੀ ਵਿਚ ਕਿਸਾਨ ਜਾਗਰੂਕਤਾ ਮੁਹਿੰਮ ਚਲਾਈ ਗਈ | ਖੇਤੀ ਅਧਿਕਾਰੀ ਡਾ. ਅਮੀ ਲਾਲ, ਸੁਸ਼ੀਲ ਕੁਮਾਰ, ਸੰਜੀਵ ਕੁਮਾਰ ਨੇ ਕਿਸਾਨਾਂ ਨੂੰ ਖੇਤੀ ਫਾਨਾ ਪ੍ਰਬੰਧਨ ਬਾਰੇ ...

ਪੂਰੀ ਖ਼ਬਰ »

ਡੀ.ਏ.ਵੀ. ਕਾਲਜ ਨੇ ਹਿੰਦੀ ਦਿਵਸ ਨੂੰ ਸਮਰਪਿਤ ਕਰਵਾਇਆ ਸਮਾਗਮ

ਯਮੁਨਾਨਗਰ, 13 ਸਤੰਬਰ (ਗੁਰਦਿਆਲ ਸਿੰਘ ਨਿਮਰ)-ਡੀ.ਏ.ਵੀ. ਗਰਲਜ਼ ਕਾਲਜ ਨੇ ਹਿੰਦੀ ਦਿਵਸ ਨੂੰ ਧੂਮਧਾਮ ਨਾਲ ਮਨਾਇਆ | ਇਸ ਪ੍ਰੋਗਰਾਮ ਦੀ ਪ੍ਰਧਾਨਗੀ ਕਾਲਜ ਦੀ ਕਾਰਜਕਾਰਨੀ ਪਿ੍ੰਸੀਪਲ ਡਾ. ਵਿਭਾ ਗੁਪਤਾ ਤੇ ਹਿੰਦੀ ਵਿਭਾਗ ਦੀ ਮੁਖੀ ਡਾ. ਵਿਸ਼ਵਪ੍ਰਭਾ ਨੇ ਸਾਂਝੇ ਤੌਰ ...

ਪੂਰੀ ਖ਼ਬਰ »

ਸਿਰਸਾ ਲੋਕ ਸਭਾ 'ਚ ਪੰਜਾਬੀ/ਸਿੱਖ ਨੂੰ ਚੋਣ ਲੜਾਉਣ ਵਾਲੇ ਦਲ ਨੂੰ ਹਮਾਇਤ ਕਰੇਗਾ ਸਿੱਖ-ਪੰਜਾਬੀ ਭਾਈਚਾਰਾ: ਮਾਖਾ

ਡੱਬਵਾਲੀ, 13 ਸਤੰਬਰ (ਇਕਬਾਲ ਸਿੰਘ ਸ਼ਾਂਤ)-ਮਹਾ ਪੰਜਾਬ ਨਾਲੋਂ ਵਖਰੇਵੇਂ ਬਾਅਦ ਹਰਿਆਣੇ 'ਚ ਪਹਿਲੀ ਵਾਰ ਪੰਜਾਬੀਆਂ ਅਤੇ ਸਿੱਖਾਂ ਦੀ ਸਿਆਸੀ ਵਜੂਦ ਦੀ ਮਜ਼ਬੂਤੀ ਲਈ ਵੱਖ-ਵੱਖ ਪਾਰਟੀਆਂ ਨਾਲ ਸਬੰਧਤ ਸਿੱਖ ਅਤੇ ਪੰਜਾਬੀ ਆਗੂਆਂ ਨੇ ਸਾਂਝਾ ਮੁਹਾਜ ਵਿੱਢਿਆ ਹੈ | ਜਿਸ ...

ਪੂਰੀ ਖ਼ਬਰ »

ਸਕੂਲ ਦੇ ਗੇਟ ਸਾਹਮਣੇ ਠੇਕੇਦਾਰ ਵਲੋਂ ਨਾਜਾਇਜ਼ ਕਬਜੇ ਕਾਰਨ ਵਿਦਿਆਰਥੀਆਂ ਦੀ ਜ਼ਿੰਦਗੀ ਖ਼ਤਰੇ 'ਚ-ਮੁੱਖ ਅਧਿਆਪਕ

ਅਸੰਧ, 13 ਸਤੰਬਰ (ਅਜੀਤ ਬਿਊਰੋ)-ਉਪਮੰਡਲ ਦੇ ਪਿੰਡ ਜਲਮਾਨਾ 'ਚ ਮੁੱਖ ਰੋਡ 'ਤੇ ਗੌਰਮਿੰਟ ਸੀਨੀਅਰ ਸੈਕੰਡਰੀ ਸਕੁਲ ਜਲਮਾਨਾ ਦੇ ਮੁੱਖ ਗੇਟ ਸਾਹਮਣੇ ਸੜਕ ਦੇ ਇਕ ਪਾਸੇ ਡੂੰਘੀ ਖਾਈ ਬਣੀ ਹੋਈ ਹੈ, ਤਾਂ ਦੁਜੇ ਪਾਸੇ ਉਸਾਰੀ ਕੰਮ ਲਈ ਠੇਕੇਦਾਰ ਵਲੋਂ ਜਮਾਂ ਕੀਤੇ ਗਏ ਪੱਥਰ, ...

ਪੂਰੀ ਖ਼ਬਰ »

ਕੈਂਪ 'ਚ 117 ਬੱਚਿਆਂ ਦੀ ਕੀਤੀ ਸਿਹਤ ਜਾਂਚ

ਕੁਰੂਕਸ਼ੇਤਰ/ਸ਼ਾਹਾਬਾਦ, 13 ਸਤੰਬਰ (ਜਸਬੀਰ ਸਿੰਘ ਦੁੱਗਲ)-ਸਰਕਾਰੀ ਸੀਨੀਅਰ ਸੈਕੰਡਰੀ ਸਕੂਲ 'ਚ ਮੁਫ਼ਤ ਸਿਹਤ ਜਾਂਚ ਕੈਂਪ ਲਾਇਆ ਗਿਆ | ਜਿਸ 'ਚ ਜਮਾਤ ਪਹਿਲੀ ਤੋਂ 8ਵੀਂ ਤੱਕ ਦੇ ਕਰੀਬ 117 ਬੱਚਿਆਂ ਦੀ ਜਾਂਚ ਕੀਤੀ ਗਈ | ਸਕੂਲ ਦੀ ਪਿ੍ੰਸੀਪਲ ਅੰਜੂ ਗੁਪਤਾ ਨੇ ਕਿਹਾ ਕਿ ...

ਪੂਰੀ ਖ਼ਬਰ »

ਨਿਪਾਲੀਆਂ ਨੇ ਧੂਮਧਾਮ ਨਾਲ ਮਨਾਇਆ ਤੀਜ ਦਾ ਤਿਉਹਾਰ

ਥਾਨੇਸਰ, 13 ਸਤੰਬਰ (ਅਜੀਤ ਬਿਊਰੋ)-ਨਿਪਾਲੀ ਪ੍ਰਵਾਸੀ ਸੰਘ ਭਾਰਤ ਤਹਿਤ ਨਿਪਾਲੀ ਔਰਤਾਂ ਨੇ ਧੂਮਧਾਮ ਨਾਲ ਤੀਜ ਦਾ ਤਿਉਹਾਰ ਛੋਟਾ ਪੰਜਾਬੀ ਧਰਮਸ਼ਾਲਾ ਮੋਹਨ ਨਗਰ ਵਿਚ ਨਿਪਾਲੀ ਗੀਤ ਗਾ ਕੇ ਅਤੇ ਨੱਚ ਕੇ ਮਨਾਇਆ | ਨਿਪਾਲੀ ਪ੍ਰਵਾਸੀ ਸੰਘ ਦੇ ਮੈਂਬਰ ਹਰੀ ਭੰਡਾਰੀ ਨੇ ...

ਪੂਰੀ ਖ਼ਬਰ »

2 ਕਰੋੜ ਦੀ ਲਾਗਤ ਨਾਲ ਬਣਨਗੇ ਐਡਵੋਕੇਟਾਂ ਲਈ 72 ਚੈਂਬਰ

ਕੁਰੂਕਸ਼ੇਤਰ/ਸ਼ਾਹਾਬਾਦ, 13 ਸਤੰਬਰ (ਜਸਬੀਰ ਸਿੰਘ ਦੁੱਗਲ)-ਹਾਈ ਕੋਰਟ ਦੇ ਜੱਜ ਮਾਣਯੋਗ ਮਹੇਸ਼ ਗਰੋਵਰ ਅਤੇ ਜੱਜ ਰੇਖਾ ਮਿੱਤਲ ਨੇ ਉਸਾਰੀ ਅਧੀਨ ਉਪਮੰਡਲ ਕੋਰਟ ਨਾਲ ਐਡਵੋਕੇਟਾਂ ਲਈ ਕਰੀਬ 2 ਕਰੋੜ ਰੁਪਏ ਦੀ ਲਾਗਤ ਨਾਲ ਬਣਨ ਵਾਲੇ 72 ਚੈਂਬਰਾਂ ਦਾ ਪੂਜਾ ਕਰਕੇ ਨੀਂਹ ...

ਪੂਰੀ ਖ਼ਬਰ »

ਇੰਟਰ ਕਾਲਜ ਖੇਡ ਮੁਕਾਬਲਿਆਂ ਦਾ ਸ਼ਡਿਊਲ ਜਾਰੀ

ਥਾਨੇਸਰ, 13 ਸਤੰਬਰ (ਅਜੀਤ ਬਿਊਰੋ)-ਕੁਰੂਕਸ਼ੇਤਰ ਯੂਨੀਵਰਸਿਟੀ ਦੇ ਖੇਡ ਵਿਭਾਗ ਨੇ ਇੰਟਰ ਕਾਲਜ ਖੇਡ ਮੁਕਾਬਲਿਆਂ ਦਾ ਸ਼ਡਿਊਲ ਜਾਰੀ ਕੀਤਾ ਹੈ | ਖੇਡ ਵਿਭਾਗ ਦੇ ਨਿਰਦੇਸ਼ਕ ਡਾ. ਡੀ.ਐਸ. ਕਾਲਾ ਨੇ ਦੱਸਿਆ ਕਿ ਵਾਲੀਬਾਲ ਮਹਿਲਾ ਮੁਕਾਬਲਾ 30 ਸਤੰਬਰ ਤੋਂ, ਖੋ-ਖੋ 28 ਸਤੰਬਰ ...

ਪੂਰੀ ਖ਼ਬਰ »

ਮਾਨਵ ਰਚਨਾ ਸਿੱਖਿਆ ਸੰਸਥਾਨ ਵਲੋਂ ਲਗਾਏ ਕੈਂਪ 'ਚ 1220 ਲੋਕਾਂ ਨੇ ਕੀਤਾ ਖੂਨਦਾਨ

ਫਰੀਦਾਬਾਦ, 13 ਸਤੰਬਰ (ਅਜੀਤ ਬਿਊਰੋ)-ਮਾਨਵ ਰਚਨਾ ਸਿੱਖਿਆ ਸੰਸਥਾਨ ਦੇ ਸੰਸਥਾਪਕ ਡਾ. ਓ.ਪੀ. ਭੱਲਾ ਦੀ ਯਾਦ ਵਿਚ ਬਲੱਡ ਡੋਨੇਸ਼ਨ ਕੈਂਪ ਲਗਾਇਆ ਗਿਆ | ਕਮਿਸ਼ਨਰ ਡਾ. ਜੀ. ਅਨੁਪਮਾ (ਆਈ.ਏ.ਐਸ.) ਨੇ ਕੈਂਪ ਦੀ ਸ਼ੁਰੂਆਤ ਕੀਤੀ | ਡਾ. ਓ.ਪੀ. ਭੱਲਾ ਫਾਊਾਡੇਸ਼ਨ ਨੇ ਲਾਇੰਜ਼ ਕਲੱਬ, ...

ਪੂਰੀ ਖ਼ਬਰ »

ਸੂਬੇ 'ਚ ਆਉਣ ਵਾਲਾ ਸਮਾਂ ਕਾਂਗਰਸ ਦਾ-ਕੁਲਵਿੰਦਰ ਢਕਾਲਾ

ਕੁਰੂਕਸ਼ੇਤਰ/ਸ਼ਾਹਾਬਾਦ, 13 ਸਤੰਬਰ (ਜਸਬੀਰ ਸਿੰਘ ਦੁੱਗਲ)-ਕਾਂਗਰਸੀ ਆਗੂ ਕੁਲਵਿੰਦਰ ਢਕਾਲਾ ਨੇ ਕਾਂਗਰਸ ਘਰ-ਘਰ ਮੁਹਿੰਮ ਤਹਿਤ ਡੋਰ-ਟੂ-ਡੋਰ ਜਾ ਕੇ ਕਾਂਗਰਸ ਦੀਆਂ ਨੀਤੀਆਂ ਦਾ ਪ੍ਰਚਾਰ ਕੀਤਾ | ਉਨ੍ਹਾਂ ਕਿਹਾ ਕਿ ਸੂਬੇ 'ਚ ਆਉਣ ਵਾਲਾ ਸਮਾਂ ਕਾਂਗਰਸ ਪਾਰਟੀ ਦਾ ਹੈ | ...

ਪੂਰੀ ਖ਼ਬਰ »

ਗਣੇਸ਼ ਚਤੁਰਥੀ ਮਹਾਂ ਉਤਸਵ 'ਤੇ ਹਨੂੰਮਾਨ ਮੰਦਰ 'ਚ ਸੰਕੀਰਤਨ ਕੀਤਾ, ਗੂੰਜੇ ਗਣਪਤੀ ਬੱਪਾ ਦੇ ਜੈਕਾਰੇ

ਹਿਸਾਰ, 13 ਸਤੰਬਰ (ਰਾਜ ਪਰਾਸ਼ਰ)-ਸ਼ਹਿਰ ਵਿਖੇ ਸ੍ਰੀ ਹਨੂੰਮਾਨ ਮੰਦਰ ਮੂਰਤੀ ਟਰੱਸ਼ਟ ਮੋਤੀ ਬਾਜ਼ਾਰ 'ਚ ਸ੍ਰੀਗਣੇਸ਼ ਚਤੁਰਥੀ ਮਹਾਂ ਉਤਸਵ ਧੂਮਧਾਮ ਨਾਲ ਮਨਾਇਆ ਗਿਆ | ਮੰਦਰ ਦੇ ਪੁਜਾਰੀ ਪੰਡਿਤ ਰਾਜੇਸ਼ ਸ਼ਾਸਤਰੀ ਨੇ ਮੰਤਰ ਉਚਾਰਣ ਨਾਲ ਮੰਦਰ ਦੇ ਟਰੱਸਟੀ ਇੰਦਰਸੈਨ ...

ਪੂਰੀ ਖ਼ਬਰ »

ਭਾਕਿਯੂ ਨੇ ਬੈਠਕ 'ਚ ਕਿਸਾਨਾਂ ਦੀਆਂ ਸਮੱਸਿਆਵਾਂ 'ਤੇ ਕੀਤਾ ਵਿਚਾਰ-ਵਟਾਂਦਰਾ

ਅਸੰਧ, 13 ਸਤੰਬਰ (ਅਜੀਤ ਬਿਊਰੋ)-ਭਾਰਤੀ ਕਿਸਾਨ ਯੂਨੀਅਨ ਦੀ ਮਾਸਿਕ ਬੈਠਕ ਡੇਰਾ ਗੁਰਦੁਆਰਾ ਸਾਹਿਬ 'ਚ ਬਲਾਕ ਪ੍ਰਧਾਨ ਜੀਵਨ ਸਿੰਘ ਦੀ ਪ੍ਰਧਾਨਗੀ 'ਚ ਹੋਈ | ਬੈਠਕ 'ਚ ਕਿਸਾਨਾਂ ਦੀਆਂ ਸਮੱਸਿਆਵਾਂ 'ਤੇ ਵਿਚਾਰ-ਵਟਾਂਦਰਾ ਕੀਤਾ ਗਿਆ | ਮੰਚ ਦਾ ਸੰਚਾਲਨ ਬਲਾਕ ਮੀਤ ਪ੍ਰਧਾਨ ...

ਪੂਰੀ ਖ਼ਬਰ »

ਬੇਅਨਿਮੀਆਂ ਕਾਰਨ ਸੀਨੀਅਰ ਸਿਟੀਜਨ ਪ੍ਰੀਸ਼ਦ ਦੀ ਕਾਰਜਕਾਰਨੀ ਰੱਦ

ਟੋਹਾਣਾ, 13 ਸਤੰਬਰ (ਗੁਰਦੀਪ ਸਿੰਘ ਭੱਟੀ)-ਇੱਥੋਂ ਦੇ ਬਜੁਰਗਾਂ ਦੀ ਜਥੇਬੰਦੀ ਟੋਹਾਣਾ ਸੀਨੀਅਰ ਸਿਟੀਜ਼ਨ ਪ੍ਰੀਸ਼ਦ ਦੀ ਕਾਰਜਕਾਰਨੀ ਵਲੋਂ ਬੇਨਿਅਮੀਆਂ ਵਰਤਨ ਦੇ ਦੋਸ਼ ਵਿਚ ਮੈਂਬਰ ਸੀਤਾਰਾਮ ਖੋਬੜਾ ਵਲੋੋਂ ਕਾਰਜਕਾਰਣੀ ਦੇ ਕੰਮਾਂ ਨੂੰ ਲੈ ਕੇ ਸ਼ਿਕਾਇਤ ਕਰਨ 'ਤੇ ...

ਪੂਰੀ ਖ਼ਬਰ »

ਤਖ਼ਤਗੜ੍ਹ ਦੇ ਲੋਕਾਂ ਵੱਲੋਂ ਪਾਣੀ ਨਾ ਆਉਣ ਦੀ ਸੂਰਤ 'ਚ 15 ਨੂੰ ਮੁੱਖ ਮਾਰਗ 'ਤੇ ਧਰਨਾ ਦੇਣ ਦਾ ਐਲਾਨ

ਨੂਰਪੁਰ ਬੇਦੀ, 13 ਸਤੰਬਰ (ਹਰਦੀਪ ਸਿੰਘ ਢੀਂਡਸਾ)-ਨੂਰਪੁਰ ਬੇਦੀ ਬਲਾਕ ਦੇ ਪਿੰਡ ਤਖਤਗੜ੍ਹ ਦੀ ਸ਼ਹੀਦ ਭਗਤ ਸਿੰਘ ਕਾਲੋਨੀ ਦੇ ਪੀਣ ਵਾਲੇ ਸ਼ੁੱਧ ਪਾਣੀ ਤੋਂ ਵਾਂਝੇ ਲੋਕਾਂ ਨੇ ਜਨ ਸਿਹਤ (ਜਲ ਸਪਲਾਈ) ਵਿਭਾਗ ਨੂੰ 3 ਤਿੰਨ ਦਾ ਅਲਟੀਮੇਟਮ ਦਿੱਤਾ ਹੈ | ਲੋਕਾਂ ਨੇ ਕਿਹਾ ਕਿ ...

ਪੂਰੀ ਖ਼ਬਰ »

ਡਿਪਟੀ ਕਮਿਸ਼ਨਰ ਵਲੋਂ ਪਾਬੰਦੀਆਂ ਦੇ ਹੁਕਮ ਜਾਰੀ

ਰੂਪਨਗਰ, 13 ਸਤੰਬਰ (ਸਤਨਾਮ ਸਿੰਘ ਸੱਤੀ)-ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਮੈਜਿਸਟਰੇਟ ਡਾ: ਸੁਮੀਤ ਜਾਰੰਗਲ ਨੇ ਰੂਪਨਗਰ ਜ਼ਿਲ੍ਹੇ 'ਚ ਵੱਖ-ਵੱਖ ਪਾਬੰਦੀਆਂ ਦੇ ਹੁਕਮ ਜਾਰੀ ਕੀਤੇ ਹਨ | ਜਿਨ੍ਹਾਂ 'ਚ ਜ਼ਿਲ੍ਹੇ ਦੀ ਹਦੂਦ ਅੰਦਰ ਉੱਚੀ ਆਵਾਜ਼ 'ਚ ਚਲਾਏ ਜਾਣ ਵਾਲੇ ਮਿਊਜ਼ਿਕ, ...

ਪੂਰੀ ਖ਼ਬਰ »

ਅਕਾਲੀ ਦਲ ਦੇ ਉਮੀਦਵਾਰ ਚੌ: ਦੇਵ ਸਿੰਘ ਹਰੀਪੁਰ ਨੇ ਕੀਤੀਆਂ ਵੱਖ-ਵੱਖ ਪਿੰਡਾਂ 'ਚ ਚੋਣ ਮੀਟਿੰਗਾਂ

ਨੂਰਪੁਰ ਬੇਦੀ, 13 ਸਤੰਬਰ (ਵਿੰਦਰਪਾਲ ਝਾਂਡੀਆਂ)-ਸ਼ੋ੍ਰਮਣੀ ਅਕਾਲੀ ਦਲ-ਭਾਜਪਾ ਦੇ ਸਾਂਝੇ ਗੜਬਾਗਾ ਜ਼ੋਨ ਤੋਂ ਸੰਮਤੀ ਲਈ ਉਮੀਦਵਾਰ ਚੌਧਰੀ ਦੇਵ ਸਿੰਘ ਵਲੋਂ ਆਪਣੀ ਚੋਣ ਮੁਹਿੰਮ ਨੂੰ ਤੇਜ਼ ਕਰਦਿਆਂ ਜ਼ੋਨ ਅਧੀਨ ਪੈਂਦੇ ਪਿੰਡ ਗੜਬਾਗਾ, ਡੌਲੀਆ ਆਦਿ ਪਿੰਡਾਂ 'ਚ ਚੋਣ ...

ਪੂਰੀ ਖ਼ਬਰ »

ਟਰੈਕਟਰ-ਟਰਾਲੀ ਥੱਲੇ ਆਉਣ ਨਾਲ ਨੌਜਵਾਨ ਦੀ ਮੌਤ

ਪੁਰਖਾਲੀ, 13 ਸਤੰਬਰ (ਅੰਮਿ੍ਤਪਾਲ ਸਿੰਘ ਬੰਟੀ)-ਇੱਥੋਂ ਨੇੜਲੇ ਪਿੰਡ ਪੰਜੋਲਾ ਦੇ ਨੌਜਵਾਨ ਦੀ ਟਰੈਕਟਰ-ਟਰਾਲੀ ਥੱਲੇ ਆਉਣ ਕਾਰਨ ਮੌਤ ਹੋਣ ਦਾ ਸਮਾਚਾਰ ਹੈ | ਇਸ ਸਬੰਧੀ ਮਿਲੀ ਜਾਣਕਾਰੀ ਅਨੁਸਾਰ ਗੁਰਜੀਤ ਸਿੰਘ ਪੁੱਤਰ ਨਛੱਤਰ ਸਿੰਘ ਵਾਸੀ ਪੰਜੋਲਾ ਜੋ ਕਿ ਮੁਹਾਲੀ ...

ਪੂਰੀ ਖ਼ਬਰ »

ਬਾਬਾ ਪ੍ਰੇਮ ਸਿੰਘ ਭੱਲੜੀ ਨੂੰ ਸਦਮਾ-ਭੈਣ ਦਾ ਦਿਹਾਂਤ

ਸੰਤੋਖਗੜ੍ਹ, 13 ਸਤੰਬਰ (ਮਲਕੀਅਤ ਸਿੰਘ)-ਬਾਬਾ ਪ੍ਰੇਮ ਸਿੰਘ ਭੱਲੜੀ ਸੇਵਾਦਾਰ ਕਿਲ੍ਹਾ ਅਨੰਦਗੜ੍ਹ (ਸ੍ਰੀ ਅਨੰਦਪੁਰ ਸਾਹਿਬ) ਜਿਹੜੇ ਇਸ ਸਮੇਂ ਗੁਰਦੁਆਰਾ ਰਵਾਲਸਰ ਸਾਹਿਬ (ਜ਼ਿਲ੍ਹਾ ਮੰਡੀ, ਹਿ: ਪ੍ਰ:) ਦੀ ਸੇਵਾ ਸੰਤ ਬਾਬਾ ਲਾਭ ਜੀ ਕਾਰ ਸੇਵਾ ਕਿਲ੍ਹਾ ਅਨੰਦਗੜ੍ਹ ...

ਪੂਰੀ ਖ਼ਬਰ »

ਨੰਬਰਦਾਰਾਂ ਦੀ ਤਹਿਸੀਲ ਪੱਧਰੀ ਮੀਟਿੰਗ

ਰੂਪਨਗਰ, 13 ਸਤੰਬਰ (ਸੱਤੀ, ਹੁੰਦਲ)-ਤਹਿਸੀਲ ਨੰਬਰਦਾਰ ਯੂਨੀਅਨ ਰੂਪਨਗਰ ਦੀ ਮਹੀਨਾ ਵਾਰ ਮੀਟਿੰਗ ਮਹਾਰਾਜਾ ਰਣਜੀਤ ਸਿੰਘ ਬਾਗ ਵਿਖੇ ਐਡਵੋਕੇਟ ਪਾਲ ਸਿੰਘ ਕਟਲੀ ਦੀ ਪ੍ਰਧਾਨਗੀ ਹੇਠ ਹੋਈ ਹੈ ਜਿਸ ਵਿਚ ਜੋਗਿੰਦਰ ਸਿੰਘ ਵਿੱਤ ਸਕੱਤਰ ਪੰਜਾਬ ਵਿਸ਼ੇਸ਼ ਤੌਰ 'ਤੇ ਪੁੱਜੇ ...

ਪੂਰੀ ਖ਼ਬਰ »

ਸ੍ਰੀ ਦਸਮੇਸ਼ ਅਕੈਡਮੀ ਦੇ ਵਿਦਿਆਰਥੀਆਂ ਵਲੋਂ ਬਿਰਧ ਆਸ਼ਰਮ ਹੋਲਗੜ੍ਹ ਦਾ ਦੌਰਾ

ਸ੍ਰੀ ਅਨੰਦਪੁਰ ਸਾਹਿਬ, 13 ਸਤੰਬਰ (ਕਰਨੈਲ ਸਿੰਘ, ਜੇ. ਐਸ. ਨਿੱਕੂਵਾਲ)-ਸ੍ਰੀ ਦਸਮੇਸ਼ ਅਕੈਡਮੀ, ਸ੍ਰੀ ਅਨੰਦਪੁਰ ਸਾਹਿਬ ਦੇ ਡਾਇਰੈਕਟਰ ਮੇਜਰ ਜਨਰਲ ਜੇ. ਐਸ. ਘੁੰਮਣ, ਵੀ. ਐਸ. ਐਮ. (ਰਿਟਾ:), ਦੇ ਦਿਸ਼ਾ ਨਿਰਦੇਸ਼ਾਂ ਤਹਿਤ ਵਿਦਿਆਰਥੀਆਂ ਨੂੰ ਸਿੱਖਿਆ ਗ੍ਰਹਿਣ ਕਰਨ ਦੇ ...

ਪੂਰੀ ਖ਼ਬਰ »

ਪ੍ਰੋ: ਪ੍ਰੇਮ ਸਿੰਘ ਚੰਦੂਮਾਜਰਾ ਵਲੋਂ ਟਕਸਾਲੀ ਅਕਾਲੀ ਆਗੂ ਦੇ ਪਰਿਵਾਰ ਨਾਲ ਦੁੱਖ ਦਾ ਪ੍ਰਗਟਾਵਾ

ਮੋਰਿੰਡਾ, 13 ਸਤੰਬਰ (ਕੰਗ)-ਯੂਥ ਅਕਾਲੀ ਆਗੂ ਰਾਜਿੰਦਰ ਸਿੰਘ ਮੁੰਡੀਆਂ ਸਾਬਕਾ ਚੇਅਰਮੈਨ ਮਾਰਕੀਟ ਕਮੇਟੀ ਮੋਰਿੰਡਾ ਦੇ ਮਾਤਾ ਗੁਰਦਿਆਲ ਕੌਰ ਦੀ ਮੌਤ 'ਤੇ ਮੈਂਬਰ ਪਾਰਲੀਮੈਂਟ ਪ੍ਰੋ: ਚੰਦੂਮਾਜਰਾ ਵਲੋਂ ਉਨ੍ਹਾਂ ਦੇ ਗ੍ਰਹਿ ਪਿੰਡ ਮੁੰਡੀਆਂ ਵਿਖੇ ਪਰਿਵਾਰ ਨਾਲ ...

ਪੂਰੀ ਖ਼ਬਰ »

ਤਿੰਨ ਰੋਜ਼ਾ ਬਲਾਕ ਪ੍ਰਾਇਮਰੀ ਖੇਡਾਂ ਸ਼ੁਰੂ

ਸ੍ਰੀ ਅਨੰਦਪੁਰ ਸਾਹਿਬ, 13 ਸਤੰਬਰ (ਜੇ. ਐਸ. ਨਿੱਕੂਵਾਲ, ਕਰਨੈਲ ਸਿੰਘ)-ਇੱਥੋਂ ਦੇ ਸ੍ਰੀ ਦਸਮੇਸ਼ ਮਾਰਸ਼ਲ ਆਰਟਸ ਅਕੈਡਮੀ ਵਿਖੇ ਤਿੰਨ ਰੋਜ਼ਾ ਬਲਾਕ ਪ੍ਰਾਇਮਰੀ ਸਕੂਲ ਖੇਡਾਂ ਧੂਮ ਧੜੱਕੇ ਨਾਲ ਸ਼ੁਰੂ ਹੋ ਗਈਆਂ | ਜਿਨ੍ਹਾਂ ਦਾ ਉਦਘਾਟਨ ਜ਼ਿਲ੍ਹਾ ਪ੍ਰਾਇਮਰੀ ਸਿੱਖਿਆ ...

ਪੂਰੀ ਖ਼ਬਰ »

ਆਮ ਆਦਮੀ ਪਾਰਟੀ ਉਮੀਦਵਾਰ ਸਕਿੰਦਰ ਸਿੰਘ ਸਹੇੜ੍ਹੀ ਵਲੋਂ ਚੋਣ ਪ੍ਰਚਾਰ ਸ਼ੁਰੂ

ਮੋਰਿੰਡਾ, 13 ਸਤੰਬਰ (ਕੰਗ)-ਬਲਾਕ ਸੰਮਤੀ ਚੋਣਾਂ ਨੂੰ ਲੈ ਕੇ ਜ਼ੋਨ ਨੰ: 3 ਸਹੇੜ੍ਹੀ ਤੋਂ ਆਮ ਆਦਮੀ ਪਾਰਟੀ ਤੇ ਬਹੁਜਨ ਸਮਾਜ ਪਾਰਟੀ ਦੇ ਸਾਂਝੇ ਉਮੀਦਵਾਰ ਸਕਿੰਦਰ ਸਿੰਘ ਸਹੇੜ੍ਹੀ ਦੇ ਹੱਕ 'ਚ ਚੋਣ ਪ੍ਰਚਾਰ ਸ਼ੁਰੂ ਕੀਤਾ ਗਿਆ | ਇਸ ਮੌਕੇ ਆਮ ਆਦਮੀ ਪਾਰਟੀ ਜ਼ਿਲ੍ਹਾ ...

ਪੂਰੀ ਖ਼ਬਰ »

ਜ਼ਿਲ੍ਹਾ ਪੱਧਰੀ ਨੈਸ਼ਨਲ ਸਟਾਈਲ ਕਬੱਡੀ ਦੇ ਦੋ ਰੋਜ਼ਾ ਖੇਡ ਮੁਕਾਬਲੇ ਸ਼ੁਰੂ

ਮੋਰਿੰਡਾ, 13 ਸਤੰਬਰ (ਪਿ੍ਤਪਾਲ ਸਿੰਘ)-ਜ਼ਿਲ੍ਹਾ ਪੱਧਰੀ ਸਕੂਲਾਂ ਦੇ ਨੈਸ਼ਨਲ ਸਟਾਈਲ ਕਬੱਡੀ ਅੰਡਰ 14 ਸਾਲ ਲੜਕੇ ਤੇ ਲੜਕੀਆਂ ਦੇ ਦੋ ਰੋਜ਼ਾ ਖੇਡ ਮੁਕਾਬਲੇ ਅੱਜ ਸ਼ਹੀਦ ਕਾਂਸ਼ੀ ਰਾਮ ਮੈਮੋਰੀਅਲ ਸਰਕਾਰੀ ਹਾਈ ਸਕੂਲ ਮੜੋਲੀ ਕਲਾਂ ਵਿਖੇ ਜ਼ੋਨਲ ਪ੍ਰਧਾਨ ਗੁਰਨਾਮ ...

ਪੂਰੀ ਖ਼ਬਰ »

ਬੂਰਮਾਜਰਾ ਜ਼ੋਨ ਤੋਂ ਕਾਂਗਰਸੀ ਉਮੀਦਵਾਰ ਜੱਸੀ ਰਸੂਲਪੁਰ ਵਲੋਂ ਧਨੋਰੀ ਵਿਖੇ ਚੋਣ ਮੀਟਿੰਗ

ਮੋਰਿੰਡਾ, 13 ਸਤੰਬਰ (ਪਿ੍ਤਪਾਲ ਸਿੰਘ)-ਬਲਾਕ ਸੰਮਤੀ ਜ਼ੋਨ 14 ਬੂਰਮਾਜਰਾ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਨੌਜਵਾਨ ਆਗੂ ਜਸਵਿੰਦਰ ਸਿੰਘ ਰਸੂਲਪੁਰ ਵਲੋਂ ਆਪਣੇ ਜ਼ੋਨ ਅਧੀਨ ਪੈਂਦੇ ਪਿੰਡ ਧਨੋਰੀ ਵਿਖੇ ਲੋਕਾਂ ਦੇ ਘਰ ਘਰ ਜਾ ਕੇ ਚੋਣ ਪ੍ਰਚਾਰ ਕੀਤਾ ਗਿਆ | ਇਸ ਮੌਕੇ ...

ਪੂਰੀ ਖ਼ਬਰ »

ਸੰਤ ਬਾਬਾ ਪਿਆਰਾ ਸਿੰਘ ਸਟੱਡੀ ਫਾੳਾੂਡੇਸ਼ਨ ਝਾੜ ਸਾਹਿਬ ਵਿਖੇ ਮਨਾਇਆ ਪ੍ਰਕਾਸ਼ ਪੁਰਬ

ਸ੍ਰੀ ਚਮਕੌਰ ਸਾਹਿਬ, 13 ਸਤੰਬਰ (ਜਗਮੋਹਣ ਸਿੰਘ ਨਾਰੰਗ)-ਸੰਤ ਬਾਬਾ ਪਿਆਰਾ ਸਿੰਘ ਸਟੱਡੀ ਫਾਊਾਡੇਸ਼ਨ ਝਾੜ ਸਾਹਿਬ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਪੁਰਬ ਮਨਾਇਆ ਗਿਆ | ਇਸ ਮੌਕੇ ਮੈਡਮ ਮਨਜੀਤ ਕੌਰ ਨੇ ਗੁਰੂ ਗ੍ਰੰਥ ਸਾਹਿਬ ਜੀ ਬਾਰੇ ...

ਪੂਰੀ ਖ਼ਬਰ »

ਜ਼ਿਲ੍ਹਾ ਪੱਧਰੀ ਸਕੂਲ ਸ਼ੂਟਿੰਗ ਖੇਡਾਂ ਸ਼ਾਨੋ ਸ਼ੌਕਤ ਨਾਲ ਸਮਾਪਤ

ਰੂਪਨਗਰ, 13 ਸਤੰਬਰ (ਸਤਨਾਮ ਸਿੰਘ ਸੱਤੀ, ਮਨਜਿੰਦਰ ਸਿੰਘ ਚੱਕਲ)-ਸਿੱਖਿਆ ਵਿਭਾਗ ਵਲੋਂ ਕਰਵਾਏ ਜਾ ਰਹੇ ਜਿਲ੍ਹਾ ਪੱਧਰੀ ਸਕੂਲ ਖੇਡਾਂ ਵਿਚ 'ਸ਼ੂਟਿੰਗ' ਦੇ ਮੁਕਾਬਲੇ ਸ਼ਾਨੋ ਸ਼ੌਕਤ ਨਾਲ ਸਮਾਪਤ ਹੋ ਗਏ | ਜ਼ਿਲ੍ਹਾ ਸਿੱਖਿਆ ਅਫ਼ਸਰ (ਸੈ.ਸਿ.) ਸ਼ਰਨਜੀਤ ਸਿੰਘ ਅਤੇ ਸਹਾਇਕ ...

ਪੂਰੀ ਖ਼ਬਰ »

ਗੀਤਾ ਦੁਨੀਆ ਦਾ ਇਕੋ-ਇਕ ਗੰ੍ਰਥ, ਜਿਸ ਦੀ ਮਨਾਈ ਜਾਂਦੀ ਹੈ ਜੈਅੰਤੀ-ਸਵਾਮੀ ਗਿਆਨਾਨੰਦ

ਕੁਰੂਕਸ਼ੇਤਰ, 13 ਸਤੰਬਰ (ਜਸਬੀਰ ਸਿੰਘ ਦੁੱਗਲ)-ਸ੍ਰੀਮਦ ਭਗਵਦ ਗੀਤਾ ਦੁਨੀਆ ਦਾ ਇਕੋਇਕ ਅਜਿਹਾ ਗ੍ਰੰਥ ਹੈ, ਜਿਸ ਦੀ ਜੈਅੰਤੀ ਮਨਾਈ ਜਾਂਦੀ ਹੈ | ਦੁਨੀਆ ਵਿਚ ਮਹਾਂਪੁਰਸ਼ਾਂ ਦੀ ਜੈਅੰਤੀਆਂ ਤਾਂ ਮਨਾਈਆਂ ਜਾਂਦੀਆ ਹਨ, ਪਰ ਕਿਸੇ ਕਿਤਾਬ ਜਾਂ ਗ੍ਰੰਥ ਦੀ ਜੈਅੰਤੀ ਨਹੀਂ ...

ਪੂਰੀ ਖ਼ਬਰ »

26 ਤੋਂ 29 ਅਕਤੂਬਰ ਵਿਚਾਲੇ ਹੋਵੇਗਾ ਇਸ ਵਾਰ ਰਤਨਾਵਲੀ ਹਰਿਆਣਾ ਸੂਬਾਈ ਪੱਧਰੀ ਉਤਸਵ

ਕੁਰੂਕਸ਼ੇਤਰ, 13 ਸਤੰਬਰ (ਜਸਬੀਰ ਸਿੰਘ ਦੁੱਗਲ)-ਕੁਰੂਕਸ਼ੇਤਰ ਯੂਨੀਵਰਸਿਟੀ ਦੇ ਯੁਵਾ ਅਤੇ ਸੱਭਿਆਚਾਰਕ ਵਿਭਾਗ ਵਲੋਂ ਹਰ ਸਾਲ ਹਰਿਆਣਾ ਵਿਕਾਸ 'ਤੇ ਹੋਣ ਵਾਲਾ ਰਤਨਾਵਲੀ ਸੂਬਾਈ ਪੱਧਰੀ ਪ੍ਰੋਗਰਾਮ ਇਸ ਵਾਰ 26 ਤੋਂ 29 ਅਕਤੂਬਰ ਵਿਚਾਲੇ ਹੋਵੇਗਾ | ਵਿਭਾਗ ਦੇ ਨਿਰਦੇਸ਼ਕ ...

ਪੂਰੀ ਖ਼ਬਰ »

ਆਲ ਹਰਿਆਣਾ ਰੋਡਵੇਜ਼ ਵਰਕਰਜ਼ ਜੁਆਇੰਟ ਐਕਸ਼ਨ ਕਮੇਟੀ ਨੇ ਕੀਤੀ ਬੈਠਕ

ਨਰਾਇਣਗੜ੍ਹ, 13 ਸਤੰਬਰ (ਪੀ. ਸਿੰਘ)-ਆਲ ਹਰਿਆਣਾ ਰੋਡਵੇਜ਼ ਵਰਕਰਜ਼ ਜੁਆਇੰਟ ਐਕਸ਼ਨ ਕਮੇਟੀ ਨਰਾਇਣਗੜ੍ਹ ਦੀ ਇਕ ਬੈਠਕ ਉਪ ਡਿੱਪੂ 'ਚ ਪ੍ਰਧਾਨ ਅਜਾਇਬ ਸਿੰਘ ਤੇ ਪ੍ਰੀਤਮ ਸਿੰਘ ਦੀ ਅਗਵਾਈ ਹੇਠ ਹੋਈ | ਇਸ ਬੈਠਕ 'ਚ ਸੂਬਾ ਕਮੇਟੀ ਦੇ ਮੈਂਬਰ ਰਮਨ ਸੈਣੀ, ਸੰਦੀਪ ਢਾਂਡਾ, ਕਮਲ ...

ਪੂਰੀ ਖ਼ਬਰ »

ਕੁੰਟੀਆ ਅਤੇ ਸਿਹਤ ਕਰਮਚਾਰੀਆਂ ਦੇ ਧਰਨੇ 'ਤੇ ਜਾ ਕੇ ਇਨੈਲੋ ਸੂਬਾਈ ਪ੍ਰਧਾਨ ਨੇ ਦਿੱਤਾ ਸਮਰਥਨ

ਥਾਨੇਸਰ, 13 ਸਤੰਬਰ (ਅਜੀਤ ਬਿਊਰੋ)-ਇਨੈਲੋ ਸੂਬਾਈ ਪ੍ਰਧਾਨ ਅਸ਼ੋਕ ਅਰੋੜਾ ਨੇ ਕੁਰੂਕਸ਼ੇਤਰ ਯੂਨੀਵਰਸਿਟੀ ਗ਼ੈਰ ਸਿੱਖਿਅਕ ਕਰਮਚਾਰੀ ਸੰਘ (ਕੁੰਟੀਆ) ਨੂੰ ਸਮਰਥਨ ਦਿੰਦੇ ਹੋਏ ਯੂਨੀਵਰਸਿਟੀ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਉਹ ਹੜਤਾਲੀ ਕਰਮਚਾਰੀਆਂ ਦੀਆਂ ਮੰਗਾਂ ...

ਪੂਰੀ ਖ਼ਬਰ »

ਗਣਪਤੀ ਮਹਾਂ ਉਤਸਵ ਦੀ ਹੋਈ ਸ਼ੁਰੂਆਤ, ਸ਼ੋਭਾ ਯਾਤਰਾ 'ਚ ਖੂਬ ਝੂਮੇ ਸ਼ਰਧਾਲੂ

ਸਮਾਲਖਾ, 13 ਸਤੰਬਰ (ਅਜੀਤ ਬਿਊਰੋ)-ਭੋਲਾ ਗੋਸਾੲੀਂ ਸਿੱਧੀ ਵਿਨਾਇਕ ਮੰਦਰ ਮਾਡਲ ਟਾਊਨ 'ਚ 8ਵਾਂ ਸ੍ਰੀ ਗਣੇਸ਼ ਮਹਾਂ ਉਤਸਵ ਸ਼ੁਰੂ ਹੋਇਆ | ਗਣੇਸ਼ ਜੀ ਦੀ ਮੂਰਤੀ ਦੀ ਸ਼ੋਭਾ ਯਾਤਰਾ ਕੌਾਸਲਰ ਸ਼ਿਆਮ ਬਰੇਜਾ ਦੇ ਦਫ਼ਤਰ ਤੋਂ ਸ਼ੁਰੂ ਹੋਈ | ਉਪ ਮੰਡਲ ਅਧਿਕਾਰੀ ਗੌਰਵ ਕੁਮਾਰ ...

ਪੂਰੀ ਖ਼ਬਰ »

ਜ਼ਿਲ੍ਹਾ ਜੇਲ੍ਹ ਵਿਚ ਮਹਿਲਾ ਬੰਦੀਆਂ ਨੂੰ ਵੰਡੇ ਸੂਟ

ਥਾਨੇਸਰ, 13 ਸਤੰਬਰ (ਅਜੀਤ ਬਿਊਰੋ)-ਦਵਾਰਕਾਧੀਸ਼ ਚੈਰੀਟੇਬਲ ਫਾਊਾਡੇਸ਼ਨ ਵਲੋਂ ਜ਼ਿਲ੍ਹਾ ਜੇਲ੍ਹ ਵਿਚ ਮਹਿਲਾ ਬੰਦੀਆਂ ਨੂੰ ਕੱਪੜੇ ਵੰਡੇ ਗਏ | ਸੰਸਥਾ ਦੇ ਪ੍ਰਧਾਨ ਅਵਿਨਾਸ਼ ਸਿੰਗਲਾ ਅਤੇ ਚੇਅਰਪਰਸਨ ਵੰਦਨਾ ਸਿੰਗਲਾ ਨੇ ਦੱਸਿਆ ਕਿ ਜ਼ਿਲ੍ਹਾ ਜੇਲ੍ਹ ਮੁਖੀ ਸੰਜੇ ...

ਪੂਰੀ ਖ਼ਬਰ »

ਡਾ. ਅਸ਼ੋਕ ਚੌਧਰੀ ਬਣੇ ਸੱਭਿਆਚਾਰਕ ਪ੍ਰੀਸ਼ਦ ਦੇ ਪ੍ਰਧਾਨ

ਕੁਰੂਕਸ਼ੇਤਰ, 13 ਸਤੰਬਰ (ਜਸਬੀਰ ਸਿੰਘ ਦੁੱਗਲ)-ਕੁਰੂਕਸ਼ੇਤਰ ਯੂਨੀਵਰਸਿਟੀ ਦੇ ਸੀਨੇਟ ਹਾਲ 'ਚ ਯੂਨੀਵਰਸਿਟੀ ਦੀ ਸੱਭਿਆਚਾਰਕ ਪ੍ਰੀਸ਼ਦ ਦੀ ਬੈਠਕ ਹੋਈ | ਜਿਸ ਦੀ ਪ੍ਰਧਾਨਗੀ ਕੁਰੂਕਸ਼ੇਤਰ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਕੈਲਾਸ਼ ਚੰਦਰ ਸ਼ਰਮਾ ਨੇ ਕੀਤੀ | ...

ਪੂਰੀ ਖ਼ਬਰ »

ਆਲ ਹਰਿਆਣਾ ਰੋਡਵੇਜ਼ ਵਰਕਰਜ਼ ਜੁਆਇੰਟ ਐਕਸ਼ਨ ਕਮੇਟੀ ਨੇ ਕੀਤੀ ਬੈਠਕ

ਨਰਾਇਣਗੜ੍ਹ, 13 ਸਤੰਬਰ (ਪੀ. ਸਿੰਘ)-ਆਲ ਹਰਿਆਣਾ ਰੋਡਵੇਜ਼ ਵਰਕਰਜ਼ ਜੁਆਇੰਟ ਐਕਸ਼ਨ ਕਮੇਟੀ ਨਰਾਇਣਗੜ੍ਹ ਦੀ ਇਕ ਬੈਠਕ ਉਪ ਡਿੱਪੂ 'ਚ ਪ੍ਰਧਾਨ ਅਜਾਇਬ ਸਿੰਘ ਤੇ ਪ੍ਰੀਤਮ ਸਿੰਘ ਦੀ ਅਗਵਾਈ ਹੇਠ ਹੋਈ | ਇਸ ਬੈਠਕ 'ਚ ਸੂਬਾ ਕਮੇਟੀ ਦੇ ਮੈਂਬਰ ਰਮਨ ਸੈਣੀ, ਸੰਦੀਪ ਢਾਂਡਾ, ਕਮਲ ...

ਪੂਰੀ ਖ਼ਬਰ »

ਕੁੰਟੀਆ ਅਤੇ ਸਿਹਤ ਕਰਮਚਾਰੀਆਂ ਦੇ ਧਰਨੇ 'ਤੇ ਜਾ ਕੇ ਇਨੈਲੋ ਸੂਬਾਈ ਪ੍ਰਧਾਨ ਨੇ ਦਿੱਤਾ ਸਮਰਥਨ

ਥਾਨੇਸਰ, 13 ਸਤੰਬਰ (ਅਜੀਤ ਬਿਊਰੋ)-ਇਨੈਲੋ ਸੂਬਾਈ ਪ੍ਰਧਾਨ ਅਸ਼ੋਕ ਅਰੋੜਾ ਨੇ ਕੁਰੂਕਸ਼ੇਤਰ ਯੂਨੀਵਰਸਿਟੀ ਗ਼ੈਰ ਸਿੱਖਿਅਕ ਕਰਮਚਾਰੀ ਸੰਘ (ਕੁੰਟੀਆ) ਨੂੰ ਸਮਰਥਨ ਦਿੰਦੇ ਹੋਏ ਯੂਨੀਵਰਸਿਟੀ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਉਹ ਹੜਤਾਲੀ ਕਰਮਚਾਰੀਆਂ ਦੀਆਂ ਮੰਗਾਂ ...

ਪੂਰੀ ਖ਼ਬਰ »

86 ਸਕੂਲਾਂ ਵਿਚ 2812 ਵਿਦਿਆਰਥੀ ਬੈਠਣਗੇ 2 ਘੰਟੇ ਦੀ ਪ੍ਰੀਖਿਆ ਵਿਚ

ਕੁਰੂਕਸ਼ੇਤਰ, 13 ਸਤੰਬਰ (ਜਸਬੀਰ ਸਿੰਘ ਦੁੱਗਲ)-ਡਿਪਟੀ ਕਮਿਸ਼ਨਰ ਡਾ. ਐਸ.ਐਸ. ਫੁਲੀਆ ਨੇ ਕਿਹਾ ਕਿ ਕੁਰੂਕਸ਼ੇਤਰ ਨੂੰ ਸਕਸ਼ਮ ਬਣਾਉਣ ਲਈ ਪ੍ਰਸ਼ਾਸਨ ਵਲੋਂ ਕੀਤੇ ਗਏ ਉਪਰਾਲੇ ਤਹਿਤ ਟੀਚੇ ਨੂੰ ਹਾਸਲ ਕਰਨ ਲਈ 3 ਮਹੀਨੇ ਦੀ ਸਖ਼ਤ ਮਿਹਨਤ ਦੀ ਪ੍ਰੀਖਿਆ 14 ਸਤੰਬਰ ਨੂੰ ...

ਪੂਰੀ ਖ਼ਬਰ »

ਕਰਨ ਸਿੰਘ ਦਲਾਲ ਦੀ ਸ਼ਿਕਾਇਤ ਚੋਣ ਕਮਿਸ਼ਨ ਨੂੰ ਕਰਨਗੇ ਚੌਟਾਲਾ

ਕੁਰੂਕਸ਼ੇਤਰ/ਸ਼ਾਹਾਬਾਦ, 13 ਸਤੰਬਰ (ਜਸਬੀਰ ਸਿੰਘ ਦੁੱਗਲ)-ਵਿਰੋਧੀ ਪੱਖ ਦੇ ਆਗੂ ਅਭੈ ਚੌਟਾਲਾ ਨੇ ਕਿਹਾ ਕਿ ਉਹ ਕਰਨ ਸਿੰਘ ਦਲਾਲ ਿਖ਼ਲਾਫ਼ ਚੋਣ ਕਮਿਸ਼ਨ 'ਚ ਸ਼ਿਕਾਇਤ ਕਰਨਗੇ ਅਤੇ ਦੇਸ਼ ਤੇ ਸੂਬੇ ਨੂੰ ਕਲੰਕਿਤ ਕਹਿਣ ਵਾਲੇ ਵਿਅਕਤੀ ਦੇ ਚੋਣ ਲੜਨ 'ਤੇ ਰੋਕ ਲਗਾਉਣ ਦੀ ...

ਪੂਰੀ ਖ਼ਬਰ »

ਜੁਮਲਿਆਂ ਦੀ ਸਰਕਾਰ ਸਾਬਤ ਹੋਈ ਭਾਜਪਾ-ਸੁਰਿੰਦਰ ਸੈਣੀ

ਕੁਰੂਕਸ਼ੇਤਰ, 13 ਸਤੰਬਰ (ਜਸਬੀਰ ਸਿੰਘ ਦੁੱਗਲ)-ਸਾਬਕਾ ਇਨੈਲੋ ਬਲਾਕ ਬੁਲਾਰੇ ਸੁਰਿੰਦਰ ਸੈਣੀ ਨੇ ਕਿਹਾ ਹੈ ਕਿ ਭਾਜਪਾ ਜੁਮਲਿਆਂ ਦੀ ਸਰਕਾਰ ਸਾਬਤ ਹੋਈ ਹੈ | ਸਮਾਜ ਦਾ ਹਰ ਵਰਗ ਭਾਜਪਾ ਦੀਆਂ ਨੀਤੀਆਂ ਤੋਂ ਦੁੱਖੀ ਹੈ | ਨੌਜਵਾਨ ਰੋਜ਼ਗਾਰ ਲਈ ਧੱਕੇ ਖਾ ਰਹੇ ਹਨ, ...

ਪੂਰੀ ਖ਼ਬਰ »

ਪਿੰਡ ਦਾ ਦੌਰਾ ਕਰਕੇ ਕੀਤਾ ਕਾਂਗਰਸ ਪਾਰਟੀ ਦੀਆਂ ਨੀਤੀਆਂ ਦਾ ਪ੍ਰਚਾਰ

ਕੁਰੂਕਸ਼ੇਤਰ, 13 ਸਤੰਬਰ (ਜਸਬੀਰ ਸਿੰਘ ਦੁੱਗਲ)-ਯੁਵਾ ਕਾਂਗਰਸੀ ਆਗੂ ਸੰਦੀਪ ਗਰਗ ਨੇ ਖੇਤਰ ਦੇ ਪਿੰਡ ਬੋਡਲਾ ਦਾ ਦੌਰਾ ਕਰਕੇ ਭਾਜਪਾ ਦੀ ਲੋਕ ਵਿਰੋਧੀ ਨੀਤੀਆਂ ਦੀ ਪੋਲ ਖੋਲ੍ਹੀ | ਜਨਸਭਾ ਨੂੰ ਸੰਬੋਧਨ ਕਰਦਿਆਂ ਸੰਦੀਪ ਗਰਗ ਨੇ ਕਿਹਾ ਕਿ ਭਾਜਪਾ ਦੀ ਸਰਕਾਰ ਕਿਸਾਨ, ...

ਪੂਰੀ ਖ਼ਬਰ »

ਪੇਸ਼ੀ ਭੁਗਤਣ ਆਏ ਗੈਂਗਸਟਰ ਤੋਂ ਹੈਰੋਇਨ ਬਰਾਮਦ

ਲੁਧਿਆਣਾ, 13 ਸਤੰਬਰ (ਪਰਮਿੰਦਰ ਸਿੰਘ ਆਹੂਜਾ)-ਸਥਾਨਕ ਅਦਾਲਤੀ ਕੰਪਲੈਕਸ ਵਿਚ ਪੇਸ਼ੀ ਭੁਗਤਣ ਆਏ ਗੈਂਗਸਟਰ ਪਾਸੋਂ ਹੈਰੋਇਨ ਬਰਾਮਦ ਕੀਤੀ ਹੈ | ਜਾਣਕਾਰੀ ਦਿੰਦਿਆਂ ਥਾਣਾ ਡਿਵੀਜਨ ਨੰ: 5 ਦੇ ਐਸ.ਐਚ.ਓ ਸ੍ਰੀ ਜਤਿੰਦਰ ਸਿੰਘ ਨੇ ਦੱਸਿਆ ਕਿ ਕਈ ਸੰਗੀਨ ਅਪਰਾਧਿਕ ਮਾਮਲਿਆਂ ...

ਪੂਰੀ ਖ਼ਬਰ »

ਦੜਾ ਸੱਟਾ ਲਗਾਉਂਦਿਆਂ 2 ਵਿਅਕਤੀਆਂ ਨੂੰ ਕੀਤਾ ਕਾਬੂ

ਫ਼ਾਜ਼ਿਲਕਾ, 13 ਸਤੰਬਰ (ਦਵਿੰਦਰ ਪਾਲ ਸਿੰਘ)-ਫ਼ਾਜ਼ਿਲਕਾ ਥਾਣਾ ਸਿਟੀ ਪੁਲਿਸ ਨੇ ਦੜਾ ਸੱਟਾ ਲਗਾਉਂਦਿਆਂ ਦੋ ਵਿਅਕਤੀਆਂ ਨੂੰ ਗਿ੍ਫ਼ਤਾਰ ਕੀਤਾ ਹੈ | ਪੁਲਿਸ ਥਾਣਾ ਸਿਟੀ ਦੇ ਸਰਬਜੀਤ ਸਿੰਘ ਨੇ ਦੱਸਿਆ ਕਿ ਉਹ ਪੁਲਿਸ ਪਾਰਟੀ ਨਾਲ ਗਸ਼ਤ ਕਰ ਰਹੇ ਸਨ ਤਾਂ ਉਨ੍ਹਾਂ ਨੂੰ ...

ਪੂਰੀ ਖ਼ਬਰ »

ਕਦੋਂ ਰੁਕੇਗਾ ਇਲਾਕੇ 'ਚ ਵਗਦਾ ਨਸ਼ਿਆਂ ਦਾ ਹੜ੍ਹ, ਪੁਲਿਸ ਬੇਖ਼ਬਰ ਜਾਂ ਬੇਫ਼ਿਕਰ

ਮੰਡੀ ਘੁਬਾਇਆ, 13 ਸਤੰਬਰ (ਅਮਨ ਬਵੇਜਾ)-ਪੰਜਾਬ ਦੀ ਕੈਪਟਨ ਸਰਕਾਰ ਨੇ ਸੱਤਾ 'ਤੇ ਕਾਬਜ਼ ਹੋਣ ਲਈ ਨਸ਼ੇ ਨੂੰ ਅਹਿਮ ਮੁੱਦਾ ਬਣਾਇਆ ਸੀ ਤੇ ਚਾਰ ਹਫ਼ਤਿਆਂ 'ਚ ਨਸ਼ੇ ਦੇ ਖ਼ਾਤਮੇ ਲਈ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਹੰੁ ਵੀ ਖਾਧੀ ਸੀ | ਇਸ ਦੇ ਬਾਵਜੂਦ ...

ਪੂਰੀ ਖ਼ਬਰ »

ਸਰਕਾਰੀ ਸਕੂਲ ਸੱਪਾਂ ਵਾਲੀ ਵਿਖੇ ਬਲਾਕ ਪੱਧਰੀ ਖੇਡਾਂ ਹੋਈਆਂ

ਅਬੋਹਰ, 13 ਸਤੰਬਰ (ਸੁਖਜੀਤ ਸਿੰਘ ਬਰਾੜ)-ਸਰਕਾਰੀ ਪ੍ਰਾਇਮਰੀ ਸਕੂਲ ਸੱਪਾਂ ਵਾਲੀ ਵਿਖੇ ਬਲਾਕ ਪੱਧਰੀ ਖੇਡਾਂ ਕਰਵਾਈਆਂ ਗਈਆਂ | ਖੇਡਾਂ ਦਾ ਸ਼ੁੱਭ ਆਰੰਭ ਬੀ.ਪੀ.ਈ.ਓ. ਖੂਈਆਂ ਸਰਵਰ ਸ੍ਰੀ ਸੋਮ ਗਾਂਧੀ ਵਲੋਂ ਕੀਤਾ ਗਿਆ | ਪਹਿਲੇ ਦਿਨ 100 ਮੀਟਰ, 200 ਮੀਟਰ, 400 ਮੀਟਰ ਰਿਲੇਅ ...

ਪੂਰੀ ਖ਼ਬਰ »

ਪਰਸ ਖੋਹ ਕੇ ਲਿਜਾਣ 'ਤੇ ਅਣਪਛਾਤੇ ਵਿਅਕਤੀ ਿਖ਼ਲਾਫ਼ ਮਾਮਲਾ ਦਰਜ

ਅਬੋਹਰ, 13 ਸਤੰਬਰ (ਸੁਖਜੀਤ ਸਿੰਘ ਬਰਾੜ)-ਸਥਾਨਕ ਨਗਰ ਥਾਣਾ ਇਕ ਦੀ ਪੁਲਿਸ ਵਲੋਂ ਸੋਨੀਆ ਗਰੋਵਰ ਪਤਨੀ ਅਨਿਲ ਕੁਮਾਰ ਵਾਸੀ ਸੁੰਦਰ ਨਗਰੀ ਦੇ ਬਿਆਨਾਂ 'ਤੇ ਉਸ ਦੇ ਜੈਨ ਨਗਰੀ ਰੋਡ 'ਤੇ ਜਾਂਦੇ ਸਮੇਂ ਇਕ ਮੋਟਰਸਾਈਕਲ ਸਵਾਰ ਵਲੋਂ ਝਪਟ ਮਾਰ ਕੇ ਉਸ ਦਾ ਪਰਸ ਖੋਹ ਕੇ ਲਿਜਾਣ ...

ਪੂਰੀ ਖ਼ਬਰ »

101 ਲੀਟਰ ਨਾਜਾਇਜ਼ ਸ਼ਰਾਬ ਅਤੇ 200 ਲੀਟਰ ਲਾਹਣ ਸਮੇਤ 3 ਕਾਬੂ

ਜਲਾਲਾਬਾਦ, 13 ਸਿਤੰਬਰ (ਕਰਨ ਚੁਚਰਾ)-ਥਾਣਾ ਵੈਰੋ ਕਾ ਪੁਲਿਸ ਨੇ ਵੱਖ-ਵੱਖ ਮਾਮਲਿਆਂ 'ਚ 101 ਲੀਟਰ ਨਾਜਾਇਜ਼ ਸ਼ਰਾਬ ਤੇ 200 ਲੀਟਰ ਲਾਹਣ ਸਮੇਤ ਤਿੰਨ ਵਿਅਕਤੀਆਂ ਨੂੰ ਗਿਰਫਤਾਰ ਕਰਕੇ ਉਨ੍ਹਾਂ ਖਿਲਾਫ ਐਕਸਾਈਜ਼ ਐਕਟ 61-1-14 ਦੇ ਤਹਿਤ ਮਾਮਲਾ ਦਰਜ ਕੀਤਾ ਹੈ | ਪਹਿਲੇ ਮਾਮਲੇ 'ਚ ...

ਪੂਰੀ ਖ਼ਬਰ »

ਸ਼ਰਧਾਲੂਆਂ ਨੇ ਦੂਜ ਮੇਲੇ 'ਤੇ ਟੇਕਿਆ ਮੱਥਾ

ਫ਼ਾਜ਼ਿਲਕਾ, 13 ਸਤੰਬਰ (ਅਮਰਜੀਤ ਸ਼ਰਮਾ)-ਪਿੰਡ ਬੰਨਵਾਲਾ ਹਨੂਵਤਾ ਵਿਖੇ ਸਥਿਤ ਬਾਬਾ ਰਾਮਦੇਵ ਮੰਦਰ ਵਿਖੇ ਦੂਜ ਮੇਲਾ ਲਗਾਇਆ ਗਿਆ | ਇਸ ਮੌਕੇ ਸ਼ਰਧਾਲੂਆਂ ਨੇ ਵੱਡੀ ਗਿਣਤੀ ਵਿਚ ਪੁੱਜ ਕੇ ਬਾਬਾ ਜੀ ਦੇ ਮੰਦਿਰ ਵਿਚ ਮੱਥਾ ਟੇਕ ਕੇ ਆਸ਼ੀਰਵਾਦ ਪ੍ਰਾਪਤ ਕੀਤਾ | ਇਸ ...

ਪੂਰੀ ਖ਼ਬਰ »

ਤੰਦਰੁਸਤ ਪੰਜਾਬ ਮਿਸ਼ਨ ਤਹਿਤ ਗਤੀਵਿਧੀ ਕਰਵਾਈ

ਅਬੋਹਰ, 13 ਸਤੰਬਰ (ਸੁਖਜਿੰਦਰ ਸਿੰਘ ਢਿੱਲੋਂ)-ਤੰਦਰੁਸਤ ਪੰਜਾਬ ਮਿਸ਼ਨ ਤਹਿਤ ਅੱਜ ਨਗਰ ਕੌਾਸਲ ਵਿਖੇ ਇਕ ਸਮਾਰੋਹ ਕਰਵਾਇਆ ਗਿਆ | ਇਸ ਮੌਕੇ ਸਿਮੀਗੋ ਇੰਟਰਨੈਸ਼ਨਲ ਸਕੂਲ ਦੇ ਵਿਦਿਆਰਥੀਆਂ ਨੇ ਭਾਗ ਲਿਆ | ਇਸ ਦੌਰਾਨ ਵਿਦਿਆਰਥੀਆਂ ਨੂੰ ਮਲੇਰੀਆ ਸਮੇਤ ਬਿਮਾਰੀਆਂ ...

ਪੂਰੀ ਖ਼ਬਰ »

ਐਫਰਟ ਸੰਸਥਾ ਨੇ ਢਾਣੀ ਮਾਂਡਲਾ ਤੇ ਢਾਣੀ ਨਾਈਆਂ ਵਾਲੀ 'ਚ ਬੂਟੇ ਲਗਾਏ ਤੇ ਵੰਡੇ

ਅਬੋਹਰ, 13 ਸਤੰਬਰ (ਸੁਖਜੀਤ ਸਿੰਘ ਬਰਾੜ)-ਐਫਰਟ ਸੰਸਥਾ ਵਲੋਂ ਵਾਤਾਵਰਨ ਨੂੰ ਹਰਿਆ ਭਰਿਆ ਬਣਾਉਣ ਦੇ ਲਈ ਵਿੱਢੀ ਮੁਹਿੰਮ ਤਹਿਤ ਇਲਾਕੇ ਦੇ ਪਿੰਡ ਢਾਣੀ ਮਾਂਡਲਾ ਤੇ ਸਰਕਾਰੀ ਮਿਡਲ ਸਕੂਲ 'ਚ ਤੇ ਢਾਣੀ ਨਾਈਆ ਵਾਲੀ ਦੇ ਪਿੰਡ ਵਾਸੀਆਂ ਨੂੰ ਬੂਟੇ ਵੰਡੇ ਗਏ ਤੇ ਲਗਾਏ ਗਏ | ...

ਪੂਰੀ ਖ਼ਬਰ »

ਨਾਬਾਲਗ ਨੂੰ ਵਰਗ਼ਲਾ ਕੇ ਲਿਜਾਣ ਵਾਲੇ 'ਤੇ ਪਰਚਾ ਦਰਜ

ਫ਼ਾਜ਼ਿਲਕਾ, 13 ਸਤੰਬਰ (ਦਵਿੰਦਰ ਪਾਲ ਸਿੰਘ)-ਥਾਣਾ ਖੁਈਖੇੜਾ ਪੁਲਿਸ ਨੇ ਨਾਬਾਲਗ ਲੜਕੀ ਨੂੰ ਵਿਆਹ ਦਾ ਝਾਂਸਾ ਦੇ ਕੇ ਘਰੋਂ ਫ਼ਰਾਰ ਕਰਨ ਦੇ ਦੋਸ਼ਾਂ ਤਹਿਤ ਇਕ ਵਿਅਕਤੀ ਵਿਰੁੱਧ ਮਾਮਲਾ ਦਰਜ ਕੀਤਾ ਹੈ | ਪੁਲਿਸ ਨੂੰ ਦਿੱਤੇ ਬਿਆਨਾਂ ਵਿਚ ਜਗੀਰ ਸਿੰਘ ਵਾਸੀ ਸਜਰਾਣਾ ...

ਪੂਰੀ ਖ਼ਬਰ »

ਸਵਾਮੀ ਕੇਸ਼ਵਾਨੰਦ ਦੀ 46ਵੀਂ ਬਰਸੀ ਮਨਾਈ

ਅਬੋਹਰ, 13 ਸਤੰਬਰ (ਸੁਖਜਿੰਦਰ ਸਿੰਘ ਢਿੱਲੋਂ)-ਸਵਾਮੀ ਕੇਸ਼ਵਾਨੰਦ ਦੀ 46ਵੀਂ ਬਰਸੀ ਅੱਜ ਇੱਥੇ ਸਾਹਿੱਤ ਸਦਨ ਵਿਚ ਪ੍ਰਾਰਥਨਾ ਸਭਾ ਤੇ ਹਵਨ ਯੱਗ ਕਰਕੇ ਮਨਾਈ ਗਈ | ਇਸ ਮੌਕੇ ਵੱਖ-ਵੱਖ ਖੇਤਰਾਂ 'ਚ ਯੋਗਦਾਨ ਪਾਉਣ ਵਾਲੀਆਂ ਸ਼ਖ਼ਸੀਅਤਾਂ ਦਾ ਸਨਮਾਨ ਕੀਤਾ ਗਿਆ | ਇਸ ਮੌਕੇ ...

ਪੂਰੀ ਖ਼ਬਰ »

ਟੀਚਰ ਕਲੱਬ ਜਲਾਲਾਬਾਦ ਦੀ ਮੀਟਿੰਗ

ਜਲਾਲਾਬਾਦ, 13 ਸਤੰਬਰ (ਹਰਪ੍ਰੀਤ ਸਿੰਘ ਪਰੂਥੀ)-ਟੀਚਰਜ਼ ਕਲੱਬ ਜਲਾਲਾਬਾਦ ਦੀ ਮੀਟਿੰਗ ਹੋਈ | ਜਿਸ ਵਿਚ ਸਮੂਹ ਅਹੁਦੇਦਾਰਾਂ ਤੇ ਮੈਂਬਰਾਂ ਵਲੋਂ ਸ਼ਮੂਲੀਅਤ ਕੀਤੀ ਗਈ | ਇਸ ਦੌਰਾਨ ਛਿੰਦਰ ਪਾਲ ਬਤਰਾ ਤੇ ਪਵਨ ਮਨਚੰਦਾ ਨੇ ਦੱਸਿਆ ਕਿ ਟੀਚਰ ਕਲੱਬ ਵਲੋਂ ਸਰਕਾਰੀ ...

ਪੂਰੀ ਖ਼ਬਰ »

ਡਾ: ਰਿਸ਼ੀ ਨਾਰੰਗ ਬਣੇ ਜ਼ਿਲ੍ਹਾ ਮੀਤ ਪ੍ਰਧਾਨ

ਅਬੋਹਰ, 13 ਸਤੰਬਰ (ਸੁਖਜਿੰਦਰ ਸਿੰਘ ਢਿੱਲੋਂ)-ਭਾਜਪਾ ਦੇ ਮਿਹਨਤੀ ਆਗੂ ਤੇ ਸਮਾਜ ਸੇਵੀ ਡਾ: ਰਿਸ਼ੀ ਨਾਰੰਗ ਨੂੰ ਭਾਜਪਾ ਦੀ ਜ਼ਿਲ੍ਹਾ ਕਾਰਜਕਾਰਨੀ 'ਚ ਮੀਤ ਪ੍ਰਧਾਨ ਬਣਾਇਆ ਗਿਆ | ਜ਼ਿਲ੍ਹਾ ਮੀਤ ਪ੍ਰਧਾਨ ਬਣੇ ਰਿਸ਼ੀ ਨਾਰੰਗ ਨੇ ਕਿਹਾ ਕਿ ਉਹ ਪਾਰਟੀ ਦੀ ਮਜ਼ਬੂਤੀ ਲਈ ...

ਪੂਰੀ ਖ਼ਬਰ »

ਮਾਸਟਰ ਮੋਟੀਵੇਟਰ ਤੇ ਮੋਟੀਵੇਟਰ ਯੂਨੀਅਨ ਦੀ ਮੀਟਿੰਗ

ਜਲਾਲਾਬਾਦ, 13 ਸਤੰਬਰ (ਹਰਪ੍ਰੀਤ ਸਿੰਘ ਪਰੂਥੀ)-ਮਾਸਟਰ ਮੋਟੀਵੇਟਰ ਅਤੇ ਮੋਟੀਵੇਟਰ ਯੂਨੀਅਨ ਦੀ ਮੀਟਿੰਗ ਪਿੰਡ ਗੁੰਮਾਨੀਵਾਲਾ ਵਾਟਰ ਵਰਕਸ ਵਿਖੇ ਸਥਿਤ ਦਫਤਰ ਜਲ ਸਪਲਾਈ ਤੇ ਸੈਨੀਟੇਸ਼ਨ ਉਪ ਮੰਡਲ ਵਿਖੇ ਕੀਤੀ ਗਈ | ਮੀਟਿੰਗ 'ਚ ਮਨਦੀਪ ਕੁਮਾਰ ਚੇਅਰਮੈਨ,ਜ਼ਿਲ੍ਹਾ ...

ਪੂਰੀ ਖ਼ਬਰ »

ਝੋਨੇ ਦੀ ਪਰਾਲੀ ਤੇ ਰਹਿੰਦ-ਖੰੂਹਦ ਨੂੰ ਸਾੜਨ ਦੀ ਬਜਾਏ ਵਰਤੋਂ 'ਚ ਲਿਆਂਦਾ ਜਾਵੇ-ਡੀ. ਸੀ.

ਫ਼ਾਜ਼ਿਲਕਾ, 13 ਸਤੰਬਰ (ਦਵਿੰਦਰ ਪਾਲ ਸਿੰਘ)-ਜ਼ਿਲੇ੍ਹ ਅੰਦਰ ਝੋਨੇ ਦੀ ਪਰਾਲੀ ਨੂੰ ਅੱਗ ਲਗਾਉਣ ਤੋਂ ਬਚਾਉਣ ਲਈ ਖੇਤੀਬਾੜੀ ਵਿਭਾਗ ਨਾਲ ਸਬੰਧਿਤ ਅਧਿਕਾਰੀ ਪਿੰਡਾਂ 'ਚ ਜਾ ਕੇ ਕਿਸਾਨਾਂ ਨੂੰ ਜਾਗਰੂਕ ਕਰਨ ਅਤੇ ਪਰਾਲੀ ਨੂੰ ਵਰਤੋਂ 'ਚ ਲਿਆਉਣ ਦੇ ਢੁਕਵੇਂ ਤਰੀਕਿਆਂ ...

ਪੂਰੀ ਖ਼ਬਰ »

ਸ੍ਰੀ ਰੋਸ਼ਨ ਲਾਲ ਜੈਨ ਸਰਵ-ਹਿੱਤਕਾਰੀ ਸਕੂਲ ਦੇ ਖਿਡਾਰੀਆਂ ਨੇ ਮਾਰੀਆਂ ਮੱਲ੍ਹਾਂ

ਅਬੋਹਰ, 13 ਸਤੰਬਰ (ਕੁਲਦੀਪ ਸਿੰਘ ਸੰਧੂ)-ਪਿਛਲੇ ਦਿਨੀਂ ਹਰਿਆਣਾ ਦੇ ਰੋਹਤਕ ਵਿਖੇ ਹੋਈਆਂ ਉੱਤਰੀ ਜ਼ੋਨ ਪੱਧਰੀ ਖੇਡਾਂ ਵਿਚ ਸਥਾਨਕ ਸ੍ਰੀ ਰੋਸ਼ਨ ਲਾਲ ਜ਼ੋਨ ਸਰਵਹਿੱਤਕਾਰੀ ਵਿੱਦਿਆ ਮੰਦਰ ਦੇ ਵਿਦਿਆਰਥੀਆਂ ਨੇ ਚੰਗਾ ਪ੍ਰਦਰਸ਼ਨ ਕੀਤਾ ਹੈ | ਸਕੂਲ ਪਿ੍ੰਸੀਪਲ ...

ਪੂਰੀ ਖ਼ਬਰ »

ਵਿਦਿਆਰਥੀ ਖੁਸ਼ਵੰਤ ਸਿੰਘ ਪ੍ਰੈਜ਼ੀਡੈਂਟ ਚੁਣੇ ਗਏ

ਸ੍ਰੀਗੰਗਾਨਗਰ, 13 ਸਤੰਬਰ (ਦਵਿੰਦਰਜੀਤ ਸਿੰਘ)-ਸ੍ਰੀ ਗੁਰੂ ਨਾਨਕ ਖ਼ਾਲਸਾ ਪੀ.ਜੀ. ਲਾਅ ਕਾਲਜ ਦੇ ਚੋਣ ਅਫ਼ਸਰ ਵਿਯੋਮਾ ਚੌਧਰੀ ਨੇ ਦੱਸਿਆ ਕਿ ਅੱਜ ਜਾਰੀ ਕੀਤੇ ਗਏ ਚੋਣ ਨਤੀਜਿਆਂ 'ਚ ਲਾਅ ਤੀਜੇ ਸਾਲ ਦੇ ਵਿਦਿਆਰਥੀ ਖ਼ੁਸ਼ਵੰਤ ਸਿੰਘ ਨੂੰ ਪ੍ਰੈਜ਼ੀਡੈਂਟ ਚੁਣਿਆ ਗਿਆ ...

ਪੂਰੀ ਖ਼ਬਰ »

ਲਾਹਣ ਤੇ ਚਾਲੂ ਭੱਠੀ ਬਰਾਮਦ

ਫ਼ਾਜ਼ਿਲਕਾ, 13 ਸਤੰਬਰ (ਦਵਿੰਦਰ ਪਾਲ ਸਿੰਘ)-ਫ਼ਾਜ਼ਿਲਕਾ ਅਧੀਨ ਆਉਂਦੇ ਥਾਣਾ ਖੁਈਖੇੜਾ ਦੀ ਪੁਲਿਸ ਨੇ ਨਾਜਾਇਜ਼ ਸ਼ਰਾਬ ਅਤੇ ਲਾਹਣ ਬਰਾਮਦ ਕਰਕੇ ਇਕ ਵਿਅਕਤੀ ਵਿਰੁੱਧ ਪਰਚਾ ਦਰਜ ਕੀਤਾ ਹੈ | ਪੁਲਿਸ ਐਕਸਾਈਜ਼ ਇੰਸਪੈਕਟਰ ਰਜਨੀਸ਼ ਕੁਮਾਰ ਨੇ ਦੱਸਿਆ ਕਿ ਉਨ੍ਹਾਂ ...

ਪੂਰੀ ਖ਼ਬਰ »






Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX